ੴ

ਸਿੱਖਬਾਣੀ · SikhBani

Ang 765

Sri Guru Granth Sahib · Raag Soohee · 2 shabads, 36 lines
Translations
Shabad Guru Nanak Dev Ji Raag Soohee continued from Ang 764

ਸਗਲੀ ਜੋਤਿ ਜਾਤਾ ਤੂ ਸੋਈ; ਮਿਲਿਆ ਭਾਇ ਸੁਭਾਏ ॥

sagalee jot jaataa too soee; miliaa bhaae subhaae |

Sant Singh KhalsaYour Light is in everyone; through it, You are known. Through love, You are easily met.
Manmohan SinghAmongst all is Thy light. From that light are Thou known. Through love Thou art easily met with.
Manmohan Singh (Punjabi)ਸਾਰਿਆਂ ਅੰਦਰ ਤੇਰਾ ਪ੍ਰਕਾਸ਼ ਹੈ। ਉਸ ਪ੍ਰਕਾਸ਼ ਦੇ ਦੁਆਰਾ ਤੂੰ ਜਾਣਿਆ ਜਾਂਦਾ ਹੈ। ਪ੍ਰੀਤ ਦੇ ਰਾਹੀਂ ਤੂੰ ਸੁਖੈਨ ਹੀ ਮਿਲ ਪੈਂਦਾ ਹੈਂ।
Fareedkot Teekaਸੋ ਪੂਰਨ ਸ੍ਰਿਸ੍ਟੀ ਮੇਂ ਜਿਸ ਤੁਮਾਰੀ ਜੋਤਿ ਹੈ, ਸੋਈ ਤੂੰ ਜਾਣਿਆ ਹੈ ਅਰ ਪ੍ਰੇਮ ਕਰ ਕੇ ਤੂੰ ਸ੍ਵਭਾਵਕ ਹੀ ਮਿਲਿਆ ਹੈਂ॥
Prof. Sahib Singhਉਸ ਨੇ ਸਾਰੇ ਜੀਵਾਂ ਵਿਚ ਤੈਨੂੰ ਹੀ ਵੱਸਦਾ ਪਛਾਣ ਲਿਆ, ਉਸ ਦੇ ਪ੍ਰੇਮ (ਦੀ ਖਿੱਚ) ਦੀ ਰਾਹੀਂ ਤੂੰ ਉਸ ਨੂੰ ਮਿਲ ਪਿਆ।

ਪਦ ਅਰਥ ਜਾਤਾ = ਪਛਾਣਿਆ। ਤੂ ਸੋਈ = ਤੈਨੂੰ ਹੀ। ਭਾਇ = ਪ੍ਰੇਮ ਦੀ ਰਾਹੀਂ। ਭਾਉ = ਪ੍ਰੇਮ।

SikhNet (Spanish)Tu Luz prevalece en todo, por esa Luz eres conocido y a través del Amor, eres conocido con facilidad.

ਨਾਨਕ. ਸਾਜਨ ਕਉ ਬਲਿ ਜਾਈਐ; ਸਾਚਿ ਮਿਲੇ ਘਰਿ ਆਏ ॥੧॥

naanak. saajan kau bal jaaeeai; saach mile ghar aae |1|

Sant Singh KhalsaO Nanak, I am a sacrifice to my Friend; He has come home to meet with those who are true. ||1||
Manmohan SinghNanak, I am a sacrifice unto my Friend, The True ones, He comes home to meet.
Manmohan Singh (Punjabi)ਨਾਨਕ ਮੈਂ ਆਪਣੇ ਮਿਤਰ ਉਤੋਂ ਘੋਲੀ ਜਾਂਦੀ ਹਾਂ। ਸੱਚਿਆਰਾਂ ਨੂੰ ਮਿਲਣ ਲਈ ਉਹ ਘਰ ਚੱਲ ਆਉਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ (ਸਾਜਨ) ਪਰਮੇਸਰ! ਤੇਰੇ ਕੋ ਬਲਿਹਾਰੇ ਜਾਈਏ, ਹੇ ਸਾਚੇ! ਤੂੰ ਨਾਮ ਕਰ ਕੇ ਸਰੀਰ ਮੇਂ ਹੀ ਆਇ ਮਿਲਤਾ ਹੈਂ॥੧॥
Prof. Sahib Singhਹੇ ਨਾਨਕ! ਸੱਜਣ ਪ੍ਰਭੂ ਤੋਂ ਸਦਕੇ ਹੋਣਾ ਚਾਹੀਦਾ ਹੈ। ਜੇਹੜੀ ਜੀਵ-ਇਸਤ੍ਰੀ ਉਸ ਦੇ ਸਦਾ-ਥਿਰ ਨਾਮ ਵਿਚ ਜੁੜਦੀ ਹੈ, ਉਸ ਦੇ ਹਿਰਦੇ ਵਿਚ ਉਹ ਆ ਪ੍ਰਗਟਦਾ ਹੈ ॥੧॥

ਪਦ ਅਰਥ ਸਾਚਿ = ਸਦਾ-ਥਿਰ ਨਾਮ ਵਿਚ ਜੁੜਿਆਂ। ਘਰਿ = ਹਿਰਦੇ ਵਿਚ। ਆਏ = ਆਇ, ਆ ਕੇ ॥੧॥

SikhNet (Spanish)Oh, dice Nanak, ofrezco mi ser en sacrificio a mi Amigo, él ha llegado a casa a encontrar a quienes son Verdaderos.(1)

ਘਰਿ ਆਇਅੜੇ ਸਾਜਨਾ; ਤਾ ਧਨ ਖਰੀ ਸਰਸੀ ਰਾਮ ॥

ghar aaeiarre saajanaa; taa dhan kharee sarasee raam |

Sant Singh KhalsaWhen her Friend comes to her home, the bride is very pleased.
Manmohan SinghWhen the Friend comes into the home, then is the bride greatly pleased.
Manmohan Singh (Punjabi)ਜਦ ਮਿੱਤਰ ਘਰ ਵਿੱਚ ਆ ਜਾਂਦਾ ਹੈ ਤਾਂ ਸਹੇਲੀ ਬੜੀ ਹੀ ਪਰਸੰਨ ਹੁੰਦੀ ਹੈ।
Fareedkot Teekaਹੇ ਰਾਮ! ਜਬ ਤੂੰ ਅੰਤਸਕਰਣ ਮੇਂ ਆਇਆ ਤਾਂ ਮੈਂ ਇਸਤ੍ਰੀ ਬਹੁਤ ਰਸ ਸਹਿਤ ਹੋਈ॥
Prof. Sahib Singhਜਦੋਂ ਸੱਜਣ-ਪ੍ਰਭੂ ਜੀ ਜੀਵ-ਇਸਤ੍ਰੀ ਦੇ ਹਿਰਦੇ-ਘਰ ਵਿਚ ਪਰਗਟਦੇ ਹਨ, ਤਾਂ ਜੀਵ-ਇਸਤ੍ਰੀ ਬਹੁਤ ਪ੍ਰਸੰਨ-ਚਿੱਤ ਹੋ ਜਾਂਦੀ ਹੈ।

ਪਦ ਅਰਥ ਘਰਿ = ਘਰ ਵਿਚ, ਹਿਰਦੇ ਵਿਚ। ਆਇਅੜੇ ਸਾਜਨਾ = ਪਿਆਰੇ ਸੱਜਣ ਜੀ ਆਏ, ਪਿਆਰੇ ਸੱਜਣ-ਪ੍ਰਭੂ ਜੀ ਪ੍ਰਗਟ ਹੋਏ। ਤਾ = ਤਦੋਂ। ਧਨ = ਜੀਵ-ਇਸਤ੍ਰੀ। ਖਰੀ = ਬਹੁਤ। ਸਰਸੀ = ਸ-ਰਸੀ, ਖ਼ੁਸ਼, ਪ੍ਰਸੰਨ।

SikhNet (Spanish)Cuando el Amigo llega hasta su casa, la novia es inmensamente complacida

ਹਰਿ ਮੋਹਿਅੜੀ ਸਾਚ ਸਬਦਿ; ਠਾਕੁਰ ਦੇਖਿ ਰਹੰਸੀ ਰਾਮ ॥

har mohiarree saach sabad; tthaakur dekh rahansee raam |

Sant Singh KhalsaShe is fascinated with the True Word of the Lord's Shabad; gazing upon her Lord and Master, she is filled with joy.
Manmohan SinghShe is fascinated with the Lord's True Name and flowers on seeing her Lord.
Manmohan Singh (Punjabi)ਉਹ ਵਾਹਿਗੁਰੂ ਦੇ ਸੱਚੇ ਨਾਮ ਨਾਲ ਫਰੇਫਤਾ ਹੋ ਗਈ ਹੈ ਅਤੇ ਆਪਣੇ ਸੁਆਮੀ ਨੂੰ ਵੇਖ ਕੇ ਪ੍ਰੁਫਲਤ ਹੋ ਜਾਂਦੀ ਹੈ।
Fareedkot Teekaਹੇ ਰਮਣ ਰੂਪ ਹਰੀ! ਤੇਰੇ ਸਚੇ ਉਪਦੇਸ ਨਾਮ ਵਾ ਬੇਦ ਕਰ ਕੇ ਤੇਰੇ ਸਰੂਪ ਕੇ ਵਿਖੇ ਮੋਹੀ ਗਈ। ਹੇ ਠਾਕੁਰ! ਜਬ ਤੇਰੇ ਕੋ ਦੇਖਾ ਤੌ ਪ੍ਰਸੰਨ ਹੂਈ॥
Prof. Sahib Singhਜਦੋਂ ਸਦਾ-ਥਿਰ ਪ੍ਰਭੂ ਦੀ ਸਿਫ਼ਤਿ ਸਾਲਾਹ ਦੇ ਸ਼ਬਦ ਨੇ ਉਸ ਨੂੰ ਖਿੱਚ ਪਾਈ, ਤਾਂ ਠਾਕੁਰ ਜੀ ਦਾ ਦਰਸਨ ਕਰ ਕੇ ਉਹ ਅਡੋਲ-ਚਿੱਤ ਹੋ ਗਈ।

ਪਦ ਅਰਥ ਹਰਿ ਮੋਹਿਅੜੀ ਸਾਚ ਸਬਦਿ = ਸਾਚ ਹਰਿ ਸਬਦਿ ਮੋਹਿਅੜੀ, ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ ਸ਼ਬਦ ਨੇ ਖਿੱਚ ਪਾਈ।

SikhNet (Spanish)y se siente encantada con la Palabra Verdadera del Señor; viendo al Maestro, ella florece.

