ਰਾਗੁ ਸੂਹੀ ਮਹਲਾ ੩ ਘਰੁ ੧੦ ॥
raag soohee mahalaa 3 ghar 10 |
Sant Singh KhalsaRaag Soohee, Third Mehl, Tenth House:
Manmohan SinghSuhi Measure 3rd Guru.
Manmohan Singh (Punjabi)ਰਾਗ ਸੂਹੀ ਤੀਜੀ ਪਾਤਿਸ਼ਾਹੀ।
Prof. Sahib Singhਰਾਗ ਸੂਹੀ, ਘਰ ੧੦ ਵਿੱਚ ਗੁਰੂ ਅਮਰਦਾਸ ਜੀ ਦੀ ਬਾਣੀ।
SikhNet (Spanish)Rag Suji, Mejl Guru Amar Das, Tercer Canal Divino.
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Sant Singh KhalsaOne Universal Creator God. By The Grace Of The True Guru:
Manmohan SinghThere is but One God. By the True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru
ਦੁਨੀਆ. ਨ ਸਾਲਾਹਿ; ਜੋ ਮਰਿ ਵੰਞਸੀ ॥
duneea. na saalaeh; jo mar vanyasee |
Sant Singh KhalsaDo not praise the world; it shall simply pass away.
Manmohan SinghPraise thou not the world, which shall pass away.
Manmohan Singh (Punjabi)ਤੂੰ ਜਗਤ ਦੀ ਸ਼ਲਾਘਾ ਨਾਂ ਕਰ, ਜਿਸ ਨੇ ਨਾਸ ਹੋ ਜਾਣਾ ਹੈ।
Fareedkot Teekaਹੇ ਭਾਈ! ਇਸ ਜਗਾ ਕੀ (ਦੁਨੀਆ) ਸ੍ਰਿਸ਼ਟੀ ਕੋ ਨਾ ਸਾਲਾਹ ਜੋ ਮਰ ਕਰ ਚਲੀ ਜਾਏਗੀ॥
Prof. Sahib Singhਹੇ ਭਾਈ! ਦੁਨੀਆ ਦੀ ਖ਼ੁਸ਼ਾਮਦ ਨਾਹ ਕਰਦਾ ਫਿਰ, ਦੁਨੀਆ ਤਾਂ ਨਾਸ ਹੋ ਜਾਇਗੀ।ਪਦ ਅਰਥ ਮਰਿ ਵੰਞਸੀ = ਮਰ ਜਾਇਗੀ।
SikhNet (Spanish)No alabes al mundo que se va a ir;
ਲੋਕਾ. ਨ ਸਾਲਾਹਿ; ਜੋ ਮਰਿ ਖਾਕੁ ਥੀਈ ॥੧॥
lokaa. na saalaeh; jo mar khaak theeee |1|
Sant Singh KhalsaDo not praise other people; they shall die and turn to dust. ||1||
Manmohan SinghPraise thou not the people, who shall die and become dust.
Manmohan Singh (Punjabi)ਤੂੰ ਬੰਦਿਆਂ ਦੀ ਤਾਰੀਫ ਨਾਂ ਕਰ, ਜਿਹੜੇ ਮਰ ਕੇ ਮਿੱਟੀ ਹੋ ਜਾਣਗੇ।
Fareedkot Teekaਉਪਰਲੇ ਲੋਕਾਂ ਕੋ ਭੀ ਨਾ ਸਾਲਾਹੁ ਜੋ ਮਰ ਕਰ ਖਾਕ ਹੋ ਜਾਏਂਗੇ॥੧॥
Prof. Sahib Singhਲੋਕਾਂ ਨੂੰ ਭੀ ਨਾਹ ਵਡਿਆਉਂਦਾ ਫਿਰ, ਖ਼ਲਕਤ ਭੀ ਮਰ ਕੇ ਮਿੱਟੀ ਹੋ ਜਾਇਗੀ ॥੧॥ਪਦ ਅਰਥ ਮਰਿ = ਮਰ ਕੇ। ਖਾਕੁ = ਮਿੱਟੀ। ਥੀਈ = ਹੋ ਜਾਇਗੀ ॥੧॥
SikhNet (Spanish)no alabes a la gente que será reducida a polvo. (1)
ਵਾਹੁ ਮੇਰੇ ਸਾਹਿਬਾ ਵਾਹੁ ॥
vaahu mere saahibaa vaahu |
Sant Singh KhalsaWaaho! Waaho! Hail, hail to my Lord and Master.
Manmohan SinghHail unto Thee, my Lord, hail.
Manmohan Singh (Punjabi)ਸ਼ਾਬਾਸ਼! ਹੈ ਤੈਨੂੰ ਮੇਰੇ ਸੁਆਮੀ ਸ਼ਾਬਾਸ਼!
Fareedkot Teekaਵਾਹੁ ਮੇਰੇ ਸਾਹਿਬਾ ਤੂੰ ਅਸਚਰਜ ਰੂਪ ਹੈਂ॥
Prof. Sahib Singhਹੇ ਮੇਰੇ ਮਾਲਕ! ਤੂੰ ਧੰਨ ਹੈਂ! ਤੂੰ ਹੀ ਸਲਾਹੁਣ-ਜੋਗ ਹੈਂ।ਪਦ ਅਰਥ ਵਾਹੁ = ਧੰਨ, ਸਲਾਹੁਣ-ਯੋਗ। ਸਾਹਿਬਾ = ਹੇ ਮਾਲਕ!
SikhNet (Spanish)¡Gloria a mi Señor Eterno!
ਗੁਰਮੁਖਿ ਸਦਾ ਸਲਾਹੀਐ; ਸਚਾ ਵੇਪਰਵਾਹੁ ॥੧॥ ਰਹਾਉ ॥
guramukh sadaa salaaheeai; sachaa veparavaahu |1| rahaau |
Sant Singh KhalsaAs Gurmukh, forever praise the One who is forever True, Independent and Carefree. ||1||Pause||
Manmohan SinghBy the Guru's grace, ever praise thou the Lord, who is True and Independent. Pause.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ ਤੂੰ ਹਮੇਸ਼ਾਂ ਉਸ ਦੀ ਸਿਫ਼ਤ ਕਰ ਜੋ ਸੱਚਾ ਅਤੇ ਖੁਦ-ਮੁਖਤਿਆਰ ਹੈ। ਠਹਿਰਾਉ।
Fareedkot Teekaਹੇ ਭਾਈ! ਗੁਰਮੁਖ ਐਸੇ ਹਰੀ ਨੂੰ ਸਲਾਹੁਤੇ ਹੈਂ, ਤੂੰ ਸਚਾ ਹੈਂ ਪੁਨਾ ਵੇਪਰਵਾਹੁ ਹੈਂ॥੧॥ ਰਹਾਉ ॥
Prof. Sahib Singhਹੇ ਭਾਈ! ਗੁਰੂ ਦੀ ਸਰਨ ਪੈ ਕੇ ਸਦਾ ਉਸ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਨੀ ਚਾਹੀਦੀ ਹੈ ਜੋ ਸਦਾ ਕਾਇਮ ਰਹਿਣ ਵਾਲਾ ਹੈ, ਅਤੇ ਜਿਸ ਨੂੰ ਕਿਸੇ ਦੀ ਮੁਥਾਜੀ ਨਹੀਂ ਹੈ ॥੧॥ ਰਹਾਉ ॥ਪਦ ਅਰਥ ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਸਲਾਹੀਐ = ਸਿਫ਼ਤਿ-ਸਾਲਾਹ ਕਰਨੀ ਚਾਹੀਦੀ ਹੈ। ਸਚਾ = ਸਦਾ ਕਾਇਮ ਰਹਿਣ ਵਾਲਾ। ਵੇਪਰਵਾਹੁ = ਬੇ-ਮੁਥਾਜ ॥੧॥ ਰਹਾਉ ॥
SikhNet (Spanish)A Él lo alabo, Él es el Verdadero Ser Autónomo.(1-Pausa)
ਦੁਨੀਆ ਕੇਰੀ ਦੋਸਤੀ; ਮਨਮੁਖ ਦਝਿ ਮਰੰਨਿ ॥
duneea keree dosatee; manamukh dajh maran |
Sant Singh KhalsaMaking worldly friendships, the self-willed manmukhs burn and die.
Manmohan SinghIn the friendship of the world, the way-ward burn themselves to death.
Manmohan Singh (Punjabi)ਸੰਸਾਰ ਦੀ ਯਾਰੀ ਅੰਦਰ ਆਪ-ਹੁਦਰੇ ਬੜ ਮਰਦੇ ਹਨ।
Fareedkot Teekaਜੋ ਮਨਮੁਖ ਹੈਂ ਵਹੁ ਮਾਇਆ ਕੀ ਦੋਸਤੀ ਮੇਂ ਹੀ ਪੜੇ ਜਲ ਮਰਤੇ ਹੈਂ॥
Prof. Sahib Singhਹੇ ਭਾਈ! ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਦੁਨੀਆ ਦੀ ਮਿਤ੍ਰਤਾ ਵਿਚ ਹੀ ਸੜ ਮਰਦੇ ਹਨ (ਆਤਮਕ ਜੀਵਨ ਸਾੜ ਕੇ ਸੁਆਹ ਕਰ ਲੈਂਦੇ ਹਨ। ਅੰਤ)ਪਦ ਅਰਥ ਕੇਰੀ = ਦੀ। ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ। ਦਝਿ = ਸੜ ਕੇ। ਮਰੰਨਿ = ਮਰਦੇ ਹਨ।
SikhNet (Spanish)Los arrogantes Manmukjs enamorados del mundo son consumidos por su propia ansiedad.
ਜਮ ਪੁਰਿ ਬਧੇ ਮਾਰੀਅਹਿ; ਵੇਲਾ. ਨ ਲਾਹੰਨਿ ॥੨॥
jam pur badhe maareeeh; velaa. na laahan |2|
Sant Singh KhalsaIn the City of Death, they are bound and gagged and beaten; this opportunity shall never come again. ||2||
Manmohan SinghThey are bound and beaten in the city of death, and obtain not this opportunity again.
