ੴ

ਸਿੱਖਬਾਣੀ · SikhBani

Ang 838

Sri Guru Granth Sahib · Raag Bilaaval · 2 shabads, 66 lines
Translations
Shabad Guru Arjan Dev Ji Raag Bilaaval continued from Ang 837

ਕਰਿ ਦਇਆ; ਲੇਹੁ ਲੜਿ ਲਾਇ ॥

kar deaa; lehu larr laae |

Sant Singh KhalsaBe Merciful, and attach me to the hem of Your robe.
Manmohan SinghMercifully attach me to Thy skirt.
Manmohan Singh (Punjabi)ਮਿਹਰ ਧਾਰ ਕੇ ਮੈਨੂੰ ਆਪਣੇ ਪੱਲੇ ਨਾਲ ਜੋੜ ਲੈ।
Fareedkot Teekaਦਯਾ ਕਰ ਕੇ ਮੁਝ ਕੋ ਅਪਨੇ ਲੜ ਲਗਾਇ ਲੇਵਹੁ॥
Prof. Sahib Singhਮਿਹਰ ਕਰ ਕੇ ਮੈਨੂੰ ਆਪਣੇ ਲੜ ਨਾਲ ਲਾ ਲੈ।

ਪਦ ਅਰਥ ਕਰਿ = ਕਰ ਕੇ। ਲੜਿ = ਪੱਲੇ ਨਾਲ।

SikhNet (Spanish)Ten Compasión de mí y deja que me aferre a Tu Túnica;

ਨਾਨਕਾ. ਨਾਮੁ ਧਿਆਇ ॥੧॥

naanakaa. naam dhiaae |1|

Sant Singh KhalsaNanak meditates on the Naam, the Name of the Lord. ||1||
Manmohan SinghNanak, contemplates Thine Name, O Lord.
Manmohan Singh (Punjabi)ਨਾਨਕ, ਤੇਰੇ ਨਾਮ ਦਾ ਸਿਮਰਨ ਕਰਦਾ ਹੈ, ਹੇ ਸੁਆਮੀ!
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਸ ਕਰ ਕੇ ਤੇਰਾ ਨਾਮ ਹੀ ਧਿਆਵਤਾ ਰਹੂੰ॥੧॥
Prof. Sahib Singhਹੇ ਨਾਨਕ! ਪ੍ਰਭੂ ਦਾ ਨਾਮ ਸਿਮਰਿਆ ਕਰ ॥੧॥

ਪਦ ਅਰਥ ਨਾਨਕਾ = ਹੇ ਨਾਨਕ! ॥੧॥

SikhNet (Spanish)Nanak, medita en el Naam, el Nombre del Señor.(1)

ਦੀਨਾ ਨਾਥ ਦਇਆਲ ਮੇਰੇ ਸੁਆਮੀ; ਦੀਨਾ ਨਾਥ ਦਇਆਲ ॥

deenaa naath deaal mere suaamee; deenaa naath deaal |

Sant Singh KhalsaO Merciful Master of the meek, You are my Lord and Master, O Merciful Master of the meek.
Manmohan SinghThe Master of the meek, the Master of the meek, Thou art, O my compassionate Lord.
Manmohan Singh (Punjabi)ਮਸਕੀਨ ਦਾ ਮਾਲਕ, ਮਸਕੀਨ ਦਾ ਮਾਲਕ, ਤੂੰ ਹੈ, ਹੇ ਮੇਰੇ ਕਿਰਪਾਲੂ ਪ੍ਰਭੂ!
Fareedkot Teekaਹੇ ਦੀਨਾਨਾਥ ਦਿਆਲੂ! ਮੇਰਾ ਸੁਆਮੀ ਪੀਛੇ ਬੀ ਤੂੰਹੀ ਥਾ ਔ ਅਬ ਭੀ ਦੀਨੋਂ ਕਾ ਨਾਥ ਦਿਆਲ ਸਰੂਪ ਮੇਰਾ ਸੁਆਮੀ ਤੂੰ ਹੀ ਹੈਂ॥
Prof. Sahib Singhਹੇ ਗ਼ਰੀਬਾਂ ਦੇ ਖਸਮ! ਹੇ ਦਇਆ ਦੇ ਸੋਮੇ! ਹੇ ਮੇਰੇ ਸੁਆਮੀ! ਹੇ ਦੀਨਾ ਨਾਥ! ਹੇ ਦਇਆਲ!

ਪਦ ਅਰਥ ਦੀਨਾ ਨਾਥ = ਹੇ ਗਰੀਬਾਂ ਦੇ ਖਸਮ! ਦਇਆਲ = ਹੇ ਦਇਆ ਦੇ ਸੋਮੇ!

SikhNet (Spanish)Oh Maestro, Compasivo con el débil, eres mi Señor y Maestro;

ਜਾਚਉ ਸੰਤ ਰਵਾਲ ॥੧॥ ਰਹਾਉ ॥

jaachau sant ravaal |1| rahaau |

Sant Singh KhalsaI yearn for the dust of the feet of the Saints. ||1||Pause||
Manmohan SinghI crave for the dust of the feet of the saints. Pause.
Manmohan Singh (Punjabi)ਮੈਂ ਸਾਧੂਆਂ ਦੇ ਪੈਰਾਂ ਦੀ ਧੂੜ ਦੀ ਚਾਹਨਾ ਕਰਦਾ ਹਾਂ। ਠਹਿਰਾਉ।
Fareedkot Teekaਮੈਂ ਤੇਰੇ ਪਾਸੋਂ ਸੰਤਾਂ ਕੇ ਚਰਨੋਂ ਕੀ (ਰਵਾਲ) ਧੂੜੀ ਕੋ (ਜਾਚਹੁ) ਮਾਂਗਤਾ ਹੂੰ॥੧॥ ਰਹਾਉ ॥
Prof. Sahib Singhਮੈਂ ਤੇਰੇ ਸੰਤ ਜਨਾਂ ਦੇ ਚਰਨਾਂ ਦੀ ਧੂੜ ਮੰਗਦਾ ਹਾਂ ॥੧॥ ਰਹਾਉ ॥

ਪਦ ਅਰਥ ਜਾਚਉ = ਜਾਚਉਂ, ਮੈਂ ਮੰਗਦਾ ਹਾਂ। ਰਵਾਲ = ਚਰਨ-ਧੂੜ ॥੧॥ ਰਹਾਉ ॥

SikhNet (Spanish)oh Misericordioso Maestro con el débil, yo sólo busco los Pies de Tus Santos.(1-Pausa)

ਸੰਸਾਰੁ ਬਿਖਿਆ ਕੂਪ ॥

sansaar bikhiaa koop |

Sant Singh KhalsaThe world is a pit of poison,
Manmohan SinghThe world is a well of poison,
Manmohan Singh (Punjabi)ਜਗਤ ਜ਼ਹਿਰ ਦਾ ਇਕ ਖੂਹ ਹੈ,
Fareedkot Teekaਇਹੁ ਸੰਸਾਰ ਵਿਖਿਓਂ ਕਾ ਕੂਆ ਹੈ॥
Prof. Sahib Singhਇਹ ਜਗਤ ਮਾਇਆ (ਦੇ ਮੋਹ) ਦਾ ਖੂਹ ਹੈ,

ਪਦ ਅਰਥ ਬਿਖਿਆ = ਮਾਇਆ। ਕੂਪ = ਖੂਹ।

SikhNet (Spanish)Este pozo del mundo está saturado con el veneno de Maya,

ਤਮ ਅਗਿਆਨ; ਮੋਹਤ ਘੂਪ ॥

tam agiaan; mohat ghoop |

Sant Singh Khalsafilled with the utter darkness of ignorance and emotional attachment.
Manmohan Singhin it is the pitch darkness of spiritual ignorance and worldly love.
Manmohan Singh (Punjabi)ਇਸ ਵਿੱਚ ਆਤਮਿਕ ਬੇਸਮਝੀ ਅਤੇ ਸੰਸਾਰੀ ਮਮਤਾ ਦਾ ਘੁੱਪ ਅਨ੍ਹੇਰਾ ਹੈ।
Fareedkot Teekaਅਗ੍ਯਾਨ ਰੂਪੀ ਤਮ (ਘੂਪ) ਗਾਹੜਾ ਤਿਸਮੈਂ ਮੋਹਿਤ ਹੂਆ ਮੂਰਛਾ, ਭਾਵ ਅਪਨੇ ਸਰੂਪ ਤੇ ਜੀਉ ਭੂਲ ਰਹਾ ਹੈ॥
Prof. Sahib Singhਆਤਮਕ ਜੀਵਨ ਵਲੋਂ ਬੇ-ਸਮਝੀ ਦਾ ਘੁੱਪ ਹਨੇਰਾ (ਮੈਨੂੰ) ਮੋਹ ਰਿਹਾ ਹੈ।

ਪਦ ਅਰਥ ਤਮ = ਹਨੇਰਾ। ਅਗਿਆਨ = ਆਤਮਕ ਜੀਵਨ ਵਲੋਂ ਬੇ-ਸਮਝੀ। ਤਮ ਘੂਪ = ਘੁੱਪ ਹਨੇਰਾ। ਮੋਹਤ = ਮੋਹ ਰਿਹਾ ਹੈ।

SikhNet (Spanish)lleno de ignorancia y apego emocional.

ਗਹਿ ਭੁਜਾ; ਪ੍ਰਭ ਜੀ ਲੇਹੁ ॥

geh bhujaa; prabh jee lehu |

Sant Singh KhalsaPlease take my hand, and save me, Dear God.
Manmohan SinghHold me by the hand and save me o My Sire Lord.
Manmohan Singh (Punjabi)ਬਾਂਹੋਂ ਫੜ ਕੇ ਮੇਰੀ ਰੱਖਿਆ ਕਰ, ਹੇ ਮੇਰੇ ਮਹਾਰਾਜ ਮਾਲਕ!
Fareedkot Teekaਤਾਂ ਤੇ ਹੇ ਪ੍ਰਭ ਜੀ! ਐਸੇ ਅੰਧੇਰੇ ਵਿਚੋਂ ਭੁਜਾ ਪਕੜ ਲੀਜੀਏ॥
Prof. Sahib Singh(ਮੇਰੀ) ਬਾਂਹ ਫੜ ਕੇ (ਮੈਨੂੰ) ਬਚਾ ਲੈ

ਪਦ ਅਰਥ ਗਹਿ = ਫੜ ਕੇ। ਭੁਜਾ = ਬਾਂਹ।

SikhNet (Spanish)Oh Dios, tómame de la mano

ਹਰਿ ਨਾਮੁ ਅਪੁਨਾ ਦੇਹੁ ॥

har naam apunaa dehu |

Sant Singh KhalsaPlease bless me with Your Name, Lord.
Manmohan SinghBless me with Thine Name, O God.
Manmohan Singh (Punjabi)ਮੈਨੂੰ ਆਪਣਾ ਨਾਮ ਪਰਦਾਨ ਕਰ, ਹੇ ਵਾਹਿਗੁਰੂ!
Fareedkot Teekaਹੇ ਹਰੀ! ਅਪਨਾ ਨਾਮ ਮੁਝ ਕੋ ਦੇਵੋ॥
Prof. Sahib Singhਹੇ ਪ੍ਰਭੂ! ਮੈਨੂੰ ਆਪਣਾ ਨਾਮ ਬਖ਼ਸ਼!
SikhNet (Spanish)y bendíceme con Tu Nombre;

