ੴ

ਸਿੱਖਬਾਣੀ · SikhBani

ਦੁਨੀਆ ਨ ਸਾਲਾਹਿ ਜੋ ਮਰਿ ਵੰਞਸੀ ॥

duneea na saalaeh jo mar vanyasee
Guru Amardas Ji ਗੁਰੂ ਅਮਰਦਾਸ ਜੀ · Raag Soohee · Ang 755, 756 · 72 lines
Translations

ਰਾਗੁ ਸੂਹੀ ਮਹਲਾ ੩ ਘਰੁ ੧੦ ॥

raag soohee mahalaa 3 ghar 10 | Ang 755

Sant Singh KhalsaRaag Soohee, Third Mehl, Tenth House:
Manmohan SinghSuhi Measure 3rd Guru.
Manmohan Singh (Punjabi)ਰਾਗ ਸੂਹੀ ਤੀਜੀ ਪਾਤਿਸ਼ਾਹੀ।
Prof. Sahib Singhਰਾਗ ਸੂਹੀ, ਘਰ ੧੦ ਵਿੱਚ ਗੁਰੂ ਅਮਰਦਾਸ ਜੀ ਦੀ ਬਾਣੀ।
SikhNet (Spanish)Rag Suji, Mejl Guru Amar Das, Tercer Canal Divino.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad | Ang 755

Sant Singh KhalsaOne Universal Creator God. By The Grace Of The True Guru:
Manmohan SinghThere is but One God. By the True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru

ਦੁਨੀਆ. ਨ ਸਾਲਾਹਿ; ਜੋ ਮਰਿ ਵੰਞਸੀ ॥

duneea. na saalaeh; jo mar vanyasee | Ang 755

Sant Singh KhalsaDo not praise the world; it shall simply pass away.
Manmohan SinghPraise thou not the world, which shall pass away.
Manmohan Singh (Punjabi)ਤੂੰ ਜਗਤ ਦੀ ਸ਼ਲਾਘਾ ਨਾਂ ਕਰ, ਜਿਸ ਨੇ ਨਾਸ ਹੋ ਜਾਣਾ ਹੈ।
Fareedkot Teekaਹੇ ਭਾਈ! ਇਸ ਜਗਾ ਕੀ (ਦੁਨੀਆ) ਸ੍ਰਿਸ਼ਟੀ ਕੋ ਨਾ ਸਾਲਾਹ ਜੋ ਮਰ ਕਰ ਚਲੀ ਜਾਏਗੀ॥
Prof. Sahib Singhਹੇ ਭਾਈ! ਦੁਨੀਆ ਦੀ ਖ਼ੁਸ਼ਾਮਦ ਨਾਹ ਕਰਦਾ ਫਿਰ, ਦੁਨੀਆ ਤਾਂ ਨਾਸ ਹੋ ਜਾਇਗੀ।

ਪਦ ਅਰਥ ਮਰਿ ਵੰਞਸੀ = ਮਰ ਜਾਇਗੀ।

SikhNet (Spanish)No alabes al mundo que se va a ir;

ਲੋਕਾ. ਨ ਸਾਲਾਹਿ; ਜੋ ਮਰਿ ਖਾਕੁ ਥੀਈ ॥੧॥

lokaa. na saalaeh; jo mar khaak theeee |1| Ang 755

Sant Singh KhalsaDo not praise other people; they shall die and turn to dust. ||1||
Manmohan SinghPraise thou not the people, who shall die and become dust.
Manmohan Singh (Punjabi)ਤੂੰ ਬੰਦਿਆਂ ਦੀ ਤਾਰੀਫ ਨਾਂ ਕਰ, ਜਿਹੜੇ ਮਰ ਕੇ ਮਿੱਟੀ ਹੋ ਜਾਣਗੇ।
Fareedkot Teekaਉਪਰਲੇ ਲੋਕਾਂ ਕੋ ਭੀ ਨਾ ਸਾਲਾਹੁ ਜੋ ਮਰ ਕਰ ਖਾਕ ਹੋ ਜਾਏਂਗੇ॥੧॥
Prof. Sahib Singhਲੋਕਾਂ ਨੂੰ ਭੀ ਨਾਹ ਵਡਿਆਉਂਦਾ ਫਿਰ, ਖ਼ਲਕਤ ਭੀ ਮਰ ਕੇ ਮਿੱਟੀ ਹੋ ਜਾਇਗੀ ॥੧॥

ਪਦ ਅਰਥ ਮਰਿ = ਮਰ ਕੇ। ਖਾਕੁ = ਮਿੱਟੀ। ਥੀਈ = ਹੋ ਜਾਇਗੀ ॥੧॥

SikhNet (Spanish)no alabes a la gente que será reducida a polvo. (1)

ਵਾਹੁ ਮੇਰੇ ਸਾਹਿਬਾ ਵਾਹੁ ॥

vaahu mere saahibaa vaahu | Ang 755

Sant Singh KhalsaWaaho! Waaho! Hail, hail to my Lord and Master.
Manmohan SinghHail unto Thee, my Lord, hail.
Manmohan Singh (Punjabi)ਸ਼ਾਬਾਸ਼! ਹੈ ਤੈਨੂੰ ਮੇਰੇ ਸੁਆਮੀ ਸ਼ਾਬਾਸ਼!
Fareedkot Teekaਵਾਹੁ ਮੇਰੇ ਸਾਹਿਬਾ ਤੂੰ ਅਸਚਰਜ ਰੂਪ ਹੈਂ॥
Prof. Sahib Singhਹੇ ਮੇਰੇ ਮਾਲਕ! ਤੂੰ ਧੰਨ ਹੈਂ! ਤੂੰ ਹੀ ਸਲਾਹੁਣ-ਜੋਗ ਹੈਂ।

ਪਦ ਅਰਥ ਵਾਹੁ = ਧੰਨ, ਸਲਾਹੁਣ-ਯੋਗ। ਸਾਹਿਬਾ = ਹੇ ਮਾਲਕ!

SikhNet (Spanish)¡Gloria a mi Señor Eterno!

ਗੁਰਮੁਖਿ ਸਦਾ ਸਲਾਹੀਐ; ਸਚਾ ਵੇਪਰਵਾਹੁ ॥੧॥ ਰਹਾਉ ॥

guramukh sadaa salaaheeai; sachaa veparavaahu |1| rahaau | Ang 755

Sant Singh KhalsaAs Gurmukh, forever praise the One who is forever True, Independent and Carefree. ||1||Pause||
Manmohan SinghBy the Guru's grace, ever praise thou the Lord, who is True and Independent. Pause.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ ਤੂੰ ਹਮੇਸ਼ਾਂ ਉਸ ਦੀ ਸਿਫ਼ਤ ਕਰ ਜੋ ਸੱਚਾ ਅਤੇ ਖੁਦ-ਮੁਖਤਿਆਰ ਹੈ। ਠਹਿਰਾਉ।
Fareedkot Teekaਹੇ ਭਾਈ! ਗੁਰਮੁਖ ਐਸੇ ਹਰੀ ਨੂੰ ਸਲਾਹੁਤੇ ਹੈਂ, ਤੂੰ ਸਚਾ ਹੈਂ ਪੁਨਾ ਵੇਪਰਵਾਹੁ ਹੈਂ॥੧॥ ਰਹਾਉ ॥
Prof. Sahib Singhਹੇ ਭਾਈ! ਗੁਰੂ ਦੀ ਸਰਨ ਪੈ ਕੇ ਸਦਾ ਉਸ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਨੀ ਚਾਹੀਦੀ ਹੈ ਜੋ ਸਦਾ ਕਾਇਮ ਰਹਿਣ ਵਾਲਾ ਹੈ, ਅਤੇ ਜਿਸ ਨੂੰ ਕਿਸੇ ਦੀ ਮੁਥਾਜੀ ਨਹੀਂ ਹੈ ॥੧॥ ਰਹਾਉ ॥

ਪਦ ਅਰਥ ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਸਲਾਹੀਐ = ਸਿਫ਼ਤਿ-ਸਾਲਾਹ ਕਰਨੀ ਚਾਹੀਦੀ ਹੈ। ਸਚਾ = ਸਦਾ ਕਾਇਮ ਰਹਿਣ ਵਾਲਾ। ਵੇਪਰਵਾਹੁ = ਬੇ-ਮੁਥਾਜ ॥੧॥ ਰਹਾਉ ॥

SikhNet (Spanish)A Él lo alabo, Él es el Verdadero Ser Autónomo.(1-Pausa)

ਦੁਨੀਆ ਕੇਰੀ ਦੋਸਤੀ; ਮਨਮੁਖ ਦਝਿ ਮਰੰਨਿ ॥

duneea keree dosatee; manamukh dajh maran | Ang 755

Sant Singh KhalsaMaking worldly friendships, the self-willed manmukhs burn and die.
Manmohan SinghIn the friendship of the world, the way-ward burn themselves to death.
Manmohan Singh (Punjabi)ਸੰਸਾਰ ਦੀ ਯਾਰੀ ਅੰਦਰ ਆਪ-ਹੁਦਰੇ ਬੜ ਮਰਦੇ ਹਨ।
Fareedkot Teekaਜੋ ਮਨਮੁਖ ਹੈਂ ਵਹੁ ਮਾਇਆ ਕੀ ਦੋਸਤੀ ਮੇਂ ਹੀ ਪੜੇ ਜਲ ਮਰਤੇ ਹੈਂ॥
Prof. Sahib Singhਹੇ ਭਾਈ! ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਦੁਨੀਆ ਦੀ ਮਿਤ੍ਰਤਾ ਵਿਚ ਹੀ ਸੜ ਮਰਦੇ ਹਨ (ਆਤਮਕ ਜੀਵਨ ਸਾੜ ਕੇ ਸੁਆਹ ਕਰ ਲੈਂਦੇ ਹਨ। ਅੰਤ)

ਪਦ ਅਰਥ ਕੇਰੀ = ਦੀ। ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ। ਦਝਿ = ਸੜ ਕੇ। ਮਰੰਨਿ = ਮਰਦੇ ਹਨ।

SikhNet (Spanish)Los arrogantes Manmukjs enamorados del mundo son consumidos por su propia ansiedad.

ਜਮ ਪੁਰਿ ਬਧੇ ਮਾਰੀਅਹਿ; ਵੇਲਾ. ਨ ਲਾਹੰਨਿ ॥੨॥

jam pur badhe maareeeh; velaa. na laahan |2| Ang 755

Sant Singh KhalsaIn the City of Death, they are bound and gagged and beaten; this opportunity shall never come again. ||2||
Manmohan SinghThey are bound and beaten in the city of death, and obtain not this opportunity again.
Manmohan Singh (Punjabi)ਮੌਤਾਂ ਦੇ ਸ਼ਹਿਰ ਅੰਦਰ ਉਹ ਨਰੜ ਕੇ ਕੁੱਟੇ ਜਾਂਦੇ ਹਨ ਅਤੇ ਮੁੜ ਉਨ੍ਹਾਂ ਨੂੰ ਇਹ ਮੌਕਾ ਨਹੀਂ ਮਿਲਦਾ।
Fareedkot Teekaਆਗੇ ਪਰਲੋਕ ਮੇਂ ਬੰਧੇ ਹੂਏ ਮਾਰੀਤੇ ਹੈਂ, ਫਿਰ ਵਹੁ ਮਾਨੁਖ ਜਨਮ ਕਾ ਵੇਲਾ (ਨ ਲਾਹਿੰਨ) ਪ੍ਰਾਪਤ ਨਹੀਂ ਕਰ ਸਕਤੇ॥੨॥
Prof. Sahib Singhਜਮਰਾਜ ਦੇ ਦਰ ਤੇ ਚੋਟਾਂ ਖਾਂਦੇ ਹਨ। ਤਦੋਂ ਉਹਨਾਂ ਨੂੰ (ਹੱਥੋਂ ਖੁੰਝਿਆ ਹੋਇਆ ਮਨੁੱਖਾ ਜਨਮ ਦਾ) ਸਮਾ ਨਹੀਂ ਮਿਲਦਾ ॥੨॥

ਪਦ ਅਰਥ ਜਮ ਪੁਰਿ = ਜਮ ਦੀ ਪੁਰੀ ਵਿਚ। ਮਾਰੀਅਹਿ = ਮਾਰੇ ਜਾਂਦੇ ਹਨ, ਮਾਰ ਖਾਂਦੇ ਹਨ। ਵੇਲਾ = ਮਨੁੱਖਾ ਜਨਮ ਦਾ ਮੌਕਾ। ਨ ਲਾਹੰਨਿ = ਨਹੀਂ ਪ੍ਰਾਪਤ ਕਰ ਸਕਦੇ ॥੨॥

SikhNet (Spanish)Son castigados en el recinto de Yama y no obtienen una oportunidad otra vez.(2)

ਗੁਰਮੁਖਿ ਜਨਮੁ ਸਕਾਰਥਾ; ਸਚੈ ਸਬਦਿ ਲਗੰਨਿ ॥

guramukh janam sakaarathaa; sachai sabad lagan | Ang 755

Sant Singh KhalsaThe lives of the Gurmukhs are fruitful and blessed; they are committed to the True Word of the Shabad.
Manmohan SinghFruitful is the life of the pious persons. They remain attached to the True Name.
Manmohan Singh (Punjabi)ਸਫਲ ਹੈ ਜੀਵਨ ਪਵਿੱਤਰ ਪੁਰਸ਼ਾਂ ਦਾ, ਉਹ ਸੱਚੇ ਨਾਮ ਨਾਲ ਜੁੜੇ ਰਹਿੰਦੇ ਹਨ।
Fareedkot Teekaਗੁਰਮੁਖੋਂ ਕਾ ਜਨਮ ਕ੍ਰਿਤਾਰਥ ਹੂਆ ਹੈ, ਵਹੁ ਸਚੇ ਸਬਦ ਮੇਂ ਲਗਤੇ ਹੈਂ॥
Prof. Sahib Singhਹੇ ਭਾਈ! ਜੇਹੜੇ ਮਨੁੱਖ ਗੁਰੂ ਦੀ ਸਰਨ ਪੈਂਦੇ ਹਨ, ਉਹਨਾਂ ਦਾ ਜੀਵਨ ਸਫਲ ਹੋ ਜਾਂਦਾ ਹੈ, ਕਿਉਂਕਿ ਉਹ ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਾਣੀ ਵਿਚ ਜੁੜੇ ਰਹਿੰਦੇ ਹਨ।

ਪਦ ਅਰਥ ਗੁਰਮੁਖਿ = ਗੁਰੂ ਦੀ ਸਰਨ ਪੈਣ ਵਾਲੇ ਮਨੁੱਖ। ਸਕਾਰਥਾ = ਸਫਲ। ਸਚੈ ਸਬਦਿ = ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਾਣੀ ਵਿਚ।

SikhNet (Spanish)Fructífera es la vida del ser consciente en Dios cuando está entonado en la Palabra del Shabd.

ਆਤਮ ਰਾਮੁ ਪ੍ਰਗਾਸਿਆ; ਸਹਜੇ ਸੁਖਿ ਰਹੰਨਿ ॥੩॥

aatam raam pragaasiaa; sahaje sukh rahan |3| Ang 755

Sant Singh KhalsaTheir souls are illuminated by the Lord, and they dwell in peace and pleasure. ||3||
Manmohan SinghThey are illumined by the Omnipresent Lord and they abide in peace and pleasure.
Manmohan Singh (Punjabi)ਸਰਬ-ਵਿਆਪਕ ਸੁਆਮੀ ਨੇ ਉਨ੍ਹਾਂ ਨੂੰ ਰੋਸ਼ਨ ਕਰ ਦਿੱਤਾ ਹੈ ਅਤੇ ਉਹ ਆਰਾਮ ਤੇ ਅਨੰਦ ਅੰਦਰ ਵਸਦੇ ਹਨ।
Fareedkot Teekaਅਪਨਾ ਆਪ ਰੂਪ ਕਰ ਕੇ ਰਾਮ ਉਨ ਕੋ ਪ੍ਰਗਟ ਹੂਆ ਹੈ ਵਹੁ ਸੁਭਾਵਕ ਹੀ ਸੁਖ ਮੇਂ ਰਹਿਤੇ ਹੈਂ॥੩॥
Prof. Sahib Singhਉਹਨਾਂ ਦੇ ਅੰਦਰ ਸਰਬ-ਵਿਆਪਕ ਪਰਮਾਤਮਾ ਦਾ ਪਰਕਾਸ਼ ਹੋ ਜਾਂਦਾ ਹੈ। ਉਹ ਆਤਮਕ ਅਡੋਲਤਾ ਵਿਚ ਆਨੰਦ ਵਿਚ ਮਗਨ ਰਹਿੰਦੇ ਹਨ ॥੩॥

ਪਦ ਅਰਥ ਆਤਮ ਰਾਮੁ = ਸਰਬ-ਵਿਆਪਕ ਪਰਮਾਤਮਾ। ਸਹਜੇ = ਆਤਮਕ ਅਡੋਲਤਾ ਵਿਚ। ਸੁਖਿ = ਅਨੰਦ ਵਿਚ ॥੩॥

SikhNet (Spanish)Su interior está iluminado por el Señor Todo Prevaleciente y ahí habita en la Paz de su Ser. (3)

ਗੁਰ ਕਾ ਸਬਦੁ ਵਿਸਾਰਿਆ; ਦੂਜੈ ਭਾਇ ਰਚੰਨਿ ॥

gur kaa sabad visaariaa; doojai bhaae rachan | Ang 755

Sant Singh KhalsaThose who forget the Word of the Guru's Shabad are engrossed in the love of duality.
Manmohan SinghThey, who forget the Guru's instruction are engrossed in duality,
Manmohan Singh (Punjabi)ਜੋ ਗੁਰਾਂ ਦੇ ਉਪਦੇਸ਼ ਨੂੰ ਭੁਲਾ ਦਿੰਦੇ ਹਨ ਅਤੇ ਦਵੈਤ-ਭਾਵ ਅੰਦਰ ਖਬਤ ਹੋ ਜਾਂਦੇ ਹਨ,
Fareedkot Teekaਮਨਮੁਖੋਂ ਨੇ ਗੁਰੋਂ ਕਾ ਉਪਦੇਸ਼ ਵਿਸਾਰਿਆ ਹੈ (ਦੂਜੈ) ਦ੍ਵੈਤ ਭਾਵ ਮੇਂ ਰਚੇ ਹੈਂ॥
Prof. Sahib Singhਹੇ ਭਾਈ! ਜੇਹੜੇ ਮਨੁੱਖ ਗੁਰੂ ਦੀ ਬਾਣੀ ਨੂੰ ਭੁਲਾ ਦੇਂਦੇ ਹਨ, ਉਹ ਮਾਇਆ ਦੇ ਮੋਹ ਵਿਚ ਮਸਤ ਰਹਿੰਦੇ ਹਨ,

ਪਦ ਅਰਥ ਦੂਜੈ ਭਾਇ = ਮਾਇਆ ਦੇ ਪਿਆਰ ਵਿਚ।

SikhNet (Spanish)La ansiedad de los que abandonan la Palabra del Shabd del Guru

ਤਿਸਨਾ ਭੁਖ. ਨ ਉਤਰੈ; ਅਨਦਿਨੁ ਜਲਤ ਫਿਰੰਨਿ ॥੪॥

tisanaa bhukh. na utarai; anadin jalat firan |4| Ang 755

Sant Singh KhalsaTheir hunger and thirst never leave them, and night and day, they wander around burning. ||4||
Manmohan Singhtheir thirst and hunger depart not and night and day they wander about burning.
Manmohan Singh (Punjabi)ਉਨ੍ਹਾਂ ਦੀ ਦੇਹ ਦੇ ਦੁੱਖ ਦੂਰ ਨਹੀਂ ਹੁੰਦੀਆਂ ਅਤੇ ਉਹ ਰਾਤ ਦਿਨ ਸੜਦੇ ਮਚਦੇ ਫਿਰਦੇ ਹਨ।
Fareedkot Teekaਤਿਨੋਂ ਕੀ ਤ੍ਰਿਸ਼ਨਾ ਕਰ ਕੇ ਪਦਾਰਥੋਂ ਕੀ ਭੁਖ ਨਹੀਂ ਉਤਰਤੀ, ਇਸੀ ਤੇ ਰਾਤ ਦਿਨ ਜਲਤੇ ਫਿਰਤੇ ਹੈਂ॥੪॥
Prof. Sahib Singhਉਹਨਾਂ ਦੇ ਅੰਦਰੋਂ ਮਾਇਆ ਦੀ ਤ੍ਰੇਹ ਭੁੱਖ ਦੂਰ ਨਹੀਂ ਹੁੰਦੀ, ਉਹ ਹਰ ਵੇਲੇ (ਤ੍ਰਿਸ਼ਨਾ ਦੀ ਅੱਗ ਵਿਚ) ਸੜਦੇ ਫਿਰਦੇ ਹਨ ॥੪॥

ਪਦ ਅਰਥ ਅਨਦਿਨੁ = {अनुदिनं} ਹਰ ਰੋਜ਼, ਹਰ ਵੇਲੇ ॥੪॥

SikhNet (Spanish)y aman a otro que no sea Dios, se vuelve constante, ya que son quemados por el fuego de sus deseos. (4)

ਦੁਸਟਾ ਨਾਲਿ ਦੋਸਤੀ; ਨਾਲਿ ਸੰਤਾ. ਵੈਰੁ ਕਰੰਨਿ ॥

dusattaa naal dosatee; naal santaa. vair karan | Ang 755

Sant Singh KhalsaThose who make friendships with the wicked, and harbor animosity to the Saints,
Manmohan SinghWho cherish friendship with the wicked and enmity with the saints;
Manmohan Singh (Punjabi)ਜੋ ਕੁਕਰਮੀਆਂ ਨਾਲ ਸਜਣਤਾਈ ਅਤੇ ਸਾਧੂਆਂ ਨਾਲ ਦੁਸ਼ਮਣੀ ਕਮਾਉਂਦੇ ਹਨ,
Fareedkot Teekaਤਿਨੋਂ ਕੀ ਦੁਸਟੋਂ ਕੇ ਸਾਥ ਦੋਸਤੀ ਹੈ ਅਰ ਸੰਤੋਂ ਕੇ ਸਾਥ ਵੈਰ ਕਰਤੇ ਹੈਂ॥
Prof. Sahib Singhਅਜੇਹੇ ਮਨੁੱਖ ਭੈੜੇ ਬੰਦਿਆਂ ਨਾਲ ਮਿਤ੍ਰਤਾ ਗੰਢੀ ਰੱਖਦੇ ਹਨ, ਅਤੇ ਸੰਤ ਜਨਾਂ ਨਾਲ ਵੈਰ ਕਰਦੇ ਰਹਿੰਦੇ ਹਨ।

ਪਦ ਅਰਥ ਕਰੰਨਿ = ਕਰਦੇ ਹਨ। ਦੁਸਟ = ਮੰਦ-ਕਰਮੀ, ਭੈੜੇ।

SikhNet (Spanish)Ellos aman a los malhechores y sienten celos de los Santos.