Manmohan Singh (Punjabi)ਮੌਤਾਂ ਦੇ ਸ਼ਹਿਰ ਅੰਦਰ ਉਹ ਨਰੜ ਕੇ ਕੁੱਟੇ ਜਾਂਦੇ ਹਨ ਅਤੇ ਮੁੜ ਉਨ੍ਹਾਂ ਨੂੰ ਇਹ ਮੌਕਾ ਨਹੀਂ ਮਿਲਦਾ।
Fareedkot Teekaਆਗੇ ਪਰਲੋਕ ਮੇਂ ਬੰਧੇ ਹੂਏ ਮਾਰੀਤੇ ਹੈਂ, ਫਿਰ ਵਹੁ ਮਾਨੁਖ ਜਨਮ ਕਾ ਵੇਲਾ (ਨ ਲਾਹਿੰਨ) ਪ੍ਰਾਪਤ ਨਹੀਂ ਕਰ ਸਕਤੇ॥੨॥
Prof. Sahib Singhਜਮਰਾਜ ਦੇ ਦਰ ਤੇ ਚੋਟਾਂ ਖਾਂਦੇ ਹਨ। ਤਦੋਂ ਉਹਨਾਂ ਨੂੰ (ਹੱਥੋਂ ਖੁੰਝਿਆ ਹੋਇਆ ਮਨੁੱਖਾ ਜਨਮ ਦਾ) ਸਮਾ ਨਹੀਂ ਮਿਲਦਾ ॥੨॥ਪਦ ਅਰਥ ਜਮ ਪੁਰਿ = ਜਮ ਦੀ ਪੁਰੀ ਵਿਚ। ਮਾਰੀਅਹਿ = ਮਾਰੇ ਜਾਂਦੇ ਹਨ, ਮਾਰ ਖਾਂਦੇ ਹਨ। ਵੇਲਾ = ਮਨੁੱਖਾ ਜਨਮ ਦਾ ਮੌਕਾ। ਨ ਲਾਹੰਨਿ = ਨਹੀਂ ਪ੍ਰਾਪਤ ਕਰ ਸਕਦੇ ॥੨॥
SikhNet (Spanish)Son castigados en el recinto de Yama y no obtienen una oportunidad otra vez.(2)
ਗੁਰਮੁਖਿ ਜਨਮੁ ਸਕਾਰਥਾ; ਸਚੈ ਸਬਦਿ ਲਗੰਨਿ ॥
guramukh janam sakaarathaa; sachai sabad lagan |
Sant Singh KhalsaThe lives of the Gurmukhs are fruitful and blessed; they are committed to the True Word of the Shabad.
Manmohan SinghFruitful is the life of the pious persons. They remain attached to the True Name.
Manmohan Singh (Punjabi)ਸਫਲ ਹੈ ਜੀਵਨ ਪਵਿੱਤਰ ਪੁਰਸ਼ਾਂ ਦਾ, ਉਹ ਸੱਚੇ ਨਾਮ ਨਾਲ ਜੁੜੇ ਰਹਿੰਦੇ ਹਨ।
Fareedkot Teekaਗੁਰਮੁਖੋਂ ਕਾ ਜਨਮ ਕ੍ਰਿਤਾਰਥ ਹੂਆ ਹੈ, ਵਹੁ ਸਚੇ ਸਬਦ ਮੇਂ ਲਗਤੇ ਹੈਂ॥
Prof. Sahib Singhਹੇ ਭਾਈ! ਜੇਹੜੇ ਮਨੁੱਖ ਗੁਰੂ ਦੀ ਸਰਨ ਪੈਂਦੇ ਹਨ, ਉਹਨਾਂ ਦਾ ਜੀਵਨ ਸਫਲ ਹੋ ਜਾਂਦਾ ਹੈ, ਕਿਉਂਕਿ ਉਹ ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਾਣੀ ਵਿਚ ਜੁੜੇ ਰਹਿੰਦੇ ਹਨ।ਪਦ ਅਰਥ ਗੁਰਮੁਖਿ = ਗੁਰੂ ਦੀ ਸਰਨ ਪੈਣ ਵਾਲੇ ਮਨੁੱਖ। ਸਕਾਰਥਾ = ਸਫਲ। ਸਚੈ ਸਬਦਿ = ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਾਣੀ ਵਿਚ।
SikhNet (Spanish)Fructífera es la vida del ser consciente en Dios cuando está entonado en la Palabra del Shabd.
ਆਤਮ ਰਾਮੁ ਪ੍ਰਗਾਸਿਆ; ਸਹਜੇ ਸੁਖਿ ਰਹੰਨਿ ॥੩॥
aatam raam pragaasiaa; sahaje sukh rahan |3|
Sant Singh KhalsaTheir souls are illuminated by the Lord, and they dwell in peace and pleasure. ||3||
Manmohan SinghThey are illumined by the Omnipresent Lord and they abide in peace and pleasure.
Manmohan Singh (Punjabi)ਸਰਬ-ਵਿਆਪਕ ਸੁਆਮੀ ਨੇ ਉਨ੍ਹਾਂ ਨੂੰ ਰੋਸ਼ਨ ਕਰ ਦਿੱਤਾ ਹੈ ਅਤੇ ਉਹ ਆਰਾਮ ਤੇ ਅਨੰਦ ਅੰਦਰ ਵਸਦੇ ਹਨ।
Fareedkot Teekaਅਪਨਾ ਆਪ ਰੂਪ ਕਰ ਕੇ ਰਾਮ ਉਨ ਕੋ ਪ੍ਰਗਟ ਹੂਆ ਹੈ ਵਹੁ ਸੁਭਾਵਕ ਹੀ ਸੁਖ ਮੇਂ ਰਹਿਤੇ ਹੈਂ॥੩॥
Prof. Sahib Singhਉਹਨਾਂ ਦੇ ਅੰਦਰ ਸਰਬ-ਵਿਆਪਕ ਪਰਮਾਤਮਾ ਦਾ ਪਰਕਾਸ਼ ਹੋ ਜਾਂਦਾ ਹੈ। ਉਹ ਆਤਮਕ ਅਡੋਲਤਾ ਵਿਚ ਆਨੰਦ ਵਿਚ ਮਗਨ ਰਹਿੰਦੇ ਹਨ ॥੩॥ਪਦ ਅਰਥ ਆਤਮ ਰਾਮੁ = ਸਰਬ-ਵਿਆਪਕ ਪਰਮਾਤਮਾ। ਸਹਜੇ = ਆਤਮਕ ਅਡੋਲਤਾ ਵਿਚ। ਸੁਖਿ = ਅਨੰਦ ਵਿਚ ॥੩॥
SikhNet (Spanish)Su interior está iluminado por el Señor Todo Prevaleciente y ahí habita en la Paz de su Ser. (3)
ਗੁਰ ਕਾ ਸਬਦੁ ਵਿਸਾਰਿਆ; ਦੂਜੈ ਭਾਇ ਰਚੰਨਿ ॥
gur kaa sabad visaariaa; doojai bhaae rachan |
Sant Singh KhalsaThose who forget the Word of the Guru's Shabad are engrossed in the love of duality.
Manmohan SinghThey, who forget the Guru's instruction are engrossed in duality,
Manmohan Singh (Punjabi)ਜੋ ਗੁਰਾਂ ਦੇ ਉਪਦੇਸ਼ ਨੂੰ ਭੁਲਾ ਦਿੰਦੇ ਹਨ ਅਤੇ ਦਵੈਤ-ਭਾਵ ਅੰਦਰ ਖਬਤ ਹੋ ਜਾਂਦੇ ਹਨ,
Fareedkot Teekaਮਨਮੁਖੋਂ ਨੇ ਗੁਰੋਂ ਕਾ ਉਪਦੇਸ਼ ਵਿਸਾਰਿਆ ਹੈ (ਦੂਜੈ) ਦ੍ਵੈਤ ਭਾਵ ਮੇਂ ਰਚੇ ਹੈਂ॥
Prof. Sahib Singhਹੇ ਭਾਈ! ਜੇਹੜੇ ਮਨੁੱਖ ਗੁਰੂ ਦੀ ਬਾਣੀ ਨੂੰ ਭੁਲਾ ਦੇਂਦੇ ਹਨ, ਉਹ ਮਾਇਆ ਦੇ ਮੋਹ ਵਿਚ ਮਸਤ ਰਹਿੰਦੇ ਹਨ,ਪਦ ਅਰਥ ਦੂਜੈ ਭਾਇ = ਮਾਇਆ ਦੇ ਪਿਆਰ ਵਿਚ।
SikhNet (Spanish)La ansiedad de los que abandonan la Palabra del Shabd del Guru
ਤਿਸਨਾ ਭੁਖ. ਨ ਉਤਰੈ; ਅਨਦਿਨੁ ਜਲਤ ਫਿਰੰਨਿ ॥੪॥
tisanaa bhukh. na utarai; anadin jalat firan |4|
Sant Singh KhalsaTheir hunger and thirst never leave them, and night and day, they wander around burning. ||4||
Manmohan Singhtheir thirst and hunger depart not and night and day they wander about burning.
