ਰਾਮਕਲੀ ਮਹਲਾ ੫ ਅਸਟਪਦੀਆ ॥
raamakalee mahalaa 5 asattapadeea | Ang 912
Sant Singh KhalsaRaamkalee, Fifth Mehl, Ashtpadheeyaa:
Manmohan SinghRamkali 5th Guru. Ashatpadis
Manmohan Singh (Punjabi)ਰਾਮਕਲੀ ਪੰਜਵੀਂ ਪਾਤਿਸ਼ਾਹੀ। ਅਸ਼ਟਪਦੀਆਂ।
Prof. Sahib Singhਰਾਗ ਰਾਮਕਲੀ ਵਿੱਚ ਗੁਰੂ ਅਰਜਨਦੇਵ ਜੀ ਦੀ ਅੱਠ-ਬੰਦਾਂ ਵਾਲੀ ਬਾਣੀ।
SikhNet (Spanish)Ramkali, Mejl Guru Aryan, Quinto Canal Divino, Ashtapadis.
ੴ ਸਤਿਗੁਰ ਪ੍ਰਸਾਦਿ ॥
ik oankaar satigur prasaad | Ang 912
Sant Singh KhalsaOne Universal Creator God. By The Grace Of The True Guru:
Manmohan SinghThere is but One God. By True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru
ਕਿਨਹੀ; ਕੀਆ ਪਰਵਿਰਤਿ ਪਸਾਰਾ ॥
kinahee; keea paravirat pasaaraa | Ang 912
Sant Singh KhalsaSome make a big show of their worldly influence.
Manmohan SinghSome one makes a display of his worldly wealth.
Manmohan Singh (Punjabi)ਕੋਈ ਜਣਾ ਆਪਣੀ ਸੰਸਾਰੀ ਸੰਪਦਾ ਦਾ ਦਿਖਾਵਾ ਕਰਦਾ ਹੈ।
Fareedkot Teekaਕਿਸੀ ਨੇ ਤੋ ਸੰਸਾਰ ਮੇਂ ਬਿਵਹਾਰੋਂ ਕਾ ਪਸਾਰਾ ਕੀਆ ਹੂਆ ਹੈ॥
Prof. Sahib Singhਕਿਸੇ ਨੇ (ਨਿਰਾ) ਦੁਨੀਆਦਾਰੀ ਦਾ ਖਿਲਾਰਾ ਖਿਲਾਰਿਆ ਹੋਇਆ ਹੈ,ਪਦ ਅਰਥ ਕਿਨ ਹੀ = {ਕਿਨਿ ਹੀ। ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਲਫ਼ਜ਼ 'ਕਿਨਿ' ਦੀ 'ਿ' ਉੱਡ ਗਈ ਹੈ। ਕਿਨਿ = ਕਿਸ ਨੇ?} ਕਿਸੇ ਨੇ। ਪਰਵਿਰਤਿ = {प्रवृत्ति = Active life, Taking an active part in worldly affairs} ਦੁਨੀਆਦਾਰੀ, ਗ੍ਰਿਹਸਤ ਜੀਵਨ। ਪਸਾਰਾ = ਖਿਲਾਰਾ।
SikhNet (Spanish)Algunos han involucrado su ser en Maya;
ਕਿਨਹੀ; ਕੀਆ ਪੂਜਾ ਬਿਸਥਾਰਾ ॥
kinahee; keea poojaa bisathaaraa | Ang 912
Sant Singh KhalsaSome make a big show of devotional worship.
Manmohan SinghSome one exhibits his worship.
Manmohan Singh (Punjabi)ਕੋਈ ਜਣਾ ਆਪਣੀ ਸੰਸਾਰੀ ਸੰਪਦਾ ਦਾ ਦਿਖਾਵਾ ਕਰਦਾ ਹੈ।
Fareedkot Teekaਕਿਸੀ ਨੇ ਪੂਜਾ ਕਾ ਬਿਸਥਾਰੁ ਕੀਆ ਹੈ॥
Prof. Sahib Singhਕਿਸੇ ਨੇ (ਦੇਵਤਿਆਂ ਆਦਿਕ ਦੀ) ਪੂਜਾ ਦਾ ਅਡੰਬਰ ਰਚਾਇਆ ਹੋਇਆ ਹੈ।ਪਦ ਅਰਥ ਬਿਸਥਾਰਾ = ਖਿਲਾਰਾ।
SikhNet (Spanish)otros alaban a Dios de mil maneras.
ਕਿਨਹੀ; ਨਿਵਲ ਭੁਇਅੰਗਮ ਸਾਧੇ ॥
kinahee; nival bhueiangam saadhe | Ang 912
Sant Singh KhalsaSome practice inner cleansing teahniques, and control the breath through Kundalini Yoga.
Manmohan SinghSome one practises his inner-washing and breath-control through snake-like coiled route.
Manmohan Singh (Punjabi)ਕੋਈ ਜਣਾ ਆਪਣਾ ਅੰਤਰੀਵ ਧੋਣ ਅਤੇ ਸਰਪ ਵਾਂਗੂੰ ਕੁੰਡਲੀ-ਦਾਰ ਰਾਹ ਥਾਣੀ (ਦੁਆਰਾ) ਸੁਆਸ-ਜ਼ਬਤ ਦਾ ਅਭਿਆਸ ਕਰਦਾ ਹੈ।
Fareedkot Teekaਕਿਸੀ ਨੇ ਨਿਵਲੀ ਕਰਮ ਜੋਗ ਕੀ ਕ੍ਰਿਆ ਕੀਨੀ ਹੈ, ਭੁਯੰਗਮ ਨਾੜੀ ਦੁਆਰੇ ਪ੍ਰਾਣ ਦਸਮੇਂ ਦੁਆਰ (ਸਾਧੇ) ਇਸਥਤ ਕੀਏ ਹੈਂ॥
Prof. Sahib Singhਕਿਸੇ ਨੇ ਨਿਉਲੀ ਕਰਮ ਅਤੇ ਕੁੰਡਲਨੀ ਨਾੜੀ ਦੇ ਸਾਧਨਾਂ ਵਿਚ ਰੁਚੀ ਰੱਖੀ ਹੋਈ ਹੈ।ਪਦ ਅਰਥ ਨਿਵਲ = ਨਿਉਲੀ ਕਰਮ, ਪੇਟ ਸਾਫ਼ ਰੱਖਣ ਵਾਸਤੇ ਆਂਦਰਾਂ ਨੂੰ ਭੁਆਣ ਦੀ ਯੋਗਿਕ ਕਿਰਿਆ। ਭੁਇਅੰਗਮ = ਸੱਪ, ਸੱਪ ਦੀ ਸ਼ਕਲ ਦੀ ਕੁੰਡਲਨੀ ਨਾੜੀ, ਇਸ ਨਾੜੀ ਵਿਚੋਂ ਸੁਆਸ ਲੰਘਾ ਕੇ ਦਸਮ ਦੁਆਰ ਵਿਚ ਅਪੜਾਣ ਦੀ ਕਿਰਿਆ। ਸਾਧੇ = ਸਾਧਨ ਕੀਤੇ।
SikhNet (Spanish)Algunos se han puesto a hacer Yoga o a controlar su respiración,
ਮੋਹਿ ਦੀਨ; ਹਰਿ ਹਰਿ ਆਰਾਧੇ ॥੧॥
mohi deen; har har aaraadhe |1| Ang 912
Sant Singh KhalsaI am meek; I worship and adore the Lord, Har, Har. ||1||
Manmohan SinghBut I, the poor one, contemplate my Lord God alone.
