ਅਠਸਠਿ ਤੀਰਥ ਪੁੰਨ ਪੂਜਾ; ਨਾਮੁ ਸਾਚਾ ਭਾਇਆ ॥
atthasatth teerath pun poojaa; naam saachaa bhaaeaa |
Sant Singh KhalsaThe sixty-eight holy places of pilgrimage, charity and worship, are found in the love of the True Name.
Manmohan Singhare contained all the pious deeds, pilgrimages to the sixty-eight holies, charities and worships.
Manmohan Singh (Punjabi)ਉਸ ਵਿੱਚ ਸਾਰੇ ਨੇਕ ਅਮਲ ਅਠਾਹਟ ਧਰਮ ਅਸਥਾਨ ਦੀਆਂ ਯਾਤ੍ਰਾਵਾਂ, ਦਾਨ-ਪੁੰਨ ਅਤੇ ਉਪਾਸ਼ਨਾਵਾਂ ਆ ਜਾਂਦੀਆਂ ਹਨ।
Fareedkot Teekaਅਠਾਹਠ ਤੀਰਥੋਂ ਕੇ ਨਾਵਣੇ ਕਾ ਪੁੰਨ ਭੀ ਹੋ ਚੁਕਾ ਹੈ ਔ ਪੂਜਾ ਭੀ ਤਿਨੋਂ ਨੇ ਸਭ ਕਰ ਲਈ ਹੈ, ਜਿਨ ਕੇ ਰਿਦੇ ਮੇਂ ਸਚਾ ਨਾਮ ਭਾਯਾ ਹੈ ਯਹ ਉਨ ਕੇ ਨਿਸਚੇ ਮੇਂ ਹੈ॥
Prof. Sahib Singhਉਹਨਾਂ ਨੂੰ ਸਦਾ-ਥਿਰ ਪ੍ਰਭੂ ਦਾ ਨਾਮ ਪਿਆਰਾ ਲੱਗਦਾ ਹੈ-ਇਹੀ ਉਹਨਾਂ ਵਾਸਤੇ ਅਠਾਹਠ ਤੀਰਥਾਂ ਦਾ ਇਸ਼ਨਾਨ ਹੈ, ਇਹੀ ਉਹਨਾਂ ਵਾਸਤੇ ਪੁੰਨ-ਦਾਨ ਹੈ ਤੇ ਇਹੀ ਉਹਨਾਂ ਦੀ ਦੇਵ-ਪੂਜਾ ਹੈ।ਪਦ ਅਰਥ ਨਾਮੁ ਸਾਚਾ = ਸਦਾ-ਥਿਰ ਪ੍ਰਭੂ ਦਾ ਨਾਮ। ਭਾਇਆ = ਪਿਆਰਾ ਲੱਗਾ।
SikhNet (Spanish)los sesenta y ocho santuarios, la caridad y la Alabanzas, son encontrados en el Amor al Verdadero Nombre.
ਆਪਿ ਸਾਜੇ ਥਾਪਿ ਵੇਖੈ; ਤਿਸੈ ਭਾਣਾ ਭਾਇਆ ॥
aap saaje thaap vekhai; tisai bhaanaa bhaaeaa |
Sant Singh KhalsaHe Himself creates, establishes and beholds all, by the Pleasure of His Will.
Manmohan SinghThe Lord Himself creates, establishes and beholds all. His will is pleasing to His saints.
Manmohan Singh (Punjabi)ਸਾਈਂ ਆਪੇ ਸਾਰਿਆਂ ਨੂੰ ਰਚਦਾ, ਅਸਥਾਪਨ ਕਰਦਾ ਅਤੇ ਵੇਖਦਾ ਹੈ। ਉਸ ਦੀ ਰਜ਼ਾ ਉਸ ਦੇ ਸੰਤਾਂ ਨੂੰ ਪਾਉਂਦੀ ਹੈ।
Fareedkot Teekaਰਚਤਾ ਹੈ ਅਰੁ ਇਸਥਤ ਕਰ ਕੇ ਆਪ ਹੀ ਕਰਮੋਂ ਕੋ ਦੇਖਤਾ ਹੈ, ਆਪ ਹੀ ਪਾਲਨਾ ਕਰਤਾ ਹੈ, ਸੰਤ ਜਨੋਂ ਕੋ ਤਿਸ ਕਾ ਭਾਣਾਂ ਹੀ ਮੰਨਣਾਂ ਭਾਯਾ ਹੈ॥
Prof. Sahib Singhਉਹਨਾਂ ਬੰਦਿਆਂ ਨੂੰ ਉਸੇ ਪ੍ਰਭੂ ਦੀ ਰਜ਼ਾ ਮਿੱਠੀ ਲੱਗਦੀ ਹੈ ਜੋ ਆਪ (ਜਗਤ ਨੂੰ) ਪੈਦਾ ਕਰਦਾ ਹੈ ਤੇ ਪੈਦਾ ਕਰ ਕੇ ਸੰਭਾਲ ਕਰਦਾ ਹੈ।ਪਦ ਅਰਥ ਤਿਸੈ ਭਾਣਾ = ਉਸ ਪ੍ਰਭੂ ਦਾ ਹੀ ਭਾਣਾ।
SikhNet (Spanish)El Señor Mismo crea, establece y sostiene todo, por el Placer de Su Voluntad.
ਸਾਜਨ ਰਾਂਗਿ ਰੰਗੀਲੜੇ; ਰੰਗੁ ਲਾਲੁ ਬਣਾਇਆ ॥੫॥
saajan raang rangeelarre; rang laal banaaeaa |5|
Sant Singh KhalsaMy friends are happy in the Love of the Lord; they nurture love for their Beloved. ||5||
Manmohan SinghThe friends are happy in their Lord's. love and they cultivate affection for their Love.
Manmohan Singh (Punjabi)ਮਿੱਤਰ ਆਪਣੇ ਪ੍ਰਭੂ ਦੇ ਪ੍ਰੇਮ ਅੰਦਰ ਪ੍ਰਸੰਨ ਹਨ ਉਹ ਆਪਣੇ ਪ੍ਰੀਤਮ ਦੀ ਪ੍ਰੀਤ ਧਾਰਨ ਕਰਦੇ ਹਨ।
Fareedkot Teekaਵਹੁ ਸਾਜਨ ਅਨੰਦ ਕਰ ਰੰਗੇ ਹੂਏ ਹੈਂ ਜਿਨੋਂ ਨੇ ਪ੍ਯਾਰੇ ਕੇ ਸਾਥ ਪ੍ਰੇਮ ਬਨਾਯਾ ਹੈ॥੫॥
Prof. Sahib Singhਸੱਜਣ-ਪ੍ਰਭੂ ਦੇ ਰੰਗ ਵਿਚ ਰੰਗੇ ਹੋਏ ਉਹਨਾਂ ਬੰਦਿਆਂ ਨੇ ਆਪਣੇ ਅੰਦਰ ਪ੍ਰਭੂ-ਪ੍ਰੇਮ ਦਾ ਲਾਲ ਰੰਗ ਬਣਾ ਰੱਖਿਆ ਹੈ ॥੫॥ਪਦ ਅਰਥ ਸਾਜਨ ਰਾਂਗਿ = ਸੱਜਣ-ਪ੍ਰਭੂ ਦੇ ਰੰਗ ਵਿਚ ॥੫॥
SikhNet (Spanish)Mis amigos están felices. En el Amor del Señor, ellos nutren su Amor por el Bienamado.(5)
ਅੰਧਾ ਆਗੂ. ਜੇ ਥੀਐ; ਕਿਉ. ਪਾਧਰੁ ਜਾਣੈ ॥
andhaa aagoo. je theeai; kiau. paadhar jaanai |
Sant Singh KhalsaIf a blind man is made the leader, how will he know the way?
Manmohan SinghIf the blind man be the leader, how shall he know the right way?
Manmohan Singh (Punjabi)ਜੇਕਰ ਅੰਨ੍ਹਾਂ ਮਨੁੱਖ ਮੁਖੀਆ ਹੋਵੇ ਤਾਂ ਉਹ ਠੀਕ ਰਸਤੇ ਨੂੰ ਕਿਸ ਤਰ੍ਹਾਂ ਪਛਾਣੇਗਾ?
Fareedkot Teekaਜੇਕਰ ਅਗ੍ਯਾਨੀ ਗੁਰੂ ਬਨ ਬੈਠੇ ਤੋ ਸੂਧੇ ਰਸਤੇ ਕੋ ਕੈਸੇ ਜਾਣੇਗਾ?
