ੴ

ਸਿੱਖਬਾਣੀ · SikhBani

Ang 913

Sri Guru Granth Sahib · Raag Raamkalee · 3 shabads, 56 lines
Translations
Shabad Guru Arjan Dev Ji Raag Raamkalee continued from Ang 912

ਕਿਨਹੀ ਕਹਿਆ; ਬਾਹ ਬਹੁ ਭਾਈ ॥

kinahee kahiaa; baah bahu bhaaee |

Sant Singh KhalsaSome say that they have the arms of their many brothers to protect them.
Manmohan SinghOne says that he has many arms of his brothers to stand by him.
Manmohan Singh (Punjabi)ਕੋਈ ਆਖਦਾ ਹੈ ਕਿ ਉਸ ਦਾ ਪੱਖ ਪੂਰਨ ਲਈ ਉਸ ਕੋਲ ਉਸ ਦਿਆਂ ਭਰਾਵਾਂ ਦੀਆਂ ਬਹੁਤੀਆਂ ਬਾਹਾਂ ਹਨ।
Fareedkot Teekaਕਿਸੇ ਨੇ ਕਹਾ ਹੈ ਮੇਰੀਆਂ ਭਾਈਆਂ ਰੂਪੁ ਬਾਹਾਂ ਬਹੁਤ ਹੈਂ॥
Prof. Sahib Singhਕਿਸੇ ਨੇ ਆਖਿਆ ਹੈ ਕਿ ਮੇਰੇ ਬੜੇ ਭਰਾ ਹਨ, ਮੇਰੇ ਬੜੇ ਸਾਥੀ ਹਨ।

ਪਦ ਅਰਥ ਬਾਹ ਬਹੁ ਭਾਈ = ਬਹੁਤ ਭਰਾ ਹਨ, ਬਹੁਤ ਬਾਹਾਂ ਹਨ।

SikhNet (Spanish)Algunos se vanaglorian de armas y hermanos que los protegen.

ਕੋਈ ਕਹੈ; ਮੈ ਧਨਹਿ ਪਸਾਰਾ ॥

koee kahai; mai dhaneh pasaaraa |

Sant Singh KhalsaSome say that they have great expanses of wealth.
Manmohan SinghOne says that he has great manifestation of fortune.
Manmohan Singh (Punjabi)ਕੋਈ ਆਖਦਾ ਹੈ ਕਿ ਉਸ ਪਾਸ ਧਨ ਸੰਪਦਾ ਦਾ ਭਾਰਾ ਅਡੰਬਰ ਹੈ।
Fareedkot Teekaਕੋਈ ਕਹਿਤਾ ਹੈ ਮੈਨੇ ਬਹੁਤ ਧਨ ਕਾ ਪਸਾਰਾ ਕੀਆ ਹੂਆ ਹੈ॥
Prof. Sahib Singhਕੋਈ ਆਖਦਾ ਹੈ ਮੈਂ ਬਹੁਤ ਧਨ ਕਮਾਇਆ ਹੋਇਆ ਹੈ।

ਪਦ ਅਰਥ ਧਨਹਿ = ਧਨ ਦਾ। ਪਸਾਰਾ = ਖਿਲਾਰਾ,

SikhNet (Spanish)Otros se enorgullecen de las fortunas que han acumulado.

ਮੋਹਿ ਦੀਨ; ਹਰਿ ਹਰਿ ਆਧਾਰਾ ॥੪॥

mohi deen; har har aadhaaraa |4|

Sant Singh KhalsaI am meek; I have the support of the Lord, Har, Har. ||4||
Manmohan SinghI, the meek one, have the God's Name as my prop.
Manmohan Singh (Punjabi)ਮੈਂ ਮਸਕੀਨ, ਨੂੰ ਵਾਹਿਗੁਰੂ ਦੇ ਨਾਮ ਦਾ ਹੀ ਆਸਰਾ ਹੈ।
Fareedkot Teekaਮੈਂ ਗਰੀਬ ਕੋ ਤੋ ਮਨ ਬਾਣੀ ਕਰ ਕੇ ਹੇ ਹਰੀ! ਆਪ ਕੇ ਨਾਮ ਕਾ ਹੀ (ਆਧਾਰਾ) ਆਸਰਾ ਹੈ॥੪॥
Prof. Sahib Singhਪਰ ਮੈਨੂੰ ਗ਼ਰੀਬ ਨੂੰ ਸਿਰਫ਼ ਪਰਮਾਤਮਾ ਦਾ ਆਸਰਾ ਹੈ ॥੪॥

ਪਦ ਅਰਥ ਆਧਾਰਾ, ਆਸਰਾ ॥੪॥

SikhNet (Spanish)Para mí, mi orgullo, mi protección y mi soporte es sólo Dios, Jar, Jar.(4)

ਕਿਨਹੀ; ਘੂਘਰ ਨਿਰਤਿ ਕਰਾਈ ॥

kinahee; ghooghar nirat karaaee |

Sant Singh KhalsaSome dance, wearing ankle bells.
Manmohan SinghSome one dances, wearing small anklets.
Manmohan Singh (Punjabi)ਕੋਈ ਜਣਾ ਪੈਰਾਂ ਨੂੰ ਘੁੰਗਰੂ ਬੰਨ੍ਹ ਕੇ ਨੱਚਦਾ ਹੈ।
Fareedkot Teekaਕਿਸੀ ਨੇ ਘੁੰਘਰੂ ਬਾਧਕੈ ਨਿਰਤ ਆਪ ਕਰੀ ਹੈ ਔਰੋਂ ਪੈ ਕਰਾਈ ਹੈ॥
Prof. Sahib Singhਕਿਸੇ ਨੇ ਘੁੰਘਰੂ ਬੰਨ੍ਹ ਕੇ (ਦੇਵਤਿਆਂ ਅੱਗੇ) ਨਾਚ ਸ਼ੁਰੂ ਕੀਤੇ ਹੋਏ ਹਨ,

ਪਦ ਅਰਥ ਘੂਘਰ ਨਿਰਤਿ = ਘੁੰਘਰੂ ਪਾ ਕੇ ਨਾਚ।

SikhNet (Spanish)Algunos bailan al compás de las campanas de sus tobillos,

ਕਿਨਹੂ; ਵਰਤ ਨੇਮ ਮਾਲਾ ਪਾਈ ॥

kinahoo; varat nem maalaa paaee |

Sant Singh KhalsaSome fast and take vows, and wear malas.
Manmohan SinghSome one vows to fast and wear a rosary.
Manmohan Singh (Punjabi)ਕੋਈ ਨਿਰਾ-ਆਹਾਰ ਰਹਿਣ ਤੇ ਮਾਲਾ ਪਾਉਣ ਦੀ ਪ੍ਰਤਿੱਗਿਆ ਕਰਦਾ ਹੈ।
Fareedkot Teekaਕਿਸੀ ਨੇ ਵਰਤੋਂ ਕਾ ਨੇਮੁ ਕਰਾ ਹੈ ਅਰ ਕਿਸੇ ਨੇ ਗਲ ਮੇਂ ਮਾਲਾ ਪਾਈ ਹੈ॥
Prof. Sahib Singhਕਿਸੇ ਨੇ (ਗਲ ਵਿਚ) ਮਾਲਾ ਪਾਈ ਹੋਈ ਹੈ ਅਤੇ ਵਰਤ ਰੱਖਣ ਦੇ ਨੇਮ ਧਾਰੇ ਹੋਏ ਹਨ।
SikhNet (Spanish)otros ayunan, usan rosarios y hacen todo tipo de disciplinas.

ਕਿਨਹੀ; ਤਿਲਕੁ ਗੋਪੀ ਚੰਦਨ ਲਾਇਆ ॥

kinahee; tilak gopee chandan laaeaa |

Sant Singh KhalsaSome apply ceremonial tilak marks to their foreheads.
Manmohan SinghSome one applies the frontal mark of the yellow earth of a pool near Dwarka.
Manmohan Singh (Punjabi)ਕੋਈ ਜਣਾ ਦਵਾਰਕਾ ਦੇ ਨੇੜੇ ਦੇ ਇੱਕ ਟੋਭੇ ਦੀ ਪੀਲੀ ਮਿੱਟੀ ਦਾ ਟਿੱਕਾ ਲਾਉਂਦਾ ਹੈ।
Fareedkot Teekaਕਿਸੀ ਨੇ ਗੋਪੀ ਚੰਦਨ⁽¹⁾ ਕਾ ਤਿਲਕੁ ਲਾਇਆ ਹੈ॥
Prof. Sahib Singhਕਿਸੇ ਮਨੁੱਖ ਨੇ (ਮੱਥੇ ਉਤੇ) ਗੋਪੀ ਚੰਦਨ ਦਾ ਟਿੱਕਾ ਲਾਇਆ ਹੋਇਆ ਹੈ।

ਪਦ ਅਰਥ ਗੋਪੀ ਚੰਦਨ = ਦੁਆਰਕਾ ਦੇ ਤਲਾਬ ਦੀ ਪੀਲੀ ਮਿੱਟੀ ਦਾ।

SikhNet (Spanish)Algunos untan sobre su sfrente marcas ceremoniales,

ਮੋਹਿ ਦੀਨ; ਹਰਿ ਹਰਿ ਹਰਿ ਧਿਆਇਆ ॥੫॥

mohi deen; har har har dhiaaeaa |5|

Sant Singh KhalsaI am meek; I meditate on the Lord, Har, Har, Har. ||5||
Manmohan SinghI, the poor one, contemplate over my Lord-Master's Name alone.
Manmohan Singh (Punjabi)ਮੈਂ ਗਰੀਬ ਕੇਵਲ ਆਪਣੇ ਸੁਆਮੀ ਮਾਲਕ ਦੇ ਨਾਮ ਦਾ ਆਰਾਧਨ ਕਰਦਾ ਹੈ।
Fareedkot Teekaਮੈਂ ਗਰੀਬ ਨੇ ਮਨ ਬਾਣੀ ਸਰੀਰ ਕਰ ਕੇ ਹਰੀ ਕੋ ਧ੍ਯਾਯਾ ਹੈ॥੫॥
Prof. Sahib Singhਪਰ ਮੈਂ ਗ਼ਰੀਬ ਤਾਂ ਸਿਰਫ਼ ਪਰਮਾਤਮਾ ਦਾ ਨਾਮ ਹੀ ਸਿਮਰਦਾ ਹਾਂ ॥੫॥
SikhNet (Spanish)pero yo en mi humildad, medito en el Señor, Jar, Jar. (5)

