ਗੋਂਡ ਮਹਲਾ ੪ ॥
gondd mahalaa 4 | Ang 860
Sant Singh KhalsaGond, Fourth Mehl:
Manmohan SinghGond, 4th Guru.
Manmohan Singh (Punjabi)ਗੋਂਡ ਚੌਥੀ ਪਾਤਿਸ਼ਾਹੀ।
SikhNet (Spanish)Gond, Mejl Guru Ram Das, Cuarto Canal Divino.
ਹਰਿ ਸਿਮਰਤ ਸਦਾ ਹੋਇ ਅਨੰਦੁ; ਸੁਖੁ ਅੰਤਰਿ ਸਾਂਤਿ, ਸੀਤਲ ਮਨੁ ਅਪਨਾ ॥
har simarat sadaa hoe anand; sukh antar saant, seetal man apanaa | Ang 860
Sant Singh KhalsaRemembering the Lord in meditation, you shall find bliss and peace forever deep within, and your mind will become tranquil and cool.
Manmohan SinghRemembering the Lord, thy mind shall ever abide in bliss and peace and thy soul shall become calm and cool.
Manmohan Singh (Punjabi)ਸਾਈਂ ਨੂੰ ਯਾਦ ਕਰਨ ਨਾਂਲ ਤੇਰਾ ਮਨ ਹਮੇਸ਼ਾਂ ਖੁਸ਼ੀ ਤੇ ਆਰਾਮ ਵਿੱਚ ਵਸੇਗਾ ਅਤੇ ਤੇਰੀ ਆਤਮਾ ਚੈਨ-ਮਈ ਅਤੇ ਠੰਢੀਠਾਰ ਹੋ ਜਾਵੇਗੀ।
Fareedkot Teekaਹਰੀ ਸਿਮਰਨੇ ਕਰ ਸਦਾ ਵਾਹਜਿ ਸਾਂਤਿ ਆਨੰਦ ਹੋਵੈਗਾ ਪੁਨਾ ਅੰਤਰ ਸਾਂਤਿ ਸੁਖ ਹੋਵੈਗਾ, ਇਸੀ ਤੇ ਤੂੰ ਅਪਨਾ ਆਪ ਸੀਤਲ ਮਾਨੁ॥
Prof. Sahib Singhਹੇ ਭਾਈ! ਪਰਮਾਤਮਾ ਦਾ ਨਾਮ ਸਿਮਰਦਿਆਂ ਸਦਾ ਸੁਖ ਆਨੰਦ ਬਣਿਆ ਰਹਿੰਦਾ ਹੈ, ਹਿਰਦੇ ਵਿਚ ਸ਼ਾਂਤੀ ਟਿਕੀ ਰਹਿੰਦੀ ਹੈ, ਮਨ ਠੰਢਾ-ਠਾਰ ਰਹਿੰਦਾ ਹੈ।ਪਦ ਅਰਥ ਸਿਮਰਤ = ਸਿਮਰਦਿਆਂ। ਅੰਤਰਿ = ਹਿਰਦੇ ਵਿਚ। ਸੀਤਲ = ਠੰਢਾ।
SikhNet (Spanish)Contemplando a Dios, uno está siempre en Éxtasis y su mente permanece en la Frescura de la Prosperidad
ਜੈਸੇ ਸਕਤਿ ਸੂਰੁ, ਬਹੁ ਜਲਤਾ; ਗੁਰ ਸਸਿ ਦੇਖੇ. ਲਹਿ ਜਾਇ ਸਭ ਤਪਨਾ ॥੧॥
jaise sakat soor, bahu jalataa; gur sas dekhe. leh jaae sabh tapanaa |1| Ang 860
Sant Singh KhalsaIt is like the harsh sun of Maya, with its burning heat; seeing the moon, the Guru, its heat totally vanishes. ||1||
Manmohan SinghAs the heat of the greatly burning sun of mammon, is wholly cooled down by seeing Guru, the moon.
