ੴ ਸਤਿਗੁਰ ਪ੍ਰਸਾਦਿ ॥
ik oankaar satigur prasaad | Ang 768
Sant Singh KhalsaOne Universal Creator God. By The Grace Of The True Guru:
Manmohan SinghThere is but One God. By the True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru
ਰਾਗੁ ਸੂਹੀ ਮਹਲਾ ੩ ਘਰੁ ੩ ॥
raag soohee mahalaa 3 ghar 3 | Ang 768
Sant Singh KhalsaRaag Soohee, Third Mehl, Third House:
Manmohan SinghRag Suhi 3rd Guru.
Manmohan Singh (Punjabi)ਰਾਗੁ ਸੂਹੀ ਤੀਜੀ ਪਾਤਿਸ਼ਾਹੀ।
Prof. Sahib Singhਰਾਗ ਸੂਹੀ, ਘਰ ੩ ਵਿੱਚ ਗੁਰੂ ਅਮਰਦਾਸ ਜੀ ਦੀ ਬਾਣੀ।
SikhNet (Spanish)Rag Suji, Mejl Guru Amar Das, Tercer Canal Divino.
ਭਗਤ ਜਨਾ ਕੀ ਹਰਿ ਜੀਉ ਰਾਖੈ; ਜੁਗਿ ਜੁਗਿ ਰਖਦਾ ਆਇਆ ਰਾਮ ॥
bhagat janaa kee har jeeo raakhai; jug jug rakhadaa aaeaa raam | Ang 768
Sant Singh KhalsaThe Dear Lord protects His humble devotees; throughout the ages, He has protected them.
Manmohan SinghThe sire Lord protects the honour of His devoted slaves. All the ages through, He has been protecting it.
Manmohan Singh (Punjabi)ਮਹਾਰਾਜ ਮਾਲਕ ਆਪਣੇ ਜਾਂਨਿਸਾਰ ਗੋਲਿਆਂ ਦੀ ਲੱਜਿਆ ਰੱਖਦਾ ਹੈ। ਸਾਰਿਆਂ ਯੁੱਗਾਂ ਅੰਦਰ, ਉਹ ਇਯ ਨੂੰ ਰੱਖਦਾ ਰਿਹਾ ਹੈ।
Fareedkot Teekaਜੋ ਹਰੀ ਰਾਮ ਜੁਗੋਂ ਜੁਗੋਂ ਮੇਂ ਰਾਖਤਾ ਆਇਆ ਹੈ, ਸੰਤ ਜਨੋਂ ਕੀ ਪ੍ਰਤਿਗਿਆ ਅਬ ਭੀ ਸੋ ਹਰੀ ਜੀ ਹੀ ਰਾਖਤਾ ਹੈ॥
Prof. Sahib Singhਹੇ ਭਾਈ! ਪਰਮਾਤਮਾ ਆਪਣੇ ਭਗਤਾਂ ਦੀ ਇੱਜ਼ਤ ਰੱਖਦਾ ਹੈ, ਹਰੇਕ ਜੁਗ ਵਿਚ ਹੀ (ਭਗਤਾਂ ਦੀ) ਇੱਜ਼ਤ ਰੱਖਦਾ ਆਇਆ ਹੈ।ਪਦ ਅਰਥ ਰਾਖੈ = ਰੱਖਦਾ ਹੈ। ਜੁਗਿ ਜੁਗਿ = ਹਰੇਕ ਜੁਗ ਵਿਚ।
SikhNet (Spanish)Señor protege el honor de Sus Devotos época tras época.
ਸੋ ਭਗਤੁ. ਜੋ ਗੁਰਮੁਖਿ ਹੋਵੈ; ਹਉਮੈ. ਸਬਦਿ ਜਲਾਇਆ ਰਾਮ ॥
so bhagat. jo guramukh hovai; haumai. sabad jalaaeaa raam | Ang 768
Sant Singh KhalsaThose devotees who become Gurmukh burn away their ego, through the Word of the Shabad.
Manmohan SinghHe alone is the saint who turns Guru-wards and burns his ego with the Name.
Manmohan Singh (Punjabi)ਕੇਵਲ ਓਹੀ ਸਾਧੂ ਹੈ, ਜੋ ਗੁਰੂ-ਅਨੁਸਾਰੀ ਹੈ ਅਤੇ ਆਪਣੀ ਹੰਗਤਾ ਨੂੰ ਨਾਮ ਨਾਲ ਸਾੜ ਸੁੱਟਦਾ ਹੈ।
Fareedkot Teekaਅਰ ਜੋ ਗੁਰੋਂ ਦ੍ਵਾਰਾ ਰਾਮ ਕੀ ਭਗਤੀ ਮੇਂ ਇਸਥਿਤ ਹੋਵੈ ਅਰ ਹੌਮੈਂ ਕੋ ਜਿਸ ਨੇ ਗੁਰ ਉਪਦੇਸ਼ ਸੇ ਜਲਾਯਾ ਹੈ, ਸੋ ਭਗਤ ਹੈ॥
Prof. Sahib Singhਜੇਹੜਾ ਮਨੁੱਖ ਗੁਰੂ ਦੇ ਦੱਸੇ ਹੋਏ ਰਾਹ ਉਤੇ ਤੁਰਦਾ ਹੈ, ਉਹ ਪ੍ਰਭੂ ਦਾ ਭਗਤ ਬਣ ਜਾਂਦਾ ਹੈ, ਉਹ ਮਨੁੱਖ ਗੁਰੂ ਦੇ ਸ਼ਬਦ ਵਿਚ ਜੁੜ ਕੇ ਆਪਣੀ ਹਉਮੈ ਦੂਰ ਕਰਦਾ ਹੈ।ਪਦ ਅਰਥ ਗੁਰਮੁਖਿ = ਗੁਰੂ ਦੇ ਸਨਮੁਖ। ਸਬਦਿ = ਗੁਰੂ ਦੇ ਸ਼ਬਦ ਦੀ ਰਾਹੀਂ।
SikhNet (Spanish)El Devoto es aquél que voltea hacia Dios y a través del Bani de la Palabra, deshace su ego. Disipa su ego a través de la Palabra del Shabd
ਹਉਮੈ. ਸਬਦਿ ਜਲਾਇਆ. ਮੇਰੇ ਹਰਿ ਭਾਇਆ; ਜਿਸ ਦੀ ਸਾਚੀ ਬਾਣੀ ॥
haumai. sabad jalaaeaa. mere har bhaaeaa; jis dee saachee baanee | Ang 768
Sant Singh KhalsaThose who burn away their ego through the Shabad, become pleasing to my Lord; their speech becomes True.
Manmohan SinghHe, who burns his self-conceit with the Name and whose speech is true, is pleasing to my Lord.
Manmohan Singh (Punjabi)ਜੋ ਆਪਣੀ ਸਵੈ-ਹੰਗਤਾ ਨੂੰ ਨਾਮ ਨਾਲ ਸਾੜ ਸੁੱਟਦਾ ਹੈ ਅਤੇ ਜਿਸ ਦੀ ਬੋਲ-ਬਾਣੀ ਸੱਚੀ ਹੈ, ਉਹ ਮੇਰੇ ਮਾਲਕ ਨੂੰ ਚੰਗਾ ਲੱਗਦਾ ਹੈ।
Fareedkot Teekaਗੁਰ ਸਬਦ ਕਰ ਹਉਮੈਂ ਕੋ ਜਿਸ ਨੇ ਜਲਾਇਆ ਹੈ, ਸੋ ਮੇਰੇ ਹਰੀ ਕੋ ਭਾਇਆ ਹੈ। ਵਹੁ ਹਰੀ ਕੈਸਾ ਹੈ? ਜਿਸ ਕੀ ਬੇਦ ਰੂਪ ਬਾਣੀ ਸਚੀ ਹੈ⁽¹⁾॥
Prof. Sahib Singhਹੇ ਭਾਈ! ਜੇਹੜਾ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ ਆਪਣੇ ਅੰਦਰੋਂ ਹਉਮੈ ਸਾੜਦਾ ਹੈ, ਉਹ ਉਸ ਪਰਮਾਤਮਾ ਨੂੰ ਪਿਆਰਾ ਲੱਗਦਾ ਹੈ ਜਿਸ ਦੀ ਸਿਫ਼ਤਿ-ਸਾਲਾਹ ਸਦਾ ਅਟੱਲ ਰਹਿਣ ਵਾਲੀ ਹੈ।ਪਦ ਅਰਥ ਭਾਇਆ = ਪਿਆਰਾ ਲੱਗਾ। ਜਿਸ ਦੀ = ਜਿਸ ਪ੍ਰਭੂ ਦੀ। ਸਾਚੀ = ਸਦਾ ਕਾਇਮ ਰਹਿਣ ਵਾਲੀ। ਬਾਣੀ = ਸਿਫ਼ਤਿ-ਸਾਲਾਹ ਦੀ ਬਾਣੀ।
SikhNet (Spanish)y complace al Señor cuya Palabra es Verdad.
