ੴ

ਸਿੱਖਬਾਣੀ · SikhBani

Ang 783

Sri Guru Granth Sahib · Raag Soohee · 3 shabads, 34 lines
Translations
Shabad Guru Arjan Dev Ji Raag Soohee continued from Ang 782

ਪੇਖਿ ਦਰਸਨੁ ਨਾਨਕ ਬਿਗਸੇ; ਆਪਿ ਲਏ ਮਿਲਾਏ ॥੪॥੫॥੮॥

pekh darasan naanak bigase; aap le milaae |4|5|8|

Sant Singh KhalsaBeholding the Blessed Vision of His Darshan, Nanak has blossomed forth; the Lord has united him in Union. ||4||5||8||
Manmohan SinghSeeing the Lord's vision, Nanak has blossomed and he has blended him with Him self.
Manmohan Singh (Punjabi)ਸਾਹਿਬ ਦਾ ਦੀਦਾਰ ਵੇਖ ਕੇ ਨਾਨਕ ਪ੍ਰਫੁਲਤ ਹੋ ਗਿਆ ਹੈ ਅਤੇ ਉਸ ਨੇ ਉਸ ਨੂੰ ਆਪਣੇ ਨਾਲ ਅਭੇਦ ਕਰ ਲਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਐਸੇ ਦਰਸਨ ਕੋ ਦੇਖਕੈ ਹਮ ਪ੍ਰਸੰਨ ਹੂਏ ਹੈਂ, ਪਾਰਬ੍ਰਹਮ ਨੇ ਅਪਨੇ ਮੇਂ ਮਿਲਾਇ ਲੀਏ ਹੈਂ॥੪॥੫॥੮॥☬ਸਤਸੰਗ ਕੀ ਵਾ ਸ੍ਰੀ ਅੰਮ੍ਰਿਤਸਰ ਜੀ ਕੀ ਮਹਿਮਾਂ ਉਚਾਰਤੇ ਹੈਂ:
Prof. Sahib Singhਹੇ ਨਾਨਕ! (ਆਖ-ਹੇ ਸਹੇਲੀਓ! ਜਿਨ੍ਹਾਂ ਨੂੰ ਉਹ) ਆਪ (ਆਪਣੇ ਚਰਨਾਂ ਵਿਚ) ਜੋੜ ਲੈਂਦਾ ਹੈ, ਉਹ (ਉਸ ਸਰਬ-ਵਿਆਪਕ ਦਾ) ਦਰਸਨ ਕਰ ਕੇ ਆਨੰਦ-ਭਰਪੂਰ ਰਹਿੰਦੇ ਹਨ ॥੪॥੫॥੮॥

ਪਦ ਅਰਥ ਪੇਖਿ = ਵੇਖ ਕੇ। ਬਿਗਸੇ = ਖਿੜ ਗਏ, ਪ੍ਰਸੰਨ-ਚਿੱਤ ਹੋ ਗਏ ॥੪॥੫॥੮॥

SikhNet (Spanish)Teniendo la Bendita Visión de Su Darshan, Nanak ha florecido y el Señor desde Sí Mismo lo une en Su Ser.(4-5-8)

Open this shabad (25 lines, Angs 782-783) →

Shabad Guru Arjan Dev Ji Raag Soohee

ਸੂਹੀ ਮਹਲਾ ੫ ॥

soohee mahalaa 5 |

Sant Singh KhalsaSoohee, Fifth Mehl:
Manmohan SinghSuhi 5th Guru.
Manmohan Singh (Punjabi)ਸੂਹੀ ਪੰਜਵੀਂ ਪਾਤਿਸ਼ਾਹੀ।
SikhNet (Spanish)Suji, Mejl Guru Aryan, Quinto Canal Divino.

ਅਬਿਚਲ ਨਗਰੁ. ਗੋਬਿੰਦ ਗੁਰੂ ਕਾ; ਨਾਮੁ ਜਪਤ ਸੁਖੁ ਪਾਇਆ ਰਾਮ ॥

abichal nagar. gobind guroo kaa; naam japat sukh paaeaa raam |

Sant Singh KhalsaEternal and immovable is the City of God and Guru; chanting His Name, I have found peace.
Manmohan SinghImmovable is the city of the Guru-God, uttering the Name wherein I have obtained peace.
Manmohan Singh (Punjabi)ਅਹਿੱਲ ਹੈ ਗੁਰੂ ਪਰਮੇਸ਼ਰ ਦਾ ਸ਼ਹਿਰ, ਜਿਸ ਅੰਦਰ ਨਾਮ ਦਾ ਉਚਾਰਨ ਕਰਨ ਦੁਆਰਾ ਮੈਂ ਆਰਾਮ ਪਰਾਪਤ ਕੀਤਾ ਹੈ।
Fareedkot Teekaਹੇ ਭਾਈ! ਇਸਥਤ ਰੂਪ ਸ੍ਰੀ ਅੰਮ੍ਰਿਤਸਰ ਜੀ ਮੇਂ ਗੋਬਿੰਦ ਰੂਪ ਜੋ ਗੁਰੂ ਰਾਮਦਾਸ ਜੀ ਹੈਂ, ਤਿਨੋਂ ਕਾ ਵਾ ਪੂਜ ਗੋਬਿੰਦ ਕਾ ਸਤਸੰਗ ਨਗਰ ਹੈ। ਤਿਸ ਮੇਂ ਜੋ ਨਾਮ ਜਪਤੇ ਹੈਂ ਤਿਨੋਂ ਨੇ ਸੁਖ ਪਾਯਾ ਹੈ॥
Prof. Sahib Singhਹੇ ਭਾਈ! (ਗੁਰੂ ਦੀ ਸਰਨ ਪੈ ਕੇ ਜਿਨ੍ਹਾਂ ਮਨੁੱਖਾਂ ਨੇ) ਸਭ ਤੋਂ ਵੱਡੇ ਗੋਬਿੰਦ ਦਾ ਨਾਮ ਜਪਦਿਆਂ ਆਤਮਕ ਆਨੰਦ ਪ੍ਰਾਪਤ ਕਰ ਲਿਆ, (ਉਹਨਾਂ ਦਾ ਸਰੀਰ) ਅਬਿਨਾਸੀ ਪਰਮਾਤਮਾ ਦੇ ਰਹਿਣ ਲਈ ਸ਼ਹਰ ਬਣ ਗਿਆ।

ਪਦ ਅਰਥ ਅਬਿਚਲ = ਕਦੇ ਨਾਸ ਨਾਹ ਹੋਣ ਵਾਲੇ ਪਰਮਾਤਮਾ ਦਾ। ਜਪਤ = ਜਪਦਿਆਂ। ਸੁਖੁ = ਆਤਮਕ ਆਨੰਦ।

SikhNet (Spanish)La ciudad de mi Guru, de mi Dios, es Eterna. Contemplando desde ahí el Nombre del Señor he vivido el Éxtasis.

ਮਨ ਇਛੇ ਸੇਈ ਫਲ ਪਾਏ; ਕਰਤੈ ਆਪਿ ਵਸਾਇਆ ਰਾਮ ॥

man ichhe seee fal paae; karatai aap vasaaeaa raam |

Sant Singh KhalsaI have obtained the fruits of my mind's desires; the Creator Himself established it.
Manmohan SinghI have obtained all the fruits my mind desired. The Creator Himself has founded it.
Manmohan Singh (Punjabi)ਮੈਂ ਉਹ ਮੇਵੇ ਪਾ ਲਏ ਹਨ, ਜਿਹੜੇ ਮੇਰਾ ਚਿੱਤ ਚਹੁੰਦਾ ਸੀ। ਸਿਰਜਣਹਾਰ ਨੇ ਖੁਦ ਇਸ ਨੂੰ ਆਬਾਦ ਕੀਤਾ ਸੀ।
Fareedkot Teekaਹੇ ਭਾਈ! ਜੋ ਮਨ ਮੇਂ ਇੱਛੇ ਹੈਂ ਸੋਈ ਫਲ ਪਾਏ ਹੈਂ, ਅਰੁ (ਕਰਤੈ) ਪ੍ਰਮੇਸਰ ਨੇ ਆਪ ਵਸਾਯਾ ਹੈ॥
Prof. Sahib Singhਕਰਤਾਰ ਨੇ (ਉਸ ਸਰੀਰ-ਸ਼ਹਰ ਨੂੰ) ਆਪ ਵਸਾ ਦਿੱਤਾ (ਆਪਣੇ ਵੱਸਣ ਲਈ ਤਿਆਰ ਕਰ ਲਿਆ) ਉਹਨਾਂ ਮਨੁੱਖਾਂ ਨੇ ਮਨ-ਮੰਗੀਆਂ ਮੁਰਾਦਾਂ ਸਦਾ ਹਾਸਲ ਕੀਤੀਆਂ।

ਪਦ ਅਰਥ ਮਨ ਇਛੇ = ਮਨ-ਮੰਗੇ, ਜਿਨ੍ਹਾਂ ਦੀ ਇੱਛਾ ਮਨ ਵਿਚ ਕੀਤੀ। ਸੇਈ = ਉਹ (ਸਾਰੇ) ਹੀ।

SikhNet (Spanish)Estoy bendecido con Su Bondad, mis parientes y seguidores están todos floreciendo.

ਕਰਤੈ ਆਪਿ ਵਸਾਇਆ. ਸਰਬ ਸੁਖ ਪਾਇਆ; ਪੁਤ ਭਾਈ ਸਿਖ ਬਿਗਾਸੇ ॥

karatai aap vasaaeaa. sarab sukh paaeaa; put bhaaee sikh bigaase |

Sant Singh KhalsaThe Creator Himself established it. I have found total peace; my children, siblings and Sikhs have all blossomed forth in bliss.
Manmohan SinghThe Creator Himself has founded it. I am blessed with all-bliss and my sons, brothers and disciples are all happy.
Manmohan Singh (Punjabi)ਕਰਤਾਰ ਨੇ ਖੁਦ ਇਸ ਨੂੰ ਆਬਾਦ ਕੀਤਾ ਹੈ। ਮੈਨੂੰ ਸਮੂਹ-ਪਰਸੰਨਤਾ ਦੀ ਦਾਤ ਪਰਾਪਤ ਹੋਈ ਹੈ ਅਤੇ ਮੇਰੇ ਪੁਤ੍ਰ, ਵੀਰ ਅਤੇ ਮੁਰੀਦ ਸਾਰੇ ਅਨੰਦ ਪ੍ਰਸੰਨ ਹਨ।
Fareedkot Teekaਆਪ ਜੋ ਕਰਤੇ ਨੇ ਵਸਾਯਾ ਹੈ ਇਸੀ ਤੇ ਸਰਬ ਸੁਖੋਂ ਕੋ ਪਾਯਾ ਹੈ, ਗੁਰੂ ਕੇ ਪੁਤ ਔ ਭਾਈ ਔ ਸਿਖ ਜੋ ਸ੍ਰੀ ਅੰਮ੍ਰਤਸਰ ਜੀ ਕੇ ਨਿਵਾਸੀ ਹੈਂ; ਵਾ (ਪੁਤ) ਪਵਿਤ੍ਰ (ਭਾਈ) ਪ੍ਰੇਮੀ ਸਿਖ ਸਤਸੰਗ ਮੇਂ ਸਭ ਪ੍ਰਸੰਨ ਹੂਏ ਹੈਂ॥
Prof. Sahib Singhਹੇ ਭਾਈ! ਕਰਤਾਰ ਨੇ (ਜਿਨ੍ਹਾਂ ਮਨੁੱਖਾਂ ਦੇ ਸਰੀਰ ਨੂੰ) ਆਪਣੇ ਵੱਸਣ ਲਈ ਤਿਆਰ ਕਰ ਲਿਆ, ਉਹਨਾਂ ਨੇ ਸਾਰੇ ਸੁਖ-ਆਨੰਦ ਮਾਣੇ, (ਗੁਰੂ ਕੇ ਉਹ) ਸਿੱਖ (ਗੁਰੂ ਕੇ ਉਹ) ਪੁੱਤਰ (ਗੁਰੂ ਕੇ ਉਹ) ਭਰਾ ਸਦਾ ਖਿੜੇ-ਮੱਥੇ ਰਹਿੰਦੇ ਹਨ।

ਪਦ ਅਰਥ ਕਰਤੈ = ਕਰਤਾਰ ਨੇ। ਨਗਰੁ = (ਸਰੀਰ-) ਸ਼ਹਰ। ਸਰਬ ਸੁਖ = ਸਾਰੇ ਸੁਖ। ਸਿਖ = ਗੁਰੂ ਦੇ ਸਿੱਖ। ਬਿਗਾਸੇ = ਖਿੜ ਗਏ, ਪ੍ਰਸੰਨ-ਚਿੱਤ।

SikhNet (Spanish)Todos ellos cantan la Alabanza del Señor Perfecto y están en Verdad satisfechos.