ਪ੍ਰਭ ਤੁਝ ਬਿਨਾ; ਨਹੀ ਠਾਉ ॥

prabh tujh binaa; nahee tthaau |

Sant Singh KhalsaWithout You, God, I have no place at all.
Manmohan SinghWithout Thee, O Lord, I have no other place,
Manmohan Singh (Punjabi)ਤੇਰੇ ਬਗੈਰ, ਹੇ ਸੁਆਮੀ! ਮੇਰਾ ਕੋਈ ਹੋਰ ਟਿਕਾਣਾ ਨਹੀਂ।
Fareedkot Teekaਕਿਉਂਕਿ ਹੇ ਪ੍ਰਭ ਜੀ! ਮੁਝ ਕੋ ਤੇਰੇ ਬਿਨਾਂ ਕੋਈ ਥਾਉਂ ਨਹੀਂ ਹੈ॥
Prof. Sahib Singhਤੈਥੋਂ ਬਿਨਾ ਮੇਰਾ ਕੋਈ ਹੋਰ ਆਸਰਾ ਨਹੀਂ ਹੈ।

ਪਦ ਅਰਥ ਠਾਉ = ਠਾਉਂ, ਥਾਂ, ਆਸਰਾ।

SikhNet (Spanish)no hay otro Refugio para mí más que el Tuyo,

ਨਾਨਕਾ; ਬਲਿ ਬਲਿ ਜਾਉ ॥੨॥

naanakaa; bal bal jaau |2|

Sant Singh KhalsaNanak is a sacrifice, a sacrifice to You. ||2||
Manmohan SinghNanak is a sacrifice, a sacrifice unto Thee.
Manmohan Singh (Punjabi)ਨਾਨਕ ਤੇਰੇ ਉਤੋਂ ਘੋਲੀ, ਘੋਲੀ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਇਸੀ ਤੇ ਮੈਂ ਤੇਰੇ ਪਰ ਮਨ ਬਾਣੀ ਸੇ ਬਲਿਹਾਰਨੇ ਜਾਤਾ ਹੂੰ॥੨॥
Prof. Sahib Singhਹੇ ਨਾਨਕ! (ਪ੍ਰਭੂ ਦੇ ਦਰ ਤੇ ਅਰਦਾਸ ਕਰ, ਤੇ, ਆਖ-) ਹੇ ਪ੍ਰਭੂ! ਮੈਂ (ਤੇਰੇ ਨਾਮ ਤੋਂ) ਸਦਕੇ ਜਾਂਦਾ ਹਾਂ, ਕੁਰਬਾਨ ਜਾਂਦਾ ਹਾਂ ॥੨॥

ਪਦ ਅਰਥ ਬਲਿ ਜਾਉ = ਬਲਿ ਜਾਉਂ, ਮੈਂ ਸਦਕੇ ਜਾਂਦਾ ਹਾਂ ॥੨॥

SikhNet (Spanish)y por eso ofrezco mi ser en sacrificio a Ti.(2)

ਲੋਭਿ ਮੋਹਿ ਬਾਧੀ ਦੇਹ ॥

lobh mohi baadhee deh |

Sant Singh KhalsaThe human body is in the grip of greed and attachment.
Manmohan SinghThe human body is in the grip of covetousness and worldly attachment.
Manmohan Singh (Punjabi)ਮਨੁੱਖੀ ਸਰੀਰ ਲਾਲਚ ਅਤੇ ਸੰਸਾਰੀ ਲਗਨ ਦੀ ਪਕੜ ਵਿੱਚ ਹੈ।
Fareedkot Teekaਲੋਭ ਔ ਮੋਹ ਕੀ ਇਹੁ ਦੇਹੁ ਬਾਂਦੀ ਹੋਈ ਹੈ॥
Prof. Sahib Singhਮੇਰਾ ਸਰੀਰ ਲੋਭ ਵਿਚ ਮੋਹ ਵਿਚ ਬੱਝਾ ਪਿਆ ਹੈ,

ਪਦ ਅਰਥ ਲੋਭਿ = ਲੋਭ ਨਾਲ, ਲੋਭ ਵਿਚ। ਮੋਹਿ = ਮੋਹ ਨਾਲ, ਮੋਹ ਵਿਚ। ਦੇਹ = ਸਰੀਰ।

SikhNet (Spanish)Mi cuerpo está atado a la avaricia y al apego,

ਬਿਨੁ ਭਜਨ. ਹੋਵਤ ਖੇਹ ॥

bin bhajan. hovat kheh |

Sant Singh KhalsaWithout meditating and vibrating upon the Lord, it is reduced to ashes.
Manmohan SinghWithout the Lord's meditation it is reduced to ashes.
Manmohan Singh (Punjabi)ਸਾਹਿਬ ਦੇ ਸਿਮਰਨ ਬਗੈਰ, ਇਹ ਸੁਆਹ ਹੋ ਜਾਂਦੀ ਹੈ।
Fareedkot Teekaਸੋ ਤੇਰੇ ਭਜਨ ਤੇ ਬਿਨਾਂ ਖੇਹ ਰੂਪ ਹੋ ਜਾਤੀ ਹੈ, ਭਾਵ ਨਿਸਫਲ ਹੋ ਜਾਤੀ ਹੈ॥
Prof. Sahib Singh(ਤੇਰਾ) ਭਜਨ ਕਰਨ ਤੋਂ ਬਿਨਾ ਮਿੱਟੀ ਹੁੰਦਾ ਜਾ ਰਿਹਾ ਹੈ।

ਪਦ ਅਰਥ ਖੇਹ = ਮਿੱਟੀ, ਸੁਆਹ।

SikhNet (Spanish)y sin la Devoción a Dios, es convertido en polvo.

ਜਮਦੂਤ; ਮਹਾ ਭਇਆਨ ॥

jamadoot; mahaa bheaan |

Sant Singh KhalsaThe Messenger of Death is dreadful and horrible.
Manmohan SinghVery dreadful are the Death's myrmidons.
Manmohan Singh (Punjabi)ਪਰਮ ਭਿਆਨਕ ਹਨ ਮੌਤ ਦੇ ਫਰੇਸ਼ਤੇ।
Fareedkot Teekaਜਮ ਦੂਤ ਮਹਾਂ ਭਿਆਨਕ ਰੂਪ ਹੈ॥
Prof. Sahib Singh(ਮੈਨੂੰ) ਜਮਦੂਤ ਬੜੇ ਡਰਾਉਣੇ (ਲੱਗ ਰਹੇ ਹਨ)।

ਪਦ ਅਰਥ ਭਇਆਨ = ਭਿਆਨਕ, ਡਰਾਵਣੇ।

SikhNet (Spanish)Los mensajeros de la muerte son terroríficos;

ਚਿਤ ਗੁਪਤ; ਕਰਮਹਿ ਜਾਨ ॥

chit gupat; karameh jaan |

Sant Singh KhalsaThe recording scribes of the conscious and the unconscious, Chitr and Gupt, know all actions and karma.
Manmohan SinghChitar, Gupat, (the recording angles) know man's deeds.
Manmohan Singh (Punjabi)ਚਿਤ੍ਰ ਗੁਪਤ (ਲੇਖਾ ਲਿੱਖਣ ਵਾਲੇ ਫਰੇਸ਼ਤੇ) ਆਦਮੀ ਦੇ ਅਮਲਾਂ ਨੂੰ ਜਾਣਦੇ ਹਨ।
Fareedkot Teekaਇਸ ਜੀਵ ਕੇ ਕਰਮੋਂ ਕੋ ਚਿਤ੍ਰ ਗੁਪਤ ਜਾਂਨਤੇ ਹੈਂ॥
Prof. Sahib Singhਚਿੱਤ੍ਰ ਗੁਪਤ (ਮੇਰੇ) ਕਰਮਾਂ ਨੂੰ ਜਾਣਦੇ ਹਨ।

ਪਦ ਅਰਥ ਚਿਤ ਗੁਪਤ = ਚਿੱਤ੍ਰ ਗੁਪਤ। ਕਰਮਹਿ = (ਮੇਰੇ) ਕਰਮਾਂ ਨੂੰ।

SikhNet (Spanish)son Chitra y Gupta, ellos conocen todas las acciones,

ਦਿਨੁ ਰੈਨਿ; ਸਾਖਿ ਸੁਨਾਇ ॥

din rain; saakh sunaae |

Sant Singh KhalsaDay and night, they bear witness.
Manmohan SinghDay and night they bear witness to the mortal's actions.
Manmohan Singh (Punjabi)ਦਿਨ ਰਾਤ ਉਹ ਪ੍ਰਾਣੀ ਦੇ ਕਰਮਾਂ ਦੀ ਗਵਾਹੀ ਦਿੰਦੇ ਹਨ।
Fareedkot Teekaਦਿਨ ਔਰ ਰਾਤ ਗਵਾਹੀ ਸੁਨਾਵਤੇ ਹੈਂ॥
Prof. Sahib Singhਦਿਨ ਅਤੇ ਰਾਤ (ਇਹ ਭੀ ਮੇਰੇ ਕਰਮਾਂ ਦੀ) ਗਵਾਹੀ ਦੇ ਕੇ (ਇਹੀ ਕਹਿ ਰਹੇ ਹਨ ਕਿ ਮੈਂ ਮੰਦ-ਕਰਮੀ ਹਾਂ)

ਪਦ ਅਰਥ ਰੈਨਿ = ਰਾਤ। ਸਾਖਿ = ਗਵਾਹੀ। ਸੁਨਾਇ = ਸੁਣਾ ਕੇ।

SikhNet (Spanish)Día y Noche , son testigos.

ਨਾਨਕਾ. ਹਰਿ ਸਰਨਾਇ ॥੩॥

naanakaa. har saranaae |3|

Sant Singh KhalsaNanak seeks the Sanctuary of the Lord. ||3||
Manmohan SinghNanak seeks the refuge of God.
Manmohan Singh (Punjabi)ਨਾਨਕ ਵਾਹਿਗੁਰੂ ਦੀ ਪਨਾਹ ਲੋੜਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਹਰੀ! ਯਾਂ ਤੇ ਹਮ ਤੇਰੀ ਸਰਨ ਆਇ ਪ੍ਰਾਪਤ ਭਏ ਹੈਂ॥੩॥
Prof. Sahib Singhਹੇ ਨਾਨਕ! (ਆਖ-) ਹੇ ਹਰੀ! ਮੈਂ ਤੇਰੀ ਸਰਨ ਆਇਆ ਹਾਂ ॥੩॥

ਪਦ ਅਰਥ ਹਰਿ = ਹੇ ਹਰੀ! ॥੩॥

SikhNet (Spanish)por eso busco Tu Santuario, oh Dios. (3)

ਭੈ ਭੰਜਨਾ. ਮੁਰਾਰਿ ॥

bhai bhanjanaa. muraar |

Sant Singh KhalsaO Lord, Destroyer of fear and egotism,
Manmohan SinghO Lord, the enemy of pride and the Destroyer of dread,
Manmohan Singh (Punjabi)ਹੇ ਹੰਕਾਰ ਦੇ ਵੈਰੀ ਤੇ ਡਰ ਨੂੰ ਨਾਸ ਕਰਨ ਵਾਲੇ ਪ੍ਰਭੂ!
Fareedkot Teekaਹੇ ਸਰਬ ਭੈ ਕੇ ਨਾਸ ਕਰਕੇਹਾਰੇ ਮੁਰਾਰੀ! ॥
Prof. Sahib Singhਹੇ ਸਾਰੇ ਡਰਾਂ ਦੇ ਨਾਸ ਕਰਨ ਵਾਲੇ ਪ੍ਰਭੂ!

ਪਦ ਅਰਥ ਭੈ = {ਲਫ਼ਜ਼ 'ਭਉ' ਤੋਂ ਬਹੁ-ਵਚਨ} ਸਾਰੇ ਡਰ। ਮੁਰਾਰਿ = ਹੇ ਪ੍ਰਭੂ! ਭੈ ਭੰਜਨਾ = ਹੇ ਸਾਰੇ ਡਰ ਨਾਸ ਕਰਨ ਵਾਲੇ!

