ਰਾਮਕਲੀ ਮਹਲਾ ੫ ॥
raamakalee mahalaa 5 | Ang 914
Sant Singh KhalsaRaamkalee, Fifth Mehl:
Manmohan SinghRamkali 5th Guru.
Manmohan Singh (Punjabi)ਰਾਮਕਲੀ ਪੰਜਵੀਂ ਪਾਤਿਸ਼ਾਹੀ।
SikhNet (Spanish)Ramkali, Mejl Guru Aryan, Quinto Canal Divino.
ਦਾਵਾ ਅਗਨਿ; ਰਹੇ ਹਰਿ ਬੂਟ ॥
daavaa agan; rahe har boott | Ang 914
Sant Singh KhalsaEven in a forest fire, some trees remain green.
Manmohan SinghAs even in the forest fire, some trees remain green,
Manmohan Singh (Punjabi)ਜਿਸ ਤਰ੍ਹਾਂ ਜੰਗਲ ਦੀ ਅੱਗ ਵਿੱਚ ਕਈ ਬੂਟੇ ਹਰੇ ਬਚ ਜਾਂਦੇ ਹਨ,
Fareedkot Teekaਜੈਸੇ ਦਾਵਾ ਅਗਨੀ ਮੇਂ ਕੋਈ ਬੂਟਾ ਹਰਿਆ ਰਹਿਤਾ ਹੈ॥
Prof. Sahib Singhਜੰਗਲ ਦੀ ਅੱਗ ਹਰੇ ਬੂਟੇ ਵਿਚ ਟਿਕੀ ਰਹਿੰਦੀ ਹੈ (ਉਸ ਨੂੰ ਨਹੀਂ ਸਾੜਦੀ। ਬਾਕੀ ਜੰਗਲ ਨੂੰ ਸਾੜਦੀ ਹੈ);ਪਦ ਅਰਥ ਦਾਵਾ ਅਗਨਿ = ਜੰਗਲ ਦੀ ਅੱਗ। ਰਹੇ = ਟਿਕੀ ਰਹਿੰਦੀ ਹੈ। ਹਰਿ ਬੂਟ = ਹਰੀ ਬੂਟੀ ਵਿਚ।
SikhNet (Spanish)Aun en el fuego de la jungla algunos árboles permanecen verdes;
ਮਾਤ ਗਰਭ ਸੰਕਟ ਤੇ ਛੂਟ ॥
maat garabh sankatt te chhoott | Ang 914
Sant Singh KhalsaThe infant is released from the pain of the mother's womb.
Manmohan Singhas the child is, some day, relieved from the anguish of the mother's womb,
Manmohan Singh (Punjabi)ਜਿਸ ਤਰ੍ਹਾਂ ਬੱਚਾ ਕਿਸੇ ਦਿਨ ਮਾਂ ਦੇ ਪੇਟ ਦੇ ਦੁਖ ਤੋਂ ਛੁਟਕਾਰਾ ਪਾ ਜਾਂਦਾ ਹੈ,
Fareedkot Teekaਜੈਸੇ ਮਾਤਾ ਕੇ ਗਰਭ ਕੇ ਸੰਕਟ ਸੇ ਬਾਲਕ ਛੂਟਤਾ ਹੈ॥
Prof. Sahib Singhਬੱਚਾ ਮਾਂ ਦੇ ਪੇਟ ਦੇ ਦੁੱਖਾਂ ਤੋਂ ਬਚਿਆ ਰਹਿੰਦਾ ਹੈ।ਪਦ ਅਰਥ ਸੰਕਟ = ਦੁੱਖ। ਤੇ = ਤੋਂ। ਛੂਟ = ਬਚਾਉ, ਖ਼ਲਾਸੀ।
SikhNet (Spanish)así también fuera del calor del vientre materno,
ਜਾ ਕਾ ਨਾਮੁ ਸਿਮਰਤ; ਭਉ ਜਾਇ ॥
jaa kaa naam simarat; bhau jaae | Ang 914
Sant Singh KhalsaMeditating in remembrance on the Naam, the Name of the Lord, fear is dispelled.
Manmohan Singhremembering whose Name fear is dispelled,
Manmohan Singh (Punjabi)ਜਿਸ ਦੇ ਨਾਮ ਦਾ ਚਿੰਤਨ ਕਰਨ ਦੁਆਰਾ ਡਰ ਦੂਰ ਹੋ ਜਾਂਦਾ ਹੈ,
Fareedkot Teekaਜੈਸੇ ਜਿਸ ਆਪ ਕਾ ਨਾਮ ਹੀ ਸਿਮਰਤਿਆਂ ਪੁਰਸ਼ ਕਾ ਭੈ ਚਲਾ ਜਾਇ॥
Prof. Sahib Singhਉਹ ਪ੍ਰਭੂ ਪਾਤਿਸ਼ਾਹ ਜਿਸ ਦਾ ਨਾਮ ਸਿਮਰਿਆਂ ਹਰੇਕ ਕਿਸਮ ਦਾ ਡਰ ਦੂਰ ਹੋ ਜਾਂਦਾ ਹੈ,ਪਦ ਅਰਥ ਜਾ ਕਾ = ਜਿਸ (ਪਰਮਾਤਮਾ) ਦਾ। ਭਉ = (ਹਰੇਕ ਕਿਸਮ ਦਾ) ਡਰ।
SikhNet (Spanish)el niño encuentra alivio algún día
ਤੈਸੇ ਸੰਤ ਜਨਾ; ਰਾਖੈ ਹਰਿ ਰਾਇ ॥੧॥
taise sant janaa; raakhai har raae |1| Ang 914
Sant Singh KhalsaJust so, the Sovereign Lord protects and saves the Saints. ||1||
Manmohan Singhso does God, the King, saves the saintly persons.
Manmohan Singh (Punjabi)ਏਸੇ ਤਰ੍ਹਾਂ ਹੀ ਵਾਹਿਗੁਰੂ ਪਾਤਿਸ਼ਾਹ, ਸਾਧ ਸਰੂਪ-ਪੁਰਸ਼ਾਂ ਦੀ ਰੱਖਿਆ ਕਰਦਾ ਹੈ।
Fareedkot Teekaਤਿਸੀ ਪ੍ਰਕਾਰ ਸੰਤ ਜਨੋਂ ਕੋ ਭੀ ਕਸ਼ਟ ਮੇਂ ਹੇ ਹਰੀ ਰਾਜਾ! ਤੂੰ ਰਾਖ ਲੇਤਾ ਹੈਂ॥੧॥
Prof. Sahib Singhਆਪਣੇ ਸੰਤ ਜਨਾਂ ਦੀ ਇਸੇ ਤਰ੍ਹਾਂ ਰੱਖਿਆ ਕਰਦਾ ਹੈ ॥੧॥ਪਦ ਅਰਥ ਹਰਿ ਰਾਇ = ਪ੍ਰਭੂ ਪਾਤਿਸ਼ਾਹ। ਰਾਖੈ = ਰੱਖਿਆ ਕਰਦਾ ਹੈ ॥੧॥
SikhNet (Spanish)Contemplando el Nombre de Dios, el Rey, los miedos desaparecen y Sus Santos son salvados.(1)
ਐਸੇ ਰਾਖਨਹਾਰ ਦਇਆਲ ॥
aise raakhanahaar deaal | Ang 914
Sant Singh KhalsaSuch is the Merciful Lord, my Protector.
