ੴ

ਸਿੱਖਬਾਣੀ · SikhBani

Ang 769

Sri Guru Granth Sahib · Raag Soohee · 3 shabads, 35 lines
Translations
Shabad Guru Amardas Ji Raag Soohee continued from Ang 768

ਕੋਟਿ ਮਧੇ ਕਿਨੈ ਪਛਾਣਿਆ; ਹਰਿ ਨਾਮਾ ਸਚੁ ਸੋਈ ॥

kott madhe kinai pachhaaniaa; har naamaa sach soee |

Sant Singh KhalsaAmong millions, there is scarcely one who realizes the Name of the True Lord.
Manmohan SinghHardly any one amongst millions, realises the True Name of that Lord.
Manmohan Singh (Punjabi)ਕ੍ਰੋੜਾਂ ਵਿਚੋਂ ਕੋਈ ਵਿਰਲਾ ਜਣਾ ਹੀ ਉਸ ਸੁਆਮੀ ਦੇ ਸੱਚੇ ਨਾਮ ਨੂੰ ਅਨੁਭਵ ਕਰਦਾ ਹੈ।
Fareedkot Teekaਇਸ ਤੇ ਹੇ ਭਾਈ ਪ੍ਯਾਰਯੋ! ਜੋ ਸਚਾ ਹਰੀ ਨਾਮੁ ਹੈ, ਸੋ ਕ੍ਰੋੜੋਂ ਮੇਂ ਸੇ ਕਿਸੇ ਨੇ ਹੀ ਪਛਾਨਾ ਹੈ॥
Prof. Sahib Singhਕ੍ਰੋੜਾਂ ਵਿਚੋਂ ਕਿਸੇ ਵਿਰਲੇ ਮਨੁੱਖ ਨੇ ਇਹ ਗੱਲ ਸਮਝੀ ਹੈ ਕਿ ਪਰਮਾਤਮਾ ਦਾ ਨਾਮ ਹੀ ਸਦਾ ਕਾਇਮ ਰਹਿਣ ਵਾਲਾ ਹੈ।

ਪਦ ਅਰਥ ਕੋਟਿ ਮਧੇ = ਕ੍ਰੋੜਾਂ ਵਿਚ। ਕਿਨੈ = ਕਿਸੇ ਵਿਰਲੇ ਨੇ। ਸਚੁ = ਸਦਾ-ਥਿਰ ਰਹਿਣ ਵਾਲਾ।

SikhNet (Spanish)Entre millones, escasos son aquéllos que conocen la Esencia del Nombre Verdadero del Señor.

ਨਾਨਕ ਨਾਮਿ ਮਿਲੈ ਵਡਿਆਈ; ਦੂਜੈ ਭਾਇ ਪਤਿ ਖੋਈ ॥੩॥

naanak naam milai vaddiaaee; doojai bhaae pat khoee |3|

Sant Singh KhalsaO Nanak, through the Naam, greatness is obtained; in the love of duality, all honor is lost. ||3||
Manmohan SinghNanak, through the Name the mortal is blessed with glory and in the love of another, he loses his honour.
Manmohan Singh (Punjabi)ਨਾਨਕ, ਨਾਮ ਦੇ ਰਾਹੀਂ ਪ੍ਰਾਣੀ ਨੂੰ ਪ੍ਰਭਤਾ ਪਰਾਪਤ ਹੁੰਦੀ ਹੈ ਅਤੇ ਹੋਰਸ ਦੇ ਪਿਆਰ ਅੰਦਰ ਉਹ ਆਪਣੀ ਇੱਜ਼ਤ ਗੁਆ ਲੈਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਨਾਮੀ ਮੇਂ ਮਿਲੇ ਹੈਂ ਤਿਨ ਕੋ ਵਡਿਆਈ ਮਿਲਤੀ ਹੈ, ਦੂਜੇ ਭਾਵ ਵਾਲੋਂ ਨੇ ਅਪਨੀ ਪਤਿ ਖੋਈ ਹੈ॥੩॥
Prof. Sahib Singhਹੇ ਨਾਨਕ! ਨਾਮ ਵਿਚ ਜੁੜਿਆਂ ਹੀ (ਲੋਕ ਪਰਲੋਕ ਵਿਚ) ਇੱਜ਼ਤ ਮਿਲਦੀ ਹੈ, ਅਤੇ, ਮਾਇਆ ਦੇ ਮੋਹ ਵਿਚ ਮਨੁੱਖ ਇੱਜ਼ਤ ਗਵਾ ਲੈਂਦਾ ਹੈ ॥੩॥

ਪਦ ਅਰਥ ਨਾਮਿ = ਨਾਮ ਵਿਚ। ਪਤਿ = ਇੱਜ਼ਤ ॥੩॥

SikhNet (Spanish)Dice Nanak, a través del Naam, la Grandeza es obtenida y en la dualidad se pierde todo honor.(3)

ਭਗਤਾ ਕੈ ਘਰਿ ਕਾਰਜੁ ਸਾਚਾ; ਹਰਿ ਗੁਣ ਸਦਾ ਵਖਾਣੇ ਰਾਮ ॥

bhagataa kai ghar kaaraj saachaa; har gun sadaa vakhaane raam |

Sant Singh KhalsaIn the home of the devotees, is the joy of true marriage; they chant the Glorious Praises of the Lord forever.
Manmohan SinghIn the saints home is the joy of True union and they ever utter the Lord's praise.
Manmohan Singh (Punjabi)ਸੰਤਾਂ ਦੇ ਧਾਮ ਅੰਦਰ ਸੱਚੇ ਮਿਲਾਪ ਦੀ ਖੁਸ਼ੀ ਹੈ ਅਤੇ ਉਹ ਹਮੇਸ਼ਾਂ ਸਾਈਂ ਦੀ ਕੀਰਤੀ ਉਚਾਰਦੇ ਹਨ।
Fareedkot Teekaਭਗਤਾਂ ਕੇ ਘਰ ਮੇਂ ਕਾਰਜ ਸਚਾ ਹੈ, ਭਾਵ ਪਰਮੇਸਰ ਕੀ ਪ੍ਰਾਪਤੀ ਰੂਪ ਵੀਆਹੁ ਹੈ, ਸੋ ਹਰੀ ਰਾਮ ਕੇ ਸਦੀਵ ਗੁਣ ਵਖ੍ਯਾਣ ਕਰਤੇ ਹੈਂ॥
Prof. Sahib Singhਪਰਮਾਤਮਾ ਦੇ ਗੁਣ ਸਦਾ ਗਾਂਦੇ ਰਹਿਣ ਕਰ ਕੇ ਭਗਤਾਂ ਦੇ ਹਿਰਦੇ-ਘਰ ਵਿਚ ਇਹ ਆਹਰ ਸਦਾ ਲਈ ਬਣਿਆ ਰਹਿੰਦਾ ਹੈ।

ਪਦ ਅਰਥ ਕੈ ਘਰਿ = ਦੇ ਹਿਰਦੇ ਵਿਚ। ਕਾਰਜੁ = {कार्य} ਕੰਮ, ਆਹਰ। ਸਾਚਾ = ਸਦਾ ਕਾਇਮ ਰਹਿਣ ਵਾਲਾ। ਵਖਾਣੇ = ਉਚਾਰੇ।

SikhNet (Spanish)En el Hogar de los Devotos está siempre la Dicha de un Verdadero Matrimonio, pues ellos recitan siempre la Alabanza del Señor.

ਭਗਤਿ ਖਜਾਨਾ ਆਪੇ ਦੀਆ; ਕਾਲੁ ਕੰਟਕੁ ਮਾਰਿ ਸਮਾਣੇ ਰਾਮ ॥

bhagat khajaanaa aape deea; kaal kanttak maar samaane raam |

Sant Singh KhalsaHe Himself blesses them with the treasure of devotion; conquering the thorny pain of death, they merge in the Lord.
Manmohan SinghThe Lord Himself blesses them with the treasure of His devotion and overcoming the painful death, they merge in the Lord.
Manmohan Singh (Punjabi)ਸਾਹਿਬ ਖੁਦ ਹੀ ਉਨ੍ਹਾਂ ਨੂੰ ਆਪਣੀ ਸ਼ਰਧਾ-ਪ੍ਰੇਮ ਦਾ ਭੰਡਾਰਾ ਬਖਸ਼ ਦਿੰਦੇ ਹਨ ਅਤੇ ਦੁਖਦਾਈ ਮੌਤ ਤੇ ਕਾਬੂ ਪਾ ਉਹ ਸਾਈਂ ਵਿੱਚ ਲੀਨ ਹੋ ਜਾਂਦੇ ਹਨ।
Fareedkot Teekaਤਿਨ ਕੋ ਭਗਤੀ ਕਾ ਖਜਾਨਾ ਵਾਹਗੁਰੂ ਆਪ ਹੀ ਦੀਆ ਹੈ, ਵਹੁ ਕਾਲ ਦੁਖਦਾਈ ਕੋ ਮਾਰ ਕਰ ਰਾਮ ਮੇਂ ਸਮਾਏ ਹੈਂ॥
Prof. Sahib Singhਭਗਤੀ ਦਾ ਖ਼ਜ਼ਾਨਾ ਪਰਮਾਤਮਾ ਨੇ ਆਪ ਹੀ ਆਪਣੇ ਭਗਤਾਂ ਨੂੰ ਦਿੱਤਾ ਹੋਇਆ ਹੈ, (ਇਸ ਦੀ ਬਰਕਤਿ ਨਾਲ ਉਹ) ਦੁਖਦਾਈ ਮੌਤ ਦੇ ਡਰ ਨੂੰ ਮਾਰ-ਮੁਕਾ ਕੇ (ਪਰਮਾਤਮਾ ਵਿਚ) ਲੀਨ ਰਹਿੰਦੇ ਹਨ।

ਪਦ ਅਰਥ ਆਪੇ = ਆਪ ਹੀ।

SikhNet (Spanish)El Señor Mismo bendice a Sus Devotos con el Tesoro de la Devoción y sobreponiéndose al dolor de la muerte, se funden en Su Señor.