SikhNet (Spanish)Oh Señor, Destructor del miedo,

ਕਰਿ ਦਇਆ; ਪਤਿਤ ਉਧਾਰਿ ॥

kar deaa; patit udhaar |

Sant Singh Khalsabe merciful, and save the sinners.
Manmohan Singhmercifully save Thou the sinners.
Manmohan Singh (Punjabi)ਮਿਹਰ ਧਾਰ ਕੇ ਤੂੰ ਪਾਪੀਆਂ ਦਾ ਪਾਰ ਉਤਾਰਾ ਕਰ ਦੇ।
Fareedkot Teekaਦਯਾ ਕਰ ਕੇ ਮੈਂ (ਪਤਿਤ) ਪਾਪੀ ਕਾ ਉਧਾਰ ਕਰ ਲੇਵੋ॥
Prof. Sahib Singhਮਿਹਰ ਕਰ ਕੇ (ਮੈਨੂੰ) ਵਿਕਾਰੀ ਨੂੰ (ਵਿਕਾਰਾਂ ਤੋਂ) ਬਚਾ ਲੈ।

ਪਦ ਅਰਥ ਕਰਿ = ਕਰ ਕੇ। ਪਤਿਤ = ਵਿਕਾਰੀ। ਉਧਾਰਿ = ਬਚਾ ਲੈ।

SikhNet (Spanish)en Tu Misericordia emancípame; soy un ser malvado.

ਮੇਰੇ ਦੋਖ ਗਨੇ. ਨ ਜਾਹਿ ॥

mere dokh gane. na jaeh |

Sant Singh KhalsaMy sins cannot even be counted.
Manmohan SinghMy sins can not be counted.
Manmohan Singh (Punjabi)ਮੇਰੇ ਪਾਪ ਗਿਣੇ ਨਹੀਂ ਜਾ ਸਕਦੇ।
Fareedkot Teekaਹੇ ਪ੍ਰਭੂ! ਮੇਰੇ ਦੋਖ ਤੌ ਗਿਣੇ ਨਹੀਂ ਜਾਤੇ ਹੈਂ॥
Prof. Sahib Singhਮੇਰੇ ਵਿਕਾਰ ਗਿਣੇ ਨਹੀਂ ਜਾ ਸਕਦੇ।

ਪਦ ਅਰਥ ਦੋਖ = ਐਬ, ਪਾਪ।

SikhNet (Spanish)Mis errores no los puedo contar;

ਹਰਿ ਬਿਨਾ; ਕਤਹਿ ਸਮਾਹਿ ॥

har binaa; kateh samaeh |

Sant Singh KhalsaWithout the Lord, who can hide them?
Manmohan SinghWithout the Lord, who can then hide them?
Manmohan Singh (Punjabi)ਸਾਈਂ ਦੇ ਬਾਝੋਂ, ਤਦ ਉਨ੍ਹਾਂ ਉਤੇ ਕੌਣ ਪੜਦਾ ਪਾ ਸਕਦਾ ਹੈ?
Fareedkot Teekaਹੇ ਹਰੀ! ਤੇਰੇ ਬਿਨਾਂ ਹਮਾਰੀ ਕਹਾਂ ਸਮਾਈ ਹੈ, ਭਾਵ ਪਤਤ ਪਾਵਨ ਤੂੰਹੀ ਹੈਂ॥
Prof. Sahib Singhਹੇ ਹਰੀ! ਤੈਥੋਂ ਬਿਨਾ ਹੋਰ ਕਿਸੇ ਦਰ ਤੇ ਭੀ ਇਹ ਬਖ਼ਸ਼ੇ ਨਹੀਂ ਜਾ ਸਕਦੇ।

ਪਦ ਅਰਥ ਕਤਹਿ = ਹੋਰ ਕਿੱਥੇ? ਸਮਾਹਿ = ਸਮਾ ਸਕਦੇ ਹਨ, ਮੁਆਫ਼ ਹੋ ਸਕਦੇ ਹਨ।

SikhNet (Spanish)oh Señor, ¿quién, sino Tú, podría esconder mi vergüenza?

ਗਹਿ ਓਟ ਚਿਤਵੀ ਨਾਥ ॥

geh ott chitavee naath |

Sant Singh KhalsaI thought of Your Support, and seized it, O my Lord and Master.
Manmohan SinghI have sought and seized Thy refuge, O Lord.
Manmohan Singh (Punjabi)ਮੈਂ ਤੇਰੀ ਪਨਾਹ ਢੂੰਡੀ ਅਤੇ ਪਕੜੀ ਹੈ, ਹੇ ਪ੍ਰਭੂ!
Fareedkot Teekaਹੇ ਨਾਥ! ਤੇਰੀ ਹੀ ਓਟ ਗ੍ਰਹਿਣ ਕਰ ਕੇ ਤੇਰੇ ਕੋ ਮੈਂ ਚਿਤਵਤਾ ਹੂੰ॥
Prof. Sahib Singhਹੇ ਨਾਥ! ਮੈਂ ਤੇਰਾ ਆਸਰਾ ਹੀ ਸੋਚਿਆ ਹੈ,

ਪਦ ਅਰਥ ਗਹਿ = ਫੜ ਲੈ (ਮੇਰੀ ਬਾਂਹ)। ਓਟ = ਆਸਰਾ। ਚਿਤਵੀ = (ਮੈਂ) ਸੋਚੀ ਹੈ। ਨਾਥ = ਹੇ ਨਾਥ!

SikhNet (Spanish)He buscado y me he aferrado a Tu Refugio, oh Maestro;

ਨਾਨਕਾ; ਦੇ ਰਖੁ ਹਾਥ ॥੪॥

naanakaa; de rakh haath |4|

Sant Singh KhalsaPlease, give Nanak Your hand and save him, Lord! ||4||
Manmohan SinghBy giving Thy hand, save Thou Nanak, o Lord.
Manmohan Singh (Punjabi)ਆਪਣਾ ਹੱਥ ਦੇ ਕੇ, ਤੂੰ ਨਾਨਕ ਦੀ ਰੱਖਿਆ ਕਰ, ਹੇ ਸੁਆਮੀ!
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹਮ ਕੋ ਹਾਥ ਦੇ ਕਰ ਸਰਬ ਭੈ ਤੇ ਰਾਖ ਲੇਵੋ॥੪॥
Prof. Sahib Singhਹੇ ਨਾਨਕ! (ਆਖ-ਹੇ ਹਰੀ! ਮੇਰੀ ਬਾਂਹ) ਫੜ ਲੈ, (ਆਪਣਾ) ਹੱਥ ਦੇ ਕੇ ਮੇਰੀ ਰੱਖਿਆ ਕਰ ॥੪॥

ਪਦ ਅਰਥ ਦੇ ਹਾਥ = ਹੱਥ ਦੇ ਕੇ ॥੪॥

SikhNet (Spanish)sálvame, oh Señor, con Tu Mano Protectora. (4)

ਹਰਿ ਗੁਣ ਨਿਧੇ ਗੋਪਾਲ ॥

har gun nidhe gopaal |

Sant Singh KhalsaThe Lord, the treasure of virtue, the Lord of the world,
Manmohan SinghTreasure of virtue and the Cherisher of the world,
Manmohan Singh (Punjabi)ਨੇਕੀ ਦਾ ਖਜਾਨਾ ਅਤੇ ਜਗਤ ਦਾ ਪਾਲਕ,
Fareedkot Teekaਹੇ ਹਰੀ ਗੋਪਾਲ! ਸਰਬ ਗੁਣੋਂ ਕੀ ਨਿਧੀ ਰੂਪ॥
Prof. Sahib Singhਹੇ ਹਰੀ! ਹੇ ਗੁਣਾਂ ਦੇ ਖ਼ਜ਼ਾਨੇ! ਹੇ ਧਰਤੀ ਦੇ ਰੱਖਿਅਕ!

ਪਦ ਅਰਥ ਗੁਣ ਨਿਧੇ = ਹੇ ਗੁਣਾਂ ਦੇ ਖ਼ਜ਼ਾਨੇ! ਗੋਪਾਲ = ਹੇ ਸ੍ਰਿਸ਼ਟੀ ਦੇ ਪਾਲਣਹਾਰ!

SikhNet (Spanish)Oh Dios, eres el Tesoro de Virtud;

ਸਰਬ ਘਟ ਪ੍ਰਤਿਪਾਲ ॥

sarab ghatt pratipaal |

Sant Singh Khalsacherishes and and sustains every heart.
Manmohan SinghGod sustains all the hearts.
Manmohan Singh (Punjabi)ਵਾਹਿਗੁਰੂ ਦਿਲਾਂ ਦੀ ਪਰਵਰਿਸ਼ ਕਰਦਾ ਹੈ।
Fareedkot Teekaਸਰਬ (ਘਟ) ਸਰੀਰ ਧਾਰੀਓਂ ਕੀ ਪਾਲਨਾਂ ਕਰਨਹਾਰੇ॥
Prof. Sahib Singhਹੇ ਸਭ ਸਰੀਰਾਂ ਦੇ ਪਾਲਣਹਾਰ!

ਪਦ ਅਰਥ ਘਟ = ਸਰੀਰ। ਪ੍ਰਤਿਪਾਲ = ਹੇ ਪਾਲਣ ਵਾਲੇ!

SikhNet (Spanish)sostienes a los corazones por todas partes.

ਮਨਿ ਪ੍ਰੀਤਿ ਦਰਸਨ ਪਿਆਸ ॥

man preet darasan piaas |

Sant Singh KhalsaMy mind is thirsty for Your Love, and the Blessed Vision of Your Darshan.
Manmohan SinghMy soul thirsts for Thine love and vision,
Manmohan Singh (Punjabi)ਮੇਰੀ ਜਿੰਦੜੀ ਨੂੰ ਤੇਰੇ ਪਿਆਰ ਅਤੇ ਦੀਦਾਰ ਦੀ ਤਰੇਹ ਹੈ।
Fareedkot Teekaਮੇਰੇ ਮਨ ਮੇਂ ਤੇਰੇ ਦਰਸਨ ਕੀ ਪਿਆਸ ਔ ਤੇਰੇ ਚਰਨੋਂ ਕੀ ਪ੍ਰੀਤੀ ਲਾਗ ਰਹੀ ਹੈ॥
Prof. Sahib Singh(ਮੇਰੇ) ਮਨ ਵਿਚ (ਤੇਰੀ) ਪ੍ਰੀਤ (ਬਣੀ ਰਹੇ, ਤੇਰੇ) ਦਰਸਨ ਦੀ ਤਾਂਘ (ਬਣੀ ਰਹੇ),

ਪਦ ਅਰਥ ਮਨਿ = (ਮੇਰੇ) ਮਨ ਵਿਚ। ਪਿਆਸ = ਤਾਂਘ।

SikhNet (Spanish)Mi mente tiene hambre por Tu Visión y se apoya sólo en Ti,

ਗੋਬਿੰਦ ਪੂਰਨ ਆਸ ॥

gobind pooran aas |

Sant Singh KhalsaO Lord of the Universe, please fulfill my hopes.
Manmohan SinghO Lord of the universe, fulfil Thou this desire of mine.
Manmohan Singh (Punjabi)ਹੇ ਆਲਮ ਦੇ ਸੁਆਮੀ! ਤੂੰ ਮੇਰੀ ਇਹ ਸੱਧਰ ਪੂਰੀ ਕਰ।
Fareedkot Teekaਹੇ ਗੋਬਿੰਦ! ਮੇਰੀ ਇਹੁ ਆਸ ਪੂਰਨ ਕਰੋ॥
Prof. Sahib Singhਹੇ ਗੋਬਿੰਦ! (ਮੇਰੇ ਮਨ ਦੀ) ਆਸ ਪੂਰੀ ਕਰ!

ਪਦ ਅਰਥ ਪੂਰਨ ਆਸ = ਆਸ ਪੂਰੀ ਕਰ।

SikhNet (Spanish)oh Señor de la Tierra.

