ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥
ik oankaar sat naam karataa purakh nirbhau niravair akaal moorat ajoonee saibhan gur prasaad | Ang 859
Sant Singh KhalsaOne Universal Creator God. Truth Is The Name. Creative Being Personified. No Fear. No Hatred. Image Of The Undying. Beyond Birth. Self-Existent. By Guru's Grace:
Manmohan SinghThere is but One God. True is His Name, creative His personality and Immortal His form He is without fear, sans enmity, unborn and self-illumined. By the Guru's grace He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚਾ ਹੈ ਉਸ ਦਾ ਨਾਮ, ਰਚਣਹਾਰ ਹੈ ਉਸ ਦੀ ਵਿਅਕਤੀ ਅਤੇ ਅਮਰ ਉਸ ਦਾ ਸਰੂਪ। ਉਹ ਨਿਡੱਰ, ਦੁਸ਼ਮਨੀ ਰਹਿਤ ਅਜਨਮਾ ਅਤੇ ਸਵੈ-ਪ੍ਰਕਾਸ਼ਵਾਨ ਹੈ। ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ, ਜਿਸ ਦਾ ਨਾਮ 'ਹੋਂਦ ਵਾਲਾ' ਹੈ ਜੋ ਸ੍ਰਿਸ਼ਟੀ ਦਾ ਰਚਨਹਾਰ ਹੈ, ਜੋ ਸਭ ਵਿਚ ਵਿਆਪਕ ਹੈ, ਭੈ ਤੋਂ ਰਹਿਤ ਹੈ, ਵੈਰ-ਰਹਿਤ ਹੈ, ਜਿਸ ਦਾ ਸਰੂਪ ਕਾਲ ਤੋਂ ਪਰੇ ਹੈ, (ਭਾਵ, ਜਿਸ ਦਾ ਸਰੀਰ ਨਾਸ-ਰਹਿਤ ਹੈ), ਜੋ ਜੂਨਾਂ ਵਿਚ ਨਹੀਂ ਆਉਂਦਾ, ਜਿਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ ਅਤੇ ਜੋ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Por la Gracia del Único Ser Supremo, el Eterno, el Todo Prevaleciente, Purusha, el Creador, Sin Miedo, Sin Enojo, el Ser mas allá del Tiempo, No Encarnado, Auto Existente, Iluminador.
ਰਾਗੁ ਗੋਂਡ ਚਉਪਦੇ ਮਹਲਾ ੪ ਘਰੁ ੧ ॥
raag gondd chaupade mahalaa 4 ghar 1 | Ang 859
Sant Singh KhalsaRaag Gond, Chau-Padhay, Fourth Mehl, First House:
Manmohan SinghRag Gond Chaupadas 4th Guru.
Manmohan Singh (Punjabi)ਰਾਗ ਗੋਂਡ ਚਉਪਜੇ ਚੌਥੀ ਪਾਤਿਸ਼ਾਹੀ।
SikhNet (Spanish)Rag Gond, Chau-Padas, Mejl Guru Ram Das, Cuarto Canal Divino.
ਜੇ ਮਨਿ ਚਿਤਿ ਆਸ ਰਖਹਿ ਹਰਿ ਊਪਰਿ; ਤਾ ਮਨ ਚਿੰਦੇ ਅਨੇਕ ਅਨੇਕ ਫਲ ਪਾਈ ॥
je man chit aas rakheh har aoopar; taa man chinde anek anek fal paaee | Ang 859
Sant Singh KhalsaIf, in his conscious mind, he places his hopes in the Lord, then he shall obtain the fruits of all the many desires of his mind.
Manmohan SinghO man, if, in thy mind, thou rest thy hope on God, then shalt thou obtain thy heart-desired many many fruits.
Manmohan Singh (Punjabi)ਹੇ ਬੰਦੇ! ਆਪਣੇ ਮਨ ਅੰਦਰ; ਜੇਕਰ ਤੂੰ ਆਪਣੀ ਉਮੀਦ ਵਾਹਿਗੁਰੂ ਉਤੇ ਰੱਖੇ, ਤਦ ਤੂੰ ਆਪਣੇ ਚਿੱਤ-ਚਾਹੁੰਦੇ ਬੜੇ ਬੜੇ ਹੀ ਮੇਵੇ ਲਵੇਂਗਾ।
Fareedkot Teekaਹੇ ਮਨ! ਜੇ ਹਰੀ ਚੈਤੰਨ ਕੇ ਊਪਰ ਆਸ ਰਖੇ, ਤਾਂ ਮਨ ਇਛਤ ਅਨੇਕ ਅਨੇਕ ਬਹੁਤ ਫਲ ਪਾਵੈ॥
Prof. Sahib Singhਹੇ ਭਾਈ! ਜੇ ਤੂੰ ਆਪਣੇ ਮਨ ਵਿਚ ਆਪਣੇ ਚਿੱਤ ਵਿਚ ਸਿਰਫ਼ ਪਰਮਾਤਮਾ ਉਤੇ ਭਰੋਸਾ ਰੱਖੇਂ, ਤਾਂ ਤੂੰ ਅਨੇਕਾਂ ਹੀ ਮਨ-ਮੰਗੇ ਫਲ ਹਾਸਲ ਕਰ ਲਏਂਗਾ,ਪਦ ਅਰਥ ਚਉਪਦੇ = ਚਾਰ ਬੰਦਾਂ ਵਾਲੇ ਸ਼ਬਦ। ਮਨਿ = ਮਨ ਵਿਚ। ਚਿਤਿ = ਚਿੱਤ ਵਿਚ। ਮਨ ਚਿੰਦੇ = ਮਨ-ਮੰਗੇ। ਪਾਈ = ਪਾਈਂ, ਤੂੰ ਹਾਸਲ ਕਰ ਲਏਂਗਾ।
SikhNet (Spanish)Si el hombre pone su esperanza en el Señor, entonces él cosechará miles de frutos de los deseos de su corazón,
ਹਰਿ ਜਾਣੈ ਸਭੁ ਕਿਛੁ ਜੋ ਜੀਇ ਵਰਤੈ; ਪ੍ਰਭੁ. ਘਾਲਿਆ ਕਿਸੈ ਕਾ ਇਕੁ ਤਿਲੁ, ਨ ਗਵਾਈ ॥
har jaanai sabh kichh jo jee varatai; prabh. ghaaliaa kisai kaa ik til, na gavaaee | Ang 859
Sant Singh KhalsaThe Lord knows everything which happens to the soul. Not even an iota of one's effort goes to waste.
