ਕਾਹੂ ਬਿਹਾਵੈ; ਮਾਇ ਬਾਪ ਪੂਤ ॥
kaahoo bihaavai; maae baap poot |
Sant Singh KhalsaSome pass their lives with their mothers, fathers and children.
Manmohan SinghThe life of some passes in the love of their mother, father and the sons.
Manmohan Singh (Punjabi)ਕਈਆਂ ਦਾ ਜੀਵਨ ਆਪਣੀ ਮਾਤਾ, ਪਿਤਾ ਅਤੇ ਪੁੱਤਰਾਂ ਦੇ ਪਿਆਰ ਵਿੱਚ ਗੁਜ਼ਰ ਜਾਂਦਾ ਹੈ।
Fareedkot Teekaਕਿਸੇ ਕੀ ਅਵਸਥਾ ਮਾਇ, ਬਾਪ, ਪੂਤ ਮੇਂ ਪ੍ਰੀਤ ਕਰਤਿਆਂ ਬਿਹਾਵਤੀ ਹੈ॥
Prof. Sahib Singhਕਿਸੇ ਦੀ ਉਮਰ ਮਾਂ ਪਿਉ ਪੁੱਤਰ ਆਦਿਕ ਪਰਵਾਰ ਦੇ ਮੋਹ ਵਿਚ ਗੁਜ਼ਰ ਰਹੀ ਹੈ;ਪਦ ਅਰਥ ਮਾਈ = ਮਾਂ।
SikhNet (Spanish)Otros pasan su vida con su padre, su madre e hijos.
ਕਾਹੂ ਬਿਹਾਵੈ; ਰਾਜ ਮਿਲਖ ਵਾਪਾਰਾ ॥
kaahoo bihaavai; raaj milakh vaapaaraa |
Sant Singh KhalsaSome pass their lives in power, estates and trade.
Manmohan SinghThe life of some passes engrossed in empire estate or trade.
Manmohan Singh (Punjabi)ਕਈਆਂ ਦੀ ਜ਼ਿੰਦਗੀ ਪਾਤਿਸ਼ਾਹੀ, ਜਾਗੀਰ ਅਤੇ ਵਣਜ ਅੰਦਰ ਖੱਚਤ ਹੋਇਆਂ ਹੋਇਆਂ ਲੰਘ ਜਾਂਦੀ ਹੈ।
Fareedkot Teekaਕਿਸੇ ਕੀ ਰਾਜ ਔ ਮਿਲਕੋਂ ਮੇਂ ਪੁਨਃ ਬਿਆਪਾਰੋਂ ਮੇਂ ਅਵਸਥਾ ਬੀਤਤੀ ਹੈ॥
Prof. Sahib Singhਕਿਸੇ ਮਨੁੱਖ ਦੀ ਉਮਰ ਰਾਜ ਮਾਣਨ, ਭੁਇਂ ਦੀ ਮਾਲਕੀ, ਵਪਾਰ ਆਦਿਕ ਕਰਨ ਵਿਚ ਲੰਘ ਰਹੀ ਹੈ।ਪਦ ਅਰਥ ਮਿਲਖ = ਭੁਇਂ ਦੀ ਮਾਲਕੀ।
SikhNet (Spanish)Algunos otros la pasan en sus reinados, estados o comercios,
ਸੰਤ ਬਿਹਾਵੈ; ਹਰਿ ਨਾਮ ਅਧਾਰਾ ॥੧॥
sant bihaavai; har naam adhaaraa |1|
Sant Singh KhalsaThe Saints pass their lives with the support of the Lord's Name. ||1||
Manmohan SinghThe saints life passes in the prop of the Lord's name.
Manmohan Singh (Punjabi)ਸਾਧੂ ਦੀ ਜਿੰਦਗੀ ਸਾਈਂ ਦੇ ਨਾਮ ਦੇ ਆਸਰੇ ਅੰਦਰ ਬੀਤਦੀ ਹੈ।
Fareedkot Teekaਸੰਤੋਂ ਕੀ ਅਵਸਥਾ ਹਰੀ ਨਾਮ ਕੇ ਆਸਰੇ ਬੀਤਤੀ ਹੈ॥੧॥
Prof. Sahib Singh(ਸਿਰਫ਼) ਸੰਤ ਦੀ ਉਮਰ ਪਰਮਾਤਮਾ ਦੇ ਨਾਮ ਦੇ ਆਸਰੇ ਬੀਤਦੀ ਗੁਜ਼ਰਦੀ ਹੈ ॥੧॥ਪਦ ਅਰਥ ਸੰਤ ਬਿਹਾਵੈ = ਸੰਤ ਦੀ (ਉਮਰ) ਲੰਘਦੀ ਹੈ। ਅਧਾਰਾ = ਆਸਰਾ ॥੧॥
SikhNet (Spanish)pero los Santos pasan su vida imbuidos en el Soporte del Nombre del Señor. (1)
ਰਚਨਾ ਸਾਚੁ ਬਨੀ ॥
rachanaa saach banee |
Sant Singh KhalsaThe world is the creation of the True Lord.
Manmohan SinghThe world is the creation of the True Lord.
Manmohan Singh (Punjabi)ਸ਼੍ਰਿਸ਼ਟੀ ਸੱਚੇ ਸੁਆਮੀ ਦੀ ਰਚਨਾਂ ਹੈ।
Fareedkot Teekaਏਹ ਸੰਸਾਰ ਕੀ ਜੇਤੀ ਰਚਨਾ ਹੈ ਸਭ ਸਚ ਸਰੂਪ ਹੀ ਬਨੀ ਹੂਈ ਹੈ। ਭਾਵ ਕਲਪਤ ਵਸਤੂ ਕੀ ਸੱਤਾ ਭਿੰਨ ਨਾ ਹੋਣੇ ਤੇ ਅਧਸਟਾਨ ਰੂਪ ਹੀ ਹੋਤੀ ਹੈ। ਇਸੀ ਤੇ ਕਹਾ ਹੈ: 'ਏਹੁ ਵਿਸੁ ਸੰਸਾਰੁ ਤੁਮ ਦੇਖਦੇ ਏਹੁ ਹਰਿ ਕਾ ਰੂਪੁ ਹੈ ਹਰਿ ਰੂਪੁ ਨਦਰੀ ਆਇਆ॥' ਵਾ ਰਚਨਾਂ (ਸਾਚੁ ਬਨੀ) ਸਤ ਰੂਪ ਪ੍ਰਮੇਸ੍ਵਰ ਕਰ ਕੇ ਬਨੀ ਹੂਈ ਹੈ॥
Prof. Sahib Singhਪਰਮਾਤਮਾ ਸਦਾ ਕਾਇਮ ਰਹਿਣ ਵਾਲਾ ਹੈ। ਇਹ ਸਾਰੀ ਸ੍ਰਿਸ਼ਟੀ ਉਸੇ ਦੀ ਪੈਦਾ ਕੀਤੀ ਹੋਈ ਹੈ।ਪਦ ਅਰਥ ਸਾਚੁ = ਸਦਾ ਕਾਇਮ ਰਹਿਣ ਵਾਲਾ ਪ੍ਰਭੂ। ਰਚਨਾ = ਸ੍ਰਿਸ਼ਟੀ। ਬਨੀ = ਪੈਦਾ ਕੀਤੀ ਹੋਈ।
SikhNet (Spanish)El mundo es la Creación del Dios Verdadero,
ਸਭ ਕਾ ਏਕੁ ਧਨੀ ॥੧॥ ਰਹਾਉ ॥
sabh kaa ek dhanee |1| rahaau |
Sant Singh KhalsaHe alone is the Master of all. ||1||Pause||
Manmohan SinghHe alone is the Master of all. Pause.
