ੴ

ਸਿੱਖਬਾਣੀ · SikhBani

ਏਕਮ ਏਕੰਕਾਰੁ ਨਿਰਾਲਾ ॥

ekam ekankaar niraalaa
Guru Nanak Dev Ji ਗੁਰੂ ਨਾਨਕ ਦੇਵ ਜੀ · Raag Bilaaval · Ang 838, 839, 840 · 124 lines
Translations

ਬਿਲਾਵਲੁ ਮਹਲਾ ੧ ਥਿਤੀ ਘਰੁ ੧੦ ਜਤਿ ॥

bilaaval mahalaa 1 thitee ghar 10 jat | Ang 838

Sant Singh KhalsaBilaaval, First Mehl, T'hitee ~ The Lunar Days, Tenth House, To The Drum-Beat Jat:
Manmohan SinghBilawal 1st Guru.
Manmohan Singh (Punjabi)ਬਿਲਾਵਲ ਪਹਿਲੀ ਪਾਤਿਸ਼ਾਹੀ।
Fareedkot Teekaਥਿਤੋਂ ਕੇ ਸੰਬੂਹ ਕਾ ਨਾਮ 'ਜਤਿ' ਕਹੀਤਾ ਹੈ ਵਾ ਛੰਦ ਕੀ ਚਾਲ ਵਸੇਸ ਹੈ। ਵੈਸੇ ਪੰਦ੍ਰਹ ਵਾ ਸੋਲਹਿ ਥਿਤੋਂ ਕੋ ਭਿੰਨ ਭਿੰਨ ਲੋਕ ਪੂਜਨ ਕਰਤੇ ਹੈਂ। ਤੈਸੇ ਇਨ ਥਿਤੋਂ ਦ੍ਵਾਰੇ ਵਾਹਿਗੁਰੂ ਕੀ ਪਹਿਚਾਨ ਔ ਪੂਜਨ ਕਰਨੇ ਕਾ ਸ੍ਰੀ ਗੁਰੂ ਨਾਨਕ ਦੇਵ ਜੀ ਉਪਦੇਸ਼ ਕਰਤੇ ਹੈਂ:
Prof. Sahib Singhਰਾਗ ਬਿਲਾਵਲੁ, ਘਰ ੧੦ ਵਿੱਚ ਗੁਰੂ ਨਾਨਕਦੇਵ ਜੀ ਦੀ ਬਾਣੀ 'ਥਿਤੀ', ਜਤਿ ਦੀ ਤਾਲ ਨਾਲ ਗਾਵਣੀ।

ਪਦ ਅਰਥ ਥਿਤੀ = ਥਿਤਾਂ (ਬਹੁ-ਵਚਨ 'ਥਿਤਿ' ਤੋਂ)। ਥਿਤਿ = {थिति = A Lunar day} ਚੰਦ ਦੇ ਘਟਣ ਵਧਣ ਦੇ ਹਿਸਾਬ ਦਿਹਾੜੇ {ਨੋਟ: ਪੂਰਨਮਾਸ਼ੀ ਨੂੰ ਚੰਦ ਵਾਲਾ ਮਹੀਨਾ ਪੂਰਾ ਹੋ ਜਾਂਦਾ ਹੈ। ਅਗਾਂਹ ਨਵਾਂ ਮਹੀਨਾ ਚੜ੍ਹਦਾ ਹੈ = ਵਦੀ ਏਕਮ ਦੂਜ ਤੀਜ ਆਦਿਕ}। ਜਤਿ = ਜੋੜੀ ਵਜਾਣ ਦੀ ਇਕ ਗਤ।

SikhNet (Spanish)Bilawal, Mejl Guru Nanak, Primer Canal Divino, Thitti ~ Los días Lunares~Al Compás de Yat

ੴ ਸਤਿਗੁਰ ਪ੍ਰਸਾਦਿ ॥

ik oankaar satigur prasaad | Ang 838

Sant Singh KhalsaOne Universal Creator God. By The Grace Of The True Guru:
Manmohan SinghThere is but One God. By the True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਉਹ ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru

ਏਕਮ ਏਕੰਕਾਰੁ ਨਿਰਾਲਾ ॥

ekam ekankaar niraalaa | Ang 838

Sant Singh KhalsaThe First Day: The One Universal Creator is unique,
Manmohan SinghThe first (Lunar day): The Unique Lord is Peerless, Immortal, Unborn,
Manmohan Singh (Punjabi)ਪਹਿਲੀ (ਤਿੱਥ): ਅਦੁੱਤੀ ਸਾਹਿਬ ਲਾਸਾਨੀ, ਅਬਿਨਾਸੀ, ਅਜਨਮਾ,
Fareedkot Teekaਏਕਮ ਥਿਤ ਦ੍ਵਾਰੇ ਕਹਤੇ ਹੈਂ: ਏਕ ਸਰੂਪ ਸਰਬ ਤੇ ਨਿਰਾਲਾ ਹੈ॥
Prof. Sahib Singhਪਰਮਾਤਮਾ ਇੱਕ ਹੈ (ਉਸ ਦੇ ਬਰਾਬਰ ਦਾ ਹੋਰ ਕੋਈ ਨਹੀਂ)। ਉਸ ਦਾ ਕੋਈ ਖ਼ਾਸ ਘਰ ਨਹੀਂ।

ਪਦ ਅਰਥ ਏਕਮ = ਚੰਦ ਦੇ ਮਹੀਨੇ ਦੀ ਪਹਿਲੀ ਤਾਰੀਖ਼। ਨਿਰਾਲਾ = {निर्-आलय} ਜਿਸ ਦਾ ਕੋਈ ਖ਼ਾਸ ਘਰ ਨਹੀਂ।

SikhNet (Spanish)Ekam, El Primer día: El Creador Universal es Único,

ਅਮਰੁ ਅਜੋਨੀ; ਜਾਤਿ ਨ ਜਾਲਾ ॥

amar ajonee; jaat na jaalaa | Ang 838

Sant Singh Khalsaimmortal, unborn, beyond social class or involvement.
Manmohan Singhand without caste and involvement.
Manmohan Singh (Punjabi)ਅਤੇ ਵਰਨ ਤੇ ਜੰਜਾਲ ਰਹਿਤ ਹੈ।
Fareedkot Teekaਮ੍ਰਿਤ ਸੇ ਰਹਿਤ ਅਰੁ (ਅਜੋਨੀ) ਜਨਮ ਸੇ ਰਹਤ ਹੈ, ਔ ਤਿਸ ਕੋ ਕੋਈ ਜਾਤੀ ਕਾ ਬੰਧਨੁ ਭੀ ਨਹੀਂ ਹੈ॥
Prof. Sahib Singhਉਹ ਕਦੇ ਮਰਦਾ ਨਹੀਂ, ਉਹ ਜੂਨਾਂ ਵਿਚ ਨਹੀਂ ਆਉਂਦਾ, ਉਸ ਦੀ ਕੋਈ ਖ਼ਾਸ ਜਾਤਿ ਨਹੀਂ, ਉਸ ਨੂੰ (ਮਾਇਆ ਆਦਿਕ ਦਾ) ਕੋਈ ਬੰਧਨ ਨਹੀਂ (ਵਿਆਪਦਾ)।

ਪਦ ਅਰਥ ਜਾਲਾ = ਜਾਲ, ਬੰਧਨ।

SikhNet (Spanish)Inmortal, no ha nacido del vientre, no tiene casta,

ਅਗਮ ਅਗੋਚਰੁ; ਰੂਪੁ ਨ ਰੇਖਿਆ ॥

agam agochar; roop na rekhiaa | Ang 838

Sant Singh KhalsaHe is inaccessible and unfathomable, with no form or feature.
Manmohan SinghHe is Unapproachable and Unapprehensible and has no form or outline.
Manmohan Singh (Punjabi)ਉਹ ਪਹੁੰਚ ਤੋਂ ਪਰੇ ਅਤੇ ਸੋਚ ਤੋਂ ਉਚੇਰਾ ਹੈ ਅਤੇ ਉਸ ਦਾ ਸਰੂਪ ਜਾਂ ਨੁਹਾਰ ਨਹੀਂ।
Fareedkot Teekaਪੁਨਾ ਜਿਸ ਕਾ ਕੋਈ ਰੂਪ ਰੇਖਿਆ ਨਹੀਂ ਹੈ, (ਅਗਮ) ਮਨ ਕਾ ਅਵਿਖੇ ਔ (ਅਗੋਚਰੁ) ਇੰਦ੍ਰਿਓਂ ਤੇ ਅਵਿਖੇ ਹੈ॥
Prof. Sahib Singhਉਹ ਇੱਕ ਪਰਮਾਤਮਾ ਅਪਹੁੰਚ ਹੈ, (ਮਨੁੱਖ ਦੇ) ਗਿਆਨ-ਇੰਦ੍ਰਿਆਂ ਦੀ ਉਸ ਤਕ ਪਹੁੰਚ ਨਹੀਂ ਹੋ ਸਕਦੀ, (ਕਿਉਂਕਿ) ਉਸ ਦੀ ਕੋਈ ਖ਼ਾਸ ਸ਼ਕਲ ਨਹੀਂ, ਕੋਈ ਖ਼ਾਸ ਨਿਸ਼ਾਨ ਨਹੀਂ।

ਪਦ ਅਰਥ ਅਗਮ = ਅਪਹੁੰਚ। ਅਗੋਚਰੁ = {ਅ-ਗੋ-ਚਰੁ। ਗੋ = ਗਿਆਨ-ਇੰਦ੍ਰੇ। ਚਰੁ = ਪਹੁੰਚ} ਜਿਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ। ਰੂਪੁ = ਸ਼ਕਲ। ਰੇਖਿਆ = ਨਿਸ਼ਾਨ।

SikhNet (Spanish)es Imparcial, no tiene forma ni signo, es Insoldable e Imperceptible.

ਖੋਜਤ ਖੋਜਤ; ਘਟਿ ਘਟਿ ਦੇਖਿਆ ॥

khojat khojat; ghatt ghatt dekhiaa | Ang 838

Sant Singh KhalsaSearching, searching, I have seen Him in each and every heart.
Manmohan SinghSearching and searching, I have seen Him in all the hearts.
Manmohan Singh (Punjabi)ਲੱਭਦਿਆਂ, ਲੱਭਦਿਆਂ ਮੈਂ ਉਸ ਨੂੰ ਸਾਰਿਆਂ ਦਿਲਾਂ ਅੰਦਰ ਵੇਖ ਲਿਆ ਹੈ।
Fareedkot Teekaਸਰਬ ਘਟ ਘਟ ਮੇਂ ਬ੍ਯਾਪਕ ਦੇਖਿਆ ਹੈ, ਭਾਵ ਜਾਣਿਆ ਹੈ॥
Prof. Sahib Singhਪਰ ਭਾਲ ਕਰਦਿਆਂ ਕਰਦਿਆਂ ਉਸ ਨੂੰ ਹਰੇਕ ਸਰੀਰ ਵਿਚ ਵੇਖ ਸਕੀਦਾ ਹੈ।

ਪਦ ਅਰਥ ਘਟਿ ਘਟਿ = ਹਰੇਕ ਸਰੀਰ ਵਿਚ।

SikhNet (Spanish)Buscando y buscando, Lo he visto en todos y en cada uno de los corazones.

ਜੋ ਦੇਖਿ ਦਿਖਾਵੈ; ਤਿਸ ਕਉ ਬਲਿ ਜਾਈ ॥

jo dekh dikhaavai; tis kau bal jaaee | Ang 839

Sant Singh KhalsaI am a sacrifice to one who sees, and inspires others to see Him.
Manmohan SinghDevoted am I unto him, who sees and makes others see the Lord.
Manmohan Singh (Punjabi)ਮੈਂ ਉਸ ਉਤੋਂ ਸਦਕੇ ਜਾਂਦਾ ਹਾਂ ਜੋ ਸਾਹਿਬ ਨੂੰ ਵੇਖਦਾ ਅਤੇ ਹੋਰਨਾਂ ਨੂੰ ਵਿਖਾਲਦਾ ਹੈ।
Fareedkot Teekaਜੋ ਆਪ ਦੇਖ ਕਰ ਜਗ੍ਯਾਸੀ ਕੋ ਦਿਖਾਵੈ ਤਿਸ ਕੇ ਊਪਰੋਂ ਮੇਂ ਬਲਿਹਾਰਨੇ ਜਾਤਾ ਹੂੰ॥
Prof. Sahib Singhਮੈਂ ਉਸ (ਗੁਰੂ) ਤੋਂ ਸਦਕੇ ਜਾਂਦਾ ਹਾਂ ਜਿਹੜਾ (ਹਰੇਕ ਸਰੀਰ ਵਿਚ ਪ੍ਰਭੂ ਨੂੰ) ਵੇਖ ਕੇ (ਹੋਰਨਾਂ ਨੂੰ ਭੀ) ਵਿਖਾ ਦੇਂਦਾ ਹੈ।

ਪਦ ਅਰਥ ਜੋ = ਜੇਹੜਾ (ਗੁਰੂ)। ਬਲਿ ਜਾਈ = ਮੈਂ ਕੁਰਬਾਨ ਜਾਂਦਾ ਹਾਂ।

SikhNet (Spanish)En sacrificio ofrezco mi ser a Quien ve y hace que otros vean,

ਗੁਰ ਪਰਸਾਦਿ; ਪਰਮ ਪਦੁ ਪਾਈ ॥੧॥

gur parasaad; param pad paaee |1| Ang 839

Sant Singh KhalsaBy Guru's Grace, I have obtained the supreme status. ||1||
Manmohan SinghBy Guru's grace I have obtained the Supreme status.
Manmohan Singh (Punjabi)ਗੁਰਾਂ ਦੀ ਮਿਹਰ ਸਦਕਾ ਮੈਂ ਮਹਾਨ ਮਰਤਬਾ ਪਰਾਪਤ ਕਰ ਲਿਆ ਹੈ।
Fareedkot Teekaਗੁਰੋਂ ਕੀ ਕ੍ਰਿਪਾ ਤੇ ਧਰਮ ਪਦ ਕੋ ਪਾਈਤਾ ਹੈ॥੧॥
Prof. Sahib Singhਗੁਰੂ ਦੀ ਕਿਰਪਾ ਨਾਲ (ਹੀ ਉਸ ਦਾ ਹਰੇਕ ਸਰੀਰ ਵਿਚ ਦਰਸਨ ਕਰਨ ਦੀ) ਉੱਚੀ ਤੋਂ ਉੱਚੀ ਪਦਵੀ ਮੈਂ ਪ੍ਰਾਪਤ ਕਰ ਸਕਦਾ ਹਾਂ ॥੧॥

ਪਦ ਅਰਥ ਪਰਮ ਪਦੁ = ਸਭ ਤੋਂ ਉੱਚਾ ਆਤਮਕ ਦਰਜਾ। ਪਾਈ = ਮੈਂ ਪ੍ਰਾਪਤ ਕਰ ਸਕਦਾ ਹਾਂ। ਪਰਸਾਦਿ = ਕਿਰਪਾ ਨਾਲ। ਤਿਸ ਕਉ = {ਸੰਬੰਧਕ 'ਕਉ' ਦੇ ਕਾਰਨ ਲਫ਼ਜ਼ 'ਤਿਸੁ' ਦਾ (ੁ) ਉਡ ਗਿਆ ਹੈ} ॥੧॥

SikhNet (Spanish)y así por la Gracia del Guru, obtengo el Estado Supremo de Éxtasis.(1)

ਕਿਆ ਜਪੁ ਜਾਪਉ; ਬਿਨੁ ਜਗਦੀਸੈ ॥

kiaa jap jaapau; bin jagadeesai | Ang 839

Sant Singh KhalsaWhose Name should I chant, and meditate on, except the Lord of the Universe?
Manmohan SinghWhose Name should I utter except that of the Lord of the universe?
Manmohan Singh (Punjabi)ਆਲਮ ਦੇ ਸੁਆਮੀ ਦੇ ਨਾਮ ਦੇ ਬਾਝੋਂ ਮੈਂ ਹੋਰ ਕੀਹਦੇ ਨਾਮ ਦਾ ਉਚਾਰਨ ਕਰਾਂ?
Fareedkot Teekaਹੇ ਭਾਈ! ਏਕ ਜਗਦੀਸ੍ਵਰ ਤੇ ਬਿਨਾਂ ਔਰ ਕਯਾ ਜਪ ਕੋ ਜਪੀਏ॥
Prof. Sahib Singhਜਗਤ ਦੇ ਮਾਲਕ ਪਰਮਾਤਮਾ ਦੇ ਸਿਮਰਨ ਤੋਂ ਬਿਨਾ ਮੈਂ ਹੋਰ ਕੋਈ ਭੀ ਜਾਪ ਨਹੀਂ ਜਪਦਾ,

ਪਦ ਅਰਥ ਕਿਆ ਜਪੁ = ਹੋਰ ਕੇਹੜਾ ਜਪ? ਜਾਪਉ = ਜਾਪਉਂ, ਮੈਂ ਜਪਾਂ। ਜਗਦੀਸ = {ਜਗਤ-ਈਸ} ਜਗਤ ਦਾ ਮਾਲਕ।

SikhNet (Spanish)¿En quien más que en el Señor del Universo podría vivir?

ਗੁਰ ਕੈ ਸਬਦਿ; ਮਹਲੁ ਘਰੁ ਦੀਸੈ ॥੧॥ ਰਹਾਉ ॥

gur kai sabad; mehal ghar deesai |1| rahaau | Ang 839

Sant Singh KhalsaThrough the Word of the Guru's Shabad, the Mansion of the Lord's Presence is revealed within the home of one's own heart. ||1||Pause||
Manmohan SinghThrough the Guru's instruction, the Lord's Mansion is seen in one's own home. Pause.
Manmohan Singh (Punjabi)ਗੁਰਾਂ ਦੇ ਉਪਦੇਸ਼ ਰਾਹੀਂ ਸੁਆਮੀ ਦਾ ਮੰਦਰ ਇਨਸਾਨ ਨੂੰ ਆਪਣੇ ਨਿੱਜ ਦੇ ਘਰ ਅੰਦਰ ਹੀ ਦਿਸ ਪੈਂਦਾ ਹੈ। ਠਹਿਰਾਉ।
Fareedkot Teekaਸਤਿਗੁਰੋਂ ਕੇ (ਸਬਦਿ) ਉਪਦੇਸ ਕਰ (ਘਰੁ) ਰਿਦੇ ਮੇਂ ਹੀ ਜਗਦੀਸ ਵਾਹਿਗੁਰੂ ਕਾ (ਮਹਲੁ) ਸਰੂਪ ਦ੍ਰਿਸਟ ਆ ਜਾਤਾ ਹੈ॥੧॥ ਰਹਾਉ ॥
Prof. Sahib Singh(ਕਿਉਂਕਿ) ਗੁਰੂ ਦੇ ਸ਼ਬਦ ਵਿਚ ਜੁੜ ਕੇ (ਪਰਮਾਤਮਾ ਦਾ ਸਿਮਰਨ ਕੀਤਿਆਂ ਪਰਮਾਤਮਾ ਦਾ) ਦਰ-ਘਰ ਦਿੱਸ ਸਕਦਾ ਹੈ (ਪਰਮਾਤਮਾ ਦੇ ਚਰਨਾਂ ਵਿਚ ਟਿਕ ਸਕੀਦਾ ਹੈ) ॥੧॥ ਰਹਾਉ ॥

ਪਦ ਅਰਥ ਸਬਦਿ = ਸ਼ਬਦ ਦੀ ਰਾਹੀਂ, ਸ਼ਬਦ ਵਿਚ ਜੁੜਿਆਂ। ਮਹਲੁ = ਪਰਮਾਤਮਾ ਦਾ ਟਿਕਾਣਾ। ਦੀਸੈ = ਦਿੱਸ ਸਕਦਾ ਹੈ ॥੧॥ ਰਹਾਉ ॥

SikhNet (Spanish)Pero es sólo a través de la Palabra del Shabd del Guru que Su Mansión se convierte en el Recinto de nuestra Alma. (1-Pausa)

ਦੂਜੈ ਭਾਇ ਲਗੇ; ਪਛੁਤਾਣੇ ॥

doojai bhaae lage; pachhutaane | Ang 839

Sant Singh KhalsaThe Second Day: Those who are in love with another, come to regret and repent.
Manmohan SinghSecond (lunar day): They, who are yoked to another's love, regret in the end.
Manmohan Singh (Punjabi)ਦੂਜੀ (ਤਿੱਥ): ਜੋ ਹੋਰਸ ਦੇ ਪਿਆਰ ਨਾਲ ਜੁੜੇ ਹਨ, ਉਹ ਓੜਕ ਨੂੰ ਪਸਚਾਤਾਪ ਕਰਦੇ ਹਨ।
Fareedkot Teekaਦੁਤੀਆ ਦੁਵਾਰਾ ਕਹਤੇ ਹੈਂ: ਜੋ ਦ੍ਵੈਤ ਭਾਵ ਮੇਂ ਲਗੇ ਰਹਤੇ ਹੈਂ, ਸੋ ਪਛਚਾਤਾਪ ਕਰਤੇ ਹੈਂ॥
Prof. Sahib Singhਜਿਹੜੇ ਜੀਵ (ਪਰਮਾਤਮਾ ਨੂੰ ਵਿਸਾਰ ਕੇ) ਕਿਸੇ ਹੋਰ ਮੋਹ ਵਿਚ ਫਸੇ ਰਹਿੰਦੇ ਹਨ ਉਹ (ਆਖ਼ਰ) ਪਛੁਤਾਂਦੇ ਹਨ।

ਪਦ ਅਰਥ ਭਾਇ = ਪ੍ਰੇਮ ਵਿਚ। ਭਾਉ = ਪ੍ਰੇਮ। ਦੂਜੈ ਭਾਇ = (ਪ੍ਰਭੂ ਨੂੰ ਭੁਲਾ ਕੇ) ਕਿਸੇ ਹੋਰ ਪ੍ਰੇਮ ਵਿਚ।

SikhNet (Spanish)Duja, Segundo día: aquél que se enamora del otro se arrepiente al final;

ਜਮ ਦਰਿ ਬਾਧੇ; ਆਵਣ ਜਾਣੇ ॥

jam dar baadhe; aavan jaane | Ang 839

Sant Singh KhalsaThe are tied up at Death's door, and continue coming and going.
Manmohan SinghThey are bound at the Yama's door and continue coming and going.
Manmohan Singh (Punjabi)ਉਹ ਯਮ ਦੇ ਬੂਹੇ ਤੇ ਬੱਝੇ ਹੋਏ ਹਨ ਅਤੇ ਆਉਂਦੇ ਜਾਂਦੇ ਰਹਿੰਦੇ ਹਨ।
Fareedkot Teekaਸੋ ਜਮ ਕੇ ਦਰ ਮੇਂ ਬਾਂਧੇ ਹੂਏ ਸਦਾ ਜਨਮਤੇ ਮਰਤੇ ਰਹਤੇ ਹੈਂ॥
Prof. Sahib Singhਉਹ ਜਮਰਾਜ ਦੇ ਦਰ ਤੇ ਬੱਝੇ ਰਹਿੰਦੇ ਹਨ, ਉਹਨਾਂ ਦਾ ਜਨਮ ਮਰਨ ਦਾ ਗੇੜ ਬਣਿਆ ਰਹਿੰਦਾ ਹੈ।

ਪਦ ਅਰਥ ਜਮ ਦਰਿ = ਜਮ ਦੇ ਦਰ ਤੇ। ਬਾਧੇ = ਬੱਝੇ ਹੋਏ। ਆਵਣ ਜਾਣੇ = ਜਨਮ ਮਰਨ ਦੇ ਗੇੜ।

SikhNet (Spanish)es amarrado en la puerta de Yama e incesantemente va y viene.

ਕਿਆ ਲੈ ਆਵਹਿ; ਕਿਆ ਲੇ ਜਾਹਿ ॥

kiaa lai aaveh; kiaa le jaeh | Ang 839

Sant Singh KhalsaWhat have they brought, and what will they take with them when they go?
Manmohan SinghWhat have they brought and what have they brought and what shall they take with them?
Manmohan Singh (Punjabi)ਉਹ ਕੀ ਲੈ ਕੇ ਆਏ ਹਨ ਅਤੇ ਆਪਣੇ ਨਾਲ ਕੀ ਲੈ ਜਾਣਗੇ?
Fareedkot Teekaਵੋਹ ਕਿਆ ਲੈ ਆਵਤੇ ਹੈਂ ਔਰ ਕਿਆ ਲੇ ਕਰ ਜਾਵੈਂਗੇ। ਭਾਵ ਯਹਿ ਪੁੰਨ ਕਰਮੋਂ ਸੇ ਰਹਿਤ ਹੂਏ ਹੂਏ ਖਾਲੀ ਹੀ ਆਵਤੇ ਹੈਂ ਔਰ ਖਾਲੀ ਹੀ ਚਲੇ ਜਾਤੇ ਹੈਂ॥
Prof. Sahib Singhਜਗਤ ਵਿਚ ਖ਼ਾਲੀ-ਹੱਥ ਆਉਂਦੇ ਹਨ, ਇਥੋਂ ਖ਼ਾਲੀ-ਹੱਥ ਹੀ ਜਾਂਦੇ ਹਨ (ਭਾਵ, ਸਿਮਰਨ ਸੇਵਾ ਆਦਿਕ ਦੀ ਆਤਮਕ ਰਾਸਿ-ਪੂੰਜੀ ਤਾਂ ਇਕੱਠੀ ਨਾਹ ਕੀਤੀ, ਤੇ ਹੋਰ ਜੋੜਿਆ ਕਮਾਇਆ ਧਨ-ਪਦਾਰਥ ਜਗਤ ਵਿਚ ਹੀ ਰਹਿ ਗਿਆ)।

ਪਦ ਅਰਥ ਕਿਆ ਲੈ = ਕੀਹ ਲੈ ਕੇ? ਖ਼ਾਲੀ-ਹੱਥ। ਜਾਹਿ = ਚਲੇ ਜਾਂਦੇ ਹਨ।

SikhNet (Spanish)No trae nada y tampoco se lleva nada,

ਸਿਰਿ ਜਮਕਾਲੁ; ਸਿ ਚੋਟਾ ਖਾਹਿ ॥

sir jamakaal; si chottaa khaeh | Ang 839

Sant Singh KhalsaThe Messenger of Death looms over their heads, and they endure his beating.
Manmohan SinghOver their head is the death's courier head is the death's courier and they suffer the strokes.
Manmohan Singh (Punjabi)ਉਨ੍ਹਾਂ ਦੇ ਸਿਰ ਉਤੇ ਮੌਤ ਦਾ ਦੂਤ ਹੈ ਅਤੇ ਉਹ ਸੱਟਾਂ ਸਹਾਰਦੇ ਹਨ।
Fareedkot Teekaਵਹੁ ਭਾਗ ਹੀਨ ਅਪਨੇ ਸਿਰ ਪਰ ਜਮਕਾਲ ਕੀਆਂ ਚੋਟਾਂ ਖਾਤੇ ਹੈਂ॥
Prof. Sahib Singhਉਹਨਾਂ ਦੇ ਸਿਰ ਉਤੇ ਆਤਮਕ ਮੌਤ (ਹਰ ਵੇਲੇ ਖੜੀ ਰਹਿੰਦੀ ਹੈ) ਤੇ ਉਹ (ਨਿੱਤ ਇਸ ਆਤਮਕ ਮੌਤ ਦੀਆਂ) ਸੱਟਾਂ ਸਹਾਰਦੇ ਰਹਿੰਦੇ ਹਨ।

ਪਦ ਅਰਥ ਸਿਰਿ = ਸਿਰ ਉਤੇ। ਜਮਕਾਲੁ = ਮੌਤ, ਜਮਰਾਜ, ਮੌਤ ਦਾ ਡਰ, ਆਤਮਕ ਮੌਤ। ਸਿ = ਅਜਿਹੇ ਬੰਦੇ। ਖਾਹਿ = ਖਾਂਦੇ ਹਨ।

SikhNet (Spanish)pero sobre su cabeza ronda siempre la muerte, es lastimado todo el tiempo y se lamenta.

ਬਿਨੁ ਗੁਰਸਬਦ; ਨ ਛੂਟਸਿ ਕੋਇ ॥

bin gurasabad; na chhoottas koe | Ang 839

Sant Singh KhalsaWithout the Word of the Guru's Shabad, no one finds release.
Manmohan SinghWithout the Guru's instruction, no one can be released.
Manmohan Singh (Punjabi)ਗੁਰਾਂ ਦੇ ਉਪਦੇਸ਼ ਦੇ ਬਗੈਰ ਕੋਈ ਭੀ ਬੰਦ-ਖਲਾਸ ਨਹੀਂ ਹੋ ਸਕਦਾ।
Fareedkot Teekaਗੁਰੋਂ ਕੇ ਉਪਦੇਸ ਸੇ ਬਿਨਾ ਜਮ ਕੀ ਚੋਟੋਂ ਸੇ ਕੋਈ ਨਹੀਂ ਛੂਟ ਸਕਤਾ ਹੈ॥
Prof. Sahib Singhਗੁਰੂ ਦੇ ਸ਼ਬਦ ਤੋਂ ਬਿਨਾ ਕੋਈ ਮਨੁੱਖ ਆਤਮਕ ਮੌਤ ਤੋਂ ਬਚ ਨਹੀਂ ਸਕਦਾ।

ਪਦ ਅਰਥ ਨ ਛੂਟਸਿ = ਖ਼ਲਾਸੀ ਪ੍ਰਾਪਤ ਨਹੀਂ ਕਰੇਗਾ। ਕੋਇ = ਕੋਈ ਜੀਵ।

SikhNet (Spanish)Sin la Palabra del Shabd del Guru nadie es liberado;

ਪਾਖੰਡਿ ਕੀਨੑੈ; ਮੁਕਤਿ. ਨ ਹੋਇ ॥੨॥

paakhandd keenai; mukat. na hoe |2| Ang 839

Sant Singh KhalsaPracticing hypocrisy, no one finds liberation. ||2||
Manmohan SinghBy practising hypocrisy, no one can be emancipated.
Manmohan Singh (Punjabi)ਦੰਭ ਕਰਨ ਦੁਆਰਾ ਕੋਈ ਭੀ ਮੁਕਤੀ ਨਹੀਂ ਪਾ ਸਕਦਾ।
Fareedkot Teekaਅਨੇਕ ਪਾਖੰਡ ਸਹਿਤ ਕਰਮੋਂ ਕੇ ਕਰਤੇ ਮੁਕਤੀ ਪ੍ਰਾਪਤਿ ਨਹੀਂ ਹੋਤੀ ਹੈ॥੨॥☬ਅਬ ਸੰਸਾਰ ਕੀ ਉਤਪਤੀ ਕਹਤੇ ਹੈਂ:
Prof. Sahib Singhਪਖੰਡ ਕੀਤਿਆਂ (ਬਾਹਰੋਂ ਧਾਰਮਿਕ ਭੇਖ ਬਣਾਇਆਂ) ਵਿਕਾਰਾਂ ਤੋਂ ਖ਼ਲਾਸੀ ਨਹੀਂ ਮਿਲ ਸਕਦੀ ॥੨॥

ਪਦ ਅਰਥ ਪਾਖੰਡਿ = ਪਖੰਡ ਦੀ ਰਾਹੀਂ। ਪਾਖੰਡਿ ਕੀਨ੍ਹ੍ਹੈ = ਕੀਤੇ ਹੋਏ ਪਖੰਡ ਦੀ ਰਾਹੀਂ, ਪਖੰਡ ਕੀਤਿਆਂ। ਮੁਕਤਿ = (ਆਤਮਕ ਮੌਤ ਤੋਂ) ਖ਼ਲਾਸੀ ॥੨॥

SikhNet (Spanish)a través de la trampa y la traición nadie es liberado. (2)

ਆਪੇ ਸਚੁ ਕੀਆ; ਕਰ ਜੋੜਿ ॥

aape sach keea; kar jorr | Ang 839

Sant Singh KhalsaThe True Lord Himself created the universe, joining the elements together.
Manmohan SinghAccomplishing union of elements, the True Lord Himself has created the creation.
Manmohan Singh (Punjabi)ਤੱਤਾਂ ਦਾ ਮਿਲਾਪ ਰਚ ਕੇ, ਸੱਚੇ ਸੁਆਮੀ ਨੇ ਖੁਦ ਹੀ ਰਚਨਾ ਕੀਤੀ ਹੈ।
Fareedkot Teekaਸ਼ਚ ਸਰੂਪ ਵਾਹਿਗੁਰੂ ਨੇ ਅਪਨੇ (ਜੋੜਿ) ਜੋਰ ਬਲ ਕਰ ਐਸੇ ਬ੍ਰਹਮਾਂਡ ਕੀਆ ਹੈ॥
Prof. Sahib Singhਹੇ ਭਾਈ! (ਪਰਮਾਤਮਾ) ਆਪ ਹੀ ਸਦਾ ਕਾਇਮ ਰਹਿਣ ਵਾਲਾ ਹੈ, (ਇਹ ਬ੍ਰਹਮਾਂਡ ਉਸ ਸਦਾ-ਥਿਰ ਪ੍ਰਭੂ ਨੇ) ਹੁਕਮ ਕਰ ਕੇ (ਆਪ ਹੀ) ਪੈਦਾ ਕੀਤਾ ਹੈ।

ਪਦ ਅਰਥ ਆਪੇ = (ਪਰਮਾਤਮਾ) ਆਪ ਹੀ। ਸਚੁ = ਸਦਾ ਕਾਇਮ ਰਹਿਣ ਵਾਲਾ। ਕੀਆ = (ਇਹ ਬ੍ਰਹਮੰਡ ਸਦਾ-ਥਿਰ ਪ੍ਰਭੂ ਨੇ ਆਪ ਹੀ) ਬਣਾਇਆ ਹੈ। ਕਰ = ਹੱਥ {ਬਹੁ-ਵਚਨ}। ਜੋੜਿ = ਜੋੜ ਕੇ। ਕਰ ਜੋੜਿ = ਹੱਥ ਜੋੜ ਕੇ, ਹੱਥ ਹਿਲਾ ਕੇ, ਉੱਦਮ ਕਰ ਕੇ, ਹੁਕਮ ਕਰ ਕੇ।

SikhNet (Spanish)El Uno Verdadero estableció el Universo con Sus Manos.