Manmohan Singh (Punjabi)ਜਿਸ ਤਰ੍ਹਾਂ ਗੁਰੂ-ਚੰਦਰਮਾ ਨੂੰ ਵੇਖ ਕੇ ਘਣੇਰੇ ਬਲਦੇ ਹੋਏ ਮਾਇਆ ਦੇ ਸੂਰਜ ਦੀ ਗਰਮੀ ਪੂਰੇ ਤੌਰ ਤੇ ਠੰਢੀਠਾਰ ਹੋ ਜਾਂਦੀ ਹੈ ਹੇ ਮੇਰੀ ਜਿੰਦੜੀਏ!
Fareedkot Teekaਜੈਸੇ ਸੂਰਜ ਦੇ (ਸਕਤਿ) ਬਲ ਕਰ ਸਿਕਤਾ, ਭਾਵ ਰੇਤਾ ਆਦਿ ਬਹੁਤ ਜਲਤਾ ਹੈ। ਚੰਦ੍ਰਮਾਂ ਕੋ ਦੇਖੇ ਤੋ ਸਭ ਤਪਤ ਲੈਹ ਜਾਤੀ ਹੈ। ਤੈਸੇ ਹੀ ਹੰਕਾਰ ਵਾ ਅਗ੍ਯਾਨ ਸੂਰਜ ਕਰ ਜਲਤੇ ਜੀਵ ਕੀ ਗੁਰੂ ਰੂਪ ਚੰਦ੍ਰਮਾਂ ਦੇਖਨੇ ਸੇ ਈਰਖਾ ਰੂਪ ਤਪਤ ਮਿਟ ਜਾਤੀ ਹੈ॥੧॥
Prof. Sahib Singhਜਿਵੇਂ ਮਾਇਆ ਦਾ ਸੂਰਜ ਬਹੁਤ ਤਪਦਾ ਹੋਵੇ, ਤੇ, ਗੁਰੂ-ਚੰਦ੍ਰਮਾ ਦਾ ਦਰਸ਼ਨ ਕੀਤਿਆਂ (ਮਾਇਆ ਦੇ ਮੋਹ ਦੀ) ਸਾਰੀ ਤਪਸ਼ ਦੂਰ ਹੋ ਜਾਂਦੀ ਹੈ ॥੧॥ਪਦ ਅਰਥ ਸਕਤਿ = ਮਾਇਆ। ਸੂਰੁ = ਸੂਰਜ। ਜਲਤਾ = ਤਪਦਾ। ਸਸਿ = ਚੰਦ੍ਰਮਾ। ਤਪਨ = ਤਪਸ਼ ॥੧॥
SikhNet (Spanish)y la Paz, y el sol de Maya, quemante sobre la cabeza, ya no lastima más, pues ésta es refrescada al tener la Visión del Guru Luna.(1)
ਮੇਰੇ ਮਨ ਅਨਦਿਨੁ ਧਿਆਇ; ਨਾਮੁ ਹਰਿ ਜਪਨਾ ॥
mere man anadin dhiaae; naam har japanaa | Ang 860
Sant Singh KhalsaO my mind, night and day, meditate, and chant the Lord's Name.
Manmohan SinghO my soul, night and day remember and contemplate thou thy Lord's Name.
Manmohan Singh (Punjabi)ਰਾਤ ਦਿਨ ਤੂੰ ਆਪਣੇ ਸੁਆਮੀ ਦੇ ਨਾਮ ਦਾ ਸਿਮਰਨ ਤੇ ਆਰਾਧਨ ਕਰ।
Fareedkot Teekaਹੇ ਮੇਰੇ ਮਨ! ਰਾਤ ਦਿਨ ਧਿਆਨ ਕਰ ਕੇ ਹਰੀ ਕਾ ਜਪਣਾ ਕਰੋ, ਭਾਵ ਸੰਕਲਪੋਂ ਕੋ ਛੋਡ ਕੇ ਜਪੁ॥
Prof. Sahib Singhਹੇ-ਮੇਰੇ ਮਨ! ਹਰ ਵੇਲੇ ਪਰਮਾਤਮਾ ਦੇ ਨਾਮ ਦਾ ਧਿਆਨ ਧਰ, ਪ੍ਰਭੂ ਦਾ ਨਾਮ ਜਪਦਾ ਰਹੁ!ਪਦ ਅਰਥ ਮਨ = ਹੇ ਮਨ! ਅਨਦਿਨੁ = ਹਰ ਰੋਜ਼, ਹਰ ਵੇਲੇ।
SikhNet (Spanish)Oh mi mente, habita siempre en el Nombre de tu Dios
ਜਹਾ ਕਹਾ ਤੁਝੁ ਰਾਖੈ ਸਭ ਠਾਈ; ਸੋ ਐਸਾ ਪ੍ਰਭੁ ਸੇਵਿ. ਸਦਾ ਤੂ ਅਪਨਾ ॥੧॥ ਰਹਾਉ ॥
jahaa kahaa tujh raakhai sabh tthaaee; so aisaa prabh sev. sadaa too apanaa |1| rahaau | Ang 860
Sant Singh KhalsaHere and hereafter, He shall protect you, everywhere; serve such a God forever. ||1||Pause||
Manmohan SinghEver serve thou that such a Lord of thine, who preserves thee here and there and at all the places. Pause.
