ਰਾਗੁ ਸੂਹੀ ਛੰਤ ਮਹਲਾ ੩ ਘਰੁ ੨ ॥
raag soohee chhant mahalaa 3 ghar 2 | Ang 767
Sant Singh KhalsaRaag Soohee, Chhant, Third Mehl, Second House:
Manmohan SinghRag Suhi Chhant 3rd Guru.
Manmohan Singh (Punjabi)ਰਾਗ ਸੂਹੀ ਛੰਤ ਤੀਰੀ ਪਾਤਿਸ਼ਾਹੀ।
Prof. Sahib Singhਰਾਗ ਸੂਹੀ, ਘਰ ੨ ਵਿੱਚ ਗੁਰੂ ਅਮਰਦਾਸ ਜੀ ਦੀ ਬਾਣੀ 'ਛੰਤ' (ਛੰਦ)।
SikhNet (Spanish)Rag Suji, Chhant, Mejl Guru Amar Das, Tercer Canal Divino.
ੴ ਸਤਿਗੁਰ ਪ੍ਰਸਾਦਿ ॥
ik oankaar satigur prasaad | Ang 767
Sant Singh KhalsaOne Universal Creator God. By The Grace Of The True Guru:
Manmohan SinghThere is but one God. By the True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru
ਸੁਖ ਸੋਹਿਲੜਾ. ਹਰਿ ਧਿਆਵਹੁ ॥
sukh sohilarraa. har dhiaavahu | Ang 767
Sant Singh KhalsaMeditate on the Lord, and find peace and pleasure.
Manmohan SinghMeditate thou on God, the Giver of peace and pleasure,
Manmohan Singh (Punjabi)ਤੂੰ ਆਰਾਮ ਅਤੇ ਅਨੰਦ ਦੇਣਹਾਰ ਵਾਹਿਗੁਰੂ ਦਾ ਸਿਮਰਨ ਕਰ,
Fareedkot Teekaਹੇ ਭਾਈ! ਹਰੀ ਕਾ ਧਿਆਨ ਕਰੋ, ਇਸ ਸੇ ਸੁਖ ਔ ਜਸ ਪ੍ਰਾਪਤਿ ਹੋਵੇਗਾ॥
Prof. Sahib Singhਹੇ ਭਾਈ ਜਨੋ! ਆਤਮਕ ਆਨੰਦ ਦੇਣ ਵਾਲਾ ਪ੍ਰਭੂ ਦੀ ਸਿਫ਼ਤਿ-ਸਾਲਾਹ ਦਾ ਗੀਤ ਗਾਇਆ ਕਰੋ।ਪਦ ਅਰਥ ਸੁਖ = ਆਤਮਕ ਆਨੰਦ। ਸੋਹਿਲੜਾ = {सुख केल:ਸੋਹਿਲਾ} ਖ਼ੁਸ਼ੀ ਪੈਦਾ ਕਰਨ ਵਾਲਾ ਗੀਤ।
SikhNet (Spanish)Medita en el Señor y encuentra la Paz y el Placer,
ਗੁਰਮੁਖਿ; ਹਰਿ ਫਲੁ ਪਾਵਹੁ ॥
guramukh; har fal paavahu | Ang 767
Sant Singh KhalsaAs Gurmukh, obtain the Lord's fruitful rewards.
Manmohan Singhand through the Guru obtain the Lord's fruit.
Manmohan Singh (Punjabi)ਅਤੇ ਗੁਰਾਂ ਦੇ ਰਾਹੀਂ ਪ੍ਰਭੂ ਦੇ ਫਲ ਨੂੰ ਪਰਾਪਤ ਕਰ।
Fareedkot Teekaਗੁਰੋਂ ਦੁਆਰੇ ਹਰੀ ਕੀ ਪ੍ਰਾਪਤੀ ਰੂਪ ਫਲ ਪਾਵੋਗੇ॥
Prof. Sahib Singhਗੁਰੂ ਦੀ ਸਰਨ ਪੈ ਕੇ (ਸਿਫ਼ਤਿ-ਸਾਲਾਹ ਦਾ ਗੀਤ ਗਾਇਆਂ) ਪਰਮਾਤਮਾ ਦੇ ਦਰ ਤੋਂ (ਇਸ ਦਾ) ਫਲ ਪ੍ਰਾਪਤ ਕਰੋਗੇ।ਪਦ ਅਰਥ ਗੁਰਮੁਖਿ = ਗੁਰੂ ਦੀ ਸਰਨ ਪੈ ਕੇ।
SikhNet (Spanish)como Gurmukj obtén la recompensa del Fruto del Señor.
ਗੁਰਮੁਖਿ ਫਲੁ ਪਾਵਹੁ. ਹਰਿ ਨਾਮੁ ਧਿਆਵਹੁ; ਜਨਮ ਜਨਮ ਕੇ ਦੂਖ ਨਿਵਾਰੇ ॥
guramukh fal paavahu. har naam dhiaavahu; janam janam ke dookh nivaare | Ang 767
Sant Singh KhalsaAs Gurmukh, obtain the fruit of the Lord, and meditate on the Lord's Name; the pains of countless lifetimes shall be erased.
Manmohan SinghGathering the fruit through the Guru and remembering the Lord's Name thou shalt drive away the afflictions of many births.
Manmohan Singh (Punjabi)ਗੁਰਾਂ ਦੁਆਰਾ ਮੇਵੇ ਨੂੰ ਪਰਾਪਤ ਕਰਨ ਅਤੇ ਸਾਈਂ ਦੇ ਨਾਮ ਦਾ ਆਰਾਧਨ ਕਰਨ ਦੁਆਰਾ ਤੂੰ ਅਨੇਕ ਜਨਮਾਂ ਦਿਆਂ ਦੁੱਖੜਿਆਂ ਨੂੰ ਦੂਰ ਕਰ ਲਵੇਂਗਾ।
Fareedkot Teekaਹੇ ਗੁਰਮੁਖੋ! ਹਰਿ ਨਾਮ ਕੋ ਧਿਆਵੋ ਫਲ ਪਾਵੋਗੇ। ਪੀਛੇ ਜਿਨੋਂ ਨੇ ਧਿਆਇਆ ਹੈ ਤਿਨੋਂ ਨੇ ਜਨਮ ਜਨਮ ਕੇ ਦੁਖ ਦੂਰ ਕੀਏ ਹੈਂ॥
Prof. Sahib Singhਹੇ ਭਾਈ! ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਨਾਮ ਸਿਮਰਿਆ ਕਰੋ, (ਇਸ ਦਾ) ਫਲ ਹਾਸਲ ਕਰੋਗੇ, ਪਰਮਾਤਮਾ ਦਾ ਨਾਮ ਅਨੇਕਾਂ ਜਨਮਾਂ ਦੇ ਦੁੱਖ ਦੂਰ ਕਰ ਦੇਂਦਾ ਹੈ।ਪਦ ਅਰਥ ਨਿਵਾਰੇ = ਦੂਰ ਕਰਦਾ ਹੈ।
SikhNet (Spanish)Como Gurmukj cosecha el Fruto del Señor y medita en Su Nombre, para que tus faltas, acumuladas de nacimiento en nacimiento, sean disipadas.