ਇਕ ਨਿਮਖ ਰਹਨੁ. ਨ ਜਾਇ ॥

eik nimakh rehan. na jaae |

Sant Singh KhalsaI cannot survive, even for an instant.
Manmohan SinghWithout Thee, O Lord, I can live not even for an instant.
Manmohan Singh (Punjabi)ਤੇਰੇ ਬਾਝੋਂ ਹੇ ਸਾਹਿਬ! ਮੈਂ ਇਕ ਮੁਹਤ ਭਰ ਭੀ ਰਹਿ ਨਹੀਂ ਸਕਦਾ।
Fareedkot Teekaਤੇਰੇ ਬਿਨਾਂ ਏਕ ਨਿਮਖ ਮਾਤ੍ਰ ਮੇਰੇ ਪਾਸੋਂ ਰਹਿਆ ਨਹੀਂ ਜਾਤਾ ਹੈ॥
Prof. Sahib Singhਤੇਰੇ ਦਰਸਨ ਤੋਂ ਬਿਨਾ ਮੈਥੋਂ) ਇਕ ਪਲ ਭਰ ਭੀ ਰਿਹਾ ਨਹੀਂ ਜਾ ਸਕਦਾ।

ਪਦ ਅਰਥ ਨਿਮਖ = {निमेष} ਅੱਖ ਝਮਕਣ ਜਿਤਨਾ ਸਮਾ।

SikhNet (Spanish)Sin Ti no puedo vivir ni un instante,

ਵਡ ਭਾਗਿ ਨਾਨਕ ਪਾਇ ॥੫॥

vadd bhaag naanak paae |5|

Sant Singh KhalsaBy great good fortune, Nanak has found the Lord. ||5||
Manmohan SinghBy great good fortune Nanak has obtained the Lord.
Manmohan Singh (Punjabi)ਪਰਮ ਚੰਗੇ ਨਸੀਬਾਂ ਦੁਆਰਾ ਨਾਨਕ ਨੂੰ ਪਿਆਰ ਪਰਾਪਤ ਹੋ ਗਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਵਡਭਾਗੀਓਂ ਨੇ ਹੇ ਪ੍ਰਭੂ! ਤੇਰੇ ਕੌ ਪਾਇਆ ਹੈ॥੫॥☬ਅਬ ਦ੍ਰਿਸਟਾਂਤੋਂ ਕਰ ਅਪਨੀ ਪ੍ਰੀਤ ਕਹਤੇ ਹੈਂ:
Prof. Sahib Singhਹੇ ਨਾਨਕ! (ਆਖ-) ਵੱਡੀ ਕਿਸਮਤ ਨਾਲ ਹੀ ਕੋਈ (ਤੇਰਾ) ਮਿਲਾਪ ਪ੍ਰਾਪਤ ਕਰਦਾ ਹੈ ॥੫॥

ਪਦ ਅਰਥ ਵਡ ਭਾਗਿ = ਵੱਡੀ ਕਿਸਮਤ ਨਾਲ। ਪਾਇ = (ਤੇਰਾ ਮਿਲਾਪ) ਹਾਸਲ ਕਰ ਸਕਦਾ ਹੈ ॥੫॥

SikhNet (Spanish)y es sólo por una buena fortuna que he sido bendecido Contigo. (5)

ਪ੍ਰਭ ਤੁਝ ਬਿਨਾ; ਨਹੀ ਹੋਰ ॥

prabh tujh binaa; nahee hor |

Sant Singh KhalsaWithout You, God, there is no other at all.
Manmohan SinghO Lord, there is naught else but Thee.
Manmohan Singh (Punjabi)ਹੇ ਸਾਹਿਬ! ਤੇਰੇ ਬਗੈਰ ਹੋਰ ਕੋਈ ਨਹੀਂ।
Fareedkot Teekaਹੇ ਪ੍ਰਭੂ! ਮੁਝ ਕੋ ਤੇਰੇ ਬਿਨਾ ਔਰ ਪਿਆਰਾ ਕੋਈ ਨਹੀਂ ਹੈ॥
Prof. Sahib Singhਹੇ ਪ੍ਰਭੂ! ਤੈਥੋਂ ਬਿਨਾ (ਮੇਰਾ ਕੋਈ) ਹੋਰ (ਆਸਰਾ) ਨਹੀਂ ਹੈ।

ਪਦ ਅਰਥ ਪ੍ਰਭ = ਹੇ ਪ੍ਰਭੂ!

SikhNet (Spanish)Oh Dios, no existe nadie más que Tú;

ਮਨਿ; ਪ੍ਰੀਤਿ ਚੰਦ ਚਕੋਰ ॥

man; preet chand chakor |

Sant Singh KhalsaMy mind loves You, as the partridge loves the moon,
Manmohan SinghMy soul loves Thee as the part-ridge does the moon.
Manmohan Singh (Punjabi)ਤੇਰੇ ਜਿੰਦੜੀ ਤੈਨੂੰ ਇੰਜ ਪਿਆਰ ਕਰਦੀ ਹੈ, ਜਿਸ ਤਰ੍ਹਾਂ ਚਕੋਰ ਚੰਨ ਨੂੰ ਕਰਦਾ ਹੈ।
Fareedkot Teekaਜੈਸੇ ਚਕੋਰ ਕੇ ਮਨ ਮੇਂ ਚੰਦ੍ਰਮਾਂ ਕੀ ਪ੍ਰੀਤ ਰਹਿਤੀ ਹੈ॥
Prof. Sahib Singh(ਮੇਰੇ) ਮਨ ਵਿਚ (ਤੇਰੇ ਚਰਨਾਂ ਦੀ) ਪ੍ਰੀਤ ਹੈ (ਜਿਵੇਂ) ਚਕੋਰ ਨੂੰ ਚੰਦ ਨਾਲ ਪਿਆਰ ਹੈ,

ਪਦ ਅਰਥ ਮਨਿ = (ਮੇਰੇ) ਮਨ ਵਿਚ।

SikhNet (Spanish)mi ser Te ama así como el Chacori ama la luna,

ਜਿਉ; ਮੀਨ ਜਲ ਸਿਉ ਹੇਤੁ ॥

jiau; meen jal siau het |

Sant Singh Khalsaas the fish loves the water,
Manmohan SinghAs the fish loves the water.
Manmohan Singh (Punjabi)ਜਿਸ ਤਰ੍ਹਾਂ ਮੱਛੀ ਦੀ ਪਾਣੀ ਨਾਲ ਮੁਹੱਬਤ ਹੈ।
Fareedkot Teekaਪੁਨਾਂ ਜੈਸੇ ਮਛੀ ਕਾ ਜਲ ਕੇ ਸਾਥ ਪ੍ਰੇਮ ਹੈ॥
Prof. Sahib Singhਜਿਵੇਂ ਮਛਲੀ ਦਾ ਪਾਣੀ ਨਾਲ ਪਿਆਰ ਹੈ,

ਪਦ ਅਰਥ ਮੀਨ = ਮੱਛੀ। ਸਿਉ = ਨਾਲ। ਹੇਤੁ = ਪਿਆਰ।

SikhNet (Spanish)así como el pez ama el agua,

ਅਲਿ ਕਮਲ; ਭਿੰਨੁ ਨ ਭੇਤੁ ॥

al kamal; bhin na bhet |

Sant Singh Khalsaas the bee and the lotus cannot be separated.
Manmohan SinghAs there is no distinction and difference between the bee and the lotus.
Manmohan Singh (Punjabi)ਜਿਸ ਤਰ੍ਹਾ ਭੋਰੇ ਅਤੇ ਕੰਵਲ ਵਿਚਕਾਰ ਕੋਈ ਅੰਤਰਾ ਅਤੇ ਫਰਕ ਨਹੀਂ।
Fareedkot Teekaਪੁਨਾਂ ਜੈਸੇ (ਅਲਿ) ਭੌਰੇ ਕਾ ਕਵਲ ਸੇ ਭਿੰਨ ਭੇਦ ਕੋਈ ਨਹੀਂ॥
Prof. Sahib Singh(ਜਿਵੇਂ) ਭੌਰ ਦਾ ਕੌਲ ਫੁੱਲ ਨਾਲੋਂ ਕੋਈ ਫ਼ਰਕ ਨਹੀਂ ਰਹਿ ਜਾਂਦਾ,

ਪਦ ਅਰਥ ਅਲਿ = ਭੌਰਾ। ਕਮਲ = ਕੌਲ ਫੁੱਲ। ਭਿੰਨੁ = ਵੱਖਰਾ। ਭੇਤੁ = ਵਿੱਥ।

SikhNet (Spanish)así como la abeja negra la flor de loto.

ਜਿਉ; ਚਕਵੀ ਸੂਰਜ ਆਸ ॥

jiau; chakavee sooraj aas |

Sant Singh KhalsaAs the chakvi bird longs for the sun,
Manmohan SinghAs the shell-duck craves for the sun,
Manmohan Singh (Punjabi)ਜਿਸ ਤਰ੍ਹਾਂ ਸੁਰਖਾਬਨੀ ਸੂਰਜ ਨੂੰ ਲੋਚਦੀ ਹੈ,
Fareedkot Teekaਜੈਸੇ ਚਕਵੀ ਕੋ ਸੂਰਜ ਕੇ ਦਰਸਨ ਕੀ ਆਸ ਲਗੀ ਰਹਿਤੀ ਹੈ॥
Prof. Sahib Singhਜਿਵੇਂ ਚਕਵੀ ਨੂੰ ਸੂਰਜ (ਦੇ ਚੜ੍ਹਨ) ਦੀ ਉਡੀਕ ਲੱਗੀ ਰਹਿੰਦੀ ਹੈ,
SikhNet (Spanish)Así como el pájaro Chakvi añora el sol,

ਨਾਨਕ; ਚਰਨ ਪਿਆਸ ॥੬॥

naanak; charan piaas |6|

Sant Singh Khalsaso does Nanak thirst for the Lord's feet. ||6||
Manmohan Singhso thirsts Nanak for the Lord's feet.
Manmohan Singh (Punjabi)ਉਸੇ ਤਰ੍ਹਾਂ ਦੀ ਹੀ ਨਾਨਕ ਨੂੰ ਪ੍ਰਭੂ ਦੇ ਚਰਨਾਂ ਦੀ ਤਰੇਹ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਵਾਹਿਗੁਰੂ! ਤੈਸੇ ਤੇਰੇ ਚਰਨੋਂ ਕੀ ਹਮ ਕੋ ਪਿਆਸਾ ਹੈ॥੬॥☬ਪੁਨਾ ਸਿਮਰਨ ਕਰਨੇ ਕੀ ਪ੍ਰੀਤੀ ਮੇਂ ਦ੍ਰਿਸ਼ਟਾਂਤ ਕਹਤੇ ਹੈਂ:
Prof. Sahib Singhਹੇ ਨਾਨਕ! (ਆਖ- ਇਸੇ ਤਰ੍ਹਾਂ, ਹੇ ਪ੍ਰਭੂ! ਮੈਨੂੰ ਤੇਰੇ) ਚਰਨਾਂ ਦੀ ਤਾਂਘ ਹੈ ॥੬॥

ਪਦ ਅਰਥ ਪਿਆਸ = ਤਾਂਘ। ਭਿੰਨੁ ਭੇਤੁ = ਫ਼ਰਕ ॥੬॥

SikhNet (Spanish)así yo muero por Tu Visión. (6)

