ੴ

ਸਿੱਖਬਾਣੀ · SikhBani

Ang 784

Sri Guru Granth Sahib · Raag Soohee · 2 shabads, 35 lines
Translations
Shabad Guru Arjan Dev Ji Raag Soohee continued from Ang 783

ਖਾਤ ਖਰਚਤ ਬਿਲਛਤ ਸੁਖੁ ਪਾਇਆ; ਕਰਤੇ ਕੀ ਦਾਤਿ ਸਵਾਈ ਰਾਮ ॥

khaat kharachat bilachhat sukh paaeaa; karate kee daat savaaee raam |

Sant Singh KhalsaEating, spending and enjoying, I have found peace; the gifts of the Creator Lord continually increase.
Manmohan SinghEating, spending and enjoying, I have obtained peace The gifts of the Creator ever increase.
Manmohan Singh (Punjabi)ਭੁੰਚਦਿਆ, ਖਰਚ ਕਰਦਿਆਂ ਅਤੇ ਮੌਜਾਂ ਮਾਣਦਿਆਂ, ਮੈਂ ਆਰਾਮ ਪਰਾਪਤ ਕੀਤਾ ਹੈ। ਸਿਰਜਣਹਾਰ ਦੀਆਂ ਬਖਸ਼ਿਸ਼ਾਂ ਸਦੀਵ ਹੀ ਵਧਦੀਆਂ ਜਾਂਦੀਆਂ ਹਨ।
Fareedkot Teekaਖਾਤਿਆਂ ਖਰਚਤਿਆਂ ਬਿਲਾਸ ਬਖਸ਼ਸ਼ ਕਰਤਿਆਂ ਸੁਖ ਪਾਇਆ ਹੈ। ਹੇ ਭਾਈ! ਕਰਤੇ ਕੀ ਦਿਨ ਦਿਨ ਦਾਤ ਅਧਕ ਹੀ ਹੋਤੀ ਗਈ ਹੈ॥
Prof. Sahib Singhਇਸ ਨਾਮ- ਦਾਤ ਨੂੰ ਖਾਂਦਿਆਂ ਵੰਡਦਿਆਂ ਤੇ ਮਾਣਦਿਆਂ ਉਹ ਆਤਮਕ ਆਨੰਦ ਮਾਣਦੇ ਹਨ, ਕਰਤਾਰ ਦੀ ਇਹ ਬਖ਼ਸ਼ਸ਼ (ਦਿਨੋ ਦਿਨ) ਵਧਦੀ ਰਹਿੰਦੀ ਹੈ।

ਪਦ ਅਰਥ ਬਿਲਛਤ = ਮਾਣਦਿਆਂ। ਦਾਤਿ = (ਨਾਮ ਦੀ) ਬਖ਼ਸ਼ਸ਼। ਸਵਾਈ = ਵਧਦੀ ਜਾਂਦੀ ਹੈ।

SikhNet (Spanish)Gastando y disfrutando del Tesoro del Señor he encontrado la Paz, pues las Bondades del Señor son Infinitas.

ਦਾਤਿ ਸਵਾਈ. ਨਿਖੁਟਿ ਨ ਜਾਈ; ਅੰਤਰਜਾਮੀ ਪਾਇਆ ॥

daat savaaee. nikhutt na jaaee; antarajaamee paaeaa |

Sant Singh KhalsaHis gifts increase and shall never be exhausted; I have found the Inner-knower, the Searcher of hearts.
Manmohan SinghHis bounties increase and are not exhausted and I have attained to the knower of hearts.
Manmohan Singh (Punjabi)ਉਸ ਦੀਆਂ ਬਖਸ਼ਸ਼ਾਂ ਵਧਦੀਆਂ ਜਾਂਦੀਆਂ ਹਨ ਅਤੇ ਮੁੱਕਦੀਆਂ ਨਹੀਂ ਅਤੇ ਮੈਂ ਦਿਲਾਂ ਦੀਆਂ ਜਾਨਣਹਾਰ ਨੂੰ ਪਾ ਲਿਆ ਹੈ।
Fareedkot Teekaਕੈਸੀ ਦਾਤ ਅਧਕ ਹੋਈ ਹੈ, ਜੋ ਮੁਕਤੀ ਨਹੀਂ ਔਰ ਅੰਤਰਜਾਮੀ ਪਰਮੇਸਰ ਕੋ ਪਾਇ ਲੀਆ ਹੈ॥
Prof. Sahib Singh(ਯਕੀਨ ਜਾਣੋ, ਇਹ) ਦਾਤ ਵਧਦੀ ਰਹਿੰਦੀ ਹੈ, ਕਦੇ ਮੁੱਕਦੀ ਨਹੀਂ, ਇਸ ਦਾਤ ਦੀ ਬਰਕਤਿ ਨਾਲ ਉਹਨਾਂ ਨੂੰ ਹਰੇਕ ਦਿਲ ਦੀ ਜਾਣਨ ਵਾਲਾ ਪਰਮਾਤਮਾ ਮਿਲ ਪੈਂਦਾ ਹੈ।

ਪਦ ਅਰਥ ਅੰਤਰਜਾਮੀ = (ਹਰੇਕ ਦੇ) ਦਿਲ ਦੀ ਜਾਣਨ ਵਾਲਾ।

SikhNet (Spanish)Infinitas son Sus Bondades, por eso logro alcanzar a mi Dios, el Conocedor Íntimo de los corazones.

ਕੋਟਿ ਬਿਘਨ ਸਗਲੇ ਉਠਿ ਨਾਠੇ; ਦੂਖੁ. ਨ ਨੇੜੈ ਆਇਆ ॥

kott bighan sagale utth naatthe; dookh. na nerrai aaeaa |

Sant Singh KhalsaMillions of obstacles have all been removed, and pain does not even approach me.
Manmohan SinghMillions of obstacles have all been removed and trouble draws not near me.
Manmohan Singh (Punjabi)ਕ੍ਰੋੜਾਂ ਹੀ ਔਕੜ ਸਮੂਹ ਦੂਰ ਹੋ ਗਈਆਂ ਹਨ ਅਤੇ ਤਕਲੀਫ ਮੇਰੇ ਲਾਗੇ ਨਹੀਂ ਲੱਗਦੀ।
Fareedkot Teekaਕੋਟ ਬਿਘਨ ਕਰਨਹਾਰ ਜੋ ਬਿਸ਼ੇ ਥੇ, ਸੋ ਸਭ ਉਠ ਕੇ ਭਾਗ ਗਏ, ਭਾਵ ਐਸੇ ਅੰਤਸਕਰਣ ਮੇਂ ਸੇ ਉਠੇ ਹੈਂ, ਜੋ ਕਭੀ ਸੰਕਲਪ ਨਹੀਂ ਹੋਤਾ ਔਰ ਕਭੀ ਦੂਖ ਨੇੜੇ ਨਹੀਂ ਆਇਆ ਹੈ॥
Prof. Sahib Singh(ਜ਼ਿੰਦਗੀ ਦੇ ਸਫ਼ਰ ਵਿਚ ਆਉਣ ਵਾਲੀਆਂ) ਕ੍ਰੋੜਾਂ ਰੁਕਾਵਟਾਂ (ਉਹਨਾਂ ਦੇ ਰਸਤੇ ਵਿਚੋਂ) ਸਾਰੀਆਂ ਹੀ ਦੂਰ ਹੋ ਜਾਂਦੀਆਂ ਹਨ, ਕੋਈ ਦੁੱਖ ਉਹਨਾਂ ਦੇ ਨੇੜੇ ਨਹੀਂ ਢੁਕਦਾ।

ਪਦ ਅਰਥ ਕੋਟਿ ਬਿਘਨ = ਕ੍ਰੋੜਾਂ ਰੁਕਾਵਟਾਂ।

SikhNet (Spanish)Millones de aflicciones se extinguen y el sufrimiento no se me acerca más;

ਸਾਂਤਿ ਸਹਜ ਆਨੰਦ ਘਨੇਰੇ; ਬਿਨਸੀ ਭੂਖ ਸਬਾਈ ॥

saant sehaj aanand ghanere; binasee bhookh sabaaee |

Sant Singh KhalsaTranquility, peace, poise and bliss in abundance prevail, and all my hunger is satisfied.
Manmohan SinghPeace, poise and pleasure in abundance are mine and all my appetite is stilled.
Manmohan Singh (Punjabi)ਠੰਢ, ਚੈਨ, ਅਡੋਲਤਾ ਅਤੇ ਬਹੁਤੀ ਖੁਸ਼ੀ ਮੈਨੂੰ ਪਰਾਪਤ ਹੋਈ ਹੈ ਅਤੇ ਮੇਰੀ ਸਾਰੀ ਦੁੱਖ ਮਿਟ ਗਈ ਹੈ।
Fareedkot Teekaਸ਼ਾਂਤੀ ਸਹਿਜੇ ਪ੍ਰਾਪਤ ਹੋਈ ਹੈ ਜਿਸ ਤੇ ਬਹੁਤ ਹੀ ਆਨੰਦ ਹੋਏ ਹੈਂ, ਔ ਭੂਖ ਪਦਾਰਥੋਂ ਕੀ ਸਾਰੀ ਹੀ ਦੂਰ ਹੋਈ, ਭਾਵ ਲੋਕ ਪ੍ਰਲੋਕ ਕੇ ਪਦਾਰਥੋਂ ਕੀ ਇਛਾ ਨਵਿਰਤ ਭਈ ਹੈ॥
Prof. Sahib Singh(ਉਹਨਾਂ ਦੇ ਅੰਦਰੋਂ ਮਾਇਆ ਦੀ) ਸਾਰੀ ਹੀ ਭੁੱਖ ਨਾਸ ਹੋ ਜਾਂਦੀ ਹੈ, (ਉਹਨਾਂ ਦੇ ਅੰਦਰ) ਠੰਢ ਵਰਤੀ ਰਹਿੰਦੀ ਹੈ, ਆਤਮਕ ਅਡੋਲਤਾ ਦੇ ਅਨੇਕਾਂ ਆਨੰਦ ਬਣੇ ਰਹਿੰਦੇ ਹਨ।