Manmohan SinghGod knows everything that passes in the mind. The Lord overlooks not even a sesame of any one's labour.
Manmohan Singh (Punjabi)ਜੋ ਕੁਛ ਮਨ ਅੰਦਰ ਬੀਤਦਾ ਹੈ, ਵਾਹਿਗੁਰੂ ਸਾਰਾ ਕੁਝ ਜਾਣਦਾ ਹੈ। ਸੁਆਮੀ ਕਿਸੇ ਦੀ ਮਿਹਨਤ ਮੁਸ਼ਕਤ ਜ਼ਰਾ ਮਾਤਰ ਭੀ ਨਹੀਂ ਗੁਆਉਂਦਾ।
Fareedkot Teekaਜੋ ਜੀਆਂ ਮੇਂ ਸੰਕਲਪ ਵਰਤਤਾ ਹੈ, ਸੋ ਹਰੀ ਸਭ ਕੁਛ ਜਾਨਤਾ ਹੈ। ਪੁਨਾ ਕਮਾਇਆ ਹੋਇਆ ਕਰਮ ਕਿਸੇ ਕਾ ਹਰੀ ਇਕ ਤਿਲ ਮਾਤਰ ਭੀ ਨਹੀਂ ਗਵਾਵਤਾ ਹੈ॥
Prof. Sahib Singh(ਕਿਉਂਕਿ) ਪਰਮਾਤਮਾ ਉਹ ਸਭ ਕੁਝ ਜਾਣਦਾ ਹੈ ਜੋ (ਅਸਾਂ ਜੀਵਾਂ ਦੇ) ਮਨ ਵਿਚ ਵਰਤਦਾ ਹੈ, ਅਤੇ, ਪਰਮਾਤਮਾ ਕਿਸੇ ਦੀ ਕੀਤੀ ਹੋਈ ਮੇਹਨਤ ਰਤਾ ਭਰ ਭੀ ਅਜਾਈਂ ਨਹੀਂ ਜਾਣ ਦੇਂਦਾ।ਪਦ ਅਰਥ ਜੀਇ = ਜੀ ਵਿਚ {ਲਫ਼ਜ਼ 'ਜੀਉ' ਤੋਂ 'ਜੀਇ' ਅਧਿਕਰਣ ਕਾਰਕ ਇਕ-ਵਚਨ}। ਘਾਲਿਆ = ਕੀਤੀ ਹੋਈ ਮੇਹਨਤ।
SikhNet (Spanish)pues el Señor conoce lo más íntimo de nuestro corazón y quien sea que haga un esfuerzo, en Su Nombre, Dios le responde.
ਹਰਿ ਤਿਸ ਕੀ ਆਸ ਕੀਜੈ ਮਨ ਮੇਰੇ; ਜੋ ਸਭ ਮਹਿ ਸੁਆਮੀ ਰਹਿਆ ਸਮਾਈ ॥੧॥
har tis kee aas keejai man mere; jo sabh meh suaamee rahiaa samaaee |1| Ang 859
Sant Singh KhalsaPlace your hopes in the Lord, O my mind; the Lord and Master is pervading and permeating all. ||1||
Manmohan SinghO my soul, put thou thy hope in that God Lord, who is contained in everything.
Manmohan Singh (Punjabi)ਹੇ ਮੇਰੀ ਜਿੰਦੜੀਏ! ਤੂੰ ਆਪਣੀ ਉਮੀਦ ਉਸ ਵਾਹਿਗੁਰੂ ਸੁਆਮੀ ਉਤੇ ਲਾ ਜੋ ਸਾਰਿਆਂ ਅੰਦਰ ਰਮ ਰਿਹਾ ਹੈ।
Fareedkot Teekaਹੇ ਮੇਰੇ ਮਨ! ਤਾਂ ਤੇ ਤਿਸ ਹਰੀ ਕੀ ਆਸ ਕਰ ਜੋ ਸੁਆਮੀ ਸਭ ਮਹਿ ਸਮਾਇ ਰਹਿਆ ਹੈ॥੧॥
Prof. Sahib Singhਸੋ, ਹੇ ਮੇਰੇ ਮਨ! ਉਸ ਮਾਲਕ-ਪਰਮਾਤਮਾ ਦੀ ਸਦਾ ਆਸ ਰੱਖ, ਜੇਹੜਾ ਸਭ ਜੀਵਾਂ ਵਿਚ ਮੌਜੂਦ ਹੈ ॥੧॥ਪਦ ਅਰਥ ਹਰਿ ਤਿਸ ਕੀ = 'ਤਿਸੁ ਹਰੀ ਕੀ', ਉਸ ਪਰਮਾਤਮਾ ਦੀ {ਲਫ਼ਜ਼ 'ਤਿਸੁ' ਦਾ ਨਾਹ (ੁ) ਸੰਬੰਧਕ 'ਕੀ' ਦੇ ਕਾਰਨ ਉਡ ਗਿਆ ਹੈ} ॥੧॥
SikhNet (Spanish)Pon tu esperanza en el Señor, oh mente mía, el Señor, tu Maestro, es Quien prevalece en todo. (1)
ਮੇਰੇ ਮਨ; ਆਸਾ ਕਰਿ ਜਗਦੀਸ ਗੁਸਾਈ ॥
mere man; aasaa kar jagadees gusaaee | Ang 859
Sant Singh KhalsaO my mind, place your hopes in the Lord of the World, the Master of the Universe.