ਗੁਣ ਸੰਗਿ ਰਹੰਸੀ. ਖਰੀ ਸਰਸੀ; ਜਾ ਰਾਵੀ ਰੰਗਿ ਰਾਤੈ ॥

gun sang rahansee. kharee sarasee; jaa raavee rang raatai |

Sant Singh KhalsaShe is filled with virtuous joy, and is totally pleased, when she is ravished and enjoyed by her Lord, and imbued with His Love.
Manmohan SinghImbued with love, when her Groom enjoys her, the bride is pleased and greatly reverdured in the association of virtues.
Manmohan Singh (Punjabi)ਪ੍ਰੀਤ ਨਾਲ ਰੰਗੀਜ ਕੇ ਜਦ ਉਸ ਦਾ ਕੰਤ ਉਸ ਨੂੰ ਮਾਣਦਾ ਹੈ, ਤਾਂ ਨੇਕੀਆਂ ਦੀ ਸੰਗਤ ਅੰਦਰ ਪਤਨੀ ਪ੍ਰਸੰਨ ਅਤੇ ਪਰਮ ਹਰੀ ਭਰੀ ਹੋ ਜਾਂਦੀ ਹੈ।
Fareedkot Teekaਪਰੰਤੂ ਜਬ ਸੁਭ ਗੁਣੋਂ ਕਾ ਸੰਗ ਹੂਆ ਤਿਸ ਦਵਾਰਾ ਮੈਂ ਜਗ੍ਯਾਸੂ ਰੂਪ ਇਸਤ੍ਰੀ ਪ੍ਰਸੰਨ ਹੋਈ ਔਰੁ ਜਬ ਤੇ ਰੰਗ ਰਾਤੇ ਨੇ ਰਾਵੀ ਤੌ ਬਹੁਤ ਹੀ ਪ੍ਰਸੰਨ ਹੋਈ॥
Prof. Sahib Singhਜਦੋਂ ਪ੍ਰੇਮ-ਰੰਗ ਵਿਚ ਰੱਤੇ ਪਰਮਾਤਮਾ ਨੇ ਜੀਵ-ਇਸਤ੍ਰੀ ਨੂੰ ਆਪਣੇ ਚਰਨਾਂ ਵਿਚ ਜੋੜਿਆ ਤਾਂ ਉਹ ਪ੍ਰਭੂ ਦੇ ਗੁਣਾਂ (ਦੀ ਯਾਦ) ਵਿਚ ਅਡੋਲ-ਆਤਮਾ ਹੋ ਗਈ ਤੇ ਬਹੁਤ ਪ੍ਰਸੰਨ-ਚਿੱਤ ਹੋ ਗਈ।

ਪਦ ਅਰਥ ਰਹੰਸੀ = ਇਕਾਗਰ-ਚਿਤ, ਅਡੋਲ-ਚਿਤ। ਸੰਗਿ = ਨਾਲ। ਜਾ = ਜਦੋਂ। ਰਾਵੀ = ਮਾਣਿਆ, ਆਪਣੇ ਨਾਲ ਜੋੜ ਲਿਆ। ਰੰਗਿ ਰਾਤੈ = ਪ੍ਰੇਮ ਵਿਚ ਰੱਤੇ ਪ੍ਰਭੂ ਨੇ।

SikhNet (Spanish)Contando con el Mérito, ella se encuentra incalculablemente dichosa.

ਅਵਗਣ ਮਾਰਿ. ਗੁਣੀ ਘਰੁ ਛਾਇਆ; ਪੂਰੈ ਪੁਰਖਿ ਬਿਧਾਤੈ ॥

avagan maar. gunee ghar chhaaeaa; poorai purakh bidhaatai |

Sant Singh KhalsaHer faults and demerits are eradicated, and she roofs her home with virtue, through the Perfect Lord, the Architect of Destiny.
Manmohan SinghThe perfect Lord creator destroys her sins and roofs her home with virtues.
Manmohan Singh (Punjabi)ਪੂਰਨ ਸੁਆਮੀ ਸਿਰਜਣਹਾਰ ਉਸ ਦੇ ਪਾਪ ਨਸ਼ਟ ਕਰ ਦਿੰਦਾ ਹੈ ਅਤੇ ਉਸ ਦੇ ਘਰ ਨੂੰ ਨੇਕੀਆਂ ਨਾਲ ਛੱਡ ਦਿੰਦਾ ਹੈ।
Fareedkot Teekaਅਉਗੁਣੋਂ ਕੋ ਮਾਰਕੇ (ਗੁਣੀ) ਸੰਤੋਂ ਮੇਂ ਰਿਦਾ ਲਾਯਾ ਹੈ। ਵਹੁ ਸੰਤ ਕੈਸੇ ਹੈਂ? ਪੂਰਨ ਪੁਰਖ ਬਿਧਾਤੇ ਕੇ ਸਰੂਪ ਹੈਂ॥
Prof. Sahib Singhਪੂਰਨ ਪੁਰਖ ਨੇ ਸਿਰਜਣਹਾਰ ਨੇ (ਉਸ ਦੇ ਅੰਦਰੋਂ) ਔਗੁਣ ਦੂਰ ਕਰ ਕੇ ਉਸ ਦੇ ਹਿਰਦੇ ਨੂੰ ਗੁਣਾਂ ਨਾਲ ਭਰਪੂਰ ਕਰ ਦਿੱਤਾ।

ਪਦ ਅਰਥ ਮਾਰਿ = ਮਾਰ ਕੇ। ਗੁਣੀ = ਗੁਣਾਂ ਨਾਲ। ਘਰੁ = ਹਿਰਦਾ। ਛਾਇਆ = ਢੱਕ ਦਿੱਤਾ, ਭਰਪੂਰ ਕਰ ਦਿੱਤਾ। ਪੁਰਖਿ = ਪੁਰਖ ਨੇ। ਬਿਧਾਤੈ = ਵਿਧਾਤੇ ਨੇ, ਸਿਰਜਣਹਾਰ ਨੇ।

SikhNet (Spanish)Cuando el Bienamado Señor goza de ella, sus deméritos son desterrados y el Señor Creador construye en ella el Recinto de un corazón Virtuoso.

ਤਸਕਰ ਮਾਰਿ ਵਸੀ ਪੰਚਾਇਣਿ; ਅਦਲੁ ਕਰੇ ਵੀਚਾਰੇ ॥

tasakar maar vasee panchaaein; adal kare veechaare |

Sant Singh KhalsaConquering the thieves, she dwells as the mistress of her home, and administers justice wisely.
Manmohan SinghAnnihilating the thieves, she abides as the mistress of her home and discriminatingly administers justice.
Manmohan Singh (Punjabi)ਚੋਰਾਂ ਨੂੰ ਮਾਰ ਕੇ ਉਹ ਆਪਣੇ ਘਰ ਦੀ ਮਾਲਕਣੀ ਹੋ ਵਸਦੀ ਹੈ ਅਤੇ ਸੋਚ ਵੀਚਾਰ ਕੇ ਇਨਸਾਫ ਕਰਦੀ ਹੈ।
Fareedkot Teeka(ਤਸਕਰ) ਕਾਮਾਦਿ ਚੋਰੋਂ ਕੋ ਮਾਰਕੇ ਹੇ ਪਰਮੇਸਰ! ਤੇਰੇ ਗੁਣ ਬੀਚਾਰੇ ਔਰ (ਅਦਲੁ ਕਰੇ) ਜਗ੍ਯਾਸੂਓਂ ਕਾ ਅਨਸਾਫੁ ਕਰਤਾ ਹੈ। (ਪੰਚਾਇਣਿ) ਸੰਤੋਂ ਕਾ ਘਰੁ ਜੋ ਸਰੂਪੁ ਹੈ ਤਿਸ ਮੇਂ ਵਹੁ ਜਗ੍ਯਾਸੂ ਰੂਪ ਇਸਤ੍ਰੀ ਵਸੀ ਹੈ॥
Prof. Sahib Singhਕਾਮਾਦਿਕ ਚੋਰਾਂ ਨੂੰ ਮਾਰ ਕੇ ਉਹ ਜੀਵ-ਇਸਤ੍ਰੀ ਉਸ ਪਰਮਾਤਮਾ (ਦੇ ਚਰਨਾਂ) ਵਿਚ ਟਿਕ ਗਈ ਜੋ ਸਦਾ ਪੂਰੀ ਵਿਚਾਰ ਨਾਲ ਨਿਆਂ ਕਰਦਾ ਹੈ।

ਪਦ ਅਰਥ ਤਸਕਰ = ਕਾਮਾਦਿਕ ਚੋਰ। ਪੰਚਾਇਣਿ = ਪੰਚਾਇਣ ਵਿਚ। ਪੰਚਾਇਣੁ = {ਪੰਚ-ਅਯਨ। ਪੰਚ = ਸਾਧ ਸੰਗਤਿ। ਅਯਨ = ਘਰ} ਸਾਧ ਸੰਗਤਿ ਜਿਸ ਦਾ ਘਰ ਹੈ, ਜੋ ਸਾਧ ਸੰਗਤਿ ਵਿਚ ਵੱਸਦਾ ਹੈ, ਪਰਮਾਤਮਾ। ਵੀਚਾਰੇ = ਵੀਚਾਰਿ, ਪੂਰੀ ਵਿਚਾਰ ਨਾਲ। ਅਦਲੁ = ਨਿਆਂ।

SikhNet (Spanish)Ella borra sus errores, vive como la maestra de ella misma y, con una mente que discrimina, logra juzgar lo bueno y lo malo.

ਨਾਨਕ ਰਾਮ ਨਾਮਿ ਨਿਸਤਾਰਾ; ਗੁਰਮਤਿ ਮਿਲਹਿ ਪਿਆਰੇ ॥੨॥

naanak raam naam nisataaraa; guramat mileh piaare |2|

Sant Singh KhalsaO Nanak, through the Lord's Name, she is emancipated; through the Guru's Teachings, she meets her Beloved. ||2||
Manmohan SinghNanak, through the Lord's Name, she is emancipated and by the Guru's instruction meets she with her Beloved.
Manmohan Singh (Punjabi)ਨਾਨਕ, ਸਾਈਂ ਦੇ ਨਾਮ ਦੇ ਰਾਹੀਂ ਉਸ ਦਾ ਪਾਰ ਉਤਾਰਾ ਹੋ ਜਾਂਦਾ ਹੈ ਅਤੇ ਗੁਰਾਂ ਦੇ ਉਪਦੇਸ਼ ਦੁਆਰਾ ਉਹ ਆਪਣੇ ਪ੍ਰੀਤਮ ਨੂੰ ਮਿਲ ਪੈਂਦੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਰਾਮ! ਤੇਰੇ ਨਾਮ ਕਰ ਕੇ ਤਰਨਾ ਹੋਤਾ ਹੈ, ਪਰੰਤੂ ਹੇ ਪ੍ਯਾਰੇ! ਤੇਰਾ ਨਾਮ ਗੁਰਮਤ ਕਰ ਕੇ ਮਿਲਤਾ ਹੈ॥੨॥
Prof. Sahib Singhਹੇ ਨਾਨਕ! ਪਰਮਾਤਮਾ ਦੇ ਨਾਮ ਵਿਚ ਜੁੜਿਆਂ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਈਦਾ ਹੈ, ਗੁਰੂ ਦੀ ਸਿੱਖਿਆ ਤੇ ਤੁਰਿਆਂ ਪਿਆਰੇ ਪ੍ਰਭੂ ਜੀ ਮਿਲ ਪੈਂਦੇ ਹਨ ॥੨॥

ਪਦ ਅਰਥ ਨਿਸਤਾਰਾ = ਪਾਰ-ਉਤਾਰਾ। ਮਿਲਹਿ ਪਿਆਰੇ = ਪਿਆਰੇ ਪ੍ਰਭੂ ਜੀ ਮਿਲ ਪੈਂਦੇ ਹਨ ॥੨॥

SikhNet (Spanish)Dice Nanak, la Emancipación se da a través del Nombre del Señor, a través de la Palabra del Guru uno se encuentra con su Amor.(2)

