ਸਿਰੀਰਾਗੁ ਮਹਲਾ ੪ ਘਰੁ ੨ ਛੰਤ ॥
sireeraag mahalaa 4 ghar 2 chhant | Ang 78
Sant Singh KhalsaSiree Raag, Fourth Mehl, Second House, Chhant:
Manmohan SinghSri Rag, Fourth Guru.
Manmohan Singh (Punjabi)ਸਿਰੀ ਰਾਗ, ਚਉਥੀ ਪਾਤਸ਼ਾਹੀ।
SikhNet (Spanish)Siri Rag, Mejl Guru Ram Das, Cuarto Canal Divino.
ੴ ਸਤਿਗੁਰ ਪ੍ਰਸਾਦਿ ॥
ik oankaar satigur prasaad | Ang 78
Sant Singh KhalsaOne Universal Creator God. By The Grace Of The True Guru:
Manmohan SinghThere is but God. By the True Guru's favour He is attained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਰਹਿਮਤ ਦਾ ਸਦਕਾ ਉਹ ਪਰਾਪਤ ਹੁੰਦਾ ਹੈ।
SikhNet (Spanish)Un Dios Creador Universal, por la Gracia del Verdadero Guru.
ਮੁੰਧ ਇਆਣੀ ਪੇਈਅੜੈ; ਕਿਉ ਕਰਿ. ਹਰਿ ਦਰਸਨੁ ਪਿਖੈ ॥
mundh eaanee peeearrai; kiau kar. har darasan pikhai | Ang 78
Sant Singh KhalsaHow can the ignorant soul-bride obtain the Blessed Vision of the Lord's Darshan, while she is in this world of her father's home?
Manmohan SinghHow can the silly bride behold God's sight in her father's home (in this world)?
Manmohan Singh (Punjabi)ਭੋਲੀ ਪਤਨੀ ਆਪਣੇ ਪਿਤਾ ਦੇ ਘਰ ਵਿੱਚ ਕਿਸ ਤਰ੍ਹਾਂ ਵਾਹਿਗੁਰੂ ਦਾ ਦੀਦਾਰ ਵੇਖ ਸਕਦੀ ਹੈ?
Fareedkot Teekaਪ੍ਰਸ਼ਨੁ: (ਮੁੰਧ) ਜੀਵ ਰੂਪ ਇਸਤ੍ਰੀ (ਇਆਣੀ) ਅਗ੍ਯਾਤਿ (ਪੇਈਅੜੈ) ਸੰਸਾਰ, ਭਾਵ ਇਸ ਲੋਕ ਪੇਕੇ ਮੇਂ ਕਿਸ ਪ੍ਰਕਾਰ ਹਰੀ ਪਤੀ ਕਾ ਦਰਸਨੁ ਦੇਖੇ?☬ਉੱਤਰੁ:
Prof. Sahib Singhਜੇ ਜੀਵ-ਇਸਤ੍ਰੀ ਪੇਕੇ ਘਰ ਵਿਚ (ਇਸ ਮਨੁੱਖਾ ਜਨਮ ਵਿਚ) ਅੰਞਾਣ ਹੀ ਟਿਕੀ ਰਹੇ, ਤਾਂ ਉਹ ਪਤੀ-ਪ੍ਰਭੂ ਦਾ ਦਰਸਨ ਕਿਵੇਂ ਕਰ ਸਕਦੀ ਹੈ? (ਦਰਸਨ ਨਹੀਂ ਕਰ ਸਕਦੀ)।ਪਦ ਅਰਥ ਮੁੰਧ = {मुग्धा} ਜੁਆਨ ਇਸਤ੍ਰੀ। ਪੇਈਅੜੈ = ਪੇਕੇ ਘਰ ਵਿਚ, ਇਸ ਲੋਕ ਵਿਚ। ਕਿਉਕਰਿ = ਕਿਵੇਂ? ਪਿਖੈ = ਪੇਖੈ, ਵੇਖੇ।
SikhNet (Spanish)¿Cómo puede la esposa ignorante tener la Visión del Señor en la casa de su madre?
ਹਰਿ ਹਰਿ ਅਪਨੀ ਕਿਰਪਾ ਕਰੇ; ਗੁਰਮੁਖਿ. ਸਾਹੁਰੜੈ ਕੰਮ ਸਿਖੈ ॥
har har apanee kirapaa kare; guramukh. saahurarrai kam sikhai | Ang 78
Sant Singh KhalsaWhen the Lord Himself grants His Grace, the Gurmukh learns the duties of her Husband's Celestial Home.
Manmohan SinghWhen the Lord Master shows His mercy, the Guru ward bride learns the affairs of her Spouse's home, (the next world).
Manmohan Singh (Punjabi)ਜਦ ਸੁਆਮੀ ਮਾਲਕ ਆਪਣੀ ਰਹਿਮਤ ਧਾਰਦਾ ਹੈ ਤਾਂ ਗੁਰੂ-ਅਨੁਸਾਰੀ ਪਤਨੀ ਆਪਣੇ ਕੰਤ ਦੇ ਘਰ ਦੇ ਕਾਰ ਵਿਹਾਰ ਸਿਖ ਲੈਂਦੀ ਹੈ।
Fareedkot Teekaਸਰਬ ਦੁਖੋਂ ਕੇ ਹਰਨੇ ਹਾਰਾ ਜੋ ਹਰੀ ਹੈ, ਸੋ ਜਬ ਅਪਨੀ ਕਿਰਪਾ ਕਰੇ ਤਬ ਗੁਰੂਦ੍ਵਾਰਾ (ਸਾਹੁਰੜੈ) ਸਾਸੁਰੇ ਅਰਥਾਤ ਪਰਲੋਕ ਮੇਂ ਸੁਖ ਪਾਵਣੇ ਕੇ ਕਰਮੋਂ ਕੋ ਜੀਵ ਸੀਖੇ ਹੈਂ॥
Prof. Sahib Singhਜਦੋਂ ਪਰਮਾਤਮਾ ਆਪਣੀ ਮਿਹਰ ਕਰਦਾ ਹੈ, ਤਾਂ (ਜੀਵ-ਇਸਤ੍ਰੀ) ਗੁਰੂ ਦੇ ਸਨਮੁਖ ਹੋ ਕੇ ਪ੍ਰਭੂ-ਪਤੀ ਦੇ ਚਰਨਾਂ ਵਿਚ ਪਹੁੰਚਣ ਵਾਲੇ ਕੰਮ (ਕਰਨੇ) ਸਿੱਖਦੀ ਹੈ।ਪਦ ਅਰਥ ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਸਾਹੁਰੜੈ ਕੰਮ = ਸਹੁਰੇ ਘਰ ਦੇ ਕੰਮ, ਉਹ ਕੰਮ ਜਿਨ੍ਹਾਂ ਦੇ ਕਰਨ ਨਾਲ ਪਤੀ ਨੂੰ ਮਿਲ ਸਕੇ।
SikhNet (Spanish)Sólo si el Señor, en Su Gracia, la hace aprender las labores del hogar de su Esposo, a través del Guru.
ਸਾਹੁਰੜੈ. ਕੰਮ ਸਿਖੈ ਗੁਰਮੁਖਿ; ਹਰਿ ਹਰਿ ਸਦਾ ਧਿਆਏ ॥
saahurarrai. kam sikhai guramukh; har har sadaa dhiaae | Ang 78
Sant Singh KhalsaThe Gurmukh learns the duties of her Husband's Celestial Home; she meditates forever on the Lord, Har, Har.
Manmohan SinghThe pious wife learns the affairs of her Spouse's home and ever meditates on her Lord God.
Manmohan Singh (Punjabi)ਪਵਿੱਤ੍ਰ ਪਤਨੀ ਕੰਤ ਦੇ ਘਰ ਦੇ ਕੰਮ ਕਾਜ ਸਿਖਦੀ ਹੈ ਅਤੇ ਸਦੀਵ ਹੀ ਆਪਣੇ ਵਾਹਿਗੁਰੂ ਸੁਆਮੀ ਨੂੰ ਸਿਮਰਦੀ ਹੈ।
Fareedkot Teekaਸਾਹੁਰੜੈ ਪਰਲੋਕ ਮੇਂ ਸੁਖ ਪਾਵਣੇ ਕਾ ਕਰਮ ਸੀਖੇ, ਕਿਆ ਗੁਰੂਦ੍ਵਾਰਾ ਹਰਿ ਹਰਿ ਨਾਮ ਕਾ ਸਦੀਵ ਜਾਪ ਕਰੇ॥
Prof. Sahib Singhਗੁਰੂ ਦੀ ਸਰਨ ਪੈ ਕੇ (ਜੀਵ-ਇਸਤ੍ਰੀ) ਉਹ ਕੰਮ ਸਿੱਖਦੀ ਹੈ, ਜਿਨ੍ਹਾਂ ਦੀ ਸਹਾਇਤਾ ਨਾਲ ਪਤੀ-ਪ੍ਰਭੂ ਦੀ ਹਜ਼ੂਰੀ ਵਿਚ ਅੱਪੜ ਸਕੇ (ਉਹ ਕੰਮ ਇਹ ਹਨ ਕਿ ਜੀਵ-ਇਸਤ੍ਰੀ) ਸਦਾ ਪਰਮਾਤਮਾ ਦਾ ਨਾਮ ਸਿਮਰਦੀ ਹੈ।
SikhNet (Spanish)Si ella aprende esas labores a través del Guru, podrá vivir en su Señor.
ਸਹੀਆ ਵਿਚਿ ਫਿਰੈ ਸੁਹੇਲੀ; ਹਰਿ ਦਰਗਹ ਬਾਹ ਲੁਡਾਏ ॥
saheea vich firai suhelee; har daragah baah luddaae | Ang 78
Sant Singh KhalsaShe walks happily among her companions, and in the Lord's Court, she swings her arms joyfully.
Manmohan SinghShe shall then walk happy among her mates and in God's Court shall swing her arm.
Manmohan Singh (Punjabi)ਉਹ ਤਦ ਆਪਣੀਆਂ ਸਖੀਆਂ ਵਿੱਚ ਖੁਸ਼ ਫਿਰੇਗੀ ਅਤੇ ਹਰੀ ਦੇ ਦਰਬਾਰ ਅੰਦਰ ਆਪਣੀ ਭੁਜਾ ਹੁਲਾਰੇਗੀ।
Fareedkot Teekaਤਬ ਜੀਵ ਰੂਪ ਇਸਤ੍ਰੀ (ਸਹੀਆ) ਸੰਤ ਜਨ ਰੂਪੀ ਸਖੀਆਂ ਮੇਂ ਫਿਰਤੀ ਹੈ, ਅਰ (ਸੁਹੇਲੀ) ਸੁਖ ਪੂਰਬਕ ਬੁਧੀ ਰੂਪ ਵਾ ਸਾਛਾਤ ਭੁਜਾ ਕੋ ਲਡਾਵਤੀ ਹੂਈ ਮਸਤ ਹੋ ਕਰ (ਹਰਿ ਦਰਗਹ) ਸਚਖੰਡ ਮੇਂ ਚਲਤੀ ਹੈ। ਭਾਵ ਏਹ ਕਿ ਸੋ ਜੀਵ ਰੂਪੀ ਇਸਤ੍ਰੀ ਪਰਲੋਕ ਮੇਂ ਅਨੰਦ ਪੂਰਬਕ ਪ੍ਰਾਪਤਿ ਹੋਤੀ ਹੈ॥
Prof. Sahib Singhਸਹੇਲੀਆਂ ਵਿਚ (ਸਤ-ਸੰਗੀਆਂ ਵਿਚ ਰਹਿ ਕੇ ਇਸ ਲੋਕ ਵਿਚ) ਸੌਖੀ ਤੁਰੀ ਫਿਰਦੀ ਹੈ (ਸੌਖਾ ਜੀਵਨ ਬਿਤਾਂਦੀ ਹੈ, ਤੇ) ਪਰਮਾਤਮਾ ਦੀ ਹਜ਼ੂਰੀ ਵਿਚ ਬੇ-ਫ਼ਿਕਰ ਹੋ ਕੇ ਪਹੁੰਚਦੀ ਹੈ।ਪਦ ਅਰਥ ਸਹੀਆ = ਸਹੀਆਂ, ਸਹੇਲੀਆਂ, ਸਤ-ਸੰਗੀ। ਸੁਹੇਲੀ = ਸੌਖੀ। ਬਾਹ ਲੁਡਾਏ = ਬਾਂਹ ਹੁਲਾਰਦੀ ਹੈ, ਬੇ-ਫ਼ਿਕਰ ਹੋ ਕੇ ਵਿਚਰਦੀ ਹੈ।
SikhNet (Spanish)Ella podrá vivir feliz en medio de sus compañeras y moverse, dichosa, por todas partes.