Manmohan SinghSuch is my Protector, Merciful Master.
Manmohan Singh (Punjabi)ਐਹੋ ਜਿਹਾ ਹੈ ਮੇਰਾ ਰੱਖਿਆ ਕਰਨ ਵਾਲਾ ਮਿਹਰਬਾਨ ਮਾਲਕ।
Fareedkot Teekaਐਸੇ ਦਇਆਲੂ ਵਾਹਿਗੁਰੂ ਰਾਖਨਹਾਰ ਤੁਮ ਹੋ॥
Prof. Sahib Singhਹੇ ਸਭ ਦੀ ਰੱਖਿਆ ਕਰਨ ਦੇ ਸਮਰੱਥ ਪ੍ਰਭੂ! ਤੂੰ ਬੜਾ ਹੀ ਦਇਆ ਦਾ ਘਰ ਹੈਂ।ਪਦ ਅਰਥ ਰਾਖਨਹਾਰ = ਹੇ ਰੱਖਿਆ ਕਰ ਸਕਣ ਵਾਲੇ! ਐਸੇ ਦਇਆਲ = ਤੂੰ ਅਜਿਹਾ ਦਇਆ ਦਾ ਘਰ ਹੈਂ।
SikhNet (Spanish)Nuestro Señor Protector es tan Bondadoso
ਜਤ ਕਤ ਦੇਖਉ; ਤੁਮ ਪ੍ਰਤਿਪਾਲ ॥੧॥ ਰਹਾਉ ॥
jat kat dekhau; tum pratipaal |1| rahaau | Ang 914
Sant Singh KhalsaWherever I look, I see You cherishing and nurturing. ||1||Pause||
Manmohan SinghWithersoever I see, thither I see Thee sustaining all, o my Lord. Pause.
Manmohan Singh (Punjabi)ਜਿਥੇ ਕਿਤੇ ਭੀ ਮੈਂ ਵੇਖਦਾ ਹਾਂ, ਓਥੇ ਹੀ ਮੈਂ ਤੈਨੂੰ ਸਾਰਿਆਂ ਦੀ ਪਾਲਣਾ ਪੋਸਣਾ ਕਰਦਾ ਵੇਖਦਾ ਹਾਂ, ਹੇ ਮੇਰੇ ਸੁਆਮੀ! ਠਹਿਰਾਓ।
Fareedkot Teekaਜਹਾਂ ਦੇਖਤਾ ਹੂੰ ਤਹਾਂ ਤੁਮ ਹੀ ਪ੍ਰਤਿਪਾਲਕ ਹੋ॥੧॥ ਰਹਾਉ ॥
Prof. Sahib Singhਮੈਂ ਜਿੱਧਰ ਵੇਖਦਾ ਹਾਂ, ਤੂੰ ਹੀ ਸਭ ਦੀ ਪਾਲਣਾ ਕਰਦਾ ਹੈਂ ॥੧॥ ਰਹਾਉ ॥ਪਦ ਅਰਥ ਜਤ ਕਤ = ਜਿਥੇ ਕਿੱਥੇ। ਦੇਖਉ = ਦੇਖਉਂ, ਮੈਂ ਵੇਖਦਾ ਹਾਂ ॥੧॥ ਰਹਾਉ ॥
SikhNet (Spanish)que donde sea que volteo a ver, ahí Lo veo sosteniendo a todos y a cada uno
ਜਲੁ ਪੀਵਤ ਜਿਉ ਤਿਖਾ ਮਿਟੰਤ ॥
jal peevat jiau tikhaa mittant | Ang 914
Sant Singh KhalsaAs thirst is quenched by drinking water;
Manmohan SinghAs thirst is quenched by drinking water,
Manmohan Singh (Punjabi)ਜਿਸ ਤਰ੍ਹਾਂ ਪਾਣੀ ਪੀਣ ਦੁਆਰਾ, ਤੇਹ ਬੁਝ ਜਾਂਦੀ ਹੈ,
Fareedkot Teekaਪੁਨਾ ਜਲ ਕੇ ਪੀਨੇ ਸੇ ਜੈਸੇ ਤ੍ਰਿਖਾ ਮਿਟਤੀ ਹੈ॥
Prof. Sahib Singhਜਿਵੇਂ ਪਾਣੀ ਪੀਤਿਆਂ ਤ੍ਰੇਹ ਮਿਟ ਜਾਂਦੀ ਹੈ,ਪਦ ਅਰਥ ਜਿਉ = ਜਿਵੇਂ। ਤਿਖਾ = ਪਿਆਸ।
SikhNet (Spanish)Así como nuestra sed es calmada con agua fresca
ਧਨ ਬਿਗਸੈ; ਗ੍ਰਿਹਿ ਆਵਤ ਕੰਤ ॥
dhan bigasai; grihi aavat kant | Ang 914
Sant Singh Khalsaas the bride blossoms forth when her husband comes home;
Manmohan Singhas the bride blooms When her groom returns home.
