ਸੂਹੀ ਮਹਲਾ ੧ ॥
soohee mahalaa 1 |
Sant Singh KhalsaSoohee, First Mehl:
Manmohan SinghSuhi 1st Guru.
Manmohan Singh (Punjabi)ਸੂਹੀ ਪਹਿਲੀ ਪਾਤਿਸ਼ਾਹੀ।
SikhNet (Spanish)Suji, Mejl Guru Nanak, Primer Canal Divino.
ਮੇਰਾ ਮਨੁ ਰਾਤਾ ਗੁਣ ਰਵੈ; ਮਨਿ ਭਾਵੈ ਸੋਈ ॥
meraa man raataa gun ravai; man bhaavai soee |
Sant Singh KhalsaMy mind is imbued with His Glorious Praises; I chant them, and He is pleasing to my mind.
Manmohan SinghImbued with love, my soul utters the Lord's praises and He, the Lord is pleasing to my soul.
Manmohan Singh (Punjabi)ਪ੍ਰੇਮ ਨਾਲ ਰੰਗੀ ਹੋਈ, ਮੇਰੀ ਆਤਮਾ ਸਾਈਂ ਦਾ ਜੱਸ ਉਚਾਰਦੀ ਹੈ ਅਤੇ ਉਹ ਸਾਈਂ ਮੇਰੀ ਆਤਮਾ ਨੂੰ ਚੰਗਾ ਲੱਗਦਾ ਹੈ।
Fareedkot Teekaਮੇਰਾ ਮਨ ਗੁਰ ਉਪਦੇਸ਼ ਮੇਂ ਰਾਤਾ ਹੂਆ ਪਰਮੇਸਰ ਕੇ ਗੁਣੋਂ ਕੋ ਉਚਾਰਤਾ ਹੈ ਔਰ ਸੋਈ ਵਾਹਿਗੁਰੂ ਮਨ ਕੋ ਭਾਵਤਾ ਹੈ॥
Prof. Sahib Singh(ਪਰਮਾਤਮਾ ਦੇ ਪਿਆਰ ਵਿਚ) ਰੰਗਿਆ ਹੋਇਆ ਮੇਰਾ ਮਨ (ਜਿਉਂ ਜਿਉਂ ਪਰਮਾਤਮਾ ਦੇ) ਗੁਣ ਚੇਤੇ ਕਰਦਾ ਹੈ (ਤਿਉਂ ਤਿਉਂ) ਮੇਰੇ ਮਨ ਵਿਚ ਉਹ ਪਰਮਾਤਮਾ ਹੀ ਪਿਆਰਾ ਲੱਗਦਾ ਜਾ ਰਿਹਾ ਹੈ।ਪਦ ਅਰਥ ਰਾਤਾ = {रत्रत्र्} ਰੰਗਿਆ ਹੋਇਆ। ਰਵੈ = ਚੇਤੇ ਕਰਦਾ ਹੈ, ਸਿਮਰਦਾ ਹੈ। ਮਨਿ = ਮਨ ਵਿਚ। ਸੋਈ = ਉਹੀ, ਉਹ ਪ੍ਰਭੂ ਹੀ।
SikhNet (Spanish)Imbuido en el Amor del Señor, mi mente recita la Alabanza de Dios y el Señor aparece complacido conmigo.
ਗੁਰ ਕੀ ਪਉੜੀ ਸਾਚ ਕੀ; ਸਾਚਾ ਸੁਖੁ ਹੋਈ ॥
gur kee paurree saach kee; saachaa sukh hoee |
Sant Singh KhalsaTruth is the ladder to the Guru; climbing up to the True Lord, peace is obtained.
Manmohan SinghTruth is the, Guru-given, ladder to reach the Lord and with it true peace wells up.
Manmohan Singh (Punjabi)ਸੁਆਮੀ ਕੋਲ ਪੁੱਜਣ ਲਈ ਗੁਰਾਂ ਦੀ ਦਿੱਤੀ ਹੋਈ, ਸੱਚ ਦੀ ਸੀੜ੍ਹੀ ਹੈ ਅਤੇ ਇਸ ਨਾਲ ਆਰਾਮ ਉਤਪੰਨ ਹੁੰਦਾ ਹੈ।
Fareedkot Teekaਗੁਰ ਉਪਦੇਸ਼ ਰੂਪ ਜੋ ਸਚ ਪ੍ਰਾਪਤੀ ਕੀ ਪੌੜੀ ਹੈ ਤਿਸ ਕਰ ਸਾਚਾ ਸੁਖ ਹੋਤਾ ਹੈ॥
Prof. Sahib Singhਪਰਮਾਤਮਾ ਦੇ ਗੁਣ ਗਾਵਣੇ, ਮਾਨੋ, ਇਕ ਪੌੜੀ ਹੈ ਜੋ ਗੁਰੂ ਨੇ ਦਿੱਤੀ ਹੈ ਤੇ ਇਸ ਪੌੜੀ ਦੀ ਰਾਹੀਂ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਤਕ ਪਹੁੰਚ ਸਕੀਦਾ ਹੈ, (ਇਸ ਪੌੜੀ ਤੇ ਚੜ੍ਹਨ ਦੀ ਬਰਕਤਿ ਨਾਲ ਮੇਰੇ ਅੰਦਰ) ਸਦਾ-ਥਿਰ ਰਹਿਣ ਵਾਲਾ ਆਨੰਦ ਬਣ ਰਿਹਾ ਹੈ।ਪਦ ਅਰਥ ਪਉੜੀ ਸਾਚ ਕੀ = ਸਦਾ-ਥਿਰ ਪ੍ਰਭੂ ਤਕ ਅਪੜਾਣ ਵਾਲੀ ਪੌੜੀ। ਸਾਚਾ = ਸਦਾ-ਥਿਰ ਰਹਿਣ ਵਾਲਾ। ਸੁਖੁ = ਆਤਮਕ ਆਨੰਦ।
SikhNet (Spanish)La Verdad es la Escalera dada por el Guru, para subir hasta Dios, es así como uno disfruta del Verdadero Bienestar,
ਸੁਖਿ ਸਹਜਿ ਆਵੈ. ਸਾਚ ਭਾਵੈ; ਸਾਚ ਕੀ ਮਤਿ. ਕਿਉ ਟਲੈ ॥
sukh sehaj aavai. saach bhaavai; saach kee mat. kiau ttalai |
Sant Singh KhalsaCelestial peace comes; the Truth pleases me. How could these True Teachings ever be erased?
Manmohan SinghMy soul then enters the realm of celestial bliss and love s the Truth, How can this instruction of Truth be effaced?
Manmohan Singh (Punjabi)ਮੇਰੀ ਆਤਮਾ ਤਦ ਬੈਕੁੰਠੀ ਪਰਮ ਅਨੰਦ ਦੇ ਮੰਡਲ ਅੰਦਰ ਪ੍ਰਵੇਸ਼ ਕਰ ਜਾਂਦੀ ਹੈ ਅਤੇ ਸੱਚ ਨੂੰ ਪਿਆਰਦੀ ਹੈ। ਸੱਚ ਦੀ ਇਹ ਸਿੱਖਿਆ ਕਿਸ ਤਰ੍ਹਾਂ ਮੇਟੀ ਜਾ ਸਕਦੀ ਹੈ?
Fareedkot Teekaਜੇ ਜੀਵ ਕੋ ਸਾਚਾ ਨਾਮ ਭਾਵੈ ਤੌ ਸਹਿਜੇ ਹੀ ਸੁਖ ਆਵਤਾ ਹੈ, ਭਾਵ ਨਿਰਜਤਨ ਹੀ ਸੁਖ ਪ੍ਰਾਪਤਿ ਹੋਤਾ ਹੈ। ਸਚ ਪ੍ਰਾਪਤੀ ਕੀ ਜੋ ਸਿਖਿਆ ਹੈ, ਸੋ ਅਪਨੇ ਫਲ ਦੇਨੇ ਸੇ ਕੈਸੇ ਹਟੇ, ਭਾਵ ਨਿਸਚੇ ਕਰ ਕੇ ਸਚ ਕੀ ਪ੍ਰਾਪਤੀ ਕਰਾਇ ਹੀ ਦੇਤੀ ਹੈ॥
Prof. Sahib Singhਜੇਹੜਾ ਮਨੁੱਖ (ਇਸ ਪੌੜੀ ਦੀ ਬਰਕਤਿ ਨਾਲ) ਆਤਮਕ ਆਨੰਦ ਵਿਚ ਆਤਮਕ ਅਡੋਲਤਾ ਵਿਚ ਪਹੁੰਚਦਾ ਹੈ ਉਹ ਸਦਾ-ਥਿਰ ਪ੍ਰਭੂ ਨੂੰ ਪਿਆਰਾ ਲੱਗਦਾ ਹੈ। ਸਦਾ-ਥਿਰ ਪ੍ਰਭੂ ਦੇ ਗੁਣ ਗਾਵਣ ਵਾਲੀ ਉਸ ਦੀ ਮਤਿ ਅਟੱਲ ਹੋ ਜਾਂਦੀ ਹੈ। ਪਰਮਾਤਮਾ ਅਟੱਲ ਹੈ।ਪਦ ਅਰਥ ਸੁਖਿ = ਆਤਮਕ ਆਨੰਦ ਵਿਚ। ਸਹਜਿ = ਆਤਮਕ ਅਡੋਲਤਾ ਵਿਚ। ਆਵੈ = ਆਉਂਦਾ ਹੈ, ਪਹੁੰਚਦਾ ਹੈ। ਸਾਚ ਭਾਵੈ = ਸਦਾ-ਥਿਰ ਪ੍ਰਭੂ ਨੂੰ ਪਿਆਰਾ ਲੱਗਦਾ ਹੈ {ਨੋਟ: ਕਈ ਬੀੜਾਂ ਵਿਚ ਪਾਠ "ਸਾਚੁ" ਹੈ। ਇਸ ਤਰ੍ਹਾਂ ਅਰਥ ਬਣਦਾ ਹੈ:ਉਸ ਬੰਦੇ ਨੂੰ ਸਦਾ-ਥਿਰ ਪ੍ਰਭੂ ਪਿਆਰਾ ਲੱਗਦਾ ਹੈ। ਪਰ ਸ੍ਰੀ ਕਰਤਾਰਪੁਰ ਵਾਲੀ ਬੀੜ ਵਿਚ ਪਾਠ "ਸਾਚ" ਹੈ}। ਸਾਚ ਕੀ ਮਤਿ = ਸਦਾ-ਥਿਰ ਪ੍ਰਭੂ ਦੇ ਗੁਣ ਗਾਵਣ ਵਾਲੀ ਮਤਿ। ਕਿਉ ਟਲੈ = ਨਹੀਂ ਹਟਦੀ, ਅਟੱਲ ਹੋ ਜਾਂਦੀ ਹੈ।
SikhNet (Spanish)logra la Paz del Equilibrio, y la Verdad le sabe a uno muy dulce. La instrucción de Verdad no le falla a uno. ¿Cómo el omnisapiente puede ser engañado?