ਬਲਿਹਾਰੀ ਗੁਰ ਅਪਣੇ ਵਿਟਹੁ; ਜਿਨਿ ਕਾਰਜ ਸਭਿ ਸਵਾਰੇ ॥
balihaaree gur apane vittahu; jin kaaraj sabh savaare | Ang 767
Sant Singh KhalsaI am a sacrifice to my Guru, who has arranged and resolved all my affairs.
Manmohan SinghA sacrifice am I unto my Guru, who has arranged all mine affairs.
Manmohan Singh (Punjabi)ਕੁਰਬਾਨ ਹਾਂ, ਮੈਂ ਆਪਣੇ ਗੁਰਾਂ ਉਤੇ, ਜਿਨ੍ਹਾਂ ਨੇ ਮੇਰੇ ਕੰਮ-ਕਾਜ ਰਾਸ ਕਰ ਦਿੱਤੇ ਹਨ।
Fareedkot Teekaਹਮ ਤੋ ਅਪਣੇ ਗੁਰੋਂ ਕੇ ਊਪਰ ਸੇ ਬਲਿਹਾਰ ਜਾਤੇ ਹੈਂ, ਜਿਨ ਗੁਰੋਂ ਨੇ ਸਭ ਕਾਰਜ ਸਵਾਰੇ ਹੈਂ॥
Prof. Sahib Singhਜਿਸ ਗੁਰੂ ਨੇ ਤੁਹਾਡੇ (ਲੋਕ ਪਰਲੋਕ ਦੇ) ਸਾਰੇ ਕੰਮ ਸਵਾਰ ਦਿੱਤੇ ਹਨ, ਉਸ ਆਪਣੇ ਗੁਰੂ ਤੋਂ ਸਦਕੇ ਜਾਵੋ।ਪਦ ਅਰਥ ਵਿਟਹੁ = ਤੋਂ। ਬਲਿਹਾਰੀ = ਸਦਕੇ। ਜਿਨਿ = ਜਿਸ (ਗੁਰੂ) ਨੇ। ਸਭਿ = ਸਾਰੇ।
SikhNet (Spanish)En sacrificio ofrezco mi ser al Guru, Quien ha resuelto todos mis asuntos.
ਹਰਿ ਪ੍ਰਭੁ ਕ੍ਰਿਪਾ ਕਰੇ. ਹਰਿ ਜਾਪਹੁ; ਸੁਖ ਫਲ. ਹਰਿ ਜਨ ਪਾਵਹੁ ॥
har prabh kripaa kare. har jaapahu; sukh fal. har jan paavahu | Ang 767
Sant Singh KhalsaThe Lord God will bestow His Grace, if you meditate on the Lord; O humble servant of the Lord, you shall obtain the fruit of peace.
Manmohan SinghO God's man, if thou remember God, the Lord God shall show mercy unto thee and thou shalt obtain the peace-giving fruit.
Manmohan Singh (Punjabi)ਹੇ ਰੱਬ ਦੇ ਬੰਦੇ! ਜੇਕਰ ਤੂੰ ਵਾਹਿਗੁਰੂ ਨੂੰ ਯਾਦ ਕਰੇਂ ਸੁਆਮੀ ਵਾਹਿਗੁਰੂ ਤੇਰੇ ਤੇ ਤਰਸ ਕਰੇਗਾ ਅਤੇ ਤੂੰ ਆਰਾਮ-ਬਖਸ਼ਣਹਾਰ ਮੇਵੇ ਨੂੰ ਪਾ ਲਵੇਂਗਾ।
Fareedkot Teekaਹੇ ਪਿਆਰਿਓ! ਹਰੀ ਕੋ ਜਪੋ ਤੌ ਹਰੀ ਸੁਆਮੀ ਕਿਰਪਾ ਕਰੇਗਾ। ਹੇ ਹਰਿ ਜਨੋਂ! ਪੁਨਾ ਇਸ ਕਾ ਫਲ੍ਹ ਸੁਖ ਪਾਵੋਗੇ॥
Prof. Sahib Singhਹੇ ਭਾਈ! ਪਰਮਾਤਮਾ ਦਾ ਨਾਮ ਜਪਿਆ ਕਰੋ। ਹਰੀ-ਪ੍ਰਭੂ ਕਿਰਪਾ ਕਰੇਗਾ, (ਉਸ ਦੇ ਦਰ ਤੋਂ) ਆਤਮਕ ਆਨੰਦ ਦਾ ਫਲ ਪ੍ਰਾਪਤ ਕਰ ਲਵੋਗੇ।ਪਦ ਅਰਥ ਜਾਪਹੁ = ਜਪਿਆ ਕਰੋ।
SikhNet (Spanish)El Señor Dios otorgará Su Gracia si meditas en el Él. Contempla al Señor, y obtén el Fruto de la Paz,
ਨਾਨਕੁ ਕਹੈ. ਸੁਣਹੁ ਜਨ ਭਾਈ; ਸੁਖ ਸੋਹਿਲੜਾ ਹਰਿ ਧਿਆਵਹੁ ॥੧॥
naanak kahai. sunahu jan bhaaee; sukh sohilarraa har dhiaavahu |1| Ang 767
Sant Singh KhalsaSays Nanak, listen O humble Sibling of Destiny: meditate on the Lord, and find peace and pleasure. ||1||
Manmohan SinghSays Nanak, hearken O man, my brother contemplate thou the Lord to obtain peace and pleasure.