Manmohan Singh (Punjabi)ਉਨ੍ਹਾਂ ਦੀ ਦੇਹ ਦੇ ਦੁੱਖ ਦੂਰ ਨਹੀਂ ਹੁੰਦੀਆਂ ਅਤੇ ਉਹ ਰਾਤ ਦਿਨ ਸੜਦੇ ਮਚਦੇ ਫਿਰਦੇ ਹਨ।
Fareedkot Teekaਤਿਨੋਂ ਕੀ ਤ੍ਰਿਸ਼ਨਾ ਕਰ ਕੇ ਪਦਾਰਥੋਂ ਕੀ ਭੁਖ ਨਹੀਂ ਉਤਰਤੀ, ਇਸੀ ਤੇ ਰਾਤ ਦਿਨ ਜਲਤੇ ਫਿਰਤੇ ਹੈਂ॥੪॥
Prof. Sahib Singhਉਹਨਾਂ ਦੇ ਅੰਦਰੋਂ ਮਾਇਆ ਦੀ ਤ੍ਰੇਹ ਭੁੱਖ ਦੂਰ ਨਹੀਂ ਹੁੰਦੀ, ਉਹ ਹਰ ਵੇਲੇ (ਤ੍ਰਿਸ਼ਨਾ ਦੀ ਅੱਗ ਵਿਚ) ਸੜਦੇ ਫਿਰਦੇ ਹਨ ॥੪॥ਪਦ ਅਰਥ ਅਨਦਿਨੁ = {अनुदिनं} ਹਰ ਰੋਜ਼, ਹਰ ਵੇਲੇ ॥੪॥
SikhNet (Spanish)y aman a otro que no sea Dios, se vuelve constante, ya que son quemados por el fuego de sus deseos. (4)
ਦੁਸਟਾ ਨਾਲਿ ਦੋਸਤੀ; ਨਾਲਿ ਸੰਤਾ. ਵੈਰੁ ਕਰੰਨਿ ॥
dusattaa naal dosatee; naal santaa. vair karan |
Sant Singh KhalsaThose who make friendships with the wicked, and harbor animosity to the Saints,
Manmohan SinghWho cherish friendship with the wicked and enmity with the saints;
Manmohan Singh (Punjabi)ਜੋ ਕੁਕਰਮੀਆਂ ਨਾਲ ਸਜਣਤਾਈ ਅਤੇ ਸਾਧੂਆਂ ਨਾਲ ਦੁਸ਼ਮਣੀ ਕਮਾਉਂਦੇ ਹਨ,
Fareedkot Teekaਤਿਨੋਂ ਕੀ ਦੁਸਟੋਂ ਕੇ ਸਾਥ ਦੋਸਤੀ ਹੈ ਅਰ ਸੰਤੋਂ ਕੇ ਸਾਥ ਵੈਰ ਕਰਤੇ ਹੈਂ॥
Prof. Sahib Singhਅਜੇਹੇ ਮਨੁੱਖ ਭੈੜੇ ਬੰਦਿਆਂ ਨਾਲ ਮਿਤ੍ਰਤਾ ਗੰਢੀ ਰੱਖਦੇ ਹਨ, ਅਤੇ ਸੰਤ ਜਨਾਂ ਨਾਲ ਵੈਰ ਕਰਦੇ ਰਹਿੰਦੇ ਹਨ।ਪਦ ਅਰਥ ਕਰੰਨਿ = ਕਰਦੇ ਹਨ। ਦੁਸਟ = ਮੰਦ-ਕਰਮੀ, ਭੈੜੇ।
SikhNet (Spanish)Ellos aman a los malhechores y sienten celos de los Santos.
ਆਪਿ ਡੁਬੇ ਕੁਟੰਬ ਸਿਉ; ਸਗਲੇ ਕੁਲ ਡੋਬੰਨਿ ॥੫॥
aap ddube kuttanb siau; sagale kul ddoban |5|
Sant Singh Khalsashall drown with their families, and their entire lineage shall be obliterated. ||5||
Manmohan Singhthey are drowned with their families and cause their entire lineage to perish.
Manmohan Singh (Punjabi)ਉਹ ਆਪਣੇ ਪਰਵਾਰ ਸਮੇਤ ਡੁਬ ਜਾਂਦੇ ਹਨ ਅਤੇ ਆਪਣੀ ਸਾਰੀ ਵੰਸ਼ ਨੂੰ ਭੀ ਤਬਾਹ ਕਰ ਲੈਂਦੇ ਹਨ।
Fareedkot Teekaਸੋ ਆਪ ਕੁਟੰਬ ਸਮੇਤ ਡੁਬੇ ਹੈਂ, ਜੋ ਸੰਗੀ ਹੈਂ ਉਨ ਕੇ ਭੀ ਸੰਪੂਰਨ ਕੁਲ ਡੋਬਤੇ ਹੈਂ॥੫॥
Prof. Sahib Singhਉਹ ਆਪ ਆਪਣੇ ਪਰਵਾਰ ਸਮੇਤ (ਸੰਸਾਰ-ਸਮੁੰਦਰ ਵਿਚ) ਡੁੱਬ ਜਾਂਦੇ ਹਨ, ਆਪਣੀਆਂ ਕੁਲਾਂ ਨੂੰ ਭੀ (ਆਪਣੇ ਹੋਰ ਰਿਸ਼ਤੇਦਾਰਾਂ ਨੂੰ ਭੀ) ਨਾਲ ਹੀ ਡੋਬ ਲੈਂਦੇ ਹਨ ॥੫॥ਪਦ ਅਰਥ ਸਿਉ = ਸਮੇਤ। ਡੋਬੰਨਿ = ਡੋਬ ਦੇਂਦੇ ਹਨ ॥੫॥
SikhNet (Spanish)Ellos mismos pierden el mérito de la vida y hacen que todas sus generaciones sean destruidas.(5)
ਨਿੰਦਾ ਭਲੀ ਕਿਸੈ ਕੀ ਨਾਹੀ; ਮਨਮੁਖ ਮੁਗਧ ਕਰੰਨਿ ॥
nindaa bhalee kisai kee naahee; manamukh mugadh karan |
Sant Singh KhalsaIt is not good to slander anyone, but the foolish, self-willed manmukhs still do it.
Manmohan SinghIt is not good to slander any one. The foolish apostates alone do it.
Manmohan Singh (Punjabi)ਕਿਸੇ ਨੂੰ ਭੀ ਕਲੰਕਤ ਕਰਨਾ ਚੰਗਾ ਨਹੀਂ। ਕੇਵਲ ਮੂਰਖ ਆਧਰਮੀ ਹੀ ਇਹ ਕੁਝ ਕਰਦੇ ਹਨ।
Fareedkot Teekaਨਿੰਦਾ ਤੋ ਕਰਨੀ ਕਿਸੇ ਕੀ ਭੀ ਭਲੀ ਨਹੀਂ, ਮਨਮੁਖਤਾ ਕਰ ਕੇ ਜੋ ਮੂਰਖ ਹੈਂ ਸੋਈ ਨਿੰਦਾ ਕਰਤੇ ਹੈਂ॥
Prof. Sahib Singhਹੇ ਭਾਈ! ਕਿਸੇ ਦੀ ਭੀ ਨਿੰਦਾ ਕਰਨੀ ਚੰਗਾ ਕੰਮ ਨਹੀਂ ਹੈ। ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮੂਰਖ ਮਨੁੱਖ ਹੀ ਨਿੰਦਾ ਕਰਿਆ ਕਰਦੇ ਹਨ।ਪਦ ਅਰਥ ਮੁਗਧ = ਮੂਰਖ।
SikhNet (Spanish)No es bueno calumniar a nadie; sólo los tontos y arrogantes Manmukjs se atreven,
ਮੁਹ ਕਾਲੇ ਤਿਨ ਨਿੰਦਕਾ; ਨਰਕੇ ਘੋਰਿ ਪਵੰਨਿ ॥੬॥
muh kaale tin nindakaa; narake ghor pavan |6|
Sant Singh KhalsaThe faces of the slanderers turn black, and they fall into the most horrible hell. ||6||
Manmohan SinghThe faces of those slanderers are blackened and they fall into the horrible hell.
Manmohan Singh (Punjabi)ਉਨ੍ਹਾਂ ਦੂਸ਼ਣ ਲਾਉਣ ਵਾਲਿਆਂ ਦੇ ਚਿਹਰੇ ਸਿਆਹ ਕੀਤੇ ਜਾਂਦੇ ਹਨ ਅਤੇ ਉਹ ਭਿਆਨਕ ਦੋਜਖ ਅੰਦਰ ਪੈਂਦੇ ਹਨ।
Fareedkot Teekaਮੁਹ ਕਾਲੇ ਹੈਂ ਤਿਨਾਂ ਨਿੰਦਕਾਂ ਕੇ, ਸੋ ਘੋਰ ਨਰਕ ਮੇਂ ਪੜਤੇ ਹੈਂ॥੬॥
Prof. Sahib Singh(ਲੋਕ ਪਰਲੋਕ ਵਿਚ) ਉਹੀ ਬਦਨਾਮੀ ਖੱਟਦੇ ਹਨ, ਅਤੇ ਭਿਆਨਕ ਨਰਕ ਵਿਚ ਪੈਂਦੇ ਹਨ ॥੬॥ਪਦ ਅਰਥ ਨਰਕੇ ਘੋਰਿ = ਘੋਰ ਨਰਕ ਵਿਚ, ਭਿਆਨਕ ਨਰਕ ਵਿਚ। ਪਵੰਨਿ = ਪੈਂਦੇ ਹਨ ॥੬॥
SikhNet (Spanish)sus semblantes son negrecidos y son arrojados a las oscuras profundidades de su propia conciencia. (6)
ਏ ਮਨ ਜੈਸਾ ਸੇਵਹਿ. ਤੈਸਾ ਹੋਵਹਿ; ਤੇਹੇ ਕਰਮ ਕਮਾਇ ॥
e man jaisaa seveh. taisaa hoveh; tehe karam kamaae |
Sant Singh KhalsaO mind, as you serve, so do you become, and so are the deeds that you do.
Manmohan SinghO man, as thou servest, so becomest thou and so are the deeds, which thou performest.
