ਬਿਲਾਵਲੁ ਮਹਲਾ ੫ ਛੰਤ ਮੰਗਲ ॥
bilaaval mahalaa 5 chhant mangal | Ang 847
Sant Singh KhalsaBilaaval, Fifth Mehl, Chhant, Mangal ~ The Song Of Joy:
Manmohan SinghBilawal 5th Guru Chhant Mangal
Manmohan Singh (Punjabi)ਬਿਲਾਵਲ ਪੰਜਵੀਂ ਪਾਤਿਸ਼ਾਹੀ ਛੰਤ ਮੰਗਲ।
Prof. Sahib Singhਰਾਗ ਬਿਲਾਵਲੁ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ 'ਛੰਤ-ਮੰਗਲ'।
SikhNet (Spanish)Bilawal, Mejl Guru Aryan, Quinto Canal Divino, Chhant Mangal.
ੴ ਸਤਿਗੁਰ ਪ੍ਰਸਾਦਿ ॥
ik oankaar satigur prasaad | Ang 847
Sant Singh KhalsaOne Universal Creator God. By The Grace Of The True Guru:
Manmohan SinghThere is but One God, By the True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru
ਸਲੋਕੁ ॥
salok | Ang 847
Sant Singh KhalsaSalok:
Manmohan SinghSlok.
Manmohan Singh (Punjabi)ਸਲੋਕ।
Prof. Sahib Singhਸਲੋਕ
SikhNet (Spanish)Slok
ਸੁੰਦਰ ਸਾਂਤਿ ਦਇਆਲ ਪ੍ਰਭ; ਸਰਬ ਸੁਖਾ ਨਿਧਿ ਪੀਉ ॥
sundar saant deaal prabh; sarab sukhaa nidh peeo | Ang 847
Sant Singh KhalsaGod is beautiful, tranquil and merciful; He is the treasure of absolute peace, my Husband Lord.
Manmohan SinghThe beauteous, calm and compassionate Lord, my Spouse is the treasure of all the comforts.
Manmohan Singh (Punjabi)ਸੁਹਣਾ ਸੁਨੱਖਾ, ਸੀਤਲ ਅਤੇ ਕਿਰਪਾਲ ਸੁਆਮੀ, ਮੇਰਾ ਕੰਤ, ਸਾਰਿਆਂ ਆਰਾਮਾ ਦਾ ਖਜਾਨਾ ਹੈ।
Fareedkot Teekaਸੁੰਦਰ ਸਾਂਤੀ ਰੂਪ ਜੋ ਦਯਾਲ ਪ੍ਰਭੂ ਹੈਂ ਪੁਨਾ ਸਰਬ ਸੁਖੋਂ ਕੀ ਨਿਧੀ ਹੈ, ਸੋ ਹਮਾਰਾ ਪਤੀ ਹੈ॥
Prof. Sahib Singhਹੇ ਨਾਨਕ! ਪ੍ਰਭੂ-ਪਤੀ ਸੋਹਣਾ ਹੈ ਸ਼ਾਂਤੀ-ਰੂਪ ਹੈ, ਦਇਆ ਦਾ ਸੋਮਾ ਹੈ ਅਤੇ ਸਾਰੇ ਸੁਖਾਂ ਦਾ ਖ਼ਜ਼ਾਨਾ ਹੈ।
ਪਦ ਅਰਥ {ਦਇਆਲ = {ਦਇਆ-ਆਲਯ} ਦਇਆ ਦਾ ਘਰ। ਸਰਬ ਸੁਖਾ ਨਿਧਿ = ਸਾਰੇ ਸੁਖਾਂ ਦਾ ਖ਼ਜ਼ਾਨਾ। ਪੀਉ = ਪ੍ਰਭੂ-ਪਤੀ।
SikhNet (Spanish)Nuestro Señor es Bello, Compasivo, es la Paz, el Tesoro de Éxtasis.
ਸੁਖ ਸਾਗਰ ਪ੍ਰਭ ਭੇਟਿਐ; ਨਾਨਕ. ਸੁਖੀ ਹੋਤ ਇਹੁ ਜੀਉ ॥੧॥
sukh saagar prabh bhettiai; naanak. sukhee hot ihu jeeo |1| Ang 848
Sant Singh KhalsaMeeting with God, the Ocean of Peace, O Nanak, this soul becomes happy. ||1||
Manmohan SinghMeeting with the Lord, the Ocean of Bliss, O Nanak, this mortal becomes happy.
Manmohan Singh (Punjabi)ਖੁਸ਼ੀ ਦੇ ਸਮੁੰਦਰ ਸੁਆਮੀ ਨਾਲ ਮਿਲਣ ਦੁਆਰਾ, ਹੇ ਨਾਨਕ! ਇਹ ਪ੍ਰਾਣੀ ਅਨੰਦ ਪ੍ਰਸੰਨ ਹੋ ਜਾਂਦਾ ਹੈ।
Fareedkot Teekaਸੋ ਐਸੇ ਸੁਖ ਸਾਗਰ ਪ੍ਰਭੂ ਕੇ (ਭੇਟਿਐ) ਮਿਲਨੇ ਕਰ ਕੇ ਸ੍ਰੀ ਗੁਰੂ ਜੀ ਕਹਤੇ ਹੈਂ; ਇਹ ਜੀਵ ਸੁਖੀ ਹੋਤਾ ਹੈ॥੧॥
Prof. Sahib Singhਜੇ ਉਹ ਸੁਖਾਂ ਦਾ ਸਮੁੰਦਰ ਪ੍ਰਭੂ ਮਿਲ ਪਏ, ਤਾਂ ਇਹ ਜਿੰਦ ਸੁਖੀ ਹੋ ਜਾਂਦੀ ਹੈ ॥੧॥
ਪਦ ਅਰਥ ਸਾਗਰ = ਸਮੁੰਦਰ। ਪ੍ਰਭ ਭੇਟਿਐ = ਜੇ ਪ੍ਰਭੂ ਮਿਲ ਪਏ। ਜੀਉ = ਜੀਊੜਾ, ਜਿੰਦ ॥੧॥
SikhNet (Spanish)Encontrando a Dios, el Océano de Paz, oh, dice Nanak, esta Alma se vuelve Feliz. (1)