ਪਦ ਅਰਥ ਸਹਜ = ਆਤਮਕ ਅਡੋਲਤਾ। ਘਨੇਰੇ = ਅਨੇਕਾਂ। ਸਬਾਈ = ਸਾਰੀ।

SikhNet (Spanish)estoy contento, en Paz y en Éxtasis. Mi hambre es calmada,

ਨਾਨਕ ਗੁਣ ਗਾਵਹਿ ਸੁਆਮੀ ਕੇ; ਅਚਰਜੁ ਜਿਸੁ ਵਡਿਆਈ ਰਾਮ ॥੨॥

naanak gun gaaveh suaamee ke; acharaj jis vaddiaaee raam |2|

Sant Singh KhalsaNanak sings the Glorious Praises of his Lord and Master, whose Glorious Greatness is wonderful and amazing. ||2||
Manmohan SinghNanak sings the praise of the Lord Master, wonderous is whose glory.
Manmohan Singh (Punjabi)ਨਾਨਕ ਸੁਆਮੀ ਮਾਲਕ ਦੀ ਕੀਰਤੀ ਗਾਇਨ ਕਰਦਾ ਹੈ, ਅਦਭੁੱਤ ਹੈ ਜਿਸ ਦੀ ਪ੍ਰਭਤਾ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਜਿਸ ਕੀ (ਵਡਿਆਈ) ਮਹਿਮਾਂ ਆਸਚਰਜ ਹੈ ਤਿਸ ਸੁਆਮੀ ਕੇ ਗੁਣ ਗਾਵਤੇ ਹੈਂ॥੨॥
Prof. Sahib Singhਹੇ ਨਾਨਕ! ਉਹ ਮਨੁੱਖ ਉਸ ਮਾਲਕ-ਪ੍ਰਭੂ ਦੇ ਗੁਣ ਗਾਂਦੇ ਰਹਿੰਦੇ ਹਨ, ਜਿਸ ਦੀ ਵਡਿਆਈ ਕਰਨਾ ਹੈਰਾਨ ਕਰ ਦੇਣ ਵਾਲਾ ਉੱਦਮ ਹੈ ॥੨॥

ਪਦ ਅਰਥ ਗਾਵਹਿ = ਗਾਂਦੇ ਹਨ। ਜਿਸੁ ਵਡਿਆਈ = ਜਿਸ ਪਰਮਾਤਮਾ ਦੀ ਵਡਿਆਈ। ਅਚਰਜੁ = ਹੈਰਾਨ ਕਰਨ ਵਾਲਾ ਕੰਮ ॥੨॥

SikhNet (Spanish)Nanak canta el Nombre del Señor; oh, Maravillosa es Su Gloria. (2)

ਜਿਸ ਕਾ ਕਾਰਜੁ. ਤਿਨ ਹੀ ਕੀਆ; ਮਾਣਸੁ ਕਿਆ ਵੇਚਾਰਾ ਰਾਮ ॥

jis kaa kaaraj. tin hee keea; maanas kiaa vechaaraa raam |

Sant Singh KhalsaIt was His job, and He has done it; what can the mere mortal being do?
Manmohan SinghHe, whose task it was, has Himself accomplished it, What can a mere man do?
Manmohan Singh (Punjabi)ਜਿਸ ਦਾ ਇਹ ਕੰਮ ਸੀ, ਉਸ ਨੇ ਖੁਦ ਹੀ ਇਸ ਨੂੰ ਕੀਤਾ ਹੈ। ਨਿਹੱਥਲ ਇਨਸਾਨ ਕੀ ਕਰ ਸਕਦਾ ਹੈ?
Fareedkot Teekaਜਿਸ ਕਾ ਕਾਰਜ ਥਾ ਤਿਨਹੀ ਕੀਆ ਹੈ, ਹੇ ਭਾਈ! ਮਾਨੁਖ ਬਿਚਾਰਾ ਕ੍ਯਾ ਹੈ, ਜੋ ਕੁਛ ਕਰ ਸਕੇ, ਭਾਵ ਅੰਮ੍ਰਿਤਸਰ ਜੀ ਵਾ ਸਤਸੰਗ ਕਾ ਸਾਜੁ ਔਰ ਮਾਹਤਮ ਸਭ ਪੂਰਾ ਕੀਆ ਹੈ॥
Prof. Sahib Singhਹੇ ਭਾਈ! (ਸੰਤ ਜਨਾਂ ਨੂੰ ਆਪਣੇ ਚਰਨਾਂ ਨਾਲ ਜੋੜਨਾ-ਇਹ) ਕੰਮ ਜਿਸ (ਪਰਮਾਤਮਾ) ਦਾ (ਆਪਣਾ) ਹੈ, ਉਸ ਨੇ ਹੀ (ਸਦਾ ਇਹ ਕੰਮ) ਕੀਤਾ ਹੈ, ਇਹ ਕੰਮ ਕਰਨ ਲਈ) ਮਨੁੱਖ ਦੀ ਕੋਈ ਸਮਰਥਾ ਨਹੀਂ।

ਪਦ ਅਰਥ ਜਿਸ ਕਾ = {ਸੰਬੰਧਕ 'ਕਾ' ਦੇ ਕਾਰਨ ਲਫ਼ਜ਼ 'ਜਿਸੁ' ਦਾ (ੁ) ਉਡ ਗਿਆ ਹੈ} ਜਿਸ (ਪਰਮਾਤਮਾ) ਦਾ। ਕਾਰਜੁ = ਕੰਮ, (ਜੀਵ ਨੂੰ ਆਪਣੇ ਨਾਲ ਮਿਲਾਣ ਦਾ) ਕੰਮ। ਤਿਨ ਹੀ = {ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਲਫ਼ਜ਼ 'ਤਿਨਿ' ਦੀ 'ਿ' ਉੱਡ ਗਈ ਹੈ} ਉਸ (ਪਰਮਾਤਮਾ) ਨੇ ਹੀ। ਕਿਆ ਵੇਚਾਰਾ = ਕੀਹ ਹੈ ਵਿਚਾਰਾ? ਕੋਈ ਪਾਂਇਆਂ ਨਹੀਂ।

SikhNet (Spanish)De Él era la tarea y Él la realizó; ¿qué otra cosa podría el pobre hombre hacer?

ਭਗਤ ਸੋਹਨਿ. ਹਰਿ ਕੇ ਗੁਣ ਗਾਵਹਿ; ਸਦਾ ਕਰਹਿ ਜੈਕਾਰਾ ਰਾਮ ॥

bhagat sohan. har ke gun gaaveh; sadaa kareh jaikaaraa raam |

Sant Singh KhalsaThe devotees are adorned, singing the Glorious Praises of the Lord; they proclaim His eternal victory.
Manmohan SinghThe saints are adorned by singing God's praises and ever proclaim His victory.
Manmohan Singh (Punjabi)ਸੰਤ ਵਾਹਿਗੁਰੂ ਦਾ ਜੱਸ ਗਾਉਣ ਦੁਆਰਾ ਸੁੰਦਰ ਲੱਗਦੇ ਹਨ ਅਤੇ ਹਮੇਸ਼ਾਂ ਉਸ ਦੀ ਜਿੱਤ ਪਰਗਟ ਕਰਦੇ ਹਨ।
Fareedkot Teekaਅਬ ਸ੍ਰੀ ਸੁਧਾਸਰ ਵਾ ਸਤਸੰਗ ਮੇਂ ਭਗਤ ਸੋਭ ਰਹੈ ਹੈਂ ਅਰ ਸਦਾ ਹਰੀ ਕੇ ਗੁਣ ਗਾਵਤੇ ਹੈਂ, ਪੁਨਃ ਜੈ ਜੈ ਕਾਰ ਕਰਤੇ ਹੈਂ, ਭਾਵ ਜਸ ਕਰਤੇ ਹੈਂ॥
Prof. Sahib Singh(ਉਸੇ ਦੀ ਮਿਹਰ ਨਾਲ ਉਸ ਦੇ) ਭਗਤ (ਉਸ) ਹਰੀ ਦੇ ਗੁਣ ਗਾਂਦੇ ਰਹਿੰਦੇ ਹਨ, ਸਦਾ ਸਿਫ਼ਤਿ-ਸਾਲਾਹ ਕਰਦੇ ਰਹਿੰਦੇ ਹਨ, ਅਤੇ ਸੋਹਣੇ ਆਤਮਕ ਜੀਵਨ ਵਾਲੇ ਬਣਦੇ ਜਾਂਦੇ ਹਨ।

ਪਦ ਅਰਥ ਸੋਹਨਿ = ਸੋਭਦੇ ਹਨ। ਗਾਵਹਿ = ਗਾਂਦੇ ਹਨ। ਕਰਹਿ = ਕਰਦੇ ਹਨ। ਜੈਕਾਰਾ = (ਪਰਮਾਤਮਾ ਦੀ) ਸਿਫ਼ਤਿ-ਸਾਲਾਹ। ਗਾਇ = ਗਾ ਕੇ।

SikhNet (Spanish)Nosotros, Sus Devotos, nos vemos bellos cantando Su Alabanza, proclamando Su Eterna Victoria.

ਗੁਣ ਗਾਇ ਗੋਬਿੰਦ ਅਨਦ ਉਪਜੇ; ਸਾਧਸੰਗਤਿ ਸੰਗਿ ਬਨੀ ॥

gun gaae gobind anad upaje; saadhasangat sang banee |

Sant Singh KhalsaSinging the Glorious Praises of the Lord of the Universe, bliss wells up, and we are friends with the Saadh Sangat, the Company of the Holy.
Manmohan SinghSinging the Lord's praises and befriending the saints society happiness wells up.
Manmohan Singh (Punjabi)ਸਾਈਂ ਦੀਆਂ ਸਿਫਤਾਂ ਗਾਉਣ ਅਤੇ ਸਤਿ ਸੰਗਤ ਨਾਲ ਮਿੱਤਰਤਾ ਪਾਉਣ ਦੁਆਰਾ ਖੁਸ਼ੀ ਉਤਪੰਨ ਹੁੰਦੀ ਹੈ।
Fareedkot Teekaਗੋਬਿੰਦ ਕੇ ਗੁਨ ਗਾਇ ਕੇ ਭਗਤੋਂ ਕੋ ਆਨੰਦ ਉਤਪਤ ਹੋਤਾ ਹੈ, ਔ ਸ੍ਰੀ ਸੁਧਾਸਰ ਮੇਂ ਵਾ ਸਤਸੰਗ ਮੇਂ ਸਾਧ ਸੰਗਤ ਸਾਥ ਸਭ ਅਧਕਾਰੀਓਂ ਕੀ ਪ੍ਰੀਤ ਬਨੀ ਹੈ॥
Prof. Sahib Singhਪਰਮਾਤਮਾ ਦੇ ਗੁਣ ਗਾ ਗਾ ਕੇ (ਉਹਨਾਂ ਦੇ ਅੰਦਰ ਆਤਮਕ) ਆਨੰਦ (ਦੇ ਹੁਲਾਰੇ) ਪੈਦਾ ਹੁੰਦੇ ਰਹਿੰਦੇ ਹਨ, ਸਾਧ ਸੰਗਤਿ ਵਿਚ (ਟਿਕ ਕੇ ਪਰਮਾਤਮਾ) ਨਾਲ (ਉਹਨਾਂ ਦੀ ਪ੍ਰੀਤ) ਬਣੀ ਰਹਿੰਦੀ ਹੈ।

ਪਦ ਅਰਥ ਅਨਦ = ਆਨੰਦ। ਸੰਗਿ = ਨਾਲ। ਬਨੀ = ਪ੍ਰੀਤ ਬਣੀ ਰਹਿੰਦੀ ਹੈ।

SikhNet (Spanish)Cantando Su Alabanza, la Felicidad viene a nosotros y nuestros amigos son los Santos y nadie más.