Manmohan Singh (Punjabi)ਪਰ ਮੈਂ, ਗਰੀਬ, ਕੇਵਲ ਆਪਣੇ ਸੁਆਮੀ ਵਾਹਿਗੁਰੂ ਨੂੰ ਹੀ ਸਿਮਰਦਾ ਹਾਂ।
Fareedkot Teekaਮੈਂ ਦੀਨ ਨੇ ਹੇ ਹਰੀ ਹਰੇ ਕਰਨੇਹਾਰੇ! ਤੁਮਾਰੇ ਨਾਮ ਹੀ ਅਰਾਧੇ ਹੈਂ॥੨॥
Prof. Sahib Singhਪਰ ਮੈਂ ਗ਼ਰੀਬ ਪਰਮਾਤਮਾ ਦਾ ਸਿਮਰਨ ਹੀ ਕਰਦਾ ਹਾਂ ॥੧॥ਪਦ ਅਰਥ ਮੋਹਿ = ਮੈਂ। ਮੋਹਿ ਦੀਨ = ਮੈਂ ਗ਼ਰੀਬ ਨੇ। ਆਰਾਧੇ = ਸਿਮਰਿਆ ਹੈ ॥੧॥
SikhNet (Spanish)pero todo esto me ha hecho tomar Conciencia de que el verdadero valor reside en cantarle a Dios. (1)
ਤੇਰਾ ਭਰੋਸਾ ਪਿਆਰੇ ॥
teraa bharosaa piaare | Ang 912
Sant Singh KhalsaI place my faith in You alone, O Beloved Lord.
Manmohan SinghI only lean on Thee, O my Beloved.
Manmohan Singh (Punjabi)ਮੈਨੂੰ ਸਿਰਫ ਤੇਰਾ ਹੀ ਆਸਰਾ ਹੈ, ਹੇ ਮੇਰੇ ਪ੍ਰੀਤਮ!
Fareedkot Teekaਹੇ ਪ੍ਯਾਰੇ! ਮੇਰੇ ਕੋ ਏਕ ਤੇਰਾ ਹੀ ਆਸਰਾ ਹੈ॥
Prof. Sahib Singhਹੇ ਮੇਰੇ ਪਿਆਰੇ ਪ੍ਰਭੂ! ਮੈਨੂੰ ਸਿਰਫ਼ ਤੇਰਾ ਆਸਰਾ ਹੈ।ਪਦ ਅਰਥ ਭਰੋਸਾ = ਆਸਰਾ।
SikhNet (Spanish)Oh Señor, sólo Tú eres mi apoyo;
ਆਨ; ਨ ਜਾਨਾ ਵੇਸਾ ॥੧॥ ਰਹਾਉ ॥
aan; na jaanaa vesaa |1| rahaau | Ang 912
Sant Singh KhalsaI do not know any other way. ||1||Pause||
Manmohan SinghI know not any other way or religious garb. Pause.
Manmohan Singh (Punjabi)ਮੈਂ ਕਿਸੇ ਹੋਰ ਮਾਰਗ ਜਾਂ ਧਾਰਮਕ ਲਿਬਾਸ ਨੂੰ ਨਹੀਂ ਜਾਣਦਾ। ਠਹਿਰਾਓ।
Fareedkot Teekaਮੈਂ ਕੋਈ ਭੇਖ ਧਾਰਨ ਜਾਨਤਾ ਨਹੀਂ ਹੂੰ॥੧॥ ਰਹਾਉ ॥
Prof. Sahib Singhਮੈਂ ਕੋਈ ਹੋਰ ਭੇਖ ਕਰਨਾ ਨਹੀਂ ਜਾਣਦਾ ॥੧॥ ਰਹਾਉ ॥ਪਦ ਅਰਥ ਆਨ = ਕੋਈ ਹੋਰ {अन्य}। ਜਾਨਾ = ਜਾਨਾਂ, ਮੈਂ ਜਾਣਦਾ। ਵੇਸ = ਭੇਖ ॥੧॥ ਰਹਾਉ ॥
SikhNet (Spanish)no conozco a nadie más. (1-Pausa)
ਕਿਨਹੀ; ਗ੍ਰਿਹੁ ਤਜਿ. ਵਣ ਖੰਡਿ ਪਾਇਆ ॥
kinahee; grihu taj. van khandd paaeaa | Ang 912
Sant Singh KhalsaSome abandon their homes, and live in the forests.
Manmohan SinghAbandoning his home, some one makes his abode in the forest tract.
Manmohan Singh (Punjabi)ਆਪਣੇ ਘਰ ਨੂੰ ਛੱਡ ਕੇ, ਕੋਈ ਜਣਾ ਜੰਗਲ ਦੇ ਖਿੱਤੇ ਵਿੱਚ ਆਪਣਾ ਵਸੇਬਾ ਬਣਾ ਲੈਂਦਾ ਹੈ।
Fareedkot Teekaਕਿਸੀ ਨੇ ਘਰ ਕੋ ਤ੍ਯਾਗ ਕੈ ਬਨ ਸਥਾਨ ਪਾਯਾ ਹੈ॥
Prof. Sahib Singhਕਿਸੇ ਨੇ ਘਰ ਛੱਡ ਕੇ ਜੰਗਲ ਦੀ ਨੁੱਕਰ ਵਿਚ ਜਾ ਡੇਰਾ ਲਾਇਆ ਹੈ,ਪਦ ਅਰਥ ਗ੍ਰਿਹੁ = ਘਰ, ਗ੍ਰਿਹਸਤ। ਤਜਿ = ਛੱਡ ਕੇ। ਵਣ ਖੰਡਿ = ਜੰਗਲ ਦੇ ਟੋਟੇ ਵਿਚ, ਜੰਗਲ ਦੀ ਨੁੱਕਰ ਵਿਚ।
SikhNet (Spanish)Algunos han abandonado sus hogares para andar en los bosques;
ਕਿਨਹੀ; ਮੋਨਿ ਅਉਧੂਤੁ ਸਦਾਇਆ ॥
kinahee; mon aaudhoot sadaaeaa | Ang 912
Sant Singh KhalsaSome put themselves on silence, and call themselves hermits.