ਲੇਖਾ. ਧਰਮ ਰਾਇ ਕੀ ਬਾਕੀ; ਜਪਿ ਹਰਿ ਹਰਿ ਨਾਮੁ, ਕਿਰਖੈ ॥
lekhaa. dharam raae kee baakee; jap har har naam, kirakhai | Ang 78
Sant Singh KhalsaHer account is cleared by the Righteous Judge of Dharma, when she chants the Name of the Lord, Har, Har.
Manmohan SinghBy repeating the Name of Lord God, she strikes off the balance of the account of the Righteous Judge.
Manmohan Singh (Punjabi)ਵਾਹਿਗੁਰੂ ਸੁਆਮੀ ਦੇ ਨਾਮ ਦਾ ਉਚਾਰਣ ਕਰਨ ਦੁਆਰਾ ਉਹ ਧਰਮਰਾਜ ਦੇ ਹਿਸਾਬ ਕਿਤਾਬ ਦੀ ਬਾਕੀ ਉਤੇ ਲਕੀਰ ਫੇਰ ਦਿੰਦੀ ਹੈ।
Fareedkot Teekaਔਰ ਜੋ ਧਰਮਰਾਇ ਕਾ ਲੇਖਾ ਪੁੰਨ ਤਥਾ ਪਾਪੋਂ ਕੀ ਬਾਕੀ ਹੈ, ਤਿਸ ਕੋ ਭੀ ਹਰੀ ਹਰੀ ਨਾਮ ਜਪ ਕਰ (ਕਿਰਖੈ) ਕਾਟ ਦੇਵੇਂ ਹੈਂ॥
Prof. Sahib Singhਉਹ ਜੀਵ-ਇਸਤ੍ਰੀ ਪਰਮਾਤਮਾ ਦਾ ਨਾਮ ਸਦਾ ਜਪ ਕੇ ਧਰਮਰਾਜ ਦਾ ਲੇਖਾ, ਧਰਮਰਾਜ ਦੇ ਲੇਖੇ ਦੀ ਬਾਕੀ, ਮੁਕਾ ਲੈਂਦੀ ਹੈ।ਪਦ ਅਰਥ ਜਪਿ = ਜਪ ਕੇ। ਕਿਰਖੈ = ਖਿੱਚ ਲੈਂਦੀ ਹੈ, ਮੁਕਾ ਲੈਂਦੀ ਹੈ। ਦਿਖੈ = ਦੇਖੈ, ਵੇਖਦੀ ਹੈ।
SikhNet (Spanish)Habitando en el Nombre del Señor, ella salda su cuenta y las cuentas del libro del Juez del Dharma.
ਮੁੰਧ ਇਆਣੀ ਪੇਈਅੜੈ; ਗੁਰਮੁਖਿ ਹਰਿ ਦਰਸਨੁ ਦਿਖੈ ॥੧॥
mundh eaanee peeearrai; guramukh har darasan dikhai |1| Ang 78
Sant Singh KhalsaThe ignorant soul-bride becomes Gurmukh, and gains the Blessed Vision of the Lord's Darshan, while she is still in her father's house. ||1||
Manmohan SinghThe simple wife beholds the sight of God in her father's home through the Guru.
Manmohan Singh (Punjabi)ਭੋਲੀ ਭਾਲੀ ਵਹੁਟੀ, ਇਸ ਸੰਸਾਰ ਅੰਦਰ ਗੁਰਾਂ ਦੇ ਰਾਹੀਂ ਵਾਹਿਗੁਰੂ ਦਾ ਦੀਦਾਰ ਵੇਖ ਲੈਂਦੀ ਹੈ।
Fareedkot Teekaਜੀਵ ਰੂਪ ਅਗ੍ਯਾਤ ਇਸਤ੍ਰੀ ਇਸ ਲੋਕ ਪੇਕੇ ਮੇਂ ਗੁਰੋਂ ਦ੍ਵਾਰੇ ਹਰੀ ਕਾ ਦਰਸਨੁ ਦੇਖੇ, ਭਾਵ ਸਾਖ੍ਯਾਤ ਕਾਰ ਕਰੇ॥੧॥
Prof. Sahib Singhਭੋਲੀ ਜੀਵ-ਇਸਤ੍ਰੀ ਪੇਕੇ ਘਰ ਵਿਚ (ਇਸ ਮਨੁੱਖਾ ਜਨਮ ਵਿਚ) ਗੁਰੂ ਦੀ ਸਰਨ ਪੈ ਕੇ ਪਰਮਾਤਮਾ-ਪਤੀ ਦਾ ਦਰਸਨ ਕਰ ਲੈਂਦੀ ਹੈ ॥੧॥
SikhNet (Spanish)A través del Guru, la esposa ignorante tiene la Visión del Señor en la casa de su madre. (1)
ਵੀਆਹੁ ਹੋਆ ਮੇਰੇ ਬਾਬੁਲਾ; ਗੁਰਮੁਖੇ ਹਰਿ ਪਾਇਆ ॥
veeaahu hoaa mere baabulaa; guramukhe har paaeaa | Ang 78
Sant Singh KhalsaMy marriage has been performed, O my father. As Gurmukh, I have found the Lord.
Manmohan SinghMy marriage is performed, O my father! By Guru's instruction I have obtained God.
Manmohan Singh (Punjabi)ਮੇਰਾ ਅਨੱਦ ਕਾਰਜ ਹੋ ਗਿਆ ਹੈ, ਹੈ ਮੇਰੇ ਪਿਤਾ! ਗੁਰਾਂ ਦੇ ਉਪਦੇਸ਼ ਦੁਆਰਾ ਮੈਂ ਵਾਹਿਗੁਰੂ ਨੂੰ ਪਾ ਲਿਆ ਹੈ।
Fareedkot Teekaਹੇ ਮੇਰੇ ਪਿਤਾ ਵਤ ਪ੍ਯਾਰੇ ਸੰਤ ਜਨੋਂ! ਅਬ ਮੇਰਾ ਬਿਵਾਹ ਭਯਾ ਹੈ ਔਰੁ ਮੈਨੇ ਗੁਰੂਦ੍ਵਾਰੇ (ਹਰਿ) ਵਾਹਿਗੁਰੂ ਵਰ ਕੋ ਪਾਇ ਲੀਆ ਹੈ॥
Prof. Sahib Singhਹੇ ਮੇਰੇ ਪਿਤਾ! (ਪ੍ਰਭੂ-ਪਤੀ ਨਾਲ) ਮੇਰਾ ਵਿਆਹ ਹੋ ਗਿਆ ਹੈ, ਗੁਰੂ ਦੀ ਸਰਨ ਪੈ ਕੇ ਮੈਨੂੰ ਪ੍ਰਭੂ-ਪਤੀ ਮਿਲ ਪਿਆ ਹੈ।ਪਦ ਅਰਥ ਮੇਰੇ ਬਾਬੁਲਾ, ਮੇਰੇ ਬਾਬੋਲਾ = ਹੇ ਮੇਰੇ ਪਿਤਾ! ਵੀਆਹੁ = ਪਤੀ-ਪ੍ਰਭੂ ਨਾਲ ਮਿਲਾਪ। ਗੁਰਮੁਖੇ = ਗੁਰਮੁਖਿ, ਗੁਰੂ ਵਲ ਮੂੰਹ ਕਰ ਕੇ, ਗੁਰੂ ਦੀ ਸਰਨ ਪੈ ਕੇ।
SikhNet (Spanish)Oh Padre mío, estoy casado con mi Señor, por la Gracia del Guru.
ਅਗਿਆਨੁ ਅੰਧੇਰਾ ਕਟਿਆ; ਗੁਰ ਗਿਆਨੁ ਪ੍ਰਚੰਡੁ ਬਲਾਇਆ ॥
agiaan andheraa kattiaa; gur giaan prachandd balaaeaa | Ang 78
Sant Singh KhalsaThe darkness of ignorance has been dispelled. The Guru has revealed the blazing light of spiritual wisdom.
Manmohan SinghThe darkness of my ignorance is removed. The Guru has blazed the very bright light of Divine Knowledge.
Manmohan Singh (Punjabi)ਮੇਰਾ ਬੇਸਮਝੀ ਦਾ ਅਨ੍ਹੇਰਾ ਦੂਰ ਹੋ ਗਿਆ ਹੈ। ਗੁਰਾਂ ਨੇ ਬ੍ਰਹਿਮ-ਬੋਧ ਦੀ ਖਰੀ ਤੇਜ ਰੋਸ਼ਨੀ ਬਾਲ ਦਿੱਤੀ ਹੈ।
Fareedkot Teekaਗੁਰੋਂ ਨੇ (ਪ੍ਰੰਚਡੁ) ਅਤੀ ਤੇਜਵਾਲਾ ਗ੍ਯਾਨ ਰੂਪੀ ਦੀਪਕ ਪ੍ਰਕਾਸ਼ਿਆ ਹੈ, ਤਿਸ ਕਰ ਕੇ ਮੇਰਾ ਅਗ੍ਯਾਨ ਰੂਪੀ ਅੰਧਕਾਰ (ਕਟਿਆ) ਨਸ਼ਟ ਕੀਆ ਹੈ॥
Prof. Sahib Singhਗੁਰੂ ਦਾ ਬਖ਼ਸ਼ਿਆ ਹੋਇਆ ਗਿਆਨ (-ਰੂਪ ਸੂਰਜ ਇਤਨਾ) ਤੇਜ਼ ਜਗ-ਮਗ ਕਰ ਉਠਿਆ ਹੈ ਕਿ (ਮੇਰੇ ਅੰਦਰੋਂ) ਬੇ-ਸਮਝੀ ਦਾ ਹਨੇਰਾ ਦੂਰ ਹੋ ਗਿਆ ਹੈ।ਪਦ ਅਰਥ ਅਗਿਆਨੁ = ਬੇ-ਸਮਝੀ। ਗੁਰ ਗਿਆਨੁ = ਗੁਰੂ ਤੋਂ ਮਿਲੀ ਪਰਮਾਤਮਾ ਨਾਲ ਡੂੰਘੀ ਸਾਂਝ। ਪ੍ਰਚੰਡੁ = ਤੇਜ਼। ਬਲਾਇਆ = ਬਾਲਿਆ।
SikhNet (Spanish)La oscuridad de mi conciencia se ha desvanecido, el Santo Guru ha alumbrado el Sendero de la Sabiduría.
