ਸੂਹੀ ਮਹਲਾ ੩ ॥
soohee mahalaa 3 | Ang 770
Sant Singh KhalsaSoohee, Third Mehl:
Manmohan SinghSuhi 3rd Guru.
Manmohan Singh (Punjabi)ਸੂਹੀ ਤੀਜੀ ਪਾਤਿਸ਼ਾਹੀ।
SikhNet (Spanish)Suji, Mejl Guru Amar Das, Tercer Canal Divino.
ਹਰਿ ਹਰੇ. ਹਰਿ ਗੁਣ ਗਾਵਹੁ; ਹਰਿ ਗੁਰਮੁਖੇ ਪਾਏ ਰਾਮ ॥
har hare. har gun gaavahu; har guramukhe paae raam | Ang 770
Sant Singh KhalsaSing the Glorious Praises of the Lord, Har, Har, Har; the Gurmukh obtains the Lord.
Manmohan SinghSing thou the praise of God, the Lord Master. It is through the Guru, that the Lord is obtained.
Manmohan Singh (Punjabi)ਤੂੰ ਵਾਹਿਗੁਰੂ ਸੁਆਮੀ ਮਾਲਕਾਂ ਦੀ ਮਹਿਮਾ ਗਾਇਨ ਕਰ। ਗੁਰਾਂ ਦੇ ਰਾਹੀਂ ਹੀ ਪ੍ਰਭੂ ਪਾਇਆ ਜਾਂਦਾ ਹੈ।
Fareedkot Teekaਜੋ ਹਰਿ ਤੀਨ ਕਾਲ ਮੇਂ ਸੁਖਦਾਈ ਹੈਂ ਤਿਸ ਕੇ ਗੁਣ ਗਾਵੋ, ਗੁਰਮੁਖੋਂ ਨੇ ਹਰੀ ਜੋ ਹਰੇ ਕਰਨੇ ਵਾਲਾ ਹੈ, ਸੋ ਗਾਇ ਕਰ ਹਰੀ ਪਾਏ ਹੈਂ॥
Prof. Sahib Singhਹੇ ਭਾਈ! ਸਦਾ ਪਰਮਾਤਮਾ ਦੇ ਗੁਣ ਗਾਇਆ ਕਰੋ। (ਜੇਹੜਾ ਮਨੁੱਖ ਪ੍ਰਭੂ ਦੇ ਗੁਣ ਗਾਂਦਾ ਹੈ ਉਹ) ਗੁਰੂ ਦੀ ਸਰਨ ਪੈ ਕੇ ਪਰਮਾਤਮਾ ਨੂੰ ਮਿਲ ਪੈਂਦਾ ਹੈ।ਪਦ ਅਰਥ ਹਰਿ ਹਰੇ ਹਰਿ ਗੁਣ = ਸਦਾ ਹੀ ਹਰੀ ਦੇ ਗੁਣ। ਗੁਰਮੁਖੇ = ਗੁਰੂ ਦੀ ਸਰਨ ਪਿਆਂ।
SikhNet (Spanish)Alaba a tu Señor, llega hasta Él a través del Guru,
ਅਨਦਿਨੋ ਸਬਦਿ ਰਵਹੁ; ਅਨਹਦ ਸਬਦ ਵਜਾਏ ਰਾਮ ॥
anadino sabad ravahu; anahad sabad vajaae raam | Ang 770
Sant Singh KhalsaNight and day, chant the Word of the Shabad; night and day, the Shabad shall vibrate and resound.
Manmohan SinghNight and day utter thou the Name and unstruck music shall play for thee.
Manmohan Singh (Punjabi)ਰਾਤ ਦਿਨ ਨੂੰ ਨਾਮ ਦਾ ਉਚਾਰਨ ਕਰ ਅਤੇ ਤੇਰੇ ਲਈ ਸੁੱਤੇ ਸਿੱਧ ਕੀਰਤਨ ਹੋਵੇਗਾ।
Fareedkot Teekaਹੇ ਭਾਈ! ਰਾਤ ਦਿਨੇ ਹਰਿ ਹਰਿ ਸਬਦ ਕੋ (ਰਵਹੁ) ਉਚਾਰੋ, ਜਿਨਾ ਰਵਿਆ ਹੈ ਏਕ ਰਸ ਬ੍ਰਹਮ ਤਿਨ ਕੋ ਪ੍ਰਗਟਿਆ ਹੈ॥
Prof. Sahib Singhਹੇ ਭਾਈ! ਇਕ-ਰਸ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ ਬਾਣੀ (ਦੇ ਵਾਜੇ) ਵਜਾ ਕੇ ਗੁਰੂ ਦੇ ਸ਼ਬਦ ਦੀ ਰਾਹੀਂ ਹਰ ਵੇਲੇ ਪਰਮਾਤਮਾ ਦਾ ਨਾਮ ਸਿਮਰਿਆ ਕਰੋ।ਪਦ ਅਰਥ ਅਨਦਿਨੋ = ਅਨਦਿਨੁ, ਹਰ ਰੋਜ਼। ਸਬਦਿ = ਗੁਰੂ ਦੇ ਸ਼ਬਦ ਦੀ ਰਾਹੀਂ। ਰਵਹੁ = ਸਿਮਰੋ। ਵਜਾਏ = ਵਜਾਇ, ਵਜਾ ਕੇ।
SikhNet (Spanish)recita siempre la Palabra del Shabd y en tu interior resonará la Melodía Celestial del Nombre del Señor.
ਅਨਹਦ ਸਬਦ ਵਜਾਏ, ਹਰਿ ਜੀਉ ਘਰਿ ਆਏ; ਹਰਿ ਗੁਣ ਗਾਵਹੁ ਨਾਰੀ ॥
anahad sabad vajaae, har jeeo ghar aae; har gun gaavahu naaree | Ang 770
Sant Singh KhalsaThe unstruck melody of the Shabad vibrates, and the Dear Lord comes into the home of my heart; O ladies, sing the Glorious Praises of the Lord.
Manmohan SinghCelestial music plays and the ladies sing the Lord's praises, when the sire Master comes into my home.
Manmohan Singh (Punjabi)ਜਦ ਮਹਾਰਾਜ, ਮਾਲਕ, ਮੇਰੇ ਧਾਮ ਅੰਦਰ ਆਉਂਦਾ ਹੈ ਤਾਂ ਬੈਕੁੰਠੀ ਕੀਤਰਨ ਹੁੰਦਾ ਹੈ ਅਤੇ ਇਸਤਰੀਆਂ ਸਾਈਂ ਦਾ ਜੱਸ ਗਾਇਨ ਕਰਦੀਆਂ ਹਨ।
Fareedkot Teekaਜਿਨਾਂ ਇਕ ਰਸ ਚਿੰਤਨ ਕੀਆ ਹੈ ਉਨ ਕੇ ਅੰਤਹਕਰਣ ਮੇਂ ਹਰਿ ਜੀ (ਆਏ) ਸਾਖਿਆਤਕਾਰ ਹੂਏ ਹੈਂ, ਤਾਂ ਤੇ ਹੇ ਜਗਿਆਸੂ ਜਨੋਂ ਰੂਪ ਇਸਤ੍ਰੀਓ! ਹਰੀ ਕੇ ਗੁਣ ਗਾਵਹੁ॥
Prof. Sahib Singhਜੇਹੜਾ ਮਨੁੱਖ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ ਬਾਣੀ ਦੇ ਵਾਜੇ ਇਕ-ਰਸ ਵਜਾਂਦਾ ਰਹਿੰਦਾ ਹੈ, ਪਰਮਾਤਮਾ ਉਸ ਦੇ ਹਿਰਦੇ-ਘਰ ਵਿਚ ਪਰਗਟ ਹੋ ਜਾਂਦਾ ਹੈ। ਹੇ (ਮੇਰੇ) ਗਿਆਨ-ਇੰਦ੍ਰਿਓ! ਤੁਸੀ ਭੀ ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਇਆ ਕਰੋ।ਪਦ ਅਰਥ ਅਨਹਦ = ਇਕ-ਰਸ, ਲਗਾਤਾਰ। ਅਨਹਦ ਸਬਦ ਵਜਾਏ = ਇਕ-ਰਸ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ ਬਾਣੀ (ਦੇ ਵਾਜੇ) ਵਜਾ ਕੇ। ਵਜਾਏ = ਵਜਾਂਦਾ ਹੈ। ਘਰਿ = ਹਿਰਦੇ-ਘਰ ਵਿਚ। ਨਾਰੀ = ਹੇ ਨਾਰੀਓ! ਹੇ ਗਿਆਨ-ਇੰਦ੍ਰਿਓ!