Manmohan Singh (Punjabi)ਹੇ ਬੰਦੇ! ਇਹੋ ਜਿਹੇ ਦੀ ਤੂੰ ਘਾਲ ਕਮਾਉਂਦਾ ਹੈਂ, ਉਹੋ ਜਿਹਾ ਹੀ ਤੂੰ ਹੋ ਜਾਂਦਾ ਹੈ ਅਤੇ ਉਹੋ ਜਿਹੇ ਹੀ ਤੂੰ ਅਮਲ ਕਮਾਉਂਦਾ ਹੈ।
Fareedkot Teeka(ਏ) ਹੇ ਮਨ! ਜੈਸਾ ਸੇਵੇਂਗਾ ਤੈਸਾ ਹੀ ਸਰੂਪ ਹੋ ਜਾਵੇਂਗਾ, ਤਾਂ ਤੇ ਤੈਸੇ ਕਰਮ ਕਮਾਉ ਜਿਸ ਕਰ ਪਰਮੇਸਰ ਰੂਪ ਹੋ ਜਾਵੇਂ॥
Prof. Sahib Singhਹੇ (ਮੇਰੇ) ਮਨ! ਤੂੰ ਜਿਹੋ ਜਿਹੇ ਦੀ ਸੇਵਾ-ਭਗਤੀ ਕਰੇਂਗਾ, ਉਹੋ ਜਿਹੇ ਕਰਮ ਕਮਾ ਕੇ ਉਹੋ ਬਣ ਜਾਇਂਗਾ।ਪਦ ਅਰਥ ਏ ਮਨ = ਹੇ ਮਨ! ਹੇ ਜੀਵ! ਜੈਸਾ ਸੇਵਹਿ = ਜਿਹੋ ਜਿਹੇ ਦੀ ਤੂੰ ਸੇਵਾ-ਭਗਤੀ ਕਰਦਾ ਹੈਂ। ਤੈਸਾ ਹੋਵਹਿ = ਤੂੰ ਉਹੋ ਜਿਹਾ ਬਣ ਜਾਂਦਾ ਹੈਂ। ਤੇਹੇ = ਉਹੋ ਜਿਹੇ। ਕਮਾਇ = ਕਮਾ ਕੇ।
SikhNet (Spanish)La mente se vuelve como su pensamiento y actúa de tal forma.
ਆਪਿ ਬੀਜਿ ਆਪੇ ਹੀ ਖਾਵਣਾ; ਕਹਣਾ ਕਿਛੂ. ਨ ਜਾਇ ॥੭॥
aap beej aape hee khaavanaa; kahanaa kichhoo. na jaae |7|
Sant Singh KhalsaWhatever you yourself plant, that is what you shall have to eat; nothing else can be said about this. ||7||
Manmohan SinghWhat Thou Thyself sowest, that Thou Thyself shalt eat. Nothing else can be said about this.
Manmohan Singh (Punjabi)ਜੋ ਤੂੰ ਖੁਦ ਬੀਜਦਾ ਹੈ, ਉਹੀ ਤੂੰ ਖੁਦ ਹੀ ਖਾਵੇਗਾ। ਹੋਰ ਕੁਝ ਇਸ ਬਾਰੇ ਆਖਿਆ ਨਹੀਂ ਜਾ ਸਕਦਾ।
Fareedkot Teekaਅਪਣਾ ਬੀਜਿਆ ਹੋਇਆ ਜੋ ਹੈ, ਸੋ ਤਿਸੇ ਫਲ ਕੋ ਜੀਉ ਆਪੇ ਹੀ ਖਾਵਨਾ ਕਰਤਾ ਹੈ, ਇਸ ਮੇਂ ਤੋ ਕੁਛ ਕਹਾ ਨਹੀਂ ਜਾਤਾ॥੭॥
Prof. Sahib Singh(ਪ੍ਰਭੂ ਦੀ ਰਜ਼ਾ ਵਿਚ ਇਹ ਨਿਯਮ ਹੈ ਕਿ ਜੀਵ ਨੇ ਇਸ ਕਰਮ-ਭੂਮੀ ਸਰੀਰ ਵਿਚ) ਆਪ ਬੀਜ ਕੇ ਆਪ ਹੀ (ਉਸ ਦਾ) ਫਲ ਖਾਣਾ ਹੁੰਦਾ ਹੈ। ਇਸ ਦੀ ਉਲੰਘਣਾ ਨਹੀਂ ਕੀਤੀ ਜਾ ਸਕਦੀ ॥੭॥ਪਦ ਅਰਥ ਬੀਜਿ = (ਕਰਮਾਂ ਦਾ ਬੀਜ) ਬੀਜ ਕੇ। ਆਪੇ = ਆਪ ਹੀ। ਕਹਣਾ ਕਿਛੂ ਨ ਜਾਇ = (ਇਸ ਨਿਯਮ ਵਿਚ) ਕੋਈ ਇਤਰਾਜ਼ ਨਹੀਂ ਕੀਤਾ ਜਾ ਸਕਦਾ ॥੭॥
SikhNet (Spanish)Lo que sea que uno siembra, eso cosecha; ¿qué más puede uno decir acerca de esto?(7)
ਮਹਾ ਪੁਰਖਾ ਕਾ ਬੋਲਣਾ; ਹੋਵੈ ਕਿਤੈ ਪਰਥਾਇ ॥
mahaa purakhaa kaa bolanaa; hovai kitai parathaae |
Sant Singh KhalsaThe speech of the great spiritual beings has a higher purpose.
Manmohan SinghThe pious persons speak for some spiritual motive.
Manmohan Singh (Punjabi)ਪਵਿੱਤਰ ਪੁਰਸ਼ ਕਿਸੇ ਰੂਹਾਨੀ ਮਨੋਰਥ ਦੀ ਖਾਤਰ ਬਚਨ ਕਰਦੇ ਹਨ।
Fareedkot Teekaਮਹਾ ਪੁਰਖਾ ਕਾ ਬੋਲਣਾ ਕਿਸੇ ਪ੍ਰਸੰਗ ਪਰ ਹੀ ਹੋਤਾ ਹੈ, ਐਸੇ ਬਿਅਰਥ ਨਹੀਂ ਬੋਲਤੇ॥
Prof. Sahib Singh(ਉੱਚੀ ਆਤਮਾ ਵਾਲੇ) ਮਹਾ ਪੁਰਖਾਂ ਦਾ ਬਚਨ ਕਿਸੇ ਪਰਸੰਗ ਅਨੁਸਾਰ ਹੋਇਆ ਹੈ।ਪਦ ਅਰਥ ਕਿਤੈ ਪਰਥਾਇ = ਕਿਸੇ ਪਰਸੰਗ ਅਨੁਸਾਰ।
SikhNet (Spanish)Los hombres grandiosos hablan siempre por el bien de otros;
ਓਇ ਅੰਮ੍ਰਿਤ ਭਰੇ ਭਰਪੂਰ ਹਹਿ; ਓਨਾ. ਤਿਲੁ ਨ ਤਮਾਇ ॥੮॥
oe amrit bhare bharapoor heh; onaa. til na tamaae |8|
Sant Singh KhalsaThey are filled to over-flowing with Ambrosial Nectar, and they have absolutely no greed at all. ||8||
Manmohan SinghThey are filled to the brim with ambrosia and have not even a particle of avarice.
Manmohan Singh (Punjabi)ਉਹ ਸੁਧਾਰਸ ਨਾਲ ਲਬਾਲਬ ਭਰੇ ਹੋਏ ਹਨ ਅਤੇ ਉਨ੍ਹਾਂ ਨੂੰ ਇਕ ਭੋਰਾ ਭਰ ਭੀ ਲਾਲਚ ਨਹੀਂ।
Fareedkot Teekaਵਹੁ ਨਾਮ ਅੰਮ੍ਰਿਤ ਕਰ ਕੇ ਭਰੇ ਹੂਏ ਅਤੀ ਪੂਰਣ ਹੈਂ, ਉਨ ਕੋ ਤਿਲ ਮਾਤਰ ਭੀ ਕਿਸੇ ਕੀ (ਤਮਾਇ) ਇਛਾ ਵਾ ਲੋਭ ਨਹੀਂ॥੮॥
Prof. Sahib Singhਉਹ ਮਹਾ ਪੁਰਖ ਆਤਮਕ ਜੀਵਨ ਦੇਣ ਵਾਲੇ ਨਾਮ-ਰਸ ਨਾਲ ਭਰਪੂਰ ਰਹਿੰਦੇ ਹਨ, ਉਹਨਾਂ ਨੂੰ ਕਿਸੇ ਸੇਵਾ ਆਦਿਕ ਦਾ ਲਾਲਚ ਨਹੀਂ ਹੁੰਦਾ (ਪਰ ਜੇਹੜਾ ਮਨੁੱਖ ਉਹਨਾਂ ਦੀ ਸੇਵਾ ਕਰਦਾ ਹੈ, ਉਸ ਨੂੰ ਉਹਨਾਂ ਪਾਸੋਂ ਆਤਮਕ ਜੀਵਨ ਮਿਲ ਜਾਂਦਾ ਹੈ) ॥੮॥ਪਦ ਅਰਥ ਓਇ = ਮਹਾ ਪੁਰਖ {ਬਹੁ-ਵਚਨ ਲਫ਼ਜ਼ 'ਓਹ' ਤੋਂ}। ਅੰਮ੍ਰਿਤ = ਆਤਮਕ ਜੀਵਨ ਦੇਣ ਵਾਲਾ ਨਾਮ-ਰਸ। ਹਹਿ = ਹੁੰਦੇ ਹਨ। ਤਮਾਇ = ਲਾਲਚ, ਆਪਣੀ ਗ਼ਰਜ਼ ॥੮॥
SikhNet (Spanish)son las Piscinas de Néctar y la avaricia nunca los seduce.(8)
ਗੁਣਕਾਰੀ ਗੁਣ ਸੰਘਰੈ; ਅਵਰਾ ਉਪਦੇਸੇਨਿ ॥
gunakaaree gun sangharai; avaraa upadesen |
Sant Singh KhalsaThe virtuous accumulate virtue, and teach others.
Manmohan SinghThe men of merits amass merits and instruct others.
