ੴ ਸਤਿਗੁਰ ਪ੍ਰਸਾਦਿ ॥
ik oankaar satigur prasaad | Ang 765
Sant Singh KhalsaOne Universal Creator God. By The Grace Of The True Guru:
Manmohan SinghThere is but one God, By the True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Por la Gracia del Único Ser Supremo, el Eterno, el Iluminador
ਰਾਗੁ ਸੂਹੀ ਛੰਤ ਮਹਲਾ ੧ ਘਰੁ ੪ ॥
raag soohee chhant mahalaa 1 ghar 4 | Ang 765
Sant Singh KhalsaRaag Soohee, Chhant, First Mehl, Fourth House:
Manmohan SinghRag Suhi Chhant 1st Guru.
Manmohan Singh (Punjabi)ਰਾਗੁ ਸੂਹੀ ਛੰਦ ਪਹਿਲੀ ਪਾਤਿਸ਼ਾਹੀ।
Prof. Sahib Singhਰਾਗ ਸੂਹੀ, ਘਰ ੪ ਵਿੱਚ ਗੁਰੂ ਨਾਨਕਦੇਵ ਜੀ ਦੀ ਬਾਣੀ 'ਛੰਤ' (ਛੰਦ)।
SikhNet (Spanish)Rag Suji, Chhant, Mejl Guru Nanak, Primer Canal Divino.
ਜਿਨਿ ਕੀਆ. ਤਿਨਿ ਦੇਖਿਆ; ਜਗੁ ਧੰਧੜੈ ਲਾਇਆ ॥
jin keea. tin dekhiaa; jag dhandharrai laaeaa | Ang 765
Sant Singh KhalsaThe One who created the world, watches over it; He enjoins the people of the world to their tasks.
Manmohan SinghHe who made the world, watches over it, and yokes the mortals to their tasks.
Manmohan Singh (Punjabi)ਜਿਸ ਨੇ ਜਗਤ ਨੂੰ ਸਾਜਿਆ ਹੈ ਉਹ ਇਸ ਦੀ ਨਿਗਾਹਬਾਨੀ ਕਰਦਾ ਹੈ ਅਤੇ ਪ੍ਰਾਣੀਆਂ ਨੂੰ ਕੰਮੀਂ ਕਾਜੀਂ ਲਾਉਂਦਾ ਹੈ।
Fareedkot Teekaਹੇ ਭਾਈ! ਜਿਸ ਨੇ ਏਹ ਜਗਤ ਉਤਪਤਿ ਕੀਆ ਹੈ ਤਿਸ ਨੇ ਹੀ ਦੇਖਿਆ ਹੈ, ਭਾਵ ਪਾਲਨਾ ਕਰੀ ਹੈ ਔਰ ਧੰਧਿਆਂ ਮੇਂ ਲਾਯਾ ਹੈ॥
Prof. Sahib Singhਜਿਸ ਪ੍ਰਭੂ ਨੇ ਇਹ ਜਗਤ ਪੈਦਾ ਕੀਤਾ ਹੈ ਉਸੇ ਨੇ ਇਸ ਦੀ ਸੰਭਾਲ ਕੀਤੀ ਹੋਈ ਹੈ, ਉਸੇ ਨੇ ਇਸ ਨੂੰ ਮਾਇਆ ਦੀ ਦੌੜ-ਭੱਜ ਵਿਚ ਲਾਇਆ ਹੋਇਆ ਹੈ।ਪਦ ਅਰਥ ਜਿਨਿ = ਜਿਸ ਨੇ, (ਹੇ ਪ੍ਰਭੂ!) ਜਿਸ ਤੈਂ ਨੇ। ਕੀਆ = ਪੈਦਾ ਕੀਤਾ ਹੈ। ਤਿਨਿ = ਉਸ ਨੇ (ਹੇ ਪ੍ਰਭੂ!) ਉਸ ਤੈਂ ਨੇ ਹੀ। ਦੇਖਿਆ = ਸੰਭਾਲ ਕੀਤੀ ਹੋਈ ਹੈ। ਧੰਧੜੈ = ਮਾਇਆ ਦੀ ਦੌੜ-ਭੱਜ ਵਿਚ।
SikhNet (Spanish)Él, Quien creó el mundo, también cuida de él y lo pone a realizar sus tareas.
ਦਾਨਿ ਤੇਰੈ ਘਟਿ ਚਾਨਣਾ; ਤਨਿ ਚੰਦੁ ਦੀਪਾਇਆ ॥
daan terai ghatt chaananaa; tan chand deepaaeaa | Ang 765
Sant Singh KhalsaYour gifts, O Lord, illuminate the heart, and the moon casts its light on the body.
Manmohan SinghThine bounties, O Lord, illumine the soul and the moon of gnosis shines in the body.
Manmohan Singh (Punjabi)ਤੇਰੀਆਂ ਬਖਸ਼ਸ਼ਾਂ, ਹੇ ਸੁਆਮੀ! ਆਤਮਾ ਨੂੰ ਰੋਸ਼ਨ ਕਰ ਦਿੰਦੀਆਂ ਹਨ ਅਤੇ ਬ੍ਰਹਮ ਗਿਆਨ ਦਾ ਚੰਦਰਮਾ ਦੇਹ ਅੰਦਰ ਪ੍ਰਕਾਸ਼ ਹੋ ਜਾਂਦਾ ਹੈ।
Fareedkot Teekaਜਿਸ ਪਰਮੇਸਰ ਕੇ ਸੱਤਾ ਸਫੁਰਤੀ ਦੇਣੇ ਸੇ ਤੇਰੇ ਘਟ ਮੇਂ ਪ੍ਰਕਾਸ ਹੋ ਰਹਾ ਹੈ ਮਾਨੋ ਸਰੀਰ ਮੇਂ ਚੰਦ ਪ੍ਰਕਾਸਿਆ ਹੈ॥
Prof. Sahib Singh(ਪਰ ਹੇ ਪ੍ਰਭੂ!) ਤੇਰੀ ਬਖ਼ਸ਼ਸ਼ ਨਾਲ (ਕਿਸੇ ਸੁਭਾਗ) ਹਿਰਦੇ ਵਿਚ ਤੇਰੀ ਜੋਤਿ ਦਾ ਚਾਨਣ ਹੁੰਦਾ ਹੈ, (ਕਿਸੇ ਸੁਭਾਗ) ਸਰੀਰ ਵਿਚ ਚੰਦ ਚਮਕਦਾ ਹੈ (ਤੇਰੇ ਨਾਮ ਦੀ ਸੀਤਲਤਾ ਹੁਲਾਰੇ ਦੇਂਦੀ ਹੈ)।ਪਦ ਅਰਥ ਦਾਨਿ ਤੇਰੈ = ਤੇਰੀ ਬਖ਼ਸ਼ਸ਼ ਨਾਲ। ਘਟਿ = ਜੀਵ ਦੇ ਹਿਰਦੇ ਵਿਚ। ਤਨਿ = ਸਰੀਰ ਵਿਚ। ਚੰਦੁ ਦੀਪਾਇਆ = ਚੰਦ ਚਮਕ ਰਿਹਾ ਹੈ, ਸੀਤਲਤਾ ਹੁਲਾਰੇ ਦੇ ਰਹੀ ਹੈ।
SikhNet (Spanish)A través de Su Bendición, la mente es iluminada, y la Luna de la Sabiduría brilla en el cuerpo.
ਚੰਦੋ ਦੀਪਾਇਆ. ਦਾਨਿ ਹਰਿ ਕੈ; ਦੁਖੁ ਅੰਧੇਰਾ. ਉਠਿ ਗਇਆ ॥
chando deepaaeaa. daan har kai; dukh andheraa. utth geaa | Ang 765
Sant Singh KhalsaThe moon glows, by the Lord's gift, and the darkness of suffering is taken away.
Manmohan SinghBy the Lord's gifts, the moon of Divine knowledge shines and the darkness of pain is removed.
