ੴ

ਸਿੱਖਬਾਣੀ · SikhBani

Ang 76

Sri Guru Granth Sahib · Siree Raag · 2 shabads, 32 lines
Translations
Shabad Guru Nanak Dev Ji Siree Raag continued from Ang 75

ਅੰਤਿ ਕਾਲਿ ਪਛੁਤਾਸੀ ਅੰਧੁਲੇ; ਜਾ ਜਮਿ ਪਕੜਿ ਚਲਾਇਆ ॥

ant kaal pachhutaasee andhule; jaa jam pakarr chalaaeaa |

Sant Singh KhalsaAt the last moment, you repent-you are so blind!-when the Messenger of Death seizes you and carries you away.
Manmohan SinghO blind-man! thou shalt repent at the last moment, when the death's minister seizes and goads thee on.
Manmohan Singh (Punjabi)ਹੇ ਮੁਨਾਖੇ! ਤੂੰ ਅਖੀਰ ਦੇ ਵੇਲੇ ਅਫ਼ਸੋਸ ਕਰੇਗਾ ਜਦ ਮੌਤ ਦਾ ਦੂਤ ਤੈਨੂੰ ਫੜ ਕੇ ਅੱਗੇ ਨੂੰ ਧੱਕ ਦੇਵੇਗਾ।
Fareedkot Teekaਅੰਤ ਕੇ ਸਮ੍ਯ ਹੇ ਅਗ੍ਯਾਨੀ! ਤਬ ਤੂੰ ਪਸਚਾਤਾਪ ਕਰੇਂਗਾ, ਜਿਸ ਵੇਲੇ ਜਮ ਨੇ ਪਕੜ ਕਰ ਕੇ ਅਗੇ ਤੋਰ ਲਿਆ॥
Prof. Sahib Singhਹੇ ਮਾਇਆ ਦੇ ਮੋਹ ਵਿੱਚ ਅੰਨ੍ਹੇ ਹੋਏ ਜੀਵ! ਜਦੋਂ ਜਮ ਨੇ ਫੜ ਕੇ ਤੈਨੂੰ ਅੱਗੇ ਲਾ ਲਿਆ, ਤਦੋਂ ਅਖ਼ੀਰਲੇ ਵੇਲੇ ਤੂੰ ਪਛੁਤਾਏਂਗਾ।

ਪਦ ਅਰਥ ਜਮਿ = ਜਮ ਨੇ।

SikhNet (Spanish)Y al final te pones a sufrir cuando Yama te lleva por la oscuridad.

ਸਭੁ ਕਿਛੁ ਅਪੁਨਾ ਕਰਿ ਕਰਿ ਰਾਖਿਆ; ਖਿਨ ਮਹਿ ਭਇਆ ਪਰਾਇਆ ॥

sabh kichh apunaa kar kar raakhiaa; khin meh bheaa paraaeaa |

Sant Singh KhalsaYou kept all your things for yourself, but in an instant, they are all lost.
Manmohan SinghDeeming his own, man keeps everything to himself, but in a moment it becomes alien.
Manmohan Singh (Punjabi)ਆਪਣੀ ਨਿੱਜ ਦੀ ਜਾਣ ਕੇ, ਆਦਮੀ ਹਰ ਸ਼ੈ ਆਪਣੇ ਕੋਲ ਰੱਖਦਾ ਹੈ ਪ੍ਰੰਤੂ ਇਕ ਮੁਹਤ ਵਿੱਚ ਇਹ ਪਰਾਈ ਹੋ ਜਾਂਦੀ ਹੈ।
Fareedkot Teekaਸਭੀ ਜਿਤਨਾ ਕੁਛ ਅਪਨਾ ਕਰ ਕਰ ਰਖਾ ਥਾ, ਸੋ ਛਿਨ ਵਿਖੇ ਬੇਗਾਨਾ ਹੋ ਜਾਤਾ ਭਯਾ॥
Prof. Sahib Singhਤੂੰ ਹਰੇਕ ਚੀਜ਼ ਆਪਣੀ ਬਣਾ ਬਣਾ ਕੇ ਸਾਂਭਦਾ ਗਿਆ, ਉਹ ਸਭ ਕੁਝ ਇਕ ਖਿਨ ਵਿੱਚ ਪਰਾਇਆ ਮਾਲ ਹੋ ਜਾਇਗਾ।
SikhNet (Spanish)Te aferraste a tus bienes y propiedades fuertemente y en un instante se volvieron ajenos a ti.

ਬੁਧਿ ਵਿਸਰਜੀ. ਗਈ ਸਿਆਣਪ; ਕਰਿ ਅਵਗਣ ਪਛੁਤਾਇ ॥

budh visarajee. gee siaanap; kar avagan pachhutaae |

Sant Singh KhalsaYour intellect left you, your wisdom departed, and now you repent for the evil deeds you committed.
Manmohan SinghHis intellect has left and his wisdom has departed. He shall repent for the evil deeds committed.
Manmohan Singh (Punjabi)ਉਸ ਦੀ ਮੱਤ ਮਾਰੀ ਗਈ ਹੈ ਤੇ ਅਕਲਮੰਦੀ ਟੁਰ ਗਈ ਹੈ। ਉਸ ਨੂੰ ਕੁਕਰਮ ਕੀਤਿਆਂ ਬਦਲੇ ਪਸਚਾਤਾਪ ਕਰਨਾ ਪਵੇਗਾ।
Fareedkot Teekaਬੁਧੀ ਕੀ (ਸਿਆਣਪ) ਚਾਤੁਰ੍ਯਤਾ ਬ੍ਰਿਧਿ ਅਵਸਥਾ ਮੇਂ (ਵਿਸਰਜੀ) ਤ੍ਯਾਗੀ ਗਈ ਹੈ, ਪੁਨਃ ਅਵਗੁਨੋਂ ਕੇ ਕਰਨੇ ਸੇ ਪਸਚਾਤਾਪੁ ਕਰਤਾ ਹੈ॥
Prof. Sahib Singh(ਮਾਇਆ ਦੇ ਮੋਹ ਵਿੱਚ ਫਸ ਕੇ ਜੀਵ ਦੀ) ਅਕਲ ਮਾਰੀ ਜਾਂਦੀ ਹੈ, ਸਿਆਣਪ ਗੁੰਮ ਹੋ ਜਾਂਦੀ ਹੈ, ਮੰਦੇ ਕੰਮ ਕਰ ਕਰ (ਆਖ਼ਰ ਅੰਤ ਵੇਲੇ) ਪਛੁਤਾਂਦਾ ਹੈ।

ਪਦ ਅਰਥ ਵਿਸਰਜੀ = ਦੂਰ ਹੋ ਗਈ।

SikhNet (Spanish)Tu intelecto te dejó, tu sabiduría te abandonó y te arrepentiste de tus malvadas acciones.

ਕਹੁ ਨਾਨਕ. ਪ੍ਰਾਣੀ ਤੀਜੈ ਪਹਰੈ; ਪ੍ਰਭੁ ਚੇਤਹੁ ਲਿਵ ਲਾਇ ॥੩॥

kahu naanak. praanee teejai paharai; prabh chetahu liv laae |3|

Sant Singh KhalsaSays Nanak, O mortal, in the third watch of the night, let your consciousness be lovingly focused on God. ||3||
Manmohan SinghSays Nanak, O mortal! in the third watch lovingly meditate on the Lord.
Manmohan Singh (Punjabi)ਗੁਰੂ ਜੀ ਆਖਦੇ ਹਨ, ਹੇ ਫ਼ਾਨੀ! ਤੀਸਰੇ ਹਿੱਸੇ ਅੰਦਰ ਪਿਆਰ ਨਾਲ ਸੁਆਮੀ ਦਾ ਸਿਮਰਨ ਕਰ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੀਵ ਅਵਸਥਾ ਰੂਪ ਰਾਤ੍ਰੀ ਕੇ ਤੀਸਰੇ ਭਾਗ ਮੇਂ ਪ੍ਰਭ ਕੋ ਬ੍ਰਿਤੀ ਲਗਾਇ ਕਰ ਯਾਦ ਕਰਹੁ॥੩॥
Prof. Sahib Singhਨਾਨਕ ਆਖਦਾ ਹੈ- ਹੇ ਜੀਵ! (ਜ਼ਿੰਦਗੀ ਦੀ ਰਾਤ ਦੇ) ਤੀਜੇ ਪਹਰ (ਸਿਰ ਉੱਤੇ ਧੌਲੇ ਆ ਗਏ ਹਨ, ਤਾਂ ਪ੍ਰਭੂ-ਚਰਨਾਂ ਵਿਚ) ਸੁਰਤ ਜੋੜ ਕੇ ਸਿਮਰਨ ਕਰ ॥੩॥
SikhNet (Spanish)Dice Nanak, fija tu mente en el Señor, en la tercera ronda de la noche. (3)

ਚਉਥੈ ਪਹਰੈ ਰੈਣਿ ਕੈ, ਵਣਜਾਰਿਆ ਮਿਤ੍ਰਾ; ਬਿਰਧਿ ਭਇਆ ਤਨੁ ਖੀਣੁ ॥

chauthai paharai rain kai, vanajaariaa mitraa; biradh bheaa tan kheen |

Sant Singh KhalsaIn the fourth watch of the night, O my merchant friend, your body grows old and weak.
Manmohan SinghIn the fourth watch of the night, O my merchant friend! man's body grows old and weak.
Manmohan Singh (Punjabi)ਰਾਤ੍ਰੀ ਦੇ ਚੌਥੇ ਪਹਿਰ ਅੰਦਰ, ਹੇ ਮੇਰੇ ਸੁਦਾਗਰ ਬੇਲੀਆਂ! ਆਦਮੀ ਦੀ ਦੇਹਿ ਬੁੱਢੀ ਤੇ ਲਿੱਸੀ ਹੋ ਜਾਂਦੀ ਹੈ।
Fareedkot Teekaਹੇ ਵਣਜਾਰੇ ਮਿਤ੍ਰ! ਅਵਸਥਾ ਰੂਪੀ ਰਾਤ੍ਰ ਚੌਥੇ ਭਾਗ ਮੇਂ ਬ੍ਰਿਧ ਹੂਆ ਔਰ (ਤਨ ਖੀਣੁ) ਸਰੀਰ ਘਟ ਜਾਤਾ ਭਯਾ॥
Prof. Sahib Singhਹਰਿ-ਨਾਮ ਦਾ ਵਣਜ ਕਰਨ ਆਏ ਹੇ ਜੀਵ-ਮਿਤ੍ਰ! (ਜ਼ਿੰਦਗੀ ਦੀ) ਰਾਤ ਦੇ ਚੌਥੇ ਪਹਰ (ਜੀਵ) ਬੁੱਢਾ ਹੋ ਜਾਂਦਾ ਹੈ, (ਉਸ ਦਾ) ਸਰੀਰ ਕਮਜ਼ੋਰ ਹੋ ਜਾਂਦਾ ਹੈ।

