ੴ

ਸਿੱਖਬਾਣੀ · SikhBani

Ang 837

Sri Guru Granth Sahib · Raag Bilaaval · 3 shabads, 49 lines
Translations
Shabad Guru Ramdas Ji Raag Bilaaval continued from Ang 836

ਸੇਜ ਏਕ. ਏਕੋ ਪ੍ਰਭੁ ਠਾਕੁਰੁ; ਮਹਲੁ. ਨ ਪਾਵੈ, ਮਨਮੁਖ ਭਰਮਈਆ ॥

sej ek. eko prabh tthaakur; mehal. na paavai, manamukh bharameea |

Sant Singh KhalsaThere is one bed for the soul-bride, and the same bed for God, her Lord and Master. The self-willed manmukh does not obtain the Mansion of the Lord's Presence; she wanders around, in limbo.
Manmohan SinghThe same is the couch for the soul and the Spouse and the same is the Lord master of all. An apostate mounts not to his Master's mansion and wanders about.
Manmohan Singh (Punjabi)ਆਤਮਾ ਅਤੇ ਕੰਤ ਦਾ ਇਕੋ ਹੀ ਪਲੰਘ ਹੈ ਅਤੇ ਇਕੋ ਹੀ ਹੈ ਸਾਰਿਆਂ ਦਾ ਸੁਆਮੀ ਮਾਲਕ। ਅਧਰਮੀ ਆਪਣੇ ਮਾਲਕ ਦੇ ਅੰਦਰ ਨੂੰ ਪਰਾਪਤ ਨਹੀਂ ਹੁੰਦਾ ਅਤੇ ਭਟਕਦਾ ਫਿਰਦਾ ਹੈ।
Fareedkot Teekaਏਕ ਅੰਤਸਕਰਨ ਰੂਪੀ ਸਿਹਜਾ ਹੈ ਔਰ ਏਕ ਠਾਕਰ (ਪ੍ਰਭੂ) ਸਮਰਥ ਤਿਸ ਪਰ ਬਿਰਾਜਵਾਨ ਹੈਂ। ਪਰੰਤੂ ਇਹ ਮਨਮੁਖ ਜੀਵ (ਮਹਲੁ) ਸਰੂਪ ਕੋ ਨਹੀਂ ਪਾਵਤਾ ਔਰ ਚੌਰਾਸੀ ਮੇਂ ਭਰਮਤਾ ਰਹਿਤਾ ਹੈ॥
Prof. Sahib Singhਹੇ ਸਹੇਲੀਏ! (ਜੀਵ-ਇਸਤ੍ਰੀ ਦੀ) ਇਕੋ ਹਿਰਦਾ-ਸੇਜ ਹੈ ਜਿਸ ਉਤੇ ਠਾਕੁਰੁ-ਪ੍ਰਭੂ ਆਪ ਹੀ ਵੱਸਦਾ ਹੈ, ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲੀ ਜੀਵ-ਇਸਤ੍ਰੀ (ਪ੍ਰਭੂ-ਪਤੀ ਦਾ) ਟਿਕਾਣਾ ਨਹੀਂ ਲੱਭ ਸਕਦੀ, ਉਹ ਭਟਕਦੀ ਹੀ ਫਿਰਦੀ ਹੈ।

ਪਦ ਅਰਥ ਸੇਜ = ਹਿਰਦੇ ਦੀ ਸੇਜ। ਮਹਲੁ = ਟਿਕਾਣਾ। ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲੀ ਜੀਵ-ਇਸਤ੍ਰੀ। ਭਰਮਈਆ = ਭਟਕਦੀ ਹੈ।

SikhNet (Spanish)Hay sólo una cama para la novia Alma y la misma cama es para Dios, su Señor y Maestro. El voluntarioso Manmukj no obtiene la Mansión de la Presencia del Señor y vaga en la oscuridad de su propia conciencia.

ਗੁਰੁ ਗੁਰੁ ਕਰਤ. ਸਰਣਿ ਜੇ ਆਵੈ; ਪ੍ਰਭੁ ਆਇ ਮਿਲੈ ਖਿਨੁ ਢੀਲ. ਨ ਪਈਆ ॥੫॥

gur gur karat. saran je aavai; prabh aae milai khin dteel. na peea |5|

Sant Singh KhalsaUttering, "Guru, Guru", she seeks His Sanctuary; so God comes to meet her, without a moment's delay. ||5||
Manmohan SinghUttering "Guru, Guru", If the mortal seeks his refuge, the Lord comes and meets him without a moment's delay.
Manmohan Singh (Punjabi)ਗੁਰੂ ਗੁਰੂ ਉਚਾਰਨ ਕਰਦਾ ਹੋਇਆ, ਜੇਕਰ ਪ੍ਰਾਣੀ ਉਸ ਦੀ ਪਨਾਹ ਲੈ ਲਵੇ ਤਾਂ ਇਕ ਮੁਹਤ ਦੀ ਦੇਰੀ ਦੇ ਬਗੈਰ ਸਾਈਂ ਉਸ ਨੂੰ ਆ ਕੇ ਮਿਲ ਪੈਂਦਾ ਹੈ।
Fareedkot Teekaਜੇਕਰ ਗੁਰੋਂ ਕੇ ਨਾਮ ਉਚਾਰਨ ਕਰਤਾ ਹੂਆ ਸਤਿਗੁਰੋਂ ਕੀ ਸਰਨ ਆਇ ਜਾਵੈ ਤਬ ਤਿਸ ਪ੍ਰਭੂ ਕੌ ਆਇ ਮਿਲਤਾ ਹੈ। ਤਿਸ ਕੇ ਮਿਲਨੇ ਮੈ ਕਛੁ (ਢੀਲ) ਦੇਰੀ ਨਹੀਂ ਪੜਤੀ ਹੈ॥੫॥
Prof. Sahib Singhਜੇ ਉਹ 'ਗੁਰ ਗੁਰੂ' ਕਰਦੀ ਗੁਰੂ ਦੀ ਸਰਨ ਆ ਪਏ, ਤਾਂ ਪ੍ਰਭੂ ਆ ਕੇ ਉਸ ਨੂੰ ਮਿਲ ਪੈਂਦਾ ਹੈ, ਰਤਾ ਭੀ ਚਿਰ ਨਹੀਂ ਲੱਗਦਾ ॥੫॥

ਪਦ ਅਰਥ ਕਰਤ = ਕਰਦਿਆਂ। ਆਇ = ਆ ਕੇ। ਢੀਲ = ਢੇਰ ॥੫॥

SikhNet (Spanish)Si él recitara Guru, Guru, Waje Guru encontraría su Santuario, y el Señor sin tardanza lo encontraría de inmediato. (5)

ਕਰਿ ਕਰਿ ਕਿਰਿਆਚਾਰ ਵਧਾਏ; ਮਨਿ ਪਾਖੰਡ ਕਰਮੁ ਕਪਟ ਲੋਭਈਆ ॥

kar kar kiriaachaar vadhaae; man paakhandd karam kapatt lobheea |

Sant Singh KhalsaOne may perform many rituals, but the mind is filled with hypocrisy, evil deeds and greed.
Manmohan SinghThe mortal performs many rituals, but in his mind he has harboured hypocrisy, evil deeds and covetousness.
Manmohan Singh (Punjabi)ਪ੍ਰਾਣੀ ਘਣੇਰੇ ਕਰਮ-ਕਾਂਡ ਕਮਾਉਂਦਾ ਹੈ ਪ੍ਰੰਤੂ ਉਸ ਨੈ ਆਪਣੇ ਚਿੱਤ ਅੰਦਰ ਦੰਭ, ਮੰਦ-ਅਮਲਾਂ ਅਤੇ ਲਾਲਚ ਨੂੰ ਥਾ ਦਿੱਤੀ ਹੋਈ ਹੈ।
Fareedkot Teekaਕਿਰਿਆ ਕਰ ਕਰ ਕੇ (ਆਚਾਰ) ਕਰਮ ਵਧਾਏ ਹੈਂ ਔਰ ਮਨ ਮੇਂ ਪਖੰਡ ਹੈ, ਤਿਸ ਕਰ ਲੋਭ ਸੇ ਕਪਟ ਕਰਮੋਂ ਕੋ ਕਰਤਾ ਹੈ॥
Prof. Sahib Singhਪਰ ਜੇ ਕੋਈ ਮਨੁੱਖ (ਗੁਰੂ ਦਾ ਆਸਰਾ ਛੱਡ ਕੇ, ਹਰਿ-ਨਾਮ ਦਾ ਸਿਮਰਨ ਭੁਲਾ ਕੇ) ਮੁੜ ਮੁੜ (ਤੀਰਥ-ਜਾਤ੍ਰਾ ਆਦਿਕ ਦੇ ਮਿੱਥੇ ਹੋਏ ਧਾਰਮਿਕ ਕਰਮ) ਕਰ ਕੇ ਇਹਨਾਂ ਕਰਮ ਕਾਂਡੀ ਕਰਮਾਂ ਨੂੰ ਹੀ ਵਧਾਂਦਾ ਜਾਏ, ਤਾਂ ਉਸ ਦੇ ਮਨ ਵਿਚ ਲੋਭ ਵਲ-ਛਲ ਵਿਖਾਵੇ ਆਦਿਕ ਦਾ ਕਰਮ ਹੀ ਟਿਕਿਆ ਰਹੇਗਾ (ਖਸਮ-ਪ੍ਰਭੂ ਦਾ ਮਿਲਾਪ ਨਹੀਂ ਹੋਵੇਗਾ)।

ਪਦ ਅਰਥ ਕਰਿ = ਕਰ ਕੇ। ਕਰਿ ਕਰਿ = ਮੁੜ ਮੁੜ ਕਰ ਕੇ। ਕਿਰਿਆਚਾਰ = ਕਿਰਿਆ-ਆਚਾਰ, ਕਰਮ ਕਾਂਡ। ਮਨਿ = ਮਨ ਵਿਚ। ਪਾਖੰਡ = ਵਿਖਾਵਾ। ਕਪਟ = ਧੋਖਾ, ਵਲ-ਛਲ।

SikhNet (Spanish)Uno podrá hacer actos piadosos, pero si la mente está llena de avaricia y de dolor,

