ੴ

ਸਿੱਖਬਾਣੀ · SikhBani

Ang 78

Sri Guru Granth Sahib · Siree Raag · 2 shabads, 30 lines
Translations
Shabad Guru Arjan Dev Ji Siree Raag continued from Ang 77

ਇਹੁ ਮੋਹੁ ਮਾਇਆ. ਤੇਰੈ ਸੰਗਿ, ਨ ਚਾਲੈ; ਝੂਠੀ ਪ੍ਰੀਤਿ ਲਗਾਈ ॥

eihu mohu maaeaa. terai sang, na chaalai; jhootthee preet lagaaee |

Sant Singh KhalsaThis emotional attachment to Maya shall not go with you; it is false to fall in love with it.
Manmohan SinghThis attachment with mammon shall not go with thee. False is to embrace affection for it.
Manmohan Singh (Punjabi)ਮੋਹਨੀ ਦੇ ਨਾਲ ਇਹ ਲਗਨ ਤੇਰੇ ਨਾਲ ਨਹੀਂ ਜਾਣੀ। ਕੂੜ ਹੈ ਇਸ ਨਾਲ ਨੇਹੁੰ ਗੰਢਣਾ।
Fareedkot Teekaਜਿਸ ਮਾਯਾ ਕਾ ਪ੍ਯਾਰ ਕਰਤਾ ਹੈਂ, ਸੋ ਯਹਿ ਮਾਯਾ ਕਾ ਥਾਟ ਤੇਰੇ ਸਾਥ ਨਹੀਂ ਚਲੇਗਾ, ਇਸ ਕੇ ਸਾਥ ਤੁਮ ਨੇ ਮਿਥ੍ਯਾ ਹੀ ਪ੍ਰੀਤੀ ਲਾਈ ਹੈ॥
Prof. Sahib Singhਮਾਇਆ ਦਾ ਇਹ ਮੋਹ (ਜਿਸ ਵਿਚ ਤੂੰ ਫਸਿਆ ਪਿਆ ਹੈਂ) ਤੇਰੇ ਨਾਲ ਨਹੀਂ ਜਾ ਸਕਦਾ, ਤੂੰ ਇਸ ਨਾਲ ਝੂਠਾ ਪਿਆਰ ਪਾਇਆ ਹੋਇਆ ਹੈ।

ਪਦ ਅਰਥ ਸੰਗਿ = ਨਾਲ। ਝੂਠੀ = ਤੋੜ ਨਾਹ ਨਿਭਣ ਵਾਲੀ।

SikhNet (Spanish)Esta locura por Maya no se va contigo, falso es su enamoramiento.

ਸਗਲੀ ਰੈਣਿ. ਗੁਦਰੀ ਅੰਧਿਆਰੀ; ਸੇਵਿ ਸਤਿਗੁਰੁ. ਚਾਨਣੁ ਹੋਇ ॥

sagalee rain. gudaree andhiaaree; sev satigur. chaanan hoe |

Sant Singh KhalsaThe entire night of your life has passed away in darkness; but by serving the True Guru, the Divine Light shall dawn within.
Manmohan SinghThe entire night has passed away in darkness. By performing service of the True Guru Divine light shall dawn on thee.
Manmohan Singh (Punjabi)ਸਮੂਹ ਰਾਤ੍ਰੀ ਅਨ੍ਹੇਰੇ ਅੰਦਰ ਗੁਜ਼ਰ ਗਈ ਹੈ। ਸੱਚੇ ਗੁਰਾਂ ਦੀ ਟਹਿਲ ਕਮਾਉਣ ਦੁਆਰਾ ਰੱਬੀ ਨੂਰ ਤੇਰੇ ਉਤੇ ਊਦੇ ਹੋਵੇਗਾ।
Fareedkot Teekaਤੇਰੇ ਕੋ ਅਵਸਥਾ ਰੂਪੀ ਸੰਪੂਰਨ ਰਾਤ੍ਰੀ ਅਵਿਦ੍ਯਾ ਰੂਪ ਅੰਧੇਰੀ ਮੇਂ ਬਿਤੀਤ ਭਈ ਹੈ, ਯਾਂ ਤੇ ਅਬ ਸਤਿਗੁਰੋਂ ਕਾ ਸੇਵਨ ਕਰ ਜੋ ਤੇਰੇ ਕੋ ਗ੍ਯਾਨ ਰੂਪ ਪ੍ਰਕਾਸ ਹੋਵੇ॥
Prof. Sahib Singh(ਹੇ ਭਾਈ!) ਜ਼ਿੰਦਗੀ ਦੀ ਸਾਰੀ ਰਾਤ ਮਾਇਆ ਦੇ ਮੋਹ ਦੇ ਹਨੇਰੇ ਵਿਚ ਬੀਤਦੀ ਜਾ ਰਹੀ ਹੈ। ਗੁਰੂ ਦੀ ਸਰਨ ਪਉ (ਤਾਕਿ ਤੇਰੇ ਅੰਦਰ ਪਰਮਾਤਮਾ ਦੇ ਨਾਮ ਦਾ) ਚਾਨਣ ਹੋ ਜਾਏ।

ਪਦ ਅਰਥ ਸਗਲੀ = ਸਾਰੀ। ਰੈਣਿ = (ਜ਼ਿੰਦਗੀ ਦੀ) ਰਾਤ। ਗੁਦਰੀ = ਗੁਜ਼ਰੀ {ਕਾਦੀ, ਕਾਜ਼ੀ, ਕਾਗਦ, ਕਾਗ਼ਜ਼}। ਅੰਧਿਆਰੀ = ਮਾਇਆ ਦੇ ਮੋਹ ਦੇ ਹਨੇਰੇ ਵਾਲੀ।

SikhNet (Spanish)Toda tu noche obscura ha pasado: sirve entonces al Guru Verdadero, para que la Luz se pose sobre ti.

ਕਹੁ ਨਾਨਕ. ਪ੍ਰਾਣੀ ਚਉਥੈ ਪਹਰੈ; ਦਿਨੁ ਨੇੜੈ ਆਇਆ ਸੋਇ ॥੪॥

kahu naanak. praanee chauthai paharai; din nerrai aaeaa soe |4|

Sant Singh KhalsaSays Nanak, O mortal, in the fourth watch of the night, that day is drawing near! ||4||
Manmohan SinghSays Nanak, in the fourth watch, that day thy death, O mortal! dawn on thee.
Manmohan Singh (Punjabi)ਗੁਰੂ ਜੀ ਆਖਦੇ ਹਨ, ਕਿ ਰਾਤ ਦੇ ਚੌਥੇ ਹਿੱਸੇ ਵਿੱਚ ਤੇਰੀ ਮੌਤ ਦਾ ਉਹ ਦਿਹਾੜਾ ਨਜ਼ਦੀਕ ਆ ਰਿਹਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਪ੍ਰਾਣੀ! ਅਵਸਥਾ ਰੂਪ ਰਾਤ੍ਰੀ ਦੇ ਚੌਥੇ ਭਾਗ ਮੇਂ ਸੋ ਦਿਨ ਨਜੀਕ ਹੀ ਆਯਾ ਹੈ, ਭਾਵ ਸੇ ਮ੍ਰਿਤ ਨਿਕਟ ਆਈ ਹੈ॥
Prof. Sahib Singhਨਾਨਕ ਆਖਦਾ ਹੈ- ਹੇ ਪ੍ਰਾਣੀ! (ਜ਼ਿੰਦਗੀ ਦੀ) ਰਾਤ ਦੇ ਚੌਥੇ ਪਹਰ ਉਹ ਦਿਨ ਨੇੜੇ ਆ ਜਾਂਦਾ ਹੈ (ਜਦੋਂ ਇਥੋਂ ਕੂਚ ਕਰਨਾ ਹੁੰਦਾ ਹੈ) ॥੪॥{77-78}
SikhNet (Spanish)Dice Nanak, en la cuarta ronda de la noche, el momento de la muerte se acerca.(4)

ਲਿਖਿਆ ਆਇਆ ਗੋਵਿੰਦ ਕਾ. ਵਣਜਾਰਿਆ ਮਿਤ੍ਰਾ; ਉਠਿ ਚਲੇ ਕਮਾਣਾ ਸਾਥਿ ॥

likhiaa aaeaa govind kaa. vanajaariaa mitraa; utth chale kamaanaa saath |

Sant Singh KhalsaReceiving the summons from the Lord of the Universe, O my merchant friend, you must arise and depart with the actions you have committed.
Manmohan SinghOn the receiving of the warrant of Lord of the World, O my merchant friend! the man gets up and departs with the deeds committed.
Manmohan Singh (Punjabi)ਸ੍ਰਿਸ਼ਟੀ ਦੇ ਸੁਆਮੀ ਦਾ ਪਰਵਾਨਾ ਆਉਣਾ ਤੇ, ਹੈ ਮੇਰੇ ਸੁਦਾਗਰ ਸਜਣਾ! ਇਨਸਾਨ ਖੜਾ ਹੋ ਆਪਣੇ ਕੀਤੇ ਅਮਲਾ ਦੇ ਸਮੇਤ ਟੁਰ ਜਾਂਦਾ ਹੈ।
Fareedkot Teekaਜਬ ਗੋਬਿੰਦ ਕਾ ਲਿਖਿਆ ਹੂਆ ਹੁਕਮ ਆਯਾ, ਹੇ ਬਨਜਾਰੇ ਮਿਤ੍ਰ! ਤਬ ਜੀਵ ਉਠ ਕਰ ਕੇ ਲੋਕਾਂਤਰ ਕੋ ਚਲੇ ਜਾਤੇ ਹੈਂ, ਔਰ ਜੋ ਕਮਾਯਾ ਹੂਆ ਕਰਮ ਹੈ, ਸੋਈ ਸਾਥ ਚਲਤਾ ਹੈ॥
Prof. Sahib Singhਹਰਿ-ਨਾਮ ਦਾ ਵਣਜ ਕਰਨ ਆਏ ਹੇ ਜੀਵ-ਮਿਤ੍ਰ! ਜਦੋਂ ਪਰਮਾਤਮਾ ਵਲੋਂ (ਮੌਤ ਦਾ) ਲਿਖਿਆ ਹੋਇਆ (ਪਰਵਾਨਾ) ਆਉਂਦਾ ਹੈ, ਤਦੋਂ (ਇੱਥੇ) ਕਮਾਏ ਹੋਏ (ਚੰਗੇ ਮੰਦੇ ਕਰਮਾਂ ਦੇ ਸੰਸਕਾਰ ਜੀਵਾਤਮਾ ਦੇ) ਨਾਲ ਤੁਰ ਪੈਂਦੇ ਹਨ।

ਪਦ ਅਰਥ ਉਠਿ = ਉੱਠ ਕੇ। ਕਮਾਣਾ = ਕਮਾਏ ਹੋਏ ਕਰਮਾਂ ਦੇ ਸੰਸਕਾਰ, ਆਤਮਕ ਜੀਵਨ ਦੀ ਚੰਗੀ ਮੰਦੀ ਕਮਾਈ।

SikhNet (Spanish)Tal cual fue la Voluntad del Señor, así te fuiste con todas tus acciones.

