ਸੂਹੀ ਮਹਲਾ ੩ ॥
soohee mahalaa 3 |
Sant Singh KhalsaSalok, Third Mehl:
Manmohan SinghSuhi 3rd Guru.
Manmohan Singh (Punjabi)ਸੂਹੀ ਤੀਜੀ ਪਾਤਿਸ਼ਾਹੀ।
SikhNet (Spanish)Suji, Mejl Guru Amar Das, Tercer Canal Divino.
ਜੇ ਲੋੜਹਿ ਵਰੁ. ਬਾਲੜੀਏ; ਤਾ ਗੁਰ ਚਰਣੀ ਚਿਤੁ ਲਾਏ ਰਾਮ ॥
je lorreh var. baalarree; taa gur charanee chit laae raam |
Sant Singh KhalsaIf you long for your Husband Lord, O young and innocent bride, then focus your consciousness on the Guru's feet.
Manmohan SinghIf thou desirest thy Groom, O young maiden then fix thou thy mind on the Guru's feet.
Manmohan Singh (Punjabi)ਜੇਕਰ ਤੂੰ ਆਪਣੇ ਕੰਤ ਨੂੰ ਚਾਹੁੰਦੀ ਹੈਂ, ਹੇ ਮੁਟਿਆਰ ਕੰਨਿਆ! ਤਦ ਤੂੰ ਆਪਣੇ ਮਨ ਨੂੰ ਗੁਰਾਂ ਦੇ ਚਰਨਾਂ ਨਾਲ ਜੋੜ।
Fareedkot Teekaਹੇ ਜਗ੍ਯਾਸੂ ਰੂਪ ਇਸਤ੍ਰੀਏ! ਜੇ ਤੂੰ ਪਰਮੇਸਰ ਰੂਪੁ ਪਤੀ ਕੋ ਚਾਹਤੀ ਹੈ ਤੌ ਗੁਰੋਂ ਕੀ ਚਰਣੀ ਚਿਤ ਕੋ ਲਾਇ॥
Prof. Sahib Singhਹੇ ਅੰਞਾਣ ਜੀਵ-ਇਸਤ੍ਰੀਏ! ਜੇ ਤੂੰ ਪ੍ਰਭੂ-ਪਤੀ ਦਾ ਮਿਲਾਪ ਚਾਹੁੰਦੀ ਹੈਂ, ਤਾਂ ਆਪਣੇ ਗੁਰੂ ਦੇ ਚਰਨਾਂ ਵਿਚ ਚਿੱਤ ਜੋੜ ਰੱਖ।ਪਦ ਅਰਥ ਵਰੁ = ਖਸਮ-ਪ੍ਰਭੂ (ਦਾ ਮਿਲਾਪ)। ਬਾਲੜੀਏ = ਹੇ ਅੰਞਾਣ ਜੀਵ-ਇਸਤ੍ਰੀ! ਲਾਏ = ਲਾਇ।
SikhNet (Spanish)Oh joven novia, si buscas a tu Marido Eterno, entona tu ser a los Pies del Guru,
ਸਦਾ ਹੋਵਹਿ ਸੋਹਾਗਣੀ; ਹਰਿ ਜੀਉ. ਮਰੈ ਨ ਜਾਏ, ਰਾਮ ॥
sadaa hoveh sohaaganee; har jeeo. marai na jaae, raam |
Sant Singh KhalsaYou shall be a happy soul bride of your Dear Lord forever; He does not die or leave.
Manmohan SinghThou shalt ever be the happy bride of the Reverend Lord who neither dies nor goes.
Manmohan Singh (Punjabi)ਤੂੰ ਹਮੇਸ਼ਾਂ ਲਈ ਪੂਜਿਆ ਪ੍ਰਭੂ ਦੀ ਖੁਸ਼ਬਾਸ਼ ਪਤਨੀ ਹੋ ਜਾਵੇਗੀ, ਜੋ ਨਾਂ ਮਰਦਾ ਹੈ ਅਤੇ ਨਾਂ ਹੀ ਜਾਂਦਾ ਹੈ।
Fareedkot Teekaਫੇਰ ਤੂੰ ਸਦਾ ਹੀ ਸੁਹਾਗਣੀ ਹੋਵੈਂਗੀ, ਕਿਉਂਕਿ ਹਰਿ ਰੂਪ ਜੋ ਪਤੀ ਹੈ ਨਾ ਮਰਤਾ ਹੈ ਨਾ ਜਨਮਤਾ ਹੈ॥
Prof. Sahib Singhਤੂੰ ਸਦਾ ਲਈ ਸੁਹਾਗ-ਭਾਗ ਵਾਲੀ ਬਣ ਜਾਏਂਗੀ, (ਕਿਉਂਕਿ) ਪ੍ਰਭੂ-ਪਤੀ ਨਾਹ ਕਦੇ ਮਰਦਾ ਹੈ ਨਾਹ ਨਾਸ ਹੁੰਦਾ ਹੈ। ਪ੍ਰਭੂ-ਪਤੀ ਕਦੇ ਨਹੀਂ ਮਰਦਾ, ਕਦੇ ਨਾਸ ਨਹੀਂ ਹੁੰਦਾ।ਪਦ ਅਰਥ ਸੋਹਾਗਣੀ = ਸੁਹਾਗ-ਭਾਗ ਵਾਲੀ। ਜਾਏ = ਨਾਸ ਹੁੰਦਾ।
SikhNet (Spanish)así gozarás para siempre de la Dicha con tu Esposo.
