ੴ

ਸਿੱਖਬਾਣੀ · SikhBani

ਅਨੰਦੁ ਭਇਆ ਮੇਰੀ ਮਾਏ ਸਤਿਗੁਰੂ ਮੈ ਪਾਇਆ ॥

anand bheaa meree maae satiguroo mai paaeaa
Guru Amardas Ji ਗੁਰੂ ਅਮਰਦਾਸ ਜੀ · Raag Raamkalee · Ang 917, 918, 919, 920, 921, 922 · 210 lines
Translations

ਰਾਮਕਲੀ ਮਹਲਾ ੩ ਅਨੰਦੁ ॥

raamakalee mahalaa 3 anand | Ang 917

Sant Singh KhalsaRaamkalee, Third Mehl, Anand ~ The Song Of Bliss:
Manmohan SinghRamkali 3rd Guru. Anand.
Manmohan Singh (Punjabi)ਰਾਮਕਲੀ ਤੀਜੀ ਪਾਤਿਸ਼ਾਹੀ। ਅੰਨਦ।
Prof. Sahib Singhਰਾਗ ਰਾਮਕਲੀ ਵਿੱਚ ਗੁਰੂ ਅਮਰਦਾਸ ਜੀ ਦੀ ਬਾਣੀ 'ਅਨੰਦ'।
SikhNet (Spanish)Ramkali, Mejl Guru Amar Das, Tercer Canal Divino, Anand -La Melodía del Éxtasis.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad | Ang 917

Sant Singh KhalsaOne Universal Creator God. By The Grace Of The True Guru:
Manmohan SinghThere is but One God. By True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru

ਅਨੰਦੁ ਭਇਆ ਮੇਰੀ ਮਾਏ; ਸਤਿਗੁਰੂ. ਮੈ ਪਾਇਆ ॥

anand bheaa meree maae; satiguroo. mai paaeaa | Ang 917

Sant Singh KhalsaI am in ecstasy, O my mother, for I have found my True Guru.
Manmohan SinghJoy has welled up, O my mother, for I have obtained my True Guru.
Manmohan Singh (Punjabi)ਸੱਚੀ ਖੁਸ਼ੀ ਉਤਪੰਨ ਹੋ ਆਈ ਹੈ, ਮੇ ਮੇਰੀ ਮਾਤਾਂ ਕਿਉਂ ਜੋ ਮੈਂ ਸੱਚੇ ਗੁਰਾਂ ਨੂੰ ਪ੍ਰਾਪਤ ਕਰ ਲਿਆ ਹੈ।
Fareedkot Teeka(ਮਾਏ) ਹੇ ਸੰਤ ਜਨੋਂ! ਮੇਰੀ ਬੁਧੀ ਮੇਂ ਅਨੰਦ ਤੌ ਉਸੀ ਦਿਨ ਤੇ ਭਇਆ ਹੈ ਜਿਸ ਦਿਨ ਸੇ ਸਤਿਗੁਰੂ ਮੈਨੇ ਪਾਇਆ ਹੈ॥
Prof. Sahib Singhਹੇ ਭਾਈ ਮਾਂ! (ਮੇਰੇ ਅੰਦਰ) ਪੂਰਨ ਖਿੜਾਉ ਪੈਦਾ ਹੋ ਗਿਆ ਹੈ (ਕਿਉਂਕਿ) ਮੈਨੂੰ ਗੁਰੂ ਮਿਲ ਪਿਆ ਹੈ।

ਪਦ ਅਰਥ ਅਨੰਦੁ = ਪੂਰਨ ਖਿੜਾਉ। ਪਾਇਆ = ਪ੍ਰਾਪਤ ਕਰ ਲਿਆ ਹੈ।

SikhNet (Spanish)Me encuentro en Éxtasis, oh mi madre, pues he encontrado al Guru.

ਸਤਿਗੁਰੁ. ਤ ਪਾਇਆ ਸਹਜ ਸੇਤੀ; ਮਨਿ ਵਜੀਆ ਵਾਧਾਈਆ ॥

satigur. ta paaeaa sehaj setee; man vajeea vaadhaaeea | Ang 917

Sant Singh KhalsaI have found the True Guru, with intuitive ease, and my mind vibrates with the music of bliss.
Manmohan SinghThe True Guru, I have found with ease and within my mind resounds the music of bliss.
Manmohan Singh (Punjabi)ਸੱਚੇ ਗੁਰਾਂ ਨੂੰ ਮੈਂ ਸੋਖ ਨਾਲ ਹੀ ਪਾ ਲਿਆ ਹੈ ਅਤੇ ਮੇਰੇ ਹਿਰਦੇ ਅੰਦਰ ਪ੍ਰੰਸਨਤਾ ਦਾ ਰਾਗ ਗੂੰਜਦਾ ਹੈ।
Fareedkot Teekaਜਾਂ ਸਤਿਗੁਰੂ ਪਾਇਆ ਤਾਂ (ਸਹਜ ਸੇਤੀ) ਗ੍ਯਾਨ ਸੰਯੁਕਤ ਹੂਆ ਹੂੰ, ਇਸੀ ਤੇ ਮੇਰੇ ਮਨ ਮੇਂ ਖੁਸ਼ੀਆਂ ਪ੍ਰਗਟ ਹੋਈਆਂ ਹੈਂ॥
Prof. Sahib Singhਮੈਨੂੰ ਗੁਰੂ ਮਿਲਿਆ ਹੈ, ਤੇ ਨਾਲ ਹੀ ਅਡੋਲ ਅਵਸਥਾ ਭੀ ਪ੍ਰਾਪਤ ਹੋ ਗਈ ਹੈ (ਭਾਵ, ਗੁਰੂ ਦੇ ਮਿਲਣ ਨਾਲ ਮੇਰਾ ਮਨ ਡੋਲਣੋਂ ਹਟ ਗਿਆ ਹੈ); ਮੇਰੇ ਮਨ ਵਿਚ (ਮਾਨੋ) ਖ਼ੁਸ਼ੀ ਦੇ ਵਾਜੇ ਵੱਜ ਪਏ ਹਨ,

ਪਦ ਅਰਥ ਸਹਜ = ਅਡੋਲ ਅਵਸਥਾ। ਸਹਜ ਸੇਤੀ = ਅਡੋਲ ਅਵਸਥਾ ਦੇ ਨਾਲ। ਮਨਿ = ਮਨ ਵਿਚ। ਵਾਧਾਈ = ਚੜ੍ਹਦੀ ਕਲਾ, ਉਤਸ਼ਾਹ ਪੈਦਾ ਕਰਨ ਵਾਲਾ ਗੀਤ।

SikhNet (Spanish)Al Guru lo he obtenido de manera espontánea y en mi ser se escucha la Divina Melodía.

ਰਾਗ ਰਤਨ ਪਰਵਾਰ ਪਰੀਆ; ਸਬਦ ਗਾਵਣ ਆਈਆ ॥

raag ratan paravaar pareea; sabad gaavan aaeea | Ang 917

Sant Singh KhalsaThe jewelled melodies and their related celestial harmonies have come to sing the Word of the Shabad.
Manmohan SinghThe gem like measures and their families, have come to hymn the Guru's word.
Manmohan Singh (Punjabi)ਹੀਰੇ ਵਰਗੇ ਰਾਗਾਂ ਨੂੰ ਅਤੇ ਉਨ੍ਹਾਂ ਦੀਆਂ ਰਾਗਨੀਆਂ ਗੁਰਬਾਣੀ ਦਾ ਕੀਰਤਨ ਕਰਨ ਲਈ ਆਏ ਹਨ।
Fareedkot Teekaਰਾਗ ਰਾਗਨੀਆਂ ਪ੍ਰਤੱਖ ਆਈਆਂ ਵਾ ਪ੍ਰੇਮ ਔ ਵੈਰਾਗ, ਪਰਵਾਰ, ਸਤ, ਸੰਤੋਖ, ਧਰਮ, ਵੀਚਾਰ ਪੁਨਹ ਕਰਣਾ, ਮੈਤ੍ਰੀ, ਮੁਦਤਾ, ਅਪੇਖ੍ਯਾ ਇਨ ਗੁਨੋਂ ਕੀਆ ਪੰਕਤੀਆਂ (ਸਬਦ) ਗੁਰ ਉਪਦੇਸ ਉਚਾਰਨ ਤੇ (ਆਈਆ) ਪ੍ਰਾਪਤਿ ਹੋਈਆਂ ਹੈਨ॥
Prof. Sahib Singhਸੋਹਣੇ ਰਾਗ ਆਪਣੇ ਪਰਵਾਰ ਤੇ ਰਾਣੀਆਂ ਸਮੇਤ (ਮੇਰੇ ਮਨ ਵਿਚ, ਮਾਨੋ,) ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਗੀਤ ਗਾਵਣ ਆ ਗਏ ਹਨ।

ਪਦ ਅਰਥ ਪਰੀਆ = ਰਾਗਾਂ ਦੀਆਂ ਪਰੀਆਂ, ਰਾਗਣੀਆਂ। ਰਾਗ ਰਤਨ = ਸੋਹਣੇ ਰਾਗ।

SikhNet (Spanish)Es como si todos los raguis vestidos con joyas y sus familias en celestiales cuerpos vinieran a cantar la Palabra del Shabd.

ਸਬਦੋ ਤ ਗਾਵਹੁ ਹਰੀ ਕੇਰਾ; ਮਨਿ ਜਿਨੀ ਵਸਾਇਆ ॥

sabado ta gaavahu haree keraa; man jinee vasaaeaa | Ang 917

Sant Singh KhalsaThe Lord dwells within the minds of those who sing the Shabad.
Manmohan SinghThey, who enshrine the Lord in their mind, sing the Gurbani of the Lord.
Manmohan Singh (Punjabi)ਜੋ ਪ੍ਰਭੂ ਨੂੰ ਆਪਣੇ ਹਿਰਦੇ ਅੰਦਰ ਟਿਕਾਉਂਦੇ ਹਨ, ਉਹ ਪ੍ਰਭੂ ਦੀ ਗਰੁਬਾਣੀ ਨੂੰ ਗਾਉਂਦੇ ਹਨ।
Fareedkot Teekaਤਾਂ ਤੇ ਹੇ ਭਾਈ! ਜਿਨੋਂ ਨੇ ਹਰੀ ਕੋ ਮਨ ਮੇਂ ਵਸਾਇਆ ਹੈ, ਤਿਨ ਦੁਆਰੇ ਤੁਮ ਭੀ ਗੁਰ ਉਪਦੇਸ ਕੋ ਉਚਾਰਨ ਕਰੋ॥
Prof. Sahib Singh(ਤੁਸੀ ਭੀ) ਪ੍ਰਭੂ ਦੀ ਸਿਫ਼ਤ-ਸਾਲਾਹ ਦਾ ਗੀਤ ਗਾਵੋ। ਜਿਨ੍ਹਾਂ ਜਿਨ੍ਹਾਂ ਨੇ ਸਿਫ਼ਤ-ਸਾਲਾਹ ਦਾ ਸ਼ਬਦ ਮਨ ਵਿਚ ਵਸਾਇਆ ਹੈ (ਉਹਨਾਂ ਦੇ ਅੰਦਰ ਪੂਰਨ ਖਿੜਾਉ ਪੈਦਾ ਹੋ ਜਾਂਦਾ ਹੈ)।

ਪਦ ਅਰਥ ਕੇਰਾ = ਦਾ।

* ਭਾਵ: ਗੁਰੂ ਪਾਸੋਂ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ ਦਾਤਿ ਮਿਲਦੀ ਹੈ, ਤੇ, ਸਿਫ਼ਤਿ-ਸਾਲਾਹ ਦੀ ਬਰਕਤਿ ਨਾਲ ਮਨੁੱਖ ਦੇ ਮਨ ਵਿਚ ਪੂਰਨ ਖਿੜਾਉ ਪੈਦਾ ਹੋ ਜਾਂਦਾ ਹੈ।

SikhNet (Spanish)Cantan la Palabra sólo aquéllos que La han elevado en su mente.

ਕਹੈ ਨਾਨਕੁ. ਅਨੰਦੁ ਹੋਆ; ਸਤਿਗੁਰੂ ਮੈ ਪਾਇਆ ॥੧॥

kahai naanak. anand hoaa; satiguroo mai paaeaa |1| Ang 917

Sant Singh KhalsaSays Nanak, I am in ecstasy, for I have found my True Guru. ||1||
Manmohan SinghSays Nanak, joy has ensued and I have attained to the True Guru.
Manmohan Singh (Punjabi)ਗੁਰੂ ਜੀ ਆਖਦੇ ਹਨ, ਖੁਸ਼ੀ ਉਤਪੰਨ ਹੋ ਗਈ ਹੈ ਅਤੇ ਮੈਂ ਸੱਚੇ ਗੁਰਦੇਵ ਜੀ ਨੂੰ ਪਾ ਲਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਮੁਝ ਕੋ ਉਸੀ ਦਿਨ ਤੇ ਅਨੰਦ ਹੂਆ ਹੈ ਜਿਸ ਦਿਨ ਤੇ ਸਤਿਗੁਰੂ ਮੈਨੇ ਪਾਇਆ ਹੈ॥੧॥
Prof. Sahib Singhਨਾਨਕ ਆਖਦਾ ਹੈ (ਮੇਰੇ ਅੰਦਰ ਭੀ) ਆਨੰਦ ਬਣ ਗਿਆ ਹੈ (ਕਿਉਂਕਿ) ਮੈਨੂੰ ਸਤਿਗੁਰੂ ਮਿਲ ਪਿਆ ਹੈ ॥੧॥
SikhNet (Spanish)Dice Nanak, me encuentro en Éxtasis pues por fin encontré a mi Señor.(1)

ਏ ਮਨ ਮੇਰਿਆ; ਤੂ ਸਦਾ ਰਹੁ ਹਰਿ ਨਾਲੇ ॥

e man meriaa; too sadaa rahu har naale | Ang 917

Sant Singh KhalsaO my mind, remain always with the Lord.
Manmohan SinghO my soul, ever abide thou with thy Lord.
Manmohan Singh (Punjabi)ਹੇ ਮੇਰੀ ਜਿੰਦੜੀਏ। ਤੂੰ ਸਦੀਵ ਹੀ ਆਪਣੇ ਪ੍ਰਭੂ ਦੇ ਨਾਲ ਵੱਸ।
Fareedkot Teekaਹੇ ਮੇਰਿਆ ਮਨਾ! ਤੂੰ ਸਦਾ ਹੀ ਹਰੀ ਕੇ ਨਾਲ ਰਹੁ॥
Prof. Sahib Singhਹੇ ਮੇਰੇ ਮਨ! ਤੂੰ ਸਦਾ ਪ੍ਰਭੂ ਦੇ ਨਾਲ (ਜੁੜਿਆ) ਰਹੁ।
SikhNet (Spanish)Oh mente mía, vive siempre en Dios;

ਹਰਿ ਨਾਲਿ ਰਹੁ ਤੂ ਮੰਨ ਮੇਰੇ; ਦੂਖ ਸਭਿ ਵਿਸਾਰਣਾ ॥

har naal rahu too man mere; dookh sabh visaaranaa | Ang 917

Sant Singh KhalsaRemain always with the Lord, O my mind, and all sufferings will be forgotten.
Manmohan SinghEver abide thou with thy God, O my soul and He shall make thee forget all sufferings.
Manmohan Singh (Punjabi)ਤੂੰ ਹਮੇਸ਼ਾਂ ਆਪਣੇ ਵਾਹਿਗੁਰੂ ਦੇ ਨਾਲ ਵੱਜ, ਹੇ ਮੇਰੀ ਜਿੰਦੇ। ਅਤੇ ਉਹ ਤੈਨੂੰ ਸਾਰੇ ਹੀ ਦੁੱਖੜੇ ਭੁਲਾ ਦੇਵੇਗਾ।
Fareedkot Teekaਹੇ ਮੇਰੇ ਮਨ! ਹਰੀ ਕੇ ਤੂੰ ਸਾਥ ਰਹੁ, ਇਸ ਤੇ ਸਭ ਦੁਖੋਂ ਕਾ ਵਰਜਨਾ ਹੋਵੈਗਾ, ਭਾਵ ਸਭ ਦੁਖ ਦੂਰ ਹੋ ਜਾਨਗੇ॥
Prof. Sahib Singhਹੇ ਮੇਰੇ ਮਨ! ਤੂੰ ਸਦਾ ਪ੍ਰਭੂ ਨੂੰ ਯਾਦ ਰੱਖ।

ਪਦ ਅਰਥ ਮੰਨ ਮੇਰੇ = ਹੇ ਮੇਰੇ ਮਨ! ਸਭਿ = ਸਾਰੇ। ਵਿਸਾਰਣਾ = ਦੂਰ ਕਰਨ ਵਾਲਾ।

SikhNet (Spanish)habita en Él y deshazte de todas tus aflicciones

ਅੰਗੀਕਾਰੁ ਓਹੁ ਕਰੇ ਤੇਰਾ; ਕਾਰਜ ਸਭਿ ਸਵਾਰਣਾ ॥

angeekaar ohu kare teraa; kaaraj sabh savaaranaa | Ang 917

Sant Singh KhalsaHe will accept You as His own, and all your affairs will be perfectly arranged.
Manmohan SinghHe Shall own thee and shall arrange all thine affairs.
Manmohan Singh (Punjabi)ਉਹ ਤੈਨੂੰ ਆਪਣਾ ਲਵੇਗਾ ਅਤੇ ਤੇਰੇ ਸਾਰੇ ਕੰਮਕਾਜ ਰਾਸ ਕਰ ਦੇਵੇਗਾ।
Fareedkot Teekaਵਹੁ ਹਰੀ ਤੇਰਾ (ਅੰਗੀਕਾਰੁ) ਪਖੁ ਕਰੇਗਾ, ਇਸ ਤੇ ਤੇਰਾ ਸਭ ਕਾਰਜ ਸਵਾਰਨ ਕਰੇਗਾ॥
Prof. Sahib Singhਉਹ ਪ੍ਰਭੂ ਸਾਰੇ ਦੁੱਖ ਦੂਰ ਕਰਨ ਵਾਲਾ ਹੈ।

ਪਦ ਅਰਥ ਅੰਗੀਕਾਰੁ = ਪੱਖ, ਸਹਾਇਤਾ।

SikhNet (Spanish)Él, tu Señor, será tu Soporte y así vivirás satisfecho.

ਸਭਨਾ ਗਲਾ ਸਮਰਥੁ ਸੁਆਮੀ; ਸੋ. ਕਿਉ ਮਨਹੁ ਵਿਸਾਰੇ ॥

sabhanaa galaa samarath suaamee; so. kiau manahu visaare | Ang 917

Sant Singh KhalsaOur Lord and Master is all-powerful to do all things, so why forget Him from your mind?
Manmohan SinghThe Lord is Omnipotent to do all things. Why Forget Him from thy mind?
Manmohan Singh (Punjabi)ਸਾਹਿਬ ਸਾਰੀਆਂ ਚੀਜ਼ਾਂ ਕਰਨ ਨੂੰ ਸਰਬ-ਸ਼ਕਤੀਵਾਨ ਹੈ। ਤੂੰ ਉਸ ਨੂੰ ਆਪਣੇ ਚਿੱਤੋਂ ਕਿਉਂ ਭੁਲਾਉਂਦਾ ਹੈਂ।
Fareedkot Teekaਜੋ ਸਭਨਾਂ ਗਲਾਂ ਮੇਂ ਸੁਆਮੀ ਸਾਮਰਥ ਹੈ, ਸੋ ਤਿਸ ਕੋ ਕਿਉਂ ਮਨ ਸੇ ਬਿਸਾਰਤਾ ਹੈਂ॥
Prof. Sahib Singhਉਹ ਸਦਾ ਤੇਰੀ ਸਹਾਇਤਾ ਕਰਨ ਵਾਲਾ ਹੈ ਤੇਰੇ ਸਾਰੇ ਕੰਮ ਸਿਰੇ ਚਾੜ੍ਹਨ ਦੇ ਸਮਰੱਥ ਹੈ।

ਪਦ ਅਰਥ ਸਮਰਥੁ = ਕਰਨ-ਯੋਗ। ਮਨਹੁ = ਮਨ ਤੋਂ। ਵਿਸਰੇ = ਵਿਸਰਦਾ ਹੈਂ।

SikhNet (Spanish)El Maestro es Todopoderoso; ¿por qué habríamos de Abandonarlo?

ਕਹੈ ਨਾਨਕੁ. ਮੰਨ ਮੇਰੇ; ਸਦਾ ਰਹੁ ਹਰਿ ਨਾਲੇ ॥੨॥

kahai naanak. man mere; sadaa rahu har naale |2| Ang 917

Sant Singh KhalsaSays Nanak, O my mind, remain always with the Lord. ||2||
Manmohan SinghSays Nanak, O my soul, abide thou with thy God.
Manmohan Singh (Punjabi)ਗੁਰੂ ਜੀ ਫਰਮਾਉਂਦੇ ਹਨ ਹੇ ਮੇਰੀ ਜਿੰਦੜੀਏ। ਤੂੰ ਸਦੀਵ ਹੀ ਆਪਣੇ ਵਾਹਿਗੁਰੂ ਨਾਲ ਵੱਸ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਮੇਰੇ ਮਨ! ਤੂੰ ਸਦਾ ਹੀ ਹਰੀ ਕੇ ਸਾਥ ਰਹੁ ਔਰ ਐਸੇ ਪ੍ਰਾਰਥਨਾ ਕਰ॥੨॥
Prof. Sahib Singhਉਸ ਮਾਲਕ ਨੂੰ ਕਿਉਂ (ਆਪਣੇ) ਮਨ ਤੋਂ ਭੁਲਾਂਦਾ ਹੈਂ ਜੋ ਸਾਰੇ ਕੰਮ ਕਰਨ-ਜੋਗਾ ਹੈ? ਨਾਨਕ ਆਖਦਾ ਹੈ ਕਿ ਹੇ ਮੇਰੇ ਮਨ! ਤੂੰ ਸਦਾ ਪ੍ਰਭੂ ਦੇ ਚਰਨਾਂ ਵਿਚ ਜੁੜਿਆ ਰਹੁ ॥੨॥

* ਭਾਵ: ਜਿਹੜਾ ਮਨੁੱਖ ਪਰਮਾਤਮਾ ਦੀ ਯਾਦ ਵਿਚ ਜੁੜਿਆ ਰਹਿੰਦਾ ਹੈ, ਪਰਮਾਤਮਾ ਉਸ ਦੇ ਸਾਰੇ ਦੁੱਖ ਦੂਰ ਕਰ ਦੇਂਦਾ ਹੈ, ਉਸ ਦੇ ਸਾਰੇ ਕੰਮ ਸਵਾਰਦਾ ਹੈ। ਉਹ ਮਾਲਕ ਸਾਰੇ ਕੰਮ ਕਰਨ-ਜੋਗਾ ਹੈ।

SikhNet (Spanish)Dice Nanak, permanece por siempre en Dios, oh mente mía. (2)

ਸਾਚੇ ਸਾਹਿਬਾ; ਕਿਆ ਨਾਹੀ. ਘਰਿ ਤੇਰੈ ॥

saache saahibaa; kiaa naahee. ghar terai | Ang 917

Sant Singh KhalsaO my True Lord and Master, what is there which is not in Your celestial home?
Manmohan SinghO my True Lord, what is that which Thou has not in Thy home?
Manmohan Singh (Punjabi)ਹੇ ਮੇਰੇ ਸੱਚੇ ਸੁਆਮੀ। ਉਹ ਕੀ ਹੈ ਜੋ ਤੇਰੇ ਭੰਡਾਰੇ ਵਿੱਚ ਨਹੀਂ।
Fareedkot Teekaਹੇ ਸਾਚੇ ਸਾਹਿਬ! ਤੇਰੇ ਘਰ ਮੇਂ ਕਿਆ ਨਹੀਂ ਹੈ, ਭਾਵ ਸਭੀ ਕੁਛ ਹੈ॥
Prof. Sahib Singhਹੇ ਸਦਾ ਕਾਇਮ ਰਹਿਣ ਵਾਲੇ ਮਾਲਕ (-ਪ੍ਰਭੂ)! (ਮੈਂ ਤੇਰੇ ਦਰ ਤੋਂ ਮਨ ਦਾ ਆਨੰਦ ਮੰਗਦਾ ਹਾਂ, ਪਰ) ਤੇਰੇ ਘਰ ਵਿਚ ਕੇਹੜੀ ਚੀਜ਼ ਨਹੀਂ ਹੈ?

ਪਦ ਅਰਥ ਘਰਿ ਤੇਰੈ = ਤੇਰੇ ਘਰ ਵਿਚ।

SikhNet (Spanish)Oh Maestro Verdadero, ¿acaso existe algo que no se encuentre en Tu Hogar?

ਘਰਿ ਤ ਤੇਰੈ. ਸਭੁ ਕਿਛੁ ਹੈ; ਜਿਸੁ ਦੇਹਿ ਸੁ ਪਾਵਏ ॥

ghar ta terai. sabh kichh hai; jis dehi su paave | Ang 917

Sant Singh KhalsaEverything is in Your home; they receive, unto whom You give.
Manmohan SinghWithin Thy home is everything, but he alone receives it, whom Thou givest.
Manmohan Singh (Punjabi)ਤੇਰੇ ਘਰ ਅੰਦਰ ਹਰ ਪਸਤੂ ਹੈ, ਪਰ ਕੇਵਲ ਉਹ ਹੀ ਇਸ ਨੂੰ ਪਾਉਂਦਾ ਹੈ ਜਿਸ ਨੂੰ ਤੂੰ ਦਿੰਦਾ ਹੈ।
Fareedkot Teekaਤੇਰੇ ਘਰ ਤਾਂ (ਸਭੁ ਕਿਛੁ) ਸਭ ਪਦਾਰਥ ਹੈ, ਪਰੰਤੂ ਜਿਸ ਕੋ ਤੂੰ ਦੇਤਾ ਹੈਂ, ਸੋ ਪਾਵਤਾ ਹੈ॥
Prof. Sahib Singhਤੇਰੇ ਘਰ ਵਿਚ ਤਾਂ ਹਰੇਕ ਚੀਜ਼ ਮੌਜੂਦ ਹੈ, ਉਹੀ ਮਨੁੱਖ ਪ੍ਰਾਪਤ ਕਰਦਾ ਹੈ ਜਿਸ ਨੂੰ ਤੂੰ ਆਪ ਦੇਂਦਾ ਹੈਂ।

ਪਦ ਅਰਥ ਤ = ਤਾਂ। ਸਭੁ ਕਿਛੁ = ਹਰੇਕ ਚੀਜ਼। ਦੇਹਿ = ਤੂੰ ਦੇਂਦਾ ਹੈਂ। ਸੁ = ਉਹ ਮਨੁੱਖ। ਪਾਵਏ = ਪਾਵੈ, ਪਾ ਲੈਂਦਾ ਹੈ, ਹਾਸਲ ਕਰਦਾ ਹੈ।

SikhNet (Spanish)En Tu Hogar se encuentra todo, pero sólo aquél a quien Tú bendices, gozará de ello;

ਸਦਾ ਸਿਫਤਿ ਸਲਾਹ ਤੇਰੀ; ਨਾਮੁ ਮਨਿ ਵਸਾਵਏ ॥

sadaa sifat salaah teree; naam man vasaave | Ang 917

Sant Singh KhalsaConstantly singing Your Praises and Glories, Your Name is enshrined in the mind.
Manmohan SinghHe, who enshrines Thy Name in his mind ever hymns Thine praise and excellences, O Lord.
Manmohan Singh (Punjabi)ਜੋ ਤੇਰੇ ਨਾਮ ਨੂੰ ਆਪਣੇ ਅੰਤਰ-ਆਤਮੇ ਟਿਕਾਉਦਾਂ ਹੈ, ਉਹ ਹਮੇਸ਼ਾਂ ਹੀ ਤੇਰੀ ਮਹਿਮਾ ਅਤੇ ਗੁਣਾਂ ਨੂੰ ਗਾਇਨ ਕਰਦਾ ਹੈ, ਹੇ ਸੁਆਮੀ।
Fareedkot Teekaਹੇ ਸਿਫਤੀ! ਸਦਾ ਤੇਰਾ ਸਲਾਹਣਾ ਕਰਤੇ ਹੈਂ, ਪੁਨਾ ਤੇਰੇ ਨਾਮ ਕੋ ਹੀ ਮਨ ਮੇਂ ਵਸਾਵਤੇ ਹੈਂ॥
Prof. Sahib Singh(ਫਿਰ, ਉਹ ਮਨੁੱਖ) ਤੇਰਾ ਨਾਮ ਤੇ ਤੇਰੀ ਸਿਫ਼ਤ-ਸਾਲਾਹ (ਆਪਣੇ) ਮਨ ਵਿਚ ਵਸਾਂਦਾ ਹੈ (ਜਿਸ ਦੀ ਬਰਕਤਿ ਨਾਲ ਉਸ ਦੇ ਅੰਦਰ ਆਨੰਦ ਪੈਦਾ ਹੋ ਜਾਂਦਾ ਹੈ)।

ਪਦ ਅਰਥ ਸਿਫਤਿ ਸਲਾਹ = ਵਡਿਆਈ। ਮਨਿ = ਮਨ ਵਿਚ। ਵਸਾਵਏ = ਵਸਾਵੈ, ਵਸਾਂਦਾ ਹੈ।

SikhNet (Spanish)cantando Tu Alabanza para siempre y enalteciendo Tu Nombre en su ser.

ਨਾਮੁ ਜਿਨ ਕੈ ਮਨਿ ਵਸਿਆ; ਵਾਜੇ ਸਬਦ ਘਨੇਰੇ ॥

naam jin kai man vasiaa; vaaje sabad ghanere | Ang 917

Sant Singh KhalsaThe divine melody of the Shabad vibrates for those, within whose minds the Naam abides.
Manmohan SinghMany strains of rejoicing play of him in whose mind the Lord's Name abides.
Manmohan Singh (Punjabi)ਅਨੇਕਾਂ ਹੀ ਖੁਸ਼ੀ ਦੇ ਰਾਗ ਉਸ ਲਈ ਅਲਾਪੇ ਜਾਂਦੇ ਹਨ ਜਿਸ ਦੇ ਚਿੱਤ ਅੰਦਰ ਪ੍ਰਭੂ ਦਾ ਨਾਮ ਵੱਸਦਾ ਹੈ।
Fareedkot Teekaਜਿਨ ਕੇ ਮਨ ਮੇਂ ਤੇਰਾ ਨਾਮ ਵਸਿਆ ਹੈ ਉਨ ਕੇ ਜਸ ਰੂਪ ਬਹੁਤ ਵਾਜੇ ਵਜੇ ਹੈਂ॥
Prof. Sahib Singhਜਿਨ੍ਹਾਂ ਬੰਦਿਆਂ ਦੇ ਮਨ ਵਿਚ (ਤੇਰਾ) ਨਾਮ ਵੱਸਦਾ ਹੈ (ਉਹਨਾਂ ਦੇ ਅੰਦਰ, ਮਾਨੋ,) ਬੇਅੰਤ ਸਾਜ਼ਾਂ ਦੀਆਂ (ਮਿਲਵੀਆਂ) ਸੁਰਾਂ ਵੱਜਣ ਲੱਗ ਪੈਂਦੀਆਂ ਹਨ (ਭਾਵ, ਉਹਨਾਂ ਦੇ ਮਨ ਵਿਚ ਉਹ ਖ਼ੁਸ਼ੀ ਤੇ ਚਾਉ ਪੈਦਾ ਹੁੰਦਾ ਹੈ ਜੋ ਕਈ ਸਾਜ਼ਾਂ ਦਾ ਮਿਲਵਾਂ ਰਾਗ ਸੁਣ ਕੇ ਪੈਦਾ ਹੁੰਦਾ ਹੈ)।

ਪਦ ਅਰਥ ਜਿਨ ਕੈ ਮਨਿ = ਜਿਨ੍ਹਾਂ ਦੇ ਮਨ ਵਿਚ। ਵਾਜੇ = ਵੱਜਦੇ ਹਨ। ਸਬਦ = ਸਾਜਾਂ ਦੇ ਆਵਾਜ਼, ਰਾਗਾਂ ਦੀਆਂ ਸੁਰਾਂ। ਘਨੇਰੇ = ਬੇਅੰਤ।

SikhNet (Spanish)En aquéllos que alaban el Nombre, resuena la Melodía Divina.

ਕਹੈ ਨਾਨਕੁ. ਸਚੇ ਸਾਹਿਬ; ਕਿਆ ਨਾਹੀ. ਘਰਿ ਤੇਰੈ ॥੩॥

kahai naanak. sache saahib; kiaa naahee. ghar terai |3| Ang 917

Sant Singh KhalsaSays Nanak, O my True Lord and Master, what is there which is not in Your home? ||3||
Manmohan SinghSays Nanak, O my True Lord, what is that, which is not in Thy mansion?
Manmohan Singh (Punjabi)ਗੁਰੂ ਜੀ ਆਖਦੇ ਹਨ, ਹੇ ਮੇਰੇ ਸੱਚੇ ਸੁਆਮੀ। ਉਹ ਕੀ ਹੈ ਜੋ ਤੇਰੇ ਘਰ ਵਿੱਚ ਨਹੀਂ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਸਚੇ ਸਾਹਿਬ! ਤੇਰੇ ਘਰ ਮੇਂ ਕਿਆ ਨਹੀਂ ਅਰਥਾਤ ਸਭ ਕੁਛੁ ਹੈ॥੩॥
Prof. Sahib Singhਨਾਨਕ ਆਖਦਾ ਹੈ ਕਿ ਹੇ ਸਦਾ ਕਾਇਮ ਰਹਿਣ ਵਾਲੇ ਮਾਲਕ! ਤੇਰੇ ਘਰ ਵਿਚ ਕਿਸੇ ਸ਼ੈ ਦਾ ਘਾਟਾ ਨਹੀਂ ਹੈ (ਤੇ, ਮੈਂ ਤੇਰੇ ਦਰ ਤੋਂ ਆਨੰਦ ਦਾ ਦਾਨ ਮੰਗਦਾ ਹਾਂ) ॥੩॥

ਪਦ ਅਰਥ ਸਚੇ = ਹੇ ਸਦਾ ਕਾਇਮ ਰਹਿਣ ਵਾਲੇ! ॥੩॥

* ਭਾਵ: ਜਿਸ ਮਨੁੱਖ ਉਤੇ ਪਰਮਾਤਮਾ ਮਿਹਰ ਦੀ ਨਿਗਾਹ ਕਰਦਾ ਹੈ, ਉਹ ਮਨੁੱਖ ਪਰਮਾਤਮਾ ਦੀ ਸਿਫ਼ਤਿ-ਸਾਲਾਹ ਪਰਮਾਤਮਾ ਦਾ ਨਾਮ ਆਪਣੇ ਮਨ ਵਿਚ ਵਸਾਂਦਾ ਹੈ। ਨਾਮ ਦੀ ਬਰਕਤਿ ਨਾਮ ਮਨੁੱਖ ਦੇ ਅੰਦਰ ਆਤਮਕ ਆਨੰਦ ਪੈਦਾ ਹੋਇਆ ਰਹਿੰਦਾ ਹੈ।

SikhNet (Spanish)Dice Nanak, oh mi Maestro Verdadero, ¿qué existe que no esté ya en Tu Hogar? (3)

ਸਾਚਾ ਨਾਮੁ; ਮੇਰਾ ਆਧਾਰੋ ॥

saachaa naam; meraa aadhaaro | Ang 917

Sant Singh KhalsaThe True Name is my only support.
Manmohan SinghThe True Name is my only support.
Manmohan Singh (Punjabi)ਕੇਵਲ ਸੱਚਾ ਨਾਮ ਹੀ ਮੇਰਾ ਆਸਰਾ ਹੈ।
Fareedkot Teekaਸਚਾ ਨਾਮੁ ਹੀ ਮੇਰਾ ਆਸਰਾ ਹੈ॥
Prof. Sahib Singh(ਪ੍ਰਭੂ ਦੀ ਮੇਹਰ ਨਾਲ ਉਸ ਦਾ) ਸਦਾ-ਥਿਰ ਰਹਿਣ ਵਾਲਾ ਨਾਮ ਮੇਰੀ ਜ਼ਿੰਦਗੀ ਦਾ ਆਸਰਾ (ਬਣ ਗਿਆ) ਹੈ।

ਪਦ ਅਰਥ ਆਧਾਰੋ = ਆਸਰਾ।

SikhNet (Spanish)El Nombre Verdadero del Señor es mi Único Soporte;

ਸਾਚੁ ਨਾਮੁ ਅਧਾਰੁ ਮੇਰਾ; ਜਿਨਿ ਭੁਖਾ ਸਭਿ ਗਵਾਈਆ ॥

saach naam adhaar meraa; jin bhukhaa sabh gavaaeea | Ang 917

Sant Singh KhalsaThe True Name is my only support; it satisfies all hunger.
Manmohan SinghThe True Name, which has satisfied all my hunger, is my only support.
Manmohan Singh (Punjabi)ਸਤਿਨਾਮ, ਜਿਸ ਨੇ ਮੇਰੀ ਸਾਰੀ ਭੁਖ ਨਵਿਰਤ ਕਰ ਦਿੱਤੀ ਹੈ, ਹੀ ਮੇਰਾ ਇੱਕੋ ਇੱਕ ਆਸਰਾ ਹੈ।
Fareedkot Teekaਐਸਾ ਸਾਚਾ ਨਾਮ ਮੇਰਾ ਅਧਾਰ ਹੂਆ ਹੈ ਜਿਸ ਨੇ ਸਭ ਭੁਖਾਂ ਗਵਾਇ ਦਿਤੀਆਂ ਹੈਨ॥
Prof. Sahib Singhਉਹ ਸਦਾ ਕਾਇਮ ਰਹਿਣ ਵਾਲਾ ਨਾਮ ਮੇਰੀ ਜ਼ਿੰਦਗੀ ਦਾ ਆਸਰਾ ਬਣ ਗਿਆ) ਹੈ, ਜਿਸ (ਹਰਿ-ਨਾਮ) ਨੇ ਮੇਰੇ ਸਾਰੇ ਲਾਲਚ ਦੂਰ ਕਰ ਦਿੱਤੇ ਹਨ।

ਪਦ ਅਰਥ ਜਿਨਿ = ਜਿਸ (ਨਾਮ) ਨੇ। ਭੁਖ = ਲਾਲਚ।

SikhNet (Spanish)mi Único Soporte es el Nombre Verdadero que calma toda ansiedad.

ਕਰਿ ਸਾਂਤਿ ਸੁਖ ਮਨਿ ਆਇ ਵਸਿਆ; ਜਿਨਿ ਇਛਾ ਸਭਿ ਪੁਜਾਈਆ ॥

kar saant sukh man aae vasiaa; jin ichhaa sabh pujaaeea | Ang 917

Sant Singh KhalsaIt has brought peace and tranquility to my mind; it has fulfilled all my desires.
Manmohan SinghAbiding in my mind, the Name has blessed me with peace and pleasure and fulfilled all my desires.
Manmohan Singh (Punjabi)ਮੇਰੇ ਚਿੱਤ ਅੰਦਰ ਵਸ ਕੇ ਨਾਮ ਨੇ ਮੈਨੂੰ ਠੰਢ ਚੈਨ ਤੇ ਅਨੰਦ ਬਖਸ਼ਿਆ ਹੈ ਅਤੇ ਮੇਰੀਆਂ ਸਾਰੀਆਂ ਖ਼ਾਹਿਸਾਂ ਪੂਰੀਆਂ ਕਰ ਦਿੱਤੀਆ ਹਨ।
Fareedkot Teekaਪੁਨ: ਮਨ ਮੇਂ ਸਾਂਤ ਕਰੀ ਹੈ ਔ ਸੁਖ ਸਰੂਪ ਪਰਮਾਤਮਾ ਮੇਰੇ ਮਨ ਮੇਂ ਆਇ ਵਸਿਆ ਹੈ॥☬ਵਹੁ ਕੈਸਾ ਪ੍ਰਮਾਤਮਾ ਹੈ ਜਿਸ ਨੇ ਸਭ ਇਛਾ ਪੂਰੀਆਂ ਕਰੀਆਂ ਹੈਂ?
Prof. Sahib Singhਜੋ ਹਰਿ-ਨਾਮ (ਮੇਰੇ ਅੰਦਰ) ਸ਼ਾਂਤੀ ਤੇ ਸੁਖ ਪੈਦਾ ਕਰਕੇ ਮੇਰੇ ਮਨ ਵਿਚ ਆ ਟਿਕਿਆ ਹੈ, ਜਿਸ (ਹਰਿ-ਨਾਮ) ਨੇ ਮੇਰੇ ਮਨ ਦੀਆਂ ਸਾਰੀਆਂ ਕਾਮਨਾਂ ਪੂਰੀਆਂ ਕਰ ਦਿੱਤੀਆਂ ਹਨ।

ਪਦ ਅਰਥ ਕਰਿ = (ਪੈਦਾ) ਕਰ ਕੇ। ਮਨਿ = ਮਨ ਵਿਚ। ਇਛਾ = ਮਨ ਦੀਆਂ ਕਾਮਨਾਂ। ਸਭਿ = ਸਾਰੀਆਂ।

SikhNet (Spanish)La Paz y la Bondad nacen en mi mente y así vivo satisfecho.

ਸਦਾ ਕੁਰਬਾਣੁ ਕੀਤਾ ਗੁਰੂ ਵਿਟਹੁ; ਜਿਸ ਦੀਆ ਏਹਿ ਵਡਿਆਈਆ ॥

sadaa kurabaan keetaa guroo vittahu; jis deea ehi vaddiaaeea | Ang 917

Sant Singh KhalsaI am forever a sacrifice to the Guru, who possesses such glorious greatness.
Manmohan SinghI am eve a sacrifice unto my Guru, who possesses such like excellences.
Manmohan Singh (Punjabi)ਮੈਂ ਹਮੇਸ਼ਾਂ ਹੀ ਆਪਣੇ ਗੁਰਦੇਵ ਜੀ ਉੱਤਸ ਵਾਰਨੇ ਜਾਂਦਾ ਹਾਂ ਜਿਨ੍ਹਾਂ ਵਿੱਚ ਐਹੋ ਜੇਹੀਆਂ ਖੂਬੀਆਂ ਹਨ।
Fareedkot Teekaਇਸੀ ਤੇ ਮੈਂ ਸਦਾ ਅਪਨਾ ਆਪ ਗੁਰੋਂ ਕੇ ਉਪਰੋਂ ਕੁਰਬਾਨ ਕੀਤਾ ਹੈ, ਜਿਸ ਗੁਰੂ ਕੀਆਂ ਇਹੁ ਵਡਿਆਈਆਂ ਹੈਂ॥
Prof. Sahib Singhਮੈਂ (ਆਪਣੇ ਆਪ ਨੂੰ) ਆਪਣੇ ਗੁਰੂ ਤੋਂ ਸਦਕੇ ਕਰਦਾ ਹਾਂ, ਕਿਉਂਕਿ ਇਹ ਸਾਰੀਆਂ ਬਰਕਤਾਂ ਗੁਰੂ ਦੀਆਂ ਹੀ ਹਨ।

ਪਦ ਅਰਥ ਕੁਰਬਾਣੁ = ਸਦਕੇ। ਵਿਟਹੁ = ਤੋਂ।

SikhNet (Spanish)Ofrezco mi ser en sacrificio a aquel Guru, Cuya Gloria ha dejado eco a través de las épocas.