ਪਦ ਅਰਥ ਬਿਰਧਿ = ਬੁੱਢਾ। ਖੀਣੁ = ਕਮਜ਼ੋਰ, ਲਿੱਸਾ।

SikhNet (Spanish)En la cuarta ronda de la noche, te envejeces y tu cuerpo empieza a temblar,

ਅਖੀ ਅੰਧੁ. ਨ ਦੀਸਈ, ਵਣਜਾਰਿਆ ਮਿਤ੍ਰਾ; ਕੰਨੀ. ਸੁਣੈ ਨ ਵੈਣ ॥

akhee andh. na deesee, vanajaariaa mitraa; kanee. sunai na vain |

Sant Singh KhalsaYour eyes go blind, and cannot see, O my merchant friend, and your ears do not hear any words.
Manmohan SinghHis eyes go blind and see not, and his ears hear not the words, O my merchant friend!
Manmohan Singh (Punjabi)ਉਸ ਦੇ ਨੇਤ੍ਰ ਅੰਨ੍ਹੇ ਹੋ ਜਾਂਦੇ ਹਨ ਤੇ ਵੇਖਦੇ ਨਹੀਂ, ਅਤੇ ਉਸਦੇ ਕੰਨ ਸ਼ਬਦਾਂ ਨੂੰ ਸ੍ਰਵਣ ਨਹੀਂ ਕਰਦੇ, ਹੈ ਮੇਰੇ ਸੁਦਾਗਰ ਬੇਲੀਆਂ!
Fareedkot Teekaਅਖੋਂ ਸੇ ਅੰਧਾ ਹੋ ਗਯਾ, ਦ੍ਰਿਸਟ ਮੇਂ ਕੁਛ ਨਹੀਂ ਆਵਤਾ। ਹੇ ਬਨਜਾਰੇ ਮਿਤ੍ਰ! ਔਰ ਕਾਨੋਂ ਸੇ ਬਾਤ ਨਹੀਂ ਸੁਣ ਸਕਤਾ, ਭਾਵ ਬੋਲਾ ਹੋ ਜਾਤਾ ਹੈ॥
Prof. Sahib Singhਹੇ ਵਣਜਾਰੇ ਮਿਤ੍ਰ! ਅੱਖਾਂ ਅੱਗੇ ਹਨੇਰਾ ਆ ਜਾਂਦਾ ਹੈ, (ਅੱਖੀਂ ਠੀਕ) ਨਹੀਂ ਦਿੱਸਦਾ, ਕੰਨਾਂ ਨਾਲ ਬੋਲ (ਚੰਗੀ ਤਰ੍ਹਾਂ) ਨਹੀਂ ਸੁਣ ਸਕਦਾ।

ਪਦ ਅਰਥ ਅੰਧੁ = ਹਨੇਰਾ, ਅੰਨ੍ਹਾ-ਪਨ। ਵੈਣ = ਬਚਨ, ਬੋਲ।

SikhNet (Spanish)vendado no ves nada, ni tus oídos escuchan, tu paladar pierde el sabor y tu actividad y fuerza se pierden.

ਅਖੀ ਅੰਧੁ. ਜੀਭ ਰਸੁ ਨਾਹੀ; ਰਹੇ ਪਰਾਕਉ ਤਾਣਾ ॥

akhee andh. jeebh ras naahee; rahe paraakau taanaa |

Sant Singh KhalsaYour eyes go blind, and your tongue is unable to taste; you live only with the help of others.
Manmohan SinghWith blinded eyes and tongue imperceptible to taste he lives by others might (prop).
Manmohan Singh (Punjabi)ਅੰਨ੍ਹੇ ਲੋਚਨ ਅਤੇ ਸੁਆਦ-ਸੱਖਣੀ ਜੀਭਾ ਨਾਲ ਉਹ ਹੋਰਨਾ ਦੇ ਬਲ (ਆਸਰੇ) ਦੁਆਰਾ ਜੀਉਂਦਾ ਹੈ।
Fareedkot Teekaਨੇਤ੍ਰੋਂ ਸੇ ਅੰਧਾ ਹੂਆ ਔਰ ਰਸਨਾ ਮੇਂ ਭੋਜਨ ਕਾ ਰਸ ਨਹੀਂ ਰਹਤਾ, ਔਰ (ਪਰਾਕਉ) ਪ੍ਰਾਕ੍ਰਮ ਇੰਦ੍ਰੀਯੋਂ ਕਾ ਔਰ ਬਲ ਸਰੀਰ ਕਾ (ਰਹੇ) ਹਟ ਜਾਤਾ ਹੈ, ਵਾ ਬੂਢਾ (ਪਰਕਉ ਤਾਣਾ) ਪਰਾਏ ਬਲ ਕਰ ਰਹਿਤਾ ਹੈ। ਭਾਵ ਏਹਿ ਕਿ ਜਬ ਅਤਿ ਨਿਰਬਲ ਹੋ ਜਾਤਾ ਹੈ, ਤਬ ਸੰਬੰਧੀ ਜਨ ਅਪਨੇ ਬਲ ਸੇ ਉਠਾਵਤੇ ਬੈਠਾਵਤੇ ਹੈਂ। ਬੂਢਾ ਪੁਰਸ ਨਿਜ ਬਲ ਸੇ ਨਿਜ ਕ੍ਰਿਯਾ ਸਾਧ ਨਹੀਂ ਸਕਤਾ ਹੈ॥
Prof. Sahib Singhਅੱਖਾਂ ਤੋਂ ਅੰਨ੍ਹਾ ਹੋ ਜਾਂਦਾ ਹੈ, ਜੀਭ ਵਿਚ ਸੁਆਦ (ਦੀ ਤਾਕਤ) ਨਹੀਂ ਰਹਿੰਦੀ, ਉੱਦਮ ਤੇ ਤਾਕਤ ਰਹਿ ਜਾਂਦੇ ਸਨ।

ਪਦ ਅਰਥ ਰਸੁ = ਸਆਦ। ਪਰਾਕਉ = {प्राकम} ਬਲ। ਤਾਣ = ਤਾਕਤ।

SikhNet (Spanish), vendado no ves nada, ni tus oídos escuchan, tu paladar pierde el sabor y tu actividad y fuerza se pierden.

ਗੁਣ ਅੰਤਰਿ ਨਾਹੀ. ਕਿਉ ਸੁਖੁ ਪਾਵੈ; ਮਨਮੁਖ ਆਵਣ ਜਾਣਾ ॥

gun antar naahee. kiau sukh paavai; manamukh aavan jaanaa |

Sant Singh KhalsaWith no virtue within, how can you find peace? The self-willed manmukh comes and goes in reincarnation.
Manmohan SinghHow can he, who has no virtue within, obtain peace? An apostate comes and goes.
Manmohan Singh (Punjabi)ਜਿਸ ਦੇ ਅੰਦਰ ਨੇਕੀ ਨਹੀਂ ਉਹ ਕਿਸ ਤਰ੍ਹਾਂ ਆਰਾਮ ਪਾ ਸਕਦਾ ਹੈ? ਅਧਰਮੀ ਆਉਂਦਾ ਤੇ ਜਾਂਦਾ ਹੈ।
Fareedkot Teekaਹਿਰਦੇ ਮੇਂ ਕੋਈ ਉੱਤਮ ਗੁਣ ਨਹੀਂ ਹੈ, ਯਾਂ ਤੇ ਜੀਵ ਸੁਖ ਕਿਸ ਤਰਾਂ ਪਾਵੈ, ਮਨਮੁਖਤਾ ਕਰ ਜਨਮ ਕਰ ਆਵਣਾ ਅਰ ਮਰ ਕਰ ਜਾਵਣਾ ਬਨਾ ਰਹਿਤਾ ਹੈ॥
Prof. Sahib Singhਆਪਣੇ ਹਿਰਦੇ ਵਿਚ ਕਦੇ ਪਰਮਾਤਮਾ ਦੇ ਗੁਣ ਨਹੀਂ ਵਸਾਏ, ਹੁਣ ਸੁਖ ਕਿਥੋਂ ਮਿਲੇ? ਮਨ ਦੇ ਮੁਰੀਦ ਨੂੰ ਜਨਮ ਮਰਨ ਦਾ ਗੇੜ ਪੈ ਜਾਂਦਾ ਹੈ।

ਪਦ ਅਰਥ ਅੰਤਰਿ = (ਹਿਰਦੇ) ਵਿਚ।

SikhNet (Spanish)Como puede él, que no tiene virtud, lograr la Paz; aquél que es soberbio nace sólo para morir.

ਖੜੁ ਪਕੀ. ਕੁੜਿ ਭਜੈ ਬਿਨਸੈ; ਆਇ ਚਲੈ. ਕਿਆ ਮਾਣੁ ॥

kharr pakee. kurr bhajai binasai; aae chalai. kiaa maan |

Sant Singh KhalsaWhen the crop of life has matured, it bends, breaks and perishes; why take pride in that which comes and goes?
Manmohan SinghWhen the body-crop matures, it bends, breaks and perished. Why take pride on this body which is subject to coming and going?
Manmohan Singh (Punjabi)ਜਦ ਦੇਹਿ ਰੂਪੀ ਖੇਤੀ ਪੱਕ ਜਾਂਦੀ ਹੈ, ਇਹ ਲਿਫ ਕੇ ਟੁਟਦੀ ਤੇ ਨਾਸ ਹੋ ਜਾਂਦੀ ਹੈ। ਇਸ ਦੇਹਿ ਤੇ ਜੋ ਆਉਣ ਤੇ ਜਾਣ ਦੇ ਅਧੀਨ ਹੈ, ਕੀ ਫ਼ਖ਼ਰ ਕਰਨਾ ਹੋਇਆ?
Fareedkot Teekaਜਬ ਸਰੀਰ ਰੂਪੀ (ਖੜੁ) ਖੇਤੀ (ਪੱਕੀ) ਬ੍ਰਿਧਿ ਭਈ, ਤਬ ਨੀਚੇ ਕੋ (ਕੁੜ) ਝੁਕ ਜਾਤੀ ਹੈ, ਮਾਨੋ ਅੰਗ (ਭਜੈ) ਟੁਟ ਗਏ ਹੈਂ, ਐਸਾ ਆਸਕਤ ਹੋ ਕਰ ਖਾਟ ਪਰ ਪੜਾ ਰਹਿਤਾ ਹੈ, ਤਬ ਪ੍ਰਾਣੋਂ ਕਾ (ਬਿਨਸੈ) ਵਿਯੋਗ ਹੋਤਾ ਹੈ। ਇਸ ਪ੍ਰਕਾਰ ਮਨਮੁਖੋਂ ਕੇ (ਆਇ) ਜਨਮਣੇ ਕਾ ਔਰ (ਚਲੈ) ਮਰਣੇ ਕਾ ਕਿਆ (ਮਾਣੁ) ਸਤਿਕਾਰ ਹੈ, ਭਾਵ ਏਹਿ ਕਿ ਪਰਮੇਸ੍ਵਰ ਸੇ ਬੇਮੁਖੋਂ ਕਾ ਜਗਤ ਮੇਂ ਆਇ ਕਰ ਭੀ ਨਿਰਾਦਰ ਹੀ ਹੈ, ਔਰ ਪ੍ਰਲੋਕ ਮੇਂ ਭੀ ਦੁਰਗਤੀ ਹੀ ਹੋਤੀ ਹੈ॥
Prof. Sahib Singh(ਜਿਵੇਂ) ਪੱਕੀ ਹੋਈ ਫ਼ਸਲ ਦਾ ਨਾੜ ਕੁੜਕ ਕੇ ਟੁੱਟ ਜਾਂਦਾ ਹੈ (ਤਿਵੇਂ ਬੁਢੇਪਾ ਆਉਣ ਤੇ ਸਰੀਰ) ਨਾਸ ਹੋ ਜਾਂਦਾ ਹੈ, (ਜੀਵ ਜਗਤ ਤੇ) ਆ ਕੇ (ਆਖ਼ਰ ਇੱਥੋਂ) ਤੁਰ ਪੈਂਦਾ ਹੈ (ਇਸ ਸਰੀਰ ਦਾ) ਮਾਣ ਕਰਨਾ ਵਿਆਰਥ ਹੈ।

ਪਦ ਅਰਥ ਖੜੁ = (ਕਣਕ ਆਦਿਕ ਦਾ) ਨਾੜ। ਕੁੜਿ = ਕੁੜਕ ਕੇ।

SikhNet (Spanish)Cuando la vida ya maduró se destruye en un parpadeo. ¿Cómo puede uno estar orgulloso con el simple ir y venir?