Manmohan SinghO my soul, rest thou thy hope on the Lord of the World and the Master of the World and the Master of Universe.
Manmohan Singh (Punjabi)ਹੇ ਮੇਰੀ ਜਿੰਦੜੀਏ! ਤੂੰ ਆਪਣੀ ਆਸ ਉਮੀਦ ਸ਼੍ਰਿਸ਼ਟੀ ਦੇ ਸੁਆਮੀ ਅਤੇ ਆਲਮ ਦੇ ਮਾਲਕ ਉਤੇ ਬੰਨ੍ਹ।
Fareedkot Teekaਹੇ ਮੇਰੇ ਮਨ! ਤੂੰ ਆਸ ਕਰਿ (ਜਗਦੀਸ) ਪਰਮੇਸ੍ਵਰ ਕੀ ਜੋ ਪ੍ਰਿਥਵੀ ਕਾ ਸ੍ਹ੍ਵਾਮੀ ਹੈ॥
Prof. Sahib Singhਹੇ ਮੇਰੇ ਮਨ! ਜਗਤ ਦੇ ਮਾਲਕ ਧਰਤੀ ਦੇ ਸਾਈਂ ਦੀ (ਸਹਾਇਤਾ ਦੀ) ਆਸ ਰੱਖਿਆ ਕਰ।ਪਦ ਅਰਥ ਮਨ = ਹੇ ਮਨ! ਜਗਦੀਸ = {ਜਗਤ-ਈਸ} ਜਗਤ ਦਾ ਮਾਲਕ।
SikhNet (Spanish)Descansa tu esperanza en el Señor del Universo,
ਜੋ ਬਿਨੁ ਹਰਿ. ਆਸ ਅਵਰ ਕਾਹੂ ਕੀ ਕੀਜੈ; ਸਾ ਨਿਹਫਲ ਆਸ ਸਭ ਬਿਰਥੀ ਜਾਈ ॥੧॥ ਰਹਾਉ ॥
jo bin har. aas avar kaahoo kee keejai; saa nihafal aas sabh birathee jaaee |1| rahaau | Ang 859
Sant Singh KhalsaThat hope which is placed in any other than the Lord - that hope is fruitless, and totally useless. ||1||Pause||
Manmohan SinghThe hope, which is reposed in any other than God, that hope is fruitless and goes all in vain. Pause.
Manmohan Singh (Punjabi)ਜੋ ਉਮੀਦ ਵਾਹਿਗੁਰੂ ਦੇ ਬਗੈਰ ਕਿਸੇ ਹੋਰਸ ਤੇ ਲਾਈ ਜਾਂਦੀ ਹੈ; ਉਹ ਉਮੀਦ ਨਿਸਫਲ ਹੈ ਅਤੇ ਸਾਰੀ ਵਿਅਰਥ ਜਾਂਦੀ ਹੈ। ਠਹਿਰਾਉ।
Fareedkot Teekaਜੋ ਬਿਨਾ ਪਰਮੇਸ੍ਵਰ ਸੇ ਹੋਰ ਕਿਸੇ ਕੀ ਆਸ ਕਰੇ, ਸੋ ਆਸ ਤੋ ਨਿਸਫਲ ਹੋਵੇਗੀ ਪੁਨਹ ਅਵਸਥਾ ਭੀ ਤੇਰੀ ਸਭ ਵਿਅਰਥ ਜਾਵੇਗੀ॥੧॥ ਰਹਾਉ ॥
Prof. Sahib Singhਪਰਮਾਤਮਾ ਤੋਂ ਬਿਨਾ ਜੇਹੜੀ ਭੀ ਕਿਸੇ ਹੋਰ ਦੀ ਆਸ ਕਰੀਦੀ ਹੈ, ਉਹ ਆਸ ਸਫਲ ਨਹੀਂ ਹੁੰਦੀ, ਉਹ ਆਸ ਵਿਅਰਥ ਜਾਂਦੀ ਹੈ ॥੧॥ ਰਹਾਉ ॥ਪਦ ਅਰਥ ਅਵਰ ਕਾਹੂ ਕੀ = ਕਾਹੂ ਅਵਰ ਕੀ, ਕਿਸੇ ਹੋਰ ਦੀ। ਸਭ = ਸਾਰੀ। ਬਿਰਥੀ = ਵਿਅਰਥ। ਜਾਈ = ਜਾਂਦੀ ਹੈ ॥੧॥ ਰਹਾਉ ॥
SikhNet (Spanish)el Maestro de la Tierra, pues si uno se apoya en alguien más, sus esperanzas nunca serán cumplidas. (1-Pausa)
ਜੋ ਦੀਸੈ. ਮਾਇਆ ਮੋਹ ਕੁਟੰਬੁ ਸਭੁ; ਮਤ ਤਿਸ ਕੀ ਆਸ ਲਗਿ, ਜਨਮੁ ਗਵਾਈ ॥
jo deesai. maaeaa moh kuttanb sabh; mat tis kee aas lag, janam gavaaee | Ang 859
Sant Singh KhalsaThat which you can see, Maya, and all attachment to family - don't place your hopes in them, or your life will be wasted and lost.