ਕਹੈ ਨਾਨਕੁ. ਸੁਣਹੁ ਸੰਤਹੁ; ਸਬਦਿ ਧਰਹੁ ਪਿਆਰੋ ॥

kahai naanak. sunahu santahu; sabad dharahu piaaro | Ang 917

Sant Singh KhalsaSays Nanak, listen, O Saints; enshrine love for the Shabad.
Manmohan SinghSays Nanak, hearken ye, O saints, profess ye love for the Lord's Gurbani.
Manmohan Singh (Punjabi)ਗੁਰੂ ਜੀ ਆਖਦੇ ਹਨ, ਤੁਸੀਂ ਸ੍ਰਵਣ ਕਰੋ, ਹੇ ਸਾਧੂਓ ਤੁਸੀਂ ਪ੍ਰਭੂ ਦੀ ਗਰਬਾਣੀ ਨਾਲ ਪ੍ਰੇਮ ਕਰੋ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਸੁਣੋ ਹੇ ਸੰਤੋ! ਤੁਸੀ ਭੀ ਗੁਰ ਉਪਦੇਸ ਮੇਂ ਪਿਆਰ ਧਾਰੋ॥
Prof. Sahib Singhਨਾਨਕ ਆਖਦਾ ਹੈ ਕਿ ਹੇ ਸੰਤ ਜਨੋ! (ਗੁਰੂ ਦਾ ਸ਼ਬਦ) ਸੁਣੋ, ਗੁਰੂ ਦੇ ਸ਼ਬਦ ਵਿਚ ਪਿਆਰ ਬਣਾਓ।
SikhNet (Spanish)Dice Nanak, escuchen, oh Santos: amen la Palabra del Shabd del Señor;

ਸਾਚਾ ਨਾਮੁ; ਮੇਰਾ ਆਧਾਰੋ ॥੪॥

saachaa naam; meraa aadhaaro |4| Ang 917

Sant Singh KhalsaThe True Name is my only support. ||4||
Manmohan SinghThe True Name is my only support.
Manmohan Singh (Punjabi)ਸਤਿਨਾਮ ਹੀ ਮੇਰਾ ਇੱਕੋ ਇੱਕ ਆਸਰਾ ਹੈ।
Fareedkot Teekaਔਰੁ ਮੇਰਾ ਤਾਂ ਸਚਾ ਨਾਮ ਹੀ ਆਸਰਾ ਹੈ॥੪॥
Prof. Sahib Singh(ਸਤਿਗੁਰੂ ਦੀ ਮੇਹਰ ਨਾਲ ਹੀ ਪ੍ਰਭੂ ਦਾ) ਸਦਾ ਕਾਇਮ ਰਹਿਣ ਵਾਲਾ ਨਾਮ ਮੇਰੀ ਜ਼ਿੰਦਗੀ ਦਾ ਆਸਰਾ (ਬਣ ਗਿਆ) ਹੈ ॥੪॥

* ਭਾਵ: ਗੁਰੂ ਦੀ ਮਿਹਰ ਨਾਲ ਪਰਮਾਤਮਾ ਦਾ ਨਾਮ ਮਿਲਦਾ ਹੈ। ਜਿਸ ਮਨੁੱਖ ਨੂੰ ਨਾਮ ਪ੍ਰਾਪਤ ਹੋ ਜਾਂਦਾ ਹੈ, ਉਸ ਦੇ ਅੰਦਰੋਂ ਮਾਇਆ ਦੇ ਸਾਰੇ ਲਾਲਚ ਦੂਰ ਹੋ ਜਾਂਦੇ ਹਨ, ਅਤੇ ਉਸ ਦੇ ਅੰਦਰ ਸ਼ਾਂਤੀ ਪੈਦਾ ਹੋ ਜਾਂਦੀ ਹੈ ਆਤਮਕ ਆਨੰਦ ਪੈਦਾ ਹੋ ਜਾਂਦਾ ਹੈ।

SikhNet (Spanish)el Nombre del Señor es en verdad mi Soporte. (4)

ਵਾਜੇ ਪੰਚ ਸਬਦ; ਤਿਤੁ ਘਰਿ ਸਭਾਗੈ ॥

vaaje panch sabad; tith ghar sabhaagai | Ang 917

Sant Singh KhalsaThe Panch Shabad, the five primal sounds, vibrate in that blessed house.
Manmohan SinghThe five forms of music ring in that very fortunate house.
Manmohan Singh (Punjabi)ਉਸੁ ਪਰਮ ਸ੍ਰੇਸ਼ਟ ਕਰਮਾਂ ਵਾਲੇ ਹਿਰਦੇ ਅੰਦਰ ਪੰਜ ਕਿਸਮਾਂ ਦੇ ਰਾਗ ਗੂੰਜਦੇ ਹਨ।
Fareedkot Teekaਤਿਸੁ ਸਭਾਗੇ ਘਰ ਮੇਂ ਪੰਚ ਸਬਦੋਂ ਕੇ ਬਾਜੇ ਬਜੇ ਹੈਂ॥
Prof. Sahib Singhਉਸ ਭਾਗਾਂ ਵਾਲੇ (ਹਿਰਦੇ-) ਘਰ ਵਿਚ (ਮਾਨੋ) ਪੰਜ ਕਿਸਮਾਂ ਦੇ ਸਾਜ਼ਾਂ ਦੀਆਂ ਮਿਲਵੀਆਂ ਸੁਰਾਂ ਵੱਜ ਪੈਂਦੀਆਂ ਹਨ,

ਪਦ ਅਰਥ ਵਾਜੇ = ਵੱਜਦੇ ਹਨ, ਵੱਜੇ ਹਨ। ਪੰਚ ਸਬਦ = ਪੰਜ ਕਿਸਮਾਂ ਦੇ ਸਾਜ਼ਾਂ ਦੀਆਂ ਮਿਲਵੀਆਂ ਸੁਰਾਂ। ਤਿਤੁ = ਉਸ ਵਿਚ। ਤਿਤੁ ਘਰਿ = ਉਸ ਹਿਰਦੇ-ਘਰਿ ਵਿਚ। ਸਭਾਗੈ = ਭਾਗਾਂ ਵਾਲੇ ਵਿਚ।

SikhNet (Spanish)En aquel hogar afortunado donde manifiestas Tu Presencia,

ਘਰਿ ਸਭਾਗੈ ਸਬਦ ਵਾਜੇ; ਕਲਾ ਜਿਤੁ ਘਰਿ ਧਾਰੀਆ ॥

ghar sabhaagai sabad vaaje; kalaa jit ghar dhaareea | Ang 917

Sant Singh KhalsaIn that blessed house, the Shabad vibrates; He infuses His almighty power into it.
Manmohan SinghIn that very fortunate house(heart) into which the Lord has infused His might resound the strains.
Manmohan Singh (Punjabi)ਉਸ ਪਰਮ ਸ੍ਰੇਸ਼ਟ ਕਰਮਾਂ ਵਾਲੇ ਰਿਦੈ-ਘਰ ਵਿੱਚ ਜਿਸ ਅੰਦਰ ਸਾਈਂ ਨੇ ਆਪਣੀ ਸੱਤਿਆ ਸੰਚਾਰੀ ਹੈ ਕੀਰਤਨ ਆਲਾਪੇ ਜਾ ਰਹੇ ਹਨ।
Fareedkot Teekaਵਾਹਿਗੁਰੂ ਨੇ ਅਪਨੀ ਸਕਤੀ ਜਿਸ ਘਰ ਮੇਂ ਵਿਸੇਸ ਧਾਰੀ ਹੈ ਤਿਸ ਸਭਾਗੇ ਘਰ ਸਰੀਰ ਵਾ ਸਤਸੰਗ ਮੇਂ ਸਬਦ ਬਾਜੇ ਹੈਂ॥
Prof. Sahib Singhਜਿਸ (ਹਿਰਦੇ-) ਘਰ ਵਿਚ (ਹੇ ਪ੍ਰਭੂ! ਤੂੰ) ਸੱਤਿਆ ਪਾਈ ਹੈ, ਉਸ ਭਾਗਾਂ ਵਾਲੇ (ਹਿਰਦੇ-) ਘਰ ਵਿਚ (ਮਾਨੋ) ਪੰਜ ਕਿਸਮਾਂ ਦੇ ਸਾਜ਼ਾਂ ਦੀਆਂ ਮਿਲਵੀਆਂ ਸੁਰਾਂ ਵੱਜ ਪੈਂਦੀਆਂ ਹਨ (ਭਾਵ, ਉਸ ਹਿਰਦੇ ਵਿਚ ਪੂਰਨ ਆਨੰਦ ਬਣ ਜਾਂਦਾ ਹੈ),

ਪਦ ਅਰਥ ਤਿਤੁ ਸਭਾਗੈ ਘਰਿ = ਉਸ ਭਾਗਾਂ ਵਾਲੇ (ਹਿਰਦੇ-) ਘਰ ਵਿਚ। ਕਲਾ = ਸੱਤਿਆ। ਜਿਤੁ ਘਰਿ = ਜਿਸ ਘਰ ਵਿਚ। ਧਾਰੀਆ = ਤੂੰ ਪਾਈ ਹੈ।

SikhNet (Spanish)oh Señor, se escuchan Celestiales Coros de Armonía.

ਪੰਚ ਦੂਤ ਤੁਧੁ ਵਸਿ ਕੀਤੇ; ਕਾਲੁ ਕੰਟਕੁ ਮਾਰਿਆ ॥

panch doot tudh vas keete; kaal kanttak maariaa | Ang 917

Sant Singh KhalsaThrough You, we subdue the five demons of desire, and slay Death, the torturer.
Manmohan SinghO Lord, Thou makest man control the five demons and slyest the agonising death
Manmohan Singh (Punjabi)ਹੇ ਸਾਂਈਂ! ਤੇਰੇ ਆਸਰੇ ਬੰਦਾ ਪੰਜਾਂ ਵਿਕਾਰਾਂ ਨੂੰ ਕਾਬੂ ਕਰ ਲੈਂਦਾਂ ਹੈ ਅਤੇ ਤੂੰ ਦੁਖਦਾਈ ਮੌਤ ਨੂੰ ਮਾਰ ਸੁਟਦਾ ਹੈਂ।
Fareedkot Teekaਤਿਸ ਨੇ ਪੰਚ ਦੂਤ ਕਾਮਾਦੀ ਤੇਰੇ ਭਰੋਸੇ ਪਰ ਵਸ ਕੀਤੇ ਹੈਂ, ਪੁਨਾ ਕਾਲ ਜੋ ਦੁਖਦਾਈ ਸਾ ਸੋ ਤਿਨੋਂ ਪੁਰਸੋਂ ਨੇ ਮਾਰਿਆ ਹੈ॥
Prof. Sahib Singh(ਹੇ ਪ੍ਰਭੂ!) ਉਸ ਦੇ ਪੰਜੇ ਕਾਮਾਦਿਕ ਵੈਰੀ ਤੂੰ ਕਾਬੂ ਵਿਚ ਕਰ ਦੇਂਦਾ ਹੈਂ, ਤੇ ਡਰਾਣ ਵਾਲਾ ਕਾਲ (ਭਾਵ, ਮੌਤ ਦਾ ਡਰ) ਦੂਰ ਕਰ ਦੇਂਦਾ ਹੈਂ।

ਪਦ ਅਰਥ ਪੰਚ ਦੂਤ = ਕਾਮਾਦਿਕ ਪੰਜ ਵੈਰੀ। ਕੰਟਕੁ = ਕੰਡਾ। ਕੰਟਕੁ ਕਾਲੁ = ਡਰਾਉਣਾ ਕਾਲ, ਮੌਤ ਦਾ ਡਰ।

SikhNet (Spanish)En ese hogar Tú permites que uno conquiste a los cinco enemigos de las pasiones y que se venza el temor y la muerte.

ਧੁਰਿ ਕਰਮਿ ਪਾਇਆ ਤੁਧੁ. ਜਿਨ ਕਉ; ਸਿ. ਨਾਮਿ ਹਰਿ ਕੈ ਲਾਗੇ ॥

dhur karam paaeaa tudh. jin kau; si. naam har kai laage | Ang 917

Sant Singh KhalsaThose who have such pre-ordained destiny are attached to the Lord's Name.
Manmohan SinghThey, whose destiny Thou hast so pre-ordained, O Lord, are attached to Thy Name.
Manmohan Singh (Punjabi)ਜਿਨ੍ਹਾਂ ਦੀ ਤੂੰ ਮੁੱਢ ਤੋਂ ਐਹੋ ਜੇਹੀ ਪ੍ਰਾਲਭਧ ਲਿਖੀ ਹੋਈ ਹੈ, ਹੇ ਸੁਆਮੀ। ਉਹ ਹੀ ਤੇਰੇ ਨਾਮ ਨਾਲ ਜੁੜਦੇ ਹਨ।
Fareedkot Teekaਆਦੋਂ ਹੀ ਸੁਭ ਕਰਮੁ ਜਿਨ ਕੋ (ਪਾਇਆ) ਪ੍ਰਾਪਤਿ ਕੀਆ ਹੈ, ਹੇ ਹਰੀ! ਸੋ ਪੁਰਸ (ਤੁਧੁ) ਤੇਰੇ ਨਾਮ ਮੇਂ ਲਾਗੇ ਹੈਂ॥
Prof. Sahib Singhਪਰ ਸਿਰਫ਼ ਉਹੀ ਮਨੁੱਖ ਹਰਿ-ਨਾਮ ਵਿਚ ਜੁੜਦੇ ਹਨ ਜਿਨ੍ਹਾਂ ਦੇ ਭਾਗਾਂ ਵਿਚ ਤੂੰ ਧੁਰ ਤੋਂ ਹੀ ਆਪਣੀ ਮੇਹਰ ਨਾਲ (ਸਿਮਰਨ ਦਾ ਲੇਖ ਲਿਖ ਕੇ) ਰੱਖ ਦਿੱਤਾ ਹੈ।

ਪਦ ਅਰਥ ਧੁਰਿ = ਧੁਰ ਤੋਂ। ਕਰਮਿ = ਮੇਹਰ ਨਾਲ। ਸਿ = ਸੇ, ਉਹ ਬੰਦੇ। ਨਾਮਿ = ਨਾਮ ਵਿਚ।

SikhNet (Spanish)Aquéllos a quienes bendices en Tu Misericordia, oh Señor, viven entonados en Tu Nombre.

ਕਹੈ ਨਾਨਕੁ. ਤਹ ਸੁਖੁ ਹੋਆ; ਤਿਤੁ ਘਰਿ ਅਨਹਦ ਵਾਜੇ ॥੫॥

kahai naanak. teh sukh hoaa; tith ghar anahad vaaje |5| Ang 917

Sant Singh KhalsaSays Nanak, they are at peace, and the unstruck sound current vibrates within their homes. ||5||
Manmohan SinghSays Nanak, they obtain peace and in their heart-home plays the celestial strain.
Manmohan Singh (Punjabi)ਗੁਰੂ ਜੀ ਆਖਦੇ ਹਨ, ਉਹ ਆਰਾਮ ਪਾਉਂਦੇ ਹਨ ਅਤੇ ਉਨ੍ਹਾਂ ਦੇ ਹਿਰਦੇ-ਘਰ ਅੰਦਰ ਬੈਕੁੰਠੀ ਕੀਰਤਨ ਹੁੰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਸ ਕੇ ਅੰਤਸਕਰਣ ਮੇਂ ਸੁਖ ਹੂਆ ਹੈ ਔ ਤਿਸ ਕੇ (ਘਰਿ) ਰਿਦੇ ਮੇਂ ਏਕ ਰਸ ਸਬਦ ਬਾਜੇ ਹੈਂ, ਤੇਰੇ ਸੰਬੰਧੀ ਗੀਤ ਗਾਇਨ ਕਰੀਤੇ ਹੈਂ॥੫॥
Prof. Sahib Singhਨਾਨਕ ਆਖਦਾ ਹੈ ਕਿ ਉਸ ਹਿਰਦੇ-ਘਰ ਵਿਚ ਸੁਖ ਪੈਦਾ ਹੁੰਦਾ ਹੈ, ਉਸ ਹਿਰਦੇ ਵਿਚ (ਮਾਨੋ) ਇਕ-ਰਸ (ਵਾਜੇ) ਵੱਜਦੇ ਹਨ ॥੫॥

ਪਦ ਅਰਥ ਅਨਹਦ = ਅਨ-ਹਦ, ਬਿਨਾ ਵਜਾਏ ਵੱਜਣ ਵਾਲੇ, ਇਕ-ਰਸ, ਲਗਾਤਾਰ ॥੫॥

* ਭਾਵ: ਪਰਮਾਤਮਾ ਧੁਰ ਦਰਗਾਹ ਤੋਂ ਜਿਨ੍ਹਾਂ ਮਨੁੱਖਾਂ ਦੇ ਭਾਗਾਂ ਵਿਚ ਨਾਮ ਸਿਮਰਨ ਦਾ ਲੇਖ ਲਿਖ ਦੇਂਦਾ ਹੈ, ਉਹ ਮਨੁੱਖ ਨਾਮ ਵਿਚ ਜੁੜਦੇ ਹਨ। ਨਾਮ ਦੀ ਬਰਕਤਿ ਨਾਲ ਕਾਮਾਦਿਕ ਪੰਜੇ ਵੈਰੀ ਉਹਨਾਂ ਉਤੇ ਆਪਣਾ ਜ਼ੋਰ ਨਹੀਂ ਪਾ ਸਕਦੇ। ਇਸ ਤਰ੍ਹਾਂ ਉਹਨਾਂ ਦੇ ਅੰਦਰ ਆਤਮਕ ਆਨੰਦ ਬਣਿਆ ਰਹਿੰਦਾ ਹੈ।

SikhNet (Spanish)Dice Nanak, ese hogar es todo Bondad; sí, la Melodía Divina resuena en su interior. (5)

ਸਾਚੀ ਲਿਵੈ ਬਿਨੁ; ਦੇਹ ਨਿਮਾਣੀ ॥

saachee livai bin; deh nimaanee | Ang 917

Sant Singh KhalsaWithout the true love of devotion, the body is without honor.
Manmohan SinghWithout the true love, unhonoured is this body.
Manmohan Singh (Punjabi)ਸੱਚੀ ਪ੍ਰੀਤ ਦੇ ਬਾਝੋਂ ਵਿਚਾਰੀ ਹੈ ਇਹ ਕਾਇਆ।
Fareedkot Teekaਸਚੀ ਪ੍ਰੀਤ ਤੋਂ ਬਿਨਾ ਦੇਹਿ (ਨਿਮਾਣੀ) ਮਾਨ ਤੇ ਰਹਤ ਹੈ॥
Prof. Sahib Singhਸਦਾ-ਥਿਰ ਪ੍ਰਭੂ ਦੇ ਚਰਨਾਂ ਦੀ ਲਗਨ (ਦੇ ਆਨੰਦ) ਤੋਂ ਬਿਨਾ ਇਹ (ਮਨੁੱਖਾ) ਸਰੀਰ ਨਿਆਸਰਾ ਜੇਹਾ ਹੀ ਰਹਿੰਦਾ ਹੈ।

ਪਦ ਅਰਥ ਸਾਚੀ ਲਿਵ = ਸੱਚੀ ਲਗਨ, ਸਦਾ ਕਾਇਮ ਰਹਿਣ ਵਾਲੀ ਲਗਨ, ਸਦਾ-ਥਿਰ ਪ੍ਰਭੂ ਨਾਲ ਪ੍ਰੀਤ। ਦੇਹ = ਸਰੀਰ। ਨਿਮਾਣੀ = ਨਿਆਸਰੀ ਜੇਹੀ, ਹੌਲੇ ਮੇਲ ਦੀ।

SikhNet (Spanish)Sin entonar el Nombre, inútil se vuelve el cuerpo,

ਦੇਹ ਨਿਮਾਣੀ. ਲਿਵੈ ਬਾਝਹੁ; ਕਿਆ ਕਰੇ ਵੇਚਾਰੀਆ ॥

deh nimaanee. livai baajhahu; kiaa kare vechaareea | Ang 917

Sant Singh KhalsaThe body is dishonored without devotional love; what can the poor wretches do?
Manmohan SinghBereft of the Lord's love, unhonoured is the human body. What can this poor thing do?
Manmohan Singh (Punjabi)ਪ੍ਰਭੂ ਦੇ ਪਿਆਰ ਤੋਂ ਸੱਖਣੀ। ਸੱਤਾ-ਰਹਿਤ ਹੈ ਇਹ ਮਨੁਖੀ ਕਾਇਆ। ਇਹ ਗਰੀਬਣੀ ਕੀ ਕਰ ਸਕਦੀ ਹੈ।
Fareedkot Teekaਦੇਹੀ ਮਾਨ ਤੇ ਰਹਤ ਹੈ ਪ੍ਰੀਤੀ ਬਿਨਾ, ਤੋ ਇਹੁ ਬਿਚਾਰੀ ਕਿਆ ਕਰੇ, ਭਾਵ ਇਹ ਨਿਸਫਲ ਹੈ॥
Prof. Sahib Singhਪ੍ਰਭੂ-ਚਰਨਾਂ ਦੀ ਪ੍ਰੀਤ ਤੋਂ ਬਿਨਾ ਨਿਆਸਰਾ ਹੋਇਆ ਹੋਇਆ ਇਹ ਸਰੀਰ ਜੋ ਕੁਝ ਭੀ ਕਰਦਾ ਹੈ ਨਕਾਰੇ ਕੰਮ ਹੀ ਕਰਦਾ ਹੈ।

ਪਦ ਅਰਥ ਕਿਆ ਕਰੇ = ਕੀਹ ਕਰਦੀ ਹੈ? ਜੋ ਕੁਝ ਕਰਦੀ ਹੈ ਨਕਾਰੇ ਕੰਮ ਹੀ ਕਰਦੀ ਹੈ।

SikhNet (Spanish)¿qué puede hacerse en tal estado?

ਤੁਧੁ ਬਾਝੁ ਸਮਰਥ. ਕੋਇ ਨਾਹੀ; ਕ੍ਰਿਪਾ ਕਰਿ ਬਨਵਾਰੀਆ ॥

tudh baajh samarath. koe naahee; kripaa kar banavaareea | Ang 917

Sant Singh KhalsaNo one except You is all-powerful; please bestow Your Mercy, O Lord of all nature.
Manmohan SinghWithout Thee, none else is omnipotent, Show Thou mercy unto me, O Lord of the Forest.
Manmohan Singh (Punjabi)ਤੇਰੇ ਬਗੈਰ ਹੋਰ ਕੋਈ ਸਰਬ-ਸ਼ਕਤੀਵਾਨ ਨਹੀਂ ਤੂੰ ਮੇਰੇ ਉੱਤੇ ਰਹਿਮਤ ਧਾਰ ਹੇ ਜੰਗਲਾਂ ਦੇ ਸੁਆਮੀ।
Fareedkot Teekaਤੇਰੇ ਬਿਨਾ ਦੇਹ ਕੇ ਸਫਲ ਕਰਨੇ ਕੋ ਕੋਈ ਸਾਮਰਥ ਨਹੀਂ ਹੈ, ਤਾਂ ਤੇ ਹੇ ਸੰਸਾਰ ਬਨ ਕੇ ਵਾਲੀ ਪਰਮੇਸ੍ਵਰ! ਤੂੰ ਕ੍ਰਿਪਾ ਕਰ ਜਿਸ ਤੇ ਸਫਲ ਹੋਵੈ॥
Prof. Sahib Singhਹੇ ਜਗਤ ਦੇ ਮਾਲਕ! ਤੂੰ ਹੀ ਕਿਰਪਾ ਕਰ! (ਤਾ ਕਿ ਇਹ ਗੁਰੂ ਦੇ ਸ਼ਬਦ ਵਿਚ ਲੱਗ ਕੇ ਸੁਧਰ ਜਾਏ) ਕੋਈ ਹੋਰ ਇਸ ਨੂੰ ਸੁਚੱਜੇ ਪਾਸੇ ਲਾਣ ਜੋਗਾ ਹੀ ਨਹੀਂ।

ਪਦ ਅਰਥ ਬਨਵਾਰੀ = ਹੇ ਜਗਤ-ਵਾੜੀ ਦੇ ਮਾਲਕ!

SikhNet (Spanish)Oh Señor, no hay poder que Tú no otorgues;

ਏਸ ਨਉ. ਹੋਰੁ ਥਾਉ ਨਾਹੀ; ਸਬਦਿ ਲਾਗਿ ਸਵਾਰੀਆ ॥

es nau. hor thaau naahee; sabad laag savaareea | Ang 917

Sant Singh KhalsaThere is no place of rest, other than the Name; attached to the Shabad, we are embellished with beauty.
Manmohan SinghThis body has no other place of rest than the Name, Attaching to the Name, it is embellished.
Manmohan Singh (Punjabi)ਨਾਮ ਦੇ ਬਾਝੋਂ ਇਸ ਦੇਹ ਨੂੰ ਹੋਰਸ ਕੋਈ ਸੁੱਖ ਦਾ ਟਿਕਾਣਾ ਨਹੀਂ ਨਾਮ ਨਾਲ ਜੁੜ ਇਹ ਸੁਭਾਇਮਾਨ ਹੋ ਜਾਂਦੀ ਹੈ,
Fareedkot Teekaਇਸ ਦੇਹੀ ਕੇ ਸਫਲ ਕਰਨੇ ਕੋ ਤੋ ਔਰ ਕੋਈ ਸਥਾਨ ਨਹੀਂ ਹੈ। ਇਹ ਤੋ ਗੁਰ ਉਪਦੇਸ਼ ਸਾਥ ਲਾਗ ਕੇ ਹੀ ਗੁਰਮੁਖਾਂ ਨੇ ਸਵਾਰੀ ਹੈ॥
Prof. Sahib Singhਤੈਥੋਂ ਬਿਨਾ ਕੋਈ ਹੋਰ ਥਾਂ ਨਹੀਂ ਜਿਥੇ ਇਹ ਸਰੀਰ ਸੁਚੱਜੇ ਪਾਸੇ ਲੱਗ ਸਕੇ। (ਤੇਰੀ ਕ੍ਰਿਪਾ ਨਾਲ ਹੀ) ਇਹ ਗੁਰੂ ਦੇ ਸ਼ਬਦ ਵਿਚ ਲੱਗ ਕੇ ਸੁਧਰ ਸਕਦਾ ਹੈ।

ਪਦ ਅਰਥ ਸਵਾਰੀਆ = ਸੁਚੱਜੇ ਪਾਸੇ ਲਾਈ ਜਾ ਸਕਦੀ ਹੈ।

SikhNet (Spanish)bendíceme, oh Señor de los Bosques, para que pronto Te encuentre. Sólo con Tu Palabra se embellece el cuerpo;

ਕਹੈ ਨਾਨਕੁ. ਲਿਵੈ ਬਾਝਹੁ; ਕਿਆ ਕਰੇ ਵੇਚਾਰੀਆ ॥੬॥

kahai naanak. livai baajhahu; kiaa kare vechaareea |6| Ang 917

Sant Singh KhalsaSays Nanak, without devotional love, what can the poor wretches do? ||6||
Manmohan SinghSays Nanak, what can the wretched body (Creature) do without the Lord's Love?
Manmohan Singh (Punjabi)ਗੁਰੂ ਜੀ ਫੁਰਮਾਂਉਂਦੇ ਹਨ, ਪ੍ਰਭੂ ਦੀ ਪ੍ਰੀਤ ਦੇ ਬਗੈਰ ਇਹ ਨਿਮਾਣੀ ਦੇਹ ਦੀ ਕਰ ਸਕਦੀ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਏਕ ਪ੍ਰੀਤੀ ਥੋਂ ਬਿਨਾ ਏਹੁ ਬਿਚਾਰੀ ਜੜ ਦੇਹ ਕਿਆ ਕਰੇ॥੬॥
Prof. Sahib Singhਨਾਨਕ ਆਖਦਾ ਹੈ ਕਿ ਪ੍ਰਭੂ-ਚਰਨਾਂ ਦੀ ਪ੍ਰੀਤ ਤੋਂ ਬਿਨਾ ਇਹ ਸਰੀਰ ਪਰ-ਅਧੀਨ (ਭਾਵ, ਮਾਇਆ ਦੇ ਪ੍ਰਭਾਵ ਹੇਠ) ਹੈ ਤੇ ਜੋ ਕੁਝ ਕਰਦਾ ਹੈ ਨਿਕੰਮਾ ਕੰਮ ਹੀ ਕਰਦਾ ਹੈ ॥੬॥

ਪਦ ਅਰਥ ਵੇਚਾਰੀਆ = ਪਰ-ਅਧੀਨ, ਨਿਮਾਣੀ ਜਿਹੀ, ਮਾਇਆ ਦੇ ਪ੍ਰਭਾਵ ਹੇਠ ॥੬॥

* ਭਾਵ: ਜੇ ਮਨੁੱਖ ਦੇ ਮਨ ਵਿਚ ਪਰਮਾਤਮਾ ਦੇ ਚਰਨਾਂ ਦਾ ਪਿਆਰ ਨਾਹ ਬਣੇ, ਤਾਂ ਇਹ ਸਦਾ ਮਾਇਆ ਦੇ ਪ੍ਰਭਾਵ ਵਿਚ ਦੁਖੀ ਜਿਹਾ ਹੀ ਰਹਿੰਦਾ ਹੈ। ਮਨੁੱਖ ਦੇ ਸਾਰੇ ਗਿਆਨ-ਇੰਦ੍ਰੇ ਮਾਇਆ ਦੀ ਦੌੜ-ਭੱਜ ਵਿਚ ਲੱਗੇ ਰਹਿੰਦੇ ਹਨ। ਪਰਮਾਤਮਾ ਆਪ ਕਿਰਪਾ ਕਰੇ, ਤਾਂ ਗੁਰੂ ਦੇ ਸ਼ਬਦ ਵਿਚ ਲੱਗ ਕੇ ਇਹ ਸੁਧਰ ਜਾਂਦਾ ਹੈ।

SikhNet (Spanish)dice Nanak, si no me entono en el Señor, ¿de qué sirve mi pobre cuerpo?(6)

ਆਨੰਦੁ ਆਨੰਦੁ ਸਭੁ ਕੋ ਕਹੈ; ਆਨੰਦੁ ਗੁਰੂ ਤੇ ਜਾਣਿਆ ॥

aanand aanand sabh ko kahai; aanand guroo te jaaniaa | Ang 917

Sant Singh KhalsaBliss, bliss - everyone talks of bliss; bliss is known only through the Guru.
Manmohan SinghAll talk of bliss and bliss, but the Real bliss is known only through the Guru.
Manmohan Singh (Punjabi)ਸਾਰੇ ਜਾਣੇ ਪਰਮ ਖ਼ੁਸ਼ੀ, ਪਰਮ ਖ਼ੁਸ਼ੀ ਬਾਰੇ ਗੱਲਾਂ ਕਰਦੇ ਹਨ ਪ੍ਰੰਤੂ ਅਸਲ ਖ਼ੁਸ਼ੀ ਗੁਰਾਂ ਦੇ ਰਾਹੀਂ ਹੀ ਜਾਣੀ ਜਾਂਦੀ ਹੈ।
Fareedkot Teekaਮੇਰੇ ਕੋ ਅਨੰਦ ਪ੍ਰਾਪਤਿ ਹੈ, ਬਾਰੰਬਾਰ ਸਭ ਕੋਈ ਕਹਿਤਾ ਹੈ, ਪਰੰਤੂ ਪੂਰਾ ਅਨੰਦ ਗੁਰੂ ਤੋਂ ਜਾਣਿਆ ਹੈ। ਭਾਵ ਸਰੂਪ ਗਿਆਨ ਕਾ ਆਨੰਦ ਪੂਰਾ ਗੁਰੂ ਤੇ ਪ੍ਰਾਪਤਿ ਹੋਤਾ ਹੈ॥
Prof. Sahib Singhਆਖਣ ਨੂੰ ਤਾਂ ਹਰ ਕੋਈ ਆਖ ਦੇਂਦਾ ਹੈ ਕਿ ਮੈਨੂੰ ਆਨੰਦ ਪ੍ਰਾਪਤ ਹੋ ਗਿਆ ਹੈ, ਪਰ (ਅਸਲ) ਆਨੰਦ ਦੀ ਸੂਝ ਗੁਰੂ ਤੋਂ ਹੀ ਮਿਲਦੀ ਹੈ।

ਪਦ ਅਰਥ ਸਭੁ ਕੋ = ਹਰੇਕ ਜੀਵ।

SikhNet (Spanish)Muchos dicen, estoy en Éxtasis, pero el Éxtasis sólo viene del Guru,

ਜਾਣਿਆ ਆਨੰਦੁ ਸਦਾ ਗੁਰ ਤੇ; ਕ੍ਰਿਪਾ ਕਰੇ ਪਿਆਰਿਆ ॥

jaaniaa aanand sadaa gur te; kripaa kare piaariaa | Ang 917

Sant Singh KhalsaEternal bliss in known only through the Guru, when the Beloved Lord grants His Grace.
Manmohan SinghWhen one knows eternal bliss from the Guru, then the Loved-Lord shows His mercy unto him.
Manmohan Singh (Punjabi)ਜਦ ਬੰਦਾ ਗੁਰਾਂ ਪਾਸੋਂ ਸਦੀਵੀ ਖ਼ੁਸ਼ੀ ਨੂੰ ਜਾਣ ਲੈਂਦਾ ਹੈ ਤਾਂ ਪ੍ਰੀਤਮ ਪ੍ਰਭੂ ਉਸ ਉੱਤੇ ਆਪਣੀ ਰਹਿਮਤ ਧਾਰਦਾ ਹੈ।
Fareedkot Teekaਅਚੁਤ ਅਨੰਦ ਗੁਰ ਉਪਦੇਸ਼ ਸੇ ਜਾਣਿਆ ਹੈ॥☬ਪ੍ਰਸ਼ਨ: ਗੁਰੂ ਕੈਸੇ ਮਿਲਤੇ ਹੈਂ?☬ਉਤ੍ਰ: ਹੇ ਪਿਆਰਿਆ ਸਿਖਾ! ਜਬ ਵਾਹਿਗੁਰੂ ਕ੍ਰਿਪਾ ਕਰਤਾ ਹੈ॥
Prof. Sahib Singhਹੇ ਪਿਆਰੇ ਭਾਈ! (ਅਸਲ) ਆਨੰਦ ਦੀ ਸੂਝ ਸਦਾ ਗੁਰੂ ਤੋਂ ਹੀ ਮਿਲਦੀ ਹੈ। (ਉਹ ਮਨੁੱਖ ਅਸਲ ਆਨੰਦ ਨਾਲ ਸਾਂਝ ਪਾਂਦਾ ਹੈ, ਜਿਸ ਉਤੇ ਗੁਰੂ) ਕਿਰਪਾ ਕਰਦਾ ਹੈ।

ਪਦ ਅਰਥ ਪਿਆਰਿਆ = ਹੇ ਪਿਆਰੇ ਭਾਈ! ਕ੍ਰਿਪਾ ਕਰੇ = ਜਦੋਂ ਗੁਰੂ ਕਿਰਪਾ ਕਰਦਾ ਹੈ।

SikhNet (Spanish)cuando el Señor Bienamado tiene Misericordia de nosotros.

ਕਰਿ ਕਿਰਪਾ ਕਿਲਵਿਖ ਕਟੇ; ਗਿਆਨ ਅੰਜਨੁ ਸਾਰਿਆ ॥

kar kirapaa kilavikh katte; giaan anjan saariaa | Ang 917

Sant Singh KhalsaGranting His Grace, He cuts away our sins; He blesses us with the healing ointment of spiritual wisdom.
Manmohan SinghIn His mercy the Lord cuts away his sins and blesses him with the slave of Divine knowledge.
Manmohan Singh (Punjabi)ਆਪਣੀ ਮਿਹਰ ਦੁਆਰਾ, ਸਾਹਿਬ ਉਸ ਦੇ ਪਾਪ ਕੱਟ ਦਿੰਦਾ ਹੈ ਅਤੇ ਉਸ ਨੂੰ ਬ੍ਰਹਿਮ-ਗਿਆਨ ਦਾ ਸੁਰਮਾਂ ਪ੍ਰਦਾਨ ਕਰਦਾ ਹੈ।
Fareedkot Teekaਕਿਰਪਾ ਕਰ ਕੇ ਜਿਸ ਕੇ ਪਾਪ ਕਟੇ ਹੈਂ ਪੁਨਾ ਤਿਸ ਕੇ ਗਿਆਨੁ ਅੰਜਨੁ (ਸਾਰਿਆ) ਪਾਇਆ ਹੈ॥
Prof. Sahib Singhਗੁਰੂ ਮੇਹਰ ਕਰ ਕੇ (ਉਸ ਦੇ) (ਅੰਦਰੋਂ) ਪਾਪ ਕੱਟ ਦੇਂਦਾ ਹੈ, ਤੇ (ਉਸ ਦੀਆਂ ਵਿਚਾਰ-ਅੱਖਾਂ ਵਿਚ) ਆਤਮਕ ਜੀਵਨ ਦੀ ਸੂਝ ਦਾ ਸੁਰਮਾ ਪਾਂਦਾ ਹੈ।

ਪਦ ਅਰਥ ਕਿਲਵਿਖ = ਪਾਪ। ਅੰਜਨੁ = ਸੁਰਮਾ। ਸਾਰਿਆ = (ਅੱਖਾਂ ਵਿਚ) ਪਾਂਦਾ ਹੈ।

SikhNet (Spanish)En Su Misericordia el Señor disipa nuestros males y nos bendice con el Colirio de la Sabiduría.

ਅੰਦਰਹੁ ਜਿਨ ਕਾ ਮੋਹੁ ਤੁਟਾ; ਤਿਨ ਕਾ ਸਬਦੁ ਸਚੈ ਸਵਾਰਿਆ ॥

andarahu jin kaa mohu tuttaa; tin kaa sabad sachai savaariaa | Ang 917

Sant Singh KhalsaThose who eradicate attachment from within themselves, are adorned with the Shabad, the Word of the True Lord.
Manmohan SinghThey, who from their mind drive away worldly love; their speech the True Lord embellishes.
Manmohan Singh (Punjabi)ਜੋ ਆਪਣੇ ਚਿੱਤ ਅੰਦਰੋਂ ਸੰਸਾਰੀ ਮਮਤੀ ਨੂੰ ਕੱਢ ਦਿੰਦੇ ਹਨ, ਉਨ੍ਹਾਂ ਦੀ ਬੋਲ ਬਾਣੀ ਨੂੰ ਸੱਚਾ ਸੁਆਮੀ ਸ਼ਸ਼ੋਭਤ ਕਰ ਦਿੰਦਾ ਹੈ।
Fareedkot Teekaਜਿਨੋਂ ਕਾ ਅੰਦਰੋਂ ਮੋਹ ਟੂਟਾ ਹੈ ਤਿਨੋਂ ਕਾ (ਸਬਦੁ) ਵਾਕ ਸਚੇ ਨੇ ਸਵਾਰਿਆ ਹੈ॥
Prof. Sahib Singhਜਿਨ੍ਹਾਂ ਮਨੁੱਖਾਂ ਦੇ ਮਨ ਵਿਚੋਂ ਮਾਇਆ ਦਾ ਮੋਹ ਮੁੱਕ ਜਾਂਦਾ ਹੈ, ਅਕਾਲ ਪੁਰਖ ਉਹਨਾਂ ਦਾ ਬੋਲ ਹੀ ਸੁਚੱਜਾ ਮਿੱਠਾ ਕਰ ਦੇਂਦਾ ਹੈ।

ਪਦ ਅਰਥ ਅੰਦਰਹੁ = ਮਨ ਵਿਚੋਂ। ਸਚੈ = ਸਦਾ-ਥਿਰ (ਪਰਮਾਤਮਾ) ਨੇ। ਸਬਦੁ = ਬੋਲ। ਸਬਦੁ ਸਵਾਰਿਆ = ਬੋਲ ਸਵਾਰ ਦਿੱਤਾ (ਭਾਵ, ਖਰ੍ਹਵੇ ਬੋਲ ਨਿੰਦਾ ਆਦਿਕ ਦੇ ਬੋਲ ਨਹੀਂ ਬੋਲਦਾ)।

SikhNet (Spanish)Quienes eliminan el apego de su ser, son adornados con el Shabd de la Palabra del Verdadero Señor,

ਕਹੈ; ਨਾਨਕੁ. ਏਹੁ ਅਨੰਦੁ ਹੈ; ਆਨੰਦੁ ਗੁਰ ਤੇ ਜਾਣਿਆ ॥੭॥

kahai; naanak. ehu anand hai; aanand gur te jaaniaa |7| Ang 917

Sant Singh KhalsaSays Nanak, this alone is bliss - bliss which is known through the Guru. ||7||
Manmohan SinghSays Nanak, this alone is the bliss, that bliss which the mortal can obtain only from the Guru.
Manmohan Singh (Punjabi)ਗੁਰੂ ਜੀ ਫੁਰਮਾਉਂਦੇ ਹਨ, ਕੇਵਲ ਇਹ ਹੀ ਅਨੰਦ ਹੈ, ਜੋ ਪ੍ਰਾਨੀ ਗੁਰਾਂ ਪਾਸੋਂ ਹੀ ਪ੍ਰਾਪਤ ਕਰ ਸਕਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਇਹ ਜੋ ਸਰੂਪਾਨੰਦ ਹੈ, ਸੋ ਅਨੰਦ ਗੁਰੋਂ ਤੇ ਜਾਣਿਆ ਹੈ॥੭॥
Prof. Sahib Singhਨਾਨਕ ਆਖਦਾ ਹੈ ਕਿ ਅਸਲ ਆਨੰਦ ਇਹੀ ਹੈ, ਤੇ ਇਹ ਆਨੰਦ ਗੁਰੂ ਤੋਂ ਹੀ ਸਮਝਿਆ ਜਾ ਸਕਦਾ ਹੈ ॥੭॥

ਪਦ ਅਰਥ ਏਹੁ ਅਨੰਦੁ ਹੈ = ਅਸਲ ਆਤਮਕ ਆਨੰਦ ਇਹ ਹੈ (ਕਿ ਮਨੁੱਖ ਦਾ ਖਰ੍ਹਵਾ ਤੇ ਨਿੰਦਾ ਆਦਿਕ ਵਾਲਾ ਸੁਭਾਉ ਹੀ ਨਹੀਂ ਰਹਿੰਦਾ) ॥੭॥

* ਭਾਵ: ਜਿਸ ਮਨੁੱਖ ਨੂੰ ਅਸਲ ਆਤਮਕ ਆਨੰਦ ਪ੍ਰਾਪਤ ਹੁੰਦਾ ਹੈ, ਉਸ ਦਾ ਜੀਵਨ ਇਤਨਾ ਪਿਆਰ ਵਾਲਾ ਬਣ ਜਾਂਦਾ ਹੈ ਕਿ ਉਹ ਸਦਾ ਮਿੱਠ-ਬੋਲਾ ਰਹਿੰਦਾ ਹੈ। ਇਹ ਆਤਮਕ ਆਨੰਦ ਗੁਰੂ ਤੋਂ ਮਿਲਦਾ ਹੈ। ਗੁਰੂ ਉਸ ਮਨੁੱਖ ਦੇ ਅੰਦਰੋਂ ਸਾਰੇ ਵਿਕਾਰ ਦੂਰ ਕਰ ਦੇਂਦਾ ਹੈ, ਤੇ ਉਸ ਨੂੰ ਆਤਮਕ ਜੀਵਨ ਦੀ ਸਮਝ ਬਖ਼ਸ਼ਦਾ ਹੈ।

SikhNet (Spanish)dice Nanak, ese es en verdad el Éxtasis que uno logra del Guru.(7)

ਬਾਬਾ. ਜਿਸੁ ਤੂ ਦੇਹਿ; ਸੋਈ ਜਨੁ ਪਾਵੈ ॥

baabaa. jis too dehi; soee jan paavai | Ang 918

Sant Singh KhalsaO Baba, he alone receives it, unto whom You give it.
Manmohan SinghO Father, that man alone obtains bliss, whom Thou givest, O Lord.
Manmohan Singh (Punjabi)ਹੇ ਪਿਤਾ। ਕੇਵਲ ਉਹ ਬੰਦਾ ਹੀ ਪਰਮ ਖੁਸ਼ੀ ਹਾਸਲ ਕਰ ਸਕਦਾ ਹੈ, ਜਿਸ ਨੂੰ ਹੇ ਸੁਆਮੀ! ਤੂੰ ਦਿੰਦਾ ਹੈਂ।
Fareedkot Teekaਹੇ ਪਰਮੇਸ੍ਵਰ! ਜਿਸ ਕੋ ਤੂੰ ਦੇਤਾ ਹੈਂ, ਸੋ ਪੁਰਸ ਪਾਵਤਾ ਹੈ॥
Prof. Sahib Singhਹੇ ਪ੍ਰਭੂ! ਜਿਸ ਮਨੁੱਖ ਨੂੰ ਤੂੰ (ਆਤਮਕ ਆਨੰਦ ਦੀ ਦਾਤਿ) ਦੇਂਦਾ ਹੈਂ ਉਹ ਪ੍ਰਾਪਤ ਕਰਦਾ ਹੈ।

ਪਦ ਅਰਥ ਬਾਬਾ = ਹੇ ਹਰੀ! ਦੇਹਿ = (ਆਨੰਦ ਦੀ ਦਾਤਿ) ਦੇਂਦਾ ਹੈਂ।

SikhNet (Spanish)Oh Baba, sólo aquél a quien bendices obtiene el Éxtasis,

ਪਾਵੈ ਤ ਸੋ ਜਨੁ. ਦੇਹਿ ਜਿਸ ਨੋ; ਹੋਰਿ ਕਿਆ ਕਰਹਿ ਵੇਚਾਰਿਆ ॥

paavai ta so jan. dehi jis no; hor kiaa kareh vechaariaa | Ang 918

Sant Singh KhalsaHe alone receives it, unto whom You give it; what can the other poor wretched beings do?
Manmohan SinghThat man alone attains to it, whom Thou blesseth with it, What can other poor mortals do?
Manmohan Singh (Punjabi)ਕੇਵਲ ਉਹ ਇਨਸਾਨ ਹੀ ਇਸ ਨੂੰ ਪਾਉਂਦਾ ਹੈ, ਜਿਸ ਨੂੰ ਤੂੰ ਇਸ ਦੀ ਦਾਤ ਦਿੰਦਾ ਹੈਂ। ਹੋਰਸ ਕੋਈ ਗਰੀਬ ਪ੍ਰਾਣੀ ਕੀ ਕਰ ਸਕਦੇ ਹਨ।
Fareedkot Teekaਸੋ ਜਨ ਪਾਵਤਾ ਹੈ ਤੂੰ ਜਿਸ ਕੋ ਦੇਤਾ ਹੈਂ, ਹੋਰ ਬਿਚਾਰੇ ਕਿਆ ਕਰ ਸਕਤੇ ਹੈਂ॥
Prof. Sahib Singhਉਹੀ ਮਨੁੱਖ (ਇਸ ਦਾਤ ਨੂੰ) ਮਾਣਦਾ ਹੈ ਜਿਸ ਨੂੰ ਤੂੰ ਦਿੰਦਾ ਹੈਂ, ਹੋਰਨਾਂ ਵਿਚਾਰਿਆਂ ਦੀ (ਮਾਇਆ ਦੇ ਹੜ੍ਹ ਅੱਗੇ) ਕੋਈ ਪੇਸ਼ ਨਹੀਂ ਜਾਂਦੀ।

ਪਦ ਅਰਥ ਹੋਰਿ ਵੇਚਾਰਿਆ = ਹੋਰ ਵਿਚਾਰੇ ਜੀਵ। ਕਿਆ ਕਰਹਿ = ਕੀਹ ਕਰ ਸਕਦੇ ਹਨ? ਮਾਇਆ ਅੱਗੇ ਉਹਨਾਂ ਦੀ ਪੇਸ਼ ਨਹੀਂ ਜਾਂਦੀ।

SikhNet (Spanish)mientras que los esfuerzos de otros de nada sirven.

ਇਕਿ ਭਰਮਿ ਭੂਲੇ. ਫਿਰਹਿ ਦਹ ਦਿਸਿ; ਇਕਿ. ਨਾਮਿ ਲਾਗਿ ਸਵਾਰਿਆ ॥

eik bharam bhoole. fireh deh dis; ik. naam laag savaariaa | Ang 918

Sant Singh KhalsaSome are deluded by doubt, wandering in the ten directions; some are adorned with attachment to the Naam.
Manmohan SinghSome stray in doubt and wander in ten directions. Some are bedecked by attachment to the Lord's Name.
Manmohan Singh (Punjabi)ਕਈ ਵਹਿਮ ਅੰਦਰ ਘੁੱਸੇ ਹੋਏ ਹਨ ਅਤੇ ਦਸੀਂ ਪਾਸੀਂ ਭਟਕਦੇ ਫਿਰਦੇ ਹਨ। ਕਈ ਪ੍ਰਭੂ ਦੇ ਨਾਲ ਜੁੜ ਸ਼ਸੋਭਤ ਹੋ ਗਏ ਹਨ।
Fareedkot Teekaਏਕ ਭਰਮ ਕਰ ਕੇ ਭੂਲੇ ਹੂਏ ਦਸੋਂ ਦਿਸੋਂ ਮੇਂ ਫਿਰਤੇ ਹੈਂ। ਇਕ ਜੋ ਤੁਧੁ ਨਾਮੀ ਮੇਂ ਲਾਗੇ ਹੈਂ, ਸੋ ਤਿਨੋਂ ਕਾ ਜਨਮੁ ਤੈਨੇ ਸਵਾਰਿਆ ਹੈ॥
Prof. Sahib Singhਕਈ ਬੰਦੇ (ਮਾਇਆ ਦੀ) ਭਟਕਣਾ ਵਿਚ (ਅਸਲ ਰਸਤੇ ਤੋਂ) ਭੁੱਲੇ ਹੋਏ ਦਸੀਂ ਪਾਸੀਂ ਦੌੜਦੇ ਫਿਰਦੇ ਹਨ, ਕਈ (ਭਾਗਾਂ ਵਾਲਿਆਂ ਨੂੰ) ਤੂੰ ਆਪਣੇ ਨਾਮ ਵਿਚ ਜੋੜ ਕੇ (ਉਹਨਾਂ ਦਾ ਜਨਮ) ਸਵਾਰ ਦੇਂਦਾ ਹੈਂ।

ਪਦ ਅਰਥ ਇਕਿ = ਕਈ ਜੀਵ। ਭਰਮਿ = (ਮਾਇਆ ਦੀ) ਭਟਕਣਾ ਵਿਚ। ਦਹਦਿਸਿ = ਦਸੀਂ ਪਾਸੀਂ।

SikhNet (Spanish)Algunos vagan en las diez direcciones, mientras otros son embellecidos al entonar Tu Nombre.