ਹਰਿ ਜੀਉ. ਮਰੈ ਨ ਜਾਏ, ਗੁਰ ਕੈ ਸਹਜਿ ਸੁਭਾਏ; ਸਾ ਧਨ ਕੰਤ ਪਿਆਰੀ ॥
har jeeo. marai na jaae, gur kai sehaj subhaae; saa dhan kant piaaree |
Sant Singh KhalsaThe Dear Lord does not die, and He does not leave; through the peaceful poise of the Guru, the soul bride becomes the lover of her Husband Lord.
Manmohan SinghThe sire Lord dies not, nor goes He anywhere. By Guru's peace and poise, the bride becomes the lover of her Groom.
Manmohan Singh (Punjabi)ਮਹਾਰਾਜ ਮਾਲਕ, ਮਾਲਕ ਨਾਂ ਮਰਦਾ ਹੈ ਨਾਂ ਹੀ ਕਿਧਰੇ ਜਾਂਦਾ ਹੈ। ਗੁਰਾਂ ਵੱਲੋਂ ਆਰਾਮ ਤੇ ਅਡੋਲਤਾ ਦੁਆਰਾ ਪਤਨੀ ਆਪਣੇ ਪਤੀ ਦੀ ਲਾਡਲੀ ਹੋ ਜਾਂਦੀ ਹੈ।
Fareedkot Teekaਹਰਿ ਜੀਉ ਨਾ ਮਰਤਾ ਹੈ ਨਾ ਕਹੀਂ ਜਾਤਾ ਹੈ। ਜੇਕਰ ਗੁਰੋਂ ਕੇ ਉਪਦੇਸ ਮੇਂ ਰਹੇਂਗੀ ਤਾਂ ਸੁਤੇ ਹੀ ਸੁਭਾ੍ਯਮਾਨ ਹੋਵੇਂਗੀ। ਜਿਸ ਨੇ ਗੁਰ ਉਪਦੇਸ਼ ਲੀਆ ਹੈ ਵਹੁ ਇਸਤ੍ਰੀ ਕੰਤ ਕੋ ਪ੍ਯਾਰੀ ਹੂਈ ਹੈ॥
Prof. Sahib Singhਜੇਹੜੀ ਜੀਵ-ਇਸਤ੍ਰੀ ਗੁਰੂ ਦੀ ਰਾਹੀਂ ਆਤਮਕ ਅਡੋਲਤਾ ਵਿਚ ਪ੍ਰੇਮ ਵਿਚ ਲੀਨ ਰਹਿੰਦੀ ਹੈ, ਉਹ ਖਸਮ-ਪ੍ਰਭੂ ਨੂੰ ਪਿਆਰੀ ਲੱਗਦੀ ਹੈ।ਪਦ ਅਰਥ ਗੁਰ ਕੈ = ਗੁਰੂ ਦੀ ਰਾਹੀਂ। ਸਹਜਿ = ਆਤਮਕ ਅਡੋਲਤਾ ਵਿਚ। ਸੁਭਾਏ = ਸੁਭਾਇ, ਪ੍ਰੇਮ ਵਿਚ। ਸਾਧਨ = ਜੀਵ-ਇਸਤ੍ਰੀ।
SikhNet (Spanish)El Señor Eterno ama a la que se vuelve parte del Señor por ser bendecida con el Equilibrio del Guru
ਸਚਿ ਸੰਜਮਿ ਸਦਾ ਹੈ ਨਿਰਮਲ; ਗੁਰ ਕੈ ਸਬਦਿ ਸੀਗਾਰੀ ॥
sach sanjam sadaa hai niramal; gur kai sabad seegaaree |
Sant Singh KhalsaThrough truth and self-control, she is forever immaculate and pure; she is embellished with the Word of the Guru's Shabad.
Manmohan SinghThrough truth and self-mortification she becomes immaculate for aye and is embellished with Gurbani.
Manmohan Singh (Punjabi)ਸੱਚ ਅਤੇ ਸਵੈ-ਰਿਆਜ਼ਤ ਰਾਹੀਂ ਉਹ ਹਮੇਸ਼ਾਂ ਲਈ ਪਵਿੱਤਰ ਹੋ ਜਾਂਦੀ ਹੈ ਅਤੇ ਗੁਰਬਾਣੀ ਨਾਲ ਸ਼ਸ਼ੋਭਤ ਹੋ ਜਾਂਦੀ ਹੈ।
Fareedkot Teekaਜੋ ਗੁਰੋਂ ਕੇ ਉਪਦੇਸ ਨੇ ਸੰਗਾਰੀ ਹੈ, ਉਸ ਕਾ (ਸੰਜਮੁ) ਇੰਦ੍ਰਿ੍ਯੋਂ ਕਾ ਰੋਕਣਾਂ ਸਚਾ ਹੈ ਔ ਸਦਾ ਹੀ ਮਨ ਕਰ ਕੇ ਵਹੁ ਨਿਰਮਲ ਹੈ॥
Prof. Sahib Singhਸਦਾ-ਥਿਰ ਪ੍ਰਭੂ ਵਿਚ ਜੁੜ ਕੇ, (ਵਿਕਾਰਾਂ ਵਲੋਂ) ਬੰਦਸ਼ ਵਿਚ ਰਹਿ ਕੇ, ਉਹ ਜੀਵ-ਇਸਤ੍ਰੀ ਪਵਿਤ੍ਰ ਜੀਵਨ ਵਾਲੀ ਹੋ ਜਾਂਦੀ ਹੈ, ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਉਹ ਆਪਣੇ ਆਤਮਕ ਜੀਵਨ ਨੂੰ ਸੋਹਣਾ ਬਣਾ ਲੈਂਦੀ ਹੈ।ਪਦ ਅਰਥ ਸਚਿ = ਸਦਾ-ਥਿਰ ਹਰਿ-ਨਾਮ ਵਿਚ। ਸੰਜਮਿ = ਸੰਜਮ ਵਿਚ, ਬੰਦਸ਼ ਵਿਚ। ਗੁਰ ਕੈ ਸਬਦਿ = ਗੁਰੂ ਦੇ ਸ਼ਬਦ ਦੀ ਰਾਹੀਂ। ਸੀਗਾਰੀ = ਆਤਮਕ ਜੀਵਨ ਨੂੰ ਸੋਹਣਾ ਬਣਾਂਦੀ ਹੈ।
SikhNet (Spanish)ella vive embellecida con la Palabra del Guru y se vuelve pura para siempre, a través de la Disciplina de la Verdad.
