ਨਿਹਚਲੁ ਰਾਜੁ ਸਦਾ ਹਰਿ ਕੇਰਾ; ਤਿਸੁ ਬਿਨੁ ਅਵਰੁ. ਨ ਕੋਈ ਰਾਮ ॥
nihachal raaj sadaa har keraa; tis bin avar. na koee raam |
Sant Singh KhalsaThe Kingdom of the Lord is permanent, and forever unchanging; there is no other than Him.
Manmohan SinghEver permanent is the rule of God, without Him there is not another. Without Him, there is not another.
Manmohan Singh (Punjabi)ਸਦੀਵੀ ਮੁਸਤਕਿਲ ਹੈ ਪ੍ਰਭੂ ਦੀ ਪਾਤਿਸ਼ਾਹੀ ਉਸ ਦੇ ਬਾਝੋਂ ਹੋਰ ਕੋਈ ਨਹੀਂ।
Fareedkot Teekaਸਦਾ ਜਿਸ ਹਰੀ ਕਾ ਪ੍ਰਕਾਸੁ ਨਿਸਚਲ ਹੈ, ਤਿਸ ਰਾਮ ਸੇ ਬਿਨਾਂ ਔਰ ਕੋਈ ਨਹੀਂ ਹੈ॥
Prof. Sahib Singhਉਸ ਪ੍ਰਭੂ-ਪਤੀ ਦਾ ਹੁਕਮ ਅਟੱਲ ਹੈ (ਕਿ ਗੁਰੂ ਦੀ ਰਾਹੀਂ ਹੀ ਉਸ ਦਾ ਮਿਲਾਪ ਪ੍ਰਾਪਤ ਹੁੰਦਾ ਹੈ)। ਉਸ ਤੋਂ ਬਿਨਾ ਕੋਈ ਹੋਰ ਉਸ ਦੀ ਬਰਾਬਰੀ ਦਾ ਨਹੀਂ (ਜੋ ਇਸ ਹੁਕਮ ਨੂੰ ਬਦਲਾਅ ਸਕੇ)।ਪਦ ਅਰਥ ਨਿਹਚਲੁ = ਅਟੱਲ, ਕਦੇ ਨਾਹ ਹਿੱਲਣ ਵਾਲਾ। ਕੇਰਾ = ਦਾ।
SikhNet (Spanish)El Reino del Señor es permanente y no varía. No hay nadie como Él,
ਤਿਸੁ ਬਿਨੁ ਅਵਰੁ. ਨ ਕੋਈ, ਸਦਾ ਸਚੁ ਸੋਈ; ਗੁਰਮੁਖਿ ਏਕੋ ਜਾਣਿਆ ॥
tis bin avar. na koee, sadaa sach soee; guramukh eko jaaniaa |
Sant Singh KhalsaThere is no other than Him - He is True forever; the Gurmukh knows the One Lord.
Manmohan SinghWithout Him, there is not another. Ever True is He. The Lord. The Guru-wards know of the One alone.
Manmohan Singh (Punjabi)ਉਸ ਦੇ ਬਾਝੋਂ ਹੋਰ ਕੋਈ ਹੈ ਹੀ ਨਹੀਂ ਸਦੀਵੀਂ ਸੱਚਾ ਹੈ ਉਹ ਸੁਆਮੀ। ਗੁਰੂ-ਸਮਰਪਨ ਕੇਵਲ ਇਕ ਨੂੰ ਹੀ ਜਾਣਦੇ ਹਨ।
Fareedkot Teekaਤਿਸੁ ਬਿਨਾਂ ਔਰ ਕੋਈ ਨਹੀਂ ਹੈ, ਸੋਈ ਹਰੀ ਸਦਾ ਤ੍ਰਿਕਾਲਾ ਅਬਾਧ ਹੈ, ਗੁਰੋਂ ਦ੍ਵਾਰਾ ਇਕ ਜਾਣਿਆ ਹੈ॥
Prof. Sahib Singhਹੇ ਭਾਈ! ਉਸ ਪ੍ਰਭੂ ਤੋਂ ਬਿਨਾ ਉਸ ਵਰਗਾ ਹੋਰ ਕੋਈ ਨਹੀਂ। ਉਹ ਪ੍ਰਭੂ ਆਪ ਹੀ ਸਦਾ ਕਾਇਮ ਰਹਿਣ ਵਾਲਾ ਹੈ। ਗੁਰੂ ਦੇ ਸਨਮੁਖ ਰਹਿਣ ਵਾਲੀ ਜੀਵ-ਇਸਤ੍ਰੀ ਉਸ ਇੱਕ ਨਾਲ ਹੀ ਡੂੰਘੀ ਸਾਂਝ ਬਣਾਂਦੀ ਹੈ।ਪਦ ਅਰਥ ਸਚੁ = ਸਦਾ ਕਾਇਮ ਰਹਿਣ ਵਾਲਾ। ਗੁਰਮੁਖਿ = ਗੁਰੂ ਦੀ ਸਰਨ ਪੈਣ ਵਾਲਾ ਮਨੁੱਖ। ਏਕੋ = ਇਕ ਪਰਮਾਤਮਾ ਹੀ।
SikhNet (Spanish)Él es Verdad para siempre, y así es como el Gurmukj conoce al Señor.
ਧਨ ਪਿਰ ਮੇਲਾਵਾ ਹੋਆ; ਗੁਰਮਤੀ ਮਨੁ ਮਾਨਿਆ ॥
dhan pir melaavaa hoaa; guramatee man maaniaa |
Sant Singh KhalsaThat soul-bride, whose mind accepts the Guru's Teachings, meets her Husband Lord.
Manmohan SinghThe bride, whose soul is propitiated with the Guru's instruction meets with her Groom.
Manmohan Singh (Punjabi)ਜਿਸ ਸਹੇਲੀ ਦੀ ਆਤਮਾ ਗੁਰਾਂ ਦੇ ਉਪਦੇਸ਼ ਦੁਆਰਾ ਸੰਤੁਸ਼ਟ ਹੋ ਜਾਂਦੀ ਹੈ, ਉਹ ਆਪਣੇ ਮਾਲਕ ਨੂੰ ਮਿਲ ਪੈਂਦੀ ਹੈ।
Fareedkot Teekaਜਿਸ ਕਾ ਗੁਰੋਂ ਕੀ ਸਿਖ੍ਯਾ ਮੇਂ ਮਨ ਮਾਂਨਾ ਹੈ, ਤਿਸ (ਧਨ) ਇਸਤ੍ਰੀ, ਭਾਵ ਜੀਵ ਕਾ ਪਤੀ ਪਰਮੇਸਰ ਕੇ ਸਾਥ ਮਿਲਾਪ ਹੂਆ ਹੈ॥
Prof. Sahib Singhਜਦੋਂ ਗੁਰੂ ਦੀ ਮਤਿ ਉਤੇ ਤੁਰ ਕੇ ਜੀਵ-ਇਸਤ੍ਰੀ ਦਾ ਮਨ (ਪਰਮਾਤਮਾ ਦੀ ਯਾਦ ਵਿਚ) ਗਿੱਝ ਜਾਂਦਾ ਹੈ, ਤਦੋਂ ਜੀਵ-ਇਸਤ੍ਰੀ ਦਾ ਪ੍ਰਭੂ-ਪਤੀ ਨਾਲ ਮਿਲਾਪ ਹੋ ਜਾਂਦਾ ਹੈ।ਪਦ ਅਰਥ ਮੇਲਾਵਾ = ਮਿਲਾਪ। ਗੁਰਮਤੀ = ਗੁਰੂ ਦੀ ਮਤਿ ਉਤੇ ਤੁਰਿਆਂ।
SikhNet (Spanish)La novia Alma que acepta la Enseñanza del Guru, encuentra a Su Señor Esposo.