ਬੇਸੁਆ ਕੈ ਘਰਿ ਬੇਟਾ ਜਨਮਿਆ; ਪਿਤਾ ਤਾਹਿ. ਕਿਆ ਨਾਮੁ ਸਦਈਆ ॥੬॥

besuaa kai ghar bettaa janamiaa; pitaa taeh. kiaa naam sadeea |6|

Sant Singh KhalsaWhen a son is born in the house of a prostitute, who can tell the name of his father? ||6||
Manmohan SinghA son is born in the house of a prostitute, what can be said to be the Name of his father?
Manmohan Singh (Punjabi)ਕੰਜਰੀ ਦੇ ਘਰ ਵਿੱਚ ਪੁੱਤਰ ਜੰਮ ਪੈਂਦਾ ਹੈ, ਉਸ ਦੇ ਬਾਪ ਦਾ ਕੀ ਨਾਮ ਆਖਿਆ ਜਾ ਸਕਦਾ ਹੈ?
Fareedkot Teekaਜੈਸੇ ਵੇਸਵਾ ਕੇ ਘਰ ਮੇਂ ਜੋ ਬੇਟਾ ਜਨਮਿਆ ਹੈ, ਤਿਸ ਕੇ ਪਿਤਾ ਕਾ ਕਿਆ ਨਾਮ ਕਹਾ ਜਾਵੇਗਾ ਅਰਥਾਤ ਕੋਈ ਨਹੀਂ। ਤੈਸੇ ਤਿਸ ਪਖੰਡੀ ਕਪਟੀ ਲੋਭੀ ਕਾ ਕੋਈ ਗੁਰ ਪੀਰ ਨਹੀਂ ਹੈ॥੬॥
Prof. Sahib Singhਬਜ਼ਾਰੀ ਔਰਤ ਦੇ ਘਰ ਜੇ ਪੁੱਤਰ ਜੰਮ ਪਏ, ਤਾਂ ਉਸ ਪੁੱਤਰ ਦੇ ਪਿਉ ਦਾ ਕੋਈ ਨਾਮ ਨਹੀਂ ਦੱਸਿਆ ਜਾ ਸਕਦਾ ॥੬॥

ਪਦ ਅਰਥ ਬੇਸੁਆ = ਬਜ਼ਾਰੀ ਔਰਤ। ਕੈ ਘਰਿ = ਦੇ ਘਰ ਵਿਚ। ਤਾਹਿ ਪਿਤਾ ਨਾਮੁ = ਉਸ ਦੇ ਪਿਉ ਦਾ ਨਾਮ। ਕਿਆ ਸਦਈਆ = ਕੀਹ ਕਿਹਾ ਜਾ ਸਕਦਾ ਹੈ? ॥੬॥

SikhNet (Spanish)entonces es como el hijo de la prostituta, que no conoce el nombre de su padre. (6)

ਪੂਰਬ ਜਨਮਿ. ਭਗਤਿ ਕਰਿ ਆਏ; ਗੁਰਿ. ਹਰਿ ਹਰਿ ਹਰਿ, ਹਰਿ ਭਗਤਿ ਜਮਈਆ ॥

poorab janam. bhagat kar aae; gur. har har har, har bhagat jameea |

Sant Singh KhalsaBecause of devotional worship in my past incarnations, I have been born into this life. The Guru has inspired me to worship the Lord, Har, Har, Har, Har.
Manmohan SinghBy virtue of the worship done in past lives, I am born human, The Guru has installed in me the Lord, Lord, Lord's meditation.
Manmohan Singh (Punjabi)ਪਿਛਲੇ ਜਨਮ ਦੀ ਉਪਾਸ਼ਨਾ ਦੀ ਬਰਕਤ ਦੁਆਰਾ ਮੈਂ ਇਨਸਾਨੀ ਜਾਮੇ ਵਿੱਚ ਆ ਗਿਆ ਹਾਂ। ਗੁਰਾਂ ਨੇ ਹੁਣ ਮੇਰੇ ਅੰਦਰ ਸਾਈਂ ਸਾਂਈਂ, ਸਾਈਂ ਦਾ ਸਿਮਰਨ ਅਸਥਾਪਨ ਕਰ ਦਿੱਤਾ ਹੈ।
Fareedkot Teekaਜੋ ਜਨ ਪੂਰਬਲੇ ਜਨਮੋਂ ਮੇਂ ਹਰੀ ਕੀ ਭਗਤੀ ਕਰ ਕੇ ਆਏ ਹੈਂ, ਤਿਨ ਕੋ ਅਬ ਭੀ ਸਤਿਗੁਰੋਂ ਨੇ ਹਰਿ ਹਰਿ ਨਾਮ ਦੇ ਕਰ ਦੁਖੋਂ ਕੇ ਹਰਨੇ ਵਾਲੀ ਭਗਤੀ ਤਿਨ ਕੇ ਰਿਦੇ ਮੇਂ ਸਮਾਇ ਦਈ ਹੈ, ਭਾਵ ਉਤਪਤਿ ਕਰੀ ਹੈ॥
Prof. Sahib Singhਹੇ ਭਾਈ! (ਜਿਹੜੇ ਮਨੁੱਖ) ਪੂਰਬਲੇ ਜਨਮ ਵਿਚ (ਪਰਮਾਤਮਾ ਦੀ) ਭਗਤੀ ਕਰ ਕੇ (ਹੁਣ ਮਨੁੱਖਾ ਜਨਮ ਵਿਚ) ਆਏ ਹਨ, ਗੁਰੂ ਨੇ (ਉਹਨਾਂ ਦੇ ਅੰਦਰ) ਹਰ ਵੇਲੇ ਭਗਤੀ ਕਰਨ ਦਾ ਬੀਜ ਬੀਜ ਦਿੱਤਾ ਹੈ।

ਪਦ ਅਰਥ ਪੂਰਬ ਜਨਮਿ = ਪਹਿਲੇ ਜਨਮ ਵਿਚ। ਕਰਿ = ਕਰ ਕੇ। ਆਏ = (ਮਨੁੱਖਾ ਜਨਮ ਵਿਚ) ਆ ਗਏ। ਗੁਰਿ = ਗੁਰੂ ਨੇ। ਭਗਤਿ ਜਮਈਆ = (ਪਰਮਾਤਮਾ ਦੀ) ਭਗਤੀ (ਦਾ ਬੀਜ ਉਹਨਾਂ ਦੇ ਅੰਦਰ) ਬੀਜ ਦਿੱਤਾ।

SikhNet (Spanish)Nacimos humanos porque servimos a Dios en nuestra pasada encarnación, y por la Gracia del Guru cosechamos Su Alabanza en esta encarnación también. Mediante la Alabanza Amorosa en mis pasadas vidas, he nacido en ésta. Es el Guru Quien me ha inspirado a alabar al Señor, Jar, Jar, Jar, Jar

ਭਗਤਿ ਭਗਤਿ ਕਰਤੇ ਹਰਿ ਪਾਇਆ; ਜਾ ਹਰਿ ਹਰਿ ਹਰਿ. ਹਰਿ ਨਾਮਿ ਸਮਈਆ ॥੭॥

bhagat bhagat karate har paaeaa; jaa har har har. har naam sameea |7|

Sant Singh KhalsaWorshipping, worshipping Him with devotion, I found the Lord, and then I merged into the Name of the Lord, Har, Har, Har, Har. ||7||
Manmohan SinghWhen I merged in the Lord, Lord, Lord, 's Name, then serving and praising the Lord, I attained to Him.
Manmohan Singh (Punjabi)ਜਦ ਮੈਂ ਸਾਂਈਂ, ਸਾਂਈਂ, ਸਾਂਈਂ, ਸਾਈਂ ਦੇ ਨਾਮ ਅੰਦਰ ਲੀਨ ਹੋ ਗਿਆ ਹਾਂ, ਤਦ ਮੈਂ ਸਾਈਂ ਦੀ ਸੇਵਾ ਤੇ ਸਿਫ਼ਤ ਕਰਨ ਦੁਆਰਾ ਉਸ ਨੂੰ ਪਰਾਪਤ ਕਰ ਲਿਆ।
Fareedkot Teekaਜਬ ਭਗਤੋਂ ਕੀ ਵਾ ਮਨ ਬਾਣੀ ਕਰ ਭਗਤਿ ਸੇਵ ਕਰਤੇ ਹੂਏ ਹਰੀ ਕੇ ਨਾਮ ਕੋ ਪਾਯਾ, ਤਬ ਹਰੀ ਕਾ ਹਰਿ ਹਰਿ ਨਾਮ ਜਪ ਕੇ ਤਿਸ ਹਰੀ ਨਾਮੀ ਮੇਂ ਸਮਾਇਆ ਅਰਥਾਤ ਅਭੇਦਤਾ ਹੋਤੀ ਭਈ॥੭॥
Prof. Sahib Singhਜਦੋਂ ਉਹ ਹਰ ਵੇਲੇ ਹਰਿ-ਨਾਮ ਸਿਮਰਦਿਆਂ ਸਿਮਰਦਿਆਂ ਹਰਿ-ਨਾਮ ਵਿਚ ਲੀਨ ਹੋ ਗਏ, ਤਦੋਂ ਹਰ ਵੇਲੇ ਭਗਤੀ ਕਰਦਿਆਂ ਉਹਨਾਂ ਨੂੰ ਪਰਮਾਤਮਾ ਦਾ ਮਿਲਾਪ ਹੋ ਗਿਆ ॥੭॥

ਪਦ ਅਰਥ ਕਰਤੇ = ਕਰਦਿਆਂ। ਭਗਤਿ ਭਗਤਿ ਕਰਤੇ = ਹਰ ਵੇਲੇ ਭਗਤੀ ਕਰਦਿਆਂ। ਨਾਮਿ = ਨਾਮ ਵਿਚ ॥੭॥

SikhNet (Spanish)Alabando, alabando al Señor con toda Devoción, Lo encontré, y así me inmergí en el Nombre del Señor, Jar, Jar, Jar, Jar. (7)