ਇਕ ਰਤੀ. ਬਿਲਮ ਨ ਦੇਵਨੀ, ਵਣਜਾਰਿਆ ਮਿਤ੍ਰਾ; ਓਨੀ ਤਕੜੇ ਪਾਏ ਹਾਥ ॥

eik ratee. bilam na devanee, vanajaariaa mitraa; onee takarre paae haath |

Sant Singh KhalsaYou are not allowed a moment's delay, O my merchant friend; the Messenger of Death seizes you with firm hands.
Manmohan SinghThey allow not a moment's delay, O merchants friend! They seize the mortal with firm hands.
Manmohan Singh (Punjabi)ਉਹ ਇਕ ਮੁਹਤ ਦੀ ਦੇਰੀ ਭੀ ਨਹੀਂ ਕਰਨ ਦਿੰਦੇ, ਹੈ ਸੁਦਾਗਰ ਸਜਣਾ! ਉਹ ਫ਼ਾਨੀ ਬੰਦੇ ਨੂੰ ਮਜ਼ਬੂਤ ਹੱਥਾਂ ਨਾਲ ਪਕੜਦੇ ਹਨ।
Fareedkot Teekaਹੇ ਬਨਜਾਰੇ ਮਿਤ੍ਰ! ਇਕ (ਰਤੀ) ਰੰਚਕ, ਭਾਵ ਪਲ ਚਸਾ ਮਾਤ੍ਰ ਭੀ (ਬਿਲਮ) ਠਹਿਰਨੇ ਨਹੀਂ ਦੇਤੇ, (ਓਨੀ) ਉਨ ਜਮਦੂਤੋਂ ਨੇ ਜੋ ਹੁਕਮ ਸੇ ਜੀਵ ਕੋ ਲੇਨੇ ਆਏ ਹੈਂ (ਤਕੜੇ) ਕਸ ਕੇ ਹਾਥ ਪਾਏ ਹੈਂ॥
Prof. Sahib Singhਉਸ ਵੇਲੇ ਉਹਨਾਂ ਜਮਾਂ ਨੇ ਪੱਕੇ ਹੱਥ ਪਾਏ ਹੁੰਦੇ ਹਨ, ਹੇ ਵਣਜਾਰੇ ਮਿਤ੍ਰ! ਉਹ ਰਤਾ ਭਰ ਸਮੇ ਦੀ ਢਿੱਲ-ਮਠ ਦੀ ਇਜਾਜ਼ਤ ਨਹੀਂ ਦੇਂਦੇ।

ਪਦ ਅਰਥ ਬਿਲਮ = ਦੇਰ। ਦੇਵਨੀ = ਦੇਵਨਿ, ਦੇਂਦੇ। ਓਨੀ = ਉਹਨਾਂ (ਜਮਾਂ) ਨੇ।

SikhNet (Spanish)Los mensajeros de la muerte te alcanzaron y te agarraron y no te dieron ni un momento de espera.

ਲਿਖਿਆ ਆਇਆ. ਪਕੜਿ ਚਲਾਇਆ; ਮਨਮੁਖ ਸਦਾ ਦੁਹੇਲੇ ॥

likhiaa aaeaa. pakarr chalaaeaa; manamukh sadaa duhele |

Sant Singh KhalsaReceiving the summons, people are seized and dispatched. The self-willed manmukhs are miserable forever.
Manmohan SinghOn the receipt of the written order, the beings are seized and dispatched. Ever distressed are the perverse person.
Manmohan Singh (Punjabi)ਲਿਖਤੀ ਹੁਕਮ ਪੁਜਣ ਤੇ ਜੀਵ ਫੜ ਕੇ ਅਗੇ ਤੋਰ ਦਿਤੇ ਹਨ। ਹਮੇਸ਼ਾਂ ਦੁਖੀਏ ਹਨ, ਆਪ ਹੁਦਰੇ ਪੁਰਸ਼।
Fareedkot Teekaਜਬ ਪਰਮੇਸ੍ਵਰ ਕਾ ਹੁਕਮੁ ਜਿਸ ਜੀਵ ਕੇ ਵਾਸਤੇ ਲਿਖਿਆ ਹੂਆ ਆਇਆ ਤਬ ਤਿਸੀ ਕੋ ਜਮਦੂਤੋਂ ਨੇ ਪਕੜ ਕਰ ਕੇ ਚਲਾਇ ਲੀਆ, ਇਸ ਪ੍ਰਕਾਰ ਮਨਮੁਖ ਸਦੀਵ ਕਾਲ ਹੀ ਦੁਖੀ ਰਹਿਤੇ ਹੈਂ॥
Prof. Sahib Singhਜਦੋਂ ਕਰਤਾਰ ਵਲੋਂ (ਮੌਤ ਦਾ) ਲਿਖਿਆ ਹੋਇਆ ਹੁਕਮ ਆਉਂਦਾ ਹੈ (ਉਹ ਜਮ ਜੀਵ ਨੂੰ) ਫੜ ਕੇ ਅੱਗੇ ਲਾ ਲੈਂਦੇ ਹਨ। ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ (ਫਿਰ) ਸਦਾ ਦੁਖੀ ਰਹਿੰਦੇ ਹਨ।

ਪਦ ਅਰਥ ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ। ਦੁਹੇਲੇ = ਦੁਖੀ।

SikhNet (Spanish)Así estaba escrito, y así te llevaron, los arrogantes Manmukjs siempre sufren.

ਜਿਨੀ ਪੂਰਾ ਸਤਿਗੁਰੁ ਸੇਵਿਆ; ਸੇ. ਦਰਗਹ ਸਦਾ ਸੁਹੇਲੇ ॥

jinee pooraa satigur seviaa; se. daragah sadaa suhele |

Sant Singh KhalsaBut those who serve the Perfect True Guru are forever happy in the Court of the Lord.
Manmohan SinghIn Lord's Court, ever comfortable are they, who serve the perfect True Guru.
Manmohan Singh (Punjabi)ਸਾਈਂ ਦੇ ਦਰਬਾਰ ਅੰਦਰ ਉਹ ਹਮੇਸ਼ਾਂ ਸੁਖੀਏ ਹਨ ਜੋ ਪੂਰਨ ਸੱਚੇ ਗੁਰਾਂ ਦੀ ਟਹਿਲ ਕਮਾਉਂਦੇ ਹਨ।
Fareedkot Teekaਜਿਨ ਗੁਰਮੁਖੋਂ ਨੇ ਪੂਰੇ ਸਤਿਗੁਰੂ ਕੋ ਸੇਵਨ ਕੀਆ ਹੈ, (ਸੇ ਦਰਗਹ) ਸੋ ਪਰਮੇਸ੍ਵਰ ਕੀ ਸਭਾ ਮੇਂ ਸਦੀਵ ਕਾਲ ਹੀ (ਸੁਹੇਲੇ) ਸੁਖੀ ਰਹਿਤੇ ਹੈਂ॥
Prof. Sahib Singhਜਿਨ੍ਹਾਂ ਨੇ ਪੂਰੇ ਗੁਰੂ ਦਾ ਆਸਰਾ ਲਈ ਰੱਖਿਆ, ਉਹ ਪਰਮਾਤਮਾ ਦੀ ਦਰਗਾਹ ਵਿਚ ਸਦਾ ਸੌਖੇ ਰਹਿੰਦੇ ਹਨ।

ਪਦ ਅਰਥ ਸੁਹੇਲੇ = ਸੌਖੇ।

SikhNet (Spanish)Pero los que sirvieron al Guru Verdadero, vivieron siempre en Paz, en la Corte del Señor.

ਕਰਮ ਧਰਤੀ ਸਰੀਰੁ, ਜੁਗ ਅੰਤਰਿ; ਜੋ ਬੋਵੈ. ਸੋ ਖਾਤਿ ॥

karam dharatee sareer, jug antar; jo bovai. so khaat |

Sant Singh KhalsaThe body is the field of karma in this age; whatever you plant, you shall harvest.
Manmohan SinghThe body is the field of actions in this age. Whatever one sows that he eats (reaps.)
Manmohan Singh (Punjabi)ਇਸ ਯੂਗ ਅੰਦਰ ਦੇਹਿ ਅਮਲਾਂ ਦਾ ਖੇਤ ਹੈ। ਜੋ ਕੁਛ ਬੰਦਾ ਬੀਜਦਾ ਹੈ, ਉਹੀ ਕੁਛ ਉਹ ਖਾਦਾ (ਵੱਢਦਾ) ਹੈ।
Fareedkot Teekaਇਸ ਕਰਮ ਭੂੰਮੀ ਮਾਨੁਖ ਸਰੀਰ ਮੇਂ ਜੁਗ ਜੁਗ ਮੇਂ, ਜੋ ਕਛੁ ਬੀਜਤਾ ਹੈ, ਸੋਈ ਖਾਤਾ ਹੈ॥
Prof. Sahib Singh(ਹੇ ਵਣਜਾਰੇ ਮਿਤ੍ਰ!) ਮਨੁੱਖਾ ਜੀਵਨ ਵਿਚ (ਮਨੁੱਖ ਦਾ) ਸਰੀਰ ਕਰਮ ਕਮਾਣ ਲਈ ਧਰਤੀ (ਸਮਾਨ) ਹੈ, (ਜਿਸ ਵਿਚ) ਜਿਹੋ ਜਿਹਾ (ਕੋਈ) ਬੀਜਦਾ ਹੈ ਉਹੀ ਖਾਂਦਾ ਹੈ।

ਪਦ ਅਰਥ ਕਰਮ ਧਰਤੀ = ਕਰਮ ਕਮਾਣ ਲਈ ਧਰਤੀ। ਜੁਗ ਅੰਤਰਿ = ਜੁਗ ਵਿਚ, ਜਗਤ ਵਿਚ, ਮਨੁੱਖਾ ਜਵਿਨ ਵਿਚ {ਨੋਟ: ਇਥੇ ਲਫ਼ਜ਼ 'ਜੁਗ' ਕਿਸੇ ਖ਼ਾਸ ਸਤਜੁਗ ਕਲਿਜੁਗ ਆਦਿਕ ਵਾਸਤੇ ਨਹੀਂ ਹੈ}। ਖਾਤਿ = ਖਾਂਦਾ ਹੈ।

SikhNet (Spanish)El cuerpo es el campo del Karma en esta era, lo que sea que uno siembra, eso cosechará.