ਸਤਿਗੁਰੁ ਮਿਲਿਆ ਤਾ ਹਰਿ ਪਾਇਆ; ਬਿਨੁ ਹਰਿ ਨਾਵੈ ਮੁਕਤਿ. ਨ ਹੋਈ ॥
satigur miliaa taa har paaeaa; bin har naavai mukat. na hoee |
Sant Singh KhalsaMeeting the True Guru, she finds the Lord; without the Lord's Name, there is no liberation.
Manmohan SinghWhen man meets with the True Guru, then obtains he the Lord. Without the Lord's name, he is emancipated not.
Manmohan Singh (Punjabi)ਜਦ ਇਨਸਾਨ ਸੱਚੇ ਗੁਰਾਂ ਨੂੰ ਮਿਲ ਪੈਂਦਾ ਹੈ, ਤਦ ਉਹ ਸੁਆਮੀ ਨੂੰ ਪਾ ਲੈਂਦਾ ਹੈ, ਸੁਆਮੀ ਦੇ ਨਾਮ ਦੇ ਬਾਝੋਂ ਉਹ ਮੁਕਤ ਨਹੀਂ ਹੁੰਦਾ।
Fareedkot Teekaਜੋ ਸਤਗੁਰ ਮਿਲਿਆ ਤੌ ਹਰੀ ਨਾਮ ਕੋ ਪਾਯਾ ਹੈ, ਬਿਨਾਂ ਨਾਮ ਸੇ ਮੁਕਤੀ ਕਿਸੀ ਕੀ ਭੀ ਨਹੀਂ ਹੂਈ ਹੈ॥
Prof. Sahib Singhਹੇ ਭਾਈ! ਜਦੋਂ ਗੁਰੂ ਮਿਲਦਾ ਹੈ ਤਦੋਂ ਹੀ ਪ੍ਰਭੂ ਦੀ ਪ੍ਰਾਪਤੀ ਹੁੰਦੀ ਹੈ (ਗੁਰੂ ਹੀ ਪ੍ਰਭੂ ਦਾ ਨਾਮ ਜੀਵ-ਇਸਤ੍ਰੀ ਦੇ ਹਿਰਦੇ ਵਿਚ ਵਸਾਂਦਾ ਹੈ, ਤੇ ਪਰਮਾਤਮਾ ਦੇ ਨਾਮ ਤੋਂ ਬਿਨਾ (ਮਾਇਆ ਦੇ ਬੰਧਨਾਂ ਤੋਂ) ਖ਼ਲਾਸੀ ਨਹੀਂ ਹੁੰਦੀ।
SikhNet (Spanish)Encontrando al Verdadero Guru, ella encuentra al Señor, pues sin el Nombre del Señor no hay Liberación.
ਨਾਨਕ ਕਾਮਣਿ ਕੰਤੈ ਰਾਵੇ; ਮਨਿ ਮਾਨਿਐ ਸੁਖੁ ਹੋਈ ॥੧॥
naanak kaaman kantai raave; man maaniai sukh hoee |1|
Sant Singh KhalsaO Nanak, the soul-bride ravishes and enjoys her Husband Lord; her mind accepts Him, and she finds peace. ||1||
Manmohan SinghNanak, the bride enjoys her spouse. Through the minds appeasement wells up peace.
Manmohan Singh (Punjabi)ਨਾਨਕ, ਪਤਨੀ ਆਪਣੇ ਪਤੀ ਨੂੰ ਮਾਣਦੀ ਹੈ। ਮਨ ਦੀ ਸੰਤੁਸ਼ਟਤਾ ਦੁਆਰਾ ਆਰਾਮ ਉਤਪੰਨ ਹੁੰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਸ ਕਾ ਮਨ ਨਾਮ ਕੇ ਜਪਨੇ ਮੇਂ ਮੰਨਿਆਂ ਹੈ ਵਹੁ ਜਗ੍ਯਾਸੂ ਰੂਪ ਇਸਤ੍ਰੀ ਸ੍ਵਾਮੀ ਕੋ (ਰਾਵੇ) ਭੋਗਤੀ, ਭਾਵ ਮਿਲਤੀ ਹੈ, ਉਸ ਹੀ ਕੋ ਅਚੁਤ ਸੁਖ ਕੀ ਪ੍ਰਾਪਤੀ ਹੋਤੀ ਹੈ॥੧॥
Prof. Sahib Singhਹੇ ਨਾਨਕ! ਜੇ ਮਨ ਪ੍ਰਭੂ ਦੀ ਯਾਦ ਵਿਚ ਗਿੱਝ ਜਾਏ, ਤਾਂ ਜੀਵ-ਇਸਤ੍ਰੀ ਪ੍ਰਭੂ ਦਾ ਮਿਲਾਪ ਮਾਣਦੀ ਹੈ, ਉਸ ਦੇ ਹਿਰਦੇ ਵਿਚ ਆਨੰਦ ਪੈਦਾ ਹੋਇਆ ਰਹਿੰਦਾ ਹੈ ॥੧॥ਪਦ ਅਰਥ ਕਾਮਣਿ = ਜੀਵ-ਇਸਤ੍ਰੀ। ਕੰਤੈ ਰਾਵੈ = ਖਸਮ-ਪ੍ਰਭੂ ਨੂੰ ਹਿਰਦੇ ਵਿਚ ਵਸਾਂਦੀ ਹੈ। ਰਾਵੇ = ਮਿਲਾਪ ਮਾਣਦੀ ਹੈ। ਮਨਿ ਮਾਨਿਐ = ਜੇ ਮਨ ਪਤੀਜ ਜਾਏ ॥੧॥
SikhNet (Spanish)Oh, dice Nanak, la novia goza de su Esposo, si su mente Lo acepta y así vive en Paz. (1)
ਸਤਿਗੁਰੁ ਸੇਵਿ. ਧਨ ਬਾਲੜੀਏ; ਹਰਿ ਵਰੁ ਪਾਵਹਿ ਸੋਈ ਰਾਮ ॥
satigur sev. dhan baalarree; har var paaveh soee raam |
Sant Singh KhalsaServe the True Guru, O young and innocent bride; thus you shall obtain the Lord as your Husband.
Manmohan SinghServe thou the True Guru, O young bride. Thus shalt thou obtain the Lord as thine spouse.
Manmohan Singh (Punjabi)ਤੂੰ ਆਪਣੇ ਸੱਚੇ ਗੁਰਾਂ ਦੀ ਟਹਿਲ ਕਮਾ, ਹੇ ਮੁਟਿਆਰ ਪਤਨੀਏ! ਇਸ ਤਰ੍ਹਾਂ ਤੂੰ ਉਸ ਪ੍ਰਭੂ ਨੂੰ ਆਪਣੇ ਪਤੀ ਵਜੋਂ ਪਰਾਪਤ ਕਰ ਲਵੇਂਗੀ।
Fareedkot Teekaਹੇ ਗ੍ਯਾਤ ਰਹਤ ਜਗ੍ਯਾਸੂ! ਤੂੰ ਸਤਗੁਰੋਂ ਕੋ ਸੇਵ, ਹਰੀ ਰਾਮੁ ਜੋ ਪਤੀ ਹੈ ਤੂੰ ਸੋਈ ਪਾਵੇਂਗੀ॥
Prof. Sahib Singhਹੇ ਅੰਞਾਣ ਜਿੰਦੇ! ਗੁਰੂ ਦੀ ਦੱਸੀ ਕਾਰ ਕਰਿਆ ਕਰ, (ਇਸ ਤਰ੍ਹਾਂ ਤੂੰ ਪ੍ਰਭੂ-ਪਤੀ ਨੂੰ ਪ੍ਰਾਪਤ ਕਰ ਲਏਂਗੀ।ਪਦ ਅਰਥ ਸੇਵਿ = ਸੇਵਾ ਕਰ, ਸਰਨ ਪਉ। ਧਨ ਬਾਲੜੀਏ = ਹੇ ਅੰਞਾਣ ਜਿੰਦੇ। ਵਰੁ = ਖਸਮ। ਪਾਵਹਿ = ਤੂੰ ਲੱਭ ਲਏਂਗੀ।
SikhNet (Spanish)Sirve al Guru Verdadero, oh novia ignorante y llega hasta el Señor, tu Esposo,
ਸਦਾ ਹੋਵਹਿ ਸੋਹਾਗਣੀ; ਫਿਰਿ ਮੈਲਾ ਵੇਸੁ. ਨ ਹੋਈ ਰਾਮ ॥
sadaa hoveh sohaaganee; fir mailaa ves. na hoee raam |
Sant Singh KhalsaYou shall be the virtuous and happy bride of the True Lord forever; and you shall never again wear soiled clothes.