ਕਹੁ ਨਾਨਕ. ਪ੍ਰਾਣੀ ਚਉਥੈ ਪਹਰੈ; ਗੁਰਮੁਖਿ ਸਬਦੁ ਪਛਾਣੁ ॥੪॥

kahu naanak. praanee chauthai paharai; guramukh sabad pachhaan |4|

Sant Singh KhalsaSays Nanak, O mortal, in the fourth watch of the night, the Gurmukh recognizes the Word of the Shabad. ||4||
Manmohan SinghSays, Nanak, in the fourth watch, O mortal! under Guru's instruction, recognise God's Name.
Manmohan Singh (Punjabi)ਗੁਰੂ ਜੀ ਫੁਰਮਾਉਂਦੇ ਹਨ, ਚੋਥੇ ਭਾਗ ਅੰਦਰ, ਹੇ ਫ਼ਾਨੀ ਬੰਦੇ! ਗੁਰਾਂ ਦੀ ਸਿਖਿਆ ਤਾਬੇ ਹਰੀ ਨਾਮ ਨੂੰ ਸਿੰਞਾਣ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਪ੍ਰਾਣੀ! ਬ੍ਰਿਧਿ ਅਵਸਥਾ ਮੇਂ (ਗੁਰਮੁਖਿ) ਗੁਰੋਂ ਦ੍ਵਾਰਾ (ਸ਼ਬਦੁ) ਬ੍ਰਹਮ ਕੋ ਪਛਾਣੁ॥੪॥
Prof. Sahib Singhਨਾਨਕ ਆਖਦਾ ਹੈ- ਹੇ ਪ੍ਰਾਣੀ! (ਜ਼ਿੰਦਗੀ ਦੀ ਰਾਤ ਦੇ) ਚੌਥੇ ਪਹਰ (ਤੂੰ ਬੁੱਢਾ ਹੋ ਗਿਆ ਹੈਂ, ਹੁਣ) ਗੁਰੂ ਦੇ ਸ਼ਬਦ ਨੂੰ ਪਛਾਣ (ਗੁਰ-ਸ਼ਬਦ ਨਾਲ ਡੂੰਘੀ ਸਾਂਝ ਪਾ) ॥੪॥
SikhNet (Spanish)Dice Nanak, en la cuarta ronda de la noche, conoce la Palabra a través del Guru. (4)

ਓੜਕੁ ਆਇਆ. ਤਿਨ ਸਾਹਿਆ, ਵਣਜਾਰਿਆ ਮਿਤ੍ਰਾ; ਜਰੁ ਜਰਵਾਣਾ ਕੰਨਿ ॥

orrak aaeaa. tin saahiaa, vanajaariaa mitraa; jar jaravaanaa kan |

Sant Singh KhalsaYour breath comes to its end, O my merchant friend, and your shoulders are weighed down by the tyrant of old age.
Manmohan SinghThe end of thy breaths comes, O my merchant friend! and thy shoulders are weighed down by the tyrant old age.
Manmohan Singh (Punjabi)ਤੇਰੇ ਸੁਆਸਾਂ ਦਾ ਅਖੀਰ ਆ ਜਾਂਦਾ ਹੈ, ਹੇ ਮੇਰੇ ਸੁਦਾਗਰ ਬੇਲੀਆਂ! ਅਤੇ ਜਾਲਮ ਬੁਢੇਪਾ ਤੇਰੇ ਮੋਢਿਆਂ ਤੇ ਚੜਿ੍ਹਆ ਆਉਂਦਾ ਹੈ।
Fareedkot Teekaਜਬ ਤਿਨ ਜੀਵੋਂ ਕੇ ਸ੍ਵਾਸੋਂ ਕਾ (ਓੜਕੁ) ਅੰਤ ਆਇਆ, (ਆ) ਵਸੇਸ ਕਰ ਕੇ ਤਬ (ਜਰੁ) ਬੁਢਾਪਾ ਰੂਪ (ਜਰਵਾਣਾ) ਦੂਤ ਵਾ ਜਮਦੂਤ ਵਾ ਬੁਢਾਪਾ (ਜਰਵਾਣਾ) ਬਲੀ ਆਇ ਕੰਧੇ ਪਰ, ਵਾ ਕੰਨ ਪਾਸ ਆਰੂਢ ਹੋਤਾ ਹੈ॥
Prof. Sahib Singhਹਰਿ-ਨਾਮ ਦਾ ਵਣਜ ਕਰਨ ਆਏ ਹੇ ਜੀਵ-ਮਿਤ੍ਰ! (ਜੀਵ ਨੂੰ ਉਮਰ ਦੇ ਜਿਤਨੇ ਸੁਆਸ ਮਿਲੇ ਸਨ, ਆਖ਼ਿਰ) ਉਹਨਾਂ ਸੁਆਸਾਂ ਦਾ ਅਖ਼ੀਰ ਆ ਗਿਆ, ਬਲੀ ਬੁਢੇਪਾ ਮੋਢੇ ਉੱਤੇ (ਨੱਚਣ ਲੱਗ ਪਿਆ)।

ਪਦ ਅਰਥ ਓੜਕੁ = ਅਖ਼ਰੀਲਾ ਸਮਾ। ਤਿਨ ਸਾਹਿਆ = ਉਹਨਾਂ ਸੁਆਸਾਂ ਦਾ। ਜਰੁ = ਬੁਢੇਪਾ। ਜਰਵਾਣਾ = ਬਲੀ। ਕੰਨਿ = ਕੰਧੇ ਉੱਤੇ, ਮੋਢੇ ਉੱਤੇ।

SikhNet (Spanish)Y al final viene el fin de la respiración, oh mi amigo mercader, pues tus hombros ya cargan el peso de la cruel vejez.

ਇਕ ਰਤੀ ਗੁਣ. ਨ ਸਮਾਣਿਆ, ਵਣਜਾਰਿਆ ਮਿਤ੍ਰਾ; ਅਵਗਣ ਖੜਸਨਿ ਬੰਨਿ ॥

eik ratee gun. na samaaniaa, vanajaariaa mitraa; avagan kharrasan ban |

Sant Singh KhalsaNot one iota of virtue came into you, O my merchant friend; bound and gagged by evil, you are driven along.
Manmohan SinghNot even an iota of goodness comes into thee, and bound down by evil shall be driven alone, O merchant friend!
Manmohan Singh (Punjabi)ਤੇਰੇ ਵਿੱਚ ਇਕ ਭੋਰਾ ਭਰ ਭੀ ਨੇਕੀ ਨਹੀਂ ਆਈ ਅਤੇ ਬਦੀਆਂ ਦਾ ਜਕੜਿਆਂ ਹੋਇਆ ਤੂੰ ਅਗੇ ਤੌਰ ਦਿਤਾ ਜਾਵੇਗਾ, ਹੈ ਸੁਦਾਗਰ ਬੇਲੀਆਂ!
Fareedkot Teekaਇਕ (ਰਤੀ) ਰੰਚਕ ਮਾਤ੍ਰ ਭੀ ਸਤ ਸੰਤੋਖਾਦਿ ਗੁਣ ਆ ਕਰ ਅੰਤਸਕਰਣ ਮੇਂ ਨਹੀਂ (ਸਮਾਣਿਆ) ਇਸਥਿਤ ਹੂਏ, ਤਬ ਰਾਗ ਦ੍ਵੈਖਾਦਿ ਜੋ ਆਸਰੀ ਸੰਪਦਾ ਰੂਪ ਅਵਗਨ ਹੈਂ, ਤਿਨ੍ਹੋਂ ਕਰ ਕੇ ਤੋ ਜਮਦੂਤ ਬੰਧ ਕਰ ਲੈ ਜਾਵੇਂਗੇ॥
Prof. Sahib Singhਹੇ ਵਣਜਾਰੇ ਮਿਤ੍ਰ! ਜਿਸ ਦੇ ਹਿਰਦੇ ਵਿਚ ਰਤਾ ਭੀ ਗੁਣ ਨਾਹ ਟਿਕੇ, ਉਸ ਨੂੰ (ਉਸ ਦੇ ਆਪਣੇ ਹੀ ਕੀਤੇ ਹੋਏ) ਔਗੁਣ ਬੰਨ੍ਹ ਕੇ ਲੈ ਤੁਰਦੇ ਹਨ।

ਪਦ ਅਰਥ ਬੰਨਿ = ਬੰਨ੍ਹ ਕੇ, ਇਕੱਠੇ ਕਰ ਕੇ।

SikhNet (Spanish)Ni una pizca de bondad te nació, oh mi amigo mercader, y atado por la maldad, eres conducido.

