ੴ

ਸਿੱਖਬਾਣੀ · SikhBani

ਪਹਿਲੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਧਰਿ ਪਾਇਤਾ ਉਦਰੈ ਮਾਹਿ ॥

pahilai paharai rain kai vanajaariaa mitraa dhar paaeitaa...
Guru Arjan Dev Ji ਗੁਰੂ ਅਰਜਨ ਦੇਵ ਜੀ · Siree Raag · Ang 77, 78 · 31 lines
Translations

ਸਿਰੀਰਾਗੁ ਮਹਲਾ ੫ ॥

sireeraag mahalaa 5 | Ang 77

Sant Singh KhalsaSiree Raag, Fifth Mehl:
Manmohan SinghSri Rag, Fifth Guru.
Manmohan Singh (Punjabi)ਸਿਰੀ ਰਾਗ, ਪੰਜਵੀਂ ਪਾਤਸ਼ਾਹੀ।
SikhNet (Spanish)Siri Rag, Mejl Guru Aryan, Quinto Canal Divino.

ਪਹਿਲੈ ਪਹਰੈ ਰੈਣਿ ਕੈ. ਵਣਜਾਰਿਆ ਮਿਤ੍ਰਾ; ਧਰਿ ਪਾਇਤਾ ਉਦਰੈ ਮਾਹਿ ॥

pahilai paharai rain kai. vanajaariaa mitraa; dhar paaeitaa udarai maeh | Ang 77

Sant Singh KhalsaIn the first watch of the night, O my merchant friend, the Lord placed your soul in the womb.
Manmohan SinghIn the first watch of the night, O my merchant friend! God placed the soul in the belly.
Manmohan Singh (Punjabi)ਰਾਤ੍ਰੀ ਦੇ ਪਹਿਲੇ ਹਿਸੇ ਵਿੱਚ ਹੈ ਮੇਰੇ ਸੁਦਾਗਰ ਸਜਣਾ ਵਾਹਿਗੁਰੂ ਨੇ ਜਿੰਦੜੀ ਨੂੰ ਪੇਟ ਅੰਦਰ ਧਰ ਦਿਤਾ।
Fareedkot Teekaਅਵਸਥਾ ਰਾਤ੍ਰਿ ਕੇ ਪ੍ਰਿਥਮ ਭਾਗ ਮੇਂ, ਹੇ ਬਣਜਾਰੇ ਮਿਤ੍ਰ! ਜੀਵ ਕੋ (ਧਰਿ) ਪਕੜ ਕਰ ਕੇ ਪੂਰਬ ਕਰਮੋਂ ਨੈ (ਤਾ) ਤਿਸ ਮਾਤਾ ਕੇ ਗਰਭ ਮੇਂ ਪਾਯਾ ਹੈ, ਵਾ ਸੰਸਾਰ ਕੇ ਆਗਮਨ ਕਾ (ਉਦਰੈ ਮਾਹਿ) ਮਾਤਾ ਕੇ ਪੇਟ ਮੇਂ ਮਾਤਾ ਪਿਤਾ ਕਾ ਰਕਤ ਬੀਰਜ ਰੂਪ (ਪਾਇਤਾ) ਪ੍ਰਸਥਾਨ ਧਰਾ ਹੈ, ਜੋ ਗਵਨ ਸਮ੍ਯ ਸਭ ਮਹੂਰਤ ਮੇਂ ਕੋਈ ਨਿਸਾਨੀ ਜਾਤ੍ਰੀ ਲੋਕ ਬਾਹਰ ਰਖ ਆਵਤੇ ਹੈਂ, ਔਰ ਜਾਤੇ ਵਕਤ ਸਾਥ ਲੇ ਜਾਤੇ ਹੈਂ, ਸੋ ਪਾਇਤਾ ਹੈਂ॥
Prof. Sahib Singhਹਰਿ-ਨਾਮ ਦਾ ਵਣਜ ਕਰਨ ਆਏ ਹੇ ਜੀਵ-ਮਿਤ੍ਰ! (ਮਨੁੱਖਾ ਜ਼ਿੰਦਗੀ ਦੀ) ਰਾਤ ਦੇ ਪਹਿਲੇ ਪਹਰ ਪਰਮਾਤਮਾ ਮਾਂ ਦੇ ਪੇਟ ਵਿਚ (ਜੀਵ ਦਾ) ਪੈਂਤੜਾ ਰੱਖਦਾ ਹੈ।

ਪਦ ਅਰਥ ਧਰਿ = ਧਰੇ, ਧਰਦਾ ਹੈ। ਪਾਇਤਾ = ਪੈਂਤੜਾ। ਉਦਰੈ ਮਾਹਿ = ਮਾਂ ਦੇ ਪੇਟ ਵਿਚ।

SikhNet (Spanish)En la primera ronda de la Noche, oh mi amigo mercader, fuiste puesto en el vientre.

ਦਸੀ ਮਾਸੀ. ਮਾਨਸੁ ਕੀਆ, ਵਣਜਾਰਿਆ ਮਿਤ੍ਰਾ; ਕਰਿ ਮੁਹਲਤਿ ਕਰਮ ਕਮਾਹਿ ॥

dasee maasee. maanas keea, vanajaariaa mitraa; kar muhalat karam kamaeh | Ang 77

Sant Singh KhalsaIn the tenth month, you were made into a human being, O my merchant friend, and you were given your allotted time to perform good deeds.
Manmohan SinghIn ten months it was make a human being and was given appointed time to practise virtuous deeds.
Manmohan Singh (Punjabi)ਦਸਾਂ ਮਹੀਨਿਆਂ ਵਿੱਚ ਇਸ ਨੂੰ ਇਨਸਾਨ ਬਣਾ ਦਿੱਤਾ ਗਿਆ ਅਤੇ ਨੇਕ ਅਮਲ ਕਮਾਉਣ ਲਈ ਇਸ ਨੂੰ ਨਿਯਤ ਸਮਾਂ ਦੇ ਦਿਤਾ ਗਿਆ।
Fareedkot Teekaਦਸੋ ਮਹੀਨੋਂ ਮੇਂ ਹਰੀ ਨੇ ਮਾਨੁਖ ਸਰੀਰ ਕੀਆ, ਹੇ ਬਨਜਾਰੇ ਮਿਤ੍ਰ! ਜਬ ਤਕ ਜੀਵ ਕੋ ਜੀਵਨੇ ਕੀ (ਮੁਹਲਤਿ) ਅਵਧੀ ਕਰ ਦਈ ਹੈ ਤਬ ਤਕ ਕਰਮੋਂ ਕੇ (ਕਮਾਹਿ) ਕਰਤਾ ਹੈ॥
Prof. Sahib Singhਹੇ ਵਣਜਾਰੇ ਮਿਤ੍ਰ! (ਫਿਰ) ਦਸਾਂ ਮਹੀਨਿਆਂ ਵਿਚ ਪ੍ਰਭੂ ਮਨੁੱਖ (ਦਾ ਸਾਬਤ ਬੁੱਤ) ਬਣਾ ਦੇਂਦਾ ਹੈ। (ਜੀਵਾਂ ਨੂੰ ਜਿੰਦਗੀ ਦਾ) ਮੁਕਰਰ ਸਮਾ ਦੇਂਦਾ ਹੈ (ਜਿਸ ਵਿਚ ਜੀਵ ਚੰਗੇ ਮੰਦੇ) ਕਰਮ ਕਮਾਂਦੇ ਹਨ।

ਪਦ ਅਰਥ ਮਾਸੀ = ਮਾਸੀਂ, ਮਹੀਨੀਂ, ਮਹੀਨਿਆਂ ਪਿਛੋਂ। ਮਾਨਸੁ = ਮਨੁੱਖ (ਦਾ ਬੱਚਾ)। ਕਰਿ = ਕਰੇ, ਕਰਦਾ ਹੈ। ਦੇਂਦਾ ਹੈ। ਮੁਹਲਤਿ = (ਉਮਰ-ਰੂਪ) ਸਮਾਂ। ਕਮਾਹਿ = ਕਮਾਂਦੇ ਹਨ।

SikhNet (Spanish)En nueve meses te convertiste en un ser humano, y la vida te fue dada para que practicaras la Virtud.

ਮੁਹਲਤਿ ਕਰਿ ਦੀਨੀ. ਕਰਮ ਕਮਾਣੇ; ਜੈਸਾ ਲਿਖਤੁ ਧੁਰਿ ਪਾਇਆ ॥

muhalat kar deenee. karam kamaane; jaisaa likhat dhur paaeaa | Ang 77

Sant Singh KhalsaYou were given this time to perform good deeds, according to your pre-ordained destiny.
Manmohan SinghHe was allowed respite to do meritorious deeds, as was the primal writ for him.
Manmohan Singh (Punjabi)ਜਿਹੋ ਜਿਹੀ ਉਸ ਲਈ ਪੁਰਬਲੀ ਲਿਖਤਾਕਾਰ ਸੀ, ਉਸ ਅਨੁਸਾਰ ਉਸ ਨੂੰ ਸ਼ੁੱਭ ਕੰਮ ਕਰਨ ਲਈ ਅਉਸਰ ਦੇ ਦਿਤਾ ਗਿਆ।
Fareedkot Teekaਜਿਤਨੀ ਅਵਧੀ ਕਰ ਦਈ ਥੀ ਅਰ ਜੈਸਾ ਲੇਖੁ ਆਦਿ ਸੇ ਹੀ ਬਿਧਾਤਾ ਨੇ ਲਿਖ ਕਰ ਪਾਇ ਦੀਆ ਥਾ, ਤੈਸੇ ਹੀ ਜੀਵ ਨੇ ਕਰਮ ਕਮਾਵਣੇ ਕੀਏ॥
Prof. Sahib Singhਪਰਮਾਤਮਾ ਜੀਵ ਲਈ ਜ਼ਿੰਦਗੀ ਦਾ ਸਮਾ ਮੁਕਰਰ ਕਰ ਦੇਂਦਾ ਹੈ। ਪਿੱਛੇ ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ ਪ੍ਰਭੂ ਜੀਵ ਦੇ ਮੱਥੇ ਤੇ ਧੁਰੋਂ ਜਿਹੋ ਜਿਹਾ ਲੇਖ ਲਿਖ ਦੇਂਦਾ ਹੈ, ਉਹੋ ਜਿਹੇ ਕਰਮ ਜੀਵ ਕਮਾਂਦੇ ਹਨ।

ਪਦ ਅਰਥ ਲਿਖਤੁ = ਪਿਛਲੇ ਕੀਤੇ ਕਰਮਾਂ ਦੇ ਸੰਸਕਾਰਾਂ ਦਾ ਲੇਖ। ਧੁਰਿ = ਧੁਰ ਤੋਂ, ਹਜ਼ੂਰੀ ਤੋਂ।

SikhNet (Spanish)Para practicar la Virtud recibiste tu vida, ese es el eterno escrito para ti.