ਗੁਰ ਪਰਸਾਦੀ. ਮਨੁ ਭਇਆ ਨਿਰਮਲੁ; ਜਿਨਾ ਭਾਣਾ ਭਾਵਏ ॥

gur parasaadee. man bheaa niramal; jinaa bhaanaa bhaave | Ang 918

Sant Singh KhalsaBy Guru's Grace, the mind becomes immaculate and pure, for those who follow God's Will.
Manmohan SinghBy Guru's grace, Immaculate becomes the mind of those, to whom the Lord's will is agreeable.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ, ਪਵਿੱਤਰ ਹੋ ਜਾਂਦਾ ਹੈ ਉਨ੍ਹਾਂ ਦਾ ਹਿਰਦਾ ਜਿਨ੍ਹਾਂ ਨੂੰ ਪ੍ਰਭੂ ਦੀ ਰਜ਼ਾ ਚੰਗੀ ਲਗਦੀ ਹੈ।
Fareedkot Teekaਜਿਨ ਕੋ ਗੁਰੋਂ ਕੀ ਕ੍ਰਿਪਾ ਤੇ ਤੇਰਾ ਭਾਣਾ ਭਾਉਂਦਾ ਹੈ ਤਿਨਾਂ ਦਾ ਮਨ ਨਿਰਮਲ ਭਇਆ ਹੈ॥
Prof. Sahib Singh(ਇਸ ਤਰ੍ਹਾਂ ਤੇਰੀ ਮੇਹਰ ਨਾਲ) ਜਿਨ੍ਹਾਂ ਨੂੰ ਤੇਰੀ ਰਜ਼ਾ ਪਿਆਰੀ ਲੱਗਣ ਲੱਗ ਪੈਂਦੀ ਹੈ, ਗੁਰੂ ਦੀ ਕਿਰਪਾ ਨਾਲ ਉਹਨਾਂ ਦਾ ਮਨ ਪਵਿਤ੍ਰ ਹੋ ਜਾਂਦਾ ਹੈ (ਤੇ ਉਹ ਆਤਮਕ ਆਨੰਦ ਮਾਣਦੇ ਹਨ,

ਪਦ ਅਰਥ ਭਾਣਾ = ਰਜ਼ਾ।

SikhNet (Spanish)Por la Gracia del Guru la mente se vuelve Inmaculada y uno ama la Voluntad del Señor.

ਕਹੈ ਨਾਨਕੁ. ਜਿਸੁ ਦੇਹਿ ਪਿਆਰੇ; ਸੋਈ ਜਨੁ ਪਾਵਏ ॥੮॥

kahai naanak. jis dehi piaare; soee jan paave |8| Ang 918

Sant Singh KhalsaSays Nanak, he alone receives it, unto whom You give it, O Beloved Lord. ||8||
Manmohan SinghSays Nanak, O Love; that person alone obtains bliss whom Thou give.
Manmohan Singh (Punjabi)ਗੁਰੂ ਜੀ ਫੁਰਮਾਉਂਦੇ ਹਨ, ਜਿਸ ਨੂੰ ਤੂੰ ਦਿੰਦਾ ਹੈਂ ਹੇ ਪ੍ਰੀਤਮ। ਕੇਵਲ ਉਹ ਇਨਸਾਨ ਹੀ ਆਨੰਦ ਨੂੰ ਪਾਉਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਜਿਸ ਕੋ ਤੂੰ ਭਾਣਾ ਮਾਨਣੇ ਕੋ ਦੇਤਾ ਹੈਂ, ਹੇ ਪਿਆਰਿਆ! ਸੋਈ ਪੁਰਸ ਤੇਰੇ ਕੋ ਪਾਵਤਾ ਹੈ॥੮॥
Prof. Sahib Singh(ਪਰ) ਨਾਨਕ ਆਖਦਾ ਹੈ ਕਿ (ਹੇ ਪ੍ਰਭੂ!) ਜਿਸ ਨੂੰ ਤੂੰ (ਆਤਮਕ ਆਨੰਦ ਦੀ ਦਾਤਿ) ਬਖ਼ਸ਼ਦਾ ਹੈਂ ਉਹੀ ਇਸ ਨੂੰ ਮਾਣ ਸਕਦਾ ਹੈ ॥੮॥

* ਭਾਵ: ਆਪਣੇ ਉੱਦਮ ਨਾਲ ਕੋਈ ਪ੍ਰਾਣੀ ਆਤਮਕ ਆਨੰਦ ਨਹੀਂ ਮਾਣ ਸਕਦਾ ਕਿਉਂਕਿ ਮਾਇਆ ਦੇ ਟਾਕਰੇ ਤੇ ਕਿਸੇ ਦੀ ਪੇਸ਼ ਨਹੀਂ ਜਾਂਦੀ। ਜਿਨ੍ਹਾਂ ਉਤੇ ਪਰਮਾਤਮਾ ਮਿਹਰ ਕਰਦਾ ਹੈ, ਉਹਨਾਂ ਨੂੰ ਗੁਰੂ ਮਿਲਾਂਦਾ ਹੈ। ਗੁਰੂ ਦੇ ਦੱਸੇ ਰਸਤੇ ਉਤੇ ਤੁਰ ਕੇ ਉਹ ਵਿਕਾਰਾਂ ਵਲੋਂ ਬਚਦੇ ਹਨ, ਤੇ, ਹਰਿ-ਨਾਮ ਵਿਚ ਜੁੜਦੇ ਹਨ। ਉਹਨਾਂ ਅੰਦਰ ਸਦਾ ਸ਼ਾਂਤੀ ਤੇ ਠੰਢ ਹੀ ਬਣੀ ਰਹਿੰਦੀ ਹੈ।

SikhNet (Spanish)Dice Nanak, sólo es bendecido aquél a quien Tú bendices, oh Señor.(8)

ਆਵਹੁ ਸੰਤ ਪਿਆਰਿਹੋ; ਅਕਥ ਕੀ ਕਰਹ ਕਹਾਣੀ ॥

aavahu sant piaariho; akath kee karah kahaanee | Ang 918

Sant Singh KhalsaCome, Beloved Saints, let us speak the Unspoken Speech of the Lord.
Manmohan SinghCome, O dear saints, let us utter the discourse of the ineffable Lord.
Manmohan Singh (Punjabi)ਆਓ। ਹੇ ਪਿਆਰੇ ਸਾਧੂਓ। ਆਪਾਂ ਅਕਹਿ ਪ੍ਰਭੂ ਦੀ ਕਥਾ ਵਾਰਤਾ ਉਚਾਰਨ ਕਰੀਏ।
Fareedkot Teekaਹੇ ਸੰਤ ਪਿਆਰਿਓ! ਆਵੋ ਮਿਲ ਕੇ (ਆਪ) ਗੁਰੂ ਕੀ ਕਹਾਣੀ ਕਰੀਏ॥
Prof. Sahib Singhਹੇ ਪਿਆਰੇ ਸੰਤ ਜਨੋ! ਆਓ, ਅਸੀਂ (ਰਲ ਕੇ) ਬੇਅੰਤ ਗੁਣਾਂ ਵਾਲੇ ਪਰਮਾਤਮਾ ਦੀਆਂ ਸਿਫ਼ਤ-ਸਾਲਾਹ ਦੀਆਂ ਗੱਲਾਂ ਕਰੀਏ,

ਪਦ ਅਰਥ ਅਕਥ = ਜਿਸ ਦੇ ਸਾਰੇ ਗੁਣ ਬਿਆਨ ਨ ਕੀਤੇ ਜਾ ਸਕਣ।

SikhNet (Spanish)Vengan mis queridos amigos, cantemos el Nombre del Señor;

ਕਰਹ ਕਹਾਣੀ ਅਕਥ ਕੇਰੀ; ਕਿਤੁ ਦੁਆਰੈ ਪਾਈਐ ॥

karah kahaanee akath keree; kit duaarai paaeeai | Ang 918

Sant Singh KhalsaHow can we speak the Unspoken Speech of the Lord? Through which door will we find Him?
Manmohan SinghLet us speak of the Ineffable Lord, By what means can we find Him?
Manmohan Singh (Punjabi)ਆਓ ਆਪਾਂ ਅਕਹਿ ਪ੍ਰਭੂ ਦੀਆਂ ਗੱਲਾਂ-ਬਾਤਾਂ ਕਰੀਏ। ਕਿਹੜੇ ਸਾਧਨ ਨਾਲ ਆਪਾਂ ਉਸ ਨੂੰ ਪਾ ਸਕਦੇ ਹਾਂ।
Fareedkot Teekaਪਰਮੇਸ੍ਵਰ ਕੀ (ਕਹਾਣੀ) ਕਥਾ ਕਰੀਏ ਅਰੁ ਏਹੁ ਵੀਚਾਰੁ ਕਰੀਏ ਕਿ (ਕਿਤੁ) ਕਿਸ ਸਾਧਨ ਦੁਆਰੇ (ਅਕਥ) ਹਰੀ ਕੋ ਪਾਈਤਾ ਹੈ॥
Prof. Sahib Singhਉਸ ਪ੍ਰਭੂ ਦੀਆਂ ਕਹਾਣੀਆਂ ਸੁਣੀਏ ਸੁਣਾਈਏ ਜਿਸ ਦੇ ਗੁਣ ਬਿਆਨ ਤੋਂ ਪਰੇ ਹਨ। (ਪਰ ਜੇ ਤੁਸੀ ਪੁੱਛੋ ਕਿ) ਉਹ ਪ੍ਰਭੂ ਕਿਸ ਤਰੀਕੇ ਨਾਲ ਮਿਲਦਾ ਹੈ?

ਪਦ ਅਰਥ ਕਰਹ = ਅਸੀਂ ਕਰੀਏ। ਕਿਤੁ ਦੁਆਰੈ = ਕਿਸ ਵਸੀਲੇ ਨਾਲ? ਕੇਰੀ = ਦੀ

SikhNet (Spanish)pero, ¿acaso podrá recitarse lo Inefable? ¿Hay alguna Puerta que nos conduzca al Nombre?

ਤਨੁ ਮਨੁ ਧਨੁ ਸਭੁ. ਸਉਪਿ ਗੁਰ ਕਉ; ਹੁਕਮਿ ਮੰਨਿਐ ਪਾਈਐ ॥

tan man dhan sabh. saup gur kau; hukam maniai paaeeai | Ang 918

Sant Singh KhalsaSurrender body, mind, wealth, and everything to the Guru; obey the Order of His Will, and you will find Him.
Manmohan SinghSurrender all your body, soul and wealth unto the Guru and submit to his will, thus shall you obtain the Lord.
Manmohan Singh (Punjabi)ਤੁਸੀਂ ਆਪਣੀ ਦੇਹ, ਆਤਮਾਂ ਅਤੇ ਦੌਲਤ ਸਮੂਹ ਗੁਰਦੇਵ ਜੀ ਦੇ ਪਾਲਣਾ ਕਰੋ, ਇਸ ਤਰ੍ਹਾਂ ਤੁਸੀਂ ਪ੍ਰਭੂ ਨੂੰ ਪਾ ਲਓਗੇ।
Fareedkot Teekaਪਰੰਤੂ ਤਨੁ ਮਨੁ ਧਨੁ ਸਭੁ ਗੁਰੋਂ ਕੋ ਸੌਂਪ ਕਰ ਕੇ ਪੁਨਃ ਪਰਮੇਸ੍ਵਰ ਕੇ ਹੁਕਮ (ਮੰਨਿਐ) ਮੰਨਣੇ ਤੇ ਪਰਮੇਸ੍ਵਰ ਪਾਈਤਾ ਹੈ॥
Prof. Sahib Singh(ਤਾਂ ਉੱਤਰ ਇਹ ਹੈ ਕਿ ਆਪਣਾ ਆਪ ਮਾਇਆ ਦੇ ਹਵਾਲੇ ਕਰਨ ਦੇ ਥਾਂ) ਆਪਣਾ ਤਨ ਮਨ ਧਨ ਸਭ ਕੁਝ ਗੁਰੂ ਦੇ ਹਵਾਲੇ ਕਰੋ (ਇਸ ਤਰ੍ਹਾਂ) ਜੇ ਗੁਰੂ ਦਾ ਹੁਕਮ ਮਿੱਠਾ ਲੱਗਣ ਲੱਗ ਪਏ ਤਾਂ ਪਰਮਾਤਮਾ ਮਿਲ ਪੈਂਦਾ ਹੈ।

ਪਦ ਅਰਥ ਸਉਪਿ = ਹਵਾਲੇ ਕਰ ਦਿਹੁ। ਹੁਕਮਿ ਮੰਨਿਐ = ਜੇ (ਪ੍ਰਭੂ ਦਾ) ਹੁਕਮ (ਸਿਰ ਮੱਥੇ ਤੇ) ਮੰਨ ਲਿਆ ਜਾਏ।

SikhNet (Spanish)Sólo entregando mi mente, cuerpo y riquezas al Guru y sometiéndome a Su Voluntad, he de lograrlo.

ਹੁਕਮੁ ਮੰਨਿਹੁ ਗੁਰੂ ਕੇਰਾ; ਗਾਵਹੁ ਸਚੀ ਬਾਣੀ ॥

hukam manihu guroo keraa; gaavahu sachee baanee | Ang 918

Sant Singh KhalsaObey the Hukam of the Guru's Command, and sing the True Word of His Bani.
Manmohan SinghObey ye the Guru's order and sing ye the True Gurbani.
Manmohan Singh (Punjabi)ਤੁਸੀਂ ਗੁਰੂ ਮਹਾਰਾਜ ਦੀ ਆਗਿਆ ਮੂਹਰੇ ਸਿਰ ਨਿਵਾਓ ਅਤੇ ਸੱਚੀ ਗੁਰਬਾਣੀ ਦਾ ਗਾਇਨ ਕਰੋ।
Fareedkot Teekaਤਾਂ ਤੇ ਗੁਰੂ ਕਾ ਹੁਕਮੁ ਮੰਨੋ ਅਰੁ ਸਚੀ ਬਾਣੀ ਕੋ ਗਾਵੋ॥
Prof. Sahib Singh(ਸੋ, ਸੰਤ ਜਨੋ!) ਗੁਰੂ ਦੇ ਹੁਕਮ ਉੱਤੇ ਤੁਰੋ ਤੇ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਗਾਇਆ ਕਰੋ।

ਪਦ ਅਰਥ ਕੇਰਾ = ਦਾ।

SikhNet (Spanish)Entrégate a la Voluntad del Guru y canta la Palabra Verdadera.

ਕਹੈ ਨਾਨਕੁ. ਸੁਣਹੁ ਸੰਤਹੁ; ਕਥਿਹੁ. ਅਕਥ ਕਹਾਣੀ ॥੯॥

kahai naanak. sunahu santahu; kathihu. akath kahaanee |9| Ang 918

Sant Singh KhalsaSays Nanak, listen, O Saints, and speak the Unspoken Speech of the Lord. ||9||
Manmohan SinghSays Nanak, hearken O ye saints, narrate ye the inexpressible anecdote of the Lord.
Manmohan Singh (Punjabi)ਗੁਰੂ ਜੀ ਆਪਣੇ ਹਨ, ਤੁਸੀਂ ਸ੍ਰਵਣ ਕਰੋ, ਹੇ ਸਾਧੂਓ ਤੁਸੀਂ ਸੁਆਮੀ ਦੀ ਅਕਹਿ ਵਾਰਤਾ ਨੂੰ ਵਰਨਣ ਕਰੋ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਹੇ ਸੰਤੋ! ਸੁਣੋ ਔ ਅਕਥ ਕੀ ਕਹਾਣੀ ਕਥਨ ਕਰੋ॥੯॥
Prof. Sahib Singhਨਾਨਕ ਆਖਦਾ ਹੈ ਕਿ ਹੇ ਸੰਤ ਜਨੋ ਸੁਣੋ, (ਉਸ ਨੂੰ ਮਿਲਣ ਦਾ ਅਤੇ ਆਤਮਕ ਆਨੰਦ ਮਾਣਨ ਦਾ ਸਹੀ ਰਸਤਾ ਇਹੀ ਹੈ ਕਿ) ਉਸ ਅਕੱਥ ਪ੍ਰਭੂ ਦੀਆਂ ਕਹਾਣੀਆਂ ਕਰਿਆ ਕਰੋ ॥੯॥

* ਭਾਵ: ਆਤਮਕ ਆਨੰਦ ਦੇ ਦਾਤੇ ਪਰਮਾਤਮਾ ਦੇ ਮਿਲਾਪ ਦਾ ਇਕੋ ਇਕ ਰਸਤਾ ਹੈ, ਉਹ ਇਹ ਹੈ ਕਿ ਮਨੁੱਖ ਆਪਣਾ ਆਪ ਗੁਰੂ ਦੇ ਹਵਾਲੇ ਕਰ ਦੇਵੇ। ਬੱਸ! ਗੁਰੂ ਦੇ ਦੱਸੇ ਰਸਤੇ ਉਤੇ ਤੁਰੇ ਅਤੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਂਦਾ ਰਹੇ। ਅੰਦਰ ਆਨੰਦ ਹੀ ਅਨੰਦ ਬਣਿਆ ਰਹੇਗਾ।

SikhNet (Spanish)Dice Nanak, escuchen, oh Santos, reciten la Palabra Inefable del Señor. (9)

ਏ ਮਨ ਚੰਚਲਾ; ਚਤੁਰਾਈ ਕਿਨੈ. ਨ ਪਾਇਆ ॥

e man chanchalaa; chaturaaee kinai. na paaeaa | Ang 918

Sant Singh KhalsaO fickle mind, through cleverness, no one has found the Lord.
Manmohan SinghO my mercurial mind, no one has ever obtained the Lord through cleverness.
Manmohan Singh (Punjabi)ਹੇ ਮੇਰੀ ਚੁਲਬੁਲੀ ਜਿੰਦੜੀਏ! ਕਦੇ ਭੀ ਕਿਸੇ ਨੇ ਚਾਲਾਕੀ ਰਾਹੀਂ ਪ੍ਰਭੂ ਨੂੰ ਪ੍ਰਾਪਤ ਨਹੀਂ ਕੀਤਾ।
Fareedkot Teekaਹੇ ਚੰਚਲ ਮਨਾ! ਚਤਰਾਈ ਕਰ ਕੇ ਭਗਵੰਤ ਕੋ ਕਿਸੀ ਨੇ ਨਹੀਂ ਪਾਇਆ ਹੈ॥
Prof. Sahib Singhਹੇ ਚੰਚਲ ਮਨ! ਚਲਾਕੀਆਂ ਨਾਲ ਕਿਸੇ ਨੇ ਭੀ (ਆਤਮਕ ਆਨੰਦ) ਹਾਸਲ ਨਹੀਂ ਕੀਤਾ।

ਪਦ ਅਰਥ ਕਿਨੈ = ਕਿਸੇ ਮਨੁੱਖ ਨੇ ਭੀ।

SikhNet (Spanish)Oh mente astuta, nadie ha llegado

ਚਤੁਰਾਈ. ਨ ਪਾਇਆ ਕਿਨੈ; ਤੂ ਸੁਣਿ ਮੰਨ ਮੇਰਿਆ ॥

chaturaaee. na paaeaa kinai; too sun man meriaa | Ang 918

Sant Singh KhalsaThrough cleverness, no one has found Him; listen, O my mind.
Manmohan SinghBy cleverness no one has obtained God, hearken thou, O my soul!
Manmohan Singh (Punjabi)ਚਲਾਕੀ ਦੁਆਰਾ ਕਿਸੇ ਨੂੰ ਵਾਹਿਗੁਰੂ ਪ੍ਰਾਪਤ ਨਹੀਂ ਹੋਇਆ ਤੂੰ ਕੰਨ ਕਰ ਹੇ ਮੇਰੀ ਜਿੰਦੇ!
Fareedkot Teekaਹੇ ਮੇਰਿਆ ਮਨ! ਤੂੰ ਸੁਣੁ ਚਤੁਰਾਈ ਕਰ ਕੇ ਕਿਸੀ ਨੇ ਨਹੀਂ ਪਾਇਆ ਹੈ॥
Prof. Sahib Singhਹੇ ਮੇਰੇ ਮਨ! ਤੂੰ (ਧਿਆਨ ਨਾਲ) ਸੁਣ ਲੈ ਕਿ ਕਿਸੇ ਜੀਵ ਨੇ ਭੀ ਚਤੁਰਾਈ ਨਾਲ (ਪਰਮਾਤਮਾ ਦੇ ਮਿਲਾਪ ਦਾ ਆਨੰਦ) ਪ੍ਰਾਪਤ ਨਹੀਂ ਕੀਤਾ।

ਪਦ ਅਰਥ ਮੰਨ ਮੇਰਿਆ = ਹੇ ਮੇਰੇ ਮਨ! {ਲਫ਼ਜ਼ 'ਮੰਨ' ਦੀ (ੰ) ਇਕ ਮਾਤ੍ਰਾ ਵਧਾਣ ਵਾਸਤੇ ਹੀ ਹੈ, ਅਸਲ ਲਫ਼ਜ਼ 'ਮਨ' ਹੀ ਹੈ}।

SikhNet (Spanish)al Señor por medio de astucias.

ਏਹ ਮਾਇਆ ਮੋਹਣੀ; ਜਿਨਿ ਏਤੁ ਭਰਮਿ ਭੁਲਾਇਆ ॥

eeh maaeaa mohanee; jin et bharam bhulaaeaa | Ang 918

Sant Singh KhalsaThis Maya is so fascinating; because of it, people wander in doubt.
Manmohan SinghFascinating is this mammon, which has so much strayed the mortal in doubt.
Manmohan Singh (Punjabi)ਮੋਹ ਕਰ ਲੈਣ ਵਾਲੀ ਹੈ ਇਹ ਮੋਹਣੀ, ਜਿਸ ਨੇ ਪ੍ਰਾਨੀ ਨੂੰ ਵਹਿਮ ਅੰਦਰ ਐਨਾ ਗੁਮਰਾਹ ਕੀਤਾ ਹੋਇਆ ਹੈ।
Fareedkot Teekaਏਹ ਜੋ ਮਾਇਆ ਹੈ, ਸੋ ਮੋਹਣੀ ਹੈ। ਜਿਸਨੇ ਇਸ ਸਸੰਾਰ ਕੇ ਭਰਮ ਮੇਂ ਜੀਵ ਨੂੰ ਭੁਲਾਇਆ ਹੈ॥
Prof. Sahib Singh(ਅੰਦਰੋਂ ਮੋਹਣੀ ਮਾਇਆ ਵਿਚ ਭੀ ਫਸਿਆ ਰਹੇ, ਤੇ, ਬਾਹਰੋਂ ਨਿਰੀਆਂ ਗੱਲਾਂ ਨਾਲ ਆਤਮਕ ਆਨੰਦ ਚਾਹੇ, ਇਹ ਨਹੀਂ ਹੋ ਸਕਦਾ)। ਇਹ ਮਾਇਆ ਜੀਵਾਂ ਨੂੰ ਆਪਣੇ ਮੋਹ ਵਿਚ ਫਸਾਣ ਲਈ ਬੜੀ ਡਾਢੀ ਹੈ, ਇਸ ਨੇ ਇਸ ਭੁਲੇਖੇ ਵਿਚ ਪਾਇਆ ਹੋਇਆ ਹੈ ਕਿ ਮੋਹ ਮਿੱਠੀ ਚੀਜ਼ ਹੈ, ਇਸ ਤਰ੍ਹਾਂ ਕੁਰਾਹੇ ਪਾਈ ਰੱਖਦੀ ਹੈ।

ਪਦ ਅਰਥ ਜਿਨਿ = ਜਿਸ (ਮਾਇਆ) ਨੇ। ਏਤੁ ਭਰਮਿ = ਇਸ ਭੁਲੇਖੇ ਵਿਚ ਕਿ ਮੋਹ ਇਕ ਮਿੱਠੀ ਚੀਜ਼ ਹੈ। ਭੁਲਾਇਆ = ਕੁਰਾਹੇ ਪਾ ਦਿੱਤਾ।

SikhNet (Spanish)Maya es la gran embustera que siembra la duda

ਮਾਇਆ ਤ ਮੋਹਣੀ ਤਿਨੈ ਕੀਤੀ; ਜਿਨਿ ਠਗਉਲੀ ਪਾਈਆ ॥

maaeaa ta mohanee tinai keetee; jin tthgaulee paaeea | Ang 918

Sant Singh KhalsaThis fascinating Maya was created by the One who has administered this potion.
Manmohan SinghThis charming mammon too is the creation of Him, who has spread the illusion.
Manmohan Singh (Punjabi)ਇਹ ਟੂਣੇਹਾਰ ਸ਼ਕਤੀ ਭੀ ਉਸੇ ਹਰੀ ਦੀ ਰਚਨਾ ਹੈ, ਜਿਸ ਨੇ ਦ੍ਰਿਸ਼ਟਮਾਨ ਗਲਤ ਫਹਿਮੀ ਖਿਲਾਰੀ ਹੈ।
Fareedkot Teekaਪਰੰਤੂ ਮਾਇਆ ਮੋਹਨਹਾਰੀ ਤਿਸ ਵਾਹਿਗੁਰੂ ਨੇ ਕੀਤੀ ਹੈ ਜਿਸ ਨੇ ਭਰਮ ਕੀ ਠਗੀ ਪਾਈ ਹੈ॥
Prof. Sahib Singh(ਪਰ ਜੀਵ ਦੇ ਭੀ ਕੀਹ ਵੱਸ?) ਜਿਸ ਪ੍ਰਭੂ ਨੇ ਮਾਇਆ ਦੇ ਮੋਹ ਦੀ ਠਗਬੂਟੀ (ਜੀਵਾਂ ਨੂੰ) ਚੰਬੋੜੀ ਹੈ ਉਸੇ ਨੇ ਇਹ ਮੋਹਣੀ ਮਾਇਆ ਪੈਦਾ ਕੀਤੀ ਹੈ।

ਪਦ ਅਰਥ ਤਿਨੈ = ਉਸੇ (ਪ੍ਰਭੂ) ਨੇ। ਜਿਨਿ = ਜਿਸ (ਪ੍ਰਭੂ) ਨੇ। ਠਗਉਲੀ = ਠਗ-ਬੂਟੀ।

SikhNet (Spanish)en nuestra mente y a muchos desvía del camino.

ਕੁਰਬਾਣੁ ਕੀਤਾ ਤਿਸੈ ਵਿਟਹੁ; ਜਿਨਿ ਮੋਹੁ ਮੀਠਾ ਲਾਇਆ ॥

kurabaan keetaa tisai vittahu; jin mohu meetthaa laaeaa | Ang 918

Sant Singh KhalsaI am a sacrifice to the One who has made emotional attachment sweet.
Manmohan SinghI make myself a sacrifice unto Him, who has rendered unto Him, who has rendered worldly love sweet to the mortals.
Manmohan Singh (Punjabi)ਮੈਂ ਆਪਣੇ ਆਪ ਨੂੰ ਉਸ ਉੱਤੋਂ ਵਾਰਨੇ ਕਰਦਾ ਹਾਂ, ਜਿਸ ਨੇ ਸੰਸਾਰੀ ਮਮਤਾ ਪ੍ਰਾਨੀਆਂ ਨੂੰ ਮਿੱਠੜੀ ਲਾਈ ਹੈ।
Fareedkot Teekaਜਿਸ ਵਾਹਿਗੁਰੂ ਨੇ ਮੋਹੁ ਮੀਠਾ ਲਾਇਆ ਹੈ ਤਿਸ ਉਪਰੋਂ ਮੈਂ ਅਪਨਾ ਆਪ ਕੁਰਬਾਨ ਕੀਤਾ ਹੈ॥
Prof. Sahib Singh(ਸੋ, ਹੇ ਮੇਰੇ ਮਨ! ਆਪਣੇ ਆਪ ਨੂੰ ਮਾਇਆ ਤੋਂ ਸਦਕੇ ਕਰਨ ਦੇ ਥਾਂ) ਉਸ ਪ੍ਰਭੂ ਤੋਂ ਹੀ ਸਦਕੇ ਕਰੋ ਜਿਸ ਨੇ ਮਿੱਠਾ ਮੋਹ ਲਾਇਆ ਹੈ (ਤਦੋਂ ਹੀ ਇਹ ਮਿੱਠਾ ਮੋਹ ਮੁੱਕਦਾ ਹੈ)।

ਪਦ ਅਰਥ ਕੁਰਬਾਣੁ = ਸਦਕੇ, ਵਾਰਨੇ। ਵਿਟਹੁ = ਤੋਂ।

SikhNet (Spanish)Sin embargo, Dios Mismo ha creado a esta hechicera que se dedica a embrujar a todos con su encanto. Ofrezco mi vida en sacrificio al Señor, Quien ha puesto en mí el dulce deseo de Su Propio Ser.

ਕਹੈ ਨਾਨਕੁ. ਮਨ ਚੰਚਲ; ਚਤੁਰਾਈ ਕਿਨੈ. ਨ ਪਾਇਆ ॥੧੦॥

kahai naanak. man chanchal; chaturaaee kinai. na paaeaa |10| Ang 918

Sant Singh KhalsaSays Nanak, O fickle mind, no one has found Him through cleverness. ||10||
Manmohan SinghSays Nanak, O fickle man, none has ever obtained God by cleverness.
Manmohan Singh (Punjabi)ਗੁਰੂ ਜੀ ਫੁਰਮਾਉੱਦੇ ਹਨ। ਹੇ ਬੇਚੈਨ ਬੰਦੇ! ਕਦੇ ਭੀ ਕਿਸੇ ਨੂੰ ਚਾਲਾਕੀ ਹੁਸ਼ਿਆਰੀ ਦੁਆਰਾ ਵਹਿਗੁਰੂ ਪ੍ਰਪਾਤ ਨਹੀਂ ਹੋਇਆ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਹੇ ਮਨ ਚੰਚਲ! ਚਤੁਰਾਈ ਕਰ ਕੇ ਵਾਹਿਗੁਰੂ ਕੋ ਕਿਸੀ ਨੇ ਨਹੀਂ ਪਾਇਆ ਹੈ॥੧੦॥
Prof. Sahib Singhਨਾਨਕ ਆਖਦਾ ਹੈ ਕਿ ਹੇ (ਮੇਰੇ) ਚੰਚਲ ਮਨ! ਚਤੁਰਾਈਆਂ ਨਾਲ ਕਿਸੇ ਨੇ (ਪਰਮਾਤਮਾ ਦੇ ਮਿਲਾਪ ਦਾ ਆਤਮਕ ਆਨੰਦ) ਨਹੀਂ ਲੱਭਾ ॥੧੦॥

* ਭਾਵ: ਜੇ ਮਨੁੱਖ ਅੰਦਰੋਂ ਮਾਇਆ ਦੇ ਮੋਹ ਵਿਚ ਫਸਿਆ ਰਹੇ, ਤੇ, ਬਾਹਰੋਂ ਨਿਰੀਆਂ ਚਤੁਰਾਈ ਦੀਆਂ ਗੱਲਾਂ ਨਾਲ ਆਤਮਕ ਆਨੰਦ ਦੀ ਪ੍ਰਾਪਤੀ ਚਾਹੇ, ਇਹ ਨਹੀਂ ਹੋ ਸਕਦਾ।

SikhNet (Spanish)Dice Nanak, oh mi mente, el Señor no se obtiene a través de la erudición o de la astucia. (10)

ਏ ਮਨ ਪਿਆਰਿਆ; ਤੂ ਸਦਾ ਸਚੁ ਸਮਾਲੇ ॥

e man piaariaa; too sadaa sach samaale | Ang 918

Sant Singh KhalsaO beloved mind, contemplate the True Lord forever.
Manmohan SinghO my loved soul, ever contemplate thou the True one.
Manmohan Singh (Punjabi)ਹੇ ਮੇਰੀ ਪਿਆਰੀ ਜਿੰਦੜੀਏ। ਤੂੰ ਸਦੀਵ ਹੀ ਸਤਿਪਰਖ ਦਾ ਸਿਮਰਨ ਕਰ।
Fareedkot Teekaਹੇ ਪਿਆਰਿਆ ਮਨਾ! ਤੂੰ ਸਦਾ ਸਚ ਕੋ ਸਮਾਲੁ॥
Prof. Sahib Singhਹੇ ਪਿਆਰੇ ਮਨ! (ਜੇ ਤੂੰ ਸਦਾ ਦਾ ਆਤਮਕ ਆਨੰਦ ਲੋੜਦਾ ਹੈਂ ਤਾਂ) ਸਦਾ ਸੱਚੇ ਪ੍ਰਭੂ ਨੂੰ (ਆਪਣੇ ਅੰਦਰ) ਸੰਭਾਲ ਰੱਖ!

ਪਦ ਅਰਥ ਸਮਾਲੇ = ਸਮਾਲਿ, ਚੇਤੇ ਰੱਖ।

SikhNet (Spanish)Amada mente, eleva siempre la Verdad del Señor.

ਏਹੁ ਕੁਟੰਬੁ. ਤੂ ਜਿ ਦੇਖਦਾ; ਚਲੈ ਨਾਹੀ. ਤੇਰੈ ਨਾਲੇ ॥

ehu kuttanb. too ji dekhadaa; chalai naahee. terai naale | Ang 918

Sant Singh KhalsaThis family which you see shall not go along with you.
Manmohan SinghThis family, which thou see, shall not go with thee.
Manmohan Singh (Punjabi)ਇਹ ਆਰ ਪਰਵਾਰ ਜੋ ਤੂੰ ਵੇਖਦਾ ਹੈ, ਤੇਰੇ ਨਾਲ ਨਹੀਂ ਜਾਣਾ।
Fareedkot Teekaਹੇ ਮਨ! ਤੂੰ ਏਹ ਕੁਟੰਬ ਜੋ ਦੇਖਤਾ ਹੈਂ, ਸੋ ਤੇਰੇ ਨਾਲ ਨਹੀਂ ਚਲੇਗਾ॥
Prof. Sahib Singhਇਹ ਜੇਹੜਾ ਪਰਵਾਰ ਤੂੰ ਵੇਖਦਾ ਹੈਂ, ਇਸ ਨੇ ਤੇਰੇ ਨਾਲ ਨਹੀਂ ਨਿਭਣਾ।

ਪਦ ਅਰਥ ਜਿ = ਜੇਹੜਾ।

SikhNet (Spanish)La familia que tenemos no ha de acompañarnos después de esta vida;

ਸਾਥਿ ਤੇਰੈ. ਚਲੈ ਨਾਹੀ; ਤਿਸੁ ਨਾਲਿ. ਕਿਉ ਚਿਤੁ ਲਾਈਐ ॥

saath terai. chalai naahee; tis naal. kiau chit laaeeai | Ang 918

Sant Singh KhalsaThey shall not go along with you, so why do you focus your attention on them?
Manmohan SinghIt shall no depart with thee, Why fix thou thy mind therewith?
Manmohan Singh (Punjabi)ਜਿਸ ਨੇ ਤੇਰੇ ਨਾਲ ਨਹੀਂ ਟੁਰਨਾ, ਉਸ ਦੇ ਨਾਲ ਤੂੰ ਕਿਉਂ ਆਪਣੇ ਮਨ ਨੂੰ ਜੋੜਦਾ ਹੈਂ।
Fareedkot Teekaਤੇਰੇ ਸਾਥ ਜੋ ਚਲਨੇ ਵਾਲਾ ਹੀ ਨਹੀਂ ਤੋ ਤੂੰ ਤਿਸ ਕੇ ਸਾਥ ਚਿਤ ਕੋ ਕਿਉਂ ਲਗਾਵਤਾ ਹੈਂ॥
Prof. Sahib Singhਇਸ ਪਰਵਾਰ ਦੇ ਮੋਹ ਵਿਚ ਕਿਉਂ ਫਸਦਾ ਹੈਂ? ਇਸ ਨੇ ਤੇਰੇ ਨਾਲ ਤੋੜ ਸਦਾ ਦਾ ਸਾਥ ਨਹੀਂ ਨਿਬਾਹ ਸਕਣਾ।
SikhNet (Spanish)¿por qué entonces nos apegamos a ella?,

ਐਸਾ ਕੰਮੁ ਮੂਲੇ. ਨ ਕੀਚੈ; ਜਿਤੁ ਅੰਤਿ ਪਛੋਤਾਈਐ ॥

aisaa kam moole. na keechai; jit ant pachhotaaeeai | Ang 918

Sant Singh KhalsaDon't do anything that you will regret in the end.
Manmohan SinghDo thou not ever such deed, of which thou may have to repent in the end.
Manmohan Singh (Punjabi)ਐਹੋ ਜੇਹਾ ਅਮਲ ਤੂੰ ਮੂਲੋਂ ਹੀ ਨਾਂ ਕਮ ਜਿਸ ਦਾ ਤੈਨੂੰ ਅਖੀਰ ਨੂੰ ਪਸਚਾਤਾਪ ਕਰਨਾ ਪਵੇ।
Fareedkot Teekaਐਸਾ ਕੰਮ ਤੋ ਕਦੇ ਨਾ ਕਰਨਾ ਚਾਹੀਏ ਜਿਸ ਕਰ ਕੇ ਅੰਤ ਕੋ ਪਸਚਾਤਾਪੁ ਕਰੀਏ॥
Prof. Sahib Singhਜਿਸ ਕੰਮ ਦੇ ਕੀਤਿਆਂ ਆਖ਼ਰ ਹੱਥ ਮਲਣੇ ਪੈਣ, ਉਹ ਕੰਮ ਕਦੇ ਭੀ ਕਰਨਾ ਨਹੀਂ ਚਾਹੀਦਾ।

ਪਦ ਅਰਥ ਮੂਲੇ ਨ = ਬਿਲਕੁਲ ਨਹੀਂ। ਕੀਚੈ = ਕਰਨਾ ਚਾਹੀਦਾ। ਜਿਤੁ = ਜਿਸ ਕਰਕੇ। ਅੰਤਿ = ਅੰਤ ਵੇਲੇ, ਆਖ਼ਰ ਨੂੰ

SikhNet (Spanish)no realices acciones de las que puedas arrepentirte al final

ਸਤਿਗੁਰੂ ਕਾ ਉਪਦੇਸੁ ਸੁਣਿ ਤੂ; ਹੋਵੈ ਤੇਰੈ ਨਾਲੇ ॥

satiguroo kaa upades sun too; hovai terai naale | Ang 918

Sant Singh KhalsaListen to the Teachings of the True Guru - these shall go along with you.
Manmohan SinghHear thou the True Guru's instruction, which shall go along with thee.
Manmohan Singh (Punjabi)ਤੂੰ ਸੱਚੇ ਗੁਰਾਂ ਦੀ ਸਿੱਖਿਆ ਸ੍ਰਵਣ ਕਰ ਜੋ ਕਿ ਤੇਰੇ ਨਾਲ ਜਾਊਗੀ।
Fareedkot Teekaਹੇ ਮਨ! ਸਤਿਗੁਰੋਂ ਕਾ ਉਪਦੇਸ ਤੂੰ ਸੁਣੁ ਜੋ ਅੰਤ ਕੋ ਤੇਰੇ ਸਾਥ ਸਹਾਇਕੁ ਹੋਵੇਗਾ॥
Prof. Sahib Singhਸਤਿਗੁਰੂ ਦੀ ਸਿੱਖਿਆ (ਗਹੁ ਨਾਲ) ਸੁਣ, ਇਹ ਗੁਰ-ਉਪਦੇਸ਼ ਸਦਾ ਚੇਤੇ ਰੱਖਣਾ ਚਾਹੀਦਾ ਹੈ।
SikhNet (Spanish)Escucha la Instrucción del Guru Verdadero, pues ella sí irá contigo.

ਕਹੈ ਨਾਨਕੁ. ਮਨ ਪਿਆਰੇ; ਤੂ ਸਦਾ ਸਚੁ ਸਮਾਲੇ ॥੧੧॥

kahai naanak. man piaare; too sadaa sach samaale |11| Ang 918

Sant Singh KhalsaSays Nanak, O beloved mind, contemplate the True Lord forever. ||11||
Manmohan SinghSays Nanak, O my dear mortal ever meditate thou on the True Lord.
Manmohan Singh (Punjabi)ਗੁਰੂ ਜੀ ਫ਼ੁਰਮਾਉਂਦੇ ਹਨ, ਹੇ ਮੇਰੇ ਪ੍ਰੀਤਵਾਨ ਪ੍ਰਾਨੀ। ਤੂੰ ਹਮੇਸ਼ਾਂ ਹੀ ਸੱਚੇ ਸੁਆਮੀ ਦਾ ਆਰਾਧਨ ਕਰ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਹੇ ਪਿਆਰੇ ਮਨ! ਤੂੰ ਸਦਾ ਸਚੁ ਕੋ ਸੰਮਾਲ ਔ ਐਸੇ ਉਸਤਤੀ ਕਰਿ॥੧੧॥
Prof. Sahib Singhਨਾਨਕ ਆਖਦਾ ਹੈ ਕਿ ਹੇ ਪਿਆਰੇ ਮਨ! (ਜੇ ਤੂੰ ਆਨੰਦ ਲੋੜਦਾ ਹੈਂ ਤਾਂ) ਸਦਾ-ਥਿਰ ਪਰਮਾਤਮਾ ਨੂੰ ਹਰ ਵੇਲੇ (ਆਪਣੇ ਅੰਦਰ) ਸਾਂਭ ਕੇ ਰੱਖ ॥੧੧॥

* ਭਾਵ: ਸਦਾ ਦੇ ਆਤਮਕ ਆਨੰਦ ਦੀ ਪ੍ਰਾਪਤੀ ਦਾ ਇਕੋ ਇਕ ਤਰੀਕਾ ਹੈ ਕਿ ਮਨੁੱਖ ਦੁਨੀਆ ਵਾਲੇ ਮੋਹ ਵਿਚ ਫਸੇ ਰਹਿਣ ਦੀ ਥਾਂ ਆਪਣੇ ਮਨ ਵਿਚ ਪਰਮਾਤਮਾ ਦੀ ਯਾਦ ਵਸਾਈ ਰੱਖੇ। ਬੱਸ! ਇਹੀ ਹੈ ਗੁਰੂ ਦੀ ਸਿੱਖਿਆ ਜੋ ਕਦੇ ਭੁਲਾਣੀ ਨਹੀਂ ਚਾਹੀਦੀ। * ਨੋਟ: ਅਗਲੀ ਪਉੜੀ ਨੰ: ੧੨ ਨੂੰ ਇਸ ਪਉੜੀ ਦੇ ਨਾਲ ਰਲਾ ਕੇ ਪੜ੍ਹਨਾ ਹੈ, ਤੇ ਇਉਂ ਅਰਥ ਕਰਨਾ ਹੈ: ਤੂੰ ਸਦਾ ਪ੍ਰਭੂ ਨੂੰ ਆਪਣੇ ਅੰਦਰ ਸੰਭਾਲ ਕੇ ਰੱਖ ਤੇ ਆਖ-ਹੇ ਅਗਮ ਅਗੋਚਰ!

SikhNet (Spanish)Dice Nanak, oh mente amada, alaba siempre la Verdad de Dios. (11)

ਅਗਮ ਅਗੋਚਰਾ; ਤੇਰਾ ਅੰਤੁ. ਨ ਪਾਇਆ ॥

agam agocharaa; teraa ant. na paaeaa | Ang 918

Sant Singh KhalsaO inaccessible and unfathomable Lord, Your limits cannot be found.
Manmohan SinghO my Inaccessible and Inapprehensible Lord, Thine limit can be known not.
Manmohan Singh (Punjabi)ਹੇ ਮੇਰੇ ਪਹੁੰਚ ਤੋਂ ਪਰੇ ਅਤੇ ਸਮਝ ਸੋਚ ਤੋਂ ਉਚੇਰੇ ਸਾਈਂ! ਤੇਰਾ ਓੜਕ ਜਾਣਿਆ ਨਹੀਂ ਜਾ ਸਕਦਾ।
Fareedkot Teekaਹੇ ਪਰਮੇਸ੍ਵਰ! ਮਨ ਬਾਣੀ ਕਰ ਕੇ ਜਾਨਨੇ ਕੋ ਕਠਨ ਜੋ ਤੂੰ ਹੈ, ਤੇਰਾ ਅੰਤ ਕਿਸੀ ਨੇ ਨਹੀਂ ਪਾਇਆ ਹੈ॥
Prof. Sahib Singh(ਹੇ ਪਿਆਰੇ ਮਨ! ਸਦਾ ਪ੍ਰਭੂ ਨੂੰ ਆਪਣੇ ਅੰਦਰ ਸੰਭਾਲ ਰੱਖ, ਤੇ ਉਸ ਦੇ ਅੱਗੇ ਇਉਂ ਅਰਜ਼ੋਈ ਕਰ-) ਹੇ ਅਪਹੁੰਚ ਹਰੀ! ਹੇ ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਰਹਿਣ ਵਾਲੇ ਪ੍ਰਭੂ! (ਤੇਰੇ ਗੁਣਾਂ ਦਾ) ਕਿਸੇ ਨੇ ਅੰਤ ਨਹੀਂ ਲੱਭਾ।

ਪਦ ਅਰਥ ਅਗਮ = ਹੇ ਅਪਹੁੰਚ ਪ੍ਰਭੂ! ਅਗੋਚਰਾ = ਹੇ ਅਗੋਚਰ ਹਰੀ! ਅਗੋਚਰ = ਅ-ਗੋ-ਚਰ, ਜਿਸ ਤਕ ਗਿਆਨ ਇੰਦ੍ਰਿਆਂ ਦੀ ਪਹੁੰਚ ਨ ਹੋ ਸਕੇ।

SikhNet (Spanish)Oh Señor Imperceptible e Insondable, jamás alcanzaré a percibir Tus Límites,

ਅੰਤੋ. ਨ ਪਾਇਆ ਕਿਨੈ ਤੇਰਾ; ਆਪਣਾ ਆਪੁ ਤੂ ਜਾਣਹੇ ॥

anto. na paaeaa kinai teraa; aapanaa aap too jaanahe | Ang 918

Sant Singh KhalsaNo one has found Your limits; only You Yourself know.
Manmohan SinghNo one has found Thy end, Thou alone knowest Thine ownself.
Manmohan Singh (Punjabi)ਕਿਸੇ ਨੂੰ ਭੀ ਤੇਰੇ ਅਖੀਰ ਦਾ ਪਤਾ ਨਹੀਂ ਲੱਗਾ। ਕੇਵਲ ਤੂੰ ਹੀ ਆਪਣੇ ਆਪ ਨੂੰ ਜਾਣਦਾ ਹੈ।
Fareedkot Teekaਤੇਰਾ ਅੰਤੁ ਕਿਸੀ ਨੇ ਨਹੀਂ ਪਾਇਆ ਹੈ ਤੂੰ ਹੀ ਅਪਨੇ ਆਪ ਕੋ ਜਾਨਤਾ ਹੈਂ॥
Prof. Sahib Singhਆਪਣੇ (ਅਸਲ) ਸਰੂਪ ਨੂੰ ਤੂੰ ਆਪ ਹੀ ਜਾਣਦਾ ਹੈਂ, ਹੋਰ ਕੋਈ ਜੀਵ ਤੇਰੇ ਗੁਣਾਂ ਦਾ ਅਖ਼ੀਰ ਨਹੀਂ ਲੱਭ ਸਕਦਾ।

ਪਦ ਅਰਥ ਕਿਨੈ = ਕਿਸੇ ਨੇ ਭੀ। ਆਪੁ = ਆਪਣੇ ਸਰੂਪ ਨੂੰ। ਜਾਣਹੇ = ਜਾਣਹਿ, ਤੂੰ ਜਾਣਦਾ ਹੈਂ।

SikhNet (Spanish)ya que sólo Tú los conoces.