ਸਚੀ ਭਗਤਿ ਕਰਹਿ ਦਿਨੁ ਰਾਤੀ; ਗੁਰਮੁਖਿ ਆਖਿ ਵਖਾਣੀ ॥
sachee bhagat kareh din raatee; guramukh aakh vakhaanee | Ang 768
Sant Singh KhalsaThey perform the Lord's true devotional service, day and night, as the Guru has instructed them.
Manmohan SinghDay and night, he performs the Lord's true devotional service, which the Supreme Guru has narrated and enunciated.
Manmohan Singh (Punjabi)ਦਿਨ ਰਾਤ ਉਹ ਸਾਹਿਬ ਦੀ ਸੱਚੀ ਪ੍ਰੇਮ-ਮਈ ਸੇਵਾ ਕਮਾਉਂਦਾ ਹੈ, ਜੋ ਮੁੱਖੀ ਗੁਰਾਂ ਨੇ ਵਰਣਨ ਅਤੇ ਬਿਆਨ ਕੀਤੀ ਹੈ।
Fareedkot Teekaਜੋ ਗੁਰਮੁਖਿ ਹੈਂ, ਸੋ ਦਿਨ ਰਾਤ ਸਚੀ ਭਗਤੀ ਕਰਤੇ ਹੈਂ।☬ਪ੍ਰਸ਼ਨ: ਵਹੁ ਭਗਤੀ ਸੱਚੀ ਕੌਨ ਹੈ?☬ਉੱਤਰ: ਜੋ ਬੇਦੋਂ ਔ ਸਾਸਤ੍ਰੋਂ ਨੇ ਕਈ (ਆਖਿ) ਅਖਯਾਂਨੋ ਕਰ ਕੇ ਜਿਸ ਭਗਤੀ ਕੀ ਮਹਿਮਾਂ ਕਹੀ ਹੈ॥
Prof. Sahib Singhਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਦਿਨ ਰਾਤ ਪਰਮਾਤਮਾ ਦੀ ਸਦਾ-ਥਿਰ ਰਹਿਣ ਵਾਲੇ ਭਗਤੀ ਕਰਦੇ ਰਹਿੰਦੇ ਹਨ, ਉਹ ਆਪ ਸਿਫ਼ਤਿ-ਸਾਲਾਹ ਵਾਲੀ ਬਾਣੀ ਉਚਾਰਦੇ ਰਹਿੰਦੇ ਹਨ, ਤੇ ਹੋਰਨਾਂ ਨੂੰ ਭੀ ਉਸ ਦੀ ਸੂਝ ਦੇਂਦੇ ਹਨ।ਪਦ ਅਰਥ ਸਚੀ = ਸਦਾ-ਥਿਰ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਆਖਿ = ਉਚਾਰ ਕੇ। ਵਖਾਣੀ = (ਹੋਰਨਾਂ ਨੂੰ) ਸਮਝਾਈ।
SikhNet (Spanish)Él está dedicado a la Alabanza del Señor, la Cuál el Guru ha anunciado.
ਭਗਤਾ ਕੀ ਚਾਲ ਸਚੀ ਅਤਿ ਨਿਰਮਲ; ਨਾਮੁ ਸਚਾ ਮਨਿ ਭਾਇਆ ॥
bhagataa kee chaal sachee at niramal; naam sachaa man bhaaeaa | Ang 768
Sant Singh KhalsaThe devotees' lifestyle is true, and absolutely pure; the True Name is pleasing to their minds.
Manmohan SinghTrue and exceedingly immaculate is the saints way of life and the True name is pleasing to their mind.
Manmohan Singh (Punjabi)ਸੱਚੀ ਅਤੇ ਪਰਮ ਪਵਿੱਤਰ ਹੈ ਸੰਤਾਂ ਦੀ ਜੀਵਨ-ਰਹੁ-ਰੀਤੀ ਅਤੇ ਸੱਚਾ ਨਾਮ ਉਨ੍ਹਾਂ ਦੇ ਚਿੱਤ ਨੂੰ ਚੰਗਾ ਲੱਗਦਾ ਹੈ।
Fareedkot Teekaਇਸੀ ਸੇ ਭਗਤਾਂ ਕੀ ਸਭ (ਚਾਲ) ਰੀਤ ਸੱਚੀ ਹੈ। ਕਾਹੇ ਤੇ? ਅਤ੍ਯੰਤ ਨਿਰਮਲ ਕਰਨੇਹਾਰਾ ਸੱਚਾ ਨਾਮ ਜੋ ਉਨ ਕੇ ਮਨ ਮੇਂ ਭਾਯਾ ਹੈ॥
Prof. Sahib Singhਹੇ ਭਾਈ! ਭਗਤਾਂ ਦੀ ਜੀਵਨ-ਜੁਗਤੀ ਸਦਾ ਇਕ-ਰਸ ਰਹਿਣ ਵਾਲੀ ਅਤੇ ਬੜੀ ਪਵਿਤ੍ਰ ਹੁੰਦੀ ਹੈ, ਉਹਨਾਂ ਦੇ ਮਨ ਵਿਚ ਪਰਮਾਤਮਾ ਦਾ ਸਦਾ-ਥਿਰ ਨਾਮ ਪਿਆਰਾ ਲੱਗਦਾ ਰਹਿੰਦਾ ਹੈ।ਪਦ ਅਰਥ ਚਾਲ = ਜੀਵਨ-ਜੁਗਤਿ। ਮਨਿ = ਮਨ ਵਿਚ।
SikhNet (Spanish)Verdadero y Puro es el Camino de los Devotos, ellos aman el Nombre Verdadero del Señor.
ਨਾਨਕ. ਭਗਤ ਸੋਹਹਿ ਦਰਿ ਸਾਚੈ; ਜਿਨੀ ਸਚੋ ਸਚੁ ਕਮਾਇਆ ॥੧॥
naanak. bhagat soheh dar saachai; jinee sacho sach kamaaeaa |1| Ang 768
Sant Singh KhalsaO Nanak, the those devotees, who practice Truth, and only Truth, look beauteous in the Court of the True Lord. ||1||
Manmohan SinghNanak, the devotees, who practise nothing but Truth, look beauteous in the True Court.
Manmohan Singh (Punjabi)ਨਾਨਕ ਸ਼ਰਧਾਲੂ, ਜੋ ਨਿਰੋਲ ਸੱਚ ਦੀ ਕਿਰਤ ਕਰਦੇ ਹਨ, ਸੱਚੇ ਦਰਬਾਰ ਅੰਦਰ ਸੁਹਣੇ ਲੱਗਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਨੋਂ ਭਗਤੋਂ ਨੇ ਸਚੋ ਸੱਚ ਕਮਾਇਆ ਹੈ, ਭਾਵ ਧ੍ਯਾਨ ਭਜਨ ਕੀਆ ਹੈ ਵਹੀ ਭਗਤ ਸੱਚੇ ਕੇ (ਦਰਿ) ਸਤਸੰਗ ਮੇਂ ਸੋਹਤੇ ਹੈਂ॥੧॥
Prof. Sahib Singhਹੇ ਨਾਨਕ! ਪਰਮਾਤਮਾ ਦੇ ਭਗਤ ਸਦਾ-ਥਿਰ ਪਰਮਾਤਮਾ ਦੇ ਦਰ ਤੇ ਸੋਭਦੇ ਹਨ, ਉਹ ਪਰਮਾਤਮਾ ਦਾ ਸਦਾ-ਥਿਰ ਰਹਿਣ ਵਾਲਾ ਨਾਮ ਹੀ ਸਦਾ ਜਪਦੇ ਰਹਿੰਦੇ ਹਨ ॥੧॥ਪਦ ਅਰਥ ਸੋਹਹਿ = ਸੋਭਦੇ ਹਨ। ਦਰਿ ਸਾਚੈ = ਸਦਾ-ਥਿਰ ਪ੍ਰਭੂ ਦੇ ਦਰ ਤੇ। ਸਚੋ ਸਚੁ = ਸਦਾ-ਥਿਰ ਰਹਿਣ ਵਾਲਾ ਹਰਿ-ਨਾਮ ਹੀ ॥੧॥
SikhNet (Spanish)Dice Nanak, los Devotos del Señor se ven bellos en la Puerta del Señor, sí, ellos, quienes practican nada más que la Verdad del Señor. (1)
ਹਰਿ ਭਗਤਾ ਕੀ ਜਾਤਿ ਪਤਿ ਹੈ; ਭਗਤ. ਹਰਿ ਕੈ ਨਾਮਿ ਸਮਾਣੇ ਰਾਮ ॥
har bhagataa kee jaat pat hai; bhagat. har kai naam samaane raam | Ang 768
Sant Singh KhalsaThe Lord is the social class and honor of His devotees; the Lord's devotees merge in the Naam, the Name of the Lord.