ਕਹੁ ਨਾਨਕ. ਭਗਤ ਸੋਹਹਿ ਦਰਵਾਰੇ; ਮਨਮੁਖ ਸਦਾ ਭਵਾਤਿ ॥੫॥੧॥੪॥

kahu naanak. bhagat soheh daravaare; manamukh sadaa bhavaat |5|1|4|

Sant Singh KhalsaSays Nanak, the devotees look beautiful in the Court of the Lord; the self-willed manmukhs wander forever in reincarnation. ||5||1||4||
Manmohan SinghSays Nanak, the devotees look beautiful in Lord's court, while the self-willed ever wander in transmigration.
Manmohan Singh (Punjabi)ਗੁਰੂ ਜੀ ਫੁਰਮਾਉਂਦੇ ਹਨ, ਜਗਿਆਸੂ ਸਾਹਿਬ ਦੀ ਦਰਗਾਹ ਅੰਦਰ ਸੁੰਦਰ ਲਗਦੇ ਹਨ, ਜਦ ਕਿ ਆਪ ਹੁਦਰੇ ਹਮੇਸ਼ਾਂ ਆਵਾਗਉਣ ਅੰਦਰ ਭਟਕਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਭਗਤ ਜਨ ਹੈਂ, ਸੋ ਵਾਹਿਗੁਰੂ ਕੇ ਦਰਬਾਰ ਮੇਂ ਸੋਭਤੇ ਹੈਂ, ਅਰੁ ਜੋ ਮਨਮੁਖ ਹੈਂ, ਸੋ ਸਦੀਵ ਜੂਨੀਓਂ ਮੇਂ ਭ੍ਰਮਤੇ ਹੈਂ॥☬ਅਬ ਗੁਰੂ ਰਾਮ ਦਾਸ ਸਾਹਿਬ ਜੀ ਪਰਮੇਸ੍ਵਰ ਕਾ ਛੰਤ ਜਸੁ, ਵਾ ਵਿਲਖਣ ਚਾਲ ਮੇਂ ਜੀਵ ਕੋ ਇਸਤ੍ਰੀ ਰੂਪ ਵਰਨਨ ਕਰਤੇ ਹੂਏ ਪ੍ਰਸਨੁ ਉੱਤਰੁ ਕੇ ਪ੍ਰਕਾਰ ਕਰ ਕਹਤੇ ਹੈਂ:
Prof. Sahib Singhਨਾਨਕ ਆਖਦਾ ਹੈ- ਪਰਮਾਤਮਾ ਦੀ ਭਗਤੀ ਕਰਨ ਵਾਲੇ ਬੰਦੇ ਪਰਮਾਤਮਾ ਦੇ ਦਰ ਤੇ ਸੋਭਾ ਪਾਂਦੇ ਹਨ , ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਸਦਾ ਜਨਮ ਮਰਨ ਦੇ ਗੇੜ ਵਿਚ ਪਾਏ ਜਾਂਦੇ ਹਨ ॥੫॥੧॥੪॥

ਪਦ ਅਰਥ ਸੋਹਹਿ = ਸੋਭਦੇ ਹਨ। ਦਰਵਾਰੇ = ਪ੍ਰਭੂ ਦੇ ਦਰਬਾਰ ਵਿਚ। ਭਵਾਤਿ = ਜਨਮ ਮਰਨ ਵਿਚ ਪਾਏ ਜਾਂਦੇ ਹਨ ॥੫॥੧॥੪॥

SikhNet (Spanish)Dice Nanak, los Devotos están siempre en Éxtasis, en la Corte del Señor, mientras que los arrogantes Manmukjs son llevados a la ronda.(5-1-4)

Open this shabad (31 lines, Angs 77-78) →

Shabad Guru Ramdas Ji Siree Raag continues on Ang 79

ਸਿਰੀਰਾਗੁ ਮਹਲਾ ੪ ਘਰੁ ੨ ਛੰਤ ॥

sireeraag mahalaa 4 ghar 2 chhant |

Sant Singh KhalsaSiree Raag, Fourth Mehl, Second House, Chhant:
Manmohan SinghSri Rag, Fourth Guru.
Manmohan Singh (Punjabi)ਸਿਰੀ ਰਾਗ, ਚਉਥੀ ਪਾਤਸ਼ਾਹੀ।
SikhNet (Spanish)Siri Rag, Mejl Guru Ram Das, Cuarto Canal Divino.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but God. By the True Guru's favour He is attained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਰਹਿਮਤ ਦਾ ਸਦਕਾ ਉਹ ਪਰਾਪਤ ਹੁੰਦਾ ਹੈ।
SikhNet (Spanish)Un Dios Creador Universal, por la Gracia del Verdadero Guru.

ਮੁੰਧ ਇਆਣੀ ਪੇਈਅੜੈ; ਕਿਉ ਕਰਿ. ਹਰਿ ਦਰਸਨੁ ਪਿਖੈ ॥

mundh eaanee peeearrai; kiau kar. har darasan pikhai |

Sant Singh KhalsaHow can the ignorant soul-bride obtain the Blessed Vision of the Lord's Darshan, while she is in this world of her father's home?
Manmohan SinghHow can the silly bride behold God's sight in her father's home (in this world)?
Manmohan Singh (Punjabi)ਭੋਲੀ ਪਤਨੀ ਆਪਣੇ ਪਿਤਾ ਦੇ ਘਰ ਵਿੱਚ ਕਿਸ ਤਰ੍ਹਾਂ ਵਾਹਿਗੁਰੂ ਦਾ ਦੀਦਾਰ ਵੇਖ ਸਕਦੀ ਹੈ?
Fareedkot Teekaਪ੍ਰਸ਼ਨੁ: (ਮੁੰਧ) ਜੀਵ ਰੂਪ ਇਸਤ੍ਰੀ (ਇਆਣੀ) ਅਗ੍ਯਾਤਿ (ਪੇਈਅੜੈ) ਸੰਸਾਰ, ਭਾਵ ਇਸ ਲੋਕ ਪੇਕੇ ਮੇਂ ਕਿਸ ਪ੍ਰਕਾਰ ਹਰੀ ਪਤੀ ਕਾ ਦਰਸਨੁ ਦੇਖੇ?☬ਉੱਤਰੁ:
Prof. Sahib Singhਜੇ ਜੀਵ-ਇਸਤ੍ਰੀ ਪੇਕੇ ਘਰ ਵਿਚ (ਇਸ ਮਨੁੱਖਾ ਜਨਮ ਵਿਚ) ਅੰਞਾਣ ਹੀ ਟਿਕੀ ਰਹੇ, ਤਾਂ ਉਹ ਪਤੀ-ਪ੍ਰਭੂ ਦਾ ਦਰਸਨ ਕਿਵੇਂ ਕਰ ਸਕਦੀ ਹੈ? (ਦਰਸਨ ਨਹੀਂ ਕਰ ਸਕਦੀ)।

ਪਦ ਅਰਥ ਮੁੰਧ = {मुग्धा} ਜੁਆਨ ਇਸਤ੍ਰੀ। ਪੇਈਅੜੈ = ਪੇਕੇ ਘਰ ਵਿਚ, ਇਸ ਲੋਕ ਵਿਚ। ਕਿਉਕਰਿ = ਕਿਵੇਂ? ਪਿਖੈ = ਪੇਖੈ, ਵੇਖੇ।

SikhNet (Spanish)¿Cómo puede la esposa ignorante tener la Visión del Señor en la casa de su madre?

ਹਰਿ ਹਰਿ ਅਪਨੀ ਕਿਰਪਾ ਕਰੇ; ਗੁਰਮੁਖਿ. ਸਾਹੁਰੜੈ ਕੰਮ ਸਿਖੈ ॥

har har apanee kirapaa kare; guramukh. saahurarrai kam sikhai |

Sant Singh KhalsaWhen the Lord Himself grants His Grace, the Gurmukh learns the duties of her Husband's Celestial Home.
Manmohan SinghWhen the Lord Master shows His mercy, the Guru ward bride learns the affairs of her Spouse's home, (the next world).
Manmohan Singh (Punjabi)ਜਦ ਸੁਆਮੀ ਮਾਲਕ ਆਪਣੀ ਰਹਿਮਤ ਧਾਰਦਾ ਹੈ ਤਾਂ ਗੁਰੂ-ਅਨੁਸਾਰੀ ਪਤਨੀ ਆਪਣੇ ਕੰਤ ਦੇ ਘਰ ਦੇ ਕਾਰ ਵਿਹਾਰ ਸਿਖ ਲੈਂਦੀ ਹੈ।
Fareedkot Teekaਸਰਬ ਦੁਖੋਂ ਕੇ ਹਰਨੇ ਹਾਰਾ ਜੋ ਹਰੀ ਹੈ, ਸੋ ਜਬ ਅਪਨੀ ਕਿਰਪਾ ਕਰੇ ਤਬ ਗੁਰੂਦ੍ਵਾਰਾ (ਸਾਹੁਰੜੈ) ਸਾਸੁਰੇ ਅਰਥਾਤ ਪਰਲੋਕ ਮੇਂ ਸੁਖ ਪਾਵਣੇ ਕੇ ਕਰਮੋਂ ਕੋ ਜੀਵ ਸੀਖੇ ਹੈਂ॥
Prof. Sahib Singhਜਦੋਂ ਪਰਮਾਤਮਾ ਆਪਣੀ ਮਿਹਰ ਕਰਦਾ ਹੈ, ਤਾਂ (ਜੀਵ-ਇਸਤ੍ਰੀ) ਗੁਰੂ ਦੇ ਸਨਮੁਖ ਹੋ ਕੇ ਪ੍ਰਭੂ-ਪਤੀ ਦੇ ਚਰਨਾਂ ਵਿਚ ਪਹੁੰਚਣ ਵਾਲੇ ਕੰਮ (ਕਰਨੇ) ਸਿੱਖਦੀ ਹੈ।

ਪਦ ਅਰਥ ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਸਾਹੁਰੜੈ ਕੰਮ = ਸਹੁਰੇ ਘਰ ਦੇ ਕੰਮ, ਉਹ ਕੰਮ ਜਿਨ੍ਹਾਂ ਦੇ ਕਰਨ ਨਾਲ ਪਤੀ ਨੂੰ ਮਿਲ ਸਕੇ।

SikhNet (Spanish)Sólo si el Señor, en Su Gracia, la hace aprender las labores del hogar de su Esposo, a través del Guru.

