ੴ

ਸਿੱਖਬਾਣੀ · SikhBani

Ang 782

Sri Guru Granth Sahib · Raag Soohee · 2 shabads, 33 lines
Translations
Shabad Guru Arjan Dev Ji Raag Soohee continued from Ang 781

ਸੋ ਪ੍ਰਭੁ ਅਪੁਨਾ. ਸਦਾ ਧਿਆਈਐ; ਸੋਵਤ ਬੈਸਤ ਖਲਿਆ ॥

so prabh apunaa. sadaa dhiaaeeai; sovat baisat khaliaa |

Sant Singh KhalsaMeditate forever on your God, when you sleep and sit and stand.
Manmohan SinghEver contemplate thou that Lord of thine, whether sleeping, sitting or standing.
Manmohan Singh (Punjabi)ਸੌਂਦਾ, ਬਹਿੰਦਾ ਜਾਂ ਖਲੋਤਾ ਹੋਇਆ ਤੂੰ ਸਦਾ ਹੀ ਉਸ ਆਪਣੇ ਸੁਆਮੀ ਦਾ ਸਿਮਰਨ ਕਰ।
Fareedkot Teekaਤਾਂ ਤੇ ਸੋ ਐਸਾ ਜੋ ਅਪਨਾ ਪ੍ਰਭੂ ਹੁਕਮ ਕਰਨੇ ਵਾਲਾ ਹੈ, ਤਿਸ ਕੋ ਸਦਾ ਹੀ ਸੋਤੇ ਬੈਠੇ ਖੜੇ ਹੂਏ ਧ੍ਯਾਈਐ॥
Prof. Sahib Singhਹੇ ਭਾਈ! ਸੁੱਤਿਆਂ ਬੈਠਿਆਂ ਖਲੋਤਿਆਂ (ਹਰ ਵੇਲੇ) ਉਸ ਪਰਮਾਤਮਾ ਦਾ ਧਿਆਨ ਧਰਨਾ ਚਾਹੀਦਾ ਹੈ।

ਪਦ ਅਰਥ ਧਿਆਈਐ = ਸਿਮਰਨਾ ਚਾਹੀਦਾ ਹੈ। ਸੋਵਤ ਬੈਸਤ ਖਲਿਆ = ਸੁੱਤਿਆਂ, ਬੈਠਿਆਂ, ਖਲੋਤਿਆਂ।

SikhNet (Spanish)Meditemos por siempre en el Señor, parados o sentados, despiertos o soñando.

ਗੁਣ ਨਿਧਾਨ ਸੁਖ ਸਾਗਰ ਸੁਆਮੀ; ਜਲਿ ਥਲਿ ਮਹੀਅਲਿ ਸੋਈ ॥

gun nidhaan sukh saagar suaamee; jal thal maheeal soee |

Sant Singh KhalsaThe Lord and Master is the treasure of virtue, the ocean of peace; He pervades the water, the land and the sky.
Manmohan SinghThe Lord is the Treasure of virtues and the ocean of peace. He is pervading the ocean, land and the nether and upper regions.
Manmohan Singh (Punjabi)ਪ੍ਰਭੂ ਨੇਕੀਆਂ ਦਾ ਖਜਾਨਾ ਅਤੇ ਆਰਾਮ ਦਾ ਸਮੁੰਦਰ ਹੈ। ਉਹ ਪਾਣੀ, ਧਰਤੀ, ਪਾਤਾਲ ਅਤੇ ਆਕਾਸ਼ ਅੰਦਰ ਵਿਆਪਕ ਹੋ ਰਿਹਾ ਹੈ।
Fareedkot Teekaਗੁਣੋਂ ਕਾ ਖਜਾਨਾ ਔ ਸੁਖੋਂ ਕਾ ਸਮੁੰਦ੍ਰ ਜੋ ਸ੍ਵਾਮੀ ਹੈ, ਜਲ ਅਸਥਲੋਂ ਮੇਂ ਅਰ ਪ੍ਰਿਥਵੀ ਅਕਾਸ਼ ਮੇਂ ਸੋਈ ਪੂਰਨ ਹੈ॥
Prof. Sahib Singh(ਜਿਹੜਾ ਮਨੁੱਖ ਧਿਆਨ ਧਰਦਾ ਹੈ, ਉਸ ਨੂੰ) ਉਹ ਗੁਣਾਂ ਦਾ ਖ਼ਜ਼ਾਨਾ ਪ੍ਰਭੂ ਸੁਖਾਂ ਦਾ ਸਮੁੰਦਰ ਪ੍ਰਭੂ ਪਾਣੀ ਵਿਚ, ਧਰਤੀ ਵਿਚ, ਆਕਾਸ਼ ਵਿਚ (ਹਰ ਥਾਂ ਵਿਆਪਕ ਦਿੱਸਦਾ ਹੈ)।

ਪਦ ਅਰਥ ਨਿਧਾਨ = ਖ਼ਜ਼ਾਨਾ। ਸਾਗਰੁ = ਸਮੁੰਦਰ। ਜਲਿ = ਜਲ ਵਿਚ। ਥਲਿ = ਧਰਤੀ ਵਿਚ। ਮਹੀਅਲਿ = ਮਹੀ ਤਲਿ, ਧਰਤੀ ਦੀ ਤਹ ਉੱਤੇ, ਪੁਲਾੜ ਵਿਚ, ਆਕਾਸ਼ ਵਿਚ।

SikhNet (Spanish)Nuestro Maestro es el Tesoro de Virtud, el Océano de Paz, Él es Quien compenetra la tierra, los mares y los mundos inferiores.

ਜਨ ਨਾਨਕ ਪ੍ਰਭ ਕੀ ਸਰਣਾਈ; ਤਿਸੁ ਬਿਨੁ. ਅਵਰੁ ਨ ਕੋਈ ॥੩॥

jan naanak prabh kee saranaaee; tis bin. avar na koee |3|

Sant Singh KhalsaServant Nanak has entered God's Sanctuary; there is no other than Him. ||3||
Manmohan SinghSlave Nanak has entered the Lord's sanctuary. Without Him there is not another.
Manmohan Singh (Punjabi)ਗੋਲੇ ਨਾਨਕ ਨੇ ਪ੍ਰਭੂ ਦੀ ਪਨਾਹ ਲਈ ਹੈ। ਉਸ ਦੇ ਬਗੈਰ ਹੋਰ ਕੋਈ ਨਹੀਂ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਐਸੇ ਪ੍ਰਭੂ ਕੀ ਹਮ ਨੇ ਸਰਣ ਲਈ ਹੈ, ਤਿਸ ਬਿਨਾਂ ਅਵਰ ਕੋਈ ਰੱਛਕ ਨਹੀਂ ਜਾਣਿਆਂ ਹੈ॥੩॥
Prof. Sahib Singhਹੇ ਦਾਸ ਨਾਨਕ! ਉਹ ਮਨੁੱਖ ਪ੍ਰਭੂ ਦੀ ਸਰਨ ਹੀ ਪਿਆ ਰਹਿੰਦਾ ਹੈ, ਉਸ (ਪ੍ਰਭੂ) ਤੋਂ ਬਿਨਾ ਉਸ ਨੂੰ ਕੋਈ ਹੋਰ ਆਸਰਾ ਨਹੀਂ ਦਿੱਸਦਾ ॥੩॥
SikhNet (Spanish)Nanak busca el Refugio de ese Dios sin el Cuál nada existe.(3)

ਮੇਰਾ ਘਰੁ ਬਨਿਆ. ਬਨੁ ਤਾਲੁ ਬਨਿਆ; ਪ੍ਰਭ ਪਰਸੇ ਹਰਿ ਰਾਇਆ ਰਾਮ ॥

meraa ghar baniaa. ban taal baniaa; prabh parase har raaeaa raam |

Sant Singh KhalsaMy home is made, the garden and pool are made, and my Sovereign Lord God has met me.
Manmohan SinghMy home is constructed, my garden and tank are constructed and my Lord God, the King has met me.
Manmohan Singh (Punjabi)ਮੇਰਾ ਗ੍ਰਹਿਣ ਬਣ ਗਿਆ ਹੈ, ਮੇਰਾ ਬਾਗ ਤੇ ਤਾਲਾਬ ਬਣ ਗਏ ਹਨ ਅਤੇ ਮੇਰਾ ਪਾਤਿਸ਼ਾਹ ਸੁਆਮੀ ਵਾਹਿਗੁਰੂ ਮੈਨੂੰ ਮਿਲ ਪਿਆ ਹੈ।
Fareedkot Teekaਮੇਰਾ ਸਰੀਰ ਰੂਪ ਘਰ ਬਨਿਆਂ ਹੈ ਅਰ ਗੁਣਾਂ ਰੂਪ ਬਨ ਬਣਿਆਂ ਹੈ ਅਰ ਹਿਰਦੇ ਰੂਪ ਤਾਲ ਬਨਿਆਂ ਹੈ, ਭਾਵ ਰਿਦੇ ਮੇਂ ਪ੍ਰੇਮ ਯੁਕ੍ਤ ਹੋਇਕੈ ਸੁਭ੍ਯਮਾਨ ਹੂਆ ਹੂੰ। ਕਬ ਬਨਾ ਹੈ? ਕਿ ਜਬ ਸਾਮ੍ਰਥ ਔ ਪਾਪੋਂ ਕੇ ਹਰਨੇਹਾਰੇ ਰਾਮ ਰਾਜਾ ਮਿਲੇ ਹੈਂ। ਵਾ ਪ੍ਰਤੱਖ ਘਰ ਵਾ ਹਰਿ ਮੰਦਰ (ਬਨੁ) ਗੁਰੂ ਕਾ ਬਾਗ਼ ਤਾਲ ਸ੍ਰੀ ਅੰਮ੍ਰਿਤਸਰ ਸਭ ਠਾਟੁ ਸੋਭਤਾ ਭ੍ਯਾ ਹੈ॥
Prof. Sahib Singhਹੇ ਭਾਈ! (ਜਦੋਂ ਦੇ) ਪ੍ਰਭੂ-ਪਾਤਿਸ਼ਾਹ ਦੇ ਚਰਨ ਪਰਸੇ ਹਨ, ਮੇਰਾ ਸਰੀਰ ਮੇਰਾ ਹਿਰਦਾ (ਸਭ ਕੁਝ) ਸੋਹਣਾ (ਸੋਹਣੀ ਆਤਮਕ ਰੰਗਣ ਵਾਲਾ) ਬਣ ਗਿਆ ਹੈ।

ਪਦ ਅਰਥ ਘਰੁ = (ਸਰੀਰ-) ਘਰ। ਬਨਿਆ = ਸੋਹਣਾ ਬਣ ਗਿਆ ਹੈ। ਬਨੁ = ਬਾਗ਼ (ਸਰੀਰ)। ਤਾਲੁ = (ਹਿਰਦਾ-) ਤਾਲਾਬ। ਪ੍ਰਭ ਪਰਸੇ = ਜਦੋਂ ਪ੍ਰਭੂ (ਦੇ ਚਰਨ) ਛੋਹੇ। ਹਰਿ ਰਾਇਆ = ਪ੍ਰਭੂ ਪਾਤਿਸ਼ਾਹ।

SikhNet (Spanish)Un hogar, un jardín y una fuente han nacido en mí y así he encontrado a Dios, mi Rey.

