ਗੋਂਡ ਮਹਲਾ ੪ ॥
gondd mahalaa 4 |
Sant Singh KhalsaGond, Fourth Mehl:
Manmohan SinghGond 4th Guru.
Manmohan Singh (Punjabi)ਗੋਂਡ ਚੌਥੀ ਪਾਤਿਸ਼ਾਹੀ।
SikhNet (Spanish)Gond, Mejl Guru Ram Das, Cuarto Canal Divino.
ਐਸਾ ਹਰਿ ਸੇਵੀਐ ਨਿਤ ਧਿਆਈਐ; ਜੋ ਖਿਨ ਮਹਿ ਕਿਲਵਿਖ ਸਭਿ ਕਰੇ ਬਿਨਾਸਾ ॥
aisaa har seveeai nit dhiaaeeai; jo khin meh kilavikh sabh kare binaasaa |
Sant Singh KhalsaServe such a Lord, and ever meditate on Him, who in an instant erases all sins and mistakes.
Manmohan SinghEver serve and remember thou such God, who a moment destroys all the sins.
Manmohan Singh (Punjabi)ਤੂੰ ਸਦਾ ਹੀ ਇਹੋ ਜਿਹੇ ਵਾਹਿਗੁਰੂ ਦੀ ਟਹਿਲ ਸੇਵਾ ਅਤੇ ਬੰਦਗੀ ਕਰ ਜੋ ਇਕ ਮੁਹਤ ਵਿੱਚ ਸਾਰਿਆਂ ਪਾਪਾਂ ਨੂੰ ਨਾਸ ਕਰ ਦਿੰਦਾ ਹੈ।
Fareedkot Teekaਜੋ ਹਰੀ ਖਿਨ ਮੇਂ ਸਭ ਪਾਪੋਂ ਕੋ ਨਾਸ ਕਰਤਾ ਹੈ, ਸੋ ਐਸਾ ਹਰਿ ਸੇਵੀਐ, ਨਿਤ ਸਰੀਰ ਕਰ ਔ ਧਿਆਨ ਕਰੀਏ ਮਨ ਕਰ॥
Prof. Sahib Singhਹੇ ਮੇਰੇ ਮਨ! ਜੇਹੜਾ ਹਰੀ ਇਕ ਖਿਨ ਵਿਚ ਸਾਰੇ ਪਾਪ ਨਾਸ ਕਰ ਸਕਦਾ ਹੈ, ਸਦਾ ਉਸ ਨੂੰ ਸਿਮਰਨਾ ਚਾਹੀਦਾ ਹੈ, ਸਦਾ ਉਸ ਦਾ ਧਿਆਨ ਧਰਨਾ ਚਾਹੀਦਾ ਹੈ।ਪਦ ਅਰਥ ਸੇਵੀਐ = ਸਿਮਰਨਾ ਚਾਹੀਦਾ ਹੈ। ਧਿਆਈਐ = ਧਿਆਨ ਧਰਨਾ ਚਾਹੀਦਾ ਹੈ। ਕਿਲਵਿਖ = ਪਾਪ। ਸਭਿ = ਸਾਰੇ।
SikhNet (Spanish)Contempla a ese Señor, Él anula todos tus errores en un instante.
ਜੇ ਹਰਿ ਤਿਆਗਿ. ਅਵਰ ਕੀ ਆਸ ਕੀਜੈ; ਤਾ ਹਰਿ ਨਿਹਫਲ ਸਭ ਘਾਲ ਗਵਾਸਾ ॥
je har tiaag. avar kee aas keejai; taa har nihafal sabh ghaal gavaasaa |
Sant Singh KhalsaIf someone forsakes the Lord and places his hopes in another, then all his service to the Lord is rendered fruitless.
Manmohan SinghForsaking God, if man reposes hope in another, then all is service the Lord renders unfruitful.
Manmohan Singh (Punjabi)ਵਾਹਿਗੁਰੂ ਨੂੰ ਛੱਡ ਕੇ ਜੇਕਰ ਇਨਸਾਨ ਹੋਰਸ ਤੇ ਉਮੀਦ ਕਰੇ ਤਦ ਉਸ ਦੀ ਸਾਰੀ ਸੇਵਾ ਸੁਆਮੀ ਨਿਸਫਲ ਗੁਆ ਦਿੰਦਾ ਹੈ।
Fareedkot Teekaਜੇ ਹਰੀ ਕੋ ਤਿਆਗ ਔਰ ਕੀ ਆਸ ਕਰੇਂਗਾ ਤੌ ਹਰੀ ਸਭ ਕਮਾਈ ਤੇਰੀ ਨਿਸਫਲ ਗਵਾਵੇਗਾ, ਭਾਵ ਨਾਸ ਹੋਨੇ ਵਾਲਾ ਫਲ ਦੇਵੇਗਾ॥
Prof. Sahib Singhਹੇ ਮਨ! ਜੇ ਪਰਮਾਤਮਾ ਨੂੰ ਛੱਡ ਕੇ ਕਿਸੇ ਹੋਰ ਦੀ (ਸਹਾਇਤਾ ਦੀ) ਆਸ ਰੱਖੀਏ, ਤਾਂ ਉਹ ਪਰਮਾਤਮਾ (ਜੀਵ ਦੀ ਉਸ) ਸਾਰੀ ਕੀਤੀ ਮੇਹਨਤ ਨੂੰ ਅਸਫਲ ਕਰ ਦੇਂਦਾ ਹੈ, ਜ਼ਾਇਆ ਕਰ ਦੇਂਦਾ ਹੈ।ਪਦ ਅਰਥ ਤਿਆਗਿ = ਤਿਆਗ ਕੇ। ਕੀਜੈ = ਕੀਤੀ ਜਾਏ। ਘਾਲ = ਮੇਹਨਤ।
SikhNet (Spanish)Si uno se olvida de Dios y se apoya en otro, nunca podrá lograr tener satisfacción alguna.