Prof. Sahib Singhਜੇ ਕਿਸੇ ਮਨੁੱਖ ਦਾ ਆਗੂ ਉਹ ਮਨੁੱਖ ਬਣ ਜਾਏ ਜੋ ਆਪ ਹੀ ਮਾਇਆ ਦੇ ਮੋਹ ਵਿਚ ਅੰਨ੍ਹਾ ਹੋਇਆ ਪਿਆ ਹੈ, ਤਾਂ ਉਹ ਜੀਵਨ-ਸਫ਼ਰ ਦਾ ਸਿੱਧਾ ਰਸਤਾ ਨਹੀਂ ਸਮਝ ਸਕਦਾ,ਪਦ ਅਰਥ ਅੰਧਾ = ਮਾਇਆ ਦੇ ਮੋਹ ਵਿਚ ਅੰਨ੍ਹਾ ਹੋਇਆ ਮਨੁੱਖ। ਥੀਐ = ਬਣ ਜਾਏ। ਪਾਧਰੁ = ਸਿੱਧਾ ਰਸਤਾ।
SikhNet (Spanish)Si el líder está ciego, ¿cómo entonces podrá conocer el Verdadero Camino?
ਆਪਿ ਮੁਸੈ. ਮਤਿ ਹੋਛੀਐ; ਕਿਉ ਰਾਹੁ ਪਛਾਣੈ ॥
aap musai. mat hochheeai; kiau raahu pachhaanai |
Sant Singh KhalsaHe is impaired, and his understanding is inadequate; how will he know the way?
Manmohan SinghPaltry is his understanding. He himself is cheated. How can his followers know the way?
Manmohan Singh (Punjabi)ਤੁੱਛ ਹੈ ਉਸ ਦੀ ਸਮਝ। ਉਹ ਖੁਦ ਠੱਗਿਆ ਗਿਆ ਹੈ। ਉਸ ਦੇ ਚੇਲੇ ਕਿਸ ਤਰ੍ਹਾਂ ਰਸਤੇ ਨੂੰ ਜਾਣ ਸਕਦੇ ਹਨ?
Fareedkot Teekaਆਪ ਤੋ ਹੋਛੀ ਮਤ ਵਾਲਾ ਕਾਮਾਦਿ ਚੋਰੋਂ ਕਰ ਲੂਟੀਤਾ ਹੈ, ਉਸ ਕੇ ਪੀਛੇ ਲਗਨੇ ਵਾਲਾ ਰਸਤੇ ਕੋ ਕੈਸੇ ਪਛਾਣੇਗਾ?
Prof. Sahib Singhਕਿਉਂਕਿ ਉਹ ਆਗੂ ਅਪ ਹੀ ਹੋਛੀ ਅਕਲ ਦੇ ਕਾਰਨ (ਕਾਮਾਦਿਕ ਵਿਕਾਰਾਂ ਦੇ ਹੱਥੋਂ) ਲੁਟਿਆ ਜਾ ਰਿਹਾ ਹੈ (ਉਸ ਦੀ ਅਗਵਾਈ ਵਿਚ ਤੁਰਨ ਵਾਲਾ ਵੀ) ਕਿਵੇਂ ਰਾਹ ਲੱਭ ਸਕਦਾ ਹੈ?ਪਦ ਅਰਥ ਮੁਸੈ = ਠੱਗਿਆ ਜਾ ਰਿਹਾ ਹੈ, ਲੁੱਟਿਆ ਜਾ ਰਿਹਾ ਹੈ। ਮਤਿ ਹੋਛਿਐ = ਹੋਛੀ ਅਕਲ ਦੇ ਕਾਰਨ।
SikhNet (Spanish)Su mente no es profunda, y siendo engañado, no guiará bien a los demás.
ਕਿਉ ਰਾਹਿ ਜਾਵੈ, ਮਹਲੁ ਪਾਵੈ; ਅੰਧ ਕੀ ਮਤਿ. ਅੰਧਲੀ ॥
kiau raeh jaavai, mehal paavai; andh kee mat. andhalee |
Sant Singh KhalsaHow can he follow the path and reach the Mansion of the Lord's Presence? Blind is the understanding of the blind.
Manmohan SinghHow can he walk on the right way and reach the Lord's mansion? Blind is the intellect of the blind man.
Manmohan Singh (Punjabi)ਉਹ ਕਿਸ ਤਰ੍ਹਾਂ ਠੀਕ ਰਸਤੇ ਟੁਰ ਕੇ ਮਾਲਕ ਦੇ ਮੰਦਰ ਨੂੰ ਪੁੱਜ ਸਕਦਾ ਹੈ? ਅੰਨ੍ਹੇ ਆਦਮੀ ਦੀ ਅੰਨ੍ਹੀ ਹੀ ਅਕਲ ਹੈ।
Fareedkot Teekaਜਿਸ ਰਸਤੇ ਕਰ ਸਰੂਪ ਕੋ ਪਾਵਣਾ ਹੈ, ਉਸ ਰਸਤੇ ਵਹੁ ਕਿਉਂ ਕਰ ਜਾਵੇਗਾ? ਅਗ੍ਯਾਨੀ ਕੀ ਸਿਖ੍ਯਾ ਵਾ ਬੁਧੀ ਭੀ (ਅੰਧਲੀ) ਅੰਧੀ ਹੈ॥
Prof. Sahib Singhਮਾਇਆ-ਮੋਹ ਵਿਚ ਅੰਨ੍ਹੇ ਹੋਏ ਮਨੁੱਖ ਦੀ ਆਪਣੀ ਹੀ ਅਕਲ ਡੌਰੀ-ਭੌਰੀ ਹੋਈ ਹੁੰਦੀ ਹੈ, ਉਹ ਆਪ ਹੀ ਸਹੀ ਰਸਤੇ ਉਤੇ ਤੁਰ ਨਹੀਂ ਸਕਦਾ, ਤੇ ਪਰਮਾਤਮਾ ਦਾ ਦਰ ਲੱਭ ਨਹੀਂ ਸਕਦਾ;ਪਦ ਅਰਥ ਰਾਹਿ = (ਸਹੀ) ਰਸਤੇ ਉਤੇ। ਮਹਲ = ਪਰਮਾਤਮਾ ਦਾ ਟਿਕਾਣਾ। ਅੰਧਲੀ = ਅੰਨ੍ਹੀ। ਅੰਧ = ਅੰਨ੍ਹਾ ਮਨੁੱਖ।
SikhNet (Spanish)Si no camina en el Verdadero Sendero, no llegará hasta la Mansión del Señor, pues está ciego de mente.
ਵਿਣੁ ਨਾਮ ਹਰਿ ਕੇ. ਕਛੁ ਨ ਸੂਝੈ; ਅੰਧੁ ਬੂਡੌ ਧੰਧਲੀ ॥
vin naam har ke. kachh na soojhai; andh booddau dhandhalee |
Sant Singh KhalsaWithout the Lord's Name, they cannot see anything; the blind are drowned in worldly entanglements.
Manmohan SinghWithout the Lord's Name, one can see not anything and the blind one is drowned in the worldly affairs.
Manmohan Singh (Punjabi)ਸਾਹਿਬ ਦੇ ਨਾਮ ਦੇ ਬਾਝੋਂ ਇਨਸਾਨ ਨੂੰ ਕੁਝ ਭੀ ਦਿੱਸਦਾ ਨਹੀਂ ਅਤੇ ਅੰਨ੍ਹਾਂ ਇਨਸਾਨ ਸੰਸਾਰੀ ਧੰਦਿਆਂ ਅੰਦਰ ਹੀ ਡੁੱਬ ਜਾਂਦਾ ਹੈ।
Fareedkot Teekaਹਰਿ ਕੇ ਨਾਮ ਬਿਨਾਂ ਕੁਛ ਨਹੀਂ ਦਿਖਾਈ ਪੜਤਾ, ਇਸ ਸੇ ਅਗ੍ਯਾਨੀ ਧੰਧਿਓਂ ਮੇਂ ਡੂਬਾ ਹੂਆ ਹੈ॥
Prof. Sahib Singhਪਰਮਾਤਮਾ ਦੇ ਨਾਮ ਤੋਂ ਵਾਂਜੇ ਹੋਣ ਕਰਕੇ ਉਸ ਨੂੰ (ਸਹੀ ਜੀਵਨ ਬਾਰੇ) ਕੁਝ ਨਹੀਂ ਸੁੱਝਦਾ, ਮਾਇਆ ਦੇ ਮੋਹ ਵਿਚ ਅੰਨ੍ਹਾ ਹੋਇਆ ਮਨੁੱਖ ਮਾਇਆ ਦੀ ਦੌੜ-ਭੱਜ ਵਿਚ ਡੁੱਬਾ ਰਹਿੰਦਾ ਹੈ।ਪਦ ਅਰਥ ਧੰਧਲੀ = ਮਾਇਆ ਦੀ ਦੌੜ-ਭੱਜ ਵਿਚ।
SikhNet (Spanish)Uno no ve nada, cuando el Nombre del Señor no lo ayuda, y de esa forma el ciego se involucra en un esfuerzo infructuoso.