ਮੇਰਾ ਮਨੁ ਸੋਹਿਆ. ਮੀਤ ਸਾਜਨ ਸਰਸੇ; ਗੁਣ ਮੰਗਲ ਹਰਿ ਗਾਇਆ ਰਾਮ ॥

meraa man sohiaa. meet saajan sarase; gun mangal har gaaeaa raam |

Sant Singh KhalsaMy mind is adorned, and my friends rejoice; I sing the songs of joy, and the Glorious Praises of the Lord.
Manmohan SinghMy soul is adorned, my friends and intimates rejoice and I sing God Lord's virtues and praises.
Manmohan Singh (Punjabi)ਮੇਰੀ ਆਤਮਾ ਸ਼ਸ਼ੋਭਤ ਹੋ ਗਈ ਹੈ, ਮੇਰੇ ਮਿੱਤਰ ਤੇ ਯਾਰ ਖੁਸ਼ੀ ਕਰਦੇ ਹਨ ਅਤੇ ਮੈਂ ਵਾਹਿਗੁਰੂ ਸੁਆਮੀ ਦੀਆਂ ਨੇਕੀਆਂ ਤੇ ਕੀਰਤੀ ਗਾਇਨ ਕਰਦਾ ਹਾਂ।
Fareedkot Teekaਜਬ ਹਰੀ ਰਾਮ ਕੇ ਮੰਗਲ ਰੂਪ ਗੁਣੋਂ ਕੋ ਗਾਯਾ ਤਬ ਮੇਰਾ ਮਨ ਸੋਭਤਾ ਭ੍ਯਾ ਹੈ, ਔ ਸੁਭ ਗੁਣ ਰੂਪ ਵਾ ਪ੍ਰਤੱਖ ਮਿਤ੍ਰ ਭੀ ਮੇਰੇ ਅਧਿਕ ਹੂਏ ਹੈਂ॥
Prof. Sahib Singh(ਜਦੋਂ ਤੋਂ) ਮੈਂ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਣੇ ਸ਼ੁਰੂ ਕੀਤੇ ਹਨ, ਮੇਰਾ ਮਨ ਸੋਹਣਾ (ਸੋਹਣੇ ਸੰਸਕਾਰਾਂ ਵਾਲਾ) ਹੋ ਗਿਆ ਹੈ, ਮੇਰੇ ਸਾਰੇ ਮਿੱਤਰ (ਸਾਰੇ ਗਿਆਨ-ਇੰਦ੍ਰੇ) ਆਤਮਕ ਜੀਵਨ ਵਾਲੇ ਬਣ ਗਏ ਹਨ।

ਪਦ ਅਰਥ ਸੋਹਿਆ = ਸੋਹਣਾ ਬਣ ਗਿਆ। ਮੀਤ ਸਾਜਨ = ਮੇਰੇ ਮਿੱਤਰ ਸੱਜਣ, ਮੇਰੇ ਸਾਰੇ ਗਿਆਨ-ਇੰਦ੍ਰੇ। ਸਰਸੇ = ਆਤਮਕ ਰਸ ਵਾਲੇ ਹੋ ਗਏ ਹਨ, ਆਤਮਕ ਜੀਵਨ ਵਾਲੇ ਬਣ ਗਏ ਹਨ। ਮੰਗਲ = ਸਿਫ਼ਤਿ-ਸਾਲਾਹ ਦੇ ਗੀਤ।

SikhNet (Spanish)Mi mente está complacida, mis amigos están floreciendo y todos cantamos los Himnos de Alabanza del Señor.

ਗੁਣ ਗਾਇ ਪ੍ਰਭੂ ਧਿਆਇ ਸਾਚਾ; ਸਗਲ ਇਛਾ ਪਾਈਆ ॥

gun gaae prabhoo dhiaae saachaa; sagal ichhaa paaeea |

Sant Singh KhalsaSinging the Glorious Praises of the True Lord God, all desires are fulfilled.
Manmohan SinghSinging the True Lord's praises and meditating on Him, all my desires are fulfilled.
Manmohan Singh (Punjabi)ਸੱਚੇ ਸਾਹਿਬ ਦਾ ਜੱਸ ਗਾਇਨ ਕਰਨ ਤੇ ਉਸ ਦਾ ਸਿਮਰਨ ਕਰਨ ਦੁਆਰਾ, ਮੇਰੀਆਂ ਸਾਰੀਆਂ ਖਾਹਿਸ਼ਾਂ ਪੂਰੀਆਂ ਹੋ ਗਈਆਂ ਹਨ।
Fareedkot Teekaਜਬ ਰਸਨਾ ਕਰ ਕੇ ਗੁਣ ਗਾਏ ਅਰ ਸਾਚਾ ਪ੍ਰਭੂ ਮਨ ਕਰ ਕੇ ਧ੍ਯਾਯਾ ਤਬ ਸੰਪੂਰਨ ਕਾਮਨਾਂ ਪ੍ਰਾਪਤਿ ਹੂਈਆਂ ਹੈਂ॥
Prof. Sahib Singhਹੇ ਭਾਈ! ਪ੍ਰਭੂ ਦੇ ਗੁਣ ਗਾ ਕੇ ਸਦਾ-ਥਿਰ ਹਰੀ ਦਾ ਨਾਮ ਸਿਮਰ ਕੇ ਸਾਰੀਆਂ ਇੱਛਾਂ ਪੂਰੀਆਂ ਹੋ ਜਾਂਦੀਆਂ ਹਨ।

ਪਦ ਅਰਥ ਗਾਇ = ਗਾ ਕੇ। ਧਿਆਇ = ਸਿਮਰ ਕੇ। ਸਾਚਾ = ਸਦਾ-ਥਿਰ ਪ੍ਰਭੂ। ਸਗਲ = ਸਾਰੀਆਂ।

SikhNet (Spanish)Contemplamos a nuestro Señor Verdadero y todos nuestros deseos son cumplidos.

ਗੁਰ ਚਰਣ ਲਾਗੇ. ਸਦਾ ਜਾਗੇ; ਮਨਿ ਵਜੀਆ ਵਾਧਾਈਆ ॥

gur charan laage. sadaa jaage; man vajeea vaadhaaeea |

Sant Singh KhalsaThose who are attached to the Guru's Feet are always awake and aware; His Praises resound and resonate through their minds.
Manmohan SinghThey who are attached to the Guru's feet, ever remain awake and in their mind resound the Lord's praises.
Manmohan Singh (Punjabi)ਜੋ ਗੁਰਾਂ ਦੇ ਪੈਰਾਂ ਨਾਲ ਜੁੜੇ ਹੋਏ ਹਨ, ਉਹ ਹਮੇਸ਼ਾਂ ਜਾਗਦੇ ਰਹਿੰਦੇ ਹਨ ਅਤੇ ਉਨ੍ਹਾਂ ਦਾ ਹਿਰਦੇ ਅੰਦਰ ਸੁਆਮੀ ਦੀਆਂ ਸਿਫਤਾਂ ਗੂੰਜਦੀਆਂ ਹਨ।
Fareedkot Teekaਜੋ ਗੁਰੋਂ ਕੇ ਚਰਨੀ ਲਾਗੇ ਤੌ ਮਨ ਮੇਂ ਸਦਾ ਜਾਗੇ ਔ (ਵਾਧਾਈਆ) ਖੁਸ਼ੀਆਂ ਪ੍ਰਗਟ ਹੋਈਆਂ॥
Prof. Sahib Singhਜਿਹੜੇ ਮਨੁੱਖ ਗੁਰੂ ਦੀ ਚਰਨੀਂ ਲੱਗਦੇ ਹਨ, ਉਹ (ਮਾਇਆ ਦੇ ਹੱਲਿਆਂ ਵਲੋਂ) ਸਦਾ ਸੁਚੇਤ ਰਹਿੰਦੇ ਹਨ, ਉਹਨਾਂ ਦੇ ਅੰਦਰ ਉਤਸ਼ਾਹ-ਭਰਿਆ ਆਤਮਕ ਜੀਵਨ ਬਣਿਆ ਰਹਿੰਦਾ ਹੈ।

ਪਦ ਅਰਥ ਜਾਗੇ = (ਮਾਇਆ ਦੇ ਹੱਲਿਆਂ ਵਲੋਂ) ਸੁਚੇਤ ਹੋ ਗਏ। ਮਨਿ = ਮਨ ਵਿਚ। ਵਜੀਆ ਵਾਧਾਈਆ = ਉਤਸ਼ਾਹ ਬਣਿਆ ਰਹਿਣ ਲੱਗ ਪਿਆ।

SikhNet (Spanish)Nos postramos a los Pies del Guru, siempre despiertos en Dios, y en nosotros resuena la Melodía de Éxtasis.

ਕਰੀ ਨਦਰਿ ਸੁਆਮੀ ਸੁਖਹ ਗਾਮੀ; ਹਲਤੁ ਪਲਤੁ ਸਵਾਰਿਆ ॥

karee nadar suaamee sukhah gaamee; halat palat savaariaa |

Sant Singh KhalsaMy Lord and Master, the bringer of peace, has blessed me with His Grace; He has arranged this world, and the world hereafter for me.
Manmohan SinghThe Lord, Harbinger of Peace has shown mercy unto me and has embellished my this world and the World and the world-beyond.
Manmohan Singh (Punjabi)ਆਰਾਮ ਦੇ ਹਲਕਾਰੇ, ਸਾਹਿਬ ਨੇ ਮੇਰੇ ਉਤੇ ਰਹਿਮ ਕੀਤਾ ਅਤੇ ਇਹ ਲੋਕਾਂ ਤੇ ਪਰਲੋਕ ਸ਼ਸ਼ੋਭਤ ਕਰ ਦਿੱਤੇ ਹਨ।
Fareedkot Teekaਜਿਸ ਕੀ ਸੁਖ ਮੇਂ ਹੀ ਪ੍ਰਾਪਤੀ ਹੈ, ਭਾਵ ਕੇਵਲ ਸੁਖ ਸਰੂਪ ਹੀ ਹੈ, ਤਿਸ ਸ੍ਵਾਮੀ ਨੇ ਕ੍ਰਿਪਾ ਦ੍ਰਿਸਟੀ ਕਰੀ। ਤਿਸ ਕ੍ਰਿਪਾ ਨੇ ਮੇਰਾ ਲੋਕ ਪ੍ਰਲੋਕ ਸਵਾਰਾ ਹੈ॥
Prof. Sahib Singhਹੇ ਭਾਈ! ਸੁਖਾਂ ਦੇ ਦਾਤੇ ਮਾਲਕ-ਪ੍ਰਭੂ ਨੇ (ਜਿਸ ਮਨੁੱਖ ਉੱਤੇ) ਮਿਹਰ ਦੀ ਨਿਗਾਹ ਕੀਤੀ, (ਉਸ ਦਾ ਉਸ ਨੇ) ਇਹ ਲੋਕ ਅਤੇ ਪਰਲੋਕ ਸੋਹਣਾ ਬਣਾ ਦਿੱਤਾ।

ਪਦ ਅਰਥ ਕਰੀ = ਕੀਤੀ। ਨਦਰਿ = ਮਿਹਰ ਦੀ ਨਿਗਾਹ। ਸੁਖਹ ਗਾਮੀ = ਸੁਖ ਅਪੜਾਣ ਵਾਲੇ ਨੇ। ਹਲਤੁ = ਇਹ ਲੋਕ। ਪਲਤੁ = ਪਰਲੋਕ।

SikhNet (Spanish)El Señor tiene Compasión de mí y llego hasta Él con facilidad. Ha embellecido mi ser aquí y aquí después.