ਪ੍ਰਭਿ ਆਣਿ ਆਣਿ ਮਹਿੰਦੀ ਪੀਸਾਈ; ਆਪੇ ਘੋਲਿ ਘੋਲਿ ਅੰਗਿ ਲਈਆ ॥

prabh aan aan mahindee peesaaee; aape ghol ghol ang leea |

Sant Singh KhalsaGod Himself came and ground the henna leaves into powder, and applied it to my body.
Manmohan SinghThe Lord Himself brought and powdered the henna-leaves and Himself applied its paste to my body-limbs.
Manmohan Singh (Punjabi)ਪ੍ਰਭੂ ਨੇ ਖੁਦ ਮਹਿੰਦੀ ਦੇ ਪੱਤੇ ਲਿਆਂਦੇ ਅਤੇ ਪੀਠੇ ਅਤੇ ਖੁਦ ਹੀ ਇਸ ਦੇ ਘੋਲ ਨੂੰ ਮੇਰੇ ਸਰੀਰ ਦੇ ਅੰਗਾਂ ਉਤੇ ਮਲਿਆ।
Fareedkot Teekaਜੋ ਇਸ ਮਨ ਕੋ ਪ੍ਰਭ ਕੀ ਤਰਫ ਦ੍ਵੈਤ ਕੀ ਤ੍ਰਫੋਂ (ਆਣਿ) ਲਿਆਵਨਾ ਹੈ। ਵਾ (ਆਣਿ ਆਣਿ) ਮੋੜ ਮੋੜ ਮਨ ਕੋ ਸਾਧਨੋ ਕਰ ਸੂਖਮ ਕੀਆ ਹੈ, ਏਹੁ ਮਹਿੰਦੀ ਪੀਸਾਈ ਹੈ। ਜੋ ਪੁਨਾ ਪੁਨਾ ਅਭ੍ਯਾਸ ਕਰਨਾ ਹੈ ਏਹ ਘੋਲ ਘੋਲ ਕਰ (ਅੰਗਿ) ਰਿਦੇ ਮੇਂ ਆਪੇ ਲਗਾਈ ਹੈ, ਭਾਵ ਸਾਧਨ ਸਪੰਨ ਮਨ ਕੋ ਰਿਦੇ ਮੇਂ ਠਹਰਾਯਾ ਹੈ॥
Prof. Sahib Singh(ਪਰ, ਹੇ ਭਾਈ! ਪਰਮਾਤਮਾ ਦੀ ਭਗਤੀ ਕਰਨਾ ਜੀਵ ਦੇ ਆਪਣੇ ਇਖ਼ਤਿਆਰ ਦੀ ਗੱਲ ਨਹੀਂ ਹੈ। ਇਹ ਘਾਲ-ਕਮਾਈ ਪ੍ਰਭੂ ਦੀ ਮਿਹਰ ਨਾਲ ਹੀ ਹੋ ਸਕਦੀ ਹੈ। ਪ੍ਰਭੂ ਦੀ ਭਗਤੀ ਕਰਨੀ, ਮਾਨੋ, ਮਹਿੰਦੀ ਨੂੰ ਪੀਸਣ ਸਮਾਨ ਹੈ। ਇਸਤ੍ਰੀ ਮਹਿੰਦੀ ਨੂੰ ਆਪ ਹੀ ਪੀਂਹਦੀ ਹੈ, ਆਪ ਹੀ ਘਸਾਂਦੀ ਹੈ, ਤੇ ਆਪ ਹੀ ਉਸ ਨੂੰ ਆਪਣੇ ਹੱਥਾਂ-ਪੈਰਾਂ ਤੇ ਲਾਂਦੀ ਹੈ। ਉਹ ਆਪ ਹੀ ਮਹਿੰਦੀ ਨੂੰ ਇਸ ਯੋਗ ਬਣਾਂਦੀ ਹੈ ਕਿ ਉਹ ਉਸ ਇਸਤ੍ਰੀ ਦੇ ਅੰਗਾਂ ਤੇ ਲੱਗ ਸਕੇ)। ਪ੍ਰਭੂ ਨੇ ਆਪ ਹੀ (ਜੀਵ ਦੇ ਮਨ ਨੂੰ ਆਪਣੇ ਚਰਨਾਂ ਵਿਚ) ਲਿਆ ਲਿਆ ਕੇ (ਭਗਤੀ ਕਰਨ ਦੀ) ਮਹਿੰਦੀ (ਜੀਵ ਪਾਸੋਂ) ਪਿਹਾਈ ਹੈ, ਫਿਰ ਆਪ ਹੀ ਉਸ ਦੀ ਭਗਤੀ-ਰੂਪ ਮਹਿੰਦੀ ਨੂੰ ਘੋਲ ਘੋਲ ਕੇ (ਰੰਗੀਲੀ ਪਿਆਰ-ਭਰੀ ਬਣਾ ਬਣਾ ਕੇ) ਆਪਣੇ ਚਰਨਾਂ ਵਿਚ ਉਸ ਨੂੰ ਜੋੜਿਆ ਹੈ।

ਪਦ ਅਰਥ ਪ੍ਰਭਿ = ਪ੍ਰਭੂ ਨੇ। ਆਣਿ = ਲਿਆ ਕੇ। ਆਪੇ = ਆਪ ਹੀ। ਘੋਲਿ = ਘੋਲ ਕੇ। ਅੰਗਿ = ਸਰੀਰ ਉਤੇ।

SikhNet (Spanish)El Señor Mismo hizo polvo las hojas de jenna y las untó en mis coyunturas.

ਜਿਨ ਕਉ ਠਾਕੁਰਿ ਕਿਰਪਾ ਧਾਰੀ; ਬਾਹ ਪਕਰਿ ਨਾਨਕ. ਕਢਿ ਲਈਆ ॥੮॥੬॥੨॥੧॥੬॥੯॥

jin kau tthaakur kirapaa dhaaree; baah pakar naanak. kadt leea |8|6|2|1|6|9|

Sant Singh KhalsaOur Lord and Master showers His Mercy upon us, and grasps hold of our arms; O Nanak, He lifts us up and saves us. ||8||6||9||2||1||6||9||
Manmohan SinghThey, to whom the Lord extends His mercy, catching by the arm, He pulls them out of the world-ocean, O Nanak.
Manmohan Singh (Punjabi)ਜਿਨ੍ਹਾਂ ਉਤੇ ਸੁਆਮੀ ਆਪਣੀ ਰਹਿਮਤ ਕਰਦਾ ਹੈ, ਬਾਂਹ ਤੋਂ ਪਕੜ ਕੇ, ਉਹ ਉਨ੍ਹਾਂ ਨੂੰ ਸੰਸਾਰ ਸਮੁੰਦਰ ਵਿਚੋਂ ਬਾਹਰ ਧੂ ਲੈਂਦਾ ਹੈ, ਹੇ ਨਾਨਕ!
Fareedkot Teekaਜਿਨੋਂ ਪਰ ਠਾਕੁਰਿ ਜੀ ਨੇ ਕਿਰਪਾ ਧਾਰੀ ਹੈ, ਸ੍ਰੀ ਗੁਰੂ ਜੀ ਕਹਤੇ ਹੈਂ: ਤਿਨ ਕੋ ਬੁਧ ਰੂਪੀ ਭੁਜਾ ਤੇ ਪਕੜ ਕਰ ਕੇ ਸੰਸਾਰ ਕੇ ਦੁਖੋਂ ਤੇ ਕਾਢ ਲੀਆ ਹੈ॥੮॥੬॥੯॥☬ਵਾਹਿਗੁਰੂ ਕੇ ਗੁਣ ਔਰ ਨਾਮ ਕੀ ਮਹਿਮਾ ਉਚਾਰਨ ਕਰਤੇ ਹੈਂ:
Prof. Sahib Singhਹੇ ਨਾਨਕ! (ਆਖ-ਹੇ ਭਾਈ!) ਜਿਨ੍ਹਾਂ ਉਤੇ ਮਾਲਕ-ਪ੍ਰਭੂ ਨੇ ਮਿਹਰ ਕੀਤੀ, ਉਹਨਾਂ ਦੀ ਬਾਂਹ ਫੜ ਕੇ (ਉਹਨਾਂ ਨੂੰ ਸੰਸਾਰ-ਸਮੁੰਦਰ ਵਿਚੋਂ ਬਾਹਰ) ਕੱਢ ਲਿਆ ॥੮॥੬॥੨॥੧॥੬॥੯॥

ਪਦ ਅਰਥ ਠਾਕੁਰਿ = ਠਾਕੁਰ ਨੇ। ਪਕਰਿ = ਫੜ ਕੇ ॥੮॥੬॥੨॥੧॥੬॥੯॥

* ਵੇਰਵਾ: ਅਸਟਪਦੀਆਂ ਮ: ੧ = ੨। ਮ: ੩ = ੧। ਮ: ੪ = ੬। ਜੋੜ = ੯।

SikhNet (Spanish)Nuestro Señor y Maestro roció sobre nosotros Su Misericordia, oh dice Nanak, nos elevó y nos salvó. (8-6-9-2-1-6-9)

Open this shabad (19 lines, Angs 836-837) →

Shabad Guru Arjan Dev Ji Raag Bilaaval

ਰਾਗੁ ਬਿਲਾਵਲੁ ਮਹਲਾ ੫ ਅਸਟਪਦੀ ਘਰੁ ੧੨ ॥

raag bilaaval mahalaa 5 asattapadee ghar 12 |

Sant Singh KhalsaRaag Bilaaval, Fifth Mehl, Ashtpadheeyaa, Twelfth House:
Manmohan SinghRag Bilawal 5th Guru. Ashatpadi.
Manmohan Singh (Punjabi)ਰਾਗ ਬਿਲਾਵਲ ਚੌਥੀ ਪਾਤਿਸ਼ਾਹੀ। ਅਸ਼ਟਪਦੀ।
Prof. Sahib Singhਰਾਗ ਬਿਲਾਵਲੁ, ਘਰ ੧੨ ਵਿੱਚ ਗੁਰੂ ਅਰਜਨਦੇਵ ਜੀ ਦੀ ਅੱਠ-ਬੰਦਾਂ ਵਾਲੀ ਬਾਣੀ।
SikhNet (Spanish)Rag Bilawal, Mejl Guru Aryan, Quinto Canal Divino, Ashtapadis.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God. By the True Guru's grace, he is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru

ਉਪਮਾ ਜਾਤ. ਨ ਕਹੀ, ਮੇਰੇ ਪ੍ਰਭ ਕੀ; ਉਪਮਾ ਜਾਤ. ਨ ਕਹੀ ॥

aupamaa jaat. na kahee, mere prabh kee; upamaa jaat. na kahee |

Sant Singh KhalsaI cannot express the Praises of my God; I cannot express His Praises.
Manmohan SinghMy Master's praise, I can utter not, the praise, I can utter not.
Manmohan Singh (Punjabi)ਆਪਣੇ ਮਾਲਕ ਦੀ ਮਹਿਮਾ ਮੈਂ ਉਚਾਰਨ ਨਹੀਂ ਕਰ ਸਕਦਾ, ਮਹਿਮਾ ਮੈਂ ਉਚਾਰਨ ਨਹੀਂ ਕਰ ਸਕਦਾ।
Fareedkot Teekaਹੇ ਭਾਈ! ਮੇਰੇ ਪ੍ਰਭੂ ਕੀ ਉਪਮਾਂ ਮਨ ਕਰ ਬੀ ਨਹੀਂ ਕਹੀ ਜਾਤੀ ਅਰੁ ਨਾ ਬਾਣੀ ਕਰ ਉਚਾਰਨ ਕਰੀ ਜਾਤੀ ਹੈ॥
Prof. Sahib Singhਹੇ ਭਾਈ! ਪਿਆਰੇ ਪ੍ਰਭੂ ਦੀ ਵਡਿਆਈ ਬਿਆਨ ਨਹੀਂ ਕੀਤੀ ਜਾ ਸਕਦੀ, (ਕਿਸੇ ਹਾਲਤ ਵਿਚ ਭੀ) ਬਿਆਨ ਨਹੀਂ ਕੀਤੀ ਜਾ ਸਕਦੀ।

ਪਦ ਅਰਥ ਉਪਮਾ = ਵਡਿਆਈ। ਜਾਤ ਨ ਕਹੀ = ਬਿਆਨ ਨਹੀਂ ਕੀਤੀ ਜਾ ਸਕਦੀ।

SikhNet (Spanish)No podría recitar la Alabanza íntegra de mi Señor;