ਇਸਨਾਨੁ ਦਾਨੁ ਸੁਗਿਆਨੁ ਮਜਨੁ; ਆਪਿ ਅਛਲਿਓ. ਕਿਉ ਛਲੈ ॥
eisanaan daan sugiaan majan; aap achhalio. kiau chhalai |
Sant Singh KhalsaHe Himself is Undeceivable; how could He ever be deceived by cleansing baths, charity, spiritual wisdom or ritual bathings?
Manmohan SinghThe Lord Himself is Undeceivable. How can He be deceived by baths, charities, sublime wisdom and festival ablution?
Manmohan Singh (Punjabi)ਸਾਹਿਬ ਖੁਦ ਨਾਂ ਠੱਗਿਆ ਜਾਣ ਵਾਲਾ ਹੈ। ਨਹਾਉਣ ਦੁਆਰਾ, ਦਾਨ-ਪੁੰਨ, ਸਰੇਸ਼ਟਾਂ ਗਿਆਤ ਅਤੇ ਪੁਰਬੀ ਇਸ਼ਨਾਨਾਂ ਰਾਹੀਂ ਉਹ ਕਿਸ ਤਰ੍ਹਾਂ ਠੱਗਿਆ ਜਾ ਸਕਦਾ ਹੈ?
Fareedkot Teekaਤੀਰਥੋਂ ਮੇਂ (ਮਜਨੁ) ਪੁਰਬੋਂ ਕੇ ਇਸ਼ਨਾਨ ਕਰ ਕੇ ਪੁਨਾ ਦਾਨ ਕਰਨਾ ਔ ਸੁਸਟੂ ਗਿਆਨ ਭੀ ਮੁਖ ਸੇ ਕਥਨ ਕਰਣਾ, ਇਸ ਸੇ ਹਰੀ ਕਿਸ ਪਰਕਾਰ ਛਲਿਆ ਜਾਵੇ॥
Prof. Sahib Singh(ਜੇ ਗੁਣ ਗਾਵਣ ਵਾਲੀ ਮਤਿ ਨਹੀਂ ਬਣੀ, ਤਾਂ) ਕੋਈ ਇਸ਼ਨਾਨ, ਕੋਈ ਦਾਨ, ਕੋਈ ਚੁੰਚ-ਗਿਆਨਤਾ, ਤੇ ਕੋਈ ਤੀਰਥ-ਇਸ਼ਨਾਨ ਪਰਮਾਤਮਾ ਨੂੰ ਖ਼ੁਸ਼ ਨਹੀਂ ਕਰ ਸਕਦਾ।ਪਦ ਅਰਥ ਸੁਗਿਆਨੁ = ਚੰਗਾ ਗਿਆਨ, ਗਿਆਨ ਦੀਆਂ ਗੱਲਾਂ ਕਰ ਸਕਣ ਦੀ ਚੰਗੀ ਸਮਰੱਥਾ। ਮਜਨੁ = ਤੀਰਥ-ਇਸ਼ਨਾਨ {मज्जन}। ਅਛਲਿਓ = ਜੇਹੜਾ ਠੱਗਿਆ ਨਾਹ ਜਾ ਸਕੇ। ਕਿਉ ਛਲੈ = ਠੱਗ ਨਹੀਂ ਸਕਦਾ, ਖ਼ੁਸ਼ ਨਹੀਂ ਕਰ ਸਕਦਾ।
SikhNet (Spanish)Creen que bañarse en aguas santas, dar caridades, discursos o abluciones va a servir de algo
ਪਰਪੰਚ ਮੋਹ ਬਿਕਾਰ ਥਾਕੇ; ਕੂੜੁ ਕਪਟੁ ਨ ਦੋਈ ॥
parapanch moh bikaar thaake; koorr kapatt na doee |
Sant Singh KhalsaFraud, attachment and corruption are taken away, as are falsehood, hypocrisy and duality.
Manmohan SinghMy fraud, worldly attachment, and sins are effaced and stilled are my falsehood, feignedness and duality.
Manmohan Singh (Punjabi)ਮੇਰਾ ਵਲ ਛਲ, ਸੰਸਾਰੀ ਲਗਨ ਅਤੇ ਪਾਪ ਮਿਟ ਗਏ ਹਨ ਅਤੇ ਖਤਮ ਹੋ ਗਏ ਹਨ ਮੇਰੇ ਝੂਠ ਪਖੰਡ ਅਤੇ ਦਵੈਤ-ਭਾਵ।
Fareedkot Teekaਜੋ ਮੋਹ ਆਦਿ ਪੰਚ ਬਿਕਾਰ ਹੈਂ, ਸੋ ਹਮਾਰੇ ਰਿਦੇ ਸੇ (ਪਰ) ਵਿਸ਼ੇਸ਼ ਕਰ ਕੇ (ਥਾਕੇ) ਰਹਿ ਗਏ ਹੈਂ, ਪੁਨਾ ਝੂਠ ਅਰ ਕਪਟ ਇਹ ਦੋਨੋਂ ਹੀ ਨਹੀਂ ਰਹੇ॥
Prof. Sahib Singh(ਗੁਣ ਗਾਵਣ ਵਾਲੇ ਮਨੁੱਖ ਦੇ ਮਨ ਵਿਚੋਂ) ਧੋਖੇ-ਫ਼ਰੇਬ, ਮੋਹ ਦੇ ਚਮਤ-ਕਾਰੇ, ਵਿਕਾਰ ਆਦਿਕ ਸਭ ਮੁੱਕ ਜਾਂਦੇ ਹਨ। ਉਸ ਦੇ ਅੰਦਰ ਨਾਹ ਝੂਠ ਰਹਿ ਜਾਂਦਾ ਹੈ, ਨਾਹ ਠੱਗੀ ਰਹਿੰਦੀ ਹੈ, ਨਾਹ ਮੇਰ-ਤੇਰ ਰਹਿੰਦੀ ਹੈ।ਪਦ ਅਰਥ ਪਰਪੰਚ = ਧੋਖੇ। ਥਾਕੇ = ਰਹਿ ਜਾਂਦੇ ਹਨ, ਮੁੱਕ ਜਾਂਦੇ ਹਨ। ਦੋਈ = ਦ੍ਵੈਤ, ਮੇਰ-ਤੇਰ। ਕਪਟੁ = ਠੱਗੀ।
SikhNet (Spanish)La locura de la vanidad, las maldades, la falsedad, el engaño y el sentido de la dualidad
ਮੇਰਾ ਮਨੁ ਰਾਤਾ ਗੁਣ ਰਵੈ; ਮਨਿ ਭਾਵੈ ਸੋਈ ॥੧॥
meraa man raataa gun ravai; man bhaavai soee |1|
Sant Singh KhalsaMy mind is imbued with His Glorious Praises; I chant them, and He is pleasing to my mind. ||1||
Manmohan SinghImbued with love my soul utters the Lord's praises and He, the Lord is pleasing to my soul.
Manmohan Singh (Punjabi)ਪ੍ਰੇਮ ਨਾਲ ਰੰਗੀ ਹੋਈ ਮੇਰੀ ਆਤਮਾ ਸਾਈਂ ਦਾ ਜੱਸ ਉਚਾਰਦੀ ਹੈ ਤੇ ਉਹ ਸਾਈਂ ਮੇਰੀ ਆਤਮਾ ਨੂੰ ਚੰਗਾ ਲੱਗਦਾ ਹੈ।
Fareedkot Teekaਮੇਰਾ ਮਨ ਰੰਗਿਆ ਹੂਆ ਗੁਣੋਂ ਕੋ ਉਚਾਰਤਾ ਹੈ ਅਰ ਸੋਈ ਵਾਹਿਗੁਰੂ ਮਨ ਮੇਂ (ਭਾਵੈ) ਭਾਵਤਾ ਹੈ॥੧॥
Prof. Sahib Singh(ਪ੍ਰਭੂ ਦੇ ਪਿਆਰ ਵਿਚ) ਰੰਗਿਆ ਹੋਇਆ ਮੇਰਾ ਮਨ (ਜਿਉਂ ਜਿਉਂ ਪ੍ਰਭੂ ਦੇ) ਗੁਣ ਗਾਂਵਦਾ ਹੈ (ਤਿਉਂ ਤਿਉਂ) ਮੇਰੇ ਮਨ ਵਿਚ ਉਹ ਪ੍ਰਭੂ ਹੀ ਪਿਆਰਾ ਲੱਗਦਾ ਜਾ ਰਿਹਾ ਹੈ ॥੧॥
SikhNet (Spanish)deben ser tranquilizados. Cuando estoy imbuido en el Amor del Señor, mi mente recita Su Alabanza y el Señor está complacido conmigo.(1)
ਸਾਹਿਬੁ ਸੋ ਸਾਲਾਹੀਐ; ਜਿਨਿ ਕਾਰਣੁ ਕੀਆ ॥
saahib so saalaaheeai; jin kaaran keea |
Sant Singh KhalsaSo praise your Lord and Master, who created the creation.
Manmohan SinghPraise thou the Lord, who has created the universe.