Manmohan SinghOne call himself a silent anchoret.
Manmohan Singh (Punjabi)ਕੋਈ ਆਪਣੇ ਆਪ ਨੂੰ ਖਾਮੋਸ਼ ਵਿਰੱਕਤ ਅਖਵਾਉਂਦਾ ਹੈ।
Fareedkot Teekaਕਿਸੀ ਨੇ ਮੋਨ ਧਾਰਕੈ ਅਵਧੂਤ ਕਹਾਯਾ ਹੈ॥
Prof. Sahib Singhਕਿਸੇ ਨੇ ਆਪਣੇ ਆਪ ਨੂੰ ਮੋਨ-ਧਾਰੀ ਤਿਆਗੀ ਸਾਧੂ ਅਖਵਾਇਆ ਹੈ।ਪਦ ਅਰਥ ਮੋਨਿ = ਸਦਾ ਚੁੱਪ ਰਹਿਣ ਵਾਲਾ। ਅਉਧੂਤੁ = ਤਿਆਗੀ।
SikhNet (Spanish)otros han proclamado su desapego guardando silencio.
ਕੋਈ ਕਹਤਉ; ਅਨੰਨਿ ਭਗਉਤੀ ॥
koee kahtau; anan bhgautee | Ang 912
Sant Singh KhalsaSome claim that they are devotees of the One Lord alone.
Manmohan SinghOne declares that he is the worshipper of the One Lord alone,
Manmohan Singh (Punjabi)ਕੋਈ ਜ਼ਾਹਰ ਕਰਦਾ ਹੈ ਕਿ ਉਹ ਕੇਵਲ ਇੱਕ ਪ੍ਰਭੂ ਦਾ ਹੀ ਉਪਾਸ਼ਕ ਹੈ।
Fareedkot Teekaਕੋਈ ਕਹਿਤਾ ਹੈ ਮੈਂ ਅਵਿਰਲ ਭਗਤ ਹੂੰ॥
Prof. Sahib Singhਕੋਈ ਇਹ ਆਖਦਾ ਹੈ ਕਿ ਮੈਂ ਅਨੰਨ ਭਗਉਤੀ ਹਾਂ (ਹੋਰ ਆਸਰੇ ਛੱਡ ਕੇ ਸਿਰਫ਼ ਭਗਵਾਨ ਦਾ ਭਗਤ ਹਾਂ)।ਪਦ ਅਰਥ ਕਹਤਉ = ਕਹਤਾ, ਆਖਦਾ ਹੈ। ਅਨੰਨਿ = {अनन्य। न अन्य} ਕੋਈ ਹੋਰ ਆਸਰਾ ਨਾਹ ਤੱਕਣ ਵਾਲਾ। ਭਗਉਤੀ = ਭਗਵਾਨ ਦੀ ਭਗਤੀ ਕਰਨ ਵਾਲਾ।
SikhNet (Spanish)Algunos sólo pretenden ante la gente alabar al Único Señor.
ਮੋਹਿ ਦੀਨ; ਹਰਿ ਹਰਿ ਓਟ ਲੀਤੀ ॥੨॥
mohi deen; har har ott leetee |2| Ang 912
Sant Singh KhalsaI am meek; I seek the shelter and support of the Lord, Har, Har. ||2||
Manmohan SinghI, the meek one, have sought the protection of the Lord-Master.
Manmohan Singh (Punjabi)ਮੈਂ ਮਸਕੀਨ ਨੇ ਸੁਆਮੀ ਮਾਲਕ ਦੀ ਹੀ ਪਨਾਹ ਲਈ ਹੈ।
Fareedkot Teekaਮੈਂ ਦੀਨ ਨੇ ਹੇ ਹਰਿ! ਤੇਰੇ ਹਰਿ ਨਾਮ ਕੀ ਓਟ ਲਈ ਹੈ॥੨॥
Prof. Sahib Singhਪਰ ਮੈਂ ਗਰੀਬ ਨੇ ਸਿਰਫ਼ ਪਰਮਾਤਮਾ ਦਾ ਆਸਰਾ ਲਿਆ ਹੈ ॥੨॥
SikhNet (Spanish)Yo he querido someterme en humildad al Refugio de mi Dios. (2)
ਕਿਨਹੀ ਕਹਿਆ; ਹਉ ਤੀਰਥ ਵਾਸੀ ॥
kinahee kahiaa; hau teerath vaasee | Ang 912
Sant Singh KhalsaSome say that they live at sacred shrines of pilgrimage.
Manmohan SinghSome one says that he abides at a place of pilgrimage.
Manmohan Singh (Punjabi)ਕੋਈ ਆਖਦਾ ਹੈ, ਕਿ ਉਹ ਯਾਤਰਾ ਅਸਥਾਨ ਤੇ ਵੱਸਦਾ ਹੈ।
Fareedkot Teekaਕਿਸੇ ਨੇ ਕਹਿਆ ਹੈ ਮੇਂ ਤੀਰਥੋਂ ਕਾ ਵਾਸੀ ਹੂੰ॥
Prof. Sahib Singhਕਿਸੇ ਨੇ ਆਖਿਆ ਹੈ ਕਿ ਮੈਂ ਤੀਰਥਾਂ ਉੱਤੇ ਹੀ ਨਿਵਾਸ ਰੱਖਦਾ ਹਾਂ।ਪਦ ਅਰਥ ਹਉ = ਹਉਂ, ਮੈਂ। ਵਾਸੀ = ਵੱਸਣ ਵਾਲਾ।
SikhNet (Spanish)Algunos habitan en los lugares Santos; algunos rechazan la comida y se vuelven Udasis,
ਕੋਈ ਅੰਨੁ ਤਜਿ; ਭਇਆ ਉਦਾਸੀ ॥
koee an taj; bheaa udaasee | Ang 912
Sant Singh KhalsaSome refuse food and become Udaasis, shaven-headed renunciates.
Manmohan SinghForsaking food grains, some one says, he has become a recluse.
Manmohan Singh (Punjabi)ਅਨਾਜ ਨੂੰ ਛੱਡ ਕੇ ਕੋਈ ਜਣਾ ਆਖਦਾ ਹੈ ਕਿ ਉਹ ਤਿਆਗੀ ਹੋ ਗਿਆ ਹੈ।
Fareedkot Teekaਕੋਈ ਅੰਨ ਕੋ ਤਿਆਗ ਕੈ ਉਦਾਸ ਹੂਆ ਹੈ॥
Prof. Sahib Singhਕੋਈ ਮਨੁੱਖ ਅੰਨ ਛੱਡ ਕੇ (ਦੁਨੀਆ ਵਲੋਂ) ਉਪਰਾਮ ਹੋਇਆ ਬੈਠਾ ਹੈ।ਪਦ ਅਰਥ ਉਦਾਸੀ = ਉਪਰਾਮ।
SikhNet (Spanish)renunciantes que rasuran su cabeza.