Manmohan SinghThou shalt ever be the virtuous wife of thy Groom and shalt not again wear the soiled raiment.
Manmohan Singh (Punjabi)ਤੂੰ ਹਮੇਸ਼ਾਂ ਆਪਣੇ ਭਰਤੇ ਦੀ ਨੇਕ ਵਹੁਟੀ ਬਣੀ ਰਹੇਂਗੀ ਅਤੇ ਮੁੜ ਤੇਰੀ ਪੁਸ਼ਾਕ ਮਲੀਨ ਨਹੀਂ ਹੋਵੇਗੀ।
Fareedkot Teekaਤੂੰ ਸਦਾ ਸੁਹਾਗਣੀ ਹੋਵੈਂ, ਭਾਵ ਤੇਰੇ ਕੋ ਵਿਛੋੜਾ ਕਬੀ ਨਾ ਹੋਗਾ। ਹੇ ਸਖੀ! ਫੇਰ ਤੇਰਾ ਮੈਲਾ ਵੇਸ ਨ ਹੋਵੇਗਾ, ਭਾਵ ਤੂੰ ਮੰਦ ਅਚਾਰ ਵਾਲੀ ਨਾ ਹੋਵੇਗੀ॥
Prof. Sahib Singhਤੂੰ ਸਦਾ ਵਾਸਤੇ ਖਸਮ-ਵਾਲੀ ਹੋ ਜਾਏਂਗੀ, ਫਿਰ ਕਦੇ ਪ੍ਰਭੂ-ਪਤੀ ਨਾਲੋਂ ਵਿਛੋੜਾ ਨਹੀਂ ਹੋਏਗਾ!ਪਦ ਅਰਥ ਹੋਵਹਿ = ਤੂੰ ਰਹੇਂਗੀ। ਸੋਹਾਗਣੀ = ਖਸਮ ਵਾਲੀ।
SikhNet (Spanish)así permanecerás como la Esposa del Señor y nunca más usarás ropa manchada.
ਫਿਰਿ ਮੈਲਾ ਵੇਸੁ. ਨ ਹੋਈ, ਗੁਰਮੁਖਿ ਬੂਝੈ ਕੋਈ; ਹਉਮੈ ਮਾਰਿ ਪਛਾਣਿਆ ॥
fir mailaa ves. na hoee, guramukh boojhai koee; haumai maar pachhaaniaa |
Sant Singh KhalsaYour clothes shall never again be soiled; how rare are those few, who, as Gurmukh, recognize this, and conquer their ego.
Manmohan SinghHer dress goes not dirty again and stilling her ego she recognises her Lord. By Guru's grace a few understand this thing.
Manmohan Singh (Punjabi)ਉਸ ਦੇ ਬਸਤਰ ਮੁੜ ਕੇ ਗੰਦੇ ਨਹੀਂ ਹੁੰਦੇ ਅਤੇ ਆਪਣੀ ਹੰਗਤ ਨੂੰ ਮਾਰ ਕੇ ਉਹ ਆਪਣੇ ਸਾਈਂ ਨੂੰ ਸਿੰਞਾਣ ਲੈਂਦੀ ਹੈ। ਗੁਰਾਂ ਦੀ ਦਇਆ ਦੁਆਰਾ ਕੋਈ ਵਿਰਲੀ ਹੀ ਇਯ ਨੂੰ ਗੱਲ ਨੂੰ ਸਮਝਦੀ ਹੈ।
Fareedkot Teekaਗੁਰੋਂ ਦ੍ਵਾਰੇ ਇਸ ਬਾਤ ਕੋ ਕੋਈ ਸਮਝਤੀ ਹੈ ਜਿਸ ਨੇ ਹੰਤਾ ਮਮਤਾ ਕੋ ਮਾਰ ਕੇ ਗੁਰੋਂ ਕਾ ਉਪਦੇਸ਼ ਪਛਾਨਾ ਹੈ, ਸੋ ਮੰਦ ਕਰਮੀ ਫੇਰ ਨਹੀਂ ਹੋਤੀ॥
Prof. Sahib Singhਕੋਈ ਵਿਰਲੀ ਜੀਵ-ਇਸਤ੍ਰੀ ਗੁਰੂ ਦੇ ਦੱਸੇ ਰਾਹ ਤੇ ਤੁਰ ਕੇ ਇਹ ਗੱਲ ਸਮਝਦੀ ਹੈ (ਕਿ ਗੁਰੂ ਦੀ ਰਾਹੀਂ ਪ੍ਰਭੂ ਨਾਲ ਮਿਲਾਪ ਹੋਇਆਂ) ਫਿਰ ਉਸ ਤੋਂ ਕਦੇ ਵਿਛੋੜਾ ਨਹੀਂ ਹੁੰਦਾ। ਉਹ ਜੀਵ-ਇਸਤ੍ਰੀ (ਆਪਣੇ ਅੰਦਰੋਂ) ਹਉਮੈ ਦੂਰ ਕਰ ਕੇ ਪ੍ਰਭੂ ਨਾਲ ਸਾਂਝ ਕਾਇਮ ਰੱਖਦੀ ਹੈ।ਪਦ ਅਰਥ ਮੈਲਾ ਵੇਸੁ = {ਨੋਟ: ਵਿਧਵਾ ਇਸਤ੍ਰੀ ਨੂੰ ਮੈਲੇ ਕੱਪੜੇ ਪਾਣੇ ਪੈਂਦੇ ਹਨ} ਰੰਡੇਪਾ, ਪ੍ਰਭੂ-ਪਤੀ ਤੋਂ ਵਿਛੋੜਾ। ਗੁਰਮੁਖਿ = ਗੁਰੂ ਦੀ ਸਰਣ ਰਹਿਣ ਵਾਲੀ ਜੀਵ-ਇਸਤ੍ਰੀ। ਕੋਈ = ਕੋਈ ਵਿਰਲੀ।
SikhNet (Spanish)Tal es la Sabiduría que la novia de Dios aprende, y controlando su ego,
ਕਰਣੀ ਕਾਰ ਕਮਾਵੈ ਸਬਦਿ ਸਮਾਵੈ; ਅੰਤਰਿ ਏਕੋ ਜਾਣਿਆ ॥
karanee kaar kamaavai sabad samaavai; antar eko jaaniaa |
Sant Singh KhalsaSo make your practice the practice of good deeds; merge into the Word of the Shabad, and deep within, come to know the One Lord.
Manmohan SinghShe practices the avocation of good deeds, merges in the Name and within her mind knows but one God.