Manmohan Singh (Punjabi)ਸੁਆਮੀ ਦੀਆਂ ਦਾਤਾਂ ਦੁਆਰਾ ਬ੍ਰਹਿਮ ਵੀਚਾਰ ਦਾ ਚੰਦਰਮਾ ਪ੍ਰਕਾਸ਼ ਹੋ ਜਾਂਦਾ ਹੈ ਤੇ ਤਕਲੀਫ ਦਾ ਅਨ੍ਹੇਰਾ ਦੂਰ ਹੋ ਜਾਂਦਾ ਹੈ।
Fareedkot Teekaਜਿਨੋਂ ਨੇ ਐਸੇ ਜਾਣਿਆਂ ਹੈ ਕਿ ਹਰੀ ਕੇ ਦਾਂਨ ਸੇ ਚੰਦ੍ਰਮਾਂ ਵਤ (ਦੀਪਾਇਆ) ਪ੍ਰਕਾਸ ਹੋਇਆ ਹੈ, ਤਿਨ ਕਾ ਅਗ੍ਯਾਨ ਜੋ ਦੁਖਦਾਈ ਅੰਧੇਰਾ ਥਾ, ਸੋ ਚਲਾ ਗਿਆ ਹੈ॥
Prof. Sahib Singhਪ੍ਰਭੂ ਦੀ ਬਖ਼ਸ਼ਸ਼ ਨਾਲ ਜਿਸ ਹਿਰਦੇ ਵਿਚ (ਪ੍ਰਭੂ-ਨਾਮ ਦੀ) ਸੀਤਲਤਾ ਲਿਸ਼ਕ ਮਾਰਦੀ ਹੈ ਉਸ ਹਿਰਦੇ ਵਿਚੋਂ (ਅਗਿਆਨਤਾ ਦਾ) ਹਨੇਰਾ ਤੇ ਦੁੱਖ-ਕਲੇਸ਼ ਦੂਰ ਹੋ ਜਾਂਦਾ ਹੈ।ਪਦ ਅਰਥ ਦਾਨਿ ਹਰਿ ਕੈ = ਪਰਮਾਤਮਾ ਦੀ ਬਖ਼ਸ਼ਸ਼ ਨਾਲ।
SikhNet (Spanish)La Luna de la Sabiduría brilla por la Gracia de Dios, y la oscuridad del dolor es desterrada.
ਗੁਣ ਜੰਞ ਲਾੜੇ. ਨਾਲਿ ਸੋਹੈ; ਪਰਖਿ; ਮੋਹਣੀਐ ਲਇਆ ॥
gun jany laarre. naal sohai; parakh; mohaneeai leaa | Ang 765
Sant Singh KhalsaThe marriage party of virtue looks beautiful with the Groom; He chooses His enticing bride with care.
Manmohan SinghThe marriage party of virtues looks beauteous with the Groom, who has chosen the bewitching bride after assaying.
Manmohan Singh (Punjabi)ਨੇਕੀਆਂ ਦੀ ਜੰਞ ਪਤੀ ਨਾਲ ਸੁਹਣੀ ਲੱਗਦੀ ਹੈ, ਜਿਸ ਨੇ ਛਾਨ-ਬੀਨ ਕਰ ਕੇ ਮਨਮੋਹਣੀ ਪਤਨੀ ਲਈ ਹੈ।
Fareedkot Teekaਗੁਣੋ ਰੂਪ ਜੰਞ (ਲਾੜੇ) ਪਤੀ ਕੇ ਸਾਥ ਸੋਭਤੀ ਹੈ, ਭਾਵ ਸੁਭ ਗੁਣੋਂ ਸੰਯੁਕਤ ਜਿਨ ਕੇ ਰਿਦੇ ਮੇਂ ਪਰਮੇਸਰ ਕਾ ਧਿਆਨ ਹੈ, ਤਿਨ ਜਗ੍ਯਾਸੂਆਂ ਰੂਪ ਇਸਤ੍ਰੀਓਂ ਨੇ ਜਥਾਰਥ ਰੂਪ ਕੋ ਜਾਨ ਲੀਆ ਹੈ॥
Prof. Sahib Singhਜਿਵੇਂ ਜੰਞ ਲਾੜੇ ਨਾਲ ਹੀ ਸੋਹਣੀ ਲੱਗਦੀ ਹੈ, ਤਿਵੇਂ ਜੀਵ-ਇਸਤ੍ਰੀ ਦੇ ਗੁਣ ਤਦੋਂ ਹੀ ਸੋਭਦੇ ਹਨ ਜੇ ਪ੍ਰਭੂ-ਪਤੀ ਹਿਰਦੇ ਵਿਚ ਵੱਸਦਾ ਹੋਵੇ। ਜਿਸ ਜੀਵ-ਇਸਤ੍ਰੀ ਨੇ ਆਪਣੇ ਜੀਵਨ ਨੂੰ ਪ੍ਰਭੂ ਦੀ ਸਿਫ਼ਤਿ-ਸਾਲਾਹ ਨਾਲ ਸੁੰਦਰ ਬਣਾ ਲਿਆ ਹੈ, ਉਸ ਨੇ ਇਸ ਦੀ ਕਦਰ ਸਮਝ ਕੇ ਪ੍ਰਭੂ ਨੂੰ ਆਪਣੇ ਹਿਰਦੇ ਵਿਚ ਵਸਾ ਲਿਆ ਹੈ।ਪਦ ਅਰਥ ਸੋਹੈ = ਸੋਭਦੀ ਹੈ। ਪਰਖਿ = ਪਰਖ ਕੇ। ਮੋਹਣੀ = ਮਨ ਨੂੰ ਮੋਹ ਲੈਣ ਵਾਲੀ, ਸੁੰਦਰ ਇਸਤ੍ਰੀ, ਉਹ ਜੀਵ-ਇਸਤ੍ਰੀ ਜਿਸ ਨੇ ਆਪਣਾ ਜੀਵਨ ਸੁੰਦਰ ਬਣਾ ਲਿਆ ਹੈ। ਮੋਹਣੀਐ = ਸੁੰਦਰ ਜੀਵ-ਇਸਤ੍ਰੀ ਨੇ।
SikhNet (Spanish)Virtuosa es la Boda Nupcial, que engalana a nuestro Esposo, Quien después de muchos cuidados ha escogido a la bella novia.
ਵੀਵਾਹੁ ਹੋਆ ਸੋਭ ਸੇਤੀ; ਪੰਚ ਸਬਦੀ ਆਇਆ ॥
veevaahu hoaa sobh setee; panch sabadee aaeaa | Ang 765
Sant Singh KhalsaThe wedding is performed with glorious splendor; He has arrived, accompanied by the vibrations of the Panch Shabad, the Five Primal Sounds.
Manmohan SinghThe Groom has come home to the accompaniment of the melody of the five musical instruments and the marriage is performed with splendour.