Manmohan SinghGod is the caste and honour of His saints and the saints are merged in God's Name.
Manmohan Singh (Punjabi)ਵਾਹਿਗੁਰੂ ਆਪਣੇ ਸੰਤਾਂ ਦੀ ਜਾਤੀ ਅਤੇ ਇੱਜ਼ਤ ਆਬਰੂ ਹੈ ਅਤੇ ਸੰਤ ਵਾਹਿਗੁਰੂ ਦੇ ਨਾਮ ਵਿੱਚ ਠੀਨ ਹੋਏ ਹੋਏ ਹਨ।
Fareedkot Teekaਭਗਤਾਂ ਕੀ ਹਰੀ ਹੀ ਜਾਤ ਹੈ ਔ ਹਰੀ ਹੀ (ਪਤਿ) ਇਜਤ ਹੈ। ਭਗਤ ਹਰੀ ਰਾਮ ਨਾਮੀ ਮੇਂ ਹੀ ਸਮਾਏ ਹੂਏ ਹੈਂ॥
Prof. Sahib Singhਹੇ ਭਾਈ! ਪਰਮਾਤਮਾ ਹੀ ਭਗਤਾਂ ਲਈ (ਉੱਚੀ) ਜਾਤਿ ਹੈ, ਪਰਮਾਤਮਾ ਹੀ ਉਹਨਾਂ ਦੀ ਇੱਜ਼ਤ ਹੈ। ਭਗਤ ਪਰਮਾਤਮਾ ਦੇ ਨਾਮ ਵਿਚ ਲੀਨ ਰਹਿੰਦੇ ਹਨ।ਪਦ ਅਰਥ ਪਤਿ = ਇੱਜ਼ਤ। ਕੈ ਨਾਮਿ = ਦੇ ਨਾਮ ਵਿਚ।
SikhNet (Spanish)El Señor es la Gloria y la Casta de Sus Devotos, los Devotos viven imbuidos en el Nombre del Señor,
ਹਰਿ ਭਗਤਿ ਕਰਹਿ. ਵਿਚਹੁ ਆਪੁ ਗਵਾਵਹਿ; ਜਿਨ ਗੁਣ ਅਵਗਣ ਪਛਾਣੇ ਰਾਮ ॥
har bhagat kareh. vichahu aap gavaaveh; jin gun avagan pachhaane raam | Ang 768
Sant Singh KhalsaThey worship the Lord in devotion, and eradicate self-conceit from within themselves; they understand merits and demerits.
Manmohan SinghThey perform God's worship, Banish self-conceit from within and discriminate between merits and demerits.
Manmohan Singh (Punjabi)ਉਹ ਰੱਬ ਦੀ ਉਪਾਸਨਾ ਕਰਦੇ ਹਨ, ਆਪਣੇ ਅੰਦਰੋਂ ਸਵੈ-ਹੰਗਤਾ ਨੂੰ ਦੂਰ ਕਰਦੇ ਹਨ ਅਤੇ ਨੇਕੀਆਂ ਤੇ ਬਦੀਆਂ ਨੂੰ ਪਹਿਚਾਣਦੇ ਹਨ।
Fareedkot Teekaਹਰਿ ਕੀ ਭਗਤੀ ਕਰਤੇ ਹੈਂ ਔਰ ਬੀਚ ਸੇ ਆਪਾ ਭਾਵ ਯਹਿ ਕਿ ਅਭਮਾਨ ਨਹੀਂ ਧਾਰਤੇ।☬ਪ੍ਰਸ਼ਨ: ਵਹ ਕੌਨ ਹੈਂ?☬ਉੱਤ੍ਰ: ਜਿਨ ਮਹਾਤਮਾਂ ਨੇ ਅਪਨੇ ਰਿਦੇ ਕੇ ਗੁਣ ਅਰ ਔਗਣ ਪਛਾਣੇ ਹੈਂ, ਭਾਵ ਅਵਗਣ ਤ੍ਯਾਗ ਕਰ ਗੁਨ ਗ੍ਰਹਨ ਕੀਏ ਹੈਂ॥
Prof. Sahib Singhਭਗਤ (ਸਦਾ) ਹਰੀ ਦੀ ਭਗਤੀ ਕਰਦੇ ਹਨ, ਆਪਣੇ ਅੰਦਰੋਂ ਆਪਾ-ਭਾਵ (ਭੀ) ਦੂਰ ਕਰ ਲੈਂਦੇ ਹਨ, ਕਿਉਂਕਿ ਉਹਨਾਂ ਨੇ ਗੁਣਾਂ ਤੇ ਅਉਗਣਾਂ ਦੀ ਪਰਖ ਕਰ ਲਈ ਹੁੰਦੀ ਹੈ (ਉਹਨਾਂ ਨੂੰ ਪਤਾ ਹੁੰਦਾ ਹੈ ਕਿ ਹਉਮੈ ਅਉਗਣ ਹੈ)।ਪਦ ਅਰਥ ਕਰਹਿ = ਕਰਦੇ ਹਨ। ਵਿਚਹੁ = ਆਪਣੇ ਅੰਦਰੋਂ। ਆਪੁ = ਆਪਾ-ਭਾਵ।
SikhNet (Spanish)Sus Devotos se dedican a Él, y, haciendo a un lado su ego, discriminan entre el bien y el mal.
ਗੁਣ ਅਉਗਣ ਪਛਾਣੈ. ਹਰਿ ਨਾਮੁ ਵਖਾਣੈ; ਭੈ ਭਗਤਿ ਮੀਠੀ ਲਾਗੀ ॥
gun aaugan pachhaanai. har naam vakhaanai; bhai bhagat meetthee laagee | Ang 768
Sant Singh KhalsaThey understand merits and demerits, and chant the Lord's Name; devotional worship is sweet to them.
Manmohan SinghThey discriminate between good and evil, utter God's Name and to them Lord's fear and devotion are sweet.
Manmohan Singh (Punjabi)ਉਹ ਚੰਗੇ ਅਤੇ ਮੰਦੇ ਦੀ ਪਛਾਣ ਕਰਦੇ ਹਨ, ਵਾਹਿਗੁਰੂ ਦੇ ਨਾਮ ਨੂੰ ਉਚਾਰਦੇ ਹਨ, ਅਤੇ ਸਾਈਂ ਦਾ ਡਰ ਤੇ ਭਗਤੀ ਉਨ੍ਹਾਂ ਨੂੰ ਮਿੱਠੇ ਲੱਗਦੇ ਹਨ।
Fareedkot Teekaਗੁਣ ਔਗਣ ਪਛਾਣ ਕਰ ਕੇ ਜੋ ਹਰੀ ਨਾਮ ਕੋ (ਵਖਾਣੈ) ਕਹੇ, ਭਾਵ ਅਪਨੇ ਮੇਂ ਗੁਣੋਂ ਕੋ ਧਾਰੇ ਔ ਅਵਗੁਣੋਂ ਕਾ ਤ੍ਯਾਗ ਕਰੇ, ਉਨ ਕੋ ਹੀ ਭੈ ਯੁਕ੍ਤ ਹੋਇਕੇ ਭਗਤੀ ਮੀਠੀ ਲਗੀ ਹੈ। ਭਾਵ ਜਨਮ ਮਰਣ ਭੈ ਕੀ ਨਿਵਰਤੀ ਕਾ ਸਾਧਨ ਔਰ ਨਹੀਂ ਹੈ॥
Prof. Sahib Singhਜੇਹੜਾ ਮਨੁੱਖ ਗੁਣ ਤੇ ਅਉਗਣ ਦੀ ਪਰਖ ਕਰ ਲੈਂਦਾ ਹੈ, ਅਤੇ ਪਰਮਾਤਮਾ ਦਾ ਨਾਮ ਉਚਾਰਦਾ ਰਹਿੰਦਾ ਹੈ, ਉਸ ਨੂੰ ਪ੍ਰਭੂ ਦੇ ਡਰ-ਅਦਬ ਵਿਚ ਰਹਿਣ ਕਰ ਕੇ ਪ੍ਰਭੂ ਦੀ ਭਗਤੀ ਪਿਆਰੀ ਲੱਗਦੀ ਹੈ।ਪਦ ਅਰਥ ਪਛਾਣੈ = ਪਛਾਣਦਾ ਹੈ। ਵਖਾਣੈ = ਉਚਾਰਦਾ ਹੈ। ਭੈ = ਡਰ-ਅਦਬ ਵਿਚ।
SikhNet (Spanish)Discriminan ellos entre el bien y el mal, recitando el Nombre del Señor y teniendo Fervor por el Él.