ਕਾਲੁ ਕੰਟਕੁ ਮਾਰਿ ਸਮਾਣੇ. ਹਰਿ ਮਨਿ ਭਾਣੇ; ਨਾਮੁ ਨਿਧਾਨੁ ਸਚੁ ਪਾਇਆ ॥

kaal kanttak maar samaane. har man bhaane; naam nidhaan sach paaeaa |

Sant Singh KhalsaConquering the thorny pain of death, they merge in the Lord; they are pleasing to the Lord's Mind, and they obtain the true treasure of the Naam.
Manmohan SinghOvercoming the agonizing death they blend with God, become pleasing to his mind and obtain the true treasure of the Name.
Manmohan Singh (Punjabi)ਦੁੱਖਦਾਈ ਮੌਤ ਨੂੰ ਜਿੱਤ ਕੇ, ਉਹ ਵਾਹਿਗੁਰੂ ਨਾਲ ਅਭੇਦ ਹੋ ਜਾਂਦੇ ਹਨ। ਉਸ ਦੇ ਚਿੱਤ ਨੂੰ ਚੰਗੇ ਲੱਗਦੇ ਹਨ ਅਤੇ ਨਾਮ ਦੇ ਸੱਚੇ ਖਜਾਨੇ ਨੂੰ ਪਾ ਲੈਂਦੇ ਹਨ।
Fareedkot Teekaਵਹੁ ਹਰੀ ਕੇ ਮਨ ਮੇਂ ਭਾਣੇ ਹੈਂ ਸਚਾ ਨਾਮੁ ਖਜਾਨਾ ਪਾਯਾ ਹੈ, ਪੁਨਾ ਕਾਲ ਦੁਖਦਾਈ ਕੋ ਮਾਰ ਕੇ ਵਾਹਿਗੁਰੂ ਮੇਂ ਸਮਾਣੇ ਹੈਂ॥
Prof. Sahib Singhਦੁਖਦਾਈ ਮੌਤ ਦੇ ਡਰ ਨੂੰ ਮੁਕਾ ਕੇ ਭਗਤ ਪਰਮਾਤਮਾ ਵਿਚ ਲੀਨ ਰਹਿੰਦੇ ਹਨ, ਪਰਮਾਤਮਾ ਦੇ ਮਨ ਵਿਚ ਪਿਆਰੇ ਲੱਗਦੇ ਹਨ, (ਪਰਮਾਤਮਾ ਪਾਸੋਂ ਭਗਤ) ਸਦਾ ਕਾਇਮ ਰਹਿਣ ਵਾਲਾ ਨਾਮ-ਖ਼ਜ਼ਾਨਾ ਪ੍ਰਾਪਤ ਕਰ ਲੈਂਦੇ ਹਨ।

ਪਦ ਅਰਥ ਕੰਟਕੁ = ਕੰਡਾ, ਕੰਡੇ ਵਾਂਗ ਚੁੱਭਣ ਵਾਲਾ, ਦੁਖਦਾਈ। ਮਾਰਿ = ਮਾਰ ਕੇ। ਸਮਾਣੇ = ਲੀਨ ਰਹੇ। ਮਨਿ = ਮਨ ਵਿਚ। ਭਾਣੇ = ਚੰਗੇ ਲੱਗੇ। ਨਿਧਾਨੁ = ਖ਼ਜ਼ਾਨਾ। ਸਚੁ = ਸਦਾ ਕਾਇਮ ਰਹਿਣ ਵਾਲਾ।

SikhNet (Spanish)Ellos están complaciendo a Su Señor, bendecidos con el Tesoro del Nombre Verdadero.

ਸਦਾ ਅਖੁਟੁ. ਕਦੇ, ਨ ਨਿਖੁਟੈ; ਹਰਿ ਦੀਆ ਸਹਜਿ ਸੁਭਾਇਆ ॥

sadaa akhutt. kade, na nikhuttai; har deea sehaj subhaaeaa |

Sant Singh KhalsaThis treasure is inexhaustible; it will never be exhausted. The Lord automatically blesses them with it.
Manmohan SinghThis treasure is ever inexhaustible and exhausts not ever. The Lord has automatically blessed His saints with it.
Manmohan Singh (Punjabi)ਇਹ ਖਜਾਨਾ ਸਦੀਵ ਹੀ ਅਮੁੱਕ ਹੈ ਅਤੇ ਕਦਾਚਿਤ ਕਦੇ ਮੁੱਕਦਾ ਨਹੀਂ। ਠਾਕੁਰ ਨਾਂ ਖੁਦ-ਬ-ਖੁਦ ਹੀ ਇਸ ਨੂੰ ਆਪਣੇ ਸਾਧੂਆਂ ਨੂੰ ਬਖਸ਼ਿਆ ਹੈ।
Fareedkot Teekaਵਹੁ ਨਾਮੁ ਖਜਾਨਾ ਅਖੁਟੁ ਹੈ ਕਦੇ ਭੀ ਨਹੀਂ ਘਟਤਾ, ਸੋ ਹਰੀ ਕਾ ਦੀਆ ਹੂਆ ਹੈ ਇਸੀ ਤੇ ਪੁਰਸ ਸਹਜੇ ਹੀ ਸੋਭਾਯਾ ਹੈ॥
Prof. Sahib Singhਇਹ ਖ਼ਜ਼ਾਨਾ ਅਮੁੱਕ ਹੈ, ਕਦੇ ਨਹੀਂ ਮੁੱਕਦਾ। ਪਰਮਾਤਮਾ ਨੇ ਉਹਨਾਂ ਨੂੰ ਆਤਮਕ ਅਡੋਲਤਾ ਵਿਚ ਪ੍ਰੇਮ ਵਿਚ ਟਿਕੇ ਹੋਇਆਂ ਨੂੰ ਇਹ ਖ਼ਜ਼ਾਨਾ ਦੇ ਦਿੱਤਾ।

ਪਦ ਅਰਥ ਅਖੁਟੁ = ਕਦੇ ਨਾਹ ਮੁੱਕਣ ਵਾਲਾ। ਸਹਜਿ = ਆਤਮਕ ਅਡੋਲਤਾ ਵਿਚ। ਸੁਭਾਇਆ = ਸੁਭਾਇ, ਪ੍ਰੇਮ ਵਿਚ।

SikhNet (Spanish)Este Tesoro es Infinito, porque el Señor, de forma espontánea, bendice a Sus Devotos con Él.

ਹਰਿ ਜਨ ਊਚੇ. ਸਦ ਹੀ ਊਚੇ; ਗੁਰ ਕੈ ਸਬਦਿ ਸੁਹਾਇਆ ॥

har jan aooche. sad hee aooche; gur kai sabad suhaaeaa |

Sant Singh KhalsaThe humble servants of the Lord are exalted and elevated, forever on high; they are adorned with the Word of the Guru's Shabad.
Manmohan SinghGod's slaves are high, ever high are they. With the Guru's Word, they look adorned.
Manmohan Singh (Punjabi)ਰੱਬ ਦੇ ਗੋਲੇ ਉਚੇ ਹਨ, ਸਦੀਵ ਹੀ ਉਚੇ ਹਨ। ਗੁਰਾਂ ਦੀ ਬਾਣੀ ਨਾਲ ਉਹ ਸੁਭਾਇਮਾਨ ਲੱਗਦੇ ਹਨ।
Fareedkot Teekaਵਹੁ ਹਰੀ ਜਨ ਊਚੇ ਜੋ ਬ੍ਰਹਮਾਦੀ ਹੈਂ ਤਿਨ ਸੇਂ ਭੀ ਨਿਸਚੇ ਕਰ ਕੇ ਸਦੀਵ ਊਚੇ ਹੈਂ। ਕਾਹੇ ਤੇ? ਗੁਰੋਂ ਕੇ ਸਬਦ ਕਰ ਕੇ ਜੋ ਉਨ ਕਾ ਅੰਤਸਕਰਣ ਸੁਹਾਯਾ ਹੈ ਅਰਥਾਤ ਸੋਭਨੀਕ ਹੂਆ ਹੈ॥
Prof. Sahib Singh(ਇਸ ਖ਼ਜ਼ਾਨੇ ਦਾ ਸਦਕਾ) ਭਗਤ ਸਦਾ ਹੀ ਉੱਚੇ ਆਤਮਕ ਮੰਡਲ ਵਿਚ ਟਿਕੇ ਰਹਿੰਦੇ ਹਨ, ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਉਹਨਾਂ ਦਾ ਜੀਵਨ ਸੋਹਣਾ ਬਣ ਜਾਂਦਾ ਹੈ।

ਪਦ ਅਰਥ ਕੈ ਸਬਦਿ = ਦੇ ਸ਼ਬਦ ਦੀ ਰਾਹੀਂ।

SikhNet (Spanish)Dice Nanak, el Señor Mismo nos bendice y nos une con Él,

ਨਾਨਕ ਆਪੇ ਬਖਸਿ ਮਿਲਾਏ; ਜੁਗਿ ਜੁਗਿ ਸੋਭਾ ਪਾਇਆ ॥੪॥੧॥੨॥

naanak aape bakhas milaae; jug jug sobhaa paaeaa |4|1|2|

Sant Singh KhalsaO Nanak, He Himself forgives them, and merges them with Himself; throughout the ages, they are glorified. ||4||1||2||
Manmohan SinghGranting pardon, the Lord unites them with Himself and all the ages through, they obtain glory.
Manmohan Singh (Punjabi)ਮੁਆਫੀ ਬਖਸ਼ ਕੇ ਸੁਆਮੀ ਉਨ੍ਹਾਂ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ ਅਤੇ ਸਾਰਿਆਂ ਯੁੱਗਾਂ ਅੰਦਰ ਉਹ ਪ੍ਰਭਤਾ ਪਾਉਂਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਵਹੁ ਆਪ ਵਾਹਿਗੁਰੂ ਨੇ ਬਖਸ ਕਰ ਕੇ ਅਪਨੇ ਮੇਂ (ਮਿਲਾਏ) ਅਭੇਦ ਕਰ ਲੀਏ। ਸੋ ਤਿਨੋਂ ਨੇ ਚਹੁਜੁਗੋਂ ਮੇਂ ਸੋਭਾ ਕੋ ਪਾਯਾ ਹੈ, ਭਾਵ ਬੇਦ ਸਾਸਤ੍ਰ ਸਭ ਉਨ ਸੰਤੋਂ ਕੀ ਸੋਭਾ ਕਰ ਰਹੇ ਹੈਂ॥੪॥੧॥੨॥
Prof. Sahib Singhਹੇ ਨਾਨਕ! ਪਰਮਾਤਮਾ ਆਪ ਹੀ ਮੇਹਰ ਕਰ ਕੇ ਉਹਨਾਂ ਨੂੰ ਚਰਨਾਂ ਵਿਚ ਜੋੜੀ ਰੱਖਦਾ ਹੈ, ਹਰੇਕ ਜੁਗ ਵਿਚ ਉਹ ਸੋਭਾ ਖੱਟਦੇ ਹਨ ॥੪॥੧॥੨॥

ਪਦ ਅਰਥ ਜੁਗਿ ਜੁਗਿ = ਹਰੇਕ ਜੁਗ ਵਿਚ ॥੪॥੧॥੨॥

SikhNet (Spanish)y la Gloria de uno es proclamada a través de las épocas. (4-1-2)

Open this shabad (26 lines, Angs 768-769) →

Shabad Guru Amardas Ji Raag Soohee

ਸੂਹੀ ਮਹਲਾ ੩ ॥

soohee mahalaa 3 |

Sant Singh KhalsaSoohee, Third Mehl:
Manmohan SinghSuhi 3rd Guru.
Manmohan Singh (Punjabi)ਸੂਹੀ ਤੀਜੀ ਪਾਤਿਸ਼ਾਹੀ।
SikhNet (Spanish)Suji Mejl, Guru Amar Das, Tercer Canal Divino.