ਮੇਰੇ ਮਨ. ਹਰਿ ਸੇਵਿਹੁ ਸੁਖਦਾਤਾ ਸੁਆਮੀ; ਜਿਸੁ ਸੇਵਿਐ ਸਭ ਭੁਖ ਲਹਾਸਾ ॥੧॥
mere man. har sevihu sukhadaataa suaamee; jis seviai sabh bhukh lahaasaa |1|
Sant Singh KhalsaO my mind, serve the Lord, the Giver of peace; serving Him, all your hunger shall depart. ||1||
Manmohan SinghO my soul serve thou Lord Master the peace-giver, by serving whom all the hunger shall depart.
Manmohan Singh (Punjabi)ਹੇ ਮੇਰੀ ਜਿੰਦੜੀਏ! ਤੂੰ ਆਰਾਮ ਦੇਣਹਾਰ ਸਾਹਿਬ ਮਾਲਕ ਦੀ ਟਹਿਲ ਸੇਵਾ ਕਰ, ਜਿਸ ਦੀ ਘਾਲ ਕਮਾਉਣ ਦੁਆਰਾ ਤੇਰੀ ਸਾਰੀ ਭੁੱਖ ਦੂਰ ਹੋ ਜਾਵੇਗੀ।
Fareedkot Teekaਹੇ ਮੇਰੇ ਮਨ! ਤਿਸ ਕੋ ਸੇਵਹੁ ਜੋ ਹਰੀ ਸੁਆਮੀ ਸੁਖ ਦਾਤਾ ਹੈ, ਜਿਸ ਕੇ ਸੇਵਨੇ ਸੇ ਸਭ ਆਸ ਰੂਪ ਭੂਖ ਲਹ ਜਾਤੀ ਹੈ॥੧॥
Prof. Sahib Singhਸੋ, ਹੇ ਮੇਰੇ ਮਨ! ਸਾਰੇ ਸੁਖ ਦੇਣ ਵਾਲੇ ਮਾਲਕ ਹਰੀ ਦਾ ਸਿਮਰਨ ਕਰਿਆ ਕਰ, ਉਸ ਦਾ ਸਿਮਰਨ ਕਰਨ ਨਾਲ ਸਾਰੀ ਤ੍ਰਿਸ਼ਨਾ-ਭੁੱਖ ਲਹਿ ਜਾਂਦੀ ਹੈ ॥੧॥ਪਦ ਅਰਥ ਮਨ = ਹੇ ਮਨ! ਜਿਸੁ ਸੇਵਿਐ = ਜਿਸ ਦੀ ਸੇਵਾ-ਭਗਤੀ ਕੀਤਿਆਂ। ਸਭ ਭੁਖ = ਸਾਰੀ ਤ੍ਰਿਸ਼ਨਾ। ਲਹਾਸਾ = ਲਹਿ ਜਾਂਦੀ ਹੈ ॥੧॥
SikhNet (Spanish)Oh mi mente, habita en Tu Maestro Dador de Éxtasis, Contemplándolo, toda tu ansiedad desaparece.(1)
ਮੇਰੇ ਮਨ; ਹਰਿ ਊਪਰਿ ਕੀਜੈ ਭਰਵਾਸਾ ॥
mere man; har aoopar keejai bharavaasaa |
Sant Singh KhalsaO my mind, place your faith in the Lord.
Manmohan SinghO my mind, repose thou reliance on Thy Lord.
