ੴ

ਸਿੱਖਬਾਣੀ · SikhBani

Ang 75

Sri Guru Granth Sahib · Siree Raag · 2 shabads, 33 lines
Translations
Shabad Guru Nanak Dev Ji Siree Raag continued from Ang 74

ਦੂਜੈ ਪਹਰੈ. ਰੈਣਿ ਕੈ ਵਣਜਾਰਿਆ ਮਿਤ੍ਰਾ; ਵਿਸਰਿ ਗਇਆ ਧਿਆਨੁ ॥

doojai paharai. rain kai vanajaariaa mitraa; visar geaa dhiaan |

Sant Singh KhalsaIn the second watch of the night, O my merchant friend, you have forgotten to meditate.
Manmohan SinghIn the second watch of the night, O merchant friend! man forgets Lord meditation.
Manmohan Singh (Punjabi)ਰਾਤ੍ਰੀ ਦੇ ਦੂਸਰੇ ਪਹਿਰੇ ਵਿੱਚ, ਹੇ ਸੁਦਾਗਰ ਸੱਜਣਾ! ਇਨਸਾਨ ਸਾਹਿਬ ਦੇ ਸਿਮਰਨ ਨੂੰ ਭੁੱਲ ਜਾਂਦਾ ਹੈ।
Fareedkot Teekaਦੂਸਰੇ ਭਾਗ ਅਵਸਥਾ ਰੂਪ ਰਾਤ੍ਰੀ ਕੇ, ਹੇ ਵਣਜਾਰੇ ਮਿਤ੍ਰ! ਜਬ ਜਨਮਾ ਤਬ ਸ੍ਰੀ ਵਾਹਿਗੁਰੂ ਜੀ ਕਾ ਧ੍ਯਾਨ ਭੂਲ ਗਯਾ॥
Prof. Sahib Singhਹਰਿ-ਨਾਮ ਦਾ ਵਣਜ ਕਰਨ ਆਏ ਹੇ ਜੀਵ ਮਿਤ੍ਰ! (ਜ਼ਿੰਦਗੀ ਦੀ) ਰਾਤ ਦੇ ਦੂਜੇ ਪਹਰ ਵਿਚ (ਸੰਸਾਰ ਵਿਚ ਜਨਮ ਲੈ ਕੇ ਜੀਵਨ ਨੂੰ ਪਰਮਾਤਮਾ ਦੇ ਚਰਨਾਂ ਵਿਚ ਉਹ) ਧਿਆਨ ਭੁੱਲ ਜਾਂਦਾ ਹੈ (ਜੋ ਉਸ ਨੂੰ ਮਾਂ ਦੇ ਪੇਟ ਵਿਚ ਰਹਿਣ ਸਮੇ ਹੁੰਦਾ ਹੈ)।
SikhNet (Spanish)En la segunda ronda de la noche, mi amigo mercader, te olvidas de tu Señor.

ਹਥੋ ਹਥਿ ਨਚਾਈਐ, ਵਣਜਾਰਿਆ ਮਿਤ੍ਰਾ; ਜਿਉ ਜਸੁਦਾ ਘਰਿ ਕਾਨੁ ॥

hatho hath nachaaeeai, vanajaariaa mitraa; jiau jasudaa ghar kaan |

Sant Singh KhalsaFrom hand to hand, you are passed around, O my merchant friend, like Krishna in the house of Yashoda.
Manmohan SinghFrom hand to hand he is handled about like Krishan in the house of Yashodha, O merchant friend!
Manmohan Singh (Punjabi)ਯਸ਼ੋਧਾ ਦੇ ਗ੍ਰਹਿ ਵਿੱਚ ਕ੍ਰਿਸ਼ਨ ਦੀ ਮਾਨਿੰਦ ਇਸ ਨੂੰ ਹੱਥੋ ਹਥੀ ਖਿਲਾਉਂਦੇ-ਟਪਾਉਂਦੇ ਹਨ, ਹੇ ਸੁਦਾਗਰ ਸੱਜਣਾ!
Fareedkot Teekaਕਬੀ ਪਿਤਾ ਔਰ ਕਬੀ ਮਾਤਾ ਤਥਾ ਔਰ ਸੰਬੰਧੀ ਜਨ ਹਾਥੋਂ ਪਰ ਉਠਾਇਕਰ (ਨਚਾਈਐ) ਪ੍ਰੇਮ ਕਰ ਉਛਲਾਵਤੇ ਹੈਂ, ਜਿਸ ਪ੍ਰਕਾਰ ਜਸੁਧਾ ਕੇ ਘਰ ਮੇਂ ਕ੍ਰਿਸ਼ਨ ਕੋ ਲਡਾਵਤੇ ਥੇ॥
Prof. Sahib Singhਹੇ ਵਣਜਾਰੇ ਮਿਤ੍ਰ! (ਜਨਮ ਲੈ ਕੇ ਜੀਵ ਘਰ ਦੇ) ਹਰੇਕ ਜੀਵ ਦੇ ਹੱਥ ਉੱਤੇ (ਇਉਂ) ਨਚਾਈਦਾ ਹੈ ਜਿਵੇਂ ਜਸੋਧਾ ਦੇ ਘਰ ਵਿਚ ਸ੍ਰੀ ਕ੍ਰਿਸ਼ਨ ਜੀ ਨੂੰ।

ਪਦ ਅਰਥ ਹਥੋ ਹਥਿ = ਹਰੇਕ (ਸੰਬੰਧੀ) ਦੇ ਹੱਥ ਵਿਚ। ਜਸੁਦਾ ਘਰਿ = ਜਸੋਦਾ ਦੇ ਘਰ ਵਿਚ {ਗੋਲਕ = ਨਿਵਾਸੀ ਨੰਦ ਦੀ ਇਸਤ੍ਰੀ ਜਸੋਦਾ ਨੇ ਸ੍ਰੀ ਕ੍ਰਿਸ਼ਨ ਜੀ ਨੂੰ ਪਾਲਿਆ ਸੀ}। ਕਾਨੁ = ਕ੍ਰਿਸ਼ਨ ਜੀ।

SikhNet (Spanish)De mano en mano eres bailoteado así como Yashodda hizo con Krishna.

ਹਥੋ ਹਥਿ ਨਚਾਈਐ ਪ੍ਰਾਣੀ; ਮਾਤ ਕਹੈ ਸੁਤੁ ਮੇਰਾ ॥

hatho hath nachaaeeai praanee; maat kahai sut meraa |

Sant Singh KhalsaFrom hand to hand, you are passed around, and your mother says, "This is my son."
Manmohan SinghIn arm the mortal is tossed about and the mother says, "this is my son".
Manmohan Singh (Punjabi)ਬਾਹਾਂ ਵਿੱਚ ਫ਼ਾਨੀ ਜੀਵ ਟਪਾਇਆ ਜਾਂਦਾ ਹੈ ਅਤੇ ਮਾਂ ਆਖਦੀ ਹੈ, "ਇਹ ਮੇਰਾ ਪੁੱਤ੍ਰ ਹੈ।"
Fareedkot Teekaਹਥੋ ਹਥੀ ਪ੍ਰਾਣੀ ਜੀਵ ਕੋ ਨਚਾਈਤਾ ਹੈ, ਮਾਤਾ ਕਹਿਤੀ ਹੈ ਮੇਰਾ ਪੁਤ੍ਰ ਹੈ।
Prof. Sahib Singh(ਨਵਾਂ ਜਨਮਿਆ) ਜੀਵ ਹਰੇਕ ਦੇ ਹੱਥ ਵਿਚ ਨਚਾਈਦਾ ਹੈ (ਖਿਡਾਈਦਾ ਹੈ), ਮਾਂ ਆਖਦੀ ਹੈ ਕਿ ਇਹ ਮੇਰਾ ਪੁੱਤਰ ਹੈ।
SikhNet (Spanish)Sí, uno es bailoteado y llevado de la mano por todas partes, y la madre orgullosa dice, este es mi hijo.

ਚੇਤਿ ਅਚੇਤ ਮੂੜ ਮਨ ਮੇਰੇ; ਅੰਤਿ ਨਹੀ ਕਛੁ ਤੇਰਾ ॥

chet achet moorr man mere; ant nahee kachh teraa |

Sant Singh KhalsaO, my thoughtless and foolish mind, think: In the end, nothing shall be yours.
Manmohan SinghO My thoughtless and stupid mind! think of God. At the last moment nothing shall be thine.
Manmohan Singh (Punjabi)ਹੇ ਮੇਰੀਏ ਬੇ-ਸਮਝ ਤੇ ਮੂਰਖ ਜਿੰਦੜੀਏ! ਵਾਹਿਗੁਰੂ ਨੂੰ ਚੇਤੇ ਕਰ। ਅਖੀਰ ਨੂੰ ਤੇਰਾ ਕੁਝ ਭੀ ਨਹੀਂ ਹੋਣਾ।
Fareedkot Teekaਹੇ (ਅਚੇਤ) ਭਜਨ ਹੀਨ (ਮੂੜ) ਅਗਯਾਤ ਮੇਰੇ ਮਨ! ਤੂੰ ਚੇਤ ਸਿਮਰਨ ਕਰ, ਕ੍ਯੋਂਕਿ ਇਸ ਘਰਿ ਮੇਂ ਤੋ ਤੇਰਾ ਅੰਤ ਕੋ ਕੁਛ ਭੀ ਨਹੀਂ ਹੈ॥
Prof. Sahib Singhਪਰ, ਹੇ ਮੇਰੇ ਗ਼ਾਫ਼ਿਲ ਮੂਰਖ ਮਨ! ਚੇਤੇ ਰੱਖ, ਅਖ਼ੀਰ ਵੇਲੇ ਕੋਈ ਭੀ ਸ਼ੈ ਤੇਰੀ ਨਹੀਂ ਬਣੀ ਰਹੇਗੀ।

ਪਦ ਅਰਥ ਅਚੇਤ ਮੂੜ ਮਨ = ਹੇ ਗ਼ਾਫ਼ਿਲ ਮੂਰਖ ਮਨ! ਚੇਤਿ = ਚੇਤੇ ਰੱਖ। ਅੰਤਿ = ਆਖ਼ਿਰ ਸਮੇ।

SikhNet (Spanish)Pero, oh mi mente inconsciente e ignorante, al final, nadie es tuyo.