ਕਿਨਹੀ; ਸਿਧ ਬਹੁ ਚੇਟਕ ਲਾਏ ॥

kinahee; sidh bahu chettak laae |

Sant Singh KhalsaSome work spells using the miraculous spiritual powers of the Siddhas.
Manmohan SinghOne practises many miracles and spells.
Manmohan Singh (Punjabi)ਕੋਈ ਅਨੇਕਾਂ ਕਰਾਮਾਤਾਂ ਅਤੇ ਜਾਦੂ ਟੂਣੇ ਕਰਦਾ ਹੈ।
Fareedkot Teekaਕਿਸੀ ਨੇ ਸਿਧ ਹੋਇਕੇ ਬਹੁਤ ਚੇਟਕ ਲਾਏ ਹਨ॥
Prof. Sahib Singhਕਿਸੇ ਮਨੁੱਖ ਨੇ ਸਿੱਧਾਂ ਵਾਲੇ ਨਾਟਕ-ਚੇਟਕ ਵਿਖਾਲਣੇ ਸ਼ੁਰੂ ਕੀਤੇ ਹੋਏ ਹਨ,

ਪਦ ਅਰਥ ਸਿਧ = ਯੋਗ-ਸਾਧਨਾਂ ਵਿਚ ਪੁੱਗੇ ਹੋਏ ਜੋਗੀ। ਚੇਟਕ = ਰਿੱਧੀਆਂ ਸਿੱਧੀਆਂ ਦੇ ਤਮਾਸ਼ੇ।

SikhNet (Spanish)Algunos se llaman a sí mismos adeptos y les gusta realizar milagros;

ਕਿਨਹੀ; ਭੇਖ ਬਹੁ ਥਾਟ ਬਨਾਏ ॥

kinahee; bhekh bahu thaatt banaae |

Sant Singh KhalsaSome wear various religious robes and establish their authority.
Manmohan SinghSome wear various religious garbs and establish worship stations.
Manmohan Singh (Punjabi)ਕਈ ਅਨੇਕਾਂ ਸੰਪਰਦਾਈ ਬਾਣੇ ਪਹਿਰਦੇ ਹਨ ਅਤੇ ਪੂਜਾ-ਅਸਥਾਨ ਕਾਇਮ ਕਰਦੇ ਹਨ।
Fareedkot Teekaਕਿਸੀ ਨੇ ਭੇਖੋਂ ਕੋ ਹੀ ਬਹੁਤ (ਥਾਟ) ਚਿਨ ਬਣਾਏ ਹੈਂ॥
Prof. Sahib Singhਕਿਸੇ ਮਨੁੱਖ ਨੇ ਸਾਧੂਆਂ ਵਾਲੇ ਕਈ ਭੇਖ ਬਣਾਏ ਹੋਏ ਹਨ,

ਪਦ ਅਰਥ ਥਾਟ = ਬਨਾਵਟ।

SikhNet (Spanish)otros utilizan túnicas y así establecen su autoridad.

ਕਿਨਹੀ; ਤੰਤ ਮੰਤ ਬਹੁ ਖੇਵਾ ॥

kinahee; tant mant bahu khevaa |

Sant Singh KhalsaSome perform Tantric spells, and chant various mantras.
Manmohan SinghSome perform good many charms and spells.
Manmohan Singh (Punjabi)ਕਈ ਘਣੇਰੇ ਜੰਤਰ-ਮੰਤਰ ਕਰਦੇ ਹਨ।
Fareedkot Teekaਕਿਸੀ ਨੇ ਤੰਤ੍ਰ ਔ ਮੰਤ੍ਰੋਂ ਕਾ ਬਹੁਤ (ਖੇਵਾ) ਚਲਾਵਨਾ ਕੀਆ ਹੈ॥
Prof. Sahib Singhਕਿਸੇ ਮਨੁੱਖ ਨੇ ਅਨੇਕਾਂ ਤੰਤ੍ਰਾਂ ਮੰਤ੍ਰਾਂ ਦੀ ਦੁਕਾਨ ਚਲਾਈ ਹੋਈ ਹੈ,

ਪਦ ਅਰਥ ਖੇਵਾ = ਚਲਾਏ ਹਨ (ਜਿਵੇਂ ਮਲਾਹ ਬੇੜੀ ਚਲਾਂਦਾ ਹੈ)।

SikhNet (Spanish)Algunos esparcen los cultos del Mantra y del Tantra,

ਮੋਹਿ ਦੀਨ; ਹਰਿ ਹਰਿ ਹਰਿ ਸੇਵਾ ॥੬॥

mohi deen; har har har sevaa |6|

Sant Singh KhalsaI am meek; I serve the Lord, Har, Har, Har. ||6||
Manmohan SinghI, the humble one, serve my God, the Lord Master.
Manmohan Singh (Punjabi)ਮੈਂ ਆਜ਼ਿਜ਼, ਆਪਣੇ ਵਾਹਿਗੁਰੂ ਸੁਆਮੀ ਮਾਲਕ ਦੀ ਘਾਲ ਕਮਾਉਂਦਾ ਹੈ।
Fareedkot Teekaਮੈਂ ਗਰੀਬ ਨੇ ਮਨ ਬਾਣੀ ਸਰੀਰ ਕਰ ਕੇ ਹਰੀ ਕੋ ਹੀ ਸੇਵਿਆ ਹੈ॥੬॥
Prof. Sahib Singhਪਰ ਮੈਂ ਗ਼ਰੀਬ ਸਿਰਫ਼ ਪਰਮਾਤਮਾ ਦੀ ਭਗਤੀ ਹੀ ਕਰਦਾ ਹਾਂ ॥੬॥

ਪਦ ਅਰਥ ਸੇਵਾ = ਭਗਤੀ ॥੬॥

SikhNet (Spanish)pero yo, el Devoto de Dios, sólo Lo sigo a Él. (6)

ਕੋਈ ਚਤੁਰੁ ਕਹਾਵੈ ਪੰਡਿਤ ॥

koee chatur kahaavai panddit |

Sant Singh KhalsaOne calls himself a wise Pandit, a religious scholar.
Manmohan SinghSome one calls himself a wise Brahman.
Manmohan Singh (Punjabi)ਕੋਈ ਜਣਾ ਆਪਦੇ ਆਪ ਨੂੰ ਸਿਆਣਾ ਬ੍ਰਹਾਮਣ ਅਖਵਾਉਂਦਾ ਹੈ।
Fareedkot Teekaਕੋਈ ਪੰਡਤ ਔ ਕੋਈ ਚਤੁਰ ਕਹਾਵਤਾ ਹੈ॥
Prof. Sahib Singhਕੋਈ ਮਨੁੱਖ (ਆਪਣੇ ਆਪ ਨੂੰ) ਸਿਆਣਾ ਪੰ​‍ਡਿਤ ਅਖਵਾਂਦਾ ਹੈ,

ਪਦ ਅਰਥ ਚਤੁਰੁ = ਸਿਆਣਾ।

SikhNet (Spanish)Algunos se llaman Pandits, astutos y eruditos en su hablar;

ਕੋ. ਖਟੁ ਕਰਮ ਸਹਿਤ ਸਿਉ ਮੰਡਿਤ ॥

ko. khatt karam sahit siau manddit |

Sant Singh KhalsaOne performs the six rituals to appease Shiva.
Manmohan SinghSome one worships Shiva as well along with performing six rituals.
Manmohan Singh (Punjabi)ਕੋਈ ਜਣਾ ਛੇ ਕਰਮਕਾਂਡ ਕਰਨ ਦੇ ਨਾਨ ਮਹਾਂਦੇਵ ਨੂੰ ਭੀ ਪੂਜਦਾ ਹੈ।
Fareedkot Teekaਕੋਈ ਖਟ ਕਰਮੋਂ (ਸਹਿਤ) ਸੰਜੁਗਤ ਹੋਤਾ ਹੈ ਔ ਕੋਈ ਮਾਟੀ ਕੇ ਸਿਵੋਂ ਕੋ (ਮੰਡਿਤ) ਬਨਾਵਤਾ ਹੈ, ਭਾਵ ਪੂਜਤਾ ਹੈ॥
Prof. Sahib Singhਕੋਈ ਮਨੁੱਖ (ਆਪਣੇ ਆਪ ਨੂੰ) ਸ਼ਾਸਤ੍ਰਾਂ ਦੇ ਦੱਸੇ ਹੋਏ ਛੇ ਕਰਮਾਂ ਨਾਲ ਸਜਾਈ ਰੱਖਦਾ ਹੈ,

ਪਦ ਅਰਥ ਖਟੁ = ਛੇ। ਖਟੁ ਕਰਮ = ਸ਼ਾਸਤ੍ਰਾਂ ਦੇ ਦੱਸੇ ਹੋਏ ਛੇ ਕਰਮ (ਦਾਨ ਦੇਣਾ ਤੇ ਲੈਣਾ, ਜੱਗ ਕਰਨੇ ਤੇ ਕਰਾਣੇ, ਵਿੱਦਿਆ ਪੜ੍ਹਨੀ ਤੇ ਪੜ੍ਹਾਣੀ)। ਸਹਿਤ = ਨਾਲ। ਸਿਉ = ਨਾਲ, ਸਮੇਤ। ਮੰ​‍ਡਿਤ = ਸਜਿਆ ਹੋਇਆ।

SikhNet (Spanish)otros alaban al Señor Shiva a través de los seis sistemas de filosofía.