Manmohan Singh (Punjabi)ਗੁਰੂ ਜੀ ਫਰਮਾਉਂਦੇ ਹਨ; ਹੇ ਬੰਦੇ! ਮੇਰੇ ਵੀਰ! ਤੂੰ ਕੰਨ ਕਰ। ਆਰਾਮ ਅਤੇ ਅਨੰਦ ਪਰਾਪਤ ਕਰਨ ਲਈ ਤੂੰ ਸੁਆਮੀ ਦਾ ਸਿਮਰਨ ਕਰ।
Fareedkot Teekaਗੁਰੂ ਜੀ ਕਹਤੇ ਹੈਂ: ਸੁਨਹੁ ਹੇ ਭਾਈ ਜਨੋਂ! ਜੇ ਹਰੀ ਕੋ ਧਿਆਵੋ ਤੌ ਸੁਖ ਅਰ ਜਸ ਕੀ ਪ੍ਰਾਪਤੀ ਹੋਵੇਗੀ॥੧॥
Prof. Sahib Singhਨਾਨਕ ਆਖਦਾ ਹੈ-ਹੇ ਭਾਈ ਜਨੋ! ਆਤਮਕ ਆਨੰਦ ਦੇਣ ਵਾਲਾ ਪ੍ਰਭੂ ਦੀ ਸਿਫ਼ਤਿ-ਸਾਲਾਹ ਦਾ ਗੀਤ ਗਾਂਦੇ ਰਿਹਾ ਕਰੋ ॥੧॥ਪਦ ਅਰਥ ਨਾਨਕੁ ਕਹੈ = ਨਾਨਕ ਆਖਦਾ ਹੈ। ਜਨ ਭਾਈ = ਹੇ ਭਾਈ ਜਨੋ! ॥੧॥
SikhNet (Spanish)oh humilde Sirviente del Señor. Dice Nanak, escuchen oh Hermanos del Destino, mediten en el Señor y encuentren la Paz y el Placer.(1)
ਸੁਣਿ ਹਰਿ ਗੁਣ ਭੀਨੇ; ਸਹਜਿ ਸੁਭਾਏ ॥
sun har gun bheene; sehaj subhaae | Ang 767
Sant Singh KhalsaHearing the Glorious Praises of the Lord, I am intuitively drenched with His Love.
Manmohan SinghHearing of the Lord's excellences, I am easily drenched with them.
Manmohan Singh (Punjabi)ਪ੍ਰਭੂ ਦੀਆਂ ਚੰਗਿਆਈਆਂ ਸ੍ਰਵਣ ਕਰ ਕੇ ਮੈਂ ਸੁਖੈਨ ਦੀ ਤਰੋ-ਤਰ ਹੋ ਗਿਆ ਹਾਂ।
Fareedkot Teekaਜੋ ਹਰੀ ਕੇ ਗੁਣ ਸੁਣ ਕਰ ਪ੍ਰੇਮ ਮੇਂ ਭੀਜੇ ਹੈਂ, ਸੋ ਸਹਜੇ ਹੀ ਸੁਭਾਇਮਾਨ ਹੂਏ ਹੈਂ॥
Prof. Sahib Singhਹੇ ਭਾਈ! ਪਰਮਾਤਮਾ ਦੀ ਸਿਫ਼ਤਿ-ਸਾਲਾਹ ਸੁਣ ਕੇ ਆਤਮਕ ਅਡੋਲਤਾ ਵਿਚ ਪ੍ਰੇਮ ਵਿਚ ਭਿੱਜ ਜਾਈਦਾ ਹੈ।ਪਦ ਅਰਥ ਭੀਨੇ = ਭਿੱਜ ਜਾਂਦੇ ਹਨ। ਸਹਜਿ = ਆਤਮਕ ਅਡੋਲਤਾ ਵਿਚ। ਸੁਭਾਏ = ਸੁਭਾਇ, ਪ੍ਰੇਮ ਵਿਚ।
SikhNet (Spanish)Escuchando de las Virtudes del Señor, me siento embebido en ellas de modo muy espontáneo.
ਗੁਰਮਤਿ ਸਹਜੇ ਨਾਮੁ ਧਿਆਏ ॥
guramat sahaje naam dhiaae | Ang 767
Sant Singh KhalsaUnder Guru's Instruction, I meditate intuitively on the Naam.
Manmohan SinghBy the Guru ' instruction, I have automatically uttered the Lord's Name.
Manmohan Singh (Punjabi)ਗੁਰਾਂ ਦੇ ਉਪਦੇਸ਼ ਦੁਆਰਾ, ਮੈਂ ਸੁਤੇਨਿਧ ਹੀ ਸਾਹਿਬ ਦੇ ਨਾਮ ਦਾ ਉਚਾਰਨ ਕੀਤਾ ਹੈ।
Fareedkot Teekaਗੁਰਮਤਿ ਲੇ ਕਰ ਸਹਿਜੇ ਹੀ ਨਾਮ ਕੋ ਧਿਆਵਤੇ ਹੈਂ॥
Prof. Sahib Singhਹੇ ਭਾਈ! ਤੂੰ ਭੀ ਗੁਰੂ ਦੀ ਮਤਿ ਉਤੇ ਤੁਰ ਕੇ ਪ੍ਰਭੂ ਦਾ ਨਾਮ ਸਿਮਰ ਦੇ ਆਤਮਕ ਅਡੋਲਤਾ ਵਿਚ ਟਿਕ।ਪਦ ਅਰਥ ਧਿਆਏ = ਧਿਆਇ, ਸਿਮਰ ਕੇ।
SikhNet (Spanish)Bajo la Instrucción del Guru, medito de forma espontánea en el Naam.
ਜਿਨ ਕਉ ਧੁਰਿ ਲਿਖਿਆ; ਤਿਨ ਗੁਰੁ ਮਿਲਿਆ; ਤਿਨ ਜਨਮ ਮਰਣ ਭਉ ਭਾਗਾ ॥
jin kau dhur likhiaa; tin gur miliaa; tin janam maran bhau bhaagaa | Ang 767
Sant Singh KhalsaThose who have such pre-ordained destiny, meet the Guru, and their fears of birth and death leave them.
Manmohan SinghThey who are so pre-destined, the Guru meets them and their fear of birth and death hastens away.
Manmohan Singh (Punjabi)ਜਿਨ੍ਹਾਂ ਲਈ ਮੁੱਢ ਤੋਂ ਇਸ ਤਰ੍ਹਾਂ ਲਿਖਿਆ ਹੋਇਆ ਹੈ, ਉਨ੍ਹਾਂ ਨੂੰ ਗੁਰੂ ਜੀ ਮਿਲ ਪੈਂਦੇ ਹਨ ਅਤੇ ਉਨ੍ਹਾਂ ਦਾ ਮੰਜਣ ਅਤੇ ਮਰਨ ਦਾ ਡਰ ਦੌੜ ਜਾਂਦਾ ਹੈ।
Fareedkot Teekaਪਰੰਤੂ ਜਿਨੋਂ ਕੋ ਆਦੋਂ ਹੀ ਪੁੰਨ ਕਰਮ ਲਿਖਿਆ ਹੈ ਤਿਨਕੌ ਗੁਰੂ ਮਿਲਿਆ ਹੈ, ਅਰ ਤਿਨ ਕਾ ਹੀ ਜਨਮ ਮਰਣ ਰੂਪ ਭਾਜ ਗਇਆ ਹੈ॥
Prof. Sahib Singhਹੇ ਭਾਈ! ਜਿਨ੍ਹਾਂ ਮਨੁੱਖਾਂ ਦੇ ਮੱਥੇ ਉਤੇ ਧੁਰ ਦਰਗਾਹ ਤੋਂ ਲਿਖਿਆ ਲੇਖ ਉੱਘੜਦਾ ਹੈ ਉਹਨਾਂ ਨੂੰ ਗੁਰੂ ਮਿਲਦਾ ਹੈ (ਤੇ, ਨਾਮ ਦੀ ਬਰਕਤਿ ਨਾਲ) ਉਹਨਾਂ ਦਾ ਜਨਮ ਮਰਨ (ਦੇ ਗੇੜ) ਦਾ ਡਰ ਦੂਰ ਹੋ ਜਾਂਦਾ ਹੈ।ਪਦ ਅਰਥ ਧੁਰਿ = ਧੁਰ ਦਰਗਾਹ ਤੋਂ। ਤਿਨ੍ਹ੍ਹ = ਉਹਨਾਂ ਨੂੰ। ਤਿਨ ਭਉ = ਉਹਨਾਂ ਦਾ ਡਰ।
SikhNet (Spanish)Quienes tenían tal Destino escrito en sus frentes, encontraron al Guru y sus temores al nacimiento y a la muerte desvanecieron.