Manmohan Singh (Punjabi)ਜਿਸ ਤਰ੍ਹਾਂ ਉਸ ਦਾ ਪਤੀ ਘਰ ਆਉਣ ਨਾਲ ਪਤਨੀ ਖਿੜ ਜਾਂਦੀ ਹੈ।
Fareedkot Teekaਜੈਸੇ ਜਬ ਘਰ ਮੇਂ ਸ੍ਵਾਮੀ ਆਵਤਾ ਹੈ ਤਬ ਇਸਤ੍ਰੀ ਪਰਸੰਨ ਹੋਤੀ ਹੈ॥
Prof. Sahib Singhਜਿਵੇਂ ਪਤੀ ਘਰ ਆਇਆਂ ਇਸਤ੍ਰੀ ਖ਼ੁਸ਼ ਹੋ ਜਾਂਦੀ ਹੈ,ਪਦ ਅਰਥ ਧਨ = ਇਸਤ੍ਰੀ। ਬਿਗਸੈ = ਖ਼ੁਸ਼ ਹੁੰਦੀ ਹੈ। ਗ੍ਰਿਹਿ = ਘਰ ਵਿਚ। ਕੰਤ = ਖਸਮ, ਪਤੀ।
SikhNet (Spanish)así como la esposa resplandece viendo a su esposo llegar al hogar,
ਲੋਭੀ ਕਾ ਧਨੁ; ਪ੍ਰਾਣ ਅਧਾਰੁ ॥
lobhee kaa dhan; praan adhaar | Ang 914
Sant Singh Khalsaas wealth is the support of the greedy person
Manmohan SinghAs wealth is the mainstay of the life of the greedy man,
Manmohan Singh (Punjabi)ਜਿਸ ਤਰ੍ਹਾਂ ਦੌਲਤ ਲਾਲਚੀ ਬੰਦੇ ਦੀ ਜਿੰਦ ਜਾਨ ਦਾ ਆਸਰਾ ਹੈ,
Fareedkot Teekaਜੈਸੇ ਲੋਭੀ ਕੇ ਪ੍ਰਾਣੋਂ ਕਾ ਆਸਰਾ ਧਨ ਹੈ॥
Prof. Sahib Singhਜਿਵੇਂ ਧਨ-ਪਦਾਰਥ ਲੋਭੀ ਮਨੁੱਖ ਦੀ ਜ਼ਿੰਦਗੀ ਦਾ ਸਹਾਰਾ ਬਣਿਆ ਰਹਿੰਦਾ ਹੈ,ਪਦ ਅਰਥ ਪ੍ਰਾਣ ਅਧਾਰੁ = ਜ਼ਿੰਦਗੀ ਦਾ ਸਹਾਰਾ।
SikhNet (Spanish)así como el avaro encuentra que sus riquezas son el sustento de su vida,
ਤਿਉ ਹਰਿ ਜਨ; ਹਰਿ ਹਰਿ ਨਾਮ ਪਿਆਰੁ ॥੨॥
tiau har jan; har har naam piaar |2| Ang 914
Sant Singh Khalsa- just so, the humble servant of the Lord loves the Name of the Lord, Har, Har. ||2||
Manmohan SinghSo does the God's slave cherish love for the Lord-Master's Name.
Manmohan Singh (Punjabi)ਏਸੇ ਤਰ੍ਹਾਂ ਵਾਹਿਗੁਰੂ ਦਾ ਗੋਲਾ, ਸੁਆਮੀ ਮਾਲਕ ਦੇ ਨਾਮ ਨਾਲ ਪ੍ਰੀਤ ਕਰਦਾ ਹੈ।
Fareedkot Teekaਤਿਸੀ ਪ੍ਰਕਾਰ ਹਰੀ ਜਨ ਜੋ ਹੈਂ, ਹੇ ਹਰੀ! ਤੇਰੇ ਹਰਿ ਨਾਮ ਮੇਂ ਹੀ ਪਿਆਰ ਰਾਖਤੇ ਹੈਂ॥੨॥
Prof. Sahib Singhਤਿਵੇਂ ਪ੍ਰਭੂ ਦੇ ਭਗਤਾਂ ਦਾ ਪ੍ਰਭੂ ਦੇ ਨਾਮ ਨਾਲ ਪਿਆਰ ਹੁੰਦਾ ਹੈ ॥੨॥
SikhNet (Spanish)así el Gurmukj alaba el Nombre de su Señor. (2)
ਕਿਰਸਾਨੀ; ਜਿਉ ਰਾਖੈ ਰਖਵਾਲਾ ॥
kirasaanee; jiau raakhai rakhavaalaa | Ang 914
Sant Singh KhalsaAs the farmer protects his fields;
Manmohan SinghAs the guardsman guards his crop,
Manmohan Singh (Punjabi)ਜਿਸ ਤਰ੍ਹਾਂ ਰਾਖਾ ਆਪਣੀ ਖੇਤੀ ਦੀ ਰਖਵਾਲੀ ਕਰਦਾ ਹੈ,
Fareedkot Teekaਖੇਤੀ ਕੋ ਜੈਸੇ ਰਾਖਾ ਰਾਖਤਾ ਹੈ॥
Prof. Sahib Singhਜਿਵੇਂ ਰਾਖਾ ਖੇਤੀ ਦੀ ਰਾਖੀ ਕਰਦਾ ਹੈ,ਪਦ ਅਰਥ ਕਿਰਸਾਨੀ = ਖੇਤੀ।
SikhNet (Spanish)Así como el granjero protege su granja con su vida,
ਮਾਤ ਪਿਤਾ ਦਇਆ ਜਿਉ ਬਾਲਾ ॥
maat pitaa deaa jiau baalaa | Ang 914
Sant Singh Khalsaas the mother and father show compassion to their child;
Manmohan Singhas mother and father are compassionate to their child,
Manmohan Singh (Punjabi)ਜਿਸ ਤਰ੍ਹਾਂ ਮਾਂ ਅਤੇ ਪਿਉ ਆਪਣੇ ਬੱਚੇ ਉਤੇ ਮਿਹਰਬਾਨ ਹੁੰਦੇ ਹਨ,
Fareedkot Teekaਜੈਸੇ ਮਾਤਾ ਪਿਤਾ ਬਾਲਕ ਪੈ ਦਇਆ ਕਰਤੇ ਹੈਂ॥
Prof. Sahib Singhਜਿਵੇਂ ਮਾਪੇ ਆਪਣੇ ਬੱਚੇ ਨਾਲ ਪਿਆਰ ਕਰਦੇ ਹਨ,ਪਦ ਅਰਥ ਦਇਆ = ਪਿਆਰ। ਬਾਲਾ = ਬੱਚਾ।
SikhNet (Spanish)así como la madre y el padre son compasivos con su hijo,
ਪ੍ਰੀਤਮੁ ਦੇਖਿ; ਪ੍ਰੀਤਮੁ ਮਿਲਿ ਜਾਇ ॥
preetam dekh; preetam mil jaae | Ang 914
Sant Singh Khalsaas the lover merges on seeing the beloved;
Manmohan Singhas the lover merges in the beloved on seeing;
Manmohan Singh (Punjabi)ਜਿਸ ਤਰ੍ਹਾਂ ਪਿਆਰੇ ਨੂੰ ਵੇਖਦਿਆਂ ਹੀ ਪਿਆਰਾ ਉਸ ਵਿੱਚ ਲੀਨ ਹੋ ਜਾਂਦਾ ਹੈ।
Fareedkot Teekaਮਿਤ੍ਰ ਕੋ ਦੇਖ ਕੇ ਜੈਸੇ ਮਿਤ੍ਰ ਮਿਲ ਜਾਤਾ ਹੈ॥
Prof. Sahib Singhਜਿਵੇਂ ਕੋਈ ਮਿੱਤਰ ਆਪਣੇ ਮਿੱਤਰ ਨੂੰ ਵੇਖ ਕੇ (ਉਸ ਨੂੰ) ਮਿਲ ਕੇ ਜਾਂਦਾ ਹੈ,ਪਦ ਅਰਥ ਪ੍ਰੀਤਮੁ = ਮਿੱਤਰ। ਦੇਖਿ = ਵੇਖ ਕੇ। ਮਿਲਿ = ਮਿਲ ਕੇ।
SikhNet (Spanish)así como la amante se disuelve en su amado en el instante de verlo,
ਤਿਉ ਹਰਿ ਜਨ ਰਾਖੈ; ਕੰਠਿ ਲਾਇ ॥੩॥
tiau har jan raakhai; kantth laae |3| Ang 914
Sant Singh Khalsajust so does the Lord hug His humble servant close in His Embrace. ||3||
Manmohan Singhso the Lord keeps clasped to His bosom His devoted slave.
