ੴ

ਸਿੱਖਬਾਣੀ · SikhBani

Ang 919

Sri Guru Granth Sahib · Raag Raamkalee · 1 shabad, 36 lines
Translations
Shabad Guru Amardas Ji Raag Raamkalee continued from Ang 918 continues on Ang 920

ਗੁਰ ਪਰਸਾਦੀ ਜਿਨੀ ਆਪੁ ਤਜਿਆ; ਹਰਿ ਵਾਸਨਾ ਸਮਾਣੀ ॥

gur parasaadee jinee aap tajiaa; har vaasanaa samaanee |

Sant Singh KhalsaBy Guru's Grace, they shed their selfishness and conceit; their hopes are merged in the Lord.
Manmohan SinghThey, who shed their self-conceit by Guru's grace, their aspiration merges in the Lord.
Manmohan Singh (Punjabi)ਜੋ ਗੁਰਾਂ ਦੀ ਦਇਆ ਦੁਆਰਾ ਆਪਣੀ ਸਵੈ-ਹੰਗਤਾ ਨੂੰ ਦੂਰ ਕਰ ਦਿੰਦੇ ਹਨ, ਉਨ੍ਹਾਂ ਦੀ ਖਾਹਿਸ਼ ਸਾਈਂ ਵਿੱਚ ਲੀਨ ਹੋ ਜਾਂਦੀ ਹੈ।
Fareedkot Teekaਗੁਰੋਂ ਕੀ ਕ੍ਰਿਪਾ ਸੇ ਜਿਨੋਂ ਨੇ ਆਪਾ ਭਾਵ ਤਜਿਆ ਹੈ ਔ ਹਰੀ ਕੀ ਭਗਤੀ ਮੇਂ ਜਿਨ ਕੀ ਵਾਸਨਾ ਸਮਾਈ ਹੂਈ ਹੈ, ਭਾਵ ਔਰ ਪਦਾਰਥੋਂ ਕੀ ਵਾਸਨਾ ਜਿਨ ਕੋ ਨਹੀਂ ਹੈ॥
Prof. Sahib Singhਪਰ ਜਿਨ੍ਹਾਂ ਨੇ ਗੁਰੂ ਦੀ ਕਿਰਪਾ ਨਾਲ ਆਪਾ-ਭਾਵ ਛੱਡ ਦਿੱਤਾ ਹੈ, ਉਹਨਾਂ ਦੀ (ਮਾਇਕ) ਵਾਸਨਾ ਹਰੀ-ਪ੍ਰਭੂ ਦੀ ਯਾਦ ਵਿਚ ਮੁੱਕ ਜਾਂਦੀ ਹੈ।

ਪਦ ਅਰਥ ਆਪੁ = ਆਪਾ-ਭਾਵ।

SikhNet (Spanish)Por la Gracia del Guru ellos abandonan su egocentrismo, y contienda, y sus esperanzas se inmergen en el Señor.

ਕਹੈ ਨਾਨਕੁ. ਚਾਲ ਭਗਤਾ; ਜੁਗਹੁ ਜੁਗੁ ਨਿਰਾਲੀ ॥੧੪॥

kahai naanak. chaal bhagataa; jugahu jug niraalee |14|

Sant Singh KhalsaSays Nanak, the lifestyle of the devotees, in each and every age, is unique and distinct. ||14||
Manmohan SinghSays Nanak, wondrous is the way of the Lord's slaves in every age.
Manmohan Singh (Punjabi)ਗੁਰੂ ਜੀ ਫਰਮਾਉਂਦੇ ਹਨ, ਅਦੱਭੁਤ (ਵਖਰਾ) ਹੈ ਮਾਰਗ ਸਾਈਂ ਦੇ ਗੋਲਿਆਂ ਦਾ ਹਰ ਯੁੱਗ ਅੰਦਰ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਭਗਤੋਂ ਕੀ (ਚਾਲ) ਰੀਤੀ (ਜੁਗਹੁ ਜੁਗੁ) ਸਭ ਜੁਗੋਂ ਮੇਂ ਭਾਵ ਸਦਾ ਸਦਾ ਨਿਰਾਲੀ ਹੈ॥੧੪॥☬ਭਗਤ ਜਨ ਐਸੇ ਬੇਨਤੀ ਕਰਤੇ ਹੈਂ:
Prof. Sahib Singhਨਾਨਕ ਆਖਦਾ ਹੈ ਕਿ (ਆਤਮਕ ਆਨੰਦ ਮਾਣਨ ਵਾਲੇ) ਭਗਤ ਜਨਾਂ ਦੀ ਜੀਵਨ-ਜੁਗਤੀ ਸਦਾ ਤੋਂ ਹੀ (ਦੁਨੀਆ ਨਾਲੋਂ) ਵੱਖਰੀ ਚਲੀ ਆ ਰਹੀ ਹੈ ॥੧੪॥

ਪਦ ਅਰਥ ਜੁਗਹੁ ਜੁਗੁ = ਹਰੇਕ ਜੁਗ ਵਿਚ, ਸਦਾ ਹੀ, ਹਰ ਸਮੇ ॥੧੪॥

* ਭਾਵ: ਆਤਮਕ ਆਨੰਦ ਮਾਣਨ ਵਾਲਿਆਂ ਦੀ ਜੀਵਨ-ਜੁਗਤੀ ਦੁਨੀਆ ਦੇ ਲੋਕਾਂ ਨਾਲੋਂ ਵੱਖਰੀ ਹੁੰਦੀ ਹੈ। ਉਹ ਵਿਕਾਰਾਂ ਤੋਂ ਬਚੇ ਰਹਿੰਦੇ ਹਨ, ਉਹ ਆਪਣੀ ਸੋਭਾ ਨਹੀਂ ਲੋੜਦੇ ਪਰ ਇਸ ਰਸਤੇ ਉਤੇ ਤੁਰਨਾ ਬਹੁਤ ਹੀ ਔਖਾ ਹੈ। ਗੁਰੂ ਦੀ ਹੀ ਮਿਹਰ ਹੋਵੇ ਤਾਂ ਆਪਾ-ਭਾਵ ਮੁਕਾਇਆ ਜਾ ਸਕਦਾ ਹੈ।

SikhNet (Spanish)Dice Nanak, el Portentoso estilo de vida de los Devotos, en cada Época, es único en verdad. (14)

ਜਿਉ ਤੂ ਚਲਾਇਹਿ. ਤਿਵ ਚਲਹ ਸੁਆਮੀ; ਹੋਰੁ. ਕਿਆ ਜਾਣਾ ਗੁਣ ਤੇਰੇ ॥

jiau too chalaaeihi. tiv chalah suaamee; hor. kiaa jaanaa gun tere |

Sant Singh KhalsaAs You make me walk, so do I walk, O my Lord and Master; what else do I know of Your Glorious Virtues?
Manmohan SinghAs Thou makest me walk, so do I walk, O Lord, what more can I know of Thine merits?
Manmohan Singh (Punjabi)ਜਿੰਵੇਂ ਤੂੰ ਮੈਨੂੰ ਚਲਾਉਂਦਾ ਹੈਂ, ਤਿਵੇਂ ਹੀ ਮੈਂ ਚਲਦਾ ਹਾਂ, ਹੇ ਸਾਂਈ। ਤੇਰੀਆਂ ਖੂਬੀਆਂ ਨੂੰ ਮੈਂ ਹੋਰ ਕੀ ਜਾਣ ਸਕਦਾ ਹਾਂ।
Fareedkot Teekaਹੇ ਸ੍ਵਾਮੀ! ਜੈਸੇ ਤੁਮ ਚਲਾਂਵਦੇ ਹੋ ਤਿਸੀ ਤਰਹਿ ਹਮ ਚਲਤੇ ਹੈਂ, ਹੋਰ ਮੈਂ ਕਿਆ ਜਾਨਤਾ ਹੂੰ ਜੋ ਤੇਰੇ ਮੇਂ ਗੁਨ ਕੌਨ ਕੌਨ ਹੈਂ॥
Prof. Sahib Singhਹੇ ਮਾਲਕ-ਪ੍ਰਭੂ! ਜਿਵੇਂ ਤੂੰ (ਸਾਨੂੰ ਜੀਵਾਂ ਨੂੰ ਜੀਵਨ-ਸੜਕ ਉਤੇ) ਤੋਰਦਾ ਹੈਂ, ਤਿਵੇਂ ਅਸੀਂ ਤੁਰਦੇ ਹਾਂ (ਬੱਸ! ਮੈਨੂੰ ਇਤਨੀ ਹੀ ਸੂਝ ਪਈ ਹੈ), ਤੇਰੇ ਗੁਣਾਂ ਦਾ ਹੋਰ ਭੇਤ ਮੈਂ ਨਹੀਂ ਜਾਣਦਾ।

ਪਦ ਅਰਥ ਚਲਹ = ਅਸੀਂ ਜੀਵ ਤੁਰਦੇ ਹਾਂ। ਹੋਰੁ = ਹੋਰ ਭੇਤ। ਕਿਆ ਜਾਣਾ = ਮੈਂ ਨਹੀਂ ਜਾਣਦਾ।

SikhNet (Spanish)Así como lo haces caminar, ellos caminan,

ਜਿਵ ਤੂ ਚਲਾਇਹਿ. ਤਿਵੈ ਚਲਹ; ਜਿਨਾ ਮਾਰਗਿ ਪਾਵਹੇ ॥

jiv too chalaaeihi. tivai chalah; jinaa maarag paavahe |

Sant Singh KhalsaAs You cause them to walk, they walk - You have placed them on the Path.
Manmohan SinghThey whom Thou puttest on Thy path; as Thou makest them walk, so do they walk.
Manmohan Singh (Punjabi)ਜਿਨ੍ਹਾਂ ਨੂੰ ਤੂੰ ਆਪਣੇ ਰਾਹੇ ਪਾਉਂਦਾ ਹੈਂ ਜਿਸ ਤਰ੍ਹਾਂ ਤੂੰ ਚਲਾਉਂਦਾ ਹੈ ਉਹ ਉਸੇ ਤਰ੍ਹਾਂ ਚਲਦੇ ਹਨ।
Fareedkot Teekaਜਿਸ ਪ੍ਰਕਾਰ ਤੂੰ ਚਲਾਵਤਾ ਹੈਂ, ਤਿਸੀ ਪ੍ਰਕਾਰ ਇਹ ਜੀਵ ਚਲਤੇ ਹੈਂ। ਪੁਨਾ ਜਿਨਾਂ ਪੁਰਸ਼ਾਂ ਕੋ ਭਗਤੀ ਕੇ ਰਸਤੇ ਪਾਵਤਾ ਹੈਂ ਸੋਈ ਪੈਂਦੇ ਹੈਂ॥
Prof. Sahib Singh(ਮੈਂ ਇਹੀ ਸਮਝਿਆ ਹਾਂ ਕਿ) ਜਿਸ ਰਾਹੇ ਤੂੰ ਸਾਨੂੰ ਤੋਰਦਾ ਹੈਂ, ਉਸੇ ਰਾਹੇ ਅਸੀਂ ਤੁਰਦੇ ਹਾਂ। ਜਿਨ੍ਹਾਂ ਬੰਦਿਆਂ ਨੂੰ (ਆਤਮਕ ਆਨੰਦ ਮਾਣਨ ਦੇ) ਰਸਤੇ ਉਤੇ ਤੋਰਦਾ ਹੈਂ,