Manmohan Singh (Punjabi)ਸਾਰਿਆਂ ਦਾ ਇੱਕ ਹੀ ਮਾਲਕ ਹੈ। ਠਹਿਰਾਓ।
Fareedkot Teekaਪੁਨ: ਸ੍ਵਾਮੀ ਭੀ ਸਭ ਕਾ ਏਕ ਸਾਚਾ ਹੀ ਹੈ॥੧॥ ਰਹਾਉ ॥
Prof. Sahib Singhਇਕ ਉਹੀ ਹਰੇਕ ਜੀਵ ਦਾ ਮਾਲਕ ਹੈ ॥੧॥ ਰਹਾਉ ॥ਪਦ ਅਰਥ ਧਨੀ = ਮਾਲਕ। ਸਭ ਕਾ = ਹਰੇਕ ਜੀਵ ਦਾ ॥੧॥ ਰਹਾਉ ॥
SikhNet (Spanish)sólo Él es el Maestro de todo.(1-Pausa)
ਕਾਹੂ ਬਿਹਾਵੈ; ਬੇਦ ਅਰੁ ਬਾਦਿ ॥
kaahoo bihaavai; bed ar baad |
Sant Singh KhalsaSome pass their lives in arguments and debates about scriptures.
Manmohan SinghSome pass their life in strife and in the study of religious scriptures.
Manmohan Singh (Punjabi)ਕਈ ਆਪਣਾ ਜੀਵਨ ਲੜਾਈ ਝਗੜਿਆਂ ਅਤੇ ਧਾਰਮਕ ਗ੍ਰੰਥ ਪੜ੍ਹਨ ਵਿੱਚ ਬਤੀਤ ਕਰਦੇ ਹਨ।
Fareedkot Teekaਕਿਸੇ ਕੀ ਬੇਦੋਂ ਕੀ ਚਰਚਾ ਮੇਂ ਔ ਕਿਸੇ ਕੀ ਅਵਸਥਾ ਝਗੜਿਓਂ ਮੇਂ ਹੀ ਬੀਤਤੀ ਹੈ॥
Prof. Sahib Singhਕਿਸੇ ਮਨੁੱਖ ਦੀ ਉਮਰ ਵੇਦ ਆਦਿਕ ਧਰਮ-ਪੁਸਤਕ ਪੜ੍ਹਨ ਅਤੇ (ਧਾਰਮਿਕ) ਚਰਚਾ ਵਿਚ ਗੁਜ਼ਰ ਰਹੀ ਹੈ;ਪਦ ਅਰਥ ਅਰੁ = ਅਤੇ। ਬਾਦਿ = ਚਰਚਾ ਵਿਚ, ਬਹਿਸ ਵਿਚ {ਇਕ-ਵਚਨ}।
SikhNet (Spanish)En la vida algunos se involucran en la contienda o en el estudio del conocimiento,
ਕਾਹੂ ਬਿਹਾਵੈ; ਰਸਨਾ ਸਾਦਿ ॥
kaahoo bihaavai; rasanaa saad |
Sant Singh KhalsaSome pass their lives tasting flavors.
Manmohan SinghSome pass their life tasting the tongue's relishes.
Manmohan Singh (Punjabi)ਕਈ ਆਪਣਾ ਜੀਵਨ ਜੀਭ ਦੇ ਸੁਆਦ ਲੈਣ ਵਿੱਚ ਬਤੀਤ ਕਰਦੇ ਹਨ।
Fareedkot Teekaਕਿਸੇ ਕੀ ਅਵਸਥਾ ਰਸਨਾ ਕੇ ਸ੍ਵਾਦ ਮੇਂ ਬੀਤਤੀ ਹੈ॥
Prof. Sahib Singhਕਿਸੇ ਮਨੁੱਖ ਦੀ ਜ਼ਿੰਦਗੀ ਜੀਭ ਦੇ ਸੁਆਦ ਵਿਚ ਬੀਤ ਰਹੀ ਹੈ;ਪਦ ਅਰਥ ਰਸਨਾ ਸਾਦਿ = ਜੀਭ ਦੇ ਸੁਆਦ ਵਿਚ। ਲਪਟਿ ਕੇ, ਚੰਬੜ ਕੇ।
SikhNet (Spanish)otros pasan su vida probando,
ਕਾਹੂ ਬਿਹਾਵੈ; ਲਪਟਿ ਸੰਗਿ ਨਾਰੀ ॥
kaahoo bihaavai; lapatt sang naaree |
Sant Singh KhalsaSome pass their lives attached to women.
Manmohan SinghSome pass their life attached to women.
Manmohan Singh (Punjabi)ਕਈ ਆਪਣਾ ਜੀਵਨ ਜ਼ਨਾਨੀਆਂ ਨਾਲ ਜੁੜ ਕੇ ਗੁਜ਼ਾਰ ਲੈਂਦੇ ਹਨ।
Fareedkot Teekaਕਿਸੇ ਕੀ ਅਵਸਥਾ ਇਸਤ੍ਰੀਓਂ ਕੇ ਸਾਥ ਲਪਟਿਆਂ ਹੀ ਬਿਤੀਤ ਹੋਤੀ ਹੈ॥
Prof. Sahib Singhਕਿਸੇ ਦੀ ਉਮਰ ਇਸਤ੍ਰੀ ਨਾਲ ਕਾਮ-ਪੂਰਤੀ ਵਿਚ ਲੰਘਦੀ ਜਾਂਦੀ ਹੈ।ਪਦ ਅਰਥ ਸੰਗਿ = ਨਾਲ। ਨਾਰੀ = ਇਸਤ੍ਰੀ।
SikhNet (Spanish)Otros pasan su vida aferrados a mujeres,
ਸੰਤ ਰਚੇ; ਕੇਵਲ ਨਾਮ ਮੁਰਾਰੀ ॥੨॥
sant rache; keval naam muraaree |2|
Sant Singh KhalsaThe Saints are absorbed only in the Name of the Lord. ||2||
Manmohan SinghThe saints are absorbed in only the Lord's Name.
