ਏਕੁ ਨਾਮੁ ਵਸਿਆ ਘਟ ਅੰਤਰਿ; ਪੂਰੇ ਕੀ ਵਡਿਆਈ ॥੧॥ ਰਹਾਉ ॥
ek naam vasiaa ghatt antar; poore kee vaddiaaee |1| rahaau |
Sant Singh KhalsaThe One Name abides deep within my heart; such is the glorious greatness of the Perfect Lord. ||1||Pause||
Manmohan SinghWithin my mind abides the one Name, Such is the glory of my Perfect Lord. Pause.
Manmohan Singh (Punjabi)ਮੇਰੇ ਹਿਰਦੇ ਅੰਦਰ ਇਕ ਨਾਮ ਹੀ ਨਿਵਾਸ ਰੱਖਦਾ ਹੈ। ਐਹੋ ਜੇਹੀ ਹੈ ਪ੍ਰਭਤਾ ਮੇਰੇ ਪੂਰਨ ਪ੍ਰਭੂ ਦੀ। ਠਹਿਰਾਓ।
Fareedkot Teekaਏਕ ਨਾਮ ਹੀ ਤਿਨ ਕੇ ਘਟ ਭੀਤਰ ਵਸਿਆ ਹੈ, ਏਹ ਪੂਰੇ ਸਤਿਗੁਰੋਂ ਕੀ ਵਡਿਆਈ ਹੈ॥੧॥ ਰਹਾਉ ॥
Prof. Sahib Singhਉਸ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਹੀ ਵਸਿਆ ਰਹਿੰਦਾ ਹੈ, (ਪਰ ਗੁਰੂ ਭੀ ਤਦੋਂ ਹੀ ਮਿਲਦਾ ਹੈ ਜੇ) ਸਾਰੇ ਗੁਣਾਂ ਦੇ ਮਾਲਕ-ਪ੍ਰਭੂ ਦੀ ਮਿਹਰ ਹੋਵੇ ॥੧॥ ਰਹਾਉ ॥ਪਦ ਅਰਥ ਘਟ ਅੰਤਰਿ = ਹਿਰਦੇ ਵਿਚ। ਪੂਰੇ ਕੀ = ਸਾਰੇ ਗੁਣਾਂ ਦੇ ਮਾਲਕ-ਪ੍ਰਭੂ ਦੀ। ਵਡਿਆਈ = ਮਿਹਰ, ਬਜ਼ੁਰਗੀ ॥੧॥ ਰਹਾਉ ॥
SikhNet (Spanish)En mi corazón mantengo enaltecido el Nombre; tal es la Gloria de mi Señor Perfecto.
ਆਪੇ ਕਰਤਾ ਆਪੇ ਭੁਗਤਾ; ਦੇਦਾ ਰਿਜਕੁ ਸਬਾਈ ॥੨॥
aape karataa aape bhugataa; dedaa rijak sabaaee |2|
Sant Singh KhalsaHe Himself is the Creator, and He Himself is the Enjoyer. He Himself gives sustenance to all. ||2||
Manmohan SinghThe Lord Himself is the Creator, Himself the Enjoyer and Himself he gives sustenance to all.
Manmohan Singh (Punjabi)ਸੁਆਮੀ ਖੁਦ ਸਿਰਜਣਹਾਰ ਹੈ, ਖੁਦ ਹੀ ਭੋਗਣਹਾਰ ਅਤੇ ਖੁਦ ਹੀ ਉਹ ਸਾਰਿਆਂ ਨੂੰ ਰੋਜ਼ੀ ਦਿੰਦਾ ਹੈ।
Fareedkot Teekaਸੋ ਹਰੀ ਕੈਸਾ ਹੈ? ਆਪੇ ਹੀ ਸਭ ਸ੍ਰਿਸ੍ਟੀ ਕਾ ਕਰਤਾ ਹੈ ਔ ਆਪ ਹੀ ਭੋਗਤਾ ਹੈ, ਪੁਨਃ ਆਪ ਹੀ ਸਭ ਸ੍ਰਿਸਟੀ ਕੋ ਰਿਜਕੁ ਦੇਤਾ ਹੈ॥੨॥
Prof. Sahib Singh(ਹੇ ਸੰਤ ਜਨੋ!) ਪਰਮਾਤਮਾ ਆਪ ਹੀ ਸਭ ਜੀਵਾਂ ਦਾ ਪੈਦਾ ਕਰਨ ਵਾਲਾ ਹੈ, (ਸਭ ਜੀਵਾਂ ਵਿਚ ਵਿਆਪਕ ਹੋ ਕੇ) ਆਪ ਹੀ (ਸਾਰੇ ਭੋਗ) ਭੋਗਣ ਵਾਲਾ ਹੈ, ਸਾਰੀ ਲੋਕਾਈ ਨੂੰ (ਆਪ ਹੀ) ਰਿਜ਼ਕ ਦੇਣ ਵਾਲਾ ਹੈ ॥੨॥ਪਦ ਅਰਥ ਆਪੇ = (ਪ੍ਰਭੂ) ਆਪ ਹੀ। ਕਰਤਾ = (ਜੀਵਾਂ ਨੂੰ) ਪੈਦਾ ਕਰਨ ਵਾਲਾ। ਭੁਗਤਾ = (ਜੀਵਾਂ ਵਿਚ ਬੈਠ ਕੇ) ਭੋਗਣ ਵਾਲਾ। ਸਬਾਈ = ਸਾਰੀ ਲੋਕਾਈ ਨੂੰ ॥੨॥
SikhNet (Spanish)Él Mismo es el Creador y Él Mismo sostiene y goza de Su creación.(2)
ਜੋ ਕਿਛੁ ਕਰਣਾ. ਸੋ ਕਰਿ ਰਹਿਆ; ਅਵਰੁ. ਨ ਕਰਣਾ ਜਾਈ ॥੩॥
jo kichh karanaa. so kar rahiaa; avar. na karanaa jaaee |3|
Sant Singh KhalsaWhatever He wants to do, He is doing; no one else can do anything. ||3||
Manmohan SinghWhatever He has to do, that He is doing. No one else can do anything.
Manmohan Singh (Punjabi)ਜਿਹੜਾ ਕੁਝ ਉਸ ਨੇ ਕਰਨਾ ਹੈ, ਉਸ ਨੂੰ ਉਹ ਕਰੀ ਜਾਂਦਾ ਹੈ। ਹੋਰ ਕੋਈ ਜਣਾ ਕੁਝ ਨਹੀਂ ਕਰ ਸਕਦਾ।
Fareedkot Teekaਜੋ ਕੁਛ ਉਸ ਨੇ ਕਰਨਾ ਹੈ, ਸੋਈ ਕਰਿ ਰਿਹਾ ਹੈ, ਹੋਰ ਕੁਛ ਕਰਿਆ ਨਹੀਂ ਜਾਤਾ॥੩॥
Prof. Sahib Singhਹੇ ਸੰਤ ਜਨੋ! ਉਹ ਪ੍ਰਭੂ ਆਪ ਹੀ ਜੋ ਕੁਝ ਕਰਨਾ ਚਾਹੁੰਦਾ ਹੈ ਕਰ ਰਿਹਾ ਹੈ, ਕਿਸੇ ਜੀਵ ਪਾਸੋਂ ਉਸ ਦੇ ਉਲਟ ਕੁਝ ਹੋਰ ਨਹੀਂ ਕੀਤਾ ਜਾ ਸਕਦਾ ॥੩॥ਪਦ ਅਰਥ ਨ ਕਰਣਾ ਜਾਈ = ਨਹੀਂ ਕੀਤਾ ਜਾ ਸਕਦਾ। ਅਵਰੁ = ਕੁਝ ਹੋਰ ॥੩॥
SikhNet (Spanish)Lo que sea que desea hacer, eso hace; nadie más puede hacer algo.(3)
ਆਪੇ ਸਾਜੇ ਸ੍ਰਿਸਟਿ ਉਪਾਏ; ਸਿਰਿ ਸਿਰਿ ਧੰਧੈ ਲਾਈ ॥੪॥
aape saaje srisatt upaae; sir sir dhandhai laaee |4|
Sant Singh KhalsaHe Himself fashions and creates the creation; He links each and every person to their task. ||4||
Manmohan SinghThe Lord Himself fashions and creates the creation and Himself yokes each one to his task.