ਅੰਡਜ; ਫੋੜਿ ਜੋੜਿ ਵਿਛੋੜਿ ॥

anddaj; forr jorr vichhorr | Ang 839

Sant Singh KhalsaBreaking the cosmic egg, He united, and separated.
Manmohan SinghThe Lord hast established them apart and shall ultimately destroy them.
Manmohan Singh (Punjabi)ਮੰਡਲਾਂ ਨੂੰ ਰਚ ਕੇ, ਸਾਈਂ ਨੇ ਉਨ੍ਹਾਂ ਨੂੰ ਵੱਖ ਵੱਖ ਟਿਕਾ ਛੱਡਿਆ ਹੈ ਤੇ ਅੰਤ ਨੂੰ ਉਹ ਉਨ੍ਹਾਂ ਨੂੰ ਨਾਸ ਕਰ ਦੇਵੇਗਾ।
Fareedkot Teekaਜੈਸੇ ਅੰਡਾ ਜੋ ਹੈ ਤਿਸ ਕੋ ਜੋੜਨਾ ਕਰ ਕੇ ਪੁਨਾ ਅੰਡੇ ਕੋ ਫੋੜ ਕਰ ਵਿਛੋੜ ਦੀਆ ਹੈ॥☬ਜੇ ਕਹੈ ਕੈਸੇ ਹੂਆ? ਤਿਸ ਪਰ ਕਹਤੇ ਹੈਂ:
Prof. Sahib Singhਇਸ ਬ੍ਰਹਮਾਂਡ ਨੂੰ ਨਾਸ ਕਰ ਕੇ, (ਫਿਰ) ਪੈਦਾ ਕਰ ਕੇ, (ਫਿਰ) ਨਾਸ ਕਰ ਕੇ (ਫਿਰ ਆਪ ਹੀ ਪੈਦਾ ਕਰ ਦੇਂਦਾ ਹੈ)।

ਪਦ ਅਰਥ ਅੰਡਜ = ਬ੍ਰਹਮਾਂਡ। ਫੋੜਿ = ਤੋੜ ਕੇ, ਨਾਸ ਕਰ ਕੇ। ਜੋੜਿ = ਜੋੜ ਕੇ, (ਫਿਰ) ਪੈਦਾ ਕਰ ਕੇ। ਵਿਛੋੜਿ = ਵਿਛੋੜ ਕੇ, ਤੋੜ ਕੇ, ਨਾਸ ਕਰ ਕੇ।

SikhNet (Spanish)Dividiendo Su propio huevo en dos, Él se separó,

ਧਰਤਿ ਅਕਾਸੁ ਕੀਏ; ਬੈਸਣ ਕਉ ਥਾਉ ॥

dharat akaas kee; baisan kau thaau | Ang 839

Sant Singh KhalsaHe made the earth and the sky into places to live.
Manmohan SinghThe earth and the sky, He has made places for habitation.
Manmohan Singh (Punjabi)ਜਮੀਨ ਤੇ ਅਸਮਾਨ ਉਸ ਨੂੰ ਵਸਣ ਲਈ ਥਾਵਾਂ ਬਣਾਈਆਂ ਹਨ।
Fareedkot Teekaਧਰਤੀ ਔਰ ਅਕਾਸ ਆਦਿ ਜੀਵੋਂ ਕੇ ਬੈਠਣੇ ਹੇਤ ਭਿੰਨ ਭਿੰਨ ਚੌਦਹ ਲੋਕ ਰੂਪੀ ਅਸਥਾਨ ਕੀਏ ਹੈਂ॥
Prof. Sahib Singhਹੇ ਭਾਈ! (ਇਹ) ਧਰਤੀ (ਅਤੇ) ਆਕਾਸ਼ (ਪਰਮਾਤਮਾ ਨੇ ਜੀਵਾਂ ਦੇ) ਵੱਸਣ ਵਾਸਤੇ ਥਾਂ ਬਣਾਈ ਹੈ।

ਪਦ ਅਰਥ ਕੀਏ = ਬਣਾਏ ਹਨ। ਬੈਸਣ ਕਉ = ਬੈਠਣ ਲਈ, (ਜੀਵਾਂ ਦੇ) ਵੱਸਣ ਲਈ।

SikhNet (Spanish)pero también se quedó unido, y a la tierra y al cielo los convirtió en Su Vivienda.

ਰਾਤਿ ਦਿਨੰਤੁ; ਕੀਏ ਭਉ ਭਾਉ ॥

raat dinant; kee bhau bhaau | Ang 839

Sant Singh KhalsaHe created day and night, fear and love.
Manmohan SinghHe has created the night, day, fear and love.
Manmohan Singh (Punjabi)ਉਸ ਨੇ ਰਾਤ, ਦਿਨ, ਡਰ ਅਤੇ ਪਿਆਰ ਰਚੇ ਹਨ।
Fareedkot Teekaਪੁਨਾ: ਜੀਵੋਂ ਕੇ ਬਿਵਹਾਰ ਹੇਤ ਦਿਨ ਰਾਤ੍ਰ ਕਰ ਕੇ ਭੈ ਔ ਪ੍ਰੇਮ ਕੀਆ ਹੈ॥
Prof. Sahib Singh(ਪਰਮਾਤਮਾ ਨੇ ਆਪ ਹੀ) ਦਿਨ ਅਤੇ ਰਾਤ ਬਣਾਏ ਹਨ, (ਜੀਵਾਂ ਦੇ ਅੰਦਰ) ਡਰ ਅਤੇ ਪਿਆਰ (ਭੀ ਪਰਮਾਤਮਾ ਨੇ ਆਪ ਹੀ ਪੈਦਾ ਕੀਤੇ ਹਨ)।

ਪਦ ਅਰਥ ਦਿਨੰਤੁ = ਦਿਨ। ਭਉ = ਡਰ। ਭਾਉ = ਪਿਆਰ।

SikhNet (Spanish)Creó también la noche y el día, el miedo y el amor;

ਜਿਨਿ ਕੀਏ; ਕਰਿ ਵੇਖਣਹਾਰਾ ॥

jin kee; kar vekhanahaaraa | Ang 839

Sant Singh KhalsaThe One who created the Creation, also watches over it.
Manmohan SinghHe who created the creation sees it as well.
Manmohan Singh (Punjabi)ਜਿਸ ਨੇ ਰਚਨਾ ਰਚੀ ਹੈ, ਉਹ ਇਸ ਦੇ ਵੇਖਦਾ ਭੀ ਹੈ।
Fareedkot Teekaਜਿਸ ਨੇ ਇਹ ਜੀਵ ਕੀਏ ਹੈਂ ਵਹੀ ਇਨ ਕੋ (ਕਰਿ) ਰਚ ਕੇ ਆਪ ਦੇਖਣਹਾਰਾ ਹੋ ਰਿਹਾ ਹੈ॥
Prof. Sahib Singhਹੇ ਭਾਈ! ਜਿਸ (ਪਰਮਾਤਮਾ) ਨੇ (ਸਾਰੇ ਜੀਵ) ਪੈਦਾ ਕੀਤੇ ਹਨ, (ਇਹਨਾਂ ਨੂੰ) ਪੈਦਾ ਕਰ ਕੇ (ਆਪ ਹੀ ਇਹਨਾਂ ਦੀ) ਸੰਭਾਲ ਕਰਨ ਵਾਲਾ ਹੈ।

ਪਦ ਅਰਥ ਜਿਨਿ = ਜਿਸ (ਪਰਮਾਤਮਾ) ਨੇ। ਕਰਿ = (ਪੈਦਾ) ਕਰ ਕੇ।

SikhNet (Spanish)habiéndolos creado, los observa.

ਅਵਰੁ; ਨ ਦੂਜਾ ਸਿਰਜਣਹਾਰਾ ॥੩॥

avar; na doojaa sirajanahaaraa |3| Ang 839

Sant Singh KhalsaThere is no other Creator Lord. ||3||
Manmohan SinghOf the universe, there is no other second Creator.
Manmohan Singh (Punjabi)ਆਲਮ ਦਾ ਰਚਣਹਾਰ ਹੋਰ ਦੂਸਰਾ ਕੋਈ ਨਹੀਂ ਹੈ।
Fareedkot Teekaਤਿਸ ਤੇ ਬਿਨਾ ਔਰ ਕੋਈ ਸਿਰਜਣਹਾਰਾ ਨਹੀਂ ਹੈ॥੩॥
Prof. Sahib Singhਹੇ ਭਾਈ! (ਪਰਮਾਤਮਾ ਤੋਂ ਬਿਨਾ) ਕੋਈ ਹੋਰ ਦੂਜਾ (ਇਸ ਬ੍ਰਹਮਾਂਡ ਨੂੰ) ਪੈਦਾ ਕਰਨ ਵਾਲਾ ਨਹੀਂ ਹੈ ॥੩॥

ਪਦ ਅਰਥ ਅਵਰੁ = (ਕੋਈ) ਹੋਰ ॥੩॥

SikhNet (Spanish)No existe otro Creador más que nuestro Dios. (3)

ਤ੍ਰਿਤੀਆ; ਬ੍ਰਹਮਾ ਬਿਸਨੁ ਮਹੇਸਾ ॥

triteea; brahamaa bisan mahesaa | Ang 839

Sant Singh KhalsaThe Third Day: He created Brahma, Vishnu and Shiva,
Manmohan SinghThe third (lunar day): The Lord has created Brahma, Vishnu, Shiva,
Manmohan Singh (Punjabi)ਤੀਜੀ (ਤਿੱਥ): ਪ੍ਰਭੂ ਨੇ ਬ੍ਰਹਮਾ, ਵਿਸ਼ਨੂੰ, ਸ਼ਿਵਜੀ,
Fareedkot Teekaਤ੍ਰਿਤੀਆ ਦੁਆਰੇ ਕਹਤੇ ਹੈਂ: ਬ੍ਰਹਮਾ ਔ ਵਿਸਨੂ ਪੁਨਾ (ਮਹੇਸਾ) ਸਿਵਜੀ, ਇਹ ਤ੍ਰਿਧਾ ਮੂਰਤੀ॥
Prof. Sahib Singhਪਰਮਾਤਮਾ ਨੇ ਹੀ ਬ੍ਰਹਮਾ ਵਿਸ਼ਨੂ ਤੇ ਸ਼ਿਵ ਪੈਦਾ ਕੀਤੇ,

ਪਦ ਅਰਥ ਤ੍ਰਿਤੀਆ = ਪੂਰਨਮਾਸ਼ੀ ਤੋਂ ਪਿਛੋਂ ਤੀਜਾ ਦਿਨ। ਮਹੇਸਾ = ਸ਼ਿਵ।

SikhNet (Spanish)Tritia, Tercer día: Él creó la trinidad de Brahma, Vishnú y Shiva;

ਦੇਵੀ ਦੇਵ ਉਪਾਏ ਵੇਸਾ ॥

devee dev upaae vesaa | Ang 839

Sant Singh Khalsathe gods, goddesses and various manifestations.
Manmohan Singhgoddesses, gods, and various other forms.
Manmohan Singh (Punjabi)ਦੇਵੀਆਂ, ਦੇਵਤੇ ਅਤੇ ਹੋਰ ਅਨੇਕਾਂ ਸਰੂਪ ਰਚੇ ਹਨ।
Fareedkot Teekaਦੇਵੀ ਔ ਦੇਵਤੇ ਆਦਿ ਭਿੰਨ ਭਿੰਨ ਸਰੂਪ ਉਤਪਤਿ ਕੀਏ ਹੈਂ॥
Prof. Sahib Singhਪਰਮਾਤਮਾ ਨੇ ਹੀ ਦੇਵੀਆਂ ਦੇਵਤੇ ਆਦਿਕ ਅਨੇਕਾਂ ਹਸਤੀਆਂ ਪੈਦਾ ਕੀਤੀਆਂ।

ਪਦ ਅਰਥ ਉਪਾਏ = ਪੈਦਾ ਕੀਤੇ। ਵੇਸਾ = ਵੇਸ, ਸਰੂਪ।

SikhNet (Spanish)también a los dioses y a las diosas y a millones de otros seres.

ਜੋਤੀ ਜਾਤੀ; ਗਣਤ. ਨ ਆਵੈ ॥

jotee jaatee; ganat. na aavai | Ang 839

Sant Singh KhalsaThe lights and forms cannot be counted.
Manmohan SinghThe number of lights and the kinds can be counted not.
Manmohan Singh (Punjabi)ਪ੍ਰਕਾਸ਼ਾਂ ਅਤੇ ਕਿਸਮਾਂ ਦੀ ਗਿਣਤੀ ਗਿਣੀ ਨਹੀਂ ਜਾ ਸਕਦੀ।
Fareedkot Teekaਜੌ (ਜੋਤੀ) ਵਾਹਿਗੁਰੂ ਨੇ ਜਾਤੀ ਉਤਪਤ ਕਰੀਆਂ ਹੈਂ, ਤਿਨੋਂ ਕੀ ਗਿਣਤੀ ਨਹੀਂ ਆਵਤੀ ਹੈ॥
Prof. Sahib Singhਦੁਨੀਆ ਨੂੰ ਚਾਨਣ ਦੇਣ ਵਾਲੀਆਂ ਇਤਨੀਆਂ ਹਸਤੀਆਂ ਉਸ ਨੇ ਪੈਦਾ ਕੀਤੀਆਂ ਹਨ ਕਿ ਉਹਨਾਂ ਦੀ ਗਿਣਤੀ ਨਹੀਂ ਹੋ ਸਕਦੀ।

ਪਦ ਅਰਥ ਜੋਤਿ = ਪ੍ਰਕਾਸ਼, ਚਾਨਣ। ਜਾਤੀ = ਜਾਤਿ, ਹਸਤੀ।

SikhNet (Spanish)No tienen fin las clases, los tipos y la calidad de Su Creación;

ਜਿਨਿ ਸਾਜੀ; ਸੋ ਕੀਮਤਿ ਪਾਵੈ ॥

jin saajee; so keemat paavai | Ang 839

Sant Singh KhalsaThe One who fashioned them, knows their value.
Manmohan SinghHe, who has created them, appraises their worth.
Manmohan Singh (Punjabi)ਜਿਸ ਨੇ ਉਨ੍ਹਾਂ ਨੂੰ ਰਚਿਆ ਹੈ, ਉਹ ਹੀ ਉਨ੍ਹਾਂ ਦਾ ਮੁੱਲ ਪਾਉਂਦਾ ਹੈ।
Fareedkot Teekaਜਿਸ ਨੇ ਇਹ ਸ੍ਰਿਸਟੀ ਸਾਜੀ ਹੈ, ਸੋਈ ਇਸ ਕੀ (ਕੀਮਤਿ) ਮੋਲੁ ਕੌ ਪਾਵਤਾ ਹੈ। ਭਾਵ ਯਹਿ ਕਿ ਸੁਭ ਅਸੁਭ ਕਰਮੋਂ ਕੋ ਅਰੁ ਤਿਨ ਕੇ ਫਲੋਂ ਕੋ ਸੋਈ ਜਾਨਤਾ ਹੈ॥
Prof. Sahib Singhਜਿਸ ਪਰਮਾਤਮਾ ਨੇ (ਇਹ ਸਾਰੀ ਸ੍ਰਿਸ਼ਟੀ) ਪੈਦਾ ਕੀਤੀ ਹੈ ਉਹ (ਹੀ) ਇਸ ਦੀ ਕਦਰ ਜਾਣਦਾ ਹੈ।

ਪਦ ਅਰਥ ਜਿਨਿ = ਜਿਸ (ਕਰਤਾਰ) ਨੇ। ਸੋ = ਉਹ ਪਰਮਾਤਮਾ।

SikhNet (Spanish)sólo Él puede evaluarlas,

ਕੀਮਤਿ ਪਾਇ; ਰਹਿਆ ਭਰਪੂਰਿ ॥

keemat paae; rahiaa bharapoor | Ang 839

Sant Singh KhalsaHe evaluates them, and totally pervades them.
Manmohan SinghHe evaluates them and is fully filling all.
Manmohan Singh (Punjabi)ਉਹ ਉਨ੍ਹਾਂ ਦਾ ਮੁੱਲ ਪਾਉਂਦਾ ਹੈ ਅਤੇ ਸਾਰਿਆਂ ਅੰਦਰ ਪਰੀਪੂਰਨ ਹੋ ਰਿਹਾ ਹੈ।
Fareedkot Teekaਕੀਮਤ ਪਾਇਕਰ ਵਹੁ ਸੁਆਮੀ ਸਰਬ ਮੇਂ (ਭਰਪੂਰਿ) ਪਰੀ ਪੂਰਨ ਹੋਇ ਰਹਿਆ ਹੈ॥
Prof. Sahib Singh(ਭਾਵ, ਇਸ ਨਾਲ ਪਿਆਰ ਕਰਦਾ ਹੈ, ਤੇ) ਇਸ ਵਿਚ ਹਰ ਥਾਂ ਮੌਜੂਦ (ਇਸ ਦੀ ਸੰਭਾਲ ਕਰਦਾ) ਹੈ।

ਪਦ ਅਰਥ ਕੀਮਤਿ = ਕਦਰ, ਮੁੱਲ।

SikhNet (Spanish)Aquél que las ha establecido,

ਕਿਸੁ ਨੇੜੈ; ਕਿਸੁ ਆਖਾ ਦੂਰਿ ॥੪॥

kis nerrai; kis aakhaa door |4| Ang 839

Sant Singh KhalsaWho is close, and who is far away? ||4||
Manmohan SinghWhom should I call near and whom far from the Lord?
Manmohan Singh (Punjabi)ਮੈਂ ਪ੍ਰਭੂ ਤੋਂ ਕਿਸ ਨੂੰ ਨਜ਼ਦੀਕ ਅਤੇ ਕਿਸ ਨੂੰ ਦੁਰੇਡੇ ਕਹਾਂ?
Fareedkot Teekaਤਾਂ ਤੇ ਤਿਸ ਪਰਮੇਸ੍ਵਰ ਕੋ ਨਿਕਟ ਕਿਸ ਪ੍ਰਕਾਰ ਕਹੋ ਔ ਦੂਰ ਕਿਸ ਪ੍ਰਕਾਰ ਕਹੋ; ਵਾ ਕਿਸ ਵਸਤੂ ਤੇ ਨੇੜੇ ਕਹੋ ਅਰ ਦੂਰ ਕਿਸ ਤੇ ਕਹੋ, ਭਾਵ ਯਹਿ ਸੋ ਸ੍ਵਾਮੀ ਸਭ ਕਾ ਅਪਣਾ ਆਪ ਸਰੂਪ ਹੈ॥੪॥
Prof. Sahib Singhਮੈਂ ਕੀਹ ਦੱਸਾਂ ਕਿ ਕਿਸ ਤੋਂ ਉਹ ਪਰਮਾਤਮਾ ਨੇੜੇ ਹੈ ਤੇ ਕਿਸ ਤੋਂ ਦੂਰ ਹੈ? (ਭਾਵ, ਪਰਮਾਤਮਾ ਨਾਹ ਕਿਸੇ ਤੋਂ ਨੇੜੇ ਤੇ ਨਾਹ ਕਿਸੇ ਤੋਂ ਦੂਰ ਹੈ, ਹਰੇਕ ਵਿਚ ਇਕ-ਸਮਾਨ ਵਿਆਪਕ ਹੈ) ॥੪॥

ਪਦ ਅਰਥ ਆਖਾ = ਆਖਾਂ, ਮੈਂ ਆਖਾਂ ॥੪॥

SikhNet (Spanish)Él está lejos para algunos y muy cerca para otros(4)

ਚਉਥਿ ਉਪਾਏ; ਚਾਰੇ ਬੇਦਾ ॥

chauth upaae; chaare bedaa | Ang 839

Sant Singh KhalsaThe Fourth Day: He created the four Vedas,
Manmohan SinghThe fourth (lunar day): The Lord created the four Vedas,
Manmohan Singh (Punjabi)ਚੌਥੀ (ਤਿੱਥ): ਸੁਆਮੀ ਨੇ ਚਾਰੇ ਵੇਦ,
Fareedkot Teekaਚਉਥ ਦ੍ਵਾਰੇ ਕਹਤੇ ਹੈਂ: ਤਿਸ ਨੇ ਆਪ ਹੀ ਪੁਨਾ ਚਾਰੋਂ ਬੇਦ ਉਤਪਤ ਕਰੇ ਹੈਂ॥
Prof. Sahib Singhਪਰਮਾਤਮਾ ਨੇ ਆਪ ਹੀ ਚਾਰ ਵੇਦ ਪੈਦਾ ਕੀਤੇ ਹਨ,

ਪਦ ਅਰਥ ਚਉਥਿ = ਪੂਰਨਮਾਸ਼ੀ ਤੋਂ ਪਿਛੋਂ ਚੌਥੇ ਦਿਨ। ਚਾਰੇ ਬੇਦ = ਰਿਗ, ਜਜੁਰ, ਸਾਮ, ਅਥਰਬਨ।

SikhNet (Spanish)Chauth, Cuarto día: Él creó los cuatro Vedas

ਖਾਣੀ ਚਾਰੇ; ਬਾਣੀ ਭੇਦਾ ॥

khaanee chaare; baanee bhedaa | Ang 839

Sant Singh Khalsathe four sources of creation, and distinct forms of speech.
Manmohan Singhthe four sources of creation and distinctions in the forms of speech.
Manmohan Singh (Punjabi)ਚਾਰੇ ਉਤਪਤੀ ਦੇ ਸਾਧਨ ਤੇ ਬੋਲੀ ਦੇ ਸਰੂਪਾਂ ਦੇ ਫਰਕ ਰਚੇ ਹਨ।
Fareedkot Teekaਅੰਡਜ, ਜੇਰਜ, ਸੇਤਜ, ਉਤਭੁਜ, ਚਾਰੋਂ ਖਾਣੀ ਕਰੀ ਹੈਂ ਔ ਪਰਾ, ਪਸੰਤੀ, ਮਧਮਾ, ਬੈਖਰੀ, ਚਾਰੋਂ ਖਾਣੀਆਂ ਕੇ ਭੇਦ ਵਾ ਅਨੁਸਟਪ ਆਈ ਛੰਦੋਂ ਕੋ ਭੇਦ ਕਰੇ ਹੈਂ॥
Prof. Sahib Singhਆਪ ਹੀ (ਜਗਤ-ਉਤਪੱਤੀ ਦੀਆਂ) ਚਾਰ ਖਾਣਾਂ ਪੈਦਾ ਕੀਤੀਆਂ ਹਨ ਤੇ ਆਪ ਹੀ ਜੀਵਾਂ ਦੀਆਂ ਵਖ ਵਖ ਬੋਲੀਆਂ ਬਣਾ ਦਿੱਤੀਆਂ ਹਨ।

ਪਦ ਅਰਥ ਖਾਣੀ ਚਾਰੇ = ਜਗਤ-ਉਤਪੱਤੀ ਦੀਆਂ ਚਾਰ ਖਾਣਾਂ (ਅੰਡਜ, ਜੇਰਜ, ਉਤਭੁਜ, ਸੇਤਜ)। ਬਾਣੀ ਭੇਦਾ = ਵਖ ਵਖ ਬੋਲੀਆਂ।

SikhNet (Spanish)y las cuatro fuentes materiales de la creación, las formas de lenguaje y otras distinciones.

ਅਸਟ ਦਸਾ; ਖਟੁ ਤੀਨਿ ਉਪਾਏ ॥

asatt dasaa; khatt teen upaae | Ang 839

Sant Singh KhalsaHe created the eighteen Puraanas, the six Shaastras and the three qualities.
Manmohan SinghHe created eighteen (Puranas), six (Shastras) and three (qualities).
Manmohan Singh (Punjabi)ਉਨ੍ਹਾਂ ਨੇ ਅਠਾਰਾਂ (ਪੁਰਾਣ), ਛੇ (ਸ਼ਾਸਤਰ) ਅਤੇ ਤਿੰਨ (ਗੁਣ) ਰਚੇ ਹਨ।
Fareedkot Teekaਅਠਾਰਹ ਪੁਰਾਨ ਖਟ ਸਾਸਤ੍ਰ ਔ ਤੀਨ ਗੁਣੋਂ ਸੇ ਆਦਿ ਲੇ ਕਰ ਸੰਪੂਰਨ ਉਪਾਏ ਹੈਂ॥
Prof. Sahib Singhਅਕਾਲ ਪੁਰਖ ਨੇ ਆਪ ਹੀ ਅਠਾਰਾਂ ਪੁਰਾਣ ਛੇ ਸ਼ਾਸਤ੍ਰ ਤੇ (ਮਾਇਆ ਦੇ) ਤਿੰਨ (ਗੁਣ) ਪੈਦਾ ਕੀਤੇ ਹਨ।

ਪਦ ਅਰਥ ਅਸਟ = ਅੱਠ। ਅਸਟ ਦਸਾ = (ਅੱਠ ਤੇ ਦਸ) ਅਠਾਰਾਂ ਪੁਰਾਣ। ਖਟੁ = ਛੇ (ਸ਼ਾਸਤ੍ਰ) {ਸਾਂਖ, ਜੋਗ, ਨਿਆਇ, ਵੈਸ਼ੇਸ਼ਿਕ, ਮੀਮਾਂਸਾ, ਵੇਦਾਂਤ}। ਤੀਨਿ = (ਮਾਇਆ ਦੇ) ਤਿੰਨ ਗੁਣ (ਰਜੋ, ਸਤੋ, ਤਮੋ)।

SikhNet (Spanish)Creó los dieciocho Puranas, los seis Shastras y las tres Gunas,

ਸੋ ਬੂਝੈ; ਜਿਸੁ ਆਪਿ ਬੁਝਾਏ ॥

so boojhai; jis aap bujhaae | Ang 839

Sant Singh KhalsaHe alone understands, whom the Lord causes to understand.
Manmohan SinghHe alone understands the Lord, whom He Himself instructs.
Manmohan Singh (Punjabi)ਕੇਵਲ ਉਹ ਹੀ ਸਾਹਿਬ ਨੂੰ ਸਮਝਦਾ ਹੈ ਜਿਸ ਨੂੰ ਉਹ ਖੁਦ ਦਰਸਾਉਂਦਾ ਹੈ।
Fareedkot Teekaਪਰੰਤੂ ਤਿਸ ਕਰਨੇ ਵਾਲੇ ਕੋ ਸੋ (ਬੂਝੈ) ਸਮਝਤਾ ਹੈ ਜਿਸ ਕੋ ਵਹੁ ਆਪ ਸਮਝਾਵਤਾ ਹੈ॥
Prof. Sahib Singhਇਸ ਭੇਤ ਨੂੰ ਉਹ ਮਨੁੱਖ ਸਮਝਦਾ ਹੈ ਜਿਸ ਨੂੰ ਪਰਮਾਤਮਾ ਆਪ ਸੂਝ ਬਖ਼ਸ਼ੇ।
SikhNet (Spanish)pero sólo conoce Su Misterio aquél a quien Él Mismo se lo revela.