ਗੁਣ ਗਾਵਹਿ ਪੂਰਨ ਪਰਮੇਸੁਰ; ਕਾਰਜੁ ਆਇਆ ਰਾਸੇ ॥

gun gaaveh pooran paramesur; kaaraj aaeaa raase |

Sant Singh KhalsaSinging the Glorious Praises of the Perfect Transcendent Lord, my affairs have come to be resolved.
Manmohan SinghSinging the praises of the Perfect Supreme Lord, mine affairs are adjusted.
Manmohan Singh (Punjabi)ਪੂਰੇ ਸ਼ਰੋਮਣੀ ਸਾਹਿਬ ਦੀਆਂ ਸਿਫਤਾਂ ਗਾਇਨ ਕਰਨ ਦੁਆਰਾ ਮੇਰੇ ਕੰਮ ਕਾਰ ਠੀਕ ਹੋ ਗਏ ਹਨ।
Fareedkot Teekaਪੂਰਨ ਪਰਮੇਸ੍ਵਰ ਕੇ ਗੁਣ ਗਾਵਤੇ ਹੈਂ, ਇਸੀ ਤੇ ਤਿਨੋਂ ਕਾ ਕਾਰਜ ਰਾਸ ਆਯਾ ਹੈ॥
Prof. Sahib Singh(ਉਹ ਵਡ-ਭਾਗੀ ਮਨੁੱਖ) ਸਰਬ-ਵਿਆਪਕ ਪਰਮਾਤਮਾ ਦੇ ਗੁਣ ਗਾਂਦੇ ਰਹਿੰਦੇ ਹਨ, (ਉਹਨਾਂ ਮਨੁੱਖਾਂ ਦਾ) ਜੀਵਨ ਮਨੋਰਥ ਸਿਰੇ ਚੜ੍ਹ ਜਾਂਦਾ ਹੈ।

ਪਦ ਅਰਥ ਗਾਵਹਿ = ਗਾਂਦੇ ਹਨ। ਕਾਰਜੁ = ਮਨੁੱਖਾ ਜੀਵਨ ਦਾ ਮਨੋਰਥ। ਆਇਆ ਰਾਸੇ = ਸਿਰੇ ਚੜ੍ਹ ਜਾਂਦਾ ਹੈ।

SikhNet (Spanish)Señor es el Dios, es nuestro Santuario;

ਪ੍ਰਭੁ ਆਪਿ ਸੁਆਮੀ. ਆਪੇ ਰਖਾ; ਆਪਿ ਪਿਤਾ ਆਪਿ ਮਾਇਆ ॥

prabh aap suaamee. aape rakhaa; aap pitaa aap maaeaa |

Sant Singh KhalsaGod Himself is my Lord and Master. He Himself is my Saving Grace; He Himself is my father and mother.
Manmohan SinghThe Lord Himself is my Master, Himself my Saviour, himself my Mother and Himself my Father.
Manmohan Singh (Punjabi)ਪ੍ਰਭੂ ਖੁਦ ਮੇਰਾ ਮਾਲਕ ਹੈ, ਖੁਦ ਮੇਰਾ ਰੱਖਿਅਕ, ਖੁਦ ਮੇਰੀ ਅੰਮੜੀ ਅਤੇ ਖੁਦ ਹੀ ਮੇਰਾ ਬਾਬਲ।
Fareedkot Teekaਪ੍ਰਭੂ ਆਪ ਹੀ ਤਹਾਂ ਕਾ ਰਾਜਾ ਹੈ ਔ ਆਪ ਹੀ ਰਾਖਾ ਹੂਆ ਹੂਆ ਹੈ, ਆਪ ਹੀ ਪਿਤਾ ਰੂਪ ਹੋ ਕੇ ਪਾਲਤਾ ਹੈ ਅਰੁ ਆਪ ਹੀ ਮਾਤਾ ਰੂਪ ਹੋ ਕਰ ਬਿਸ੍ਯਾਗਨੀ ਤੇ ਰਾਖਤਾ ਹੈ॥
Prof. Sahib Singhਹੇ ਭਾਈ! (ਜਿਹੜੇ ਮਨੁੱਖ ਪਰਮਾਤਮਾ ਦਾ ਨਾਮ ਜਪਦੇ ਹਨ, ਜਿਨ੍ਹਾਂ ਦੇ ਸਰੀਰ ਨੂੰ ਪਰਮਾਤਮਾ ਨੇ ਆਪਣੇ ਵੱਸਣ ਲਈ ਸ਼ਹਰ ਬਣਾ ਲਿਆ) ਮਾਲਕ-ਪ੍ਰਭੂ (ਉਹਨਾਂ ਦੇ ਸਿਰ ਉੱਤੇ) ਸਦਾ ਆਪ ਹੀ ਰਾਖਾ ਬਣਿਆ ਰਹਿੰਦਾ ਹੈ (ਜਿਵੇਂ ਮਾਪੇ ਆਪਣੇ ਪੁੱਤਰ ਦਾ ਧਿਆਨ ਰੱਖਦੇ ਹਨ, ਤਿਵੇਂ ਪਰਮਾਤਮਾ ਉਹਨਾਂ ਮਨੁੱਖਾਂ ਲਈ) ਆਪ ਹੀ ਪਿਉ ਆਪ ਹੀ ਮਾਂ ਬਣਿਆ ਰਹਿੰਦਾ ਹੈ।

ਪਦ ਅਰਥ ਰਖਾ = ਰਾਖਾ। ਮਾਇਆ = ਮਾਂ।

SikhNet (Spanish)Él Mismo es nuestro Padre y nuestra Madre.

ਕਹੁ ਨਾਨਕ. ਸਤਿਗੁਰ ਬਲਿਹਾਰੀ; ਜਿਨਿ ਏਹੁ ਥਾਨੁ ਸੁਹਾਇਆ ॥੧॥

kahu naanak. satigur balihaaree; jin ehu thaan suhaaeaa |1|

Sant Singh KhalsaSays Nanak, I am a sacrifice to the True Guru, who has embellished and adorned this place. ||1||
Manmohan SinghSays Nanak, I am a sacrifice unto the True Guru, who has adorned this place.
Manmohan Singh (Punjabi)ਗੁਰੂ ਜੀ ਫਰਮਾਉਂਦੇ ਹਨ, ਮੈਂ ਸੱਚੇ ਗੁਰਾਂ ਉਤੋਂ ਕੁਰਬਾਨ ਜਾਂਦਾ ਹਾਂ, ਜਿਨ੍ਹਾਂ ਨੇ ਇਸ ਅਸਥਾਨ ਨੂੰ ਸ਼ਸ਼ੋਭਤ ਕੀਤਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਤਿਨ ਸਤਗੁਰੋਂ ਪਰ ਬਲਿਹਾਰੀ ਹੌਂ ਜਿਨੋਂ ਨੇ ਏਹੁ ਥਾਨ ਸ੍ਰੀ ਅੰਮ੍ਰਤਸਰ ਜੀ ਵਾ ਸਤਸੰਗ ਸੁਭਾਇਮਾਂਨ ਕੀਆ ਹੈ, ਭਾਵ ਸ੍ਰੀ ਗੁਰੂ ਅਮਰਦਾਸ ਜੀ ਪਹਿਲੇ ਨਿਉਂ ਰਾਖੀ ਹੈ ਔ ਸ੍ਰੀ ਗੁਰੂ ਰਾਮ ਦਾਸ ਜੀ ਨੇ ਸੁਭਾਇਮਾਂਨ ਕੀਆ ਹੈ॥੧॥
Prof. Sahib Singhਨਾਨਕ ਆਖਦਾ ਹੈ- (ਹੇ ਭਾਈ!) ਉਸ ਗੁਰੂ ਤੋਂ ਸਦਾ ਕੁਰਬਾਨ ਹੁੰਦਾ ਰਹੁ, ਜਿਸ ਨੇ (ਹਰਿ-ਨਾਮ-ਸਿਮਰਨ ਦੀ ਦਾਤ ਦੇ ਕੇ ਕਿਸੇ ਵਡ-ਭਾਗੀ ਦੇ) ਇਸ ਸਰੀਰ-ਥਾਂ ਨੂੰ ਸੁੰਦਰ ਬਣਾ ਦਿੱਤਾ ॥੧॥

ਪਦ ਅਰਥ ਸਤਿਗੁਰ ਬਲਿਹਾਰੀ = ਗੁਰੂ ਤੋਂ ਸਦਕੇ। ਜਿਨਿ = ਜਿਸ (ਗੁਰੂ) ਨੇ। ਥਾਨੁ = (ਸਰੀਰ-) ਥਾਂ ॥੧॥

SikhNet (Spanish)Dice Nanak, ofrezco mi ser en sacrificio al Guru Verdadero, Quien ha bendecido esta ciudad. (1)

ਘਰ ਮੰਦਰ ਹਟਨਾਲੇ ਸੋਹੇ; ਜਿਸੁ ਵਿਚਿ ਨਾਮੁ ਨਿਵਾਸੀ ਰਾਮ ॥

ghar mandar hattanaale sohe; jis vich naam nivaasee raam |

Sant Singh KhalsaHomes, mansions, stores and markets are beautiful, when the Lord's Name abides within.
Manmohan SinghHomes, mansion and bazaars are lovely wherein abides the Lord's Name.
Manmohan Singh (Punjabi)ਗ੍ਰਿਹ, ਮਹਿਲ ਅਤੇ ਬਾਜਾਰ ਸੁੰਦਰ ਹਨ, ਜਿਨ੍ਹਾਂ ਦੇ ਅੰਦਰ ਸੁਆਮੀ ਦਾ ਨਾਮ ਵੱਸਦਾ ਹੈ।
Fareedkot Teekaਹੇ ਭਾਈ! ਘਰ ਏਕ ਛੱਤੇ ਮੰਦਰ ਬੁਹ ਛੱਤੇ ਵਾ (ਘਰ) ਗੁਰੂ ਕੇ ਮਹਿਲ ਅਰ (ਮੰਦਰ) ਹਰਿ ਮੰਦਰ ਜੀ (ਹਟਨਾਲੇ) ਬਾਜਾਰ ਸਭ ਸੋਭਤੇ ਹੈਂ। ਜਿਸ ਅੰਮ੍ਰਤਸਰ ਮੇਂ ਨਾਮ ਕੇ ਜਪਨੇ ਵਾਲੇ ਬਸਤੇ ਹੈਂ ਵਾ ਜਿਸ ਸਤਸੰਗ ਮੇਂ ਨਾਮ ਕੇ ਨਿਵਾਸੀ ਰਹਿਤੇ ਹੈਂ, ਤਿਨ ਕੇ (ਘਰ) ਸਰੀਰ (ਮੰਦਰ) ਰਿਦੇ (ਹਟਨਾਲੇ) ਇੰਦ੍ਰਿਓਂ ਕੇ ਸਮੂਹ ਸੋਭਤੇ ਹੈਂ॥
Prof. Sahib Singhਹੇ ਭਾਈ! (ਗੁਰੂ ਦੀ ਕਿਰਪਾ ਨਾਲ) ਜਿਸ (ਸਰੀਰ-ਨਗਰ) ਵਿਚ ਪਰਮਾਤਮਾ ਦਾ ਨਾਮ ਆ ਵੱਸਦਾ ਹੈ, (ਉਸ ਸਰੀਰ ਦੇ) ਸਾਰੇ ਹੀ ਗਿਆਨ-ਇੰਦ੍ਰੇ ਸੋਹਣੇ ਆਤਮਕ ਜੀਵਨ ਵਾਲੇ ਬਣ ਜਾਂਦੇ ਹਨ।