ਪਦ ਅਰਥ ਮਾਰਗਿ = (ਆਨੰਦ ਦੇ) ਰਸਤੇ ਉਤੇ। ਪਾਵਹੇ = ਪਾਵਹਿ, ਤੂੰ ਪਾਂਦਾ ਹੈਂ।

SikhNet (Spanish)pues los has colocado en el Sendero y en Tu Misericordia los apegas al Naam,

ਕਰਿ ਕਿਰਪਾ. ਜਿਨ ਨਾਮਿ ਲਾਇਹਿ; ਸਿ ਹਰਿ ਹਰਿ ਸਦਾ ਧਿਆਵਹੇ ॥

kar kirapaa. jin naam laaeihi; si har har sadaa dhiaavahe |

Sant Singh KhalsaIn Your Mercy, You attach them to the Naam; they meditate forever on the Lord, Har, Har.
Manmohan SinghThey whom Thou, in Thy mercy, appliest to Thy Name, ever reflect on Thee, O my Lord-Gold.
Manmohan Singh (Punjabi)ਜਿਨ੍ਹਾਂ ਨੂੰ ਤੂੰ ਆਪਣੀ ਰਹਿਮਤ ਸਦਕਾ ਆਪਣੇ। ਨਾਮ ਨਾਲ ਜੋੜਦਾ ਹੈ, ਉਹ ਸਦੀਵ ਹੀ ਤੇਰਾ ਸਿਮਰਨ ਕਰਦੇ ਹਨ, ਹੇ ਸੁਆਮੀ ਵਾਹਿਗੁਰੂ।
Fareedkot Teekaਕਿਰਪਾ ਕਰ ਕੇ ਜਿਨ ਕੋ ਨਾਮ ਮੇਂ ਲਾਵਤਾ ਹੈਂ ਸੇ ਪੁਰਸ ਹੇ (ਹਰੀ) ਵਾਹਿਗੁਰੂ! ਤੇਰੇ ਨਾਮ ਕੋ ਧਿਆਵਤੇ ਹੈਂ॥
Prof. Sahib Singhਜਿਨ੍ਹਾਂ ਨੂੰ ਮੇਹਰ ਕਰ ਕੇ ਆਪਣੇ ਨਾਮ ਵਿਚ ਜੋੜਦਾ ਹੈਂ, ਉਹ ਬੰਦੇ ਸਦਾ ਹਰੀ-ਨਾਮ ਸਿਮਰਦੇ ਹਨ।

ਪਦ ਅਰਥ ਲਾਇਹਿ = ਤੂੰ ਲਾਂਦਾ ਹੈਂ। ਸਿ = ਉਹ ਬੰਦੇ। ਧਿਆਵੇ = ਧਿਆਵਹਿ, ਧਿਆਉਂਦੇ ਹਨ।

SikhNet (Spanish)y ellos meditan para siempre en el Señor, Jar, Jar.

ਜਿਸ ਨੋ ਕਥਾ ਸੁਣਾਇਹਿ ਆਪਣੀ; ਸਿ ਗੁਰਦੁਆਰੈ ਸੁਖੁ ਪਾਵਹੇ ॥

jis no kathaa sunaaeihi aapanee; si guraduaarai sukh paavahe |

Sant Singh KhalsaThose whom You cause to listen to Your sermon, find peace in the Gurdwara, the Guru's Gate.
Manmohan SinghHe, whom Thou makest hear Thine discourse gathers peace from the Guru's door.
Manmohan Singh (Punjabi)ਜਿਸ ਨੂੰ ਤੂੰ ਆਪਣੀ ਕਥਾ ਵਾਰਤਾ ਸ੍ਰਵਣ ਕਾਰਵਾਉਂਦਾ ਹੈਂ, ਉਹ ਗੁਰਾਂ ਦੇ ਦਰ ਤੋਂ ਸੁਖ ਪ੍ਰਾਪਤ ਕਰ ਲੈਂਦਾ ਹੈ।
Fareedkot Teekaਪੁਨਾ ਜਿਸ ਕੋ ਤੂੰ ਅਪਣੀ ਕਥਾ ਸੁਣਾਵਤਾ ਹੈਂ ਸੇ ਪੁਰਸ ਗੁਰੋਂ ਦ੍ਵਾਰੇ ਸੁਣ ਕੇ ਸੁਖ ਪਾਵਤੇ ਹੈਂ॥
Prof. Sahib Singhਜਿਸ ਜਿਸ ਮਨੁੱਖ ਨੂੰ ਤੂੰ ਆਪਣੀ ਸਿਫ਼ਤ-ਸਾਲਾਹ ਦੀ ਬਾਣੀ ਸੁਣਾਉਂਦਾ ਹੈਂ (ਸੁਣਨ ਵਲ ਪ੍ਰੇਰਦਾ ਹੈਂ), ਉਹ ਬੰਦੇ ਗੁਰੂ ਦੇ ਦਰ ਤੇ (ਪਹੁੰਚ ਕੇ) ਆਤਮਕ ਆਨੰਦ ਮਾਣਦੇ ਹਨ।

ਪਦ ਅਰਥ ਸੁਖੁ = ਆਤਮਕ ਆਨੰਦ।

SikhNet (Spanish)Aquél a quien llevas a escuchar Tu Jukam, encuentra la Paz en el Gurdwara, la Puerta del Guru,

ਕਹੈ ਨਾਨਕੁ. ਸਚੇ ਸਾਹਿਬ; ਜਿਉ ਭਾਵੈ ਤਿਵੈ ਚਲਾਵਹੇ ॥੧੫॥

kahai naanak. sache saahib; jiau bhaavai tivai chalaavahe |15|

Sant Singh KhalsaSays Nanak, O my True Lord and Master, you make us walk according to Your Will. ||15||
Manmohan SinghSays Nanak, O my True Lord, Thou makest men walk, as Thou pleasest.
Manmohan Singh (Punjabi)ਗੁਰੂ ਜੀ ਫੁਰਮਾਉਂਦੇ ਹਨ, ਹੇ ਮੇਰੇ ਸੱਚੇ ਸਾਹਿਬ! ਜਿਸ ਤਰ੍ਹਾਂ ਤੈਨੂੰ ਚੰਗਾ ਲੱਗਦਾ ਹੈ, ਉਸੇ ਤਰ੍ਹਾਂ ਹੀ ਬੰਦਿਆ ਨੂੰ ਤੂੰ ਤੋਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਹੇ ਸਚੇ ਸਾਹਿਬ! ਜਿਸ ਤਰਾਂ ਤੇਰੇ ਕੋ ਭਾਵਤਾ ਹੈ, ਤਿਸੀ ਪ੍ਰਕਾਰ ਤੂੰ ਜੀਆਂ ਕੋ ਚਲਾਵਤਾ ਹੈਂ॥੧੫॥
Prof. Sahib Singhਨਾਨਕ ਆਖਦਾ ਹੈ ਕਿ ਹੇ ਸਦਾ-ਥਿਰ ਰਹਿਣ ਵਾਲੇ ਮਾਲਕ! ਜਿਵੇਂ ਤੈਨੂੰ ਚੰਗਾ ਲੱਗਦਾ ਹੈ, ਉਸੇ ਤਰ੍ਹਾਂ ਤੂੰ (ਸਾਨੂੰ ਜੀਵਾਂ ਨੂੰ) ਜੀਵਨ-ਰਾਹ ਉਤੇ ਤੋਰਦਾ ਹੈਂ ॥੧੫॥

ਪਦ ਅਰਥ ਤਿਵੈ = ਉਸੇ ਤਰ੍ਹਾਂ, ਤਿਉਂ ਹੀ ॥੧੫॥

* ਭਾਵ: ਆਤਮਕ ਆਨੰਦ ਦੀ ਦਾਤਿ ਨਿਰੋਲ ਪਰਮਾਤਮਾ ਦੇ ਆਪਣੇ ਹੱਥ ਵਿਚ ਹੈ। ਜਿਸ ਮਨੁੱਖ ਨੂੰ ਮਿਹਰ ਕਰ ਕੇ ਪਰਮਾਤਮਾ ਆਪਣਾ ਨਾਮ ਸਿਮਰਨ ਵਲ ਪ੍ਰੇਰਦਾ ਹੈ, ਉਹ ਮਨੁੱਖ ਗੁਰੂ ਦੇ ਦਰ ਤੇ ਪਹੁੰਚ ਕੇ ਸਿਮਰਨ ਦੀ ਬਰਕਤਿ ਨਾਲ ਆਤਮਕ ਆਨੰਦ ਮਾਣਦਾ ਹੈ।

SikhNet (Spanish)pues oh, dice Nanak, oh Maestro, nos conduces de acuerdo a Tu Voluntad. (15)

ਏਹੁ ਸੋਹਿਲਾ; ਸਬਦੁ ਸੁਹਾਵਾ ॥

ehu sohilaa; sabad suhaavaa |

Sant Singh KhalsaThis song of praise is the Shabad, the most beautiful Word of God.
Manmohan SinghThis beauteous Gurbani is all praise of the Lord.
Manmohan Singh (Punjabi)ਇਹ ਸੁੰਦਰ ਗੁਰਬਾਣੀ ਸੁਆਮੀ ਦੀ ਸਿਫ਼ਤ-ਸਨ ਹੈ।
Fareedkot Teekaਇਹ (ਸਬਦੁ) ਗੁਰ ਉਪਦੇਸ ਰੂਪ ਜਸੁ ਬਹੁਤ ਸੁੰਦਰ ਹੈਂ॥
Prof. Sahib Singh(ਸਤਿਗੁਰੂ ਦਾ) ਇਹ ਸੋਹਣਾ ਸ਼ਬਦ (ਆਤਮਕ) ਆਨੰਦ ਦੇਣ ਵਾਲਾ ਗੀਤ ਹੈ,

ਪਦ ਅਰਥ ਸੋਹਿਲਾ = ਖ਼ੁਸ਼ੀ ਦਾ ਗੀਤ, ਆਨੰਦ ਦੇਣ ਵਾਲਾ ਗੀਤ।

SikhNet (Spanish)La Alabanza Verdadera del Señor es Palabra de Inefable Belleza;

ਸਬਦੋ ਸੁਹਾਵਾ ਸਦਾ ਸੋਹਿਲਾ; ਸਤਿਗੁਰੂ ਸੁਣਾਇਆ ॥

sabado suhaavaa sadaa sohilaa; satiguroo sunaaeaa |

Sant Singh KhalsaThis beauteous Shabad is the everlasting song of praise, spoken by the True Guru.
Manmohan SinghThis beauteous Gurbani, uttered by the True Guru is the Eternal Lord's praise.
Manmohan Singh (Punjabi)ਇਹ ਸੱਚੇ ਗੁਰਾਂ ਦੀ ਉਚਾਰਨ ਕੀਤੀ ਹੋਈ ਸੁੰਦਰ ਗੁਰਬਾਣੀ ਸਦੀਵੀ ਸੁਆਮੀ ਦੀ ਸਿਫ਼ਤ ਸ਼ਲਾਘਾ ਹੈ।
Fareedkot Teekaਗੁਰ ਉਪਦੇਸ਼ ਰੂਪ ਜਸੁ ਸਦਾ ਹੀ (ਸੁਹਾਵਾ) ਸੋਹਣਾ ਹੈ, ਪਰੰਤੂ ਜਿਸ ਕੋ ਸਤਿਗੁਰੋਂ ਨੇ ਉਪਦੇਸ਼ ਸੁਣਾਇਆ ਹੈ ਤਿਸ ਨੇ ਸੁਨਾ ਹੈਂ॥
Prof. Sahib Singh(ਯਕੀਨ ਜਾਣੋ ਕਿ) ਸਤਿਗੁਰੂ ਨੇ ਜੇਹੜਾ ਸੋਹਣਾ ਸ਼ਬਦ ਸੁਣਾਇਆ ਹੈ ਉਹ ਸਦਾ ਆਤਮਕ ਆਨੰਦ ਦੇਣ ਵਾਲਾ ਹੈ।