ਅਨਦਿਨੁ ਭਗਤਿ ਕਰਹਿ ਦਿਨੁ ਰਾਤੀ; ਘਰ ਹੀ ਮਹਿ ਬੈਰਾਗੀ ॥
anadin bhagat kareh din raatee; ghar hee meh bairaagee | Ang 768
Sant Singh KhalsaNight and day, they perform devotional worship, day and night, and in the home of the self, they remain detached.
Manmohan SinghNight and day they ever perform Lord's service and remain detached in their very home.
Manmohan Singh (Punjabi)ਰਾਤ ਦਿਨ ਉਹ ਹਮੇਸ਼ਾਂ ਸੁਆਮੀ ਦੀ ਸੇਵਾ ਕਮਾਉਂਦੇ ਹਨ ਅਤੇ ਆਪਣੇ ਘਰ ਅੰਦਰ ਹੀ ਨਿਰਲੇਪ ਰਹਿੰਦੇ ਹਨ।
Fareedkot Teekaਰਾਤ ਦਿਨੇ ਨਿਰੰਤਰ ਭਗਤੀ ਕਰਤੇ ਹੈਂ।☬ਪ੍ਰਸ਼ਨ: ਉਨ ਕੀ ਪ੍ਰੀਛ੍ਯਾ ਕਯਾ ਹੈ?☬ਉੱਤ੍ਰ: ਘਰ ਹੀ ਮੇਂ ਰਹਿ ਕੇ ਸਭ ਬਿਹਾਰ ਕਰਤੇ ਹੂਏ ਭੀ ਰਾਗ ਰਹਿਤ ਹੈਂ, ਭਾਵ ਕਰਤੇ ਹੀ ਅਕਰਤੇ ਹੈਂ॥
Prof. Sahib Singhਜੇਹੜੇ ਮਨੁੱਖ ਦਿਨ ਰਾਤ ਹਰ ਵੇਲੇ ਪਰਮਾਤਮਾ ਦੀ ਭਗਤੀ ਕਰਦੇ ਹਨ, ਉਹ ਗ੍ਰਿਹਸਤ ਵਿਚ ਹੀ ਮਾਇਆ ਦੇ ਮੋਹ ਤੋਂ ਨਿਰਲੇਪ ਰਹਿੰਦੇ ਹਨ।ਪਦ ਅਰਥ ਅਨਦਿਨੁ = ਹਰ ਰੋਜ਼, ਹਰ ਵੇਲੇ {अनुदिनां}। ਘਰ ਹੀ = ਘਰਿ ਹੀ {ਲਫ਼ਜ਼ 'ਘਰਿ' ਦੀ 'ਿ' ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਉੱਡ ਗਈ ਹੈ} ਘਰ ਵਿਚ ਹੀ। ਬੈਰਾਗੀ = ਵਿਰਕਤ।
SikhNet (Spanish)Su Alabanza es dulce, adoran al Señor noche y día, y permanecen desapegados en su mismo hogar. Imbuidos en Su Alabanza,
ਭਗਤੀ ਰਾਤੇ ਸਦਾ ਮਨੁ ਨਿਰਮਲੁ; ਹਰਿ ਜੀਉ ਵੇਖਹਿ ਸਦਾ ਨਾਲੇ ॥
bhagatee raate sadaa man niramal; har jeeo vekheh sadaa naale | Ang 768
Sant Singh KhalsaImbued with devotion, their minds remain forever immaculate and pure; they see their Dear Lord always with them.
Manmohan SinghImbued with his service their soul is ever see the Lord with them.
Manmohan Singh (Punjabi)ਉਸ ਦੀ ਸੇਵਾ ਵਿੱਚ ਰੰਗੀ ਹੋਈ ਉਨ੍ਹਾਂ ਦੀ ਆਤਮਾ ਸਦੀਵ ਹੀ ਪਵਿੱਤਰ ਹੈ ਅਤੇ ਉਹ ਹਮੇਸ਼ਾਂ ਸੁਆਮੀ ਨੂੰ ਆਪਣੇ ਰੰਗ ਸੰਗ ਦੇਖਦੇ ਹਨ।
Fareedkot Teekaਭਗਤੀ ਮੇਂ ਰੱਤੇ ਹੈਂ ਇਸੀ ਤੇ ਉਨ ਕਾ ਮਨ ਸਦਾ ਨਿਰਮਲ ਹੈ ਔ ਵਾਹਿਗੁਰੂ ਕੋ ਸਦੀਵ ਨਾਲ ਹੀ ਦੇਖਤੇ ਹੈਂ॥
Prof. Sahib Singhਹੇ ਭਾਈ! ਜੇਹੜੇ ਮਨੁੱਖ ਸਦਾ ਪ੍ਰਭੂ ਦੀ ਭਗਤੀ (ਦੇ ਰੰਗ) ਵਿਚ ਰੰਗੇ ਰਹਿੰਦੇ ਹਨ, ਉਹਨਾਂ ਦਾ ਮਨ ਪਵਿਤ੍ਰ ਹੋ ਜਾਂਦਾ ਹੈ, ਉਹ ਪਰਮਾਤਮਾ ਨੂੰ ਸਦਾ ਆਪਣੇ ਅੰਗ-ਸੰਗ ਵੱਸਦਾ ਵੇਖਦੇ ਹਨ।ਪਦ ਅਰਥ ਰਾਤੇ = ਰੰਗੇ ਹੋਏ। ਵੇਖਹਿ = ਵੇਖਦੇ ਹਨ। ਨਾਲੇ = ਨਾਲਿ।
SikhNet (Spanish)su mente permanece siempre pura y gozan de la Visión del Señor en su interior.
ਨਾਨਕ. ਸੇ ਭਗਤ ਹਰਿ ਕੈ ਦਰਿ ਸਾਚੇ; ਅਨਦਿਨੁ ਨਾਮੁ ਸਮੑਾਲੇ ॥੨॥
naanak. se bhagat har kai dar saache; anadin naam samaale |2| Ang 768
Sant Singh KhalsaO Nanak, those devotees are True in the Court of the Lord; night and day, they dwell upon the Naam. ||2||
Manmohan SinghNanak those saints are true in the Lord's court and night and day they remember the Name.
