ਆਈ ਪੂਤਾ; ਇਹੁ ਜਗੁ ਸਾਰਾ ॥
aaee pootaa; ihu jag saaraa |
Sant Singh KhalsaThis whole world is the child of Maya.
Manmohan SinghThis whole world is the off-spring of mammon.
Manmohan Singh (Punjabi)ਇਹ ਸਮੂਹ ਸੰਸਾਰ ਮਾਇਆ ਦੀ ਔਲਾਦ (ਪਸਾਰਾ) ਹੈ।
Fareedkot Teekaਇਸ ਸੰਪੂਰਨ ਜਗਤ ਮੇਂ ਜਿਸ ਕੀ (ਪੂਤਾ) ਪਵਿਤ੍ਰਤਾ ਆਈ ਹੋਈ ਹੈ॥
Prof. Sahib Singh(ਉਹ ਨਾਥ-ਪ੍ਰਭੂ ਸਾਰੇ ਜਗਤ ਦੀ ਮਾਂ ਹੈ) ਇਹ ਸਾਰਾ ਜਗਤ ਉਸ ਮਾਂ (-ਨਾਥ-ਪ੍ਰਭੂ) ਦਾ ਪੁੱਤਰ ਹੈ (ਪੈਦਾ ਕੀਤਾ ਹੋਇਆ ਹੈ)।ਪਦ ਅਰਥ ਮਾਈ = ਮਾਇਆ, ਮਾਂ।
SikhNet (Spanish)Este mundo ha nacido de la misma madre, Maya.
ਪ੍ਰਭ ਆਦੇਸੁ; ਆਦਿ ਰਖਵਾਰਾ ॥
prabh aades; aad rakhavaaraa |
Sant Singh KhalsaI bow in submission to God, my Protector from the very beginning of time.
Manmohan SinghMy obeisance is unto the Lord, who is my Protector since the very beginning.
Manmohan Singh (Punjabi)ਮੇਰੀ ਨਮਸਕਾਰ ਹੈ ਉਸ ਸੁਆਮੀ ਨੂੰ, ਜੋ ਐਨ ਆਰੰਭ ਤੋਂ ਮੇਰਾ ਰੱਖਿਅਕ ਹੈ।
Fareedkot Teekaਸਰਬ ਕੀ ਆਦਿ ਹੈ, ਜੋ ਰਖ੍ਯਾ ਕਰਨੇ ਵਾਲਾ ਹੈ, ਤਿਸ ਪ੍ਰਭੂ ਕੋ ਹਮਾਰੀ (ਆਦੇਸੁ) ਨਮਸਕਾਰ ਹੈ॥
Prof. Sahib Singhਉਸ ਪ੍ਰਭੂ ਨੂੰ ਹੀ ਨਮਸਕਾਰ ਕਰਨੀ ਚਾਹੀਦੀ ਹੈ, ਉਹ ਸਭ ਦਾ ਮੁੱਢ ਹੈ, ਸਭ ਦਾ ਰਾਖਾ ਹੈ।ਪਦ ਅਰਥ ਆਦੇਸੁ = ਨਮਸਕਾਰ। ਪ੍ਰਭ ਆਦੇਸੁ = ਪ੍ਰਭੂ ਨੂੰ ਨਮਸਕਾਰ।
SikhNet (Spanish)Me postro ante ese Dios, nuestro Protector que ha existido desde tiempo inmemorial.
ਆਦਿ ਜੁਗਾਦੀ; ਹੈ ਭੀ ਹੋਗੁ ॥
aad jugaadee; hai bhee hog |
Sant Singh KhalsaHe was in the beginning, He has been throughout the ages, He is now, and He shall always be.
Manmohan SinghThe Lord was in the beginning, in the commencement of ages, is now and shall also be
Manmohan Singh (Punjabi)ਪ੍ਰਭੂ ਆਰੰਭ ਵਿੱਚ ਤੇ ਯੁੱਗਾਂ ਦੇ ਸ਼ੁਰੂ ਵਿੱਚ ਸੀ, ਹੁਣ ਅਤੇ ਅੱਗੇ ਨੂੰ ਭੀ ਹੋਵੇਗਾ।
Fareedkot Teekaਪੀਛੇ ਭੀ ਥਾ ਜੁਗੋਂ ਕੀ ਆਦਿ ਮੇਂ ਥਾ ਔ ਅਬ ਭੀ ਹੈ, ਪੁਨਾ ਆਗੇ ਭੀ ਸਤ ਸਰੂਪ ਹੋਵੇਗਾ॥
Prof. Sahib Singhਉਹ ਪ੍ਰਭੂ ਮੁੱਢ ਤੋਂ ਹੈ, ਜੁਗਾਂ ਦੇ ਸ਼ੁਰੂ ਤੋਂ ਹੀ ਹੈ, ਹੁਣ ਭੀ ਹੈ ਤੇ ਸਦਾ ਲਈ ਮੌਜੂਦ ਰਹੇਗਾ।ਪਦ ਅਰਥ ਜੁਗਾਦੀ = ਜੁਗਾਂ ਦੇ ਮੁੱਢ ਤੋਂ।
SikhNet (Spanish)Él es desde el principio de las épocas, desde el principio del principio y siempre será;
ਓਹੁ ਅਪਰੰਪਰੁ; ਕਰਣੈ ਜੋਗੁ ॥੧੧॥
ohu aparanpar; karanai jog |11|
Sant Singh KhalsaHe is unlimited, and capable of doing everything. ||11||
Manmohan SinghHe, the Lord is Infinite and Omnipotent to do everything.
Manmohan Singh (Punjabi)ਉਹ ਪ੍ਰਭੂ ਬੇਅੰਤ ਅਤੇ ਸਾਰਾ ਕੁਝ ਕਰਨ ਲਈ ਸਰਬ-ਸ਼ਕਤੀਵਾਨ ਹੈ।
Fareedkot Teekaਵਹੁ ਅਪਰ ਅਪਾਰ ਵਾਹਿਗੁਰੂ ਸਭ ਕਿਛ ਕਰਨੇ ਯੋਗ ਹੈ॥੧੧॥
Prof. Sahib Singhਉਹ ਪ੍ਰਭੂ-ਨਾਥ ਪਰੇ ਤੋਂ ਪਰੇ ਹੈ (ਉਸ ਦਾ ਪਾਰ ਨਹੀਂ ਪਾਇਆ ਜਾ ਸਕਦਾ) ਉਹ ਸਭ ਕੁਝ ਕਰਨ ਦੀ ਤਾਕਤ ਰੱਖਦਾ ਹੈ ॥੧੧॥ਪਦ ਅਰਥ ਅਪਰੰਪਰੁ = ਪਰੇ ਤੋਂ ਪਰੇ, ਜਿਸ ਦਾ ਪਾਰ ਨ ਪਾਇਆ ਜਾ ਸਕੇ। ਜੋਗੁ = ਸਮਰੱਥ ॥੧੧॥
SikhNet (Spanish)sí, ese Señor es Infinito y hace siempre lo que es Su Voluntad.(11)
ਦਸਮੀ; ਨਾਮੁ ਦਾਨੁ ਇਸਨਾਨੁ ॥
dasamee; naam daan isanaan |
Sant Singh KhalsaThe Tenth Day: Meditate on the Naam, give to charity, and purify yourself.
Manmohan SinghThe tenth (lunar day): contemplate thou the Name, share with others and be pure.
Manmohan Singh (Punjabi)ਦੱਸਵੀਂ (ਤਿੱਥ): ਤੂੰ ਨਾਮ ਦਾ ਜਾਪ ਕਰ, ਵੰਡ ਕੇ ਛਕ, ਅਤੇ ਪਾਕ-ਪਵਿੱਤਰ ਰਹੁ।
Fareedkot Teekaਦਸਮੀ ਦ੍ਵਾਰੇ ਕਹਤੇ ਹੈਂ: ਹੇ ਭਾਈ! ਨਾਮ ਜਪੋ ਦਾਨ ਔ ਇਸਨਾਨ ਕਰੋ॥
Prof. Sahib Singhਪਰਮਾਤਮਾ ਦਾ ਨਾਮ ਜਪਣਾ ਹੀ ਦਸਵੀਂ ਥਿਤ ਤੇ ਦਾਨ ਕਰਨਾ ਤੇ ਇਸ਼ਨਾਨ ਕਰਨਾ ਹੈ।
SikhNet (Spanish)Dasmi, Décimo día: medita en el Naam, da caridad y purga tu ser de toda maldad;
ਅਨਦਿਨੁ ਮਜਨੁ; ਸਚਾ ਗੁਣ ਗਿਆਨੁ ॥
anadin majan; sachaa gun giaan |
Sant Singh KhalsaNight and day, bathe in spiritual wisdom and the Glorious Virtues of the True Lord.
Manmohan SinghNight and day bath thou in the knowledge of the True Lord's excellences.
Manmohan Singh (Punjabi)ਰਾਤ ਅਤੇ ਦਿਨ ਤੂੰ ਸੱਚੇ ਸੁਆਮੀ ਦੇ ਗੁਣਾਂ ਦੀ ਗਿਆਤ ਅੰਦਰ ਇਸ਼ਨਾਨ ਕਰ।
Fareedkot Teekaਗਿਆਨ ਆਦਿ ਗੁਣੋਂ ਕੇ ਵੀਚਾਰ ਮੇਂ ਦਿਨੇ ਰਾਤ ਰਹਣਾ ਇਹੀ ਨਿਰੰਤਰ ਸਚਾ ਮਜਨ ਕਰੋ॥☬ਜੇ ਕਹੇ ਹਮ ਕੋ ਇਸ ਮਜਨ ਕਰਨੇ ਸੇ ਕਿਆ ਫਲ ਹੋਵੇਗਾ? ਤਿਸ ਪਰ ਕਹਤੇ ਹੈਂ:
Prof. Sahib Singhਪ੍ਰਭੂ ਦੇ ਗੁਣਾਂ ਨਾਲ ਡੂੰਘੀ ਸਾਂਝ ਹੀ ਸਦਾ-ਥਿਰ ਰਹਿਣ ਵਾਲਾ ਨਿੱਤ ਦਾ ਤੀਰਥ-ਇਸ਼ਨਾਨ ਹੈ।ਪਦ ਅਰਥ ਅਨਦਿਨੁ = ਹਰ ਰੋਜ਼, ਸਦਾ। ਮਜਨੁ = ਇਸ਼ਨਾਨ। ਸਚਾ = ਸਦਾ-ਥਿਰ। ਗੁਣ ਗਿਆਨੁ = ਪਰਮਾਤਮਾ ਦੇ ਗੁਣਾਂ ਨਾਲ ਜਾਣ-ਪਛਾਣ।
SikhNet (Spanish)sí, noche y día báñate en la Sabiduría Espiritual y en la Gloriosas Virtudes del Verdadero Señor.
ਸਚਿ. ਮੈਲੁ, ਨ ਲਾਗੈ; ਭ੍ਰਮੁ ਭਉ ਭਾਗੈ ॥
sach. mail, na laagai; bhram bhau bhaagai |
Sant Singh KhalsaTruth cannot be polluted; doubt and fear run away from it.
Manmohan SinghFilth attaches not to the Truth and through it doubt and dread hasten away.
Manmohan Singh (Punjabi)ਸੱਚ ਨੂੰ ਗਿਲਾਜ਼ਤ ਨਹੀਂ ਚਿਮੜਦੀ ਅਤੇ ਇਸ ਦੇ ਰਾਹੀਂ ਸੰਦੇਹ ਅਤੇ ਡਰ ਦੌੜ ਜਾਂਦੇ ਹਨ।
Fareedkot Teekaਸਚੇ ਬੀਚਾਰ ਕਰ ਰਾਗ ਦ੍ਵੈਸ ਰੂਪੀ ਮੈਲ ਨਹੀਂ ਲਗਤੀ ਹੈ ਔ ਭਰਮ ਪੁਨਾ ਭੈ ਭਾਗ ਜਾਤਾ ਹੈ॥☬ਜੇ ਕਹੇ ਸਰੀਰ ਕੀ ਅਵਸਥਾ ਤੋ ਵਡੀ ਹੈ ਕਦੀ ਵਿਚਾਰ ਕਰ ਲੇਵੇਂਗੇ। ਤਿਸ ਪਰ ਕਹਤੇ ਹੈਂ:
Prof. Sahib Singhਸਦਾ-ਥਿਰ ਪ੍ਰਭੂ ਦੇ ਨਾਮ ਵਿਚ ਜੁੜਿਆਂ (ਮਨ ਨੂੰ ਵਿਕਾਰਾਂ ਦੀ) ਮੈਲ ਨਹੀਂ ਲੱਗਦੀ, ਮਨ ਦੀ ਭਟਕਣਾ ਦੂਰ ਹੋ ਜਾਂਦੀ ਹੈ, ਮਨ ਦਾ ਸਹਿਮ ਮੁੱਕ ਜਾਂਦਾ ਹੈ,ਪਦ ਅਰਥ ਸਚਿ = ਸਦਾ-ਥਿਰ ਪ੍ਰਭੂ-ਨਾਮ ਵਿਚ (ਜੁੜਿਆਂ)। ਭ੍ਰਮੁ = ਭਟਕਣਾ।
SikhNet (Spanish)La Verdad no puede ser contaminada, la duda y el miedo se alejan de Ella,
ਬਿਲਮੁ ਨ. ਤੂਟਸਿ; ਕਾਚੈ ਤਾਗੈ ॥
bilam na. toottas; kaachai taagai |
Sant Singh KhalsaThe flimsy thread breaks in an instant.
Manmohan SinghThe flimsy thread takes no time to break.
Manmohan Singh (Punjabi)ਕੱਚੇ ਧਾਗੇ ਦੇ ਟੁੱਟਣ ਨੂੰ ਚਿਰ ਨਹੀਂ ਲੱਗਦਾ।
Fareedkot Teekaਜੈਸੇ ਕਾਚੇ ਤਾਗੇ ਕੇ ਟੂਟਣੇਂ ਮੇਂ (ਬਿਲਮੁ) ਦੇਰੀ ਨਹੀਂ ਹੋਤੀ ਹੈ॥
Prof. Sahib Singh(ਇਉਂ ਤੁਰਤ ਮੁੱਕਦਾ ਹੈ, ਜਿਵੇਂ) ਕੱਚੇ ਧਾਗੇ ਨੂੰ ਟੁੱਟਦਿਆਂ ਚਿਰ ਨਹੀਂ ਲੱਗਦਾ।ਪਦ ਅਰਥ ਬਿਲਮੁ = ਦੇਰ, ਢਿੱਲ।
SikhNet (Spanish)no toma ni un instante romper la telaraña de la ilusión;
ਜਿਉ ਤਾਗਾ; ਜਗੁ ਏਵੈ ਜਾਣਹੁ ॥
jiau taagaa; jag evai jaanahu |
Sant Singh KhalsaKnow that the world is just like this thread.
Manmohan SinghAs is the frail yarn, so know thou the world.