ਪਦ ਅਰਥ ਜਿਸੁ ਵਿਚਿ = ਜਿਸ (ਸਰੀਰ-ਨਗਰ) ਵਿਚ। ਘਰ ਮੰਦਰ ਹਟਨਾਲੇ = (ਉਸ ਸਰੀਰ-ਨਗਰ ਦੇ) ਘਰ ਮੰਦਰ ਦੇ ਬਾਜ਼ਾਰ, ਉਸ ਸਰੀਰ ਦੇ ਸਾਰੇ ਗਿਆਨ-ਇੰਦ੍ਰੇ। ਸੋਹੇ = ਸੋਹਣੇ ਬਣ ਜਾਂਦੇ ਹਨ, ਸੋਹਣੇ ਆਤਮਕ ਜੀਵਨ ਵਾਲੇ ਬਣ ਜਾਂਦੇ ਹਨ।

SikhNet (Spanish)Los Devotos, los Santos, contemplan el Nombre del Señor;

ਸੰਤ ਭਗਤ ਹਰਿ ਨਾਮੁ ਅਰਾਧਹਿ; ਕਟੀਐ ਜਮ ਕੀ ਫਾਸੀ ਰਾਮ ॥

sant bhagat har naam araadheh; katteeai jam kee faasee raam |

Sant Singh KhalsaThe Saints and devotees worship the Lord's Name in adoration, and the noose of Death is cut away.
Manmohan SinghThe saints and devotees contemplate the Lord's Name and their death's noose is cut.
Manmohan Singh (Punjabi)ਸਾਧੂ ਤੇ ਸ਼ਰਧਾਲੂ ਸੁਆਮੀ ਦੇ ਨਾਮ ਦਾ ਸਿਮਰਨ ਕਰਦੇ ਹਨ ਅਤੇ ਉਨ੍ਹਾਂ ਦੀ ਮੌਤ ਦੀ ਫਾਹੀ ਕੱਟੀ ਜਾਂਦੀ ਹੈ।
Fareedkot Teekaਹੇ ਭਾਈ! ਸੰਤ ਔ ਭਗਤ ਹਰੀ ਕਾ ਨਾਮ ਅਰਾਧਤੇ ਹੈਂ। ਸ੍ਰੀ ਅੰਮ੍ਰਿਤਸਰ ਵਾ ਸਤਸੰਗ ਕੇ ਨਿਵਾਸੀਓਂ ਕੀ ਜਮ ਕੀ ਫਾਸੀ ਕਾਟੀ ਜਾਤੀ ਹੈ॥
Prof. Sahib Singh(ਉਸ ਸਰੀਰ-ਨਗਰ ਵਿਚ ਬੈਠੇ) ਸੰਤ-ਜਨ ਭਗਤ-ਜਨ ਪਰਮਾਤਮਾ ਦਾ ਨਾਮ ਸਿਮਰਦੇ ਰਹਿੰਦੇ ਹਨ। (ਨਾਮ-ਸਿਮਰਨ ਦੀ ਬਰਕਤਿ ਨਾਲ) ਆਤਮਕ ਮੌਤ ਦੀ ਫਾਹੀ ਕੱਟੀ ਜਾਂਦੀ ਹੈ।

ਪਦ ਅਰਥ ਅਰਾਧਹਿ = ਆਰਾਧਦੇ ਹਨ, ਸਿਮਰਦੇ ਹਨ। ਕਟੀਐ = ਕੱਟੀ ਜਾਂਦੀ ਹੈ।

SikhNet (Spanish)ellos han conquistado al mensajero de la muerte.

ਕਾਟੀ ਜਮ ਫਾਸੀ. ਪ੍ਰਭਿ ਅਬਿਨਾਸੀ; ਹਰਿ ਹਰਿ ਨਾਮੁ ਧਿਆਏ ॥

kaattee jam faasee. prabh abinaasee; har har naam dhiaae |

Sant Singh KhalsaThe noose of Death is cut away, meditating on the Name of the Eternal, Unchanging Lord, Har, Har.
Manmohan SinghSnapped is the death's noose for them, who ponder over immortal Lord Master God's Name.
Manmohan Singh (Punjabi)ਉਨ੍ਹਾਂ ਲਈ ਮੌਤ ਦੀ ਫਾਹੀ ਕੱਟੀ ਜਾਂਦੀ ਹੈ, ਜੋ ਅਮਰ ਸੁਆਮੀ ਮਾਲਕ ਵਾਹਿਗੁਰੂ ਦਾ ਨਾਮ ਜੱਪਦੇ ਹਨ।
Fareedkot Teekaਪ੍ਰਭੂ ਅਬਿਨਾਸੀ ਨੇ ਜਮ ਕੀ ਫਾਸੀ ਕਟ ਦਈ ਹੈ, ਜੋ ਪੁਰੀ ਕੇ ਵਾ ਸਤਸੰਗ ਕੇ ਨਿਵਾਸੀ ਹੈਂ, ਜੋ ਹਰਿ ਵਕਤ ਹਰੀ ਕੇ ਨਾਮ ਕੋ ਧ੍ਯਾਵਤੇ ਹੈਂ॥
Prof. Sahib Singhਹੇ ਭਾਈ! (ਗੁਰੂ ਦੀ ਸਰਨ ਪੈ ਕੇ ਜਿਨ੍ਹਾਂ ਮਨੁੱਖਾਂ ਨੇ) ਪਰਮਾਤਮਾ ਦਾ ਨਾਮ ਸਿਮਰਿਆ, ਅਬਿਨਾਸੀ ਪ੍ਰਭੂ ਨੇ ਉਹਨਾਂ ਦੀ ਆਤਮਕ ਮੌਤ ਦੀ ਫਾਹੀ ਕੱਟ ਦਿੱਤੀ।

ਪਦ ਅਰਥ ਪ੍ਰਭਿ = ਪ੍ਰਭੂ ਨੇ।

SikhNet (Spanish)Los que contemplan el Nombre del Señor Eterno, han destruido al mensajero de la muerte,

ਸਗਲ ਸਮਗ੍ਰੀ ਪੂਰਨ ਹੋਈ; ਮਨ ਇਛੇ ਫਲ ਪਾਏ ॥

sagal samagree pooran hoee; man ichhe fal paae |

Sant Singh KhalsaEverything is perfect for them, and they obtain the fruits of their mind's desires.
Manmohan SinghAll their worship is thus complete and they obtain their heart desired fruits.
Manmohan Singh (Punjabi)ਉਨ੍ਹਾਂ ਦੀ ਸਾਰੀ ਉਪਾਸ਼ਨਾ ਇੰਜ ਸੰਪੂਰਨ ਹੋ ਜਾਂਦੀ ਹੈ ਅਤੇ ਉਹ ਆਪਣੇ ਦਿਲ ਚਾਹੁੰਦੇ ਮੇਵੇ ਪਾ ਲੈਂਦੇ ਹਨ।
Fareedkot Teekaਸਭ ਸਮੱਗ੍ਰੀ ਕਰ ਕੇ ਪੂਰਨ ਹੋਈ ਹੋਈ ਪੁਰੀ ਹੈ ਵਾ ਸਤਸੰਗੀਓ ਮੇਂ ਸਾਧਨਾ ਰੂਪ ਸਭ ਸਮੱਗ੍ਰੀ ਪੂਰੀ ਹੂਈ ਹੈ, ਅਰੁ ਤਿਨ ਮੇਂ ਨਿਵਾਸੀਓਂ ਨੇ ਮਨ ਇਛਤ ਫਲ ਪਾਏ ਹੈਂ॥
Prof. Sahib Singh(ਆਤਮਕ ਮੌਤ ਦੀ ਫਾਹੀ ਕੱਟਣ ਲਈ ਉਹਨਾਂ ਦੇ ਅੰਦਰ) ਸਾਰੇ ਲੋੜੀਂਦੇ ਆਤਮਕ ਗੁਣ ਮੁਕੰਮਲ ਹੋ ਗਏ, ਉਹਨਾਂ ਦੀਆਂ ਮਨ-ਬਾਂਛਤ ਮੁਰਾਦਾਂ ਪੂਰੀਆਂ ਹੋ ਗਈਆਂ।

ਪਦ ਅਰਥ ਸਗਲ ਸਮਗ੍ਰੀ = {सामग्री} ਜਮ ਦੀ ਫਾਹੀ ਕੱਟਣ ਲਈ ਸਾਰੇ ਲੋੜੀਂਦੇ ਆਤਮਕ ਗੁਣ {ਨੋਟ: ਕੜਾਹ ਪ੍ਰਸ਼ਾਦ ਤਿਆਰ ਕਰਨ ਲਈ ਘਿਉ, ਖੰਡ, ਆਟਾ, ਪਾਣੀ, ਅੱਗ = ਇਹਨਾਂ ਚੀਜ਼ਾਂ ਦੀ ਲੋੜ ਪੈਂਦੀ ਹੈ। ਘਿਉ ਖੰਡ ਆਟਾ ਸਮਗ੍ਰੀ ਹੈ। ਜਮ ਦੀ ਫਾਹੀ ਆਤਮਕ ਮੌਤ ਮੁਕਾਣ ਲਈ ਇਹ ਜ਼ਰੂਰੀ ਹੈ ਕਿ ਸਾਰੇ ਗਿਆਨ-ਇੰਦ੍ਰੇ ਵਿਕਾਰਾਂ ਵਲੋਂ ਮੂੰਹ ਮੋੜ ਚੁਕੇ ਹੋਣ। ਸਾਰੇ ਆਤਮਕ ਗੁਣਾਂ ਦਾ ਇਕੱਠ ਸਮਗ੍ਰੀ ਹੈ}। ਪੂਰਨ = ਮੁਕੰਮਲ।

SikhNet (Spanish)todo lo que han buscado lo reciben y obtienen el fruto de los deseos de su corazón.

ਸੰਤ ਸਜਨ ਸੁਖਿ ਮਾਣਹਿ ਰਲੀਆ; ਦੂਖ ਦਰਦ ਭ੍ਰਮ ਨਾਸੀ ॥

sant sajan sukh maaneh raleea; dookh darad bhram naasee |

Sant Singh KhalsaThe Saints and friends enjoy peace and pleasure; their pain, suffering and doubts are dispelled.
Manmohan SinghThe saints and friends enjoy peace and pleasure and their pain, suffering and doubt are dispelled.
Manmohan Singh (Punjabi)ਸਾਧੂ ਤੇ ਮਿਤ੍ਰ ਆਰਾਮ ਅਤੇ ਅਨੰਦ ਭੋਗਦੇ ਹਨ, ਅਤੇ ਉਨ੍ਹਾਂ ਦੀ ਪੀੜ, ਤਕਲੀਫ ਤੇ ਸੰਦੇਹ ਦੂਰ ਹੋ ਜਾਂਦੇ ਹਨ।
Fareedkot Teekaਸੰਤ ਸਜਨ ਸੁਖ ਪੂਰਬਕ ਖੁਸੀਆਂ ਭੋਗਤੇ ਹੈਂ, (ਦੁਖ) ਜਨਮ ਮਰਣ (ਦਰਦ) ਈਰਖਾ ਅਰੁ ਭ੍ਰਮ ਏਹ ਆਸਰੀ ਗੁਨੋਂ ਕੀ ਪੰਕਤੀ ਹੀ ਨਸਟ ਹੂਈ ਹੈ॥
Prof. Sahib Singhਹੇ ਭਾਈ! (ਗੁਰੂ ਦੀ ਰਾਹੀਂ ਨਾਮ ਸਿਮਰ ਕੇ) ਸੰਤ-ਜਨ ਭਗਤ-ਜਨ ਸੁਖ ਵਿਚ (ਟਿਕ ਕੇ) ਆਤਮਕ ਆਨੰਦ ਮਾਣਦੇ ਹਨ। (ਉਹਨਾਂ ਦੇ ਅੰਦਰੋਂ) ਸਾਰੇ ਦੁੱਖ ਦਰਦ ਤੇ ਭਰਮ ਨਾਸ ਹੋ ਜਾਂਦੇ ਹਨ।

ਪਦ ਅਰਥ ਸੁਖਿ = ਆਨੰਦ ਵਿਚ (ਟਿਕ ਕੇ)। ਰਲੀਆ = ਆਤਮਕ ਆਨੰਦ।

SikhNet (Spanish)Los Santos, los amigos de Dios, gozan de Éxtasis y se liberan de sus aflicciones y dudas.