ਕੋਈ ਕਰੈ ਆਚਾਰ ਸੁਕਰਣੀ ॥

koee karai aachaar sukaranee |

Sant Singh KhalsaOne maintains the rituals of pure lifestyle, and does good deeds.
Manmohan SinghOne performs religious rites and good deeds.
Manmohan Singh (Punjabi)ਕੋਈ ਧਾਰਮਕ ਸੰਸਕਾਰ ਅਤੇ ਚੰਗੇ ਕਰਮ ਕਰਦਾ ਹੈ।
Fareedkot Teekaਕੋਈ ਸ੍ਰੇਸ਼ਟ ਕਰਣੀ ਕੇ ਕਰਮ ਕਰਤਾ ਹੈ॥
Prof. Sahib Singhਕੋਈ ਮਨੁੱਖ (ਸ਼ਾਸਤ੍ਰਾਂ ਦੇ ਕਰਮ-ਕਾਂਡ ਨੂੰ) ਸ੍ਰੇਸ਼ਟ ਕਰਣੀ ਸਮਝ ਕੇ ਕਰਦਾ ਰਹਿੰਦਾ ਹੈ।

ਪਦ ਅਰਥ ਆਚਾਰ = ਸ਼ਾਸਤ੍ਰਾਂ ਦੇ ਦੱਸੇ ਹੋਏ ਕਰਮ ਧਰਮ। ਸੁ ਕਰਣੀ = ਸ੍ਰੇਸ਼ਟ ਕਰਣੀ।

SikhNet (Spanish)Algunas se dan en el Sendero de las buenas acciones,

ਮੋਹਿ ਦੀਨ; ਹਰਿ ਹਰਿ ਹਰਿ ਸਰਣੀ ॥੭॥

mohi deen; har har har saranee |7|

Sant Singh KhalsaI am meek; I seek the Sanctuary of the Lord, Har, Har, Har. ||7||
Manmohan SinghI, the humble one, have entered the sanctuary of God, the Lord master.
Manmohan Singh (Punjabi)ਮੈਂ, ਆਜ਼ਿਜ਼ ਨੇ ਵਾਹਿਗੁਰੂ ਸੁਆਮੀ ਮਾਲਕ ਦੀ ਸ਼ਰਣਾਗਤ ਲਈ ਹੈ।
Fareedkot Teekaਮੈਂ ਗਰੀਬ ਤੋ ਤੀਨ ਕਾਲ ਮੇਂ ਹਰੀ ਕੀ ਸਰਣ ਹੂੰ॥੭॥
Prof. Sahib Singhਪਰ ਮੈਂ ਗ਼ਰੀਬ ਸਿਰਫ਼ ਪਰਮਾਤਮਾ ਦੀ ਸਰਨ ਪਿਆ ਰਹਿੰਦਾ ਹਾਂ ॥੭॥
SikhNet (Spanish)pero yo, el Devoto de Dios, busco sólo Su Santuario.(7)

ਸਗਲੇ ਕਰਮ ਧਰਮ; ਜੁਗ ਸੋਧੇ ॥

sagale karam dharam; jug sodhe |

Sant Singh KhalsaI have studied the religions and rituals of all the ages.
Manmohan SinghI have scrutinized the deeds and faiths of all ages.
Manmohan Singh (Punjabi)ਮੈਂ ਸਾਰਿਆਂ ਯੁਗਾਂ ਦੇ ਅਮਲਾਂ ਅਤੇ ਈਮਾਨ ਦੀ ਪੜਤਾਲ ਕੀਤੀ ਹੈ।
Fareedkot Teekaਸਾਰੇ ਕਰਮ ਔ ਸਾਰੇ ਧਰਮ ਜੁਗੋਂ ਜੁਗੋਂ ਮੇਂ ਵਾ ਇਸ ਜੁਗ ਮੇਂ ਸਾਸਤ੍ਰ ਦੁਆਰਾ ਸੋਧੇ ਹੈਂ॥
Prof. Sahib Singh(ਅਸਾਂ) ਸਾਰੇ ਜੁਗਾਂ ਦੇ ਸਾਰੇ ਕਰਮ ਧਰਮ ਪਰਖ ਵੇਖੇ ਹਨ,

ਪਦ ਅਰਥ ਸਗਲੇ = ਸਾਰੇ। ਸੋਧੇ = ਪਰਖੇ ਹਨ।

SikhNet (Spanish)He examinado los códigos de todas las épocas y encontré

ਬਿਨੁ ਨਾਵੈ; ਇਹੁ ਮਨੁ. ਨ ਪ੍ਰਬੋਧੇ ॥

bin naavai; ihu man. na prabodhe |

Sant Singh KhalsaWithout the Name, this mind is not awakened.
Manmohan SinghWithout the Name, this soul awakens not.
Manmohan Singh (Punjabi)ਨਾਮ ਦੇ ਬਾਝੋਂ, ਇਹ ਮਨ ਜਾਗਦਾ ਨਹੀਂ।
Fareedkot Teekaਬਿਨਾਂ ਭਗਵਤ ਨਾਮ ਤੋਂ ਇਸ ਮਨ ਕੋ ਗਿਆਨ ਨਹੀਂ ਹੋਤਾ॥
Prof. Sahib Singhਪਰਮਾਤਮਾ ਦੇ ਨਾਮ ਤੋਂ ਬਿਨਾ (ਮਾਇਆ ਦੇ ਮੋਹ ਦੀ ਨੀਂਦ ਵਿਚ ਸੁੱਤਾ ਹੋਇਆ) ਇਹ ਮਨ ਜਾਗਦਾ ਨਹੀਂ।

ਪਦ ਅਰਥ ਪ੍ਰਬੋਧੇ = ਜਾਗਦਾ।

SikhNet (Spanish)que sin el Nombre del Señor la mente no despierta.

ਕਹੁ ਨਾਨਕ; ਜਉ ਸਾਧਸੰਗੁ ਪਾਇਆ ॥

kahu naanak; jau saadhasang paaeaa |

Sant Singh KhalsaSays Nanak, when I found the Saadh Sangat, the Company of the Holy,
Manmohan SinghSays Nanak, when I found the saints,
Manmohan Singh (Punjabi)ਗੁਰੂ ਜੀ ਆਖਦੇ ਹਨ, ਜਦ ਮੈਨੂੰ ਸਤਿਸੰਗ ਪ੍ਰਾਪਤ ਹੋ ਗਈ,
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਜਬ ਸਾਧ ਸੰਗਤ ਕੋ (ਪਾਇਆ) ਪ੍ਰਾਪਤਿ ਭਏ ਹੈਂ॥
Prof. Sahib Singhਨਾਨਕ ਆਖਦਾ ਹੈ- ਜਦੋਂ (ਕਿਸੇ ਮਨੁੱਖ ਨੇ) ਸਾਧ ਸੰਗਤ ਪ੍ਰਾਪਤ ਕਰ ਲਈ,

ਪਦ ਅਰਥ ਜਉ = ਜਦੋਂ। ਸਾਧ ਸੰਗੁ = ਗੁਰਮੁਖਾਂ ਦਾ ਮੇਲ।

SikhNet (Spanish)Dice Nanak, cuando encontré a la Saad Sangat,

ਬੂਝੀ ਤ੍ਰਿਸਨਾ; ਮਹਾ ਸੀਤਲਾਇਆ ॥੮॥੧॥

boojhee trisanaa; mahaa seetalaaeaa |8|1|

Sant Singh Khalsamy thirsty desires were satisfied, and I was totally cooled and soothed. ||8||1||
Manmohan Singhmy desire was quenched and I was immensely cooled.
Manmohan Singh (Punjabi)ਤਾਂ ਮੇਰੀ ਖਾਹਿਸ਼ ਨਵਿਰਤ ਹੋ ਗਈ, ਅਤੇ ਮੈਂ ਪਰਮ ਠੰਢਾ ਠਾਰ ਹੋ ਗਿਆ।
Fareedkot Teekaਤਬ ਪਦਾਰਥੋਂ ਕੀ ਤ੍ਰਿਸਨਾ ਸ਼ਾਂਤਿ ਹੂਈ ਔ ਮਨ ਠੰਢਾ ਹੂਆ ਹੈ॥੮॥੧॥☬ਪਰਮੇਸ੍ਵਰ ਕੇ ਉਪਕਾਰ ਸਿਮਰਨ ਕਰਾਇ ਕਰ ਉਪਦੇਸ਼ ਕਰਤੇ ਹੈਂ:
Prof. Sahib Singh(ਉਸ ਦੇ ਅੰਦਰੋਂ ਮਾਇਆ ਦੀ) ਤ੍ਰਿਸ਼ਨਾ ਬੁੱਝ ਗਈ, ਉਸ ਦਾ ਮਨ ਠੰਢਾ-ਠਾਰ ਹੋ ਗਿਆ ॥੮॥੧॥

ਪਦ ਅਰਥ ਬੂਝੀ = ਬੁੱਝ ਗਈ। ਸੀਤਲਾਇਆ = ਸ਼ਾਂਤ, ਠੰਢਾ ॥੮॥੧॥

SikhNet (Spanish)la Sociedad de los Santos, mi ansiedad terminó y fui inmediatamente refrescado.(8-1)

Open this shabad (36 lines, Angs 912-913) →

Shabad Guru Arjan Dev Ji Raag Raamkalee

ਰਾਮਕਲੀ ਮਹਲਾ ੫ ॥

raamakalee mahalaa 5 |

Sant Singh KhalsaRaamkalee, Fifth Mehl:
Manmohan SinghRamkali 5th Guru.
Manmohan Singh (Punjabi)ਰਾਮਕਲੀ ਪੰਜਵੀਂ ਪਾਤਿਸ਼ਾਹੀ।
SikhNet (Spanish)Ramkali, Mejl Guru Aryan, Quinto Canal Divino.

ਇਸੁ ਪਾਨੀ ਤੇ; ਜਿਨਿ ਤੂ ਘਰਿਆ ॥

eis paanee te; jin too ghariaa |

Sant Singh KhalsaHe created you out of this water.
Manmohan SinghHe, who fashioned thee out of this drop of water,
Manmohan Singh (Punjabi)ਜਿਸ ਨੇ ਤੈਨੂੰ ਪਾਣੀ ਦੇ ਏਸ ਤੁਪਕੇ ਤੋਂ ਘੜਿਆ ਹੈ,
Fareedkot Teekaਇਸ ਰਕਤ ਬੀਰਜ ਰੂਪ ਪਾਣੀ ਤੇ ਜਿਸ ਨੇ ਤੇਰਾ ਏਹ ਸਰੀਰ ਘੜਿਆ ਹੈ॥
Prof. Sahib Singhਜਿਸ ਪ੍ਰਭੂ ਨੇ ਪਿਤਾ ਦੀ ਬੂੰਦ ਤੋਂ ਤੈਨੂੰ ਬਣਾਇਆ,

ਪਦ ਅਰਥ ਪਾਨੀ ਤੇ = ਪਿਤਾ ਦੀ ਬੂੰਦ ਤੋਂ। ਜਿਨਿ = ਜਿਸ (ਪ੍ਰਭੂ) ਨੇ। ਤੂ = ਤੈਨੂੰ। ਘਰਿਆ = ਘੜਿਆ, ਬਣਾਇਆ।

SikhNet (Spanish)Aquél que te creó de una gota de agua,

ਮਾਟੀ ਕਾ; ਲੇ ਦੇਹੁਰਾ ਕਰਿਆ ॥

maattee kaa; le dehuraa kariaa |

Sant Singh KhalsaFrom clay, He fashioned your body.
Manmohan SinghHe, who gathering dust did make thy temple of body.
Manmohan Singh (Punjabi)ਜਿਸ ਨੇ ਮਿੱਟੀ ਨੂੰ ਲੈ ਕੇ ਤੇਰਾ ਸਰੀਰ ਬਣiਾੲਆ ਹੈ।
Fareedkot Teekaਮਾਟੀ ਉਪਲਖਤ ਪੰਚ ਤੱਤੋਂ ਕੋ ਲੈਕਰ ਏਹ ਸਰੀਰ ਰੂਪ ਦੇਹੁਰਾ ਕੀਆ ਹੈ॥
Prof. Sahib Singhਤੇਰਾ ਇਹ ਮਿੱਟੀ ਦਾ ਪੁਤਲਾ ਘੜ ਦਿੱਤਾ;