SikhNet (Spanish)Tu Señor vendrá a tu hogar, rézale entonces a tu Señor, oh novia de Dios,
ਅਨਦਿਨੁ ਭਗਤਿ ਕਰਹਿ ਗੁਰ ਆਗੈ; ਸਾ ਧਨ ਕੰਤ ਪਿਆਰੀ ॥
anadin bhagat kareh gur aagai; saa dhan kant piaaree | Ang 770
Sant Singh KhalsaThat soul-bride, who performs devotional worship service to the Guru night and day, becomes the Beloved bride of her Lord.
Manmohan SinghThe bride, who night and day perform her Guru's service, becomes the sweetheart of her spouse.
Manmohan Singh (Punjabi)ਪਤਨੀ, ਜੋ ਰਾਤ ਦਿਨ ਆਪਣੇ ਗੁਰਾਂ ਦੀ ਸੇਵਾ ਕਮਾਉਂਦੀ ਹੈ, ਉਹ ਆਪਣੇ ਪਤੀ ਦੀ ਲਾਡਲੀ ਹੋ ਜਾਂਦੀ ਹੈ।
Fareedkot Teekaਜੋ ਰਾਤ ਦਿਨ ਗੁਰੋਂ ਕੀ ਆਗਿਆ ਅਨੁਸਾਰ ਸੇਵਾ ਕਰਤੀ ਹੈ, ਸੋ ਇਸਤ੍ਰੀ ਕੰਤ ਕੋ ਪਿਆਰੀ ਹੈ॥
Prof. Sahib Singhਜੇਹੜੀਆਂ ਜੀਵ-ਇਸਤ੍ਰੀਆਂ ਗੁਰੂ ਦੇ ਸਨਮੁਖ ਹੋ ਕੇ ਹਰ ਵੇਲੇ ਪਰਮਾਤਮਾ ਦੀ ਭਗਤੀ ਕਰਦੀਆਂ ਹਨ, ਉਹ ਪ੍ਰਭੂ-ਪਤੀ ਨੂੰ ਪਿਆਰੀਆਂ ਲੱਗਦੀਆਂ ਹਨ।ਪਦ ਅਰਥ ਗੁਰ ਆਗੈ = ਗੁਰੂ ਦੇ ਸਨਮੁਖ ਹੋ ਕੇ। ਸਾਧਨ = ਉਹ ਜੀਵ-ਇਸਤ੍ਰੀਆਂ।
SikhNet (Spanish)dedica tu ser entero siempre al Guru, para que tu Señor te muestre Su Amor.
ਗੁਰ ਕਾ ਸਬਦੁ ਵਸਿਆ ਘਟ ਅੰਤਰਿ; ਸੇ ਜਨ ਸਬਦਿ ਸੁਹਾਏ ॥
gur kaa sabad vasiaa ghatt antar; se jan sabad suhaae | Ang 770
Sant Singh KhalsaThose humble beings, whose hearts are filled with the Word of the Guru's Shabad, are adorned with the Shabad.
Manmohan SinghThe mortals within whose mind, the Gurbani abides, look beauteous with the Lord's Name.
Manmohan Singh (Punjabi)ਜਿਨ੍ਹਾਂ ਪ੍ਰਾਣੀਆਂ ਦੇ ਹਿਰਦੇ ਅੰਦਰ ਗੁਰਾਂ ਦੀ ਬਾਣੀ ਵਸਦੀ ਹੈ, ਉਹ ਸਾਈਂ ਦੇ ਨਾਮ ਨਾਲ ਸੁਹਣੇ ਲੱਗਦੇ ਹਨ।
Fareedkot Teekaਜਿਨ ਕੇ ਰਿਦੇ ਅੰਤਰ ਗੁਰੋਂ ਕਾ ਉਪਦੇਸ ਵਸਿਆ ਹੈ ਸੇ ਪੁਰਸ਼ ਉਪਦੇਸ਼ ਕਰ ਕੇ ਸੁਭਾਇਮਾਨ ਹੂਏ ਹੈਂ॥
Prof. Sahib Singhਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ ਗੁਰੂ ਦਾ ਸ਼ਬਦ ਵੱਸ ਪੈਂਦਾ ਹੈ, ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਉਹਨਾਂ ਦਾ ਜੀਵਨ ਸੋਹਣਾ ਬਣ ਜਾਂਦਾ ਹੈ।ਪਦ ਅਰਥ ਸੁਹਾਏ = ਸੋਹਣੇ ਜੀਵਨ ਵਾਲੇ ਬਣ ਜਾਂਦੇ ਹਨ।
SikhNet (Spanish)Cuando la Palabra del Guru es enaltecida en la mente, tú eres bendecida a través de la Palabra,
ਨਾਨਕ. ਤਿਨ ਘਰਿ ਸਦ ਹੀ ਸੋਹਿਲਾ; ਹਰਿ ਕਰਿ ਕਿਰਪਾ ਘਰਿ ਆਏ ॥੧॥
naanak. tin ghar sad hee sohilaa; har kar kirapaa ghar aae |1| Ang 770
Sant Singh KhalsaO Nanak, their hearts are forever filled with happiness; the Lord, in His Mercy, enters into their hearts. ||1||
Manmohan SinghNanak, permanent bliss is within the Home of those. whose home the Master mercifully visits.
Manmohan Singh (Punjabi)ਨਾਨਕ, ਸਦੀਵੀ ਸਥਿਰ ਖੁਸ਼ੀ ਉਨ੍ਹਾਂ ਦੇ ਧਾਮ ਵਿੱਚ ਹੈ, ਜਿਨ੍ਹਾਂ ਦੇ ਘਰ ਵਿੱਚ ਮਾਲਕ ਮਿਹਰ ਧਾਰ ਕੇ ਆਉਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਨ ਕੇ ਰਿਦੇ ਮੇਂ ਕਿਰਪਾ ਕਰ ਕੇ ਹਰੀ ਆਏ ਹੈਂ ਤਿਨ ਕੇ ਮਨ ਮੇਂ ਸਦਾ ਹੀ ਆਨੰਦ ਹੈ॥੧॥
Prof. Sahib Singhਹੇ ਨਾਨਕ! ਉਹਨਾਂ ਦੇ ਹਿਰਦੇ-ਘਰ ਵਿਚ ਸਦਾ ਹੀ (ਮਾਨੋ) ਖ਼ੁਸ਼ੀ ਦਾ ਗੀਤ ਹੁੰਦਾ ਰਹਿੰਦਾ ਹੈ, ਪ੍ਰਭੂ ਕਿਰਪਾ ਕਰ ਕੇ ਉਹਨਾਂ ਦੇ ਹਿਰਦੇ-ਘਰ ਵਿਚ ਆ ਵੱਸਦਾ ਹੈ ॥੧॥ਪਦ ਅਰਥ ਸੋਹਿਲਾ = ਖ਼ੁਸ਼ੀ ਦਾ ਗੀਤ। ਕਰਿ = ਕਰ ਕੇ। ਆਏ = ਆਉਂਦਾ ਹੈ ॥੧॥
SikhNet (Spanish)a tu hogar viene el Éxtasis, y el Señor, en Su Misericordia, viene a habitar en el interior de tu ser.(1)
ਭਗਤਾ ਮਨਿ ਆਨੰਦੁ ਭਇਆ; ਹਰਿ ਨਾਮਿ ਰਹੇ ਲਿਵ ਲਾਏ ਰਾਮ ॥
bhagataa man aanand bheaa; har naam rahe liv laae raam | Ang 770
Sant Singh KhalsaThe minds of the devotees are filled with bliss; they remain lovingly absorbed in the Lord's Name.
Manmohan SinghBliss wells up in the mind of the saints, They remain absorbed in the love of God's Name.