Manmohan Singh (Punjabi)ਸਾਹਿਬ ਆਪ ਹੀ ਰਚਨਾ ਨੂੰ ਘੜਦਾ ਅਤੇ ਰਚਦਾ ਹੈ ਅਤੇ ਆਪ ਹੀ ਹਰ ਇਕਸ ਨੂੰ ਉਸ ਦੇ ਕੰਮ ਕਾਜ ਅੰਦਰ ਜੋੜਦਾ ਹੈ।
Fareedkot Teekaਆਪ ਹੀ ਵਹੁ ਤੇਰੇ ਕੋ ਸਾਜ ਕੈ ਉਤਪਤ ਕਰਤਾ ਹੈ, ਪੁਨਃ ਸਰਬ ਸ੍ਰਿਸਟੀ (ਸਿਰਿ ਸਿਰਿ) ਭਿੰਨ ਭਿੰਨ ਧੰਧਿਓਂ ਮੇਂ ਲਾਈ ਹੈ॥੪॥
Prof. Sahib Singhਹੇ ਸੰਤ ਜਨੋ! ਪ੍ਰਭੂ ਆਪ ਹੀ (ਸਭ ਜੀਵਾਂ ਦੀ) ਘਾੜਤ ਘੜਦਾ ਹੈ, ਆਪ ਹੀ ਇਹ ਜਗਤ ਪੈਦਾ ਕਰਦਾ ਹੈ, ਹਰੇਕ ਜੀਵ ਦੇ ਸਿਰ ਉਤੇ ਉਸ ਨੇ ਆਪ ਹੀ (ਮਾਇਆ ਦੇ) ਜੰਜਾਲ ਦੀ (ਪੋਟਲੀ) ਚੰਬੋੜੀ ਹੋਈ ਹੈ ॥੪॥ਪਦ ਅਰਥ ਸਾਜੇ = ਸਾਜਦਾ ਹੈ, ਬਣਾਂਦਾ ਹੈ, ਪੈਦਾ ਕਰਦਾ ਹੈ। ਸਿਰਿ = ਸਿਰ ਉਤੇ। ਸਿਰਿ ਸਿਰਿ = ਹਰੇਕ ਦੇ ਸਿਰ ਉਤੇ। ਧੰਧੈ = (ਮਾਇਆ ਦੇ) ਜੰਜਾਲ ਦੀ (ਪੋਟਲੀ)। ਲਾਈ = ਚੰਬੜੀ ਹੋਈ ਹੈ ॥੪॥
SikhNet (Spanish)El Señor Mismo inicia la creación y la encamina en sus tareas. (4)
ਤਿਸਹਿ ਸਰੇਵਹੁ ਤਾ ਸੁਖੁ ਪਾਵਹੁ; ਸਤਿਗੁਰਿ ਮੇਲਿ ਮਿਲਾਈ ॥੫॥
tiseh sarevahu taa sukh paavahu; satigur mel milaaee |5|
Sant Singh KhalsaIf you serve Him, then you will find peace; the True Guru will unite you in His Union. ||5||
Manmohan SinghIf thou meditate on Him, then alone shalt thou obtain peace and the True Guru shall unite thee in the Lord's Union.
Manmohan Singh (Punjabi)ਜੇਕਰ ਤੂੰ ਉਸ ਦਾ ਸਿਮਰਨ ਕਰੇਂ, ਕੇਵਲ ਤਦ ਹੀ ਤੂੰ ਆਰਾਮ ਪਾਵੇਗਾਂ ਅਤੇ ਸੱਚੇ ਗੁਰੂ ਜੀ ਤੈਨੂੰ ਸੁਆਮੀ ਦੇ ਮਿਲਾਪ ਅੰਦਰ ਮਿਲਾ ਦੇਣਗੇ।
Fareedkot Teekaਜੋ ਤਿਸ ਕੇ ਸੇਵਨੇ ਤੋ ਸੁਖ ਪਾਵੇਂਗੇ, ਪ੍ਰਿਥਮ ਸਤਿਗੁਰੋਂ ਕੇ ਮੇਲ ਮੇਂ ਅਪਨੇ ਆਪ ਕੋ ਮਿਲਾਵਨੇਹਾਰੇ ਹੋਵੋ॥੫॥
Prof. Sahib Singhਹੇ ਸੰਤ ਜਨੋ! ਉਸ ਪਰਮਾਤਮਾ ਨੂੰ ਹੀ ਸਿਮਰਦੇ ਰਹੋ, ਤਦੋਂ ਹੀ ਆਤਮਕ ਆਨੰਦ ਕਰ ਸਕੋਗੇ। (ਪਰ ਸਿਮਰਦਾ ਉਹੀ ਹੈ ਜਿਸ ਨੂੰ) ਗੁਰੂ ਨੇ ਪਰਮਾਤਮਾ ਦੇ ਚਰਨਾਂ ਵਿਚ ਜੋੜਿਆ ਹੈ ॥੫॥ਪਦ ਅਰਥ ਤਿਸਹਿ = {ਤਿਸੁ ਹੀ} ਉਸ ਪ੍ਰਭੂ ਨੂੰ ਹੀ। ਸਰੇਵਹੁ = ਸੇਵਾ-ਭਗਤੀ ਕਰੋ। ਸਤਿਗੁਰਿ = ਗੁਰ ਨੇ। ਮੇਲਿ = ਪ੍ਰਭੂ ਦੇ ਮਿਲਾਪ ਵਿਚ ॥੫॥
SikhNet (Spanish)Si lo sirves entonces encontrarás Paz, el Guru Verdadero te unirá en Su Unión. (5)
ਆਪਣਾ ਆਪੁ. ਆਪਿ ਉਪਾਏ; ਅਲਖੁ. ਨ ਲਖਣਾ ਜਾਈ ॥੬॥
aapanaa aap. aap upaae; alakh. na lakhanaa jaaee |6|
Sant Singh KhalsaThe Lord Himself creates Himself; the Unseen Lord cannot be seen. ||6||
Manmohan SinghHis ownself, the Lord Himself creates, He, the Unseen Lord, can be seen not.