ਜਿਨਿ ਉਦਮੁ ਕੀਆ ਤਾਲ ਕੇਰਾ; ਤਿਸ ਕੀ ਉਪਮਾ ਕਿਆ ਗਨੀ ॥

jin udam keea taal keraa; tis kee upamaa kiaa ganee |

Sant Singh KhalsaHe who made the effort to construct this sacred pool - how can his praises be recounted?
Manmohan SinghHe who made effort to construct the tank, how can His praise be recounted?
Manmohan Singh (Punjabi)ਜਿਸ ਨੇ ਸਰੋਵਰ ਦੇ ਬਣਾਉਣ ਦਾ ਉਪਰਾਲਾ ਕੀਤਾ ਹੈ। ਉਸ ਦੀ ਉਸਤਤੀ ਕਿਸ ਤਰ੍ਹਾਂ ਗਿਣੀ ਜਾ ਸਕਦੀ ਹੈ?
Fareedkot Teekaਜਿਸ ਨੇ ਤਾਲ ਕੇ ਬਨਾਵਨੇ ਕਾ ਵਾ ਸੰਤੋਂ ਕੇ ਰਿਦਾ ਤਾਲ ਸੁਧ ਕਰਨੇ ਕਾ ਉਦਮ ਕਰਾ ਹੈ, ਤਿਸ ਗੁਰੂ ਰਾਮਦਾਸ ਜੀ ਕੀ ਵਾ ਹਰੀ ਦੀ ਉਪਮਾਂ ਕਿਯਾ ਗਿਨੀਏ, ਭਾਵ ਗਿਨਤੀ ਮੇਂ ਨਹੀਂ ਆਵਤੀ॥
Prof. Sahib Singhਹੇ ਭਾਈ! ਜਿਸ (ਪਰਮਾਤਮਾ) ਨੇ (ਸੰਤ ਜਨਾਂ ਦੇ ਹਿਰਦੇ-) ਤਾਲ (ਵਿਚ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਭਰਨ) ਦਾ ਉੱਦਮ (ਸਦਾ) ਕੀਤਾ ਹੈ, ਮੈਂ ਉਸ ਦੀ ਕੋਈ ਵਡਿਆਈ ਬਿਆਨ ਕਰਨ ਜੋਗਾ ਨਹੀਂ ਹਾਂ।

ਪਦ ਅਰਥ ਜਿਨਿ = ਜਿਸ (ਪ੍ਰਭੂ) ਨੇ। ਤਾਲ ਕੇਰਾ = (ਹਿਰਦੇ-) ਤਾਲ (ਵਿਚ 'ਅੰਮ੍ਰਿਤ ਜਲੁ' ਭਰਨ) ਦਾ। ਕੇਰਾ = ਦਾ। ਤਿਸ ਕੀ = {ਸੰਬੰਧਕ 'ਕੀ' ਦੇ ਕਾਰਨ ਲਫ਼ਜ਼ 'ਤਿਸੁ' ਦਾ (ੁ) ਉਡ ਗਿਆ ਹੈ} ਉਸ (ਪਰਮਾਤਮਾ) ਦੀ। ਉਪਮਾ = ਵਡਿਆਈ। ਕਿਆ ਗਨੀ = ਕਿਆ ਗਨੀਂ, ਮੈਂ ਕੀਹ ਗਿਣ ਸਕਦਾ ਹਾਂ? ਮੈਂ ਬਿਆਨ ਨਹੀਂ ਕਰ ਸਕਦਾ।

SikhNet (Spanish)¿Cómo podríamos Alabarlo lo suficiente, si Él hizo que el foso de Néctar de la tierra estuviera lleno?

ਅਠਸਠਿ ਤੀਰਥ ਪੁੰਨ ਕਿਰਿਆ; ਮਹਾ ਨਿਰਮਲ ਚਾਰਾ ॥

atthasatth teerath pun kiriaa; mahaa niramal chaaraa |

Sant Singh KhalsaThe merits of the sixty-eight sacred shrines of pilgrimage, charity, good deeds and immaculate lifestyle, are found in this sacred pool.
Manmohan SinghThe merit of sixty-eight holies, alms, good actions and supremely pure deeds, is in bathing pure deeds, is in bathing in this tank.
Manmohan Singh (Punjabi)ਅਠਾਹਟ ਧਰਮ ਅਸਥਾਨਾਂ, ਪੁੰਨ ਦਾਨਾਂ, ਚੰਗਿਆਂ ਕਰਮਾਂ ਅਤੇ ਪਰਮ ਪਵਿੱਤਰ ਅਮਲਾਂ ਦਾ ਮਹਾਤਮ ਇਸ ਸਰੋਵਰ ਵਿੱਚ ਇਸ਼ਨਾਨ ਕਰਨ ਅੰਦਰ ਹੈ।
Fareedkot Teekaਅਠਾਹਠ ਤੀਰਥੋਂ ਕੇ ਇਸਨਾਂਨ ਕਾ ਜੋ ਪੁਨ ਹੈ, ਕਿਰਿਆ ਜੋ ਪ੍ਰਾਣਾਂਯਾਮ ਕਾ ਸਾਧਨ ਰੂਪ ਨੇਤੀ ਧੋਤੀ ਹੈ ਅਰ ਜੋ ਨਿਰਮਲ ਕਰਮ ਹੈ, ਤਿਸ ਨੇ ਸਭੀ ਕਰ ਲੀਆ ਹੈ, ਜਿਸ ਨੇ ਸਤਸੰਗ ਕੀਆ ਹੈ ਵਾ ਜਿਸ ਨੇ ਸਨਾਂਨ ਕੀਆ ਹੈ। ਵਾ ਉਸ ਸਥਾਨ ਮੇਂ ਪੂਰਬਕਤ ਗੁਨ ਸਭੀ ਹੈਂ॥
Prof. Sahib Singhਹੇ ਭਾਈ! ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਨਾਮ ਭਰਪੂਰ ਇਸ ਸੰਤ-ਹਿਰਦੇ ਵਿਚ ਹੀ) ਅਠਾਹਠ ਤੀਰਥ ਆ ਜਾਂਦੇ ਹਨ, ਵੱਡੇ ਵੱਡੇ ਪਵਿੱਤਰ ਤੇ ਸੁੰਦਰ ਪੁੰਨ-ਕਰਮ ਆ ਜਾਂਦੇ ਹਨ।

ਪਦ ਅਰਥ ਅਠਸਠਿ = ਅਠਾਹਠ {ਅਠ+ਸਠਿ}। ਨਿਰਮਲ = ਪਵਿੱਤਰ। ਚਾਰਾ = ਸੁੰਦਰ {चारू}।

SikhNet (Spanish)El mérito de visitar todas las estaciones de peregrinaje, de hacer actos rectos y practicar Virtudes está contenido en la Alabanza del Señor,

ਪਤਿਤ. ਪਾਵਨੁ ਬਿਰਦੁ ਸੁਆਮੀ; ਨਾਨਕ ਸਬਦ ਅਧਾਰਾ ॥੩॥

patit. paavan birad suaamee; naanak sabad adhaaraa |3|

Sant Singh KhalsaIt is the natural way of the Lord and Master to purify sinners; Nanak takes the Support of the Word of the Shabad. ||3||
Manmohan SinghTo purify the sinner is the function of the Lord. Nanak's prop is the Name alone.
Manmohan Singh (Punjabi)ਪਾਪੀਆਂ ਨੂੰ ਪਵਿੱਤਰ ਕਰਨਾ ਸਾਹਿਬ ਦਾਧਰਮ ਹੈ। ਨਾਨਕ ਦਾ ਆਸਰਾ ਕੇਵਲ ਨਾਮ ਹੀ ਹੈ।
Fareedkot Teekaਪਾਪੀਓਂ ਕੇ ਪਵਿਤ੍ਰ ਕਰਨੇ ਕਾ ਜਿਸ ਸੁਆਮੀ ਕਾ ਬਿਰਦ ਹੈ। ਸ੍ਰੀ ਗੁਰੂ ਜੀ ਕਹਿਤੇ ਹੈਂ: ਗੁਰੂ ਉਪਦੇਸ ਕਰ ਕੇ ਤਿਸ ਕੇ ਨਾਮ ਕਾ ਆਧਾਰ ਕੀਆ ਹੈ॥੩॥
Prof. Sahib Singhਹੇ ਨਾਨਕ! ਗੁਰੂ ਦੇ ਸ਼ਬਦ ਦਾ ਆਸਰਾ (ਦੇ ਕੇ) ਵੱਡੇ ਵੱਡੇ ਵਿਕਾਰੀਆਂ ਨੂੰ ਪਵਿੱਤਰ ਕਰ ਦੇਣਾ-ਮਾਲਕ-ਪ੍ਰਭੂ ਦਾ ਇਹ ਮੁੱਢ-ਕਦੀਮਾਂ ਦਾ ਸੁਭਾਉ ਤੁਰਿਆ ਆ ਰਿਹਾ ਹੈ ॥੩॥

ਪਦ ਅਰਥ ਪਤਿਤ ਪਾਵਨੁ = ਵਿਕਾਰੀਆਂ ਨੂੰ ਪਵਿੱਤਰ ਕਰਨਾ। ਬਿਰਦੁ = ਮੁੱਢ-ਕਦੀਮਾਂ ਦਾ ਸੁਭਾਉ। ਸਬਦ ਅਧਾਰਾ = (ਗੁਰੂ ਦੇ) ਸ਼ਬਦ ਦਾ ਆਸਰਾ (ਦੇ ਕੇ) ॥੩॥

SikhNet (Spanish)pues la Naturaleza Innata del Maestro, siempre ha sido purificar a los malhechores. Lo único que vale para Nanak es la Palabra del Señor.(3)

ਗੁਣ ਨਿਧਾਨ ਮੇਰਾ ਪ੍ਰਭੁ ਕਰਤਾ; ਉਸਤਤਿ ਕਉਨੁ ਕਰੀਜੈ ਰਾਮ ॥

gun nidhaan meraa prabh karataa; usatat kaun kareejai raam |

Sant Singh KhalsaThe treasure of virtue is my God, the Creator Lord; what Praises of Yours should I sing, O Lord?
Manmohan SinghThe Treasure of virtues is my Creator-Lord What praises of Thine should I utter, O Lord?
Manmohan Singh (Punjabi)ਨੇਕੀਆਂ ਦਾ ਖਜਾਨਾ ਹੈ ਮੇਰਾ ਸਿਰਜਣਹਾਰ ਸੁਆਮੀ। ਮੈਂ ਤੇਰੀਆਂ ਕਿਹੜੀਆਂ ਸਿਫਤਾਂ ਉਚਾਰਨ ਕਰਾਂ, ਹੇ ਪ੍ਰਭੂ?
Fareedkot Teekaਹੇ ਰਾਮ! ਗੁਣੋਂ ਕਾ ਖਜਾਨਾਂ ਜੌ ਤੂੰ ਮੇਰਾ ਸਾਮਰਥ ਕਰਤਾ ਹੈਂ ਤੇਰੀ ਉਸਤਤੀ ਕੌਨ ਪ੍ਰਕਾਰ ਸੇ ਕਰੀਏ॥
Prof. Sahib Singhਹੇ ਭਾਈ! ਮੇਰਾ ਕਰਤਾਰ ਮੇਰਾ ਪ੍ਰਭੂ ਸਾਰੇ ਗੁਣਾਂ ਦਾ ਖ਼ਜ਼ਾਨਾ ਹੈ। ਕੋਈ ਭੀ ਅਜਿਹਾ ਮਨੁੱਖ ਨਹੀਂ, ਜਿਸ ਪਾਸੋਂ (ਉਸ ਦੀ ਪੂਰੀ) ਵਡਿਆਈ ਕੀਤੀ ਜਾ ਸਕੇ।

ਪਦ ਅਰਥ ਗੁਣ ਨਿਧਾਨ = ਸਾਰੇ ਗੁਣਾਂ ਦਾ ਖ਼ਜ਼ਾਨਾ। ਕਰਤਾ = ਕਰਤਾਰ। ਉਸਤਤਿ = ਵਡਿਆਈ। ਕਉਨੁ = ਕਿਹੜਾ (ਮਨੁੱਖ)? ਕਰੀਜੈ = ਕੀਤੀ ਜਾ ਸਕਦੀ ਹੈ।

SikhNet (Spanish)Mi Señor Creador es el Tesoro de Virtud; oh Dios, ¿cómo podría Alabarlo?