ਜਿਨਿ ਰਚਿ ਰਚਿਆ. ਤਿਸਹਿ ਨ ਜਾਣੈ; ਮਨ ਭੀਤਰਿ ਧਰਿ ਗਿਆਨੁ ॥

jin rach rachiaa. tiseh na jaanai; man bheetar dhar giaan |

Sant Singh KhalsaYou do not know the One who created the creation. Gather spiritual wisdom within your mind.
Manmohan SinghThou knowest not Him, who created the creation Now gather thou wisdom within thy heart.
Manmohan Singh (Punjabi)ਤੂੰ ਉਸ ਨੂੰ ਨਹੀਂ ਸਮਝਦਾ ਜਿਸ ਨੇ ਰਚਨਾ ਰਚੀ ਹੈ। ਹੁਣ ਤੂੰ ਆਪਣੇ ਦਿਲ ਅੰਦਰ ਸਿਆਣਪ ਨੂੰ ਥਾਂ ਦੇ।
Fareedkot Teekaਜਿਸ ਨੇ ਆਕਾਸਾਦਿ ਪੰਚ ਤਤੋਂ ਕੋ (ਰਚਿ) ਬਨਾ ਕਰ ਕੇ ਤੇਰਾ ਸਰੀਰ (ਰਚਿਆ) ਬਨਾਇਆ ਹੈ ਤਿਸ ਕੋ ਤੂੰ ਨਹੀਂ ਜਾਣਤਾ, ਯਾਂ ਤੇ ਤੂੰ ਮਨ ਮੇਂ ਤਿਸ ਵਾਹਿਗੁਰੂ ਕਾ ਵੀਚਾਰੁ ਧਾਰਨੁ ਕਰ॥
Prof. Sahib Singhਜੀਵ ਆਪਣੇ ਮਨ ਵਿਚ ਉਸ ਪ੍ਰਭੂ ਨਾਲ ਡੂੰਘੀ ਸਾਂਝ ਪਾ ਕੇ ਉਸ ਨੂੰ ਚੇਤੇ ਨਹੀਂ ਕਰਦਾ, ਜਿਸਨੇ ਇਸ ਦੀ ਬਣਤਰ ਬਣਾ ਕੇ ਇਸ ਨੂੰ ਪੈਦਾ ਕੀਤਾ ਹੈ।

ਪਦ ਅਰਥ ਜਿਨਿ = ਜਿਸ (ਪਰਮਾਤਮਾ) ਨੇ। ਧਰਿ = ਧਰ ਕੇ। ਗਿਆਨੁ = ਜਾਣ-ਪਛਾਣ।

SikhNet (Spanish)No lo conoces a Él, Quien creó la creación, ni tampoco incrementas tu sabiduría en tu ser.

ਕਹੁ ਨਾਨਕ. ਪ੍ਰਾਣੀ ਦੂਜੈ ਪਹਰੈ; ਵਿਸਰਿ ਗਇਆ ਧਿਆਨੁ ॥੨॥

kahu naanak. praanee doojai paharai; visar geaa dhiaan |2|

Sant Singh KhalsaSays Nanak, in the second watch of the night, you have forgotten to meditate. ||2||
Manmohan SinghSays Nanak, in the second watch the mortal grows forgetful of Lord's meditation.
Manmohan Singh (Punjabi)ਗੁਰੂ ਜੀ ਆਖਦੇ ਹਨ, ਦੂਸਰੇ ਹਿਸੇ ਵਿੱਚ ਜੀਵ ਸਾਈਂ ਦੇ ਸਿਮਰਨ ਨੂੰ ਭੁਲਾ ਦਿੰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਅਵਸਥਾ ਰਾਤ੍ਰੀ ਕੇ ਦੂਸਰੇ ਭਾਗ ਵਿਖੇ ਜੀਵ ਕਾ ਪਰਮੇਸ੍ਵਰ ਕੀ ਤਰਫ ਸੇ ਧ੍ਯਾਨ ਵਿਸਰ ਜਾਤਾ ਭਯਾ॥੨॥☬ਅਬ ਜੁਬਾ ਅਵਸਥਾ ਕਾ ਹਾਲ ਕਹਤੇ ਹੈਂ:
Prof. Sahib Singhਨਾਨਕ ਆਖਦਾ ਹੈ- (ਜ਼ਿੰਦਗੀ ਦੀ) ਰਾਤ ਦੇ ਦੂਜੇ ਪਹਰ ਵਿਚ (ਸੰਸਾਰ ਵਿਚ ਜਨਮ ਲੈ ਕੇ) ਜੀਵ ਨੂੰ ਪ੍ਰਭੂ ਚਰਨਾਂ ਦਾ ਧਿਆਨ ਭੁੱਲ ਜਾਂਦਾ ਹੈ ॥੨॥
SikhNet (Spanish)Dice Nanak, en la segunda ronda de la noche, uno se olvida de su Señor.(2)

ਤੀਜੈ ਪਹਰੈ ਰੈਣਿ ਕੈ, ਵਣਜਾਰਿਆ ਮਿਤ੍ਰਾ; ਧਨ ਜੋਬਨ ਸਿਉ ਚਿਤੁ ॥

teejai paharai rain kai, vanajaariaa mitraa; dhan joban siau chit |

Sant Singh KhalsaIn the third watch of the night, O my merchant friend, your consciousness is focused on wealth and youth.
Manmohan SinghIn the third watch of the night, O merchant friend! man's through are fixed with (on) woman and youth.
Manmohan Singh (Punjabi)ਰਾਤ ਦੇ ਤੀਸਰੇ ਹਿਸੇ ਅੰਦਰ, ਹੈ ਸੁਦਾਗਰ ਬੇਲੀਆਂ! ਆਦਮੀ ਦੇ ਖਿਆਲ ਇਸਤ੍ਰੀ ਅਤੇ ਜੁਆਨੀ (ਉਤੇ) ਨਾਲ ਜੁੜੇ ਹੋਏ ਹਨ।
Fareedkot Teekaਤੀਸਰੇ ਭਾਗ ਅਵਸਥਾ ਰੂਪੀ ਰਾਤ੍ਰੀ ਕੇ, ਹੇ ਬਨਜਾਰੇ ਮਿਤ੍ਰ! ਜਬ ਜੀਵ ਜੋਬਨ ਅਵਸਥਾ ਕੋ ਪ੍ਰਾਪਤਿ ਭਯਾ ਤਬ ਧਨ ਤਥਾ ਜੋਬਨ ਹੀ ਸੇ ਚਿਤ ਕੋ ਲਗਾਵਤਾ ਭਯਾ॥
Prof. Sahib Singhਹਰਿ-ਨਾਮ ਦਾ ਵਣਜ ਕਰਨ ਆਏ ਹੇ ਜੀਵ ਮਿਤ੍ਰ! (ਜ਼ਿੰਦਗੀ ਦੀ) ਰਾਤ ਦੇ ਤੀਜੇ ਪਹਰ ਵਿਚ ਤੇਰਾ ਮਨ ਧਨ ਨਾਲ ਤੇ ਜਵਾਨੀ ਨਾਲ ਪਰਚ ਗਿਆ ਹੈ।
SikhNet (Spanish)En la tercera ronda de la noche tu mente está puesta en las riquezas y la belleza, oh amigo mercader.

ਹਰਿ ਕਾ ਨਾਮੁ. ਨ ਚੇਤਹੀ, ਵਣਜਾਰਿਆ ਮਿਤ੍ਰਾ; ਬਧਾ ਛੁਟਹਿ ਜਿਤੁ ॥

har kaa naam. na chetahee, vanajaariaa mitraa; badhaa chhutteh jit |

Sant Singh KhalsaYou have not remembered the Name of the Lord, O my merchant friend, although it would release you from bondage.
Manmohan SinghO merchant friend! he contemplates not over God's Name through which he can be delivered of his bondage.
Manmohan Singh (Punjabi)ਹੇ ਸੁਦਾਗਰ ਬੇਲੀਆਂ! ਉਹ ਰੱਬ ਦੇ ਨਾਮ ਦਾ ਚਿੰਤਨ ਨਹੀਂ ਕਰਦਾ, ਜਿਸ ਦੇ ਰਾਹੀਂ ਉਹ ਕੈਦ ਤੋਂ ਖਲਾਸੀ ਪਾ ਸਕਦਾ ਹੈ।
Fareedkot Teekaਹੇ ਬਨਜਾਰੇ ਮਿਤ੍ਰ ਜੀਵ! ਤੂੰ ਨਿਸਚੇ ਕਰ ਹਰੀ ਨਾਮ ਕੋ ਸਿਮਰਤਾ ਨਹੀਂ ਹੈ, ਜਿਸ ਕਰ ਮਾਯਾ ਵਾ ਜਮਾਦਿਕੋਂ ਕਾ ਬੰਧਾ ਹੂਆ ਛੂਟ ਜਾਵੈਂ॥
Prof. Sahib Singhਵਣਜਾਰੇ ਮਿਤ੍ਰ! ਤੂੰ ਪਰਮਾਤਮਾ ਦਾ ਨਾਮ ਚੇਤੇ ਨਹੀਂ ਕਰਦਾ, ਜਿਸ ਦੀ ਬਰਕਤਿ ਨਾਲ ਤੂੰ (ਧਨ ਜੋਬਨ ਦੇ ਮੋਹ ਦੇ) ਬੰਧਨਾਂ ਵਿਚੋਂ ਖ਼ਲਾਸੀ ਪਾ ਸਕੇਂ।

ਪਦ ਅਰਥ ਨ ਚੇਤਹੀ = ਤੂੰ ਨਹੀਂ ਚੇਤਦਾ। ਬਧਾ = ਬੱਧਾ, (ਧਨ ਜੋਬਨ ਦੇ ਮੋਹ ਵਿਚ) ਬੱਝਾ ਹੋਇਆ। ਜਿਤੁ = ਜਿਸ ਨਾਮ ਦੀ ਰਾਹੀਂ।

SikhNet (Spanish)No recuerdas el Nombre del Señor, a través del Cual, uno es liberado de sus amarras.

ਹਰਿ ਕਾ ਨਾਮੁ. ਨ ਚੇਤੈ ਪ੍ਰਾਣੀ; ਬਿਕਲੁ ਭਇਆ ਸੰਗਿ ਮਾਇਆ ॥

har kaa naam. na chetai praanee; bikal bheaa sang maaeaa |

Sant Singh KhalsaYou do not remember the Name of the Lord, and you become confused by Maya.
Manmohan SinghThe mortal remembers not God's Name and has become perplexed with the worldly valuables.
Manmohan Singh (Punjabi)ਫ਼ਾਨੀ ਜੀਵ ਰੱਬ ਦੇ ਨਾਮ ਦਾ ਸਿਮਰਨ ਨਹੀਂ ਕਰਦਾ ਅਤੇ ਸੰਸਾਰੀ ਪਦਾਰਥਾਂ ਨਾਲ ਵਿਆਕੁਲ ਹੋ ਗਿਆ ਹੈ।
Fareedkot Teekaਮਾਇਆ ਬੰਧਨ ਕਰ (ਬਿਕਲੁ) ਬ੍ਯਾਕੁਲ ਹੋਤਾ ਭਇਆ, ਤਿਸ ਕਰ (ਪ੍ਰਾਣੀ) ਜੀਵ ਹਰਿ ਨਾਮ ਕੋ ਨਹੀਂ ਸਿਮਰਨ ਕਰਤਾ॥
Prof. Sahib Singhਜੀਵ ਮਾਇਆ (ਦੇ ਮੋਹ) ਵਿਚ ਇਤਨਾ ਡੌਰ-ਭੌਰਾ ਹੋ ਜਾਂਦਾ ਹੈ ਕਿ ਇਹ ਪਰਮਾਤਮਾ ਦਾ ਨਾਮ ਚੇਤੇ ਨਹੀਂ ਕਰਦਾ,

ਪਦ ਅਰਥ ਬਿਕਲੁ = ਵਿਆਕੁਲ, ਮਤਿ-ਹੀਣ।

SikhNet (Spanish)Si no recuerdas el Nombre del Señor, el juego de la vida te lo va a ganar Maya con sus trampas y engaños.