ਆਪਿ ਡੁਬੇ ਕੁਟੰਬ ਸਿਉ; ਸਗਲੇ ਕੁਲ ਡੋਬੰਨਿ ॥੫॥

aap ddube kuttanb siau; sagale kul ddoban |5| Ang 755

Sant Singh Khalsashall drown with their families, and their entire lineage shall be obliterated. ||5||
Manmohan Singhthey are drowned with their families and cause their entire lineage to perish.
Manmohan Singh (Punjabi)ਉਹ ਆਪਣੇ ਪਰਵਾਰ ਸਮੇਤ ਡੁਬ ਜਾਂਦੇ ਹਨ ਅਤੇ ਆਪਣੀ ਸਾਰੀ ਵੰਸ਼ ਨੂੰ ਭੀ ਤਬਾਹ ਕਰ ਲੈਂਦੇ ਹਨ।
Fareedkot Teekaਸੋ ਆਪ ਕੁਟੰਬ ਸਮੇਤ ਡੁਬੇ ਹੈਂ, ਜੋ ਸੰਗੀ ਹੈਂ ਉਨ ਕੇ ਭੀ ਸੰਪੂਰਨ ਕੁਲ ਡੋਬਤੇ ਹੈਂ॥੫॥
Prof. Sahib Singhਉਹ ਆਪ ਆਪਣੇ ਪਰਵਾਰ ਸਮੇਤ (ਸੰਸਾਰ-ਸਮੁੰਦਰ ਵਿਚ) ਡੁੱਬ ਜਾਂਦੇ ਹਨ, ਆਪਣੀਆਂ ਕੁਲਾਂ ਨੂੰ ਭੀ (ਆਪਣੇ ਹੋਰ ਰਿਸ਼ਤੇਦਾਰਾਂ ਨੂੰ ਭੀ) ਨਾਲ ਹੀ ਡੋਬ ਲੈਂਦੇ ਹਨ ॥੫॥

ਪਦ ਅਰਥ ਸਿਉ = ਸਮੇਤ। ਡੋਬੰਨਿ = ਡੋਬ ਦੇਂਦੇ ਹਨ ॥੫॥

SikhNet (Spanish)Ellos mismos pierden el mérito de la vida y hacen que todas sus generaciones sean destruidas.(5)

ਨਿੰਦਾ ਭਲੀ ਕਿਸੈ ਕੀ ਨਾਹੀ; ਮਨਮੁਖ ਮੁਗਧ ਕਰੰਨਿ ॥

nindaa bhalee kisai kee naahee; manamukh mugadh karan | Ang 755

Sant Singh KhalsaIt is not good to slander anyone, but the foolish, self-willed manmukhs still do it.
Manmohan SinghIt is not good to slander any one. The foolish apostates alone do it.
Manmohan Singh (Punjabi)ਕਿਸੇ ਨੂੰ ਭੀ ਕਲੰਕਤ ਕਰਨਾ ਚੰਗਾ ਨਹੀਂ। ਕੇਵਲ ਮੂਰਖ ਆਧਰਮੀ ਹੀ ਇਹ ਕੁਝ ਕਰਦੇ ਹਨ।
Fareedkot Teekaਨਿੰਦਾ ਤੋ ਕਰਨੀ ਕਿਸੇ ਕੀ ਭੀ ਭਲੀ ਨਹੀਂ, ਮਨਮੁਖਤਾ ਕਰ ਕੇ ਜੋ ਮੂਰਖ ਹੈਂ ਸੋਈ ਨਿੰਦਾ ਕਰਤੇ ਹੈਂ॥
Prof. Sahib Singhਹੇ ਭਾਈ! ਕਿਸੇ ਦੀ ਭੀ ਨਿੰਦਾ ਕਰਨੀ ਚੰਗਾ ਕੰਮ ਨਹੀਂ ਹੈ। ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮੂਰਖ ਮਨੁੱਖ ਹੀ ਨਿੰਦਾ ਕਰਿਆ ਕਰਦੇ ਹਨ।

ਪਦ ਅਰਥ ਮੁਗਧ = ਮੂਰਖ।

SikhNet (Spanish)No es bueno calumniar a nadie; sólo los tontos y arrogantes Manmukjs se atreven,

ਮੁਹ ਕਾਲੇ ਤਿਨ ਨਿੰਦਕਾ; ਨਰਕੇ ਘੋਰਿ ਪਵੰਨਿ ॥੬॥

muh kaale tin nindakaa; narake ghor pavan |6| Ang 755

Sant Singh KhalsaThe faces of the slanderers turn black, and they fall into the most horrible hell. ||6||
Manmohan SinghThe faces of those slanderers are blackened and they fall into the horrible hell.
Manmohan Singh (Punjabi)ਉਨ੍ਹਾਂ ਦੂਸ਼ਣ ਲਾਉਣ ਵਾਲਿਆਂ ਦੇ ਚਿਹਰੇ ਸਿਆਹ ਕੀਤੇ ਜਾਂਦੇ ਹਨ ਅਤੇ ਉਹ ਭਿਆਨਕ ਦੋਜਖ ਅੰਦਰ ਪੈਂਦੇ ਹਨ।
Fareedkot Teekaਮੁਹ ਕਾਲੇ ਹੈਂ ਤਿਨਾਂ ਨਿੰਦਕਾਂ ਕੇ, ਸੋ ਘੋਰ ਨਰਕ ਮੇਂ ਪੜਤੇ ਹੈਂ॥੬॥
Prof. Sahib Singh(ਲੋਕ ਪਰਲੋਕ ਵਿਚ) ਉਹੀ ਬਦਨਾਮੀ ਖੱਟਦੇ ਹਨ, ਅਤੇ ਭਿਆਨਕ ਨਰਕ ਵਿਚ ਪੈਂਦੇ ਹਨ ॥੬॥

ਪਦ ਅਰਥ ਨਰਕੇ ਘੋਰਿ = ਘੋਰ ਨਰਕ ਵਿਚ, ਭਿਆਨਕ ਨਰਕ ਵਿਚ। ਪਵੰਨਿ = ਪੈਂਦੇ ਹਨ ॥੬॥

SikhNet (Spanish)sus semblantes son negrecidos y son arrojados a las oscuras profundidades de su propia conciencia. (6)

ਏ ਮਨ ਜੈਸਾ ਸੇਵਹਿ. ਤੈਸਾ ਹੋਵਹਿ; ਤੇਹੇ ਕਰਮ ਕਮਾਇ ॥

e man jaisaa seveh. taisaa hoveh; tehe karam kamaae | Ang 755

Sant Singh KhalsaO mind, as you serve, so do you become, and so are the deeds that you do.
Manmohan SinghO man, as thou servest, so becomest thou and so are the deeds, which thou performest.
Manmohan Singh (Punjabi)ਹੇ ਬੰਦੇ! ਇਹੋ ਜਿਹੇ ਦੀ ਤੂੰ ਘਾਲ ਕਮਾਉਂਦਾ ਹੈਂ, ਉਹੋ ਜਿਹਾ ਹੀ ਤੂੰ ਹੋ ਜਾਂਦਾ ਹੈ ਅਤੇ ਉਹੋ ਜਿਹੇ ਹੀ ਤੂੰ ਅਮਲ ਕਮਾਉਂਦਾ ਹੈ।
Fareedkot Teeka(ਏ) ਹੇ ਮਨ! ਜੈਸਾ ਸੇਵੇਂਗਾ ਤੈਸਾ ਹੀ ਸਰੂਪ ਹੋ ਜਾਵੇਂਗਾ, ਤਾਂ ਤੇ ਤੈਸੇ ਕਰਮ ਕਮਾਉ ਜਿਸ ਕਰ ਪਰਮੇਸਰ ਰੂਪ ਹੋ ਜਾਵੇਂ॥
Prof. Sahib Singhਹੇ (ਮੇਰੇ) ਮਨ! ਤੂੰ ਜਿਹੋ ਜਿਹੇ ਦੀ ਸੇਵਾ-ਭਗਤੀ ਕਰੇਂਗਾ, ਉਹੋ ਜਿਹੇ ਕਰਮ ਕਮਾ ਕੇ ਉਹੋ ਬਣ ਜਾਇਂਗਾ।

ਪਦ ਅਰਥ ਏ ਮਨ = ਹੇ ਮਨ! ਹੇ ਜੀਵ! ਜੈਸਾ ਸੇਵਹਿ = ਜਿਹੋ ਜਿਹੇ ਦੀ ਤੂੰ ਸੇਵਾ-ਭਗਤੀ ਕਰਦਾ ਹੈਂ। ਤੈਸਾ ਹੋਵਹਿ = ਤੂੰ ਉਹੋ ਜਿਹਾ ਬਣ ਜਾਂਦਾ ਹੈਂ। ਤੇਹੇ = ਉਹੋ ਜਿਹੇ। ਕਮਾਇ = ਕਮਾ ਕੇ।

SikhNet (Spanish)La mente se vuelve como su pensamiento y actúa de tal forma.

ਆਪਿ ਬੀਜਿ ਆਪੇ ਹੀ ਖਾਵਣਾ; ਕਹਣਾ ਕਿਛੂ. ਨ ਜਾਇ ॥੭॥

aap beej aape hee khaavanaa; kahanaa kichhoo. na jaae |7| Ang 755

Sant Singh KhalsaWhatever you yourself plant, that is what you shall have to eat; nothing else can be said about this. ||7||
Manmohan SinghWhat Thou Thyself sowest, that Thou Thyself shalt eat. Nothing else can be said about this.
Manmohan Singh (Punjabi)ਜੋ ਤੂੰ ਖੁਦ ਬੀਜਦਾ ਹੈ, ਉਹੀ ਤੂੰ ਖੁਦ ਹੀ ਖਾਵੇਗਾ। ਹੋਰ ਕੁਝ ਇਸ ਬਾਰੇ ਆਖਿਆ ਨਹੀਂ ਜਾ ਸਕਦਾ।
Fareedkot Teekaਅਪਣਾ ਬੀਜਿਆ ਹੋਇਆ ਜੋ ਹੈ, ਸੋ ਤਿਸੇ ਫਲ ਕੋ ਜੀਉ ਆਪੇ ਹੀ ਖਾਵਨਾ ਕਰਤਾ ਹੈ, ਇਸ ਮੇਂ ਤੋ ਕੁਛ ਕਹਾ ਨਹੀਂ ਜਾਤਾ॥੭॥
Prof. Sahib Singh(ਪ੍ਰਭੂ ਦੀ ਰਜ਼ਾ ਵਿਚ ਇਹ ਨਿਯਮ ਹੈ ਕਿ ਜੀਵ ਨੇ ਇਸ ਕਰਮ-ਭੂਮੀ ਸਰੀਰ ਵਿਚ) ਆਪ ਬੀਜ ਕੇ ਆਪ ਹੀ (ਉਸ ਦਾ) ਫਲ ਖਾਣਾ ਹੁੰਦਾ ਹੈ। ਇਸ ਦੀ ਉਲੰਘਣਾ ਨਹੀਂ ਕੀਤੀ ਜਾ ਸਕਦੀ ॥੭॥

ਪਦ ਅਰਥ ਬੀਜਿ = (ਕਰਮਾਂ ਦਾ ਬੀਜ) ਬੀਜ ਕੇ। ਆਪੇ = ਆਪ ਹੀ। ਕਹਣਾ ਕਿਛੂ ਨ ਜਾਇ = (ਇਸ ਨਿਯਮ ਵਿਚ) ਕੋਈ ਇਤਰਾਜ਼ ਨਹੀਂ ਕੀਤਾ ਜਾ ਸਕਦਾ ॥੭॥

SikhNet (Spanish)Lo que sea que uno siembra, eso cosecha; ¿qué más puede uno decir acerca de esto?(7)

ਮਹਾ ਪੁਰਖਾ ਕਾ ਬੋਲਣਾ; ਹੋਵੈ ਕਿਤੈ ਪਰਥਾਇ ॥

mahaa purakhaa kaa bolanaa; hovai kitai parathaae | Ang 755

Sant Singh KhalsaThe speech of the great spiritual beings has a higher purpose.
Manmohan SinghThe pious persons speak for some spiritual motive.
Manmohan Singh (Punjabi)ਪਵਿੱਤਰ ਪੁਰਸ਼ ਕਿਸੇ ਰੂਹਾਨੀ ਮਨੋਰਥ ਦੀ ਖਾਤਰ ਬਚਨ ਕਰਦੇ ਹਨ।
Fareedkot Teekaਮਹਾ ਪੁਰਖਾ ਕਾ ਬੋਲਣਾ ਕਿਸੇ ਪ੍ਰਸੰਗ ਪਰ ਹੀ ਹੋਤਾ ਹੈ, ਐਸੇ ਬਿਅਰਥ ਨਹੀਂ ਬੋਲਤੇ॥
Prof. Sahib Singh(ਉੱਚੀ ਆਤਮਾ ਵਾਲੇ) ਮਹਾ ਪੁਰਖਾਂ ਦਾ ਬਚਨ ਕਿਸੇ ਪਰਸੰਗ ਅਨੁਸਾਰ ਹੋਇਆ ਹੈ।

ਪਦ ਅਰਥ ਕਿਤੈ ਪਰਥਾਇ = ਕਿਸੇ ਪਰਸੰਗ ਅਨੁਸਾਰ।

SikhNet (Spanish)Los hombres grandiosos hablan siempre por el bien de otros;

ਓਇ ਅੰਮ੍ਰਿਤ ਭਰੇ ਭਰਪੂਰ ਹਹਿ; ਓਨਾ. ਤਿਲੁ ਨ ਤਮਾਇ ॥੮॥

oe amrit bhare bharapoor heh; onaa. til na tamaae |8| Ang 755

Sant Singh KhalsaThey are filled to over-flowing with Ambrosial Nectar, and they have absolutely no greed at all. ||8||
Manmohan SinghThey are filled to the brim with ambrosia and have not even a particle of avarice.
Manmohan Singh (Punjabi)ਉਹ ਸੁਧਾਰਸ ਨਾਲ ਲਬਾਲਬ ਭਰੇ ਹੋਏ ਹਨ ਅਤੇ ਉਨ੍ਹਾਂ ਨੂੰ ਇਕ ਭੋਰਾ ਭਰ ਭੀ ਲਾਲਚ ਨਹੀਂ।
Fareedkot Teekaਵਹੁ ਨਾਮ ਅੰਮ੍ਰਿਤ ਕਰ ਕੇ ਭਰੇ ਹੂਏ ਅਤੀ ਪੂਰਣ ਹੈਂ, ਉਨ ਕੋ ਤਿਲ ਮਾਤਰ ਭੀ ਕਿਸੇ ਕੀ (ਤਮਾਇ) ਇਛਾ ਵਾ ਲੋਭ ਨਹੀਂ॥੮॥
Prof. Sahib Singhਉਹ ਮਹਾ ਪੁਰਖ ਆਤਮਕ ਜੀਵਨ ਦੇਣ ਵਾਲੇ ਨਾਮ-ਰਸ ਨਾਲ ਭਰਪੂਰ ਰਹਿੰਦੇ ਹਨ, ਉਹਨਾਂ ਨੂੰ ਕਿਸੇ ਸੇਵਾ ਆਦਿਕ ਦਾ ਲਾਲਚ ਨਹੀਂ ਹੁੰਦਾ (ਪਰ ਜੇਹੜਾ ਮਨੁੱਖ ਉਹਨਾਂ ਦੀ ਸੇਵਾ ਕਰਦਾ ਹੈ, ਉਸ ਨੂੰ ਉਹਨਾਂ ਪਾਸੋਂ ਆਤਮਕ ਜੀਵਨ ਮਿਲ ਜਾਂਦਾ ਹੈ) ॥੮॥

ਪਦ ਅਰਥ ਓਇ = ਮਹਾ ਪੁਰਖ {ਬਹੁ-ਵਚਨ ਲਫ਼ਜ਼ 'ਓਹ' ਤੋਂ}। ਅੰਮ੍ਰਿਤ = ਆਤਮਕ ਜੀਵਨ ਦੇਣ ਵਾਲਾ ਨਾਮ-ਰਸ। ਹਹਿ = ਹੁੰਦੇ ਹਨ। ਤਮਾਇ = ਲਾਲਚ, ਆਪਣੀ ਗ਼ਰਜ਼ ॥੮॥

SikhNet (Spanish)son las Piscinas de Néctar y la avaricia nunca los seduce.(8)

ਗੁਣਕਾਰੀ ਗੁਣ ਸੰਘਰੈ; ਅਵਰਾ ਉਪਦੇਸੇਨਿ ॥

gunakaaree gun sangharai; avaraa upadesen | Ang 755

Sant Singh KhalsaThe virtuous accumulate virtue, and teach others.
Manmohan SinghThe men of merits amass merits and instruct others.
Manmohan Singh (Punjabi)ਨੇਕ ਪੁਰਸ਼ ਨੇਕੀਆਂ ਇਕੱਤਰ ਕਰਦੇ ਹਨ ਅਤੇ ਹੋਰਨਾ ਸਿੱਖ-ਮਤ ਦਿੰਦੇ ਹਨ।
Fareedkot Teekaਵਹੁ ਮਹਾਂ ਪੁਰਖ ਕੈਸੇ ਹੈਂ? ਉਪਕਾਰ ਕਰਨੇ ਵਾਲੇ ਹੈਂ ਔਰ ਗੁਣੋਂ ਕੋ ਹੀ ਇਕਤ੍ਰ ਕਰਤੇ ਹੈਂ ਕਿਸੀ ਕੇ ਔਗਣ ਨਹੀਂ ਲੇਤੇ ਔਰ ਏਹੀ ਉਪਦੇਸ਼ ਦੇਤੇ ਹੈਂ॥
Prof. Sahib Singhਉਹ ਮਹਾ ਪੁਰਖ ਹੋਰਨਾਂ ਨੂੰ (ਭੀ ਨਾਮ ਜਪਣ ਦਾ) ਉਪਦੇਸ਼ ਕਰਦੇ ਹਨ। ਗੁਣ ਗ੍ਰਹਿਣ ਕਰਨ ਵਾਲਾ ਮਨੁੱਖ (ਉਹਨਾਂ ਪਾਸੋਂ) ਗੁਣ ਗ੍ਰਹਿਣ ਕਰ ਲੈਂਦਾ ਹੈ।

ਪਦ ਅਰਥ ਗੁਣਕਾਰੀ = ਗੁਣ ਕਰਨ ਵਾਲਾ, ਉਪਕਾਰੀ, ਗੁਰਮੁਖਿ। ਸੰਘਰੈ = ਇੱਕਠਾ ਕਰਦਾ ਹੈ। ਉਪਦੇਸੇਨਿ = ਉਪਦੇਸ਼ ਦੇਂਦੇ ਹਨ।

SikhNet (Spanish)El hombre de Mérito obtiene la Virtud e instruye a otros a su manera.