ਸੰਤਾ ਕੀ ਬੇਨੰਤੀ ਸੁਆਮੀ; ਨਾਮੁ ਮਹਾ ਰਸੁ ਦੀਜੈ ਰਾਮ ॥

santaa kee benantee suaamee; naam mahaa ras deejai raam |

Sant Singh KhalsaThe prayer of the Saints is, "O Lord and Master, please bless us with the supreme, sublime essence of Your Name."
Manmohan SinghThe prayer of the saints is "O Lord, bless us with the great elixir of Thy Name".
Manmohan Singh (Punjabi)ਸਾਧੂਆਂ ਦੀ ਪ੍ਰਾਰਥਨਾ ਹੈ: "ਹੇ ਪ੍ਰਭੂ! ਸਾਨੂੰ ਆਪਣੇ ਨਾਮ ਦਾ ਪਰਮ ਅੰਮ੍ਰਿਤ ਪ੍ਰਦਾਨ ਕਰ।
Fareedkot Teekaਹੇ ਸੁਆਮੀ! ਤੁਮ ਸੰਤੋਂ ਕੀ ਬੇਨਤੀ ਮਾਨਤੇ ਹੋ, ਇਸਤੇ ਹੇ ਰਾਮ! ਨਾਮ ਕਾ ਜੋ ਮਹਾਂ ਰਸ ਹੈ, ਸੋ ਮੇਰੇ ਕੋ ਭੀ ਦੀਜੀਏ॥
Prof. Sahib Singh(ਉਸ ਦੇ) ਸੰਤ-ਜਨਾਂ ਦੀ (ਉਸ ਦੇ ਦਰ ਤੇ ਸਦਾ ਇਹ) ਅਰਦਾਸ ਹੁੰਦੀ ਹੈ-ਹੇ ਮਾਲਕ ਪ੍ਰਭੂ! ਬੇਅੰਤ ਸੁਆਦਲਾ ਆਪਣਾ ਨਾਮ ਬਖ਼ਸ਼ੀ ਰੱਖ;

ਪਦ ਅਰਥ ਸੁਆਮੀ = ਹੇ ਸੁਆਮੀ! ਮਹਾ ਰਸੁ ਨਾਮੁ = ਬੇਅੰਤ ਸੁਆਦਲਾ ਹਰਿ-ਨਾਮ। ਦੀਜੈ = ਦਿਹ।

SikhNet (Spanish)La única plegaria de los Santos es, oh Señor, bendícenos con la Maravillosa Esencia de Tu Nombre,

ਨਾਮੁ ਦੀਜੈ ਦਾਨੁ ਕੀਜੈ; ਬਿਸਰੁ ਨਾਹੀ. ਇਕ ਖਿਨੋ ॥

naam deejai daan keejai; bisar naahee. ik khino |

Sant Singh KhalsaPlease, grant us Your Name, grant us this blessing, and do not forget us, even for an instant.
Manmohan SinghGive us Thy Name, grant us this boon and forget us not even for a moment.
Manmohan Singh (Punjabi)ਸਾਨੂੰ ਆਪਣਾ ਨਾਮ ਬਖਸ਼, ਸਾਨੂੰ ਇਹ ਦਾਤ ਦੇ ਅਤੇ ਸਾਨੂੰ ਇਕ ਮੁਹਤ ਭਰ ਲਈ ਭੀ ਨਾਂ ਭੁੱਲ।
Fareedkot Teekaਨਾਮ ਦੇਵੋ ਪਰੰਤੂ ਦਾਨ ਕਰੋ, ਕਿਉਂਕਿ ਮੇਰੇ ਸੇ ਕੋਈ ਸਾਧਨ ਨਹੀਂ ਹੋ ਸਕਤਾ। ਕੈਸਾ ਦਾਨ ਕਰੋ? ਜੋ ਏਕ ਖਿਨ ਭੀ ਨਾ ਬਿਸਰੋ॥
Prof. Sahib Singhਇਹ ਮਿਹਰ ਕਰ ਕਿ ਆਪਣਾ ਨਾਮ ਬਖ਼ਸ਼ੀ ਰੱਖ, ਇਕ ਖਿਨ ਭਰ ਭੀ (ਸਾਡੇ ਹਿਰਦੇ ਵਿਚੋਂ) ਨਾਹ ਭੁੱਲ।

ਪਦ ਅਰਥ ਦਾਨੁ = ਬਖ਼ਸ਼ਸ਼। ਕੀਜੈ = ਕਰ। ਖਿਨੋ = ਖਿਨ ਭਰ ਭੀ।

SikhNet (Spanish)Oh Dios, y no nos abandones ni por un momento

ਗੁਣ ਗੋਪਾਲ ਉਚਰੁ ਰਸਨਾ; ਸਦਾ ਗਾਈਐ ਅਨਦਿਨੋ ॥

gun gopaal uchar rasanaa; sadaa gaaeeai anadino |

Sant Singh KhalsaChant the Glorious Praises of the World-Lord, O my tongue; sing them forever, night and day.
Manmohan SinghO my tongue, utter thou the Lord's praises and ever continue singing them night and day.
Manmohan Singh (Punjabi)ਹੇ ਮੇਰੀ ਜੀਭਾ! ਤੂੰ ਸਾਹਿਬ ਦੀਆਂ ਸਿਫਤਾਂ ਉਚਾਰਨ ਕਰ ਅਤੇ ਹਮੇਸ਼ਾਂ ਹੀ ਰਾਤ ਦਿਨ ਉਨ੍ਹਾਂ ਨੂੰ ਗਾਇਨ ਕਰਦੀ ਰਹੁ।
Fareedkot Teekaਹੇ ਗੋਪਾਲ! ਤੇਰੇ ਗੁਣੋਂ ਕੋ ਰਸਨਾ ਉਚਾਰੇ, ਰਾਤ ਦਿਨ ਸਦਾ ਹੀ ਰਾਗ ਮੇਂ ਗਾਵਤੇ ਰਹੀਏ॥
Prof. Sahib Singhਹੇ ਭਾਈ! (ਆਪਣੀ) ਜੀਭ ਨਾਲ ਗੋਪਾਲ ਦੇ ਗੁਣ ਉਚਾਰਦਾ ਰਿਹਾ ਕਰ। ਹਰ ਵੇਲੇ ਉਸ ਦੀ ਸਿਫ਼ਤਿ-ਸਾਲਾਹ ਕਰਦੇ ਰਹਿਣਾ ਚਾਹੀਦਾ ਹੈ।

ਪਦ ਅਰਥ ਉਚਰੁ = ਉਚਾਰਿਆ ਕਰ। ਰਸਨਾ = ਜੀਭ (ਨਾਲ)। ਗਾਈਐ = ਸਿਫ਼ਤਿ-ਸਾਲਾਹ ਕਰਨੀ ਚਾਹੀਦੀ ਹੈ। ਅਨਦਿਨੋ = {अनुदिनं} ਹਰ ਰੋਜ਼, ਹਰ ਵੇਲੇ।

SikhNet (Spanish)para que así cantemos Tu Alabanza noche y día, por siempre y para siempre.

ਜਿਸੁ ਪ੍ਰੀਤਿ ਲਾਗੀ ਨਾਮ ਸੇਤੀ; ਮਨੁ ਤਨੁ ਅੰਮ੍ਰਿਤ ਭੀਜੈ ॥

jis preet laagee naam setee; man tan amrit bheejai |

Sant Singh KhalsaOne who enshrines love for the Naam, the Name of the Lord, his mind and body are drenched with Ambrosial Nectar.
Manmohan SinghHe, who enshrines love for the Name; his soul and body are enraptured with Nectar.
Manmohan Singh (Punjabi)ਜਿਸ ਦਾ ਪ੍ਰੇਮ ਨਾਮ ਨਾਲ ਲੱਗ ਗਿਆ ਹੈ, ਉਸ ਦੀ ਆਤਮਾ ਤੇ ਦੇਹ ਆਬਿ-ਹਿਯਾਤ ਨਾਲ ਪ੍ਰਸੰਨ ਹੋ ਜਾਂਦੇ ਹਨ।
Fareedkot Teekaਜਿਨ ਕੀ ਤੇਰੇ ਨਾਮ ਨਾਲ ਪ੍ਰੀਤ ਲਾਗੀ ਹੈ, ਸੋ ਮਨ ਤਨ ਕਰ ਕੇ ਆਤਮ ਅਨੰਦ ਰੂਪ ਅੰਮ੍ਰਿਤ ਭੀਜੇ ਹੈਂ॥
Prof. Sahib Singhਪਰਮਾਤਮਾ ਦੇ ਨਾਮ ਨਾਲ ਜਿਸ ਮਨੁੱਖ ਦਾ ਪਿਆਰ ਬਣ ਜਾਂਦਾ ਹੈ, ਉਸ ਦਾ ਮਨ ਉਸ ਦਾ ਤਨ ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਨਾਲ (ਸਦਾ) ਤਰ ਰਹਿੰਦਾ ਹੈ।

ਪਦ ਅਰਥ ਸੇਤੀ = ਨਾਲ। ਅੰਮ੍ਰਿਤ ਭੀਜੈ = ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਨਾਲ ਭਿੱਜ ਜਾਂਦਾ ਹੈ।

SikhNet (Spanish)Aquél que ame el Nombre del Señor, su mente y su cuerpo se fundirán en el Néctar del Señor.