ਮੇਰਾ ਪ੍ਰਭੁ ਸਾਚਾ. ਸਦ ਹੀ ਸਾਚਾ; ਜਿਨਿ ਆਪੇ ਆਪੁ ਉਪਾਇਆ ॥
meraa prabh saachaa. sad hee saachaa; jin aape aap upaaeaa |
Sant Singh KhalsaMy God is True, forever and ever; He Himself created Himself.
Manmohan SinghTrue, ever True is my Lord, who Himself did create his ownself.
Manmohan Singh (Punjabi)ਸੱਚਾ ਸਦੀਵ ਸੱਚਾ ਹੈ। ਮੇਰਾ ਸੁਆਮੀ ਜਿਸ ਨੇ ਖੁਦ ਹੀ ਆਪਣੇ ਆਪ ਨੂੰ ਰਚਿਆ ਹੈ।
Fareedkot Teekaਪੁਨਾ ਯਹ ਉਸ ਕਾ ਨਿਸਚਾ ਹੂਆ ਹੈ ਜਿਸ ਪ੍ਰਭੂ ਨੇ ਸੁਤੰਤ੍ਰ ਜਗਤ ਕੋ ਉਤਪੰਨ ਕੀਆ ਹੈ ਵਹੁ ਮੇਰਾ ਸ੍ਵਾਮੀ ਸਾਚਾ ਹੈ ਔ ਜੋ ਸੰਕਲਪ ਕਰਤਾ ਹੈ ਵਹੁ ਭੀ ਸਦਾ ਹੀ ਸਾਚਾ ਹੈ॥
Prof. Sahib Singhਹੇ ਸਹੇਲੀਏ! ਮੇਰਾ ਪ੍ਰਭੂ ਸਦਾ ਕਾਇਮ ਰਹਿਣ ਵਾਲਾ ਹੈ, ਸਦਾ ਹੀ ਕਾਇਮ ਰਹਿਣ ਵਾਲਾ ਹੈ, ਉਸ ਨੇ ਆਪਣੇ ਆਪ ਨੂੰ ਆਪ ਹੀ ਪਰਗਟ ਕੀਤਾ ਹੋਇਆ ਹੈ।ਪਦ ਅਰਥ ਸਾਚਾ = ਸਦਾ-ਥਿਰ ਰਹਿਣ ਵਾਲਾ। ਜਿਨਿ = ਜਿਸ (ਪ੍ਰਭੂ) ਨੇ। ਆਪੇ = ਆਪ ਹੀ। ਆਪੁ = ਆਪਣੇ ਆਪ ਨੂੰ।
SikhNet (Spanish)Verdad, siempre Verdad, es nuestro Señor, Quien se ha creado a Sí Mismo.
ਨਾਨਕ. ਸਦਾ ਪਿਰੁ ਰਾਵੇ ਆਪਣਾ; ਜਿਨਿ. ਗੁਰ ਚਰਣੀ ਚਿਤੁ ਲਾਇਆ ॥੧॥
naanak. sadaa pir raave aapanaa; jin. gur charanee chit laaeaa |1|
Sant Singh KhalsaO Nanak, she who focuses her consciousness on the Guru's feet, enjoys her Husband Lord. ||1||
Manmohan SinghNanak, she who attaches her mind to Guru's feet, ever enjoys her Spouse.
Manmohan Singh (Punjabi)ਨਾਨਕ, ਜੋ ਆਪਣੇ ਮਨ ਨੂੰ ਗੁਰਾਂ ਦੇ ਪੈਰਾਂ ਨਾਲ ਜੋੜਦੀ ਹੈ, ਉਹ ਸਦੀਵ ਹੀ ਆਪਣੇ ਪਿਆਰੇ ਪਤੀ ਨੂੰ ਮਾਣਦੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਵਹੁ ਸਦਾ ਹੀ ਆਪਣਾ ਪਤੀ ਰਾਵਤੀ ਹੈ ਜਿਸ ਨੇ ਗੁਰੋਂ ਕੀ ਚਰਣੀ ਚਿਤ ਕੋ ਲਗਾਯਾ ਹੈ॥੧॥
Prof. Sahib Singhਹੇ ਨਾਨਕ! ਜਿਸ ਜੀਵ-ਇਸਤ੍ਰੀ ਨੇ ਗੁਰੂ-ਚਰਨਾਂ ਵਿਚ ਆਪਣਾ ਮਨ ਜੋੜ ਲਿਆ, ਉਹ ਸਦਾ ਪ੍ਰਭੂ-ਪਤੀ ਦਾ ਮਿਲਾਪ ਮਾਣਦੀ ਹੈ ॥੧॥ਪਦ ਅਰਥ ਜਿਨਿ = ਜਿਸ ਜੀਵ-ਇਸਤ੍ਰੀ ਨੇ ॥੧॥
SikhNet (Spanish)Dice Nanak, quien está entonada a los Pies del Guru, goza siempre de su Eterno Marido. (1)
ਪਿਰੁ ਪਾਇਅੜਾ ਬਾਲੜੀਏ; ਅਨਦਿਨੁ ਸਹਜੇ ਮਾਤੀ ਰਾਮ ॥
pir paaeiarraa baalarree; anadin sahaje maatee raam |
Sant Singh KhalsaWhen the young, innocent bride finds her Husband Lord, she is automatically intoxicated with Him, night and day.