Manmohan Singh (Punjabi)ਲਾੜਾ ਪੰਜਾਂ ਸੰਗੀਤਕ ਸਾਜਾਂ ਦੀ ਧੁਨੀ ਸੰਯੁਕਤ ਘਰ ਆਇਆ ਹੈ ਅਤੇ ਬੜੀ ਸਜ ਧਜ ਨਾਲ ਵਿਆਹ ਹੋਇਆ ਹੈ।
Fareedkot Teekaਤਿਨੋਂ ਕਾ ਵੀਆਹੁ ਸੋਭਾ ਯੁਕਤ ਹੂਆ ਹੈ, ਭਾਵ ਪਰਮੇਸਰ ਕੇ ਸਾਥ ਅਭੇਦਤਾ ਹੂਈ ਹੈ। ਅਭੇਦਤਾ ਕੈਸੇ ਹੂਈ ਹੈ?☬ਉੱਤ੍ਰ: ਜਬ ਸੰਤੋਂ ਕੇ ਉਪਦੇਸ਼ ਮੇਂ ਆਇਆ ਹੈ॥
Prof. Sahib Singhਉਸ ਦਾ ਪ੍ਰਭੂ-ਪਤੀ ਨਾਲ ਮਿਲਾਪ ਹੋ ਜਾਂਦਾ ਹੈ, (ਲੋਕ ਪਰਲੋਕ ਵਿਚ) ਉਸ ਨੂੰ ਸੋਭਾ ਭੀ ਮਿਲਦੀ ਹੈ, ਇਕ-ਰਸ ਆਤਮਕ ਆਨੰਦ ਦਾ ਦਾਤਾ ਪ੍ਰਭੂ ਉਸ ਦੇ ਹਿਰਦੇ ਵਿਚ ਪਰਗਟ ਹੋ ਜਾਂਦਾ ਹੈ।ਪਦ ਅਰਥ ਸੇਤੀ = ਨਾਲ। ਸੋਭ = ਸੋਭਾ। ਵੀਵਾਹੁ = ਜੀਵ-ਇਸਤ੍ਰੀ ਦਾ ਪ੍ਰਭੂ ਨਾਲ ਮਿਲਾਪ। ਪੰਚ ਸਬਦ = ਪੰਜ ਕਿਸਮਾਂ ਦੇ ਸਾਜਾਂ ਦੇ ਵੱਜਣ ਦੀਆਂ ਆਵਾਜ਼ਾਂ। ਪੰਚ ਸਬਦ ਧੁਨਿ = ਪੰਚ ਕਿਸਮਾਂ ਦੇ ਸਾਜਾਂ ਦੇ ਵੱਜਣ ਤੋਂ ਪੈਦਾ ਹੋਈ ਮਿਲਵੀਂ ਸੁਰ, ਇਕ-ਰਸ ਆਨੰਦ। ਪੰਚ ਸਬਦੀ = ਇਕ-ਰਸ ਆਨੰਦ ਦਾ ਦੇਣ ਵਾਲਾ ਪ੍ਰਭੂ। ਆਇਆ = ਹਿਰਦੇ ਵਿਚ ਪਰਗਟ ਹੋਇਆ।
SikhNet (Spanish)La Boda es realizada con toda Gloria, de los cinco instrumentos brota la Melodía Celestial en el interior de su mente.
ਜਿਨਿ ਕੀਆ. ਤਿਨਿ ਦੇਖਿਆ; ਜਗੁ ਧੰਧੜੈ ਲਾਇਆ ॥੧॥
jin keea. tin dekhiaa; jag dhandharrai laaeaa |1| Ang 765
Sant Singh KhalsaThe One who created the world, watches over it; He enjoins the people of the world to their tasks. ||1||
Manmohan SinghHe, who created the world, watches over it, and yokes the mortals to their tasks.
Manmohan Singh (Punjabi)ਜਿਸ ਨੂੰ ਜਗਤ ਨੂੰ ਰਚਿਆ ਹੈ, ਉਹ ਇਸ ਦੀ ਨਿਗਾਹਬਾਨੀ ਕਰਦਾ ਹੈ ਅਤੇ ਪ੍ਰਾਣੀਆਂ ਨੂੰ ਕੰਮੀਂ ਕਾਜੀਂ ਲਾਉਂਦਾ ਹੈ।
Fareedkot Teekaਜਿਸ ਨੇ ਉਤਪੰਨ ਕਰ ਕੇ ਸੰਸਾਰ ਧੰਧ੍ਯੋਂ ਮੇਂ ਲਾਯਾ ਹੈ ਪੁਨਾ ਦੇਖਿਆ, ਭਾਵ ਪਾਲਨਾ ਭੀ ਵਹੀ ਕਰ ਰਹਾ ਹੈ॥੧॥
Prof. Sahib Singhਜਿਸ ਪ੍ਰਭੂ ਨੇ ਇਹ ਜਗਤ ਪੈਦਾ ਕੀਤਾ ਹੈ ਉਹੀ ਇਸ ਦੀ ਸੰਭਾਲ ਕਰਦਾ ਹੈ, ਉਸ ਨੇ ਇਸ ਨੂੰ ਮਾਇਆ ਦੀ ਦੌੜ-ਭੱਜ ਵਿਚ ਲਾਇਆ ਹੋਇਆ ਹੈ ॥੧॥
SikhNet (Spanish)Sí, Aquél que creó el mundo, también cuida de él y lo pone a realizar sus tareas. (1)
ਹਉ ਬਲਿਹਾਰੀ ਸਾਜਨਾ; ਮੀਤਾ ਅਵਰੀਤਾ ॥
hau balihaaree saajanaa; meetaa avareetaa | Ang 765
Sant Singh KhalsaI am a sacrifice to my pure friends, the immaculate Saints.
Manmohan SinghI am a sacrifice unto my spotless friends and intimates.
Manmohan Singh (Punjabi)ਮੈਂ ਆਪਣੇ ਦੋਸ਼-ਰਹਿਤ ਮਿੱਤਰਾਂ ਅਤੇ ਯਾਰਾਂ ਉਤੋਂ ਕੁਰਬਾਨ ਜਾਂਦਾ ਹਾਂ।
Fareedkot Teekaਤਾਂ ਤੇ ਐਸੇ ਸੰਤੋਂ ਕੇ ਮੈਂ ਬਲਿਹਾਰ ਹੂੰ ਜਿਨ ਸੰਤੋਂ ਕੀਆਂ ਸੰਸਾਰ ਤੇ ਭਿੰਨ ਅਵਰ ਹੀ ਰੀਤਾਂ ਹੈਂ॥
Prof. Sahib Singhਮੈਂ ਉਹਨਾਂ ਸੱਜਣਾਂ ਮਿੱਤਰਾਂ ਤੋਂ ਸਦਕੇ ਹਾਂ ਜਿਨ੍ਹਾਂ ਉਤੇ ਮਾਇਆ ਦਾ ਪਰਦਾ ਨਹੀਂ ਪਿਆ,ਪਦ ਅਰਥ ਹਉ = ਮੈਂ। ਅਵਰੀਤਾ = {अवृत} ਜਿਨ੍ਹਾਂ ਉਤੇ ਮਾਇਆ ਦਾ ਪਰਦਾ ਨਹੀਂ ਪਿਆ।
SikhNet (Spanish)En sacrificio ofrezco mi ser a los Santos,
ਇਹੁ ਤਨੁ ਜਿਨ ਸਿਉ ਗਾਡਿਆ; ਮਨੁ ਲੀਅੜਾ ਦੀਤਾ ॥
eihu tan jin siau gaaddiaa; man leearraa deetaa | Ang 765
Sant Singh KhalsaThis body is attached to them, and we have shared our minds.
Manmohan SinghI have exchanged the hearts with those to whom this body is attached.
Manmohan Singh (Punjabi)ਜਿਨ੍ਹਾਂ ਨਾਲ ਇਹ ਜਿਸਮ ਜੁੜਿਆ ਹੋਇਆ ਹੈ, ਉਨ੍ਹਾਂ ਨਾਲ ਮੈਂ ਦਿਲਾਂ ਦਾ ਵਟਾਂਦਰਾ ਕੀਤਾ ਹੈ।
Fareedkot Teekaਇਸੀ ਤੇ ਇਹੁ ਤਨ ਤਿਨ ਸੰਤੋਂ ਸੇ ਮਿਲਾਇਆ ਹੈ ਜਿਨ ਸੰਤੋਂ ਕੋ ਮਨ ਦੀਆ ਹੈ ਅਰ ਨਾਮ ਲੀਆ ਹੈ॥੧॥
Prof. Sahib Singhਜਿਨ੍ਹਾਂ ਦੀ ਸੰਗਤਿ ਕਰ ਕੇ ਮੈਂ ਉਹਨਾਂ ਨਾਲ ਦਿਲੀ ਸਾਂਝ ਪਾਈ ਹੈ।ਪਦ ਅਰਥ ਜਿਨ ਸਿਉ ਗਾਡਿਆ = ਜਿਨ੍ਹਾਂ ਨਾਲ ਮਿਲਾਇਆ ਹੈ। ਤਨੁ = ਸਰੀਰ। ਮਨੁ ਲੀਅੜਾ ਦੀਤਾ = ਜਿਨ੍ਹਾਂ ਦਾ ਮਨ ਲਿਆ ਹੈ ਤੇ ਜਿਨ੍ਹਾਂ ਨੂੰ ਆਪਣਾ ਮਨ ਦਿੱਤਾ ਹੈ, ਜਿਨ੍ਹਾਂ ਨਾਲ ਦਿਲ ਦੀ ਸਾਂਝ ਪਾਈ ਹੈ।
SikhNet (Spanish)mis impecables amigos, éste, mi cuerpo está apegado a ellos y mi mente
ਲੀਆ ਤ ਦੀਆ ਮਾਨੁ ਜਿਨੑ ਸਿਉ; ਸੇ ਸਜਨ ਕਿਉ ਵੀਸਰਹਿ ॥
leea ta deea maan jina siau; se sajan kiau veesareh | Ang 765
Sant Singh KhalsaWe have shared our minds - how could I forget those friends?