ਵਰੁ ਪਾਇਅੜਾ ਬਾਲੜੀਏ; ਆਸਾ ਮਨਸਾ ਪੂਰੀ ਰਾਮ ॥

var paaeiarraa baalarree; aasaa manasaa pooree raam |

Sant Singh KhalsaThe young bride has found her Husband Lord; her hopes and desires are fulfilled.
Manmohan SinghThe young bride has found her Bridegroom, and her hopes and aspirations are fulfilled.
Manmohan Singh (Punjabi)ਜੁਆਨ ਪਤਨੀ ਨੇ ਆਪਣਾ ਪਤੀ ਪਰਾਪਤ ਕਰ ਲਿਆ ਹੈ ਅਤੇ ਉਸ ਦੀਆਂ ਉਮੈਦਾਂ ਤੇ ਸੱਧਰਾਂ ਪੂਰੀਆਂ ਹੋ ਗਈਆਂ ਹਨ।
Fareedkot Teekaਹੇ ਰਾਮ! ਜਬ ਤੂੰ ਵਰ ਪਾਯਾ ਤਬ ਮੁਝ ਇਸਤ੍ਰੀ ਕੀ ਬੁਧੀ ਮੇਂ ਜੋ ਆਸਾ ਥੀ ਸੋ ਪੂਰੀ ਹੂਈ॥
Prof. Sahib Singhਜਿਸ ਜੀਵ-ਇਸਤ੍ਰੀ ਨੇ ਖਸਮ-ਪ੍ਰਭੂ ਲੱਭ ਲਿਆ, ਉਸ ਦੀ ਹਰੇਕ ਆਸ ਉਸ ਦੀ ਹਰੇਕ ਇੱਛਾ ਪੂਰੀ ਹੋ ਜਾਂਦੀ ਹੈ (ਭਾਵ, ਉਸ ਦਾ ਮਨ ਦੁਨੀਆ ਦੀਆਂ ਆਸਾਂ ਆਦਿਕ ਵਲ ਨਹੀਂ ਦੌੜਦਾ ਭੱਜਦਾ)।

ਪਦ ਅਰਥ ਵਰੁ = ਖਸਮ-ਪ੍ਰਭੂ। ਪਾਇਅੜਾ = ਲੱਭ ਲਿਆ। ਬਾਲੜੀਏ = ਜਿਸ ਜੀਵ-ਇਸਤ੍ਰੀ ਨੇ। ਮਨਸਾ = ਇੱਛਾ {मनीषा}।

SikhNet (Spanish)La novia ha encontrado a su Esposo, sus deseos y esperanzas se han cumplido

ਪਿਰਿ ਰਾਵਿਅੜੀ. ਸਬਦਿ ਰਲੀ; ਰਵਿ ਰਹਿਆ. ਨਹ ਦੂਰੀ ਰਾਮ ॥

pir raaviarree. sabad ralee; rav rahiaa. neh dooree raam |

Sant Singh KhalsaShe enjoys and ravishes her Husband Lord, and blends into the Word of the Shabad, pervading and permeating everywhere; the Lord is not far away.
Manmohan SinghShe enjoys her spouse and through the Name merges in Him, who is pervading all and is not far off.
Manmohan Singh (Punjabi)ਉਹ ਆਪਣੇ ਕੰਤ ਨੂੰ ਮਾਣਦੀ ਹੈ ਅਤੇ ਨਾਮ ਦੇ ਰਾਹੀਂ ਉਸ ਅੰਦਰ ਲੀਨ ਹੋ ਜਾਂਦੀ ਹੈ, ਜੋ ਸਾਰੇ ਵਿਆਪਕ ਹੋ ਰਿਹਾ ਹੈ ਅਤੇ ਦੁਰੇਡੇ ਨਹੀਂ।
Fareedkot Teekaਜਬ ਤੈਂ ਪਿਰੀ ਨੇ ਰਾਵੀ ਤਾਂ ਤੇਰੇ ਬ੍ਰਹਮ ਸਰੂਪ ਮੇਂ (ਰਲੀ) ਆਭੇਦ ਹੂਈ, ਏਹੁ ਦ੍ਰਿਸ੍ਟੀ ਹੋਈ, ਜੋ ਤੂੰ ਪਿਰੀ ਰਾਮੁ ਹੈ ਸੰਪੂਰਨ ਅਸਥਾਨ ਮੇਂ ਰਵ ਰਹਿਆ ਹੈ ਤੂੰ ਦੂਰ ਨਹੀਂ॥
Prof. Sahib Singhਜਿਸ ਜੀਵ-ਇਸਤ੍ਰੀ ਨੂੰ ਪ੍ਰਭੂ-ਪਤੀ ਨੇ ਆਪਣੇ ਚਰਨਾਂ ਵਿਚ ਜੋੜ ਲਿਆ, ਜੋ ਜੀਵ-ਇਸਤ੍ਰੀ ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਪ੍ਰਭੂ ਵਿਚ ਲੀਨ ਹੋ ਗਈ, ਉਸ ਨੂੰ ਪ੍ਰਭੂ ਹਰ ਥਾਂ ਵਿਆਪਕ ਦਿੱਸਦਾ ਹੈ, ਉਸ ਨੂੰ ਆਪਣੇ ਤੋਂ ਦੂਰ ਨਹੀਂ ਜਾਪਦਾ।

ਪਦ ਅਰਥ ਪਿਰਿ = ਪਿਰ ਨੇ, ਖਸਮ ਨੇ। ਰਾਵਿਅੜੀ = ਆਪਣੇ ਚਰਨਾਂ ਵਿਚ ਜੋੜ ਲਈ। ਸਬਦਿ = ਗੁਰੂ ਦੇ ਸ਼ਬਦ ਦੀ ਰਾਹੀਂ। ਰਵਿ ਰਹਿਆ = ਸਭ ਥਾਈਂ ਵਿਆਪਕ (ਦਿੱਸਦਾ ਹੈ)।

SikhNet (Spanish)y su Esposo goza de ella. A través de la Palabra del Shabd, Lo ha obtenido, a Él, a Quien prevalece en todo y nunca Está lejos.

ਪ੍ਰਭੁ ਦੂਰਿ. ਨ ਹੋਈ, ਘਟਿ ਘਟਿ ਸੋਈ; ਤਿਸ ਕੀ ਨਾਰਿ ਸਬਾਈ ॥

prabh door. na hoee, ghatt ghatt soee; tis kee naar sabaaee |

Sant Singh KhalsaGod is not far away; He is in each and every heart. All are His brides.
Manmohan SinghThe Lord is not far, In all the hearts is He, All the mortals are His brides.
Manmohan Singh (Punjabi)ਸਾਹਿਬ ਦੁਰੇਡੇ ਨਹੀਂ ਉਹ ਸਾਰਿਆਂ ਦਿਲਾਂ ਅੰਦਰ ਹੈ। ਸਮੂਹ ਜੀਵ ਉਸ ਦੀਆਂ ਸਹੇਲੀਆਂ ਹਨ।
Fareedkot Teekaਤਿਸ ਕੀ ਦ੍ਰਿਸਟੀ ਜਬ ਤੁਝੇ ਪ੍ਰਭੂ ਤੇ ਦੂਰ ਨਾ ਹੂਈ ਤਾਂ ਘਟਾਂ ਘਟਾਂ ਮੇਂ ਸੋਈ ਤੂੰ ਦੇਖ੍ਯਾ। ਇਹ ਜਾਨ੍ਯਾ ਕਿ ਯਹ ਸਭ ਤੇਰੀਆਂ ਨਾਰੀਆਂ ਹੈ, ਭਾਵ ਹੇ ਪਤੀ! ਤੇਰੇ ਸਭ ਅਧੀਨ ਹੈ॥
Prof. Sahib Singhਉਸ ਨੂੰ ਇਹ ਨਿਸ਼ਚਾ ਹੋ ਜਾਂਦਾ ਹੈ ਕਿ ਪ੍ਰਭੂ ਕਿਤੇ ਦੂਰ ਨਹੀਂ ਹਰੇਕ ਸਰੀਰ ਵਿਚ ਉਹੀ ਮੌਜੂਦ ਹੈ, ਸਾਰੀਆਂ ਜੀਵ-ਇਸਤ੍ਰੀਆਂ ਉਸੇ ਦੀਆਂ ਹੀ ਹਨ।

ਪਦ ਅਰਥ ਘਟਿ ਘਟਿ = ਹਰੇਕ ਘਟ ਵਿਚ। ਸਬਾਈ ਨਾਰਿ = ਸਾਰੀਆਂ ਜੀਵ-ਇਸਤ੍ਰੀਆਂ।

SikhNet (Spanish)El Señor nunca está lejos y llena todos los corazones, todas las criaturas son Sus Esposas.

ਆਪੇ ਰਸੀਆ ਆਪੇ ਰਾਵੇ; ਜਿਉ ਤਿਸ ਦੀ ਵਡਿਆਈ ॥

aape raseea aape raave; jiau tis dee vaddiaaee |

Sant Singh KhalsaHe Himself is the Enjoyer, He Himself ravishes and enjoys; this is His glorious greatness.
Manmohan SinghThe Lord Himself is the Enjoyer and Himself enjoys as becomes His glory.
Manmohan Singh (Punjabi)ਸਾਈਂ ਆਪ ਭੋਗਣ ਵਾਲਾ ਹੈ ਅਤੇ ਆਪ ਹੀ ਜਿਸ ਤਰ੍ਹਾਂ ਉਸ ਦੀ ਕੀਰਤੀ ਹੈ, ਅਨੰਦ ਮਾਣਦਾ ਹੈ।
Fareedkot Teekaਆਪ ਹੀ ਤੂੰ ਰਸੀਆ ਹੋ ਕੇ ਜੈਸੇ ਤੇਰੀ ਇਛਾ ਹੈ, ਤੈਸੇ ਤੂੰ ਆਪ ਹੀ ਰਾਵਤਾ ਹੈ॥
Prof. Sahib Singhਉਹ ਆਪ ਹੀ ਆਨੰਦ ਦਾ ਸੋਮਾ ਹੈ, ਜਿਵੇਂ ਉਸ ਦੀ ਰਜ਼ਾ ਹੁੰਦੀ ਹੈ ਉਹ ਆਪ ਹੀ ਆਪਣੇ ਮਿਲਾਪ ਦਾ ਆਨੰਦ ਦੇਂਦਾ ਹੈ।

ਪਦ ਅਰਥ ਰਸੀਆ = ਆਨੰਦ ਦਾ ਮਾਲਕ, ਆਨੰਦ ਦਾ ਸੋਮਾ। ਵਡਿਆਈ = ਰਜ਼ਾ।

SikhNet (Spanish)Él sólo es Quien disfruta, Él es quien se deleita y se convierte en Su Gloria.

ਅਮਰ ਅਡੋਲੁ ਅਮੋਲੁ ਅਪਾਰਾ; ਗੁਰਿ ਪੂਰੈ ਸਚੁ ਪਾਈਐ ॥

amar addol amol apaaraa; gur poorai sach paaeeai |

Sant Singh KhalsaHe is imperishable, immovable, invaluable and infinite. The True Lord is obtained through the Perfect Guru.
Manmohan SinghThe Imperishable, Immovable, Invaluable and Infinite True Lord is obtained through the Perfect Guru.
Manmohan Singh (Punjabi)ਅਬਿਨਾਸੀ, ਅਹਿੱਲ, ਅਮੇਲਕ ਅਤੇ ਅਨੰਦ ਸੱਚਾ ਸਾਹਿਬ ਪੁਰਨ ਗੁਣਾਂ ਦੇ ਰਾਹੀਂ ਪਾਇਆ ਜਾਂਦਾ ਹੈ।
Fareedkot Teekaਅਮਰ ਹੈ ਔਰ ਅਡੋਲੁ ਹੈਂ, ਅਮੋਲਕੁ ਹੈਂ ਔ ਪਾਰ ਸੇ ਰਹਿਤ ਹੈਂ, ਗੁਰੁ ਪੂਰਿਆਂ ਦ੍ਵਾਰਾ ਐਸਾ ਤੂੰ ਨਿਸਚੇ ਕਰ ਕੇ ਪਾਈਤਾ ਹੈਂ॥
Prof. Sahib Singhਉਹ ਪਰਮਾਤਮਾ ਮੌਤ-ਰਹਿਤ ਹੈ, ਮਾਇਆ ਵਿਚ ਡੋਲਦਾ ਨਹੀਂ ਉਸ ਦਾ ਮੁੱਲ ਨਹੀਂ ਪੈ ਸਕਦਾ (ਭਾਵ, ਕੋਈ ਪਦਾਰਥ ਉਸ ਦੇ ਬਰਾਬਰ ਦਾ ਨਹੀਂ) ਉਹ ਸਦਾ-ਥਿਰ ਰਹਿਣ ਵਾਲਾ ਹੈ, ਉਹ ਬੇਅੰਤ ਹੈ, ਪੂਰੇ ਗੁਰੂ ਦੀ ਰਾਹੀਂ ਉਸ ਦੀ ਪ੍ਰਾਪਤੀ ਹੁੰਦੀ ਹੈ।