ਜਿਉ ਤਰੁਨਿ; ਭਰਤ ਪਰਾਨ ॥

jiau tarun; bharat paraan |

Sant Singh KhalsaAs the young bride places the hopes of her life in her husband,
Manmohan SinghAs the young bride has her life in her husband,
Manmohan Singh (Punjabi)ਜਿਸ ਤਰ੍ਹਾਂ ਪਤਨੀ ਦੀ ਜਾਨ ਅਤੇ ਪਤੀ ਵਿੱਚ ਹੈ।
Fareedkot Teekaਜੈਸੇ ਪਤਿਬਰਤਾ (ਤਰੁਨਿ) ਇਸਤ੍ਰੀ ਕੋ ਤਿਸ ਕਾ (ਭਰਤ) ਪਤੀ ਪ੍ਰਾਂਣ ਰੂਪ ਹੋਤਾ ਹੈ॥
Prof. Sahib Singhਜਿਵੇਂ ਜੁਆਨ ਇਸਤ੍ਰੀ ਨੂੰ (ਆਪਣਾ) ਖਸਮ ਬਹੁਤ ਪਿਆਰਾ ਹੁੰਦਾ ਹੈ,

ਪਦ ਅਰਥ ਤਰੁਨਿ = ਜੁਆਨ ਇਸਤ੍ਰੀ। ਭਰਤ = ਭਰਤਾ, ਖਸਮ। ਪਰਾਨ = ਜਿੰਦ-ਜਨ, ਬਹੁਤ ਪਿਆਰਾ।

SikhNet (Spanish)Así como la joven novia vive para su Esposo,

ਜਿਉ; ਲੋਭੀਐ ਧਨੁ ਦਾਨੁ ॥

jiau; lobheeai dhan daan |

Sant Singh Khalsaas the greedy person looks upon the gift of wealth,
Manmohan SinghAs the gift of wealth is to the greedy person.
Manmohan Singh (Punjabi)ਜਿਸ ਤਰ੍ਹਾਂ ਧਨ-ਦੌਲਤ ਦੀ ਦਾਤ ਲਾਲਚੀ ਪੁਰਸ਼ ਲਈ ਹੈ।
Fareedkot Teekaਜੈਸੇ ਲੋਭੀ ਨਟ ਧਨ ਕੋ ਹੀ ਪ੍ਰਾਣ ਰੂਪ (ਦਾਨੁ) ਜਾਨਤਾ ਹੈ॥
Prof. Sahib Singhਜਿਵੇਂ ਲਾਲਚੀ ਮਨੁੱਖ ਨੂੰ ਧਨ-ਪ੍ਰਾਪਤੀ (ਤੋਂ ਖ਼ੁਸ਼ੀ ਹੁੰਦੀ ਹੈ),

ਪਦ ਅਰਥ ਲੋਭੀਐ = ਲੋਭੀ ਨੂੰ, ਲਾਲਚੀ ਮਨੁੱਖ ਨੂੰ। ਦਾਨੁ = ਦਿੱਤਾ ਜਾਣਾ, ਪ੍ਰਾਪਤੀ।

SikhNet (Spanish)así como el avaro no ama más que sus riquezas,

ਜਿਉ; ਦੂਧ ਜਲਹਿ ਸੰਜੋਗੁ ॥

jiau; doodh jaleh sanjog |

Sant Singh Khalsaas milk is joined to water,
Manmohan SinghAs the attachment of water to the milk,
Manmohan Singh (Punjabi)ਜਿਸ ਤਰ੍ਹਾਂ ਪਾਣੀ ਦੀ ਦੁੱਧ ਨਾਲ ਲਗਨ ਹੈ।
Prof. Sahib Singhਜਿਵੇਂ ਦੁੱਧ ਦਾ ਪਾਣੀ ਨਾਲ ਮਿਲਾਪ ਹੋ ਜਾਂਦਾ ਹੈ,

ਪਦ ਅਰਥ ਜਲਹਿ = ਪਾਣੀ ਨਾਲ। ਸੰਜੋਗੁ = ਮਿਲਾਪ।

SikhNet (Spanish)así como el agua y la leche se mezclan una con la otra,

ਜਿਉ ਮਹਾ ਖੁਧਿਆਰਥ; ਭੋਗੁ ॥

jiau mahaa khudhiaarath; bhog |

Sant Singh Khalsaas food is to the very hungry man,
Manmohan SinghAs the very hungry man loves the food.
Manmohan Singh (Punjabi)ਜਿਸ ਤਰ੍ਹਾਂ ਬਹੁਤਾ ਭੁੱਖਾ ਆਦਮੀ ਭੋਜਨ ਨਾਲ ਪਿਆਰਦਾ ਹੈ।
Fareedkot Teekaਜੈਸੇ ਮਹਾਂ ਖੁਧਿਆਰਬੀ ਕੋ ਅੰਨ ਕੋ ਭੋਗਣੇ ਸਾਥ ਪ੍ਰੀਤ ਹੈ॥
Prof. Sahib Singhਜਿਵੇਂ ਬਹੁਤ ਭੁੱਖੇ ਨੂੰ ਭੋਜਨ (ਤ੍ਰਿਪਤ ਕਰਦਾ ਹੈ),

ਪਦ ਅਰਥ ਖੁਧਿਆਰਥ = ਭੁੱਖੇ ਨੂੰ। ਭੋਗੁ = ਭੋਜਨ।

SikhNet (Spanish)así como el hambriento no piensa más que en comida,

ਜਿਉ; ਮਾਤ ਪੂਤਹਿ ਹੇਤੁ ॥

jiau; maat pooteh het |

Sant Singh Khalsaand as the mother loves her son,
Manmohan SinghAs the mother loves her son,
Manmohan Singh (Punjabi)ਜਿਸ ਤਰ੍ਹਾਂ ਮਾਂ ਆਪਣੇ ਬੱਚੇ ਨੂੰ ਪਿਆਰ ਕਰਦੀ ਹੈ।
Fareedkot Teekaਜੈਸੇ ਮਾਤਾ ਕਾ ਅਪਨੇ ਪੁਤ੍ਰ ਮੇਂ ਹਿਤ ਹੋਤਾ ਹੈ॥
Prof. Sahib Singhਜਿਵੇਂ ਮਾਂ ਦਾ ਪੁੱਤਰ ਨਾਲ ਪਿਆਰ ਹੁੰਦਾ ਹੈ,

ਪਦ ਅਰਥ ਪੂਤਹਿ = ਪੁੱਤਰ ਨਾਲ। ਹੇਤੁ = ਪਿਆਰ।

SikhNet (Spanish)así como la madre se desvive por su hijo;

ਹਰਿ ਸਿਮਰਿ ਨਾਨਕ. ਨੇਤ ॥੭॥

har simar naanak. net |7|

Sant Singh Khalsaso does Nanak constantly remember the Lord in meditation. ||7||
Manmohan SinghSo does Nanak ever meditate on God.
Manmohan Singh (Punjabi)ਏਸੇ ਤਰ੍ਹਾਂ ਹੀ ਹੇ ਨਾਨਕ, ਵਾਹਿਗੁਰੂ ਦਾ ਸਦਾ ਭਜਨ ਕਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਹਰੀ ਇਨ ਕੇ ਸਮਾਂਨ ਮੈਂ ਤੇਰੇ ਸਾਥ ਪਰੀਤੀ ਕਰ ਕੇ ਨਿਤ ਹੀ ਸਿਮਰਨ ਕਰਤਾ ਹੂੰ॥੭॥
Prof. Sahib Singhਹੇ ਨਾਨਕ! (ਆਖ-ਹੇ ਭਾਈ) ਤਿਵੇਂ ਸਦਾ ਪਰਮਾਤਮਾ ਨੂੰ (ਪਿਆਰ ਨਾਲ) ਸਿਮਰਿਆ ਕਰ ॥੭॥

ਪਦ ਅਰਥ ਨੇਤ = ਨਿੱਤ, ਸਦਾ ॥੭॥

SikhNet (Spanish)con esa intensidad Te contemplo siempre, oh mi Dios. (7)

ਜਿਉ ਦੀਪ; ਪਤਨ ਪਤੰਗ ॥

jiau deep; patan patang |

Sant Singh KhalsaAs the moth falls into the lamp,
Manmohan SinghAs the moth falls on the lamp,
Manmohan Singh (Punjabi)ਜਿਸ ਤਰ੍ਹਾਂ ਪਰਵਾਨਾ ਦੀਵੇ ਉਤੇ ਡਿੱਗਦਾ ਹੈ।
Fareedkot Teekaਜੈਸੇ ਪਤੰਗ ਦੀਪਕ ਮੇਂ ਪਰੀਤੀ ਕਰ (ਪਤਨ) ਪੜਤਾ ਹੈ ਵਾ (ਪਤਨ) ਨਸਟ ਹੋ ਜਾਤਾ ਹੈ, ਤਦਪ ਪੀਛੇ ਮੁੜਤਾ ਨਹੀਂ ਹੈ॥
Prof. Sahib Singhਜਿਵੇਂ (ਪ੍ਰੇਮ ਦੇ ਬੱਝੇ) ਭੰਬਟ ਦੀਵੇ ਉਤੇ ਡਿੱਗਦੇ ਹਨ,

ਪਦ ਅਰਥ ਦੀਪ = ਦੀਵਾ। ਪਤਨ = ਡਿੱਗਣਾ {पत् = to fall}। ਪਤੰਗ = ਭੰਬਟ।

SikhNet (Spanish)Así como la palomilla se dirige y se funde con la llama,

ਜਿਉ ਚੋਰੁ; ਹਿਰਤ ਨਿਸੰਗ ॥

jiau chor; hirat nisang |

Sant Singh Khalsaas the thief steals without hesitation,
Manmohan SinghAs thief unhesitatingly steals,
Manmohan Singh (Punjabi)ਜਿਸ ਤਰ੍ਹਾਂ ਚੋਰ ਨਿਝੱਕ ਹੋ ਚੋਰੀ ਕਰਦਾ ਹੈ।
Fareedkot Teekaਜੈਸੇ ਚੋਰ ਪਰ ਧਨ ਕੋ ਨਿਸੰਕ ਹੋਇ ਕਰ ਹਰਤਾ ਹੈ। ਭਾਵ ਯਹਿ ਹੈ ਤਿਸ ਧਨ ਕੇ ਹਰਨੇ ਮੇਂ ਅਪਨੇ ਬਚਾਉ ਕਾ ਭੈ ਭੀ ਨਹੀਂ ਕਰਤਾ ਹੈ॥
Prof. Sahib Singhਜਿਵੇਂ ਚੋਰ ਝਾਕਾ ਲਾਹ ਕੇ ਚੋਰੀ ਕਰਦਾ ਹੈ,

ਪਦ ਅਰਥ ਹਿਰਤ = ਚੁਰਾਂਦਾ ਹੈ। ਨਿਸੰਗ = ਝਾਕਾ ਲਾਹ ਕੇ।

SikhNet (Spanish)así como el ladrón roba sin vacilar,

ਮੈਗਲਹਿ; ਕਾਮੈ ਬੰਧੁ ॥

maigaleh; kaamai bandh |

Sant Singh Khalsaas the elephant is trapped by its sexual urges,
Manmohan SinghAs an elephant is entrapped through lust.
Manmohan Singh (Punjabi)ਜਿਸ ਤਰ੍ਹਾਂ ਹਾਥੀ ਕਾਮ-ਚੇਸ਼ਟਾ ਰਾਹੀਂ ਫਸ ਜਾਂਦਾ ਹੈ।
Fareedkot Teekaਜੈਸੇ (ਮੈਗਲਹਿ) ਹਸਤੀ ਕਾਗਜ ਕੀ ਪੁਤਲੀ ਬਨੀ ਹੋਈ ਹਸਤਨੀ ਕੋ ਦੇਖ ਕਰ ਕਾਮ ਕਰ ਆਤਰ ਹੂਆ ਗਰਤ ਮੇਂ ਗਿਰ ਕਰ ਬੰਧਨੋਂ ਮੇਂ ਪੜਤਾ ਹੈ॥
Prof. Sahib Singhਜਿਵੇਂ ਹਾਥੀ ਦਾ ਕਾਮ-ਵਾਸਨਾ ਨਾਲ ਜੋੜ ਹੈ,