Manmohan SinghWhy should I forget those friends from whom I have got and to whom I have given the Mind?
Manmohan Singh (Punjabi)ਮੈਂ ਉਨ੍ਹਾਂ ਦੌਸਤਾਂ ਨੂੰ ਕਿਉਂ ਭੁਲਾਵਾਂ, ਜਿਨ੍ਹਾਂ ਤੋਂ ਮੈਂ ਮਨ ਲਿਆ ਅਤੇ ਜਿਨ੍ਹਾਂ ਨੂੰ ਦਿੱਤਾ ਹੈ।
Fareedkot Teekaਜਿਨ ਸੰਤੋਂ ਕਾ ਦੀਆ ਹੂਆ ਮਾਨ ਲੀਆ ਹੈ (ਸੇ) ਵਹੁ ਸਜਨ ਕਿਉਂ ਵਿਸਰ ਜਾਏ, ਭਾਵ ਬਿਸਰਤੇ ਨਹੀਂ॥
Prof. Sahib Singhਜਿਨ੍ਹਾਂ ਗੁਰਮੁਖਾਂ ਨਾਲ ਦਿਲੀ ਸਾਂਝ ਪੈ ਸਕੇ ਉਹ ਸੱਜਣ ਕਦੇ ਭੀ ਭੁੱਲਣੇ ਨਹੀਂ ਚਾਹੀਦੇ।ਪਦ ਅਰਥ ਮਾਨੁ = ਮਨ। ਵੀਸਰਹਿ = ਭੁੱਲ ਜਾਣ।
SikhNet (Spanish)conversa con la de ellos. A ellos, a quienes les he entregado mi mente,
ਜਿਨੑ ਦਿਸਿ ਆਇਆ. ਹੋਹਿ ਰਲੀਆ; ਜੀਅ ਸੇਤੀ ਗਹਿ ਰਹਹਿ ॥
jina dis aaeaa. hohi raleea; jeea setee geh raheh | Ang 765
Sant Singh KhalsaSeeing them brings joy to my heart; I keep them clasped to my soul.
Manmohan SinghSeeing whom I enjoy pleasure; may they ever remain clasped to my soul.
Manmohan Singh (Punjabi)ਜਿਨ੍ਹਾਂ ਨੂੰ ਵੇਖ ਕੇ ਮੈਂ ਅਨੰਦ ਮਾਣਦਾ ਹਾਂ; ਉਹ ਸਦਾ ਮੇਰੀ ਜਿੰਦੜੀ ਦੇ ਨਾਲ ਜੁੜੇ ਰਹਿਣ।
Fareedkot Teekaਜਿਨ ਸੰਤੋਂ ਕੀ ਤਰਫ ਆਇਆ ਪ੍ਰਾਪਤ ਹੋਹਿ, ਉਨ ਕਾ ਧਿਆਨ ਹ੍ਰਿਦੇ ਕੇ ਸਾਥ ਪਕੜ ਰਖੀਏ, ਭਾਵ ਉਨ ਕਾ ਧ੍ਯਾਨ ਅੰਤ ਪ੍ਰਯੰਤ ਨਿਬਾਹੀਏ॥
Prof. Sahib Singhਉਹਨਾਂ ਦਾ ਦਰਸਨ ਕੀਤਿਆਂ ਆਤਮਕ ਖ਼ੁਸ਼ੀਆਂ ਪੈਦਾ ਹੁੰਦੀਆਂ ਹਨ, ਉਹ ਸੱਜਣ (ਆਪਣੇ ਸਤਸੰਗੀਆਂ ਨੂੰ ਆਪਣੀ) ਜਾਨ ਨਾਲ ਲਾ ਰੱਖਦੇ ਹਨ (ਜਿੰਦ ਤੋਂ ਪਿਆਰਾ ਸਮਝਦੇ ਹਨ)।ਪਦ ਅਰਥ ਦਿਸਿ ਆਇਆ = ਦੀਦਾਰ ਕੀਤਿਆਂ। ਹੋਹਿ ਰਲੀਆ = ਆਤਮਕ ਖ਼ੁਸ਼ੀਆਂ ਪੈਦਾ ਹੁੰਦੀਆਂ ਹਨ। ਜੀਅ ਸੇਤੀ = ਜਿੰਦ ਨਾਲ। ਗਹਿ ਰਹਹਿ = ਫੜ ਰੱਖਦੇ ਹਨ, ਲਾ ਰੱਖਦੇ ਹਨ।
SikhNet (Spanish)¿cómo los puedo abandonar, oh Dios? Viéndolos me regocijo en Dicha, oh, ¿por qué no darles el abrazo de mi Alma?
ਸਗਲ ਗੁਣ. ਅਵਗਣੁ ਨ ਕੋਈ; ਹੋਹਿ ਨੀਤਾ ਨੀਤਾ ॥
sagal gun. avagan na koee; hohi neetaa neetaa | Ang 765
Sant Singh KhalsaThey have all virtues and merits, forever and ever; they have no demerits or faults at all.
Manmohan SinghEver, ever they have all the merits and not even one demerit.
Manmohan Singh (Punjabi)ਸਦਾ, ਸਦਾ ਉਨ੍ਹਾਂ ਕੋਲ ਸਾਰੀਆਂ ਨੇਕੀਆਂ ਹਨ ਅਤੇ ਇਕ ਭੀ ਬਦੀ ਨਹੀਂ।
Fareedkot Teekaਉਨ ਸੰਤੋਂ ਮੇਂ ਸਭ ਗੁਣ ਹੀ ਹੈਂ ਔਰ ਔਗੁਣ ਕੋਈ ਨਹੀਂ, ਐਸੇ ਮਹਾਤਮਾ ਪੁਰਸੋਂ ਮੇਂ ਗੁਣ ਨਿਤਪ੍ਰਤੀ ਹੋਤੇ ਹੈਂ॥
Prof. Sahib Singhਉਹਨਾਂ ਵਿਚ ਸਾਰੇ ਗੁਣ ਹੀ ਗੁਣ ਹੁੰਦੇ ਹਨ, ਔਗੁਣ ਉਹਨਾਂ ਦੇ ਨੇੜੇ ਨਹੀਂ ਢੁਕਦੇ।ਪਦ ਅਰਥ ਸਗਲ = ਸਾਰੇ। ਨੀਤਾ ਨੀਤਾ = ਨਿੱਤ ਹੀ ਨਿੱਤ, ਸਦਾ ਹੀ।
SikhNet (Spanish)A ellos, quienes tienen todos los Méritos y ni un error y quienes viven eternamente,
ਹਉ ਬਲਿਹਾਰੀ ਸਾਜਨਾ; ਮੀਤਾ ਅਵਰੀਤਾ ॥੨॥
hau balihaaree saajanaa; meetaa avareetaa |2| Ang 765
Sant Singh KhalsaI am a sacrifice to my pure friends, the immaculate Saints. ||2||
Manmohan SinghI am a sacrifice unto my spotless friends and intimates.
Manmohan Singh (Punjabi)ਮੈਂ ਆਪਣੇ ਦੋਸ਼-ਰਹਿਤ ਮਿੱਤਰਾਂ ਅਤੇ ਯਾਰਾਂ ਉਤੋਂ ਕੁਰਬਾਨ ਜਾਂਦਾ ਹਾਂ।
Fareedkot Teekaਮੈਂ ਐਸੇ ਸੰਤ ਮਿਤ੍ਰੋਂ ਪਰ ਬਲਿਹਾਰ ਜਾਵਾਂ ਜਿਨ ਕੀ ਸੰਸਾਰ ਸੇ ਭਿੰਨ ਹੀ ਰੀਤੀ ਹੈ॥੨॥
Prof. Sahib Singhਮੈਂ ਸਦਕੇ ਹਾਂ ਉਹਨਾਂ ਸੱਜਣਾਂ ਮਿੱਤਰਾਂ ਤੋਂ ਜਿਨ੍ਹਾਂ ਉਤੇ ਮਾਇਆ ਦਾ ਪ੍ਰਭਾਵ ਨਹੀਂ ਪਿਆ ॥੨॥
SikhNet (Spanish)a ellos en sacrificio ofrezco mi ser, a mis amigos que viven inmaculados, sin ninguna mancha. (2)
ਗੁਣਾ ਕਾ ਹੋਵੈ ਵਾਸੁਲਾ; ਕਢਿ ਵਾਸੁ ਲਈਜੈ ॥
gunaa kaa hovai vaasulaa; kadt vaas leejai | Ang 765
Sant Singh KhalsaOne who has a basket of fragrant virtues, should enjoy its fragrance.