ਸਬਦਿ ਸਚੈ ਸਚੁ ਸੋਹਿਲਾ; ਜਿਥੈ ਸਚੇ ਕਾ ਹੋਇ ਵੀਚਾਰੋ ਰਾਮ ॥

sabad sachai sach sohilaa; jithai sache kaa hoe veechaaro raam |

Sant Singh KhalsaThrough the True Word of the Shabad, true happiness prevails, there where the True Lord is contemplated.
Manmohan SinghThrough the True Name, the True happiness prevails there, where the True Lord is contemplated
Manmohan Singh (Punjabi)ਸੱਚੇ ਨਾਮ ਦੇ ਰਾਹੀਂ ਸੱਚੀ ਖੁਸ਼ੀ ਉਥੇ ਪਰਵਿਰਤ ਹੁੰਦੀ ਹੈ, ਜਿਥੇ ਸਮੁੱਚੇ ਸੁਆਮੀ ਦਾ ਸਿਮਰਨ ਹੁੰਦਾ ਹੈ।
Fareedkot Teekaਹੇ ਭਾਈ! ਸਚੇ ਗੁਰੋਂ ਕੇ ਉਪਦੇਸ ਤੇ ਨਿਸਚੇ ਕਰ ਕੇ ਜਸੁ ਪ੍ਰਾਪਤ ਹੋਤਾ ਹੈ।☬ਪ੍ਰਸ਼ਨ: ਵਹੁ ਉਪਦੇਸੁ ਕਹਾ ਹੋਤਾ ਹੈ?☬ਉੱਤਰ: ਜਹਾਂ ਸਚੇ ਨਾਮ ਕਾ ਵੀਚਾਰ ਹੋਤਾ ਹੈ॥
Prof. Sahib Singhਹੇ ਭਾਈ! ਜਿਸ ਮਨੁੱਖ ਦੇ ਹਿਰਦੇ-ਘਰ ਵਿਚ ਸੱਚੇ ਸ਼ਬਦ ਦੀ ਰਾਹੀਂ ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦਾ ਗੀਤ ਹੁੰਦਾ ਰਹਿੰਦਾ ਹੈ, ਸਦਾ-ਥਿਰ ਪ੍ਰਭੂ ਦੇ ਗੁਣਾਂ ਦੀ ਵਿਚਾਰ ਹੁੰਦੀ ਰਹਿੰਦੀ ਹੈ,

ਪਦ ਅਰਥ ਸਬਦਿ ਸਚੈ = ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਵਾਲੇ ਸ਼ਬਦ ਦੀ ਰਾਹੀਂ। ਸੋਹਿਲਾ = {सुख केल:} ਆਤਮਕ ਆਨੰਦ ਦੇਣ ਵਾਲਾ ਗੀਤ। ਜਿਥੈ = ਜਿਸ ਹਿਰਦੇ-ਘਰ ਵਿਚ।

SikhNet (Spanish)A través de la Palabra Verdadera se logra la Alabanza Verdadera del Señor.

ਹਉਮੈ ਸਭਿ ਕਿਲਵਿਖ ਕਾਟੇ; ਸਾਚੁ ਰਖਿਆ ਉਰਿ ਧਾਰੇ ਰਾਮ ॥

haumai sabh kilavikh kaatte; saach rakhiaa ur dhaare raam |

Sant Singh KhalsaEgotism and all sins are eradicated, when one keeps the True Lord enshrined in the heart.
Manmohan SinghSelf-conceit and all the sins are dispelled if one keeps clasped to his heart the True Name.
Manmohan Singh (Punjabi)ਜੇਕਰ ਬੰਦਾ ਸੱਚੇ ਨਾਮ ਨੂੰ ਆਪਣੇ ਦਿਲ ਨਾਲ ਲਾਈ ਰੱਖੇ ਤਾਂ ਸਵੈ-ਹੰਗਤਾ ਤੇ ਸਾਰੇ ਪਾਪ ਦੂਰ ਹੋ ਜਾਂਦੇ ਹਨ।
Fareedkot Teekaਜਿਨੋਂ ਨੇ ਸਚੇ ਰਾਮ ਕੋ ਰਿਦੇ ਮੇਂ ਧਾਰ ਰਖਿਆ ਹੈ, ਹੰਤਾ ਮਮਤਾ ਔ ਸਭ ਪਾਪ ਤਿਨੋਂ ਨੇ ਕਾਟੇ ਹੈਂ॥
Prof. Sahib Singhਉਸ ਦੇ ਅੰਦਰੋਂ ਹਉਮੈ ਆਦਿਕ ਸਾਰੇ ਪਾਪ ਕੱਟੇ ਜਾਂਦੇ ਹਨ, ਉਹ ਮਨੁੱਖ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਨੂੰ ਆਪਣੇ ਹਿਰਦੇ ਵਿਚ ਵਸਾਈ ਰੱਖਦਾ ਹੈ।

ਪਦ ਅਰਥ ਸਭਿ ਕਿਲਵਿਖ = ਸਾਰੇ ਪਾਪ। ਸਚੁ = ਸਦਾ-ਥਿਰ। ਉਰਿ = ਹਿਰਦੇ ਵਿਚ।

SikhNet (Spanish)A través de la Palabra uno medita en el Señor; todo el ego y todos los errores son borrados y uno enaltece al Uno Verdadero en la mente.

ਸਚੁ ਰਖਿਆ ਉਰ ਧਾਰੇ. ਦੁਤਰੁ ਤਾਰੇ; ਫਿਰਿ ਭਵਜਲੁ ਤਰਣੁ. ਨ ਹੋਈ ॥

sach rakhiaa ur dhaare. dutar taare; fir bhavajal taran. na hoee |

Sant Singh KhalsaOne who keeps the True Lord enshrined in the heart, crosses over the terrible and dreadful world-ocean; he shall not have to cross over it again.
Manmohan SinghHe who enshrines the True Name in his mind cross the arduous and dreadful world-ocean and then he crosses it not over again.
Manmohan Singh (Punjabi)ਜੋ ਸੱਚੇ ਨਾਮ ਨੂੰ ਆਪਦੇ ਹਿਰਦੇ ਅੰਦਰ ਟਿਕਾਉਂਦੇ ਹੈ, ਉਹ ਕਠਨ ਤੇ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਂਦਾ ਹੈ ਅਤੇ ਉਸ ਨੂੰ ਮੁੜ ਕੇ ਇਸ ਨੂੰ ਪਾਰ ਕਰਨਾ ਨਹੀਂ ਪੈਂਦਾ।
Fareedkot Teekaਜਿਨੋਂ ਨੇ ਸਾਚ ਕੋ ਰਿਦੇ ਮੇਂ ਧਾਰ ਰਖਿਆ ਹੈ ਵਹੁ ਦੁਸਤਰ ਸੰਸਾਰ ਸਮੁੰਦ੍ਰ ਸੇਂ ਪਰਮੇਸਰ ਨੇ ਤਾਰੇ ਹੈਂ। ਜਬ ਮਾਨੁਖ ਜਨਮ ਬੀਤ ਗ੍ਯਾ ਫੇਰ ਸੰਸਾਰ ਸੇਂ ਤਰਣਾ ਨਹੀਂ ਹੋਗਾ, ਭਾਵ ਯਹ ਮਨੁਖ ਜਨਮ ਹੀ ਤਰਣੇਂ ਕਾ ਸਮਾਂ ਹੈ॥
Prof. Sahib Singhਉਹ ਮਨੁੱਖ ਸਦਾ-ਥਿਰ ਪ੍ਰਭੂ ਨੂੰ ਹਿਰਦੇ ਵਿਚ ਵਸਾਈ ਰੱਖਦਾ ਹੈ, ਔਖੇ ਤਰੇ ਜਾਣ ਵਾਲੇ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ। ਸੰਸਾਰ-ਸਮੁੰਦਰ ਤੋਂ ਪਾਰ ਲੰਘਣ ਦੀ ਮੁੜ ਮੁੜ ਉਸ ਨੂੰ ਲੋੜ ਨਹੀਂ ਰਹਿੰਦੀ।

ਪਦ ਅਰਥ ਦੁਤਰੁ = ਜਿਸ ਨੂੰ ਤਰਨਾ ਬਹੁਤ ਔਖਾ ਹੈ। ਭਵਜਲੁ = ਸੰਸਾਰ-ਸਮੁੰਦਰ। ਤਰਣੁ ਨ ਹੋਈ = ਤਰਨ ਦੀ ਲੋੜ ਨਹੀਂ ਪੈਂਦੀ।

SikhNet (Spanish)Si uno conserva al Señor en la mente cruza el intransitable mar de las existencias, es así como uno ya no lo tiene que cruzar otra vez.

ਸਚਾ ਸਤਿਗੁਰੁ ਸਚੀ ਬਾਣੀ; ਜਿਨਿ ਸਚੁ ਵਿਖਾਲਿਆ ਸੋਈ ॥

sachaa satigur sachee baanee; jin sach vikhaaliaa soee |

Sant Singh KhalsaTrue is the True Guru, and True is the Word of His Bani; through it, the True Lord is seen.
Manmohan SinghTrue is the Satguru and True is his Word, by which He, the True Lord is seen.
Manmohan Singh (Punjabi)ਸੱਚਾ ਹੈ ਸਤਿਗੁਰੂ ਅਤੇ ਸੱਚੀ ਹੈ ਉਸ ਦੀ ਗੁਰਬਾਣੀ ਜਿਸ ਦੁਆਰਾ ਉਹ ਸੱਚਾ ਸੁਆਮੀ ਦੇਖਿਆ ਜਾਂਦਾ ਹੈ।
Fareedkot Teekaਜਿਸ ਨੇ ਸਚੁ ਰੂਪ ਪਰਮਾਤਮਾਂ ਕੋ ਵਿਖਾਲ੍ਯਾ ਹੈ, ਸੋਈ ਸਚਾ ਸਤਿਗੁਰੂ ਹੈ ਅਰ ਸਚੀ ਉਸ ਕੀ ਬਾਣੀ ਅਰਥਾਤ ਉਪਦੇਸ ਹੈ॥
Prof. Sahib Singhਹੇ ਭਾਈ! ਜਿਸ ਗੁਰੂ ਨੇ ਉਸ ਨੂੰ ਸਦਾ-ਥਿਰ ਪ੍ਰਭੂ ਦਾ ਦਰਸਨ ਕਰਾ ਦਿੱਤਾ ਹੈ, ਉਹ ਆਪ ਭੀ ਸਦਾ-ਥਿਰ ਪ੍ਰਭੂ ਦਾ ਰੂਪ ਹੈ, ਉਸ ਦੀ ਬਾਣੀ ਪ੍ਰਭੂ ਦੀ ਸਿਫ਼ਤਿ-ਸਾਲਾਹ ਨਾਲ ਭਰਪੂਰ ਹੈ।

ਪਦ ਅਰਥ ਸਚੀ ਬਾਣੀ = ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਨਾਲ ਭਰਪੂਰ ਬਾਣੀ। ਜਿਨਿ = ਜਿਸ (ਗੁਰੂ) ਨੇ। ਸਚੁ = ਸਦਾ-ਥਿਰ ਪ੍ਰਭੂ।

SikhNet (Spanish)Verdad es el Guru, Verdad es Su Palabra, a través de la Cuál logro tener la Visión del Uno Verdadero.