Manmohan SinghThe wealth, worldly love and the entire family, that thou seest, pin not thou thy hope on them. Likewise thou shalt lose the merit of thy life.
Manmohan Singh (Punjabi)ਧਨ-ਦੌਲਤ, ਸੰਸਾਰੀ ਮਮਤਾ ਅਤੇ ਸਮੂਹ ਟੱਬਰ ਕਬੀਲਾ, ਜਿਹੜਾ ਤੂੰ ਦੇਖਦਾ ਹੈ, ਉਨ੍ਹਾਂ ਉਤੇ ਤੂੰ ਆਪਣੀ ਉਮੀਦ ਨਾਂ ਬੰਨ੍ਹ, ਇਸ ਤਰ੍ਹਾਂ ਤੂੰ ਆਪਣੇ ਜੀਵਨ ਦੇ ਗੁਣ ਨੂੰ ਗੁਆ ਲਵੇਂਗਾ।
Fareedkot Teekaਜੋ ਮਾਇਆ ਕੇ ਮੋਹ ਮੇਂ ਲਗ ਕੇ ਸੁਖਦਾਇਕ ਸਭ ਕੁਟੰਬ (ਦੀਸੈ) ਦੀਖਤਾ ਹੈ, ਤਿਸ ਕੀ ਆਸ ਮੇਂ ਲਗ ਕੇ ਮਤ ਜਨਮ ਕੋ ਗਵਾਈ ਅਰਥਾਤ ਤਿਸ ਸੇ ਬਚੀਂ॥
Prof. Sahib Singhਹੇ ਮੇਰੇ ਮਨ! ਜੋ ਇਹ ਸਾਰਾ ਪਰਵਾਰ ਦਿੱਸ ਰਿਹਾ ਹੈ, ਇਹ ਮਾਇਆ ਦੇ ਮੋਹ (ਦਾ ਮੂਲ) ਹੈ। ਇਸ ਪਰਵਾਰ ਦੀ ਆਸ ਰੱਖ ਕੇ ਕਿਤੇ ਆਪਣਾ ਜੀਵਨ ਵਿਅਰਥ ਨਾਹ ਗਵਾ ਲਈਂ।ਪਦ ਅਰਥ ਸਭੁ = ਸਾਰਾ। ਮਤ ਗਵਾਈ = ਮਤ ਗਵਾਈਂ, ਕਿਤੇ ਗਵਾ ਨਾਹ ਲਈਂ।
SikhNet (Spanish)Todos los apegos familiares que uno carga son pura ilusión y nos hacen perder los méritos en la vida.
ਇਨੑ ਕੈ ਕਿਛੁ ਹਾਥਿ ਨਹੀ, ਕਹਾ ਕਰਹਿ ਇਹਿ ਬਪੁੜੇ; ਇਨੑ ਕਾ ਵਾਹਿਆ ਕਛੁ ਨ ਵਸਾਈ ॥
eina kai kichh haath nahee, kahaa kareh ihi bapurre; ina kaa vaahiaa kachh na vasaaee | Ang 859
Sant Singh KhalsaNothing is in their hands; what can these poor creatures do? By their actions, nothing can be done.
Manmohan SinghNothing lies in their hands. What can these poor fellows do? By their doing nothing can be set aright.
Manmohan Singh (Punjabi)ਉਨ੍ਹਾਂ ਦੇ ਹੱਥ ਵਿੱਚ ਕੁਝ ਨਹੀਂ। ਇਹ ਵੀਚਾਰੇ ਕੀ ਕਰ ਸਕਦੇ ਹਨ? ਉਨ੍ਹਾਂ ਦੇ ਕਰਨ ਦੁਆਰਾ ਕੁਝ ਭੀ ਨਹੀਂ ਸੌਰ ਸਕਦਾ।
Fareedkot Teekaਇਨ ਸੰਬੰਧੀਓਂ ਕੇ ਕੁਛ (ਹਾਥਿ) ਵਸ ਨਹੀਂ ਹੈ, ਇਹ ਬੀਚਾਰੇ ਕਿਆ ਕਰ ਸਕਤੇ ਹੈਂ। ਇਨ ਕਾ (ਵਾਹਿਆ) ਚਲਾਯਾ, ਭਾਵ ਕੀਆ ਹੂਆ ਕਛੂ ਨਹੀਂ (ਵਸਾਈ) ਵਸ ਜੋਰ ਕਛ ਨਹੀਂ ਹੋਤਾ॥
Prof. Sahib Singhਇਹਨਾਂ ਸੰਬੰਧੀਆਂ ਦੇ ਹੱਥ ਵਿਚ ਕੁਝ ਨਹੀਂ। ਇਹ ਵਿਚਾਰੇ ਕੀਹ ਕਰ ਸਕਦੇ ਹਨ? ਇਹਨਾਂ ਦਾ ਲਾਇਆ ਹੋਇਆ ਜ਼ੋਰ ਸਫਲ ਨਹੀਂ ਹੋ ਸਕਦਾ।ਪਦ ਅਰਥ ਇਨ੍ਹ੍ਹ ਕੈ ਹਾਥਿ = ਇਹਨਾਂ ਦੇ ਹੱਥ ਵਿਚ। ਇਹਿ = {ਲਫ਼ਜ਼ 'ਇਹ' ਤੋਂ ਬਹੁ-ਵਚਨ}। ਬਪੁੜੇ = ਵਿਚਾਰੇ। ਵਾਹਿਆ = ਲਾਈ ਹੋਈ ਵਾਹ, ਲਾਇਆ ਹੋਇਆ ਜ਼ੋਰ। ਨ ਵਸਾਈ = ਵੱਸ ਨਹੀਂ ਚੱਲਦਾ, ਸਫਲ ਨਹੀਂ ਹੁੰਦਾ।
SikhNet (Spanish)En las manos de esos familiares no hay nada, pues qué pueden esos pobres hacer, y aún si intentaran hacer algo de nada sirve.