ਸੇ ਵਡਭਾਗੀ. ਜਿ ਓਨਾ ਮਿਲਿ ਰਹੇ; ਅਨਦਿਨੁ ਨਾਮੁ ਲਏਨਿ ॥੯॥

se vaddabhaagee. ji onaa mil rahe; anadin naam len |9| Ang 755

Sant Singh KhalsaThose who meet with them are so very fortunate; night and day, they chant the Naam, the Name of the Lord. ||9||
Manmohan SinghVery fortunate are they who keep their company. Night and day, utter they the Lord's Name.
Manmohan Singh (Punjabi)ਪਰਮ ਚੰਗੇ ਕਰਮਾਂ ਵਾਲੇ ਹਨ, ਉਹ ਜੋ ਉਨ੍ਹਾਂ ਦੀ ਸੰਗਤ ਕਰਦੇ ਹਨ, ਉਹ ਰੈਣ ਦਿਹੁੰ ਪ੍ਰਭੂ ਦੇ ਨਾਮ ਦਾ ਉਚਾਰਨ ਕਰਦੇ ਹਨ।
Fareedkot Teekaਵਹੁ ਭੀ ਵਡਭਾਗੀ ਹੈਂ, ਜੋ ਉਨ ਕੋ ਮਿਲ ਰਹੇ ਹੈਂ ਔ ਮੁਖ ਕਰ ਕੇ ਰਾਤ ਦਿਨ ਨਾਮ ਕੋ ਉਚਾਰਤੇ ਹੈਂ॥੯॥
Prof. Sahib Singhਸੋ, ਜੇਹੜੇ ਮਨੁੱਖ ਉਹਨਾਂ ਮਹਾ ਪੁਰਖਾਂ ਦੀ ਸੰਗਤਿ ਵਿਚ ਰਹਿੰਦੇ ਹਨ, ਉਹ ਵੱਡੇ ਭਾਗਾਂ ਵਾਲੇ ਹੋ ਜਾਂਦੇ ਹਨ, ਉਹ ਭੀ ਹਰ ਵੇਲੇ ਨਾਮ ਜਪਣ ਲੱਗ ਪੈਂਦੇ ਹਨ ॥੯॥

ਪਦ ਅਰਥ ਸੇ = ਉਹ {ਬਹੁ-ਵਚਨ}। ਜਿ = ਜੇਹੜੇ। ਅਨਦਿਨੁ = ਹਰ ਰੋਜ਼, ਹਰ ਵੇਲੇ। ਲਏਨਿ = ਲੈਂਦੇ ਹਨ ॥੯॥

SikhNet (Spanish)Afortunados son los que aprenden de tal ser, porque viven siempre en el Naam, el Nombre del Señor.(9)

ਦੇਸੀ ਰਿਜਕੁ ਸੰਬਾਹਿ; ਜਿਨਿ ਉਪਾਈ ਮੇਦਨੀ ॥

desee rijak sanbaeh; jin upaaee medanee | Ang 755

Sant Singh KhalsaHe who created the Universe, gives sustenance to it.
Manmohan SinghHe, who has created the world, reaches sustenance to it.
Manmohan Singh (Punjabi)ਜਿਸ ਨੇ ਦੁਨੀਆਂ ਪੈਦਾ ਕੀਤੀ ਹੈ, ਉਹ ਹੀ ਇਸ ਨੂੰ ਰੋਜ਼ੀ ਪੁਚਾਉਂਦਾ ਹੈ।
Fareedkot Teekaਜਿਸ ਨੇ ਇਹ (ਮੇਦਨੀ) ਸ੍ਰਿਸ਼ਟੀ ਉਤਪਤਿ ਕੀਤੀ ਹੈ ਅਰ ਸੋਈ ਰਿਜਕ ਪਹੁੰਚਾਵਤਾ ਹੈ॥
Prof. Sahib Singhਹੇ ਭਾਈ! ਜਿਸ ਪਰਮਾਤਮਾ ਨੇ ਇਹ ਸ੍ਰਿਸ਼ਟੀ ਪੈਦਾ ਕੀਤੀ ਹੈ ਉਹ ਆਪ ਹੀ ਸਭ ਜੀਵਾਂ ਨੂੰ ਰਿਜ਼ਕ ਅਪੜਾਂਦਾ ਹੈ।

ਪਦ ਅਰਥ ਦੇਸੀ = ਦੇਵੇਗਾ। ਸੰਬਾਹਿ = ਅਪੜਾ ਕੇ। ਜਿਨਿ = ਜਿਸ (ਪਰਮਾਤਮਾ) ਨੇ। ਮੇਦਨੀ = ਸ੍ਰਿਸ਼ਟੀ।

SikhNet (Spanish)Aquél que creó la Tierra también la sostiene,

ਏਕੋ ਹੈ ਦਾਤਾਰੁ; ਸਚਾ ਆਪਿ ਧਣੀ ॥੧੦॥

eko hai daataar; sachaa aap dhanee |10| Ang 755

Sant Singh KhalsaThe One Lord alone is the Great Giver. He Himself is the True Master. ||10||
Manmohan SinghHe alone is the Giver and He Himself the True Master.
Manmohan Singh (Punjabi)ਕੇਵਲ ਉਹ ਹੀ ਬਖਸ਼ਿਸ਼ ਕਰਨ ਵਾਲਾ ਹੈ ਅਤੇ ਉਹ ਆਪੇ ਹੀ ਸੱਚਾ ਮਾਲਕ ਹੈ।
Fareedkot Teekaਇਹ ਗੁਰਮੁਖੋਂ ਕਾ ਨਿਸਚਾ ਹੈ ਏਕ ਹੀ ਦਾਤਾ ਸਚਾ ਆਪ ਧਨੀ ਹੈ॥੧੦॥
Prof. Sahib Singhਉਹੀ ਆਪ ਸਭ ਦਾਤਾਂ ਦੇਣ ਵਾਲਾ ਹੈ। ਉਹ ਮਾਲਕ ਸਦਾ ਕਾਇਮ ਰਹਿਣ ਵਾਲਾ (ਭੀ) ਹੈ ॥੧੦॥

ਪਦ ਅਰਥ ਧਣੀ = ਮਾਲਕ ॥੧੦॥

SikhNet (Spanish)pues el Uno Solo, es el Dador, el Dios, el Maestro Verdadero.(10)

ਸੋ ਸਚੁ ਤੇਰੈ ਨਾਲਿ ਹੈ; ਗੁਰਮੁਖਿ ਨਦਰਿ ਨਿਹਾਲਿ ॥

so sach terai naal hai; guramukh nadar nihaal | Ang 755

Sant Singh KhalsaThat True Lord is always with you; the Gurmukh is blessed with His Glance of Grace.
Manmohan SinghHe, The True Lord is with thee. By the Guru's grace see Thou Him with thine eyes.
Manmohan Singh (Punjabi)ਉਹ ਸੱਚਾ ਸੁਆਮੀ ਤੇਰੇ ਨਾਲ ਹੈ। ਗੁਰਾਂ ਦੀ ਦਇਆ ਦੁਆਰਾ ਤੂੰ ਉਸ ਨੂੰ ਆਪਣੀਆ ਅੱਖਾਂ ਨਾਲ ਵੇਖ।
Fareedkot Teekaਸੋ ਸਚ ਸਰੂਪ ਤੇਰੇ ਨਾਲ ਹੈ ਗੁਰੋਂ ਦੁਆਰਾ ਨਦਰ ਕਰ ਕੇ ਦੇਖ॥
Prof. Sahib Singhਹੇ ਭਾਈ! ਉਹ ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਤੇਰੇ ਅੰਗ-ਸੰਗ ਵੱਸਦਾ ਹੈ। ਗੁਰੂ ਦੀ ਸਰਨ ਪੈ ਕੇ ਤੂੰ ਉਸ ਨੂੰ ਆਪਣੀ ਅੱਖੀਂ ਵੇਖ ਲੈ।

ਪਦ ਅਰਥ ਸਚੁ = ਸਦਾ ਕਾਇਮ ਰਹਿਣ ਵਾਲਾ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਨਦਰਿ ਨਿਹਾਲਿ = ਗਹੁ ਨਾਲ ਵੇਖ।

SikhNet (Spanish)Ese Uno Verdadero está en ti; trata de lograr Su Visión por la Gracia del Guru.

ਆਪੇ ਬਖਸੇ ਮੇਲਿ ਲਏ; ਸੋ ਪ੍ਰਭੁ ਸਦਾ ਸਮਾਲਿ ॥੧੧॥

aape bakhase mel le; so prabh sadaa samaal |11| Ang 755

Sant Singh KhalsaHe Himself shall forgive you, and merge you into Himself; forever cherish and contemplate God. ||11||
Manmohan SinghEver meditate thou on that Lord and He shall pardon thee and blend thee with Himself.
Manmohan Singh (Punjabi)ਤੂੰ ਹਮੇਸ਼ਾਂ ਉਸ ਸਾਹਿਬ ਦਾ ਸਿਮਰਨ ਕਰ ਅਤੇ ਉਹ ਤੈਨੂੰ ਮਾਫ ਕਰ ਕੇ ਆਪਣੇ ਨਾਲ ਅਭੇਦ ਕਰ ਲਵੇਗਾ।
Fareedkot Teekaਸੋ ਐਸਾ ਪ੍ਰਭੂ ਤੂੰ ਸਦਾ ਸਮਾਲ ਜੋ ਆਪ ਹੀ ਔਗਣਾਂ ਕੋ ਬਖਸ਼ ਕੇ ਮੇਲ ਲੇਤਾ ਹੈ॥੧੧॥
Prof. Sahib Singh(ਜਿਸ ਮਨੁੱਖ ਉਤੇ ਉਹ) ਆਪ ਹੀ ਬਖ਼ਸ਼ਸ਼ ਕਰਦਾ ਹੈ ਉਸ ਨੂੰ ਆਪ ਹੀ (ਆਪਣੇ ਚਰਨਾਂ ਵਿਚ) ਜੋੜ ਲੈਂਦਾ ਹੈ। ਹੇ ਭਾਈ! ਉਸ ਪ੍ਰਭੂ ਨੂੰ ਸਦਾ ਆਪਣੇ ਹਿਰਦੇ ਵਿਚ ਵਸਾਈ ਰੱਖ ॥੧੧॥

ਪਦ ਅਰਥ ਸਮਾਲਿ = ਹਿਰਦੇ ਵਿਚ ਸਾਂਭ ਰੱਖ ॥੧੧॥

SikhNet (Spanish)A Aquél que te bendice con Su Perdón y te une a Su Ser, Alábalo.(11)

ਮਨੁ ਮੈਲਾ. ਸਚੁ ਨਿਰਮਲਾ; ਕਿਉ ਕਰਿ ਮਿਲਿਆ ਜਾਇ ॥

man mailaa. sach niramalaa; kiau kar miliaa jaae | Ang 755

Sant Singh KhalsaThe mind is impure; only the True Lord is pure. So how can it merge into Him?
Manmohan SinghImpure is this soul and pure is He, the True Lord. How can it blend with Him.
Manmohan Singh (Punjabi)ਅਪਵਿੱਤਰ ਹੈ ਉਹ ਆਤਮਾ ਅਤੇ ਪਵਿੱਤਰ ਉਹ ਸੱਚਾ ਸੁਆਮੀ। ਇਹ ਉਸ ਨਾਲ ਕਿਸ ਤਰ੍ਹਾਂ ਅਭੇਦ ਹੋ ਸਕਦੀ ਹੈ?
Fareedkot Teekaਪ੍ਰਸ਼ਨ: ਮਨ ਤੋ ਮੈਲਾ ਹੈ ਵਹੁ ਸਚਾ ਵਾਹਿਗੁਰੂ ਨਿਰਮਲ ਹੈ, ਤਾਂ ਤੇ ਉਸ ਸਾਥ ਕੈਸੇ ਮਿਲਾ ਜਾਏਗਾ?
Prof. Sahib Singhਹੇ ਭਾਈ! ਉਹ ਸਦਾ ਕਾਇਮ ਰਹਿਣ ਵਾਲਾ ਪਰਮਾਤਮਾ (ਸਦਾ) ਪਵਿਤ੍ਰ ਹੈ, (ਜਦੋਂ ਤਕ ਮਨੁੱਖ ਦਾ) ਮਨ (ਵਿਕਾਰਾਂ ਨਾਲ) ਮੈਲਾ ਰਹੇ, ਉਸ ਪਰਮਾਤਮਾ ਨਾਲ ਮਿਲਾਪ ਨਹੀਂ ਹੋ ਸਕਦਾ।

ਪਦ ਅਰਥ ਨਿਰਮਲਾ = ਪਵਿਤ੍ਰ।

SikhNet (Spanish)La mente es impura; ¿cómo es que se puede unir con la Verdad Inmaculada del Señor?

ਪ੍ਰਭੁ ਮੇਲੇ. ਤਾ ਮਿਲਿ ਰਹੈ; ਹਉਮੈ ਸਬਦਿ ਜਲਾਇ ॥੧੨॥

prabh mele. taa mil rahai; haumai sabad jalaae |12| Ang 755

Sant Singh KhalsaGod merges it into Himself, and then it remains merged; through the Word of His Shabad, the ego is burnt away. ||12||
Manmohan SinghWhen through the Name, ego is burnt off the Lord unites it with Himself and then it remains united.
Manmohan Singh (Punjabi)ਜਦ ਨਾਮ ਦੇ ਰਾਹੀਂ ਹੰਗਤਾ ਸੜ ਜਾਂਦੀ ਹੈ, ਸੁਆਮੀ ਇਸ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ ਅਤੇ ਤਦ ਇਹ ਮਿਲੀ ਰਹਿੰਦੀ ਹੈ।
Fareedkot Teekaਉੱਤਰ: ਜੇ ਪ੍ਰਭੂ ਮੇਲੇ ਤਾਂ ਗੁਰ ਉਪਦੇਸ਼ ਕਰ ਹੰਤਾ ਮਮਤਾ ਕੋ ਜਲਾਇ ਕਰ ਜੀਵ ਮਿਲ ਰਹਿਤਾ ਹੈ॥੧੨॥
Prof. Sahib Singhਜੀਵ ਤਦੋਂ ਹੀ ਉਸ ਪ੍ਰਭੂ ਦੇ ਚਰਨਾਂ ਵਿਚ ਮਿਲ ਸਕਦਾ ਹੈ, ਜਦੋਂ ਪ੍ਰਭੂ ਆਪ ਗੁਰੂ ਦੇ ਸ਼ਬਦ ਦੀ ਰਾਹੀਂ ਉਸ ਦੇ ਅੰਦਰ ਦੀ ਹਉਮੈ ਸਾੜ ਕੇ ਉਸ ਨੂੰ ਆਪਣੇ ਨਾਲ ਮਿਲਾਂਦਾ ਹੈ ॥੧੨॥

ਪਦ ਅਰਥ ਸਬਦਿ = ਸ਼ਬਦ ਦੀ ਰਾਹੀਂ। ਜਲਾਇ = ਸਾੜ ਕੇ ॥੧੨॥

SikhNet (Spanish)Si el Señor Mismo lo une a Su Ser a través de Su Palabra quema su ego negativo.(12)

ਸੋ ਸਹੁ ਸਚਾ ਵੀਸਰੈ; ਧ੍ਰਿਗੁ ਜੀਵਣੁ ਸੰਸਾਰਿ ॥

so sahu sachaa veesarai; dhrig jeevan sansaar | Ang 755

Sant Singh KhalsaCursed is the life in this world, of one who forgets her True Husband Lord.
Manmohan SinghAccursed is the mortal's life, in this world, if he forgets the True Spouse.
Manmohan Singh (Punjabi)ਲਾਨ੍ਹਤ ਮਾਰੀ ਹੈ ਪ੍ਰਾਣੀ ਦੀ, ਇਸ ਜੱਗ ਵਿੱਚ, ਜਿੰਦਗੀ, ਜੇਕਰ ਉਹ ਉਸ ਸੱਚੇ ਪਤੀ ਨੂੰ ਭੁਲਾਉਂਦਾ ਹੈ।
Fareedkot Teekaਜੇ ਸੋ ਸਚਾ (ਸਹੁ) ਪਤੀ ਵਿਸਰ ਜਾਇ ਤਾਂ ਸੰਸਾਰ ਮੇਂ ਜੀਵਣੇ ਕੋ ਧਿਕਾਰ ਹੈ॥
Prof. Sahib Singhਹੇ ਭਾਈ! ਜੇ ਉਹ ਸਦਾ ਕਾਇਮ ਰਹਿਣ ਵਾਲਾ ਖਸਮ-ਪ੍ਰਭੂ ਭੁੱਲ ਜਾਏ, ਤਾਂ ਜਗਤ ਵਿਚ ਜੀਊਣਾ ਫਿਟਕਾਰ-ਜੋਗ ਹੈ।

ਪਦ ਅਰਥ ਸਹੁ = ਖਸਮ, ਸ਼ਹੁ। ਧ੍ਰਿਗੁ = ਫਿਟਕਾਰ-ਯੋਗ। ਸੰਸਾਰਿ = ਸੰਸਾਰ ਵਿਚ।

SikhNet (Spanish)Maldita es la existencia en el mundo si uno abandona al Verdadero Uno,

ਨਦਰਿ ਕਰੇ. ਨਾ ਵੀਸਰੈ; ਗੁਰਮਤੀ ਵੀਚਾਰਿ ॥੧੩॥

nadar kare. naa veesarai; guramatee veechaar |13| Ang 755

Sant Singh KhalsaThe Lord grants His Mercy, and she does not forget Him, if she contemplates the Guru's Teachings. ||13||
Manmohan SinghIf man meditates on the Guru's instruction, the Lord takes pity on him and he forgets not the Lord.
Manmohan Singh (Punjabi)ਜੇਕਰ ਬੰਦਾ ਗੁਰਾਂ ਦੇ ਉਪਦੇਸ਼ ਨੂੰ ਧਿਆਨ ਅੰਦਰ ਰਖੇ, ਸਾਈਂ ਉਸ ਤੇ ਤਰਸ ਕਰਦਾ ਹੈ ਉਹ ਸਾਈਂ ਨੂੰ ਨਹੀਂ ਭੁਲਾਉਂਦਾ।
Fareedkot Teekaਜੇ ਪਰਮੇਸਰ ਕਿਰਪਾ ਦ੍ਰਿਸ਼ਟ ਕਰੇ ਅਰ ਗੁਰੋਂ ਕੀ ਮਤਿ ਦੁਆਰਾ ਬੀਚਾਰ ਪ੍ਰਾਪਤਿ ਹੋਵੈ, ਤੌ ਵਾਹਿਗੁਰੂ ਨਹੀਂ ਵਿਸਰਤਾ॥੧੩॥
Prof. Sahib Singhਜਿਸ ਮਨੁੱਖ ਉਤੇ ਪ੍ਰਭੂ ਆਪ ਮੇਹਰ ਦੀ ਨਿਗਾਹ ਕਰਦਾ ਹੈ, ਉਸ ਨੂੰ ਪ੍ਰਭੂ ਨਹੀਂ ਭੁੱਲਦਾ। ਉਹ ਮਨੁੱਖ ਗੁਰੂ ਦੀ ਮਤਿ ਦੀ ਬਰਕਤਿ ਨਾਲ ਹਰਿ-ਨਾਮ ਵਿਚ ਸੁਰਤ ਜੋੜਦਾ ਹੈ ॥੧੩॥

ਪਦ ਅਰਥ ਨਦਰਿ = ਮੇਹਰ ਦੀ ਨਿਗਾਹ। ਗੁਰਮਤੀ = ਗੁਰੂ ਦੀ ਮਤਿ ਲੈ ਕੇ। ਵੀਚਾਰਿ = ਹਰਿ-ਨਾਮ ਦੀ ਵਿਚਾਰ ਕਰਦਾ ਹੈ ॥੧੩॥

SikhNet (Spanish)pero si el Señor le tiene Compasión, uno Lo alaba y puede meditar en la Palabra del Shabd del Guru. (13)

ਸਤਿਗੁਰੁ ਮੇਲੇ. ਤਾ ਮਿਲਿ ਰਹਾ; ਸਾਚੁ ਰਖਾ ਉਰ ਧਾਰਿ ॥

satigur mele. taa mil rahaa; saach rakhaa ur dhaar | Ang 755

Sant Singh KhalsaThe True Guru unites her, and so she remains united with Him, with the True Lord enshrined within her heart.
Manmohan SinghIf the True Guru unites, then remain I united with the Lord and keep clasped the True one to my heart.
Manmohan Singh (Punjabi)ਜੇਕਰ ਸੱਚੇ ਗੁਰੂ ਜੀ ਮਿਲਾਉਣ, ਤਦ ਮੈਂ ਪ੍ਰਭੂ ਨਾਲ ਮਿਲਿਆ ਰਹਿੰਦਾ ਹਾਂ ਅਤੇ ਸਤਿਪੁਰਖ ਨੂੰ ਆਪਣੇ ਦਿਲ ਨਾਲ ਲਾਈ ਰੱਖਦਾ ਹਾਂ।
Fareedkot Teekaਜੇ ਸਤਿਗੁਰ ਮੇਲੇ ਤਾਂ ਸਤਸੰਗ ਮੇਂ ਮਿਲ ਰਹਾਂ, ਤੌ ਹੀ ਸਚ ਕੋ ਰਿਦੇ ਮੇਂ ਧਾਰ ਰਖਾਂ॥
Prof. Sahib Singhਹੇ ਭਾਈ! (ਅਸਾਂ ਜੀਵਾਂ ਦਾ ਕੋਈ ਆਪਣਾ ਜ਼ੋਰ ਨਹੀਂ ਚੱਲ ਸਕਦਾ) ਜੇ ਗੁਰੂ (ਮੈਨੂੰ ਪ੍ਰਭੂ ਨਾਲ) ਮਿਲਾ ਦੇਵੇ, ਤਾਂ ਹੀ ਮੈਂ ਮਿਲਿਆ ਰਹਿ ਸਕਦਾ ਹਾਂ, ਅਤੇ ਉਸ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਨੂੰ ਮੈਂ ਆਪਣੇ ਹਿਰਦੇ ਵਿਚ ਟਿਕਾ ਕੇ ਰੱਖ ਸਕਦਾ ਹਾਂ।

ਪਦ ਅਰਥ ਮਿਲਿ ਰਹਾ = ਮਿਲਿ ਰਹਾਂ, ਮੈਂ ਮਿਲਿਆ ਰਹਿ ਸਕਦਾ ਹਾਂ। ਰਖਾ = ਰੱਖਾਂ, ਮੈਂ ਰੱਖ ਸਕਦਾ ਹਾਂ। ਉਰ = ਹਿਰਦਾ। ਧਾਰਿ = ਟਿਕਾ ਕੇ।

SikhNet (Spanish)Si el Guru Verdadero nos une con el Señor, alabamos al Uno Verdadero en la mente.