ਪਦ ਅਰਥ ਸੁਹਾਵਾ = ਸੋਹਣਾ।

SikhNet (Spanish)sí, cuando esta Palabra de Prodigio es recitada por el Guru

ਏਹੁ ਤਿਨ ਕੈ ਮੰਨਿ ਵਸਿਆ; ਜਿਨ ਧੁਰਹੁ ਲਿਖਿਆ ਆਇਆ ॥

ehu tin kai man vasiaa; jin dhurahu likhiaa aaeaa |

Sant Singh KhalsaThis is enshrined in the minds of those who are so pre-destined by the Lord.
Manmohan SinghThis Gurbani is enshrined in the minds of those, why are so destined by the Primal Being.
Manmohan Singh (Punjabi)ਇਹ ਗੁਰਬਾਣੀ ਉਨ੍ਹਾਂ ਦੇ ਹਿਰਦੇ ਅੰਦਰ ਨਿਵਾਸ ਕਰਦੀ ਹੈ, ਜਿਨ੍ਹਾਂ ਲਈ ਆਦਿ ਪੁਰਖ ਨੇ ਇਸ ਤਰ੍ਹਾਂ ਲਿਖਿਆ ਹੋਇਆ ਹੈ।
Fareedkot Teekaਇਹ ਤਿਨ ਕੇ ਮਨ ਮੇਂ ਵਸਿਆ ਹੈ ਜਿਨ ਕੋ ਧੁਰੋਂ ਹੀ ਲੇਖੋਂ ਮੇਂ ਲਿਖਿਆ ਆਇਆ ਹੈ॥
Prof. Sahib Singhਪਰ ਇਹ ਗੁਰ-ਸ਼ਬਦ ਉਹਨਾਂ ਦੇ ਮਨ ਵਿਚ ਵੱਸਦਾ ਹੈ ਜਿਨ੍ਹਾਂ ਦੇ ਮੱਥੇ ਤੇ ਧੁਰੋਂ ਲਿਖਿਆ ਲੇਖ ਉੱਘੜਦਾ ਹੈ।

ਪਦ ਅਰਥ ਏਹੁ = ਇਹ ਸੋਹਿਲਾ। ਮੰਨਿ = ਮਨ ਵਿਚ {ਅੱਖਰ 'ਮ' ਦੀ (ੰ) ਸਿਰਫ਼ ਇਕ ਮਾਤ੍ਰਾ ਵਧਾਣ ਵਾਸਤੇ ਹੈ, ਅਸਲ ਲਫ਼ਜ਼ 'ਮਨ' ਹੀ ਹੈ}।

SikhNet (Spanish)Verdadero se convierte en la Oración Eterna del Señor.

ਇਕਿ ਫਿਰਹਿ ਘਨੇਰੇ. ਕਰਹਿ ਗਲਾ; ਗਲੀ ਕਿਨੈ. ਨ ਪਾਇਆ ॥

eik fireh ghanere. kareh galaa; galee kinai. na paaeaa |

Sant Singh KhalsaSome wander around, babbling on and on, but none obtain Him by babbling.
Manmohan SinghSome go about walking much but no one obtains the Lord by babbling.
Manmohan Singh (Punjabi)ਕਈ ਬਹੁਤੀਆਂ ਗੱਲਾਂ ਬਾਤਾਂ ਕਰਦੇ ਫਿਰਦੇ ਹਨ, ਪਰ ਬਕਵਾਸ ਕਰਨ ਦੁਆਰਾ ਕਿਸੇ ਨੂੰ ਭੀ ਸਾਈਂ ਪ੍ਰਾਪਤ ਨਹੀਂ ਹੁੰਦਾ।
Fareedkot Teekaਇਕ ਬਹੁਤ ਗਲਾਂ ਕਰਤੇ ਫਿਰਤੇ ਹੈਂ, ਪਰੰਤੂ ਗਲਾਂ ਕਰ ਕੇ ਕਿਸੀ ਨੇ ਨਹੀਂ ਪਾਇਆ ਹੈ॥
Prof. Sahib Singhਬਥੇਰੇ ਅਨੇਕਾਂ ਐਸੇ ਬੰਦੇ ਫਿਰਦੇ ਹਨ (ਜਿਨ੍ਹਾਂ ਦੇ ਮਨ ਵਿਚ ਗੁਰ-ਸ਼ਬਦ ਤਾਂ ਨਹੀਂ ਵੱਸਿਆ, ਪਰ ਗਿਆਨ ਦੀਆਂ) ਗੱਲਾਂ ਕਰਦੇ ਹਨ। ਨਿਰੀਆਂ ਗੱਲਾਂ ਨਾਲ ਆਤਮਕ ਆਨੰਦ ਕਿਸੇ ਨੂੰ ਨਹੀਂ ਮਿਲਿਆ।

ਪਦ ਅਰਥ ਇਕਿ = ਕਈ ਜੀਵ। ਗਲੀ = ਨਿਰੀਆਂ ਗੱਲਾਂ ਕਰਨ ਨਾਲ।

SikhNet (Spanish)Tal Alabanza sólo la llegan a pronunciar aquéllos que lo tienen ya dispuesto en su Destino. Hay quienes se la pasan discutiendo, pero, ¿acaso podrá alguien obtener a Dios por hablar y hablar?

ਕਹੈ ਨਾਨਕੁ. ਸਬਦੁ ਸੋਹਿਲਾ; ਸਤਿਗੁਰੂ ਸੁਣਾਇਆ ॥੧੬॥

kahai naanak. sabad sohilaa; satiguroo sunaaeaa |16|

Sant Singh KhalsaSays Nanak, the Shabad, this song of praise, has been spoken by the True Guru. ||16||
Manmohan SinghSays Nanak, the True Guru has revealed the beauteous Gurbani to the world.
Manmohan Singh (Punjabi)ਗੁਰੂ ਜੀ ਫੁਰਮਾਉਂਦੇ ਹਨ, ਸੱਚੇ ਗੁਰਾਂ ਨੇ ਸੁੰਦਰ ਗੁਰਬਾਣੀ ਸੰਸਾਰ ਨੂੰ ਦਰਸਾਈ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਇਹ ਗੁਰ ਉਪਦੇਸ ਰੂਪ ਜੋ ਜਸੁ ਹੈ, ਜਿਸ ਪਰ ਗੁਰੂ ਕਿਰਪਾਲ ਹੂਏ ਹੈਂ, ਤਿਸੀ ਕੋ ਹੀ ਸੁਨਾਇਆ ਹੈ॥੧੬॥
Prof. Sahib Singhਨਾਨਕ ਆਖਦਾ ਹੈ ਕਿ ਸਤਿਗੁਰੂ ਦਾ ਸੁਣਾਇਆ ਹੋਇਆ ਸ਼ਬਦ ਹੀ ਆਤਮਕ ਆਨੰਦ-ਦਾਤਾ ਹੈ ॥੧੬॥

* ਭਾਵ: ਸਤਿਗੁਰੂ ਦੀ ਬਾਣੀ ਹੀ ਆਤਮਕ ਆਨੰਦ ਪ੍ਰਾਪਤ ਕਰਨ ਦਾ ਵਸੀਲਾ ਹੈ। ਪਰ ਗੁਰਬਾਣੀ ਉਹਨਾਂ ਦੇ ਹੀ ਹਿਰਦੇ ਵਿਚ ਵੱਸਦੀ ਹੈ ਜਿਨ੍ਹਾਂ ਦੇ ਭਾਗਾਂ ਵਿਚ ਧੁਰੋਂ ਇਹ ਲੇਖ ਲਿਖਿਆ ਹੁੰਦਾ ਹੈ।

SikhNet (Spanish)Dice Nanak, bella en verdad es la Palabra del Shabd recitada por el Guru, pues sólo Ella habla de la Alabanza del Señor.(16)

ਪਵਿਤੁ ਹੋਏ ਸੇ ਜਨਾ; ਜਿਨੀ ਹਰਿ ਧਿਆਇਆ ॥

pavit hoe se janaa; jinee har dhiaaeaa |

Sant Singh KhalsaThose humble beings who meditate on the Lord become pure.
Manmohan SinghPure become the persons, who meditate on the Lord.
Manmohan Singh (Punjabi)ਪਵਿੱਤ੍ਰ ਹੋ ਜਾਂਦੇ ਹਨ ਉਹ ਪੁਰਸ਼ ਜੋ ਪ੍ਰਭੂ ਦਾ ਸਿਮਰਨ ਕਰਦੇ ਹਨ।
Fareedkot Teekaਸੇ ਜਨ ਪਵਿਤ੍ਰ ਹੂਏ ਹੈਂ ਜਿਨੋਂ ਨੇ ਹਰੀ ਕੋ ਧਿਆਇਆ ਹੈ॥
Prof. Sahib Singh(ਗੁਰ ਸ਼ਬਦ ਦਾ ਸਦਕਾ) ਜਿਨ੍ਹਾਂ ਬੰਦਿਆਂ ਨੇ ਪਰਮਾਤਮਾ ਦਾ ਨਾਮ ਸਿਮਰਿਆ (ਉਹਨਾਂ ਦੇ ਅੰਦਰ ਐਸਾ ਆਨੰਦ ਪੈਦਾ ਹੋਇਆ ਕਿ ਮਾਇਆ ਵਾਲੇ ਰਸਾਂ ਦੀ ਉਹਨਾਂ ਨੂੰ ਖਿੱਚ ਹੀ ਨਾਹ ਰਹੀ, ਤੇ) ਉਹ ਬੰਦੇ ਪਵਿਤ੍ਰ ਜੀਵਨ ਵਾਲੇ ਬਣ ਗਏ।
SikhNet (Spanish)Puros son aquéllos que habitan en el Nombre del Señor;

ਹਰਿ ਧਿਆਇਆ ਪਵਿਤੁ ਹੋਏ; ਗੁਰਮੁਖਿ ਜਿਨੀ ਧਿਆਇਆ ॥

har dhiaaeaa pavit hoe; guramukh jinee dhiaaeaa |

Sant Singh KhalsaMeditating on the Lord, they become pure; as Gurmukh, they meditate on Him.
Manmohan SinghThey who by Guru's grace contemplate God, contemplate God, are rendered immaculate.
Manmohan Singh (Punjabi)ਜੋ ਗੁਰਾਂ ਦੀ ਦਇਆ ਦੁਆਰਾ ਵਾਹਿਗੁਰੂ ਨੂੰ ਸਿਮਰਦੇ ਹਨ। ਵਾਹਿਗੁਰੂ ਨੂੰ ਸਿਮਰਦੇ ਹਨ, ਉਹ ਪਾਵਨ ਪੁਨੀਤ ਥੀ ਵੰਝਦੇ ਹਨ।
Fareedkot Teekaਜਿਨੋਂ ਨੇ ਹਰੀ ਧਿਆਇਆ ਹੈ, ਸੋ ਪਵਿਤ੍ਰ ਹੋਏ ਹੈਂ, ਪਰੰਤੂ ਜਿਨੋਂ ਨੇ ਗੁਰੋਂ ਦੁਆਰੇ ਧਿਆਇਆ ਹੈ, ਤਿਨ ਕਾ ਧ੍ਯਾਨੁ ਸਫਲੁ ਹੈ॥
Prof. Sahib Singhਗੁਰੂ ਦੀ ਸਰਨ ਪੈ ਕੇ ਜਿਨ੍ਹਾਂ ਜਿਨ੍ਹਾਂ ਨੇ ਹਰੀ ਦਾ ਨਾਮ ਸਿਮਰਿਆ ਉਹ ਸੁੱਧ ਆਚਰਨ ਵਾਲੇ ਹੋ ਗਏ।