Manmohan Singh (Punjabi)ਸੰਤਾਂ ਦੇ ਹਿਰਦੇ ਅੰਦਰ ਖੁਸ਼ੀ ਉਤਪੰਨ ਹੁੰਦੀ ਹੈ। ਉਹ ਵਾਹਿਗੁਰੂ ਦੇ ਨਾਮ ਦੇ ਪ੍ਰੇਮ ਅੰਦਰ ਲੀਨ ਰਹਿੰਦੇ ਹਨ।
Fareedkot Teekaਜੋ ਭਗਤ ਹਰੀ ਰਾਮ ਕੇ ਨਾਮ ਮੇਂ ਲਿਵ ਲਾਗ ਰਹੇ ਹੈਂ, ਤਿਨ ਭਗਤੋਂ ਕੇ ਮਨ ਮੇਂ ਆਨੰਦ ਭਇਆ ਹੈ॥
Prof. Sahib Singhਹੇ ਭਾਈ! ਪ੍ਰਭੂ ਦੇ ਭਗਤਾਂ ਦੇ ਮਨ ਵਿਚ ਆਨੰਦ ਬਣਿਆ ਰਹਿੰਦਾ ਹੈ, ਕਿਉਂਕਿ ਉਹ ਪਰਮਾਤਮਾ ਦੇ ਨਾਮ ਵਿਚ ਸਦਾ ਸੁਰਤ ਜੋੜੀ ਰੱਖਦੇ ਹਨ।ਪਦ ਅਰਥ ਮਨਿ = ਮਨ ਵਿਚ। ਨਾਮਿ = ਨਾਮ ਵਿਚ। ਰਹੇ ਲਿਵ ਲਾਏ = ਰਹੇ ਲਿਵ ਲਾਇ, ਲਿਵ ਲਾਈ ਰੱਖਦੇ ਹਨ।
SikhNet (Spanish)En la mente de los Devotos hay Éxtasis porque están siempre entonados en el Señor.
ਗੁਰਮੁਖੇ ਮਨੁ ਨਿਰਮਲੁ ਹੋਆ; ਨਿਰਮਲ ਹਰਿ ਗੁਣ ਗਾਏ ਰਾਮ ॥
guramukhe man niramal hoaa; niramal har gun gaae raam | Ang 770
Sant Singh KhalsaThe mind of the Gurmukh is immaculate and pure; she sings the Immaculate Praises of the Lord.
Manmohan SinghBy the Guru's grace, their mind becomes pure and they sing the Lord's immaculate praise.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ ਉਨ੍ਹਾਂ ਦਾ ਹਿਰਦਾ ਸ਼ੁੱਧ ਹੋ ਜਾਂਦਾ ਹੈ ਅਤੇ ਉਹ ਪਵਿੱਤਰ ਜੱਸ ਗਾਉਂਦੇ ਹਨ।
Fareedkot Teekaਗੁਰੂ ਜੋ ਮੁਖ ਹੈਂ ਤਿਨੋਂ ਕੇ ਉਪਦੇਸ਼ ਕਰ ਕੇ ਮਨ ਨਿਰਮਲ ਹੂਆ ਹੈ। ਕਾਹੇ ਤੇ? ਨਿਰਮਲ ਕਰਨੇ ਵਾਲੇ ਹਰੀ ਰਾਮ ਕੇ ਜੋ ਗੁਣ ਗਾਏ ਹੈਂ॥
Prof. Sahib Singhਗੁਰੂ ਦੀ ਰਾਹੀਂ ਪਰਮਾਤਮਾ ਦੇ ਪਵਿਤ੍ਰ ਗੁਣ ਗਾ ਗਾ ਕੇ ਉਹਨਾਂ ਦਾ ਮਨ ਪਵਿਤ੍ਰ ਹੋ ਜਾਂਦਾ ਹੈ।ਪਦ ਅਰਥ ਗੁਰਮੁਖੇ = ਗੁਰੂ ਦੇ ਸਨਮੁਖ ਰਹਿ ਕੇ। ਗਾਏ = ਗਾਇ, ਗਾ ਕੇ।
SikhNet (Spanish)La mente del Gurmukj es Inmaculada y Pura, pues ella canta la Alabanza Inmaculada del Señor,
ਨਿਰਮਲ ਗੁਣ ਗਾਏ. ਨਾਮੁ ਮੰਨਿ ਵਸਾਏ; ਹਰਿ ਕੀ ਅੰਮ੍ਰਿਤ ਬਾਣੀ ॥
niramal gun gaae. naam man vasaae; har kee amrit baanee | Ang 770
Sant Singh KhalsaSinging His Immaculate Praises, she enshrines in her mind the Naam, the Name of the Lord, and the Ambrosial Word of His Bani.
Manmohan SinghThey sing Lord's pure praise and enshrine the Name and God's ambrosial word in their mind.
Manmohan Singh (Punjabi)ਉਹ ਪ੍ਰਭੂ ਦਾ ਪਵਿੱਤਰ ਜੱਸ ਗਾਉਂਦੇ ਹਨ ਅਤੇ ਨਾਮ ਤੇ ਵਾਹਿਗੁਰੂ ਦੀ ਅੰਮ੍ਰਿਤ-ਮਈ ਬਾਣੀ ਨੂੰ ਆਪਣੇ ਵਿੱਚ ਟਿਕਾਉਂਦੇ ਹਨ।
Fareedkot Teekaਨਿਰਮਲ ਗੁਣ ਰਸਨਾ ਕਰ ਗਾਏ ਹੈਂ ਔ ਨਾਮ ਮਨ ਮੇਂ ਬਸਾਏ ਹੈਂ, ਪੁਨਾ ਅੰਮ੍ਰਿਤ ਰੂਪ ਹਰੀ ਕੀ ਬਾਣੀ ਕਰਣੋਂ ਦ੍ਵਾਰਾ ਸੁਣੀ ਹੈ॥
Prof. Sahib Singhਪਰਮਾਤਮਾ ਦੀ ਆਤਮਕ ਜੀਵਨ ਦੇਣ ਵਾਲੀ ਸਿਫ਼ਤਿ-ਸਾਲਾਹ ਦੀ ਬਾਣੀ ਦੀ ਰਾਹੀਂ, ਪ੍ਰਭੂ ਦੇ ਪਵਿਤ੍ਰ ਗੁਣ ਗਾ ਗਾ ਕੇ, ਪ੍ਰਭੂ ਦਾ ਨਾਮ ਆਪਣੇ ਮਨ ਵਿਚ ਵਸਾ ਕੇ (ਉਹਨਾਂ ਦਾ ਮਨ ਪਵਿਤ੍ਰ ਹੋ ਜਾਂਦਾ ਹੈ)।ਪਦ ਅਰਥ ਮੰਨਿ = ਮਨਿ, ਮਨ ਵਿਚ। ਵਸਾਏ = ਵਸਾ ਕੇ। ਅੰਮ੍ਰਿਤ = ਆਤਮਕ ਜੀਵਨ ਦੇਣ ਵਾਲੀ।
SikhNet (Spanish)y cantando Sus Alabanzas ella enaltece en su mente el Naam, el Nombre del Señor y la Palabra Ambrosial de Su Bani.
ਜਿਨੑ ਮਨਿ ਵਸਿਆ. ਸੇਈ ਜਨ ਨਿਸਤਰੇ; ਘਟਿ ਘਟਿ ਸਬਦਿ ਸਮਾਣੀ ॥
jina man vasiaa. seee jan nisatare; ghatt ghatt sabad samaanee | Ang 770
Sant Singh KhalsaThose humble beings, within whose minds it abides, are emancipated; the Shabad permeates each and every heart.
Manmohan SinghGuru's word can merge in all the hearts, but only those persons are emancipated in whose mind it abides.