Manmohan Singh (Punjabi)ਉਹ ਨੇਕ ਅਮਲਾਂ ਦਾ ਕਾਰ-ਵਿਹਾਰ ਕਰਦੀ ਹੈ। ਨਾਲ ਅੰਦਰ ਲੀਨ ਹੁੰਦੀ ਹੈ ਅਤੇ ਆਪਣੇ ਹਿਰਦੇ ਅੰਦਰ ਕੇਵਲ ਇਕ ਵਾਹਿਗੁਰੂ ਨੂੰ ਹੀ ਸਿੰਞਾਣਦੀ ਹੈ।
Fareedkot Teekaਜੋ ਉਪਦੇਸ਼ ਮੇਂ ਸਮਾਈ ਹੈ ਵਹੁ ਸੁਭ ਕਰਮੋਂ ਕੀ ਕਾਰ ਕਮਾਵਤੀ ਹੈ ਔ ਅੰਤਰ ਬਾਹਰ ਜਿਸ ਨੇ ਏਕੋ ਅਪਨਾ ਪਤੀ ਹੀ ਜਾਨਯਾ ਹੈ॥
Prof. Sahib Singhਉਹ ਜੀਵ-ਇਸਤ੍ਰੀ (ਪ੍ਰਭੂ-ਸਿਮਰਨ ਦੀ) ਕਰਨ-ਜੋਗ ਕਾਰ ਕਰਦੀ ਰਹਿੰਦੀ ਹੈ, ਗੁਰੂ ਦੇ ਸ਼ਬਦ ਵਿਚ ਲੀਨ ਰਹਿੰਦੀ ਹੈ, ਆਪਣੇ ਹਿਰਦੇ ਵਿਚ ਇਕ ਪ੍ਰਭੂ ਨਾਲ ਜੀਵ-ਇਸਤ੍ਰੀ ਪਛਾਣ ਪਾਈ ਰੱਖਦੀ ਹੈ।ਪਦ ਅਰਥ ਕਰਣੀ ਕਾਰ = ਉਹ ਕਾਰ ਜੇਹੜੀ ਕਰਨੀ ਚਾਹੀਦੀ ਹੈ, ਕਰਨ-ਯੋਗ ਕਾਰ। ਸਬਦਿ = ਸ਼ਬਦ ਵਿਚ। ਏਕੋ ਜਾਣਿਆ = ਇਕ ਪ੍ਰਭੂ ਨਾਲ ਹੀ ਸਾਂਝ ਪਾਈ ਹੈ।
SikhNet (Spanish)el Señor se le revela, así ella actúa rectamente, se inmerge en la Palabra del Shabd y conoce al Uno Solo en el interior de su ser.
ਗੁਰਮੁਖਿ. ਪ੍ਰਭੁ ਰਾਵੇ ਦਿਨੁ ਰਾਤੀ ਆਪਣਾ; ਸਾਚੀ ਸੋਭਾ ਹੋਈ ॥
guramukh. prabh raave din raatee aapanaa; saachee sobhaa hoee |
Sant Singh KhalsaThe Gurmukh enjoys God, day and night, and so obtains true glory.
Manmohan SinghThe Virtuous bride day and night enjoys her Lord and obtains true glory.
Manmohan Singh (Punjabi)ਨੇਕ ਪਤਨੀ ਦਿਨ ਰਾਤ ਆਪਣੇ ਪਤੀ ਨੂੰ ਮਾਣਦੀ ਹੈ ਅਤੇ ਸੱਚੀ ਪ੍ਰਭਤਾ ਨੂੰ ਪਰਾਪਤ ਹੁੰਦੀ ਹੈ।
Fareedkot Teekaਗੁਰੋਂ ਦ੍ਵਾਰਾ ਪ੍ਰਭੂ ਜੋ ਅਪਨਾ ਪਤੀ ਹੈ ਤਿਸ ਕੋ ਦਿਨ ਰਾਤ ਰਾਵਤੀ ਹੈ, ਤਿਸ ਕੀ ਸੋਭਾ ਸਚੀ ਹੂਈ ਹੈ॥
Prof. Sahib Singhਗੁਰੂ ਦੇ ਸਨਮੁਖ ਰਹਿਣ ਵਾਲੀ ਜੀਵ-ਇਸਤ੍ਰੀ ਦਿਨ ਰਾਤ ਆਪਣੇ ਪ੍ਰਭੂ ਦਾ ਨਾਮ ਸਿਮਰਦੀ ਰਹਿੰਦੀ ਹੈ, (ਲੋਕ ਪਰਲੋਕ ਵਿਚ) ਉਸ ਨੂੰ ਸਦਾ ਕਾਇਮ ਰਹਿਣ ਵਾਲੀ ਇੱਜ਼ਤ ਮਿਲਦੀ ਹੈ।ਪਦ ਅਰਥ ਰਾਵੇ = ਸਿਮਰਦੀ ਹੈ। ਸਾਚੀ = ਸਦਾ ਕਾਇਮ ਰਹਿਣ ਵਾਲੀ।
SikhNet (Spanish)Ella gozará de su Esposo para siempre y su Gloria Verdadera será proclamada por todas partes.
ਨਾਨਕ. ਕਾਮਣਿ ਪਿਰੁ ਰਾਵੇ ਆਪਣਾ; ਰਵਿ ਰਹਿਆ ਪ੍ਰਭੁ ਸੋਈ ॥੨॥
naanak. kaaman pir raave aapanaa; rav rahiaa prabh soee |2|
Sant Singh KhalsaO Nanak, the soul-bride enjoys and ravishes her Beloved; God is pervading and permeating everywhere. ||2||
Manmohan SinghNanak the bride enjoys her Beloved, the Lord who is pervading everywhere.
Manmohan Singh (Punjabi)ਨਾਨਕ, ਸਹੇਲੀ ਆਪਣੇ ਪ੍ਰੀਤਮ ਨੂੰ ਮਾਣਦੀ ਹੈ, ਉਹ ਸੁਆਮੀ ਜੋ ਹਰ ਥਾਂ ਵਿਆਪਕ ਹੋ ਰਿਹਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਇਸਤ੍ਰੀ ਆਪਣਾ ਪਤੀ ਰਾਵਤੀ ਹੈ, ਤਿਸੀ ਕਾ ਇਹ ਨਿਸਚਾ ਹੂਆ ਹੈ, ਜੋ ਪ੍ਰਭੂ ਰਵ ਰਹਾ ਹੈ, ਸੋਈ ਮੇਰਾ ਪਤੀ ਹੈ॥੨॥
Prof. Sahib Singhਹੇ ਨਾਨਕ! ਉਹ ਜੀਵ-ਇਸਤ੍ਰੀ ਆਪਣੇ ਉਸ ਪ੍ਰਭੂ-ਪਤੀ ਨੂੰ ਹਰ ਵੇਲੇ ਯਾਦ ਕਰਦੀ ਹੈ ਜੋ ਹਰ ਥਾਂ ਵਿਆਪਕ ਹੈ ॥੨॥ਪਦ ਅਰਥ ਕਾਮਣਿ = ਜੀਵ-ਇਸਤ੍ਰੀ। ਰਵਿ ਰਹਿਆ = ਜੋ ਸਭ ਥਾਂ ਮੌਜੂਦ ਹੈ ॥੨॥
SikhNet (Spanish)Dice Nanak, la Novia disfruta de su Esposo, quien prevalece en todo.(2)
ਗੁਰ ਕੀ ਕਾਰ ਕਰੇ. ਧਨ ਬਾਲੜੀਏ; ਹਰਿ ਵਰੁ ਦੇਇ ਮਿਲਾਏ ਰਾਮ ॥
gur kee kaar kare. dhan baalarree; har var dee milaae raam |
Sant Singh KhalsaServe the Guru, O young and innocent soul-bride, and he will lead to you meet your Husband Lord.
Manmohan SinghIf thou servest the Guru, O young bride, he shall make thee meet with God, thy Groom.