ਪਦ ਅਰਥ ਗੁਰਮੁਖਿ = ਗੁਰੂ ਦੀ ਸਰਨ ਪੈ ਕੇ।

SikhNet (Spanish)sí, aquéllos que habitan en el Señor,

ਪਵਿਤੁ ਮਾਤਾ ਪਿਤਾ. ਕੁਟੰਬ ਸਹਿਤ ਸਿਉ; ਪਵਿਤੁ ਸੰਗਤਿ ਸਬਾਈਆ ॥

pavit maataa pitaa. kuttanb sahit siau; pavit sangat sabaaeea |

Sant Singh KhalsaThey are pure, along with their mothers, fathers, family and friends; all their companions are pure as well.
Manmohan SinghThey are pure with their mother, father, family and good friends and all their associates are pure as well.
Manmohan Singh (Punjabi)ਉਹ ਆਪਣੀ ਅੰਮੜੀ ਬਾਬਲ, ਟੱਬਰ ਕਬੀਲੇ ਅਤੇ ਚੰਗੇ ਮਿੱਤ੍ਰਾਂ ਸਣੇ ਪਵਿੱਤ੍ਰ ਹਨ ਅਤੇ ਉਨ੍ਹਾਂ ਦੇ ਸਾਰੇ ਮੇਲ ਮਿਲਾਪੀ ਭੀ ਪਵਿੱਤਰ ਹਨ।
Fareedkot Teekaਮਾਤਾ, ਪਿਤਾ ਸਿਉ ਪੁਨਾ ਕੁਟੰਬ ਕੇ ਸੰਜੁਗਤ ਹੀ ਪਵਿਤ੍ਰ ਹੂਏ ਹੈਂ ਔ ਉਨ ਕੀ ਸੰਗਤ ਭੀ ਸਭ ਪਵਿਤ੍ਰ ਹੈ॥
Prof. Sahib Singh(ਉਹਨਾਂ ਦੀ ਲਾਗ ਨਾਲ) ਉਹਨਾਂ ਦੇ ਮਾਤਾ ਪਿਤਾ ਪਰਵਾਰ ਦੇ ਜੀਵ ਪਵਿਤ੍ਰ ਜੀਵਨ ਵਾਲੇ ਬਣੇ, ਜਿਨ੍ਹਾਂ ਜਿਨ੍ਹਾਂ ਨੇ ਉਹਨਾਂ ਦੀ ਸੰਗਤ ਕੀਤੀ ਉਹ ਸਾਰੇ ਪਵਿਤ੍ਰ ਹੋ ਗਏ।

ਪਦ ਅਰਥ ਸਹਿਤ ਸਿਉ = ਸਮੇਤ। ਕੁਟੰਬ = ਪਰਵਾਰ। ਸਬਾਈਆ = ਸਾਰੀ ਹੀ।

SikhNet (Spanish)por la Gracia del Guru, se vuelven Puros.

ਕਹਦੇ ਪਵਿਤੁ. ਸੁਣਦੇ ਪਵਿਤੁ; ਸੇ ਪਵਿਤੁ. ਜਿਨੀ ਮੰਨਿ ਵਸਾਇਆ ॥

kahade pavit. sunade pavit; se pavit. jinee man vasaaeaa |

Sant Singh KhalsaPure are those who speak, and pure are those who listen; those who enshrine it within their minds are pure.
Manmohan SinghThey who utter God's Name are holy, they who hear it are holy and holy are they who treasure it in their mind.
Manmohan Singh (Punjabi)ਜੋ ਰੱਬ ਦਾ ਨਾਮ ਦਾ ਉਚਾਰਨ ਕਰਦੇ ਹਨ, ਉਹ ਪਾਵਨ ਹਨ, ਜੋ ਇਸ ਨੂੰ ਸ੍ਰਵਨ ਕਰਦੇ ਹਨ, ਉਹ ਪਾਵਨ ਹਨ ਅਤੇ ਪਾਵਨ ਹਨ ਉਹ ਜੋ ਇਸ ਨੂੰ ਆਪਣੇ ਹਿਰਦੇ ਅੰਦਰ ਟਿਕਾਉਂਦੇ ਹਨ।
Fareedkot Teekaਕਹਿਣੇ ਵਾਲੇ ਭੀ ਪਵਿਤ ਔ ਸੁਨਨੇਹਾਰੇ ਭੀ ਪਵਿਤ ਹੈਂ। ਪੁਨਹ ਸੇ ਭੀ ਪਵਿਤ ਹੈਂ ਜਿਨੋਂ ਨੇ ਮਨ ਮੇਂ ਵਸਾਇਆ ਹੈ॥
Prof. Sahib Singhਹਰੀ-ਨਾਮ (ਇਕ ਐਸਾ ਆਨੰਦ ਦਾ ਸੋਮਾ ਹੈ ਕਿ ਇਸ ਨੂੰ) ਜਪਣ ਵਾਲੇ ਭੀ ਪਵਿਤ੍ਰ ਤੇ ਸੁਣਨ ਵਾਲੇ ਭੀ ਪਵਿਤ੍ਰ ਹੋ ਜਾਂਦੇ ਹਨ, ਜੇਹੜੇ ਇਸ ਨੂੰ ਮਨ ਵਿਚ ਵਸਾਂਦੇ ਹਨ ਉਹ ਭੀ ਪਵਿਤ੍ਰ ਹੋ ਜਾਂਦੇ ਹਨ।

ਪਦ ਅਰਥ ਮੰਨਿ = ਮਨ ਵਿਚ।

SikhNet (Spanish)Puros son sus padres, sus parientes y la sociedad a que pertenecen; puros son también aquéllos que escuchan y alaban en su interior la Palabra.

ਕਹੈ ਨਾਨਕੁ. ਸੇ ਪਵਿਤੁ; ਜਿਨੀ ਗੁਰਮੁਖਿ ਹਰਿ ਹਰਿ ਧਿਆਇਆ ॥੧੭॥

kahai naanak. se pavit; jinee guramukh har har dhiaaeaa |17|

Sant Singh KhalsaSays Nanak, pure and holy are those who, as Gurmukh, meditate on the Lord, Har, Har. ||17||
Manmohan SinghSays Nanak, pious are they, who under the Guru's instruction, ponder over the Lord-Master.
Manmohan Singh (Punjabi)ਗੁਰੂ ਜੀ ਫਰਮਾਉਂਦੇ ਹਨ, ਪਾਕ ਹਨ ਉਹ ਜੋ ਗੁਰਾਂ ਦੇ ਉਪਦੇਸ਼ ਦੁਆਰਾ ਸੁਆਮੀ ਮਾਲਕ ਦਾ ਆਰਾਧਨ ਕਰਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਸੇ ਪੁਰਸ ਪਵਿਤ ਹੈਂ ਜਿਨੋਂ ਨੇ ਗੁਰੋਂ ਦ੍ਵਾਰੇ ਹਰੀ ਹਰਿ ਨਾਮ ਕੋ ਧਿਆਇਆ ਹੈ॥੧੭॥
Prof. Sahib Singhਨਾਨਕ ਆਖਦਾ ਹੈ ਕਿ ਜਿਨ੍ਹਾਂ ਬੰਦਿਆਂ ਨੇ ਗੁਰੂ ਦੀ ਸਰਨ ਪੈ ਕੇ ਹਰੀ-ਨਾਮ ਸਿਮਰਿਆ ਹੈ ਉਹ ਸੁੱਧ ਆਚਰਨ ਵਾਲੇ ਹੋ ਗਏ ਹਨ ॥੧੭॥

* ਭਾਵ: ਗੁਰੂ ਦੀ ਸਰਨ ਪੈ ਕੇ ਜਿਹੜੇ ਮਨੁੱਖ ਪਰਮਾਤਮਾ ਦਾ ਨਾਮ ਸਿਮਰਦੇ ਹਨ, ਉਹਨਾਂ ਦੇ ਅੰਦਰ ਆਤਮਕ ਆਨੰਦ ਪੈਦਾ ਹੁੰਦਾ ਹੈ, ਇਸ ਦੀ ਬਰਕਤਿ ਨਾਲ ਮਾਇਆ ਵਾਲੇ ਹੋਛੇ ਰਸ ਉਹਨਾਂ ਨੂੰ ਖਿੱਚ ਨਹੀਂ ਪਾ ਸਕਦੇ। ਉਹਨਾਂ ਦਾ ਜੀਵਨ ਉੱਚਾ ਹੋ ਜਾਂਦਾ ਹੈ, ਤੇ, ਉਹਨਾਂ ਦੀ ਲਾਗ ਨਾਲ ਹੋਰਨਾਂ ਦਾ ਆਚਰਨ ਭੀ ਪਵਿੱਤਰ ਹੋ ਜਾਂਦਾ ਹੈ।

SikhNet (Spanish)Dice Nanak, puros, puros en verdad son aquéllos que habitan en el Señor por la Gracia del Guru. (17)

ਕਰਮੀ ਸਹਜੁ. ਨ ਊਪਜੈ; ਵਿਣੁ ਸਹਜੈ. ਸਹਸਾ, ਨ ਜਾਇ ॥

karamee sehaj. na aoopajai; vin sahajai. sahasaa, na jaae |

Sant Singh KhalsaBy religious rituals, intuitive poise is not found; without intuitive poise, skepticism does not depart.
Manmohan SinghBy rituals, Divine knowledge is produced not and without Divine knowledge doubt does not depart.
Manmohan Singh (Punjabi)ਕਰਮ ਕਾਂਡਾਂ ਦੁਆਰਾ ਬ੍ਰਹਮ ਗਿਆਤ ਉਤਪੰਨ ਨਹੀਂ ਹੁੰਦੀ ਅਤੇ ਬ੍ਰਹਮ ਗਿਆਤ ਦੇ ਬਾਝੋਂ ਸੰਦੇਹ ਨਵਿਰਤ ਨਹੀਂ ਹੁੰਦਾ।
Fareedkot Teekaਕੇਵਲ ਕਰਮ ਕਾਂਡੀਓਂ ਕੋ (ਸਹਜੁ) ਗ੍ਯਾਨੁ ਨਹੀਂ ਉਤਪੰਨ ਹੋਤਾ ਹੈ। ਬਿਨਾ ਸਰੂਪ ਗਿਆਨ ਤੇ ਮਨ ਕਾ ਸੰਦੇਹੁ ਨਹੀਂ ਜਾਤਾ ਹੈ॥
Prof. Sahib Singhਮਾਇਆ ਦੇ ਮੋਹ ਵਿਚ ਫਸੇ ਰਿਹਾਂ ਮਨ ਵਿਚ ਸਦਾ ਤੌਖ਼ਲਾ-ਸਹਿਮ ਬਣਿਆ ਰਹਿੰਦਾ ਹੈ, (ਇਹ) ਤੌਖ਼ਲਾ-ਸਹਿਮ ਆਤਮਕ ਆਨੰਦ ਤੋਂ ਬਿਨਾ ਦੂਰ ਨਹੀਂ ਹੁੰਦਾ, (ਤੇ,) ਆਤਮਕ ਆਨੰਦ ਬਾਹਰੋਂ ਧਾਰਮਿਕ ਜਾਪਦੇ ਕਰਮ ਕੀਤਿਆਂ ਪੈਦਾ ਨਹੀਂ ਹੋ ਸਕਦਾ।

ਪਦ ਅਰਥ ਕਰਮੀ = (ਬਾਹਰੋਂ ਧਾਰਮਿਕ ਜਾਪਦੇ) ਕੰਮਾਂ ਨਾਲ, ਕਰਮ-ਕਾਂਡ ਦੀ ਰਾਹੀਂ। ਸਹਜੁ = ਅਡੋਲਤਾ, ਆਤਮਕ ਆਨੰਦ।

SikhNet (Spanish)Ni aún con acciones puras llega la Paz a la mente, y sin Paz la duda persiste.