ਮਾਤ ਪਿਤਾ ਭਾਈ ਸੁਤ ਬਨਿਤਾ; ਤਿਨ ਭੀਤਰਿ ਪ੍ਰਭੂ ਸੰਜੋਇਆ ॥

maat pitaa bhaaee sut banitaa; tin bheetar prabhoo sanjoeaa | Ang 77

Sant Singh KhalsaGod placed you with your mother, father, brothers, sons and wife.
Manmohan SinghThe mother, father, brother, son and wife, amongst them the Lord united him.
Manmohan Singh (Punjabi)ਮਾਂ, ਪਿਉ, ਭਰਾ, ਪੁਤ੍ਰ ਅਤੇ ਪਤਨੀ, ਉਨ੍ਹਾਂ ਦੇ ਅੰਦਰ ਸਾਹਿਬ ਨੇ ਉਸ ਨੂੰ ਜੋੜ ਦਿੱਤਾ।
Fareedkot Teekaਮਾਤਾ, ਪਿਤਾ, ਭਾਈ, ਪੁਤ੍ਰ ਤਥਾ ਇਸਤ੍ਰੀ ਤਿਨ ਸਭ ਕੇ ਬੀਚ ਵਾਹਿਗੁਰੂ ਨੇ (ਸੰਜੋਇਆ) ਮਿਲਾਇ ਦੀਆ॥
Prof. Sahib Singhਮਾਂ ਪਿਓ ਭਰਾ ਪੁੱਤਰ ਇਸਤ੍ਰੀ (ਆਦਿਕ) ਇਹਨਾਂ ਸੰਬੰਧੀਆਂ ਵਿਚ ਪ੍ਰਭੂ ਜੀਵ ਨੂੰ ਰਚਾ-ਮਚਾ ਦੇਂਦਾ ਹੈ।

ਪਦ ਅਰਥ ਸੁਤ = ਪੁੱਤਰ। ਬਨਿਤਾ = ਇਸਤ੍ਰੀ। ਤਿਨ ਭਤਿਰਿ = ਉਹਨਾਂ (ਪੁੱਤਰ ਇਸਤ੍ਰੀ ਆਦਿਕ ਸਨਬੰਧੀਆਂ) ਵਿਚ। ਸੰਜੋਇਆ = ਰਲਾ ਦਿੱਤਾ, ਪਰਚਾ ਦਿੱਤਾ।

SikhNet (Spanish)Él te unió con tu madre, tu padre, hermanos, hijos y esposa.

ਕਰਮ ਸੁਕਰਮ. ਕਰਾਏ ਆਪੇ; ਇਸੁ ਜੰਤੈ. ਵਸਿ. ਕਿਛੁ ਨਾਹਿ ॥

karam sukaram. karaae aape; is jantai. vas. kichh naeh | Ang 77

Sant Singh KhalsaGod Himself is the Cause of causes, good and bad-no one has control over these things.
Manmohan SinghGod Himself causes mortal to do evil deeds and good ones, In the power of this being lies nothing.
Manmohan Singh (Punjabi)ਹਰੀ ਖੁਦ ਮੰਦੇ ਅਮਲ ਤੇ ਸ਼ੁੱਭ ਅਮਲ ਪ੍ਰਾਣੀ ਪਾਸੋਂ ਕਰਵਾਉਂਦਾ ਹੈ। ਏਸ ਜੀਵ ਦੇ ਅਖਤਿਆਰ ਵਿੱਚ ਕੁਝ ਭੀ ਨਹੀਂ।
Fareedkot Teeka(ਕਰਮ) ਜੋ ਸਾਧਾਰਨ ਕਰਮ ਹੈਂ ਔਰ (ਸੁਕਰਮ) ਜੋ ਸ੍ਰੇਸਟ ਕਰਮ ਹੈਂ, ਸੋ ਜੀਵੋਂ ਕੇ ਪੂਰਬ ਅਦ੍ਰਿਸਟੋਂ ਅਨੁਸਾਰ ਪ੍ਰੇਰਕ ਆਪ ਹੀ ਕਰਾਵਤਾ ਹੈ, ਇਸ ਜੀਵ ਕੇ ਬਸਿ ਕੁਛ ਭੀ ਨਹੀਂ ਹੈ॥
Prof. Sahib Singhਇਸ ਜੀਵ ਦੇ ਇਖ਼ਤਿਆਰ ਵਿਚ ਕੁਝ ਨਹੀਂ, ਪਰਮਾਤਮਾ ਆਪ ਹੀ ਇਸ ਪਾਸੋਂ ਚੰਗੇ ਮੰਦੇ ਕਰਮ ਕਰਾਂਦਾ ਹੈ।

ਪਦ ਅਰਥ ਸੁਕਰਮ = ਚੰਗੇ ਕੰਮ। ਵਸਿ = ਵੱਸ ਵਿਚ।

SikhNet (Spanish)Y viviste virtuosamente, así como era la Voluntad de Dios, pues en manos de los seres no está nada.

ਕਹੁ ਨਾਨਕ. ਪ੍ਰਾਣੀ ਪਹਿਲੈ ਪਹਰੈ; ਧਰਿ ਪਾਇਤਾ ਉਦਰੈ ਮਾਹਿ ॥੧॥

kahu naanak. praanee pahilai paharai; dhar paaeitaa udarai maeh |1| Ang 77

Sant Singh KhalsaSays Nanak, O mortal, in the first watch of the night, the soul is placed in the womb. ||1||
Manmohan SinghSays Nanak, in the first watch, O mortal! God cast him in the belly.
Manmohan Singh (Punjabi)ਗੁਰੂ ਜੀ ਆਖਦੇ ਹਨ, ਪਹਿਲੇ ਭਾਗ ਅੰਦਰ, ਹੇ ਜੀਵ! ਵਾਹਿਗੁਰੂ ਨੇ ਉਸ ਨੂੰ ਢਿਡ ਅੰਦਰ ਪਾ ਦਿਤਾ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਅਵਸਥਾ ਰੂਪ ਰਾਤ੍ਰੀ ਕੇ ਪ੍ਰਿਥਮ ਜਾਮ ਮੇਂ ਜੀਵ ਨੇ ਮਾਤਾ ਕੇ ਉਦਰ ਮੇਂ ਇਸ ਪ੍ਰਕਾਰ ਪ੍ਰਸਥਾਨ ਧਾਰਨ ਕੀਆ ਹੈ॥
Prof. Sahib Singhਨਾਨਕ ਆਖਦਾ ਹੈ- (ਜ਼ਿੰਦਗੀ ਦੀ ਰਾਤ ਦੇ) ਪਹਿਲੇ ਪਹਰ ਪਰਮਾਤਮਾ ਪ੍ਰਾਣੀ ਦਾ ਪੈਤੜਾ ਮਾਂ ਦੇ ਪੇਟ ਵਿਚ ਰੱਖ ਦੇਂਦਾ ਹੈ ॥੧॥
SikhNet (Spanish)Dice Nanak, en la primera ronda, el Señor te colocó en el vientre. (1)

ਦੂਜੈ ਪਹਰੈ ਰੈਣਿ ਕੈ. ਵਣਜਾਰਿਆ ਮਿਤ੍ਰਾ; ਭਰਿ ਜੁਆਨੀ ਲਹਰੀ ਦੇਇ ॥

doojai paharai rain kai. vanajaariaa mitraa; bhar juaanee laharee dee | Ang 77

Sant Singh KhalsaIn the second watch of the night, O my merchant friend, the fullness of youth rises in you like waves.
Manmohan SinghIn the second watch of the night, O my merchant friend! mortal's full-blooded youth is violently waving.
Manmohan Singh (Punjabi)ਰਾਤ੍ਰੀ ਦੇ ਦੂਜੇ ਪਹਿਰੇ ਅੰਦਰ, ਹੇ ਮੇਰੇ ਸੁਦਾਗਰ ਬੇਲੀਆਂ! ਪ੍ਰਾਣੀ ਦੀ ਪੁਰੀ ਪ੍ਰਫੁਲਤ ਯੁਵਾ ਅਵਸਥਾ ਖੂਬ ਛੱਲਾਂ ਮਾਰਦੀ ਹੈ।
Fareedkot Teekaਹੇ ਬਨਜਾਰੇ ਮਿਤ੍ਰ! ਅਵਸਥਾ ਰੂਪੀ ਰਾਤ੍ਰੀ ਕੇ ਜੁਬਾ ਰੂਪੀ ਦੂਸਰੇ ਪਹਿਰੇ, (ਭਰਿ ਜੁਆਨੀ) ਬਲ ਰੂਪੀ ਜਲ ਕਰ ਭਰੀ ਹੂਈ ਜੁਬਾ ਰੂਪੀ ਨਦੀ ਸੋ ਕਾਮ ਕ੍ਰੋਧਾਦਿ ਤਰੰਗੋਂ ਕੀ (ਲਹਰੀ ਦੇਇ) ਉਛਾਲੀਆਂ ਦੇਤੀ ਹੈ॥
Prof. Sahib Singhਹਰਿ-ਨਾਮ ਦਾ ਵਣਜ ਕਰਨ ਆਏ ਹੇ ਜੀਵ-ਮਿਤ੍ਰ! (ਜ਼ਿੰਦਗੀ ਦੀ) ਰਾਤ ਦੇ ਦੂਜੇ ਪਹਰ ਸਿਖਰ ਤੇ ਪਹੁੰਚੀ ਹੋਈ ਜੁਆਨੀ (ਜੀਵ ਦੇ ਅੰਦਰ) ਉਛਾਲੇ ਮਾਰਦੀ ਹੈ।

ਪਦ ਅਰਥ ਭਰਿ ਜੁਆਨੀ = ਭਰੀ ਜੁਆਨੀ, ਪੂਰੇ ਜ਼ੋਰ ਤੇ ਪਹੁੰਚੀ ਹੋਈ ਜੁਆਨੀ। ਲਹਰੀ = ਲਹਰਾਂ {ਲਫਜ਼ 'ਲਹਰਿ' ਤੋਂ ਬਹੁ-ਵਚਨ} ਉਛਾਲੇ। ਦੇਇ = ਦੇਂਦੀ ਹੈ।

SikhNet (Spanish)En la segunda ronda de la noche, oh mi amigo mercader, los deseos de la juventud plena crecieron en ti como olas del mar.