ਸਬਦਿ ਸਵਾਰੇ ਸਤਿਗੁਰਿ ਪੂਰੈ; ਨਾਨਕ. ਸਦ ਬਲਿ ਜਾਸੀ ॥੨॥

sabad savaare satigur poorai; naanak. sad bal jaasee |2|

Sant Singh KhalsaThe Perfect True Guru has embellished them with the Word of the Shabad; Nanak is forever a sacrifice to them. ||2||
Manmohan SinghThe Perfect True Guru has embellished them with the Name. Nanak is ever devoted unto them.
Manmohan Singh (Punjabi)ਪੂਰਨ ਸੱਚੇ ਗੁਰਾਂ ਨੇ ਉਨ੍ਹਾਂ ਨੂੰ ਨਾਮ ਨਾਲ ਸ਼ਸ਼ੋਭਤ ਕਰ ਦਿੱਤਾ ਹੈ। ਨਾਨਕ ਹਮੇਸ਼ਾਂ ਹੀ ਉਨ੍ਹਾਂ ਉਤੋਂ ਸਦਕੇ ਜਾਂਦਾ ਹੈ।
Fareedkot Teekaਸਤਗੁਰੂ ਪੂਰਿਆਂ ਨੇ ਉਪਦੇਸ ਦੇ ਕਰ ਸਭੀ ਸਵਾਰੇ ਹੈਂ। ਸ੍ਰੀ ਗੁਰੂ ਜੀ ਕਹਤੇ ਹੈਂ: ਐਸੇ ਗੁਰੂ ਰਾਮਦਾਮ ਜੀ ਵਾ ਸਤਸੰਗ ਪਰ ਹਮ ਸਦਾ ਸਦਾ ਬਲਿਹਾਰ ਜਾਤੇ ਹੈਂ॥੨॥
Prof. Sahib Singhਹੇ ਨਾਨਕ! (ਆਖ-ਮੈਂ) ਉਸ ਪੂਰੇ ਗੁਰੂ ਤੋਂ ਸਦਾ ਸਦਕੇ ਜਾਂਦਾ ਹਾਂ ਜਿਸ ਨੇ (ਆਪਣੇ) ਸ਼ਬਦ ਦੀ ਰਾਹੀਂ (ਸਰਨ-ਪਏ ਮਨੁੱਖ ਦੇ) ਜੀਵਨ ਸੋਹਣੇ ਬਣਾ ਦਿੱਤੇ ॥੨॥

ਪਦ ਅਰਥ ਸਬਦਿ = ਸ਼ਬਦ ਦੀ ਰਾਹੀਂ। ਸਤਿਗੁਰਿ ਪੂਰੇ = ਪੂਰੇ ਗੁਰੂ ਨੇ। ਸਦ = ਸਦਾ। ਬਲਿ ਜਾਸੀ = ਸਦਕੇ ਜਾਂਦਾ ਹਾਂ ॥੨॥

SikhNet (Spanish)El Guru Verdadero los ha embellecido con la Palabra y Nanak ofrece siempre su ser en sacrificio al Dios Guru. (2)

ਦਾਤਿ ਖਸਮ ਕੀ ਪੂਰੀ ਹੋਈ; ਨਿਤ ਨਿਤ ਚੜੈ ਸਵਾਈ ਰਾਮ ॥

daat khasam kee pooree hoee; nit nit charrai savaaee raam |

Sant Singh KhalsaThe gift of our Lord and Master is perfect; it increases day by day.
Manmohan SinghPerfect is the gift of the Lord and it increased day by day.
Manmohan Singh (Punjabi)ਪੂਰਨ ਹੈ ਸੁਆਮੀ ਦੀ ਬਖਸ਼ੀਸ਼ ਅਤੇ ਇਹ ਨਿਤਾ ਪ੍ਰਤੀ ਵਧੇਰੇ ਹੁੰਦੀ ਜਾਂਦੀ ਹੈ।
Fareedkot Teekaਹੇ ਭਾਈ! ਪਰਮੇਸਰ ਕੀ ਦਾਤ ਪੂਰੀ ਪ੍ਰਾਪਤਿ ਹੂਈ ਹੈ, ਨਿਤ੍ਯੰਪ੍ਰਤਿ ਸਵਾਈ ਚੜਤੀ ਹੈ॥
Prof. Sahib Singhਹੇ ਭਾਈ! (ਗੁਰੂ ਦੀ ਕਿਰਪਾ ਨਾਲ ਜਿਸ ਮਨੁੱਖ ਉਤੇ ਨਾਮ ਸਿਮਰਨ ਦੀ) ਪੂਰਨ ਬਖ਼ਸ਼ਸ਼ ਪਰਮਾਤਮਾ ਵਲੋਂ ਹੁੰਦੀ ਹੈ (ਉਸ ਦੇ ਅੰਦਰ ਇਹ ਬਖ਼ਸ਼ਸ਼) ਸਦਾ ਵਧਦੀ ਰਹਿੰਦੀ ਹੈ,

ਪਦ ਅਰਥ ਦਾਤਿ = (ਨਾਮ ਸਿਮਰਨ ਦੀ) ਬਖ਼ਸ਼ਸ਼। ਦਾਤਿ ਪੂਰੀ = ਮੁਕੰਮਲ ਬਖ਼ਸ਼ਸ਼। ਚੜੈ ਸਵਾਈ = ਵਧਦੀ ਰਹਿੰਦੀ ਹੈ।

SikhNet (Spanish)Perfecta es la Bendición de Dios, cada día se incrementa más.

ਪਾਰਬ੍ਰਹਮਿ ਖਸਮਾਨਾ ਕੀਆ; ਜਿਸ ਦੀ ਵਡੀ ਵਡਿਆਈ ਰਾਮ ॥

paarabraham khasamaanaa keea; jis dee vaddee vaddiaaee raam |

Sant Singh KhalsaThe Supreme Lord God has made me His own; His Glorious Greatness is so great!
Manmohan SinghThe Transcendent Lord, great is whose greatness, has made me His own.
Manmohan Singh (Punjabi)ਪਰਮ ਪ੍ਰਭੂ, ਵਿਸ਼ਾਲ ਹੈ ਜਿਸ ਦੀ ਵਿਸ਼ਾਲਤਾ, ਨੇ ਮੈਨੂੰ ਆਪਣਾ ਨਿੱਜ ਬਣਾ ਲਿਆ ਹੈ।
Fareedkot Teekaਪਾਰਬ੍ਰਹਮ ਨੇ ਆਪ ਹੀ (ਖਸਮਾਨਾ) ਪਖੁ ਕੀਆ ਹੈ। ਕੈਸਾ ਪਾਰਬ੍ਰਹਮ ਹੈ? ਜਿਸ ਰਾਮ ਕੀ ਵਡੀ ਵਡਿਆਈ ਹੈ॥
Prof. Sahib Singhਕਿਉਂਕਿ ਜਿਸ ਪਰਮਾਤਮਾ ਦੀ ਬੇਅੰਤ ਸਮਰਥਾ ਹੈ ਉਸ ਨੇ ਆਪ ਉਸ ਮਨੁੱਖ ਦੇ ਸਿਰ ਉੱਤੇ ਆਪਣਾ ਹੱਥ ਰੱਖਿਆ ਹੁੰਦਾ ਹੈ।

ਪਦ ਅਰਥ ਪਾਰਬ੍ਰਹਮਿ = ਪਰਮਾਤਮਾ ਨੇ। ਖਸਮਾਨਾ = ਖਸਮ ਵਾਲਾ ਫ਼ਰਜ਼, ਸਹਾਇਤਾ। ਜਿਸ ਦੀ = {ਸੰਬੰਧਕ 'ਦੀ' ਦੇ ਕਾਰਨ ਲਫ਼ਜ਼ ਜਿਸੁ' ਦਾ (ੁ) ਉਡ ਗਿਆ ਹੈ} ਜਿਸ (ਪਰਮਾਤਮਾ) ਦੀ। ਵਡਿਆਈ = ਸਮਰਥਾ, ਨਾਮਣਾ।

SikhNet (Spanish)El Señor Trascendente nos ha ofrecido Su Protección; oh, Grandiosa es la Gloria de nuestro Dios.

ਆਦਿ ਜੁਗਾਦਿ ਭਗਤਨ ਕਾ ਰਾਖਾ; ਸੋ ਪ੍ਰਭੁ ਭਇਆ ਦਇਆਲਾ ॥

aad jugaad bhagatan kaa raakhaa; so prabh bheaa deaalaa |

Sant Singh KhalsaFrom the very beginning, and throughout the ages, He is the Protector of His devotees; God has become merciful to me.
Manmohan SinghHe who is the saviour of His saints since the prime and beginning of ages; that Lord has become merciful to me.
Manmohan Singh (Punjabi)ਜੋ ਆਪਣੇ ਸੰਤਾਂ ਦਾ ਪ੍ਰਾਰੰਭ ਅਤੇ ਯੁਗਾਂ ਦੇ ਸ਼ੁਰੂ ਤੋਂ ਰਖਿਅਕ ਹੈ, ਉਹ ਸੁਆਮੀ ਮੇਰੇ ਉਤੇ ਮਿਹਰਬਾਨ ਹੋ ਗਿਆ ਹੈ।
Fareedkot Teekaਸਦਾ ਸਦਾ ਜੋ ਭਗਤੋਂ ਕਾ ਰਾਖਾ ਹੈ, ਸੋ ਪ੍ਰਭੂ ਦਇਆਲੁ ਹੂਆ ਹੈ॥
Prof. Sahib Singhਹੇ ਭਾਈ! ਜਗਤ ਦੇ ਸ਼ੁਰੂ ਤੋਂ ਹੀ ਪਰਮਾਤਮਾ ਆਪਣੇ ਭਗਤਾਂ ਦਾ ਰਾਖਾ ਬਣਿਆ ਆ ਰਿਹਾ ਹੈ, ਭਗਤਾਂ ਉਤੇ ਦਇਆਵਾਨ ਹੁੰਦਾ ਆ ਰਿਹਾ ਹੈ।

ਪਦ ਅਰਥ ਆਦਿ ਜੁਗਾਦਿ = ਸ਼ੁਰੂ ਤੋਂ, ਜੁਗਾਂ ਦੇ ਸ਼ੁਰੂ ਤੋਂ, ਸਦਾ ਤੋਂ ਹੀ। ਦਇਆਲਾ = ਦਇਆਵਾਨ।

SikhNet (Spanish)Aquél que es el Refugio de Sus Devotos desde el principio de las épocas, también es Compasivo con nosotros.

ਜੀਅ ਜੰਤ ਸਭਿ ਸੁਖੀ ਵਸਾਏ; ਪ੍ਰਭਿ ਆਪੇ ਕਰਿ ਪ੍ਰਤਿਪਾਲਾ ॥

jeea jant sabh sukhee vasaae; prabh aape kar pratipaalaa |

Sant Singh KhalsaAll beings and creatures now dwell in peace; God Himself cherishes and cares for them.
Manmohan SinghThe Lord has made all living beings dwell in peace and he Himself sustains them.
Manmohan Singh (Punjabi)ਸੁਆਮੀ ਨੇ ਸਾਰੇ ਪ੍ਰਾਣਧਾਰੀਆਂ ਨੂੰ ਆਰਾਮ ਅੰਦਰ ਵਸਾਇਆ ਹੈ ਤੇ ਉਹ ਖੁਦ ਹੀ ਉਨ੍ਹਾਂ ਦੀ ਪਰਵਰਸ਼ ਕਰਦਾ ਹੈ।
Fareedkot Teekaਸ੍ਰੀ ਅੰਮ੍ਰਿਤਸਰ ਕੇ ਨਿਵਾਸੀ ਜੋ ਸੂਖਮ ਅਸਥੂਲ ਜੀਵ ਹੈਂ ਸਤਸੰਗ ਮੇਂ ਉਤਮ ਮਧਮ ਜਗ੍ਯਾਸੂ ਸੋ ਸਭ ਸੁਖੀ ਵਸਾਏ ਹੈਂ, ਪੁਨਾ ਆਪੇ ਹੀ ਪ੍ਰਭੂ ਪ੍ਰਤਿਪਾਲਾ ਕਰਤਾ ਹੈ॥
Prof. Sahib Singhਉਸ ਪ੍ਰਭੂ ਨੇ ਆਪ ਹੀ ਸਭ ਜੀਵਾਂ ਦੀ ਪਾਲਣਾ ਕੀਤੀ, ਉਸ ਨੇ ਆਪ ਹੀ ਸਾਰੇ ਜੀਵਾਂ ਨੂੰ ਸੁਖੀ ਵਸਾਇਆ ਹੋਇਆ ਹੈ।

ਪਦ ਅਰਥ ਸਭਿ = ਸਾਰੇ। ਪ੍ਰਭਿ = ਪ੍ਰਭੂ ਨੇ! ਪ੍ਰਤਿਪਾਲਾ = ਪਾਲਣਾ।

SikhNet (Spanish)Ha traído la Bondad a la vida; Él Mismo nos sostiene a todos.