Manmohan Singh (Punjabi)ਹੇ ਮੇਰੇ ਮਨੂਏ! ਤੂੰ ਆਪਣੇ ਪ੍ਰਭੂ ਉੇਤੇ ਪ੍ਰਤੀਤ ਧਾਰ।
Fareedkot Teekaਹੇ ਮੇਰੇ ਮਨ! ਹਰੀ ਕੇ ਉਪਰ ਭਰਵਾਸਾ ਕਰ॥
Prof. Sahib Singhਹੇ ਮੇਰੇ ਮਨ! (ਸਦਾ) ਪਰਮਾਤਮਾ ਉਤੇ ਭਰੋਸਾ ਰੱਖਣਾ ਚਾਹੀਦਾ ਹੈ,ਪਦ ਅਰਥ ਕੀਜੈ = ਕਰਨਾ ਚਾਹੀਦਾ ਹੈ।
SikhNet (Spanish)Descansa tu esperanza en tu Señor, oh mi mente, pues Él va con nosotros
ਜਹ ਜਾਈਐ. ਤਹ ਨਾਲਿ ਮੇਰਾ ਸੁਆਮੀ; ਹਰਿ ਅਪਨੀ ਪੈਜ ਰਖੈ ਜਨ ਦਾਸਾ ॥੧॥ ਰਹਾਉ ॥
jeh jaaeeai. teh naal meraa suaamee; har apanee paij rakhai jan daasaa |1| rahaau |
Sant Singh KhalsaWherever I go, my Lord and Master is there with me. The Lord saves the honor of His humble servants and slaves. ||1||Pause||
Manmohan SinghWherever I go, my Lord is there with me. God saves the honour of His saints and slaves. Pause.
Manmohan Singh (Punjabi)ਜਿਥੇ ਕਿੱਤੇ ਮੈਂ ਜਾਂਦਾ ਹਾਂ ਉਥੇ ਹੀ ਮੇਰਾ ਮਾਲਕ ਮੇਰੇ ਨਾਲ ਹੁੰਦਾ ਹੈ। ਵਾਹਿਗੁਰੂ ਆਪਣੇ ਸੰਤਾਂ ਅਤੇ ਸੇਵਕਾਂ ਦੀ ਇੱਜ਼ਤ ਪਤਿ ਰੱਖਦਾ ਹੈ। ਠਹਿਰਾਉ।
Fareedkot Teekaਐਸੇ ਜਾਨ ਜਹਾਂ ਜਾਈਐ ਤਹਾਂ ਹੀ ਸ੍ਵਾਮੀ ਮੇਰਾ ਸਾਥ ਹੈ, ਪੁਨਾ ਸੇਵਕ ਜਨੋਂ ਕੀ ਪ੍ਰਤਗ੍ਯਾ ਪਤਿ ਕੋ ਆਪਨੀ ਜਾਨ ਕੇ ਰਾਖਤਾ ਹੈ॥੧॥ ਰਹਾਉ ॥
Prof. Sahib Singhਕਿਉਂਕਿ, ਹੇ ਮੇਰੇ ਮਨ! ਜਿੱਥੇ ਭੀ ਜਾਈਏ, ਉਹ ਮੇਰਾ ਮਾਲਕ-ਪ੍ਰਭੂ ਸਦਾ ਅੰਗ-ਸੰਗ ਰਹਿੰਦਾ ਹੈ, ਤੇ, ਉਹ ਪ੍ਰਭੂ ਆਪਣੇ ਦਾਸਾਂ ਦੀ ਆਪਣੇ ਸੇਵਕਾਂ ਦੀ ਇੱਜ਼ਤ ਰੱਖਦਾ ਹੈ ॥੧॥ ਰਹਾਉ ॥ਪਦ ਅਰਥ ਜਹ = ਜਿੱਥੇ। ਪੈਜ = ਲਾਜ, ਇੱਜ਼ਤ ॥੧॥ ਰਹਾਉ ॥
SikhNet (Spanish)a donde sea que vayamos y salva el honor de Sus Sirvientes, tanto como el Suyo. (1-Pausa)
ਜੇ ਅਪਨੀ ਬਿਰਥਾ ਕਹਹੁ ਅਵਰਾ ਪਹਿ; ਤਾ ਆਗੈ ਅਪਨੀ ਬਿਰਥਾ ਬਹੁ ਬਹੁਤੁ ਕਢਾਸਾ ॥
je apanee birathaa kahahu avaraa peh; taa aagai apanee birathaa bahu bahut kadtaasaa |
Sant Singh KhalsaIf you tell your sorrows to another, then he, in return, will tell you of his greater sorrows.
Manmohan SinghIf thou tellest of thy pain to another, then he, in return, tells thee of his still greater pain.