Manmohan Singh (Punjabi)ਸਾਧੂ ਕੇਵਲ ਸੁਆਮੀ ਦੇ ਨਾਮ ਅੰਦਰ ਹੀ ਸਮਾਏ ਹੋਏ ਹਨ।
Fareedkot Teekaਸੰਤ ਕੇਵਲ ਮੁਰਾਰੀ ਕੇ ਨਾਮ ਸੇ ਰਚੇ ਹੈਂ॥੨॥
Prof. Sahib Singhਸੰਤ ਹੀ ਸਿਰਫ਼ ਪਰਮਾਤਮਾ ਦੇ ਨਾਮ ਵਿਚ ਮਸਤ ਰਹਿੰਦੇ ਹਨ ॥੨॥ਪਦ ਅਰਥ ਰਚੇ = ਮਸਤ ਰਹਿੰਦੇ ਹਨ। ਕੇਵਲ = ਸਿਰਫ਼। ਮੁਰਾਰੀ = {ਮੁਰ-ਅਰਿ} ਪਰਮਾਤਮਾ ॥੨॥
SikhNet (Spanish)Pero los Santos viven embebidos sólo con el Nombre del Señor.(2)
ਕਾਹੂ ਬਿਹਾਵੈ; ਖੇਲਤ ਜੂਆ ॥
kaahoo bihaavai; khelat jooaa |
Sant Singh KhalsaSome pass their lives gambling.
Manmohan SinghSome pass their life in playing the game of chance.
Manmohan Singh (Punjabi)ਕਈ ਆਪਣਾ ਜੀਵਨ ਜੂਆ ਖੇਡਣ ਵਿੱਚ ਹੀ ਲੰਘਾ ਲੈਂਦੇ ਹਨ।
Fareedkot Teekaਕਿਸੀ ਕੀ ਅਵਸਥਾ ਜੂਆ ਖੇਲਤਿਆਂ ਬੀਤਤੀ ਹੈ॥
Prof. Sahib Singhਕਿਸੇ ਮਨੁੱਖ ਦੀ ਉਮਰ ਜੂਆ ਖੇਡਦਿਆਂ ਲੰਘ ਜਾਂਦੀ ਹੈ;ਪਦ ਅਰਥ ਖੇਲਤ = ਖੇਡਦਿਆਂ।
SikhNet (Spanish)Algunos pasan la vida en las casas de juego,
ਕਾਹੂ ਬਿਹਾਵੈ; ਅਮਲੀ ਹੂਆ ॥
kaahoo bihaavai; amalee hooaa |
Sant Singh KhalsaSome pass their lives getting drunk.
Manmohan SinghSome pass their life in remaining a tippler.
Manmohan Singh (Punjabi)ਕਈ ਆਪਣਾ ਜੀਵਨ ਨਸ਼ਈ ਰਹਿਣ ਅੰਦਰ ਹੀ ਬਿਤਾ ਲੈਂਦੇ ਹਨ।
Fareedkot Teekaਕਿਸੇ ਕੀ ਅਵਸਥਾ ਅਮਲੀ ਹੋਇਆਂ ਕੀ ਬੀਤਤੀ ਹੈ॥
Prof. Sahib Singhਕੋਈ ਮਨੁੱਖ ਅਫ਼ੀਮ ਆਦਿਕ ਨਸ਼ੇ ਦਾ ਆਦੀ ਹੋ ਜਾਂਦਾ ਹੈ ਉਸ ਦੀ ਉਮਰ ਨਸ਼ਿਆਂ ਵਿਚ ਹੀ ਗੁਜ਼ਰਦੀ ਹੈ;ਪਦ ਅਰਥ ਅਮਲੀ = ਅਫੀਮ ਆਦਿਕ ਨਸ਼ੇ ਦਾ ਆਦੀ।
SikhNet (Spanish)otros intoxicados en el alcohol,
ਕਾਹੂ ਬਿਹਾਵੈ; ਪਰ ਦਰਬ ਚੋੁਰਾਏ ॥
kaahoo bihaavai; par darab chuoraae |
Sant Singh KhalsaSome pass their lives stealing the property of others.
Manmohan SinghSome pass their life thieving others wealth.
Manmohan Singh (Punjabi)ਕਈ ਆਪਣਾ ਜੀਵਨ ਹੋਰਨਾਂ ਦਾ ਧਨ ਚੁਰਾਉਣ ਵਿੱਚ ਹੀ ਲੰਘਾ ਦਿੰਦੇ ਹਨ।
Fareedkot Teekaਕਿਸੀ ਕੀ ਅਵਸਥਾ ਪਰਾਏ ਪਦਾਰਥੋਂ ਕੇ ਚੁਰਾਵਨੇ ਮੇਂ ਬੀਤਤੀ ਹੈ॥
Prof. Sahib Singhਕਿਸੇ ਦੀ ਉਮਰ ਪਰਾਇਆ ਧਨ ਚੁਰਾਂਦਿਆਂ ਬੀਤਦੀ ਹੈ;ਪਦ ਅਰਥ ਪਰ ਦਰਬ = ਪਰਾਇਆ ਧਨ। ਚਰਾਏ = {ਅੱਖਰ 'ਚ' ਦੇ ਨਾਲ ਦੋ ਲਗਾਂ ਹਨ: (ੋ) ਅਤੇ (ੁ) ਲਫ਼ਜ਼ 'ਚੋਰ' ਤੋਂ ਚੋਰਾਏ', ਪਰ ਪੜ੍ਹਨਾ ਹੈ 'ਚੁਰਾਏ'}।
SikhNet (Spanish)otros robando las posesiones de otros.
ਹਰਿ ਜਨ ਬਿਹਾਵੈ; ਨਾਮ ਧਿਆਏ ॥੩॥
har jan bihaavai; naam dhiaae |3|
Sant Singh KhalsaThe humble servants of the Lord pass their lives meditating on the Naam. ||3||
Manmohan SinghGod's slave's life passes contemplating the Name.