Manmohan Singh (Punjabi)ਆਪਣੇ ਆਪ ਨੂੰ ਸਾਹਿਬ ਆਪੇ ਹੀ ਰਚਦਾ ਹੈ। ਉਹ ਅਦ੍ਰਿਸ਼ਟ ਸਾਹਿਬ, ਵੇਖਿਆ ਨਹੀਂ ਜਾ ਸਕਦਾ।
Fareedkot Teekaਅਪਨਾ ਆਪ ਰੂਪ ਜੋ ਸੰਸਾਰ ਹੈ ਤਿਸ ਕੋ ਸੋ ਆਪ ਹੀ ਉਪਾਵਤਾ ਹੈ, ਪੁਨਾ ਵਹੁ ਅਲਖ ਹੈ ਲਖਿਆ ਨਹੀਂ ਜਾਤਾ॥੬॥
Prof. Sahib Singhਹੇ ਸੰਤ ਜਨੋ! ਪ੍ਰਭੂ ਆਪ ਹੀ ਆਪਣਾ ਆਪ (ਕਿਸੇ ਜੀਵ ਦੇ ਹਿਰਦੇ ਵਿਚ) ਪਰਗਟ ਕਰਦਾ ਹੈ, ਉਹ ਅਲੱਖ ਹੈ, ਉਸ ਦਾ ਸਹੀ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ ॥੬॥ਪਦ ਅਰਥ ਆਪੁ = ਆਪੇ ਨੂੰ। ਉਪਾਏ = ਪਰਗਟ ਕਰਦਾ ਹੈ। ਅਲਖੁ = ਜਿਸ ਦਾ ਸਹੀ ਸਰੂਪ ਦਸਿਆ ਨਾਹ ਜਾ ਸਕੇ ॥੬॥
SikhNet (Spanish)Él, el Señor, desde Sí Mismo, creó Su Propio Ser; sí, las profundidades del Señor Insondable uno no puede imaginarlas. (6)
ਆਪੇ ਮਾਰਿ ਜੀਵਾਲੇ ਆਪੇ; ਤਿਸ ਨੋ ਤਿਲੁ. ਨ ਤਮਾਈ ॥੭॥
aape maar jeevaale aape; tis no til. na tamaaee |7|
Sant Singh KhalsaHe Himself kills, and brings back to life; He does not have even an iota of greed. ||7||
Manmohan SinghThe Lord Himself destroys and Himself creates. He has not even an iota of avarice.
Manmohan Singh (Punjabi)ਸਾਈਂ ਆਪੇ ਨਾਸ ਕਰਦਾ ਹੈ ਅਤੇ ਆਪ ਹੀ ਰਚਦਾ ਹੈ। ਉਸ ਨੂੰ ਭੋਰਾ ਭਰ ਭੀ ਤਮ੍ਹਾ ਨਹੀਂ।
Fareedkot Teekaਆਪ ਹੀ ਮਾਰਤਾ ਹੈ ਪੁਨਾ ਜੀਵਾਵਤਾ ਭੀ ਆਪੇ ਹੈ, ਤਿਸ ਵਾਹਿਗੁਰੂ ਕੋ ਤਿਲ ਮਾਤ੍ਰ ਭੀ ਤਮਾ ਨਹੀਂ ਹੈ॥੭॥
Prof. Sahib Singh(ਹੇ ਸੰਤ ਜਨੋ! ਜੀਵਾਂ ਨੂੰ) ਆਤਮਕ ਮੌਤ ਦੇ ਕੇ (ਫਿਰ) ਆਪ ਹੀ ਪ੍ਰਭੂ ਆਤਮਕ ਜੀਵਨ ਦੇਂਦਾ ਹੈ। ਉਸ ਨੂੰ ਕਿਸੇ ਤਰ੍ਹਾਂ ਦਾ ਕੋਈ ਰਤਾ ਭਰ ਭੀ ਲਾਲਚ ਨਹੀਂ ਹੈ ॥੭॥ਪਦ ਅਰਥ ਮਾਰਿ = ਮਾਰ ਕੇ, ਆਤਮਕ ਮੌਤ ਦੇ ਕੇ। ਜੀਵਾਲੇ = ਆਤਮਕ ਜੀਵਨ ਦੇਂਦਾ ਹੈ। ਤਿਸ ਨੋ = {ਸੰਬੰਧਕ 'ਨੋ' ਦੇ ਕਾਰਨ ਲਫ਼ਜ਼ 'ਤਿਸੁ' ਦਾ (ੁ) ਉਡ ਗਿਆ ਹੈ}। ਤਿਲੁ = ਰਤਾ ਭਰ ਭੀ। ਤਮਾਈ = ਤਮ੍ਹਾ, ਲਾਲਚ ॥੭॥
SikhNet (Spanish)Él Mismo destruye para recrear; Él Mismo está libre de deseo.(7)
ਇਕਿ ਦਾਤੇ. ਇਕਿ ਮੰਗਤੇ ਕੀਤੇ; ਆਪੇ ਭਗਤਿ ਕਰਾਈ ॥੮॥
eik daate. ik mangate keete; aape bhagat karaaee |8|
Sant Singh KhalsaSome are made givers, and some are made beggars; He Himself inspires us to devotional worship. ||8||
Manmohan SinghSome He has made givers and some the beggars. The Lord Himself yokes man to His devotional service.
Manmohan Singh (Punjabi)ਕਈ ਉਸ ਨੇ ਦਾਨੀ ਬਣਾਏ ਹਨ ਅਤੇ ਕਈ ਭਿਖਾਰੀ। ਸਾਹਿਬ ਖੁਦ ਹੀ ਇਨਸਾਨ ਨੂੰ ਆਪਣੀ ਪ੍ਰੇਮਮਈ ਸੇਵਾ ਅੰਦਰ ਜੋੜਦਾ ਹੈ।
Fareedkot Teekaਇਕ ਤਿਸ ਨੇ ਦਾਤੇ ਕੀਏ ਹੈਂ ਔ ਕਰਮੋਂਨੁਸਾਰ ਏਕ ਮੰਗਤੇ ਕੀਏ ਹੈਂ, ਪੁਨਾ ਇਕਨਾਂ ਸੇ ਆਪ ਹੀ ਭਰਤੀ ਕਰਾਵਤਾ ਹੈ॥
Prof. Sahib Singhਹੇ ਸੰਤ ਜਨੋ! ਜਗਤ ਵਿਚ ਪਰਮਾਤਮਾ ਨੇ ਕਈ ਜੀਵਾਂ ਨੂੰ ਦੂਜਿਆਂ ਦੀ ਮਦਦ ਕਰਨ ਦੇ ਸਮਰੱਥ ਬਣਾ ਦਿਤਾ ਹੈ, ਕਈ ਜੀਵ ਉਸ ਨੇ ਕੰਗਾਲ-ਮੰਗਤੇ ਬਣਾ ਦਿਤੇ ਹਨ। (ਜਿਨ੍ਹਾਂ ਉਤੇ ਮਿਹਰ ਕਰਦਾ ਹੈ ਉਹਨਾਂ ਪਾਸੋਂ) ਆਪਣੀ ਭਗਤੀ ਪਰਮਾਤਮਾ ਆਪ ਹੀ ਕਰਾਂਦਾ ਹੈ ॥੮॥ਪਦ ਅਰਥ ਇਕਿ = {ਲਫ਼ਜ਼ 'ਇਕ' ਤੋਂ ਬਹੁ-ਵਚਨ} ਕਈ (ਜੀਵ)। ਦਾਤੇ = ਲੋੜਵੰਦਿਆਂ ਦੀ ਮਦਦ ਕਰ ਸਕਣ ਵਾਲੇ ॥੮॥
SikhNet (Spanish)A algunos los hizo dadores, a otros pordioseros; sí, desde Su Ser, Él nos llena de Devoción. (8)
ਸੇ ਵਡਭਾਗੀ ਜਿਨੀ ਏਕੋ ਜਾਤਾ; ਸਚੇ ਰਹੇ ਸਮਾਈ ॥੯॥
se vaddabhaagee jinee eko jaataa; sache rahe samaaee |9|
Sant Singh KhalsaThose who know the One Lord are very fortunate; they remain absorbed in the True Lord. ||9||
Manmohan SinghVery fortune are they who know the one alone and remain absorbed in the True Lord.