Manmohan Singh (Punjabi)ਜੇਕਰ ਤੂੰ ਆਪਣੀ ਪੀੜ ਕਿਸੇ ਹੋਰ ਕੁਲ ਦੱਸਦਾ ਹੈ, ਤਦ ਉਹ ਉੱਤਰ ਵਿੱਚ, ਤੈਨੂੰ ਆਪਣੀ ਸਗੋਂ ਵਧੇਰੀ ਪੀੜ ਦੱਸਦਾ ਹੈ।
Fareedkot Teekaਜੇ ਤੂੰ ਅਪਨੀ ਬਿਰਥਾ ਔਰੋਂ ਪੈ ਕਹੇਂਗਾ ਤੌ ਅਪਨੀ ਬਿਰਥਾ ਵਹੁ ਤੇਰੇ ਆਗੇ ਬਹੁਤ ਕਾਢੇਂਗੇ, ਭਾਵ ਵਹੁ ਅਪਨੇ ਦੁਖ ਦੂਨੇ ਸੁਨਾਵਤੇ ਹੈਂ॥
Prof. Sahib Singhਹੇ ਭਾਈ! ਜੇ ਤੂੰ ਆਪਣਾ ਕੋਈ ਦੁੱਖ-ਦਰਦ (ਪ੍ਰਭੂ ਨੂੰ ਛੱਡ ਕੇ) ਹੋਰਨਾਂ ਅੱਗੇ ਪੇਸ਼ ਕਰਦਾ ਫਿਰੇਂਗਾ, ਤਾਂ ਉਹ ਲੋਕ ਅੱਗੋਂ ਆਪਣੇ ਅਨੇਕਾਂ ਦੁੱਖ-ਦਰਦ ਸੁਣਾ ਦੇਣਗੇ।ਪਦ ਅਰਥ ਬਿਰਥਾ = {व्यथा} ਪੀੜਾ, ਦੁੱਖ। ਪਹਿ = ਪਾਸ, ਕੋਲ। ਕਢਾਸਾ = ਕੱਢਦੇ ਹਨ, ਸੁਣਾਂਦੇ ਹਨ।
SikhNet (Spanish)Si vamos a contarle de nuestras penas a otro, éste otro nos llora sus propias penas de regreso.
ਅਪਨੀ ਬਿਰਥਾ ਕਹਹੁ ਹਰਿ ਅਪੁਨੇ ਸੁਆਮੀ ਪਹਿ; ਜੋ ਤੁਮੑਰੇ ਦੂਖ ਤਤਕਾਲ ਕਟਾਸਾ ॥
apanee birathaa kahahu har apune suaamee peh; jo tumare dookh tatakaal kattaasaa |
Sant Singh KhalsaSo tell your sorrows to the Lord, your Lord and Master, who shall instantly dispel your pain.
Manmohan SinghTell thy pain to God, the Lord, who shall instantaneously dispel thy sorrow.
Manmohan Singh (Punjabi)ਆਪਣੀ ਪੀੜ ਨੂੰ ਵਾਹਿਗੁਰੂ, ਆਪਣੇ ਪ੍ਰਭੂ ਕੋਲ ਦੱਸ, ਜਿਹੜਾ ਤੇਰੇ ਰੰਜ-ਗਮ ਨੂੰ ਤੁਰੰਤ ਹੀ ਨਵਿਰਤ ਕਰ ਦੇਵੇਗਾ।
Fareedkot Teekaਤਾਂ ਤੇ ਤੂੰ ਅਪਨੀ ਬਿਰਥਾ ਅਪਨੇ ਹਰੀ ਸੁਆਮੀ ਪੈ ਹੀ ਕਹੁ, ਜੋ ਤੁਮਾਰੇ ਦੁਖ ਤਤਕਾਲ ਹੀ ਕਾਟੇ॥
Prof. Sahib Singhਹੇ ਭਾਈ! ਆਪਣਾ ਹਰੇਕ ਦੁੱਖ-ਦਰਦ ਆਪਣੇ ਮਾਲਕ ਪਰਮਾਤਮਾ ਪਾਸ ਹੀ ਬਿਆਨ ਕਰ, ਉਹ ਤਾਂ ਤੇਰੇ ਸਾਰੇ ਦੁੱਖ ਤੁਰਤ ਕੱਟ ਕੇ ਰੱਖ ਦੇਵੇਗਾ।ਪਦ ਅਰਥ ਤਤਕਾਲ = ਤੁਰਤ।
SikhNet (Spanish)Comparte tu tristeza con el Señor que alivia y que instantáneamente te vuelve un ser íntegro.
ਸੋ ਐਸਾ ਪ੍ਰਭੁ ਛੋਡਿ. ਅਪਨੀ ਬਿਰਥਾ ਅਵਰਾ ਪਹਿ ਕਹੀਐ; ਅਵਰਾ ਪਹਿ ਕਹਿ. ਮਨ ਲਾਜ ਮਰਾਸਾ ॥੨॥
so aisaa prabh chhodd. apanee birathaa avaraa peh kaheeai; avaraa peh keh. man laaj maraasaa |2|
Sant Singh KhalsaForsaking such a Lord God, if you tell your sorrows to another, then you shall die of shame. ||2||
Manmohan SinghForsaking such a Lord, if thou narrate thy misery to another, by so narrating to another thou shalt die of shame.