Manmohan Singh (Punjabi)ਜਿਸ ਤਰ੍ਹਾਂ ਦੀ ਕੱਚੀ ਤੰਦ ਹੈ, ਤੂੰ ਸੰਸਾਰ ਨੂੰ ਏਸੇ ਤਰ੍ਹਾਂ ਦਾ ਹੀ ਸਮਝ।
Fareedkot Teekaਜੈਸੇ ਕੱਚਾ ਤਾਗਾ ਹੈ ਇਸੀ ਪ੍ਰਕਾਰ ਜਗਤ ਕੋ ਜਾਣੋ, ਭਾਵ ਕਚੇ ਤਾਗੇ ਵਤ ਛਿਨ ਭੰਗਰ ਰੂਪ ਹੈ॥
Prof. Sahib Singh(ਹੇ ਭਾਈ!) ਜਗਤ (ਦੇ ਸੰਬੰਧ) ਨੂੰ ਇਉਂ ਹੀ ਸਮਝੋ ਜਿਵੇਂ ਕੱਚਾ ਧਾਗਾ ਹੈ।
SikhNet (Spanish)así de frágil es, así es el mundo,
ਅਸਥਿਰੁ ਚੀਤੁ; ਸਾਚਿ ਰੰਗੁ ਮਾਣਹੁ ॥੧੨॥
asathir cheet; saach rang maanahu |12|
Sant Singh KhalsaYour consciousness shall become steady and stable, enjoying the Love of the True Lord. ||12||
Manmohan SinghEnjoying the True Lord's love thy mind shall become stable.
Manmohan Singh (Punjabi)ਸੱਚੇ ਸੁਆਮੀ ਦੀ ਪ੍ਰੀਤ ਦਾ ਅਨੰਦ ਲੈਣ ਦੁਆਰਾ ਤੇਰਾ ਮਨੂਆ ਅਡੋਲ ਹੋ ਜਾਵੇਗਾ।
Fareedkot Teekaਚਿਤ ਕੋ ਇਸਥਿਤ ਕਰ ਕੇ ਤਿਸ ਸਚੇ ਸਰੂਪ ਕੇ (ਰੰਗੁ) ਅਨੰਦ ਕੋ (ਮਾਣਹੁ) ਭੋਗੋ॥੧੨॥
Prof. Sahib Singhਆਪਣੇ ਮਨ ਨੂੰ ਸਦਾ-ਥਿਰ ਪ੍ਰਭੂ-ਨਾਮ ਵਿਚ ਟਿਕਾ ਕੇ ਰੱਖੋ, ਅਤੇ ਆਤਮਕ ਆਨੰਦ ਮਾਣੋ ॥੧੨॥ਪਦ ਅਰਥ ਅਸਥਿਰੁ = ਟਿਕਵਾਂ। ਸਾਚਿ = ਸਦਾ-ਥਿਰ ਪ੍ਰਭੂ ਵਿਚ ॥੧੨॥
SikhNet (Spanish)y uno puede calmar la mente disfrutando del Amor del Verdadero Señor. (12)
ਏਕਾਦਸੀ; ਇਕੁ ਰਿਦੈ ਵਸਾਵੈ ॥
ekaadasee; ik ridai vasaavai |
Sant Singh KhalsaThe Eleventh Day: Enshrine the One Lord within your heart.
Manmohan SinghThe eleven (lunar day): The mortal should enshrine the One Lord in his mind,
Manmohan Singh (Punjabi)ਗਿਆਰ੍ਹਵੀਂ (ਤਿੱਥ): ਪ੍ਰਾਣੀ ਨੂੰ ਆਪਣੇ ਮਨ ਅੰਦਰ ਇਕ ਸੁਆਮੀ ਨੂੰ ਟਿਕਾਉਣਾ,
Fareedkot Teekaਇਕਾਦਸੀ ਕਾ ਬ੍ਰਤ ਇਹੀ ਰਾਖੇ ਜੋ ਏਕ ਵਾਹਿਗੁਰੂ ਕੋ ਰਿਦੇ ਮੇਂ ਵਸਾਵੈ॥
Prof. Sahib Singhਜਿਹੜਾ ਮਨੁੱਖ ਇਕ (ਪਰਮਾਤਮਾ) ਨੂੰ (ਆਪਣੇ) ਹਿਰਦੇ ਵਿਚ ਵਸਾਂਦਾ ਹੈ,ਪਦ ਅਰਥ ਇਕ = ਇੱਕ (ਪਰਮਾਤਮਾ) ਨੂੰ। ਰਿਦੈ = ਹਿਰਦੇ ਵਿਚ। ਵਸਾਵੈ = ਵਸਾਂਦਾ ਹੈ।
SikhNet (Spanish)Ekadasi, Décimo primer día: enaltece a Dios en tu corazón,
ਹਿੰਸਾ ਮਮਤਾ ਮੋਹੁ ਚੁਕਾਵੈ ॥
hinsaa mamataa mohu chukaavai |
Sant Singh KhalsaEradicate cruelty, egotism and emotional attachment.
Manmohan Singhand eschew cruel mindedness, egoism and worldly attachment.
Manmohan Singh (Punjabi)ਅਤੇ ਨਿਰਦਈਪੁਣਾ, ਅਪਣੱਤ ਅਤੇ ਸੰਸਾਰੀ ਲਗਨ ਨੂੰ ਤਿਆਗਣਾ ਉਚਿਤ ਹੈ।
Fareedkot Teekaਪੁਨਾ (ਹਿੰਸਾ) ਜੀਵ ਘਾਤ ਕੋ ਤਿਆਗ ਕਰ ਮਮਤਾ ਔਰ ਮੋਹ ਕੋ ਰਿਦੇ ਤੇ ਉਠਾਇ ਦੇਵੈ॥
Prof. Sahib Singh(ਉਹ ਮਨੁੱਖ ਆਪਣੇ ਅੰਦਰੋਂ) ਨਿਰਦਇਤਾ, ਮਾਇਆ ਦੀ ਅਪਣੱਤ ਅਤੇ ਮਾਇਆ ਦਾ ਮੋਹ ਦੂਰ ਕਰ ਲੈਂਦਾ ਹੈ।ਪਦ ਅਰਥ ਹਿੰਸਾ = ਨਿਰਦਇਤਾ। ਮਮਤਾ = ਮਲਕੀਅਤ ਦੀ ਲਾਲਸਾ। ਚੁਕਾਵੈ = ਦੂਰ ਕਰਦਾ ਹੈ।
SikhNet (Spanish)erradica la crueldad, el ego negativo y el apego emocional.
ਫਲੁ ਪਾਵੈ ਬ੍ਰਤੁ; ਆਤਮ ਚੀਨੈ ॥
fal paavai brat; aatam cheenai |
Sant Singh KhalsaEarn the fruitful rewards, by observing the fast of knowing your own self.
Manmohan SinghHe who observes the fasting of knowing him-self, earns the profit.
Manmohan Singh (Punjabi)ਜੋ ਆਪਣੇ ਆਪ ਨੂੰ ਸਮਝਣ ਦਾ ਵਰਤ ਰੱਖਦਾ ਹੈ, ਉਹ ਲਾਭ ਉਠਾ ਲੈਂਦਾ ਹੈ।
Fareedkot Teekaਜੋ ਅਪਨੇ ਆਪ ਸਰੂਪ ਕੋ ਜਾਣੇ, ਇਸ ਬ੍ਰਤ ਕਾ ਇਹੀ ਫਲੁ ਹੈ, ਸੋ ਪਾਇ ਲੇਤਾ ਹੈ॥
Prof. Sahib Singh(ਜਿਹੜਾ ਮਨੁੱਖ ਹਿੰਸਾ ਮੋਹ ਆਦਿਕ ਤੋਂ ਬਚੇ ਰਹਿਣ ਵਾਲਾ ਇਹ) ਵਰਤ (ਰੱਖਦਾ ਹੈ, ਉਹ ਇਸ ਵਰਤ ਦਾ ਇਹ) ਫਲ ਪ੍ਰਾਪਤ ਕਰਦਾ ਹੈ ਕਿ (ਸਦਾ) ਆਪਣੇ ਆਤਮਕ ਜੀਵਨ ਨੂੰ ਪਰਖਦਾ ਰਹਿੰਦਾ ਹੈ।ਪਦ ਅਰਥ ਆਤਮ ਚੀਨੈ = ਆਪਣੇ ਆਪ ਨੂੰ ਪਛਾਣਦਾ ਹੈ, ਆਪਣੇ ਜੀਵਨ ਨੂੰ ਪਰਖਦਾ ਰਹਿੰਦਾ ਹੈ।
SikhNet (Spanish)Obtén la Fructífera Recompensa, observando el ayuno de conocer tu propio ser,
ਪਾਖੰਡਿ ਰਾਚਿ; ਤਤੁ ਨਹੀ ਬੀਨੈ ॥
paakhandd raach; tat nahee beenai |
Sant Singh KhalsaOne who is engrossed in hypocrisy, does not see the true essence.
Manmohan SinghOne, who is engrossed in hypocrisy sees not the quintessence.
Manmohan Singh (Punjabi)ਜਿਹੜਾ ਪ੍ਰਾਣੀ ਦੰਭ ਅੰਦਰ ਖਚਤ ਹੈ ਉਹ ਅਸਲੀਅਤ ਨੂੰ ਨਹੀਂ ਵੇਖਦਾ।
Fareedkot Teekaਪਰੰਤੂ ਇਹ ਜੀਵ ਪਖੰਡੋਂ ਮੇਂ ਰਾਚ ਰਹੇ ਹੈਂ, (ਤਤੁ) ਸਾਰ ਵਸਤੂ ਸ੍ਵੈ ਸਰੂਪ ਕੋ ਨਹੀਂ (ਬੀਨੈ) ਦੇਖਤੇ ਹੈਂ॥
Prof. Sahib Singhਪਰ ਵਿਖਾਵੇ (ਦੇ ਵਰਤ) ਵਿਚ ਪਤੀਜ ਕੇ ਮਨੁੱਖ (ਸਾਰੇ ਜਗਤ ਦੇ) ਮੂਲ (ਪਰਮਾਤਮਾ ਨੂੰ) ਨਹੀਂ ਵੇਖ ਸਕਦਾ।ਪਦ ਅਰਥ ਪਾਖੰਡਿ = ਵਿਖਾਵੇ ਵਿਚ। ਰਾਇ = ਰਚ ਕੇ, ਰੁੱਝ ਕੇ। ਤਤੁ = ਅਸਲੀਅਤ। ਬੀਨੈ = ਵੇਖਦਾ, ਵੇਖ ਸਕਦਾ।
SikhNet (Spanish)pues quien está envuelto en la hipocresía, no puede ver la Quintaesencia.
ਨਿਰਮਲੁ ਨਿਰਾਹਾਰੁ ਨਿਹਕੇਵਲੁ ॥
niramal niraahaar nihakeval |
Sant Singh KhalsaThe Lord is immaculate, self-sustaining and unattached.
Manmohan SinghThe Immaculate Lord is self sustained and detached,
Manmohan Singh (Punjabi)ਪਵਿੱਤਰ ਪ੍ਰਭੂ ਸਵੈ-ਤ੍ਰਿਪਤ ਅਤੇ ਨਿਰਲੇਪ ਹੈ,
Fareedkot Teekaਜੋ ਹਰੀ ਨਿਹਕੇਵਲੁ ਸੁਧੁ ਸਰੂਪੁ (ਨਿਰਾਹਾਰ) ਅਭੋਗਤਾ ਹੈ ਔ (ਨਿਹਕੇਵਲ) ਅਦੁਤੀਯ ਹੈ॥
Prof. Sahib Singhਹੇ ਭਾਈ! ਪਰਮਾਤਮਾ ਨੂੰ ਵਿਕਾਰਾਂ ਦੀ ਮੈਲ ਨਹੀਂ ਲੱਗਦੀ, ਪਰਮਾਤਮਾ ਨੂੰ ਕਿਸੇ ਖ਼ੁਰਾਕ ਦੀ ਲੋੜ ਨਹੀਂ (ਉਹ ਹਰ ਵੇਲੇ ਹੀ ਬ੍ਰਤ-ਧਾਰੀ ਹੈ), ਪਰਮਾਤਮਾ ਸੁੱਧ-ਸਰੂਪ ਹੈ,ਪਦ ਅਰਥ ਨਿਰਾਹਾਰੁ = {ਨਿਰ-ਆਹਾਰੁ} ਜਿਸ ਨੂੰ ਕਿਸੇ ਖ਼ੁਰਾਕ ਦੀ ਲੋੜ ਨਹੀਂ। ਨਿਹਕੇਵਲੁ = {निष्कैवल्य} ਸੁੱਧ ਸਰੂਪ।
SikhNet (Spanish)El Señor es Inmaculado, Autónomo y Desapegado,
ਸੂਚੈ ਸਾਚੇ; ਨਾ ਲਾਗੈ ਮਲੁ ॥੧੩॥
soochai saache; naa laagai mal |13|
Sant Singh KhalsaThe Pure, True Lord cannot be polluted. ||13||
Manmohan Singhand to that Pure and True One, no filth attaches.
Manmohan Singh (Punjabi)ਅਤੇ ਉਸ ਪਾਵਨ ਤੇ ਸਤਿਪੁਰਖ ਨੂੰ ਕੋਈ ਮਲੀਣਤਾ ਨਹੀਂ ਚਿਮੜਦੀ।
Fareedkot Teekaਜੋ ਐਸੇ ਸਚੇ ਵਾਹਿਗੁਰੂ ਕੋ ਜਾਣ ਕਰ ਸੁਚੇ ਹੂਏ ਹੈਂ, ਤਿਨੋਂ ਕੋ ਅਵਿਦਿਆ ਰੂਪੀ ਮੈਲ ਲਾਗਤੀ ਨਹੀਂ ਹੈ॥੧੩॥☬ਅਬ ਅਪਨੇ ਸਿਧਾਂਤ ਕੋ ਦਿਖਾਵਤੇ ਹੈਂ:
Prof. Sahib Singh(ਜਿਹੜੇ ਮਨੁੱਖ ਉਸ) ਪਵਿੱਤਰ ਪ੍ਰਭੂ ਵਿਚ (ਜੁੜ ਕੇ) ਉਸ ਸਦਾ-ਥਿਰ ਪ੍ਰਭੂ ਦਾ ਰੂਪ ਹੋ ਜਾਂਦੇ ਹਨ, ਉਹਨਾਂ ਨੂੰ (ਵੀ ਵਿਕਾਰਾਂ ਦੀ) ਮੈਲ ਨਹੀਂ ਲੱਗਦੀ ॥੧੩॥ਪਦ ਅਰਥ ਸੂਚੈ = ਪਵਿੱਤਰ ਪ੍ਰਭੂ ਵਿਚ। ਸਾਚੇ = ਸਦਾ-ਥਿਰ ਪ੍ਰਭੂ ਦਾ ਰੂਪ। ਏਕਾਦਸੀ = ਚੰਦ ਦੇ ਹਿਸਾਬ ਪੂਰਨਮਾਸ਼ੀ ਜਾਂ ਮੱਸਿਆ ਤੋਂ ਗਿਆਰ੍ਹਵਾਂ ਦਿਨ। ਕਰਮ-ਕਾਂਡੀ ਲੋਕ ਉਸ ਦਿਨ ਵਰਤ ਰੱਖਦੇ ਹਨ, ਨਿਰਾਹਾਰ ਰਹਿੰਦੇ ਹਨ ॥੧੩॥
SikhNet (Spanish)y quien sea que, a través de Él se vuelve Verdad, no lo manchan los errores. (13)
ਜਹ ਦੇਖਉ; ਤਹ ਏਕੋ ਏਕਾ ॥
jeh dekhau; teh eko ekaa |
Sant Singh KhalsaWherever I look, I see the One Lord there.