ਬਿਨਵੰਤਿ ਨਾਨਕ. ਨਿਤ ਨਾਮੁ ਜਪੀਐ; ਜੀਉ ਪਿੰਡੁ ਜਿਨਿ ਧਾਰਿਆ ॥੪॥੪॥੭॥

binavant naanak. nit naam japeeai; jeeo pindd jin dhaariaa |4|4|7|

Sant Singh KhalsaPrays Nanak, chant the Naam, the Name of the Lord forever; He is the Support of the body and soul. ||4||4||7||
Manmohan SinghPrays Nanak, ever utter thou the Name of Him who supports thy soul and body.
Manmohan Singh (Punjabi)ਗੁਰੂ ਜੀ ਬੇਨਤੀ ਕਰਦੇ ਹਨ, ਤੂੰ ਸਦਾ ਉਸ ਦੇ ਨਾਮ ਦਾ ਉਚਾਰਨ ਕਰ ਜੋ ਤੇਰੀ ਆਤਮਾ ਤੇ ਦੇਹ ਨੂੰ ਆਸਰਾ ਦਿੰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਾਂ ਤੇ ਹੇ ਭਾਈ ਪ੍ਯਾਰਿਓ! ਨਿਤ ਨਾਮ ਕੋ ਹੀ ਜਪੀਏ।☬ਜੇ ਕਹੋ ਕਿਸਕੇ ਨਾਮ ਕੋ? ਤਿਸ ਪਰ ਕਹਿਤੇ ਹੈਂ:☬ਜਿਸ ਨੇ ਜੀਵ ਕਾ ਸਰੀਰ ਅਪਨੀ ਸਤਾ ਕੇ ਆਸਰੇ ਧਾਰਿਆ ਹੈ॥੪॥੪॥੭॥
Prof. Sahib Singhਨਾਨਕ ਬੇਨਤੀ ਕਰਦਾ ਹੈ-ਹੇ ਭਾਈ! ਜਿਸ (ਪਰਮਾਤਮਾ) ਨੇ ਇਹ ਜਿੰਦ ਤੇ ਇਹ ਸਰੀਰ ਟਿਕਾ ਰੱਖਿਆ ਹੈ, ਉਸ ਦਾ ਨਾਮ ਸਦਾ ਜਪਣਾ ਚਾਹੀਦਾ ਹੈ ॥੪॥੪॥੭॥

ਪਦ ਅਰਥ ਜਪੀਐ = ਜਪਣਾ ਚਾਹੀਦਾ ਹੈ। ਜਿਉ = ਜਿੰਦ। ਪਿੰਡੁ = ਸਰੀਰ। ਜਿਨਿ = ਜਿਸ (ਪਰਮਾਤਮਾ) ਨੇ ॥੪॥੪॥੭॥

SikhNet (Spanish)Dice Nanak, vivamos siempre en el Nombre de Dios, Quien ha dado sustento a nuestro cuerpo y a nuestra Alma.(4-4-7)

Open this shabad (25 lines, Angs 781-782) →

Shabad Guru Arjan Dev Ji Raag Soohee continues on Ang 783

ਸੂਹੀ ਮਹਲਾ ੫ ॥

soohee mahalaa 5 |

Sant Singh KhalsaSoohee, Fifth Mehl:
Manmohan SinghSuhi 5th Guru.
Manmohan Singh (Punjabi)ਸੂਹੀ ਪੰਜਵੀਂ ਪਾਤਿਸ਼ਾਹੀ।
SikhNet (Spanish)Suji, Mejl Guru Aryan, Quinto Canal Divino.

ਭੈ ਸਾਗਰੋ. ਭੈ ਸਾਗਰੁ ਤਰਿਆ; ਹਰਿ ਹਰਿ ਨਾਮੁ ਧਿਆਏ ਰਾਮ ॥

bhai saagaro. bhai saagar tariaa; har har naam dhiaae raam |

Sant Singh KhalsaThe terrifying world-ocean, the terrifying world-ocean - I have crossed over it, meditating on the Naam, the Name of the Lord, Har, Har.
Manmohan SinghContemplating the Lord God's name, I have crossed the terrible ocean, the terrible ocean.
Manmohan Singh (Punjabi)ਸੁਆਮੀ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਨ ਦੁਆਰਾ, ਮੈਂ ਭਿਆਨਕ ਸਮੁੰਦਰ, ਭਿਆਨਕ ਸਮੁੰਦਰ ਤੋਂ ਪਾਰ ਹੋ ਗਿਆ ਹੈ।
Fareedkot Teekaਜੈਸੇ ਪ੍ਰਤੱਖ੍ਯ ਭੈ ਦਾਯਕ ਸਮੁੰਦ੍ਰ ਹੈ, ਤੈਸੇ ਭੈਦਾਇਕ ਸੰਸਾਰ ਸਮੁੰਦ੍ਰ ਕੌ ਹਰੀ ਰਾਮ ਕੇ ਹਰੇਕ ਨਾਮੋਂ ਕੋ ਧ੍ਯਾਯ ਕਰ ਮੈਂਨੇ ਤਰਯਾ ਹੈ॥
Prof. Sahib Singhਹੇ ਭਾਈ! ਪਰਮਾਤਮਾ ਦਾ ਨਾਮ ਸਿਮਰ ਸਿਮਰ ਕੇ ਅਨੇਕਾਂ ਡਰਾਂ ਨਾਲ ਭਰਪੂਰ ਸੰਸਾਰ-ਸਮੁੰਦਰ ਤੋਂ ਮਨੁੱਖ ਪਾਰ ਲੰਘ ਜਾਂਦਾ ਹੈ।

ਪਦ ਅਰਥ ਭੈ = {ਲਫ਼ਜ਼ 'ਭਉ' ਤੋਂ ਬਹੁ-ਵਚਨ} ਸਾਰੇ ਡਰ। ਭੈ ਸਾਗਰ = ਅਨੇਕਾਂ ਡਰਾਂ ਨਾਲ ਭਰਪੂਰ ਸੰਸਾਰ-ਸਮੁੰਦਰ। ਧਿਆਏ = ਧਿਆਏ, ਸਿਮਰ ਕੇ।

SikhNet (Spanish)Contemplando el Nombre del Señor he nadado a través del mar de la existencia.

ਬੋਹਿਥੜਾ ਹਰਿ ਚਰਣ ਅਰਾਧੇ; ਮਿਲਿ ਸਤਿਗੁਰ ਪਾਰਿ ਲਘਾਏ ਰਾਮ ॥

bohitharraa har charan araadhe; mil satigur paar laghaae raam |

Sant Singh KhalsaI worship and adore the Lord's Feet, the boat to carry me across. Meeting the True Guru, I am carried over.
Manmohan SinghI contemplate the Lord's feet, the ship, and meeting the True Guru, swim across.
Manmohan Singh (Punjabi)ਮੈਂ ਸਾਈਂ ਦੇ ਪੈਰਾਂ ਦੇ ਜਹਾਜ ਦਾ ਸਿਮਰਨ ਕਰਦਾ ਹਾਂ ਤੇ ਸੱਚੇ ਗੁਰਾਂ ਨਾਲ ਮਿਲ ਕੇ ਪਾਰ ਉਤਰ ਜਾਂਦਾ ਹਾਂ।
Fareedkot Teekaਜਹਾਜ ਰੂਪ ਹਰੀ ਕੇ ਚਰਨ ਅਰਾਧੇ ਹੈਂ, ਇਸੀ ਸੇ ਰਾਮ ਨੇ ਸਤਿਗੁਰੋਂ ਕੇ ਸਾਥ ਮਿਲਾ੍ਯ ਕਰ ਪਾਰ ਲੰਘਾਏ ਹੈਂ॥
Prof. Sahib Singhਪਰਮਾਤਮਾ ਦੇ ਚਰਨ ਸੋਹਣਾ ਜਹਾਜ਼ ਹਨ, (ਜਿਹੜਾ ਮਨੁੱਖ) ਗੁਰੂ ਨੂੰ ਮਿਲ ਕੇ ਹਰਿ-ਚਰਨਾਂ ਦਾ ਆਰਾਧਨ ਕਰਦਾ ਹੈ, (ਗੁਰੂ ਉਸ ਨੂੰ ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਦੇਂਦਾ ਹੈ।

ਪਦ ਅਰਥ ਬੋਹਿਥੜਾ = ਸੋਹਣਾ ਜਹਾਜ਼। ਮਿਲਿ = ਗੁਰੂ ਨੂੰ ਮਿਲ ਕੇ।

SikhNet (Spanish)Habito a los Pies del Señor, pues son la Barca con la que el Guru me ha llevado a través.

ਗੁਰਸਬਦੀ ਤਰੀਐ. ਬਹੁੜਿ, ਨ ਮਰੀਐ; ਚੂਕੈ ਆਵਣ ਜਾਣਾ ॥

gurasabadee tareeai. bahurr, na mareeai; chookai aavan jaanaa |

Sant Singh KhalsaThrough the Word of the Guru's Shabad, I cross over, and I shall not die again; my comings and goings are ended.
Manmohan SinghBy Guru's word, I swim across and die not again and end my coming and going.
Manmohan Singh (Punjabi)ਗੁਰਾਂ ਦੀ ਬਾਣੀ ਦੁਆਰਾ ਮੈਂ ਤਰ ਗਿਆ ਹਾਂ ਮੈਂ ਮੁੜ ਕੇ ਨਹੀਂ ਮਰਾਂਗਾ। ਅਤੇ ਮੇਰੇ ਆਉਣੇ ਤੇ ਜਾਣੇ ਮੁਕ ਗਏ ਹਨ।
Fareedkot Teekaਗੁਰੋਂ ਕੇ ਸਬਦ ਕਰ ਕੇ ਤਰੀਤਾ ਹੈ ਫੇਰ ਨਹੀਂ ਮਰੀਤਾ, ਅਰ (ਆਵਣ ਜਾਣਾ) ਜਨਮ ਔ ਮਰਣ ਹੀ ਚੂਕ ਜਾਤਾ ਹੈ॥
Prof. Sahib Singhਹੇ ਭਾਈ! ਗੁਰੂ ਦੇ ਸ਼ਬਦ ਦੇ ਪਰਤਾਪ ਨਾਲ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਈਦਾ ਹੈ, ਮੁੜ ਮੁੜ ਆਤਮਕ ਮੌਤ ਨਹੀਂ ਸਹੇੜੀਦੀ, ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ।

ਪਦ ਅਰਥ ਤਰੀਐ = ਪਾਰ ਲੰਘ ਜਾਈਦਾ ਹੈ। ਬਹੁੜਿ = ਮੁੜ। ਨ ਮਰੀਐ = ਆਤਮਕ ਮੌਤ ਨਹੀਂ ਸਹੇੜੀਦੀ। ਚੂਕੈ = ਮੁੱਕ ਜਾਂਦਾ ਹੈ।

SikhNet (Spanish)Nadamos a través con la ayuda de la Palabra del Guru, no volvemos a morir y nuestras idas y venidas terminan.