Manmohan SinghWhen the youthful bride obtains her Beloved, night and day she easily remains intoxicated with His love.
Manmohan Singh (Punjabi)ਜਦ ਜਵਾਨ ਪਤਨੀ ਆਪਣੇ ਪ੍ਰੀਤਮ ਨੂੰ ਪਾ ਲੈਂਦੀ ਹੈ, ਉਹ ਰਾਤ ਦਿਨ ਸੁਖੈਨ ਹੀ ਉਸ ਦੀ ਪ੍ਰੀਤ ਨਾਲ ਮਤਵਾਲੀ ਰਹਿੰਦੀ ਹੈ।
Fareedkot Teekaਹੇ ਭਾਈ ਜਨੋਂ! ਜਿਸ ਇਸਤ੍ਰੀ ਨੇ ਪਤੀ ਕੋ ਪਾਯਾ ਹੈ ਵਹੁ ਰਾਤ ਦਿਨ ਸ੍ਵਤੇ ਹੀ ਮਸਤ ਰਹਿਤੀ ਹੈ॥
Prof. Sahib Singhਹੇ ਅੰਞਾਣ ਜੀਵ-ਇਸਤ੍ਰੀਏ! ਜੇਹੜੀ ਜੀਵ-ਇਸਤ੍ਰੀ ਪ੍ਰਭੂ-ਪਤੀ ਦਾ ਮਿਲਾਪ ਹਾਸਲ ਕਰ ਲੈਂਦੀ ਹੈ, ਉਹ ਹਰ ਵੇਲੇ ਆਤਮਕ ਅਡੋਲਤਾ ਵਿਚ ਮਸਤ ਰਹਿੰਦੀ ਹੈ।ਪਦ ਅਰਥ ਪਿਰੁ = ਪ੍ਰਭੂ-ਪਤੀ। ਅਨਦਿਨੁ = ਹਰ ਰੋਜ਼, ਹਰ ਵੇਲੇ। ਸਹਜੇ = ਆਤਮਕ ਅਡੋਲਤਾ ਵਿਚ।
SikhNet (Spanish)Siempre imbuido en el Señor, Lo obtendrás, oh joven,
ਗੁਰਮਤੀ ਮਨਿ ਅਨਦੁ ਭਇਆ; ਤਿਤੁ ਤਨਿ ਮੈਲੁ. ਨ ਰਾਤੀ ਰਾਮ ॥
guramatee man anad bheaa; tith tan mail. na raatee raam |
Sant Singh KhalsaThrough the Word of the Guru's Teachings, her mind becomes blissful, and her body is not tinged with filth at all.
Manmohan SinghBy Guru's instruction, her soul obtains bliss and not even an iota of filth is left in her body.
Manmohan Singh (Punjabi)ਗੁਰਾਂ ਦੇ ਉਪਦੇਸ਼ ਦੁਆਰਾ ਉਸ ਦੀ ਆਤਮਾ ਨੂੰ ਖੁਸ਼ੀ ਪਰਾਪਤ ਹੋ ਜਾਂਦੀ ਹੈ ਅਤੇ ਉਸ ਦੀ ਦੇਹ ਅੰਦਰ ਇਕ ਭੋਰਾ ਭਰ ਵੀ ਮਲੀਨਤਾ ਬਾਕੀ ਨਹੀਂ ਰਹਿੰਦੀ।
Fareedkot Teekaਹੇ ਭਾਈ! ਗੁਰ ਉਪਦੇਸ ਕਰ ਕੇ ਤਿਸ ਕੇ ਮਨ ਮੇਂ ਅਨੰਦ ਹੂਆ ਹੈ, ਅਰੁ ਤਿਸ ਕੇ ਤਨ ਮੇਂ ਪਾਪੋਂ ਕੀ ਮੈਲ ਰਤੀ ਭਰ ਭੀ ਨਹੀਂ ਹੈ॥
Prof. Sahib Singhਗੁਰੂ ਦੀ ਮਤਿ ਦਾ ਸਦਕਾ ਉਸ ਦੇ ਮਨ ਵਿਚ ਆਨੰਦ ਬਣਿਆ ਰਹਿੰਦਾ ਹੈ, (ਉਸ ਦੇ) ਉਸ ਸਰੀਰ ਵਿਚ (ਵਿਕਾਰਾਂ ਦੀ) ਰਤਾ ਭਰ ਭੀ ਮੈਲ ਨਹੀਂ ਹੁੰਦੀ।ਪਦ ਅਰਥ ਮਨਿ = ਮਨ ਵਿਚ। ਤਿਤੁ ਤਨਿ = ਉਸ ਸਰੀਰ ਵਿਚ। ਰਾਤੀ = ਰਤਾ ਭਰ ਭੀ।
SikhNet (Spanish)a través de la Palabra del Guru. Tu mente estará en Éxtasis y nunca más te mancharás ni siquiera un poquito.
ਤਿਤੁ ਤਨਿ ਮੈਲੁ. ਨ ਰਾਤੀ, ਹਰਿ ਪ੍ਰਭਿ ਰਾਤੀ; ਮੇਰਾ ਪ੍ਰਭੁ ਮੇਲਿ ਮਿਲਾਏ ॥
tit tan mail. na raatee, har prabh raatee; meraa prabh mel milaae |
Sant Singh KhalsaHer body is not tinged with filth at all, and she is imbued with her Lord God; my God unites her in Union.