Manmohan Singh (Punjabi)ਤੂੰ ਉਸ ਸੁਆਮੀ ਦੀ ਕੀਰਤੀ ਕਰ ਜਿਸ ਨੇ ਆਲਮ ਰਚਿਆ ਹੈ।
Fareedkot Teekaਮਾਇਆ ਮਹਿਤਵ ਆਦਿਕ ਜਗਤ ਕੇ ਕਾਰਣੋਂ ਕੋ ਜਿਸ ਨੇ ਉਤਪੰਨ ਕੀਆ ਹੈ ਤਿਸ (ਸਾਹਿਬ) ਸੁਆਮੀ ਪਰਮੇਸਰ ਕੋ ਸਲਾਹੀਏ॥
Prof. Sahib Singhਉਸ ਮਾਲਕ-ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਨੀ ਚਾਹੀਦੀ ਹੈ ਜਿਸ ਨੇ ਜਗਤ ਪੈਦਾ ਕੀਤਾ ਹੈ।ਪਦ ਅਰਥ ਜਿਨਿ = ਜਿਸ (ਸਾਹਿਬ) ਨੇ। ਕਾਰਣੁ = ਜਗਤ।
SikhNet (Spanish)Alaba al Señor que creó la Creación.
ਮੈਲੁ ਲਾਗੀ ਮਨਿ ਮੈਲਿਐ; ਕਿਨੈ ਅੰਮ੍ਰਿਤੁ ਪੀਆ ॥
mail laagee man mailiai; kinai amrit peea |
Sant Singh KhalsaFilth sticks to the polluted mind; how rare are those who drink in the Ambrosial Nectar.
Manmohan SinghFilth is attached to the contaminated soul, rarely any one quaffs the Name-Nectar.
Manmohan Singh (Punjabi)ਭ੍ਰਿਸ਼ਟੀ ਹੋਈ ਆਤਮਾ ਨੂੰ ਮਲੀਨਤਾ ਚਿਮੜੀ ਹੋਈ ਹੈ। ਕੋਈ ਵਿਰਲਾ ਹੀ ਨਾਮ-ਸੁਧਾਰਸ ਨੂੰ ਪਾਨ ਕਰਦਾ ਹੈ।
Fareedkot Teekaਜਿਨੋਂ ਕਾ ਮਨ ਰਾਗ ਦ੍ਵੈਸਾ ਦੀ ਮੈਲ ਕਰ ਕੇ ਮੈਲਾ ਹੈ ਤਿਨੋਂ ਕੋ ਪਾਪੋਂ ਕੀ ਮੈਲ ਲਗੀ ਹੈ ਔਰ ਨਾਮ ਅੰਮ੍ਰਿਤ ਕੋ ਕਿਸੇ ਵਿਰਲੇ ਨੇ ਹੀ ਪੀਆ ਹੈ॥
Prof. Sahib Singh(ਸਿਫ਼ਤਿ-ਸਾਲਾਹ ਕਰਨ ਤੋਂ ਬਿਨਾ ਮਨੁੱਖ ਦੇ ਮਨ ਵਿਚ ਵਿਕਾਰਾਂ ਦੀ) ਮੈਲ ਲੱਗੀ ਰਹਿੰਦੀ ਹੈ, ਤੇ, ਜੇ ਮਨ (ਵਿਕਾਰਾਂ ਨਾਲ) ਮੈਲਾ ਟਿਕਿਆ ਰਹੇ ਤਾਂ ਕੋਈ ਭੀ ਨਾਮ-ਅੰਮ੍ਰਿਤ ਪੀ ਨਹੀਂ ਸਕਦਾ।ਪਦ ਅਰਥ ਮਨਿ ਮੈਲਿਐ = ਜੇ ਮਨ ਮੈਲਾ ਰਹੇ, ਜੇ ਮਨ ਨੂੰ ਵਿਕਾਰਾਂ ਦੀ ਮੈਲ ਲੱਗੀ ਰਹੇ। ਕਿਨੈ = ਕਿਸੇ ਵਿਰਲੇ ਨੇ, ਕਿਸੇ ਨੇ ਨਹੀਂ।
SikhNet (Spanish)Si la mente está manchada, nadie puede chupar del Néctar del Señor,
ਮਥਿ ਅੰਮ੍ਰਿਤੁ ਪੀਆ ਇਹੁ ਮਨੁ ਦੀਆ; ਗੁਰ ਪਹਿ ਮੋਲੁ ਕਰਾਇਆ ॥
math amrit peea ihu man deea; gur peh mol karaaeaa |
Sant Singh KhalsaChurn this Ambrosial Nectar, and drink it in; dedicate this mind to the Guru, and He will value it highly.
Manmohan SinghDedicating this soul of his to the Guru, when the mortal churns and drinks in the Name-Nectar, the Guru sets a great price on him.
Manmohan Singh (Punjabi)ਆਪਣੀ ਇਹ ਆਤਮਾ ਗੁਰਾਂ ਨੂੰ ਸਮਰਪਣ ਕਰ ਕੇ, ਜਦ ਪ੍ਰਾਣੀ ਨਾਮ ਦੇ ਆਬਿ-ਹਿਯਾਤ ਨੂੰ ਰਿੜਕ ਕੇ ਛਕਦਾ ਹੈ, ਤਾਂ ਗੁਰੂ ਜੀ ਉਸ ਦਾ ਬੜਾ ਮੁੱਲ ਪਾਉਂਦੇ ਹਨ।
Fareedkot Teekaਜੋ ਪਾਪ ਰਹਿਤ ਹੈ ਤਿਨੋਂ ਨੇ (ਮਥਿ) ਵੀਚਾਰ ਕੇ ਨਾਮ ਰੂਪ ਅੰਮ੍ਰਤ ਪਾਨ ਕੀਆ ਹੈ, ਪਰੰਤੂ ਜਿਸ ਕਿਸੀ ਨੇ ਇਹ ਮਨ ਗੁਰੋਂ ਕੀ ਸੇਵਾ ਮੇਂ ਦੀਆ ਹੈ ਤਿਸ ਨੇ ਆਤਮ ਅਨੰਦ ਕਾ ਗੁਰਾਂ ਪਾਸੋਂ ਮੋਲ ਕਰਾਯਾ ਹੈ। ਭਾਵ ਗੁਰਾਂ ਨੇ ਕਹਾ: ਹੇ ਸਿਖ! ਤਨ ਮਨ ਪਰਮੇਸਰ ਕੋ ਦੇ ਕਰ ਇਹੁ ਅੰਮ੍ਰਿਤੁ ਪਾਈਤਾ ਹੈ॥
Prof. Sahib Singh(ਪਰ ਇਸ ਨਾਮ-ਅੰਮ੍ਰਿਤ ਦੀ ਪ੍ਰਾਪਤੀ ਵਾਸਤੇ ਭੀ ਮੁੱਲ ਦੇਣਾ ਪੈਂਦਾ ਹੈ) ਮੈਂ ਗੁਰੂ ਪਾਸੋਂ ਮੁੱਲ ਪੁਆਇਆ (ਤਾਂ ਉਸਨੇ ਦੱਸਿਆ ਕਿ) ਜਿਸ ਨੇ ਆਪਣਾ ਇਹ ਮਨ (ਗੁਰੂ ਦੇ) ਹਵਾਲੇ ਕੀਤਾ ਉਸ ਨੇ ਮੁੜ ਮੁੜ ਸਿਮਰ ਕੇ ਨਾਮ-ਅੰਮ੍ਰਿਤ ਪੀ ਲਿਆ।ਪਦ ਅਰਥ ਮਥਿ = ਰਿੜਕ ਕੇ, ਮੁੜ ਮੁੜ ਜਪ ਕੇ। ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਨਾਮ-ਰਸ। ਮਨੁ ਦੀਆ = ਮਨ (ਗੁਰੂ ਨੂੰ) ਦੇ ਦਿੱਤਾ। ਮੋਲੁ = ਮੁੱਲ, ਕੀਮਤ।
SikhNet (Spanish)pero cuando la mente se ha entregado a Dios y así bate el Néctar de la Palabra, el Guru lo aprecia y sentado en Paz uno conoce al Señor, teniendo la mente entonada en el Uno Verdadero.
ਆਪਨੜਾ ਪ੍ਰਭੁ ਸਹਜਿ ਪਛਾਤਾ; ਜਾ ਮਨੁ ਸਾਚੈ ਲਾਇਆ ॥
aapanarraa prabh sehaj pachhaataa; jaa man saachai laaeaa |
Sant Singh KhalsaI intuitively realized my God, when I linked my mind to the True Lord.
Manmohan SinghWhen I yoked my mind to the True Name, then did I easily recognise my Lord.
Manmohan Singh (Punjabi)ਜਦ ਮੈਂ ਆਪਣੇ ਨੂੰ ਸੱਚੇ ਨਾਮ ਨਾਲ ਜੋੜ ਲਿਆ, ਤਾਂ ਸੁਖੈਨ ਹੀ ਆਪਣੇ ਸੁਆਮੀ ਨੂੰ ਸਿੰਞਾਣ ਲਿਆ।
Fareedkot Teekaਜਿਨੋਂ ਨੇ ਮਨ ਸਚੇ ਨਾਮ ਮੇਂ ਲਗਾਯਾ ਹੈ ਤਿਨੋਂ ਨੇ ਅਪਨਾ ਪ੍ਰਭੂ ਸਹਜੇ ਹੀ ਪਛਾਣਿਆ ਹੈ॥
Prof. Sahib Singh(ਗੁਰੂ ਦੇ ਦੱਸੇ ਰਾਹ ਤੇ ਤੁਰ ਕੇ) ਜਦੋਂ ਕਿਸੇ ਮਨੁੱਖ ਨੇ ਆਪਣਾ ਮਨ (ਮੈਲੇ ਪਾਸੇ ਵਲੋਂ ਹਟਾ ਕੇ) ਸਦਾ-ਥਿਰ ਪ੍ਰਭੂ ਵਿਚ ਜੋੜਿਆ ਤਾਂ ਉਸ ਨੇ ਆਤਮਕ ਅਡੋਲਤਾ ਵਿਚ ਟਿਕ ਕੇ ਆਪਣੇ ਪ੍ਰੀਤਮ ਪ੍ਰਭੂ ਨਾਲ ਡੂੰਘੀ ਸਾਂਝ ਪਾ ਲਈ।ਪਦ ਅਰਥ ਸਹਜਿ = ਆਤਮਕ ਅਡੋਲਤਾ ਵਿਚ। ਸਾਚੈ = ਸਦਾ-ਥਿਰ ਰਹਿਣ ਵਾਲੇ ਪ੍ਰਭੂ ਵਿਚ।
SikhNet (Spanish)De esa forma uno vive siempre en Dios, cantando Sus Alabanzas si así es Su Voluntad,
ਤਿਸੁ ਨਾਲਿ ਗੁਣ ਗਾਵਾ. ਜੇ ਤਿਸੁ ਭਾਵਾ; ਕਿਉ ਮਿਲੈ ਹੋਇ ਪਰਾਇਆ ॥
tis naal gun gaavaa. je tis bhaavaa; kiau milai hoe paraaeaa |
Sant Singh KhalsaI will sing the Lord's Glorious Praises with Him, if it pleases Him; how could I meet Him by being a stranger to Him?