ਸਾਚੇ ਗੁਣ ਗਾਵੈ ਸਚਿ ਸਮਾਵੈ; ਸਚੁ ਵੇਖੈ ਸਭੁ ਸੋਈ ॥

saache gun gaavai sach samaavai; sach vekhai sabh soee |

Sant Singh KhalsaOne who sings the Glorious Praises of the True Lord merges in Truth; he beholds the True Lord everywhere.
Manmohan SinghHe who sings the True Lord's praise, merges in the True Lord and he sees the True Lord pervading all.
Manmohan Singh (Punjabi)ਜੋ ਸੱਚੇ ਸੁਆਮੀ ਦਾ ਜੱਸ ਗਾਉਂਦਾ ਹੈ, ਉਹ ਸੱਚੇ ਸੁਅਮੀ ਅੰਦਰ ਲੀਨ ਹੋ ਜਾਂਦਾ ਹੈ ਅਤੇ ਉਹ ਸੱਚੇ ਸੁਆਮੀ ਨੂੰ ਸਮੂਹ ਅੰਦਰ ਵਿਆਪਕ ਦੇਖਦਾ ਹੈ।
Fareedkot Teekaਜੋ ਸਾਚੇ ਕੇ ਗੁਣੋਂ ਕੋ ਗਾਵੇਗਾ ਸੋ ਸਚ ਮੇਂ ਸਮਾ ਜਾਵੇਗਾ, ਸੋ ਸਭ ਮੇਂ ਦ੍ਰਿਸ੍ਟ ਕਰ ਕੇ ਵਾਹਿਗੁਰੂ ਕੋ ਦੇਖੈਗਾ॥
Prof. Sahib Singh(ਗੁਰੂ ਦੀ ਕਿਰਪਾ ਨਾਲ) ਉਹ ਮਨੁੱਖ ਸਦਾ-ਥਿਰ ਪ੍ਰਭੂ ਦੇ ਗੁਣ ਗਾਂਦਾ ਰਹਿੰਦਾ ਹੈ, ਉਸ ਵਿਚ ਹੀ ਲੀਨ ਰਹਿੰਦਾ ਹੈ, ਅਤੇ ਉਸ ਨੂੰ ਹਰ ਥਾਂ ਵੱਸਿਆ ਵੇਖਦਾ ਹੈ।

ਪਦ ਅਰਥ ਸਚਿ = ਸਦਾ ਕਾਇਮ ਰਹਿਣ ਵਾਲੇ ਪ੍ਰਭੂ ਵਿਚ।

SikhNet (Spanish)Si uno canta las Alabanzas del Señor Verdadero, uno se inmerge en Él y Lo ve prevaleciendo en todo. Dice Nanak,

ਨਾਨਕ. ਸਾਚਾ ਸਾਹਿਬੁ ਸਾਚੀ ਨਾਈ; ਸਚੁ ਨਿਸਤਾਰਾ ਹੋਈ ॥੧॥

naanak. saachaa saahib saachee naaee; sach nisataaraa hoee |1|

Sant Singh KhalsaO Nanak, True is the Lord and Master, and True is His Name; through Truth, comes emancipation. ||1||
Manmohan SinghNanak, True is the Lord and True is His Name and through the True Name, the man is emancipated.
Manmohan Singh (Punjabi)ਨਾਨਕ ਸੱਚਾ ਹੈ ਸੁਆਮੀ ਅਤੇ ਸੱਚਾ ਹੈ ਉਸ ਦਾ ਨਾਮ ਅਤੇ ਸੱਚੇ ਦੇ ਰਾਹੀਂ ਹੀ ਬੰਦਾ ਬਦਖਲਾਸ ਹੁੰਦਾ ਹੈ।
Fareedkot Teekaਗੁਰੂ ਜੀ ਕਹਤੇ ਹੈਂ ਵਹੁ ਸਚਾ ਸਾਹਿਬ ਹੈ ਅਰ ਤਿਸ ਕੀ ਸਚੀ ਹੀ ਵਡਿਆਈ ਹੈ। ਤਿਸ ਸਚ ਮੇਂ ਜੇ ਮਨ ਲਗੇ ਤੋ ਨਿਸਤਾਰਾ ਹੋਵੇ ਹੈ, ਭਾਵ ਜਨਮ ਮਰਨ ਥੀਂ ਰਹਿਤ ਹੋਵੇ ਹੈ॥੧॥
Prof. Sahib Singhਹੇ ਨਾਨਕ! ਜੇਹੜਾ ਪਰਮਾਤਮਾ ਆਪ ਸਦਾ-ਥਿਰ ਹੈ, ਜਿਸ ਦੀ ਵਡਿਆਈ ਸਦਾ-ਥਿਰ ਹੈ ਉਹ ਉਸ ਮਨੁੱਖ ਦਾ ਸਦਾ ਲਈ ਪਾਰ-ਉਤਾਰਾ ਕਰ ਦੇਂਦਾ ਹੈ ॥੧॥

ਪਦ ਅਰਥ ਨਾਈ = ਵਡਿਆਈ {स्ना, ਅਰਬੀ ਲਫ਼ਜ਼}। ਸਚੁ ਨਿਸਤਾਰਾ = ਸਦਾ ਲਈ ਪਾਰ-ਉਤਾਰਾ ॥੧॥

SikhNet (Spanish)Verdad es el Maestro, Verdad es Su Nombre y a través del Uno Verdadero logramos emanciparnos.(1)

ਸਾਚੈ ਸਤਿਗੁਰਿ ਸਾਚੁ ਬੁਝਾਇਆ; ਪਤਿ ਰਾਖੈ ਸਚੁ ਸੋਈ ਰਾਮ ॥

saachai satigur saach bujhaaeaa; pat raakhai sach soee raam |

Sant Singh KhalsaThe True Guru reveals the True Lord; the True Lord preserves our honor.
Manmohan SinghThe True Guru reveals the True Name and He, the True Lord saves the mortal's honour.
Manmohan Singh (Punjabi)ਸੱਚੇ ਗੁਰੂ ਜੀ ਸੱਚੇ ਨਾਮ ਨੂੰ ਦਰਸਾਉਂਦੇ ਹਨ ਅਤੇ ਉਹ ਸੱਚਾ ਸੁਆਮੀ ਪ੍ਰਾਣੀ ਦੀ ਲੱਜਿਆ ਰੱਖਦਾ ਹੈ।
Fareedkot Teekaਸਾਚੇ ਸਤਿਗੁਰੋਂ ਨੇ ਸਚ ਸਰੂਪ ਕੋ ਸਮਝਾਇਆ ਹੈ, ਸੋਈ ਸਚੁ ਰੂਪ ਰਾਮ ਪਤਿ ਕੇ ਰਾਖਨੇ ਵਾਲਾ ਹੈ॥
Prof. Sahib Singhਹੇ ਭਾਈ! ਸਦਾ-ਥਿਰ ਪ੍ਰਭੂ ਦੇ ਰੂਪ ਗੁਰੂ ਨੇ ਜਿਸ ਮਨੁੱਖ ਨੂੰ ਸਦਾ-ਥਿਰ ਪ੍ਰਭੂ ਦਾ ਗਿਆਨ ਦੇ ਦਿੱਤਾ ਉਸ ਦੀ ਲਾਜ ਸਦਾ-ਥਿਰ ਪ੍ਰਭੂ ਆਪ ਰੱਖਦਾ ਹੈ।

ਪਦ ਅਰਥ ਸਚੈ ਸਤਿਗੁਰਿ = ਸਦਾ-ਥਿਰ ਪ੍ਰਭੂ ਦੇ ਰੂਪ ਗੁਰੂ ਨੇ। ਸਾਚੁ = ਸਦਾ-ਥਿਰ ਪ੍ਰਭੂ। ਪਤਿ = ਇੱਜ਼ਤ।

SikhNet (Spanish)El Guru Verdadero revela la Verdad y sostiene nuestro honor.

ਸਚਾ ਭੋਜਨੁ ਭਾਉ ਸਚਾ ਹੈ; ਸਚੈ ਨਾਮਿ ਸੁਖੁ ਹੋਈ ਰਾਮ ॥

sachaa bhojan bhaau sachaa hai; sachai naam sukh hoee raam |

Sant Singh KhalsaThe true food is love for the True Lord; through the True Name, peace is obtained.
Manmohan SinghThe True viand is the Lord's True love and through the True Name peace is obtained.
Manmohan Singh (Punjabi)ਸੱਚੀ ਖੁਰਾਕ ਪ੍ਰਭੂ ਦਾ ਸੱਚਾ ਪ੍ਰੇਮ ਹੈ ਅਤੇ ਸੱਚੇ ਨਾਮ ਰਾਹੀਂ ਆਰਾਮ ਪਰਾਪਤ ਹੁੰਦਾ ਹੈ।
Fareedkot Teekaਉਨ ਕਾ ਭੋਜਨ ਭੀ ਸਚਾ ਹੈ, ਭਾਵ ਏਹ ਹੈ ਏਕ ਸਚੇ ਕਾ ਹੀ ਅਧਾਰ ਹੈ। ਉਨ ਕਾ ਪ੍ਰੇਮ ਭੀ ਸਚਾ ਹੈ ਔਰ ਸਚੇ ਰਾਮ ਨਾਮੀ ਕੋ ਪਾਇ ਕਰ ਤਿਨਾਂ ਕੋ ਸੁਖ ਹੂਆ ਹੈ॥
Prof. Sahib Singhਪ੍ਰਭੂ-ਚਰਨਾਂ ਨਾਲ ਅਟੱਲ ਪਿਆਰ ਉਸ ਮਨੁੱਖ ਦੀ ਆਤਮਕ ਖ਼ੁਰਾਕ ਬਣ ਜਾਂਦਾ ਹੈ, ਸਦਾ-ਥਿਰ ਹਰਿ-ਨਾਮ ਉਸ ਨੂੰ ਆਤਮਕ ਆਨੰਦ ਪ੍ਰਾਪਤ ਹੁੰਦਾ ਹੈ।

ਪਦ ਅਰਥ ਭਾਉ ਸਚਾ = ਸਦਾ ਕਾਇਮ ਰਹਿਣ ਵਾਲਾ ਪ੍ਰੇਮ।

SikhNet (Spanish)Lo único importante es el Amor Verdadero del Señor, pues a través del Nombre Verdadero uno obtiene el Éxtasis.

ਸਾਚੈ ਨਾਮਿ ਸੁਖੁ ਹੋਈ. ਮਰੈ, ਨ ਕੋਈ; ਗਰਭਿ ਨ ਜੂਨੀ ਵਾਸਾ ॥

saachai naam sukh hoee. marai, na koee; garabh na joonee vaasaa |

Sant Singh KhalsaThrough the True Name, the mortal finds peace; he shall never die, and never again enter the womb of reincarnation.
Manmohan SinghThrough the True Name, the mortal obtains peace and lives eternally and he enters not the womb and existences again.
Manmohan Singh (Punjabi)ਸੱਚੇ ਨਾਮ ਦੇ ਰਾਹੀਂ ਪ੍ਰਾਣੀ ਆਰਾਮ ਪਾ ਲੈਂਦਾ ਹੈ। ਸਦਾ ਲਈ ਜੀਉਂਦਾ ਰਹਿੰਦਾ ਹੈ ਅਤੇ ਮੁੜ ਕੇ ਬੱਚੇਦਾਨੀ ਅਤੇ ਜੂਨੀਆਂ ਵਿੱਚ ਨਹੀਂ ਪੈਂਦਾ।
Fareedkot Teekaਸੱਚੇ ਰਾਮ ਕੇ ਨਾਮ ਕਰ ਕੇ ਹੀ ਜਿਨੋਂ ਕੋ ਸੁਖ ਕੀ ਪ੍ਰਾਪਤਿ ਹੋਈ ਹੈ ਔਰ ਤਿਨ ਮੇਂ ਸੇ ਕੋਈ ਮਰਤਾ ਨਹੀਂ ਹੈ, ਪੁਨਾ ਗਰਭ ਯੋਨੀ ਮੇਂ ਵਾਸਾ ਨਹੀਂ ਹੋਤਾ, ਭਾਵ ਜਨਮ ਮਰਣ ਸੇਂ ਰਹਿਤ ਹੋਤੇ ਹੈਂ॥
Prof. Sahib Singhਜਿਸ ਭੀ ਮਨੁੱਖ ਨੂੰ ਸਦਾ-ਥਿਰ ਪ੍ਰਭੂ ਦੇ ਨਾਮ ਵਿਚ ਆਤਮਕ ਆਨੰਦ ਲੱਭਦਾ ਹੈ, ਉਹ ਕਦੇ ਆਤਮਕ ਮੌਤ ਨਹੀਂ ਸਹੇੜਦਾ, ਉਹ ਜਨਮ ਮਰਨ ਦੇ ਗੇੜ ਵਿਚ ਜੂਨਾਂ ਵਿਚ ਨਹੀਂ ਪੈਂਦਾ।

ਪਦ ਅਰਥ ਨਾਮਿ = ਨਾਮ ਵਿਚ। ਮਰੈ ਨ = ਆਤਮਕ ਮੌਤ ਨਹੀਂ ਸਹੇੜਦਾ। ਗਰਭਿ = ਮਾਂ ਦੇ ਪੇਟ ਵਿਚ।

SikhNet (Spanish)Estando en Éxtasis, uno vive eternamente y nunca más vuelve a caer en algún vientre.