ਮਿਲਿਆ ਹੋਇ. ਨ ਵੀਛੁੜੈ; ਗੁਰ ਕੈ ਹੇਤਿ ਪਿਆਰਿ ॥੧੪॥

miliaa hoe. na veechhurrai; gur kai het piaar |14| Ang 755

Sant Singh KhalsaAnd so united, she will not be separated again; she remains in the love and affection of the Guru. ||14||
Manmohan SinghUnited thus, through the love and affection, separates not again.
Manmohan Singh (Punjabi)ਗੁਰਾਂ ਦੀ ਪ੍ਰੀਤ ਅਤੇ ਪਿਰਹੜੀ ਰਾਹੀਂ ਇਸ ਤਰ੍ਹਾਂ ਮਿਲਿਆ ਹੋਇਆ ਮੈਂ ਮੁੜ ਕੇ ਵੱਖਰਾ ਨਹੀਂ ਹੋਵਾਂਗਾ।
Fareedkot Teekaਜੋ ਗੁਰੋਂ ਕੇ ਹੇਤ ਮੇਂ ਪਿਆਰ ਕਰ ਕੇ ਜੀਵ ਮਿਲਿਆ ਹੋਵੈ, ਤੌ ਫਿਰ ਵੀਛੜਤਾ ਨਹੀਂ॥੧੪॥
Prof. Sahib Singhਹੇ ਭਾਈ! ਗੁਰੂ ਦੇ ਪਿਆਰ ਦੀ ਬਰਕਤਿ ਨਾਲ ਜੇਹੜਾ ਮਨੁੱਖ ਪ੍ਰਭੂ-ਚਰਨਾਂ ਵਿਚ ਮਿਲ ਜਾਏ, ਉਹ ਫਿਰ ਕਦੇ ਉਥੋਂ ਨਹੀਂ ਵਿਛੁੜਦਾ ॥੧੪॥

ਪਦ ਅਰਥ ਕੈ ਹੇਤਿ ਪਿਆਰਿ = ਦੇ ਪਿਆਰ ਹਿਤ ਦੀ ਬਰਕਤਿ ਨਾਲ ॥੧੪॥

SikhNet (Spanish)Una vez unidos, ya no nos separamos y así vivimos bendecidos con el Amor del Guru.(14)

ਪਿਰੁ ਸਾਲਾਹੀ ਆਪਣਾ; ਗੁਰ ਕੈ ਸਬਦਿ ਵੀਚਾਰਿ ॥

pir saalaahee aapanaa; gur kai sabad veechaar | Ang 755

Sant Singh KhalsaI praise my Husband Lord, contemplating the Word of the Guru's Shabad.
Manmohan SinghI praise my Beloved by reflecting over the Guru's word.
Manmohan Singh (Punjabi)ਗੁਰਾਂ ਦੇ ਸ਼ਬਦ ਦਾ ਧਿਆਨ ਧਾਰਨ ਦੁਆਰਾ, ਮੈਂ ਆਪਣੇ ਪ੍ਰੀਤਮ ਦੀ ਪ੍ਰਸੰਸਾ ਕਰਦਾ ਹਾਂ।
Fareedkot Teekaਤਾਂ ਤੇ ਗੁਰੋਂ ਕੇ ਉਪਦੇਸ਼ ਕੇ ਬੀਚਾਰ ਦੁਆਰਾ ਆਪਣੇ (ਪਿਰੁ) ਪਤੀ ਪਰਮੇਸਰ ਕੋ ਸਲਾਹੀਏ॥
Prof. Sahib Singhਹੇ ਭਾਈ! ਗੁਰੂ ਦੇ ਸ਼ਬਦ ਵਿਚ ਸੁਰਤ ਜੋੜ ਕੇ ਤੂੰ ਭੀ ਆਪਣੇ ਖਸਮ-ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਿਆ ਕਰ।

ਪਦ ਅਰਥ ਪਿਰੁ ਸਾਲਾਹੀ = ਹੇ ਭਾਈ! ਤੂੰ ਪ੍ਰਭੂ-ਪਤੀ ਦੀ ਸਿਫ਼ਤਿ-ਸਾਲਾਹ ਕਰਿਆ ਕਰ। ਵੀਚਾਰਿ = ਸੁਰਤ ਜੋੜ ਕੇ। ਸਬਦਿ = ਸ਼ਬਦ ਵਿਚ।

SikhNet (Spanish)Así alabamos al Señor Bienamado meditando en la Palabra del Shabd del Guru.

ਮਿਲਿ ਪ੍ਰੀਤਮ ਸੁਖੁ ਪਾਇਆ; ਸੋਭਾਵੰਤੀ ਨਾਰਿ ॥੧੫॥

mil preetam sukh paaeaa; sobhaavantee naar |15| Ang 755

Sant Singh KhalsaMeeting with my Beloved, I have found peace; I am His most beautiful and happy soul-bride. ||15||
Manmohan SinghMeeting with my love, I have attained peace and have become an illustrious bride.
Manmohan Singh (Punjabi)ਆਪਣੇ ਦਿਲਬਰ ਨਾਲ ਮਿਲ ਕੇ ਮੈਂ ਆਰਾਮ ਪਾ ਲਿਆ ਹੈ ਅਤੇ ਇਕ ਕੀਰਤੀਮਾਨ ਪਤਨੀ ਹੋ ਗਈ ਹਾਂ।
Fareedkot Teekaਜਿਨੋਂ ਨੇ ਵੀਚਾਰਿਆ ਹੈ ਉਨੋਂ ਨੇ ਪਰਮੇਸਰ ਕੇ ਸਾਥ ਮਿਲ ਕੇ ਸੁਖ ਪਾਇਆ ਹੈ ਅਰ ਵਹੁ ਜਗਿਆਸੂ ਰੂਪ ਇਸਤ੍ਰੀ ਸੋਭਾ ਵਾਲੀ ਹੈ॥੧੫॥
Prof. Sahib Singhਪ੍ਰੀਤਮ ਪ੍ਰਭੂ ਨੂੰ ਮਿਲ ਕੇ ਜਿਸ ਜੀਵ-ਇਸਤ੍ਰੀ ਨੇ ਆਤਮਕ ਆਨੰਦ ਪ੍ਰਾਪਤ ਕਰ ਲਿਆ, ਉਸ ਨੇ (ਲੋਕ ਪਰਲੋਕ ਵਿਚ) ਸੋਭਾ ਖੱਟ ਲਈ ॥੧੫॥

ਪਦ ਅਰਥ ਮਿਲਿ = ਮਿਲ ਕੇ ॥੧੫॥

SikhNet (Spanish)Obteniendo al Señor Bienamado, nosotros, Sus esposas, logramos la Felicidad y la Gloria.(15)

ਮਨਮੁਖ ਮਨੁ. ਨ ਭਿਜਈ; ਅਤਿ ਮੈਲੇ ਚਿਤਿ ਕਠੋਰ ॥

manamukh man. na bhijee; at maile chit katthor | Ang 755

Sant Singh KhalsaThe mind of the self-willed manmukh is not softened; his consciousness is totally polluted and stone-hearted.
Manmohan SinghThe soul of the self-willed person is softened not. Very filthy and stone-hearted is his mind.
Manmohan Singh (Punjabi)ਆਪ-ਹੁਦਰੇ ਪੁਰਸ਼ਾਂ ਦੀ ਆਤਮਾ ਨਰਮ ਨਹੀਂ ਹੁੰਦੀ। ਬੜਾ ਪਲੀਤ ਅਤੇ ਪੱਥਰ-ਦਿਲ ਹੈ ਉਸ ਦਾ ਮਨੂਆ।
Fareedkot Teekaਮਨਮੁਖੋਂ ਕਾ ਮਨ ਨਹੀਂ ਭੀਜਤਾ, ਪਾਪਾਂ ਕਰ ਕੇ ਅਤੀ ਮੈਲੇ ਹੈਂ ਔ ਚਿਤ ਜਿਨੋਂ ਕਾ ਪਥਰ ਵਤ ਕਠੋਰ ਹੈ॥
Prof. Sahib Singhਹੇ ਭਾਈ! ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖਾਂ ਦਾ ਮਨ ਪਰਮਾਤਮਾ ਦੇ ਨਾਮ ਵਿਚ ਨਹੀਂ ਭਿੱਜਦਾ (ਹਰਿ-ਨਾਮ ਨਾਲ ਪਿਆਰ ਨਹੀਂ ਪਾਂਦਾ)। ਉਹ ਮਨੁੱਖ ਆਪਣੇ ਮਨ ਵਿਚ ਮੈਲੇ ਅਤੇ ਕਠੋਰ ਰਹਿੰਦੇ ਹਨ।

ਪਦ ਅਰਥ ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ। ਅਤਿ = ਬਹੁਤ। ਚਿਤਿ = ਚਿੱਤ ਵਿਚ।

SikhNet (Spanish)La mente del ególatra no es atraída por la Palabra del Shabd, pues es dura e impía.

ਸਪੈ. ਦੁਧੁ ਪੀਆਈਐ; ਅੰਦਰਿ ਵਿਸੁ ਨਿਕੋਰ ॥੧੬॥

sapai. dudh peeaeeai; andar vis nikor |16| Ang 755

Sant Singh KhalsaEven if the venomous snake is fed on milk, it shall still be filled with poison. ||16||
Manmohan SinghIf the serpent be fed on milk, it shall have but pure poison within.
Manmohan Singh (Punjabi)ਜੇਕਰ ਸੱਪ ਨੂੰ ਦੁੱਧ ਪਿਆਲੀਏ, ਇਸ ਦੇ ਅੰਦਰ ਕੇਵਲ ਨਿਰੋਲ ਜ਼ਹਿਰ ਹੀ ਹੋਵੇਗੀ।
Fareedkot Teekaਚਾਹੋ ਕਿਤਨਾ ਹੀ ਮਨਮੁਖੋਂ ਕਾ ਭਲਾ ਕਰੋ ਵਹੁ ਬੁਰਾ ਹੀ ਕਰਤੇ ਹੈਂ। ਇਸ ਪਰ ਦ੍ਰਿਸ਼ਟਾਂਤ ਹੈ: ਜੈਸੇ ਸਰਪ ਕੋ ਚਾਹੋ ਕਿਤਨਾ ਹੀ ਦੂਧ ਪਿਲਾਈਏ ਅੰਦਰ ਉਨ ਕੇ (ਨਿਕੋਰ) ਕੇਵਲ ਵਿਸ ਹੋਤੀ ਜਾਏਗੀ॥੧੬॥
Prof. Sahib Singhਜੇ ਸੱਪ ਨੂੰ ਦੁੱਧ ਭੀ ਪਿਲਾਇਆ ਜਾਏ, ਤਾਂ ਭੀ ਉਸ ਦੇ ਅੰਦਰ ਨਿਰੋਲ ਜ਼ਹਿਰ ਹੀ ਟਿਕਿਆ ਰਹਿੰਦਾ ਹੈ ॥੧੬॥

ਪਦ ਅਰਥ ਸਪੈ = ਸੱਪ ਨੂੰ। ਵਿਸੁ = ਜ਼ਹਿਰ। ਨਿਕੋਰ = ਨਿਰੋਲ ॥੧੬॥

SikhNet (Spanish)Es como la serpiente que, aunque sea alimentada de leche, no pierde su gusto por morder.(16)

ਆਪਿ ਕਰੇ. ਕਿਸੁ ਆਖੀਐ; ਆਪੇ ਬਖਸਣਹਾਰੁ ॥

aap kare. kis aakheeai; aape bakhasanahaar | Ang 755

Sant Singh KhalsaHe Himself does - who else should I ask? He Himself is the Forgiving Lord.
Manmohan SinghThe Lord Himself does everything and Himself is the Pardoner. Whom else should I go to ask?
Manmohan Singh (Punjabi)ਸਾਹਿਬ ਖੁਦ ਸਭ ਕੁਝ ਕਰਦਾ ਹੈ ਅਤੇ ਖੁਦ ਹੀ ਮਾਫ ਕਰਨ ਵਾਲਾ ਹੈ ਮੈਂ ਹੋਰ ਕਿਸਦੇ ਕੋਲੋਂ ਜਾ ਕੇ ਪੁੱਛਾਂ?
Fareedkot Teekaਗੁਰਮੁਖ ਔ ਮਨਮੁਖ ਪਰਮੇਸਰ ਨੇ ਆਪ ਹੀ ਕੀਏ ਹੈਂ ਤਾਂ ਤੇ ਬੁਰਾ ਅਰ ਭਲਾ ਕਿਸ ਕੋ ਕਹੀਏ, ਆਪ ਹੀ ਵਹੁ ਬਖਸਨਹਾਰਾ ਹੈ॥
Prof. Sahib Singhਹੇ ਭਾਈ! (ਸਭ ਜੀਵਾਂ ਵਿਚ ਵਿਆਪਕ ਹੋ ਕੇ ਸਭ ਕੁਝ) ਪ੍ਰਭੂ ਆਪ ਹੀ ਕਰ ਰਿਹਾ ਹੈ। ਕਿਸ ਨੂੰ (ਚੰਗਾ ਜਾਂ ਮੰਦਾ) ਆਖਿਆ ਜਾ ਸਕਦਾ ਹੈ? (ਕੁਰਾਹੇ ਪਏ ਜੀਵਾਂ ਉਤੇ ਭੀ) ਉਹ ਆਪ ਹੀ ਬਖ਼ਸ਼ਸ਼ ਕਰਨ ਵਾਲਾ ਹੈ।
SikhNet (Spanish)Cuando el Señor Mismo lo hace todo y Él Mismo perdona todo, ¿a quién más le podemos ir a preguntar?

ਗੁਰਸਬਦੀ. ਮੈਲੁ ਉਤਰੈ; ਤਾ ਸਚੁ ਬਣਿਆ ਸੀਗਾਰੁ ॥੧੭॥

gurasabadee. mail utarai; taa sach baniaa seegaar |17| Ang 755

Sant Singh KhalsaThrough the Guru's Teachings, filth is washed away, and then, one is embellished with the ornament of Truth. ||17||
Manmohan SinghIf by Guru's instruction, the mortal's filth is washed off, then comes he to possess the True ornamentation.
Manmohan Singh (Punjabi)ਜੇਕਰ ਗੁਰਾਂ ਦੇ ਉਪਦੇਸ਼ ਦੁਆਰਾ ਪ੍ਰਾਣੀ ਦੀ ਮਲੀਨਤਾ ਧੋਤੀ ਜਾਵੇ, ਤਦ ਉਹ ਸੱਚੇ ਹਾਰ-ਸ਼ਿੰਗਾਰ ਵਾਲਾ ਹੋ ਜਾਂਦਾ ਹੈ।
Fareedkot Teekaਗੁਰੋਂ ਕੇ ਉਪਦੇਸ਼ ਕਰ ਜਬ ਪਾਪ ਰੂਪ ਮੈਲ ਉਤਰ ਜਾਵੈ ਤਬ ਸਚ ਰੂਪ ਸੀਂਗਾਰ ਬਣਿਆ ਹੈ, ਭਾਵ ਸਭ ਸਾਧਨ ਸਫਲ ਹੂਏ ਹੈਂ॥੧੭॥
Prof. Sahib Singhਜਦੋਂ ਗੁਰੂ ਦੇ ਸ਼ਬਦ ਦੀ ਬਰਕਤਿ ਨਾਲ (ਕਿਸੇ ਮਨੁੱਖ ਦੇ ਮਨ ਦੀ) ਮੈਲ ਲਹਿ ਜਾਂਦੀ ਹੈ, ਤਾਂ ਉਸ ਦੇ ਆਤਮਾ ਨੂੰ ਸਦਾ ਕਾਇਮ ਰਹਿਣ ਵਾਲੀ ਸੁੰਦਰਤਾ ਮਿਲ ਜਾਂਦੀ ਹੈ ॥੧੭॥

ਪਦ ਅਰਥ ਸਬਦੀ = ਸ਼ਬਦ ਦੀ ਰਾਹੀਂ। ਸਚੁ = ਸਦਾ-ਥਿਰ ਰਹਿਣ ਵਾਲਾ ॥੧੭॥

SikhNet (Spanish)Él es el Señor Perdonador, mediante las Enseñanzas del Guru la mugre es lavada y es Embellecido con la Verdad. (17)

ਸਚਾ ਸਾਹੁ ਸਚੇ ਵਣਜਾਰੇ; ਓਥੈ ਕੂੜੇ. ਨਾ ਟਿਕੰਨਿ ॥

sachaa saahu sache vanajaare; othai koorre. naa ttikan | Ang 756

Sant Singh KhalsaTrue is the Banker, and True are His traders. The false ones cannot remain there.
Manmohan SinghTrue is the Great Merchant and true His dealers. The false can stay not there.
Manmohan Singh (Punjabi)ਸੱਚਾ ਹੈ ਵੱਡਾ ਸੁਦਾਗਰ ਅਤੇ ਸੱਚੇ ਉਸ ਦੇ ਵਪਾਰੀ। ਝੂਠੇ ਉਥੇ ਠਹਿਰ ਨਹੀਂ ਸਕਦੇ।
Fareedkot Teekaਵਾਹਿਗੁਰੂ ਸੱਚਾ ਸ਼ਾਹੁ ਹੈ, ਉਸ ਕੇ (ਵਣਜਾਰੇ) ਸੰਤ ਭੀ ਸੱਚੇ ਹੀ ਹੈਂ; ਵਾ ਗੁਰੂ ਸ਼ਾਹ, ਸਿੱਖ ਵਣਜਾਰੇ, (ਓਥੈ) ਉਸ ਕੀ ਦਰਗਾਹ ਪ੍ਰਲੋਕ ਵਾ ਸਤਸੰਗ ਮੇਂ ਝੂਠੇ ਤੋ ਠਹਰਤੇ ਨਹੀਂ॥
Prof. Sahib Singhਹੇ ਭਾਈ! (ਹਰਿ-ਨਾਮ-ਸਰਮਾਏ ਦਾ ਮਾਲਕ) ਸ਼ਾਹ-ਪ੍ਰਭੂ ਸਦਾ ਕਾਇਮ ਰਹਿਣ ਵਾਲਾ ਹੈ, ਉਸ ਦੇ ਨਾਮ ਦਾ ਵਣਜ ਕਰਨ ਵਾਲੇ ਭੀ ਅਟੱਲ ਆਤਮਕ ਜੀਵਨ ਵਾਲੇ ਬਣ ਜਾਂਦੇ ਹਨ। ਪਰ ਉਸ ਸ਼ਾਹ ਦੇ ਦਰਬਾਰ ਵਿਚ ਕੂੜੀ ਦੁਨੀਆ ਦੇ ਵਣਜਾਰੇ ਨਹੀਂ ਟਿਕ ਸਕਦੇ।