ਮੇਰੇ ਮਨ. ਆਸ ਕਰਿ ਹਰਿ ਪ੍ਰੀਤਮ ਅਪੁਨੇ ਕੀ; ਜੋ ਤੁਝੁ ਤਾਰੈ, ਤੇਰਾ ਕੁਟੰਬੁ ਸਭੁ ਛਡਾਈ ॥੨॥
mere man. aas kar har preetam apune kee; jo tujh taarai, teraa kuttanb sabh chhaddaaee |2| Ang 859
Sant Singh KhalsaO my mind, place your hopes in the Lord, your Beloved, who shall carry you across, and save your whole family as well. ||2||
Manmohan SinghMy soul, place thou reliance on God, thy Friend, who shall save thee and also emancipate all thy family.
Manmohan Singh (Punjabi)ਮੇਰੀ ਜਿੰਦੜੀਏ! ਤੂੰ ਵਾਹਿਗੁਰੂ ਆਪਣੇ ਮਿੱਤਰ ਉਤੇ ਭਰੋਸਾ ਧਾਰ ਜੋ ਤੇਰਾ ਪਾਰ ਉਤਾਰਾ ਕਰ ਦੇਵੇਗਾ ਅਤੇ ਤੇਰੇ ਸਾਰੇ ਆਰ ਪਰਵਾਰ ਨੂੰ ਭੀ ਬੰਦ-ਖਲਾਸ ਕਰ ਦੇਵੇਗਾ।
Fareedkot Teekaਤਾਂ ਤੇ ਹੇ ਮੇਰੇ ਮਨ! ਹਰੀ ਅਪਨੇ ਪ੍ਰੀਤਮ ਕੀ ਆਸ ਕਰ, ਜੋ ਤੁਝ ਕੋ ਤਾਰੇ ਪੁਨਹ ਤੇਰਾ ਕੁਟੰਬ ਭੀ ਸਭ ਜਮਾਦਿਕੋਂ ਸੇ ਛੁਡਾਇ ਦੇਵੇ॥੨॥
Prof. Sahib Singhਸੋ, ਹੇ ਮੇਰੇ ਮਨ! ਆਪਣੇ ਪ੍ਰੀਤਮ ਪ੍ਰਭੂ ਦੀ ਹੀ ਆਸ ਰੱਖ, ਉਹੀ ਤੈਨੂੰ ਪਾਰ ਲੰਘਾ ਸਕਦਾ ਹੈ, ਤੇਰੇ ਪਰਵਾਰ ਨੂੰ ਭੀ (ਹਰੇਕ ਬਿਪਤਾ ਤੋਂ) ਛੁਡਾ ਸਕਦਾ ਹੈ ॥੨॥ਪਦ ਅਰਥ ਤਾਰੈ = ਪਾਰ ਲੰਘਾਂਦਾ ਹੈ ॥੨॥
SikhNet (Spanish)Oh mente, apóyate sólo en tu Señor Amoroso, Quien te redime, y emancipa, también, a todos tus parientes.(2)
ਜੇ ਕਿਛੁ ਆਸ ਅਵਰ ਕਰਹਿ, ਪਰਮਿਤ੍ਰੀ; ਮਤ ਤੂੰ ਜਾਣਹਿ, ਤੇਰੈ ਕਿਤੈ ਕੰਮਿ ਆਈ ॥
je kichh aas avar kareh, paramitree; mat toon jaaneh, terai kitai kam aaee | Ang 859
Sant Singh KhalsaIf you place your hopes in any other, in any friend other than the Lord, then you shall come to know that it is of no use at all.
Manmohan SinghIf thou repossesses any hope in another, or in a friend, other than the Lord, know that it shall not avail thee anywhere.