Manmohan Singh (Punjabi)ਗੁਰਾਂ ਦੀ ਬਾਣੀ ਸਾਰਿਆਂ ਅੰਦਰ ਸਮਾਂ ਸਕਦੀ ਹੈ ਪ੍ਰੰਤੂ ਕੇਵਲ ਉਹ ਪੁਰਸ਼ ਹੀ ਪਾਰ ਉਤਰਦੇ ਹਨ ਜਿਨ੍ਹਾਂ ਦੇ ਚਿੱਤ ਵਿੱਚ ਇਹ ਟਿਕ ਜਾਂਦੀ ਹੈ।
Fareedkot Teekaਜਿਨ ਕੇ ਮਨ ਮੇਂ ਨਾਮ ਵਸਿਆ ਹੈ ਸੇਈ ਪੁਰਸ ਤਰੇ ਹੈਂ। ਕਾਹੇ ਤੇ? ਗੁਰ ਉਪਦੇਸ਼ ਕਰ ਘਟ ਘਟ ਮੇਂ ਪਰਮੇਸਰ ਕੀ ਜੋਤ ਸਮਾਈ ਹੋਈ ਜਾਣੀ ਹੈ॥
Prof. Sahib Singhਹੇ ਭਾਈ! ਜਿਨ੍ਹਾਂ ਮਨੁੱਖਾਂ ਦੇ ਮਨ ਵਿਚ ਪਰਮਾਤਮਾ ਦਾ ਨਾਮ ਵੱਸ ਪੈਂਦਾ ਹੈ, ਉਹ ਮਨੁੱਖ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦੇ ਹਨ। ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਉਹਨਾਂ ਨੂੰ ਪਰਮਾਤਮਾ ਹਰੇਕ ਸਰੀਰ ਵਿਚ ਵੱਸਦਾ ਦਿੱਸਦਾ ਹੈ।ਪਦ ਅਰਥ ਸੇਈ ਜਨ = ਉਹੀ ਮਨੁੱਖ। ਨਿਸਤਰੇ = ਪਾਰ ਲੰਘ ਜਾਂਦੇ ਹਨ। ਘਟਿ ਘਟਿ = ਹਰੇਕ ਸਰੀਰ ਵਿਚ। ਸਬਦਿ = ਸ਼ਬਦ ਦੀ ਰਾਹੀਂ।
SikhNet (Spanish)La mente, en la que el Bani del Señor habita, es liberada, pues el Shabd compenetra todos y cada uno de los corazones.
ਤੇਰੇ ਗੁਣ ਗਾਵਹਿ. ਸਹਜਿ ਸਮਾਵਹਿ; ਸਬਦੇ ਮੇਲਿ ਮਿਲਾਏ ॥
tere gun gaaveh. sehaj samaaveh; sabade mel milaae | Ang 771
Sant Singh KhalsaSinging Your Glorious Praises, they merge naturally into You, O Lord; through the Shabad, they are united in Union with You.
Manmohan SinghMerging in equipoise they sing Thine praise, O Lord and through the Name unite in Thy union.
Manmohan Singh (Punjabi)ਅਡੋਲਤਾ ਅੰਦਰ ਲੀਨ ਹੋ, ਉਹ ਮੇਰੀ ਕੀਰਤੀ ਗਾਇਨ ਕਰਦੇ ਹਨ ਹੇ ਪ੍ਰਭੂ! ਤੇ ਤੇਰੇ ਨਾਮ ਦੇਰਾਹੀਂ ਤੇਰੇ ਮਿਲਾਪ ਅੰਦਰ ਮਿਲ ਜਾਂਦੇ ਹਨ।
Fareedkot Teekaਜੋ ਗੁਰੋਂ ਨੇ ਅਪਨੇ ਉਪਦੇਸ਼ੀਓਂ ਕੇ ਮੇਲ ਮੇਂ ਮਿਲਾਏ ਹੈਂ, ਪੁਨ:(ਰੇ) ਹੇ ਭਾਈ! (ਤੇ) ਵਹੁ ਗੁਣ ਗਾਵਤੇ ਹੈਂ, ਪੁਨਃ ਸਹਜੇ ਸਰੂਪ ਮੇਂ ਸਮਾਵਤੇ ਹੈਂ॥
Prof. Sahib Singhਹੇ ਪ੍ਰਭੂ! ਜੇਹੜੇ ਮਨੁੱਖ ਤੇਰੇ ਗੁਣ ਗਾਂਦੇ ਹਨ, ਉਹ ਆਤਮਕ ਅਡੋਲਤਾ ਵਿਚ ਟਿਕੇ ਰਹਿੰਦੇ ਹਨ। ਗੁਰੂ ਆਪਣੇ ਸ਼ਬਦ ਦੀ ਰਾਹੀਂ ਉਹਨਾਂ ਨੂੰ (ਹੇ ਪ੍ਰਭੂ!) ਤੇਰੇ ਚਰਨਾਂ ਵਿਚ ਜੋੜ ਦੇਂਦਾ ਹੈ।ਪਦ ਅਰਥ ਗਾਵਹਿ = ਗਾਂਦੇ ਹਨ। ਸਹਜਿ = ਆਤਮਕ ਅਡੋਲਤਾ ਵਿਚ। ਸਮਾਵਹਿ = ਲੀਨ ਰਹਿੰਦੇ ਹਨ। ਸਬਦਿ = ਸ਼ਬਦ ਦੀ ਬਰਕਤਿ ਨਾਲ।
SikhNet (Spanish)Cantando Tus Gloriosas Alabanzas ellos se inmergen de forma natural en Ti,
ਨਾਨਕ. ਸਫਲ ਜਨਮੁ ਤਿਨ ਕੇਰਾ; ਜਿ ਸਤਿਗੁਰਿ. ਹਰਿ ਮਾਰਗਿ ਪਾਏ ॥੨॥
naanak. safal janam tin keraa; ji satigur. har maarag paae |2| Ang 771
Sant Singh KhalsaO Nanak, their lives are fruitful; the True Guru places them on the Lord's Path. ||2||
Manmohan SinghNanak, profitable is the coming of those, whom the True Guru has put on the way to God.
Manmohan Singh (Punjabi)ਨਾਨਕ, ਲਾਭਦਾਇਕ ਹੋ ਆਉਣਾ ਉਨ੍ਹਾਂ ਦਾ ਜਿੰਨਾਂ ਨੂੰ ਸੱਚੇ ਗੁਰਾਂ ਦੇ ਰੱਬ ਦੇ ਰਾਹੇ ਪਾ ਦਿੱਤਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਸਤਿਗੁਰੋਂ ਨੇ ਹਰੀ ਕੇ ਰਸਤੇ ਮੇਂ ਪਾਏ ਹੈਂ ਤਿਨ ਕਾ ਜਨਮ ਸਫਲ ਹੈ॥੨॥
Prof. Sahib Singhਹੇ ਨਾਨਕ! ਉਹਨਾਂ ਮਨੁੱਖਾਂ ਦਾ ਜਨਮ ਕਾਮਯਾਬ ਹੋ ਜਾਂਦਾ ਹੈ, ਜਿਨ੍ਹਾਂ ਨੂੰ ਗੁਰੂ ਪਰਮਾਤਮਾ ਦੇ ਰਸਤੇ ਉਤੇ ਤੋਰ ਦਿੰਦਾ ਹੈ ॥੨॥ਪਦ ਅਰਥ ਕੇਰਾ = ਦਾ। ਜਿ = ਜੇਹੜੇ ਮਨੁੱਖਾਂ ਨੂੰ। ਸਤਿਗੁਰਿ = ਗੁਰੂ ਨੇ। ਮਾਰਗਿ = ਰਸਤੇ ਉੱਤੇ ॥੨॥
SikhNet (Spanish)oh Señor, mediante el Shabd son unidos Contigo. Dice Nanak, fructífero es el nacimiento de tales seres que son guiados en el Sendero del Señor por el Guru.(2)
ਸੰਤਸੰਗਤਿ ਸਿਉ ਮੇਲੁ ਭਇਆ; ਹਰਿ ਹਰਿ ਨਾਮਿ ਸਮਾਏ ਰਾਮ ॥
santasangat siau mel bheaa; har har naam samaae raam | Ang 771
Sant Singh KhalsaThose who join the Society of the Saints are absorbed in the Name of the Lord, Har, Har.
Manmohan SinghThey who join the society of saints, are absorbed in the Lord Master's Name.