Manmohan Singh (Punjabi)ਨਾਨਕ ਉਹ ਸਾਧੂ ਸਾਈਂ ਦੇ ਦਰਬਾਰ ਅੰਦਰ ਸੱਚੇ ਹਨ ਅਤੇ ਉਹ ਰਾਤ ਦਿਨ ਨਾਮ ਨੂੰ ਸਿਮਰਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਰਾਤ ਦਿਨ ਨਾਮ ਕੋ ਸੰਭਾਲਤੇ ਹੈਂ, ਸੋ ਭਗਤ ਹਰਿ ਕੇ ਦਰ ਮੇਂ ਸਾਚੇ ਹੈਂ॥੨॥
Prof. Sahib Singhਹੇ ਨਾਨਕ! ਇਹੋ ਜਿਹੇ ਭਗਤ ਹਰ ਵੇਲੇ ਪ੍ਰਭੂ ਦੇ ਨਾਮ ਨੂੰ ਆਪਣੇ ਹਿਰਦੇ ਵਿਚ ਵਸਾ ਕੇ ਪਰਮਾਤਮਾ ਦੇ ਦਰ ਤੇ ਸੁਰਖ਼-ਰੂ ਹੋ ਜਾਂਦੇ ਹਨ ॥੨॥ਪਦ ਅਰਥ ਕੈ ਦਰਿ = ਦੇ ਦਰ ਉਤੇ। ਸਾਚੇ = ਸੱਚੇ, ਸੁਰਖ਼-ਰੂ। ਸਮ੍ਹ੍ਹਾਲੇ = ਸਮ੍ਹਾਲਿ, ਹਿਰਦੇ ਵਿਚ ਵਸਾ ਕੇ ॥੨॥
SikhNet (Spanish)Dice Nanak, los verdaderos Devotos del Señor son aquellos que alaban Su Nombre.(2)
ਮਨਮੁਖ. ਭਗਤਿ, ਕਰਹਿ, ਬਿਨੁ ਸਤਿਗੁਰ; ਵਿਣੁ ਸਤਿਗੁਰ ਭਗਤਿ ਨ ਹੋਈ ਰਾਮ ॥
manamukh. bhagat, kareh, bin satigur; vin satigur bhagat na hoee raam | Ang 768
Sant Singh KhalsaThe self-willed manmukhs practice devotional rituals without the True Guru, but without the True Guru, there is no devotion.
Manmohan SinghThe perverse worship the Lord without the True Guru, but how can the devotional service be performed without the Guru?
Manmohan Singh (Punjabi)ਪ੍ਰਤੀਕੂਲ ਪੁਰਸ਼ ਸੱਚੇ ਗੁਰਾਂ ਦੇ ਬਗੈਰ ਸੁਆਮੀ ਦੀ ਉਪਾਸ਼ਨਾ ਕਰਦੇ ਹਨ ਪ੍ਰੰਤੂ ਸੱਚੇ ਗੁਰਾਂ ਦੇ ਬਗੈਰ ਪ੍ਰੇਮ-ਮਈ ਸੇਵਾ ਕਿਸ ਤਰ੍ਹਾਂ ਕੀਤੀ ਜਾ ਸਕਦੀ ਹੈ?
Fareedkot Teekaਹੇ ਭਾਈ! ਮਨਮੁਖ ਸਤਿਗੁਰੋਂ ਕੇ ਉਪਦੇਸ ਬਿਨਾ ਭਗਤੀ ਕਰਤੇ ਹੈਂ, ਸਤਿਗੁਰ ਬਿਨਾਂ ਪਰੰਤੂ ਰਾਮ ਕੀ ਭਗਤੀ ਨਹੀਂ ਹੋਤੀ॥
Prof. Sahib Singhਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਗੁਰੂ ਦੀ ਸਰਨ ਪੈਣ ਤੋਂ ਬਿਨਾ (ਆਪਣੇ ਵਲੋਂ) ਪ੍ਰਭੂ ਦੀ ਭਗਤੀ ਕਰਦੇ ਹਨ, ਪਰ ਗੁਰੂ ਦੀ ਸਰਨ ਪੈਣ ਤੋਂ ਬਿਨਾ ਭਗਤੀ ਹੋ ਨਹੀਂ ਸਕਦੀ।ਪਦ ਅਰਥ ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ। ਕਰਹਿ = ਕਰਦੇ ਹਨ।
SikhNet (Spanish)Los arrogantes Manmukjs también alaban al Señor; pero sin el Verdadero Guru, ¿cómo puede uno alabar al Señor?
ਹਉਮੈ ਮਾਇਆ ਰੋਗਿ ਵਿਆਪੇ; ਮਰਿ ਜਨਮਹਿ ਦੁਖੁ ਹੋਈ ਰਾਮ ॥
haumai maaeaa rog viaape; mar janameh dukh hoee raam | Ang 768
Sant Singh KhalsaThey are afflicted with the diseases of egotism and Maya, and they suffer the pains of death and rebirth.
Manmohan SinghThey are infected with the ailments of ego and worldly attachment and in death and birth they suffer pain.
Manmohan Singh (Punjabi)ਉਨ੍ਹਾਂ ਨੂੰ ਹੰਗਤਾ ਅਤੇ ਸੰਸਾਰੀ ਲਗਨ ਦੀਆਂ ਬੀਮਾਰੀਆਂ ਚਿਮੜੀਆਂ ਹੋਈਆਂ ਹਨ ਅਤੇ ਮਰਨ ਤੇ ਜੰਮਣ ਅੰਦਰ ਉਹ ਕਸ਼ਟ ਉਠਾਉਂਦੇ ਹਨ।
Fareedkot Teekaਔ ਜੋ ਮਨਮੁਖ ਹੈਂ 'ਹਉ' ਤੇ 'ਮੈ' ਇਹੁ ਜੋ ਮਾਯਾ ਕਾ ਸਰੂਪੁ ਹੈ ਤਿਸ ਮੇਂ ਲਗੇ ਹੈਂ। ਹੇ ਭਾਈ ਜਨੋ! ਇਸੀ ਕਰ ਕੇ ਤਿਨੋਂ ਕੋ ਜਨਮ ਮਰਨ ਰੂਪ ਰੋਗ ਕੀ ਪ੍ਰਾਪਤੀ ਹੋਈ ਹੈ, ਭਾਵ ਸਦੀਵ ਜਨਮਤੇ ਮਰਤੇ ਹੈਂ॥
Prof. Sahib Singhਉਹ ਮਨੁੱਖ ਹਉਮੈ ਵਿਚ, ਮਾਇਆ ਦੇ ਰੋਗ ਵਿਚ, ਫਸੇ ਰਹਿੰਦੇ ਹਨ, ਆਤਮਕ ਮੌਤ ਸਹੇੜ ਕੇ ਉਹ ਜਨਮਾਂ ਦੇ ਗੇੜ ਵਿਚ ਪਏ ਰਹਿੰਦੇ ਹਨ, ਉਹਨਾਂ ਨੂੰ ਦੁੱਖ ਚੰਬੜਿਆ ਰਹਿੰਦਾ ਹੈ।ਪਦ ਅਰਥ ਰੋਗਿ = ਰੋਗ ਵਿਚ। ਵਿਆਪੇ = ਫਸੇ ਰਹਿੰਦੇ ਹਨ।
SikhNet (Spanish)Existiendo desde el ego uno es infectado por la maldad de Maya y nace para sólo morir en el dolor, una y otra vez.
ਮਰਿ ਜਨਮਹਿ. ਦੁਖੁ ਹੋਈ, ਦੂਜੈ ਭਾਇ. ਪਰਜ ਵਿਗੋਈ; ਵਿਣੁ ਗੁਰ ਤਤੁ, ਨ ਜਾਨਿਆ ॥
mar janameh. dukh hoee, doojai bhaae. paraj vigoee; vin gur tat, na jaaniaa | Ang 768
Sant Singh KhalsaThe world suffers the pains of death and rebirth, and through the love of duality, it is ruined; without the Guru, the essence of reality is not known.
Manmohan SinghIn going and coming, the world suffers pain and is ruined in duality. Without the Guru, it obtains not the reality.
Manmohan Singh (Punjabi)ਜਾਣ ਅਤੇ ਆਉਣ ਅੰਦਰ ਸੰਸਾਰ ਤਕਲੀਫ ਉਠਾਉਂਦਾ ਹੈ ਅਤੇ ਦਵੈਤ-ਭਾਵ ਵਿੱਚ ਬਰਬਾਦ ਹੋ ਜਾਂਦਾ ਹੈ। ਗੁਰਾਂ ਦੇ ਬਾਝੋਂ ਇਸ ਨੂੰ ਅਸਲੀਅਤ ਪਰਾਪਤ ਨਹੀਂ ਹੁੰਦੀ।
Fareedkot Teekaਮਰਤੇ ਔ ਜਨਮਤੇ ਹੈਂ ਇਸੀ ਦੁਖ ਕੀ ਪ੍ਰਾਪਤੀ ਹੋਈ ਹੈ। ਔ ਦੈਤ ਨੇ ਪਰਜਾ ਖਰਾਬ ਕਰੀ ਹੈ, ਕਿਉਂਕਿ ਗੁਰਾਂ ਤੇ ਬਿਨਾਂ ਤਤ ਸਰੂਪ ਕੋ ਜਾਨਿਆ ਨਹੀਂ॥
Prof. Sahib Singhਹੇ ਭਾਈ! ਮਾਇਆ ਦੇ ਮੋਹ ਵਿਚ ਫਸ ਕੇ ਦੁਨੀਆ ਖ਼ੁਆਰ ਹੁੰਦੀ ਹੈ। ਗੁਰੂ ਦੀ ਸਰਨ ਪੈਣ ਤੋਂ ਬਿਨਾ ਕੋਈ ਭੀ ਅਸਲੀਅਤ ਨੂੰ ਨਹੀਂ ਸਮਝਦਾ।ਪਦ ਅਰਥ ਮਰਿ ਜਨਮਹਿ = ਮਰ ਕੇ ਜੰਮਦੇ ਹਨ, ਆਤਮਕ ਮੌਤ ਸਹੇੜ ਕੇ ਜੂਨਾਂ ਵਿਚ ਪਏ ਰਹਿੰਦੇ ਹਨ। ਦੂਜੈ ਭਾਇ = ਕਿਸੇ ਹੋਰ ਦੇ ਪਿਆਰ ਵਿਚ, ਮਾਇਆ ਦੇ ਮੋਹ ਵਿਚ। ਪਰਜ = ਸ੍ਰਿਸ਼ਟੀ। ਵਿਗੋਈ = ਖ਼ੁਆਰ ਹੁੰਦੀ ਹੈ। ਤਤੁ = ਅਸਲੀਅਤ।
SikhNet (Spanish)Así, yendo y viniendo, el mundo desperdicia su vida con la idea del otro, y sin el Guru uno no conoce la Quintaesencia.