Manmohan Singh (Punjabi)ਏਸੇ ਤਰ੍ਹਾਂ ਹੀ ਸਾਹਿਬ ਆਪਣੇ ਜਾਂਨਿਸਾਰ ਗੋਲੇ ਨੂੰ ਆਪਣੀ ਛਾਤੀ ਨਾਲ ਲਾਈ ਰੱਖਦਾ ਹੈ।
Fareedkot Teekaਤੈਸੇ ਹੀ ਹੇ ਹਰੀ! ਤੂੰ ਅਪਨੇ ਦਾਸੋਂ ਕੋ ਕੰਠ ਲਗਾਇ ਰਾਖਤਾ ਹੈਂ॥੩॥
Prof. Sahib Singhਤਿਵੇਂ ਪਰਮਾਤਮਾ ਆਪਣੇ ਭਗਤਾਂ ਨੂੰ ਆਪਣੇ ਗਲ ਨਾਲ ਲਾ ਰੱਖਦਾ ਹੈ ॥੩॥ਪਦ ਅਰਥ ਕੰਠਿ = ਗੱਲ ਨਾਲ ॥੩॥
SikhNet (Spanish)así el Gurmukj abraza en su pecho al Señor. (3)
ਜਿਉ ਅੰਧੁਲੇ; ਪੇਖਤ ਹੋਇ ਅਨੰਦ ॥
jiau andhule; pekhat hoe anand | Ang 914
Sant Singh KhalsaAs the blind man is in ecstasy, when he can see again;
Manmohan SinghAs a blind-man is pleased if he begins to see;
Manmohan Singh (Punjabi)ਜਿਸ ਤਰ੍ਹਾਂ ਅੰਨ੍ਹਾਂ ਆਦਮੀ ਜੇਕਰ ਉਹ ਵੇਖਣ ਲੱਗ ਜਾਵੇ, ਤਾਂ ਖੁਸ਼ ਹੁੰਦਾ ਹੈ।
Fareedkot Teekaਜੈਸੇ ਅੰਧੇ ਕੋ (ਪੇਖਤ) ਨੇਤ੍ਰੋਂ ਕੇ ਮਿਲਨੇ ਸੇ ਅਨੰਦ ਹੋਤਾ ਹੈ॥
Prof. Sahib Singhਜਿਵੇਂ ਜੇ ਕਿਸੇ ਅੰਨ੍ਹੇ ਨੂੰ ਵੇਖ ਸਕਣ ਦੀ ਸ਼ਕਤੀ ਮਿਲ ਜਾਏ ਤਾਂ ਉਹ ਖ਼ੁਸ਼ ਹੁੰਦਾ ਹੈ,ਪਦ ਅਰਥ ਅੰਧੁਲੇ = ਅੰਨ੍ਹੇ ਨੂੰ। ਪੇਖਤ = ਵੇਖਦਿਆਂ, ਵੇਖ ਸਕਣ ਦੀ ਸੱਤਿਆ ਮਿਲਿਆਂ।
SikhNet (Spanish)Así como el ciego se maravilla cuando empieza a ver,
ਗੂੰਗਾ ਬਕਤ; ਗਾਵੈ ਬਹੁ ਛੰਦ ॥
goongaa bakat; gaavai bahu chhand | Ang 914
Sant Singh Khalsaand the mute, when he is able to speak and sing songs;
Manmohan SinghAs the mute one feels happy uttering and singing many songs;
Manmohan Singh (Punjabi)ਜਿਸ ਤਰ੍ਹਾਂ ਗੂੰਗਾ ਆਦਮੀ ਬਹੁਤੇ ਗੀਤ ਉਚਾਰ ਅਤੇ ਗਾ ਕੇ ਖੁਸ਼ ਹੁੰਦਾ ਹੈ।
Fareedkot Teekaਗੂੰਗਾ ਜੈਸੇ ਕਿਸੀ ਸਿਧ ਕੇ ਵਰ ਕਰ ਰਸਨਾ ਕੋ ਪਾਇ ਊਚੇ ਸੁਰ ਸਾਥ ਛੰਦੋਂ ਕੋ ਗਾਵੇ ਤੋ ਉਸ ਕੋ ਬਹੁਤ ਅਨੰਦ ਹੋਤਾ ਹੈ॥
Prof. Sahib Singhਜੇ ਗੂੰਗਾ ਬੋਲਣ ਲੱਗ ਪਏ (ਤਾਂ ਉਹ ਖ਼ੁਸ਼ ਹੁੰਦਾ ਹੈ, ਤੇ) ਕਈ ਗੀਤ ਗਾਣ ਲੱਗ ਪੈਂਦਾ ਹੈ,ਪਦ ਅਰਥ ਬਕਤ = ਬੋਲ ਸਕਣ।
SikhNet (Spanish)así como el mudo, si llega a cantar y a hablar se fascina,
ਪਿੰਗੁਲ; ਪਰਬਤ ਪਰਤੇ ਪਾਰਿ ॥
pingul; parabat parate paar | Ang 914
Sant Singh Khalsaand the cripple, being able to climb over the mountain
Manmohan SinghAs the cripple is overjoyed, crossing a mountain;
Manmohan Singh (Punjabi)ਜਿਸ ਤਰ੍ਹਾਂ ਲੰਗੜਾ ਲੂਲਾ ਪਹਾੜ ਨੂੰ ਲੰਮ ਕੇ ਪਰਮ ਪ੍ਰਸੰਨ ਹੁਦਾ ਹੈ।
Fareedkot Teekaਕਿਸੀ ਕੇ ਵਰ ਕੋ ਪਾਇ ਕੈ ਤੁਰ ਕਰ ਪਰਬਤ ਸੇ ਪਾਰ ਪਰਤੇ ਹੂਏ ਜੈਸੇ ਪਿੰਗਲੇ ਕੋ ਅਨੰਦ ਹੋਤਾ ਹੈ॥
Prof. Sahib Singhਕੋਈ ਲੂਲ੍ਹਾ ਪਹਾੜਾਂ ਤੋਂ ਪਾਰ ਲੰਘ ਸਕਣ ਨਾਲ ਖ਼ੁਸ਼ ਹੁੰਦਾ ਹੈ,ਪਦ ਅਰਥ ਪਰਤੇ = ਲੰਘਦਿਆਂ।
SikhNet (Spanish)así como el inválido, si cruzara una montaña
ਹਰਿ ਕੈ ਨਾਮਿ; ਸਗਲ ਉਧਾਰਿ ॥੪॥
har kai naam; sagal udhaar |4| Ang 914
Sant Singh Khalsa- just so, the Name of the Lord saves all. ||4||
Manmohan SinghSimilarly the Lord's Name emancipates all.