Manmohan Singh (Punjabi)ਜੋ ਸਤਿ ਸੰਗਤ ਨਾਲ ਜੁੜਦੇ ਹਨ। ਉਹ ਮੁਆਮੀ ਮਾਲਕ ਦੇ ਨਾਮ ਅੰਦਰ ਲੀਨ ਹੋ ਜਾਂਦੇ ਹਨ।
Fareedkot Teekaਹੇ ਭਾਈ! ਜਿਨ ਕਾ ਸਤਿਸੰਗਤ ਸਾਥ ਮੇਲ ਭਇਆ ਹੈ, ਵਹੁ ਹਰਿ ਹਰਿ ਨਾਮ ਮੇਂ ਸਮਾਏ ਹੈਂ॥
Prof. Sahib Singhਹੇ ਭਾਈ! ਜਿਨ੍ਹਾਂ ਮਨੁੱਖਾਂ ਦਾ ਸਾਧ ਸੰਗਤਿ ਨਾਲ ਮਿਲਾਪ ਹੋ ਜਾਂਦਾ ਹੈ, ਉਹ ਪਰਮਾਤਮਾ ਦੇ ਨਾਮ ਵਿਚ ਲੀਨ ਰਹਿੰਦੇ ਹਨ।ਪਦ ਅਰਥ ਸਿਉ = ਨਾਲ। ਮੇਲੁ = ਮਿਲਾਪ। ਨਾਮਿ = ਨਾਮ ਵਿਚ।
SikhNet (Spanish)Cuando uno se une a la Saad Sangat, la Sociedad de los Santos, logra fundirse en el Nombre del Señor,
ਗੁਰ ਕੈ ਸਬਦਿ. ਸਦ ਜੀਵਨ ਮੁਕਤ ਭਏ; ਹਰਿ ਕੈ ਨਾਮਿ. ਲਿਵ ਲਾਏ ਰਾਮ ॥
gur kai sabad. sad jeevan mukat bhe; har kai naam. liv laae raam | Ang 771
Sant Singh KhalsaThrough the Word of the Guru's Shabad, they are forever 'jivan mukta' - liberated while yet alive; they are lovingly absorbed in the Name of the Lord.
Manmohan SinghBy the Guru's instruction, they are eternally emancipated in life and embrace love for God's Name.
Manmohan Singh (Punjabi)ਗੁਰਾਂ ਦੇ ਉਪਦੇਸ਼ ਦੁਆਰਾ ਉਹ ਸਦੀਵੀ ਕਾਲ ਲਈ ਜੀਉਂਦੇ ਜੀ ਮੁਕਤ ਹੋ ਜਾਂਦੇ ਹਨ ਅਤੇ ਉਨ੍ਹਾਂ ਦਾ ਰੱਬ ਦੇ ਨਾਮ ਨਾਲ ਪ੍ਰੇਮ ਹੋ ਜਾਂਦਾ ਹੈ।
Fareedkot Teekaਜੋ ਗੁਰੋਂ ਕੇ ਉਪਦੇਸ਼ ਕਰ ਸਦੀਵ ਹਰੀ ਰਾਮ ਨਾਮ ਮੇਂ ਅੰਤਸਕਰਣ ਕੀ (ਲਿਵ) ਬ੍ਰਿਤੀ ਜੋ ਲਾਵਤੇ ਹੈਂ, ਸੋ ਜੀਵਨ ਮੁਕਤਿ ਭਏ ਹੈਂ॥
Prof. Sahib Singhਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਪਰਮਾਤਮਾ ਦੇ ਨਾਮ ਵਿਚ ਸੁਰਤ ਜੋੜ ਕੇ ਉਹ ਦੁਨੀਆ ਦੀ ਕਿਰਤ-ਕਾਰ ਕਰਦੇ ਹੋਏ ਹੀ ਮਾਇਆ ਵਲੋਂ ਨਿਰਲੇਪ ਰਹਿੰਦੇ ਹਨ।ਪਦ ਅਰਥ ਕੈ ਸਬਦਿ = ਦੇ ਸ਼ਬਦ ਦੀ ਬਰਕਤਿ ਨਾਲ। ਜੀਵਨ ਮੁਕਤੇ = ਦੁਨੀਆ ਦੀ ਕਿਰਤ-ਕਾਰ ਕਰਦੇ ਹੋਏ ਹੀ ਨਿਰਲੇਪ। ਕੈ ਨਾਮਿ = ਦੇ ਨਾਮ ਵਿਚ। ਲਿਵ = ਲਗਨ। ਲਾਏ = ਲਾਇ, ਲਾ ਕੇ।
SikhNet (Spanish)y a través de la Palabra del Guru, vive eternamente como un Alma emancipada y entonada en el Nombre del Señor
ਹਰਿ ਨਾਮਿ ਚਿਤੁ ਲਾਏ. ਗੁਰਿ ਮੇਲਿ ਮਿਲਾਏ; ਮਨੂਆ ਰਤਾ ਹਰਿ ਨਾਲੇ ॥
har naam chit laae. gur mel milaae; manooaa rataa har naale | Ang 771
Sant Singh KhalsaThey center their consciousness on the Lord's Name; through the Guru, they are united in His Union. Their minds are imbued with the Lord's Love.
Manmohan SinghThey, whom the Guru unites with the saints congregation, fix their mind on God and their soul is imbued with the their soul is imbued with the Lord's love.
Manmohan Singh (Punjabi)ਜਿਨ੍ਹਾਂ ਨੂੰ ਗੁਰੂ ਦੀ ਸਾਧ ਸੰਗਤ ਨਾਲ ਜੋੜਦੇ ਹਨ, ਉਹ ਆਪਣਾ ਮਨ ਵਾਹਿਗੁਰੂ ਨਾਲ ਜੋੜਦੇ ਹਨ ਅਤੇ ਉਨ੍ਹਾਂ ਦੀ ਆਤਮਾ ਪ੍ਰਭੂ ਦੇ ਪ੍ਰੇਮ ਨਾਲ ਰੰਗੀ ਜਾਂਦੀ ਹੈ।
Fareedkot Teekaਹਰੀ ਨਾਮ ਮੇਂ ਮਨ ਚਿਤ ਆਦੀ ਤਿਨੋਂ ਨੇ ਲਗਾਏ ਹੈਂ, ਜੋ ਗੁਰੋਂ ਕੇ ਮੇਲ ਮੇਂ ਵਾਹਿਗੁਰੂ ਨੇ ਮਿਲਾਏ ਹੈਂ ਅਰ ਉਨ ਕਾ ਮਨ ਹਰੀ ਕੇ ਸਾਥ ਰੰਗਿਆ ਗਿਆ ਹੈ॥
Prof. Sahib Singhਜਿਨ੍ਹਾਂ ਨੂੰ ਗੁਰੂ ਨੇ ਪ੍ਰਭੂ-ਚਰਨਾਂ ਵਿਚ ਜੋੜ ਦਿੱਤਾ, ਉਹਨਾਂ ਮਨੁੱਖਾਂ ਨੇ ਪਰਮਾਤਮਾ ਦੇ ਨਾਮ ਵਿਚ ਮਨ ਜੋੜ ਲਿਆ, ਉਹਨਾਂ ਦਾ ਮਨ ਪਰਮਾਤਮਾ ਦੇ (ਪ੍ਰੇਮ-ਰੰਗ) ਨਾਲ ਰੰਗਿਆ ਗਿਆ।ਪਦ ਅਰਥ ਗੁਰਿ = ਗੁਰੂ ਨੇ। ਮੇਲਿ = ਪ੍ਰਭੂ ਚਰਨਾਂ ਵਿਚ।
SikhNet (Spanish)La mente se entona en el Nombre del Señor, por la Gracia del Guru, y se funde en el Amor de Dios.
ਸੁਖਦਾਤਾ ਪਾਇਆ. ਮੋਹੁ ਚੁਕਾਇਆ; ਅਨਦਿਨੁ ਨਾਮੁ ਸਮੑਾਲੇ ॥
sukhadaataa paaeaa. mohu chukaaeaa; anadin naam samaale | Ang 771
Sant Singh KhalsaThey find the Lord, the Giver of peace, and they eradicate attachments; night and day, they contemplate the Naam.
Manmohan SinghThey obtain the peace-giving Lord purge themselves of worldly attachment and night and day contemplate the Name.