ਸਾਹੁਰੜੈ. ਕੰਮ ਸਿਖੈ ਗੁਰਮੁਖਿ; ਹਰਿ ਹਰਿ ਸਦਾ ਧਿਆਏ ॥

saahurarrai. kam sikhai guramukh; har har sadaa dhiaae |

Sant Singh KhalsaThe Gurmukh learns the duties of her Husband's Celestial Home; she meditates forever on the Lord, Har, Har.
Manmohan SinghThe pious wife learns the affairs of her Spouse's home and ever meditates on her Lord God.
Manmohan Singh (Punjabi)ਪਵਿੱਤ੍ਰ ਪਤਨੀ ਕੰਤ ਦੇ ਘਰ ਦੇ ਕੰਮ ਕਾਜ ਸਿਖਦੀ ਹੈ ਅਤੇ ਸਦੀਵ ਹੀ ਆਪਣੇ ਵਾਹਿਗੁਰੂ ਸੁਆਮੀ ਨੂੰ ਸਿਮਰਦੀ ਹੈ।
Fareedkot Teekaਸਾਹੁਰੜੈ ਪਰਲੋਕ ਮੇਂ ਸੁਖ ਪਾਵਣੇ ਕਾ ਕਰਮ ਸੀਖੇ, ਕਿਆ ਗੁਰੂਦ੍ਵਾਰਾ ਹਰਿ ਹਰਿ ਨਾਮ ਕਾ ਸਦੀਵ ਜਾਪ ਕਰੇ॥
Prof. Sahib Singhਗੁਰੂ ਦੀ ਸਰਨ ਪੈ ਕੇ (ਜੀਵ-ਇਸਤ੍ਰੀ) ਉਹ ਕੰਮ ਸਿੱਖਦੀ ਹੈ, ਜਿਨ੍ਹਾਂ ਦੀ ਸਹਾਇਤਾ ਨਾਲ ਪਤੀ-ਪ੍ਰਭੂ ਦੀ ਹਜ਼ੂਰੀ ਵਿਚ ਅੱਪੜ ਸਕੇ (ਉਹ ਕੰਮ ਇਹ ਹਨ ਕਿ ਜੀਵ-ਇਸਤ੍ਰੀ) ਸਦਾ ਪਰਮਾਤਮਾ ਦਾ ਨਾਮ ਸਿਮਰਦੀ ਹੈ।
SikhNet (Spanish)Si ella aprende esas labores a través del Guru, podrá vivir en su Señor.

ਸਹੀਆ ਵਿਚਿ ਫਿਰੈ ਸੁਹੇਲੀ; ਹਰਿ ਦਰਗਹ ਬਾਹ ਲੁਡਾਏ ॥

saheea vich firai suhelee; har daragah baah luddaae |

Sant Singh KhalsaShe walks happily among her companions, and in the Lord's Court, she swings her arms joyfully.
Manmohan SinghShe shall then walk happy among her mates and in God's Court shall swing her arm.
Manmohan Singh (Punjabi)ਉਹ ਤਦ ਆਪਣੀਆਂ ਸਖੀਆਂ ਵਿੱਚ ਖੁਸ਼ ਫਿਰੇਗੀ ਅਤੇ ਹਰੀ ਦੇ ਦਰਬਾਰ ਅੰਦਰ ਆਪਣੀ ਭੁਜਾ ਹੁਲਾਰੇਗੀ।
Fareedkot Teekaਤਬ ਜੀਵ ਰੂਪ ਇਸਤ੍ਰੀ (ਸਹੀਆ) ਸੰਤ ਜਨ ਰੂਪੀ ਸਖੀਆਂ ਮੇਂ ਫਿਰਤੀ ਹੈ, ਅਰ (ਸੁਹੇਲੀ) ਸੁਖ ਪੂਰਬਕ ਬੁਧੀ ਰੂਪ ਵਾ ਸਾਛਾਤ ਭੁਜਾ ਕੋ ਲਡਾਵਤੀ ਹੂਈ ਮਸਤ ਹੋ ਕਰ (ਹਰਿ ਦਰਗਹ) ਸਚਖੰਡ ਮੇਂ ਚਲਤੀ ਹੈ। ਭਾਵ ਏਹ ਕਿ ਸੋ ਜੀਵ ਰੂਪੀ ਇਸਤ੍ਰੀ ਪਰਲੋਕ ਮੇਂ ਅਨੰਦ ਪੂਰਬਕ ਪ੍ਰਾਪਤਿ ਹੋਤੀ ਹੈ॥
Prof. Sahib Singhਸਹੇਲੀਆਂ ਵਿਚ (ਸਤ-ਸੰਗੀਆਂ ਵਿਚ ਰਹਿ ਕੇ ਇਸ ਲੋਕ ਵਿਚ) ਸੌਖੀ ਤੁਰੀ ਫਿਰਦੀ ਹੈ (ਸੌਖਾ ਜੀਵਨ ਬਿਤਾਂਦੀ ਹੈ, ਤੇ) ਪਰਮਾਤਮਾ ਦੀ ਹਜ਼ੂਰੀ ਵਿਚ ਬੇ-ਫ਼ਿਕਰ ਹੋ ਕੇ ਪਹੁੰਚਦੀ ਹੈ।

ਪਦ ਅਰਥ ਸਹੀਆ = ਸਹੀਆਂ, ਸਹੇਲੀਆਂ, ਸਤ-ਸੰਗੀ। ਸੁਹੇਲੀ = ਸੌਖੀ। ਬਾਹ ਲੁਡਾਏ = ਬਾਂਹ ਹੁਲਾਰਦੀ ਹੈ, ਬੇ-ਫ਼ਿਕਰ ਹੋ ਕੇ ਵਿਚਰਦੀ ਹੈ।

SikhNet (Spanish)Ella podrá vivir feliz en medio de sus compañeras y moverse, dichosa, por todas partes.

ਲੇਖਾ. ਧਰਮ ਰਾਇ ਕੀ ਬਾਕੀ; ਜਪਿ ਹਰਿ ਹਰਿ ਨਾਮੁ, ਕਿਰਖੈ ॥

lekhaa. dharam raae kee baakee; jap har har naam, kirakhai |

Sant Singh KhalsaHer account is cleared by the Righteous Judge of Dharma, when she chants the Name of the Lord, Har, Har.
Manmohan SinghBy repeating the Name of Lord God, she strikes off the balance of the account of the Righteous Judge.
Manmohan Singh (Punjabi)ਵਾਹਿਗੁਰੂ ਸੁਆਮੀ ਦੇ ਨਾਮ ਦਾ ਉਚਾਰਣ ਕਰਨ ਦੁਆਰਾ ਉਹ ਧਰਮਰਾਜ ਦੇ ਹਿਸਾਬ ਕਿਤਾਬ ਦੀ ਬਾਕੀ ਉਤੇ ਲਕੀਰ ਫੇਰ ਦਿੰਦੀ ਹੈ।
Fareedkot Teekaਔਰ ਜੋ ਧਰਮਰਾਇ ਕਾ ਲੇਖਾ ਪੁੰਨ ਤਥਾ ਪਾਪੋਂ ਕੀ ਬਾਕੀ ਹੈ, ਤਿਸ ਕੋ ਭੀ ਹਰੀ ਹਰੀ ਨਾਮ ਜਪ ਕਰ (ਕਿਰਖੈ) ਕਾਟ ਦੇਵੇਂ ਹੈਂ॥
Prof. Sahib Singhਉਹ ਜੀਵ-ਇਸਤ੍ਰੀ ਪਰਮਾਤਮਾ ਦਾ ਨਾਮ ਸਦਾ ਜਪ ਕੇ ਧਰਮਰਾਜ ਦਾ ਲੇਖਾ, ਧਰਮਰਾਜ ਦੇ ਲੇਖੇ ਦੀ ਬਾਕੀ, ਮੁਕਾ ਲੈਂਦੀ ਹੈ।

ਪਦ ਅਰਥ ਜਪਿ = ਜਪ ਕੇ। ਕਿਰਖੈ = ਖਿੱਚ ਲੈਂਦੀ ਹੈ, ਮੁਕਾ ਲੈਂਦੀ ਹੈ। ਦਿਖੈ = ਦੇਖੈ, ਵੇਖਦੀ ਹੈ।

SikhNet (Spanish)Habitando en el Nombre del Señor, ella salda su cuenta y las cuentas del libro del Juez del Dharma.

