ਬਿਲਾਵਲੁ ਮਹਲਾ ੫ ਛੰਤ ॥
bilaaval mahalaa 5 chhant |
Sant Singh KhalsaBilaaval, Fifth Mehl, Chhant:
Manmohan SinghBilawal 5th Guru Chhant
Manmohan Singh (Punjabi)ਬਿਲਾਵਲ ਪੰਜਵੀਂ ਪਾਤਿਸ਼ਾਹੀ ਛੰਤ।
Prof. Sahib Singhਰਾਗ ਬਿਲਾਵਲੁ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ 'ਛੰਤ' (ਛੰਦ)।
SikhNet (Spanish)Rag Bilawal, Mejl Guru Aryan, Quinto Canal Divino, Chhant.
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Sant Singh KhalsaOne Universal Creator God. By The Grace Of The True Guru:
Manmohan SinghThere is but One God. By the True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru
ਸਖੀ ਆਉ ਸਖੀ, ਵਸਿ ਆਉ ਸਖੀ; ਅਸੀ. ਪਿਰ ਕਾ ਮੰਗਲੁ ਗਾਵਹ ॥
sakhee aau sakhee, vas aau sakhee; asee. pir kaa mangal gaavah |
Sant Singh KhalsaCome, O my sisters, come, O my companions, and let us remain under the Lord's control. Let's sing the Songs of Bliss of our Husband Lord.
Manmohan SinghCome, O mate, my mate, come thou under the sway of the Lord's will, O my mate. Let us sing the eulogy of our Spouse.
Manmohan Singh (Punjabi)ਆ ਸਹੀਏ! ਮੇਰੀ ਸਹੀਏ! ਤੂੰ ਸੁਆਮੀ ਦੀ ਰਜ਼ਾ ਦੇ ਤਾਬੇ ਆ, ਹੇ ਮੇਰੀਏ ਸਹੀਏ! ਆਓ! ਆਪਾਂ ਆਪਣੇ ਕੰਤ ਦੀ ਮਹਿਮਾ ਗਾਇਨ ਕਰੀਏ।
Fareedkot Teekaਹੇ (ਸਖੀ) ਪਿਆਰੀ (ਆਉ) ਵਸਿ ਬੈਠੋ! ਵਾ ਸ੍ਵਾਮੀ ਕੇ ਵਸਿ ਲਿਆਉਣੇ ਵਾਸਤੇ ਹਮ ਤੁਮ ਸਖੀਆਂ ਸਖੀਆਂ ਮਿਲ ਕੇ ਤਿਸ (ਪਿਰ) ਪਤੀ ਕਾ (ਮਗੰਲੁ) ਜਸੁ ਗਾਵੀਏ॥
Prof. Sahib Singhਹੇ ਸਹੇਲੀਏ! ਆਓ (ਰਲ ਕੇ ਬੈਠੀਏ) ਹੇ ਸਹੇਲੀਏ! ਆਓ ਪ੍ਰਭੂ ਦੀ ਰਜ਼ਾ ਵਿਚ ਤੁਰੀਏ, ਅਤੇ ਪ੍ਰਭੂ-ਪਤੀ ਦੀ ਸਿਫ਼ਤਿ-ਸਾਲਾਹ ਦਾ ਗੀਤ ਗਾਵੀਏ।ਪਦ ਅਰਥ ਸਖੀ = ਹੇ ਸਹੇਲੀਏ! ਵਸਿ = ਰਜ਼ਾ ਵਿਚ (ਤੁਰੀਏ)। ਮੰਗਲੁ = ਸਿਫ਼ਤਿ-ਸਾਲਾਹ ਦਾ ਗੀਤ। ਗਾਵਹ = ਆਓ ਅਸੀਂ ਗਾਵੀਏ।
SikhNet (Spanish)Ven, oh compañero, bajo el Encanto de la Voluntad del Señor,
ਤਜਿ ਮਾਨੁ ਸਖੀ. ਤਜਿ ਮਾਨੁ ਸਖੀ; ਮਤੁ ਆਪਣੇ ਪ੍ਰੀਤਮ ਭਾਵਹ ॥
taj maan sakhee. taj maan sakhee; mat aapane preetam bhaavah |
Sant Singh KhalsaRenounce your pride, O my companions, renounce your egotistical pride, O my sisters, so that you may become pleasing to your Beloved.
Manmohan SinghEradicate thy ego, O mate, eradicate thou thy ego, O mate, perhaps thou may become pleasing to thy Beloved.
Manmohan Singh (Punjabi)ਆਪਣੀ ਹੰਗਤਾ ਛੱਡ ਦੇ, ਹੇ ਸਹੇਲੀਏ! ਤੂੰ ਆਪਣੀ ਹੰਗਤਾ ਛੱਡ ਕੇ, ਹੇ ਸਹੇਲੀਏ! ਸ਼ਾਇਦ ਤੂੰ ਆਪਣੇ ਪਿਆਰੇ ਨੂੰ ਚੰਗੀ ਲੱਗਣ ਲੱਗ ਪਈ ਹੈ।
Fareedkot Teekaਪੁਨਾ ਹੇ ਸਖੀ! ਮਨ ਬਾਣੀ ਕਰ ਕੇ ਮਾਨ ਕੋ ਤਿਆਗੀਏ, (ਮਤੁ) ਭਲਾ ਜੇਕਰ ਆਪਣੇ ਪ੍ਰੀਤਮ ਕੋ ਭਾਇ ਜਾਈਏ॥
Prof. Sahib Singhਹੇ ਸਹੇਲੀਏ! (ਆਪਣੇ ਅੰਦਰੋਂ) ਅਹੰਕਾਰ ਦੂਰ ਕਰ (ਆਪਣੇ ਅੰਦਰੋਂ) ਅਹੰਕਾਰ ਦੂਰ ਕਰ, ਸ਼ਾਇਦ (ਇਸ ਤਰ੍ਹਾਂ) ਅਸੀਂ ਆਪਣੇ ਪ੍ਰੀਤਮ ਪ੍ਰਭੂ-ਪਤੀ ਨੂੰ ਚੰਗੀਆਂ ਲੱਗ ਸਕੀਏ।ਪਦ ਅਰਥ ਤਜਿ = ਤਿਆਗ ਦੇਹ। ਮਾਨੁ = ਅਹੰਕਾਰ। ਮਤੁ = ਸ਼ਾਇਦ। ਪ੍ਰੀਤਮ ਭਾਵਹ = ਪ੍ਰੀਤਮ ਨੂੰ ਚੰਗਿਆਂ ਲੱਗੀਏ।
SikhNet (Spanish)vamos a cantar la Melodía de Éxtasis, deshazte de tu ego, oh compañero, para que tu Señor Te pueda amar.
ਤਜਿ ਮਾਨੁ ਮੋਹੁ ਬਿਕਾਰੁ ਦੂਜਾ; ਸੇਵਿ ਏਕੁ ਨਿਰੰਜਨੋ ॥
taj maan mohu bikaar doojaa; sev ek niranjano |
Sant Singh KhalsaRenounce pride, emotional attachment, corruption and duality, and serve the One Immaculate Lord.
Manmohan SinghForsake thou thy self-conceit, worldly love, sin and duality and serve thy One Immaculate Lord.
Manmohan Singh (Punjabi)ਤੂੰ ਆਪਣੀ ਸਵੈ-ਹੰਗਤਾ, ਸੰਸਾਰੀ ਮਮਤਾ, ਪਾਪ ਅਤੇ ਦਵੈਤ-ਭਾਵ ਨੂੰ ਤਲਾਂਜਲੀ ਦੇ ਅਤੇ ਕੇਵਲ ਆਪਣੇ ਪਵਿੱਤਰ ਪ੍ਰਭੂ ਦੀ ਘਾਲ ਕਮਾ।
Fareedkot Teekaਦ੍ਵੈਤ ਭਾਵ, ਮਾਨ, ਮੋਹ, ਆਦੀ ਬਿਕਾਰੋਂ ਕੋ ਤਿਆਗੁ ਅਰੁ ਏਕ ਨਿਰੰਜਨ ਕੌ ਸੇਵਨਾ ਕਰੁ॥
Prof. Sahib Singhਹੇ ਸਹੇਲੀਏ! (ਆਪਣੇ ਅੰਦਰੋਂ) ਅਹੰਕਾਰ ਦੂਰ ਕਰ, ਮੋਹ ਦੂਰ ਕਰ, ਮਾਇਆ ਦੇ ਪਿਆਰ ਵਾਲਾ ਵਿਕਾਰ ਦੂਰ ਕਰ, ਸਿਰਫ਼ ਨਿਰਲੇਪ ਪ੍ਰਭੂ ਦੀ ਸਰਨ ਪਈ ਰਹੁ।ਪਦ ਅਰਥ ਬਿਕਾਰੁ ਦੂਜਾ = ਮਾਇਆ ਦੇ ਪਿਆਰ ਵਾਲਾ ਵਿਕਾਰ। ਸੇਵਿ = ਸਰਨੀ ਪਵੋ। ਨਿਰੰਜਨੋ = ਨਿਰੰਜਨੁ, {ਨਿਰ-ਅੰਜਨ} ਜਿਸ ਨੂੰ ਮਾਇਆ ਦੇ ਮੋਹ ਦੀ ਕਾਲਖ ਨਹੀਂ ਲੱਗ ਸਕਦੀ।
SikhNet (Spanish)También deshazte de tu orgullo, de tu deseo, de tus errores, de tus dualidades y sirve al Señor Inmaculado.
ਲਗੁ ਚਰਣ ਸਰਣ, ਦਇਆਲ ਪ੍ਰੀਤਮ; ਸਗਲ ਦੁਰਤ, ਬਿਖੰਡਨੋ ॥
lag charan saran, deaal preetam; sagal durat, bikhanddano |
Sant Singh KhalsaHold tight to the Sanctuary of the Feet of the Merciful Lord, your Beloved, the Destroyer of all sins.
Manmohan SinghEver remain thou under the protection of the feet of thy Merciful Beloved, who is the Destroyer of all the sins.