ਤੀਨਿ ਸਮਾਵੈ; ਚਉਥੈ ਵਾਸਾ ॥

teen samaavai; chauthai vaasaa | Ang 839

Sant Singh KhalsaOne who overcomes the three qualities, dwells in the fourth state.
Manmohan SinghHe who overcomes the three modes and dwells in the fourth mode,
Manmohan Singh (Punjabi)ਜੋ ਤਿੰਨਾਂ ਅਵਸਥਾਵਾਂ ਉਤੇ ਕਾਬੂ ਪਾ ਲੈਂਦਾ ਹੈ ਅਤੇ ਚੌਥੀ ਅਵਸਥਾ ਦੇ ਅੰਦਰ ਵਸਦਾ ਹੈ।
Fareedkot Teekaਜੋ ਤੀਨੋਂ ਗੁਣੋਂ ਕੋ ਸਮਾਇ ਕਰ ਕੇ ਚਉਥੇ ਸਾਖੀ ਮੇਂ ਵਾਸ ਕਰੇ॥
Prof. Sahib Singhਜੋ ਮਾਇਆ ਦੇ ਤਿੰਨ ਗੁਣਾਂ ਦਾ ਪ੍ਰਭਾਵ ਮੁਕਾ ਕੇ ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹੈ,

ਪਦ ਅਰਥ ਸਮਾਵੈ = ਮੁਕਾ ਲਏ। ਚਉਥੈ = ਚੌਥੇ (ਪਦ) ਵਿਚ, ਆਤਮਕ ਅਡੋਲਤਾ ਵਿਚ।

SikhNet (Spanish)De Aquél que conquista las tres Gunas y habita en el Cuarto Estado de Éxtasis

ਪ੍ਰਣਵਤਿ ਨਾਨਕ; ਹਮ ਤਾ ਕੇ ਦਾਸਾ ॥੫॥

pranavat naanak; ham taa ke daasaa |5| Ang 839

Sant Singh KhalsaPrays Nanak, I am his slave. ||5||
Manmohan SinghPrays Nanak, of him I am a slave.
Manmohan Singh (Punjabi)ਗੁਰੂ ਜੀ ਬਿਨੈ ਕਰਦੇ ਹਨ, ਮੈਂ ਉਸ ਦਾ ਗੋਲਾ ਹਾਂ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਸ ਪੁਰਸ਼ ਕੇ ਹਮ ਦਾਸ ਹੈਂ॥੫॥☬ਅਬ ਉਤਪਤੀ ਕਹ ਕਰ ਸ੍ਰਿਸਟੀ ਕੀ ਅਨੇਕ ਪ੍ਰਕਾਰਤਾ ਦਿਖਾਵਤੇ ਹੈਂ:
Prof. Sahib Singhਨਾਨਕ ਬੇਨਤੀ ਕਰਦਾ ਹੈ-ਮੈਂ ਉਸ ਮਨੁੱਖ ਦਾ ਦਾਸ ਹਾਂ ॥੫॥

ਪਦ ਅਰਥ ਤਾ ਕੇ = ਉਸ (ਗੁਰਮੁਖ) ਦੇ ॥੫॥

SikhNet (Spanish)soy un Esclavo, reza Nanak. (5)

ਪੰਚਮੀ; ਪੰਚ ਭੂਤ ਬੇਤਾਲਾ ॥

panchamee; panch bhoot betaalaa | Ang 839

Sant Singh KhalsaThe Fifth Day: The five elements are demons.
Manmohan SinghThe fifth (lunar day): The mortals of five elements are but demons.
Manmohan Singh (Punjabi)ਪੰਜਵੀਂ (ਤਿੱਥ): ਪੰਜਾਂ ਤੱਤਾ ਦੇ ਪ੍ਰਾਣੀ ਨਿਰੇ ਪੁਰੇ ਭੂਤਨੇ ਹਨ।
Fareedkot Teekaਪੰਚਮੀ ਦ੍ਵਾਰੇ ਕਹਤੇ ਹੈਂ: ਪਾਂਚ (ਭੂਤ) ਭੂਤਨੇ ਕਾਮਾਦਿਕੋਂ ਕੇ ਸਬੰਧ ਕਰ ਇਹ ਜੀਵ ਸਰੂਪ ਤਾਲ ਤੇ ਭੁਲ ਗਿਆ ਹੈ॥
Prof. Sahib Singhਉਸ ਦੇ ਪੈਦਾ ਕੀਤੇ ਹੋਏ ਜਿਹੜੇ ਜੀਵ ਪੰਜ ਤੱਤਾਂ ਵਿਚ ਹੀ ਪਰਵਿਰਤ ਹਨ ਉਹ ਜੀਵਨ-ਜਾਚ ਤੋਂ ਖੁੰਝੇ ਹੋਏ ਹਨ।

ਪਦ ਅਰਥ ਪੰਚ ਭੂਤ = ਪੰਜ ਤੱਤਾਂ ਵਿਚ ਹੀ ਪ੍ਰਵਿਰਤ ਜੀਵ। ਬੇਤਾਲਾ = ਜੀਵਨ-ਜਾਚ ਤੋਂ, ਤਾਲ ਤੋਂ ਖੁੰਝੇ ਹੋਏ ਜੀਵ, ਭੂਤਨੇ।

SikhNet (Spanish)Panchmi, Quinto día: los cinco elementos son malignos,

ਆਪਿ ਅਗੋਚਰੁ; ਪੁਰਖੁ ਨਿਰਾਲਾ ॥

aap agochar; purakh niraalaa | Ang 839

Sant Singh KhalsaThe Lord Himself is unfathomable and detached.
Manmohan SinghThe Lord Himself is Incomprehensible and Detached.
Manmohan Singh (Punjabi)ਪ੍ਰਭੂ ਖੁਦ ਅਗਾਧ ਅਤੇ ਨਿਰਲੇਪ ਹੈ।
Fareedkot Teekaਆਪ ਵਹੁ ਅਗੋਚਰ ਔ ਸਰਬ ਸੇ ਨਿਰਾਲਮ ਪੁਰਖ ਹੈ, ਭਾਵ ਅਲੇਪ ਹੈ॥
Prof. Sahib Singhਸਰਬ-ਵਿਆਪਕ (-ਪੁਰਖ) ਪਰਮਾਤਮਾ ਆਪ ਗਿਆਨ-ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ ਤੇ ਨਿਰਲੇਪ ਹੈ।

ਪਦ ਅਰਥ ਅਗੋਚਰੁ = {ਅ-ਗੋ-ਚਰੁ। ਗੋ = ਗਿਆਨ-ਇੰਦ੍ਰੇ। ਚਰੁ = ਪਹੁੰਚਣਾ} ਜਿਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨਾਹ ਹੋ ਸਕੇ। ਨਿਰਾਲਾ = {ਨਿਰ-ਆਲਯ} ਜਿਸ ਦਾ ਕੋਈ ਖ਼ਾਸ ਘਰ ਨਹੀਂ, ਜੋ ਕਿਸੇ ਖ਼ਾਸ ਇੱਕ ਸਰੀਰ-ਘਰ ਵਿਚ ਹੀ ਨਹੀਂ, ਨਿਰਲੇਪ।

SikhNet (Spanish)pero el Señor Mismo es Insondable y Desapegado,

ਇਕਿ ਭ੍ਰਮਿ ਭੂਖੇ; ਮੋਹ ਪਿਆਸੇ ॥

eik bhram bhookhe; moh piaase | Ang 839

Sant Singh KhalsaSome are gripped by doubt, hunger, emotional attachment and desire.
Manmohan SinghSome are involved in doubt, hunger, worldly love and thirst.
Manmohan Singh (Punjabi)ਕਈ ਸੰਦੇਹ, ਭੁੱਖ, ਸੰਸਾਰੀ ਲਗਨ ਅਤੇ ਤਰੇਹ ਅੰਦਰ ਗਲਤਾਨ ਹਨ।
Fareedkot Teekaਏਕ ਭਰਮ ਕਰ ਕੇ ਮੋਹੇ ਹੂਏ ਤ੍ਰਿਸ਼ਨਾ ਭੂਖ ਕਰ ਪਦਾਰਥੋਂ ਕੇ ਪਿਆਸੇ ਹੋ ਰਹੇ ਹੈਂ॥
Prof. Sahib Singh(ਅਜਿਹੇ) ਅਨੇਕਾਂ ਜੀਵ ਭਟਕਣਾ ਦੇ ਕਾਰਨ ਤ੍ਰਿਸ਼ਨਾ-ਅਧੀਨ ਹਨ, ਮਾਇਆ ਦੇ ਮੋਹ ਵਿਚ ਫਸੇ ਹੋਏ ਹਨ।

ਪਦ ਅਰਥ ਇਕਿ = {ਲਫ਼ਜ਼ 'ਇਕ' ਤੋਂ ਬਹੁ-ਵਚਨ} ਕਈ, ਅਨੇਕਾਂ ਜੀਵ। ਭ੍ਰਮਿ = ਭਟਕਣਾ ਵਿਚ ਪੈ ਕੇ। ਭੂਖੇ = ਮਾਇਆ ਦੀ ਭੁੱਖ ਦੇ ਅਧੀਨ, ਤ੍ਰਿਸ਼ਨਾ-ਮਾਰੇ।

SikhNet (Spanish)algunos se dejan llevar por la duda, el hambre y la sed,

ਇਕਿ ਰਸੁ ਚਾਖਿ; ਸਬਦਿ ਤ੍ਰਿਪਤਾਸੇ ॥

eik ras chaakh; sabad tripataase | Ang 839

Sant Singh KhalsaSome taste the sublime essence of the Shabad, and are satisfied.
Manmohan SinghTasting the Name elixir some remains sated.
Manmohan Singh (Punjabi)ਕਈ ਨਾਮ ਅੰਮ੍ਰਿਤ ਨੂੰ ਚੱਖ ਕੇ ਰੱਜੇ ਰਹਿੰਦੇ ਹਨ।
Fareedkot Teekaਏਕ ਗੁਰੋਂ ਕੇ ਸਬਦ ਰਸ ਕੋ ਚਾਖ ਕਰ ਸਰਬ ਪਦਾਰਥੋਂ ਸੇ ਤ੍ਰਿਪਤ ਹੂਏ ਹੈਂ॥
Prof. Sahib Singhਪਰ ਕਈ ਐਸੇ (ਭਾਗਾਂ ਵਾਲੇ) ਹਨ ਜੋ (ਪਰਮਾਤਮਾ ਦੇ ਨਾਮ ਦਾ) ਸੁਆਦ ਚੱਖ ਕੇ ਗੁਰੂ ਦੇ ਸ਼ਬਦ ਵਿਚ ਜੁੜ ਕੇ ਮਾਇਆ ਵਲੋਂ ਰੱਜੇ ਹੋਏ ਹਨ, ਤੇ ਪਰਮਾਤਮਾ ਦੇ ਨਾਮ ਦੇ ਰੰਗ ਵਿਚ ਰੰਗੇ ਹੋਏ ਹਨ।

ਪਦ ਅਰਥ ਰਸੁ = ਨਾਮ-ਰਸ। ਤ੍ਰਿਪਤਾਸੇ = ਮਾਇਆ ਵਲੋਂ ਰੱਜੇ ਹੋਏ।

SikhNet (Spanish)mientras que otros prueban la Esencia Sublime de la Palabra del Shabd del Guru.

ਇਕਿ ਰੰਗਿ ਰਾਤੇ; ਇਕਿ ਮਰਿ ਧੂਰਿ ॥

eik rang raate; ik mar dhoor | Ang 839

Sant Singh KhalsaSome are imbued with the Lord's Love, while some die, and are reduced to dust.
Manmohan SinghSome are imbued with the Lord's love and some die to be reduced to dust.
Manmohan Singh (Punjabi)ਕਈ ਪ੍ਰਭੂ ਦੀ ਪ੍ਰੀਤ ਨਾਲ ਰੰਗੀਜੇ ਹਨ ਅਤੇ ਕਈ ਮਰ ਕੇ ਮਿੱਟੀ ਹੋ ਜਾਂਦੇ ਹਨ।
Fareedkot Teekaਏਕ ਵਾਹਿਗੁਰੂ ਕੇ ਰੰਗ ਪ੍ਰੇਮ ਮੇਂ ਰਾਤੇ ਹੈਂ ਔਰ ਏਕ ਨਾਮ ਸੇ ਬਿਨਾਂ ਮਰ ਕਰ ਖਾਕ ਹੋ ਜਾਤੇ ਹੈਂ, ਭਾਵ ਯਹਿ ਜਨਮਤੇ ਮਰਤੇ ਹੈਂ॥
Prof. Sahib Singhਪਰ ਇਕ ਐਸੇ ਹਨ ਜੋ ਆਤਮਕ ਮੌਤ ਸਹੇੜ ਕੇ ਮਿੱਟੀ ਹੋਏ ਪਏ ਹਨ (ਜੀਵਨ ਉੱਕਾ ਹੀ ਗਵਾ ਚੁਕੇ ਹਨ)।

ਪਦ ਅਰਥ ਰਾਤੇ = ਰੱਤੇ ਹੋਏ, ਰੰਗੇ ਹੋਏ। ਮਰਿ = (ਆਤਮਕ ਮੌਤੇ) ਮਰ ਕੇ, ਆਤਮਕ ਜੀਵਨ ਗਵਾ ਕੇ। ਧੂਰਿ = ਮਿੱਟੀ।

SikhNet (Spanish)Algunos están imbuidos en Su Amor; otros son reducidos a polvo y mueren.

ਇਕਿ ਦਰਿ ਘਰਿ; ਸਾਚੈ ਦੇਖਿ ਹਦੂਰਿ ॥੬॥

eik dar ghar; saachai dekh hadoor |6| Ang 839

Sant Singh KhalsaSome attain the Court and the Mansion of the True Lord, and behold Him, ever-present. ||6||
Manmohan SinghSome abide in the True Lord's Court and Mansion and see Him ever-present.
Manmohan Singh (Punjabi)ਕਈ ਸੱਚੇ ਸੁਆਮੀ ਦੀ ਦਰਗਾਹ ਅਤੇ ਮਹਿਲ ਅੰਦਰ ਵਸਦੇ ਹਨ ਅਤੇ ਸਦਾ ਉਸ ਨੂੰ ਹਾਜਰ ਵੇਖਦੇ ਹਨ।
Fareedkot Teekaਇਕਿ ਰਿਦੇ ਰੂਪੀ ਘਰ ਕੇ ਅੰਤਰ ਹੀ ਸਾਚੇ ਹਰੀ ਕੋ (ਹਦੂਰਿ) ਪ੍ਰਤਖ੍ਯ ਦੇਖਤੇ ਹੈਂ॥੬॥
Prof. Sahib Singhਇਕ ਐਸੇ ਹਨ ਜੋ ਪ੍ਰਭੂ ਨੂੰ ਆਪਣੇ ਅੰਗ-ਸੰਗ ਵੇਖ ਕੇ ਉਸ ਸਦਾ-ਥਿਰ ਪ੍ਰਭੂ ਦੇ ਦਰ ਤੇ ਟਿਕੇ ਰਹਿੰਦੇ ਹਨ ਉਸ ਦੇ ਚਰਨਾਂ ਵਿਚ ਜੁੜੇ ਰਹਿੰਦੇ ਹਨ ॥੬॥

ਪਦ ਅਰਥ ਦਰਿ = ਪ੍ਰਭੂ ਦੇ ਦਰ ਤੇ। ਘਰਿ ਸਾਚੈ = ਸਦਾ-ਥਿਰ ਪ੍ਰਭੂ ਦੇ ਘਰ ਵਿਚ। ਦੇਖਿ = ਵੇਖ ਕੇ ॥੬॥

SikhNet (Spanish)Algunos habitan en Su Corte Verdadera y ven siempre Su Presencia. (6)

ਝੂਠੇ ਕਉ; ਨਾਹੀ ਪਤਿ ਨਾਉ ॥

jhootthe kau; naahee pat naau | Ang 839

Sant Singh KhalsaThe false one has no honor or fame;
Manmohan SinghThe false one has no honour and renown.
Manmohan Singh (Punjabi)ਕੂੜੇ ਦੀ ਕੋਈ ਇੱਜ਼ਤ ਆਬਰੂ ਅਤੇ ਨਾਮਵਰੀ ਨਹੀਂ।
Fareedkot Teekaਝੂਠੇ ਪੁਰਸ਼ ਕੋ ਇਜ਼ਤ ਔਰ ਨਾਮ ਨਹੀਂ ਪ੍ਰਾਪਤ ਹੋਤਾ॥
Prof. Sahib Singhਜਿਹੜਾ ਮਨੁੱਖ ਦੁਨੀਆ ਦੇ ਪਦਾਰਥਾਂ ਦਾ ਹੀ ਪ੍ਰੇਮੀ ਬਣਿਆ ਰਹਿੰਦਾ ਹੈ, ਉਸ ਨੂੰ (ਲੋਕ ਪਰਲੋਕ ਵਿਚ ਕਿਤੇ ਭੀ) ਇੱਜ਼ਤ-ਆਦਰ ਨਸੀਬ ਨਹੀਂ ਹੁੰਦਾ।

ਪਦ ਅਰਥ ਝੂਠਾ = ਕੂੜ ਦਾ ਵਪਾਰੀ ਜੀਵ। ਪਤਿ = ਇੱਜ਼ਤ। ਨਾਉ = ਨਾਮਣਾ, ਇੱਜ਼ਤ।

SikhNet (Spanish)El falso no tiene ni honor, ni nombre,

ਕਬਹੁ. ਨ ਸੂਚਾ; ਕਾਲਾ ਕਾਉ ॥

kabahu. na soochaa; kaalaa kaau | Ang 839

Sant Singh Khalsalike the black crow, he never becomes pure.
Manmohan SinghThe black crow is ever impure.
Manmohan Singh (Punjabi)ਸਿਆਹ ਕੱਵਾ ਕਦੇ ਭੀ ਪਵਿੱਤਰ ਨਹੀਂ ਹੁੰਦਾ।
Fareedkot Teekaਜੈਸੇ ਕਾਲਾ ਕਾਂਉ ਕਬੀ ਸੂਚਾ ਨਹੀਂ ਹੋਤਾ ਹੈ॥
Prof. Sahib Singhਜਿਸ ਮਨੁੱਖ ਦਾ ਮਨ ਵਿਕਾਰਾਂ ਨਾਲ ਕਾਂ ਵਾਂਗ ਕਾਲਾ ਹੋ ਜਾਏ ਉਹ (ਮਾਇਆ ਵਿਚ ਫਸਿਆ ਰਹਿ ਕੇ) ਕਦੇ ਭੀ ਪਵਿੱਤ੍ਰ ਨਹੀਂ ਹੋ ਸਕਦਾ।

ਪਦ ਅਰਥ ਸੂਚਾ = ਪਵਿਤ੍ਰ।

SikhNet (Spanish)así como el cuervo negro que siempre está sucio

ਪਿੰਜਰਿ; ਪੰਖੀ ਬੰਧਿਆ ਕੋਇ ॥

pinjar; pankhee bandhiaa koe | Ang 839

Sant Singh KhalsaHe is like the bird, imprisoned in a cage;
Manmohan SinghHe is like the bird who is imprisoned in a cage,
Manmohan Singh (Punjabi)ਉਹ ਪਿੰਜਰੇ ਵਿੱਚ ਡੱਕੇ ਹੋਏ ਕਿਸੇ ਪੰਛੀ ਦੀ ਤਰ੍ਹਾਂ ਹੈ,
Fareedkot Teekaਦ੍ਰਿਸਟਾਂਤ: ਜੈਸੇ ਕੋਈ ਪੰਛੀ ਪਿੰਜਰੇ ਮੇਂ ਬਾਂਧਿਆ ਹੂਆ ਹੋਵੇ॥
Prof. Sahib Singhਕੋਈ ਪੰਛੀ ਪਿੰਜਰੇ ਵਿਚ ਕੈਦ ਹੋ ਜਾਏ,

ਪਦ ਅਰਥ ਪਿੰਜਰਿ = ਪਿੰਜਰੇ ਵਿਚ। ਬੰਧਿਆ = ਕੈਦ ਕੀਤਾ ਹੋਇਆ।

SikhNet (Spanish)o como el pájaro aprisionado en una jaula,

ਛੇਰੀਂ ਭਰਮੈ; ਮੁਕਤਿ. ਨ ਹੋਇ ॥

chhereen bharamai; mukat. na hoe | Ang 839

Sant Singh Khalsahe paces back and forth behind the bars, but he is not released.
Manmohan Singhand who wanders about behind the bars, but is released not.
Manmohan Singh (Punjabi)ਜੋ (ਪਿੰਜਰੇ ਦੀਆਂ) ਸੀਖਾਂ ਪਿਛੇ ਭਾਉਂਦਾ ਫਿਰਦਾ ਹੈ, ਪ੍ਰੰਤੂ ਖਲਾਸੀ ਨਹੀਂ ਪਾ ਸਕਦਾ।
Fareedkot Teeka(ਛੇਰੀ) ਛੇਕੋਂ ਮੇਂ ਭਰਮਣੇ ਕਰ ਤਿਸ ਪਿੰਜਰੇ ਸੇ (ਮੁਕਤਿ) ਛੂਟਣਾ ਨਹੀਂ ਹੋਤਾ ਹੈ। ਤਿਸ ਕਾ ਦ੍ਰਾਸਟਾਂਤ ਯਹਿ ਹੈ: ਤੈਸੇ ਅਗਿਆਨ ਰੂਪੀ ਪਿੰਜਰੇ ਮੇਂ ਜੀਵ ਰੂਪੀ ਪੰਛੀ ਬਾਂਧਾ ਹੂਆ ਆਨ ਦੇਵ ਕੀ ਮਨੌਤ ਰੂਪੀ ਛਿਦ੍ਰੋਂ ਸੇ ਸਿਰ ਨਿਕਾਲਤਾ ਹੈ, ਪਰੰਤੂ ਗੁਰੋਂ ਬਿਨਾਂ ਇਹ ਮੁਕਤ ਨਹੀਂ ਹੋਤਾ॥
Prof. Sahib Singhਉਹ ਪਿੰਜਰੇ ਦੀਆਂ ਵਿਰਲਾਂ ਵਿਚ (ਬੇਸ਼ੱਕ) ਪਿਆ ਭਟਕੇ, (ਇਸ ਤਰ੍ਹਾਂ ਪਿੰਜਰੇ ਦੀ) ਕੈਦ ਵਿਚੋਂ ਨਿਕਲ ਨਹੀਂ ਸਕਦਾ।

ਪਦ ਅਰਥ ਛੇਰੀਂ = ਪਿੰਜਰੇ ਦੀਆਂ ਵਿਰਲਾਂ ਵਿਚ। ਭਰਮੈ = ਭਟਕਦਾ ਹੈ। ਮੁਕਤਿ = ਪਿੰਜਰੇ ਵਿਚੋਂ ਖ਼ਲਾਸੀ।

SikhNet (Spanish)que por más esfuerzos que haga tras las barras, no es liberado.

ਤਉ ਛੂਟੈ; ਜਾ ਖਸਮੁ ਛਡਾਏ ॥

tau chhoottai; jaa khasam chhaddaae | Ang 839

Sant Singh KhalsaHe alone is emancipated, whom the Lord and Master emancipates.
Manmohan SinghThen alone one is emancipated, when the Lord sets him free.
Manmohan Singh (Punjabi)ਕੇਵਲ ਤਾਂ ਹੀ ਬੰਦਾ ਬੰਦਖਲਾਸ ਹੁੰਦਾ ਹੈ, ਜਦ ਸੁਆਮੀ ਉਸ ਨੂੰ ਰਿਹਾ ਕਰਦਾ ਹੈ।
Fareedkot Teekaਤਬ ਇਹ ਜੀਵ ਬੰਧਨੋਂ ਸੇ ਛੂਟਤਾ ਹੈ, ਜਬ ਆਪ (ਖਸਮੁ) ਵਾਹਿਗੁਰੂ ਇਸ ਕੋ ਛੁਡਾਵਤਾ ਹੈ॥
Prof. Sahib Singhਤਦੋਂ ਹੀ ਪਿੰਜਰੇ ਵਿਚੋਂ ਆਜ਼ਾਦ ਹੋਵੇਗਾ ਜੇ ਉਸ ਦਾ ਮਾਲਕ ਉਸ ਨੂੰ ਆਜ਼ਾਦੀ ਦੇਵੇ (ਤਿਵੇਂ ਹੀ ਮਾਇਆ ਦੇ ਮੋਹ ਵਿਚ ਕੈਦ ਹੋਏ ਜੀਵ ਨੂੰ ਮਾਲਕ-ਪ੍ਰਭੂ ਆਪ ਹੀ ਖ਼ਲਾਸੀ ਦੇਂਦਾ ਹੈ)।

ਪਦ ਅਰਥ ਤਉ = ਤਦੋਂ ਹੀ। ਖਸਮੁ = ਮਾਲਕ।

SikhNet (Spanish)Uno es emancipado sólo si el Señor lo desea,

ਗੁਰਮਤਿ ਮੇਲੇ; ਭਗਤਿ ਦ੍ਰਿੜਾਏ ॥੭॥

guramat mele; bhagat drirraae |7| Ang 839

Sant Singh KhalsaHe follows the Guru's Teachings, and enshrines devotional worship. ||7||
Manmohan SinghHe is attuned to the Guru's instruction and firmly grasps the Lord's meditation.
Manmohan Singh (Punjabi)ਉਹ ਗੁਰਾਂ ਦੇ ਉਪਦੇਸ਼ ਨਾਲ ਇਕ ਸੁਰ ਹੋ ਜਾਂਦਾ ਹੈ ਅਤੇ ਸਾਈਂ ਦੇ ਸਿਮਰਨ ਨੂੰ ਚੰਗੀ ਤਰ੍ਹਾਂ ਪਕੜ ਲੈਂਦਾ ਹੈ।
Fareedkot Teekaਗੁਰੋਂ ਕੀ ਸਿਖ੍ਯਾ ਤੇ ਭਗਤੀ ਦ੍ਰਿੜ ਕਰਾਇ ਕਰ ਅਪਨੇ ਸਾਥ ਮੇਲ ਲੇਤਾ ਹੈ॥੭॥
Prof. Sahib Singhਪ੍ਰਭੂ ਉਸ ਨੂੰ ਗੁਰੂ ਦੀ ਮਤਿ ਵਿਚ ਜੋੜਦਾ ਹੈ, ਆਪਣੀ ਭਗਤੀ ਉਸ ਦੇ ਹਿਰਦੇ ਵਿਚ ਪੱਕੀ ਕਰ ਦੇਂਦਾ ਹੈ ॥੭॥

ਪਦ ਅਰਥ ਦ੍ਰਿੜਾਏ = ਹਿਰਦੇ ਵਿਚ ਪੱਕੀ ਕਰ ਦੇਂਦਾ ਹੈ ॥੭॥

SikhNet (Spanish)y entonces es entonado en la Palabra del Shabd del Guru y eleva su Devoción hacia Dios.(7)

ਖਸਟੀ; ਖਟੁ ਦਰਸਨ ਪ੍ਰਭ ਸਾਜੇ ॥

khasattee; khatt darasan prabh saaje | Ang 839

Sant Singh KhalsaThe Sixth Day: God organized the six systems of Yoga.
Manmohan SinghThe sixth (lunar day): The six Shastras the Lord has made.
Manmohan Singh (Punjabi)ਛੇਵੀਂ (ਤਿੱਥ): ਸਾਹਿਬ ਨੇ ਛੇ ਸ਼ਾਸਤਰ ਬਣਾਏ ਹਨ।
Fareedkot Teekaਛਟ ਦ੍ਵਾਰੇ ਕਹਤੇ ਹੈਂ: ਤਿਸ ਪ੍ਰਭੂ ਨੇ ਜੋਗੀ ਜੰਗਮ ਆਦਿ ਖਟ ਦਰਸਨ ਭੇਖ ਸਾਜੇ ਹੈਂ॥
Prof. Sahib Singhਪ੍ਰਭੂ ਨੂੰ ਮਿਲਣ ਵਾਸਤੇ (ਜੋਗੀ ਸੰਨਿਆਸੀ ਆਦਿਕ) ਛੇ ਭੇਖ ਬਣਾਏ ਗਏ,

ਪਦ ਅਰਥ ਖਸਟੀ = ਖਸਟਮੀ, ਛੇਵੀਂ ਥਿਤ। ਖਟੁ ਦਰਸਨ = ਛੇ ਭੇਖ (ਜੋਗੀ, ਸੰਨਿਆਸੀ, ਜੰਗਮ, ਬੋਧੀ, ਸਰੇਵੜੇ, ਬੈਰਾਗੀ)। ਪ੍ਰਭ = ਪ੍ਰਭੂ ਦੀ ਖ਼ਾਤਰ, ਪ੍ਰਭੂ ਨੂੰ ਮਿਲਣ ਵਾਸਤੇ।

SikhNet (Spanish)Khasti, Sexto día: Dios ha creado los seis tipos distintos de Yoguis

ਅਨਹਦ ਸਬਦੁ; ਨਿਰਾਲਾ ਵਾਜੇ ॥

anahad sabad; niraalaa vaaje | Ang 839

Sant Singh KhalsaThe unstruck sound current of the Shabad vibrates of itself.
Manmohan SinghThe lllimitable Word is known to be apart from them.
Manmohan Singh (Punjabi)ਹੱਦਬੰਨਾ-ਰਹਿਤ ਸ਼ਬਦ ਉਨ੍ਹਾਂ ਨਾਲੋਂ ਨਿਵੇਕਲਾ ਜਾਣਿਆ ਜਾਂਦਾ ਹੈ।
Fareedkot Teekaਪਰੰਤੂ ਵਹੁ (ਸਬਦੁ) ਬ੍ਰਹਮ ਅਨਹਦ ਏਕ ਰਸ ਸਭ ਤੇ (ਨਿਰਾਲਾ) ਅਸੰਗ (ਵਾਜੇ) ਪ੍ਰਗਟ ਕਹੀਦਾ ਹੈ॥
Prof. Sahib Singhਪਰ ਇਕ-ਰਸ ਸਿਫ਼ਤਿ-ਸਾਲਾਹ ਦਾ ਸ਼ਬਦ (-ਵਾਜਾ ਇਹਨਾਂ ਭੇਖਾਂ ਤੋਂ) ਵੱਖਰਾ ਹੀ ਵੱਜਦਾ ਹੈ (ਪ੍ਰਭਾਵ ਪਾਂਦਾ ਹੈ)।

ਪਦ ਅਰਥ ਅਨਹਦ = ਇਕ-ਰਸ, ਬਿਨਾ ਵਜਾਏ ਵੱਜਣ ਵਾਲਾ। ਸਬਦੁ = ਸਿਫ਼ਤਿ-ਸਾਲਾਹ ਦੀ ਧੁਨਿ। ਨਿਰਾਲਾ = ਵੱਖਰਾ ਹੀ, (ਭੇਖਾਂ ਦੇ ਅਡੰਬਰ ਤੋਂ) ਵੱਖਰਾ ਹੀ।

SikhNet (Spanish)y ellos escuchan en su interior la Melodía Maravillosa del Shabd de la Palabra Ambrosial.