ਕਿਨਹੀ; ਭਵਨੁ ਸਭ ਧਰਤੀ ਕਰਿਆ ॥
kinahee; bhavan sabh dharatee kariaa | Ang 912
Sant Singh KhalsaSome have wandered all across the earth.
Manmohan SinghSome one has wandered through the whole earth.
Manmohan Singh (Punjabi)ਕਿਸੇ ਜਣੇ ਨੇ ਸਾਰੀ ਜਮੀਨ ਦਾ ਰਟਨ ਕੀਤਾ ਹੈ।
Fareedkot Teekaਕਿਸੀ ਨੇ ਸਭ ਧਰਤੀ ਮੇਂ ਭਵਨਾ ਕੀਆ ਹੈ॥
Prof. Sahib Singhਕਿਸੇ ਨੇ ਸਾਰੀ ਧਰਤੀ ਉਤੇ ਰਟਨ ਕਰਨ ਦਾ ਆਹਰ ਫੜਿਆ ਹੋਇਆ ਹੈ।ਪਦ ਅਰਥ ਭਵਨੁ = ਰਟਨ।
SikhNet (Spanish)Algunos han vagado por todo el mundo;
ਮੋਹਿ ਦੀਨ; ਹਰਿ ਹਰਿ ਦਰਿ ਪਰਿਆ ॥੩॥
mohi deen; har har dar pariaa |3| Ang 912
Sant Singh KhalsaI am meek; I have fallen at the door of the Lord, Har, Har. ||3||
Manmohan SinghI, the poor one, have prostrated myself before my Lord-Master's door.
Manmohan Singh (Punjabi)ਮੈਂ ਗਰੀਬੜਾ, ਆਪਣੇ ਪ੍ਰਭੂ ਪ੍ਰਮੇਸ਼ਰ ਦੇ ਬੂਹੇ ਅੱਗੇ ਆ ਪਿਆ ਹਾਂ।
Fareedkot Teekaਮੈਂ ਗਰੀਬ ਮਨ ਬਾਣੀ ਕਰ ਕੇ ਹੇ ਹਰੀ! ਤੇਰੇ ਦਰ ਮੇਂ ਪੜਾ ਹੂੰ॥੩॥
Prof. Sahib Singhਪਰ ਮੈਂ ਗ਼ਰੀਬ ਸਿਰਫ਼ ਪਰਮਾਤਮਾ ਦੇ ਦਰ ਤੇ ਆ ਪਿਆ ਹਾਂ ॥੩॥ਪਦ ਅਰਥ ਹਰਿ ਦਰਿ = ਹਰੀ ਦੇ ਦਰ ਤੇ ॥੩॥
SikhNet (Spanish)yo, en mi humildad me he postrado en la Puerta del Señor, Jar, Jar. (3)
ਕਿਨਹੀ ਕਹਿਆ; ਮੈ ਕੁਲਹਿ ਵਡਿਆਈ ॥
kinahee kahiaa; mai kuleh vaddiaaee | Ang 912
Sant Singh KhalsaSome say that they belong to great and noble families.
Manmohan SinghOne says that he belongs to a great Family.
Manmohan Singh (Punjabi)ਕੋਈ ਆਖਦਾ ਹੈ ਕਿ ਉਹ ਇੱਕ ਉਚੇ ਘਰਾਣੇ ਦਾ ਹੈ।
Fareedkot Teekaਕਿਸੀ ਨੇ ਕਹਿਆ ਹੈ ਮੇਰੀ ਕੁਲ ਕੀ ਬਡੀ ਬਡਿਆਈ ਹੈ॥
Prof. Sahib Singhਕਿਸੇ ਨੇ ਆਖਿਆ ਕਿ ਮੈਂ ਉੱਚੇ ਖ਼ਾਨਦਾਨ ਦੀ ਇੱਜ਼ਤ ਵਾਲਾ ਹਾਂ,ਪਦ ਅਰਥ ਕੁਲਹਿ = ਕੁਲ ਦੀ, ਚੰਗੇ ਖ਼ਾਨਦਾਨ ਦੀ।
SikhNet (Spanish)Algunos basan su orgullo en la grandeza de su familia;
ਕਿਨਹੀ ਕਹਿਆ; ਬਾਹ ਬਹੁ ਭਾਈ ॥
kinahee kahiaa; baah bahu bhaaee | Ang 913
Sant Singh KhalsaSome say that they have the arms of their many brothers to protect them.
Manmohan SinghOne says that he has many arms of his brothers to stand by him.
Manmohan Singh (Punjabi)ਕੋਈ ਆਖਦਾ ਹੈ ਕਿ ਉਸ ਦਾ ਪੱਖ ਪੂਰਨ ਲਈ ਉਸ ਕੋਲ ਉਸ ਦਿਆਂ ਭਰਾਵਾਂ ਦੀਆਂ ਬਹੁਤੀਆਂ ਬਾਹਾਂ ਹਨ।
Fareedkot Teekaਕਿਸੇ ਨੇ ਕਹਾ ਹੈ ਮੇਰੀਆਂ ਭਾਈਆਂ ਰੂਪੁ ਬਾਹਾਂ ਬਹੁਤ ਹੈਂ॥
Prof. Sahib Singhਕਿਸੇ ਨੇ ਆਖਿਆ ਹੈ ਕਿ ਮੇਰੇ ਬੜੇ ਭਰਾ ਹਨ, ਮੇਰੇ ਬੜੇ ਸਾਥੀ ਹਨ।ਪਦ ਅਰਥ ਬਾਹ ਬਹੁ ਭਾਈ = ਬਹੁਤ ਭਰਾ ਹਨ, ਬਹੁਤ ਬਾਹਾਂ ਹਨ।
SikhNet (Spanish)Algunos se vanaglorian de armas y hermanos que los protegen.
ਕੋਈ ਕਹੈ; ਮੈ ਧਨਹਿ ਪਸਾਰਾ ॥
koee kahai; mai dhaneh pasaaraa | Ang 913
Sant Singh KhalsaSome say that they have great expanses of wealth.
Manmohan SinghOne says that he has great manifestation of fortune.