Manmohan Singh (Punjabi)ਤੂੰ ਸਦੀਵ ਹੀ ਆਪਣੇ ਮਿਹਰਬਾਨ ਪਿਆਰੇ ਦੇ ਪੈਰਾਂ ਦੀ ਪਨਾਹ ਹੇਠਾਂ ਟਿਕੀ ਰਹੁ ਜੋ ਸਾਰਿਆਂ ਪਾਪਾਂ ਦਾ ਨਾਸ ਕਰਨਹਾਰ ਹੈ।
Fareedkot Teekaਪੁਨਾ: ਤਿਸ ਦਯਾਲ ਪ੍ਰੀਤਮ ਕੇ ਚਰਨੋਂ ਕੀ ਸਰਨ ਲਗੁ।☬ਸੋ ਸਰਣ ਕੈਸੀ ਹੈ?☬ਸੰਪੂਰਨ (ਦੁਰਤ) ਪਾਪੋਂ ਕੋ ਬਿਸੇਸ ਕਰ ਖੰਡਣੇਹਾਰੀ ਹੈ॥
Prof. Sahib Singhਸਾਰੇ ਪਾਪਾਂ ਦੇ ਨਾਸ ਕਰਨ ਵਾਲੇ ਦਇਆ ਦੇ ਸੋਮੇ ਪ੍ਰੀਤਮ ਪ੍ਰਭੂ ਦੇ ਚਰਨਾਂ ਦੀ ਓਟ ਪਕੜੀ ਰੱਖ।ਪਦ ਅਰਥ ਦੁਰਤ = ਪਾਪ। ਦੁਰਤ ਬਿਖੰਡਨੋ = ਪਾਪਾਂ ਦਾ ਨਾਸ ਕਰਨ ਵਾਲਾ। ਸਗਲ = ਸਾਰੇ।
SikhNet (Spanish)Aférrate a los Pies de tu Dios Compasivo para que seas liberado de todas tus faltas, para que tus tristezas se vayan,
ਹੋਇ ਦਾਸ ਦਾਸੀ. ਤਜਿ ਉਦਾਸੀ; ਬਹੁੜਿ ਬਿਧੀ. ਨ ਧਾਵਾ ॥
hoe daas daasee. taj udaasee; bahurr bidhee. na dhaavaa |
Sant Singh KhalsaBe the slave of His slaves, forsake sorrow and sadness, and do not bother with other devices.
Manmohan SinghBe thou the maid slave of the Lord's slave and shed thy sorrow. Like this thou shall not again wander in evil ways.
Manmohan Singh (Punjabi)ਤੂੰ ਸੁਆਮੀ ਦੇ ਗੋਲੇ ਦੀ ਗੋਲੀ ਹੋ ਜਾ ਅਤੇ ਆਪਣੀ ਉਦਾਸੀਨਤਾ ਨੂੰ ਛੱਡ ਦੇ। ਇਸ ਤਰ੍ਹਾਂ ਤੂੰ ਮੁੜ ਕੇ ਕੁਮਾਰਗਾਂ ਅੰਦਰ ਨਹੀਂ ਭਟਕੇਂਗੀ।
Fareedkot Teekaਤਾਂ ਤੇ ਤਿਸ ਕੇ ਦਾਸੋਂ ਕੀ ਦਾਸੀ ਹੋਇਕਰ ਉਦਾਸੀ ਕੋ ਤਿਆਗ, ਬਹੁੜੋ ਵਿਧਾ ਨਿਖੇਧੀ ਮੇਂ ਨਹੀਂ ਧਾਵੋਂਗੀ॥
Prof. Sahib Singhਹੇ ਸਹੇਲੀਏ! (ਮੇਰੇ ਉੱਤੇ ਭੀ) ਮਿਹਰ ਕਰ, ਮੈਂ (ਪ੍ਰਭੂ ਦੇ) ਦਾਸਾਂ ਦੀ ਦਾਸੀ ਬਣ ਕੇ (ਸਿਫ਼ਤਿ-ਸਾਲਾਹ ਵਲੋਂ) ਉਪਰਾਮਤਾ ਛੱਡ ਕੇ ਮੁੜ ਹੋਰ ਹੋਰ ਪਾਸੇ ਨਾਹ ਭਟਕਦਾ ਫਿਰਾਂ।ਪਦ ਅਰਥ ਹੋਇ = ਬਣ ਕੇ। ਦਾਸ ਦਾਸੀ = ਦਾਸਾਂ ਦੀ ਦਾਸੀ। ਤਜਿ = ਤਿਆਗ ਕੇ। ਉਦਾਸੀ = (ਸਿਫ਼ਤਿ-ਸਾਲਾਹ ਵਲੋਂ) ਉਪਰਾਮਤਾ। ਬਹੁੜਿ = ਫਿਰ, ਮੁੜ। ਬਿਧਿ = (ਅਨੇਕਾਂ) ਤਰੀਕਿਆਂ ਨਾਲ। ਨ ਧਾਵਾ = ਨ ਧਾਵਾਂ, ਮੈਂ ਨਾਹ ਭਟਕਾਂ।
SikhNet (Spanish)para que no vagues más en todas direcciones y te conviertes en el Esclavo de los Esclavos del Señor.
ਨਾਨਕੁ ਪਇਅੰਪੈ ਕਰਹੁ ਕਿਰਪਾ; ਤਾਮਿ ਮੰਗਲੁ ਗਾਵਾ ॥੧॥
naanak peianpai karahu kirapaa; taam mangal gaavaa |1|
Sant Singh KhalsaPrays Nanak, O Lord, please bless me with Your Mercy, that I may sing Your songs of bliss. ||1||
Manmohan SinghSays Nanak, my Master show mercy unto me, so that I sing Thine praise.
Manmohan Singh (Punjabi)ਗੁਰੂ ਜੀ ਆਖਦੇ ਹਨ, ਮੇਰੇ ਮਾਲਕ, ਮੇਰੇ ਉਤੇ ਮਿਹਰ ਧਾਰ ਤਾਂ ਜੋ ਮੈਂ ਤੇਰੀ ਕੀਰਤੀ ਗਾਇਨ ਕਰ ਸਕਾਂ।
Fareedkot Teekaਸ੍ਰੀ ਗੁਰੂ ਜੀ (ਪਇਅੰਪੈ) ਕਹਤੇ ਹੈਂ: ਪਰਮੇਸ੍ਵਰ ਆਗੇ ਐਸੇ ਬੇਨਤੀ ਕਰੀਏ ਕਿ ਹੇ ਵਾਹਿਗੁਰੂ! ਜੋ ਤੁਮ ਹਮਾਰੇ ਪਰ ਕ੍ਰਿਪਾ ਕਰੈ ਤਬ ਹਮ ਤੇਰਾ (ਮੰਗਲੁ) ਜਸੁ ਗਾਯਨ ਕਰੇਂ॥੧॥
Prof. Sahib Singhਨਾਨਕ ਬੇਨਤੀ ਕਰਦਾ ਹੈ- (ਤੂੰ ਮਿਹਰ ਕਰੇਂ), ਤਦੋਂ ਹੀ ਮੈਂ (ਭੀ) ਸਿਫ਼ਤਿ-ਸਾਲਾਹ ਦਾ ਗੀਤ ਗਾ ਸਕਾਂਗਾ ॥੧॥ਪਦ ਅਰਥ ਪਇਅੰਪੈ = ਬੇਨਤੀ ਕਰਦਾ ਹੈ। ਤਾਮਿ = ਤਦੋਂ। ਗਾਵਾ = ਗਾਵਾਂ, ਮੈਂ ਗਾ ਸਕਾਂ ॥੧॥
SikhNet (Spanish)Nanak reza, oh Dios, muestra Tu Misericordia para que cante siempre Tu Alabanza. (1)
ਅੰਮ੍ਰਿਤੁ ਪ੍ਰਿਅ ਕਾ ਨਾਮੁ; ਮੈ ਅੰਧੁਲੇ ਟੋਹਨੀ ॥
amrit pria kaa naam; mai andhule ttohanee |
Sant Singh KhalsaThe Ambrosial Naam, the Name of my Beloved, is like a cane to a blind man.
Manmohan SinghThe Nectar-Name of my beloved Lord is to me like the stick to the blind.
Manmohan Singh (Punjabi)ਮੇਰੇ ਪਿਆਰੇ ਪ੍ਰਭੂ ਦਾ ਸੁਧਾਸਰੂਪ ਨਾਮ ਮੇਰੇ ਲਈ ਅੰਨ੍ਹੇ ਦੀ ਡੰਗੋਰੀ ਦੀ ਤਰ੍ਹਾਂ ਹੈ।
Fareedkot Teekaਮੈਂ ਅੰਧਲੇ ਕੋ ਪਤੀ ਵਾਹਿਗੁਰੂ ਕਾ ਨਾਮ ਅੰਮ੍ਰਿਤ ਮੁਕਤ ਦਾਤਾ ਹੀ (ਟੋਹਨੀ) ਸੋਟੀ, ਭਾਵ ਆਸਰਾ ਹੈ॥
Prof. Sahib Singhਹੇ ਭਾਈ! ਪਰਮਾਤਮਾ ਦਾ ਆਤਮਕ ਜੀਵਨ ਦੇਣ ਵਾਲਾ ਨਾਮ ਮੇਰੇ ਜੀਵਨ ਵਾਸਤੇ ਸਹਾਰਾ ਹੈ ਜਿਵੇਂ ਅੰਨ੍ਹੇ ਨੂੰ ਡੰਗੋਰੀ ਦਾ ਸਹਾਰਾ ਹੁੰਦਾ ਹੈ,ਪਦ ਅਰਥ ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ। ਟੋਹਨੀ = ਡੰਗੋਰੀ, ਆਸਰਾ। ਅੰਧੁਲੇ = (ਮਾਇਆ ਦੇ ਮੋਹ ਵਿਚ) ਅੰਨ੍ਹੇ (ਹੋ ਚੁੱਕੇ) ਨੂੰ।
SikhNet (Spanish)El Néctar del Nombre de mi Dios Bienamado es para mí como el palo para el ciego.
ਓਹ ਜੋਹੈ ਬਹੁ ਪਰਕਾਰ; ਸੁੰਦਰਿ ਮੋਹਨੀ ॥
oeh johai bahu parakaar; sundar mohanee |
Sant Singh KhalsaMaya seduces in so many ways, like a beautiful enticing woman.
Manmohan SinghLike a beauteous damsel, the mammon seduces man in many ways.
Manmohan Singh (Punjabi)ਇਕ ਸੋਹਣੀ ਸੁਨੱਖੀ ਮੁਟਿਆਰ ਦੀ ਤਰ੍ਹਾਂ, ਉਹ ਮਾਇਆ ਇਨਸਾਨ ਨੂੰ ਘਣੇਰੇ ਤਰੀਕਿਆਂ ਨਾਲ ਵਰਗਲਾਉਂਦੀ ਹੈ।
Fareedkot Teekaਸੁੰਦਰਿ ਜੋ ਬਹੁ ਪ੍ਰਕਾਰ ਕੀ (ਮੋਹਨੀ) ਮਾਇਆ ਹੈ, ਸੋ ਵੋਹ ਮੇਰੇ ਕੋ (ਜੋਹੈ) ਦੇਖਤੀ ਹੈ॥
Prof. Sahib Singh(ਕਿਉਂਕਿ) ਉਹ ਮਨ ਨੂੰ ਫਸਾਣ ਵਾਲੀ ਸੁੰਦਰੀ ਮਾਇਆ ਕਈ ਤਰੀਕਿਆਂ ਨਾਲ (ਜੀਵਾਂ ਨੂੰ) ਤਾੜਦੀ ਰਹਿੰਦੀ ਹੈ (ਤੇ ਆਪਣੇ ਮੋਹ ਵਿਚ ਅੰਨ੍ਹਾ ਕਰ ਲੈਂਦੀ ਹੈ)।ਪਦ ਅਰਥ ਓਹ = {ਇਸਤ੍ਰੀ-ਲਿੰਗ} ਉਹ ਮੋਹਨੀ ਮਾਇਆ। ਜੋਹੈ = ਤੱਕਦੀ ਹੈ। ਸੁੰਦਰਿ = ਸੁੰਦਰੀ। ਮੋਹਨੀ = ਮਨ ਨੂੰ ਫਸਾਣ ਵਾਲੀ।
SikhNet (Spanish)Maya, como una mujer bellísima, me encanta y busca hacer temblar mi Fe de muchas formas.