Manmohan Singh (Punjabi)ਪਰਮ ਚੰਗੇ ਨਸੀਬਾਂ ਵਾਲੇ ਹਨ ਉਹ, ਜੋ ਕੇਵਲ ਇੱਕ ਨੂੰ ਹੀ ਜਾਣਦੇ ਹਨ ਅਤੇ ਸੱਚੀ ਸਾਈਂ ਅੰਦਰ ਲੀਨ ਰਹਿੰਦੇ ਹਨ।
Fareedkot Teekaਸੋ ਬਡੇ ਭਾਗੋਂ ਵਾਲੇ ਹੈਂ ਜਿਨੋਂ ਨੇ ਏਕ ਵਾਹਿਗੁਰੂ ਜਾਣਿਆ ਹੈ, ਤਿਸ ਸੇ ਵਹੁ ਤਿਸ ਸਚੇ ਮੇਂ ਸਮਾਇ ਰਹੇ ਹੈਂ॥੯॥
Prof. Sahib Singhਹੇ ਸੰਤ ਜਨੋ! ਜਿਨ੍ਹਾਂ ਬੰਦਿਆਂ ਨੇ ਇਕ ਪਰਮਾਤਮਾ ਨਾਲ ਜਾਣ-ਪਛਾਣ ਬਣਾ ਲਈ ਹੈ ਉਹ ਵੱਡੇ ਭਾਗਾਂ ਵਾਲੇ ਹਨ, ਉਹ ਸਦਾ ਕਾਇਮ ਰਹਿਣ ਵਾਲੇ ਪ੍ਰਭੂ (ਦੀ ਯਾਦ) ਵਿਚ ਲੀਨ ਰਹਿੰਦੇ ਹਨ ॥੯॥ਪਦ ਅਰਥ ਸੇ = {ਬਹੁ-ਵਚਨ} ਉਹ (ਬੰਦੇ)। ਜਾਤਾ = ਪਛਾਣਿਆ, ਸਾਂਝ ਪਾਈ। ਸਚੇ = ਸਦਾ-ਥਿਰ ਪ੍ਰਭੂ ਵਿਚ। ਰਹੇ ਸਮਾਈ = ਰਹੇ ਸਮਾਇ, ਸਦਾ ਟਿਕੇ ਰਹੇ ॥੯॥
SikhNet (Spanish)Afortunados son los que conocen al Uno y se funden en su Dios Verdadero. (9)
ਆਪਿ ਸਰੂਪੁ ਸਿਆਣਾ ਆਪੇ; ਕੀਮਤਿ ਕਹਣੁ. ਨ ਜਾਈ ॥੧੦॥
aap saroop siaanaa aape; keemat kehan. na jaaee |10|
Sant Singh KhalsaHe Himself is beautiful, He Himself is wise and clever; His worth cannot be expressed. ||10||
Manmohan SinghThe Lord Himself is Beauteous and Himself wise. His worth can be uttered not.
Manmohan Singh (Punjabi)ਪ੍ਰਭੂ ਆਪੇ ਸੁਹਣਾ ਸੁਨੱਖਾ ਹੈ ਅਤੇ ਆਪ ਹੀ ਦਾਨਾਬੀਨਾ। ਉਸ ਦਾ ਮੁੱਲ ਆਖਿਆ ਨਹੀਂ ਜਾ ਸਕਦਾ।
Fareedkot Teekaਆਪ ਹੀ ਸੁੰਦਰ ਸਰੂਪ ਹੈ ਪੁਨਾ ਸਿਆਣਾ ਭੀ ਵਹੁ ਆਪ ਹੀ ਹੈ, ਤਿਸ ਕੀ ਕੀਮਤਿ ਕੁਛ ਕਹੀ ਨਹੀਂ ਜਾਤੀ॥੧੦॥
Prof. Sahib Singhਹੇ ਸੰਤ ਜਨੋ! ਪਰਮਾਤਮਾ ਆਪ (ਸਭ ਤੋਂ) ਸੁੰਦਰ ਹੈ (ਸਭ ਤੋਂ) ਸਿਆਣਾ (ਭੀ) ਆਪ ਹੀ ਹੈ। (ਉਸ ਦੀ ਸੁੰਦਰਤਾ ਤੇ ਸਿਆਣਪ ਦਾ) ਮੁਲ ਦਸਿਆ ਨਹੀਂ ਜਾ ਸਕਦਾ ॥੧੦॥ਪਦ ਅਰਥ ਸਰੂਪੁ = ਰੂਪ ਵਾਲਾ, ਸੋਹਣਾ। ਆਪੇ = ਆਪ ਹੀ ॥੧੦॥
SikhNet (Spanish)Él, nuestro Dios, es Bello y Sabio; sí, es Invaluable e Inapreciable.(10)
ਆਪੇ ਦੁਖੁ ਸੁਖੁ ਪਾਏ ਅੰਤਰਿ; ਆਪੇ ਭਰਮਿ ਭੁਲਾਈ ॥੧੧॥
aape dukh sukh paae antar; aape bharam bhulaaee |11|
Sant Singh KhalsaHe Himself infuses pain and pleasure; He Himself makes them wander around in doubt. ||11||
Manmohan SinghGod Himself infuses pain and pleasure within the mortal and Himself strays him in doubt in utter darkness.
Manmohan Singh (Punjabi)ਹਰੀ ਖੁਦ ਪ੍ਰਾਨੀ ਦੇ ਅੰਦਰ ਗਮੀ ਅਤੇ ਖੁਸ਼ੀ ਫੂਕਦਾ ਹੈ ਅਤੇ ਖੁਦ ਹੀ ਉਸ ਨੂੰ ਸ਼ੱਕ-ਸੁਬ੍ਹੇ ਅੰਦਰ ਗੁਮਰਾਹ ਕਰਦਾ ਹੈ।
Fareedkot Teekaਆਪ ਹੀ ਕਰਮੋਂ ਕੇ ਅਨੁਸਾਰ ਜੀਵੋਂ ਕੇ ਅੰਤਰ ਦੁਖ ਤਥਾ ਸੁਖ ਪਾਵਤਾ ਹੈ, ਆਪ ਹੀ ਸ੍ਰਿਸਟੀ ਤਿਸ ਨੇ ਭਰਮ ਮੇਂ ਭੁਲਾਈ ਹੈ॥੧੧॥
Prof. Sahib Singhਹੇ ਸੰਤ ਜਨੋ! ਹਰੇਕ ਜੀਵ ਦੇ ਅੰਦਰ ਪਰਮਾਤਮਾ ਆਪ ਹੀ ਦੁਖ ਪੈਦਾ ਕਰਦਾ ਹੈ। ਆਪ ਹੀ ਸੁਖ (ਭੀ) ਦੇਂਦਾ ਹੈ। ਉਹ ਆਪ ਹੀ ਜੀਵ ਨੂੰ ਭਟਕਣਾ ਵਿਚ ਪਾ ਕੇ ਉਸ ਨੂੰ ਕੁਰਾਹੇ ਪਾ ਦੇਂਦਾ ਹੈ ॥੧੧॥ਪਦ ਅਰਥ ਅੰਤਰਿ = (ਹਰੇਕ ਜੀਵ ਦੇ) ਅੰਦਰ। ਭਰਮਿ = ਭਟਕਣਾ ਵਿਚ। ਭੁਲਾਈ = ਕੁਰਾਹੇ ਪਾ ਦੇਂਦਾ ਹੈ ॥੧੧॥
SikhNet (Spanish)Él Mismo nos tiene sujetos al placer y al dolor; Él Mismo nos hace perdernos en la duda. (11)
ਵਡਾ ਦਾਤਾ ਗੁਰਮੁਖਿ ਜਾਤਾ; ਨਿਗੁਰੀ ਅੰਧ ਫਿਰੈ ਲੋਕਾਈ ॥੧੨॥
vaddaa daataa guramukh jaataa; niguree andh firai lokaaee |12|
Sant Singh KhalsaThe Great Giver is revealed to the Gurmukh; without the Guru, the world wanders in darkness. ||12||
Manmohan SinghThe great giver is known through the Guru. Without the Guru, the world wanders about in utter darkness.