ਪਦ ਅਰਥ ਗੁਰਿ = ਗੁਰੂ ਦੀ ਰਾਹੀਂ। ਸਚੁ = ਸਦਾ-ਥਿਰ ਰਹਿਣ ਵਾਲਾ।

SikhNet (Spanish)Él es Inmortal, siempre en Paz, Invaluable e Infinito, es a través del Guru Perfecto

ਨਾਨਕ. ਆਪੇ ਜੋਗ ਸਜੋਗੀ; ਨਦਰਿ ਕਰੇ ਲਿਵ ਲਾਈਐ ॥੩॥

naanak. aape jog sajogee; nadar kare liv laaeeai |3|

Sant Singh KhalsaO Nanak, He Himself unites in Union; by His Glance of Grace, He lovingly attunes them to Himself. ||3||
Manmohan SinghNanak, Himself the Lord mercifully makes the bride love Him and Himself arranges her union with Him.
Manmohan Singh (Punjabi)ਨਾਨਕ, ਸੁਆਮੀ ਖੁਦ ਮਿਹਰ ਧਾਰ ਕੇ, ਪਤਨੀ ਦਾ ਪਿਆਰ ਆਪਣੇ ਨਾਲ ਪਾਉਂਦਾ ਹੈ ਤੇ ਖੁਦ ਹੀ ਉਸ ਦਾ ਆਪਣੇ ਨਾਲ ਮੇਲ ਰਚਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤੂੰ ਆਪੇ ਹੀ (ਸੰਜੋਗੀ) ਸੰਤੋਂ ਮੇਂ ਜੋੜਤਾ ਹੈਂ। ਜੇ ਸੰਤ ਕ੍ਰਿਪਾ ਕਰਨ ਤਾਂ ਹੇ ਪਰਮੇਸਰ! ਤੇਰੇ ਮੇਂ ਲਿਵ ਲਾਈਤੀ ਹੈ॥੩॥
Prof. Sahib Singhਹੇ ਨਾਨਕ! ਪ੍ਰਭੂ ਆਪ ਹੀ ਜੀਵਾਂ ਦੇ ਆਪਣੇ ਨਾਲ ਮੇਲ ਦੇ ਢੋ ਢੁਕਾਂਦਾ ਹੈ, ਜਦੋਂ ਉਹ ਮੇਹਰ ਦੀ ਨਜ਼ਰ ਕਰਦਾ ਹੈ, ਤਦੋਂ ਜੀਵ ਉਸ ਵਿਚ ਸੁਰਤ ਜੋੜਦਾ ਹੈ ॥੩॥

ਪਦ ਅਰਥ ਜੋਗ ਸਜੋਗੀ = ਮਿਲਾਪ ਦਾ ਢੋ ਢੁਕਾਣ ਵਾਲਾ, ਜੋਗ ਦਾ ਸੰਜੋਗ ਬਣਾਣ ਵਾਲਾ ॥੩॥

SikhNet (Spanish)que el Uno Verdadero es conocido. Dice Nanak: Él Mismo une a la novia Consigo Mismo y es por Su Misericordia que ella se entona en Él.(3)

ਪਿਰੁ ਉਚੜੀਐ ਮਾੜੜੀਐ; ਤਿਹੁ ਲੋਆ ਸਿਰਤਾਜਾ ਰਾਮ ॥

pir ucharreeai maarrarreeai; tihu loaa sirataajaa raam |

Sant Singh KhalsaMy Husband Lord dwells in the loftiest balcony; He is the Supreme Lord of the three worlds.
Manmohan SinghMy love abides in the lofty balcony, He is the supreme Lord of the three worlds.
Manmohan Singh (Punjabi)ਮੇਰਾ ਪ੍ਰੀਤਮ ਉਚੀ ਅਟਾਰੀ ਅੰਦਰ ਵਸਦਾ ਹੈ। ਉਹ ਤਿੰਨਾਂ ਹੀ ਜਹਾਨਾਂ ਦਾ ਸ਼ਰੋਮਣੀ ਸਾਹਿਬ ਹੈ।
Fareedkot Teekaਹੇ ਪਰਮੇਸਰ! ਤੇਰੀ ਉਚੜੀ ਮਾੜੀ ਵੈਕੁੰਠ ਵਾ ਸਤਸੰਗ ਹੈ ਔਰ ਹੇ ਪਰਮੇਸਰ! ਤੂੰ ਤੀਨੋਂ ਲੋਕੋਂ ਕੇ ਸਿਰ ਕਾ ਛੱਤ੍ਰ ਹੈਂ॥
Prof. Sahib Singhਪ੍ਰਭੂ-ਪਤੀ ਇਕ ਸੋਹਣੇ ਉੱਚੇ ਮਹਲ ਵਿਚ ਵੱਸਦਾ ਹੈ (ਜਿੱਥੇ ਮਾਇਆ ਦਾ ਪ੍ਰਭਾਵ ਨਹੀਂ ਪੈ ਸਕਦਾ) ਉਹ ਤਿੰਨਾਂ ਲੋਕਾਂ ਦਾ ਨਾਥ ਹੈ।

ਪਦ ਅਰਥ ਪਿਰੁ = ਖਸਮ-ਪ੍ਰਭੂ। ਉਚੜੀ = ਸੋਹਣੀ ਉੱਚੀ। ਉਚੜੀਐ = ਸੋਹਣੀ ਉੱਚੀ ਵਿਚ। ਮਾੜੀ = ਮਹਲ। ਮਾੜੜੀ = ਸੋਹਣਾ ਮਹਲ। ਮਾੜੜੀਐ = ਸੋਹਣੇ ਮਹਲ ਵਿਚ। ਤਿਹੁ ਲੋਆ = ਤਿੰਨਾਂ ਲੋਕਾਂ ਦਾ। ਸਿਰਤਾਜਾ = ਸਿਰ ਦਾ ਤਾਜ, ਖਸਮ।

SikhNet (Spanish)El Señor habita en lo alto, y corona a los tres mundos con Su Gloria.

ਹਉ ਬਿਸਮ ਭਈ ਦੇਖਿ ਗੁਣਾ; ਅਨਹਦ ਸਬਦ ਅਗਾਜਾ ਰਾਮ ॥

hau bisam bhee dekh gunaa; anahad sabad agaajaa raam |

Sant Singh KhalsaI am amazed, gazing upon His glorious excellence; the unstruck sound current of the Shabad vibrates and resonates.
Manmohan SinghI am wonder-struck, beholding His excellences and within me resounds the unbeaten celestial music.
Manmohan Singh (Punjabi)ਉਸ ਦੀਆਂ ਵਡਿਆਈਆਂ ਤੱਕ ਕੇ ਮੈਂ ਆਸਚਰਜ ਹੋ ਗਈ ਹਾਂ ਅਤੇ ਮੇਰੇ ਅੰਦਰ ਸੁੱਤੇ ਸਿੱਧ ਬੇਕੁੰਠੀ ਕੀਰਤਨ ਗੂੰਜਦਾ ਹੈ।
Fareedkot Teekaਮੈਂ ਤੇਰੇ ਗੁਣੋਂ ਕੋ ਦੇਖ ਕਰ ਅਸਚਰਜ ਹੋਈ ਹਾਂ, ਜੋ ਤੂੰ ਏਕ ਰਸ ਬ੍ਰਹਮ ਰਮਿਆ ਹੂਆ (ਅਗਾਜਾ) ਪ੍ਰਗਟ ਹੈਂ॥
Prof. Sahib Singhਉਸ ਦੇ ਗੁਣ ਵੇਖ ਕੇ ਮੈਂ ਹੈਰਾਨ ਹੋ ਰਹੀ ਹਾਂ। ਚੌਹੀਂ ਪਾਸੀਂ (ਸਾਰੇ ਸੰਸਾਰ ਵਿਚ) ਉਸ ਦੀ ਜੀਵਨ-ਰੌ ਇਕ-ਰਸ ਰੁਮਕ ਰਹੀ ਹੈ।

ਪਦ ਅਰਥ ਹਉ = ਮੈਂ। ਬਿਖਮ = ਹੈਰਾਨ। ਅਨਹਦ = ਇਕ-ਰਸ, ਬਿਨਾ ਵਜਾਏ ਵੱਜਣ ਵਾਲਾ। ਸਬਦ = ਨਾਦ, ਜੀਵਨ-ਰੌ। ਅਗਾਜਾ = ਚੌਹੀਂ ਪਾਸੀਂ ਗੱਜਦਾ।

SikhNet (Spanish)Estoy maravillado viendo Su Gloriosa Excelencia y en mi interior resuena la Melodía Celestial del Shabd de la Palabra.

ਸਬਦੁ ਵੀਚਾਰੀ ਕਰਣੀ ਸਾਰੀ; ਰਾਮ ਨਾਮੁ ਨੀਸਾਣੋ ॥

sabad veechaaree karanee saaree; raam naam neesaano |

Sant Singh KhalsaI contemplate the Shabad, and perform sublime deeds; I am blessed with the insignia, the banner of the Lord's Name.
Manmohan SinghI ponder on the Name, do sublime deeds and I am blessed with the standard of the Lord's Name.
Manmohan Singh (Punjabi)ਮੈਂ ਨਾਮ ਦਾ ਆਰਾਧਨ ਕਰਦਾ ਹਾਂ, ਸਰੇਸ਼ਟ ਅਸਲ ਕਮਾਉਂਦਾ ਹਾਂ ਅਤੇ ਮੈਨੂੰ ਪ੍ਰਭੂ ਦੇ ਨਾਮ ਦਾ ਨਿਸ਼ਾਨ ਪਰਦਾਨ ਹੋਇਆ ਹੋਇਆ ਹੈ।
Fareedkot Teekaਜਬ ਉਪਦੇਸ਼ ਕੇ ਬੀਚਾਰੀ ਹੂਏ ਤੌ ਕਰਣੀ ਸ੍ਰੇਸਟ ਹੋਈ। ਹੇ ਰਾਮ! ਤੇਰੇ ਨਾਮ ਰੂਪੀ (ਨੀਸਾਣੋ) ਪ੍ਰਵਾਨ ਪ੍ਰਾਪਤ ਹੂਆ॥
Prof. Sahib Singhਜੇਹੜਾ ਮਨੁੱਖ ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ ਸ਼ਬਦ ਨੂੰ ਵਿਚਾਰਦਾ ਹੈ (ਭਾਵ, ਆਪਣੇ ਮਨ ਵਿਚ ਵਸਾਂਦਾ ਹੈ) ਜਿਸ ਨੇ ਇਹ ਸ੍ਰੇਸ਼ਟ ਕਰਤੱਬ ਬਣਾ ਲਿਆ ਹੈ, ਜਿਸ ਦੇ ਪਾਸ ਪਰਮਾਤਮਾ ਦਾ ਨਾਮ (ਰੂਪ) ਰਾਹਦਾਰੀ ਹੈ (ਉਸ ਨੂੰ ਪ੍ਰਭੂ ਦੀ ਹਜ਼ੂਰੀ ਵਿਚ ਥਾਂ ਮਿਲ ਜਾਂਦੀ ਹੈ, ਪਰ)

ਪਦ ਅਰਥ ਵੀਚਾਰੀ = ਵਿਚਾਰਨ ਵਾਲਾ। ਕਰਣੀ = ਆਚਰਨ। ਸਾਰੀ = ਸ੍ਰੇਸ਼ਟ। ਨੀਸਾਣੋ = ਨੀਸਾਣੁ, ਪਰਵਾਨਾ, ਰਾਹਦਾਰੀ।

SikhNet (Spanish)Medito en el Shabd y me conduzco con Bondad, así soy bendecido con el Estandarte del Nombre del Señor.