ਦਿਨੁ ਰਾਤਿ. ਚਾਨਣੁ ਚਾਉ ਉਪਜੈ; ਸਬਦੁ ਗੁਰ ਕਾ ਮਨਿ ਵਸੈ ॥
din raat. chaanan chaau upajai; sabad gur kaa man vasai |
Sant Singh KhalsaDay and night, the Divine Light shines forth and joy wells up, when the Word of the Guru's Shabad abides in the mind.
Manmohan SinghWhen the Guru's word abides in the heart, then Divine Light and joy day and night well up in the mind.
Manmohan Singh (Punjabi)ਜਦ ਗੁਰਾਂ ਦੀ ਬਾਣੀ ਦਿਲ ਅੰਦਰ ਟਿੱਕ ਜਾਂਦੀ ਹੈ, ਤਾਂ ਰੱਬ ਨੂਰ ਅਤੇ ਖੁਸ਼ੀ ਦਿਨ ਰਾਤ ਚਿੱਤ ਅੰਦਰ ਉਤਪੰਨ ਹੁੰਦੇ ਹਨ।
Fareedkot Teekaਜਿਨ ਕੋ ਸਤਿਸੰਗ ਕਾ ਚਾਉ ਉਪਜਿਆ ਹੈ ਔ ਗੁਰੋਂ ਕਾ ਉਪਦੇਸ਼ ਮਨ ਮੇਂ ਬਸਿਆ ਹੈ, ਤਿਨ ਕੋ ਦਿਨ ਰਾਤ ਹੀ ਗ੍ਯਾਨ ਰੂਪ ਚਾਨਣਾ ਹੂਆ ਹੈ॥
Prof. Sahib Singhਪਰ ਜਿਸ ਮਨੁੱਖ ਦੇ ਮਨ ਵਿਚ ਗੁਰੂ ਦਾ ਸ਼ਬਦ ਵੱਸਦਾ ਹੈ, ਉਸ ਦੇ ਹਿਰਦੇ ਵਿਚ ਦਿਨ ਰਾਤ ਨਾਮ ਦਾ ਚਾਨਣ ਹੋਇਆ ਰਹਿੰਦਾ ਹੈ, ਉਸ ਦੇ ਅੰਦਰ (ਸੇਵਾ-ਸਿਮਰਨ ਦਾ) ਉਤਸ਼ਾਹ ਪੈਦਾ ਹੋਇਆ ਰਹਿੰਦਾ ਹੈ।ਪਦ ਅਰਥ ਮਨਿ = ਮਨ ਵਿਚ।
SikhNet (Spanish)Cuando la Palabra del Guru es enaltecida en la mente
ਕਰ ਜੋੜਿ ਗੁਰ ਪਹਿ ਕਰਿ ਬਿਨੰਤੀ; ਰਾਹੁ ਪਾਧਰੁ ਗੁਰੁ ਦਸੈ ॥੬॥
kar jorr gur peh kar binantee; raahu paadhar gur dasai |6|
Sant Singh KhalsaWith your palms pressed together, pray to the Guru to show you the way. ||6||
Manmohan SinghWith joined hands supplicate thou the Guru-guide to show thee the way.
Manmohan Singh (Punjabi)ਦੋਨੋਂ ਹੱਥ ਬੰਨ੍ਹ ਕੇ ਤੂੰ ਗੁਰਦੇਵ ਆਗੂ ਅੱਗੇ ਰਸਤਾ ਵਿਖਾਲਣ ਲਈ ਪ੍ਰਾਰਥਨਾ ਕਰ।
Fareedkot Teekaਉਨ ਗੁਰੋਂ ਪਾਸ ਹਾਥ ਜੋੜ ਕਰ ਬੇਨਤੀ ਕਰ, ਵਹੁ ਗੁਰੂ ਸੀਧਾ ਰਾਸਤਾ ਬਤਾਵੇਗਾ॥੬॥
Prof. Sahib Singhਉਹ ਆਪਣੇ ਦੋਵੇਂ ਹੱਥ ਜੋੜ ਕੇ ਗੁਰੂ ਦੇ ਪਾਸ ਬੇਨਤੀ ਕਰਦਾ ਰਹਿੰਦਾ ਹੈ ਕਿਉਂਕਿ ਗੁਰੂ ਉਸ ਨੂੰ ਜੀਵਨ ਦਾ ਸਿੱਧਾ ਰਸਤਾ ਦੱਸਦਾ ਹੈ ॥੬॥ਪਦ ਅਰਥ ਕਰ ਜੋੜਿ = (ਦੋਵੇਂ) ਹੱਥ ਜੋੜ ਕੇ। ਕਰਿ = ਕਰ, ਕਰਦਾ ਹੈ। ਰਾਹੁ ਪਾਧਰੁ = ਪੱਧਰਾ ਰਸਤਾ, ਸਿੱਧਾ ਰਾਹ ॥੬॥
SikhNet (Spanish)la Luz y la Dicha florecen ahí. Le rezo a mi Guru con las palmas juntas y le pido que, por favor, me muestre el Camino hacia el Señor. (6)
ਮਨੁ ਪਰਦੇਸੀ ਜੇ ਥੀਐ; ਸਭੁ ਦੇਸੁ ਪਰਾਇਆ ॥
man paradesee je theeai; sabh des paraaeaa |
Sant Singh KhalsaIf the man becomes a stranger to God, then all the world becomes a stranger to him.
Manmohan SinghIf man becomes a stranger to the Lord, then the whole world is estranged with him.
Manmohan Singh (Punjabi)ਜੇਕਰ ਬੰਦਾ ਸਾਈਂ ਵੱਲੋਂ ਓਪਰਾ ਹੋ ਜਾਵ ਤਾਂ ਸਾਰਾ ਸੰਸਾਰ ਉਸ ਨਾਲ ਬਿਗਾਨਾ ਹੋ ਜਾਂਦਾ ਹੈ।
Fareedkot Teekaਏਹੁ ਮਨ ਉਦਾਸੀਨ ਹੋ ਕੇ ਜੇ ਪਰਦੇਸੀ ਹੋਵੇ ਤੌ ਸਭ ਦੇਸ ਪਰਾਇਆ ਹੈ। ਭਾਵ ਈਸ੍ਵਰ ਕੀ ਸ੍ਰਿਸਟੀ ਜਾਨ ਕਰ ਅਪਨੱਤ ਛੋਡ ਦੇਵੇ॥
Prof. Sahib Singhਜੇ ਮਨੁੱਖ ਦਾ ਮਨ ਪ੍ਰਭੂ-ਚਰਨਾਂ ਤੋਂ ਵਿਛੁੜਿਆ ਰਹੇ ਤਾਂ ਉਸ ਨੂੰ ਸਾਰਾ ਜਗਤ ਬਿਗਾਨਾ ਜਾਪਦਾ ਹੈ (ਭਾਵ, ਉਸ ਦੇ ਅੰਦਰ ਵਿਤਕਰਾ ਬਣਿਆ ਰਹਿੰਦਾ ਹੈ)।ਪਦ ਅਰਥ ਪਰਦੇਸੀ = ਆਪਣੇ ਦੇਸ ਤੋਂ ਵਿਛੁੜਿਆ ਹੋਇਆ, ਪ੍ਰਭੂ-ਚਰਨਾਂ ਤੋਂ ਵਿਛੁੜਿਆ ਹੋਇਆ। ਪਰਾਇਆ = ਬਿਗਾਨਾ, ਓਪਰਾ।
SikhNet (Spanish)Si la mente se vuelve extraña para sí misma, extraño para sí mismo está todo el mundo.
ਕਿਸੁ ਪਹਿ ਖੋਲੑਉ ਗੰਠੜੀ; ਦੂਖੀ ਭਰਿ ਆਇਆ ॥
kis peh kholau ganttharree; dookhee bhar aaeaa |
Sant Singh KhalsaUnto whom should I tie up and give the bundle of my pains?
Manmohan SinghBefore whom should I unite the bundle of my pains, when all are brimful with woes.