Manmohan Singh (Punjabi)ਨੇਕ ਪੁਰਸ਼ ਨੇਕੀਆਂ ਇਕੱਤਰ ਕਰਦੇ ਹਨ ਅਤੇ ਹੋਰਨਾ ਸਿੱਖ-ਮਤ ਦਿੰਦੇ ਹਨ।
Fareedkot Teekaਵਹੁ ਮਹਾਂ ਪੁਰਖ ਕੈਸੇ ਹੈਂ? ਉਪਕਾਰ ਕਰਨੇ ਵਾਲੇ ਹੈਂ ਔਰ ਗੁਣੋਂ ਕੋ ਹੀ ਇਕਤ੍ਰ ਕਰਤੇ ਹੈਂ ਕਿਸੀ ਕੇ ਔਗਣ ਨਹੀਂ ਲੇਤੇ ਔਰ ਏਹੀ ਉਪਦੇਸ਼ ਦੇਤੇ ਹੈਂ॥
Prof. Sahib Singhਉਹ ਮਹਾ ਪੁਰਖ ਹੋਰਨਾਂ ਨੂੰ (ਭੀ ਨਾਮ ਜਪਣ ਦਾ) ਉਪਦੇਸ਼ ਕਰਦੇ ਹਨ। ਗੁਣ ਗ੍ਰਹਿਣ ਕਰਨ ਵਾਲਾ ਮਨੁੱਖ (ਉਹਨਾਂ ਪਾਸੋਂ) ਗੁਣ ਗ੍ਰਹਿਣ ਕਰ ਲੈਂਦਾ ਹੈ।ਪਦ ਅਰਥ ਗੁਣਕਾਰੀ = ਗੁਣ ਕਰਨ ਵਾਲਾ, ਉਪਕਾਰੀ, ਗੁਰਮੁਖਿ। ਸੰਘਰੈ = ਇੱਕਠਾ ਕਰਦਾ ਹੈ। ਉਪਦੇਸੇਨਿ = ਉਪਦੇਸ਼ ਦੇਂਦੇ ਹਨ।
SikhNet (Spanish)El hombre de Mérito obtiene la Virtud e instruye a otros a su manera.
ਸੇ ਵਡਭਾਗੀ. ਜਿ ਓਨਾ ਮਿਲਿ ਰਹੇ; ਅਨਦਿਨੁ ਨਾਮੁ ਲਏਨਿ ॥੯॥
se vaddabhaagee. ji onaa mil rahe; anadin naam len |9|
Sant Singh KhalsaThose who meet with them are so very fortunate; night and day, they chant the Naam, the Name of the Lord. ||9||
Manmohan SinghVery fortunate are they who keep their company. Night and day, utter they the Lord's Name.
Manmohan Singh (Punjabi)ਪਰਮ ਚੰਗੇ ਕਰਮਾਂ ਵਾਲੇ ਹਨ, ਉਹ ਜੋ ਉਨ੍ਹਾਂ ਦੀ ਸੰਗਤ ਕਰਦੇ ਹਨ, ਉਹ ਰੈਣ ਦਿਹੁੰ ਪ੍ਰਭੂ ਦੇ ਨਾਮ ਦਾ ਉਚਾਰਨ ਕਰਦੇ ਹਨ।
Fareedkot Teekaਵਹੁ ਭੀ ਵਡਭਾਗੀ ਹੈਂ, ਜੋ ਉਨ ਕੋ ਮਿਲ ਰਹੇ ਹੈਂ ਔ ਮੁਖ ਕਰ ਕੇ ਰਾਤ ਦਿਨ ਨਾਮ ਕੋ ਉਚਾਰਤੇ ਹੈਂ॥੯॥
Prof. Sahib Singhਸੋ, ਜੇਹੜੇ ਮਨੁੱਖ ਉਹਨਾਂ ਮਹਾ ਪੁਰਖਾਂ ਦੀ ਸੰਗਤਿ ਵਿਚ ਰਹਿੰਦੇ ਹਨ, ਉਹ ਵੱਡੇ ਭਾਗਾਂ ਵਾਲੇ ਹੋ ਜਾਂਦੇ ਹਨ, ਉਹ ਭੀ ਹਰ ਵੇਲੇ ਨਾਮ ਜਪਣ ਲੱਗ ਪੈਂਦੇ ਹਨ ॥੯॥ਪਦ ਅਰਥ ਸੇ = ਉਹ {ਬਹੁ-ਵਚਨ}। ਜਿ = ਜੇਹੜੇ। ਅਨਦਿਨੁ = ਹਰ ਰੋਜ਼, ਹਰ ਵੇਲੇ। ਲਏਨਿ = ਲੈਂਦੇ ਹਨ ॥੯॥
SikhNet (Spanish)Afortunados son los que aprenden de tal ser, porque viven siempre en el Naam, el Nombre del Señor.(9)
ਦੇਸੀ ਰਿਜਕੁ ਸੰਬਾਹਿ; ਜਿਨਿ ਉਪਾਈ ਮੇਦਨੀ ॥
desee rijak sanbaeh; jin upaaee medanee |
Sant Singh KhalsaHe who created the Universe, gives sustenance to it.
Manmohan SinghHe, who has created the world, reaches sustenance to it.
Manmohan Singh (Punjabi)ਜਿਸ ਨੇ ਦੁਨੀਆਂ ਪੈਦਾ ਕੀਤੀ ਹੈ, ਉਹ ਹੀ ਇਸ ਨੂੰ ਰੋਜ਼ੀ ਪੁਚਾਉਂਦਾ ਹੈ।
Fareedkot Teekaਜਿਸ ਨੇ ਇਹ (ਮੇਦਨੀ) ਸ੍ਰਿਸ਼ਟੀ ਉਤਪਤਿ ਕੀਤੀ ਹੈ ਅਰ ਸੋਈ ਰਿਜਕ ਪਹੁੰਚਾਵਤਾ ਹੈ॥
Prof. Sahib Singhਹੇ ਭਾਈ! ਜਿਸ ਪਰਮਾਤਮਾ ਨੇ ਇਹ ਸ੍ਰਿਸ਼ਟੀ ਪੈਦਾ ਕੀਤੀ ਹੈ ਉਹ ਆਪ ਹੀ ਸਭ ਜੀਵਾਂ ਨੂੰ ਰਿਜ਼ਕ ਅਪੜਾਂਦਾ ਹੈ।ਪਦ ਅਰਥ ਦੇਸੀ = ਦੇਵੇਗਾ। ਸੰਬਾਹਿ = ਅਪੜਾ ਕੇ। ਜਿਨਿ = ਜਿਸ (ਪਰਮਾਤਮਾ) ਨੇ। ਮੇਦਨੀ = ਸ੍ਰਿਸ਼ਟੀ।
SikhNet (Spanish)Aquél que creó la Tierra también la sostiene,
ਏਕੋ ਹੈ ਦਾਤਾਰੁ; ਸਚਾ ਆਪਿ ਧਣੀ ॥੧੦॥
eko hai daataar; sachaa aap dhanee |10|
Sant Singh KhalsaThe One Lord alone is the Great Giver. He Himself is the True Master. ||10||
Manmohan SinghHe alone is the Giver and He Himself the True Master.
Manmohan Singh (Punjabi)ਕੇਵਲ ਉਹ ਹੀ ਬਖਸ਼ਿਸ਼ ਕਰਨ ਵਾਲਾ ਹੈ ਅਤੇ ਉਹ ਆਪੇ ਹੀ ਸੱਚਾ ਮਾਲਕ ਹੈ।
Fareedkot Teekaਇਹ ਗੁਰਮੁਖੋਂ ਕਾ ਨਿਸਚਾ ਹੈ ਏਕ ਹੀ ਦਾਤਾ ਸਚਾ ਆਪ ਧਨੀ ਹੈ॥੧੦॥
Prof. Sahib Singhਉਹੀ ਆਪ ਸਭ ਦਾਤਾਂ ਦੇਣ ਵਾਲਾ ਹੈ। ਉਹ ਮਾਲਕ ਸਦਾ ਕਾਇਮ ਰਹਿਣ ਵਾਲਾ (ਭੀ) ਹੈ ॥੧੦॥ਪਦ ਅਰਥ ਧਣੀ = ਮਾਲਕ ॥੧੦॥
SikhNet (Spanish)pues el Uno Solo, es el Dador, el Dios, el Maestro Verdadero.(10)
ਸੋ ਸਚੁ ਤੇਰੈ ਨਾਲਿ ਹੈ; ਗੁਰਮੁਖਿ ਨਦਰਿ ਨਿਹਾਲਿ ॥
so sach terai naal hai; guramukh nadar nihaal |
Sant Singh KhalsaThat True Lord is always with you; the Gurmukh is blessed with His Glance of Grace.
Manmohan SinghHe, The True Lord is with thee. By the Guru's grace see Thou Him with thine eyes.
Manmohan Singh (Punjabi)ਉਹ ਸੱਚਾ ਸੁਆਮੀ ਤੇਰੇ ਨਾਲ ਹੈ। ਗੁਰਾਂ ਦੀ ਦਇਆ ਦੁਆਰਾ ਤੂੰ ਉਸ ਨੂੰ ਆਪਣੀਆ ਅੱਖਾਂ ਨਾਲ ਵੇਖ।
Fareedkot Teekaਸੋ ਸਚ ਸਰੂਪ ਤੇਰੇ ਨਾਲ ਹੈ ਗੁਰੋਂ ਦੁਆਰਾ ਨਦਰ ਕਰ ਕੇ ਦੇਖ॥
Prof. Sahib Singhਹੇ ਭਾਈ! ਉਹ ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਤੇਰੇ ਅੰਗ-ਸੰਗ ਵੱਸਦਾ ਹੈ। ਗੁਰੂ ਦੀ ਸਰਨ ਪੈ ਕੇ ਤੂੰ ਉਸ ਨੂੰ ਆਪਣੀ ਅੱਖੀਂ ਵੇਖ ਲੈ।ਪਦ ਅਰਥ ਸਚੁ = ਸਦਾ ਕਾਇਮ ਰਹਿਣ ਵਾਲਾ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਨਦਰਿ ਨਿਹਾਲਿ = ਗਹੁ ਨਾਲ ਵੇਖ।
SikhNet (Spanish)Ese Uno Verdadero está en ti; trata de lograr Su Visión por la Gracia del Guru.
ਆਪੇ ਬਖਸੇ ਮੇਲਿ ਲਏ; ਸੋ ਪ੍ਰਭੁ ਸਦਾ ਸਮਾਲਿ ॥੧੧॥
aape bakhase mel le; so prabh sadaa samaal |11|
Sant Singh KhalsaHe Himself shall forgive you, and merge you into Himself; forever cherish and contemplate God. ||11||
Manmohan SinghEver meditate thou on that Lord and He shall pardon thee and blend thee with Himself.