Manmohan SinghIf it pleases him, I would sing God's praises with the Guru. How can I meet the Lord by being a stranger to Him?
Manmohan Singh (Punjabi)ਜੇਕਰ ਉਨ੍ਹਾਂ ਨੂੰ ਚੰਗਾ ਲੱਗੇ, ਮੈਂ ਗੁਰਾਂ ਦੇ ਨਾਲ ਵਾਹਿਗੁਰੂ ਦੀਆਂ ਸਿਫਤਾਂ ਗਾਇਨ ਕਰਾਂਗਾ। ਓਪਰਾ ਬਣ ਕੇ ਮੈਂ ਕਿਸ ਤਰ੍ਹਾਂ ਸਾਈਂ ਨੂੰ ਮਿਲ ਸਕਦਾ ਹਾਂ?
Fareedkot Teekaਤਿਸ ਮੋਲ ਕਰਨੇ ਵਾਲੇ ਗੁਰੋਂ ਕੇ ਸਾਥ ਮਿਲ ਕੇ ਤੌ ਪਰਮੇਸਰ ਕੇ ਗੁਣ ਗਾਵਾਂ। ਜੇਕਰ ਤਿਸੁ ਗੁਰੂ ਕੋ ਭਾਵਾਂ ਪੁਨਾ ਤਿਨ ਕੋ ਏਹ ਪੂਛਾਂ, ਜੋ ਪਰਾਯਾ ਹੋ ਰਿਹਾ ਹੈ ਗੁਰੋਂ ਸੇ ਮੇਰੇ ਕੋ ਮਿਲੇਗਾ, ਭਾਵ ਜੋ ਆਪ ਤੇ ਭਿੰਨ ਜਾਣਿਆ ਹੈ ਤਿਸੁ ਸੇ ਅਭੇਦਤਾ ਕੈਸੇ ਹੋਗੀ?
Prof. Sahib Singh(ਪਰ) ਮੈਂ ਤਦੋਂ ਹੀ ਪ੍ਰਭੂ ਦੇ ਚਰਨਾਂ ਵਿਚ ਜੁੜ ਕੇ ਪ੍ਰਭੂ ਦੇ ਗੁਣ ਗਾ ਸਕਦਾ ਹਾਂ ਜੇ ਪ੍ਰਭੂ ਦੀ ਰਜ਼ਾ ਹੀ ਹੋਵੇ (ਜੇ ਉਸ ਨੂੰ ਮੈਂ ਚੰਗਾ ਲੱਗ ਪਵਾਂ)। ਪ੍ਰਭੂ ਤੋਂ ਓਪਰੇ ਓਪਰੇ ਰਿਹਾਂ ਪ੍ਰਭੂ ਨਾਲ ਮਿਲਾਪ ਨਹੀਂ ਹੋ ਸਕਦਾ।ਪਦ ਅਰਥ ਤਿਸੁ ਨਾਲਿ = ਉਸ ਪ੍ਰਭੂ ਦੇ ਚਰਨਾਂ ਵਿਚ ਜੁੜ ਕੇ। ਗਾਵਾ = ਮੈਂ ਗਾ ਸਕਦਾ ਹਾਂ। ਤਿਸੁ ਭਾਵਾ = ਉਸ ਪ੍ਰਭੂ ਨੂੰ ਚੰਗਾ ਲੱਗਾਂ। ਕਿਉ ਮਿਲੈ = ਨਹੀਂ ਮਿਲ ਸਕਦਾ। ਹੋਇ = ਹੋ ਕੇ। ਪਰਾਇਆ = ਓਪਰਾ।
SikhNet (Spanish)pero ¿cómo puede uno encontrarlo siendo un extraño para Él?
ਸਾਹਿਬੁ ਸੋ ਸਾਲਾਹੀਐ; ਜਿਨਿ ਜਗਤੁ ਉਪਾਇਆ ॥੨॥
saahib so saalaaheeai; jin jagat upaaeaa |2|
Sant Singh KhalsaSo praise your Lord and Master, who created the creation. ||2||
Manmohan SinghPraise thou the Lord, who has created the world.
Manmohan Singh (Punjabi)ਤੂੰ ਉਸ ਸੁਆਮੀ ਦੀ ਸਿਫ਼ਤ ਸ਼ਲਾਘਾ ਕਰ, ਜਿਸ ਨੇ ਸੰਸਾਰ ਨੂੰ ਰਚਿਆ ਹੈ।
Fareedkot Teekaਗੁਰੋਂ ਨੇ ਕਹਾ: ਹੇ ਭਾਈ! ਸੋ ਸਾਹਿਬ ਸਲਾਹੀਏ ਜਿਸ ਨੇ ਜਗਤ ਕੋ ਉਤਪੰਨ ਕੀਆ ਹੈ, ਭਾਵ ਉਸ ਕੇ ਭਜਨ ਸੇ ਅਭੇਦ ਹੋਵੇਗਾ॥੨॥
Prof. Sahib Singh(ਸੋ, ਹੇ ਭਾਈ!) ਉਸ ਮਾਲਕ-ਪ੍ਰਭੂ ਦੀ (ਸਦਾ) ਸਿਫ਼ਤਿ-ਸਾਲਾਹ ਕਰਨੀ ਚਾਹੀਦੀ ਹੈ ਜਿਸ ਨੇ (ਇਹ) ਜਗਤ ਪੈਦਾ ਕੀਤਾ ਹੈ ॥੨॥
SikhNet (Spanish)Alaba al Señor que creó la Creación. (2)
ਆਇ ਗਇਆ. ਕੀ, ਨ ਆਇਓ; ਕਿਉ ਆਵੈ ਜਾਤਾ ॥
aae geaa. kee, na aaeo; kiau aavai jaataa |
Sant Singh KhalsaWhen He comes, what else remains behind? How can there be any coming or going then?
Manmohan SinghWhen the Lord comes into the mind, what else remains behind? How can then there be coming and going thereafter?
Manmohan Singh (Punjabi)ਜਦ ਪ੍ਰਭੂ ਮਨ ਅੰਦਰ ਆ ਜਾਂਦਾ ਹੈ, ਤਾਂ ਪਿਛੇ ਕੀ ਰਹਿ ਜਾਂਦਾ ਹੈ? ਉਸ ਦੇ ਮਗਰੋਂ ਤਦ ਆਉਣਾ ਤੇ ਜਾਣਾ ਕਿਸ ਤਰ੍ਹਾਂ ਹੋ ਸਕਦਾ ਹੈ?
Fareedkot Teekaਜਬ ਪਰਮੇਸਰ ਰਿਦੇ ਮੇਂ ਪ੍ਰਾਪਤ ਹੋ ਗਆ ਹੈ ਤਬ ਕ੍ਯਾ ਨਹੀਂ ਆਯਾ, ਭਾਵ ਸਭ ਕੁਛ ਪ੍ਰਾਪਤ ਹੋ ਗ੍ਯਾ ਹੈ। ਪੁਨਾ ਜਬ ਆਵੈ ਹੈ ਤਬ ਕ੍ਯੋਂ ਜਾਤਾ ਹੈ? ਵਾ ਗ੍ਯਾਨੁ ਆਯਾ ਅਰੁ ਅਗ੍ਯਾਨ ਗ੍ਯਾ ਰਹੇ ਕੇਹੜਾ ਸਾਧਨੁ ਨਹੀਂ ਆਯਾ, ਭਾਵ ਸਭ ਗੁਨ ਆ ਗਏ। (ਕਿਉ ਆਵੈ ਜਾਤਾ) ਪੁਨਾ ਅਗ੍ਯਾਨੁ ਕੈਸੇ ਆਵੇ ਅਰੁ ਗ੍ਯਾਨੁ ਕਿਉਂ ਜਾਤਾ ਹੈ, ਭਾਵ ਨਹੀਂ ਜਾਤਾ॥
Prof. Sahib Singhਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਆ ਵੱਸੇ, ਉਸ ਨੂੰ ਹੋਰ ਕਿਸੇ ਪਦਾਰਥ ਦੀ ਲਾਲਸਾ ਨਹੀਂ ਰਹਿ ਜਾਂਦੀ, ਉਸ ਦਾ ਜਨਮ ਮਰਨ ਮੁੱਕ ਜਾਂਦਾ ਹੈ।ਪਦ ਅਰਥ ਆਇ ਗਇਆ = (ਜਿਸ ਮਨੁੱਖ ਦੇ ਹਿਰਦੇ ਵਿਚ ਪ੍ਰਭੂ) ਆ ਵੱਸਿਆ। ਕੀ ਨ ਆਇਓ = ਉਸ ਦੇ ਪਾਸ ਹੋਰ ਕੀਹ ਕੁੱਝ ਨਾਹ ਆਇਆ? ਉਸ ਨੂੰ ਹੋਰ ਕੀਹ ਨ ਮਿਲਿਆ? ਉਸ ਨੂੰ ਹੋਰ ਕਿਸੇ ਚੀਜ਼ ਦੀ ਤਾਂਘ ਨਾਹ ਰਹੀ। ਕਿਉ ਆਵੈ ਜਾਤਾ = ਉਹ ਕਿਉਂ ਜੰਮੇ ਤੇ ਮਰੇਗਾ? ਉਸ ਦਾ ਜਨਮ ਮਰਨ ਮੁੱਕ ਜਾਂਦਾ ਹੈ।
SikhNet (Spanish)Cuando el Señor viene a la mente, ¿qué más queda?