Manmohan Singh (Punjabi)ਮੈਂ ਕੀਹਦੇ ਅਗੇ ਆਪਣੇ ਦੁੱਖਾਂ ਦੀ ਪੰਡ ਖੋਲ੍ਹਾਂ ਜਦ ਸਾਰੇ ਹੀ ਦੁਖੜਿਆਂ ਨਾਲ ਪਰੀਪੂਰਨ ਹਨ।
Fareedkot Teekaਕਿਸ ਪਾਸ ਦੁਖੋਂ ਕੀ ਗਠੜੀ ਖੋਲੋਂ, ਭਾਵ ਸੇ ਦੁੱਖ ਸੁਨਾਵੋਂ, ਜੋ ਸਭ ਜਗਤ ਹੀ ਦੁਖੋਂ ਸੇ ਭਰਿਆ ਹੂਆ ਆਇਆ ਹੈ। ਭਾਵ ਜਨਮ ਕਾਲ ਸੇ ਹੀ ਜੀਵ ਕੋ ਦੁਖ ਆਨ ਪ੍ਰਾਪਤਿ ਹੋਤੇ ਹੈਂ॥
Prof. Sahib Singh(ਪ੍ਰਭੂ-ਚਰਨਾਂ ਤੋਂ ਵਿਛੁੜ ਕੇ) ਸਾਰਾ ਜਗਤ ਹੀ (ਭਾਵ, ਹਰੇਕ ਜੀਵ) ਦੁੱਖਾਂ ਨਾਲ (ਨਕਾ-ਨਕ) ਭਰਿਆ ਰਹਿੰਦਾ ਹੈ (ਉਹਨਾਂ ਵਿਚ ਮੈਨੂੰ ਕੋਈ ਐਸਾ ਨਹੀਂ ਦਿੱਸਦਾ ਜੋ ਨਾਮ ਤੋਂ ਵਾਂਜਿਆ ਰਹਿ ਕੇ ਸੁਖੀ ਦਿੱਸਦਾ ਹੋਵੇ, ਤੇ) ਜਿਸ ਅੱਗੇ ਮੈਂ ਆਪਣੇ ਦੁੱਖਾਂ ਦੀ ਗੰਢ ਖੋਹਲ ਸਕਾਂ (ਹਰੇਕ ਨੂੰ ਆਪੋ-ਧਾਪ ਪਈ ਰਹਿੰਦੀ ਹੈ)।ਪਦ ਅਰਥ ਖੋਲ੍ਹ੍ਹਉ = ਮੈਂ ਖੋਹਲਾਂ। ਪਹਿ = ਪਾਸ, ਕੋਲ। ਗੰਠੜੀ = ਦੁੱਖਾਂ ਦੀ ਗੰਢ।
SikhNet (Spanish)¿A quién podría yo mostrar mi increíble dolor, cuando el mundo entero vive en el sufrimiento?
ਦੂਖੀ ਭਰਿ ਆਇਆ. ਜਗਤੁ ਸਬਾਇਆ; ਕਉਣੁ ਜਾਣੈ ਬਿਧਿ ਮੇਰੀਆ ॥
dookhee bhar aaeaa. jagat sabaaeaa; kaun jaanai bidh mereea |
Sant Singh KhalsaThe whole world is overflowing with pain and suffering; who can know the state of my inner self?
Manmohan SinghThe whole world is filled with miseries who can then know my in-most state?
Manmohan Singh (Punjabi)ਸਾਰਾ ਸੰਸਾਰ ਮੁਸੀਬਤਾਂ ਨਾਲ ਭਰਿਆ ਹੋਇਆ ਹੈ। ਜਦ ਮੇਰੀ ਅੰਦਰਲੀ ਅਵਸਥਾ ਨੂੰ ਕੌਣ ਜਾਣ ਸਕਦਾ ਹੈ?
Fareedkot Teekaਸਾਰਾ ਜਗਤ ਦੁਖੋਂ ਸੇ ਭਰਿਆ ਹੂਆ ਆਯਾ ਹੈ, ਇਸ ਸੇ ਦੁਖ ਨਿਵਿਰਤੀ ਕੀ ਮੇਰੀ ਬ੍ਰਿਧ ਬ੍ਰਿਤਾਂਤ ਕੋ ਪਰਮੇਸਰ ਸੇ ਬਿਨਾਂ ਕੌਨ ਜਾਨੈ?
Prof. Sahib Singh(ਪ੍ਰਭੂ-ਚਰਨਾਂ ਤੋਂ ਵਿਛੁੜਿਆ ਹੋਇਆ) ਸਾਰਾ ਹੀ ਜਗਤ (ਹਰੇਕ ਜੀਵ) ਦੁੱਖਾਂ ਨਾਲ ਭਰਿਆ ਰਹਿੰਦਾ ਹੈ (ਹਰੇਕ ਦੇ ਅੰਦਰ ਇਤਨਾ ਸੁਆਰਥ ਹੁੰਦਾ ਹੈ ਕਿ ਕੋਈ ਕਿਸੇ ਦਾ ਦਰਦੀ ਨਹੀਂ ਬਣਦਾ), ਮੇਰੀ ਦੁੱਖੀ ਦਸ਼ਾ ਨੂੰ ਜਾਣਨ ਦੀ ਕੋਈ ਵੀ ਪਰਵਾਹ ਨਹੀਂ ਕਰਦਾ।ਪਦ ਅਰਥ ਦੂਖੀ = ਦੁੱਖਾਂ ਨਾਲ। ਸਬਾਇਆ = ਸਾਰਾ। ਬਿਧਿ = ਹਾਲਤ, ਦਸ਼ਾ।
SikhNet (Spanish)Revolcándose en el dolor, ¿cómo podría el mundo entero conocer de mi estado íntimo?
ਆਵਣੇ ਜਾਵਣੇ ਖਰੇ ਡਰਾਵਣੇ; ਤੋਟਿ. ਨ ਆਵੈ ਫੇਰੀਆ ॥
aavane jaavane khare ddaraavane; tott. na aavai fereea |
Sant Singh KhalsaComings and goings are terrible and dreadful; there is no end to the rounds of reincarnation.
Manmohan SinghComings and goings are very dreadful. There is no end to man's rounds.
Manmohan Singh (Punjabi)ਆਉਣੇ ਅਤੇ ਜਾਣੇ ਬੜੇ ਭਿਆਨਕ ਹਨ। ਇਨਸਾਨ ਦੇ ਗੇੜਿਆਂ ਦਾ ਕੋਈ ਹੱ-ਬੰਨਾ ਨਹੀਂ।
Fareedkot Teekaਜੰਮਣੇ ਮਰਣੇ ਕਰ ਅਤੀ ਭ੍ਯਾਨਕ ਹੋ ਰਹੇ ਹੈਂ, ਚੌਰਾਸੀ ਮੇਂ ਫਿਰਨੇ ਕੀ ਤੋਟ ਨਹੀਂ ਆਵਤੀ॥
Prof. Sahib Singh(ਨਾਮ ਤੋਂ ਖੁੰਝੇ ਹੋਏ ਜੀਵਾਂ ਦੇ ਸਿਰ ਉਤੇ) ਬਹੁਤ ਭਿਆਨਕ ਜਨਮ ਮਰਨ (ਦੇ ਗੇੜ) ਬਣੇ ਰਹਿੰਦੇ ਹਨ, ਉਹਨਾਂ ਦੀਆਂ ਜਨਮ ਮਰਨ ਦੀਆਂ ਜਗਤ-ਫੇਰੀਆਂ ਮੁੱਕਦੀਆਂ ਨਹੀਂ।ਪਦ ਅਰਥ ਆਵਣੇ ਜਾਵਣੇ = ਜਨਮ ਮਰਨ ਦੇ ਗੇੜ। ਖਰੇ = ਬਹੁਤ। ਫੇਰਿਆ = ਜਨਮ ਮਰਨ ਦੀਆਂ ਫੇਰੀਆਂ।
SikhNet (Spanish)Terrible para mí es el ciclo sin fin de nacimientos y muertes,
ਨਾਮ ਵਿਹੂਣੇ. ਊਣੇ ਝੂਣੇ; ਨਾ ਗੁਰਿ ਸਬਦੁ ਸੁਣਾਇਆ ॥
naam vihoone. aoone jhoone; naa gur sabad sunaaeaa |
Sant Singh KhalsaWithout the Naam, he is vacant and sad; he does not listen to the Word of the Guru's Shabad.
Manmohan SinghWithout the Lord's Name, the mortal is vacant and sad and hears not the Word of the Guru.
Manmohan Singh (Punjabi)ਸਾਈਂ ਦੇ ਨਾਮ ਦੇ ਬਗੈਰ ਪ੍ਰਾਣੀ ਸੱਖਣਾ ਅਤੇ ਨਿਮੌਝੂੜਾ ਹੈ ਤੇ ਗੁਰਬਾਣੀ ਨੂੰ ਨਹੀਂ ਸੁਣਦਾ।
Fareedkot Teekaਜੋ ਨਾਮ ਸੇ ਬਿਨਾਂ ਹੈ ਸੇ ਖਾਲੀ ਹੈਂ, (ਝੂਣੇ) ਨਿੰਮੋਝੂਣੇ, ਭਾਵ ਉਦਾਸ ਰਹਤੇ ਹੈਂ ਤਿਨੋਂ ਕੋ ਗੁਰੋਂ ਨੇ ਸ਼ਬਦ ਨਹੀਂ ਸੁਣਾਇਆ॥
Prof. Sahib Singhਜਿਨ੍ਹਾਂ (ਭਾਗ-ਹੀਣ ਬੰਦਿਆਂ) ਨੂੰ ਗੁਰੂ ਨੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ ਸ਼ਬਦ ਨਹੀਂ ਸੁਣਾਇਆ, ਜੋ ਨਾਮ ਤੋਂ ਸੱਖਣੇ ਰਹੇ ਹਨ ਉਹ ਦੁੱਖੀ ਜੀਵਨ ਹੀ ਬਿਤਾਂਦੇ ਗਏ।ਪਦ ਅਰਥ ਊਣੇ = ਖ਼ਾਲੀ। ਝੂਣੇ = ਉਦਾਸ। ਊਣੇ ਝੂਣੇ = ਨਿਮੋ-ਝੂਣੇ। ਗੁਰਿ = ਗੁਰੂ ਨੇ।
SikhNet (Spanish)y privado del Nombre del Señor estoy vacío y triste, pues no me he puesto a escuchar la Palabra del Guru.