ਮੁੰਧ ਇਆਣੀ ਪੇਈਅੜੈ; ਗੁਰਮੁਖਿ ਹਰਿ ਦਰਸਨੁ ਦਿਖੈ ॥੧॥

mundh eaanee peeearrai; guramukh har darasan dikhai |1|

Sant Singh KhalsaThe ignorant soul-bride becomes Gurmukh, and gains the Blessed Vision of the Lord's Darshan, while she is still in her father's house. ||1||
Manmohan SinghThe simple wife beholds the sight of God in her father's home through the Guru.
Manmohan Singh (Punjabi)ਭੋਲੀ ਭਾਲੀ ਵਹੁਟੀ, ਇਸ ਸੰਸਾਰ ਅੰਦਰ ਗੁਰਾਂ ਦੇ ਰਾਹੀਂ ਵਾਹਿਗੁਰੂ ਦਾ ਦੀਦਾਰ ਵੇਖ ਲੈਂਦੀ ਹੈ।
Fareedkot Teekaਜੀਵ ਰੂਪ ਅਗ੍ਯਾਤ ਇਸਤ੍ਰੀ ਇਸ ਲੋਕ ਪੇਕੇ ਮੇਂ ਗੁਰੋਂ ਦ੍ਵਾਰੇ ਹਰੀ ਕਾ ਦਰਸਨੁ ਦੇਖੇ, ਭਾਵ ਸਾਖ੍ਯਾਤ ਕਾਰ ਕਰੇ॥੧॥
Prof. Sahib Singhਭੋਲੀ ਜੀਵ-ਇਸਤ੍ਰੀ ਪੇਕੇ ਘਰ ਵਿਚ (ਇਸ ਮਨੁੱਖਾ ਜਨਮ ਵਿਚ) ਗੁਰੂ ਦੀ ਸਰਨ ਪੈ ਕੇ ਪਰਮਾਤਮਾ-ਪਤੀ ਦਾ ਦਰਸਨ ਕਰ ਲੈਂਦੀ ਹੈ ॥੧॥
SikhNet (Spanish)A través del Guru, la esposa ignorante tiene la Visión del Señor en la casa de su madre. (1)

ਵੀਆਹੁ ਹੋਆ ਮੇਰੇ ਬਾਬੁਲਾ; ਗੁਰਮੁਖੇ ਹਰਿ ਪਾਇਆ ॥

veeaahu hoaa mere baabulaa; guramukhe har paaeaa |

Sant Singh KhalsaMy marriage has been performed, O my father. As Gurmukh, I have found the Lord.
Manmohan SinghMy marriage is performed, O my father! By Guru's instruction I have obtained God.
Manmohan Singh (Punjabi)ਮੇਰਾ ਅਨੱਦ ਕਾਰਜ ਹੋ ਗਿਆ ਹੈ, ਹੈ ਮੇਰੇ ਪਿਤਾ! ਗੁਰਾਂ ਦੇ ਉਪਦੇਸ਼ ਦੁਆਰਾ ਮੈਂ ਵਾਹਿਗੁਰੂ ਨੂੰ ਪਾ ਲਿਆ ਹੈ।
Fareedkot Teekaਹੇ ਮੇਰੇ ਪਿਤਾ ਵਤ ਪ੍ਯਾਰੇ ਸੰਤ ਜਨੋਂ! ਅਬ ਮੇਰਾ ਬਿਵਾਹ ਭਯਾ ਹੈ ਔਰੁ ਮੈਨੇ ਗੁਰੂਦ੍ਵਾਰੇ (ਹਰਿ) ਵਾਹਿਗੁਰੂ ਵਰ ਕੋ ਪਾਇ ਲੀਆ ਹੈ॥
Prof. Sahib Singhਹੇ ਮੇਰੇ ਪਿਤਾ! (ਪ੍ਰਭੂ-ਪਤੀ ਨਾਲ) ਮੇਰਾ ਵਿਆਹ ਹੋ ਗਿਆ ਹੈ, ਗੁਰੂ ਦੀ ਸਰਨ ਪੈ ਕੇ ਮੈਨੂੰ ਪ੍ਰਭੂ-ਪਤੀ ਮਿਲ ਪਿਆ ਹੈ।

ਪਦ ਅਰਥ ਮੇਰੇ ਬਾਬੁਲਾ, ਮੇਰੇ ਬਾਬੋਲਾ = ਹੇ ਮੇਰੇ ਪਿਤਾ! ਵੀਆਹੁ = ਪਤੀ-ਪ੍ਰਭੂ ਨਾਲ ਮਿਲਾਪ। ਗੁਰਮੁਖੇ = ਗੁਰਮੁਖਿ, ਗੁਰੂ ਵਲ ਮੂੰਹ ਕਰ ਕੇ, ਗੁਰੂ ਦੀ ਸਰਨ ਪੈ ਕੇ।

SikhNet (Spanish)Oh Padre mío, estoy casado con mi Señor, por la Gracia del Guru.

ਅਗਿਆਨੁ ਅੰਧੇਰਾ ਕਟਿਆ; ਗੁਰ ਗਿਆਨੁ ਪ੍ਰਚੰਡੁ ਬਲਾਇਆ ॥

agiaan andheraa kattiaa; gur giaan prachandd balaaeaa |

Sant Singh KhalsaThe darkness of ignorance has been dispelled. The Guru has revealed the blazing light of spiritual wisdom.
Manmohan SinghThe darkness of my ignorance is removed. The Guru has blazed the very bright light of Divine Knowledge.
Manmohan Singh (Punjabi)ਮੇਰਾ ਬੇਸਮਝੀ ਦਾ ਅਨ੍ਹੇਰਾ ਦੂਰ ਹੋ ਗਿਆ ਹੈ। ਗੁਰਾਂ ਨੇ ਬ੍ਰਹਿਮ-ਬੋਧ ਦੀ ਖਰੀ ਤੇਜ ਰੋਸ਼ਨੀ ਬਾਲ ਦਿੱਤੀ ਹੈ।
Fareedkot Teekaਗੁਰੋਂ ਨੇ (ਪ੍ਰੰਚਡੁ) ਅਤੀ ਤੇਜਵਾਲਾ ਗ੍ਯਾਨ ਰੂਪੀ ਦੀਪਕ ਪ੍ਰਕਾਸ਼ਿਆ ਹੈ, ਤਿਸ ਕਰ ਕੇ ਮੇਰਾ ਅਗ੍ਯਾਨ ਰੂਪੀ ਅੰਧਕਾਰ (ਕਟਿਆ) ਨਸ਼ਟ ਕੀਆ ਹੈ॥
Prof. Sahib Singhਗੁਰੂ ਦਾ ਬਖ਼ਸ਼ਿਆ ਹੋਇਆ ਗਿਆਨ (-ਰੂਪ ਸੂਰਜ ਇਤਨਾ) ਤੇਜ਼ ਜਗ-ਮਗ ਕਰ ਉਠਿਆ ਹੈ ਕਿ (ਮੇਰੇ ਅੰਦਰੋਂ) ਬੇ-ਸਮਝੀ ਦਾ ਹਨੇਰਾ ਦੂਰ ਹੋ ਗਿਆ ਹੈ।

ਪਦ ਅਰਥ ਅਗਿਆਨੁ = ਬੇ-ਸਮਝੀ। ਗੁਰ ਗਿਆਨੁ = ਗੁਰੂ ਤੋਂ ਮਿਲੀ ਪਰਮਾਤਮਾ ਨਾਲ ਡੂੰਘੀ ਸਾਂਝ। ਪ੍ਰਚੰਡੁ = ਤੇਜ਼। ਬਲਾਇਆ = ਬਾਲਿਆ।

SikhNet (Spanish)La oscuridad de mi conciencia se ha desvanecido, el Santo Guru ha alumbrado el Sendero de la Sabiduría.

ਬਲਿਆ ਗੁਰ ਗਿਆਨੁ. ਅੰਧੇਰਾ ਬਿਨਸਿਆ; ਹਰਿ ਰਤਨੁ ਪਦਾਰਥੁ ਲਾਧਾ ॥

baliaa gur giaan. andheraa binasiaa; har ratan padaarath laadhaa |

Sant Singh KhalsaThis spiritual wisdom given by the Guru shines forth, and the darkness has been dispelled. I have found the Priceless Jewel of the Lord.
Manmohan SinghThe Guru-given Divine Knowledge is shedding lustre I have therefore found the priceless gem of God's Name.
Manmohan Singh (Punjabi)ਗੁਰਾਂ ਦਾ ਦਿਤਾ ਹੋਇਆ ਬ੍ਰਹਿਮ-ਗਿਆਨ ਪ੍ਰਕਾਸ਼ ਪਸਾਰ ਰਿਹਾ ਹੈ ਅਤੇ ਅਨ੍ਹੇਰਾ ਨਵਿਰਤ ਹੋ ਗਿਆ ਹੈ। ਇਸ ਲਈ ਮੈਨੂੰ ਵਾਹਿਗੁਰੂ ਦੇ ਨਾਮ ਦਾ ਅਮੋਲਕ ਜਵੇਹਰ ਲਭ ਪਿਆ ਹੈ।
Fareedkot Teekaਜਬ ਗੁਰੋਂ ਦ੍ਵਾਰਾ ਗ੍ਯਾਨ ਰੂਪੀ ਦੀਪਕ ਪ੍ਰਕਾਸ਼ਿ ਹੂਆ ਹੈ ਔਰ ਅਗ੍ਯਾਨ ਰੂਪੀ ਅੰਧੇਰਾ (ਬਿਨਸਿਆ) ਅਭਾਵ ਭਯਾ, ਤਬ ਹਰੀ ਜੋ ਰਤਨ ਰੂਪ ਅਮੋਲਕ ਪਦਾਰਥ ਹੈ, ਸੋ (ਲਾਧਾ) ਪਾ ਲੀਆ॥
Prof. Sahib Singhਗੁਰੂ ਦਾ ਦਿੱਤਾ ਗਿਆਨ (ਮੇਰੇ ਅੰਦਰ) ਚਮਕ ਪਿਆ ਹੈ (ਮਾਇਆ-ਮੋਹ ਦਾ) ਹਨੇਰਾ ਦੂਰ ਹੋ ਗਿਆ ਹੈ (ਉਸ ਚਾਨਣੀ ਦੀ ਬਰਕਤਿ ਨਾਲ ਮੈਨੂੰ) ਪਰਮਾਤਮਾ ਦਾ ਨਾਮ (-ਰੂਪ) ਕੀਮਤੀ ਰਤਨ ਲੱਭ ਪਿਆ ਹੈ।

ਪਦ ਅਰਥ ਬਿਨਸਿਆ = ਨਾਸ ਹੋ ਗਿਆ। ਲਾਧਾ = ਲੱਭ ਪਿਆ ਹੈ।

SikhNet (Spanish)Ilumina el Sendero de la Sabiduría y disipa toda mi oscuridad, para así encontrar a mi Señor, la Joya de joyas.