ਪਦ ਅਰਥ ਮੈਗਲ = ਹਾਥੀ। ਕਾਮੈ ਬੰਦੁ = ਕਾਮ-ਵਾਸ਼ਨਾ ਦਾ ਮੇਲ। ਬੰਧੁ = ਸਨਬੰਧ, ਮੇਲ।

SikhNet (Spanish)así como el elefante es llevado con todo su ser por la lujuria,

ਜਿਉ ਗ੍ਰਸਤ; ਬਿਖਈ ਧੰਧੁ ॥

jiau grasat; bikhee dhandh |

Sant Singh Khalsaas the sinner is caught in his sins,
Manmohan SinghAs a sinner is caught in sins,
Manmohan Singh (Punjabi)ਜਿਸ ਤਰ੍ਹਾਂ ਪਾਪੀ ਪਾਪਾਂ ਅੰਦਰ ਪਕੜਿਆ ਜਾਂਦਾ ਹੈ।
Fareedkot Teekaਜੈਸੇ ਗ੍ਰਸਤੀ ਵਿਸਈ ਧੰਧਿਓਂ ਮੇਂ ਗਲਤਾਨ ਰਹਿਤਾ ਹੈ॥
Prof. Sahib Singhਜਿਵੇਂ (ਵਿਸ਼ਿਆਂ ਦਾ) ਧੰਧਾ ਵਿਸ਼ਈ ਮਨੁੱਖ ਨੂੰ ਗ੍ਰਸੀ ਰੱਖਦਾ ਹੈ,

ਪਦ ਅਰਥ ਗ੍ਰਸਤ = ਗ੍ਰਸਦਾ ਹੈ, ਕਾਬੂ ਕਰੀ ਰੱਖਦਾ ਹੈ। ਧੰਧੁ = (ਵਿਸ਼ਿਆਂ ਦਾ) ਧੰਧਾ। ਬਿਖਈ = ਵਿਸ਼ਈ (ਮਨੁੱਖ) ਨੂੰ।

SikhNet (Spanish)así como el malvado es atrapado por sus errores,

ਜਿਉ ਜੂਆਰ ਬਿਸਨੁ; ਨ ਜਾਇ ॥

jiau jooaar bisan; na jaae |

Sant Singh Khalsaas the gambler's addiction does not leave him,
Manmohan SinghAs the gambler's bad habit leaves him not,
Manmohan Singh (Punjabi)ਜਿਸ ਤਰ੍ਹਾਂ ਜੁਆਰੀਏ ਦੀ ਖੋਟੀ ਵਾਦੀ ਉਸ ਨੂੰ ਨਹੀਂ ਛੱਡਦੀ।
Fareedkot Teekaਜੈਸੇ ਜੁਆਰੀਏ ਕਾ ਜੂਆ ਖੇਲਣੇ ਕਾ (ਬਿਸਨੁ) ਅਤੀ ਪਰਵਾਹ ਰੂਪ ਸੁਭਾਵ ਨਹੀਂ ਜਾਤਾ ਹੈ॥
Prof. Sahib Singhਜਿਵੇਂ ਜੁਆਰੀਏ ਦੀ (ਜੂਆ ਖੇਡਣ ਦੀ) ਭੈੜੀ ਆਦਤ ਦੂਰ ਨਹੀਂ ਹੁੰਦੀ,

ਪਦ ਅਰਥ ਬਿਸਨੁ = {व्यसन} ਭੈੜੀ ਆਦਤ।

SikhNet (Spanish)así como el vicio del apostador lo mantiene en la angustia,

ਹਰਿ ਨਾਨਕ; ਇਹੁ ਮਨੁ ਲਾਇ ॥੮॥

har naanak; ihu man laae |8|

Sant Singh Khalsaso is this mind of Nanak's attached to the Lord. ||8||
Manmohan SinghSo Nanak attaches this mind of his with the Lord.
Manmohan Singh (Punjabi)ਏਸੇ ਤਰ੍ਹਾਂ ਹੀ ਨਾਨਕ ਆਪਣੇ ਇਸ ਚਿੱਤ ਨੂੰ ਸੁਆਮੀ ਨਾਲ ਜੋੜਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਹਰੀ! ਤੈਸੇ ਮੈਨੇ ਤੇਰੇ ਬੀਚ ਇਸ ਮਨ ਕੋ ਲਗਾਇਆ ਹੈ॥੮॥
Prof. Sahib Singhਹੇ ਨਾਨਕ! (ਆਖ-ਹੇ ਭਾਈ!) ਤਿਵੇਂ (ਆਪਣੇ) ਇਸ ਮਨ ਨੂੰ (ਪ੍ਰਭੂ-ਚਰਨਾਂ ਵਿਚ ਪਿਆਰ ਨਾਲ) ਜੋੜੀ ਰੱਖੀਂ ॥੮॥

ਪਦ ਅਰਥ ਲਾਇ = ਜੋੜ ਰੱਖ ॥੮॥

SikhNet (Spanish)así la mente de Nanak se ha apegado al Señor.(8)

ਕੁਰੰਕ. ਨਾਦੈ ਨੇਹੁ ॥

kurank. naadai nehu |

Sant Singh KhalsaAs the deer loves the sound of the bell,
Manmohan SinghAs the deer loves music,
Manmohan Singh (Punjabi)ਜਿਸ ਤਰ੍ਹਾਂ ਹਰਨ ਰਾਗ ਨੂੰ ਪਿਆਰ ਕਰਦਾ ਹੈ,
Fareedkot Teekaਜੈਸੇ (ਕੁਰੰਕ) ਮ੍ਰਿਗ ਕਾ ਘੰਡਾਹੇੜੇ ਕੇ (ਨਾਦੈ) ਸਬਦ ਸੁਣਨੇ ਮੇਂ (ਨੇਹੁ) ਪ੍ਰੇਮੁ ਹੋਤਾ ਹੈ॥
Prof. Sahib Singhਜਿਵੇਂ ਹਰਨ ਦਾ ਘੰਡੇਹੇੜੇ ਦੀ ਆਵਾਜ਼ ਨਾਲ ਪਿਆਰ ਹੁੰਦਾ ਹੈ,

ਪਦ ਅਰਥ ਕੁਰੰਕ = ਹਰਨ। ਨਾਦੈ ਨੇਹੁ = ਨਾਦ ਦਾ ਪਿਆਰ। ਨਾਦ = ਖੱਲ ਨਾਲ ਮੜ੍ਹੇ ਹੋਏ ਘੜੇ ਦੀ ਆਵਾਜ਼।

SikhNet (Spanish)Así como el venado ama la música,

ਚਾਤ੍ਰਿਕੁ ਚਾਹਤ ਮੇਹੁ ॥

chaatrik chaahat mehu |

Sant Singh Khalsaand as the song-bird longs for the rain,
Manmohan Singhand as the pied-cuckoo longs for the rain,
Manmohan Singh (Punjabi)ਤੇ ਜਿਸ ਤਰ੍ਹਾਂ ਪਪੀਹਾ ਬਾਰਸ਼ ਨੂੰ ਲੋਚਦਾ ਹੈ,
Fareedkot Teekaਜੈਸੇ ਚਾਤ੍ਰਿਕ ਸ੍ਵਾਂਤਿ ਬੂੰਦ ਕੇ ਲੀਏ ਬ੍ਰਖਾ ਕੋ ਚਾਹਿਤਾ ਹੈ॥
Prof. Sahib Singhਜਿਵੇਂ ਪਪੀਹਾ (ਹਰ ਵੇਲੇ) ਮੀਂਹ ਮੰਗਦਾ ਹੈ;

ਪਦ ਅਰਥ ਚਾਤ੍ਰਿਕੁ = ਪਪੀਹਾ। ਮੇਹੁ = ਮੀਂਹ।

SikhNet (Spanish)así como el pájaro Cuclillo añora la gota de rocío,

ਜਨ ਜੀਵਨਾ ਸਤਸੰਗਿ ॥

jan jeevanaa satasang |

Sant Singh Khalsathe Lord's humble servant lives in the Society of the Saints,
Manmohan Singhso lives the Lord's by Joining the society of saints,
Manmohan Singh (Punjabi)ਏਸੇ ਤਰ੍ਹਾਂ ਹੀ ਪ੍ਰਭੂ ਦਾ ਸੇਵਕ ਸਾਧ ਸੰਗਤ ਨਾਲ ਜੁੜ,
Fareedkot Teekaਤੈਸੇ ਤੇਰੇ (ਜਨਿ) ਦਾਸੋਂ ਕਾ ਜੀਵਨਾ ਸਤਿਸੰਗ ਕਰ ਕੇ ਹੈਂ॥
Prof. Sahib Singh(ਤਿਵੇਂ ਪਰਮਾਤਮਾ ਦੇ) ਸੇਵਕ ਦਾ (ਸੁਖੀ) ਜੀਵ ਸਾਧ ਸੰਗਤਿ ਵਿਚ (ਹੀ ਹੁੰਦਾ) ਹੈ,

ਪਦ ਅਰਥ ਸਤਸੰਗਿ = ਸਤ ਸੰਗ ਵਿਚ।

SikhNet (Spanish)así el Santo vive en la Saad Sangat,

ਗੋਬਿਦੁ ਭਜਨਾ ਰੰਗਿ ॥

gobid bhajanaa rang |

Sant Singh Khalsalovingly meditating and vibrating upon the Lord of the Universe.
Manmohan Singhand lovingly remembering the Master of the Universe.
Manmohan Singh (Punjabi)ਅਤੇ ਆਲਮ ਦੇ ਮਾਲਕ ਦੇ ਪਿਆਰ ਨਾਲ ਸਿਮਰਨ ਕਰ ਕੇ ਜੀਉਂਦਾ ਹੈ।
Fareedkot Teekaਹੇ ਗੋਬਿੰਦ! ਵਹੁ ਸੰਤ ਜਨ (ਰੰਗਿ) ਪ੍ਰੇਮ ਕਰ ਕੇ ਤੇਰੇ ਭਜਨਾਨੰਦ ਮੇਂ ਮਗਨ ਰਹਤੇ ਹੈਂ॥
Prof. Sahib Singhਸੇਵਕ ਪਿਆਰ ਨਾਲ ਪਰਮਾਤਮਾ (ਦੇ ਨਾਮ) ਨੂੰ ਜਪਦਾ ਹੈ,

ਪਦ ਅਰਥ ਰੰਗਿ = ਪਿਆਰ ਵਿਚ।

SikhNet (Spanish)amorosamente meditando y vibrando en el Señor del Universo.