Manmohan Singh (Punjabi)ਤੂੰ ਆਪਣੇ ਇਹੋ ਜਿਹੇ ਉਸ ਸੁਆਮੀ ਹੀ ਹਮੇਸ਼ਾਂ ਹੀ ਟਹਿਲ ਸੇਵਾ ਕਰ ਜੋ ਇਥੇ ਤੇ ਉਥੇ ਅਤੇਹਰ ਥਾਂ ਤੇ ਤੇਰੀ ਰੱਖਿਆ ਕਰਦਾ ਹੈ। ਠਰਿਹਾਉ।
Fareedkot Teekaਕਿਉਂਕਿ ਜੈਸੇ ਤੈਸੇ ਤੁਝ ਕੋ ਸਭ ਜਗਾ ਮੇਂ (ਰਾਖੈ) ਰਖ੍ਯਾ ਕਰੇਗਾ, ਸੋ ਐਸਾ ਪ੍ਰਭੂ ਅਪਨਾ ਜਾਨ ਕੇ ਤੂੰ ਸਦਾ ਸੇਵ॥੧॥ ਰਹਾਉ ॥
Prof. Sahib Singhਹੇ ਮਨ! ਉਹ ਪ੍ਰਭੂ ਹਰ ਥਾਂ ਹੀ ਤੇਰੀ ਰਾਖੀ ਕਰਨ ਵਾਲਾ ਹੈ, ਉਸ ਆਪਣੇ ਪ੍ਰਭੂ ਨੂੰ ਸਦਾ ਹੀ ਸਿਮਰਦਾ ਰਹੁ ॥੧॥ ਰਹਾਉ ॥ਪਦ ਅਰਥ ਜਹਾ ਕਹਾ = ਜਿੱਥੇ ਕਿੱਥੇ, ਹਰ ਥਾਂ। ਠਾਈ = ਥਾਈਂ। ਸੇਵਿ = ਸਿਮਰ ॥੧॥ ਰਹਾਉ ॥
SikhNet (Spanish)y sirve a Quien te protegerá aquí y aquí después. (1-Pausa)
ਜਾ ਮਹਿ ਸਭਿ ਨਿਧਾਨ, ਸੋ ਹਰਿ ਜਪਿ ਮਨ ਮੇਰੇ; ਗੁਰਮੁਖਿ ਖੋਜਿ ਲਹਹੁ ਹਰਿ ਰਤਨਾ ॥
jaa meh sabh nidhaan, so har jap man mere; guramukh khoj lahahu har ratanaa | Ang 860
Sant Singh KhalsaMeditate on the Lord, who contains all treasures, O my mind; as Gurmukh, search for the jewel, the Lord.
Manmohan SinghHe, in whom are contained all the treasures. O my soul, meditate thou on that Lord and search for God, the jewel, through the Guru.