ਬੁਰਾ ਭਲਾ. ਨ ਪਛਾਣਈ, ਵਣਜਾਰਿਆ ਮਿਤ੍ਰਾ; ਮਨੁ ਮਤਾ ਅਹੰਮੇਇ ॥

buraa bhalaa. na pachhaanee, vanajaariaa mitraa; man mataa ahamee | Ang 77

Sant Singh KhalsaYou do not distinguish between good and evil, O my merchant friend-your mind is intoxicated with ego.
Manmohan SinghBeing intoxicated with pride, O my merchant friend! the man distinguishes not between good and bad.
Manmohan Singh (Punjabi)ਹੰਕਾਰ ਨਾਲ ਮਤਵਾਲਾ ਹੋਣ ਦੇ ਕਾਰਣ, ਹੈ ਮੇਰੇ ਸੁਦਾਗਰ ਬੇਲੀਆਂ! ਆਦਮੀ ਚੰਗੇ ਤੇ ਮੰਦੇ ਦੀ ਸਿੰਞਾਣ ਹੀ ਨਹੀਂ ਕਰਦਾ।
Fareedkot Teekaਉਸ ਜੁਬਾ ਕੇ ਬਲ ਕਰ ਬੁਰਾ ਭਲਾ ਨਹੀਂ ਪਹਿਚਾਨ ਸਕਤਾ, ਹੇ ਬਨਜਾਰੇ ਮਿਤ੍ਰ! (ਅਹੰ) ਅਹੰਕਾਰ ਅਰ (ਮੇਇ) ਮਮਤਾ ਕਰ ਕੇ (ਮਨੁ ਮਤਾ) ਮਨ ਮਸਤ ਹੂਆ॥
Prof. Sahib Singhਹੇ ਵਣਜਾਰੇ ਮਿਤ੍ਰ! ਤਦੋਂ ਜੀਵ ਦਾ ਮਨ ਹਉਮੈ ਅਹੰਕਾਰ ਵਿਚ ਮਸਤ ਰਹਿੰਦਾ ਹੈ, ਤੇ ਉਹ ਚੰਗੇ ਮੰਦੇ ਕੰਮ ਵਿਚ ਤਮੀਜ਼ ਨਹੀਂ ਕਰਦਾ।

ਪਦ ਅਰਥ ਮਤਾ = ਮੱਤਾ, ਮਸਤ। ਅਹੰਮੇਇ = ਅਹੰਮੇਵ ਵਿਚ {ਅਹੰਮੇਵ = ਅਹੰ ਏਵ, ਮੈਂ ਹੀ, ਮੈਂ ਹੀ} ਹਉਮੈ ਵਿਚ, ਅਹੰਕਾਰ ਵਿਚ।

SikhNet (Spanish)Ahí ya no distinguías entre lo bueno y lo malo, Oh, mi amigo tu mente esta entoxicada con egoísmo.

ਬੁਰਾ ਭਲਾ. ਨ ਪਛਾਣੈ ਪ੍ਰਾਣੀ; ਆਗੈ ਪੰਥੁ ਕਰਾਰਾ ॥

buraa bhalaa. na pachhaanai praanee; aagai panth karaaraa | Ang 77

Sant Singh KhalsaMortal beings do not distinguish between good and evil, and the road ahead is treacherous.
Manmohan SinghThe mortal distinguishes not between good and bad, and the way ahead is arduous.
Manmohan Singh (Punjabi)ਜੀਵ ਚੰਗੇ ਤੇ ਮੰਦੇ ਦੀ ਪਛਾਣ ਨਹੀਂ ਕਰਦਾ, ਅਤੇ ਮੂਹਰੇ ਰਸਤਾ ਬਿਖੜਾ ਹੈ।
Fareedkot Teekaਜੀਵ ਬੁਰਾ ਭਲਾ ਕਰਮ ਪਛਾਨਤਾ ਨਹੀਂ ਹੈ, ਆਗੇ ਜਮ ਕਾ ਰਸਤਾ ਬੜਾ (ਕਰਾਰਾ) ਕਰੜਾ ਭਾਵ ਔਖਾ ਹੈ॥
Prof. Sahib Singh(ਜੁਆਨੀ ਦੇ ਮਦ ਵਿਚ) ਪ੍ਰਾਣੀ ਇਹ ਨਹੀਂ ਪਛਾਣਦਾ, ਕਿ ਜੋ ਕੁਝ ਮੈਂ ਕਰ ਰਿਹਾ ਹਾਂ ਚੰਗਾ ਹੈ ਜਾਂ ਮੰਦਾ (ਵਿਕਾਰਾਂ ਵਿਚ ਪੈ ਜਾਂਦਾ ਹੈ, ਤੇ) ਪਰਲੋਕ ਵਿਚ ਔਖਾ ਪੈਂਡਾ ਝਾਗਦਾ ਹੈ।

ਪਦ ਅਰਥ ਆਗੈ = ਪਰਲੋਕ ਵਿਚ। ਪੰਥੁ = ਰਸਤਾ। ਕਰਾਰਾ = ਕਰੜਾ, ਸਖ਼ਤ, ਔਖਾ।

SikhNet (Spanish)Ahí ya no distinguías entre lo bueno y lo malo, y el camino por delante se veía difícil.

ਪੂਰਾ ਸਤਿਗੁਰੁ. ਕਬਹੂੰ ਨ ਸੇਵਿਆ; ਸਿਰਿ ਠਾਢੇ ਜਮ ਜੰਦਾਰਾ ॥

pooraa satigur. kabahoon na seviaa; sir tthaadte jam jandaaraa | Ang 77

Sant Singh KhalsaThey never serve the Perfect True Guru, and the cruel tyrant Death stands over their heads.
Manmohan SinghHe did never serve the perfect True Guru, and over his head stands tyrant death.
Manmohan Singh (Punjabi)ਉਸ ਨੇ ਕਦਾਚਿਤ ਭੀ ਪੂਰਨ ਸਚੇ ਗੁਰਾਂ ਦੀ ਟਹਿਲ ਨਹੀਂ ਕਮਾਈ ਅਤੇ ਉਸ ਦੇ ਸਿਰ ਉਤੇ ਜਾਲਮ ਮੌਤ ਖੜੀ ਹੈ।
Fareedkot Teekaਪੂਰਾ ਸਤਿਗੁਰੂ ਤੈਨੇ ਕਬੀ ਸੇਵਨ ਨਹੀਂ ਕੀਆ ਹੈ, (ਸਿਰਿ ਠਾਢੇ) ਸਿਰ ਉਪਰ ਖੜੇ ਹੈਂ (ਜਮ ਜੰਦਾਰਾ) ਜਮਦੂਤ ਵਾ ਜਮ, ਜੋ ਜਿੰਦ ਕੇ ਕਾਟਨੇ ਕਾ ਆਰਾ ਵਾ ਆਰੀ, ਵੈਰੀ ਵਾ ਜੰਦਾਲ, ਜੋ ਪੁਰਸ ਕੋ ਕੁਹਣੇ ਵਾਲਾ ਹੋਤਾ ਹੈ, ਸੋ ਸਿਰ ਪਰ ਖੜੇ ਹੈਂ॥
Prof. Sahib Singh(ਹਉਮੈ ਵਿਚ ਮਸਤ ਮਨੁੱਖ) ਪੂਰੇ ਗੁਰੂ ਦੀ ਸਰਨ ਨਹੀਂ ਪੈਂਦਾ, (ਇਸ ਵਾਸਤੇ ਉਸ ਦੇ) ਸਿਰ ਉੱਤੇ ਜ਼ਾਲਮ ਜਮ ਆ ਖਲੋਂਦੇ ਹਨ।

ਪਦ ਅਰਥ ਸਿਰਿ = ਸਿਰ ਉੱਤੇ। ਠਾਢੇ = ਖਲੋਤੇ ਹੋਏ। ਜੰਦਾਰਾ = ਅਵੈੜੇ, ਅਜੋੜ, ਜ਼ਾਲਮ {ਜੰਦਾਲ}।

SikhNet (Spanish)No prestaste tu servicio al Guru Verdadero, mientras que sobre tu cabeza se iba posando Yama, el emisario, como un ave de rapiña.

ਧਰਮ ਰਾਇ ਜਬ ਪਕਰਸਿ ਬਵਰੇ; ਤਬ ਕਿਆ ਜਬਾਬੁ ਕਰੇਇ ॥

dharam raae jab pakaras bavare; tab kiaa jabaab karee | Ang 77

Sant Singh KhalsaWhen the Righteous Judge seizes you and interrogates you, O madman, what answer will you give him then?
Manmohan SinghWhen the Righteous judge shall seize and question thee, O demented person, what answer shalt thou, then, give him?
Manmohan Singh (Punjabi)ਜਦ ਧਰਮਰਾਜ ਤੈਨੂੰ ਪਕੜ ਕੇ ਪੁਛੇਗਾ, ਹੇ ਪਗਲੇ ਪੁਰਸ਼! ਤੂੰ ਉਦੋਂ ਉਸ ਨੂੰ ਕੀ ਉਤਰ ਦੇਵੇਗਾ?
Fareedkot Teekaਹੇ ਸੌਦਾਈ! ਜਬ ਧਰਮਰਾਜ ਪਕੜੇਗਾ ਤਬ ਕ੍ਯਾ ਉੱਤ੍ਰ ਕਰੇਂਗਾ, ਭਾਵ ਕੋਈ ਉੱਤ੍ਰ ਨਹੀਂ ਕੀਆ ਜਾਵੇਗਾ॥
Prof. Sahib Singh(ਜੁਆਨੀ ਦੇ ਨਸ਼ੇ ਵਿਚ ਮਨੁੱਖ ਕਦੇ ਨਹੀਂ ਸੋਚਦਾ ਕਿ ਹਉਮੈ ਵਿਚ) ਝੱਲੇ ਹੋ ਚੁਕੇ ਨੂੰ ਜਦੋਂ ਧਰਮਰਾਜ ਆ ਫੜੇਗਾ, ਤਦੋਂ (ਆਪਣੀਆਂ ਮੰਦੀਆਂ ਕਰਤੂਤਾਂ ਬਾਰੇ) ਉਸ ਨੂੰ ਕੀਹ ਜਵਾਬ ਦੇਵੇਗਾ?