ਧਨ ਸਿਉ ਰਤਾ, ਜੋਬਨਿ ਮਤਾ; ਅਹਿਲਾ ਜਨਮੁ ਗਵਾਇਆ ॥

dhan siau rataa, joban mataa; ahilaa janam gavaaeaa |

Sant Singh KhalsaRevelling in your riches and intoxicated with youth, you waste your life uselessly.
Manmohan SinghHe is imbued with wife's love and is intoxicated with his youth. Thus he wastes his life in vain.
Manmohan Singh (Punjabi)ਉਹ ਵਹੁਟੀ ਦੀ ਪ੍ਰੀਤ ਨਾਲ ਰੰਗਿਆ ਅਤੇ ਜੁਆਨੀ ਨਾਲ ਮਤਵਾਲਾ ਹੋਇਆ ਹੋਇਆ ਹੈ। ਇਸ ਤਰ੍ਹਾਂ ਉਹ ਆਪਣਾ ਜੀਵਨ ਬੇਅਰਥ ਵੰਞਾ ਲੈਂਦਾ ਹੈ।
Fareedkot Teekaਧਨ ਕੇ ਸੰਗ (ਰਤਾ) ਰੰਗਾ ਹੂਆ ਜੋਬਨ ਕੇ ਮਦ ਕਰ ਮਸਤ ਰਹਿਤਾ ਹੈ, ਤਿਸ ਕਰ ਤੈਨੇ (ਅਹਿਲਾ) ਸੁੰਦਰ ਵਾ ਵ੍ਯਰਥ ਹੀ ਅਪਨਾ ਜਨਮੁ ਗਵਾਇਆ ਹੈ॥
Prof. Sahib Singhਧਨ ਦੇ ਰੰਗ ਵਿਚ ਰੰਗਿਆ ਜਾਂਦਾ ਹੈ, ਜਵਾਨੀ (ਦੇ ਨਸ਼ੇ) ਵਿਚ ਮਸਤਿਆ ਜਾਂਦਾ ਹੈ, (ਤੇ ਇਸ ਤਰ੍ਰਾਂ) ਸ੍ਰੇਸ਼ਟ ਮਨੁੱਖਾ ਜਨਮ ਗਵਾ ਲੈਂਦਾ ਹੈ।

ਪਦ ਅਰਥ ਰਤਾ = ਰੱਤਾ, ਰੰਗਿਆ ਹੋਇਆ। ਜੋਬਨਿ = ਜੋਬਨ (ਦੇ ਨਸ਼ੇ) ਵਿਚ। ਅਹਿਲਾ = ਆਹਲਾ, ਵਧੀਆ, ਸ੍ਰੇਸ਼ਟ।

SikhNet (Spanish)Regocijándote de tus riquezas y gozando de las bellezas de la tierra, tu vida se desperdicia.

ਧਰਮ ਸੇਤੀ. ਵਾਪਾਰੁ ਨ ਕੀਤੋ; ਕਰਮੁ. ਨ ਕੀਤੋ ਮਿਤੁ ॥

dharam setee. vaapaar na keeto; karam. na keeto mit |

Sant Singh KhalsaYou have not traded in righteousness and Dharma; you have not made good deeds your friends.
Manmohan SinghWith virtue he has not trade and good actions he has not make his friend.
Manmohan Singh (Punjabi)ਨੇਕੀ ਨਾਲ ਉਸ ਨੇ ਵਣਜ ਨਹੀਂ ਕੀਤਾ ਅਤੇ ਚੰਗੇ ਅਮਲ ਉਸ ਨੇ ਆਪਣੇ ਯਾਰ ਨਹੀਂ ਬਣਾਏ।
Fareedkot Teeka(ਧਰਮ ਸੇਤੀ) ਧਰਮ ਕੇ ਸਾਥ ਬਯੋਪਾਰ ਨਹੀਂ ਕੀਆ ਅਰਥਾਤ ਆਪ ਧਰਮ ਕਰਨਾ, ਪੁਨਃ ਔਰੋਂ ਕੋ ਧਰਮ ਕਰਨੇ ਕਾ ਉਪਦੇਸ ਦੇਨਾ, ਏਹ ਧਰਮ ਕਾ ਬ੍ਯੋਪਾਰ ਹੈ। ਸੋ ਐਸਾ ਧਰਮ ਕਾ ਬ੍ਯੋਪਾਰ ਭੀ ਨਹੀਂ ਕੀਆ ਹੈ। ਪੁਨਃ ਐਸਾ ਕਰਮ ਭੀ ਨਹੀਂ ਕੀਆ ਜੋ ਮਿਤ੍ਰ ਕਰਮ ਹੋ, ਜੋ ਨਿਸਕਾਮਤਾ ਸੇ ਈਸ੍ਵਰ ਨਮਿਤ ਕਰਮ ਕੀਆ ਜਾਤਾ ਹੈ, ਸੋ ਮਿਤ੍ਰ ਕਰਮ ਕਹਾਵਤਾ ਹੈ॥
Prof. Sahib Singhਨਾਹ ਇਸ ਨੇ ਧਰਮ (ਭਾਵ, ਹਰਿ ਨਾਮ ਸਿਮਰਨ) ਦਾ ਵਾਪਾਰ ਕੀਤਾ, ਤੇ ਨਾਹ ਹੀ ਇਸ ਨੇ ਉੱਚੇ ਆਤਮਕ ਜੀਵਨ ਨੂੰ ਆਪਣਾ ਮਿੱਤਰ ਬਣਾਇਆ।

ਪਦ ਅਰਥ ਕਰਮੁ = ਸ੍ਰੇਸ਼ਟ ਕਰਮ, ਉੱਚਾ ਆਚਰਨ।

SikhNet (Spanish)No te conservas en tu Fe y no te relacionas con actos Santos.

ਕਹੁ ਨਾਨਕ. ਤੀਜੈ ਪਹਰੈ ਪ੍ਰਾਣੀ; ਧਨ ਜੋਬਨ ਸਿਉ ਚਿਤੁ ॥੩॥

kahu naanak. teejai paharai praanee; dhan joban siau chit |3|

Sant Singh KhalsaSays Nanak, in the third watch of the night, your mind is attached to wealth and youth. ||3||
Manmohan SinghSays, Nanak, in the third watch, man's mind is attached to wealth and youth.
Manmohan Singh (Punjabi)ਗੁਰੂ ਜੀ ਆਖਦੇ ਹਨ, ਤੀਜੇ ਹਿਸੇ ਅੰਦਰ ਇਨਸਾਨ ਦਾ ਮਨ ਦੌਲਤ ਤੇ ਜੁਆਨੀ ਨਾਲ ਜੁੜਿਆ ਹੋਇਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਪ੍ਰਾਣੀ! ਅਵਸਥਾ ਕੇ ਤੀਸਰੇ ਭਾਗ ਮੇਂ ਜੀਉ ਧਨ ਔਰ ਜੋਬਨ ਕੇ ਸਾਥ ਚਿਤ ਕੋ ਲਗਾਵਤਾ ਭਯਾ॥੩॥
Prof. Sahib Singhਨਾਨਕ ਆਖਦਾ ਹੈ- (ਜ਼ਿੰਦਗੀ ਦੀ ਰਾਤ ਦੇ) ਤੀਜੇ ਪਹਰ ਵਿਚ ਜੀਵ ਨੇ ਧਨ ਨਾਲ ਤੇ ਜਵਾਨੀ ਨਾਲ ਹੀ ਚਿੱਤ ਜੋੜੀ ਰੱਖਿਆ ॥੩॥
SikhNet (Spanish)Porque, dice Nanak, en la tercera ronda de la noche, tu mente se concentra en riquezas y belleza. (3)

ਚਉਥੈ ਪਹਰੈ ਰੈਣਿ ਕੈ. ਵਣਜਾਰਿਆ ਮਿਤ੍ਰਾ; ਲਾਵੀ ਆਇਆ ਖੇਤੁ ॥

chauthai paharai rain kai. vanajaariaa mitraa; laavee aaeaa khet |

Sant Singh KhalsaIn the fourth watch of the night, O my merchant friend, the Grim Reaper comes to the field.
Manmohan SinghIn the fourth watch of the night O my merchant friend! the reaper comes to the field.
Manmohan Singh (Punjabi)ਰਾਤ੍ਰੀ ਦੇ ਚੋਥੇ ਹਿਸੇ ਵਿੱਚ, ਹੈ ਮੇਰੇ ਸੁਦਾਗਰ ਬੇਲੀਆਂ! ਵਾਢਾ ਪੈਲੀ ਵਿੱਚ ਆ ਜਾਂਦਾ ਹੈ।
Fareedkot Teekaਚੌਥੇ ਭਾਗ ਅਵਸਥਾ ਰੂਪੀ ਰਾਤ੍ਰੀ ਕੇ, ਹੇ ਬਨਜਾਰੇ ਮਿਤ੍ਰ! ਸਰੀਰ ਰੂਪੀ ਖੇਤ੍ਰ (ਲਾਵੀ ਆਇਆ) ਲਾਵਿਓਂ ਕੇ ਕਾਟਨੇ ਲਾਇਕ ਹੋਤਾ ਭਯਾ, ਭਾਵ ਏਹ ਕਿ ਬ੍ਰਿਧਿ ਅਵਸਥਾ ਭੀ ਔਰ ਜਮਦੂਤ ਰੂਪੀ ਲਾਵਿਓਂ ਕਰ ਕੇ ਪ੍ਰਾਣੋਂ ਕੇ ਵਿਯੋਗ ਕਾ ਸਮ੍ਯ ਨਿਕਟ ਹੂਆ॥
Prof. Sahib Singhਹਰਿ-ਨਾਮ ਦਾ ਵਣਜ ਕਰਨ ਆਏ ਹੇ ਜੀਵ-ਮ੍ਰਿਤ! (ਜ਼ਿੰਦਗੀ ਦੀ) ਰਾਤ ਦੇ ਚੌਥੇ ਪਹਰ (ਭਾਵ, ਬੁਢੇਪਾ ਆ ਜਾਣ ਤੇ) (ਸਰੀਰ-) ਖੇਤ ਨੂੰ ਵੱਢਣ ਵਾਲਾ (ਜਮ) ਆ ਪਹੁੰਚਿਆ।

ਪਦ ਅਰਥ ਲਾਵੀ = ਫ਼ਸਲ ਕੱਟਣ ਵਾਲਾ, ਵਾਢਾ, ਜਮਦੂਤ।

SikhNet (Spanish)En la cuarta ronda de la Noche, la cosecha es recogida, oh, mi amigo mercader.