ਬਲਿਆ ਗੁਰ ਗਿਆਨੁ. ਅੰਧੇਰਾ ਬਿਨਸਿਆ; ਹਰਿ ਰਤਨੁ ਪਦਾਰਥੁ ਲਾਧਾ ॥
baliaa gur giaan. andheraa binasiaa; har ratan padaarath laadhaa | Ang 78
Sant Singh KhalsaThis spiritual wisdom given by the Guru shines forth, and the darkness has been dispelled. I have found the Priceless Jewel of the Lord.
Manmohan SinghThe Guru-given Divine Knowledge is shedding lustre I have therefore found the priceless gem of God's Name.
Manmohan Singh (Punjabi)ਗੁਰਾਂ ਦਾ ਦਿਤਾ ਹੋਇਆ ਬ੍ਰਹਿਮ-ਗਿਆਨ ਪ੍ਰਕਾਸ਼ ਪਸਾਰ ਰਿਹਾ ਹੈ ਅਤੇ ਅਨ੍ਹੇਰਾ ਨਵਿਰਤ ਹੋ ਗਿਆ ਹੈ। ਇਸ ਲਈ ਮੈਨੂੰ ਵਾਹਿਗੁਰੂ ਦੇ ਨਾਮ ਦਾ ਅਮੋਲਕ ਜਵੇਹਰ ਲਭ ਪਿਆ ਹੈ।
Fareedkot Teekaਜਬ ਗੁਰੋਂ ਦ੍ਵਾਰਾ ਗ੍ਯਾਨ ਰੂਪੀ ਦੀਪਕ ਪ੍ਰਕਾਸ਼ਿ ਹੂਆ ਹੈ ਔਰ ਅਗ੍ਯਾਨ ਰੂਪੀ ਅੰਧੇਰਾ (ਬਿਨਸਿਆ) ਅਭਾਵ ਭਯਾ, ਤਬ ਹਰੀ ਜੋ ਰਤਨ ਰੂਪ ਅਮੋਲਕ ਪਦਾਰਥ ਹੈ, ਸੋ (ਲਾਧਾ) ਪਾ ਲੀਆ॥
Prof. Sahib Singhਗੁਰੂ ਦਾ ਦਿੱਤਾ ਗਿਆਨ (ਮੇਰੇ ਅੰਦਰ) ਚਮਕ ਪਿਆ ਹੈ (ਮਾਇਆ-ਮੋਹ ਦਾ) ਹਨੇਰਾ ਦੂਰ ਹੋ ਗਿਆ ਹੈ (ਉਸ ਚਾਨਣੀ ਦੀ ਬਰਕਤਿ ਨਾਲ ਮੈਨੂੰ) ਪਰਮਾਤਮਾ ਦਾ ਨਾਮ (-ਰੂਪ) ਕੀਮਤੀ ਰਤਨ ਲੱਭ ਪਿਆ ਹੈ।ਪਦ ਅਰਥ ਬਿਨਸਿਆ = ਨਾਸ ਹੋ ਗਿਆ। ਲਾਧਾ = ਲੱਭ ਪਿਆ ਹੈ।
SikhNet (Spanish)Ilumina el Sendero de la Sabiduría y disipa toda mi oscuridad, para así encontrar a mi Señor, la Joya de joyas.
ਹਉਮੈ ਰੋਗੁ ਗਇਆ. ਦੁਖੁ ਲਾਥਾ; ਆਪੁ ਆਪੈ. ਗੁਰਮਤਿ ਖਾਧਾ ॥
haumai rog geaa. dukh laathaa; aap aapai. guramat khaadhaa | Ang 78
Sant Singh KhalsaThe sickness of my ego has been dispelled, and my pain is over and done. Through the Guru's Teachings, my identity has consumed my identical identity.
Manmohan SinghMy malady or ego has departed and my anguish is over. Under Guru's instruction I myself have eaten up my self-conceit.
Manmohan Singh (Punjabi)ਮੇਰੀ ਹਊਮੇ ਦੀ ਬੀਮਾਰੀ ਦੂਰ ਹੋ ਗਈ ਹੈ ਤੇ ਮੇਰਾ ਦੁਖੜਾ ਕਟਿਆ ਗਿਆ ਹੈ। ਗੁਰਾਂ ਦੇ ਉਪਦੇਸ਼ ਅਧੀਨ ਆਪਣੀ ਸਵੈ-ਹੰਗਤਾ ਨੂੰ ਮੈਂ ਖੁਦ ਹੀ ਖਾ ਲਿਅ ਹੈ।
Fareedkot Teekaਗੁਰਾਂ ਦੀ ਸਿਖਿਆ ਸੇ ਜਬ ਆਪਨੇ ਆਪ ਕੋ (ਖਾਧਾ) ਅਰਥਾਤ ਨਿਜ ਸਰੂਪ ਕੋ ਨਿਹਚੇ ਕੀਆ, ਤਬ ਹੰਕਾਰ ਰੋਗੁ ਦੂਰ ਹੂਆ ਔਰ ਜਨਮ ਮਰਣ ਰੂਪੁ ਦੁਖੁ ਲਹਿ ਗਯਾ॥
Prof. Sahib Singhਗੁਰੂ ਦੀ ਮਤਿ ਤੇ ਤੁਰਿਆਂ ਮੇਰਾ ਹਉਮੈ ਦਾ ਰੋਗ ਦੂਰ ਹੋ ਗਿਆ ਹੈ, ਹਉਮੈ ਦਾ ਦੁਖ ਮੁੱਕ ਗਿਆ ਹੈ, ਆਪੇ ਦੇ ਗਿਆਨ ਨਾਲ ਮੇਰਾ ਆਪਾ-ਭਾਵ ਖ਼ਤਮ ਹੋ ਗਿਆ ਹੈ।ਪਦ ਅਰਥ ਆਪੁ = ਆਪਾ-ਭਾਵ। ਆਪੈ = ਆਪੇ ਤੋਂ, ਆਪੇ ਦੇ ਗਿਆਨ ਤੋਂ। ਗੁਰਮਤਿ = ਗੁਰੂ ਦੀ ਮਤਿ ਲੈ ਕੇ।
SikhNet (Spanish)Mi ego y mi sufrimiento se han ido y a través de la Instrucción del Guru mi Ser Superior se come a mi ser inferior.
ਅਕਾਲ ਮੂਰਤਿ. ਵਰੁ ਪਾਇਆ ਅਬਿਨਾਸੀ; ਨਾ ਕਦੇ ਮਰੈ. ਨ ਜਾਇਆ ॥
akaal moorat. var paaeaa abinaasee; naa kade marai. na jaaeaa | Ang 78
Sant Singh KhalsaI have obtained my Husband Lord, the Akaal Moorat, the Undying Form. He is Imperishable; He shall never die, and He shall never ever leave.
Manmohan SinghI have obtained God of immortal form, as my Spouse. He is imperishable and so dies or goes not.
Manmohan Singh (Punjabi)ਮੈਂ ਅਮਰ ਸਰੂਪ ਵਾਹਿਗੁਰੂ ਨੂੰ ਆਪਣੇ ਪਤੀ ਵਜੋਂ ਪਰਾਪਤ ਕਰ ਲਿਆ ਹੈ। ਉਹ ਨਾਸ-ਰਹਿਤ ਹੈ ਤੇ ਇਸ ਲਈ ਮਰਦਾ ਤੇ ਜਾਂਦਾ ਨਹੀਂ।
Fareedkot Teekaਅਕਾਲ ਰੂਪ ਅਬਿਨਾਸ਼ੀ (ਵਰੁ) ਪਤੀ ਪਾਇਆ ਹੈ, ਨਾ ਕਦੇ ਮਰਤਾ ਹੈ ਔਰ (ਨ ਜਾਇਆ) ਨ ਉਤਪਤਿ ਹੋਤਾ ਹੈ॥
Prof. Sahib Singh(ਗੁਰੂ ਦੀ ਸਰਨ ਪਿਆਂ) ਮੈਨੂੰ ਉਹ ਖਸਮ ਮਿਲ ਗਿਆ ਹੈ, ਜਿਸ ਦੀ ਹਸਤੀ ਨੂੰ ਕਦੇ ਕਾਲ ਪੋਹ ਨਹੀਂ ਸਕਦਾ, ਜੋ ਨਾਸ-ਰਹਿਤ ਹੈ, ਜੋ ਨਾਹ ਕਦੇ ਮਰਦਾ ਹੈ ਨਾਹ ਜੰਮਦਾ ਹੈ।ਪਦ ਅਰਥ ਵਰੁ = ਖਸਮ। ਜਾਇਆ = ਜੰਮਦਾ।
SikhNet (Spanish)Me casé con el Ser Eterno, Inmortal, quién no se muere ni se va.
ਵੀਆਹੁ ਹੋਆ ਮੇਰੇ ਬਾਬੋਲਾ; ਗੁਰਮੁਖੇ ਹਰਿ ਪਾਇਆ ॥੨॥
veeaahu hoaa mere baabolaa; guramukhe har paaeaa |2| Ang 78
Sant Singh KhalsaMy marriage has been performed, O my father. As Gurmukh, I have found the Lord. ||2||
Manmohan SinghThe marriage has been solemnised, O my father! And by Guru's instruction, I have found God.
Manmohan Singh (Punjabi)ਸ਼ਾਦੀ ਹੋ ਗਈ ਹੈ, ਹੇ ਮੇਰੇ ਪਿਤਾ! ਅਤੇ ਗੁਰਾਂ ਦੇ ਉਪਦੇਸ਼ ਦੁਆਰਾ ਮੈਂ ਵਾਹਿਗੁਰੂ ਨੂੰ ਪਰਾਪਤ ਕਰ ਲਿਆ ਹੈ।
Fareedkot Teekaਹੇ ਮੇਰੇ ਪਿਤਾ ਸੰਤ ਜਨੋਂ! ਮੇਰਾ ਵਿਵਾਹੁ ਹੂਆ ਹੈ, ਅਰ ਮੈਨੇ ਗੁਰੋਂ ਦ੍ਵਾਰੇ ਹਰੀ ਕੋ ਪਾਇਆ ਹੈ॥
Prof. Sahib Singhਹੇ ਮੇਰੇ ਪਿਤਾ! ਗੁਰੂ ਦੀ ਸਰਨ ਪੈ ਕੇ ਮੇਰਾ (ਪਰਮਾਤਮਾ-ਪਤੀ ਨਾਲ) ਵਿਆਹ ਹੋ ਗਿਆ ਹੈ, ਮੈਨੂੰ ਪਰਮਾਤਮਾ ਮਿਲ ਗਿਆ ਹੈ ॥੨॥
SikhNet (Spanish)Tal es mi matrimonio con mi Señor, oh Padre, por la Gracia del Guru. (2)
ਹਰਿ ਸਤਿ ਸਤੇ. ਮੇਰੇ ਬਾਬੁਲਾ; ਹਰਿ ਜਨ ਮਿਲਿ. ਜੰਞ ਸੁਹੰਦੀ ॥
har sat sate. mere baabulaa; har jan mil. jany suhandee | Ang 78
Sant Singh KhalsaThe Lord is the Truest of the True, O my father. Meeting with the humble servants of the Lord, the marriage procession looks beautiful.
Manmohan SinghThe truest of the true is my Lord, O my father! by meeting God's Slaves the marriage procession looks beautiful.