ਜੀਅ ਜੰਤ ਸਭਿ ਖੇਲੁ ਤੇਰਾ; ਕਿਆ ਕੋ ਆਖਿ ਵਖਾਣਏ ॥

jeea jant sabh khel teraa; kiaa ko aakh vakhaane | Ang 918

Sant Singh KhalsaAll living beings and creatures are Your play; how can anyone describe You?
Manmohan SinghMen and other creatures are all Thy sport. BY what words can anyone describe and narrate Thee.
Manmohan Singh (Punjabi)ਇਨਸਾਨ ਅਤੇ ਹੋਰ ਪਸ਼ੂ ਪੰਛੀ ਸਮੂਹ ਤੈਂ ਡੀਆਂ ਹੀ ਖੇਡਾਂ ਹਨ। ਕਿਹੜਿਆ ਸ਼ਬਦਾਂ ਦੁਆਰਾ ਕੋਈ ਜਣਾ ਤੈਨੂੰ ਵਰਨਣ ਅਤੇ ਬਿਆਨ ਕਰ ਸਕਦਾ ਹੈ।
Fareedkot Teekaਇਹੁ ਜੋ ਸੂਖਮ ਅਸਥੂਲ ਜੀਵ ਹੈ, ਸੋ ਤੇਰਾ ਹੀ ਸਭੁ ਖੇਲੁ ਕੀਆ ਹੂਆ ਹੈ, ਕਿਆ ਕੋਈ ਤੇਰੇ ਪ੍ਰਸੰਗਾਂ ਕਾ ਵਖਿਆਨ ਕਰੇ॥
Prof. Sahib Singhਕੋਈ ਹੋਰ ਜੀਵ (ਤੇਰੇ ਗੁਣਾਂ ਨੂੰ) ਆਖ ਕੇ ਬਿਆਨ ਕਰੇ ਭੀ ਕਿਸ ਤਰ੍ਹਾਂ? ਇਹ ਸਾਰੇ ਜੀਵ (ਤਾਂ) ਤੇਰਾ ਹੀ ਰਚਿਆ ਹੋਇਆ ਇਕ ਖੇਲ ਹੈ।

ਪਦ ਅਰਥ ਸਭਿ = ਸਾਰੇ। ਆਖਿ = ਆਖ ਕੇ। ਵਖਾਣਏ = ਵਖਾਣੈ, ਬਿਆਨ ਕਰੇ। ਕੋ = ਕੋਈ ਜੀਵ!

SikhNet (Spanish)La creación es un escenario creado por Ti; ¿qué puede uno recitar de Tu Gloria?

ਆਖਹਿ ਤ ਵੇਖਹਿ ਸਭੁ ਤੂਹੈ; ਜਿਨਿ ਜਗਤੁ ਉਪਾਇਆ ॥

aakheh ta vekheh sabh toohai; jin jagat upaaeaa | Ang 918

Sant Singh KhalsaYou speak, and You gaze upon all; You created the Universe.
Manmohan SinghIt is Thou, who created the world and who speakest and seest all.
Manmohan Singh (Punjabi)ਤੂੰ ਹੀ ਹੈ ਜਿਸ ਨੇ ਸੰਸਾਰ ਨੂੰ ਰਚਿਆ ਹੈ ਅਤੇ ਜੋ ਬੋਲਦਾ ਅਤੇ ਸਾਰਿਆਂ ਨੂੰ ਦੇਖਦਾ ਹੈ।
Fareedkot Teekaਆਖਣੇਹਾਰਾ ਔ ਵੇਖਣੇਹਾਰਾ ਸਭ ਤੂੰ ਹੀ ਹੈਂ ਜਿਸ ਤੈਨੇ ਏਹ ਜਗਤੁ ਉਤਪੰਨ ਕੀਆ ਹੈ॥
Prof. Sahib Singhਹਰੇਕ ਜੀਵ ਵਿਚ ਤੂੰ ਆਪ ਹੀ ਬੋਲਦਾ ਹੈਂ, ਹਰੇਕ ਜੀਵ ਦੀ ਤੂੰ ਆਪ ਹੀ ਸੰਭਾਲ ਕਰਦਾ ਹੈਂ (ਤੂੰ ਹੀ ਕਰਦਾ ਹੈਂ) ਜਿਸ ਨੇ ਇਹ ਸੰਸਾਰ ਪੈਦਾ ਕੀਤਾ ਹੈ।

ਪਦ ਅਰਥ ਆਖਹਿ = ਤੂੰ ਆਖਦਾ ਹੈਂ, ਤੂੰ ਬੋਲਦਾ ਹੈਂ। ਵੇਖਹਿ = ਤੂੰ ਸੰਭਾਲ ਕਰਦਾ ਹੈਂ। ਜਿਨਿ = ਜਿਸ ਤੈਂ ਨੇ।

SikhNet (Spanish)Sólo Tú eres Testigo de Tu Propia Creación.

ਕਹੈ ਨਾਨਕੁ. ਤੂ ਸਦਾ ਅਗੰਮੁ ਹੈ; ਤੇਰਾ ਅੰਤੁ ਨ ਪਾਇਆ ॥੧੨॥

kahai naanak. too sadaa agam hai; teraa ant na paaeaa |12| Ang 918

Sant Singh KhalsaSays Nanak, You are forever inaccessible; Your limits cannot be found. ||12||
Manmohan SinghSays Nanak, Thou, O Lord, art ever beyond reach. Thine end can be found not.
Manmohan Singh (Punjabi)ਗੁਰੂ ਜੀ ਆਖਦੇ ਹਨ ਤੂੰ, ਹੇ ਸੁਆਮੀ। ਸਦੀਵ ਹੀ ਪਹੁੰਚ ਤੋਂ ਪਰੇ ਹੈਂ। ਤੇਰਾ ਓੜਕ ਲੱਭਿਆ ਨਹੀਂ ਜਾ ਸਕਦਾ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਤੂੰ ਸਦਾ ਹੀ ਪਾਵਣਾ ਕਠਨੁ ਹੈ, ਇਸੀ ਤੇ ਤੇਰਾ ਅੰਤ ਕਿਸੀ ਨੇ ਭੀ ਨਹੀਂ ਪਾਇਆ ਹੈ॥੧੨॥
Prof. Sahib Singhਨਾਨਕ ਆਖਦਾ ਹੈ ਕਿ (ਹੇ ਮੇਰੇ ਪਿਆਰੇ ਮਨ! ਪ੍ਰਭੂ ਅੱਗੇ ਇਉਂ ਅਰਜ਼ੋਈ ਕਰ-) ਤੂੰ ਸਦਾ ਅਪਹੁੰਚ ਹੈਂ, (ਕਿਸੇ ਜੀਵ ਨੇ ਤੇਰੇ ਗੁਣਾਂ ਦਾ ਕਦੇ) ਅੰਤ ਨਹੀਂ ਲੱਭਾ ॥੧੨॥

* ਭਾਵ: ਆਤਮਕ ਆਨੰਦ ਦੀ ਪ੍ਰਾਪਤੀ ਵਾਸਤੇ ਸਦਾ ਪ੍ਰਭੂ ਦੇ ਦਰ ਤੇ ਇਉਂ ਅਰਜ਼ੋਈ ਕਰਦੇ ਰਹਿਣਾ ਚਾਹੀਦਾ ਹੈ-ਹੇ ਪ੍ਰਭੂ! ਤੂੰ ਬੇਅੰਤ ਹੈਂ, ਹਰੇਕ ਜੀਵ ਦੇ ਅੰਦਰ ਤੂੰ ਹੀ ਬੋਲ ਰਿਹਾ ਹੈਂ, ਹਰੇਕ ਜੀਵ ਦੀ ਤੂੰ ਹੀ ਸੰਭਾਲ ਕਰ ਰਿਹਾ ਹੈਂ।

SikhNet (Spanish)Dice Nanak, eres Insondable, oh Señor; no conozco Tu fin. (12)

ਸੁਰਿ ਨਰ ਮੁਨਿ ਜਨ. ਅੰਮ੍ਰਿਤੁ ਖੋਜਦੇ; ਸੁ ਅੰਮ੍ਰਿਤੁ. ਗੁਰ ਤੇ ਪਾਇਆ ॥

sur nar mun jan. amrit khojade; su amrit. gur te paaeaa | Ang 918

Sant Singh KhalsaThe angelic beings and the silent sages search for the Ambrosial Nectar; this Amrit is obtained from the Guru.
Manmohan SinghThe angelic persons and the silent sages search for the Divine Nectar, That Nectar I have obtained from the Guru.
Manmohan Singh (Punjabi)ਦੈਵੀ ਪਰਸ਼ ਅਤੇ ਖਾਮੋਸ਼ ਰਿਸ਼ੀ ਈਸ਼ਵਰੀ ਅੰਮ੍ਰਿਤ ਦੀ ਢੂੰਡ ਭਾਲ ਕਰਦੇ ਹਨ। ਉਹ ਆਬਿ-ਹਿਯਾਤ ਮੈਨੂੰ ਗੁਰਾਂ ਪਾਸੋਂ ਪ੍ਰਾਪਤ ਹੋ ਗਿਆ ਹੈ।
Fareedkot Teekaਦੇਵਤਾ ਔਰ ਪੁਰਸ ਔ ਮੁਨੀ ਜਨ ਜਿਸ (ਅੰਮ੍ਰਿਤੁ) ਆਤਮਾਨੰਦ ਕੋ ਖੋਜਤੇ ਹੈਂ, ਸੋ ਆਤਮਾਨੰਦ ਹਮਨੇ ਗੁਰੋਂ ਸੇ ਪਾਇਆ ਹੈ॥
Prof. Sahib Singh(ਆਤਮਕ ਆਨੰਦ ਇਕ ਐਸਾ) ਅੰਮ੍ਰਿਤ (ਹੈ ਜਿਸ) ਨੂੰ ਦੇਵਤੇ ਮਨੁੱਖ ਮੁਨੀ ਲੋਕ ਲੱਭਦੇ ਫਿਰਦੇ ਹਨ, (ਪਰ) ਇਹ ਅੰਮ੍ਰਿਤ ਗੁਰੂ ਤੋਂ ਹੀ ਮਿਲਦਾ ਹੈ।

ਪਦ ਅਰਥ ਸੁਰਿ = ਦੇਵਤੇ। ਮੁਨਿ ਜਨ = ਮੁਨੀ ਲੋਕ, ਰਿਸ਼ੀ। ਅੰਮ੍ਰਿਤੁ = ਆਤਮਕ ਆਨੰਦ ਦੇਣ ਵਾਲਾ ਨਾਮ-ਜਲ।

SikhNet (Spanish)Los ángeles y los sabios buscan Tu Néctar, oh Dios; pero tan Preciosa Esencia sólo se obtiene a través del Guru.

ਪਾਇਆ ਅੰਮ੍ਰਿਤੁ. ਗੁਰਿ ਕ੍ਰਿਪਾ ਕੀਨੀ; ਸਚਾ ਮਨਿ ਵਸਾਇਆ ॥

paaeaa amrit. gur kripaa keenee; sachaa man vasaaeaa | Ang 918

Sant Singh KhalsaThis Amrit is obtained, when the Guru grants His Grace; He enshrines the True Lord within the mind.
Manmohan SinghHe, to whom the Guru shows mercy, obtains the Nectar and keeps the True Lord enshrined in his mind.
Manmohan Singh (Punjabi)ਜਿਸ ਉੱਤੇ ਗੁਰੂ ਜੀ ਦਇਆ ਕਰਦੇ ਹਨ, ਉਹ ਆਬਿ-ਹਿਯਾਤ ਨੂੰ ਪਾ ਲੈਂਦਾ ਹੈ ਅਤੇ ਸੱਚੇ ਸੁਆਮੀ ਨੂੰ ਆਪਣੇ ਹਿਰਦੇ ਅੰਦਰ ਟਿਕਾਈ ਰਖਦਾ ਹੈ।
Fareedkot Teekaਜਬ ਗੁਰੋਂ ਨੇ ਕ੍ਰਿਪਾ ਕੀਨੀ ਤੋ ਆਤਮਾਨੰਦ ਕੋ ਪਾਇਆ ਹੈ, ਪੁਨਃ ਸਚਾ ਸੁਖੁ ਮਨ ਮੇਂ ਵਸਾਇ ਲੀਆ ਹੈ॥
Prof. Sahib Singhਜਿਸ ਮਨੁੱਖ ਉੱਤੇ ਗੁਰੂ ਨੇ ਮੇਹਰ ਕੀਤੀ ਉਸ ਨੇ (ਇਹ) ਅੰਮ੍ਰਿਤ ਪ੍ਰਾਪਤ ਕਰ ਲਿਆ (ਕਿਉਂਕਿ) ਉਸ ਨੇ ਸਦਾ ਕਾਇਮ ਰਹਿਣ ਵਾਲਾ ਪ੍ਰਭੂ ਆਪਣੇ ਮਨ ਵਿਚ ਟਿਕਾ ਲਿਆ।

ਪਦ ਅਰਥ ਗੁਰਿ = ਗੁਰੂ ਨੇ। ਮਨਿ = ਮਨ ਵਿਚ। ਸਭਿ = ਸਾਰੇ।

SikhNet (Spanish)Sólo bendecido por el Guru con el Néctar del Nombre, es que se puede enaltecer al Uno Verdadero en la mente.

ਜੀਅ ਜੰਤ ਸਭਿ ਤੁਧੁ ਉਪਾਏ; ਇਕਿ ਵੇਖਿ. ਪਰਸਣਿ ਆਇਆ ॥

jeea jant sabh tudh upaae; ik vekh. parasan aaeaa | Ang 918

Sant Singh KhalsaAll living beings and creatures were created by You; only some come to see the Guru, and seek His blessing.
Manmohan SinghAll the sentient beings Thou has created, O Lord, but so rare ones who see the Guru and seek his protection.
Manmohan Singh (Punjabi)ਸਾਰੇ ਪ੍ਰਾਣਧਾਰੀ ਤੂੰ ਹੀ ਰਚੇ ਹਨ, ਹੇ ਸਾਹਿਬ ਪਰ ਕੋਈ ਵਿਰਲਾ ਹੀ ਗੁਰਾਂ ਨੂੰ ਵੇਖਦਾ ਹੈ ਅਤੇ ਉਨ੍ਹਾਂ ਦੀ ਪਨਾਹ ਲੈਂਦਾ ਹੈ।
Fareedkot Teekaਸੂਖਮ ਅਸਥੂਲ ਜੀਵ ਸਭ ਤੈਨੇ ਹੀ ਉਪਾਏ ਹੈਂ। ਇਕਨਾ ਗੁਰਮੁਖਾਂ ਨੇ ਤਾਂ ਤੇਰੇ ਸਰੂਪ ਕੋ ਦੇਖ ਲੀਆ ਹੈ ਏਕ ਜਗ੍ਯਾਸੂ ਸਤਿਸੰਗ ਕੋ ਅਬੀ ਪਰਸਣ ਆਇਆ ਹੈ॥
Prof. Sahib Singhਹੇ ਪ੍ਰਭੂ! ਸਾਰੇ ਜੀਅ ਜੰਤ ਤੂੰ ਹੀ ਪੈਦਾ ਕੀਤੇ ਹਨ (ਤੂੰ ਹੀ ਇਹਨਾਂ ਨੂੰ ਪ੍ਰੇਰਦਾ ਹੈਂ, ਤੇਰੀ ਪ੍ਰੇਰਨਾ ਨਾਲ ਹੀ) ਕਈ ਜੀਵ (ਗੁਰੂ ਦਾ) ਦੀਦਾਰ ਕਰ ਕੇ (ਉਸ ਦੇ) ਚਰਨ ਛੁਹਣ ਆਉਂਦੇ ਹਨ,

ਪਦ ਅਰਥ ਇਕਿ = ਕਈ ਜੀਵ। ਵੇਖਿ = (ਗੁਰੂ ਨੂੰ) ਵੇਖ ਕੇ। ਪਰਸਣਿ = (ਗੁਰੂ ਦੇ ਚਰਨ) ਪਰਸਣ ਲਈ।

SikhNet (Spanish)La Creación es obra Tuya, pero extraordinario es aquél que lo reconoce y se postra ante el Guru.

ਲਬੁ ਲੋਭੁ ਅਹੰਕਾਰੁ ਚੂਕਾ; ਸਤਿਗੁਰੂ ਭਲਾ ਭਾਇਆ ॥

lab lobh ahankaar chookaa; satiguroo bhalaa bhaaeaa | Ang 918

Sant Singh KhalsaTheir greed, avarice and egotism are dispelled, and the True Guru seems sweet.
Manmohan SinghHis greed, avarice and egotism are dispelled and the True Guru seems sweet unto him.
Manmohan Singh (Punjabi)ਉਸ ਦਾ ਲਾਲਚ ਤਮ੍ਹਾਂ ਅਤੇ ਹੰਕਾਰ ਨਵਿਰਤ ਹੋ ਜਾਂਦੇ ਹਨ ਅਤੇ ਸੱਚੇ ਗੁਰੂ ਜੀ ਉਸ ਨੂੰ ਮਿੱਠੇ ਲਗਦੇ ਹਨ।
Fareedkot Teekaਤਿਸ ਕਾ ਲਬ, ਲੋਭ ਤਥਾ ਹੰਕਾਰ ਦੂਰ ਹੂਆ ਹੈ, ਸੋ ਸਤਿਗੁਰੋਂ ਕੋ ਭਲਾ ਭਾਇਆ ਹੈ, ਵਾ ਜਿਸ ਕੋ ਸਤਿਗੁਰ ਕਾ ਉਪਦੇਸ ਪਿਆਰਾ ਲਾਗਾ ਹੈ॥
Prof. Sahib Singhਸਤਿਗੁਰੂ ਉਹਨਾਂ ਨੂੰ ਪਿਆਰਾ ਲੱਗਦਾ ਹੈ (ਸਤਿਗੁਰੂ ਦੀ ਕਿਰਪਾ ਨਾਲ ਉਹਨਾਂ ਦਾ) ਲੱਬ ਲੋਭ ਤੇ ਅਹੰਕਾਰ ਦੂਰ ਹੋ ਜਾਂਦਾ ਹੈ।

ਪਦ ਅਰਥ ਭਲਾ ਭਾਇਆ = ਮਿੱਠਾ ਲੱਗਦਾ ਹੈ, ਪਿਆਰਾ ਲੱਗਦਾ ਹੈ।

SikhNet (Spanish)Tal reconocimiento produce la desaparición de la avaricia y del ego; el mismo Guru se le muestra con dulzura a tal afortunado.

ਕਹੈ ਨਾਨਕੁ. ਜਿਸ ਨੋ ਆਪਿ ਤੁਠਾ; ਤਿਨਿ. ਅੰਮ੍ਰਿਤੁ ਗੁਰ ਤੇ ਪਾਇਆ ॥੧੩॥

kahai naanak. jis no aap tutthaa; tin. amrit gur te paaeaa |13| Ang 918

Sant Singh KhalsaSays Nanak, those with whom the Lord is pleased, obtain the Amrit, through the Guru. ||13||
Manmohan SinghSays Nanak, he with whom the Lord is pleased, obtains the Name nectar through the Guru.
Manmohan Singh (Punjabi)ਗੁਰੂ ਜੀ ਆਖਦੇ ਹਨ ਜਿਸ ਨਾਲ ਪ੍ਰਭੂ ਪ੍ਰਸੰਨ ਹੈ, ਉਹ ਗੁਰਾਂ ਦੇ ਰਾਹੀਂ ਨਾਮ-ਸੁਧਾਰੱਸ ਨੂੰ ਪਾ ਲੈਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਜਿਸ ਪਰ ਆਪ ਕ੍ਰਿਪਾਲ ਹੂਆ ਹੈ ਤਿਸ ਨੇ ਆਤਮਾਨੰਦ ਗੁਰੋਂ ਤੇ ਪਾਇਆ ਹੈ॥੧੩॥
Prof. Sahib Singhਨਾਨਕ ਆਖਦਾ ਹੈ ਕਿ ਪ੍ਰਭੂ ਜਿਸ ਮਨੁੱਖ ਉਤੇ ਪ੍ਰਸੰਨ ਹੁੰਦਾ ਹੈ, ਉਸ ਮਨੁੱਖ ਨੇ (ਆਤਮਕ ਆਨੰਦ-ਰੂਪ) ਅੰਮ੍ਰਿਤ ਗੁਰੂ ਤੋਂ ਪ੍ਰਾਪਤ ਕਰ ਲਿਆ ਹੈ ॥੧੩॥

ਪਦ ਅਰਥ ਤੇ = ਤੋਂ ॥੧੩॥

* ਭਾਵ: ਜਿਸ ਮਨੁੱਖ ਉਤੇ ਪਰਮਾਤਮਾ ਮਿਹਰ ਕਰਦਾ ਹੈ ਉਸ ਨੂੰ ਗੁਰੂ ਮਿਲਦਾ ਹੈ। ਗੁਰੂ ਪਾਸੋਂ ਉਸ ਨੂੰ ਆਤਮਕ ਆਨੰਦ ਦੇਣ ਵਾਲਾ ਨਾਮ-ਜਲ ਮਿਲਦਾ ਹੈ। ਉਹ ਮਨੁੱਖ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਨੂੰ ਆਪਣੇ ਹਿਰਦੇ ਵਿਚ ਵਸਾਈ ਰੱਖਦਾ ਹੈ। ਉਸ ਦੇ ਅੰਦਰੋਂ ਲੱਬ ਲੋਭ ਅਹੰਕਾਰ ਆਦਿਕ ਸਾਰੇ ਵਿਕਾਰ ਦੂਰ ਹੋ ਜਾਂਦੇ ਹਨ।

SikhNet (Spanish)Dice Nanak, aquél que participa de la Misericordia del Señor, obtiene el Néctar del Nombre a través del Guru. (13)

ਭਗਤਾ ਕੀ; ਚਾਲ ਨਿਰਾਲੀ ॥

bhagataa kee; chaal niraalee | Ang 918

Sant Singh KhalsaThe lifestyle of the devotees is unique and distinct.
Manmohan SinghPeculiar is the way of life of the saints.
Manmohan Singh (Punjabi)ਅਨੋਖੀ ਹੈ ਜੀਵਨ ਰਹੁ ਰੀਤੀ ਸੰਤਾਂ ਦੀ।
Fareedkot Teekaਭਗਤੋਂ ਕੀ ਚਾਲ ਸੰਸਾਰ ਸੇ ਨਿਆਰੀ ਹੈ॥
Prof. Sahib Singh(ਜੇਹੜੇ ਸੁਭਾਗ ਬੰਦੇ ਆਤਮਕ ਆਨੰਦ ਮਾਣਦੇ ਹਨ ਉਹੀ ਭਗਤ ਹਨ ਤੇ ਉਹਨਾਂ) ਭਗਤਾਂ ਦੀ ਜੀਵਨ-ਜੁਗਤੀ (ਦੁਨੀਆ ਦੇ ਲੋਕਾਂ ਨਾਲੋਂ ਸਦਾ) ਵੱਖਰੀ ਹੁੰਦੀ ਹੈ,

ਪਦ ਅਰਥ ਭਗਤ = ਆਤਮਕ ਆਨੰਦ ਮਾਣਨ ਵਾਲੇ ਬੰਦੇ। ਚਾਲ = ਜੀਵਨ ਜੁਗਤੀ।

SikhNet (Spanish)Prodigiosa es la vida de los Devotos,

ਚਾਲਾ ਨਿਰਾਲੀ ਭਗਤਾਹ ਕੇਰੀ; ਬਿਖਮ ਮਾਰਗਿ ਚਲਣਾ ॥

chaalaa niraalee bhagataah keree; bikham maarag chalanaa | Ang 918

Sant Singh KhalsaThe devotees' lifestyle is unique and distinct; they follow the most difficult path.
Manmohan SinghPeculiar is the way of life of the saints. They tread the difficult path.
Manmohan Singh (Punjabi)ਅਨੋਖੀ ਹੈ ਜੀਵਨ ਰਹੁ ਰੀਤੀ ਸੰਤਾਂ ਦੀ, ਉਹ ਕਰਨ ਰਹੋ ਟੁਰਦੇ ਹਨ।
Fareedkot Teekaਭਗਤੋਂ ਕੀ ਚਾਲ ਜੁਦੀ ਹੈ ਕਿਉਂਕਿ ਕਠਨ ਹੈ। ਜੋ ਉਨ ਭਗਤੋਂ ਨੇ ਭਗਤੀ ਕੇ ਕਠਨ ਰਸਤੇ ਮੇਂ ਚਲਨਾ ਹੈ॥
Prof. Sahib Singh(ਇਹ ਪੱਕੀ ਗੱਲ ਹੈ ਕਿ ਉਹਨਾਂ) ਭਗਤਾਂ ਦੀ ਜੀਵਨ-ਜੁਗਤੀ (ਹੋਰਨਾਂ ਨਾਲੋਂ) ਵੱਖਰੀ ਹੁੰਦੀ ਹੈ। ਉਹ (ਬੜੇ) ਔਖੇ ਰਸਤੇ ਉਤੇ ਤੁਰਦੇ ਹਨ।

ਪਦ ਅਰਥ ਨਿਰਾਲੀ = ਵੱਖਰੀ। ਕੇਰੀ = ਦੀ। ਬਿਖਮ = ਔਖਾ। ਮਾਰਗਿ = ਰਾਹ ਉਤੇ।

SikhNet (Spanish)pues caminando por el Sendero difícil,

ਲਬੁ ਲੋਭੁ ਅਹੰਕਾਰੁ ਤਜਿ ਤ੍ਰਿਸਨਾ; ਬਹੁਤੁ. ਨਾਹੀ ਬੋਲਣਾ ॥

lab lobh ahankaar taj trisanaa; bahut. naahee bolanaa | Ang 918

Sant Singh KhalsaThey renounce greed, avarice, egotism and desire; they do not talk too much.
Manmohan SinghThey renounce avarice, covetousness, pride and talk not much.
Manmohan Singh (Punjabi)ਉਹ ਲਾਲਚ, ਤਮ੍ਹਾਂ ਹੰਗਤਾ ਅਤੇ ਖ਼ਾਹਿਸ਼ ਨੂੰ ਛੱਡ ਦਿੰਦੇ ਹਨ ਅਤੇ ਵਾਧੂ ਬੋਲਦੇ ਨਹੀਂ।
Fareedkot Teekaਪੁਨ: ਨਿਰਬਾਹ ਮਾਤ੍ਰ ਸੇ ਅਧਕ ਖਾਣਾ ਲਬ ਔ ਸੰਚੇ ਰੂਪ ਲੋਭ ਔ ਹੰਕਾਰ ਪੁਨਃ ਤਿਸਨਾ ਕੋ ਤਿਆਗ ਕੈ ਤਥਾ (ਬਹੁਤੁ) ਬੇ ਮਿਰਯਾਦਾ ਬੋਲਨਾ ਭੀ ਨਹੀਂ ਕਰਤੇ ਹੈਂ॥
Prof. Sahib Singhਉਹ ਲੱਬ ਲੋਭ ਅਹੰਕਾਰ ਤੇ ਮਾਇਆ ਦੀ ਤ੍ਰਿਸ਼ਨਾ ਤਿਆਗਦੇ ਹਨ ਤੇ ਬਹੁਤਾ ਨਹੀਂ ਬੋਲਦੇ (ਭਾਵ, ਆਪਣੀ ਸੋਭਾ ਨਹੀਂ ਕਰਦੇ ਫਿਰਦੇ)।

ਪਦ ਅਰਥ ਤਜਿ = ਤਿਆਗ ਕੇ।

SikhNet (Spanish)se liberan de su ego, avaricia y angustia, su hablar se vuelve Ambrosial.

ਖੰਨਿਅਹੁ ਤਿਖੀ. ਵਾਲਹੁ ਨਿਕੀ; ਏਤੁ ਮਾਰਗਿ ਜਾਣਾ ॥

khaniahu tikhee. vaalahu nikee; et maarag jaanaa | Ang 918

Sant Singh KhalsaThe path they take is sharper than a two-edged sword, and finer than a hair.
Manmohan SinghThey go by this road which is sharper than the two-edged sword and finer than a hair.
Manmohan Singh (Punjabi)ਉਹ ਖੰਡੇ ਨਾਲੋਂ ਤੇਜ਼ ਅਤੇ ਬਾਲ ਨਾਲੋਂ ਬਰੀਕ ਰਸਤੇ ਟੁਰਦੇ ਹਨ।
Fareedkot Teekaਤਿਸ ਕੀ ਧਾਰ ਖੰਡੇ ਸੇ ਤੌ ਤਿਖੀ ਹੈ ਪੁਨਾ ਵਾਲ ਸੇ ਬਰੀਕ। ਜਿਸ ਭਗਤੀ ਕਾ ਸਮਝਨਾ ਹੈ ਏਸ ਰਸਤੇ ਪਰ ਤਿਨੋਂ ਭਗਤੋਂ ਕਾ (ਜਾਣਾ) ਚਲਨਾ ਹੈ॥
Prof. Sahib Singhਇਸ ਰਸਤੇ ਉਤੇ ਤੁਰਨਾ (ਬੜੀ ਔਖੀ ਖੇਡ ਹੈ ਕਿਉਂਕਿ ਇਹ ਰਸਤਾ) ਖੰਡੇ ਦੀ ਧਾਰ ਨਾਲੋਂ ਤ੍ਰਿੱਖਾ ਹੈ ਤੇ ਵਾਲ ਨਾਲੋਂ ਪਤਲਾ ਹੈ (ਇਸ ਉਤੋਂ ਡਿੱਗਣ ਦੀ ਭੀ ਸੰਭਾਵਨਾ ਹਰ ਵੇਲੇ ਬਣੀ ਰਹਿੰਦੀ ਹੈ ਕਿਉਂਕਿ ਦੁਨੀਆ ਵਾਲੀ ਵਾਸਨਾ ਮਨ ਦੀ ਅਡੋਲਤਾ ਨੂੰ ਧੱਕਾ ਦੇ ਦੇਂਦੀ ਹੈ)।

ਪਦ ਅਰਥ ਖੰਨਿਅਹੁ = ਖੰਡੇ ਨਾਲੋਂ, ਤਲਵਾਰ ਨਾਲੋਂ। ਵਾਲਹੁ = ਵਾਲ ਨਾਲੋਂ। ਨਿਕੀ = ਬਾਰੀਕ। ਏਤੁ ਮਾਰਗਿ = ਇਸ ਰਸਤੇ ਉਤੇ।

SikhNet (Spanish)La senda por la que caminan es más filosa que una daga y más fina que un cabello.

ਗੁਰ ਪਰਸਾਦੀ ਜਿਨੀ ਆਪੁ ਤਜਿਆ; ਹਰਿ ਵਾਸਨਾ ਸਮਾਣੀ ॥

gur parasaadee jinee aap tajiaa; har vaasanaa samaanee | Ang 919

Sant Singh KhalsaBy Guru's Grace, they shed their selfishness and conceit; their hopes are merged in the Lord.
Manmohan SinghThey, who shed their self-conceit by Guru's grace, their aspiration merges in the Lord.
Manmohan Singh (Punjabi)ਜੋ ਗੁਰਾਂ ਦੀ ਦਇਆ ਦੁਆਰਾ ਆਪਣੀ ਸਵੈ-ਹੰਗਤਾ ਨੂੰ ਦੂਰ ਕਰ ਦਿੰਦੇ ਹਨ, ਉਨ੍ਹਾਂ ਦੀ ਖਾਹਿਸ਼ ਸਾਈਂ ਵਿੱਚ ਲੀਨ ਹੋ ਜਾਂਦੀ ਹੈ।
Fareedkot Teekaਗੁਰੋਂ ਕੀ ਕ੍ਰਿਪਾ ਸੇ ਜਿਨੋਂ ਨੇ ਆਪਾ ਭਾਵ ਤਜਿਆ ਹੈ ਔ ਹਰੀ ਕੀ ਭਗਤੀ ਮੇਂ ਜਿਨ ਕੀ ਵਾਸਨਾ ਸਮਾਈ ਹੂਈ ਹੈ, ਭਾਵ ਔਰ ਪਦਾਰਥੋਂ ਕੀ ਵਾਸਨਾ ਜਿਨ ਕੋ ਨਹੀਂ ਹੈ॥
Prof. Sahib Singhਪਰ ਜਿਨ੍ਹਾਂ ਨੇ ਗੁਰੂ ਦੀ ਕਿਰਪਾ ਨਾਲ ਆਪਾ-ਭਾਵ ਛੱਡ ਦਿੱਤਾ ਹੈ, ਉਹਨਾਂ ਦੀ (ਮਾਇਕ) ਵਾਸਨਾ ਹਰੀ-ਪ੍ਰਭੂ ਦੀ ਯਾਦ ਵਿਚ ਮੁੱਕ ਜਾਂਦੀ ਹੈ।

ਪਦ ਅਰਥ ਆਪੁ = ਆਪਾ-ਭਾਵ।

SikhNet (Spanish)Por la Gracia del Guru ellos abandonan su egocentrismo, y contienda, y sus esperanzas se inmergen en el Señor.

ਕਹੈ ਨਾਨਕੁ. ਚਾਲ ਭਗਤਾ; ਜੁਗਹੁ ਜੁਗੁ ਨਿਰਾਲੀ ॥੧੪॥

kahai naanak. chaal bhagataa; jugahu jug niraalee |14| Ang 919

Sant Singh KhalsaSays Nanak, the lifestyle of the devotees, in each and every age, is unique and distinct. ||14||
Manmohan SinghSays Nanak, wondrous is the way of the Lord's slaves in every age.
Manmohan Singh (Punjabi)ਗੁਰੂ ਜੀ ਫਰਮਾਉਂਦੇ ਹਨ, ਅਦੱਭੁਤ (ਵਖਰਾ) ਹੈ ਮਾਰਗ ਸਾਈਂ ਦੇ ਗੋਲਿਆਂ ਦਾ ਹਰ ਯੁੱਗ ਅੰਦਰ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਭਗਤੋਂ ਕੀ (ਚਾਲ) ਰੀਤੀ (ਜੁਗਹੁ ਜੁਗੁ) ਸਭ ਜੁਗੋਂ ਮੇਂ ਭਾਵ ਸਦਾ ਸਦਾ ਨਿਰਾਲੀ ਹੈ॥੧੪॥☬ਭਗਤ ਜਨ ਐਸੇ ਬੇਨਤੀ ਕਰਤੇ ਹੈਂ:
Prof. Sahib Singhਨਾਨਕ ਆਖਦਾ ਹੈ ਕਿ (ਆਤਮਕ ਆਨੰਦ ਮਾਣਨ ਵਾਲੇ) ਭਗਤ ਜਨਾਂ ਦੀ ਜੀਵਨ-ਜੁਗਤੀ ਸਦਾ ਤੋਂ ਹੀ (ਦੁਨੀਆ ਨਾਲੋਂ) ਵੱਖਰੀ ਚਲੀ ਆ ਰਹੀ ਹੈ ॥੧੪॥

ਪਦ ਅਰਥ ਜੁਗਹੁ ਜੁਗੁ = ਹਰੇਕ ਜੁਗ ਵਿਚ, ਸਦਾ ਹੀ, ਹਰ ਸਮੇ ॥੧੪॥

* ਭਾਵ: ਆਤਮਕ ਆਨੰਦ ਮਾਣਨ ਵਾਲਿਆਂ ਦੀ ਜੀਵਨ-ਜੁਗਤੀ ਦੁਨੀਆ ਦੇ ਲੋਕਾਂ ਨਾਲੋਂ ਵੱਖਰੀ ਹੁੰਦੀ ਹੈ। ਉਹ ਵਿਕਾਰਾਂ ਤੋਂ ਬਚੇ ਰਹਿੰਦੇ ਹਨ, ਉਹ ਆਪਣੀ ਸੋਭਾ ਨਹੀਂ ਲੋੜਦੇ ਪਰ ਇਸ ਰਸਤੇ ਉਤੇ ਤੁਰਨਾ ਬਹੁਤ ਹੀ ਔਖਾ ਹੈ। ਗੁਰੂ ਦੀ ਹੀ ਮਿਹਰ ਹੋਵੇ ਤਾਂ ਆਪਾ-ਭਾਵ ਮੁਕਾਇਆ ਜਾ ਸਕਦਾ ਹੈ।

SikhNet (Spanish)Dice Nanak, el Portentoso estilo de vida de los Devotos, en cada Época, es único en verdad. (14)

ਜਿਉ ਤੂ ਚਲਾਇਹਿ. ਤਿਵ ਚਲਹ ਸੁਆਮੀ; ਹੋਰੁ. ਕਿਆ ਜਾਣਾ ਗੁਣ ਤੇਰੇ ॥

jiau too chalaaeihi. tiv chalah suaamee; hor. kiaa jaanaa gun tere | Ang 919

Sant Singh KhalsaAs You make me walk, so do I walk, O my Lord and Master; what else do I know of Your Glorious Virtues?
Manmohan SinghAs Thou makest me walk, so do I walk, O Lord, what more can I know of Thine merits?
Manmohan Singh (Punjabi)ਜਿੰਵੇਂ ਤੂੰ ਮੈਨੂੰ ਚਲਾਉਂਦਾ ਹੈਂ, ਤਿਵੇਂ ਹੀ ਮੈਂ ਚਲਦਾ ਹਾਂ, ਹੇ ਸਾਂਈ। ਤੇਰੀਆਂ ਖੂਬੀਆਂ ਨੂੰ ਮੈਂ ਹੋਰ ਕੀ ਜਾਣ ਸਕਦਾ ਹਾਂ।
Fareedkot Teekaਹੇ ਸ੍ਵਾਮੀ! ਜੈਸੇ ਤੁਮ ਚਲਾਂਵਦੇ ਹੋ ਤਿਸੀ ਤਰਹਿ ਹਮ ਚਲਤੇ ਹੈਂ, ਹੋਰ ਮੈਂ ਕਿਆ ਜਾਨਤਾ ਹੂੰ ਜੋ ਤੇਰੇ ਮੇਂ ਗੁਨ ਕੌਨ ਕੌਨ ਹੈਂ॥
Prof. Sahib Singhਹੇ ਮਾਲਕ-ਪ੍ਰਭੂ! ਜਿਵੇਂ ਤੂੰ (ਸਾਨੂੰ ਜੀਵਾਂ ਨੂੰ ਜੀਵਨ-ਸੜਕ ਉਤੇ) ਤੋਰਦਾ ਹੈਂ, ਤਿਵੇਂ ਅਸੀਂ ਤੁਰਦੇ ਹਾਂ (ਬੱਸ! ਮੈਨੂੰ ਇਤਨੀ ਹੀ ਸੂਝ ਪਈ ਹੈ), ਤੇਰੇ ਗੁਣਾਂ ਦਾ ਹੋਰ ਭੇਤ ਮੈਂ ਨਹੀਂ ਜਾਣਦਾ।

ਪਦ ਅਰਥ ਚਲਹ = ਅਸੀਂ ਜੀਵ ਤੁਰਦੇ ਹਾਂ। ਹੋਰੁ = ਹੋਰ ਭੇਤ। ਕਿਆ ਜਾਣਾ = ਮੈਂ ਨਹੀਂ ਜਾਣਦਾ।

SikhNet (Spanish)Así como lo haces caminar, ellos caminan,

ਜਿਵ ਤੂ ਚਲਾਇਹਿ. ਤਿਵੈ ਚਲਹ; ਜਿਨਾ ਮਾਰਗਿ ਪਾਵਹੇ ॥

jiv too chalaaeihi. tivai chalah; jinaa maarag paavahe | Ang 919

Sant Singh KhalsaAs You cause them to walk, they walk - You have placed them on the Path.
Manmohan SinghThey whom Thou puttest on Thy path; as Thou makest them walk, so do they walk.
Manmohan Singh (Punjabi)ਜਿਨ੍ਹਾਂ ਨੂੰ ਤੂੰ ਆਪਣੇ ਰਾਹੇ ਪਾਉਂਦਾ ਹੈਂ ਜਿਸ ਤਰ੍ਹਾਂ ਤੂੰ ਚਲਾਉਂਦਾ ਹੈ ਉਹ ਉਸੇ ਤਰ੍ਹਾਂ ਚਲਦੇ ਹਨ।
Fareedkot Teekaਜਿਸ ਪ੍ਰਕਾਰ ਤੂੰ ਚਲਾਵਤਾ ਹੈਂ, ਤਿਸੀ ਪ੍ਰਕਾਰ ਇਹ ਜੀਵ ਚਲਤੇ ਹੈਂ। ਪੁਨਾ ਜਿਨਾਂ ਪੁਰਸ਼ਾਂ ਕੋ ਭਗਤੀ ਕੇ ਰਸਤੇ ਪਾਵਤਾ ਹੈਂ ਸੋਈ ਪੈਂਦੇ ਹੈਂ॥
Prof. Sahib Singh(ਮੈਂ ਇਹੀ ਸਮਝਿਆ ਹਾਂ ਕਿ) ਜਿਸ ਰਾਹੇ ਤੂੰ ਸਾਨੂੰ ਤੋਰਦਾ ਹੈਂ, ਉਸੇ ਰਾਹੇ ਅਸੀਂ ਤੁਰਦੇ ਹਾਂ। ਜਿਨ੍ਹਾਂ ਬੰਦਿਆਂ ਨੂੰ (ਆਤਮਕ ਆਨੰਦ ਮਾਣਨ ਦੇ) ਰਸਤੇ ਉਤੇ ਤੋਰਦਾ ਹੈਂ,

ਪਦ ਅਰਥ ਮਾਰਗਿ = (ਆਨੰਦ ਦੇ) ਰਸਤੇ ਉਤੇ। ਪਾਵਹੇ = ਪਾਵਹਿ, ਤੂੰ ਪਾਂਦਾ ਹੈਂ।

SikhNet (Spanish)pues los has colocado en el Sendero y en Tu Misericordia los apegas al Naam,

ਕਰਿ ਕਿਰਪਾ. ਜਿਨ ਨਾਮਿ ਲਾਇਹਿ; ਸਿ ਹਰਿ ਹਰਿ ਸਦਾ ਧਿਆਵਹੇ ॥

kar kirapaa. jin naam laaeihi; si har har sadaa dhiaavahe | Ang 919

Sant Singh KhalsaIn Your Mercy, You attach them to the Naam; they meditate forever on the Lord, Har, Har.
Manmohan SinghThey whom Thou, in Thy mercy, appliest to Thy Name, ever reflect on Thee, O my Lord-Gold.
Manmohan Singh (Punjabi)ਜਿਨ੍ਹਾਂ ਨੂੰ ਤੂੰ ਆਪਣੀ ਰਹਿਮਤ ਸਦਕਾ ਆਪਣੇ। ਨਾਮ ਨਾਲ ਜੋੜਦਾ ਹੈ, ਉਹ ਸਦੀਵ ਹੀ ਤੇਰਾ ਸਿਮਰਨ ਕਰਦੇ ਹਨ, ਹੇ ਸੁਆਮੀ ਵਾਹਿਗੁਰੂ।
Fareedkot Teekaਕਿਰਪਾ ਕਰ ਕੇ ਜਿਨ ਕੋ ਨਾਮ ਮੇਂ ਲਾਵਤਾ ਹੈਂ ਸੇ ਪੁਰਸ ਹੇ (ਹਰੀ) ਵਾਹਿਗੁਰੂ! ਤੇਰੇ ਨਾਮ ਕੋ ਧਿਆਵਤੇ ਹੈਂ॥
Prof. Sahib Singhਜਿਨ੍ਹਾਂ ਨੂੰ ਮੇਹਰ ਕਰ ਕੇ ਆਪਣੇ ਨਾਮ ਵਿਚ ਜੋੜਦਾ ਹੈਂ, ਉਹ ਬੰਦੇ ਸਦਾ ਹਰੀ-ਨਾਮ ਸਿਮਰਦੇ ਹਨ।

ਪਦ ਅਰਥ ਲਾਇਹਿ = ਤੂੰ ਲਾਂਦਾ ਹੈਂ। ਸਿ = ਉਹ ਬੰਦੇ। ਧਿਆਵੇ = ਧਿਆਵਹਿ, ਧਿਆਉਂਦੇ ਹਨ।

SikhNet (Spanish)y ellos meditan para siempre en el Señor, Jar, Jar.