Manmohan SinghIf the mortal has a casket of fragrance from it.
Manmohan Singh (Punjabi)ਜੇਕਰ ਜੀਵ ਦੇ ਕੋਲ ਸੁਗੰਧਤ ਨੇਕੀਆਂ ਦਾ ਡੱਬਾ ਹੋਵੇ, ਤਾਂ ਉਸ ਨੂੰ ਇਸ ਵਿਚੋਂ ਸੁਗੰਧੀ ਲੈ ਲੈਣੀ ਉਚਿਤ ਹੈ।
Fareedkot Teekaਜੇਕਰ ਕਿਸੀ ਮਹਾਤਮਾ ਕਾ ਅੰਤਸਕਰਣ ਗੁਣੋਂ ਕਾ (ਵਾਸੁਲਾ) ਡਬਾ ਹੋਵੇ ਤਿਸ ਮੇਂ ਸੇ ਨਿਕਾਲ ਕਰ ਸੁਭ ਗੁਣੋਂ ਕੀ ਸੁਗੰਧੀ ਲਈਏ, ਭਾਵ ਤਿਨ ਕਰ ਵਸਨਾਂ ਸਹਤ ਹੋਈਏ॥
Prof. Sahib Singh(ਜੇ ਕਿਸੇ ਮਨੁੱਖ ਪਾਸ ਸੁਗੰਧੀ ਦੇਣ ਵਾਲੀਆਂ ਚੀਜ਼ਾਂ ਨਾਲ ਭਰਿਆ ਡੱਬਾ ਹੋਵੇ, ਉਸ ਡੱਬੇ ਦਾ ਲਾਭ ਉਸ ਨੂੰ ਤਦੋਂ ਹੀ ਹੈ ਜੇ ਉਹ ਡੱਬਾ ਖੋਹਲ ਕੇ ਉਹ ਸੁਗੰਧੀ ਲਏ। ਗੁਰਮੁਖਾਂ ਦੀ ਸੰਗਤਿ ਗੁਣਾਂ ਦਾ ਡੱਬਾ ਹੈ) ਜੇ ਕਿਸੇ ਨੂੰ ਗੁਣਾਂ ਦਾ ਡੱਬਾ ਲੱਭ ਪਏ, ਤਾਂ ਉਹ ਡੱਬਾ ਖੋਹਲ ਕੇ (ਡੱਬੇ ਵਿਚਲੀ) ਸੁਗੰਧੀ ਲੈਣੀ ਚਾਹੀਦੀ ਹੈ।ਪਦ ਅਰਥ ਵਾਸ = {वासु = to make fragrant ਸੁਗੰਧਿਤ ਕਰਨਾ} ਸੁਗੰਧੀ, ਖ਼ੁਸ਼ਬੂ। ਵਾਸੁਲਾ = ਸੁਗੰਧੀ ਦੇਣ ਵਾਲੀਆਂ ਚੀਜ਼ਾਂ ਦਾ ਡੱਬਾ। ਕਢਿ = ਕੱਢ ਕੇ। ਲਈਜੈ = ਲੈਣੀ ਚਾਹੀਦੀ ਹੈ।
SikhNet (Spanish)Quien tiene su canasta llena de Virtudes, debería disfrutar de su fragancia;
ਜੇ ਗੁਣ ਹੋਵਨੑਿ ਸਾਜਨਾ; ਮਿਲਿ ਸਾਝ ਕਰੀਜੈ ॥
je gun hovana saajanaa; mil saajh kareejai | Ang 765
Sant Singh KhalsaIf my friends have virtues, I will share in them.
Manmohan SinghIf my friends possess virtues, I meet them then and share their virtues.
Manmohan Singh (Punjabi)ਜੇਕਰ ਮੇਰੇ ਦੋਸਤਾਂ ਕੋਲ ਨੇਕੀਆਂ ਹੋਣ ਤਾਂ ਮੈਂ ਉਨ੍ਹਾਂ ਨਾਲ ਮਿਲ ਕੇ ਉਨ੍ਹਾਂ ਵਿੱਚ ਭਾਈਵਾਲ ਬਣਾ।
Fareedkot Teekaਜੇਕਰ ਆਪ ਪਾਸ ਸ੍ਰਧਾ ਆਦਕ ਗੁਨ ਹੋਵੈ ਤਉ ਸੰਤੋਂ ਸਾਥ ਮਿਲਕਰ ਸਾਂਝ ਕਰੀਏ॥
Prof. Sahib Singh(ਹੇ ਭਾਈ!) ਜੇ ਤੂੰ ਚਾਹੁੰਦਾ ਹੈਂ ਕਿ ਤੇਰੇ ਅੰਦਰ ਗੁਣ ਪੈਦਾ ਹੋਣ, ਤਾਂ ਗੁਰਮੁਖਾਂ ਨੂੰ ਮਿਲ ਕੇ ਉਹਨਾਂ ਨਾਲ ਗੁਣਾਂ ਦੀ ਸਾਂਝ ਕਰਨੀ ਚਾਹੀਦੀ ਹੈ।ਪਦ ਅਰਥ ਸਾਜਨਾ ਮਿਲਿ = ਗੁਰਮੁਖਾਂ ਨਾਲ ਮਿਲ ਕੇ। ਸਾਝ = ਗੁਣਾਂ ਦੀ ਸਾਂਝ। ਕਰੀਜੈ = ਕਰਨੀ ਚਾਹੀਦੀ ਹੈ।
SikhNet (Spanish)si mis amigos viven en la Virtud, voy a compartir con ellos.
ਸਾਝ ਕਰੀਜੈ ਗੁਣਹ ਕੇਰੀ; ਛੋਡਿ ਅਵਗਣ ਚਲੀਐ ॥
saajh kareejai gunah keree; chhodd avagan chaleeai | Ang 766
Sant Singh KhalsaLet us form a partnership, and share our virtues; let us abandon our faults, and walk on the Path.
Manmohan SinghLet us form a partnership with virtues and abandoning vices walk the Lord's way.
Manmohan Singh (Punjabi)ਆਓ! ਆਪਣਾ ਨੇਕੀਆਂ ਨਾਲ ਭਿਆਲੀ ਪਾਈਏ ਅਤੇ ਪਾਪਾਂ ਨੂੰ ਤਿਆਗ ਕੇ ਸਾਈਂ ਦੇ ਰਾਹੇ ਟੁਰੀਏ।
Fareedkot Teekaਗੁਣੋਂ ਕੀ ਸਾਂਝ ਕਰੀਏ ਅਰ ਅਵਗੁਣੋਂ ਕੋ ਛੋਡ ਕੇ ਪਰਮੇਸਰ ਕੇ ਰਸਤੇ ਚਲੀਏ॥
Prof. Sahib Singh(ਗੁਰਮੁਖਾਂ ਨਾਲ) ਗੁਣਾਂ ਦੀ ਸਾਂਝ ਕਰਨੀ ਚਾਹੀਦੀ ਹੈ, ਇਸ ਤਰ੍ਹਾਂ (ਅੰਦਰੋਂ) ਔਗੁਣ ਤਿਆਗ ਕੇ ਜੀਵਨ-ਰਾਹ ਤੇ ਤੁਰ ਸਕੀਦਾ ਹੈ,ਪਦ ਅਰਥ ਗੁਣਹ ਕੇਰੀ = ਗੁਣਾਂ ਦੀ। ਕੇਰੀ = ਦੀ। ਛੋਡਿ = ਤਿਆਗ ਕੇ। ਚਲੀਐ = ਜੀਵਨ-ਸਫ਼ਰ ਵਿਚ ਤੁਰਨਾ ਚਾਹੀਦਾ ਹੈ।
SikhNet (Spanish)Asociémonos para compartir nuestras Virtudes, dejemos atrás nuestras faltas y caminemos por el Sendero;
ਪਹਿਰੇ ਪਟੰਬਰ ਕਰਿ ਅਡੰਬਰ; ਆਪਣਾ ਪਿੜੁ ਮਲੀਐ ॥
pahire pattanbar kar addanbar; aapanaa pirr maleeai | Ang 766
Sant Singh KhalsaLet us wear our virtues like silk clothes; let us decorate ourselves, and enter the arena.