Manmohan Singh (Punjabi)ਇਹੋ ਜਿਹੇ ਪ੍ਰਭੂ ਨੂੰ ਤਿਆਗ ਕੇ, ਜੇਕਰ ਤੂੰ ਆਪਣੀ ਬਿਪਤਾ ਹੋਰਸ ਕੋਲ ਵਰਣਨ ਕਰੇ; ਹੋਰਸ ਕੋਲ ਵਰਣਨ ਕਰਨ ਦੁਆਰਾ ਤੂੰ ਸ਼ਰਮ ਨਾਲ ਮਰ ਜਾਵੇਗਾ।
Fareedkot Teekaਐਸਾ ਜੋ ਪ੍ਰਭੂ ਹੈ (ਸੋ) ਤਿਸ ਕੋ ਛੋਡ ਕੇ ਅਪਨੀ ਬਿਰਥਾ ਔਰੋਂ ਪੈ ਕਹੀਐ, ਤੌ ਹੋਰਨਾਂ ਪਾਸ ਕਹਤੇ ਹੂਏ, ਹੇ ਮਨ! ਲਾਜ ਮੇਂ ਮਰਨਾ ਹੋਤਾ ਹੈ॥੨॥
Prof. Sahib Singhਹੇ ਭਾਈ! ਜੇ ਇਹੋ ਜਿਹੇ ਸਮਰੱਥ ਪ੍ਰਭੂ ਨੂੰ ਛੱਡ ਕੇ ਆਪਣੀ ਪੀੜਾ ਹੋਰਨਾਂ ਅੱਗੇ ਪੇਸ਼ ਕੀਤੀ ਜਾਇਗੀ, ਹੋਰਨਾਂ ਪਾਸ ਆਖ ਕੇ, ਹੇ ਮਨ! ਸ਼ਰਮਿੰਦਾ ਹੋਣਾ ਪੈਂਦਾ ਹੈ ॥੨॥ਪਦ ਅਰਥ ਛੋਡਿ = ਛੱਡ ਕੇ। ਕਹੀਐ = ਜੇ ਆਖੀਏ। ਕਹਿ = ਆਖ ਕੇ। ਮਨ = ਹੇ ਮਨ! ਲਾਜ ਮਰਾਸਾ = ਸ਼ਰਮ ਨਾਲ ਮਰੀਦਾ ਹੈ, ਸ਼ਰਮਿੰਦਾ ਹੋਵੀਦਾ ਹੈ ॥੨॥
SikhNet (Spanish)Si uno lleva sus aflicciones a alguien más, haciendo a un lado a tal Señor, sólo padece de deshonor y vergüenza. (2)
ਜੋ ਸੰਸਾਰੈ ਕੇ ਕੁਟੰਬ ਮਿਤ੍ਰ ਭਾਈ ਦੀਸਹਿ ਮਨ ਮੇਰੇ; ਤੇ ਸਭਿ ਅਪਨੈ ਸੁਆਇ ਮਿਲਾਸਾ ॥
jo sansaarai ke kuttanb mitr bhaaee deeseh man mere; te sabh apanai suaae milaasaa |
Sant Singh KhalsaThe relatives, friends and siblings of the world that you see, O my mind, all meet with you for their own purposes.
Manmohan SinghO my soul, the kindreds, friends and brothers, that thou see in the world, they all meet with thee for the sake of their own selfish ends.
Manmohan Singh (Punjabi)ਹੇ ਮੇਰੀ ਜਿੰਦੇ! ਸਨਬੰਧੀ, ਮਿਤ੍ਰ ਤੇ ਭਰ, ਜਿਨ੍ਹਾਂ ਨੂੰ ਤੂੰ ਜਗਤ ਅੰਦਰ ਵੇਖਦਾ ਹੈਂ, ਉਹ ਆਪਣੇ ਨਿੱਜ ਦੇ ਮਤਲਬ ਲਈ ਤੇਰੇ ਨਾਲ ਮਿਲਦੇ ਹਨ।
Fareedkot Teekaਹੇ ਮੇਰੇ ਮਨ! ਜੋ ਸੰਸਾਰ ਕੇ ਕੁਟੰਬੀ ਮਿਤ੍ਰ, ਭਾਈ ਦੇਖੀਤੇ ਹੈਂ ਤੇ ਸਭ ਅਪਨੇ ਪ੍ਰਯੋਜਨ ਲੀਏ ਮਿਲਤੇ ਹੈਂ॥
Prof. Sahib Singhਹੇ ਮੇਰੇ ਮਨ! ਦੁਨੀਆ ਵਾਲੇ ਇਹ ਸਾਕ-ਅੰਗ, ਮਿੱਤਰ, ਭਰਾ ਜੇਹੜੇ ਭੀ ਦਿੱਸਦੇ ਹਨ, ਇਹ ਤਾਂ ਆਪੋ ਆਪਣੀ ਗ਼ਰਜ਼ ਦੀ ਖ਼ਾਤਰ ਹੀ ਮਿਲਦੇ ਹਨ।ਪਦ ਅਰਥ ਦੀਸਹਿ = ਦਿੱਸਦੇ ਹਨ। ਅਪਨੈ ਸੁਆਇ = ਅਪਣੀ ਗ਼ਰਜ਼ ਦੇ ਕਾਰਨ {ਸੁਆਇ = ਲਫ਼ਜ਼ 'ਸੁਆਉ' ਤੋਂ 'ਕਰਨ ਕਾਰਕ', ਇਕ-ਵਚਨ}।
SikhNet (Spanish)Todos tus parientes que aparentan ser tus amigos, te visitan sólo para satisfacer sus propios fines
ਜਿਤੁ ਦਿਨਿ. ਉਨੑ ਕਾ ਸੁਆਉ ਹੋਇ, ਨ ਆਵੈ; ਤਿਤੁ ਦਿਨਿ ਨੇੜੈ. ਕੋ ਨ ਢੁਕਾਸਾ ॥
jit din. una kaa suaau hoe, na aavai; tith din nerrai. ko na dtukaasaa |
Sant Singh KhalsaAnd that day, when their self-interests are not served, on that day, they shall not come near you.