ਜੋ ਕਿਛੁ ਕਰੈ. ਸੋਈ ਭਲ ਮਾਨਉ; ਤਾ ਮਨੁ ਸਹਜਿ ਸਮਾਣਾ ॥

jo kichh karai. soee bhal maanau; taa man sehaj samaanaa |

Sant Singh KhalsaWhatever He does, I accept as good, and my mind merges in celestial peace.
Manmohan SinghWhatever the Lord does, that I deem as good. It is then that my soul merges in peace.
Manmohan Singh (Punjabi)ਜਿਹੜਾ ਕੁਝ ਸਾਈਂ ਕਰਦਾ ਹੈ, ਉਸ ਨੂੰ ਮੈਂ ਚੰਗਾ ਕਰ ਕੇ ਜਾਣਦਾ ਹਾਂ। ਤਦ ਹੀ ਮੇਰੀ ਆਤਮਾ ਆਨੰਦ ਅੰਦਰ ਲੀਨ ਹੁੰਦੀ ਹੈ।
Fareedkot Teekaਵਾਹਿਗੁਰੂ ਜੋ ਕੁਛ ਕਰਤਾ ਹੈ, ਸੋਈ ਮੈਂ ਭਲਾ ਕਰ ਕੇ ਮਾਨਤਾ ਹੂੰ, ਤਿਸੀ ਤੇ ਮੇਰਾ ਮਨ ਸਾਂਤਿ ਪਦ ਮੇਂ ਸਮਾਣਾ ਹੈ॥
Prof. Sahib Singhਹੇ ਭਾਈ! ਜੋ ਕੁਝ ਪਰਮਾਤਮਾ ਕਰਦਾ ਹੈ (ਗੁਰੂ ਦੇ ਸ਼ਬਦ ਦੀ ਬਰਕਤਿ ਨਾਲ) ਮੈਂ ਉਸ ਨੂੰ ਭਲਾ ਮੰਨਦਾ ਹਾਂ। (ਜਦੋਂ ਇਹ ਰਸਤਾ ਫੜਿਆ ਜਾਏ) ਤਦੋਂ ਮਨ ਆਤਮਕ ਅਡੋਲਤਾ ਵਿਚ ਟਿਕ ਜਾਂਦਾ ਹੈ।

ਪਦ ਅਰਥ ਕਰੈ = (ਪਰਮਾਤਮਾ) ਕਰਦਾ ਹੈ। ਭਲ = ਚੰਗਾ। ਮਾਨਉ = ਮਾਨਉਂ, ਮੈਂ ਮੰਨਦਾ ਹਾਂ। ਤਾ = ਤਦੋਂ। ਸਹਜਿ = ਆਤਮਕ ਅਡੋਲਤਾ ਵਿਚ।

SikhNet (Spanish)Quien está complacido con lo que Dios manda, su mente se inmerge en un Estado de Equilibrio.

ਦੂਖ ਨ. ਭੂਖ ਨ, ਰੋਗੁ ਨ ਬਿਆਪੈ; ਸੁਖ ਸਾਗਰ ਸਰਣੀ ਪਾਏ ॥

dookh na. bhookh na, rog na biaapai; sukh saagar saranee paae |

Sant Singh KhalsaNeither pain, nor hunger, nor disease afflicts me. I have found the Sanctuary of the Lord, the ocean of peace.
Manmohan SinghSeeking the shelter of God, the ocean of peace, no pain, no hunger and no ailment afflict the man.
Manmohan Singh (Punjabi)ਸੁਖ ਆਰਾਮ ਦੇ ਸਮੁੰਦਰ, ਵਾਹਿਗੁਰੂ ਦੀ ਓਟ ਲੈਣ ਦੁਆਰਾ, ਇਨਸਾਨ ਨੂੰ ਨਾਂ ਤਕਲੀਫ, ਨਾਂ ਤਕਲੀਫ, ਨਾਂ ਭੁੱਖ ਤੇ ਨਾਂ ਹੀ ਬੀਮਾਰੀ ਚਿਮੜਦੀ ਹੈ।
Fareedkot Teekaਜਬ ਸੁਖੋਂ ਕੇ (ਸਾਗਰ) ਵਾਹਿਗੁਰੂ ਕੀ ਸਰਨੀ ਹਮ ਗੁਰਾਂ ਨੇ ਪਾਏ ਹੈਂ, ਤਬ ਸੇ ਅਗ੍ਯਾਨ ਜੰਨ (ਦੂਖਨ) ਮਨ ਕੀ ਪੀੜਾ (ਭੂਖਨ) ਮਨ ਕਰ ਪਦਾਰਥੋਂ ਕੀ ਭੂਖ ਅਰ ਸਰੀਰ ਕਰ ਕੇ ਰੋਗ ਨਹੀਂ ਬ੍ਯਾਪਤੇ ਹੈਂ॥
Prof. Sahib Singhਹੇ ਭਾਈ! ਸੁਖਾਂ ਦੇ ਸਮੁੰਦਰ ਪ੍ਰਭੂ ਦੀ ਸਰਨ ਪਿਆਂ ਕੋਈ ਦੁੱਖ, ਕੋਈ ਭੁੱਖ, ਕੋਈ ਰੋਗ, ਕੋਈ ਭੀ ਆਪਣਾ ਜ਼ੋਰ ਨਹੀਂ ਪਾ ਸਕਦਾ।

ਪਦ ਅਰਥ ਨ ਬਿਆਪੈ = ਜ਼ੋਰ ਨਹੀਂ ਪਾ ਸਕਦਾ। ਸੁਖ ਸਾਗਰ ਸਰਣੀ = ਸੁਖਾਂ ਦੇ ਸਮੁੰਦਰ ਪ੍ਰਭੂ ਦੀ ਸਰਨ।

SikhNet (Spanish)Uno no es afligido más por el hambre, el dolor o la maldad, y es conducido hasta el Refugio de Dios, el Océano de Paz.

ਹਰਿ ਸਿਮਰਿ ਸਿਮਰਿ ਨਾਨਕ. ਰੰਗਿ ਰਾਤਾ; ਮਨ ਕੀ ਚਿੰਤ ਮਿਟਾਏ ॥੧॥

har simar simar naanak. rang raataa; man kee chint mittaae |1|

Sant Singh KhalsaMeditating, meditating in remembrance on the Lord, Nanak is imbued with His Love; his mind's anxieties are dispelled. ||1||
Manmohan SinghRemembering, remembering the Lord, Nanak is imbued with His love and his mind's anxiety is stilled.
Manmohan Singh (Punjabi)ਸੁਆਮੀ ਦਾ ਆਰਾਧਨ, ਆਰਾਧਨ ਕਰਨ ਦੁਆਰਾ ਨਾਨਕ ਉਸ ਦੇ ਪ੍ਰੇਮ ਨਾਲ ਰੰਗਿਆ ਗਿਆ ਹੈ ਅਤੇ ਉਸ ਦੇ ਚਿੱਤ ਦਾ ਫਿਕਰ ਦੂਰ ਹੋ ਗਿਆ ਹੈ।
Fareedkot Teekaਹਰੀ ਕੋ ਮਨ ਬਾਣੀ ਕਰ ਸਿਮਰ ਸਿਮਰ ਕੇ ਆਨੰਦ ਮੇਂ ਰਾਤਾ ਹੂੰ। ਸ੍ਰੀ ਗੁਰੂ ਜੀ ਕਹਤੇ ਹੈਂ: ਮਨ ਕੀ ਚਿੰਤਾ ਮਿਟਾਇ ਦੀਨੀ ਹੈ॥੧॥
Prof. Sahib Singhਹੇ ਨਾਨਕ! ਪਰਮਾਤਮਾ ਦਾ ਨਾਮ ਸਿਮਰ ਸਿਮਰ ਕੇ ਜਿਹੜਾ ਮਨੁੱਖ (ਪ੍ਰਭੂ ਦੇ) ਪ੍ਰੇਮ-ਰੰਗ ਵਿਚ ਰੰਗਿਆ ਜਾਂਦਾ ਹੈ, ਉਹ ਆਪਣੇ ਮਨ ਦੀ ਹਰੇਕ ਚਿੰਤਾ ਮਿਟਾ ਲੈਂਦਾ ਹੈ ॥੧॥

ਪਦ ਅਰਥ ਰੰਗਿ = ਪ੍ਰੇਮ-ਰੰਗ ਵਿਚ ॥੧॥

SikhNet (Spanish)Contemplando al Señor estoy imbuido en Su Amor y las ansiedades de mi mente se han calmado.(1)

ਸੰਤ ਜਨਾ ਹਰਿ ਮੰਤ੍ਰੁ ਦ੍ਰਿੜਾਇਆ; ਹਰਿ ਸਾਜਨ ਵਸਗਤਿ ਕੀਨੇ ਰਾਮ ॥

sant janaa har mantru drirraaeaa; har saajan vasagat keene raam |

Sant Singh KhalsaThe humble Saints have implanted the Lord's Mantra within me, and the Lord, my Best Friend, has come under my power.
Manmohan SinghThe holymen have impressed upon me, the Divine instruction, whereby God, my Friend, has come under my sway.
Manmohan Singh (Punjabi)ਨੇਕ ਬੰਦਿਆਂ ਨੇ ਈਸ਼ਵਰੀ ਉਪਦੇਸ਼ ਮੇਰੇ ਤੇ ਪੱਕਾ ਕੀਤਾ ਹੈ, ਜਿਸ ਦਆਰਾ ਵਾਹਿਗੁਰੂ ਮੇਰਾ ਮਿੱਤਰ ਮੇਰੇ ਵਸ ਵਿੱਚ ਆ ਗਿਆ ਹੈ।
Fareedkot Teekaਹੇ ਭਾਈ! ਸੰਤ ਜਨੋਂ ਨੇ ਹਰੀ ਨਾਮ ਮੰਤਰ ਦ੍ਰਿੜ ਕਰਾਇਆ ਹੈ, ਤਿਸੀ ਕਰ ਹਰੀ ਸਾਜਨ ਵਸੀਕਾਰ ਕੀਏ ਹੈਂ॥
Prof. Sahib Singhਹੇ ਭਾਈ! ਸੰਤ ਜਨਾਂ ਨੇ (ਜਿਸ ਜੀਵ-ਇਸਤ੍ਰੀ ਦੇ) ਹਿਰਦੇ ਵਿਚ ਪਰਮਾਤਮਾ ਦਾ ਨਾਮ-ਮੰਤ੍ਰ ਪੱਕਾ ਕਰ ਦਿੱਤਾ, ਪ੍ਰਭੂ ਜੀ ਉਸ ਜੀਵ-ਇਸਤ੍ਰੀ ਦੇ ਪ੍ਰੇਮ-ਵੱਸ ਹੋ ਗਏ।

ਪਦ ਅਰਥ ਹਰਿ ਮੰਤ੍ਰੁ = ਹਰਿ-ਨਾਮ ਮੰਤ੍ਰ। ਦ੍ਰਿੜਾਇਆ = (ਜਿਸ ਮਨੁੱਖ ਦੇ) ਹਿਰਦੇ ਵਿਚ ਪੱਕਾ ਕਰ ਦਿੱਤਾ। ਵਸਗਤਿ = ਵੱਸ ਵਿਚ।

SikhNet (Spanish)Los Santos me han bendecido con el Mantra del Señor Dios y Él, mi Amigo, está bajo mi influencia.