ਹਉਮੈ ਰੋਗੁ ਗਇਆ. ਦੁਖੁ ਲਾਥਾ; ਆਪੁ ਆਪੈ. ਗੁਰਮਤਿ ਖਾਧਾ ॥

haumai rog geaa. dukh laathaa; aap aapai. guramat khaadhaa |

Sant Singh KhalsaThe sickness of my ego has been dispelled, and my pain is over and done. Through the Guru's Teachings, my identity has consumed my identical identity.
Manmohan SinghMy malady or ego has departed and my anguish is over. Under Guru's instruction I myself have eaten up my self-conceit.
Manmohan Singh (Punjabi)ਮੇਰੀ ਹਊਮੇ ਦੀ ਬੀਮਾਰੀ ਦੂਰ ਹੋ ਗਈ ਹੈ ਤੇ ਮੇਰਾ ਦੁਖੜਾ ਕਟਿਆ ਗਿਆ ਹੈ। ਗੁਰਾਂ ਦੇ ਉਪਦੇਸ਼ ਅਧੀਨ ਆਪਣੀ ਸਵੈ-ਹੰਗਤਾ ਨੂੰ ਮੈਂ ਖੁਦ ਹੀ ਖਾ ਲਿਅ ਹੈ।
Fareedkot Teekaਗੁਰਾਂ ਦੀ ਸਿਖਿਆ ਸੇ ਜਬ ਆਪਨੇ ਆਪ ਕੋ (ਖਾਧਾ) ਅਰਥਾਤ ਨਿਜ ਸਰੂਪ ਕੋ ਨਿਹਚੇ ਕੀਆ, ਤਬ ਹੰਕਾਰ ਰੋਗੁ ਦੂਰ ਹੂਆ ਔਰ ਜਨਮ ਮਰਣ ਰੂਪੁ ਦੁਖੁ ਲਹਿ ਗਯਾ॥
Prof. Sahib Singhਗੁਰੂ ਦੀ ਮਤਿ ਤੇ ਤੁਰਿਆਂ ਮੇਰਾ ਹਉਮੈ ਦਾ ਰੋਗ ਦੂਰ ਹੋ ਗਿਆ ਹੈ, ਹਉਮੈ ਦਾ ਦੁਖ ਮੁੱਕ ਗਿਆ ਹੈ, ਆਪੇ ਦੇ ਗਿਆਨ ਨਾਲ ਮੇਰਾ ਆਪਾ-ਭਾਵ ਖ਼ਤਮ ਹੋ ਗਿਆ ਹੈ।

ਪਦ ਅਰਥ ਆਪੁ = ਆਪਾ-ਭਾਵ। ਆਪੈ = ਆਪੇ ਤੋਂ, ਆਪੇ ਦੇ ਗਿਆਨ ਤੋਂ। ਗੁਰਮਤਿ = ਗੁਰੂ ਦੀ ਮਤਿ ਲੈ ਕੇ।

SikhNet (Spanish)Mi ego y mi sufrimiento se han ido y a través de la Instrucción del Guru mi Ser Superior se come a mi ser inferior.

ਅਕਾਲ ਮੂਰਤਿ. ਵਰੁ ਪਾਇਆ ਅਬਿਨਾਸੀ; ਨਾ ਕਦੇ ਮਰੈ. ਨ ਜਾਇਆ ॥

akaal moorat. var paaeaa abinaasee; naa kade marai. na jaaeaa |

Sant Singh KhalsaI have obtained my Husband Lord, the Akaal Moorat, the Undying Form. He is Imperishable; He shall never die, and He shall never ever leave.
Manmohan SinghI have obtained God of immortal form, as my Spouse. He is imperishable and so dies or goes not.
Manmohan Singh (Punjabi)ਮੈਂ ਅਮਰ ਸਰੂਪ ਵਾਹਿਗੁਰੂ ਨੂੰ ਆਪਣੇ ਪਤੀ ਵਜੋਂ ਪਰਾਪਤ ਕਰ ਲਿਆ ਹੈ। ਉਹ ਨਾਸ-ਰਹਿਤ ਹੈ ਤੇ ਇਸ ਲਈ ਮਰਦਾ ਤੇ ਜਾਂਦਾ ਨਹੀਂ।
Fareedkot Teekaਅਕਾਲ ਰੂਪ ਅਬਿਨਾਸ਼ੀ (ਵਰੁ) ਪਤੀ ਪਾਇਆ ਹੈ, ਨਾ ਕਦੇ ਮਰਤਾ ਹੈ ਔਰ (ਨ ਜਾਇਆ) ਨ ਉਤਪਤਿ ਹੋਤਾ ਹੈ॥
Prof. Sahib Singh(ਗੁਰੂ ਦੀ ਸਰਨ ਪਿਆਂ) ਮੈਨੂੰ ਉਹ ਖਸਮ ਮਿਲ ਗਿਆ ਹੈ, ਜਿਸ ਦੀ ਹਸਤੀ ਨੂੰ ਕਦੇ ਕਾਲ ਪੋਹ ਨਹੀਂ ਸਕਦਾ, ਜੋ ਨਾਸ-ਰਹਿਤ ਹੈ, ਜੋ ਨਾਹ ਕਦੇ ਮਰਦਾ ਹੈ ਨਾਹ ਜੰਮਦਾ ਹੈ।

ਪਦ ਅਰਥ ਵਰੁ = ਖਸਮ। ਜਾਇਆ = ਜੰਮਦਾ।

SikhNet (Spanish)Me casé con el Ser Eterno, Inmortal, quién no se muere ni se va.

ਵੀਆਹੁ ਹੋਆ ਮੇਰੇ ਬਾਬੋਲਾ; ਗੁਰਮੁਖੇ ਹਰਿ ਪਾਇਆ ॥੨॥

veeaahu hoaa mere baabolaa; guramukhe har paaeaa |2|

Sant Singh KhalsaMy marriage has been performed, O my father. As Gurmukh, I have found the Lord. ||2||
Manmohan SinghThe marriage has been solemnised, O my father! And by Guru's instruction, I have found God.
Manmohan Singh (Punjabi)ਸ਼ਾਦੀ ਹੋ ਗਈ ਹੈ, ਹੇ ਮੇਰੇ ਪਿਤਾ! ਅਤੇ ਗੁਰਾਂ ਦੇ ਉਪਦੇਸ਼ ਦੁਆਰਾ ਮੈਂ ਵਾਹਿਗੁਰੂ ਨੂੰ ਪਰਾਪਤ ਕਰ ਲਿਆ ਹੈ।
Fareedkot Teekaਹੇ ਮੇਰੇ ਪਿਤਾ ਸੰਤ ਜਨੋਂ! ਮੇਰਾ ਵਿਵਾਹੁ ਹੂਆ ਹੈ, ਅਰ ਮੈਨੇ ਗੁਰੋਂ ਦ੍ਵਾਰੇ ਹਰੀ ਕੋ ਪਾਇਆ ਹੈ॥
Prof. Sahib Singhਹੇ ਮੇਰੇ ਪਿਤਾ! ਗੁਰੂ ਦੀ ਸਰਨ ਪੈ ਕੇ ਮੇਰਾ (ਪਰਮਾਤਮਾ-ਪਤੀ ਨਾਲ) ਵਿਆਹ ਹੋ ਗਿਆ ਹੈ, ਮੈਨੂੰ ਪਰਮਾਤਮਾ ਮਿਲ ਗਿਆ ਹੈ ॥੨॥
SikhNet (Spanish)Tal es mi matrimonio con mi Señor, oh Padre, por la Gracia del Guru. (2)

ਹਰਿ ਸਤਿ ਸਤੇ. ਮੇਰੇ ਬਾਬੁਲਾ; ਹਰਿ ਜਨ ਮਿਲਿ. ਜੰਞ ਸੁਹੰਦੀ ॥

har sat sate. mere baabulaa; har jan mil. jany suhandee |

Sant Singh KhalsaThe Lord is the Truest of the True, O my father. Meeting with the humble servants of the Lord, the marriage procession looks beautiful.
Manmohan SinghThe truest of the true is my Lord, O my father! by meeting God's Slaves the marriage procession looks beautiful.
Manmohan Singh (Punjabi)ਸੱਚਿਆਂ ਦਾ ਪਰਮ ਸੱਚਾ ਹੈ ਮੇਰਾ ਸੁਆਮੀ, ਹੇ ਮੇਰੇ ਪਿਤਾ! ਰੱਬ ਦੇ ਗੋਲਿਆਂ ਨੂੰ ਭੇਟਣ ਦੁਆਰਾ ਜੰਜ ਸੋਹਣੀ ਜਾਪਦੀ ਹੈ।
Fareedkot Teekaਹੇ ਮੇਰੇ ਬਾਬਲਾ ਅਰਥਾਤ ਹੇ ਮੇਰੇ ਪ੍ਯਾਰੇ ਪਿਤਾ ਸ੍ਵਰੂਪ ਸੰਤ ਜਨੋਂ! ਮੇਰਾ ਜੋ ਹਰੀ ਪਤੀ ਹੈ ਸਤ ਸਰੂਪ ਹੈ, ਜਿਸ ਕੀ ਸੱਤਾ ਕੋ ਪਾਇ ਕਰ ਮਿਥ੍ਯਾ ਪ੍ਰਪੰਚ ਸਤ ਰੂਪ ਹੋ ਕਰ ਕੇ ਭਾਸਤਾ ਹੈ, ਹਰਿ ਭਗਤੋਂ ਕੇ ਸਾਥ ਜੋ ਮਿਲਨਾ ਹੈ ਏਹੀ ਸੋਭਨੀਕ ਜੰਞ ਹੈ॥
Prof. Sahib Singhਹੇ ਮੇਰੇ ਪਿਤਾ! ਪ੍ਰਭੂ-ਪਤੀ ਸਦਾ ਕਾਇਮ ਰਹਿਣ ਵਾਲਾ ਹੈ, ਸਦਾ ਕਾਇਮ ਰਹਿਣ ਵਾਲਾ ਹੈ, (ਉਸ ਪਤੀ ਨਾਲ ਮਿਲਾਪ ਕਰਾਣ ਵਾਸਤੇ) ਉਸ ਪ੍ਰਭੂ ਦੇ ਭਗਤ ਜਨ ਮਿਲ ਕੇ (ਮਾਨੋ) ਸੋਹਣੀ ਜੰਞ ਬਣਦੇ ਹਨ।

ਪਦ ਅਰਥ ਸਤਿ ਸਤੇ = ਸਤਿ ਸਤਿ, ਸਦਾ ਕਾਇਮ ਰਹਿਣ ਵਾਲਾ। ਹਰਿ ਜਨ = ਪਰਮਾਤਮਾ ਦੇ ਸੇਵਕ, ਸਤਸੰਗੀ। ਮਿਲਿ = ਮਿਲ ਕੇ, ਇਕੱਠੇ ਹੋ ਕੇ। ਸੁਹੰਦੀ = ਸੋਹਣੀ ਲੱਗਦੀ ਹੈ।

SikhNet (Spanish)Verdad es mi Señor, oh Padre mío, la boda es de los Sirvientes Santos del Señor.