Manmohan Singh (Punjabi)ਜੇਕਰ ਤੂੰ ਗੁਰਾਂ ਦੀ ਸੇਵਾ ਕਮਾਵੇ, ਹੇ ਮੁਟਿਆਰ ਪਤਨੀਏ! ਉਹ ਤੈਨੂੰ ਤੇਰੇ ਪਤੀ, ਵਾਹਿਗੁਰੂ ਨਾਲ ਮਿਲਾ ਦੇਣਗੇ।
Fareedkot Teekaਹੇ ਮੂਰਖ ਇਸਤ੍ਰੀ! ਜੋ ਗੁਰੋਂ ਕੀ ਕਹੀ ਹੂਈ ਕਾਰ ਕਰੇ, ਵਹੁ ਸਤਿਗੁਰੂ ਹਰੀ ਰੂਪ ਜੋ ਵਰੁ ਹੈ, ਸੋ ਤੁਝ ਕੋ ਮਿਲਾਇ ਦੇਵੇਂਗੇ॥
Prof. Sahib Singhਹੇ ਅੰਞਾਣ ਜਿੰਦੇ! ਗੁਰੂ ਦੀ ਦੱਸੀ ਹੋਈ ਕਾਰ ਕਰਿਆ ਕਰ। ਗੁਰੂ ਪ੍ਰਭੂ-ਪਤੀ ਨਾਲ ਮਿਲਾ ਦੇਂਦਾ ਹੈ।ਪਦ ਅਰਥ ਕਰੇ = ਕਰਿ, ਕਰ। ਧਨ ਬਾਲੜੀਏ = ਹੇ ਅੰਞਾਣ ਜਿੰਦੇ! ਦੇਇ ਮਿਲਾਏ = ਦੇਇ ਮਿਲਾਇ, ਮਿਲਾ ਦੇਂਦਾ ਹੈ।
SikhNet (Spanish)Si realizas lo que fue asignado para ti por el Guru, oh Novia ignorante, Él te unirá con tu Señor,
ਹਰਿ ਕੈ ਰੰਗਿ ਰਤੀ ਹੈ ਕਾਮਣਿ; ਮਿਲਿ ਪ੍ਰੀਤਮ ਸੁਖੁ ਪਾਏ ਰਾਮ ॥
har kai rang ratee hai kaaman; mil preetam sukh paae raam |
Sant Singh KhalsaThe bride is imbued with the Love of her Lord; meeting with her Beloved, she finds peace.
Manmohan SinghThe wife is imbued with the love of her Lord and meeting her Beloved obtains peace.
Manmohan Singh (Punjabi)ਵਹੁਟੀ ਆਪਣੇ ਸੁਆਮੀ ਦੀ ਪ੍ਰੀਤ ਨਾਲ ਰੰਗੀ ਹੋਈ ਹੈ ਅਤੇ ਆਪਣੇ ਪਿਆਰੇ ਨੂੰ ਮਿਲ ਕੇ ਆਰਾਮ ਪਾਉਂਦੀ ਹੈ।
Fareedkot Teekaਜੋ ਇਸਤ੍ਰੀ ਹਰੀ ਕੇ ਪ੍ਰੇਮ ਮੇਂ ਰੰਗੀ ਹੈ ਵਹੁ ਰਾਮ ਪ੍ਰੀਤਮ ਸਾਥ ਮਿਲ ਕੇ ਸੁਖ ਪਾਵਤੀ ਹੈ॥
Prof. Sahib Singhਜੇਹੜੀ ਜੀਵ-ਇਸਤ੍ਰੀ ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗੀ ਜਾਂਦੀ ਹੈ, ਉਹ ਪਿਆਰੇ ਪ੍ਰਭੂ ਨੂੰ ਮਿਲ ਕੇ ਆਤਮਕ ਆਨੰਦ ਮਾਣਦੀ ਹੈ।ਪਦ ਅਰਥ ਕੈ ਰੰਗਿ = ਦੇ ਪ੍ਰੇਮ-ਰੰਗ ਵਿਚ। ਰਤੀ = ਰੰਗੀ ਹੋਈ। ਕਾਮਣਿ = ਜੀਵ-ਇਸਤ੍ਰੀ। ਸਾਚਿ = ਸਦਾ-ਥਿਰ ਪ੍ਰਭੂ ਵਿਚ।
SikhNet (Spanish)y estando imbuida en el Señor, habitarás en Éxtasis.
ਮਿਲਿ ਪ੍ਰੀਤਮ ਸੁਖੁ ਪਾਏ. ਸਚਿ ਸਮਾਏ; ਸਚੁ ਵਰਤੈ ਸਭ ਥਾਈ ॥
mil preetam sukh paae. sach samaae; sach varatai sabh thaaee |
Sant Singh KhalsaMeeting her Beloved, she finds peace, and merges in the True Lord; the True Lord is pervading everywhere.
Manmohan SinghMeeting her love she obtains bliss, merges in the True Lord and beholds the True pervading everywhere.
Manmohan Singh (Punjabi)ਆਪਣੇ ਦਿਲਬਰ ਨੂੰ ਮਿਲ ਕੇ ਉਹ ਖੁਸ਼ੀ ਪਰਾਪਤ ਕਰਦੀ ਹੈ, ਸੱਚੇ ਸਾਹਿਬ ਅੰਦਰ ਲੀਨ ਹੋ ਜਾਂਦੀ ਹੈ ਅਤੇ ਸੱਚੇ ਸਾਹਿਬ ਨੂੰ ਹਰ ਥਾਂ ਵਿਆਪਕ ਵੇਖਦੀ ਹੈ।
Fareedkot Teekaਪ੍ਰੀਤਮ ਕੇ ਸਾਥ ਮਿਲ ਕੇ ਸੁਖ ਕੋ ਪਾਵਤੀ ਹੈ ਪੁਨਾ: ਉਸ ਕੀ ਦ੍ਰਿਸਟੀ ਮੇਂ ਸਭ ਸਥਾਨ ਮੇਂ ਸਚ ਹੀ ਵਰਤੇ ਹੈ। ਅਰੁ ਵਿਦੇਹ ਮੋਖ ਕਾਲ ਮੇਂ ਸਚ ਮੇਂ ਸਮਾ ਜਾਤੀ ਹੈ॥
Prof. Sahib Singhਪ੍ਰਭੂ-ਪ੍ਰੀਤਮ ਨੂੰ ਮਿਲ ਕੇ ਉਹ ਆਤਮਕ ਆਨੰਦ ਮਾਣਦੀ ਹੈ, ਸਦਾ-ਥਿਰ ਪ੍ਰਭੂ ਵਿਚ ਲੀਨ ਰਹਿੰਦੀ ਹੈ, ਉਹ ਸਦਾ-ਥਿਰ ਪ੍ਰਭੂ ਉਸ ਨੂੰ ਸਭ ਥਾਵਾਂ ਵਿਚ ਵੱਸਦਾ ਦਿੱਸਦਾ ਹੈ।ਪਦ ਅਰਥ ਸਚੁ = ਸਦਾ-ਥਿਰ ਪ੍ਰਭੂ।
SikhNet (Spanish)Te inmerges en el Uno Verdadero y Lo ves prevaleciendo en todas partes,
ਸਚਾ ਸੀਗਾਰੁ ਕਰੇ ਦਿਨੁ ਰਾਤੀ; ਕਾਮਣਿ ਸਚਿ ਸਮਾਈ ॥
sachaa seegaar kare din raatee; kaaman sach samaaee |
Sant Singh KhalsaThe bride makes Truth her decorations, day and night, and remains absorbed in the True Lord.
Manmohan SinghDay and night the wife makes true decoration and remains absorbed in the True one.