Manmohan SinghThe day, when their self-interest is not served, that day none shall draw near thee.
Manmohan Singh (Punjabi)ਜਿਸ ਦਿਹਾੜੇ ਉਨ੍ਹਾਂ ਦਾ ਸਵੈ-ਮਨੋਰਥ ਪੂਰਾ ਨਾਂ ਹੋਇਆ, ਉਸ ਦਿਹਾੜੇ ਕਿਸੇ ਨੇ ਭੀ ਤੇਰੇ ਲਾਗੇ ਨਹੀਂ ਲੱਗਣਾ।
Fareedkot Teekaਜਿਸ ਦਿਨ ਕੋਈ ਉਨ ਕਾ (ਸੁਆਉ) ਪ੍ਰਯੋਜਨ ਪੂਰਾ ਨ ਬਨ ਆਵੈਗਾ, ਤਿਸ ਦਿਨ ਤੇਰੇ ਨੇੜੇ ਕੋਈ ਨਹੀਂ (ਢੁਕਾਸਾ) ਆਵੈਗਾ॥
Prof. Sahib Singhਜਦੋਂ ਉਹਨਾਂ ਦੀ ਗ਼ਰਜ਼ ਪੂਰੀ ਨਾਹ ਹੋ ਸਕੇ, ਤਦੋਂ ਉਹਨਾਂ ਵਿਚੋਂ ਕੋਈ ਭੀ ਨੇੜੇ ਨਹੀਂ ਛੁੰਹਦਾ।ਪਦ ਅਰਥ ਜਿਤੁ = ਜਿਸ ਵਿਚ। ਦਿਨਿ = ਦਿਨ ਵਿਚ। ਜਿਤੁ ਦਿਨਿ = ਜਿਸ ਦਿਨ ਵਿਚ। ਸੁਆਉ = ਮਨੋਰਥ, ਗ਼ਰਜ਼। ਹੋਇ ਨ ਆਵੈ = ਪੂਰਾ ਨਾਹ ਹੋ ਸਕੇ। ਤਿਤੁ = ਉਸ ਵਿਚ। ਤਿਤੁ ਦਿਨਿ = ਉਸ ਦਿਨ ਵਿਚ (on that day)।
SikhNet (Spanish)y cuando no logran lo que desean de ti, entonces ya no te buscan.
ਮਨ ਮੇਰੇ, ਅਪਨਾ ਹਰਿ ਸੇਵਿ ਦਿਨੁ ਰਾਤੀ; ਜੋ ਤੁਧੁ ਉਪਕਰੈ ਦੂਖਿ ਸੁਖਾਸਾ ॥੩॥
man mere, apanaa har sev din raatee; jo tudh upakarai dookh sukhaasaa |3|
Sant Singh KhalsaO my mind, serve your Lord, day and night; He shall help you in good times and bad. ||3||
Manmohan SinghO my soul, day and night serve thou thy God, who shall come to thy aid in weal and woe.
Manmohan Singh (Punjabi)ਹੇ ਮੇਰੀ ਜਿੰਦੇ! ਦਿਨ ਰਾਤ ਤੂੰ ਆਪਣੇ ਵਾਹਿਗੁਰੂ ਦੀ ਘਾਲ ਕਮਾ, ਜੋ ਖੁਸ਼ੀ ਤੇ ਗਮੀ ਵਿੱਚ ਤੇਰੀ ਸਹਾਇਤਾ ਕਰੇਗਾ।
Fareedkot Teekaਹੇ ਮੇਰੇ ਮਨ! ਅਪਨਾ ਸਹਾਇਕ ਜਾਨ ਕੇ ਹਰੀ ਕੋ ਸੇਵ ਦਿਨ ਰਾਤ, ਜੋ ਤੇਰੇ ਪੈ ਦੁਖ ਸੁਖ ਮੇਂ (ਉਪਕਰੈ) ਸਹਾਇਤਾ ਵਾ ਸਮੀਪਤਾ ਕਰੇ॥੩॥
Prof. Sahib Singhਸੋ, ਹੇ ਮੇਰੇ ਮਨ! ਦਿਨ ਰਾਤ ਹਰ ਵੇਲੇ ਆਪਣੇ ਪ੍ਰਭੂ ਦਾ ਸਿਮਰਨ ਕਰਦਾ ਰਹੁ, ਉਹੀ ਹਰੇਕ ਦੁਖ ਸੁਖ ਵਿਚ ਤੈਨੂੰ ਪੁੱਕਰ ਸਕਦਾ ਹੈ ॥੩॥ਪਦ ਅਰਥ ਸੇਵਿ = ਸਿਮਰ। ਉਪਕਰੈ = ਪੁੱਕਰਦਾ ਹੈ, (ਦੁਖ ਸੁਖ ਵੇਲੇ) ਬਹੁੜਦਾ ਹੈ। ਦੂਖਿ = ਦੁਖ ਵਿਚ, ਦੁਖ ਵੇਲੇ ॥੩॥
SikhNet (Spanish)Oh mi mente, habita en tu Señor, noche y día, Quien está contigo incondicionalmente, igual en el dolor que en el placer.(3)
ਤਿਸ ਕਾ ਭਰਵਾਸਾ. ਕਿਉ ਕੀਜੈ ਮਨ ਮੇਰੇ; ਜੋ ਅੰਤੀ ਅਉਸਰਿ ਰਖਿ. ਨ ਸਕਾਸਾ ॥
tis kaa bharavaasaa. kiau keejai man mere; jo antee aausar rakh. na sakaasaa |
Sant Singh KhalsaWhy place your faith in anyone, O my mind, who cannot come to your rescue at the last instant?