Manmohan Singhlet us wear silks of virtues, make decoration of goodness and take possession of our arena.
Manmohan Singh (Punjabi)ਆਓ! ਆਪਾਂ ਨੇਕੀਆਂ ਦੇ ਰੇਸ਼ਮੀ ਬਸਤਰ ਪਹਿਨੀਏ, ਭਲਿਆਈ ਦੀ ਸਜਾਵਟ ਕਰੀਏ ਅਤੇ ਆਪਣੇ ਮਕਾਨ ਤੇ ਕਬਜ਼ਾ ਕਰੀਏ।
Fareedkot Teeka(ਪਹਿਰੇ ਪਟੰਬਰ) ਗ੍ਯਾਨ ਰੂਪ ਪਟ ਕੇ ਬਸਤ੍ਰ ਪਹਿਰੀਏ ਔ ਉਪਸਮ, ਭਾਵ ਵੈਰਾਗ ਆਦਿ ਗੁਣੋਂ ਕਾ ਅਰੰਭ ਕਰ ਕੇ ਆਪਣਾ (ਪਿੜੁ) ਅਸਥਾਨੁ, ਭਾਵ ਅਪਨਾ ਸਰੂਪੁ ਮਲੀਏ, ਤਿਸ ਮੇਂ ਇਸਥਿਤ ਹੋਈਏ॥
Prof. Sahib Singhਸਭ ਨਾਲ ਪ੍ਰੇਮ ਵਾਲਾ ਵਰਤਾਵ ਕਰ ਕੇ ਤੇ ਭਲਾਈ ਦੇ ਸੋਹਣੇ ਉੱਦਮ ਕਰ ਕੇ ਵਿਕਾਰਾਂ ਦੇ ਟਾਕਰੇ ਤੇ ਜੀਵਨ-ਘੋਲ ਜਿੱਤਿਆ ਜਾ ਸਕਦਾ ਹੈ।ਪਦ ਅਰਥ ਪਹਿਰੇ = ਪਹਿਰਿ, ਪਹਿਨ ਕੇ। ਪਟੰਬਰ = {ਪਟ-ਅੰਬਰ} ਰੇਸ਼ਮ ਦੇ ਕੱਪੜੇ, ਕੋਮਲਤਾ ਤੇ ਪ੍ਰੇਮ ਦਾ ਵਰਤਾਵ। ਅਡੰਬਰ = ਹਾਰ-ਸਿੰਗਾਰ, ਸੋਹਣੇ ਉੱਦਮ। ਮਲੀਐ = ਮੱਲ ਲੈਣਾ ਚਾਹੀਦਾ ਹੈ, ਮੱਲਿਆ ਜਾ ਸਕਦਾ ਹੈ। ਆਪਣਾ ਪਿੜੁ ਮਲੀਐ = ਦੁਨੀਆ ਦੇ ਵਿਕਾਰਾਂ ਦੇ ਟਾਕਰੇ ਤੇ ਪਿੜ ਮੱਲਿਆ ਜਾ ਸਕਦਾ ਹੈ, ਵਿਕਾਰਾਂ ਦੇ ਟਾਕਰੇ ਤੇ ਕੁਸ਼ਤੀ ਜਿੱਤੀ ਜਾ ਸਕਦੀ ਹੈ {ਨੋਟ: ਜਗਤ ਵਿਚ ਜੀਵ, ਮਾਨੋ, ਪਹਿਲਵਾਨ ਹੈ। ਕਾਮਾਦਿਕ ਵਿਕਾਰਾਂ ਨਾਲ ਇਸ ਦੀ ਕੁਸ਼ਤੀ ਹੋ ਰਹੀ ਹੈ। ਜੇਹੜਾ ਹਾਰ ਜਾਂਦਾ ਹੈ ਉਹ ਪਿੜ ਵਿਚੋਂ ਭੱਜ ਜਾਂਦਾ ਹੈ}। ਪਿੜ = ਉਹ ਥਾਂ ਜਿੱਥੇ ਕੁਸ਼ਤੀਆਂ ਹੁੰਦੀਆਂ ਹਨ, ਘੋਲ ਹੁੰਦੇ ਹਨ।
SikhNet (Spanish)adornémonos con los vestidos de seda de la Virtud y caminemos en el estrado de la Vida;
ਜਿਥੈ ਜਾਇ ਬਹੀਐ. ਭਲਾ ਕਹੀਐ; ਝੋਲਿ ਅੰਮ੍ਰਿਤੁ ਪੀਜੈ ॥
jithai jaae baheeai. bhalaa kaheeai; jhol amrit peejai | Ang 766
Sant Singh KhalsaLet us speak of goodness, wherever we go and sit; let us skim off the Ambrosial Nectar, and drink it in.
Manmohan SinghWherever we go and sit, let us talk with goodness and skim and drink-in the Nectar.
Manmohan Singh (Punjabi)ਜਿਥੇ ਕਿਤੇ ਭੀ ਆਪਾਂ ਜਾ ਕੇ ਬੈਠੀਏ, ਉਥੇ ਭਲੇਮਾਨਸੀ ਨਾਲ ਗੱਲ ਕਰੀਏ ਅਤੇ ਨਿਤਾਰ ਕੇ ਸੁਧਾਰਸ ਪਾਨ ਕਰੀਏ।
Fareedkot Teekaਜਹਾਂ ਜਾਇਕਰ ਬੈਠੀਏ ਭਲਾ ਬਚਨ ਕਹੀਏ ਔ ਵਾਸਨਾ ਰੂਪ ਬੂਰ ਕੋ ਹਟਾਇਕਰ ਆਤਮ ਆਨੰਦ ਅੰਮ੍ਰਿਤ ਕੋ ਪੀਵੀਏ॥
Prof. Sahib Singh(ਗੁਰਮੁਖਾਂ ਦੀ ਸੰਗਤਿ ਦੀ ਬਰਕਤਿ ਨਾਲ ਫਿਰ) ਜਿੱਥੇ ਭੀ ਜਾ ਕੇ ਬੈਠੀਏ ਭਲਾਈ ਦੀ ਗੱਲ ਹੀ ਕੀਤੀ ਜਾ ਸਕਦੀ ਹੈ, ਤੇ ਮੰਦੇ ਪਾਸੇ ਵਲੋਂ ਹਟ ਕੇ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪੀਤਾ ਜਾ ਸਕਦਾ ਹੈ।ਪਦ ਅਰਥ ਕਹੀਐ = ਕਹਿਣਾ ਚਾਹੀਦਾ ਹੈ। ਝੋਲਿ = ਹਿਲਾ ਕੇ, ਨਿਤਾਰ ਕੇ, ਵਿਕਾਰਾਂ ਦੇ ਬੂਰ ਆਦਿਕ ਨੂੰ ਪਰੇ ਹਟਾ ਕੇ। ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਨਾਮ-ਜਲ। ਪੀਜੈ = ਪੀਣਾ ਚਾਹੀਦਾ ਹੈ।
SikhNet (Spanish)hablemos de la Bondad, donde sea que vayamos y nos sentemos; raspemos el árbol del Néctar Ambrosial y bebamos de Él.
ਗੁਣਾ ਕਾ ਹੋਵੈ ਵਾਸੁਲਾ; ਕਢਿ ਵਾਸੁ ਲਈਜੈ ॥੩॥
gunaa kaa hovai vaasulaa; kadt vaas leejai |3| Ang 766
Sant Singh KhalsaOne who has a basket of fragrant virtues, should enjoy its fragrance. ||3||
Manmohan SinghIf the mortal has casket of fragrant virtues, he should extract fragrance from it.