ਦਹ ਦਿਸ ਪੂਰਿ ਰਹਿਆ ਜਸੁ ਸੁਆਮੀ; ਕੀਮਤਿ ਕਹਣੁ. ਨ ਜਾਈ ॥

deh dis poor rahiaa jas suaamee; keemat kehan. na jaaee |

Sant Singh KhalsaThe Praises of the Lord and Master are totally pervading in the ten directions; I cannot express His worth.
Manmohan SinghThe Lord's glory is pervading in ten directions and His worth I can utter not.
Manmohan Singh (Punjabi)ਪ੍ਰਭੂ ਦੀ ਪ੍ਰਭਤਾ ਦਸੀਂ ਪਾਸੀ ਪਰੀਪੂਰਨ ਹੋ ਰਹੀ ਹੈ ਅਤੇ ਉਸ ਦਾ ਮੁੱਲ ਮੈਂ ਵਰਣਨ ਨਹੀਂ ਕਰ ਸਕਦਾ।
Fareedkot Teekaਦਸੋਂ ਦਿਸਾਂ ਮੇਂ ਸ੍ਵਾਮੀ ਕਾ ਜਸੁ ਪੂਰ ਰਹਾ ਹੈ, ਤਿਸ ਕੀ ਕੀਮਤਿ ਕਹੀਂ ਨਹੀਂ ਜਾਤੀ ਹੈ॥
Prof. Sahib Singhਸਾਰੇ ਹੀ ਜਗਤ ਵਿਚ ਉਸ ਦੀ ਸੋਭਾ ਖਿਲਰੀ ਹੋਈ ਹੈ, (ਉਸ ਦੀ ਵਡਿਆਈ ਦਾ) ਮੁੱਲ ਨਹੀਂ ਦੱਸਿਆ ਜਾ ਸਕਦਾ।

ਪਦ ਅਰਥ ਦਹ ਦਿਸ = ਦਸੀਂ-ਪਾਸੀਂ {ਚਾਰ ਪਾਸੇ, ਚਾਰ ਨੁੱਕਰਾਂ, ਉੱਪਰ, ਹੇਠ} ਸਾਰੇ ਜਗਤ ਵਿਚ। ਪੂਰਿ ਰਹਿਆ = ਖਿਲਰਿਆ ਹੋਇਆ ਹੈ। ਜਸੁ = ਸੋਭਾ, ਵਡਿਆਈ।

SikhNet (Spanish)Su Gloria prevalece en todas partes; Su Presencia uno no la puede describir.

ਕਹੁ ਨਾਨਕ. ਸਤਿਗੁਰ ਬਲਿਹਾਰੀ; ਜਿਨਿ ਅਬਿਚਲ ਨੀਵ ਰਖਾਈ ॥੩॥

kahu naanak. satigur balihaaree; jin abichal neev rakhaaee |3|

Sant Singh KhalsaSays Nanak, I am a sacrifice to the True Guru, who has laid this eternal foundation. ||3||
Manmohan SinghSays Nanak, I am a sacrifice unto the True Guru, who has laid the eternal foundation.
Manmohan Singh (Punjabi)ਗੁਰੂ ਜੀ ਫਰਮਾਉਂਦੇ ਹਨ, ਮੈਂ ਆਪਣੇ ਸੱਚੇ ਗੁਰਾਂ ਤੋਂ ਘੋਲੀ ਜਾਂਦਾ ਹਾਂ, ਜਿਨ੍ਹਾਂ ਨੇ ਸਦੀਵੀ ਸਥਿਰ ਬੁਨਿਆਦ ਰੱਖੀ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਤਿਸ ਸਤਗੁਰ ਪੈ ਹਮ ਬਲਿਹਾਰ ਜਾਤੇ ਹੈਂ ਜਿਸ ਨੇ ਸ੍ਰੀ ਅੰਮ੍ਰਿਤਸਰ ਜੀ ਕੀ ਵਾ ਸਤਸੰਗ ਮੇਂ ਭਗਤੀ ਰੂਪੁ ਅਬਚਲ ਨੀਵ ਰਖਾਈ ਹੈ॥੩॥
Prof. Sahib Singhਨਾਨਕ ਆਖਦਾ ਹੈ- ਹੇ ਭਾਈ! ਉਸ ਗੁਰੂ ਤੋਂ ਸਦਾ ਕੁਰਬਾਨ ਹੋ, ਜਿਸ ਨੇ ਕਦੇ ਨਾਹ ਹਿੱਲਣ ਵਾਲੀ (ਹਰਿ-ਨਾਮ ਸਿਮਰਨ ਦੀ) ਨੀਂਹ ਰੱਖੀ ਹੈ (ਜਿਹੜਾ ਗੁਰੂ ਮਨੁੱਖ ਦੇ ਅੰਦਰ ਪਰਮਾਤਮਾ ਦਾ ਨਾਮ ਸਿਮਰਨ ਦੀ ਅਹਿੱਲ ਨੀਂਹ ਰੱਖ ਦੇਂਦਾ ਹੈ) ॥੩॥

ਪਦ ਅਰਥ ਜਿਨਿ = ਜਿਸ ਗੁਰੂ ਨੇ। ਅਬਿਚਲ = ਕਦੇ ਨਾਹ ਹਿੱਲਣ ਵਾਲੀ। ਨੀਵ = ਨੀਂਹ, ਨਾਮ ਸਿਮਰਨ ਦੀ ਨੀਂਹ ॥੩॥

SikhNet (Spanish)Dice Nanak, ofrezco mi ser en sacrificio al Guru Eterno, Quien ha puesto las bases eternas de esta ciudad. (3)

ਗਿਆਨ ਧਿਆਨ ਪੂਰਨ ਪਰਮੇਸੁਰ; ਹਰਿ ਹਰਿ ਕਥਾ ਨਿਤ ਸੁਣੀਐ ਰਾਮ ॥

giaan dhiaan pooran paramesur; har har kathaa nit suneeai raam |

Sant Singh KhalsaThe spiritual wisdom and meditation of the Perfect Transcendent Lord, and the Sermon of the Lord, Har, Har, are continually heard there.
Manmohan SinghThe Perfect Lord's Divine wisdom and meditation and the Lord God's gospel are ever heard there.
Manmohan Singh (Punjabi)ਮੁਕੰਮਲ ਮਾਲਕ ਦੀ ਈਸ਼ਵਰੀ ਗਿਆਤ ਤੇ ਬੰਦਗੀ ਅਤੇ ਸੁਆਮੀ ਵਾਹਿਗੁਰੂ ਦੀ ਕਥਾ ਵਾਰਤਾ, ਸਦਾ ਹੀ ਉਥੇ ਸੁਣੀਆਂ ਜਾਂਦੀਆਂ ਹਨ।
Fareedkot Teekaਪਰਮੇਸਰ ਕੇ ਗ੍ਯਾਨ ਧਿਆਨ ਕਰ ਕੇ ਪੂਰੀ ਵਾ ਸੰਤ ਹਰ ਪ੍ਰਕਾਰ ਪੂਰਨ ਹੈਂ, ਹਰੀ ਰਾਮ ਕੀ ਕਥਾ ਤਹਾਂ ਨਿਤ ਹੀ ਸੁਨੀਤੀ ਹੈ॥
Prof. Sahib Singhਹੇ ਭਾਈ! (ਉਸ 'ਅਬਿਚਲ ਨਗਰ' ਵਿਚ) ਸਰਬ-ਵਿਆਪਕ ਪਰਮਾਤਮਾ ਨਾਲ ਡੂੰਘੀ ਸਾਂਝ ਪਾਣ ਦੀ, ਪਰਮਾਤਮਾ ਵਿਚ ਸੁਰਤ ਜੋੜਨ ਦੀ ਕਥਾ-ਵਿਚਾਰ ਹੁੰਦੀ ਸੁਣੀਦੀ ਰਹਿੰਦੀ ਹੈ।

ਪਦ ਅਰਥ ਗਿਆਨ = ਡੂੰਘੀ ਸਾਂਝ। ਧਿਆਨ = ਸੁਰਤ ਜੋੜਨੀ, ਸਮਾਧੀ। ਕਥਾ = ਸਿਫ਼ਤਿ-ਸਾਲਾਹ। ਨਿਤ = ਸਦਾ। ਸੁਣੀਐ = ਸੁਣੀ ਜਾਂਦੀ ਹੈ।

SikhNet (Spanish)Toda Sabiduría y Meditación implica escuchar la Palabra del Dios Perfecto.

ਅਨਹਦ ਚੋਜ ਭਗਤ ਭਵ ਭੰਜਨ; ਅਨਹਦ ਵਾਜੇ ਧੁਨੀਐ ਰਾਮ ॥

anahad choj bhagat bhav bhanjan; anahad vaaje dhuneeai raam |

Sant Singh KhalsaThe devotees of the Lord, the Destroyer of fear, play endlessly there, and the unstruck melody resounds and vibrates there.
Manmohan SinghThere, the saints of God, the Destroyer of fear, ever sport in glee and the musical instruments ceaselessly play.
Manmohan Singh (Punjabi)ਉਥੇ, ਡਰ ਨਾਸ-ਕਰਨਹਾਰ ਵਾਹਿਗੁਰੂ ਦੇ ਸਾਧੂ ਸਦਾ ਹੀ ਖੁਸ਼ੀ ਅੰਦਰ ਖੇਡਦੇ ਹਨ ਅਤੇ ਸੰਗੀਤਕ ਸਾਜ਼ ਇਕ ਰਸ ਵੱਜਦੇ ਹਨ।
Fareedkot Teekaਸ੍ਰੀ ਅੰਮ੍ਰਿਤਸਰ ਮੇਂ (ਭਵਭੰਜਨ) ਪਰਮੇਸਰ ਕੇ ਭਗਤ ਏਕ ਰਸ ਬਿਲਾਸ ਕਰ ਰਹੇ ਹੈਂ, ਅਰ ਇਕ ਰਸ ਬਾਜੇ ਰਾਮ ਕੀ ਧੁਨੀ ਕੇ ਜੋੜੀਓਂ ਸਰੰਦਿਓਂ ਕੇ ਬਜ ਰਹੇ ਹੈਂ। ਵਾ ਸਤਸੰਗ ਮੇਂ ਏਕ ਰਸ ਜੋ ਪ੍ਰਮਾਤਮਾ ਹੈ ਤਿਸ ਕੋ (ਵਾਜੇ) ਪਰਗਟ ਹੀ (ਧੁਨੀਐ) ਉਚਾਰਨ ਕਰਤੇ ਹੈਂ, ਤਿਸ ਕਰ ਭਗਤ ਭੈ ਕੋ ਨਾਸ ਕਰ ਕੇ ਬਿਲਾਸ ਕਰ ਰਹੇ ਹੈਂ॥
Prof. Sahib Singh(ਸੰਤ ਜਨਾਂ ਦੇ ਉਸ ਸਰੀਰ ਨਗਰ ਵਿਚ) ਭਗਤਾਂ ਦੇ ਜਨਮ ਮਰਨ ਦੇ ਗੇੜ ਨਾਸ ਕਰਨ ਵਾਲੇ ਪਰਮਾਤਮਾ ਦੇ ਚੋਜ-ਤਮਾਸ਼ਿਆਂ ਅਤੇ ਸਿਫ਼ਤਿ-ਸਾਲਾਹ ਦੀ ਇਕ-ਰਸ ਪ੍ਰਬਲ ਧੁਨੀ ਉਠਦੀ ਰਹਿੰਦੀ ਹੈ।