ਭਗਤਿ ਵਿਹੂਣਾ. ਸਭੁ ਜਗੁ ਭਰਮਿਆ; ਅੰਤਿ ਗਇਆ ਪਛੁਤਾਨਿਆ ॥
bhagat vihoonaa. sabh jag bharamiaa; ant geaa pachhutaaniaa | Ang 768
Sant Singh KhalsaWithout devotional worship, everyone in the world is deluded and confused, and in the end, they depart with regrets.
Manmohan SinghWithout the Lord's devotion the entire world is gone astray and departs regretfully in the end.
Manmohan Singh (Punjabi)ਪ੍ਰਭੂ ਦੇ ਅਨੁਰਾਗ ਦੇ ਬਾਝੋਂ ਸਾਰਾ ਸੰਸਾਰ ਭਟਕਦਾ ਫਿਰਦਾ ਹੈ ਅਤੇ ਅਖੀਰ ਨੂੰ ਪਸਚਾਤਾਪ ਕਰਦਾ ਹੋਇਆ ਟੁਰ ਜਾਂਦਾ ਹੈ।
Fareedkot Teekaਭਗਤੀ ਤੇ ਰਹਿਤ ਸਭੁ ਜਗਤੁ ਭਰਮਿਆ ਹੈ, ਅੰਤ ਕੋ ਜਬ ਪ੍ਰਲੋਕ ਮੇਂ ਗਿਆ ਤਬ ਪਛਤਾਨਿਆ, ਭਾਵ ਪਸਚਾਤਾਪੁ ਕਰਤਾ ਭਯਾ, ਜੋ ਹਮ ਨੇ ਕਛੁ ਸੁਕ੍ਰਿਤ ਨ ਕੀਆ॥
Prof. Sahib Singhਭਗਤੀ ਤੋਂ ਸੱਖਣਾ ਸਾਰਾ ਜਗਤ ਹੀ ਭਟਕਦਾ ਫਿਰਦਾ ਹੈ, ਤੇ, ਆਖ਼ਰ ਹੱਥ ਮਲਦਾ (ਦੁਨੀਆ ਤੋਂ) ਜਾਂਦਾ ਹੈ।ਪਦ ਅਰਥ ਵਿਹੂਣਾ = ਸੱਖਣਾ। ਭਰਮਿਆ = ਭਟਕਦਾ ਹੈ। ਅੰਤਿ = ਆਖ਼ਰ ਨੂੰ।
SikhNet (Spanish)Sin la Alabanza del Señor, el mundo es mal guiado y los seres humanos se van del mundo arrepintiéndose de sus acciones cuando el final llega.
ਕੋਟਿ ਮਧੇ ਕਿਨੈ ਪਛਾਣਿਆ; ਹਰਿ ਨਾਮਾ ਸਚੁ ਸੋਈ ॥
kott madhe kinai pachhaaniaa; har naamaa sach soee | Ang 769
Sant Singh KhalsaAmong millions, there is scarcely one who realizes the Name of the True Lord.
Manmohan SinghHardly any one amongst millions, realises the True Name of that Lord.
Manmohan Singh (Punjabi)ਕ੍ਰੋੜਾਂ ਵਿਚੋਂ ਕੋਈ ਵਿਰਲਾ ਜਣਾ ਹੀ ਉਸ ਸੁਆਮੀ ਦੇ ਸੱਚੇ ਨਾਮ ਨੂੰ ਅਨੁਭਵ ਕਰਦਾ ਹੈ।
Fareedkot Teekaਇਸ ਤੇ ਹੇ ਭਾਈ ਪ੍ਯਾਰਯੋ! ਜੋ ਸਚਾ ਹਰੀ ਨਾਮੁ ਹੈ, ਸੋ ਕ੍ਰੋੜੋਂ ਮੇਂ ਸੇ ਕਿਸੇ ਨੇ ਹੀ ਪਛਾਨਾ ਹੈ॥
Prof. Sahib Singhਕ੍ਰੋੜਾਂ ਵਿਚੋਂ ਕਿਸੇ ਵਿਰਲੇ ਮਨੁੱਖ ਨੇ ਇਹ ਗੱਲ ਸਮਝੀ ਹੈ ਕਿ ਪਰਮਾਤਮਾ ਦਾ ਨਾਮ ਹੀ ਸਦਾ ਕਾਇਮ ਰਹਿਣ ਵਾਲਾ ਹੈ।ਪਦ ਅਰਥ ਕੋਟਿ ਮਧੇ = ਕ੍ਰੋੜਾਂ ਵਿਚ। ਕਿਨੈ = ਕਿਸੇ ਵਿਰਲੇ ਨੇ। ਸਚੁ = ਸਦਾ-ਥਿਰ ਰਹਿਣ ਵਾਲਾ।
SikhNet (Spanish)Entre millones, escasos son aquéllos que conocen la Esencia del Nombre Verdadero del Señor.
ਨਾਨਕ ਨਾਮਿ ਮਿਲੈ ਵਡਿਆਈ; ਦੂਜੈ ਭਾਇ ਪਤਿ ਖੋਈ ॥੩॥
naanak naam milai vaddiaaee; doojai bhaae pat khoee |3| Ang 769
Sant Singh KhalsaO Nanak, through the Naam, greatness is obtained; in the love of duality, all honor is lost. ||3||
Manmohan SinghNanak, through the Name the mortal is blessed with glory and in the love of another, he loses his honour.
Manmohan Singh (Punjabi)ਨਾਨਕ, ਨਾਮ ਦੇ ਰਾਹੀਂ ਪ੍ਰਾਣੀ ਨੂੰ ਪ੍ਰਭਤਾ ਪਰਾਪਤ ਹੁੰਦੀ ਹੈ ਅਤੇ ਹੋਰਸ ਦੇ ਪਿਆਰ ਅੰਦਰ ਉਹ ਆਪਣੀ ਇੱਜ਼ਤ ਗੁਆ ਲੈਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਨਾਮੀ ਮੇਂ ਮਿਲੇ ਹੈਂ ਤਿਨ ਕੋ ਵਡਿਆਈ ਮਿਲਤੀ ਹੈ, ਦੂਜੇ ਭਾਵ ਵਾਲੋਂ ਨੇ ਅਪਨੀ ਪਤਿ ਖੋਈ ਹੈ॥੩॥
Prof. Sahib Singhਹੇ ਨਾਨਕ! ਨਾਮ ਵਿਚ ਜੁੜਿਆਂ ਹੀ (ਲੋਕ ਪਰਲੋਕ ਵਿਚ) ਇੱਜ਼ਤ ਮਿਲਦੀ ਹੈ, ਅਤੇ, ਮਾਇਆ ਦੇ ਮੋਹ ਵਿਚ ਮਨੁੱਖ ਇੱਜ਼ਤ ਗਵਾ ਲੈਂਦਾ ਹੈ ॥੩॥ਪਦ ਅਰਥ ਨਾਮਿ = ਨਾਮ ਵਿਚ। ਪਤਿ = ਇੱਜ਼ਤ ॥੩॥
SikhNet (Spanish)Dice Nanak, a través del Naam, la Grandeza es obtenida y en la dualidad se pierde todo honor.(3)
ਭਗਤਾ ਕੈ ਘਰਿ ਕਾਰਜੁ ਸਾਚਾ; ਹਰਿ ਗੁਣ ਸਦਾ ਵਖਾਣੇ ਰਾਮ ॥
bhagataa kai ghar kaaraj saachaa; har gun sadaa vakhaane raam | Ang 769
Sant Singh KhalsaIn the home of the devotees, is the joy of true marriage; they chant the Glorious Praises of the Lord forever.