Manmohan Singh (Punjabi)ਰੱਬ ਦੇ ਗੋਲੇ ਜਿੰਦਗੀ ਨਾਮ ਦਾ ਸਿਮਰਨ ਕਰਦਿਆਂ ਬੀਤਦੀ ਹੈ।
Fareedkot Teekaਹਰੀ ਜਨੋਂ ਕੀ ਅਵਸਥਾ ਨਾਮ ਕੇ ਧਿਆਵਣੇ ਮੇਂ ਬੀਤਤੀ ਹੈ॥੩॥
Prof. Sahib Singhਪਰ ਪ੍ਰਭੂ ਦੇ ਭਗਤਾਂ ਦੀ ਉਮਰ ਪ੍ਰਭੂ ਦਾ ਨਾਮ ਸਿਮਰਦਿਆਂ ਗੁਜ਼ਰਦੀ ਹੈ ॥੩॥
SikhNet (Spanish)Los Santos dedican su vida a la Contemplación del Señor.(3)
ਕਾਹੂ ਬਿਹਾਵੈ; ਜੋਗ ਤਪ ਪੂਜਾ ॥
kaahoo bihaavai; jog tap poojaa |
Sant Singh KhalsaSome pass their lives in Yoga, strict meditation, worship and adoration.
Manmohan SinghSome pass their life practising Yog, penance and worship.
Manmohan Singh (Punjabi)ਕਈਆਂ ਦੀ ਜਿੰਦਗੀ ਯੋਗ ਤਪੱਸਿਆ ਅਤੇ ਉਪਾਸ਼ਨਾ ਕਰਦਿਆਂ ਬੀਤ ਜਾਂਦੀ ਹੈ।
Fareedkot Teekaਕਿਸੀ ਕੀ ਅਵਸਥਾ ਜੋਗ ਤਪ ਤਥਾ ਪੂਜਾ ਮੇਂ ਬੀਤਤੀ ਹੈ॥
Prof. Sahib Singhਕਿਸੇ ਮਨੁੱਖ ਦੀ ਉਮਰ ਜੋਗ-ਸਾਧਨ ਕਰਦਿਆਂ, ਕਿਸੇ ਦੀ ਧੂਣੀਆਂ ਤਪਾਂਦਿਆਂ, ਕਿਸੇ ਦੀ ਦੇਵ-ਪੂਜਾ ਕਰਦਿਆਂ ਗੁਜ਼ਰਦੀ ਹੈ;ਪਦ ਅਰਥ ਜੋਗ = ਜੋਗ ਦੇ ਸਾਧਨ।
SikhNet (Spanish)Algunos dedican sus vidas al Yoga, a la alabanza o a las austeridades;
ਕਾਹੂ; ਰੋਗ ਸੋਗ ਭਰਮੀਜਾ ॥
kaahoo; rog sog bharameejaa |
Sant Singh KhalsaSome, in sickness, sorrow and doubt.
Manmohan SinghSome are engrossed in maladies, grief and doubts.
Manmohan Singh (Punjabi)ਕਈ ਬਿਮਾਰੀਆਂ, ਗਮਾਂ ਅਤੇ ਸੰਦੇਹ ਅੰਦਰ ਗ੍ਰਸੇ ਹੋਏ ਹਨ।
Fareedkot Teekaਕਿਸੇ ਕੀ ਰੋਗ ਔ ਸੋਗ ਪੁਨਾ ਭਰਮਨੇ ਮੇਂ ਬੀਤਤੀ ਹੈ॥
Prof. Sahib Singhਕਿਸੇ ਬੰਦੇ ਦੀ ਉਮਰ ਰੋਗਾਂ ਵਿਚ, ਗ਼ਮਾਂ ਵਿਚ, ਅਨੇਕਾਂ ਭਟਕਣਾਂ ਵਿਚ ਬੀਤਦੀ ਹੈ;ਪਦ ਅਰਥ ਭਰਮੀਜਾ = ਭਟਕਣਾ ਵਿਚ। ਸੋਗ = ਗ਼ਮ, ਫ਼ਿਕਰ।
SikhNet (Spanish)otros viven envueltos en sus propias tristezas, sus males y sus dudas.
ਕਾਹੂ; ਪਵਨ ਧਾਰ ਜਾਤ ਬਿਹਾਏ ॥
kaahoo; pavan dhaar jaat bihaae |
Sant Singh KhalsaSome pass their lives practicing control of the breath.
Manmohan SinghThe life of some passes in holding breath.
Manmohan Singh (Punjabi)ਕਈਆਂ ਦਾ ਜੀਵਨ ਪ੍ਰਣਾਯਾਮ ਕਰਦਿਆਂ ਬੀਤ ਜਾਂਦਾ ਹੈ।
Fareedkot Teekaਕਿਸੀ ਕੀ ਅਵਸਥਾ ਪਵਨ ਕੇ ਧਾਰਨੇ ਮੇਂ, ਭਾਵ ਪ੍ਰਾਣਾਜਾਮ ਮੇਂ ਬੀਤ ਜਾਤੀ ਹੈ॥
Prof. Sahib Singhਕਿਸੇ ਮਨੁੱਖ ਦੀ ਸਾਰੀ ਉਮਰ ਪ੍ਰਾਣਾਯਾਮ ਕਰਦਿਆਂ ਲੰਘ ਜਾਂਦੀ ਹੈ;ਪਦ ਅਰਥ ਪਵਨ ਧਾਰ = ਪ੍ਰਾਣਾਂ ਨੂੰ ਧਾਰਨ ਵਿਚ, ਸੁਆਸਾਂ ਦੇ ਅਭਿਆਸ ਵਿਚ, ਪ੍ਰਾਣਾਯਾਮ ਕਰਦਿਆਂ। ਜਾਤ ਬਿਹਾਏ = ਬਿਹਾਇ ਜਾਤ, ਬੀਤ ਜਾਂਦੀ ਹੈ।
SikhNet (Spanish)Algunos desperdician sus vidas reteniendo su respiración,
ਸੰਤ ਬਿਹਾਵੈ; ਕੀਰਤਨੁ ਗਾਏ ॥੪॥
sant bihaavai; keeratan gaae |4|
Sant Singh KhalsaThe Saints pass their lives singing the Kirtan of the Lord's Praises. ||4||
Manmohan SinghThe saints' life passes in hymning the Lord's praise.