ਪੇਵਕੜੈ. ਹਰਿ ਜਪਿ ਸੁਹੇਲੀ; ਵਿਚਿ ਸਾਹੁਰੜੈ ਖਰੀ ਸੋਹੰਦੀ ॥

pevakarrai. har jap suhelee; vich saahurarrai kharee sohandee |

Sant Singh KhalsaShe who chants the Lord's Name is happy in this world of her father's home, and in the next world of her Husband Lord, she shall be very beautiful.
Manmohan SinghShe, who meditates God, shall be happy in this world and in the next one shall look extremely beauteous.
Manmohan Singh (Punjabi)ਜੋ ਵਾਹਿਗੁਰੂ ਦਾ ਸਿਮਰਨ ਕਰਦੀ ਹੈ, ਉਹ ਇਸ ਜੱਗ ਅੰਦਰ ਖੁਸ਼ ਰਹੇਗੀ ਅਤੇ ਪ੍ਰਲੋਕ ਵਿੱਚ ਨਿਹਾਇਤ ਹੀ ਸੁੰਦਰ ਭਾਸੇਗੀ।
Fareedkot Teekaਜੋ ਜੀਵ ਰੂਪੀ ਇਸਤ੍ਰੀ (ਪੇਵਕੜੈ) ਇਸ ਲੋਕ ਮੇਂ ਹਰੀ ਕੋ ਜਪ ਕਰ (ਸੁਹੇਲੀ) ਸੁਖੀ ਭਈ ਹੈ, ਸੋਈ (ਵਿਚਿ ਸਾਹੁਰੜੈ) ਪਰਲੋਕ ਮੇਂ ਅਤੀ ਸੋਭਾ ਕੋ ਪ੍ਰਾਪਤਿ ਹੋਤੀ ਹੈ। ਭਾਵ ਏਹ ਕਿ ਜੋ ਇਸਤ੍ਰੀ ਅਪਨੇ ਮਾਤਾ ਪਿਤਾ ਕੇ ਗ੍ਰਹਿ ਮੇਂ ਅਪਨੇ ਪਤੀ ਕੇ ਬਿਸ੍ਵਾਸ ਕਰ ਪਤਿਬ੍ਰਤਾ ਆਦਿ ਧਰਮੋਂ ਸਹਿਤ ਰਹਿਤੀ ਹੈ, ਉਸ ਕੀ ਉਪਮਾ ਸਾਸੁਰੇ ਮੇਂ ਅਧਿਕ ਹੋਤੀ ਹੈ॥
Prof. Sahib Singh(ਜੀਵ-ਇਸਤ੍ਰੀ ਇਹਨਾਂ ਸਤਸੰਗੀਆਂ ਵਿਚ ਰਹਿ ਕੇ) ਪੇਕੇ ਘਰ ਵਿਚ (ਇਸ ਮਨੁੱਖਾ ਜਨਮ ਵਿਚ) ਪਰਮਾਤਮਾ ਦਾ ਨਾਮ ਜਪ ਕੇ ਸੁਖੀ ਜੀਵਨ ਬਤੀਤ ਕਰਦੀ ਹੈ, ਤੇ ਪਰਲੋਕ ਵਿਚ ਭੀ ਬਹੁਤ ਸੋਭਾ ਪਾਂਦੀ ਹੈ।

ਪਦ ਅਰਥ ਜਪਿ = ਜਪ ਕੇ। ਸਾਹੁਰੜੈ = ਸਹੁਰੇ ਘਰ, ਪਰਮਾਤਮਾ ਦੀ ਹਜ਼ੂਰੀ ਵਿਚ। ਸੋਹੰਦੀ, ਸੁਹੰਦੀ = ਸੋਭਦੀ ਹੈ।

SikhNet (Spanish)En la Casa de mi madre, vivía feliz habitando en mi Señor y en la de mi Esposo me veo bella.

ਸਾਹੁਰੜੈ ਵਿਚਿ ਖਰੀ ਸੋਹੰਦੀ; ਜਿਨਿ ਪੇਵਕੜੈ. ਨਾਮੁ ਸਮਾਲਿਆ ॥

saahurarrai vich kharee sohandee; jin pevakarrai. naam samaaliaa |

Sant Singh KhalsaIn her Husband Lord's Celestial Home, she shall be most beautiful, if she has remembered the Naam in this world.
Manmohan SinghIn the world to come, she shall be very beautiful, who in this world has remembered the Name.
Manmohan Singh (Punjabi)ਅਗਲੇ ਜਹਾਨ ਅੰਦਰ ਉਹ ਬਹੁਤ ਹੀ ਸੁੰਦਰ ਹੋਵੇਗੀ ਜਿਸ ਨੇ ਇਸ ਸੰਸਾਰ ਅੰਦਰ ਨਾਮ ਦਾ ਅਰਾਧਨ ਕੀਤਾ ਹੈ।
Fareedkot Teekaਜਿਸ ਜੀਵ ਰੂਪੀ ਇਸਤ੍ਰੀ ਨੇ ਇਸ ਲੋਕ ਮੇਂ ਨਾਮ ਕੋ ਸਿਮਰਨ ਕੀਆ ਹੈ, ਸੋ ਪ੍ਰਲੋਕ ਵਿਖੇ ਅਤੀ ਸੋਭਨੀਕ ਹੋਤੀ ਹੈ॥
Prof. Sahib Singh(ਇਹ ਯਕੀਨ ਜਾਣੋ ਕਿ) ਜਿਸ ਜੀਵ-ਇਸਤ੍ਰੀ ਨੇ ਪੇਕੇ ਘਰ ਵਿਚ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿਚ ਵਸਾਇਆ ਹੈ, ਉਹ ਪਰਲੋਕ ਵਿਚ (ਜ਼ਰੂਰ) ਸੋਭਾ ਖੱਟਦੀ ਹੈ।

ਪਦ ਅਰਥ ਜਿਨਿ = ਜਿਸ (ਜੀਵ-ਇਸਤ੍ਰੀ) ਨੇ। ਸਮਾਲਿਆ = ਸੰਭਾਲਿਆ ਹੈ, (ਹਿਰਦੇ ਵਿਚ) ਸਾਂਭਿਆ ਹੈ।

SikhNet (Spanish)Ella quien habitó en el Nombre del Señor en la casa de sus padres, fue feliz también en la de su Marido.

ਸਭੁ ਸਫਲਿਓ ਜਨਮੁ ਤਿਨਾ ਦਾ ਗੁਰਮੁਖਿ; ਜਿਨਾ ਮਨੁ ਜਿਣਿ, ਪਾਸਾ ਢਾਲਿਆ ॥

sabh safalio janam tinaa daa guramukh; jinaa man jin, paasaa dtaaliaa |

Sant Singh KhalsaFruitful are the lives of those who, as Gurmukh, have conquered their minds-they have won the game of life.
Manmohan SinghProfitable are the entire lives of those, who by Guru's teaching have conquered their minds by throwing the dice of the Name.
Manmohan Singh (Punjabi)ਲਾਭਦਾਇਕ ਹਨ ਉਨ੍ਹਾਂ ਦੇ ਸਮੂਹ ਜੀਵਨ, ਜਿਨ੍ਹਾਂ ਨੇ ਗੁਰਾਂ ਦੇ ਉਪਦੇਸ਼ ਦੁਆਰਾ ਆਪਣੇ ਮਨਾਂ ਨੂੰ ਨਾਮ ਦੀਆਂ ਨਰਦਾ ਸੁੱਟ ਕੇ ਜਿੱਤਿਆ ਹੈ।
Fareedkot Teekaਤਿਨ ਗੁਰਮੁਖੋਂ ਕਾ ਸਭ ਜਨਮ ਸਫਲ ਭਯਾ ਹੈ ਜਿਨੋਂ ਨੇ ਮਨ ਕੋ ਜੀਤਨੇ ਵਾਸਤੇ ਸਾਧਨ ਰੂਪੀ ਪਾਸਾ ਢਾਲਿਆ ਹੈ, ਵਾ ਮਨ ਕੋ ਜੀਤ ਕਰ ਸੰਸਾਰ ਕੀ ਤਰਫੋਂ (ਪਾਸਾ) ਮੋਢਾ (ਢਾਲਿਆ) ਮੋੜਿਆ, ਭਾਵ ਸੰਸਾਰ ਕੋ ਪਿਠ ਦਿਤੀ ਕਿਆ ਉਪਰਾਮ ਹੂਏ ਹੈਂ। ਵਾ ਮਨ ਕੋ ਜੀਤ ਕਰ ਤੈ੍ਰਗੁਣ ਰੂਪ ਪਾਸਾ ਢਾਲਿਆ ਹੈ। ਭਾਵ ਏਹਿ ਕਿ ਤ੍ਰਿਗੁਣਾਤੀਤ ਨਿਜ ਸ੍ਵਰੂਪ ਕੋ ਨਿਸਚੈ ਕੀਆ॥
Prof. Sahib Singhਗੁਰੂ ਦੀ ਸਰਨ ਪੈ ਕੇ ਉਹਨਾਂ ਜੀਵ-ਇਸਤ੍ਰੀਆਂ ਦਾ ਜੀਵਨ ਕਾਮਯਾਬ ਹੋ ਜਾਂਦਾ ਹੈ, ਜਿਨ੍ਹਾਂ ਨੇ ਆਪਣਾ ਮਨ ਜਿੱਤ ਕੇ (ਵੱਸ ਵਿਚ ਲਿਆ ਕੇ) ਚੌਪੜ-ਰੂਪ ਇਹ ਜੀਵਨ-ਖੇਡ ਖੇਡੀ ਹੈ।

ਪਦ ਅਰਥ ਸਭੁ = ਸਾਰਾ। ਸਫਲਿਓ = ਕਾਮਯਾਬ। ਜਿਣਿ = ਜਿੱਤ ਕੇ, ਵੱਸ ਵਿਚ ਕਰ ਕੇ। ਪਾਸਾ ਢਾਲਿਆ = ਨਰਦਾਂ ਸੁੱਟੀਆਂ ਹਨ, ਜ਼ਿੰਦਗੀ-ਰੂਪ ਚੌਪੜ ਦੀ ਬਾਜ਼ੀ ਖੇਡੀ ਹੈ।

SikhNet (Spanish)Y aquéllos que conquistaron su mente, por la Gracia del Guru, ganaron el ajedrez de su vida, benditos, benditos sean.