ਪਦ ਅਰਥ ਲੇ = ਲੈ ਕੇ। ਦੇਹੁਰਾ = ਦੇਹ, ਸਰੀਰ।

SikhNet (Spanish)que infundió en ti la respiración en el polvo de tu cuerpo,

ਉਕਤਿ ਜੋਤਿ ਲੈ ਸੁਰਤਿ ਪਰੀਖਿਆ ॥

aukat jot lai surat pareekhiaa |

Sant Singh KhalsaHe blessed you with the light of reason and clear consciousness.
Manmohan SinghHe, who infused in thee the light of reason, wisdom and discrimination,
Manmohan Singh (Punjabi)ਜਿਸ ਨੇ ਤੇਰੇ ਅੰਦਰ ਯੁਕਤੀ, ਸਿਆਣਪ ਅਤੇ ਪਰਬੀਨਤਾ ਦੀ ਰੌਸ਼ਨੀ ਫੂਕੀ ਹੈ,
Fareedkot Teekaਉਕਤਿ ਬਾਣੀ ਔਰ ਪੁਨਾ ਸਮਾਨ ਤੇ ਗ੍ਯਾਤ ਤਥਾ (ਪਰੀਖਿਆ) ਵਿਸੇਸ ਗ੍ਯਾਨ ਏਹ ਵਸਤੂ ਸਭ ਤੇਰੇ ਮੇਂ (ਲੈ) ਪ੍ਰਾਪਤ ਕਰੀਆਂ ਹੈਂ; ਵਾ ਜਿਸ ਜੋਤੀ ਕੋ (ਸੁਰਤਿ) ਬੇਦ (ਉਕਤਿ) ਕਥਨ ਕਰਤੇ ਹੈਂ ਤਿਸ ਕੀ ਪਰੀਖਿਆ ਕਰ ਲੈ, ਭਾਵ ਤਿਸ ਕੋ ਜਾਣ॥
Prof. Sahib Singhਜਿਸ ਪ੍ਰਭੂ ਨੇ ਬੁੱਧੀ, ਜਿੰਦ ਅਤੇ ਪਰਖਣ ਦੀ ਤਾਕਤ ਤੇਰੇ ਅੰਦਰ ਪਾ ਕੇ-

ਪਦ ਅਰਥ ਉਕਤਿ = ਯੁਕਤੀ, ਬੁੱਧੀ। ਲੈ = ਲੈ ਕੇ। ਸੁਰਤਿ ਪਰੀਖਿਆ = ਪਛਾਨਣ ਦੀ ਤਾਕਤ।

SikhNet (Spanish)que te bendijo con la Luz de la Razón y de la Sabiduría para discriminar,

ਮਾਤ ਗਰਭ ਮਹਿ; ਜਿਨਿ ਤੂ ਰਾਖਿਆ ॥੧॥

maat garabh meh; jin too raakhiaa |1|

Sant Singh KhalsaIn your mother's womb, He preserved you. ||1||
Manmohan Singhand He who preserved thee within thy mother's womb;
Manmohan Singh (Punjabi)ਅਤੇ ਜਿਸ ਨੇ ਤੇਰੀ ਮਾਂ ਦੇ ਪੇਟ ਅੰਦਰ ਤੇਰੀ ਰੱਖਿਆ ਕੀਤੀ ਹੈ-
Fareedkot Teekaਪੁਨਾ ਮਾਤਾ ਕੇ ਗਰਭ ਮੇਂ ਜਿਸ ਨੇ ਤੈਨੂੰ ਰਖਿਆ ਹੈ॥੧॥
Prof. Sahib Singhਤੈਨੂੰ ਮਾਂ ਦੇ ਪੇਟ ਵਿਚ (ਸਹੀ ਸਲਾਮਤ) ਰੱਖਿਆ (ਉਸ ਨੂੰ ਸਦਾ ਯਾਦ ਰੱਖ) ॥੧॥

ਪਦ ਅਰਥ ਗਰਭ = ਪੇਟ। ਤੂ = ਤੈਨੂੰ ॥੧॥

SikhNet (Spanish)que te conservó íntegro en el vientre materno. (1)

ਰਾਖਨਹਾਰੁ; ਸਮ੍ਹਾਰਿ ਜਨਾ ॥

raakhanahaar; samhaar janaa |

Sant Singh KhalsaContemplate your Savior Lord.
Manmohan SinghO man, remember thou thy Protector-Lord.
Manmohan Singh (Punjabi)ਹੇ ਬੰਦੇ! ਤੂੰ ਆਪਣੀ ਰੱਖਿਆ ਕਰਨ ਵਾਲੇ ਸੁਆਮੀ ਦਾ ਸਿਮਰਨ ਕਰ।
Fareedkot Teekaਹੇ ਪੁਰਸ਼! ਤੂੰ ਤਿਸ ਰਖਿਆ ਕਰਨਹਾਰੇ ਕੋ ਸੰਭਾਲ॥
Prof. Sahib Singhਸਦਾ ਰੱਖਿਆ ਕਰ ਸਕਣ ਵਾਲੇ ਪਰਮਾਤਮਾ ਨੂੰ ਯਾਦ ਕਰਿਆ ਕਰ।

ਪਦ ਅਰਥ ਸਮ੍ਹਾਰਿ = ਸੰਭਾਲ, ਯਾਦ ਰੱਖ। ਜਨਾ = ਹੇ ਜਨ!

SikhNet (Spanish)Alaba a ese Señor, tu Protector,

ਸਗਲੇ ਛੋਡਿ; ਬੀਚਾਰ ਮਨਾ ॥੧॥ ਰਹਾਉ ॥

sagale chhodd; beechaar manaa |1| rahaau |

Sant Singh KhalsaGive up all others thoughts, O mind. ||1||Pause||
Manmohan SinghGive thou up all other thoughts, One man. Pause.
Manmohan Singh (Punjabi)ਤੂੰ ਹੋਰ ਸਾਰੇ ਖਿਆਲਾਂ ਨੂੰ ਤਿਆਗ ਦੇਹ, ਹੇ ਇਨਸਾਨ। ਠਹਿਰਾਓ।
Fareedkot Teekaਹੇ ਪਿਆਰਿਆ! ਹੋਰ ਸਭ ਬੀਚਾਰੋਂ ਕੋ ਛੋਡ ਦੇਹ॥੧॥ ਰਹਾਉ ॥
Prof. Sahib Singhਹੇ ਮੇਰੇ ਮਨ! (ਪ੍ਰਭੂ ਦੀ ਯਾਦ ਤੋਂ ਬਿਨਾ) ਹੋਰ ਸਾਰੇ ਵਿਚਾਰ (ਜਿਹੜੇ ਵਿਚਾਰ ਪ੍ਰਭੂ ਦੀ ਯਾਦ ਭੁਲਾਂਦੇ ਹਨ, ਉਹ) ਛੱਡ ਦੇਹ ॥੧॥ ਰਹਾਉ ॥

ਪਦ ਅਰਥ ਸਗਲੇ = ਸਾਰੇ। ਮਨਾ = ਹੇ ਮਨ! ॥੧॥ ਰਹਾਉ ॥

SikhNet (Spanish)y abandona otro tipo de pensamientos. (1-Pausa)

ਜਿਨਿ ਦੀਏ ਤੁਧੁ; ਬਾਪ ਮਹਤਾਰੀ ॥

jin dee tudh; baap mahataaree |

Sant Singh KhalsaHe gave you your mother and father;
Manmohan SinghHe, who gave the father and mother,
Manmohan Singh (Punjabi)ਜਿਸ ਨੇ ਤੈਨੂੰ ਬਾਬਲ ਅਤੇ ਅੰਮੜੀ ਦਿੱਤੇ ਹਨ,
Fareedkot Teekaਜਿਸ ਨੇ ਤੇਰੇ ਕੋ ਮਾਤਾ ਪਿਤਾ ਬਾਲ ਅਵਸਥਾ ਮੇਂ ਪਾਲਨੇ ਕੋ ਦੀਏ ਹੈਂ॥
Prof. Sahib Singhਜਿਸ ਪ੍ਰਭੂ ਨੇ ਤੈਨੂੰ ਮਾਪੇ ਦਿੱਤੇ,

ਪਦ ਅਰਥ ਜਿਨਿ = ਜਿਸ (ਪ੍ਰਭੂ) ਨੇ। ਮਹਤਾਰੀ = ਮਾਂ।

SikhNet (Spanish)El te ha dado un padre y una madre;

ਜਿਨਿ ਦੀਏ; ਭ੍ਰਾਤ ਪੁਤ ਹਾਰੀ ॥

jin dee; bhraat put haaree |

Sant Singh Khalsahe gave you your charming children and siblings;
Manmohan Singhwho gave thee charming Brothers and sons,
Manmohan Singh (Punjabi)ਜਿਸ ਨੇ ਤੈਨੂੰ ਮਨੋਹਰ ਭਾਈ ਅਤੇ ਪੁੱਤਰ ਦਿੱਤੇ ਹਨ,
Fareedkot Teekaਜਿਸ ਨੇ ਭ੍ਰਾਤਾ ਔ ਪੁਤ੍ਰ ਪੁਨਾ (ਹਾਰੀ) ਹਾਲੀ ਅਰਥਾਤ ਕਾਮੇ ਦੀਏ ਹੈਂ॥
Prof. Sahib Singhਜਿਸ ਪ੍ਰਭੂ ਨੇ ਤੈਨੂੰ ਭਰਾ ਪੁੱਤਰ ਤੇ ਨੌਕਰ ਦਿੱਤੇ,

ਪਦ ਅਰਥ ਭ੍ਰਾਤ = ਭਰਾ। ਹਾਰੀ = ਹਾਲੀ, ਕਾਮੇ, ਨੌਕਰ।

SikhNet (Spanish)El te ha dado tus hijos preciosos,

ਜਿਨਿ ਦੀਏ ਤੁਧੁ; ਬਨਿਤਾ ਅਰੁ ਮੀਤਾ ॥

jin dee tudh; banitaa ar meetaa |

Sant Singh Khalsahe gave you your spouse and friends;
Manmohan Singhand who blessed thee with wife and friends;
Manmohan Singh (Punjabi)ਤੇ ਜਿਸ ਨੇ ਤੈਨੂੰ ਪਤਨੀ ਅਤੇ ਮਿੱਤਰ ਬਖਸ਼ੇ ਹਨ;
Fareedkot Teekaਜਿਸ ਨੇ ਤੇਰੇ ਕੋ ਇਸਤ੍ਰੀ ਔਰ ਮਿਤ੍ਰ ਦੀਏ ਹੈਂ॥
Prof. Sahib Singhਜਿਸ ਪ੍ਰਭੂ ਨੇ ਤੈਨੂੰ ਇਸਤ੍ਰੀ ਅਤੇ ਸੱਜਣ-ਮਿੱਤਰ ਦਿੱਤੇ,

ਪਦ ਅਰਥ ਤੁਧੁ = ਤੈਨੂੰ। ਬਨਿਤਾ = ਇਸਤ੍ਰੀ। ਅਰੁ = ਅਤੇ।

SikhNet (Spanish)que te bendijo con una amada esposa y amigos,.