ਗੁਣ ਸੰਜਮਿ ਜਾਵੈ. ਚੋਟ ਨ ਖਾਵੈ; ਨਾ ਤਿਸੁ ਜੰਮਣੁ ਮਰਣਾ ॥

gun sanjam jaavai. chott na khaavai; naa tis jaman maranaa |

Sant Singh KhalsaOne who departs with virtue and self-discipline is not struck down, and is not consigned to the cycle of birth and death.
Manmohan SinghHe, who departs with virtue sustains not a storke and his coming and going cease.
Manmohan Singh (Punjabi)ਜੋ ਨੇਕੀ ਸੰਯੁਕਤ ਚਾਲੇ ਪਾਉਂਦਾ ਹੈ, ਉਹ ਸੱਟ ਨਹੀਂ ਖਾਂਦਾ ਅਤੇ ਉਸ ਦੇ ਆਉਣ ਤੇ ਜਾਣ ਮੁਕ ਜਾਂਦੇ ਹਨ।
Fareedkot Teekaਔਰ ਜੋ ਗੁਰਮੁਖ (ਗੁਣ ਸੰਜਮਿ) ਸੁਭ ਗੁਣੋਂ ਕੇ ਸੰਜਮ ਸਹਿਤ, ਭਾਵ ਇਕਤ੍ਰਤਾ ਸੇ ਜਾਤੇ ਹੈਂ, ਸੋ ਤਿਨ ਜਮਦੂਤੋਂ ਕੀ ਚੋਟਿ ਨਹੀਂ ਖਾਤੇ ਹੈਂ॥☬ਨਨੂ: ਜਿਨ ਕੋ ਸ੍ਵਰਗਾਦਿ ਸੁਖ ਪ੍ਰਾਪਤਿ ਹੋਤੇ ਹੈਂ, ਪੁੰਨੋਂ ਕੇ ਖੀਣ ਹੋਣੇ ਸੇ ਵਹੁ ਭੀ ਤਹਾਂ ਤੇ ਗਰਾਏ ਜਾਤੇ ਹੈਂ, ਪੁਨਃ ਅਧੋਗਤ ਕੋ ਪ੍ਰਾਪਤਿ ਹੋਤੇ ਹੈਂ, ਤਬ ਜਮ ਕੀ ਚੋਟ ਸੇ ਕੈਸੇ ਬਚਤੇ ਹੈਂ?☬ਉੱਤਰੁ: ਪੂਰਬ ਕਹਿ ਆਏ ਹੈਂ ਕਿ ਗੁਰੋਂ ਕੋ ਮਿਲ ਕਰ ਬ੍ਰਹਮ ਕੋ ਪਛਾਣ ਸੋ ਜਿਸ ਨੈ ਸੁਭ ਗੁਣੋਂ ਕੀ ਪ੍ਰਾਪਤੀ ਕਰ ਕੇ ਬ੍ਰਹਮ ਕੋ ਪਛਾਣਿਆ ਹੈ, ਐਸੇ ਗੁਣਵੰਤ ਕੋ ਪੁਨਃ ਜਨਮ ਔ ਮਰਨ ਨਹੀਂ ਹੋਤਾ, ਵਾ ਜਿਸ ਕੋ ਸੁਭ ਗੁਣ ਸੰਜਮ ਤੋ ਹੈ ਪਰੰਤੂ ਅਤੀ ਯਥਾਰਥ ਗ੍ਯਾਨ ਨਹੀਂ ਹੂਆ, ਔਰ ਸਰੀਰ ਤਿਸ ਕਾ ਛੂਟ ਗ੍ਯਾ ਹੈ, ਤੋ ਵਹੁ ਭੀ ਸੁਖੋਂ ਕੋ ਭੋਗ ਕਰ ਫਿਰ ਜਨਮ ਮਰਨ ਕੋ ਨਹੀਂ ਪਾਵਤਾ। ਯਹਿ ਗੀਤਾ ਕੇ ਖਸ੍ਟੇ ਅਧ੍ਯਾਯ ਮੇਂ ਪ੍ਰਸਿਧ ਹੈ॥
Prof. Sahib Singhਜੇਹੜਾ ਜੀਵ (ਇੱਥੋਂ ਆਤਮਕ) ਗੁਣਾਂ ਦੇ ਸੰਜਮ (ਦੀ ਸਹਾਇਤਾ) ਨਾਲ ਜਾਂਦਾ ਹੈ, ਉਹ (ਜਮਰਾਜ ਦੀ) ਚੋਟ ਨਹੀਂ ਸਹਾਰਦਾ, ਉਸ ਨੂੰ ਜਨਮ ਮਰਨ ਦਾ ਗੇੜ ਨਹੀਂ ਵਿਆਪਦਾ।
SikhNet (Spanish)No obstante, el que recorre el Sendero de la Bondad y la continencia no es lastimado y termina sus idas y venidas.

ਕਾਲੁ ਜਾਲੁ ਜਮੁ ਜੋਹਿ. ਨ ਸਾਕੈ; ਭਾਇ ਭਗਤਿ ਭੈ ਤਰਣਾ ॥

kaal jaal jam johi. na saakai; bhaae bhagat bhai taranaa |

Sant Singh KhalsaThe Messenger of Death and his trap cannot touch him; through loving devotional worship, he crosses over the ocean of fear.
Manmohan SinghDeath's tarp and myrmidon cannot touch him, and through love and devotion he crosses the ocean of fear.
Manmohan Singh (Punjabi)ਮੌਤ ਦਾ ਫੰਧਾ ਤੇ ਉਸ ਦਾ ਫ਼ਰਿਸ਼ਤਾ ਉਸ ਨੂੰ ਛੂਹ ਨਹੀਂ ਸਕਦੇ, ਅਤੇ ਪ੍ਰੇਮ ਤੇ ਅਨੁਰਾਗ ਰਾਹੀਂ ਉਹ ਡਰ ਦੇ ਸਮੁੰਦਰ ਤੋਂ ਪਾਰ ਹੋ ਜਾਂਦਾ ਹੈ।
Fareedkot Teekaਤਿਸ ਕੋ ਸਰੀਰ ਤ੍ਯਾਗਨੇ ਕੇ (ਕਾਲੁ) ਸਮੇਂ ਜਮ (ਜਾਲੁ) ਲੈ ਕਰ (ਜੋਹਿ) ਦੇਖ ਨਹੀਂ ਸਕਤਾ ਹੈ, ਕ੍ਯੋਂਕਿ ਤਿਨ੍ਹੋਂ ਨੈ ਪਰਮੇਸ੍ਵਰ ਕੀ (ਭਾਇ ਭਗਤਿ) ਪ੍ਰੇਮ ਭਗਤੀ ਕਰੀ ਹੈ ਔਰ ਸੰਸਾਰ ਸੇ (ਭੈ) ਡਰ ਕੀਆ ਹੈ, ਤਿਸ ਕਰ ਸੰਸਾਰ ਸਮੁੰਦਰ ਸੇ (ਤਰਣਾ) ਪਾਰ ਹੂਆ ਹੈ, ਵਾ ਭੈ ਰੂਪੀ ਹੀ ਸਮੁੰਦਰ ਥਾ ਤਿਸ ਤੇ ਤਰਨਾ ਕੀਆ ਹੈ॥
Prof. Sahib Singhਜਮ ਦਾ ਜਾਲ ਮੌਤ ਦਾ ਡਰ ਉਸ ਵਲ ਤੱਕ ਭੀ ਨਹੀਂ ਸਕਦਾ। ਪਰਮਾਤਮਾ ਦੇ ਪ੍ਰੇਮ ਦੀ ਬਰਕਤਿ ਨਾਲ ਪਰਮਾਤਮਾ ਦੀ ਭਗਤੀ ਨਾਲ ਉਹ (ਸੰਸਾਰ-ਸਮੁੰਦਰ ਦੇ ਸਾਰੇ) ਡਰਾਂ ਤੋਂ ਪਾਰ ਲੰਘ ਜਾਂਦਾ ਹੈ।

ਪਦ ਅਰਥ ਜੋਹਿ ਨ ਸਾਕੈ = ਤੱਕ ਨਹੀਂ ਸਕਦਾ।

SikhNet (Spanish)Ni la muerte ni el embrujo de Maya lo atrapan más, pues él nada a través del mar del miedo con Amor y Devoción.

ਪਤਿ ਸੇਤੀ ਜਾਵੈ. ਸਹਜਿ ਸਮਾਵੈ; ਸਗਲੇ ਦੂਖ ਮਿਟਾਵੈ ॥

pat setee jaavai. sehaj samaavai; sagale dookh mittaavai |

Sant Singh KhalsaHe departs with honor, and merges in intuitive peace and poise; all his pains depart.
Manmohan SinghHe goes with honour, is absorbed in the supreme bliss and all his agonies depart.
Manmohan Singh (Punjabi)ਉਹ ਇੱਜ਼ਤ ਨਾਲ ਜਾਂਦਾ ਹੈ, ਪ੍ਰਮ-ਅਨੰਦ ਅੰਦਰ ਲੀਨ ਹੋ ਜਾਂਦਾ ਹੈ ਅਤੇ ਉਸ ਦੇ ਸਾਰੇ ਦੁਖੜੇ ਦੂਰ ਹੋ ਜਾਂਦੇ ਹਨ।
Fareedkot Teekaਜੋ ਪੁਰਸ ਸ੍ਵਰੂਪ ਮੇਂ ਵਾ (ਸਹਿਜ) ਸੁਖ ਮੇਂ ਸਮਾਵਤਾ ਹੈ, ਸੋ ਪਤਿਸ੍ਟਾ ਸਹਿਤ ਜਾਤਾ ਹੈ, ਅਰ ਵਹੁ ਜਨਮਾਦਿ ਸਰਬ ਦੁਖੋਂ ਕੋ ਦੂਰ ਕਰ ਲੇਤਾ ਹੈ॥
Prof. Sahib Singhਉਹ ਇਥੋਂ ਇੱਜ਼ਤ ਨਾਲ ਜਾਂਦਾ ਹੈ, ਸਦਾ ਅਡੋਲ ਅਵਸਥਾ ਵਿਚ ਟਿਕਿਆ ਰਹਿੰਦਾ ਹੈ, ਉਹ ਆਪਣੇ ਸਾਰੇ ਦੁੱਖ-ਕਲੇਸ਼ ਦੂਰ ਕਰ ਲੈਂਦਾ ਹੈ।

ਪਦ ਅਰਥ ਪਤਿ ਸੇਤੀ = ਇੱਜ਼ਤ ਨਾਲ। ਸਹਜਿ = ਸਹਜ ਵਿਚ, ਅਡੋਲ ਅਵਸਥਾ ਵਿਚ।

SikhNet (Spanish)Él se va con Honor y se inmerge en la gran Paz y todas sus aflicciones desaparecen.