ਅੰਦਰਹੁ ਦੁਰਮਤਿ ਦੂਜੀ ਖੋਈ; ਸੋ ਜਨੁ ਹਰਿ ਲਿਵ ਲਾਗਾ ॥
andarahu duramat doojee khoee; so jan har liv laagaa | Ang 768
Sant Singh KhalsaOne who eliminates evil-mindedness and duality from within himself, that humble being lovingly focuses his mind on the Lord.
Manmohan SinghHe, who banishes evil-intellect and duality from within himself; that man comes to embrace love for God.
Manmohan Singh (Punjabi)ਜੋ ਆਪਣੇ ਅੰਦਰੋਂ ਮੰਦੀ, ਅਕਲ ਅਤੇ ਦਵੈਤ-ਪਾਵ ਨੂੰ ਕੱਢ ਦਿੰਦਾ ਹੈ, ਉਸ ਇਨਸਾਨ ਦਾ ਵਾਹਿਗੁਰੂ ਨਾਲ ਪਿਆਰ ਪੈ ਜਾਂਦਾ ਹੈ।
Fareedkot Teekaਜਿਸ ਜੀਵ ਨੇ ਅੰਤਸਕਰਣ ਸੇ ਦ੍ਵੈਤ ਜੰਨ ਦੁਰਮਤਿ ਖੋਈ ਹੈ, ਸੋ ਜੀਵ ਹਰੀ ਕੀ ਪ੍ਰੀਤੀ ਮੇਂ ਲਗਾ ਹੈ॥
Prof. Sahib Singh(ਜੇਹੜਾ ਮਨੁੱਖ ਗੁਰੂ ਦੀ ਸਰਨ ਪੈ ਕੇ ਆਪਣੇ) ਹਿਰਦੇ ਵਿਚੋਂ ਮਾਇਆ ਵਲ ਲੈ ਜਾਣ ਵਾਲੀ ਖੋਟੀ ਮਤਿ ਦੂਰ ਕਰਦਾ ਹੈ, ਉਹ ਮਨੁੱਖ ਪਰਮਾਤਮਾ ਦੇ ਚਰਨਾਂ ਵਿਚ ਸੁਰਤ ਜੋੜਦਾ ਹੈ।ਪਦ ਅਰਥ ਅੰਦਰਹੁ = ਹਿਰਦੇ ਵਿਚੋਂ। ਦੁਰਮਤਿ ਦੂਜੀ = ਮਾਇਆ ਵਲ ਲੈ ਜਾਣ ਵਾਲੀ ਖੋਟੀ ਮਤਿ। ਖੋਈ = ਦੂਰ ਕਰ ਲਈ। ਲਿਵ = ਲਗਨ।
SikhNet (Spanish)Quien elimina la maldad y la dualidad de su mente, ese humilde ser se enfoca en el Señor.
ਜਿਨ ਕਉ ਕ੍ਰਿਪਾ ਕੀਨੀ. ਮੇਰੈ ਸੁਆਮੀ; ਤਿਨ ਅਨਦਿਨੁ ਹਰਿ ਗੁਣ ਗਾਏ ॥
jin kau kripaa keenee. merai suaamee; tin anadin har gun gaae | Ang 768
Sant Singh KhalsaThose, upon whom my Lord and Master bestows His Grace, sing the Glorious Praises of the Lord, night and day.
Manmohan SinghThey, to whom my Lord shows mercy they sing; night and day, the Lord's praise.
Manmohan Singh (Punjabi)ਜਿਨ੍ਹਾਂ ਉਤੇ ਮੇਰਾ ਮਾਲਕ ਰਹਿਮਤ ਧਾਰਦਾ ਹੈ, ਰਾਤ ਦਿਨ ਉਹ ਸਾਈਂ ਦਾ ਜੱਸ ਗਾਇਨ ਕਰਦੇ ਹਨ।
Fareedkot Teekaਜਿਸ ਕੋ ਮੇਰੇ ਗੁਰੂ ਸੁਆਮੀ ਨੇ ਕਿਰਪਾ ਕੀਨੀ ਹੈ, ਤਿਸ ਨੇ ਰਾਤ ਦਿਨ ਹਰੀ ਕੇ ਗੁਣ ਗਾਏ ਹੈਂ॥
Prof. Sahib Singhਹੇ ਭਾਈ! ਮੇਰੇ ਮਾਲਕ-ਪ੍ਰਭੂ ਨੇ ਜਿਨ੍ਹਾਂ ਮਨੁੱਖਾਂ ਉਤੇ ਮੇਹਰ ਕੀਤੀ, ਉਹਨਾਂ ਹਰ ਵੇਲੇ ਪਰਮਾਤਮਾ ਦੇ ਗੁਣ ਗਾਣੇ ਸ਼ੁਰੂ ਕਰ ਦਿੱਤੇ।ਪਦ ਅਰਥ ਮੇਰੈ ਸੁਆਮੀ = ਮੇਰੇ ਮਾਲਕ ਨੇ। ਅਨਦਿਨੁ = ਹਰ ਰੋਜ਼ {अनुदिनां} ਹਰ ਵੇਲੇ।
SikhNet (Spanish)A quienes el Señor y Maestro confiere Su Gracia, día y noche cantan Su Alabanza.
ਸੁਣਿ ਮਨ ਭੀਨੇ; ਸਹਜਿ ਸੁਭਾਏ ॥੨॥
sun man bheene; sehaj subhaae |2| Ang 768
Sant Singh KhalsaHearing the Glorious Praises of the Lord, I am intuitively drenched with His Love. ||2||
Manmohan SinghHearing of the Lord, my soul is naturally softened with his sublime love.