Manmohan Singh (Punjabi)ਕੋਈ ਆਖਦਾ ਹੈ ਕਿ ਉਸ ਪਾਸ ਧਨ ਸੰਪਦਾ ਦਾ ਭਾਰਾ ਅਡੰਬਰ ਹੈ।
Fareedkot Teekaਕੋਈ ਕਹਿਤਾ ਹੈ ਮੈਨੇ ਬਹੁਤ ਧਨ ਕਾ ਪਸਾਰਾ ਕੀਆ ਹੂਆ ਹੈ॥
Prof. Sahib Singhਕੋਈ ਆਖਦਾ ਹੈ ਮੈਂ ਬਹੁਤ ਧਨ ਕਮਾਇਆ ਹੋਇਆ ਹੈ।ਪਦ ਅਰਥ ਧਨਹਿ = ਧਨ ਦਾ। ਪਸਾਰਾ = ਖਿਲਾਰਾ,
SikhNet (Spanish)Otros se enorgullecen de las fortunas que han acumulado.
ਮੋਹਿ ਦੀਨ; ਹਰਿ ਹਰਿ ਆਧਾਰਾ ॥੪॥
mohi deen; har har aadhaaraa |4| Ang 913
Sant Singh KhalsaI am meek; I have the support of the Lord, Har, Har. ||4||
Manmohan SinghI, the meek one, have the God's Name as my prop.
Manmohan Singh (Punjabi)ਮੈਂ ਮਸਕੀਨ, ਨੂੰ ਵਾਹਿਗੁਰੂ ਦੇ ਨਾਮ ਦਾ ਹੀ ਆਸਰਾ ਹੈ।
Fareedkot Teekaਮੈਂ ਗਰੀਬ ਕੋ ਤੋ ਮਨ ਬਾਣੀ ਕਰ ਕੇ ਹੇ ਹਰੀ! ਆਪ ਕੇ ਨਾਮ ਕਾ ਹੀ (ਆਧਾਰਾ) ਆਸਰਾ ਹੈ॥੪॥
Prof. Sahib Singhਪਰ ਮੈਨੂੰ ਗ਼ਰੀਬ ਨੂੰ ਸਿਰਫ਼ ਪਰਮਾਤਮਾ ਦਾ ਆਸਰਾ ਹੈ ॥੪॥ਪਦ ਅਰਥ ਆਧਾਰਾ, ਆਸਰਾ ॥੪॥
SikhNet (Spanish)Para mí, mi orgullo, mi protección y mi soporte es sólo Dios, Jar, Jar.(4)
ਕਿਨਹੀ; ਘੂਘਰ ਨਿਰਤਿ ਕਰਾਈ ॥
kinahee; ghooghar nirat karaaee | Ang 913
Sant Singh KhalsaSome dance, wearing ankle bells.
Manmohan SinghSome one dances, wearing small anklets.
Manmohan Singh (Punjabi)ਕੋਈ ਜਣਾ ਪੈਰਾਂ ਨੂੰ ਘੁੰਗਰੂ ਬੰਨ੍ਹ ਕੇ ਨੱਚਦਾ ਹੈ।
Fareedkot Teekaਕਿਸੀ ਨੇ ਘੁੰਘਰੂ ਬਾਧਕੈ ਨਿਰਤ ਆਪ ਕਰੀ ਹੈ ਔਰੋਂ ਪੈ ਕਰਾਈ ਹੈ॥
Prof. Sahib Singhਕਿਸੇ ਨੇ ਘੁੰਘਰੂ ਬੰਨ੍ਹ ਕੇ (ਦੇਵਤਿਆਂ ਅੱਗੇ) ਨਾਚ ਸ਼ੁਰੂ ਕੀਤੇ ਹੋਏ ਹਨ,ਪਦ ਅਰਥ ਘੂਘਰ ਨਿਰਤਿ = ਘੁੰਘਰੂ ਪਾ ਕੇ ਨਾਚ।
SikhNet (Spanish)Algunos bailan al compás de las campanas de sus tobillos,
ਕਿਨਹੂ; ਵਰਤ ਨੇਮ ਮਾਲਾ ਪਾਈ ॥
kinahoo; varat nem maalaa paaee | Ang 913
Sant Singh KhalsaSome fast and take vows, and wear malas.
Manmohan SinghSome one vows to fast and wear a rosary.
Manmohan Singh (Punjabi)ਕੋਈ ਨਿਰਾ-ਆਹਾਰ ਰਹਿਣ ਤੇ ਮਾਲਾ ਪਾਉਣ ਦੀ ਪ੍ਰਤਿੱਗਿਆ ਕਰਦਾ ਹੈ।
Fareedkot Teekaਕਿਸੀ ਨੇ ਵਰਤੋਂ ਕਾ ਨੇਮੁ ਕਰਾ ਹੈ ਅਰ ਕਿਸੇ ਨੇ ਗਲ ਮੇਂ ਮਾਲਾ ਪਾਈ ਹੈ॥
Prof. Sahib Singhਕਿਸੇ ਨੇ (ਗਲ ਵਿਚ) ਮਾਲਾ ਪਾਈ ਹੋਈ ਹੈ ਅਤੇ ਵਰਤ ਰੱਖਣ ਦੇ ਨੇਮ ਧਾਰੇ ਹੋਏ ਹਨ।
SikhNet (Spanish)otros ayunan, usan rosarios y hacen todo tipo de disciplinas.
ਕਿਨਹੀ; ਤਿਲਕੁ ਗੋਪੀ ਚੰਦਨ ਲਾਇਆ ॥
kinahee; tilak gopee chandan laaeaa | Ang 913
Sant Singh KhalsaSome apply ceremonial tilak marks to their foreheads.
Manmohan SinghSome one applies the frontal mark of the yellow earth of a pool near Dwarka.
Manmohan Singh (Punjabi)ਕੋਈ ਜਣਾ ਦਵਾਰਕਾ ਦੇ ਨੇੜੇ ਦੇ ਇੱਕ ਟੋਭੇ ਦੀ ਪੀਲੀ ਮਿੱਟੀ ਦਾ ਟਿੱਕਾ ਲਾਉਂਦਾ ਹੈ।
Fareedkot Teekaਕਿਸੀ ਨੇ ਗੋਪੀ ਚੰਦਨ⁽¹⁾ ਕਾ ਤਿਲਕੁ ਲਾਇਆ ਹੈ॥
Prof. Sahib Singhਕਿਸੇ ਮਨੁੱਖ ਨੇ (ਮੱਥੇ ਉਤੇ) ਗੋਪੀ ਚੰਦਨ ਦਾ ਟਿੱਕਾ ਲਾਇਆ ਹੋਇਆ ਹੈ।ਪਦ ਅਰਥ ਗੋਪੀ ਚੰਦਨ = ਦੁਆਰਕਾ ਦੇ ਤਲਾਬ ਦੀ ਪੀਲੀ ਮਿੱਟੀ ਦਾ।
SikhNet (Spanish)Algunos untan sobre su sfrente marcas ceremoniales,
ਮੋਹਿ ਦੀਨ; ਹਰਿ ਹਰਿ ਹਰਿ ਧਿਆਇਆ ॥੫॥
mohi deen; har har har dhiaaeaa |5| Ang 913
Sant Singh KhalsaI am meek; I meditate on the Lord, Har, Har, Har. ||5||
Manmohan SinghI, the poor one, contemplate over my Lord-Master's Name alone.