ਪਦ ਅਰਥ ਪਕਰਸਿ = ਫੜੇਗਾ। ਬਵਰੇ = ਕਮਲੇ ਜੀਵ ਨੂੰ। ਕਰੇਇ = ਕਰਦਾ ਹੈ, ਕਰੇਗਾ।

SikhNet (Spanish)Oh tonto, cuando el Honorable Juez del Dharma te agarre, y te interrogue, ¿cómo vas a contestarle?

ਕਹੁ ਨਾਨਕ. ਦੂਜੈ ਪਹਰੈ ਪ੍ਰਾਣੀ; ਭਰਿ ਜੋਬਨੁ ਲਹਰੀ ਦੇਇ ॥੨॥

kahu naanak. doojai paharai praanee; bhar joban laharee dee |2| Ang 77

Sant Singh KhalsaSays Nanak, in the second watch of the night, O mortal, the fullness of youth tosses you about like waves in the storm. ||2||
Manmohan SinghSays Nanak, in the second watch, the full-bloom youth storm tosses the mortal.
Manmohan Singh (Punjabi)ਗੁਰੂ ਜੀ ਫੁਰਮਾਉਂਦੇ ਹਨ, ਦੂਸਰੇ ਹਿੱਸੇ ਅੰਦਰ ਫਾਨੀ ਬੰਦੇ ਨੂੰ ਪੂਰਨ ਜੋਬਨ ਦੀਆਂ ਛੱਲਾਂ ਲੋਟ ਪੋਟ ਕਰ ਦਿੰਦੀਆਂ ਹਨ।
Fareedkot Teekaਸ੍ਰੀ ਗੁਰੂ ਕਹਤੇ ਹੈਂ: ਅਵਸਥਾ ਰਾਤ੍ਰੀ ਕੇ ਦੂਜੇ ਪਹਰ ਮੇਂ ਜੀਵ ਕਾ ਜੋਬਨ ਰੂਪ ਦਰ੍ਯਾ ਭਰਾ ਹੋਆ ਲਹਰਾਂ ਦੇ ਰਹਾ ਹੈ॥੨॥
Prof. Sahib Singhਨਾਨਕ ਆਖਦਾ ਹੈ- (ਜ਼ਿੰਦਗੀ ਦੀ) ਰਾਤ ਦੇ ਦੂਜੇ ਪਹਰ ਸਿਖਰ ਤੇ ਪੁੰਹਚਿਆ ਹੋਇਆ ਜੋਬਨ (ਮਨੁੱਖ ਦੇ ਅੰਦਰ) ਉਛਾਲੇ ਮਾਰਦਾ ਹੈ ॥੨॥
SikhNet (Spanish)Dice Nanak, en la segunda ronda de la noche, tu juventud plena es como una ola del mar. (2)

ਤੀਜੈ ਪਹਰੈ ਰੈਣਿ ਕੈ. ਵਣਜਾਰਿਆ ਮਿਤ੍ਰਾ; ਬਿਖੁ ਸੰਚੈ ਅੰਧੁ ਅਗਿਆਨੁ ॥

teejai paharai rain kai. vanajaariaa mitraa; bikh sanchai andh agiaan | Ang 77

Sant Singh KhalsaIn the third watch of the night, O my merchant friend, the blind and ignorant person gathers poison.
Manmohan SinghIn the third watch of the night, O my merchant friend! the blind, ignorant fellow amasses poison.
Manmohan Singh (Punjabi)ਰਾਤ ਦੇ ਤੀਸਰੇ ਹਿਸੇ ਅੰਦਰ, ਹੇ ਮੇਰੇ ਸੁਦਾਗਰ ਬੇਲੀਆਂ! ਅੰਨ੍ਹਾ ਬੇਸਮਝ ਬੰਦਾ ਜ਼ਹਿਰ ਇਕੱਤ੍ਰ ਕਰਦਾ ਹੈ।
Fareedkot Teekaਤੀਸਰੇ ਭਾਗ ਅਵਸਥਾ ਰੂਪੀ ਰਾਤ੍ਰੀ ਕੇ, ਹੇ ਬਨਜਾਰੇ ਮਿਤ੍ਰ! ਅਗ੍ਯਾਨ ਕਰ ਕੇ ਅੰਧਾ ਹੂਆ ਹੂਆ (ਬਿਖੁ ਸੰਚੈ) ਬਿਖ੍ਯੋਂ ਕੇ ਸਾਧਨ ਜੋ ਪਦਾਰਥ ਹੈਂ ਤਿਨ ਕੋ ਸੰਚਤਾ ਹੈ॥
Prof. Sahib Singhਹਰਿ-ਨਾਮ ਦਾ ਵਣਜ ਕਰਨ ਆਏ ਹੇ ਜੀਵ-ਮਿਤ੍ਰ! (ਜ਼ਿੰਦਗੀ ਦੇ) ਰਾਤ ਦੇ ਤੀਜੇ ਪਹਰ ਮਾਇਆ ਦੇ ਮੋਹ ਵਿਚ ਅੰਨ੍ਹਾ ਹੋਇਆ ਹੋਇਆ ਤੇ ਗਿਆਨ ਤੋਂ ਸੱਖਣਾ ਮਨੁੱਖ (ਆਤਮਕ ਜੀਵਨ ਨੂੰ ਮਾਰ ਮੁਕਾਣ ਵਾਲਾ ਧਨ-ਰੂਪ) ਜ਼ਹਰ ਇਕੱਠਾ ਕਰਦਾ ਰਹਿੰਦਾ ਹੈ।

ਪਦ ਅਰਥ ਬਿਖੁ = (ਆਤਮਕ ਮੌਤ ਲਿਆਉਣ ਵਾਲਾ) ਜ਼ਹਰ, ਮਾਇਆ। ਸੰਚੈ = ਇਕੱਠਾ ਕਰਦਾ ਹੈ, ਜੋੜਦਾ ਹੈ। ਅੰਧੁ = ਅੰਨ੍ਹਾ ਮਨੁੱਖ। ਅਗਿਆਨੁ = ਗਿਆਨ ਹੀਨ ਮਨੁੱਖ।

SikhNet (Spanish)En la tercera ronda de la noche, oh mi amigo mercader, había veneno en tu ciega ignorancia.

ਪੁਤ੍ਰਿ ਕਲਤ੍ਰਿ ਮੋਹਿ ਲਪਟਿਆ, ਵਣਜਾਰਿਆ ਮਿਤ੍ਰਾ; ਅੰਤਰਿ ਲਹਰਿ ਲੋਭਾਨੁ ॥

putr kalatr mohi lapattiaa, vanajaariaa mitraa; antar lehar lobhaan | Ang 77

Sant Singh KhalsaHe is entangled in emotional attachment to his wife and sons, O my merchant friend, and deep within him, the waves of greed are rising up.
Manmohan SinghHe is entangled in the love of his sons and wife, O my merchant friend! and in his heart rage the currents of avarice.
Manmohan Singh (Punjabi)ਉਹ ਆਪਣੇ ਪੁੱਤਾਂ ਤੇ ਪਤਨੀ ਦੀ ਪ੍ਰੀਤ ਅੰਦਰ ਫਸਿਆ ਹੋਇਆ ਹੈ, ਹੈ ਮੇਰੇ ਸੁਦਾਗਰ ਬੇਲੀਆ! ਅਤੇ ਉਸ ਦੇ ਦਿਲ ਅੰਦਰ ਲਾਲਚ ਦੀਆਂ ਛੱਲਾਂ ਠਾਠਾਂ ਮਾਰਦੀਆਂ ਹਨ।
Fareedkot Teekaਪੁਤ੍ਰ ਅਰ (ਕਲਤ੍ਰਿ) ਇਸਤ੍ਰੀ ਕੇ ਮੋਹ ਮੇਂ ਲੰਪਟ ਹੋ ਰਹਾ ਹੈ, ਹੇ ਬਨਜਾਰੇ ਮਿਤ੍ਰ! (ਅੰਤਰਿ) ਮਨ ਮੇਂ (ਲੋਭਾਨ) ਲੁਭਾਉਣੇ ਵਾਲੇ ਪਦਾਰਥੋਂ ਕੀ ਲਹਿਰ ਉਠਤੀ ਹੈ, ਵਾ ਲੋਭ ਕੀ ਲਹਿਰ ਉਠਤੀ ਹੈ॥
Prof. Sahib Singhਹੇ ਵਣਜਾਰੇ ਮਿਤ੍ਰ! ਤਦੋਂ ਮਨੁੱਖ ਮਾਇਆ ਦਾ ਲੋਭੀ ਹੋ ਜਾਂਦਾ ਹੈ। ਇਸ ਦੇ ਅੰਦਰ (ਲੋਭ ਦੀਆਂ) ਲਹਿਰ ਉੱਠਦੀਆਂ ਹਨ, ਮਨੁੱਖ ਪੁੱਤਰ (ਦੇ ਮੋਹ) ਵਿਚ, ਇਸਤ੍ਰੀ (ਦੇ ਮੋਹ) ਵਿਚ, (ਮਾਇਆ ਦੇ) ਮੋਹ ਵਿਚ ਫਸਿਆ ਰਹਿੰਦਾ ਹੈ।

ਪਦ ਅਰਥ ਪੁਤ੍ਰਿ = ਪੁੱਤ (ਦੇ ਮੋਹ) ਵਿਚ। ਕਲਤ੍ਰਿ = ਕਲਤ੍ਰ (ਦੇ ਮੋਹ) ਵਿਚ, ਇਸ੍ਰਤੀ (ਦੇ ਮੋਹ) ਵਿਚ {कलत्रं = ਇਸਤ੍ਰੀ। ਵੇਖੋ 'ਗੁਰਬਾਣੀ ਵਿਆਕਰਣ'}। ਲੋਭਾਨੁ = ਲੋਭਵਾਨ, ਲੋਭੀ।

SikhNet (Spanish)Estás embrujado por el amor a tu hijo y a tu esposa, y en tu interior se levanta la marea de la avaricia.