ਪਦ ਅਰਥ ਵਣਜਾਰੇ = ਵਣਜ ਕਰਨ ਵਾਲੇ। ਓਥੈ = ਉਸ ਸ਼ਾਹ ਦੇ ਦਰਬਾਰ ਵਿਚ। ਕੂੜੇ = ਮਾਇਆ ਨਾਲ ਹੀ ਪਿਆਰ ਕਰਨ ਵਾਲੇ। ਟਿਕੰਨਿ = ਟਿਕ ਸਕਦੇ।

SikhNet (Spanish)Verdad es el Rey Mercader, Verdaderos los que lo atienden, y los falsos no están aprobados en la Corte del Señor,

ਓਨਾ ਸਚੁ. ਨ ਭਾਵਈ; ਦੁਖ ਹੀ ਮਾਹਿ ਪਚੰਨਿ ॥੧੮॥

onaa sach. na bhaavee; dukh hee maeh pachan |18| Ang 756

Sant Singh KhalsaThey do not love the Truth - they are consumed by their pain. ||18||
Manmohan SinghThey love not the Truth and are consumed in agony.
Manmohan Singh (Punjabi)ਉਹ ਸੱਚ ਨੂੰ ਪਿਆਰ ਨਹੀਂ ਕਰਦੇ ਅਤੇ ਮਹਾਂਕਸ਼ਟਾਂ ਅੰਦਰ ਹੀ ਨਸ਼ਟ ਹੋ ਜਾਂਦੇ ਹਨ।
Fareedkot Teekaਕਿਉਂਕਿ ਓਨਾਂਕੋ ਸੱਚ ਤੋ ਭਾਵਤਾ ਹੀ ਨਹੀਂ ਇਸ ਸੇ ਦੁਖੋਂ ਹੀ ਮੇਂ ਜਲਤੇ ਹੈਂ॥੧੮॥
Prof. Sahib Singhਉਹਨਾਂ ਨੂੰ ਸਦਾ-ਥਿਰ ਪ੍ਰਭੂ ਦਾ ਨਾਮ ਪਸੰਦ ਨਹੀਂ ਆਉਂਦਾ, ਤੇ, ਉਹ ਸਦਾ ਦੁੱਖ ਵਿਚ ਹੀ ਖ਼ੁਆਰ ਹੁੰਦੇ ਰਹਿੰਦੇ ਹਨ ॥੧੮॥

ਪਦ ਅਰਥ ਨ ਭਾਵਈ = ਨ ਭਾਵੈ, ਪਸੰਦ ਨਹੀਂ ਆਉਂਦਾ। ਸਚੁ = ਸਦਾ-ਥਿਰ ਪ੍ਰਭੂ ਦਾ ਨਾਮ। ਪਚੰਨਿ = ਖ਼ੁਆਰ ਹੁੰਦੇ ਹਨ ॥੧੮॥

SikhNet (Spanish)pues no aman la Verdad del Señor y son consumidos por el dolor de la maldad. (18)

ਹਉਮੈ ਮੈਲਾ ਜਗੁ ਫਿਰੈ; ਮਰਿ ਜੰਮੈ ਵਾਰੋ ਵਾਰ ॥

haumai mailaa jag firai; mar jamai vaaro vaar | Ang 756

Sant Singh KhalsaThe world wanders around in the filth of egotism; it dies, and is re-born, over and again.
Manmohan SinghPolluted with pride the man wanders about and dies and is born again and again.
Manmohan Singh (Punjabi)ਹੰਕਾਰ ਨਾਲ ਪਲੀਤ ਹੋਇਆ ਹੋਇਆ ਬੰਦਾ ਭਟਕਦਾ ਫਿਰਦਾ ਹੈ ਅਤੇ ਮੁੜ ਮੁੜ ਕੇ ਮਰਦਾ ਤੇ ਜੰਮਦਾ ਹੈ।
Fareedkot Teekaਹੰਤਾ ਮਮਤਾ ਮੈਲ ਕਰ ਕੇ ਇਹ ਜੀਵ ਮੈਲਾ ਫਿਰਤਾ ਹੈ, ਇਸੀ ਸੇ ਬਾਰੰਬਾਰ ਜਨਮਤਾ ਮਰਤਾ ਹੈ॥
Prof. Sahib Singhਹੇ ਭਾਈ! ਹਉਮੈ (ਦੀ ਮੈਲ) ਨਾਲ ਮੈਲਾ ਹੋਇਆ ਹੋਇਆ ਜਗਤ ਭਟਕ ਰਿਹਾ ਹੈ, ਮੁੜ ਮੁੜ ਜਨਮ ਮਰਨ ਦੇ ਗੇੜ ਵਿਚ ਰਹਿੰਦਾ ਹੈ,

ਪਦ ਅਰਥ ਮੈਲਾ = ਮੈਲੇ ਮਨ ਵਾਲਾ। ਵਾਰੋ ਵਾਰ = ਮੁੜ ਮੁੜ।

SikhNet (Spanish)El mundo entero vaga en la suciedad del egoísmo, y nace para morir y muere para nacer una y otra vez

ਪਇਐ ਕਿਰਤਿ ਕਮਾਵਣਾ; ਕੋਇ. ਨ ਮੇਟਣਹਾਰ ॥੧੯॥

peiai kirat kamaavanaa; koe. na mettanahaar |19| Ang 756

Sant Singh KhalsaHe acts in accordance with the karma of his past actions, which no one can erase. ||19||
Manmohan SinghHe acts in accordance with his past actions, which no one can erase.
Manmohan Singh (Punjabi)ਉਹ ਆਪਣੇ ਪੂਰਬਲੇ ਕਰਮਾਂ ਦੇ ਅਨੁਸਾਰ ਕੰਮ ਕਰਦਾ ਹੈ, ਜਿਨ੍ਹਾਂ ਨੂੰ ਕਿ ਕੋਈ ਮੇਟ ਨਹੀਂ ਸਕਦਾ।
Fareedkot Teekaਜੈਸੇ ਪੂਰਬਲੇ ਕਰਮ ਕਰ ਕੇ ਮਸਤਕ ਪਰ ਲੇਖ ਪਏ ਹੈਂ ਤੈਸੇ ਹੀ ਏਹ ਕਮਾਵਣਾ ਕਰਤਾ ਹੈ, ਉਨ ਕਰਮੋਂ ਕੀ ਗਤੀ ਕੋ ਕੋਈ ਭੀ ਮੇਟਣਹਾਰਾ ਨਹੀਂ ਹੈ॥੧੯॥
Prof. Sahib Singhਪਿਛਲੇ ਜਨਮਾਂ ਦੇ ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ ਓਹੋ ਜਿਹੇ ਹੀ ਹੋਰ ਕਰਮ ਕਰੀ ਜਾਂਦਾ ਹੈ। (ਕਰਮਾਂ ਦੀ ਬਣੀ ਇਸ ਫਾਹੀ ਨੂੰ) ਕੋਈ ਮਿਟਾ ਨਹੀਂ ਸਕਦਾ ॥੧੯॥

ਪਦ ਅਰਥ ਪਇਐ ਕਿਰਤਿ = ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ ॥੧੯॥

SikhNet (Spanish)de acuerdo al Karma de sus pasadas acciones, el cual nadie puede borrar. (19)

ਸੰਤਾ ਸੰਗਤਿ ਮਿਲਿ ਰਹੈ; ਤਾ ਸਚਿ ਲਗੈ ਪਿਆਰੁ ॥

santaa sangat mil rahai; taa sach lagai piaar | Ang 756

Sant Singh KhalsaBut if he joins the Society of the Saints, then he comes to embrace love for the Truth.
Manmohan SinghIf he joins the society of the saints, then comes he to embrace love for truth.
Manmohan Singh (Punjabi)ਜੇਕਰ ਉਹ ਸਾਧ ਸੰਗਤ ਨਾਲ ਜੁੜਿਆ ਰਹੇ ਤਦ ਉਸ ਦਾ ਸੱਚ ਨਾਲ ਪ੍ਰੇਮ ਪੈ ਜਾਂਦਾ ਹੈ।
Fareedkot Teekaਜੀਵ ਦਾ ਜੇ ਕੋਈ ਪੂਰਾ ਅਦ੍ਰਿਸ੍ਟ ਸ੍ਰੇਸਟ ਹੋ ਤੌ ਸੰਤੋਂ ਕੀ ਸੰਗਤ ਮੇਂ ਮਿਲ ਰਹਿਤਾ ਹੈ ਅਰ ਤੌ ਹੀ ਸੱਚ ਮੇਂ ਪ੍ਯਾਰ ਲਗਤਾ ਹੈ॥
Prof. Sahib Singhਹੇ ਭਾਈ! ਜੇ ਮਨੁੱਖ ਸਾਧ ਸੰਗਤਿ ਵਿਚ ਟਿਕਿਆ ਰਹੇ, ਤਾਂ ਇਸ ਦਾ ਪਿਆਰ ਸਦਾ-ਥਿਰ ਪ੍ਰਭੂ ਵਿਚ ਬਣ ਜਾਂਦਾ ਹੈ।

ਪਦ ਅਰਥ ਸਚਿ = ਸਦਾ-ਥਿਰ ਪ੍ਰਭੂ ਵਿਚ।

SikhNet (Spanish)Si uno se une a la Saad Sangat, la Sociedad de los Santos, uno ama la Verdad del Señor,

ਸਚੁ ਸਲਾਹੀ ਸਚੁ ਮਨਿ; ਦਰਿ ਸਚੈ ਸਚਿਆਰੁ ॥੨੦॥

sach salaahee sach man; dar sachai sachiaar |20| Ang 756

Sant Singh KhalsaPraising the True Lord with a truthful mind, he becomes true in the Court of the True Lord. ||20||
Manmohan SinghPraising the True Lord with the true heart, man becomes true in the True Court.
Manmohan Singh (Punjabi)ਸੱਚੇ ਸੁਆਮੀ ਦੀ ਸੱਚੇ ਦਿਲ ਨਾਲ ਸਿਫ਼ਤ ਕਰਨ ਦੁਆਰਾ ਇਨਸਾਨ ਸੱਚੇ ਦਰਬਾਰ ਅੰਦਰ ਸੱਚਾ ਹੋ ਜਾਂਦਾ ਹੈ।
Fareedkot Teekaਅਰ ਸੱਚ ਕਾ ਹੀ ਸਲਾਹੀ ਹੋਤਾ ਹੈ ਔਰ ਸੱਚ ਹੀ ਮਨ ਮੇਂ ਧਾਰਤਾ ਹੈ ਪੁਨਾ ਸਚੇ ਕੀ ਦਰਗਾਹ ਮੇਂ ਸਚਿਆਰ ਹੋਤਾ ਹੈ॥੨੦॥
Prof. Sahib Singhਹੇ ਭਾਈ! ਤੂੰ (ਸਾਧ ਸੰਗਤਿ ਵਿਚ ਟਿਕ ਕੇ) ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਿਆ ਕਰ, ਸਦਾ-ਥਿਰ ਪ੍ਰਭੂ ਨੂੰ ਆਪਣੇ ਮਨ ਵਿਚ ਵਸਾ ਲੈ, (ਇਸ ਤਰ੍ਹਾਂ) ਸਦਾ-ਥਿਰ ਪ੍ਰਭੂ ਦੇ ਦਰ ਤੇ ਸੁਰਖ਼-ਰੂ ਹੋਵੇਂਗਾ ॥੨੦॥

ਪਦ ਅਰਥ ਸਲਾਹੀ = ਸਾਲਾਹਿ, ਸਿਫ਼ਤਿ-ਸਾਲਾਹ ਕਰ। ਮਨਿ = ਮਨ ਵਿਚ। ਦਰਿ ਸਚੈ = ਸਦਾ-ਥਿਰ ਪ੍ਰਭੂ ਦੇ ਦਰ ਤੇ। ਸਚਿਆਰੁ = ਸੁਰਖ਼-ਰੂ ॥੨੦॥

SikhNet (Spanish)alaba al Uno Verdadero, Lo eleva en su mente y es aclamado Verdadero en la Corte del Señor. (20)

ਗੁਰ ਪੂਰੇ ਪੂਰੀ ਮਤਿ ਹੈ; ਅਹਿਨਿਸਿ ਨਾਮੁ ਧਿਆਇ ॥

gur poore pooree mat hai; ahinis naam dhiaae | Ang 756

Sant Singh KhalsaThe Teachings of the Perfect Guru are perfect; meditate on the Naam, the Name of the Lord, day and night.
Manmohan SinghPerfect is the Perfect Guru's instruction. Day and night contemplate thou the Name, O man.
Manmohan Singh (Punjabi)ਪੂਰਨ ਹੈ ਪੂਰਨ ਗੁਰਾਂ ਦਾ ਉਪਦੇਸ਼। ਦਿਨ ਤੇ ਰੈਣ ਤੂੰ ਨਾਮ ਦਾ ਸਿਮਰਨ ਕਰ, ਹੇ ਇਨਸਾਨ!
Fareedkot Teekaਗੁਰੂ ਪੂਰੇ ਕੀ ਤੋ ਏਹੀ ਪੂਰੀ ਸਿਖ੍ਯਾ ਹੈ, ਹੇ ਜਗ੍ਯਾਸੂ! ਤੂੰ ਰਾਤ ਦਿਨ ਨਾਮ ਕੋ ਧ੍ਯਾਉ॥
Prof. Sahib Singhਹੇ ਭਾਈ! ਪੂਰੇ ਗੁਰੂ ਦੀ ਮਤਿ ਉਕਾਈ-ਹੀਣ ਹੈ। (ਜੇਹੜਾ ਮਨੁੱਖ ਗੁਰੂ ਦੀ ਪੂਰੀ ਮਤਿ ਲੈ ਕੇ) ਦਿਨ ਰਾਤ ਪਰਮਾਤਮਾ ਦਾ ਨਾਮ ਸਿਮਰਦਾ ਹੈ,

ਪਦ ਅਰਥ ਪੂਰੀ = ਉਕਾਈ-ਹੀਣ। ਅਹਿ = ਦਿਨ। ਨਿਸਿ = ਰਾਤ।

SikhNet (Spanish)Maravillosa es la Sabiduría del Guru Perfecto que nos guía en la meditación del Naam,

ਹਉਮੈ ਮੇਰਾ ਵਡ ਰੋਗੁ ਹੈ; ਵਿਚਹੁ ਠਾਕਿ ਰਹਾਇ ॥੨੧॥

haumai meraa vadd rog hai; vichahu tthaak rahaae |21| Ang 756

Sant Singh KhalsaEgotism and self-conceit are terrible diseases; tranquility and stillness come from within. ||21||
Manmohan SinghEgotism and egoism are the great maladies. Still and silence them thou from within thee.
Manmohan Singh (Punjabi)ਹੰਗਤਾ ਅਤੇ ਅਪਣੱਤ ਵੱਡੀਆ ਬੀਮਾਰੀਆਂ ਹਨ। ਆਪਣੇ ਅੰਦਰੋਂ ਤੂੰ ਇਨ੍ਹਾਂ ਨੂੰ ਵਰਜ ਅਤੇ ਦੂਰ ਕਰ।
Fareedkot Teekaਹਉਮੈਂ ਔ ਮੇਰਾ ਏਹ ਬਡਾ ਰੋਗ ਹੈ, ਇਸ ਕੋ ਅੰਤਸਕਰਨ ਵਿਚੋਂ ਰੋਕ ਰਖੋ॥੨੧॥
Prof. Sahib Singhਉਹ ਮਨੁੱਖ ਹਉਮੈ ਅਤੇ ਮਮਤਾ ਦੇ ਵੱਡੇ ਰੋਗ ਨੂੰ ਆਪਣੇ ਅੰਦਰੋਂ ਰੋਕ ਦੇਂਦਾ ਹੈ ॥੨੧॥

ਪਦ ਅਰਥ ਠਾਕਿ ਰਹਾਇ = ਰੋਕ ਕੇ ਰੱਖਦਾ ਹੈ ॥੨੧॥

SikhNet (Spanish)pero infectados por la gran maldad del ego, somos impedidos desde el interior a seguir el Sendero del Señor.(21)

ਗੁਰੁ ਸਾਲਾਹੀ ਆਪਣਾ; ਨਿਵਿ ਨਿਵਿ ਲਾਗਾ ਪਾਇ ॥

gur saalaahee aapanaa; niv niv laagaa paae | Ang 756

Sant Singh KhalsaI praise my Guru; bowing down to Him again and again, I fall at His Feet.
Manmohan SinghI praise my Guru and bowing low fall at his feet.
Manmohan Singh (Punjabi)ਮੈਂ ਆਪਣੇ ਗੁਰਾਂ ਦੀ ਸਿਫ਼ਤ ਕਰਦਾ ਹਾਂ ਅਤੇ ਨੀਵਾਂ ਝੁਕ ਕੇ ਉਨ੍ਹਾਂ ਦੇ ਪੈਰੀ ਡਿਗਦਾ ਹੈ।
Fareedkot Teekaਅਪਣੇ ਜੋ ਗੁਰੂ ਹੈਂ ਤਿਸ ਕਾ (ਸਾਲਾਹੀ) ਸਾਲਾਹੁਣ ਵਾਲਾ ਹੋਵਾਂ ਅਰ ਨਿਵ ਨਿਵ ਕੇ ਮੈਂ ਤਿਨ ਕੀ ਚਰਣੀ ਲਗਾਂ॥
Prof. Sahib Singhਹੇ ਭਾਈ! (ਜੇ ਪ੍ਰਭੂ ਮੇਹਰ ਕਰੇ, ਤਾਂ) ਮੈਂ ਆਪਣੇ ਗੁਰੂ ਦੀ ਵਡਿਆਈ ਕਰਾਂ, ਨਿਊਂ ਨਿਊਂ ਕੇ ਮੈਂ ਗੁਰੂ ਦੀ ਚਰਨੀਂ ਲੱਗਾਂ,

ਪਦ ਅਰਥ ਸਾਲਾਹੀ = ਸਾਲਾਹੀਂ, ਮੈਂ ਸਿਫ਼ਤਿ-ਸਾਲਾਹ ਕਰਾਂ। ਨਿਵਿ = ਨਿਊਂ ਕੇ। ਲਾਗਾ = ਲਾਗਾਂ, ਮੈਂ ਲੱਗਾਂ। ਪਾਇ = ਪੈਰੀਂ।

SikhNet (Spanish)Con toda humildad alabo siempre a mi Guru y me postro a Sus Pies.