ਜੋਤੀ ਜੋਤਿ ਮਿਲਾਈ. ਸਚਿ ਸਮਾਈ; ਸਚਿ ਨਾਇ ਪਰਗਾਸਾ ॥

jotee jot milaaee. sach samaaee; sach naae paragaasaa |

Sant Singh KhalsaHis light blends with the Light, and he merges into the True Lord; he is illuminated and enlightened with the True Name.
Manmohan SinghThe man's soul meets with and merges in the supreme soul of the True name his mind is illumined.
Manmohan Singh (Punjabi)ਇਨਸਾਨ ਦੀ ਆਤਮਾ ਸੱਚੇ ਸੁਆਮੀ ਦੀ ਪਰਮ ਆਤਮਾ ਨਾਲ ਮਿਲ ਕੇ ਉਸ ਵਿੱਚ ਲੀਨ ਹੋ ਜਾਂਦੀ ਹੈ ਅਤੇ ਸੱਚੇ ਨਾਮ ਨਾਲ ਉਸ ਦਾ ਮਨ ਰੋਸ਼ਨ ਹੋ ਜਾਂਦਾ ਹੈ।
Fareedkot Teekaਜਿਨ ਕੋ ਐਸੇ ਦਿਆਲੂ ਗੁਰੂ ਮਿਲੇ ਹੈਂ ਔ ਸੱਚ ਨਾਮ ਕਾ ਪ੍ਰਗਾਸ ਕੀਆ ਹੈ, ਉਸ ਕੀ ਜੋਤ, ਭਾਵ ਚੇਤਨ ਸਤਾ (ਜੋਤੀ) ਵਾਹਿਗੁਰੂ ਨੇ ਅਪਨੇ ਮੇਂ ਮਿਲਾਈ ਹੈ ਔ ਤਿਨ ਕੀ (ਸਚਿ) ਸੁਖ ਮੇਂ ਸਮਾਈ ਹੂਈ ਹੈ॥
Prof. Sahib Singh(ਗੁਰੂ ਨੇ ਜਿਸ ਮਨੁੱਖ ਦੀ) ਸੁਰਤ ਪਰਮਾਤਮਾ ਦੀ ਜੋਤਿ ਵਿਚ ਮਿਲਾ ਦਿੱਤੀ, ਉਹ ਮਨੁੱਖ ਸਦਾ-ਥਿਰ ਪ੍ਰਭੂ ਵਿਚ ਲੀਨ ਹੋ ਜਾਂਦਾ ਹੈ, ਸਦਾ-ਥਿਰ ਹਰਿ-ਨਾਮ ਦੀ ਬਰਕਤਿ ਨਾਲ (ਉਸ ਦੇ ਅੰਦਰ ਆਤਮਕ ਜੀਵਨ ਦਾ) ਚਾਨਣ ਪੈਦਾ ਹੋ ਜਾਂਦਾ ਹੈ।

ਪਦ ਅਰਥ ਜੋਤੀ = ਪਰਮਾਤਮਾ ਦੀ ਜੋਤਿ ਵਿਚ। ਸਚਿ = ਸਦਾ-ਥਿਰ ਪ੍ਰਭੂ ਵਿਚ। ਸਚਿ ਨਾਇ = ਸਦਾ-ਥਿਰ ਹਰਿ-ਨਾਮ ਦੀ ਬਰਕਤਿ ਨਾਲ।

SikhNet (Spanish)Así entonces, el Alma de uno se inmerge en el Alma Universal del Uno Verdadero, sí, a través del Nombre Verdadero la mente se ilumina.

ਜਿਨੀ ਸਚੁ ਜਾਤਾ ਸੇ ਸਚੇ ਹੋਏ; ਅਨਦਿਨੁ ਸਚੁ ਧਿਆਇਨਿ ॥

jinee sach jaataa se sache hoe; anadin sach dhiaaein |

Sant Singh KhalsaThose who know the Truth are True; night and day, they meditate on Truth.
Manmohan SinghThey, who realise the Truth meditate on the True Lord night and day and themselves become the True Lord.
Manmohan Singh (Punjabi)ਜੋ ਸੱਚ ਨੂੰ ਅਨੁਭਵ ਕਰਦੇ ਹਨ, ਉਹ ਰਾਤ ਦਿਨ ਸੱਚੇ ਸੁਆਮੀ ਦਾ ਸਿਮਰਨ ਕਰਦੇ ਹਨ ਅਤੇ ਖੁਦ ਸੱਚੇ ਸੁਆਮੀ ਦਾ ਰੂਪ ਹੋ ਜਾਂਦੇ ਹਨ।
Fareedkot Teekaਜਿਨੋਂ ਨੇਂ ਸੱਚ ਕੋ ਜਾਤਾ ਹੈ, ਸੋ ਸਚੇ ਕਾ ਸਰੂਪ ਹੀ ਹੋਏ ਹੈਂ, ਵਹੁ ਰਾਤ ਦਿਨ ਸਚ ਕੋ ਹੀ ਧ੍ਯਾਵਤੇ ਹੈਂ॥
Prof. Sahib Singhਹੇ ਭਾਈ! ਜਿਨ੍ਹਾਂ ਮਨੁੱਖਾਂ ਨੇ ਸਦਾ-ਥਿਰ ਪ੍ਰਭੂ ਨਾਲ ਡੂੰਘੀ ਸਾਂਝ ਪਾ ਲਈ ਉਹ ਉਸੇ ਦਾ ਰੂਪ ਬਣ ਗਏ, ਉਹ ਹਰ ਵੇਲੇ ਉਸ ਸਦਾ-ਥਿਰ ਪ੍ਰਭੂ ਦਾ ਨਾਮ ਸਿਮਰਦੇ ਰਹਿੰਦੇ ਹਨ।

ਪਦ ਅਰਥ ਜਿਨਿ = ਜਿਨ੍ਹਾਂ ਮਨੁੱਖਾਂ ਨੇ। ਜਾਤਾ = ਡੂੰਘੀ ਸਾਂਝ ਪਾ ਲਈ। ਅਨਦਿਨੁ = ਹਰ ਰੋਜ਼, ਹਰ ਵੇਲੇ। ਧਿਆਇਨਿ = ਧਿਆਉਂਦੇ ਹਨ।

SikhNet (Spanish)Los que conocen la Verdad, meditan en el Uno Verdadero, y ellos mismos se vuelven Verdad.

ਨਾਨਕ. ਸਚੁ ਨਾਮੁ ਜਿਨ ਹਿਰਦੈ ਵਸਿਆ; ਨਾ ਵੀਛੁੜਿ ਦੁਖੁ ਪਾਇਨਿ ॥੨॥

naanak. sach naam jin hiradai vasiaa; naa veechhurr dukh paaein |2|

Sant Singh KhalsaO Nanak, those whose hearts are filled with the True Name, never suffer the pains of separation. ||2||
Manmohan SinghNanak, they within whose mind the True Name abides, suffer not pain, through separation.
Manmohan Singh (Punjabi)ਨਾਨਕ ਜਿਨ੍ਹਾਂ ਦੇ ਅੰਤਰ-ਆਤਮੇ ਸੱਚਾ ਨਾਮ ਵਸਦਾ ਹੈ, ਉਹ ਵਿਛੋੜੇ ਰਾਹੀਂ ਤਕਲੀਫ ਨਹੀਂ ਉਠਾਉਂਦੇ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸਚਾ ਨਾਮ ਜਿਨ ਕੇ ਹਿਰਦੇ ਮੇਂ ਬਸਿਆ ਹੈ ਵਹੁ ਨਾਮੀ ਸੇ ਵਿਛੜ ਕਰ ਦੁਖ ਕੋ ਅਨਭਵ ਨਹੀਂ ਕਰਤੇ ਹੈਂ॥੨॥
Prof. Sahib Singhਹੇ ਨਾਨਕ! ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ ਸਦਾ-ਥਿਰ ਪ੍ਰਭੂ ਦਾ ਨਾਮ ਵੱਸ ਪੈਂਦਾ ਹੈ, ਉਹ ਫਿਰ ਪਰਮਾਤਮਾ ਦੇ ਚਰਨਾਂ ਤੋਂ ਵਿਛੁੜ ਕੇ ਦੁੱਖ ਨਹੀਂ ਪਾਂਦੇ ॥੨॥

ਪਦ ਅਰਥ ਹਿਰਦੈ = ਹਿਰਦੇ ਵਿਚ। ਵੀਛੁੜਿ = ਵਿਛੁੜ ਕੇ। ਨ ਪਾਇਨਿ = ਨਹੀਂ ਪਾਂਦੇ ॥੨॥

SikhNet (Spanish)Dice Nanak, aquéllos que enaltecen el Nombre Verdadero en la mente, no serán separados del Señor y nunca estarán tristes.(2)