ਤਜਿ ਆਨ; ਸਰਣਿ ਗਹੀ ॥੧॥ ਰਹਾਉ ॥

taj aan; saran gahee |1| rahaau |

Sant Singh KhalsaI have abandoned all others, seeking His Sanctuary. ||1||Pause||
Manmohan SinghAbandoning all others, I have sought the protection of the Lord. Pause.
Manmohan Singh (Punjabi)ਹੋਰ ਸਾਰਿਆਂ ਨੂੰ ਛੱਡ ਕੇ, ਮੈਂ ਪ੍ਰਭੂ ਦੀ ਪਨਾਹ ਪਕੜੀ ਹੈ। ਠਹਿਰਾਉ।
Fareedkot Teekaਤਿਸ ਤੇ ਔਰ ਸਰਬ ਕੋ ਤਿਆਗ ਕਰ ਤਿਸੀ ਵਾਹਿਗੁਰੂ ਕੀ ਸਰਣ ਗ੍ਰਹਣ ਕਰੀ ਹੈ॥੧॥ ਰਹਾਉ ॥
Prof. Sahib Singhਹੇ ਭਾਈ! (ਮੈਂ ਤਾਂ) ਹੋਰ ਆਸਰੇ ਤਿਆਗ ਕੇ ਪ੍ਰਭੂ ਦਾ ਆਸਰਾ ਲਿਆ ਹੈ ॥੧॥ ਰਹਾਉ ॥

ਪਦ ਅਰਥ ਤਜਿ = ਤਿਆਗ ਕੇ। ਆਨ = {अन्य} ਹੋਰ (ਆਸਰੇ)। ਗਹੀ = (ਮੈਂ) ਫੜੀ ਹੈ ॥੧॥ ਰਹਾਉ ॥

SikhNet (Spanish)por eso he dejado de hacer esfuerzos y mejor he buscado el Refugio de mi Dios. (1-Pausa)

ਪ੍ਰਭ ਚਰਨ ਕਮਲ ਅਪਾਰ ॥

prabh charan kamal apaar |

Sant Singh KhalsaGod's Lotus Feet are Infinite.
Manmohan SinghInfinite are the Lord's lotus feet.
Manmohan Singh (Punjabi)ਬੇਅੰਤ ਹਨ ਸਾਹਿਬ ਦੇ ਕੰਵਲ ਰੂਪੀ ਪੈਰ।
Fareedkot Teekaਪ੍ਰਭੂ ਅਪਾਰ ਕੇ ਜੋ ਚਰਨ ਕਮਲ ਹੈ॥
Prof. Sahib Singhਹੇ ਭਾਈ! ਬੇਅੰਤ ਪ੍ਰਭੂ ਦੇ ਸੋਹਣੇ ਚਰਨਾਂ ਤੋਂ-

ਪਦ ਅਰਥ ਪ੍ਰਭ ਅਪਾਰ = ਬੇਅੰਤ ਪ੍ਰਭੂ ਦੇ।

SikhNet (Spanish)La Dicha de entregarse a los Pies de Loto del Señor es Maravillosa;

ਹਉ ਜਾਉ ਸਦ ਬਲਿਹਾਰ ॥

hau jaau sad balihaar |

Sant Singh KhalsaI am forever a sacrifice to Them.
Manmohan SinghUnto them, I am ever a sacrifice.
Manmohan Singh (Punjabi)ਉਨ੍ਹਾਂ ਉਤੋਂ ਮੈਂ ਸਦੀਵ ਹੀ ਕੁਰਬਾਨ ਜਾਂਦਾ ਹਾਂ।
Fareedkot Teekaਮੈਂ ਤਿਨ ਕੇ ਊਪਰ ਸਦਾ ਬਲਿਹਾਰਨੇ ਜਾਤਾ ਹੂੰ॥
Prof. Sahib Singhਮੈਂ (ਤਾਂ) ਸਦਾ ਸਦਕੇ ਜਾਂਦਾ ਹਾਂ।

ਪਦ ਅਰਥ ਹਉ = ਹਉਂ, ਮੈਂ। ਜਾਉ = ਜਾਉਂ, ਮੈਂ ਜਾਂਦਾ ਹਾਂ। ਸਦ = ਸਦਾ।

SikhNet (Spanish)sí, ofrezco para siempre mi ser en sacrificio a Él.

ਮਨਿ ਪ੍ਰੀਤਿ ਲਾਗੀ ਤਾਹਿ ॥

man preet laagee taeh |

Sant Singh KhalsaMy mind is in love with Them.
Manmohan SinghThose lotus, feet, I love within my mind.
Manmohan Singh (Punjabi)ਉਨ੍ਹਾਂ ਚਰਨ ਕੰਵਲਾਂ ਨੂੰ ਮੈਂ ਆਪਣੇ ਚਿੱਤ ਅੰਦਰ ਪਿਆਰ ਕਰਦਾ ਹਾਂ।
Fareedkot Teekaਮੇਰੇ ਮਨ ਕੀ ਪ੍ਰੀਤੀ ਤਿਨ ਚਰਨੋਂ ਮੇਂ ਲਗ ਰਹੀ ਹੈ॥
Prof. Sahib Singhਹੇ ਭਾਈ! (ਜਿਨ੍ਹਾਂ ਮਨੁੱਖਾਂ ਦੇ) ਮਨ ਵਿਚ ਉਸ (ਪ੍ਰਭੂ) ਵਾਸਤੇ ਪਿਆਰ ਬਣ ਜਾਂਦਾ ਹੈ,

ਪਦ ਅਰਥ ਮਨਿ = (ਜਿਨ੍ਹਾਂ ਦੇ) ਮਨ ਵਿਚ। ਤਾਹਿ = ਉਸ (ਪ੍ਰਭੂ) ਦੀ।

SikhNet (Spanish)Estoy enamorado de mi Dios y dejando todo lo demás,

ਤਜਿ; ਆਨ ਕਤਹਿ. ਨ ਜਾਹਿ ॥੧॥

taj; aan kateh. na jaeh |1|

Sant Singh KhalsaIf I were to abandon Them, there is nowhere else I could go. ||1||
Manmohan SinghLeaving them I go no where else,
Manmohan Singh (Punjabi)ਉਨ੍ਹਾਂ ਨੂੰ ਛੱਡ ਕੇ, ਮੈਂ ਹੋਰ ਕਿਧਰੇ ਨਹੀਂ ਜਾਂਦਾ।
Fareedkot Teekaਅਬ ਤਿਨ ਕੋ ਤਿਆਗ ਕਰ ਮੇਰਾ ਮਨ ਔਰ ਕਹੀਂ ਨਹੀਂ ਜਾਤਾ ਹੈ॥੧॥
Prof. Sahib Singh(ਉਹ ਮਨੁੱਖ ਪ੍ਰਭੂ ਦਾ ਦਰ) ਛੱਡ ਕੇ ਕਿਸੇ ਭੀ ਹੋਰ ਥਾਂ ਨਹੀਂ ਜਾਂਦੇ ॥੧॥

ਪਦ ਅਰਥ ਆਨ ਕਤਹਿ = ਕਿਸੇ ਭੀ ਹੋਰ ਥਾਂ। ਜਾਹਿ = ਜਾਹਿਂ, ਜਾਂਦੇ {ਬਹੁ-ਵਚਨ} ॥੧॥

SikhNet (Spanish)voy sólo hacia Él y hacia nadie más. (1)

ਹਰਿ ਨਾਮ; ਰਸਨਾ ਕਹਨ ॥

har naam; rasanaa kehan |

Sant Singh KhalsaI chant the Lord's Name with my tongue.
Manmohan SinghGod's Name, utter I with my tongue.
Manmohan Singh (Punjabi)ਰੱਬ ਦਾ ਨਾਮ, ਮੈਂ ਆਪਣੀ ਜੀਭਾ ਨਾਲ ਲੈਂਦਾ ਹਾਂ।
Fareedkot Teekaਪੁਨਾ ਤਿਸ ਹਰੀ ਕਾ ਨਾਮ ਜੋ ਰਸਨਾ ਸੇ ਉਚਾਰਨ ਕਰਤੇ ਹੈਂ॥
Prof. Sahib Singhਹੇ ਭਾਈ! ਜੀਭ ਨਾਲ ਪਰਮਾਤਮਾ ਦਾ ਨਾਮ ਉਚਾਰਨਾ-

ਪਦ ਅਰਥ ਰਸਨਾ = ਜੀਭ (ਨਾਲ)। ਕਹਨ = ਉਚਾਰਨਾ।

SikhNet (Spanish)Al recitar el Nombre del Señor con mis labios,

ਮਲ ਪਾਪ ਕਲਮਲ ਦਹਨ ॥

mal paap kalamal dehan |

Sant Singh KhalsaThe filth of my sins and evil mistakes is burnt off.
Manmohan SinghThe filth of my sins and evil deeds is burnt off.
Manmohan Singh (Punjabi)ਮੇਰੇ ਗੁਨਾਹ ਅਤੇ ਮੰਦ ਅਮਲਾਂ ਦੀ ਗੰਦਗੀ ਸੜ ਗਈ ਹੈ।
Fareedkot Teekaਸੋ ਜਨ ਰਾਗ ਦ੍ਵੈਸ ਰੂਪੀ ਮੈਲ ਔ ਪਾਪ ਰੂਪੀ ਮਲ ਪੁਨਾ (ਕਲ) ਕਲਪਨਾ ਕੋ ਵ (ਕਲਮਲ) ਵਡੇ ਪਾਪ ਤਿਨ ਸਭ ਕੋ (ਦਹਨ) ਜਲਾਇ ਦੇਤੇ ਹੈਂ॥
Prof. Sahib Singhਅਨੇਕਾਂ ਪਾਪਾਂ ਵਿਕਾਰਾਂ ਦੀ ਮੈਲ ਸਾੜਨ (ਦਾ ਕਾਰਨ ਬਣਦਾ) ਹੈ।

ਪਦ ਅਰਥ ਕਲਮਲ = ਪਾਪ। ਦਹਨ = ਸੜਨਾ।

SikhNet (Spanish)el cochambre de mis errores es consumido.