Manmohan Singh (Punjabi)ਜਿਸ ਵਿੱਚ ਸਾਰੇ ਖਜਾਨੇ ਹਨ; ਹੇ ਮੇਰੀ ਜਿੰਦੇ! ਤੂੰ ਉਸ ਸਾਹਿਬ ਦਾ ਸਿਮਰਨ ਕਰ, ਅਤੇ ਗੁਰਾਂ ਦੇ ਰਾਹੀਂ, ਵਾਹਿਗੁਰੂ ਜਵੇਹਰ ਨੂੰ ਲੱਭ।
Fareedkot Teekaਹੇ ਮੇਰੇ ਮਨ! ਜਿਸ ਮਹਿ ਸਭ ਪਦਾਰਥ ਹੈਂ (ਸੋ) ਤਿਸ ਹਰੀ ਕੋ ਜਪ, ਪੁਨਹ ਹਰੀ (ਰਤਨਾ) ਅਮੋਲਕ ਰੂਪ ਕੋ ਗੁਰੋਂ ਦ੍ਵਾਰੇ ਖੋਜ ਲੈ॥
Prof. Sahib Singhਹੇ ਮੇਰੇ ਮਨ! ਉਸ ਪ੍ਰਭੂ ਦਾ ਨਾਮ ਜਪਿਆ ਕਰ, ਜਿਸ ਵਿਚ ਸਾਰੇ ਹੀ ਖ਼ਜ਼ਾਨੇ ਹਨ। ਗੁਰੂ ਦੀ ਸਰਨ ਪੈ ਕੇ ਹਰਿ-ਨਾਮ-ਰਤਨ ਨੂੰ (ਆਪਣੇ ਅੰਦਰੋਂ) ਖੋਜ ਕੇ ਲੱਭ ਲੈ।ਪਦ ਅਰਥ ਜਾ ਮਹਿ = ਜਿਸ (ਹਰੀ) ਵਿਚ। ਸਭਿ = ਸਾਰੇ। ਨਿਧਾਨ = ਖ਼ਜ਼ਾਨੇ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਖੋਜਿ = ਖੋਜ ਕੇ। ਲਹਹੁ = ਲੱਭੋ।
SikhNet (Spanish)Medita en el Señor, Quien contiene todos los Tesoros, oh mi mente, como Gurmukj, busca la Joya del Señor,
ਜਿਨ ਹਰਿ ਧਿਆਇਆ, ਤਿਨ ਹਰਿ ਪਾਇਆ ਮੇਰਾ ਸੁਆਮੀ; ਤਿਨ ਕੇ ਚਰਣ ਮਲਹੁ ਹਰਿ ਦਸਨਾ ॥੨॥
jin har dhiaaeaa, tin har paaeaa meraa suaamee; tin ke charan malahu har dasanaa |2| Ang 860
Sant Singh KhalsaThose who meditate on the Lord, find the Lord, my Lord and Master; I wash the feet of those slaves of the Lord. ||2||
Manmohan SinghThey, who ponder over God, attain to God, my Lord, I wash the feet of those servants of God.
Manmohan Singh (Punjabi)ਜੋ ਵਾਹਿਗੁਰੂ ਦਾ ਚਿੰਤਨ ਕਰਦੇ ਹਨ, ਉਹ ਮੇਰੇ ਮਾਲਕ, ਵਾਹਿਗੁਰੂ ਨੂੰ ਪਰਾਪਤ ਹੋ ਜਾਂਦੇ ਹਨ। ਮੈਂ ਵਾਹਿਗੁਰੂ ਦੇ ਉਨ੍ਹਾਂ ਸੇਵਕਾਂ ਦੇ ਪੈਰ ਧੋਂਦਾ ਹਾਂ।
Fareedkot Teekaਜਿਨੋਂ ਨੇ ਹਰੀ ਮੇਂ ਧਿਆਨ ਲਾਇਆ ਹੈ ਤਿਨੋਂ ਨੇ ਸ੍ਵਾਮੀ ਹਰੀ ਪਾਇਆ ਹੈ। ਤਿਨ ਹਰੀ ਕੇ (ਦਸਨਾ) ਦਾਸੋਂ ਕੇ ਚਰਨ (ਮਲਹੁ) ਪੁਲੋਸੋਂ; ਵਾ ਜਿਨੋਂ ਨੇ ਹਰੀ ਦਾਸ ਦਾਨ ਕੀਆ, ਭਾਵ ਉਪਦੇਸ ਦੀਆ ਹੈ, ਤਿਨ ਕੇ ਚਰਨ ਮਲੋਂ ॥੨॥