Manmohan Singh (Punjabi)ਸਾਧੂ ਆਪਣੀ ਜਿੰਦਗੀ ਸਾਈਂ ਦਾ ਜੱਸ ਗਾਇਨ ਕਰਦਿਆਂ ਲੰਘਾਉਂਦਾ ਹੈ।
Fareedkot Teekaਸੰਤ ਭਗਵਤ ਕਾ ਜਸੁ ਕਰਤੇ ਹੂਏ ਅਵਸਥਾ ਕੋ ਬਤੀਤ ਕਰਤੇ ਹੈਂ॥੪॥
Prof. Sahib Singhਪਰ ਸੰਤ ਦੀ ਉਮਰ ਗੁਜ਼ਰਦੀ ਹੈ ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਗੀਤ ਗਾਂਦਿਆਂ ॥੪॥
SikhNet (Spanish)pero los Santos hacen fructífera su vida cantando la Alabanza del Señor. (4)
ਕਾਹੂ ਬਿਹਾਵੈ; ਦਿਨੁ ਰੈਨਿ ਚਾਲਤ ॥
kaahoo bihaavai; din rain chaalat |
Sant Singh KhalsaSome pass their lives walking day and night.
Manmohan SinghSome pass their life walking day and night.
Manmohan Singh (Punjabi)ਕਈ ਦਿਹੁੰ ਰਾਤ ਟੁਰਦਿਆਂ ਹੀ ਆਪਣਾ ਜੀਵਨ ਗੁਜ਼ਾਰ ਲੈਂਦੇ ਹਨ।
Fareedkot Teekaਕਿਸੀ ਕੀ ਰਾਤ ਦਿਨ ਤੁਰਨੇ ਮੇਂ ਬੀਤਤੀ ਹੈ॥
Prof. Sahib Singhਕਿਸੇ ਦੀ ਉਮਰ ਬੀਤਦੀ ਹੈ ਦਿਨੇ ਰਾਤ ਤੁਰਦਿਆਂ;ਪਦ ਅਰਥ ਰੈਨਿ = ਰਾਤ। ਚਲਤ = ਤੁਰਦਿਆਂ।
SikhNet (Spanish)Algunos viven en la lujuria,
ਕਾਹੂ ਬਿਹਾਵੈ; ਸੋ ਪਿੜੁ ਮਾਲਤ ॥
kaahoo bihaavai; so pirr maalat |
Sant Singh KhalsaSome pass their lives on the fields of battle.
Manmohan SinghSome pass their life occupying the battle-field.
Manmohan Singh (Punjabi)ਕਈ ਲੜਾਈ ਦੇ ਮੈਦਾਨ ਤੇ ਕਬਜ਼ਾ ਕਰਦਿਆਂ ਹੀ ਆਪਣੀ ਜ਼ਿੰਦਗੀ ਬਿਤਾ ਲੈਂਦੇ ਹਨ।
Fareedkot Teekaਕਿਸੀ ਕੀ ਬੀਤਤੀ ਹੈ ਏਕ (ਪਿੜੁ) ਜੁਧ ਭੂਮੀ ਰੂਪ ਅਸਥਾਨ ਹੈ, ਤਿਸ ਕੋ (ਮਾਲਤ) ਮਲਦਿਆਂ ਕੀ, ਭਾਵ ਜੁਧ ਮੇਂ ਜੀਤ ਪਾਵਤ੍ਯਾਂ ਕੀ ਉਮਰ ਬੀਤਤੀ ਹੈ; ਵਾ (ਪਿੜੁ ਮਾਲਤ) ਏਕ ਜਗਾ ਬੈਠਿਆਂ ਹੀ ਬੀਤਤੀ ਹੈ॥
Prof. Sahib Singhਪਰ ਕਿਸੇ ਦੀ ਲੰਘਦੀ ਹੈ ਇਕੋ ਥਾਂ ਮੱਲ ਕੇ ਬੈਠੇ ਰਿਹਾਂ;ਪਦ ਅਰਥ ਸੋ ਪਿੜੁ = ਉਹ ਇੱਕੋ ਟਿਕਾਣਾ। ਮਾਲਤ = ਮੱਲੀ ਰੱਖਿਆ। ਸੋ ਪਿੜੁ ਮਾਲਤ = ਇੱਕੋ ਟਿਕਾਣੇ ਤੇ ਬੈਠਿਆਂ।
SikhNet (Spanish)otros tratando de ocupar y ganar campos de batalla,
ਕਾਹੂ ਬਿਹਾਵੈ; ਬਾਲ ਪੜਾਵਤ ॥
kaahoo bihaavai; baal parraavat |
Sant Singh KhalsaSome pass their lives teaching children.
Manmohan SinghSome pass their life teaching the Children.
Manmohan Singh (Punjabi)ਕਈ ਆਪਣਾ ਜੀਵਨ ਬੱਚਿਆਂ ਨੂੰ ਪੜਾਉਦਿਆਂ ਬਿਤਾ ਲੈਂਦੇ ਹਨ।
Fareedkot Teekaਕਿਸੀ ਕੀ ਬਾਲਕੋਂ ਕੇ ਪੜਾਵਨੇ ਮੇਂ ਹੀ ਬੀਤਤੀ ਹੈ॥
Prof. Sahib Singhਕਿਸੇ ਮਨੁੱਖ ਦੀ ਉਮਰ ਮੁੰਡੇ ਪੜ੍ਹਾਉਂਦਿਆਂ ਲੰਘ ਜਾਂਦੀ ਹੈ;ਪਦ ਅਰਥ ਬਾਲ ਪੜਾਵਤ = ਮੁੰਡੇ ਪੜ੍ਹਾਂਦਿਆਂ।
SikhNet (Spanish)otros enseñando a los niños,
ਸੰਤ ਬਿਹਾਵੈ; ਹਰਿ ਜਸੁ ਗਾਵਤ ॥੫॥
sant bihaavai; har jas gaavat |5|
Sant Singh KhalsaThe Saints pass their lives singing the Lord's Praise. ||5||
Manmohan SinghThe life of the Saint passes singing God's praise.
Manmohan Singh (Punjabi)ਸਾਧੂ ਦਾ ਜੀਵਨ ਰੱਬ ਦੀ ਕੀਰਤੀ ਗਾਉਦਿਆਂ ਹੀ ਗੁਜ਼ਰਦਾ ਹੈ।
Fareedkot Teekaਸੰਤੋਂ ਕੀ ਅਵਸਥਾ ਹਰੀ ਕੇ ਜਸ ਗਾਵਤਿਆਂ ਬੀਤਤੀ ਹੈ॥੫॥
Prof. Sahib Singhਸੰਤ ਦੀ ਉਮਰ ਬੀਤਦੀ ਹੈ ਪਰਮਾਤਮਾ ਦੀ ਸਿਫ਼ਤ-ਸਾਲਾਹ ਦਾ ਗੀਤ ਗਾਂਦਿਆਂ ॥੫॥ਪਦ ਅਰਥ ਜਸੁ = ਸਿਫ਼ਤ-ਸਾਲਾਹ ॥੫॥
SikhNet (Spanish)pero los Santos pasan su vida cantándole a Dios. (5)
ਕਾਹੂ ਬਿਹਾਵੈ; ਨਟ ਨਾਟਿਕ ਨਿਰਤੇ ॥
kaahoo bihaavai; natt naattik nirate |
Sant Singh KhalsaSome pass their lives as actors, acting and dancing.