Manmohan SinghThere is not even a trice of pollution in her, she is imbued with the Lord God and my Master unites her in His union.
Manmohan Singh (Punjabi)ਉਸ ਵਿੱਚ ਇਕ ਰਤਾ ਮਾਤ੍ਰ ਭੀ ਅਪਵਿੱਤਰਤਾ ਨਹੀਂ, ਉਹ ਸੁਆਮੀ ਵਾਹਿਗੁਰੂ ਦੇ ਨਾਲ ਰੰਗੀ ਹੋਈ ਹੈ ਅਤੇ ਮੇਰਾ ਮਾਲਕ ਉਸ ਨੂੰ ਆਪਣੇ ਮਿਲਾਪ ਅੰਦਰ ਮਿਲਾ ਲੈਂਦਾ ਹੈ।
Fareedkot Teekaਤਿਸ ਕੇ ਤਨ ਮੇਂ ਰਤੀ ਭਰ ਵੀ ਮੈਲੁ ਨਹੀਂ ਕਿਉਂਕਿ ਹਰਿ ਸਾਮਰਥ ਮੇਂ ਜੋ ਰੰਗੀ ਹੈ।☬ਪ੍ਰਸ਼ਨ: ਵਹੁ ਕੌਨ ਹੈ?☬ਉੱਤ੍ਰ: ਜਿਸ ਕੋ (ਮੇਰਾ ਪ੍ਰਭੂ) ਸਮ੍ਰਥੁ ਸੁਆਮੀ ਅਪਨੇ ਮੇਲ ਮੇਂ ਮਿਲਾਵਤਾ ਹੈ॥
Prof. Sahib Singh(ਉਸ ਦੇ) ਉਸ ਸਰੀਰ ਵਿਚ ਰਤਾ ਭਰ ਭੀ ਮੈਲ ਨਹੀਂ ਹੁੰਦੀ, ਉਹ ਪ੍ਰਭੂ (ਦੇ ਪ੍ਰੇਮ-ਰੰਗ) ਵਿਚ ਰੰਗੀ ਰਹਿੰਦੀ ਹੈ ਪ੍ਰਭੂ ਉਸ ਨੂੰ ਆਪਣੇ ਚਰਨਾਂ ਵਿਚ ਮਿਲਾ ਲੈਂਦਾ ਹੈ।ਪਦ ਅਰਥ ਪ੍ਰਭਿ = ਪ੍ਰਭੂ ਵਿਚ। ਰਾਤੀ = ਮਸਤ। ਮੇਲਿ = ਮੇਲ ਵਿਚ, ਚਰਨਾਂ ਵਿਚ।
SikhNet (Spanish)Estando entonado en el Señor, Lo alcanzarás y podrás gozar de Él,
ਅਨਦਿਨੁ ਰਾਵੇ ਹਰਿ ਪ੍ਰਭੁ ਅਪਣਾ; ਵਿਚਹੁ ਆਪੁ ਗਵਾਏ ॥
anadin raave har prabh apanaa; vichahu aap gavaae |
Sant Singh KhalsaNight and day, she enjoys her Lord God; her egotism is banished from within.
Manmohan SinghNight and day she enjoys her Lord Master and banishes her ego from within her.
Manmohan Singh (Punjabi)ਰਾਤ ਦਿਨ ਉਹ ਆਪਣੇ ਸੁਆਮੀ, ਮਾਲਕ ਨੂੰ ਮਾਣਦੀ ਹੈ ਅਤੇ ਆਪਣੀ ਹੰਗਤਾ ਆਪਣੇ ਅੰਦਰੋਂ ਗੁਆ ਦਿੰਦੀ ਹੈ।
Fareedkot Teekaਵਹੁ ਰਾਤ ਦਿਨ ਅਪਨੇ ਹਰਿ ਪ੍ਰਭ ਕੋ ਰਾਵਤੀ ਹੈ ਔ ਬੀਚ ਸੇ ਆਪਾ ਭਾਵ ਆਦਿ ਆਸੁਰੀ ਗੁਨ ਗਵਾਏ ਹੈਂ॥
Prof. Sahib Singhਉਹ ਜੀਵ-ਇਸਤ੍ਰੀ ਆਪਣੇ ਅੰਦਰੋਂ ਆਪਾ-ਭਾਵ ਦੂਰ ਕਰ ਕੇ ਹਰ ਵੇਲੇ ਆਪਣੇ ਹਰਿ-ਪ੍ਰਭੂ ਨੂੰ ਸਿਮਰਦੀ ਰਹਿੰਦੀ ਹੈ।ਪਦ ਅਰਥ ਆਪੁ = ਆਪਾ-ਭਾਵ। ਰਾਵੈ = ਮਾਣਦੀ ਹੈ।
SikhNet (Spanish)elimina entonces el ego negativo de tu interior.
ਗੁਰਮਤਿ ਪਾਇਆ ਸਹਜਿ ਮਿਲਾਇਆ; ਅਪਣੇ ਪ੍ਰੀਤਮ ਰਾਤੀ ॥
guramat paaeaa sehaj milaaeaa; apane preetam raatee |
Sant Singh KhalsaThrough the Guru's Teachings, she easily finds and meets Him. She is imbued with her Beloved.
Manmohan SinghObtaining and meeting her Beloved, through the Guru's instruction, she is easily dyed in His love.