ਪ੍ਰੀਤਮ ਸਿਉ ਮਨੁ ਮਾਨਿਆ; ਹਰਿ ਸੇਤੀ ਰਾਤਾ ॥
preetam siau man maaniaa; har setee raataa |
Sant Singh KhalsaWhen the mind is reconciled with its Beloved Lord, it is blended with Him.
Manmohan SinghWhen the soul is pleased with its God, the Beloved; it is blended with Him.
Manmohan Singh (Punjabi)ਜਦ ਜਿੰਦੜੀ ਆਪਣੇ ਵਾਹਿਗੁਰੂ ਪਿਆਰੇ ਨਾਲ ਪ੍ਰਸੰਨ ਹੋ ਜਾਂਦੀ ਹੈ ਤਾਂ ਇਹ ਉਸ ਨਾਲ ਅਭੇਦ ਹੋ ਜਾਂਦੀ ਹੈ।
Fareedkot Teekaਜਿਸ ਕਾ ਗੁਰੂ ਪ੍ਰੀਤਮ ਸਾਥ ਮਨ ਮੰਨਿਆ ਹੈ ਤਿਸ ਕਾ ਮਨ ਹਰੀ ਕੇ ਪ੍ਰੇਮ ਸਾਥ ਰਤਾ ਹੈ॥
Prof. Sahib Singhਉਸ ਦਾ ਮਨ ਪ੍ਰੀਤਮ ਪ੍ਰਭੂ ਨਾਲ ਗਿੱਝ ਜਾਂਦਾ ਹੈ, ਪ੍ਰਭੂ ਦੇ ਪ੍ਰੇਮ ਨਾਲ ਰੰਗਿਆ ਜਾਂਦਾ ਹੈ।ਪਦ ਅਰਥ ਸੇਤੀ = ਨਾਲ। ਰਾਤਾ = ਰੰਗਿਆ ਜਾਂਦਾ ਹੈ।
SikhNet (Spanish)¿Cómo puede continuar la ronda de vidas y muertes después de eso?, si la mente está complacida con el Señor, imbuida en Su Amor.
ਸਾਹਿਬ ਰੰਗਿ ਰਾਤਾ. ਸਚ ਕੀ ਬਾਤਾ; ਜਿਨਿ ਬਿੰਬ ਕਾ ਕੋਟੁ ਉਸਾਰਿਆ ॥
saahib rang raataa. sach kee baataa; jin binb kaa kott usaariaa |
Sant Singh KhalsaTrue is the speech of one who is imbued with the Love of his Lord and Master, who fashioned the body fortress from a mere bubble.
Manmohan SinghTrue is the speech of him who is imbued with the love of the Lord, who has built the body fortress from a mere bubble.
Manmohan Singh (Punjabi)ਸੱਚੀ ਹੈ ਬੋਲ-ਬਾਣੀ ਉਸ ਦੀ ਜੋ ਪ੍ਰਭੂ, ਜਿਸ ਨੇ ਨਿਰੇ ਇਕ ਤੁਪਕੇ ਤੋਂ ਦੇਹ ਦਾ ਕਿਲ੍ਹਾ ਬਣਾਇਆਹੈ, ਦੀ ਪ੍ਰੀਤ ਨਾਲ ਰੰਗਿਆ ਹੋਇਆ ਹੈ।
Fareedkot Teekaਸਾਹਿਬ ਕੇ ਰੰਗ ਮੇਂ ਰਾਤਾ ਹੂਆ ਸਚੇ ਸਾਹਿਬ ਕੀ ਪ੍ਰਾਪਤੀ ਕੀਆਂ ਬਾਤਾਂ ਕਰਤਾ ਹੈ, ਕੈਸਾ ਸਾਹਿਬ ਹੈ? ਜਿਸ ਨੇ ਇਹੁ ਸਰੀਰ (ਬਿੰਬ) ਪਾਂਨੀ ਕਾ ਕੋਟੁ ਉਸਾਰਿਆ ਹੈ, ਭਾਵ ਰਕਤ ਬਿੰਦ ਸੇ ਉਪਜਾਇਆ ਹੈ॥
Prof. Sahib Singhਉਸ ਦਾ ਮਨ ਉਸ ਮਾਲਕ ਦੇ ਰੰਗ ਵਿਚ ਰੰਗਿਆ ਜਾਂਦਾ ਹੈ, ਉਹ ਉਸ ਸਦਾ-ਥਿਰ ਮਾਲਕ ਦੀਆਂ ਸਿਫ਼ਤਿ-ਸਾਲਾਹ ਦੀਆਂ ਗੱਲਾਂ ਕਰਦਾ ਰਹਿੰਦਾ ਹੈ ਜਿਸ ਨੇ ਪਾਣੀ ਦੀ ਬੂੰਦ ਤੋਂ ਸਰੀਰ-ਕਿਲ੍ਹਾ ਉਸਾਰ ਦਿੱਤਾ ਹੈ,ਪਦ ਅਰਥ ਰੰਗਿ = ਰੰਗ ਵਿਚ। ਸਚ ਕੀ ਬਾਤਾ = ਸਦਾ-ਥਿਰ ਪ੍ਰਭੂ ਦੀਆਂ ਗੱਲਾਂ। ਜਿਨਿ = ਜਿਸ ਪ੍ਰਭੂ ਨੇ। ਬਿੰਬ ਕਾ ਕੋਟੁ = ਪਾਣੀ ਦੀ ਬੂੰਦ ਤੋਂ ਸਰੀਰ-ਕਿਲ੍ਹਾ।
SikhNet (Spanish)Imbuido en el Amor del Señor, uno habla la Verdad del Señor, de Él, Quien construyó la fortaleza del cuerpo a partir de una burbuja de esperma.
ਪੰਚ ਭੂ ਨਾਇਕੋ, ਆਪਿ ਸਿਰੰਦਾ; ਜਿਨਿ. ਸਚ ਕਾ ਪਿੰਡੁ ਸਵਾਰਿਆ ॥
panch bhoo naaeiko, aap sirandaa; jin. sach kaa pindd savaariaa |
Sant Singh KhalsaHe is the Master of the five elements; He Himself is the Creator Lord. He embellished the body with Truth.
Manmohan SinghThe Lord Himself is the Creator-Master of the body of five elements. It is the Lord, who embellished it with Truth.
Manmohan Singh (Punjabi)ਸੁਆਮੀ ਖੁਦ ਹੀ ਪੰਜਾਂ ਤੱਤਾਂ ਦੀ ਦੇਹ ਦਾ ਰਚਣਹਾਰ ਮਾਲਕ ਹੈ। ਇਹ ਉਹ ਸੁਆਮੀ ਹੀ ਹੈ, ਜੋ ਇਸ ਨੂੰ ਸੱਚ ਨਾਲ ਸ਼ਸ਼ੋਭਤ ਕਰਦਾ ਹੈ।
Fareedkot Teekaਪੁਨਾ ਕੈਸਾ ਹੈ? ਪੰਚ (ਭੂ) ਪ੍ਰਿਥ੍ਵੀ ਆਦ ਤਤੋਂ ਕਾ ਪਤੀ ਹੈ ਔ ਆਪ ਹੀ ਉਤਪਤਿ ਕਰਤਾ ਹੈ, ਜਿਸ ਸਚੇ ਨੇ ਸਰੀਰ ਕਾ ਬਨਾਵਨਾ ਕੀਆ ਹੈ॥
Prof. Sahib Singhਜੋ ਪੰਜਾਂ ਤੱਤਾਂ ਦਾ ਮਾਲਕ ਹੈ, ਜੋ ਆਪ ਹੀ (ਸਰੀਰ ਜਗਤ ਦਾ) ਪੈਦਾ ਕਰਨ ਵਾਲਾ ਹੈ, ਜਿਸ ਨੇ ਆਪਣੇ ਰਹਿਣ ਲਈ ਮਨੁੱਖ ਦਾ ਸਰੀਰ ਸਜਾਇਆ ਹੈ।ਪਦ ਅਰਥ ਪੰਚ ਭੂ = ਪੰਜ ਤੱਤ। ਨਾਇਕੋ = ਮਾਲਕ। ਸਿਰੰਦਾ = ਪੈਦਾ ਕਰਨ ਵਾਲਾ। ਸਚ = ਸਦਾ-ਥਿਰ ਪ੍ਰਭੂ। ਸਚ ਕਾ ਪਿੰਡੁ = (ਸਦਾ-ਥਿਰ ਪ੍ਰਭੂ ਨੇ) ਆਪਣੇ ਰਹਿਣ ਵਾਸਤੇ ਸਰੀਰ। ਸਵਾਰਿਆ = ਸਜਾਇਆ।
SikhNet (Spanish)Sí, el Señor es el Maestro Creador del cuerpo de cinco elementos y Él lo embellece con Su Verdad.
ਹਮ ਅਵਗਣਿਆਰੇ. ਤੂ ਸੁਣਿ ਪਿਆਰੇ; ਤੁਧੁ ਭਾਵੈ ਸਚੁ ਸੋਈ ॥
ham avaganiaare. too sun piaare; tudh bhaavai sach soee |
Sant Singh KhalsaI am worthless; please hear me, O my Beloved! Whatever pleases You is True.
Manmohan SinghI am sinner, hearken Thou, O my love. Whatever pleases Thee, that alone is Truth.