Prof. Sahib Singhਜਿਨ੍ਹਾਂ ਮਨੁੱਖ ਨੇ ਹਰਿ-ਨਾਮ ਵਿਚ ਧਿਆਨ ਜੋੜਿਆ, ਉਹਨਾਂ ਨੇ ਹਰੀ ਦਾ ਮਿਲਾਪ ਹਾਸਲ ਕਰ ਲਿਆ। ਹੇ ਮਨ! ਉਹਨਾਂ ਹਰੀ ਦੇ ਦਾਸਾਂ ਦੇ ਚਰਨ ਘੁੱਟਿਆ ਕਰ ॥੨॥ਪਦ ਅਰਥ ਜਿਸ = ਜਿਨ੍ਹਾਂ ਨੇ {ਜਿਨਿ = ਜਿਸ ਨੇ}। ਤਿਨ ਕੇ ਹਰਿ ਦਸਨਾ = ਤਿਨ ਹਰਿ ਦਸਨਾ ਕੇ, ਉਹਨਾਂ ਹਰੀ ਦੇ ਦਾਸਾਂ ਦੇ ॥੨॥
SikhNet (Spanish)pues quienes meditan en el Señor, Lo encuentran, reúnete con ellos y lava sus pies. (2)
ਸਬਦੁ ਪਛਾਣਿ ਰਾਮ ਰਸੁ ਪਾਵਹੁ; ਓਹੁ ਊਤਮੁ ਸੰਤੁ ਭਇਓ ਬਡ ਬਡਨਾ ॥
sabad pachhaan raam ras paavahu; ohu aootam sant bheo badd baddanaa | Ang 860
Sant Singh KhalsaOne who realizes the Word of the Shabad, obtains the sublime essence of the Lord; such a Saint is lofty and sublime, the greatest of the great.
Manmohan Singhsublime and the greatest of the great is that saint, who realises the Name and obtains the Lord's elixir.
Manmohan Singh (Punjabi)ਸਰੇਸ਼ਟ ਅਤੇ ਵੱਡਿਆਂ ਦਾ ਪਰਮ ਵੱਡਾ ਹੈ ਉਸ ਸਾਧੂ, ਜੋ ਨਾਮ ਨੂੰ ਅਨੁਭਵ ਕਰਦਾ ਹੈ ਅਤੇ ਪ੍ਰਭੂ ਦੇ ਅੰਮ੍ਰਿਤ ਨੂੰ ਪਰਾਪਤ ਹੁੰਦਾ ਹੈ।
Fareedkot Teekaਗੁਰ ਉਪਦੇਸ ਕੋ ਪਛਾਨ ਕੇ ਰਾਮ ਰਸ ਕੋ ਭਲੀ ਪ੍ਰਕਾਰ (ਪਾਵਹੁ) ਪ੍ਰਾਪਤਿ ਕਰ ਲੇਵੋ। ਜਿਸ ਨੇ ਪਾਇਆ ਹੈ (ਓਹੁ) ਊਤਮ ਸੰਤ ਬਡਿਓਂ ਤੇ ਬਡਾ ਭਇਆ ਹੈ॥
Prof. Sahib Singhਹੇ ਮਨ! ਗੁਰੂ ਦੇ ਸ਼ਬਦ ਨਾਲ ਸਾਂਝ ਪਾ ਕੇ ਹਰਿ-ਨਾਮ ਦਾ ਰਸ ਪ੍ਰਾਪਤ ਕਰ। (ਜੇਹੜਾ ਮਨੁੱਖ ਇਹ ਨਾਮ-ਰਸ ਹਾਸਲ ਕਰਦਾ ਹੈ) ਉਹ ਸ੍ਰੇਸ਼ਟ ਸੰਤ ਹੈ ਉਹ ਵੱਡੇ ਭਾਗਾਂ ਵਾਲਾ ਬਣ ਜਾਂਦਾ ਹੈ।ਪਦ ਅਰਥ ਪਛਾਣਿ = ਪਛਾਣ ਕੇ, ਸਾਂਝ ਪਾ ਕੇ। ਬਡ ਬਡਨਾ = ਬਹੁਤ ਵੱਡਾ।
SikhNet (Spanish)Quien toma Conciencia de la Palabra del Shabd, obtiene la Sublime Esencia del Señor, tal Santo es Grandioso, lo más Grande de lo grande.