Manmohan Singh (Punjabi)ਪਰਮ ਦਾਤਾਰ ਗੁਰਾਂ ਦੇ ਰਾਹੀਂ ਜਾਣਿਆਂ ਜਾਂਦਾ ਹੈ। ਗੁਰੂ-ਵਿਹੂਣ, ਸੰਸਾਰ ਅਨ੍ਹੇਰ ਘੁੱਪ ਅੰਦਰ ਭਟਕਦਾ ਫਿਰਦਾ ਹੈ।
Fareedkot Teekaਐਸਾ ਬਡਾ ਦਾਤਾ ਗੁਰੋਂ ਦ੍ਵਾਰੇ ਜਾਨਿਆ ਹੈ। ਜੋ ਸ੍ਰੇਸਟੀ ਨਿਗੁਰੀ ਹੈ, ਸੋ ਅਗ੍ਯਾਨ ਕਰ ਕੇ ਅੰਧ ਹੂਈ ਜਨਮ ਮਰਨ ਮੇਂ ਫਿਰਤੀ ਹੈ॥੧੨॥
Prof. Sahib Singhਹੇ ਸੰਤ ਜਨੋ! ਜਿਸ ਮਨੁਖ ਨੇ ਗੁਰੂ ਦੀ ਸਰਨ ਲਈ, ਉਸ ਨੇ ਉਸ ਵੱਡੇ ਦਾਤਾਰ ਪ੍ਰਭੂ ਨਾਲ ਸਾਂਝ ਪਾ ਲਈ; ਪਰ ਮਾਇਆ ਦੇ ਮੋਹ ਵਿਚ ਅੰਨ੍ਹੀ ਹੋਈ ਲੋਕਾਈ ਭਟਕਦੀ ਫਿਰਦੀ ਹੈ ॥੧੨॥ਪਦ ਅਰਥ ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲੇ ਨੇ। ਅੰਧ = ਅੰਨ੍ਹੀ ॥੧੨॥
SikhNet (Spanish)El Gran Dador, desde lo más elevado, nos es revelado a través del Guru; sin el Guru el mundo anda a tientas en total oscuridad. (12)
ਜਿਨੀ ਚਾਖਿਆ ਤਿਨਾ ਸਾਦੁ ਆਇਆ; ਸਤਿਗੁਰਿ ਬੂਝ ਬੁਝਾਈ ॥੧੩॥
jinee chaakhiaa tinaa saad aaeaa; satigur boojh bujhaaee |13|
Sant Singh KhalsaThose who taste, enjoy the flavor; the True Guru imparts this understanding. ||13||
Manmohan SinghThey, who taste the Name-Nectar enjoy its relish. The True Guru imparts this understanding.
Manmohan Singh (Punjabi)ਜੋ ਨਾਮ-ਅੰਮ੍ਰਿਤ ਨੂੰ ਪਾਨ ਕਰਦੇ ਹਨ, ਉਹ ਹੀ ਇਸ ਦਾ ਸੁਆਦ ਮਾਣਦੇ ਹਨ। ਸੱਚੇ ਗੁਰਦੇਵ ਜੀ ਇਹ ਸਮਝ ਦਰਸਾਉਂਦੇ ਹਨ।
Fareedkot Teekaਜਿਨਾਂ ਪੁਰਸ਼ਾਂ ਨੇ ਹਰਿ ਨਾਮ ਰਸ ਚਾਖਿਆ ਹੈ ਤਿਨਾਂ ਕੋ ਹੀ ਸੁਆਦ ਆਇਆ ਹੈ, ਪਰੰਤੂ ਚਾਖਿਆ ਭੀ ਤਿਨੋਂ ਨੇ ਹੈ ਜਿਨ ਕੋ ਸਤਿਗੁਰੋਂ ਨੇ ਬੂਝ ਬੁਝਾਈ ਹੈ॥੧੩॥
Prof. Sahib Singhਹੇ ਸੰਤ ਜਨੋ! ਜਿਨ੍ਹਾਂ ਨੂੰ ਗੁਰੂ ਨੇ (ਨਾਮ ਅੰਮ੍ਰਿਤ ਦੀ) ਕਦਰ ਬਖ਼ਸ਼ੀ, ਜਿਨ੍ਹਾਂ ਨੇ (ਇਸ ਤਰ੍ਹਾਂ ਨਾਮ-ਅੰਮ੍ਰਿਤ) ਚਖ ਲਿਆ, ਉਹਨਾਂ ਨੂੰ ਉਸ ਦਾ ਆਨੰਦ ਆ ਗਿਆ (ਤੇ ਉਹ ਸਦਾ ਨਾਮ ਵਿਚ ਜੁੜੇ ਰਹੇ) ॥੧੩॥ਪਦ ਅਰਥ ਸਾਦੁ = ਸੁਆਦ, ਆਨੰਦ। ਸਤਿਗੁਰਿ = ਗੁਰੂ ਨੇ। ਬੂਝ = ਸੂਝ। ਬੁਝਾਈ = ਸਮਝਾਈ ॥੧੩॥
SikhNet (Spanish)Los que han sentido a Dios, aman ese sentimiento; sí, a través del Guru Verdadero, este Misterio es revelado.(13)
ਇਕਨਾ ਨਾਵਹੁ ਆਪਿ ਭੁਲਾਏ; ਇਕਨਾ ਗੁਰਮੁਖਿ ਦੇਇ ਬੁਝਾਈ ॥੧੪॥
eikanaa naavahu aap bhulaae; ikanaa guramukh dee bujhaaee |14|
Sant Singh KhalsaSome, the Lord causes to forget and lose the Name; others become Gurmukh, and are granted this understanding. ||14||
Manmohan SinghSome, the Lord Himself causes to miss His Name and to some He reveals it through the Guru.