ਮੋਹਨੀ ਮਹਾ ਬਚਿਤ੍ਰਿ ਚੰਚਲਿ; ਅਨਿਕ ਭਾਵ ਦਿਖਾਵਏ ॥
mohanee mahaa bachitr chanchal; anik bhaav dikhaave |
Sant Singh KhalsaThis enticer is so incredibly beautiful and clever; she entices with countless suggestive gestures.
Manmohan SinghThe mammon is supremely wondrous and restless and exhibits various dalliances.
Manmohan Singh (Punjabi)ਮਾਇਆ ਪਰਮ ਅਸਚਰਜ ਅਤੇ ਚੁਲਬਲੀ ਹੈ ਤੇ ਅਨੇਕਾਂ ਹੀ ਨਾਜ਼-ਨਖਰੇ ਵਿਖਾਲਦੀ ਹੈ।
Fareedkot Teekaਪੁਨਾ ਸੋਈ (ਮੋਹਨੀ) ਮਾਯਾ ਮਹਾ ਚੰਚਲ (ਬਚਿਤ੍ਰਿ) ਪ੍ਰਕਾਰ ਕੀ ਅਪਨੇ ਅਨੇਕ ਹਾਵ ਭਾਵੋਂ ਕੋ ਦਿਖਾਵਤੀ ਹੈ॥
Prof. Sahib Singhਹੇ ਭਾਈ! ਕਈ ਰੰਗਾਂ ਵਾਲੀ ਅਤੇ ਮਨ ਨੂੰ ਮੋਹਣ ਵਾਲੀ ਚੰਚਲ ਮਾਇਆ (ਜੀਵਾਂ ਨੂੰ) ਅਨੇਕਾਂ ਨਖ਼ਰੇ ਵਿਖਾਂਦੀ ਰਹਿੰਦੀ ਹੈ।ਪਦ ਅਰਥ ਬਚਿਤ੍ਰਿ = {ਇਸਤ੍ਰੀ-ਲਿੰਗ} ਕਈ ਰੰਗਾਂ ਵਾਲੀ। ਭਾਵ = ਨਖ਼ਰੇ। ਦਿਖਾਵਏ = {ਵਰਤਮਾਨ ਕਾਲ} ਵਿਖਾਂਦੀ ਹੈ।
SikhNet (Spanish)Esta embustera es maravillosa, como un camaleón me seduce con sus gestos,
ਹੋਇ ਢੀਠ ਮੀਠੀ ਮਨਹਿ ਲਾਗੈ; ਨਾਮੁ ਲੈਣ. ਨ ਆਵਏ ॥
hoe dteetth meetthee maneh laagai; naam lain. na aave |
Sant Singh KhalsaMaya is stubborn and persistent; she seems so sweet to the mind, and then he does not chant the Naam.
Manmohan SinghThe shameless mammon seems sweet unto the man's mind and he utters not the Lord's Name.
Manmohan Singh (Punjabi)ਬੇਸ਼ਰਮ ਮਾਇਆ ਮਨੁੱਖ ਦੇ ਮਨ ਨੂੰ ਮਿੱਠੀ ਲੱਗਦੀ ਹੈ ਅਤੇ ਉਹ ਪ੍ਰਭੂ ਦੇ ਨਾਮ ਦਾ ਉਚਾਰਨ ਨਹੀਂ ਕਰਦਾ।
Fareedkot Teekaਔਰ ਸੋਈ ਮਾਇਆ (ਢੀਠ) ਕਠੋਰ ਵਾ ਬਿਸ੍ਰਮ ਹੋਇ ਕਰ ਮਨ ਮੇਂ (ਮੀਠੀ) ਪਿਆਰੀ ਲਾਗਤੀ ਹੈ, ਤਿਸ ਕੇ ਮੋਹ ਕਰ ਨਾਮੁ ਜਪਣਾ ਨਹੀਂ ਆਵਤਾ ਹੈ॥
Prof. Sahib Singhਢੀਠ ਬਣ ਕੇ (ਭਾਵ, ਮੁੜ ਮੁੜ ਆਪਣੇ ਹਾਵ-ਭਾਵ ਵਿਖਾ ਕੇ, ਆਖ਼ਰ ਜੀਵਾਂ ਦੇ) ਮਨ ਵਿਚ ਪਿਆਰੀ ਲੱਗਣ ਲੱਗ ਪੈਂਦੀ ਹੈ, (ਇਸ ਮੋਹਣੀ ਮਾਇਆ ਦੇ ਅਸਰ ਹੇਠ ਪਰਮਾਤਮਾ ਦਾ) ਨਾਮ ਜਪਿਆ ਨਹੀਂ ਜਾ ਸਕਦਾ।ਪਦ ਅਰਥ ਹੋਇ = ਹੋ ਕੇ। ਮਨਹਿ = ਮਨ ਵਿਚ। ਲੈਣ ਨ ਆਵਏ = ਲਿਆ ਨਹੀਂ ਜਾ ਸਕਦਾ।
SikhNet (Spanish)así no puedo recitar el Nombre del Señor, pues ella persiste tercamente en seducirme.
ਗ੍ਰਿਹ ਬਨਹਿ ਤੀਰੈ ਬਰਤ ਪੂਜਾ; ਬਾਟ ਘਾਟੈ ਜੋਹਨੀ ॥
grih baneh teerai barat poojaa; baatt ghaattai johanee |
Sant Singh KhalsaAt home, in the forest, on the banks of sacred rivers, fasting, worshipping, on the roads and on the shore, she is spying.
Manmohan SinghAt home, in forests, on the banks of holies, fasting, worshipping, on the way and on the wharf, she hoodwinks the men.
Manmohan Singh (Punjabi)ਘਰ ਤੇ ਜੰਗਲਾਂ ਵਿੱਚ, ਤੀਰਥਾਂ ਦੇ ਕਿਨਾਰਿਆਂ ਉਤੇ, ਨਿਰਾਹਾਰ ਰਹਿੰਦਿਆਂ, ਪਾਠ ਪੂਜਾ ਕਰਦਿਆਂ ਰਸਤੇ ਉਤੇ ਅਤੇ ਪੱਤਣ ਦੇ, ਇਹ ਬੰਦਿਆਂ ਨੂੰ ਠੱਗਦੀ ਹੈ।
Fareedkot Teekaਕਿਉਂਕਿ ਘਰੋਂ ਮੇਂ ਬਨੋਂ ਮੇਂ ਔਰ ਨਦੀਓਂ ਕੇ ਕਿਨਾਰੇ ਬਰਤ ਪੂਜਾ ਆਦੀ ਕਰਤਿਆਂ ਕੋ (ਬਾਟ) ਰਸਤੇ ਮੇਂ ਔਰ ਘਾਟੋਂ ਮੇਂ ਇਨ ਸਰਬ ਅਸਥਾਨੋਂ ਮੇਂ ਸਭ ਜੀਵ ਕੇ ਵਿਘਨ ਕਰਨੇ ਵਾਸਤੇ (ਜੋਹਨੀ) ਦੇਖ ਰਹੀ ਹੈ॥
Prof. Sahib Singhਹੇ ਭਾਈ! ਗ੍ਰਿਹਸਤ ਵਿਚ (ਗ੍ਰਿਹਸਤੀਆਂ ਨੂੰ) ਜੰਗਲਾਂ ਵਿਚ (ਤਿਆਗੀਆਂ ਨੂੰ), ਤੀਰਥਾਂ ਦੇ ਕੰਢੇ (ਤੀਰਥ-ਇਸ਼ਨਾਨੀਆਂ ਨੂੰ), ਵਰਤ (ਰੱਖਣ ਵਾਲਿਆਂ ਨੂੰ) ਦੇਵ-ਪੂਜਾ (ਕਰਨ ਵਾਲਿਆਂ ਨੂੰ), ਰਾਹਾਂ ਵਿਚ, ਪੱਤਣਾਂ ਤੇ (ਹਰ ਥਾਂ ਇਹ ਮਾਇਆ ਆਪਣੀ) ਤਾੜ ਵਿਚ ਰੱਖਦੀ ਹੈ।ਪਦ ਅਰਥ ਗ੍ਰਿਹ = ਘਰ, ਗ੍ਰਿਹਸਤ। ਬਨਹਿ = ਜੰਗਲ ਵਿਚ। ਤੀਰੈ = (ਦਰਿਆ ਦੇ) ਕੰਢੇ ਉੱਤੇ, (ਕਿਸੇ ਤੀਰਥ ਆਦਿਕ ਤੇ)। ਬਾਟ = ਰਸਤਾ। ਘਾਟੈ = ਪੱਤਣ ਤੇ। ਜੋਹਨੀ = ਤੱਕਣ ਵਾਲੀ।
SikhNet (Spanish)Se presenta muy dulce, muy atractiva, en mi hogar, en los bosques, en las orillas de los ríos, en el camino, o a la orilla del mar.
ਨਾਨਕੁ ਪਇਅੰਪੈ, ਦਇਆ ਧਾਰਹੁ; ਮੈ. ਨਾਮੁ ਅੰਧੁਲੇ ਟੋਹਨੀ ॥੨॥
naanak peianpai, deaa dhaarahu; mai. naam andhule ttohanee |2|
Sant Singh KhalsaPrays Nanak, please bless me with Your Kindness, Lord; I am blind, and Your Name is my cane. ||2||
Manmohan SinghSays Nanak, shower Thou Thine benediction on me, O Lord. For me, the blind man, Thy Name is the staff.
Manmohan Singh (Punjabi)ਗੁਰੂ ਜੀ ਫੁਰਮਾਉਂਦੇ ਹਨ, ਤੂੰ ਆਪਣੀ ਰਹਿਮਤ ਮੇਰੇ ਉਤੇ ਨਿਛਾਵਰ ਕਰ, ਹੇ ਸਾਈਂ! ਮੈਂ ਅੰਨ੍ਹੇ ਮਨੁੱਖ ਲਈ ਤੇਰੇ ਨਾਮ ਇਕ ਡੰਗੋਰੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਭਾਈ ਤਿਸ ਸ੍ਵਾਮੀ ਪਾਸ ਐਸੇ ਬੇਨਤੀ ਕਰੀਏ, ਹੇ ਵਾਹਿਗੁਰੂ! ਹਮਾਰੇ ਪਰ ਦਯਾ ਧਾਰੋ, ਇਸ ਮਾਯਾ ਤੇ ਬਚਾਇ ਲੇਵੋ। ਕਿਉਂਕਿ ਮੈਂ ਅਗ੍ਯਾਨ ਕਰ ਅੰਧਲੇ ਕੋ ਤੇਰਾ ਨਾਮੁ ਹੀ (ਟੋਹਨੀ) ਲਕੜੀ ਵਤ ਆਸਰਾ ਰੂਪ ਹੈ॥੨॥☬ਬੇਨਤੀ ਕਰਤੇ ਹੈਂ:
Prof. Sahib Singhਨਾਨਕ ਬੇਨਤੀ ਕਰਦਾ ਹੈ-(ਹੇ ਪ੍ਰਭੂ! ਮੇਰੇ ਉੱਤੇ) ਮਿਹਰ ਕਰ (ਇਸ ਮਾਇਆ ਦੀ ਤੱਕ ਤੋਂ ਬਚਣ ਲਈ) ਮੈਨੂੰ ਆਪਣਾ ਨਾਮ (ਦਾ ਸਹਾਰਾ ਦੇਈ ਰੱਖ, ਜਿਵੇਂ) ਅੰਨ੍ਹੇ ਨੂੰ ਡੰਗੋਰੀ ਦਾ ਸਹਾਰਾ ਹੁੰਦਾ ਹੈ ॥੨॥ਪਦ ਅਰਥ ਨਾਨਕੁ ਪਇਅੰਪੈ = ਨਾਨਕ ਬੇਨਤੀ ਕਰਦਾ ਹੈ ॥੨॥
SikhNet (Spanish)Nanak reza, oh Dios, ten Compasión de mí para que Tu Nombre se vuelva mi Único Soporte. (2)
ਮੋਹਿ ਅਨਾਥ. ਪ੍ਰਿਅ ਨਾਥ; ਜਿਉ ਜਾਨਹੁ ਤਿਉ ਰਖਹੁ ॥
mohi anaath. pria naath; jiau jaanahu tiau rakhahu |
Sant Singh KhalsaI am helpless and masterless; You, O my Beloved, are my Lord and Master. As it pleases You, so do You protect me.