ਜਾ ਜਮਿ ਪਕੜਿ ਚਲਾਇਆ, ਵਣਜਾਰਿਆ ਮਿਤ੍ਰਾ; ਕਿਸੈ. ਨ ਮਿਲਿਆ ਭੇਤੁ ॥

jaa jam pakarr chalaaeaa, vanajaariaa mitraa; kisai. na miliaa bhet |

Sant Singh KhalsaWhen the Messenger of Death seizes and dispatches you, O my merchant friend, no one knows the mystery of where you have gone.
Manmohan SinghWhen death's mymidon seizes and dispatches him, O my merchant friend! no one comes to know the mystery.
Manmohan Singh (Punjabi)ਜਦ ਮੌਤ ਦਾ ਫਰਿਸ਼ਤਾ, ਉਸ ਨੂੰ ਫੜ ਕੇ ਤੋਰ ਦਿੰਦਾ ਹੈ, ਹੈ ਮੇਰੇ ਸੁਦਾਗਰ ਬੇਲੀਆਂ! ਕਿਸੇ ਨੂੰ ਭੀ ਭੇਦ ਦਾ ਪਤਾ ਨਹੀਂ ਲੱਗਦਾ।
Fareedkot Teekaਹੇ ਬਨਜਾਰੇ ਮਿਤ੍ਰ! ਜਬ ਜਮ ਨੇ ਜੀਵ ਕੋ ਪਕੜ ਕਰ ਆਗੇ ਲਾਇ ਲੀਆ, ਤਬ ਇਹ ਭੇਤ ਕਿਸੀ ਕੋ ਭੀ ਨਾ ਮਿਲਾ ਕਿ ਜੀਵ ਕਹਾਂ ਗਿਆ ਹੈ॥
Prof. Sahib Singhਹੇ ਵਣਜਾਰੇ ਮਿਤ੍ਰ! ਜਦੋਂ ਜਮ ਨੇ (ਆ ਕੇ ਜੀਵਾਤਮਾ ਨੂੰ) ਫੜ ਕੇ ਅੱਗੇ ਲਾ ਲਿਆ ਤਾਂ ਕਿਸੇ (ਸਬੰਧੀ) ਨੂੰ ਸਮਝ ਨਾਹ ਪਈ ਕਿ ਇਹ ਕੀਹ ਹੋਇਆ।

ਪਦ ਅਰਥ ਜਮਿ = ਜਮ ਨੇ। ਨ ਮਿਲਿਆ ਭੇਤੁ = ਸਮਝ ਨ ਪਈ।

SikhNet (Spanish)Cuando Yama, el mensajero de la muerte, viene a recogerte, nadie conoce el misterioso lugar a donde serás llevado.

ਭੇਤੁ ਚੇਤੁ ਹਰਿ. ਕਿਸੈ ਨ ਮਿਲਿਓ; ਜਾ ਜਮਿ ਪਕੜਿ ਚਲਾਇਆ ॥

bhet chet har. kisai na milio; jaa jam pakarr chalaaeaa |

Sant Singh KhalsaSo think of the Lord! No one knows this secret, of when the Messenger of Death will seize you and take you away.
Manmohan SinghThis secret, when death's minister is to capture and take away the mortal has been given to none. So think of God's O Man
Manmohan Singh (Punjabi)ਇਸ ਰਾਜ਼ ਦਾ, ਕਿ ਕਦੋ ਮੌਤ ਦੇ ਦੂਤ ਨੇ ਪ੍ਰਾਣੀ ਨੂੰ ਫੜ ਕੇ ਅਗੇ ਧੱਕ ਦੇਣਾ ਹੈ, ਕਿਸੇ ਨੂੰ ਭੀ ਪਤਾ ਨਹੀਂ ਲੱਗਾ। ਸੋ ਹਰੀ ਨੂੰ ਚੇਤੇ ਕਰ, ਹੇ ਬੰਦੇ!
Fareedkot Teekaਜਬ ਜਮ ਨੇ ਪਕੜ ਕਰ ਆਗੇ ਚਲਾਇ ਲੀਆ, ਤਬ ਭੇਤੁ ਕਿਸੀ ਕੋ ਕਦੀ ਨਹੀਂ ਮਿਲਾ ਹੈ ਕਿ ਜੀਉ ਕਹਾਂ ਗ੍ਯਾ, ਤਾਂ ਤੇ ਤੂੰ ਹਰੀ ਕੋ (ਚੇਤੁ) ਸਿਮਰੁ॥
Prof. Sahib Singhਪਰਮਾਤਮਾ ਦੇ ਇਸ ਹੁਕਮ ਤੇ ਭੇਤ ਦੀ ਕਿਸੇ ਨੂੰ ਸਮਝ ਨ ਪੈ ਸਕੀ, ਜਦੋਂ ਜਮ ਨੇ (ਜੀਵਾਤਮਾ ਨੂੰ) ਫੜ ਕੇ ਅੱਗੇ ਲਾ ਲਿਆ।

ਪਦ ਅਰਥ ਚੇਤੁ = ਚਿੱਤ, ਇਰਾਦਾ। ਜਾ = ਜਦੋਂ।

SikhNet (Spanish)El Misterio del Señor nadie lo conoce, cuando Yama viene por ti.

ਝੂਠਾ ਰੁਦਨੁ ਹੋਆ ਦੋੁਆਲੈ; ਖਿਨ ਮਹਿ ਭਇਆ ਪਰਾਇਆ ॥

jhootthaa rudan hoaa duoaalai; khin meh bheaa paraaeaa |

Sant Singh KhalsaAll your weeping and wailing then is false. In an instant, you become a stranger.
Manmohan SinghFalse is the lamentation around him. In a moment the mortal becomes an alien.
Manmohan Singh (Punjabi)ਕੂੜਾ ਹੈ ਵਿਰਲਾਪ ਉਸ ਦੇ ਦੁਆਲੇ। ਇਕ ਮੁਹਤ ਵਿੱਚ ਪ੍ਰਾਣੀ ਪ੍ਰਦੇਸੀ ਹੋ ਜਾਂਦਾ ਹੈ।
Fareedkot Teeka(ਦਆਲੈ) ਚੌਫੇਰੇ ਝੂਠਾ ਹੀ ਰੁਦਨ ਹੋਤਾ ਭਯਾ, ਭਾਵ ਏਹ ਕਿ ਲੋਕਾਚਾਰੀ ਰੁਦਨ ਹੋਤਾ ਹੈ ਪ੍ਰਾਣੋਂ ਕੇ ਵਿਜੋਗ ਕਾਲ ਕਾ ਜੋ ਖਿਨ ਹੈ ਜਿਸ ਕੋ ਅਪਨਾ ਪਰਮ ਪ੍ਯਾਰਾ ਸਨਬੰਧੀ ਮਾਨਤੇ ਥੇ, ਉਸੀ ਖਿਨ ਮੇਂ ਸੋ ਪਰਾਇਆ ਹੋ ਜਾਤਾ ਭਯਾ॥
Prof. Sahib Singhਤਾਂ (ਉਸ ਦੇ ਮਿਰਤਕ ਸਰੀਰ ਦੇ) ਦੁਆਲੇ ਵਿਅਰਥ ਰੋਣ-ਕੁਰਲਾਣ ਸ਼ੁਰੂ ਹੋ ਗਿਆ। (ਉਹ ਜਿਸ ਨੂੰ ਸਾਰੇ ਹੀ ਸੰਬੰਧੀ 'ਮੇਰਾ, ਮੇਰਾ' ਕਿਹਾ ਕਰਦੇ ਸਨ) ਇਕ ਖਿਨ ਵਿਚ ਹੀ ਓਪਰਾ ਹੋ ਗਿਆ।

ਪਦ ਅਰਥ ਦਆਲੈ = ਚੁਫੇਰੇ {ਨੋਟ: ਲਫ਼ਜ਼ ਦਆਲੈ ਦੇ ਅੱਖਰ 'ਦ' ਦੇ ਨਾਲ ਦੋ ਲਗਾ ਹਨ: (ੋ) ਅਤੇ (ੁ) ਅਸਲ ਲਫ਼ਜ਼ ਹੈ 'ਦੁਆਲੈ', ਇੱਥੇ ਪੜ੍ਹਨਾ ਹੈ ਦੋਆਲੈ}।

SikhNet (Spanish)Falsos son los lamentos por tu muerte, en un sólo instante te conviertes en un extraño.

ਸਾਈ ਵਸਤੁ ਪਰਾਪਤਿ ਹੋਈ; ਜਿਸੁ ਸਿਉ ਲਾਇਆ ਹੇਤੁ ॥

saaee vasat paraapat hoee; jis siau laaeaa het |

Sant Singh KhalsaYou obtain exactly what you have longed for.
Manmohan SinghHe obtains just the thing with which he has enshrined affection.
Manmohan Singh (Punjabi)ਉਸ ਨੂੰ ਐਨ ਉਹੀ ਚੀਜ਼ ਮਿਲ ਜਾਂਦੀ ਹੈ ਜਿਸ ਨਾਲ ਉਸ ਨੇ ਪ੍ਰੀਤ ਪਾਈ ਹੋਈ ਹੈ।
Fareedkot Teekaਔਰ ਜੀਵ ਕੋ ਲੋਕਾਂਤਰ ਮੇਂ ਭੀ (ਸਾਈ) ਸੋਈ ਬਸਤੂ ਪ੍ਰਾਪਤਿ ਹੋਤੀ ਭਈ, ਜਿਸ ਬਸਤੁ ਕੇ ਸਾਥ ਇਸ ਲੋਕ ਮੇਂ ਪ੍ਰੇਮ ਲਗਾਇਆ ਥਾ॥
Prof. Sahib Singhਜਿਸ ਨਾਲ (ਸਾਰੀ ਉਮਰ) ਮੋਹ ਕੀਤੀ ਰੱਖਿਆ (ਤੇ ਉਸ ਦੇ ਅਨੁਸਾਰ ਜੋ ਜੋ ਕਰਮ ਕੀਤੇ, ਅੰਤ ਵੇਲੇ) ਉਹ ਕੀਤੀ ਕਮਾਈ ਸਾਹਮਣੇ ਆ ਗਈ (ਪ੍ਰਾਪਤ ਹੋ ਗਈ)।

ਪਦ ਅਰਥ ਹੇਤੁ = ਹਿਤ, ਪਿਆਰ।

SikhNet (Spanish)Sólo recibes lo que has añorado toda tu vida.