Manmohan Singh (Punjabi)ਮੈਂ ਗਰੀਬ ਕੇਵਲ ਆਪਣੇ ਸੁਆਮੀ ਮਾਲਕ ਦੇ ਨਾਮ ਦਾ ਆਰਾਧਨ ਕਰਦਾ ਹੈ।
Fareedkot Teekaਮੈਂ ਗਰੀਬ ਨੇ ਮਨ ਬਾਣੀ ਸਰੀਰ ਕਰ ਕੇ ਹਰੀ ਕੋ ਧ੍ਯਾਯਾ ਹੈ॥੫॥
Prof. Sahib Singhਪਰ ਮੈਂ ਗ਼ਰੀਬ ਤਾਂ ਸਿਰਫ਼ ਪਰਮਾਤਮਾ ਦਾ ਨਾਮ ਹੀ ਸਿਮਰਦਾ ਹਾਂ ॥੫॥
SikhNet (Spanish)pero yo en mi humildad, medito en el Señor, Jar, Jar. (5)
ਕਿਨਹੀ; ਸਿਧ ਬਹੁ ਚੇਟਕ ਲਾਏ ॥
kinahee; sidh bahu chettak laae | Ang 913
Sant Singh KhalsaSome work spells using the miraculous spiritual powers of the Siddhas.
Manmohan SinghOne practises many miracles and spells.
Manmohan Singh (Punjabi)ਕੋਈ ਅਨੇਕਾਂ ਕਰਾਮਾਤਾਂ ਅਤੇ ਜਾਦੂ ਟੂਣੇ ਕਰਦਾ ਹੈ।
Fareedkot Teekaਕਿਸੀ ਨੇ ਸਿਧ ਹੋਇਕੇ ਬਹੁਤ ਚੇਟਕ ਲਾਏ ਹਨ॥
Prof. Sahib Singhਕਿਸੇ ਮਨੁੱਖ ਨੇ ਸਿੱਧਾਂ ਵਾਲੇ ਨਾਟਕ-ਚੇਟਕ ਵਿਖਾਲਣੇ ਸ਼ੁਰੂ ਕੀਤੇ ਹੋਏ ਹਨ,ਪਦ ਅਰਥ ਸਿਧ = ਯੋਗ-ਸਾਧਨਾਂ ਵਿਚ ਪੁੱਗੇ ਹੋਏ ਜੋਗੀ। ਚੇਟਕ = ਰਿੱਧੀਆਂ ਸਿੱਧੀਆਂ ਦੇ ਤਮਾਸ਼ੇ।
SikhNet (Spanish)Algunos se llaman a sí mismos adeptos y les gusta realizar milagros;
ਕਿਨਹੀ; ਭੇਖ ਬਹੁ ਥਾਟ ਬਨਾਏ ॥
kinahee; bhekh bahu thaatt banaae | Ang 913
Sant Singh KhalsaSome wear various religious robes and establish their authority.
Manmohan SinghSome wear various religious garbs and establish worship stations.
Manmohan Singh (Punjabi)ਕਈ ਅਨੇਕਾਂ ਸੰਪਰਦਾਈ ਬਾਣੇ ਪਹਿਰਦੇ ਹਨ ਅਤੇ ਪੂਜਾ-ਅਸਥਾਨ ਕਾਇਮ ਕਰਦੇ ਹਨ।
Fareedkot Teekaਕਿਸੀ ਨੇ ਭੇਖੋਂ ਕੋ ਹੀ ਬਹੁਤ (ਥਾਟ) ਚਿਨ ਬਣਾਏ ਹੈਂ॥
Prof. Sahib Singhਕਿਸੇ ਮਨੁੱਖ ਨੇ ਸਾਧੂਆਂ ਵਾਲੇ ਕਈ ਭੇਖ ਬਣਾਏ ਹੋਏ ਹਨ,ਪਦ ਅਰਥ ਥਾਟ = ਬਨਾਵਟ।
SikhNet (Spanish)otros utilizan túnicas y así establecen su autoridad.
ਕਿਨਹੀ; ਤੰਤ ਮੰਤ ਬਹੁ ਖੇਵਾ ॥
kinahee; tant mant bahu khevaa | Ang 913
Sant Singh KhalsaSome perform Tantric spells, and chant various mantras.
Manmohan SinghSome perform good many charms and spells.
Manmohan Singh (Punjabi)ਕਈ ਘਣੇਰੇ ਜੰਤਰ-ਮੰਤਰ ਕਰਦੇ ਹਨ।
Fareedkot Teekaਕਿਸੀ ਨੇ ਤੰਤ੍ਰ ਔ ਮੰਤ੍ਰੋਂ ਕਾ ਬਹੁਤ (ਖੇਵਾ) ਚਲਾਵਨਾ ਕੀਆ ਹੈ॥
Prof. Sahib Singhਕਿਸੇ ਮਨੁੱਖ ਨੇ ਅਨੇਕਾਂ ਤੰਤ੍ਰਾਂ ਮੰਤ੍ਰਾਂ ਦੀ ਦੁਕਾਨ ਚਲਾਈ ਹੋਈ ਹੈ,ਪਦ ਅਰਥ ਖੇਵਾ = ਚਲਾਏ ਹਨ (ਜਿਵੇਂ ਮਲਾਹ ਬੇੜੀ ਚਲਾਂਦਾ ਹੈ)।
SikhNet (Spanish)Algunos esparcen los cultos del Mantra y del Tantra,
ਮੋਹਿ ਦੀਨ; ਹਰਿ ਹਰਿ ਹਰਿ ਸੇਵਾ ॥੬॥
mohi deen; har har har sevaa |6| Ang 913
Sant Singh KhalsaI am meek; I serve the Lord, Har, Har, Har. ||6||
Manmohan SinghI, the humble one, serve my God, the Lord Master.