ਤਿਸੁ ਠਾਕੁਰ ਕਉ; ਰਖਿ ਲੇਹੁ ਚੀਤਾ ॥੨॥

tis tthaakur kau; rakh lehu cheetaa |2|

Sant Singh Khalsaenshrine that Lord and Master in your consciousness. ||2||
Manmohan Singhenshrine thou that Lord in thy mind.
Manmohan Singh (Punjabi)ਤੂੰ ਉਸ ਸੁਆਮੀ ਨੂੰ ਆਪਣੇ ਮਨ ਅੰਦਰ ਟਿਕਾ ਲੈ।
Fareedkot Teekaਤਿਸ ਸ੍ਵਾਮੀ ਕੋ ਤੁਮ ਚੀਤ ਮੇਂ ਰਾਖ ਲੇਹੁ॥੨॥
Prof. Sahib Singhਉਸ ਮਾਲਕ-ਪ੍ਰਭੂ ਨੂੰ ਸਦਾ ਆਪਣੇ ਚਿੱਤ ਵਿਚ ਟਿਕਾਈ ਰੱਖ ॥੨॥

ਪਦ ਅਰਥ ਚੀਤਾ = ਚਿੱਤ ਵਿਚ ॥੨॥

SikhNet (Spanish)Consagra a tu Señor y Dios en tu conciencia (2)

ਜਿਨਿ ਦੀਆ ਤੁਧੁ; ਪਵਨੁ ਅਮੋਲਾ ॥

jin deea tudh; pavan amolaa |

Sant Singh KhalsaHe gave you the invaluable air;
Manmohan SinghHe, who gave thee invaluable air,
Manmohan Singh (Punjabi)ਜਿਸ ਨੇ ਤੈਨੂੰ ਨਿਰਮੋਲਕ ਹਵਾ ਦਿੱਤੀ ਹੈ,
Fareedkot Teekaਜਿਸ ਨੇ ਤੇਰੇ ਕੋ ਅਮਲੋਕ ਪੌਨ ਦੀਆ ਹੈ॥
Prof. Sahib Singhਜਿਸ ਪ੍ਰਭੂ ਨੇ ਤੈਨੂੰ ਕਿਸੇ ਭੀ ਮੁੱਲ ਤੋਂ ਨਾਹ ਮਿਲ ਸਕਣ ਵਾਲੀ ਹਵਾ ਦਿੱਤੀ,

ਪਦ ਅਰਥ ਪਵਨੁ = ਹਵਾ। ਅਮੋਲਾ = ਨਿਰਮੋਲਕ, ਕੀਮਤੀ।

SikhNet (Spanish)Deja que tu mente busque y entre en el Santuario de Aquél que te bendijo con el aire invaluable para respirar,

ਜਿਨਿ ਦੀਆ ਤੁਧੁ; ਨੀਰੁ ਨਿਰਮੋਲਾ ॥

jin deea tudh; neer niramolaa |

Sant Singh KhalsaHe gave you the priceless water;
Manmohan Singhwho blessed thee with the priceless water,
Manmohan Singh (Punjabi)ਜਿਸ ਨੇ ਤੈਨੂੰ ਅਮੁੱਲਾ ਪਾਣੀ ਦਿੱਤਾ ਹੈ,
Fareedkot Teekaਜਿਸ ਨੇ ਤੇਰੇ ਕੋ ਜਲ ਬਿਨਾਂ ਮੋਲ ਤੋਂ ਦੀਆ ਹੈ॥
Prof. Sahib Singhਜਿਸ ਪ੍ਰਭੂ ਨੇ ਤੈਨੂੰ ਨਿਰਮੋਲਕ ਪਾਣੀ ਦਿੱਤਾ,

ਪਦ ਅਰਥ ਨੀਰੁ = ਪਾਣੀ।

SikhNet (Spanish)con el agua preciosa para beber,

ਜਿਨਿ ਦੀਆ ਤੁਧੁ; ਪਾਵਕੁ ਬਲਨਾ ॥

jin deea tudh; paavak balanaa |

Sant Singh KhalsaHe gave you burning fire;
Manmohan Singhand who gave thee fire to burn;
Manmohan Singh (Punjabi)ਜਿਸ ਨੇ ਤੈਨੂੰ ਜਾਲਣ ਲਈ ਅੱਗ ਦਿੱਤੀ ਹੈ।
Fareedkot Teekaਜਿਸ ਨੇ ਤੇਰੇ ਕੋ ਅਗਨੀ ਔ ਬਾਲਨ ਦੀਆ ਹੈ॥
Prof. Sahib Singhਜਿਸ ਪ੍ਰਭੂ ਨੇ ਤੈਨੂੰ ਅੱਗ ਦਿੱਤੀ, ਬਾਲਣ ਦਿੱਤਾ,

ਪਦ ਅਰਥ ਪਾਵਕੁ = ਅੱਗ। ਬਲਨਾ = ਬਾਲਣ।

SikhNet (Spanish)con el fuego que se consume para darte calor.

ਤਿਸੁ ਠਾਕੁਰ ਕੀ; ਰਹੁ ਮਨ ਸਰਨਾ ॥੩॥

tis tthaakur kee; rahu man saranaa |3|

Sant Singh Khalsalet your mind remain in the Sanctuary of that Lord and Master. ||3||
Manmohan SinghO man, remain thou under that Lord's protection.
Manmohan Singh (Punjabi)ਹੇ ਬੰਦੇ! ਤੂੰ ਉਸ ਪ੍ਰਭੂ ਦੀ ਪਨਾਹ ਹੇਠਾਂ ਰਹੁ।
Fareedkot Teekaਤਿਸ ਸ੍ਵਾਮੀ ਕੀ ਮਨ ਕਰ ਕੇ ਸਰਣ ਰਹੁ॥੩॥
Prof. Sahib Singhਹੇ ਮਨ! ਤੂੰ ਉਸ ਮਾਲਕ-ਪ੍ਰਭੂ ਦੀ ਸਰਨ ਪਿਆ ਰਹੁ ॥੩॥

ਪਦ ਅਰਥ ਮਨ = ਹੇ ਮਨ! ॥੩॥

SikhNet (Spanish)Deja que tu mente viva en el Santuario de tu Señor y Maestro (3)

ਛਤੀਹ ਅੰਮ੍ਰਿਤ; ਜਿਨਿ ਭੋਜਨ ਦੀਏ ॥

chhateeh amrit; jin bhojan dee |

Sant Singh KhalsaHe gave you the thirty-six varieties of tasty foods;
Manmohan SinghHe, who gave thee thirty-six sorts of ambrosial food,
Manmohan Singh (Punjabi)ਜਿਸ ਨੇ ਤੈਨੂੰ ਛੱਤੀ ਪਰਕਾਰ ਦੇ ਅੰਮ੍ਰਿਤਮਈ ਖਾਣੇ ਦਿੱਤੇ ਹਨ,
Fareedkot Teekaਛਤੀ ਪ੍ਰਕਾਰ ਕੇ ਅੰਮ੍ਰਤਵਤ ਜਿਸ ਨੇ ਭੋਜਨ ਦੀਏ ਹੈਂ॥
Prof. Sahib Singhਜਿਸ ਪਰਮਾਤਮਾ ਨੇ ਤੈਨੂੰ ਅਨੇਕਾਂ ਕਿਸਮਾਂ ਦੇ ਸੁਆਦਲੇ ਖਾਣੇ ਦਿੱਤੇ,

ਪਦ ਅਰਥ ਛਤੀਹ ਅੰ​‍ਮ੍ਰਿਤ = ਛੱਤੀ ਕਿਸਮਾਂ ਦੇ ਸੋਹਣੇ ਖਾਣੇ {ਖਟ ਰਸ, ਮਿਠ ਰਸ, ਮੇਲਿ ਕੈ, ਛਤੀਹ ਭੋਜਨ ਹੋਨਿ ਰਸੋਈ, ਭਾ: ਗੁਰਦਾਸ}।

SikhNet (Spanish)Aférrate a los Pies de tal Señor, tu Único Maestro,

ਅੰਤਰਿ ਥਾਨ; ਠਹਰਾਵਨ ਕਉ ਕੀਏ ॥

antar thaan; tthaharaavan kau kee |

Sant Singh KhalsaHe gave you a place within to hold them;
Manmohan Singhwho made within thee a place to contain them,
Manmohan Singh (Punjabi)ਜਿਸਨੇ ਤੇਰੇ ਅੰਦਰ ਉਹਨਾਂ ਨੂੰ ਟਿਕਾਉਣ ਲਈ ਜਗ੍ਹਾ ਬਣਾਈ ਹੈ,
Fareedkot Teekaਔਰ ਸਰੀਰੋਂ ਕੇ ਅੰਤਰ ਠਹਰਨੇ ਕੋ ਬਨਾਏ ਹੈਂ, ਭਾਵ ਜਲ, ਰਕਤ, ਬੀਰਜ, ਅਪਨੇ ਅਪਨੇ ਅਸਥਾਨੋਂ ਮੇਂ ਠਹਿਰਤੇ ਹੈਂ॥
Prof. Sahib Singhਇਹਨਾਂ ਖਾਣਿਆਂ ਨੂੰ ਹਜ਼ਮ ਕਰਨ ਲਈ ਤੇਰੇ ਅੰਦਰ ਮਿਹਦਾ ਆਦਿਕ ਅੰਗ ਬਣਾਏ,