Manmohan Singh (Punjabi)ਦਿਨ ਰਾਤ ਵਹੁਟੀ ਸੱਚੇ ਹਾਰ ਸ਼ਿੰਗਾਰ ਲਾਉਂਦੀ ਹੈ ਅਤੇ ਸਤਿਪੁਰਖ ਅੰਦਰ ਲੀਨ ਹੋਈ ਰਹਿੰਦੀ ਹੈ।
Fareedkot Teekaਜੋ ਇਸਤ੍ਰੀ ਦਿਨ ਰਾਤ ਸਚਾ ਹੀ ਸੀਗਾਰ ਕਰਤੀ ਹੈ ਵਹੁ ਸਚੁ ਸਰੂਪ ਮੇਂ ਸਮਾਵਤੀ ਹੈ॥
Prof. Sahib Singhਉਹ ਜੀਵ-ਇਸਤ੍ਰੀ ਸਦਾ-ਥਿਰ ਪ੍ਰਭੂ ਦੀ ਯਾਦ ਵਿਚ ਮਸਤ ਰਹਿੰਦੀ ਹੈ, ਇਹੀ ਸਦਾ ਕਾਇਮ ਰਹਿਣ ਵਾਲਾ (ਆਤਮਕ) ਸਿੰਗਾਰ ਉਹ ਦਿਨ ਰਾਤ ਕਰੀ ਰੱਖਦੀ ਹੈ।
SikhNet (Spanish)así adornarás tu ser con la Verdad y te inmergirás en el Uno Verdadero.
ਹਰਿ ਸੁਖਦਾਤਾ ਸਬਦਿ ਪਛਾਤਾ; ਕਾਮਣਿ ਲਇਆ ਕੰਠਿ ਲਾਏ ॥
har sukhadaataa sabad pachhaataa; kaaman leaa kantth laae |
Sant Singh KhalsaThe Lord, the Giver of peace, is realized through His Shabad; He hugs His bride close in His embrace.
Manmohan SinghThe Bride recognises her peace-giving Lord through the Name and holds Him to her bosom.
Manmohan Singh (Punjabi)ਪਤਨੀ ਆਰਾਮ-ਦੇਣਹਾਰ ਸੁਆਮੀ ਨੂੰ ਨਾਮ ਦੇ ਰਾਹੀਂ ਸਿਞਾਣ ਲੈਂਦੀ ਹੈ ਅਤੇ ਉਸ ਨੂੰ ਆਪਣੀ ਛਾਤੀ ਨਾਲ ਲਾ ਲੈਂਦੀ ਹੈ।
Fareedkot Teekaਹਰਿ ਜੋ ਸੁਖਦਾਤਾ ਹੈ ਤਿਸ ਕੋ ਜਿਸ ਨੇ ਗੁਰ ਉਪਦੇਸ ਕਰ ਪਛਾਤਾ ਹੈ, ਉਸ ਕਾਮਣ ਨੇ ਪਤੀ ਕੋ ਕੰਠ ਸੇ ਲਗਾ ਲੀਆ ਹੈ॥
Prof. Sahib Singhਗੁਰੂ ਦੇ ਸ਼ਬਦ ਵਿਚ ਜੁੜ ਕੇ ਉਹ ਜੀਵ-ਇਸਤ੍ਰੀ ਸਾਰੇ ਸੁਖ ਦੇਣ ਵਾਲੇ ਪ੍ਰਭੂ ਨਾਲ ਸਾਂਝ ਪਾਂਦੀ ਹੈ, ਉਸ ਨੂੰ ਆਪਣੇ ਗਲ ਨਾਲ ਲਾਈ ਰੱਖਦੀ ਹੈ (ਗਲੇ ਵਿਚ ਪ੍ਰੋ ਲੈਂਦੀ ਹੈ, ਹਰ ਵੇਲੇ ਉਸ ਦਾ ਜਾਪ ਕਰਦੀ ਹੈ)।ਪਦ ਅਰਥ ਸਬਦਿ = ਗੁਰੂ ਦੇ ਸ਼ਬਦ ਦੀ ਰਾਹੀਂ। ਪਛਾਤਾ = ਸਾਂਝ ਪਾ ਲਈ। ਕੰਠਿ = ਗਲ ਨਾਲ।
SikhNet (Spanish)El Señor Dador de Éxtasis es revelado a través de la Palabra del Shabd y lleva a Su Novia hasta Su Pecho.
ਨਾਨਕ. ਮਹਲੀ ਮਹਲੁ ਪਛਾਣੈ; ਗੁਰਮਤੀ ਹਰਿ ਪਾਏ ॥੩॥
naanak. mahalee mehal pachhaanai; guramatee har paae |3|
Sant Singh KhalsaO Nanak, the bride obtains the Mansion of His Presence; through the Guru's Teachings, she finds her Lord. ||3||
Manmohan SinghNanak, the house-wife recognises her Lord's mansions through the Guru's instruction obtains she her Lord.
Manmohan Singh (Punjabi)ਨਾਨਕ, ਘਰ ਵਾਲੀ ਆਪਣੇ ਸੁਆਮੀ ਦੇ ਮੰਦਰ ਨੂੰ ਸਿੰਞਾਣ ਲੈਂਦੀ ਹੈ ਅਤੇ ਗੁਰ ਉਪਦੇਸ਼ ਰਾਹੀਂ ਉਹ ਆਪਣੇ ਸੁਆਮੀ ਨੂੰ ਪਰਾਪਤ ਹੋ ਜਾਂਦੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਜਗ੍ਯਾਸੂ ਰੂਪ ਇਸਤ੍ਰੀ ਗੁਰੋਂ ਕੀ ਸਿਖ੍ਯਾ ਕਰ ਕੇ ਸਰੂਪ ਕੋ ਪਛਾਨਤੀ ਹੈ, ਉਸੀ ਨੇ ਹਰੀ ਪਾਯਾ ਹੈ, ਭਾਵ ਅਭੇਦ ਹੂਈ ਹੈ॥੩॥
Prof. Sahib Singhਹੇ ਨਾਨਕ! ਉਹ ਜੀਵ-ਇਸਤ੍ਰੀ ਮਾਲਕ-ਪ੍ਰਭੂ ਦਾ ਮਹਲ ਲੱਭ ਲੈਂਦੀ ਹੈ, ਗੁਰੂ ਦੀ ਮਤਿ ਉਤੇ ਤੁਰ ਕੇ ਉਹ ਪ੍ਰਭੂ-ਪਤੀ ਦਾ ਮਿਲਾਪ ਪ੍ਰਾਪਤ ਕਰ ਲੈਂਦੀ ਹੈ ॥੩॥ਪਦ ਅਰਥ ਮਹਲੀ ਮਹਲੁ = ਮਹਲ ਦੇ ਮਾਲਕ ਪ੍ਰਭੂ ਦਾ ਮਹਲ ॥੩॥
SikhNet (Spanish)Dice Nanak, la Novia entonces encuentra la Mansión del Señor, sí, a través de la Palabra del Guru ella logra unirse a su Señor.(3)
ਸਾ ਧਨ ਬਾਲੀ. ਧੁਰਿ ਮੇਲੀ; ਮੇਰੈ ਪ੍ਰਭਿ. ਆਪਿ ਮਿਲਾਈ ਰਾਮ ॥
saa dhan baalee. dhur melee; merai prabh. aap milaaee raam |
Sant Singh KhalsaThe Primal Lord, my God, has united His young and innocent bride with Himself.
Manmohan SinghMy Primal Lord has united, united with Himself His young bride.