ਮਨੁ ਪਰਦੇਸੀ ਜੇ ਥੀਐ; ਸਭੁ ਦੇਸੁ ਪਰਾਇਆ ॥੭॥
man paradesee je theeai; sabh des paraaeaa |7|
Sant Singh KhalsaIf the mind becomes a stranger to God, then all the world becomes a stranger to him. ||7||
Manmohan SinghIf man becomes a stranger to the Lord, then the whole world is estranged with him.
Manmohan Singh (Punjabi)ਜੇਕਰ ਬੰਦਾ ਸਾਈਂ ਵੱਲੋਂ ਓਪਰਾ ਹੋ ਜਾਵੇ ਤਾਂ ਸਾਰਾ ਸੰਸਾਰ ਉਸ ਨਾਲ ਬਿਗਾਨਾ ਹੋ ਜਾਂਦਾ ਹੈ।
Fareedkot Teekaਜੇਕਰ ਮਨ ਉਦਾਸੀਨ ਹੋ ਕੇ ਪ੍ਰਦੇਸੀ ਹੋਵੇ ਤੌ ਸਭ ਦੇਸ ਹੀ ਪਰਾਯਾ ਹੈ॥੭॥
Prof. Sahib Singh(ਕਿਉਂਕਿ) ਜੇ ਮਨੁੱਖ ਦਾ ਮਨ ਪ੍ਰਭੂ-ਚਰਨਾਂ ਤੋਂ ਵਿਛੁੜਿਆ ਰਹੇ ਤਾਂ ਉਸ ਨੂੰ ਸਾਰਾ ਜਗਤ ਬਿਗਾਨਾ ਜਾਪਦਾ ਹੈ (ਉਸ ਦੇ ਅੰਦਰ ਮੇਰ-ਤੇਰ ਬਣੀ ਰਹਿੰਦੀ ਹੈ) ॥੭॥
SikhNet (Spanish)Si la mente se vuelve extraña para sí misma, extraño para sí mismo está todo el mundo. (7)
ਗੁਰ ਮਹਲੀ ਘਰਿ ਆਪਣੈ; ਸੋ ਭਰਪੁਰਿ ਲੀਣਾ ॥
gur mahalee ghar aapanai; so bharapur leenaa |
Sant Singh KhalsaOne who finds the Guru's Mansion within the home of his own being, merges in the All-pervading Lord.
Manmohan SinghHe, who through Guru's house searches the Lord within his heart-home, merges in the All-pervading one.
Manmohan Singh (Punjabi)ਜੋ ਗੁਰੂ-ਘਰ ਰਾਹੀਂ, ਸੁਆਮੀ ਨੂੰ ਆਪਣੇ ਦਿਲ ਦੇ ਗ੍ਰਹਿ ਅੰਦਰ ਖੋਜਦਾ ਹੈ, ਉਹ ਸਰਬ-ਵਿਆਪਕ ਅੰਦਰ ਸਮਾ ਜਾਂਦਾ ਹੈ।
Fareedkot Teekaਗੁਰੋਂ ਦ੍ਵਾਰਾ ਜਿਸ (ਮਹਲੀ) ਜਗ੍ਯਾਸੂ ਨੇ ਸੋ ਵਾਹਿਗੁਰੂ ਅਪਨੇ (ਘਰਿ) ਰਿਦੇ ਮੇਂ ਜਾਣਿਆ ਹੈ, ਵਹੁ ਪੂਰਨ ਪਰਮੇਸਰ ਮੇਂ ਅਭੇਦ ਹੂਆ ਹੈ॥
Prof. Sahib Singhਉੱਚੇ ਟਿਕਾਣੇ ਦਾ ਮਾਲਕ ਪ੍ਰਭੂ ਜਿਸ ਮਨੁੱਖ ਦੇ ਆਪਣੇ ਹਿਰਦੇ-ਘਰ ਵਿਚ ਆ ਵੱਸਦਾ ਹੈ ਉਹ ਮਨੁੱਖ ਉਸ ਸਰਬ-ਵਿਆਪਕ ਪ੍ਰਭੂ (ਦੀ ਯਾਦ) ਵਿਚ ਮਸਤ ਰਹਿੰਦਾ ਹੈ,ਪਦ ਅਰਥ ਮਹਲੁ = ਟਿਕਾਣਾ। ਮਹਲੀ = ਟਿਕਾਣੇ ਵਾਲਾ। ਗੁਰ ਮਹਲੀ = ਉੱਚੇ ਟਿਕਾਣੇ ਦਾ ਮਾਲਕ-ਪ੍ਰਭੂ। ਘਰਿ ਆਪਣੈ = (ਜਿਸ ਮਨੁੱਖ ਦੀ) ਆਪਣੇ ਹਿਰਦੇ-ਘਰ ਵਿਚ। ਸੋ = ਉਹ ਮਨੁੱਖ। ਭਰਪੁਰਿ = ਭਰਪੂਰ ਵਿਚ, ਸਰਬ-ਵਿਆਪਕ ਪ੍ਰਭੂ ਵਿਚ।
SikhNet (Spanish)Aquél que, a través de la Puerta del Guru, entra en su propio ser, ese ser se inmerge en el Todo Prevaleciente Señor.
ਸੇਵਕੁ ਸੇਵਾ ਤਾਂ ਕਰੇ; ਸਚ ਸਬਦਿ ਪਤੀਣਾ ॥
sevak sevaa taan kare; sach sabad pateenaa |
Sant Singh KhalsaThe sevadar performs selfless service when he is pleased, and confirmed in the True Word of the Shabad.
Manmohan SinghIf the slave is blessed with the True Name, then alone performs he the Guru's service.
Manmohan Singh (Punjabi)ਜੇਕਰ ਗੋਲਾ ਸੱਚੇ ਨਾਮ ਨਾਲ ਪ੍ਰਸੰਨ ਹੋ ਜਾਵੇ, ਕੇਵਲ ਤਦ ਹੀ ਉਹ ਗੁਰਾਂ ਦੀ ਘਾਲ ਕਮਾਉਂਦਾ ਹੈ।
Fareedkot Teekaਸੇਵਕ ਸੇਵਾ ਤੌ ਕਰਤਾ ਹੈ, ਜਬ ਮਨ ਸਚੇ ਉਪਦੇਸ਼ ਮੇਂ (ਪਤੀਣਾ) ਪ੍ਰਤੀਤਵਾਨ ਹੋਵੈ, ਭਾਵ ਜੇਕਰ ਉਪਦੇਸ਼ ਕੀ ਜਗ੍ਯਾਸਾ ਹੋਵੈ॥
Prof. Sahib Singhਉਹ ਮਨੁੱਖ ਪ੍ਰਭੂ ਦਾ ਸੇਵਕ ਬਣ ਜਾਂਦਾ ਹੈ ਪ੍ਰਭੂ ਦੀ ਸੇਵਾ-ਭਗਤੀ ਕਰਦਾ ਹੈ ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ ਸ਼ਬਦ ਵਿਚ (ਉਸ ਦਾ ਮਨ) ਮਗਨ ਰਹਿੰਦਾ ਹੈ।ਪਦ ਅਰਥ ਤਾਂ = ਤਦੋਂ। ਸਚ ਸਬਦਿ = ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ ਸ਼ਬਦ ਵਿਚ। ਪਤੀਣਾ = ਗਿੱਝ ਜਾਂਦਾ ਹੈ, ਮਗਨ ਰਹਿੰਦਾ ਹੈ।
SikhNet (Spanish)Sólo va a servir al Guru aquél que tenga a su mente complacida con la Palabra del Shabd. Complacido con la Palabra del Shabd,
ਸਬਦੇ ਪਤੀਜੈ. ਅੰਕੁ ਭੀਜੈ; ਸੁ ਮਹਲੁ, ਮਹਲਾ ਅੰਤਰੇ ॥
sabade pateejai. ank bheejai; su mehal, mahalaa antare |
Sant Singh KhalsaConfirmed in the Shabad, with her being softened by devotion, the bride dwells in the Mansion of the Lord's Presence, deep within her being.
Manmohan SinghThe bride, who is propitiated with the Name and whose mind is softened; she abides in her Lord's mansion.