Manmohan SinghSome pass their life dancing in actor's roles or in dramas.
Manmohan Singh (Punjabi)ਕਈਆਂ ਦਾ ਜੀਵਨ ਕਲਾਕਾਰਾਂ ਦੇ ਰੂਪ ਜਾਂ ਰੂਪਕਾਂ ਅੰਦਰ ਨਾਚ ਕਰਦਿਆਂ ਹੀ ਬੀਤ ਜਾਂਦਾ ਹੈ।
Fareedkot Teekaਕਿਸੀ ਕੀ ਨਟੋਂ ਕੇ ਤਮਾਸਿਓਂ ਮੇਂ ਪੁਨਾ ਵੇਸ੍ਯਾਦਿਕੋਂ ਕੀ ਨਿਰਤੋਂ ਮੇਂ ਬੀਤਤੀ ਹੈ॥
Prof. Sahib Singhਕਿਸੇ ਮਨੁੱਖ ਦੀ ਜ਼ਿੰਦਗੀ ਨਟਾਂ ਵਾਲੇ ਨਾਟਕ ਅਤੇ ਨਾਚ ਕਰਦਿਆਂ ਗੁਜ਼ਰਦੀ ਹੈ;ਪਦ ਅਰਥ ਨਿਰਤੇ = ਨਾਚ।
SikhNet (Spanish)Algunos se dedican a cumplir con un papel que no les corresponde o a bailar al son de otros;
ਕਾਹੂ ਬਿਹਾਵੈ; ਜੀਆਇਹ ਹਿਰਤੇ ॥
kaahoo bihaavai; jeeaeih hirate |
Sant Singh KhalsaSome pass their lives taking the lives of others.
Manmohan SinghSome pass their life slaying the living beings.
Manmohan Singh (Punjabi)ਕਈਆਂ ਦਾ ਜੀਵਨ ਜੀਵਾਂ ਨੂੰ ਮਾਰਨ ਵਿੱਚ ਹੀ ਬੀਤ ਜਾਂਣਾ ਹੈ।
Fareedkot Teekaਕਿਸੇ ਕੀ ਇਨ ਜੀਵੋਂ ਕੇ (ਹਿਰਤੇ) ਮਾਰਤੇ ਕੀ ਬੀਤਤੀ ਹੈ॥
Prof. Sahib Singhਕਿਸੇ ਮਨੁੱਖ ਦੀ ਇਹ ਉਮਰ ਡਾਕੇ ਮਾਰਦਿਆਂ ਲੰਘ ਜਾਂਦੀ ਹੈ;ਪਦ ਅਰਥ ਜੀਆ ਹਿਰਤੇ = ਜੀਵਾਂ ਨੂੰ ਚੁਰਾਂਦਿਆਂ, ਲੋਕਾਂ ਦਾ ਮਾਲ ਖੋਂਹਦਿਆਂ, ਡਾਕੇ ਮਾਰਦਿਆਂ।
SikhNet (Spanish)algunos viven en la violencia o la destrucción,
ਕਾਹੂ ਬਿਹਾਵੈ; ਰਾਜ ਮਹਿ ਡਰਤੇ ॥
kaahoo bihaavai; raaj meh ddarate |
Sant Singh KhalsaSome pass their lives ruling by intimidation.
Manmohan SinghSome pass their life alarmed in sovereignty.
Manmohan Singh (Punjabi)ਕਈ ਆਪਣੀ ਜਿੰਦਗੀ ਰਾਜ ਭਾਗ ਅੰਦਰ ਸਹਮਦਿਆਂ ਹੀ ਬਿਤਾ ਲੈਂਦੇ ਹਨ।
Fareedkot Teekaਕਿਸੇ ਕੀ ਰਾਜ ਮੇਂ ਡਰਤੇ ਹੂਏ ਕੀ ਬੀਤਤੀ ਹੈ, ਭਾਵ ਰਾਜ ਕਰਤਾ ਭੀ ਸਤ੍ਰੂਓਂ ਕਾ ਭੈ ਰਖਤਾ ਹੈ॥
Prof. Sahib Singhਕਿਸੇ ਮਨੁੱਖ ਦੀ ਜ਼ਿੰਦਗੀ ਰਾਜ-ਦਰਬਾਰ ਵਿਚ (ਰਹਿ ਕੇ) ਥਰ-ਥਰ ਕੰਬਦਿਆਂ ਹੀ ਗੁਜ਼ਰਦੀ ਹੈ;ਪਦ ਅਰਥ ਰਾਜ ਮਹਿ = ਰਾਜ ਆਦਿਕ ਦੇ ਕੰਮਾਂ ਵਿਚ। ਡਰਤੇ = ਡਰਦਿਆਂ, ਥਰ-ਥਰ ਕੰਬਦਿਆਂ।
SikhNet (Spanish)algunos otros en el miedo de los que rigen,
ਸੰਤ ਬਿਹਾਵੈ; ਹਰਿ ਜਸੁ ਕਰਤੇ ॥੬॥
sant bihaavai; har jas karate |6|
Sant Singh KhalsaThe Saints pass their lives chanting the Lord's Praises. ||6||
Manmohan SinghThe saints pass their life uttering God's praise.
Manmohan Singh (Punjabi)ਸਾਧੂ ਆਪਣੀ ਜਿੰਦਗੀ ਹਰੀ ਦੀ ਮਹਿਮਾਂ ਉਚਾਰਦਿਆਂ ਬਿਤਾਉਂਦੇ ਹਨ।
Fareedkot Teekaਪੁਨਾ ਸੰਤੋਂ ਕੀ ਅਵਸਥਾ ਹਰੀ ਕੇ ਜਸ ਕਰਤੇ ਹੀ ਬੀਤਤੀ ਹੈ॥੬॥
Prof. Sahib Singhਸੰਤ ਦੀ ਉਮਰ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦਿਆਂ ਲੰਘਦੀ ਹੈ ॥੬॥
SikhNet (Spanish)pero los Santos pasan sus vidas habitando en la Alabanza de Dios. (6)
ਕਾਹੂ ਬਿਹਾਵੈ; ਮਤਾ ਮਸੂਰਤਿ ॥
kaahoo bihaavai; mataa masoorat |
Sant Singh KhalsaSome pass their lives counseling and giving advice.