ਸਚੀ ਬਾਣੀ ਸਚੇ ਗੁਣ ਗਾਵਹਿ; ਤਿਤੁ ਘਰਿ ਸੋਹਿਲਾ ਹੋਈ ਰਾਮ ॥

sachee baanee sache gun gaaveh; tith ghar sohilaa hoee raam |

Sant Singh KhalsaIn that home, and in that heart, where the True Bani of the Lord's True Praises are sung, the songs of joy resound.
Manmohan SinghWhere through the True Gurbani is sung the praise of the True Master; in that house resounds the Songs of rejoicing.
Manmohan Singh (Punjabi)ਜਿਥੇ ਸੱਚੀ ਗੁਰਬਾਣੀ ਰਾਹੀਂ ਸੱਚੇ ਮਾਲਕ ਦੀ ਕੀਰਤੀ ਗਾਇਨ ਕੀਤੀ ਜਾਂਦੀ ਹੈ, ਉਸ ਗ੍ਰਹਿ ਅੰਦਰ ਖੁਸ਼ੀ ਦੇ ਗੀਤ ਗੂੰਜਦੇ ਹਨ।
Fareedkot Teekaਤਿਨ ਕੀ ਸਚੀ ਬਾਣੀ ਹੈ ਅਰ ਸਚੇ ਵਾਹਿਗੁਰੂ ਕੇ ਗੁਣ ਗਾਵਤੇ ਹੈਂ, ਤਿਨੋਂ ਕੇ ਘਰ ਮੇਂ ਰਾਮ ਕਾ ਜਸੁ ਹੋਤਾ ਹੈ॥
Prof. Sahib Singhਹੇ ਭਾਈ! (ਜੇਹੜੇ ਮਨੁੱਖ ਆਪਣੇ ਹਿਰਦੇ ਵਿਚ) ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਾਣੀ ਦੀ ਰਾਹੀਂ ਸਦਾ-ਥਿਰ ਪ੍ਰਭੂ ਦੇ ਗੁਣ ਗਾਂਦੇ ਹਨ (ਉਹਨਾਂ ਦੀ) ਉਸ ਹਿਰਦੇ-ਘਰ ਵਿਚ ਆਨੰਦ ਦੀ ਰੌ ਬਣੀ ਰਹਿੰਦੀ ਹੈ।

ਪਦ ਅਰਥ ਸਚੀ ਬਾਣੀ = ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਾਣੀ ਦੀ ਰਾਹੀਂ। ਗਾਵਹਿ = ਗਾਂਦੇ ਹਨ। ਤਿਤੁ ਘਰਿ = (ਉਹਨਾਂ ਦੇ) ਉਸ ਹਿਰਦੇ-ਘਰ ਵਿਚ। ਸੋਹਿਲਾ = {सुख केलः} ਖ਼ੁਸ਼ੀ ਦਾ ਗੀਤ, ਆਨੰਦ ਦੀ ਰੌ।

SikhNet (Spanish)Ahí, en donde, a través de la Palabra Verdadera, es cantada la Real Alabanza, ahí resuena siempre la Melodía de Dicha.

ਨਿਰਮਲ ਗੁਣ ਸਾਚੇ. ਤਨੁ ਮਨੁ ਸਾਚਾ; ਵਿਚਿ ਸਾਚਾ ਪੁਰਖੁ ਪ੍ਰਭੁ ਸੋਈ ਰਾਮ ॥

niramal gun saache. tan man saachaa; vich saachaa purakh prabh soee raam |

Sant Singh KhalsaThrough the immaculate virtues of the True Lord, the body and mind are rendered True, and God, the True Primal Being, dwells within.
Manmohan SinghHe, who imbibes the pure and True virtues and is True in body and mind; He, The True Lord Master abides within him.
Manmohan Singh (Punjabi)ਜੋ ਪਵਿੱਤਰ ਤੇ ਸੱਚੀਆਂ ਨੇਕੀਆਂ ਨੂੰ ਧਾਰਨ ਕਰਦਾ ਹੈ, ਅਤੇ ਜੋ ਦੇਹ ਤੇ ਦਿਲ ਵਿੱਚ ਸੱਚਾ ਹੈ, ਉਹ ਸੱਚਾ ਸੁਆਮੀ ਮਾਲਕ ਉਸ ਦੇ ਅੰਦਰ ਵੱਸਦਾ ਹੈ।
Fareedkot Teekaਵਹੁ ਆਪ ਪਾਪ ਰੂਪ ਮੈਲ ਤੇ ਰਹਿਤ ਹੈਂ, ਤਿਨ ਕੇ ਗੁਣ ਭੀ ਸਾਚੇ ਹੈਂ ਤਨ ਮਨ ਭੀ ਉਨ ਕਾ ਸਾਚਾ ਹੈ। ਕਾਹੇ ਤੇ? ਤਿਨ ਕੇ ਮਨ ਮੇਂ ਜੋ ਪ੍ਰਭੂ ਸਾਚਾ ਪੁਰਖੁ ਹੈ, ਸੋਈ ਵਸਾ ਹੂਆ ਹੈ॥
Prof. Sahib Singhਸਦਾ-ਥਿਰ ਪ੍ਰਭੂ ਦੇ ਪਵਿਤ੍ਰ ਗੁਣਾਂ ਦੀ ਬਰਕਤਿ ਨਾਲ ਉਹਨਾਂ ਦਾ ਮਨ ਉਹਨਾਂ ਦਾ ਤਨ (ਵਿਕਾਰਾਂ ਵਲੋਂ) ਅਡੋਲ ਹੋ ਜਾਂਦਾ ਹੈ। ਉਹਨਾਂ ਦੇ ਅੰਦਰ ਸਦਾ-ਥਿਰ ਪ੍ਰਭੂ-ਪੁਰਖ ਪਰਤੱਖ ਪਰਗਟ ਹੋ ਜਾਂਦਾ ਹੈ।
SikhNet (Spanish)Señor y se vuelve puro en cuerpo y Alma, pues el Verdadero Purusha habita en el interior.

ਸਭੁ ਸਚੁ ਵਰਤੈ. ਸਚੋ ਬੋਲੈ; ਜੋ ਸਚੁ ਕਰੈ ਸੁ ਹੋਈ ॥

sabh sach varatai. sacho bolai; jo sach karai su hoee |

Sant Singh KhalsaSuch a person practices only Truth, and speaks only Truth; whatever the True Lord does, that alone comes to pass.
Manmohan SinghHe practises nothing but Truth and tells the Truth and realises that whatever the True one does, that alone comes to pass.
Manmohan Singh (Punjabi)ਉਹ ਨਿਰੋਲ ਸੱਚ ਕਮਾਉਂਦਾ ਹੈ, ਸੱਚ ਹੀ ਬੋਲਦਾ ਹੈ ਅਤੇ ਅਨੁਭਵ ਕਰਦਾ ਹੈ ਕਿ ਜਿਹੜਾ ਕੁਝ ਸਤਿਪੁਰਖ ਕਰਦਾ ਹੈ, ਕੇਵਲ ਉਹ ਹੀ ਹੁੰਦਾ ਹੈ।
Fareedkot Teekaਇਹ ਤਿਨ ਮਹਾਤਮੋਂ ਪੁਰਸ਼ੋਂ ਕੀ ਦ੍ਰਿਸਟੀ ਹੂਈ ਹੈ, (ਸਚੁ) ਨਿਹਚੇ ਕਰ ਕੇ ਵਾਹਿਗੁਰੂ ਸਤ ਰੂਪੁ ਹੋ ਕਰ ਵਰਤਤਾ ਹੈ ਔ ਸੱਚ ਹੀ ਬੋਲਤਾ ਹੈ, ਜੋ ਸਚ ਕਰੇ ਹੈ, ਸੋ ਤੀਨ ਕਾਲ ਬਾਤ ਕਰੀ ਹੂਈ ਹੋਤੀ ਹੈ॥
Prof. Sahib Singh(ਉਹਨਾਂ ਨੂੰ ਯਕੀਨ ਬਣ ਜਾਂਦਾ ਹੈ ਕਿ) ਹਰ ਥਾਂ ਸਦਾ-ਥਿਰ ਪ੍ਰਭੂ ਕੰਮ ਕਰ ਰਿਹਾ ਹੈ, ਉਹ ਹੀ ਬੋਲ ਰਿਹਾ ਹੈ, ਜੋ ਕੁਝ ਉਹ ਕਰਦਾ ਹੈ ਉਹੀ ਹੁੰਦਾ ਹੈ।

ਪਦ ਅਰਥ ਸਚਾ = ਸਦਾ-ਥਿਰ, ਅਡੋਲ। ਸਭੁ = ਹਰ ਥਾਂ। ਸਚੋ = ਸੱਚ ਹੀ, ਸਦਾ-ਥਿਰ ਪ੍ਰਭੂ ਹੀ।

SikhNet (Spanish)Él actúa la Verdad, habla sólo la Verdad y sabe que lo que sea que el Señor Verdadero hace, eso viene a suceder.

ਜਹ ਦੇਖਾ ਤਹ ਸਚੁ ਪਸਰਿਆ; ਅਵਰੁ. ਨ ਦੂਜਾ ਕੋਈ ॥

jeh dekhaa teh sach pasariaa; avar. na doojaa koee |

Sant Singh KhalsaWherever I look, there I see the True Lord pervading; there is no other at all.
Manmohan SinghWherever I behold, I find the True Lord pervading there, There is not any other second.
Manmohan Singh (Punjabi)ਜਿਥੇ ਕਿਤੇ ਮੈਂ ਵੇਖਦਾ ਹਾਂ ਉਥੇ ਮੈਂ ਸੱਚੇ ਸਾਈਂ ਨੂੰ ਵਿਆਪਕ ਪਾਉਂਦਾ ਹਾਂ। ਹੋਰ ਦੂਸਰਾ ਕੋਈ ਹੈ ਹੀ ਨਹੀਂ।
Fareedkot Teekaਜਹ ਦੇਖਾ ਹੈ ਤਹ ਸਚ ਹੀ ਪਸਰਿਆ ਹੂਆ ਹੈ ਔਰ ਦੂਜਾ ਕੋਈ ਨਹੀਂ॥
Prof. Sahib Singhਜਿਧਰ ਵੀ ਉਹਨਾਂ ਨਿਗਾਹ ਕੀਤੀ, ਉਧਰ ਹੀ ਉਹਨਾਂ ਨੂੰ ਸਦਾ-ਥਿਰ ਪ੍ਰਭੂ ਦਾ ਪਸਾਰਾ ਦਿੱਸਿਆ। ਪ੍ਰਭੂ ਤੋਂ ਬਿਨਾ ਉਹਨਾਂ ਨੂੰ (ਕਿਤੇ ਭੀ) ਕੋਈ ਹੋਰ ਨਹੀਂ ਦਿੱਸਦਾ।

ਪਦ ਅਰਥ ਜਹ ਦੇਖਾ = ਜਿਧਰ ਉਹਨਾਂ ਵੇਖਿਆ। ਤਹ = ਉਧਰ (ਹੀ)।

SikhNet (Spanish)Donde sea que volteo a ver, ahí veo prevaleciendo al Señor, pues no existe nada en donde Él no esté,