ਆਪਨੜਾ ਮਨੁ ਆਗੈ ਧਰਿਆ; ਸਰਬਸੁ ਠਾਕੁਰਿ ਦੀਨੇ. ਰਾਮ ॥

aapanarraa man aagai dhariaa; sarabas tthaakur deene. raam |

Sant Singh KhalsaI have dedicated my mind to my Lord and Master, and offered it to Him, and He has blessed me with everything.
Manmohan SinghI have laid my soul before the Lord and He has blessed me with everything.
Manmohan Singh (Punjabi)ਮੈਂ ਆਪਣੀ ਜਿੰਦੜੀ ਸਾਹਿਬ ਦੇ ਮੂਹਰੇ ਰੱਖ ਦਿੱਤੀ ਹੈ, ਅਤੇ ਉਸ ਨੇ ਮੈਂਨੂੰ ਸਭ ਕੁਛ ਬਖਸ਼ ਦਿੱਤਾ ਹੈ।
Fareedkot Teekaਹੇ ਭਾਈ! ਸੰਤੋਂ ਕੇ ਆਗੇ ਅਪਨਾ ਮਨ ਧਰਾ ਹੈ ਔ ਸਭੀ ਰਸ ਅਰ ਪਦਾਰਥ ਠਾਕਰ ਜੀ ਕੋ ਅਰਪਨ ਕੀਏ ਹੈਂ॥
Prof. Sahib Singh(ਉਸ ਜੀਵ-ਇਸਤ੍ਰੀ ਨੇ) ਆਪਣਾ ਪਿਆਰਾ ਮਨ (ਪ੍ਰਭੂ-ਠਾਕੁਰ ਦੇ) ਅੱਗੇ ਭੇਟ ਕਰ ਦਿੱਤਾ, (ਅੱਗੋਂ) ਠਾਕੁਰ-ਪ੍ਰਭੂ ਨੇ ਸਭ ਕੁਝ (ਉਸ ਜੀਵ-ਇਸਤ੍ਰੀ ਨੂੰ) ਦੇ ਦਿੱਤਾ।

ਪਦ ਅਰਥ ਆਗੈ ਧਰਿਆ = ਹਵਾਲੇ ਕਰ ਦਿੱਤਾ। ਸਰਬਸੁ = {सर्वस्व। स्व = ਧਨ} ਸਭ ਕੁਝ। ਠਾਕੁਰਿ = ਠਾਕੁਰ ਨੇ।

SikhNet (Spanish)He entregado mi mente a Él y Él me ha bendecido con todo.

ਕਰਿ ਅਪੁਨੀ ਦਾਸੀ ਮਿਟੀ ਉਦਾਸੀ; ਹਰਿ ਮੰਦਰਿ ਥਿਤਿ ਪਾਈ ॥

kar apunee daasee mittee udaasee; har mandar thit paaee |

Sant Singh KhalsaHe has made me His hand-maiden and slave; my sadness is dispelled, and in the Lord's Temple, I have found stability.
Manmohan SinghThe Lord has made me His handmaiden, my sadness is stilled and I have attained stability in the Lord's temple.
Manmohan Singh (Punjabi)ਸਾਹਿਬ ਨੇ ਮੈਨੂੰ ਆਪਣੀ ਬਾਂਦੀ ਬਣਾ ਲਿਆ ਹੈ, ਮੇਰੀ ਉਦਾਸੀਨਤਾ ਦੂਰ ਹੋ ਗਈ ਹੈ ਅਤੇ ਸੁਆਮੀ ਦੇ ਮੰਦਰ ਅੰਦਰ ਮੈਂ ਅਸਥਿਰਤਾ ਪਰਾਪਤ ਕਰ ਲਈ ਹੈ।
Fareedkot Teekaਇਸੀ ਤੇ ਹਰੀ ਨੇ ਅਪਨੀ ਦਾਸੀ ਕਰੀ ਹੂੰ ਮਨ ਕੀ ਉਦਾਸੀ ਮਿਟ ਗਈ ਹੈ, ਹਰੀ ਰੂਪ ਮੰਦਰ ਵਾ ਹਰੀ ਕੇ ਮੰਦਰ ਮੈਂਨੇ ਇਸਥਤੀ ਪਾਈ ਹੈ॥
Prof. Sahib Singhਠਾਕੁਰ-ਪ੍ਰਭੂ ਨੇ ਉਸ ਜੀਵ-ਇਸਤ੍ਰੀ ਨੂੰ ਆਪਣੀ ਦਾਸੀ ਬਣਾ ਲਿਆ, (ਉਸ ਦੇ ਅੰਦਰੋਂ ਮਾਇਆ ਆਦਿਕ ਲਈ) ਭਟਕਣਾ ਮੁੱਕ ਗਈ, ਉਸ ਨੇ ਪਰਮਾਤਮਾ ਦੇ ਬਣਾਏ ਇਸ ਸਰੀਰ-ਮੰਦਰ ਵਿਚ ਹੀ ਟਿਕਾਉ ਹਾਸਲ ਕਰ ਲਿਆ।

ਪਦ ਅਰਥ ਕਰਿ = ਕਰੀ, ਕਰ ਲਈ, ਬਣਾ ਲਈ। ਉਦਾਸੀ = ਬਾਹਰ ਭਟਕਦੇ ਫਿਰਨਾ। ਹਰਿ ਮੰਦਰਿ = ਹਰੀ ਦੇ ਬਣਾਏ (ਸਰੀਰ-) ਘਰ ਵਿਚ। ਥਿਤਿ = ਪੱਕਾ ਟਿਕਾਣਾ।

SikhNet (Spanish)Me ha hecho Su Esclavo y mi tristeza ya no existe, pues he encontrado Paz en el Templo de Dios.

ਅਨਦ ਬਿਨੋਦ ਸਿਮਰਹੁ ਪ੍ਰਭੁ ਸਾਚਾ; ਵਿਛੁੜਿ ਕਬਹੂ. ਨ ਜਾਈ ॥

anad binod simarahu prabh saachaa; vichhurr kabahoo. na jaaee |

Sant Singh KhalsaMy joy and bliss are in meditating on my True God; I shall never be separated from Him again.
Manmohan SinghMy joys and revelries consist in remembering the True Lord, who never parts company with me.
Manmohan Singh (Punjabi)ਮੇਰੀਆਂ ਖੁਸ਼ੀਆਂ ਤੇ ਖੇਡਾਂ ਸੱਚੇ ਸਾਈਂ ਨੂੰ ਯਾਦ ਕਰਨ ਵਿੱਚ ਹਨ, ਜੋ ਕਦੇ ਭੀ ਮੇਰੇ ਨਾਲੋਂ ਜੁਦਾ ਨਹੀਂ ਹੁੰਦਾ।
Fareedkot Teekaਸਾਚਾ ਜੋ ਪ੍ਰਭੂ ਹੈ ਤਿਸ ਕੋ ਸਿਮਰਤਾ ਹਾਂ, ਤਿਸ ਕਰ ਅਨੰਦ ਔ ਬਿਲਾਸ ਹੋ ਰਹਾ ਹੈ ਅਰ ਤਿਸ ਤੇ ਵਿਛੜ ਕੇ ਮਨ ਕਹੀਂ ਜਾਤਾ ਨਹੀਂ ਹੈ॥
Prof. Sahib Singhਹੇ ਭਾਈ! ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦਾ ਨਾਮ ਸਿਮਰਦੇ ਰਹੋ (ਤੁਹਾਡੇ ਅੰਦਰ) ਆਤਮਕ ਆਨੰਦ ਬਣੇ ਰਹਿਣਗੇ। (ਜਿਹੜੀ ਜੀਵ-ਇਸਤ੍ਰੀ ਹਰਿ-ਨਾਮ ਸਿਮਰਦੀ ਹੈ, ਉਹ ਪ੍ਰਭੂ ਚਰਨਾਂ ਤੋਂ) ਵਿਛੁੜ ਕੇ ਕਦੇ ਭੀ (ਕਿਸੇ ਹੋਰ ਪਾਸੇ) ਨਹੀਂ ਭਟਕਦੀ।

ਪਦ ਅਰਥ ਅਨਦ ਬਿਨੋਦ = ਆਨੰਦ ਖ਼ੁਸ਼ੀਆਂ। ਸਾਚਾ = ਸਦਾ ਕਾਇਮ ਰਹਿਣ ਵਾਲਾ।

SikhNet (Spanish)Nuestra única dicha y regocijo es contemplar al Señor que habita siempre en nosotros.