ਨਹ ਜਾਇ ਸਹਸਾ. ਕਿਤੈ ਸੰਜਮਿ; ਰਹੇ ਕਰਮ ਕਮਾਏ ॥

neh jaae sahasaa. kitai sanjam; rahe karam kamaae |

Sant Singh KhalsaSkepticism does not depart by contrived actions; everybody is tired of performing these rituals.
Manmohan SinghDoubt departs not by any contrivance. People have grown weary of performing ceremonial rites.
Manmohan Singh (Punjabi)ਕਿਸੇ ਭੀ ਜਤਨ ਨਾਲ ਸੰਦੇਹ ਨਵਿਰਤ ਨਹੀਂ ਹੁੰਦਾ। ਲੋਕ ਰਸਮੀ ਸੰਸਕਾਰ ਕਰਦੇ ਹਾਰ ਹੁੱਟ ਗਏ ਹਨ।
Fareedkot Teekaਹੋਰ ਕਿਸੀ ਉਪਾਉ ਸੇ ਸੰਦੇਹ ਨਹੀਂ ਜਾਤਾ, ਬਹੁਤੇਰੇ ਕਰਮ ਕਮਾਇ ਰਹੇ ਹੈਂ॥☬ਪ੍ਰਸ਼ਨ:
Prof. Sahib Singhਅਨੇਕਾਂ ਬੰਦੇ (ਅਜੇਹੇ) ਕਰਮ ਕਰ ਕਰ ਕੇ ਹਾਰ ਗਏ ਹਨ, ਪਰ ਮਨ ਦਾ ਤੌਖ਼ਲਾ-ਸਹਿਮ ਅਜੇਹੇ ਕਿਸੇ ਤਰੀਕੇ ਨਾਲ ਨਹੀਂ ਜਾਂਦਾ।

ਪਦ ਅਰਥ ਸਹਸਾ = (ਮਾਇਆ ਦੇ ਮੋਹ ਤੋਂ ਪੈਦਾ ਹੋਏ) ਚਿੰਤਾ-ਸਹਿਮ। ਕਿਤੈ ਸੰਜਮਿ = ਕਿਸੇ ਜੁਗਤੀ ਨਾਲ। ਰਹੇ = ਥੱਕ ਗਏ।

SikhNet (Spanish)Por más que lo intentes no hallarás por ti mismo una práctica que deshaga tus dudas.

ਸਹਸੈ ਜੀਉ ਮਲੀਣੁ ਹੈ; ਕਿਤੁ ਸੰਜਮਿ ਧੋਤਾ ਜਾਏ ॥

sahasai jeeo maleen hai; kit sanjam dhotaa jaae |

Sant Singh KhalsaThe soul is polluted by skepticism; how can it be cleansed?
Manmohan SinghThrough doubt the soul is rendered filthy. By what means can it be cleansed?
Manmohan Singh (Punjabi)ਵਹਿਮ ਭਰਮ ਦੇ ਰਾਹੀਂ ਆਤਮਾ ਗੰਦੀ ਹੋ ਜਾਂਦੀ ਹੈ। ਕਿਸ ਤਰੀਕੇ ਨਾਲ ਇਹ ਸਾਫ਼ ਸੁਥਰੀ ਕੀਤੀ ਜਾ ਸਕਦੀ ਹੈ।
Fareedkot Teekaਸੰਦੇਹ ਕਰ ਕੇ (ਜੀਉ) ਮਨੁ ਮਲੀਨ ਹੂਆ ਹੂਆ ਹੈ, ਕਿਸ ਉਪਾਇ ਕਰਿ ਧੋਇਆ ਜਾਇ, ਭਾਵ ਜੀਵ ਸੁਧ ਕੈਸੇ ਹੋਵੇ?☬ਉਤਰ:
Prof. Sahib Singh(ਜਿਤਨਾ ਚਿਰ) ਮਨ ਸਹਿਮ ਵਿਚ (ਹੈ ਉਤਨਾ ਚਿਰ) ਮੈਲਾ ਰਹਿੰਦਾ ਹੈ, ਮਨ ਦੀ ਇਹ ਮੈਲ ਕਿਸੇ (ਬਾਹਰਲੀ) ਜੁਗਤੀ ਨਾਲ ਨਹੀਂ ਧੁਪਦੀ।

ਪਦ ਅਰਥ ਮਲੀਣੁ = ਮੈਲਾ। ਕਿਤੁ = ਕਿਸ ਦੀ ਰਾਹੀਂ? ਕਿਤੁ ਸੰਜਮਿ = ਕਿਸ ਤਰੀਕੇ ਨਾਲ?

SikhNet (Spanish)Tu mente se mantendrá en la duda, pero, ¿acaso habrá alguna disciplina que pueda eliminarla?

ਮੰਨੁ ਧੋਵਹੁ. ਸਬਦਿ ਲਾਗਹੁ; ਹਰਿ ਸਿਉ ਰਹਹੁ. ਚਿਤੁ ਲਾਇ ॥

man dhovahu. sabad laagahu; har siau rahahu. chit laae |

Sant Singh KhalsaWash your mind by attaching it to the Shabad, and keep your consciousness focused on the Lord.
Manmohan SinghAttaching thyself to the Name, wash thou thy soul and continue to fix thy mid on God.
Manmohan Singh (Punjabi)ਆਪਣੇ ਆਪ ਨੂੰ ਨਾਮ ਜੋੜ ਕੇ ਤੂੰ ਆਪਣੀ ਆਤਮਾ ਨੂੰ ਧੋ ਲੈ ਅਤੇ ਆਪਣੇ ਮਨ ਨੂੰ ਹਰੀ ਨਾਲ ਜੋੜੀ ਰੱਖ।
Fareedkot Teekaਹੇ ਭਾਈ! ਗੁਰ ਉਪਦੇਸ਼ ਮੇਂ ਲਾਗ ਕੈ ਮਨ ਕੋ ਧੋਵੇ, ਪੁਨਃ ਹਰਿ ਨਾਮ ਮੇਂ ਚਿਤ ਕੋ ਲਗਾਇ ਰਹੋ॥
Prof. Sahib Singhਗੁਰੂ ਦੇ ਸ਼ਬਦ ਵਿਚ ਜੁੜੋ, ਪਰਮਾਤਮਾ ਦੇ ਚਰਨਾਂ ਵਿਚ ਸਦਾ ਚਿੱਤ ਜੋੜੀ ਰੱਖੋ, (ਜੇ) ਮਨ (ਧੋਣਾ ਹੈ ਤਾਂ ਇਸ ਤਰ੍ਹਾਂ) ਧੋਵੋ।

ਪਦ ਅਰਥ ਮੰਨੁ = ਮਨ।

SikhNet (Spanish)Entona tu ser en la Palabra y limpia así tu mente; entonces podrás alabar a tu Señor.

ਕਹੈ ਨਾਨਕੁ. ਗੁਰ ਪਰਸਾਦੀ ਸਹਜੁ ਉਪਜੈ; ਇਹੁ ਸਹਸਾ ਇਵ ਜਾਇ ॥੧੮॥

kahai naanak. gur parasaadee sehaj upajai; ihu sahasaa iv jaae |18|

Sant Singh KhalsaSays Nanak, by Guru's Grace, intuitive poise is produced, and this skepticism is dispelled. ||18||
Manmohan SinghSays Nanak, by Guru's grace, Divine knowledge wells up and thus is this doubt dispelled.
Manmohan Singh (Punjabi)ਗੁਰੂ ਜੀ ਫੁਰਮਾਉਂਦੇ ਹਨ, ਗੁਰਾਂ ਦੀ ਦਇਆ ਦੁਆਰਾ ਬ੍ਰਹਿਮ ਗਿਆਤ ਪੈਦਾ ਹੁੰਦੀ ਹੈ ਅਤੇ ਇਸ ਤਰ੍ਹਾਂ ਇਹ ਸੰਦੇਹ ਦੂਰ ਹੋ ਜਾਂਦਾ ਹੇ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਗੁਰੋਂ ਕੀ ਕ੍ਰਿਪਾ ਸੇ ਗ੍ਯਾਨ ਉਤਪੰਨ ਹੋਤਾ ਹੈ, ਏਹ ਸੰਦੇਹ ਜੋ ਹੈ, ਸੋ ਇਸ ਪ੍ਰਕਾਰ ਜਾਤਾ ਹੈ॥੧੮॥
Prof. Sahib Singhਨਾਨਕ ਆਖਦਾ ਹੈ ਕਿ ਗੁਰੂ ਦੀ ਕਿਰਪਾ ਨਾਲ ਹੀ (ਮਨੁੱਖ ਦੇ ਅੰਦਰ) ਆਤਮਕ ਆਨੰਦ ਪੈਦਾ ਹੁੰਦਾ ਹੈ, ਤੇ ਇਸ ਤਰ੍ਹਾਂ ਮਨ ਦਾ ਤੌਖ਼ਲਾ-ਸਹਿਮ ਦੂਰ ਹੋ ਜਾਂਦਾ ਹੈ ॥੧੮॥

ਪਦ ਅਰਥ ਇਵ = ਇਸ ਤਰ੍ਹਾਂ ॥੧੮॥

* ਭਾਵ: ਮਾਇਆ ਦੇ ਮੋਹ ਵਿਚ ਫਸੇ ਰਿਹਾਂ ਮਨ ਵਿਚ ਤੌਖ਼ਲਾ-ਸਹਿਮ ਬਣਿਆ ਰਹਿੰਦਾ ਹੈ। ਇਸ ਤੌਖ਼ਲੇ-ਸਹਿਮ ਦਾ ਇਲਾਜ ਹੈ ਆਤਮਕ ਆਨੰਦ, ਤੇ, ਆਤਮਕ ਆਨੰਦ ਪ੍ਰਾਪਤ ਹੁੰਦਾ ਹੈ ਗੁਰੂ ਦੀ ਕਿਰਪਾ ਨਾਲ। ਸੋ, ਗੁਰੂ ਦੇ ਸ਼ਬਦ ਵਿਚ ਸੁਰਤਿ ਜੋੜੀ ਰੱਖੋ, ਤੇ, ਪਰਮਾਤਮਾ ਦੀ ਯਾਦ ਵਿਚ ਸਦਾ ਜੁੜੇ ਰਹੋ।

SikhNet (Spanish)Dice Nanak, esa es la forma en que, por la Gracia del Guru, llega la Paz a la mente y es disipada la duda.(18)