Manmohan Singh (Punjabi)ਜੇਕਰ ਪ੍ਰਾਣੀ ਕੋਲ ਸੁਗੰਧਤ ਨੇਕੀਆਂ ਦਾ ਡੱਬਾ ਹੋਵੇ ਤਾਂ ਉਸ ਨੂੰ ਇਸ ਵਿਚੋਂ ਸੁਗੰਧੀ ਲੈ ਲੈਣੀ ਉਚਿਤ ਹੈ।
Fareedkot Teekaਜੋ ਸੰਤ ਸੁਭ ਗੁਨੋਂ ਕਾ (ਵਾਸੁਲਾ) ਡੱਬਾ, ਭਾਵ ਗੁਣ ਧਾਰਨੇ ਵਾਲਾ ਹੋਵੇ ਤਉ ਤਿਸ ਮੇਂ ਸੇ ਨਿਕਾਲੁ ਕਰ ਗੁਨ ਰੂਪੁ ਸੁਗੰਧੀ ਲਈਏ, ਭਾਵ ਗੁਣੋਂ ਕਰ ਜਸੁ ਪ੍ਰਾਪਤਿ ਕਰ ਲਈਏ॥੩॥
Prof. Sahib Singh(ਹੇ ਭਾਈ!) ਜੇ ਕਿਸੇ ਨੂੰ ਗੁਣਾਂ ਦਾ ਡੱਬਾ ਲੱਭ ਪਏ ਤਾਂ ਉਹ ਡੱਬਾ ਖੋਹਲ ਕੇ (ਡੱਬੇ ਵਿਚਲੀ) ਸੁਗੰਧੀ ਲੈਣੀ ਚਾਹੀਦੀ ਹੈ ॥੩॥
SikhNet (Spanish)Quien tiene una canasta de Virtudes fragantes, que goce de su fragancia.(3)
ਆਪਿ ਕਰੇ ਕਿਸੁ ਆਖੀਐ; ਹੋਰੁ. ਕਰੇ ਨ ਕੋਈ ॥
aap kare kis aakheeai; hor. kare na koee | Ang 766
Sant Singh KhalsaHe Himself acts; unto whom should we complain? No one else does anything.
Manmohan SinghIt is the Lord Himself, who acts. To whom should we complain? None else does anything.
Manmohan Singh (Punjabi)ਪ੍ਰਭੂ ਆਪ ਹੀ ਕਰਦਾ ਹੈ। ਅਸੀਂ ਕੀਹਦੇ ਕੋਲ ਫਰਿਆਦੀ ਹੋਈਏ? ਹੋਰ ਕੋਈ ਕੁਛ ਨਹੀਂ ਕਰਦਾ।
Fareedkot Teekaਸਭ ਕੁਛ ਆਪ ਹੀ ਕਰਤਾ ਹੈ ਹੋਰ ਕਿਸਨੂੰ ਆਖੀਏ, ਜੌ ਕਛੂ ਕਰ ਦੇਵੇ ਔਰ ਐਸਾ ਕੋਈ ਕਰਨੇ ਕਉ ਸਮ੍ਰਥ ਨਹੀਂ॥
Prof. Sahib Singh(ਜਗਤ ਵਿਚ ਅਨੇਕਾਂ ਜੀਵ ਗੁਣ ਵਿਹਾਝ ਰਹੇ ਹਨ, ਅਨੇਕਾਂ ਹੀ ਔਗੁਣ ਕਮਾ ਰਹੇ ਹਨ। ਇਹ ਪਰਮਾਤਮਾ ਦੀ ਆਪਣੀ ਹੀ ਰਚੀ ਖੇਡ ਹੈ) ਪਰਮਾਤਮਾ ਆਪ ਹੀ (ਇਹ ਸਭ ਕੁਝ) ਕਰ ਰਿਹਾ ਹੈ, ਉਸ ਤੋਂ ਬਿਨਾ ਹੋਰ ਕੋਈ ਨਹੀਂ ਕਰ ਸਕਦਾ, (ਤਾਹੀਏਂ) ਕਿਸੇ ਹੋਰ ਦੇ ਪਾਸ (ਇਸ ਦੇ ਸੰਬੰਧ ਵਿਚ) ਕੋਈ ਗਿਲਾ ਆਦਿਕ ਨਹੀਂ ਕੀਤਾ ਜਾ ਸਕਦਾ।ਪਦ ਅਰਥ ਕਿਸੁ ਆਖੀਐ = ਹੋਰ ਕਿਸੇ ਅੱਗੇ ਗਿਲਾ ਨਹੀਂ ਕੀਤਾ ਜਾ ਸਕਦਾ।
SikhNet (Spanish)Si Él, el Señor, hace todo por Sí Mismo, ¿con quien más puedo ir a presentar mi queja?
ਆਖਣ ਤਾ ਕਉ ਜਾਈਐ; ਜੇ ਭੂਲੜਾ ਹੋਈ ॥
aakhan taa kau jaaeeai; je bhoolarraa hoee | Ang 766
Sant Singh KhalsaGo ahead and complain to Him, if He makes a mistake.
Manmohan SinghIf the Lord errs, go and complain to Him.
Manmohan Singh (Punjabi)ਜੇਕਰ ਪ੍ਰਭੂ ਗਲਤੀ ਕਰਦਾ ਹੈ, ਉਸ ਕੋਲ ਜਾ ਕੇ ਫਰਿਆਦ ਕਰ।
Fareedkot Teekaਆਖਣ ਤੌ ਉਸ ਕੋ ਜਾਈਤਾ ਹੈ, ਜੋ ਭੂਲਾ ਹੂਆ ਹੋਵੇ॥
Prof. Sahib Singh(ਫਿਰ ਜੋ ਕੁਝ ਉਹ ਪ੍ਰਭੂ ਕਰਦਾ ਹੈ ਠੀਕ ਕਰਦਾ ਹੈ) ਉਹ ਖੁੰਝਿਆ ਹੋਇਆ ਨਹੀਂ ਹੈ, ਇਸ ਵਾਸਤੇ (ਕਿਸੇ ਖੁੰਝਾਈ ਬਾਰੇ) ਉਸ ਨੂੰ ਕੁਝ ਆਖਣ ਜਾਣ ਦੀ ਲੋੜ ਹੀ ਨਹੀਂ ਪੈਂਦੀ।ਪਦ ਅਰਥ ਤਾ ਕਉ = ਉਸ (ਪਰਮਾਤਮਾ) ਨੂੰ।
SikhNet (Spanish)Uno se quejaría si el Señor cometiera errores.
ਜੇ ਹੋਇ ਭੂਲਾ. ਜਾਇ ਕਹੀਐ; ਆਪਿ ਕਰਤਾ ਕਿਉ ਭੁਲੈ ॥
je hoe bhoolaa. jaae kaheeai; aap karataa kiau bhulai | Ang 766
Sant Singh KhalsaIf He makes a mistake, go ahead and complain to Him; but how can the Creator Himself make a mistake?
Manmohan SinghIf he errs, go and complaint to Him, but how can the Creator Himself err?
Manmohan Singh (Punjabi)ਜੇਕਰ ਉਹ ਗਲਤੀ ਕਰਦਾ ਹੈ, ਉਸ ਕੋਲ ਜਾ ਕੇ ਫਰਿਆਦ ਕਰ ਪਰ ਸਿਰਜਣਹਾਰ ਖੁਦ ਕਿਸ ਤਰ੍ਹਾਂ ਭੁੱਲ ਸਕਦਾ ਹੈ?