Manmohan Singh (Punjabi)ਮੇਰੇ ਪ੍ਰਿਥਮ ਪ੍ਰਭੂ ਨੇ ਆਪਣੀ ਮੁਟਿਆਰ ਪਤਨੀ ਨੂੰ ਆਪਣੇ ਨਾਲ ਮਿਲਾ ਮਿਲਾ ਲਿਆ ਹੈ।
Fareedkot Teekaਵਹੁ ਅਗ੍ਯਾਤ ਇਸਤ੍ਰੀ ਆਦ ਕੀ ਹੀ ਮੇਲੀ ਹੂਈ, ਭਾਵ ਪੂਰਬ ਜਨਮੋਂ ਮੇਂ ਭਗਤੀ ਕਰਤੀ ਆਈ ਥੀ, ਜੋ ਮੇਰੇ ਪ੍ਰਭੂ ਰਾਮ ਨੇ ਅਪਨੇ ਮੇਂ ਅਬ ਮਿਲਾਈ ਹੈ॥
Prof. Sahib Singhਹੇ ਭਾਈ! ਜਿਸ ਅੰਞਾਣ ਜੀਵ-ਇਸਤ੍ਰੀ ਨੂੰ ਧੁਰ ਦਰਗਾਹ ਤੋਂ ਮਿਲਾਪ ਦਾ ਲੇਖ ਪ੍ਰਾਪਤ ਹੋਇਆ, ਉਸ ਨੂੰ ਪ੍ਰਭੂ ਨੇ ਆਪ ਆਪਣੇ ਚਰਨਾਂ ਵਿਚ ਜੋੜ ਲਿਆ।ਪਦ ਅਰਥ ਸਾਧਨ ਬਾਲੀ = ਅੰਞਾਣ ਜੀਵ-ਇਸਤ੍ਰੀ। ਧੁਰਿ = ਧੁਰ ਦਰਗਾਹ ਤੋਂ। ਪ੍ਰਭਿ = ਪ੍ਰਭੂ ਨੇ।
SikhNet (Spanish)La novia es unida consigo misma por su Señor, el Dios,
ਗੁਰਮਤੀ ਘਟਿ ਚਾਨਣੁ ਹੋਆ; ਪ੍ਰਭੁ ਰਵਿ ਰਹਿਆ ਸਭ ਥਾਈ ਰਾਮ ॥
guramatee ghatt chaanan hoaa; prabh rav rahiaa sabh thaaee raam |
Sant Singh KhalsaThrough the Guru's Teachings, her heart is illumined and enlightened; God is permeating and pervading everywhere.
Manmohan SinghBy Guru's instruction her mind is enlightened and she sees the Lord contained in all the places.
Manmohan Singh (Punjabi)ਗੁਰਾਂ ਦੀ ਸਿੱਖਿਆ ਦੁਆਰਾ ਉਸ ਦਾ ਮਨ ਰੋਸ਼ਨ ਹੋ ਜਾਂਦਾ ਹੈ ਅਤੇ ਉਹ ਸਾਈਂ ਨੂੰ ਸਾਰੀਆਂ ਥਾਵਾਂ ਵਿੱਚ ਵਿਆਪਕ ਵੇਖਦੀ ਹੈ।
Fareedkot Teekaਜਬ ਗੁਰੋਂ ਕੀ ਸਿਖਿਆ ਕਰ ਘਟ ਮੇਂ ਚਾਨਣ ਹੂਆ, ਤਬ ਸਰਬ ਅਸਥਾਨੋਂ ਮੇਂ ਸਮਰਥ ਰਾਮ ਰਵਿਆ ਹੀ ਜਾਣਿਆ॥
Prof. Sahib Singhਉਸ ਜੀਵ-ਇਸਤ੍ਰੀ ਦੇ ਹਿਰਦੇ ਵਿਚ ਇਹ ਚਾਨਣ ਹੋ ਗਿਆ ਕਿ ਪਰਮਾਤਮਾ ਸਭ ਥਾਈਂ ਮੌਜੂਦ ਹੈ।ਪਦ ਅਰਥ ਗੁਰਮਤੀ = ਗੁਰੂ ਦੀ ਮਤਿ ਉਤੇ ਤੁਰ ਕੇ। ਘਟਿ = ਹਿਰਦੇ ਵਿਚ। ਮੰਨਿ = ਮਨਿ, ਮਨ ਵਿਚ।
SikhNet (Spanish)y a través de la Palabra del Guru su mente es iluminada y alcanza ver al Señor Todo Prevaleciente por todas partes.
ਪ੍ਰਭੁ ਰਵਿ ਰਹਿਆ ਸਭ ਥਾਈ. ਮੰਨਿ ਵਸਾਈ; ਪੂਰਬਿ ਲਿਖਿਆ ਪਾਇਆ ॥
prabh rav rahiaa sabh thaaee. man vasaaee; poorab likhiaa paaeaa |
Sant Singh KhalsaGod is permeating and pervading everywhere; He dwells in her mind, and she realizes her pre-ordained destiny.
Manmohan SinghWithin her mind, she enshrines her Lord, who is pervading all the places and obtains what was preordained for her.
Manmohan Singh (Punjabi)ਆਪਣੇ ਚਿੱਤ ਅੰਦਰ ਉਹ ਆਪਣੇ ਸੁਆਮੀ ਨੂੰ ਟਿਕਾਉਂਦੀ ਹੈ, ਜੋ ਸਾਰੀਆਂ ਥਾਵਾਂ ਵਿੱਚ ਵਿਆਪਕ ਹੋ ਰਿਹਾ ਹੈ ਅਤੇ ਜਿਹੜਾ ਕੁਛ ਉਸ ਲਈ ਮੁੱਢ ਤੋਂ ਲਿਖਿਆ ਸੀ ਉਸ ਨੂੰ ਪਾ ਲੈਂਦੀ ਹੈ।
Fareedkot Teekaਪ੍ਰਭੂ ਤੋ ਸਭ ਅਸਥਾਨੋਂ ਮੇਂ ਰਮਣਾ ਕਰ ਰਹਾ ਹੈ, ਜਬ ਪੂਰਬਲੇ ਲਿਖੇ ਅਨਸਾਰ ਗੁਰੂ ਪਾਇਆ ਤੌ ਮਨ ਮੇਂ ਸਿਖ੍ਯਾ ਵਸਾਈ॥
Prof. Sahib Singhਸਭ ਥਾਈਂ ਵਿਆਪਕ ਹੋ ਰਹੇ ਪ੍ਰਭੂ ਨੂੰ ਉਸ ਜੀਵ-ਇਸਤ੍ਰੀ ਨੇ ਆਪਣੇ ਮਨ ਵਿਚ ਵਸਾ ਲਿਆ, ਪਿਛਲੇ ਜਨਮ ਵਿਚ ਲਿਖਿਆ ਲੇਖ (ਉਸ ਦੇ ਮੱਥੇ ਉਤੇ) ਉੱਘੜ ਪਿਆ।ਪਦ ਅਰਥ ਪੂਰਬਿ = ਪੂਰਬਲੇ ਜਨਮ ਵਿਚ।
SikhNet (Spanish)Ella reposa sobre el Aposento Nupcial, y embellecida con la Verdad, complace a su Señor.
ਸੇਜ ਸੁਖਾਲੀ ਮੇਰੇ ਪ੍ਰਭ ਭਾਣੀ; ਸਚੁ ਸੀਗਾਰੁ ਬਣਾਇਆ ॥
sej sukhaalee mere prabh bhaanee; sach seegaar banaaeaa |
Sant Singh KhalsaOn his cozy bed, she is pleasing to my God; she fashions her decorations of Truth.
Manmohan SinghShe mounts to her Lord's comfortable couch, makes decorations of Truth and is pleasing to her Lord.