Manmohan SinghSome pass their life advising and counseling others.
Manmohan Singh (Punjabi)ਕਈ ਆਪਣਾ ਜੀਵਨ ਹੋਰਨਾਂ ਨੂੰ ਸਲਾਹ ਮਸ਼ਵਰਾ ਦੇਣ ਜਾਂ ਮਨ-ਸੂਬੇ ਘੜਨ ਵਿੱਚ ਲੰਘਾਉਂਦੇ ਹਨ।
Fareedkot Teekaਕਿਸੀ ਕੀ ਮਤਾ ਕਰਤਿਆਂ ਬੀਤਤੀ ਹੈ ਪੁਨਾ ਕਿਸੇ ਕੀ ਮਸੂਰਤਿ ਕਰਤਿਆਂ ਬੀਤਤੀ ਹੈ॥
Prof. Sahib Singh(ਦੁਨੀਆ ਦੀਆਂ ਔਖਿਆਈਆਂ ਦੇ ਕਾਰਨ) ਕਿਸੇ ਦੀ ਉਮਰ ਗਿਣਤੀਆਂ ਗਿਣਦਿਆਂ ਲੰਘ ਜਾਂਦੀ ਹੈ;ਪਦ ਅਰਥ ਮਤਾ = ਸਲਾਹ। ਮਸੂਰਤਿ = ਮਸ਼ਵਰਾ।
SikhNet (Spanish)Algunos están ocupados instruyendo en la sabiduría a otros;
ਕਾਹੂ ਬਿਹਾਵੈ; ਸੇਵਾ ਜਰੂਰਤਿ ॥
kaahoo bihaavai; sevaa jaroorat |
Sant Singh KhalsaSome pass their lives forced to serve others.
Manmohan SinghSome pass their life in the desire of service.
Manmohan Singh (Punjabi)ਕਈਆਂ ਦੀ ਜਿੰਦਗੀ ਨੌਕਰੀ ਦੀ ਖਾਹਿਸ਼ ਅੰਦਰ ਬੀਤ ਜਾਂਦੀ ਹੈ।
Fareedkot Teekaਕਿਸੇ ਕੀ (ਜਰੂਰਤਿ) ਜਰੂਰੀ ਸੇਵਾ ਮੇਂ ਹੀ ਬੀਤਤੀ ਹੈ॥
Prof. Sahib Singh(ਜ਼ਿੰਦਗੀ ਦੀਆਂ) ਲੋੜਾਂ ਪੂਰੀਆਂ ਕਰਨ ਲਈ ਕਿਸੇ ਦੀ ਜ਼ਿੰਦਗੀ ਨੌਕਰੀ ਕਰਦਿਆਂ ਗੁਜ਼ਰ ਜਾਂਦੀ ਹੈ;ਪਦ ਅਰਥ ਜ਼ਰੂਰਤਿ = ਲੋੜ। ਸੇਵਾ = ਨੌਕਰੀ।
SikhNet (Spanish)algunos tratan de salvar y disciplinar las vidas de otros,
ਕਾਹੂ ਬਿਹਾਵੈ; ਸੋਧਤ ਜੀਵਤ ॥
kaahoo bihaavai; sodhat jeevat |
Sant Singh KhalsaSome pass their lives exploring life's mysteries.
Manmohan SinghSome pass their life reforming other men's lives.
Manmohan Singh (Punjabi)ਕਈ ਹੋਰਨਾਂ ਦੇ ਜੀਵਨ ਸੁਧਾਰਨ ਵਿੱਚ ਆਪਣੀ ਜਿੰਦਗੀ ਬਿਤਾਉਂਦੇ ਹਨ।
Fareedkot Teekaਕਿਸੇ ਕੀ ਜੀਵਨੇ ਕੋ ਸੋਧਤਿਆਂ ਹੀ ਬੀਤਤੀ ਹੈ। ਭਾਵ ਜੋਤਸ ਸ਼ਾਸਤ੍ਰ ਦੁਆਰਾ ਮਰਨੇ ਕੇ ਦਿਨ ਹੀ ਗਿਨਤਾ ਹੈ; ਵਾ ਜੀਵਤ ਸੋਧਤ ਕੀ ਤਤਤ੍ਵੰ ਪਦ ਕਾ ਸੋਧਨ ਕਰਤਿਆਂ ਅਵਸਥਾ ਬੀਤਤੀ ਹੈ॥
Prof. Sahib Singhਕਿਸੇ ਮਨੁੱਖ ਦੀ ਸਾਰੀ ਉਮਰ ਖੋਜ-ਭਾਲ ਕਰਦਿਆਂ ਬੀਤਦੀ ਹੈ;ਪਦ ਅਰਥ ਸੋਧਤ = ਸੋਧਦਿਆਂ, ਖੋਜ-ਭਾਲ ਕਰਦਿਆਂ। ਜੀਵਤ = ਜਿਤਨਾ ਚਿਰ ਜੀਊਂਦੇ ਹਨ, ਸਾਰੀ ਉਮਰ।
SikhNet (Spanish)pues tal es su necesidad,
ਸੰਤ ਬਿਹਾਵੈ; ਹਰਿ ਰਸੁ ਪੀਵਤ ॥੭॥
sant bihaavai; har ras peevat |7|
Sant Singh KhalsaThe Saints pass their lives drinking in the sublime essence of the Lord. ||7||
Manmohan SinghThe saint passes his life quaffing the Lord's elixir.
Manmohan Singh (Punjabi)ਸਾਧੂ ਆਪਣਾ ਜੀਵਨ ਸੁਆਮੀ ਦਾ ਅੰਮ੍ਰਿਤ ਪਾਨ ਕਰਨ ਵਿੱਚ ਗੁਜ਼ਾਰਦਾ ਹੈ।
Fareedkot Teekaਸੰਤੋਂ ਕੀ ਅਵਸਥਾ ਹਰੀ ਰਸ ਕੋ ਪਾਨ ਕਰਤਿਆਂ ਹੀ ਬੀਤਤੀ ਹੈ॥੭॥
Prof. Sahib Singhਸੰਤ ਦੀ ਉਮਰ ਬੀਤਦੀ ਹੈ ਪਰਮਾਤਮਾ ਦਾ ਨਾਮ-ਅੰਮ੍ਰਿਤ ਪੀਂਦਿਆਂ ॥੭॥ਪਦ ਅਰਥ ਪੀਵਤ = ਪੀਂਦਿਆਂ ॥੭॥
SikhNet (Spanish)pero los Santos pasan su vida embebidos en la Esencia de Dios. (7)
ਜਿਤੁ ਕੋ ਲਾਇਆ; ਤਿਤ ਹੀ ਲਗਾਨਾ ॥
jit ko laaeaa; tith hee lagaanaa |
Sant Singh KhalsaAs the Lord attaches us, so we are attached.