ਸਾ ਵਡਭਾਗਣਿ ਸਦਾ ਸੋਹਾਗਣਿ; ਰਾਮ ਨਾਮ ਗੁਣ ਚੀਨੑੇ ॥

saa vaddabhaagan sadaa sohaagan; raam naam gun cheenae |

Sant Singh KhalsaShe alone is very fortunate, and a true soul-bride, who contemplates the Glorious Vision of the Lord's Name.
Manmohan SinghShe alone is very lucky and ever the true bride who reflects over the virtues of the Lord's Name.
Manmohan Singh (Punjabi)ਕੇਵਲ ਉਹ ਭਾਰੇ ਨਸੀਬਾਂ ਵਾਲੀ ਤੇ ਸਦੀਵ ਹੀ ਸੱਚੀ ਪਤਨੀ ਹੈ, ਜੋ ਪ੍ਰਭੂ ਦੇ ਨਾਮ ਦੀਆਂ ਚੰਗਿਆਈਆਂ ਨੂੰ ਯਾਦ ਕਰਦੀ ਹੈ।
Fareedkot Teekaਸੋ ਵਡਭਾਗਣੀ ਹੈ, ਸੋਈ ਸਦਾ ਸੁਹਾਗਨੀ ਹੈ, ਜਿਸ ਨੇ ਰਾਮ ਨਾਮ ਕੇ ਗੁਣ ਪਛਾਣੇ ਹੈਂ॥
Prof. Sahib Singhਜਿਸ ਨੇ ਪਰਮਾਤਮਾ ਦੇ ਨਾਮ ਨਾਲ, ਪਰਮਾਤਮਾ ਦੇ ਗੁਣਾਂ ਨਾਲ ਡੂੰਘੀ ਸਾਂਝ ਬਣਾ ਲਈ, ਉਹ ਜੀਵ-ਇਸਤ੍ਰੀ ਵੱਡੇ ਭਾਗਾਂ ਵਾਲੀ ਬਣ ਜਾਂਦੀ ਹੈ, ਉਹ ਸਦਾ ਪ੍ਰਭੂ-ਖਸਮ ਵਾਲੀ ਰਹਿੰਦੀ ਹੈ।

ਪਦ ਅਰਥ ਸਾ = ਉਹ ਜੀਵ-ਇਸਤ੍ਰੀ। ਵਡਭਾਗਣਿ = ਵੱਡੇ ਭਾਗਾਂ ਵਾਲੀ। ਸੁਹਾਗਣਿ = ਸੁਹਾਗ ਵਾਲੀ, ਖਸਮ ਵਾਲੀ। ਚੀਨ੍ਹ੍ਹੇ = ਪਛਾਣੇ, ਸਾਂਝ ਪਾਈ।

SikhNet (Spanish)Aquélla que medita en las Virtudes del Nombre del Señor es la novia de la buena fortuna.

ਕਹੁ ਨਾਨਕ. ਰਵਹਿ ਰੰਗਿ ਰਾਤੇ; ਪ੍ਰੇਮ ਮਹਾ ਰਸਿ ਭੀਨੇ ॥੨॥

kahu naanak. raveh rang raate; prem mahaa ras bheene |2|

Sant Singh KhalsaSays Nanak, I am imbued with His Love, drenched in the supreme, sublime essence of His Love. ||2||
Manmohan SinghSays Nanak, imbued with Lord's love and saturated with the supreme elixir of His affection, utter I the Lord's Name.
Manmohan Singh (Punjabi)ਗੁਰੂ ਜੀ ਫਰਮਾਉਂਦੇ ਹਨ, ਪ੍ਰਭੂ ਦੀ ਪ੍ਰੀਤ ਨਾਲ ਰੰਗੀਜ ਅਤੇ ਉਸ ਦੀ ਪਿਰਹੜੀ ਦੇ ਪਰਮ ਅੰਮ੍ਰਿਤ ਨਾਲ ਤਰੋਤਰ ਹੋ, ਮੈਂ ਪ੍ਰਭੂ ਦੇ ਨਾਮ ਦਾ ਉਚਾਰਨ ਕਰਦੀ ਹਾਂ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਅਨੰਦ ਮੇਂ ਰਾਤੇ ਹੂਏ ਨਾਮ ਜਪਤੇ ਹੈਂ ਔਰ ਪ੍ਰੇਮ ਜੋ ਮਹਾਂ ਰਸ ਹੈ ਤਿਸ ਮੇਂ ਭੀਜੇ ਹੂਏ ਹੈਂ॥੨॥
Prof. Sahib Singhਨਾਨਕ ਆਖਦਾ ਹੈ- ਜਿਹੜੇ ਮਨੁੱਖ ਪਰਮਾਤਮਾ ਦੇ ਪ੍ਰੇਮ-ਰੰਗ ਵਿਚ ਰੰਗੀਜ ਕੇ ਹਰਿ-ਨਾਮ ਸਿਮਰਦੇ ਹਨ, ਉਹ ਮਨੁੱਖ ਪ੍ਰੇਮ ਦੇ ਵੱਡੇ ਸੁਆਦ ਵਿਚ ਭਿੱਜੇ ਰਹਿੰਦੇ ਹਨ ॥੨॥

ਪਦ ਅਰਥ ਨਾਨਕ = ਹੇ ਨਾਨਕ! ਰਵਹਿ = (ਜਿਹੜੇ ਮਨੁੱਖ ਹਰਿ-ਨਾਮ) ਸਿਮਰਦੇ ਹਨ। ਰੰਗਿ ਰਾਤੇ = ਪਿਆਰ-ਰੰਗ ਵਿਚ ਰੰਗੇ ਹੋਏ। ਪ੍ਰੇਮ ਰਸਿ = ਪ੍ਰੇਮ ਦੇ ਸੁਆਦ ਵਿਚ। ਭੀਨੇ = ਭਿੱਜੇ ਰਹਿੰਦੇ ਹਨ ॥੨॥

SikhNet (Spanish)Dice Nanak, así uno se funde en la Esencia del Señor y en Su Amor.(2)

ਅਨਦ ਬਿਨੋਦ ਭਏ ਨਿਤ ਸਖੀਏ; ਮੰਗਲ ਸਦਾ ਹਮਾਰੈ ਰਾਮ ॥

anad binod bhe nit sakhee; mangal sadaa hamaarai raam |

Sant Singh KhalsaI am in continual bliss and ecstasy, O my companions; I sing the songs of joy forever.
Manmohan SinghO my mate, I never enjoy peace and pleasure and in my home is the Eternal Bliss.
Manmohan Singh (Punjabi)ਹੇ ਮੇਰੀ ਸਹੇਲੀਏ! ਮੈਂ ਹਮੇਸ਼ਾਂ ਆਰਾਮ ਤੇ ਖੁਸ਼ੀ ਮਾਣਦੀ ਹਾਂ ਅਤੇ ਮੇਰੇ ਘਰ ਵਿੱਚ ਸਦੀਵੀ ਸਥਿਰ ਪਰਸੰਨਤਾ ਹੈ!
Fareedkot Teekaਹੇ ਸਖੀਏ! ਨਿਤ ਹੀ ਆਨੰਦ ਔ ਬਿਲਾਸ ਹੂਏ ਹੈਂ, ਕਿਉਂਕਿ ਮੰਗਲ ਰੂਪ ਰਾਮ ਹਮਾਰੇ ਮਨ ਮੇਂ ਸਦਾ ਹੀ ਬਸਿਆ ਹੈ॥
Prof. Sahib Singhਹੇ ਸਹੇਲੀਏ! ਹੁਣ ਮੇਰੇ ਹਿਰਦੇ-ਘਰ ਵਿਚ ਸਦਾ ਹੀ ਆਨੰਦ ਖ਼ੁਸ਼ੀਆਂ ਚਾਉ ਬਣੇ ਰਹਿੰਦੇ ਹਨ,

ਪਦ ਅਰਥ ਬਿਨੋਦ {विनोद Pleasure, happiness} ਖ਼ੁਸ਼ੀ, ਆਨੰਦ। ਸਖੀਏ = ਹੇ ਸਹੇਲੀਏ! ਮੰਗਲ = ਖ਼ੁਸ਼ੀ, ਚਾਉ।

SikhNet (Spanish)Oh amigo, estoy en dicha pues la Melodía de Éxtasis se escucha siempre en mi hogar.

ਆਪਨੜੈ ਪ੍ਰਭਿ ਆਪਿ ਸੀਗਾਰੀ; ਸੋਭਾਵੰਤੀ ਨਾਰੇ ਰਾਮ ॥

aapanarrai prabh aap seegaaree; sobhaavantee naare raam |

Sant Singh KhalsaGod Himself has embellished her, and she has become His virtuous soul-bride.
Manmohan SinghHer Lord has Himself embellished her and she has become her Lord's praise worthy bride.
Manmohan Singh (Punjabi)ਉਸ ਦੇ ਸੁਆਮੀ ਨੇ ਖੁਦ ਉਸ ਨੂੰ ਸ਼ਸ਼ੋਭਤ ਕਰ ਦਿੱਤਾ ਹੈ ਅਤੇ ਉਹ ਆਪਣੇ ਸੁਆਮੀ ਦੀ ਉਪਮਾਯੋਗ ਪਤਨੀ ਹੋ ਗਈ ਹੈ।
Fareedkot Teekaਹੇ ਭਾਈ! ਜੋ ਅਪਨੇ ਪ੍ਰਭੂ ਨੇ ਆਪ ਹੀ ਸੀਂਗਾਰੀ ਹੈ ਵਹੁ ਇਸਤ੍ਰੀ ਸੋਭਾ ਸੰਯੁਕਤ ਹੋਈ ਹੈ॥
Prof. Sahib Singh(ਕਿਉਂਕਿ) ਮੇਰੇ ਆਪਣੇ ਪਿਆਰੇ ਪ੍ਰਭੂ ਨੇ ਆਪ ਮੇਰੀ ਜ਼ਿੰਦਗੀ ਸੋਹਣੀ ਬਣਾ ਦਿੱਤੀ ਹੈ, ਮੈਨੂੰ ਸੋਭਾ ਵਾਲੀ ਜੀਵ-ਇਸਤ੍ਰੀ ਬਣਾ ਦਿੱਤਾ ਹੈ।

ਪਦ ਅਰਥ ਪ੍ਰਭਿ = ਪ੍ਰਭੂ ਨੇ। ਆਪਨੜੈ ਪ੍ਰਭਿ = ਆਪਣੇ ਪਿਆਰੇ ਪ੍ਰਭੂ ਨੇ। ਸੀਗਾਰੀ = ਸਿੰਗਾਰ ਦਿੱਤੀ, ਸੋਹਣੇ ਜੀਵਨ ਵਾਲੀ ਬਣਾ ਦਿੱਤੀ।

SikhNet (Spanish)Mi Maestro me ha embellecido y me he vuelto la Esposa querida del Señor.

ਸਹਜ ਸੁਭਾਇ ਭਏ ਕਿਰਪਾਲਾ; ਗੁਣ ਅਵਗਣ. ਨ ਬੀਚਾਰਿਆ ॥

sehaj subhaae bhe kirapaalaa; gun avagan. na beechaariaa |

Sant Singh KhalsaWith natural ease, He has become Merciful to her. He does not consider her merits or demerits.
Manmohan SinghSpontaneously her Lord has become merciful to her and He has not thought of her merits and demerits.
Manmohan Singh (Punjabi)ਆਪਣੇ ਆਪ ਹੀ ਉਸ ਦਾ ਸੁਆਮੀ ਉਸ ਤੇ ਮਿਹਰਬਾਨ ਹੋ ਗਿਆ ਹੈ ਅਤੇ ਉਸ ਨੇ ਉਸ ਦੀਆਂ ਨੇਕੀਆਂ ਤੇ ਬਦੀਆਂ ਵੱਲ ਧਿਆਨ ਨਹੀਂ ਦਿੱਤਾ।
Fareedkot Teekaਨਿਰਯਤਨ ਹੀ ਕ੍ਰਿਪਾਲ ਮਿਲੇ ਹੈਂ, ਗੁਣ ਅਰ ਔਗੁਣੋਂ ਕੋ ਬੀਚਾਰਿਆ ਨਹੀਂ॥
Prof. Sahib Singhਹੇ ਸਹੇਲੀਏ! ਆਪਣੇ ਆਤਮਕ ਅਡੋਲਤਾ ਵਾਲੇ ਪਿਆਰ ਦੇ ਕਾਰਨ ਹੀ {ਸਹਜ-सह जायते इति सहजं} ਆਪਣੇ ਸੇਵਕਾਂ ਉਤੇ ਦਇਆਵਾਨ ਹੋ ਜਾਂਦੇ ਹਨ। ਪ੍ਰਭੂ ਜੀ ਆਪਣੇ ਸੇਵਕਾਂ ਦੇ ਗੁਣਾਂ ਔਗੁਣਾਂ ਵਲ ਧਿਆਨ ਨਹੀਂ ਦੇਂਦੇ।

ਪਦ ਅਰਥ ਸਹਜ = ਆਤਮਕ ਅਡੋਲਤਾ। ਸੁਭਾਇ = ਪਿਆਰ ਨਾਲ। ਸਹਜ ਸੁਭਾਇ = ਆਤਮਕ ਅਡੋਲਤਾ ਵਾਲੇ ਪਿਆਰ ਨਾਲ। ਹਮਾਰੈ = ਮੇਰੇ ਹਿਰਦੇ ਵਿਚ।

SikhNet (Spanish)El Señor ya no juzga mi mérito o demérito; Él ha mostrado Su Compasión por mí de forma espontánea.