Manmohan Singh (Punjabi)ਏਸੇ ਤਰ੍ਹਾਂ ਪ੍ਰਭੂ ਦਾ ਨਾਮ ਸਾਰਿਆਂ ਦਾ ਪਾਰ ਉਤਾਰਾ ਕਰ ਦਿੰਦਾ ਹੈ।
Fareedkot Teekaਇਸੀ ਤਰਾਂ ਹੇ ਹਰੀ! ਤੇਰੇ ਨਾਮ ਜਪਨੇ ਕਰ ਸਗਲ ਕਾ ਉਧਾਰ ਔਰ ਅਨੰਦ ਹੋਤਾ ਹੈ॥੪॥
Prof. Sahib Singhਇਸੇ ਤਰ੍ਹਾਂ ਪਰਮਾਤਮਾ ਦੇ ਨਾਮ ਦੀ ਬਰਕਤਿ ਨਾਲ (ਜਿਹੜੀ) ਲੋਕਾਈ ਦਾ ਨਿਸਤਾਰਾ ਹੁੰਦਾ ਹੈ (ਉਹ ਬਹੁਤ ਪ੍ਰਸੰਨ ਹੁੰਦੀ ਹੈ) ॥੪॥ਪਦ ਅਰਥ ਨਾਮਿ = ਨਾਮ ਵਿਚ। ਸਗਲ = ਸਾਰੀ ਲੋਕਾਈ। ਉਧਾਰਿ = ਉਧਾਰੀ ਜਾਂਦੀ ਹੈ, ਪਾਰ ਲੰਘਾਈ ਜਾਂਦੀ ਹੈ ॥੪॥
SikhNet (Spanish)no encontraría barreras para su dicha, de igual forma a los que el Nombre del Señor emancipa viven en Estado de Éxtasis. (4)
ਜਿਉ ਪਾਵਕ ਸੰਗਿ; ਸੀਤ ਕੋ ਨਾਸ ॥
jiau paavak sang; seet ko naas | Ang 914
Sant Singh KhalsaAs cold is dispelled by fire,
Manmohan SinghAs cold is destroyed with fire,
Manmohan Singh (Punjabi)ਜਿਸ ਤਰ੍ਹਾਂ ਅੱਗ ਨਾਲ ਪਾਲਾ ਮਿਟ ਜਾਂਦਾ ਹੈ,
Fareedkot Teekaਜੈਸੇ ਅਗਨੀ ਕੀ ਸੰਗਤਿ ਕਰ ਸਰਦੀ ਕਾ ਨਾਸ ਹੋਤਾ ਹੈ॥
Prof. Sahib Singhਜਿਵੇਂ ਅੱਗ ਨਾਲ ਠੰਢ ਦਾ ਨਾਸ ਹੋ ਜਾਂਦਾ ਹੈ,ਪਦ ਅਰਥ ਪਾਵਕ = ਅੱਗ। ਪਾਵਕ ਸੰਗਿ = ਅੱਗ ਨਾਲ। ਕੋ = ਦਾ।
SikhNet (Spanish)Con la certeza con la que el fuego aleja al frío,
ਐਸੇ ਪ੍ਰਾਛਤ; ਸੰਤਸੰਗਿ ਬਿਨਾਸ ॥
aise praachhat; santasang binaas | Ang 914
Sant Singh Khalsasins are driven out in the Society of the Saints.
Manmohan Singhso are the sins obliterated in the society of saints.
Manmohan Singh (Punjabi)ਏਸੇ ਤਰ੍ਹਾਂ ਹੀ ਸਤਿਸੰਗਤ ਅੰਦਰ ਪਾਪ ਨਾਸ ਹੋ ਜਾਂਦੇ ਹਨ।
Fareedkot Teekaਐਸੇ ਹੀ ਜੋ ਪ੍ਰਾਛਤ ਹੈਂ ਸੰਤੋਂ ਕੇ ਸੰਗ ਕਰ ਕੇ ਨਾਸ ਹੋਤੇ ਹੈਂ॥
Prof. Sahib Singhਤਿਵੇਂ ਸੰਤਾਂ ਦੀ ਸੰਗਤ ਕੀਤਿਆਂ ਪਾਪਾਂ ਦਾ ਨਾਸ ਹੋ ਜਾਂਦਾ ਹੈ।ਪਦ ਅਰਥ ਪ੍ਰਾਛਤ = ਪਾਪ। ਸੰਤ ਸੰਗਿ = ਸੰਤਾਂ ਦੀ ਸੰਗਤ ਵਿਚ।
SikhNet (Spanish)nuestros errores se borran en la Saad Sangat, la Sociedad de los Santos
ਜਿਉ ਸਾਬੁਨਿ; ਕਾਪਰ ਊਜਲ ਹੋਤ ॥
jiau saabun; kaapar aoojal hot | Ang 914
Sant Singh KhalsaAs cloth is cleaned by soap,
Manmohan SinghAs the soap cleanses the cloth;
Manmohan Singh (Punjabi)ਜਿਸ ਤਰ੍ਹਾਂ ਸਾਬਣ ਕੱਪੜੇ ਨੂੰ ਸਾਫ ਸੁਥਰਾ ਕਰ ਦਿੰਦਾ ਹੈ।
Fareedkot Teekaਜੈਸੇ ਸਾਬਨ ਕਰ ਕੇ ਕਪੜੇ ਉਜਲ ਹੋਤੇ ਹੈਂ॥
Prof. Sahib Singhਜਿਵੇਂ ਸਾਬਣ ਨਾਲ ਕੱਪੜੇ ਸਾਫ਼-ਸੁਥਰੇ ਹੋ ਜਾਂਦੇ ਹਨ,ਪਦ ਅਰਥ ਸਾਬੁਨ = ਸਾਬਣ ਨਾਲ। ਕਾਪਰ = ਕੱਪੜੇ। ਊਜਲ = ਸਾਫ਼-ਸੁਥਰੇ।
SikhNet (Spanish)Así como el jabón limpia la mugre,
ਨਾਮ ਜਪਤ; ਸਭੁ ਭ੍ਰਮੁ ਭਉ ਖੋਤ ॥੫॥
naam japat; sabh bhram bhau khot |5| Ang 914
Sant Singh Khalsajust so, by chanting the Naam, all doubts and fears are dispelled. ||5||
Manmohan SinghSo remembering the Name, all the doubts and dreads are dispelled.