Manmohan Singh (Punjabi)ਸਾਹਿਬ ਬਾਰੇ ਸੁਣ ਕੇ, ਮੇਰੀ ਜਿੰਦੜੀ ਸੁਭਾਵਕ ਹੀ ਉਸ ਦੀ ਸਰੇਸ਼ਟ ਪ੍ਰੀਤ ਨਾਲ ਮੋਮ ਹੋ ਗਈ ਹੈ।
Fareedkot Teekaਹਰਿ ਕੇ ਗੁਣ ਸੁਣ ਕੇ ਜਿਨ ਕੇ ਮਨ ਆਦਿ ਇੰਦ੍ਰੇ ਪ੍ਰੇਮ ਮੇਂ ਭੀਜੇ ਹੈਂ, ਸੋ ਸਹਿਜੇ ਹੀ ਸੋਭਾ ਕੋ ਪ੍ਰਾਪਤਿ ਹੂਏ ਹੈਂ॥੨॥
Prof. Sahib Singhਹੇ ਮਨ! (ਪਰਮਾਤਮਾ ਦੀ ਸਿਫ਼ਤਿ-ਸਾਲਾਹ) ਸੁਣ ਕੇ ਆਤਮਕ ਅਡੋਲਤਾ ਵਿਚ ਪ੍ਰੇਮ ਵਿਚ ਭਿੱਜ ਜਾਈਦਾ ਹੈ ॥੨॥
SikhNet (Spanish)Escuchando de las Virtudes del Señor, me siento en verdad embebido en Su Amor.(2)
ਜੁਗ ਮਹਿ; ਰਾਮ ਨਾਮੁ ਨਿਸਤਾਰਾ ॥
jug meh; raam naam nisataaraa | Ang 768
Sant Singh KhalsaIn this age, emancipation comes only from the Lord's Name.
Manmohan SinghIn this age, emancipation is obtained only through the Lord's Name.
Manmohan Singh (Punjabi)ਇਸ ਯੁੱਗ ਅੰਦਰ ਕੇਵਲ ਪ੍ਰਭੂ ਦੇ ਨਾਮ ਰਾਹੀਂ ਹੀ ਮੁਕਤੀ ਪਰਾਪਤ ਹੁੰਦੀ ਹੈ।
Fareedkot Teekaਕਲਿਜੁਗ ਮੇਂ ਤੌ ਰਾਮ ਨਾਮ ਕਰ ਕੇ ਹੀ ਨਿਸਤਾਰਾ ਹੈ॥
Prof. Sahib Singhਹੇ ਭਾਈ! ਜਗਤ ਵਿਚ ਪਰਮਾਤਮਾ ਦਾ ਨਾਮ ਹੀ (ਹਰੇਕ ਜੀਵ ਦਾ) ਪਾਰ-ਉਤਾਰਾ ਕਰਦਾ ਹੈ।ਪਦ ਅਰਥ ਜੁਗ ਮਹਿ = ਜਗਤ ਵਿਚ। ਨਿਸਤਾਰਾ = ਪਾਰ-ਉਤਾਰਾ (ਕਰਦਾ ਹੈ)।
SikhNet (Spanish)En esta Era de Kali Yug, la emancipación viene sólo a través de Nombre del Señor,
ਗੁਰ ਤੇ ਉਪਜੈ; ਸਬਦੁ ਵੀਚਾਰਾ ॥
gur te upajai; sabad veechaaraa | Ang 768
Sant Singh KhalsaContemplative meditation on the Word of the Shabad emanates from the Guru.
Manmohan SinghFrom the Guru wells up the Lord's meditation.
Manmohan Singh (Punjabi)ਗੁਰਾਂ ਤੋਂ ਹੀ ਸੁਆਮੀ ਦਾ ਸਿਮਰਨ ਉਤਪੰਨ ਹੁੰਦਾ ਹੈ।
Fareedkot Teekaਪਰੰਤੂ ਗੁਰ ਉਪਦੇਸ਼ ਸੇ (ਸਬਦੁ) ਬ੍ਰਹਮ ਬੀਚਾਰ ਰਿਦੇ ਮੇਂ ਉਪਜਤਾ ਹੈ॥
Prof. Sahib Singhਜੇਹੜਾ ਮਨੁੱਖ ਗੁਰੂ ਪਾਸੋਂ ਨਵਾਂ ਆਤਮਕ ਜੀਵਨ ਲੈਂਦਾ ਹੈ, ਉਹ ਗੁਰੂ ਦੇ ਸ਼ਬਦ ਨੂੰ ਵਿਚਾਰਦਾ ਹੈ।ਪਦ ਅਰਥ ਗੁਰ ਤੇ ਉਪਜੈ = (ਜੇਹੜਾ ਮਨੁੱਖ) ਗੁਰੂ ਪਾਸੋਂ ਨਵਾਂ ਜਨਮ ਲੈਂਦਾ ਹੈ।
SikhNet (Spanish)pues la Meditación Contemplativa en la Palabra del Shabd emana del Guru.
ਗੁਰਸਬਦੁ ਵੀਚਾਰਾ. ਰਾਮ ਨਾਮੁ ਪਿਆਰਾ; ਜਿਸੁ ਕਿਰਪਾ ਕਰੇ ਸੁ ਪਾਏ ॥
gurasabad veechaaraa. raam naam piaaraa; jis kirapaa kare su paae | Ang 768
Sant Singh KhalsaContemplating the Guru's Shabad, one comes to love the Lord's Name; he alone obtains it, unto whom the Lord shows Mercy.
Manmohan SinghReflecting over the Guru's Word, the love for the Lord's Name is enshrined He, unto whom the Lord shows mercy, obtains it;
Manmohan Singh (Punjabi)ਗੁਰਾਂ ਦੀ ਬਾਣੀ ਦੀ ਵੀਚਾਰ ਕਰਨ ਦੁਆਰਾ, ਪ੍ਰਭੂ ਦੇ ਨਾਮ ਨਾਲ ਪਿਰਹੜੀ ਪੈ ਜਾਂਦੀ ਹੈ। ਜਿਸ ਉਤੇ ਸਾਈਂ ਮਿਹਰ ਧਾਰਦਾ ਹੈ, ਉਹ ਹੀ ਇਸ ਨੂੰ ਪਰਾਪਤ ਕਰਦਾ ਹੈ।
Fareedkot Teekaਜਿਨੋਂ ਨੇ ਗੁਰੋਂ ਕਾ ਉਪਦੇਸ਼ ਵੀਚਾਰਿਆ ਹੈ, ਤਿਨ ਕੋ ਰਾਮ ਨਾਮ ਪਿਆਰਾ ਲਗਾ ਹੈ, ਪਰੰਤੂ ਜਿਸ ਕੋ ਕਿਰਪਾ ਕਰਤਾ ਹੈ, ਸੋ ਗੁਰ ਸ਼ਬਦ ਕੋ ਪਾਵਤਾ ਹੈ॥
Prof. Sahib Singhਉਹ ਮਨੁੱਖ ਗੁਰੂ ਦੇ ਸ਼ਬਦ ਨੂੰ (ਜਿਉਂ ਜਿਉਂ) ਵਿਚਾਰਦਾ ਹੈ ਤਿਉਂ ਤਿਉਂ) ਪਰਮਾਤਮਾ ਦਾ ਨਾਮ ਉਸ ਨੂੰ ਪਿਆਰਾ ਲੱਗਣ ਲੱਗ ਪੈਂਦਾ ਹੈ ਪਰ, ਹੇ ਭਾਈ! ਜਿਸ ਮਨੁੱਖ ਉਤੇ ਪ੍ਰਭੂ ਕਿਰਪਾ ਕਰਦਾ ਹੈ, ਉਹੀ ਮਨੁੱਖ (ਇਹ ਦਾਤਿ) ਪ੍ਰਾਪਤ ਕਰਦਾ ਹੈ।
SikhNet (Spanish)Meditando en el Shabd del Guru, uno llega a amar el Nombre del Señor.