Manmohan Singh (Punjabi)ਮੈਂ ਪਾਪੀ ਹਾਂ, ਤੂੰ ਸ੍ਰਵਣ ਕਰ, ਹੇ ਮੇਰੇ ਪ੍ਰੀਤਮਾ! ਜਿਹੜਾ ਕੁਛ ਤੈਨੂੰ ਚੰਗਾ ਲੱਗਦਾ ਹੈ, ਕੇਵਲ ਓਹੀ ਸੱਚ ਹੈ।
Fareedkot Teekaਤਿਸ ਕੇ ਸਨਮੁਖ ਐਸੇ ਬੇਨਤੀ ਕਰੁ: ਹੇ ਪ੍ਯਾਰੇ! ਤੂੰ ਸੁਣ ਹਮ ਅਵਗਣਹਾਰੇ ਹੈਂ। ਜੋ ਤੇਰੇ ਕੋ ਭਾਵਤਾ ਹੈ, ਸੋਈ ਸਚਾ ਹੈ॥
Prof. Sahib Singhਹੇ ਪਿਆਰੇ ਪ੍ਰਭੂ! ਤੂੰ (ਮੇਰੀ ਬੇਨਤੀ) ਸੁਣ। ਅਸੀਂ ਜੀਵ ਔਗੁਣਾਂ ਨਾਲ ਭਰੇ ਹੋਏ ਹਾਂ (ਤੂੰ ਆਪ ਹੀ ਆਪਣੀ ਸਿਫ਼ਤਿ-ਸਾਲਾਹ ਦੀ ਦਾਤ ਦੇ ਕੇ ਸਾਨੂੰ ਪਵਿਤ੍ਰ ਕਰਨ ਵਾਲਾ ਹੈਂ) ਜੇਹੜਾ ਜੀਵ (ਤੇਰੀ ਮੇਹਰ ਨਾਲ) ਤੈਨੂੰ ਪਸੰਦ ਆ ਜਾਂਦਾ ਹੈ ਉਹ ਤੇਰਾ ਹੀ ਰੂਪ ਹੋ ਜਾਂਦਾ ਹੈ।ਪਦ ਅਰਥ ਤੁਧੁ = ਤੈਨੂੰ। ਸਚੁ = ਸਦਾ-ਥਿਰ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਨ ਵਾਲੀ ਮਤਿ।
SikhNet (Spanish)Somos unos malhechores; escúchanos por favor, oh Señor. Lo que sea que Te complace, sólo eso es Verdad.
ਆਵਣ ਜਾਣਾ. ਨਾ ਥੀਐ; ਸਾਚੀ ਮਤਿ ਹੋਈ ॥੩॥
aavan jaanaa. naa theeai; saachee mat hoee |3|
Sant Singh KhalsaOne who is blessed with true understanding, does not come and go. ||3||
Manmohan SinghOne who is blessed with true understanding, comes and goes not.
Manmohan Singh (Punjabi)ਜਿਸ ਨੂੰ ਸੱਚੀ ਸਮਝ ਪਰਦਾਨ ਹੋਈ ਹੈ, ਉਹ ਆਉਂਦਾ ਤੇ ਜਾਂਦਾ ਨਹੀਂ।
Fareedkot Teekaਤਿਸ ਕਾ ਆਵਣਾ ਜਾਣਾ ਨਹੀਂ ਹੋਤਾ ਜਿਸ ਕੋ ਗੁਰੋਂ ਕੀ ਸਾਚੀ ਸਿਖ੍ਯਾ ਪ੍ਰਾਪਤਿ ਹੋਈ ਹੈ॥੩॥
Prof. Sahib Singhਉਸ ਦਾ ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ, ਉਸ ਦੀ ਮਤਿ ਅਭੁੱਲ ਹੋ ਜਾਂਦੀ ਹੈ ॥੩॥
SikhNet (Spanish)Y cuando uno es instruido en Tu Verdad, entonces las idas y venidas propias cesan. (3)
ਅੰਜਨੁ ਤੈਸਾ ਅੰਜੀਐ; ਜੈਸਾ ਪਿਰ ਭਾਵੈ ॥
anjan taisaa anjeeai; jaisaa pir bhaavai |
Sant Singh KhalsaApply such an ointment to your eyes, which is pleasing to your Beloved.
Manmohan SinghApply thou such a collyrium to thy eyes which is pleasing to thy beloved.
Manmohan Singh (Punjabi)ਤੂੰ ਆਪਣਿਆ ਨੇਤ੍ਰਾਂ ਵਿੱਚ ਇਹੋ ਜਿਹਾ ਸੁਰਮਾ ਪਾ, ਜਿਹੜਾ ਤੇਰੇ ਪ੍ਰੀਤਮ ਨੂੰ ਚੰਗਾ ਲੱਗੇ।
Fareedkot Teekaਹੇ ਭਾਈ! ਸੁਰਮਾਂ ਤੈਸਾ ਪਾਈਏ ਜੈਸਾ ਸ੍ਵਾਮੀ ਕੋ ਭਾਵੈ, ਭਾਵ ਤੈਸਾ ਗ੍ਯਾਨ ਧਾਰੀਏ ਜੋ ਪਰਮੇਸਰ ਕੋ ਭਾਵੈ। ਭਾਵ ਧਾਰਨਾ ਸਹਤ ਗ੍ਯਾਨੁ ਭਾਵਤਾ ਹੈ ਕਥਨੀ ਮਾਤ੍ਰ ਨਹੀਂ ਭਾਵਤਾ॥
Prof. Sahib Singhਇਸਤ੍ਰੀ ਨੂੰ ਉਹੋ ਜਿਹਾ ਸੁਰਮਾ ਪਾਣਾ ਚਾਹੀਦਾ ਹੈ ਜਿਹੋ ਜਿਹਾ ਉਸ ਦੇ ਪਤੀ ਨੂੰ ਚੰਗਾ ਲੱਗੇ (ਜੀਵ-ਇਸਤ੍ਰੀ ਨੂੰ ਪ੍ਰਭੂ-ਪਤੀ ਦੇ ਮਿਲਾਪ ਵਾਸਤੇ ਉਹੋ ਜਿਹਾ ਉੱਦਮ ਕਰਨਾ ਚਾਹੀਦਾ ਹੈ ਜੇਹੜਾ ਪ੍ਰਭੂ-ਪਤੀ ਨੂੰ ਪਸੰਦ ਆਵੇ)।ਪਦ ਅਰਥ ਅੰਜਨੁ = ਸੁਰਮਾ। ਅੰਜਨੁ ਤੈਸਾ ਅੰਜੀਐ = ਉਹੋ ਜਿਹਾ ਸੁਰਮਾ (ਅੱਖਾਂ ਵਿਚ) ਪਾਣਾ ਚਾਹੀਦਾ ਹੈ, ਆਤਮਕ ਜੀਵਨ ਦੀ ਪ੍ਰਾਪਤੀ ਵਾਸਤੇ ਉਹੋ ਜਿਹਾ ਉੱਦਮ ਕਰਨਾ ਚਾਹੀਦਾ ਹੈ {ਨੋਟ: ਇਸਤ੍ਰੀ ਆਪਣੀ ਸਰੀਰਕ ਸੁੰਦਰਤਾ ਨਾਲ ਆਪਣੇ ਪਤੀ ਨੂੰ ਪ੍ਰਸੰਨ ਕਰਨ ਲਈ ਅੱਖਾਂ ਵਿਚ ਸੁਰਮਾ ਪਾਂਦੀ ਹੈ}। ਪਿਰ ਭਾਵੈ = ਪਤੀ ਨੂੰ ਪਸੰਦ ਆ ਜਾਏ {ਨੋਟ: "ਪਿਰ ਭਾਵੈ" ਅਤੇ "ਪਿਰੁ ਭਾਵੈ" ਵਿਚ ਫ਼ਰਕ ਚੇਤੇ ਰੱਖਣ-ਯੋਗ ਹੈ}।
SikhNet (Spanish)Voy a aplicar ese Colirio a los ojos, ese que complace al Señor.
ਸਮਝੈ ਸੂਝੈ ਜਾਣੀਐ; ਜੇ ਆਪਿ ਜਾਣਾਵੈ ॥
samajhai soojhai jaaneeai; je aap jaanaavai |
Sant Singh KhalsaI realize, understand and know Him, only if He Himself causes me to know Him.
Manmohan SinghI can realise, comprehend and understand the Lord, if He makes me know His ownself.
Manmohan Singh (Punjabi)ਮੈਂ ਪ੍ਰਭੂ ਨੂੰ ਜਾਣ, ਬੁੱਝ ਅਤੇ ਸਮਝ ਸਕਦਾ ਹਾਂ, ਜੇਕਰ ਉਹ ਮੈਨੂੰ ਆਪਣਾ ਆਪ ਦਰਸਾ ਦੇਵੇਂ।
Fareedkot Teekaਸਮਝੇ ਹੋਏ ਜੋ ਸੰਤ ਹੈਂ, ਜੋ ਤਿਨ ਕਾ ਸੰਗ ਸ੍ਰੇਸ੍ਟ ਸੂਝੇ ਤੋ ਪਰਮੇਸਰ ਕੋ ਜਾਨੀਤਾ ਹੈ। ਪਰੰਤੂ ਜੇ ਪਰਮੇਸਰ ਕ੍ਰਿਪਾ ਕਰ ਕੇ ਜਣਾਏ ਤਬ ਜਾਨੀਤਾ ਹੈ। ਵਾ ਜੇ ਇਹ ਆਪ ਜਨਾਵੇ ਤਬ (ਸਮਝੈ) ਤਤ ਪਦ ਕੇ ਅਰਥੋਂ ਕੋ ਜਾਣੇਂ, (ਸੂਝੈ) ਤ੍ਵੰ ਪਦ ਕੇ ਅਰਥ ਕੋ ਜਾਣੇ ਪੁਨਾ (ਜਾਣੀਐ) ਦੋਨੋਂ ਕੀ ਏਕਤਾ ਕੋ ਜਾਨਤਾ ਹੈ॥
Prof. Sahib Singh(ਪਰ ਜੀਵ ਦੇ ਕੀਹ ਵੱਸ ਹੈ?) ਜਦੋਂ ਪਰਮਾਤਮਾ ਆਪ ਸਮਝ ਬਖ਼ਸ਼ੇ, ਤਦੋਂ ਹੀ ਜੀਵ (ਸਹੀ ਰਸਤਾ) ਸਮਝ ਸਕਦਾ ਹੈ, ਤਦੋਂ ਹੀ ਜੀਵ ਨੂੰ ਸੂਝ ਆ ਸਕਦੀ ਹੈ, ਤਦੋਂ ਹੀ ਕੁਝ ਜਾਣਿਆ ਜਾ ਸਕਦਾ ਹੈ।ਪਦ ਅਰਥ ਜਾਣਾਵੈ = ਜਾਣਨ ਲਈ ਸਹੈਤਾ ਕਰੋ।
SikhNet (Spanish)Voy a saber y a tomar conciencia, de forma intuitiva, cuando el Señor Mismo me revele la Verdad.
ਆਪਿ ਜਾਣਾਵੈ ਮਾਰਗਿ ਪਾਵੈ; ਆਪੇ ਮਨੂਆ ਲੇਵਏ ॥
aap jaanaavai maarag paavai; aape manooaa leve |
Sant Singh KhalsaHe Himself shows me the Way, and He Himself leads me to it, attracting my mind.