ਜੇ ਪ੍ਰਭ ਭਾਵੈ; ਤਾ ਮਹਲਿ ਬੁਲਾਵੈ ॥

je prabh bhaavai; taa mehal bulaavai | Ang 839

Sant Singh KhalsaIf God wills it so, then one is summoned to the Mansion of His Presence.
Manmohan SinghIf the Lord so wills, then summons He the mortal into His presence.
Manmohan Singh (Punjabi)ਜੇਕਰ ਸੁਆਮੀ ਨੂੰ ਇਸ ਤਰ੍ਹਾਂ ਚੰਗਾ ਲੱਗੇ ਤਦ ਉਹ ਪ੍ਰਾਣੀ ਨੂੰ ਆਪਣੀ ਹਜ਼ੂਰੀ ਵਿੱਚ ਸੱਦ ਲੈਂਦਾ ਹੈ।
Fareedkot Teekaਜੇਕਰ ਤਿਸ ਪ੍ਰਭੂ ਕਉ ਭਾਵੈ ਤਬ ਇਸ ਜੀਵ ਕੋ (ਮਹਲਿ) ਸਰੂਪ ਮੇਂ ਬੁਲਾਇ ਲੇਤਾ ਹੈ॥
Prof. Sahib Singhਜੇ ਪ੍ਰਭੂ ਨੂੰ (ਕੋਈ ਵਡ-ਭਾਗੀ) ਚੰਗਾ ਲੱਗ ਪਏ, ਤਾਂ ਉਸ ਨੂੰ ਪ੍ਰਭੂ ਆਪਣੇ ਚਰਨਾਂ ਵਿਚ ਜੋੜ ਲੈਂਦਾ ਹੈ।

ਪਦ ਅਰਥ ਪ੍ਰਭ ਭਾਵੈ = ਪ੍ਰਭੂ ਨੂੰ ਪਸੰਦ ਆ ਜਾਏ। ਮਹਲਿ = ਆਪਣੀ ਹਜ਼ੂਰੀ ਵਿਚ।

SikhNet (Spanish)Si el Señor lo desea, Él llama a alguno a Su Presencia;

ਸਬਦੇ ਭੇਦੇ; ਤਉ ਪਤਿ ਪਾਵੈ ॥

sabade bhede; tau pat paavai | Ang 839

Sant Singh KhalsaOne who is pierced through by the Shabad, obtains honor.
Manmohan SinghIf man pierces his soul with the Word, then obtains he glory.
Manmohan Singh (Punjabi)ਜੇਕਰ ਬੰਦਾ ਆਪਣੀ ਆਤਮਾ ਨੂੰ ਬਾਣੀ ਵਿੱਚ ਵਿੰਨ੍ਹ ਲਵੇ, ਤਦ ਉਹ ਪ੍ਰਭਤਾ ਨੂੰ ਪਾ ਲੈਂਦਾ ਹੈ।
Fareedkot Teekaਪਰੰਤੂ ਜਬ ਗੁਰ ਸਬਦੀ ਕੋ ਮਿਲੇ ਤਉ ਪਤੀ ਕੋ ਪਾਵਤਾ ਹੈ॥
Prof. Sahib Singhਜਦੋਂ ਕੋਈ ਮਨੁੱਖ ਸਿਫ਼ਤਿ-ਸਾਲਾਹ ਦੀ ਬਾਣੀ ਦੀ ਰਾਹੀਂ (ਆਪਣੇ ਮਨ ਨੂੰ ਪ੍ਰਭੂ ਦੀ ਯਾਦ ਵਿਚ) ਪ੍ਰੋ ਲਏ, ਤਦੋਂ ਉਹ (ਪ੍ਰਭੂ ਦੀ ਹਜ਼ੂਰੀ ਵਿਚ) ਇੱਜ਼ਤ ਪਾਂਦਾ ਹੈ।

ਪਦ ਅਰਥ ਸਬਦੇ = ਸਬਦਿ, ਸਿਫ਼ਤਿ-ਸਾਲਾਹ ਦੀ ਬਾਣੀ ਨਾਲ। ਭੇਦੇ = ਵਿੰਨ੍ਹ ਲਏ, ਮੋਹਿਤ ਕਰ ਲਏ। ਤਉ = ਤਦੋਂ। ਪਤਿ = ਇੱਜ਼ਤ।

SikhNet (Spanish)si la mente de uno es atravesada por la Palabra, obtiene la Gloria.

ਕਰਿ ਕਰਿ ਵੇਸ; ਖਪਹਿ ਜਲਿ ਜਾਵਹਿ ॥

kar kar ves; khapeh jal jaaveh | Ang 839

Sant Singh KhalsaThose who wear religious robes burn, and are ruined.
Manmohan SinghThey who wear religious robes, burn in pride and are ruined.
Manmohan Singh (Punjabi)ਜੋ ਧਾਰਮਕ ਬਾਣੇ ਪਹਿਨਦੇ ਹਨ, ਉਹ ਹੰਕਾਰ ਅੰਦਰ ਸੜ ਕੇ ਬਰਬਾਦ ਹੋ ਜਾਂਦੇ ਹਨ।
Fareedkot Teekaਤਿਸ ਸਬਦ ਸੇ ਬਿਨਾਂ ਅਨੇਕ ਭੇਖੋਂ ਕੋ ਕਰ ਕੇ ਖਪਤੇ ਹੈਂ ਔ ਤਿਨ ਭੇਖੋਂ ਕੇ ਅਭਿਮਾਨ ਰੂਪੀ ਅਗਨੀ ਮੇਂ ਜਲ ਜਾਤੇ ਹੈਂ॥
Prof. Sahib Singh(ਭੇਖੀ ਸਾਧ) ਧਾਰਮਿਕ ਭੇਖ ਕਰ ਕਰ ਕੇ ਹੀ ਖਪਦੇ ਹਨ ਤੇ (ਤ੍ਰਿਸ਼ਨਾ-ਅੱਗ ਵਿਚ) ਸੜਦੇ ਰਹਿੰਦੇ ਹਨ।

ਪਦ ਅਰਥ ਵੇਸ = ਧਾਰਮਿਕ ਪਹਿਰਾਵੇ। ਜਲਿ ਜਾਵਹਿ = ਸੜ ਜਾਂਦੇ ਹਨ।

SikhNet (Spanish)Si alguno se dedica sólo a vestirse de mendigo, va a continuar reencarnando,

ਸਾਚੈ ਸਾਚੇ ਸਾਚਿ ਸਮਾਵਹਿ ॥੮॥

saachai saache saach samaaveh |8| Ang 839

Sant Singh KhalsaThrough Truth, the truthful ones merge into the True Lord. ||8||
Manmohan SinghThrough truth Lord, the truthful ones merge in the True Lord.
Manmohan Singh (Punjabi)ਸੱਚ ਦੇ ਰਾਹੀਂ, ਸੱਚੇ ਪੁਰਸ਼ ਸੱਚੇ ਸੁਆਮੀ ਅੰਦਰ ਲੀਨ ਹੋ ਜਾਂਦੇ ਹਨ।
Fareedkot Teekaਸਾਚੇ ਨਾਮ ਕੋ ਪਾਇ ਕਰ ਜੋ ਸਾਚੇ ਗੁਣੋਂ ਵਾਲੇ ਹੂਏ ਹੈਂ, ਸੋਈ ਸਚ ਸਰੂਪ ਮੇਂ ਸਮਾਵਤੇ ਹੈਂ॥੮॥
Prof. Sahib Singhਜਿਹੜੇ ਮਨੁੱਖ ਸਦਾ-ਥਿਰ ਪ੍ਰਭੂ-ਨਾਮ ਦੇ ਸਿਮਰਨ ਦੀ ਰਾਹੀਂ ਸਦਾ-ਥਿਰ ਪ੍ਰਭੂ ਦਾ ਰੂਪ ਹੋ ਜਾਂਦੇ ਹਨ ਉਹ ਸਦਾ-ਥਿਰ ਪ੍ਰਭੂ ਵਿਚ ਲੀਨ ਹੋ ਜਾਂਦੇ ਹਨ ॥੮॥

ਪਦ ਅਰਥ ਸਾਚੈ = ਸਦਾ-ਥਿਰ ਪ੍ਰਭੂ ਵਿਚ। ਸਾਚੇ = ਸਦਾ-ਥਿਰ ਪ੍ਰਭੂ ਦਾ ਰੂਪ ਹੋ ਕੇ। ਸਾਚਿ = ਸਦਾ-ਥਿਰ ਪ੍ਰਭੂ ਦੇ ਨਾਮ ਸਿਮਰਨ ਦੀ ਰਾਹੀਂ ॥੮॥

SikhNet (Spanish)pues es sólo a través de la Verdad que uno se inmerge en el Uno Verdadero. (8)

ਸਪਤਮੀ; ਸਤੁ ਸੰਤੋਖੁ ਸਰੀਰਿ ॥

sapatamee; sat santokh sareer | Ang 839

Sant Singh KhalsaThe Seventh Day: When the body is imbued with Truth and contentment,
Manmohan SinghSeptami (seventh lunar day): If man's body blessed with chastity and contentment,
Manmohan Singh (Punjabi)ਸਪਤਮੀ (ਸੱਤਵੀਂ ਤਿੱਥ): ਜੇਕਰ ਇਨਸਾਨ ਦੀ ਦੇਹ ਨੂੰ ਪਾਕਦਾਮਨੀ ਅਤੇ ਸੰਤੁਸ਼ਟਤਾ ਦੀ ਦਾਤ ਪਰਾਪਤ ਹੋ ਜਾਵੇ,
Fareedkot Teekaਸਪਤਮੀ ਦ੍ਵਾਰੇ ਕਹਤੇ ਹੈਂ: ਜਿਨੋਂ ਨੇ ਸਤ ਸੰਤੋਖ ਆਦੀ ਗੁਣ ਸਰੀਰ ਮੇਂ ਧਾਰਨ ਕੀਏ ਹੈਂ॥
Prof. Sahib Singhਜਿਸ ਮਨੁੱਖ ਦੇ ਅੰਦਰ ਦੂਜਿਆਂ ਦੀ ਸੇਵਾ ਤੇ ਸੰਤੋਖ (ਪਲ੍ਹਰਦੇ) ਹਨ, ਜਿਸ ਮਨੁੱਖ ਦੇ ਪੰਜੇ ਗਿਆਨ-ਇੰਦ੍ਰੇ,

ਪਦ ਅਰਥ ਸਰੀਰਿ = (ਜਿਸ ਦੇ) ਸਰੀਰ ਵਿਚ। ਸਚੁ = ਦਾਨ, ਸੇਵਾ।

SikhNet (Spanish)Saptami, Séptimo día: Si uno es bendecido con la Verdad y el Contentamiento,

ਸਾਤ ਸਮੁੰਦ; ਭਰੇ ਨਿਰਮਲ ਨੀਰਿ ॥

saat samund; bhare niramal neer | Ang 839

Sant Singh Khalsathe seven seas within are filled with the Immaculate Water.
Manmohan Singhthen all the seven seas within him are filled with the immaculate Name water.
Manmohan Singh (Punjabi)ਤਦ ਉਸ ਦੇ ਸੱਤੇ ਹੀ ਸਮੁੰਦਰ ਨਾਮ ਦੇ ਪਵਿੱਤਰ ਪਾਣੀ ਨਾਲ ਪਰੀਪੂਰਨ ਹੋ ਜਾਂਦੇ ਹਨ।
Fareedkot Teekaਤਿਨੋਂ ਕੇ ਪਾਂਚ ਗਿਆਨ ਇੰਦ੍ਰ੍ਯ ਔ ਮਨ ਬੁਧੀ ਯੇਹ ਸਾਤੋਂ ਸਰ ਵਾਹਿਗੁਰੂ ਕੇ ਜਸ ਰੂਪੀ ਨਿਰਮਲ ਜਲ ਸੇ ਭਰੇ ਰਹਤੇ ਹੈਂ॥
Prof. Sahib Singhਮਨ ਅਤੇ ਬੁੱਧੀ ਪਰਮਾਤਮਾ ਦੇ ਪਵਿੱਤ੍ਰ ਨਾਮ-ਜਲ ਨਾਲ ਭਰਪੂਰ ਹੋ ਜਾਂਦੇ ਹਨ।

ਪਦ ਅਰਥ ਸਾਤ ਸਮੁੰਦੁ = ਪੰਜ ਗਿਆਨ ਇੰਦ੍ਰੇ, ਮਨ ਤੇ ਬੁਧਿ। ਨੀਰਿ = (ਨਾਮ-) ਜਲ ਨਾਲ।

SikhNet (Spanish)los siete mares interiores están saturados del Agua Inmaculada,

ਮਜਨੁ; ਸੀਲੁ ਸਚੁ ਰਿਦੈ ਵੀਚਾਰਿ ॥

majan; seel sach ridai veechaar | Ang 839

Sant Singh KhalsaBathing in good conduct, and contemplating the True Lord within the heart,
Manmohan SinghOne who bathes in good conduct and in his mind reflects on the True Lord,
Manmohan Singh (Punjabi)ਜੋ ਉਤਮ ਆਚਰਣ ਅੰਦਰ ਨ੍ਹਾਉਂਦਾ ਹੈ ਤੇ ਆਪਣੇ ਮਨ ਅੰਦਰ ਸੱਚੇ ਸਾਈਂ ਦਾ ਚਿੰਤਨ ਕਰਦਾ ਹੈ,
Fareedkot Teekaਪੁਨਾ (ਸੀਲੁ) ਜਲ ਮੇਂ ਇਸਨਾਨ ਕਰਤੇ ਹੈਂ ਔ ਸਚ ਸਰੂਪ ਕਾ ਤਿਨੋਂ ਕੇ ਹਿਰਦੇ ਮੇਂ ਬੀਚਾਰ ਰਹਤਾ ਹੈ॥
Prof. Sahib Singhਜੋ ਮਨੁੱਖ ਸਦਾ-ਥਿਰ ਪ੍ਰਭੂ ਨੂੰ ਆਪਣੇ ਹਿਰਦੇ ਵਿਚ ਟਿਕਾ ਕੇ (ਅੰਤਰ ਆਤਮੇ) ਪਵਿਤ੍ਰ-ਆਚਰਨ-ਰੂਪ ਇਸ਼ਨਾਨ ਕਰਦਾ ਰਹਿੰਦਾ ਹੈ,

ਪਦ ਅਰਥ ਸੀਲੁ = ਪਵਿਤ੍ਰ ਆਚਰਨ। ਮਜਨੁ = ਇਸ਼ਨਾਨ। ਸਚੁ = ਸਦਾ-ਥਿਰ ਪ੍ਰਭੂ। ਵੀਚਾਰਿ = ਵਿਚਾਰ ਕੇ, ਟਿਕਾ ਕੇ।

SikhNet (Spanish)bañándose en la Buena Conducta y meditando en el Verdadero Señor con su corazón,

ਗੁਰ ਕੈ ਸਬਦਿ; ਪਾਵੈ ਸਭਿ ਪਾਰਿ ॥

gur kai sabad; paavai sabh paar | Ang 839

Sant Singh Khalsaone obtains the Word of the Guru's Shabad, and carries everyone across.
Manmohan Singhby Guru's instruction, such a person ferries all across.
Manmohan Singh (Punjabi)ਗੁਰਾਂ ਦੇ ਉਪਦੇਸ਼ ਰਾਹੀਂ, ਉਹ ਸਾਰਿਆਂ ਨੂੰ ਤਾਰ ਦਿੰਦਾ ਹੈ।
Fareedkot Teekaਗੁਰੋਂ ਕੇ ਸਬਦ ਕਰ ਕੇ ਸਰਬ ਤੇ ਪਰੇ ਜੋ ਵਾਹਿਗੁਰੂ ਹੈ, ਤਿਸ ਕੋ ਪਾਇ ਲੇਤੇ ਹੈਂ॥
Prof. Sahib Singhਉਹ ਮਨੁੱਖ ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਸਾਰਿਆਂ ਨੂੰ (ਭਾਵ, ਪੰਜੇ ਗਿਆਨ-ਇੰਦ੍ਰਿਆਂ, ਮਨ ਤੇ ਬੁੱਧੀ ਨੂੰ ਵਿਕਾਰਾਂ ਦੇ ਪ੍ਰਭਾਵ ਤੋਂ) ਪਾਰ ਲੰਘਾ ਲੈਂਦਾ ਹੈ।

ਪਦ ਅਰਥ ਸਬਦਿ = ਸ਼ਬਦ ਦੀ ਰਾਹੀਂ। ਪਾਵੈ ਪਾਰਿ = ਪਾਰ ਲੰਘਾ ਲੈਂਦਾ ਹੈ। ਸਭਿ = ਸਾਰੇ ਸੱਤ ਸਮੁੰਦਰਾਂ ਨੂੰ।

SikhNet (Spanish)uno obtiene la Palabra del Shabd del Guru, llevando a todos a través.

ਮਨਿ ਸਾਚਾ; ਮੁਖਿ ਸਾਚਉ ਭਾਇ ॥

man saachaa; mukh saachau bhaae | Ang 839

Sant Singh KhalsaWith the True Lord in the mind, and the True Lord lovingly on one's lips,
Manmohan SinghOne, who has the True Name in his mind and with his mouth lovingly utters the True Name,
Manmohan Singh (Punjabi)ਜਿਸ ਦੇ ਅੰਤਰ ਆਤਮੇ ਸੱਚਾ ਨਾਮ ਹੈ ਅਤੇ ਜੋ ਆਪਣੇ ਮੂੰਹ ਨਾਲ ਪਿਆਰ ਸਹਿਤ ਸੱਚੇ ਨਾਮ ਨੂੰ ਉਚਾਰਦਾ ਹੈ,
Fareedkot Teekaਤਿਨੋਂ ਕਾ ਮਨ ਭੀ ਸਾਚਾ ਹੈ ਔਰ ਮੁਖ ਕਰ ਭੀ ਸਾਚਾ ਨਾਮ ਉਚਾਰਨ ਕਰਨਾ ਤਿਨ ਕੋ ਭਾਵਤਾ ਹੈ॥
Prof. Sahib Singhਜਿਸ ਮਨੁੱਖ ਦੇ ਮਨ ਵਿਚ ਸਦਾ-ਥਿਰ ਪ੍ਰਭੂ ਵੱਸਦਾ ਹੈ, ਜਿਸ ਮਨੁੱਖ ਦੀ ਜੀਭ ਉਤੇ ਸਦਾ-ਥਿਰ ਪ੍ਰਭੂ ਹੀ ਵੱਸਦਾ ਹੈ, ਜੋ ਸਦਾ ਪ੍ਰਭੂ ਦੇ ਪ੍ਰੇਮ ਵਿਚ ਲੀਨ ਰਹਿੰਦਾ ਹੈ,

ਪਦ ਅਰਥ ਮਨਿ = ਮਨ ਵਿਚ। ਮੁਖਿ = ਮੂੰਹ ਵਿਚ। ਸਾਚਉ = ਸਦਾ-ਥਿਰ ਪ੍ਰਭੂ। ਭਾਇ = ਪ੍ਰੇਮ ਵਿਚ।

SikhNet (Spanish)meditando en el Verdadero Señor con su corazón, uno obtiene la Palabra del Shabd del Guru, llevando a todos a través.

ਸਚੁ ਨੀਸਾਣੈ; ਠਾਕ. ਨ ਪਾਇ ॥੯॥

sach neesaanai; tthaak. na paae |9| Ang 839

Sant Singh Khalsaone is blessed with the banner of Truth, and meets with no obstructions. ||9||
Manmohan Singhis blessed with the passport of truth and meets with no obstruction on the way.
Manmohan Singh (Punjabi)ਉਸ ਨੂੰ ਸੱਚ ਦੀ ਰਾਹਦਾਰੀ ਪ੍ਰਦਾਨ ਹੋ ਜਾਂਦੀ ਹੈ ਅਤੇ ਰਸਤੇ ਵਿੱਚ ਉਸ ਨੂੰ ਕੋਈ ਰੁਕਾਵਟ ਨਹੀਂ ਵਾਪਰਦੀ।
Fareedkot Teekaਸੋ ਪੁਰਸ਼ ਨਾਮ ਰੂਪੀ ਸਚੇ (ਨੀਸਾਣੈ) ਪਰਵਾਨੇ ਸਹਤ ਹੂਏ ਹੈਂ, ਤਿਨੋਂ ਕੋ ਪਰਮੇਸ੍ਵਰ ਕੀ ਤਰਫ ਸੇ ਕੋਈ ਰੋਕ ਨਹੀਂ ਪੜੀ; ਵਾ ਪ੍ਰਲੋਕ ਮੇਂ ਕੋਈ ਜਮ ਆਦੀ ਨਹੀਂ ਰੋਕਤੇ ॥੯॥
Prof. Sahib Singhਸਦਾ-ਥਿਰ ਨਾਮ ਉਸ ਦੇ ਪਾਸ (ਜੀਵਨ-ਸਫ਼ਰ ਵਿਚ) ਰਾਹਦਾਰੀ ਹੈ, ਇਸ ਰਾਹਦਾਰੀ ਦੇ ਕਾਰਨ (ਉਸ ਦੇ ਰਾਹ ਵਿਚ ਵਿਕਾਰ ਆਦਿਕਾਂ ਦੀ ਕੋਈ) ਰੋਕ ਨਹੀਂ ਪੈਂਦੀ ॥੯॥

ਪਦ ਅਰਥ ਸਚੁ = ਸਦਾ-ਥਿਰ ਪ੍ਰਭੂ-ਨਾਮ। ਨੀਸਾਣੈ = ਨੀਸਾਣ ਦੇ ਕਾਰਨ, ਰਾਹਦਾਰੀ ਦੇ ਕਾਰਨ ॥੯॥

SikhNet (Spanish)Con el Verdadero Señor en la mente, llevándolo amorosamente en los labios, uno es bendecido con el Estandarte de la Verdad, sin encontrar obstrucción alguna.(9)

ਅਸਟਮੀ; ਅਸਟ ਸਿਧਿ ਬੁਧਿ ਸਾਧੈ ॥

asattamee; asatt sidh budh saadhai | Ang 839

Sant Singh KhalsaThe Eighth Day: The eight miraculous powers come when one subdues his own mind,
Manmohan SinghThe eighth (Lunar day): One obtains the eight psychic powers,
Manmohan Singh (Punjabi)ਅੱਠਵੀਂ (ਤਿੱਥ): ਉਹ ਅੱਠ ਕਰਾਮਾਤੀ ਸ਼ਕਤੀਆਂ ਨੂੰ ਪਰਾਪਤ ਕਰ ਲੈਂਦਾ ਹੈ,
Fareedkot Teekaਅਸਟਮੀ ਦ੍ਵਾਰੇ ਕਹਤੇ ਹੈਂ: ਜੋ ਬੁਧੀ ਕੋ ਸਾਧਤੇ ਅਰਥਾਤ ਸੁਧ ਕਰਤੇ ਹੈਂ ਤਿਨੋਂ ਕੋ ਅਣਿਮਾ, ਮਹਿਮਾ ਆਠ ਸਿਧੀਆਂ ਪ੍ਰਾਪਤਿ ਹੋਤੀਆਂ ਹੈਂ। ਵਾ ਅਸਟ ਪ੍ਰਕਾਰ ਕੇ ਕਾਮ ਕੋ ਸਾਧ ਕਰ ਬੁਧੀ ਕੋ ਸਿਧਿ ਕਿਆ ਸੁਧ ਕਰਤੇ ਹੈਂ॥
Prof. Sahib Singhਜਿਹੜਾ ਮਨੁੱਖ (ਜੋਗੀਆਂ ਵਾਲੀਆਂ) ਅੱਠ ਸਿੱਧੀਆਂ ਹਾਸਲ ਕਰਨ ਦੀ ਤਾਂਘ ਰੱਖਣ ਵਾਲੀ ਬੁੱਧੀ ਨੂੰ ਆਪਣੇ ਕਾਬੂ ਵਿਚ ਰੱਖਦਾ ਹੈ (ਭਾਵ, ਜੋ ਮਨੁੱਖ ਸਿੱਧੀਆਂ ਪ੍ਰਾਪਤ ਕਰਨ ਦੀ ਲਾਲਸਾ ਤੋਂ ਉਤਾਂਹ ਰਹਿੰਦਾ ਹੈ),

ਪਦ ਅਰਥ ਅਸਟ = ਅੱਠ। ਅਸਟਮੀ = ਅੱਠਵੀਂ। ਅਸਟ ਸਿਧਿ = ਅੱਠ ਸਿੱਧੀਆਂ {ਅਣਿਮਾ, ਮਹਿਮਾ, ਲਘਿਮਾ, ਗਰਿਮਾ, ਪ੍ਰਾਪਤੀ, ਪ੍ਰਾਕਾਮ੍ਯ, ਈਸ਼ਿਤਾ, ਵਸ਼ਿਤਾ}। ਬੁਧਿ = ਅਕਲ। ਸਾਧੈ = ਕਾਬੂ ਵਿਚ ਰੱਖਦਾ ਹੈ।

SikhNet (Spanish)Ashtami, Octavo día: los ocho poderes psíquicos llegan a la mente cuando uno mantiene la disciplina y medita

ਸਚੁ ਨਿਹਕੇਵਲੁ; ਕਰਮਿ ਅਰਾਧੈ ॥

sach nihakeval; karam araadhai | Ang 839

Sant Singh Khalsaand contemplates the True Lord through pure actions.
Manmohan Singhwho chastens his intellect, does the righteous deeds and ponders over the Immaculate Lord.
Manmohan Singh (Punjabi)ਜੋ ਆਪਣੀ ਮਤ ਨੂੰ ਸੁਧਾਰਦਾ ਸੱਚੇ ਸੁੱਚੇ ਅਮਲ ਕਮਾਉਂਦਾ ਹੈ ਅਤੇ ਪਵਿੱਤਰ ਪ੍ਰਭੂ ਦਾ ਸਿਮਰਨ ਕਰਦਾ ਹੈ।
Fareedkot Teekaਸੋ ਸਚ ਸੁਧ ਕੇ ਅਰਾਧਨ ਰੂਪੀ ਕਰਮ ਕੋ ਕਰਤੇ ਹੈਂ॥
Prof. Sahib Singhਜੋ ਪਵਿਤ੍ਰ-ਸਰੂਪ ਸਦਾ-ਥਿਰ ਪ੍ਰਭੂ ਨੂੰ ਉਸ ਦੀ ਮਿਹਰ ਨਾਲ (ਸਦਾ) ਸਿਮਰਦਾ ਹੈ,

ਪਦ ਅਰਥ ਸਚੁ = ਸਦਾ-ਥਿਰ ਪ੍ਰਭੂ। ਨਿਹਕੇਵਲੁ = {निष्कैवल्य} ਪਵਿਤ੍ਰ। ਕਰਮਿ = (ਪ੍ਰਭੂ ਦੀ) ਮੇਹਰ ਨਾਲ। ਅਰਾਧੈ = ਸਿਮਰਦਾ ਹੈ।

SikhNet (Spanish)en el Verdadero Señor a través de sus acciones.

ਪਉਣ ਪਾਣੀ ਅਗਨੀ; ਬਿਸਰਾਉ ॥

paun paanee aganee; bisaraau | Ang 839

Sant Singh KhalsaForget the three qualities of wind, water and fire,
Manmohan SinghHe who forsakes his optimistic, pessimistic and egoistic qualities;
Manmohan Singh (Punjabi)ਜੋ ਆਪਣੇ ਰਜੋ, ਸਤੋ ਅਤੇ ਤਮੋ ਗੁਣਾਂ ਨੂੰ ਤਿਆਗ ਦਿੰਦਾ ਹੈ,
Fareedkot Teekaਪੁਨਾ ਜਿਨੋਂ ਪੁਰਸੋਂ ਨੇ (ਪਉਣ, ਪਾਣੀ, ਅਗਨੀ) ਤਮੋ, ਰਜੋ, ਸਤੋ, ਇਨ ਗੁਣੋਂ ਕੇ ਸੁਭਾਵ ਕੋ ਵਿਸਾਰ ਦੀਆ ਹੈ, ਭਾਵ ਯਹਿ ਤ੍ਰਿਗੁਣ ਅਤੀਤ ਭਏ ਹੈਂ; ਵਾ ਇਨ ਪੌਣ ਪਾਣੀ ਆਦੀ ਤਤੋਂ ਕਰ ਰਚਤ ਸਰੀਰ ਕੇ ਅਭਿਮਾਨ ਕੋ ਵਿਸਾਰ ਦੀਆ ਹੈ॥
Prof. Sahib Singhਜਿਸ ਦੇ ਹਿਰਦੇ ਵਿਚ ਰਜੋ ਸਤੋ ਅਤੇ ਤਮੋ ਗੁਣ ਦਾ ਅਭਾਵ ਰਹਿੰਦਾ ਹੈ,

ਪਦ ਅਰਥ ਪਉਣ = ਰਜੋ ਗੁਣ। ਪਾਣੀ = ਸਤੋ ਗੁਣ। ਅਗਨੀ = ਤਮੋ ਗੁਣ। ਬਿਸਰਾਉ = ਅਭਾਵ।

SikhNet (Spanish)Olvídate de las tres cualidades del aire, del agua y del fuego

ਤਹੀ ਨਿਰੰਜਨੁ. ਸਾਚੋ ਨਾਉ ॥

tahee niranjan. saacho naau | Ang 839

Sant Singh Khalsaand concentrate on the pure True Name.
Manmohan Singhin his heart abides the pure True Name.
Manmohan Singh (Punjabi)ਉਸ ਦੇ ਦਿਲ ਅੰਦਰ ਪਵਿੱਤਰ ਸੱਚਾ ਨਾਉਂ ਵਸ ਜਾਂਦਾ ਹੈ।
Fareedkot Teeka(ਤਹੀ) ਤਿਨ ਪੁਰਸੋਂ ਕੇ ਅੰਤਸਕਰਣ ਮੇਂ ਨਿਰੰਜਨ ਕਾ ਸਾਚਾ ਨਾਮ ਇਸਥਿਤ ਹੂਆ ਹੈ॥
Prof. Sahib Singhਉਸੇ ਹਿਰਦੇ ਵਿਚ ਨਿਰਲੇਪ ਪਰਮਾਤਮਾ ਵੱਸਦਾ ਹੈ, ਸਦਾ-ਥਿਰ ਪ੍ਰਭੂ-ਨਾਮ ਵੱਸਦਾ ਹੈ।

ਪਦ ਅਰਥ ਤਹੀ = ਉਸ ਥਾਂ, ਉਸੇ ਹਿਰਦੇ ਵਿਚ। ਨਿਰੰਜਨੁ = ਮਾਇਆ ਦੇ ਪ੍ਰਭਾਵ ਤੋਂ ਉਤਾਂਹ। ਸਾਚੋ = ਸਦਾ-ਥਿਰ।

SikhNet (Spanish)y concéntrate en el Puro y Verdadero Nombre,

ਤਿਸੁ ਮਹਿ; ਮਨੂਆ ਰਹਿਆ ਲਿਵ ਲਾਇ ॥

tis meh; manooaa rahiaa liv laae | Ang 839

Sant Singh KhalsaThat human who remains lovingly focused on the Lord,
Manmohan SinghIf man remains absorbed in the love of the True Name,
Manmohan Singh (Punjabi)ਜੇਕਰ ਇਨਸਾਨ ਉਸ ਸੱਚੇ ਨਾਮ ਦੀ ਪ੍ਰੀਤ ਅੰਦਰ ਲੀਨ ਹੋਇਆ ਰਹੇ,
Fareedkot Teekaਤਿਸ ਨਾਮ ਮੇਂ ਤਿਨ ਕਾ ਮਨ (ਲਿਵ) ਬਿਰਤੀ ਕੋ ਲਗਾਇ ਰਹਿਆ ਹੈ॥
Prof. Sahib Singhਜਿਸ ਮਨੁੱਖ ਦਾ ਮਨ ਉਸ ਅਕਾਲ ਪੁਰਖ ਵਿਚ ਸਦਾ ਲੀਨ ਰਹਿੰਦਾ ਹੈ,