Manmohan SinghWherever I see, I see but One Lord there.
Manmohan Singh (Punjabi)ਜਿਥੇ ਕਿਤੇ ਭੀ ਮੈਂ ਵੇਖਦਾ ਹਾਂ, ਉਥੇ ਮੈਂ ਕੇਵਲ ਇਸ ਸਾਈਂ ਨੂੰ ਹੀ ਵੇਖਦਾ ਹਾਂ।
Fareedkot Teekaਜਹਾਂ ਮੇਂ ਦੇਖਤਾ ਹੂੰ ਤਹਾਂ ਏਕੋ ਏਕ ਸੋਈ ਦ੍ਰਿਸ਼ਟ ਆਵਤਾ ਹੈ॥
Prof. Sahib Singhਮੈਂ ਜਿਧਰ ਵੇਖਦਾ ਹਾਂ, ਉਧਰ ਇਕ ਪਰਮਾਤਮਾ ਹੀ ਪਰਮਾਤਮਾ ਦਿੱਸਦਾ ਹੈ।ਪਦ ਅਰਥ ਜਹ = ਜਿੱਥੇ। ਦੇਖਉ = ਦੇਖਉਂ, ਮੈਂ ਵੇਖਦਾ ਹਾਂ। ਤਹ = ਉਥੇ। ਏਕੋ ਏਕਾ = ਇਕ ਪਰਮਾਤਮਾ ਹੀ।
SikhNet (Spanish)Donde sea que volteo, ahí veo sólo al Uno,
ਹੋਰਿ ਜੀਅ ਉਪਾਏ; ਵੇਕੋ ਵੇਕਾ ॥
hor jeea upaae; veko vekaa |
Sant Singh KhalsaHe created the other beings, of many and various kinds.
Manmohan SinghOther creatures, He has created of various kinds.
Manmohan Singh (Punjabi)ਹੋਰ ਜੀਵ, ਉਸ ਨੇ ਅਨੇਕਾਂ ਕਿਸਮਾਂ ਦੇ ਪੈਦਾ ਕੀਤੇ ਹਨ।
Fareedkot Teekaਜੀਵ ਅਨੇਕ ਤ੍ਰਹ ਕੇ (ਵੇਕੋ ਵੇਕਾ) ਭਿੰਨ ਭਿੰਨ ਉਪਾਏ ਹੈਂ॥
Prof. Sahib Singh(ਉਸ ਨੇ) ਭਾਂਤ ਭਾਂਤ ਦੇ ਇਹ ਸਾਰੇ ਜੀਵ ਪੈਦਾ ਕੀਤੇ ਹੋਏ ਹਨ (ਜੋ ਵਰਤ ਆਦਿਕ ਕਈ ਭਰਮਾਂ ਵਿਚ ਪਏ ਰਹਿੰਦੇ ਹਨ)।ਪਦ ਅਰਥ ਹੋਰਿ = {ਲਫ਼ਜ਼ 'ਹੋਰ' ਤੋਂ ਬਹੁ-ਵਚਨ}। ਹੋਰਿ ਜੀਅ = ਬਾਕੀ ਸਾਰੇ ਜੀਵ। ਵੇਕੋ ਵੇਕਾ = ਭਾਂਤ ਭਾਂਤ ਦੇ।
SikhNet (Spanish)El apego es vano y la avaricia también, pues sólo practicando la Virtud,
ਫਲੋਹਾਰ ਕੀਏ; ਫਲੁ ਜਾਇ ॥
falohaar kee; fal jaae |
Sant Singh KhalsaEating only fruits, one loses the fruits of life.
Manmohan SinghBy eating fruits alone, man loses the life's fruit.
Manmohan Singh (Punjabi)ਕੇਵਲ ਫਲ-ਫੁੱਲ ਖਾਣ ਦੁਆਰਾ ਬੰਦਾ ਜੀਵਨ ਦੇ ਫਲ ਨੂੰ ਗੁਆ ਲੈਂਦਾ ਹੈ।
Fareedkot Teekaਵਿਸਿਓਂ ਕੇ ਭੋਗ ਰੂਪੀ ਫਲੋਹਾਰ ਕਰਨੇ ਸੇ ਵਾ ਕਰਮ ਫਲ ਕੀ ਇਛਾ ਕਰਨੇ ਸੇ ਗ੍ਯਾਨੁ ਫਲੁ ਜਾਤਾ ਰਹਤਾ ਹੈ॥
Prof. Sahib Singhਹੇ ਭਾਈ! (ਏਕਾਦਸੀ ਵਾਲੇ ਦਿਨ ਅੰਨ ਛੱਡ ਕੇ) ਨਿਰੇ ਫਲ ਖਾਧਿਆਂ (ਵਰਤ ਦਾ ਅਸਲ) ਫਲ ਨਹੀਂ ਮਿਲਦਾ (ਅਸਲ ਵਰਤ ਹੈ 'ਵਿਕਾਰਾਂ ਵਲੋਂ ਪਰਹੇਜ਼', ਉਸ ਦਾ ਫਲ ਹੈ 'ਉੱਚਾ ਆਤਮਕ ਜੀਵਨ')।ਪਦ ਅਰਥ ਫਲੋਹਾਰ = ਫਲਾਂ ਦਾ ਆਹਾਰ {ਏਕਾਦਸੀ ਦੇ ਵਰਤ ਤੇ ਅੰਨ ਛੱਡ ਕੇ ਕਰਮ-ਕਾਂਡੀ ਸਿਰਫ਼ ਫਲ ਖਾਂਦੇ ਹਨ, ਤੇ ਸਿਰਫ਼ ਇਤਨੇ ਉੱਦਮ ਨਾਲ ਹੀ ਵਰਤ ਦਾ ਫਲ ਮਿਲਦਾ ਸਮਝ ਲੈਂਦੇ ਹਨ। ਅਸਲ ਵਰਤ ਹੈ 'ਵਿਕਾਰਾਂ ਵਲੋਂ ਪਰਹੇਜ਼', ਉਸ ਦਾ ਫਲ ਹੈ 'ਉੱਚਾ ਆਤਮਕ ਜੀਵਨ'}।
SikhNet (Spanish)por la Gracia del Guru, uno puede ser liberado.
ਰਸ ਕਸ ਖਾਏ; ਸਾਦੁ ਗਵਾਇ ॥
ras kas khaae; saad gavaae |
Sant Singh KhalsaEating only delicacies of various sorts, one loses the true taste.
Manmohan SinghRelishing just dainties of various types, one loses the taste of the Lord.
Manmohan Singh (Punjabi)ਕੇਵਲ ਅਨੇਕਾਂ ਭਾਂਤਾਂ ਦੀਆਂ ਨਿਆਮਤਾਂ ਮਾਨਣ ਦੁਆਰਾ ਇਨਸਾਨ ਸੁਆਮੀ ਦੇ ਸੁਆਦ ਨੂੰ ਗੁਆ ਲੈਂਦਾ ਹੈ।
Fareedkot Teekaਮਧਰ ਆਦੀ ਖਟ ਰਸ ਜੋ ਮਨ ਕੋ (ਕਸ) ਖੈਚਨੇਹਾਰੇ ਹੈਂ, ਤਿਨੋਂ ਕੋ ਮਨਮੁਖੋਂ ਨੇ ਖਾਇਕਰ (ਸਾਦ) ਆਤਮ ਅਨੰਦ ਕੋ ਗਵਾਇ ਲੀਆ ਹੈ॥
Prof. Sahib Singh(ਅੰਨ ਦੇ ਥਾਂ) ਕਈ ਸੁਆਦਾਂ ਵਾਲੇ ਫਲ ਆਦਿਕ ਪਦਾਰਥ (ਜੋ ਮਨੁੱਖ) ਖਾਂਦਾ ਹੈ, (ਉਹ ਤਾਂ ਉਂਞ ਹੀ ਵਰਤ ਦਾ) ਮਜ਼ਾ ਗਵਾ ਲੈਂਦਾ ਹੈ।ਪਦ ਅਰਥ ਰਸ ਕਸ = ਕਈ ਸੁਆਦਾਂ ਵਾਲੇ ਫਲ ਆਦਿਕ ਪਦਾਰਥ। ਸਾਦੁ = ਸੁਆਦ, ਮਜ਼ਾ।
SikhNet (Spanish)Aquél que come sólo frutas, pierde el fruto de la vida,
ਕੂੜੈ ਲਾਲਚਿ. ਲਪਟੈ ਲਪਟਾਇ ॥
koorrai laalach. lapattai lapattaae |
Sant Singh KhalsaIn fraud and greed, people are engrossed and entangled.
Manmohan SinghIn false covetousness, the mortal is wholly engrossed.
Manmohan Singh (Punjabi)ਝੂਠੇ ਲੋਭ ਅੰਦਰ, ਪ੍ਰਾਣੀ ਪੂਰੀ ਤਰ੍ਹਾਂ ਖਚਤ ਹੋਇਆ ਹੋਇਆ ਹੈ।
Fareedkot Teekaਝੂਠੇ ਵਿਸਿਓਂ ਕੇ ਲਾਲਚ ਮੇਂ ਆਪ ਲਪਟੇ ਹੂਏ ਹੈਂ ਪੁਨਾ ਔਰੋਂ ਕੋ ਲਪਟਾਇ ਰਹੇ ਹੈਂ॥
Prof. Sahib Singh(ਵਰਤ ਰੱਖਣ ਵਾਲਾ ਮਨੁੱਖ ਵਰਤ ਦੇ ਫਲ ਦੀ ਆਸ ਧਾਰ ਕੇ) ਮਾਇਆ ਦੇ ਲਾਲਚ ਵਿਚ ਫਸਿਆ ਹੀ ਰਹਿੰਦਾ ਹੈ।ਪਦ ਅਰਥ ਲਾਲਚਿ = ਲਾਲਚ ਵਿਚ। ਕੂੜੈ ਲਾਲਚ = ਝੂਠੇ ਲਾਲਚ ਵਿਚ। ਲਪਟੈ = ਚੰਬੜਿਆ ਰਹਿੰਦਾ ਹੈ।
SikhNet (Spanish)y aquél que saborea muchos placeres pierde el Sabor de Dios.
ਛੂਟੈ ਗੁਰਮੁਖਿ; ਸਾਚੁ ਕਮਾਇ ॥੧੪॥
chhoottai guramukh; saach kamaae |14|
Sant Singh KhalsaThe Gurmukh is emancipated, practicing Truth. ||14||
Manmohan SinghPractising truth by Guru's grace, the mortal is released.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ ਸੱਚ ਦੀ ਕਮਾਈ ਕਰ ਕੇ ਪ੍ਰਾਣੀ ਦਾ ਛੁਟਕਾਰਾ ਹੋ ਜਾਂਦਾ ਹੈ।
Fareedkot Teekaਗੁਰਮੁਖ ਪੁਰਸ ਸਾਚੁ ਕਮਾਇ ਕਰ ਵਿਸਿਓਂ ਕੇ ਲਾਲਚ ਸੇ ਛੂਟ ਗਏ ਹੈਂ॥੧੪॥
Prof. Sahib Singh(ਇਸ ਲਾਲਚ ਤੋਂ ਉਹ ਮਨੁੱਖ) ਖ਼ਲਾਸੀ ਹਾਸਲ ਕਰਦਾ ਹੈ ਜਿਹੜਾ ਗੁਰੂ ਦੀ ਸਰਨ ਪੈ ਕੇ ਸਦਾ-ਥਿਰ ਪ੍ਰਭੂ ਦਾ ਨਾਮ ਸਿਮਰਨ ਦੀ ਕਮਾਈ ਕਰਦਾ ਹੈ ॥੧੪॥ਪਦ ਅਰਥ ਛੂਟੈ = (ਲਾਲਚ ਤੋਂ) ਮੁਕਤ ਹੁੰਦਾ ਹੈ। ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ। ਸਾਚ = ਸਦਾ-ਥਿਰ ਹਰਿ-ਨਾਮ ਦਾ ਸਿਮਰਨ ॥੧੪॥
SikhNet (Spanish)El apego es vano y la avaricia también, pues sólo practicando la Virtud, por la Gracia del Guru, uno puede ser liberado. (14)
ਦੁਆਦਸਿ ਮੁਦ੍ਰਾ. ਮਨੁ ਅਉਧੂਤਾ ॥
duaadas mudraa. man aaudhootaa |
Sant Singh KhalsaThe Twelfth Day: One whose mind is not attached to the twelve signs,
Manmohan SinghThe twelfth (Lunar day): he, whose soul remains detached from twelve signs;
Manmohan Singh (Punjabi)ਬਾਰ੍ਹਵੀਂ (ਤਿੱਥ): ਜਿਸ ਦੀ ਆਤਮਾ ਬਾਰਾਂ ਹੀ ਚਿੰਨ੍ਹਾਂ ਤੋਂ ਉਪਰਾਮ ਰਹਿੰਦੀ ਹੈ,
Fareedkot Teekaਦਸ ਇੰਦ੍ਰੀਆਂ ਔਰ ਮਨ, ਬੁਧ ਇਨ ਦ੍ਵਾਦਸੋਂ ਕੋ ਜਿਨੋਂ ਨੇ (ਮੁਦ੍ਰਾ) ਰੋਕਿਆ ਹੈ, ਸੋ ਤਿਸ ਕਾ ਮਨੁ (ਅਉਧੂਤਾ) ਸੁਧ ਹੂਆ ਹੈ॥
Prof. Sahib Singhਹੇ ਭਾਈ! (ਉਹੀ ਹਨ ਅਸਲ) ਤਿਆਗੀ, (ਉਹਨਾਂ ਦਾ) ਮਨ (ਮਾਨੋ, ਭੇਖਾਂ ਦੇ) ਬਾਰਾਂ ਹੀ ਚਿੰਨ੍ਹਾਂ ਦਾ ਧਾਰਨੀ ਹੁੰਦਾ ਹੈ,ਪਦ ਅਰਥ ਦੁਆਦਸਿ = ਬਾਰ੍ਹਵੀਂ ਥਿਤਿ, ਪੂਰਨਮਾਸੀ ਜਾਂ ਮੱਸਿਆ ਤੋਂ ਬਾਰ੍ਹਵਾਂ ਦਿਨ। ਮੁਦ੍ਰਾ = ਮੁਹਰ, ਛਾਪ, ਭੇਖ ਦਾ ਚਿੰਨ੍ਹ। ਦੁਆਦਸਿ ਮੁਦ੍ਰਾ = ਭੇਖਾਂ ਦੇ ਬਾਰਾਂ ਚਿੰਨ੍ਹ {ਬ੍ਰਹਮਚਾਰੀ ਦੇ ਪੰਜ ਚਿੰਨ੍ਹ=ਜਨੇਊ, ਮ੍ਰਿਗਛਾਲਾ, ਮੁੰਞ ਦੀ ਤੜਾਗੀ, ਕਰਮੰਡਲ, ਸ਼ਿਖਾ। ਵੈਸ਼ਨਵ ਦੇ ਤਿੰਨ ਚਿੰਨ੍ਹ=ਤਿਲਕ, ਕੰਠੀ, ਤੁਲਸੀ ਮਾਲਾ। ਸ਼ੈਵ (ਸ਼ਿਵ-ਉਪਾਸ਼ਕ) ਦੇ ਦੋ ਚਿੰਨ੍ਹ=ਰੁਦ੍ਰਾਖ ਦੀ ਮਾਲਾ, ਤ੍ਰਿਪੁੰਡ੍ਰ (ਗਾਂ ਦੇ ਗੋਹੇ ਦੀ ਸੁਆਹ ਨਾਲ ਮੱਥੇ ਉੱਤੇ ਪਈਆਂ ਤਿੰਨ ਲਕੀਰਾਂ)। ਜੋਗੀ ਦਾ ਇਕ ਚਿੰਨ੍ਹ=ਮੁੰਦਰਾਂ। ਸੰਨਿਆਸੀ ਦਾ ਇਕ ਚਿੰਨ੍ਹ=ਤ੍ਰਿਦੰਡ। (੫+੩+੨+੧+੧=੧੨) ਦੁਆਦਸਿ ਮੁਦ੍ਰਾ ਮਨੁ = ਜਿਸ ਦਾ ਮਨ ਬਾਰਾਂ ਛਾਪਾਂ ਦਾ ਧਾਰਨੀ ਹੈ। ਅਉਧੂਤਾ = ਤਿਆਗੀ।
SikhNet (Spanish)Duadas, Décimo segundo día: aquél que no se apega a los doce signos yóguicos,
ਅਹਿਨਿਸਿ ਜਾਗਹਿ; ਕਬਹਿ. ਨ ਸੂਤਾ ॥
ahinis jaageh; kabeh. na sootaa |
Sant Singh Khalsaremains awake day and night, and never sleeps.