Manmohan Singh (Punjabi)ਸੱਚਿਆਂ ਦਾ ਪਰਮ ਸੱਚਾ ਹੈ ਮੇਰਾ ਸੁਆਮੀ, ਹੇ ਮੇਰੇ ਪਿਤਾ! ਰੱਬ ਦੇ ਗੋਲਿਆਂ ਨੂੰ ਭੇਟਣ ਦੁਆਰਾ ਜੰਜ ਸੋਹਣੀ ਜਾਪਦੀ ਹੈ।
Fareedkot Teekaਹੇ ਮੇਰੇ ਬਾਬਲਾ ਅਰਥਾਤ ਹੇ ਮੇਰੇ ਪ੍ਯਾਰੇ ਪਿਤਾ ਸ੍ਵਰੂਪ ਸੰਤ ਜਨੋਂ! ਮੇਰਾ ਜੋ ਹਰੀ ਪਤੀ ਹੈ ਸਤ ਸਰੂਪ ਹੈ, ਜਿਸ ਕੀ ਸੱਤਾ ਕੋ ਪਾਇ ਕਰ ਮਿਥ੍ਯਾ ਪ੍ਰਪੰਚ ਸਤ ਰੂਪ ਹੋ ਕਰ ਕੇ ਭਾਸਤਾ ਹੈ, ਹਰਿ ਭਗਤੋਂ ਕੇ ਸਾਥ ਜੋ ਮਿਲਨਾ ਹੈ ਏਹੀ ਸੋਭਨੀਕ ਜੰਞ ਹੈ॥
Prof. Sahib Singhਹੇ ਮੇਰੇ ਪਿਤਾ! ਪ੍ਰਭੂ-ਪਤੀ ਸਦਾ ਕਾਇਮ ਰਹਿਣ ਵਾਲਾ ਹੈ, ਸਦਾ ਕਾਇਮ ਰਹਿਣ ਵਾਲਾ ਹੈ, (ਉਸ ਪਤੀ ਨਾਲ ਮਿਲਾਪ ਕਰਾਣ ਵਾਸਤੇ) ਉਸ ਪ੍ਰਭੂ ਦੇ ਭਗਤ ਜਨ ਮਿਲ ਕੇ (ਮਾਨੋ) ਸੋਹਣੀ ਜੰਞ ਬਣਦੇ ਹਨ।ਪਦ ਅਰਥ ਸਤਿ ਸਤੇ = ਸਤਿ ਸਤਿ, ਸਦਾ ਕਾਇਮ ਰਹਿਣ ਵਾਲਾ। ਹਰਿ ਜਨ = ਪਰਮਾਤਮਾ ਦੇ ਸੇਵਕ, ਸਤਸੰਗੀ। ਮਿਲਿ = ਮਿਲ ਕੇ, ਇਕੱਠੇ ਹੋ ਕੇ। ਸੁਹੰਦੀ = ਸੋਹਣੀ ਲੱਗਦੀ ਹੈ।
SikhNet (Spanish)Verdad es mi Señor, oh Padre mío, la boda es de los Sirvientes Santos del Señor.
ਪੇਵਕੜੈ. ਹਰਿ ਜਪਿ ਸੁਹੇਲੀ; ਵਿਚਿ ਸਾਹੁਰੜੈ ਖਰੀ ਸੋਹੰਦੀ ॥
pevakarrai. har jap suhelee; vich saahurarrai kharee sohandee | Ang 78
Sant Singh KhalsaShe who chants the Lord's Name is happy in this world of her father's home, and in the next world of her Husband Lord, she shall be very beautiful.
Manmohan SinghShe, who meditates God, shall be happy in this world and in the next one shall look extremely beauteous.
Manmohan Singh (Punjabi)ਜੋ ਵਾਹਿਗੁਰੂ ਦਾ ਸਿਮਰਨ ਕਰਦੀ ਹੈ, ਉਹ ਇਸ ਜੱਗ ਅੰਦਰ ਖੁਸ਼ ਰਹੇਗੀ ਅਤੇ ਪ੍ਰਲੋਕ ਵਿੱਚ ਨਿਹਾਇਤ ਹੀ ਸੁੰਦਰ ਭਾਸੇਗੀ।
Fareedkot Teekaਜੋ ਜੀਵ ਰੂਪੀ ਇਸਤ੍ਰੀ (ਪੇਵਕੜੈ) ਇਸ ਲੋਕ ਮੇਂ ਹਰੀ ਕੋ ਜਪ ਕਰ (ਸੁਹੇਲੀ) ਸੁਖੀ ਭਈ ਹੈ, ਸੋਈ (ਵਿਚਿ ਸਾਹੁਰੜੈ) ਪਰਲੋਕ ਮੇਂ ਅਤੀ ਸੋਭਾ ਕੋ ਪ੍ਰਾਪਤਿ ਹੋਤੀ ਹੈ। ਭਾਵ ਏਹ ਕਿ ਜੋ ਇਸਤ੍ਰੀ ਅਪਨੇ ਮਾਤਾ ਪਿਤਾ ਕੇ ਗ੍ਰਹਿ ਮੇਂ ਅਪਨੇ ਪਤੀ ਕੇ ਬਿਸ੍ਵਾਸ ਕਰ ਪਤਿਬ੍ਰਤਾ ਆਦਿ ਧਰਮੋਂ ਸਹਿਤ ਰਹਿਤੀ ਹੈ, ਉਸ ਕੀ ਉਪਮਾ ਸਾਸੁਰੇ ਮੇਂ ਅਧਿਕ ਹੋਤੀ ਹੈ॥
Prof. Sahib Singh(ਜੀਵ-ਇਸਤ੍ਰੀ ਇਹਨਾਂ ਸਤਸੰਗੀਆਂ ਵਿਚ ਰਹਿ ਕੇ) ਪੇਕੇ ਘਰ ਵਿਚ (ਇਸ ਮਨੁੱਖਾ ਜਨਮ ਵਿਚ) ਪਰਮਾਤਮਾ ਦਾ ਨਾਮ ਜਪ ਕੇ ਸੁਖੀ ਜੀਵਨ ਬਤੀਤ ਕਰਦੀ ਹੈ, ਤੇ ਪਰਲੋਕ ਵਿਚ ਭੀ ਬਹੁਤ ਸੋਭਾ ਪਾਂਦੀ ਹੈ।ਪਦ ਅਰਥ ਜਪਿ = ਜਪ ਕੇ। ਸਾਹੁਰੜੈ = ਸਹੁਰੇ ਘਰ, ਪਰਮਾਤਮਾ ਦੀ ਹਜ਼ੂਰੀ ਵਿਚ। ਸੋਹੰਦੀ, ਸੁਹੰਦੀ = ਸੋਭਦੀ ਹੈ।
SikhNet (Spanish)En la Casa de mi madre, vivía feliz habitando en mi Señor y en la de mi Esposo me veo bella.
ਸਾਹੁਰੜੈ ਵਿਚਿ ਖਰੀ ਸੋਹੰਦੀ; ਜਿਨਿ ਪੇਵਕੜੈ. ਨਾਮੁ ਸਮਾਲਿਆ ॥
saahurarrai vich kharee sohandee; jin pevakarrai. naam samaaliaa | Ang 78
Sant Singh KhalsaIn her Husband Lord's Celestial Home, she shall be most beautiful, if she has remembered the Naam in this world.
Manmohan SinghIn the world to come, she shall be very beautiful, who in this world has remembered the Name.
Manmohan Singh (Punjabi)ਅਗਲੇ ਜਹਾਨ ਅੰਦਰ ਉਹ ਬਹੁਤ ਹੀ ਸੁੰਦਰ ਹੋਵੇਗੀ ਜਿਸ ਨੇ ਇਸ ਸੰਸਾਰ ਅੰਦਰ ਨਾਮ ਦਾ ਅਰਾਧਨ ਕੀਤਾ ਹੈ।
Fareedkot Teekaਜਿਸ ਜੀਵ ਰੂਪੀ ਇਸਤ੍ਰੀ ਨੇ ਇਸ ਲੋਕ ਮੇਂ ਨਾਮ ਕੋ ਸਿਮਰਨ ਕੀਆ ਹੈ, ਸੋ ਪ੍ਰਲੋਕ ਵਿਖੇ ਅਤੀ ਸੋਭਨੀਕ ਹੋਤੀ ਹੈ॥
Prof. Sahib Singh(ਇਹ ਯਕੀਨ ਜਾਣੋ ਕਿ) ਜਿਸ ਜੀਵ-ਇਸਤ੍ਰੀ ਨੇ ਪੇਕੇ ਘਰ ਵਿਚ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿਚ ਵਸਾਇਆ ਹੈ, ਉਹ ਪਰਲੋਕ ਵਿਚ (ਜ਼ਰੂਰ) ਸੋਭਾ ਖੱਟਦੀ ਹੈ।ਪਦ ਅਰਥ ਜਿਨਿ = ਜਿਸ (ਜੀਵ-ਇਸਤ੍ਰੀ) ਨੇ। ਸਮਾਲਿਆ = ਸੰਭਾਲਿਆ ਹੈ, (ਹਿਰਦੇ ਵਿਚ) ਸਾਂਭਿਆ ਹੈ।
SikhNet (Spanish)Ella quien habitó en el Nombre del Señor en la casa de sus padres, fue feliz también en la de su Marido.
ਸਭੁ ਸਫਲਿਓ ਜਨਮੁ ਤਿਨਾ ਦਾ ਗੁਰਮੁਖਿ; ਜਿਨਾ ਮਨੁ ਜਿਣਿ, ਪਾਸਾ ਢਾਲਿਆ ॥
sabh safalio janam tinaa daa guramukh; jinaa man jin, paasaa dtaaliaa | Ang 78
Sant Singh KhalsaFruitful are the lives of those who, as Gurmukh, have conquered their minds-they have won the game of life.
Manmohan SinghProfitable are the entire lives of those, who by Guru's teaching have conquered their minds by throwing the dice of the Name.