Fareedkot Teekaਜੋ ਕੋਈ ਭੁਲਾ ਹੋਇ ਤੋ ਜਾ ਕੇ ਕਹੀਏ ਭੀ, ਵਹੁ ਤੋ ਆਪ ਸੰਸਾਰ ਕਾ ਕਰਣੇ ਵਾਲਾ ਹੈ, ਸੋ ਕਿਉਂ ਭੂਲਤਾ ਹੈ॥
Prof. Sahib Singhਜੇ ਉਹ ਖੁੰਝਿਆ ਹੋਇਆ ਹੋਵੇ ਤਾਂ ਜਾ ਕੇ ਕੁਝ ਆਖੀਏ ਭੀ, ਪਰ ਆਪ ਕਰਤਾਰ ਕੋਈ ਭੁੱਲ ਨਹੀਂ ਕਰ ਸਕਦਾ।ਪਦ ਅਰਥ ਜਾਇ = ਜਾ ਕੇ। ਕਿਉ ਭੁਲੈ = ਨਹੀਂ ਭੁੱਲ ਸਕਦਾ।
SikhNet (Spanish)Si Él se equivocara, nos quejaríamos ante Él, pero ¿acaso el Señor Creador alguna vez se equivoca?
ਸੁਣੇ ਦੇਖੇ ਬਾਝੁ ਕਹਿਐ; ਦਾਨੁ ਅਣਮੰਗਿਆ ਦਿਵੈ ॥
sune dekhe baajh kahiai; daan anamangiaa divai | Ang 766
Sant Singh KhalsaHe sees, He hears, and without our asking, without our begging, He gives His gifts.
Manmohan SinghHe hears, sees and gives gift without asking and without praying for.
Manmohan Singh (Punjabi)ਉਹ ਸੁਣਦਾ ਹੈ, ਵੇਖਦਾ ਹੈ ਅਤੇ ਬਗੈਰ ਆਖਿਆਂ ਤੇ ਬਿਨਾ ਜਾਚਨਾ ਕੀਤਿਆਂ ਦਾਤਾਂ ਦਿੰਦਾ ਹੈ।
Fareedkot Teekaਸੁਨਨੇ ਸੇ, ਦੇਖਨੇ ਸੇ ਔ ਕਹਿਨੇ ਸੇ ਬਿਨਾਂ ਹੈ, ਭਾਵ ਸ੍ਰਵਣਾਦਿ ਇੰਦ੍ਰਯੋਂ ਕੇ ਵਿਸ਼ੇ ਬਿਨਾਂ ਹੈ ਔਰ ਅਣਮੰਗਿਆ ਹੀ ਦਾਨ (ਦਿਵੈ) ਦੇਤਾ ਹੈ॥
Prof. Sahib Singhਉਹ ਸਭ ਜੀਵਾਂ ਦੀਆਂ ਅਰਦਾਸਾਂ ਸੁਣਦਾ ਹੈ ਉਹ ਸਭ ਜੀਵਾਂ ਦੇ ਕੀਤੇ ਕੰਮ ਵੇਖਦਾ ਹੈ, ਮੰਗਣ ਤੋਂ ਬਿਨਾ ਹੀ ਸਭ ਨੂੰ ਦਾਨ ਦੇਂਦਾ ਹੈ।ਪਦ ਅਰਥ ਬਾਝੁ ਕਹਿਐ = (ਜੀਵਾਂ ਦੇ) ਆਖਣ ਤੋਂ ਬਿਨਾ ਹੀ। ਦਿਵੈ = ਦੇਂਦਾ ਹੈ, ਦੇਵੈ।
SikhNet (Spanish)Sin Verlo ni Escucharlo, uno Le reza y Él bendice a todos sin que se Lo pidan.
ਦਾਨੁ ਦੇਇ ਦਾਤਾ. ਜਗਿ ਬਿਧਾਤਾ; ਨਾਨਕਾ ਸਚੁ ਸੋਈ ॥
daan dee daataa. jag bidhaataa; naanakaa sach soee | Ang 766
Sant Singh KhalsaThe Great Giver, the Architect of the Universe, gives His gifts. O Nanak, He is the True Lord.
Manmohan SinghThe Beneficent Creator of the universe gives His gifts. Nanak he alone is the True Lord of all.
Manmohan Singh (Punjabi)ਆਲਮ ਦਾ ਦਾਤਾਰ ਸਿਰਜਣਹਾਰ ਆਪਣੀਆਂ ਦਾਤਾਂ ਦਿੰਦਾ ਹੈ। ਨਾਨਕ ਕੇਵਲ ਉਹ ਹੀ ਸਾਰਿਆਂ ਦਾ ਸੱਚਾ ਸੁਆਮੀ ਹੈ।
Fareedkot Teekaਸਭ ਜੀਵੋਂ ਕੋ ਦਾਨ ਦੇਤਾ ਹੈ ਇਸੀ ਸੇ ਜਗਤ ਕਾ (ਬਿਧਾਤਾ) ਕਰਮ ਫਲ ਪ੍ਰਦਾਤਾ ਹੈ, ਸ੍ਰੀ ਗੁਰੂ ਜੀ ਕਹਤੇ ਹੈਂ: ਸੋਈ ਸਚਾ ਹੈ॥
Prof. Sahib Singhਉਹ ਦਾਤਾਰ ਜਗਤ ਵਿਚ ਹਰੇਕ ਜੀਵ ਨੂੰ ਦਾਨ ਦੇਂਦਾ ਹੈ। ਹੇ ਨਾਨਕ! ਉਹ ਸਿਰਜਣਹਾਰ ਹੀ ਸਦਾ-ਥਿਰ ਰਹਿਣ ਵਾਲਾ ਹੈ।ਪਦ ਅਰਥ ਦੇਇ = ਦੇਂਦਾ ਹੈ। ਜਗਿ = ਜਗਤ ਵਿਚ (ਸਭ ਜੀਵਾਂ ਨੂੰ)। ਬਿਧਾਤਾ = ਸਿਰਜਣਹਾਰ। ਸਚੁ = ਸਦਾ-ਥਿਰ ਰਹਿਣ ਵਾਲਾ।
SikhNet (Spanish)El Señor del Destino bendice a todos, Él es el Único Verdadero Señor de todos.
ਆਪਿ ਕਰੇ ਕਿਸੁ ਆਖੀਐ; ਹੋਰੁ ਕਰੇ ਨ ਕੋਈ ॥੪॥੧॥੪॥
aap kare kis aakheeai; hor kare na koee |4|1|4| Ang 766
Sant Singh KhalsaHe Himself acts; unto whom should we complain? No one else does anything. ||4||1||4||
Manmohan SinghIt is God, who Himself acts. To whom should we complain None else can do anything
Manmohan Singh (Punjabi)ਵਾਹਿਗੁਰੂ ਆਪੇ ਹੀ ਕਰਦਾ ਹੈ। ਆਪਾਂ ਕੀਹਦੇ ਕੋਲ ਫਰਿਆਦੀ ਹੋਈਏ। ਹੋਰ ਕੋਝ ਭੀ ਨਹੀਂ ਕਰ ਸਕਦਾ।
Fareedkot Teekaਆਪ ਹੀ ਉਤਪਤੀ ਆਦਿ ਬਿਵਹਾਰ ਕਰਤਾ ਹੈ, ਕਿਸ ਕੋ ਇਹ ਬਾਤ ਕਹੀਏ ਕਿ ਅਮਕਾ ਇਸ ਬਿਵਹਾਰ ਕੋ ਕਰ ਸਕਤਾ ਹੈ। ਇਹੁ ਗੁਰੂ ਔਰ ਸਾਸਤਰ ਦੁਆਰਾ ਨਿਸਚੇ ਕੀਆ ਹੈ ਕਿ ਇਸ ਬਿਵਹਾਰ ਕੇ ਔਰ ਕਰਨੇ ਲਾਇਕ ਕੋਈ ਨਹੀਂ ਹੈ॥੪॥੧॥੪॥
Prof. Sahib Singhਉਹ ਸਭ ਕੁਝ ਆਪ ਹੀ ਕਰਦਾ ਹੈ, ਕੋਈ ਹੋਰ (ਉਸ ਤੋਂ ਆਕੀ ਹੋ ਕੇ) ਕੁਝ ਨਹੀਂ ਕਰ ਸਕਦਾ। ਕਿਸੇ ਹੋਰ ਦੇ ਪਾਸ ਜਾ ਕੇ ਕੋਈ ਗਿਲਾ ਨਹੀਂ ਕੀਤਾ ਜਾ ਸਕਦਾ ॥੪॥੧॥੪॥
SikhNet (Spanish)Dice Nanak: ¿Con quién puede uno quejarse, cuando Él, el Señor lo hace todo? (4-1-4)