Manmohan Singh (Punjabi)ਮੈਂ ਆਜ਼ਿਜ਼, ਆਪਣੇ ਵਾਹਿਗੁਰੂ ਸੁਆਮੀ ਮਾਲਕ ਦੀ ਘਾਲ ਕਮਾਉਂਦਾ ਹੈ।
Fareedkot Teekaਮੈਂ ਗਰੀਬ ਨੇ ਮਨ ਬਾਣੀ ਸਰੀਰ ਕਰ ਕੇ ਹਰੀ ਕੋ ਹੀ ਸੇਵਿਆ ਹੈ॥੬॥
Prof. Sahib Singhਪਰ ਮੈਂ ਗ਼ਰੀਬ ਸਿਰਫ਼ ਪਰਮਾਤਮਾ ਦੀ ਭਗਤੀ ਹੀ ਕਰਦਾ ਹਾਂ ॥੬॥ਪਦ ਅਰਥ ਸੇਵਾ = ਭਗਤੀ ॥੬॥
SikhNet (Spanish)pero yo, el Devoto de Dios, sólo Lo sigo a Él. (6)
ਕੋਈ ਚਤੁਰੁ ਕਹਾਵੈ ਪੰਡਿਤ ॥
koee chatur kahaavai panddit | Ang 913
Sant Singh KhalsaOne calls himself a wise Pandit, a religious scholar.
Manmohan SinghSome one calls himself a wise Brahman.
Manmohan Singh (Punjabi)ਕੋਈ ਜਣਾ ਆਪਦੇ ਆਪ ਨੂੰ ਸਿਆਣਾ ਬ੍ਰਹਾਮਣ ਅਖਵਾਉਂਦਾ ਹੈ।
Fareedkot Teekaਕੋਈ ਪੰਡਤ ਔ ਕੋਈ ਚਤੁਰ ਕਹਾਵਤਾ ਹੈ॥
Prof. Sahib Singhਕੋਈ ਮਨੁੱਖ (ਆਪਣੇ ਆਪ ਨੂੰ) ਸਿਆਣਾ ਪੰਡਿਤ ਅਖਵਾਂਦਾ ਹੈ,ਪਦ ਅਰਥ ਚਤੁਰੁ = ਸਿਆਣਾ।
SikhNet (Spanish)Algunos se llaman Pandits, astutos y eruditos en su hablar;
ਕੋ. ਖਟੁ ਕਰਮ ਸਹਿਤ ਸਿਉ ਮੰਡਿਤ ॥
ko. khatt karam sahit siau manddit | Ang 913
Sant Singh KhalsaOne performs the six rituals to appease Shiva.
Manmohan SinghSome one worships Shiva as well along with performing six rituals.
Manmohan Singh (Punjabi)ਕੋਈ ਜਣਾ ਛੇ ਕਰਮਕਾਂਡ ਕਰਨ ਦੇ ਨਾਨ ਮਹਾਂਦੇਵ ਨੂੰ ਭੀ ਪੂਜਦਾ ਹੈ।
Fareedkot Teekaਕੋਈ ਖਟ ਕਰਮੋਂ (ਸਹਿਤ) ਸੰਜੁਗਤ ਹੋਤਾ ਹੈ ਔ ਕੋਈ ਮਾਟੀ ਕੇ ਸਿਵੋਂ ਕੋ (ਮੰਡਿਤ) ਬਨਾਵਤਾ ਹੈ, ਭਾਵ ਪੂਜਤਾ ਹੈ॥
Prof. Sahib Singhਕੋਈ ਮਨੁੱਖ (ਆਪਣੇ ਆਪ ਨੂੰ) ਸ਼ਾਸਤ੍ਰਾਂ ਦੇ ਦੱਸੇ ਹੋਏ ਛੇ ਕਰਮਾਂ ਨਾਲ ਸਜਾਈ ਰੱਖਦਾ ਹੈ,ਪਦ ਅਰਥ ਖਟੁ = ਛੇ। ਖਟੁ ਕਰਮ = ਸ਼ਾਸਤ੍ਰਾਂ ਦੇ ਦੱਸੇ ਹੋਏ ਛੇ ਕਰਮ (ਦਾਨ ਦੇਣਾ ਤੇ ਲੈਣਾ, ਜੱਗ ਕਰਨੇ ਤੇ ਕਰਾਣੇ, ਵਿੱਦਿਆ ਪੜ੍ਹਨੀ ਤੇ ਪੜ੍ਹਾਣੀ)। ਸਹਿਤ = ਨਾਲ। ਸਿਉ = ਨਾਲ, ਸਮੇਤ। ਮੰਡਿਤ = ਸਜਿਆ ਹੋਇਆ।
SikhNet (Spanish)otros alaban al Señor Shiva a través de los seis sistemas de filosofía.
ਕੋਈ ਕਰੈ ਆਚਾਰ ਸੁਕਰਣੀ ॥
koee karai aachaar sukaranee | Ang 913
Sant Singh KhalsaOne maintains the rituals of pure lifestyle, and does good deeds.
Manmohan SinghOne performs religious rites and good deeds.
Manmohan Singh (Punjabi)ਕੋਈ ਧਾਰਮਕ ਸੰਸਕਾਰ ਅਤੇ ਚੰਗੇ ਕਰਮ ਕਰਦਾ ਹੈ।
Fareedkot Teekaਕੋਈ ਸ੍ਰੇਸ਼ਟ ਕਰਣੀ ਕੇ ਕਰਮ ਕਰਤਾ ਹੈ॥
Prof. Sahib Singhਕੋਈ ਮਨੁੱਖ (ਸ਼ਾਸਤ੍ਰਾਂ ਦੇ ਕਰਮ-ਕਾਂਡ ਨੂੰ) ਸ੍ਰੇਸ਼ਟ ਕਰਣੀ ਸਮਝ ਕੇ ਕਰਦਾ ਰਹਿੰਦਾ ਹੈ।ਪਦ ਅਰਥ ਆਚਾਰ = ਸ਼ਾਸਤ੍ਰਾਂ ਦੇ ਦੱਸੇ ਹੋਏ ਕਰਮ ਧਰਮ। ਸੁ ਕਰਣੀ = ਸ੍ਰੇਸ਼ਟ ਕਰਣੀ।
SikhNet (Spanish)Algunas se dan en el Sendero de las buenas acciones,
ਮੋਹਿ ਦੀਨ; ਹਰਿ ਹਰਿ ਹਰਿ ਸਰਣੀ ॥੭॥
mohi deen; har har har saranee |7| Ang 913
Sant Singh KhalsaI am meek; I seek the Sanctuary of the Lord, Har, Har, Har. ||7||
Manmohan SinghI, the humble one, have entered the sanctuary of God, the Lord master.
Manmohan Singh (Punjabi)ਮੈਂ, ਆਜ਼ਿਜ਼ ਨੇ ਵਾਹਿਗੁਰੂ ਸੁਆਮੀ ਮਾਲਕ ਦੀ ਸ਼ਰਣਾਗਤ ਲਈ ਹੈ।
Fareedkot Teekaਮੈਂ ਗਰੀਬ ਤੋ ਤੀਨ ਕਾਲ ਮੇਂ ਹਰੀ ਕੀ ਸਰਣ ਹੂੰ॥੭॥
Prof. Sahib Singhਪਰ ਮੈਂ ਗ਼ਰੀਬ ਸਿਰਫ਼ ਪਰਮਾਤਮਾ ਦੀ ਸਰਨ ਪਿਆ ਰਹਿੰਦਾ ਹਾਂ ॥੭॥
SikhNet (Spanish)pero yo, el Devoto de Dios, busco sólo Su Santuario.(7)
ਸਗਲੇ ਕਰਮ ਧਰਮ; ਜੁਗ ਸੋਧੇ ॥
sagale karam dharam; jug sodhe | Ang 913
Sant Singh KhalsaI have studied the religions and rituals of all the ages.