Manmohan Singh (Punjabi)ਪਤਨੀ ਜੋ ਨਾਮ ਨਾਲ ਤ੍ਰਿਪਤ ਹੋਈ ਹੈ ਅਤੇ ਜਿਸ ਦਾ ਹਿਰਦਾ ਦ੍ਰਵਿਆ ਹੋਇਆ ਹੈ; ਉਹ ਆਪਣੇ ਸਿਰ ਦੇ ਸਾਈਂ ਦੇ ਮੰਦਰ ਅੰਦਰ ਵਸਦੀ ਹੈ।
Fareedkot Teekaਜੋ ਗੁਰੋਂ ਕੇ ਸ਼ਬਦ ਮੇਂ ਪਤੀਜੇ ਹੈਂ ਤਿਨ ਕੇ (ਅੰਕੁ) ਰਿਦੇ ਪ੍ਰੇਮ ਮੇਂ ਭੀਜੇ ਹੈ ਪੁਨਾ ਸਰੂਪ ਕੋ (ਮਹਲਾ) ਸਰੀਰੋਂ ਕੇ ਬੀਚ ਹੀ ਜਾਣਤੇ ਹੈਂ॥
Prof. Sahib Singhਉਹ ਮਨੁੱਖ ਸਤਿਗੁਰੂ ਦੇ ਸ਼ਬਦ ਵਿਚ ਗਿੱਝ ਜਾਂਦਾ ਹੈ, ਉਸ ਦਾ ਹਿਰਦਾ ਨਾਮ-ਰਸ ਨਾਲ ਭਿੱਜਿਆ ਰਹਿੰਦਾ ਹੈ, ਉਸ ਨੂੰ ਹਰੇਕ ਸਰੀਰ ਦੇ ਅੰਦਰ ਪ੍ਰਭੂ ਦਾ ਨਿਵਾਸ ਦਿੱਸਦਾ ਹੈ,ਪਦ ਅਰਥ ਅੰਕੁ = ਹਿਰਦਾ। ਸੁ ਮਹਲੁ = (ਪ੍ਰਭੂ ਦਾ) ਉਹ ਟਿਕਾਣਾ। ਮਹਲਾ ਅੰਤਰੇ = ਹਰੇਕ ਸਰੀਰ ਵਿਚ।
SikhNet (Spanish)su ser estará imbuido en el Amor del Señor y lo encontrará a Él en su ser más íntimo.
ਆਪਿ ਕਰਤਾ ਕਰੇ ਸੋਈ; ਪ੍ਰਭੁ ਆਪਿ ਅੰਤਿ ਨਿਰੰਤਰੇ ॥
aap karataa kare soee; prabh aap ant nirantare |
Sant Singh KhalsaThe Creator Himself creates; God Himself, in the end, is endless.
Manmohan SinghHe, the Creator, Himself creates the world and Himself the Lord regularly puts an end to it.
Manmohan Singh (Punjabi)ਉਹ ਰਚਣਹਾਰ ਖੁਦ ਸ਼੍ਰਿਸ਼ਟੀ ਨੂੰ ਰਚਦਾ ਹੈ ਅਤੇ ਖੁਦ ਹੀ ਸੁਆਮੀ ਲਗਾਤਾਰ ਇਸ ਦਾ ਖਾਤਮਾ ਕਰ ਦਿੰਦਾ ਹੈ।
Fareedkot Teekaਆਪ ਕਰਤਾ ਸ੍ਰਿਸਟੀ ਕੋ ਉਤਪਤ ਕਰਤਾ ਹੈ, ਸੋਈ ਪ੍ਰਭੂ ਆਪ ਹੀ (ਨਿਰੰਤਰੇ) ਏਕ ਰਸ, ਭਾਵ ਸਦਾ (ਅੰਤਿ) ਸੰਘਾਰਤਾ ਹੈ॥
Prof. Sahib Singh(ਉਸ ਨੂੰ ਯਕੀਨ ਬਣਿਆ ਰਹਿੰਦਾ ਹੈ ਕਿ) ਪ੍ਰਭੂ ਆਪ ਹੀ ਸਭ ਕੁਝ ਕਰ ਰਿਹਾ ਹੈ, ਆਪ ਹੀ ਹਰੇਕ ਦੇ ਅੰਦਰ ਇਕ-ਰਸ ਵਿਆਪਕ ਹੈ।ਪਦ ਅਰਥ ਅੰਤਿ = ਅੰਤਰਿ, ਅੰਦਰ, ਹਰੇਕ ਦੇ ਅੰਦਰ। ਨਿਰੰਤਰੇ = ਨਿਰੰਤਰਿ {ਨਿਰ-ਅੰਤਰ। ਅੰਤਰ = ਵਿੱਥ} ਬਿਨਾ ਵਿੱਥ, ਇਕ-ਰਸ।
SikhNet (Spanish)El Mismo Señor Creador hace todo, y Él Mismo, en el final y por siempre, sigue siendo el Mismo.
ਗੁਰ ਸਬਦਿ ਮੇਲਾ ਤਾਂ ਸੁਹੇਲਾ; ਬਾਜੰਤ ਅਨਹਦ ਬੀਣਾ ॥
gur sabad melaa taan suhelaa; baajant anahad beenaa |
Sant Singh KhalsaThrough the Word of the Guru's Shabad, the mortal is united, and then embellished; the unstruck melody of the sound current resounds.
Manmohan SinghGurbani unites the mortal with God and then is he embellished and the unstruck music resounds within him.
Manmohan Singh (Punjabi)ਗੁਰਬਾਣੀ ਪ੍ਰਾਣੀ ਨੂੰ ਵਾਹਿਗੁਰੂ ਨਾਲ ਮਿਲਾ ਦਿੰਦੀ ਹੈ ਤੇ ਤਦ ਉਹ ਸ਼ਸ਼ੋਭਤ ਹੋ ਜਾਂਦਾ ਹੈ ਅਤੇ ਸੁਤੇ ਸਿਧ ਕੀਰਤਨ ਉਸ ਦੇ ਅੰਦਰ ਗੂੰਜਦਾ ਹੈ।
Fareedkot Teekaਇਸ ਜੀਵ ਕੋ ਜੇ ਗੁਰੋਂ ਕੇ ਸ਼ਬਦ ਕਰ ਕੇ ਤਿਸ ਪ੍ਰਭੂ ਕਾ ਮੇਲਾ ਹੋਇ ਤੌ ਜੀਵ ਸੁਖੀ ਹੋਤਾ ਹੈ, ਭਾਵ ਜਨਮ ਮਰਣ ਦੁਖ ਸੇ ਰਹਿਤ ਹੋਤਾ ਹੈ। ਔ ਤਿਸ ਕੇ ਰਿਦੇ ਮੇਂ ਏਕ ਰਸ ਹਰੀ ਚਿੰਤਨ ਰੂਪ ਬਾਜਾ ਬਜਤਾ ਹੈ, ਭਾਵ ਇਕ ਰਸ ਬਿਰਤੀ ਕਾ ਲਗਣਾ ਹੋਤਾ ਹੈ॥
Prof. Sahib Singhਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਜਦੋਂ ਉਸ ਮਨੁੱਖ ਦਾ ਪਰਮਾਤਮਾ ਨਾਲ ਮਿਲਾਪ ਹੋ ਜਾਂਦਾ ਹੈ ਤਦੋਂ ਉਸ ਦਾ ਜੀਵਨ ਸੌਖਾ ਹੋ ਜਾਂਦਾ ਹੈ (ਉਸ ਦੇ ਅੰਦਰ, ਮਾਨੋ,) ਇਕ-ਰਸ ਬੰਸਰੀ ਵੱਜਦੀ ਰਹਿੰਦੀ ਹੈ।ਪਦ ਅਰਥ ਸੁਹੇਲਾ = ਸੁਖੀ। ਬੀਣਾ = ਬੰਸਰੀ। ਅਨਹਦ = {अन = हत ਬਿਨਾ ਵਜਾਏ} ਇਕ-ਰਸ, ਸਦਾ ਹੀ।
SikhNet (Spanish)Si uno está entonado en la Palabra del Guru, uno se encuentra en Paz, y en su interior resuena la Melodía Celestial del Nombre del Señor.
ਗੁਰ ਮਹਲੀ ਘਰਿ ਆਪਣੈ; ਸੋ ਭਰਿਪੁਰਿ ਲੀਣਾ ॥੮॥
gur mahalee ghar aapanai; so bharipur leenaa |8|
Sant Singh KhalsaOne who finds the Guru's Mansion within the home of his own being, merges in the All-pervading Lord. ||8||
Manmohan SinghHe, who through Guru's house searches the Lord within his heart home merges in the All-pervading one.