ਬਿਨਵੰਤਿ ਨਾਨਕ ਇਛ ਪੁੰਨੀ; ਪੇਖਿ ਦਰਸਨੁ ਜੀਜੈ ॥੪॥੭॥੧੦॥

binavant naanak ichh punee; pekh darasan jeejai |4|7|10|

Sant Singh KhalsaPrays Nanak, my desires have been fulfilled; gazing upon the Blessed Vision of the Lord, I live. ||4||7||10||
Manmohan SinghPrays Nanak, my desire is fulfilled and I live, beholding Thine vision O Lord.
Manmohan Singh (Punjabi)ਨਾਨਕ ਜੋਦੜੀ ਕਰਦਾ ਹੈ, ਮੇਰੀ ਖਾਹਿਸ਼ ਪੂਰੀ ਹੋ ਗਈ ਹੈ ਅਤੇ ਮੈਂ ਤੇਰਾ ਦੀਦਾਰ ਵੇਖ ਕੇ ਜੀਉਂਦਾ ਹਾਂ, ਹੇ ਪ੍ਰਭੂ!
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਮੇਰੀ ਇਛਾ ਪੂਰਨ ਹੋਈ ਹੈ, ਮੈਂ ਆਪ ਕਾ ਦਰਸ਼ਨ ਦੇਖ ਕੇ ਜੀਵਤਾ ਹੂੰ॥੪॥੭॥੧੦॥☬ਜੀਵ ਕੋ ਪਰਮੇਸਰ ਕੀ ਮਹਿਮਾ ਜਨਾਵਤੇ ਹੈਂ:
Prof. Sahib Singhਨਾਨਕ ਬੇਨਤੀ ਕਰਦਾ ਹੈ-ਹੇ ਭਾਈ! (ਪਰਮਾਤਮਾ ਦਾ) ਦਰਸਨ ਕਰ ਕੇ ਆਤਮਕ ਜੀਵਨ ਮਿਲ ਜਾਂਦਾ ਹੈ, ਹਰੇਕ ਇੱਛਾ ਪੂਰੀ ਹੋ ਜਾਂਦੀ ਹੈ ॥੪॥੭॥੧੦॥

ਪਦ ਅਰਥ ਪੁੰਨੀ = ਪੂਰੀ ਹੋ ਜਾਂਦੀ ਹੈ। ਪੇਖਿ = ਵੇਖ ਕੇ। ਜੀਜੈ = ਆਤਮਕ ਜੀਵਨ ਮਿਲ ਜਾਂਦਾ ਹੈ ॥੪॥੭॥੧੦॥

SikhNet (Spanish)Nanak reza, mi deseo ha sido satisfecho, oh Dios, y ahora sólo vivo teniendo Tu Visión. (4-7-10)

Open this shabad (25 lines, Angs 783-784) →

Shabad Guru Arjan Dev Ji Raag Soohee continues on Ang 785

ਰਾਗੁ ਸੂਹੀ ਮਹਲਾ ੫ ਛੰਤ ॥

raag soohee mahalaa 5 chhant |

Sant Singh KhalsaRaag Soohee, Fifth Mehl, Chhant:
Manmohan SinghRag Suhi 5th Guru. Chhant.
Manmohan Singh (Punjabi)ਰਾਗੁ ਸੂਹੀ ਪੰਜਵੀਂ ਪਾਤਿਸ਼ਾਹੀ। ਛੰਤ।
Prof. Sahib Singhਰਾਗ ਸੂਹੀ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ 'ਛੰਤ' (ਛੰਦ)।
SikhNet (Spanish)Rag Suji, Mejl Guru Aryan, Quinto Canal Divino, Chhant.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but one God. By the True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru

ਮਿਠ ਬੋਲੜਾ ਜੀ; ਹਰਿ ਸਜਣੁ ਸੁਆਮੀ ਮੋਰਾ ॥

mitth bolarraa jee; har sajan suaamee moraa |

Sant Singh KhalsaMy Dear Lord and Master, my Friend, speaks so sweetly.
Manmohan SinghReverend Rod, who is my Friend and my Master speaks sweetly.
Manmohan Singh (Punjabi)ਪੂਜਯ ਵਾਹਿਗੁਰੂ ਜੋ ਮੇਰਾ ਮਿਤ੍ਰ ਅਤੇ ਮੇਰਾ ਮਾਲਕ ਹੈ, ਮਿੱਠਾ ਬੋਲਦਾ ਹੈ।
Fareedkot Teekaਹਰੀ ਜੋ ਮੇਰਾ ਸਜਣ ਸੁਆਮੀ ਹੈ, ਸੋ ਮੀਠੀ ਬਾਣੀ ਕੇ ਬੋਲਣੇ ਵਾਲਾ ਹੈ॥
Prof. Sahib Singhਹੇ ਭਾਈ! ਮੇਰਾ ਮਾਲਕ-ਪ੍ਰਭੂ ਮਿੱਠੇ ਬੋਲ ਬੋਲਣ ਵਾਲਾ ਪਿਆਰਾ ਮਿੱਤਰ ਹੈ।

ਪਦ ਅਰਥ ਮਿਠ ਬੋਲੜਾ = ਮਿੱਠੇ ਬੋਲ ਬੋਲਣ ਵਾਲਾ। ਮੋਰਾ = ਮੇਰਾ।

SikhNet (Spanish)El hablar de mi Dios es Néctar dulce, oh amigo.

ਹਉ ਸੰਮਲਿ ਥਕੀ ਜੀ; ਓਹੁ ਕਦੇ. ਨ ਬੋਲੈ ਕਉਰਾ ॥

hau samal thakee jee; ohu kade. na bolai kauraa |

Sant Singh KhalsaI have grown weary of testing Him, but still, He never speaks harshly to me.
Manmohan SinghI have grown weary of trying Him, but He speaks not harshly ever.
Manmohan Singh (Punjabi)ਮੈਂ ਉਸ ਦਾ ਪਰਤਾਵਾ ਕਰ ਕੇ ਹਾਰ ਗਈ ਹਾਂ ਪ੍ਰਭ, ਉਸ ਕਦਾਚਿਤ ਕਾਉੜਾ ਨਹੀਂ ਬੋਲਦਾ।
Fareedkot Teekaਮੈਂ ਤੋ ਸੰਭਾਲ ਕੇ ਦੇਖ ਦੇਖ ਕਰ ਥਕ ਰਹੀ ਹੂੰ, ਵਹੁ ਕਭੀ ਭੀ ਕੌੜਾ ਨਹੀਂ ਬੋਲਤਾ॥
Prof. Sahib Singhਮੈਂ ਚੇਤੇ ਕਰ ਕਰ ਕੇ ਥੱਕ ਗਈ ਹਾਂ (ਕਿ ਉਸ ਦਾ ਕਦੇ ਕੌੜਾ ਬੋਲ ਬੋਲਿਆ ਯਾਦ ਆ ਜਾਏ, ਪਰ) ਉਹ ਕਦੇ ਭੀ ਕੌੜਾ ਬੋਲ ਨਹੀਂ ਬੋਲਦਾ।

ਪਦ ਅਰਥ ਹਉ = ਹਉਂ, ਮੈਂ। ਸੰਮਲਿ = ਚੇਤਾ ਕਰ ਕਰ ਕੇ। ਕਉਰਾ = ਕੌੜਾ (ਬੋਲ)।

SikhNet (Spanish)Lo he visto con cuidado; Su Palabra nunca es amarga. Él, el Maestro Perfecto, no conoce la Palabra amarga y no juzga mis errores,

ਕਉੜਾ ਬੋਲਿ. ਨ ਜਾਨੈ. ਪੂਰਨ ਭਗਵਾਨੈ; ਅਉਗਣੁ ਕੋ. ਨ ਚਿਤਾਰੇ ॥

kaurraa bol. na jaanai. pooran bhagavaanai; aaugan ko. na chitaare |

Sant Singh KhalsaHe does not know any bitter words; the Perfect Lord God does not even consider my faults and demerits.
Manmohan SinghThe Perfect Lord, who thinks not of my demerit, knows not the bitter word.
Manmohan Singh (Punjabi)ਪੂਰਾ ਪ੍ਰਭੂ, ਜੋ ਮੇਰੀਆਂ ਬੁਰਿਆਈਆਂ ਦਾ ਖਿਆਲ ਨਹੀਂ ਕਰਦਾ, ਰੁੱਖਾ ਬੋਲਣਾ ਹੀ ਨਹੀਂ ਜਾਣਦਾ।
Fareedkot Teekaਪੂਰਨ ਰੂਪ ਜੋ ਭਗਵਾਨ ਹੈ, ਸੋ ਕੌੜਾ ਤੋ ਬੋਲ ਹੀ ਨਹੀਂ ਜਾਨਤਾ, ਪੁਨਾ ਦਾਸੋਂ ਕਾ ਕੋਈ ਅਵਗੁਣ ਭੀ ਨਹੀਂ ਯਾਦ ਕਰਤਾ॥
Prof. Sahib Singhਹੇ ਭਾਈ! ਉਹ ਸਾਰੇ ਗੁਣਾਂ ਨਾਲ ਭਰਪੂਰ ਭਗਵਾਨ ਕੌੜਾ (ਖਰਵਾ) ਬੋਲਣਾ ਜਾਣਦਾ ਹੀ ਨਹੀਂ, (ਕਿਉਂਕਿ ਉਹ ਸਾਡਾ) ਕੋਈ ਭੀ ਔਗੁਣ ਚੇਤੇ ਹੀ ਨਹੀਂ ਰੱਖਦਾ।

ਪਦ ਅਰਥ ਬੋਲਿ ਨ ਜਾਨੈ = ਬੋਲਣਾ ਜਾਣਦਾ ਹੀ ਨਹੀਂ। ਅਉਗਣੁ ਕੋ = ਕੋਈ ਭੀ ਔਗੁਣ। ਚਿਤਾਰੇ = ਚੇਤੇ ਰੱਖਦਾ।