ਕਹੁ ਨਾਨਕ. ਪ੍ਰਾਣੀ ਗੁਰਮੁਖਿ ਛੂਟੈ; ਸਾਚੇ ਤੇ. ਪਤਿ ਪਾਵੈ ॥੫॥੨॥

kahu naanak. praanee guramukh chhoottai; saache te. pat paavai |5|2|

Sant Singh KhalsaSays Nanak, when the mortal becomes Gurmukh, he is saved and honored by the True Lord. ||5||2||
Manmohan SinghSays, Nanak, through the Guru, the mortal is saved and receives honour from the True Lord.
Manmohan Singh (Punjabi)ਗੁਰੂ ਜੀ ਆਖਦੇ ਹਨ, ਗੁਰਾਂ ਦੇ ਰਾਹੀਂ ਜੀਵ ਖਲਾਸੀ ਪਾਉਂਦਾ ਹੈ ਅਤੇ ਸੱਚੇ ਸਾਹਿਬ ਪਾਸੋਂ ਇੱਜ਼ਤ ਆਬਰੂ ਹਾਸਲ ਕਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਗੁਰਮੁਖ ਜੀਵ ਛੁਟੇ ਹੈਂ ਸਚੇ ਵਾਹਿਗੁਰੂ ਸੇ ਪਤਿਸ੍ਟਾ ਪਾਵਤੇ ਹੈਂ, ਇਸ ਪ੍ਰਕਾਰ ਗੁਰੂ ਜੀ ਕੇ ਮੁਖਾਰਬਿੰਦ ਸੇ ਉਪਦੇਸ਼ ਸ੍ਰਵਣ ਕਰ ਕੇ ਬਨਜਾਰੋਂ ਕੋ ਸਾਂਤੀ ਹੂਈ॥੫॥੨॥☬ਜਬ ਸ੍ਰੀ ਗੁਰੂ ਰਾਮ ਦਾਸ ਜੀ ਨੇ ਸ੍ਰੀ ਗੁਰੂ ਜੀ ਕੇ ਮੁਖਾਰਬਿੰਦ ਕੇ ਦੋ ਸ਼ਬਦ ਪਢੇ, ਰਿਦੇ ਮੇਂ ਪ੍ਰੇਮ ਉਮਗਿਆ ਔਰ ਤਿਸੀ ਪ੍ਰਕਾਰ ਏਕ ਸ਼ਬਦ ਉਚਾਰਨ ਕੀਆ:
Prof. Sahib Singhਨਾਨਕ ਆਖਦਾ ਹੈ- ਜੇਹੜਾ ਜੀਵ ਗੁਰੂ ਦੀ ਸਰਨ ਪੈਂਦਾ ਹੈ ਉਹ (ਸੰਸਾਰ-ਸਮੁੰਦਰ ਦੇ ਸਾਰੇ ਡਰਾਂ ਤੋਂ) ਬਚ ਜਾਂਦਾ ਹੈ, ਉਹ ਸਦਾ-ਥਿਰ ਪ੍ਰਭੂ ਦੇ ਦਰ ਤੋਂ ਇੱਜ਼ਤ ਪ੍ਰਾਪਤ ਕਰਦਾ ਹੈ ॥੫॥੨॥

ਪਦ ਅਰਥ ਸਾਚੇ ਤੇ = ਸਾਚੇ ਤੋਂ, ਸਦਾ-ਥਿਰ ਪ੍ਰਭੂ (ਦੇ ਦਰ) ਤੋਂ। ਪਤਿ = ਇੱਜ਼ਤ ॥੫॥੨॥

SikhNet (Spanish)Dice Nanak, el hombre es salvado por la Verdad y a través de la Verdad recibe el Honor. (5-2)

Open this shabad (31 lines, Angs 75-76) →

Shabad Guru Ramdas Ji Siree Raag continues on Ang 77

ਸਿਰੀਰਾਗੁ ਮਹਲਾ ੪ ॥

sireeraag mahalaa 4 |

Sant Singh KhalsaSiree Raag, Fourth Mehl:
Manmohan SinghSri Rag, Fourth Guru.
Manmohan Singh (Punjabi)ਸਿਰੀ ਰਾਗ, ਚਉਥੀ ਪਾਤਸ਼ਾਹੀ।
SikhNet (Spanish)Siri Rag, Mejl Guru Ram Das, Cuarto Canal Divino.

ਪਹਿਲੈ ਪਹਰੈ ਰੈਣਿ ਕੈ, ਵਣਜਾਰਿਆ ਮਿਤ੍ਰਾ; ਹਰਿ ਪਾਇਆ ਉਦਰ ਮੰਝਾਰਿ ॥

pahilai paharai rain kai, vanajaariaa mitraa; har paaeaa udar manjhaar |

Sant Singh KhalsaIn the first watch of the night, O my merchant friend, the Lord places you in the womb.
Manmohan SinghIn the first watch of the night, O my merchant friend! God put the mortal into the womb.
Manmohan Singh (Punjabi)ਰਾਤ ਦੇ ਪਹਿਲੇ ਹਿਸੇ ਵਿੱਚ, ਹੈ ਮੇਰੇ ਸੁਦਾਗਰ ਬੇਲੀਆਂ! ਵਾਹਿਗੁਰੂ ਨੇ ਜੀਵ ਨੂੰ ਕੁਖ ਅੰਦਰ ਪਾ ਦਿੱਤਾ ਹੈ।
Fareedkot Teekaਅਵਸਥਾ ਰਾਤ੍ਰਿ ਕੇ ਪ੍ਰਿਥਮ ਭਾਗ ਮੇਂ, ਹੇ ਬਨਜਾਰੇ ਮਿਤ੍ਰ! ਹਰੀ ਨੇ ਮਾਤਾ ਕੇ ਗਰਭ ਮੇਂ ਜੀਵ ਕੋ ਪਾਇਆ ਹੈ॥
Prof. Sahib Singhਹਰਿ-ਨਾਮ ਦਾ ਵਣਜ ਕਰਨ ਆਏ ਹੇ ਜੀਵ-ਮਿਤ੍ਰ! (ਜ਼ਿੰਦਗੀ ਦੀ) ਰਾਤ ਦੇ ਪਹਿਲੇ ਪਹਰ ਵਿਚ ਪਰਮਾਤਮਾ (ਜੀਵ ਨੂੰ) ਮਾਂ ਦੇ ਪੇਟ ਵਿਚ ਨਿਵਾਸ ਦੇਂਦਾ ਹੈ।

ਪਦ ਅਰਥ ਰੈਣਿ = ਰਾਤ, ਜ਼ਿੰਦਗੀ-ਰੂਪ ਰਾਤ। ਪਹਿਲੈ ਪਹਰੈ = ਪਹਿਲੇ ਪਹਰ ਵਿਚ। ਵਣਜਾਰਿਆ ਮ੍ਰਿਤਾ = ਹਰੀ ਨਾਮ ਦਾ ਵਣਜ ਕਰਨ ਆਏ ਹੇ ਜੀਵ-ਮਿਤ੍ਰ! ਉਦਰ ਮੰਝਾਰਿ = (ਮਾਂ ਦੇ) ਪੇਟ ਵਿਚ। ਸਮਾਰਿ = ਸਮਾਰੈ, ਸੰਭਲਦਾ ਹੈ। ਅਗਨੀ = ਮਾਂ ਦੇ ਪੇਟ ਦੀ ਅੱਗ।

SikhNet (Spanish)En la primera ronda de la noche, fuiste depositado en el vientre, oh mi amigo mercader.

ਹਰਿ ਧਿਆਵੈ ਹਰਿ ਉਚਰੈ. ਵਣਜਾਰਿਆ ਮਿਤ੍ਰਾ; ਹਰਿ ਹਰਿ ਨਾਮੁ ਸਮਾਰਿ ॥

har dhiaavai har ucharai. vanajaariaa mitraa; har har naam samaar |

Sant Singh KhalsaYou meditate on the Lord, and chant the Lord's Name, O my merchant friend. You contemplate the Name of the Lord, Har, Har.
Manmohan SinghHe meditates on God, utters His name and on the Name of Lord God he reflects upon, O merchant friend!
Manmohan Singh (Punjabi)ਉਹ ਵਾਹਿਗੁਰੂ ਨੂੰ ਅਰਾਧਦਾ ਹੈ, ਉਸ ਦੇ ਨਾਮ ਦਾ ਜਾਪ ਕਰਦਾ ਹੈ ਅਤੇ ਵਾਹਿਗੁਰੂ ਸੁਆਮੀ ਦੇ ਨਾਮ ਦਾ ਹੀ ਉਹ ਧਿਆਨ ਧਾਰਦਾ ਹੈ, ਹੇ ਸੁਦਾਗਰ ਬੇਲੀਆਂ!
Fareedkot Teekaਤਹਾਂ ਗਰਭ ਮੇਂ ਪੀੜਤ ਹੂਆ ਜੀਵ, ਹੇ ਬਨਜਾਰੇ ਮਿਤ੍ਰ! ਮਨ ਮੇਂ ਹਰੀ ਕਾ ਧ੍ਯਾਨ ਕਰਤਾ ਹੈ, ਔਰ ਰਸਨਾ ਕਰ ਕੇ ਹਰੀ ਕਾ ਨਾਮ ਜਪਤਾ ਹੈ, ਔਰ ਚਿਤ ਕਰ ਕੇ ਭੀ ਹਰੀ ਹਰਿ ਨਾਮ ਕੋ (ਸਮਾਰਿ) ਸਿਮਰਨ ਕਰਤਾ ਹੈ॥
Prof. Sahib Singh(ਮਾਂ ਦੇ ਪੇਟ ਵਿਚ ਜੀਵ), ਹੇ ਵਣਜਾਰੇ ਜੀਵ-ਮਿਤ੍ਰ! ਪਰਮਾਤਮਾ ਦਾ ਧਿਆਨ ਧਰਦਾ ਹੈ ਪਰਮਾਤਮਾ ਦਾ ਨਾਮ ਉਚਾਰਦਾ ਹੈ, ਤੇ ਪਰਮਾਤਮਾ ਦਾ ਨਾਮ ਹਿਰਦੇ ਵਿਚ ਵਸਾਈ ਰੱਖਦਾ ਹੈ।
SikhNet (Spanish)Cantaste entonces Su Nombre, meditaste en Él y también obtuviste el Nombre del Señor.

ਹਰਿ ਹਰਿ ਨਾਮੁ ਜਪੇ ਆਰਾਧੇ; ਵਿਚਿ ਅਗਨੀ. ਹਰਿ ਜਪਿ ਜੀਵਿਆ ॥

har har naam jape aaraadhe; vich aganee. har jap jeeviaa |

Sant Singh KhalsaChanting the Name of the Lord, Har, Har, and meditating on it within the fire of the womb, your life is sustained by dwelling on the Naam.
Manmohan SinghLord God's Name he repeats and ponders on and in womb fire he sustains life by think of God.
Manmohan Singh (Punjabi)ਵਾਹਿਗੁਰੂ ਸੁਆਮੀ ਦੇ ਨਾਮ ਨੂੰ ਉਹ ਉਚਾਰਦਾ ਤੇ ਧਿਆਉਂਦਾ ਹੈ ਅਤੇ ਰਹਿਮ ਦੀ ਅੱਗ ਅੰਦਰ ਹਰੀ ਨੂੰ ਯਾਦ ਕਰਕੇ ਜੀਉਂਦਾ ਹੈ।
Fareedkot Teekaਔਰ ਜਠਰਾਗਨਿ ਕੇ ਬੀਚ ਹਰੀ ਨਾਮ ਕੋ ਜਪਤਾ ਹੈ ਬਾਨੀ ਕਰ ਕੇ ਔਰ ਅਰਾਧਨ ਕਰਤਾ ਹੈ ਰਿਦੇ ਕਰਕੇ, ਹਰਿ ਹਰਿ ਨਾਮ ਕੋ ਜਪ ਕਰ ਜੀਵਤਾ ਰਹਾ ਹੈ॥
Prof. Sahib Singh(ਮਾਂ ਦੇ ਪੇਟ ਵਿਚ ਜੀਵ) ਪਰਮਾਤਮਾ ਦਾ ਨਾਮ ਜਪਦਾ ਹੈ ਆਰਾਧਦਾ ਹੈ, ਹਰਿ-ਨਾਮ ਜਪ ਕੇ ਅੱਗ ਵਿਚ ਜੀਉਂਦਾ ਰਹਿੰਦਾ ਹੈ।

ਪਦ ਅਰਥ ਜਪਿ = ਜਪ ਕੇ। ਜੀਵਿਆ = ਜੀਊਂਦਾ ਰਿਹਾ।

SikhNet (Spanish)Llamándolo es que fuiste salvado del fuego del vientre.