ਤਨੁ ਮਨੁ ਸਉਪੀ ਆਗੈ ਧਰੀ; ਵਿਚਹੁ ਆਪੁ ਗਵਾਇ ॥੨੨॥

tan man saupee aagai dharee; vichahu aap gavaae |22| Ang 756

Sant Singh KhalsaI place my body and mind in offering unto Him, eradicating self-conceit from within. ||22||
Manmohan SinghBanishing self-conceit from within me, I dedicate my body and soul and place them before the Guru.
Manmohan Singh (Punjabi)ਸਵੈ-ਹੰਗਤਾ ਨੂੰ ਆਪਣੇ ਅਦਰੋਂ ਦੂਰ ਕਰਕੇ, ਮੈਂ ਆਪਣੀ ਦੇਹ ਤੇ ਆਤਮਾ ਨੂੰ ਸਮਰਪਣ ਕਰਦਾ ਅਤੇ ਉਨ੍ਹਾਂ ਨੂੰ ਗੁਰਾਂ ਦੇ ਮੂਹਰੇ ਰੱਖਦਾ ਹਾਂ।
Fareedkot Teekaਮਨ ਸੌਂਪੂ ਤਨ ਕੋ ਆਗੇ ਰੱਖੂੰ, ਭਾਵ ਸੇਵਾ ਮੇਂ ਤਤਪਰ ਹੋਵਾਂ ਔਰ ਬੀਚ ਸੇ ਆਪਾ ਭਾਉ ਕੋ ਗਵਾਇ ਦੇਊਂ॥੨੨॥
Prof. Sahib Singhਆਪਣੇ ਅੰਦਰੋਂ ਹਉਮੈ ਦੂਰ ਕਰ ਕੇ ਆਪਣਾ ਮਨ ਆਪਣਾ ਤਨ ਗੁਰੂ ਦੇ ਹਵਾਲੇ ਕਰ ਦਿਆਂ, ਗੁਰੂ ਦੇ ਅੱਗੇ ਰੱਖ ਦਿਆਂ ॥੨੨॥

ਪਦ ਅਰਥ ਸਉਪੀ = ਸਉਪੀਂ, ਮੈਂ ਸਉਂਪ ਦਿਆਂ। ਧਰੀ = ਧਰੀਂ, ਮੈਂ ਧਰ ਦਿਆਂ। ਆਪੁ = ਆਪਾ-ਭਾਵ। ਗਵਾਇ = ਦੂਰ ਕਰ ਕੇ ॥੨੨॥

SikhNet (Spanish)Entregándole mi cuerpo y mi mente, anulo mi ego negativo. (22)

ਖਿੰਚੋਤਾਣਿ ਵਿਗੁਚੀਐ; ਏਕਸੁ ਸਿਉ ਲਿਵ ਲਾਇ ॥

khinchotaan vigucheeai; ekas siau liv laae | Ang 756

Sant Singh KhalsaIndecision leads to ruin; focus your attention on the One Lord.
Manmohan SinghIn the state of indecisiveness, the man is ruined, so fix thou thy attention on One Lord alone.
Manmohan Singh (Punjabi)ਦੁਚਿਤੇ-ਪਣ ਦੀ ਅਵਸਥਾ ਵਿੱਚ ਬੰਦਾ ਤਬਾਹ ਹੋ ਜਾਂਦਾ ਹੈ। ਇਸ ਲਈ ਤੂੰ ਆਪਣੀ ਬਿਰਤੀ ਕੇਵਲ ਇਕ ਸਾਈਂ ਨਾਲ ਜੋੜ।
Fareedkot Teekaਬਲਾਤਕਾਰ ਸੇ ਜੋ (ਖਿੰਚੋਤਾਣਿ) ਸੰਕਲਪ ਖੈਂਚਤੇ ਹੈਂ ਇਨ ਕਰ ਤੌ ਖਰਾਬ ਹੀ ਹੋਈਤਾ ਹੈ, ਤਾਂ ਤੇ ਏਕ ਪਰਮਾਤਮਾਂ ਕੇ ਸਾਥ ਬ੍ਰਿਤੀ ਲਗਾਊਂ॥
Prof. Sahib Singhਹੇ ਭਾਈ! ਡਾਂਵਾਂ-ਡੋਲ ਹਾਲਤ ਵਿਚ ਰਿਹਾਂ ਖ਼ੁਆਰ ਹੋਈਦਾ ਹੈ। ਇਕ ਪਰਮਾਤਮਾ ਨਾਲ ਹੀ ਸੁਰਤ ਜੋੜੀ ਰੱਖ।

ਪਦ ਅਰਥ ਖਿੰਚੋਤਾਣਿ = ਖਿੰਚੋਤਾਣ ਵਿਚ, ਡਾਂਵਾਂ-ਡੋਲ ਹਾਲਤ ਵਿਚ। ਵਿਗੁਚੀਐ = ਖ਼ੁਆਰ ਹੋਈਦਾ ਹੈ। ਲਿਵ ਲਾਇ = ਪਿਆਰ ਜੋੜ।

SikhNet (Spanish)Torcido por la lucha interna uno es destruido; mejor entona tu ser en el Señor

ਹਉਮੈ ਮੇਰਾ ਛਡਿ ਤੂ; ਤਾ ਸਚਿ ਰਹੈ ਸਮਾਇ ॥੨੩॥

haumai meraa chhadd too; taa sach rahai samaae |23| Ang 756

Sant Singh KhalsaRenounce egotism and self-conceit, and remain merged in Truth. ||23||
Manmohan SinghForsake thou thy ego and owner ship, then alone shalt thou remain merged in Truth.
Manmohan Singh (Punjabi)ਤੂੰ ਆਪਣੀ ਹੰਗਤਾ ਅਤੇ ਅਪਣੱਤ ਨੂੰ ਤਿਆਗ ਦੇ, ਕੇਵਲ ਤਦ ਹੀ ਤੂੰ ਸੱਚ ਅੰਦਰ ਲੀਨ ਰਹੇਂਗਾ।
Fareedkot Teekaਜੌ (ਹਉ) ਮੈਂ ਅਰ ਏਹ ਮੇਰਾ ਪਦਾਰਥ ਹੈ ਇਨ ਸੰਕਲਪੋਂ ਕੋ ਤੂੰ ਛੋਡੇਂ, ਤੌ ਸੱਚ ਸਰੂਪ ਮੇਂ ਸਮਾਇ ਰਹੇਗਾ॥੨੩॥
Prof. Sahib Singhਆਪਣੇ ਅੰਦਰੋਂ ਹਉਮੈ ਦੂਰ ਕਰ, ਮਮਤਾ ਦੂਰ ਕਰ। (ਜਦੋਂ ਮਨੁੱਖ ਹਉਮੈ ਮਮਤਾ ਦੂਰ ਕਰਦਾ ਹੈ) ਤਦੋਂ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਵਿਚ ਲੀਨ ਹੋਇਆ ਰਹਿੰਦਾ ਹੈ ॥੨੩॥

ਪਦ ਅਰਥ ਮੇਰਾ = ਮਮਤਾ। ਸਚਿ = ਸਦਾ-ਥਿਰ ਪ੍ਰਭੂ ਵਿਚ ॥੨੩॥

SikhNet (Spanish)y disipa tu idea de “lo mío” para que te fundas en la Verdad del Señor. (23)

ਸਤਿਗੁਰ ਨੋ ਮਿਲੇ. ਸਿ ਭਾਇਰਾ; ਸਚੈ ਸਬਦਿ ਲਗੰਨਿ ॥

satigur no mile. si bhaaeiraa; sachai sabad lagan | Ang 756

Sant Singh KhalsaThose who meet with the True Guru are my Siblings of Destiny; they are committed to the True Word of the Shabad.
Manmohan SinghThey who meet with the Guru are my brothers. They remain attached with the True Name.
Manmohan Singh (Punjabi)ਜੋ ਸੱਚੇ ਗੁਰਾਂ ਨੂੰ ਮਿਲਦੇ ਹਨ, ਉਹ ਮੇਰੇ ਭਰਾ ਹਨ। ਉਹ ਸੱਚੇ ਨਾਮ ਨਾਲ ਜੁੜੇ ਰਹਿੰਦੇ ਹਨ।
Fareedkot Teeka(ਭਾਇਰਾ) ਹੇ ਭਾਈਓ! ਜੋ ਸਤਗੁਰੋਂ ਕੋ ਮਿਲੇ ਹੈਂ ਸੇ ਪੁਰਸ ਸਚੇ ਉਪਦੇਸ਼ ਮੇਂ (ਲਗੰਨਿ) ਲਗੇ ਵ ਲਗਤੇ ਹੈਂ॥
Prof. Sahib Singhਹੇ ਭਾਈ! (ਮੇਰੇ) ਉਹ ਮਨੁੱਖ ਭਰਾ ਹਨ, ਜੇਹੜੇ ਗੁਰੂ ਦੀ ਸਰਨ ਵਿਚ ਆ ਪਏ ਹਨ, ਅਤੇ ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਾਣੀ ਵਿਚ ਚਿੱਤ ਜੋੜਦੇ ਹਨ।

ਪਦ ਅਰਥ ਨੇ = ਨੂੰ। ਸਿ = ਉਹ ਮਨੁੱਖ {ਸੇ=ਬਹੁ-ਬਚਨ}। ਭਾਇਰਾ = (ਮੇਰੇ) ਭਰਾ। ਸਚੈ ਸਬਦਿ = ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਾਣੀ ਵਿਚ। ਲਗੰਨਿ = ਲੱਗਦੇ ਹਨ, ਚਿੱਤ ਜੋੜਦੇ ਹਨ।

SikhNet (Spanish)Aquéllos que encuentran al Verdadero Guru son como hermanos, viven entonados en el Verdadero Guru.

ਸਚਿ ਮਿਲੇ. ਸੇ, ਨ ਵਿਛੁੜਹਿ; ਦਰਿ ਸਚੈ ਦਿਸੰਨਿ ॥੨੪॥

sach mile. se, na vichhurreh; dar sachai disan |24| Ang 756

Sant Singh KhalsaThose who merge with the True Lord shall not be separated again; they are judged to be True in the Court of the Lord. ||24||
Manmohan SinghThey, who meet with thee True Lord, separate not again. They are seen true in the Lord's court.
Manmohan Singh (Punjabi)ਜੋ ਸੱਚੇ ਸਾਈਂ ਨਾਲ ਮਿਲ ਜਾਂਦੇ ਹਨ, ਉਹ ਮੁੜ ਕੇ ਜੁਦਾ ਨਹੀਂ ਹੁੰਦੇ। ਸਾਈਂ ਦੇ ਦਰਬਾਹ ਵਿੱਚ ਉਹ ਸੱਚੇ ਦਿਸਦੇ ਹਨ।
Fareedkot Teekaਜੋ ਸੱਚੇ ਸਾਥ ਮਿਲੇ ਹੈਂ, ਸੋ ਨਹੀਂ ਵੀਛੜਤੇ ਪੁਨਾ ਸਚੇ ਕੇ ਦਰ ਮੇਂ ਵਹੀ ਸੁਰਖਰੂ ਦਿਖਲਾਈ ਪੜਤੇ ਹੈਂ ਵ ਪਰਮੇਸਰ ਕੇ ਦਰ ਮੇਂ ਸਚੇ ਦੇਖੀਤੇ ਹੈਂ॥੨੪॥
Prof. Sahib Singhਜੇਹੜੇ ਮਨੁੱਖ ਸਦਾ-ਥਿਰ ਪ੍ਰਭੂ ਵਿਚ ਲੀਨ ਹੋ ਜਾਂਦੇ ਹਨ, ਉਹ (ਫਿਰ ਪ੍ਰਭੂ ਨਾਲੋਂ) ਨਹੀਂ ਵਿਛੁੜਦੇ। ਉਹ ਸਦਾ-ਥਿਰ ਪ੍ਰਭੂ ਦੇ ਦਰ ਤੇ (ਟਿਕੇ ਹੋਏ) ਦਿੱਸਦੇ ਹਨ ॥੨੪॥

ਪਦ ਅਰਥ ਸਚਿ = ਸਦਾ-ਥਿਰ ਪ੍ਰਭੂ ਵਿਚ। ਦਰਿ ਸਚੈ = ਸਦਾ-ਥਿਰ ਪ੍ਰਭੂ ਦੇ ਦਰ ਤੇ ॥੨੪॥

SikhNet (Spanish). Los que se aferran a la Verdad del Señor, ya no se encuentran más separados del Señor y prueban ser Verdaderos en la Corte Divina. (24)

ਸੇ ਭਾਈ ਸੇ ਸਜਣਾ; ਜੋ ਸਚਾ ਸੇਵੰਨਿ ॥

se bhaaee se sajanaa; jo sachaa sevan | Ang 756

Sant Singh KhalsaThey are my Siblings of Destiny, and they are my friends, who serve the True Lord.
Manmohan SinghThey are my brothers and they my friends, who serve the True Master.
Manmohan Singh (Punjabi)ਉਹ ਮੇਰੇ ਵੀਰ ਹਨ ਅਤੇ ਉਹ ਹੀ ਮੇਰੇ ਮਿੱਤਰ, ਜਿਹੜੇ ਸੱਚੇ ਮਾਲਕ ਦੀ ਘਾਲ ਘਾਲਦੇ ਹਨ।
Fareedkot Teekaਸੋਈ ਹਮਾਰੇ ਭਾਈ ਹੈਂ ਪੁਨਾ ਸੇਈ ਸੱਜਣ ਹੈਂ, ਜੋ ਸੱਚਾ ਵਾਹਿਗੁਰੂ ਸੇਵਤੇ ਹੈਂ॥
Prof. Sahib Singhਹੇ ਭਾਈ! ਮੇਰੇ ਉਹ ਮਨੁੱਖ ਭਰਾ ਹਨ ਸੱਜਣ ਹਨ, ਜੇਹੜੇ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੀ ਸੇਵਾ-ਭਗਤੀ ਕਰਦੇ ਹਨ।

ਪਦ ਅਰਥ ਸੇ = ਉਹ ਮਨੁੱਖ {ਬਹੁ-ਵਚਨ}। ਸੇਵੰਨਿ = ਸਿਮਰਦੇ ਹਨ।

SikhNet (Spanish)Los que viven en el Uno Verdadero son nuestros hermanos y amigos,

ਅਵਗਣ ਵਿਕਣਿ ਪਲੑਰਨਿ; ਗੁਣ ਕੀ ਸਾਝ ਕਰੰਨੑਿ ॥੨੫॥

avagan vikan palaran; gun kee saajh karana |25| Ang 756

Sant Singh KhalsaThey sell off their sins and demerits like straw, and enter into the partnership of virtue. ||25||
Manmohan SinghThey sell off(burn) their straw like sins and enter into the partnership of virtues.
Manmohan Singh (Punjabi)ਉਹ ਆਪਣੇ ਪਰਾਲੀ ਵਰਗੇ ਪਾਪਾਂ ਨੂੰ ਵੇਚ (ਸਾੜ) ਸੁੱਟਦੇ ਹਨ ਅਤੇ ਨੇਕੀਆਂ ਨਾਲ ਭਾਈਵਾਲੀ ਕਰਦੇ ਹਨ।
Fareedkot Teekaਅਵਗੁਣੋਂ ਕੋ ਖਾਲੀ ਜਾਨ ਕੇ ਤ੍ਯਾਗ ਦੇਤੇ ਹੈਂ ਪੁਨਾ ਗੁਣੋਂ ਕੀ ਸਾਂਝ ਕਰਤੇ ਹੈਂ॥੨੫॥
Prof. Sahib Singh(ਗੁਣਾਂ, ਦੇ ਵੱਟੇ) ਅਉਗਣ ਵਿਕ ਜਾਣ ਨਾਲ (ਦੂਰ ਹੋ ਜਾਣ ਨਾਲ) ਉਹ ਮਨੁੱਖ (ਆਤਮਕ ਜੀਵਨ ਵਿਚ) ਪ੍ਰਫੁਲਤ ਹੁੰਦੇ ਹਨ, ਉਹ ਮਨੁੱਖ ਪਰਮਾਤਮਾ ਦੇ ਗੁਣਾਂ ਨਾਲ ਸਾਂਝ ਪਾਂਦੇ ਹਨ ॥੨੫॥

ਪਦ ਅਰਥ ਵਿਕਣਿ = ਵਿਕਣ ਨਾਲ। ਅਵਗਣ ਵਿਕਣਿ = ਅਉਗਣਾਂ ਦੇ ਵਿਕ ਜਾਣ ਨਾਲ। ਪਲ੍ਹ੍ਹਰਨਿ = ਪਲ੍ਹਰਦੇ ਹਨ, ਪ੍ਰਫੁਲਤ ਹੁੰਦੇ ਹਨ ॥੨੫॥

SikhNet (Spanish)ellos queman sus errores como paja y en sus vidas conservan siempre la Virtud.(25)

ਗੁਣ ਕੀ ਸਾਝ ਸੁਖੁ ਊਪਜੈ; ਸਚੀ ਭਗਤਿ ਕਰੇਨਿ ॥

gun kee saajh sukh aoopajai; sachee bhagat karen | Ang 756

Sant Singh KhalsaIn the partnership of virtue, peace wells up, and they perform true devotional worship service.
Manmohan SinghIn the company of virtues, happiness wells up and they perform the true devotional service.
Manmohan Singh (Punjabi)ਨੇਕੀਆਂ ਦੀ ਸੰਗਤ ਅੰਦਰ ਪ੍ਰਸੰਨਤਾ ਉਤਪੰਨ ਹੁੰਦੀ ਹੈ ਅਤੇ ਉਹ ਪ੍ਰੇਮ-ਮਈ ਸੇਵਾ ਕਮਾਉਂਦੇ ਹਨ।
Fareedkot Teekaਗੁਣੋਂ ਕੀ ਸਾਂਝ ਕਰ ਕੇ ਸੁਖ ਉਤਪੰਨ ਹੋਤਾ ਹੈ ਔ ਗੁਰੋਂ ਕੇ ਉਪਦੇਸ਼ ਕਰ ਕੇ ਸਚੀ ਭਗਤੀ ਕਰਤੇ ਹੈਂ॥
Prof. Sahib Singhਹੇ ਭਾਈ! ਗੁਰੂ ਨਾਲ (ਆਤਮਕ) ਸਾਂਝ ਦੀ ਬਰਕਤਿ ਨਾਲ (ਉਹਨਾਂ ਦੇ ਅੰਦਰ ਆਤਮਕ ਆਨੰਦ ਪੈਦਾ ਹੁੰਦਾ ਹੈ, ਉਹ ਪਰਮਾਤਮਾ ਦੀ ਅਟੱਲ ਰਹਿਣ ਵਾਲੀ ਭਗਤੀ ਕਰਦੇ ਰਹਿੰਦੇ ਹਨ।

ਪਦ ਅਰਥ ਸਚੀ ਭਗਤਿ = ਸਦਾ ਕਾਇਮ ਰਹਿਣ ਵਾਲੀ ਹਰਿ-ਭਗਤੀ। ਕਰੰਨ੍ਹ੍ਹਿ = ਕਰਦੇ ਹਨ।

SikhNet (Spanish)La Dicha llega a sus mentes y se dedican a la Alabanza Verdadera del Señor.

ਸਚੁ ਵਣੰਜਹਿ ਗੁਰਸਬਦ ਸਿਉ; ਲਾਹਾ ਨਾਮੁ ਲਏਨਿ ॥੨੬॥

sach vananjeh gurasabad siau; laahaa naam len |26| Ang 756

Sant Singh KhalsaThey deal in Truth, through the Word of the Guru's Shabad, and they earn the profit of the Naam. ||26||
Manmohan SinghBy the Guru's instruction they deal in Truth and earn the profit of the Lord's Name.
Manmohan Singh (Punjabi)ਗੁਰਾਂ ਦੇ ਉਪਦੇਸ਼ ਦੁਆਰਾ ਉਹ ਸੱਚ ਦਾ ਵਾਪਾਰ ਕਰਦੇ ਹਨ ਅਤੇ ਸਾਈਂ ਦੇ ਨਾਮ ਦਾ ਨਫਾ ਕਮਾਉਂਦੇ ਹਨ।
Fareedkot Teekaਪੁਨਾ ਸੱਚ ਕੋ ਹੀ ਵਣਜਤੇ ਹੈਂ, ਭਾਵ ਜਗ੍ਯਾਸੂਆਂ ਕੋ ਭੀ ਸੱਚ ਕਾ ਹੀ ਉਪਦੇਸ਼ ਕਰਤੇ ਹੈਂ ਵਹੁ ਨਾਮ ਕਾ ਹੀ ਲਾਭ ਲੇਤੇ ਹੈਂ॥੨੬॥
Prof. Sahib Singhਉਹ ਮਨੁੱਖ ਗੁਰੂ ਦੇ ਸ਼ਬਦ ਨਾਲ ਸਦਾ-ਥਿਰ ਪ੍ਰਭੂ ਦਾ ਨਾਮ ਵਿਹਾਝਦੇ ਹਨ ਅਤੇ ਹਰਿ-ਨਾਮ (ਦਾ) ਲਾਭ ਖੱਟਦੇ ਹਨ ॥੨੬॥

ਪਦ ਅਰਥ ਵਣੰਜਹਿ = ਵਿਹਾਝਦੇ ਹਨ। ਸਿਉ = ਨਾਲ, ਦੀ ਰਾਹੀਂ। ਲਾਹਾ = ਲਾਭ। ਲਏਨਿ = ਲੈਂਦੇ ਹਨ ॥੨੬॥

SikhNet (Spanish)A través de la Palabra del Shabd del Guru ellos comercian sólo en la Verdad y cosechan el Fruto del Nombre del Señor.(26)

ਸੁਇਨਾ ਰੁਪਾ ਪਾਪ ਕਰਿ ਕਰਿ ਸੰਚੀਐ; ਚਲੈ ਨ. ਚਲਦਿਆ ਨਾਲਿ ॥

sueinaa rupaa paap kar kar sancheeai; chalai na. chaladiaa naal | Ang 756

Sant Singh KhalsaGold and silver may be earned by committing sins, but they will not go with you when you die.
Manmohan SinghGold and silver are amassed by committing sins but they go not with the man when he departs.
Manmohan Singh (Punjabi)ਸੋਨਾ ਤੇ ਚਾਂਦੀ ਗੁਨਾਹ ਕਮਾ ਕੇ ਇਕੱਤਰ ਕੀਤੇ ਜਾਂਦੇ ਹਨ ਪਰ ਉਹ ਬੰਦੇ ਦੇ ਤੁਰਨ ਵੇਲੇ ਉਸ ਦੇ ਨਾਲ ਨਹੀਂ ਜਾਂਦੇ।
Fareedkot Teeka(ਸੁਇਨਾ ਰੁਪਾ) ਪਦਾਰਥਾਂ ਕੋ ਪਾਪ ਕਰ ਕਰ ਕੇ ਇਕੱਤ੍ਰ ਕਰੀਤਾ ਹੈ, ਵਹੁ ਪਰਲੋਕ ਮੇਂ ਜੀਵੋਂ ਕੇ ਸਾਥ ਨਹੀਂ ਚਲਤੇ॥
Prof. Sahib Singhਹੇ ਭਾਈ! (ਕਈ ਕਿਸਮ ਦੇ) ਪਾਪ ਕਰ ਕਰ ਕੇ ਸੋਨਾ ਚਾਂਦੀ (ਆਦਿਕ ਧਨ) ਇਕੱਠਾ ਕਰੀਦਾ ਹੈ, ਪਰ (ਜਗਤ ਤੋਂ) ਤੁਰਨ ਵੇਲੇ (ਉਹ ਧਨ ਮਨੁੱਖ ਦੇ) ਨਾਲ ਨਹੀਂ ਜਾਂਦਾ।

ਪਦ ਅਰਥ ਰੁਪਾ = ਚਾਂਦੀ। ਸੰਚੀਐ = ਇਕੱਠਾ ਕਰੀਦਾ ਹੈ।

SikhNet (Spanish)Usando conductas dudosas obtenemos plata y oro, pero éstos no se van con nosotros al final.