Manmohan SinghIn the saints home is the joy of True union and they ever utter the Lord's praise.
Manmohan Singh (Punjabi)ਸੰਤਾਂ ਦੇ ਧਾਮ ਅੰਦਰ ਸੱਚੇ ਮਿਲਾਪ ਦੀ ਖੁਸ਼ੀ ਹੈ ਅਤੇ ਉਹ ਹਮੇਸ਼ਾਂ ਸਾਈਂ ਦੀ ਕੀਰਤੀ ਉਚਾਰਦੇ ਹਨ।
Fareedkot Teekaਭਗਤਾਂ ਕੇ ਘਰ ਮੇਂ ਕਾਰਜ ਸਚਾ ਹੈ, ਭਾਵ ਪਰਮੇਸਰ ਕੀ ਪ੍ਰਾਪਤੀ ਰੂਪ ਵੀਆਹੁ ਹੈ, ਸੋ ਹਰੀ ਰਾਮ ਕੇ ਸਦੀਵ ਗੁਣ ਵਖ੍ਯਾਣ ਕਰਤੇ ਹੈਂ॥
Prof. Sahib Singhਪਰਮਾਤਮਾ ਦੇ ਗੁਣ ਸਦਾ ਗਾਂਦੇ ਰਹਿਣ ਕਰ ਕੇ ਭਗਤਾਂ ਦੇ ਹਿਰਦੇ-ਘਰ ਵਿਚ ਇਹ ਆਹਰ ਸਦਾ ਲਈ ਬਣਿਆ ਰਹਿੰਦਾ ਹੈ।ਪਦ ਅਰਥ ਕੈ ਘਰਿ = ਦੇ ਹਿਰਦੇ ਵਿਚ। ਕਾਰਜੁ = {कार्य} ਕੰਮ, ਆਹਰ। ਸਾਚਾ = ਸਦਾ ਕਾਇਮ ਰਹਿਣ ਵਾਲਾ। ਵਖਾਣੇ = ਉਚਾਰੇ।
SikhNet (Spanish)En el Hogar de los Devotos está siempre la Dicha de un Verdadero Matrimonio, pues ellos recitan siempre la Alabanza del Señor.
ਭਗਤਿ ਖਜਾਨਾ ਆਪੇ ਦੀਆ; ਕਾਲੁ ਕੰਟਕੁ ਮਾਰਿ ਸਮਾਣੇ ਰਾਮ ॥
bhagat khajaanaa aape deea; kaal kanttak maar samaane raam | Ang 769
Sant Singh KhalsaHe Himself blesses them with the treasure of devotion; conquering the thorny pain of death, they merge in the Lord.
Manmohan SinghThe Lord Himself blesses them with the treasure of His devotion and overcoming the painful death, they merge in the Lord.
Manmohan Singh (Punjabi)ਸਾਹਿਬ ਖੁਦ ਹੀ ਉਨ੍ਹਾਂ ਨੂੰ ਆਪਣੀ ਸ਼ਰਧਾ-ਪ੍ਰੇਮ ਦਾ ਭੰਡਾਰਾ ਬਖਸ਼ ਦਿੰਦੇ ਹਨ ਅਤੇ ਦੁਖਦਾਈ ਮੌਤ ਤੇ ਕਾਬੂ ਪਾ ਉਹ ਸਾਈਂ ਵਿੱਚ ਲੀਨ ਹੋ ਜਾਂਦੇ ਹਨ।
Fareedkot Teekaਤਿਨ ਕੋ ਭਗਤੀ ਕਾ ਖਜਾਨਾ ਵਾਹਗੁਰੂ ਆਪ ਹੀ ਦੀਆ ਹੈ, ਵਹੁ ਕਾਲ ਦੁਖਦਾਈ ਕੋ ਮਾਰ ਕਰ ਰਾਮ ਮੇਂ ਸਮਾਏ ਹੈਂ॥
Prof. Sahib Singhਭਗਤੀ ਦਾ ਖ਼ਜ਼ਾਨਾ ਪਰਮਾਤਮਾ ਨੇ ਆਪ ਹੀ ਆਪਣੇ ਭਗਤਾਂ ਨੂੰ ਦਿੱਤਾ ਹੋਇਆ ਹੈ, (ਇਸ ਦੀ ਬਰਕਤਿ ਨਾਲ ਉਹ) ਦੁਖਦਾਈ ਮੌਤ ਦੇ ਡਰ ਨੂੰ ਮਾਰ-ਮੁਕਾ ਕੇ (ਪਰਮਾਤਮਾ ਵਿਚ) ਲੀਨ ਰਹਿੰਦੇ ਹਨ।ਪਦ ਅਰਥ ਆਪੇ = ਆਪ ਹੀ।
SikhNet (Spanish)El Señor Mismo bendice a Sus Devotos con el Tesoro de la Devoción y sobreponiéndose al dolor de la muerte, se funden en Su Señor.
ਕਾਲੁ ਕੰਟਕੁ ਮਾਰਿ ਸਮਾਣੇ. ਹਰਿ ਮਨਿ ਭਾਣੇ; ਨਾਮੁ ਨਿਧਾਨੁ ਸਚੁ ਪਾਇਆ ॥
kaal kanttak maar samaane. har man bhaane; naam nidhaan sach paaeaa | Ang 769
Sant Singh KhalsaConquering the thorny pain of death, they merge in the Lord; they are pleasing to the Lord's Mind, and they obtain the true treasure of the Naam.
Manmohan SinghOvercoming the agonizing death they blend with God, become pleasing to his mind and obtain the true treasure of the Name.
Manmohan Singh (Punjabi)ਦੁੱਖਦਾਈ ਮੌਤ ਨੂੰ ਜਿੱਤ ਕੇ, ਉਹ ਵਾਹਿਗੁਰੂ ਨਾਲ ਅਭੇਦ ਹੋ ਜਾਂਦੇ ਹਨ। ਉਸ ਦੇ ਚਿੱਤ ਨੂੰ ਚੰਗੇ ਲੱਗਦੇ ਹਨ ਅਤੇ ਨਾਮ ਦੇ ਸੱਚੇ ਖਜਾਨੇ ਨੂੰ ਪਾ ਲੈਂਦੇ ਹਨ।
Fareedkot Teekaਵਹੁ ਹਰੀ ਕੇ ਮਨ ਮੇਂ ਭਾਣੇ ਹੈਂ ਸਚਾ ਨਾਮੁ ਖਜਾਨਾ ਪਾਯਾ ਹੈ, ਪੁਨਾ ਕਾਲ ਦੁਖਦਾਈ ਕੋ ਮਾਰ ਕੇ ਵਾਹਿਗੁਰੂ ਮੇਂ ਸਮਾਣੇ ਹੈਂ॥
Prof. Sahib Singhਦੁਖਦਾਈ ਮੌਤ ਦੇ ਡਰ ਨੂੰ ਮੁਕਾ ਕੇ ਭਗਤ ਪਰਮਾਤਮਾ ਵਿਚ ਲੀਨ ਰਹਿੰਦੇ ਹਨ, ਪਰਮਾਤਮਾ ਦੇ ਮਨ ਵਿਚ ਪਿਆਰੇ ਲੱਗਦੇ ਹਨ, (ਪਰਮਾਤਮਾ ਪਾਸੋਂ ਭਗਤ) ਸਦਾ ਕਾਇਮ ਰਹਿਣ ਵਾਲਾ ਨਾਮ-ਖ਼ਜ਼ਾਨਾ ਪ੍ਰਾਪਤ ਕਰ ਲੈਂਦੇ ਹਨ।ਪਦ ਅਰਥ ਕੰਟਕੁ = ਕੰਡਾ, ਕੰਡੇ ਵਾਂਗ ਚੁੱਭਣ ਵਾਲਾ, ਦੁਖਦਾਈ। ਮਾਰਿ = ਮਾਰ ਕੇ। ਸਮਾਣੇ = ਲੀਨ ਰਹੇ। ਮਨਿ = ਮਨ ਵਿਚ। ਭਾਣੇ = ਚੰਗੇ ਲੱਗੇ। ਨਿਧਾਨੁ = ਖ਼ਜ਼ਾਨਾ। ਸਚੁ = ਸਦਾ ਕਾਇਮ ਰਹਿਣ ਵਾਲਾ।
SikhNet (Spanish)Ellos están complaciendo a Su Señor, bendecidos con el Tesoro del Nombre Verdadero.