ਬਾਹਰਿ ਜਨਮੁ ਭਇਆ. ਮੁਖਿ ਲਾਗਾ; ਸਰਸੇ ਪਿਤਾ ਮਾਤ ਥੀਵਿਆ ॥

baahar janam bheaa. mukh laagaa; sarase pitaa maat theeviaa |

Sant Singh KhalsaYou are born and you come out, and your mother and father are delighted to see your face.
Manmohan SinghHe emerges out and is born. The father and mother become delighted to see his face.
Manmohan Singh (Punjabi)ਇਹ ਬਾਹਰ ਆਉਂਦਾ ਹੈ ਅਤੇ ਜੰਮ ਪੈਦਾ ਹੈ। ਬਾਬਲ ਤੇ ਅੰਮੜੀ ਇਸ ਦਾ ਮੂੰਹ ਦੇਖ ਕੇ ਪ੍ਰਸੰਨ ਹੋ ਜਾਂਦੇ ਹਨ।
Fareedkot Teekaਜਬ ਗਰਭ ਸੇ ਬਾਹਰਿ (ਜਨਮ) ਪ੍ਰਗਟ ਹੂਆ ਤੋ ਜੀਵ (ਮੁਖਿ ਲਾਗਾ) ਸਨਬੰਧੀਓਂ ਕੇ ਮੁਖ ਲਾਗਤਾ ਭਯਾ, ਮਾਤ ਪਿਤਾ ਅਧਿਕ ਹਰਖਵਾਨ ਹੂਏ, ਅਰਥਾਤ ਯੱਦਪਿ ਗਰਭ ਧਾਰਣ ਕਾਲ ਮੇਂ ਭੀ ਮਾਤ ਪਿਤਾ ਕੋ ਪ੍ਰਸੰਨਤਾ ਹੋਤੀ ਹੈ, ਪਰੰਤੂ ਪੁੱਤ੍ਰ ਕੇ ਜਨਮ ਸੇ ਅਧਿਕ ਹੋਤੀ ਹੈ॥
Prof. Sahib Singh(ਮਾਂ ਦੇ ਪੇਟ ਤੋਂ) ਬਾਹਰ (ਆ ਕੇ) ਜਨਮ ਲੈਂਦਾ ਹੈ (ਮਾਂ ਪਿਉ ਦੇ) ਮੂੰਹ ਲੱਗਦਾ ਹੈ, ਮਾਂ ਪਿਉ ਖ਼ੁਸ਼ ਹੁੰਦੇ ਹਨ।

ਪਦ ਅਰਥ ਮੁਖਿ ਲਾਗਾ = (ਮਾਂ ਪਿਉ ਦੇ) ਮੂੰਹ ਲੱਗਾ, ਮਾਂ ਪਿਉ ਨੂੰ ਦਿੱਸਿਆ। ਸਰਸੇ = ਪ੍ਰਸੰਨ {ਸ-ਰਸ}। ਥੀਵਿਆ = ਹੋਏ।

SikhNet (Spanish)Cuando saliste, tu padre y madre te vieron y estuvieron felices.

ਜਿਸ ਕੀ ਵਸਤੁ. ਤਿਸੁ ਚੇਤਹੁ ਪ੍ਰਾਣੀ; ਕਰਿ ਹਿਰਦੈ ਗੁਰਮੁਖਿ ਬੀਚਾਰਿ ॥

jis kee vasat. tis chetahu praanee; kar hiradai guramukh beechaar |

Sant Singh KhalsaRemember the One, O mortal, to whom the child belongs. As Gurmukh, reflect upon Him within your heart.
Manmohan SinghRemember Him, O mortal! to whom the thing (child) belongs. By Guru's grace embrace God's meditation in thy heart.
Manmohan Singh (Punjabi)ਉਸ ਦਾ ਚਿੰਤਨ ਕਰ, ਹੇ ਜੀਵ! ਜਿਸ ਦੀ ਮਲਕੀਅਤ ਇਹ ਚੀਜ਼ (ਬੱਚਾ) ਹੈ। ਗੁਰਾਂ ਦੀ ਦਇਆ ਦੁਆਰਾ ਆਪਣੇ ਦਿਲ ਅੰਦਰ ਹਰੀ ਦਾ ਸਿਮਰਨ ਧਾਰਨ ਕਰ।
Fareedkot Teekaਗੁਰੂ ਦ੍ਵਾਰੇ ਰਿਦੇ ਮੇਂ ਬੀਚਾਰ ਕਰਕੇ, ਹੇ ਪ੍ਰਾਣੀ! ਤੂੰ ਜਿਸ ਕੀ ਬਸਤੁ ਹੈਂ, ਜਿਸ ਨੇ ਤੁਝੈ ਜਠਰਾਗਨਿ ਮੇਂ ਬਚਯਾ ਹੈ, ਤਿਸ ਕੋ (ਚੇਤਹੁ) ਸਿਮਰ॥
Prof. Sahib Singhਹੇ ਪ੍ਰਾਣੀਹੋ! ਜਿਸ ਪਰਮਾਤਮਾ ਦਾ ਭੇਜਿਆ ਹੋਇਆ ਇਹ ਬਾਲਕ ਜੰਮਿਆ ਹੈ, ਉਸ ਦਾ ਧਿਆਨ ਧਰੋ, ਗੁਰੂ ਦੀ ਰਾਹੀਂ ਆਪਣੇ ਹਿਰਦੇ ਵਿਚ (ਉਸ ਦੇ ਗੁਣਾਂ ਦਾ) ਵਿਚਾਰ ਕਰੋ।

ਪਦ ਅਰਥ ਜਿਸ ਕੀ ਵਸਤੁ = ਜਿਸ (ਪਰਮਾਤਮਾ) ਦੀ ਦਿੱਤੀ ਹੋਈ ਇਹ ਚੀਜ਼ (ਇਹ ਬਾਲਕ)। ਕਰਿ ਬੀਚਾਰਿ = ਵਿਚਾਰ ਕਰ ਕੇ।

SikhNet (Spanish)Acuérdate entonces de Él, pues de Él fuiste creado, permite que ese pensamiento penetre tu corazón, por la Gracia del Guru.

ਕਹੁ ਨਾਨਕ. ਪ੍ਰਾਣੀ ਪਹਿਲੈ ਪਹਰੈ; ਹਰਿ ਜਪੀਐ ਕਿਰਪਾ ਧਾਰਿ ॥੧॥

kahu naanak. praanee pahilai paharai; har japeeai kirapaa dhaar |1|

Sant Singh KhalsaSays Nanak, O mortal, in the first watch of the night, dwell upon the Lord, who shall shower you with His Grace. ||1||
Manmohan SinghSays Nanak, in the first watch (of night) meditate on God and He will take pity on thee, O Man!
Manmohan Singh (Punjabi)ਗੁਰੂ ਜੀ ਆਖਦੇ ਹਨ, (ਰਾਤ ਦੇ) ਪਹਿਲੇ ਹਿੱਸੇ ਵਿੱਚ, ਵਾਹਿਗੁਰੂ ਦਾ ਅਰਾਧਨ ਕਰ ਅਤੇ ਉਹ ਤੇਰੇ ਤੇ ਤਰਸ ਕਰੇਗਾ ਹੇ ਬੰਦੇ!
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਜੀਵ! ਅਵਸਥਾ ਰਾਤ੍ਰੀ ਕੇ ਪਹਿਲੇ ਪਹਿਰ ਮੇਂ ਹਰੀ ਕਿਰਪਾ ਧਾਰਨੇ ਹਾਰੇ ਕੋ ਜਪੀਏ॥੧॥
Prof. Sahib Singhਨਾਨਕ ਆਖਦਾ ਹੈ- ਹੇ ਪ੍ਰਾਣੀ! ਜੇ ਪਰਮਾਤਮਾ ਮਿਹਰ ਕਰੇ ਤਾਂ (ਜ਼ਿੰਦਗੀ ਦੀ ਰਾਤ ਦੇ) ਪਹਿਲੇ ਪਹਰ ਵਿਚ ਪਰਮਾਤਮਾ ਦਾ ਨਾਮ ਜਪਿਆ ਜਾ ਸਕਦਾ ਹੈ ॥੧॥

ਪਦ ਅਰਥ ਕਿਰਪਾ ਧਾਰਿ = (ਜੇ) ਕਿਰਪਾ ਧਾਰੇ ॥੧॥

SikhNet (Spanish)Dice Nanak, recuerda al Señor en la primera ronda de la noche, por la Gracia de Dios. (1)

ਦੂਜੈ ਪਹਰੈ ਰੈਣਿ ਕੈ, ਵਣਜਾਰਿਆ ਮਿਤ੍ਰਾ; ਮਨੁ ਲਾਗਾ ਦੂਜੈ ਭਾਇ ॥

doojai paharai rain kai, vanajaariaa mitraa; man laagaa doojai bhaae |

Sant Singh KhalsaIn the second watch of the night, O my merchant friend, the mind is attached to the love of duality.
Manmohan SinghIn the second watch of the night, O merchant friend! the mind is fixed on the duality.
Manmohan Singh (Punjabi)ਰਾਤ੍ਰੀ ਦੇ ਦੂਸਰੇ ਹਿੱਸੇ ਵਿੱਚ, ਹੇ ਸੁਦਾਗਰ ਬੇਲੀਆਂ! ਚਿੱਤ ਦਵੈਤ-ਭਾਵ ਨਾਲ ਜੁੜਿਆ ਹੋਇਆ ਹੈ।
Fareedkot Teekaਦੂਸਰੇ ਪਹਿਰੈ ਅਵਸਥਾ ਰੂਪੀ ਰਾਤ੍ਰਿ ਕੇ, ਹੇ ਬਨਜਾਰੇ ਮਨ! ਦ੍ਵੈਤ ਭਾਵਨਾ ਮੇਂ ਲਗਤਾ ਭਯਾ ਅਰਥਾਤ ਭਜਨ ਭੂਲ ਗਿਆ॥
Prof. Sahib Singhਹਰਿ-ਨਾਮ ਦਾ ਵਣਜ ਕਰਨ ਆਏ ਹੇ ਜੀਵ-ਮਿਤ੍ਰ! (ਜ਼ਿੰਦਗੀ ਦੀ ਰਾਤ ਦੇ) ਦੂਜੇ ਪਹਰ ਵਿਚ (ਜੀਵ ਦਾ) ਮਨ (ਪਰਮਾਤਮਾ ਨੂੰ ਭੁਲਾ ਕੇ) ਹੋਰ ਦੇ ਪਿਆਰ ਵਿਚ ਲੱਗ ਜਾਂਦਾ ਹੈ।

ਪਦ ਅਰਥ ਦੂਜੈ ਭਾਇ = ਪਰਮਾਤਮਾ ਤੋਂ ਬਿਨਾ ਕਿਸੇ ਹੋਰ ਦੇ ਪਿਆਰ ਵਿਚ।

SikhNet (Spanish)En la segunda ronda de la noche, oh mi amigo mercader, tu mente se fija en la dualidad.