ਸਚੇ ਉਪਜੈ ਸਚਿ ਸਮਾਵੈ; ਮਰਿ ਜਨਮੈ ਦੂਜਾ ਹੋਈ ॥

sache upajai sach samaavai; mar janamai doojaa hoee |

Sant Singh KhalsaFrom the True Lord, we emanate, and into the True Lord, we shall merge; death and birth come from duality.
Manmohan SinghMan springs from the True Lord and ultimately merges in Him. As long as there is duality in him, he continues coming and going.
Manmohan Singh (Punjabi)ਇਨਸਾਨ ਸੱਚੇ ਸੁਆਮੀ ਤੋਂ ਉਤਪੰਨ ਹੁੰਦਾ ਹੈ ਅਤੇ ਅੰਤ ਨੂੰ ਉਸੇ ਵਿੱਚ ਲੀਨ ਹੋ ਜਾਂਦਾ ਹੈ। ਜਦ ਤਾਂਈਂ ਉਸ ਵਿੱਚ ਦਵੈਤ-ਭਾਵ ਹੈ, ਉਹ ਆਉਂਦਾ ਤੇ ਜਾਂਦਾ ਰਹਿੰਦਾ ਹੈ।
Fareedkot Teekaਸਚੇ ਸੇ ਇਹ ਜੀਵ ਉਪਜੇ ਹੈਂ ਅਰ ਸਚ ਮੇਂ ਹੀ ਸਮਾਵੈ ਹੈਂ, ਜਬ ਤਕ ਦੂਜੇ ਭਾਵ ਕੀ ਪ੍ਰਾਪਤੀ ਹੂਈ ਹੈ ਤਿਤਨਾ ਕਾਲ ਹੀ ਮਰਤੇ ਜਨਮਤੇ ਹੈਂ॥
Prof. Sahib Singhਹੇ ਭਾਈ! ਜੇਹੜਾ ਮਨੁੱਖ ਸਦਾ-ਥਿਰ ਪ੍ਰਭੂ ਤੋਂ ਨਵਾਂ ਆਤਮਕ ਜੀਵਨ ਪ੍ਰਾਪਤ ਕਰਦਾ ਹੈ, ਉਹ ਸਦਾ-ਥਿਰ ਪ੍ਰਭੂ ਵਿਚ ਹੀ ਲੀਨ ਰਹਿੰਦਾ ਹੈ। ਪਰ ਮਾਇਆ ਨਾਲ ਪਿਆਰ ਕਰਨ ਵਾਲਾ ਜਨਮ ਮਰਨ ਵਿਚ ਪਿਆ ਰਹਿੰਦਾ ਹੈ।

ਪਦ ਅਰਥ ਸਚੇ ਉਪਜੈ = (ਜੇਹੜਾ ਮਨੁੱਖ) ਸਦਾ-ਥਿਰ ਪ੍ਰਭੂ ਤੋਂ ਨਵਾਂ ਆਤਮਕ ਜੀਵਨ ਲੈਂਦਾ ਹੈ। ਸਚਿ = ਸਦਾ-ਥਿਰ ਪ੍ਰਭੂ ਵਿਚ।

SikhNet (Spanish)uno viene del Uno Verdadero, y al final, se inmerge en Él. ¿Habrían nacimientos y muertes si hubiera algún otro distinto del Señor Eterno, dirigiendo el juego de la vida?

ਨਾਨਕ ਸਭੁ ਕਿਛੁ ਆਪੇ ਕਰਤਾ; ਆਪਿ ਕਰਾਵੈ ਸੋਈ ॥੩॥

naanak sabh kichh aape karataa; aap karaavai soee |3|

Sant Singh KhalsaO Nanak, He Himself does everything; He Himself is the Cause. ||3||
Manmohan SinghNanak, the Lord Himself does everything and He Himself makes others do.
Manmohan Singh (Punjabi)ਨਾਨਕ ਸਾਹਿਬ ਖੁਦ ਸਭ ਕੁਝ ਕਰਦਾ ਹੈ ਅਤੇ ਉਹ ਖੁਦ ਹੀ ਕਰਾਉਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸਭ ਕੁਛ ਆਪ ਹੀ ਕਰਤਾ ਹੈ ਔਰ ਆਪ ਹੀ ਸੋ ਵਾਹਿਗੁਰੂ ਕਰਾਵਤਾ ਹੈ॥੩॥
Prof. Sahib Singhਹੇ ਨਾਨਕ! ਕਰਤਾਰ ਆਪ ਹੀ ਸਭ ਕੁਝ ਕਰ ਰਿਹਾ ਹੈ, ਆਪ ਹੀ ਜੀਵਾਂ ਪਾਸੋਂ ਕਰਾ ਰਿਹਾ ਹੈ ॥੩॥
SikhNet (Spanish)Dice Nanak, el Señor es Todo en todo y sólo ocurre lo que Él Mismo hace que ocurra. (3)

ਸਚੇ ਭਗਤ ਸੋਹਹਿ ਦਰਵਾਰੇ; ਸਚੋ ਸਚੁ ਵਖਾਣੇ ਰਾਮ ॥

sache bhagat soheh daravaare; sacho sach vakhaane raam |

Sant Singh KhalsaThe true devotees look beautiful in the Darbaar of the Lord's Court. They speak Truth, and only Truth.
Manmohan SinghThe True devotees look beauteous in the Lord's court and they tell nothing but the Truth.
Manmohan Singh (Punjabi)ਸੱਚੇ ਅਨੁਰਾਗੀ ਸੁਆਮੀ ਦੀ ਦਰਗਾਹ ਅੰਦਰ ਸੁਹਣੇ ਲੱਗਦੇ ਹਨ ਅਤੇ ਉਹ ਨਿਰੋਲ ਸੱਚ ਹੀ ਬੋਲਦੇ ਹਨ।
Fareedkot Teekaਜੋ ਨਿਸਚੇ ਕਰ ਕੇ ਸਚ ਰਾਮ ਕੋ ਕਹਤੇ ਹੈਂ, ਸੋ ਸਚੇ ਭਗਤ ਦਰਬਾਰ ਮੇਂ ਸੋਭਤੇ ਹੈਂ॥
Prof. Sahib Singhਹੇ ਭਾਈ! ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ ਭਗਤ ਉਸ ਸਦਾ-ਥਿਰ ਪ੍ਰਭੂ ਦਾ ਨਾਮ ਹੀ ਹਰ ਵੇਲੇ ਉਚਾਰ ਉਚਾਰ ਕੇ ਉਸ ਦੀ ਹਜ਼ੂਰੀ ਵਿਚ ਸੋਭਾ ਪਾਂਦੇ ਹਨ।

ਪਦ ਅਰਥ ਸਚੇ ਭਗਤ = ਸਦਾ-ਥਿਰ ਪ੍ਰਭੂ ਦੇ ਭਗਤ। ਦਰਵਾਰੇ = ਦਰਬਾਰਿ, (ਪ੍ਰਭੂ ਦੀ) ਹਜ਼ੂਰੀ ਵਿਚ। ਸਚੋ ਸਚੁ = ਸਚੁ ਹੀ ਸਚੁ, ਸਦਾ-ਥਿਰ ਪ੍ਰਭੂ ਦਾ ਨਾਮ ਹੀ ਨਾਮ।

SikhNet (Spanish)Los verdaderos buscadores se ven Gloriosos en la Puerta del Señor, pues ellos hablan nada más que la Verdad.

ਘਟ ਅੰਤਰੇ ਸਾਚੀ ਬਾਣੀ; ਸਾਚੋ ਆਪਿ ਪਛਾਣੇ ਰਾਮ ॥

ghatt antare saachee baanee; saacho aap pachhaane raam |

Sant Singh KhalsaDeep within the nucleus of their heart, is the True Word of the Lord's Bani. Through the Truth, they understand themselves.
Manmohan SinghWithin their mind is the True Gurbani and through Truth they understand themselves,
Manmohan Singh (Punjabi)ਉਨ੍ਹਾਂ ਦੇ ਹਿਰਦੇ ਅੰਦਰ ਸੱਚੀ ਗੁਰਬਾਣੀ ਹੈ ਅਤੇ ਸੱਚ ਦੇ ਰਾਹੀਂ ਉਹ ਆਪਣੇ ਆਪ ਨੂੰ ਸਮਝ ਲੈਂਦੇ ਹਨ।
Fareedkot Teekaਉਨ ਕੇ ਘਟ ਅੰਤਰ ਸਚੀ ਬਾਣੀ ਨਾਮੁ ਹੈ ਔ ਸਾਚੇ ਰਾਮ ਕੋ ਅਪਨਾ ਆਪੁ ਪਛਾਣਤੇ ਹੈਂ॥
Prof. Sahib Singhਉਹਨਾਂ ਦੇ ਹਿਰਦੇ ਵਿਚ ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਾਣੀ ਸਦਾ ਵੱਸਦੀ ਹੈ। ਉਹ ਸਦਾ-ਥਿਰ ਪ੍ਰਭੂ ਨੂੰ ਆਪਣੇ ਅੰਦਰ ਵੱਸਦਾ ਵੇਖਦੇ ਹਨ।

ਪਦ ਅਰਥ ਅੰਤਰੇ = ਅੰਦਰ। ਘਟ = ਹਿਰਦਾ। ਸਾਚੀ ਬਾਣੀ = ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਾਣੀ। ਸਾਚੋ = ਸਾਚੁ ਹੀ, ਸਦਾ-ਥਿਰ ਪ੍ਰਭੂ ਨੂੰ ਹੀ। ਆਪਿ = ਆਪਣੇ ਅੰਦਰ।

SikhNet (Spanish)Dentro de su mente está engarzada la Verdadera Palabra y a través de la Verdad, ellos se conocen a sí mismos.

ਆਪੁ ਪਛਾਣਹਿ. ਤਾ ਸਚੁ ਜਾਣਹਿ; ਸਾਚੇ ਸੋਝੀ ਹੋਈ ॥

aap pachhaaneh. taa sach jaaneh; saache sojhee hoee |

Sant Singh KhalsaThey understand themselves, and so know the True Lord, through their true intuition.
Manmohan SinghWhen they understand themselves, then know they the True Master. Through Truth wells up intuition within them.
Manmohan Singh (Punjabi)ਜਦ ਉਹ ਆਪਣੇ ਆਪ ਨੂੰ ਸਮਝ ਲੈਂਦੇ ਹਨ ਤਦ ਉਹ ਸੱਚੇ ਮਾਲਕ ਨੂੰ ਜਾਣ ਲੈਂਦੇ ਹਨ। ਸੱਚ ਦੇ ਰਾਹੀਂ ਉਨ੍ਹਾਂ ਦੇ ਅੰਦਰ ਗਿਆਤ ਉਤਪੰਨ ਹੋ ਜਾਂਦੀ ਹੈ।
Fareedkot Teekaਜੋ ਪ੍ਰਿਥਮ ਆਪ ਕੋ ਪਛਾਨਤੇ ਹੈਂ ਕਿ ਮੈਂ ਕਿਆ ਵਸਤੂ ਹਾਂ, ਪਰੰਤੂ ਏਹੁ ਸੋਝੀ ਸਚੇ ਗੁਰੂ ਤੇ ਹੋਈ ਹੈ॥
Prof. Sahib Singhਜਦੋਂ ਭਗਤ-ਜਨ ਆਪਣੇ ਆਤਮਕ ਜੀਵਨ ਦੀ ਪੜਤਾਲ ਕਰਦੇ ਹਨ, ਤਦੋਂ ਉਹ ਸਦਾ-ਥਿਰ ਪ੍ਰਭੂ ਨਾਲ ਡੂੰਘੀ ਸਾਂਝ ਪਾਂਦੇ ਹਨ, ਉਹਨਾਂ ਨੂੰ ਉਸ ਸਦਾ-ਥਿਰ ਪ੍ਰਭੂ ਦੀ ਜਾਣ-ਪਛਾਣ ਹੋ ਜਾਂਦੀ ਹੈ।

ਪਦ ਅਰਥ ਆਪੁ = ਆਪਣੇ ਆਪ ਨੂੰ, ਆਪਣੇ ਆਤਮਕ ਜੀਵਨ ਨੂੰ। ਜਾਣਹਿ = ਡੂੰਘੀ ਸਾਂਝ ਪਾਂਦੇ ਹਨ।

SikhNet (Spanish)Conociéndose a sí mismos, ellos conocen al Uno Verdadero, y a través de la Verdad, su intuición es despertada.