Manmohan Singhday and night he remains wakeful, and sleeps not ever.
Manmohan Singh (Punjabi)ਉਹ ਦਿਨ ਰਾਤ ਖਬਰਦਾਰ ਰਹਿੰਦਾ ਹੈ, ਅਤੇ ਕਦਾਚਿੱਤ ਸੌਂਦਾ ਨਹੀਂ।
Fareedkot Teekaਸੋ ਜਨ ਗਿਆਨ ਰੂਪੀ ਜਾਗ੍ਰਤ ਮੇਂ ਦਿਨੇ ਰਾਤ ਜਾਗਤੇ ਹੈਂ, ਅਵਿਦਿਆ ਰੂਪੀ ਨਿੰਦ੍ਰਾ ਮੇਂ ਤਿਨ ਕਾ ਮਨੁ ਕਬੀ ਸੁਤਾ ਨਹੀਂ ਹੈ॥
Prof. Sahib Singh(ਗੁਰੂ ਦੇ ਉਪਦੇਸ਼ ਵਿਚ ਜੁੜ ਕੇ ਜਿਹੜੇ ਮਨੁੱਖ) ਦਿਨ ਰਾਤ (ਮਾਇਆ ਦੇ ਹੱਲਿਆਂ ਵਲੋਂ) ਸੁਚੇਤ ਰਹਿੰਦੇ ਹਨ (ਮਾਇਆ ਦੇ ਮੋਹ ਦੀ ਨੀਂਦ ਵਿਚ) ਕਦੇ ਨਹੀਂ ਸੌਂਦੇ।ਪਦ ਅਰਥ ਅਹਿ = ਦਿਨ। ਨਿਸਿ = ਰਾਤ। ਜਾਗਹਿ = ਜਾਗਦੇ ਰਹਿੰਦੇ ਹਨ, ਸੁਚੇਤ ਰਹਿੰਦੇ ਹਨ।
SikhNet (Spanish)se conserva despierto en Dios y no se duerme,
ਜਾਗਤੁ ਜਾਗਿ; ਰਹੈ ਲਿਵ ਲਾਇ ॥
jaagat jaag; rahai liv laae |
Sant Singh KhalsaHe remains awake and aware, lovingly centered on the Lord.
Manmohan SinghHe who is absorbed in the Lord's love, remains ever awake,
Manmohan Singh (Punjabi)ਜੋ ਪ੍ਰਭੂ ਦੀ ਪ੍ਰੀਤ ਅੰਦਰ ਲੀਨ ਹੈ, ਉਹ ਸਦਾ ਜਾਗਦਾ ਰਹਿੰਦਾ ਹੈ।
Fareedkot Teekaਗ੍ਯਾਨ ਰੂਪੀ (ਜਾਗਤੁ) ਅਵਸਥਾ ਮੇਂ ਵਾ ਜਗਤ ਕੀ ਤ੍ਰਫੋਂ ਸੇ ਜਨ (ਜਾਗਿ ਰਹੈ) ਸਾਵਧਾਨ ਰਹਤੇ ਹੈਂ, ਕਿਉਂਕਿ ਤਿਨੋਂ ਨੇ ਬ੍ਰਹਮ ਮੇਂ (ਸਿਵ) ਬਿਰਤੀ ਲਗਾਈ ਹੈ॥
Prof. Sahib Singhਹੇ ਭਾਈ! ਗੁਰੂ ਦੇ ਉਪਦੇਸ਼ ਵਿਚ (ਟਿਕ ਕੇ ਜਿਹੜਾ ਮਨੁੱਖ ਮਾਇਆ ਦੇ ਹੱਲਿਆਂ ਵਲੋਂ) ਜਾਗਦਾ ਰਹਿੰਦਾ ਹੈ,ਪਦ ਅਰਥ ਜਾਗਿ = ਜਾਗ ਕੇ। ਲਿਵ = ਸੁਰਤਿ। ਲਾਇ ਰਹੈ = ਜੋੜੀ ਰੱਖਦਾ ਹੈ।
SikhNet (Spanish)permanece despierto y conciente. Amorosamente centrado en el Señor,
ਗੁਰ ਪਰਚੈ; ਤਿਸੁ ਕਾਲੁ. ਨ ਖਾਇ ॥
gur parachai; tis kaal. na khaae |
Sant Singh KhalsaWith faith in the Guru, he is not consumed by death.
Manmohan Singhand he has faith in the Guru and him death devours not.
Manmohan Singh (Punjabi)ਉਸ ਦਾ ਗੁਰਾਂ ਅੰਦਰ ਭਰੋਸਾ ਹੈ ਅਤੇ ਉਸ ਨੂੰ ਮੌਤ ਹੱੜਪ ਨਹੀਂ ਕਰਦੀ।
Fareedkot Teekaਜਿਨ ਕੇ ਅੰਤਸਕਰਨ ਗੁਰੋਂ ਕੇ ਉਪਦੇਸ ਮੇਂ ਪਰਚੇ ਹੈਂ ਤਿਨ ਕੋ ਕਾਲ ਨਹੀਂ ਖਾਤਾ ਹੈ॥
Prof. Sahib Singhਅਤੇ ਸੁਚੇਤ ਰਹਿ ਕੇ (ਪ੍ਰਭੂ-ਚਰਨਾਂ ਵਿਚ) ਸੁਰਤ ਜੋੜੀ ਰੱਖਦਾ ਹੈ, ਉਸ (ਦੇ ਆਤਮਕ ਜੀਵਨ) ਨੂੰ (ਆਤਮਕ) ਮੌਤ ਖਾ ਨਹੀਂ ਸਕਦੀ।ਪਦ ਅਰਥ ਗੁਰ ਪਰਚੈ = ਗੁਰੂ ਦੇ ਉਪਦੇਸ਼ ਵਿਚ। ਕਾਲੁ = ਆਤਮਕ ਮੌਤ।
SikhNet (Spanish)y con su Fe en el Guru, la muerte no lo destruye.
ਅਤੀਤ ਭਏ; ਮਾਰੇ ਬੈਰਾਈ ॥
ateet bhe; maare bairaaee |
Sant Singh KhalsaThose who become detached, and conquer the five enemies
Manmohan SinghThey who become detached and slay their five adversaries,
Manmohan Singh (Punjabi)ਜੋ ਉਪਰਾਮ ਹੋ ਜਾਂਦੇ ਹਨ ਅਤੇ ਆਪਣੇ ਪੰਜੇ ਵੈਰੀਆਂ ਨੂੰ ਮਾਰ ਸੁੱਟਦੇ ਹਨ;
Fareedkot Teekaਜੋ ਜਨ ਸੰਸਾਰ ਤੇ (ਅਤੀਤ) ਅਸੰਗ ਹੂਏ ਹੈਂ ਤਿਨੋਂ ਨੇ ਕਾਮ, ਕ੍ਰੋਧ ਆਦੀ ਵੈਰੀ ਮਾਰ ਲਏ ਹੈਂ॥
Prof. Sahib Singhਉਹਨਾਂ ਨੇ (ਕਾਮਾਦਿਕ) ਸਾਰੇ ਵੈਰੀ ਮੁਕਾ ਲਏ, ਉਹ (ਅਸਲ) ਤਿਆਗੀ ਬਣ ਗਏ।ਪਦ ਅਰਥ ਅਤੀਤ = ਵਿਰਕਤ। ਬੈਰਾਈ = (ਕਾਮਾਦਿਕ) ਵੈਰੀ।
SikhNet (Spanish)Se vuelve desapegado y destruye a sus cinco adversarios internos,
ਪ੍ਰਣਵਤਿ ਨਾਨਕ; ਤਹ ਲਿਵ ਲਾਈ ॥੧੫॥
pranavat naanak; teh liv laaee |15|
Sant Singh Khalsa- prays Nanak, they are lovingly absorbed in the Lord. ||15||
Manmohan Singhprays Nanak they alone remain merged in the Lord's love.
Manmohan Singh (Punjabi)ਗੁਰੂ ਜੀ ਬਿਨੈ ਕਰਦੇ ਹਨ, ਕੇਵਲ ਉਹ ਹੀ ਪ੍ਰਭੂ ਦੇ ਪ੍ਰੇਮ ਅੰਦਰ ਸਮਾਏ ਰਹਿੰਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਨੋਂ ਨੇ ਵਾਹਿਗੁਰੂ ਕੇ ਸਰੂਪ ਮੇਂ (ਲਿਵ) ਬਿਰਤੀ ਲਗਾਈ ਹੈ॥੧੫॥
Prof. Sahib Singhਨਾਨਕ ਬੇਨਤੀ ਕਰਦਾ ਹੈ-(ਉਨ੍ਹਾਂ ਮਨੁੱਖਾਂ ਨੇ ਸੁਚੇਤ ਰਹਿ ਕੇ) ਉਥੇ (ਪ੍ਰਭੂ-ਚਰਨਾਂ ਵਿਚ) ਸੁਰਤ ਜੋੜੀ ਹੋਈ ਹੈ ॥੧੫॥ਪਦ ਅਰਥ ਤਹ = ਉਥੇ, ਉਸ ਟਿਕਾਣੇ ਤੇ ॥੧੫॥
SikhNet (Spanish)oh, dice Nanak, sólo ese ser vive entonado en Dios.(15)
ਦੁਆਦਸੀ; ਦਇਆ ਦਾਨੁ ਕਰਿ ਜਾਣੈ ॥
duaadasee; deaa daan kar jaanai |
Sant Singh KhalsaThe Twelfth Day: Know, and practice, compassion and charity.
Manmohan SinghThe twelfth (lunar day): Man should know how to practise compassion and charity,
Manmohan Singh (Punjabi)ਬਾਰ੍ਹਵੀਂ (ਤਿੱਥ): ਇਨਸਾਨ ਨੂੰ ਮਿਹਰਬਾਨੀ ਅਤੇ ਖੈਰਾਤ ਕਰਨੀ ਜਾਨਣੀ ਚਾਹੀਦੀ ਹੈ,
Fareedkot Teekaਦ੍ਵਾਦਸੀ ਦ੍ਵਾਰਾ ਕਹਤੇ ਹੈਂ: ਦਇਆ ਔ ਦਾਨ ਕਰ ਜਾਣੈ॥
Prof. Sahib Singhਹੇ ਭਾਈ! (ਕਰਮ-ਕਾਂਡੀ ਮਨੁੱਖ ਕਿਸੇ ਵਰਤ ਆਦਿਕ ਸਮੇ ਮਾਇਆ ਦਾ ਦਾਨ ਕਰਦਾ ਹੈ, ਅਤੇ ਕਿਸੇ ਮੰਤ੍ਰ ਦਾ ਅਜਪਾ ਜਾਪ ਕਰਦਾ ਹੈ, ਪਰ ਜਿਹੜਾ ਮਨੁੱਖ ਬੰਦਿਆਂ ਵਿਚ) ਪਿਆਰ ਵੰਡਣਾ ਜਾਣਦਾ ਹੈ,ਪਦ ਅਰਥ ਦੁਆਦਸੀ = ਬਾਰ੍ਹਵੀਂ ਥਿਤਿ। ਕਰਿ ਜਾਣੈ = ਕਰਨਾ ਜਾਣਦਾ ਹੈ। ਦਾਨੁ ਕਰਿ ਜਾਣੈ = ਦਾਨ ਕਰਨਾ ਜਾਣਦਾ ਹੈ। ਦਇਆ = ਪਿਆਰ।
SikhNet (Spanish)Tejerasi, Décimo tercer día: Aquél que conoce la Compasión y mantiene la Caridad en su corazón,
ਬਾਹਰਿ ਜਾਤੋ; ਭੀਤਰਿ ਆਣੈ ॥
baahar jaato; bheetar aanai |
Sant Singh KhalsaBring your out-going mind back home.
Manmohan Singhand ought to bring home his out going mind.