ਪਦ ਅਰਥ ਅੰਤਰਿ = ਪੇਟ ਦੇ ਅੰਦਰ। ਕਉ = ਵਾਸਤੇ।

SikhNet (Spanish)de Aquél que te bendijo con todo tipo de facultades y poderes

ਬਸੁਧਾ ਦੀਓ; ਬਰਤਨਿ ਬਲਨਾ ॥

basudhaa deeo; baratan balanaa |

Sant Singh KhalsaHe gave you the earth, and things to use;
Manmohan Singhand who blessed thee with the earth and the goods to use,
Manmohan Singh (Punjabi)ਅਤੇ ਜਿਸ ਨੇ ਤੈਨੂੰ ਧਰਤੀ ਅਤੇ ਵਰਤਣ ਲਈ ਵਸਤ ਵਲੇਵਾ ਬਖਸ਼ਿਆ ਹੈ,
Fareedkot Teekaਜਿਸ ਨੇ ਪ੍ਰਿਥਵੀ ਰਹਨੇ ਕੋ ਔ ਵਰਤਨੇ ਕੋ ਵਿਲੇਵਾ ਦੀਆ ਹੈ॥
Prof. Sahib Singhਤੈਨੂੰ ਧਰਤੀ ਦਿੱਤੀ, ਤੈਨੂੰ ਹੋਰ ਵਰਤਣ-ਵਲੇਵਾ ਦਿੱਤਾ,

ਪਦ ਅਰਥ ਬਸੁਧਾ = ਧਰਤੀ। ਬਲਨਾ = ਸਾਮਾਨ, ਵਲੇਵਾ, ਵਰਤਣ-ਵਲੇਵਾ।

SikhNet (Spanish)te bendijo también con un cuerpo para que residas ahí,

ਤਿਸੁ ਠਾਕੁਰ ਕੇ; ਚਿਤਿ ਰਖੁ ਚਰਨਾ ॥੪॥

tis tthaakur ke; chit rakh charanaa |4|

Sant Singh Khalsaenshrine in your consciousness the feet of that Lord and Master. ||4||
Manmohan Singhplace thou that Lord's Feet in thy mind.
Manmohan Singh (Punjabi)ਤੂੰ ਉਸ ਪ੍ਰਭੂ ਦੇ ਪੈਰਾਂ ਨੂੰ ਆਪਣੇ ਹਿਰਦੇ ਅੰਦਰ ਟਿਕਾ।
Fareedkot Teekaਤਿਸ ਸੁਆਮੀ ਕੇ ਚਰਨੋਂ ਕੋ ਚਿਤ ਮੇਂ ਰਾਖ॥੪॥
Prof. Sahib Singhਉਸ ਮਾਲਕ-ਪ੍ਰਭੂ ਦੇ ਚਰਨ ਆਪਣੇ ਚਿੱਤ ਵਿੱਚ ਪ੍ਰੋ ਰੱਖ ॥੪॥

ਪਦ ਅਰਥ ਚਿਤਿ = ਚਿੱਤ ਵਿਚ ॥੪॥

SikhNet (Spanish)te bendijo con la tierra y sus bienes para gastar.(4)

ਪੇਖਨ ਕਉ ਨੇਤ੍ਰ; ਸੁਨਨ ਕਉ ਕਰਨਾ ॥

pekhan kau netr; sunan kau karanaa |

Sant Singh KhalsaHe gave you eyes to see, and ears to hear;
Manmohan SinghHe, who gave thee eyes to see and ears to hear,
Manmohan Singh (Punjabi)ਜਿਸ ਨੇ ਤੈਨੂੰ ਵੇਖਣ ਨੂੰ ਅੱਖਾਂ ਅਤੇ ਸੁਨਣ ਨੂੰ ਕੰਨ ਦਿੱਤੇ ਹਨ,
Fareedkot Teekaਦੇਖਨੇ ਕੋ ਨੇਤ੍ਰ ਔ ਸੁਨਨੇ ਕੋ ਕਾਨ ਦੀਏ ਹੈਂ॥
Prof. Sahib Singh(ਹੇ ਮੇਰੇ ਮਨ! ਜਿਸ ਨੇ) ਤੈਨੂੰ (ਦੁਨੀਆ ਦੇ ਰੰਗ-ਤਮਾਸ਼ੇ) ਵੇਖਣ ਵਾਸਤੇ ਅੱਖਾਂ ਦਿੱਤੀਆਂ ਹਨ ਅਤੇ ਸੁਣਨ ਵਾਸਤੇ ਕੰਨ ਦਿੱਤੇ ਹਨ,

ਪਦ ਅਰਥ ਪੇਖਨ ਕਉ = ਵੇਖਣ ਵਾਸਤੇ। ਨੇਤ੍ਰ = ਅੱਖਾਂ। ਕਰਨਾ = ਕੰਨ।

SikhNet (Spanish)Dedica tu ser a los Pies de tu Dios, de Él, Quien te dio ojos para ver y oídos para escuchar,

ਹਸਤ ਕਮਾਵਨ; ਬਾਸਨ ਰਸਨਾ ॥

hasat kamaavan; baasan rasanaa |

Sant Singh KhalsaHe gave you hands to work with, and a nose and a tongue;
Manmohan Singhwho gave thee hands to work, nose to smell and tongue to taste,
Manmohan Singh (Punjabi)ਜਿਸ ਨੇ ਕੰਮ ਕਰਨ ਲਈ ਹੱਥ, ਸੁੰਘਨ ਲਈ ਨੱਕ ਤੇ ਚੱਖਣ ਲਈ ਜੀਭਾ ਦਿੱਤੀ ਹੈ,
Fareedkot Teekaਹਾਥ ਕਮਾਵਨੇ ਕੋ, ਬਾਸਨਾ ਕੋ ਨਾਕ ਔ ਸ੍ਵਾਦ ਕੋ ਰਸਨਾ ਦਈ ਹੈ॥
Prof. Sahib Singhਜਿਸ ਨੇ ਕਾਰ ਕਰਨ ਲਈ ਤੈਨੂੰ ਹੱਥ ਦਿੱਤੇ ਹਨ, ਅਤੇ ਨੱਕ ਤੇ ਜੀਭ ਦਿੱਤੀ ਹੈ,

ਪਦ ਅਰਥ ਹਸਤ = ਹੱਥ। ਬਾਸਨ = ਨੱਕ।

SikhNet (Spanish)manos para tomar, nariz para oler,

ਚਰਨ ਚਲਨ ਕਉ; ਸਿਰੁ ਕੀਨੋ ਮੇਰਾ ॥

charan chalan kau; sir keeno meraa |

Sant Singh KhalsaHe gave you feet to walk upon, and the crowning glory of your head;
Manmohan Singhblessed thee with feet to walk and who made thy head to crown all;
Manmohan Singh (Punjabi)ਜਿਸ ਨੇ ਤੈਨੂੰ ਤੁਰਨ ਲਈ ਪੈਰ ਬਖਸ਼ੇ ਹਨ ਅਤੇ ਜਿਸ ਨੇ ਤੇਰਾ ਸ਼੍ਰੋਮਣੀ ਸੀਸ ਬਣਾਇਆ ਹੈ;
Fareedkot Teekaਚਰਨ ਤੁਰਨੇ ਕੋ ਔ ਸਿਰ (ਮੇਰਾ) ਸਿਰੋਮਣੀ ਕੀਆ ਹੈ॥
Prof. Sahib Singhਜਿਸ ਨੇ ਤੁਰਨ ਲਈ ਤੈਨੂੰ ਪੈਰ ਦਿੱਤੇ ਹਨ ਅਤੇ ਸਿਰ (ਸਾਰੇ ਅੰਗਾਂ ਵਿਚੋਂ) ਸ਼ਿਰੋਮਣੀ ਬਣਾਇਆ ਹੈ

ਪਦ ਅਰਥ ਮੇਰਾ = ਮੇਰੂ, ਸ਼ਿਰੋਮਣੀ।

SikhNet (Spanish)lengua y labios para saborear y recitar,

ਮਨ; ਤਿਸੁ ਠਾਕੁਰ ਕੇ ਪੂਜਹੁ ਪੈਰਾ ॥੫॥

man; tis tthaakur ke poojahu pairaa |5|

Sant Singh KhalsaO mind, worship the Feet of that Lord and Master. ||5||
Manmohan SinghO man, worship thou the feet of that Lord.
Manmohan Singh (Punjabi)ਹੇ ਇਨਸਾਨ! ਤੂੰ ਉਸ ਆਦਮੀ ਦੇ ਚਰਨਾਂ ਦੀ ਉਪਾਸ਼ਨਾ ਕਰ।
Fareedkot Teekaਮਨ ਕਰ ਕੇ ਤਿਸ ਠਾਕੁਰ ਕੇ ਪੈਰੋਂ ਕੋ ਪੂਜੋ॥੫॥
Prof. Sahib Singhਉਸ ਮਾਲਕ-ਪ੍ਰਭੂ ਦੇ ਪੈਰ ਸਦਾ ਪੂਜਦਾ ਰਹੁ (ਨਿਮ੍ਰਤਾ ਧਾਰਨ ਕਰ ਕੇ ਉਸ ਪ੍ਰਭੂ ਦਾ ਸਿਮਰਨ ਕਰਦਾ ਰਹੁ ॥੫॥

ਪਦ ਅਰਥ ਮਨ = ਹੇ ਮਨ! ॥੫॥

SikhNet (Spanish)también te dio pies para caminar y cabeza como corona de todo; oh mente mía. (5)

ਅਪਵਿਤ੍ਰ; ਪਵਿਤ੍ਰੁ ਜਿਨਿ ਤੂ ਕਰਿਆ ॥

apavitr; pavitru jin too kariaa |

Sant Singh KhalsaHe transformed you from impure to pure;
Manmohan SinghHe, who made thee pure from being impure,
Manmohan Singh (Punjabi)ਜਿਸ ਨੇ ਤੈਨੂੰ ਪਲੀਤ ਤੋਂ ਪਾਵਨ ਕੀਤਾ ਹੈ,
Fareedkot Teekaਤਿਸ ਵਾਹਿਗੁਰੂ ਨੇ ਤੇਰੇ ਕੋ ਅਪਵਿਤ੍ਰ ਥੀਂ ਪਵਿਤ੍ਰ ਕਰਿਆ ਹੈ, ਭਾਵ ਸੇ ਰਕਤ ਬਿੰਦ ਮਹਾਂ ਅਪਵਿਤ੍ਰ ਸੇ ਕੈਸਾ ਮਨੁਖ ਜਨਮ ਦੀਆ ਹੈ॥
Prof. Sahib Singh(ਉਸ ਪਰਮਾਤਮਾ ਨੂੰ ਸਿਮਰਿਆ ਕਰ) ਜਿਸ ਨੇ ਗੰਦ ਤੋਂ ਤੈਨੂੰ ਪਵਿੱਤਰ ਬਣਾ ਦਿੱਤਾ,