ਸਹਜੇ ਗੁਣ ਗਾਵੈ ਦਿਨੁ ਰਾਤੀ; ਕਿਲਵਿਖ ਸਭਿ ਗਵਾਏ ॥
sahaje gun gaavai din raatee; kilavikh sabh gavaae | Ang 768
Sant Singh KhalsaIn peace and poise, he sings the Lord's Praises day and night, and all sins are eradicated.
Manmohan SinghIn poise, sings he the Lord's praise day and night, and all his sins are washed off.
Manmohan Singh (Punjabi)ਅਡੋਲਤਾ ਅੰਦਰ ਉਹ ਦਿਨ ਰਾਤ ਸਾਈਂ ਦਾ ਜੱਸ ਗਾਉਂਦਾ ਹੈ ਅਤੇ ਉਸ ਦੇ ਸਾਰੇ ਪਾਪ ਧੋਂਤੇ ਜਾਂਦੇ ਹਨ।
Fareedkot Teekaਸੋਈ ਸਹਜੇ ਦਿਨ ਰਾਤ ਗੁਣ ਗਾਵਤਾ ਹੈ, ਇਸੀ ਸੇ ਤਿਸ ਨੇ ਸਭ ਪਾਪ ਗਵਾਏ ਹੈਂ॥
Prof. Sahib Singhਉਹ ਮਨੁੱਖ ਆਤਮਕ ਅਡੋਲਤਾ ਵਿਚ ਟਿਕ ਕੇ ਦਿਨ ਰਾਤ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ, ਅਤੇ ਆਪਣੇ ਸਾਰੇ ਪਾਪ ਦੂਰ ਕਰ ਲੈਂਦਾ ਹੈ।ਪਦ ਅਰਥ ਸਹਜੇ = ਆਤਮਕ ਅਡੋਲਤਾ ਵਿਚ (ਟਿਕ ਕੇ)। ਕਿਲਵਿਖ = ਪਾਪ। ਸਭਿ = ਸਾਰੇ।
SikhNet (Spanish)Aquél a quien el Señor bendice, Lo obtiene, y así ese ser canta para siempre las Alabanzas del Señor y todos sus errores son borrados.
ਸਭੁ ਕੋ ਤੇਰਾ. ਤੂ ਸਭਨਾ ਕਾ; ਹਉ ਤੇਰਾ. ਤੂ ਹਮਾਰਾ ॥
sabh ko teraa. too sabhanaa kaa; hau teraa. too hamaaraa | Ang 768
Sant Singh KhalsaAll are Yours, and You belong to all. I am Yours, and You are mine.
Manmohan SinghAll are Thine and Thou art of all. I am Thine and Thou art mine, O Lord.
Manmohan Singh (Punjabi)ਸਾਰੇ ਤੇਰੇ ਹਨ ਤੂੰ ਸਾਰਿਆਂ ਦਾ ਹੈਂ। ਮੈਂ ਤੇਰਾ ਹਾਂ ਅਤੇ ਤੂੰ ਮੇਰਾ ਹੈਂ, ਹੇ ਠਾਕੁਰ!
Fareedkot Teekaਔ ਐਸੀ ਵਹੁ ਬੇਨਤੀ ਕਰਤਾ ਹੈ: ਹੇ ਪਰਮੇਸਰ! ਸਭ ਕੋਈ ਤੇਰਾ ਦਾਸ ਹੈ ਅਰ ਤੂੰ ਸਭ ਕਾ ਮਾਲਕ ਹੈਂ, ਮੈਂ ਤੇਰਾ ਦਾਸ ਹੂੰ ਅਰ ਤੂੰ ਮੇਰਾ ਸੁਆਮੀ ਹੈਂ॥
Prof. Sahib Singhਹੇ ਪ੍ਰਭੂ! ਹਰੇਕ ਜੀਵ ਤੇਰਾ (ਪੈਦਾ ਕੀਤਾ ਹੋਇਆ ਹੈ), ਤੂੰ ਸਾਰੇ ਜੀਵਾਂ ਦਾ ਖਸਮ ਹੈਂ। ਹੇ ਪ੍ਰਭੂ! ਮੈਂ ਤੇਰਾ (ਸੇਵਕ) ਹਾਂ, ਤੂੰ ਸਾਡਾ ਮਾਲਕ ਹੈਂ (ਸਾਨੂੰ ਆਪਣਾ ਨਾਮ ਬਖ਼ਸ਼)।ਪਦ ਅਰਥ ਸਭੁ ਕੋ = ਹਰੇਕ ਜੀਵ। ਹਉ = ਮੈਂ।
SikhNet (Spanish)Todos pertenecen a Ti, oh Señor, Tú perteneces a todos; yo soy Tuyo y Tú eres mío.
ਜੁਗ ਮਹਿ; ਰਾਮ ਨਾਮੁ ਨਿਸਤਾਰਾ ॥੩॥
jug meh; raam naam nisataaraa |3| Ang 768
Sant Singh KhalsaIn this age, emancipation comes only from the Lord's Name. ||3||
Manmohan SinghIn this age, the mortal is emancipated by contemplating the Lord's Name.