Manmohan SinghWhy to repose confidence in him, O my soul, who can rescue thee not at the last moment?
Manmohan Singh (Punjabi)ਉਸ ਉਤੇ ਕਿਉਂ ਭਰੋਸਾ ਧਾਰੀਏ, ਹੇ ਮੇਰੀ ਜਿੰਦੜੀਏ, ਜੋ ਅਖੀਰ ਦੇ ਵੇਲੇ ਤੈਨੂੰ ਬਚਾ ਨਹੀਂ ਸਕਦਾ?
Fareedkot Teekaਹੇ ਮੇਰੇ ਮਨ! ਤਿਸ ਕਾ ਕਿਉਂ ਭਰਵਾਸਾ ਕਰੀਏ ਜੋ ਅੰਤ ਕੇ ਸਮੇਂ ਰਖ ਨ ਸਕੇ॥
Prof. Sahib Singhਹੇ ਮੇਰੇ ਮਨ! ਜੇਹੜਾ ਕੋਈ ਅੰਤਲੇ ਸਮੇ (ਮੌਤ ਪਾਸੋਂ ਸਾਨੂੰ) ਬਚਾ ਨਹੀਂ ਸਕਦਾ, ਉਸ ਦਾ ਭਰੋਸਾ ਨਹੀਂ ਕਰਨਾ ਚਾਹੀਦਾ।ਪਦ ਅਰਥ ਤਿਸ ਕਾ = {ਲਫ਼ਜ਼ 'ਤਿਸੁ ਦਾ ਨਾਹ (ੁ) ਸੰਬੰਧਕ 'ਕਾ' ਦੇ ਕਾਰਨ ਉਡ ਗਿਆ ਹੈ}। ਅੰਤੀ = ਅਖ਼ੀਰਲੇ। ਅਉਸਰਿ = ਅਉਸਰ ਵਿਚ, ਸਮੇ ਵਿਚ, ਮੌਕੇ ਤੇ।
SikhNet (Spanish)¿Por qué apoyarse en aquél, oh mi mente, que te abandona al final?
ਹਰਿ ਜਪੁ ਮੰਤੁ. ਗੁਰ ਉਪਦੇਸੁ ਲੈ ਜਾਪਹੁ; ਤਿਨੑ ਅੰਤਿ ਛਡਾਏ, ਜਿਨੑ ਹਰਿ ਪ੍ਰੀਤਿ ਚਿਤਾਸਾ ॥
har jap mant. gur upades lai jaapahu; tina ant chhaddaae, jina har preet chitaasaa |
Sant Singh KhalsaChant the Lord's Mantra, take the Guru's Teachings, and meditate on Him. In the end, the Lord saves those who love Him in their consciousness.
Manmohan SinghReceiving the Guru's instruction, remember thou the Lord and repeat His Name. In the end, the Lord redeems those who cherish His love in their mind.