Manmohan Singh (Punjabi)ਗੁਰਾਂ ਦੇ ਉਪਦੇਸ਼ ਰਾਹੀਂ ਆਪਣੇ ਪਿਆਰੇ ਨੂੰ ਪਰਾਪਤ ਕਰ ਕੇ ਤੇ ਭੇਟ ਕੇ ਉਹ ਸੁਖੈਨ ਹੀ ਉਸ ਦੇ ਪ੍ਰੇਮ ਅੰਦਰ ਰੰਗੀ ਗਈ ਹੈ।
Fareedkot Teekaਗੁਰੋਂ ਕੀ ਸਿਖ੍ਯਾ ਕੋ ਪਾਯਾ ਹੈ ਤਿਸ ਸਿਖ੍ਯਾ ਨੇ ਗ੍ਯਾਨੁ ਮਿਲਾਯਾ ਹੈ, ਤਿਸ ਕਰ ਕੇ ਅਪਨੇ ਸ੍ਵਾਮੀ ਸਾਥ (ਰਾਤੀ) ਰੰਗੀ ਗਈ ਹੈ॥
Prof. Sahib Singhਗੁਰੂ ਦੀ ਸਿੱਖਿਆ ਨਾਲ ਉਹ ਪ੍ਰਭੂ ਨੂੰ ਮਿਲ ਪੈਂਦੀ ਹੈ, ਗੁਰੂ ਉਸ ਨੂੰ ਆਤਮਕ ਅਡੋਲਤਾ ਵਿਚ ਟਿਕਾ ਦੇਂਦਾ ਹੈ, ਉਹ ਆਪਣੇ ਪ੍ਰੀਤਮ-ਪ੍ਰਭੂ ਦੇ ਰੰਗ ਵਿਚ ਰੰਗੀ ਜਾਂਦੀ ਹੈ।
SikhNet (Spanish)A través de la Palabra del Guru, llegas a Él, con la mente en Paz, y vives imbuido en el Amor de tu Señor.
ਨਾਨਕ. ਨਾਮੁ ਮਿਲੈ ਵਡਿਆਈ; ਪ੍ਰਭੁ ਰਾਵੇ ਰੰਗਿ ਰਾਤੀ ॥੨॥
naanak. naam milai vaddiaaee; prabh raave rang raatee |2|
Sant Singh KhalsaO Nanak, through the Naam, the Name of the Lord, she obtains glorious greatness. She ravishes and enjoys her God; she is imbued with His Love. ||2||
Manmohan SinghNanak, imbued with affection, she enjoys her Lord and obtains glory through the Name.
Manmohan Singh (Punjabi)ਨਾਨਕ, ਪ੍ਰੀਤ ਨਾਲ ਰੰਗੀ ਹੋਈ ਉਹ ਆਪਣੇ ਸੁਆਮੀ ਨੂੰ ਮਾਣਦੀ ਹੈ ਅਤੇ ਨਾਮ ਦੇ ਰਾਹੀਂ ਪ੍ਰਭਤਾ ਪ੍ਰਾਪਤ ਕਰਦੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਨਾਮ ਕੀ ਵਡਿਆਈ ਜਿਸ ਕੋ ਮਿਲੀ ਹੈ, ਉਸ ਨਾਮ ਕੇ ਆਨੰਦ ਮੇਂ ਰਾਤੀ ਕੋ ਪ੍ਰਭੂ ਰਾਵੈ ਹੈ॥੨॥
Prof. Sahib Singhਹੇ ਨਾਨਕ! ਉਸ ਨੂੰ ਹਰਿ-ਨਾਮ ਮਿਲ ਜਾਂਦਾ ਹੈ, ਇੱਜ਼ਤ ਮਿਲ ਜਾਂਦੀ ਹੈ, ਉਹ ਪ੍ਰੇਮ-ਰੰਗ ਵਿਚ ਰੰਗੀ ਹੋਈ ਹਰ ਵੇਲੇ ਪ੍ਰਭੂ ਦਾ ਸਿਮਰਨ ਕਰਦੀ ਹੈ ॥੨॥ਪਦ ਅਰਥ ਰੰਗਿ ਰਾਤੀ = ਪ੍ਰੇਮ-ਰੰਗ ਵਿਚ ਰੰਗੀ ਹੋਈ ॥੨॥
SikhNet (Spanish)Dice Nanak, bendecido con la Gloria del Santo Nombre, disfrutas de tu Marido, sumergido en Su Amor.(2)
ਪਿਰੁ ਰਾਵੇ ਰੰਗਿ ਰਾਤੜੀਏ; ਪਿਰ ਕਾ ਮਹਲੁ ਤਿਨ ਪਾਇਆ ਰਾਮ ॥
pir raave rang raatarree; pir kaa mehal tin paaeaa raam |
Sant Singh KhalsaRavishing her Husband Lord, she is imbued with His Love; she obtains the Mansion of His Presence.
Manmohan SinghImbued with love, she who remembers her spouse, mounts her Lord's mansion.
Manmohan Singh (Punjabi)ਪਿਆਰ ਨਾਲ ਰੰਗੀਜੀ ਹੋਈ ਜੋ ਆਪਣੇ ਕੰਤ ਨੂੰ ਯਾਦ ਕਰਦੀ ਹੈ, ਉਹ ਆਪਣੇ ਕੰਤ ਦੇ ਮੰਦਰ ਨੂੰ ਪਾ ਲੈਂਦੀ ਹੈ।
Fareedkot Teekaਜੋ ਪ੍ਰੇਮ ਮੇਂ ਰਤੀ ਹੋਈ ਨਾਮ ਜਪਤੀ ਹੈ ਤਿਸ ਨੇ ਪਤੀ ਕਾ ਸਰੂਪੁ ਪਾਯਾ ਹੈ॥☬ਸੋ ਸ੍ਵਾਮੀ ਕੈਸਾ ਹੈ?