Manmohan Singh (Punjabi)ਉਹ ਆਰਾਮ ਬਖਸ਼ਣਹਾਰ ਸਾਈਂ ਨੂੰ ਪਾ ਲੈਂਦੇ ਹਨ। ਸੰਸਾਰੀ ਲਗਨ ਨੂੰ ਤਿਆਗ ਦਿੰਦੇ ਹਨ ਅਤੇ ਰਾਤ ਦਿਨ ਨਾਮ ਦਾ ਆਰਾਧਨ ਕਰਦੇ ਹਨ।
Fareedkot Teekaਤਿਨੋਂ ਨੇ ਮੋਹ ਚੁਕਾਯਾ ਹੈ ਅਰ ਸੁਖ ਦਾਤਾ ਵਾਹਿਗੁਰੂ ਪਾਯਾ ਹੈ ਔਰ ਰਾਤ ਦਿਨ ਨਾਮ ਕੋ ਹੀ ਸੰਭਾਲਤੇ ਹੈਂ॥
Prof. Sahib Singhਉਹਨਾਂ ਨੇ ਹਰ ਵੇਲੇ ਪ੍ਰਭੂ ਦਾ ਨਾਮ ਹਿਰਦੇ ਵਿਚ ਵਸਾ ਕੇ (ਆਪਣੇ ਅੰਦਰੋਂ ਮਾਇਆ ਦਾ) ਮੋਹ ਦੂਰ ਕਰ ਲਿਆ, ਤੇ, ਸਾਰੇ ਸੁਖ ਦੇਣ ਵਾਲੇ ਪਰਮਾਤਮਾ ਨਾਲ ਮਿਲਾਪ ਹਾਸਲ ਕਰ ਲਿਆ।ਪਦ ਅਰਥ ਚੁਕਾਇਆ = ਦੂਰ ਕਰ ਦਿੱਤਾ। ਅਨਦਿਨੁ = ਹਰ ਰੋਜ਼ {अनुदिनां}, ਹਰ ਵੇਲੇ। ਸਮ੍ਹ੍ਹਾਲੇ = ਸਮ੍ਹ੍ਹਾਲਿ, ਹਿਰਦੇ ਵਿਚ ਵਸਾ ਕੇ।
SikhNet (Spanish)Dador de Éxtasis, nuestra locura desaparece y uno abriga en su interior el Nombre del Señor.
ਗੁਰਸਬਦੇ ਰਾਤਾ. ਸਹਜੇ ਮਾਤਾ; ਨਾਮੁ ਮਨਿ ਵਸਾਏ ॥
gurasabade raataa. sahaje maataa; naam man vasaae | Ang 771
Sant Singh KhalsaThey are imbued with the Word of the Guru's Shabad, and intoxicated with celestial peace; the Naam abides in their minds.
Manmohan SinghImbued with Gurbani and inebriated with gnosis, they enshrine the Name in their mind.
Manmohan Singh (Punjabi)ਗੁਰਬਾਣੀ ਨਾਲ ਰੰਗੇ ਹੋਏ ਤੇ ਗਿਆਨ-ਸਹਿਤ ਮਤਵਾਲੇ ਉਹ ਨਾਮ ਨੂੰ ਆਪਣੇ ਚਿੱਤ ਵਿੱਚ ਟਿਕਾਉਂਦੇ ਹਨ।
Fareedkot Teekaਉਨ ਕਾ ਮਨ ਗੁਰ ਉਪਦੇਸ਼ ਮੇਂ ਰਾਤਾ ਹੈ ਔਰ ਸੁਤੇ ਹੀ ਮਸ੍ਤ ਹੋ ਰਹਾ ਹੈ ਫੇਰ ਭੀ ਭਗਵਤ ਨਾਮ ਹੀ ਮਨ ਮੇਂ ਬਸਾਏ ਹੈ। ਭਾਵ ਲੋਕੋਂ ਕੇ ਕਲ੍ਯਾਨਾਰਥ ਸੁਭ ਕਰਮੋਂ ਕਾ ਤ੍ਯਾਗ ਨਹੀਂ ਕੀਆ॥
Prof. Sahib Singhਜੇਹੜਾ ਮਨੁੱਖ ਗੁਰੂ ਦੇ ਸ਼ਬਦ ਵਿਚ ਰੰਗਿਆ ਜਾਂਦਾ ਹੈ, ਉਹ ਆਤਮਕ ਅਡੋਲਤਾ ਵਿਚ ਮਸਤ ਰਹਿੰਦਾ ਹੈ, ਉਹ ਹਰਿ-ਨਾਮ ਨੂੰ ਮਨ ਵਿਚ ਵਸਾਈ ਰੱਖਦਾ ਹੈ।ਪਦ ਅਰਥ ਸਹਜੇ = ਸਹਜਿ, ਆਤਮਕ ਅਡੋਲਤਾ ਵਿਚ। ਮਾਤਾ = ਮਸਤ। ਮਨਿ = ਮਨ ਵਿਚ।
SikhNet (Spanish)Imbuido en la Palabra del Guru, uno es invadido por una Paz total y mantiene enaltecido el Nombre en la mente.
ਨਾਨਕ. ਤਿਨ ਘਰਿ ਸਦ ਹੀ ਸੋਹਿਲਾ; ਜਿ ਸਤਿਗੁਰ ਸੇਵਿ ਸਮਾਏ ॥੩॥
naanak. tin ghar sad hee sohilaa; ji satigur sev samaae |3| Ang 771
Sant Singh KhalsaO Nanak, the homes of their hearts are filled with happiness, forever and always; they are absorbed in serving the True Guru. ||3||
Manmohan SinghNanak, eternal bliss is in the home of those, who are absorbed in the True Guru's service.
Manmohan Singh (Punjabi)ਨਾਨਕ ਸਦੀਵੀ ਖੁਸ਼ੀ ਉਨ੍ਹਾਂ ਦੇ ਘਰ ਵਿੱਚ ਹੈ, ਜੋ ਸੱਚੇ ਗੁਰਾਂ ਦਾ ਟਹਿਲ ਸੇਵਾ ਅੰਦਰ ਲੀਨ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਨ ਕੇ ਮਨ ਮੇਂ ਸਦਾ ਹੀ ਆਨੰਦ ਹੈ, ਜੋ ਸਤਿਗੁਰੋਂ ਕੀ ਸੇਵਾ ਮੇਂ ਤਤਪਰ ਹੋਏ ਹੈਂ॥੩॥
Prof. Sahib Singhਹੇ ਨਾਨਕ! ਜੇਹੜੇ ਮਨੁੱਖ ਗੁਰੂ ਦੀ ਦੱਸੀ ਸੇਵਾ ਕਰ ਕੇ ਪ੍ਰਭੂ ਵਿਚ ਲੀਨ ਰਹਿੰਦੇ ਹਨ, ਉਹਨਾਂ ਦੇ ਹਿਰਦੇ ਵਿਚ ਸਦਾ ਹੀ ਖ਼ੁਸ਼ੀ ਬਣੀ ਰਹਿੰਦੀ ਹੈ ॥੩॥ਪਦ ਅਰਥ ਘਰਿ = ਹਿਰਦੇ-ਘਰ ਵਿਚ। ਸਦ = ਸਦਾ। ਸੋਹਿਲਾ = ਖ਼ੁਸ਼ੀ, ਆਨੰਦ। ਜਿ = ਜੇਹੜੇ ਮਨੁੱਖ ॥੩॥
SikhNet (Spanish)Dice Nanak, los que sirven al Verdadero Guru son bendecidos y en su mente resuena por siempre la Melodía de Dicha.(3)
ਬਿਨੁ ਸਤਿਗੁਰ. ਜਗੁ ਭਰਮਿ ਭੁਲਾਇਆ; ਹਰਿ ਕਾ ਮਹਲੁ. ਨ ਪਾਇਆ ਰਾਮ ॥
bin satigur. jag bharam bhulaaeaa; har kaa mehal. na paaeaa raam | Ang 771
Sant Singh KhalsaWithout the True Guru, the world is deluded by doubt; it does not obtain the Mansion of the Lord's Presence.
Manmohan Singhwithout the True Guru, the world strays in doubt and attains not to the Lord's mansion.