ਅੰਤਰਿ ਲਹਰਿ ਲੋਭਾਨੁ ਪਰਾਨੀ; ਸੋ ਪ੍ਰਭੁ. ਚਿਤਿ ਨ ਆਵੈ ॥

antar lehar lobhaan paraanee; so prabh. chit na aavai | Ang 77

Sant Singh KhalsaThe waves of greed are rising up within him, and he does not remember God.
Manmohan SinghWithin his mind are the waves of greed, and that Lord, the mortal remembers not.
Manmohan Singh (Punjabi)ਉਸ ਦੇ ਮਨ ਵਿੱਚ ਤਮ੍ਹਾਂ ਦੇ ਤਰੰਗ ਹਨ ਅਤੇ ਜੀਵ ਉਸ ਸਾਹਿਬ ਦਾ ਅਰਾਧਨ ਨਹੀਂ ਕਰਦਾ।
Fareedkot Teekaਹੇ ਜੀਵ! ਰਿਦੇ ਮੇਂ ਤੋ (ਲੋਭਾਨੁ) ਪਦਾਰਥੋਂ ਕੀ ਇੱਛਾ ਉਠਤੀ ਹੈ, ਅਰ ਸੋ ਵਾਹਿਗੁਰੂ ਚਿਤ ਵਿਖੇ ਆਵਤਾ ਨਹੀਂ ਹੈ॥
Prof. Sahib Singhਪ੍ਰਾਣੀ ਦੇ ਅੰਦਰ (ਲੋਭ ਦੀਆਂ) ਲਹਿਰਾਂ ਉੱਠਦੀਆਂ ਹਨ, ਮਨੁੱਖ ਲੋਭੀ ਹੋਇਆ ਰਹਿੰਦਾ ਹੈ, ਉਹ ਪਰਮਾਤਮਾ ਕਦੇ ਇਸ ਦੇ ਚਿੱਤ ਵਿਚ ਨਹੀਂ ਆਉਂਦਾ।

ਪਦ ਅਰਥ ਚਿਤਿ = ਚਿੱਤ ਵਿਚ।

SikhNet (Spanish)¿Cómo puedes recordar a tu Señor, embrujado por el deseo?

ਸਾਧਸੰਗਤਿ ਸਿਉ ਸੰਗੁ. ਨ ਕੀਆ; ਬਹੁ ਜੋਨੀ ਦੁਖੁ ਪਾਵੈ ॥

saadhasangat siau sang. na keea; bahu jonee dukh paavai | Ang 77

Sant Singh KhalsaHe does not join the Saadh Sangat, the Company of the Holy, and he suffers in terrible pain through countless incarnations.
Manmohan SinghHe associates not with the saints' congregation and suffers pain in many existences.
Manmohan Singh (Punjabi)ਉਹ ਸਤਿਸੰਗਤ ਨਾਲ ਮੇਲ ਮਿਲਾਪ ਨਹੀਂ ਕਰਦਾ ਅਤੇ ਕਈ ਜੂਨੀਆਂ ਅੰਦਰ ਕਸ਼ਟ ਉਠਾਉਂਦਾ ਹੈ।
Fareedkot Teekaਔਰ ਸਾਧੋਂ ਕੀ ਸੰਗਤ ਕੇ ਸਾਥ ਮਿਲਾਪ ਨਹੀਂ ਕੀਆ, ਇਸ ਵਾਸਤੇ ਜੀਵ ਬਹੁਤ ਜੂਨੀਓਂ ਮੇਂ ਦੁਖ ਪਾਵਤਾ ਹੈ॥
Prof. Sahib Singhਮਨੁੱਖ ਤਦੋਂ ਸਾਧ ਸੰਗਤਿ ਨਾਲ ਮੇਲ-ਮਿਲਾਪ ਨਹੀਂ ਰੱਖਦਾ, (ਆਖ਼ਰ) ਕਈ ਜੂਨਾਂ ਵਿਚ (ਭਟਕਦਾ) ਦੁੱਖ ਸਹਾਰਦਾ ਹੈ।

ਪਦ ਅਰਥ ਸੰਗੁ = ਸਾਥ।

SikhNet (Spanish)No te asociaste con los Santos y sufriste penas vida tras vida.

ਸਿਰਜਨਹਾਰੁ ਵਿਸਾਰਿਆ ਸੁਆਮੀ; ਇਕ ਨਿਮਖ. ਨ ਲਗੋ ਧਿਆਨੁ ॥

sirajanahaar visaariaa suaamee; ik nimakh. na lago dhiaan | Ang 77

Sant Singh KhalsaHe has forgotten the Creator, his Lord and Master, and he does not meditate on Him, even for an instant.
Manmohan SinghHe has forgotten the Creator Lord and fixes not his attention on Him even for a moment.
Manmohan Singh (Punjabi)ਉਸ ਨੇ ਰਚਣਹਾਰ ਸਾਹਿਬ ਨੂੰ ਭੁਲਾ ਛਡਿਆ ਹੈ ਅਤੇ ਉਹ ਉਸ ਅੰਦਰ ਇਕ ਮੁਹਤ ਲਈ ਭੀ ਆਪਣੀ ਬਿਰਤੀ ਨਹੀਂ ਜੋੜਦਾ।
Fareedkot Teekaਉਤਪਤੀ ਕਰਨੇ ਵਾਲਾ ਮਾਲਕੁ ਪਰਮੇਸ੍ਵਰ ਬਿਸਾਰ ਦੀਆ ਹੈ, ਏਕ ਨਿਮਖ ਮਾਤ੍ਰ ਭੀ ਤਿਸ ਦੇ ਧਿਆਨ ਮੇਂ ਮਨ ਨਹੀਂ ਲਗਾ ਹੈ॥
Prof. Sahib Singhਮਨੁੱਖ (ਆਪਣੇ) ਸਿਰਜਨਹਾਰ ਮਾਲਕ ਨੂੰ ਭੁਲਾ ਦੇਂਦਾ ਹੈ, ਅੱਖ ਝਮਕਣ ਦੇ ਸਮੇਂ ਜਿਤਨਾ ਸਮਾ ਭੀ ਪਰਮਾਤਮਾ ਵਿਚ ਸੁਰਤ ਨਹੀਂ ਜੋੜਦਾ।

ਪਦ ਅਰਥ ਨਿਮਖ = ਅੱਖ ਝਮਕਣ ਜਿਤਨਾ ਸਮਾ।

SikhNet (Spanish)Te olvidaste del Creador y ni siquiera por un momento te acordaste de Él.

ਕਹੁ ਨਾਨਕ. ਪ੍ਰਾਣੀ ਤੀਜੈ ਪਹਰੈ; ਬਿਖੁ ਸੰਚੇ ਅੰਧੁ ਅਗਿਆਨੁ ॥੩॥

kahu naanak. praanee teejai paharai; bikh sanche andh agiaan |3| Ang 77

Sant Singh KhalsaSays Nanak, in the third watch of the night, the blind and ignorant person gathers poison. ||3||
Manmohan SinghSays Nanak, in the third watch, the blind and ignorant mortal amasses poison.
Manmohan Singh (Punjabi)ਗੁਰੂ ਜੀ ਆਖਦੇ ਹਨ, ਤੀਜੇ ਹਿੱਸੇ ਅੰਦਰ, ਸੁਨਾਖਾ ਤੇ ਬੇਸਮਝ ਫ਼ਾਨੀ ਬੰਦਾ ਜ਼ਹਿਰ ਨੂੰ ਜਮ੍ਹਾਂ ਕਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਅਗ੍ਯਾਨ ਕਰ ਅੰਧਾ ਜੀਵ ਅਵਸਥਾ ਕੇ ਤੀਸਰੇ ਭਾਗ ਮੇਂ ਬਿਖ ਕੋ ਇਕਤ੍ਰ ਕਰਤਾ ਅਰਥਾਤ ਪਾਪੋਂ ਕੋ ਸੰਗ੍ਰਹ ਕਰਤਾ ਹੈ॥੩॥
Prof. Sahib Singhਨਾਨਕ ਆਖਦਾ ਹੈ- (ਜ਼ਿੰਦਗੀ ਦੀ) ਰਾਤ ਦੇ ਤੀਜੇ ਪਹਰ ਅੰਨ੍ਹਾ ਗਿਆਨ-ਹੀਨ ਮਨੁੱਖ (ਆਤਮਕ ਮੌਤ ਲਿਆਉਣ ਵਾਲਾ ਧਨ-ਰੂਪ) ਜ਼ਹਰ (ਹੀ) ਇਕੱਠਾ ਕਰਦਾ ਰਹਿੰਦਾ ਹੈ ॥੩॥
SikhNet (Spanish)Dice Nanak, en la tercera ronda, había veneno en tu ciega ignorancia. (3)

ਚਉਥੈ ਪਹਰੈ ਰੈਣਿ ਕੈ. ਵਣਜਾਰਿਆ ਮਿਤ੍ਰਾ; ਦਿਨੁ ਨੇੜੈ ਆਇਆ ਸੋਇ ॥

chauthai paharai rain kai. vanajaariaa mitraa; din nerrai aaeaa soe | Ang 77

Sant Singh KhalsaIn the fourth watch of the night, O my merchant friend, that day is drawing near.
Manmohan SinghIn the fourth watch of the night, O merchant friend! that day of death is approaching near.
Manmohan Singh (Punjabi)ਰਾਤ੍ਰੀ ਦੇ ਚੋਥੇ ਹਿਸੇ ਅੰਦਰ ਹੇ ਸੁਦਾਗਰ ਬੇਲੀਆਂ! ਮੌਤ ਦਾ ਉਹ ਦਿਹਾੜਾ ਲਾਗੇ ਢੁਕ ਰਿਹਾ ਹੈ।
Fareedkot Teekaਅਵਸਥਾ ਰੂਪੀ ਰਾਤ੍ਰੀ ਕੇ ਚੌਥੇ ਪਹਰੇ ਬ੍ਰਿਧਿ ਅਵਸਥਾ ਮੇਂ, ਹੇ ਵਨਜਾਰੇ ਮਿਤ੍ਰ! ਜੋ ਔਰੋਂ ਕੇ ਮਰਨੇ ਕਾ ਦਿਨ ਸੁਨਤੇ ਥੇ, ਸੋ ਨਿਕਟ ਆਇਆ ਹੈ॥
Prof. Sahib Singhਹਰਿ-ਨਾਮ ਦਾ ਵਣਜ ਕਰਨ ਆਏ ਹੇ ਜੀਵ-ਮਿਤ੍ਰ! (ਜ਼ਿੰਦਗੀ ਦੀ ਰਾਤ ਦੇ ਚੌਥੇ ਪਹਰ ਉਹ ਦਿਨ ਨੇੜੇ ਆ ਜਾਂਦਾ ਹੈ, (ਜਦੋਂ ਇੱਥੋਂ ਕੂਚ ਕਰਨਾ ਹੁੰਦਾ ਹੈ)।

ਪਦ ਅਰਥ ਸੋਇ = ਉਹ।

SikhNet (Spanish)En la cuarta ronda de la noche, oh mi amigo mercader, el día de la muerte se acerca.