Manmohan Singh (Punjabi)ਤੂੰ ਹਮੇਸ਼ਾਂ ਉਸ ਸਾਹਿਬ ਦਾ ਸਿਮਰਨ ਕਰ ਅਤੇ ਉਹ ਤੈਨੂੰ ਮਾਫ ਕਰ ਕੇ ਆਪਣੇ ਨਾਲ ਅਭੇਦ ਕਰ ਲਵੇਗਾ।
Fareedkot Teekaਸੋ ਐਸਾ ਪ੍ਰਭੂ ਤੂੰ ਸਦਾ ਸਮਾਲ ਜੋ ਆਪ ਹੀ ਔਗਣਾਂ ਕੋ ਬਖਸ਼ ਕੇ ਮੇਲ ਲੇਤਾ ਹੈ॥੧੧॥
Prof. Sahib Singh(ਜਿਸ ਮਨੁੱਖ ਉਤੇ ਉਹ) ਆਪ ਹੀ ਬਖ਼ਸ਼ਸ਼ ਕਰਦਾ ਹੈ ਉਸ ਨੂੰ ਆਪ ਹੀ (ਆਪਣੇ ਚਰਨਾਂ ਵਿਚ) ਜੋੜ ਲੈਂਦਾ ਹੈ। ਹੇ ਭਾਈ! ਉਸ ਪ੍ਰਭੂ ਨੂੰ ਸਦਾ ਆਪਣੇ ਹਿਰਦੇ ਵਿਚ ਵਸਾਈ ਰੱਖ ॥੧੧॥ਪਦ ਅਰਥ ਸਮਾਲਿ = ਹਿਰਦੇ ਵਿਚ ਸਾਂਭ ਰੱਖ ॥੧੧॥
SikhNet (Spanish)A Aquél que te bendice con Su Perdón y te une a Su Ser, Alábalo.(11)
ਮਨੁ ਮੈਲਾ. ਸਚੁ ਨਿਰਮਲਾ; ਕਿਉ ਕਰਿ ਮਿਲਿਆ ਜਾਇ ॥
man mailaa. sach niramalaa; kiau kar miliaa jaae |
Sant Singh KhalsaThe mind is impure; only the True Lord is pure. So how can it merge into Him?
Manmohan SinghImpure is this soul and pure is He, the True Lord. How can it blend with Him.
Manmohan Singh (Punjabi)ਅਪਵਿੱਤਰ ਹੈ ਉਹ ਆਤਮਾ ਅਤੇ ਪਵਿੱਤਰ ਉਹ ਸੱਚਾ ਸੁਆਮੀ। ਇਹ ਉਸ ਨਾਲ ਕਿਸ ਤਰ੍ਹਾਂ ਅਭੇਦ ਹੋ ਸਕਦੀ ਹੈ?
Fareedkot Teekaਪ੍ਰਸ਼ਨ: ਮਨ ਤੋ ਮੈਲਾ ਹੈ ਵਹੁ ਸਚਾ ਵਾਹਿਗੁਰੂ ਨਿਰਮਲ ਹੈ, ਤਾਂ ਤੇ ਉਸ ਸਾਥ ਕੈਸੇ ਮਿਲਾ ਜਾਏਗਾ?
Prof. Sahib Singhਹੇ ਭਾਈ! ਉਹ ਸਦਾ ਕਾਇਮ ਰਹਿਣ ਵਾਲਾ ਪਰਮਾਤਮਾ (ਸਦਾ) ਪਵਿਤ੍ਰ ਹੈ, (ਜਦੋਂ ਤਕ ਮਨੁੱਖ ਦਾ) ਮਨ (ਵਿਕਾਰਾਂ ਨਾਲ) ਮੈਲਾ ਰਹੇ, ਉਸ ਪਰਮਾਤਮਾ ਨਾਲ ਮਿਲਾਪ ਨਹੀਂ ਹੋ ਸਕਦਾ।ਪਦ ਅਰਥ ਨਿਰਮਲਾ = ਪਵਿਤ੍ਰ।
SikhNet (Spanish)La mente es impura; ¿cómo es que se puede unir con la Verdad Inmaculada del Señor?
ਪ੍ਰਭੁ ਮੇਲੇ. ਤਾ ਮਿਲਿ ਰਹੈ; ਹਉਮੈ ਸਬਦਿ ਜਲਾਇ ॥੧੨॥
prabh mele. taa mil rahai; haumai sabad jalaae |12|
Sant Singh KhalsaGod merges it into Himself, and then it remains merged; through the Word of His Shabad, the ego is burnt away. ||12||
Manmohan SinghWhen through the Name, ego is burnt off the Lord unites it with Himself and then it remains united.
Manmohan Singh (Punjabi)ਜਦ ਨਾਮ ਦੇ ਰਾਹੀਂ ਹੰਗਤਾ ਸੜ ਜਾਂਦੀ ਹੈ, ਸੁਆਮੀ ਇਸ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ ਅਤੇ ਤਦ ਇਹ ਮਿਲੀ ਰਹਿੰਦੀ ਹੈ।
Fareedkot Teekaਉੱਤਰ: ਜੇ ਪ੍ਰਭੂ ਮੇਲੇ ਤਾਂ ਗੁਰ ਉਪਦੇਸ਼ ਕਰ ਹੰਤਾ ਮਮਤਾ ਕੋ ਜਲਾਇ ਕਰ ਜੀਵ ਮਿਲ ਰਹਿਤਾ ਹੈ॥੧੨॥
Prof. Sahib Singhਜੀਵ ਤਦੋਂ ਹੀ ਉਸ ਪ੍ਰਭੂ ਦੇ ਚਰਨਾਂ ਵਿਚ ਮਿਲ ਸਕਦਾ ਹੈ, ਜਦੋਂ ਪ੍ਰਭੂ ਆਪ ਗੁਰੂ ਦੇ ਸ਼ਬਦ ਦੀ ਰਾਹੀਂ ਉਸ ਦੇ ਅੰਦਰ ਦੀ ਹਉਮੈ ਸਾੜ ਕੇ ਉਸ ਨੂੰ ਆਪਣੇ ਨਾਲ ਮਿਲਾਂਦਾ ਹੈ ॥੧੨॥ਪਦ ਅਰਥ ਸਬਦਿ = ਸ਼ਬਦ ਦੀ ਰਾਹੀਂ। ਜਲਾਇ = ਸਾੜ ਕੇ ॥੧੨॥
SikhNet (Spanish)Si el Señor Mismo lo une a Su Ser a través de Su Palabra quema su ego negativo.(12)
ਸੋ ਸਹੁ ਸਚਾ ਵੀਸਰੈ; ਧ੍ਰਿਗੁ ਜੀਵਣੁ ਸੰਸਾਰਿ ॥
so sahu sachaa veesarai; dhrig jeevan sansaar |
Sant Singh KhalsaCursed is the life in this world, of one who forgets her True Husband Lord.
Manmohan SinghAccursed is the mortal's life, in this world, if he forgets the True Spouse.
Manmohan Singh (Punjabi)ਲਾਨ੍ਹਤ ਮਾਰੀ ਹੈ ਪ੍ਰਾਣੀ ਦੀ, ਇਸ ਜੱਗ ਵਿੱਚ, ਜਿੰਦਗੀ, ਜੇਕਰ ਉਹ ਉਸ ਸੱਚੇ ਪਤੀ ਨੂੰ ਭੁਲਾਉਂਦਾ ਹੈ।
Fareedkot Teekaਜੇ ਸੋ ਸਚਾ (ਸਹੁ) ਪਤੀ ਵਿਸਰ ਜਾਇ ਤਾਂ ਸੰਸਾਰ ਮੇਂ ਜੀਵਣੇ ਕੋ ਧਿਕਾਰ ਹੈ॥
Prof. Sahib Singhਹੇ ਭਾਈ! ਜੇ ਉਹ ਸਦਾ ਕਾਇਮ ਰਹਿਣ ਵਾਲਾ ਖਸਮ-ਪ੍ਰਭੂ ਭੁੱਲ ਜਾਏ, ਤਾਂ ਜਗਤ ਵਿਚ ਜੀਊਣਾ ਫਿਟਕਾਰ-ਜੋਗ ਹੈ।ਪਦ ਅਰਥ ਸਹੁ = ਖਸਮ, ਸ਼ਹੁ। ਧ੍ਰਿਗੁ = ਫਿਟਕਾਰ-ਯੋਗ। ਸੰਸਾਰਿ = ਸੰਸਾਰ ਵਿਚ।
SikhNet (Spanish)Maldita es la existencia en el mundo si uno abandona al Verdadero Uno,
ਨਦਰਿ ਕਰੇ. ਨਾ ਵੀਸਰੈ; ਗੁਰਮਤੀ ਵੀਚਾਰਿ ॥੧੩॥
nadar kare. naa veesarai; guramatee veechaar |13|
Sant Singh KhalsaThe Lord grants His Mercy, and she does not forget Him, if she contemplates the Guru's Teachings. ||13||
Manmohan SinghIf man meditates on the Guru's instruction, the Lord takes pity on him and he forgets not the Lord.