Manmohan Singh (Punjabi)ਲਾਭਦਾਇਕ ਹਨ ਉਨ੍ਹਾਂ ਦੇ ਸਮੂਹ ਜੀਵਨ, ਜਿਨ੍ਹਾਂ ਨੇ ਗੁਰਾਂ ਦੇ ਉਪਦੇਸ਼ ਦੁਆਰਾ ਆਪਣੇ ਮਨਾਂ ਨੂੰ ਨਾਮ ਦੀਆਂ ਨਰਦਾ ਸੁੱਟ ਕੇ ਜਿੱਤਿਆ ਹੈ।
Fareedkot Teekaਤਿਨ ਗੁਰਮੁਖੋਂ ਕਾ ਸਭ ਜਨਮ ਸਫਲ ਭਯਾ ਹੈ ਜਿਨੋਂ ਨੇ ਮਨ ਕੋ ਜੀਤਨੇ ਵਾਸਤੇ ਸਾਧਨ ਰੂਪੀ ਪਾਸਾ ਢਾਲਿਆ ਹੈ, ਵਾ ਮਨ ਕੋ ਜੀਤ ਕਰ ਸੰਸਾਰ ਕੀ ਤਰਫੋਂ (ਪਾਸਾ) ਮੋਢਾ (ਢਾਲਿਆ) ਮੋੜਿਆ, ਭਾਵ ਸੰਸਾਰ ਕੋ ਪਿਠ ਦਿਤੀ ਕਿਆ ਉਪਰਾਮ ਹੂਏ ਹੈਂ। ਵਾ ਮਨ ਕੋ ਜੀਤ ਕਰ ਤੈ੍ਰਗੁਣ ਰੂਪ ਪਾਸਾ ਢਾਲਿਆ ਹੈ। ਭਾਵ ਏਹਿ ਕਿ ਤ੍ਰਿਗੁਣਾਤੀਤ ਨਿਜ ਸ੍ਵਰੂਪ ਕੋ ਨਿਸਚੈ ਕੀਆ॥
Prof. Sahib Singhਗੁਰੂ ਦੀ ਸਰਨ ਪੈ ਕੇ ਉਹਨਾਂ ਜੀਵ-ਇਸਤ੍ਰੀਆਂ ਦਾ ਜੀਵਨ ਕਾਮਯਾਬ ਹੋ ਜਾਂਦਾ ਹੈ, ਜਿਨ੍ਹਾਂ ਨੇ ਆਪਣਾ ਮਨ ਜਿੱਤ ਕੇ (ਵੱਸ ਵਿਚ ਲਿਆ ਕੇ) ਚੌਪੜ-ਰੂਪ ਇਹ ਜੀਵਨ-ਖੇਡ ਖੇਡੀ ਹੈ।ਪਦ ਅਰਥ ਸਭੁ = ਸਾਰਾ। ਸਫਲਿਓ = ਕਾਮਯਾਬ। ਜਿਣਿ = ਜਿੱਤ ਕੇ, ਵੱਸ ਵਿਚ ਕਰ ਕੇ। ਪਾਸਾ ਢਾਲਿਆ = ਨਰਦਾਂ ਸੁੱਟੀਆਂ ਹਨ, ਜ਼ਿੰਦਗੀ-ਰੂਪ ਚੌਪੜ ਦੀ ਬਾਜ਼ੀ ਖੇਡੀ ਹੈ।
SikhNet (Spanish)Y aquéllos que conquistaron su mente, por la Gracia del Guru, ganaron el ajedrez de su vida, benditos, benditos sean.
ਹਰਿ ਸੰਤ ਜਨਾ. ਮਿਲਿ ਕਾਰਜੁ ਸੋਹਿਆ; ਵਰੁ ਪਾਇਆ ਪੁਰਖੁ ਅਨੰਦੀ ॥
har sant janaa. mil kaaraj sohiaa; var paaeaa purakh anandee | Ang 78
Sant Singh KhalsaJoining with the humble Saints of the Lord, my actions bring prosperity, and I have obtained the Lord of Bliss as my Husband.
Manmohan SinghBy meeting the saintly persons of God my affair has prospered, and I have obtained the jovial Lord as my Husband.
Manmohan Singh (Punjabi)ਵਾਹਿਗੁਰੂ ਦੇ ਸਾਧ-ਸਰੂਪ ਪੁਰਸ਼ਾਂ ਨੂੰ ਭੇਟਣ ਦੁਆਰਾ ਮੇਰਾ ਕਾਜ ਸਫਲ ਹੋਇਆ ਹੈ ਅਤੇ ਖੁਸ਼ ਬਾਸ਼ ਸੁਆਮੀ ਨੂੰ ਮੈਂ ਆਪਣੇ ਖਾਵਦ ਵਜੋ ਪਾ ਲਿਆ ਹੈ।
Fareedkot Teekaਹਰੀ ਕੇ ਸੰਤ ਜਨੋਂ ਕੇ ਸੰਗ ਮਿਲ ਕਰ ਮੇਰਾ ਮੋਖ ਰੂਪੀ ਕਾਰਜ ਸਿਧ ਹੂਆ ਹੈ, (ਅਨੰਦੀ) ਅਨੰਦ ਪਤੀ ਮੈਨੇ ਪਾਇ ਲੀਆ ਹੈ॥
Prof. Sahib Singhਪਰਮਾਤਮਾ ਦਾ ਭਜਨ ਕਰਨ ਵਾਲੇ ਗੁਰਮੁਖਾਂ ਨਾਲ ਮਿਲ ਕੇ ਪਰਮਾਤਮਾ-ਪਤੀ ਨਾਲ ਸੋਹਣਾ ਮਿਲਾਪ ਹੋ ਜਾਂਦਾ ਹੈ, ਉਹ ਸਰਬ-ਵਿਆਪਕ ਤੇ ਆਨੰਦ ਦਾ ਸੋਮਾ ਖਸਮ-ਪ੍ਰਭੂ ਮਿਲ ਪੈਂਦਾ ਹੈ।ਪਦ ਅਰਥ ਕਾਰਜੁ = ਵਿਆਹ ਦਾ ਕੰਮ, ਪ੍ਰਭੂ-ਪਤੀ ਨਾਲ ਮਿਲਾਪ ਦਾ ਉੱਦਮ। ਸੋਹਿਆ = ਸੋਹਣਾ ਹੋ ਗਿਆ ਹੈ, ਚੰਗੀ ਤਰ੍ਹਾਂ ਸਿਰੇ ਚੜ੍ਹਿਆ ਹੈ। ਪੁਰਖੁ = ਸਰਬ-ਵਿਆਪਕ ਪ੍ਰਭੂ। ਅਨੰਦੀ = ਆਨੰਦ ਦਾ ਸੋਮਾ।
SikhNet (Spanish)Conociendo a los Santos, la boda fue bien consumada y yo obtuve al Señor del Éxtasis como mi Marido.
ਹਰਿ ਸਤਿ ਸਤਿ ਮੇਰੇ ਬਾਬੋਲਾ; ਹਰਿ ਜਨ ਮਿਲਿ. ਜੰਞ ਸੋੁਹੰਦੀ ॥੩॥
har sat sat mere baabolaa; har jan mil. jany suohandee |3| Ang 78
Sant Singh KhalsaThe Lord is the Truest of the True, O my father. Joining with the humble servants of the Lord, the marriage party has been embellished. ||3||
Manmohan SinghTrue, True is God, O my father! Accompanied by God's slaves the marriage party gets embellished.9
Manmohan Singh (Punjabi)ਸੱਚਾ, ਸੱਚਾ ਹੈ ਵਾਹਿਗੁਰੂ ਹੈ ਮੇਰੇ ਪਿਤਾ! ਵਾਹਿਗੁਰੂ ਦੇ ਗੋਲਿਆਂ ਦੇ ਨਾਲ ਹੋਰ ਦੁਆਰਾ ਜੰਜ ਸਸ਼ੋਭਤ ਹੋ ਜਾਂਦੀ ਹੈ।
Fareedkot Teekaਹੇ ਮੇਰੇ ਭਾਈ ਜਨੋਂ! ਜੋ ਹਰੀ ਆਦਿ ਅੰਤ ਸਤ ਹੈ, ਤਿਸ ਹਰੀ ਅਰ ਸੰਤ ਜਨੋਂ ਕੇ ਸਾਥ ਜੋ ਮੈਂ ਮਿਲਾ ਹਾਂ, ਏਹੀ ਮੇਰੀ ਜੰਞ ਸੋਭਨੀਕ ਹੋਤੀ ਭਈ ਹੈ॥੩॥
Prof. Sahib Singhਹੇ ਮੇਰੇ ਪਿਤਾ! ਪ੍ਰਭੂ-ਪਤੀ ਸਦਾ ਕਾਇਮ ਰਹਿਣ ਵਾਲਾ ਹੈ, ਸਦਾ ਕਾਇਮ ਰਹਿਣ ਵਾਲਾ ਹੈ, (ਉਸ ਪਤੀ ਨਾਲ ਮਿਲਾਪ ਕਰਾਣ ਵਾਸਤੇ) ਉਸ ਪ੍ਰਭੂ ਦੇ ਭਗਤ ਜਨ ਮਿਲ ਕੇ (ਮਾਨੋ) ਸੋਹਣੀ ਜੰਞ ਬਣਦੇ ਹਨ ॥੩॥ਪਦ ਅਰਥ ਸਹੰਦੀ (ਨੋਟ: ਅੱਖਰ 'ਸ' ਦੇ ਨਾਲ ਦੋ ਲਗਾਂ ਹਨ: (ੋ) ਅਤੇ (ੁ) ਅਸਲ ਲਫ਼ਜ਼ ਹੈ 'ਸੋਹੰਦੀ'। ਇਥੇ 'ਸੁਹੰਦੀ' ਪੜ੍ਹਨਾ ਹੈ) ॥੩॥
SikhNet (Spanish)Verdad, Verdad es mi Señor, oh Padre mío, estando acompañado de los Sirvientes del Señor, la boda se ve bellísima (3)
ਹਰਿ ਪ੍ਰਭੁ ਮੇਰੇ ਬਾਬੁਲਾ; ਹਰਿ ਦੇਵਹੁ ਦਾਨੁ ਮੈ ਦਾਜੋ ॥
har prabh mere baabulaa; har devahu daan mai daajo | Ang 78
Sant Singh KhalsaO my father, give me the Name of the Lord God as my wedding gift and dowry.
Manmohan SinghO my father! give me the Name of Lord, as a gift and dowry.
Manmohan Singh (Punjabi)ਹੇ ਮੇਰੇ ਪਿਤਾ! ਮੈਨੂੰ ਵਾਹਿਗੁਰੂ ਸੁਆਮੀ ਦੇ ਨਾਮ ਦੀ ਦਾਤ ਤੇ ਦਹੇਜ ਬਖਸ਼।
Fareedkot Teekaਹਰੀ ਜੋ ਸਰਬ ਸਾਮਰਥਵਾਨੁ ਮੇਰਾ ਸੁਆਮੀ ਹੈ, ਮੇਰੇ ਪਿਤਾ ਰੂਪ ਗੁਰੋ ਤਿਸ ਹਰੀ ਕਾ ਨਾਮੁ ਹੀ ਮੇਰੇ ਕੋ ਦਾਜ ਮੇਂ ਦਾਨ ਦੀਜੀਏ॥
Prof. Sahib Singhਹੇ ਮੇਰੇ ਪਿਤਾ! (ਮੈਂ ਤੈਥੋਂ ਦਾਜ ਮੰਗਦੀ ਹਾਂ) ਮੈਨੂੰ ਹਰੀ-ਪ੍ਰਭੂ ਦੇ ਨਾਮ ਦਾ ਦਾਨ ਦੇਹ, ਮੈਨੂੰ ਇਹੀ ਦਾਜ ਦੇਹ।ਪਦ ਅਰਥ ਹਰਿ ਪ੍ਰਭ ਦਾਨੁ = ਹਰਿ ਪ੍ਰਭੂ (ਦੇ ਨਾਮ) ਦਾ ਦਾਨ। ਮੈ = ਮੈਨੂੰ। ਦਾਜੋ = ਦਾਜੁ।
SikhNet (Spanish)Y como Regalo de bodas dame el Nombre del Señor Dios, y al Señor como mi Gloria, para que mi tarea sea realizada.
ਹਰਿ ਕਪੜੋ ਹਰਿ ਸੋਭਾ ਦੇਵਹੁ; ਜਿਤੁ ਸਵਰੈ ਮੇਰਾ ਕਾਜੋ ॥
har kaparro har sobhaa devahu; jit savarai meraa kaajo | Ang 79
Sant Singh KhalsaGive me the Lord as my wedding gown, and the Lord as my glory, to accomplish my works.
Manmohan SinghGrant me God as my raiment, and God as my glory, wherewith my task may be accomplished.