ਪਦ ਅਰਥ ਭਵ ਭੰਜਨ = ਜਨਮ-ਮਰਨ ਦਾ ਗੇੜ ਨਾਸ ਕਰਨ ਵਾਲਾ। ਭਗਤ ਭਵਭੰਜਨ = ਭਗਤਾਂ ਦੇ ਜਨਮਾਂ ਦੇ ਗੇੜ ਨਾਸ ਕਰਨ ਵਾਲਾ। ਚੋਜ ਭਗਤ ਭਵ ਭੰਜਨ = ਭਗਤਾਂ ਦੇ ਜਨਮਾਂ ਦੇ ਗੇੜ ਨਾਸ ਕਰਨ ਵਾਲੇ ਪਰਮਾਤਮਾ ਦੇ ਚੋਜ = ਤਮਾਸ਼ੇ।

SikhNet (Spanish)La Dicha de los Devotos de Dios, el Destructor de las ataduras mundanas,

ਅਨਹਦ ਝੁਣਕਾਰੇ ਤਤੁ ਬੀਚਾਰੇ; ਸੰਤ ਗੋਸਟਿ ਨਿਤ ਹੋਵੈ ॥

anahad jhunakaare tat beechaare; sant gosatt nit hovai |

Sant Singh KhalsaThe unstruck melody resounds and resonates, and the Saints contemplate the essence of reality; this discourse is their daily routine.
Manmohan SinghThe resonance of celestial strain, the deliberation of quintessence and the saints discourse, are the daily routine of the place.
Manmohan Singh (Punjabi)ਬੈਕੁੰਠੀ ਕੀਰਤਨ ਦੀ ਗੂੰਜ, ਅਸਲੀਅਤ ਦੀ ਵੀਚਾਰ ਅਤੇ ਸਾਧੂਆਂ ਦੀ ਕਥਾ ਵਾਰਤਾ, ਉਸ ਅਸਥਾਨ ਦੇ ਨਿਤਾਪ੍ਰਤੀ ਦੇ ਕਰਮ ਹਨ।
Fareedkot Teekaਜੋਗ ਦਸਮ ਦੁਆਰ ਮੇਂ ਹਦ ਥੀਂ ਰਹਤ ਵਾਜੇ (ਝੁਣਕਾਰੇ) ਬਾਜਤੇ ਹੂਏ ਸੁਨਤੇ ਹੈਂ, ਔ ਤੱਤ੍ਵ ਕੇ ਬਿਚਾਰਨੇ ਵਾਲੇ ਜੋ ਸੰਤ ਹੈਂ ਤਿਨ ਕੀ ਗੋਸਟ ਨਿਤਹੀ ਹੋਤੀ, ਭਾਵ ਗ੍ਯਾਨ ਗੋਦੜੀਆਂ ਲਗਤੀਆਂ ਹੈ, ਅੰਮ੍ਰਿਤਸਰ ਵਾ ਸਤਸੰਗ ਮੇਂ॥
Prof. Sahib Singhਹੇ ਭਾਈ! (ਉਸ 'ਅਬਿਚਲ ਨਗਰ' ਵਿਚ, ਸੰਤ ਜਨਾਂ ਦੇ ਉਸ ਸਰੀਰ-ਨਗਰ ਵਿਚ) ਪਰਮਾਤਮਾ ਦੀ ਇਕ-ਰਸ ਸਿਫ਼ਤਿ-ਸਾਲਾਹ ਹੁੰਦੀ ਰਹਿੰਦੀ ਹੈ, ਜਗਤ-ਦੇ-ਮੂਲ ਪ੍ਰਭੂ ਦੇ ਗੁਣਾਂ ਦੀ ਵਿਚਾਰ ਹੁੰਦੀ ਰਹਿੰਦੀ ਹੈ, ਸੰਤ-ਜਨਾਂ ਦੀ ਪਰਸਪਰ ਰੱਬੀ ਵਿਚਾਰ ਹੁੰਦੀ ਰਹਿੰਦੀ ਹੈ।

ਪਦ ਅਰਥ ਅਨਹਦ = ਇਕ-ਰਸ, ਲਗਾਤਾਰ। ਵਾਜੇ ਧੁਨੀਐ = ਸਿਫ਼ਤਿ-ਸਾਲਾਹ ਦੀ ਪ੍ਰਬਲ ਧੁਨੀ। ਝੁਣਕਾਰੇ = ਕੀਰਤਨ। ਗੋਸਟਿ = ਚਰਚਾ, ਪਰਸਪਰ ਵਿਚਾਰ।

SikhNet (Spanish)es inmensa, y en ellos resuena la Melodía Divina de Éxtasis.

ਹਰਿ ਨਾਮੁ ਅਰਾਧਹਿ. ਮੈਲੁ ਸਭ ਕਾਟਹਿ; ਕਿਲਵਿਖ ਸਗਲੇ ਖੋਵੈ ॥

har naam araadheh. mail sabh kaatteh; kilavikh sagale khovai |

Sant Singh KhalsaThey worship the Lord's Name, and all their filth is washed away; they rid themselves of all sins.
Manmohan SinghThe devotees meditate on the Lord's Name, wash off all their filth and rid themselves of all the sins.
Manmohan Singh (Punjabi)ਅਨੁਰਾਗੀ ਸਾਹਿਬ ਦੇ ਨਾਮ ਦੇ ਸਿਮਰਨ ਕਰਦੇ ਹਨ, ਆਪਣੀ ਸਾਰੀ ਗਿਲਾਜ਼ਤ ਧੋ ਸੁੱਟਦੇ ਹਨ ਅਤੇ ਸਮੂਹ ਪਾਪਾਂ ਤੋਂ ਖਲਾਸੀ ਪਾ ਜਾਂਦੇ ਹਨ।
Fareedkot Teekaਹਰੀ ਨਾਮ ਕੋ ਜਪ ਕੇ ਰਾਗ ਦ੍ਵੈਸ ਰੂਪ ਸਭ ਮੈਲ ਕੋ ਕਾਟਤੇ ਹੈਂ, ਪੁਨਾ ਮਹਾ ਪਾਪ ਸਗਲੇ ਜਨਮੋਂ ਕੇ ਖੋਵੈ ਹੈ॥
Prof. Sahib Singh(ਸੰਤ-ਜਨ ਉਸ 'ਅਬਿਚਲ ਨਗਰ' ਵਿਚ) ਪਰਮਾਤਮਾ ਦਾ ਨਾਮ ਸਿਮਰਦੇ ਰਹਿੰਦੇ ਹਨ, (ਇਸ ਤਰ੍ਹਾਂ ਆਪਣੇ ਅੰਦਰੋਂ ਵਿਕਾਰਾਂ ਦੀ) ਸਾਰੀ ਮੈਲ ਦੂਰ ਕਰਦੇ ਰਹਿੰਦੇ ਹਨ, (ਪਰਮਾਤਮਾ ਦਾ ਨਾਮ ਉਹਨਾਂ ਦੇ) ਸਾਰੇ ਪਾਪ ਦੂਰ ਕਰਦਾ ਰਹਿੰਦਾ ਹੈ।

ਪਦ ਅਰਥ ਅਰਾਧਹਿ = ਅਰਾਧਦੇ ਹਨ। ਸਭ = ਸਾਰੀ। ਕਿਲਵਿਖ = ਪਾਪ। ਖੋਵੈ = ਦੂਰ ਕਰ ਦੇਂਦਾ ਹੈ {ਇਕ-ਵਚਨ}।

SikhNet (Spanish)Ellos meditan en la Quintaesencia del Señor, conversan con los Santos, y contemplando el Nombre del Señor liberan su ser de todos sus errores y lo limpian de toda mancha.

ਤਹ. ਜਨਮ ਨ ਮਰਣਾ ਆਵਣ ਜਾਣਾ; ਬਹੁੜਿ. ਨ ਪਾਈਐ ਜੋੁਨੀਐ ॥

teh. janam na maranaa aavan jaanaa; bahurr. na paaeeai juoneeai |

Sant Singh KhalsaThere is no birth or death there, no coming or going, and no entering into the womb of reincarnation again.
Manmohan SinghThither, there is no birth or death, no coming or going into the womb.
Manmohan Singh (Punjabi)ਉਥੇ ਨਾਂ ਜੰਮਣਾ ਨਾਂ ਮਰਣਾ, ਨਾਂ ਆਉਣਾ ਨਾਂ ਜਾਣਾ ਅਤੇ ਨਾਂ ਹੀ ਮੁੜ ਕੇ ਜੂਨੀਆਂ ਵਿੱਚ ਪੈਂਣਾ ਹੈ।
Fareedkot Teeka(ਤਹ) ਤਿਥੈ ਅਰਥਾਤ ਸ੍ਰੀ ਅੰਮ੍ਰਿਤਸਰ ਜੀ ਵਾ ਸਤਸੰਗ ਮੇਂ ਜਨਮ ਕੇ ਆਵਣਾ ਔ ਮਰ ਕੇ ਜਾਣਾਂ ਨਹੀਂ ਹੈ, ਅਰ ਜੂਨੀਓਂ ਮੇਂ ਫੇਰ ਨਹੀਂ ਪਾਈਤੇ॥
Prof. Sahib Singhਹੇ ਭਾਈ! ਉਸ ('ਅਬਿਚਲ ਨਗਰ') ਵਿਚ ਟਿਕਿਆਂ ਜਨਮ-ਮਰਨ ਦਾ ਗੇੜ ਨਹੀਂ ਰਹਿ ਜਾਂਦਾ, ਮੁੜ ਮੁੜ ਜੂਨਾਂ ਵਿਚ ਨਹੀਂ ਪਈਦਾ।

ਪਦ ਅਰਥ ਤਹ = ਉਸ ('ਅਬਿਚਲ ਨਗਰ') ਵਿਚ, ਸੰਤ ਜਨਾਂ ਦੇ ਸਰੀਰ-ਨਗਰ ਵਿਚ। ਬਹੁੜਿ = ਮੁੜ ਮੁੜ। ਨ ਪਾਈਐ ਜਨੀਐ = ਜੂਨ ਵਿਚ ਨਹੀਂ ਪਾਇਆ ਜਾਂਦਾ। ਜਨੀਐ = {ਅੱਖਰ 'ਜ' ਦੇ ਨਾਲ ਦੋ ਲਗਾਂ ਹਨ: (ੋ) ਅਤੇ (ੁ) ਅਸਲ ਲਫ਼ਜ਼ 'ਜੋਨੀਐ' ਹੈ, ਇਥੇ 'ਜੁਨੀਐ' ਪੜ੍ਹਨਾ ਹੈ}।

SikhNet (Spanish)Ahí no hay idas ni venidas, no hay nacimiento ni muerte, ni regreso al vientre materno.

ਨਾਨਕ. ਗੁਰੁ ਪਰਮੇਸਰੁ ਪਾਇਆ; ਜਿਸੁ ਪ੍ਰਸਾਦਿ ਇਛ ਪੁਨੀਐ ॥੪॥੬॥੯॥

naanak. gur paramesar paaeaa; jis prasaad ichh puneeai |4|6|9|

Sant Singh KhalsaNanak has found the Guru, the Transcendent Lord; by His Grace, desires are fulfilled. ||4||6||9||
Manmohan SinghNanak has found the Guru-God, by whose grace all his wishes are fulfilled.
Manmohan Singh (Punjabi)ਨਾਨਕ ਨੇ ਗੁਰੂ ਪਾਰਬ੍ਰਹਮ ਨੂੰ ਪਰਾਪਤ ਕਰ ਲਿਆ ਹੈ, ਜਿਨ੍ਹਾਂ ਦੀ ਰਹਿਮਤ ਸਦਕਾ ਉਸ ਦੀਆਂ ਸਾਰੀਆਂ ਕਾਮਨਾ ਪੂਰੀਆਂ ਹੋ ਗਈਆਂ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੈਂਨੇ ਗੁਰੋਂ ਦ੍ਵਾਰਾ ਪਰਮੇਸਰੁ ਪਾ੍ਯਾ ਹੈ, ਜਿਸ ਕੀ ਕ੍ਰਿਪਾ ਕਰ ਕੇ ਸਭ ਇਛਾ ਪੂਰੀ ਹੋਈ ਹੈਂ॥੪॥੬॥੯॥☬ਸ੍ਰੀ ਅੰਮ੍ਰਿਤਸਰ ਜੀ ਕੀ ਕਾਰ ਨਿਕਾਸਣੇ ਕੋ ਸ੍ਰੀ ਵਿਸ੍ਨ ਦੇਵ ਜੀ ਨੇ ਦੇਵਤਿਓਂ ਸਹਤ ਆਪ ਆਕਰ ਟੋਕਰੀ ਉਠਾਈ। ਤਿਸੁ ਪਰਥਾਇ ਸ੍ਰੀ ਅੰਮ੍ਰਿਤਸਰ ਜੀ ਕੀ ਵਾ ਸਤਸੰਗਿ ਮਹਿਮਾ ਉਚਾਰਤੇ ਹੈਂ:
Prof. Sahib Singhਹੇ ਨਾਨਕ, (ਆਖ-ਹੇ) ਭਾਈ!) ਜਿਸ ਗੁਰੂ ਦੀ ਕਿਰਪਾ ਨਾਲ ਜਿਸ ਪ੍ਰਭੂ ਦੀ ਮਿਹਰ ਨਾਲ (ਮਨੁੱਖ ਦੀ) ਹਰੇਕ ਇੱਛਾ ਪੂਰੀ ਹੁੰਦੀ ਜਾਂਦੀ ਹੈ, ਉਹ ਗੁਰੂ ਉਹ ਪਰਮੇਸਰ (ਉਸ 'ਅਬਿਚਲ ਨਗਰ' ਵਿਚ ਟਿਕਿਆਂ) ਮਿਲ ਪੈਂਦਾ ਹੈ ॥੪॥੬॥੯॥