ਕਹੁ ਨਾਨਕ. ਪ੍ਰਾਣੀ ਚਉਥੈ ਪਹਰੈ; ਲਾਵੀ ਲੁਣਿਆ ਖੇਤੁ ॥੪॥੧॥

kahu naanak. praanee chauthai paharai; laavee luniaa khet |4|1|

Sant Singh KhalsaSays Nanak, in the fourth watch of the night, O mortal, the Grim Reaper has harvested your field. ||4||1||
Manmohan SinghSays Nanak, in the fourthly watch, O mortal! the reap-man has reaped the field.
Manmohan Singh (Punjabi)ਗੁਰੂ ਜੀ ਫੁਰਮਾਉਂਦੇ ਹਨ, ਚੋਥੇ ਭਾਗ ਅੰਦਰ, ਹੈ ਜੀਵ! ਲਾਵੇ ਨੇ ਪੈਲੀ ਨੂੰ ਵੱਢ ਸੁਟਿਆ ਹੈ।
Fareedkot Teekaਸ੍ਰੀ ਗੁਰੂ ਨਾਨਕ ਦੇਵ ਜੀ ਕਹਤੇ ਹੈਂ: ਚੌਥੀ ਅਵਸਥਾ ਮੇਂ ਜਮਦੂਤ ਰੂਪੀ ਲਾਵਿਓਂ ਨੇ ਸਰੀਰ ਰੂਪੀ ਖੇਤ੍ਰ ਕੋ (ਲੁਣਿਆ) ਕਾਟ ਲੀਆ, ਭਾਵ ਏਹ ਕਿ ਸਰੀਰ ਔਰੁ ਪਰਾਣੋਂ ਕਾ ਵਿਜੋਗ ਕਰ ਦੀਆ ॥੪॥੧॥☬ਜਬ ਏਕ ਸਬਦ ਸ੍ਰੀ ਗੁਰੂ ਜੀ ਕੇ ਮੁਖਾਰਵਿੰਦ ਸੇ ਉਸ ਬਨਜਾਰਿਓਂ ਕੇ ਨਾਇਕ ਨੈ ਸ੍ਰਵਨ ਕੀਆ, ਤਬ ਤਿਸ ਕੋ ਬੈਰਾਗ ਉਤਪਤਿ ਹੂਆ ਔਰ ਮੋਹ ਸੇ ਉਪਰਾਮ ਹੋ ਕਰ ਕਛੂਕ ਸਾਂਤੀ ਭੀ ਪ੍ਰਾਪਤਿ ਭਈ। ਤਿਸ ਕੋ ਪੂਰਨ ਸਾਂਤੀ ਦੇਨੇ ਨਮਿਤ ਸ੍ਰੀ ਗੁਰੂ ਮਹਾਰਾਜ ਅਪਨੀ ਕ੍ਰਿਪਾ ਦ੍ਰਿਸ਼਼ਟੀ ਸਹਿਤ, ਪੁਨਾ: ਪਹਿਰਿਓਂ ਹੀ ਕੇ ਰੂਪਕ ਮੇਂ ਪ੍ਰਕਾਰਾਂਤ੍ਰ ਤੇ ਦੂਸਰਾ ਸਬਦ ਉਚਾਰਤੇ ਭਏ:
Prof. Sahib Singhਨਾਨਕ ਆਖਦਾ ਹੈ- (ਜ਼ਿੰਦਗੀ ਦੀ ਰਾਤ ਦੇ) ਚੌਥੇ ਪਹਰ (ਭਾਵ, ਬੁਢੇਪਾ ਆ ਜਾਣ ਤੇ ਫ਼ਸਲ) ਵੱਢਣ ਵਾਲੇ (ਜਮਦੂਤ) ਨੇ (ਸਰੀਰ-) ਖੇਤ ਨੂੰ ਆ ਕੱਟਿਆ ॥੪॥੧॥

ਪਦ ਅਰਥ ਲੁਣਿਆ = ਕੱਟਿਆ ॥੪॥੧॥

SikhNet (Spanish)Dice Nanak, en la cuarta ronda de la noche la cosecha de uno es cegada.(4-1)

Open this shabad (26 lines, Angs 74-75) →

Shabad Guru Nanak Dev Ji Siree Raag continues on Ang 76

ਸਿਰੀਰਾਗੁ ਮਹਲਾ ੧ ॥

sireeraag mahalaa 1 |

Sant Singh KhalsaSiree Raag, First Mehl:
Manmohan SinghSri Rag, First Guru.
Manmohan Singh (Punjabi)ਸਿਰੀ ਰਾਗ, ਪਹਿਲੀ ਪਾਤਸ਼ਾਹੀ।
SikhNet (Spanish)Siri Rag, Mejl Guru Nanak, Primer Canal Divino.

ਪਹਿਲੈ ਪਹਰੈ ਰੈਣਿ ਕੈ. ਵਣਜਾਰਿਆ ਮਿਤ੍ਰਾ; ਬਾਲਕ ਬੁਧਿ ਅਚੇਤੁ ॥

pahilai paharai rain kai. vanajaariaa mitraa; baalak budh achet |

Sant Singh KhalsaIn the first watch of the night, O my merchant friend, your innocent mind has a child-like understanding.
Manmohan SinghIn the first watch of the night, O merchant friend! the child has immature understanding.
Manmohan Singh (Punjabi)ਰਾਤ ਦੇ ਪਹਿਲੇ ਭਾਗ ਵਿੱਚ, ਹੈ ਸੁਦਾਗਰ ਸੱਜਣਾ! ਬੱਚੇ ਦੀ ਗ਼ਾਫਲ ਮੱਤ ਹੁੰਦੀ ਹੈ।
Fareedkot Teekaਹੇ ਬਨਜਾਰੇ ਮਿਤ੍ਰ! ਅਵਸਥਾ ਰੂਪੀ ਰਾਤ੍ਰੀ ਕੇ ਪ੍ਰਿਥਮ ਭਾਗ ਅਰਥਾਤ ਬਾਲ ਅਵਸਥਾ ਮੇਂ ਬਾਲਕ ਬੁੱਧੀ ਹੋਤੀ ਹੈ, ਸੋ ਬਾਲ ਬੁਧੀ ਕੈਸੀ ਹੈ? (ਅਚੇਤੁ) ਅਗ੍ਯਾਤ ਹੈ। ਭਾਵ ਏਹ ਕਿ ਅਪਨੇ ਤਥਾ ਪਰਾਏ ਕੀ ਸਮਝ ਨਹੀਂ ਹੋਤੀ ਹੈ॥
Prof. Sahib Singhਹਰਿ-ਨਾਮ ਦਾ ਵਣਜ ਕਰਨ ਆਏ ਹੇ ਜੀਵ-ਮਿਤ੍ਰ! (ਜ਼ਿੰਦਗੀ ਦੀ) ਰਾਤ ਦੇ ਪਹਿਲੇ ਪਹਰ ਵਿਚ (ਜੀਵ) ਬਾਲਕਾਂ ਦੀ ਅਕਲ ਵਾਲਾ (ਅੰਞਾਣ) ਹੁੰਦਾ ਹੈ। (ਨਾਮ ਸਿਮਰਨ ਵਲੋਂ) ਬੇ-ਪਰਵਾਹ ਰਹਿੰਦਾ ਹੈ।

ਪਦ ਅਰਥ ਬਾਲਕ ਬੁਧਿ = ਬਾਲਕ ਜਿਤਨੀ ਬੁਧਿ ਰੱਖਣ ਵਾਲਾ ਜੀਵ। ਅਚੇਤੁ = ਬੇ-ਪਰਵਾਹ।

SikhNet (Spanish)En la primera ronda de la noche tu mente infantil está muy inconsciente, oh mi amigo mercader.

ਖੀਰੁ ਪੀਐ ਖੇਲਾਈਐ, ਵਣਜਾਰਿਆ ਮਿਤ੍ਰਾ; ਮਾਤ ਪਿਤਾ ਸੁਤ ਹੇਤੁ ॥

kheer peeai khelaaeeai, vanajaariaa mitraa; maat pitaa sut het |

Sant Singh KhalsaYou drink milk, and you are fondled so gently, O my merchant friend.
Manmohan SinghThe baby quaffs milk and is fondled, O my merchant friend! The mother and father love their child.
Manmohan Singh (Punjabi)ਬਾਲਕ ਦੁੱਧ ਪੀਦਾ ਹੈ ਅਤੇ ਲਾਡ ਲਡਾਇਆ ਜਾਂਦਾ ਹੈ, ਹੈ ਮੇਰੇ ਸੁਦਾਗਰ ਬੇਲੀਆਂ! ਅੰਮੜੀ ਤੇ ਬਾਬਲ ਆਪਣੇ ਬੱਚੇ ਨੂੰ ਪਿਆਰ ਕਰਦੇ ਹਨ।
Fareedkot Teekaਮਾਤਾ ਕਾ (ਖੀਰੁ) ਦੂਧੁ ਪੀਤਾ ਹੈ ਔਰ ਸਭ ਸੰਬੰਧੀਓਂ ਕਰ ਖਿਲਾਈਤਾ ਹੈ, ਮਾਤਾ ਪਿਤਾ ਅਪਨੇ ਪੁਤ੍ਰ ਮੇਂ (ਹੇਤੁ) ਮੋਹ ਕਰਤੇ ਹੈਂ॥
Prof. Sahib Singhਹੇ ਵਣਜਾਰੇ ਮਿਤ੍ਰ! (ਬਾਲ ਉਮਰੇ ਜੀਵ ਮਾਂ ਦਾ) ਦੁੱਧ ਪੀਂਦਾ ਹੈ ਤੇ ਖੇਡਾਂ ਵਿਚ ਹੀ ਪਰਚਾਈਦਾ ਹੈ, (ਉਸ ਉਮਰੇ) ਮਾਪਿਆਂ ਦਾ (ਆਪਣੇ) ਪੁੱਤਰ ਨਾਲ (ਬੜਾ) ਪਿਆਰ ਹੁੰਦਾ ਹੈ।

ਪਦ ਅਰਥ ਖੀਰੁ = ਦੁੱਧ। ਸੁਤ ਹੇਤੁ = ਪੁੱਤਰ ਦਾ ਪਿਆਰ।

SikhNet (Spanish)Tú mamas leche y te acurrucan tus padres y te aman pues te sienten su hijo.