Manmohan Singh (Punjabi)ਇਸ ਯੁੱਗ ਅੰਦਰ ਪ੍ਰਾਣੀ ਪ੍ਰਭੂ ਦੇ ਨਾਮ ਦਾ ਆਰਾਧਨ ਕਰਨ ਦੁਆਰਾ ਪਾਰ ਉਤਰ ਜਾਂਦਾ ਹੈ।
Fareedkot Teekaਕਲਯੁਗ ਮੇਂ ਤੌ ਰਾਮ ਨਾਮ ਕਰ ਕੇ ਹੀ ਨਿਸਤਾਰਾ ਹੈ॥੩॥
Prof. Sahib Singhਹੇ ਭਾਈ! ਸੰਸਾਰ ਵਿਚ ਪਰਮਾਤਮਾ ਦਾ ਨਾਮ (ਹੀ ਹਰੇਕ ਜੀਵ ਦਾ ਪਾਰ-ਉਤਾਰਾ ਕਰਦਾ ਹੈ ॥੩॥
SikhNet (Spanish)En esta era, Tu Nombre es el Único Emancipador de los seres humanos.(3)
ਸਾਜਨ ਆਇ ਵੁਠੇ; ਘਰ ਮਾਹੀ ॥
saajan aae vutthe; ghar maahee | Ang 768
Sant Singh KhalsaThe Lord, my Friend has come to dwell within the home of my heart;
Manmohan SinghThey within whose mind the Friend comes and abides,
Manmohan Singh (Punjabi)ਜਿਨ੍ਹਾਂ ਦੇ ਹਿਰਦੇ ਅੰਦਰ ਮਿੱਤਰ ਆ ਕੇ ਨਿਵਾਸ ਕਰ ਲੈਂਦਾ ਹੈ,
Fareedkot Teekaਜਿਨ ਕੇ ਰਿਦੇ ਮੇਂ ਹਰੀ ਸਜਨ ਆਇ ਵਸੇ ਹੈਂ॥
Prof. Sahib Singhਹੇ ਭਾਈ! ਜਿਨ੍ਹਾਂ ਮਨੁੱਖਾਂ ਦੇ ਹਿਰਦੇ-ਘਰ ਵਿਚ ਸੱਜਣ ਪ੍ਰਭੂ ਜੀ ਆ ਵੱਸਦੇ ਹਨ,ਪਦ ਅਰਥ ਸਾਜਨ = ਸੱਜਣ ਪ੍ਰਭੂ ਜੀ। ਵੁਠੇ = ਵੱਸ ਪਏ। ਘਰ = ਹਿਰਦਾ-ਘਰ।
SikhNet (Spanish)Aquéllos a cuya mente viene el Señor, el Dios, son saciados al cantar la Alabanza del Señor.
ਹਰਿ ਗੁਣ ਗਾਵਹਿ; ਤ੍ਰਿਪਤਿ ਅਘਾਹੀ ॥
har gun gaaveh; tripat aghaahee | Ang 768
Sant Singh Khalsasinging the Glorious Praises of the Lord, one is satisfied and fulfilled.
Manmohan Singhsinging the praises of God, they remain sated and satiated.
Manmohan Singh (Punjabi)ਉਹ ਵਾਹਿਗੁਰੂ ਦਾ ਜੱਸ ਗਾਇਨ ਕਰਨ ਦੁਆਰਾ ਰੱਜੇ ਅਤੇ ਧ੍ਰਾਪੇ ਰਹਿੰਦੇ ਹਨ।
Fareedkot Teekaਵਹੁ ਹਰਿ ਕੇ ਗੁਣ ਗਾਇ ਕਰ ਰਜ ਕੇ ਤ੍ਰਿਪਤਿ ਹੋਏ ਹੈਂ॥
Prof. Sahib Singhਉਹ ਮਨੁੱਖ ਪਰਮਾਤਮਾ ਦੇ ਗੁਣ ਗਾਂਦੇ ਰਹਿੰਦੇ ਹਨ, ਮਾਇਆ ਵਲੋਂ ਉਹਨਾਂ ਨੂੰ ਸੰਤੋਖ ਆ ਜਾਂਦਾ ਹੈ, ਉਹ ਰੱਜ ਜਾਂਦੇ ਹਨ।ਪਦ ਅਰਥ ਗਾਵਹਿ = ਗਾਂਦੇ ਹਨ। ਤ੍ਰਿਪਤਿ = ਸੰਤੋਖ। ਅਘਾਹੀ = ਅਘਾਹਿ, ਰੱਜ ਜਾਂਦੇ ਹਨ।
SikhNet (Spanish)Saciados se encuentran, cantando la Alabanza del Señor
ਹਰਿ ਗੁਣ ਗਾਇ. ਸਦਾ ਤ੍ਰਿਪਤਾਸੀ; ਫਿਰਿ ਭੂਖ, ਨ ਲਾਗੈ ਆਏ ॥
har gun gaae. sadaa tripataasee; fir bhookh, na laagai aae | Ang 768
Sant Singh KhalsaSinging the Glorious Praises of the Lord, one is satisfied forever, never to feel hunger again.
Manmohan SinghSinging God's praises she is appeased for aye and feels not hunger again.
Manmohan Singh (Punjabi)ਵਾਹਿਗੁਰੂ ਦਾ ਜੱਸ ਗਾਇਨ ਕਰ ਕੇ, ਉਹ ਹਮੇਸ਼ਾਂ ਲਈ ਸੰਤੁਸ਼ਟ ਹੋ ਜਾਂਦੀ ਹੈ ਤੇ ਮੁੜ ਉਸ ਨੂੰ ਭੁੱਖ ਨਹੀਂ ਲੱਗਦੀ।
Fareedkot Teekaਹਰਿ ਕੇ ਗੁਣੋਂ ਕੋ ਗਾਇ ਕੇ ਸਦਾ ਹੀ ਤ੍ਰਿਪਤਿ ਹੋਏ ਹੈਂ, ਫੇਰ ਉਨ ਕੋ ਆਇ ਕਰ ਭੂਖ ਨਹੀਂ ਲਗਤੀ॥
Prof. Sahib Singhਹੇ ਭਾਈ! ਜੇਹੜੀ ਜਿੰਦ ਸਦਾ ਪ੍ਰਭੂ ਦੇ ਗੁਣ ਗਾ ਗਾ ਕੇ (ਮਾਇਆ ਵਲੋਂ) ਤ੍ਰਿਪਤ ਹੋ ਜਾਂਦੀ ਹੈ, ਉਸ ਨੂੰ ਮੁੜ ਮਾਇਆ ਦੀ ਭੁੱਖ ਆ ਕੇ ਨਹੀਂ ਚੰਬੜਦੀ।ਪਦ ਅਰਥ ਤ੍ਰਿਪਤਾਸੀ = (ਜੇਹੜੀ ਜਿੰਦ) ਤ੍ਰਿਪਤ ਹੋ ਗਈ, ਰੱਜ ਗਈ। ਨ ਲਾਗੈ = ਨਹੀਂ ਚੰਬੜਦੀ। ਆਏ = ਆਇ, ਆ ਕੇ।
SikhNet (Spanish)y ya no sufren más hambre.