Manmohan SinghMy beloved Lord, I am masterless, so save Thou me as you may.
Manmohan Singh (Punjabi)ਮੇਰੇ ਪ੍ਰੀਤਮ ਪ੍ਰਭੂ! ਮੈਂ ਨਿਖਸਮੀ ਹਾਂ, ਜਿਵੇਂ ਜਾਣੋ ਉਵੇਂ ਹੀ ਤੂੰ ਮੇਰੀ ਰੱਖਿਆ ਕਰ।
Fareedkot Teekaਮੁਝ ਅਨਾਥ ਕੋ ਹੇ ਮੇਰੇ ਪਤੀ ਨਾਥ! ਜੈਸੇ ਜਾਨੋਂ ਤੈਸੇ ਰਾਖੋ॥
Prof. Sahib Singhਹੇ ਪਿਆਰੇ ਖਸਮ-ਪ੍ਰਭੂ! ਜਿਵੇਂ ਹੋ ਸਕੇ, (ਇਸ ਮੋਹਣੀ ਮਾਇਆ ਦੇ ਪੰਜੇ ਤੋਂ) ਮੈਨੂੰ ਨਿਮਾਣੇ ਨੂੰ (ਬਚਾ ਕੇ) ਰੱਖ।ਪਦ ਅਰਥ ਮੋਹਿ = ਮੈਨੂੰ। ਅਨਾਥ = ਨਿਮਾਣੇ ਨੂੰ। ਪ੍ਰਿਅ ਨਾਥ = ਹੇ ਪਿਆਰੇ ਖਸਮ-ਪ੍ਰਭੂ!
SikhNet (Spanish)Oh amado Maestro, ¡Sálvame de alguna forma, pues soy débil! No tengo ninguna astucia, ni conozco las palabras con las que Te puedo complacer.
ਚਤੁਰਾਈ ਮੋਹਿ ਨਾਹਿ; ਰੀਝਾਵਉ ਕਹਿ ਮੁਖਹੁ ॥
chaturaaee mohi naeh; reejhaavau keh mukhahu |
Sant Singh KhalsaI have no wisdom or cleverness; what face should I put on to please You?
Manmohan SinghI possess no wisdom, with what face can I please Thee?
Manmohan Singh (Punjabi)ਸਿਆਣਪ ਮੇਰੇ ਵਿੱਚ ਹੈ ਹੀ ਨਹੀਂ, ਮੈਂ ਕਿਹੜੇ ਮੂੰਹ ਨਾਲ ਤੈਨੂੰ ਪ੍ਰਸੰਨ ਕਰ ਸਕਦੀ ਹਾਂ?
Fareedkot Teekaਮੇਰੇ ਮੇਂ ਕੋਈ ਚਤਰਾਈ ਨਹੀਂ ਹੈ, ਤਾਂ ਤੇ ਕਿਸ ਮੁਖ ਸੇ ਤੇਰਾ ਜਸ ਕਹ ਕਰ ਤੁਝ ਕੋ (ਰੀਝਾਵਉ) ਪਰਸੰਨ ਕਰੋਂ॥
Prof. Sahib Singhਮੇਰੇ ਅੰਦਰ ਕੋਈ ਸਿਆਣਪ ਨਹੀਂ ਕਿ ਮੈਂ (ਕੁਝ) ਮੂੰਹੋਂ ਆਖ ਕੇ ਤੈਨੂੰ ਪ੍ਰਸੰਨ ਕਰ ਸਕਾਂ।ਪਦ ਅਰਥ ਮੋਹਿ = ਮੈਂ ਵਿਚ। ਰੀਝਾਵਉ = ਰੀਝਾਵਉਂ, ਮੈਂ (ਤੈਨੂੰ) ਪ੍ਰਸੰਨ ਕਰ ਸਕਾਂ। ਕਹਿ = (ਕੁਝ) ਆਖ ਕੇ। ਮੁਖਹੁ = ਮੂੰਹ ਤੋਂ।
SikhNet (Spanish)No soy sabio, ni tengo conocimiento alguno, ni mi intelecto es incisivo;
ਨਹ ਚਤੁਰਿ ਸੁਘਰਿ ਸੁਜਾਨ ਬੇਤੀ; ਮੋਹਿ ਨਿਰਗੁਨਿ. ਗੁਨੁ ਨਹੀ ॥
neh chatur sughar sujaan betee; mohi niragun. gun nahee |
Sant Singh KhalsaI am not clever, skillful or wise; I am worthless, without any virtue at all.
Manmohan SinghI am not shrewd, skilful, wise and divine I, the meritless one have no virtue.
Manmohan Singh (Punjabi)ਮੈਂ ਪਰਬੀਨ, ਸੁਚੱਜੀ, ਸਿਆਣੀ ਅਤੇ ਗਿਆਨਵਾਨ ਨਹੀਂ। ਮੈਂ, ਗੁਣ ਵਿਹੂਣ ਵਿੱਚ ਕੋਈ ਨੇਕੀ ਨਹੀਂ।
Fareedkot Teekaਬਾਣੀ ਕਰ ਮੈਂ ਚਤਰ ਨਹੀਂ ਹੂੰ ਔਰ ਸਰੀਰ ਦੀ (ਸੁਘਰਿ) ਉਤਮੁ ਘਾੜਤ ਨਹੀਂ, ਭਾਵ ਸਰੀਰ ਕਰ ਕੇ ਤਪੁ ਭੀ ਨਹੀਂ ਕੀਆ ਹੈ। ਪੁਨਾ ਸੁਭ ਗੁਣੋਂ ਕੋ ਧਾਰਨਾ ਰੂਪੀ ਸ੍ਰੇਸਟ (ਸੁਜਾਨ) ਗ੍ਯਾਤ ਭੀ ਮੁਝ ਮੇਂ ਨਹੀਂ ਹੈ ਔਰ ਸ਼ਾਸਤ੍ਰੋਂ ਕੀ (ਬੇਤੀ) ਜਾਣਨੇਹਾਰੀ ਭੀ ਨਹੀਂ ਹੂੰ। ਐਸੀ ਮੁਝ ਨਿਰਗੁਣ ਮੇਂ ਕੋਈ ਗੁਣ ਭੀ ਨਹੀਂ ਹੈ॥
Prof. Sahib Singhਹੇ ਪਿਆਰੇ ਨਾਥ! ਮੈਂ ਚਤੁਰ ਨਹੀਂ, ਮੈਂ ਚੰਗੀ ਮਾਨਸਕ ਘਾੜਤ ਵਾਲੀ ਨਹੀਂ, ਮੈਂ ਸਿਆਣੀ ਨਹੀਂ, ਮੈਂ ਚੰਗੀ ਸੂਝ ਵਾਲੀ ਨਹੀਂ, ਮੈਂ ਗੁਣ-ਹੀਨ ਵਿਚ (ਕੋਈ ਭੀ) ਗੁਣ ਨਹੀਂ।ਪਦ ਅਰਥ ਚਤੁਰਿ = ਸਿਆਣੀ {ਇਸਤ੍ਰੀ-ਲਿੰਗ}। ਸੁਘਰਿ = ਸੁਘੜ, ਚੰਗੀ ਮਾਨਸਕ ਘਾੜਤ ਵਾਲੀ। ਬੇਤੀ = ਜਾਣਨ ਵਾਲੀ, ਚੰਗੀ ਸੂਝ ਵਾਲੀ। ਮੋਹਿ ਨਿਰਗੁਨਿ = ਮੈਂ ਗੁਣ-ਹੀਨ ਵਿਚ।
SikhNet (Spanish)en realidad me encuentro sin mérito y sin virtudes que me califiquen.
ਨਹ ਰੂਪ. ਧੂਪ ਨ ਨੈਣ ਬੰਕੇ; ਜਹ ਭਾਵੈ ਤਹ ਰਖੁ ਤੁਹੀ ॥
neh roop. dhoop na nain banke; jeh bhaavai teh rakh tuhee |
Sant Singh KhalsaI have no beauty or pleasing smell, no beautiful eyes. As it pleases You, please preserve me, O Lord.
Manmohan SinghI have no scented beauty, nor possess I beautiful eyes, Keep me Thou there, where it pleases Thee, O Lord.
Manmohan Singh (Punjabi)ਮੇਰੇ ਪੱਲੇ ਸੁਗੰਧਤ ਸੁੰਦਰਤਾ ਨਹੀਂ ਨਾਂ ਹੀ ਮੇਰੀਆਂ ਸੁਹਣੀਆਂ ਅੱਖੀਆਂ ਹਨ। ਤੂੰ ਮੈਨੂੰ ਓਥੇ ਰੱਖ ਜਿਥੇ ਤੈਨੂੰ ਚੰਗਾ ਲੱਗਦਾ ਹੈ, ਹੇ ਸੁਆਮੀ!