ਪਦ ਅਰਥ ਤਿਸੁ ਮਹਿ = ਉਸ ਪਰਮਾਤਮਾ ਵਿਚ।

SikhNet (Spanish)pues el humano que permanece enfocado en el Señor,

ਪ੍ਰਣਵਤਿ ਨਾਨਕੁ; ਕਾਲੁ. ਨ ਖਾਇ ॥੧੦॥

pranavat naanak; kaal. na khaae |10| Ang 839

Sant Singh Khalsaprays Nanak, shall not be consumed by death. ||10||
Manmohan Singhprays Nanak, then death eats him not.
Manmohan Singh (Punjabi)ਨਾਨਕ ਬਿਨੇ ਕਰਦਾ ਹੈ, ਤਦ ਮੌਤ ਉਸ ਨੂੰ ਨਹੀਂ ਖਾਂਦੀ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਨੋ ਕੋ ਕਾਲ ਨਹੀਂ ਖਾਤਾ ਹੈ, ਭਾਵ ਯਹਿ ਜੋ ਜਨਮ ਮ੍ਰਿਤ ਸੇ ਰਹਿਤ ਹੋਇ ਜਾਤੇ ਹੈਂ॥੧੦॥
Prof. Sahib Singhਨਾਨਕ ਆਖਦਾ ਹੈ, ਉਸ ਨੂੰ ਆਤਮਕ ਮੌਤ ਨਹੀਂ ਖਾਂਦੀ (ਆਤਮਕ ਮੌਤ ਉਸ ਦੇ ਆਤਮਕ ਜੀਵਨ ਨੂੰ ਤਬਾਹ ਨਹੀਂ ਕਰਦੀ) ॥੧੦॥

ਪਦ ਅਰਥ ਪ੍ਰਣਵਤਿ = ਬੇਨਤੀ ਕਰਦਾ ਹੈ। ਕਾਲੁ = ਆਤਮਕ ਮੌਤ ॥੧੦॥

SikhNet (Spanish)dice Nanak, no será consumido por la muerte.(10)

ਨਾਉ ਨਉਮੀ; ਨਵੇ ਨਾਥ ਨਵ ਖੰਡਾ ॥

naau naumee; nave naath nav khanddaa | Ang 839

Sant Singh KhalsaThe Ninth Day: The Name is the supreme almighty Master of the nine masters of Yoga,
Manmohan SinghThe ninth (lunar day): of the nine great Yogis, the nine regions,
Manmohan Singh (Punjabi)ਨਾਵੀਂ (ਤਿੱਥ): ਨੌ ਵੱਡੇ ਯੋਗੀਆਂ, ਨੌ ਖਿਤਿਆਂ,
Fareedkot Teekaਨੌਵੀ ਦ੍ਵਾਰੇ ਕਹਤੇ ਹੈਂ: ਜੋ ਨੌ ਨਾਥੋਂ ਔ ਨਵਾਂ ਖੰਡਾਂ ਕੇ ਘਟੋਂ ਘਟੋਂ ਕਾ (ਨਾਥੁ) ਮਾਲਕ ਹੈ॥
Prof. Sahib Singhਜੋਗੀਆਂ ਦੇ ਨੌ ਹੀ ਨਾਥ ਤੇ ਧਰਤੀ ਦੇ ਸਾਰੇ ਜੀਵ ਜਿਸ ਦਾ ਨਾਮ ਜਪਦੇ ਹਨ,

ਪਦ ਅਰਥ ਨਵੇ ਨਾਥ = ਨੌਂਹੀ ਨਾਥ, ਸਾਰੇ ਨੌ ਨਾਥ (ਆਦਿ ਨਾਥ, ਮਛੇਂਦਰ ਨਾਥ, ਉਦਯ ਨਾਥ, ਸੰਤੋਖ ਨਾਥ, ਕੰਥੜ ਨਾਥ, ਸਤ੍ਯ ਨਾਥ, ਅਚੰਭ ਨਾਥ, ਚੌਰੰਗੀ ਨਾਥ, ਗੋਰਖ ਨਾਥ)। ਨਾਥ = ਜੋਗੀਆਂ ਦੇ ਮਹੰਤ। ਨਵ ਖੰਡ = ਧਰਤੀ ਦੇ ਸਾਰੇ ਨੌ ਹਿੱਸੇ, ਸਾਰੀ ਧਰਤੀ ਦੇ ਜੀਵ।

SikhNet (Spanish)Naonaumi, Noveno día: El Nombre del Señor es el Maestro de los nueve maestros de Yoga,

ਘਟਿ ਘਟਿ ਨਾਥੁ; ਮਹਾ ਬਲਵੰਡਾ ॥

ghatt ghatt naath; mahaa balavanddaa | Ang 839

Sant Singh KhalsaThe nine realms of the earth, and each and every heart.
Manmohan Singhand all the hearts, the Lord's Name is the supreme master.
Manmohan Singh (Punjabi)ਅਤੇ ਸਾਰਿਆਂ ਦਿਲਾਂ ਦਾ ਨਾਮ ਪਰਮ ਬਲਵਾਨ ਸੁਆਮੀ ਹੈ।
Fareedkot Teekaਜੋ ਘਟੋਂ ਘਟੋਂ ਕਾ (ਨਾਥੁ) ਮਾਲਕ ਹੈ, ਤਿਸ ਵਾਹਿਗੁਰੂ ਕਾ ਨਾਮ ਮਹਾਂ ਬਲਵੰਤ ਹੈ॥
Prof. Sahib Singh(ਅਸਲ) ਨਾਥ (ਉਹ ਪ੍ਰਭੂ ਹੈ ਜੋ) ਹਰੇਕ ਸਰੀਰ ਵਿਚ ਵਿਆਪਕ ਹੈ, ਜੋ ਮਹਾ ਬਲੀ ਹੈ।

ਪਦ ਅਰਥ ਘਟਿ ਘਟਿ = ਹਰੇਕ ਸਰੀਰ ਵਿਚ (ਵਿਆਪਕ)। ਬਲਵੰਡ = ਬਲੀ।

SikhNet (Spanish)de las nueve divisiones de la tierra y de todos los corazones.

ਆਈ ਪੂਤਾ; ਇਹੁ ਜਗੁ ਸਾਰਾ ॥

aaee pootaa; ihu jag saaraa | Ang 840

Sant Singh KhalsaThis whole world is the child of Maya.
Manmohan SinghThis whole world is the off-spring of mammon.
Manmohan Singh (Punjabi)ਇਹ ਸਮੂਹ ਸੰਸਾਰ ਮਾਇਆ ਦੀ ਔਲਾਦ (ਪਸਾਰਾ) ਹੈ।
Fareedkot Teekaਇਸ ਸੰਪੂਰਨ ਜਗਤ ਮੇਂ ਜਿਸ ਕੀ (ਪੂਤਾ) ਪਵਿਤ੍ਰਤਾ ਆਈ ਹੋਈ ਹੈ॥
Prof. Sahib Singh(ਉਹ ਨਾਥ-ਪ੍ਰਭੂ ਸਾਰੇ ਜਗਤ ਦੀ ਮਾਂ ਹੈ) ਇਹ ਸਾਰਾ ਜਗਤ ਉਸ ਮਾਂ (-ਨਾਥ-ਪ੍ਰਭੂ) ਦਾ ਪੁੱਤਰ ਹੈ (ਪੈਦਾ ਕੀਤਾ ਹੋਇਆ ਹੈ)।

ਪਦ ਅਰਥ ਮਾਈ = ਮਾਇਆ, ਮਾਂ।

SikhNet (Spanish)Este mundo ha nacido de la misma madre, Maya.

ਪ੍ਰਭ ਆਦੇਸੁ; ਆਦਿ ਰਖਵਾਰਾ ॥

prabh aades; aad rakhavaaraa | Ang 840

Sant Singh KhalsaI bow in submission to God, my Protector from the very beginning of time.
Manmohan SinghMy obeisance is unto the Lord, who is my Protector since the very beginning.
Manmohan Singh (Punjabi)ਮੇਰੀ ਨਮਸਕਾਰ ਹੈ ਉਸ ਸੁਆਮੀ ਨੂੰ, ਜੋ ਐਨ ਆਰੰਭ ਤੋਂ ਮੇਰਾ ਰੱਖਿਅਕ ਹੈ।
Fareedkot Teekaਸਰਬ ਕੀ ਆਦਿ ਹੈ, ਜੋ ਰਖ੍ਯਾ ਕਰਨੇ ਵਾਲਾ ਹੈ, ਤਿਸ ਪ੍ਰਭੂ ਕੋ ਹਮਾਰੀ (ਆਦੇਸੁ) ਨਮਸਕਾਰ ਹੈ॥
Prof. Sahib Singhਉਸ ਪ੍ਰਭੂ ਨੂੰ ਹੀ ਨਮਸਕਾਰ ਕਰਨੀ ਚਾਹੀਦੀ ਹੈ, ਉਹ ਸਭ ਦਾ ਮੁੱਢ ਹੈ, ਸਭ ਦਾ ਰਾਖਾ ਹੈ।

ਪਦ ਅਰਥ ਆਦੇਸੁ = ਨਮਸਕਾਰ। ਪ੍ਰਭ ਆਦੇਸੁ = ਪ੍ਰਭੂ ਨੂੰ ਨਮਸਕਾਰ।

SikhNet (Spanish)Me postro ante ese Dios, nuestro Protector que ha existido desde tiempo inmemorial.

ਆਦਿ ਜੁਗਾਦੀ; ਹੈ ਭੀ ਹੋਗੁ ॥

aad jugaadee; hai bhee hog | Ang 840

Sant Singh KhalsaHe was in the beginning, He has been throughout the ages, He is now, and He shall always be.
Manmohan SinghThe Lord was in the beginning, in the commencement of ages, is now and shall also be
Manmohan Singh (Punjabi)ਪ੍ਰਭੂ ਆਰੰਭ ਵਿੱਚ ਤੇ ਯੁੱਗਾਂ ਦੇ ਸ਼ੁਰੂ ਵਿੱਚ ਸੀ, ਹੁਣ ਅਤੇ ਅੱਗੇ ਨੂੰ ਭੀ ਹੋਵੇਗਾ।
Fareedkot Teekaਪੀਛੇ ਭੀ ਥਾ ਜੁਗੋਂ ਕੀ ਆਦਿ ਮੇਂ ਥਾ ਔ ਅਬ ਭੀ ਹੈ, ਪੁਨਾ ਆਗੇ ਭੀ ਸਤ ਸਰੂਪ ਹੋਵੇਗਾ॥
Prof. Sahib Singhਉਹ ਪ੍ਰਭੂ ਮੁੱਢ ਤੋਂ ਹੈ, ਜੁਗਾਂ ਦੇ ਸ਼ੁਰੂ ਤੋਂ ਹੀ ਹੈ, ਹੁਣ ਭੀ ਹੈ ਤੇ ਸਦਾ ਲਈ ਮੌਜੂਦ ਰਹੇਗਾ।

ਪਦ ਅਰਥ ਜੁਗਾਦੀ = ਜੁਗਾਂ ਦੇ ਮੁੱਢ ਤੋਂ।

SikhNet (Spanish)Él es desde el principio de las épocas, desde el principio del principio y siempre será;

ਓਹੁ ਅਪਰੰਪਰੁ; ਕਰਣੈ ਜੋਗੁ ॥੧੧॥

ohu aparanpar; karanai jog |11| Ang 840

Sant Singh KhalsaHe is unlimited, and capable of doing everything. ||11||
Manmohan SinghHe, the Lord is Infinite and Omnipotent to do everything.
Manmohan Singh (Punjabi)ਉਹ ਪ੍ਰਭੂ ਬੇਅੰਤ ਅਤੇ ਸਾਰਾ ਕੁਝ ਕਰਨ ਲਈ ਸਰਬ-ਸ਼ਕਤੀਵਾਨ ਹੈ।
Fareedkot Teekaਵਹੁ ਅਪਰ ਅਪਾਰ ਵਾਹਿਗੁਰੂ ਸਭ ਕਿਛ ਕਰਨੇ ਯੋਗ ਹੈ॥੧੧॥
Prof. Sahib Singhਉਹ ਪ੍ਰਭੂ-ਨਾਥ ਪਰੇ ਤੋਂ ਪਰੇ ਹੈ (ਉਸ ਦਾ ਪਾਰ ਨਹੀਂ ਪਾਇਆ ਜਾ ਸਕਦਾ) ਉਹ ਸਭ ਕੁਝ ਕਰਨ ਦੀ ਤਾਕਤ ਰੱਖਦਾ ਹੈ ॥੧੧॥

ਪਦ ਅਰਥ ਅਪਰੰਪਰੁ = ਪਰੇ ਤੋਂ ਪਰੇ, ਜਿਸ ਦਾ ਪਾਰ ਨ ਪਾਇਆ ਜਾ ਸਕੇ। ਜੋਗੁ = ਸਮਰੱਥ ॥੧੧॥

SikhNet (Spanish)sí, ese Señor es Infinito y hace siempre lo que es Su Voluntad.(11)

ਦਸਮੀ; ਨਾਮੁ ਦਾਨੁ ਇਸਨਾਨੁ ॥

dasamee; naam daan isanaan | Ang 840

Sant Singh KhalsaThe Tenth Day: Meditate on the Naam, give to charity, and purify yourself.
Manmohan SinghThe tenth (lunar day): contemplate thou the Name, share with others and be pure.
Manmohan Singh (Punjabi)ਦੱਸਵੀਂ (ਤਿੱਥ): ਤੂੰ ਨਾਮ ਦਾ ਜਾਪ ਕਰ, ਵੰਡ ਕੇ ਛਕ, ਅਤੇ ਪਾਕ-ਪਵਿੱਤਰ ਰਹੁ।
Fareedkot Teekaਦਸਮੀ ਦ੍ਵਾਰੇ ਕਹਤੇ ਹੈਂ: ਹੇ ਭਾਈ! ਨਾਮ ਜਪੋ ਦਾਨ ਔ ਇਸਨਾਨ ਕਰੋ॥
Prof. Sahib Singhਪਰਮਾਤਮਾ ਦਾ ਨਾਮ ਜਪਣਾ ਹੀ ਦਸਵੀਂ ਥਿਤ ਤੇ ਦਾਨ ਕਰਨਾ ਤੇ ਇਸ਼ਨਾਨ ਕਰਨਾ ਹੈ।
SikhNet (Spanish)Dasmi, Décimo día: medita en el Naam, da caridad y purga tu ser de toda maldad;

ਅਨਦਿਨੁ ਮਜਨੁ; ਸਚਾ ਗੁਣ ਗਿਆਨੁ ॥

anadin majan; sachaa gun giaan | Ang 840

Sant Singh KhalsaNight and day, bathe in spiritual wisdom and the Glorious Virtues of the True Lord.
Manmohan SinghNight and day bath thou in the knowledge of the True Lord's excellences.
Manmohan Singh (Punjabi)ਰਾਤ ਅਤੇ ਦਿਨ ਤੂੰ ਸੱਚੇ ਸੁਆਮੀ ਦੇ ਗੁਣਾਂ ਦੀ ਗਿਆਤ ਅੰਦਰ ਇਸ਼ਨਾਨ ਕਰ।
Fareedkot Teekaਗਿਆਨ ਆਦਿ ਗੁਣੋਂ ਕੇ ਵੀਚਾਰ ਮੇਂ ਦਿਨੇ ਰਾਤ ਰਹਣਾ ਇਹੀ ਨਿਰੰਤਰ ਸਚਾ ਮਜਨ ਕਰੋ॥☬ਜੇ ਕਹੇ ਹਮ ਕੋ ਇਸ ਮਜਨ ਕਰਨੇ ਸੇ ਕਿਆ ਫਲ ਹੋਵੇਗਾ? ਤਿਸ ਪਰ ਕਹਤੇ ਹੈਂ:
Prof. Sahib Singhਪ੍ਰਭੂ ਦੇ ਗੁਣਾਂ ਨਾਲ ਡੂੰਘੀ ਸਾਂਝ ਹੀ ਸਦਾ-ਥਿਰ ਰਹਿਣ ਵਾਲਾ ਨਿੱਤ ਦਾ ਤੀਰਥ-ਇਸ਼ਨਾਨ ਹੈ।

ਪਦ ਅਰਥ ਅਨਦਿਨੁ = ਹਰ ਰੋਜ਼, ਸਦਾ। ਮਜਨੁ = ਇਸ਼ਨਾਨ। ਸਚਾ = ਸਦਾ-ਥਿਰ। ਗੁਣ ਗਿਆਨੁ = ਪਰਮਾਤਮਾ ਦੇ ਗੁਣਾਂ ਨਾਲ ਜਾਣ-ਪਛਾਣ।

SikhNet (Spanish)sí, noche y día báñate en la Sabiduría Espiritual y en la Gloriosas Virtudes del Verdadero Señor.

ਸਚਿ. ਮੈਲੁ, ਨ ਲਾਗੈ; ਭ੍ਰਮੁ ਭਉ ਭਾਗੈ ॥

sach. mail, na laagai; bhram bhau bhaagai | Ang 840

Sant Singh KhalsaTruth cannot be polluted; doubt and fear run away from it.
Manmohan SinghFilth attaches not to the Truth and through it doubt and dread hasten away.
Manmohan Singh (Punjabi)ਸੱਚ ਨੂੰ ਗਿਲਾਜ਼ਤ ਨਹੀਂ ਚਿਮੜਦੀ ਅਤੇ ਇਸ ਦੇ ਰਾਹੀਂ ਸੰਦੇਹ ਅਤੇ ਡਰ ਦੌੜ ਜਾਂਦੇ ਹਨ।
Fareedkot Teekaਸਚੇ ਬੀਚਾਰ ਕਰ ਰਾਗ ਦ੍ਵੈਸ ਰੂਪੀ ਮੈਲ ਨਹੀਂ ਲਗਤੀ ਹੈ ਔ ਭਰਮ ਪੁਨਾ ਭੈ ਭਾਗ ਜਾਤਾ ਹੈ॥☬ਜੇ ਕਹੇ ਸਰੀਰ ਕੀ ਅਵਸਥਾ ਤੋ ਵਡੀ ਹੈ ਕਦੀ ਵਿਚਾਰ ਕਰ ਲੇਵੇਂਗੇ। ਤਿਸ ਪਰ ਕਹਤੇ ਹੈਂ:
Prof. Sahib Singhਸਦਾ-ਥਿਰ ਪ੍ਰਭੂ ਦੇ ਨਾਮ ਵਿਚ ਜੁੜਿਆਂ (ਮਨ ਨੂੰ ਵਿਕਾਰਾਂ ਦੀ) ਮੈਲ ਨਹੀਂ ਲੱਗਦੀ, ਮਨ ਦੀ ਭਟਕਣਾ ਦੂਰ ਹੋ ਜਾਂਦੀ ਹੈ, ਮਨ ਦਾ ਸਹਿਮ ਮੁੱਕ ਜਾਂਦਾ ਹੈ,

ਪਦ ਅਰਥ ਸਚਿ = ਸਦਾ-ਥਿਰ ਪ੍ਰਭੂ-ਨਾਮ ਵਿਚ (ਜੁੜਿਆਂ)। ਭ੍ਰਮੁ = ਭਟਕਣਾ।

SikhNet (Spanish)La Verdad no puede ser contaminada, la duda y el miedo se alejan de Ella,

ਬਿਲਮੁ ਨ. ਤੂਟਸਿ; ਕਾਚੈ ਤਾਗੈ ॥

bilam na. toottas; kaachai taagai | Ang 840

Sant Singh KhalsaThe flimsy thread breaks in an instant.
Manmohan SinghThe flimsy thread takes no time to break.
Manmohan Singh (Punjabi)ਕੱਚੇ ਧਾਗੇ ਦੇ ਟੁੱਟਣ ਨੂੰ ਚਿਰ ਨਹੀਂ ਲੱਗਦਾ।
Fareedkot Teekaਜੈਸੇ ਕਾਚੇ ਤਾਗੇ ਕੇ ਟੂਟਣੇਂ ਮੇਂ (ਬਿਲਮੁ) ਦੇਰੀ ਨਹੀਂ ਹੋਤੀ ਹੈ॥
Prof. Sahib Singh(ਇਉਂ ਤੁਰਤ ਮੁੱਕਦਾ ਹੈ, ਜਿਵੇਂ) ਕੱਚੇ ਧਾਗੇ ਨੂੰ ਟੁੱਟਦਿਆਂ ਚਿਰ ਨਹੀਂ ਲੱਗਦਾ।

ਪਦ ਅਰਥ ਬਿਲਮੁ = ਦੇਰ, ਢਿੱਲ।

SikhNet (Spanish)no toma ni un instante romper la telaraña de la ilusión;

ਜਿਉ ਤਾਗਾ; ਜਗੁ ਏਵੈ ਜਾਣਹੁ ॥

jiau taagaa; jag evai jaanahu | Ang 840

Sant Singh KhalsaKnow that the world is just like this thread.
Manmohan SinghAs is the frail yarn, so know thou the world.
Manmohan Singh (Punjabi)ਜਿਸ ਤਰ੍ਹਾਂ ਦੀ ਕੱਚੀ ਤੰਦ ਹੈ, ਤੂੰ ਸੰਸਾਰ ਨੂੰ ਏਸੇ ਤਰ੍ਹਾਂ ਦਾ ਹੀ ਸਮਝ।
Fareedkot Teekaਜੈਸੇ ਕੱਚਾ ਤਾਗਾ ਹੈ ਇਸੀ ਪ੍ਰਕਾਰ ਜਗਤ ਕੋ ਜਾਣੋ, ਭਾਵ ਕਚੇ ਤਾਗੇ ਵਤ ਛਿਨ ਭੰਗਰ ਰੂਪ ਹੈ॥
Prof. Sahib Singh(ਹੇ ਭਾਈ!) ਜਗਤ (ਦੇ ਸੰਬੰਧ) ਨੂੰ ਇਉਂ ਹੀ ਸਮਝੋ ਜਿਵੇਂ ਕੱਚਾ ਧਾਗਾ ਹੈ।
SikhNet (Spanish)así de frágil es, así es el mundo,

ਅਸਥਿਰੁ ਚੀਤੁ; ਸਾਚਿ ਰੰਗੁ ਮਾਣਹੁ ॥੧੨॥

asathir cheet; saach rang maanahu |12| Ang 840

Sant Singh KhalsaYour consciousness shall become steady and stable, enjoying the Love of the True Lord. ||12||
Manmohan SinghEnjoying the True Lord's love thy mind shall become stable.
Manmohan Singh (Punjabi)ਸੱਚੇ ਸੁਆਮੀ ਦੀ ਪ੍ਰੀਤ ਦਾ ਅਨੰਦ ਲੈਣ ਦੁਆਰਾ ਤੇਰਾ ਮਨੂਆ ਅਡੋਲ ਹੋ ਜਾਵੇਗਾ।
Fareedkot Teekaਚਿਤ ਕੋ ਇਸਥਿਤ ਕਰ ਕੇ ਤਿਸ ਸਚੇ ਸਰੂਪ ਕੇ (ਰੰਗੁ) ਅਨੰਦ ਕੋ (ਮਾਣਹੁ) ਭੋਗੋ॥੧੨॥
Prof. Sahib Singhਆਪਣੇ ਮਨ ਨੂੰ ਸਦਾ-ਥਿਰ ਪ੍ਰਭੂ-ਨਾਮ ਵਿਚ ਟਿਕਾ ਕੇ ਰੱਖੋ, ਅਤੇ ਆਤਮਕ ਆਨੰਦ ਮਾਣੋ ॥੧੨॥

ਪਦ ਅਰਥ ਅਸਥਿਰੁ = ਟਿਕਵਾਂ। ਸਾਚਿ = ਸਦਾ-ਥਿਰ ਪ੍ਰਭੂ ਵਿਚ ॥੧੨॥

SikhNet (Spanish)y uno puede calmar la mente disfrutando del Amor del Verdadero Señor. (12)

ਏਕਾਦਸੀ; ਇਕੁ ਰਿਦੈ ਵਸਾਵੈ ॥

ekaadasee; ik ridai vasaavai | Ang 840

Sant Singh KhalsaThe Eleventh Day: Enshrine the One Lord within your heart.
Manmohan SinghThe eleven (lunar day): The mortal should enshrine the One Lord in his mind,
Manmohan Singh (Punjabi)ਗਿਆਰ੍ਹਵੀਂ (ਤਿੱਥ): ਪ੍ਰਾਣੀ ਨੂੰ ਆਪਣੇ ਮਨ ਅੰਦਰ ਇਕ ਸੁਆਮੀ ਨੂੰ ਟਿਕਾਉਣਾ,
Fareedkot Teekaਇਕਾਦਸੀ ਕਾ ਬ੍ਰਤ ਇਹੀ ਰਾਖੇ ਜੋ ਏਕ ਵਾਹਿਗੁਰੂ ਕੋ ਰਿਦੇ ਮੇਂ ਵਸਾਵੈ॥
Prof. Sahib Singhਜਿਹੜਾ ਮਨੁੱਖ ਇਕ (ਪਰਮਾਤਮਾ) ਨੂੰ (ਆਪਣੇ) ਹਿਰਦੇ ਵਿਚ ਵਸਾਂਦਾ ਹੈ,

ਪਦ ਅਰਥ ਇਕ = ਇੱਕ (ਪਰਮਾਤਮਾ) ਨੂੰ। ਰਿਦੈ = ਹਿਰਦੇ ਵਿਚ। ਵਸਾਵੈ = ਵਸਾਂਦਾ ਹੈ।

SikhNet (Spanish)Ekadasi, Décimo primer día: enaltece a Dios en tu corazón,

ਹਿੰਸਾ ਮਮਤਾ ਮੋਹੁ ਚੁਕਾਵੈ ॥

hinsaa mamataa mohu chukaavai | Ang 840

Sant Singh KhalsaEradicate cruelty, egotism and emotional attachment.
Manmohan Singhand eschew cruel mindedness, egoism and worldly attachment.
Manmohan Singh (Punjabi)ਅਤੇ ਨਿਰਦਈਪੁਣਾ, ਅਪਣੱਤ ਅਤੇ ਸੰਸਾਰੀ ਲਗਨ ਨੂੰ ਤਿਆਗਣਾ ਉਚਿਤ ਹੈ।
Fareedkot Teekaਪੁਨਾ (ਹਿੰਸਾ) ਜੀਵ ਘਾਤ ਕੋ ਤਿਆਗ ਕਰ ਮਮਤਾ ਔਰ ਮੋਹ ਕੋ ਰਿਦੇ ਤੇ ਉਠਾਇ ਦੇਵੈ॥
Prof. Sahib Singh(ਉਹ ਮਨੁੱਖ ਆਪਣੇ ਅੰਦਰੋਂ) ਨਿਰਦਇਤਾ, ਮਾਇਆ ਦੀ ਅਪਣੱਤ ਅਤੇ ਮਾਇਆ ਦਾ ਮੋਹ ਦੂਰ ਕਰ ਲੈਂਦਾ ਹੈ।

ਪਦ ਅਰਥ ਹਿੰਸਾ = ਨਿਰਦਇਤਾ। ਮਮਤਾ = ਮਲਕੀਅਤ ਦੀ ਲਾਲਸਾ। ਚੁਕਾਵੈ = ਦੂਰ ਕਰਦਾ ਹੈ।

SikhNet (Spanish)erradica la crueldad, el ego negativo y el apego emocional.

ਫਲੁ ਪਾਵੈ ਬ੍ਰਤੁ; ਆਤਮ ਚੀਨੈ ॥

fal paavai brat; aatam cheenai | Ang 840

Sant Singh KhalsaEarn the fruitful rewards, by observing the fast of knowing your own self.
Manmohan SinghHe who observes the fasting of knowing him-self, earns the profit.
Manmohan Singh (Punjabi)ਜੋ ਆਪਣੇ ਆਪ ਨੂੰ ਸਮਝਣ ਦਾ ਵਰਤ ਰੱਖਦਾ ਹੈ, ਉਹ ਲਾਭ ਉਠਾ ਲੈਂਦਾ ਹੈ।
Fareedkot Teekaਜੋ ਅਪਨੇ ਆਪ ਸਰੂਪ ਕੋ ਜਾਣੇ, ਇਸ ਬ੍ਰਤ ਕਾ ਇਹੀ ਫਲੁ ਹੈ, ਸੋ ਪਾਇ ਲੇਤਾ ਹੈ॥
Prof. Sahib Singh(ਜਿਹੜਾ ਮਨੁੱਖ ਹਿੰਸਾ ਮੋਹ ਆਦਿਕ ਤੋਂ ਬਚੇ ਰਹਿਣ ਵਾਲਾ ਇਹ) ਵਰਤ (ਰੱਖਦਾ ਹੈ, ਉਹ ਇਸ ਵਰਤ ਦਾ ਇਹ) ਫਲ ਪ੍ਰਾਪਤ ਕਰਦਾ ਹੈ ਕਿ (ਸਦਾ) ਆਪਣੇ ਆਤਮਕ ਜੀਵਨ ਨੂੰ ਪਰਖਦਾ ਰਹਿੰਦਾ ਹੈ।

ਪਦ ਅਰਥ ਆਤਮ ਚੀਨੈ = ਆਪਣੇ ਆਪ ਨੂੰ ਪਛਾਣਦਾ ਹੈ, ਆਪਣੇ ਜੀਵਨ ਨੂੰ ਪਰਖਦਾ ਰਹਿੰਦਾ ਹੈ।

SikhNet (Spanish)Obtén la Fructífera Recompensa, observando el ayuno de conocer tu propio ser,

ਪਾਖੰਡਿ ਰਾਚਿ; ਤਤੁ ਨਹੀ ਬੀਨੈ ॥

paakhandd raach; tat nahee beenai | Ang 840

Sant Singh KhalsaOne who is engrossed in hypocrisy, does not see the true essence.
Manmohan SinghOne, who is engrossed in hypocrisy sees not the quintessence.
Manmohan Singh (Punjabi)ਜਿਹੜਾ ਪ੍ਰਾਣੀ ਦੰਭ ਅੰਦਰ ਖਚਤ ਹੈ ਉਹ ਅਸਲੀਅਤ ਨੂੰ ਨਹੀਂ ਵੇਖਦਾ।
Fareedkot Teekaਪਰੰਤੂ ਇਹ ਜੀਵ ਪਖੰਡੋਂ ਮੇਂ ਰਾਚ ਰਹੇ ਹੈਂ, (ਤਤੁ) ਸਾਰ ਵਸਤੂ ਸ੍ਵੈ ਸਰੂਪ ਕੋ ਨਹੀਂ (ਬੀਨੈ) ਦੇਖਤੇ ਹੈਂ॥
Prof. Sahib Singhਪਰ ਵਿਖਾਵੇ (ਦੇ ਵਰਤ) ਵਿਚ ਪਤੀਜ ਕੇ ਮਨੁੱਖ (ਸਾਰੇ ਜਗਤ ਦੇ) ਮੂਲ (ਪਰਮਾਤਮਾ ਨੂੰ) ਨਹੀਂ ਵੇਖ ਸਕਦਾ।

ਪਦ ਅਰਥ ਪਾਖੰਡਿ = ਵਿਖਾਵੇ ਵਿਚ। ਰਾਇ = ਰਚ ਕੇ, ਰੁੱਝ ਕੇ। ਤਤੁ = ਅਸਲੀਅਤ। ਬੀਨੈ = ਵੇਖਦਾ, ਵੇਖ ਸਕਦਾ।

SikhNet (Spanish)pues quien está envuelto en la hipocresía, no puede ver la Quintaesencia.