ਗੁਰਮੁਖਿ ਨਾਮੁ ਸਮਾਲਿ ਤੂੰ. ਵਣਜਾਰਿਆ ਮਿਤ੍ਰਾ; ਤੇਰਾ ਦਰਗਹ ਬੇਲੀ ਹੋਇ ॥

guramukh naam samaal toon. vanajaariaa mitraa; teraa daragah belee hoe | Ang 77

Sant Singh KhalsaAs Gurmukh, remember the Naam, O my merchant friend. It shall be your Friend in the Court of the Lord.
Manmohan SinghThrough the Guru remember thou the Name of God, O my merchant friend! and it shall be thy friend in Lord's Court.
Manmohan Singh (Punjabi)ਗੁਰਾਂ ਦੇ ਰਾਹੀਂ ਤੂੰ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰ, ਹੈ ਮੇਰੇ ਸੁਦਾਗਰ ਸੱਜਣਾ ਅਤੇ ਸਾਹਿਬ ਦੇ ਦਰਬਾਰ ਅੰਦਰ ਇਹ ਤੇਰਾ ਯਾਰ ਹੋਵੇਗਾ।
Fareedkot Teekaਹੇ ਬਨਜਾਰੇ ਮਿਤ੍ਰ! ਤੂੰ ਗੁਰੋਂ ਦ੍ਵਾਰੇ ਨਾਮ ਕਾ ਸਮਾਲਣਾ ਕਰ, ਵਹੁ ਪਰਲੋਕ ਮੇਂ ਤੇਰਾ ਬੇਲੀ ਅਰਥਾਤ ਸਹਾਇਤਾ ਕਰਨੇ ਵਾਲਾ ਮਿਤ੍ਰ ਹੋਵੇਗਾ॥
Prof. Sahib Singhਹੇ ਵਣਜਹਾਰੇ ਮਿਤ੍ਰ! ਪ੍ਰਭੂ ਦਾ ਨਾਮ ਹਿਰਦੇ ਵਿਚ ਵਸਾ, ਨਾਮ ਹੀ ਪ੍ਰਭੂ ਦੀ ਦਰਗਾਹ ਵਿਚ ਤੇਰਾ ਮਦਦਗਾਰ ਬਣੇਗਾ।

ਪਦ ਅਰਥ ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਬੇਲੀ = ਮਦਦਗਾਰ।

SikhNet (Spanish)Hazte del Nombre del Señor, para que Él sea tu Compañía cuando llegues a la Corte del Señor.

ਗੁਰਮੁਖਿ ਨਾਮੁ ਸਮਾਲਿ ਪਰਾਣੀ; ਅੰਤੇ ਹੋਇ ਸਖਾਈ ॥

guramukh naam samaal paraanee; ante hoe sakhaaee | Ang 77

Sant Singh KhalsaAs Gurmukh, remember the Naam, O mortal; in the end, it shall be your only companion.
Manmohan SinghBy Guru's instruction, O mortal! think of the Name and it shall be thy succourer in the end.8
Manmohan Singh (Punjabi)ਗੁਰਾਂ ਦੇ ਉਪਦੇਸ਼ ਦੁਆਰਾ, ਹੇ ਜੀਵ! ਨਾਮ ਨੂੰ ਯਾਦ ਕਰ ਅਤੇ ਅਖੀਰ ਨੂੰ ਇਹ ਤੇਰਾ ਮਦਦਗਾਰ ਹੋਵੇਗਾ।
Fareedkot Teekaਹੇ ਜੀਵ! ਗੁਰੋਂ ਦ੍ਵਾਰੇ ਨਾਮ ਕਾ ਸਮਾਲਣਾ ਕਰ, ਤੇਰਾ ਅੰਤ ਕੇ ਸਮੈ ਮਿਤ੍ਰ ਹੋਵੇਗਾ॥
Prof. Sahib Singhਹੇ ਪ੍ਰਾਣੀ! ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿਚ ਵਸਾਈ ਰੱਖ, ਨਾਮ ਹੀ ਅਖ਼ੀਰ ਸਮੇ ਸਾਥੀ ਬਣਦਾ ਹੈ।

ਪਦ ਅਰਥ ਅੰਤੇ = ਅਖ਼ੀਰ ਵੇਲੇ। ਸਖਾਈ = ਮਿੱਤਰ, ਸਾਥੀ।

SikhNet (Spanish)A través del Guru, consigue el Nombre, para que te pueda socorrer al final.

ਇਹੁ ਮੋਹੁ ਮਾਇਆ. ਤੇਰੈ ਸੰਗਿ, ਨ ਚਾਲੈ; ਝੂਠੀ ਪ੍ਰੀਤਿ ਲਗਾਈ ॥

eihu mohu maaeaa. terai sang, na chaalai; jhootthee preet lagaaee | Ang 78

Sant Singh KhalsaThis emotional attachment to Maya shall not go with you; it is false to fall in love with it.
Manmohan SinghThis attachment with mammon shall not go with thee. False is to embrace affection for it.
Manmohan Singh (Punjabi)ਮੋਹਨੀ ਦੇ ਨਾਲ ਇਹ ਲਗਨ ਤੇਰੇ ਨਾਲ ਨਹੀਂ ਜਾਣੀ। ਕੂੜ ਹੈ ਇਸ ਨਾਲ ਨੇਹੁੰ ਗੰਢਣਾ।
Fareedkot Teekaਜਿਸ ਮਾਯਾ ਕਾ ਪ੍ਯਾਰ ਕਰਤਾ ਹੈਂ, ਸੋ ਯਹਿ ਮਾਯਾ ਕਾ ਥਾਟ ਤੇਰੇ ਸਾਥ ਨਹੀਂ ਚਲੇਗਾ, ਇਸ ਕੇ ਸਾਥ ਤੁਮ ਨੇ ਮਿਥ੍ਯਾ ਹੀ ਪ੍ਰੀਤੀ ਲਾਈ ਹੈ॥
Prof. Sahib Singhਮਾਇਆ ਦਾ ਇਹ ਮੋਹ (ਜਿਸ ਵਿਚ ਤੂੰ ਫਸਿਆ ਪਿਆ ਹੈਂ) ਤੇਰੇ ਨਾਲ ਨਹੀਂ ਜਾ ਸਕਦਾ, ਤੂੰ ਇਸ ਨਾਲ ਝੂਠਾ ਪਿਆਰ ਪਾਇਆ ਹੋਇਆ ਹੈ।

ਪਦ ਅਰਥ ਸੰਗਿ = ਨਾਲ। ਝੂਠੀ = ਤੋੜ ਨਾਹ ਨਿਭਣ ਵਾਲੀ।

SikhNet (Spanish)Esta locura por Maya no se va contigo, falso es su enamoramiento.

ਸਗਲੀ ਰੈਣਿ. ਗੁਦਰੀ ਅੰਧਿਆਰੀ; ਸੇਵਿ ਸਤਿਗੁਰੁ. ਚਾਨਣੁ ਹੋਇ ॥

sagalee rain. gudaree andhiaaree; sev satigur. chaanan hoe | Ang 78

Sant Singh KhalsaThe entire night of your life has passed away in darkness; but by serving the True Guru, the Divine Light shall dawn within.
Manmohan SinghThe entire night has passed away in darkness. By performing service of the True Guru Divine light shall dawn on thee.
Manmohan Singh (Punjabi)ਸਮੂਹ ਰਾਤ੍ਰੀ ਅਨ੍ਹੇਰੇ ਅੰਦਰ ਗੁਜ਼ਰ ਗਈ ਹੈ। ਸੱਚੇ ਗੁਰਾਂ ਦੀ ਟਹਿਲ ਕਮਾਉਣ ਦੁਆਰਾ ਰੱਬੀ ਨੂਰ ਤੇਰੇ ਉਤੇ ਊਦੇ ਹੋਵੇਗਾ।
Fareedkot Teekaਤੇਰੇ ਕੋ ਅਵਸਥਾ ਰੂਪੀ ਸੰਪੂਰਨ ਰਾਤ੍ਰੀ ਅਵਿਦ੍ਯਾ ਰੂਪ ਅੰਧੇਰੀ ਮੇਂ ਬਿਤੀਤ ਭਈ ਹੈ, ਯਾਂ ਤੇ ਅਬ ਸਤਿਗੁਰੋਂ ਕਾ ਸੇਵਨ ਕਰ ਜੋ ਤੇਰੇ ਕੋ ਗ੍ਯਾਨ ਰੂਪ ਪ੍ਰਕਾਸ ਹੋਵੇ॥
Prof. Sahib Singh(ਹੇ ਭਾਈ!) ਜ਼ਿੰਦਗੀ ਦੀ ਸਾਰੀ ਰਾਤ ਮਾਇਆ ਦੇ ਮੋਹ ਦੇ ਹਨੇਰੇ ਵਿਚ ਬੀਤਦੀ ਜਾ ਰਹੀ ਹੈ। ਗੁਰੂ ਦੀ ਸਰਨ ਪਉ (ਤਾਕਿ ਤੇਰੇ ਅੰਦਰ ਪਰਮਾਤਮਾ ਦੇ ਨਾਮ ਦਾ) ਚਾਨਣ ਹੋ ਜਾਏ।

ਪਦ ਅਰਥ ਸਗਲੀ = ਸਾਰੀ। ਰੈਣਿ = (ਜ਼ਿੰਦਗੀ ਦੀ) ਰਾਤ। ਗੁਦਰੀ = ਗੁਜ਼ਰੀ {ਕਾਦੀ, ਕਾਜ਼ੀ, ਕਾਗਦ, ਕਾਗ਼ਜ਼}। ਅੰਧਿਆਰੀ = ਮਾਇਆ ਦੇ ਮੋਹ ਦੇ ਹਨੇਰੇ ਵਾਲੀ।

SikhNet (Spanish)Toda tu noche obscura ha pasado: sirve entonces al Guru Verdadero, para que la Luz se pose sobre ti.