ਰਸਨਾ ਬਖਾਨੈ ਨਾਮੁ ॥

rasanaa bakhaanai naam |

Sant Singh KhalsaMy tongue chants the Naam, the Name of the Lord.
Manmohan SinghMy tongue utter Thy Name, O Lord.
Manmohan Singh (Punjabi)ਮੇਰੀ ਜੀਭ੍ਹਾ ਤੇਰੇ ਨਾਮ ਦਾ ਉਚਾਰਨ ਕਰਦੀ ਹੈ, ਹੇ ਸਾਈਂ!
Fareedkot Teekaਤਾਂ ਤੇ ਹਮਾਰੀ ਰਸਨਾ ਤੇਰੇ ਨਾਮ ਕੋ ਸਦਾ ਉਚਾਰਨ ਕਰੈ॥
Prof. Sahib Singh(ਆਪਣੀ) ਜੀਭ ਨਾਲ (ਪਰਮਾਤਮਾ ਦਾ) ਨਾਮ ਉਚਾਰਦਾ ਰਹਿੰਦਾ ਹੈ

ਪਦ ਅਰਥ ਬਖਾਨੈ = ਉਚਾਰਦਾ ਹੈ।

SikhNet (Spanish)Mi lengua recita el Naam, el Nombre del Señor, oh Dios

ਨਾਨਕ ਦਰਸਨ ਦਾਨੁ ॥੯॥

naanak darasan daan |9|

Sant Singh KhalsaPlease bless Nanak with the gift of the Blessed Vision of Your Darshan. ||9||
Manmohan SinghBless thou Nanak, with the gift of Thine vision.
Manmohan Singh (Punjabi)ਤੂੰ ਨਾਨਕ ਨੂੰ ਆਪਣੇ ਦੀਦਾਰ ਦੀ ਦਾਤ ਪਰਦਾਨ ਕਰ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੇਰੇ ਨੇਤ੍ਰ ਤੇਰੇ ਦਰਸਨ ਕੋ ਦੇਖੈਂ, ਹੇ ਵਾਹਿਗੁਰੂ! ਯਹੀ ਦਾਨ ਮੁਝ ਕੋ ਦੀਜੀਏ॥੯॥☬ਅਬ ਵਾਹਿਗੁਰੂ ਕੇ ਗੁਣੋਂ ਕਾ ਮਹਾਤਮ ਕਹਤੇ ਹੈਂ:
Prof. Sahib Singhਨਾਨਕ! (ਪਰਮਾਤਮਾ ਦੇ) ਦਰਸਨ ਦੀ ਦਾਤ (ਮੰਗਦਾ ਰਹਿੰਦਾ ਹੈ) ॥੯॥

ਪਦ ਅਰਥ ਦਰਸਨ ਦਾਨੁ = ਦਰਸਨ ਦੀ ਦਾਤ ॥੯॥

SikhNet (Spanish)por favor, bendice a Nanak con la Preciosa Visión de Tu Darshan. (9)

ਗੁਨ ਗਾਇ ਸੁਨਿ ਲਿਖਿ ਦੇਇ ॥

gun gaae sun likh dee |

Sant Singh KhalsaOne who sings the Glorious Praises of the Lord, and hears them, and writes them,
Manmohan SinghHe who sings, hears and writes the Lord's praise,
Manmohan Singh (Punjabi)ਜੋ ਪ੍ਰਭੂ ਦੀ ਕੀਰਤੀ ਗਾਉਂਦਾ, ਸੁਣਦਾ ਅਤੇ ਲਿਖਦਾ ਹੈ,
Fareedkot Teekaਜੋ ਵਾਹਿਗੁਰੂ ਕੇ ਗੁਣੋਂ ਕੋ ਗਾਵੈ ਅਥਵਾ ਸ੍ਰਵਨ ਕਰੇ, ਵਾ ਕਿਸੀ ਕਉ ਲਿਖ ਕਰ ਦੇਵੈ॥
Prof. Sahib Singhਜਿਹੜਾ ਮਨੁੱਖ (ਪਰਮਾਤਮਾ ਦੇ) ਗੁਣ ਗਾ ਕੇ, ਸੁਣ ਕੇ, ਲਿਖ ਕੇ (ਇਹ ਦਾਤ ਹੋਰਨਾਂ ਨੂੰ ਭੀ) ਦੇਂਦਾ ਹੈ,

ਪਦ ਅਰਥ ਗਾਇ = ਗਾ ਕੇ। ਸੁਨਿ = ਸੁਣ ਕੇ। ਲਿਖਿ = ਲਿਖ ਕੇ। ਦੇਇ = ਦੇਂਦਾ ਹੈ।

SikhNet (Spanish)Aquél que canta, escucha o escribe

ਸੋ ਸਰਬ ਫਲ; ਹਰਿ ਲੇਇ ॥

so sarab fal; har lee |

Sant Singh Khalsareceives all fruits and rewards from the Lord.
Manmohan Singhhe receives all the fruits from the Lord.
Manmohan Singh (Punjabi)ਉਹ ਪ੍ਰਭੂ ਪਾਸੋਂ ਸਾਰੇ ਮੇਵੇ ਪਰਾਪਤ ਕਰ ਲੈਂਦਾ ਹੈ।
Fareedkot Teekaਸੋ ਜਨ ਹਰੀ ਤੇ ਧਰਮ, ਅਰਥ, ਕਾਮ, ਮੋਖ, ਸਰਬ ਫਲੋਂ ਕੋ ਲੇਤਾ ਹੈ॥
Prof. Sahib Singhਉਹ ਮਨੁੱਖ ਸਾਰੇ ਫਲ ਦੇਣ ਵਾਲੇ ਪ੍ਰਭੂ ਦਾ ਮਿਲਾਪ ਪ੍ਰਾਪਤ ਕਰ ਲੈਂਦਾ ਹੈ,

ਪਦ ਅਰਥ ਸਰਬ ਫਲ ਹਰਿ = ਸਾਰੇ ਫਲ ਦੇਣ ਵਾਲਾ ਹਰੀ। ਲੇਇ = (ਮਿਲਾਪ) ਹਾਸਲ ਕਰਦਾ ਹੈ।

SikhNet (Spanish)sobre la Alabanza del Señor, por Dios alcanza la Plenitud.

ਕੁਲ ਸਮੂਹ ਕਰਤ ਉਧਾਰੁ ॥

kul samooh karat udhaar |

Sant Singh KhalsaHe saves all his ancestors and generations,
Manmohan Singhhe saves all his lineage,
Manmohan Singh (Punjabi)ਉਹ ਆਪਣੀਆਂ ਸਾਰੀਆਂ ਪੀੜੀਆਂ ਨੂੰ ਭੀ ਬਚਾ ਲੈਂਦਾ ਹੈ,
Fareedkot Teekaਪੁਨਾਂ ਸੋ ਕੁਲਾਂ ਕੇ ਸਮੂਹ ਕਾ ਉਧਾਰ ਕਰ ਲੇਤਾ ਹੈ॥
Prof. Sahib Singhਉਹ ਮਨੁੱਖ (ਆਪਣੀਆਂ) ਸਾਰੀਆਂ ਕੁਲਾਂ ਦਾ (ਹੀ) ਪਾਰ-ਉਤਾਰਾ ਕਰਾ ਲੈਂਦਾ ਹੈ,

ਪਦ ਅਰਥ ਕੁਲ ਸਮੂਹ = ਸਾਰੀਆਂ ਕੁਲਾਂ ਦਾ। ਉਧਾਰੁ = ਪਾਰ-ਉਤਾਰਾ।

SikhNet (Spanish)Sus parientes también son emancipados

ਸੰਸਾਰੁ; ਉਤਰਸਿ ਪਾਰਿ ॥

sansaar; utaras paar |

Sant Singh Khalsaand crosses over the world-ocean.
Manmohan Singhand thus ferries across the world ocean.
Manmohan Singh (Punjabi)ਅਤੇ ਜਗਤ ਸਮੁੰਦਰ ਤੋਂ ਪਾਰ ਹੋ ਜਾਂਦਾ ਹੈ।
Fareedkot Teekaਸੰਸਾਰ ਸਮੁੰਦ੍ਰ ਤੇ ਪਾਰ ਉਤਰ ਜਾਤਾ ਹੈ॥
Prof. Sahib Singhਉਹ ਮਨੁੱਖ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ।

ਪਦ ਅਰਥ ਉਤਰਸਿ = ਪਾਰ ਲੰਘ ਜਾਂਦਾ ਹੈ।

SikhNet (Spanish)y liberados del fenómeno terrible de la reencarnación.

ਹਰਿ ਚਰਨ; ਬੋਹਿਥ ਤਾਹਿ ॥

har charan; bohith taeh |

Sant Singh KhalsaThe Lord's Feet are the boat to carry him across.
Manmohan SinghGod's feet are the boat for him to cross over.
Manmohan Singh (Punjabi)ਰੱਬ ਦੇ ਪੈਰ ਉਸ ਲਈ ਪਾਰ ਉਤਰਨ ਲਈ ਜਹਾਜ਼ ਹਨ।
Fareedkot Teekaਹਰੀ ਕੇ ਚਰਨ ਜਹਾਜ ਵਤ ਤਿਸ ਕੋ ਪ੍ਰਾਪਤਿ ਹੋਤੇ ਹੈਂ॥
Prof. Sahib Singh(ਸੰਸਾਰ-ਸਮੁੰਦਰ ਤੋਂ ਪਾਰ ਲੰਘਾਣ ਲਈ) ਪਰਮਾਤਮਾ ਦੇ ਚਰਨ ਉਹਨਾਂ ਵਾਸਤੇ ਜਹਾਜ਼ (ਦਾ ਕੰਮ ਦੇਂਦੇ) ਹਨ,

ਪਦ ਅਰਥ ਬੋਹਿਥ = ਜਹਾਜ਼। ਤਾਹਿ = ਉਹਨਾਂ ਵਾਸਤੇ।

SikhNet (Spanish)Se aferra a los Pies del Señor en Su Barca,

ਮਿਲਿ ਸਾਧਸੰਗਿ; ਜਸੁ ਗਾਹਿ ॥

mil saadhasang; jas gaeh |

Sant Singh KhalsaJoining the Saadh Sangat, the Company of the Holy, he sings the Praises of the Lord.
Manmohan SinghMeeting with the society of saints he sings God's praise.
Manmohan Singh (Punjabi)ਸਤਿ ਸੰਗਤ ਨਾਲ ਜੁੜ ਕੇ, ਉਹ ਹਰੀ ਦੀ ਮਹਿਮਾ ਗਾਇਨ ਕਰਦਾ ਹੈ।
Fareedkot Teekaਜੋ ਜਨ ਸੰਤੋਂ ਕੀ ਸੰਗਤ ਮੇਂ ਮਿਲ ਕਰ ਹਰੀ ਕੇ ਜਸ ਕੋ ਗਾਵਤੇ ਹੈਂ॥
Prof. Sahib Singhਜਿਹੜੇ ਮਨੁੱਖ ਗੁਰੂ ਦੀ ਸੰਗਤਿ ਵਿਚ ਮਿਲ ਕੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਂਦੇ ਰਹਿੰਦੇ ਹਨ।

ਪਦ ਅਰਥ ਮਿਲਿ = ਮਿਲ ਕੇ। ਸਾਧ ਸੰਗਿ = ਗੁਰੂ ਦੀ ਸੰਗਤਿ ਵਿਚ। ਜਸੁ = ਸਿਫ਼ਤਿ-ਸਾਲਾਹ। ਗਾਹਿ = ਗਾਂਦੇ ਹਨ {ਬਹੁ-ਵਚਨ}।

SikhNet (Spanish)y canta Su Alabanza en la Compañía de los Santos.