ਪਦ ਅਰਥ ਜਿਸੁ ਪ੍ਰਸਾਦਿ = ਜਿਸ ਦੀ ਕਿਰਪਾ ਨਾਲ। ਪੁਨੀਐ = ਪੂਰੀ ਹੋ ਜਾਂਦੀ ਹੈ ॥੪॥੬॥੯॥

SikhNet (Spanish)Nanak es bendecido por el Dios Guru; en Su Gracia todos sus deseos son cumplidos.(4-6-9)

Open this shabad →

Shabad Guru Arjan Dev Ji Raag Soohee continues on Ang 784

ਸੂਹੀ ਮਹਲਾ ੫ ॥

soohee mahalaa 5 |

Sant Singh KhalsaSoohee, Fifth Mehl:
Manmohan SinghSuhi 5th Guru.
Manmohan Singh (Punjabi)ਸੂਹੀ ਪੰਜਵੀਂ ਪਾਤਿਸ਼ਾਹੀ।
SikhNet (Spanish)Suji, Mejl Guru Aryan, Quinto Canal Divino.

ਸੰਤਾ ਕੇ ਕਾਰਜਿ. ਆਪਿ ਖਲੋਇਆ; ਹਰਿ ਕੰਮੁ ਕਰਾਵਣਿ ਆਇਆ ਰਾਮ ॥

santaa ke kaaraj. aap khaloeaa; har kam karaavan aaeaa raam |

Sant Singh KhalsaThe Lord Himself has stood up to resolve the affairs of the Saints; He has come to complete their tasks.
Manmohan SinghThe Lord God has Himself stood up to fulfil the saints task and has Himself come to do their affair,
Manmohan Singh (Punjabi)ਸੁਅਮੀ ਵਾਹਿਗੁਰੂ ਆਪ ਹੀ ਸਾਧੂਆਂ ਦਾ ਕੰਮ ਕਾਜ ਕਰਨ ਲਈ ਖੜਾ ਹੋ ਗਿਆ ਹੈ ਅਤੇ ਉਹ ਆਪ ਹੀ ਉਨ੍ਹਾਂ ਦਾ ਕਾਰ ਵਿਚਾਰ ਲਈ ਆਇਆ ਹੈ।
Fareedkot Teekaਸੰਤੋਂ ਕੇ ਕਾਰਜ ਕਰਨੇ ਮੇਂ ਹਰੀ ਆਪ ਆਇ ਖਲੋਇਆ ਹੈ, ਤਾਲ ਕੀ ਕਾਰ ਨਿਕਾਸਨੇ ਕਾ ਜੋ ਕਾਮ ਥਾ, ਸੋ ਕਰਨੇ ਲੀਏ (ਰਾਮ) ਵਿਸਨੂੰ ਦੇਵਤ੍ਯੋਂ ਕੋ ਸੰਗ ਲੈ ਕੇ ਆਯਾ ਹੈ; ਵਾ ਸਤਸੰਗ ਮੇਂ ਸਾਧਨਾ ਰੂਪੁ ਕੰਮੁ ਕਰਾਵਨੇ ਕੋ ਗੁਰੂ ਹੋ ਕੇ ਆਇਆ ਹੈ॥
Prof. Sahib Singhਹੇ ਭਾਈ! (ਪਰਮਾਤਮਾ ਦਾ ਇਹ ਮੁੱਢ-ਕਦੀਮਾਂ ਦਾ ਸੁਭਾਉ ਹੈ ਕਿ ਆਪਣੇ) ਸੰਤਾਂ ਦੇ ਕੰਮ ਵਿਚ ਉਹ ਆਪ ਸਹਾਈ ਹੁੰਦਾ ਰਿਹਾ ਹੈ, ਆਪਣੇ ਸੰਤਾਂ ਦਾ ਕੰਮ ਸਿਰੇ ਚੜ੍ਹਾਣ ਲਈ ਉਹ ਆਪ ਆਉਂਦਾ ਰਿਹਾ ਹੈ।

ਪਦ ਅਰਥ ਕਾਰਜਿ = ਕੰਮ ਵਿਚ, ਕੰਮ (ਦੀ ਸਫਲਤਾ) ਵਿਚ।

SikhNet (Spanish)Dios Mismo ha venido para hacer las tareas de Sus Santos; Él Mismo ha venido para hacer nuestro trabajo.

ਧਰਤਿ ਸੁਹਾਵੀ ਤਾਲੁ ਸੁਹਾਵਾ; ਵਿਚਿ ਅੰਮ੍ਰਿਤ ਜਲੁ ਛਾਇਆ ਰਾਮ ॥

dharat suhaavee taal suhaavaa; vich amrit jal chhaaeaa raam |

Sant Singh KhalsaThe land is beautiful, and the pool is beautiful; within it is contained the Ambrosial Water.
Manmohan SinghInto the beauteous land and the beauteous tank is contained the Nectareous water.
Manmohan Singh (Punjabi)ਸੁੰਦਰ ਜ਼ਮੀਨ ਅਤੇ ਸੁੰਦਰ ਤਾਲਾਬ ਅੰਦਰ ਸਾਧੂ-ਸਰੂਪ ਪਾਣੀ ਪੂਰਤ ਹੋ ਰਿਹਾ ਹੈ।
Fareedkot Teekaਚਾਰੋਂ ਓਰ ਸ੍ਰੀ ਅੰਮ੍ਰਿਤਸਰ ਜੀ ਕੀ ਧਰਤੀ ਸਾਰੀ ਹੀ ਸੋਭਨੀਕ ਭਈ ਵਾ ਸਤਿਸੰਗ ਕੀ ਧਰਤੀ ਔ ਤਾਲ ਐਸਾ ਸੁੰਦ੍ਰ ਹੂਆ ਹੈ ਜਿਸ ਕੇ ਬੀਚ ਅੰਮ੍ਰਿਤ ਹੀ ਜਲ ਰੂਪ ਹੋਇਕੇ ਛਾਯਾ ਹੈ, ਭਾਵ ਫੈਲ ਰਹਾ ਹੈ। ਵਾ ਵਿਚ ਆਕਰ ਅੰਮ੍ਰਿਤ (ਛਾਇਆ) ਬਨਾ ਹੈ ਵਾ ਸਤਸੰਗ ਮੇਂ ਸੰਤੋਂ ਕਾ ਸਰੀਰੁ ਧਰਤੀ (ਤਾਲੁ) ਰਿਦਾ (ਅੰਮ੍ਰਿਤੁ) ਨਾਮੁ ਪੂਰਨੁ ਹੂਆ ਸੋਭਤਾ ਹੈ॥
Prof. Sahib Singhਹੇ ਭਾਈ! (ਪਰਮਾਤਮਾ ਦੀ ਮਿਹਰ ਨਾਲ ਜਿਸ ਮਨੁੱਖ ਦੇ ਅੰਦਰ ਪਰਮਾਤਮਾ ਦਾ) ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਆਪਣਾ ਪੂਰਾ ਪ੍ਰਭਾਵ ਪਾ ਲੈਂਦਾ ਹੈ, ਉਸ ਮਨੁੱਖ ਦੀ (ਕਾਂਇਆਂ-) ਧਰਤੀ ਸੋਹਣੀ ਬਣ ਜਾਂਦੀ ਹੈ, ਉਸ ਮਨੁੱਖ ਦਾ (ਹਿਰਦਾ) ਤਲਾਬ ਸੋਹਣਾ ਹੋ ਜਾਂਦਾ ਹੈ।

ਪਦ ਅਰਥ ਧਰਤਿ = (ਸੰਤ ਜਨਾਂ ਦੀ ਸਰੀਰ-) ਧਰਤੀ। ਸੁਹਾਵੀ = ਸੋਹਣੀ। ਤਾਲੁ = (ਸੰਤ ਜਨਾਂ ਦਾ ਹਿਰਦਾ-) ਤਾਲਾਬ। ਵਿਚਿ = (ਹਿਰਦੇ-ਤਲਾਬ) ਵਿਚ। ਅੰਮ੍ਰਿਤ ਜਲੁ = ਆਤਮਕ ਜੀਵਨ ਦੇਣ ਵਾਲਾ ਨਾਮ-ਜਲ। ਛਾਇਆ = ਛਾ ਗਿਆ, ਪ੍ਰਭਾਵ ਪਾ ਲਿਆ।

SikhNet (Spanish)Ahora, bendito es ese foso de agua en la tierra y el Néctar de Dios con el que está lleno.

ਅੰਮ੍ਰਿਤ ਜਲੁ ਛਾਇਆ. ਪੂਰਨ ਸਾਜੁ ਕਰਾਇਆ; ਸਗਲ ਮਨੋਰਥ ਪੂਰੇ ॥

amrit jal chhaaeaa. pooran saaj karaaeaa; sagal manorath poore |

Sant Singh KhalsaThe Ambrosial Water is filling it, and my job is perfectly complete; all my desires are fulfilled.
Manmohan SinghThe Nectareous water is filling the tank, my task is completed and all my desires are fulfilled.
Manmohan Singh (Punjabi)ਅੰਮ੍ਰਿਤਮਈ ਪਾਣੀ ਸਰੋਵਰ ਨੂੰ ਪਰੀਪੂਰਨ ਕਰ ਰਿਹਾ ਹੈ ਮੇਰਾ ਕਾਰਜ ਸੰਪੂਰਨ ਹੋ ਗਿਆ ਹੈ ਅਤੇ ਮੇਰੀਆਂ ਸਾਰੀਆਂ ਖਾਹਿਸ਼ਾਂ ਪੂਰੀਆਂ ਹੋ ਗਈਆਂ ਹਨ।
Fareedkot Teeka(ਅੰਮ੍ਰਿਤ ਜਲੁ) ਮ੍ਰਿਤੁ ਰਹਿਤ ਕਰਨੇ ਕੀ ਸਕ੍ਤਿ ਸੰ੍ਯੁਕ੍ਤ ਜਿਸ ਮੇਂ ਜਲ ਛਾਯਾ ਹੂਆ ਹੈ ਅਰ ਵਿਸਨੁ ਜੀ ਨੇ ਪੂਰਨ (ਸਾਜੁ) ਪਦਾਰਥੋਂ ਕਰ ਕੇ ਬਨਾਵਨਾ ਕਰਾਯਾ ਹੈ, ਭਾਵ ਵਿਸਨੁ ਕੀ ਆਗ੍ਯਾਨੁਸਾਰ ਸਭ ਦੇਵਤਿਓਂ ਨੇ ਆਪੋ ਅਪਨੀ ਸਕਤੀ ਦਿਤੀ ਹੈ, ਵਾ ਸੰਤੋਂ ਮੇਂ ਨਾਮੁ ਅਰੁ ਸਾਧਨ ਸਮਗ੍ਰੀ ਰੂਪ ਪੂਰਨੁ ਸਾਜੁ ਬਨਾ੍ਯਾ ਹੈ॥
Prof. Sahib Singh(ਜਿਸ ਮਨੁੱਖ ਦੇ ਅੰਦਰ ਪਰਮਾਤਮਾ ਦਾ) ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਨਕਾ-ਨਕ ਭਰ ਜਾਂਦਾ ਹੈ, (ਆਤਮਕ ਜੀਵਨ ਉੱਚਾ ਕਰਨ ਵਾਲਾ ਉਸ ਮਨੁੱਖ ਦਾ) ਸਾਰਾ ਉੱਦਮ ਪਰਮਾਤਮਾ ਸਿਰੇ ਚਾੜ੍ਹ ਦੇਂਦਾ ਹੈ, (ਉਸ ਮਨੁੱਖ ਦੀਆਂ) ਸਾਰੀਆਂ ਮੁਰਾਦਾਂ ਪੂਰੀਆਂ ਹੋ ਜਾਂਦੀਆਂ ਹਨ।

ਪਦ ਅਰਥ ਸਾਜੁ = ਉੱਦਮ। ਪੂਰਨ ਸਾਜ ਕਰਾਇਆ = ਸਾਰਾ ਉੱਦਮ ਸਫਲ ਕਰ ਦਿੱਤਾ। ਮਨੋਰਥ = ਮੁਰਾਦਾਂ।

SikhNet (Spanish)Desborda de Néctar de Dios, y la Bendición de Dios sobre nosotros es Perfecta.