Manmohan SinghI have scrutinized the deeds and faiths of all ages.
Manmohan Singh (Punjabi)ਮੈਂ ਸਾਰਿਆਂ ਯੁਗਾਂ ਦੇ ਅਮਲਾਂ ਅਤੇ ਈਮਾਨ ਦੀ ਪੜਤਾਲ ਕੀਤੀ ਹੈ।
Fareedkot Teekaਸਾਰੇ ਕਰਮ ਔ ਸਾਰੇ ਧਰਮ ਜੁਗੋਂ ਜੁਗੋਂ ਮੇਂ ਵਾ ਇਸ ਜੁਗ ਮੇਂ ਸਾਸਤ੍ਰ ਦੁਆਰਾ ਸੋਧੇ ਹੈਂ॥
Prof. Sahib Singh(ਅਸਾਂ) ਸਾਰੇ ਜੁਗਾਂ ਦੇ ਸਾਰੇ ਕਰਮ ਧਰਮ ਪਰਖ ਵੇਖੇ ਹਨ,ਪਦ ਅਰਥ ਸਗਲੇ = ਸਾਰੇ। ਸੋਧੇ = ਪਰਖੇ ਹਨ।
SikhNet (Spanish)He examinado los códigos de todas las épocas y encontré
ਬਿਨੁ ਨਾਵੈ; ਇਹੁ ਮਨੁ. ਨ ਪ੍ਰਬੋਧੇ ॥
bin naavai; ihu man. na prabodhe | Ang 913
Sant Singh KhalsaWithout the Name, this mind is not awakened.
Manmohan SinghWithout the Name, this soul awakens not.
Manmohan Singh (Punjabi)ਨਾਮ ਦੇ ਬਾਝੋਂ, ਇਹ ਮਨ ਜਾਗਦਾ ਨਹੀਂ।
Fareedkot Teekaਬਿਨਾਂ ਭਗਵਤ ਨਾਮ ਤੋਂ ਇਸ ਮਨ ਕੋ ਗਿਆਨ ਨਹੀਂ ਹੋਤਾ॥
Prof. Sahib Singhਪਰਮਾਤਮਾ ਦੇ ਨਾਮ ਤੋਂ ਬਿਨਾ (ਮਾਇਆ ਦੇ ਮੋਹ ਦੀ ਨੀਂਦ ਵਿਚ ਸੁੱਤਾ ਹੋਇਆ) ਇਹ ਮਨ ਜਾਗਦਾ ਨਹੀਂ।ਪਦ ਅਰਥ ਪ੍ਰਬੋਧੇ = ਜਾਗਦਾ।
SikhNet (Spanish)que sin el Nombre del Señor la mente no despierta.
ਕਹੁ ਨਾਨਕ; ਜਉ ਸਾਧਸੰਗੁ ਪਾਇਆ ॥
kahu naanak; jau saadhasang paaeaa | Ang 913
Sant Singh KhalsaSays Nanak, when I found the Saadh Sangat, the Company of the Holy,
Manmohan SinghSays Nanak, when I found the saints,
Manmohan Singh (Punjabi)ਗੁਰੂ ਜੀ ਆਖਦੇ ਹਨ, ਜਦ ਮੈਨੂੰ ਸਤਿਸੰਗ ਪ੍ਰਾਪਤ ਹੋ ਗਈ,
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਜਬ ਸਾਧ ਸੰਗਤ ਕੋ (ਪਾਇਆ) ਪ੍ਰਾਪਤਿ ਭਏ ਹੈਂ॥
Prof. Sahib Singhਨਾਨਕ ਆਖਦਾ ਹੈ- ਜਦੋਂ (ਕਿਸੇ ਮਨੁੱਖ ਨੇ) ਸਾਧ ਸੰਗਤ ਪ੍ਰਾਪਤ ਕਰ ਲਈ,ਪਦ ਅਰਥ ਜਉ = ਜਦੋਂ। ਸਾਧ ਸੰਗੁ = ਗੁਰਮੁਖਾਂ ਦਾ ਮੇਲ।
SikhNet (Spanish)Dice Nanak, cuando encontré a la Saad Sangat,
ਬੂਝੀ ਤ੍ਰਿਸਨਾ; ਮਹਾ ਸੀਤਲਾਇਆ ॥੮॥੧॥
boojhee trisanaa; mahaa seetalaaeaa |8|1| Ang 913
Sant Singh Khalsamy thirsty desires were satisfied, and I was totally cooled and soothed. ||8||1||
Manmohan Singhmy desire was quenched and I was immensely cooled.
Manmohan Singh (Punjabi)ਤਾਂ ਮੇਰੀ ਖਾਹਿਸ਼ ਨਵਿਰਤ ਹੋ ਗਈ, ਅਤੇ ਮੈਂ ਪਰਮ ਠੰਢਾ ਠਾਰ ਹੋ ਗਿਆ।
Fareedkot Teekaਤਬ ਪਦਾਰਥੋਂ ਕੀ ਤ੍ਰਿਸਨਾ ਸ਼ਾਂਤਿ ਹੂਈ ਔ ਮਨ ਠੰਢਾ ਹੂਆ ਹੈ॥੮॥੧॥☬ਪਰਮੇਸ੍ਵਰ ਕੇ ਉਪਕਾਰ ਸਿਮਰਨ ਕਰਾਇ ਕਰ ਉਪਦੇਸ਼ ਕਰਤੇ ਹੈਂ:
Prof. Sahib Singh(ਉਸ ਦੇ ਅੰਦਰੋਂ ਮਾਇਆ ਦੀ) ਤ੍ਰਿਸ਼ਨਾ ਬੁੱਝ ਗਈ, ਉਸ ਦਾ ਮਨ ਠੰਢਾ-ਠਾਰ ਹੋ ਗਿਆ ॥੮॥੧॥ਪਦ ਅਰਥ ਬੂਝੀ = ਬੁੱਝ ਗਈ। ਸੀਤਲਾਇਆ = ਸ਼ਾਂਤ, ਠੰਢਾ ॥੮॥੧॥
SikhNet (Spanish)la Sociedad de los Santos, mi ansiedad terminó y fui inmediatamente refrescado.(8-1)