ਮਾਤ ਪਿਤਾ ਸੁਤ ਨੇਹੁ ਘਨੇਰਾ; ਮਾਇਆ ਮੋਹੁ ਸਬਾਈ ॥

maat pitaa sut nehu ghaneraa; maaeaa mohu sabaaee |

Sant Singh KhalsaThe mother and father love their child so much, but in Maya, all are caught in emotional attachment.
Manmohan SinghThe mother and father greatly love their son. Everyone is engrossed in mammon's attachment.
Manmohan Singh (Punjabi)ਮਾਂ ਅਤੇ ਪਿਉ ਪੁੱਤ੍ਰ ਨੂੰ ਬਹੁਤ ਪਿਆਰ ਕਰਦੇ ਹਨ। ਹਰਜਣਾ ਮੋਹਨੀ ਦੀ ਲਗਨ ਅੰਦਰ ਖਚਤ ਹੈ।
Fareedkot Teekaਮਾਤਾ ਪਿਤਾ ਕਾ ਪੁਤ੍ਰ ਮੇਂ ਬਹੁਤਾ ਹੀ ਪ੍ਰੇਮ ਹੈ, ਇਸੀ ਤਰਾਂ ਮਾਇਆ ਕੇ ਮੋਹ ਮੇਂ (ਸਬਾਈ) ਸੰਪੂਰਣ ਸ੍ਰਿਸ੍ਟੀ ਬਾਂਧੀ ਹੂਈ ਹੈ॥
Prof. Sahib Singhਮਾਂ ਪਿਉ ਦਾ ਪੁੱਤਰ ਨਾਲ ਬਹੁਤ ਪਿਆਰ ਹੁੰਦਾ ਹੈ। ਮਾਇਆ ਦਾ (ਇਹ) ਮੋਹ ਸਾਰੀ ਸ੍ਰਿਸ਼ਟੀ ਨੂੰ (ਹੀ ਵਿਆਪ ਰਿਹਾ ਹੈ)।

ਪਦ ਅਰਥ ਘਨੇਰਾ = ਬਹੁਤ। ਸਬਾਈ = ਸਾਰੀ ਸ੍ਰਿਸ਼ਟੀ ਨੂੰ।

SikhNet (Spanish)Ellos se apegan a ti y tú a ellos, pero todo apego es ilusión, pura Maya.

ਸੰਜੋਗੀ ਆਇਆ ਕਿਰਤੁ ਕਮਾਇਆ; ਕਰਣੀ ਕਾਰ ਕਰਾਈ ॥

sanjogee aaeaa kirat kamaaeaa; karanee kaar karaaee |

Sant Singh KhalsaBy the good fortune of good deeds done in the past, you have come, and now you perform actions to determine your future.
Manmohan SinghBy virtue of good fortune and deeds done in the past, the mortal has come in this world and is now doing deeds for his future mode of life.
Manmohan Singh (Punjabi)ਚੰਗੇ ਭਾਗਾਂ ਅਤੇ ਪੂਰਬਲੇ ਕੀਤੇ ਕਰਮਾਂ ਦੀ ਬਦੌਲਤ, ਪ੍ਰਾਣੀ ਸੰਸਾਰ ਅੰਦਰ ਆਇਆ ਹੈ ਅਤੇ ਹੁਣ ਆਪਣੀ ਅਗਲੀ ਜੀਵਨ ਰਹੁ-ਰੀਤੀ ਲਈ ਕੰਮ ਕਰ ਰਿਹਾ ਹੈ।
Fareedkot Teekaਜੋ ਪੂਰਬ ਜਨਮ ਮੇਂ (ਕਿਰਤੁ) ਕਰਮ (ਕਮਾਇਆ) ਕੀਆ ਹੈ ਤਿਸ ਕਾ ਸੰਜੋਗੀ ਹੋ ਕਰ ਜੀਵ ਸੰਸਾਰ ਮੇਂ ਆਇਆ ਹੈ, ਔਰ ਸੋਈ ਕਰਨੀ ਕੀ ਅਬ ਜੀਵੋਂ ਸੇ ਕਾਰ ਕਰਾਈ ਹੈ॥
Prof. Sahib Singh(ਜੀਵ ਨੇ ਪਿਛਲੇ ਜਨਮਾਂ ਵਿਚ) ਕਰਮਾਂ ਦਾ ਜੋ ਸੰਗ੍ਰਹ ਕਮਾਇਆ, ਉਹਨਾਂ ਦੇ ਸੰਜੋਗ ਅਨੁਸਾਰ (ਜਗਤ ਵਿਚ) ਜਨਮਿਆ, (ਤੇ ਇਥੇ ਆ ਕੇ ਮੁੜ ਉਹਨਾਂ ਅਨੁਸਾਰ) ਕਰਣੀ ਕਰਦਾ ਹੈ ਕਾਰ ਕਮਾਂਦਾ ਹੈ।

ਪਦ ਅਰਥ ਸੰਜੋਗੀ = ਕੀਤੇ ਕਰਮਾਂ ਦੇ ਸੰਜੋਗ ਅਨੁਸਾਰ।

SikhNet (Spanish)Vienes al mundo por una gran fortuna, y obtienes el fruto de lo que has hecho en el pasado y ahora lo que haces es para el futuro.

ਰਾਮ ਨਾਮ ਬਿਨੁ. ਮੁਕਤਿ ਨ ਹੋਈ; ਬੂਡੀ ਦੂਜੈ ਹੇਤਿ ॥

raam naam bin. mukat na hoee; booddee doojai het |

Sant Singh KhalsaWithout the Lord's Name, liberation is not obtained, and you are drowned in the love of duality.
Manmohan SinghWithout the Name of pervading God the World is not emancipated and is drowned because of the love of duality.
Manmohan Singh (Punjabi)ਵਿਆਪਕ ਵਾਹਿਗੁਰੂ ਦੇ ਨਾਮ ਦੇ ਬਾਝੋਂ ਦੁਨੀਆਂ ਮੁਕਤ ਨਹੀਂ ਹੁੰਦੀ ਅਤੇ ਹੋਰਸ ਦੀ ਪ੍ਰੀਤ ਦੇ ਕਾਰਣ ਡੁਬ ਜਾਂਦੀ ਹੈ।
Fareedkot Teekaਰਾਮ ਨਾਮ ਸੇ ਬਿਨਾ ਕਦਾਚਿਤ ਕਿਸੀ ਕੀ ਮੁਕਤੀ ਨਹੀਂ ਹੋਈ, ਦ੍ਵੈਤ ਭਾਉ ਮੇਂ (ਹੇਤਿ) ਪ੍ਰੇਮ ਕਰ ਕੇ ਸੰਸਾਰ ਸਮੁੰਦ੍ਰ ਮੇਂ ਸ੍ਰਿਸ਼ਟੀ ਡੂਬ ਰਹੀ ਹੈ॥
Prof. Sahib Singhਦੁਨੀਆ ਮਾਇਆ ਦੇ ਮੋਹ ਵਿਚ ਡੁੱਬ ਰਹੀ ਹੈ, ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ (ਇਸ ਮੋਹ ਵਿਚੋਂ) ਖ਼ਲਾਸੀ ਨਹੀਂ ਹੋ ਸਕਦੀ।

ਪਦ ਅਰਥ ਹੇਤਿ = ਮੋਹ ਵਿਚ।

SikhNet (Spanish)Sin embargo, sin el Nombre del Señor, no eres salvado pero sí ahogado en el amor a la dualidad.

ਕਹੁ ਨਾਨਕ. ਪ੍ਰਾਣੀ ਪਹਿਲੈ ਪਹਰੈ; ਛੂਟਹਿਗਾ ਹਰਿ ਚੇਤਿ ॥੧॥

kahu naanak. praanee pahilai paharai; chhoottahigaa har chet |1|

Sant Singh KhalsaSays Nanak, in the first watch of the night, O mortal, you shall be saved by remembering the Lord. ||1||
Manmohan SinghSays Nanak, O mortal! in the first watch of the night, thou shalt be released by remembering God.
Manmohan Singh (Punjabi)ਗੁਰੂ ਜੀ ਫੁਰਮਾਉਂਦੇ ਹਨ, ਹੈ ਫਾਨੀ ਬੰਦੇ! ਰਾਤ੍ਰੀ ਦੇ ਪਹਿਲੇ ਭਾਗ ਅੰਦਰ ਤੂੰ ਵਾਹਿਗੁਰੂ ਦਾ ਸਿਮਰਨ ਕਰਨ ਦੁਆਰਾ ਬੰਦ-ਖਲਾਸ ਹੋ ਜਾਵੇਗਾ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਜੀਵ! ਅਵਸਥਾ ਰਾਤ੍ਰੀ ਕੇ ਪ੍ਰਿਥਮ ਪਹਿਰ ਅਰਥਾਤ ਬਾਲ ਅਵਸਥਾ ਮੇਂ ਹਰੀ ਕੋ ਯਾਦ ਕਰ, ਜਨਮਾਦਿ ਬੰਧਨ ਸੇ ਛੁਟ ਜਾਵੇਂਗਾ॥
Prof. Sahib Singhਨਾਨਕ ਆਖਦਾ ਹੈ- ਹੇ ਜੀਵ! (ਜ਼ਿੰਦਗੀ ਦੀ ਰਾਤ ਦੇ) ਪਹਿਲੇ ਪਹਰ ਵਿਚ (ਤੂੰ ਬੇ-ਪਰਵਾਹ ਹੈਂ), ਪਰਮਾਤਮਾ ਦਾ ਸਿਮਰਨ ਕਰ (ਸਿਮਰਨ ਦੀ ਸਹਾਇਤਾ ਨਾਲ ਹੀ ਤੂੰ ਮਾਇਆ ਦੇ ਮੋਹ ਤੋਂ) ਬਚੇਂਗਾ ॥੧॥

ਪਦ ਅਰਥ ਚੇਤਿ = ਚੇਤ ਕੇ, ਸਿਮਰ ਕੇ ॥੧॥

SikhNet (Spanish)Dice Nanak, el hombre logra la Liberación en la primera ronda, solamente si habita en su Dios. (1)

ਦੂਜੈ ਪਹਰੈ ਰੈਣਿ ਕੈ, ਵਣਜਾਰਿਆ ਮਿਤ੍ਰਾ; ਭਰਿ ਜੋਬਨਿ ਮੈ ਮਤਿ ॥

doojai paharai rain kai, vanajaariaa mitraa; bhar joban mai mat |

Sant Singh KhalsaIn the second watch of the night, O my merchant friend, you are intoxicated with the wine of youth and beauty.
Manmohan SinghIn the second watch of night, O my merchant friend! the mortal is intoxicated with the wine of the heyday of youth.
Manmohan Singh (Punjabi)ਰਾਤ੍ਰੀ ਦੇ ਦੂਜੇ ਹਿੱਸੇ ਅੰਦਰ, ਹੈ ਮੇਰੇ ਸੁਦਾਗਰ ਬੋਲੀਆਂ! ਪ੍ਰਾਣੀ ਭਰੀ ਜੁਆਨੀ ਦੇ ਨਸ਼ੇ ਨਾਲ ਮਤਵਾਲਾ ਹੋਇਆ ਹੋਇਆ ਹੈ।
Fareedkot Teekaਅਵਸਥਾ ਰੂਪ ਰਾਤ੍ਰੀ ਕੇ ਦੂਸਰੇ ਪਹਿਰ ਅਰਥਾਤ ਜੁਬਾ ਅਵਸਥਾ ਮੇਂ, ਹੇ ਵਣਜਾਰੇ ਮਿਤ੍ਰ! ਬਲ ਸੇ ਪੂਰਣ (ਜੋਬਨਿ) ਜਵਾਨੀ ਰੂਪ ਮਦਰਾ ਕਰ ਕੇ ਮਸਤ ਰਹਿਤਾ ਹੈ॥
Prof. Sahib Singhਹਰਿ-ਨਾਮ ਦਾ ਵਣਜ ਕਰਨ ਆਏ ਹੇ ਜੀਵ-ਮਿਤ੍ਰ! (ਜ਼ਿੰਦਗੀ ਦੀ) ਰਾਤ ਦੇ ਦੂਜੇ ਪਹਰ ਵਿਚ ਭਰ-ਜਵਾਨੀ ਦੇ ਕਾਰਨ ਜੀਵ ਦੀ ਮਤਿ (-ਅਕਲ ਇਉਂ ਹੋ ਜਾਂਦੀ ਹੈ ਜਿਵੇਂ) ਸ਼ਰਾਬ (ਵਿਚ ਗੁੱਟ ਹੈ)।

ਪਦ ਅਰਥ ਭਰਿ ਜੋਬਨਿ = ਭਰੀ ਜਵਾਨੀ ਵਿਚ। ਮੈ = ਸ਼ਰਾਬ।

SikhNet (Spanish)En la segunda ronda de la noche, eres intoxicado por el vino de la belleza joven, oh amigo.