SikhNet (Spanish)Su Naturaleza purificar a los seres que cometen errores

ਪਤਿਤ. ਪਾਵਨੁ ਹਰਿ ਬਿਰਦੁ ਸਦਾਏ; ਇਕੁ ਤਿਲੁ. ਨਹੀ ਭੰਨੈ ਘਾਲੇ ॥

patit. paavan har birad sadaae; ik til. nahee bhanai ghaale |

Sant Singh KhalsaIt is the Lord's natural way to purify sinners; He does not overlook even an iota of service.
Manmohan SinghTo purify the sinners is said to be the creed of my God. He ignores not even an iota of man's service.
Manmohan Singh (Punjabi)ਪਾਪੀਆਂ ਨੂੰ ਪਵਿੱਤਰ ਕਰਨਾ ਮੇਰੇ ਵਾਹਿਗੁਰੂ ਦਾ ਧਰਮ ਆਖਿਆ ਜਾਂਦਾ ਹੈ। ਉਹ ਬੰਦੇ ਦੀ ਸੇਵਾ ਦੇ ਇਕ ਭੋਰੇ ਨੂੰ ਭੀ ਅੱਖਾਂ ਤੋਂ ਓਹਲੇ ਨਹੀਂ ਕਰਦਾ।
Fareedkot Teekaਹਰਿ ਅਪਨਾ ਪਤਿਤ ਪਾਵਨ ਬਿਰਦ ਕਹਾਵਤਾ ਹੈ ਅਰ ਏਕ ਤਿਲ ਮਾਤਰ ਕੀ ਕਮਾਈ ਕੋ ਨਹੀਂ ਤੋੜਤਾ, ਭਾਵ ਸਭ ਕੇ ਸਾਧਨੋਂ ਕੋ ਜਾਨਤਾ ਹੈ ਅਰ ਫਲ ਦੇਤਾ ਹੈ॥
Prof. Sahib Singhਉਹ ਵਿਕਾਰੀਆਂ ਨੂੰ ਪਵਿੱਤਰ ਕਰਨ ਵਾਲਾ ਹੈ-ਇਹ ਉਸ ਦਾ ਮੁੱਢ-ਕਦੀਮਾਂ ਦਾ ਸੁਭਾਉ ਦੱਸਿਆ ਜਾਂਦਾ ਹੈ, (ਅਤੇ ਉਹ ਕਿਸੇ ਦੀ ਭੀ) ਕੀਤੀ ਘਾਲ-ਕਮਾਈ ਨੂੰ ਰਤਾ ਭਰ ਭੀ ਵਿਅਰਥ ਨਹੀਂ ਜਾਣ ਦੇਂਦਾ।

ਪਦ ਅਰਥ ਪਤਿਤ ਪਾਵਨੁ = ਵਿਕਾਰੀਆਂ ਨੂੰ ਪਵਿੱਤਰ ਕਰਨ ਵਾਲਾ। ਬਿਰਦੁ = ਮੁੱਢ-ਕਦੀਮਾਂ ਦਾ ਸੁਭਾਉ। ਸਦਾਏ = ਅਖਵਾਂਦਾ ਹੈ। ਤਿਲੁ = ਰਤਾ ਭਰ ਭੀ। ਭੰਨੈ = ਭੰਨਦਾ, ਵਿਅਰਥ ਜਾਣ ਦੇਂਦਾ। ਘਾਲੇ = ਕੀਤੀ ਘਾਲ ਨੂੰ, ਕਿਸੇ ਦੀ ਕੀਤੀ ਮਿਹਨਤ ਨੂੰ।

SikhNet (Spanish)y recompensar hasta la pizca más pequeña de Virtud.

ਘਟ ਘਟ ਵਾਸੀ ਸਰਬ ਨਿਵਾਸੀ; ਨੇਰੈ ਹੀ ਤੇ ਨੇਰਾ ॥

ghatt ghatt vaasee sarab nivaasee; nerai hee te neraa |

Sant Singh KhalsaHe dwells in each and every heart, pervading everywhere; He is the nearest of the near.
Manmohan SinghHe dwells in all the hearts, He is pervading everywhere and He is the nearest of the near.
Manmohan Singh (Punjabi)ਉਹ ਸਾਰਿਆਂ ਦਿਲਾਂ ਅੰਦਰ ਵਸਦਾ ਹੈ, ਉਹ ਹਰ ਥਾਂ ਵਿਆਪਕ ਹੋ ਰਿਹਾ ਹੈ ਅਤੇ ਉਹ ਨੇੜੇ ਨਾਲੋਂ ਭੀ ਪਰਮ ਨੇੜੇ ਹੈ।
Fareedkot Teeka(ਘਟ ਘਟ ਵਾਸੀ) ਜੋ ਸਰਬ ਨਿਆਰੇ ਨਿਆਰੇ ਜੀਵ ਹੈਂ ਤਿਨ ਸਭ ਮੇਂ ਵਾਹਿਗੁਰੂ ਨਿਵਾਸੀ ਹੈ, ਅਰ ਨੇਰੇ ਤੇ ਨੇਰਾ ਅਰਥਾਤ ਇੰਦ੍ਰੀਓਂ ਤੇ ਭੀ ਨਿਕਟ, ਭਾਵ ਸਭ ਕਾ ਅਪਨਾ ਆਪ ਹੈ॥
Prof. Sahib Singhਹੇ ਭਾਈ! ਮੇਰਾ ਸੱਜਣ ਹਰੇਕ ਸਰੀਰ ਵਿਚ ਵੱਸਦਾ ਹੈ, ਸਭ ਜੀਵਾਂ ਵਿਚ ਵੱਸਦਾ ਹੈ, ਹਰੇਕ ਜੀਵ ਦੇ ਅੱਤ ਨੇੜੇ ਵੱਸਦਾ ਹੈ।

ਪਦ ਅਰਥ ਘਟ = ਸਰੀਰ। ਨੇਰੈ ਹੀ ਤੇ ਨੇਰਾ = ਨੇੜੇ ਤੋਂ ਨੇੜੇ, ਬਹੁਤ ਹੀ ਨੇੜੇ।

SikhNet (Spanish)Él habita en todos los corazones; Él está lo más cerca de lo cerca.

ਨਾਨਕ ਦਾਸੁ ਸਦਾ ਸਰਣਾਗਤਿ; ਹਰਿ ਅੰਮ੍ਰਿਤ ਸਜਣੁ ਮੇਰਾ ॥੧॥

naanak daas sadaa saranaagat; har amrit sajan meraa |1|

Sant Singh KhalsaSlave Nanak seeks His Sanctuary forever; the Lord is my Ambrosial Friend. ||1||
Manmohan SinghSlave Nanak, ever seeks the Lord's refuge. He the Lord is his Nectar-sweet Friend.
Manmohan Singh (Punjabi)ਗੋਲਾ ਨਾਨਕ, ਹਮੇਸ਼ਾਂ ਸਾਹਿਬ ਦੀ ਪਨਾਹ ਲੋੜਦਾ ਹੈ। ਉਹ ਸਾਹਿਬ ਉਸ ਦਾ ਸੁਧਾਰਸ ਵਰਗਾ ਮਿੱਠੜਾ ਮਿੱਤਰ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਹਰਿ ਅੰਮ੍ਰਿਤ ਰੂਪ ਜੋ ਮੇਰਾ ਸਜਨ ਹੈ, ਮੈਂ ਦਾਸ ਤਿਸ ਕੀ ਸਦਾ ਸਰਣ ਮੇਂ ਪਰਾਪਤਿ ਹੂੰ॥੧॥
Prof. Sahib Singhਦਾਸ ਨਾਨਕ ਸਦਾ ਉਸ ਦੀ ਸਰਨ ਪਿਆ ਰਹਿੰਦਾ ਹੈ। ਹੇ ਭਾਈ! ਮੇਰਾ ਸੱਜਣ ਪ੍ਰਭੂ ਆਤਮਕ ਜੀਵਨ ਦੇਣ ਵਾਲਾ ਹੈ ॥੧॥

ਪਦ ਅਰਥ ਸਰਣਾਗਤਿ = ਸਰਨ ਵਿਚ ਆਇਆ ਰਹਿੰਦਾ ਹੈ। ਅੰਮ੍ਰਿਤ = ਆਤਮਕ ਜੀਵਨ ਦੇਣ ਵਾਲਾ ॥੧॥

SikhNet (Spanish)Dice Nanak, su Esclavo, sólo busca Su Refugio, pues su Señor, su Dios, es el Dulce Néctar.(1)

ਹਉ ਬਿਸਮੁ ਭਈ ਜੀ; ਹਰਿ ਦਰਸਨੁ ਦੇਖਿ ਅਪਾਰਾ ॥

hau bisam bhee jee; har darasan dekh apaaraa |

Sant Singh KhalsaI am wonder-struck, gazing upon the incomparable Blessed Vision of the Lord's Darshan.
Manmohan SinghO wonder struck am I beholding the peerless vision of God.
Manmohan Singh (Punjabi)ਵਾਹਿਗੁਰੂ ਦਾ ਲਾਸਾਨੀ ਦੀਦਾਰ ਵੇਖ ਕੇ, ਮੈਂ ਚਕ੍ਰਿਤ ਹੋ ਗਈ ਹਾਂ।
Fareedkot Teekaਹਰੀ ਅਪਾਰ ਜੀ ਕਾ ਦਰਸਨ ਦੇਖ ਕਰ ਮੈਂ ਅਸਚਰਯ ਭਈ ਹੂੰ॥
Prof. Sahib Singhਹੇ ਭਾਈ! ਉਸ ਬੇਅੰਤ ਹਰੀ ਦਾ ਦਰਸਨ ਕਰ ਕੇ ਮੈਂ ਹੈਰਾਨ ਪਈ ਹੁੰਦੀ ਹਾਂ।

ਪਦ ਅਰਥ ਹਉ = ਹਉਂ, ਮੈਂ। ਬਿਸਮੁ = ਹੈਰਾਨ। ਜੀ = ਹੇ ਜੀਉ! ਦੇਖਿ = ਦੇਖ ਕੇ। ਅਪਾਰਾ ਦਰਸਨੁ = ਬੇਅੰਤ ਦਾ ਦਰਸਨ।

SikhNet (Spanish)Maravillado me encuentro teniendo Su Visión Infinita;

ਮੇਰਾ ਸੁੰਦਰੁ ਸੁਆਮੀ ਜੀ; ਹਉ ਚਰਨ ਕਮਲ ਪਗ ਛਾਰਾ ॥

meraa sundar suaamee jee; hau charan kamal pag chhaaraa |

Sant Singh KhalsaMy Dear Lord and Master is so beautiful; I am the dust of His Lotus Feet.
Manmohan SinghBeauteous is my reverend Lord, I am the dust of His lotus feet and podia.
Manmohan Singh (Punjabi)ਸੁਹਣਾ ਸੁਨੱਖਾ ਹੈ ਮੇਰਾ ਪੂਜਯ ਪ੍ਰਭੂ, ਮੈਂ ਉਸ ਦੇ ਕੰਵਲ ਰੂਪੀ ਚਰਨਾਂ ਅਤੇ ਪੈਰਾਂ ਦੀ ਧੂੜ ਹਾਂ।
Fareedkot Teekaਮੇਰਾ ਸੁਆਮੀ ਅਤੀ ਸੁੰਦਰ ਹੈ, ਮੈਂ ਤਿਸ ਕੇ ਚਰਣ ਕਮਲੋਂ ਕੀ ਛਾਰ ਵਿਖੇ (ਪਗ) ਖਚਤ ਹੋਈ ਹੂੰ॥
Prof. Sahib Singhਹੇ ਭਾਈ! ਉਹ ਮੇਰਾ ਸੋਹਣਾ ਮਾਲਕ ਹੈ, ਮੈਂ ਉਸ ਦੇ ਸੋਹਣੇ ਚਰਨਾਂ ਦੀ ਧੂੜ ਹਾਂ।

ਪਦ ਅਰਥ ਚਰਨ ਕਮਲ ਪਗ ਛਾਰਾ = ਕੌਲ ਫੁੱਲ ਵਰਗੇ ਸੋਹਣੇ ਚਰਨਾਂ ਦੀ ਧੂੜ। ਪਗ = ਪੈਰ, ਚਰਨ।

SikhNet (Spanish)bello es mi Maestro y yo soy sólo el Polvo de Sus Pies de Loto.