Manmohan Singh (Punjabi)ਏਸੇ ਤਰ੍ਹਾਂ ਹੀ ਨਾਮ ਦਾ ਸਿਮਰਨ ਕਰਨ ਦੁਆਰਾ ਸਾਰੇ ਸੰਦੇਹ ਤੇ ਡਰ ਦੂਰ ਹੋ ਜਾਂਦੇ ਹਨ।
Fareedkot Teekaਤੈਸੇ ਹੀ ਤੇਰੇ ਨਾਮ ਕੇ ਜਪਨੇ ਕਰ ਕੇ ਸਭ ਭ੍ਰਮ ਤਥਾ ਭੈ ਖੋਏ ਜਾਤੇ ਹੈਂ॥੫॥
Prof. Sahib Singhਤਿਵੇਂ ਪਰਮਾਤਮਾ ਦਾ ਨਾਮ ਜਪਦਿਆਂ ਹਰੇਕ ਵਹਿਮ ਹਰੇਕ ਡਰ ਦੂਰ ਹੋ ਜਾਂਦਾ ਹੈ ॥੫॥ਪਦ ਅਰਥ ਜਪਤ = ਜਪਦਿਆਂ। ਸਭੁ = ਸਾਰਾ। ਭ੍ਰਮੁ = ਭਰਮ, ਭਟਕਣ। ਖੋਤ = ਖੋਇਆ ਜਾਂਦਾ ਹੈ ॥੫॥
SikhNet (Spanish)así uno se libera de la ilusión meditando en el Nombre de Dios. (5)
ਜਿਉ ਚਕਵੀ; ਸੂਰਜ ਕੀ ਆਸ ॥
jiau chakavee; sooraj kee aas | Ang 914
Sant Singh KhalsaAs the chakvi bird longs for the sun,
Manmohan SinghAs the shell-duck longs for the sun,
Manmohan Singh (Punjabi)ਜਿਸ ਤਰ੍ਹਾਂ ਸੁਰਖਾਬਨੀ ਭਾਨ ਦੀ ਉਡੀਕ ਕਰਦੀ ਹੈ,
Fareedkot Teekaਜੈਸੇ ਚਕਵੀ ਕੋ ਸੂਰਜ ਕੀ ਆਸ ਲਗੀ ਰਹਿਤੀ ਹੈ॥
Prof. Sahib Singhਜਿਵੇਂ ਚਕਵੀ (ਚਕਵੇ ਨੂੰ ਮਿਲਣ ਵਾਸਤੇ) ਸੂਰਜ (ਦੇ ਚੜ੍ਹਨ) ਦੀ ਉਡੀਕ ਕਰਦੀ ਰਹਿੰਦੀ ਹੈ,ਪਦ ਅਰਥ ਆਸ = ਉਡੀਕ।
SikhNet (Spanish)Así como el pájaro Chakvi añora al sol,
ਜਿਉ ਚਾਤ੍ਰਿਕ; ਬੂੰਦ ਕੀ ਪਿਆਸ ॥
jiau chaatrik; boond kee piaas | Ang 914
Sant Singh Khalsaas the rainbird thirsts for the rain drop,
Manmohan Singhas the pied-cuckoo thirsts for the rain drop,
Manmohan Singh (Punjabi)ਜਿਸ ਤਰ੍ਹਾਂ ਪਪੀਹਾ ਮੀਂਹ ਦੀ ਕਣੀ ਦਾ ਤਿਹਾਇਆ ਹੈ,
Fareedkot Teekaਜਿਉਂ ਚਾਤ੍ਰਕ ਕੋ ਸ੍ਵਾਂਤੀ ਬੂੰਦ ਕੀ ਪਿਆਸ ਰਹਿਤੀ ਹੈ॥
Prof. Sahib Singhਜਿਵੇਂ (ਪਿਆਸ ਬੁਝਾਣ ਲਈ) ਪਪੀਹੇ ਨੂੰ ਵਰਖਾ ਦੀਆਂ ਬੂੰਦਾਂ ਦੀ ਲਾਲਸਾ ਹੁੰਦੀ ਹੈ,ਪਦ ਅਰਥ ਚਾਤ੍ਰਿਕ = ਪਪੀਹਾ।
SikhNet (Spanish)así como el Cuclillo añora la gota de rocío,
ਜਿਉ ਕੁਰੰਕ; ਨਾਦ ਕਰਨ ਸਮਾਨੇ ॥
jiau kurank; naad karan samaane | Ang 914
Sant Singh Khalsaas the deer's ears are attuned to the sound of the bell,
Manmohan Singhand as the deer's ears are merged in the music,
Manmohan Singh (Punjabi)ਤੇ ਜਿਸ ਤਰ੍ਹਾਂ ਹਰਨ ਦੇ ਕੰਨ ਸੁਰੀਲੀ ਸੁਰ ਵਿੱਚ ਲੀਨ ਹੋਏ ਹੋਏ ਹਨ,
Fareedkot Teekaਜੈਸੇ ਮ੍ਰਿਗ ਕੇ ਕਾਨ ਮੇਂ ਨਾਦ ਸਮਾਵਤਾ ਹੈ, ਤੋ ਅਨੰਦ ਪਾਵਤਾ ਹੈ॥
Prof. Sahib Singhਜਿਵੇਂ ਹਰਨ ਦੇ ਕੰਨ ਘੰਡੇਹੇੜੇ ਦੀ ਆਵਾਜ਼ ਵਿਚ ਮਸਤ ਰਹਿੰਦੇ ਹਨ,ਪਦ ਅਰਥ ਕੁਰੰਕ = ਹਰਨ। ਕਰਨ = ਕੰਨ। ਕੁਰੰਕ ਕਰਨ = ਹਰਨ ਦੇ ਕੰਨ। ਨਾਦ = ਆਵਾਜ਼, ਘੰਡੇਹੇੜੇ (ਖੱਲ ਨਾਲ ਮੜ੍ਹੇ ਹੋਏ ਘੜੇ) ਦੀ ਆਵਾਜ਼ ਵਿਚ। ਸਮਾਨੇ = ਲੀਨ।
SikhNet (Spanish)así como el venado es embrujado por el timbal melódico de los cazadores,
ਤਿਉ ਹਰਿ ਨਾਮ; ਹਰਿ ਜਨ ਮਨਹਿ ਸੁਖਾਨੇ ॥੬॥
tiau har naam; har jan maneh sukhaane |6| Ang 914
Sant Singh Khalsathe Lord's Name is pleasing to the mind of the Lord's humble servant. ||6||
Manmohan Singhso is the God's Name pleasing to the mind of the God's slave.