ਜਿਸ ਨੋ ਕਥਾ ਸੁਣਾਇਹਿ ਆਪਣੀ; ਸਿ ਗੁਰਦੁਆਰੈ ਸੁਖੁ ਪਾਵਹੇ ॥

jis no kathaa sunaaeihi aapanee; si guraduaarai sukh paavahe | Ang 919

Sant Singh KhalsaThose whom You cause to listen to Your sermon, find peace in the Gurdwara, the Guru's Gate.
Manmohan SinghHe, whom Thou makest hear Thine discourse gathers peace from the Guru's door.
Manmohan Singh (Punjabi)ਜਿਸ ਨੂੰ ਤੂੰ ਆਪਣੀ ਕਥਾ ਵਾਰਤਾ ਸ੍ਰਵਣ ਕਾਰਵਾਉਂਦਾ ਹੈਂ, ਉਹ ਗੁਰਾਂ ਦੇ ਦਰ ਤੋਂ ਸੁਖ ਪ੍ਰਾਪਤ ਕਰ ਲੈਂਦਾ ਹੈ।
Fareedkot Teekaਪੁਨਾ ਜਿਸ ਕੋ ਤੂੰ ਅਪਣੀ ਕਥਾ ਸੁਣਾਵਤਾ ਹੈਂ ਸੇ ਪੁਰਸ ਗੁਰੋਂ ਦ੍ਵਾਰੇ ਸੁਣ ਕੇ ਸੁਖ ਪਾਵਤੇ ਹੈਂ॥
Prof. Sahib Singhਜਿਸ ਜਿਸ ਮਨੁੱਖ ਨੂੰ ਤੂੰ ਆਪਣੀ ਸਿਫ਼ਤ-ਸਾਲਾਹ ਦੀ ਬਾਣੀ ਸੁਣਾਉਂਦਾ ਹੈਂ (ਸੁਣਨ ਵਲ ਪ੍ਰੇਰਦਾ ਹੈਂ), ਉਹ ਬੰਦੇ ਗੁਰੂ ਦੇ ਦਰ ਤੇ (ਪਹੁੰਚ ਕੇ) ਆਤਮਕ ਆਨੰਦ ਮਾਣਦੇ ਹਨ।

ਪਦ ਅਰਥ ਸੁਖੁ = ਆਤਮਕ ਆਨੰਦ।

SikhNet (Spanish)Aquél a quien llevas a escuchar Tu Jukam, encuentra la Paz en el Gurdwara, la Puerta del Guru,

ਕਹੈ ਨਾਨਕੁ. ਸਚੇ ਸਾਹਿਬ; ਜਿਉ ਭਾਵੈ ਤਿਵੈ ਚਲਾਵਹੇ ॥੧੫॥

kahai naanak. sache saahib; jiau bhaavai tivai chalaavahe |15| Ang 919

Sant Singh KhalsaSays Nanak, O my True Lord and Master, you make us walk according to Your Will. ||15||
Manmohan SinghSays Nanak, O my True Lord, Thou makest men walk, as Thou pleasest.
Manmohan Singh (Punjabi)ਗੁਰੂ ਜੀ ਫੁਰਮਾਉਂਦੇ ਹਨ, ਹੇ ਮੇਰੇ ਸੱਚੇ ਸਾਹਿਬ! ਜਿਸ ਤਰ੍ਹਾਂ ਤੈਨੂੰ ਚੰਗਾ ਲੱਗਦਾ ਹੈ, ਉਸੇ ਤਰ੍ਹਾਂ ਹੀ ਬੰਦਿਆ ਨੂੰ ਤੂੰ ਤੋਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਹੇ ਸਚੇ ਸਾਹਿਬ! ਜਿਸ ਤਰਾਂ ਤੇਰੇ ਕੋ ਭਾਵਤਾ ਹੈ, ਤਿਸੀ ਪ੍ਰਕਾਰ ਤੂੰ ਜੀਆਂ ਕੋ ਚਲਾਵਤਾ ਹੈਂ॥੧੫॥
Prof. Sahib Singhਨਾਨਕ ਆਖਦਾ ਹੈ ਕਿ ਹੇ ਸਦਾ-ਥਿਰ ਰਹਿਣ ਵਾਲੇ ਮਾਲਕ! ਜਿਵੇਂ ਤੈਨੂੰ ਚੰਗਾ ਲੱਗਦਾ ਹੈ, ਉਸੇ ਤਰ੍ਹਾਂ ਤੂੰ (ਸਾਨੂੰ ਜੀਵਾਂ ਨੂੰ) ਜੀਵਨ-ਰਾਹ ਉਤੇ ਤੋਰਦਾ ਹੈਂ ॥੧੫॥

ਪਦ ਅਰਥ ਤਿਵੈ = ਉਸੇ ਤਰ੍ਹਾਂ, ਤਿਉਂ ਹੀ ॥੧੫॥

* ਭਾਵ: ਆਤਮਕ ਆਨੰਦ ਦੀ ਦਾਤਿ ਨਿਰੋਲ ਪਰਮਾਤਮਾ ਦੇ ਆਪਣੇ ਹੱਥ ਵਿਚ ਹੈ। ਜਿਸ ਮਨੁੱਖ ਨੂੰ ਮਿਹਰ ਕਰ ਕੇ ਪਰਮਾਤਮਾ ਆਪਣਾ ਨਾਮ ਸਿਮਰਨ ਵਲ ਪ੍ਰੇਰਦਾ ਹੈ, ਉਹ ਮਨੁੱਖ ਗੁਰੂ ਦੇ ਦਰ ਤੇ ਪਹੁੰਚ ਕੇ ਸਿਮਰਨ ਦੀ ਬਰਕਤਿ ਨਾਲ ਆਤਮਕ ਆਨੰਦ ਮਾਣਦਾ ਹੈ।

SikhNet (Spanish)pues oh, dice Nanak, oh Maestro, nos conduces de acuerdo a Tu Voluntad. (15)

ਏਹੁ ਸੋਹਿਲਾ; ਸਬਦੁ ਸੁਹਾਵਾ ॥

ehu sohilaa; sabad suhaavaa | Ang 919

Sant Singh KhalsaThis song of praise is the Shabad, the most beautiful Word of God.
Manmohan SinghThis beauteous Gurbani is all praise of the Lord.
Manmohan Singh (Punjabi)ਇਹ ਸੁੰਦਰ ਗੁਰਬਾਣੀ ਸੁਆਮੀ ਦੀ ਸਿਫ਼ਤ-ਸਨ ਹੈ।
Fareedkot Teekaਇਹ (ਸਬਦੁ) ਗੁਰ ਉਪਦੇਸ ਰੂਪ ਜਸੁ ਬਹੁਤ ਸੁੰਦਰ ਹੈਂ॥
Prof. Sahib Singh(ਸਤਿਗੁਰੂ ਦਾ) ਇਹ ਸੋਹਣਾ ਸ਼ਬਦ (ਆਤਮਕ) ਆਨੰਦ ਦੇਣ ਵਾਲਾ ਗੀਤ ਹੈ,

ਪਦ ਅਰਥ ਸੋਹਿਲਾ = ਖ਼ੁਸ਼ੀ ਦਾ ਗੀਤ, ਆਨੰਦ ਦੇਣ ਵਾਲਾ ਗੀਤ।

SikhNet (Spanish)La Alabanza Verdadera del Señor es Palabra de Inefable Belleza;

ਸਬਦੋ ਸੁਹਾਵਾ ਸਦਾ ਸੋਹਿਲਾ; ਸਤਿਗੁਰੂ ਸੁਣਾਇਆ ॥

sabado suhaavaa sadaa sohilaa; satiguroo sunaaeaa | Ang 919

Sant Singh KhalsaThis beauteous Shabad is the everlasting song of praise, spoken by the True Guru.
Manmohan SinghThis beauteous Gurbani, uttered by the True Guru is the Eternal Lord's praise.
Manmohan Singh (Punjabi)ਇਹ ਸੱਚੇ ਗੁਰਾਂ ਦੀ ਉਚਾਰਨ ਕੀਤੀ ਹੋਈ ਸੁੰਦਰ ਗੁਰਬਾਣੀ ਸਦੀਵੀ ਸੁਆਮੀ ਦੀ ਸਿਫ਼ਤ ਸ਼ਲਾਘਾ ਹੈ।
Fareedkot Teekaਗੁਰ ਉਪਦੇਸ਼ ਰੂਪ ਜਸੁ ਸਦਾ ਹੀ (ਸੁਹਾਵਾ) ਸੋਹਣਾ ਹੈ, ਪਰੰਤੂ ਜਿਸ ਕੋ ਸਤਿਗੁਰੋਂ ਨੇ ਉਪਦੇਸ਼ ਸੁਣਾਇਆ ਹੈ ਤਿਸ ਨੇ ਸੁਨਾ ਹੈਂ॥
Prof. Sahib Singh(ਯਕੀਨ ਜਾਣੋ ਕਿ) ਸਤਿਗੁਰੂ ਨੇ ਜੇਹੜਾ ਸੋਹਣਾ ਸ਼ਬਦ ਸੁਣਾਇਆ ਹੈ ਉਹ ਸਦਾ ਆਤਮਕ ਆਨੰਦ ਦੇਣ ਵਾਲਾ ਹੈ।

ਪਦ ਅਰਥ ਸੁਹਾਵਾ = ਸੋਹਣਾ।

SikhNet (Spanish)sí, cuando esta Palabra de Prodigio es recitada por el Guru

ਏਹੁ ਤਿਨ ਕੈ ਮੰਨਿ ਵਸਿਆ; ਜਿਨ ਧੁਰਹੁ ਲਿਖਿਆ ਆਇਆ ॥

ehu tin kai man vasiaa; jin dhurahu likhiaa aaeaa | Ang 919

Sant Singh KhalsaThis is enshrined in the minds of those who are so pre-destined by the Lord.
Manmohan SinghThis Gurbani is enshrined in the minds of those, why are so destined by the Primal Being.
Manmohan Singh (Punjabi)ਇਹ ਗੁਰਬਾਣੀ ਉਨ੍ਹਾਂ ਦੇ ਹਿਰਦੇ ਅੰਦਰ ਨਿਵਾਸ ਕਰਦੀ ਹੈ, ਜਿਨ੍ਹਾਂ ਲਈ ਆਦਿ ਪੁਰਖ ਨੇ ਇਸ ਤਰ੍ਹਾਂ ਲਿਖਿਆ ਹੋਇਆ ਹੈ।
Fareedkot Teekaਇਹ ਤਿਨ ਕੇ ਮਨ ਮੇਂ ਵਸਿਆ ਹੈ ਜਿਨ ਕੋ ਧੁਰੋਂ ਹੀ ਲੇਖੋਂ ਮੇਂ ਲਿਖਿਆ ਆਇਆ ਹੈ॥
Prof. Sahib Singhਪਰ ਇਹ ਗੁਰ-ਸ਼ਬਦ ਉਹਨਾਂ ਦੇ ਮਨ ਵਿਚ ਵੱਸਦਾ ਹੈ ਜਿਨ੍ਹਾਂ ਦੇ ਮੱਥੇ ਤੇ ਧੁਰੋਂ ਲਿਖਿਆ ਲੇਖ ਉੱਘੜਦਾ ਹੈ।

ਪਦ ਅਰਥ ਏਹੁ = ਇਹ ਸੋਹਿਲਾ। ਮੰਨਿ = ਮਨ ਵਿਚ {ਅੱਖਰ 'ਮ' ਦੀ (ੰ) ਸਿਰਫ਼ ਇਕ ਮਾਤ੍ਰਾ ਵਧਾਣ ਵਾਸਤੇ ਹੈ, ਅਸਲ ਲਫ਼ਜ਼ 'ਮਨ' ਹੀ ਹੈ}।

SikhNet (Spanish)Verdadero se convierte en la Oración Eterna del Señor.

ਇਕਿ ਫਿਰਹਿ ਘਨੇਰੇ. ਕਰਹਿ ਗਲਾ; ਗਲੀ ਕਿਨੈ. ਨ ਪਾਇਆ ॥

eik fireh ghanere. kareh galaa; galee kinai. na paaeaa | Ang 919

Sant Singh KhalsaSome wander around, babbling on and on, but none obtain Him by babbling.
Manmohan SinghSome go about walking much but no one obtains the Lord by babbling.
Manmohan Singh (Punjabi)ਕਈ ਬਹੁਤੀਆਂ ਗੱਲਾਂ ਬਾਤਾਂ ਕਰਦੇ ਫਿਰਦੇ ਹਨ, ਪਰ ਬਕਵਾਸ ਕਰਨ ਦੁਆਰਾ ਕਿਸੇ ਨੂੰ ਭੀ ਸਾਈਂ ਪ੍ਰਾਪਤ ਨਹੀਂ ਹੁੰਦਾ।
Fareedkot Teekaਇਕ ਬਹੁਤ ਗਲਾਂ ਕਰਤੇ ਫਿਰਤੇ ਹੈਂ, ਪਰੰਤੂ ਗਲਾਂ ਕਰ ਕੇ ਕਿਸੀ ਨੇ ਨਹੀਂ ਪਾਇਆ ਹੈ॥
Prof. Sahib Singhਬਥੇਰੇ ਅਨੇਕਾਂ ਐਸੇ ਬੰਦੇ ਫਿਰਦੇ ਹਨ (ਜਿਨ੍ਹਾਂ ਦੇ ਮਨ ਵਿਚ ਗੁਰ-ਸ਼ਬਦ ਤਾਂ ਨਹੀਂ ਵੱਸਿਆ, ਪਰ ਗਿਆਨ ਦੀਆਂ) ਗੱਲਾਂ ਕਰਦੇ ਹਨ। ਨਿਰੀਆਂ ਗੱਲਾਂ ਨਾਲ ਆਤਮਕ ਆਨੰਦ ਕਿਸੇ ਨੂੰ ਨਹੀਂ ਮਿਲਿਆ।

ਪਦ ਅਰਥ ਇਕਿ = ਕਈ ਜੀਵ। ਗਲੀ = ਨਿਰੀਆਂ ਗੱਲਾਂ ਕਰਨ ਨਾਲ।

SikhNet (Spanish)Tal Alabanza sólo la llegan a pronunciar aquéllos que lo tienen ya dispuesto en su Destino. Hay quienes se la pasan discutiendo, pero, ¿acaso podrá alguien obtener a Dios por hablar y hablar?

ਕਹੈ ਨਾਨਕੁ. ਸਬਦੁ ਸੋਹਿਲਾ; ਸਤਿਗੁਰੂ ਸੁਣਾਇਆ ॥੧੬॥

kahai naanak. sabad sohilaa; satiguroo sunaaeaa |16| Ang 919

Sant Singh KhalsaSays Nanak, the Shabad, this song of praise, has been spoken by the True Guru. ||16||
Manmohan SinghSays Nanak, the True Guru has revealed the beauteous Gurbani to the world.
Manmohan Singh (Punjabi)ਗੁਰੂ ਜੀ ਫੁਰਮਾਉਂਦੇ ਹਨ, ਸੱਚੇ ਗੁਰਾਂ ਨੇ ਸੁੰਦਰ ਗੁਰਬਾਣੀ ਸੰਸਾਰ ਨੂੰ ਦਰਸਾਈ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਇਹ ਗੁਰ ਉਪਦੇਸ ਰੂਪ ਜੋ ਜਸੁ ਹੈ, ਜਿਸ ਪਰ ਗੁਰੂ ਕਿਰਪਾਲ ਹੂਏ ਹੈਂ, ਤਿਸੀ ਕੋ ਹੀ ਸੁਨਾਇਆ ਹੈ॥੧੬॥
Prof. Sahib Singhਨਾਨਕ ਆਖਦਾ ਹੈ ਕਿ ਸਤਿਗੁਰੂ ਦਾ ਸੁਣਾਇਆ ਹੋਇਆ ਸ਼ਬਦ ਹੀ ਆਤਮਕ ਆਨੰਦ-ਦਾਤਾ ਹੈ ॥੧੬॥

* ਭਾਵ: ਸਤਿਗੁਰੂ ਦੀ ਬਾਣੀ ਹੀ ਆਤਮਕ ਆਨੰਦ ਪ੍ਰਾਪਤ ਕਰਨ ਦਾ ਵਸੀਲਾ ਹੈ। ਪਰ ਗੁਰਬਾਣੀ ਉਹਨਾਂ ਦੇ ਹੀ ਹਿਰਦੇ ਵਿਚ ਵੱਸਦੀ ਹੈ ਜਿਨ੍ਹਾਂ ਦੇ ਭਾਗਾਂ ਵਿਚ ਧੁਰੋਂ ਇਹ ਲੇਖ ਲਿਖਿਆ ਹੁੰਦਾ ਹੈ।

SikhNet (Spanish)Dice Nanak, bella en verdad es la Palabra del Shabd recitada por el Guru, pues sólo Ella habla de la Alabanza del Señor.(16)

ਪਵਿਤੁ ਹੋਏ ਸੇ ਜਨਾ; ਜਿਨੀ ਹਰਿ ਧਿਆਇਆ ॥

pavit hoe se janaa; jinee har dhiaaeaa | Ang 919

Sant Singh KhalsaThose humble beings who meditate on the Lord become pure.
Manmohan SinghPure become the persons, who meditate on the Lord.
Manmohan Singh (Punjabi)ਪਵਿੱਤ੍ਰ ਹੋ ਜਾਂਦੇ ਹਨ ਉਹ ਪੁਰਸ਼ ਜੋ ਪ੍ਰਭੂ ਦਾ ਸਿਮਰਨ ਕਰਦੇ ਹਨ।
Fareedkot Teekaਸੇ ਜਨ ਪਵਿਤ੍ਰ ਹੂਏ ਹੈਂ ਜਿਨੋਂ ਨੇ ਹਰੀ ਕੋ ਧਿਆਇਆ ਹੈ॥
Prof. Sahib Singh(ਗੁਰ ਸ਼ਬਦ ਦਾ ਸਦਕਾ) ਜਿਨ੍ਹਾਂ ਬੰਦਿਆਂ ਨੇ ਪਰਮਾਤਮਾ ਦਾ ਨਾਮ ਸਿਮਰਿਆ (ਉਹਨਾਂ ਦੇ ਅੰਦਰ ਐਸਾ ਆਨੰਦ ਪੈਦਾ ਹੋਇਆ ਕਿ ਮਾਇਆ ਵਾਲੇ ਰਸਾਂ ਦੀ ਉਹਨਾਂ ਨੂੰ ਖਿੱਚ ਹੀ ਨਾਹ ਰਹੀ, ਤੇ) ਉਹ ਬੰਦੇ ਪਵਿਤ੍ਰ ਜੀਵਨ ਵਾਲੇ ਬਣ ਗਏ।
SikhNet (Spanish)Puros son aquéllos que habitan en el Nombre del Señor;

ਹਰਿ ਧਿਆਇਆ ਪਵਿਤੁ ਹੋਏ; ਗੁਰਮੁਖਿ ਜਿਨੀ ਧਿਆਇਆ ॥

har dhiaaeaa pavit hoe; guramukh jinee dhiaaeaa | Ang 919

Sant Singh KhalsaMeditating on the Lord, they become pure; as Gurmukh, they meditate on Him.
Manmohan SinghThey who by Guru's grace contemplate God, contemplate God, are rendered immaculate.
Manmohan Singh (Punjabi)ਜੋ ਗੁਰਾਂ ਦੀ ਦਇਆ ਦੁਆਰਾ ਵਾਹਿਗੁਰੂ ਨੂੰ ਸਿਮਰਦੇ ਹਨ। ਵਾਹਿਗੁਰੂ ਨੂੰ ਸਿਮਰਦੇ ਹਨ, ਉਹ ਪਾਵਨ ਪੁਨੀਤ ਥੀ ਵੰਝਦੇ ਹਨ।
Fareedkot Teekaਜਿਨੋਂ ਨੇ ਹਰੀ ਧਿਆਇਆ ਹੈ, ਸੋ ਪਵਿਤ੍ਰ ਹੋਏ ਹੈਂ, ਪਰੰਤੂ ਜਿਨੋਂ ਨੇ ਗੁਰੋਂ ਦੁਆਰੇ ਧਿਆਇਆ ਹੈ, ਤਿਨ ਕਾ ਧ੍ਯਾਨੁ ਸਫਲੁ ਹੈ॥
Prof. Sahib Singhਗੁਰੂ ਦੀ ਸਰਨ ਪੈ ਕੇ ਜਿਨ੍ਹਾਂ ਜਿਨ੍ਹਾਂ ਨੇ ਹਰੀ ਦਾ ਨਾਮ ਸਿਮਰਿਆ ਉਹ ਸੁੱਧ ਆਚਰਨ ਵਾਲੇ ਹੋ ਗਏ।

ਪਦ ਅਰਥ ਗੁਰਮੁਖਿ = ਗੁਰੂ ਦੀ ਸਰਨ ਪੈ ਕੇ।

SikhNet (Spanish)sí, aquéllos que habitan en el Señor,

ਪਵਿਤੁ ਮਾਤਾ ਪਿਤਾ. ਕੁਟੰਬ ਸਹਿਤ ਸਿਉ; ਪਵਿਤੁ ਸੰਗਤਿ ਸਬਾਈਆ ॥

pavit maataa pitaa. kuttanb sahit siau; pavit sangat sabaaeea | Ang 919

Sant Singh KhalsaThey are pure, along with their mothers, fathers, family and friends; all their companions are pure as well.
Manmohan SinghThey are pure with their mother, father, family and good friends and all their associates are pure as well.
Manmohan Singh (Punjabi)ਉਹ ਆਪਣੀ ਅੰਮੜੀ ਬਾਬਲ, ਟੱਬਰ ਕਬੀਲੇ ਅਤੇ ਚੰਗੇ ਮਿੱਤ੍ਰਾਂ ਸਣੇ ਪਵਿੱਤ੍ਰ ਹਨ ਅਤੇ ਉਨ੍ਹਾਂ ਦੇ ਸਾਰੇ ਮੇਲ ਮਿਲਾਪੀ ਭੀ ਪਵਿੱਤਰ ਹਨ।
Fareedkot Teekaਮਾਤਾ, ਪਿਤਾ ਸਿਉ ਪੁਨਾ ਕੁਟੰਬ ਕੇ ਸੰਜੁਗਤ ਹੀ ਪਵਿਤ੍ਰ ਹੂਏ ਹੈਂ ਔ ਉਨ ਕੀ ਸੰਗਤ ਭੀ ਸਭ ਪਵਿਤ੍ਰ ਹੈ॥
Prof. Sahib Singh(ਉਹਨਾਂ ਦੀ ਲਾਗ ਨਾਲ) ਉਹਨਾਂ ਦੇ ਮਾਤਾ ਪਿਤਾ ਪਰਵਾਰ ਦੇ ਜੀਵ ਪਵਿਤ੍ਰ ਜੀਵਨ ਵਾਲੇ ਬਣੇ, ਜਿਨ੍ਹਾਂ ਜਿਨ੍ਹਾਂ ਨੇ ਉਹਨਾਂ ਦੀ ਸੰਗਤ ਕੀਤੀ ਉਹ ਸਾਰੇ ਪਵਿਤ੍ਰ ਹੋ ਗਏ।

ਪਦ ਅਰਥ ਸਹਿਤ ਸਿਉ = ਸਮੇਤ। ਕੁਟੰਬ = ਪਰਵਾਰ। ਸਬਾਈਆ = ਸਾਰੀ ਹੀ।

SikhNet (Spanish)por la Gracia del Guru, se vuelven Puros.

ਕਹਦੇ ਪਵਿਤੁ. ਸੁਣਦੇ ਪਵਿਤੁ; ਸੇ ਪਵਿਤੁ. ਜਿਨੀ ਮੰਨਿ ਵਸਾਇਆ ॥

kahade pavit. sunade pavit; se pavit. jinee man vasaaeaa | Ang 919

Sant Singh KhalsaPure are those who speak, and pure are those who listen; those who enshrine it within their minds are pure.
Manmohan SinghThey who utter God's Name are holy, they who hear it are holy and holy are they who treasure it in their mind.
Manmohan Singh (Punjabi)ਜੋ ਰੱਬ ਦਾ ਨਾਮ ਦਾ ਉਚਾਰਨ ਕਰਦੇ ਹਨ, ਉਹ ਪਾਵਨ ਹਨ, ਜੋ ਇਸ ਨੂੰ ਸ੍ਰਵਨ ਕਰਦੇ ਹਨ, ਉਹ ਪਾਵਨ ਹਨ ਅਤੇ ਪਾਵਨ ਹਨ ਉਹ ਜੋ ਇਸ ਨੂੰ ਆਪਣੇ ਹਿਰਦੇ ਅੰਦਰ ਟਿਕਾਉਂਦੇ ਹਨ।
Fareedkot Teekaਕਹਿਣੇ ਵਾਲੇ ਭੀ ਪਵਿਤ ਔ ਸੁਨਨੇਹਾਰੇ ਭੀ ਪਵਿਤ ਹੈਂ। ਪੁਨਹ ਸੇ ਭੀ ਪਵਿਤ ਹੈਂ ਜਿਨੋਂ ਨੇ ਮਨ ਮੇਂ ਵਸਾਇਆ ਹੈ॥
Prof. Sahib Singhਹਰੀ-ਨਾਮ (ਇਕ ਐਸਾ ਆਨੰਦ ਦਾ ਸੋਮਾ ਹੈ ਕਿ ਇਸ ਨੂੰ) ਜਪਣ ਵਾਲੇ ਭੀ ਪਵਿਤ੍ਰ ਤੇ ਸੁਣਨ ਵਾਲੇ ਭੀ ਪਵਿਤ੍ਰ ਹੋ ਜਾਂਦੇ ਹਨ, ਜੇਹੜੇ ਇਸ ਨੂੰ ਮਨ ਵਿਚ ਵਸਾਂਦੇ ਹਨ ਉਹ ਭੀ ਪਵਿਤ੍ਰ ਹੋ ਜਾਂਦੇ ਹਨ।

ਪਦ ਅਰਥ ਮੰਨਿ = ਮਨ ਵਿਚ।

SikhNet (Spanish)Puros son sus padres, sus parientes y la sociedad a que pertenecen; puros son también aquéllos que escuchan y alaban en su interior la Palabra.

ਕਹੈ ਨਾਨਕੁ. ਸੇ ਪਵਿਤੁ; ਜਿਨੀ ਗੁਰਮੁਖਿ ਹਰਿ ਹਰਿ ਧਿਆਇਆ ॥੧੭॥

kahai naanak. se pavit; jinee guramukh har har dhiaaeaa |17| Ang 919

Sant Singh KhalsaSays Nanak, pure and holy are those who, as Gurmukh, meditate on the Lord, Har, Har. ||17||
Manmohan SinghSays Nanak, pious are they, who under the Guru's instruction, ponder over the Lord-Master.
Manmohan Singh (Punjabi)ਗੁਰੂ ਜੀ ਫਰਮਾਉਂਦੇ ਹਨ, ਪਾਕ ਹਨ ਉਹ ਜੋ ਗੁਰਾਂ ਦੇ ਉਪਦੇਸ਼ ਦੁਆਰਾ ਸੁਆਮੀ ਮਾਲਕ ਦਾ ਆਰਾਧਨ ਕਰਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਸੇ ਪੁਰਸ ਪਵਿਤ ਹੈਂ ਜਿਨੋਂ ਨੇ ਗੁਰੋਂ ਦ੍ਵਾਰੇ ਹਰੀ ਹਰਿ ਨਾਮ ਕੋ ਧਿਆਇਆ ਹੈ॥੧੭॥
Prof. Sahib Singhਨਾਨਕ ਆਖਦਾ ਹੈ ਕਿ ਜਿਨ੍ਹਾਂ ਬੰਦਿਆਂ ਨੇ ਗੁਰੂ ਦੀ ਸਰਨ ਪੈ ਕੇ ਹਰੀ-ਨਾਮ ਸਿਮਰਿਆ ਹੈ ਉਹ ਸੁੱਧ ਆਚਰਨ ਵਾਲੇ ਹੋ ਗਏ ਹਨ ॥੧੭॥

* ਭਾਵ: ਗੁਰੂ ਦੀ ਸਰਨ ਪੈ ਕੇ ਜਿਹੜੇ ਮਨੁੱਖ ਪਰਮਾਤਮਾ ਦਾ ਨਾਮ ਸਿਮਰਦੇ ਹਨ, ਉਹਨਾਂ ਦੇ ਅੰਦਰ ਆਤਮਕ ਆਨੰਦ ਪੈਦਾ ਹੁੰਦਾ ਹੈ, ਇਸ ਦੀ ਬਰਕਤਿ ਨਾਲ ਮਾਇਆ ਵਾਲੇ ਹੋਛੇ ਰਸ ਉਹਨਾਂ ਨੂੰ ਖਿੱਚ ਨਹੀਂ ਪਾ ਸਕਦੇ। ਉਹਨਾਂ ਦਾ ਜੀਵਨ ਉੱਚਾ ਹੋ ਜਾਂਦਾ ਹੈ, ਤੇ, ਉਹਨਾਂ ਦੀ ਲਾਗ ਨਾਲ ਹੋਰਨਾਂ ਦਾ ਆਚਰਨ ਭੀ ਪਵਿੱਤਰ ਹੋ ਜਾਂਦਾ ਹੈ।

SikhNet (Spanish)Dice Nanak, puros, puros en verdad son aquéllos que habitan en el Señor por la Gracia del Guru. (17)

ਕਰਮੀ ਸਹਜੁ. ਨ ਊਪਜੈ; ਵਿਣੁ ਸਹਜੈ. ਸਹਸਾ, ਨ ਜਾਇ ॥

karamee sehaj. na aoopajai; vin sahajai. sahasaa, na jaae | Ang 919

Sant Singh KhalsaBy religious rituals, intuitive poise is not found; without intuitive poise, skepticism does not depart.
Manmohan SinghBy rituals, Divine knowledge is produced not and without Divine knowledge doubt does not depart.
Manmohan Singh (Punjabi)ਕਰਮ ਕਾਂਡਾਂ ਦੁਆਰਾ ਬ੍ਰਹਮ ਗਿਆਤ ਉਤਪੰਨ ਨਹੀਂ ਹੁੰਦੀ ਅਤੇ ਬ੍ਰਹਮ ਗਿਆਤ ਦੇ ਬਾਝੋਂ ਸੰਦੇਹ ਨਵਿਰਤ ਨਹੀਂ ਹੁੰਦਾ।
Fareedkot Teekaਕੇਵਲ ਕਰਮ ਕਾਂਡੀਓਂ ਕੋ (ਸਹਜੁ) ਗ੍ਯਾਨੁ ਨਹੀਂ ਉਤਪੰਨ ਹੋਤਾ ਹੈ। ਬਿਨਾ ਸਰੂਪ ਗਿਆਨ ਤੇ ਮਨ ਕਾ ਸੰਦੇਹੁ ਨਹੀਂ ਜਾਤਾ ਹੈ॥
Prof. Sahib Singhਮਾਇਆ ਦੇ ਮੋਹ ਵਿਚ ਫਸੇ ਰਿਹਾਂ ਮਨ ਵਿਚ ਸਦਾ ਤੌਖ਼ਲਾ-ਸਹਿਮ ਬਣਿਆ ਰਹਿੰਦਾ ਹੈ, (ਇਹ) ਤੌਖ਼ਲਾ-ਸਹਿਮ ਆਤਮਕ ਆਨੰਦ ਤੋਂ ਬਿਨਾ ਦੂਰ ਨਹੀਂ ਹੁੰਦਾ, (ਤੇ,) ਆਤਮਕ ਆਨੰਦ ਬਾਹਰੋਂ ਧਾਰਮਿਕ ਜਾਪਦੇ ਕਰਮ ਕੀਤਿਆਂ ਪੈਦਾ ਨਹੀਂ ਹੋ ਸਕਦਾ।

ਪਦ ਅਰਥ ਕਰਮੀ = (ਬਾਹਰੋਂ ਧਾਰਮਿਕ ਜਾਪਦੇ) ਕੰਮਾਂ ਨਾਲ, ਕਰਮ-ਕਾਂਡ ਦੀ ਰਾਹੀਂ। ਸਹਜੁ = ਅਡੋਲਤਾ, ਆਤਮਕ ਆਨੰਦ।

SikhNet (Spanish)Ni aún con acciones puras llega la Paz a la mente, y sin Paz la duda persiste.

ਨਹ ਜਾਇ ਸਹਸਾ. ਕਿਤੈ ਸੰਜਮਿ; ਰਹੇ ਕਰਮ ਕਮਾਏ ॥

neh jaae sahasaa. kitai sanjam; rahe karam kamaae | Ang 919

Sant Singh KhalsaSkepticism does not depart by contrived actions; everybody is tired of performing these rituals.
Manmohan SinghDoubt departs not by any contrivance. People have grown weary of performing ceremonial rites.
Manmohan Singh (Punjabi)ਕਿਸੇ ਭੀ ਜਤਨ ਨਾਲ ਸੰਦੇਹ ਨਵਿਰਤ ਨਹੀਂ ਹੁੰਦਾ। ਲੋਕ ਰਸਮੀ ਸੰਸਕਾਰ ਕਰਦੇ ਹਾਰ ਹੁੱਟ ਗਏ ਹਨ।
Fareedkot Teekaਹੋਰ ਕਿਸੀ ਉਪਾਉ ਸੇ ਸੰਦੇਹ ਨਹੀਂ ਜਾਤਾ, ਬਹੁਤੇਰੇ ਕਰਮ ਕਮਾਇ ਰਹੇ ਹੈਂ॥☬ਪ੍ਰਸ਼ਨ:
Prof. Sahib Singhਅਨੇਕਾਂ ਬੰਦੇ (ਅਜੇਹੇ) ਕਰਮ ਕਰ ਕਰ ਕੇ ਹਾਰ ਗਏ ਹਨ, ਪਰ ਮਨ ਦਾ ਤੌਖ਼ਲਾ-ਸਹਿਮ ਅਜੇਹੇ ਕਿਸੇ ਤਰੀਕੇ ਨਾਲ ਨਹੀਂ ਜਾਂਦਾ।

ਪਦ ਅਰਥ ਸਹਸਾ = (ਮਾਇਆ ਦੇ ਮੋਹ ਤੋਂ ਪੈਦਾ ਹੋਏ) ਚਿੰਤਾ-ਸਹਿਮ। ਕਿਤੈ ਸੰਜਮਿ = ਕਿਸੇ ਜੁਗਤੀ ਨਾਲ। ਰਹੇ = ਥੱਕ ਗਏ।

SikhNet (Spanish)Por más que lo intentes no hallarás por ti mismo una práctica que deshaga tus dudas.

ਸਹਸੈ ਜੀਉ ਮਲੀਣੁ ਹੈ; ਕਿਤੁ ਸੰਜਮਿ ਧੋਤਾ ਜਾਏ ॥

sahasai jeeo maleen hai; kit sanjam dhotaa jaae | Ang 919

Sant Singh KhalsaThe soul is polluted by skepticism; how can it be cleansed?
Manmohan SinghThrough doubt the soul is rendered filthy. By what means can it be cleansed?
Manmohan Singh (Punjabi)ਵਹਿਮ ਭਰਮ ਦੇ ਰਾਹੀਂ ਆਤਮਾ ਗੰਦੀ ਹੋ ਜਾਂਦੀ ਹੈ। ਕਿਸ ਤਰੀਕੇ ਨਾਲ ਇਹ ਸਾਫ਼ ਸੁਥਰੀ ਕੀਤੀ ਜਾ ਸਕਦੀ ਹੈ।
Fareedkot Teekaਸੰਦੇਹ ਕਰ ਕੇ (ਜੀਉ) ਮਨੁ ਮਲੀਨ ਹੂਆ ਹੂਆ ਹੈ, ਕਿਸ ਉਪਾਇ ਕਰਿ ਧੋਇਆ ਜਾਇ, ਭਾਵ ਜੀਵ ਸੁਧ ਕੈਸੇ ਹੋਵੇ?☬ਉਤਰ:
Prof. Sahib Singh(ਜਿਤਨਾ ਚਿਰ) ਮਨ ਸਹਿਮ ਵਿਚ (ਹੈ ਉਤਨਾ ਚਿਰ) ਮੈਲਾ ਰਹਿੰਦਾ ਹੈ, ਮਨ ਦੀ ਇਹ ਮੈਲ ਕਿਸੇ (ਬਾਹਰਲੀ) ਜੁਗਤੀ ਨਾਲ ਨਹੀਂ ਧੁਪਦੀ।

ਪਦ ਅਰਥ ਮਲੀਣੁ = ਮੈਲਾ। ਕਿਤੁ = ਕਿਸ ਦੀ ਰਾਹੀਂ? ਕਿਤੁ ਸੰਜਮਿ = ਕਿਸ ਤਰੀਕੇ ਨਾਲ?

SikhNet (Spanish)Tu mente se mantendrá en la duda, pero, ¿acaso habrá alguna disciplina que pueda eliminarla?

ਮੰਨੁ ਧੋਵਹੁ. ਸਬਦਿ ਲਾਗਹੁ; ਹਰਿ ਸਿਉ ਰਹਹੁ. ਚਿਤੁ ਲਾਇ ॥

man dhovahu. sabad laagahu; har siau rahahu. chit laae | Ang 919

Sant Singh KhalsaWash your mind by attaching it to the Shabad, and keep your consciousness focused on the Lord.
Manmohan SinghAttaching thyself to the Name, wash thou thy soul and continue to fix thy mid on God.
Manmohan Singh (Punjabi)ਆਪਣੇ ਆਪ ਨੂੰ ਨਾਮ ਜੋੜ ਕੇ ਤੂੰ ਆਪਣੀ ਆਤਮਾ ਨੂੰ ਧੋ ਲੈ ਅਤੇ ਆਪਣੇ ਮਨ ਨੂੰ ਹਰੀ ਨਾਲ ਜੋੜੀ ਰੱਖ।
Fareedkot Teekaਹੇ ਭਾਈ! ਗੁਰ ਉਪਦੇਸ਼ ਮੇਂ ਲਾਗ ਕੈ ਮਨ ਕੋ ਧੋਵੇ, ਪੁਨਃ ਹਰਿ ਨਾਮ ਮੇਂ ਚਿਤ ਕੋ ਲਗਾਇ ਰਹੋ॥
Prof. Sahib Singhਗੁਰੂ ਦੇ ਸ਼ਬਦ ਵਿਚ ਜੁੜੋ, ਪਰਮਾਤਮਾ ਦੇ ਚਰਨਾਂ ਵਿਚ ਸਦਾ ਚਿੱਤ ਜੋੜੀ ਰੱਖੋ, (ਜੇ) ਮਨ (ਧੋਣਾ ਹੈ ਤਾਂ ਇਸ ਤਰ੍ਹਾਂ) ਧੋਵੋ।

ਪਦ ਅਰਥ ਮੰਨੁ = ਮਨ।

SikhNet (Spanish)Entona tu ser en la Palabra y limpia así tu mente; entonces podrás alabar a tu Señor.

ਕਹੈ ਨਾਨਕੁ. ਗੁਰ ਪਰਸਾਦੀ ਸਹਜੁ ਉਪਜੈ; ਇਹੁ ਸਹਸਾ ਇਵ ਜਾਇ ॥੧੮॥

kahai naanak. gur parasaadee sehaj upajai; ihu sahasaa iv jaae |18| Ang 919

Sant Singh KhalsaSays Nanak, by Guru's Grace, intuitive poise is produced, and this skepticism is dispelled. ||18||
Manmohan SinghSays Nanak, by Guru's grace, Divine knowledge wells up and thus is this doubt dispelled.
Manmohan Singh (Punjabi)ਗੁਰੂ ਜੀ ਫੁਰਮਾਉਂਦੇ ਹਨ, ਗੁਰਾਂ ਦੀ ਦਇਆ ਦੁਆਰਾ ਬ੍ਰਹਿਮ ਗਿਆਤ ਪੈਦਾ ਹੁੰਦੀ ਹੈ ਅਤੇ ਇਸ ਤਰ੍ਹਾਂ ਇਹ ਸੰਦੇਹ ਦੂਰ ਹੋ ਜਾਂਦਾ ਹੇ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਗੁਰੋਂ ਕੀ ਕ੍ਰਿਪਾ ਸੇ ਗ੍ਯਾਨ ਉਤਪੰਨ ਹੋਤਾ ਹੈ, ਏਹ ਸੰਦੇਹ ਜੋ ਹੈ, ਸੋ ਇਸ ਪ੍ਰਕਾਰ ਜਾਤਾ ਹੈ॥੧੮॥
Prof. Sahib Singhਨਾਨਕ ਆਖਦਾ ਹੈ ਕਿ ਗੁਰੂ ਦੀ ਕਿਰਪਾ ਨਾਲ ਹੀ (ਮਨੁੱਖ ਦੇ ਅੰਦਰ) ਆਤਮਕ ਆਨੰਦ ਪੈਦਾ ਹੁੰਦਾ ਹੈ, ਤੇ ਇਸ ਤਰ੍ਹਾਂ ਮਨ ਦਾ ਤੌਖ਼ਲਾ-ਸਹਿਮ ਦੂਰ ਹੋ ਜਾਂਦਾ ਹੈ ॥੧੮॥

ਪਦ ਅਰਥ ਇਵ = ਇਸ ਤਰ੍ਹਾਂ ॥੧੮॥

* ਭਾਵ: ਮਾਇਆ ਦੇ ਮੋਹ ਵਿਚ ਫਸੇ ਰਿਹਾਂ ਮਨ ਵਿਚ ਤੌਖ਼ਲਾ-ਸਹਿਮ ਬਣਿਆ ਰਹਿੰਦਾ ਹੈ। ਇਸ ਤੌਖ਼ਲੇ-ਸਹਿਮ ਦਾ ਇਲਾਜ ਹੈ ਆਤਮਕ ਆਨੰਦ, ਤੇ, ਆਤਮਕ ਆਨੰਦ ਪ੍ਰਾਪਤ ਹੁੰਦਾ ਹੈ ਗੁਰੂ ਦੀ ਕਿਰਪਾ ਨਾਲ। ਸੋ, ਗੁਰੂ ਦੇ ਸ਼ਬਦ ਵਿਚ ਸੁਰਤਿ ਜੋੜੀ ਰੱਖੋ, ਤੇ, ਪਰਮਾਤਮਾ ਦੀ ਯਾਦ ਵਿਚ ਸਦਾ ਜੁੜੇ ਰਹੋ।

SikhNet (Spanish)Dice Nanak, esa es la forma en que, por la Gracia del Guru, llega la Paz a la mente y es disipada la duda.(18)

ਜੀਅਹੁ ਮੈਲੇ; ਬਾਹਰਹੁ ਨਿਰਮਲ ॥

jeeahu maile; baaharahu niramal | Ang 919

Sant Singh KhalsaInwardly polluted, and outwardly pure.
Manmohan SinghFoul within and fair without.
Manmohan Singh (Punjabi)ਅੰਦਰੋਂ ਗੰਦੇ ਅਤੇ ਬਾਹਰਵਾਰੋਂ ਸ਼ੁੰਧ।
Fareedkot Teekaਜੋ ਜੀਅ ਸੇ (ਮੈਲੇ) ਖੋਟੇ ਹੈਂ ਪੁਨਾ ਬਾਹਿਰੋਂ (ਨਿਰਮਲ) ਸਾਫ ਨਜਰ ਆਵਤੇ ਹੈਂ॥
Prof. Sahib Singh(ਨਿਰੇ ਬਾਹਰੋਂ ਧਾਰਮਿਕ ਦਿੱਸਦੇ ਕਰਮ ਕਰਨ ਵਾਲੇ ਬੰਦੇ) ਮਨ ਵਿਚ (ਵਿਕਾਰਾਂ ਨਾਲ) ਮੈਲੇ ਰਹਿੰਦੇ ਹਨ ਤੇ ਸਿਰਫ਼ ਵੇਖਣ ਨੂੰ ਹੀ ਪਵਿਤ੍ਰ ਜਾਪਦੇ ਹਨ।

ਪਦ ਅਰਥ ਜੀਅਹੁ = ਜਿੰਦ ਤੋਂ, ਮਨ ਵਿਚੋਂ।

SikhNet (Spanish)Aquéllos que están puros por fuera,

ਬਾਹਰਹੁ ਨਿਰਮਲ. ਜੀਅਹੁ ਤ ਮੈਲੇ; ਤਿਨੀ ਜਨਮੁ ਜੂਐ ਹਾਰਿਆ ॥

baaharahu niramal. jeeahu ta maile; tinee janam jooai haariaa | Ang 919

Sant Singh KhalsaThose who are outwardly pure and yet polluted within, lose their lives in the gamble.
Manmohan SinghThey, who are pure without and filthy within, lose their life in gamble.
Manmohan Singh (Punjabi)ਜੋ ਬਾਹਰਵਾਰੋਂ ਪਵਿੱਤਰ ਅਤੇ ਅੰਦਰੋਂ ਪਲੀਤ ਹਨ, ਉਹ ਆਪਣੇ ਜੀਵਨ ਨੂੰ ਜੂਏ ਵਿੱਚ ਹਾਰ ਦਿੰਦੇ ਹਨ।
Fareedkot Teekaਬਾਹਰੋਂ ਤੋ ਸਾਫ਼ ਔ ਜੀਅਹੁ ਅਰਥਾਤ ਅੰਦਰੋਂ (ਮੈਲੇ) ਕਪਟੀ ਹੈਂ, ਤਿਨੋਂ ਨੇ ਅਪਨਾ ਜਨਮ ਸੰਸਾਰ ਜੂਏ ਮੇਂ ਹਾਰਿਆ ਹੈ॥
Prof. Sahib Singhਤੇ, ਜੇਹੜੇ ਬੰਦੇ ਬਾਹਰੋਂ ਪਵਿਤ੍ਰ ਦਿੱਸਣ, ਉਂਞ ਮਨੋਂ ਵਿਕਾਰੀ ਹੋਣ, ਉਹਨਾਂ ਨੇ ਆਪਣਾ ਜੀਵਨ ਇਉਂ ਵਿਅਰਥ ਗਵਾ ਲਿਆ ਸਮਝੋ ਜਿਵੇਂ ਕੋਈ ਜੁਆਰੀਆ ਜੂਏ ਵਿਚ ਧਨ ਹਾਰ ਆਉਂਦਾ ਹੈ।

ਪਦ ਅਰਥ ਤਿਨੀ = ਉਹਨਾਂ ਬੰਦਿਆਂ ਨੇ।

SikhNet (Spanish)bien pueden estar turbios por dentro, y así, perder su vida arriesgándola en vano.

ਏਹ ਤਿਸਨਾ ਵਡਾ ਰੋਗੁ ਲਗਾ; ਮਰਣੁ ਮਨਹੁ ਵਿਸਾਰਿਆ ॥

eeh tisanaa vaddaa rog lagaa; maran manahu visaariaa | Ang 919

Sant Singh KhalsaThey contract this terrible disease of desire, and in their minds, they forget about dying.
Manmohan SinghThey contract this dire disease of greed and in their mind, forget death.
Manmohan Singh (Punjabi)ਉਨ੍ਹਾਂ ਨੂੰ ਲਾਲਚ ਦੀ ਇਹ ਭਾਰੀ ਬੀਮਾਰੀ ਚਿੰਮੜ ਜਾਂਦੀ ਹੈ ਅਤੇ ਆਪਣੇ ਚਿੱਤੋਂ ਉਹ ਮੌਤ ਨੂੰ ਭਲਾ ਦਿੱਦੇ ਹਨ।
Fareedkot Teekaਉਨ ਕੋ ਤ੍ਰਿਸਨਾ ਰੂਪ ਇਹ ਵਡਾ ਰੋਗ ਲਾਗਾ ਹੈ, ਤਿਨਾਂ ਨੇ ਇਸੀ ਸੇ ਮਨ ਸੇ ਮਰਨਾ ਬਿਸਰਾਇ ਦੀਆ ਹੈ॥
Prof. Sahib Singh(ਉਹਨਾਂ ਨੂੰ ਅੰਦਰੋ-ਅੰਦਰ) ਮਾਇਆ ਦੀ ਤ੍ਰਿਸ਼ਨਾ ਦਾ ਭਾਰਾ ਰੋਗ ਖਾਈ ਜਾਂਦਾ ਹੈ, (ਮਾਇਆ ਦੇ ਲਾਲਚ ਵਿਚ) ਮੌਤ ਨੂੰ ਉਹਨਾਂ ਭੁਲਾਇਆ ਹੁੰਦਾ ਹੈ।

ਪਦ ਅਰਥ ਮਰਣੁ = ਮੌਤ।

SikhNet (Spanish)El mal de la ansiedad los infecta y olvidan que la muerte los aguarda.