ਚੜਿ ਨਾਵ ਸੰਤ; ਉਧਾਰਿ ॥

charr naav sant; udhaar |

Sant Singh KhalsaClimbing aboard the Boat of the Saints, I am emancipated.
Manmohan SinghEmbarking on the saints' boat, I am emancipated.
Manmohan Singh (Punjabi)ਸਾਧੂਆਂ ਦੀ ਬੇੜੀ ਦੇ ਚੜ੍ਹ ਕੇ, ਮੈਂ ਬੰਦਖਲਾਸ ਹੋ ਗਿਆ ਹਾਂ।
Fareedkot Teekaਸਤਿਸੰਗ ਰੂਪੀ ਨੌਕਾ ਉਧਾਰ ਕਰਨਹਾਰੀ ਪਰ ਜੋ ਚੜੇ ਹੈਂ, ਭਾਵ ਸੰਤੋਂ ਕੀ ਸਰਨ ਪੜੇ ਹੈਂ॥
Prof. Sahib Singh(ਅਨੇਕਾਂ ਮਨੁੱਖ 'ਹਰਿ ਨਾਮ ਕਹਨ' ਵਾਲੀ) ਸੰਤ ਜਨਾਂ ਦੀ (ਇਸ) ਬੇੜੀ ਵਿਚ ਚੜ੍ਹ ਕੇ (ਵਿਕਾਰਾਂ ਵਿਚ ਡੁੱਬਣ ਤੋਂ) ਬਚਾ ਲਏ ਜਾਂਦੇ ਹਨ (ਹਰਿ-ਨਾਮ ਸਿਮਰਨ ਦੀ ਬੇੜੀ ਵਿਚ ਚੜ੍ਹ ਕੇ)

ਪਦ ਅਰਥ ਨਾਵ = ਬੇੜੀ। ('ਹਰਿ ਨਾਮ ਕਹਨ' ਵਾਲੀ) ਬੇੜੀ। ਚੜਿ = ਚੜ੍ਹ ਕੇ। ਉਧਾਰਿ = (ਡੁੱਬਣ ਤੋਂ) ਬਚਾ ਲਏ ਗਏ।

SikhNet (Spanish)Estoy en el barco de los Santos, he sido emancipado,

ਭੈ ਤਰੇ ਸਾਗਰ ਪਾਰਿ ॥੨॥

bhai tare saagar paar |2|

Sant Singh KhalsaI have been carried across the terrifying world-ocean. ||2||
Manmohan SinghI have ferried across the awful world-ocean.
Manmohan Singh (Punjabi)ਮੈਂ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਉਤਰ ਗਿਆ ਹਾਂ।
Fareedkot Teekaਸੋ ਜਨ ਭੈ ਸਾਗਰ ਸੇ ਤਰ ਕੇ ਪਾਰ ਕੇ ਕਿਨਾਰੇ ਬ੍ਰਹਮ ਸਰੂਪ ਕੋ ਪ੍ਰਾਪਤਿ ਹੂਏ ਹੈਂ॥੨॥
Prof. Sahib Singhਭਿਆਨਕ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦੇ ਹਨ ॥੨॥

ਪਦ ਅਰਥ ਭੈ ਸਾਗਰ ਪਾਰਿ = ਭਿਆਨਕ (ਸੰਸਾਰ-) ਸਮੁੰਦਰ ਤੋਂ ਪਾਰ। ਤਰੇ = ਪਾਰ ਲੰਘ ਗਏ ॥੨॥

SikhNet (Spanish)y así es como soy llevado a través del mar tumultuoso de la existencia. (2)

ਮਨਿ ਡੋਰਿ ਪ੍ਰੇਮ ਪਰੀਤਿ ॥

man ddor prem pareet |

Sant Singh KhalsaMy mind is tied to the Lord with the string of love and devotion.
Manmohan SinghMy soul is tied up with the Lord with the string of love and affection.
Manmohan Singh (Punjabi)ਮੇਰੀ ਜਿੰਦੜੀ ਸੁਆਮੀ ਨਾਲ, ਮੁਹੱਬਤ ਅਤੇ ਪਿਆਰ ਦੀ ਰੱਸੀ ਨਾਲ ਬੱਝੀ ਹੋਈ ਹੈ।
Fareedkot Teekaਉਨ ਕੇ ਤਨ ਦਾ ਪ੍ਰੇਮ ਔ ਮਨ ਕੀ ਪ੍ਰੀਤੀ ਰੂਪੀ ਡੋਰੀ ਤਿਸ ਵਾਹਿਗੁਰੂ ਮੇਂ ਲਾਗ ਰਹੀ ਹੈ॥
Prof. Sahib Singhਹੇ ਭਾਈ! (ਆਪਣੇ) ਮਨ ਵਿਚ (ਪ੍ਰਭੂ-ਚਰਨਾਂ ਵਾਸਤੇ) ਪਿਆਰ ਦੀ ਲਗਨ ਪੈਦਾ ਕਰਨੀ-

ਪਦ ਅਰਥ ਮਨਿ = ਮਨ ਵਿਚ। ਡੋਰਿ = ਡੋਰੀ, ਤਾਰ, ਲਗਨ।

SikhNet (Spanish)Mi mente está amarrada a Dios con el Lazo del Amor,

ਇਹ ਸੰਤ ਨਿਰਮਲ ਰੀਤਿ ॥

eih sant niramal reet |

Sant Singh KhalsaThis is the Immaculate Way of the Saints.
Manmohan SinghThis is the immaculate way of the saints.
Manmohan Singh (Punjabi)ਇਹ ਸਾਧੂਆਂ ਦੀ ਪਵਿੱਤਰ ਮਰਿਯਾਦਾ ਹੈ।
Fareedkot Teekaਤਿਨ ਸੰਤੋਂ ਕੀ ਇਹੁ ਨਿਰਮਲ ਰੀਤੀ ਹੈ॥
Prof. Sahib Singhਸੰਤ ਜਨਾਂ ਦੀ ਦੱਸੀ ਹੋਈ ਇਹ (ਜੀਵਨ ਨੂੰ) ਪਵਿੱਤਰ ਕਰਨ ਵਾਲੀ ਮਰਯਾਦਾ ਹੈ।

ਪਦ ਅਰਥ ਨਿਰਮਲ ਰੀਤਿ = ਪਵਿੱਤਰ ਕਰਨ ਵਾਲੀ ਮਰਯਾਦਾ।

SikhNet (Spanish)pues ese es el Sendero Inmaculado de los Santos.

ਤਜਿ ਗਏ ਪਾਪ ਬਿਕਾਰ ॥

taj ge paap bikaar |

Sant Singh KhalsaThey forsake sin and corruption.
Manmohan SinghThey forsake sins and evil deeds.
Manmohan Singh (Punjabi)ਉਹ ਗੁਨਾਹਾਂ ਅਤੇ ਕੁਕਰਮਾਂ ਨੂੰ ਛੱਡ ਦਿੰਦੇ ਹਨ।
Fareedkot Teekaਸੰਪੂਰਨ ਪਾਪ ਔ ਵਿਕਾਰ ਤਿਨ ਸੰਤੋਂ ਕੋ ਤਿਆਗ ਗਏ ਹੈਂ॥
Prof. Sahib Singh(ਜਿਹੜੇ ਮਨੁੱਖ ਇਹ ਲਗਨ ਪੈਦਾ ਕਰਦੇ ਹਨ, ਉਹ) ਸਾਰੇ ਪਾਪਾਂ ਵਿਕਾਰਾਂ ਦਾ ਸਾਥ ਛੱਡ ਜਾਂਦੇ ਹਨ।
SikhNet (Spanish)Ahora me he deshecho de todos mis errores

ਹਰਿ ਮਿਲੇ ਪ੍ਰਭ ਨਿਰੰਕਾਰ ॥੩॥

har mile prabh nirankaar |3|

Sant Singh KhalsaThey meet the Formless Lord God. ||3||
Manmohan SinghThey meet with the formless Lord God.
Manmohan Singh (Punjabi)ਉਹ ਸਰੂਪ-ਰਹਿਤ ਸੁਆਮੀ ਵਾਹਿਗੁਰੂ ਨਾਲ ਮਿਲ ਜਾਂਦੇ ਹਨ।
Fareedkot Teekaਸੋਈ ਸੰਤ ਹਰਿ ਪ੍ਰਭੂ ਨਿਰੰਕਾਰ ਕੋ ਮਿਲੇ ਹੈਂ॥੩॥
Prof. Sahib Singhਉਹ ਮਨੁੱਖ ਹਰਿ-ਪ੍ਰਭੂ ਨਿਰੰਕਾਰ ਨੂੰ ਜਾ ਮਿਲਦੇ ਹਨ ॥੩॥

ਪਦ ਅਰਥ ਨਿਰੰਕਾਰ = ਆਕਾਰ-ਰਹਿਤ ਪ੍ਰਭੂ (ਨੂੰ) ॥੩॥

SikhNet (Spanish)y he encontrado a mi Señor Absoluto, a mi Maestro. (3)

ਪ੍ਰਭ ਪੇਖੀਐ ਬਿਸਮਾਦ ॥

prabh pekheeai bisamaad |

Sant Singh KhalsaGazing upon God, I am wonderstruck.
Manmohan SinghSeeing my Lord, I have been wonder-struck,
Manmohan Singh (Punjabi)ਸਾਹਿਬ ਨੂੰ ਵੇਖ ਕੇ ਮੈਂ ਚਕ੍ਰਿਤ ਹੋ ਗਿਆ ਹਾਂ,
Fareedkot Teekaਇਸ ਪ੍ਰਕਾਰ ਤਿਸ (ਬਿਸਮਾਦ) ਅਸਚਰਜ ਰੂਪ ਪ੍ਰਭੂ ਕੋ ਜਬ ਦੇਖਣਾ ਕਰੀਏ॥
Prof. Sahib Singhਹੇ ਭਾਈ! ਅਸਚਰਜ-ਰੂਪ ਪ੍ਰਭੂ ਦਾ ਦਰਸਨ-

ਪਦ ਅਰਥ ਪੇਖੀਐ = ਵੇਖ ਸਕੀਦਾ ਹੈ, ਦਰਸਨ ਕਰ ਸਕੀਦਾ ਹੈ। ਪ੍ਰਭੂ ਬਿਸਮਾਦ = ਅਸਚਰਜ-ਰੂਪ ਪ੍ਰਭੂ (ਨੂੰ)।

SikhNet (Spanish)Estoy maravillado con la Visión de mi Dios;

ਚਖਿ ਅਨਦ ਪੂਰਨ ਸਾਦ ॥

chakh anad pooran saad |

Sant Singh KhalsaI taste the Perfect Flavor of Bliss.
Manmohan Singhand I taste the perfect relish of beatitude.
Manmohan Singh (Punjabi)ਅਤੇ ਮੁਕੰਮਲ ਪਰਸੰਨਤਾ ਦਾ ਸੁਆਦ ਮਾਣਦਾ ਹਾਂ।
Fareedkot Teekaਤਿਸ ਪੂਰਨ ਸਰੂਪ ਕੇ ਸ੍ਵਾਦ ਕੋ ਚਾਖ ਕਰ ਤਬ ਸਦਾ ਅਨੰਦ ਰਹੀਤਾ ਹੈ॥
Prof. Sahib Singhਪੂਰਨ ਆਨੰਦ-ਸਰੂਪ ਪ੍ਰਭੂ (ਦੇ ਨਾਮ-ਰਸ) ਦਾ ਸੁਆਸ ਚੱਖ ਕੇ ਕਰ ਸਕੀਦਾ ਹੈ।

ਪਦ ਅਰਥ ਚਖਿ = ਚੱਖ ਕੇ। ਸਾਦੁ = ਸੁਆਦ। ਆਨਦ ਪੂਰਨ ਸਾਦ = ਪੂਰਨ ਆਨੰਦ-ਸਰੂਪ ਪ੍ਰਭੂ (ਦੇ ਨਾਮ-ਰਸ ਦਾ) ਸੁਆਦ।

SikhNet (Spanish)saboreo la Delicia Perfecta del Éxtasis.