ਕਹੁ ਨਾਨਕ. ਪ੍ਰਾਣੀ ਚਉਥੈ ਪਹਰੈ; ਦਿਨੁ ਨੇੜੈ ਆਇਆ ਸੋਇ ॥੪॥

kahu naanak. praanee chauthai paharai; din nerrai aaeaa soe |4| Ang 78

Sant Singh KhalsaSays Nanak, O mortal, in the fourth watch of the night, that day is drawing near! ||4||
Manmohan SinghSays Nanak, in the fourth watch, that day thy death, O mortal! dawn on thee.
Manmohan Singh (Punjabi)ਗੁਰੂ ਜੀ ਆਖਦੇ ਹਨ, ਕਿ ਰਾਤ ਦੇ ਚੌਥੇ ਹਿੱਸੇ ਵਿੱਚ ਤੇਰੀ ਮੌਤ ਦਾ ਉਹ ਦਿਹਾੜਾ ਨਜ਼ਦੀਕ ਆ ਰਿਹਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਪ੍ਰਾਣੀ! ਅਵਸਥਾ ਰੂਪ ਰਾਤ੍ਰੀ ਦੇ ਚੌਥੇ ਭਾਗ ਮੇਂ ਸੋ ਦਿਨ ਨਜੀਕ ਹੀ ਆਯਾ ਹੈ, ਭਾਵ ਸੇ ਮ੍ਰਿਤ ਨਿਕਟ ਆਈ ਹੈ॥
Prof. Sahib Singhਨਾਨਕ ਆਖਦਾ ਹੈ- ਹੇ ਪ੍ਰਾਣੀ! (ਜ਼ਿੰਦਗੀ ਦੀ) ਰਾਤ ਦੇ ਚੌਥੇ ਪਹਰ ਉਹ ਦਿਨ ਨੇੜੇ ਆ ਜਾਂਦਾ ਹੈ (ਜਦੋਂ ਇਥੋਂ ਕੂਚ ਕਰਨਾ ਹੁੰਦਾ ਹੈ) ॥੪॥{77-78}
SikhNet (Spanish)Dice Nanak, en la cuarta ronda de la noche, el momento de la muerte se acerca.(4)

ਲਿਖਿਆ ਆਇਆ ਗੋਵਿੰਦ ਕਾ. ਵਣਜਾਰਿਆ ਮਿਤ੍ਰਾ; ਉਠਿ ਚਲੇ ਕਮਾਣਾ ਸਾਥਿ ॥

likhiaa aaeaa govind kaa. vanajaariaa mitraa; utth chale kamaanaa saath | Ang 78

Sant Singh KhalsaReceiving the summons from the Lord of the Universe, O my merchant friend, you must arise and depart with the actions you have committed.
Manmohan SinghOn the receiving of the warrant of Lord of the World, O my merchant friend! the man gets up and departs with the deeds committed.
Manmohan Singh (Punjabi)ਸ੍ਰਿਸ਼ਟੀ ਦੇ ਸੁਆਮੀ ਦਾ ਪਰਵਾਨਾ ਆਉਣਾ ਤੇ, ਹੈ ਮੇਰੇ ਸੁਦਾਗਰ ਸਜਣਾ! ਇਨਸਾਨ ਖੜਾ ਹੋ ਆਪਣੇ ਕੀਤੇ ਅਮਲਾ ਦੇ ਸਮੇਤ ਟੁਰ ਜਾਂਦਾ ਹੈ।
Fareedkot Teekaਜਬ ਗੋਬਿੰਦ ਕਾ ਲਿਖਿਆ ਹੂਆ ਹੁਕਮ ਆਯਾ, ਹੇ ਬਨਜਾਰੇ ਮਿਤ੍ਰ! ਤਬ ਜੀਵ ਉਠ ਕਰ ਕੇ ਲੋਕਾਂਤਰ ਕੋ ਚਲੇ ਜਾਤੇ ਹੈਂ, ਔਰ ਜੋ ਕਮਾਯਾ ਹੂਆ ਕਰਮ ਹੈ, ਸੋਈ ਸਾਥ ਚਲਤਾ ਹੈ॥
Prof. Sahib Singhਹਰਿ-ਨਾਮ ਦਾ ਵਣਜ ਕਰਨ ਆਏ ਹੇ ਜੀਵ-ਮਿਤ੍ਰ! ਜਦੋਂ ਪਰਮਾਤਮਾ ਵਲੋਂ (ਮੌਤ ਦਾ) ਲਿਖਿਆ ਹੋਇਆ (ਪਰਵਾਨਾ) ਆਉਂਦਾ ਹੈ, ਤਦੋਂ (ਇੱਥੇ) ਕਮਾਏ ਹੋਏ (ਚੰਗੇ ਮੰਦੇ ਕਰਮਾਂ ਦੇ ਸੰਸਕਾਰ ਜੀਵਾਤਮਾ ਦੇ) ਨਾਲ ਤੁਰ ਪੈਂਦੇ ਹਨ।

ਪਦ ਅਰਥ ਉਠਿ = ਉੱਠ ਕੇ। ਕਮਾਣਾ = ਕਮਾਏ ਹੋਏ ਕਰਮਾਂ ਦੇ ਸੰਸਕਾਰ, ਆਤਮਕ ਜੀਵਨ ਦੀ ਚੰਗੀ ਮੰਦੀ ਕਮਾਈ।

SikhNet (Spanish)Tal cual fue la Voluntad del Señor, así te fuiste con todas tus acciones.

ਇਕ ਰਤੀ. ਬਿਲਮ ਨ ਦੇਵਨੀ, ਵਣਜਾਰਿਆ ਮਿਤ੍ਰਾ; ਓਨੀ ਤਕੜੇ ਪਾਏ ਹਾਥ ॥

eik ratee. bilam na devanee, vanajaariaa mitraa; onee takarre paae haath | Ang 78

Sant Singh KhalsaYou are not allowed a moment's delay, O my merchant friend; the Messenger of Death seizes you with firm hands.
Manmohan SinghThey allow not a moment's delay, O merchants friend! They seize the mortal with firm hands.
Manmohan Singh (Punjabi)ਉਹ ਇਕ ਮੁਹਤ ਦੀ ਦੇਰੀ ਭੀ ਨਹੀਂ ਕਰਨ ਦਿੰਦੇ, ਹੈ ਸੁਦਾਗਰ ਸਜਣਾ! ਉਹ ਫ਼ਾਨੀ ਬੰਦੇ ਨੂੰ ਮਜ਼ਬੂਤ ਹੱਥਾਂ ਨਾਲ ਪਕੜਦੇ ਹਨ।
Fareedkot Teekaਹੇ ਬਨਜਾਰੇ ਮਿਤ੍ਰ! ਇਕ (ਰਤੀ) ਰੰਚਕ, ਭਾਵ ਪਲ ਚਸਾ ਮਾਤ੍ਰ ਭੀ (ਬਿਲਮ) ਠਹਿਰਨੇ ਨਹੀਂ ਦੇਤੇ, (ਓਨੀ) ਉਨ ਜਮਦੂਤੋਂ ਨੇ ਜੋ ਹੁਕਮ ਸੇ ਜੀਵ ਕੋ ਲੇਨੇ ਆਏ ਹੈਂ (ਤਕੜੇ) ਕਸ ਕੇ ਹਾਥ ਪਾਏ ਹੈਂ॥
Prof. Sahib Singhਉਸ ਵੇਲੇ ਉਹਨਾਂ ਜਮਾਂ ਨੇ ਪੱਕੇ ਹੱਥ ਪਾਏ ਹੁੰਦੇ ਹਨ, ਹੇ ਵਣਜਾਰੇ ਮਿਤ੍ਰ! ਉਹ ਰਤਾ ਭਰ ਸਮੇ ਦੀ ਢਿੱਲ-ਮਠ ਦੀ ਇਜਾਜ਼ਤ ਨਹੀਂ ਦੇਂਦੇ।

ਪਦ ਅਰਥ ਬਿਲਮ = ਦੇਰ। ਦੇਵਨੀ = ਦੇਵਨਿ, ਦੇਂਦੇ। ਓਨੀ = ਉਹਨਾਂ (ਜਮਾਂ) ਨੇ।

SikhNet (Spanish)Los mensajeros de la muerte te alcanzaron y te agarraron y no te dieron ni un momento de espera.