ਸਚਾ ਸਬਦੁ ਸਚੀ ਹੈ ਸੋਭਾ; ਸਾਚੇ ਹੀ ਸੁਖੁ ਹੋਈ ॥

sachaa sabad sachee hai sobhaa; saache hee sukh hoee |

Sant Singh KhalsaTrue is the Shabad, and True is its Glory; peace comes only from Truth.
Manmohan SinghTrue is the Name and True its glory. Through Truth alone wells up peace.
Manmohan Singh (Punjabi)ਸੱਚਾ ਹੈ ਨਾਮ ਅਤੇ ਸੱਚੀ ਹੈ ਇਸ ਦੀ ਪ੍ਰਭਤਾ। ਕੇਵਲ ਨਾਮ ਦੇ ਰਾਹੀਂ ਹੀ ਆਰਾਮ ਉਤਪੰਨ ਹੁੰਦਾ ਹੈ।
Fareedkot Teekaਤਿਸ ਕਾ ਸਬਦਿ ਉਪਦੇਸ ਸਚਾ ਹੈ ਪੁਨਾ ਤਿਸ ਕੀ ਸੋਭਾ ਸਚੀ ਹੈ ਅਰੁ ਸਾਚੇ ਸੁਖ ਕੀ ਪ੍ਰਾਪਤੀ ਹੋਈ ਹੈ॥
Prof. Sahib Singhਉਹਨਾਂ ਦੇ ਅੰਦਰ ਪ੍ਰਭੂ ਦੀ ਸਿਫ਼ਤਿ-ਸਾਲਾਹ ਵਾਲਾ ਗੁਰ-ਸ਼ਬਦ ਵੱਸਦਾ ਰਹਿੰਦਾ ਹੈ, (ਇਸ ਕਰ ਕੇ ਲੋਕ ਪਰਲੋਕ ਵਿਚ) ਉਹਨਾਂ ਨੂੰ ਸਦਾ ਲਈ ਸੋਭਾ ਮਿਲ ਜਾਂਦੀ ਹੈ। ਪ੍ਰਭੂ ਵਿਚ ਜੁੜਨ ਕਰ ਕੇ ਉਹਨਾਂ ਨੂੰ ਆਤਮਕ ਆਨੰਦ ਮਿਲਿਆ ਰਹਿੰਦਾ ਹੈ।
SikhNet (Spanish)Verdad es la Palabra, Verdad es Su Gloria, a través de la Verdad uno logra el Éxtasis.

ਸਾਚਿ ਰਤੇ ਭਗਤ ਇਕ ਰੰਗੀ; ਦੂਜਾ ਰੰਗੁ. ਨ ਕੋਈ ॥

saach rate bhagat ik rangee; doojaa rang. na koee |

Sant Singh KhalsaImbued with Truth, the devotees love the One Lord; they do not love any other.
Manmohan SinghImbued with Truth, the saints love the Unique One and love not any other.
Manmohan Singh (Punjabi)ਸੱਚ ਨਾਲ ਰੰਗੇ ਹੋਏ ਸੰਤ ਅਦੁੱਤੀ ਪੁਰਖ ਨੂੰ ਹੀ ਪਿਆਰ ਕਰਦੇ ਹਨ ਤੇ ਹੋਰ ਕਿਸੇ ਨੂੰ ਨਹੀਂ ਪਿਆਰਦੇ।
Fareedkot Teekaਸਚੇ ਮੇਂ ਜੋ ਰੰਗੇ ਹੈਂ ਵਹੁ ਭਗਤ ਇਕ ਆਤਮਨੰਦੀ ਹੈਂ, ਉਨ ਕੋ ਦੂਸਰਾ ਕੋਈ ਆਨੰਦ ਨਹੀਂ, ਭਾਵ ਬਿਸ੍ਯਾਨੰਦ ਭਗਤੋਂ ਕੋ ਨਹੀਂ ਹੈ॥
Prof. Sahib Singhਸਦਾ ਕਾਇਮ ਰਹਿਣ ਵਾਲੇ ਪਰਮਾਤਮਾ (ਦੇ ਪ੍ਰੇਮ-ਰੰਗ) ਵਿਚ ਰੰਗੇ ਹੋਏ ਭਗਤ ਜਨ ਇਕੋ ਪ੍ਰਭੂ-ਪ੍ਰੇਮ ਦੇ ਰੰਗ ਵਿਚ ਹੀ ਰਹਿੰਦੇ ਹਨ। ਕੋਈ ਹੋਰ (ਮਾਇਆ ਦੇ ਮੋਹ ਆਦਿਕ ਦਾ) ਰੰਗ ਉਹਨਾਂ ਨੂੰ ਨਹੀਂ ਚੜ੍ਹਦਾ।

ਪਦ ਅਰਥ ਸਾਚਿ = ਸਦਾ-ਥਿਰ ਹਰਿ-ਨਾਮ ਵਿਚ। ਇਕ ਰੰਗੀ = ਇਕ ਪ੍ਰਭੂ ਦੇ ਹੀ ਪ੍ਰੇਮ-ਰੰਗ ਵਾਲੇ।

SikhNet (Spanish)Imbuidos en la Verdad, los Devotos son entonados en el Uno Verdadero y ellos no conocen el amor de otro.

ਨਾਨਕ. ਜਿਸ ਕਉ ਮਸਤਕਿ ਲਿਖਿਆ; ਤਿਸੁ ਸਚੁ ਪਰਾਪਤਿ ਹੋਈ ॥੪॥੨॥੩॥

naanak. jis kau masatak likhiaa; tis sach paraapat hoee |4|2|3|

Sant Singh KhalsaO Nanak, he alone obtains the True Lord, who has such pre-ordained destiny written upon his forehead. ||4||2||3||
Manmohan SinghNanak, he on whose forehead it is so writ; He alone obtains the True Lord.
Manmohan Singh (Punjabi)ਨਾਨਕ, ਜਿਸ ਦੀ ਪੇਸ਼ਾਨੀ ਉਤੇ ਇਸ ਤਰ੍ਹਾਂ ਲਿਖਿਆ ਹੋਇਆ ਹੈ, ਕੇਵਲ ਉਹ ਹੀ ਸੱਚੇ ਸੁਆਮੀ ਨੂੰ ਪਾਉਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਸ ਕੇ ਮਸਤਕ ਮੇਂ ਉਤਮ ਲੇਖੁ ਲਿਖਾ ਗ੍ਯਾ ਹੈ ਤਿਸ ਹੀ ਕੋ ਆਤਮ ਸੁਖ ਕੀ ਪ੍ਰਾਪਤੀ ਹੂਈ ਹੈ॥੪॥੨॥੩॥
Prof. Sahib Singhਹੇ ਨਾਨਕ! ਜਿਸ ਮਨੁੱਖ ਦੇ ਮੱਥੇ ਉਤੇ (ਪ੍ਰਭੂ-ਮਿਲਾਪ ਦਾ ਲੇਖ) ਲਿਖਿਆ ਹੁੰਦਾ ਹੈ, ਉਸ ਨੂੰ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦਾ ਮਿਲਾਪ ਪ੍ਰਾਪਤ ਹੋ ਜਾਂਦਾ ਹੈ ॥੪॥੨॥੩॥

ਪਦ ਅਰਥ ਜਿਸ ਕਉ = {ਲਫ਼ਜ਼ 'ਜਿਸੁ' ਦਾ (ੁ) ਸੰਬੰਧਕ 'ਕਉ' ਦੇ ਕਾਰਨ ਉਡ ਗਿਆ ਹੈ}। ਮਸਤਕਿ = ਮੱਥੇ ਉਤੇ ॥੪॥੨॥੩॥

SikhNet (Spanish)Dice Nanak, cuando alguien tiene inscrito en su Destino que logrará alcanzar la Verdad del Señor, eso, se cumple. (4-2-3)

Open this shabad →

Shabad Guru Amardas Ji Raag Soohee continues on Ang 770

ਸੂਹੀ ਮਹਲਾ ੩ ॥

soohee mahalaa 3 |

Sant Singh KhalsaSoohee, Third Mehl:
Manmohan SinghSuhi 3rd Guru.
Manmohan Singh (Punjabi)ਸੂਹੀ ਤੀਜੀ ਪਾਤਿਸ਼ਾਹੀ।
SikhNet (Spanish)Suji Mejl Guru Amar Das, Tercer Canal Divino.

ਜੁਗ ਚਾਰੇ ਧਨ ਜੇ ਭਵੈ; ਬਿਨੁ ਸਤਿਗੁਰ ਸੋਹਾਗੁ. ਨ ਹੋਈ ਰਾਮ ॥

jug chaare dhan je bhavai; bin satigur sohaag. na hoee raam |

Sant Singh KhalsaThe soul-bride may wander throughout the four ages, but still, without the True Guru, she will not find her True Husband Lord.
Manmohan SinghEven if the bride wanders the four ages trough, save through the True Guru, she becomes not the happy bride of her spouse.
Manmohan Singh (Punjabi)ਭਾਵੇਂ ਪਤਨੀ ਚਾਰੇ ਹੀ ਯੁੱਗ ਭਟਕਦੀ ਫਿਰੇ ਸੱਚੇ ਗੁਰਾਂ ਦੇ ਬਗੈਰ ਉਹ ਆਪਣੇ ਪਤੀ ਦੀ ਖੁਸ਼ਬਾਸ਼ ਪਤਨੀ ਨਹੀਂ ਬਣਦੀ।
Fareedkot Teekaਹੇ ਭਾਈ! ਚਾਰੋਂ ਜੁਗੋਂ ਮੇਂ ਜਗ੍ਯਾਸੀ ਜੋ ਭਵੈ, ਤਉ ਭੀ ਸਤਗੁਰੋਂ ਸੇਂ ਬਿਨਾਂ ਰਾਮ ਕੇ ਸੁਖ ਕੀ ਪ੍ਰਾਪਤੀ ਨਹੀਂ ਹੋਤੀ॥
Prof. Sahib Singhਹੇ ਭਾਈ! (ਜੁਗ ਚਾਹੇ ਕੋਈ ਭੀ ਹੋਵੇ) ਗੁਰੂ (ਦੀ ਸਰਨ ਪੈਣ) ਤੋਂ ਬਿਨਾ ਖਸਮ-ਪ੍ਰਭੂ ਦਾ ਮਿਲਾਪ ਨਹੀਂ ਹੁੰਦਾ, ਜੀਵ-ਇਸਤ੍ਰੀ ਭਾਵੇਂ ਚੌਹਾਂ ਜੁਗਾਂ ਵਿਚ ਭਟਕਦੀ ਫਿਰੇ।

ਪਦ ਅਰਥ ਜੁਗ ਚਾਰੇ = ਚੌਹਾਂ ਹੀ ਜੁਗਾਂ ਵਿਚ। ਧਨ = ਜੀਵ-ਇਸਤ੍ਰੀ। ਸੋਹਾਗੁ = ਪ੍ਰਭੂ-ਪਤੀ ਦਾ ਮਿਲਾਪ।

SikhNet (Spanish)La novia Alma podrá vagar por las cuatro direcciones, pero sin el Verdadero Guru, no podrá encontrar a Su Verdadero Esposo.

Open this shabad (25 lines, Angs 769-770) →

Ang 769 of 1430