Fareedkot Teekaਤਥਾ ਨਾ ਮੇਰੇ ਮੇਂ (ਰੂਪ) ਰਿਦੇ ਕੀ ਸਫਾਈ ਹੈ ਔਰ ਜਸ ਰੂਪੀ ਧੂਪ ਭੀ ਨਹੀਂ ਧੁਖਾਇਆ ਹੈ, ਔਰੁ ਵੈਰਾਗ੍ਯ ਬਬੇਕ ਰੂਪੁ ਬੰਕੇ ਨੇਤ੍ਰ ਬੀ ਨਹੀਂ ਹੈ। ਤਾਂ ਤੇ ਹੇ ਭਗਵਨ! ਜਿਸ ਪ੍ਰਕਾਰ ਤੇਰੇ ਕੋ ਭਾਵੈ ਤਿਸੀ ਪ੍ਰਕਾਰ ਮੇਰੇ ਕੋ ਤੁਮ ਰਾਖੋ॥
Prof. Sahib Singhਨਾਹ ਮੇਰਾ ਸੋਹਣਾ ਰੂਪ ਹੈ, ਨਾਹ (ਮੇਰੇ ਅੰਦਰ ਚੰਗੇ ਗੁਣਾਂ ਵਾਲੀ) ਸੁਗੰਧੀ ਹੈ ਨਾਹ ਮੇਰੇ ਬਾਂਕੇ ਨੈਣ ਹਨ-ਜਿੱਥੇ ਤੇਰੀ ਰਜ਼ਾ ਹੈ ਉਥੇ ਹੀ ਮੈਨੂੰ (ਇਸ ਮੋਹਣੀ ਮਾਇਆ ਤੋਂ) ਬਚਾ ਲੈ।ਪਦ ਅਰਥ ਧੂਪ = ਸੁਗੰਧੀ, (ਚੰਗੇ ਗੁਣਾਂ ਵਾਲੀ) ਸੁਗੰਧੀ। ਬੰਕੇ = ਸੋਹਣੇ, ਬਾਂਕੇ। ਨੈਣ = ਅੱਖਾਂ। ਜਹ = ਜਿੱਥੇ। ਭਾਵੈ = ਤੈਨੂੰ ਚੰਗਾ ਲੱਗੇ।
SikhNet (Spanish)No tengo ningún bello perfume, ni ojos relucientes; sólo Tu Misericordia me puede salvar.
ਜੈ ਜੈ ਜਇਅੰਪਹਿ, ਸਗਲ ਜਾ ਕਉ; ਕਰੁਣਾਪਤਿ. ਗਤਿ ਕਿਨਿ ਲਖਹੁ ॥
jai jai jeianpeh, sagal jaa kau; karunaapat. gat kin lakhahu |
Sant Singh KhalsaHis victory is celebrated by all; how can I know the state of the Lord of Mercy?
Manmohan SinghHow can I know the state of the Lord of mercy, whose triumph, triumph, triumph is proclaimed by all?
Manmohan Singh (Punjabi)ਮੈਂ ਰਹਿਮਤ ਦੇ ਸੁਆਮੀ ਦੀ ਅਵਸਥਾ ਨੂੰ ਕਿਸ ਤਰ੍ਹਾਂ ਜਾਣ ਸਕਦਾ ਹਾਂ ਜਿਸ ਦੀ ਜਿਤ, ਜਿੱਤ, ਜਿੱਤ ਦੇ ਸਾਰੇ ਜਣੇ ਨਾਅਰੇ ਲਾਉਂਦੇ ਹਨ।
Fareedkot Teekaਹੇ ਵਾਹਿਗੁਰੂ! ਜਿਸ ਤੇਰੇ ਕੋ ਤੀਨ ਲੋਕ ਮੇਂ ਸਭੀ ਜੈ ਜੈ (ਅੰਪਹਿ) ਉਚਾਰਨ ਕਰਤੇ ਹੈਂ। ਹੇ ਪਤੀ! ਅਬ ਕਿਰਪਾ ਕਰ ਕੇ ਮੇਰੀ ਗਤੀ ਕਿਉਂ ਨਹੀਂ ਲਖਤੇ ਹੋ॥
Prof. Sahib Singhਹੇ ਤਰਸ ਦੇ ਮਾਲਕ ਪ੍ਰਭੂ! (ਤੂੰ ਐਸਾ ਹੈਂ) ਜਿਸ ਦੀ ਸਾਰੇ ਜੀਵ ਜੈ ਜੈਕਾਰ ਉਚਾਰਦੇ ਹਨ। ਤੂੰ ਕਿਹੋ ਜਿਹਾ ਹੈਂ-ਕਿਸੇ ਨੇ ਭੀ ਇਹ ਭੇਤ ਨਹੀਂ ਸਮਝਿਆ।ਪਦ ਅਰਥ ਜੈ ਜੈ-ਜੈਕਾਰ, ਸਿਫ਼ਤਿ-ਸਾਲਾਹ। ਜਇਅੰਪਹਿ = ਉਚਾਰਦੇ ਹਨ। ਜਾ ਕਉ = ਜਿਸ ਨੂੰ। ਕਰੁਣਾਪਤਿ = {ਕਰੁਣਾ = ਤਰਸ, ਦਇਆ। ਪਤਿ = ਮਾਲਕ} ਹੇ ਦਇਆ ਦੇ ਮਾਲਕ! ਗਤਿ = ਉੱਚੀ ਆਤਮਕ ਅਵਸਥਾ। ਕਿਨਿ = ਕਿਸ ਨੇ?
SikhNet (Spanish)Tú, Cuya Victoria es proclamada por todos, ¿cómo puede alguien conocer Tu Estado, oh Dios Compasivo?
ਨਾਨਕੁ ਪਇਅੰਪੈ ਸੇਵ ਸੇਵਕੁ; ਜਿਉ ਜਾਨਹੁ ਤਿਉ ਮੋਹਿ ਰਖਹੁ ॥੩॥
naanak peianpai sev sevak; jiau jaanahu tiau mohi rakhahu |3|
Sant Singh KhalsaPrays Nanak, I am the servant of Your servants; as it pleases You, please preserve me. ||3||
Manmohan SinghSays Nanak, O Lord, I am the slave of Thine slaves, As Thou deemest, so save Thou me.
Manmohan Singh (Punjabi)ਗੁਰੂ ਜੀ ਫੁਰਮਾਉਂਦੇ ਹਨ, ਹੇ ਪ੍ਰਭੂ! ਮੈਂ ਤੇਰੇ ਗੋਲਿਆਂ ਦਾ ਗੋਲਾ ਹਾਂ। ਜਿਕਰ ਜਾਣਦਾ ਹੈਂ, ਉਵੇਂ ਹੀ ਤੂੰ ਮੇਰੀ ਰੱਖਿਆ ਕਰ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਹਰੀ (ਸੇਵ) ਸੇਵਨੇ ਯੋਗ! ਮੈਂ ਤੇਰਾ ਸੇਵਕ ਹੂੰ, ਤਾਂ ਤੇ ਜਿਉਂ ਜਾਨੋਂ ਤਿਉਂ ਮੁਝ ਕੋ ਰਾਖੋ॥੩॥☬ਅਬ ਪ੍ਰੀਤੀ ਕੀ ਪ੍ਰਬਲਤਾ ਮੇਂ ਦ੍ਰਿਸ੍ਟਾਂਤ ਕਹਤੇ ਹੈਂ:
Prof. Sahib Singhਨਾਨਕ ਬੇਨਤੀ ਕਰਦਾ ਹੈ-ਹੇ ਪ੍ਰਭੂ! (ਮੈਂ ਤੇਰਾ) ਸੇਵਕ ਹਾਂ (ਮੈਨੂੰ ਆਪਣੀ) ਸੇਵਾ-ਭਗਤੀ (ਬਖ਼ਸ਼) ਜਿਵੇਂ ਹੋ ਸਕੇ, ਤਿਵੇਂ ਮੈਨੂੰ (ਇਸ ਮੋਹਣੀ ਮਾਇਆ ਤੋਂ) ਬਚਾਈ ਰੱਖ ॥੩॥ਪਦ ਅਰਥ ਮੋਹਿ = ਮੈਨੂੰ। ਰਖਹੁ = ਰੱਖਿਆ ਕਰ ॥੩॥
SikhNet (Spanish)Nanak reza, oh Señor, soy el esclavo de Tus Esclavos; por Misericordia, ¡sálvame! (3)
ਮੋਹਿ ਮਛੁਲੀ. ਤੁਮ ਨੀਰ; ਤੁਝ ਬਿਨੁ ਕਿਉ ਸਰੈ ॥
mohi machhulee. tum neer; tujh bin kiau sarai |
Sant Singh KhalsaI am the fish, and You are the water; without You, what can I do?
Manmohan SinghI am the fish and Thou the water, O Lord. How can I do without Thee?
Manmohan Singh (Punjabi)ਮੈਂ ਮੱਛੀ ਹਾਂ ਅਤੇ ਤੂੰ ਪਾਣੀ, ਹੇ ਸੁਆਮੀ! ਤੇਰੇ ਬਿਨਾ ਮੇਰਾ ਗੁਜਾਰਾ ਕਿਸ ਤਰ੍ਹਾਂ ਹੋ ਸਕਦਾ ਹੈ?
Fareedkot Teekaਹੇ ਪ੍ਰਭੂ! ਮੈਂ ਮਛੀ ਹੂੰ ਔਰ ਤੂੰ ਜਲ ਸਰੂਪ ਹੈਂ, ਤਾਂ ਤੇ ਮੈਨੂੰ ਤੇਰੇ ਬਿਨਾ ਕੈਸੇ (ਸਰੈ) ਬਣੈ ਅਰਥਾਤ ਤੇਰੇ ਬਿਨਾਂ ਰਹਿਆ ਨਹੀਂ ਜਾਤਾ ਹੈ॥
Prof. Sahib Singhਹੇ ਪ੍ਰਭੂ! ਮੈਂ ਮੱਛੀ (ਵਾਸਤੇ) ਤੂੰ (ਤੇਰਾ ਨਾਮ) ਪਾਣੀ ਹੈ, ਤੈਥੋਂ ਬਿਨਾ (ਤੇਰੀ ਯਾਦ ਤੋਂ ਬਿਨਾ) ਮੇਰਾ ਜੀਊਣ ਨਹੀਂ ਹੋ ਸਕਦਾ।ਪਦ ਅਰਥ ਮੋਹਿ = ਮੈਂ। ਮਛੁਲੀ = ਮੱਛੀ। ਤੁਮ ਨੀਰ = ਤੇਰਾ ਨਾਮ ਪਾਣੀ ਹੈ। ਕਿਉ ਸਰੈ = ਨਿਭ ਨਹੀਂ ਸਕਦੀ, ਮੇਰਾ ਜੀਊਣ ਨਹੀਂ ਹੋ ਸਕਦਾ।
SikhNet (Spanish)Soy como un pez en Tus Aguas, oh Dios; ¿cómo podría vivir sin Ti?
ਮੋਹਿ ਚਾਤ੍ਰਿਕ. ਤੁਮੑ ਬੂੰਦ; ਤ੍ਰਿਪਤਉ ਮੁਖਿ ਪਰੈ ॥
mohi chaatrik. tuma boond; triptau mukh parai |
Sant Singh KhalsaI am the rainbird, and You are the rain-drop; when it falls into my mouth, I am satisfied.
Manmohan SinghI am sparrow-hawk and Thou the rain-drop. Satiated am I, if it falls into my mouth. Falling into my mouth.