Manmohan Singh (Punjabi)ਅਤੇ ਉਸ ਨੂੰ ਆਪਣੇ ਬਾਹਰ ਭਟਕਦੇ ਹੋਏ ਮਨੂਏ ਨੂੰ ਘਰ ਵਿੱਚ ਲਿਆਉਣਾ ਉਚਿਤ ਹੈ।
Fareedkot Teekaਮਨ ਵਾਹਯ ਮੁਖ ਜਾਤੇ ਹੂਏ ਕਉ ਅੰਤਰ ਲਿਆਵੇ, ਭਾਵ ਯਹਿ ਸੰਕਲਪ ਵਿਕਲਪ ਸੇ ਰਹਿਤ ਕਰੈ॥
Prof. Sahib Singhਬਾਹਰ ਭਟਕਦੇ ਮਨ ਨੂੰ (ਹਰਿ-ਨਾਮ ਦੀ ਸਹਾਇਤਾ ਨਾਲ ਆਪਣੇ) ਅੰਦਰ ਹੀ ਲੈ ਆਉਂਦਾ ਹੈ,ਪਦ ਅਰਥ ਜਾਤੋ = ਜਾਂਦਾ, ਭਟਕਦਾ। ਆਣੈ = ਲਿਆਉਂਦਾ ਹੈ।
SikhNet (Spanish)aquél que controla las andanzas de su mente,
ਬਰਤੀ ਬਰਤ; ਰਹੈ ਨਿਹਕਾਮ ॥
baratee barat; rahai nihakaam |
Sant Singh KhalsaObserve the fast of remaining free of desire.
Manmohan SinghHe alone is the faster who observes the fasting of rendering selfless service.
Manmohan Singh (Punjabi)ਕੇਵਲ ਉਹ ਵਰਤ ਵਾਲਾ ਹੈ, ਜੋ ਸਵਾਰਥ ਰਹਿਤ ਸੇਵਾ ਕਰਨ ਦਾ ਵਰਤ ਰੱਖਦਾ ਹੈ।
Fareedkot Teekaਬ੍ਰਤੀ ਪੁਰਸ ਨਿਸਕਾਮਤਾ ਰੂਪੀ ਬ੍ਰਹਮ ਮੇਂ ਸਦਾ ਰਹਣਾ ਕਰੈ॥
Prof. Sahib Singhਜਿਹੜਾ ਮਨੁੱਖ ਵਾਸਨਾ-ਰਹਿਤ ਜੀਵਨ ਜੀਊਂਦਾ ਹੈ,ਪਦ ਅਰਥ ਬਰਤੀ ਬਰਤ = ਵਰਤਾਂ ਵਿਚੋਂ ਸ੍ਰੇਸ਼ਟ ਵਰਤ। ਨਿਹਕਾਮੁ = ਵਾਸਨਾ ਤੋਂ ਰਹਿਤ।
SikhNet (Spanish)aquél cuyo ayuno es el no desear nada,
ਅਜਪਾ ਜਾਪੁ; ਜਪੈ ਮੁਖਿ ਨਾਮ ॥
ajapaa jaap; japai mukh naam |
Sant Singh KhalsaChant the unchanted Chant of the Naam with your mouth.
Manmohan SinghThe Mortal ought to embrace unuttered mediation and utter the Name with his mouth.
Manmohan Singh (Punjabi)ਪ੍ਰਾਣੀ ਨੂੰ ਉਚਾਰਨ-ਰਹਿਤ ਸਿਮਰਨ ਅਤੇ ਆਪਣੇ ਮੂੰਹ ਨਾਲ ਨਾਮ ਦਾ ਉਚਾਰਨ ਕਰਨਾ ਉਚਿਤ ਹੈ।
Fareedkot Teekaਮੁਖ ਜੋ ਅਜਪਾ ਜਾਪ ਨਾਮੁ ਹੈ ਤਿਸ ਕੋ ਜਪਤਾ ਰਹੈ; ਵਾ ਮਨ ਕਰ ਅਜਪਾ ਜਾਪੁ ਕਿਆ ਸੋਹੰ ਐਸੇ ਚਿੰਤਨ ਕਰੇ। ਅਰੁਚਿਤ ਉਥਾਨ ਹੂਏ ਮੁਖ ਤੇ ਨਾਮ ਉਚਾਰਨ ਕਰੇ। ਮੁਖ ਸੇ ਜਪੇ ਬਿਨਾ ਜੋ ਜਾਪ ਹੋਵੇ ਸੋ ਅਜਪਾ ਜਾਪ ਹੈ। ਭਾਵ ਯਹਿ ਸ੍ਵਾਸੋਂ ਕੇ ਅੰਤਰ ਔ ਵਾਰਯ ਜਾਨੇ ਸਮੇਂ ਏਕ ਏਕ ਸ੍ਵਾਸ ਸਾਥ ਨਾਮ ਮਿਲਾਇ ਕਰ ਚਿੰਤਨ ਕਰਨਾ॥
Prof. Sahib Singhਅਤੇ ਮੂੰਹੋਂ ਪਰਮਾਤਮਾ ਦਾ ਨਾਮ ਜਪਦਾ ਹੈ, ਉਹ ਮਨੁੱਖ (ਮਾਨੋ) ਅਜਪਾ ਜਾਪ ਕਰ ਰਿਹਾ ਹੈ।ਪਦ ਅਰਥ ਅਜਪਾ ਜਾਪੁ = ਜਪਣ ਤੋਂ ਬਿਨਾ ਕੀਤਾ ਹੋਇਆ (ਕਿਸੇ ਮੰਤ੍ਰ ਦਾ) ਜਾਪ। ਮੁਖਿ = ਮੂੰਹ ਨਾਲ। ਜਪੈ = ਜਪਦਾ ਹੈ।
SikhNet (Spanish)que su recitación es la Meditación del Naam,
ਤੀਨਿ ਭਵਣ ਮਹਿ; ਏਕੋ ਜਾਣੈ ॥
teen bhavan meh; eko jaanai |
Sant Singh KhalsaKnow that the One Lord is contained in the three worlds.
Manmohan SinghKnows he the one Lord contained in the three worlds.
Manmohan Singh (Punjabi)ਉਹ ਇਕ ਸਾਈਂ ਨੂੰ ਤਿੰਨਾਂ ਲੋਕਾਂ ਅੰਦਰ ਵਿਆਪਕ ਸਮਝਦਾ ਹੈ।
Fareedkot Teekaਤੀਨ ਲੋਕ ਮੇਂ ਏਕ ਵਾਹਿਗੁਰੂ ਹੀ ਕੋ ਪੂਰਨ ਜਾਣੇ॥
Prof. Sahib Singhਹੇ ਭਾਈ! ਜਿਹੜਾ ਮਨੁੱਖ ਸਾਰੇ ਸੰਸਾਰ ਵਿਚ ਇਕ ਪਰਮਾਤਮਾ ਨੂੰ ਹੀ ਵੱਸਦਾ ਸਮਝਦਾ ਹੈ,ਪਦ ਅਰਥ ਤੀਨਿ ਭਵਣ = ਤਿੰਨਾਂ ਭਵਨਾਂ ਵਿਚ, ਸਾਰੇ ਜਗਤ ਵਿਚ। ਏਕੋ = ਇਕ (ਪਰਮਾਤਮਾ) ਨੂੰ ਹੀ।
SikhNet (Spanish)aprende que el Único Señor está contenido en las tres Gunas
ਸਭਿ ਸੁਚਿ ਸੰਜਮ; ਸਾਚੁ ਪਛਾਣੈ ॥੧੬॥
sabh such sanjam; saach pachhaanai |16|
Sant Singh KhalsaPurity and self-discipline are all contained in knowing the Truth. ||16||
Manmohan SinghPurity and continence are all contained in knowing the True Lord.
Manmohan Singh (Punjabi)ਪਵਿੱਤਰਤਾ ਤੇ ਪ੍ਰਹੇਜ਼ਗਾਰੀ ਸਮੂਹ ਸੱਚੇ ਸਾਹਿਬ ਨੂੰ ਜਾਨਣ ਵਿੱਚ ਆ ਜਾਂਦੀਆਂ ਹਨ।
Fareedkot Teekaਸਚ ਸਰੂਪ ਕੋ ਪਛਾਣੇ ਸੇ ਸਭੀ ਸੁਚ ਸੰਜਮ ਪ੍ਰਾਪਤਿ ਹੋ ਜਾਤੇ ਹੈਂ॥੧੬॥
Prof. Sahib Singhਅਤੇ ਉਸ ਸਦਾ-ਥਿਰ ਪ੍ਰਭੂ ਨਾਲ ਡੂੰਘੀ ਸਾਂਝ ਪਾਈ ਰੱਖਦਾ ਹੈ, ਉਹ (ਮਾਨੋ) ਸਰੀਰਕ ਪਵਿਤ੍ਰੱਤਾ ਦੇ ਸਾਰੇ ਉੱਦਮ ਕਰ ਰਿਹਾ ਹੈ, ਗਿਆਨ-ਇੰਦ੍ਰਿਆਂ ਨੂੰ ਵੱਸ ਵਿਚ ਕਰਨ ਦੇ ਸਾਰੇ ਜਤਨ ਕਰ ਰਿਹਾ ਹੈ ॥੧੬॥ਪਦ ਅਰਥ ਸਭਿ = ਸਾਰੇ। ਸੰਜਮ = ਗਿਆਨ-ਇੰਦ੍ਰਿਆਂ ਨੂੰ ਵੱਸ ਵਿਚ ਕਰਨ ਦੇ ਜਤਨ। ਸੁਚਿ = ਸਰੀਰਕ ਪਵਿੱਤ੍ਰਤਾ ਦੇ ਉੱਦਮ। ਸਾਚੁ = ਸਦਾ-ਥਿਰ ਪ੍ਰਭੂ। ਪਛਾਣੇ = ਸਾਂਝ ਪਾਂਦਾ ਹੈ ॥੧੬॥
SikhNet (Spanish)y la Pureza y la disciplina están en conocer la Verdad. (16)
ਤੇਰਸਿ. ਤਰਵਰ; ਸਮੁਦ ਕਨਾਰੈ ॥
teras. taravar; samud kanaarai |
Sant Singh KhalsaThe Thirteenth Day: He is like a tree on the sea-shore.
Manmohan SinghThe thirteenth (lunar day): The mortal is like a tree on the sea shore.
Manmohan Singh (Punjabi)ਤੇਰ੍ਹਵੀਂ (ਤਿੱਥ): ਪ੍ਰਾਣੀ ਸਮੁੰਦਰ ਦੇ ਕੰਢੇ ਦੇ ਬਿਰਛ ਦੀ ਤਰ੍ਹਾਂ ਹੈ।
Fareedkot Teekaਤ੍ਰਿਦੌਸੀ ਦ੍ਵਾਰੇ ਕਹਤੇ ਹੈਂ: ਜੈਸੇ ਬ੍ਰਿਛ ਸਮੁੰਦ੍ਰ ਕੇ ਕਨਾਰੇ ਹੋਤਾ ਹੈ ਤਬ ਤਿਸ ਕੋ ਰਹਣੇ ਕਾ ਭਰੋਸਾ ਨਹੀਂ ਹੋਤਾ, ਤੈਸੇ ਹੀ ਇਸ ਸਰੀਰ ਕੋ ਛਿਨ ਭੰਗਰ ਜਾਣੋ॥
Prof. Sahib Singhਹੇ ਭਾਈ! (ਜਿਵੇਂ) ਸਮੁੰਦਰ ਦੇ ਕੰਢੇ ਉੱਤੇ ਉੱਗੇ ਹੋਏ ਰੁੱਖ ਦੀ (ਪਾਂਇਆਂ ਹੈ, ਤਿਵੇਂ ਇਹ ਸਰੀਰ ਹੈ।ਪਦ ਅਰਥ ਤੇਰਸਿ = ਤੇਰ੍ਹਵੀਂ ਥਿਤਿ। ਕਨਾਰੈ = ਕੰਢੇ ਤੇ। ਤਰਵਰ = ਰੁੱਖ।
SikhNet (Spanish)Nuestra vida es como el árbol en la playa,
ਅੰਮ੍ਰਿਤੁ ਮੂਲੁ; ਸਿਖਰਿ ਲਿਵ ਤਾਰੈ ॥
amrit mool; sikhar liv taarai |
Sant Singh KhalsaBut his roots can become immortal, if his mind is attuned to the Lord's Love.
Manmohan SinghBut immortal can become his root, if his mind remains attached with the string of the Lord's love.
Manmohan Singh (Punjabi)ਪ੍ਰੰਤੂ ਅਮਰ ਹੋ ਸਕਦੀ ਉਸ ਦੀ ਜੜ੍ਹ, ਜੇਕਰ ਉਸ ਦਾ ਮਨ ਪ੍ਰਭੂ ਦੀ ਪ੍ਰੀਤ ਦੀ ਡੋਰ ਨਾਲ ਜੁੜਿਆ ਰਹੇ।
Fareedkot Teekaਸਰਬ ਕੀ ਮੂਲ ਆਦਿ ਔ ਸਭ ਕਾ (ਸਿਖਰਿ) ਸਿਰੋਮਣੀ ਅੰਮ੍ਰਿਤ ਰੂਪ ਜੋ ਵਾਹਿਗੁਰੂ ਹੈ, ਤਿਸ ਮੇਂ ਬਿਰਤੀ ਕੋ ਲਗਾਇ ਕਰ ਅਪਨੇ ਕੋ ਸੰਸਾਰ ਸਿੰਧ ਤੇ ਤਾਰ ਲੇਵੈ॥
Prof. Sahib Singhਪਰ ਜਿਹੜਾ ਮਨੁੱਖ) ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਨੂੰ (ਆਪਣੇ ਜੀਵਨ ਦੀ) ਜੜ੍ਹ ਬਣਾਂਦਾ ਹੈ, (ਉੱਕੀ) ਸੁਰਤ ਦੀ ਡੋਰ ਦੀ ਬਰਕਤ ਨਾਲ ਉਹ ਸਿਖਰ ਤੇ (ਪ੍ਰਭੂ-ਚਰਨਾਂ ਵਿਚ ਜਾ ਪਹੁੰਚਦਾ ਹੈ)।ਪਦ ਅਰਥ ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਨਾਮ-ਜਲ। ਮੂਲੁ = ਮੁੱਢ, ਜੜ੍ਹ। ਸਿਖਰਿ = ਸਿਖਰ ਤੇ। ਲਿਵ ਤਾਰੈ = ਲਿਵ ਦੀ ਤਾਰ ਵਿਚ।
SikhNet (Spanish)que sólo podrá echar raíces en la Eternidad, si las ramas de arriba están entonadas en Dios.
ਡਰ ਡਰਿ ਮਰੈ; ਨ ਬੂਡੈ ਕੋਇ ॥
ddar ddar marai; na booddai koe |
Sant Singh KhalsaThen, he will not die of fear or anxiety, and he will never drown.
Manmohan SinghHe then no way dies of fear and dread, nor is he ever drowned.