ਨਿਰਮਲੁ ਨਿਰਾਹਾਰੁ ਨਿਹਕੇਵਲੁ ॥

niramal niraahaar nihakeval | Ang 840

Sant Singh KhalsaThe Lord is immaculate, self-sustaining and unattached.
Manmohan SinghThe Immaculate Lord is self sustained and detached,
Manmohan Singh (Punjabi)ਪਵਿੱਤਰ ਪ੍ਰਭੂ ਸਵੈ-ਤ੍ਰਿਪਤ ਅਤੇ ਨਿਰਲੇਪ ਹੈ,
Fareedkot Teekaਜੋ ਹਰੀ ਨਿਹਕੇਵਲੁ ਸੁਧੁ ਸਰੂਪੁ (ਨਿਰਾਹਾਰ) ਅਭੋਗਤਾ ਹੈ ਔ (ਨਿਹਕੇਵਲ) ਅਦੁਤੀਯ ਹੈ॥
Prof. Sahib Singhਹੇ ਭਾਈ! ਪਰਮਾਤਮਾ ਨੂੰ ਵਿਕਾਰਾਂ ਦੀ ਮੈਲ ਨਹੀਂ ਲੱਗਦੀ, ਪਰਮਾਤਮਾ ਨੂੰ ਕਿਸੇ ਖ਼ੁਰਾਕ ਦੀ ਲੋੜ ਨਹੀਂ (ਉਹ ਹਰ ਵੇਲੇ ਹੀ ਬ੍ਰਤ-ਧਾਰੀ ਹੈ), ਪਰਮਾਤਮਾ ਸੁੱਧ-ਸਰੂਪ ਹੈ,

ਪਦ ਅਰਥ ਨਿਰਾਹਾਰੁ = {ਨਿਰ-ਆਹਾਰੁ} ਜਿਸ ਨੂੰ ਕਿਸੇ ਖ਼ੁਰਾਕ ਦੀ ਲੋੜ ਨਹੀਂ। ਨਿਹਕੇਵਲੁ = {निष्कैवल्य} ਸੁੱਧ ਸਰੂਪ।

SikhNet (Spanish)El Señor es Inmaculado, Autónomo y Desapegado,

ਸੂਚੈ ਸਾਚੇ; ਨਾ ਲਾਗੈ ਮਲੁ ॥੧੩॥

soochai saache; naa laagai mal |13| Ang 840

Sant Singh KhalsaThe Pure, True Lord cannot be polluted. ||13||
Manmohan Singhand to that Pure and True One, no filth attaches.
Manmohan Singh (Punjabi)ਅਤੇ ਉਸ ਪਾਵਨ ਤੇ ਸਤਿਪੁਰਖ ਨੂੰ ਕੋਈ ਮਲੀਣਤਾ ਨਹੀਂ ਚਿਮੜਦੀ।
Fareedkot Teekaਜੋ ਐਸੇ ਸਚੇ ਵਾਹਿਗੁਰੂ ਕੋ ਜਾਣ ਕਰ ਸੁਚੇ ਹੂਏ ਹੈਂ, ਤਿਨੋਂ ਕੋ ਅਵਿਦਿਆ ਰੂਪੀ ਮੈਲ ਲਾਗਤੀ ਨਹੀਂ ਹੈ॥੧੩॥☬ਅਬ ਅਪਨੇ ਸਿਧਾਂਤ ਕੋ ਦਿਖਾਵਤੇ ਹੈਂ:
Prof. Sahib Singh(ਜਿਹੜੇ ਮਨੁੱਖ ਉਸ) ਪਵਿੱਤਰ ਪ੍ਰਭੂ ਵਿਚ (ਜੁੜ ਕੇ) ਉਸ ਸਦਾ-ਥਿਰ ਪ੍ਰਭੂ ਦਾ ਰੂਪ ਹੋ ਜਾਂਦੇ ਹਨ, ਉਹਨਾਂ ਨੂੰ (ਵੀ ਵਿਕਾਰਾਂ ਦੀ) ਮੈਲ ਨਹੀਂ ਲੱਗਦੀ ॥੧੩॥

ਪਦ ਅਰਥ ਸੂਚੈ = ਪਵਿੱਤਰ ਪ੍ਰਭੂ ਵਿਚ। ਸਾਚੇ = ਸਦਾ-ਥਿਰ ਪ੍ਰਭੂ ਦਾ ਰੂਪ। ਏਕਾਦਸੀ = ਚੰਦ ਦੇ ਹਿਸਾਬ ਪੂਰਨਮਾਸ਼ੀ ਜਾਂ ਮੱਸਿਆ ਤੋਂ ਗਿਆਰ੍ਹਵਾਂ ਦਿਨ। ਕਰਮ-ਕਾਂਡੀ ਲੋਕ ਉਸ ਦਿਨ ਵਰਤ ਰੱਖਦੇ ਹਨ, ਨਿਰਾਹਾਰ ਰਹਿੰਦੇ ਹਨ ॥੧੩॥

SikhNet (Spanish)y quien sea que, a través de Él se vuelve Verdad, no lo manchan los errores. (13)

ਜਹ ਦੇਖਉ; ਤਹ ਏਕੋ ਏਕਾ ॥

jeh dekhau; teh eko ekaa | Ang 840

Sant Singh KhalsaWherever I look, I see the One Lord there.
Manmohan SinghWherever I see, I see but One Lord there.
Manmohan Singh (Punjabi)ਜਿਥੇ ਕਿਤੇ ਭੀ ਮੈਂ ਵੇਖਦਾ ਹਾਂ, ਉਥੇ ਮੈਂ ਕੇਵਲ ਇਸ ਸਾਈਂ ਨੂੰ ਹੀ ਵੇਖਦਾ ਹਾਂ।
Fareedkot Teekaਜਹਾਂ ਮੇਂ ਦੇਖਤਾ ਹੂੰ ਤਹਾਂ ਏਕੋ ਏਕ ਸੋਈ ਦ੍ਰਿਸ਼ਟ ਆਵਤਾ ਹੈ॥
Prof. Sahib Singhਮੈਂ ਜਿਧਰ ਵੇਖਦਾ ਹਾਂ, ਉਧਰ ਇਕ ਪਰਮਾਤਮਾ ਹੀ ਪਰਮਾਤਮਾ ਦਿੱਸਦਾ ਹੈ।

ਪਦ ਅਰਥ ਜਹ = ਜਿੱਥੇ। ਦੇਖਉ = ਦੇਖਉਂ, ਮੈਂ ਵੇਖਦਾ ਹਾਂ। ਤਹ = ਉਥੇ। ਏਕੋ ਏਕਾ = ਇਕ ਪਰਮਾਤਮਾ ਹੀ।

SikhNet (Spanish)Donde sea que volteo, ahí veo sólo al Uno,

ਹੋਰਿ ਜੀਅ ਉਪਾਏ; ਵੇਕੋ ਵੇਕਾ ॥

hor jeea upaae; veko vekaa | Ang 840

Sant Singh KhalsaHe created the other beings, of many and various kinds.
Manmohan SinghOther creatures, He has created of various kinds.
Manmohan Singh (Punjabi)ਹੋਰ ਜੀਵ, ਉਸ ਨੇ ਅਨੇਕਾਂ ਕਿਸਮਾਂ ਦੇ ਪੈਦਾ ਕੀਤੇ ਹਨ।
Fareedkot Teekaਜੀਵ ਅਨੇਕ ਤ੍ਰਹ ਕੇ (ਵੇਕੋ ਵੇਕਾ) ਭਿੰਨ ਭਿੰਨ ਉਪਾਏ ਹੈਂ॥
Prof. Sahib Singh(ਉਸ ਨੇ) ਭਾਂਤ ਭਾਂਤ ਦੇ ਇਹ ਸਾਰੇ ਜੀਵ ਪੈਦਾ ਕੀਤੇ ਹੋਏ ਹਨ (ਜੋ ਵਰਤ ਆਦਿਕ ਕਈ ਭਰਮਾਂ ਵਿਚ ਪਏ ਰਹਿੰਦੇ ਹਨ)।

ਪਦ ਅਰਥ ਹੋਰਿ = {ਲਫ਼ਜ਼ 'ਹੋਰ' ਤੋਂ ਬਹੁ-ਵਚਨ}। ਹੋਰਿ ਜੀਅ = ਬਾਕੀ ਸਾਰੇ ਜੀਵ। ਵੇਕੋ ਵੇਕਾ = ਭਾਂਤ ਭਾਂਤ ਦੇ।

SikhNet (Spanish)El apego es vano y la avaricia también, pues sólo practicando la Virtud,

ਫਲੋਹਾਰ ਕੀਏ; ਫਲੁ ਜਾਇ ॥

falohaar kee; fal jaae | Ang 840

Sant Singh KhalsaEating only fruits, one loses the fruits of life.
Manmohan SinghBy eating fruits alone, man loses the life's fruit.
Manmohan Singh (Punjabi)ਕੇਵਲ ਫਲ-ਫੁੱਲ ਖਾਣ ਦੁਆਰਾ ਬੰਦਾ ਜੀਵਨ ਦੇ ਫਲ ਨੂੰ ਗੁਆ ਲੈਂਦਾ ਹੈ।
Fareedkot Teekaਵਿਸਿਓਂ ਕੇ ਭੋਗ ਰੂਪੀ ਫਲੋਹਾਰ ਕਰਨੇ ਸੇ ਵਾ ਕਰਮ ਫਲ ਕੀ ਇਛਾ ਕਰਨੇ ਸੇ ਗ੍ਯਾਨੁ ਫਲੁ ਜਾਤਾ ਰਹਤਾ ਹੈ॥
Prof. Sahib Singhਹੇ ਭਾਈ! (ਏਕਾਦਸੀ ਵਾਲੇ ਦਿਨ ਅੰਨ ਛੱਡ ਕੇ) ਨਿਰੇ ਫਲ ਖਾਧਿਆਂ (ਵਰਤ ਦਾ ਅਸਲ) ਫਲ ਨਹੀਂ ਮਿਲਦਾ (ਅਸਲ ਵਰਤ ਹੈ 'ਵਿਕਾਰਾਂ ਵਲੋਂ ਪਰਹੇਜ਼', ਉਸ ਦਾ ਫਲ ਹੈ 'ਉੱਚਾ ਆਤਮਕ ਜੀਵਨ')।

ਪਦ ਅਰਥ ਫਲੋਹਾਰ = ਫਲਾਂ ਦਾ ਆਹਾਰ {ਏਕਾਦਸੀ ਦੇ ਵਰਤ ਤੇ ਅੰਨ ਛੱਡ ਕੇ ਕਰਮ-ਕਾਂਡੀ ਸਿਰਫ਼ ਫਲ ਖਾਂਦੇ ਹਨ, ਤੇ ਸਿਰਫ਼ ਇਤਨੇ ਉੱਦਮ ਨਾਲ ਹੀ ਵਰਤ ਦਾ ਫਲ ਮਿਲਦਾ ਸਮਝ ਲੈਂਦੇ ਹਨ। ਅਸਲ ਵਰਤ ਹੈ 'ਵਿਕਾਰਾਂ ਵਲੋਂ ਪਰਹੇਜ਼', ਉਸ ਦਾ ਫਲ ਹੈ 'ਉੱਚਾ ਆਤਮਕ ਜੀਵਨ'}।

SikhNet (Spanish)por la Gracia del Guru, uno puede ser liberado.

ਰਸ ਕਸ ਖਾਏ; ਸਾਦੁ ਗਵਾਇ ॥

ras kas khaae; saad gavaae | Ang 840

Sant Singh KhalsaEating only delicacies of various sorts, one loses the true taste.
Manmohan SinghRelishing just dainties of various types, one loses the taste of the Lord.
Manmohan Singh (Punjabi)ਕੇਵਲ ਅਨੇਕਾਂ ਭਾਂਤਾਂ ਦੀਆਂ ਨਿਆਮਤਾਂ ਮਾਨਣ ਦੁਆਰਾ ਇਨਸਾਨ ਸੁਆਮੀ ਦੇ ਸੁਆਦ ਨੂੰ ਗੁਆ ਲੈਂਦਾ ਹੈ।
Fareedkot Teekaਮਧਰ ਆਦੀ ਖਟ ਰਸ ਜੋ ਮਨ ਕੋ (ਕਸ) ਖੈਚਨੇਹਾਰੇ ਹੈਂ, ਤਿਨੋਂ ਕੋ ਮਨਮੁਖੋਂ ਨੇ ਖਾਇਕਰ (ਸਾਦ) ਆਤਮ ਅਨੰਦ ਕੋ ਗਵਾਇ ਲੀਆ ਹੈ॥
Prof. Sahib Singh(ਅੰਨ ਦੇ ਥਾਂ) ਕਈ ਸੁਆਦਾਂ ਵਾਲੇ ਫਲ ਆਦਿਕ ਪਦਾਰਥ (ਜੋ ਮਨੁੱਖ) ਖਾਂਦਾ ਹੈ, (ਉਹ ਤਾਂ ਉਂਞ ਹੀ ਵਰਤ ਦਾ) ਮਜ਼ਾ ਗਵਾ ਲੈਂਦਾ ਹੈ।

ਪਦ ਅਰਥ ਰਸ ਕਸ = ਕਈ ਸੁਆਦਾਂ ਵਾਲੇ ਫਲ ਆਦਿਕ ਪਦਾਰਥ। ਸਾਦੁ = ਸੁਆਦ, ਮਜ਼ਾ।

SikhNet (Spanish)Aquél que come sólo frutas, pierde el fruto de la vida,

ਕੂੜੈ ਲਾਲਚਿ. ਲਪਟੈ ਲਪਟਾਇ ॥

koorrai laalach. lapattai lapattaae | Ang 840

Sant Singh KhalsaIn fraud and greed, people are engrossed and entangled.
Manmohan SinghIn false covetousness, the mortal is wholly engrossed.
Manmohan Singh (Punjabi)ਝੂਠੇ ਲੋਭ ਅੰਦਰ, ਪ੍ਰਾਣੀ ਪੂਰੀ ਤਰ੍ਹਾਂ ਖਚਤ ਹੋਇਆ ਹੋਇਆ ਹੈ।
Fareedkot Teekaਝੂਠੇ ਵਿਸਿਓਂ ਕੇ ਲਾਲਚ ਮੇਂ ਆਪ ਲਪਟੇ ਹੂਏ ਹੈਂ ਪੁਨਾ ਔਰੋਂ ਕੋ ਲਪਟਾਇ ਰਹੇ ਹੈਂ॥
Prof. Sahib Singh(ਵਰਤ ਰੱਖਣ ਵਾਲਾ ਮਨੁੱਖ ਵਰਤ ਦੇ ਫਲ ਦੀ ਆਸ ਧਾਰ ਕੇ) ਮਾਇਆ ਦੇ ਲਾਲਚ ਵਿਚ ਫਸਿਆ ਹੀ ਰਹਿੰਦਾ ਹੈ।

ਪਦ ਅਰਥ ਲਾਲਚਿ = ਲਾਲਚ ਵਿਚ। ਕੂੜੈ ਲਾਲਚ = ਝੂਠੇ ਲਾਲਚ ਵਿਚ। ਲਪਟੈ = ਚੰਬੜਿਆ ਰਹਿੰਦਾ ਹੈ।

SikhNet (Spanish)y aquél que saborea muchos placeres pierde el Sabor de Dios.

ਛੂਟੈ ਗੁਰਮੁਖਿ; ਸਾਚੁ ਕਮਾਇ ॥੧੪॥

chhoottai guramukh; saach kamaae |14| Ang 840

Sant Singh KhalsaThe Gurmukh is emancipated, practicing Truth. ||14||
Manmohan SinghPractising truth by Guru's grace, the mortal is released.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ ਸੱਚ ਦੀ ਕਮਾਈ ਕਰ ਕੇ ਪ੍ਰਾਣੀ ਦਾ ਛੁਟਕਾਰਾ ਹੋ ਜਾਂਦਾ ਹੈ।
Fareedkot Teekaਗੁਰਮੁਖ ਪੁਰਸ ਸਾਚੁ ਕਮਾਇ ਕਰ ਵਿਸਿਓਂ ਕੇ ਲਾਲਚ ਸੇ ਛੂਟ ਗਏ ਹੈਂ॥੧੪॥
Prof. Sahib Singh(ਇਸ ਲਾਲਚ ਤੋਂ ਉਹ ਮਨੁੱਖ) ਖ਼ਲਾਸੀ ਹਾਸਲ ਕਰਦਾ ਹੈ ਜਿਹੜਾ ਗੁਰੂ ਦੀ ਸਰਨ ਪੈ ਕੇ ਸਦਾ-ਥਿਰ ਪ੍ਰਭੂ ਦਾ ਨਾਮ ਸਿਮਰਨ ਦੀ ਕਮਾਈ ਕਰਦਾ ਹੈ ॥੧੪॥

ਪਦ ਅਰਥ ਛੂਟੈ = (ਲਾਲਚ ਤੋਂ) ਮੁਕਤ ਹੁੰਦਾ ਹੈ। ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ। ਸਾਚ = ਸਦਾ-ਥਿਰ ਹਰਿ-ਨਾਮ ਦਾ ਸਿਮਰਨ ॥੧੪॥

SikhNet (Spanish)El apego es vano y la avaricia también, pues sólo practicando la Virtud, por la Gracia del Guru, uno puede ser liberado. (14)

ਦੁਆਦਸਿ ਮੁਦ੍ਰਾ. ਮਨੁ ਅਉਧੂਤਾ ॥

duaadas mudraa. man aaudhootaa | Ang 840

Sant Singh KhalsaThe Twelfth Day: One whose mind is not attached to the twelve signs,
Manmohan SinghThe twelfth (Lunar day): he, whose soul remains detached from twelve signs;
Manmohan Singh (Punjabi)ਬਾਰ੍ਹਵੀਂ (ਤਿੱਥ): ਜਿਸ ਦੀ ਆਤਮਾ ਬਾਰਾਂ ਹੀ ਚਿੰਨ੍ਹਾਂ ਤੋਂ ਉਪਰਾਮ ਰਹਿੰਦੀ ਹੈ,
Fareedkot Teekaਦਸ ਇੰਦ੍ਰੀਆਂ ਔਰ ਮਨ, ਬੁਧ ਇਨ ਦ੍ਵਾਦਸੋਂ ਕੋ ਜਿਨੋਂ ਨੇ (ਮੁਦ੍ਰਾ) ਰੋਕਿਆ ਹੈ, ਸੋ ਤਿਸ ਕਾ ਮਨੁ (ਅਉਧੂਤਾ) ਸੁਧ ਹੂਆ ਹੈ॥
Prof. Sahib Singhਹੇ ਭਾਈ! (ਉਹੀ ਹਨ ਅਸਲ) ਤਿਆਗੀ, (ਉਹਨਾਂ ਦਾ) ਮਨ (ਮਾਨੋ, ਭੇਖਾਂ ਦੇ) ਬਾਰਾਂ ਹੀ ਚਿੰਨ੍ਹਾਂ ਦਾ ਧਾਰਨੀ ਹੁੰਦਾ ਹੈ,

ਪਦ ਅਰਥ ਦੁਆਦਸਿ = ਬਾਰ੍ਹਵੀਂ ਥਿਤਿ, ਪੂਰਨਮਾਸੀ ਜਾਂ ਮੱਸਿਆ ਤੋਂ ਬਾਰ੍ਹਵਾਂ ਦਿਨ। ਮੁਦ੍ਰਾ = ਮੁਹਰ, ਛਾਪ, ਭੇਖ ਦਾ ਚਿੰਨ੍ਹ। ਦੁਆਦਸਿ ਮੁਦ੍ਰਾ = ਭੇਖਾਂ ਦੇ ਬਾਰਾਂ ਚਿੰਨ੍ਹ {ਬ੍ਰਹਮਚਾਰੀ ਦੇ ਪੰਜ ਚਿੰਨ੍ਹ=ਜਨੇਊ, ਮ੍ਰਿਗਛਾਲਾ, ਮੁੰਞ ਦੀ ਤੜਾਗੀ, ਕਰਮੰਡਲ, ਸ਼ਿਖਾ। ਵੈਸ਼ਨਵ ਦੇ ਤਿੰਨ ਚਿੰਨ੍ਹ=ਤਿਲਕ, ਕੰਠੀ, ਤੁਲਸੀ ਮਾਲਾ। ਸ਼ੈਵ (ਸ਼ਿਵ-ਉਪਾਸ਼ਕ) ਦੇ ਦੋ ਚਿੰਨ੍ਹ=ਰੁਦ੍ਰਾਖ ਦੀ ਮਾਲਾ, ਤ੍ਰਿਪੁੰਡ੍ਰ (ਗਾਂ ਦੇ ਗੋਹੇ ਦੀ ਸੁਆਹ ਨਾਲ ਮੱਥੇ ਉੱਤੇ ਪਈਆਂ ਤਿੰਨ ਲਕੀਰਾਂ)। ਜੋਗੀ ਦਾ ਇਕ ਚਿੰਨ੍ਹ=ਮੁੰਦਰਾਂ। ਸੰਨਿਆਸੀ ਦਾ ਇਕ ਚਿੰਨ੍ਹ=ਤ੍ਰਿਦੰਡ। (੫+੩+੨+੧+੧=੧੨) ਦੁਆਦਸਿ ਮੁਦ੍ਰਾ ਮਨੁ = ਜਿਸ ਦਾ ਮਨ ਬਾਰਾਂ ਛਾਪਾਂ ਦਾ ਧਾਰਨੀ ਹੈ। ਅਉਧੂਤਾ = ਤਿਆਗੀ।

SikhNet (Spanish)Duadas, Décimo segundo día: aquél que no se apega a los doce signos yóguicos,

ਅਹਿਨਿਸਿ ਜਾਗਹਿ; ਕਬਹਿ. ਨ ਸੂਤਾ ॥

ahinis jaageh; kabeh. na sootaa | Ang 840

Sant Singh Khalsaremains awake day and night, and never sleeps.
Manmohan Singhday and night he remains wakeful, and sleeps not ever.
Manmohan Singh (Punjabi)ਉਹ ਦਿਨ ਰਾਤ ਖਬਰਦਾਰ ਰਹਿੰਦਾ ਹੈ, ਅਤੇ ਕਦਾਚਿੱਤ ਸੌਂਦਾ ਨਹੀਂ।
Fareedkot Teekaਸੋ ਜਨ ਗਿਆਨ ਰੂਪੀ ਜਾਗ੍ਰਤ ਮੇਂ ਦਿਨੇ ਰਾਤ ਜਾਗਤੇ ਹੈਂ, ਅਵਿਦਿਆ ਰੂਪੀ ਨਿੰਦ੍ਰਾ ਮੇਂ ਤਿਨ ਕਾ ਮਨੁ ਕਬੀ ਸੁਤਾ ਨਹੀਂ ਹੈ॥
Prof. Sahib Singh(ਗੁਰੂ ਦੇ ਉਪਦੇਸ਼ ਵਿਚ ਜੁੜ ਕੇ ਜਿਹੜੇ ਮਨੁੱਖ) ਦਿਨ ਰਾਤ (ਮਾਇਆ ਦੇ ਹੱਲਿਆਂ ਵਲੋਂ) ਸੁਚੇਤ ਰਹਿੰਦੇ ਹਨ (ਮਾਇਆ ਦੇ ਮੋਹ ਦੀ ਨੀਂਦ ਵਿਚ) ਕਦੇ ਨਹੀਂ ਸੌਂਦੇ।

ਪਦ ਅਰਥ ਅਹਿ = ਦਿਨ। ਨਿਸਿ = ਰਾਤ। ਜਾਗਹਿ = ਜਾਗਦੇ ਰਹਿੰਦੇ ਹਨ, ਸੁਚੇਤ ਰਹਿੰਦੇ ਹਨ।

SikhNet (Spanish)se conserva despierto en Dios y no se duerme,

ਜਾਗਤੁ ਜਾਗਿ; ਰਹੈ ਲਿਵ ਲਾਇ ॥

jaagat jaag; rahai liv laae | Ang 840

Sant Singh KhalsaHe remains awake and aware, lovingly centered on the Lord.
Manmohan SinghHe who is absorbed in the Lord's love, remains ever awake,
Manmohan Singh (Punjabi)ਜੋ ਪ੍ਰਭੂ ਦੀ ਪ੍ਰੀਤ ਅੰਦਰ ਲੀਨ ਹੈ, ਉਹ ਸਦਾ ਜਾਗਦਾ ਰਹਿੰਦਾ ਹੈ।
Fareedkot Teekaਗ੍ਯਾਨ ਰੂਪੀ (ਜਾਗਤੁ) ਅਵਸਥਾ ਮੇਂ ਵਾ ਜਗਤ ਕੀ ਤ੍ਰਫੋਂ ਸੇ ਜਨ (ਜਾਗਿ ਰਹੈ) ਸਾਵਧਾਨ ਰਹਤੇ ਹੈਂ, ਕਿਉਂਕਿ ਤਿਨੋਂ ਨੇ ਬ੍ਰਹਮ ਮੇਂ (ਸਿਵ) ਬਿਰਤੀ ਲਗਾਈ ਹੈ॥
Prof. Sahib Singhਹੇ ਭਾਈ! ਗੁਰੂ ਦੇ ਉਪਦੇਸ਼ ਵਿਚ (ਟਿਕ ਕੇ ਜਿਹੜਾ ਮਨੁੱਖ ਮਾਇਆ ਦੇ ਹੱਲਿਆਂ ਵਲੋਂ) ਜਾਗਦਾ ਰਹਿੰਦਾ ਹੈ,

ਪਦ ਅਰਥ ਜਾਗਿ = ਜਾਗ ਕੇ। ਲਿਵ = ਸੁਰਤਿ। ਲਾਇ ਰਹੈ = ਜੋੜੀ ਰੱਖਦਾ ਹੈ।

SikhNet (Spanish)permanece despierto y conciente. Amorosamente centrado en el Señor,

ਗੁਰ ਪਰਚੈ; ਤਿਸੁ ਕਾਲੁ. ਨ ਖਾਇ ॥

gur parachai; tis kaal. na khaae | Ang 840

Sant Singh KhalsaWith faith in the Guru, he is not consumed by death.
Manmohan Singhand he has faith in the Guru and him death devours not.
Manmohan Singh (Punjabi)ਉਸ ਦਾ ਗੁਰਾਂ ਅੰਦਰ ਭਰੋਸਾ ਹੈ ਅਤੇ ਉਸ ਨੂੰ ਮੌਤ ਹੱੜਪ ਨਹੀਂ ਕਰਦੀ।
Fareedkot Teekaਜਿਨ ਕੇ ਅੰਤਸਕਰਨ ਗੁਰੋਂ ਕੇ ਉਪਦੇਸ ਮੇਂ ਪਰਚੇ ਹੈਂ ਤਿਨ ਕੋ ਕਾਲ ਨਹੀਂ ਖਾਤਾ ਹੈ॥
Prof. Sahib Singhਅਤੇ ਸੁਚੇਤ ਰਹਿ ਕੇ (ਪ੍ਰਭੂ-ਚਰਨਾਂ ਵਿਚ) ਸੁਰਤ ਜੋੜੀ ਰੱਖਦਾ ਹੈ, ਉਸ (ਦੇ ਆਤਮਕ ਜੀਵਨ) ਨੂੰ (ਆਤਮਕ) ਮੌਤ ਖਾ ਨਹੀਂ ਸਕਦੀ।

ਪਦ ਅਰਥ ਗੁਰ ਪਰਚੈ = ਗੁਰੂ ਦੇ ਉਪਦੇਸ਼ ਵਿਚ। ਕਾਲੁ = ਆਤਮਕ ਮੌਤ।

SikhNet (Spanish)y con su Fe en el Guru, la muerte no lo destruye.