Manmohan Singh (Punjabi)ਸੱਚੇ ਗੁਰਾਂ ਦੇ ਬਾਝੋਂ ਸੰਸਾਰ ਸੰਦੇਹ ਅੰਦਰ ਭੁੱਲਿਆ ਫਿਰਦਾ ਹੈ ਅਤੇ ਮਾਲਕ ਦੇ ਮੰਦਰ ਨੂੰ ਪਰਾਪਤ ਨਹੀਂ ਹੁੰਦਾ।
Fareedkot Teekaਬਿਨਾਂ ਸਤਗੁਰੋਂ ਸੇ ਜਗਤ ਭਰਮ ਨੇ ਪਰਮੇਸਰ ਕੀ ਤਰਫ ਸੇ ਭੁਲਾਯਾ ਹੂਆ ਹੈ, ਇਸੀ ਤੇ ਹਰੀ ਰਾਮ ਕਾ ਸਰੂਪ ਨਹੀਂ ਪਾਯਾ ਹੈ॥
Prof. Sahib Singhਹੇ ਭਾਈ! ਗੁਰੂ ਦੀ ਸਰਨ ਪੈਣ ਤੋਂ ਬਿਨਾ ਜਗਤ ਭਟਕਣਾ ਵਿਚ ਪੈ ਕੇ ਕੁਰਾਹੇ ਪਿਆ ਰਹਿੰਦਾ ਹੈ, ਪਰਮਾਤਮਾ ਦੀ ਹਜ਼ੂਰੀ ਪ੍ਰਾਪਤ ਨਹੀਂ ਕਰ ਸਕਦਾ।ਪਦ ਅਰਥ ਭਰਮਿ = ਭਟਕਣਾ ਵਿਚ (ਪੈ ਕੇ)। ਭੁਲਾਇਆ = ਕੁਰਾਹੇ ਪਿਆ ਰਹਿੰਦਾ ਹੈ। ਮਹਲੁ = ਹਜ਼ੂਰੀ।
SikhNet (Spanish)Sin el Verdadero Guru, el mundo se pierde en la duda y no logra llegar hasta la Mansión del Señor.
ਗੁਰਮੁਖੇ ਇਕਿ ਮੇਲਿ ਮਿਲਾਇਆ; ਤਿਨ ਕੇ ਦੂਖ ਗਵਾਇਆ ਰਾਮ ॥
guramukhe ik mel milaaeaa; tin ke dookh gavaaeaa raam | Ang 771
Sant Singh KhalsaAs Gurmukh, some are united in the Lord's Union, and their pains are dispelled.
Manmohan SinghThrough the Guru, some are united in the Lord's union, and their pains are dispelled.
Manmohan Singh (Punjabi)ਗੁਰਾਂ ਦੇ ਰਾਹੀਂ ਕਈ ਸਾਈਂ ਦੇ ਮਿਲਾਪ ਅੰਦਰ ਮਿਲਾ ਦਿੱਤੇ ਜਾਂਦੇ ਹਨ ਅਤੇ ਉਨ੍ਹਾਂ ਦੇ ਦੁਖੜੇ ਦੂਰ ਹੋ ਜਾਂਦੇ ਹਨ।
Fareedkot Teekaਇਕ ਗੁਰਮੁਖੋਂ ਕੇ ਮੇਲ ਮੇਂ ਜਿਸ ਕੋ ਵਾਹਿਗੁਰੂ ਨੇ ਮਿਲਾਯਾ ਹੈ, ਤਿਨ ਕੇ ਦੁਖੋਂ ਕਾ ਸਮੁਦਾ੍ਯ ਰਾਮ ਨੇ ਗਵਾ੍ਯ ਦੀਆ ਹੈ॥
Prof. Sahib Singhਪਰ ਕਈ (ਵਡ-ਭਾਗੀ ਐਸੇ ਹਨ, ਜੇਹੜੇ) ਗੁਰੂ ਦੇ ਸਨਮੁਖ (ਰਹਿੰਦੇ ਹਨ, ਉਹਨਾਂ ਨੂੰ ਗੁਰੂ ਨੇ) ਪ੍ਰਭੂ-ਚਰਨਾਂ ਵਿਚ ਜੋੜ ਦਿੱਤਾ ਹੈ, ਉਹਨਾਂ ਦੇ ਸਾਰੇ ਦੁੱਖ ਦੂਰ ਕਰ ਦਿੱਤੇ ਹਨ।ਪਦ ਅਰਥ ਗੁਰਮੁਖੇ = ਗੁਰੂ ਦੇ ਸਨਮੁਖ ਰਹਿਣ ਵਾਲੇ। ਇਕਿ = {ਲਫ਼ਜ਼ 'ਇਕ' ਤੋਂ ਬਹੁ-ਵਚਨ} ਕਈ। ਮੇਲਿ = ਪ੍ਰਭੂ-ਚਰਨਾਂ ਵਿਚ।
SikhNet (Spanish)Algunos los hay que están unidos al Señor por la Gracia del Guru, y de esa manera, sus aflicciones desaparecen.
ਤਿਨ ਕੇ ਦੂਖ ਗਵਾਇਆ. ਜਾ ਹਰਿ ਮਨਿ ਭਾਇਆ; ਸਦਾ ਗਾਵਹਿ ਰੰਗਿ ਰਾਤੇ ॥
tin ke dookh gavaaeaa. jaa har man bhaaeaa; sadaa gaaveh rang raate | Ang 771
Sant Singh KhalsaTheir pains are dispelled, when it is pleasing to the Lord's Mind; imbued with His Love, they sing His Praises forever.
Manmohan SinghWhen it so pleases the Lord's mind, their distresses are dispelled and imbued in love they ever sing Lord's praises.
Manmohan Singh (Punjabi)ਜਦ ਸਾਈਂ ਦੇ ਚਿੱਤ ਨੂੰ ਐਸ ਤਰ੍ਹਾਂ ਚੰਗਾ ਲੱਗਦਾ ਹੈ, ਤਾਂ ਇਨ੍ਹਾਂ ਦੇ ਦੁੱਖੜੇ ਦੂਰ ਹੋ ਜਾਂਦੇ ਹਨ ਅਤੇ ਪ੍ਰੇਮ ਅੰਦਰ ਰੰਗੇ ਹੋਏ ਉਹ ਹਮੇਸ਼ਾਂ ਸਾਈਂ ਦਾ ਜੱਸ ਗਾਉਂਦੇ ਹਨ।
Fareedkot Teekaਤਿਨ ਕੇ ਦੁਖੋਂ ਕੋ ਤੌ ਗਵਾਇਆ ਹੈ ਜਾਂ ਤਿਨ ਕਾ ਕਰਮ ਹਰੀ ਕੇ ਮਨ ਮੇਂ ਭਾਯਾ ਹੈ, ਸੋ ਸਦਾ ਹਰੀ ਕੇ ਰੰਗ ਮੇਂ ਰੱਤੇ ਹੂਏ ਹਰੀ ਕੇ ਗੁਨਾਂ ਕੋ ਗਾਵਤੇ ਹੈਂ॥
Prof. Sahib Singhਜਦੋਂ ਉਹ ਪ੍ਰਭੂ ਦੇ ਮਨ ਵਿਚ ਪਿਆਰੇ ਲੱਗਦੇ ਹਨ, ਉਹਨਾਂ ਦੇ ਦੁੱਖ ਦੂਰ ਹੋ ਜਾਂਦੇ ਹਨ, ਉਹ ਪ੍ਰੇਮ-ਰੰਗ ਵਿਚ ਰੰਗੀਜ ਕੇ ਸਦਾ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਂਦੇ ਰਹਿੰਦੇ ਹਨ।ਪਦ ਅਰਥ ਮਨਿ = ਮਨ ਵਿਚ। ਰੰਗਿ = ਰੰਗ ਵਿਚ। ਰਾਤੇ = ਰੰਗੇ ਹੋਏ।
SikhNet (Spanish)Sus aflicciones son disipadas cuando el Señor así lo desea, e imbuidos en Su Amor, ellos cantan Su Alabanza
ਹਰਿ ਕੇ ਭਗਤ ਸਦਾ ਜਨ ਨਿਰਮਲ; ਜੁਗਿ ਜੁਗਿ ਸਦ ਹੀ ਜਾਤੇ ॥
har ke bhagat sadaa jan niramal; jug jug sad hee jaate | Ang 771
Sant Singh KhalsaThe Lord's devotees are pure and humble forever; throughout the ages, they are forever respected.
Manmohan SinghGod's devotees are ever the pure persons and they are ever renowned all the ages through.