Manmohan Singh (Punjabi)ਤਦ ਉਹ ਭੈ ਤੇ ਤ੍ਰਾਹ ਨਾਲ ਕਿਵੇਂ ਭੀ ਨਹੀਂ ਮਰਦਾ, ਨਾਂ ਹੀ ਉਹ ਕਦੇ ਡੁਬਦਾ ਹੈ।
Fareedkot Teekaਜੋ ਸੰਤ ਜਨ ਪਰਮੇਸ੍ਵਰ ਕੇ (ਡਰਿ) ਭੈ ਸੇ ਡਰਿਕੈ ਜੀਵ ਭਾਵ ਸੇ ਮਰੇ ਹੈਂ, ਤਿਨੋਂ ਮੇਂ ਸੇ ਕੋਈ ਸੰਸਾਰ ਸਮੁੰਦ੍ਰ ਮੇਂ ਡੁਬਤਾ ਨਹੀਂ ਹੈ॥
Prof. Sahib Singh(ਜਿਹੜਾ ਭੀ ਮਨੁੱਖ ਇਹ ਉੱਦਮ ਕਰਦਾ ਹੈ, ਉਹ ਸੰਸਾਰਕ) ਡਰਾਂ ਨਾਲ ਡਰ ਡਰ ਕੇ ਆਤਮਕ ਮੌਤ ਨਹੀਂ ਸਹੇੜਦਾ, ਉਹ (ਵਿਕਾਰਾਂ ਦੇ ਸਮੁੰਦਰ ਵਿਚ) ਨਹੀਂ ਡੁੱਬਦਾ।ਪਦ ਅਰਥ ਡਰ = (ਸੰਸਾਰਕ) ਡਰਾਂ ਨਾਲ। ਡਰਿ ਮਰੈ ਨ = ਡਰ ਕੇ ਨਹੀਂ ਮਰਦਾ। ਨ ਬੂਡੈ = ਨਹੀਂ ਡੁੱਬਦਾ।
SikhNet (Spanish)Entonces el miedo se acaba y nunca se ahoga,
ਨਿਡਰੁ. ਬੂਡਿ ਮਰੈ; ਪਤਿ ਖੋਇ ॥
niddar. boodd marai; pat khoe |
Sant Singh KhalsaWithout the Fear of God, he drowns and dies, and loses his honor.
Manmohan SinghThe mortal bereft of fear of the Lord, is drowned to death and loses his honour.
Manmohan Singh (Punjabi)ਪ੍ਰਭੂ ਦੇ ਭੈ ਤੋਂ ਸੱਖਣਾ ਪ੍ਰਾਣੀ ਡੁੱਬ ਮਰਦਾ ਹੈ ਅਤੇ ਆਪਣੀ ਇੱਜ਼ਤ-ਆਬਰੂ ਗੁਆ ਬਹਿੰਦਾ ਹੈ।
Fareedkot Teekaਜੋ ਵਾਹਿਗੁਰੂ ਕੇ ਭੈ ਸੇ ਨਿਡਰ ਹੈਂ, ਸੋ ਅਪਨੀ ਪਤਿ ਕੋ ਖੋਇ ਕਰ ਸੰਸਾਰ ਸਮੁੰਦ੍ਰ ਮੇਂ ਡੂਬ ਮਰਤੇ ਹੈਂ॥
Prof. Sahib Singh(ਪਰ ਪਰਮਾਤਮਾ ਦਾ) ਡਰ-ਅਦਬ ਨਾਹ ਰੱਖਣ ਵਾਲਾ ਮਨੁੱਖ (ਲੋਕ ਪਰਲੋਕ ਦੀ) ਇੱਜ਼ਤ ਗਵਾ ਕੇ ਆਤਮਕ ਮੌਤ ਸਹੇੜ ਲੈਂਦਾ ਹੈ।ਪਦ ਅਰਥ ਨਿਡਰੁ = (ਪਰਮਾਤਮਾ ਦਾ) ਡਰ-ਅਦਬ ਨਾਹ ਰੱਖਣ ਵਾਲਾ। ਬੂਡਿ = (ਵਿਕਾਰਾਂ ਵਿਚ) ਡੁੱਬ ਕੇ। ਮਰੈ = ਆਤਮਕ ਮੌਤ ਸਹੇੜਦਾ ਹੈ। ਪਤਿ = ਇੱਜ਼ਤ। ਖੋਇ = ਗਵਾ ਕੇ।
SikhNet (Spanish)pero si uno no tiene Reverencia por Dios, se ahoga y pierde el honor.
ਡਰ ਮਹਿ ਘਰੁ; ਘਰ ਮਹਿ ਡਰੁ ਜਾਣੈ ॥
ddar meh ghar; ghar meh ddar jaanai |
Sant Singh KhalsaWith the Fear of God in his heart, and his heart in the Fear of God, he knows God.
Manmohan SinghHe who enshrines the Lord's fear in his mind and knows His fear within his mind;
Manmohan Singh (Punjabi)ਜੋ ਆਪਣੇ ਮਨ ਅੰਦਰ ਪ੍ਰਭੂ ਦੇ ਭੈ ਨੂੰ ਟਿਕਾਉਂਦਾ ਹੈ ਅਤੇ ਉਸ ਦੇ ਭੈ ਨੂੰ ਆਪਣੇ ਮਨ ਅੰਦਰ ਜਾਣਦਾ ਹੈ,
Fareedkot Teekaਜੋ ਪੁਰਸ ਹਰੀ ਕੋ ਭੈ ਮੇਂ ਸਰੀਰ ਕੇ ਰਖਤੇ ਹੈਂ ਔ (ਘਰੁ) ਅੰਤਸਕਰਣ ਮੇਂ ਡਰ ਕੋ ਜਾਣਤੇ ਹੈਂ। ਭਾਵ ਯਹਿ ਵਾਹਿਗੁਰੂ ਕੇ ਭੈ ਕਰ ਕਿਸੀ ਇੰਦ੍ਰੇ ਕੋ ਕੁਮਾਰਗ ਮੇਂ ਨਹੀਂ ਲਗਾਵਤੇ ਹੈ॥
Prof. Sahib Singhਹੇ ਭਾਈ! (ਜਿਹੜਾ ਮਨੁੱਖ ਪਰਮਾਤਮਾ ਦੇ) ਡਰ-ਅਦਬ ਵਿਚ (ਆਪਣਾ) ਟਿਕਾਣਾ ਬਣਾਈ ਰੱਖਦਾ ਹੈ, ਜਿਹੜਾ ਮਨੁੱਖ ਆਪਣੇ ਹਿਰਦੇ-ਘਰ ਵਿਚ (ਪ੍ਰਭੂ ਦਾ) ਡਰ ਅਦਬ ਵਸਾਈ ਰੱਖਣਾ ਜਾਣਦਾ ਹੈ,ਪਦ ਅਰਥ ਘਰੁ = ਟਿਕਾਣਾ। ਘਰ ਮਹਿ = ਹਿਰਦੇ-ਘਰ ਵਿਚ। ਜਾਣੈ = (ਜਿਹੜਾ ਮਨੁੱਖ) ਜਾਣਦਾ ਹੈ।
SikhNet (Spanish)Es sólo cuando conserva la Reverencia en su Señor,
ਤਖਤਿ ਨਿਵਾਸੁ; ਸਚੁ ਮਨਿ ਭਾਣੈ ॥੧੭॥
takhat nivaas; sach man bhaanai |17|
Sant Singh KhalsaHe sits on the throne, and becomes pleasing to the Mind of the True Lord. ||17||
Manmohan Singhsits on the throne and becomes pleasing to the True Lord's mind.
Manmohan Singh (Punjabi)ਰਾਜ ਸਿੰਘਾਸਣ ਤੇ ਬੈਠਦਾ ਹੈ ਅਤੇ ਸੱਚੇ ਸਾਈਂ ਚਿੱਤ ਨੂੰ ਚੰਗਾ ਲੱਗਦਾ ਹੈ।
Fareedkot Teekaਸੋ ਪੁਰਸ਼ ਸਚੇ ਕੇ ਮਨ ਮੇਂ (ਭਾਣੈ) ਭਾਇ ਗਏ ਹੈਂ। ਇਸੀ ਤੇ ਤਿਨੋਂ ਕਾ ਤਖਤ ਪਰ ਨਿਵਾਸ ਹੂਆ ਹੈ, ਭਾਵ ਸ੍ਵੈ ਸਰੂਪ ਮੇਂ ਇਸਥਿਤੀ ਹੋਈ ਹੈ॥੧੭॥
Prof. Sahib Singhਜਿਸ ਮਨੁੱਖ ਨੂੰ ਆਪਣੇ ਮਨ ਵਿਚ ਸਦਾ-ਥਿਰ ਪ੍ਰਭੂ ਪਿਆਰਾ ਲੱਗਣ ਲੱਗ ਪੈਂਦਾ ਹੈ, ਉਸ ਨੂੰ (ਉੱਚੇ ਆਤਮਕ ਜੀਵਨ ਦੇ ਰੱਬੀ) ਤਖ਼ਤ ਉੱਤੇ ਨਿਵਾਸ ਮਿਲਦਾ ਹੈ ॥੧੭॥ਪਦ ਅਰਥ ਤਖਤਿ = ਤਖ਼ਤ ਉੱਤੇ। ਸਚੁ = ਸਦਾ-ਥਿਰ ਰਹਿਣ ਵਾਲਾ ਪ੍ਰਭੂ। ਮਨਿ = ਮਨ ਵਿਚ। ਭਾਵੈ = ਪਿਆਰਾ ਲੱਗਦਾ ਹੈ ॥੧੭॥
SikhNet (Spanish)que es transportado hasta el Trono de su Ser Superior y se enamora de la Verdad. (17)
ਚਉਦਸਿ; ਚਉਥੇ ਥਾਵਹਿ ਲਹਿ ਪਾਵੈ ॥
chaudas; chauthe thaaveh leh paavai |
Sant Singh KhalsaThe Fourteenth Day: One who enters into the fourth state,
Manmohan SinghThe fourteenth (lunar day): The man who deeply enters into the fourth place (state of mind),
Manmohan Singh (Punjabi)ਚੌਧਵੀਂ (ਤਿੱਥ): ਜਿਹੜਾ ਇਨਸਾਨ ਚੌਥੀ ਜਗ੍ਹਾ (ਅਵਸਥਾ) ਅੰਦਰ ਪ੍ਰਵੇਸ਼ ਕਰ ਜਾਂਦਾ ਹੈ,
Fareedkot Teekaਚੌਦਸ ਦ੍ਵਾਰੇ ਕਹਤੇ ਹੈਂ: ਜਿਸ ਜਨ ਨੇ ਚਉਥੇ ਤੁਰੀਆ ਸਰੂਪ ਕੋ ਰਿਦੇ ਅਸਥਾਨ ਮੇਂ ਲਖ ਕਰ ਪਾਇਆ ਹੈ॥
Prof. Sahib Singh(ਜਦੋਂ ਮਨੁੱਖ ਗੁਰੂ ਦੀ ਕਿਰਪਾ ਨਾਲ) ਤੁਰੀਆ ਅਵਸਥਾ ਨੂੰ ਲੱਭ ਲੈਂਦਾ ਹੈ,ਪਦ ਅਰਥ ਚਉਦਸਿ = ਪੂਰਨਮਾਸ਼ੀ ਤੋਂ ਚੌਧਵਾਂ ਦਿਨ। ਚਉਥੇ ਥਾਵਹਿ = ਚੌਥੇ ਥਾਂ ਨੂੰ, ਉਸ ਆਤਮਕ ਟਿਕਾਣੇ ਨੂੰ ਜਿੱਥੇ ਮਾਇਆ ਦੇ ਤਿੰਨ ਗੁਣ ਆਪਣਾ ਪ੍ਰਭਾਵ ਨਹੀਂ ਪਾ ਸਕਦੇ, ਤੁਰੀਆਵਸਥਾ। ਲਹਿ ਪਾਵੈ = ਲੱਭ ਲੈਂਦਾ ਹੈ, ਹਾਸਲ ਕਰ ਲੈਂਦਾ ਹੈ।
SikhNet (Spanish)Chaudas, Décimo cuarto día: Quien penetra en el Cuarto Estado,
ਰਾਜਸ ਤਾਮਸ ਸਤ; ਕਾਲ ਸਮਾਵੈ ॥
raajas taamas sat; kaal samaavai |
Sant Singh Khalsaovercomes time, and the three qualities of raajas, taamas and satva.
Manmohan Singhovercomes time and the three qualities of optimism, egotism and pessimism.
Manmohan Singh (Punjabi)ਉਹ ਰਜੋ, ਤਮੋ ਤੇ ਸਤੋ ਦੇ ਤਿੰਨਾਂ ਗੁਣਾਂ ਉਤੇ ਅਤੇ ਵਕਤ ਉਤੇ ਕਾਬੂ ਪਾ ਲੈਂਦਾ ਹੈ।
Fareedkot Teekaਰਜੋ, ਸਤੋ, ਤਮੋ, ਤੀਨੋਂ ਗੁਣ ਔਰ ਤੀਨੋਂ ਕਾਲੋਂ ਕੋ (ਸਮਾਵੈ) ਲ੍ਯ ਕਰ ਲੇਤਾ, ਭਾਵ ਮਿਥ੍ਯਾ ਜਾਨਤਾ ਹੈ॥
Prof. Sahib Singhਤਦੋਂ ਰਜੋ ਗੁਣ ਤਮੋ ਗੁਣ ਸਤੋ ਗੁਣ (ਮਾਇਆ ਦਾ ਇਹ ਹਰੇਕ ਗੁਣ ਉਸ ਚੌਥੇ ਪਦ ਵਿਚ) ਲੀਨ ਹੋ ਜਾਂਦਾ ਹੈ।ਪਦ ਅਰਥ ਰਾਜਸ ਤਾਮਸ ਸਤ = ਰਜੋ ਗੁਣ, ਤਮੋ ਗੁਣ, ਸਤੋ ਗੁਣ। ਕਾਲ = ਸਮਾ। ਸਮਾਵੈ = ਲੀਨ ਹੋ ਜਾਂਦਾ ਹੈ।
SikhNet (Spanish)conquista el tiempo y las tres Gunas: Rayas. Tamas, y Sattva.
ਸਸੀਅਰ ਕੈ ਘਰਿ; ਸੂਰੁ ਸਮਾਵੈ ॥
saseear kai ghar; soor samaavai |
Sant Singh KhalsaThen the sun enters into the house of the moon,
Manmohan SinghWho lets in the sun of wisdom in the moon's house of darkness,
Manmohan Singh (Punjabi)ਜੋ ਅਕਲਮੰਦੀ ਦੇ ਸੂਰਜ ਨੂੰ ਚੰਦਰਮਾ ਦੇ ਅਨ੍ਹੇਰੇ ਦੇ ਧਾਮ ਅੰਦਰ ਦਾਖਲ ਕਰ ਲੈਂਦਾ ਹੈ,
Fareedkot Teeka(ਸਸੀਅਰ) ਚੰਦ੍ਰਮਾਂ ਰੂਪ ਸਤੋ ਗੁਣ ਸਹਤ ਜੋ (ਘਰਿ) ਅੰਤਸਕਰਣ ਹੈ, ਤਿਸ ਮੈ ਵਾ ਚੰਦ ਕਾ ਘਰੁ ਰਾਤ੍ਰੀ ਕੌਨ ਅਵਿਦ੍ਯਾ ਤਿਸਮੈਂ ਗਿਆਨ ਰੂਪੀ ਸੂਰਜ ਕੋ (ਸਮਾਵੈ) ਇਸਥਿਤ ਕਰਤਾ ਹੈ। ਭਾਵ ਅਗ੍ਯਾਨ ਕਰ ਅਵਿਦਿਆ ਕਾ ਅਭਾਵ ਕਰਤਾ ਹੈ॥
Prof. Sahib Singhਸ਼ਾਂਤੀ ਦੇ ਘਰ ਵਿਚ (ਮਨੁੱਖ ਦੇ ਮਨ ਦੀ) ਤਪਸ਼ ਸਮਾ ਜਾਂਦੀ ਹੈ,ਪਦ ਅਰਥ ਸਸੀਅਰ = ਚੰਦ੍ਰਮਾ। ਕੈ ਘਰਿ = ਦੇ ਘਰ ਵਿਚ। ਸਸੀਅਰ ਕੈ ਘਰਿ = ਸ਼ਾਂਤੀ ਦੇ ਘਰ ਵਿਚ। ਸੂਰੁ = ਸੂਰਜ, ਤਪਸ਼, ਮਨ ਦੀ ਤਪਸ਼।
SikhNet (Spanish)Entonces el sol entra en la casa de la luna
ਜੋਗ ਜੁਗਤਿ ਕੀ; ਕੀਮਤਿ ਪਾਵੈ ॥
jog jugat kee; keemat paavai |
Sant Singh Khalsaand one knows the value of the technology of Yoga.