Manmohan Singh (Punjabi)ਏਸੇ ਤਰ੍ਹਾਂ ਹੀ ਰੱਬ ਦਾ ਨਾਮ ਰੱਬ ਦੇ ਗੋਲੇ ਦੇ ਚਿੱਤ ਨੂੰ ਚੰਗਾ ਲੱਗਦਾ ਹੈ।
Fareedkot Teekaਤੈਸੇ ਹੀ ਹੇ ਹਰੀ! ਤੇਰੇ ਨਾਮ (ਹਰਿ ਜਨ) ਸੰਤੋਂ ਕੇ ਮਨ ਮੇਂ ਸੁਖਾਏ ਹੈਂ, ਭਾਵ ਪ੍ਯਾਰੇ ਲਾਗਤੇ ਹੈਂ॥੬॥
Prof. Sahib Singhਤਿਵੇਂ ਸੰਤ ਜਨਾਂ ਦੇ ਮਨ ਵਿਚ ਪਰਮਾਤਮਾ ਦਾ ਨਾਮ ਪਿਆਰਾ ਲੱਗਦਾ ਹੈ ॥੬॥ਪਦ ਅਰਥ ਮਨਹਿ = ਮਨ ਵਿਚ। ਸੁਖਾਨੇ = ਮਿੱਠਾ ਲੱਗਦਾ ਹੈ ॥੬॥
SikhNet (Spanish)así el Nombre del Señor complace la mente de Sus Santos.(6)
ਤੁਮਰੀ ਕ੍ਰਿਪਾ ਤੇ; ਲਾਗੀ ਪ੍ਰੀਤਿ ॥
tumaree kripaa te; laagee preet | Ang 915
Sant Singh KhalsaBy Your Grace, we love You.
Manmohan SinghBy Thine grace, O Lord, Thy love is enshrined.
Manmohan Singh (Punjabi)ਤੇਰੀ ਮਿਹਰ ਦੁਆਰਾ, ਹੇ ਸਾਈਂ! ਤੇਰੇ ਨਾਲ ਪਿਰਹੜੀ ਪੈਦੀ ਹੈ।
Fareedkot Teekaਤੁਮਾਰੀ ਕ੍ਰਿਪਾ ਤੇ ਹੀ ਤੁਮਾਰੇ ਮੇਂ ਪ੍ਰੀਤ ਲਾਗੀ ਹੈ॥
Prof. Sahib Singhਹੇ ਪ੍ਰਭੂ! ਤੇਰੀ ਮਿਹਰ ਨਾਲ ਹੀ (ਤੇਰੇ ਚਰਨਾਂ ਵਿਚ ਕਿਸੇ ਭਾਗਾਂ ਵਾਲੇ ਦੀ) ਪ੍ਰੀਤ ਬਣਦੀ ਹੈ।ਪਦ ਅਰਥ ਤੇ = ਤੋਂ, ਨਾਲ, ਦੀ ਰਾਹੀਂ।
SikhNet (Spanish)Oh Dios, es por Tu Gracia que Te amamos,
ਦਇਆਲ ਭਏ; ਤਾ ਆਏ ਚੀਤਿ ॥
deaal bhe; taa aae cheet | Ang 915
Sant Singh KhalsaWhen You show Mercy, then You come into our minds.
Manmohan SinghWhen Thou becomest merciful, then alone Thou art contemplated.
Manmohan Singh (Punjabi)ਜਦ ਤੂੰ ਮਿਹਰਬਾਨ ਥੀ ਵੰਞਦਾ ਹੈਂ, ਕੇਵਲ ਤਦ ਹੀ ਤੂੰ ਸਿਮਰਿਆ ਜਾਂਦਾ ਹੈਂ।
Fareedkot Teekaਜਬ ਤੁਮ ਹੀ ਦਿਆਲ ਹੂਏ ਤਬ ਤੁਮ ਯਾਦ ਆਏ ਹੋ॥
Prof. Sahib Singh(ਜਿਸ ਮਨੁੱਖ ਉੱਤੇ ਜਦੋਂ ਪ੍ਰਭੂ ਜੀ) ਦਇਆਵਨ ਹੁੰਦੇ ਹਨ ਤਦੋਂ ਉਸਦੇ ਹਿਰਦੇ ਵਿਚ ਆ ਵੱਸਦੇ ਹਨ।ਪਦ ਅਰਥ ਦਇਆਲ = ਦਇਆਵਾਨ। ਚੀਤਿ = ਚਿੱਤ ਵਿਚ।
SikhNet (Spanish)cuando muestras Tu Misericordia, llegas hasta nuestra mente.
ਦਇਆ ਧਾਰੀ; ਤਿਨਿ ਧਾਰਣਹਾਰ ॥
deaa dhaaree; tin dhaaranahaar | Ang 915
Sant Singh KhalsaWhen the Support of the earth granted His Grace,
Manmohan SinghWhen He, the Upholder of the earth showered His benediction,
Manmohan Singh (Punjabi)ਜਦ ਉਸ ਧਰਤੀ ਦੇ ਥੰਮਣਹਾਰ ਨੇ ਆਪਣੀ ਰਹਿਮਤ ਕੀਤੀ,
Fareedkot Teekaਦਇਆ ਧਾਰੀ ਹੈ (ਤਿਨਿ) ਤੈਨੇ ਹੇ ਸਰਬ ਕੇ ਧਾਰਨੇਹਾਰੇ! ਭਾਵ ਸਰਬ ਕਾ ਆਸਰਾ ਰੂਪ॥
Prof. Sahib Singhਦਇਆ ਕਰਨ ਜੋਗੇ ਉਸ (ਪ੍ਰਭੂ) ਨੇ (ਜਿਸ ਬੰਦੇ ਉਤੇ) ਦਇਆ ਕੀਤੀ,ਪਦ ਅਰਥ ਤਿਨਿ = ਉਸ (ਪ੍ਰਭੂ) ਨੇ। ਧਾਰਣਹਾਰ = ਦਇਆ ਧਾਰਣਹਾਰ, ਦਇਆ ਕਰ ਸਕਣ ਦੀ ਸਮਰਥਾ ਵਾਲੇ ਪ੍ਰਭੂ ਨੇ।
SikhNet (Spanish)Oh Sostenedor del Universo,
ਬੰਧਨ ਤੇ; ਹੋਈ ਛੁਟਕਾਰ ॥੭॥
bandhan te; hoee chhuttakaar |7| Ang 915
Sant Singh Khalsathen I was released from my bonds. ||7||
Manmohan Singhthen alone was I relieved of my entanglements.