ਅਹਿਨਿਸਿ ਕਾਮਿ ਵਿਆਪਿਆ. ਵਣਜਾਰਿਆ ਮਿਤ੍ਰਾ; ਅੰਧੁਲੇ. ਨਾਮੁ ਨ ਚਿਤਿ ॥

ahinis kaam viaapiaa. vanajaariaa mitraa; andhule. naam na chit |

Sant Singh KhalsaDay and night, you are engrossed in sexual desire, O my merchant friend, and your consciousness is blind to the Naam.
Manmohan SinghDay and night he is engrossed in lust, O merchant friend! and God's Name is not in the mind of the blind Man.
Manmohan Singh (Punjabi)ਦਿਹੁੰ ਰੈਣ ਉਸ ਵਿਸ਼ੇ ਭੋਗ ਅੰਦਰ ਗਲਤਾਨ ਹੈ, ਹੈ ਸੁਦਾਗਰ ਬੇਲੀਆਂ! ਅਤੇ ਅੰਨ੍ਹੇ ਆਦਮੀ ਦੇ ਮਨ ਵਿੱਚ ਹਰੀ ਦਾ ਨਾਮ ਨਹੀਂ।
Fareedkot Teekaਹੇ ਵਣਜਾਰੇ ਮਿਤ੍ਰ! ਜੀਉ ਰਾਤਿ ਦਿਨੇ ਕਾਮ ਕਰ ਕੇ ਯੁਗਤ ਹੋ ਰਹਾ ਹੈ, ਔਰ ਅੰਧੇ ਜੀਵ ਕੋ ਨਾਮ ਯਾਦ ਨਹੀਂ ਆਵਤਾ ਹੈ॥
Prof. Sahib Singhਹੇ ਵਣਜਾਰੇ ਮਿਤ੍ਰ! (ਜੀਵ) ਦਿਨ ਰਾਤ ਕਾਮ-ਵਾਸਨਾ ਵਿਚ ਦਬਿਆ ਰਹਿੰਦਾ ਹੈ, (ਕਾਮ ਵਿਚ) ਅੰਨ੍ਹੇ ਹੋਏ ਨੂੰ ਪਰਮਾਤਮਾ ਦਾ ਨਾਮ ਚਿੱਤ ਵਿਚ (ਟਿਕਾਣ ਦੀ ਸੁਰਤਿ) ਨਹੀਂ (ਹੁੰਦੀ)।

ਪਦ ਅਰਥ ਅਹਿ = ਦਿਨ। ਨਿਸਿ = ਰਾਤ। ਕਾਮਿ = ਕਾਮ ਵਿਚ। ਚਿਤਿ = ਚਿੱਤ ਵਿਚ।

SikhNet (Spanish)Noche y día, disfrutas y te mantienes ciego y sordo para el Nombre del Señor.

ਰਾਮ ਨਾਮੁ. ਘਟ ਅੰਤਰਿ ਨਾਹੀ; ਹੋਰਿ ਜਾਣੈ ਰਸ ਕਸ ਮੀਠੇ ॥

raam naam. ghatt antar naahee; hor jaanai ras kas meetthe |

Sant Singh KhalsaThe Lord's Name is not within your heart, but all sorts of other tastes seem sweet to you.
Manmohan SinghThe Name of the Omnipresent Lord is not in his heart and he deems other relishes of various types to be sweet.
Manmohan Singh (Punjabi)ਸਰਬ-ਵਿਆਪਕ ਸੁਆਮੀ ਦਾ ਨਾਮ ਉਸ ਦੇ ਦਿਲ ਅੰਦਰ ਨਹੀਂ ਅਤੇ ਉਹ ਹੋਰਸ ਤਰ੍ਹਾਂ ਤਰ੍ਹਾਂ ਦੇ ਸੁਆਦਾ ਨੂੰ ਮਿਠੜੇ ਕਰਕੇ ਜਾਣਦਾ ਹੈ।
Fareedkot Teekaਰਮਣ ਰੂਪੁ ਵਾਹਿਗੁਰੂ ਕਾ ਨਾਮੁ ਅੰਤਸਕਰਣ ਮੇਂ ਨਹੀਂ ਧਾਰਨ ਕੀਆ, (ਹੋਰਿ ਜਾਣੈ) ਹੋਰ ਰਸ ਕਸੋਂ ਕੋ ਮੀਠਾ ਜਾਨਤਾ ਹੈ, ਰਸ ਕਸ ਦੇਸ ਰਵਾਜੁ ਹੈ ਵਾ (ਰਸ) ਮਿਠੇ (ਕਸ) ਕਸੈਲੇ॥
Prof. Sahib Singhਪਰਮਾਤਮਾ ਦਾ ਨਾਮ ਤਾਂ ਜੀਵ ਦੇ ਹਿਰਦੇ ਵਿਚ ਨਹੀਂ ਵੱਸਦਾ, (ਨਾਮ ਤੋਂ ਬਿਨਾ) ਹੋਰ ਮਿੱਠੇ ਕਸੈਲੇ ਅਨੇਕਾਂ ਰਸਾਂ ਦੇ ਸੁਆਦ ਪਛਾਣਦਾ ਹੈ।

ਪਦ ਅਰਥ ਘਟ ਅੰਤਰਿ = ਹਿਰਦੇ ਵਿਚ। ਹੋਰਿ = {ਲਫਜ਼ 'ਹੋਰ' ਤੋਂ ਬਹੁ-ਵਚਨ}।

SikhNet (Spanish)Todos los demás sabores te saben dulce,

ਗਿਆਨੁ ਧਿਆਨੁ ਗੁਣ ਸੰਜਮੁ ਨਾਹੀ; ਜਨਮਿ ਮਰਹੁਗੇ ਝੂਠੇ ॥

giaan dhiaan gun sanjam naahee; janam marahuge jhootthe |

Sant Singh KhalsaYou have no wisdom at all, no meditation, no virtue or self-discipline; in falsehood, you are caught in the cycle of birth and death.
Manmohan SinghThe false man possesses not Divine Knowledge, meditation, virtue and abstinence from sins and shall go round in births and deaths.
Manmohan Singh (Punjabi)ਕੂੜੇ ਇਨਸਾਨ ਦੇ ਪਲੇ ਬi੍ਰਹਮ ਵੀਚਾਰ, ਬੰਦਗੀ ਨੇਕੀ ਤੇ ਪਾਪਾ ਤੋਂ ਪ੍ਰਹੇਜ਼ ਨਹੀਂ, ਉਹ ਜੰਮਣ ਤੇ ਮਰਣ ਦੇ ਚੱਕਰ ਵਿੱਚ ਪਏਗਾ।
Fareedkot Teeka(ਗਿਆਨੁ) ਸਾਸਤ੍ਰ ਬੋਧੁ (ਧਿਆਨੁ) ਨਿਰਗੁਨ ਵਾ ਸਰਗੁਣ ਮੂਰਤੀ ਕਾ ਚਿੰਤਨ, (ਗੁਣ ਸੰਜਮੁ) ਇੰਦ੍ਰੀਯੋਂ ਕਾ ਜੀਤਨਾ, ਸੋ ਕੋਈ ਭੀ ਨਹੀਂ ਹੈ। ਤਾਂ ਤੇ ਹੇ ਝੂਠੇ ਜੀਵੋ! ਤੁਮ ਰਸ ਕਸੋਂ ਮੇਂ ਲਗ ਕਰ ਜਨਮਤੇ ਮਰਤੇ ਹੀ ਰਹੋਗੇ॥
Prof. Sahib Singhਹੇ ਝੂਠੇ (ਮੋਹ ਵਿਚ ਫਸੇ ਜੀਵ)! ਤੂੰ ਪਰਮਾਤਮਾ ਨਾਲ ਜਾਣ-ਪਛਾਣ ਨਹੀਂ ਪਾਈ, ਪ੍ਰਭੂ-ਚਰਨਾਂ ਵਿਚ ਤੇਰੀ ਸੁਰਤ ਨਹੀਂ, ਪਰਮਾਤਮਾ ਦੇ ਗੁਣ ਯਾਦ ਨਹੀਂ ਕੀਤੇ, ਇੰਦ੍ਰਿਆਂ ਨੂੰ ਵਿਕਾਰਾਂ ਵਲੋਂ ਰੋਕਣ ਦਾ ਤੂੰ ਉੱਦਮ ਨਹੀਂ ਕੀਤਾ (ਇਸ ਦਾ ਨਤੀਜਾ ਇਹ ਹੋਵੇਗਾ ਕਿ) ਤੂੰ ਜਨਮ ਮਰਨ ਦੇ ਗੇੜ ਵਿਚ ਪੈ ਜਾਇਗਾ।

ਪਦ ਅਰਥ ਜਨਮਿ ਮਰਹੁਗੇ = ਜਨਮ ਕੇ ਮਰਹੁਗੇ, ਜਨਮ ਮਰਨ ਦੇ ਗੇੜ ਵਿਚ ਪੈ ਜਾਉਗੇ।

SikhNet (Spanish)pero no así el Nombre del Señor y no lo aceptas en tu corazón. No obtienes Sabiduría, ni practicas el arte de la meditación, o el de la continencia, y así tu vida es desperdiciada.