Manmohan Singhand who knows the worth of the way of union with the Lord;
Manmohan Singh (Punjabi)ਅਤੇ ਜੋ ਪ੍ਰਭੂ ਨਾਲ ਮਿਲਾਪ ਦੀ ਵਿਧੀ ਦਾ ਮੁੱਲ ਜਾਣਦਾ ਹੈ,
Fareedkot Teekaਤੌ (ਜੋਗ) ਜੁੜਣੇ ਕੀ ਜੁਗਤੀ ਕੀ ਕੀਮਤ ਪਾਵਤਾ ਹੈ॥
Prof. Sahib Singh(ਉਸ ਵੇਲੇ ਮਨੁੱਖ ਪਰਮਾਤਮਾ ਨਾਲ) ਮਿਲਾਪ ਦੀ ਜੁਗਤੀ ਦੀ ਕਦਰ ਸਮਝਦਾ ਹੈ।ਪਦ ਅਰਥ ਜੋਗ ਜੁਗਤਿ = ਪ੍ਰਭੂ-ਮਿਲਾਪ ਦਾ ਤਰੀਕਾ। ਕੀਮਤਿ = ਕਦਰ, ਸਾਰ।
SikhNet (Spanish)y uno entiende el valor de la Técnica de la Yoga.
ਚਉਦਸਿ; ਭਵਨ ਪਾਤਾਲ ਸਮਾਏ ॥
chaudas; bhavan paataal samaae |
Sant Singh KhalsaHe remains lovingly focused on God, who is permeating the fourteen worlds,
Manmohan SinghWho is pervading the fourteen worlds, nether land,
Manmohan Singh (Punjabi)ਜੋ ਵਿਆਪਕ ਹੋ ਰਿਹਾ ਹੈ ਵਿਚ ਚੌਦਾ ਪੁਰੀਆਂ, ਪਇਅਲ,
Fareedkot Teekaਪਤਾਲੋਂ ਸਹਤ ਜੋ ਚੌਦਾਂ ਭਵਣ ਹੈਂ ਤਿਨੋਂ ਵਿਖੇ ਜੋ ਵਾਹਿਗੁਰੂ ਸਮਾਇ ਰਹਿਆ ਹੈ॥
Prof. Sahib Singhਜਿਹੜਾ ਪਰਮਾਤਮਾ ਚੌਦਾਂ ਭਵਨਾਂ ਵਿਚ ਪਾਤਾਲਾਂ ਵਿਚ ਹਰ ਥਾਂ ਸਮਾਇਆ ਹੋਇਆ ਹੈ,ਪਦ ਅਰਥ ਚਉਦਸਿ ਭਵਨ = ਚੌਦਾਂ ਭਵਨਾਂ ਵਿਚ।
SikhNet (Spanish)Él permanece amorosamente enfocado en Dios, Quien compenetra los catorce mundos,
ਖੰਡ ਬ੍ਰਹਮੰਡ; ਰਹਿਆ ਲਿਵ ਲਾਏ ॥੧੮॥
khandd brahamandd; rahiaa liv laae |18|
Sant Singh KhalsaThe nether regions of the underworld, the galaxies and solar systems. ||18||
Manmohan Singhcontinents and the solar systems; he remains absorbed in the love of that Lord.
Manmohan Singh (Punjabi)ਮਹਾਂਦੀਪ ਅਤੇ ਸੂਰਜ ਮੰਡਲਾਂ ਅੰਦਰ, ਉਹ ਉਸ ਸਾਹਿਬ ਦੀ ਪ੍ਰੀਤ ਅੰਦਰ ਲੀਨ ਰਹਿੰਦਾ ਹੈ।
Fareedkot Teekaਪੁਨਾਂ ਖੰਡੋਂ ਵਿਖੇ ਜੋ ਪੂਰਨ ਹੋ ਰਹਿਆ ਹੈ, ਤਿਸਮੈਂ ਬਿਰਤੀ ਕੋ ਲਗਾਵਤੇ ਹੈਂ॥੧੮॥
Prof. Sahib Singhਜਿਹੜਾ ਖੰਡਾਂ ਬ੍ਰਹਮੰਡਾਂ ਵਿਚ ਵਿਆਪਕ ਹੈ, ਤਦੋਂ ਮਨੁੱਖ ਉਸ ਪਰਮਾਤਮਾ ਵਿਚ ਸੁਰਤ ਜੋੜੀ ਰੱਖਦਾ ਹੈ ॥੧੮॥ਪਦ ਅਰਥ ਲਿਵ ਲਾਏ = ਸੁਰਤ ਜੋੜਦਾ ਹੈ ॥੧੮॥
SikhNet (Spanish)las regiones inferiores, las galaxias y los sistemas solares al penetrar la Décima Puerta.(18)
ਅਮਾਵਸਿਆ; ਚੰਦੁ ਗੁਪਤੁ ਗੈਣਾਰਿ ॥
amaavasiaa; chand gupat gainaar |
Sant Singh KhalsaAmaavas - The Night of the New Moon: The moon is hidden in the sky.
Manmohan SinghThe day of no moon: On the night, the moon remains invisible in the sky.
Manmohan Singh (Punjabi)ਮੱਸਿਆ: ਉਸ ਰਾਤ ਚੰਦਰਮਾ ਅਸਮਾਨ ਵਿੱਚ ਅਦ੍ਰਿਸ਼ਟ ਰਹਿੰਦਾ ਹੈ।
Fareedkot Teekaਅਮਾਵਸ ਦ੍ਵਾਰੇ ਕਹਤੇ ਹੈਂ: ਪ੍ਰਮਾਤਮਾ ਰੂਪੀ ਚੰਦ੍ਰਮਾ ਜੋ ਰਿਦੇ ਰੂਪੀ (ਗੈਣਾਰਿ) ਅਕਾਸ ਮੇਂ ਗੁਪਤਿ ਹੋਇ ਰਹਿਆ ਹੈ॥
Prof. Sahib Singhਹੇ ਭਾਈ! (ਜਿਵੇਂ) ਮੱਸਿਆ ਨੂੰ ਚੰਦ ਆਕਾਸ਼ ਵਿਚ ਗੁਪਤ ਰਹਿੰਦਾ ਹੈ (ਤਿਵੇਂ ਪਰਮਾਤਮਾ ਹਰੇਕ ਹਿਰਦੇ ਵਿਚ ਗੁਪਤ ਵੱਸ ਰਿਹਾ ਹੈ)।ਪਦ ਅਰਥ ਗੁਪਤੁ = ਲੁਕਿਆ ਹੋਇਆ। ਗੈਣਾਰਿ = ਆਕਾਸ਼ ਵਿਚ।
SikhNet (Spanish)Amavas, En la noche de la luna nueva, la luna está escondida en el cielo,
ਬੂਝਹੁ ਗਿਆਨੀ; ਸਬਦੁ ਬੀਚਾਰਿ ॥
boojhahu giaanee; sabad beechaar |
Sant Singh KhalsaO wise one, understand and contemplate the Word of the Shabad.
Manmohan SinghO wiseman, understand and contemplate thou the Lord's Name.
Manmohan Singh (Punjabi)ਹੇ ਸਿਆਣੇ ਬੰਦੇ! ਤੂੰ ਸਾਈਂ ਦੇ ਨਾਮ ਨੂੰ ਸਮਝ ਅਤੇ ਸਿਮਰ।
Fareedkot Teekaਗੁਰੋਂ ਕੇ (ਸਬਦੁ) ਉਪਦੇਸ ਕਾ ਬੀਚਾਰ ਕਰਕੇ, ਹੇ ਗਿਆਨੀ ਜਨੋਂ! ਤਿਸ ਕੋ ਸਮਝ ਲੇਵੋ॥
Prof. Sahib Singhਹੇ ਆਤਮਕ ਜੀਵਨ ਦੀ ਸੂਝ ਦੇ ਖੋਜੀ ਮਨੁੱਖ! ਗੁਰੂ ਦੇ ਸ਼ਬਦ ਨੂੰ ਮਨ ਵਿਚ ਵਸਾ ਕੇ (ਹੀ ਇਸ ਭੇਤ ਨੂੰ) ਸਮਝ ਸਕੋਗੇ।ਪਦ ਅਰਥ ਬੀਚਾਰਿ = ਵਿਚਾਰ ਕੇ, ਮਨ ਵਿਚ ਵਸਾ ਕੇ। ਗਿਆਨੀ = ਹੇ ਆਤਮਕ ਜੀਵਨ ਦੀ ਸੂਝ ਦੇ ਖੋਜੀ ਮਨੁੱਖ!
SikhNet (Spanish)conoce esto, oh sabio, y medita en la Palabra del Shabd del Guru,
ਸਸੀਅਰੁ; ਗਗਨਿ ਜੋਤਿ ਤਿਹੁ ਲੋਈ ॥
saseear; gagan jot tihu loee |
Sant Singh KhalsaThe moon in the sky illuminates the three worlds.
Manmohan SinghWhen the moon rises in the sky, its light illumines the three world.
Manmohan Singh (Punjabi)ਜਦ ਚੰਦਰਮਾ ਅਸਮਾਨ ਵਿੱਚ ਚੜ੍ਹਦਾ ਹੈ ਤਾਂ ਇਸ ਦਾ ਚਾਨਣ ਤਿੰਨਾਂ ਜਹਾਨਾਂ ਨੂੰ ਰੋਸ਼ਨ ਕਰ ਦਿੰਦਾ ਹੈ।
Fareedkot Teekaਤਿਸ ਚੇਤਨ ਸਰੂਪ (ਸਸੀਅਰੁ) ਚੰਦ੍ਰਮਾ ਕੀ ਚੇਤਨਸਤਾ ਰੂਪੀ ਜੋਤਿ ਅਕਾਸ ਵਤ ਤੀਨ ਲੋਕੋਂ ਮੇਂ ਬ੍ਯਾਪ ਰਹੀ ਹੈ॥
Prof. Sahib Singh(ਜਿਵੇਂ) ਚੰਦ੍ਰਮਾ ਆਕਾਸ਼ ਵਿਚ (ਹਰ ਪਾਸੇ ਚਾਨਣ ਦੇ ਰਿਹਾ ਹੈ, ਤਿਵੇਂ ਪਰਮਾਤਮਾ ਦੀ) ਜੋਤਿ ਸਾਰੇ ਸੰਸਾਰ ਵਿਚ (ਜੀਵਨ-ਸੱਤਾ ਦੇ ਰਹੀ ਹੈ)।ਪਦ ਅਰਥ ਸਸੀਅਰੁ = ਚੰਦ੍ਰਮਾ। ਗਗਨਿ = ਆਕਾਸ਼ ਵਿਚ। ਤਿਹੁ ਲੋਈ = ਤਿੰਨ ਲੋਕਾਂ ਵਿਚ, ਤਿੰਨ ਭਵਨਾਂ ਵਿਚ, ਸਾਰੇ ਸੰਸਾਰ ਵਿਚ।
SikhNet (Spanish)la luna en el cielo ilumina los tres mundos.
ਕਰਿ ਕਰਿ ਵੇਖੈ; ਕਰਤਾ ਸੋਈ ॥
kar kar vekhai; karataa soee |
Sant Singh KhalsaCreating the creation, the Creator beholds it.
Manmohan SinghCreating His creation, that creator sees it.
Manmohan Singh (Punjabi)ਆਪਣੀ ਰਚਨਾ ਨੂੰ ਰਚ ਕੇ, ਉਹ ਕਰਤਾਰ ਇਸ ਨੂੰ ਦੇਖਦਾ ਹੈ।
Fareedkot Teekaਜਿਸ ਕੀ ਜੋਤਿ ਤ੍ਰਿਲੋਕੀ ਮੇਂ ਸੋ ਬ੍ਰਹਮ ਚੰਦ੍ਰਮਾ ਰਿਦੇ ਅਕਾਸ ਮੇਂ ਇਸਥਿਤ ਹੈ, ਸੋ ਕਰਤਾ ਸਰਬ ਕੋ ਰਚਿ ਰਚਿ ਕਰ ਆਪ ਹੀ ਦੇਖ ਰਹਿਆ ਹੈ॥
Prof. Sahib Singhਉਹ ਕਰਤਾਰ ਆਪ ਹੀ (ਸਭ ਜੀਵਾਂ ਨੂੰ) ਪੈਦਾ ਕਰ ਕੇ (ਸਭ ਦੀ) ਸੰਭਾਲ ਕਰ ਰਿਹਾ ਹੈ।ਪਦ ਅਰਥ ਕਰਿ = ਪੈਦਾ ਕਰ ਕੇ। ਵੇਖੈ = ਸੰਭਾਲ ਕਰਦਾ ਹੈ। ਕਰਤਾ ਸੋਈ = ਉਹ ਕਰਤਾਰ ਹੀ।
SikhNet (Spanish)Es el Señor Creador, Quien produce esta Maravilla, y después,
ਗੁਰ ਤੇ ਦੀਸੈ; ਸੋ ਤਿਸ ਹੀ ਮਾਹਿ ॥
gur te deesai; so tis hee maeh |
Sant Singh KhalsaOne who sees, through the Guru, merges into Him.
Manmohan SinghHe who sees the Lord, through the Guru; merges he into Him.