ਹਰਿ ਪੈਜ ਰਖੈ ਮੁਰਾਰਿ ॥

har paij rakhai muraar |

Sant Singh KhalsaThe Lord protects his honor.
Manmohan SinghGod, the Enemy of ego saves his honour.
Manmohan Singh (Punjabi)ਹੰਕਾਰ ਦਾ ਵੈਰੀ ਵਾਹਿਗੁਰੂ ਉਸ ਦੀ ਲੱਜਿਆ ਰੱਖਦਾ ਹੈ।
Fareedkot Teekaਤਿਸ ਸੰਤ ਜਨੋਂ ਕੀ ਹਰੀ ਮੁਰਾਰੀ (ਪੈਜ) ਪਤਿ ਰਾਖਤਾ ਹੈ॥
Prof. Sahib Singhਮੁਰਾਰੀ ਪ੍ਰਭੂ ਉਹਨਾਂ ਦੀ ਲਾਜ ਰੱਖਦਾ ਹੈ,

ਪਦ ਅਰਥ ਪੈਜ = ਲਾਜ ਇੱਜ਼ਤ।

SikhNet (Spanish)Así el Señor, su Dios, salva su honor;

ਹਰਿ ਨਾਨਕ. ਸਰਨਿ ਦੁਆਰਿ ॥੧੦॥੨॥

har naanak. saran duaar |10|2|

Sant Singh KhalsaNanak seeks the Sanctuary of the Lord's door. ||10||2||
Manmohan SinghNanak has sought the protection of the Lord's door.
Manmohan Singh (Punjabi)ਨਾਨਕ ਨੇ ਪ੍ਰਭੂ ਦੇ ਦਰ ਦੀ ਪਨਾਹ ਲਈ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਇਸੀ ਤੇ ਤਿਸ ਹਰੀ ਕੇ (ਦੁਆਰਿ) ਸਤਸੰਗ ਕੀ ਮੈਨੇ ਸਰਨ ਲਈ ਹੈ॥੧੦॥੨॥
Prof. Sahib Singhਹੇ ਨਾਨਕ! ਉਹ ਹਰੀ ਦੀ ਸਰਨ ਪਏ ਰਹਿੰਦੇ ਹਨ, ਉਹ ਹਰੀ ਦੇ ਦਰ ਤੇ ਟਿਕੇ ਰਹਿੰਦੇ ਹਨ ॥੧੦॥੨॥

ਪਦ ਅਰਥ ਦੁਆਰਿ = ਦਰ ਤੇ ॥੧੦॥੨॥

SikhNet (Spanish)por eso Nanak busca sólo el Santuario de Dios. (10-2)

Open this shabad (65 lines, Angs 837-838) →

Shabad Guru Nanak Dev Ji Raag Bilaaval continues on Ang 839

ਬਿਲਾਵਲੁ ਮਹਲਾ ੧ ਥਿਤੀ ਘਰੁ ੧੦ ਜਤਿ ॥

bilaaval mahalaa 1 thitee ghar 10 jat |

Sant Singh KhalsaBilaaval, First Mehl, T'hitee ~ The Lunar Days, Tenth House, To The Drum-Beat Jat:
Manmohan SinghBilawal 1st Guru.
Manmohan Singh (Punjabi)ਬਿਲਾਵਲ ਪਹਿਲੀ ਪਾਤਿਸ਼ਾਹੀ।
Fareedkot Teekaਥਿਤੋਂ ਕੇ ਸੰਬੂਹ ਕਾ ਨਾਮ 'ਜਤਿ' ਕਹੀਤਾ ਹੈ ਵਾ ਛੰਦ ਕੀ ਚਾਲ ਵਸੇਸ ਹੈ। ਵੈਸੇ ਪੰਦ੍ਰਹ ਵਾ ਸੋਲਹਿ ਥਿਤੋਂ ਕੋ ਭਿੰਨ ਭਿੰਨ ਲੋਕ ਪੂਜਨ ਕਰਤੇ ਹੈਂ। ਤੈਸੇ ਇਨ ਥਿਤੋਂ ਦ੍ਵਾਰੇ ਵਾਹਿਗੁਰੂ ਕੀ ਪਹਿਚਾਨ ਔ ਪੂਜਨ ਕਰਨੇ ਕਾ ਸ੍ਰੀ ਗੁਰੂ ਨਾਨਕ ਦੇਵ ਜੀ ਉਪਦੇਸ਼ ਕਰਤੇ ਹੈਂ:
Prof. Sahib Singhਰਾਗ ਬਿਲਾਵਲੁ, ਘਰ ੧੦ ਵਿੱਚ ਗੁਰੂ ਨਾਨਕਦੇਵ ਜੀ ਦੀ ਬਾਣੀ 'ਥਿਤੀ', ਜਤਿ ਦੀ ਤਾਲ ਨਾਲ ਗਾਵਣੀ।

ਪਦ ਅਰਥ ਥਿਤੀ = ਥਿਤਾਂ (ਬਹੁ-ਵਚਨ 'ਥਿਤਿ' ਤੋਂ)। ਥਿਤਿ = {थिति = A Lunar day} ਚੰਦ ਦੇ ਘਟਣ ਵਧਣ ਦੇ ਹਿਸਾਬ ਦਿਹਾੜੇ {ਨੋਟ: ਪੂਰਨਮਾਸ਼ੀ ਨੂੰ ਚੰਦ ਵਾਲਾ ਮਹੀਨਾ ਪੂਰਾ ਹੋ ਜਾਂਦਾ ਹੈ। ਅਗਾਂਹ ਨਵਾਂ ਮਹੀਨਾ ਚੜ੍ਹਦਾ ਹੈ = ਵਦੀ ਏਕਮ ਦੂਜ ਤੀਜ ਆਦਿਕ}। ਜਤਿ = ਜੋੜੀ ਵਜਾਣ ਦੀ ਇਕ ਗਤ।

SikhNet (Spanish)Bilawal, Mejl Guru Nanak, Primer Canal Divino, Thitti ~ Los días Lunares~Al Compás de Yat

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God. By the True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਉਹ ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru

ਏਕਮ ਏਕੰਕਾਰੁ ਨਿਰਾਲਾ ॥

ekam ekankaar niraalaa |

Sant Singh KhalsaThe First Day: The One Universal Creator is unique,
Manmohan SinghThe first (Lunar day): The Unique Lord is Peerless, Immortal, Unborn,
Manmohan Singh (Punjabi)ਪਹਿਲੀ (ਤਿੱਥ): ਅਦੁੱਤੀ ਸਾਹਿਬ ਲਾਸਾਨੀ, ਅਬਿਨਾਸੀ, ਅਜਨਮਾ,
Fareedkot Teekaਏਕਮ ਥਿਤ ਦ੍ਵਾਰੇ ਕਹਤੇ ਹੈਂ: ਏਕ ਸਰੂਪ ਸਰਬ ਤੇ ਨਿਰਾਲਾ ਹੈ॥
Prof. Sahib Singhਪਰਮਾਤਮਾ ਇੱਕ ਹੈ (ਉਸ ਦੇ ਬਰਾਬਰ ਦਾ ਹੋਰ ਕੋਈ ਨਹੀਂ)। ਉਸ ਦਾ ਕੋਈ ਖ਼ਾਸ ਘਰ ਨਹੀਂ।

ਪਦ ਅਰਥ ਏਕਮ = ਚੰਦ ਦੇ ਮਹੀਨੇ ਦੀ ਪਹਿਲੀ ਤਾਰੀਖ਼। ਨਿਰਾਲਾ = {निर्-आलय} ਜਿਸ ਦਾ ਕੋਈ ਖ਼ਾਸ ਘਰ ਨਹੀਂ।

SikhNet (Spanish)Ekam, El Primer día: El Creador Universal es Único,

ਅਮਰੁ ਅਜੋਨੀ; ਜਾਤਿ ਨ ਜਾਲਾ ॥

amar ajonee; jaat na jaalaa |

Sant Singh Khalsaimmortal, unborn, beyond social class or involvement.
Manmohan Singhand without caste and involvement.
Manmohan Singh (Punjabi)ਅਤੇ ਵਰਨ ਤੇ ਜੰਜਾਲ ਰਹਿਤ ਹੈ।
Fareedkot Teekaਮ੍ਰਿਤ ਸੇ ਰਹਿਤ ਅਰੁ (ਅਜੋਨੀ) ਜਨਮ ਸੇ ਰਹਤ ਹੈ, ਔ ਤਿਸ ਕੋ ਕੋਈ ਜਾਤੀ ਕਾ ਬੰਧਨੁ ਭੀ ਨਹੀਂ ਹੈ॥
Prof. Sahib Singhਉਹ ਕਦੇ ਮਰਦਾ ਨਹੀਂ, ਉਹ ਜੂਨਾਂ ਵਿਚ ਨਹੀਂ ਆਉਂਦਾ, ਉਸ ਦੀ ਕੋਈ ਖ਼ਾਸ ਜਾਤਿ ਨਹੀਂ, ਉਸ ਨੂੰ (ਮਾਇਆ ਆਦਿਕ ਦਾ) ਕੋਈ ਬੰਧਨ ਨਹੀਂ (ਵਿਆਪਦਾ)।

ਪਦ ਅਰਥ ਜਾਲਾ = ਜਾਲ, ਬੰਧਨ।

SikhNet (Spanish)Inmortal, no ha nacido del vientre, no tiene casta,

ਅਗਮ ਅਗੋਚਰੁ; ਰੂਪੁ ਨ ਰੇਖਿਆ ॥

agam agochar; roop na rekhiaa |

Sant Singh KhalsaHe is inaccessible and unfathomable, with no form or feature.
Manmohan SinghHe is Unapproachable and Unapprehensible and has no form or outline.
Manmohan Singh (Punjabi)ਉਹ ਪਹੁੰਚ ਤੋਂ ਪਰੇ ਅਤੇ ਸੋਚ ਤੋਂ ਉਚੇਰਾ ਹੈ ਅਤੇ ਉਸ ਦਾ ਸਰੂਪ ਜਾਂ ਨੁਹਾਰ ਨਹੀਂ।
Fareedkot Teekaਪੁਨਾ ਜਿਸ ਕਾ ਕੋਈ ਰੂਪ ਰੇਖਿਆ ਨਹੀਂ ਹੈ, (ਅਗਮ) ਮਨ ਕਾ ਅਵਿਖੇ ਔ (ਅਗੋਚਰੁ) ਇੰਦ੍ਰਿਓਂ ਤੇ ਅਵਿਖੇ ਹੈ॥
Prof. Sahib Singhਉਹ ਇੱਕ ਪਰਮਾਤਮਾ ਅਪਹੁੰਚ ਹੈ, (ਮਨੁੱਖ ਦੇ) ਗਿਆਨ-ਇੰਦ੍ਰਿਆਂ ਦੀ ਉਸ ਤਕ ਪਹੁੰਚ ਨਹੀਂ ਹੋ ਸਕਦੀ, (ਕਿਉਂਕਿ) ਉਸ ਦੀ ਕੋਈ ਖ਼ਾਸ ਸ਼ਕਲ ਨਹੀਂ, ਕੋਈ ਖ਼ਾਸ ਨਿਸ਼ਾਨ ਨਹੀਂ।

ਪਦ ਅਰਥ ਅਗਮ = ਅਪਹੁੰਚ। ਅਗੋਚਰੁ = {ਅ-ਗੋ-ਚਰੁ। ਗੋ = ਗਿਆਨ-ਇੰਦ੍ਰੇ। ਚਰੁ = ਪਹੁੰਚ} ਜਿਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ। ਰੂਪੁ = ਸ਼ਕਲ। ਰੇਖਿਆ = ਨਿਸ਼ਾਨ।

SikhNet (Spanish)es Imparcial, no tiene forma ni signo, es Insoldable e Imperceptible.

ਖੋਜਤ ਖੋਜਤ; ਘਟਿ ਘਟਿ ਦੇਖਿਆ ॥

khojat khojat; ghatt ghatt dekhiaa |

Sant Singh KhalsaSearching, searching, I have seen Him in each and every heart.
Manmohan SinghSearching and searching, I have seen Him in all the hearts.
Manmohan Singh (Punjabi)ਲੱਭਦਿਆਂ, ਲੱਭਦਿਆਂ ਮੈਂ ਉਸ ਨੂੰ ਸਾਰਿਆਂ ਦਿਲਾਂ ਅੰਦਰ ਵੇਖ ਲਿਆ ਹੈ।
Fareedkot Teekaਸਰਬ ਘਟ ਘਟ ਮੇਂ ਬ੍ਯਾਪਕ ਦੇਖਿਆ ਹੈ, ਭਾਵ ਜਾਣਿਆ ਹੈ॥
Prof. Sahib Singhਪਰ ਭਾਲ ਕਰਦਿਆਂ ਕਰਦਿਆਂ ਉਸ ਨੂੰ ਹਰੇਕ ਸਰੀਰ ਵਿਚ ਵੇਖ ਸਕੀਦਾ ਹੈ।

ਪਦ ਅਰਥ ਘਟਿ ਘਟਿ = ਹਰੇਕ ਸਰੀਰ ਵਿਚ।

SikhNet (Spanish)Buscando y buscando, Lo he visto en todos y en cada uno de los corazones.

Open this shabad (124 lines, Angs 838-840) →

Ang 838 of 1430