ਤੀਰਥ ਵਰਤ. ਸੁਚਿ ਸੰਜਮੁ ਨਾਹੀ; ਕਰਮੁ ਧਰਮੁ ਨਹੀ ਪੂਜਾ ॥

teerath varat. such sanjam naahee; karam dharam nahee poojaa |

Sant Singh KhalsaPilgrimages, fasts, purification and self-discipline are of no use, nor are rituals, religious ceremonies or empty worship.
Manmohan SinghThe pilgrimage to shrines, fasting, cleanliness and self-mortification are not of any avail, nor are the rituals, religious ceremonies and hollow adorations.
Manmohan Singh (Punjabi)ਧਰਮ-ਅਸਥਾਨਾਂ ਦੀ ਯਾਤ੍ਰਾਂ, ਉਪਹਾਸ, ਸਫਾਈ ਅਤੇ ਸਵੈ-ਰਿਆਜ਼ਤ ਦਾ ਕੋਈ ਲਾਭ ਨਹੀਂ ਤੇ ਨਾਂ ਹੀ ਕਰਮ ਕਾਂਡ, ਧਾਰਮਕ ਸੰਸਕਾਰ ਅਤੇ ਉਪਾਸ਼ਨਾ ਦਾ ਹੈ।
Fareedkot Teekaਕ੍ਯੋਂਕਿ ਤੁਮ ਨੇ ਕੋਈ ਤੀਰਥ ਭੀ ਨਹੀਂ ਕੀਆ ਔਰ ਬ੍ਰਤ, ਸੁਚ, ਸੰਜਮ ਤਥਾ ਕਰਮ ਧਰਮ ਪੂਜਾਦਿ ਸੁਭ ਆਚਾਰ ਕੁਛੁ ਭੀ ਨਹੀਂ ਕੀਆ ਹੈ॥
Prof. Sahib Singh(ਉੱਚਾ ਆਤਮਕ ਜੀਵਨ ਬਣਾਣ ਵਾਲੇ ਸੇਵਾ-ਸਿਮਰਨ ਦੇ ਕੰਮ ਕਰਨੇ ਤਾਂ ਦੂਰ ਰਹੇ, ਕਾਮ ਵਿੱਚ ਮੱਤਾ ਹੋਇਆ ਜੀਵ) ਤੀਰਥ ਵਰਤ, ਸੁਚਿ, ਸੰਜਮ, ਪੂਜਾ ਆਦਿਕ ਕਰਮ ਕਾਂਡ ਦੇ ਧਰਮ ਭੀ ਨਹੀਂ ਕਰਦਾ।
SikhNet (Spanish)Visitando los santuarios, ayunando, haciendo limpias y actos piadosos o siguiendo códigos de conducta religiosos uno no será emancipado

ਨਾਨਕ. ਭਾਇ ਭਗਤਿ ਨਿਸਤਾਰਾ; ਦੁਬਿਧਾ ਵਿਆਪੈ ਦੂਜਾ ॥੨॥

naanak. bhaae bhagat nisataaraa; dubidhaa viaapai doojaa |2|

Sant Singh KhalsaO Nanak, emancipation comes only by loving devotional worship; through duality, people are engrossed in duality. ||2||
Manmohan SinghDeliverance, O Nanak! is in the devotional service of God. Through duality the mortal is engrossed in worldliness.
Manmohan Singh (Punjabi)ਹੇ ਨਾਨਕ! ਮੋਖ਼ਸ਼ ਵਾਹਿਗੁਰੂ ਦੀ ਪਰੇਮ-ਮਈ ਸੇਵਾ ਅੰਦਰ ਹੈ। ਦਵੈਤ-ਭਾਵ ਰਾਹੀਂ ਪ੍ਰਾਣੀ ਦੁਨੀਆਂਦਾਰੀ ਅੰਦਰ ਗ਼ਲਤਾਨ ਹੋ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: (ਭਾਇ) ਪ੍ਰੇਮ ਭਗਤੀ ਕਰਨੇ ਸੇ ਜੀਵ ਕਾ (ਨਿਸਤਾਰਾ) ਉਧਾਰ ਹੋਤਾ ਹੈ। ਔਰ (ਦੁਬਿਧਾ) ਦ੍ਵੈਤ ਭਾਵਨਾ ਕਰ (ਵਿਆਪੈ ਦੂਜਾ) ਸੰਸਾਰ ਬ੍ਯਾਪਤਾ ਹੈ, ਭਾਵ ਯਹਿ ਕਿ ਦ੍ਵੈਤ ਭਾਵਨਾ ਸੇ ਸਦੀਵ ਜਨਮ ਮਰਨ ਰਹਿਤਾ ਹੈ॥੨॥
Prof. Sahib Singh(ਉਂਞ) ਹੇ ਨਾਨਕ! ਪਰਮਾਤਮਾ ਦੇ ਪ੍ਰੇਮ ਦੀ ਰਾਹੀਂ ਹੀ ਪ੍ਰਭੂ ਦੀ ਭਗਤੀ ਦੀ ਰਾਹੀਂ ਹੀ (ਇਸ ਕਾਮ-ਵਾਸ਼ਨਾ ਤੋਂ) ਬਚਾ ਹੋ ਸਕਦਾ ਹੈ, (ਭਗਤੀ-ਸਿਮਰਨ ਵਲੋਂ) ਦੁਚਿੱਤਾ-ਪਨ ਰੱਖਿਆਂ (ਕਾਮਾਦਿਕ ਦੀ ਸ਼ਕਲ ਵਿਚ) ਮਾਇਆ ਦਾ ਮੋਹ ਹੀ ਜ਼ੋਰ ਪਾਂਦਾ ਹੈ ॥੨॥

ਪਦ ਅਰਥ ਭਾਇ = ਪ੍ਰੇਮ ਨਾਲ ॥੨॥

SikhNet (Spanish)La Liberación, dice Nanak, se da en la Alabanza Amorosa de Dios, porque todo lo demás lo arrastra a uno a la dualidad. (2)

ਤੀਜੈ ਪਹਰੈ ਰੈਣਿ ਕੈ, ਵਣਜਾਰਿਆ ਮਿਤ੍ਰਾ; ਸਰਿ ਹੰਸ ਉਲਥੜੇ ਆਇ ॥

teejai paharai rain kai, vanajaariaa mitraa; sar hans ulatharre aae |

Sant Singh KhalsaIn the third watch of the night, O my merchant friend, the swans, the white hairs, come and land upon the pool of the head.
Manmohan SinghIn the third watch of the night, O my merchant friend! the white swans (hair) come and land on the pool of head.
Manmohan Singh (Punjabi)ਰਾਤ੍ਰੀ ਦੇ ਤੀਜੇ ਪਹਿਰੇ ਅੰਦਰ, ਹੈ ਮੇਰੇ ਸੁਦਾਗਰ ਸਜਣਾ! ਚਿੱਟੇ ਰਾਜ ਹੰਸ (ਵਾਲ) ਸੀਸ ਦੇ ਸਰੋਵਰ ਤੇ ਆ ਉਤਰਦੇ ਹਨ।
Fareedkot Teekaਤੀਸਰੇ ਭਾਗ ਅਵਸਥਾ ਰਾਤ੍ਰ ਕੇ, ਹੇ ਬਨਜਾਰੇ ਮਿਤ੍ਰ! (ਸਰਿ) ਸਿਰ ਮੇਂ (ਹੰਸ) ਸੇ੍ਵਤ ਕੇਸ (ਉਲਥੜੇ ਆਇ) (ਉ) ਬਿਸੇਸ ਕਰ ਕੇ ਆਨ ਉਤਰਤੇ ਭਏ॥
Prof. Sahib Singhਹਰਿ-ਨਾਮ ਦਾ ਵਣਜ ਕਰਨ ਆਏ ਹੇ ਜੀਵ-ਮਿਤ੍ਰ! (ਜ਼ਿੰਦਗੀ ਦੀ ਰਾਤ ਦੇ ਤੀਜੇ ਪਹਰ ਸਰ ਉੱਤੇ ਹੰਸ ਆ ਉੱਤਰਦੇ ਹਨ (ਸਿਰ ਉੱਤੇ ਧੌਲੇ ਆ ਜਾਂਦੇ ਹਨ)।

ਪਦ ਅਰਥ ਸਰਿ = ਸਰ ਉੱਤੇ, ਸਰੀਰ ਉੱਤੇ। ਉਲਥੜੇ ਆਇ = ਆ ਟਿਕੇ ਹਨ।

SikhNet (Spanish)En la tercera ronda de la noche, mi amigo mercader, los cisnes blancos del cabello, descienden sobre el lago de tu cabeza.

ਜੋਬਨੁ ਘਟੈ ਜਰੂਆ ਜਿਣੈ, ਵਣਜਾਰਿਆ ਮਿਤ੍ਰਾ; ਆਵ ਘਟੈ. ਦਿਨੁ ਜਾਇ ॥

joban ghattai jarooaa jinai, vanajaariaa mitraa; aav ghattai. din jaae |

Sant Singh KhalsaYouth wears itself out, and old age triumphs, O my merchant friend; as time passes, your days diminish.
Manmohan SinghThe youth wears out, old age wins, and with the passing of days the age continues diminishing, O My merchant friend.
Manmohan Singh (Punjabi)ਜੁਆਨੀ ਛਿਜਦੀ ਜਾ ਰਹੀ ਹੈ, ਬੁਢੇਪਾ ਜਿੱਤੀ ਜਾਂਦਾ ਹੈ ਅਤੇ ਦਿਹਾੜਿਆਂ ਦੇ ਗੁਜ਼ਰਨ ਨਾਲ ਉਮਰ ਕਮ ਹੋ ਰਹੀ ਹੈ, ਹੈ ਮੇਰੇ ਸੁਦਾਗਰ ਬੇਲੀਆਂ!
Fareedkot Teekaਜੋਬਨ ਘਟਤਾ ਜਾਤਾ ਹੈ, ਬੁਢੇਪਾ ਜੀਤੀ ਜਾਤਾ ਹੈ, ਹੇ ਬਣਜਾਰੇ ਮਿਤ੍ਰ! ਜਿਉਂ ਜਿਉਂ ਦਿਨ ਜਾਤੇ ਹੈਂ ਆਰਬਲਾ ਤਿਉਂ ਤਿਉਂ ਘਟਤੀ ਹੈ॥
Prof. Sahib Singhਹੇ ਵਣਜਾਰੇ ਮਿਤ੍ਰ! (ਜਿਉਂ ਜਿਉਂ) ਜਵਾਨੀ ਘਟਦੀ ਹੈ ਬੁਢੇਪਾ (ਸਰੀਰਕ ਤਾਕਤ ਨੂੰ) ਜਿੱਤਦਾ ਜਾਂਦਾ ਹੈ (ਉਮਰ ਦਾ) ਇਕ ਇਕ ਦਿਨ ਲੰਘਦਾ ਹੈ ਉਮਰ ਘਟਦੀ ਜਾਂਦੀ ਹੈ।

ਪਦ ਅਰਥ ਜਰੂਆ = ਬੁਢੇਪਾ। ਜਿਣੈ = ਜਿੱਤ ਰਿਹਾ ਹੈ। ਆਵ = ਉਮਰ।

SikhNet (Spanish)Tu juventud se desgasta, la edad empieza a ganar y tus días cada vez son menos y menos.

Open this shabad (31 lines, Angs 75-76) →

Ang 75 of 1430