ਪ੍ਰਭ ਪੇਖਤ ਜੀਵਾ ਠੰਢੀ ਥੀਵਾ; ਤਿਸੁ ਜੇਵਡੁ. ਅਵਰੁ ਨ ਕੋਈ ॥

prabh pekhat jeevaa tthandtee theevaa; tis jevadd. avar na koee |

Sant Singh KhalsaGazing upon God, I live, and I am at peace; no one else is as great as He is.
Manmohan SinghSeeing the Lord I sustain life and am pacified None else is as great as He.
Manmohan Singh (Punjabi)ਸੁਆਮੀ ਨੂੰ ਵੇਖ ਕੇ ਮੈਂ ਜੀਉਂਦੀ ਅਤੇ ਸੀਤਲ ਹੁੰਦੀ ਹਾਂ। ਉਸ ਜਿੱਡਾ ਵੱਡਾ ਹੋਰ ਕੋਈ ਨਹੀਂ ਹੈ।
Fareedkot Teekaਮੈਂ ਪ੍ਰਭੂ ਕੋ ਦੇਖ ਕੇ ਜੀਵਤੀ ਹੂੰ ਔਰ ਠੰਢੀ ਹੋਤੀ ਹੂੰ, ਤਿਸ ਕੇ ਬਰਾਬਰ ਬਡਾ ਔਰ ਕੋਈ ਨਹੀਂ ਹੈ।
Prof. Sahib Singhਹੇ ਭਾਈ! ਪ੍ਰਭੂ ਦਾ ਦਰਸਨ ਕਰਦਿਆਂ ਮੇਰੇ ਅੰਦਰ ਜਿੰਦ ਪੈ ਜਾਂਦੀ ਹੈ, ਮੈਂ ਸ਼ਾਂਤ-ਚਿੱਤ ਹੋ ਜਾਂਦੀ ਹਾਂ, ਉਸ ਦੇ ਬਰਾਬਰ ਦਾ ਹੋਰ ਕੋਈ ਨਹੀਂ ਹੈ।

ਪਦ ਅਰਥ ਪੇਖਤ = ਵੇਖਦਿਆਂ। ਜੀਵਾ = ਜੀਵਾਂ, ਮੈਂ ਆਤਮਕ ਜੀਵਨ ਹਾਸਲ ਕਰ ਲੈਂਦੀ ਹਾਂ। ਠੰਢੀ = ਸ਼ਾਂਤ-ਚਿੱਤ। ਥੀਵਾ = ਥੀਵਾਂ ਮੈਂ ਹੋ ਜਾਂਦੀ ਹਾਂ। ਤਿਸੁ ਜੇਵਡੁ = ਉਸ ਜੇਡਾ ਵੱਡਾ, ਉਸ ਦੇ ਬਰਾਬਰ ਦਾ।

SikhNet (Spanish)Su Visión me da la vida y me conforta, pues no hay nadie más Grandioso que Él.

ਆਦਿ ਅੰਤਿ ਮਧਿ ਪ੍ਰਭੁ ਰਵਿਆ; ਜਲਿ ਥਲਿ ਮਹੀਅਲਿ ਸੋਈ ॥

aad ant madh prabh raviaa; jal thal maheeal soee |

Sant Singh KhalsaPresent at the beginning, end and middle of time, He pervades the sea, the land and the sky.
Manmohan SinghThe Lord is pervading in the beginning, the middle and the end. In the ocean, land and sky, He the Lord is.
Manmohan Singh (Punjabi)ਆਰੰਭ, ਵਿਚਕਾਰ ਅਤੇ ਅਖੀਰ ਵਿੱਚ ਸਾਈਂ ਵਿਆਪਕ ਹੋ ਰਿਹਾ ਹੈ। ਸਮੁੰਦਰ, ਧਰਤੀ ਅਤੇ ਆਕਾਸ਼ ਵਿੱਚ ਉਹ ਸਾਈਂ ਹੀ ਹੈ।
Fareedkot Teekaਸ੍ਰਿਸ਼ਟੀ ਕੇ ਆਦਿ ਅੰਤ ਔਰ ਮਧ ਮੇਂ ਸੋਈ ਪ੍ਰਭੂ ਜਲ ਅਸਥਲ ਔ ਪ੍ਰਿਥਵੀ ਅਕਾਸ ਮੇਂ ਬਿਆਪਿਆ ਹੂਆ ਹੈ॥
Prof. Sahib Singhਜਗਤ ਦੇ ਸ਼ੁਰੂ ਵਿਚ ਉਹੀ ਸੀ, ਜਗਤ ਦੇ ਅਖ਼ੀਰ ਵਿਚ ਉਹੀ ਹੋਵੇਗਾ, ਹੁਣ ਇਸ ਵੇਲੇ ਭੀ ਉਹੀ ਹੈ। ਪਾਣੀ ਵਿਚ, ਧਰਤੀ ਵਿਚ, ਆਕਾਸ਼ ਵਿਚ ਉਹੀ ਵੱਸਦਾ ਹੈ।

ਪਦ ਅਰਥ ਆਦਿ = ਜਗਤ ਦੇ ਸ਼ੁਰੂ ਵਿਚ। ਅੰਤਿ = ਜਗਤ ਦੇ ਅਖ਼ੀਰ ਵਿਚ। ਮਧਿ = ਹੁਣ ਜਗਤ ਦੀ ਹੋਂਦ ਦੇ ਵਿਚਕਾਰ। ਜਲਿ = ਪਾਣੀ ਵਿਚ। ਥਲਿ = ਧਰਤੀ ਵਿਚ। ਮਹੀਅਲਿ = ਮਹੀ ਤਲਿ, ਧਰਤੀ ਦੇ ਉੱਤੇ, ਪੁਲਾੜ ਵਿਚ, ਆਕਾਸ਼ ਵਿਚ। ਸੋਈ = ਉਹੀ ਪ੍ਰਭੂ।

SikhNet (Spanish)Él es en el principio y en el fin; Él compenetra la tierra, el agua y los espacios inferiores

ਚਰਨ ਕਮਲ ਜਪਿ ਸਾਗਰੁ ਤਰਿਆ; ਭਵਜਲ ਉਤਰੇ ਪਾਰਾ ॥

charan kamal jap saagar tariaa; bhavajal utare paaraa |

Sant Singh KhalsaMeditating on His Lotus Feet, I have crossed over the sea, the terrifying world-ocean.
Manmohan SinghContemplating the Lord's lotus feet, I have swum the sea and ferried across the dreadful world-ocean.
Manmohan Singh (Punjabi)ਸਾਹਿਬ ਦੇ ਕੰਵਲ ਰੂਪੀ ਪੈਰਾਂ ਨੂੰ ਸਿਮਰ ਕੇ ਮੈਂ ਸਮੁੰਦਰ ਨੂੰ ਤਰ ਗਿਆ ਹਾਂ ਅਤੇ ਭਿਆਨਕ ਸੰਸਾਰ ਸਾਗਰ ਤੋਂ ਪਾਰ ਹੋ ਗਿਆ ਹਾਂ।
Fareedkot Teekaਜਿਸ ਕੇ ਚਰਨ ਕਮਲ ਹ੍ਰਿਦੇ ਮੇਂ ਜਪ ਕੇ, ਭਾਵ ਆਸਰਾ ਕਰ ਕੇ ਜਿਨੋਂ ਨੇ ਸੰਸਾਰ ਸਾਗਰ ਤਰਿਆ ਹੈ, ਜੋ ਤਿਸ ਕੇ ਦਾਸੋਂ ਕੇ ਦਾਸ ਹੂਏ ਹੈਂ, ਵਹੁ ਭੀ ਸੰਸਾਰ ਸਮੁੰਦ੍ਰ ਤੇ ਪਾਰ ਉਤਰੇ ਹੈਂ॥
Prof. Sahib Singhਹੇ ਭਾਈ! ਉਸ ਦੇ ਸੋਹਣੇ ਚਰਨਾਂ ਦਾ ਧਿਆਨ ਧਰ ਕੇ ਸੰਸਾਰ-ਸਮੁੰਦਰ ਤਰਿਆ ਜਾ ਸਕਦਾ ਹੈ, ਅਨੇਕਾਂ ਹੀ ਜੀਵ ਸੰਸਾਰ-ਸਮੁੰਦਰ ਤੋਂ ਪਾਰ ਲੰਘਦੇ ਆ ਰਹੇ ਹਨ।

ਪਦ ਅਰਥ ਜਪਿ = ਜਪ ਕੇ। ਸਾਗਰੁ = ਸੰਸਾਰ-ਸਮੁੰਦਰ। ਭਵਜਲ = ਸੰਸਾਰ-ਸਮੁੰਦਰ ਤੋਂ।

SikhNet (Spanish)Contemplando Sus Pies de Loto uno es llevado a través de la existencia.

ਨਾਨਕ ਸਰਣਿ ਪੂਰਨ ਪਰਮੇਸੁਰ; ਤੇਰਾ. ਅੰਤੁ ਨ ਪਾਰਾਵਾਰਾ ॥੨॥

naanak saran pooran paramesur; teraa. ant na paaraavaaraa |2|

Sant Singh KhalsaNanak seeks the Sanctuary of the Perfect Transcendent Lord; You have no end or limitation, Lord. ||2||
Manmohan SinghO Perfect Lord, Nanak seeks Thy refuge Thine limit and end he knows not.
Manmohan Singh (Punjabi)ਹੇ ਪੂਰੇ ਪ੍ਰਭੂ! ਨਾਨਕ ਤੇਰੀ ਪਨਾਹ ਲੋੜਦਾ ਹੈ। ਤੇਰਾ ਓੜਕ ਅਤੇ ਅਖੀਰ ਉਹ ਜਾਣਦਾ ਨਹੀਂ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਜੀਵ! ਤੂੰ ਪੂਰਨ ਪਰਮੇਸਰ ਕੀ ਸਰਨ ਹੋਹੁ। ਜਿਸ ਕੇ ਪਾਰ ਉਰਾਰ ਕਾ ਅੰਤ ਨਹੀਂ ਵਹੁ ਤੇਰਾ ਰੱਖ੍ਯਕ ਹੈ॥੨॥
Prof. Sahib Singhਹੇ ਨਾਨਕ! (ਆਖ-) ਹੇ ਪੂਰਨ ਪਰਮੇਸਰ! ਮੈਂ ਤੇਰੀ ਸਰਨ ਆਇਆ ਹਾਂ, ਤੇਰੀ ਹਸਤੀ ਦਾ ਅੰਤ ਉਰਲਾ ਪਾਰਲਾ ਬੰਨਾ ਨਹੀਂ ਲੱਭ ਸਕਦਾ ਹੈ ॥੨॥