Manmohan Singh (Punjabi)ਵਾਹਿਗੁਰੂ ਦੇ ਅਨੁਰਾਗੀ ਹਮੇਸ਼ਾਂ ਪਵਿੱਤਰ ਪੁਰਸ਼ ਹੁੰਦੇ ਹਨ ਅਤੇ ਸਾਰੇ ਹੀ ਯੁੱਗਾਂ ਅੰਦਰ ਸਦਾ ਪ੍ਰਸਿੱਧ ਹੁੰਦੇ ਹਨ।
Fareedkot Teekaਹਰਿ ਕੇ ਜੋ ਭਗਤ ਜਨ ਹੈਂ, ਸੋ ਸਦਾ ਹੀ ਨਿਰਮਲ ਹੈਂ, ਚਹੁ ਜੁਗੋਂ ਮੇਂ ਸਦਾ ਹੀ ਜਾਣੇ ਹੈਂ, ਭਾਵ ਸਦਾ ਹੀ ਪ੍ਰਗਟ ਹੈਂ॥
Prof. Sahib Singhਪਰਮਾਤਮਾ ਦੇ ਉਹ ਭਗਤ ਸਦਾ ਲਈ ਪਵਿਤ੍ਰ ਜੀਵਨ ਵਾਲੇ ਹੋ ਜਾਂਦੇ ਹਨ, ਉਹ ਹਰੇਕ ਜੁਗ ਵਿਚ ਸਦਾ ਹੀ ਪਰਗਟ ਹੋ ਜਾਂਦੇ ਹਨ।ਪਦ ਅਰਥ ਜੁਗਿ ਜੁਗਿ = ਹਰੇਕ ਜੁਗ ਵਿਚ। ਜਾਤੇ = ਪਰਗਟ ਹੋ ਜਾਂਦੇ ਹਨ।
SikhNet (Spanish)Los Devotos del Señor son siempre inmaculados, y son aclamados a través de las épocas.
ਸਾਚੀ ਭਗਤਿ ਕਰਹਿ. ਦਰਿ ਜਾਪਹਿ; ਘਰਿ ਦਰਿ ਸਚਾ ਸੋਈ ॥
saachee bhagat kareh. dar jaapeh; ghar dar sachaa soee | Ang 771
Sant Singh KhalsaThey perform true devotional worship service, and are honored in the Lord's Court; the True Lord is their hearth and home.
Manmohan SinghThey perform hearty service and are honoured in the Lord's Court. He the Lord, is their True hearth and home.
Manmohan Singh (Punjabi)ਉਹ ਦਿਲੀ ਸੇਵਾ ਕਮਾਉਂਦੇ ਹਨ ਅਤੇ ਸਾਈਂ ਦੇ ਦਰਬਾਰ ਅੰਦਰ ਇੱਜ਼ਤ ਪਾਉਂਦੇ ਹਨ। ਉਹ ਸਾਈਂ ਹੀ ਉਨ੍ਹਾਂ ਦਾ ਘਰ-ਵਾਰ ਹੈ।
Fareedkot Teekaਜੋ ਸਾਚੀ ਭਗਤੀ ਕਰਤੇ ਹੈਂ ਵਹੁ ਪਰਮੇਸਰ ਕੇ ਦਰ ਪਰ ਜਾਣੀਤੇ ਹੈਂ, ਭਾਵ ਵਹੁ ਦਰਗਾਹ ਮੇਂ ਪ੍ਰਮਾਨ ਹੈਂ। ਕਾਹੇ ਤੇ? ਉਨ ਕੇ ਅੰਤਸਕਰਣ ਮੇਂ ਸੋ ਵਾਹਿਗੁਰੂ ਸਚਾ ਨਿਵਾਸ ਕਰ ਰਹਾ ਹੈ॥
Prof. Sahib Singhਉਹ (ਵਡ-ਭਾਗੀ ਮਨੁੱਖ) ਸਦਾ-ਥਿਰ ਪ੍ਰਭੂ ਦੀ ਭਗਤੀ ਕਰਦੇ ਹਨ, ਉਸ ਦੇ ਦਰ ਤੇ ਇੱਜ਼ਤ ਪਾਂਦੇ ਹਨ, ਉਹਨਾਂ ਦੇ ਹਿਰਦੇ ਵਿਚ ਉਹਨਾਂ ਦੇ ਅੰਦਰ ਸਦਾ-ਥਿਰ ਰਹਿਣ ਵਾਲਾ ਪ੍ਰਭੂ ਵੱਸ ਪੈਂਦਾ ਹੈ।ਪਦ ਅਰਥ ਸਾਚੀ ਭਗਤਿ = ਸਦਾ-ਥਿਰ ਪ੍ਰਭੂ ਦੀ ਭਗਤੀ। ਦਰਿ = ਪ੍ਰਭੂ ਦੇ ਦਰ ਤੇ। ਜਾਪਹਿ = ਆਦਰ ਪਾਂਦੇ ਹਨ। ਘਰਿ = ਹਿਰਦੇ-ਘਰ ਵਿਚ। ਦਰਿ = ਅੰਦਰ।
SikhNet (Spanish)Ellos alaban al Señor en Verdad, y así son honrados, pues para ellos, su Verdadero Hogar es sólo el de Su Señor.
ਨਾਨਕ. ਸਚਾ ਸੋਹਿਲਾ ਸਚੀ ਸਚੁ ਬਾਣੀ; ਸਬਦੇ ਹੀ ਸੁਖੁ ਹੋਈ ॥੪॥੪॥੫॥
naanak. sachaa sohilaa sachee sach baanee; sabade hee sukh hoee |4|4|5| Ang 771
Sant Singh KhalsaO Nanak, true are their songs of joy, and true is their word; through the Word of the Shabad, they find peace. ||4||4||5||
Manmohan SinghTrue is the Lord's bliss, absolutely true His divine narration and through His Name wells up peace.
Manmohan Singh (Punjabi)ਸੱਚੀ ਹੈ ਸੁਆਮੀ ਦੀ ਖੁਸ਼ੀ, ਨਿਰੋਲ ਸੱਚਾ ਹੈ ਉਸ ਦਾ ਈਸ਼ਵਰੀ ਵਰਣਨ ਤੇ ਉਸ ਦੇ ਨਾਮ ਰਾਹੀਂ ਆਰਾਮ ਉਤਪੰਨ ਹੁੰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਨ ਕੋ ਸਚਾ ਅਨੰਦ ਹੂਆ ਹੈ ਨਿਸਚੇ ਕਰ ਕੇ ਤਿਨ ਕੀ ਬਾਣੀ ਭੀ ਸਚੀ ਹੈ। ਭਾਵ ਜੋ ਕਬੀ ਝੂਠ ਨਹੀਂ ਬੋਲਤੇ ਅਰੁ ਉਨ ਕੇ ਉਪਦੇਸ਼ ਸੁਨਤੇ ਹੀ ਔਰੋਂ ਕੌ ਸੁਖ ਕੀ ਪ੍ਰਾਪਤੀ ਹੋਈ ਹੈ॥੪॥੪॥੫॥
Prof. Sahib Singhਹੇ ਨਾਨਕ! ਉਹਨਾਂ ਦੇ ਅੰਦਰ ਸਿਫ਼ਤਿ-ਸਾਲਾਹ ਵਾਲੀ ਬਾਣੀ ਵੱਸੀ ਰਹਿੰਦੀ ਹੈ, ਅਟੱਲ ਖ਼ੁਸ਼ੀ ਬਣੀ ਰਹਿੰਦੀ ਹੈ, ਸ਼ਬਦ ਦੀ ਬਰਕਤਿ ਨਾਲ ਉਹਨਾਂ ਦੇ ਅੰਦਰ ਆਤਮਕ ਆਨੰਦ ਬਣਿਆ ਰਹਿੰਦਾ ਹੈ ॥੪॥੪॥੫॥ਪਦ ਅਰਥ ਸੋਹਿਲਾ = ਖ਼ੁਸ਼ੀ ॥੪॥੪॥੫॥
SikhNet (Spanish)Dice Nanak, Verdadera es la Melodía de Dicha del Señor, Verdad es Su Palabra, a través de la Palabra del Shabd ellos logran la Paz.(4-4-5)