Manmohan Singh (Punjabi)ਮੈਨੂੰ ਵਾਹਿਗੁਰੂ ਮੇਰੀ ਪੁਸ਼ਾਕ ਵਜੋਂ ਤੇ ਵਾਹਿਗੁਰੂ ਮੇਰੀ ਸ਼ਾਨ ਸ਼ੋਕਤ ਵਜੋਂ ਦੇ, ਜਿਸ ਨਾਲ ਮੇਰਾ ਕੰਮ ਰਾਸ ਹੋ ਜਾਵੇ।
Fareedkot Teekaਹਰਿ ਨਾਮ ਕਾ ਹੀ ਬਸਤ੍ਰ ਦੀਜੀਏ ਔਰ ਹਰਿ ਨਾਮ ਹੀ ਕੀ ਮੇਰੇ ਕੋ ਸੋਭਾ ਦੀਜੀਏ, ਜਿਸ ਕਰ ਕੇ ਮੋਖ ਰੂਪੀ ਮੇਰਾ ਕਾਰਜ ਸਵਰ ਜਾਏ, ਭਾਵ ਯਹਿ ਕਿ ਨਾਮ ਕਰ ਕੇ ਲੋਕ ਤਥਾ ਪਰਲੋਕ ਦੋਨੋਂ ਹੀ ਮੇਂ ਸੋਭਾ ਹੋਵੇ ਹੈਂ, ਸੋ ਨਾਮ ਹੀ ਦੀਜੀਏ॥
Prof. Sahib Singhਮੈਨੂੰ ਹਰੀ ਦਾ ਨਾਮ ਹੀ (ਦਾਜ ਦੇ) ਕੱਪੜੇ ਦੇਹ, ਮੈਨੂੰ ਹਰੀ ਦਾ ਨਾਮ ਹੀ (ਦਾਜ ਦੇ ਗਹਿਣੇ ਆਦਿਕ) ਧਨ ਦੇਹ, ਇਸੇ ਦਾਜ ਨਾਲ ਮੇਰਾ (ਪ੍ਰਭੂ-ਪਤੀ ਨਾਲ) ਵਿਆਹ ਸੋਹਣਾ ਲੱਗਣ ਲੱਗ ਪਏ।ਪਦ ਅਰਥ ਕਪੜੋ ਸੋਭਾ = (ਦਾਜ ਵਿਚ ਦਿੱਤਾ ਹੋਇਆ ਕੀਮਤੀ) ਕੱਪੜਾ ਤੇ ਧਨ। ਜਿਤੁ = ਜਿਸ (ਦਾਜ) ਦੀ ਰਾਹੀਂ। ਸਵਰੈ = ਸੰਵਰ ਜਾਏ, ਸੋਹਣਾ ਲੱਗਣ ਲੱਗ ਪਏ। ਕਾਜੋ = ਕਾਜੁ, ਵਿਆਹ ਦਾ ਕੰਮ।
SikhNet (Spanish)y al Señor como mi Gloria, para que mi tarea sea realizada.
ਹਰਿ ਹਰਿ ਭਗਤੀ ਕਾਜੁ ਸੁਹੇਲਾ; ਗੁਰਿ ਸਤਿਗੁਰਿ. ਦਾਨੁ ਦਿਵਾਇਆ ॥
har har bhagatee kaaj suhelaa; gur satigur. daan divaaeaa | Ang 79
Sant Singh KhalsaThrough devotional worship to the Lord, this ceremony is made blissful and beautiful; the Guru, the True Guru, has given this gift.
Manmohan SinghThrough devotion to Lord God the marriage is rendered pleasant. The great True Guru has given me the gift of God's Name.
Manmohan Singh (Punjabi)ਵਾਹਿਗੁਰੂ ਸੁਆਮੀ ਦੇ ਅਨੁਰਾਗ ਦੇ ਰਾਹੀਂ ਸ਼ਾਦੀ ਸੁਹਾਉਣੀ ਹੋ ਗਈ ਹੈ। ਵੱਡੇ ਸੱਚੇ ਗੁਰਾਂ ਨੇ ਮੈਨੂੰ ਹਰੀ ਨਾਮ ਦੀ ਦਾਤ ਪ੍ਰਦਾਨ ਕੀਤੀ ਹੈ।
Fareedkot Teekaਹਰਿ ਹਰਿ ਨਾਮ ਜਪਨ ਰੂਪ ਭਗਤੀ ਕਰ ਕੇ ਮੇਰਾ (ਕਾਜੁ) ਵੀਵਾਹੁ (ਸੁਹੇਲਾ) ਸੁਖ ਪੂਰਬਕ ਵਾ ਸੁਖਦਾਇਕ ਹੂਆ ਹੈ, ਪਰੰਤੂ ਵਾਹਿਗੁਰੂ ਪਤੀ ਨੇ ਅਪਨੀ ਕ੍ਰਿਪਾ ਕਰ ਕੇ ਸਤਿਗੁਰੂ ਸੇ ਅਪਨੇ ਨਾਮ ਰੂਪ ਧਨ ਦਾਨੁ ਮੇਰੇ ਕੋ ਦਿਵਾਯਾ ਹੈ॥
Prof. Sahib Singhਪਰਮਾਤਮਾ ਦੀ ਭਗਤੀ ਨਾਲ ਹੀ (ਪਰਮਾਤਮਾ ਨਾਲ) ਵਿਆਹ ਦਾ ਉੱਦਮ ਸੁਖਦਾਈ ਬਣਦਾ ਹੈ। (ਜਿਸ ਜੀਵ-ਮੁਟਿਆਰ ਨੂੰ) ਗੁਰੂ ਨੇ ਸਤਿਗੁਰੂ ਨੇ ਇਹ ਦਾਨ (ਇਹ ਦਾਜ) ਦਿਵਾਇਆ ਹੈ,ਪਦ ਅਰਥ ਸੁਹੇਲਾ = ਸੁਖਦਾਈ। ਗੁਰਿ = ਗੁਰੂ ਨੇ। ਸਤਿਗੁਰਿ = ਸਤਿਗੁਰੂ ਨੇ।
SikhNet (Spanish)Bendita sea la Alabanza del Señor, el Guru Verdadero me ha bendecido con ella.
ਖੰਡਿ ਵਰਭੰਡਿ ਹਰਿ ਸੋਭਾ ਹੋਈ; ਇਹੁ ਦਾਨੁ. ਨ ਰਲੈ ਰਲਾਇਆ ॥
khandd varabhandd har sobhaa hoee; ihu daan. na ralai ralaaeaa | Ang 79
Sant Singh KhalsaAcross the continents, and throughout the Universe, the Lord's Glory is pervading. This gift is not diminished by being diffused among all.
Manmohan SinghIn continents and the universe has spread the glory of God. This gift of the Name cannot be confounded with others by confounding.
Manmohan Singh (Punjabi)ਬੇਆਜ਼ਮਾਂ ਤੇ ਆਲਮ ਅੰਦਰ ਵਾਹਿਗੁਰੂ ਦੀ ਵਡਿਆਈ ਫੈਲ ਗਈ ਹੈ। ਨਾਮ ਦੀ ਇਹ ਦਾਤ ਮਿਲਾਉਣ ਦੁਆਰਾ ਹੋਰਨਾਂ ਨਾਲ ਨਹੀਂ ਮਿਲਦੀ।
Fareedkot Teekaਭਾਰਥਾਦਿ ੯ ਖੰਡੋਂ ਮੇਂ ਔਰ ਅਨੇਕ ਬ੍ਰਹਮੰਡੋਂ ਮੇਂ ਹਰੀ ਨਾਮ ਕੇ ਜਪਨੇ ਹੀ ਸੇ ਸੋਭਾ ਹੋਤੀ ਭਈ ਹੈ, ਤਾਂ ਤੇ ਇਹੁ ਹਰੀ ਨਾਮ ਰੂਪ ਦਾਨ ਔਰ ਬਿਵਹਾਰਕ ਦਾਨੋ ਸੇ ਮਿਲਾਉਨੇ ਕਰ ਨਹੀਂ ਮਿਲਤਾ॥
Prof. Sahib Singhਹਰੀ-ਨਾਮ ਦੇ ਦਾਜ ਨਾਲ ਉਸ ਦੀ ਸੋਭਾ (ਉਸ ਦੇ) ਦੇਸ ਵਿਚ ਸੰਸਾਰ ਵਿਚ ਹੋ ਜਾਂਦੀ ਹੈ। ਇਹ ਦਾਜ ਐਸਾ ਹੈ ਕਿ ਇਸ ਨਾਲ ਹੋਰ ਕੋਈ ਦਾਜ ਬਰਾਬਰੀ ਨਹੀਂ ਕਰ ਸਕਦਾ।ਪਦ ਅਰਥ ਖੰਡਿ = ਖੰਡ ਵਿਚ; ਦੇਸ ਵਿਚ, ਧਰਤੀ ਉੱਤੇ। ਵਰਭੰਡਿ = ਬ੍ਰਹਮੰਡ ਵਿਚ, ਸੰਸਾਰ ਵਿਚ। ਹਰਿ ਸੋਭਾ = ਹਰਿ-ਨਾਮ ਦੇ ਦਾਜ ਨਾਲ ਸੋਭਾ। ਨ ਰਲੈ ਰਲਾਇਆ = ਕੋਈ ਹੋਰ ਦਾਜ ਇਸ ਦੀ ਬਰਾਬਰੀ ਨਹੀਂ ਕਰ ਸਕਦਾ।
SikhNet (Spanish)En todas las tierras, en el Universo entero prevalece la Gloria del Señor
ਹੋਰਿ ਮਨਮੁਖ. ਦਾਜੁ ਜਿ ਰਖਿ ਦਿਖਾਲਹਿ; ਸੁ ਕੂੜੁ ਅਹੰਕਾਰੁ ਕਚੁ ਪਾਜੋ ॥
hor manamukh. daaj ji rakh dikhaaleh; su koorr ahankaar kach paajo | Ang 79
Sant Singh KhalsaAny other dowry, which the self-willed manmukhs offer for show, is only false egotism and a worthless display.
Manmohan SinghAny other dowry which the perverse place for show that is false pride and worthless gilding.