Manmohan Singh (Punjabi)ਜੇਕਰ ਤੂੰ ਕੋਈ ਉਮੀਦ ਕਿਸੇ ਹੋਰਸ ਵਿੱਚ ਜਾਂ ਸੁਆਮੀ ਦੇ ਬਾਝੋਂ ਹੋਰ ਮਿਤ੍ਰ ਵਿੱਚ ਧਾਰਦਾ ਹੈਂ, ਜਾਣ ਲੈ ਕਿ ਇਹ ਤੇਰੇ ਕਿਧਰੇ ਭੀ ਕੰਮ ਨਹੀਂ ਆਉਣੀ।
Fareedkot Teekaਜੋ ਕੁਛ ਹੋਰ ਆਸ ਕਰੇ (ਪਰਮਿਤ੍ਰੀ) ਮਾਇਆ ਵਾ ਦੇਵਤਿਓਂ ਕੀ, ਤੋ ਇਹ ਤੂੰ ਮਤ ਜਾਣ ਜੋ ਤੇਰੇ ਕਿਤੇ ਕੰਮ ਆਵੇਗੀ ਅਰਥਾਤ ਨਹੀਂ ਆਵੇਗੀ॥
Prof. Sahib Singhਹੇ ਭਾਈ! ਜੇ ਤੂੰ (ਪ੍ਰਭੂ ਨੂੰ ਛੱਡ ਕੇ) ਹੋਰ ਮਾਇਆ ਆਦਿਕ ਦੀ ਆਸ ਬਣਾਏਂਗਾ, ਕਿਤੇ ਇਹ ਨਾਹ ਸਮਝ ਲਈਂ ਕਿ ਮਾਇਆ ਤੇਰੇ ਕਿਸੇ ਕੰਮ ਆਵੇਗੀ।ਪਦ ਅਰਥ ਪਰਮਿਤ੍ਰੀ = {प्रमित = ਮਾਇਆ} ਮਾਇਆ ਦੀ। ਕਰਹਿ = ਤੂੰ ਕਰੇਂਗਾ। ਕਿਤੈ ਕੰਮਿ = ਕਿਸੇ ਭੀ ਕੰਮ ਵਿਚ।
SikhNet (Spanish)Uno debe de saber que si uno se apoya en los amigos, tampoco le va a servir de nada.
ਇਹ ਆਸ ਪਰਮਿਤ੍ਰੀ ਭਾਉ ਦੂਜਾ ਹੈ; ਖਿਨ ਮਹਿ ਝੂਠੁ ਬਿਨਸਿ ਸਭ ਜਾਈ ॥
eih aas paramitree bhaau doojaa hai; khin meh jhootth binas sabh jaaee | Ang 859
Sant Singh KhalsaThis hope placed in other friends comes from the love of duality. In an instant, it is gone; it is totally false.
Manmohan SinghThis hope of another friend is born of duality. Being false, it all vanishes in a moment.
Manmohan Singh (Punjabi)ਹੋਰਸ ਮਿਤ੍ਰ ਦੀ ਉਮੀਦ ਦਵੈਤ-ਭਾਵ ਤੋਂ ਉਤਪੰਨ ਹੁੰਦੀ ਹੈ। ਕੂੜੀ ਹੋਣ ਕਾਰਨ ਇਹ ਸਾਰੀ ਇਕ ਮੁਹਤ ਵਿੱਚ ਨਾਸ ਹੋ ਜਾਂਦੀ ਹੈ।
Fareedkot Teekaਇਹ ਮਾਇਆ ਕੀ ਜੋ ਆਸ ਹੈ, ਜੋ ਦੂਜਾ ਭਾਵ ਹੈ ਅਰਥਾਤ ਝੂਠ ਹੈ। ਸੋ ਸਭ ਝੂਠ ਖਿਨ ਮੇਂ ਬਿਨਸ ਹੀ ਜਾਤਾ ਹੈ, ਭਾਵ ਇਨ ਕੀ ਆਸ ਹੀ ਛੋਡ॥
Prof. Sahib Singhਮਾਇਆ ਵਾਲੀ ਆਸ (ਪ੍ਰਭੂ ਤੋਂ ਬਿਨਾ) ਦੂਜਾ ਪਿਆਰ ਹੈ, ਇਹ ਸਾਰਾ ਝੂਠਾ ਪਿਆਰ ਹੈ, ਇਹ ਤਾਂ ਇਕ ਖਿਨ ਵਿਚ ਨਾਸ ਹੋ ਜਾਇਗਾ।ਪਦ ਅਰਥ ਪਰਮਿਤ੍ਰੀ ਆਸ = ਮਾਇਆ ਦੀ ਆਸ। ਭਾਉ ਦੂਜਾ = ਪ੍ਰਭੂ ਤੋਂ ਬਿਨਾ ਹੋਰ ਪਿਆਰ।
SikhNet (Spanish)Esta dependencia en los demás viene del sentido de la dualidad y, siendo esto ilusorio, no nos trae ninguna consecuencia positiva.
ਮੇਰੇ ਮਨ. ਆਸਾ ਕਰਿ ਹਰਿ ਪ੍ਰੀਤਮ ਸਾਚੇ ਕੀ; ਜੋ ਤੇਰਾ ਘਾਲਿਆ ਸਭੁ ਥਾਇ ਪਾਈ ॥੩॥
mere man. aasaa kar har preetam saache kee; jo teraa ghaaliaa sabh thaae paaee |3| Ang 859
Sant Singh KhalsaO my mind, place your hopes in the Lord, your True Beloved, who shall approve and reward you for all your efforts. ||3||
Manmohan SinghO my soul, have thou faith in thy True Beloved Lord, who shall approve all thy service.