ਪਦ ਅਰਥ ਅਪਵਿਤ੍ਰ = ਗੰਦੇ ਥਾਂ ਤੋਂ। ਤੂ = ਤੈਨੂੰ।

SikhNet (Spanish)Él, Quien más allá de la virtud, te las dio todas,

ਸਗਲ ਜੋਨਿ ਮਹਿ; ਤੂ ਸਿਰਿ ਧਰਿਆ ॥

sagal jon meh; too sir dhariaa |

Sant Singh KhalsaHe installed you above the heads of all creatures;
Manmohan Singhand placed thee over the head of all the species.
Manmohan Singh (Punjabi)ਅਤੇ ਤੈਨੂੰ ਸਾਰੀਆਂ ਜੂਨੀਆਂ ਦੇ ਸੀਸ ਉਤੇ ਟਿਕਾਇਆ ਹੈ।
Fareedkot Teekaਸਗਲੀਆਾਂ ਜੋਨੀਓਂ ਮੇਂ ਤੇਰੇ ਕੋ ਹੀ ਸਭ ਕੇ ਸਿਰ ਪਰ ਧਰਿਆ ਹੈ, ਭਾਵ ਸੇ ਤੂੰ ਹੀ ਸਿਰੋਮਣੀ ਕਰਿਆ ਹੈਂ॥
Prof. Sahib Singhਜਿਸ ਨੇ ਤੈਨੂੰ ਸਾਰੀਆਂ ਜੂਨੀਆਂ ਉਤੇ ਸਰਦਾਰ ਬਣਾ ਦਿੱਤਾ।

ਪਦ ਅਰਥ ਸਗਲ = ਸਾਰੀਆਂ। ਸਿਰਿ = ਸਿਰ ਉਤੇ। ਸਿਰਿ ਧਰਿਆ = ਸ਼ਿਰੋਮਣੀ ਬਣਾਇਆ।

SikhNet (Spanish)te hizo supremo en el escenario de la creación;

ਅਬ ਤੂ ਸੀਝੁ; ਭਾਵੈ. ਨਹੀ ਸੀਝੈ ॥

ab too seejh; bhaavai. nahee seejhai |

Sant Singh Khalsanow, you may fulfill your destiny or not;
Manmohan SinghNow thou mayest chasten thy self or chasten not.
Manmohan Singh (Punjabi)ਹੁਣ ਤੂੰ ਆਪਣੇ ਆਪ ਨੂੰ ਸੁਧਾਰ ਜਾਂ ਨਾਂ ਸੁਧਾਰ।
Fareedkot Teekaਅਬ ਤੂੰ ਕਲਿਆਣ ਕੋ ਪ੍ਰਾਪਤ ਹੋ ਚਾਹੇ ਨਾ ਹੋ॥
Prof. Sahib Singhਤੇਰੀ ਮਰਜ਼ੀ ਹੈ ਹੁਣ ਤੂੰ (ਉਸ ਦਾ ਸਿਮਰਨ ਕਰ ਕੇ ਜ਼ਿੰਦਗੀ ਵਿਚ) ਕਾਮਯਾਬ ਹੋ ਚਾਹੇ ਨਾਹ ਹੋ।

ਪਦ ਅਰਥ ਸੀਝੁ = ਕਾਮਯਾਬ ਹੋ। ਭਾਵੈ = ਚਾਹੇ।

SikhNet (Spanish)ahora podrás o no, cumplir tu Destino, pero escucha,

ਕਾਰਜੁ ਸਵਰੈ; ਮਨ ਪ੍ਰਭੁ ਧਿਆਈਜੈ ॥੬॥

kaaraj savarai; man prabh dhiaaeejai |6|

Sant Singh KhalsaYour affairs shall be resolved, O mind, meditating on God. ||6||
Manmohan SinghO man, thy affair shall be arranged by reflecting on the Lord.
Manmohan Singh (Punjabi)ਹੇ ਇਨਸਾਨ! ਸਾਹਿਬ ਦਾ ਸਿਮਰਨ ਕਰਨ ਦੁਆਰਾ ਤੇਰਾ ਕੰਮ ਰਾਸ ਹੋ ਜਾਊਗਾ।
Fareedkot Teekaਪਰੰਤੂ ਕਾਮ ਤੇਰਾ ਤਬ ਹੀ ਸਵਰੇਗਾ ਜੇ ਤੂੰ ਮਨ ਕਰ ਕੇ ਪ੍ਰਭੂ ਕੋ ਧਿਆਵੇਗਾ॥੬॥
Prof. Sahib Singhਪਰ ਹੇ ਮਨ! ਪਰਮਾਤਮਾ ਦਾ ਸਿਮਰਨ ਕਰਨਾ ਚਾਹੀਦਾ ਹੈ, (ਸਿਮਰਨ ਕੀਤੀਆਂ ਹੀ ਮਨੁੱਖਾ ਜੀਵਨ ਦਾ) ਮਨੋਰਥ ਸਫਲ ਹੁੰਦਾ ਹੈ ॥੬॥

ਪਦ ਅਰਥ ਕਾਰਜੁ = ਮਨੁੱਖਾ ਜਨਮ ਦਾ ਮਨੋਰਥ। ਸਵਰੈ = ਸੰਵਰਦਾ ਹੈ। ਮਨ = ਹੇ ਮਨ! ਧਿਆਈਜੈ = ਧਿਆਉਣਾ ਚਾਹੀਦਾ ਹੈ ॥੬॥

SikhNet (Spanish)lograrás tu Destino sólo si contemplas a tu Señor, Jar, Jar. (6)

ਈਹਾ ਊਹਾ; ਏਕੈ ਓਹੀ ॥

eehaa aoohaa; ekai ohee |

Sant Singh KhalsaHere and there, only the One God exists.
Manmohan SinghHere and there, there is but the One Lord.
Manmohan Singh (Punjabi)ਏਥੇ ਅਤੇ ਓਥੇ ਕੇਵਲ ਇਕ ਉਹ ਪ੍ਰਭੂ ਹੀ ਹੈ।
Fareedkot Teekaਇਸ ਲੋਕ ਮੇਂ ਪਰਲੋਕ ਮੇਂ ਏਕ ਓਹੀ ਵਾਹਿਗੁਰੂ ਹੈ॥
Prof. Sahib Singhਇਸ ਲੋਕ ਵਿਚ ਤੇ ਪਰਲੋਕ ਵਿਚ ਇਕ ਉਹ ਪਰਮਾਤਮਾ ਹੀ (ਸਹਾਈ) ਹੈ,

ਪਦ ਅਰਥ ਈਹਾ = ਇਸ ਲੋਕ ਵਿਚ। ਊਹਾ = ਪਰਲੋਕ ਵਿਚ। ਓਹੀ = ਉਹ ਪਰਮਾਤਮਾ ਹੀ।

SikhNet (Spanish)La Presencia de tu Dios está aquí, allá y en todas partes;

ਜਤ ਕਤ ਦੇਖੀਐ; ਤਤ ਤਤ ਤੋਹੀ ॥

jat kat dekheeai; tat tat tohee |

Sant Singh KhalsaWherever I look, there You are.
Manmohan SinghWithersoever I see, thither I find Thee, O Lord.
Manmohan Singh (Punjabi)ਜਿਥੇ ਕਿਤੇ ਭੀ ਮੈਂ ਵੇਖਦਾ ਹਾਂ, ਓਥੇ ਹੀ ਮੈਂ ਤੈਨੂੰ ਪਾਉਂਦਾ ਹਾਂ, ਹੇ ਪ੍ਰਭੂ!
Fareedkot Teekaਜਹਾਂ ਕਹਾਂ ਪਦਾਰਥ ਦੇਖੀਤਾ ਹੈ ਤਹਾਂ ਤਹਾਂ ਤੂੰ ਨਿਸਚੇ ਕਰ ਕੇ ਜਾਨ ਓਹੀ ਹੈ॥
Prof. Sahib Singhਜਿੱਥੇ ਕਿੱਥੇ ਝਾਤੀ ਮਾਰੀ ਜਾਏ ਉਥੇ ਉਥੇ (ਪਰਮਾਤਮਾ ਹੀ) ਤੇਰੇ ਨਾਲ ਹੈ।

ਪਦ ਅਰਥ ਜਤ ਕਤ = ਜਿੱਥੇ ਕਿੱਥੇ। ਤੋਹੀ = ਤੇਰੇ ਨਾਲ।

SikhNet (Spanish)sí, a donde sea que uno ve, sólo Él está.

ਤਿਸੁ ਸੇਵਤ; ਮਨਿ ਆਲਸੁ ਕਰੈ ॥

tis sevat; man aalas karai |

Sant Singh KhalsaMy mind is reluctant to serve Him;
Manmohan SinghMy soul is sluggish to serve Him,
Manmohan Singh (Punjabi)ਮੇਰੀ ਜਿੰਦੜੀ ਉਸ ਦੀ ਚਾਕਰੀ ਕਮਾਉਣ ਲਈ ਸੁਸਤੀ ਕਰਦੀ ਹੈ,
Fareedkot Teekaਤਿਸ ਕੇ ਸੇਵਨੇ ਸੇ ਤੂੰ ਮਨ ਮੇਂ ਆਲਸੁ ਕਰਤਾ ਹੈਂ॥
Prof. Sahib Singh(ਪਰ ਵੇਖੋ ਮਨੁੱਖ ਦੀ ਮੰਦ-ਭਾਗਤਾ!) ਉਸ ਪਰਮਾਤਮਾ ਨੂੰ ਸਿਮਰਦਿਆਂ (ਮਨੁੱਖ) ਮਨ ਵਿਚ ਆਲਸ ਕਰਦਾ ਹੈ,

ਪਦ ਅਰਥ ਮਨਿ = ਮਨ ਵਿਚ। ਕਰੈ = (ਜੀਵ) ਕਰਦਾ ਹੈ।

SikhNet (Spanish)¿Por qué tardarte en servir al Maestro

ਜਿਸੁ ਵਿਸਰਿਐ; ਇਕ ਨਿਮਖ. ਨ ਸਰੈ ॥੭॥

jis visariai; ik nimakh. na sarai |7|

Sant Singh Khalsaforgetting Him, I cannot survive, even for an instant. ||7||
Manmohan Singhby forgetting whom, it cannot do even for an instant.
Manmohan Singh (Punjabi)ਜਿਸ ਨੂੰ ਭੁਲਾ ਕੇ ਇਸ ਦਾ ਇਥ ਮੁਹਤ ਭਰ ਲਈ ਭੀ ਗੁਜ਼ਾਰਾ ਨਹੀਂ ਹੋਣਾ।
Fareedkot Teekaਜਿਸ ਕੇ ਵਿਸਰਨੇ ਸੇ ਏਕ ਨਿਮਖ ਮਾਤ੍ਰ ਭੀ ਨਹੀਂ ਸਰਤਾ ਹੈ॥੭॥☬ਤਾਂ ਤੇ ਤਿਸ ਪਾਸ ਐਸੇ ਬੇਨਤੀ ਕਰ:
Prof. Sahib Singhਜਿਸ ਨੂੰ ਵਿਸਾਰਿਆਂ ਇਕ ਪਲ-ਭਰ ਸਮਾ ਭੀ ਸੌਖਾ ਨਹੀਂ ਲੰਘ ਸਕਦਾ ॥੭॥