Manmohan Singh (Punjabi)ਮੈਂ ਪਪੀਹਾ ਹਾਂ ਅਤੇ ਤੂੰ ਮੀਂਹ ਦੀ ਕਣੀ। ਜੇਕਰ ਇਹ ਮੇਰੇ ਮੂੰਹ ਵਿੱਚ ਪੈ ਜਾਵੇ ਤਦ ਮੈਂ ਜੱਰ ਜਾਂਦਾ ਹਾਂ।
Fareedkot Teekaਮੈਂ ਚਾਤ੍ਰਕ ਹੂੰ ਔਰ ਤੁਮਾਰਾ ਨਾਮ ਰੂਪੀ ਸ੍ਵਾਂਤਿ ਬੂੰਦ ਹੈ। ਜਬ ਮੇਰੇ ਮੁਖ ਮੇਂ ਪਰੈ ਤਬ ਮੇਂ ਤ੍ਰਿਪਤਿ ਹੋਵੋਂ॥
Prof. Sahib Singhਹੇ ਪ੍ਰਭੂ! ਮੈਂ ਪਪੀਹੇ (ਵਾਸਤੇ) ਤੂੰ (ਤੇਰਾ ਨਾਮ) ਵਰਖਾ ਦੀ ਬੂੰਦ ਹੈ, ਮੈਨੂੰ (ਤਦੋਂ) ਸ਼ਾਂਤੀ ਆਉਂਦੀ ਹੈ (ਜਦੋਂ ਨਾਮ-ਬੂੰਦ ਮੇਰੇ) ਮੂੰਹ ਵਿਚ ਪੈਂਦੀ ਹੈ।ਪਦ ਅਰਥ ਚਾਤ੍ਰਿਕ = ਪਪੀਹਾ। ਤ੍ਰਿਪਤਉ = ਤ੍ਰਿਪਤਉਂ, ਮੈਂ ਰੱਖਦਾ ਹਾਂ। ਮੁਖਿ = (ਮੇਰੇ) ਮੂੰਹ ਵਿਚ। ਪਰੈ = (ਨਾਮ-ਬੂੰਦ) ਪੈਂਦੀ ਹੈ।
SikhNet (Spanish)Soy como el pajarillo Cuclillo, satisfecho sólo con la gota celestial que cae en la boca;
ਮੁਖਿ ਪਰੈ. ਹਰੈ ਪਿਆਸ ਮੇਰੀ; ਜੀਅ ਹੀਆ ਪ੍ਰਾਨਪਤੇ ॥
mukh parai. harai piaas meree; jeea heea praanapate |
Sant Singh KhalsaWhen it falls into my mouth, my thirst is quenched; You are the Lord of my soul, my heart, my breath of life.
Manmohan SinghFalling into my mouth, it quenches my thirst. Thou art the Lord of my soul, mind and very life.
Manmohan Singh (Punjabi)ਮੇਰੇ ਮੂੰਹ ਵਿੱਚ ਪੈ ਕੇ, ਇਹ ਮੇਰੀ ਤਰੇਹ ਨੂੰ ਬੁਝਾ ਦਿੰਦੀ ਹੈ ਤੂੰ ਮੇਰੀ ਆਤਮਾ ਹਿਰਦੇ ਅਤੇ ਜਿੰਦ-ਜਾਨ ਦਾ ਸੁਆਮੀ ਹੈ।
Fareedkot Teekaਜਬ ਮੇਰੇ ਮੁਖਿ ਮੇਂ ਤੇਰੇ ਨਾਮ ਕੀ ਬੂੰਦ ਪਰੈ ਤਿਸੀ ਸਮੈਂ ਮੇਰੀ ਪਿਆਸਾ ਦੂਰ ਹੋ ਜਾਵੇਗੀ, ਕਿਉਂਕਿ ਸਰਬ ਜੀਵੋਂ ਕੇ ਹਿਰਦੇ ਮੇਂ ਪ੍ਰਾਨ ਰੂਪ ਤੂੰਹੀ ਮੇਰਾ ਪਤੀ ਹੈਂ॥
Prof. Sahib Singh(ਜਿਵੇਂ ਵਰਖਾ ਦੀ ਬੂੰਦ ਪਪੀਹੇ ਦੇ ਮੂੰਹ ਵਿਚ ਪੈਂਦੀ ਹੈ ਤਾਂ ਉਹ ਬੂੰਦ ਉਸ ਦੀ ਪਿਆਸ ਦੂਰ ਕਰ ਦੇਂਦੀ ਹੈ, ਤਿਵੇਂ ਜਦੋਂ ਤੇਰਾ ਨਾਮ-ਬੂੰਦ ਮੇਰੇ) ਮੂੰਹ ਵਿਚ ਪੈਂਦੀ ਹੈ ਤਾਂ ਉਹ (ਮੇਰੇ ਅੰਦਰੋਂ ਮਾਇਆ ਦੀ) ਤ੍ਰਿਸ਼ਨਾ ਦੂਰ ਕਰ ਦੇਂਦੀ ਹੈ।ਪਦ ਅਰਥ ਹਰੈ = ਦੂਰ ਕਰ ਦੇਂਦੀ ਹੈ। ਜੀਅ ਪਤੇ = ਹੇ ਮੇਰੇ ਜਿੰਦ ਦੇ ਮਾਲਕ! ਹੀਆ ਪਤੇ = ਹੇ ਮੇਰੇ ਹਿਰਦੇ ਦੇ ਮਾਲਕ! ਪ੍ਰਾਨ ਪਤੇ = ਹੇ ਮੇਰੇ ਪ੍ਰਾਣਾਂ ਦੇ ਮਾਲਕ!
SikhNet (Spanish)sólo así mi ser se calma, oh mi Vida, mi Corazón, mi Aliento, mi Maestro.
ਲਾਡਿਲੇ. ਲਾਡ ਲਡਾਇ ਸਭ ਮਹਿ; ਮਿਲੁ ਹਮਾਰੀ ਹੋਇ ਗਤੇ ॥
laaddile. laadd laddaae sabh meh; mil hamaaree hoe gate |
Sant Singh KhalsaTouch me, and caress me, O Lord, You are in all; let me meet You, so that I may be emancipated.
Manmohan SinghFondle me Thou, O my Beloved. I behold Thee amongst all, Meet me Thou that I may be emancipated.
Manmohan Singh (Punjabi)ਤੂੰ ਮੈਨੂੰ ਪਿਆਰ ਕਰ, ਹੇ ਮੇਰੇ ਪ੍ਰੀਤਮ! ਮੈਂ ਤੈਨੂੰ ਸਾਰਿਆਂ ਅੰਦਰ ਵੇਖਦਾ ਹਾਂ। ਤੂੰ ਮੈਨੂੰ ਮਿਲ ਤਾਂ ਜੋ ਮੇਰਾ ਕਲਿਆਣ ਹੋ ਜਾਵੇ।
Fareedkot Teekaਤੇਰੇ ਲਾਡਲੇ ਜੋ ਭਗਤ ਹੈਂ ਤਿਨੋਂ ਕੋ ਤੂੰ ਸਰਬ ਜੀਵੋਂ ਮੇਂ ਸੇਂ ਲਾਡਕਰ ਲਡਾਵਤਾ ਹੈਂ, ਭਾਵ ਪਿਆਰ ਕਰਤਾ ਹੈਂ। ਵਾ ਹਮ ਜੋ ਤੇਰੇ ਲਾਡਲੇ ਦਾਸ ਹਾਂ ਤਾਂ ਤੇ ਹਮਕੋ ਸਭ ਲਾਡੋਂ ਮੇਂ (ਲਡਾਇ) ਖਡਾਉ, ਭਾਵ ਆਪਨੇ ਗ੍ਯਾਨ ਧ੍ਯਾਨ ਸ੍ਰਵਣ ਕੀਰਤਨ ਮੇਂ ਹਮਰੀ ਪ੍ਰਵਿਰਤੀ ਰਾਖੁ ਅਰੁ ਅਬ ਹਮ ਕੋ ਮਿਲੋ, ਜਿਸ ਤੇ ਹਮਾਰੀ (ਗਤੇ) ਮੋਖ੍ਯ ਹੋਇ ਜਾਵੈ॥
Prof. Sahib Singhਹੇ ਮੇਰੀ ਜਿੰਦ ਦੇ ਮਾਲਕ! ਹੇ ਮੇਰੇ ਹਿਰਦੇ ਦੇ ਸਾਈਂ! ਹੇ ਮੇਰੇ ਪ੍ਰਾਣਾਂ ਦੇ ਨਾਥ! ਹੇ ਪਿਆਰੇ! ਪਿਆਰ-ਭਰੇ ਕੌਤਕ ਕਰ ਕੇ ਤੂੰ ਸਾਰੀ ਸ੍ਰਿਸ਼ਟੀ ਵਿਚ (ਵੱਸ ਰਿਹਾ ਹੈਂ। ਹੇ ਪਿਆਰੇ! ਮੈਨੂੰ) ਮਿਲ, (ਤਾਕਿ) ਮੇਰੀ ਉੱਚੀ ਆਤਮਕ ਅਵਸਥਾ ਬਣ ਸਕੇ।ਪਦ ਅਰਥ ਲਾਡਿਲੇ = ਹੇ ਪਿਆਰੇ! ਲਾਡ ਲਡਾਇ = ਪਿਆਰ-ਭਰੇ ਕੌਤਕ ਕਰ ਕੇ। ਸਭ ਮਹਿ = ਸਾਰੀ ਸ੍ਰਿਸ਼ਟੀ ਵਿਚ। ਗਤੇ = ਗਤਿ, ਉੱਚੀ ਆਤਮਕ ਅਵਸਥਾ।
SikhNet (Spanish)Acaríciame, oh Dios mío, y déjame verte en todo para que sea emancipado para siempre.
ਚੀਤਿ ਚਿਤਵਉ ਮਿਟੁ ਅੰਧਾਰੇ; ਜਿਉ ਆਸ ਚਕਵੀ ਦਿਨੁ ਚਰੈ ॥
cheet chitvau mitt andhaare; jiau aas chakavee din charai |
Sant Singh KhalsaIn my consciousness I remember You, and the darkness is dispelled, like the chakvi duck, which longs to see the dawn.
Manmohan SinghTo dispel my spiritual darkness, I ever remember Thee within my mind like the she ruddy-goose, who hopes to see the day to dawn.
Manmohan Singh (Punjabi)ਆਪਣੇ ਆਤਮਕ ਅਨ੍ਹੇਰੇ ਨੂੰ ਦੂਰ ਕਰਨ ਲਈ ਆਪਣੇ ਮਨ ਅੰਦਰ ਮੈਂ ਸੁਰਖਬਾਣੀ ਦੀ ਤਰ੍ਹਾਂ ਜਿਸ ਨੇ ਦਿਨ ਚੜਨ ਦੀ ਉਮੀਦ ਲਾਈ ਹੋਈ ਹੈ, ਸਦੀਵ ਹੀ ਤੈਨੂੰ ਯਾਦ ਕਰਦੀ ਹਾਂ।
Fareedkot Teekaਅਗ੍ਯਾਨ ਰੂਪੀ ਅੰਧੇਰੇ ਕੋ ਮਿਟ ਜਾਣੇ ਲੀਏ ਮੈਂ ਤੁਝ ਕੋ ਚਿਤ ਮੇਂ ਸਦਾ ਚਿਤਵਤੀ ਹੂੰ। ਜੈਸੇ ਜੈਸੇ ਚਕਵੀ ਕੋ ਦਿਨ ਚੜਨੇ ਕੀ ਆਸ ਹੋਤੀ ਹੈ, ਕਿਉਂਕਿ ਜਬ ਦਿਨ ਚੜੇ ਤਬ ਮੇਂ ਅਪਨੇ ਪਤੀ ਕੇ ਸਾਥ ਮਿਲੋਂ॥
Prof. Sahib Singhਹੇ ਪ੍ਰਭੂ! ਜਿਵੇਂ ਚਕਵੀ ਆਸ ਬਣਾਈ ਰੱਖਦੀ ਹੈ ਕਿ ਦਿਨ ਚੜ੍ਹ ਰਿਹਾ ਹੈ, ਤਿਵੇਂ ਮੈਂ ਭੀ (ਤੇਰਾ ਮਿਲਾਪ ਹੀ) ਚਿਤਾਰਦੀ ਰਹਿੰਦੀ ਹਾਂ (ਤੇ, ਆਖਦੀ ਰਹਿੰਦੀ ਹਾਂ-) ਹੇ ਹਨੇਰੇ! (ਮਾਇਆ ਦੇ ਮੋਹ ਦੇ ਹਨੇਰੇ! ਮੇਰੇ ਅੰਦਰੋਂ) ਦੂਰ ਹੋ ਜਾ।ਪਦ ਅਰਥ ਚੀਤਿ = ਚਿੱਤ ਵਿਚ। ਚਿਤਵਉ = ਚਿਤਵਉਂ, ਮੈਂ ਚਿਤਾਰਦੀ ਹਾਂ। ਮਿਟੁ = ਦੂਰ ਹੋ ਜਾ। ਅੰਧਾਰੇ = ਹੇ ਹਨੇਰੇ! ਚਰੈ = ਚੜ੍ਹ ਰਿਹਾ ਹੈ।
SikhNet (Spanish)Como el Chakvi, Te alabo en mi ser y añoro ver el día que amanezcas en mí.