Manmohan Singh (Punjabi)ਗੁਰਾਂ ਤੋਂ ਸਿੱਖ-ਮਤ ਲੈ ਕੇ ਸੁਆਮੀ ਦਾ ਸਿਮਰਨ ਅਤੇ ਉਸ ਦੇ ਨਾਮ ਦਾ ਉਚਾਰਨ ਕਰ। ਅਖੀਰ ਨੂੰ ਪ੍ਰਭੂ ਉਨ੍ਹਾਂ ਨੂੰ ਛੁਡਾ ਲੈਂਦਾ ਹੈ, ਜਿਨ੍ਹਾਂ ਨੇ ਅੰਤਰ ਆਤਮੇ ਉਸ ਦਾ ਪ੍ਰੇਮ ਵਸਦਾ ਹੈ।
Fareedkot Teekaਗੁਰ ਉਪਦੇਸ ਲੈ ਹਰੀ ਮੰਤਰ ਕੋ ਜਪ। ਜਿਨ ਹਰੀ ਮੇਂ ਪ੍ਰੀਤ ਲਗਾਇ ਕੈ ਚਿਤ ਸੇ ਜਪਿਆ ਹੈ, ਤਿਨ ਕੋ ਅੰਤ ਸਮੇਂ ਮੇਂ ਹਰੀ ਮੰਤ੍ਰ ਛੁਡਾਇ ਲੇਤਾ ਹੈ॥
Prof. Sahib Singhਗੁਰੂ ਦਾ ਉਪਦੇਸ਼ ਲੈ ਕੇ (ਗੁਰੂ ਦੀ ਸਿੱਖਿਆ ਉਤੇ ਤੁਰ ਕੇ) ਪਰਮਾਤਮਾ ਦਾ ਨਾਮ-ਮੰਤ੍ਰ ਜਪਿਆ ਕਰ। ਜਿਨ੍ਹਾਂ ਮਨੁੱਖਾਂ ਦੇ ਚਿੱਤ ਵਿਚ ਪਰਮਾਤਮਾ ਦਾ ਪਿਆਰ ਵੱਸਦਾ ਹੈ, ਉਹਨਾਂ ਨੂੰ ਪਰਮਾਤਮਾ ਅਖ਼ੀਰ ਵੇਲੇ (ਜਮਾਂ ਦੇ ਡਰ ਤੋਂ) ਛੁਡਾ ਲੈਂਦਾ ਹੈ।ਪਦ ਅਰਥ ਲੈ = ਲੈ ਕੇ। ਅੰਤਿ = ਅਖ਼ੀਰਲੇ ਸਮੇ।
SikhNet (Spanish)Medita en el Mantra de tu Dios, instruido en la Palabra del Shabd del Guru, pues el Señor redime, por siempre, a aquéllos que en su mente apreciaron Su Amor.
ਜਨ ਨਾਨਕ. ਅਨਦਿਨੁ ਨਾਮੁ ਜਪਹੁ ਹਰਿ ਸੰਤਹੁ; ਇਹੁ ਛੂਟਣ ਕਾ ਸਾਚਾ ਭਰਵਾਸਾ ॥੪॥੨॥
jan naanak. anadin naam japahu har santahu; ihu chhoottan kaa saachaa bharavaasaa |4|2|
Sant Singh KhalsaServant Nanak speaks: night and day, chant the Lord's Name, O Saints; this is the only true hope for emancipation. ||4||2||
Manmohan SinghSays slave Nanak, night and day contemplate the Lord's Name, O God's saints. Truly, this is the only hope for one's emancipation.
Manmohan Singh (Punjabi)ਗੋਲਾ ਨਾਨਕ ਆਖਦਾ ਹੈ, ਰਾਤ ਦਿਨ ਪ੍ਰਭੂ ਦੇ ਨਾਮ ਦਾ ਆਰਾਧਨ ਕਰੋ, ਹੇ ਵਾਹਿਗੁਰੂ ਦੇ ਸਾਧੂਓ! ਸੱਚੀ ਮੁੱਚੀ ਬੰਦਖਲਾਸ ਹੋਣ ਦੀ ਕੇਵਲ ਇਸ ਵਿੱਚ ਹੀ ਆਸ ਉਮੀਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਸੰਤ ਜਨੋਂ! ਰਾਤ ਦਿਨ ਹਰੀ ਨਾਮ ਕੋ ਜਪੋ। ਇਹ ਸੰਸਾਰ ਬੰਧਨੋਂ ਸੇ ਛੂਟਨੇ ਕਾ ਸਚਾ (ਭਰਵਾਸਾ) ਨਿਸਚਾ ਜਾਣੋ॥੪॥੨॥☬ਜੇ ਕਹੇ ਹਰਿ ਸਿਮਰਨੇ ਤੇ ਮੇਰੇ ਕੋ ਕਿਆ ਲਾਭ ਹੋਵੇਗਾ?☬ਉਤ੍ਰ:
Prof. Sahib Singhਹੇ ਦਾਸ ਨਾਨਕ! (ਆਖ-) ਹੇ ਸੰਤ ਜਨੋ! ਹਰ ਵੇਲੇ ਪਰਮਾਤਮਾ ਦਾ ਨਾਮ ਜਪਿਆ ਕਰੋ। (ਦੁੱਖਾਂ ਕਲੇਸ਼ਾਂ ਤੋਂ) ਬਚਣ ਦਾ ਇਹੀ ਪੱਕਾ ਵਸੀਲਾ ਹੈ ॥੪॥੨॥ਪਦ ਅਰਥ ਅਨਦਿਨੁ = {अनुदिनं} ਹਰ ਰੋਜ਼। ਸੰਤਹੁ = ਹੇ ਸੰਤ ਜਨੋ! ॥੪॥੨॥
SikhNet (Spanish)Oh Santos del Señor, mediten siempre en el Nombre del Señor, pues ésta es, en realidad, la única esperanza para liberar al ser humano. (4-2)