ਪਦ ਅਰਥ ਜਿਸੁ ਵਿਸਰਿਐ = ਜਿਸ ਨੂੰ (ਵਿਸਾਰਿਆਂ)। ਨਿਮਖ = ਅੱਖ ਝਮਕਣ ਜਿਤਨਾ ਸਮਾ। ਨ ਸਰੈ = ਨਹੀਂ ਨਿਭ ਆਉਂਦੀ ॥੭॥

SikhNet (Spanish)sin cuya Gracia no puedes transcurrir ni un instante? (7)

ਹਮ ਅਪਰਾਧੀ; ਨਿਰਗੁਨੀਆਰੇ ॥

ham aparaadhee; niraguneeaare |

Sant Singh KhalsaI am a sinner, without any virtue at all.
Manmohan SinghI am virtueless sinner, O my Lord.
Manmohan Singh (Punjabi)ਮੈਂ ਇਕ ਨੇਕੀ ਵਿਹੂਣ ਪਾਪੀ ਹਾਂ, ਹੇ ਮੇਰੇ ਸੁਆਮੀ!
Fareedkot Teekaਹੇ ਹਰੀ! ਹਮ ਜੀਵ ਬਹੁਤ ਅਪਰਾਧੀ ਹੈਂ, ਪੁਨਃ ਨਿਰਗੁਨੀ ਹੈਂ॥
Prof. Sahib Singh(ਮਾਇਆ ਦੇ ਮੋਹ ਵਿਚ ਫਸ ਕੇ) ਅਸੀਂ ਸੰਸਾਰੀ ਜੀਵ ਪਾਪੀ ਬਣ ਜਾਂਦੇ ਹਾਂ, ਗੁਣ-ਹੀਣ ਹੋ ਜਾਂਦੇ ਹਾਂ,

ਪਦ ਅਰਥ ਹਮ = ਅਸੀਂ (ਸੰਸਾਰੀ ਜੀਵ)।

SikhNet (Spanish)Oh Dios, cometemos errores todo el tiempo y no tenemos virtudes;

ਨਾ ਕਿਛੁ ਸੇਵਾ; ਨਾ ਕਰਮਾਰੇ ॥

naa kichh sevaa; naa karamaare |

Sant Singh KhalsaI do not serve You, or do any good deeds.
Manmohan SinghI serve Thee not, nor do I good deeds.
Manmohan Singh (Punjabi)ਮੈਂ ਤੇਰੀ ਘਾਲ ਨਹੀਂ ਕਮਾਉਂਦਾ, ਨਾਂ ਹੀ ਚੰਗੇ ਕਰਮ ਕਰਦਾ ਹਾਂ।
Fareedkot Teekaਹਮ ਸੇ ਨਾ ਕਛੁ ਸੇਵਾ ਹੀ ਹੋਤੀ ਹੈ ਔ ਨਾ ਕੋਈ ਸੁਭ ਕਰਮ ਹੀ ਹੋਤਾ ਹੈ॥
Prof. Sahib Singhਅਸੀਂ ਨਾਹ ਕੋਈ ਸੇਵਾ-ਭਗਤੀ ਕਰਦੇ ਹਾਂ, ਨਾਹ ਹੀ ਸਾਡੇ ਕੰਮ ਚੰਗੇ ਹੁੰਦੇ ਹਨ।

ਪਦ ਅਰਥ ਕਰਮਾਰੇ = ਚੰਗੇ ਕਰਮ।

SikhNet (Spanish)no hacemos buenas acciones ni tampoco Te servimos.

ਗੁਰੁ ਬੋਹਿਥੁ; ਵਡਭਾਗੀ ਮਿਲਿਆ ॥

gur bohith; vaddabhaagee miliaa |

Sant Singh KhalsaBy great good fortune, I have found the boat - the Guru.
Manmohan SinghBy great good fortune I have found the Guru's boat.
Manmohan Singh (Punjabi)ਭਾਰੇ ਚੰਗੇ ਭਾਗਾਂ ਰਾਹੀਂ ਮੈਨੂੰ ਗੁਰਾਂ ਰੂਪੀ ਜ਼ਹਾਜ਼ ਲੱਭਾ ਹੈ।
Fareedkot Teekaਪਰੰਤੂ ਵਡੇ ਭਾਗੋਂ ਕਰ ਕੇ ਗੁਰੂ ਰੂਪ ਜਹਾਜੁ ਮਿਲਿਆ ਹੈ॥
Prof. Sahib Singh(ਜਿਨ੍ਹਾਂ ਮਨੁੱਖਾਂ ਨੂੰ ਵੱਡੇ ਭਾਗਾਂ ਨਾਲ ਗੁਰੂ-ਜਹਾਜ਼ ਮਿਲ ਪਿਆ,

ਪਦ ਅਰਥ ਬੋਹਿਥੁ = ਜਹਾਜ਼। ਵਡਭਾਗੀ = ਵੱਡੇ ਭਾਗਾਂ ਨਾਲ।

SikhNet (Spanish)Ha sido por una inmensa fortuna que hemos sido bendecidos con el barco del Guru, y Nanak,

ਨਾਨਕ ਦਾਸ. ਸੰਗਿ ਪਾਥਰ ਤਰਿਆ ॥੮॥੨॥

naanak daas. sang paathar tariaa |8|2|

Sant Singh KhalsaSlave Nanak has crossed over, with Him. ||8||2||
Manmohan SinghSlave Nanak, a stone has crossed the world-ocean by associating with the saints.
Manmohan Singh (Punjabi)ਪੱਥਰ, ਗੋਲਾ ਨਾਨਕ ਸਤਿਸੰਗਤ ਨਾਲ ਜੁੜ ਕੇ ਸੰਸਾਰ ਸਮੁੰਦਰ ਤੋਂ ਪਾਰ ਹੋ ਗਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਤਿਨ ਕੀ ਸੰਗਤ ਕਰ ਕੇ ਮੈਂ ਦਾਸ ਜੋ ਪਾਥਰ ਸਮ ਜੜ ਥਾ, ਸੋ ਤਰਿਆ ਹਾਂ॥੮॥੨॥☬ਰਚਨਾ ਕੀ ਅਨੇਕਤਾ ਔ ਕਾਰਜ ਕਾਰਣ ਕੀ ਅਭੇਦਤਾ ਸੇ ਸਤ ਰੂਪਤਾ ਔ ਸਭ ਕਾ ਮਾਲਿਕ ਪਰਮੇਸ੍ਵਰ ਦਿਖਾਵਤੇ ਹੈਂ:
Prof. Sahib Singhਹੇ ਦਾਸ ਨਾਨਕ! (ਉਸ ਜਹਾਜ਼ ਦੀ ਸੰਗਤ ਵਿਚ ਉਹ) ਪੱਥਰ-ਦਿਲ ਮਨੁੱਖ ਭੀ ਸੰਸਾਰ-ਸਮੁੰਦਰ ਤੋਂ ਪਾਰ ਲੰਘ ਗਏ ॥੮॥੨॥

ਪਦ ਅਰਥ ਸੰਗਿ = ਨਾਲ, ਉਸ ਬੋਹਿਥ ਦੇ ਨਾਲ। ਪਥਰ = ਪੱਥਰ-ਦਿਲ ਬੰਦੇ ॥੮॥੨॥

SikhNet (Spanish)Tu Esclavo, ha cruzado el mar de las existencias materiales, así como una piedra lo haría ayudada por un barco. (8-2)

Open this shabad →

Shabad Guru Arjan Dev Ji Raag Raamkalee continues on Ang 914

ਰਾਮਕਲੀ ਮਹਲਾ ੫ ॥

raamakalee mahalaa 5 |

Sant Singh KhalsaRaamkalee, Fifth Mehl:
Manmohan SinghRamkali 5th Guru.
Manmohan Singh (Punjabi)ਰਾਮਕਲੀ ਪੰਜਵੀਂ ਪਾਤਿਸ਼ਾਹੀ।
SikhNet (Spanish)Ramkali, Mejl Guru Aryan, Quinto Canal Divino.

ਕਾਹੂ ਬਿਹਾਵੈ; ਰੰਗ ਰਸ ਰੂਪ ॥

kaahoo bihaavai; rang ras roop |

Sant Singh KhalsaSome pass their lives enjoying pleasures and beauty.
Manmohan SinghThe life of some passes, enjoying revelments, relish and beauty.
Manmohan Singh (Punjabi)ਕਈਆਂ ਦਾ ਜੀਵਨ ਰੰਗਰਲੀਆਂ, ਸੁਆਦਾਂ ਅਤੇ ਸੁੰਦਰਤਾ ਮਾਣਦਿਆਂ ਬੀਤਦਾ ਹੈ।
Fareedkot Teekaਕਿਸੇ ਕੀ ਰੰਗੋਂ ਔ ਰਸੋਂ ਪੁਨਃ ਰੂਪੋਂ ਮੇਂ ਅਵਸਥਾ ਬਿਤੀਤ ਹੋਤੀ ਹੈ॥
Prof. Sahib Singh(ਭਾਵੇਂ ਪਰਮਾਤਮਾ ਹੀ ਹਰੇਕ ਜੀਵ ਦਾ ਮਾਲਕ ਹੈ ਫਿਰ ਭੀ) ਕਿਸੇ ਮਨੁੱਖ ਦੀ ਉਮਰ ਦੁਨੀਆ ਦੇ ਰੰਗ-ਤਮਾਸ਼ਿਆਂ, ਦੁਨੀਆ ਦੇ ਸੋਹਣੇ ਰੂਪਾਂ ਅਤੇ ਪਦਾਰਥਾਂ ਦੇ ਰਸਾਂ-ਸੁਆਦਾਂ ਵਿਚ ਬੀਤ ਰਹੀ ਹੈ;

ਪਦ ਅਰਥ ਕਾਹੂ = ਕਿਸੇ (ਮਨੁੱਖ) ਦੀ। ਬਿਹਾਵੈ = (ਉਮਰ) ਬੀਤਦੀ ਹੈ।

SikhNet (Spanish)Algunos, en su vida, se involucran con el color, el sabor y la forma;

Open this shabad (35 lines, Angs 913-914) →

Ang 913 of 1430