ਨਾਨਕੁ ਪਇਅੰਪੈ ਪ੍ਰਿਅ ਸੰਗਿ ਮੇਲੀ; ਮਛੁਲੀ ਨੀਰੁ. ਨ ਵੀਸਰੈ ॥੪॥
naanak peianpai pria sang melee; machhulee neer. na veesarai |4|
Sant Singh KhalsaPrays Nanak, O my Beloved, please unite me with Yourself; the fish never forgets the water. ||4||
Manmohan SinghSays Nanak, O my love, unite me with Thee. As the fish forgets not the water, so I forsake Thee not.
Manmohan Singh (Punjabi)ਗੁਰੂ ਜੀ ਆਖਦੇ ਹਨ, ਹੇ ਮੇਰੇ ਪ੍ਰੀਤਮ! ਤੂੰ ਮੈਨੂੰ ਆਪਣੇ ਨਾਲ ਮਿਲਾ ਲੈ। ਜਿਸ ਤਰ੍ਹਾਂ ਮੱਛੀ ਪਾਣੀ ਨੂੰ ਨਹੀਂ ਭੁਲਾਉਂਦੀ, ਉਸੇ ਤਰ੍ਹਾਂ ਮੈਂ ਤੈਨੂੰ ਨਹੀਂ ਵਿਸਾਰਦੀ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਐਸੇ ਬੇਨਤੀ ਕਰਨੇ ਸੇ ਮੁਝ ਕੋ ਹੇ ਪਿਆਰੇ ਪਤੀ! (ਪੈ) ਵਾ ਕਹਤੇ ਹੈਂ ਗੁਰੂ ਜੀ ਤੈਂ ਅਪਨੇ ਸਾਥ ਮੇਲ ਲੀਆ ਹੈ। ਜੈਸੇ ਮਛੀ ਕੋ ਪਾਨੀ ਨਹੀਂ ਬੀਸਰਤਾ ਤੈਸੇ ਮੁਝ ਕੋ ਅਬ ਤੂੰ ਬੀਸਰਤਾ ਨਹੀਂ ਹੈ॥੪॥☬ਅਬ ਪ੍ਰੀਤੀ ਕੀ ਪ੍ਰਾਪਤੀ ਕਾ ਫਲ ਉਚਾਰਨ ਕਰਤੇ ਹੈਂ:
Prof. Sahib Singhਨਾਨਕ ਬੇਨਤੀ ਕਰਦਾ ਹੈ-ਹੇ ਪਿਆਰੇ (ਮੈਨੂੰ ਆਪਣੇ) ਨਾਲ ਮਿਲਾ ਲੈ, (ਮੈਂ) ਮੱਛੀ ਨੂੰ (ਤੇਰਾ ਨਾਮ-) ਪਾਣੀ ਭੁੱਲ ਨਹੀਂ ਸਕਦਾ ॥੪॥ਪਦ ਅਰਥ ਪ੍ਰਿਅ = ਹੇ ਪਿਆਰੇ! ਸੰਗਿ = (ਆਪਣੇ) ਨਾਲ। ਮੇਲੀ = ਮੇਲਿ, ਮਿਲਾ ਲੈ ॥੪॥
SikhNet (Spanish)Nanak reza, oh Dios, úneme en Ti, mi Amor, para que yo, Tu pez, nunca abandone Tus Aguas. (4)
ਧਨਿ ਧੰਨਿ ਹਮਾਰੇ ਭਾਗ; ਘਰਿ ਆਇਆ ਪਿਰੁ ਮੇਰਾ ॥
dhan dhan hamaare bhaag; ghar aaeaa pir meraa |
Sant Singh KhalsaBlessed, blessed is my destiny; my Husband Lord has come into my home.
Manmohan SinghBlessed, blessed is my destiny, that my Spouse has come into my home.
Manmohan Singh (Punjabi)ਸੁਲੱਖਣੀ, ਸੁਲੱਖਣੀ ਹੈ ਮੇਰੀ ਪ੍ਰਾਲਭਧ ਕਿ ਮੇਰਾ ਪਤੀ ਮੇਰੇ ਗ੍ਰਹਿ ਵਿੱਚ ਆਇਆ।
Fareedkot Teekaਅਬ ਹਮਾਰੇ ਧੰਨ ਧੰਨ ਭਾਗ ਹੈਂ ਕਿਉਂਕਿ ਮੇਰੇ ਰਿਦੇ ਘਰ ਮੇਂ ਹੇ ਮੇਰਾ ਪਤੀ! ਤੂੰ ਆ ਪ੍ਰਾਪਤਿ ਭਇਆ ਹੈਂ॥
Prof. Sahib Singhਹੇ ਸਹੇਲੀਏ! (ਮੇਰੇ ਹਿਰਦੇ-) ਘਰ ਵਿਚ ਮੇਰਾ (ਪ੍ਰਭੂ) ਪਤੀ ਆ ਵੱਸਿਆ ਹੈ, ਮੇਰੇ ਭਾਗ ਜਾਗ ਪਏ ਹਨ।ਪਦ ਅਰਥ ਧਨਿ ਧੰਨਿ = {धन्य धन्य} ਬਹੁਤ ਚੰਗੇ, ਬਹੁਤ ਸਲਾਹਣ-ਯੋਗ। ਘਰਿ = ਘਰ ਵਿਚ। ਪਿਰੁ = ਪ੍ਰਭੂ-ਪਤੀ।
SikhNet (Spanish)¡Qué afortunado soy, pues mi Señor ha llegado a mi hogar!,
ਸੋਹੇ ਬੰਕ ਦੁਆਰ; ਸਗਲਾ ਬਨੁ ਹਰਾ ॥
sohe bank duaar; sagalaa ban haraa |
Sant Singh KhalsaThe gate of my mansion is so beautiful, and all my gardens are so green and alive.
Manmohan SinghHow embellished looks my beauteous place and my whole garden is reverdured.
Manmohan Singh (Punjabi)ਕਿੰਨਾ ਸ਼ਸ਼ੋਭਤ ਦਿੱਸਦਾ ਹੈ ਕਿ ਮੇਰਾ ਸੁੰਦਰ ਮਹਿਲ ਅਤੇ ਮੇਰਾ ਸਾਰਾ ਬਾਗ ਹਰਾ ਭਰਾ ਹੋ ਗਿਆ ਹੈ।
Fareedkot Teekaਇੰਦ੍ਰ੍ਯ ਰੂਪੀ (ਬੰਕ) ਸੁੰਦਰ ਦ੍ਵਾਰੇ ਸੋਭਤੇ ਭਏ ਹੈਂ ਔਰ ਸਰੀਰ ਰੂਪੀ ਬਨ ਸੰਪੂਰਨ ਹਰਾ ਹੂਆ ਹੈ, ਭਾਵ ਯਹਿ ਹੈ ਕਿ ਗੁਣੋਂ ਸੰਯੁਗਤਿ ਹੂਆ ਹੈ॥
Prof. Sahib Singh(ਮੇਰੇ ਇਸ ਸਰੀਰ-ਘਰ ਦੇ) ਦਰਵਾਜ਼ੇ (ਸਾਰੇ ਗਿਆਨ-ਇੰਦ੍ਰੇ) ਸੋਹਣੇ ਬਣ ਗਏ ਹਨ (ਭਾਵ, ਹੁਣ ਇਹ ਗਿਆਨ-ਇੰਦ੍ਰੇ ਵਿਕਾਰਾਂ ਵਲ ਖਿੱਚ ਨਹੀਂ ਪਾਂਦੇ, ਮੇਰਾ) ਸਾਰਾ ਹਿਰਦੇ-ਜੂਹ ਆਤਮਕ ਜੀਵਨ ਵਾਲਾ ਹੋ ਗਿਆ ਹੈ।ਪਦ ਅਰਥ ਸੋਹੇ = ਸੋਹਣੇ ਬਣ ਗਏ ਹਨ। ਬੰਕ = ਸੋਹਣੇ, ਬਾਂਕੇ। ਦੁਆਰ = (ਇਸ ਸਰੀਰ-ਘਰ ਦੇ) ਦਰਵਾਜ਼ੇ, ਸਾਰੇ ਗਿਆਨ-ਇੰਦ੍ਰੇ। ਬਨੁ = ਜੰਗਲ, ਜੂਹ, ਹਿਰਦਾ-ਜੂਹ। ਹਰਾ = ਆਤਮਕ ਜੀਵਨ ਵਾਲਾ।
SikhNet (Spanish)Qué bella se ve mi mansión! El jardín entero de mi corazón está en flor.
ਹਰ ਹਰਾ ਸੁਆਮੀ ਸੁਖਹ ਗਾਮੀ; ਅਨਦ ਮੰਗਲ ਰਸੁ ਘਣਾ ॥
har haraa suaamee sukhah gaamee; anad mangal ras ghanaa |
Sant Singh KhalsaMy peace-giving Lord and Master has rejuvenated me, and blessed me with great joy, bliss and love.
Manmohan SinghThe peace-giving Lord has flowered me and has blessed me with immense joy, glee and love.