Manmohan Singh (Punjabi)ਜੇਕਰ ਬੰਦਾ ਗੁਰਾਂ ਦੇ ਉਪਦੇਸ਼ ਨੂੰ ਧਿਆਨ ਅੰਦਰ ਰਖੇ, ਸਾਈਂ ਉਸ ਤੇ ਤਰਸ ਕਰਦਾ ਹੈ ਉਹ ਸਾਈਂ ਨੂੰ ਨਹੀਂ ਭੁਲਾਉਂਦਾ।
Fareedkot Teekaਜੇ ਪਰਮੇਸਰ ਕਿਰਪਾ ਦ੍ਰਿਸ਼ਟ ਕਰੇ ਅਰ ਗੁਰੋਂ ਕੀ ਮਤਿ ਦੁਆਰਾ ਬੀਚਾਰ ਪ੍ਰਾਪਤਿ ਹੋਵੈ, ਤੌ ਵਾਹਿਗੁਰੂ ਨਹੀਂ ਵਿਸਰਤਾ॥੧੩॥
Prof. Sahib Singhਜਿਸ ਮਨੁੱਖ ਉਤੇ ਪ੍ਰਭੂ ਆਪ ਮੇਹਰ ਦੀ ਨਿਗਾਹ ਕਰਦਾ ਹੈ, ਉਸ ਨੂੰ ਪ੍ਰਭੂ ਨਹੀਂ ਭੁੱਲਦਾ। ਉਹ ਮਨੁੱਖ ਗੁਰੂ ਦੀ ਮਤਿ ਦੀ ਬਰਕਤਿ ਨਾਲ ਹਰਿ-ਨਾਮ ਵਿਚ ਸੁਰਤ ਜੋੜਦਾ ਹੈ ॥੧੩॥ਪਦ ਅਰਥ ਨਦਰਿ = ਮੇਹਰ ਦੀ ਨਿਗਾਹ। ਗੁਰਮਤੀ = ਗੁਰੂ ਦੀ ਮਤਿ ਲੈ ਕੇ। ਵੀਚਾਰਿ = ਹਰਿ-ਨਾਮ ਦੀ ਵਿਚਾਰ ਕਰਦਾ ਹੈ ॥੧੩॥
SikhNet (Spanish)pero si el Señor le tiene Compasión, uno Lo alaba y puede meditar en la Palabra del Shabd del Guru. (13)
ਸਤਿਗੁਰੁ ਮੇਲੇ. ਤਾ ਮਿਲਿ ਰਹਾ; ਸਾਚੁ ਰਖਾ ਉਰ ਧਾਰਿ ॥
satigur mele. taa mil rahaa; saach rakhaa ur dhaar |
Sant Singh KhalsaThe True Guru unites her, and so she remains united with Him, with the True Lord enshrined within her heart.
Manmohan SinghIf the True Guru unites, then remain I united with the Lord and keep clasped the True one to my heart.
Manmohan Singh (Punjabi)ਜੇਕਰ ਸੱਚੇ ਗੁਰੂ ਜੀ ਮਿਲਾਉਣ, ਤਦ ਮੈਂ ਪ੍ਰਭੂ ਨਾਲ ਮਿਲਿਆ ਰਹਿੰਦਾ ਹਾਂ ਅਤੇ ਸਤਿਪੁਰਖ ਨੂੰ ਆਪਣੇ ਦਿਲ ਨਾਲ ਲਾਈ ਰੱਖਦਾ ਹਾਂ।
Fareedkot Teekaਜੇ ਸਤਿਗੁਰ ਮੇਲੇ ਤਾਂ ਸਤਸੰਗ ਮੇਂ ਮਿਲ ਰਹਾਂ, ਤੌ ਹੀ ਸਚ ਕੋ ਰਿਦੇ ਮੇਂ ਧਾਰ ਰਖਾਂ॥
Prof. Sahib Singhਹੇ ਭਾਈ! (ਅਸਾਂ ਜੀਵਾਂ ਦਾ ਕੋਈ ਆਪਣਾ ਜ਼ੋਰ ਨਹੀਂ ਚੱਲ ਸਕਦਾ) ਜੇ ਗੁਰੂ (ਮੈਨੂੰ ਪ੍ਰਭੂ ਨਾਲ) ਮਿਲਾ ਦੇਵੇ, ਤਾਂ ਹੀ ਮੈਂ ਮਿਲਿਆ ਰਹਿ ਸਕਦਾ ਹਾਂ, ਅਤੇ ਉਸ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਨੂੰ ਮੈਂ ਆਪਣੇ ਹਿਰਦੇ ਵਿਚ ਟਿਕਾ ਕੇ ਰੱਖ ਸਕਦਾ ਹਾਂ।ਪਦ ਅਰਥ ਮਿਲਿ ਰਹਾ = ਮਿਲਿ ਰਹਾਂ, ਮੈਂ ਮਿਲਿਆ ਰਹਿ ਸਕਦਾ ਹਾਂ। ਰਖਾ = ਰੱਖਾਂ, ਮੈਂ ਰੱਖ ਸਕਦਾ ਹਾਂ। ਉਰ = ਹਿਰਦਾ। ਧਾਰਿ = ਟਿਕਾ ਕੇ।
SikhNet (Spanish)Si el Guru Verdadero nos une con el Señor, alabamos al Uno Verdadero en la mente.
ਮਿਲਿਆ ਹੋਇ. ਨ ਵੀਛੁੜੈ; ਗੁਰ ਕੈ ਹੇਤਿ ਪਿਆਰਿ ॥੧੪॥
miliaa hoe. na veechhurrai; gur kai het piaar |14|
Sant Singh KhalsaAnd so united, she will not be separated again; she remains in the love and affection of the Guru. ||14||
Manmohan SinghUnited thus, through the love and affection, separates not again.
Manmohan Singh (Punjabi)ਗੁਰਾਂ ਦੀ ਪ੍ਰੀਤ ਅਤੇ ਪਿਰਹੜੀ ਰਾਹੀਂ ਇਸ ਤਰ੍ਹਾਂ ਮਿਲਿਆ ਹੋਇਆ ਮੈਂ ਮੁੜ ਕੇ ਵੱਖਰਾ ਨਹੀਂ ਹੋਵਾਂਗਾ।
Fareedkot Teekaਜੋ ਗੁਰੋਂ ਕੇ ਹੇਤ ਮੇਂ ਪਿਆਰ ਕਰ ਕੇ ਜੀਵ ਮਿਲਿਆ ਹੋਵੈ, ਤੌ ਫਿਰ ਵੀਛੜਤਾ ਨਹੀਂ॥੧੪॥
Prof. Sahib Singhਹੇ ਭਾਈ! ਗੁਰੂ ਦੇ ਪਿਆਰ ਦੀ ਬਰਕਤਿ ਨਾਲ ਜੇਹੜਾ ਮਨੁੱਖ ਪ੍ਰਭੂ-ਚਰਨਾਂ ਵਿਚ ਮਿਲ ਜਾਏ, ਉਹ ਫਿਰ ਕਦੇ ਉਥੋਂ ਨਹੀਂ ਵਿਛੁੜਦਾ ॥੧੪॥ਪਦ ਅਰਥ ਕੈ ਹੇਤਿ ਪਿਆਰਿ = ਦੇ ਪਿਆਰ ਹਿਤ ਦੀ ਬਰਕਤਿ ਨਾਲ ॥੧੪॥
SikhNet (Spanish)Una vez unidos, ya no nos separamos y así vivimos bendecidos con el Amor del Guru.(14)
ਪਿਰੁ ਸਾਲਾਹੀ ਆਪਣਾ; ਗੁਰ ਕੈ ਸਬਦਿ ਵੀਚਾਰਿ ॥
pir saalaahee aapanaa; gur kai sabad veechaar |
Sant Singh KhalsaI praise my Husband Lord, contemplating the Word of the Guru's Shabad.
Manmohan SinghI praise my Beloved by reflecting over the Guru's word.
Manmohan Singh (Punjabi)ਗੁਰਾਂ ਦੇ ਸ਼ਬਦ ਦਾ ਧਿਆਨ ਧਾਰਨ ਦੁਆਰਾ, ਮੈਂ ਆਪਣੇ ਪ੍ਰੀਤਮ ਦੀ ਪ੍ਰਸੰਸਾ ਕਰਦਾ ਹਾਂ।
Fareedkot Teekaਤਾਂ ਤੇ ਗੁਰੋਂ ਕੇ ਉਪਦੇਸ਼ ਕੇ ਬੀਚਾਰ ਦੁਆਰਾ ਆਪਣੇ (ਪਿਰੁ) ਪਤੀ ਪਰਮੇਸਰ ਕੋ ਸਲਾਹੀਏ॥
Prof. Sahib Singhਹੇ ਭਾਈ! ਗੁਰੂ ਦੇ ਸ਼ਬਦ ਵਿਚ ਸੁਰਤ ਜੋੜ ਕੇ ਤੂੰ ਭੀ ਆਪਣੇ ਖਸਮ-ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਿਆ ਕਰ।ਪਦ ਅਰਥ ਪਿਰੁ ਸਾਲਾਹੀ = ਹੇ ਭਾਈ! ਤੂੰ ਪ੍ਰਭੂ-ਪਤੀ ਦੀ ਸਿਫ਼ਤਿ-ਸਾਲਾਹ ਕਰਿਆ ਕਰ। ਵੀਚਾਰਿ = ਸੁਰਤ ਜੋੜ ਕੇ। ਸਬਦਿ = ਸ਼ਬਦ ਵਿਚ।
SikhNet (Spanish)Así alabamos al Señor Bienamado meditando en la Palabra del Shabd del Guru.
ਮਿਲਿ ਪ੍ਰੀਤਮ ਸੁਖੁ ਪਾਇਆ; ਸੋਭਾਵੰਤੀ ਨਾਰਿ ॥੧੫॥
mil preetam sukh paaeaa; sobhaavantee naar |15|
Sant Singh KhalsaMeeting with my Beloved, I have found peace; I am His most beautiful and happy soul-bride. ||15||
Manmohan SinghMeeting with my love, I have attained peace and have become an illustrious bride.
Manmohan Singh (Punjabi)ਆਪਣੇ ਦਿਲਬਰ ਨਾਲ ਮਿਲ ਕੇ ਮੈਂ ਆਰਾਮ ਪਾ ਲਿਆ ਹੈ ਅਤੇ ਇਕ ਕੀਰਤੀਮਾਨ ਪਤਨੀ ਹੋ ਗਈ ਹਾਂ।
Fareedkot Teekaਜਿਨੋਂ ਨੇ ਵੀਚਾਰਿਆ ਹੈ ਉਨੋਂ ਨੇ ਪਰਮੇਸਰ ਕੇ ਸਾਥ ਮਿਲ ਕੇ ਸੁਖ ਪਾਇਆ ਹੈ ਅਰ ਵਹੁ ਜਗਿਆਸੂ ਰੂਪ ਇਸਤ੍ਰੀ ਸੋਭਾ ਵਾਲੀ ਹੈ॥੧੫॥
Prof. Sahib Singhਪ੍ਰੀਤਮ ਪ੍ਰਭੂ ਨੂੰ ਮਿਲ ਕੇ ਜਿਸ ਜੀਵ-ਇਸਤ੍ਰੀ ਨੇ ਆਤਮਕ ਆਨੰਦ ਪ੍ਰਾਪਤ ਕਰ ਲਿਆ, ਉਸ ਨੇ (ਲੋਕ ਪਰਲੋਕ ਵਿਚ) ਸੋਭਾ ਖੱਟ ਲਈ ॥੧੫॥ਪਦ ਅਰਥ ਮਿਲਿ = ਮਿਲ ਕੇ ॥੧੫॥
SikhNet (Spanish)Obteniendo al Señor Bienamado, nosotros, Sus esposas, logramos la Felicidad y la Gloria.(15)
ਮਨਮੁਖ ਮਨੁ. ਨ ਭਿਜਈ; ਅਤਿ ਮੈਲੇ ਚਿਤਿ ਕਠੋਰ ॥
manamukh man. na bhijee; at maile chit katthor |
Sant Singh KhalsaThe mind of the self-willed manmukh is not softened; his consciousness is totally polluted and stone-hearted.