Manmohan Singh (Punjabi)ਕਈਆਂ ਨੂੰ ਪ੍ਰਭੂ ਆਪੇ ਆਪਣੇ ਤੋਂ ਗੁਮਰਾਹ ਕਰ ਦਿੰਦਾ ਹੈ ਅਤੇ ਕਈਆਂ ਨੂੰ ਉਹ ਗੁਰਾਂ ਦੇ ਰਾਹੀਂ ਇਸ ਨੂੰ ਦਰਸਾ ਦਿੰਦਾ ਹੈ।
Fareedkot Teekaਇਕ ਮਨਮੁਖੋਂ ਕੋ ਨਾਮ ਸੇ ਆਪ ਹੀ ਭੁਲਾਵਤਾ ਹੈ ਔ ਇਕਨਾ ਗੁਰਮੁਖੋਂ ਕੋ ਨਾਮ ਕੀ ਬੂਝ ਬੁਝਾਇ ਦੇਤਾ ਹੈ॥੧੪॥
Prof. Sahib Singh(ਹੇ ਸੰਤ ਜਨੋ! ਜੀਵਾਂ ਦੇ ਵੱਸ ਦੀ ਗੱਲ ਨਹੀਂ) ਕਈ ਜੀਵਾਂ ਨੂੰ ਪਰਮਾਤਮਾ ਆਪ (ਹੀ) ਆਪਣੇ ਨਾਮ ਤੋਂ ਖੁੰਝਾ ਦੇਂਦਾ ਹੈ, ਤੇ ਕਈ ਜੀਵਾਂ ਨੂੰ ਗੁਰੂ ਦੀ ਸਰਨ ਪਾ ਕੇ (ਆਪਣੇ ਨਾਮ ਦੀ) ਸੂਝ ਬਖ਼ਸ਼ ਦੇਂਦਾ ਹੈ ॥੧੪॥ਪਦ ਅਰਥ ਇਕਨਾ = ਕਈ ਜੀਵਾਂ ਨੂੰ। ਨਾਵਹੁ = (ਆਪਣੇ) ਨਾਮ ਤੋਂ। ਦੇਇ ਬੁਝਾਈ = ਸਮਝ ਦੇਂਦਾ ਹੈ ॥੧੪॥
SikhNet (Spanish)A algunos Dios los hace abandonar el Nombre, mientras que a otros les permite despertar en Él por la Gracia del Guru. (14)
ਸਦਾ ਸਦਾ ਸਾਲਾਹਿਹੁ ਸੰਤਹੁ; ਤਿਸ ਦੀ ਵਡੀ ਵਡਿਆਈ ॥੧੫॥
sadaa sadaa saalaahihu santahu; tis dee vaddee vaddiaaee |15|
Sant Singh KhalsaForever and ever, praise the Lord, O Saints; how glorious is His greatness! ||15||
Manmohan SinghEver, ever praise thine Lord, O saints, Great is His greatness.
Manmohan Singh (Punjabi)ਹਮੇਸ਼ਾਂ ਹਮੇਸ਼ਾਂ ਆਪਣੇ ਸੁਆਮੀ ਦੀ ਮਹਿਮਾਂ ਕਰੋ, ਹੇ ਸਾਧੂਓ! ਵਿਸ਼ਾਲ ਹੈ ਉਸ ਦੀ ਵਿਸ਼ਾਲਤਾ।
Fareedkot Teekaਹੇ ਸੰਤੋ! ਸਦਾ ਸਦਾ ਤਿਸ ਵਾਹਿਗੁਰੂ ਕੋ ਸਲਾਹੋ, ਕਿਉਂਕਿ ਤਿਸ ਕੀ ਵਡਿਆਈ ਵਡੀ ਹੈ॥੧੫॥
Prof. Sahib Singhਹੇ ਸੰਤ ਜਨੋ! ਉਸ ਪਰਮਾਤਮਾ ਦੀ ਸਿਫ਼ਤ-ਸਾਲਾਹ ਸਦਾ ਕਰਦੇ ਰਿਹਾ ਕਰੋ ਸਦਾ ਕਰਦੇ ਰਿਹਾ ਕਰੋ। ਉਸ (ਪ੍ਰਭੂ) ਦਾ ਨਾਮਣਾ ਬਹੁਤ ਵੱਡਾ ਹੈ ॥੧੫॥ਪਦ ਅਰਥ ਸਾਲਾਹਿਹੁ = ਸਿਫ਼ਤ-ਸਾਲਾਹ ਕਰਦੇ ਰਿਹਾ ਕਰੋ। ਤਿਸ ਦੀ = {ਸੰਬੰਧਕ 'ਦੀ' ਦੇ ਕਾਰਨ ਲਫ਼ਜ਼ 'ਤਿਸੁ' ਦਾ (ੁ) ਉਡ ਗਿਆ ਹੈ} ਉਸ (ਪਰਮਾਤਮਾ) ਦੀ। ਵਡਿਆਈ = ਸੋਭਾ, ਨਾਮਣਾ ॥੧੫॥
SikhNet (Spanish)Oh Santos, alaben a Dios por siempre, pues Su Gloria es Grandiosa. (15)
ਤਿਸੁ ਬਿਨੁ ਅਵਰੁ. ਨ ਕੋਈ ਰਾਜਾ; ਕਰਿ ਤਪਾਵਸੁ ਬਣਤ ਬਣਾਈ ॥੧੬॥
tis bin avar. na koee raajaa; kar tapaavas banat banaaee |16|
Sant Singh KhalsaThere is no other King except Him; He administers justice, as He has made it. ||16||
Manmohan SinghWithout Him there is no other King. he alone has made the me and it is he, who ministers justice.
Manmohan Singh (Punjabi)ਉਸ ਦੇ ਬਗੈਰ ਹੋਰ ਕੋਈ ਪਾਤਿਸ਼ਾਹ ਨਹੀਂ। ਕੇਵਲ ਉਸ ਨੇ ਹੀ ਘਾੜਤ ਘੜੀ ਹੈ ਅਤੇ ਉਹ ਹੀ ਨਿਆਂ ਕਰਦਾ ਹੈ।
Fareedkot Teekaਤਿਸ ਵਾਹਿਗੁਰੂ ਸੇ ਬਿਨਾਂ ਹੋਰ ਕੋਈ ਰਾਜਾ ਨਹੀਂ ਹੈ ਜਿਸ ਨੇ ਪਹਿਲੇ ਸ੍ਰਿਸਟੀ ਰਚੀ ਹੈ; ਪੁਨਾ ਅਨਸਾਫ ਕਰਤਾ ਹੈ, ਭਾਵ ਕਰਮਾਨੁਸਾਰ ਫਲੁ ਭੁਗਤਾਵਤਾ ਹੈ॥੧੬॥
Prof. Sahib Singhਹੇ ਸੰਤ ਜਨੋ! ਪ੍ਰਭੂ ਤੋਂ ਬਿਨਾ (ਉਸ ਦੇ ਬਰਾਬਰ ਦਾ) ਹੋਰ ਕੋਈ ਪਾਤਿਸ਼ਾਹ ਨਹੀਂ ਹੈ। ਉਸ ਨੇ ਪੂਰਾ ਇਨਸਾਫ਼ ਕਰ ਕੇ ਸਿਫ਼ਤ-ਸਾਲਾਹ ਕਰਨ ਦੀ ਇਹ ਰੀਤ ਚਲਾਈ ਹੈ ॥੧੬॥ਪਦ ਅਰਥ ਰਾਜਾ = ਹਾਕਮ, ਪਾਤਿਸ਼ਾਹ। ਕਰਿ = ਕਰ ਕੇ। ਤਪਾਵਸੁ = ਨਿਆਂਉ। ਬਣਤ = ਮਰਯਾਦਾ, ਸਿਫ਼ਤ-ਸਾਲਾਹ ਕਰਨ ਦੀ ਮਰਯਾਦਾ ॥੧੬॥
SikhNet (Spanish)Sin Él no hay ningún otro rey en el mundo; La Justicia es Suya: Él mantiene Su Ley. (16)
ਨਿਆਉ ਤਿਸੈ ਕਾ ਹੈ ਸਦ ਸਾਚਾ; ਵਿਰਲੇ ਹੁਕਮੁ ਮਨਾਈ ॥੧੭॥
niaau tisai kaa hai sad saachaa; virale hukam manaaee |17|
Sant Singh KhalsaHis justice is always True; how rare are those who accept His Command. ||17||
Manmohan SinghEver just is His justice, Rare is the One, whom He makes walk in His well.