ਵੇਦਾ ਮਹਿ ਨਾਮੁ ਉਤਮੁ. ਸੋ ਸੁਣਹਿ ਨਾਹੀ; ਫਿਰਹਿ ਜਿਉ ਬੇਤਾਲਿਆ ॥

vedaa meh naam utam. so suneh naahee; fireh jiau betaaliaa | Ang 919

Sant Singh KhalsaIn the Vedas, the ultimate objective is the Naam, the Name of the Lord; but they do not hear this, and they wander around like demons.
Manmohan SinghThe Name is the best thing in the Vedas. That they hear not and wander like demons.
Manmohan Singh (Punjabi)ਵੇਦਾਂ ਅੰਦਰ ਨਾਮ ਪਰਮ ਸ੍ਰੇਸ਼ਟ ਵਸਤੂ ਹੈ। ਉਸ ਨੂੰ ਉਹ ਸੁਣਦੇ ਹੀ ਨਹੀਂ ਅਤੇ ਭੂਤਨਿਆਂ ਵਾਂਗੂੰ ਭਟਕਦੇ ਫਿਰਦੇ ਹਨ।
Fareedkot Teekaਵੇਦੋਂ ਮੇਂ ਜੋ ਨਾਮੁ ਉਤਮੁ ਹੈ, ਸੋ ਤੋ ਸੁਨਤੇ ਹੀ ਨਹੀਂ ਹੈਂ ਔ ਭੂਤੋਂ ਕੀ ਤਰਹ ਫਿਰਤੇ ਹੈਂ, ਭਾਵ ਅਸੁਧ ਹੈਂ॥
Prof. Sahib Singh(ਲੋਕਾਂ ਦੀਆਂ ਨਜ਼ਰਾਂ ਵਿਚ ਧਾਰਮਿਕ ਦਿੱਸਣ ਵਾਸਤੇ ਉਹ ਆਪਣੇ ਬਾਹਰੋਂ ਧਾਰਮਿਕ ਦਿੱਸਦੇ ਕਰਮਾਂ ਦੀ ਵਡਿਆਈ ਦੱਸਣ ਲਈ ਵੇਦ ਆਦਿਕ ਧਰਮ-ਪੁਸਤਕਾਂ ਵਿਚੋਂ ਹਵਾਲੇ ਦੇਂਦੇ ਹਨ, ਪਰ) ਵੇਦ ਆਦਿਕ ਧਰਮ-ਪੁਸਤਕਾਂ ਵਿਚ ਜੋ ਪ੍ਰਭੂ ਦਾ ਨਾਮ ਜਪਣ ਦਾ ਉੱਤਮ ਉਪਦੇਸ਼ ਹੈ ਉਸ ਵਲ ਉਹ ਧਿਆਨ ਨਹੀਂ ਕਰਦੇ, ਤੇ ਭੂਤਾਂ ਵਾਂਗ ਹੀ ਜਗਤ ਵਿਚ ਵਿਚਰਦੇ ਹਨ (ਜੀਵਨ-ਤਾਲ ਤੋਂ ਖੁੰਝੇ ਰਹਿੰਦੇ ਹਨ)।

ਪਦ ਅਰਥ ਬੇਤਾਲੇ = ਭੂਤਨੇ, ਤਾਲ ਤੋਂ, ਖੁੰਝੇ ਹੋਏ।

SikhNet (Spanish)También en los Vedas es aclamada la Gloria del Señor como el Bien Supremo, mas uno se olvida de ello y vaga entonces como fantasma extraviado en la ilusión.

ਕਹੈ ਨਾਨਕੁ. ਜਿਨ ਸਚੁ ਤਜਿਆ. ਕੂੜੇ ਲਾਗੇ; ਤਿਨੀ ਜਨਮੁ ਜੂਐ ਹਾਰਿਆ ॥੧੯॥

kahai naanak. jin sach tajiaa. koorre laage; tinee janam jooai haariaa |19| Ang 919

Sant Singh KhalsaSays Nanak, those who forsake Truth and cling to falsehood, lose their lives in the gamble. ||19||
Manmohan SinghSays Nanak, they, who forsake truth and cling to falsehood, lose their life in gamble.
Manmohan Singh (Punjabi)ਗੁਰੂ ਜੀ ਆਖਦੇ ਹਨ, ਜੋ ਸੱਚ ਨੂੰ ਛੱਡ ਦਿੰਦੇ ਹਨ ਅਤੇ ਝੂਠ ਨਾਲ ਚਿੰਮੜਦੇ ਹਨ, ਉਹ ਆਪਣੇ ਜੀਵਨ ਨੂੰ ਜੂਏ ਵਿੱਚ ਹਾਰ ਦਿੰਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਜਿਨੋਂ ਨੇ ਸਚ ਕੋ ਤਿਆਗਿਆ ਹੈ ਔ ਝੂਠ ਮੇਂ ਲਾਗੇ ਹੈਂ ਤਿਨੋਂ ਪੁਰਸੋਂ ਨੇ ਜਨਮੁ ਜੂਏ ਮੇਂ ਹਾਰਿਆ ਹੈ॥੧੯॥
Prof. Sahib Singhਨਾਨਕ ਆਖਦਾ ਹੈ ਕਿ ਜਿਨ੍ਹਾਂ ਨੇ ਪਰਮਾਤਮਾ ਦਾ ਨਾਮ (-ਸਿਮਰਨ) ਛੱਡਿਆ ਹੋਇਆ ਹੈ, ਤੇ ਜੋ ਮਾਇਆ ਦੇ ਮੋਹ ਵਿਚ ਫਸੇ ਹੋਏ ਹਨ, ਉਹਨਾਂ ਆਪਣੀ ਜੀਵਨ-ਖੇਡ ਜੂਏ ਵਿਚ ਹਾਰ ਲਈ ਸਮਝੋ ॥੧੯॥

ਪਦ ਅਰਥ ਜਿਨ = ਜਿਨ੍ਹਾਂ ਨੇ ॥੧੯॥

* ਭਾਵ: ਨਿਰੇ ਬਾਹਰੋਂ ਧਾਰਮਿਕ ਦਿੱਸਦੇ ਕਰਮ ਕਰਨ ਨਾਲ ਮਨ ਦੀ ਵਿਕਾਰਾਂ ਦੀ ਮੈਲ ਟਿਕੀ ਰਹਿੰਦੀ ਹੈ, ਮਨ ਨੂੰ ਮਾਇਆ ਦੇ ਮੋਹ ਦਾ ਰੋਗ ਚੰਬੜਿਆ ਰਹਿੰਦਾ ਹੈ। ਜਿੱਥੇ ਰੋਗ ਹੈ ਉਥੇ ਆਨੰਦ ਕਿੱਥੇ? ਸੋ, ਸਦਾ ਹਰਿ-ਨਾਮ ਸਿਮਰਦੇ ਰਹੋ। ਇਹੀ ਹੈ ਮਨ ਦੀ ਅਰੋਗਤਾ ਦਾ ਵਸੀਲਾ, ਤੇ ਆਤਮਕ ਆਨੰਦ ਦੇਣ ਵਾਲਾ।

SikhNet (Spanish)Dice Nanak, aquéllos que abandonan la Verdad y se aferran a lo ilusorio, pierden su vida arriesgándola en vano. (19)

ਜੀਅਹੁ ਨਿਰਮਲ; ਬਾਹਰਹੁ ਨਿਰਮਲ ॥

jeeahu niramal; baaharahu niramal | Ang 919

Sant Singh KhalsaInwardly pure, and outwardly pure.
Manmohan SinghFair within and fair without.
Manmohan Singh (Punjabi)ਸਾਫ਼ ਸੁਥਰੇ ਅੰਦਰੋਂ ਅਤੇ ਸਾਫ਼ ਸੁਥਰੇ ਬਾਹਰੋਂ।
Fareedkot Teekaਜੋ ਜੀ ਸੇ ਨਿਰਮਲ ਪੁਨਾ ਬਾਹੁਰੋਂ ਭੀ ਨਿਰਮਲੁ ਹੈਂ॥
Prof. Sahib Singhਉਹ ਬੰਦੇ ਮਨੋਂ ਭੀ ਪਵਿਤ੍ਰ ਹੁੰਦੇ ਹਨ, ਤੇ ਬਾਹਰੋਂ ਭੀ ਪਵਿਤ੍ਰ ਹੁੰਦੇ ਹਨ,
SikhNet (Spanish)Aquéllos que son puros en su interior

ਬਾਹਰਹੁ ਤ ਨਿਰਮਲ. ਜੀਅਹੁ ਨਿਰਮਲ; ਸਤਿਗੁਰ ਤੇ. ਕਰਣੀ ਕਮਾਣੀ ॥

baaharahu ta niramal. jeeahu niramal; satigur te. karanee kamaanee | Ang 919

Sant Singh KhalsaThose who are outwardly pure and also pure within, through the Guru, perform good deeds.
Manmohan SinghThey, who are pure without and pure within, do good deeds through the True Guru.
Manmohan Singh (Punjabi)ਜੋ ਬਾਹਰੋਂ ਪਵਿੱਤਰ ਹਨ ਅਤੇ ਅੰਦਰੋਂ ਭੀ ਪਵਿੱਤਰ ਉਹ ਸੱਚੇ ਗੁਰਾਂ ਦੇ ਰਾਹੀਂ ਨੇਕ ਕਰਮ ਕਰਦੇ ਹਨ।
Fareedkot Teekaਬਾਹਰ ਸੇ ਭੀ ਸਫਾ ਔ (ਜੀਅਹੁ) ਅੰਤਰ ਸੇ ਭੀ ਸਫਾ ਹੈਂ ਔ ਸਤਿਗੁਰੋਂ ਸੇ ਉਪਦੇਸ ਲੇ ਕਰ ਸੁਭ ਕਰਣੀ ਕਮਾਈ ਹੈ॥
Prof. Sahib Singhਜੋ ਬੰਦੇ (ਆਚਰਨ-ਉਸਾਰੀ ਦੀ) ਉਹ ਕਮਾਈ ਕਰਦੇ ਹਨ ਜਿਸ ਦੀ ਹਿਦਾਇਤ ਗੁਰੂ ਤੋਂ ਮਿਲਦੀ ਹੈ, ਉਹ ਮਨੋਂ ਭੀ ਪਵਿਤ੍ਰ ਹੁੰਦੇ ਹਨ, ਤੇ ਬਾਹਰੋਂ ਭੀ ਪਵਿਤ੍ਰ ਹੁੰਦੇ ਹਨ (ਭਾਵ, ਉਹਨਾਂ ਦਾ ਜਗਤ ਨਾਲ ਵਰਤਾਰਾ ਭੀ ਸੁਚੱਜਾ ਹੁੰਦਾ ਹੈ), ਉਹ ਬਾਹਰੋਂ ਭੀ ਪਵਿਤ੍ਰ ਤੇ ਅੰਦਰੋਂ ਭੀ ਸੁੱਚੇ ਰਹਿੰਦੇ ਹਨ।

ਪਦ ਅਰਥ ਸਤਿਗੁਰ ਤੇ = ਗੁਰੂ ਤੋਂ (ਮਿਲੀ ਹੋਈ), ਜਿਸ ਦਾ ਉਪਦੇਸ਼ ਗੁਰੂ ਤੋਂ ਮਿਲਿਆ ਹੈ। ਕਰਣੀ = ਆਚਰਨ, ਕਰਨ-ਯੋਗ ਕੰਮ। ਕਮਾਣੀ = ਕਮਾਈ ਹੈ।

SikhNet (Spanish)y en sus acciones y viven de acuerdo a la Voluntad del Guru,

ਕੂੜ ਕੀ ਸੋਇ. ਪਹੁਚੈ ਨਾਹੀ; ਮਨਸਾ ਸਚਿ ਸਮਾਣੀ ॥

koorr kee soe. pahuchai naahee; manasaa sach samaanee | Ang 919

Sant Singh KhalsaNot even an iota of falsehood touches them; their hopes are absorbed in the Truth.
Manmohan SinghEven the very intelligence of falsehood reaches them not and their desire is merged in truth.
Manmohan Singh (Punjabi)ਉਨ੍ਹਾਂ ਨੂੰ ਝੂਠ ਦੀ ਕਨਸੋ ਭੀ ਨਹੀਂ ਪੁੱਜਦੀ ਅਤੇ ਉਨ੍ਹਾਂ ਦੀ ਖਾਹਿਸ਼ ਸੱਚ ਅੰਦਰ ਲੀਨ ਹੋ ਜਾਂਦੀ ਹੈ।
Fareedkot Teekaਤਿਨ ਕੋ ਝੂਠ ਕੀ (ਸੋਇ) ਖਬਰ ਹੀ ਨਹੀਂ ਪਹੁੰਚਤੀ, ਕਿਉਂਕਿ ਤਿਨ ਕੀ ਮਨਸਾ ਸਚ ਮੇਂ ਸਮਾਈ ਹੂਈ ਹੈ॥
Prof. Sahib Singhਉਹਨਾਂ ਦੇ ਮਨ ਦਾ ਮਾਇਕ ਫੁਰਨਾ ਸਿਮਰਨ ਵਿਚ ਹੀ ਮੁੱਕ ਜਾਂਦਾ ਹੈ, (ਉਹਨਾਂ ਦੇ ਅੰਦਰ ਇਤਨਾ ਆਤਮਕ ਆਨੰਦ ਬਣਦਾ ਹੈ ਕਿ) ਮਾਇਆ ਦੇ ਮੋਹ ਦੀ ਖ਼ਬਰ ਤਕ ਉਹਨਾਂ ਦੇ ਮਨ ਤਕ ਨਹੀਂ ਪਹੁੰਚਦੀ।

ਪਦ ਅਰਥ ਕੂੜ = ਮਾਇਆ ਦਾ ਮੋਹ। ਸੋਇ = ਖ਼ਬਰ। ਮਨਸਾ = ਮਨ ਦਾ ਫੁਰਨਾ, ਮਨ ਵਿਚ ਮਾਇਆ ਦੇ ਮੋਹ ਦਾ ਫੁਰਨਾ। ਸਚਿ = ਪ੍ਰਭੂ ਦੇ ਸਿਮਰਨ ਵਿਚ।

SikhNet (Spanish)no escuchan jamás falsedades y sólo anhelan la Verdad.

ਜਨਮੁ ਰਤਨੁ ਜਿਨੀ ਖਟਿਆ; ਭਲੇ ਸੇ ਵਣਜਾਰੇ ॥

janam ratan jinee khattiaa; bhale se vanajaare | Ang 919

Sant Singh KhalsaThose who earn the jewel of this human life, are the most excellent of merchants.
Manmohan SinghThey, who earn the jewel of human birth, are the most excellent merchants.
Manmohan Singh (Punjabi)ਜੋ ਮਨੁੱਖੀ ਜੀਵਨ ਦੇ ਜਵੇਹਰ ਨੂੰ ਖੱਟ ਲੈਂਦੇ ਹਨ, ਉਹ ਪਰਮ ਉੱਤਮ ਵਾਪਾਰੀ ਹਨ।
Fareedkot Teekaਮਨੁਖ ਜਨਮ ਅਮਲੋਕ ਜਿਨੋਂ ਨੇ ਖਟਿਆ ਅਰਥਾਤ ਸਫਲ ਕੀਆ ਹੈ, ਸੇ (ਵਣਜਾਰੇ) ਜੀਵ ਭਲੇ ਹੈਂ॥
Prof. Sahib Singh(ਜੀਵ ਜਗਤ ਵਿਚ ਆਤਮਕ ਆਨੰਦ ਦਾ ਵੱਖਰ ਵਿਹਾਝਣ ਆਏ ਹਨ) ਉਹੀ ਜੀਵ-ਵਪਾਰੀ ਚੰਗੇ ਕਹੇ ਜਾਂਦੇ ਹਨ ਜਿਨ੍ਹਾਂ ਨੇ (ਗੁਰੂ ਦੇ ਦੱਸੇ ਰਾਹ ਉਤੇ ਤੁਰ ਕੇ ਨਾਮ-ਕਮਾਈ ਕਰ ਕੇ) ਸ੍ਰੇਸ਼ਟ ਮਨੁੱਖਾ ਜਨਮ ਸਫਲਾ ਕਰ ਲਿਆ।

ਪਦ ਅਰਥ ਵਣਜਾਰੇ = (ਜਗਤ ਵਿਚ ਭਗਤੀ ਦਾ) ਵਜਣ ਕਰਨ ਆਏ ਬੰਦੇ।

SikhNet (Spanish)Sí, aquéllos que han ganado el premio de la Vida Eterna son en verdad los comerciantes benditos.

ਕਹੈ ਨਾਨਕੁ. ਜਿਨ ਮੰਨੁ ਨਿਰਮਲੁ; ਸਦਾ ਰਹਹਿ ਗੁਰ ਨਾਲੇ ॥੨੦॥

kahai naanak. jin man niramal; sadaa raheh gur naale |20| Ang 919

Sant Singh KhalsaSays Nanak, those whose minds are pure, abide with the Guru forever. ||20||
Manmohan SinghSays Nanak, they whose mind is pure abide ever with the Lord.
Manmohan Singh (Punjabi)ਗੁਰੂ ਜੀ ਫੁਰਮਾਉਂਦੇ ਹਨ, ਜਿਨ੍ਹਾਂ ਦਾ ਹਿਰਦਾ ਪਵਿੱਤ੍ਰ ਹੈ ਉਹ ਸਦੀਵ ਹੀ ਪ੍ਰਭੂ ਨਾਲ ਵੱਸਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਨ ਕਾ ਮਨ ਨਿਰਮਲ ਹੈ ਵਹੁ ਸਦਾ ਹੀ ਗੁਰ ਉਪਦੇਸ ਕੇ ਸਾਥ ਰਹਿਤੇ ਹੈਂ॥੨੦॥
Prof. Sahib Singhਨਾਨਕ ਆਖਦਾ ਹੈ ਕਿ ਜਿਨ੍ਹਾਂ ਬੰਦਿਆਂ ਦਾ ਮਨ ਪਵਿਤ੍ਰ ਹੋ ਜਾਂਦਾ ਹੈ (ਜਿਨ੍ਹਾਂ ਦੇ ਅੰਦਰ ਆਤਮਕ ਆਨੰਦ ਬਣ ਜਾਂਦਾ ਹੈ) ਉਹ (ਅੰਤਰ ਆਤਮੇ) ਸਦਾ ਗੁਰੂ ਦੇ ਚਰਨਾਂ ਵਿਚ ਰਹਿੰਦੇ ਹਨ ॥੨੦॥

ਪਦ ਅਰਥ ਮੰਨੁ = ਮਨ ॥੨੦॥

* ਭਾਵ: ਮਨੁੱਖ ਜਗਤ ਵਿਚ ਆਤਮਕ ਆਨੰਦ ਦਾ ਵੱਖਰ ਵਿਹਾਝਣ ਆਉਂਦਾ ਹੈ। ਜਿਹੜਾ ਮਨੁੱਖ ਗੁਰੂ ਦੇ ਦੱਸੇ ਰਸਤੇ ਉਤੇ ਤੁਰਦਾ ਹੈ, ਮਾਇਆ ਦਾ ਮੋਹ ਉਸ ਦੇ ਨੇੜੇ ਨਹੀਂ ਢੁਕਦਾ। ਉਸ ਦਾ ਮਨ ਵਿਕਾਰਾਂ ਤੋਂ ਬਚਿਆ ਰਹਿੰਦਾ ਹੈ, ਬਾਹਰ ਦੁਨੀਆ ਨਾਲ ਭੀ ਉਸ ਦਾ ਵਰਤਾਰਾ ਸੁਚੱਜਾ ਹੁੰਦਾ ਹੈ। ਉਸ ਦੀ ਜ਼ਿੰਦਗੀ ਕਾਮਯਾਬ ਸਮਝੋ।

SikhNet (Spanish)Dice Nanak, aquéllos que tienen una mente pura, habitan siempre en la Presencia del Guru.(20)

ਜੇ ਕੋ ਸਿਖੁ; ਗੁਰੂ ਸੇਤੀ ਸਨਮੁਖੁ ਹੋਵੈ ॥

je ko sikh; guroo setee sanamukh hovai | Ang 919

Sant Singh KhalsaIf a Sikh turns to the Guru with sincere faith, as sunmukh
Manmohan SinghIf any disciple becomes truly faithful to the Guru;
Manmohan Singh (Punjabi)ਜੇਕਰ ਕੋਈ ਮੁਰੀਦ ਗੁਰਾਂ ਦਾ ਸੱਚਾ ਅਗਿਆਦਾਰੀ ਹੋ ਜਾਵੇ।
Fareedkot Teekaਜੋ ਕੋਈ ਗੁਰੋਂ ਕਾ ਸਿਖ ਗੁਰੋਂ ਕੇ ਸਾਥ ਸਨਮੁਖ ਹੋਵੈ॥
Prof. Sahib Singhਜੇ ਕੋਈ ਸਿੱਖ ਗੁਰੂ ਦੇ ਸਾਹਮਣੇ ਸੁਰਖ਼ਰੂ ਹੋਣਾ ਚਾਹੁੰਦਾ ਹੈ,

ਪਦ ਅਰਥ ਸੇਤੀ = ਨਾਲ। ਸਨਮੁਖੁ = ਸਾਹਮਣੇ ਮੂੰਹ ਰੱਖ ਸਕਣ ਵਾਲਾ, ਸੁਰਖ਼ਰੂ। ਹੋਵੈ = ਹੋਣਾ ਚਾਹੇ।

SikhNet (Spanish)Si un Sikj voltea hacia el Guru, con Fe sincera, como Sunmukj,

ਹੋਵੈ ਤ ਸਨਮੁਖੁ ਸਿਖੁ ਕੋਈ; ਜੀਅਹੁ ਰਹੈ ਗੁਰ ਨਾਲੇ ॥

hovai ta sanamukh sikh koee; jeeahu rahai gur naale | Ang 919

Sant Singh Khalsaif a Sikh turns to the Guru with sincere faith, as sunmukh, his soul abides with the Guru.
Manmohan SinghIf any sikh turns towards his Guru, his soul abides with the Guru.
Manmohan Singh (Punjabi)ਜੇਕਰ ਕੋਈ ਸਿੱਖ ਆਪਣੇ ਗੁਰਾਂ ਵੱਲ ਮੂੰਹ ਕਰਦਾ ਹੈ, ਤਾਂ ਉਸ ਦੀ ਆਤਮਾ ਗੁਰਾਂ ਨਾਲ ਵੱਸਦੀ ਹੈ,
Fareedkot Teekaਜੋ ਕੋਈ ਸਨਮੁਖ ਸਿਖ ਹੋਵੈ ਔਰੁ ਜੀਅ ਸੇ ਗੁਰੂ ਕੇ ਸਾਥ ਰਹੇ॥
Prof. Sahib Singhਜੋ ਸਿੱਖ ਇਹ ਚਾਹੁੰਦਾ ਹੈ ਕਿ ਕਿਸੇ ਲੁਕਵੇਂ ਖੋਟ ਦੇ ਕਾਰਨ ਉਸ ਨੂੰ ਗੁਰੂ ਦੇ ਸਾਹਮਣੇ ਅੱਖਾਂ ਨੀਵੀਆਂ ਨ ਕਰਨੀਆਂ ਪੈਣ, (ਤਾਂ ਰਸਤਾ ਇਕੋ ਹੀ ਹੈ ਕਿ) ਉਹ ਸੱਚੇ ਦਿਲੋਂ ਗੁਰੂ ਦੇ ਚਰਨਾਂ ਵਿਚ ਟਿਕੇ।

ਪਦ ਅਰਥ ਜੀਅਹੁ = ਦਿਲੋਂ। ਗੁਰ ਨਾਲੇ = ਗੁਰੂ ਦੇ ਚਰਨਾਂ ਵਿਚ।

SikhNet (Spanish)Si un Sikj voltea hacia el Guru,su Alma habita en el Guru,

ਗੁਰ ਕੇ ਚਰਨ. ਹਿਰਦੈ ਧਿਆਏ; ਅੰਤਰ ਆਤਮੈ ਸਮਾਲੇ ॥

gur ke charan. hiradai dhiaae; antar aatamai samaale | Ang 919

Sant Singh KhalsaWithin his heart, he meditates on the lotus feet of the Guru; deep within his soul, he contemplates Him.
Manmohan SinghHe heartily meditate on the Guru's feet and remembers him in his mind.
Manmohan Singh (Punjabi)ਉਹ ਸੱਚੇ ਦਿਲੋਂ ਗੁਰਾਂ ਦੇ ਚਰਨਾਂ (ਬਚਨਾਂ) ਦਾ ਆਰਾਧਨ ਕਰਦਾ ਹੈ ਅਤੇ ਉਨ੍ਹਾਂ ਨੂੰ ਆਪਣੇ ਹਿਰਦੇ ਅੰਦਰ ਸਿਮਰਦਾ ਹੈ।
Fareedkot Teekaਪੁਨਹ ਗੁਰੋਂ ਕੇ ਚਰਨੋਂ ਕਾ ਰਿਦੇ ਮੇਂ ਧਿਆਨੁ ਕਰ ਕੇ ਅੰਤਰ ਅਪਨੇ ਸਰੂਪ ਕੋ ਚਿੰਤਨ ਕਰੇ॥
Prof. Sahib Singhਸਿੱਖ ਗੁਰੂ ਦੇ ਚਰਨਾਂ ਨੂੰ ਆਪਣੇ ਹਿਰਦੇ ਵਿਚ ਥਾਂ ਦੇਵੇ, ਆਪਣੇ ਆਤਮਾ ਦੇ ਅੰਦਰ ਸੰਭਾਲ ਰੱਖੇ।

ਪਦ ਅਰਥ ਸਮਾਲੇ = ਯਾਦ ਰੱਖੇ, ਟਿਕਾਈ ਰੱਖੇ।

SikhNet (Spanish)con su corazón medita en el Loto de los Pies del Guru y en lo profundo de su Alma Lo contempla.

ਆਪੁ ਛਡਿ. ਸਦਾ ਰਹੈ ਪਰਣੈ; ਗੁਰ ਬਿਨੁ ਅਵਰੁ. ਨ ਜਾਣੈ ਕੋਏ ॥

aap chhadd. sadaa rahai paranai; gur bin avar. na jaanai koe | Ang 919

Sant Singh KhalsaRenouncing selfishness and conceit, he remains always on the side of the Guru; he does not know anyone except the Guru.
Manmohan SinghRenouncing his self-conceit, he remains ever on the side of the Guru. Without the Guru, he knows not any other.
Manmohan Singh (Punjabi)ਆਪਣੀ ਸਵੈ-ਹੰਗਤਾ ਨੂੰ ਤਿਆਗ ਕੇ, ਉਹ ਹਮੇਸ਼ਾਂ ਹੀ ਗੁਰਾਂ ਦੇ ਵਿੱਚ ਰਹਿੰਦਾ ਹੈ, ਗੁਰਾਂ ਦੇ ਬਗੈਰ ਉਹ ਹੋਰ ਕਿਸੇ ਨੂੰ ਨਹੀਂ ਜਾਣਦਾ।
Fareedkot Teekaਆਪਾ ਭਾਵ ਕੇ ਛੋਡਕੈ ਸਦਾ ਗੁਰੋਂ ਕੇ ਆਸਰੇ ਰਹੇ ਔਰ ਗੁਰੂ ਸੇ ਬਿਨਾ ਔਰ ਨਾ ਕਿਸੀ ਕੋ ਰਖਕ ਜਾਣੈ॥
Prof. Sahib Singhਆਪਾ-ਭਾਵ ਛੱਡ ਕੇ ਸਦਾ ਗੁਰੂ ਦੇ ਆਸਰੇ, ਗੁਰੂ ਤੋਂ ਬਿਨਾ ਕਿਸੇ ਹੋਰ ਨੂੰ (ਆਪਣੇ ਆਤਮਕ ਜੀਵਨ ਦਾ, ਆਤਮਕ ਆਨੰਦ ਦਾ ਵਸੀਲਾ) ਨਾ ਸਮਝੇ।

ਪਦ ਅਰਥ ਆਪੁ = ਆਪਾ-ਭਾਵ। ਪਰਣੈ = ਆਸਰੇ।

SikhNet (Spanish)Renunciando a la actitud voluntariosa y a la confrontación, permanece siempre al lado del Guru y no conoce a nadie más que al Guru.

ਕਹੈ ਨਾਨਕੁ. ਸੁਣਹੁ ਸੰਤਹੁ; ਸੋ ਸਿਖੁ ਸਨਮੁਖੁ ਹੋਏ ॥੨੧॥

kahai naanak. sunahu santahu; so sikh sanamukh hoe |21| Ang 920

Sant Singh KhalsaSays Nanak, listen, O Saints: such a Sikh turns toward the Guru with sincere faith, and becomes sunmukh. ||21||
Manmohan SinghSays Nanak, hear, O saints, such a disciple turns towards the Guru.
Manmohan Singh (Punjabi)ਗੁਰੂ ਜੀ ਆਖਦੇ ਹਨ ਸ੍ਰਵਣ ਕਰੋ, ਹੇ ਸਾਧੂਓ! ਐਹੋ ਜੇਹਾ ਮੁਰੀਦ ਗੁਰਾਂ ਵੱਲ ਆਪਣਾ ਮੂੰਹ ਮੋੜਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਸੁਣੋ ਹੇ ਸੰਤੋ! ਸੋ ਸਿਖੁ ਗੁਰੋਂ ਕੇ ਸਨਮੁਖ ਹੋਤਾ ਹੈ॥੨੧॥
Prof. Sahib Singhਨਾਨਕ ਆਖਦਾ ਹੈ ਕਿ ਹੇ ਸੰਤ ਜਨੋ! ਸੁਣੋ ਉਹ ਸਿੱਖ (ਹੀ) ਖਿੜੇ-ਮੱਥੇ ਰਹਿ ਸਕਦਾ ਹੈ (ਉਸ ਦੇ ਹੀ ਅੰਦਰ ਆਤਮਕ ਖੇੜਾ ਹੋ ਸਕਦਾ ਹੈ, ਉਹੀ ਆਤਮਕ ਆਨੰਦ ਮਾਣ ਸਕਦਾ ਹੈ) ॥੨੧॥

* ਭਾਵ: ਉਹ ਮਨੁੱਖ ਖਿੜੇ-ਮੱਥੇ ਰਹਿ ਸਕਦਾ ਹੈ, ਉਹੀ ਮਨੁੱਖ ਸਦਾ ਆਤਮਕ ਆਨੰਦ ਮਾਣ ਸਕਦਾ ਹੈ, ਜਿਹੜਾ ਸੱਚੇ ਦਿਲੋਂ ਗੁਰੂ ਦੇ ਚਰਨਾਂ ਵਿਚ ਟਿਕਿਆ ਰਹਿੰਦਾ ਹੈ ਜਿਹੜਾ ਆਪਾ-ਭਾਵ ਛੱਡ ਕੇ ਗੁਰੂ ਨੂੰ ਹੀ ਆਪਣਾ ਆਸਰਾ ਬਣਾਈ ਰੱਖਦਾ ਹੈ।

SikhNet (Spanish)Dice Nanak, tal Sikj voltea hacia el Guru con Fe sincera y se vuelve un Sunmukj.(21)

ਜੇ ਕੋ. ਗੁਰ ਤੇ ਵੇਮੁਖੁ ਹੋਵੈ; ਬਿਨੁ ਸਤਿਗੁਰ ਮੁਕਤਿ. ਨ ਪਾਵੈ ॥

je ko. gur te vemukh hovai; bin satigur mukat. na paavai | Ang 920

Sant Singh KhalsaOne who turns away from the Guru, and becomes baymukh - without the True Guru, he shall not find liberation.
Manmohan SinghIf anyone turns away from the Guru; then he obtains not salvation without the True Guru.
Manmohan Singh (Punjabi)ਜੇਕਰ ਕੋਈ ਜਣਾ ਗੁਰਾਂ ਵੱਲੋਂ ਆਪਣਾ ਮੂੰਹ ਮੋੜਦਾ ਹੈ ਤਦ ਉਸ ਨੂੰ ਸੱਚੇ ਗੁਰਾਂ ਦੇ ਬਗੈਰ ਮੋਖਸ਼ ਪ੍ਰਾਪਤ ਨਹੀਂ ਹੁੰਦੀ।
Fareedkot Teekaਜੇ ਕੋਈ ਸਾਕਤ ਗੁਰੋਂ ਤੇ ਬੇਮੁਖ ਹੋਵੈਗਾ ਤੋ ਬਿਨਾ ਸਤਿਗੁਰੋਂ ਕੀ ਸਰਣ ਸੇ ਮੁਕਤੀ ਕੋ ਨਹੀਂ ਪਾਵੇਗਾ॥
Prof. Sahib Singh(ਜਿਥੇ ਮਾਇਆ ਦੇ ਮੋਹ ਦੇ ਕਾਰਨ ਸਹਿਮ ਹੈ ਉਥੇ ਆਤਮਕ ਆਨੰਦ ਨਹੀਂ ਪਲ੍ਹਰ ਸਕਦਾ, ਪਰ) ਜੇ ਕੋਈ ਮਨੁੱਖ ਗੁਰੂ ਵਲੋਂ ਮੂੰਹ ਮੋੜ ਲਏ (ਉਸ ਨੂੰ ਆਤਮਕ ਆਨੰਦ ਨਸੀਬ ਨਹੀਂ ਹੋ ਸਕਦਾ ਕਿਉਂਕਿ) ਗੁਰੂ ਤੋਂ ਬਿਨਾ ਮਾਇਆ ਦੇ ਪ੍ਰਭਾਵ ਤੋਂ ਖ਼ਲਾਸੀ ਨਹੀਂ ਮਿਲਦੀ।

ਪਦ ਅਰਥ ਵੇਮੁਖੁ = ਜਿਸ ਨੇ ਮੂੰਹ ਦੂਜੇ ਪਾਸੇ ਕੀਤਾ ਹੋਇਆ ਹੈ। ਮੁਕਤਿ = ਵਿਕਾਰਾਂ ਤੋਂ ਖ਼ਲਾਸੀ, ਮਾਇਆ ਦੇ ਪ੍ਰਭਾਵ ਤੋਂ ਖ਼ਲਾਸੀ।

SikhNet (Spanish)Aquél que le da la espalda al Guru se priva de la redención;

ਪਾਵੈ ਮੁਕਤਿ ਨ. ਹੋਰ ਥੈ ਕੋਈ; ਪੁਛਹੁ ਬਿਬੇਕੀਆ ਜਾਏ ॥

paavai mukat na. hor thai koee; puchhahu bibekeea jaae | Ang 920

Sant Singh KhalsaHe shall not find liberation anywhere else either; go and ask the wise ones about this.
Manmohan SinghHe shall obtain not salvation any where else. Go and consult the men of discrimination.
Manmohan Singh (Punjabi)ਉਸ ਨੂੰ ਕਿਸੇ ਭੀ ਹੋਰਸ ਥਾਂ ਤੋਂ ਕਲਿਆਣ ਪ੍ਰਾਪਤ ਨਹੀਂ ਹੋਣੀ। ਜਾਓ। ਜਾ ਕੇ ਵਿਚਾਰਵਾਨਾ ਪਾਸੋਂ ਪੁੱਛ ਲੱਵੇ।
Fareedkot Teekaਹੋਰ ਥੇ ਕੋਈ ਭੀ ਮੁਕਤੀ ਕੋ ਨਹੀਂ ਪਾਵਤਾ ਹੈ। ਕੋਈ ਬਿਬੇਕੀਆਂ ਸੇ ਜਾਇਕੇ ਪੁਛ ਲਏ, ਭਾਵ ਵਹੁ ਭੀ ਏਹੀ ਕਹਤੇ ਹੈਂ॥
Prof. Sahib Singhਬੇਸ਼ੱਕ ਕਿਸੇ ਵਿਚਾਰਵਾਨਾਂ ਤੋਂ ਜਾ ਕੇ ਪੁੱਛ ਲਵੋ (ਤੇ ਤਸੱਲੀ ਕਰ ਲਵੋ, ਇਹ ਪੱਕੀ ਗੱਲ ਹੈ ਕਿ ਗੁਰੂ ਤੋਂ ਬਿਨਾ) ਕਿਸੇ ਭੀ ਹੋਰ ਥਾਂ ਤੋਂ ਮਾਇਕ ਬੰਧਨਾਂ ਤੋਂ ਖ਼ਲਾਸੀ ਨਹੀਂ ਮਿਲਦੀ।

ਪਦ ਅਰਥ ਹੋਰਥੈ = ਕਿਸੇ ਹੋਰ ਥਾਂ ਤੋਂ। ਬਿਬੇਕੀ = ਪਰਖ ਵਾਲਾ ਬੰਦਾ, ਵਿਚਾਰਵਾਨ। ਜਾਏ = ਜਾਇ, ਜਾ ਕੇ।

SikhNet (Spanish)pregunta a cualquier Sabio si existe alguna otra forma de ser redimido.

ਅਨੇਕ ਜੂਨੀ. ਭਰਮਿ ਆਵੈ; ਵਿਣੁ ਸਤਿਗੁਰ ਮੁਕਤਿ. ਨ ਪਾਏ ॥

anek joonee. bharam aavai; vin satigur mukat. na paae | Ang 920

Sant Singh KhalsaHe shall wander through countless incarnations; without the True Guru, he shall not find liberation.
Manmohan SinghHe shall wander in many existences and obtain not deliverance without the True Guru.
Manmohan Singh (Punjabi)ਉਹ ਘਣੇਰੀਆਂ ਜੂਨੀਆਂ ਅੰਦਰ ਭਟਕਦਾ ਫਿਰੇਗਾ ਅਤੇ ਉਸ ਨੂੰ ਸੱਚੇ ਗੁਰਾਂ ਦੇ ਬਾਝੋਂ ਮੋਖਸ਼ ਪ੍ਰਾਪਤ ਨਹੀਂ ਹੋਣੀ।
Fareedkot Teekaਅਨੇਕ ਜੋਨੀਓਂ ਮੇਂ ਭ੍ਰਮ ਆਵੇਗਾ ਬਿਨਾ ਸਤਿਗੁਰੋਂ ਸੇ ਮੁਕਤੀ ਨਹੀਂ ਪਾਵੇਗਾ॥
Prof. Sahib Singh(ਮਾਇਆ ਦੇ ਮੋਹ ਵਿਚ ਫਸਿਆ ਮਨੁੱਖ) ਅਨੇਕਾਂ ਜੂਨੀਆਂ ਵਿਚ ਭਟਕਦਾ ਆਉਂਦਾ ਹੈ, ਗੁਰੂ ਦੀ ਸਰਨ ਤੋਂ ਬਿਨਾ ਇਸ ਮੋਹ ਤੋਂ ਖ਼ਲਾਸੀ ਨਹੀਂ ਮਿਲਦੀ।

ਪਦ ਅਰਥ ਭਰਮਿ ਆਵੈ = ਭਟਕ ਕੇ ਆਉਂਦਾ ਹੈ।

SikhNet (Spanish)Ese hombre vagará a través de muchas reencarnaciones, pero si no halla al Guru Verdadero, no podrá ser emancipado.

ਫਿਰਿ ਮੁਕਤਿ ਪਾਏ. ਲਾਗਿ ਚਰਣੀ; ਸਤਿਗੁਰੂ ਸਬਦੁ ਸੁਣਾਏ ॥

fir mukat paae. laag charanee; satiguroo sabad sunaae | Ang 920

Sant Singh KhalsaBut liberation is attained, when one is attached to the feet of the True Guru, chanting the Word of the Shabad.
Manmohan SinghHe shall ultimately acquire emancipation, attaching himself to the feet of the True Guru, when he shall recite to him the Lord's Name.
Manmohan Singh (Punjabi)ਆਪਣੇ ਆਪ ਨੂੰ ਸੱਚੇ ਗੁਰਾਂ ਦੇ ਪੈਰਾਂ ਨਾਲ ਜੋੜ ਕੇ ਉਹ ਓੜਕ ਨੂੰ ਮੋਖਸ਼ ਹਾਸਲ ਕਰ ਲਵੇਗਾ ਜਦ ਕਿ ਉਹ ਉਸ ਨੂੰ ਸੁਆਮੀ ਦਾ ਨਾਮ ਸ੍ਰਵਣ ਕਰਵਾਉਣਗੇ।
Fareedkot Teekaਜੋ ਫਿਰ ਗੁਰੂ ਕੀ ਚਰਨੀ ਲਾਗੇ ਔਰ ਸਤਿਗੁਰੂ ਉਪਦੇਸ ਸੁਨਾਵੈ ਤੋ ਮੁਕਤੀ ਕੋ ਪਾਵੈਗਾ॥
Prof. Sahib Singhਆਖ਼ਰ ਗੁਰੂ ਦੀ ਚਰਨੀਂ ਲੱਗ ਕੇ ਹੀ ਮਾਇਆ ਦੇ ਮੋਹ ਤੋਂ ਛੁਟਕਾਰਾ ਮਿਲਦਾ ਹੈ ਕਿਉਂਕਿ ਗੁਰੂ (ਸਹੀ ਜੀਵਨ-ਮਾਰਗ ਦਾ) ਉਪਦੇਸ਼ ਸੁਣਾਂਦਾ ਹੈ।
SikhNet (Spanish)Sólo obtendrá la Salvación, cuando el Guru recite en su corazón la Palabra del Shabd del Señor.

ਕਹੈ ਨਾਨਕੁ. ਵੀਚਾਰਿ ਦੇਖਹੁ; ਵਿਣੁ ਸਤਿਗੁਰ ਮੁਕਤਿ. ਨ ਪਾਏ ॥੨੨॥

kahai naanak. veechaar dekhahu; vin satigur mukat. na paae |22| Ang 920

Sant Singh KhalsaSays Nanak, contemplate this and see, that without the True Guru, there is no liberation. ||22||
Manmohan SinghSays Nanak, reflect over this and see that without the True Guru, deliverance is attained not.
Manmohan Singh (Punjabi)ਗੁਰੂ ਜੀ ਫਰਮਾਉਂਦੇ ਹਨ ਕਿ ਇਸ ਨੂੰ ਸੋਚ ਸਮਝ ਕੇ ਵੇਖ ਲਓ ਕਿ ਸੱਚੇ ਗੁਰਾਂ ਦੇ ਬਗੈਰ ਕਲਿਆਣ ਪ੍ਰਾਪਤ ਨਹੀਂ ਹੁੰਦੀ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਵੀਚਾਰ ਕਰ ਕੇ ਦੇਖੋ ਸਤਿਗੁਰੋਂ ਸੇ ਬਿਨਾਂ ਇਹ ਜੀਵ ਕਬੀ ਭੀ ਮੁਕਤੀ ਨਹੀਂ ਪਾਵਤਾ ਹੈ॥੨੨॥
Prof. Sahib Singhਨਾਨਕ ਆਖਦਾ ਹੈ ਕਿ ਵਿਚਾਰ ਕੇ ਵੇਖ ਲਵੋ, ਗੁਰੂ ਤੋਂ ਬਿਨਾ ਮਾਇਆ ਦੇ ਬੰਧਨ ਤੋਂ ਆਜ਼ਾਦੀ ਨਹੀਂ ਮਿਲਦੀ, (ਤੇ ਇਸ ਮੁਕਤੀ ਤੋਂ ਬਿਨਾ ਆਤਮਕ ਆਨੰਦ ਦੀ ਪ੍ਰਾਪਤੀ ਨਹੀਂ ਹੋ ਸਕਦੀ) ॥੨੨॥

* ਭਾਵ: ਮਾਇਆ ਦਾ ਮੋਹ ਅਤੇ ਆਤਮਕ ਆਨੰਦ-ਇਹ ਦੋਵੇਂ ਇਕੋ ਹਿਰਦੇ ਵਿਚ ਇਕੱਠੇ ਨਹੀਂ ਟਿਕ ਸਕਦੇ। ਤੇ ਮਾਇਆ ਦੇ ਮੋਹ ਤੋਂ ਖ਼ਲਾਸੀ ਤਦੋਂ ਹੀ ਮਿਲਦੀ ਹੈ ਜਦੋਂ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ। ਗੁਰੂ ਮਨੁੱਖ ਨੂੰ ਜੀਵਨ ਦਾ ਸਹੀ ਰਸਤਾ ਦੱਸਦਾ ਹੈ।

SikhNet (Spanish)Medita en esto: sin la Intercesión del Guru nadie puede ser redimido. (22)

ਆਵਹੁ ਸਿਖ. ਸਤਿਗੁਰੂ ਕੇ ਪਿਆਰਿਹੋ; ਗਾਵਹੁ ਸਚੀ ਬਾਣੀ ॥

aavahu sikh. satiguroo ke piaariho; gaavahu sachee baanee | Ang 920

Sant Singh KhalsaCome, O beloved Sikhs of the True Guru, and sing the True Word of His Bani.
Manmohan SinghCome ye the beloved disciples of the True Guru and sing the True hymns of the Guru.
Manmohan Singh (Punjabi)ਤੁਸੀਂ ਆਓ। ਹੇ ਸੱਚੇ ਗੁਰੂ ਦੇ ਪਿਆਰੇ ਮੁਰੀਦੋ ਅਤੇ ਸੱਚੀ ਗੁਰਬਾਣੀ ਦਾ ਕੀਰਤਨ ਕਰੋ।
Fareedkot Teekaਆਵਹੁ ਹੇ ਸਿਖੋ! ਸਤਿਗੁਰੋਂ ਕੇ ਪਿਆਰਿਓ ਸਚੀ ਬਾਣੀ ਕੋ ਗਾਵਹੁ॥
Prof. Sahib Singhਹੇ ਸਤਿਗੁਰੂ ਦੇ ਪਿਆਰੇ ਸਿੱਖੋ! ਆਵੋ, ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਵਿਚ ਜੋੜਨ ਵਾਲੀ ਬਾਣੀ (ਰਲ ਕੇ) ਗਾਵੋ।

ਪਦ ਅਰਥ ਸਚੀ ਬਾਣੀ = ਪਰਮਾਤਮਾ ਦੀ ਸਿਫ਼ਤ-ਸਾਲਾਹ ਵਾਲੀ ਬਾਣੀ, ਸਦਾ-ਥਿਰ ਰਹਿਣ ਵਾਲੇ ਪ੍ਰਭੂ ਵਿਚ ਜੋੜਨ ਵਾਲੀ ਬਾਣੀ।

SikhNet (Spanish)Vengan amados Discípulos del Guru y canten la Palabra Verdadera;

ਬਾਣੀ ਤ ਗਾਵਹੁ ਗੁਰੂ ਕੇਰੀ; ਬਾਣੀਆ ਸਿਰਿ ਬਾਣੀ ॥

baanee ta gaavahu guroo keree; baaneea sir baanee | Ang 920

Sant Singh KhalsaSing the Guru's Bani, the supreme Word of Words.
Manmohan SinghSing ye the word of the Guru. which word is the most sublime of all the words.
Manmohan Singh (Punjabi)ਤੁਸੀਂ ਗੁਰਾਂ ਦੀ ਬਾਣੀ ਦਾ ਗਾਇਨ ਕਰੋ ਜਿਹੜੀ ਬਾਣੀ ਕਿ ਸਾਰੀਆਂ ਬਾਣੀਆਂ ਨਾਲੋਂ ਪਰਮ ਸ੍ਰੇਸ਼ਟ ਹੈ।
Fareedkot Teekaਬਾਣੀ ਤੋ ਗੁਰੋਂ ਕੀ ਗਾਵਹੁ, ਪਰੰਤੂ ਬਾਣੀਆਂ ਕੇ ਬੀਚ ਸੇ (ਸਿਰਿ) ਸਿਰੋਮਣੀ ਬਾਣੀ ਜਾਣੋ॥
Prof. Sahib Singhਆਪਣੇ ਗੁਰੂ ਦੀ ਬਾਣੀ ਗਾਵੋ, ਇਹ ਬਾਣੀ ਹੋਰ ਸਭ ਬਾਣੀਆਂ ਨਾਲੋਂ ਸ਼ਿਰੋਮਣੀ ਹੈ।

ਪਦ ਅਰਥ ਸਿਰ = ਸਿਰ ਉਤੇ, ਸਭ ਤੋਂ ਸ੍ਰੇਸ਼ਟ।

SikhNet (Spanish)canten la Palabra del Shabd del Guru, pues es Ella lo más Sublime de todo.