ਦਹ ਦਿਸਿ ਪੂਜ ਹੋਵੈ ਹਰਿ ਜਨ ਕੀ; ਜੋ ਹਰਿ ਹਰਿ ਨਾਮੁ ਧਿਆਏ ॥
deh dis pooj hovai har jan kee; jo har har naam dhiaae | Ang 768
Sant Singh KhalsaThat humble servant of the Lord, who meditates on the Name of the Lord, Har, Har, is worshipped in the ten directions.
Manmohan SinghThe Lord's slave, who meditates on the Lord God's Name, is adored in ten directions.
Manmohan Singh (Punjabi)ਸਾਹਿਬ ਦਾ ਗੋਲਾ, ਜਿਹੜਾ ਸੁਆਮੀ, ਵਾਹਿਗੁਰੂ ਦੇ ਨਾਮ ਨੂੰ ਆਰਾਧਦਾ ਹੈ, ਉਸ ਦੀ ਦੱਸੀ ਪਾਸੀਂ ਉਪਾਸਨਾ ਹੁੰਦੀ ਹੈ।
Fareedkot Teekaਜੋ ਹਰਿ ਜਨ ਹਰਿ ਹਰਿ ਨਾਮ ਕੇ ਪਿਆਸੇ ਹੂਏ ਧਿਆਨ ਕਰਤੇ ਹੈਂ, ਤਿਨ ਹਰਿ ਜਨੋਂ ਕੀ (ਦਹ ਦਿਸਿ) ਦਸੋਂ ਹੀ ਦਿਸ਼ਾ ਮੇਂ ਪੂਜਾ ਹੋਤੀ ਹੈ, ਭਾਵ ਉਨ ਕੋ ਤ੍ਰੈ ਲੋਕੀ ਮਾਨਤੀ ਹੈ॥
Prof. Sahib Singhਜੇਹੜਾ ਮਨੁੱਖ ਸਦਾ ਪਰਮਾਤਮਾ ਦਾ ਨਾਮ ਸਿਮਰਦਾ ਰਹਿੰਦਾ ਹੈ, ਉਸ ਸੇਵਕ ਦੀ ਹਰ ਥਾਂ ਇੱਜ਼ਤ ਹੁੰਦੀ ਹੈ।ਪਦ ਅਰਥ ਦਹ ਦਿਸਿ = ਦਸੀਂ ਪਾਸੀਂ, ਹਰ ਥਾਂ। ਪੂਜ = ਇੱਜ਼ਤ।
SikhNet (Spanish)El Santo del Señor, quien contempla Su Nombre, es alabado en las diez direcciones.
ਨਾਨਕ. ਹਰਿ ਆਪੇ ਜੋੜਿ ਵਿਛੋੜੇ; ਹਰਿ ਬਿਨੁ. ਕੋ ਦੂਜਾ ਨਾਹੀ ॥
naanak. har aape jorr vichhorre; har bin. ko doojaa naahee | Ang 768
Sant Singh KhalsaO Nanak, He Himself joins and separates; there is no other than the Lord.
Manmohan SinghNanak, God Himself unites and separates. Without God, there is not another.
Manmohan Singh (Punjabi)ਨਾਨਕ, ਵਾਹਿਗੁਰੂ ਖੁਦ ਹੀ ਮਿਲਾਉਂਦਾ ਤੇ ਜੁਦਾ ਕਰਦਾ ਹੈ। ਵਾਹਿਗੁਰੂ ਦੇ ਬਗੈਰ ਹੋਰ ਕੋਈ ਹੈ ਹੀ ਨਹੀਂ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਉਨ ਕਾ ਇਹ ਨਿਸਚਾ ਹੂਆ ਹੈ, ਜੋ ਹਰੀ ਆਪ ਹੀ ਜੋੜਤਾ ਹੈ ਆਪ ਹੀ ਵਿਛੋੜਤਾ ਹੈ, ਕਿਉਂਕਿ ਹਰਿ ਬਿਨਾਂ ਕੋਈ ਦੂਸਰਾ ਨਹੀਂ ਹੈ॥
Prof. Sahib Singhਹੇ ਨਾਨਕ! ਪਰਮਾਤਮਾ ਆਪ ਹੀ (ਕਿਸੇ ਨੂੰ ਮਾਇਆ ਵਿਚ) ਜੋੜ ਕੇ (ਆਪਣੇ ਚਰਨਾਂ) ਨਾਲੋਂ ਵਿਛੋੜਦਾ ਹੈ। ਪਰਮਾਤਮਾ ਤੋਂ ਬਿਨਾ ਹੋਰ (ਐਸੀ ਸਮਰਥਾ ਵਾਲਾ) ਨਹੀਂ ਹੈ।ਪਦ ਅਰਥ ਨਾਨਕ = ਹੇ ਨਾਨਕ! ਆਪੇ = ਆਪ ਹੀ। ਜੋੜਿ = (ਮਾਇਆ ਵਿਚ) ਜੋੜ ਕੇ। ਵਿਛੋੜੇ = (ਆਪਣੇ ਚਰਨਾਂ ਨਾਲੋਂ) ਵਿਛੋੜਦਾ ਹੈ।
SikhNet (Spanish)Dice Nanak, el Señor Mismo lo separa y después lo une, pues sin el Señor,
ਸਾਜਨ ਆਇ ਵੁਠੇ; ਘਰ ਮਾਹੀ ॥੪॥੧॥
saajan aae vutthe; ghar maahee |4|1| Ang 768
Sant Singh KhalsaThe Lord, my Friend has come to dwell within the home of my heart. ||4||1||
Manmohan SinghThe Friend has come to abide within my heart-home.
Manmohan Singh (Punjabi)ਮਿੱਤਰ ਆ ਕੇ ਮੇਰੇ ਦਿਲ-ਗ੍ਰਹਿ ਅੰਦਰ ਵੱਸ ਗਿਆ ਹੈ।
Fareedkot Teekaਜਿਸ ਕੋ ਐਸਾ ਨਿਸਚਾ ਹੂਆ ਹੈ ਤਿਸ ਕੇ ਰਿਦੇ ਮੇਂ (ਸਾਜਨ) ਪਰਮੇਸਰ ਜੀ ਆਇ ਵਸੇ ਹੈਂ॥੪॥੧॥
Prof. Sahib Singh(ਜਿਸ ਉਤੇ ਮੇਹਰ ਕਰਦੇ ਹਨ) ਉਸ ਦੇ ਹਿਰਦੇ-ਘਰ ਵਿਚ ਸੱਜਣ ਪ੍ਰਭੂ ਜੀ ਆ ਨਿਵਾਸ ਕਰਦੇ ਹਨ ॥੪॥੧॥
SikhNet (Spanish)Mira, el Señor ha venido a habitar en mi Hogar y yo me encuentro en absoluto Éxtasis. (4-1)