Manmohan Singh (Punjabi)ਜੋ ਗੁਰੂ-ਘਰ ਰਾਹੀਂ, ਸੁਆਮੀ ਨੂੰ ਆਪਣੇ ਦਿਲ ਦੇ ਘਰ ਅੰਦਰ ਖੋਜਦਾ ਹੈ, ਉਹ ਸਰਬ-ਵਿਆਪਕ ਪੁਰਖ ਅੰਦਰ ਸਮਾਂ ਜਾਂਦਾ ਹੈ।
Fareedkot Teekaਗੁਰੋਂ ਦੁਆਰੇ ਜਿਸ ਜਗਿਆਸੂ ਨੇ ਆਪਣੇ ਰਿਦੇ ਮੇਂ ਸੋ ਪਰੀ ਪੂਰਣ ਜਾਣਿਆ ਹੈ, ਸੋ ਭਰਿਪੂਰਿ ਪਰਮਾਤਮਾ ਮੇਂ (ਲੀਣਾ) ਅਭੇਦ ਹੂਆ ਹੈ॥੮॥
Prof. Sahib Singhਉੱਚੇ ਟਿਕਾਣੇ ਦਾ ਮਾਲਕ-ਪ੍ਰਭੂ ਜਿਸ ਮਨੁੱਖ ਦੇ ਆਪਣੇ ਹਿਰਦੇ-ਘਰ ਵਿਚ ਪਰਗਟ ਹੋ ਜਾਂਦਾ ਹੈ ਉਹ ਮਨੁੱਖ ਉਸ ਸਰਬ-ਵਿਆਪਕ ਪ੍ਰਭੂ (ਦੀ ਯਾਦ) ਵਿਚ ਜੁੜਿਆ ਰਹਿੰਦਾ ਹੈ ॥੮॥
SikhNet (Spanish)Sí, aquél que a través de la Puerta del Guru, entra en su propio ser, ese ser se inmerge en el Todo Prevaleciente Señor.(8)
ਕੀਤਾ ਕਿਆ ਸਾਲਾਹੀਐ; ਕਰਿ ਵੇਖੈ ਸੋਈ ॥
keetaa kiaa saalaaheeai; kar vekhai soee |
Sant Singh KhalsaWhy praise that which is created? Praise instead the One who created it and watches over it.
Manmohan SinghWhy praiseth thou the created? Praise thou Him, who createst and watchest all.
Manmohan Singh (Punjabi)ਤੂੰ ਰਚੇ ਹੋਏ ਦੀ ਸਿਫ਼ਤ ਕਿਉਂ ਕਰਦਾ ਹੈ? ਤੂੰ ਉਸ ਦੀ ਸਿਫ਼ਤ ਕਰ, ਜੋ ਸਾਰਿਆਂ ਨੂੰ ਰਚਦਾ ਤੇ ਵੇਖਦਾ ਹੈ।
Fareedkot Teekaਏਹੁ ਕੀਆ ਹੂਆ ਜੋ ਜੀਵ ਹੈ ਇਸ ਕੋ ਕਿਆ ਸਲਾਹੀਏ, ਜੋ ਇਨ ਕੋ ਕਰਤਾ ਹੈ, ਸੋਈ ਇਨ ਕੇ ਕਰਮੋਂ ਕੋ ਦੇਖਤਾ ਹੈ, ਤਾਂ ਤੇ ਸੋਈ ਸਲਾਹੀਏ॥
Prof. Sahib Singhਪਰਮਾਤਮਾ ਦੇ ਪੈਦਾ ਕੀਤੇ ਹੋਏ ਜੀਵ ਦੀਆਂ ਸਿਫ਼ਤਾਂ ਕਰਨ ਦਾ ਕੀਹ ਲਾਭ? (ਸਿਫ਼ਤਿ-ਸਾਲਾਹ ਉਸ ਪਰਮਾਤਮਾ ਦੀ ਕਰਨੀ ਚਾਹੀਦੀ ਹੈ) ਜੋ ਜਗਤ ਪੈਦਾ ਕਰ ਕੇ ਆਪ ਹੀ ਸੰਭਾਲ ਭੀ ਕਰਦਾ ਹੈ।ਪਦ ਅਰਥ ਕੀਤਾ = ਪਰਮਾਤਮਾ ਦਾ ਪੈਦਾ ਕੀਤਾ ਹੋਇਆ ਜੀਵ। ਕਿਆ ਸਾਲਾਹੀਐ = ਸਿਫ਼ਤਾਂ ਕਰਨ ਦਾ ਕੀਹ ਲਾਭ? ਕਰਿ = ਪੈਦਾ ਕਰ ਕੇ। ਵੇਖੈ = ਸੰਭਾਲ ਕਰਦਾ ਹੈ। ਸੋਈ = ਉਹ ਪ੍ਰਭੂ ਹੀ।
SikhNet (Spanish)¿Para qué alabar la Creación, cuando Él, el Señor, lo crea y lo supervisa todo?
ਤਾ ਕੀ ਕੀਮਤਿ. ਨਾ ਪਵੈ; ਜੇ ਲੋਚੈ ਕੋਈ ॥
taa kee keemat. naa pavai; je lochai koee |
Sant Singh KhalsaHis value cannot be estimated, no matter how much one may wish.
Manmohan SinghHis worth can be ascertained not, however much one may desire.
Manmohan Singh (Punjabi)ਉਸ ਦਾ ਮੁੱਲ ਨਹੀਂ ਮਾਇਆ ਨਹੀਂ ਜਾ ਸਕਦਾ ਜਿੰਨੀ ਮਰਜ਼ੀ ਭੀ ਇਨਸਾਨ ਖਾਹਿਸ਼ ਪਿਆ ਕਰੇ।
Fareedkot Teekaਪਰੰਤੂ ਜੇ ਕੋਈ ਉਸ ਕੀ ਕੀਮਤਿ ਪਾਵਣੀ ਚਾਹੇ ਤੌ ਨਹੀਂ ਪਾਈ ਜਾਤੀ, ਭਾਵ ਮਹਤਤਾ ਦਾ ਅੰਤ ਨਹੀਂ ਬੇਅੰਤ ਮਹਿੰਮਾ ਹੈ॥
Prof. Sahib Singh(ਪਰ ਉਸ ਪ੍ਰਭੂ ਦਾ ਮੁੱਲ ਨਹੀਂ ਪੈ ਸਕਦਾ, ਉਸ ਵਰਗਾ ਹੋਰ ਕੋਈ ਦੱਸਿਆ ਨਹੀਂ ਜਾ ਸਕਦਾ)। ਜੇ ਕੋਈ ਮਨੁੱਖ ਇਹ ਚਾਹੇ (ਕਿ ਪਰਮਾਤਮਾ ਦੇ ਗੁਣ ਬਿਆਨ ਕਰ ਕੇ ਮੈਂ ਉਸ ਦਾ ਮੁੱਲ ਪਾ ਸਕਾਂ ਤਾਂ ਇਹ ਨਹੀਂ ਹੋ ਸਕਦਾ) ਉਸ ਪ੍ਰਭੂ ਦਾ ਮੁੱਲ ਨਹੀਂ ਪੈ ਸਕਦਾ।ਪਦ ਅਰਥ ਤਾ ਕੀ = ਉਸ (ਪਰਮਾਤਮਾ) ਦੀ।
SikhNet (Spanish)Uno no tiene capacidad para Evaluarlo, aunque trate y trate.
ਕੀਮਤਿ ਸੋ ਪਾਵੈ. ਆਪਿ ਜਾਣਾਵੈ; ਆਪਿ ਅਭੁਲੁ. ਨ ਭੁਲਏ ॥
keemat so paavai. aap jaanaavai; aap abhul. na bhule |
Sant Singh KhalsaHe alone can estimate the Lord's value, whom the Lord Himself causes to know. He is not mistaken; He does not make mistakes.
Manmohan SinghHe alone can evaluate Him to whom He reveals His ownself. The Lord Himself is unerrable and errs not.
Manmohan Singh (Punjabi)ਕੇਵਲ ਉਹ ਹੀ ਉਸ ਦਾ ਮੁੱਲ ਪਾ ਸਕਦਾ ਹੈ, ਜਿਸ ਨੂੰ ਉਹ ਆਪਣਾ ਆਪ ਦਰਸਾਉਂਦਾ ਹੈ। ਸੁਆਮੀ ਖੁਦ ਅਚੂਕ ਹੈ ਅਤੇ ਚੁੱਕਵਾਂ ਨਹੀਂ।
Fareedkot Teekaਪਰੰਤੂ ਕੀਮਤਿ ਕੋ ਸੋ ਪਾਵਤਾ ਹੈ ਜਿਸ ਕੋ ਆਪ ਵਾਹਿਗੁਰੂ ਜਨਾਵਤਾ ਹੈ। ਵਹੁ ਆਪ ਵਾਹਿਗੁਰੂ ਭੂਲ ਸੇ ਰਹਿਤ ਹੈ ਭੂਲਤਾ ਨਹੀਂ, ਐਸੇ ਬੇਨਤੀ ਕਰੇ॥
Prof. Sahib Singhਜਿਸ ਮਨੁੱਖ ਨੂੰ ਪ੍ਰਭੂ ਆਪ ਸੂਝ ਬਖ਼ਸ਼ਦਾ ਹੈ, ਉਹ ਪ੍ਰਭੂ ਦੀ ਕਦਰ ਸਮਝ ਲੈਂਦਾ ਹੈ (ਤੇ ਦੱਸਦਾ ਹੈ ਕਿ) ਪ੍ਰਭੂ ਅਭੁੱਲ ਹੈ ਕਦੇ ਭੁੱਲ ਨਹੀਂ ਕਰਦਾ।ਪਦ ਅਰਥ ਨ ਭੁਲਏ = ਨ ਭੁਲੈ, ਭੁੱਲ ਨਹੀਂ ਕਰਦਾ। ਕਰਹਿ = (ਜੀਵ) ਕਰਦੇ ਹਨ।
SikhNet (Spanish)Sólo Lo podrá evaluar aquél a quien el Mismo Señor se le revela, pues ese Señor Infalible no se puede equivocar,
ਜੈ ਜੈ ਕਾਰੁ ਕਰਹਿ. ਤੁਧੁ ਭਾਵਹਿ; ਗੁਰ ਕੈ ਸਬਦਿ ਅਮੁਲਏ ॥
jai jai kaar kareh. tudh bhaaveh; gur kai sabad amule |
Sant Singh KhalsaHe alone celebrates victory, who is pleasing to You, through the Invaluable Word of the Guru's Shabad.