ਜੀਅਹੁ ਮੈਲੇ; ਬਾਹਰਹੁ ਨਿਰਮਲ ॥

jeeahu maile; baaharahu niramal |

Sant Singh KhalsaInwardly polluted, and outwardly pure.
Manmohan SinghFoul within and fair without.
Manmohan Singh (Punjabi)ਅੰਦਰੋਂ ਗੰਦੇ ਅਤੇ ਬਾਹਰਵਾਰੋਂ ਸ਼ੁੰਧ।
Fareedkot Teekaਜੋ ਜੀਅ ਸੇ (ਮੈਲੇ) ਖੋਟੇ ਹੈਂ ਪੁਨਾ ਬਾਹਿਰੋਂ (ਨਿਰਮਲ) ਸਾਫ ਨਜਰ ਆਵਤੇ ਹੈਂ॥
Prof. Sahib Singh(ਨਿਰੇ ਬਾਹਰੋਂ ਧਾਰਮਿਕ ਦਿੱਸਦੇ ਕਰਮ ਕਰਨ ਵਾਲੇ ਬੰਦੇ) ਮਨ ਵਿਚ (ਵਿਕਾਰਾਂ ਨਾਲ) ਮੈਲੇ ਰਹਿੰਦੇ ਹਨ ਤੇ ਸਿਰਫ਼ ਵੇਖਣ ਨੂੰ ਹੀ ਪਵਿਤ੍ਰ ਜਾਪਦੇ ਹਨ।

ਪਦ ਅਰਥ ਜੀਅਹੁ = ਜਿੰਦ ਤੋਂ, ਮਨ ਵਿਚੋਂ।

SikhNet (Spanish)Aquéllos que están puros por fuera,

ਬਾਹਰਹੁ ਨਿਰਮਲ. ਜੀਅਹੁ ਤ ਮੈਲੇ; ਤਿਨੀ ਜਨਮੁ ਜੂਐ ਹਾਰਿਆ ॥

baaharahu niramal. jeeahu ta maile; tinee janam jooai haariaa |

Sant Singh KhalsaThose who are outwardly pure and yet polluted within, lose their lives in the gamble.
Manmohan SinghThey, who are pure without and filthy within, lose their life in gamble.
Manmohan Singh (Punjabi)ਜੋ ਬਾਹਰਵਾਰੋਂ ਪਵਿੱਤਰ ਅਤੇ ਅੰਦਰੋਂ ਪਲੀਤ ਹਨ, ਉਹ ਆਪਣੇ ਜੀਵਨ ਨੂੰ ਜੂਏ ਵਿੱਚ ਹਾਰ ਦਿੰਦੇ ਹਨ।
Fareedkot Teekaਬਾਹਰੋਂ ਤੋ ਸਾਫ਼ ਔ ਜੀਅਹੁ ਅਰਥਾਤ ਅੰਦਰੋਂ (ਮੈਲੇ) ਕਪਟੀ ਹੈਂ, ਤਿਨੋਂ ਨੇ ਅਪਨਾ ਜਨਮ ਸੰਸਾਰ ਜੂਏ ਮੇਂ ਹਾਰਿਆ ਹੈ॥
Prof. Sahib Singhਤੇ, ਜੇਹੜੇ ਬੰਦੇ ਬਾਹਰੋਂ ਪਵਿਤ੍ਰ ਦਿੱਸਣ, ਉਂਞ ਮਨੋਂ ਵਿਕਾਰੀ ਹੋਣ, ਉਹਨਾਂ ਨੇ ਆਪਣਾ ਜੀਵਨ ਇਉਂ ਵਿਅਰਥ ਗਵਾ ਲਿਆ ਸਮਝੋ ਜਿਵੇਂ ਕੋਈ ਜੁਆਰੀਆ ਜੂਏ ਵਿਚ ਧਨ ਹਾਰ ਆਉਂਦਾ ਹੈ।

ਪਦ ਅਰਥ ਤਿਨੀ = ਉਹਨਾਂ ਬੰਦਿਆਂ ਨੇ।

SikhNet (Spanish)bien pueden estar turbios por dentro, y así, perder su vida arriesgándola en vano.

ਏਹ ਤਿਸਨਾ ਵਡਾ ਰੋਗੁ ਲਗਾ; ਮਰਣੁ ਮਨਹੁ ਵਿਸਾਰਿਆ ॥

eeh tisanaa vaddaa rog lagaa; maran manahu visaariaa |

Sant Singh KhalsaThey contract this terrible disease of desire, and in their minds, they forget about dying.
Manmohan SinghThey contract this dire disease of greed and in their mind, forget death.
Manmohan Singh (Punjabi)ਉਨ੍ਹਾਂ ਨੂੰ ਲਾਲਚ ਦੀ ਇਹ ਭਾਰੀ ਬੀਮਾਰੀ ਚਿੰਮੜ ਜਾਂਦੀ ਹੈ ਅਤੇ ਆਪਣੇ ਚਿੱਤੋਂ ਉਹ ਮੌਤ ਨੂੰ ਭਲਾ ਦਿੱਦੇ ਹਨ।
Fareedkot Teekaਉਨ ਕੋ ਤ੍ਰਿਸਨਾ ਰੂਪ ਇਹ ਵਡਾ ਰੋਗ ਲਾਗਾ ਹੈ, ਤਿਨਾਂ ਨੇ ਇਸੀ ਸੇ ਮਨ ਸੇ ਮਰਨਾ ਬਿਸਰਾਇ ਦੀਆ ਹੈ॥
Prof. Sahib Singh(ਉਹਨਾਂ ਨੂੰ ਅੰਦਰੋ-ਅੰਦਰ) ਮਾਇਆ ਦੀ ਤ੍ਰਿਸ਼ਨਾ ਦਾ ਭਾਰਾ ਰੋਗ ਖਾਈ ਜਾਂਦਾ ਹੈ, (ਮਾਇਆ ਦੇ ਲਾਲਚ ਵਿਚ) ਮੌਤ ਨੂੰ ਉਹਨਾਂ ਭੁਲਾਇਆ ਹੁੰਦਾ ਹੈ।

ਪਦ ਅਰਥ ਮਰਣੁ = ਮੌਤ।

SikhNet (Spanish)El mal de la ansiedad los infecta y olvidan que la muerte los aguarda.

ਵੇਦਾ ਮਹਿ ਨਾਮੁ ਉਤਮੁ. ਸੋ ਸੁਣਹਿ ਨਾਹੀ; ਫਿਰਹਿ ਜਿਉ ਬੇਤਾਲਿਆ ॥

vedaa meh naam utam. so suneh naahee; fireh jiau betaaliaa |

Sant Singh KhalsaIn the Vedas, the ultimate objective is the Naam, the Name of the Lord; but they do not hear this, and they wander around like demons.
Manmohan SinghThe Name is the best thing in the Vedas. That they hear not and wander like demons.
Manmohan Singh (Punjabi)ਵੇਦਾਂ ਅੰਦਰ ਨਾਮ ਪਰਮ ਸ੍ਰੇਸ਼ਟ ਵਸਤੂ ਹੈ। ਉਸ ਨੂੰ ਉਹ ਸੁਣਦੇ ਹੀ ਨਹੀਂ ਅਤੇ ਭੂਤਨਿਆਂ ਵਾਂਗੂੰ ਭਟਕਦੇ ਫਿਰਦੇ ਹਨ।
Fareedkot Teekaਵੇਦੋਂ ਮੇਂ ਜੋ ਨਾਮੁ ਉਤਮੁ ਹੈ, ਸੋ ਤੋ ਸੁਨਤੇ ਹੀ ਨਹੀਂ ਹੈਂ ਔ ਭੂਤੋਂ ਕੀ ਤਰਹ ਫਿਰਤੇ ਹੈਂ, ਭਾਵ ਅਸੁਧ ਹੈਂ॥
Prof. Sahib Singh(ਲੋਕਾਂ ਦੀਆਂ ਨਜ਼ਰਾਂ ਵਿਚ ਧਾਰਮਿਕ ਦਿੱਸਣ ਵਾਸਤੇ ਉਹ ਆਪਣੇ ਬਾਹਰੋਂ ਧਾਰਮਿਕ ਦਿੱਸਦੇ ਕਰਮਾਂ ਦੀ ਵਡਿਆਈ ਦੱਸਣ ਲਈ ਵੇਦ ਆਦਿਕ ਧਰਮ-ਪੁਸਤਕਾਂ ਵਿਚੋਂ ਹਵਾਲੇ ਦੇਂਦੇ ਹਨ, ਪਰ) ਵੇਦ ਆਦਿਕ ਧਰਮ-ਪੁਸਤਕਾਂ ਵਿਚ ਜੋ ਪ੍ਰਭੂ ਦਾ ਨਾਮ ਜਪਣ ਦਾ ਉੱਤਮ ਉਪਦੇਸ਼ ਹੈ ਉਸ ਵਲ ਉਹ ਧਿਆਨ ਨਹੀਂ ਕਰਦੇ, ਤੇ ਭੂਤਾਂ ਵਾਂਗ ਹੀ ਜਗਤ ਵਿਚ ਵਿਚਰਦੇ ਹਨ (ਜੀਵਨ-ਤਾਲ ਤੋਂ ਖੁੰਝੇ ਰਹਿੰਦੇ ਹਨ)।

ਪਦ ਅਰਥ ਬੇਤਾਲੇ = ਭੂਤਨੇ, ਤਾਲ ਤੋਂ, ਖੁੰਝੇ ਹੋਏ।

SikhNet (Spanish)También en los Vedas es aclamada la Gloria del Señor como el Bien Supremo, mas uno se olvida de ello y vaga entonces como fantasma extraviado en la ilusión.

ਕਹੈ ਨਾਨਕੁ. ਜਿਨ ਸਚੁ ਤਜਿਆ. ਕੂੜੇ ਲਾਗੇ; ਤਿਨੀ ਜਨਮੁ ਜੂਐ ਹਾਰਿਆ ॥੧੯॥

kahai naanak. jin sach tajiaa. koorre laage; tinee janam jooai haariaa |19|

Sant Singh KhalsaSays Nanak, those who forsake Truth and cling to falsehood, lose their lives in the gamble. ||19||
Manmohan SinghSays Nanak, they, who forsake truth and cling to falsehood, lose their life in gamble.
Manmohan Singh (Punjabi)ਗੁਰੂ ਜੀ ਆਖਦੇ ਹਨ, ਜੋ ਸੱਚ ਨੂੰ ਛੱਡ ਦਿੰਦੇ ਹਨ ਅਤੇ ਝੂਠ ਨਾਲ ਚਿੰਮੜਦੇ ਹਨ, ਉਹ ਆਪਣੇ ਜੀਵਨ ਨੂੰ ਜੂਏ ਵਿੱਚ ਹਾਰ ਦਿੰਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਜਿਨੋਂ ਨੇ ਸਚ ਕੋ ਤਿਆਗਿਆ ਹੈ ਔ ਝੂਠ ਮੇਂ ਲਾਗੇ ਹੈਂ ਤਿਨੋਂ ਪੁਰਸੋਂ ਨੇ ਜਨਮੁ ਜੂਏ ਮੇਂ ਹਾਰਿਆ ਹੈ॥੧੯॥
Prof. Sahib Singhਨਾਨਕ ਆਖਦਾ ਹੈ ਕਿ ਜਿਨ੍ਹਾਂ ਨੇ ਪਰਮਾਤਮਾ ਦਾ ਨਾਮ (-ਸਿਮਰਨ) ਛੱਡਿਆ ਹੋਇਆ ਹੈ, ਤੇ ਜੋ ਮਾਇਆ ਦੇ ਮੋਹ ਵਿਚ ਫਸੇ ਹੋਏ ਹਨ, ਉਹਨਾਂ ਆਪਣੀ ਜੀਵਨ-ਖੇਡ ਜੂਏ ਵਿਚ ਹਾਰ ਲਈ ਸਮਝੋ ॥੧੯॥