ਨਹ ਡੋਲੀਐ. ਇਤ ਊਤ ॥

neh ddoleeai. it aoot |

Sant Singh KhalsaI do not waver or wander here or there.
Manmohan SinghI wobble not hither and thither.
Manmohan Singh (Punjabi)ਮੈਂ ਇਧਰ-ਉਧਰ ਡਿਕ-ਡੋਲੇ ਨਹੀਂ ਖਾਂਦਾ।
Fareedkot Teekaਸੋ ਇਦਰ ਉਧਰ, ਭਾਵ ਚੌਰਾਸੀ ਮੇਂ ਨਹੀਂ ਡੋਲਤੇ ਹੈਂ॥
Prof. Sahib Singhਹੇ ਭਾਈ! ਇਸ ਲੋਕ ਅਤੇ ਪਰਲੋਕ ਵਿਚ (ਵਿਕਾਰਾਂ ਦੇ ਹੱਲਿਆਂ ਦੇ ਸਾਹਮਣੇ) ਘਬਰਾਹਟ ਨਹੀਂ ਹੁੰਦੀ,

ਪਦ ਅਰਥ ਨਹ ਡੋਲਿਐ = ਨਹੀਂ ਡੋਲਦਾ। ਇਤ = ਇਸ ਲੋਕ ਵਿਚ। ਊਤ = ਪਰਲੋਕ ਵਿਚ।

SikhNet (Spanish)Mi mente ya no vacila más

ਪ੍ਰਭ ਬਸੇ. ਹਰਿ ਹਰਿ ਚੀਤ ॥੪॥

prabh base. har har cheet |4|

Sant Singh KhalsaThe Lord God, Har, Har, dwells within my consciousness. ||4||
Manmohan SinghGod, the Lord Master, abides in my mind.
Manmohan Singh (Punjabi)ਵਾਹਿਗੁਰੂ ਸੁਆਮੀ ਮਾਲਕ ਮੇਰੇ ਚਿੱਤ ਅੰਦਰ ਵਸਦਾ ਹੈ।
Fareedkot Teekaਜਿਸ ਕੇ ਚਿਤ ਮੇਂ ਹਰ ਪ੍ਰਕਾਰ ਸੇ ਹਰਿ ਪ੍ਰਭੂ ਆਇ ਬਸੇ ਹੈਂ॥੪॥
Prof. Sahib Singhਜੇ ਹਰਿ-ਪ੍ਰਭੂ ਜੀ ਹਿਰਦੇ ਵਿਚ ਵੱਸੇ ਰਹਿਣ ॥੪॥

ਪਦ ਅਰਥ ਚੀਤ = ਚਿੱਤ ਵਿਚ ॥੪॥

SikhNet (Spanish)y enaltezco a mi Señor en mi Conciencia. (4)

ਤਿਨੑ. ਨਾਹਿ ਨਰਕ ਨਿਵਾਸੁ ॥

tina. naeh narak nivaas |

Sant Singh KhalsaThose who constantly remember God,
Manmohan SinghThey dwell not in hell,
Manmohan Singh (Punjabi)ਉਹ ਦੋਜ਼ਕ ਅੰਦਰ ਨਹੀਂ ਵਸਦੇ,
Fareedkot Teekaਤਿਨੋਂ ਕਾ ਕਬੀ ਨਰਕ ਮੇਂ ਨਿਵਾਸ ਨਹੀਂ ਹੋਤਾ ਹੈ॥
Prof. Sahib Singhਹੇ ਭਾਈ! ਉਹਨਾਂ ਨੂੰ ਨਰਕਾਂ ਦਾ ਨਿਵਾਸ ਨਹੀਂ ਮਿਲਦਾ,
SikhNet (Spanish)Aquél que vive en Dios, el Tesoro de Virtud,

ਨਿਤ ਸਿਮਰਿ ਪ੍ਰਭ ਗੁਣਤਾਸੁ ॥

nit simar prabh gunataas |

Sant Singh KhalsaThe treasure of virtue, will never go to hell.
Manmohan Singhwho ever remember their Lord, the Treasure of virtue.
Manmohan Singh (Punjabi)ਜੋ ਨੇਕੀ ਦੇ ਖਜਾਨੇ, ਆਪਣੇ ਸੁਆਮੀ ਨੂੰ ਸਦਾ ਯਾਦ ਕਰਦੇ ਹਨ।
Fareedkot Teekaਜਿਨੋਂ ਨੇ ਗੁਣੋਂ ਕੇ (ਤਾਸੁ) ਸਮੁੰਦ੍ਰ ਪ੍ਰਭੁ ਕੋ ਨਿਤ ਸਿਮਰਨ ਕੀਆ ਹੈ॥
Prof. Sahib Singh(ਜਿਹੜੇ ਮਨੁੱਖ) ਗੁਣਾਂ ਦੇ ਖ਼ਜ਼ਾਨੇ ਪ੍ਰਭੂ ਦਾ ਸਿਮਰਨ ਕਰ ਕੇ ਉਸ ਨੂੰ ਸਦਾ (ਹਿਰਦੇ ਵਿਚ ਵਸਾਈ ਰੱਖਦੇ ਹਨ)।

ਪਦ ਅਰਥ ਸਿਮਰਿ = ਸਿਮਰ ਕੇ। ਗੁਣ ਤਾਸੁ = ਸਾਰੇ ਗੁਣਾਂ ਦਾ ਖ਼ਜ਼ਾਨਾ।

SikhNet (Spanish)no se mete en el infierno de su conciencia, ni la muerte lo asecha.

ਤੇ; ਜਮੁ. ਨ ਪੇਖਹਿ ਨੈਨ ॥

te; jam. na pekheh nain |

Sant Singh KhalsaThose who listen, fascinated, to the Unstruck Sound-Current of the Word,
Manmohan SinghThey see not the Death's courier with their eyes,
Manmohan Singh (Punjabi)ਉਹ ਮੌਤ ਦੇ ਫਰੇਸ਼ਤੇ ਨੂੰ ਆਪਣੀਆਂ ਅੱਖਾਂ ਨਾਲ ਨਹੀਂ ਵੇਖਦੇ,
Fareedkot Teekaਤੇ ਜਨ ਨੇਤ੍ਰੋਂ ਸੇ ਜਮ ਕੋ ਨਹੀਂ ਦੇਖਤੇ ਹੈਂ॥
Prof. Sahib Singhਉਹ (ਮਨੁੱਖ ਆਪਣੀਆਂ) ਅੱਖਾਂ ਨਾਲ ਜਮਰਾਜ ਨੂੰ ਨਹੀਂ ਵੇਖਦੇ (ਜਮਾਂ ਨਾਲ ਉਹਨਾਂ ਨੂੰ ਵਾਹ ਨਹੀਂ ਪੈਂਦਾ),

ਪਦ ਅਰਥ ਤੇ = ਉਹ ਬੰਦੇ {ਬਹੁ-ਵਚਨ}। ਨ ਪੇਖਹਿ = ਨ ਪੇਖਹਿਂ, ਨਹੀਂ ਵੇਖਦੇ। ਨੈਨ = ਅੱਖਾਂ ਨਾਲ।

SikhNet (Spanish)Vive en el Encanto escuchando la Melodía Divina

ਸੁਨਿ ਮੋਹੇ. ਅਨਹਤ ਬੈਨ ॥੫॥

sun mohe. anahat bain |5|

Sant Singh KhalsaWill never have to see the Messenger of Death with their eyes. ||5||
Manmohan Singhwho are fascinated hearing the extremely exquisite Gurbani words.
Manmohan Singh (Punjabi)ਜੋ ਪਰਮ ਉਤਕ੍ਰਿਸ਼ਟ ਗੁਰਬਾਣੀ ਨੂੰ ਸ੍ਰਵਣ ਕਰ ਕੇ ਮੋਹਤ ਹੋਏ ਹਨ।
Fareedkot Teekaਜੋ (ਅਨਹਤ) ਨਾਸ ਤੇ ਰਹਤ ਪਰਮੇਸਰੁ ਹੈਂ, ਜੋ ਤਿਸ ਸਬੰਧੀ ਬਚਨੋਂ ਕੋ ਸੁਣ ਕਰ ਮੋਹਤ ਹੋ ਗਏ ਹੈਂ॥੫॥
Prof. Sahib Singhਜਿਹੜੇ ਮਨੁੱਖ ਇਕ-ਰਸ (ਵੱਜ ਰਹੀ ਸਿਫ਼ਤਿ-ਸਾਲਾਹ ਦੀ) ਬੰਸਰੀ ਸੁਣ ਕੇ (ਉਸ ਵਿਚ) ਮਸਤ ਰਹਿੰਦੇ ਹਨ ॥੫॥

ਪਦ ਅਰਥ ਸੁਨਿ = ਸੁਣ ਕੇ। ਅਨਹਤ = ਇਕ-ਰਸ (ਵੱਜ ਰਹੀ)। ਬੈਨ = ਬੇਨ, ਬੰਸਰੀ ॥੫॥

SikhNet (Spanish)de la Palabra del Shabd del Guru.(5)

ਹਰਿ ਸਰਣਿ ਸੂਰ ਗੁਪਾਲ ॥

har saran soor gupaal |

Sant Singh KhalsaI seek the Sanctuary of the Lord, the Heroic Lord of the World.
Manmohan SinghI have sought the refuge of Valiant God, the Cherisher of the World.
Manmohan Singh (Punjabi)ਮੈਂ ਸ਼੍ਰਿਸ਼ਟੀ ਦੇ ਪਾਲਣ-ਪੋਸਣਹਾਰ ਵਰਿਆਮੀ ਹਰੀ ਦੀ ਪਨਾਹ ਲਈ ਹੈ।
Fareedkot Teekaਸੋ ਹਰੀ ਗੁਪਾਲ ਸਰਨ ਆਏ ਕੀ ਰਖ੍ਯਾ ਕਰਨੇ ਵਾਲਾ ਸੂਰਮਾ ਹੈ॥
Prof. Sahib Singhਹੇ ਭਾਈ! ਭਗਤ ਉਸ ਸੂਰਮੇ ਗੋਪਾਲ ਹਰੀ ਦੀ ਸਰਨ ਪਏ ਰਹਿੰਦੇ ਹਨ,

ਪਦ ਅਰਥ ਸੂਰ = ਸੂਰਮਾ।

SikhNet (Spanish)Oh Dios Todopoderoso, he venido a buscar Tu Santuario,

ਪ੍ਰਭ; ਭਗਤ ਵਸਿ ਦਇਆਲ ॥

prabh; bhagat vas deaal |

Sant Singh KhalsaThe Merciful Lord God is under the power of His devotees.
Manmohan SinghThe merciful Master is under the sway of His devoted slaves.
Manmohan Singh (Punjabi)ਮਿਹਰਬਾਨ ਮਾਲਕ ਆਪਣੇ ਜਾਂ-ਨਿਸਾਰ ਗੋਲਿਆਂ ਦੇ ਇਖਤਿਆਰ ਵਿੱਚ ਹੈ।
Fareedkot Teekaਪੁਨਾ ਪ੍ਰਭ ਦਇਆਲ ਭਗਤੀ ਕੇ (ਵਸਿ) ਅਧੀਨ ਹੈ॥
Prof. Sahib Singhਜੋ ਦਇਆ ਦਾ ਸੋਮਾ ਪਰਮਾਤਮਾ (ਆਪਣੇ) ਭਗਤਾਂ ਦੇ ਵੱਸ ਵਿਚ ਰਹਿੰਦਾ ਹੈ।

ਪਦ ਅਰਥ ਭਗਤ ਵਸਿ = ਭਗਤਾਂ ਦੇ ਵੱਸ ਵਿਚ।

SikhNet (Spanish)pues eres Compasivo y te dejas influir por Tus Devotos.