ਮੇਰਾ ਮੇਰਾ ਕਰਿ ਪਾਲੀਐ, ਵਣਜਾਰਿਆ ਮਿਤ੍ਰਾ; ਲੇ ਮਾਤ ਪਿਤਾ ਗਲਿ ਲਾਇ ॥

meraa meraa kar paaleeai, vanajaariaa mitraa; le maat pitaa gal laae |

Sant Singh KhalsaMother and father hug you close in their embrace, claiming, "He is mine, he is mine"; so is the child brought up, O my merchant friend.
Manmohan SinghSaying, "he is mine, he is mine", he is brought up. The mother and father hug the child to their bosom.
Manmohan Singh (Punjabi)ਉਹ ਮੇਰਾ ਹੈ, ਉਹ ਮੇਰਾ ਹੈ ਆਖ ਕੇ, ਉਹ ਪਾਲਿਆ ਪੋਸਿਆ ਜਾਂਦਾ ਹੈ। ਮਾਂ ਤੇ ਪਿਓ ਉਸ ਨੂੰ ਆਪਣੀ ਛਾਤੀ ਨਾਲ ਲਾਉਂਦੇ ਹਨ।
Fareedkot Teekaਹੇ ਬਨਜਾਰੇ ਮਿਤ੍ਰਾ! ਮਾਤਾ ਪਿਤਾ ਮੇਰਾ ਮੇਰਾ ਕਰ ਕੇ ਪਾਲਤੇ ਹੈਂ, ਔਰ ਲੇ ਕਰ ਗਲ ਮੇਂ ਲਗਾਵਤੇ ਹੈਂ॥
Prof. Sahib Singhਹੇ ਵਣਜਾਰੇ ਮਿਤ੍ਰ। (ਇਹ) ਮੇਰਾ (ਪੁਤ੍ਰ ਹੈ, ਇਹ) ਮੇਰਾ (ਪੁਤ੍ਰ ਹੈ, ਇਹ) ਆਖ ਆਖ ਕੇ (ਬਾਲਕ) ਪਾਲਿਆ ਜਾਂਦਾ ਹੈ। ਮਾਂ ਪਿਉ ਫੜ ਕੇ ਗਲ ਨਾਲ ਲਾਂਦੇ ਹਨ।

ਪਦ ਅਰਥ ਕਰਿ = ਕਰ ਕੇ, ਆਖ ਆਖ ਕੇ। ਪਾਲੀਐ = ਪਾਲਿਆ ਜਾਂਦਾ ਹੈ। ਗਲਿ = ਗਲ ਵਿਚ, ਗਲ ਨਾਲ। ਲੇ = ਲੈ ਕੇ।

SikhNet (Spanish)Tu madre y padre te educan diciendo esto es mío, es mío.

ਲਾਵੈ ਮਾਤ ਪਿਤਾ. ਸਦਾ ਗਲ ਸੇਤੀ; ਮਨਿ ਜਾਣੈ. ਖਟਿ ਖਵਾਏ ॥

laavai maat pitaa. sadaa gal setee; man jaanai. khatt khavaae |

Sant Singh KhalsaYour mother and father constantly hug you close in their embrace; in their minds, they believe that you will provide for them and support them.
Manmohan SinghThe mother and father ever hug him to their bosom. In their mind they know that he will earn and support them.
Manmohan Singh (Punjabi)ਮਾਂ ਤੇ ਪਿਓ ਸਦੀਵ ਹੀ ਉਸ ਨੂੰ ਆਪਣੀ ਹਿੱਕ ਨਾਲ ਲਾਉਂਦੇ ਹਨ। ਆਪਣੇ ਰਿਦੇ ਵਿੱਚ ਉਹ ਜਾਣਦੇ ਹਨ ਕਿ ਕਮਾਈ ਕਰ ਕੇ ਉਹ ਉਨ੍ਹਾਂ ਨੂੰ ਖੁਆੲੈਗਾ।
Fareedkot Teekaਸਦੀਵ ਮਾਤਾ ਪਿਤਾ ਗਲ ਕੇ ਸਾਥ ਲਗਾਵਤੇ ਹੈਂ, ਔਰ ਮਨ ਵਿਚ ਏਹ ਜਾਨਤੇ ਹੈਂ ਕਿ ਹਮ ਕੋ ਖਟ ਕਰ ਖੁਲਾਵੇਗਾ॥
Prof. Sahib Singhਮਾਂ ਮੁੜ ਮੁੜ ਗਲ ਨਾਲ ਲਾਂਦੀ ਹੈ, ਪਿਉ ਮੁੜ ਮੁੜ ਗਲ ਨਾਲ ਲਾਂਦਾ ਹੈ। ਮਾਂ ਆਪਣੇ ਮਨ ਵਿਚ ਸਮਝਦੀ ਹੈ, ਪਿਉ ਆਪਣੇ ਮਨ ਵਿਚ ਸਮਝਦਾ ਹੈ ਕਿ (ਸਾਨੂੰ) ਖੱਟ ਕਮਾ ਕੇ ਖਵਾਇਗਾ।

ਪਦ ਅਰਥ ਸੇਤੀ = ਨਾਲ। ਮਨਿ = ਮਨ ਵਿਚ। ਖਟਿ = ਖੱਟ ਕੇ, ਕਮਾ ਕੇ।

SikhNet (Spanish)Ellos te abrazan y desean que proveas para ellos.

ਜੋ ਦੇਵੈ. ਤਿਸੈ ਨ ਜਾਣੈ ਮੂੜਾ; ਦਿਤੇ ਨੋ ਲਪਟਾਏ ॥

jo devai. tisai na jaanai moorraa; dite no lapattaae |

Sant Singh KhalsaThe fool does not know the One who gives; instead, he clings to the gift.
Manmohan SinghThe fool knows not Him who gives (the Giver) and clings to what is given (the gift.)
Manmohan Singh (Punjabi)ਮੂਰਖ ਜੋ ਦਿੰਦਾ ਹੈ ਉਸ (ਦਾਤਾਰ) ਨੂੰ ਨਹੀਂ ਜਾਂਦਾ ਅਤੇ ਦਿਤੇ ਹੋਏ (ਦਾਤ) ਨੂੰ ਚਿਮੜਦਾ ਹੈ।
Fareedkot Teekaਜੋ ਦਾਤਾ ਹੈ ਤਿਸ ਕੋ ਮੂਰਖ ਜਾਨਤਾ ਨਹੀਂ ਹੈ, ਔਰ ਜੋ ਦਾਤਿ ਹੈ ਤਿਸ ਕੋ ਲਪਟ ਰਹਾ ਹੈ॥
Prof. Sahib Singhਮੂਰਖ (ਮਨੁੱਖ) ਉਸ ਪਰਮਾਤਮਾ ਨੂੰ ਨਹੀਂ ਪਛਾਣਦਾ (ਨਹੀਂ ਯਾਦ ਕਰਦਾ) ਜੇਹੜਾ (ਪੁਤ੍ਰ ਧਨ ਆਦਿਕ) ਦੇਂਦਾ ਹੈ, ਪਰਮਾਤਮਾ ਦੇ ਦਿੱਤੇ ਹੋਏ (ਪੁਤ੍ਰ ਧਨ ਆਦਿਕ) ਨਾਲ ਮੋਹ ਕਰਦਾ ਹੈ।

ਪਦ ਅਰਥ ਮੂੜਾ = ਮੂਰਖ ਜੀਵ। ਦਿਤੇ ਨੋ ਲਪਟਾਏ = ਪਰਮਾਤਮਾ ਦੀ ਦਿੱਤੀ ਹੋਈ ਦਾਤ ਨੂੰ ਚੰਬੜਦਾ ਹੈ, ਪ੍ਰਭੂ ਦੀ ਦਿੱਤੀ ਦਾਤ ਨਾਲ ਮੋਹ ਕਰਦਾ ਹੈ।

SikhNet (Spanish)Mira, el tonto ignorante no conoce al Dador y se aferra a la dádiva.

ਕੋਈ ਗੁਰਮੁਖਿ ਹੋਵੈ. ਸੁ ਕਰੈ ਵੀਚਾਰੁ; ਹਰਿ ਧਿਆਵੈ ਮਨਿ ਲਿਵ ਲਾਇ ॥

koee guramukh hovai. su karai veechaar; har dhiaavai man liv laae |

Sant Singh KhalsaRare is the Gurmukh who reflects upon, meditates upon, and within his mind, is lovingly attached to the Lord.
Manmohan SinghRare is the person who, through the Guru, embraces meditation and fixing his heart and love on God, remembers Him.
Manmohan Singh (Punjabi)ਕੋਈ ਵਿਰਲਾ ਹੀ ਪੁਰਸ਼ ਹੈ ਜੋ ਗੁਰਾਂ ਦੇ ਰਾਹੀਂ ਬੰਦਗੀ ਕਰਦਾ ਹੈ ਅਤੇ ਆਪਣਾ ਦਿਲ ਤੇ ਪ੍ਰੀਤ ਵਾਹਿਗੁਰੂ ਨਾਲ ਜੋੜ ਕੇ ਉਸ ਨੂੰ ਸਿਮਰਦਾ ਹੈ।
Fareedkot Teekaਔਰ ਜੋ ਕੋਈ ਗੁਰੂ ਕੇ ਸਨਮੁਖਿ ਹੋਵੈ ਸੋ ਤੱਤ੍ਵ ਮਿਥ੍ਯਾ ਕਾ ਵੀਚਾਰੁ ਕਰਤਾ ਹੈ, ਔਰ ਮਨ ਕੀ ਬ੍ਰਿਤੀ ਕੋ ਲਗਾਇ ਕਰ ਹਰੀ ਕੋ ਧ੍ਯਾਵਤਾ ਹੈ॥
Prof. Sahib Singhਜੇਹੜਾ ਕੋਈ (ਵਡ-ਭਾਗੀ ਮਨੁੱਖ) ਗੁਰੂ ਦੀ ਸਰਨ ਪੈਂਦਾ ਹੈ ਉਹ (ਇਸ ਅਸਲੀਅਤ ਦੀ) ਵਿਚਾਰ ਕਰਦਾ ਹੈ, ਤੇ ਸੁਰਤ ਜੋੜ ਕੇ ਆਪਣੇ ਮਨ ਵਿਚ ਪਰਮਾਤਮਾ ਦਾ ਧਿਆਨ ਧਰਦਾ ਹੈ।

ਪਦ ਅਰਥ ਲਿਵ ਲਾਇ = ਸੁਰਤ ਜੋੜ ਕੇ।

SikhNet (Spanish)Escasos son los que fijan su mirada en Dios, reflexionan y concentran su mente eternamente en el Señor.