Manmohan Singh (Punjabi)ਕੇਵਲ ਤਾਂ ਹੀ ਜੰਜਾਲਾਂ ਤੋਂ ਮੇਰੀ ਖਲਾਸੀ ਹੋਈ।
Fareedkot Teekaਤੋ ਇਸੀ ਸੇ ਬੰਧਨੋਂ ਤੇ ਛੁਟਕਾਰਾ ਹੂਆ ਹੈ॥੭॥
Prof. Sahib Singh(ਉਸ ਬੰਦੇ ਨੂੰ ਮਾਇਆ ਦੇ ਮੋਹ ਦੇ) ਬੰਧਨਾਂ ਤੋਂ ਸਦਾ ਲਈ ਖ਼ਲਾਸੀ ਮਿਲ ਗਈ ॥੭॥ਪਦ ਅਰਥ ਤੇ = ਤੋਂ। ਛੁਟਕਾਰ = ਸਦਾ ਲਈ ਖ਼ਲਾਸੀ ॥੭॥
SikhNet (Spanish)cuando me mostraste Tu Misericordia, mis amarras fueron quitadas y fui liberado.(7)
ਸਭਿ ਥਾਨ ਦੇਖੇ; ਨੈਣ ਅਲੋਇ ॥
sabh thaan dekhe; nain aloe | Ang 915
Sant Singh KhalsaI have seen all places with my eyes wide open.
Manmohan SinghOpening my eyes, I have seen all the places.
Manmohan Singh (Punjabi)ਆਪਣੀਆਂ ਅੱਖਾਂ ਖੋਲ੍ਹ ਕੇ ਸਾਰੀਆਂ ਥਾਵਾਂ ਵੇਖ ਲਈਆਂ ਹਨ।
Fareedkot Teekaਸਭ ਅਸਥਾਨ ਦੇਖੇ ਹੈਂ ਨੇਤ੍ਰੋਂ ਕਰਿ (ਅਲੋਇ) ਅਲੋਕ ਕਰ ਵਾ (ਅਲੋਇ) ਅਲੋਕਨ, ਭਾਵ ਨਿਰਨੇ ਕਰ ਕੇ ਦੇਖੇ ਹੈਂ॥
Prof. Sahib Singhਉਹ ਮਨੁੱਖ ਅੱਖਾਂ ਖੋਹਲ ਕੇ ਸਾਰੇ ਥਾਂ ਵੇਖਦਾ ਹੈ,ਪਦ ਅਰਥ ਸਭਿ = ਸਾਰੇ। ਨੈਣ = ਅੱਖਾਂ (ਨਾਲ)। ਅਲੋਇ = ਵੇਖ ਕੇ, ਨੀਝ ਲਾ ਕੇ, ਗਹੁ ਨਾਲ ਵੇਖ ਕੇ।
SikhNet (Spanish)Con mis ojos bien abiertos he visto todos los lugares,
ਤਿਸੁ ਬਿਨੁ; ਦੂਜਾ ਅਵਰੁ. ਨ ਕੋਇ ॥
tis bin; doojaa avar. na koe | Ang 915
Sant Singh KhalsaThere is no other than Him.
Manmohan SinghWithout His, there is not any other.
Manmohan Singh (Punjabi)ਉਸ ਦੇ ਬਗੈਰ ਹੋਰ ਕੋਈ ਨਹੀਂ।
Fareedkot Teekaਅਸਚਰਜ (ਤਿਸੁ) ਤੇਰੇ ਬਿਨਾ ਦੂਸਰਾ ਰਖਕ ਹੋਰ ਕੋਈ ਨਹੀਂ ਹੈ॥
Prof. Sahib Singhਉਸ ਨੂੰ (ਕਿਤੇ ਭੀ) ਉਸ ਪਰਮਾਤਮਾ ਤੋਂ ਬਿਨਾ ਕੋਈ ਹੋਰ ਦੂਜਾ ਨਹੀਂ ਦਿੱਸਦਾ।ਪਦ ਅਰਥ ਅਵਰੁ = ਕੋਈ ਹੋਰ।
SikhNet (Spanish)lo que no he visto es un lugar en donde no Estés.
ਭ੍ਰਮ ਭੈ ਛੂਟੇ; ਗੁਰ ਪਰਸਾਦ ॥
bhram bhai chhootte; gur parasaad | Ang 915
Sant Singh KhalsaDoubt and fear are dispelled, by Guru's Grace.
Manmohan SinghBy Guru's grace my doubt and dread are dispelled.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ ਮੇਰਾ ਵਹਿਮ ਤੇ ਡਰ ਦੂਰ ਹੋ ਗਏ ਹਨ।
Fareedkot Teekaਗੁਰੋਂ ਕੀ ਕ੍ਰਿਪਾ ਸੇ ਸੰਸਾਰ ਕੇ ਭ੍ਰਮਨੇ ਕੇ ਭੈ ਸੇ ਛੂਟ ਜਾਤਾ ਹੈ॥
Prof. Sahib Singhਗੁਰੂ ਦੀ ਕਿਰਪਾ ਨਾਲ (ਜਿਸ ਮਨੁੱਖ ਦੇ) ਸਾਰੇ ਵਹਿਮ ਸਾਰੇ ਡਰ ਮੁੱਕ ਜਾਂਦੇ ਹਨ,ਪਦ ਅਰਥ ਭੈ = {ਲਫ਼ਜ਼ 'ਭਉ' ਤੋਂ ਬਹੁ-ਵਚਨ} ਸਾਰੇ ਡਰ। ਭ੍ਰਮ = {ਬਹੁ-ਵਚਨ} ਸਾਰੇ ਵਹਿਮ। ਪਰਸਾਦ = ਕਿਰਪਾ।
SikhNet (Spanish)Mi duda desapareció por la Gracia del Guru, mi miedo también,
ਨਾਨਕ ਪੇਖਿਓ; ਸਭੁ ਬਿਸਮਾਦ ॥੮॥੪॥
naanak pekhio; sabh bisamaad |8|4| Ang 915
Sant Singh KhalsaNanak sees the wondrous Lord everywhere. ||8||4||
Manmohan SinghNanak sees the Wondrous Lord everywhere.
Manmohan Singh (Punjabi)ਅਦਭੁੱਤ ਸੁਆਮੀ ਨੂੰ ਨਾਨਕ ਹਰ ਥਾਂ ਵੇਖ ਰਿਹਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਹਮਨੇ ਤੋ ਸਭ ਅਸਚਰਜ ਰੂਪ ਤੂੰ ਹੀ ਦੇਖਿਆ ਹੈ॥੮॥੪॥
Prof. Sahib Singhਹੇ ਨਾਨਕ! ਉਹ ਹਰ ਥਾਂ ਉਸ ਅਸਚਰਜ-ਰੂਪ ਪਰਮਾਤਮਾ ਨੂੰ ਹੀ ਵੇਖਦਾ ਹੈ ॥੮॥੪॥ਪਦ ਅਰਥ ਸਭੁ = ਹਰ ਥਾਂ। ਬਿਸਮਾਦ = ਅਸਚਰਜ-ਰੂਪ ਪਰਮਾਤਮਾ ॥੮॥੪॥
SikhNet (Spanish)y viendo Tu Presencia me pierdo en Tu Maravilla. (8-4)