ਜਿਨ ਕਉ ਨਦਰਿ ਕਰਮੁ ਹੋਵੈ; ਹਿਰਦੈ ਤਿਨਾ ਸਮਾਣੀ ॥

jin kau nadar karam hovai; hiradai tinaa samaanee | Ang 920

Sant Singh KhalsaThose who are blessed by the Lord's Glance of Grace - their hearts are imbued with this Bani.
Manmohan SinghGurbani enters the mind of those, on whom the Lord casts His merciful glance.
Manmohan Singh (Punjabi)ਗੁਰਬਾਣੀ ਉਨ੍ਹਾਂ ਦੇ ਮਨ ਅੰਦਰ ਪ੍ਰਵੇਸ਼ ਕਰਦੀ ਹੈ ਜਿਨ੍ਹਾਂ ਉੱਤੇ ਪ੍ਰਭੂ ਆਪਣੀ ਦਇਆ ਦ੍ਰਿਸ਼ਟੀ ਧਾਰਦਾ ਹੈ।
Fareedkot Teekaਜਿਨਾ ਕਉ (ਨਦਰਿ) ਪ੍ਰਮਸੇ੍ਵਰ ਕੀ (ਕਰਮੁ) ਕ੍ਰਿਪਾ ਦ੍ਰਿਸ੍ਟੀ ਹੋਵੈ ਤਿਨ ਕੈ ਰਿਦੈ ਮੇਂ ਸਮਾਵਤੀ ਹੈ॥
Prof. Sahib Singhਇਹ ਬਾਣੀ ਉਹਨਾਂ ਬੰਦਿਆਂ ਦੇ ਹਿਰਦੇ ਵਿਚ ਹੀ ਟਿਕਦੀ ਹੈ ਜਿਨ੍ਹਾਂ ਉਤੇ ਪਰਮਾਤਮਾ ਦੀ ਮੇਹਰ ਦੀ ਨਜ਼ਰ ਹੋਵੇ, ਬਖ਼ਸ਼ਸ਼ ਹੋਵੇ।

ਪਦ ਅਰਥ ਨਦਰਿ = ਮੇਹਰ ਦੀ ਨਜ਼ਰ। ਕਰਮੁ = ਬਖ਼ਸ਼ਸ਼।

SikhNet (Spanish)Aquéllos que gozan de la Gracia del Señor, Lo enaltecen en su corazón.

ਪੀਵਹੁ ਅੰਮ੍ਰਿਤੁ. ਸਦਾ ਰਹਹੁ ਹਰਿ ਰੰਗਿ; ਜਪਿਹੁ ਸਾਰਿਗਪਾਣੀ ॥

peevahu amrit. sadaa rahahu har rang; japihu saarigapaanee | Ang 920

Sant Singh KhalsaDrink in this Ambrosial Nectar, and remain in the Lord's Love forever; meditate on the Lord, the Sustainer of the world.
Manmohan SinghQuaff thou Nectar, ever abide in God's love and reflect on God, the Earth-Sustainer.
Manmohan Singh (Punjabi)ਤੂੰ ਸੁਧਾਰਸ ਪਾਨ ਕਰ ਹਮੇਸ਼ਾਂ ਰੱਬ ਦੀ ਪ੍ਰੀਤ ਅੰਦਰ ਵੰਸ ਅਤੇ ਧਰਤੀ ਦੇ ਥੰਮਣਹਾਰ, ਵਾਹਿਗੁਰੂ ਦਾ ਭਜਨ ਕਰ।
Fareedkot Teekaਨਾਮ ਅੰਮ੍ਰਿਤ ਕੋ ਪਾਨ ਕਰ ਕੇ ਸਦਾ ਹੀ ਹਰੀ ਕੇ ਅਨੰਦ ਮੇਂ ਰਹੋ ਔ (ਸਾਰਿਗਪਾਣੀ) ਸਾਰੰਗ ਧਨਖਧਾਰੀ ਅਰਥਾਤ ਪਰਮੇਸ੍ਵਰ ਕੋ ਜਪਤੇ ਰਹੋ॥
Prof. Sahib Singh(ਹੇ ਪਿਆਰੇ ਗੁਰਸਿੱਖੋ!) ਪਰਮਾਤਮਾ ਦਾ ਨਾਮ ਸਿਮਰੋ, ਪਰਮਾਤਮਾ ਦੇ ਪਿਆਰ ਵਿਚ ਸਦਾ ਜੁੜੇ ਰਹੋ, ਇਹ (ਆਨੰਦ ਦੇਣ ਵਾਲਾ, ਆਤਮਕ ਹੁਲਾਰਾ ਪੈਦਾ ਕਰਨ ਵਾਲਾ) ਨਾਮ-ਜਲ ਪੀਓ।

ਪਦ ਅਰਥ ਹਰਿ ਰੰਗਿ = ਹਰੀ ਦੇ ਪਿਆਰ ਵਿਚ। ਸਾਰਿਗ ਪਾਣੀ = ਧਨੁਖਧਾਰੀ ਪ੍ਰਭੂ। ਕੇਰੀ = ਦੀ। ਅੰਮ੍ਰਿਤ = ਆਤਮਕ ਆਨੰਦ ਦੇਣ ਵਾਲਾ ਨਾਮ-ਜਲ।

SikhNet (Spanish)Beban entonces el Néctar del Señor, Quien es el Soporte del Universo,

ਕਹੈ ਨਾਨਕੁ. ਸਦਾ ਗਾਵਹੁ; ਏਹ ਸਚੀ ਬਾਣੀ ॥੨੩॥

kahai naanak. sadaa gaavahu; eeh sachee baanee |23| Ang 920

Sant Singh KhalsaSays Nanak, sing this True Bani forever. ||23||
Manmohan SinghSays Nanak, ever hymn thou, this true word of the Guru.
Manmohan Singh (Punjabi)ਗੁਰੂ ਜੀ ਫੁਰਮਾਉਂਦੇ ਹਨ, ਤੂੰ ਸਦੀਵ ਹੀ ਇਸ ਸੱਚੀ ਗੁਰਬਾਣੀ ਦਾ ਕੀਰਤਨ ਕਰ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਏਹੀ ਜੋ ਭਗਵੰਤ ਸਬੰਧੀ ਸਚੀ ਬਾਣੀ ਹੈ, ਇਸ ਕੋ ਸਦਾ ਗਾਵੋ॥੨੩॥
Prof. Sahib Singhਨਾਨਕ ਆਖਦਾ ਹੈ ਕਿ (ਹੇ ਗੁਰਸਿੱਖੋ!) ਪਰਮਾਤਮਾ ਦੀ ਸਿਫ਼ਤ-ਸਾਲਾਹ ਵਾਲੀ ਇਹ ਬਾਣੀ ਸਦਾ ਗਾਵੋ (ਇਸੇ ਵਿਚ ਆਤਮਕ ਆਨੰਦ ਹੈ) ॥੨੩॥

* ਭਾਵ: ਜਿਨ੍ਹਾਂ ਮਨੁੱਖਾਂ ਉਤੇ ਪਰਮਾਤਮਾ ਦੀ ਮਿਹਰ ਦੀ ਨਿਗਾਹ ਹੁੰਦੀ ਹੈ, ਉਹ ਪਰਮਾਤਮਾ ਦੀ ਸਿਫ਼ਤਿ-ਸਾਲਾਹ ਵਾਲੀ ਗੁਰਬਾਣੀ ਆਪਣੇ ਹਿਰਦੇ ਵਿਚ ਵਸਾਈ ਰੱਖਦੇ ਹਨ। ਗੁਰਬਾਣੀ ਦੀ ਰਾਹੀਂ ਉਹ ਆਤਮਕ ਆਨੰਦ ਦੇਣ ਵਾਲਾ ਨਾਮ-ਜਲ ਸਦਾ ਪੀਂਦੇ ਰਹਿੰਦੇ ਹਨ।

SikhNet (Spanish)y vivan imbuidos en Su Amor. Dice Nanak, canten, oh Devotos, la Palabra del Shabd del Guru Verdadero. (23)

ਸਤਿਗੁਰੂ ਬਿਨਾ; ਹੋਰ ਕਚੀ ਹੈ ਬਾਣੀ ॥

satiguroo binaa; hor kachee hai baanee | Ang 920

Sant Singh KhalsaWithout the True Guru, other songs are false.
Manmohan SinghWithout the True Guru, all other word is false.
Manmohan Singh (Punjabi)ਸੱਚੇ ਗੁਰਾਂ ਦੇ ਬਾਝੋਂ ਹੋਰ ਸਮੂਹ ਧਰਮ-ਵਾਰਤਾ ਕੂੜੀ ਹੈ।
Fareedkot Teekaਸਤਿਗੁਰੂ ਬਿਨਾ ਕਹੀਏ ਸਤ ਸਰੂਪ ਔਰੁ (ਗੁਰੂ) ਪੂਜ੍ਯ ਰੂਪ ਪਰਮੇਸੁਰ ਬਿਨਾ। ਭਾਵ ਜਿਸ ਬਾਨੀ ਮੇਂ ਪਰਮੇਸਰ ਦੇ ਜਨਮ ਅਰੁ ਕਰਮ ਯਥਾ ਨਾਮ ਨਹੀਂ ਹੈ, ਸੋ ਕਚੀ ਹੈ॥ ਕਿਆ ਅਧੋਗਤੀ ਕੋ ਪ੍ਰਾਪਤਿ ਕਰਨੇ ਵਾਲੀ ਹੈ? ਇਸ ਪਰ ਪਰਮਾਣ ਇਕਾਦਸ ਸਕੰਧ ਮੇਂ ਕ੍ਰਿਸ਼ਨ ਜੀ ਕਾ ਕਥਨੁ ਉਧਵ ਪ੍ਰਤੀ।
Prof. Sahib Singhਗੁਰ-ਆਸ਼ੇ ਤੋਂ ਉਲਟ ਬਾਣੀ (ਮਾਇਆ) ਦੀ ਝਲਕ ਦੇ ਸਾਹਮਣੇ ਥਿੜਕਾ ਦੇਣ ਵਾਲੀ ਹੁੰਦੀ ਹੈ।

ਪਦ ਅਰਥ ਸਤਿਗੁਰੂ ਬਿਨਾ = ਗੁਰ-ਆਸ਼ੇ ਤੋਂ ਉਲਟ।

SikhNet (Spanish)Falsa es la palabra que no proviene del Verdadero Guru.

ਬਾਣੀ ਤ ਕਚੀ. ਸਤਿਗੁਰੂ ਬਾਝਹੁ; ਹੋਰ ਕਚੀ ਬਾਣੀ ॥

baanee ta kachee. satiguroo baajhahu; hor kachee baanee | Ang 920

Sant Singh KhalsaThe songs are false without the True Guru; all other songs are false.
Manmohan SinghWithout the True Guru every other word is false. All other sermons are but false.
Manmohan Singh (Punjabi)ਸੱਚੇ ਗੁਰਾਂ ਦੇ ਬਗੈਰ ਹੋਰ ਹਰ ਇਕ ਭਜਨ ਕੂੜਾ ਹੈ। ਹੋਰਸ ਸਾਰੀਆਂ ਧਰਮ ਵਾਰਤਾਵਾਂ ਕੇਵਲ ਕੂੜੀਆਂ ਹੀ ਹਨ।
Fareedkot Teekaਬਾਣੀ ਤੋ ਸਤਗੁਰੋਂ ਬਿਨਾ ਕਚੀ ਹੈ, ਪਰੰਤੂ ਔਰ ਕੋਈ ਭਰਮਾਵੇ ਤੋ ਭਰਮਣਾ ਨਹੀਂ, ਇਹੀ ਨਿਸਚੇ ਕਰੋ ਕੇ ਏਹ ਬਾਣੀ ਕਚੀ⁽¹⁾ ਹੈ॥
Prof. Sahib Singhਗੁਰ-ਆਸ਼ੇ ਤੋਂ ਉਲਟ ਬਾਣੀ ਮਨੁੱਖ ਦੇ ਮਨ ਨੂੰ ਆਤਮਕ ਆਨੰਦ ਦੇ ਟਿਕਾਣੇ ਤੋਂ ਹੇਠਾਂ ਡੇਗਦੀ ਹੈ।

ਪਦ ਅਰਥ ਕਚੀ = ਹੌਲੇ ਮੇਲ ਦੀ, ਮਨ ਨੂੰ ਨੀਵਾਂ ਕਰਨ ਵਾਲੀ, ਉੱਚੇ ਆਤਮਕ ਆਨੰਦ ਤੋਂ ਹੇਠਾਂ ਲਿਆਉਣ ਵਾਲੀ।

SikhNet (Spanish)Falsos son aquéllos que la recitan

ਕਹਦੇ ਕਚੇ; ਸੁਣਦੇ ਕਚੇ; ਕਚੀਂ ਆਖਿ ਵਖਾਣੀ ॥

kahade kache; sunade kache; kachanee aakh vakhaanee | Ang 920

Sant Singh KhalsaThe speakers are false, and the listeners are false; those who speak and recite are false.
Manmohan SinghFalse are the utterers, false the hearers, false the reciters and false their authors.
Manmohan Singh (Punjabi)ਕੂੜੇ ਹਨ ਆਪਣੇ ਵਾਲੇ, ਕੂੜੇ ਹਨ ਸ੍ਰੋਤਾ, ਕੂੜੇ ਵਰਨਣ ਕਾਰਨਹਾਰ ਅਤੇ ਕੂੜੇ ਹੀ ਉਨ੍ਹਾਂ ਦੇ ਕਰਦਾ।
Fareedkot Teekaਜਿਸ ਬਾਣੀ ਕੇ ਕਹਨੇ ਵਾਲੇ ਕਚੇ ਹੈਂ ਔਰੁ ਤਿਸ ਕੇ ਸੁਣਨੇਹਾਰੇ ਭੀ ਕਚੇ ਹੈਂ ਔਰ ਤਿਸ ਕੀ ਕਥਾ ਭੀ ਮੁਖ ਕਰ ਕੇ ਕਚੀ ਹੀ ਹੈ॥
Prof. Sahib Singhਇਹ ਪੱਕੀ ਗੱਲ ਹੈ ਕਿ ਗੁਰ-ਆਸ਼ੇ ਦੇ ਉਲਟ ਜਾਣ ਵਾਲੀ ਬਾਣੀ ਨੂੰ ਸੁਣਨ ਵਾਲਿਆਂ ਦੇ ਮਨ ਕਮਜ਼ੋਰ ਹੋ ਜਾਂਦੇ ਹਨ, ਸੁਣਨ ਵਾਲਿਆਂ ਦੇ ਮਨ ਭੀ ਥਿੜਕ ਜਾਂਦੇ ਹਨ, ਤੇ ਜੋ ਅਜੇਹੀ ਬਾਣੀ ਦੀ ਪੜ੍ਹ ਪੜ੍ਹ ਕੇ ਵਿਆਖਿਆ ਕਰਦੇ ਹਨ, ਉਹ ਭੀ ਕਮਜ਼ੋਰ ਮਨ ਦੇ ਹੋ ਜਾਂਦੇ ਹਨ।

ਪਦ ਅਰਥ ਕਚੇ = ਉਹ ਬੰਦੇ ਜਿਨ੍ਹਾਂ ਦਾ ਮਨ ਕਮਜ਼ੋਰ ਹੈ, ਜੋ ਮਾਇਆ ਦੇ ਪ੍ਰਭਾਵ ਦੇ ਸਾਹਮਣੇ ਥਿੜਕ ਸਕਦੇ ਹਨ। ਸੁਣਦੇ ਕਚੇ = ਸੁਣਨ ਵਾਲਿਆਂ ਦੇ ਮਨ ਭੀ ਥਿੜਕ ਜਾਂਦੇ ਹਨ।

SikhNet (Spanish)y falsos quienes la escuchan.

ਹਰਿ ਹਰਿ ਨਿਤ ਕਰਹਿ ਰਸਨਾ; ਕਹਿਆ ਕਛੂ. ਨ ਜਾਣੀ ॥

har har nit kareh rasanaa; kahiaa kachhoo. na jaanee | Ang 920

Sant Singh KhalsaThey may continually chant, 'Har, Har' with their tongues, but they do not know what they are saying.
Manmohan SinghWith their tongue they ever utter the Lord God's Name, but they realise not in the least what they say.
Manmohan Singh (Punjabi)ਆਪਣੀ ਜੀਭ ਨਾਲ ਉਹ ਸਦਾ ਸੁਆਮੀ ਵਾਹਿਗੁਰੂ ਦੇ ਨਾਮ ਨੂੰ ਉਚਾਰਦੇ ਹਨ ਪ੍ਰੰਤੂ ਜਿਹੜਾ ਕੁਝ ਉਹ ਆਖਦੇ ਹਨ, ਉਸ ਨੂੰ ਥੋੜਾ ਜਿਹਾ ਭੀ ਅਨੁਭਵ ਨਹੀਂ ਕਰਦੇ।
Fareedkot Teekaਜਿਹਬਾ ਕਰ ਕੇ ਤੋ ਨਿਤ ਹਰਿ ਬੋਲਤੇ ਹੈਂ, ਪਰੰਤੂ ਅਪਨਾ ਕਹਾ ਹੂਆ ਜੋ ਹਰਿ ਹਰਿ ਸਬਦੁ ਹੈ, ਸੋ ਕਛੁ ਜਾਨਤੇ ਨਹੀਂ, ਭਾਵ ਧਾਰਨ ਨਹੀਂ ਕਰਤੇ ਹੈਂ॥
Prof. Sahib Singhਜੇ ਉਹ ਬੰਦੇ ਜੀਭ-ਨਾਲ ਹਰੀ-ਨਾਮ ਭੀ ਬੋਲਣ ਤਾਂ ਭੀ ਜੋ ਕੁਝ ਉਹ ਬੋਲਦੇ ਹਨ ਉਸ ਨਾਲ ਉਹਨਾਂ ਦੀ ਡੂੰਘੀ ਸਾਂਝ ਨਹੀਂ ਪੈਂਦੀ,

ਪਦ ਅਰਥ ਕਹਿਆ = ਜੋ ਕੁਝ ਮੂੰਹੋਂ ਆਖਦੇ ਹਨ।

SikhNet (Spanish)Podrán cantar el Nombre del Señor, pero sin impregnarse de Su Significado

ਚਿਤੁ ਜਿਨ ਕਾ. ਹਿਰਿ ਲਇਆ ਮਾਇਆ; ਬੋਲਨਿ ਪਏ ਰਵਾਣੀ ॥

chit jin kaa. hir leaa maaeaa; bolan pe ravaanee | Ang 920

Sant Singh KhalsaTheir consciousness is lured by Maya; they are just reciting mechanically.
Manmohan SinghThey, whose mind is lured by mammon, continue reciting fluently and mechanically.
Manmohan Singh (Punjabi)ਜਿਨ੍ਹਾਂ ਦਾ ਮਨ ਦੌਲਤ ਨੇ ਲੁਭਾਇਮਾਨ ਕਰ ਲਿਆ ਹੈ, ਉਹ ਬਿਨਾ ਸੋਚੇ ਵਿਚਾਰੇ ਤੇਜ਼ੀ ਨਾਲ ਪੜ੍ਹੀ ਜਾਂਦੇ ਹਨ।
Fareedkot Teekaਜਿਨ ਕਾ ਚਿਤ ਮਾਇਆ ਨੇ ਹਿਰ ਲੀਆ ਹੈ, ਸੋ ਪਏ ਬੋਲਤੇ ਹੈਂ (ਰਵਾਣੀ) ਪੌਣ ਕੀ ਨਿਆਈ ਅਰਥਾਤ ਬਿਅਰਥ ਹੀ; ਵਾ (ਰਵਾਣੀ) ਰਵਤ ਪਏ ਅਨੁਸਾਰ ਬੋਲਤੇ ਹੈਂ॥
Prof. Sahib Singhਕਿਉਂਕਿ ਉਹਨਾਂ ਦੇ ਮਨ ਨੂੰ ਮਾਇਆ ਨੇ ਮੋਹ ਰੱਖਿਆ ਹੈ, ਉਹ ਜੋ ਕੁਝ ਬੋਲਦੇ ਹਨ ਜ਼ਬਾਨੀ ਜ਼ਬਾਨੀ ਹੀ ਬੋਲਦੇ ਹਨ।

ਪਦ ਅਰਥ ਹਿਰਿ ਲਇਆ = ਚੁਰਾ ਲਿਆ। ਰਵਾਣੀ = ਜ਼ਬਾਨੀ ਜ਼ਬਾਨੀ, ਉਤੋਂ ਉਤੋਂ।

SikhNet (Spanish)la mente de esos hombres vaga en la ilusión y como loros recitan el Nombre.

ਕਹੈ ਨਾਨਕੁ. ਸਤਿਗੁਰੂ ਬਾਝਹੁ; ਹੋਰ ਕਚੀ ਬਾਣੀ ॥੨੪॥

kahai naanak. satiguroo baajhahu; hor kachee baanee |24| Ang 920

Sant Singh KhalsaSays Nanak, without the True Guru, other songs are false. ||24||
Manmohan SinghSays Nanak, without the True Guru all other gospel is false.
Manmohan Singh (Punjabi)ਗੁਰਾਂ ਜੀ ਆਖਦੇ ਹਨ ਸੱਚੇ ਗੁਰਾਂ ਦੇ ਬਿਨਾਂ ਹੋਰਸ ਸਮੂਹ ਧਰਮ ਵਾਰਤਾਂ ਕੂੜੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਬਿਨਾ ਸਤਿਗੁਰੋਂ ਸੇ ਹੋਰ ਸਭ ਕਚੀ ਹੀ ਬਾਣੀ ਹੈ॥੨੪॥
Prof. Sahib Singhਨਾਨਕ ਆਖਦਾ ਹੈ ਕਿ ਗੁਰ-ਆਸ਼ੇ ਤੋਂ ਉਲਟ ਬਾਣੀ ਮਨੁੱਖ ਦੇ ਮਨ ਨੂੰ ਆਤਮਕ ਆਨੰਦ ਦੇ ਟਿਕਾਣੇ ਤੋਂ ਹੇਠਾਂ ਡੇਗਦੀ ਹੈ ॥੨੪॥

ਪਦ ਅਰਥ ਕਚੀ = ਕੱਚਿਆਂ ਨੇ, ਕਮਜ਼ੋਰ ਮਨ ਵਾਲਿਆਂ ਨੇ ॥੨੪॥

* ਭਾਵ: ਗੁਰ-ਆਸ਼ੇ ਤੋਂ ਉਲਟ ਜਾਣ ਵਾਲੀ ਬਾਣੀ, ਪਰਮਾਤਮਾ ਦੀ ਸਿਫ਼ਤਿ-ਸਾਲਾਹ ਤੋਂ ਸੁੰਞੀ ਬਾਣੀ ਮਨ ਨੂੰ ਕਮਜ਼ੋਰ ਕਰਦੀ ਹੈ, ਮਾਇਆ ਦੀ ਝਲਕ ਦੇ ਸਾਹਮਣੇ ਥਿੜਕਾ ਦੇਂਦੀ ਹੈ। ਅਜੇਹੀ ਬਾਣੀ ਨਿੱਤ ਪੜ੍ਹਨ ਸੁਣਨ ਵਾਲਿਆਂ ਦੇ ਮਨ ਮਾਇਆ ਦੇ ਟਾਕਰੇ ਤੇ ਕਮਜ਼ੋਰ ਹੋ ਜਾਂਦੇ ਹਨ। ਅਜੇਹੇ ਕਮਜ਼ੋਰ ਹੋ ਚੁਕੇ ਮਨ ਵਿਚ ਆਤਮਕ ਆਨੰਦ ਦਾ ਸੁਆਦ ਨਹੀਂ ਬਣ ਸਕਦਾ। ਉਹ ਮਨ ਤਾਂ ਮਾਇਆ ਦੇ ਮੋਹ ਵਿਚ ਫਸਿਆ ਹੁੰਦਾ ਹੈ।

SikhNet (Spanish)Dice Nanak: Con excepción de la Palabra del Shabd del Guru, todas las demás son falsas. (24)

ਗੁਰ ਕਾ ਸਬਦੁ. ਰਤੰਨੁ ਹੈ; ਹੀਰੇ ਜਿਤੁ ਜੜਾਉ ॥

gur kaa sabad. ratan hai; heere jit jarraau | Ang 920

Sant Singh KhalsaThe Word of the Guru's Shabad is a jewel, studded with diamonds.
Manmohan SinghGuru's word is a jewel, which is studded with emeralds.
Manmohan Singh (Punjabi)ਗੁਰਾਂ ਦੀ ਬਾਣੀ ਜਵੇਹਰ ਹੈ ਜਿਹੜੀ ਕਿ ਮਾਣਕਾਂ ਨਾਲ ਜੜੀ ਹੋਈ ਹੈ।
Fareedkot Teekaਗੁਰੋਂ ਕਾ ਉਪਦੇਸ (ਰਤੰਨੁ) ਅਮੋਲਕ ਹੈ ਜਿਸ ਮੇਂ ਗਿਆਨਾਦਿ ਹੀਰੇ ਜੜੇ ਹੂਏ ਹੈਂ, ਭਾਵ ਉਪਦੇਸ ਮੇਂ ਹੀ ਸਭ ਸਾਧਨ ਹੈਂ॥
Prof. Sahib Singhਸਤਿਗੁਰੂ ਦਾ ਸ਼ਬਦ ਇਕ ਐਸੀ ਅਮੋਲਕ ਦਾਤ ਹੈ ਜਿਸ ਵਿਚ ਪਰਮਾਤਮਾ ਦੀਆਂ ਵਡਿਆਈਆਂ ਭਰੀਆਂ ਪਈਆਂ ਹਨ।

ਪਦ ਅਰਥ ਰਤੰਨੁ = ਰਤਨ, ਅਮੋਲਕ ਦਾਤਿ। ਜਿਤੁ = ਜਿਸ (ਸ਼ਬਦ) ਵਿਚ। ਹੀਰੇ = ਪਰਮਾਤਮਾ ਦੇ ਗੁਣ। ਜੜਾਉ = ਜੜੇ ਹੋਏ।

SikhNet (Spanish)La Palabra del Shabd del Guru es la Joya engarzada con diamantes;

ਸਬਦੁ ਰਤਨੁ ਜਿਤੁ ਮੰਨੁ ਲਾਗਾ; ਏਹੁ ਹੋਆ ਸਮਾਉ ॥

sabad ratan jit man laagaa; ehu hoaa samaau | Ang 920

Sant Singh KhalsaThe mind which is attached to this jewel, merges into the Shabad.
Manmohan SinghHe, whose mind is attached to this jewel of Gurbani, merges in it.
Manmohan Singh (Punjabi)ਜਿਸ ਦਾ ਚਿੱਤ ਗੁਰਬਾਣੀ ਦੇ ਇਸ ਜਵੇਹਰ ਨਾਲ ਜੁੜ ਗਿਆ ਹੈ, ਉਹ ਇਸ ਅੰਦਰ ਲੀਨ ਹੋ ਜਾਂਦਾ ਹੈ।
Fareedkot Teekaਜਬ ਉਪਦੇਸ ਅਮੋਲਕ ਮੇਂ ਮਨ ਲਾਗਾ ਹੈ ਤਬ (ਇਹੁ) ਇਸ ਜੀਵ ਕਾ ਪ੍ਰਮੇਸ੍ਵਰ ਮੇਂ ਸਮਾਵਣਾ ਹੋਇਆ ਹੈ॥
Prof. Sahib Singhਸ਼ਬਦ, ਮਾਨੋ, (ਐਸਾ) ਰਤਨ ਹੈ, ਕਿ ਉਸ ਦੀ ਰਾਹੀਂ (ਮਨੁੱਖ ਦਾ) ਮਨ (ਪਰਮਾਤਮਾ ਦੀ ਯਾਦ ਵਿਚ) ਟਿਕ ਜਾਂਦਾ ਹੈ (ਪਰਮਾਤਮਾ ਵਿਚ) ਇਕ ਅਸਚਰਜ ਲੀਨਤਾ ਬਣੀ ਰਹਿੰਦੀ ਹੈ।

ਪਦ ਅਰਥ ਮੰਨੁ = ਮਨ। ਏਹੁ ਸਮਾਉ = ਐਸੀ ਲੀਨਤਾ।

SikhNet (Spanish)aquél que centra su mente en esa Joya, se funde en ella y se logra entonar en el Amor del Uno Verdadero.

ਸਬਦ ਸੇਤੀ ਮਨੁ ਮਿਲਿਆ; ਸਚੈ ਲਾਇਆ ਭਾਉ ॥

sabad setee man miliaa; sachai laaeaa bhaau | Ang 920

Sant Singh KhalsaOne whose mind is attuned to the Shabad, enshrines love for the True Lord.
Manmohan SinghWhen man's mind is attuned to the word, he comes to enshrine affection for the True Lord.
Manmohan Singh (Punjabi)ਜਦ ਆਦਮੀ ਦਾ ਚਿੱਤ ਬਾਣੀ ਨਾਲ ਇਕਮਿਕ ਹੋ ਜਾਂਦਾ ਹੈ ਤਾਂ ਸੱਚੇ ਸੁਆਮੀ ਨਾਲ ਉਸ ਦੀ ਪ੍ਰੀਤ ਪੈ ਜਾਂਦੀ ਹੈ।
Fareedkot Teekaਜਿਸ ਕਾ ਗੁਰ ਉਪਦੇਸ ਸਾਥ ਮਨ ਮਿਲਿਆ ਹੈ, ਸੋ ਤਿਸ ਨੇ (ਸਚੈ) ਵਾਹਿਗੁਰੂ ਮੇਂ ਪ੍ਰੇਮ ਲਾਇਆ ਹੈ॥
Prof. Sahib Singhਜੇ ਸ਼ਬਦ ਵਿਚ (ਮਨੁੱਖ ਦਾ) ਮਨ ਜੁੜ ਜਾਏ, ਤਾਂ (ਇਸ ਦੀ ਬਰਕਤਿ ਨਾਲ) ਸਦਾ-ਥਿਰ ਰਹਿਣ ਵਾਲੇ ਪ੍ਰਭੂ ਵਿਚ (ਉਸ ਦਾ) ਪ੍ਰੇਮ ਬਣ ਜਾਂਦਾ ਹੈ।

ਪਦ ਅਰਥ ਸਚੈ = ਸਦਾ-ਥਿਰ ਪ੍ਰਭੂ ਵਿਚ। ਭਾਉ = ਪਿਆਰ।

SikhNet (Spanish)Su mente permanece entonada en ella, y él, en el Amor del Uno Verdadero.

ਆਪੇ ਹੀਰਾ. ਰਤਨੁ ਆਪੇ; ਜਿਸ ਨੋ ਦੇਇ ਬੁਝਾਇ ॥

aape heeraa. ratan aape; jis no dee bujhaae | Ang 920

Sant Singh KhalsaHe Himself is the diamond, and He Himself is the jewel; one who is blessed, understands its value.
Manmohan SinghThe Lord Himself is the jewel and Himself the emerald. To whomsoever He blesses with Gurbani, to him He explains its worth.
Manmohan Singh (Punjabi)ਸੁਆਮੀ ਆਪ ਜਵੇਹਰ ਹੈ ਅਤੇ ਆਪ ਹੀ ਮਾਣਕ ਜਿਸ ਕਿਸੇ ਨੂੰ ਉਹ ਗੁਰਬਾਣੀ ਦੀ ਦਾਤ ਬਖਸ਼ਦਾ ਹੈ, ਉਸ ਨੂੰ ਉਹ ਇਸ ਦਾ ਮੁਲ ਦਰਸਾ ਦਿੰਦਾ ਹੈ।
Fareedkot Teekaਵਹੁ ਗੁਰੂ ਕਾ ਸਬਦ ਆਪੇ ਹੀ (ਹੀਰਾ) ਗਿਆਨ ਔ ਆਪੇ ਹੀ (ਰਤਨੁ) ਬੈਰਾਗ ਰੂਪ ਹੈ, ਪਰੰਤੂ ਜਿਸ ਕੋ ਵਾਹਿਗੁਰੂ ਸਮਝਾਇ ਦੇਵੈ ਸੋ ਜਾਨਤਾ ਹੈ॥
Prof. Sahib Singh(ਉਸ ਦੇ ਅੰਦਰ ਪਰਮਾਤਮਾ ਦਾ) ਹੀਰਾ-ਨਾਮ ਹੀ ਟਿਕਿਆ ਰਹਿੰਦਾ ਹੈ, (ਪਰਮਾਤਮਾ ਦੀ ਸਿਫ਼ਤ-ਸਾਲਾਹ ਦਾ) ਰਤਨ-ਸ਼ਬਦ ਹੀ ਟਿਕਿਆ ਰਹਿੰਦਾ ਹੈ। (ਪਰ ਇਹ ਦਾਤ ਉਸ ਨੂੰ ਹੀ ਮਿਲਦੀ ਹੈ) ਜਿਸ ਨੂੰ (ਪ੍ਰਭੂ ਆਪ ਇਹ) ਸੂਝ ਬਖ਼ਸ਼ਦਾ ਹੈ।

ਪਦ ਅਰਥ ਬੁਝਾਇ ਦੇਇ = ਸੂਝ ਦੇਂਦਾ ਹੈ।

SikhNet (Spanish)El Señor Mismo es la Joya y los Diamantes, y sólo Lo conoce aquél, a quien Él Mismo revela Su Misterio.

ਕਹੈ ਨਾਨਕੁ. ਸਬਦੁ ਰਤਨੁ ਹੈ; ਹੀਰਾ ਜਿਤੁ ਜੜਾਉ ॥੨੫॥

kahai naanak. sabad ratan hai; heeraa jit jarraau |25| Ang 920

Sant Singh KhalsaSays Nanak, the Shabad is a jewel, studded with diamonds. ||25||
Manmohan SinghSays Nanak, Guru's words is a jewel, which is enchased with emerald.
Manmohan Singh (Punjabi)ਗੁਰੂ ਜੀ ਫ਼ੁਰਮਾਉਂਦੇ ਹਨ, ਗੁਰਾਂ ਦੀ ਬਾਣੀ ਜਵੇਹਰ ਹੈ ਜੋ ਕਿ ਮਾਣਕਾਂ ਨਾਲ ਜੜੀ ਹੋਈ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਗੁਰ ਉਪਦੇਸ ਵੈਰਾਗ ਰੂਪ ਹੈ, ਤਿਸ ਕੇ ਸਾਥ ਹੀਰਾ ਰੂਪ ਗਿਆਨ ਜੜਿਆ ਹੂਆ ਹੈ॥੨੫॥
Prof. Sahib Singhਨਾਨਕ ਆਖਦਾ ਹੈ ਕਿ ਗੁਰੂ ਦਾ ਸ਼ਬਦ, ਮਾਨੋ, ਇਕ ਰਤਨ ਹੈ ਜਿਸ ਵਿਚ ਪ੍ਰਭੂ ਦਾ ਨਾਮ-ਰੂਪ ਹੀਰਾ ਜੜਿਆ ਹੋਇਆ ਹੈ ॥੨੫॥

ਪਦ ਅਰਥ ਹੀਰਾ = ਪਰਮਾਤਮਾ ਦਾ ਨਾਮ। ਆਪੇ = ਆਪ ਹੀ ॥੨੫॥

* ਭਾਵ: ਸਤਿਗੁਰੂ ਦੀ ਬਾਣੀ ਪਰਮਾਤਮਾ ਵਲੋਂ ਇਕ ਅਮੋਲਕ ਦਾਤਿ ਹੈ, ਇਸ ਵਿਚ ਪਰਮਾਤਮਾ ਦੀ ਸਿਫ਼ਤਿ-ਸਾਲਾਹ ਭਰੀ ਪਈ ਹੈ। ਜਿਹੜਾ ਮਨੁੱਖ ਇਸ ਬਾਣੀ ਨਾਲ ਆਪਣਾ ਮਨ ਜੋੜਦਾ ਹੈ ਉਸ ਦੇ ਅੰਦਰ ਪਰਮਾਤਮਾ ਦਾ ਪਿਆਰ ਬਣ ਜਾਂਦਾ ਹੈ, ਤੇ, ਜਿਥੇ ਪ੍ਰਭੂ-ਪ੍ਰੇਮ ਹੈ ਉਥੇ ਹੀ ਆਤਮਕ ਆਨੰਦ ਹੈ।

SikhNet (Spanish)Dice Nanak, la Palabra del Shabd del Guru es la Joya Preciosa engarzada con diamantes.(25)

ਸਿਵ ਸਕਤਿ. ਆਪਿ ਉਪਾਇ ਕੈ ਕਰਤਾ; ਆਪੇ ਹੁਕਮੁ ਵਰਤਾਏ ॥

siv sakat. aap upaae kai karataa; aape hukam varataae | Ang 920

Sant Singh KhalsaHe Himself created Shiva and Shakti, mind and matter; the Creator subjects them to His Command.
Manmohan SinghHimself creating mind and matter, the Creator subjects them to His command.
Manmohan Singh (Punjabi)ਖ਼ੁਦ ਮਨ ਤੇ ਮਾਦੇ ਨੂੰ ਰਚਕੇ ਰਚਣਹਾਰ ਉਨ੍ਹਾਂ ਨੂੰ ਆਪਣੇ ਫ਼ੁਰਮਾਨ ਦੇ ਅਧੀਨ ਰਖਦਾ ਹੈ।
Fareedkot Teeka(ਸਿਵ) ਈਸ਼ਰ ਆਪ ਜੋ ਕਰਤਾ ਹੈ, ਸੋ (ਸਕਤਿ) ਉਪਾਇਕੈ ਮਾਇਆ ਦ੍ਵਾਰਾ ਜੀਵ ਅਰਥਾਤ ਅਵਰ ਭਾਵ ਕਰ ਕੇ ਅਪਨਾ ਹੁਕਮ ਭੀ ਤਿਨਾ ਉਪਰ ਕਰਤਾ ਆਪ ਹੀ ਵਰਤਾਵਤਾ ਹੈ॥
Prof. Sahib Singhਜੀਵਾਤਮਾ ਅਤੇ ਮਾਇਆ ਪੈਦਾ ਕਰ ਕੇ ਪਰਮਾਤਮਾ ਆਪ ਹੀ (ਇਹ) ਹੁਕਮ ਵਰਤਾਂਦਾ ਹੈ ਕਿ (ਮਾਇਆ ਦਾ ਜ਼ੋਰ ਜੀਵਾਂ ਉਤੇ ਪਿਆ ਰਹੇ)।

ਪਦ ਅਰਥ ਸਿਵ = ਚੇਤਨ ਸੱਤਾ, ਜੀਵਾਤਮਾ। ਸਕਤਿ = ਮਾਇਆ। ਆਪੇ = ਆਪ ਹੀ।

SikhNet (Spanish)Dios Mismo creó el cuerpo y el Alma, y su Destino Eterno alcanza toda la Creación.

ਹੁਕਮੁ ਵਰਤਾਏ ਆਪਿ ਵੇਖੈ; ਗੁਰਮੁਖਿ ਕਿਸੈ ਬੁਝਾਏ ॥

hukam varataae aap vekhai; guramukh kisai bujhaae | Ang 920

Sant Singh KhalsaEnforcing His Order, He Himself sees all. How rare are those who, as Gurmukh, come to know Him.
Manmohan SinghThe Lord enforces His order, He Himself sees all, Through the Guru, He makes some rare one know Him.
Manmohan Singh (Punjabi)ਸਾਈਂ ਆਪਣਾ ਅਮਰ ਚਾਲੂ ਕਰਦਾ ਹੈ, ਉਹ ਖ਼ੁਦ ਸਾਰਿਆਂ ਨੂੰ ਦੇਖਦਾ ਹੈ, ਗੁਰਾਂ ਦੇ ਰਾਹੀਂ ਉਹ ਕਿਸੇ ਵਿਰਲੇ ਨੂੰ ਆਪਣੇ ਆਪ ਨੂੰ ਜਣਾਉਂਦਾ ਹੈ।
Fareedkot Teekaਹੁਕਮ ਵਰਤਾਵਤਾ ਹੈ ਆਪ ਜੀਵ ਕੇ ਕਰਮ ਦੇਖਤਾ ਹੈ, ਪਰੰਤੂ ਇਹ ਬੂਝ ਕਿਸੇ ਗੁਰਮੁਖ ਕੋ ਸਮਝਾਵਤਾ ਹੈ। ਭਾਵ ਕਿ ਜੀਵ ਕੇ ਕਰਮੋਂ ਕਾ ਈਸਰ ਫਲ ਪ੍ਰਦਾਤਾ ਹੈ॥
Prof. Sahib Singhਪ੍ਰਭੂ ਆਪ ਹੀ ਇਹ ਹੁਕਮ ਵਰਤਾਂਦਾ ਹੈ, ਆਪ ਹੀ ਇਹ ਖੇਡ ਵੇਖਦਾ ਹੈ (ਕਿ ਕਿਸ ਤਰ੍ਹਾਂ ਜੀਵ ਮਾਇਆ ਦੇ ਹੱਥਾਂ ਉਤੇ ਨੱਚ ਰਹੇ ਹਨ), ਕਿਸੇ ਕਿਸੇ ਵਿਰਲੇ ਨੂੰ ਗੁਰੂ ਦੀ ਰਾਹੀਂ (ਇਸ ਖੇਡ ਦੀ) ਸੂਝ ਦੇ ਦੇਂਦਾ ਹੈ।

ਪਦ ਅਰਥ ਹੁਕਮੁ = (ਇਹ) ਹੁਕਮ (ਕਿ ਜੀਵਾਂ ਉਤੇ) ਮਾਇਆ ਦਾ ਪ੍ਰਭਾਵ ਪਿਆ ਰਹੇ। ਗੁਰਮੁਖਿ = ਗੁਰੂ ਦੀ ਰਾਹੀਂ। ਕਿਸੈ = ਕਿਸੇ (ਵਿਰਲੇ) ਨੂੰ। ਬੁਝਾਏ = ਸੂਝ ਦੇਂਦਾ ਹੈ।

SikhNet (Spanish)Todo está sujeto a Su Voluntad, pero contados son aquéllos que La llegan a conocer a través de la Gracia del Guru.

ਤੋੜੇ ਬੰਧਨ. ਹੋਵੈ ਮੁਕਤੁ; ਸਬਦੁ ਮੰਨਿ ਵਸਾਏ ॥

torre bandhan. hovai mukat; sabad man vasaae | Ang 920

Sant Singh KhalsaThey break their bonds, and attain liberation; they enshrine the Shabad within their minds.
Manmohan SinghHe bursts his bonds, obtains emancipation and enshrines the Lord's Name in his mind.
Manmohan Singh (Punjabi)ਉਸ ਦੀਆਂ ਬੇੜੀਆਂ ਕਟੀਆਂ ਜਾਂਦੀਆਂ ਹਨ, ਉਹ ਮੋਖਸ਼ ਪਾ ਲੈਂਦਾ ਹੈ ਅਤੇ ਆਪਣੇ ਰਿਦੇ ਅੰਦਰ ਸਾਈਂ ਦੇ ਨਾਮ ਨੂੰ ਵਸਾਉਂਦਾ ਹੈ।
Fareedkot Teekaਇਹ ਜੀਵ ਤਬ ਬੰਧਨ ਤੋੜ ਕੇ ਮੁਕਤ ਹੋਤਾ ਹੈ, ਜਬ ਗੁਰ ਉਪਦੇਸ ਕੋ ਮਨ ਮੇਂ ਬਸਾਵਤਾ ਹੈ॥
Prof. Sahib Singh(ਜਿਸ ਨੂੰ ਸੂਝ ਬਖ਼ਸ਼ਦਾ ਹੈ ਉਸ ਦੇ) ਮਾਇਆ (ਦੇ ਮੋਹ) ਦੇ ਬੰਧਨ ਤੋੜ ਦੇਂਦਾ ਹੈ, ਉਹ ਬੰਦਾ ਮਾਇਆ ਦੇ ਬੰਧਨਾਂ ਤੋਂ ਸੁਤੰਤਰ ਹੋ ਜਾਂਦਾ ਹੈ (ਕਿਉਂਕਿ) ਉਹ ਗੁਰੂ ਦਾ ਸ਼ਬਦ ਆਪਣੇ ਮਨ ਵਿਚ ਵਸਾ ਲੈਂਦਾ ਹੈ।

ਪਦ ਅਰਥ ਮੁਕਤੁ = ਮਾਇਆ ਦੇ ਪ੍ਰਭਾਵ ਤੋਂ ਆਜ਼ਾਦ ਸੁਤੰਤਰ। ਮੰਨਿ = ਮਨ ਵਿਚ।

SikhNet (Spanish)Aquellos seres rompen sus amarras, se emancipan y enaltecen la Palabra en sus mentes.

ਗੁਰਮੁਖਿ ਜਿਸ ਨੋ ਆਪਿ ਕਰੇ ਸੁ ਹੋਵੈ; ਏਕਸ ਸਿਉ ਲਿਵ ਲਾਏ ॥

guramukh jis no aap kare su hovai; ekas siau liv laae | Ang 920

Sant Singh KhalsaThose whom the Lord Himself makes Gurmukh, lovingly focus their consciousness on the One Lord.
Manmohan SinghHe, whom the Lord Himself makes holy, becomes so and fixes his attention on the One Lord.
Manmohan Singh (Punjabi)ਜਿਸ ਨੂੰ ਪ੍ਰਭੂ ਖੁਦ ਪਵਿੱਤ੍ਰ ਬਣਾਉਂਦਾ ਹੈ ਉਹ ਪਵਿੱਤ੍ਰ ਹੋ ਜਾਂਦਾ ਹੈ ਅਤੇ ਆਪਣੀ ਬਿਰਤੀ ਇਕ ਪ੍ਰਭੂ ਨਾਲ ਜੋੜ ਲੈਂਦਾ ਹੈ।
Fareedkot Teekaਜਿਸ ਕੋ ਆਪ ਵਾਹਿਗੁਰੂ ਗੁਰਮੁਖ ਕਰਤਾ ਹੈ, ਸੋ ਹੋਤਾ ਹੈ, ਜੋ ਏਕ ਕੇ ਸਾਥ ਲਿਵ ਲਾਵਤਾ ਹੈ॥
Prof. Sahib Singhਗੁਰੂ ਦੇ ਦੱਸੇ ਰਾਹ ਉਤੇ ਤੁਰਨ ਜੋਗਾ ਉਹੀ ਮਨੁੱਖ ਹੁੰਦਾ ਹੈ ਜਿਸ ਨੂੰ ਪ੍ਰਭੂ ਇਹ ਸਮਰੱਥਾ ਦੇਂਦਾ ਹੈ, ਉਹ ਮਨੁੱਖ ਇਕ ਪਰਮਾਤਮਾ ਦੇ ਚਰਨਾਂ ਵਿਚ ਸੁਰਤ ਜੋੜਦਾ ਹੈ (ਉਸ ਦੇ ਅੰਦਰ ਆਤਮਕ ਆਨੰਦ ਬਣਦਾ ਹੈ, ਤੇ ਉਹ ਮਾਇਆ ਦੇ ਮੋਹ ਵਿਚੋਂ ਨਿਕਲਦਾ ਹੈ)।

ਪਦ ਅਰਥ ਗੁਰਮੁਖਿ = ਗੁਰੂ ਦੇ ਰਾਹ ਉਤੇ ਤੁਰਨ ਵਾਲਾ।

SikhNet (Spanish)Sólo aquél que es bendecido por Dios voltea hacia Él y entonces se entona en el Uno Solo.