ਲਿਖਿਆ ਆਇਆ. ਪਕੜਿ ਚਲਾਇਆ; ਮਨਮੁਖ ਸਦਾ ਦੁਹੇਲੇ ॥

likhiaa aaeaa. pakarr chalaaeaa; manamukh sadaa duhele | Ang 78

Sant Singh KhalsaReceiving the summons, people are seized and dispatched. The self-willed manmukhs are miserable forever.
Manmohan SinghOn the receipt of the written order, the beings are seized and dispatched. Ever distressed are the perverse person.
Manmohan Singh (Punjabi)ਲਿਖਤੀ ਹੁਕਮ ਪੁਜਣ ਤੇ ਜੀਵ ਫੜ ਕੇ ਅਗੇ ਤੋਰ ਦਿਤੇ ਹਨ। ਹਮੇਸ਼ਾਂ ਦੁਖੀਏ ਹਨ, ਆਪ ਹੁਦਰੇ ਪੁਰਸ਼।
Fareedkot Teekaਜਬ ਪਰਮੇਸ੍ਵਰ ਕਾ ਹੁਕਮੁ ਜਿਸ ਜੀਵ ਕੇ ਵਾਸਤੇ ਲਿਖਿਆ ਹੂਆ ਆਇਆ ਤਬ ਤਿਸੀ ਕੋ ਜਮਦੂਤੋਂ ਨੇ ਪਕੜ ਕਰ ਕੇ ਚਲਾਇ ਲੀਆ, ਇਸ ਪ੍ਰਕਾਰ ਮਨਮੁਖ ਸਦੀਵ ਕਾਲ ਹੀ ਦੁਖੀ ਰਹਿਤੇ ਹੈਂ॥
Prof. Sahib Singhਜਦੋਂ ਕਰਤਾਰ ਵਲੋਂ (ਮੌਤ ਦਾ) ਲਿਖਿਆ ਹੋਇਆ ਹੁਕਮ ਆਉਂਦਾ ਹੈ (ਉਹ ਜਮ ਜੀਵ ਨੂੰ) ਫੜ ਕੇ ਅੱਗੇ ਲਾ ਲੈਂਦੇ ਹਨ। ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ (ਫਿਰ) ਸਦਾ ਦੁਖੀ ਰਹਿੰਦੇ ਹਨ।

ਪਦ ਅਰਥ ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ। ਦੁਹੇਲੇ = ਦੁਖੀ।

SikhNet (Spanish)Así estaba escrito, y así te llevaron, los arrogantes Manmukjs siempre sufren.

ਜਿਨੀ ਪੂਰਾ ਸਤਿਗੁਰੁ ਸੇਵਿਆ; ਸੇ. ਦਰਗਹ ਸਦਾ ਸੁਹੇਲੇ ॥

jinee pooraa satigur seviaa; se. daragah sadaa suhele | Ang 78

Sant Singh KhalsaBut those who serve the Perfect True Guru are forever happy in the Court of the Lord.
Manmohan SinghIn Lord's Court, ever comfortable are they, who serve the perfect True Guru.
Manmohan Singh (Punjabi)ਸਾਈਂ ਦੇ ਦਰਬਾਰ ਅੰਦਰ ਉਹ ਹਮੇਸ਼ਾਂ ਸੁਖੀਏ ਹਨ ਜੋ ਪੂਰਨ ਸੱਚੇ ਗੁਰਾਂ ਦੀ ਟਹਿਲ ਕਮਾਉਂਦੇ ਹਨ।
Fareedkot Teekaਜਿਨ ਗੁਰਮੁਖੋਂ ਨੇ ਪੂਰੇ ਸਤਿਗੁਰੂ ਕੋ ਸੇਵਨ ਕੀਆ ਹੈ, (ਸੇ ਦਰਗਹ) ਸੋ ਪਰਮੇਸ੍ਵਰ ਕੀ ਸਭਾ ਮੇਂ ਸਦੀਵ ਕਾਲ ਹੀ (ਸੁਹੇਲੇ) ਸੁਖੀ ਰਹਿਤੇ ਹੈਂ॥
Prof. Sahib Singhਜਿਨ੍ਹਾਂ ਨੇ ਪੂਰੇ ਗੁਰੂ ਦਾ ਆਸਰਾ ਲਈ ਰੱਖਿਆ, ਉਹ ਪਰਮਾਤਮਾ ਦੀ ਦਰਗਾਹ ਵਿਚ ਸਦਾ ਸੌਖੇ ਰਹਿੰਦੇ ਹਨ।

ਪਦ ਅਰਥ ਸੁਹੇਲੇ = ਸੌਖੇ।

SikhNet (Spanish)Pero los que sirvieron al Guru Verdadero, vivieron siempre en Paz, en la Corte del Señor.

ਕਰਮ ਧਰਤੀ ਸਰੀਰੁ, ਜੁਗ ਅੰਤਰਿ; ਜੋ ਬੋਵੈ. ਸੋ ਖਾਤਿ ॥

karam dharatee sareer, jug antar; jo bovai. so khaat | Ang 78

Sant Singh KhalsaThe body is the field of karma in this age; whatever you plant, you shall harvest.
Manmohan SinghThe body is the field of actions in this age. Whatever one sows that he eats (reaps.)
Manmohan Singh (Punjabi)ਇਸ ਯੂਗ ਅੰਦਰ ਦੇਹਿ ਅਮਲਾਂ ਦਾ ਖੇਤ ਹੈ। ਜੋ ਕੁਛ ਬੰਦਾ ਬੀਜਦਾ ਹੈ, ਉਹੀ ਕੁਛ ਉਹ ਖਾਦਾ (ਵੱਢਦਾ) ਹੈ।
Fareedkot Teekaਇਸ ਕਰਮ ਭੂੰਮੀ ਮਾਨੁਖ ਸਰੀਰ ਮੇਂ ਜੁਗ ਜੁਗ ਮੇਂ, ਜੋ ਕਛੁ ਬੀਜਤਾ ਹੈ, ਸੋਈ ਖਾਤਾ ਹੈ॥
Prof. Sahib Singh(ਹੇ ਵਣਜਾਰੇ ਮਿਤ੍ਰ!) ਮਨੁੱਖਾ ਜੀਵਨ ਵਿਚ (ਮਨੁੱਖ ਦਾ) ਸਰੀਰ ਕਰਮ ਕਮਾਣ ਲਈ ਧਰਤੀ (ਸਮਾਨ) ਹੈ, (ਜਿਸ ਵਿਚ) ਜਿਹੋ ਜਿਹਾ (ਕੋਈ) ਬੀਜਦਾ ਹੈ ਉਹੀ ਖਾਂਦਾ ਹੈ।

ਪਦ ਅਰਥ ਕਰਮ ਧਰਤੀ = ਕਰਮ ਕਮਾਣ ਲਈ ਧਰਤੀ। ਜੁਗ ਅੰਤਰਿ = ਜੁਗ ਵਿਚ, ਜਗਤ ਵਿਚ, ਮਨੁੱਖਾ ਜਵਿਨ ਵਿਚ {ਨੋਟ: ਇਥੇ ਲਫ਼ਜ਼ 'ਜੁਗ' ਕਿਸੇ ਖ਼ਾਸ ਸਤਜੁਗ ਕਲਿਜੁਗ ਆਦਿਕ ਵਾਸਤੇ ਨਹੀਂ ਹੈ}। ਖਾਤਿ = ਖਾਂਦਾ ਹੈ।

SikhNet (Spanish)El cuerpo es el campo del Karma en esta era, lo que sea que uno siembra, eso cosechará.

ਕਹੁ ਨਾਨਕ. ਭਗਤ ਸੋਹਹਿ ਦਰਵਾਰੇ; ਮਨਮੁਖ ਸਦਾ ਭਵਾਤਿ ॥੫॥੧॥੪॥

kahu naanak. bhagat soheh daravaare; manamukh sadaa bhavaat |5|1|4| Ang 78

Sant Singh KhalsaSays Nanak, the devotees look beautiful in the Court of the Lord; the self-willed manmukhs wander forever in reincarnation. ||5||1||4||
Manmohan SinghSays Nanak, the devotees look beautiful in Lord's court, while the self-willed ever wander in transmigration.
Manmohan Singh (Punjabi)ਗੁਰੂ ਜੀ ਫੁਰਮਾਉਂਦੇ ਹਨ, ਜਗਿਆਸੂ ਸਾਹਿਬ ਦੀ ਦਰਗਾਹ ਅੰਦਰ ਸੁੰਦਰ ਲਗਦੇ ਹਨ, ਜਦ ਕਿ ਆਪ ਹੁਦਰੇ ਹਮੇਸ਼ਾਂ ਆਵਾਗਉਣ ਅੰਦਰ ਭਟਕਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਭਗਤ ਜਨ ਹੈਂ, ਸੋ ਵਾਹਿਗੁਰੂ ਕੇ ਦਰਬਾਰ ਮੇਂ ਸੋਭਤੇ ਹੈਂ, ਅਰੁ ਜੋ ਮਨਮੁਖ ਹੈਂ, ਸੋ ਸਦੀਵ ਜੂਨੀਓਂ ਮੇਂ ਭ੍ਰਮਤੇ ਹੈਂ॥☬ਅਬ ਗੁਰੂ ਰਾਮ ਦਾਸ ਸਾਹਿਬ ਜੀ ਪਰਮੇਸ੍ਵਰ ਕਾ ਛੰਤ ਜਸੁ, ਵਾ ਵਿਲਖਣ ਚਾਲ ਮੇਂ ਜੀਵ ਕੋ ਇਸਤ੍ਰੀ ਰੂਪ ਵਰਨਨ ਕਰਤੇ ਹੂਏ ਪ੍ਰਸਨੁ ਉੱਤਰੁ ਕੇ ਪ੍ਰਕਾਰ ਕਰ ਕਹਤੇ ਹੈਂ:
Prof. Sahib Singhਨਾਨਕ ਆਖਦਾ ਹੈ- ਪਰਮਾਤਮਾ ਦੀ ਭਗਤੀ ਕਰਨ ਵਾਲੇ ਬੰਦੇ ਪਰਮਾਤਮਾ ਦੇ ਦਰ ਤੇ ਸੋਭਾ ਪਾਂਦੇ ਹਨ , ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਸਦਾ ਜਨਮ ਮਰਨ ਦੇ ਗੇੜ ਵਿਚ ਪਾਏ ਜਾਂਦੇ ਹਨ ॥੫॥੧॥੪॥

ਪਦ ਅਰਥ ਸੋਹਹਿ = ਸੋਭਦੇ ਹਨ। ਦਰਵਾਰੇ = ਪ੍ਰਭੂ ਦੇ ਦਰਬਾਰ ਵਿਚ। ਭਵਾਤਿ = ਜਨਮ ਮਰਨ ਵਿਚ ਪਾਏ ਜਾਂਦੇ ਹਨ ॥੫॥੧॥੪॥

SikhNet (Spanish)Dice Nanak, los Devotos están siempre en Éxtasis, en la Corte del Señor, mientras que los arrogantes Manmukjs son llevados a la ronda.(5-1-4)
Answers quote the Granth verbatim with Ang citations. AI commentary is not Gurbani and not a religious ruling.