ਪਦ ਅਰਥ ਜਿਨ = ਜਿਨ੍ਹਾਂ ਨੇ ॥੧੯॥

* ਭਾਵ: ਨਿਰੇ ਬਾਹਰੋਂ ਧਾਰਮਿਕ ਦਿੱਸਦੇ ਕਰਮ ਕਰਨ ਨਾਲ ਮਨ ਦੀ ਵਿਕਾਰਾਂ ਦੀ ਮੈਲ ਟਿਕੀ ਰਹਿੰਦੀ ਹੈ, ਮਨ ਨੂੰ ਮਾਇਆ ਦੇ ਮੋਹ ਦਾ ਰੋਗ ਚੰਬੜਿਆ ਰਹਿੰਦਾ ਹੈ। ਜਿੱਥੇ ਰੋਗ ਹੈ ਉਥੇ ਆਨੰਦ ਕਿੱਥੇ? ਸੋ, ਸਦਾ ਹਰਿ-ਨਾਮ ਸਿਮਰਦੇ ਰਹੋ। ਇਹੀ ਹੈ ਮਨ ਦੀ ਅਰੋਗਤਾ ਦਾ ਵਸੀਲਾ, ਤੇ ਆਤਮਕ ਆਨੰਦ ਦੇਣ ਵਾਲਾ।

SikhNet (Spanish)Dice Nanak, aquéllos que abandonan la Verdad y se aferran a lo ilusorio, pierden su vida arriesgándola en vano. (19)

ਜੀਅਹੁ ਨਿਰਮਲ; ਬਾਹਰਹੁ ਨਿਰਮਲ ॥

jeeahu niramal; baaharahu niramal |

Sant Singh KhalsaInwardly pure, and outwardly pure.
Manmohan SinghFair within and fair without.
Manmohan Singh (Punjabi)ਸਾਫ਼ ਸੁਥਰੇ ਅੰਦਰੋਂ ਅਤੇ ਸਾਫ਼ ਸੁਥਰੇ ਬਾਹਰੋਂ।
Fareedkot Teekaਜੋ ਜੀ ਸੇ ਨਿਰਮਲ ਪੁਨਾ ਬਾਹੁਰੋਂ ਭੀ ਨਿਰਮਲੁ ਹੈਂ॥
Prof. Sahib Singhਉਹ ਬੰਦੇ ਮਨੋਂ ਭੀ ਪਵਿਤ੍ਰ ਹੁੰਦੇ ਹਨ, ਤੇ ਬਾਹਰੋਂ ਭੀ ਪਵਿਤ੍ਰ ਹੁੰਦੇ ਹਨ,
SikhNet (Spanish)Aquéllos que son puros en su interior

ਬਾਹਰਹੁ ਤ ਨਿਰਮਲ. ਜੀਅਹੁ ਨਿਰਮਲ; ਸਤਿਗੁਰ ਤੇ. ਕਰਣੀ ਕਮਾਣੀ ॥

baaharahu ta niramal. jeeahu niramal; satigur te. karanee kamaanee |

Sant Singh KhalsaThose who are outwardly pure and also pure within, through the Guru, perform good deeds.
Manmohan SinghThey, who are pure without and pure within, do good deeds through the True Guru.
Manmohan Singh (Punjabi)ਜੋ ਬਾਹਰੋਂ ਪਵਿੱਤਰ ਹਨ ਅਤੇ ਅੰਦਰੋਂ ਭੀ ਪਵਿੱਤਰ ਉਹ ਸੱਚੇ ਗੁਰਾਂ ਦੇ ਰਾਹੀਂ ਨੇਕ ਕਰਮ ਕਰਦੇ ਹਨ।
Fareedkot Teekaਬਾਹਰ ਸੇ ਭੀ ਸਫਾ ਔ (ਜੀਅਹੁ) ਅੰਤਰ ਸੇ ਭੀ ਸਫਾ ਹੈਂ ਔ ਸਤਿਗੁਰੋਂ ਸੇ ਉਪਦੇਸ ਲੇ ਕਰ ਸੁਭ ਕਰਣੀ ਕਮਾਈ ਹੈ॥
Prof. Sahib Singhਜੋ ਬੰਦੇ (ਆਚਰਨ-ਉਸਾਰੀ ਦੀ) ਉਹ ਕਮਾਈ ਕਰਦੇ ਹਨ ਜਿਸ ਦੀ ਹਿਦਾਇਤ ਗੁਰੂ ਤੋਂ ਮਿਲਦੀ ਹੈ, ਉਹ ਮਨੋਂ ਭੀ ਪਵਿਤ੍ਰ ਹੁੰਦੇ ਹਨ, ਤੇ ਬਾਹਰੋਂ ਭੀ ਪਵਿਤ੍ਰ ਹੁੰਦੇ ਹਨ (ਭਾਵ, ਉਹਨਾਂ ਦਾ ਜਗਤ ਨਾਲ ਵਰਤਾਰਾ ਭੀ ਸੁਚੱਜਾ ਹੁੰਦਾ ਹੈ), ਉਹ ਬਾਹਰੋਂ ਭੀ ਪਵਿਤ੍ਰ ਤੇ ਅੰਦਰੋਂ ਭੀ ਸੁੱਚੇ ਰਹਿੰਦੇ ਹਨ।

ਪਦ ਅਰਥ ਸਤਿਗੁਰ ਤੇ = ਗੁਰੂ ਤੋਂ (ਮਿਲੀ ਹੋਈ), ਜਿਸ ਦਾ ਉਪਦੇਸ਼ ਗੁਰੂ ਤੋਂ ਮਿਲਿਆ ਹੈ। ਕਰਣੀ = ਆਚਰਨ, ਕਰਨ-ਯੋਗ ਕੰਮ। ਕਮਾਣੀ = ਕਮਾਈ ਹੈ।

SikhNet (Spanish)y en sus acciones y viven de acuerdo a la Voluntad del Guru,

ਕੂੜ ਕੀ ਸੋਇ. ਪਹੁਚੈ ਨਾਹੀ; ਮਨਸਾ ਸਚਿ ਸਮਾਣੀ ॥

koorr kee soe. pahuchai naahee; manasaa sach samaanee |

Sant Singh KhalsaNot even an iota of falsehood touches them; their hopes are absorbed in the Truth.
Manmohan SinghEven the very intelligence of falsehood reaches them not and their desire is merged in truth.
Manmohan Singh (Punjabi)ਉਨ੍ਹਾਂ ਨੂੰ ਝੂਠ ਦੀ ਕਨਸੋ ਭੀ ਨਹੀਂ ਪੁੱਜਦੀ ਅਤੇ ਉਨ੍ਹਾਂ ਦੀ ਖਾਹਿਸ਼ ਸੱਚ ਅੰਦਰ ਲੀਨ ਹੋ ਜਾਂਦੀ ਹੈ।
Fareedkot Teekaਤਿਨ ਕੋ ਝੂਠ ਕੀ (ਸੋਇ) ਖਬਰ ਹੀ ਨਹੀਂ ਪਹੁੰਚਤੀ, ਕਿਉਂਕਿ ਤਿਨ ਕੀ ਮਨਸਾ ਸਚ ਮੇਂ ਸਮਾਈ ਹੂਈ ਹੈ॥
Prof. Sahib Singhਉਹਨਾਂ ਦੇ ਮਨ ਦਾ ਮਾਇਕ ਫੁਰਨਾ ਸਿਮਰਨ ਵਿਚ ਹੀ ਮੁੱਕ ਜਾਂਦਾ ਹੈ, (ਉਹਨਾਂ ਦੇ ਅੰਦਰ ਇਤਨਾ ਆਤਮਕ ਆਨੰਦ ਬਣਦਾ ਹੈ ਕਿ) ਮਾਇਆ ਦੇ ਮੋਹ ਦੀ ਖ਼ਬਰ ਤਕ ਉਹਨਾਂ ਦੇ ਮਨ ਤਕ ਨਹੀਂ ਪਹੁੰਚਦੀ।

ਪਦ ਅਰਥ ਕੂੜ = ਮਾਇਆ ਦਾ ਮੋਹ। ਸੋਇ = ਖ਼ਬਰ। ਮਨਸਾ = ਮਨ ਦਾ ਫੁਰਨਾ, ਮਨ ਵਿਚ ਮਾਇਆ ਦੇ ਮੋਹ ਦਾ ਫੁਰਨਾ। ਸਚਿ = ਪ੍ਰਭੂ ਦੇ ਸਿਮਰਨ ਵਿਚ।

SikhNet (Spanish)no escuchan jamás falsedades y sólo anhelan la Verdad.

ਜਨਮੁ ਰਤਨੁ ਜਿਨੀ ਖਟਿਆ; ਭਲੇ ਸੇ ਵਣਜਾਰੇ ॥

janam ratan jinee khattiaa; bhale se vanajaare |

Sant Singh KhalsaThose who earn the jewel of this human life, are the most excellent of merchants.
Manmohan SinghThey, who earn the jewel of human birth, are the most excellent merchants.
Manmohan Singh (Punjabi)ਜੋ ਮਨੁੱਖੀ ਜੀਵਨ ਦੇ ਜਵੇਹਰ ਨੂੰ ਖੱਟ ਲੈਂਦੇ ਹਨ, ਉਹ ਪਰਮ ਉੱਤਮ ਵਾਪਾਰੀ ਹਨ।
Fareedkot Teekaਮਨੁਖ ਜਨਮ ਅਮਲੋਕ ਜਿਨੋਂ ਨੇ ਖਟਿਆ ਅਰਥਾਤ ਸਫਲ ਕੀਆ ਹੈ, ਸੇ (ਵਣਜਾਰੇ) ਜੀਵ ਭਲੇ ਹੈਂ॥
Prof. Sahib Singh(ਜੀਵ ਜਗਤ ਵਿਚ ਆਤਮਕ ਆਨੰਦ ਦਾ ਵੱਖਰ ਵਿਹਾਝਣ ਆਏ ਹਨ) ਉਹੀ ਜੀਵ-ਵਪਾਰੀ ਚੰਗੇ ਕਹੇ ਜਾਂਦੇ ਹਨ ਜਿਨ੍ਹਾਂ ਨੇ (ਗੁਰੂ ਦੇ ਦੱਸੇ ਰਾਹ ਉਤੇ ਤੁਰ ਕੇ ਨਾਮ-ਕਮਾਈ ਕਰ ਕੇ) ਸ੍ਰੇਸ਼ਟ ਮਨੁੱਖਾ ਜਨਮ ਸਫਲਾ ਕਰ ਲਿਆ।

ਪਦ ਅਰਥ ਵਣਜਾਰੇ = (ਜਗਤ ਵਿਚ ਭਗਤੀ ਦਾ) ਵਜਣ ਕਰਨ ਆਏ ਬੰਦੇ।

SikhNet (Spanish)Sí, aquéllos que han ganado el premio de la Vida Eterna son en verdad los comerciantes benditos.