ਨਾਮ ਬਿਨਾ ਖੋਟੇ. ਨਹੀ ਠਾਹਰ; ਨਾਮੁ ਰਤਨੁ ਪਰਵਾਣੋ ॥

naam binaa khotte. nahee tthaahar; naam ratan paravaano |

Sant Singh KhalsaWithout the Naam, the Name of the Lord, the false find no place of rest; only the jewel of the Naam brings acceptance and renown.
Manmohan SinghWithout the Name, the false find no place of rest. The jewel of the Lord's name alone becomes acceptable.
Manmohan Singh (Punjabi)ਨਾਮ ਦੇ ਬਗੈਰ, ਕੂੜਿਆਂ ਨੂੰ ਕੋਈ ਆਰਾਮ ਦਾ ਟਿਕਾਣਾ ਨਹੀਂ ਮਿਲਦ। ਕੇਵਲ ਸਾਈਂ ਦੇ ਨਾਮ ਦਾ ਜਵੇਹਰ ਹੀ ਕਬੂਲ ਪੈਂਦਾ ਹੈ।
Fareedkot Teekaਕਯੋਂਕਿ ਨਾਮ ਬਿਨਾਂ ਖੋਟਿਆਂ ਕੋ ਠਹਰਣੇ ਕੋ ਜਗਾ ਨਹੀਂ। ਤੇਰੇ ਨਾਮ ਕਰ ਕੇ ਜੋ ਵੈਰਾਗਵਾਨ ਹੂਏ ਹੈਂ, ਸੋ ਸੰਸਾਰ ਮੇਂ ਪ੍ਰਵਾਨ ਹੂਏ ਹੈਂ॥
Prof. Sahib Singhਨਾਮ-ਹੀਣੇ ਖੋਟੇ ਮਨੁੱਖ ਨੂੰ (ਉਸ ਦੀ ਦਰਗਾਹ ਵਿਚ) ਥਾਂ ਨਹੀਂ ਮਿਲਦੀ। (ਪ੍ਰਭੂ ਦੇ ਦਰ ਤੇ) ਪ੍ਰਭੂ ਦਾ ਨਾਮ-ਰਤਨ ਹੀ ਕਬੂਲ ਹੁੰਦਾ ਹੈ।

ਪਦ ਅਰਥ ਠਾਹਰ = ਥਾਂ, ਟਿਕਾਣਾ। ਪਰਵਾਣੋ = ਪਰਵਾਣੁ, ਕਬੂਲ।

SikhNet (Spanish)Sin el Nombre del Señor, los seres falsos no encuentran Refugio, pues la Joya del Nombre del Señor sólo es aprobada por el Señor.

ਪਤਿ ਮਤਿ ਪੂਰੀ ਪੂਰਾ ਪਰਵਾਨਾ; ਨਾ ਆਵੈ. ਨਾ ਜਾਸੀ ॥

pat mat pooree pooraa paravaanaa; naa aavai. naa jaasee |

Sant Singh KhalsaPerfect is my honor, perfect is my intellect and password. I shall not have to come or go.
Manmohan SinghPerfect is my honour, my intellect and perfectly complete my way-pass. I shall, therefore, neither come nor go.
Manmohan Singh (Punjabi)ਪੂਰਨ ਹੈ ਮੇਰੀ ਇੱਜ਼ਤ ਆਬਰੂ, ਮੇਰੀ ਅਕਲ ਅਤੇ ਐਨ ਮੁਕੰਮਲ ਮੇਰੀ ਰਾਹਦਾਰੀ। ਇਸ ਲਈ ਮੈਂ ਨਾਂ ਆਵਾਂਗੀ ਅਤੇ ਨਾਂ ਜਾਵਾਂਗੀ।
Fareedkot Teekaਵਹੁ ਨਾ ਆਵਤੇ ਹੈਂ ਨਾ ਜਾਵਤੇ ਹੈਂ, ਜਿਨ ਕੇ ਪਾਸ ਗੁਰੋਂ ਕਾ ਉਪਦੇਸ਼ ਰੂਪੀ ਪੂਰਾ ਪ੍ਰਵਾਨਾ ਹੈ, ਤਿਨਾਂ ਕੀ ਪਤਿ ਔਰ ਮਤਿ ਪੂਰੀ ਹੈ॥
Prof. Sahib Singhਜਿਸ ਮਨੁੱਖ ਦੇ ਪਾਸ (ਪ੍ਰਭੂ-ਨਾਮ ਦਾ) ਅ-ਰੁਕ ਪਰਵਾਨਾ ਹੈ, ਉਸ ਨੂੰ (ਪ੍ਰਭੂ-ਦਰ ਤੇ) ਪੂਰੀ ਇੱਜ਼ਤ ਮਿਲਦੀ ਹੈ ਉਸ ਦੀ ਅਕਲ ਉਕਾਈ-ਹੀਣ ਹੋ ਜਾਂਦੀ ਹੈ, ਉਹ ਜਨਮ ਮਰਨ ਦੇ ਗੇੜ ਤੋਂ ਬਚ ਜਾਂਦਾ ਹੈ।

ਪਦ ਅਰਥ ਪਤਿ = ਇੱਜ਼ਤ। ਪੂਰੀ = ਜਿਸ ਵਿਚ ਕੋਈ ਉਕਾਈ ਨਾਹ ਹੋਵੇ। ਪਰਵਾਨਾ = ਹੁਕਮ।

SikhNet (Spanish)Perfecto es ahora mi honor, mi intelecto; perfecta es la Palabra Clave que nos bendice para no reencarnar más.

ਨਾਨਕ ਗੁਰਮੁਖਿ ਆਪੁ ਪਛਾਣੈ; ਪ੍ਰਭ ਜੈਸੇ ਅਵਿਨਾਸੀ ॥੪॥੧॥੩॥

naanak guramukh aap pachhaanai; prabh jaise avinaasee |4|1|3|

Sant Singh KhalsaO Nanak, the Gurmukh understands her own self; she becomes like her Imperishable Lord God. ||4||1||3||
Manmohan SinghNanak, by Guru's grace, who recognises herself, becomes like the Imperishable Lord.
Manmohan Singh (Punjabi)ਨਾਨਕ ਗੁਰਾਂ ਦੀ ਦਇਆ ਦੁਆਰਾ ਜੋ ਆਪਣੇ ਆਪ ਦੀ ਸਿੰਞਾਣ ਕਰ ਲੈਂਦੀ ਹੈ, ਉਹ ਅਮਰ ਸਾਈਂ ਵਰਗੀ ਹੋ ਜਾਂਦੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਗੁਰੋਂ ਦੁਆਰੇ ਅਪਨੇ ਆਪ ਕੋ ਪਛਾਨਤੇ ਹੈਂ, ਸੋ ਹੇ ਪ੍ਰਭੂ ਅਬਿਨਾਸੀ! ਵਹੁ ਤੇਰੇ ਜੈਸੇ ਹੋ ਜਾਤੇ ਹੈਂ॥੪॥੧॥੩॥ ਯਥਾ-☬"ਜਿਨਿ ਜਾਤਾ ਸੋ ਤਿਸ ਹੀ ਜੇਹਾ॥"
Prof. Sahib Singhਹੇ ਨਾਨਕ! ਗੁਰੂ ਦੀ ਸਰਨ ਪੈ ਕੇ ਜੋ ਮਨੁੱਖ ਆਪਣੇ ਜੀਵਨ ਨੂੰ ਪੜਤਾਲਦਾ ਹੈ, ਉਹ ਅਬਿਨਾਸੀ ਪ੍ਰਭੂ ਦਾ ਰੂਪ ਹੋ ਜਾਂਦਾ ਹੈ ॥੪॥੧॥੩॥

ਪਦ ਅਰਥ ਆਪੁ = ਆਪਣੇ ਆਪ ਨੂੰ, ਆਪਣੇ ਜੀਵਨ ਨੂੰ ॥੪॥੧॥੩॥

SikhNet (Spanish)Dice Nanak, sí, por la Gracia del Guru uno se conoce a sí mismo, uno se vuelve igual que el Mismo Señor Eterno.(4-1-3)

Open this shabad (26 lines, Angs 764-765) →

Shabad Guru Nanak Dev Ji Raag Soohee continues on Ang 766

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but one God, By the True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Por la Gracia del Único Ser Supremo, el Eterno, el Iluminador

ਰਾਗੁ ਸੂਹੀ ਛੰਤ ਮਹਲਾ ੧ ਘਰੁ ੪ ॥

raag soohee chhant mahalaa 1 ghar 4 |

Sant Singh KhalsaRaag Soohee, Chhant, First Mehl, Fourth House:
Manmohan SinghRag Suhi Chhant 1st Guru.
Manmohan Singh (Punjabi)ਰਾਗੁ ਸੂਹੀ ਛੰਦ ਪਹਿਲੀ ਪਾਤਿਸ਼ਾਹੀ।
Prof. Sahib Singhਰਾਗ ਸੂਹੀ, ਘਰ ੪ ਵਿੱਚ ਗੁਰੂ ਨਾਨਕਦੇਵ ਜੀ ਦੀ ਬਾਣੀ 'ਛੰਤ' (ਛੰਦ)।
SikhNet (Spanish)Rag Suji, Chhant, Mejl Guru Nanak, Primer Canal Divino.

ਜਿਨਿ ਕੀਆ. ਤਿਨਿ ਦੇਖਿਆ; ਜਗੁ ਧੰਧੜੈ ਲਾਇਆ ॥

jin keea. tin dekhiaa; jag dhandharrai laaeaa |

Sant Singh KhalsaThe One who created the world, watches over it; He enjoins the people of the world to their tasks.
Manmohan SinghHe who made the world, watches over it, and yokes the mortals to their tasks.
Manmohan Singh (Punjabi)ਜਿਸ ਨੇ ਜਗਤ ਨੂੰ ਸਾਜਿਆ ਹੈ ਉਹ ਇਸ ਦੀ ਨਿਗਾਹਬਾਨੀ ਕਰਦਾ ਹੈ ਅਤੇ ਪ੍ਰਾਣੀਆਂ ਨੂੰ ਕੰਮੀਂ ਕਾਜੀਂ ਲਾਉਂਦਾ ਹੈ।
Fareedkot Teekaਹੇ ਭਾਈ! ਜਿਸ ਨੇ ਏਹ ਜਗਤ ਉਤਪਤਿ ਕੀਆ ਹੈ ਤਿਸ ਨੇ ਹੀ ਦੇਖਿਆ ਹੈ, ਭਾਵ ਪਾਲਨਾ ਕਰੀ ਹੈ ਔਰ ਧੰਧਿਆਂ ਮੇਂ ਲਾਯਾ ਹੈ॥
Prof. Sahib Singhਜਿਸ ਪ੍ਰਭੂ ਨੇ ਇਹ ਜਗਤ ਪੈਦਾ ਕੀਤਾ ਹੈ ਉਸੇ ਨੇ ਇਸ ਦੀ ਸੰਭਾਲ ਕੀਤੀ ਹੋਈ ਹੈ, ਉਸੇ ਨੇ ਇਸ ਨੂੰ ਮਾਇਆ ਦੀ ਦੌੜ-ਭੱਜ ਵਿਚ ਲਾਇਆ ਹੋਇਆ ਹੈ।

ਪਦ ਅਰਥ ਜਿਨਿ = ਜਿਸ ਨੇ, (ਹੇ ਪ੍ਰਭੂ!) ਜਿਸ ਤੈਂ ਨੇ। ਕੀਆ = ਪੈਦਾ ਕੀਤਾ ਹੈ। ਤਿਨਿ = ਉਸ ਨੇ (ਹੇ ਪ੍ਰਭੂ!) ਉਸ ਤੈਂ ਨੇ ਹੀ। ਦੇਖਿਆ = ਸੰਭਾਲ ਕੀਤੀ ਹੋਈ ਹੈ। ਧੰਧੜੈ = ਮਾਇਆ ਦੀ ਦੌੜ-ਭੱਜ ਵਿਚ।

SikhNet (Spanish)Él, Quien creó el mundo, también cuida de él y lo pone a realizar sus tareas.