Manmohan Singh (Punjabi)ਉਹ ਆਪਣੇ ਸੁਆਮੀ ਦੇ ਸੁਖਦਾਈ ਪਲੰਘ ਤੇ ਬਿਰਾਜਗੀ ਹੈ, ਸੱਚ ਦਾ ਹਰਸ਼ਿੰਗਾਰ ਲਾਉਂਦੀ ਹੈ ਅਤੇ ਆਪਣੇ ਸੁਆਮੀ ਨੂੰ ਚੰਗੀ ਲੱਗਦੀ ਹੈ।
Fareedkot Teekaਜਿਸ ਨੇ ਸਚ ਆਦੀ ਦੈਵੀ ਗੁਣੋਂ ਕਾ ਸੀਗਾਰ ਬਨਾਇਆ ਹੈ ਵਹੁ ਜਗਿਆਸੀ ਰੂਪ ਇਸਤ੍ਰੀ ਮੇਰੇ ਪ੍ਰਭੂ ਕੋ ਭਾਈ ਹੈ, ਅਰ ਉਸ ਕੀ ਅੰਤਹਕਰਣ ਸੇਜ ਸੁਖਾਲੀ ਹੂਈ ਹੈ॥
Prof. Sahib Singhਉਹ ਜੀਵ-ਇਸਤ੍ਰੀ ਪਿਆਰੇ ਪ੍ਰਭੂ ਨੂੰ ਚੰਗੀ ਲੱਗਣ ਲੱਗ ਪਈ, ਉਸ ਦਾ ਹਿਰਦਾ-ਸੇਜ ਆਨੰਦ-ਭਰਪੂਰ ਹੋ ਗਿਆ, ਸਦਾ-ਥਿਰ ਪ੍ਰਭੂ ਦਾ ਨਾਮ ਸਿਮਰਨ ਨੂੰ ਉਸ ਨੇ (ਆਪਣੇ ਜੀਵਨ ਦਾ) ਸੁਹਜ ਬਣਾ ਲਿਆ।ਪਦ ਅਰਥ ਸੇਜ = ਹਿਰਦਾ-ਸੇਜ। ਸੁਖਾਲੀ = ਸੁਖੀ। ਪ੍ਰਭ ਭਾਣੀ = ਪ੍ਰਭੂ ਨੂੰ ਚੰਗੀ ਲੱਗੀ। ਸਚੁ ਸੀਗਾਰੁ = ਸਦਾ-ਥਿਰ ਹਰੀ ਦਾ ਨਾਮ ਜਪਣ ਦਾ ਆਤਮਕ ਸੁਹਜ।
SikhNet (Spanish)En su cama cómoda; ella satisface a su Dios; ella adorna sus decoraciones con la Verdad.
ਕਾਮਣਿ ਨਿਰਮਲ. ਹਉਮੈ ਮਲੁ ਖੋਈ; ਗੁਰਮਤਿ ਸਚਿ ਸਮਾਈ ॥
kaaman niramal. haumai mal khoee; guramat sach samaaee |
Sant Singh KhalsaThe bride is immaculate and pure; she washes away the filth of egotism, and through the Guru's Teachings, she merges in the True Lord.
Manmohan SinghWashing off the filth of her self conceit, the bride becomes immaculate and by Guru's instruction merges in the True Lord.
Manmohan Singh (Punjabi)ਆਪਣੀ ਸਵੈ-ਹੰਗਤਾ ਦੀ ਮੈਲ ਨੂੰ ਧੋ ਕੇ ਪਤਨੀ ਪਵਿੱਤਰ ਹੋ ਜਾਂਦੀ ਹੈ ਅਤੇ ਗੁਰਾਂ ਦੀ ਸਿੱਖਿਆ ਦੁਆਰਾ ਸੱਚੇ ਸਾਈਂ ਅੰਦਰ ਲੀਨ ਹੋ ਜਾਂਦੀ ਹੈ।
Fareedkot Teekaਸੋ (ਕਾਮਣਿ) ਜਗ੍ਯਾਸੂ ਰੂਪੀ ਇਸਤ੍ਰੀ ਨਿਰਮਲ ਹੋਈ ਹੈ ਜਿਸ ਨੇ ਹੌਮੇ ਕੀ ਮਲ ਖੋਈ ਹੈ, ਗੁਰੋਂ ਕੀ ਸਿਖਿਆ ਕਰ ਕੇ ਤਿਸ ਕੀ ਸਚ ਮੇਂ ਸਮਾਈ ਹੂਈ ਹੈ॥
Prof. Sahib Singhਜੇਹੜੀ ਜੀਵ ਇਸਤ੍ਰੀ ਗੁਰੂ ਦੀ ਮਤਿ ਲੈ ਕੇ ਸਦਾ-ਥਿਰ ਪ੍ਰਭੂ ਦੇ ਨਾਮ ਵਿਚ ਲੀਨ ਹੋ ਜਾਂਦੀ ਹੈ, ਉਹ (ਆਪਣੇ ਅੰਦਰੋਂ) ਹਉਮੈ ਦੀ ਮੈਲ ਦੂਰ ਕਰ ਲੈਂਦੀ ਹੈ, ਉਹ ਪਵਿਤ੍ਰ ਜੀਵਨ ਵਾਲੀ ਬਣ ਜਾਂਦੀ ਹੈ।ਪਦ ਅਰਥ ਕਾਮਣਿ = ਜੀਵ-ਇਸਤ੍ਰੀ। ਖੋਈ = ਦੂਰ ਕਰ ਲਈ। ਸਚਿ = ਸਦਾ-ਥਿਰ ਪ੍ਰਭੂ ਵਿਚ।
SikhNet (Spanish)Inmaculada es la Novia, purgada de su ego, y que a través de la Palabra del Guru, se inmerge en la Verdad.
ਨਾਨਕ ਆਪਿ ਮਿਲਾਈ ਕਰਤੈ; ਨਾਮੁ ਨਵੈ ਨਿਧਿ ਪਾਈ ॥੪॥੩॥੪॥
naanak aap milaaee karatai; naam navai nidh paaee |4|3|4|
Sant Singh KhalsaO Nanak, the Creator Lord blends her into Himself, and she obtains the nine treasure of the Naam. ||4||3||4||
Manmohan SinghNanak, the Creator blends her with Himself and she obtains the Name's nine treasures.
Manmohan Singh (Punjabi)ਨਾਨਕ, ਕਰਤਾਰ ਉਸ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ, ਅਤੇ ਉਸ ਨਾਮ ਦੇ ਨੌ ਖਜਾਨੇ ਪਾ ਲੈਂਦੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਸ ਨੇ ਨਾਮ ਕਰ ਕੇ ਨਵਨਿਧਿ ਰੂਪ ਮੁਕਤੀ ਪਾਈ ਹੈ, ਸੋ ਅਪਨੇ ਮੇਂ ਕਰਤੇ ਨੇ ਮਿਲਾਈ ਹੈ॥੪॥੩॥੪॥
Prof. Sahib Singhਹੇ ਨਾਨਕ! (ਆਖ-) ਕਰਤਾਰ ਨੇ ਆਪ ਉਸ ਨੂੰ ਨਾਲ ਮਿਲਾ ਲਿਆ, ਉਸ ਨੇ ਪਰਮਾਤਮਾ ਦਾ ਨਾਮ ਪ੍ਰਾਪਤ ਕਰ ਲਿਆ, ਜੋ ਉਸ ਦੇ ਵਾਸਤੇ ਸ੍ਰਿਸ਼ਟੀ ਦੇ ਨੌ ਹੀ ਖ਼ਜ਼ਾਨੇ ਹੈ ॥੪॥੩॥੪॥ਪਦ ਅਰਥ ਕਰਤੈ = ਕਰਤਾਰ ਨੇ। ਨਵੈ ਨਿਧਿ = ਨੌ ਹੀ ਖ਼ਜ਼ਾਨੇ ॥੪॥੩॥੪॥
SikhNet (Spanish)Dice Nanak, el Señor la unió en Su Ser y la bendijo con los Nueve Tesoros del Nombre del Señor. (4-3-4)