ਕਹੈ ਨਾਨਕੁ. ਜਿਨ ਮੰਨੁ ਨਿਰਮਲੁ; ਸਦਾ ਰਹਹਿ ਗੁਰ ਨਾਲੇ ॥੨੦॥

kahai naanak. jin man niramal; sadaa raheh gur naale |20|

Sant Singh KhalsaSays Nanak, those whose minds are pure, abide with the Guru forever. ||20||
Manmohan SinghSays Nanak, they whose mind is pure abide ever with the Lord.
Manmohan Singh (Punjabi)ਗੁਰੂ ਜੀ ਫੁਰਮਾਉਂਦੇ ਹਨ, ਜਿਨ੍ਹਾਂ ਦਾ ਹਿਰਦਾ ਪਵਿੱਤ੍ਰ ਹੈ ਉਹ ਸਦੀਵ ਹੀ ਪ੍ਰਭੂ ਨਾਲ ਵੱਸਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਨ ਕਾ ਮਨ ਨਿਰਮਲ ਹੈ ਵਹੁ ਸਦਾ ਹੀ ਗੁਰ ਉਪਦੇਸ ਕੇ ਸਾਥ ਰਹਿਤੇ ਹੈਂ॥੨੦॥
Prof. Sahib Singhਨਾਨਕ ਆਖਦਾ ਹੈ ਕਿ ਜਿਨ੍ਹਾਂ ਬੰਦਿਆਂ ਦਾ ਮਨ ਪਵਿਤ੍ਰ ਹੋ ਜਾਂਦਾ ਹੈ (ਜਿਨ੍ਹਾਂ ਦੇ ਅੰਦਰ ਆਤਮਕ ਆਨੰਦ ਬਣ ਜਾਂਦਾ ਹੈ) ਉਹ (ਅੰਤਰ ਆਤਮੇ) ਸਦਾ ਗੁਰੂ ਦੇ ਚਰਨਾਂ ਵਿਚ ਰਹਿੰਦੇ ਹਨ ॥੨੦॥

ਪਦ ਅਰਥ ਮੰਨੁ = ਮਨ ॥੨੦॥

* ਭਾਵ: ਮਨੁੱਖ ਜਗਤ ਵਿਚ ਆਤਮਕ ਆਨੰਦ ਦਾ ਵੱਖਰ ਵਿਹਾਝਣ ਆਉਂਦਾ ਹੈ। ਜਿਹੜਾ ਮਨੁੱਖ ਗੁਰੂ ਦੇ ਦੱਸੇ ਰਸਤੇ ਉਤੇ ਤੁਰਦਾ ਹੈ, ਮਾਇਆ ਦਾ ਮੋਹ ਉਸ ਦੇ ਨੇੜੇ ਨਹੀਂ ਢੁਕਦਾ। ਉਸ ਦਾ ਮਨ ਵਿਕਾਰਾਂ ਤੋਂ ਬਚਿਆ ਰਹਿੰਦਾ ਹੈ, ਬਾਹਰ ਦੁਨੀਆ ਨਾਲ ਭੀ ਉਸ ਦਾ ਵਰਤਾਰਾ ਸੁਚੱਜਾ ਹੁੰਦਾ ਹੈ। ਉਸ ਦੀ ਜ਼ਿੰਦਗੀ ਕਾਮਯਾਬ ਸਮਝੋ।

SikhNet (Spanish)Dice Nanak, aquéllos que tienen una mente pura, habitan siempre en la Presencia del Guru.(20)

ਜੇ ਕੋ ਸਿਖੁ; ਗੁਰੂ ਸੇਤੀ ਸਨਮੁਖੁ ਹੋਵੈ ॥

je ko sikh; guroo setee sanamukh hovai |

Sant Singh KhalsaIf a Sikh turns to the Guru with sincere faith, as sunmukh
Manmohan SinghIf any disciple becomes truly faithful to the Guru;
Manmohan Singh (Punjabi)ਜੇਕਰ ਕੋਈ ਮੁਰੀਦ ਗੁਰਾਂ ਦਾ ਸੱਚਾ ਅਗਿਆਦਾਰੀ ਹੋ ਜਾਵੇ।
Fareedkot Teekaਜੋ ਕੋਈ ਗੁਰੋਂ ਕਾ ਸਿਖ ਗੁਰੋਂ ਕੇ ਸਾਥ ਸਨਮੁਖ ਹੋਵੈ॥
Prof. Sahib Singhਜੇ ਕੋਈ ਸਿੱਖ ਗੁਰੂ ਦੇ ਸਾਹਮਣੇ ਸੁਰਖ਼ਰੂ ਹੋਣਾ ਚਾਹੁੰਦਾ ਹੈ,

ਪਦ ਅਰਥ ਸੇਤੀ = ਨਾਲ। ਸਨਮੁਖੁ = ਸਾਹਮਣੇ ਮੂੰਹ ਰੱਖ ਸਕਣ ਵਾਲਾ, ਸੁਰਖ਼ਰੂ। ਹੋਵੈ = ਹੋਣਾ ਚਾਹੇ।

SikhNet (Spanish)Si un Sikj voltea hacia el Guru, con Fe sincera, como Sunmukj,

ਹੋਵੈ ਤ ਸਨਮੁਖੁ ਸਿਖੁ ਕੋਈ; ਜੀਅਹੁ ਰਹੈ ਗੁਰ ਨਾਲੇ ॥

hovai ta sanamukh sikh koee; jeeahu rahai gur naale |

Sant Singh Khalsaif a Sikh turns to the Guru with sincere faith, as sunmukh, his soul abides with the Guru.
Manmohan SinghIf any sikh turns towards his Guru, his soul abides with the Guru.
Manmohan Singh (Punjabi)ਜੇਕਰ ਕੋਈ ਸਿੱਖ ਆਪਣੇ ਗੁਰਾਂ ਵੱਲ ਮੂੰਹ ਕਰਦਾ ਹੈ, ਤਾਂ ਉਸ ਦੀ ਆਤਮਾ ਗੁਰਾਂ ਨਾਲ ਵੱਸਦੀ ਹੈ,
Fareedkot Teekaਜੋ ਕੋਈ ਸਨਮੁਖ ਸਿਖ ਹੋਵੈ ਔਰੁ ਜੀਅ ਸੇ ਗੁਰੂ ਕੇ ਸਾਥ ਰਹੇ॥
Prof. Sahib Singhਜੋ ਸਿੱਖ ਇਹ ਚਾਹੁੰਦਾ ਹੈ ਕਿ ਕਿਸੇ ਲੁਕਵੇਂ ਖੋਟ ਦੇ ਕਾਰਨ ਉਸ ਨੂੰ ਗੁਰੂ ਦੇ ਸਾਹਮਣੇ ਅੱਖਾਂ ਨੀਵੀਆਂ ਨ ਕਰਨੀਆਂ ਪੈਣ, (ਤਾਂ ਰਸਤਾ ਇਕੋ ਹੀ ਹੈ ਕਿ) ਉਹ ਸੱਚੇ ਦਿਲੋਂ ਗੁਰੂ ਦੇ ਚਰਨਾਂ ਵਿਚ ਟਿਕੇ।

ਪਦ ਅਰਥ ਜੀਅਹੁ = ਦਿਲੋਂ। ਗੁਰ ਨਾਲੇ = ਗੁਰੂ ਦੇ ਚਰਨਾਂ ਵਿਚ।

SikhNet (Spanish)Si un Sikj voltea hacia el Guru,su Alma habita en el Guru,

ਗੁਰ ਕੇ ਚਰਨ. ਹਿਰਦੈ ਧਿਆਏ; ਅੰਤਰ ਆਤਮੈ ਸਮਾਲੇ ॥

gur ke charan. hiradai dhiaae; antar aatamai samaale |

Sant Singh KhalsaWithin his heart, he meditates on the lotus feet of the Guru; deep within his soul, he contemplates Him.
Manmohan SinghHe heartily meditate on the Guru's feet and remembers him in his mind.
Manmohan Singh (Punjabi)ਉਹ ਸੱਚੇ ਦਿਲੋਂ ਗੁਰਾਂ ਦੇ ਚਰਨਾਂ (ਬਚਨਾਂ) ਦਾ ਆਰਾਧਨ ਕਰਦਾ ਹੈ ਅਤੇ ਉਨ੍ਹਾਂ ਨੂੰ ਆਪਣੇ ਹਿਰਦੇ ਅੰਦਰ ਸਿਮਰਦਾ ਹੈ।
Fareedkot Teekaਪੁਨਹ ਗੁਰੋਂ ਕੇ ਚਰਨੋਂ ਕਾ ਰਿਦੇ ਮੇਂ ਧਿਆਨੁ ਕਰ ਕੇ ਅੰਤਰ ਅਪਨੇ ਸਰੂਪ ਕੋ ਚਿੰਤਨ ਕਰੇ॥
Prof. Sahib Singhਸਿੱਖ ਗੁਰੂ ਦੇ ਚਰਨਾਂ ਨੂੰ ਆਪਣੇ ਹਿਰਦੇ ਵਿਚ ਥਾਂ ਦੇਵੇ, ਆਪਣੇ ਆਤਮਾ ਦੇ ਅੰਦਰ ਸੰਭਾਲ ਰੱਖੇ।

ਪਦ ਅਰਥ ਸਮਾਲੇ = ਯਾਦ ਰੱਖੇ, ਟਿਕਾਈ ਰੱਖੇ।

SikhNet (Spanish)con su corazón medita en el Loto de los Pies del Guru y en lo profundo de su Alma Lo contempla.

ਆਪੁ ਛਡਿ. ਸਦਾ ਰਹੈ ਪਰਣੈ; ਗੁਰ ਬਿਨੁ ਅਵਰੁ. ਨ ਜਾਣੈ ਕੋਏ ॥

aap chhadd. sadaa rahai paranai; gur bin avar. na jaanai koe |

Sant Singh KhalsaRenouncing selfishness and conceit, he remains always on the side of the Guru; he does not know anyone except the Guru.
Manmohan SinghRenouncing his self-conceit, he remains ever on the side of the Guru. Without the Guru, he knows not any other.
Manmohan Singh (Punjabi)ਆਪਣੀ ਸਵੈ-ਹੰਗਤਾ ਨੂੰ ਤਿਆਗ ਕੇ, ਉਹ ਹਮੇਸ਼ਾਂ ਹੀ ਗੁਰਾਂ ਦੇ ਵਿੱਚ ਰਹਿੰਦਾ ਹੈ, ਗੁਰਾਂ ਦੇ ਬਗੈਰ ਉਹ ਹੋਰ ਕਿਸੇ ਨੂੰ ਨਹੀਂ ਜਾਣਦਾ।
Fareedkot Teekaਆਪਾ ਭਾਵ ਕੇ ਛੋਡਕੈ ਸਦਾ ਗੁਰੋਂ ਕੇ ਆਸਰੇ ਰਹੇ ਔਰ ਗੁਰੂ ਸੇ ਬਿਨਾ ਔਰ ਨਾ ਕਿਸੀ ਕੋ ਰਖਕ ਜਾਣੈ॥
Prof. Sahib Singhਆਪਾ-ਭਾਵ ਛੱਡ ਕੇ ਸਦਾ ਗੁਰੂ ਦੇ ਆਸਰੇ, ਗੁਰੂ ਤੋਂ ਬਿਨਾ ਕਿਸੇ ਹੋਰ ਨੂੰ (ਆਪਣੇ ਆਤਮਕ ਜੀਵਨ ਦਾ, ਆਤਮਕ ਆਨੰਦ ਦਾ ਵਸੀਲਾ) ਨਾ ਸਮਝੇ।

ਪਦ ਅਰਥ ਆਪੁ = ਆਪਾ-ਭਾਵ। ਪਰਣੈ = ਆਸਰੇ।

SikhNet (Spanish)Renunciando a la actitud voluntariosa y a la confrontación, permanece siempre al lado del Guru y no conoce a nadie más que al Guru.

Open this shabad (210 lines, Angs 917-922) →

Ang 919 of 1430