ਕੰਠਿ ਲਗਾਇ ਲੀਏ ਜਨ ਅਪੁਨੇ; ਰਾਮ ਨਾਮ ਉਰਿ ਧਾਰਿਆ ॥

kantth lagaae lee jan apune; raam naam ur dhaariaa |

Sant Singh KhalsaHe hugs His humble servants close in His Loving Embrace; they enshrine the Lord's Name in their hearts.
Manmohan SinghThe Lord hugs to His neck His slave, who clasp the Lord's Name to their heart.
Manmohan Singh (Punjabi)ਆਪਣੇ ਗੋਲਿਆਂ ਨੂੰ, ਜੋ ਪ੍ਰਭੂ ਦੇ ਨਾਮ ਨੂੰ ਆਪਣੇ ਦਿਲ ਨਾਲ ਲਾਈ ਰੱਖਦੇ ਹਨ, ਪ੍ਰਭੂ ਆਪਣੇ ਗਲ ਨਾਲ ਲਾ ਲੈਂਦਾ ਹੈ।
Fareedkot Teekaਜਿਨੋਂ ਨੇ ਰਾਮ ਕਾ ਨਾਮ ਰਿਦੇ ਮੇਂ ਧਾਰਿਆ ਹੈ, ਸੋ ਦਾਸ ਅਪਨੇ ਜਾਨ ਕੇ ਕੰਠ ਸਾਥ ਲਗਾਇ ਲੀਏ ਹੈਂ॥
Prof. Sahib Singhਪ੍ਰਭੂ ਜੀ ਆਪਣੇ ਸੇਵਕ ਨੂੰ (ਆਪਣੇ) ਗਲ ਨਾਲ ਲਾ ਲੈਂਦੇ ਹਨ, (ਉਹਨਾਂ ਦੇ) ਹਿਰਦੇ ਵਿਚ ਆਪਣਾ ਨਾਮ ਵਸਾ ਦੇਂਦੇ ਹਨ।

ਪਦ ਅਰਥ ਕੰਠਿ = ਗਲ ਨਾਲ। ਉਰਿ = ਹਿਰਦੇ ਵਿਚ।

SikhNet (Spanish)Me ha hecho Suyo llevándome a Su Pecho y así enaltezco Su Nombre en mí interior.

ਮਾਨ ਮੋਹ ਮਦ ਸਗਲ ਬਿਆਪੀ; ਕਰਿ ਕਿਰਪਾ ਆਪਿ ਨਿਵਾਰੇ ॥

maan moh mad sagal biaapee; kar kirapaa aap nivaare |

Sant Singh KhalsaEveryone is engrossed in arrogant pride, attachment and intoxication; in His Mercy, He has freed me of them.
Manmohan SinghThe whole world is engrossed in self-adoration, worldly attachment and self-conceit. The Lord has Himself mercifully shaken them off from me.
Manmohan Singh (Punjabi)ਸਾਰਾ ਸੰਸਾਰ ਸਵੈ-ਪੂਜਾ, ਸੰਸਾਰੀ ਲਗਨ ਤੇ ਸਵੈ-ਹੰਗਤਾ ਅੰਦਰ ਖਚਤ ਹੋਇਆ ਹੋਇਆ ਹੈ। ਸੁਆਮੀ ਨੇ ਖੁਦ ਮਿਹਰ ਧਾਰ ਕੇ ਇਨ੍ਹਾਂ ਨੂੰ ਮੇਰੇ ਕੋਲੋਂ ਦੂਰ ਕਰ ਦਿੱਤਾ ਹੈ।
Fareedkot Teekaਮਾਨ ਮੋਹ ਔ ਹੰਕਾਰ ਮੇਂ ਸਗਲ ਸ੍ਰਿਸ਼ਟੀ ਵ੍ਯਾਪੀ ਹੂਈ ਹੈ, ਕ੍ਰਿਪਾ ਕਰ ਕੇ ਹਮਾਰੇ ਮਾਨ ਮੋਹ ਆਪ ਵਾਹਿਗੁਰੂ ਨੇ ਨਿਵਾਰੇ ਹੈਂ॥
Prof. Sahib Singhਹੇ ਸਹੇਲੀਏ! ਅਹੰਕਾਰ, ਮਾਇਆ ਦਾ ਮੋਹ, ਮਾਇਆ ਦਾ ਨਸ਼ਾ ਜਿਹੜੇ ਸਾਰੀ ਸ੍ਰਿਸ਼ਟੀ ਉਤੇ ਭਾਰੂ ਹੋ ਰਹੇ ਹਨ (ਪ੍ਰਭੂ ਜੀ ਨੇ ਮੇਰੇ ਉਤੇ) ਮਿਹਰ ਕਰ ਕੇ (ਮੇਰੇ ਅੰਦਰੋਂ) ਆਪ ਹੀ ਦੂਰ ਕਰ ਦਿੱਤੇ ਹਨ।

ਪਦ ਅਰਥ ਸਗਲ ਬਿਆਪੀ = ਜਿਨ੍ਹਾਂ ਵਿਚ ਸਾਰੀ ਸ੍ਰਿਸ਼ਟੀ ਫਸੀ ਹੋਈ ਹੈ। ਕਰਿ = ਕਰਕੇ। ਨਿਵਾਰੇ = ਦੂਰ ਕਰ ਦਿੱਤੇ।

SikhNet (Spanish)Estaba intoxicado con el vino del ego y del apego, pero el Señor en Su Misericordia me ha vuelto Suyo.

ਕਹੁ ਨਾਨਕ. ਭੈ ਸਾਗਰੁ ਤਰਿਆ; ਪੂਰਨ ਕਾਜ ਹਮਾਰੇ ॥੩॥

kahu naanak. bhai saagar tariaa; pooran kaaj hamaare |3|

Sant Singh KhalsaSays Nanak, I have crossed over the terrifying world-ocean, and all my affairs are perfectly resolved. ||3||
Manmohan SinghSays Nanak, I have ferried across the dreadful world-ocean and my affairs are accomplished.
Manmohan Singh (Punjabi)ਗੁਰੂ ਜੀ ਆਖਦੇ ਹਨ, ਮੈਂ ਡਰਾਉਣੇ ਜਗਤ ਸਮੁੰਦਰ ਤੋਂ ਪਾਰ ਹੋ ਗਿਆ ਹਾਂ ਅਤੇ ਮੇਰੇ ਕੰਮ ਕਾਰ ਸੰਪੂਰਨ ਹੋ ਗਏ ਹਨ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਭੈਦਾਇਕ ਜੋ ਸੰਸਾਰ ਸਮੁੰਦਰ ਹੈ, ਸੋ ਤਰਿਆ ਹੈ, ਇਸੀ ਤੇ ਹਮਾਰੇ ਕਾਰਜ ਸਭ ਪੂਰਨ ਹੂਏ ਹੈਂ॥੩॥
Prof. Sahib Singhਨਾਨਕ ਆਖਦਾ ਹੈ- (ਉਸ ਦੀ ਮਿਹਰ ਨਾਲ ਇਸ) ਭਿਆਨਕ ਸੰਸਾਰ-ਸਮੁੰਦਰ ਤੋਂ ਮੈਂ ਪਾਰ ਲੰਘ ਰਿਹਾ ਹਾਂ, ਮੇਰੇ ਸਾਰੇ ਕੰਮ (ਭੀ) ਸਿਰੇ ਚੜ੍ਹ ਰਹੇ ਹਨ ॥੩॥

ਪਦ ਅਰਥ ਭੈ ਸਾਗਰੁ = ਭਿਆਨਕ ਸੰਸਾਰ-ਸਮੁੰਦਰ ॥੩॥

SikhNet (Spanish)Dice Nanak, estoy satisfecho en Verdad, pues he nadado a través del mar de la existencia.(3)

ਗੁਣ ਗੋਪਾਲ ਗਾਵਹੁ ਨਿਤ ਸਖੀਹੋ; ਸਗਲ ਮਨੋਰਥ ਪਾਏ ਰਾਮ ॥

gun gopaal gaavahu nit sakheeho; sagal manorath paae raam |

Sant Singh KhalsaContinually sing the Glorious Praises of the World-Lord, O my companions; all your wishes shall be granted.
Manmohan SinghO my mates, ever sing ye the praises of the World-Cherisher and all your desires shall be fulfilled.
Manmohan Singh (Punjabi)ਹੇ ਮੇਰੀ ਸਹੇਲੀਓ! ਤੁਸੀਂ ਸਦਾ ਹੀ ਸ਼੍ਰਿਸ਼ਟੀ ਦੇ ਪਾਲਣਹਾਰ ਦੀਆਂ ਸਿਫਤਾਂ ਗਾਇਨ ਕਰੋ ਅਤੇ ਤੁਹਾਡੀਆਂ ਸਾਰੀਆਂ ਖਾਹਿਸ਼ਾਂ ਪੂਰੀਆਂ ਹੋ ਜਾਣਗੀਆਂ।
Fareedkot Teekaਹੇ ਸਖੀਓ! ਨਿਤ ਗੋਪਾਲ ਕੇ ਗੁਣ ਗਾਵੋ ਅਰ ਜਿਨਾਂ ਨੇ ਗਾਏ ਹੈਂ ਤਿਨਾਂ ਨੇ ਸਭ ਮਨੋਰਥ ਰਾਮ ਤੇ ਪਾਏ ਹੈਂ॥
Prof. Sahib Singhਹੇ ਸਹੇਲੀਓ! ਸ੍ਰਿਸ਼ਟੀ ਦੇ ਪਾਲਣਹਾਰ ਪ੍ਰਭੂ ਦੇ ਗੁਣ ਸਦਾ ਗਾਇਆ ਕਰੋ, ਉਹ ਸਾਰੀਆਂ ਮੁਰਾਦਾਂ ਪੂਰੀਆਂ ਕਰ ਦੇਂਦਾ ਹੈ।

ਪਦ ਅਰਥ ਗੋਪਾਲ = ਸ੍ਰਿਸ਼ਟੀ ਦਾ ਪਾਲਣਹਾਰ। ਸਖੀਹੋ = ਹੇ ਸਹੇਲੀਓ! ਮਨੋਰਥ = ਮੁਰਾਦਾਂ।

SikhNet (Spanish)Oh mis compañeros, canten siempre la Alabanza de Dios para que vivan satisfechos.