ਜੈ ਜੈ ਕਾਰੁ ਭਇਆ ਜਗ ਅੰਤਰਿ; ਲਾਥੇ ਸਗਲ ਵਿਸੂਰੇ ॥

jai jai kaar bheaa jag antar; laathe sagal visoore |

Sant Singh KhalsaCongratulations are pouring in from all over the world; all my sorrows are eliminated.
Manmohan SinghThe ovations of victory resound in the World and all my woes are at an end.
Manmohan Singh (Punjabi)ਫਤਹ ਦੇ ਨਾਅਰੇ ਸੰਸਾਰ ਵਿੱਚ ਗੂੰਜਦੇ ਹਨ ਅਤੇ ਮੇਰੇ ਸਾਰੇ ਅੰਦੇਸੇ ਮੁੱਕ ਗਏ ਹਨ।
Fareedkot Teekaਅੰਮ੍ਰਿਤਸਰ ਵਾ ਸਤਸੰਗ ਕਾ ਜੈ ਜੈ ਕਾਰ ਉਸਤਤੀ ਰੂਪ ਸਬਦੁ ਹੋ ਰਹਾ ਹੈ, ਅਰੁ ਸੰਤੋਂ ਕੇ ਵਾ ਪੁਰੀ ਨਿਵਾਸੀਓਂ ਕੇ ਝੋਰੇ ਸਭੁ ਲਹਿ ਗਏ ਹੈਂ॥
Prof. Sahib Singh(ਉਸ ਮਨੁੱਖ ਦੀ) ਸੋਭਾ ਸਾਰੇ ਜਗਤ ਵਿਚ ਹੋਣ ਲੱਗ ਪੈਂਦੀ ਹੈ, (ਉਸ ਦੇ) ਸਾਰੇ ਚਿੰਤਾ-ਝੋਰੇ ਮੁੱਕ ਜਾਂਦੇ ਹਨ।

ਪਦ ਅਰਥ ਜੈ ਜੈ ਕਾਰੁ = ਸੋਭਾ, ਵਡਿਆਈ। ਅੰਤਰਿ = ਅੰਦਰ, ਵਿਚ। ਵਿਸੂਰੇ = ਚਿੰਤਾ-ਝੋਰੇ।

SikhNet (Spanish)Todos nuestros deseos son cumplidos y la Victoria resuena a través del Universo entero. Nuestras aflicciones han quedado ya en el pasado. Nuestro Señor Perfecto es Eterno;

ਪੂਰਨ ਪੁਰਖ ਅਚੁਤ ਅਬਿਨਾਸੀ; ਜਸੁ ਵੇਦ ਪੁਰਾਣੀ ਗਾਇਆ ॥

pooran purakh achut abinaasee; jas ved puraanee gaaeaa |

Sant Singh KhalsaThe Vedas and the Puraanas sing the Praises of the Perfect, Unchanging, Imperishable Primal Lord.
Manmohan SinghThe Vedas and the Puranas sing the praise of the perfect, Omnipotent, Immovable and Imperishable Lord.
Manmohan Singh (Punjabi)ਕਾਮਲ, ਸਰਬ ਸ਼ਕਤੀਮਾਨ, ਅਹਿੱਲ ਅਤੇ ਅਮਰ ਸਾਹਿਬ ਦੀ ਕੀਰਤੀ ਵੇਦ ਅਤੇ ਪੁਰਾਨ ਗਾਇਨ ਕਰਦੇ ਹਨ।
Fareedkot Teekaਸੋ ਪੂਰਨ ਪੁਰਖ ਅਚੁਤ ਅਬਿਨਾਸੀ ਹੈ, ਜਿਸ ਕਾ ਜਸੁ ਬੇਦ ਪੁਰਾਨੋਂ ਨੇ ਅਨੇਕ ਪ੍ਰਕਾਰ ਕਰ ਗਾ੍ਯਾ ਹੈ॥
Prof. Sahib Singhਉਸ ਸਰਬ-ਵਿਆਪਕ ਅਤੇ ਕਦੇ ਨਾਹ ਨਾਸ ਹੋਣ ਵਾਲੇ ਪਰਮਾਤਮਾ ਦੀ (ਇਹੀ) ਸਿਫ਼ਤਿ (ਪੁਰਾਣੇ ਧਰਮ-ਪੁਸਤਕਾਂ) ਵੇਦਾਂ ਅਤੇ ਪੁਰਾਣਾਂ ਨੇ (ਭੀ) ਕੀਤੀ ਹੈ।

ਪਦ ਅਰਥ ਅਚੁਤ ਜਸੁ = ਅਚੁੱਤ ਪ੍ਰਭੂ ਦਾ ਜਸ। ਅਚੁਤ = {च्यु = to fall} ਕਦੇ ਨਾਸ ਨਾਹ ਹੋਣ ਵਾਲਾ। ਵੇਦ = ਵੇਦਾਂ ਨੇ {ਬਹੁ-ਵਚਨ}। ਪੁਰਾਣੀ = ਪੁਰਾਣਾਂ ਨੇ।

SikhNet (Spanish)Él es el Ser Cósmico. Los Vedas y los Puranas cantan Su Alabanza.

ਅਪਨਾ ਬਿਰਦੁ ਰਖਿਆ ਪਰਮੇਸਰਿ; ਨਾਨਕ ਨਾਮੁ ਧਿਆਇਆ ॥੧॥

apanaa birad rakhiaa paramesar; naanak naam dhiaaeaa |1|

Sant Singh KhalsaThe Transcendent Lord has kept His promise, and confirmed His nature; Nanak meditates on the Naam, the Name of the Lord. ||1||
Manmohan SinghThe Lord has honoured His creed and Nanak has meditated on the Lord's Name.
Manmohan Singh (Punjabi)ਪ੍ਰਭੂ ਨੇ ਆਪਣੇ ਧਰਮ ਦੀ ਪਾਲਣਾ ਕੀਤੀ ਹੈ ਅਤੇ ਨਾਨਕ ਨੇ ਸਾਹਿਬ ਦੇ ਨਾਮ ਦਾ ਸਿਮਰਨ ਕੀਤਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਸੀ ਕਾ ਨਾਮੁ ਧ੍ਯਾ੍ਯਾ ਹੈ ਜਿਸ ਪਰਮੇਸਰ ਨੇ ਅਪਨਾ ਜਾਨ ਕਰ ਸੰਤੋਂ ਕਾ ਵਾ ਪੁਰੀ ਨਿਵਾਸੀਓਂ ਕਾ ਬਿਰਦ ਰਖ ਲੀਆ ਹੈ॥੧॥
Prof. Sahib Singhਹੇ ਨਾਨਕ! ਪਰਮੇਸਰ ਨੇ ਆਪਣਾ ਇਹ ਮੁੱਢ-ਕਦੀਮਾਂ ਦਾ ਸੁਭਾਉ ਸਦਾ ਹੀ ਕਾਇਮ ਰੱਖਿਆ ਹੈ (ਕਿ ਜਿਸ ਉਤੇ ਉਸ ਨੇ ਮਿਹਰ ਕੀਤੀ, ਉਸ ਨੇ ਉਸ ਦਾ) ਨਾਮ ਸਿਮਰਨਾ ਸ਼ੁਰੂ ਕਰ ਦਿੱਤਾ ॥੧॥

ਪਦ ਅਰਥ ਬਿਰਦੁ = ਮੁੱਢ-ਕਦੀਮਾਂ ਦਾ ਸੁਭਾਉ। ਪਰਮੇਸਰਿ = ਪਰਮੇਸਰ ਨੇ ॥੧॥

SikhNet (Spanish)Nanak contempla el Nombre del Señor y así Dios manifiesta Su Naturaleza.(1)

ਨਵ ਨਿਧਿ ਸਿਧਿ ਰਿਧਿ, ਦੀਨੇ ਕਰਤੇ; ਤੋਟਿ. ਨ ਆਵੈ ਕਾਈ ਰਾਮ ॥

nav nidh sidh ridh, deene karate; tott. na aavai kaaee raam |

Sant Singh KhalsaThe Creator has given me the nine treasures, wealth and spiritual powers, and I do not lack anything.
Manmohan SinghThe creator has given me the nine treasures, wealth and perfection and I lack in nothing.
Manmohan Singh (Punjabi)ਕਰਤਾਰ ਨੇ ਮੈਨੂੰ ਨੌ ਖਜਾਨੇ, ਦੌਲਤ ਅਤੇ ਪੂਰਨਤਾ ਬਖਸ਼ੀ ਹੈ ਅਤੇ ਮੈਨੂੰ ਕਿਸੇ ਗੱਲ ਦੀ ਭੀ ਕਮੀ ਨਹੀਂ।
Fareedkot Teekaਨੌ ਨਿਧਾਂ ਔ ਅਠਾਰਾਂ ਸਿਧਾਂ ਔ ਰਿਧੀਆਂ ਇਹੁ ਪਦਾਰਥ ਕਰਤੇ ਨੇ ਦੀਏ ਹੈਂ। ਹੇ ਭਾਈ! ਜਿਸ ਕਰ ਕੇ ਅਬ ਕਿਸੀ ਪਦਾਰਥ ਕੀ ਤੋਟ ਨਹੀਂ ਆਵਤੀ॥
Prof. Sahib Singhਹੇ ਭਾਈ! (ਜਿਹੜੇ ਮਨੁੱਖ ਮਾਲਕ-ਪ੍ਰਭੂ ਦੀ ਮਿਹਰ ਨਾਲ ਉਸ ਦੇ ਗੁਣ ਗਾਂਦੇ ਹਨ ਉਹਨਾਂ ਨੂੰ) ਕਰਤਾਰ ਨੇ ਇਹ ਇਕ ਅਜਿਹੀ ਦਾਤ ਬਖ਼ਸ਼ੀ ਹੈ ਜੋ, ਮਾਨੋ, ਧਰਤੀ ਦੇ ਸਾਰੇ ਹੀ ਨੌ ਖ਼ਜ਼ਾਨੇ ਹੈ ਜੋ, ਮਾਨੋ, ਸਾਰੀਆਂ ਕਰਾਮਾਤੀ ਤਾਕਤਾਂ ਹੈ, ਇਸ ਦਾਤ ਵਿਚ ਕਦੇ ਕੋਈ ਕਮੀ ਨਹੀਂ ਹੁੰਦੀ।

ਪਦ ਅਰਥ ਨਵ ਨਿਧਿ = (ਧਰਤੀ ਦੇ ਸਾਰੇ) ਨੌ ਖ਼ਜ਼ਾਨੇ {ਨਵ = ਨੌ। ਨਿਧਿ = ਖ਼ਜ਼ਾਨੇ}। ਸਿਧਿ ਰਿਧਿ = ਕਰਾਮਾਤੀ ਤਾਕਤਾਂ। ਦੀਨੇ = ਦੇ ਦਿੱਤੇ। ਕਾਈ = ਰਤਾ ਭਰ ਭੀ।

SikhNet (Spanish)Soy bendecido con los Nueve Tesoros y con poderes psíquicos; ahora no me falta nada.

Open this shabad (25 lines, Angs 783-784) →

Ang 783 of 1430