ਅਤੀਤ ਭਏ; ਮਾਰੇ ਬੈਰਾਈ ॥

ateet bhe; maare bairaaee | Ang 840

Sant Singh KhalsaThose who become detached, and conquer the five enemies
Manmohan SinghThey who become detached and slay their five adversaries,
Manmohan Singh (Punjabi)ਜੋ ਉਪਰਾਮ ਹੋ ਜਾਂਦੇ ਹਨ ਅਤੇ ਆਪਣੇ ਪੰਜੇ ਵੈਰੀਆਂ ਨੂੰ ਮਾਰ ਸੁੱਟਦੇ ਹਨ;
Fareedkot Teekaਜੋ ਜਨ ਸੰਸਾਰ ਤੇ (ਅਤੀਤ) ਅਸੰਗ ਹੂਏ ਹੈਂ ਤਿਨੋਂ ਨੇ ਕਾਮ, ਕ੍ਰੋਧ ਆਦੀ ਵੈਰੀ ਮਾਰ ਲਏ ਹੈਂ॥
Prof. Sahib Singhਉਹਨਾਂ ਨੇ (ਕਾਮਾਦਿਕ) ਸਾਰੇ ਵੈਰੀ ਮੁਕਾ ਲਏ, ਉਹ (ਅਸਲ) ਤਿਆਗੀ ਬਣ ਗਏ।

ਪਦ ਅਰਥ ਅਤੀਤ = ਵਿਰਕਤ। ਬੈਰਾਈ = (ਕਾਮਾਦਿਕ) ਵੈਰੀ।

SikhNet (Spanish)Se vuelve desapegado y destruye a sus cinco adversarios internos,

ਪ੍ਰਣਵਤਿ ਨਾਨਕ; ਤਹ ਲਿਵ ਲਾਈ ॥੧੫॥

pranavat naanak; teh liv laaee |15| Ang 840

Sant Singh Khalsa- prays Nanak, they are lovingly absorbed in the Lord. ||15||
Manmohan Singhprays Nanak they alone remain merged in the Lord's love.
Manmohan Singh (Punjabi)ਗੁਰੂ ਜੀ ਬਿਨੈ ਕਰਦੇ ਹਨ, ਕੇਵਲ ਉਹ ਹੀ ਪ੍ਰਭੂ ਦੇ ਪ੍ਰੇਮ ਅੰਦਰ ਸਮਾਏ ਰਹਿੰਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਨੋਂ ਨੇ ਵਾਹਿਗੁਰੂ ਕੇ ਸਰੂਪ ਮੇਂ (ਲਿਵ) ਬਿਰਤੀ ਲਗਾਈ ਹੈ॥੧੫॥
Prof. Sahib Singhਨਾਨਕ ਬੇਨਤੀ ਕਰਦਾ ਹੈ-(ਉਨ੍ਹਾਂ ਮਨੁੱਖਾਂ ਨੇ ਸੁਚੇਤ ਰਹਿ ਕੇ) ਉਥੇ (ਪ੍ਰਭੂ-ਚਰਨਾਂ ਵਿਚ) ਸੁਰਤ ਜੋੜੀ ਹੋਈ ਹੈ ॥੧੫॥

ਪਦ ਅਰਥ ਤਹ = ਉਥੇ, ਉਸ ਟਿਕਾਣੇ ਤੇ ॥੧੫॥

SikhNet (Spanish)oh, dice Nanak, sólo ese ser vive entonado en Dios.(15)

ਦੁਆਦਸੀ; ਦਇਆ ਦਾਨੁ ਕਰਿ ਜਾਣੈ ॥

duaadasee; deaa daan kar jaanai | Ang 840

Sant Singh KhalsaThe Twelfth Day: Know, and practice, compassion and charity.
Manmohan SinghThe twelfth (lunar day): Man should know how to practise compassion and charity,
Manmohan Singh (Punjabi)ਬਾਰ੍ਹਵੀਂ (ਤਿੱਥ): ਇਨਸਾਨ ਨੂੰ ਮਿਹਰਬਾਨੀ ਅਤੇ ਖੈਰਾਤ ਕਰਨੀ ਜਾਨਣੀ ਚਾਹੀਦੀ ਹੈ,
Fareedkot Teekaਦ੍ਵਾਦਸੀ ਦ੍ਵਾਰਾ ਕਹਤੇ ਹੈਂ: ਦਇਆ ਔ ਦਾਨ ਕਰ ਜਾਣੈ॥
Prof. Sahib Singhਹੇ ਭਾਈ! (ਕਰਮ-ਕਾਂਡੀ ਮਨੁੱਖ ਕਿਸੇ ਵਰਤ ਆਦਿਕ ਸਮੇ ਮਾਇਆ ਦਾ ਦਾਨ ਕਰਦਾ ਹੈ, ਅਤੇ ਕਿਸੇ ਮੰਤ੍ਰ ਦਾ ਅਜਪਾ ਜਾਪ ਕਰਦਾ ਹੈ, ਪਰ ਜਿਹੜਾ ਮਨੁੱਖ ਬੰਦਿਆਂ ਵਿਚ) ਪਿਆਰ ਵੰਡਣਾ ਜਾਣਦਾ ਹੈ,

ਪਦ ਅਰਥ ਦੁਆਦਸੀ = ਬਾਰ੍ਹਵੀਂ ਥਿਤਿ। ਕਰਿ ਜਾਣੈ = ਕਰਨਾ ਜਾਣਦਾ ਹੈ। ਦਾਨੁ ਕਰਿ ਜਾਣੈ = ਦਾਨ ਕਰਨਾ ਜਾਣਦਾ ਹੈ। ਦਇਆ = ਪਿਆਰ।

SikhNet (Spanish)Tejerasi, Décimo tercer día: Aquél que conoce la Compasión y mantiene la Caridad en su corazón,

ਬਾਹਰਿ ਜਾਤੋ; ਭੀਤਰਿ ਆਣੈ ॥

baahar jaato; bheetar aanai | Ang 840

Sant Singh KhalsaBring your out-going mind back home.
Manmohan Singhand ought to bring home his out going mind.
Manmohan Singh (Punjabi)ਅਤੇ ਉਸ ਨੂੰ ਆਪਣੇ ਬਾਹਰ ਭਟਕਦੇ ਹੋਏ ਮਨੂਏ ਨੂੰ ਘਰ ਵਿੱਚ ਲਿਆਉਣਾ ਉਚਿਤ ਹੈ।
Fareedkot Teekaਮਨ ਵਾਹਯ ਮੁਖ ਜਾਤੇ ਹੂਏ ਕਉ ਅੰਤਰ ਲਿਆਵੇ, ਭਾਵ ਯਹਿ ਸੰਕਲਪ ਵਿਕਲਪ ਸੇ ਰਹਿਤ ਕਰੈ॥
Prof. Sahib Singhਬਾਹਰ ਭਟਕਦੇ ਮਨ ਨੂੰ (ਹਰਿ-ਨਾਮ ਦੀ ਸਹਾਇਤਾ ਨਾਲ ਆਪਣੇ) ਅੰਦਰ ਹੀ ਲੈ ਆਉਂਦਾ ਹੈ,

ਪਦ ਅਰਥ ਜਾਤੋ = ਜਾਂਦਾ, ਭਟਕਦਾ। ਆਣੈ = ਲਿਆਉਂਦਾ ਹੈ।

SikhNet (Spanish)aquél que controla las andanzas de su mente,

ਬਰਤੀ ਬਰਤ; ਰਹੈ ਨਿਹਕਾਮ ॥

baratee barat; rahai nihakaam | Ang 840

Sant Singh KhalsaObserve the fast of remaining free of desire.
Manmohan SinghHe alone is the faster who observes the fasting of rendering selfless service.
Manmohan Singh (Punjabi)ਕੇਵਲ ਉਹ ਵਰਤ ਵਾਲਾ ਹੈ, ਜੋ ਸਵਾਰਥ ਰਹਿਤ ਸੇਵਾ ਕਰਨ ਦਾ ਵਰਤ ਰੱਖਦਾ ਹੈ।
Fareedkot Teekaਬ੍ਰਤੀ ਪੁਰਸ ਨਿਸਕਾਮਤਾ ਰੂਪੀ ਬ੍ਰਹਮ ਮੇਂ ਸਦਾ ਰਹਣਾ ਕਰੈ॥
Prof. Sahib Singhਜਿਹੜਾ ਮਨੁੱਖ ਵਾਸਨਾ-ਰਹਿਤ ਜੀਵਨ ਜੀਊਂਦਾ ਹੈ,

ਪਦ ਅਰਥ ਬਰਤੀ ਬਰਤ = ਵਰਤਾਂ ਵਿਚੋਂ ਸ੍ਰੇਸ਼ਟ ਵਰਤ। ਨਿਹਕਾਮੁ = ਵਾਸਨਾ ਤੋਂ ਰਹਿਤ।

SikhNet (Spanish)aquél cuyo ayuno es el no desear nada,

ਅਜਪਾ ਜਾਪੁ; ਜਪੈ ਮੁਖਿ ਨਾਮ ॥

ajapaa jaap; japai mukh naam | Ang 840

Sant Singh KhalsaChant the unchanted Chant of the Naam with your mouth.
Manmohan SinghThe Mortal ought to embrace unuttered mediation and utter the Name with his mouth.
Manmohan Singh (Punjabi)ਪ੍ਰਾਣੀ ਨੂੰ ਉਚਾਰਨ-ਰਹਿਤ ਸਿਮਰਨ ਅਤੇ ਆਪਣੇ ਮੂੰਹ ਨਾਲ ਨਾਮ ਦਾ ਉਚਾਰਨ ਕਰਨਾ ਉਚਿਤ ਹੈ।
Fareedkot Teekaਮੁਖ ਜੋ ਅਜਪਾ ਜਾਪ ਨਾਮੁ ਹੈ ਤਿਸ ਕੋ ਜਪਤਾ ਰਹੈ; ਵਾ ਮਨ ਕਰ ਅਜਪਾ ਜਾਪੁ ਕਿਆ ਸੋਹੰ ਐਸੇ ਚਿੰਤਨ ਕਰੇ। ਅਰੁਚਿਤ ਉਥਾਨ ਹੂਏ ਮੁਖ ਤੇ ਨਾਮ ਉਚਾਰਨ ਕਰੇ। ਮੁਖ ਸੇ ਜਪੇ ਬਿਨਾ ਜੋ ਜਾਪ ਹੋਵੇ ਸੋ ਅਜਪਾ ਜਾਪ ਹੈ। ਭਾਵ ਯਹਿ ਸ੍ਵਾਸੋਂ ਕੇ ਅੰਤਰ ਔ ਵਾਰਯ ਜਾਨੇ ਸਮੇਂ ਏਕ ਏਕ ਸ੍ਵਾਸ ਸਾਥ ਨਾਮ ਮਿਲਾਇ ਕਰ ਚਿੰਤਨ ਕਰਨਾ॥
Prof. Sahib Singhਅਤੇ ਮੂੰਹੋਂ ਪਰਮਾਤਮਾ ਦਾ ਨਾਮ ਜਪਦਾ ਹੈ, ਉਹ ਮਨੁੱਖ (ਮਾਨੋ) ਅਜਪਾ ਜਾਪ ਕਰ ਰਿਹਾ ਹੈ।

ਪਦ ਅਰਥ ਅਜਪਾ ਜਾਪੁ = ਜਪਣ ਤੋਂ ਬਿਨਾ ਕੀਤਾ ਹੋਇਆ (ਕਿਸੇ ਮੰਤ੍ਰ ਦਾ) ਜਾਪ। ਮੁਖਿ = ਮੂੰਹ ਨਾਲ। ਜਪੈ = ਜਪਦਾ ਹੈ।

SikhNet (Spanish)que su recitación es la Meditación del Naam,

ਤੀਨਿ ਭਵਣ ਮਹਿ; ਏਕੋ ਜਾਣੈ ॥

teen bhavan meh; eko jaanai | Ang 840

Sant Singh KhalsaKnow that the One Lord is contained in the three worlds.
Manmohan SinghKnows he the one Lord contained in the three worlds.
Manmohan Singh (Punjabi)ਉਹ ਇਕ ਸਾਈਂ ਨੂੰ ਤਿੰਨਾਂ ਲੋਕਾਂ ਅੰਦਰ ਵਿਆਪਕ ਸਮਝਦਾ ਹੈ।
Fareedkot Teekaਤੀਨ ਲੋਕ ਮੇਂ ਏਕ ਵਾਹਿਗੁਰੂ ਹੀ ਕੋ ਪੂਰਨ ਜਾਣੇ॥
Prof. Sahib Singhਹੇ ਭਾਈ! ਜਿਹੜਾ ਮਨੁੱਖ ਸਾਰੇ ਸੰਸਾਰ ਵਿਚ ਇਕ ਪਰਮਾਤਮਾ ਨੂੰ ਹੀ ਵੱਸਦਾ ਸਮਝਦਾ ਹੈ,

ਪਦ ਅਰਥ ਤੀਨਿ ਭਵਣ = ਤਿੰਨਾਂ ਭਵਨਾਂ ਵਿਚ, ਸਾਰੇ ਜਗਤ ਵਿਚ। ਏਕੋ = ਇਕ (ਪਰਮਾਤਮਾ) ਨੂੰ ਹੀ।

SikhNet (Spanish)aprende que el Único Señor está contenido en las tres Gunas

ਸਭਿ ਸੁਚਿ ਸੰਜਮ; ਸਾਚੁ ਪਛਾਣੈ ॥੧੬॥

sabh such sanjam; saach pachhaanai |16| Ang 840

Sant Singh KhalsaPurity and self-discipline are all contained in knowing the Truth. ||16||
Manmohan SinghPurity and continence are all contained in knowing the True Lord.
Manmohan Singh (Punjabi)ਪਵਿੱਤਰਤਾ ਤੇ ਪ੍ਰਹੇਜ਼ਗਾਰੀ ਸਮੂਹ ਸੱਚੇ ਸਾਹਿਬ ਨੂੰ ਜਾਨਣ ਵਿੱਚ ਆ ਜਾਂਦੀਆਂ ਹਨ।
Fareedkot Teekaਸਚ ਸਰੂਪ ਕੋ ਪਛਾਣੇ ਸੇ ਸਭੀ ਸੁਚ ਸੰਜਮ ਪ੍ਰਾਪਤਿ ਹੋ ਜਾਤੇ ਹੈਂ॥੧੬॥
Prof. Sahib Singhਅਤੇ ਉਸ ਸਦਾ-ਥਿਰ ਪ੍ਰਭੂ ਨਾਲ ਡੂੰਘੀ ਸਾਂਝ ਪਾਈ ਰੱਖਦਾ ਹੈ, ਉਹ (ਮਾਨੋ) ਸਰੀਰਕ ਪਵਿਤ੍ਰੱਤਾ ਦੇ ਸਾਰੇ ਉੱਦਮ ਕਰ ਰਿਹਾ ਹੈ, ਗਿਆਨ-ਇੰਦ੍ਰਿਆਂ ਨੂੰ ਵੱਸ ਵਿਚ ਕਰਨ ਦੇ ਸਾਰੇ ਜਤਨ ਕਰ ਰਿਹਾ ਹੈ ॥੧੬॥

ਪਦ ਅਰਥ ਸਭਿ = ਸਾਰੇ। ਸੰਜਮ = ਗਿਆਨ-ਇੰਦ੍ਰਿਆਂ ਨੂੰ ਵੱਸ ਵਿਚ ਕਰਨ ਦੇ ਜਤਨ। ਸੁਚਿ = ਸਰੀਰਕ ਪਵਿੱਤ੍ਰਤਾ ਦੇ ਉੱਦਮ। ਸਾਚੁ = ਸਦਾ-ਥਿਰ ਪ੍ਰਭੂ। ਪਛਾਣੇ = ਸਾਂਝ ਪਾਂਦਾ ਹੈ ॥੧੬॥

SikhNet (Spanish)y la Pureza y la disciplina están en conocer la Verdad. (16)

ਤੇਰਸਿ. ਤਰਵਰ; ਸਮੁਦ ਕਨਾਰੈ ॥

teras. taravar; samud kanaarai | Ang 840

Sant Singh KhalsaThe Thirteenth Day: He is like a tree on the sea-shore.
Manmohan SinghThe thirteenth (lunar day): The mortal is like a tree on the sea shore.
Manmohan Singh (Punjabi)ਤੇਰ੍ਹਵੀਂ (ਤਿੱਥ): ਪ੍ਰਾਣੀ ਸਮੁੰਦਰ ਦੇ ਕੰਢੇ ਦੇ ਬਿਰਛ ਦੀ ਤਰ੍ਹਾਂ ਹੈ।
Fareedkot Teekaਤ੍ਰਿਦੌਸੀ ਦ੍ਵਾਰੇ ਕਹਤੇ ਹੈਂ: ਜੈਸੇ ਬ੍ਰਿਛ ਸਮੁੰਦ੍ਰ ਕੇ ਕਨਾਰੇ ਹੋਤਾ ਹੈ ਤਬ ਤਿਸ ਕੋ ਰਹਣੇ ਕਾ ਭਰੋਸਾ ਨਹੀਂ ਹੋਤਾ, ਤੈਸੇ ਹੀ ਇਸ ਸਰੀਰ ਕੋ ਛਿਨ ਭੰਗਰ ਜਾਣੋ॥
Prof. Sahib Singhਹੇ ਭਾਈ! (ਜਿਵੇਂ) ਸਮੁੰਦਰ ਦੇ ਕੰਢੇ ਉੱਤੇ ਉੱਗੇ ਹੋਏ ਰੁੱਖ ਦੀ (ਪਾਂਇਆਂ ਹੈ, ਤਿਵੇਂ ਇਹ ਸਰੀਰ ਹੈ।

ਪਦ ਅਰਥ ਤੇਰਸਿ = ਤੇਰ੍ਹਵੀਂ ਥਿਤਿ। ਕਨਾਰੈ = ਕੰਢੇ ਤੇ। ਤਰਵਰ = ਰੁੱਖ।

SikhNet (Spanish)Nuestra vida es como el árbol en la playa,

ਅੰਮ੍ਰਿਤੁ ਮੂਲੁ; ਸਿਖਰਿ ਲਿਵ ਤਾਰੈ ॥

amrit mool; sikhar liv taarai | Ang 840

Sant Singh KhalsaBut his roots can become immortal, if his mind is attuned to the Lord's Love.
Manmohan SinghBut immortal can become his root, if his mind remains attached with the string of the Lord's love.
Manmohan Singh (Punjabi)ਪ੍ਰੰਤੂ ਅਮਰ ਹੋ ਸਕਦੀ ਉਸ ਦੀ ਜੜ੍ਹ, ਜੇਕਰ ਉਸ ਦਾ ਮਨ ਪ੍ਰਭੂ ਦੀ ਪ੍ਰੀਤ ਦੀ ਡੋਰ ਨਾਲ ਜੁੜਿਆ ਰਹੇ।
Fareedkot Teekaਸਰਬ ਕੀ ਮੂਲ ਆਦਿ ਔ ਸਭ ਕਾ (ਸਿਖਰਿ) ਸਿਰੋਮਣੀ ਅੰਮ੍ਰਿਤ ਰੂਪ ਜੋ ਵਾਹਿਗੁਰੂ ਹੈ, ਤਿਸ ਮੇਂ ਬਿਰਤੀ ਕੋ ਲਗਾਇ ਕਰ ਅਪਨੇ ਕੋ ਸੰਸਾਰ ਸਿੰਧ ਤੇ ਤਾਰ ਲੇਵੈ॥
Prof. Sahib Singhਪਰ ਜਿਹੜਾ ਮਨੁੱਖ) ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਨੂੰ (ਆਪਣੇ ਜੀਵਨ ਦੀ) ਜੜ੍ਹ ਬਣਾਂਦਾ ਹੈ, (ਉੱਕੀ) ਸੁਰਤ ਦੀ ਡੋਰ ਦੀ ਬਰਕਤ ਨਾਲ ਉਹ ਸਿਖਰ ਤੇ (ਪ੍ਰਭੂ-ਚਰਨਾਂ ਵਿਚ ਜਾ ਪਹੁੰਚਦਾ ਹੈ)।

ਪਦ ਅਰਥ ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਨਾਮ-ਜਲ। ਮੂਲੁ = ਮੁੱਢ, ਜੜ੍ਹ। ਸਿਖਰਿ = ਸਿਖਰ ਤੇ। ਲਿਵ ਤਾਰੈ = ਲਿਵ ਦੀ ਤਾਰ ਵਿਚ।

SikhNet (Spanish)que sólo podrá echar raíces en la Eternidad, si las ramas de arriba están entonadas en Dios.

ਡਰ ਡਰਿ ਮਰੈ; ਨ ਬੂਡੈ ਕੋਇ ॥

ddar ddar marai; na booddai koe | Ang 840

Sant Singh KhalsaThen, he will not die of fear or anxiety, and he will never drown.
Manmohan SinghHe then no way dies of fear and dread, nor is he ever drowned.
Manmohan Singh (Punjabi)ਤਦ ਉਹ ਭੈ ਤੇ ਤ੍ਰਾਹ ਨਾਲ ਕਿਵੇਂ ਭੀ ਨਹੀਂ ਮਰਦਾ, ਨਾਂ ਹੀ ਉਹ ਕਦੇ ਡੁਬਦਾ ਹੈ।
Fareedkot Teekaਜੋ ਸੰਤ ਜਨ ਪਰਮੇਸ੍ਵਰ ਕੇ (ਡਰਿ) ਭੈ ਸੇ ਡਰਿਕੈ ਜੀਵ ਭਾਵ ਸੇ ਮਰੇ ਹੈਂ, ਤਿਨੋਂ ਮੇਂ ਸੇ ਕੋਈ ਸੰਸਾਰ ਸਮੁੰਦ੍ਰ ਮੇਂ ਡੁਬਤਾ ਨਹੀਂ ਹੈ॥
Prof. Sahib Singh(ਜਿਹੜਾ ਭੀ ਮਨੁੱਖ ਇਹ ਉੱਦਮ ਕਰਦਾ ਹੈ, ਉਹ ਸੰਸਾਰਕ) ਡਰਾਂ ਨਾਲ ਡਰ ਡਰ ਕੇ ਆਤਮਕ ਮੌਤ ਨਹੀਂ ਸਹੇੜਦਾ, ਉਹ (ਵਿਕਾਰਾਂ ਦੇ ਸਮੁੰਦਰ ਵਿਚ) ਨਹੀਂ ਡੁੱਬਦਾ।

ਪਦ ਅਰਥ ਡਰ = (ਸੰਸਾਰਕ) ਡਰਾਂ ਨਾਲ। ਡਰਿ ਮਰੈ ਨ = ਡਰ ਕੇ ਨਹੀਂ ਮਰਦਾ। ਨ ਬੂਡੈ = ਨਹੀਂ ਡੁੱਬਦਾ।

SikhNet (Spanish)Entonces el miedo se acaba y nunca se ahoga,

ਨਿਡਰੁ. ਬੂਡਿ ਮਰੈ; ਪਤਿ ਖੋਇ ॥

niddar. boodd marai; pat khoe | Ang 840

Sant Singh KhalsaWithout the Fear of God, he drowns and dies, and loses his honor.
Manmohan SinghThe mortal bereft of fear of the Lord, is drowned to death and loses his honour.
Manmohan Singh (Punjabi)ਪ੍ਰਭੂ ਦੇ ਭੈ ਤੋਂ ਸੱਖਣਾ ਪ੍ਰਾਣੀ ਡੁੱਬ ਮਰਦਾ ਹੈ ਅਤੇ ਆਪਣੀ ਇੱਜ਼ਤ-ਆਬਰੂ ਗੁਆ ਬਹਿੰਦਾ ਹੈ।
Fareedkot Teekaਜੋ ਵਾਹਿਗੁਰੂ ਕੇ ਭੈ ਸੇ ਨਿਡਰ ਹੈਂ, ਸੋ ਅਪਨੀ ਪਤਿ ਕੋ ਖੋਇ ਕਰ ਸੰਸਾਰ ਸਮੁੰਦ੍ਰ ਮੇਂ ਡੂਬ ਮਰਤੇ ਹੈਂ॥
Prof. Sahib Singh(ਪਰ ਪਰਮਾਤਮਾ ਦਾ) ਡਰ-ਅਦਬ ਨਾਹ ਰੱਖਣ ਵਾਲਾ ਮਨੁੱਖ (ਲੋਕ ਪਰਲੋਕ ਦੀ) ਇੱਜ਼ਤ ਗਵਾ ਕੇ ਆਤਮਕ ਮੌਤ ਸਹੇੜ ਲੈਂਦਾ ਹੈ।

ਪਦ ਅਰਥ ਨਿਡਰੁ = (ਪਰਮਾਤਮਾ ਦਾ) ਡਰ-ਅਦਬ ਨਾਹ ਰੱਖਣ ਵਾਲਾ। ਬੂਡਿ = (ਵਿਕਾਰਾਂ ਵਿਚ) ਡੁੱਬ ਕੇ। ਮਰੈ = ਆਤਮਕ ਮੌਤ ਸਹੇੜਦਾ ਹੈ। ਪਤਿ = ਇੱਜ਼ਤ। ਖੋਇ = ਗਵਾ ਕੇ।

SikhNet (Spanish)pero si uno no tiene Reverencia por Dios, se ahoga y pierde el honor.

ਡਰ ਮਹਿ ਘਰੁ; ਘਰ ਮਹਿ ਡਰੁ ਜਾਣੈ ॥

ddar meh ghar; ghar meh ddar jaanai | Ang 840

Sant Singh KhalsaWith the Fear of God in his heart, and his heart in the Fear of God, he knows God.
Manmohan SinghHe who enshrines the Lord's fear in his mind and knows His fear within his mind;
Manmohan Singh (Punjabi)ਜੋ ਆਪਣੇ ਮਨ ਅੰਦਰ ਪ੍ਰਭੂ ਦੇ ਭੈ ਨੂੰ ਟਿਕਾਉਂਦਾ ਹੈ ਅਤੇ ਉਸ ਦੇ ਭੈ ਨੂੰ ਆਪਣੇ ਮਨ ਅੰਦਰ ਜਾਣਦਾ ਹੈ,
Fareedkot Teekaਜੋ ਪੁਰਸ ਹਰੀ ਕੋ ਭੈ ਮੇਂ ਸਰੀਰ ਕੇ ਰਖਤੇ ਹੈਂ ਔ (ਘਰੁ) ਅੰਤਸਕਰਣ ਮੇਂ ਡਰ ਕੋ ਜਾਣਤੇ ਹੈਂ। ਭਾਵ ਯਹਿ ਵਾਹਿਗੁਰੂ ਕੇ ਭੈ ਕਰ ਕਿਸੀ ਇੰਦ੍ਰੇ ਕੋ ਕੁਮਾਰਗ ਮੇਂ ਨਹੀਂ ਲਗਾਵਤੇ ਹੈ॥
Prof. Sahib Singhਹੇ ਭਾਈ! (ਜਿਹੜਾ ਮਨੁੱਖ ਪਰਮਾਤਮਾ ਦੇ) ਡਰ-ਅਦਬ ਵਿਚ (ਆਪਣਾ) ਟਿਕਾਣਾ ਬਣਾਈ ਰੱਖਦਾ ਹੈ, ਜਿਹੜਾ ਮਨੁੱਖ ਆਪਣੇ ਹਿਰਦੇ-ਘਰ ਵਿਚ (ਪ੍ਰਭੂ ਦਾ) ਡਰ ਅਦਬ ਵਸਾਈ ਰੱਖਣਾ ਜਾਣਦਾ ਹੈ,

ਪਦ ਅਰਥ ਘਰੁ = ਟਿਕਾਣਾ। ਘਰ ਮਹਿ = ਹਿਰਦੇ-ਘਰ ਵਿਚ। ਜਾਣੈ = (ਜਿਹੜਾ ਮਨੁੱਖ) ਜਾਣਦਾ ਹੈ।

SikhNet (Spanish)Es sólo cuando conserva la Reverencia en su Señor,

ਤਖਤਿ ਨਿਵਾਸੁ; ਸਚੁ ਮਨਿ ਭਾਣੈ ॥੧੭॥

takhat nivaas; sach man bhaanai |17| Ang 840

Sant Singh KhalsaHe sits on the throne, and becomes pleasing to the Mind of the True Lord. ||17||
Manmohan Singhsits on the throne and becomes pleasing to the True Lord's mind.
Manmohan Singh (Punjabi)ਰਾਜ ਸਿੰਘਾਸਣ ਤੇ ਬੈਠਦਾ ਹੈ ਅਤੇ ਸੱਚੇ ਸਾਈਂ ਚਿੱਤ ਨੂੰ ਚੰਗਾ ਲੱਗਦਾ ਹੈ।
Fareedkot Teekaਸੋ ਪੁਰਸ਼ ਸਚੇ ਕੇ ਮਨ ਮੇਂ (ਭਾਣੈ) ਭਾਇ ਗਏ ਹੈਂ। ਇਸੀ ਤੇ ਤਿਨੋਂ ਕਾ ਤਖਤ ਪਰ ਨਿਵਾਸ ਹੂਆ ਹੈ, ਭਾਵ ਸ੍ਵੈ ਸਰੂਪ ਮੇਂ ਇਸਥਿਤੀ ਹੋਈ ਹੈ॥੧੭॥
Prof. Sahib Singhਜਿਸ ਮਨੁੱਖ ਨੂੰ ਆਪਣੇ ਮਨ ਵਿਚ ਸਦਾ-ਥਿਰ ਪ੍ਰਭੂ ਪਿਆਰਾ ਲੱਗਣ ਲੱਗ ਪੈਂਦਾ ਹੈ, ਉਸ ਨੂੰ (ਉੱਚੇ ਆਤਮਕ ਜੀਵਨ ਦੇ ਰੱਬੀ) ਤਖ਼ਤ ਉੱਤੇ ਨਿਵਾਸ ਮਿਲਦਾ ਹੈ ॥੧੭॥

ਪਦ ਅਰਥ ਤਖਤਿ = ਤਖ਼ਤ ਉੱਤੇ। ਸਚੁ = ਸਦਾ-ਥਿਰ ਰਹਿਣ ਵਾਲਾ ਪ੍ਰਭੂ। ਮਨਿ = ਮਨ ਵਿਚ। ਭਾਵੈ = ਪਿਆਰਾ ਲੱਗਦਾ ਹੈ ॥੧੭॥

SikhNet (Spanish)que es transportado hasta el Trono de su Ser Superior y se enamora de la Verdad. (17)

ਚਉਦਸਿ; ਚਉਥੇ ਥਾਵਹਿ ਲਹਿ ਪਾਵੈ ॥

chaudas; chauthe thaaveh leh paavai | Ang 840

Sant Singh KhalsaThe Fourteenth Day: One who enters into the fourth state,
Manmohan SinghThe fourteenth (lunar day): The man who deeply enters into the fourth place (state of mind),
Manmohan Singh (Punjabi)ਚੌਧਵੀਂ (ਤਿੱਥ): ਜਿਹੜਾ ਇਨਸਾਨ ਚੌਥੀ ਜਗ੍ਹਾ (ਅਵਸਥਾ) ਅੰਦਰ ਪ੍ਰਵੇਸ਼ ਕਰ ਜਾਂਦਾ ਹੈ,
Fareedkot Teekaਚੌਦਸ ਦ੍ਵਾਰੇ ਕਹਤੇ ਹੈਂ: ਜਿਸ ਜਨ ਨੇ ਚਉਥੇ ਤੁਰੀਆ ਸਰੂਪ ਕੋ ਰਿਦੇ ਅਸਥਾਨ ਮੇਂ ਲਖ ਕਰ ਪਾਇਆ ਹੈ॥
Prof. Sahib Singh(ਜਦੋਂ ਮਨੁੱਖ ਗੁਰੂ ਦੀ ਕਿਰਪਾ ਨਾਲ) ਤੁਰੀਆ ਅਵਸਥਾ ਨੂੰ ਲੱਭ ਲੈਂਦਾ ਹੈ,

ਪਦ ਅਰਥ ਚਉਦਸਿ = ਪੂਰਨਮਾਸ਼ੀ ਤੋਂ ਚੌਧਵਾਂ ਦਿਨ। ਚਉਥੇ ਥਾਵਹਿ = ਚੌਥੇ ਥਾਂ ਨੂੰ, ਉਸ ਆਤਮਕ ਟਿਕਾਣੇ ਨੂੰ ਜਿੱਥੇ ਮਾਇਆ ਦੇ ਤਿੰਨ ਗੁਣ ਆਪਣਾ ਪ੍ਰਭਾਵ ਨਹੀਂ ਪਾ ਸਕਦੇ, ਤੁਰੀਆਵਸਥਾ। ਲਹਿ ਪਾਵੈ = ਲੱਭ ਲੈਂਦਾ ਹੈ, ਹਾਸਲ ਕਰ ਲੈਂਦਾ ਹੈ।

SikhNet (Spanish)Chaudas, Décimo cuarto día: Quien penetra en el Cuarto Estado,

ਰਾਜਸ ਤਾਮਸ ਸਤ; ਕਾਲ ਸਮਾਵੈ ॥

raajas taamas sat; kaal samaavai | Ang 840

Sant Singh Khalsaovercomes time, and the three qualities of raajas, taamas and satva.
Manmohan Singhovercomes time and the three qualities of optimism, egotism and pessimism.
Manmohan Singh (Punjabi)ਉਹ ਰਜੋ, ਤਮੋ ਤੇ ਸਤੋ ਦੇ ਤਿੰਨਾਂ ਗੁਣਾਂ ਉਤੇ ਅਤੇ ਵਕਤ ਉਤੇ ਕਾਬੂ ਪਾ ਲੈਂਦਾ ਹੈ।
Fareedkot Teekaਰਜੋ, ਸਤੋ, ਤਮੋ, ਤੀਨੋਂ ਗੁਣ ਔਰ ਤੀਨੋਂ ਕਾਲੋਂ ਕੋ (ਸਮਾਵੈ) ਲ੍ਯ ਕਰ ਲੇਤਾ, ਭਾਵ ਮਿਥ੍ਯਾ ਜਾਨਤਾ ਹੈ॥
Prof. Sahib Singhਤਦੋਂ ਰਜੋ ਗੁਣ ਤਮੋ ਗੁਣ ਸਤੋ ਗੁਣ (ਮਾਇਆ ਦਾ ਇਹ ਹਰੇਕ ਗੁਣ ਉਸ ਚੌਥੇ ਪਦ ਵਿਚ) ਲੀਨ ਹੋ ਜਾਂਦਾ ਹੈ।

ਪਦ ਅਰਥ ਰਾਜਸ ਤਾਮਸ ਸਤ = ਰਜੋ ਗੁਣ, ਤਮੋ ਗੁਣ, ਸਤੋ ਗੁਣ। ਕਾਲ = ਸਮਾ। ਸਮਾਵੈ = ਲੀਨ ਹੋ ਜਾਂਦਾ ਹੈ।

SikhNet (Spanish)conquista el tiempo y las tres Gunas: Rayas. Tamas, y Sattva.