Manmohan Singh (Punjabi)ਕੋਈ ਹੋਰ ਦਾਜ ਜੋ ਅਧਰਮੀ ਧਰਕੇ ਦਿਖਾਵਾ ਕਰਦੇ ਹਨ, ਉਹ ਝੂਠਾ ਹੰਕਾਰ ਤੇ ਨਿੰਕਮਾ ਮੁਲੰਮਾ ਹੈ।
Fareedkot Teekaਔਰ ਮਨਮੁਖ ਲੋਗ ਜੋ (ਦਾਜੁ) ਬਸਤ੍ਰਾਦਿਕੋਂ ਕਾ ਦਾਜ ਜੋ ਅੰਙਣ ਮੇਂ ਰਖ ਕਰ ਕੇ ਵਡਿਆਈ ਹੇਤ ਲੋਗੋਂ ਕੋ ਦਿਖਲਾਵਤੇ ਹੈਂ, ਸੋ ਉਨ ਕੇ ਦਾਜ ਕਾ ਹੰਕਾਰ ਝੂਠਾ ਹੈ, ਔਰ ਉਨ ਕਾ ਸਮਧੀਓਂ ਕੋ ਅਧਿਕ ਦਾਜ ਦੇ ਕਰ ਜੋੜ ਰਖਣੇ ਕਾ ਅਭਿਪ੍ਰਾਉ ਭੀ ਸੋ ਕਚੇ ਪਾਜਵਤ ਹੈਂ, ਭਾਵ ਸੇ ਥੋੜੀ ਬਾਤ ਮੇਂ ਟੁਟ ਜਾਤਾ ਹੈ, ਤੈਸੇ ਹੀ ਜੋ ਸਚੇ ਪਤੀ ਔਰ ਸਚੇ ਉਪਦੇਸ਼ ਸੇ ਬਿਨਾ ਔਰ ਦੰਭ ਕ੍ਰਿਯਾ ਕੋ ਦਿਖਲਾਵਤੇ ਹੈਂ, ਸਭ ਉਨ ਕਾ ਝੂਠਾ ਹੰਕਾਰ ਔਰ ਕੱਚਾ ਪਾਖੰਡ ਹੈ॥
Prof. Sahib Singhਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਹੋਰ ਬੰਦੇ ਜਿਹੜਾ ਦਾਜ ਰੱਖ ਕੇ ਵਿਖਾਲਦੇ ਹਨ (ਵਿਖਾਲਾ ਪਾਂਦੇ ਹਨ) ਉਹ ਝੂਠਾ ਅਹੰਕਾਰ (ਪੈਦਾ ਕਰਨ ਵਾਲਾ) ਹੈ ਉਹ ਕੱਚ (ਸਮਾਨ) ਹੈ, ਉਹ (ਨਿਰਾ) ਵਿਖਾਵਾ ਹੀ ਹੈ।ਪਦ ਅਰਥ ਹੋਰਿ = ਹੋਰ ਬੰਦੇ {ਨੋਟ: 'ਹੋਰਿ' ਬਹੁ-ਵਚਨ ਹੈ}। ਮਨਮੁਖ = ਆਪਣੇ ਮਨ ਦੇ ਪਿਛੇ ਤੁਰਨ ਵਾਲੇ। ਜਿ = ਜਿਹੜਾ। ਰਖਿ = ਰੱਖ ਕੇ। ਕੂੜੁ = ਝੂਠਾ। ਕਚੁ = (ਕੱਚ ਵਰਗਾ) ਖੋਟਾ। ਪਾਜੋ = ਪਾਜੁ, ਵਿਖਾਵਾ।
SikhNet (Spanish)Cualquier otro tipo de dote que muestre el arrogante Manmukj, es un egoísmo falso y un teatro de pura vanidad.
ਹਰਿ ਪ੍ਰਭ ਮੇਰੇ ਬਾਬੁਲਾ; ਹਰਿ ਦੇਵਹੁ ਦਾਨੁ ਮੈ ਦਾਜੋ ॥੪॥
har prabh mere baabulaa; har devahu daan mai daajo |4| Ang 79
Sant Singh KhalsaO my father, please give me the Name of the Lord God as my wedding gift and dowry. ||4||
Manmohan SinghO My Father! give me the Name of Lord God as a gift and dowry.
Manmohan Singh (Punjabi)ਹੇ ਮੇਰੇ ਪਿਤਾ! ਮੈਨੂੰ ਵਾਹਿਗੁਰੂ ਸੁਆਮੀ ਦੇ ਨਾਮ ਦੀ ਦਾਤ ਤੇ ਦਹੇਜ ਬਖਸ਼।
Fareedkot Teekaਹੇ ਮੇਰੇ ਪਿਤਾ ਸੰਤ ਜਨੋਂ! ਮੇਰੇ ਕੋ ਹਰੀ ਪ੍ਰਭ ਕੇ ਨਾਮ ਕਾ ਹਰ ਪ੍ਰਕਾਰ ਸੇ ਦਾਜ ਦਾਨ ਦੀਜੀਏ॥੪॥
Prof. Sahib Singhਹੇ ਮੇਰੇ ਪਿਤਾ! ਮੈਨੂੰ ਹਰੀ-ਪ੍ਰਭੂ ਦੇ ਨਾਮ ਦਾ ਦਾਨ ਦੇਹ, ਮੈਨੂੰ ਇਹੀ ਦਾਜ ਦੇਹ ॥੪॥
SikhNet (Spanish)Oh padre, bendíceme con la dote del Nombre del Señor. (4)
ਹਰਿ ਰਾਮ ਰਾਮ. ਮੇਰੇ ਬਾਬੋਲਾ; ਪਿਰ ਮਿਲਿ ਧਨ. ਵੇਲ ਵਧੰਦੀ ॥
har raam raam. mere baabolaa; pir mil dhan. vel vadhandee | Ang 79
Sant Singh KhalsaThe Lord, Raam, Raam, is All-pervading, O my father. Meeting her Husband Lord, the soul-bride blossoms forth like the flourishing vine.
Manmohan SinghThe Lord God pervades everywhere, O my father! On meeting with her Spouse, the bride spreads like creeper.
Manmohan Singh (Punjabi)ਵਾਹਿਗੁਰੂ ਸੁਆਮੀ ਹਰ ਥਾਂ ਰਮਿਆ ਹੋਇਆ ਹੈ। ਹੈ ਮੇਰੇ ਪਿਤਾ! ਆਪਣੇ ਪਤੀ ਨਾਲ ਮਿਲ ਕੇ ਪਤਨੀ ਵੇਲ ਵਾਙੂ ਵਧਦੀ ਹੈ।
Fareedkot Teekaਹੇ ਮੇਰੇ (ਬਾਬੋਲਾ) ਪਿਤਾ ਗੁਰੋ! ਹਰੀ ਮੇਰਾ ਪਤੀ (ਰਾਮ) ਸਰਬ ਬ੍ਯਾਪਕ ਰੂਪ ਜਿਸ ਕਾ ਰਾਮ ਨਾਮ ਹੈ, ਸੋ ਜਬ ਆਪ ਨੇ ਮੁਝ ਕੋ ਦੀਆ ਤਬ ਤਿਸ (ਪਿਰ) ਪਤੀ ਕੇ ਸਾਥ ਅਭੇਦ ਹੋ ਕਰ ਕੇ ਮੈਂ (ਧਨ) ਇਸਤ੍ਰੀ ਕਾ ਗੁਣ ਰੂਪ, ਵਾ ਜਗ੍ਯਾਸੂ ਜਨ ਰੂਪੀ ਪੁਤ੍ਰੋਂ ਕੀ ਬੇਲ (ਵਧੰਦੀ) ਬਢਤੀ ਭਈ ਹੈ॥
Prof. Sahib Singhਹੇ ਮੇਰੇ ਪਿਤਾ! ਹਰੀ-ਪਤੀ ਨਾਲ ਰਾਮ ਪਤੀ ਨਾਲ ਮਿਲ ਕੇ ਜੀਵ-ਇਸਤ੍ਰੀ ਦੀ ਪੀੜ੍ਹੀ ਚੱਲ ਪੈਂਦੀ ਹੈ।ਪਦ ਅਰਥ ਹਰਿ ਰਾਮ ਰਾਮ ਪਿਰ ਮਿਲਿ = ਹਰਿ ਮਿਲਿ, ਰਾਮ ਮਿਲਿ, ਪਿਰਮਿਲ, ਪਰਮਾਤਮਾ-ਪਤੀ ਨੂੰ ਮਿਲ ਕੇ। ਧਨ = ਜੀਵ-ਇਸਤ੍ਰੀ। ਧਨ ਵੇਲ = ਜੀਵ-ਇਸਤ੍ਰੀ ਦੀ ਪੀੜ੍ਹੀ, ਪ੍ਰਭੂ-ਪਤੀ ਨੂੰ ਮਿਲੀ ਹੋਈ ਜੀਵ-ਇਸਤ੍ਰੀ ਦੀ ਪੀੜ੍ਹੀ।
SikhNet (Spanish)Oh padre mío, bendíceme con la dote del Nombre del Señor. El Señor prevalece en todo, oh padre mío, encontrando a la esposa, la familia de la novia crece como enredadera.
ਹਰਿ ਜੁਗਹ ਜੁਗੋ, ਜੁਗ ਜੁਗਹ ਜੁਗੋ; ਸਦ ਪੀੜੀ ਗੁਰੂ. ਚਲੰਦੀ ॥
har jugah jugo, jug jugah jugo; sad peerree guroo. chalandee | Ang 79
Sant Singh KhalsaIn age after age, through all the ages, forever and ever, those who belong to the Guru's Family shall prosper and increase.
Manmohan SinghThe faith and sect of those united with God Guru, is forever set going throughout the two and two ages (four), rather all the ages.
Manmohan Singh (Punjabi)ਵਾਹਿਗੁਰੂ ਨਾਲ ਜੁੜੇ ਹੋੲੈ ਗੁਰਾਂ ਦਾ ਈਮਾਨ ਤੇ ਪੰਥ ਦੇ ਤੇ ਦੋ (ਚਾਰਾਂ) ਯੁਗਾਂ-ਲਈ ਸਗੋ ਸਮੂਹ ਯੁਗਾਂ ਅੰਦਰ ਹਮੇਸ਼ਾਂ ਲਈ ਚਾਲੂ ਕਰ ਦਿਤਾ ਗਿਆ ਹੈ।
Fareedkot Teekaਹਰੀ ਸ੍ਵਰੂਪ ਜੋ ਸਤਿਗੁਰੂ ਹੈ, ਤਿਨ ਕੀ ਸਤਿਜੁਗ, ਤ੍ਰੇਤਾ, ਦ੍ਵਾਪਰ, ਕਲਿਜੁਗ, (ਜੁਗ) ਇਨ ਚਾਰੋਂ ਜੁਗੋਂ ਮੇਂ ਸੰਪ੍ਰਦਾਯ ਰੂਪੁ ਪੀੜੀ ਸਦਾ ਚਲੀ ਆਈ ਹੈ॥
Prof. Sahib Singhਅਨੇਕਾਂ ਜੁਗਾਂ ਤੋਂ ਸਦਾ ਤੋਂ ਹੀ ਗੁਰੂ ਦੀ ਪ੍ਰਭੂ-ਪਤੀ ਦੀ ਪੀੜ੍ਹੀ ਚਲੀ ਆਉਂਦੀ ਹੈ।ਪਦ ਅਰਥ ਜੁਗਹ ਜੁਗੋ = ਹਰੇਕ ਜੁਗ ਵਿਚ। ਜੁਗ ਜੁਗਹ ਜੁਗੋ = ਹਰੇਕ ਜੁਗ ਵਿਚ, ਸਦਾ ਹੀ। ਸਦ = ਸਦਾ। ਪੀੜੀ ਗੁਰੂ = ਗੁਰੂ ਦੀ ਪੀੜ੍ਹੀ। ਚਲੰਦੀ = ਚੱਲ ਪੈਂਦੀ ਹੈ।
SikhNet (Spanish)A través de las épocas, a través del tiempo, y en la eternidad, la familia del Guru se incrementa y se multiplica.
ਜੁਗਿ ਜੁਗਿ ਪੀੜੀ ਚਲੈ ਸਤਿਗੁਰ ਕੀ; ਜਿਨੀ ਗੁਰਮੁਖਿ ਨਾਮੁ ਧਿਆਇਆ ॥
jug jug peerree chalai satigur kee; jinee guramukh naam dhiaaeaa | Ang 79
Sant Singh KhalsaAge after age, the Family of the True Guru shall increase. As Gurmukh, they meditate on the Naam, the Name of the Lord.
Manmohan SinghAll the ages through shall run the True Guru's religious lineage which under Guru's instruction, remembers the Name.