ਸਦਾ ਅਖੁਟੁ. ਕਦੇ, ਨ ਨਿਖੁਟੈ; ਹਰਿ ਦੀਆ ਸਹਜਿ ਸੁਭਾਇਆ ॥
sadaa akhutt. kade, na nikhuttai; har deea sehaj subhaaeaa | Ang 769
Sant Singh KhalsaThis treasure is inexhaustible; it will never be exhausted. The Lord automatically blesses them with it.
Manmohan SinghThis treasure is ever inexhaustible and exhausts not ever. The Lord has automatically blessed His saints with it.
Manmohan Singh (Punjabi)ਇਹ ਖਜਾਨਾ ਸਦੀਵ ਹੀ ਅਮੁੱਕ ਹੈ ਅਤੇ ਕਦਾਚਿਤ ਕਦੇ ਮੁੱਕਦਾ ਨਹੀਂ। ਠਾਕੁਰ ਨਾਂ ਖੁਦ-ਬ-ਖੁਦ ਹੀ ਇਸ ਨੂੰ ਆਪਣੇ ਸਾਧੂਆਂ ਨੂੰ ਬਖਸ਼ਿਆ ਹੈ।
Fareedkot Teekaਵਹੁ ਨਾਮੁ ਖਜਾਨਾ ਅਖੁਟੁ ਹੈ ਕਦੇ ਭੀ ਨਹੀਂ ਘਟਤਾ, ਸੋ ਹਰੀ ਕਾ ਦੀਆ ਹੂਆ ਹੈ ਇਸੀ ਤੇ ਪੁਰਸ ਸਹਜੇ ਹੀ ਸੋਭਾਯਾ ਹੈ॥
Prof. Sahib Singhਇਹ ਖ਼ਜ਼ਾਨਾ ਅਮੁੱਕ ਹੈ, ਕਦੇ ਨਹੀਂ ਮੁੱਕਦਾ। ਪਰਮਾਤਮਾ ਨੇ ਉਹਨਾਂ ਨੂੰ ਆਤਮਕ ਅਡੋਲਤਾ ਵਿਚ ਪ੍ਰੇਮ ਵਿਚ ਟਿਕੇ ਹੋਇਆਂ ਨੂੰ ਇਹ ਖ਼ਜ਼ਾਨਾ ਦੇ ਦਿੱਤਾ।ਪਦ ਅਰਥ ਅਖੁਟੁ = ਕਦੇ ਨਾਹ ਮੁੱਕਣ ਵਾਲਾ। ਸਹਜਿ = ਆਤਮਕ ਅਡੋਲਤਾ ਵਿਚ। ਸੁਭਾਇਆ = ਸੁਭਾਇ, ਪ੍ਰੇਮ ਵਿਚ।
SikhNet (Spanish)Este Tesoro es Infinito, porque el Señor, de forma espontánea, bendice a Sus Devotos con Él.
ਹਰਿ ਜਨ ਊਚੇ. ਸਦ ਹੀ ਊਚੇ; ਗੁਰ ਕੈ ਸਬਦਿ ਸੁਹਾਇਆ ॥
har jan aooche. sad hee aooche; gur kai sabad suhaaeaa | Ang 769
Sant Singh KhalsaThe humble servants of the Lord are exalted and elevated, forever on high; they are adorned with the Word of the Guru's Shabad.
Manmohan SinghGod's slaves are high, ever high are they. With the Guru's Word, they look adorned.
Manmohan Singh (Punjabi)ਰੱਬ ਦੇ ਗੋਲੇ ਉਚੇ ਹਨ, ਸਦੀਵ ਹੀ ਉਚੇ ਹਨ। ਗੁਰਾਂ ਦੀ ਬਾਣੀ ਨਾਲ ਉਹ ਸੁਭਾਇਮਾਨ ਲੱਗਦੇ ਹਨ।
Fareedkot Teekaਵਹੁ ਹਰੀ ਜਨ ਊਚੇ ਜੋ ਬ੍ਰਹਮਾਦੀ ਹੈਂ ਤਿਨ ਸੇਂ ਭੀ ਨਿਸਚੇ ਕਰ ਕੇ ਸਦੀਵ ਊਚੇ ਹੈਂ। ਕਾਹੇ ਤੇ? ਗੁਰੋਂ ਕੇ ਸਬਦ ਕਰ ਕੇ ਜੋ ਉਨ ਕਾ ਅੰਤਸਕਰਣ ਸੁਹਾਯਾ ਹੈ ਅਰਥਾਤ ਸੋਭਨੀਕ ਹੂਆ ਹੈ॥
Prof. Sahib Singh(ਇਸ ਖ਼ਜ਼ਾਨੇ ਦਾ ਸਦਕਾ) ਭਗਤ ਸਦਾ ਹੀ ਉੱਚੇ ਆਤਮਕ ਮੰਡਲ ਵਿਚ ਟਿਕੇ ਰਹਿੰਦੇ ਹਨ, ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਉਹਨਾਂ ਦਾ ਜੀਵਨ ਸੋਹਣਾ ਬਣ ਜਾਂਦਾ ਹੈ।ਪਦ ਅਰਥ ਕੈ ਸਬਦਿ = ਦੇ ਸ਼ਬਦ ਦੀ ਰਾਹੀਂ।
SikhNet (Spanish)Dice Nanak, el Señor Mismo nos bendice y nos une con Él,
ਨਾਨਕ ਆਪੇ ਬਖਸਿ ਮਿਲਾਏ; ਜੁਗਿ ਜੁਗਿ ਸੋਭਾ ਪਾਇਆ ॥੪॥੧॥੨॥
naanak aape bakhas milaae; jug jug sobhaa paaeaa |4|1|2| Ang 769
Sant Singh KhalsaO Nanak, He Himself forgives them, and merges them with Himself; throughout the ages, they are glorified. ||4||1||2||
Manmohan SinghGranting pardon, the Lord unites them with Himself and all the ages through, they obtain glory.
Manmohan Singh (Punjabi)ਮੁਆਫੀ ਬਖਸ਼ ਕੇ ਸੁਆਮੀ ਉਨ੍ਹਾਂ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ ਅਤੇ ਸਾਰਿਆਂ ਯੁੱਗਾਂ ਅੰਦਰ ਉਹ ਪ੍ਰਭਤਾ ਪਾਉਂਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਵਹੁ ਆਪ ਵਾਹਿਗੁਰੂ ਨੇ ਬਖਸ ਕਰ ਕੇ ਅਪਨੇ ਮੇਂ (ਮਿਲਾਏ) ਅਭੇਦ ਕਰ ਲੀਏ। ਸੋ ਤਿਨੋਂ ਨੇ ਚਹੁਜੁਗੋਂ ਮੇਂ ਸੋਭਾ ਕੋ ਪਾਯਾ ਹੈ, ਭਾਵ ਬੇਦ ਸਾਸਤ੍ਰ ਸਭ ਉਨ ਸੰਤੋਂ ਕੀ ਸੋਭਾ ਕਰ ਰਹੇ ਹੈਂ॥੪॥੧॥੨॥
Prof. Sahib Singhਹੇ ਨਾਨਕ! ਪਰਮਾਤਮਾ ਆਪ ਹੀ ਮੇਹਰ ਕਰ ਕੇ ਉਹਨਾਂ ਨੂੰ ਚਰਨਾਂ ਵਿਚ ਜੋੜੀ ਰੱਖਦਾ ਹੈ, ਹਰੇਕ ਜੁਗ ਵਿਚ ਉਹ ਸੋਭਾ ਖੱਟਦੇ ਹਨ ॥੪॥੧॥੨॥ਪਦ ਅਰਥ ਜੁਗਿ ਜੁਗਿ = ਹਰੇਕ ਜੁਗ ਵਿਚ ॥੪॥੧॥੨॥
SikhNet (Spanish)y la Gloria de uno es proclamada a través de las épocas. (4-1-2)