Manmohan SinghThe soul of the self-willed person is softened not. Very filthy and stone-hearted is his mind.
Manmohan Singh (Punjabi)ਆਪ-ਹੁਦਰੇ ਪੁਰਸ਼ਾਂ ਦੀ ਆਤਮਾ ਨਰਮ ਨਹੀਂ ਹੁੰਦੀ। ਬੜਾ ਪਲੀਤ ਅਤੇ ਪੱਥਰ-ਦਿਲ ਹੈ ਉਸ ਦਾ ਮਨੂਆ।
Fareedkot Teekaਮਨਮੁਖੋਂ ਕਾ ਮਨ ਨਹੀਂ ਭੀਜਤਾ, ਪਾਪਾਂ ਕਰ ਕੇ ਅਤੀ ਮੈਲੇ ਹੈਂ ਔ ਚਿਤ ਜਿਨੋਂ ਕਾ ਪਥਰ ਵਤ ਕਠੋਰ ਹੈ॥
Prof. Sahib Singhਹੇ ਭਾਈ! ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖਾਂ ਦਾ ਮਨ ਪਰਮਾਤਮਾ ਦੇ ਨਾਮ ਵਿਚ ਨਹੀਂ ਭਿੱਜਦਾ (ਹਰਿ-ਨਾਮ ਨਾਲ ਪਿਆਰ ਨਹੀਂ ਪਾਂਦਾ)। ਉਹ ਮਨੁੱਖ ਆਪਣੇ ਮਨ ਵਿਚ ਮੈਲੇ ਅਤੇ ਕਠੋਰ ਰਹਿੰਦੇ ਹਨ।ਪਦ ਅਰਥ ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ। ਅਤਿ = ਬਹੁਤ। ਚਿਤਿ = ਚਿੱਤ ਵਿਚ।
SikhNet (Spanish)La mente del ególatra no es atraída por la Palabra del Shabd, pues es dura e impía.
ਸਪੈ. ਦੁਧੁ ਪੀਆਈਐ; ਅੰਦਰਿ ਵਿਸੁ ਨਿਕੋਰ ॥੧੬॥
sapai. dudh peeaeeai; andar vis nikor |16|
Sant Singh KhalsaEven if the venomous snake is fed on milk, it shall still be filled with poison. ||16||
Manmohan SinghIf the serpent be fed on milk, it shall have but pure poison within.
Manmohan Singh (Punjabi)ਜੇਕਰ ਸੱਪ ਨੂੰ ਦੁੱਧ ਪਿਆਲੀਏ, ਇਸ ਦੇ ਅੰਦਰ ਕੇਵਲ ਨਿਰੋਲ ਜ਼ਹਿਰ ਹੀ ਹੋਵੇਗੀ।
Fareedkot Teekaਚਾਹੋ ਕਿਤਨਾ ਹੀ ਮਨਮੁਖੋਂ ਕਾ ਭਲਾ ਕਰੋ ਵਹੁ ਬੁਰਾ ਹੀ ਕਰਤੇ ਹੈਂ। ਇਸ ਪਰ ਦ੍ਰਿਸ਼ਟਾਂਤ ਹੈ: ਜੈਸੇ ਸਰਪ ਕੋ ਚਾਹੋ ਕਿਤਨਾ ਹੀ ਦੂਧ ਪਿਲਾਈਏ ਅੰਦਰ ਉਨ ਕੇ (ਨਿਕੋਰ) ਕੇਵਲ ਵਿਸ ਹੋਤੀ ਜਾਏਗੀ॥੧੬॥
Prof. Sahib Singhਜੇ ਸੱਪ ਨੂੰ ਦੁੱਧ ਭੀ ਪਿਲਾਇਆ ਜਾਏ, ਤਾਂ ਭੀ ਉਸ ਦੇ ਅੰਦਰ ਨਿਰੋਲ ਜ਼ਹਿਰ ਹੀ ਟਿਕਿਆ ਰਹਿੰਦਾ ਹੈ ॥੧੬॥ਪਦ ਅਰਥ ਸਪੈ = ਸੱਪ ਨੂੰ। ਵਿਸੁ = ਜ਼ਹਿਰ। ਨਿਕੋਰ = ਨਿਰੋਲ ॥੧੬॥
SikhNet (Spanish)Es como la serpiente que, aunque sea alimentada de leche, no pierde su gusto por morder.(16)
ਆਪਿ ਕਰੇ. ਕਿਸੁ ਆਖੀਐ; ਆਪੇ ਬਖਸਣਹਾਰੁ ॥
aap kare. kis aakheeai; aape bakhasanahaar |
Sant Singh KhalsaHe Himself does - who else should I ask? He Himself is the Forgiving Lord.
Manmohan SinghThe Lord Himself does everything and Himself is the Pardoner. Whom else should I go to ask?
Manmohan Singh (Punjabi)ਸਾਹਿਬ ਖੁਦ ਸਭ ਕੁਝ ਕਰਦਾ ਹੈ ਅਤੇ ਖੁਦ ਹੀ ਮਾਫ ਕਰਨ ਵਾਲਾ ਹੈ ਮੈਂ ਹੋਰ ਕਿਸਦੇ ਕੋਲੋਂ ਜਾ ਕੇ ਪੁੱਛਾਂ?
Fareedkot Teekaਗੁਰਮੁਖ ਔ ਮਨਮੁਖ ਪਰਮੇਸਰ ਨੇ ਆਪ ਹੀ ਕੀਏ ਹੈਂ ਤਾਂ ਤੇ ਬੁਰਾ ਅਰ ਭਲਾ ਕਿਸ ਕੋ ਕਹੀਏ, ਆਪ ਹੀ ਵਹੁ ਬਖਸਨਹਾਰਾ ਹੈ॥
Prof. Sahib Singhਹੇ ਭਾਈ! (ਸਭ ਜੀਵਾਂ ਵਿਚ ਵਿਆਪਕ ਹੋ ਕੇ ਸਭ ਕੁਝ) ਪ੍ਰਭੂ ਆਪ ਹੀ ਕਰ ਰਿਹਾ ਹੈ। ਕਿਸ ਨੂੰ (ਚੰਗਾ ਜਾਂ ਮੰਦਾ) ਆਖਿਆ ਜਾ ਸਕਦਾ ਹੈ? (ਕੁਰਾਹੇ ਪਏ ਜੀਵਾਂ ਉਤੇ ਭੀ) ਉਹ ਆਪ ਹੀ ਬਖ਼ਸ਼ਸ਼ ਕਰਨ ਵਾਲਾ ਹੈ।
SikhNet (Spanish)Cuando el Señor Mismo lo hace todo y Él Mismo perdona todo, ¿a quién más le podemos ir a preguntar?
ਗੁਰਸਬਦੀ. ਮੈਲੁ ਉਤਰੈ; ਤਾ ਸਚੁ ਬਣਿਆ ਸੀਗਾਰੁ ॥੧੭॥
gurasabadee. mail utarai; taa sach baniaa seegaar |17|
Sant Singh KhalsaThrough the Guru's Teachings, filth is washed away, and then, one is embellished with the ornament of Truth. ||17||
Manmohan SinghIf by Guru's instruction, the mortal's filth is washed off, then comes he to possess the True ornamentation.
Manmohan Singh (Punjabi)ਜੇਕਰ ਗੁਰਾਂ ਦੇ ਉਪਦੇਸ਼ ਦੁਆਰਾ ਪ੍ਰਾਣੀ ਦੀ ਮਲੀਨਤਾ ਧੋਤੀ ਜਾਵੇ, ਤਦ ਉਹ ਸੱਚੇ ਹਾਰ-ਸ਼ਿੰਗਾਰ ਵਾਲਾ ਹੋ ਜਾਂਦਾ ਹੈ।
Fareedkot Teekaਗੁਰੋਂ ਕੇ ਉਪਦੇਸ਼ ਕਰ ਜਬ ਪਾਪ ਰੂਪ ਮੈਲ ਉਤਰ ਜਾਵੈ ਤਬ ਸਚ ਰੂਪ ਸੀਂਗਾਰ ਬਣਿਆ ਹੈ, ਭਾਵ ਸਭ ਸਾਧਨ ਸਫਲ ਹੂਏ ਹੈਂ॥੧੭॥
Prof. Sahib Singhਜਦੋਂ ਗੁਰੂ ਦੇ ਸ਼ਬਦ ਦੀ ਬਰਕਤਿ ਨਾਲ (ਕਿਸੇ ਮਨੁੱਖ ਦੇ ਮਨ ਦੀ) ਮੈਲ ਲਹਿ ਜਾਂਦੀ ਹੈ, ਤਾਂ ਉਸ ਦੇ ਆਤਮਾ ਨੂੰ ਸਦਾ ਕਾਇਮ ਰਹਿਣ ਵਾਲੀ ਸੁੰਦਰਤਾ ਮਿਲ ਜਾਂਦੀ ਹੈ ॥੧੭॥ਪਦ ਅਰਥ ਸਬਦੀ = ਸ਼ਬਦ ਦੀ ਰਾਹੀਂ। ਸਚੁ = ਸਦਾ-ਥਿਰ ਰਹਿਣ ਵਾਲਾ ॥੧੭॥
SikhNet (Spanish)Él es el Señor Perdonador, mediante las Enseñanzas del Guru la mugre es lavada y es Embellecido con la Verdad. (17)