ਕਹੁ ਨਾਨਕ. ਦੂਜੈ ਪਹਰੈ ਪ੍ਰਾਣੀ; ਤਿਸੁ. ਕਾਲੁ ਨ ਕਬਹੂੰ ਖਾਇ ॥੨॥

kahu naanak. doojai paharai praanee; tis. kaal na kabahoon khaae |2|

Sant Singh KhalsaSays Nanak, in the second watch of the night, O mortal, death never devours you. ||2||
Manmohan SinghSays Nanak, in the second watch, O mortal! him the death never devours.
Manmohan Singh (Punjabi)ਗੁਰੂ ਜੀ ਆਖਦੇ ਹਨ ਦੂਸਰੇ ਹਿੱਸੇ ਅੰਦਰ, ਹੇ ਫ਼ਾਨੀ ਬੰਦੇ! ਉਸ ਨੂੰ ਮੌਤ ਕਦਾਚਿੱਤ ਨਹੀਂ ਨਿਗਲਦੀ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਦੂਸਰੇ ਪਹਰੇ ਬਾਲ ਅਵਸਥਾ ਮੇਂ ਜੋ ਪੂਰਬਉਕਤ ਹਰਿ ਕੋ ਧ੍ਯਾਵੇਗਾ, ਤਿਸ ਕੋ ਕਾਲ ਕਦੇ ਨਹੀਂ ਖਾਇ ਸਕਤਾ, ਭਾਵ ਏਹ ਕਿ ਜਨਮ ਮਰਨ ਸੇ ਰਹਿਤ ਹੋਤਾ ਹੈ॥
Prof. Sahib Singhਨਾਨਕ ਆਖਦਾ ਹੈ- (ਜ਼ਿੰਦਗੀ ਦੀ ਰਾਤ ਦੇ) ਦੂਜੇ ਪਹਰ ਵਿਚ (ਜੇਹੜਾ) ਪ੍ਰਾਣੀ (ਪਰਮਾਤਮਾ ਦਾ ਧਿਆਨ ਧਰਦਾ ਹੈ, ਉਸ ਨੂੰ) ਆਤਮਕ ਮੌਤ ਕਦੇ ਭੀ ਨਹੀਂ ਖਾਂਦੀ ॥੨॥

ਪਦ ਅਰਥ ਕਾਲੁ = ਮੌਤ, ਮੌਤ ਦਾ ਡਰ, ਆਤਮਕ ਮੌਤ ॥੨॥

SikhNet (Spanish)A ellos, dice Nanak, la muerte no los consume en la segunda ronda de la noche.(2)

ਤੀਜੈ ਪਹਰੈ ਰੈਣਿ ਕੈ, ਵਣਜਾਰਿਆ ਮਿਤ੍ਰਾ; ਮਨੁ ਲਗਾ ਆਲਿ ਜੰਜਾਲਿ ॥

teejai paharai rain kai, vanajaariaa mitraa; man lagaa aal janjaal |

Sant Singh KhalsaIn the third watch of the night, O my merchant friend, your mind is entangled in worldly and household affairs.
Manmohan SinghIn the third watch of the night, O my merchant friend! man's mind is occupied in the household entanglements.
Manmohan Singh (Punjabi)ਰਾਤ੍ਰੀ ਦੇ ਤੀਜੇ ਭਾਗ ਅੰਦਰ, ਹੈ ਮੇਰੇ ਸੁਦਾਗਰ ਸੱਜਣਾ! ਮਨੁਖ ਦਾ ਮਨੁਆ ਘਰੋਗੀ ਪੁਆੜਿਆਂ ਅੰਦਰ ਰੁਝਿਆ ਹੋਇਆ ਹੈ।
Fareedkot Teekaਹੇ ਬਨਜਾਰੇ ਮਿਤ੍ਰ! ਅਵਸਥਾ ਰੂਪੀ ਰਾਤ੍ਰੀ ਕੇ ਜੁਬਾ ਰੂਪੀ ਤੀਸਰੇ ਪਹਿਰ ਮੇਂ ਮਨ (ਆਲਿ) ਘਰ ਕੇ ਬ੍ਯੋਹਾਰ ਰੂਪੀ (ਜੰਜਾਲਿ) ਬੰਧਨੋਂ ਮੇਂ ਲਗ ਗਿਆ ਹੈ॥
Prof. Sahib Singhਹਰਿ-ਨਾਮ ਦਾ ਵਣਜ ਕਰਨ ਆਏ ਹੇ ਜੀਵ ਮਿਤ੍ਰ! (ਜ਼ਿੰਦਗੀ ਦੀ ਰਾਤ ਦੇ) ਤੀਜੇ ਪਹਰ ਵਿਚ (ਮਨੁੱਖ ਦਾ) ਮਨ ਘਰ ਦੇ ਮੋਹ ਵਿਚ ਲੱਗ ਜਾਂਦਾ ਹੈ, ਦੁਨੀਆ ਦੇ ਧੰਧਿਆਂ ਦੇ ਮੋਹ ਵਿਚ ਫਸ ਜਾਂਦਾ ਹੈ।

ਪਦ ਅਰਥ ਆਲਿ = {आलय} ਘਰ ਵਿਚ, ਘਰ (ਦੇ ਮੋਹ) ਵਿਚ। ਜੰਜਾਲਿ = ਜੰਜਾਲ ਵਿਚ, ਦੁਨੀਆ ਦੇ ਝੰਬੇਲੇ ਵਿਚ।

SikhNet (Spanish)En la tercera ronda de la Noche, oh mi amigo mercader, la mente está puesta en el hogar.

ਧਨੁ ਚਿਤਵੈ ਧਨੁ ਸੰਚਵੈ, ਵਣਜਾਰਿਆ ਮਿਤ੍ਰਾ; ਹਰਿ ਨਾਮਾ ਹਰਿ. ਨ ਸਮਾਲਿ ॥

dhan chitavai dhan sanchavai, vanajaariaa mitraa; har naamaa har. na samaal |

Sant Singh KhalsaYou think of wealth, and gather wealth, O my merchant friend, but you do not contemplate the Lord or the Lord's Name.
Manmohan SinghHe thinks, of wealth and gathers wealth, O my merchant friend! but contemplates not over God's Name and God.7
Manmohan Singh (Punjabi)ਉਹ ਦੌਲਤ ਦਾ ਖਿਆਲ ਕਰਦਾ ਹੈ ਅਤੇ ਦੌਲਤ ਹੀ ਜਮ੍ਹਾਂ ਕਰਦਾ ਹੈ, ਹੈ ਮੇਰੇ ਸੁਦਾਗਰ ਸੰਜਣਾ! ਪ੍ਰੰਤੂ ਵਾਹਿਗੁਰੂ ਦੇ ਨਾਮ ਅਤੇ ਵਾਹਿਗੁਰੂ ਦਾ ਚਿੰਤਨ ਨਹੀਂ ਕਰਦਾ।
Fareedkot Teekaਜੋ ਧਨ ਕੀ ਉਤਪਤੀ ਕੇ ਬਨਜ ਤਥਾ ਨੌਕਰੀ ਆਦਿਕ ਸਾਧਨ ਹੈਂ, ਸੋ ਚਿਤਵਨੇ ਲਗਾ, ਔਰ ਧਨ ਕੋ ਹੀ ਇਕਤ੍ਰ ਕਰਨੇ ਲਗਾ, ਔਰ ਜਿਸ ਹਰੀ ਨੇ ਗਰਭ ਅਗਨੀ ਸੇ ਬਚਾਯਾ ਥਾ, ਤਿਸ ਹਰੀ ਕੇ ਹਰੇਕ ਪਾਪ ਕੇ ਹਰਨੇ ਵਾਲੇ ਨਾਮ ਕੋ ਨਾ ਸਮਾਲਤਾ ਭਯਾ॥
Prof. Sahib Singhਮਨੁੱਖ ਧਨ (ਹੀ) ਚਿਤਾਰਦਾ ਹੈ ਧਨ (ਹੀ) ਇਕੱਠਾ ਕਰਦਾ ਹੈ, ਤੇ ਪਰਮਾਤਮਾ ਦਾ ਨਾਮ ਕਦੇ ਭੀ ਹਿਰਦੇ ਵਿਚ ਨਹੀਂ ਵਸਾਂਦਾ।

ਪਦ ਅਰਥ ਚਿਤਵੈ = ਚਿਤਾਰਦਾ ਹੈ। ਸੰਚਵੈ = ਇਕੱਠਾ ਕਰਦਾ ਹੈ, ਜੋੜਦਾ ਹੈ। ਨ ਸਮਾਲਿ = ਨ ਸਮਾਲੇ, ਨਹੀਂ ਯਾਦ ਕਰਦਾ।

SikhNet (Spanish)Uno piensa en riquezas y las acumula, pero no acumula al Señor en su mente

ਹਰਿ ਨਾਮਾ. ਹਰਿ ਹਰਿ ਕਦੇ ਨ ਸਮਾਲੈ; ਜਿ ਹੋਵੈ ਅੰਤਿ ਸਖਾਈ ॥

har naamaa. har har kade na samaalai; ji hovai ant sakhaaee |

Sant Singh KhalsaYou never dwell upon the Name of the Lord, Har, Har, who will be your only Helper and Support in the end.
Manmohan SinghHe never remembers God's Name and the Lord Master who is to be his Helper in the end.
Manmohan Singh (Punjabi)ਉਹ ਕਦਾਚਿਤ ਵਾਹਿਗੁਰੂ ਦੇ ਨਾਮ ਅਤੇ ਸੁਆਮੀ ਮਾਲਕ ਨੂੰ ਯਾਦ ਨਹੀਂ ਕਰਦਾ, ਜੋ ਅਖੀਰ ਨੂੰ ਉਸ ਦਾ ਸਹਾਇਕ ਹੋਣਾ ਹੈ।
Fareedkot Teekaਜੋ ਅੰਤ ਮੇਂ ਮਿਤ੍ਰਤਾ ਕਰਨੇ ਵਾਲਾ ਹੋਤਾ ਹੈ, ਤਿਸ ਹਰੀ ਕੇ ਹਰਿ ਹਰਿ ਨਾਮੋਂ ਕੋ ਕਬੀ ਯਾਦ ਨਹੀਂ ਕਰਤਾ ਹੈ॥
Prof. Sahib Singh(ਮੋਹ ਵਿਚ ਫਸ ਕੇ ਮਨੁੱਖ) ਕਦੇ ਭੀ ਪਰਮਾਤਮਾ ਦਾ ਉਹ ਨਾਮ ਆਪਣੇ ਹਿਰਦੇ ਵਿਚ ਨਹੀਂ ਵਸਾਂਦਾ ਜੇਹੜਾ ਅਖ਼ੀਰ ਵੇਲੇ ਸਾਥੀ ਬਣਦਾ ਹੈ।

ਪਦ ਅਰਥ ਜਿ = ਜੇਹੜਾ। ਅੰਤਿ = ਆਖ਼ਰ ਵਿਚ। ਸਖਾਈ = ਸਹਾਈ, ਮਿੱਤਰ।

SikhNet (Spanish)Nunca medita en el Nombre del Señor, Jar, Jar, su Único Soporte al final.

Open this shabad (25 lines, Angs 76-77) →

Ang 76 of 1430