ਵਿਣੁ ਨਾਵੈ ਨਾਲਿ, ਨ ਚਲਸੀ; ਸਭ ਮੁਠੀ ਜਮਕਾਲਿ ॥੨੭॥

vin naavai naal, na chalasee; sabh mutthee jamakaal |27| Ang 756

Sant Singh KhalsaNothing will go with you in the end, except the Name; all are plundered by the Messenger of Death. ||27||
Manmohan SinghWithout God's Name nothing goes with the mortal. All are beguiled by the Death's Minister.
Manmohan Singh (Punjabi)ਰੱਬ ਦੇ ਨਾਮ ਦੇ ਬਾਝੋਂ ਕੁਛ ਭੀ ਪ੍ਰਾਣੀ ਦੇ ਨਾਲ ਨਹੀਂ ਜਾਂਦਾ। ਮੌਤ ਦਾ ਦੂਤ ਸਾਰਿਆਂ ਨੂੰ ਠੱਗ ਲੈਂਦਾ ਹੈ।
Fareedkot Teekaਬਿਨਾਂ ਨਾਮ ਤੋ ਕੋਈ ਪਦਾਰਥ ਤੀਨੋਂ ਕਾਲ ਮੇਂ ਸਾਥ ਨਹੀਂ ਚੱਲਦਾ ਹੈ ਅਰ ਸਭ ਸ੍ਰਿਸਟੀ ਜਮਕਾਲ ਕਰ ਠਗੀ ਹੈ ਅਰਥਾਤ ਮਾਰਨੇ ਵਾਲੇ ਨੇ (ਮੁਠੀ) ਲੁਟੀ ਹੈ ਅਰਥਾਤ ਪ੍ਰਾਣੋਂ ਕੋ ਨਿਕਾਲ ਕਰ ਲੈ ਜਾਤਾ ਹੈ॥੨੭॥
Prof. Sahib Singhਪਰਮਾਤਮਾ ਦੇ ਨਾਮ ਤੋਂ ਬਿਨਾ ਹੋਰ ਕੋਈ ਭੀ ਚੀਜ਼ ਮਨੁੱਖ ਦੇ ਨਾਲ ਨਹੀਂ ਜਾਵੇਗੀ। ਨਾਮ ਤੋਂ ਸੁੰਞੀ ਸਾਰੀ ਲੁਕਾਈ ਆਤਮਕ ਮੌਤ ਦੀ ਹੱਥੀ ਲੁੱਟੀ ਜਾਂਦੀ ਹੈ (ਆਪਣਾ ਆਤਮਕ ਜੀਵਨ ਲੁਟਾ ਬੈਠਦੀ ਹੈ) ॥੨੭॥

ਪਦ ਅਰਥ ਨ ਚਲਸੀ = ਨਹੀਂ ਚੱਲੇਗਾ। ਸਭ = ਸਾਰੀ ਲੁਕਾਈ। ਮੁਠੀ = ਲੁੱਟ ਲਈ। ਜਮਕਾਲਿ = ਜਮ-ਕਾਲ ਨੇ, ਮੌਤ ਨੇ, ਆਤਮਕ ਮੌਤ ਨੇ ॥੨੭॥

SikhNet (Spanish)Sin el Nombre del Señor de nada nos sirven y somos engañados por la muerte. (27)

ਮਨ ਕਾ ਤੋਸਾ ਹਰਿ ਨਾਮੁ ਹੈ; ਹਿਰਦੈ ਰਖਹੁ ਸਮੑਾਲਿ ॥

man kaa tosaa har naam hai; hiradai rakhahu samaal | Ang 756

Sant Singh KhalsaThe Lord's Name is the nourishment of the mind; cherish it, and preserve it carefully within your heart.
Manmohan SinghGod's Name is the soul's viaticum. Preserve thou carefully in thy mind.
Manmohan Singh (Punjabi)ਵਾਹਿਗੁਰੂ ਦਾ ਨਾਮ ਆਤਮਾ ਦਾ ਸਫਰ-ਖਰਚ ਹੈ ਤੂੰ ਇਸ ਨੂੰ ਆਪਣੇ ਹਿਰਦੇ ਅੰਦਰ ਸੰਭਾਲ ਕੇ ਰੱਖ।
Fareedkot Teekaਇਸ ਜੀਵ ਕਾ ਖਰਚ ਤੋ ਹਰਿ ਨਾਮ ਹੈ, ਤਾਂ ਤੇ ਹੇ ਭਾਈ! ਹਿਰਦੇ ਮੇਂ ਸੰਭਾਲ ਕਰ ਰਖੋ, ਭਾਵ ਵਿਸੇ ਰੂਪ ਚੋਰੋਂ ਕਾ ਵਿਸ੍ਵਾਸ ਨ ਕਰੋ॥
Prof. Sahib Singhਹੇ ਭਾਈ! ਮਨੁੱਖ ਦੇ ਮਨ ਵਾਸਤੇ ਪਰਮਾਤਮਾ ਦਾ ਨਾਮ ਹੀ (ਜੀਵਨ-ਸਫ਼ਰ ਦਾ) ਖ਼ਰਚ ਹੈ। ਇਸ ਸਫ਼ਰ-ਖ਼ਰਚ ਨੂੰ ਆਪਣੇ ਹਿਰਦੇ ਵਿਚ ਸਾਂਭ ਕੇ ਰੱਖੋ।

ਪਦ ਅਰਥ ਤੋਸਾ = ਰਸਤੇ ਦਾ ਖ਼ਰਚ। ਸਮ੍ਹ੍ਹਾਲਿ = ਸੰਭਾਲ ਕੇ।

SikhNet (Spanish)El alimento de la mente es el Nombre del Señor; Alábalo en tu ser.

ਏਹੁ ਖਰਚੁ ਅਖੁਟੁ ਹੈ; ਗੁਰਮੁਖਿ ਨਿਬਹੈ ਨਾਲਿ ॥੨੮॥

ehu kharach akhutt hai; guramukh nibahai naal |28| Ang 756

Sant Singh KhalsaThis nourishment is inexhaustible; it is always with the Gurmukhs. ||28||
Manmohan SinghThis viaticum is inexhaustible and keeps company with the Guru-wards.
Manmohan Singh (Punjabi)ਇਹ ਸਫਰ-ਖਰਚ ਅਮੁਕ ਹੈ ਅਤੇ ਗੁਰੂ ਸਮਰਪਣਾਂ ਦਾ ਸਾਥ ਦਿੰਦਾ ਹੈ।
Fareedkot Teekaਏਹ ਖਰਚ ਅਖੁਟ ਹੈ, ਜੇ ਗੁਰੋਂ ਦ੍ਵਾਰੇ ਲੇਵੋਗੇ ਤੌ ਤੁਮਾਰੇ ਸਾਥ ਨਿਭੇਗਾ॥੨੮॥
Prof. Sahib Singhਇਹ ਖ਼ਰਚ ਕਦੇ ਮੁੱਕਣ ਵਾਲਾ ਨਹੀਂ ਹੈ। ਜੇਹੜਾ ਮਨੁੱਖ ਗੁਰੂ ਦੇ ਦੱਸੇ ਰਸਤੇ ਉਤੇ ਤੁਰਦਾ ਹੈ, ਉਸ ਦੇ ਨਾਲ ਇਹ ਸਦਾ ਲਈ ਸਾਥ ਬਣਾਂਦਾ ਹੈ ॥੨੮॥

ਪਦ ਅਰਥ ਅਖੁਟੁ = ਕਦੇ ਨਾਹ ਮੁੱਕਣ ਵਾਲਾ। ਗੁਰਮੁਖਿ = ਉਹ ਮਨੁੱਖ ਜੋ ਗੁਰੂ ਦੇ ਦੱਸੇ ਰਸਤੇ ਉਤੇ ਤੁਰਦਾ ਹੈ ॥੨੮॥

SikhNet (Spanish)Este Tesoro nunca se agota y se conserva en aquéllos Gurmukjs que ven hacia Dios. (28)

ਏ ਮਨ ਮੂਲਹੁ ਭੁਲਿਆ; ਜਾਸਹਿ ਪਤਿ ਗਵਾਇ ॥

e man moolahu bhuliaa; jaaseh pat gavaae | Ang 756

Sant Singh KhalsaO mind, if you forget the Primal Lord, you shall depart, having lost your honor.
Manmohan SinghForgetting the Primal Being, O my soul thou shalt depart shorn of all honour.
Manmohan Singh (Punjabi)ਆਦਿ ਪੁਰਖ ਨੂੰ ਭੁਲਾ ਕੇ, ਨੀ ਮੇਰੀ ਜਿੰਦੜਹੈ! ਤੂੰ ਆਪਣੀ ਇੱਜ਼ਤ-ਆਬਰੂ ਗੁਆ ਕੇ ਟੁਰ ਜਾਏਂਗੀ।
Fareedkot Teekaਹੇ ਜੀਵ! ਅਪਨੇ ਮੂਲ ਤੋਂ ਭੁਲਿਆ ਹੋਇਆ ਤੂੰ ਅਮੋਲਕ ਜਨਮ ਕੋ ਵ੍ਯਰਥ ਹੀ ਖੋਇ ਜਾਇਗਾ, ਭਾਵ ਅਪਨੇ ਸਰੂਪ ਕੋ ਜਾਨ॥
Prof. Sahib Singhਜਗਤ ਦੇ ਮੂਲ ਪਰਮਾਤਮਾ ਤੋਂ ਖੁੰਝੇ ਹੋਏ ਹੇ ਮਨ! (ਜੇ ਤੂੰ ਇਸੇ ਤਰ੍ਹਾਂ ਖੁੰਝਿਆ ਹੀ ਰਿਹਾ, ਤਾਂ) ਆਪਣੀ ਇੱਜ਼ਤ ਗਵਾ ਕੇ (ਇਥੋਂ) ਜਾਵੇਂਗਾ।

ਪਦ ਅਰਥ ਮੂਲਹੁ = ਮੂਲ ਤੋਂ, ਪਰਮਾਤਮਾ ਤੋਂ। ਜਾਸਹਿ = ਜਾਵੇਂਗਾ। ਪਤਿ = ਇੱਜ਼ਤ। ਗਵਾਇ = ਗਵਾ ਕੇ।

SikhNet (Spanish)La mente, desviada por el mismo Dios, deja el mundo sin Honor.

ਇਹੁ ਜਗਤੁ ਮੋਹਿ ਦੂਜੈ ਵਿਆਪਿਆ; ਗੁਰਮਤੀ ਸਚੁ ਧਿਆਇ ॥੨੯॥

eihu jagat mohi doojai viaapiaa; guramatee sach dhiaae |29| Ang 756

Sant Singh KhalsaThis world is engrossed in the love of duality; follow the Guru's Teachings, and meditate on the True Lord. ||29||
Manmohan SinghThis world is engrossed in the love of another. By the Guru's instruction remember thou, O man the True Lord.
Manmohan Singh (Punjabi)ਇਹ ਸੰਸਾਰ ਹੋਰਸ ਦੇ ਪਿਆਰ ਅੰਦਰ ਖਚਤ ਹੋਇਆ ਹੋਇਆ ਹੈ। ਗੁਰਾਂ ਦੇ ਉਪਦੇਸ਼ ਦੁਆਰਾ ਤੂੰ ਹੇ ਬੰਦੇ! ਸੱਚੇ ਸੁਆਮੀ ਦਾ ਸਿਮਰਨ ਕਰ।
Fareedkot Teekaਯਹਿ ਜਗਤ ਤੋ ਮੋਹ ਕਰ ਕੇ ਦੂਜੇ ਭਾਵ ਮੇਂ ਬਿਆਪਿਆ ਹੂਆ ਹੈ ਔਰ ਤੂੰ ਗੁਰੋਂ ਕੀ ਸਿਖ੍ਯਾ ਲੈ ਕੇ (ਸਚੁ) ਸਰੂਪ ਕਾ ਧ੍ਯਾਨ ਕਰ॥੨੯॥
Prof. Sahib Singhਇਹ ਜਗਤ ਤਾਂ ਮਾਇਆ ਦੇ ਮੋਹ ਵਿਚ ਫਸਿਆ ਪਿਆ ਹੈ (ਤੂੰ ਇਸ ਨਾਲ ਆਪਣਾ ਮੋਹ ਛੱਡ, ਅਤੇ) ਗੁਰੂ ਦੀ ਮਤਿ ਉਤੇ ਤੁਰ ਕੇ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦਾ ਨਾਮ ਸਿਮਰਿਆ ਕਰ ॥੨੯॥

ਪਦ ਅਰਥ ਮੋਹ = ਮੋਹ ਵਿਚ। ਮੋਹਿ ਦੂਜੇ = ਦੂਜੇ ਦੇ ਮੋਹ ਵਿਚ, ਮਾਇਆ ਦੇ ਮੋਹ ਵਿਚ। ਵਿਆਖਿਆ = ਫਸਿਆ ਹੋਇਆ ਹੈ। ਸਚੁ = ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ॥੨੯॥

SikhNet (Spanish)¡Tantos son engañados por el amor al otro! Es mejor vivir en el Verdadero Señor a través de la Palabra del Shabd del Guru. (29)

ਹਰਿ ਕੀ ਕੀਮਤਿ. ਨਾ ਪਵੈ; ਹਰਿ ਜਸੁ ਲਿਖਣੁ. ਨ ਜਾਇ ॥

har kee keemat. naa pavai; har jas likhan. na jaae | Ang 756

Sant Singh KhalsaThe Lord's value cannot be estimated; the Lord's Praises cannot be written down.
Manmohan SinghGod's worth can be valued not, nor can God's praise be penned down.
Manmohan Singh (Punjabi)ਵਾਹਿਗੁਰੂ ਦਾ ਮੁੱਲ ਪਾਇਆ ਨਹੀਂ ਜਾ ਸਕਦਾ, ਨਾਂ ਹੀ ਵਾਹਿਗੁਰੂ ਦੀ ਮਹਿਮਾ ਲਿਖੀ ਜਾ ਸਕਦੀ ਹੈ।
Fareedkot Teekaਪਰਮੇਸਰ ਕੀ ਕੀਮਤਿ ਪੜਤੀ ਨਹੀਂ, ਭਾਵ ਇਦੰਤਾ ਕੇ ਬਿਸੇ ਨਹੀਂ ਹੋ ਸਕਤਾ, ਪੁਨਾ ਹਰੀ ਕਾ ਜੋ ਜਸ ਹੈ, ਸੋ ਸਮਗ੍ਰ ਲਖਾ ਨਹੀਂ ਜਾਤਾ॥
Prof. Sahib Singhਹੇ ਭਾਈ! ਪਰਮਾਤਮਾ ਕਿਸੇ ਮੁੱਲ ਤੋਂ ਨਹੀਂ ਮਿਲ ਸਕਦਾ। ਪਰਮਾਤਮਾ ਦੀ ਵਡਿਆਈ ਬਿਆਨ ਨਹੀਂ ਕੀਤੀ ਜਾ ਸਕਦੀ।

ਪਦ ਅਰਥ ਜਸੁ = ਸੋਭਾ, ਵਡਿਆਈ।

SikhNet (Spanish)Uno no puede evaluar al Señor; nadie puede escribir la Alabanza entera del Señor.

ਗੁਰ ਕੈ ਸਬਦਿ ਮਨੁ ਤਨੁ ਰਪੈ; ਹਰਿ ਸਿਉ ਰਹੈ ਸਮਾਇ ॥੩੦॥

gur kai sabad man tan rapai; har siau rahai samaae |30| Ang 756

Sant Singh KhalsaWhen one's mind and body are attuned to the Word of the Guru's Shabad, one remains merged in the Lord. ||30||
Manmohan SinghBy Guru's instruction man's soul and body are imbued and he remains blended with the Lord.
Manmohan Singh (Punjabi)ਗੁਰਾਂ ਦੇ ਉਪਦੇਸ਼ ਦੁਆਰਾ ਬੰਦੇ ਦੀ ਆਤਮਾ ਤੇ ਦੇਹ ਰੰਗੇ ਜਾਂਦੇ ਹਨ ਤੇ ਉਹ ਸਾਈਂ ਨਾਲ ਅਭੇਦ ਹੋਇਆ ਰਹਿੰਦਾ ਹੈ।
Fareedkot Teekaਪਰੰਤੂ ਗੁਰੋਂ ਕੇ ਉਪਦੇਸ਼ ਮੇਂ ਜੋ ਮਨ ਤਨ ਕਰ ਕੇ ਰੰਗੇ ਗਏ ਹੈਂ ਵਹੁ ਹਰੀ ਕੇ ਸਾਥ ਅਭੇਦ ਹੋ ਰਹੇ ਹੈਂ॥੩੦॥
Prof. Sahib Singhਜਿਸ ਮਨੁੱਖ ਦਾ ਮਨ ਅਤੇ ਤਨ ਗੁਰੂ ਦੇ ਸ਼ਬਦ ਵਿਚ ਰੰਗਿਆ ਜਾਂਦਾ ਹੈ, ਉਹ ਸਦਾ ਪਰਮਾਤਮਾ ਵਿਚ ਲੀਨ ਰਹਿੰਦਾ ਹੈ ॥੩੦॥

ਪਦ ਅਰਥ ਕੈ ਸਬਦਿ = ਦੇ ਸ਼ਬਦਿ ਵਿਚ। ਸਿਉ = ਨਾਲ ॥੩੦॥

SikhNet (Spanish)Si el cuerpo y la mente están imbuidos en la Palabra del Shabd del Guru, uno se inmerge en Dios. (30)

ਸੋ ਸਹੁ ਮੇਰਾ ਰੰਗੁਲਾ; ਰੰਗੇ ਸਹਜਿ ਸੁਭਾਇ ॥

so sahu meraa rangulaa; range sehaj subhaae | Ang 756

Sant Singh KhalsaMy Husband Lord is playful; He has imbued me with His Love, with natural ease.
Manmohan SinghPlayful is the Spouse of mine. He has spontaneously imbued me with His love.
Manmohan Singh (Punjabi)ਖਿਲੰਦੜਾ ਹੈ ਉਹ ਮੇਰਾ ਕੰਤ, ਉਸ ਨੇ ਖੁਦ-ਬਖੁਦ ਹੀ ਮੈਨੂੰ ਆਪਣੇ ਪ੍ਰੇਮ ਨਾਲ ਰੰਗ ਦਿੱਤਾ ਹੈ।
Fareedkot Teekaਵਹੁ ਜੋ ਮੇਰਾ ਪਤੀ ਹੈ ਆਪ ਬਡਾ ਰੰਗੀਲਾ ਹੈ, ਜੋ ਉਨ ਕੀ ਸਰਣ ਹੋਵੈ ਉਸ ਕੋ ਸਾਂਤਿ ਸੁਭਾ੍ਯ ਮੇਂ ਰੰਗਤਾ ਹੈ॥
Prof. Sahib Singhਹੇ ਭਾਈ! ਮੇਰਾ ਉਹ ਖਸਮ-ਪ੍ਰਭੂ ਆਨੰਦ-ਸਰੂਪ ਹੈ (ਜੇਹੜਾ ਮਨੁੱਖ ਉਸ ਦੇ ਚਰਨਾਂ ਵਿਚ ਆ ਜੁੜਦਾ ਹੈ) ਉਸ ਨੂੰ ਉਹ ਆਤਮਕ ਅਡੋਲਤਾ ਵਿਚ, ਪ੍ਰੇਮ-ਰੰਗ ਵਿਚ ਰੰਗ ਦੇਂਦਾ ਹੈ।

ਪਦ ਅਰਥ ਸਹੁ = ਸ਼ਹੁ, ਖਸਮ-ਪ੍ਰਭੂ। ਰੰਗੁਲਾ = ਰੰਗੀਲਾ, ਆਨੰਦ-ਸਰੂਪ। ਸਹਜਿ = ਆਤਮਕ ਅਡੋਲਤਾ ਵਿਚ। ਸੁਭਾਇ = ਪ੍ਰੇਮ ਵਿਚ।

SikhNet (Spanish)Nuestro Señor es Maravilloso; Él nos llena con Su Amor espontáneamente.