ਪਦ ਅਰਥ ਪਰਮੇਸੁਰ = ਹੇ ਪਰਮੇਸਰ! ਪਾਰਾਵਾਰਾ = ਪਾਰ-ਅਵਾਰ, ਪਾਰਲਾ ਉਰਲਾ ਬੰਨਾ ॥੨॥

SikhNet (Spanish)Nanak busca el Refugio del Maestro Perfecto, Cuyo Límite no conoce.(2)

ਹਉ ਨਿਮਖ. ਨ ਛੋਡਾ ਜੀ; ਹਰਿ ਪ੍ਰੀਤਮ ਪ੍ਰਾਨ ਅਧਾਰੋ ॥

hau nimakh. na chhoddaa jee; har preetam praan adhaaro |

Sant Singh KhalsaI shall not forsake, even for an instant, my Dear Beloved Lord, the Support of the breath of life.
Manmohan SinghMy Loved Lord, the support of my very life, forsake not even for a moment.
Manmohan Singh (Punjabi)ਆਪਣੀ ਜਿੰਦ-ਜਾਨ ਦੇ ਆਸਰੇ, ਆਪਣੇ ਪਿਆਰੇ ਪ੍ਰੂਭੂ ਨੂੰ ਮੈਂ ਇਕ ਮੁਹਰ ਭਰ ਲਈ ਭੀ ਨਹੀਂ ਤਿਆਗਦੀ।
Fareedkot Teekaਹਰੀ ਜੋ ਪ੍ਰੀਤਮ ਪ੍ਰਾਣੋਂ ਕਾ ਅਧਾਰ ਹੈ, ਮੈਂ ਤਿਸ ਕੋ ਨਿਮਖ ਮਾਤ੍ਰ ਭੀ ਨਹੀਂ ਛੋਡਤਾ ਹੂੰ॥
Prof. Sahib Singhਹੇ ਭਾਈ! ਪ੍ਰੀਤਮ ਹਰੀ (ਅਸਾਂ ਜੀਵਾਂ ਦੀ) ਜਿੰਦ ਦਾ ਆਸਰਾ ਹੈ, ਮੈਂ ਅੱਖ ਝਮਕਣ ਜਿਤਨੇ ਸਮੇ ਲਈ ਭੀ ਉਸ ਦੀ ਯਾਦ ਨਹੀਂ ਛੱਡਾਂਗਾ।

ਪਦ ਅਰਥ ਹਉ = ਹਉਂ, ਮੈਂ। ਨਿਮਖ = {निमेष} ਅੱਖ ਝਮਕਣ ਜਿਤਨਾ ਸਮਾ। ਛੋਡਾ = ਛੋਡਾਂ, ਮੈਂ ਛੱਡਦਾ। ਪ੍ਰਾਨ ਅਧਾਰੋ = ਪ੍ਰਾਨਾਂ ਦਾ ਆਸਰਾ, ਜਿੰਦ ਦਾ ਆਸਰਾ।

SikhNet (Spanish)No Lo voy a dejar ni por un momento, pues el Señor es la Vida de mi vida.

ਗੁਰਿ ਸਤਿਗੁਰ ਕਹਿਆ ਜੀ; ਸਾਚਾ ਅਗਮ ਬੀਚਾਰੋ ॥

gur satigur kahiaa jee; saachaa agam beechaaro |

Sant Singh KhalsaThe Guru, the True Guru, has instructed me in the contemplation of the True, Inaccessible Lord.
Manmohan SinghThe great True Guru has enjoined upon me the meditation of the inscrutable True Lord.
Manmohan Singh (Punjabi)ਵਿਸ਼ਾਲ ਸੱਚੇ ਗੁਰਾਂ ਨੇ ਮੈਨੂੰ ਅਖੋਜ ਸੱਚੇ ਸੁਆਮੀ ਦੇ ਸਿਮਰਨ ਕਰਨ ਦਾ ਫਰਮਾਨ ਕੀਤਾ ਹੈ।
Fareedkot Teekaਪੂਜ ਜੋ ਸਤਿਗੁਰੂ ਜੀ ਹੈਂ ਤਿਨੋਂ ਨੇ ਸਾਚ ਜੋ ਅਗਮ ਹੈ ਤਿਸ ਕਾ ਬੀਚਾਰ ਕਹਾ ਹੈ॥
Prof. Sahib Singhਗੁਰੂ ਨੇ (ਮੈਨੂੰ) ਅਪਹੁੰਚ ਪਰਮਾਤਮਾ (ਨਾਲ ਮਿਲਾਪ) ਬਾਰੇ ਇਹ ਅਟੱਲ ਵਿਚਾਰ ਦੀ ਗੱਲ ਦੱਸੀ ਹੈ।

ਪਦ ਅਰਥ ਗੁਰਿ ਸਤਿਗੁਰ = ਸਤਿਗੁਰ ਗੁਰੂ ਨੇ। ਜੀ = ਹੇ ਭਾਈ! ਸਾਚਾ = ਸਦਾ ਕਾਇਮ ਰਹਿਣ ਵਾਲਾ, ਅਟੱਲ। ਅਗਮ ਬੀਚਾਰੋ = ਅਪਹੁੰਚ ਪਰਮਾਤਮਾ ਬਾਰੇ ਵਿਚਾਰ ਦੀ ਗੱਲ।

SikhNet (Spanish)El Guru Verdadero ha pronunciado la Verdad Inefable y por la Gracia del Santo soy bendecido con el Nombre del Señor.

ਮਿਲਿ ਸਾਧੂ ਦੀਨਾ. ਤਾ ਨਾਮੁ ਲੀਨਾ; ਜਨਮ ਮਰਣ ਦੁਖ ਨਾਠੇ ॥

mil saadhoo deenaa. taa naam leenaa; janam maran dukh naatthe |

Sant Singh KhalsaMeeting with the humble, Holy Saint, I obtained the Naam, the Name of the Lord, and the pains of birth and death left me.
Manmohan SinghWhen I met the Saints-Guru and surrendered my soul, then obtained I the Name and my pain of birth and death hastened away.
Manmohan Singh (Punjabi)ਜਦ ਮੈਂ ਸੰਤ ਗੁਰਾਂ ਨੂੰ ਮਿਲਾ ਪਿਆ ਅਤੇ ਆਪਣੀ ਜਿੰਦੜੀ ਸਮਰਪਨ ਕਰ ਦਿੱਤੀ, ਤਦ ਮੈਨੂੰ ਨਾਪ ਦੀ ਪਰਾਪਤੀ ਹੋ ਗਈ ਅਤੇ ਮੇਰੀ ਜੰਮਣ ਅਤੇ ਮਰਨ ਦੀ ਪੀੜ ਨੱਸ ਗਈ।
Fareedkot Teekaਸਾਧੂਆਂ ਕੋ ਮਿਲਕਰ ਜੋ ਮਨ ਦੀਨਾ ਤੌ ਨਾਮ ਲੀਨਾ ਹੈ, ਇਸ ਤੇ ਇਹ ਫਲ ਹੂਆ ਜੋ ਜਨਮ ਮਰਣ ਕੇ ਦੁਖ ਥੇ, ਸੋ (ਨਾਠੇ) ਦੂਰ ਹੂਏ ਹੈਂ॥
Prof. Sahib Singhਹੇ ਭਾਈ! ਗੁਰੂ ਨੂੰ ਮਿਲ ਕੇ (ਜਦੋਂ ਗੁਰੂ ਦੀ ਰਾਹੀਂ ਨਾਮ ਦਾਤਿ) ਮਿਲਦੀ ਹੈ, ਤਦੋਂ ਹੀ ਪਰਮਾਤਮਾ ਦਾ ਨਾਮ ਜਪਿਆ ਜਾ ਸਕਦਾ ਹੈ, (ਜਿਹੜਾ ਮਨੁੱਖ ਨਾਮ ਜਪਦਾ ਹੈ, ਉਸ ਦੇ) ਜਨਮ ਤੋਂ ਮਰਨ ਤਕ ਦੇ ਸਾਰੇ ਦੁੱਖ ਨਾਸ ਹੋ ਜਾਂਦੇ ਹਨ।

ਪਦ ਅਰਥ ਮਿਲਿ ਸਾਧੂ = ਗੁਰੂ ਨੂੰ ਮਿਲ ਕੇ। ਦੀਨਾ = (ਗੁਰੂ ਨੇ ਨਾਮ ਦੀ ਦਾਤਿ) ਦਿੱਤੀ। ਤਾ = ਤਦੋਂ। ਲੀਨਾ = ਜਪਿਆ ਜਾ ਸਕਦਾ ਹੈ। ਨਾਠੇ = ਨੱਸ ਜਾਂਦੇ ਹਨ।

SikhNet (Spanish)Todas mis aflicciones de nacimientos y muertes han cesado,

ਸਹਜ ਸੂਖ ਆਨੰਦ ਘਨੇਰੇ; ਹਉਮੈ ਬਿਨਠੀ ਗਾਠੇ ॥

sehaj sookh aanand ghanere; haumai binatthee gaatthe |

Sant Singh KhalsaI have been blessed with peace, poise and abundant bliss, and the knot of egotism has been untied.
Manmohan SinghI am blessed with poise, peace and many happiness and the knot of my ego is loosed.
Manmohan Singh (Punjabi)ਮੈਨੂੰ ਅਡੋਲਤਾ, ਆਰਾਮ ਤੇ ਬਹੁਤੀਆਂ ਖੁਸ਼ੀਆਂ ਪਰਾਪਤ ਹੋ ਗਈਆਂ ਹਨ ਅਤੇ ਮੇਰੀ ਹੰਕਾਰ ਦੀ ਗੰਢ ਖੁੱਲ੍ਹ ਗਈ ਹੈ।
Fareedkot Teekaਅਚੁਤ ਸੁਖ ਪੁਨਾ ਵਿਵਹਾਰਕ ਬਹੁਤ ਆਨੰਦ ਪ੍ਰਾਪਤਿ ਹੂਏ ਹੈਂ, ਔ ਹਉਮੈ ਕੀ ਗੰਠ (ਬਿਨਠੀ) ਦੂਰ ਹੂਈ ਹੈ॥
Prof. Sahib Singh(ਉਸ ਦੇ ਅੰਦਰ) ਆਤਮਕ ਅਡੋਲਤਾ ਦੇ ਅਨੇਕਾਂ ਸੁਖ ਆਨੰਦ ਪੈਦਾ ਹੋ ਜਾਂਦੇ ਹਨ, (ਉਸ ਦੇ ਅੰਦਰੋਂ) ਹਉਮੈ ਦੀ ਗੰਢ ਨਾਸ ਹੋ ਜਾਂਦੀ ਹੈ।

ਪਦ ਅਰਥ ਸਹਜ ਸੂਖ = ਆਤਮਕ ਅਡੋਲਤਾ ਦੇ ਸੁਖ। ਬਿਨਠੀ = ਨਾਸ ਹੋ ਜਾਂਦੀ ਹੈ। ਗਾਠੇ = ਗੰਢ।

SikhNet (Spanish)el nudo de mi ego es liberado y soy bendecido con Paz y Éxtasis.

Open this shabad (26 lines, Angs 784-785) →

Ang 784 of 1430