Manmohan Singh (Punjabi)ਹੇ ਮੇਰੀ ਜਿੰਦੜੀਏ! ਤੂੰ ਸੱਚੇ ਪਿਆਰੇ ਪ੍ਰਭੂ ਅੰਦਰ ਭਰੋਸਾ ਧਾਰ ਜੋ ਤੇਰੀ ਸਾਰੀ ਟਹਿਲ ਸੇਵਾ ਨੂੰ ਪਰਵਾਨ ਕਰ ਲਵੇਗਾ।
Fareedkot Teekaਇਸੀ ਤੇ ਹੇ ਮੇਰੇ ਮਨ! ਆਸਾ ਕਰ ਹਰੀ ਪ੍ਰੀਤਮ ਸਚੇ ਕੀ ਜੋ ਤੇਰਾ ਕਰਮ ਕੀਆ ਹੂਆ ਸਭ ਥਾਇ ਪਾਵੇ ਅਰਥਾਤ ਲੇਖੇ ਲਾਵੇ॥੩॥☬ਪੁਨਾ ਐਸੇ ਪ੍ਰਾਰਥਨਾ ਕਰ:
Prof. Sahib Singhਹੇ ਮੇਰੇ ਮਨ! ਸਦਾ ਕਾਇਮ ਰਹਿਣ ਵਾਲੇ ਪ੍ਰੀਤਮ ਪ੍ਰਭੂ ਦੀ ਹੀ ਆਸ ਰੱਖ, ਉਹ ਪ੍ਰਭੂ ਤੇਰੀ ਕੀਤੀ ਹੋਈ ਸਾਰੀ ਮੇਹਨਤ ਸਫਲ ਕਰੇਗਾ ॥੩॥ਪਦ ਅਰਥ ਥਾਇ ਪਾਈ = ਸਫਲ ਕਰੇਗਾ ॥੩॥
SikhNet (Spanish)Oh mi mente, ten fe solamente en tu Amado y Verdadero Maestro, Quien te recompensa todos tus esfuerzos.(3)
ਆਸਾ ਮਨਸਾ ਸਭ ਤੇਰੀ ਮੇਰੇ ਸੁਆਮੀ; ਜੈਸੀ ਤੂ ਆਸ ਕਰਾਵਹਿ, ਤੈਸੀ ਕੋ ਆਸ ਕਰਾਈ ॥
aasaa manasaa sabh teree mere suaamee; jaisee too aas karaaveh, taisee ko aas karaaee | Ang 859
Sant Singh KhalsaHope and desire are all Yours, O my Lord and Master. As You inspire hope, so are the hopes held.
Manmohan SinghHope and desire are all Thine, O my Lord. As Thou give man hope, so the hope he cherishes.
Manmohan Singh (Punjabi)ਉਮੀਦ ਅਤੇ ਅਭਿਲਾਸ਼ਾ ਸਮੂੲ ਤੇਰੀਆਂ ਹਨ, ਹੇ ਮੇਰੇ ਮਾਲਕ! ਇਹੋ ਜਿਹੀ ਉਮੀਦ ਤੂੰ ਬੰਦੇ ਪਾਸੋਂ ਕਰਵਾਉਂਦਾ ਹੈਂ ਉਹੋ ਜਿਹੀ ਹੀ ਉਮੀਦ ਉਹ ਕਰਦਾ ਹੈ।
Fareedkot Teekaਹੇ ਮੇਰੇ ਸੁਆਮੀ! ਆਸਾ ਮਨਸਾ ਸਭ ਤੇਰੀ ਕਰਾਈ ਹੂਈ ਏਹੁ ਜੀਵ ਕਰੇਗਾ। ਜੈਸੀ ਆਸਾ ਕੋ ਤੂੰ ਕਰਾਵਤਾ ਹੈਂ ਤੈਸੀ ਹੀ ਜੀਵ ਆਸ ਅਬ ਕਰਤਾ ਹੈ॥
Prof. Sahib Singhਪਰ, ਹੇ ਮੇਰੇ ਮਾਲਕ-ਪ੍ਰਭੂ! ਤੇਰੀ ਹੀ ਪ੍ਰੇਰਨਾ ਨਾਲ ਜੀਵ ਆਸਾਂ ਧਾਰਦਾ ਹੈ, ਮਨ ਦੇ ਫੁਰਨੇ ਬਣਾਂਦਾ ਹੈ। ਹਰੇਕ ਜੀਵ ਉਹੋ ਜਿਹੀ ਹੀ ਆਸ ਧਾਰਦਾ ਹੈ ਜਿਹੋ ਜਿਹੀ ਤੂੰ ਪ੍ਰੇਰਨਾ ਕਰਦਾ ਹੈਂ।ਪਦ ਅਰਥ ਮਨਸਾ = {मनीषा} ਮਨ ਦਾ ਫੁਰਨਾ। ਸੁਆਮੀ = ਹੇ ਸੁਆਮੀ! ਕੋ = ਕੋਈ ਜੀਵ।
SikhNet (Spanish)Pero aún la esperanza y los deseos vienen de Ti, oh Dios, y así como es Tu Voluntad, así nos llega la esperanza.
ਕਿਛੁ ਕਿਸੀ ਕੈ ਹਥਿ ਨਾਹੀ. ਮੇਰੇ ਸੁਆਮੀ; ਐਸੀ ਮੇਰੈ ਸਤਿਗੁਰਿ. ਬੂਝ ਬੁਝਾਈ ॥
kichh kisee kai hath naahee. mere suaamee; aisee merai satigur. boojh bujhaaee | Ang 860
Sant Singh KhalsaNothing is in the hands of anyone, O my Lord and Master; such is the understanding the True Guru has given me to understand.
Manmohan SinghNothing lies in the hands of any man, O my Master. Such an understanding, my True Guru has imparted unto me.