ਹਰਿ ਸੰਤ ਜਨਾ. ਮਿਲਿ ਕਾਰਜੁ ਸੋਹਿਆ; ਵਰੁ ਪਾਇਆ ਪੁਰਖੁ ਅਨੰਦੀ ॥

har sant janaa. mil kaaraj sohiaa; var paaeaa purakh anandee |

Sant Singh KhalsaJoining with the humble Saints of the Lord, my actions bring prosperity, and I have obtained the Lord of Bliss as my Husband.
Manmohan SinghBy meeting the saintly persons of God my affair has prospered, and I have obtained the jovial Lord as my Husband.
Manmohan Singh (Punjabi)ਵਾਹਿਗੁਰੂ ਦੇ ਸਾਧ-ਸਰੂਪ ਪੁਰਸ਼ਾਂ ਨੂੰ ਭੇਟਣ ਦੁਆਰਾ ਮੇਰਾ ਕਾਜ ਸਫਲ ਹੋਇਆ ਹੈ ਅਤੇ ਖੁਸ਼ ਬਾਸ਼ ਸੁਆਮੀ ਨੂੰ ਮੈਂ ਆਪਣੇ ਖਾਵਦ ਵਜੋ ਪਾ ਲਿਆ ਹੈ।
Fareedkot Teekaਹਰੀ ਕੇ ਸੰਤ ਜਨੋਂ ਕੇ ਸੰਗ ਮਿਲ ਕਰ ਮੇਰਾ ਮੋਖ ਰੂਪੀ ਕਾਰਜ ਸਿਧ ਹੂਆ ਹੈ, (ਅਨੰਦੀ) ਅਨੰਦ ਪਤੀ ਮੈਨੇ ਪਾਇ ਲੀਆ ਹੈ॥
Prof. Sahib Singhਪਰਮਾਤਮਾ ਦਾ ਭਜਨ ਕਰਨ ਵਾਲੇ ਗੁਰਮੁਖਾਂ ਨਾਲ ਮਿਲ ਕੇ ਪਰਮਾਤਮਾ-ਪਤੀ ਨਾਲ ਸੋਹਣਾ ਮਿਲਾਪ ਹੋ ਜਾਂਦਾ ਹੈ, ਉਹ ਸਰਬ-ਵਿਆਪਕ ਤੇ ਆਨੰਦ ਦਾ ਸੋਮਾ ਖਸਮ-ਪ੍ਰਭੂ ਮਿਲ ਪੈਂਦਾ ਹੈ।

ਪਦ ਅਰਥ ਕਾਰਜੁ = ਵਿਆਹ ਦਾ ਕੰਮ, ਪ੍ਰਭੂ-ਪਤੀ ਨਾਲ ਮਿਲਾਪ ਦਾ ਉੱਦਮ। ਸੋਹਿਆ = ਸੋਹਣਾ ਹੋ ਗਿਆ ਹੈ, ਚੰਗੀ ਤਰ੍ਹਾਂ ਸਿਰੇ ਚੜ੍ਹਿਆ ਹੈ। ਪੁਰਖੁ = ਸਰਬ-ਵਿਆਪਕ ਪ੍ਰਭੂ। ਅਨੰਦੀ = ਆਨੰਦ ਦਾ ਸੋਮਾ।

SikhNet (Spanish)Conociendo a los Santos, la boda fue bien consumada y yo obtuve al Señor del Éxtasis como mi Marido.

ਹਰਿ ਸਤਿ ਸਤਿ ਮੇਰੇ ਬਾਬੋਲਾ; ਹਰਿ ਜਨ ਮਿਲਿ. ਜੰਞ ਸੋੁਹੰਦੀ ॥੩॥

har sat sat mere baabolaa; har jan mil. jany suohandee |3|

Sant Singh KhalsaThe Lord is the Truest of the True, O my father. Joining with the humble servants of the Lord, the marriage party has been embellished. ||3||
Manmohan SinghTrue, True is God, O my father! Accompanied by God's slaves the marriage party gets embellished.9
Manmohan Singh (Punjabi)ਸੱਚਾ, ਸੱਚਾ ਹੈ ਵਾਹਿਗੁਰੂ ਹੈ ਮੇਰੇ ਪਿਤਾ! ਵਾਹਿਗੁਰੂ ਦੇ ਗੋਲਿਆਂ ਦੇ ਨਾਲ ਹੋਰ ਦੁਆਰਾ ਜੰਜ ਸਸ਼ੋਭਤ ਹੋ ਜਾਂਦੀ ਹੈ।
Fareedkot Teekaਹੇ ਮੇਰੇ ਭਾਈ ਜਨੋਂ! ਜੋ ਹਰੀ ਆਦਿ ਅੰਤ ਸਤ ਹੈ, ਤਿਸ ਹਰੀ ਅਰ ਸੰਤ ਜਨੋਂ ਕੇ ਸਾਥ ਜੋ ਮੈਂ ਮਿਲਾ ਹਾਂ, ਏਹੀ ਮੇਰੀ ਜੰਞ ਸੋਭਨੀਕ ਹੋਤੀ ਭਈ ਹੈ॥੩॥
Prof. Sahib Singhਹੇ ਮੇਰੇ ਪਿਤਾ! ਪ੍ਰਭੂ-ਪਤੀ ਸਦਾ ਕਾਇਮ ਰਹਿਣ ਵਾਲਾ ਹੈ, ਸਦਾ ਕਾਇਮ ਰਹਿਣ ਵਾਲਾ ਹੈ, (ਉਸ ਪਤੀ ਨਾਲ ਮਿਲਾਪ ਕਰਾਣ ਵਾਸਤੇ) ਉਸ ਪ੍ਰਭੂ ਦੇ ਭਗਤ ਜਨ ਮਿਲ ਕੇ (ਮਾਨੋ) ਸੋਹਣੀ ਜੰਞ ਬਣਦੇ ਹਨ ॥੩॥

ਪਦ ਅਰਥ ਸਹੰਦੀ (ਨੋਟ: ਅੱਖਰ 'ਸ' ਦੇ ਨਾਲ ਦੋ ਲਗਾਂ ਹਨ: (ੋ) ਅਤੇ (ੁ) ਅਸਲ ਲਫ਼ਜ਼ ਹੈ 'ਸੋਹੰਦੀ'। ਇਥੇ 'ਸੁਹੰਦੀ' ਪੜ੍ਹਨਾ ਹੈ) ॥੩॥

SikhNet (Spanish)Verdad, Verdad es mi Señor, oh Padre mío, estando acompañado de los Sirvientes del Señor, la boda se ve bellísima (3)

ਹਰਿ ਪ੍ਰਭੁ ਮੇਰੇ ਬਾਬੁਲਾ; ਹਰਿ ਦੇਵਹੁ ਦਾਨੁ ਮੈ ਦਾਜੋ ॥

har prabh mere baabulaa; har devahu daan mai daajo |

Sant Singh KhalsaO my father, give me the Name of the Lord God as my wedding gift and dowry.
Manmohan SinghO my father! give me the Name of Lord, as a gift and dowry.
Manmohan Singh (Punjabi)ਹੇ ਮੇਰੇ ਪਿਤਾ! ਮੈਨੂੰ ਵਾਹਿਗੁਰੂ ਸੁਆਮੀ ਦੇ ਨਾਮ ਦੀ ਦਾਤ ਤੇ ਦਹੇਜ ਬਖਸ਼।
Fareedkot Teekaਹਰੀ ਜੋ ਸਰਬ ਸਾਮਰਥਵਾਨੁ ਮੇਰਾ ਸੁਆਮੀ ਹੈ, ਮੇਰੇ ਪਿਤਾ ਰੂਪ ਗੁਰੋ ਤਿਸ ਹਰੀ ਕਾ ਨਾਮੁ ਹੀ ਮੇਰੇ ਕੋ ਦਾਜ ਮੇਂ ਦਾਨ ਦੀਜੀਏ॥
Prof. Sahib Singhਹੇ ਮੇਰੇ ਪਿਤਾ! (ਮੈਂ ਤੈਥੋਂ ਦਾਜ ਮੰਗਦੀ ਹਾਂ) ਮੈਨੂੰ ਹਰੀ-ਪ੍ਰਭੂ ਦੇ ਨਾਮ ਦਾ ਦਾਨ ਦੇਹ, ਮੈਨੂੰ ਇਹੀ ਦਾਜ ਦੇਹ।

ਪਦ ਅਰਥ ਹਰਿ ਪ੍ਰਭ ਦਾਨੁ = ਹਰਿ ਪ੍ਰਭੂ (ਦੇ ਨਾਮ) ਦਾ ਦਾਨ। ਮੈ = ਮੈਨੂੰ। ਦਾਜੋ = ਦਾਜੁ।

SikhNet (Spanish)Y como Regalo de bodas dame el Nombre del Señor Dios, y al Señor como mi Gloria, para que mi tarea sea realizada.

Open this shabad (32 lines, Angs 78-79) →

Ang 78 of 1430