ਸਸੀਅਰ ਕੈ ਘਰਿ; ਸੂਰੁ ਸਮਾਵੈ ॥

saseear kai ghar; soor samaavai | Ang 840

Sant Singh KhalsaThen the sun enters into the house of the moon,
Manmohan SinghWho lets in the sun of wisdom in the moon's house of darkness,
Manmohan Singh (Punjabi)ਜੋ ਅਕਲਮੰਦੀ ਦੇ ਸੂਰਜ ਨੂੰ ਚੰਦਰਮਾ ਦੇ ਅਨ੍ਹੇਰੇ ਦੇ ਧਾਮ ਅੰਦਰ ਦਾਖਲ ਕਰ ਲੈਂਦਾ ਹੈ,
Fareedkot Teeka(ਸਸੀਅਰ) ਚੰਦ੍ਰਮਾਂ ਰੂਪ ਸਤੋ ਗੁਣ ਸਹਤ ਜੋ (ਘਰਿ) ਅੰਤਸਕਰਣ ਹੈ, ਤਿਸ ਮੈ ਵਾ ਚੰਦ ਕਾ ਘਰੁ ਰਾਤ੍ਰੀ ਕੌਨ ਅਵਿਦ੍ਯਾ ਤਿਸਮੈਂ ਗਿਆਨ ਰੂਪੀ ਸੂਰਜ ਕੋ (ਸਮਾਵੈ) ਇਸਥਿਤ ਕਰਤਾ ਹੈ। ਭਾਵ ਅਗ੍ਯਾਨ ਕਰ ਅਵਿਦਿਆ ਕਾ ਅਭਾਵ ਕਰਤਾ ਹੈ॥
Prof. Sahib Singhਸ਼ਾਂਤੀ ਦੇ ਘਰ ਵਿਚ (ਮਨੁੱਖ ਦੇ ਮਨ ਦੀ) ਤਪਸ਼ ਸਮਾ ਜਾਂਦੀ ਹੈ,

ਪਦ ਅਰਥ ਸਸੀਅਰ = ਚੰਦ੍ਰਮਾ। ਕੈ ਘਰਿ = ਦੇ ਘਰ ਵਿਚ। ਸਸੀਅਰ ਕੈ ਘਰਿ = ਸ਼ਾਂਤੀ ਦੇ ਘਰ ਵਿਚ। ਸੂਰੁ = ਸੂਰਜ, ਤਪਸ਼, ਮਨ ਦੀ ਤਪਸ਼।

SikhNet (Spanish)Entonces el sol entra en la casa de la luna

ਜੋਗ ਜੁਗਤਿ ਕੀ; ਕੀਮਤਿ ਪਾਵੈ ॥

jog jugat kee; keemat paavai | Ang 840

Sant Singh Khalsaand one knows the value of the technology of Yoga.
Manmohan Singhand who knows the worth of the way of union with the Lord;
Manmohan Singh (Punjabi)ਅਤੇ ਜੋ ਪ੍ਰਭੂ ਨਾਲ ਮਿਲਾਪ ਦੀ ਵਿਧੀ ਦਾ ਮੁੱਲ ਜਾਣਦਾ ਹੈ,
Fareedkot Teekaਤੌ (ਜੋਗ) ਜੁੜਣੇ ਕੀ ਜੁਗਤੀ ਕੀ ਕੀਮਤ ਪਾਵਤਾ ਹੈ॥
Prof. Sahib Singh(ਉਸ ਵੇਲੇ ਮਨੁੱਖ ਪਰਮਾਤਮਾ ਨਾਲ) ਮਿਲਾਪ ਦੀ ਜੁਗਤੀ ਦੀ ਕਦਰ ਸਮਝਦਾ ਹੈ।

ਪਦ ਅਰਥ ਜੋਗ ਜੁਗਤਿ = ਪ੍ਰਭੂ-ਮਿਲਾਪ ਦਾ ਤਰੀਕਾ। ਕੀਮਤਿ = ਕਦਰ, ਸਾਰ।

SikhNet (Spanish)y uno entiende el valor de la Técnica de la Yoga.

ਚਉਦਸਿ; ਭਵਨ ਪਾਤਾਲ ਸਮਾਏ ॥

chaudas; bhavan paataal samaae | Ang 840

Sant Singh KhalsaHe remains lovingly focused on God, who is permeating the fourteen worlds,
Manmohan SinghWho is pervading the fourteen worlds, nether land,
Manmohan Singh (Punjabi)ਜੋ ਵਿਆਪਕ ਹੋ ਰਿਹਾ ਹੈ ਵਿਚ ਚੌਦਾ ਪੁਰੀਆਂ, ਪਇਅਲ,
Fareedkot Teekaਪਤਾਲੋਂ ਸਹਤ ਜੋ ਚੌਦਾਂ ਭਵਣ ਹੈਂ ਤਿਨੋਂ ਵਿਖੇ ਜੋ ਵਾਹਿਗੁਰੂ ਸਮਾਇ ਰਹਿਆ ਹੈ॥
Prof. Sahib Singhਜਿਹੜਾ ਪਰਮਾਤਮਾ ਚੌਦਾਂ ਭਵਨਾਂ ਵਿਚ ਪਾਤਾਲਾਂ ਵਿਚ ਹਰ ਥਾਂ ਸਮਾਇਆ ਹੋਇਆ ਹੈ,

ਪਦ ਅਰਥ ਚਉਦਸਿ ਭਵਨ = ਚੌਦਾਂ ਭਵਨਾਂ ਵਿਚ।

SikhNet (Spanish)Él permanece amorosamente enfocado en Dios, Quien compenetra los catorce mundos,

ਖੰਡ ਬ੍ਰਹਮੰਡ; ਰਹਿਆ ਲਿਵ ਲਾਏ ॥੧੮॥

khandd brahamandd; rahiaa liv laae |18| Ang 840

Sant Singh KhalsaThe nether regions of the underworld, the galaxies and solar systems. ||18||
Manmohan Singhcontinents and the solar systems; he remains absorbed in the love of that Lord.
Manmohan Singh (Punjabi)ਮਹਾਂਦੀਪ ਅਤੇ ਸੂਰਜ ਮੰਡਲਾਂ ਅੰਦਰ, ਉਹ ਉਸ ਸਾਹਿਬ ਦੀ ਪ੍ਰੀਤ ਅੰਦਰ ਲੀਨ ਰਹਿੰਦਾ ਹੈ।
Fareedkot Teekaਪੁਨਾਂ ਖੰਡੋਂ ਵਿਖੇ ਜੋ ਪੂਰਨ ਹੋ ਰਹਿਆ ਹੈ, ਤਿਸਮੈਂ ਬਿਰਤੀ ਕੋ ਲਗਾਵਤੇ ਹੈਂ॥੧੮॥
Prof. Sahib Singhਜਿਹੜਾ ਖੰਡਾਂ ਬ੍ਰਹਮੰਡਾਂ ਵਿਚ ਵਿਆਪਕ ਹੈ, ਤਦੋਂ ਮਨੁੱਖ ਉਸ ਪਰਮਾਤਮਾ ਵਿਚ ਸੁਰਤ ਜੋੜੀ ਰੱਖਦਾ ਹੈ ॥੧੮॥

ਪਦ ਅਰਥ ਲਿਵ ਲਾਏ = ਸੁਰਤ ਜੋੜਦਾ ਹੈ ॥੧੮॥

SikhNet (Spanish)las regiones inferiores, las galaxias y los sistemas solares al penetrar la Décima Puerta.(18)

ਅਮਾਵਸਿਆ; ਚੰਦੁ ਗੁਪਤੁ ਗੈਣਾਰਿ ॥

amaavasiaa; chand gupat gainaar | Ang 840

Sant Singh KhalsaAmaavas - The Night of the New Moon: The moon is hidden in the sky.
Manmohan SinghThe day of no moon: On the night, the moon remains invisible in the sky.
Manmohan Singh (Punjabi)ਮੱਸਿਆ: ਉਸ ਰਾਤ ਚੰਦਰਮਾ ਅਸਮਾਨ ਵਿੱਚ ਅਦ੍ਰਿਸ਼ਟ ਰਹਿੰਦਾ ਹੈ।
Fareedkot Teekaਅਮਾਵਸ ਦ੍ਵਾਰੇ ਕਹਤੇ ਹੈਂ: ਪ੍ਰਮਾਤਮਾ ਰੂਪੀ ਚੰਦ੍ਰਮਾ ਜੋ ਰਿਦੇ ਰੂਪੀ (ਗੈਣਾਰਿ) ਅਕਾਸ ਮੇਂ ਗੁਪਤਿ ਹੋਇ ਰਹਿਆ ਹੈ॥
Prof. Sahib Singhਹੇ ਭਾਈ! (ਜਿਵੇਂ) ਮੱਸਿਆ ਨੂੰ ਚੰਦ ਆਕਾਸ਼ ਵਿਚ ਗੁਪਤ ਰਹਿੰਦਾ ਹੈ (ਤਿਵੇਂ ਪਰਮਾਤਮਾ ਹਰੇਕ ਹਿਰਦੇ ਵਿਚ ਗੁਪਤ ਵੱਸ ਰਿਹਾ ਹੈ)।

ਪਦ ਅਰਥ ਗੁਪਤੁ = ਲੁਕਿਆ ਹੋਇਆ। ਗੈਣਾਰਿ = ਆਕਾਸ਼ ਵਿਚ।

SikhNet (Spanish)Amavas, En la noche de la luna nueva, la luna está escondida en el cielo,

ਬੂਝਹੁ ਗਿਆਨੀ; ਸਬਦੁ ਬੀਚਾਰਿ ॥

boojhahu giaanee; sabad beechaar | Ang 840

Sant Singh KhalsaO wise one, understand and contemplate the Word of the Shabad.
Manmohan SinghO wiseman, understand and contemplate thou the Lord's Name.
Manmohan Singh (Punjabi)ਹੇ ਸਿਆਣੇ ਬੰਦੇ! ਤੂੰ ਸਾਈਂ ਦੇ ਨਾਮ ਨੂੰ ਸਮਝ ਅਤੇ ਸਿਮਰ।
Fareedkot Teekaਗੁਰੋਂ ਕੇ (ਸਬਦੁ) ਉਪਦੇਸ ਕਾ ਬੀਚਾਰ ਕਰਕੇ, ਹੇ ਗਿਆਨੀ ਜਨੋਂ! ਤਿਸ ਕੋ ਸਮਝ ਲੇਵੋ॥
Prof. Sahib Singhਹੇ ਆਤਮਕ ਜੀਵਨ ਦੀ ਸੂਝ ਦੇ ਖੋਜੀ ਮਨੁੱਖ! ਗੁਰੂ ਦੇ ਸ਼ਬਦ ਨੂੰ ਮਨ ਵਿਚ ਵਸਾ ਕੇ (ਹੀ ਇਸ ਭੇਤ ਨੂੰ) ਸਮਝ ਸਕੋਗੇ।

ਪਦ ਅਰਥ ਬੀਚਾਰਿ = ਵਿਚਾਰ ਕੇ, ਮਨ ਵਿਚ ਵਸਾ ਕੇ। ਗਿਆਨੀ = ਹੇ ਆਤਮਕ ਜੀਵਨ ਦੀ ਸੂਝ ਦੇ ਖੋਜੀ ਮਨੁੱਖ!

SikhNet (Spanish)conoce esto, oh sabio, y medita en la Palabra del Shabd del Guru,

ਸਸੀਅਰੁ; ਗਗਨਿ ਜੋਤਿ ਤਿਹੁ ਲੋਈ ॥

saseear; gagan jot tihu loee | Ang 840

Sant Singh KhalsaThe moon in the sky illuminates the three worlds.
Manmohan SinghWhen the moon rises in the sky, its light illumines the three world.
Manmohan Singh (Punjabi)ਜਦ ਚੰਦਰਮਾ ਅਸਮਾਨ ਵਿੱਚ ਚੜ੍ਹਦਾ ਹੈ ਤਾਂ ਇਸ ਦਾ ਚਾਨਣ ਤਿੰਨਾਂ ਜਹਾਨਾਂ ਨੂੰ ਰੋਸ਼ਨ ਕਰ ਦਿੰਦਾ ਹੈ।
Fareedkot Teekaਤਿਸ ਚੇਤਨ ਸਰੂਪ (ਸਸੀਅਰੁ) ਚੰਦ੍ਰਮਾ ਕੀ ਚੇਤਨਸਤਾ ਰੂਪੀ ਜੋਤਿ ਅਕਾਸ ਵਤ ਤੀਨ ਲੋਕੋਂ ਮੇਂ ਬ੍ਯਾਪ ਰਹੀ ਹੈ॥
Prof. Sahib Singh(ਜਿਵੇਂ) ਚੰਦ੍ਰਮਾ ਆਕਾਸ਼ ਵਿਚ (ਹਰ ਪਾਸੇ ਚਾਨਣ ਦੇ ਰਿਹਾ ਹੈ, ਤਿਵੇਂ ਪਰਮਾਤਮਾ ਦੀ) ਜੋਤਿ ਸਾਰੇ ਸੰਸਾਰ ਵਿਚ (ਜੀਵਨ-ਸੱਤਾ ਦੇ ਰਹੀ ਹੈ)।

ਪਦ ਅਰਥ ਸਸੀਅਰੁ = ਚੰਦ੍ਰਮਾ। ਗਗਨਿ = ਆਕਾਸ਼ ਵਿਚ। ਤਿਹੁ ਲੋਈ = ਤਿੰਨ ਲੋਕਾਂ ਵਿਚ, ਤਿੰਨ ਭਵਨਾਂ ਵਿਚ, ਸਾਰੇ ਸੰਸਾਰ ਵਿਚ।

SikhNet (Spanish)la luna en el cielo ilumina los tres mundos.

ਕਰਿ ਕਰਿ ਵੇਖੈ; ਕਰਤਾ ਸੋਈ ॥

kar kar vekhai; karataa soee | Ang 840

Sant Singh KhalsaCreating the creation, the Creator beholds it.
Manmohan SinghCreating His creation, that creator sees it.
Manmohan Singh (Punjabi)ਆਪਣੀ ਰਚਨਾ ਨੂੰ ਰਚ ਕੇ, ਉਹ ਕਰਤਾਰ ਇਸ ਨੂੰ ਦੇਖਦਾ ਹੈ।
Fareedkot Teekaਜਿਸ ਕੀ ਜੋਤਿ ਤ੍ਰਿਲੋਕੀ ਮੇਂ ਸੋ ਬ੍ਰਹਮ ਚੰਦ੍ਰਮਾ ਰਿਦੇ ਅਕਾਸ ਮੇਂ ਇਸਥਿਤ ਹੈ, ਸੋ ਕਰਤਾ ਸਰਬ ਕੋ ਰਚਿ ਰਚਿ ਕਰ ਆਪ ਹੀ ਦੇਖ ਰਹਿਆ ਹੈ॥
Prof. Sahib Singhਉਹ ਕਰਤਾਰ ਆਪ ਹੀ (ਸਭ ਜੀਵਾਂ ਨੂੰ) ਪੈਦਾ ਕਰ ਕੇ (ਸਭ ਦੀ) ਸੰਭਾਲ ਕਰ ਰਿਹਾ ਹੈ।

ਪਦ ਅਰਥ ਕਰਿ = ਪੈਦਾ ਕਰ ਕੇ। ਵੇਖੈ = ਸੰਭਾਲ ਕਰਦਾ ਹੈ। ਕਰਤਾ ਸੋਈ = ਉਹ ਕਰਤਾਰ ਹੀ।

SikhNet (Spanish)Es el Señor Creador, Quien produce esta Maravilla, y después,

ਗੁਰ ਤੇ ਦੀਸੈ; ਸੋ ਤਿਸ ਹੀ ਮਾਹਿ ॥

gur te deesai; so tis hee maeh | Ang 840

Sant Singh KhalsaOne who sees, through the Guru, merges into Him.
Manmohan SinghHe who sees the Lord, through the Guru; merges he into Him.
Manmohan Singh (Punjabi)ਜੋ ਗੁਰਾਂ ਦੇ ਰਾਹੀਂ ਪ੍ਰਭੂ ਨੂੰ ਵੇਖ ਲੈਂਦਾ ਹੈ, ਉਹ ਉਸ ਅੰਦਰ ਹੀ ਲੀਨ ਹੋ ਜਾਂਦਾ ਹੈ।
Fareedkot Teekaਜਿਨ ਕੋ ਗੁਰ ਉਪਦੇਸ ਸੇ ਸਾਖ੍ਯਾਤਕਾਰ ਹੂਆ ਹੈ ਮੈਂ ਤਿਸੀ ਵਾਹਿਗੁਰੂ ਮੇਂ ਸਮਾਏ ਹੈਂ॥
Prof. Sahib Singhਜਿਸ ਮਨੁੱਖ ਨੂੰ ਗੁਰੂ ਪਾਸੋਂ ਇਹ ਸੂਝ ਮਿਲ ਜਾਂਦੀ ਹੈ, ਉਹ ਮਨੁੱਖ ਉਸ ਪਰਮਾਤਮਾ ਵਿਚ ਹੀ ਸਦਾ ਲੀਨ ਰਹਿੰਦਾ ਹੈ।

ਪਦ ਅਰਥ ਤੇ = ਤੋਂ, ਪਾਸੋਂ। ਦੀਸੈ = ਦਿੱਸ ਪੈਂਦਾ ਹੈ। ਸੋ = ਉਹ (ਮਨੁੱਖ)। ਤਿਸ ਹੀ = {ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਲਫ਼ਜ਼ 'ਤਿਸੁ' ਦਾ (ੁ) ਉਡ ਗਿਆ ਹੈ}। ਤਿਸ ਹੀ ਮਾਹਿ = ਉਸ (ਪਰਮਾਤਮਾ) ਵਿਚ ਹੀ।

SikhNet (Spanish)Él Mismo la observa, quien ve a través del Guru, se inmerge en Él,

ਮਨਮੁਖਿ ਭੂਲੇ; ਆਵਹਿ ਜਾਹਿ ॥੧੯॥

manamukh bhoole; aaveh jaeh |19| Ang 840

Sant Singh KhalsaThe self-willed manmukhs are deluded, coming and going in reincarnation. ||19||
Manmohan SinghThe perverse persons are gone astray and continue coming and going.
Manmohan Singh (Punjabi)ਪ੍ਰਤੀਕੂਲ ਪੁਰਸ਼ ਕੁਰਾਹੇ ਪਏ ਹੋਏ ਹਨ ਅਤੇ ਆਉਂਦੇ ਤੇ ਜਾਂਦੇ ਰਹਿੰਦੇ ਹਨ।
Fareedkot Teekaਮਨਮੁਖ ਸ੍ਵੈ ਸਰੂਪ ਤੇ ਭੂਲੇ ਹੂਏ ਆਵਤੇ ਜਾਵਤੇ ਹੈਂ॥੧੯॥
Prof. Sahib Singhਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਕੁਰਾਹੇ ਪੈ ਕੇ ਜਨਮ ਮਰਨ ਦੇ ਗੇੜ ਵਿਚ ਪਏ ਰਹਿੰਦੇ ਹਨ ॥੧੯॥

ਪਦ ਅਰਥ ਮਨਮੁਖਿ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ। ਆਵਹਿ = ਜੰਮਦੇ ਹਨ। ਜਾਹਿ = ਮਰਦੇ ਹਨ ॥੧੯॥

SikhNet (Spanish)pero lo arrogantes Manmukjs son engañados, yendo y viniendo en la reencarnación.(19)

ਘਰੁ ਦਰੁ ਥਾਪਿ; ਥਿਰੁ ਥਾਨਿ ਸੁਹਾਵੈ ॥

ghar dar thaap; thir thaan suhaavai | Ang 840

Sant Singh KhalsaOne who establishes his home within his own heart, obtains the most beautiful, permanent place.
Manmohan SinghHe, who establishes his hearth and home obtains a permanent seat and looks beauteous.
Manmohan Singh (Punjabi)ਜੋ ਆਪਣਾ ਘਰ-ਬਾਰ ਕਾਇਮ ਕਰ ਲੈਂਦਾ ਹੈ, ਉਹ ਪੱਕਾ ਟਿਕਾਣਾ ਪਰਾਪਤ ਕਰ ਲੈਂਦਾ ਹੈ ਅਤੇ ਸੁੰਦਰ ਦਿੱਸਦਾ ਹੈ।
Fareedkot Teekaਜਿਸ ਨੇ ਇਸ (ਘਰੁ) ਸਰੀਰ ਕੇ (ਦਰੁ) ਅੰਤਰ ਹੀ ਮਨ ਕੋ (ਥਾਪਿ) ਇਸਥਿਤ ਕੀਆ ਹੈ, ਸੋ (ਥਿਰੁ ਥਾਨਿ) ਅਚਲ ਅਸਥਾਨ ਸਰੂਪ ਮੇਂ ਪ੍ਰਾਪਤਿ ਹੋ ਕਰ (ਸੁਹਾਵੈ) ਸੋਭਾ ਪਾਵਤਾ ਹੈ॥
Prof. Sahib Singhਹੇ ਭਾਈ! ਪ੍ਰਭੂ-ਚਰਨਾਂ ਨੂੰ ਪ੍ਰਭੂ ਦੇ ਦਰ ਨੂੰ (ਆਪਣਾ) ਪੱਕਾ ਆਸਰਾ ਬਣਾ ਕੇ ਉਸ ਥਾਂ ਵਿਚ (ਪ੍ਰਭੂ-ਚਰਨਾਂ ਵਿਚ) ਟਿਕ ਕੇ ਮਨੁੱਖ ਸੋਹਣੇ ਜੀਵਨ ਵਾਲਾ ਬਣ ਜਾਂਦਾ ਹੈ।

ਪਦ ਅਰਥ ਥਾਪਿ = ਥਾਪ ਕੇ, ਪੱਕਾ ਟਿਕਾਣਾ ਬਣਾ ਕੇ। ਘਰੁ ਦਰੁ = ਪ੍ਰਭੂ-ਚਰਨਾਂ ਨੂੰ, ਪ੍ਰਭੂ ਦੇ ਦਰ ਨੂੰ। ਥਿਰੁ = ਟਿਕ ਕੇ। ਥਾਨਿ = (ਉਸ) ਥਾਂ ਵਿਚ, ਪ੍ਰਭੂ-ਚਰਨਾਂ ਵਿਚ। ਸੁਹਾਵੈ = ਸੋਹਣਾ ਬਣ ਜਾਂਦਾ ਹੈ, ਸੋਹਣੇ ਜੀਵਨ ਵਾਲਾ ਬਣ ਜਾਂਦਾ ਹੈ।

SikhNet (Spanish)Quien establece su Hogar en su corazón, obtiene el más bello y permanente lugar.

ਆਪੁ ਪਛਾਣੈ; ਜਾ ਸਤਿਗੁਰੁ ਪਾਵੈ ॥

aap pachhaanai; jaa satigur paavai | Ang 840

Sant Singh KhalsaOne comes to understand his own self, when he finds the True Guru.
Manmohan SinghWhen man attains to the True Guru, he comes to understand his ownself.
Manmohan Singh (Punjabi)ਜਦ ਇਨਸਾਨ ਸੱਚੇ ਗੁਰਾਂ ਨੂੰ ਪਾ ਲੈਂਦਾ ਹੈ, ਤਦ ਉਹ ਆਪਣੇ ਆਪ ਨੂੰ ਸਮਝ ਲੈਂਦਾ ਹੈ।
Fareedkot Teekaਪਰੰਤੂ ਜਬ ਸਤਿਗੁਰੋਂ ਕੋ ਪਾਵਤਾ ਹੈ ਤਬ ਹੀ ਅਪਨੇ ਆਪ ਸਰੂਪ ਕੋ ਪਛਾਣਤਾ ਹੈ॥
Prof. Sahib Singhਜਦੋਂ ਮਨੁੱਖ ਗੁਰੂ (ਦਾ ਮਿਲਾਪ) ਹਾਸਲ ਕਰ ਲੈਂਦਾ ਹੈ, ਤਦੋਂ ਆਪਣੇ ਆਤਮਕ ਜੀਵਨ ਨੂੰ ਪੜਤਾਲਣਾ ਸ਼ੁਰੂ ਕਰ ਦੇਂਦਾ ਹੈ।

ਪਦ ਅਰਥ ਆਪੁ = ਆਪਣੇ ਆਪ ਨੂੰ, ਆਪਣੇ ਆਤਮਕ ਜੀਵਨ ਨੂੰ। ਪਛਾਣੈ = ਪਰਖਦਾ ਹੈ। ਜਾ = ਜਦੋਂ। ਪਾਵੈ = ਮਿਲਾਪ ਹਾਸਲ ਕਰਦਾ ਹੈ।

SikhNet (Spanish)Uno llega a entender su propio ser cuando encuentra al Verdadero Guru.

ਜਹ ਆਸਾ; ਤਹ ਬਿਨਸਿ ਬਿਨਾਸਾ ॥

jeh aasaa; teh binas binaasaa | Ang 840

Sant Singh KhalsaWherever there is hope, there is destruction and desolation.
Manmohan SinghWherever there is desire, there is destruction and ruination,
Manmohan Singh (Punjabi)ਜਿਥੇ ਖਾਹਿਸ਼ ਹੈ, ਉਥੇ ਬਰਬਾਦੀ ਅਤੇ ਤਬਾਹੀ,
Fareedkot Teekaਜਿਸ ਰਿਦੇ ਅਸਥਾਨ ਮੇਂ ਆਸਾ ਥੀ ਸੋ ਜਬ ਬਿਨਸ ਗਈ ਤਬ ਬਿਨਾ ਆਸਾ ਤੇ ਹੂਆ॥
Prof. Sahib Singhਜਿਸ ਹਿਰਦੇ ਵਿਚ (ਪਹਿਲਾਂ ਦੁਨੀਆ ਵਾਲੀਆਂ) ਆਸਾਂ (ਹੀ ਆਸਾਂ ਟਿਕੀਆਂ ਰਹਿੰਦੀਆਂ ਸਨ) ਉਥੇ ਆਸਾਂ ਦਾ ਪੂਰਨ ਅਭਾਵ ਹੋ ਜਾਂਦਾ ਹੈ,

ਪਦ ਅਰਥ ਜਹ = ਜਿੱਥੇ, ਜਿਸ ਹਿਰਦੇ ਵਿਚ। ਤਹ = ਉਸ ਹਿਰਦੇ ਵਿਚ। ਬਿਨਸਿ = ਨਾਸ ਹੋ ਕੇ, ਆਸਾਂ ਦਾ ਨਾਸ ਹੋ ਕੇ। ਬਿਨਾਸਾ = ਆਸਾਂ ਦਾ ਅਭਾਵ।

SikhNet (Spanish)Ahí donde hay esperanza, también hay destrucción y desolación,

ਫੂਟੈ ਖਪਰੁ; ਦੁਬਿਧਾ ਮਨਸਾ ॥

foottai khapar; dubidhaa manasaa | Ang 840

Sant Singh KhalsaThe bowl of duality and selfishness breaks.
Manmohan Singhand bowel of duality and ruination and bowl of duality and selfishness bursts.
Manmohan Singh (Punjabi)ਅਤੇ ਦਵੈਤ-ਭਾਵ ਦੇ ਖੁਦਗਰਜ਼ੀ ਦਾ ਠੂਠਾ ਟੁੱਟ ਜਾਂਦਾ ਹੈ।
Fareedkot Teekaਤਬ ਬੁਧੀ ਕੇ ਬੀਚ ਤੇ ਦੁਬਿਧਾ ਰੂਪੀ ਖਪਰ ਫੁਰ ਜਾਤਾ ਭਯਾ, ਭਾਵ ਯਹਿ ਦ੍ਵੈਤ ਭਾਵ ਦੂਰ ਹੋ ਜਾਤਾ ਹੈ॥
Prof. Sahib Singh(ਉਸ ਦੇ ਅੰਦਰੋਂ) ਮੇਰ-ਤੇਰ ਅਤੇ ਮਨ ਦੇ ਫੁਰਨਿਆਂ ਦਾ ਭਾਂਡਾ (ਹੀ) ਭੱਜ ਜਾਂਦਾ ਹੈ।

ਪਦ ਅਰਥ ਫੂਟੈ = ਟੁੱਟ ਜਾਂਦਾ ਹੈ। ਖਪਰੁ = ਭਾਂਡਾ। ਦੁਬਿਧਾ = ਮੇਰ-ਤੇਰ। ਮਨਸਾ = {मनीषा} ਮਨ ਦਾ ਫੁਰਨਾ।

SikhNet (Spanish)por lo tanto, rompe la envoltura de la dualidad, calmando tu ansiedad, y sé liberado de las garras del apego;

ਮਮਤਾ ਜਾਲ ਤੇ. ਰਹੈ ਉਦਾਸਾ ॥

mamataa jaal te. rahai udaasaa | Ang 840

Sant Singh KhalsaPrays Nanak, I am the slave of that one,
Manmohan SinghPrays Nanak, of Him I am a slave,
Manmohan Singh (Punjabi)ਗੁਰੂ ਜੀ ਬੇਨਤੀ ਕਰਦੇ ਹਨ, ਮੈਂ ਉਸ ਦਾ ਗੋਲਾ ਹਾਂ,
Fareedkot Teekaਐਸੇ ਸੰਤ ਜਨ ਜੋ ਮਮਤਾ ਰੂਪੀ ਜਾਲ ਤੇ ਉਦਾਸ ਰਹਤਾ ਹੈ, ਭਾਵ ਯਹਿ ਕਿਸੀ ਵਸਤੂ ਮੇਂ ਜਿਸ ਕੀ ਮਮਤਾ ਨਹੀਂ ਰਹਿਤੀ॥
Prof. Sahib Singhਉਹ ਮਨੁੱਖ (ਮਾਇਆ ਦੀ) ਮਮਤਾ ਦੇ ਜਾਲ ਤੋਂ ਵੱਖਰਾ ਰਹਿੰਦਾ ਹੈ।

ਪਦ ਅਰਥ ਤੇ = ਤੋਂ। ਮਮਤਾ = ਅਪਣੱਤ, ਮਲਕੀਅਤ ਦੀ ਤਾਂਘ।

SikhNet (Spanish)reza Nanak, me considero Esclavo de

ਪ੍ਰਣਵਤਿ ਨਾਨਕ; ਹਮ ਤਾ ਕੇ ਦਾਸਾ ॥੨੦॥੧॥

pranavat naanak; ham taa ke daasaa |20|1| Ang 840

Sant Singh KhalsaWho remains detached amidst the traps of attachment. ||20||1||
Manmohan Singhwho remains detached amidst the snares of worldly attachments.
Manmohan Singh (Punjabi)ਜੋ ਸੰਸਾਰੀ ਲਗਨਾਂ ਦੇ ਫੰਧਿਆਂ ਵਿੱਚ ਨਿਰਲੇਪ ਰਹਿੰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹਮ ਤਾ ਕੇ ਦਾਸ ਹੈਂ॥੨੦॥੧॥
Prof. Sahib Singhਨਾਨਕ ਬੇਨਤੀ ਕਰਦਾ ਹੈ-ਮੈਂ ਇਹੋ ਜਿਹੇ ਮਨੁੱਖ ਦਾ (ਸਦਾ) ਦਾਸ ਹਾਂ ॥੨੦॥੧॥

ਪਦ ਅਰਥ ਤਾ ਕੇ = ਉਸ (ਮਨੁੱਖ) ਦੇ ॥੨੦॥੧॥

SikhNet (Spanish)quien logra permanecer desapegado en medio de las garras del apego emocional.(20-1)
Answers quote the Granth verbatim with Ang citations. AI commentary is not Gurbani and not a religious ruling.