ਕਾਮਣਿ ਰੰਗੁ ਤਾ ਚੜੈ; ਜਾ ਪਿਰ ਕੈ ਅੰਕਿ ਸਮਾਇ ॥੩੧॥

kaaman rang taa charrai; jaa pir kai ank samaae |31| Ang 756

Sant Singh KhalsaThe soul-bride is imbued with His Love, when her Husband Lord merges her into His Being. ||31||
Manmohan SinghIf the bride merges in her Beloved's being, then is she imbued with His love.
Manmohan Singh (Punjabi)ਜੇਕਰ ਪਤਨੀ ਆਪਣੇ ਪਤੀ ਦੀ ਹੋਂਦ ਅੰਦਰ ਲੀਨ ਹੋ ਜਾਵੇ, ਤਦ ਉਹ ਉਸ ਦੇ ਪ੍ਰੇਮ ਨਾਲ ਰੰਗੀ ਜਾਂਦੀ ਹੈ।
Fareedkot Teekaਜੀਵ ਇਸਤ੍ਰੀ ਕੋ ਰੰਗ ਤੌ ਚੜਤਾ ਹੈ, ਜੋ ਅਪਨੇ ਪਤੀ ਕੇ (ਅੰਕਿ) ਸਰੂਪ ਮੇਂ ਸਮਾਵੇ॥੩੧॥
Prof. Sahib Singhਜਦੋਂ ਕੋਈ ਜੀਵ-ਇਸਤ੍ਰੀ ਉਸ ਖਸਮ-ਪ੍ਰਭੂ ਦੇ ਚਰਨਾਂ ਵਿਚ ਲੀਨ ਹੋ ਜਾਂਦੀ ਹੈ, ਤਦੋਂ ਉਸ (ਦੀ ਜਿੰਦ) ਨੂੰ ਪ੍ਰੇਮ-ਰੰਗ ਚੜ੍ਹ ਜਾਂਦਾ ਹੈ ॥੩੧॥

ਪਦ ਅਰਥ ਕਾਮਣਿ = ਜੀਵ-ਇਸਤ੍ਰੀ। ਰੰਗੁ = ਪ੍ਰੇਮ ਰੰਗ। ਤਾ = ਤਾਂ, ਤਦੋਂ। ਜਾ = ਜਾਂ, ਜਦੋਂ। ਕੈ ਅੰਕਿ = ਦੀ ਗੋਦ ਵਿਚ, ਦੇ ਚਰਨਾਂ ਵਿਚ ॥੩੧॥

SikhNet (Spanish)Sí, la Esposa está imbuida en el Amor del Señor y se inmerge profundamente en Su Ser. (31)

ਚਿਰੀ ਵਿਛੁੰਨੇ ਭੀ ਮਿਲਨਿ; ਜੋ ਸਤਿਗੁਰੁ ਸੇਵੰਨਿ ॥

chiree vichhune bhee milan; jo satigur sevan | Ang 756

Sant Singh KhalsaEven those who have been separated for so very long, are reunited with Him, when they serve the True Guru.
Manmohan SinghThey who serve the True Guru, meet the Lord, even though they might have been separated long.
Manmohan Singh (Punjabi)ਜੋ ਸੱਚੇ ਗੁਰਾਂ ਦੀ ਚਾਕਰੀ ਕਰਦੇ ਹਨ, ਉਹ ਸੁਆਮੀ ਨੂੰ ਮਿਲ ਪੈਂਦੇ ਹਨ, ਭਾਵੇਂ ਉਹ ਚਿਰੋਕੇ ਵਿਛੁੜੇ ਹੋਏ ਭੀ ਕਿਉਂ ਨਾਂ ਹੋਣ।
Fareedkot Teekaਜੋ ਸਤਿਗੁਰੋਂ ਕੋ ਸੇਵਤੇ ਹੈਂ, ਸੋ ਬਹੁਤ ਕਾਲ ਕੇ ਵਿਛੁੜੇ ਹੂਏ ਭੀ ਪਰਮੇਸਰ ਕੋ ਮਿਲ ਜਾਤੇ ਹੈਂ॥
Prof. Sahib Singhਹੇ ਭਾਈ! ਜੇਹੜੇ ਮਨੁੱਖ ਗੁਰੂ ਦੀ ਸਰਨ ਪੈਂਦੇ ਹਨ, ਉਹ (ਪ੍ਰਭੂ ਨਾਲੋਂ) ਚਿਰ ਦੇ ਵਿਛੁੜੇ ਹੋਏ ਭੀ (ਪ੍ਰਭੂ ਨੂੰ) ਆ ਮਿਲਦੇ ਹਨ।

ਪਦ ਅਰਥ ਮਿਲਨਿ = ਮਿਲ ਪੈਂਦੇ ਹਨ। ਸੇਵੰਨਿ = ਸਰਨ ਪੈਂਦੇ ਹਨ।

SikhNet (Spanish)Aquéllos que sirven al Guru Verdadero se unen con su Dios, sin importar qué tan larga haya sido su separación

ਅੰਤਰਿ ਨਵ ਨਿਧਿ ਨਾਮੁ ਹੈ, ਖਾਨਿ ਖਰਚਨਿ. ਨ ਨਿਖੁਟਈ; ਹਰਿ ਗੁਣ ਸਹਜਿ ਰਵੰਨਿ ॥੩੨॥

antar nav nidh naam hai, khaan kharachan. na nikhuttee; har gun sehaj ravan |32| Ang 756

Sant Singh KhalsaThe nine treasures of the Naam, the Name of the Lord, are deep within the nucleus of the self; consuming them, they are still never exhausted. Chant the Glorious Praises of the Lord, with natural ease. ||32||
Manmohan SinghWithin the mind are the nine treasures of the Name, which exhaust not by eating and expending. They utter God's praise with ease.
Manmohan Singh (Punjabi)ਹਿਰਦੇ ਅੰਦਰ ਨਾਮ ਦੇ ਨੌ ਖਜਾਨੇ ਹਨ ਜੋ ਖਾਣ ਅਤੇ ਖਰਚਣ ਦੁਆਰਾ ਮੁਕਦੇ ਨਹੀਂ। ਉਹ ਆਰਾਮ ਨਾਲ ਵਾਹਿਗੁਰੂ ਦੀ ਮਹਿਮਾਂ ਉਚਾਰਨ ਕਰਦੇ ਹਨ।
Fareedkot Teekaਅੰਦਰ ਹੀ ਨੌ ਨਿਧ ਰੂਪ ਵਾਹਿਗੁਰੂ ਕਾ ਨਾਮ ਹੈ। ਆਪ (ਖਾਨਿ) ਜਪਨਾ ਚਾਹੋ ਔਰ ਜਗ੍ਯਾਸੂ ਕੋ ਦੇਨ ਤੋ ਭੀ (ਨ ਨਿਖੁਟਈ) ਕਮ ਨਹੀਂ ਹੋਤਾ। ਸਾਂਤਿ ਕੋ ਧਾਰ ਕਰ ਕੇ ਹਰੀ ਕੇ ਗੁਣੋਂ ਕੋ (ਰਵੰਨਿ) ਉਚਾਰਤੇ ਹੈਂ॥੩੨॥
Prof. Sahib Singhਪਰਮਾਤਮਾ ਦਾ ਨਾਮ (ਜੋ, ਮਾਨੋ, ਧਰਤੀ ਦੇ ਸਾਰੇ) ਨੌ ਖ਼ਜ਼ਾਨੇ (ਹੈ, ਉਹਨਾਂ ਨੂੰ) ਆਪਣੇ ਅੰਦਰ ਹੀ ਲੱਭ ਪੈਂਦਾ ਹੈ। ਉਸ ਨਾਮ-ਖ਼ਜ਼ਾਨੇ ਨੂੰ ਉਹ ਆਪ ਵਰਤਦੇ ਹਨ, ਹੋਰਨਾਂ ਨੂੰ ਵੰਡਦੇ ਹਨ, ਉਹ ਫਿਰ ਭੀ ਨਹੀਂ ਮੁੱਕਦਾ। ਆਤਮਕ ਅਡੋਲਤਾ ਵਿਚ ਟਿਕ ਕੇ ਉਹ ਮਨੁੱਖ ਪਰਮਾਤਮਾ ਦੇ ਗੁਣ ਯਾਦ ਕਰਦੇ ਰਹਿੰਦੇ ਹਨ ॥੩੨॥

ਪਦ ਅਰਥ ਅੰਤਰਿ = (ਹਰੇਕ ਦੇ) ਅੰਦਰ। ਨਵਨਿਧਿ = ਧਰਤੀ ਦੇ ਸਾਰੇ ਨੌ ਖ਼ਜ਼ਾਨੇ। ਖਾਨਿ = ਖਾਂਦੇ ਹਨ। ਖਰਚਨਿ = ਖ਼ਰਚਦੇ ਹਨ। ਰਵੰਨਿ = ਸਿਮਰਦੇ ਹਨ ॥੩੨॥

SikhNet (Spanish)En su interior alaban el Tesoro Inexhausto del Nombre Ambrosial y de forma espontánea habitan en Su Alabanza. (32)

ਨਾ ਓਇ ਜਨਮਹਿ. ਨਾ ਮਰਹਿ; ਨਾ ਓਇ ਦੁਖ ਸਹੰਨਿ ॥

naa oe janameh. naa mareh; naa oe dukh sahan | Ang 756

Sant Singh KhalsaThey are not born, and they do not die; they do not suffer in pain.
Manmohan SinghThey are born not, neither do they die, nor suffer they pain.
Manmohan Singh (Punjabi)ਉਹ ਜੰਮਦੇ ਨਹੀਂ, ਨਾਂ ਹੀ ਉਹ ਮਰਦੇ ਹਨ, ਨਾਂ ਹੀ ਉਹ ਤਕਲੀਫ ਉਠਾਉਂਦੇ ਹਨ।
Fareedkot Teekaਨਾ ਵਹੁ ਜਨਮਤੇ ਹੈਂ ਅਰ ਨਾ ਮਰਤੇ ਹੈਂ, ਨਾ ਵਹੁ ਕਿਸੀ ਪ੍ਰਕਾਰ ਦੁਖ ਹੀ ਸਹਾਰਤੇ ਹੈਂ॥
Prof. Sahib Singhਹੇ ਭਾਈ! (ਗੁਰੂ ਦੀ ਸਰਨ ਆ ਪਏ) ਉਹ ਮਨੁੱਖ ਨਾਹ ਜੰਮਦੇ ਹਨ ਨਾਹ ਮਰਦੇ ਹਨ, ਨਾਹ ਹੀ ਉਹ (ਜਨਮ ਮਰਨ ਦੇ ਗੇੜ ਦੇ) ਦੁੱਖ ਸਹਾਰਦੇ ਹਨ।

ਪਦ ਅਰਥ ਓਇ = {ਲਫ਼ਜ਼ 'ਓਹ' ਤੋਂ ਬਹੁ-ਵਚਨ}। ਸਹੰਨਿ = ਸਹਿੰਦੇ ਹਨ।

SikhNet (Spanish)Ellos ya no vuelven a nacer ni mueren ni sufren dolor;

ਗੁਰਿ ਰਾਖੇ ਸੇ ਉਬਰੇ; ਹਰਿ ਸਿਉ ਕੇਲ ਕਰੰਨਿ ॥੩੩॥

gur raakhe se ubare; har siau kel karan |33| Ang 756

Sant Singh KhalsaThose who are protected by the Guru are saved. They celebrate with the Lord. ||33||
Manmohan SinghThey, whom the Guru preserves, are saved and they make merry with their God.
Manmohan Singh (Punjabi)ਜਿਨ੍ਹਾਂ ਦੀ ਗੁਰੂ ਜੀ ਰੱਖਿਆ ਕਰਦੇ ਹਨ, ਉਹ ਪਾਰ ਉਤਰ ਜਾਂਦੇ ਹਨ ਅਤੇ ਆਪਣੇ ਵਾਹਿਗੁਰੂ ਨਾਲ ਮੌਜਾਂ ਮਾਣਦੇ ਹਨ।
Fareedkot Teekaਜੋ ਗੁਰੋਂ ਨੇ ਰਖ ਲਏ ਹੈਂ, ਸੋ ਸੰਸਾਰ ਸਮੁੰਦ੍ਰ ਸੇ ਬਚੇ ਹੈਂ ਔਰ ਹਰੀ ਕੇ ਸਾਥ ਅਭੇਦ ਹੋ ਕਰ (ਕੇਲ) ਬਿਲਾਸ, ਭਾਵ ਆਨੰਦ ਕਰਤੇ ਹੈਂ॥੩੩॥
Prof. Sahib Singhਜਿਨ੍ਹਾਂ ਦੀ ਰੱਖਿਆ ਗੁਰੂ ਨੇ ਕਰ ਦਿੱਤੀ ਹੈ, ਉਹ (ਜਨਮ ਮਰਨ ਦੇ ਗੇੜ ਤੋਂ) ਬਚ ਗਏ। ਉਹ ਸਦਾ ਪ੍ਰਭੂ ਦੇ ਚਰਨਾਂ ਵਿਚ ਜੁੜ ਕੇ ਆਤਮਕ ਆਨੰਦ ਮਾਣਦੇ ਹਨ ॥੩੩॥

ਪਦ ਅਰਥ ਗੁਰਿ = ਗੁਰੂ ਨੇ। ਉਬਰੇ = (ਜਨਮ ਮਰਨ ਦੇ ਗੇੜ ਵਿਚੋਂ) ਬਚ ਗਏ। ਸਿਉ = ਨਾਲ। ਕੇਲ = ਆਨੰਦ ॥੩੩॥

SikhNet (Spanish)sí, a quien sea que el Guru salva se regocija en la Dicha de su Señor. (33)

ਸਜਣ ਮਿਲੇ. ਨ ਵਿਛੁੜਹਿ; ਜਿ ਅਨਦਿਨੁ ਮਿਲੇ ਰਹੰਨਿ ॥

sajan mile. na vichhurreh; ji anadin mile rahan | Ang 756

Sant Singh KhalsaThose who are united with the Lord, the True Friend, are not separated again; night and day, they remain blended with Him.
Manmohan SinghThey who night and day remain in tune with their Lord, the Friend, blend with Him and separate not again.
Manmohan Singh (Punjabi)ਜੋ ਰਾਤ ਦਿਨ ਆਪਣੇ ਪ੍ਰਭੂ ਮਿੱਤਰ ਨਾਲ ਇਕਸੁਰ ਰਹਿੰਦੇ ਹਨ, ਉਹ ਉਸ ਨਾਲ ਅਭੇਦ ਹੋ ਜਾਂਦੇ ਹਨ ਅਤੇ ਮੁੜ ਜੁਦਾ ਨਹੀਂ ਹੁੰਦੇ।
Fareedkot Teekaਜੋ ਸਜਣ ਪਰਮੇਸ੍ਵਰ ਸਾਥ ਮਿਲੇ ਹੈਂ ਵਹੁ ਵਿਛੜਤੇ ਨਹੀਂ। ਸੋ ਕੌਣ ਹੈਂ, ਜੋ ਰਾਤ ਦਿਨ ਮਿਲੇ ਰਹਤੇ ਹੈਂ?
Prof. Sahib Singhਹੇ ਭਾਈ! ਜੇਹੜੇ ਭਲੇ ਮਨੁੱਖ ਹਰ ਵੇਲੇ ਪ੍ਰਭੂ-ਚਰਨਾਂ ਵਿਚ ਜੁੜੇ ਰਹਿੰਦੇ ਹਨ, ਉਹ ਪ੍ਰਭੂ-ਚਰਨਾਂ ਵਿਚ ਮਿਲ ਕੇ ਮੁੜ ਕਦੇ ਨਹੀਂ ਵਿਛੁੜਦੇ।

ਪਦ ਅਰਥ ਜਿ = ਜੇਹੜੇ। ਅਨਦਿਨੁ = ਹਰ ਰੋਜ਼, ਹਰ ਵੇਲੇ {अनुदिनां}।

SikhNet (Spanish)Los que están unidos con nosotros son nuestros compañeros eternos para no separarse jamás.

ਇਸੁ ਜਗ ਮਹਿ ਵਿਰਲੇ ਜਾਣੀਅਹਿ; ਨਾਨਕ. ਸਚੁ ਲਹੰਨਿ ॥੩੪॥੧॥੩॥

eis jag meh virale jaaneeeh; naanak. sach lahan |34|1|3| Ang 756

Sant Singh KhalsaIn this world, only a rare few are known, O Nanak, to have obtained the True Lord. ||34||1||3||
Manmohan SinghO Nanak, in this world, only a few persons are known to be such, who have obtained their True Lord.
Manmohan Singh (Punjabi)ਹੇ ਨਾਨਕ! ਇਸ ਸੰਸਾਰ ਅੰਦਰ ਬਹੁਤ ਹੀ ਥੋੜੇ ਇਹੋ ਜਿਹੇ ਪੁਰਸ਼ ਜਾਣੇ ਜਾਂਦੇ ਹਨ, ਜਿਨ੍ਹਾਂ ਨੇ ਆਪਣਾ ਸੱਚਾ ਸੁਆਮੀ ਪਰਾਪਤ ਕਰ ਲਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਸਚੇ ਵਾਹਿਗੁਰੂ ਕੋ ਪ੍ਰਾਪਤਿ ਹੋਤੇ ਹੈਂ, ਪਰੰਤੂ ਸੋ ਇਸ ਜਗ ਮਹਿ ਵਿਰਲੇ ਹੀ ਜਾਣੀਤੇ ਹੈਂ॥੩੪॥੧॥੩॥☬ਗੁਰਮੁਖੋਂ ਕੀ ਉਸਤਤੀ ਕਰਤੇ ਹੈਂ:
Prof. Sahib Singhਪਰ, ਹੇ ਨਾਨਕ! ਇਸ ਜਗਤ ਵਿਚ ਅਜੇਹੇ ਵਿਰਲੇ ਬੰਦੇ ਹੀ ਉੱਘੜਦੇ ਹਨ, ਜੇਹੜੇ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦਾ ਮਿਲਾਪ ਪ੍ਰਾਪਤ ਕਰਦੇ ਹਨ ॥੩੪॥੧॥੩॥

ਪਦ ਅਰਥ ਜਾਣੀਅਹਿ = ਜਾਣੇ ਜਾਂਦੇ ਹਨ। ਸਚੁ = ਸਦਾ-ਥਿਰ ਪ੍ਰਭੂ। ਲਹੰਨਿ = ਲੈਂਦੇ ਹਨ, ਮੇਲ ਪ੍ਰਾਪਤ ਕਰਦੇ ਹਨ ॥੩੪॥੧॥੩॥

SikhNet (Spanish)Sin embargo, escasos son aquéllos que logran la Verdad de Dios.(34-1-3)
Answers quote the Granth verbatim with Ang citations. AI commentary is not Gurbani and not a religious ruling.