ਤਿਸੁ ਜਨ ਕੀ ਵਡਿਆਈ. ਹਰਿ ਆਪਿ ਵਧਾਈ; ਓਹੁ ਘਟੈ ਨ. ਕਿਸੈ ਕੀ ਘਟਾਈ, ਇਕੁ ਤਿਲੁ ਤਿਲੁ ਤਿਲਨਾ ॥੩॥
tis jan kee vaddiaaee. har aap vadhaaee; ohu ghattai na. kisai kee ghattaaee, ik til til tilanaa |3| Ang 860
Sant Singh KhalsaThe Lord Himself magnifies the glory of that humble servant. No one can lessen or decrease that glory, not even a bit. ||3||
Manmohan SinghGod Himself increases the magnificence of that saint, which by anyone's decreasing, decreases not, even to the extent of a sesame and trice.
Manmohan Singh (Punjabi)ਵਾਹਿਗੁਰੂ ਖੁਦ ਉਸ ਸਾਧੂ ਦੀ ਸ਼ਾਨ-ਸ਼ੌਕਤ ਵਧਾਉਂਦਾ ਹੈ, ਜੋ ਕਿਸੇ ਜਣੇ ਦੇ ਘਟਾਉਣ ਦੁਆਰਾ, ਇਕ ਕੁੰਜਦ ਅਤੇ ਭੋਰਾ ਮਾਤ੍ਰ ਭੀ ਨਹੀਂ ਘਟਦੀ।
Fareedkot Teekaਤਿਨ ਜਨੋਂ ਕੀ ਵਡਿਆਈ ਹਰੀ ਨੇ ਆਪ ਵਧਾਈ ਹੈ, ਵਹੁ ਮਨ ਬਾਣੀ ਕਰ ਕੇ ਕਿਸੇ ਕੀ ਘਟਾਈ ਹੂਈ ਤਿਲ ਭਰ ਭੀ ਘਟਤੀ ਨਹੀਂ ਹੈ॥੩॥
Prof. Sahib Singhਅਜੇਹੇ ਮਨੁੱਖ ਦੀ ਇੱਜ਼ਤ ਪ੍ਰਭੂ ਨੇ ਆਪ ਵਧਾਈ ਹੈ, ਕਿਸੇ ਦੇ ਘਟਾਇਆਂ ਉਹ ਇੱਜ਼ਤ ਇਕ ਤਿਲ ਜਿਤਨੀ ਭੀ ਨਹੀਂ ਘਟ ਸਕਦੀ ॥੩॥ਪਦ ਅਰਥ ਓਹ = ਉਹ ਵਡਿਆਈ ॥੩॥
SikhNet (Spanish)El Mismo Señor magnifica la Gloria de ese humilde Sirviente. Tu Gloria, oh Señor, nadie La puede disminuir, ni siquiera un poco.(3)
ਜਿਸ ਤੇ ਸੁਖ ਪਾਵਹਿ ਮਨ ਮੇਰੇ; ਸੋ ਸਦਾ ਧਿਆਇ, ਨਿਤ ਕਰ ਜੁਰਨਾ ॥
jis te sukh paaveh man mere; so sadaa dhiaae, nit kar juranaa | Ang 861
Sant Singh KhalsaHe shall give you peace, O my mind; meditate forever, every day on Him, with your palms pressed together.
Manmohan SinghWith joined hands, day by day ever meditate thou on Him, O my mind, by whom thou shalt be blessed with bliss.