Manmohan Singh (Punjabi)ਸਦੀਵੀ ਸੱਚਾ ਹੈ ਉਸ ਦਾ ਇਨਸਾਫ। ਕਿਸੇ ਟਾਂਵੇਂ ਟੱਲੇ ਨੂੰ ਹੀ ਉਹ ਆਪਣੀ ਰਜ਼ਾ ਅੰਦਰ ਟੋਰਦਾ ਹੈ।
Fareedkot Teekaਤਿਸ ਵਾਹਿਗੁਰੂ ਕਾ ਨਿਆਉਂ ਸਦਾ ਸਚਾ ਹੈ, ਪਰੰਤੂ ਅਪਨਾ ਹੁਕਮ ਕਿਸੇ ਵਿਰਲੇ ਕੋ ਹੀ ਮਨਾਵਤਾ ਹੈ॥੧੭॥
Prof. Sahib Singhਹੇ ਸੰਤ ਜਨੋ! ਉਸ ਪਰਮਾਤਮਾ ਦਾ ਹੀ ਇਨਸਾਫ਼ (ਕਰਨ ਵਾਲਾ ਹੁਕਮ) ਸਦਾ ਅਟੱਲ ਹੈ, ਕਿਸੇ ਵਿਰਲੇ (ਭਾਗਾਂ ਵਾਲੇ) ਨੂੰ ਉਹ ਪ੍ਰਭੂ (ਇਹ) ਹੁਕਮ ਮੰਨਣ ਲਈ ਪ੍ਰੇਰਨਾ ਕਰਦਾ ਹੈ ॥੧੭॥ਪਦ ਅਰਥ ਨਿਆਉ = ਇਨਸਾਫ਼। ਸਦ = ਸਦਾ। ਸਾਚਾ = ਅਟੱਲ, ਸਦਾ ਕਾਇਮ ਰਹਿਣ ਵਾਲਾ। ਮਨਾਈ = ਮਨਾਂਦਾ ਹੈ, ਮੰਨਣ ਲਈ ਪ੍ਰੇਰਨਾ ਕਰਦਾ ਹੈ ॥੧੭॥
SikhNet (Spanish)Su Justicia es siempre acertada, pero excepcional es aquél que vive en Su Voluntad. (17)
ਤਿਸ ਨੋ ਪ੍ਰਾਣੀ ਸਦਾ ਧਿਆਵਹੁ; ਜਿਨਿ ਗੁਰਮੁਖਿ ਬਣਤ ਬਣਾਈ ॥੧੮॥
tis no praanee sadaa dhiaavahu; jin guramukh banat banaaee |18|
Sant Singh KhalsaO mortal, meditate forever on the Lord, who has made the Gurmukh in His making. ||18||
Manmohan SinghO mortal, ever meditate thou on Him, who, through the Guru, has shown the way to obey His will.
Manmohan Singh (Punjabi)ਹੇ ਫਾਨੀ ਬੰਦੇ! ਤੂੰ ਸਦੀਵ ਹੀ ਉਸ ਦਾ ਸਿਮਰਨ ਕਰ ਜਿਸ ਨੇ ਗੁਰਾਂ ਦੇ ਰਾਹੀਂ ਆਪਣਾ ਭਾਣਾ ਮਨਾਉਣ ਦਾ ਮਾਰਗ ਵਿਖਾਲਿਆ ਹੈ।
Fareedkot Teekaਹੇ ਪ੍ਰਾਣੀਓਂ! ਤਿਸ ਵਾਹਿਗੁਰੂ ਕੋ ਤੁਸੀ ਸਦਾ ਧਿਆਵਹੁ, ਜਿਸ ਨੇ ਗੁਰਮੁਖੋਂ ਕੀ ਭਲੀ ਬਣਤ ਬਣਾਈ ਹੈ॥੧੮॥
Prof. Sahib Singhਹੇ ਪ੍ਰਾਣੀਓ! ਜਿਸ ਪਰਮਾਤਮਾ ਨੇ (ਬੰਦਿਆਂ ਵਾਸਤੇ) ਗੁਰੂ ਦੇ ਸਨਮੁਖ ਰਹਿਣ ਦੀ ਮਰਯਾਦਾ ਚਲਾਈ ਹੋਈ ਹੈ, ਸਦਾ ਉਸ ਦਾ ਧਿਆਨ ਧਰਦੇ ਰਿਹਾ ਕਰੋ ॥੧੮॥ਪਦ ਅਰਥ ਤਿਸ ਨੋ = {ਸੰਬੰਧਕ 'ਨੋ' ਦੇ ਕਾਰਨ ਲਫ਼ਜ਼ 'ਤਿਸੁ' ਦਾ (ੁ) ਉਡ ਗਿਆ ਹੈ}। ਪ੍ਰਾਣੀ = ਹੇ ਪ੍ਰਾਣੀ! ਜਿਨਿ = ਜਿਸ (ਪਰਮਾਤਮਾ) ਨੇ। ਗੁਰਮੁਖਿ = ਗੁਰੂ ਦੇ ਸਨਮੁਖ ਰਹਿਣਾ। ਗੁਰਮੁਖਿ ਬਣਤ = ਗੁਰੂ ਦੇ ਸਨਮੁਖ ਦੀ ਰੀਤ ॥੧੮॥
SikhNet (Spanish)Oh amigo, habita en Dios, a través del Guru Él ha mostrado el Sendero para que vivamos en Su Voluntad. (18)
ਸਤਿਗੁਰ ਭੇਟੈ ਸੋ ਜਨੁ ਸੀਝੈ; ਜਿਸੁ ਹਿਰਦੈ ਨਾਮੁ ਵਸਾਈ ॥੧੯॥
satigur bhettai so jan seejhai; jis hiradai naam vasaaee |19|
Sant Singh KhalsaThat humble being who meets with the True Guru is fulfilled; the Naam abides in his heart. ||19||
Manmohan SinghHe, who meets with the True Guru and within whose mind is enshrined the Name; that man is emancipated.
Manmohan Singh (Punjabi)ਜੋ ਸੱਚੇ ਗੁਰਾਂ ਨੂੰ ਮਿਲ ਪੈਂਦਾ ਹੈ ਅਤੇ ਜਿਸ ਦੇ ਅੰਤਸ਼ਕਰਣ ਅੰਦਰ ਨਾਮ ਨਿਵਾਸ ਰੱਖਦਾ ਹੈ, ਉਹ ਇਨਸਾਨ ਮੁਕਤ ਹੋ ਜਾਂਦਾ ਹੈ।
Fareedkot Teekaਜੋ ਸਤਿਗੁਰੋਂ ਕੋ ਮਿਲਤਾ ਹੈ ਤਿਸ ਕੇ ਰਿਦੇ ਮੇਂ ਨਾਮ ਆਇ ਬਸਤਾ ਹੈ, ਪੁਨਾ ਸੋ ਪੁਰਸ਼ ਕਲ੍ਯਾਨ ਕੋ ਪ੍ਰਾਪਤ ਹੋਤਾ ਹੈ॥੧੯॥
Prof. Sahib Singhਹੇ ਸੰਤ ਜਨੋ! (ਜਿਹੜਾ ਮਨੁੱਖ) ਗੁਰੂ ਨੂੰ ਮਿਲਦਾ ਹੈ (ਭਾਵ, ਗੁਰੂ ਦੀ ਸਰਨ ਪੈਂਦਾ ਹੈ), ਜਿਸ ਮਨੁੱਖ ਦੇ ਹਿਰਦੇ ਵਿਚ (ਗੁਰੂ, ਪਰਮਾਤਮਾ ਦਾ) ਨਾਮ ਵਸਾਂਦਾ ਹੈ ਉਹ ਮਨੁੱਖ (ਜ਼ਿੰਦਗੀ ਦੀ ਖੇਡ ਵਿਚ) ਕਾਮਯਾਬ ਹੋ ਜਾਂਦਾ ਹੈ ॥੧੯॥ਪਦ ਅਰਥ ਭੇਟੈ = ਮਿਲਦਾ ਹੈ। ਸਤਿਗੁਰ ਭੇਟੈ = (ਜੋ ਮਨੁੱਖ) ਗੁਰੂ ਨੂੰ ਮਿਲਦਾ ਹੈ {ਨੋਟ: "ਸਤਿਗੁਰੁ ਭੇਟੈ": (ਜਿਸ ਮਨੁੱਖ ਨੂੰ ਗੁਰੂ ਮਿਲਦਾ ਹੈ}। ਸੀਝੈ = ਕਾਮਯਾਬ ਹੋ ਜਾਂਦਾ ਹੈ। ਜਿਸੁ ਹਿਰਦੇ = ਜਿਸ ਦੇ ਹਿਰਦੇ ਵਿਚ ॥੧੯॥
SikhNet (Spanish)El que encuentra al Guru Verdadero, es emancipado, pues él enaltece el Nombre en su corazón.(19)
ਸਚਾ ਆਪਿ. ਸਦਾ ਹੈ ਸਾਚਾ; ਬਾਣੀ ਸਬਦਿ ਸੁਣਾਈ ॥੨੦॥
sachaa aap. sadaa hai saachaa; baanee sabad sunaaee |20|
Sant Singh KhalsaThe True Lord is Himself forever True; He announces His Bani, the Word of His Shabad. ||20||
Manmohan SinghEternally True is the True Lord Himself, Through the Guru's hymns, He preaches His Divine word.