ਸਫਲ ਜਨਮੁ ਹੋਆ ਮਿਲਿ ਸਾਧੂ; ਏਕੰਕਾਰੁ ਧਿਆਏ ਰਾਮ ॥

safal janam hoaa mil saadhoo; ekankaar dhiaae raam |

Sant Singh KhalsaLife becomes fruitful, meeting with the Holy Saints, and meditating on the One God, the Creator of the Universe.
Manmohan SinghMeeting with the saints and contemplating the One Lord, fruitful becomes the human life.
Manmohan Singh (Punjabi)ਸੰਤਾਂ ਨਾਲ ਮਿਲਣ ਅਤੇ ਇਕ ਸੁਆਮੀ ਦਾ ਸਿਮਰਨ ਕਰਨ ਦੁਆਰਾ ਫਲਦਾਇਕ ਹੋ ਜਾਂਦਾ ਹੈ ਮਨੁੱਖ ਜੀਵਨ।
Fareedkot Teekaਸਾਧੂਆਂ ਕੋ ਮਿਲਕੈ ਜਨਮ ਸਫਲ ਹੂਆ ਹੈ ਅਰ ਏਕ ਸਰੂਪ ਰਾਮ ਜੀ ਧਿਆਏ ਹੈਂ॥
Prof. Sahib Singhਗੁਰੂ ਨੂੰ ਮਿਲ ਕੇ ਸਰਬ-ਵਿਆਪਕ ਪ੍ਰਭੂ ਦਾ ਨਾਮ ਸਿਮਰਿਆਂ ਜੀਵਨ ਕਾਮਯਾਬ ਹੋ ਜਾਂਦਾ ਹੈ।

ਪਦ ਅਰਥ ਸਫਲ = ਕਾਮਯਾਬ। ਮਿਲਿ ਸਾਧੂ = ਗੁਰੂ ਨੂੰ ਮਿਲ ਕੇ। ਏਕੰਕਾਰੁ = ਵਿਆਪਕ ਪ੍ਰਭੂ। ਧਿਆਏ = ਧਿਆਇ, ਸਿਮਰ ਕੇ।

SikhNet (Spanish)Su vida dará fruto encontrando al Santo y contemplando al Dios Supremo.

ਜਪਿ ਏਕ ਪ੍ਰਭੂ, ਅਨੇਕ ਰਵਿਆ; ਸਰਬ ਮੰਡਲਿ ਛਾਇਆ ॥

jap ek prabhoo, anek raviaa; sarab manddal chhaaeaa |

Sant Singh KhalsaChant, and meditate on the One God, who permeates and pervades the many beings of the whole Universe.
Manmohan SinghRemember thou the one Lord, who is contained in the Myriads of beings and is pervading the whole universe.
Manmohan Singh (Punjabi)ਤੂੰ ਇਕ ਸਾਈਂ ਦਾ ਆਰਾਧਨ ਕਰ, ਜੋ ਕ੍ਰੋੜਾਂ ਹੀ ਜੀਵਾਂ ਅੰਦਰ ਰਮਿਆ ਹੋਇਆ ਹੈ ਅਤੇ ਸਾਰੇ ਆਲਮ ਵਿੱਚ ਵਿਆਪਕ ਹੋ ਰਿਹਾ ਹੈ।
Fareedkot Teekaਏਕ ਪ੍ਰਭੂ ਕੋ ਜਪਿਆ ਹੈ, ਜੋ ਅਨੇਕ ਨਾਮ ਰੂਪ ਮੇਂ ਰਵਿਆ ਹੂਆ ਹੈ, ਅਰ ਜਿਸ ਕਾ ਜਸ ਸਰਬ (ਮੰਗਲ) ਦੇਸੋਂ ਮੇਂ ਛਾਇਆ ਹੂਆ ਹੈ॥
Prof. Sahib Singhਹੇ ਸਹੇਲੀਓ! ਉਹ ਇੱਕ ਪਰਮਾਤਮਾ ਅਨੇਕਾਂ ਵਿਚ ਵਿਆਪਕ ਹੈ, ਸਾਰੇ ਜਗਤ ਵਿਚ ਵਿਆਪਕ ਹੈ, ਇਹ ਸਾਰਾ ਜਗਤ-ਖਿਲਾਰਾ ਪ੍ਰਭੂ ਆਪ ਹੀ ਹੈ।

ਪਦ ਅਰਥ ਜਪਿ = ਜਪ ਕੇ। ਰਵਿਆ = ਵਿਆਪਕ, ਮੌਜੂਦ। ਮੰਡਲਿ = ਮੰਡਲ ਵਿਚ, ਜਗਤ ਵਿਚ। ਛਾਇਆ = ਵਿਆਪਕ।

SikhNet (Spanish)Véanlo esparcido en todo, véanlo compenetrando el Universo entero.

ਬ੍ਰਹਮੋ ਪਸਾਰਾ ਬ੍ਰਹਮੁ ਪਸਰਿਆ; ਸਭੁ ਬ੍ਰਹਮੁ ਦ੍ਰਿਸਟੀ ਆਇਆ ॥

brahamo pasaaraa braham pasariaa; sabh braham drisattee aaeaa |

Sant Singh KhalsaGod created it, and God spreads through it everywhere. Everywhere I look, I see God.
Manmohan SinghThe creation is of the Lord. The Lord is spreading everywhere and in all the places I see the Lord.
Manmohan Singh (Punjabi)ਪ੍ਰਭੂ ਦੀ ਹੀ ਰਚਨਾ ਹੈ, ਪ੍ਰਭੂ ਹੀ ਹਰ ਜਗ੍ਹਾ ਪਸਰ ਰਿਹਾ ਹੈ ਅਤੇ ਮੈਂ ਸਾਰੀਆਂ ਜਗ੍ਹਾ ਤੇ ਪ੍ਰਭੂ ਨੂੰ ਹੀ ਵੇਖ ਰਿਹਾ ਹੈ।
Fareedkot Teekaਪਸਾਰਾ ਰੂਪ ਭੀ ਬ੍ਰਹਮ ਹੈ ਤਿਸ ਪਸਾਰੇ ਮੇਂ ਬ੍ਰਹਮ ਹੀ ਵਿਯਾਪਕ ਹੈ, ਔ ਬ੍ਰਹਮ ਹੀ ਸਾਰੇ ਦ੍ਰਿਸਟੀ ਮੇਂ ਪੂਰਨ ਆਯਾ ਹੈ॥
Prof. Sahib Singh(ਸਾਰੇ ਜਗਤ ਵਿਚ) ਪਰਮਾਤਮਾ (ਆਪਣੇ ਆਪ ਦਾ) ਪਰਕਾਸ਼ ਕਰ ਰਿਹਾ ਹੈ, (ਉਸ ਦਾ ਨਾਮ) ਜਪ ਕੇ ਹਰ ਥਾਂ ਉਹ ਪ੍ਰਭੂ ਹੀ ਦਿੱਸਣ ਲੱਗ ਪੈਂਦਾ ਹੈ।

ਪਦ ਅਰਥ ਬ੍ਰਹਮੋ ਪਸਾਰਾ = (ਇਹ ਸਾਰਾ) ਜਗਤ-ਖਿਲਾਰਾ ਪਰਮਾਤਮਾ ਹੀ ਹੈ। ਬ੍ਰਹਮੁ ਪਸਰਿਆ = ਪਰਮਾਤਮਾ (ਆਪਣੇ ਆਪ ਦਾ) ਪਰਕਾਸ਼ ਕਰ ਰਿਹਾ ਹੈ। ਸਭੁ = ਹਰ ਥਾਂ। ਦ੍ਰਿਸਟੀ ਆਇਆ = ਦਿੱਸਦਾ ਹੈ।

SikhNet (Spanish)Vean así la creación entera como la Manifestación de Dios y así no verán nada más que al Único Dios.

ਜਲਿ ਥਲਿ ਮਹੀਅਲਿ ਪੂਰਿ ਪੂਰਨ; ਤਿਸੁ ਬਿਨਾ. ਨਹੀ ਜਾਏ ॥

jal thal maheeal poor pooran; tis binaa. nahee jaae |

Sant Singh KhalsaThe Perfect Lord is perfectly pervading and permeating the water, the land and the sky; there is no place without Him.
Manmohan SinghThe perfect Lord is filling the ocean, land the neither and upper regions. Without Him there is no place.
Manmohan Singh (Punjabi)ਮੁਕੰਮਲ ਮਾਲਕ ਸਮੁੰਦਰ, ਧਰਤੀ, ਪਾਤਾਲ ਅਤੇ ਆਕਾਸ਼ ਨੂੰ ਭਰ ਰਿਹਾ ਹੈ। ਉਸ ਦੇ ਬਗੈਰ ਕੋਈ ਥਾਂ ਨਹੀਂ।
Fareedkot Teekaਜਲ ਅਸਥਲੋਂ ਮੇਂ ਪ੍ਰਿਥਵੀ ਔ ਅਕਾਸ ਆਦਿ (ਪੂਰਿ) ਸਮੂਹ ਮੇਂ ਹਰੀ ਪੂਰਨ ਹੈ, ਤਿਸ ਬਿਨਾਂ ਕੋਈ ਅਸਥਾਨ ਨਹੀਂ ਹੈ॥
Prof. Sahib Singhਹੇ ਸਹੇਲੀਓ! ਉਸ ਪਰਮਾਤਮਾ ਤੋਂ ਖ਼ਾਲੀ ਕੋਈ ਭੀ ਥਾਂ ਨਹੀਂ ਹੈ। ਪਾਣੀ ਵਿਚ, ਧਰਤੀ ਵਿਚ, ਆਕਾਸ਼ ਵਿਚ ਹਰ ਥਾਂ ਉਹ ਮੌਜੂਦ ਹੈ।

ਪਦ ਅਰਥ ਜਲਿ = ਜਲ ਵਿਚ। ਥਲਿ = ਧਰਤੀ ਵਿਚ। ਮਹੀਅਲ = ਮਹੀ ਤਲਿ, ਧਰਤੀ ਦੇ ਤਲ ਉਤੇ, ਪੁਲਾੜ ਵਿਚ, ਆਕਾਸ਼ ਵਿਚ। ਜਾਏ = ਥਾਂ।

SikhNet (Spanish)No hay nadie más que Él, Él compenetra la tierra, los mares y todos los espacios.

Open this shabad (25 lines, Angs 782-783) →

Ang 782 of 1430