ਹਰਿ; ਨਿਗਮ ਲਹਹਿ. ਨ ਭੇਵ ॥

har; nigam laheh. na bhev |

Sant Singh KhalsaThe Vedas do not know the Mystery of the Lord.
Manmohan SinghGod's mystery, the Vedas know not.
Manmohan Singh (Punjabi)ਵਾਹਿਗੁਰੂ ਦੇ ਭੇਤ ਨੂੰ ਭੇਦ ਨਹੀਂ ਜਾਣਦੇ।
Fareedkot Teekaਜਿਸ ਹਰੀ ਕਾ ਭੇਦ (ਨਿਗਮ) ਬੇਦ ਨਹੀਂ ਲਖ ਸਕਤੇ ਹੈਂ॥
Prof. Sahib Singhਹੇ ਭਾਈ! ਵੇਦ (ਭੀ) ਉਸ ਹਰੀ ਦਾ ਭੇਤ ਨਹੀਂ ਪਾ ਸਕਦੇ,

ਪਦ ਅਰਥ ਹਰਿ ਭੇਵ = ਹਰੀ ਦਾ ਭੇਤ। ਨਿਗਮ = ਵੇਦ।

SikhNet (Spanish)Tu Misterio ni aun los Vedas lo conocen,

ਨਿਤ ਕਰਹਿ ਮੁਨਿ ਜਨ ਸੇਵ ॥੬॥

nit kareh mun jan sev |6|

Sant Singh KhalsaThe silent sages constantly serve Him. ||6||
Manmohan SinghEver serve Him the silent sages.
Manmohan Singh (Punjabi)ਮੋਨਧਾਰੀ ਰਿਸ਼ੀ ਸਦਾ ਹੀ ਉਸ ਦੀ ਘਾਲ ਕੁਮਾਉਂਦੇ ਹਨ।
Fareedkot Teekaਤਿਸ ਹਰੀ ਕੀ ਸੇਵਾ ਮੁਨੀ ਜਨ ਨਿਤ ਹੀ ਕਰਤੇ ਹੈਂ॥੬॥
Prof. Sahib Singhਸਾਰੇ ਰਿਸ਼ੀ ਮੁਨੀ ਉਸ ਦੀ ਸੇਵਾ-ਭਗਤੀ ਸਦਾ ਕਰਦੇ ਹਨ ॥੬॥

ਪਦ ਅਰਥ ਕਰਹਿ = ਕਰਹਿ, ਕਰਦੇ ਹਨ। ਸੇਵ = ਸੇਵਾ-ਭਗਤੀ ॥੬॥

SikhNet (Spanish)y los sabios y los videntes Te sirven siempre.(6)

ਦੁਖ ਦੀਨ ਦਰਦ; ਨਿਵਾਰ ॥

dukh deen darad; nivaar |

Sant Singh KhalsaHe is the Destroyer of the pains and sorrows of the poor.
Manmohan SinghThe Lord is the Destroyer of the sorrow and suffering of the poor.
Manmohan Singh (Punjabi)ਸੁਆਮੀ ਗਰੀਬਾਂ ਦਾ ਰੰਜ ਅਤੇ ਤਕਲੀਫ ਦੂਰ ਕਰਨ ਵਾਲਾ ਹੈ।
Fareedkot Teekaਦੀਨ ਜਨੋਂ ਕੇ ਦੁਖ ਦਰਦ ਕੋ ਨਿਵਾਰਨ ਕਰਤਾ ਹੈ॥
Prof. Sahib Singhਹੇ ਭਾਈ! ਉਹ (ਪਰਮਾਤਮਾ) ਗਰੀਬਾਂ ਦੇ ਦੁੱਖ-ਦਰਦ ਦੂਰ ਕਰਨ ਵਾਲਾ ਹੈ,

ਪਦ ਅਰਥ ਨਿਵਾਰ = ਦੂਰ ਕਰਨ ਵਾਲਾ।

SikhNet (Spanish)Nuestro Dios libera a Sus humildes criaturas de sus aflicciones,

ਜਾ ਕੀ; ਮਹਾ ਬਿਖੜੀ ਕਾਰ ॥

jaa kee; mahaa bikharree kaar |

Sant Singh KhalsaIt is so very difficult to serve Him.
Manmohan SinghImmensely arduous is His service.
Manmohan Singh (Punjabi)ਪਰਮ ਕਠਨ ਹੈ ਉਸ ਦੀ ਟਹਿਲ ਸੇਵਾ।
Fareedkot Teekaਜਿਸ ਕੀ ਭਗਤੀ ਰੂਪੀ ਕਾਰ ਕਰਨੀ (ਮਹਾ ਬਿਖੜੀ) ਅਤੀ ਕਠਨੁ ਹੈ॥
Prof. Sahib Singhਜਿਸ (ਪਰਮਾਤਮਾ) ਦੀ (ਸੇਵਾ-ਭਗਤੀ ਦੀ) ਕਾਰ ਬਹੁਤ ਔਖੀ ਹੈ।

ਪਦ ਅਰਥ ਜਾ ਕੀ = ਜਿਸ (ਪਰਮਾਤਮਾ) ਦੀ। ਬਿਖੜੀ = ਔਖੀ।

SikhNet (Spanish)pero servir a nuestro Señor y Maestro es inmensamente difícil.

ਤਾ ਕੀ ਮਿਤਿ; ਨ ਜਾਨੈ ਕੋਇ ॥

taa kee mit; na jaanai koe |

Sant Singh KhalsaNo one knows His limits.
Manmohan SinghHis limit no one knows.
Manmohan Singh (Punjabi)ਉਸ ਦੇ ਓੜਕ ਨੂੰ ਕੋਈ ਨਹੀਂ ਜਾਣਦਾ।
Fareedkot Teekaਪੁਨਾ ਤਿਸ ਕੀ (ਮਿਤਿ) ਮ੍ਰਿਜਾਦਾ ਕੋ ਕੋਈ ਨਹੀਂ ਜਾਨਤਾ ਹੈ॥
Prof. Sahib Singhਕੋਈ ਮਨੁੱਖ ਉਸ (ਦੀ ਹਸਤੀ) ਦਾ ਹੱਦ-ਬੰਨਾ ਨਹੀਂ ਜਾਣਦਾ।

ਪਦ ਅਰਥ ਤਾ ਕੀ = ਉਸ (ਪਰਮਾਤਮਾ) ਦੀ। ਮਿਤਿ = ਮਾਪ, ਹੱਦ-ਬੰਨਾ। ਕੋਇ = ਕੋਈ ਭੀ ਜੀਵ।

SikhNet (Spanish)Sus límites no son conocidos más que por Él Mismo;

ਜਲਿ ਥਲਿ ਮਹੀਅਲਿ ਸੋਇ ॥੭॥

jal thal maheeal soe |7|

Sant Singh KhalsaHe is pervading the water, the land and the sky. ||7||
Manmohan SinghHe, the Lord is pervading the water, the land and the sky,
Manmohan Singh (Punjabi)ਉਹ ਸੁਆਮੀ ਪਾਣੀ, ਧਰਤੀ ਅਤੇ ਆਕਾਸ਼ ਅੰਦਰ ਰਵਿ ਰਹਿਆ ਹੈ।
Fareedkot Teekaਜਲ, ਥਲ, (ਮਹੀ) ਪ੍ਰਿਥਵੀ, (ਅਲਿ) ਅਕਾਸ ਸਰਬ ਮੇਂ ਸੋ ਵਾਹਿਗੁਰੂ ਵਿਆਪਕ ਹੈ॥੭॥
Prof. Sahib Singhਉਹ ਪ੍ਰਭੂ ਜਲ ਵਿਚ, ਧਰਤੀ ਵਿਚ, ਆਕਾਸ਼ ਵਿਚ ਆਪ ਹੀ ਮੌਜੂਦ ਹੈ ॥੭॥

ਪਦ ਅਰਥ ਜਲਿ = ਜਲ ਵਿਚ। ਥਲਿ = ਧਰਤੀ ਵਿਚ। ਮਹੀਅਲਿ = ਮਹੀਤਲਿ, ਧਰਤੀ ਦੇ ਤਲ ਉੱਤੇ, ਪੁਲਾੜ ਵਿਚ, ਆਕਾਸ਼ ਵਿਚ ॥੭॥

SikhNet (Spanish)Él prevalece en las aguas, en la tierra y en los espacios inferiores. (7)

ਕਰਿ ਬੰਦਨਾ ਲਖ ਬਾਰ ॥

kar bandanaa lakh baar |

Sant Singh KhalsaHundreds of thousands of times, I humbly bow to Him.
Manmohan SinghLacs of times, O my soul, make thou obeisance unto they Lord,
Manmohan Singh (Punjabi)ਲੱਖਾਂ ਵਾਰੀਂ, ਹੇ ਮੇਰੀ ਜਿੰਦੜੀਏ! ਤੂੰ ਆਪਣੇ ਪ੍ਰਭੂ ਨੂੰ ਪ੍ਰਣਾਮ ਕਰ।
Fareedkot Teekaਤਾਂ ਤੇ ਹੇ ਪ੍ਰਭੂ! ਲਾਖੋਂ ਵਾਰ ਮੈਂ ਤੁਝ ਕੋ ਨਮਸਕਾਰ ਕਰਤਾ ਹੂੰ॥
Prof. Sahib Singhਹੇ ਪ੍ਰਭੂ! (ਤੇਰੇ ਦਰ ਤੇ) ਮੈਂ ਅਨੇਕਾਂ ਵਾਰੀ ਸਿਰ ਨਿਵਾਂਦਾ ਹਾਂ।

ਪਦ ਅਰਥ ਕਰਿ = ਕਰੀਂ, ਮੈਂ ਕਰਦਾ ਹਾਂ। ਬੰਦਨਾ = ਨਮਸਕਾਰ।

SikhNet (Spanish)Oh mente, obedece a Dios un millón de veces;

ਥਕਿ ਪਰਿਓ ਪ੍ਰਭ ਦਰਬਾਰ ॥

thak pario prabh darabaar |

Sant Singh KhalsaI have grown weary, and I have collapsed at God's Door.
Manmohan Singhhaving grown weary of wandering, I have now fallen at the Lord's door.
Manmohan Singh (Punjabi)ਭਟਕਦਾ ਹੋਇਆ ਹਾਰ ਹੁਟ ਕੇ, ਮੈਂ ਹੁਣ ਸਾਹਿਬ ਦੇ ਬੂਹੇ ਤੇ ਆ ਡਿੱਗਾ ਹਾਂ।
Fareedkot Teekaਅਬ ਥਕਤ ਹੋ ਕਰ ਤੇਰੇ ਦਰਬਾਰ ਮੇਂ ਆਇ ਪੜਾ ਹੂੰ॥
Prof. Sahib Singh(ਹੋਰ ਸਭਨਾਂ ਆਸਰਿਆਂ ਵਲੋਂ) ਹਾਰ ਕੇ ਮੈਂ ਤੇਰੇ ਦਰ ਤੇ ਆਇਆ ਹਾਂ।

ਪਦ ਅਰਥ ਥਕਿ = ਥੱਕ ਕੇ, ਹਾਰ ਕੇ।

SikhNet (Spanish)oh Señor, he buscado Amparo en Tu Corte, pues estoy cansado de vagar.