Manmohan Singh (Punjabi)ਕਾਲ-ਸਥਾਈ ਸੱਚਾ, ਸੱਚਾ ਸੁਆਮੀ ਖੁਦ! ਗੁਰਾਂ ਦੀ ਬਾਣੀ ਰਾਹੀਂ ਆਪਣੇ ਈਸ਼ਵਰੀ ਬਚਨ ਨੂੰ ਸੁਣਾਉਂਦਾ ਹੈ।
Fareedkot Teekaਸਚਾ ਜੋ ਆਪ ਵਾਹਿਗੁਰੂ ਹੈ, ਸੋ ਤੀਨੋਂ ਕਾਲੋਂ ਮੇਂ ਸਦਾ ਸਚਾ ਹੈ, ਏਹ ਉਪਦੇਸ ਕੀ ਬਾਣੀ ਬੇਦ ਨੇ ਸੁਣਾਈ ਹੈ॥੨੦॥
Prof. Sahib Singhਹੇ ਸੰਤ ਜਨੋ! (ਗੁਰੂ ਆਪਣੀ) ਬਾਣੀ ਦੀ ਰਾਹੀਂ (ਆਪਣੇ) ਸ਼ਬਦ ਦੀ ਰਾਹੀਂ (ਸਰਨ ਆਏ ਸਿੱਖਾਂ ਨੂੰ ਇਹ ਉਪਦੇਸ਼) ਸੁਣਾਂਦਾ ਰਹਿੰਦਾ ਹੈ ਕਿ ਪਰਮਾਤਮਾ ਸਦਾ ਕਾਇਮ ਰਹਿਣ ਵਾਲਾ ਹੈ ਪਰਮਾਤਮਾ ਸਦਾ ਕਾਇਮ ਰਹਿਣ ਵਾਲਾ ਹੈ ॥੨੦॥ਪਦ ਅਰਥ ਸਚਾ = ਸਦਾ ਕਾਇਮ ਰਹਿਣ ਵਾਲਾ। ਬਾਣੀ = ਬਾਣੀ ਦੀ ਰਾਹੀਂ। ਸਬਦਿ = ਸ਼ਬਦ ਦੀ ਰਾਹੀਂ। ਸੁਣਾਈ = (ਗੁਰੂ) ਸੁਣਾਂਦਾ ਹੈ ॥੨੦॥
SikhNet (Spanish)Él es la Verdad Eterna, Él es alabado a través de la Palabra del Shabd del Guru. (20)
ਨਾਨਕ. ਸੁਣਿ ਵੇਖਿ ਰਹਿਆ ਵਿਸਮਾਦੁ; ਮੇਰਾ ਪ੍ਰਭੁ ਰਵਿਆ ਸ੍ਰਬ ਥਾਈ ॥੨੧॥੫॥੧੪॥
naanak. sun vekh rahiaa visamaad; meraa prabh raviaa srab thaaee |21|5|14|
Sant Singh KhalsaNanak is wonderstruck, hearing and seeing His Lord; my God is all-pervading, everywhere. ||21||5||14||
Manmohan SinghNanak is wonder-struck, hearing and beholding his Lord. My Lord is contained amongst all the places.
Manmohan Singh (Punjabi)ਆਪਣੇ ਸੁਆਮੀ ਬਾਰੇ ਸ੍ਰਵਣ ਕਰ ਅਤੇ ਉਸ ਨੂੰ ਦੇਖ ਨਾਨਕ ਚਕ੍ਰਿਤ ਹੋ ਗਿਆ ਹੈ। ਮੇਰਾ ਸੁਆਮੀ ਸਾਰਿਆਂ ਥਾਵਾਂ ਅੰਦਰ ਰਮ ਰਿਹਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਅਸਚਰਜ ਰੂਪ ਪਰਮੇਸਰੁ ਹੀ ਵੇਖ ਸੁਣ ਰਹਾ ਹੈ, ਕਿਉਂਕਿ ਮੇਰਾ ਜੋ ਪ੍ਰਭੂ ਹੈ, ਸੋਈ ਸਭ ਥਾਈਂ ਰਵਿਆ ਹੂਆ ਹੈ॥੨੧॥੫॥੧੪॥☬ਪਰਮੇਸ੍ਵਰ ਆਗੇ ਬੇਨਤੀ ਕਰਤੇ ਹੈਂ:
Prof. Sahib Singhਹੇ ਨਾਨਕ! (ਹੇ ਸੰਤ ਜਨੋ!) ਪਰਮਾਤਮਾ ਅਸਚਰਜ-ਰੂਪ ਹੈ, ਮੇਰਾ ਪਰਮਾਤਮਾ ਸਭਨੀਂ ਥਾਈਂ ਮੌਜੂਦ ਹੈ (ਹਰੇਕ ਜੀਵ ਵਿਆਪਕ ਹੋ ਕੇ) ਉਹ (ਹਰੇਕ ਦੇ ਦਿਲ ਦੀ) ਸੁਣ ਰਿਹਾ ਹੈ, (ਹਰੇਕ ਦਾ ਕੰਮ) ਵੇਖ ਰਿਹਾ ਹੈ ॥੨੧॥੫॥੧੪॥ਪਦ ਅਰਥ ਸੁਣਿ ਵੇਖਿ ਰਹਿਆ = ਸੁਣਿ ਰਹਿਆ ਵੇਖਿ ਰਹਿਆ, (ਹਰੇਕ ਜੀਵ ਦੀ ਗੱਲ) ਸੁਣ ਰਿਹਾ ਹੈ (ਹਰੇਕ ਜੀਵ ਦਾ ਕੰਮ) ਵੇਖ ਰਿਹਾ ਹੈ। ਵਿਸਮਾਦੁ = ਅਸਚਰਜ-ਰੂਪ ਪਰਮਾਤਮਾ। ਰਵਿਆ = ਵਿਆਪਕ ਹੈ। ਸ੍ਰਬ = ਸਰਬ, ਸਾਰੇ। ਥਾਈ = ਥਾਈਂ, ਥਾਵਾਂ ਵਿਚ ॥੨੧॥੫॥੧੪॥
SikhNet (Spanish)Nanak quedó maravillado escuchando y viendo a Dios; sí, su Señor lo compenetra todo y por todas partes.(2-5-14)