Manmohan Singh (Punjabi)ਕਿਸੇ ਭੀ ਇਨਸਾਨ ਦੇ ਹੱਥਾਂ ਵਿੱਚ ਕੁਝ ਨਹੀਂ ਹੇ ਮੇਰੇ ਮਾਲਕ! ਇਹੋ ਜਿਹੀ ਸਮਝ ਮੇਰੇ ਸੱਚੇ ਗੁਰਾਂ ਨੇ ਮੈਨੂੰ ਦਰਸਾਈਂ।
Fareedkot Teekaਹੇ ਮੇਰੇ ਸੁਆਮੀ! ਕੁਛ ਭੀ ਕਿਸੇ ਕੇ (ਹਥਿ) ਵਸ ਮੇਂ ਨਹੀਂ ਹੈਂ। ਪਰੰਤੂ ਇਹੁ ਐਸੀ ਸਮਝ ਸਤਿਗੁਰੋਂ ਕੇ (ਬੂਝ) ਸਿਖ੍ਯਾ ਸਮਝਾਵਨੇ ਸੇ ਮੇਰੇ ਕੋ ਆਈ ਹੈ॥
Prof. Sahib Singhਹੇ ਮੇਰੇ ਮਾਲਕ! ਕਿਸੇ ਭੀ ਜੀਵ ਦੇ ਕੁਝ ਵੱਸ ਨਹੀਂ-ਮੈਨੂੰ ਤਾਂ ਮੇਰੇ ਗੁਰੂ ਨੇ ਇਹ ਸੂਝ ਬਖ਼ਸ਼ੀ ਹੈ।ਪਦ ਅਰਥ ਕਿਸੀ ਕੈ ਹਥਿ = ਕਿਸੇ ਭੀ ਜੀਵ ਦੇ ਹੱਥ ਵਿਚ। ਮੇਰੈ ਸਤਿਗੁਰਿ = ਮੇਰੇ ਗੁਰੂ ਨੇ। ਬੂਝ = ਸਮਝ।
SikhNet (Spanish)Nada está en las manos de nadie, oh Señor Maestro, tal es la Enseñanzas que el Guru Verdadero me ha revelado.
ਜਨ ਨਾਨਕ ਕੀ ਆਸ. ਤੂ ਜਾਣਹਿ; ਹਰਿ ਦਰਸਨੁ ਦੇਖਿ, ਹਰਿ ਦਰਸਨਿ ਤ੍ਰਿਪਤਾਈ ॥੪॥੧॥
jan naanak kee aas. too jaaneh; har darasan dekh, har darasan tripataaee |4|1| Ang 860
Sant Singh KhalsaYou alone know the hope of servant Nanak, O Lord; gazing upon the Blessed Vision of the Lord's Darshan, he is satisfied. ||4||1||
Manmohan SinghMy Lord Master, Thou knowest the yearning of Thy slave Nanak. He beholds Thine vision, and with Thine vision, he remains satiated.
Manmohan Singh (Punjabi)ਮੇਰੇ ਸੁਆਮੀ ਮਾਲਕ ਤੂੰ ਆਪਣੇ ਗੋਲੇ ਨਾਨਕ ਦੀ ਸੱਧਰ ਨੂੰ ਜਾਣਦਾ ਹੈ। ਉਹ ਤੇਰਾ ਦੀਦਾਰ ਵੇਖਦਾ ਹੈ ਅਤੇ ਤੇਰੇ ਦੀਦਾਰ ਨਾਲ ਹੀ ਉਹ ਰੱਜਿਆ ਰਹਿੰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੈਂ ਜਨ ਕੀ ਆਸ ਤੂੰ ਜਾਨਤਾ ਹੈਂ। ਹੇ ਹਰੀ! ਤੇਰੇ ਦਰਸਨ ਕੋ ਦੇਖ ਕੇ ਔਰ (ਹਰਿ) ਸਭ ਦਰਸਨੋਂ ਕੇ ਦੇਖਨੇ ਕੀ ਤ੍ਰਫੋਂ ਬਿਰਤੀ ਮੇਂ ਤ੍ਰਿਪਤੀ ਆਈ ਹੈ, ਭਾਵ ਕੋਈ ਆਸਾ ਬਾਕੀ ਨਹੀਂ ਹੈ॥੪॥੧॥
Prof. Sahib Singhਹੇ ਪ੍ਰਭੂ! (ਆਪਣੇ) ਦਾਸ ਨਾਨਕ ਦੀ (ਧਾਰੀ ਹੋਈ) ਆਸ ਤੂੰ ਆਪ ਹੀ ਜਾਣਦਾ ਹੈਂ (ਉਹ ਤਾਂਘ ਇਹ ਹੈ ਕਿ) ਪ੍ਰਭੂ ਦਾ ਦਰਸ਼ਨ ਕਰ ਕੇ (ਨਾਨਕ ਦਾ ਮਨ) ਦਰਸ਼ਨ ਦੀ ਬਰਕਤ ਨਾਲ (ਮਾਇਆ ਦੀਆਂ ਆਸਾਂ ਵੱਲੋਂ) ਰੱਜਿਆ ਰਹੇ ॥੪॥੧॥ਪਦ ਅਰਥ ਦੇਖਿ = ਵੇਖ ਕੇ। ਦਰਸਨਿ = ਦਰਸ਼ਨ ਦੀ ਬਰਕਤ ਨਾਲ। ਤ੍ਰਿਪਤਾਈ = ਮਨ ਰੱਜ ਜਾਂਦਾ ਹੈ ॥੪॥੧॥
SikhNet (Spanish)Sólo Tú conoces los deseos de Nanak, teniendo la Bendita Visión del Darshan del Señor, ahora vive satisfecho.(4-1)