Prof. Sahib Singhਹੇ ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗੀ ਹੋਈ ਜੀਵ-ਇਸਤ੍ਰੀਏ! ਜੇਹੜੀ ਜੀਵ-ਇਸਤ੍ਰੀ ਪ੍ਰਭੂ-ਪਤੀ ਨੂੰ ਹਰ ਵੇਲੇ ਸਿਮਰਦੀ ਹੈ,ਪਦ ਅਰਥ ਰਾਵੇ = ਮਿਲਾਪ ਮਾਣਦੀ ਹੈ, ਸਿਮਰਨ ਕਰਦੀ ਹੈ। ਰੰਗਿ ਰਾਤੜੀਏ = ਹੇ ਪ੍ਰੇਮ-ਰੰਗ ਵਿਚ ਰੰਗੀ ਹੋਈ ਜੀਵ-ਇਸਤ੍ਰੀ! ਮਹਲੁ = ਹਜ਼ੂਰੀ। ਤਿਨ = ਉਸ (ਜੀਵ-ਇਸਤ੍ਰੀ) ਨੇ।
SikhNet (Spanish)Tú que estás fundido en el Amor del Señor, te posas sobre la Mansión del Señor.
ਸੋ ਸਹੋ ਅਤਿ ਨਿਰਮਲੁ ਦਾਤਾ; ਜਿਨਿ ਵਿਚਹੁ ਆਪੁ ਗਵਾਇਆ ਰਾਮ ॥
so saho at niramal daataa; jin vichahu aap gavaaeaa raam |
Sant Singh KhalsaShe is utterly immaculate and pure; the Great Giver banishes self-conceit from within her.
Manmohan SinghExceedingly immaculate is He, the beneficent Groom, who banishes her self-conceit from within her.
Manmohan Singh (Punjabi)ਪਰਮ ਪਵਿੱਤਰ ਹੈ, ਉਹ ਦਾਤਾਰ ਭਰਤਾ ਉਸ ਦੇ ਅੰਦਰੋਂ ਉਸ ਦੀ ਸਵੈ-ਹੰਗਤਾ ਨੂੰ ਬਾਹਰ ਕੱਢ ਦਿੰਦਾ ਹੈ।
Fareedkot Teekaਸੋ ਪਤੀ ਅਤ੍ਯੰਤ ਨਿਰਮਲ ਹੈ ਔ ਦਾਤਾ ਹੈ॥☬ਪ੍ਰਸ਼ਨ: ਪ੍ਰਾਪਤਿ ਕਿਸ ਕੋ ਹੋਤਾ ਹੈ?☬ਉੱਤਰ: ਹੇ ਭਾਈ! ਜਿਸ ਨੇ ਵਿਚੋਂ ਆਪਾ ਭਾਉ ਗਵਾ੍ਯਾ ਹੈ॥
Prof. Sahib Singhਜਿਸ ਨੇ ਆਪਣੇ ਅੰਦਰੋਂ ਆਪਾ-ਭਾਵ ਦੂਰ ਕਰ ਦਿੱਤਾ ਹੈ, ਉਸ ਨੇ ਉਸ ਪ੍ਰਭੂ ਦੀ ਹਜ਼ੂਰੀ ਪ੍ਰਾਪਤ ਕਰ ਲਈ ਹੈ ਜੇਹੜਾ ਬਹੁਤ ਪਵਿਤ੍ਰ ਹੈ, ਤੇ, ਸਭ ਦਾਤਾਂ ਦੇਣ ਵਾਲਾ ਹੈ।ਪਦ ਅਰਥ ਸਹੋ = ਸਹੁ, ਸ਼ਹੁ। ਜਿਨਿ = ਜਿਸ (ਜੀਵ-ਇਸਤ੍ਰੀ) ਨੇ। ਆਪੁ = ਆਪਾ-ਭਾਵ।
SikhNet (Spanish)Él, tu Señor, es Inmaculado y Bondadoso, Él es Quien te libera de tu ego negativo.
ਵਿਚਹੁ ਮੋਹੁ ਚੁਕਾਇਆ. ਜਾ ਹਰਿ ਭਾਇਆ; ਹਰਿ ਕਾਮਣਿ ਮਨਿ ਭਾਣੀ ॥
vichahu mohu chukaaeaa. jaa har bhaaeaa; har kaaman man bhaanee |
Sant Singh KhalsaThe Lord drives out attachment from within her, when it pleases Him. The soul bride becomes pleasing to the Lord's Mind.
Manmohan SinghWhen it pleases God, He drives out worldly love from within the bride and she becomes sweet to God's mind.