ਦਾਨਿ ਤੇਰੈ ਘਟਿ ਚਾਨਣਾ; ਤਨਿ ਚੰਦੁ ਦੀਪਾਇਆ ॥

daan terai ghatt chaananaa; tan chand deepaaeaa |

Sant Singh KhalsaYour gifts, O Lord, illuminate the heart, and the moon casts its light on the body.
Manmohan SinghThine bounties, O Lord, illumine the soul and the moon of gnosis shines in the body.
Manmohan Singh (Punjabi)ਤੇਰੀਆਂ ਬਖਸ਼ਸ਼ਾਂ, ਹੇ ਸੁਆਮੀ! ਆਤਮਾ ਨੂੰ ਰੋਸ਼ਨ ਕਰ ਦਿੰਦੀਆਂ ਹਨ ਅਤੇ ਬ੍ਰਹਮ ਗਿਆਨ ਦਾ ਚੰਦਰਮਾ ਦੇਹ ਅੰਦਰ ਪ੍ਰਕਾਸ਼ ਹੋ ਜਾਂਦਾ ਹੈ।
Fareedkot Teekaਜਿਸ ਪਰਮੇਸਰ ਕੇ ਸੱਤਾ ਸਫੁਰਤੀ ਦੇਣੇ ਸੇ ਤੇਰੇ ਘਟ ਮੇਂ ਪ੍ਰਕਾਸ ਹੋ ਰਹਾ ਹੈ ਮਾਨੋ ਸਰੀਰ ਮੇਂ ਚੰਦ ਪ੍ਰਕਾਸਿਆ ਹੈ॥
Prof. Sahib Singh(ਪਰ ਹੇ ਪ੍ਰਭੂ!) ਤੇਰੀ ਬਖ਼ਸ਼ਸ਼ ਨਾਲ (ਕਿਸੇ ਸੁਭਾਗ) ਹਿਰਦੇ ਵਿਚ ਤੇਰੀ ਜੋਤਿ ਦਾ ਚਾਨਣ ਹੁੰਦਾ ਹੈ, (ਕਿਸੇ ਸੁਭਾਗ) ਸਰੀਰ ਵਿਚ ਚੰਦ ਚਮਕਦਾ ਹੈ (ਤੇਰੇ ਨਾਮ ਦੀ ਸੀਤਲਤਾ ਹੁਲਾਰੇ ਦੇਂਦੀ ਹੈ)।

ਪਦ ਅਰਥ ਦਾਨਿ ਤੇਰੈ = ਤੇਰੀ ਬਖ਼ਸ਼ਸ਼ ਨਾਲ। ਘਟਿ = ਜੀਵ ਦੇ ਹਿਰਦੇ ਵਿਚ। ਤਨਿ = ਸਰੀਰ ਵਿਚ। ਚੰਦੁ ਦੀਪਾਇਆ = ਚੰਦ ਚਮਕ ਰਿਹਾ ਹੈ, ਸੀਤਲਤਾ ਹੁਲਾਰੇ ਦੇ ਰਹੀ ਹੈ।

SikhNet (Spanish)A través de Su Bendición, la mente es iluminada, y la Luna de la Sabiduría brilla en el cuerpo.

ਚੰਦੋ ਦੀਪਾਇਆ. ਦਾਨਿ ਹਰਿ ਕੈ; ਦੁਖੁ ਅੰਧੇਰਾ. ਉਠਿ ਗਇਆ ॥

chando deepaaeaa. daan har kai; dukh andheraa. utth geaa |

Sant Singh KhalsaThe moon glows, by the Lord's gift, and the darkness of suffering is taken away.
Manmohan SinghBy the Lord's gifts, the moon of Divine knowledge shines and the darkness of pain is removed.
Manmohan Singh (Punjabi)ਸੁਆਮੀ ਦੀਆਂ ਦਾਤਾਂ ਦੁਆਰਾ ਬ੍ਰਹਿਮ ਵੀਚਾਰ ਦਾ ਚੰਦਰਮਾ ਪ੍ਰਕਾਸ਼ ਹੋ ਜਾਂਦਾ ਹੈ ਤੇ ਤਕਲੀਫ ਦਾ ਅਨ੍ਹੇਰਾ ਦੂਰ ਹੋ ਜਾਂਦਾ ਹੈ।
Fareedkot Teekaਜਿਨੋਂ ਨੇ ਐਸੇ ਜਾਣਿਆਂ ਹੈ ਕਿ ਹਰੀ ਕੇ ਦਾਂਨ ਸੇ ਚੰਦ੍ਰਮਾਂ ਵਤ (ਦੀਪਾਇਆ) ਪ੍ਰਕਾਸ ਹੋਇਆ ਹੈ, ਤਿਨ ਕਾ ਅਗ੍ਯਾਨ ਜੋ ਦੁਖਦਾਈ ਅੰਧੇਰਾ ਥਾ, ਸੋ ਚਲਾ ਗਿਆ ਹੈ॥
Prof. Sahib Singhਪ੍ਰਭੂ ਦੀ ਬਖ਼ਸ਼ਸ਼ ਨਾਲ ਜਿਸ ਹਿਰਦੇ ਵਿਚ (ਪ੍ਰਭੂ-ਨਾਮ ਦੀ) ਸੀਤਲਤਾ ਲਿਸ਼ਕ ਮਾਰਦੀ ਹੈ ਉਸ ਹਿਰਦੇ ਵਿਚੋਂ (ਅਗਿਆਨਤਾ ਦਾ) ਹਨੇਰਾ ਤੇ ਦੁੱਖ-ਕਲੇਸ਼ ਦੂਰ ਹੋ ਜਾਂਦਾ ਹੈ।

ਪਦ ਅਰਥ ਦਾਨਿ ਹਰਿ ਕੈ = ਪਰਮਾਤਮਾ ਦੀ ਬਖ਼ਸ਼ਸ਼ ਨਾਲ।

SikhNet (Spanish)La Luna de la Sabiduría brilla por la Gracia de Dios, y la oscuridad del dolor es desterrada.

ਗੁਣ ਜੰਞ ਲਾੜੇ. ਨਾਲਿ ਸੋਹੈ; ਪਰਖਿ; ਮੋਹਣੀਐ ਲਇਆ ॥

gun jany laarre. naal sohai; parakh; mohaneeai leaa |

Sant Singh KhalsaThe marriage party of virtue looks beautiful with the Groom; He chooses His enticing bride with care.
Manmohan SinghThe marriage party of virtues looks beauteous with the Groom, who has chosen the bewitching bride after assaying.
Manmohan Singh (Punjabi)ਨੇਕੀਆਂ ਦੀ ਜੰਞ ਪਤੀ ਨਾਲ ਸੁਹਣੀ ਲੱਗਦੀ ਹੈ, ਜਿਸ ਨੇ ਛਾਨ-ਬੀਨ ਕਰ ਕੇ ਮਨਮੋਹਣੀ ਪਤਨੀ ਲਈ ਹੈ।
Fareedkot Teekaਗੁਣੋ ਰੂਪ ਜੰਞ (ਲਾੜੇ) ਪਤੀ ਕੇ ਸਾਥ ਸੋਭਤੀ ਹੈ, ਭਾਵ ਸੁਭ ਗੁਣੋਂ ਸੰਯੁਕਤ ਜਿਨ ਕੇ ਰਿਦੇ ਮੇਂ ਪਰਮੇਸਰ ਕਾ ਧਿਆਨ ਹੈ, ਤਿਨ ਜਗ੍ਯਾਸੂਆਂ ਰੂਪ ਇਸਤ੍ਰੀਓਂ ਨੇ ਜਥਾਰਥ ਰੂਪ ਕੋ ਜਾਨ ਲੀਆ ਹੈ॥
Prof. Sahib Singhਜਿਵੇਂ ਜੰਞ ਲਾੜੇ ਨਾਲ ਹੀ ਸੋਹਣੀ ਲੱਗਦੀ ਹੈ, ਤਿਵੇਂ ਜੀਵ-ਇਸਤ੍ਰੀ ਦੇ ਗੁਣ ਤਦੋਂ ਹੀ ਸੋਭਦੇ ਹਨ ਜੇ ਪ੍ਰਭੂ-ਪਤੀ ਹਿਰਦੇ ਵਿਚ ਵੱਸਦਾ ਹੋਵੇ। ਜਿਸ ਜੀਵ-ਇਸਤ੍ਰੀ ਨੇ ਆਪਣੇ ਜੀਵਨ ਨੂੰ ਪ੍ਰਭੂ ਦੀ ਸਿਫ਼ਤਿ-ਸਾਲਾਹ ਨਾਲ ਸੁੰਦਰ ਬਣਾ ਲਿਆ ਹੈ, ਉਸ ਨੇ ਇਸ ਦੀ ਕਦਰ ਸਮਝ ਕੇ ਪ੍ਰਭੂ ਨੂੰ ਆਪਣੇ ਹਿਰਦੇ ਵਿਚ ਵਸਾ ਲਿਆ ਹੈ।

ਪਦ ਅਰਥ ਸੋਹੈ = ਸੋਭਦੀ ਹੈ। ਪਰਖਿ = ਪਰਖ ਕੇ। ਮੋਹਣੀ = ਮਨ ਨੂੰ ਮੋਹ ਲੈਣ ਵਾਲੀ, ਸੁੰਦਰ ਇਸਤ੍ਰੀ, ਉਹ ਜੀਵ-ਇਸਤ੍ਰੀ ਜਿਸ ਨੇ ਆਪਣਾ ਜੀਵਨ ਸੁੰਦਰ ਬਣਾ ਲਿਆ ਹੈ। ਮੋਹਣੀਐ = ਸੁੰਦਰ ਜੀਵ-ਇਸਤ੍ਰੀ ਨੇ।

SikhNet (Spanish)Virtuosa es la Boda Nupcial, que engalana a nuestro Esposo, Quien después de muchos cuidados ha escogido a la bella novia.