Manmohan Singh (Punjabi)ਹੱਥ ਬੰਨ੍ਹ ਕੇ, ਰੋਜ਼-ਬਰੋਜ ਹਮੇਸ਼ਾਂ ਹੀ ਤੂੰ ਉਸ ਦਾ ਭਜਨ ਕਰ, ਹੇ ਮੇਰੇ ਮਨੂਏ! ਜਿਸ ਪਾਸੋਂ ਤੈਨੂੰ ਖੁਸ਼ੀ ਪਰਸੰਨਤਾ ਦਾ ਦਾਤ ਪਰਾਪਤ ਹੋਵੇਗੀ।
Fareedkot Teekaਹੇ ਮੇਰੇ ਮਨ! ਜਿਸ ਤੇ ਤੂੰ ਸਦਾ ਸੁਖ ਪਾਵਹਿ ਨਿਤ ਹੀ ਤਿਸ ਕੇ ਧਿਆਨ ਮੇਂ ਜੁੜਨਾ ਕਰਿ; ਵਾ ਹਥ ਜੋੜ ਕਰ ਕੇ ਪ੍ਰਾਰਥਨਾ ਕਰੋ॥☬ਔਰ ਐਸੇ ਬੇਨਤੀ ਕਰੁ:
Prof. Sahib Singhਹੇ ਮੇਰੇ ਮਨ! ਜਿਸ ਪ੍ਰਭੂ ਪਾਸੋਂ ਤੂੰ ਸਾਰੇ ਸੁਖ ਪਾ ਰਿਹਾ ਹੈਂ, ਉਸ ਨੂੰ ਸਦਾ ਹੀ ਦੋਵੇਂ ਹੱਥ ਜੋੜ ਕੇ (ਪੂਰੀ ਨਿਮ੍ਰਤਾ ਨਾਲ) ਸਿਮਰਿਆ ਕਰ।ਪਦ ਅਰਥ ਜਿਸ ਤੇ = {ਲਫ਼ਜ਼ 'ਜਿਸੁ' ਦਾ (ੁ) ਸੰਬੰਧਕ 'ਤੇ' ਦੇ ਕਾਰਨ ਉਡ ਗਿਆ ਹੈ}। ਕਰ = ਹੱਥ {ਬਹੁ-ਵਚਨ}। ਜੁਰਨਾ = ਜੋੜ ਕੇ।
SikhNet (Spanish)Él te dará Paz, oh mente mía, medita para siempre, día con día en Él, con tus palmas juntas.
ਜਨ ਨਾਨਕ ਕਉ. ਹਰਿ ਦਾਨੁ ਇਕੁ ਦੀਜੈ; ਨਿਤ ਬਸਹਿ ਰਿਦੈ ਹਰੀ ਮੋਹਿ ਚਰਨਾ ॥੪॥੩॥
jan naanak kau. har daan ik deejai; nit baseh ridai haree mohi charanaa |4|3| Ang 861
Sant Singh KhalsaPlease bless servant Nanak with this one gift, O Lord, that Your feet may dwell within my heart forever. ||4||3||
Manmohan SinghBless slave Nanak with one gift, O Lord God, that Thy feet may ever abide within my mind.
Manmohan Singh (Punjabi)ਗੋਲੇ ਨਾਨਕ ਨੂੰ ਇਕ ਰਾਤ ਬਖਸ਼, ਹੇ ਸੁਆਮੀ ਵਾਹਿਗੁਰੂ! ਕਿ ਤੇਰੇ ਚਰਨ ਸਦਾ ਹੀ ਮੇਰੇ ਹਿਰਦੇ ਅੰਦਰ ਨਿਵਾਸ ਰੱਖਣ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਹਰੀ! ਮੈਂ ਜਨ ਕੋ ਏਕ ਦਾਨ ਦੀਜੀਏ, ਮੇਰੇ ਰਿਦੇ ਮੇਂ ਹਰ ਵਕਤ ਤੇਰੇ ਚਰਨ ਨਿਤ ਬਸੇਂ॥੪॥੩॥☬ਅਬ ਤਿਸੀ ਕੋ ਪੁਸਟ ਕਰਤੇ ਹੈਂ:
Prof. Sahib Singhਹੇ ਹਰੀ! (ਆਪਣੇ) ਦਾਸ ਨਾਨਕ ਨੂੰ ਇਕ ਖ਼ੈਰ ਪਾ ਕਿ ਤੇਰੇ ਚਰਨ ਮੇਰੇ ਹਿਰਦੇ ਵਿਚ ਸਦਾ ਹੀ ਵੱਸਦੇ ਰਹਿਣ ॥੪॥੩॥ਪਦ ਅਰਥ ਕਉ = ਨੂੰ। ਹਰਿ = ਹੇ ਹਰੀ! ਮੋਹਿ ਰਿਦੈ = ਮੇਰੇ ਹਿਰਦੇ ਵਿਚ ॥੪॥੩॥
SikhNet (Spanish)Oh Dios, por favor, bendice a Nanak con sólo un regalo, que Tu Pies habiten para siempre en mi corazón.(4-3)