Manmohan Singh (Punjabi)ਸਾਰਿਆਂ ਯੁਗਾਂ ਅੰਦਰ ਸੱਚੇ ਗੁਰਾਂ ਦਾ ਧਾਰਮਕ ਘਰਾਣਾ ਰਵਾਂ ਰਹੇਗਾ, ਜੋ ਗੁਰਾਂ ਦੇ ਉਪਦੇਸ਼ ਤਾਬੇ, ਨਾਮ ਦਾ ਸਿਮਰਨ ਕਰਦਾ ਹੈ।
Fareedkot Teekaਜਿਨੋਂ ਸਿਖੋਂ ਨੇ ਗੁਰੋਂ ਦ੍ਵਾਰੇ ਨਾਮ ਕੋ ਧ੍ਯਾਯਾ ਹੈ, ਤਿਨ ਕੀ ਸਭ ਜੁਗੋਂ ਮੇਂ ਸਤਿਗੁਰ ਔਰ ਸਿਖ ਕੀ ਪਰੰਪਰਾ ਰੂਪ ਕਰ ਕੇ ਸੰਪ੍ਰਦਾਇ ਰੂਪੀ ਪੀੜੀ ਚਲਤੀ ਹੈ॥
Prof. Sahib Singhਹਰੇਕ ਜੁਗ ਵਿਚ ਸਤਿਗੁਰੂ ਦੀ ਪੀੜ੍ਹੀ (ਨਾਦੀ ਸੰਤਾਨ) ਚੱਲ ਪੈਂਦੀ ਹੈ, ਜਿਨ੍ਹਾਂ ਨੇ ਗੁਰੂ ਨੂੰ ਮਿਲ ਕੇ ਪਰਮਾਤਮਾ ਦਾ ਨਾਮ ਸਿਮਰਿਆ ਹੈ (ਉਹ ਗੁਰੂ ਦੀ ਪੀੜ੍ਹੀ ਹਨ, ਉਹ ਗੁਰੂ ਦੀ ਨਾਦੀ ਸੰਤਾਨ ਹਨ)।ਪਦ ਅਰਥ ਜੁਗਿ ਜੁਗਿ = ਹਰੇਕ ਜੁਗ ਵਿਚ। ਜਿਨੀ = ਜਿਨ੍ਹਾਂ (ਮਨੁੱਖਾਂ) ਨੇ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ।
SikhNet (Spanish)La familia del Verdadero Guru va a través de todas las épocas, por la Gracia del Guru, todos habitan en el Nombre
ਹਰਿ ਪੁਰਖੁ. ਨ ਕਬ ਹੀ ਬਿਨਸੈ ਜਾਵੈ; ਨਿਤ ਦੇਵੈ ਚੜੈ ਸਵਾਇਆ ॥
har purakh. na kab hee binasai jaavai; nit devai charrai savaaeaa | Ang 79
Sant Singh KhalsaThe Almighty Lord never dies or goes away. Whatever He gives, keeps on increasing.
Manmohan SinghAlmighty God never dies or goes. What He gives ever continues increasing.
Manmohan Singh (Punjabi)ਸਰਬ-ਸ਼ਕਤੀਵਾਨ ਵਾਹਿਗੁਰੂ ਕਦਾਚਿੱਤ ਮਰਦਾ ਜਾਂ ਜਾਂਦਾ ਨਹੀਂ। ਜੋ ਕੁਝ ਉਹ ਦਿੰਦਾ ਹੈ, ਸਦੀਵ ਹੀ ਵਧਦਾ ਜਾਂਦਾ ਹੈ।
Fareedkot Teekaਹਰੀ ਪੁਰਖ ਕੈਸਾ ਹੈ? ਜੋ ਨਾ ਕਬੀ ਮਰਤਾ ਹੈ ਔਰ ਨਾ ਕਬੀ ਜਾਤਾ ਹੈ, ਸਦਾ ਹੀ ਜੀਵੋਂ ਕੋ ਦਾਨ ਦੇਤਾ ਹੈ, ਪੁਨਾ ਭਗਤੋਂ ਕੋ ਦਾਨ ਦੇਨੇ ਮੇਂ ਅਧਿਕ ਹੀ ਚੜਦਾ ਜਾਤਾ ਹੈ, ਭਾਵ ਸਰੂਪ ਪ੍ਰਯੰਤ ਦੇ ਦੇਤਾ ਹੈ॥
Prof. Sahib Singhਪਰਮਾਤਮਾ ਐਸਾ ਪਤੀ ਹੈ, ਜੋ ਕਦੇ ਭੀ ਨਾਸ਼ ਨਹੀਂ ਹੁੰਦਾ, ਜੋ ਕਦੇ ਭੀ ਨਹੀਂ ਮਰਦਾ। ਉਹ ਸਦਾ ਦਾਤਾਂ ਬਖ਼ਸ਼ਦਾ ਹੈ, ਉਸ ਦੀ ਦਾਤ ਸਦਾ ਵਧਦੀ ਰਹਿੰਦੀ ਹੈ।ਪਦ ਅਰਥ ਜਾਵੈ = ਨਾਸ ਹੁੰਦਾ। ਚੜੈ ਸਵਾਇਆ = ਹੋਰ ਹੋਰ ਵਧਦਾ ਹੈ।
SikhNet (Spanish)El Señor, nunca se va ni se muere, y da más y por siempre más.
ਨਾਨਕ. ਸੰਤ ਸੰਤ ਹਰਿ ਏਕੋ; ਜਪਿ ਹਰਿ ਹਰਿ ਨਾਮੁ. ਸੋਹੰਦੀ ॥
naanak. sant sant har eko; jap har har naam. sohandee | Ang 79
Sant Singh KhalsaO Nanak, the One Lord is the Saint of Saints. Chanting the Name of the Lord, Har, Har, the soul-bride is bountiful and beautiful.
Manmohan SinghNanak, the one Lord is the saint of saints. By repeating Lord God's Name the bride is adorned.
Manmohan Singh (Punjabi)ਨਾਨਕ ਅਦੁੱਤੀ ਪ੍ਰਭੂ ਸਾਧੂਆਂ ਦਾ ਸਾਧੂ ਹੈ। ਵਾਹਿਗੁਰੂ ਸੁਆਮੀ ਦੇ ਲਾਮ ਦਾ ਉਚਾਰਣ ਕਰਨ ਦੁਆਰਾ ਪਤਨੀ ਸੁਸ਼ੋਭਤ ਹੋ ਜਾਵਦੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: (ਸੰਤ ਸੰਤ ਹਰਿ) ਹਰੀ ਸੰਤ ਸਰੂਪ ਹੈ ਔਰ ਸੰਤ ਹਰੀ ਸਰੂਪ ਹੈਂ, ਦੋਨੋਂ ਏਕ ਹੀ ਅਭੇਦ ਰੂਪ ਹੈਂ, ਤਿਨ ਸੰਤੋਂ ਦ੍ਵਾਰੇ ਹਰਿ ਹਰਿ ਨਾਮ ਕੋ ਜਪ ਕਰ ਮੈਂ (ਸੋਹੰਦੀ) ਸੋਭਨੀਕ ਹੋਈ ਹੂੰ॥
Prof. Sahib Singhਹੇ ਨਾਨਕ! ਭਗਤ ਜਨ ਤੇ ਭਗਤਾਂ ਦਾ (ਪਿਆਰਾ) ਪ੍ਰਭੂ ਇਕ-ਰੂਪ ਹਨ। ਪਰਮਾਤਮਾ ਦਾ ਨਾਮ ਜਪ ਜਪ ਕੇ ਜੀਵ-ਇਸਤ੍ਰੀ ਸੋਹਣੇ ਜੀਵਨ ਵਾਲੀ ਬਣ ਜਾਂਦੀ ਹੈ।ਪਦ ਅਰਥ ਸੰਤ ਹਰਿ = ਸੰਤਾਂ ਦਾ ਹਰੀ। ਜਪਿ = ਜਪ ਕੇ। ਸੋਹੰਦੀ = (ਪੀੜ੍ਹੀ) ਸੋਭਦੀ ਹੈ।
SikhNet (Spanish)Dice Nanak, Él, el Señor es el Santo de santos, habita en Él y sé bendecido.
ਹਰਿ ਰਾਮ ਰਾਮ ਮੇਰੇ ਬਾਬੁਲਾ; ਪਿਰ ਮਿਲਿ ਧਨ. ਵੇਲ ਵਧੰਦੀ ॥੫॥੧॥
har raam raam mere baabulaa; pir mil dhan. vel vadhandee |5|1| Ang 79
Sant Singh KhalsaThe Lord, Raam, Raam, is All-pervading, O my father. Meeting her Husband Lord, the soul-bride blossoms forth like the flourishing vine. ||5||1||
Manmohan SinghThe Lord God pervades everywhere O my father! On meeting with her Spouse the bride extends like a creeper.
Manmohan Singh (Punjabi)ਵਾਹਿਗੁਰੂ ਸੁਆਮੀ ਹਰ ਥਾਂ ਰਮਿਆ ਹੋਇਆ ਹੈ, ਹੈ ਮੇਰੇ ਪਿਤਾ! ਆਪਦੇ ਪਤੀ ਨਾਲ ਮਿਲ ਕੇ ਪਤਨੀ ਵੇਲ ਵਾਙੂ ਵਧਦੀ ਹੈ।
Fareedkot Teekaਹੇ ਮੇਰਾ ਪਿਤਾ ਰੂਪ ਸੰਤ ਜਨੋਂ! ਹਰੀ ਬ੍ਯਾਪਕ ਰਾਮ ਹੈ ਨਾਮ ਜਿਸ ਦਾ, ਤਿਸ ਪਤੀ ਕੇ ਸਾਥ ਮਿਲ ਕਰ ਮੈਂ ਇਸਤ੍ਰੀ ਦੀ ਗੁਣੋਂ ਰੂਪੀ, ਵਾ ਜਗ੍ਯਾਸੂ ਜਨ ਰੂਪੀ ਵੇਲ ਵਧਤੀ ਭਈ ਹੈ॥੫॥੧॥☬ਸਿਖੋਂ ਨੇ ਪ੍ਰਸ਼ਨ ਕੀਆ, ਹੇ ਭਗਵਨ! ਮਨ ਵਸ ਨਹੀਂ ਆਵਤਾ? ਤਬ ਸ੍ਰੀ ਗੁਰੂ ਜੀ ਨੇ ਸਰਬ ਕੇ ਪ੍ਰਤੀ ਮਨ ਕੇ ਸਮਝਾਉਣੇ ਕਾ ਉਪਦੇਸ਼ ਕੀਆ ਕਿ ਇਸ ਤਰਾਂ ਮਨ ਕੋ ਸਮਝਾਵਨਾ ਚਾਹੀਏ:
Prof. Sahib Singhਹੇ ਮੇਰੇ ਪਿਤਾ! ਹਰੀ-ਪਤੀ ਨਾਲ ਰਾਮ ਪਤੀ ਨਾਲ ਮਿਲਕੇ ਜੀਵ-ਇਸਤ੍ਰੀ ਦੀ ਪੀੜ੍ਹੀ ਚੱਲ ਪੈਂਦੀ ਹੈ (ਭਾਵ, ਉਸ ਦੀ ਸੰਗਤਿ ਵਿਚ ਰਹਿ ਕੇ ਹੋਰ ਅਨੇਕਾਂ ਜੀਵ ਸਿਮਰਨ ਦੇ ਰਾਹੇ ਪੈ ਜਾਂਦੇ ਹਨ) ॥੫॥੧॥
SikhNet (Spanish)Oh padre, encontrando al Señor que prevalece en todo, la familia de la novia crece como enredadera. (5-1)