Manmohan Singh (Punjabi)ਆਰਾਮ ਬਖਸ਼ਣਹਾਰ ਸਾਹਿਬ ਨੇ ਮੈਨੂੰ ਪ੍ਰਫੁਲਤ ਕਰ ਦਿੱਤਾ ਹੈ। ਮੈਨੂੰ ਅਤਿਅੰਤ ਖੁਸ਼ੀ, ਪ੍ਰਸੰਨਤਾ ਅਤੇ ਪ੍ਰੀਤ ਬਖਸ਼ੀ ਹੈ।
Fareedkot Teekaਹੇ ਮੇਰੇ ਸੁਆਮੀ ਹਰੀ! ਤੈਂ ਹਰਾ ਕੀਆ ਹੈ, ਤਿਸੀ ਤੇ ਹਮ ਸੁਖੋਂ ਮੇਂ (ਗਾਮੀ) ਗਵਨ ਕਰਨੇ ਵਾਲੇ, ਭਾਵ ਸੁਖ ਪ੍ਰਾਪਤਿ ਵਾਲੇ ਭਏ ਹੈਂ। ਔਰ ਅਨੰਦ ਪੁਨਾ (ਮੰਗਲ) ਉਤਸਾਹਿ ਔਰ (ਰਸ) ਪ੍ਰੇਮ (ਘਣਾ) ਬਹੁਤ ਹੀ ਹੋਤਾ ਭਯਾ ਹੈ॥
Prof. Sahib Singhਹੇ ਸਹੇਲੀਏ! ਆਤਮਕ ਜੀਵਨ ਨਾਲ ਭਰਪੂਰ ਅਤੇ ਸੁਖਾਂ ਦੀ ਦਾਤ ਦੇਣ ਵਾਲਾ ਮਾਲਕ-ਪ੍ਰਭੂ (ਮੇਰੇ ਹਿਰਦੇ-ਘਰ ਵਿਚ ਆ ਵੱਸਿਆ ਹੈ, ਜਿਸ ਦਾ ਸਦਕਾ ਮੇਰੇ ਅੰਦਰ) ਆਨੰਦ ਬਣ ਗਏ ਹਨ, ਖ਼ੁਸ਼ੀਆਂ ਹੋ ਗਈਆਂ ਹਨ, ਬਹੁਤ ਸੁਆਦ ਬਣ ਗਿਆ ਹੈ।ਪਦ ਅਰਥ ਹਰ ਹਰਾ = ਹਰਾ ਹਰਾ, ਆਤਮਕ ਜੀਵਨ ਨਾਲ ਭਰਪੂਰ। ਸੁਖਹਗਾਮੀ = ਸੁਖਾਂ ਤਕ ਅਪੜਾਣ ਵਾਲਾ। ਮੰਗਲ = ਖ਼ੁਸ਼ੀ। ਰਸੁ = ਸੁਆਦ, ਆਨੰਦ। ਘਣਾ = ਬਹੁਤ।
SikhNet (Spanish)Mi Dios es el Maestro de todo, el Dador de Éxtasis y de Dicha, siempre Joven,
ਨਵਲ ਨਵਤਨ ਨਾਹੁ ਬਾਲਾ; ਕਵਨ ਰਸਨਾ ਗੁਨ ਭਣਾ ॥
naval navatan naahu baalaa; kavan rasanaa gun bhanaa |
Sant Singh KhalsaMy Young Husband Lord is eternally young, and His body is forever youthful; what tongue can I use to chant His Glorious Praises?
Manmohan SinghMy youthful Groom is ever-new and of fresh body. With what tongue can I utter His praise?
Manmohan Singh (Punjabi)ਮੇਰਾ ਨੌਜਵਾਨ ਪਤੀ ਸਦੀਵੀ-ਨਵੀਨ ਅਤੇ ਤਰੋ-ਤਾਜਾ ਦੇਹ ਵਾਲਾ ਹੈ। ਕਿਹੜੀ ਜੀਭ ਨਾਲ ਮੈਂ ਉਸ ਦੀ ਮਹਿਮਾ ਉਚਾਰਨ ਕਰ ਸਕਦੀ ਹਾਂ?
Fareedkot Teeka(ਨਵਲ) ਕੋਮਲ ਵਾ ਸਮੁੰਦਰ ਔਰ (ਨਵਤਨ) ਨਵੀਨ ਪੁਨਾ ਸਰਬ ਤੇ (ਬਾਲਾ) ਬਡਾ ਐਸਾ ਮੇਰਾ ਤੂੰ (ਨਾਹ) ਪਤੀ ਹੈਂ, ਤੇਰੇ ਕੌਨ ਕੌਨ ਗੁਣ ਮੈਂ ਰਸਨਾ ਕਰ ਕੇ ਉਚਾਰਨ ਕਰੋਂ॥
Prof. Sahib Singhਹੇ ਸਹੇਲੀਏ! ਮੇਰਾ ਖਸਮ-ਪ੍ਰਭੂ ਹਰ ਵੇਲੇ ਨਵਾਂ ਹੈ ਜੁਆਨ ਹੈ (ਭਾਵ, ਉਸ ਦਾ ਪਿਆਰ ਕਦੇ ਕਮਜ਼ੋਰ ਨਹੀਂ ਪੈਂਦਾ)। ਮੈਂ (ਆਪਣੀ) ਜੀਭ ਨਾਲ (ਉਸ ਦੇ) ਕਿਹੜੇ ਕਿਹੜੇ ਗੁਣ ਦੱਸਾਂ?ਪਦ ਅਰਥ ਨਵਲ = ਨਵਾਂ। ਨਵਤਨ = ਨਵਾਂ, ਨਵੇਂ ਪਿਆਰ ਵਾਲਾ। ਨਾਹੁ = ਨਾਥੁ, ਖਸਮ-ਪ੍ਰਭੂ। ਰਸਨਾ = ਜੀਭ ਨਾਲ। ਕਵਨ ਗੁਨ = ਕਿਹੜੇ ਕਿਹੜੇ ਗੁਣ? ਭਣਾ = ਭਣਾਂ, ਮੈਂ ਬਿਆਨ ਕਰਾਂ।
SikhNet (Spanish)siempre Nuevo, el Esposo Perfecto. Oh, ¿cómo podría Alabarlo lo suficiente?
ਮੇਰੀ ਸੇਜ ਸੋਹੀ ਦੇਖਿ ਮੋਹੀ; ਸਗਲ ਸਹਸਾ ਦੁਖੁ ਹਰਾ ॥
meree sej sohee dekh mohee; sagal sahasaa dukh haraa |
Sant Singh KhalsaMy bed is beautiful; gazing upon Him, I am fascinated, and all my doubts and pains are dispelled.
Manmohan SinghEmbellished is my couch, beholding Him I am bewitched and all my doubt and pain are dispelled.
Manmohan Singh (Punjabi)ਸੁਭਾਇਮਾਨ ਹੈ ਮੇਰਾ ਪਲੰਘ ਉਸ ਨੂੰ ਵੇਖ ਕੇ ਮੈਂ ਫਰੇਫਤਾ ਹੋ ਗਈ ਹਾਂ ਅਤੇ ਮੇਰਾ ਸਮੂਹ ਸੰਦੇਹ ਤੇ ਪੀੜ ਦੂਰ ਹੋ ਗਏ ਹਨ।
Fareedkot Teekaਤੇਰੇ ਮਿਲਾਪ ਕਰ ਮੇਰੀ ਅੰਤਸਕਰਨ ਸੇਜਾ ਸੋਭਤੀ ਭਈ ਹੈ ਔਰ ਤੇਰੇ ਕੋ ਦੇਖ ਕਰ ਮੇਰੀ ਬੁਧੀ ਮੋਹੀ ਗਈ ਹੈ। ਕਿਉਂਕਿ ਤੈਂ ਮੇਰੇ ਸੰਪੂਰਨ ਸੰਸੇ ਔਰ ਦੁਖੋਂ ਕੋ ਦੂਰ ਕਰ ਦੀਆ ਹੈ॥
Prof. Sahib Singh(ਹੇ ਸਹੇਲੀਏ! ਖਸਮ-ਪ੍ਰਭੂ ਦੇ ਮੇਰੇ ਹਿਰਦੇ ਵਿਚ ਆ ਵੱਸਣ ਨਾਲ) ਮੇਰੀ ਹਿਰਦਾ-ਸੇਜ ਸਜ ਗਈ ਹੈ, (ਉਸ ਪ੍ਰਭੂ-ਪਤੀ ਦਾ) ਦਰਸਨ ਕਰ ਕੇ ਮੈਂ ਮਸਤ ਹੋ ਰਹੀ ਹਾਂ (ਉਸ ਨੇ ਮੇਰੇ ਅੰਦਰੋਂ) ਹਰੇਕ ਸਹਿਮ ਤੇ ਦੁੱਖ ਦੂਰ ਕਰ ਦਿੱਤਾ ਹੈ।ਪਦ ਅਰਥ ਸੇਜ = ਹਿਰਦਾ-ਸੇਜ। ਸੋਹੀ = ਸਜ ਗਈ ਹੈ। ਦੇਖਿ = ਵੇਖ ਕੇ। ਸਹਸਾ = ਸਹਿਮ। ਹਰਾ = ਦੂਰ ਕਰ ਦਿੱਤਾ ਹੈ।
SikhNet (Spanish)El Aposento de mi Alma es Bello; me brinda todo el Encanto. Y ahora mis penas y mis dudas se han ido.
ਨਾਨਕੁ ਪਇਅੰਪੈ ਮੇਰੀ ਆਸ ਪੂਰੀ; ਮਿਲੇ ਸੁਆਮੀ ਅਪਰੰਪਰਾ ॥੫॥੧॥੩॥
naanak peianpai meree aas pooree; mile suaamee aparanparaa |5|1|3|
Sant Singh KhalsaPrays Nanak, my hopes are fulfilled; my Lord and Master is unlimited. ||5||1||3||
Manmohan SinghSays Nanak, my hope is realised and my lllimitable Lord has met me.
Manmohan Singh (Punjabi)ਗੁਰੂ ਜੀ ਫੁਰਮਾਉਂਦੇ ਹਨ, ਮੇਰੀ ਉਮੀਦ ਪੂਰਨ ਹੋ ਗਈ ਹੈ ਅਤੇ ਮੇਰਾ ਹੱਦਬੰਨਾ-ਰਹਿਤ ਪ੍ਰਭੂ ਮੈਨੂੰ ਮਿਲ ਪਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਅਬ ਮੇਰੀ ਸਰਬ ਆਸਾ ਪੂਰਨ ਭਈ ਹੈ, ਕਿਉਂਕਿ ਹੇ ਅਪਰੰਪਾਰ ਸ੍ਵਾਮੀ! ਆਪ ਮੁਝ ਕੋ ਮਿਲੇ ਹੋ, ਭਾਵ ਯਹਿ ਅਭੇਦ ਹੂਏ ਹੈਂ॥੫॥੩॥☬ਉਪਦੇਸ ਕਰਤੇ ਹੈਂ:
Prof. Sahib Singhਨਾਨਕ ਬੇਨਤੀ ਕਰਦਾ ਹੈ-ਮੈਨੂੰ ਬੇਅੰਤ ਮਾਲਕ-ਪ੍ਰਭੂ ਮਿਲ ਪਿਆ ਹੈ, ਮੇਰੀ ਹਰੇਕ ਆਸ ਪੂਰੀ ਹੋ ਗਈ ਹੈ ॥੫॥੧॥੩॥ਪਦ ਅਰਥ ਅਪਰੰਪਰਾ = ਪਰੇ ਤੋਂ ਪਰੇ, ਬੇਅੰਤ ॥੫॥੧॥੩॥
SikhNet (Spanish)Nanak reza, oh Dios Infinito, cumple mis deseos y úneme en Tu Ser. (5-1-3)