Manmohan SinghO my Master, he alone, who is pleasing to Thee, applauds Thee, through the invaluable Word of the Guru.
Manmohan Singh (Punjabi)ਹੇ ਮੇਰੇ ਮਾਲਕ! ਕੇਵਲ ਉਹ ਹੀ, ਜੋ ਤੈਨੂੰ ਚੰਗਾ ਲੱਗਦਾ ਹੈ, ਗੁਰਾਂ ਦੀ ਅਮੋਲਕ ਬਾਣੀ ਰਾਹੀਂ ਤੇਰੀ ਸਿਫ਼ਤ-ਸ਼ਲਾਘਾ ਕਰਦਾ ਹੈ।
Fareedkot Teekaਜੋ ਗੁਰੋਂ ਕੇ ਅਮੋਲਕ ਉਪਦੇਸ਼ ਕਰ ਕੇ ਤੁਮ ਕੋ ਚਾਹੁਤੇ ਹੈਂ, ਉਨ ਕੋ ਤੀਨ ਲੋਕ ਹੀ ਜੈ ਜੈ ਕਾਰ ਕਰਤੇ ਹੈਂ॥
Prof. Sahib Singh(ਉਹ ਬੰਦਾ ਇਉਂ ਬੇਨਤੀ ਕਰਦਾ ਹੈ-) ਹੇ ਪ੍ਰਭੂ! ਜੇਹੜੇ ਬੰਦੇ ਤੈਨੂੰ ਪਿਆਰੇ ਲੱਗਦੇ ਹਨ ਉਹ ਗੁਰੂ ਦੇ ਅਮੋਲਕ ਸ਼ਬਦ ਵਿਚ ਜੁੜ ਕੇ ਤੇਰੀ ਸਿਫ਼ਤਿ-ਸਾਲਾਹ ਕਰਦੇ ਹਨ।ਪਦ ਅਰਥ ਤੁਧੁ = ਤੈਨੂੰ। ਸਬਦਿ ਅਮੁਲਏ = ਅਮੁਲੈ ਸਬਦਿ, ਅਮੋਲਕ ਸ਼ਬਦ ਦੀ ਰਾਹੀਂ।
SikhNet (Spanish)pues proclama Su Victoria a través de la Invaluable Palabra del Guru. Es así como se complace a Sí Mismo.
ਹੀਣਉ ਨੀਚੁ ਕਰਉ ਬੇਨੰਤੀ; ਸਾਚੁ. ਨ ਛੋਡਉ ਭਾਈ ॥
heenau neech krau benantee; saach. na chhoddau bhaaee |
Sant Singh KhalsaI am lowly and abject - I offer my prayer; may I never forsake the True Name, O Sibling of Destiny.
Manmohan SinghI am abject and groveling one, make a supplication before the Lord, O brother, that I shall not ever forsake the True Name.
Manmohan Singh (Punjabi)ਮੈਂ, ਕਮੀਣਾ ਅਤੇ ਅਧਮ, ਸੁਆਮੀ ਅੱਗੇ ਇਕ ਪ੍ਰਾਰਥਨਾ ਕਰਦਾ ਹਾਂ, ਹੇ ਵੀਰ! ਕਿ ਮੈਂ ਸੱਚੇ ਨਾਮ ਨੂੰ ਕਦੇ ਵੀ ਨਾਂ ਤਿਆਗਾਂਗਾ।
Fareedkot Teekaਮੈਂ ਗੁਣ ਕਰ ਕੇ ਹੀਣਾ ਹੂੰ ਇਸੀ ਸੇ ਨਿਮਰ ਹੋ ਕੇ ਬੇਨਤੀ ਕਰਤਾ ਹੂੰ: ਹੇ ਵਾਹਿਗੁਰੂ! ਤੇਰਾ ਸਚ ਨਾਮ ਨਾ ਛੋਡੋਂ ਇਹੀ ਬਾਤ ਮੁਝੇ ਭਾਈ ਹੈ॥
Prof. Sahib Singhਹੇ ਭਾਈ! ਮੈਂ ਤੁੱਛ ਹਾਂ, ਮੈਂ ਨੀਵਾਂ ਹਾਂ, ਪਰ ਮੈਂ (ਪ੍ਰਭੂ-ਦਰ ਤੇ ਹੀ) ਬੇਨਤੀ ਕਰਦਾ ਹਾਂ, ਮੈਂ ਉਸ ਸਦਾ-ਥਿਰ ਪ੍ਰਭੂ (ਦੇ ਪੱਲੇ) ਨੂੰ ਨਹੀਂ ਛੱਡਦਾ।ਪਦ ਅਰਥ ਹੀਣਉ = ਹੀਣਾ, ਤੁੱਛ। ਕਰਉ = ਮੈਂ ਕਰਦਾ ਹਾਂ। ਸਾਚੁ = ਸਦਾ-ਥਿਰ ਪ੍ਰਭੂ। ਭਾਈ = ਹੇ ਭਾਈ!
SikhNet (Spanish)un miserable y no valgo nada, oh Señor, por favor, no dejes que abandone Tu Verdad.
ਨਾਨਕ. ਜਿਨਿ ਕਰਿ ਦੇਖਿਆ; ਦੇਵੈ ਮਤਿ ਸਾਈ ॥੯॥੨॥੫॥
naanak. jin kar dekhiaa; devai mat saaee |9|2|5|
Sant Singh KhalsaO Nanak, the One who created the creation, watches over it; He alone bestows understanding. ||9||2||5||
Manmohan SinghNanak, He who has created the creation watches over it and He alone imparts real understanding.
Manmohan Singh (Punjabi)ਨਾਨਕ, ਜਿਸ ਨੇ ਰਚਨਾ ਰਚੀ ਹੈ, ਉਹ ਇਸ ਦੀ ਦੇਖ-ਭਾਲ ਕਰਦਾ ਹੈ ਅਤੇ ਕੇਵਲ ਉਹ ਹੀ ਅਸਲੀ ਸਮਝ ਬਖਸ਼ਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਨ ਇਸ ਜੀਵੋਂ ਕੋ ਕਰ ਕੇ ਇਨ ਕੇ ਕਰਮੋ ਕੌ ਦੇਖਾ ਹੈ, ਵਹੁ ਜੋ ਮਤ ਦੇਵੈ ਹੈ (ਸਾਈ) ਓਹੀ ਪ੍ਰਾਪਤਿ ਹੋਤੀ ਹੈ॥੯॥੨॥੫॥☬ਉਪਦੇਸ਼ ਕਰਤੇ ਹੈਂ:
Prof. Sahib Singhਹੇ ਨਾਨਕ! (ਆਖ-) (ਮੇਰੀ ਕੋਈ ਪਾਂਇਆਂ ਨਹੀਂ ਕਿ ਮੈਂ ਸਿਫ਼ਤਿ-ਸਾਲਾਹ ਕਰਨ ਦਾ ਦਮ ਭਰ ਸਕਾਂ), ਜੇਹੜਾ ਪ੍ਰਭੂ ਪੈਦਾ ਕਰ ਕੇ ਸੰਭਾਲ ਕਰਦਾ ਹੈ ਉਹੀ (ਸਿਫ਼ਤਿ-ਸਾਲਾਹ ਕਰਨ ਦੀ) ਅਕਲ ਬਖ਼ਸ਼ਦਾ ਹੈ ॥੯॥੨॥੫॥ਪਦ ਅਰਥ ਜਿਨਿ = ਜਿਸ ਪਰਮਾਤਮਾ ਨੇ। ਸਾਈ = ਸੋਈ, ਉਹੀ ॥੯॥੨॥੫॥
SikhNet (Spanish)Dice Nanak: Él, Quien crea todo y lo supervisa, también nos bendice con Su Sabiduría. (9-2-5)