Manmohan SinghWith whatever Thou yokest anyone, to that he is yoked.
Manmohan Singh (Punjabi)ਜਿਸ ਕਿਸੇ ਨਾਲ ਤੂੰ ਕਿਸੇ ਨੂੰ ਜੋੜਦਾ ਹੈਂ? ਉਸੇ ਨਾਲ ਹੀ ਉਹ ਜੁੜ ਜਾਂਦਾ ਹੈ।
Fareedkot Teekaਜਿਸੁ ਕਰਮੋਂ ਮੇਂ ਜਿਸ ਜੀਵ ਕੋ ਵਾਹਿਗੁਰੂ ਨੇ ਲਾਇਆ ਹੈ, ਸੋ ਜੀਵ ਤਿਸੀ ਮੇਂ ਲਾਗ ਰਹਾ ਹੈ॥
Prof. Sahib Singhਜਿਸ ਕੰਮ ਵਿਚ ਪਰਮਾਤਮਾ ਨੇ ਕਿਸੇ ਨੂੰ ਲਾਇਆ ਹੈ ਉਸੇ ਵਿਚ ਹੀ ਉਹ ਲੱਗਾ ਹੋਇਆ ਹੈ।ਪਦ ਅਰਥ ਜਿਤੁ = ਜਿਸ (ਕੰਮ) ਵਿਚ। ਕੋ = ਕੋਈ ਜੀਵ। ਤਿਤੁ ਹੀ {ਲਫ਼ਜ਼ 'ਤਿਤੁ' ਦਾ (ੁ) ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਉਡ ਗਿਆ ਹੈ} ਉਸ (ਕੰਮ) ਵਿਚ ਹੀ।
SikhNet (Spanish)Oh Dios, así como traes al hombre, consecuentemente vive;
ਨਾ ਕੋ ਮੂੜੁ; ਨਹੀ ਕੋ ਸਿਆਨਾ ॥
naa ko moorr; nahee ko siaanaa |
Sant Singh KhalsaNo one is foolish, and no one is wise.
Manmohan SinghNone is foolish, nor is any one wise,
Manmohan Singh (Punjabi)ਨਾਂ ਹੀ ਕੋਈ ਮੂਰਖ ਹੈ, ਨਾਂ ਹੀ ਕੋਈ ਅਕਲਮੰਦ।
Fareedkot Teekaਅਪਨੇ ਆਪ ਕਰਿਕੇ ਨਾ ਕੋਈ ਮੂਰਖ ਹੈ ਔ ਨਾ ਕੋਈ ਚਤੁਰ ਹੀ ਹੈ॥
Prof. Sahib Singhਨਾਹ ਕੋਈ ਜੀਵ ਮੂਰਖ ਹੈ, ਨਾਹ ਕੋਈ ਸਿਆਣਾ ਹੈ।ਪਦ ਅਰਥ ਕੋ = ਕੋਈ ਮਨੁੱਖ। ਮੂੜੁ = ਮੂਰਖ।
SikhNet (Spanish)ante Ti nadie es ni sabio ni tonto;
ਕਰਿ ਕਿਰਪਾ; ਜਿਸੁ ਦੇਵੈ ਨਾਉ ॥
kar kirapaa; jis devai naau |
Sant Singh KhalsaNanak is a sacrifice, a sacrifice to those who are blessed
Manmohan SinghExtending Thy mercy whomsoever Thou blessest with Thy Name;
Manmohan Singh (Punjabi)ਆਪਣੀ ਮਿਹਰ ਧਾਰ ਕੇ ਤੂੰ ਜਿਸ ਕੰਮ ਨੂੰ ਆਪਣਾ ਨਾਮ ਬਖਸ਼ਦਾ ਹੈਂ,
Fareedkot Teekaਜਿਸ ਕੋ ਵਾਹਿਗੁਰੂ ਅਪਨੀ ਕਿਰਪਾ ਕਰ ਕੇ ਨਾਮ ਦੇਤਾ ਹੈ॥
Prof. Sahib Singhਪ੍ਰਭੂ ਮਿਹਰ ਕਰ ਕੇ ਜਿਸ ਮਨੁੱਖ ਨੂੰ ਆਪਣਾ ਨਾਮ ਬਖ਼ਸ਼ਦਾ ਹੈ,ਪਦ ਅਰਥ ਕਰਿ = ਕਰ ਕੇ। ਜਿਸੁ = ਜਿਸ (ਜੀਵ) ਨੂੰ।
SikhNet (Spanish)a quien sea que bendices con Tu Nombre,
ਨਾਨਕ ਤਾ ਕੈ; ਬਲਿ ਬਲਿ ਜਾਉ ॥੮॥੩॥
naanak taa kai; bal bal jaau |8|3|
Sant Singh KhalsaBy His Grace to receive His Name. ||8||3||
Manmohan Singhonto him Nanak is devoted and dedicated.
Manmohan Singh (Punjabi)ਨਾਨਕ ਉਸ ਉਤੋਂ ਸਦਕੇ ਅਤੇ ਕੁਰਬਾਨ ਵੰਞਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਮੈਂ ਤਿਸ ਕੇ ਮਨ ਬਾਣੀ ਕਰਿ ਬਲਿਹਾਰ ਜਾਤਾ ਹੂੰ॥੮॥੩॥☬ਦੋ ਸਬਦੋਂ ਕਰਿ ਪਰਮੇਸ੍ਵਰ ਕੇ ਸਨਮੁਖ ਬੇਨਤੀ ਕਰਤੇ ਹੈਂ:
Prof. Sahib Singhਹੇ ਨਾਨਕ! ਮੈਂ ਉਸ ਤੋਂ ਸਦਕੇ ਜਾਂਦਾ ਹਾਂ ਕੁਰਬਾਨ ਜਾਂਦਾ ਹਾਂ ॥੮॥੩॥ਪਦ ਅਰਥ ਤਾ ਕੈ = ਉਸ ਉੱਤੋਂ। ਬਲਿ ਜਾਉ = ਬਲਿ ਜਾਉਂ, ਮੈਂ ਸਦਕੇ ਜਾਂਦਾ ਹਾਂ ॥੮॥੩॥
SikhNet (Spanish)dice Nanak, ante aquél ofrezco mi vida en sacrificio un millón de veces.(8-3)