Manmohan SinghThe Lord Himself shows His way and leads me to it and Himself attracts my mind to Himself.
Manmohan Singh (Punjabi)ਸਾਈਂ ਆਪੇ ਹੀ ਆਪਣਾ ਰਾਹ ਵਿਖਾਲਦਾ ਅਤੇ ਮੈਨੂੰ ਉਸ ਉਤੇ ਤੋਰਦਾ ਹੈ ਅਤੇ ਉਹ ਆਪ ਹੀ ਮੇਰੇ ਮਨ ਨੂੰ ਆਪਣੇ ਵੱਲ ਖਿੱਚਦਾ ਹੈ।
Fareedkot Teekaਜਿਸ ਕੋ ਆਪ ਜਨਾਵਤਾ ਹੈ ਤਿਸ ਕੋ ਸੁਭ ਮਾਰਗ ਮੇਂ ਪਾਵਤਾ ਹੈ, ਪੁਨਃ ਤਿਸ ਕਾ ਮਨ ਆਪ ਪਰਮੇਸਰ ਕੇ ਅਨੰਦ ਕੋ ਲੇਵਤਾ ਹੈ; ਵਾ ਪਰਮੇਸਰ ਤਿਸ ਕਾ ਮਨੁ ਆਪ ਅਪਨੀ ਤਰਫ ਪ੍ਰੇਰ ਲੇਤਾ ਹੈ॥
Prof. Sahib Singhਪਰਮਾਤਮਾ ਆਪ ਹੀ ਸਮਝ ਦੇਂਦਾ ਹੈ, ਆਪ ਹੀ ਸਹੀ ਰਸਤੇ ਉਤੇ ਪਾਂਦਾ ਹੈ ਆਪ ਹੀ ਜੀਵ ਦੇ ਮਨ ਨੂੰ ਆਪਣੇ ਵਲ ਪ੍ਰੇਰਦਾ ਹੈ।ਪਦ ਅਰਥ ਮਾਰਗਿ = (ਸਹੀ) ਰਸਤੇ ਉਤੇ। ਲੇਵਏ = ਲੇਵੈ, ਲੈਂਦਾ ਹੈ, ਆਪਣੇ ਵੱਸ ਵਿਚ ਕਰ ਲੈਂਦਾ ਹੈ।
SikhNet (Spanish)Él Mismo revela Su Verdad y nos conduce en Su Camino y Él Mismo atrae nuestra mente hacia Él.
ਕਰਮ ਸੁਕਰਮ ਕਰਾਏ ਆਪੇ; ਕੀਮਤਿ ਕਉਣ. ਅਭੇਵਏ ॥
karam sukaram karaae aape; keemat kaun. abheve |
Sant Singh KhalsaHe Himself causes us to do good and bad deeds; who can know the value of the Mysterious Lord?
Manmohan SinghGood deeds and evil ones, the Lord Himself makes man do. Who can know the worth of the inscrutable Lord?
Manmohan Singh (Punjabi)ਸ਼ੁਭ ਅਮਲ ਅਤੇ ਮੰਦੇ ਅਮਲ, ਪ੍ਰਭੂ ਆਪ ਹੀ ਇਨਸਾਨ ਪਾਸੋਂ ਕਰਾਉਂਦਾ ਹੈ। ਖੋਜ ਤੋਂ ਪਰੇ ਪ੍ਰਭੂ ਦੇ ਮੁੱਲ ਨੂੰ ਕੌਣ ਜਾਣ ਸਕਦਾ ਹੈ?
Fareedkot Teekaਮੰਦ ਕਰਮ ਔ ਸ੍ਰੇਸ੍ਟ ਕਰਮ ਆਪ ਹੀ ਪਰਮੇਸਰ ਕਰਾਵਤਾ ਹੈ, ਇਸੀ ਸੇ ਤਿਸ ਬਿਅੰਤ ਵਾਹਿਗੁਰੂ ਕੀ ਕੀਮਤ ਕੌਨ ਜਾਨਤਾ ਹੈ॥
Prof. Sahib Singhਸਾਧਾਰਨ ਕੰਮ ਤੇ ਚੰਗੇ ਕੰਮ ਪਰਮਾਤਮਾ ਆਪ ਹੀ ਜੀਵ ਪਾਸੋਂ ਕਰਾਂਦਾ ਹੈ; ਪਰ ਉਸ ਪ੍ਰਭੂ ਦਾ ਭੇਤ ਨਹੀਂ ਪਾਇਆ ਜਾ ਸਕਦਾ, ਕੋਈ ਉਸ ਦੀ ਕੀਮਤ ਨਹੀਂ ਜਾਣ ਸਕਦਾ।ਪਦ ਅਰਥ ਕਰਮ ਸੁਕਰਮ = ਸਾਧਾਰਨ ਕੰਮ ਤੇ ਚੰਗੇ ਕੰਮ। ਅਭੇਵਏ = ਅਭੇਵੈ, ਅਭੇਵ ਪ੍ਰਭੂ ਦੀ। ਅਭੇਵ = ਜਿਸ ਦਾ ਭੇਤ ਨਾਹ ਪਾਇਆ ਜਾ ਸਕੇ।
SikhNet (Spanish)Él nos hace actuar bien, oh, ¿quien podría evaluar a tan Misterioso Señor?
ਤੰਤੁ ਮੰਤੁ ਪਾਖੰਡੁ. ਨ ਜਾਣਾ; ਰਾਮੁ ਰਿਦੈ ਮਨੁ ਮਾਨਿਆ ॥
tant mant paakhandd. na jaanaa; raam ridai man maaniaa |
Sant Singh KhalsaI know nothing of Tantric spells, magical mantras and hypocritical rituals; enshrining the Lord within my heart, my mind is satisfied.
Manmohan SinghEnchantment, witchcraft and hypocrisy I know not, placing the Lord within my heart, my, my soul is pleased.
Manmohan Singh (Punjabi)ਜਾਦੂ-ਟੂਣਾ, ਜੰਤ੍ਰ-ਮੰਤ੍ਰ ਅਤੇ ਦੰਭ ਮੈਂ ਨਹੀਂ ਜਾਣਦਾ। ਪ੍ਰਭੂ ਨੂੰ ਆਪਣੇ ਦਿਲ ਅੰਦਰ ਟਿਕਾ ਕੇ ਮੇਰੀ ਆਤਮਾ ਪ੍ਰਸੰਨ ਹੋ ਗਈ ਹੈ।
Fareedkot Teekaਜੇ ਤੇਰੇ ਕੋ ਪ੍ਰਾਪਤੀ ਕੀ ਇਛਾ ਹੈ ਤੌ ਐਸੇ ਪ੍ਰਾਰਥਨਾਂ ਕਰੁ: ਹੇ ਗੁਰੋ! ਮੈਂ ਤੰਤ੍ਰ⁽¹⁾ ਔ ਮੰਤ੍ਰ⁽²⁾ ਪਾਖੰਡ ਕਰਣੇ ਨਹੀਂ ਜਾਨਤਾ, ਜਿਨ ਕੇ ਰਿਦੇ ਮੇਂ ਰਾਮ ਹੈ, ਭਾਵ ਜੋ ਵਾਹਿਗੁਰੂ ਕੇ ਪਿਆਰੇ ਹੈਂ ਤਿਨ ਪਰ ਹੀ ਮੇਰਾ ਮਨ ਮਾਨਿਆਂ ਹੈ॥
Prof. Sahib Singh(ਪਰਮਾਤਮਾ ਦਾ ਪਿਆਰ ਪ੍ਰਾਪਤ ਕਰਨ ਲਈ) ਮੈਂ ਕੋਈ ਜਾਦੂ-ਟੂਣਾ ਕੋਈ ਮੰਤ੍ਰ ਆਦਿਕ ਪਖੰਡ ਕਰਨਾ ਨਹੀਂ ਜਾਣਦੀ। ਮੈਂ ਤਾਂ ਕੇਵਲ ਉਸ ਪ੍ਰਭੂ ਨੂੰ ਆਪਣੇ ਹਿਰਦੇ ਵਿਚ ਵਸਾਇਆ ਹੈ, ਮੇਰਾ ਮਨ ਉਸ ਦੀ ਯਾਦ ਵਿਚ ਗਿੱਝ ਗਿਆ ਹੈ।ਪਦ ਅਰਥ ਤੰਤੁ = ਟੂਣਾ। ਨ ਜਾਣਾ = ਮੈਂ ਨਹੀਂ ਜਾਣਦਾ। ਰਿਦੈ = ਹਿਰਦੇ ਵਿਚ।
SikhNet (Spanish)No conozco de los asuntos del Tantra ni del Mantra, yo sólo alabo a mi Dios, con Quien mi mente está complacida.
ਅੰਜਨੁ ਨਾਮੁ. ਤਿਸੈ ਤੇ ਸੂਝੈ; ਗੁਰਸਬਦੀ ਸਚੁ ਜਾਨਿਆ ॥੪॥
anjan naam. tisai te soojhai; gurasabadee sach jaaniaa |4|
Sant Singh KhalsaThe ointment of the Naam, the Name of the Lord, is only understood by one who realizes the Lord, through the Word of the Guru's Shabad. ||4||
Manmohan SinghThe Name-salve is known from him alone, who by Guru's instruction realises the True Lord.