ਪ੍ਰਭ ਕਰਹੁ ਸਾਧੂ ਧੂਰਿ ॥

prabh karahu saadhoo dhoor |

Sant Singh KhalsaO God, make me the dust of the feet of the Holy.
Manmohan SinghO Lord, make me the dust of the feet of the saints,
Manmohan Singh (Punjabi)ਹੇ ਸੁਆਮੀ! ਮੈਨੂੰ ਸੰਤਾਂ ਦੇ ਪੈਰਾਂ ਦੀ ਧੂੜ ਬਣਾ ਦੇ।
Fareedkot Teekaਹੇ ਪ੍ਰਭੂ! ਹਮ ਕੋ ਅਪਨੇ ਸੰਤ ਜਨੋਂ ਕੀ ਧੂੜੀ ਪ੍ਰਾਪਤ ਕਰੋ ਵਾ ਚਰਨਾਂ ਕਾ ਦਾਸ ਕਰੋ॥
Prof. Sahib Singhਮੈਨੂੰ (ਆਪਣੇ) ਸੰਤ ਜਨਾਂ ਦੇ ਚਰਨਾਂ ਦੀ ਧੂੜ ਬਣਾਈ ਰੱਖ,

ਪਦ ਅਰਥ ਪ੍ਰਭ = ਹੇ ਪ੍ਰਭੂ! ਸਾਧੂ ਧੂਰਿ = ਸੰਤ ਜਨਾਂ ਦੀ ਧੂੜ।

SikhNet (Spanish)Oh Dios, permíteme ser el Polvo debajo de los Pies de los Santos;

ਨਾਨਕ. ਮਨਸਾ ਪੂਰਿ ॥੮॥੧॥

naanak. manasaa poor |8|1|

Sant Singh KhalsaPlease fulfill this, Nanak's wish. ||8||1||
Manmohan SinghFulfil Thou this desire of Nanak.
Manmohan Singh (Punjabi)ਤੂੰ ਨਾਨਕ ਦੀ ਇਹ ਸੱਧਰ ਪੂਰੀ ਕਰ ਦੇ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹਮਾਰੀ ਇਹ ਮਨਸਾ ਪੂਰਨ ਕਰੋ॥੮॥੧॥☬ਵਾਹਿਗੁਰੂ ਆਗੇ ਬੇਨਤੀ ਕਰਤੇ ਹੈਂ:
Prof. Sahib Singhਹੇ ਨਾਨਕ! (ਆਖ-) ਮੇਰੀ ਇਹ ਤਾਂਘ ਪੂਰੀ ਕਰ ॥੮॥੧॥

ਪਦ ਅਰਥ ਮਨਸਾ = {मनीषा} ਮਨ ਦਾ ਫੁਰਨਾ। ਪੂਰਿ = ਪੂਰੀ ਕਰ ॥੮॥੧॥

SikhNet (Spanish)Nanak dirige la oración a Ti, oh Señor, sólo concédeme este único deseo. (8-1)

Open this shabad →

Shabad Guru Arjan Dev Ji Raag Bilaaval continues on Ang 838

ਬਿਲਾਵਲੁ ਮਹਲਾ ੫ ॥

bilaaval mahalaa 5 |

Sant Singh KhalsaBilaaval, Fifth Mehl:
Manmohan SinghBilawal 5th Guru.
Manmohan Singh (Punjabi)ਬਿਲਾਵਲ ਚੌਥੀ ਪਾਤਿਸ਼ਾਹੀ।
SikhNet (Spanish)Bilawal, Mejl Guru Aryan, Quinto Canal Divino.

ਪ੍ਰਭ; ਜਨਮ ਮਰਨ ਨਿਵਾਰਿ ॥

prabh; janam maran nivaar |

Sant Singh KhalsaGod, please release me from birth and death.
Manmohan SinghMy Lord, rid me thou of birth and death.
Manmohan Singh (Punjabi)ਹੇ ਸਾਈਂ! ਤੂੰ ਮੇਰਾ ਜੰਮਣਾ ਤੇ ਮਰਨਾ ਕੱਟ ਦੇ।
Fareedkot Teekaਹੇ ਪ੍ਰਭੂ! ਮੇਰੇ ਜਨਮ ਮਰਨ ਕੇ ਦੁਖੋਂ ਕੋ ਨਿਵਾਰ ਦੇਵੋ॥
Prof. Sahib Singh(ਹੇ ਭਾਈ! ਬੇਨਤੀ ਕਰਿਆ ਕਰ-) ਹੇ ਪ੍ਰਭੂ! (ਮੇਰਾ) ਜਨਮ ਮਰਨ (ਦਾ ਗੇੜ) ਮੁਕਾ ਦੇਹ।

ਪਦ ਅਰਥ ਪ੍ਰਭ = ਹੇ ਪ੍ਰਭੂ! ਨਿਵਾਰਿ = ਦੂਰ ਕਰ।

SikhNet (Spanish)Oh Dios, libérame del sufrimiento de la reencarnación;

ਹਾਰਿ ਪਰਿਓ ਦੁਆਰਿ ॥

haar pario duaar |

Sant Singh KhalsaI have grown weary, and collapsed at Your door.
Manmohan SinghHaving grown weary, I have fallen at Thy door.
Manmohan Singh (Punjabi)ਥੱਕ ਟੁਟ ਕੇ, ਮੈਂ ਤੇਰੇ ਬੂਹੇ ਤੇ ਆ ਡਿੱਗਾ ਹਾਂ।
Fareedkot Teekaਕਿਉਂਕਿ ਮੈਂ ਤੇਰੇ ਦੁਆਰੇ ਪਰ ਹਾਰ ਕੇ ਆਇ ਪੜਾ ਹੂੰ॥
Prof. Sahib Singhਮੈਂ (ਹੋਰ ਪਾਸਿਆਂ ਵਲੋਂ) ਆਸ ਲਾਹ ਕੇ ਤੇਰੇ ਦਰ ਤੇ ਆ ਡਿੱਗਾ ਹਾਂ।

ਪਦ ਅਰਥ ਦੁਆਰਿ = (ਤੇਰੇ) ਦਰ ਤੇ। ਹਾਰਿ = ਹਾਰ ਕੇ, ਥੱਕ ਕੇ, (ਹੋਰ ਪਾਸਿਆਂ ਵਲੋਂ) ਆਸ ਲਾਹ ਕੇ।

SikhNet (Spanish)agotado de vagar, he venido a Tu Puerta.

ਗਹਿ ਚਰਨ ਸਾਧੂ ਸੰਗ ॥

geh charan saadhoo sang |

Sant Singh KhalsaI grasp Your Feet, in the Saadh Sangat, the Company of the Holy.
Manmohan SinghBy virtue of the saints society, I have clung to God's feet,
Manmohan Singh (Punjabi)ਸਤਿ ਸੰਗਤ ਦੀ ਬਰਕਤ ਦੁਆਰਾ ਮੈਂ ਵਾਹਿਗੁਰੂ ਦੇ ਪੈਰਾਂ ਨਾਲ ਚਿਮੜ ਗਿਆ ਹਾਂ,
Fareedkot Teekaਸੰਤੋਂ ਕਾ ਸੰਗ ਕਰ ਕੇ ਮੈਂ ਤੇਰੇ ਚਰਨੋਂ ਕੋ ਗ੍ਰਹਿਣ ਕਰੂੰ॥
Prof. Sahib Singh(ਮਿਹਰ ਕਰ) ਤੇਰੇ ਸੰਤ ਜਨਾਂ ਦੇ ਚਰਨ ਫੜ ਕੇ (ਤੇਰੇ ਸੰਤ ਜਨਾਂ ਦਾ) ਪੱਲਾ ਫੜ ਕੇ,

ਪਦ ਅਰਥ ਗਹਿ = ਫੜ ਕੇ।

SikhNet (Spanish)Me aferro a Tus Pies en la Saad Sangat, la Compañía de los Santos.

ਮਨ ਮਿਸਟ; ਹਰਿ ਹਰਿ ਰੰਗ ॥

man misatt; har har rang |

Sant Singh KhalsaThe Love of the Lord, Har, Har, is sweet to my mind.
Manmohan Singhand the Lord's love is sweet unto my mind.
Manmohan Singh (Punjabi)ਅਤੇ ਪ੍ਰਭੂ ਦਾ ਪ੍ਰੇਮ ਮੇਰੇ ਚਿੱਤ ਨੂੰ ਮਿੱਠਾ ਲੱਗਦਾ ਹੈ।
Fareedkot Teekaਹੇ ਹਰੀ! ਜਿਸ ਕਰ ਕੇ ਤੇਰੇ ਹਰਿ ਨਾਮ ਕਾ (ਰੰਗ) ਪ੍ਰੇਮ ਮੇਰੇ ਮਨ ਮੇਂ ਮੀਠਾ ਲਾਗੇ॥
Prof. Sahib Singhਮੇਰੇ ਮਨ ਨੂੰ, ਹੇ ਹਰੀ! ਤੇਰਾ ਪਿਆਰ ਮਿੱਠਾ ਲੱਗਦਾ ਰਹੇ।

ਪਦ ਅਰਥ ਮਿਸਟ = ਮਿੱਠਾ।

SikhNet (Spanish)El Amor del Señor es dulce para mi mente.

Open this shabad (65 lines, Angs 837-838) →

Ang 837 of 1430