ਵੀਵਾਹੁ ਹੋਆ ਸੋਭ ਸੇਤੀ; ਪੰਚ ਸਬਦੀ ਆਇਆ ॥

veevaahu hoaa sobh setee; panch sabadee aaeaa |

Sant Singh KhalsaThe wedding is performed with glorious splendor; He has arrived, accompanied by the vibrations of the Panch Shabad, the Five Primal Sounds.
Manmohan SinghThe Groom has come home to the accompaniment of the melody of the five musical instruments and the marriage is performed with splendour.
Manmohan Singh (Punjabi)ਲਾੜਾ ਪੰਜਾਂ ਸੰਗੀਤਕ ਸਾਜਾਂ ਦੀ ਧੁਨੀ ਸੰਯੁਕਤ ਘਰ ਆਇਆ ਹੈ ਅਤੇ ਬੜੀ ਸਜ ਧਜ ਨਾਲ ਵਿਆਹ ਹੋਇਆ ਹੈ।
Fareedkot Teekaਤਿਨੋਂ ਕਾ ਵੀਆਹੁ ਸੋਭਾ ਯੁਕਤ ਹੂਆ ਹੈ, ਭਾਵ ਪਰਮੇਸਰ ਕੇ ਸਾਥ ਅਭੇਦਤਾ ਹੂਈ ਹੈ। ਅਭੇਦਤਾ ਕੈਸੇ ਹੂਈ ਹੈ?☬ਉੱਤ੍ਰ: ਜਬ ਸੰਤੋਂ ਕੇ ਉਪਦੇਸ਼ ਮੇਂ ਆਇਆ ਹੈ॥
Prof. Sahib Singhਉਸ ਦਾ ਪ੍ਰਭੂ-ਪਤੀ ਨਾਲ ਮਿਲਾਪ ਹੋ ਜਾਂਦਾ ਹੈ, (ਲੋਕ ਪਰਲੋਕ ਵਿਚ) ਉਸ ਨੂੰ ਸੋਭਾ ਭੀ ਮਿਲਦੀ ਹੈ, ਇਕ-ਰਸ ਆਤਮਕ ਆਨੰਦ ਦਾ ਦਾਤਾ ਪ੍ਰਭੂ ਉਸ ਦੇ ਹਿਰਦੇ ਵਿਚ ਪਰਗਟ ਹੋ ਜਾਂਦਾ ਹੈ।

ਪਦ ਅਰਥ ਸੇਤੀ = ਨਾਲ। ਸੋਭ = ਸੋਭਾ। ਵੀਵਾਹੁ = ਜੀਵ-ਇਸਤ੍ਰੀ ਦਾ ਪ੍ਰਭੂ ਨਾਲ ਮਿਲਾਪ। ਪੰਚ ਸਬਦ = ਪੰਜ ਕਿਸਮਾਂ ਦੇ ਸਾਜਾਂ ਦੇ ਵੱਜਣ ਦੀਆਂ ਆਵਾਜ਼ਾਂ। ਪੰਚ ਸਬਦ ਧੁਨਿ = ਪੰਚ ਕਿਸਮਾਂ ਦੇ ਸਾਜਾਂ ਦੇ ਵੱਜਣ ਤੋਂ ਪੈਦਾ ਹੋਈ ਮਿਲਵੀਂ ਸੁਰ, ਇਕ-ਰਸ ਆਨੰਦ। ਪੰਚ ਸਬਦੀ = ਇਕ-ਰਸ ਆਨੰਦ ਦਾ ਦੇਣ ਵਾਲਾ ਪ੍ਰਭੂ। ਆਇਆ = ਹਿਰਦੇ ਵਿਚ ਪਰਗਟ ਹੋਇਆ।

SikhNet (Spanish)La Boda es realizada con toda Gloria, de los cinco instrumentos brota la Melodía Celestial en el interior de su mente.

ਜਿਨਿ ਕੀਆ. ਤਿਨਿ ਦੇਖਿਆ; ਜਗੁ ਧੰਧੜੈ ਲਾਇਆ ॥੧॥

jin keea. tin dekhiaa; jag dhandharrai laaeaa |1|

Sant Singh KhalsaThe One who created the world, watches over it; He enjoins the people of the world to their tasks. ||1||
Manmohan SinghHe, who created the world, watches over it, and yokes the mortals to their tasks.
Manmohan Singh (Punjabi)ਜਿਸ ਨੂੰ ਜਗਤ ਨੂੰ ਰਚਿਆ ਹੈ, ਉਹ ਇਸ ਦੀ ਨਿਗਾਹਬਾਨੀ ਕਰਦਾ ਹੈ ਅਤੇ ਪ੍ਰਾਣੀਆਂ ਨੂੰ ਕੰਮੀਂ ਕਾਜੀਂ ਲਾਉਂਦਾ ਹੈ।
Fareedkot Teekaਜਿਸ ਨੇ ਉਤਪੰਨ ਕਰ ਕੇ ਸੰਸਾਰ ਧੰਧ੍ਯੋਂ ਮੇਂ ਲਾਯਾ ਹੈ ਪੁਨਾ ਦੇਖਿਆ, ਭਾਵ ਪਾਲਨਾ ਭੀ ਵਹੀ ਕਰ ਰਹਾ ਹੈ॥੧॥
Prof. Sahib Singhਜਿਸ ਪ੍ਰਭੂ ਨੇ ਇਹ ਜਗਤ ਪੈਦਾ ਕੀਤਾ ਹੈ ਉਹੀ ਇਸ ਦੀ ਸੰਭਾਲ ਕਰਦਾ ਹੈ, ਉਸ ਨੇ ਇਸ ਨੂੰ ਮਾਇਆ ਦੀ ਦੌੜ-ਭੱਜ ਵਿਚ ਲਾਇਆ ਹੋਇਆ ਹੈ ॥੧॥
SikhNet (Spanish)Sí, Aquél que creó el mundo, también cuida de él y lo pone a realizar sus tareas. (1)

ਹਉ ਬਲਿਹਾਰੀ ਸਾਜਨਾ; ਮੀਤਾ ਅਵਰੀਤਾ ॥

hau balihaaree saajanaa; meetaa avareetaa |

Sant Singh KhalsaI am a sacrifice to my pure friends, the immaculate Saints.
Manmohan SinghI am a sacrifice unto my spotless friends and intimates.
Manmohan Singh (Punjabi)ਮੈਂ ਆਪਣੇ ਦੋਸ਼-ਰਹਿਤ ਮਿੱਤਰਾਂ ਅਤੇ ਯਾਰਾਂ ਉਤੋਂ ਕੁਰਬਾਨ ਜਾਂਦਾ ਹਾਂ।
Fareedkot Teekaਤਾਂ ਤੇ ਐਸੇ ਸੰਤੋਂ ਕੇ ਮੈਂ ਬਲਿਹਾਰ ਹੂੰ ਜਿਨ ਸੰਤੋਂ ਕੀਆਂ ਸੰਸਾਰ ਤੇ ਭਿੰਨ ਅਵਰ ਹੀ ਰੀਤਾਂ ਹੈਂ॥
Prof. Sahib Singhਮੈਂ ਉਹਨਾਂ ਸੱਜਣਾਂ ਮਿੱਤਰਾਂ ਤੋਂ ਸਦਕੇ ਹਾਂ ਜਿਨ੍ਹਾਂ ਉਤੇ ਮਾਇਆ ਦਾ ਪਰਦਾ ਨਹੀਂ ਪਿਆ,

ਪਦ ਅਰਥ ਹਉ = ਮੈਂ। ਅਵਰੀਤਾ = {अवृत} ਜਿਨ੍ਹਾਂ ਉਤੇ ਮਾਇਆ ਦਾ ਪਰਦਾ ਨਹੀਂ ਪਿਆ।

SikhNet (Spanish)En sacrificio ofrezco mi ser a los Santos,

ਇਹੁ ਤਨੁ ਜਿਨ ਸਿਉ ਗਾਡਿਆ; ਮਨੁ ਲੀਅੜਾ ਦੀਤਾ ॥

eihu tan jin siau gaaddiaa; man leearraa deetaa |

Sant Singh KhalsaThis body is attached to them, and we have shared our minds.
Manmohan SinghI have exchanged the hearts with those to whom this body is attached.
Manmohan Singh (Punjabi)ਜਿਨ੍ਹਾਂ ਨਾਲ ਇਹ ਜਿਸਮ ਜੁੜਿਆ ਹੋਇਆ ਹੈ, ਉਨ੍ਹਾਂ ਨਾਲ ਮੈਂ ਦਿਲਾਂ ਦਾ ਵਟਾਂਦਰਾ ਕੀਤਾ ਹੈ।
Fareedkot Teekaਇਸੀ ਤੇ ਇਹੁ ਤਨ ਤਿਨ ਸੰਤੋਂ ਸੇ ਮਿਲਾਇਆ ਹੈ ਜਿਨ ਸੰਤੋਂ ਕੋ ਮਨ ਦੀਆ ਹੈ ਅਰ ਨਾਮ ਲੀਆ ਹੈ॥੧॥
Prof. Sahib Singhਜਿਨ੍ਹਾਂ ਦੀ ਸੰਗਤਿ ਕਰ ਕੇ ਮੈਂ ਉਹਨਾਂ ਨਾਲ ਦਿਲੀ ਸਾਂਝ ਪਾਈ ਹੈ।

ਪਦ ਅਰਥ ਜਿਨ ਸਿਉ ਗਾਡਿਆ = ਜਿਨ੍ਹਾਂ ਨਾਲ ਮਿਲਾਇਆ ਹੈ। ਤਨੁ = ਸਰੀਰ। ਮਨੁ ਲੀਅੜਾ ਦੀਤਾ = ਜਿਨ੍ਹਾਂ ਦਾ ਮਨ ਲਿਆ ਹੈ ਤੇ ਜਿਨ੍ਹਾਂ ਨੂੰ ਆਪਣਾ ਮਨ ਦਿੱਤਾ ਹੈ, ਜਿਨ੍ਹਾਂ ਨਾਲ ਦਿਲ ਦੀ ਸਾਂਝ ਪਾਈ ਹੈ।

SikhNet (Spanish)mis impecables amigos, éste, mi cuerpo está apegado a ellos y mi mente

ਲੀਆ ਤ ਦੀਆ ਮਾਨੁ ਜਿਨੑ ਸਿਉ; ਸੇ ਸਜਨ ਕਿਉ ਵੀਸਰਹਿ ॥

leea ta deea maan jina siau; se sajan kiau veesareh |

Sant Singh KhalsaWe have shared our minds - how could I forget those friends?
Manmohan SinghWhy should I forget those friends from whom I have got and to whom I have given the Mind?
Manmohan Singh (Punjabi)ਮੈਂ ਉਨ੍ਹਾਂ ਦੌਸਤਾਂ ਨੂੰ ਕਿਉਂ ਭੁਲਾਵਾਂ, ਜਿਨ੍ਹਾਂ ਤੋਂ ਮੈਂ ਮਨ ਲਿਆ ਅਤੇ ਜਿਨ੍ਹਾਂ ਨੂੰ ਦਿੱਤਾ ਹੈ।
Fareedkot Teekaਜਿਨ ਸੰਤੋਂ ਕਾ ਦੀਆ ਹੂਆ ਮਾਨ ਲੀਆ ਹੈ (ਸੇ) ਵਹੁ ਸਜਨ ਕਿਉਂ ਵਿਸਰ ਜਾਏ, ਭਾਵ ਬਿਸਰਤੇ ਨਹੀਂ॥
Prof. Sahib Singhਜਿਨ੍ਹਾਂ ਗੁਰਮੁਖਾਂ ਨਾਲ ਦਿਲੀ ਸਾਂਝ ਪੈ ਸਕੇ ਉਹ ਸੱਜਣ ਕਦੇ ਭੀ ਭੁੱਲਣੇ ਨਹੀਂ ਚਾਹੀਦੇ।

ਪਦ ਅਰਥ ਮਾਨੁ = ਮਨ। ਵੀਸਰਹਿ = ਭੁੱਲ ਜਾਣ।

SikhNet (Spanish)conversa con la de ellos. A ellos, a quienes les he entregado mi mente,