Manmohan Singh (Punjabi)ਨਾਮ ਦੇ ਸੁਰਮੇ ਦਾ ਕੇਵਲ ਉਸ ਪਾਸੋਂ ਹੀ ਪਤਾ ਲੱਗਦਾ ਹੈ ਜੋ ਗੁਰਾਂ ਦੇ ਉਪਦੇਸ਼ ਰਾਹੀਂ ਸੱਚੇ ਸਾਈਂ ਨੂੰ ਸਮਝਦਾ ਹੈ।
Fareedkot Teekaਜੋ ਗੁਰੂ ਸਬਦੀ ਹੂਏ ਹੈਂ ਭਾਵ ਜੋ ਪ੍ਰਾਪਤੀ ਵਾਲੇ ਗੁਰੋਂ ਕੇ ਉਪਦੇਸੀ ਹੂਏ ਹੈ ਤਿਨੋਂ ਨੇ ਹੀ ਸਚ ਸਰੂਪ ਜਾਨਿਆਂ ਹੈ, ਅਰੁ ਨਾਮ ਅੰਜਨ ਤਿਸੀ ਸੇਂ ਬੁਧੀ ਰੂਪੀ ਨੇਤ੍ਰੋਂ ਮੇਂ ਪੜੇ ਤੋ ਨਿਜ ਸਰੂਪ ਸੂਝਤਾ ਹੈ॥੪॥
Prof. Sahib Singhਪ੍ਰਭੂ-ਪਤੀ ਨੂੰ ਪ੍ਰਸੰਨ ਕਰਨ ਵਾਸਤੇ ਉਸ ਦਾ ਨਾਮ ਹੀ ਸੁਰਮਾ ਹੈ, ਇਸ ਸੁਰਮੇ ਦੀ ਸੂਝ ਭੀ ਉਸੇ ਪਾਸੋਂ ਮਿਲਦੀ ਹੈ। (ਜਿਸ ਜੀਵ ਨੂੰ ਇਹ ਸੂਝ ਪੈ ਜਾਂਦੀ ਹੈ ਉਹ) ਗੁਰੂ ਦੇ ਸ਼ਬਦ ਵਿਚ ਜੁੜ ਕੇ ਉਸ ਸਦਾ-ਥਿਰ ਪ੍ਰਭੂ ਨਾਲ ਡੂੰਘੀ ਸਾਂਝ ਪਾ ਲੈਂਦੀ ਹੈ ॥੪॥ਪਦ ਅਰਥ ਤਿਸੈ ਤੇ = ਉਸ ਪਰਮਾਤਮਾ ਤੋਂ। ਸਚੁ = ਸਦਾ-ਥਿਰ ਪ੍ਰਭੂ ॥੪॥
SikhNet (Spanish)Del Guru, uno conoce el Verdadero Colirio del Nombre, a través de la Palabra del Guru, uno conoce la Verdad. (4)
ਸਾਜਨ ਹੋਵਨਿ ਆਪਣੇ; ਕਿਉ ਪਰ ਘਰ ਜਾਹੀ ॥
saajan hovan aapane; kiau par ghar jaahee |
Sant Singh KhalsaI have my own friends; why should I go to the home of a stranger?
Manmohan SinghWhen I have my own friends, why should I go to stranger's house?
Manmohan Singh (Punjabi)ਜਦ ਮੇਰੇ ਆਪਣੇ ਨਿੱਜ ਦੇ ਮਿੱਤਰ ਹਨ, ਤਦ ਮੈਂ ਕਿਸੇ ਪਰਾਏ ਦੇ ਘਰ ਕਿਉਂ ਜਾਵਾਂ?
Fareedkot Teekaਜਬ ਸੰਤ ਜਨ ਅਪਨੇ ਸਜਨ ਹੋਵੈਂ ਤਬ ਮੁਕਤੀ ਲੀਏ (ਪਰ ਘਰ) ਦੇਵੀ ਦੇਵਤਿਓਂ ਕੀ ਸਰਨ ਕਿਉਂ ਜਾਣਾਂ ਹੈ॥
Prof. Sahib Singhਸੱਜਣ-ਪ੍ਰਭੂ ਜੀ (ਜਿਨ੍ਹਾਂ ਸੁਭਾਗ ਬੰਦਿਆਂ ਦੇ) ਆਪਣੇ ਬਣ ਜਾਂਦੇ ਹਨ, ਉਹ ਬੰਦੇ ਪਰਾਏ ਘਰਾਂ ਵਿਚ ਨਹੀਂ ਜਾਂਦੇ (ਭਾਵ, ਪ੍ਰਭੂ ਦਾ ਸਿਮਰਨ ਛੱਡ ਕੇ ਹੋਰ ਹੋਰ ਅਖਾਉਤੀ ਧਰਮ-ਕਰਮ ਨਹੀਂ ਕਰਦੇ ਫਿਰਦੇ)।ਪਦ ਅਰਥ ਸਾਜਨ ਹੋਵਨਿ ਆਪਣੇ = ਜੇ ਸੱਜਣ-ਪ੍ਰਭੂ ਜੀ ਆਪਣੇ ਬਣ ਜਾਣ {ਨੋਟ: ਲਫ਼ਜ਼ "ਸਾਜਨ ਹੋਵਨਿ ਆਪਣੇ" ਆਦਰ-ਸਤਕਾਰ ਦੇ ਭਾਵ ਵਿਚ 'ਬਹੁ-ਵਚਨ' ਵਰਤੇ ਜਾਂਦੇ ਹਨ}। ਪਰ ਘਰ = ਪਰਾਏ ਘਰਾਂ ਵਿਚ {ਘਰਿ = ਘਰ ਵਿਚ। ਘਰ = ਘਰਾਂ ਵਿਚ}।
SikhNet (Spanish)Tengo mis propios amigos, ¿por qué ir y tocar la puerta del extraño?
ਸਾਜਨ ਰਾਤੇ ਸਚ ਕੇ; ਸੰਗੇ ਮਨ ਮਾਹੀ ॥
saajan raate sach ke; sange man maahee |
Sant Singh KhalsaMy friends are imbued with the True Lord; He is with them, in their minds.
Manmohan SinghThese friends are imbued with the True Master, who ever abides with them in their mind.
Manmohan Singh (Punjabi)ਇਹ ਮਿੱਤਰ ਸੱਚੇ ਮਾਲਕ ਨਾਲ ਰੰਗੇ ਹੋਏ ਹਨ, ਜੋ ਸਦਾ ਉਨ੍ਹਾਂ ਦੇ ਹਿਰਦੇ ਅੰਦਰ ਉਨ੍ਹਾਂ ਦੇ ਨਾਲ ਵੱਸਦਾ ਹੈ।
Fareedkot Teekaਔਰ ਸੰਤ ਜਨ ਸਜਨ ਸੱਚ ਕੇ (ਸੰਗੇ) ਸਾਥ ਮਨ ਮੇਂ ਹੀ ਰੰਗੇ ਹੋਏ ਹੈਂ, ਭਾਵ ਤਦਾਕਾਰ ਹੂਏ ਹੈਂ॥
Prof. Sahib Singhਉਹ ਆਦਮੀ ਅੰਤਰ ਆਤਮੇ ਸਦਾ-ਥਿਰ ਸੱਜਣ-ਪ੍ਰਭੂ ਦੇ ਨਾਲ ਰੱਤੇ ਰਹਿੰਦੇ ਹਨ।ਪਦ ਅਰਥ ਸਾਜਨ ਰਾਤੇ = ਸੱਜਣ-ਪ੍ਰਭੂ ਦੇ ਰੰਗ ਵਿਚ ਰੱਤੇ ਹੋਏ। ਸਚ ਕੇ ਸੰਗੇ = ਸਦਾ-ਥਿਰ ਪ੍ਰਭੂ ਦੀ ਸੰਗਤਿ ਵਿਚ। ਮਨ ਮਾਹੀ = ਮਨ ਵਿਚ, ਅੰਤਰ ਆਤਮੇ।
SikhNet (Spanish)Estos amigos están imbuidos en la Verdad y el Señor habita siempre en ellos.
ਮਨ ਮਾਹਿ ਸਾਜਨ ਕਰਹਿ ਰਲੀਆ; ਕਰਮ ਧਰਮ ਸਬਾਇਆ ॥
man maeh saajan kareh raleea; karam dharam sabaaeaa |
Sant Singh KhalsaIn their minds, these friends celebrate in happiness; all good karma, righteousness and Dharma,
Manmohan SinghIn their mind these friends make merry and in the love they enshrine for the True Name,
Manmohan Singh (Punjabi)ਆਪਣੇ ਹਿਰਦੇ ਅੰਦਰ ਇਹ ਮਿਤਰ ਮੌਜਾਂ ਮਾਣਦੇ ਹਨ ਅਤੇ ਸੱਚੇ ਨਾਮ ਨਾਲ ਜੋ ਪਿਆਰ ਉਹ ਕਰਦੇ ਹਨ,
Fareedkot Teekaਇਸੀ ਸੇ ਸੰਤ ਜਨ ਪਰਮੇਸਰ ਕੋ ਮਨ ਕੇ ਬੀਚ ਹੀ ਜਾਨ ਕਰ ਖੁਸੀਆਂ ਕਰਤੇ ਹੈਂ। ਇਸ ਤੇ ਕਰਮ ਧਰਮ ਉਨ ਕਾ ਸਦਾ ਹੀ (ਸਬਾਇਆ) ਅਧਕ ਸੇਂ ਅਧਕ ਹੈ ਵਾ ਸਭੀ ਕਰਮ ਧਰਮ ਉਨ ਕਾ ਸਫਲਾ ਹੈ ਵਾ ਜਿਤਨਾਂ ਧਰਮ ਸਬੰਧੀ ਕਰਮ ਹੈ ਸਭ ਉਨ ਮੇਂ ਆਯਾ ਹੂਆ ਹੀ ਜਾਨੋਂ, ਭਾਵ ਵਹੁ ਸਭ ਕੁਛ ਕਰ ਚੁਕੇ ਹੈਂ ॥
Prof. Sahib Singhਉਹ ਆਪਣੇ ਮਨ ਵਿਚ ਸੱਜਣ-ਪ੍ਰਭੂ ਜੀ ਦੇ ਮਿਲਾਪ ਦਾ ਆਨੰਦ ਹੀ ਮਾਣਦੇ ਹਨ, ਇਹੀ ਉਹਨਾਂ ਵਾਸਤੇ ਸਾਰੇ ਧਾਰਮਿਕ ਕੰਮ ਹਨ।ਪਦ ਅਰਥ ਸਾਜਨ = ਪ੍ਰਭੂ ਜੀ। ਰਲੀਆ = ਆਨੰਦ। ਸਬਾਇਆ = ਸਾਰਾ। ਕਰਮ ਧਰਮ = ਧਾਰਮਿਕ ਕੰਮ।
SikhNet (Spanish)Mis amigos se regocijan con el Señor Verdadero, Él vive en sus mentes, ahí ellos celebran con Felicidad, pues todo el buen Karma, la Rectitud, el Dharma,