Manmohan Singh (Punjabi)ਜਦ ਵਾਹਿਗੁਰੂ ਨੂੰ ਚੰਗਾ ਲੱਗਦਾ ਹੈ, ਉਹ ਆਪਣੀ ਪਤਨੀ ਦੇ ਅੰਦਰੋਂ ਸੰਸਾਰੀ ਮਮਤਾ ਨੂੰ ਦੂਰ ਕਰ ਦਿੰਦਾ ਹੈ, ਅਤੇ ਉਹ ਵਾਹਿਗੁਰੂ ਦੇ ਚਿੱਤ ਨੂੰ ਮਿੱਠੀ ਲੱਗਦੀ ਹੈ।
Fareedkot Teekaਜੋ ਮਨ ਮੇਂ ਸੇ ਮੋਹ ਕੋ ਦੂਰ ਕੀਆ ਹੈ ਅਰ ਮਨ ਮੇਂ ਹਰੀ ਭਾਯਾ ਹੈ, ਤੌ ਇਸਤ੍ਰੀ ਹਰੀ ਕੇ ਮਨ ਮੇਂ ਭਾਈ ਹੈ॥
Prof. Sahib Singhਜਦੋਂ ਪ੍ਰਭੂ ਦੀ ਰਜ਼ਾ ਹੁੰਦੀ ਹੈ, ਤਦੋਂ ਜੀਵ-ਇਸਤ੍ਰੀ ਆਪਣੇ ਅੰਦਰੋਂ ਮੋਹ ਦੂਰ ਕਰਦੀ ਹੈ, ਤੇ, ਪ੍ਰਭੂ ਦੇ ਮਨ ਵਿਚ ਪਿਆਰੀ ਲੱਗਣ ਲੱਗ ਪੈਂਦੀ ਹੈ।ਪਦ ਅਰਥ ਹਰਿ ਮਨਿ = ਹਰੀ ਦੇ ਮਨ ਵਿਚ। ਕਾਮਣਿ = ਜੀਵ-ਇਸਤ੍ਰੀ। ਭਾਈ = ਪਸੰਦ ਆਈ।
SikhNet (Spanish)Cuando El Señor lo desea, eres liberada de tu ego, oh novia, y siendo aceptada por el Señor,
ਅਨਦਿਨੁ ਗੁਣ ਗਾਵੈ ਨਿਤ ਸਾਚੇ; ਕਥੇ ਅਕਥ ਕਹਾਣੀ ॥
anadin gun gaavai nit saache; kathe akath kahaanee |
Sant Singh KhalsaNight and day, she continually sings the Glorious Praises of the True Lord; she speaks the Unspoken Speech.
Manmohan SinghNight and day she ever sings the True Lord's praise and utters the unutterable story.
Manmohan Singh (Punjabi)ਰਾਤ ਦਿਨ ਉਹ ਹਮੇਸ਼ਾਂ ਸੱਚੇ ਸਾਈਂ ਦੇ ਜੱਸ ਨੂੰ ਗਾਇਨ ਕਰਦੀ ਹੈ ਅਤੇ ਅਕਹਿ ਸਾਖੀ ਨੂੰ ਕਹਿੰਦੀ ਹੈ।
Fareedkot Teekaਰਾਤ ਦਿਨ ਨਿਤ੍ਯ ਰੂਪ ਸਚੇ ਕੇ ਗੁਣੋਂ ਕੋ ਗਾਵਤੀ ਹੈ, (ਅਕਥ) ਪਰਮੇਸਰ ਕੀ ਜੋ ਕਥਾ ਹੈ, ਸੋ ਕਥਨ ਕਰੀਤੀ ਹੈ॥
Prof. Sahib Singhਫਿਰ ਉਹ ਹਰ ਵੇਲੇ ਸਦਾ-ਥਿਰ ਪ੍ਰਭੂ ਦੇ ਗੁਣ ਗਾਂਦੀ ਰਹਿੰਦੀ ਹੈ, ਅਤੇ ਉਸ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀਆਂ ਗੱਲਾਂ ਕਰਦੀ ਹੈ ਜਿਸ ਦਾ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ।ਪਦ ਅਰਥ ਅਕਥ = ਜਿਸ ਦਾ ਸਰੂਪ ਬਿਆਨ ਨਾਹ ਕੀਤਾ ਜਾ ਸਕੇ।
SikhNet (Spanish)pasas tu vida cantando Su Bella Alabanza y realizas el Evangelio Impronunciable.
ਜੁਗ ਚਾਰੇ ਸਾਚਾ ਏਕੋ ਵਰਤੈ; ਬਿਨੁ ਗੁਰ ਕਿਨੈ. ਨ ਪਾਇਆ ॥
jug chaare saachaa eko varatai; bin gur kinai. na paaeaa |
Sant Singh KhalsaThroughout the four ages, the One True Lord is permeating and pervading; without the Guru, no one finds Him.
Manmohan SinghThrough the four ages, the one True Lord pervades, but without the Guru none ever attains to Him.
Manmohan Singh (Punjabi)ਚੌਹਾਂ ਯੁੱਗਾਂ ਅੰਦਰ ਇਕ ਸੱਚਾ ਸੁਆਮੀ ਵਿਆਪਕ ਹੈ। ਪ੍ਰੰਤੂ ਗੁਰਾਂ ਦੇ ਬਗੈਰ ਕਦੇ ਕੋਈ ਉਸ ਨੂੰ ਨਹੀਂ ਪਾਉਂਦਾ।
Fareedkot Teekaਚਹੁ ਜੁਗੋਂ ਮੇਂ ਸਚਾ ਪਰਮੇਸਰ ਏਕ ਹੀ ਵਰਤਦਾ ਹੈ, ਬਿਨਾਂ ਗੁਰੋਂ ਸੇ ਵਹੁ ਪਰਮਾਤਮਾ ਕਿਸੇ ਨੇ ਨਹੀਂ ਪਾਯਾ॥
Prof. Sahib Singhਹੇ ਸਹੇਲੀਏ! ਚੌਹਾਂ ਜੁਗਾਂ ਵਿਚ ਉਹ ਸਦਾ-ਥਿਰ ਪ੍ਰਭੂ ਆਪ ਹੀ ਆਪਣਾ ਹੁਕਮ ਵਰਤਾ ਰਿਹਾ ਹੈ, ਪਰ ਗੁਰੂ ਦੀ ਸਰਨ ਤੋਂ ਬਿਨਾ ਕਿਸੇ ਨੇ ਭੀ ਉਸ ਦਾ ਮਿਲਾਪ ਪ੍ਰਾਪਤ ਨਹੀਂ ਕੀਤਾ।ਪਦ ਅਰਥ ਕਿਨੈ = ਕਿਸ ਨੇ ਭੀ।
SikhNet (Spanish)El Señor Verdadero prevalece a través de las Cuatro Épocas, pero sin el Guru, nadie ha logrado unirse a Dios.