ਜਿਨੑ ਦਿਸਿ ਆਇਆ. ਹੋਹਿ ਰਲੀਆ; ਜੀਅ ਸੇਤੀ ਗਹਿ ਰਹਹਿ ॥

jina dis aaeaa. hohi raleea; jeea setee geh raheh |

Sant Singh KhalsaSeeing them brings joy to my heart; I keep them clasped to my soul.
Manmohan SinghSeeing whom I enjoy pleasure; may they ever remain clasped to my soul.
Manmohan Singh (Punjabi)ਜਿਨ੍ਹਾਂ ਨੂੰ ਵੇਖ ਕੇ ਮੈਂ ਅਨੰਦ ਮਾਣਦਾ ਹਾਂ; ਉਹ ਸਦਾ ਮੇਰੀ ਜਿੰਦੜੀ ਦੇ ਨਾਲ ਜੁੜੇ ਰਹਿਣ।
Fareedkot Teekaਜਿਨ ਸੰਤੋਂ ਕੀ ਤਰਫ ਆਇਆ ਪ੍ਰਾਪਤ ਹੋਹਿ, ਉਨ ਕਾ ਧਿਆਨ ਹ੍ਰਿਦੇ ਕੇ ਸਾਥ ਪਕੜ ਰਖੀਏ, ਭਾਵ ਉਨ ਕਾ ਧ੍ਯਾਨ ਅੰਤ ਪ੍ਰਯੰਤ ਨਿਬਾਹੀਏ॥
Prof. Sahib Singhਉਹਨਾਂ ਦਾ ਦਰਸਨ ਕੀਤਿਆਂ ਆਤਮਕ ਖ਼ੁਸ਼ੀਆਂ ਪੈਦਾ ਹੁੰਦੀਆਂ ਹਨ, ਉਹ ਸੱਜਣ (ਆਪਣੇ ਸਤਸੰਗੀਆਂ ਨੂੰ ਆਪਣੀ) ਜਾਨ ਨਾਲ ਲਾ ਰੱਖਦੇ ਹਨ (ਜਿੰਦ ਤੋਂ ਪਿਆਰਾ ਸਮਝਦੇ ਹਨ)।

ਪਦ ਅਰਥ ਦਿਸਿ ਆਇਆ = ਦੀਦਾਰ ਕੀਤਿਆਂ। ਹੋਹਿ ਰਲੀਆ = ਆਤਮਕ ਖ਼ੁਸ਼ੀਆਂ ਪੈਦਾ ਹੁੰਦੀਆਂ ਹਨ। ਜੀਅ ਸੇਤੀ = ਜਿੰਦ ਨਾਲ। ਗਹਿ ਰਹਹਿ = ਫੜ ਰੱਖਦੇ ਹਨ, ਲਾ ਰੱਖਦੇ ਹਨ।

SikhNet (Spanish)¿cómo los puedo abandonar, oh Dios? Viéndolos me regocijo en Dicha, oh, ¿por qué no darles el abrazo de mi Alma?

ਸਗਲ ਗੁਣ. ਅਵਗਣੁ ਨ ਕੋਈ; ਹੋਹਿ ਨੀਤਾ ਨੀਤਾ ॥

sagal gun. avagan na koee; hohi neetaa neetaa |

Sant Singh KhalsaThey have all virtues and merits, forever and ever; they have no demerits or faults at all.
Manmohan SinghEver, ever they have all the merits and not even one demerit.
Manmohan Singh (Punjabi)ਸਦਾ, ਸਦਾ ਉਨ੍ਹਾਂ ਕੋਲ ਸਾਰੀਆਂ ਨੇਕੀਆਂ ਹਨ ਅਤੇ ਇਕ ਭੀ ਬਦੀ ਨਹੀਂ।
Fareedkot Teekaਉਨ ਸੰਤੋਂ ਮੇਂ ਸਭ ਗੁਣ ਹੀ ਹੈਂ ਔਰ ਔਗੁਣ ਕੋਈ ਨਹੀਂ, ਐਸੇ ਮਹਾਤਮਾ ਪੁਰਸੋਂ ਮੇਂ ਗੁਣ ਨਿਤਪ੍ਰਤੀ ਹੋਤੇ ਹੈਂ॥
Prof. Sahib Singhਉਹਨਾਂ ਵਿਚ ਸਾਰੇ ਗੁਣ ਹੀ ਗੁਣ ਹੁੰਦੇ ਹਨ, ਔਗੁਣ ਉਹਨਾਂ ਦੇ ਨੇੜੇ ਨਹੀਂ ਢੁਕਦੇ।

ਪਦ ਅਰਥ ਸਗਲ = ਸਾਰੇ। ਨੀਤਾ ਨੀਤਾ = ਨਿੱਤ ਹੀ ਨਿੱਤ, ਸਦਾ ਹੀ।

SikhNet (Spanish)A ellos, quienes tienen todos los Méritos y ni un error y quienes viven eternamente,

ਹਉ ਬਲਿਹਾਰੀ ਸਾਜਨਾ; ਮੀਤਾ ਅਵਰੀਤਾ ॥੨॥

hau balihaaree saajanaa; meetaa avareetaa |2|

Sant Singh KhalsaI am a sacrifice to my pure friends, the immaculate Saints. ||2||
Manmohan SinghI am a sacrifice unto my spotless friends and intimates.
Manmohan Singh (Punjabi)ਮੈਂ ਆਪਣੇ ਦੋਸ਼-ਰਹਿਤ ਮਿੱਤਰਾਂ ਅਤੇ ਯਾਰਾਂ ਉਤੋਂ ਕੁਰਬਾਨ ਜਾਂਦਾ ਹਾਂ।
Fareedkot Teekaਮੈਂ ਐਸੇ ਸੰਤ ਮਿਤ੍ਰੋਂ ਪਰ ਬਲਿਹਾਰ ਜਾਵਾਂ ਜਿਨ ਕੀ ਸੰਸਾਰ ਸੇ ਭਿੰਨ ਹੀ ਰੀਤੀ ਹੈ॥੨॥
Prof. Sahib Singhਮੈਂ ਸਦਕੇ ਹਾਂ ਉਹਨਾਂ ਸੱਜਣਾਂ ਮਿੱਤਰਾਂ ਤੋਂ ਜਿਨ੍ਹਾਂ ਉਤੇ ਮਾਇਆ ਦਾ ਪ੍ਰਭਾਵ ਨਹੀਂ ਪਿਆ ॥੨॥
SikhNet (Spanish)a ellos en sacrificio ofrezco mi ser, a mis amigos que viven inmaculados, sin ninguna mancha. (2)

ਗੁਣਾ ਕਾ ਹੋਵੈ ਵਾਸੁਲਾ; ਕਢਿ ਵਾਸੁ ਲਈਜੈ ॥

gunaa kaa hovai vaasulaa; kadt vaas leejai |

Sant Singh KhalsaOne who has a basket of fragrant virtues, should enjoy its fragrance.
Manmohan SinghIf the mortal has a casket of fragrance from it.
Manmohan Singh (Punjabi)ਜੇਕਰ ਜੀਵ ਦੇ ਕੋਲ ਸੁਗੰਧਤ ਨੇਕੀਆਂ ਦਾ ਡੱਬਾ ਹੋਵੇ, ਤਾਂ ਉਸ ਨੂੰ ਇਸ ਵਿਚੋਂ ਸੁਗੰਧੀ ਲੈ ਲੈਣੀ ਉਚਿਤ ਹੈ।
Fareedkot Teekaਜੇਕਰ ਕਿਸੀ ਮਹਾਤਮਾ ਕਾ ਅੰਤਸਕਰਣ ਗੁਣੋਂ ਕਾ (ਵਾਸੁਲਾ) ਡਬਾ ਹੋਵੇ ਤਿਸ ਮੇਂ ਸੇ ਨਿਕਾਲ ਕਰ ਸੁਭ ਗੁਣੋਂ ਕੀ ਸੁਗੰਧੀ ਲਈਏ, ਭਾਵ ਤਿਨ ਕਰ ਵਸਨਾਂ ਸਹਤ ਹੋਈਏ॥
Prof. Sahib Singh(ਜੇ ਕਿਸੇ ਮਨੁੱਖ ਪਾਸ ਸੁਗੰਧੀ ਦੇਣ ਵਾਲੀਆਂ ਚੀਜ਼ਾਂ ਨਾਲ ਭਰਿਆ ਡੱਬਾ ਹੋਵੇ, ਉਸ ਡੱਬੇ ਦਾ ਲਾਭ ਉਸ ਨੂੰ ਤਦੋਂ ਹੀ ਹੈ ਜੇ ਉਹ ਡੱਬਾ ਖੋਹਲ ਕੇ ਉਹ ਸੁਗੰਧੀ ਲਏ। ਗੁਰਮੁਖਾਂ ਦੀ ਸੰਗਤਿ ਗੁਣਾਂ ਦਾ ਡੱਬਾ ਹੈ) ਜੇ ਕਿਸੇ ਨੂੰ ਗੁਣਾਂ ਦਾ ਡੱਬਾ ਲੱਭ ਪਏ, ਤਾਂ ਉਹ ਡੱਬਾ ਖੋਹਲ ਕੇ (ਡੱਬੇ ਵਿਚਲੀ) ਸੁਗੰਧੀ ਲੈਣੀ ਚਾਹੀਦੀ ਹੈ।

ਪਦ ਅਰਥ ਵਾਸ = {वासु = to make fragrant ਸੁਗੰਧਿਤ ਕਰਨਾ} ਸੁਗੰਧੀ, ਖ਼ੁਸ਼ਬੂ। ਵਾਸੁਲਾ = ਸੁਗੰਧੀ ਦੇਣ ਵਾਲੀਆਂ ਚੀਜ਼ਾਂ ਦਾ ਡੱਬਾ। ਕਢਿ = ਕੱਢ ਕੇ। ਲਈਜੈ = ਲੈਣੀ ਚਾਹੀਦੀ ਹੈ।

SikhNet (Spanish)Quien tiene su canasta llena de Virtudes, debería disfrutar de su fragancia;

ਜੇ ਗੁਣ ਹੋਵਨੑਿ ਸਾਜਨਾ; ਮਿਲਿ ਸਾਝ ਕਰੀਜੈ ॥

je gun hovana saajanaa; mil saajh kareejai |

Sant Singh KhalsaIf my friends have virtues, I will share in them.
Manmohan SinghIf my friends possess virtues, I meet them then and share their virtues.
Manmohan Singh (Punjabi)ਜੇਕਰ ਮੇਰੇ ਦੋਸਤਾਂ ਕੋਲ ਨੇਕੀਆਂ ਹੋਣ ਤਾਂ ਮੈਂ ਉਨ੍ਹਾਂ ਨਾਲ ਮਿਲ ਕੇ ਉਨ੍ਹਾਂ ਵਿੱਚ ਭਾਈਵਾਲ ਬਣਾ।
Fareedkot Teekaਜੇਕਰ ਆਪ ਪਾਸ ਸ੍ਰਧਾ ਆਦਕ ਗੁਨ ਹੋਵੈ ਤਉ ਸੰਤੋਂ ਸਾਥ ਮਿਲਕਰ ਸਾਂਝ ਕਰੀਏ॥
Prof. Sahib Singh(ਹੇ ਭਾਈ!) ਜੇ ਤੂੰ ਚਾਹੁੰਦਾ ਹੈਂ ਕਿ ਤੇਰੇ ਅੰਦਰ ਗੁਣ ਪੈਦਾ ਹੋਣ, ਤਾਂ ਗੁਰਮੁਖਾਂ ਨੂੰ ਮਿਲ ਕੇ ਉਹਨਾਂ ਨਾਲ ਗੁਣਾਂ ਦੀ ਸਾਂਝ ਕਰਨੀ ਚਾਹੀਦੀ ਹੈ।

ਪਦ ਅਰਥ ਸਾਜਨਾ ਮਿਲਿ = ਗੁਰਮੁਖਾਂ ਨਾਲ ਮਿਲ ਕੇ। ਸਾਝ = ਗੁਣਾਂ ਦੀ ਸਾਂਝ। ਕਰੀਜੈ = ਕਰਨੀ ਚਾਹੀਦੀ ਹੈ।

SikhNet (Spanish)si mis amigos viven en la Virtud, voy a compartir con ellos.

Open this shabad (26 lines, Angs 765-766) →

Ang 765 of 1430