Manmohan Singh (Punjabi)ਜੋ ਗੁਰਾਂ ਦੇ ਰਾਹੀਂ ਪ੍ਰਭੂ ਨੂੰ ਵੇਖ ਲੈਂਦਾ ਹੈ, ਉਹ ਉਸ ਅੰਦਰ ਹੀ ਲੀਨ ਹੋ ਜਾਂਦਾ ਹੈ।
Fareedkot Teekaਜਿਨ ਕੋ ਗੁਰ ਉਪਦੇਸ ਸੇ ਸਾਖ੍ਯਾਤਕਾਰ ਹੂਆ ਹੈ ਮੈਂ ਤਿਸੀ ਵਾਹਿਗੁਰੂ ਮੇਂ ਸਮਾਏ ਹੈਂ॥
Prof. Sahib Singhਜਿਸ ਮਨੁੱਖ ਨੂੰ ਗੁਰੂ ਪਾਸੋਂ ਇਹ ਸੂਝ ਮਿਲ ਜਾਂਦੀ ਹੈ, ਉਹ ਮਨੁੱਖ ਉਸ ਪਰਮਾਤਮਾ ਵਿਚ ਹੀ ਸਦਾ ਲੀਨ ਰਹਿੰਦਾ ਹੈ।ਪਦ ਅਰਥ ਤੇ = ਤੋਂ, ਪਾਸੋਂ। ਦੀਸੈ = ਦਿੱਸ ਪੈਂਦਾ ਹੈ। ਸੋ = ਉਹ (ਮਨੁੱਖ)। ਤਿਸ ਹੀ = {ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਲਫ਼ਜ਼ 'ਤਿਸੁ' ਦਾ (ੁ) ਉਡ ਗਿਆ ਹੈ}। ਤਿਸ ਹੀ ਮਾਹਿ = ਉਸ (ਪਰਮਾਤਮਾ) ਵਿਚ ਹੀ।
SikhNet (Spanish)Él Mismo la observa, quien ve a través del Guru, se inmerge en Él,
ਮਨਮੁਖਿ ਭੂਲੇ; ਆਵਹਿ ਜਾਹਿ ॥੧੯॥
manamukh bhoole; aaveh jaeh |19|
Sant Singh KhalsaThe self-willed manmukhs are deluded, coming and going in reincarnation. ||19||
Manmohan SinghThe perverse persons are gone astray and continue coming and going.
Manmohan Singh (Punjabi)ਪ੍ਰਤੀਕੂਲ ਪੁਰਸ਼ ਕੁਰਾਹੇ ਪਏ ਹੋਏ ਹਨ ਅਤੇ ਆਉਂਦੇ ਤੇ ਜਾਂਦੇ ਰਹਿੰਦੇ ਹਨ।
Fareedkot Teekaਮਨਮੁਖ ਸ੍ਵੈ ਸਰੂਪ ਤੇ ਭੂਲੇ ਹੂਏ ਆਵਤੇ ਜਾਵਤੇ ਹੈਂ॥੧੯॥
Prof. Sahib Singhਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਕੁਰਾਹੇ ਪੈ ਕੇ ਜਨਮ ਮਰਨ ਦੇ ਗੇੜ ਵਿਚ ਪਏ ਰਹਿੰਦੇ ਹਨ ॥੧੯॥ਪਦ ਅਰਥ ਮਨਮੁਖਿ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ। ਆਵਹਿ = ਜੰਮਦੇ ਹਨ। ਜਾਹਿ = ਮਰਦੇ ਹਨ ॥੧੯॥
SikhNet (Spanish)pero lo arrogantes Manmukjs son engañados, yendo y viniendo en la reencarnación.(19)
ਘਰੁ ਦਰੁ ਥਾਪਿ; ਥਿਰੁ ਥਾਨਿ ਸੁਹਾਵੈ ॥
ghar dar thaap; thir thaan suhaavai |
Sant Singh KhalsaOne who establishes his home within his own heart, obtains the most beautiful, permanent place.
Manmohan SinghHe, who establishes his hearth and home obtains a permanent seat and looks beauteous.
Manmohan Singh (Punjabi)ਜੋ ਆਪਣਾ ਘਰ-ਬਾਰ ਕਾਇਮ ਕਰ ਲੈਂਦਾ ਹੈ, ਉਹ ਪੱਕਾ ਟਿਕਾਣਾ ਪਰਾਪਤ ਕਰ ਲੈਂਦਾ ਹੈ ਅਤੇ ਸੁੰਦਰ ਦਿੱਸਦਾ ਹੈ।
Fareedkot Teekaਜਿਸ ਨੇ ਇਸ (ਘਰੁ) ਸਰੀਰ ਕੇ (ਦਰੁ) ਅੰਤਰ ਹੀ ਮਨ ਕੋ (ਥਾਪਿ) ਇਸਥਿਤ ਕੀਆ ਹੈ, ਸੋ (ਥਿਰੁ ਥਾਨਿ) ਅਚਲ ਅਸਥਾਨ ਸਰੂਪ ਮੇਂ ਪ੍ਰਾਪਤਿ ਹੋ ਕਰ (ਸੁਹਾਵੈ) ਸੋਭਾ ਪਾਵਤਾ ਹੈ॥
Prof. Sahib Singhਹੇ ਭਾਈ! ਪ੍ਰਭੂ-ਚਰਨਾਂ ਨੂੰ ਪ੍ਰਭੂ ਦੇ ਦਰ ਨੂੰ (ਆਪਣਾ) ਪੱਕਾ ਆਸਰਾ ਬਣਾ ਕੇ ਉਸ ਥਾਂ ਵਿਚ (ਪ੍ਰਭੂ-ਚਰਨਾਂ ਵਿਚ) ਟਿਕ ਕੇ ਮਨੁੱਖ ਸੋਹਣੇ ਜੀਵਨ ਵਾਲਾ ਬਣ ਜਾਂਦਾ ਹੈ।ਪਦ ਅਰਥ ਥਾਪਿ = ਥਾਪ ਕੇ, ਪੱਕਾ ਟਿਕਾਣਾ ਬਣਾ ਕੇ। ਘਰੁ ਦਰੁ = ਪ੍ਰਭੂ-ਚਰਨਾਂ ਨੂੰ, ਪ੍ਰਭੂ ਦੇ ਦਰ ਨੂੰ। ਥਿਰੁ = ਟਿਕ ਕੇ। ਥਾਨਿ = (ਉਸ) ਥਾਂ ਵਿਚ, ਪ੍ਰਭੂ-ਚਰਨਾਂ ਵਿਚ। ਸੁਹਾਵੈ = ਸੋਹਣਾ ਬਣ ਜਾਂਦਾ ਹੈ, ਸੋਹਣੇ ਜੀਵਨ ਵਾਲਾ ਬਣ ਜਾਂਦਾ ਹੈ।
SikhNet (Spanish)Quien establece su Hogar en su corazón, obtiene el más bello y permanente lugar.
ਆਪੁ ਪਛਾਣੈ; ਜਾ ਸਤਿਗੁਰੁ ਪਾਵੈ ॥
aap pachhaanai; jaa satigur paavai |
Sant Singh KhalsaOne comes to understand his own self, when he finds the True Guru.
Manmohan SinghWhen man attains to the True Guru, he comes to understand his ownself.
Manmohan Singh (Punjabi)ਜਦ ਇਨਸਾਨ ਸੱਚੇ ਗੁਰਾਂ ਨੂੰ ਪਾ ਲੈਂਦਾ ਹੈ, ਤਦ ਉਹ ਆਪਣੇ ਆਪ ਨੂੰ ਸਮਝ ਲੈਂਦਾ ਹੈ।
Fareedkot Teekaਪਰੰਤੂ ਜਬ ਸਤਿਗੁਰੋਂ ਕੋ ਪਾਵਤਾ ਹੈ ਤਬ ਹੀ ਅਪਨੇ ਆਪ ਸਰੂਪ ਕੋ ਪਛਾਣਤਾ ਹੈ॥
Prof. Sahib Singhਜਦੋਂ ਮਨੁੱਖ ਗੁਰੂ (ਦਾ ਮਿਲਾਪ) ਹਾਸਲ ਕਰ ਲੈਂਦਾ ਹੈ, ਤਦੋਂ ਆਪਣੇ ਆਤਮਕ ਜੀਵਨ ਨੂੰ ਪੜਤਾਲਣਾ ਸ਼ੁਰੂ ਕਰ ਦੇਂਦਾ ਹੈ।ਪਦ ਅਰਥ ਆਪੁ = ਆਪਣੇ ਆਪ ਨੂੰ, ਆਪਣੇ ਆਤਮਕ ਜੀਵਨ ਨੂੰ। ਪਛਾਣੈ = ਪਰਖਦਾ ਹੈ। ਜਾ = ਜਦੋਂ। ਪਾਵੈ = ਮਿਲਾਪ ਹਾਸਲ ਕਰਦਾ ਹੈ।
SikhNet (Spanish)Uno llega a entender su propio ser cuando encuentra al Verdadero Guru.
ਜਹ ਆਸਾ; ਤਹ ਬਿਨਸਿ ਬਿਨਾਸਾ ॥
jeh aasaa; teh binas binaasaa |
Sant Singh KhalsaWherever there is hope, there is destruction and desolation.
Manmohan SinghWherever there is desire, there is destruction and ruination,
Manmohan Singh (Punjabi)ਜਿਥੇ ਖਾਹਿਸ਼ ਹੈ, ਉਥੇ ਬਰਬਾਦੀ ਅਤੇ ਤਬਾਹੀ,
Fareedkot Teekaਜਿਸ ਰਿਦੇ ਅਸਥਾਨ ਮੇਂ ਆਸਾ ਥੀ ਸੋ ਜਬ ਬਿਨਸ ਗਈ ਤਬ ਬਿਨਾ ਆਸਾ ਤੇ ਹੂਆ॥
Prof. Sahib Singhਜਿਸ ਹਿਰਦੇ ਵਿਚ (ਪਹਿਲਾਂ ਦੁਨੀਆ ਵਾਲੀਆਂ) ਆਸਾਂ (ਹੀ ਆਸਾਂ ਟਿਕੀਆਂ ਰਹਿੰਦੀਆਂ ਸਨ) ਉਥੇ ਆਸਾਂ ਦਾ ਪੂਰਨ ਅਭਾਵ ਹੋ ਜਾਂਦਾ ਹੈ,ਪਦ ਅਰਥ ਜਹ = ਜਿੱਥੇ, ਜਿਸ ਹਿਰਦੇ ਵਿਚ। ਤਹ = ਉਸ ਹਿਰਦੇ ਵਿਚ। ਬਿਨਸਿ = ਨਾਸ ਹੋ ਕੇ, ਆਸਾਂ ਦਾ ਨਾਸ ਹੋ ਕੇ। ਬਿਨਾਸਾ = ਆਸਾਂ ਦਾ ਅਭਾਵ।
SikhNet (Spanish)Ahí donde hay esperanza, también hay destrucción y desolación,
ਫੂਟੈ ਖਪਰੁ; ਦੁਬਿਧਾ ਮਨਸਾ ॥
foottai khapar; dubidhaa manasaa |
Sant Singh KhalsaThe bowl of duality and selfishness breaks.
Manmohan Singhand bowel of duality and ruination and bowl of duality and selfishness bursts.
Manmohan Singh (Punjabi)ਅਤੇ ਦਵੈਤ-ਭਾਵ ਦੇ ਖੁਦਗਰਜ਼ੀ ਦਾ ਠੂਠਾ ਟੁੱਟ ਜਾਂਦਾ ਹੈ।
Fareedkot Teekaਤਬ ਬੁਧੀ ਕੇ ਬੀਚ ਤੇ ਦੁਬਿਧਾ ਰੂਪੀ ਖਪਰ ਫੁਰ ਜਾਤਾ ਭਯਾ, ਭਾਵ ਯਹਿ ਦ੍ਵੈਤ ਭਾਵ ਦੂਰ ਹੋ ਜਾਤਾ ਹੈ॥
Prof. Sahib Singh(ਉਸ ਦੇ ਅੰਦਰੋਂ) ਮੇਰ-ਤੇਰ ਅਤੇ ਮਨ ਦੇ ਫੁਰਨਿਆਂ ਦਾ ਭਾਂਡਾ (ਹੀ) ਭੱਜ ਜਾਂਦਾ ਹੈ।ਪਦ ਅਰਥ ਫੂਟੈ = ਟੁੱਟ ਜਾਂਦਾ ਹੈ। ਖਪਰੁ = ਭਾਂਡਾ। ਦੁਬਿਧਾ = ਮੇਰ-ਤੇਰ। ਮਨਸਾ = {मनीषा} ਮਨ ਦਾ ਫੁਰਨਾ।
SikhNet (Spanish)por lo tanto, rompe la envoltura de la dualidad, calmando tu ansiedad, y sé liberado de las garras del apego;
ਮਮਤਾ ਜਾਲ ਤੇ. ਰਹੈ ਉਦਾਸਾ ॥
mamataa jaal te. rahai udaasaa |
Sant Singh KhalsaPrays Nanak, I am the slave of that one,
Manmohan SinghPrays Nanak, of Him I am a slave,
Manmohan Singh (Punjabi)ਗੁਰੂ ਜੀ ਬੇਨਤੀ ਕਰਦੇ ਹਨ, ਮੈਂ ਉਸ ਦਾ ਗੋਲਾ ਹਾਂ,
Fareedkot Teekaਐਸੇ ਸੰਤ ਜਨ ਜੋ ਮਮਤਾ ਰੂਪੀ ਜਾਲ ਤੇ ਉਦਾਸ ਰਹਤਾ ਹੈ, ਭਾਵ ਯਹਿ ਕਿਸੀ ਵਸਤੂ ਮੇਂ ਜਿਸ ਕੀ ਮਮਤਾ ਨਹੀਂ ਰਹਿਤੀ॥
Prof. Sahib Singhਉਹ ਮਨੁੱਖ (ਮਾਇਆ ਦੀ) ਮਮਤਾ ਦੇ ਜਾਲ ਤੋਂ ਵੱਖਰਾ ਰਹਿੰਦਾ ਹੈ।ਪਦ ਅਰਥ ਤੇ = ਤੋਂ। ਮਮਤਾ = ਅਪਣੱਤ, ਮਲਕੀਅਤ ਦੀ ਤਾਂਘ।
SikhNet (Spanish)reza Nanak, me considero Esclavo de
ਪ੍ਰਣਵਤਿ ਨਾਨਕ; ਹਮ ਤਾ ਕੇ ਦਾਸਾ ॥੨੦॥੧॥
pranavat naanak; ham taa ke daasaa |20|1|
Sant Singh KhalsaWho remains detached amidst the traps of attachment. ||20||1||
Manmohan Singhwho remains detached amidst the snares of worldly attachments.
Manmohan Singh (Punjabi)ਜੋ ਸੰਸਾਰੀ ਲਗਨਾਂ ਦੇ ਫੰਧਿਆਂ ਵਿੱਚ ਨਿਰਲੇਪ ਰਹਿੰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹਮ ਤਾ ਕੇ ਦਾਸ ਹੈਂ॥੨੦॥੧॥
Prof. Sahib Singhਨਾਨਕ ਬੇਨਤੀ ਕਰਦਾ ਹੈ-ਮੈਂ ਇਹੋ ਜਿਹੇ ਮਨੁੱਖ ਦਾ (ਸਦਾ) ਦਾਸ ਹਾਂ ॥੨੦॥੧॥ਪਦ ਅਰਥ ਤਾ ਕੇ = ਉਸ (ਮਨੁੱਖ) ਦੇ ॥੨੦॥੧॥
SikhNet (Spanish)quien logra permanecer desapegado en medio de las garras del apego emocional.(20-1)