ਕਹੈ ਨਾਨਕੁ. ਆਪਿ ਕਰਤਾ; ਆਪੇ ਹੁਕਮੁ ਬੁਝਾਏ ॥੨੬॥

kahai naanak. aap karataa; aape hukam bujhaae |26| Ang 920

Sant Singh KhalsaSays Nanak, He Himself is the Creator; He Himself reveals the Hukam of His Command. ||26||
Manmohan SinghSays Nanak, God Himself is the Creator and Himself reveals His will.
Manmohan Singh (Punjabi)ਗੁਰੂ ਜੀ ਆਖਦੇ ਹਨ, ਵਾਹਿਗੁਰੂ ਖ਼ੁਦ ਸਿਰਜਣਹਾਰ ਹੈ ਅਤੇ ਖੁਦ ਹੀ ਆਪਣੀ ਰਜ਼ਾ ਨੂੰ ਦਰਸਾਉਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਵਹੁ ਕਰਤਾ ਅਪਨੇ ਹੁਕਮ ਕੌ ਆਪ ਹੀ ਸਮਝਾਵਤਾ ਹੈ॥੨੬॥
Prof. Sahib Singhਨਾਨਕ ਆਖਦਾ ਹੈ ਕਿ ਪਰਮਾਤਮਾ ਆਪ ਹੀ (ਜੀਵਾਤਮਾ ਤੇ ਮਾਇਆ ਦੀ) ਰਚਨਾ ਕਰਦਾ ਹੈ ਤੇ ਆਪ ਹੀ (ਕਿਸੇ ਵਿਰਲੇ ਨੂੰ ਇਹ) ਸੂਝ ਬਖ਼ਸ਼ਦਾ ਹੈ (ਕਿ ਮਾਇਆ ਦਾ ਪ੍ਰਭਾਵ ਭੀ ਉਸ ਦਾ ਆਪਣਾ ਹੀ) ਹੁਕਮ (ਜਗਤ ਵਿਚ ਵਰਤ ਰਿਹਾ) ਹੈ ॥੨੬॥

* ਭਾਵ: ਪਰਮਾਤਮਾ ਦੀ ਰਜ਼ਾ ਅਨੁਸਾਰ ਜੀਵ ਮਾਇਆ ਦੇ ਹੱਥਾਂ ਉਤੇ ਨੱਚ ਰਹੇ ਹਨ। ਜਿਸ ਕਿਸੇ ਨੂੰ ਗੁਰੂ ਦੇ ਦੱਸੇ ਰਾਹ ਉਤੇ ਤੁਰਨ-ਜੋਗਾ ਬਣਾਂਦਾ ਹੈ, ਉਹ ਮਨੁੱਖ ਮਾਇਆ ਦੇ ਬੰਧਨਾਂ ਤੋਂ ਸੁਤੰਤਰ ਹੋ ਜਾਂਦਾ ਹੈ, ਉਸ ਦੀ ਸੁਰਤਿ ਪਰਮਾਤਮਾ ਦੇ ਚਰਨਾਂ ਵਿਚ ਜੁੜੀ ਰਹਿੰਦੀ ਹੈ, ਉਸ ਦੇ ਅੰਦਰ ਆਤਮਕ ਆਨੰਦ ਬਣਿਆ ਰਹਿੰਦਾ ਹੈ।

SikhNet (Spanish)Dice Nanak, el Señor Creador revela por Sí Mismo Su Voluntad.(26)

ਸਿਮ੍ਰਿਤਿ ਸਾਸਤ੍ਰ. ਪੁੰਨ ਪਾਪ ਬੀਚਾਰਦੇ; ਤਤੈ ਸਾਰ. ਨ ਜਾਣੀ ॥

simrit saasatr. pun paap beechaarade; tatai saar. na jaanee | Ang 920

Sant Singh KhalsaThe Simritees and the Shaastras discriminate between good and evil, but they do not know the true essence of reality.
Manmohan SinghThe Simritis and Shastras discriminate between good and evil, but know not the essence of the Real Thing.
Manmohan Singh (Punjabi)ਸਿਮ੍ਰਤੀਆਂ ਅਤੇ ਸ਼ਾਸਤਰ ਚੰਗੇ ਅਤੇ ਮੰਦੇ ਦਾ ਨਿਰਣਾ ਕਰਦੇ ਹਨ ਪਰ ਯਥਾਰਥ ਵਸਤੂ ਦੇ ਜੌਹਰ ਨੂੰ ਨਹੀਂ ਜਾਣਦੇ।
Fareedkot Teekaਸਤਾਈ ਸਿਮ੍ਰਤੀਆਂ ਔ ਖਟ ਸਾਸਤ੍ਰ ਪਾਪ ਔ ਪੁਨੋਂ ਕੋ ਤਥਾ ਤਿਨ ਕੇ ਫਲੋਂ ਕੋ ਬੀਚਾਰਤੇ ਹੈਂ, ਪਰੰਤੂ ਤਿਨਾਂ ਦੁਆਰਾ ਤਤ ਸਰੂਪ ਕੀ (ਸਾਰ) ਯਥਾਰਥ ਖਬਰ ਨਹੀਂ ਜਾਨੀ ਜਾਤੀ॥
Prof. Sahib Singhਸਿੰਮ੍ਰਿਤੀਆਂ ਸ਼ਾਸਤ੍ਰ ਆਦਿਕ ਪੜ੍ਹਨ ਵਾਲੇ ਪੰਡਿਤ ਸਿਰਫ਼ ਇਹੀ ਵਿਚਾਰਾਂ ਕਰਦੇ ਹਨ ਕਿ (ਇਹਨਾਂ ਪੁਸਤਕਾਂ ਅਨੁਸਾਰ) ਪਾਪ ਕੀਹ ਹੈ ਤੇ ਪੁੰਨ ਕੀਹ ਹੈ, ਉਹਨਾਂ ਨੂੰ ਆਤਮਕ ਆਨੰਦ ਦਾ ਰਸ ਨਹੀਂ ਆ ਸਕਦਾ।
SikhNet (Spanish)Los Textos Semíticos y los Shastras discriminan entre lo bueno y lo malo, pero no hablan de la Quintaesencia de lo Real.

ਤਤੈ ਸਾਰ. ਨ ਜਾਣੀ ਗੁਰੂ ਬਾਝਹੁ; ਤਤੈ ਸਾਰ. ਨ ਜਾਣੀ ॥

tatai saar. na jaanee guroo baajhahu; tatai saar. na jaanee | Ang 920

Sant Singh KhalsaThey do not know the true essence of reality without the Guru; they do not know the true essence of reality.
Manmohan SinghWithout the Guru, they know not the essence of the Reality, know not the essence of the Reality.
Manmohan Singh (Punjabi)ਗੁਰਾਂ ਦੇ ਬਿਨਾਂ ਉਹ ਅਸਲੀਅਤ ਦੇ ਜੌਹਰ ਨੂੰ ਨਹੀਂ ਜਾਣਦੇ, ਅਸਲੀਅਤ ਦੇ ਜੌਹਰ ਨੂੰ ਨਹੀਂ ਜਾਣਦੇ।
Fareedkot Teekaਕਿਉਂਕਿ ਗੁਰੋਂ ਬਿਨਾਂ ਤਿਨ ਸ਼ਾਸਤ੍ਰੋਂ ਕੇ ਕੇਵਲ ਬੀਚਾਰਨੇ ਸੇ ਤਤ ਕੀ ਸਾਰ ਪੀਛੇ ਨਹੀਂ ਜਾਨੀ ਔ ਅਬ ਭੀ ਤਤ ਸਰੂਪ ਕੀ ਸਾਰ ਗੁਰੂ ਬਿਨਾਂ ਕਿਸੇ ਨਹੀਂ ਜਾਨੀ ਹੈ॥
Prof. Sahib Singh(ਇਹ ਗੱਲ ਯਕੀਨੀ ਜਾਣੋ ਕਿ) ਸਤਿਗੁਰੂ ਦੀ ਸਰਨ ਆਉਣ ਤੋਂ ਬਿਨਾ ਆਤਮਕ ਆਨੰਦ ਦਾ ਰਸ ਨਹੀਂ ਆ ਸਕਦਾ।

ਪਦ ਅਰਥ ਤਤੈ ਸਾਰ = ਤੱਤ ਦੀ ਸੂਝ, ਅਸਲੀਅਤ ਦੀ ਸਮਝ, ਜੋ ਅਸਲ ਗ੍ਰਹਿਣ = ਜੋਗ ਵਸਤ ਹੈ ਉਸ ਦੀ ਸਮਝ, ਆਤਮਕ ਆਨੰਦ ਦੀ ਸਮਝ।

SikhNet (Spanish)Sin la ayuda del Guru nadie conoce la Quintaesencia o la Realidad de lo real.

ਤਿਹੀ ਗੁਣੀ ਸੰਸਾਰੁ. ਭ੍ਰਮਿ ਸੁਤਾ; ਸੁਤਿਆ ਰੈਣਿ ਵਿਹਾਣੀ ॥

tihee gunee sansaar. bhram sutaa; sutiaa rain vihaanee | Ang 920

Sant Singh KhalsaThe world is asleep in the three modes and doubt; it passes the night of its life sleeping.
Manmohan SinghThe world is asleep in three modes and doubt, and in slumber its night(life) passes away.
Manmohan Singh (Punjabi)ਤਿੰਨਾਂ ਹੀ ਦਿਸ਼ਾਵਾਂ ਅਤੇ ਸੰਦੇਹ ਅੰਦਰ ਦੁਨੀਆ ਸੁਤੀ ਪਈ ਹੈ ਅਤੇ ਸੁਤਿਆਂ ਹੋਇਆਂ ਹੀ ਇਸ ਦੀ ਰਾਤ੍ਰੀ ਬੀਤ ਜਾਂਦੀ ਹੈ।
Fareedkot Teekaਕਿਉਂਕਿ ਤੀਨੋਂ ਗੁਣੋਂ ਕੇ ਭ੍ਰਮ ਮੇਂ ਸੰਸਾਰ ਸੋਇਆ ਹੈ ਅਰਥਾਤ ਅਗ੍ਯਾਤ ਹੋ ਰਹਿਆ ਹੈ, ਇਸੀ ਸੇ ਸੰਸਾਰ ਕੀ ਅਵਸਥਾ ਸੁਤਿਆਂ ਹੀ ਬੀਤ ਗਈ ਹੈ॥
Prof. Sahib Singhਜਗਤ ਤਿੰਨਾਂ ਗੁਣਾਂ ਵਿਚ ਹੀ ਭਟਕ ਭਟਕ ਕੇ ਗ਼ਾਫ਼ਿਲ ਹੋਇਆ ਪਿਆ ਹੈ, ਮਾਇਆ ਦੇ ਮੋਹ ਵਿਚ ਸੁੱਤਿਆਂ ਦੀ ਹੀ ਸਾਰੀ ਉਮਰ ਗੁਜ਼ਰ ਜਾਂਦੀ ਹੈ (ਸਿੰਮ੍ਰਿਤੀਆਂ ਸ਼ਾਸਤ੍ਰਾਂ ਦੀਆਂ ਵਿਚਾਰਾਂ ਇਸ ਨੀਂਦ ਵਿਚੋਂ ਜਗਾ ਨਹੀਂ ਸਕਦੀਆਂ)।

ਪਦ ਅਰਥ ਤਿਹੀ ਗੁਣੀ = ਮਾਇਆ ਦੇ ਤਿੰਨ ਸੁਭਾਵਾਂ ਵਿਚ। ਭ੍ਰਮਿ = ਭਟਕ ਭਟਕ ਕੇ। ਰੈਣਿ = ਉਮਰ, ਰਾਤ।

SikhNet (Spanish)El mundo entero vive en el sopor; pasa la noche de su vida embebido en la ilusión de las tres Gunas.

ਗੁਰ ਕਿਰਪਾ ਤੇ. ਸੇ ਜਨ ਜਾਗੇ. ਜਿਨਾ ਹਰਿ ਮਨਿ ਵਸਿਆ; ਬੋਲਹਿ ਅੰਮ੍ਰਿਤ ਬਾਣੀ ॥

gur kirapaa te. se jan jaage. jinaa har man vasiaa; boleh amrit baanee | Ang 920

Sant Singh KhalsaThose humble beings remain awake and aware, within whose minds, by Guru's Grace, the Lord abides; they chant the Ambrosial Word of the Guru's Bani.
Manmohan SinghBy Guru's grace, only those mortals keep awake, in whose mind the Lord abides and who utter the Nectar-word.
Manmohan Singh (Punjabi)ਗੁਰਾ ਦੀ ਮਿਹਰ ਸਦਕਾ, ਕੇਵਲ ਉਹ ਪ੍ਰਾਨੀ ਜਾਗਦੇ ਰਹਿੰਦੇ ਹਨ ਜਿਨਾਂ ਦੇ ਚਿੱਤ ਵਿੱਚ ਸੁਆਮੀ ਵਸਦਾ ਹੈ, ਤੇ ਜੌ ਅਮਿਉ ਗੁਰਬਾਣੀ ਨੂੰ ਉਚਾਰਦੇ ਹਨ।
Fareedkot Teekaਗੁਰੂ ਕੀ ਕ੍ਰਿਪਾ ਸੇ ਸੋ ਪੁਰਸ਼ ਜਾਗੇ ਹੈਂ ਜਿਨ ਕੇ ਮਨ ਮੇਂ ਹਰੀ ਬਸਿਆ ਹੈ ਔ ਮੁਖ ਸੇ ਬਾਣੀ ਕਰ ਕੇ ਭੀ ਨਾਮ ਅੰਮ੍ਰਿਤ ਕੋ ਬੋਲਤੇ ਹੈਂ॥
Prof. Sahib Singh(ਮੋਹ ਦੀ ਨੀਂਦ ਵਿਚੋਂ) ਗੁਰੂ ਦੀ ਕਿਰਪਾ ਨਾਲ (ਸਿਰਫ਼) ਉਹ ਮਨੁੱਖ ਜਾਗਦੇ ਹਨ ਜਿਨ੍ਹਾਂ ਦੇ ਅੰਦਰ ਪਰਮਾਤਮਾ ਦਾ ਨਾਮ ਵੱਸਦਾ ਹੈ ਜੋ ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਬਾਣੀ ਉਚਾਰਦੇ ਹਨ।

ਪਦ ਅਰਥ ਸੇ = ਉਹ ਬੰਦੇ। ਮਨਿ = ਮਨ ਵਿਚ।

SikhNet (Spanish)Dice Nanak, sólo aquéllos que se conserven alertas, a través de la Gracia del Guru,

ਕਹੈ ਨਾਨਕੁ. ਸੋ ਤਤੁ ਪਾਏ. ਜਿਸ ਨੋ ਅਨਦਿਨੁ ਹਰਿ ਲਿਵ ਲਾਗੈ; ਜਾਗਤ ਰੈਣਿ ਵਿਹਾਣੀ ॥੨੭॥

kahai naanak. so tat paae. jis no anadin har liv laagai; jaagat rain vihaanee |27| Ang 920

Sant Singh KhalsaSays Nanak, they alone obtain the essence of reality, who night and day remain lovingly absorbed in the Lord; they pass the night of their life awake and aware. ||27||
Manmohan SinghSays Nanak, he alone obtains quintessence, who ever remains merged in the Lord's love and passes his life-night awake.
Manmohan Singh (Punjabi)ਗੂਰੁ ਜੀ ਫਰਮਾਉਂਦੇ ਹਨ, ਕੇਵਲ ਉਹ ਹੀ ਸਾਰ, ਤੱਤ ਨੂੰ ਪਾਉਂਦਾ ਹੈ ਜੋ ਸਦੀਵ ਹੀ ਪ੍ਰਭੂ ਦੇ ਪ੍ਰੇਮ ਅੰਦਰ ਲੀਨ ਰਹਿੰਦਾ ਹੈ ਅਤੇ ਆਪਣੀ ਜੀਵਨ ਰਾਤ੍ਰੀ ਜਾਗ ਕੇ ਬਿਤਾਉੇਦਾਂ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਸੋ ਤਤ ਸਰੂਪ ਕੋ ਪਾਵਤਾ ਹੈ ਜਿਸ ਕੀ ਰਾਤ ਦਿਨ ਹਰੀ ਮੇਂ ਬ੍ਰਿਤੀ ਲਾਗਤੀ ਹੈ ਔ ਤਿਸੀ ਕੀ (ਜਾਗਤ) ਗਿਆਤ ਮੇਂ ਅਵਸਥਾ ਬਤੀਤ ਹੂਈ ਹੈ॥੨੭॥
Prof. Sahib Singhਨਾਨਕ ਆਖਦਾ ਹੈ ਕਿ ਉਹੀ ਮਨੁੱਖ ਆਤਮਕ ਆਨੰਦ ਮਾਣਦਾ ਹੈ ਜੋ ਹਰ ਵੇਲੇ ਪ੍ਰਭੂ ਦੀ ਯਾਦ ਦੀ ਲਗਨ ਵਿਚ ਟਿਕਿਆ ਰਹਿੰਦਾ ਹੈ, ਤੇ ਜਿਸ ਦੀ ਉਮਰ (ਇਸ ਤਰ੍ਹਾਂ ਮੋਹ ਦੀ ਨੀਂਦ ਵਿਚੋਂ) ਜਾਗਦਿਆਂ ਬੀਤਦੀ ਹੈ ॥੨੭॥

ਪਦ ਅਰਥ ਅਨਦਿਨੁ = ਹਰ ਰੋਜ਼, ਹਰ ਵੇਲੇ। ਅੰਮ੍ਰਿਤ ਬਾਣੀ = ਆਤਮਕ ਜੀਵਨ ਦੇਣ ਵਾਲੀ ਬਾਣੀ। ਜਾਗਤ = ਵਿਕਾਰਾਂ ਵਲੋਂ ਸੁਚੇਤ ਰਹਿੰਦਿਆਂ ॥੨੭॥

* ਭਾਵ: ਕਰਮ-ਕਾਂਡ ਅਨੁਸਾਰ ਕਿਹੜਾ ਪੁੰਨ-ਕਰਮ ਹੈ ਤੇ ਕਿਹੜਾ ਪਾਪ-ਕਰਮ ਹੈ-ਸਿਰਫ਼ ਇਹ ਵਿਚਾਰ ਮਨੁੱਖ ਦੇ ਅੰਦਰ ਆਤਮਕ ਆਨੰਦ ਪੈਦਾ ਨਹੀਂ ਕਰ ਸਕਦੀ। ਗੁਰੂ ਦੀ ਕਿਰਪਾ ਨਾਲ ਜਿਹੜਾ ਮਨੁੱਖ ਸਦਾ ਹਰਿ-ਨਾਮ ਸਿਮਰਦਾ ਹੈ ਸਿਫ਼ਤਿ-ਸਾਲਾਹ ਦੀ ਬਾਣੀ ਉਚਾਰਦਾ ਹੈ, ਉਹ ਵਿਕਾਰਾਂ ਵਲੋਂ ਸੁਚੇਤ ਰਹਿੰਦਾ ਹੈ, ਤੇ, ਆਤਮਕ ਆਨੰਦ ਮਾਣਦਾ ਹੈ।

SikhNet (Spanish)y que enaltezcan al Señor en su mente, recitando la Bella Palabra Ambrosial, despertarán a la Esencia de la Realidad. (27)

ਮਾਤਾ ਕੇ ਉਦਰ ਮਹਿ. ਪ੍ਰਤਿਪਾਲ ਕਰੇ; ਸੋ. ਕਿਉ ਮਨਹੁ ਵਿਸਾਰੀਐ ॥

maataa ke udar meh. pratipaal kare; so. kiau manahu visaareeai | Ang 920

Sant Singh KhalsaHe nourished us in the mother's womb; why forget Him from the mind?
Manmohan SinghIn our mind, why should we forget Him, who cherishes us in the mother's womb?
Manmohan Singh (Punjabi)ਆਪਣੇ ਚਿੱਤ ਵਿਚੋਂ ਆਪਾਂ ਉਸ ਨੂੰ ਕਿਉਂ ਭੁਲਾਈਏ ਜੋ ਮਾਂ ਦੀ ਬੱਚੇਦਾਨੀ ਅੰਦਰ ਸਾਡੀ ਪਾਲਣਾ ਪੋਸਣਾ ਕਰਦਾ ਹੈ।
Fareedkot Teekaਜੋ ਮਾਤਾ ਕੇ ਪੇਟ ਮੇਂ ਪ੍ਰਤਿਪਾਲਾ ਕਰਤਾ ਹੈ, ਸੋ ਐਸਾ ਸਮ੍ਰਥ ਮਨ ਤੇ ਕਿਉਂ ਵਿਸਾਰੀਐ॥
Prof. Sahib Singh(ਜੇ ਆਤਮਕ ਆਨੰਦ ਪ੍ਰਾਪਤ ਕਰਨਾ ਹੈ ਤਾਂ) ਉਸ ਪਰਮਾਤਮਾ ਨੂੰ ਕਦੇ ਭੁਲਾਣਾ ਨਹੀਂ ਚਾਹੀਦਾ, ਜੋ ਮਾਂ ਦੇ ਪੇਟ ਵਿਚ (ਭੀ) ਪਾਲਣਾ ਕਰਦਾ ਹੈ।

ਪਦ ਅਰਥ ਉਦਰ = ਪੇਟ। ਮਨਹੁ = ਮਨ ਤੋਂ। ਕਿਉ ਵਿਸਾਰੀਐ = ਵਿਸਾਰਨਾ ਨਹੀਂ ਚਾਹੀਦਾ।

SikhNet (Spanish)¿Por qué habríamos de olvidar a Aquél que nos da el sustento, aún en el vientre materno?

ਮਨਹੁ. ਕਿਉ ਵਿਸਾਰੀਐ, ਏਵਡੁ ਦਾਤਾ; ਜਿ ਅਗਨਿ ਮਹਿ. ਆਹਾਰੁ ਪਹੁਚਾਵਏ ॥

manahu. kiau visaareeai, evadd daataa; ji agan meh. aahaar pahuchaave | Ang 920

Sant Singh KhalsaWhy forget from the mind such a Great Giver, who gave us sustenance in the fire of the womb?
Manmohan SinghWhy should we forsake from our mind such a great Beneficent Lord, who reaches us sustenance in the midst of fire?
Manmohan Singh (Punjabi)ਅਸੀਂ ਆਪਣੇ ਹਿਰਦੇ ਤੋਂ ਉਸ ਐਡੇ ਵੱਡੇ ਦਾਤਾਰ ਸੁਆਮੀ ਨੂੰ ਕਿਉਂ ਭਲਾਈਏ ਜੋ ਅੱਗ ਅੰਦਰ ਸਾਨੂੰ ਖ਼ੁਰਾਕ ਪੁਚਾਉਂਦਾ ਹੈ।
Fareedkot Teekaਏਤਾ ਵਡਾ ਦਾਤਾ ਮਨ ਸੇ ਕਿਉਂ ਵਿਸਾਰੀਐ, ਜੋ ਜਠਰਾਗਨੀ ਮੇਂ ਆਹਾਰੁ ਪਹੁੰਚਾਵਤਾ ਹੈ॥
Prof. Sahib Singhਇਤਨੇ ਵੱਡੇ ਦਾਤੇ ਨੂੰ ਮਨੋਂ ਭੁਲਾਣਾ ਨਹੀਂ ਚਾਹੀਦਾ ਜੋ (ਮਾਂ ਦੇ ਪੇਟ ਦੀ) ਅੱਗ ਵਿਚ (ਭੀ) ਖ਼ੁਰਾਕ ਅਪੜਾਂਦਾ ਹੈ।

ਪਦ ਅਰਥ ਏਵਡੁ = ਇਤਨਾ ਵੱਡਾ। ਅਗਨਿ = ਅੱਗ। ਆਹਾਰੁ = ਖ਼ੁਰਾਕ।

SikhNet (Spanish)Sí, ¿por qué habríamos de abandonar a tan Grandioso Maestro que nos alimentó en el fuego de la matriz?

ਓਸ ਨੋ ਕਿਹੁ ਪੋਹਿ. ਨ ਸਕੀ; ਜਿਸ ਨਉ ਆਪਣੀ ਲਿਵ ਲਾਵਏ ॥

os no kihu pohi. na sakee; jis nau aapanee liv laave | Ang 920

Sant Singh KhalsaNothing can harm one, whom the Lord inspires to embrace His Love.
Manmohan SinghNothing can harm him whom the Lord blesses with His love.
Manmohan Singh (Punjabi)ਕੋਈ ਸ਼ੈ ਉਸ ਨੂੰ ਨੁਕਸਾਨ ਨਹੀਂ ਪੁਚਾ ਸਕਦੀ ਜਿਸ ਨੂੰ ਪ੍ਰਭੂ ਆਪਣੀ ਪ੍ਰੀਤ ਪ੍ਰਦਾਨ ਕਰਦਾ ਹੈ।
Fareedkot Teekaਜਿਸ ਪੁਰਸ ਕੋ ਅਪਨੀ ਪ੍ਰੀਤਿ ਲਾਵਤਾ ਹੈ, ਉਸ ਪੁਰਸ ਕੋ ਕੁਛ (ਪੋਹਿ) ਬਿਆਪ ਨਹੀਂ ਸਕਤਾ ਹੈ, ਭਾਵ ਕੋਈ ਬਿਘਨੁ ਨਹੀਂ ਲਾਗਤਾ ਹੈ॥
Prof. Sahib Singh(ਇਹ ਮੋਹ ਹੀ ਹੈ ਜੋ ਆਨੰਦ ਤੋਂ ਵਾਂਜਿਆਂ ਰੱਖਦਾ ਹੈ, ਪਰ) ਉਸ ਬੰਦੇ ਨੂੰ (ਮੋਹ ਆਦਿਕ) ਕੁਝ ਭੀ ਪੋਹ ਨਹੀਂ ਸਕਦਾ ਜਿਸ ਨੂੰ ਪ੍ਰਭੂ ਆਪਣੇ ਚਰਨਾਂ ਦੀ ਪ੍ਰੀਤ ਬਖ਼ਸ਼ਦਾ ਹੈ।

ਪਦ ਅਰਥ ਓਸ ਨੋ = ਉਸ ਬੰਦੇ ਨੂੰ। ਕਿਹੁ = ਕੁਝ।

SikhNet (Spanish)Ningún mal puede sobrevenir a aquél a quien el Señor atrae a Su Servicio.

ਆਪਣੀ ਲਿਵ ਆਪੇ ਲਾਏ; ਗੁਰਮੁਖਿ ਸਦਾ ਸਮਾਲੀਐ ॥

aapanee liv aape laae; guramukh sadaa samaaleeai | Ang 921

Sant Singh KhalsaHe Himself is the love, and He Himself is the embrace; the Gurmukh contemplates Him forever.
Manmohan SinghHis love, He Himself makes man embrace. By Guru's grace, ever remember thou the such Lord.
Manmohan Singh (Punjabi)ਆਪਣਾ ਪਿਆਰ, ਉਹ ਆਪੇ ਹੀ ਬੰਦੇ ਨੂੰ ਪਾਉਂਦਾ ਹੈ। ਗੁਰਾਂ ਦੀ ਦਇਆ ਦੁਆਰਾ ਤੂੰ ਸਦੀਵ ਹੀ ਐਸੇ ਸਾਈਂ ਨੂੰ ਸਿਮਰ।
Fareedkot Teekaਪਰੰਤੂ ਅਪਨੀ ਪ੍ਰੀਤ ਵਹੁ ਪਰਮੇਸ੍ਵਰ ਆਪ ਹੀ ਲਾਵਤਾ ਹੈ, ਇਸ ਤੇ ਗੁਰਮੁਖ ਹੋਇਕੈ ਤਿਸੀ ਵਾਹਿਗੁਰੂ ਕੋ ਸਦੈਵ ਸੰਭਾਲਤੇ ਰਹੀਏ॥
Prof. Sahib Singh(ਪਰ ਜੀਵ ਦੇ ਕੀਹ ਵੱਸ?) ਪ੍ਰਭੂ ਆਪ ਹੀ ਆਪਣੀ ਪ੍ਰੀਤ ਦੀ ਦਾਤ ਦੇਂਦਾ ਹੈ। ਗੁਰੂ ਦੀ ਸਰਨ ਪੈ ਕੇ ਉਸ ਨੂੰ ਸਿਮਰਦੇ ਰਹਿਣਾ ਚਾਹੀਦਾ ਹੈ।

ਪਦ ਅਰਥ ਲਿਵ = ਪ੍ਰੀਤ। ਗੁਰਮੁਖਿ = ਗੁਰੂ ਦੀ ਰਾਹੀਂ। ਸਮਾਲੀਐ = ਸਿਮਰਨਾ ਚਾਹੀਦਾ ਹੈ, ਹਿਰਦੇ ਵਿਚ ਵਸਾਣਾ ਚਾਹੀਦਾ ਹੈ।

SikhNet (Spanish)Estando entonado en Él, el Gurmukj alaba permanentemente a su Señor.

ਕਹੈ ਨਾਨਕੁ. ਏਵਡੁ ਦਾਤਾ; ਸੋ. ਕਿਉ ਮਨਹੁ ਵਿਸਾਰੀਐ ॥੨੮॥

kahai naanak. evadd daataa; so. kiau manahu visaareeai |28| Ang 921

Sant Singh KhalsaSays Nanak, why forget such a Great Giver from the mind? ||28||
Manmohan SinghSays Nanak, why should we from our mind forget that such a great Beneficent Lord?
Manmohan Singh (Punjabi)ਗੁਰੂ ਜੀ ਅਖਦੇ ਹਨ ਅਸੀਂ ਆਪਣੇ ਚਿੱਤ ਤੋਂ ਉਸ ਐਡੇ ਵੱਡੇ ਦਾਤਾਰ ਸੁਆਮੀ ਨੂੰ ਕਿਉਂ ਭੁਲਾਈਏ?
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਏਡਾ ਵਡਾ ਦਾਤਾ ਕਿਉਂ ਮਨ ਸੇ ਬਿਸਾਰੀਏ, ਭਾਵ ਸਿਮਰਤੇ ਰਹੀਏ॥੨੮॥
Prof. Sahib Singhਨਾਨਕ ਆਖਦਾ ਹੈ ਕਿ (ਜੇ ਆਤਮਕ ਆਨੰਦ ਦੀ ਲੋੜ ਹੈ ਤਾਂ) ਇਤਨੇ ਵੱਡੇ ਦਾਤਾਰ ਪ੍ਰਭੂ ਨੂੰ ਕਦੇ ਭੀ ਭੁਲਾਣਾ ਨਹੀਂ ਚਾਹੀਦਾ ॥੨੮॥

* ਭਾਵ: ਪਰਮਾਤਮਾ ਜਿਸ ਮਨੁੱਖ ਨੂੰ ਆਪਣੇ ਚਰਨਾਂ ਦਾ ਪਿਆਰ ਬਖ਼ਸ਼ਦਾ ਹੈ, ਉਸ ਮਨੁੱਖ ਉਤੇ ਕੋਈ ਭੀ ਵਿਕਾਰ ਆਪਣਾ ਜ਼ੋਰ ਨਹੀਂ ਪਾ ਸਕਦਾ। ਗੁਰੂ ਦੀ ਸਰਨ ਪੈ ਕੇ, ਗੁਰੂ ਦੇ ਦੱਸੇ ਰਾਹ ਉਤੇ ਤੁਰ ਕੇ ਸਦਾ ਪਰਮਾਤਮਾ ਦੀ ਯਾਦ ਆਪਣੇ ਹਿਰਦੇ ਵਿਚ ਟਿਕਾਈ ਰੱਖਣੀ ਚਾਹੀਦੀ ਹੈ। ਆਤਮਕ ਆਨੰਦ ਦੀ ਪ੍ਰਾਪਤੀ ਦਾ ਇਹੀ ਹੈ ਵਸੀਲਾ।

SikhNet (Spanish)Dice Nanak, oh mi mente, ¿por qué olvidar a tan Grandioso Señor?(28)

ਜੈਸੀ ਅਗਨਿ ਉਦਰ ਮਹਿ; ਤੈਸੀ ਬਾਹਰਿ ਮਾਇਆ ॥

jaisee agan udar meh; taisee baahar maaeaa | Ang 921

Sant Singh KhalsaAs is the fire within the womb, so is Maya outside.
Manmohan SinghAs is the fire of womb within, so is the fire of mammon (Maya) without.
Manmohan Singh (Punjabi)ਜਿਸ ਤਰ੍ਹਾਂ ਦੀ ਅੱਗ ਗਰਭ ਸਥਾਨ ਦੇ ਅੰਦਰਵਾਰਾਂ ਹੈ, ਉਸੇ ਤਰ੍ਹਾਂ ਦੀ ਹੀ ਅੱਗ ਬਾਹਰਵਾਰਾਂ ਦੁਨਿਆਂਦਾਰੀ ਦੀ ਹੈ।
Fareedkot Teekaਜੈਸੀ ਅਗਨੀ ਮਾਤਾ ਕੇ ਗ੍ਰਭ ਮੇਂ ਹੈ ਤੈਸੀ ਹੀ ਅਗਨੀ ਰੂਪ ਬਾਹਰ ਨਿਕਸੇ ਕੋ ਮਾਇਆ ਜਲਾਵਤੀ ਹੈਂ॥
Prof. Sahib Singhਜਿਵੇਂ ਮਾਂ ਦੇ ਪੇਟ ਵਿਚ ਅੱਗ ਹੈ ਤਿਵੇਂ ਬਾਹਰ ਜਗਤ ਵਿਚ ਮਾਇਆ (ਦੁਖਦਾਈ) ਹੈ।

ਪਦ ਅਰਥ ਉਦਰ = ਮਾਂ ਦਾ ਪੇਟ। ਬਾਹਰਿ = ਸੰਸਾਰ ਵਿਚ।

SikhNet (Spanish)El fuego del vientre es como el fuego de Maya;

ਮਾਇਆ ਅਗਨਿ ਸਭ ਇਕੋ ਜੇਹੀ; ਕਰਤੈ ਖੇਲੁ ਰਚਾਇਆ ॥

maaeaa agan sabh iko jehee; karatai khel rachaaeaa | Ang 921

Sant Singh KhalsaThe fire of Maya is one and the same; the Creator has staged this play.
Manmohan SinghThe fires of worldly valuable and of the womb are all the same. The Creator has set agoing this play.
Manmohan Singh (Punjabi)ਸੰਸਾਰੀ ਪਦਾਰਥਾਂ ਅਤੇ ਗਰਭ ਸਥਾਨ ਦੀਆਂ ਅੱਗਾਂ, ਸਮੂਹ ਇੱਕ ਸਮਾਨ ਹਨ। ਸਿਰਜਣਹਾਰ ਨੇ ਇਹ ਖੇਡ ਬਣਾਈ ਹੈ।
Fareedkot Teekaਮਾਇਆ ਔ ਅਗਨੀ ਏਹੁ ਸਭ ਪ੍ਰਕਾਰ ਇਕੋ ਜੇਹੀ ਹੈ। ਇਹੁ ਆਦ ਸੇ ਪਰਮੇਸ੍ਵਰ ਨੇ ਖੇਲ ਹੀ ਰਚਾਇਆ ਹੂਆ ਹੈ॥
Prof. Sahib Singhਮਾਇਆ ਤੇ ਅੱਗ ਇਕੋ ਜਿਹੀਆਂ ਹੀ ਹਨ, ਕਰਤਾਰ ਨੇ ਐਸੀ ਹੀ ਖੇਡ ਰਚ ਦਿੱਤੀ ਹੈ।

ਪਦ ਅਰਥ ਕਰਤੈ = ਕਰਤਾਰ ਨੇ।

SikhNet (Spanish)ambos son la Obra del Creador, y ambos son extinguidos por Él.

ਜਾ ਤਿਸੁ ਭਾਣਾ. ਤਾ ਜੰਮਿਆ; ਪਰਵਾਰਿ ਭਲਾ ਭਾਇਆ ॥

jaa tis bhaanaa. taa jamiaa; paravaar bhalaa bhaaeaa | Ang 921

Sant Singh KhalsaAccording to His Will, the child is born, and the family is very pleased.
Manmohan SinghWhen it pleases His, then is the child born and the family is well pleased.
Manmohan Singh (Punjabi)ਜਦ ਉਸ ਨੂੰ ਚੰਗਾ ਲਗਦਾ ਹੈ, ਤਦ ਬਾਲ ਪੈਦਾ ਹੋ ਜਾਂਦਾ ਹੈ ਅਤੇ ਟੱਬਰ ਕਬੀਲਾ ਬੁਹਤ ਖੁਸ਼ ਹੰਦਾ ਹੈ।
Fareedkot Teekaਜਾਂ ਤਿਸ ਵਾਹਿਗੁਰੂ ਕੋ ਭਾਇਆ ਤਾਂ ਜਨਮਿਆਂ, ਤੋ ਪਰਵਾਰ ਕੋ ਇਸ ਕਾ ਜਨਮਣਾ ਭਲਾ ਭਾਇਆ ਹੈ॥
Prof. Sahib Singhਜਦੋਂ ਪਰਮਾਤਮਾ ਦੀ ਰਜ਼ਾ ਹੁੰਦੀ ਹੈ ਜੀਵ ਪੈਦਾ ਹੁੰਦਾ ਹੈ ਪਰਵਾਰ ਵਿਚ ਪਿਆਰਾ ਲੱਗਦਾ ਹੈ।

ਪਦ ਅਰਥ ਜਾ ਤਿਸੁ ਭਾਣਾ = ਜਦੋਂ ਉਸ ਪ੍ਰਭੂ ਨੂੰ ਚੰਗਾ ਲੱਗਾ। ਪਰਵਾਰਿ = ਪਰਵਾਰ ਵਿਚ। ਭਲਾ ਭਾਇਆ = ਪਿਆਰਾ ਲੱਗਣ ਲੱਗ ਪਿਆ।

SikhNet (Spanish)Por la Voluntad del Señor se nace en el mundo para dicha de los parientes;

ਲਿਵ ਛੁੜਕੀ. ਲਗੀ ਤ੍ਰਿਸਨਾ; ਮਾਇਆ. ਅਮਰੁ ਵਰਤਾਇਆ ॥

liv chhurrakee. lagee trisanaa; maaeaa. amar varataaeaa | Ang 921

Sant Singh KhalsaLove for the Lord wears off, and the child becomes attached to desires; the script of Maya runs its course.
Manmohan SinghThe Lord's Love departs, greed attaches to the child and mammon's writ begins to run.
Manmohan Singh (Punjabi)ਪ੍ਰਭੂ ਦੀ ਪ੍ਰੀਤ ਦੂਰ ਹੋ ਜਾਂਦੀ ਹੈ, ਲੋਭ ਬਾਲ ਨੂੰ ਚਿੰਮੜ ਜਾਂਦਾ ਹੈ ਅਤੇ ਮੋਹਨੀ ਮਾਇਆ ਦਾ ਰਾਜ ਭਾਗ ਚਾਲੂ ਹੋ ਜਾਂਦਾ ਹੈ।
Fareedkot Teekaਜਬ ਇਸ ਕੀ ਪਰਮੇਸ੍ਵਰ ਸੇ ਬ੍ਰਿਤੀ ਛੂਟੀ ਤੋ ਮਾਇਆ ਨੇ ਅਪਨਾ ਹੁਕਮੁ ਵਰਤਾਇਆ, ਤਉ ਪਦਾਰਥੋਂ ਕੀ ਤ੍ਰਿਸਨਾ ਲਾਗ ਗਈ॥
Prof. Sahib Singh(ਪਰਵਾਰ ਦੇ ਜੀਵ ਉਸ ਨਵੇਂ ਜੰਮੇ ਬਾਲ ਨੂੰ ਪਿਆਰ ਕਰਦੇ ਹਨ, ਇਸ ਪਿਆਰ ਵਿਚ ਫਸ ਕੇ ਉਸ ਦੀ ਪ੍ਰਭੂ-ਚਰਨਾਂ ਨਾਲੋਂ) ਪ੍ਰੀਤ ਦੀ ਤਾਰ ਟੁੱਟ ਜਾਂਦੀ ਹੈ, ਮਾਇਆ ਦੀ ਤ੍ਰਿਸ਼ਨਾ ਆ ਚੰਬੜਦੀ ਹੈ, ਮਾਇਆ (ਉਸ ਉਤੇ) ਆਪਣਾ ਜ਼ੋਰ ਪਾ ਲੈਂਦੀ ਹੈ।

ਪਦ ਅਰਥ ਛੁੜਕੀ = ਮੁੱਕ ਗਈ, ਟੁੱਟ ਗਈ। ਅਮਰੁ = ਹੁਕਮ। ਅਮਰੁ ਵਰਤਾਇਆ = ਹੁਕਮ ਚਲਾ ਦਿੱਤਾ, ਜ਼ੋਰ ਪਾ ਲਿਆ।

SikhNet (Spanish)más tarde uno se desentiende del Señor dando prominencia al mundo ilusorio de Maya.

ਏਹ ਮਾਇਆ. ਜਿਤੁ ਹਰਿ ਵਿਸਰੈ; ਮੋਹੁ ਉਪਜੈ. ਭਾਉ ਦੂਜਾ ਲਾਇਆ ॥

eeh maaeaa. jit har visarai; mohu upajai. bhaau doojaa laaeaa | Ang 921

Sant Singh KhalsaThis is Maya, by which the Lord is forgotten; emotional attachment and love of duality well up.
Manmohan SinghSuch is this mammon, by which the Lord is forgotten, worldly love wells up and one is attached to the love of another.
Manmohan Singh (Punjabi)ਐਸੀ ਹੈ ਇਹ ਮੋਹਨੀ, ਜਿਸ ਦੁਆਰਾ ਪ੍ਰਭੂ ਭੁੱਲ ਜਾਂਦਾ ਹੈ, ਸੰਸਾਰੀ ਮਮਤਾ ਉਤਪੰਨ ਹੋ ਜਾਂਦੀ ਹੈ ਅਤੇ ਇਨਸਾਨ ਹੋਰਸ ਦੇ ਪਿਆਰ ਨਾਲ ਜੁੜ ਜਾਂਦਾ ਹੈ।
Fareedkot Teekaਏਹੀ ਮਾਇਆ ਹੈ ਜਿਸ ਕਰ ਕੇ ਹਰੀ ਬਿਸਰ ਜਾਏ ਔ ਮੋਹ ਉਤਪੰਨ ਹੋਵੈ। ਜਿਸ ਮੋਹ ਨੇ ਦੂਜਾ ਭਾਵ ਜੀਵ ਕੋ ਲਾਇਆ ਹੈ, ਭਾਵ ਕਾਰਜ ਦੁਆਰੇ ਜਾਣੀਤੀ ਹੈ, ਹੋਰ ਕੋਈ ਰੰਗ ਰੂਪੁ ਨਹੀਂ॥
Prof. Sahib Singhਮਾਇਆ ਹੈ ਹੀ ਐਸੀ ਕਿ ਇਸ ਦੀ ਰਾਹੀਂ ਰੱਬ ਭੁੱਲ ਜਾਂਦਾ ਹੈ, (ਦੁਨੀਆ ਦਾ) ਮੋਹ ਪੈਦਾ ਹੋ ਜਾਂਦਾ ਹੈ, (ਰੱਬ ਤੋਂ ਬਿਨਾ) ਹੋਰ ਹੋਰ ਪਿਆਰ ਉਪਜ ਪੈਂਦਾ ਹੈ (ਫਿਰ ਅਜੇਹੀ ਹਾਲਤ ਵਿਚ ਆਤਮਕ ਆਨੰਦ ਕਿਥੋਂ ਮਿਲੇ?)

ਪਦ ਅਰਥ ਜਿਤੁ = ਜਿਸ ਦੀ ਰਾਹੀਂ। ਭਾਉ ਦੂਜਾ = ਪ੍ਰਭੂ ਤੋਂ ਬਿਨਾ ਹੋਰ ਦਾ ਪਿਆਰ।

SikhNet (Spanish)Maya es quien nos hace olvidar al Señor; entonces crece en nuestra mente el amor por lo efímero.

ਕਹੈ ਨਾਨਕੁ. ਗੁਰ ਪਰਸਾਦੀ. ਜਿਨਾ ਲਿਵ ਲਾਗੀ; ਤਿਨੀ ਵਿਚੇ ਮਾਇਆ ਪਾਇਆ ॥੨੯॥

kahai naanak. gur parasaadee. jinaa liv laagee; tinee viche maaeaa paaeaa |29| Ang 921

Sant Singh KhalsaSays Nanak, by Guru's Grace, those who enshrine love for the Lord find Him, in the midst of Maya. ||29||
Manmohan SinghSays Nanak, they, who enshrine love for the Lord, by Guru's grace, obtain the Lord in the midst of mammon.
Manmohan Singh (Punjabi)ਗੁਰੂ ਜੀ ਆਖਦੇ ਹਨ, ਜਿਨ੍ਹਾਂ ਦੀ ਗੁਰਾਂ ਦੀ ਦਇਆ ਦੁਆਰਾ ਪ੍ਰਭੂ ਨਾਲ ਪ੍ਰੀਤ ਪੈ ਜਾਂਦੀ ਹੈ, ਉਹ ਮੋਹਨੀ ਦੇ ਅੰਦਰ ਵੱਸਦੇ ਹੋਏ ਹੀ ਪ੍ਰਭੂ ਨੂੰ ਪਾ ਲੈਂਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਗੁਰੋਂ ਕੀ ਕ੍ਰਿਪਾ ਕਰਿਕੇ ਜਿਨੋਂ ਕੀ ਪ੍ਰੀਤੀ ਹਰੀ ਮੇਂ ਲਾਗੀ ਹੈ, ਤਿਨੋਂ ਨੇ ਮਾਇਆ ਕੇ ਬੀਚ ਰਹਿਤੇ ਹੀ ਪ੍ਰਭੂ ਕੋ ਪਾਇਆ ਹੈ॥੨੯॥
Prof. Sahib Singhਨਾਨਕ ਆਖਦਾ ਹੈ ਕਿ ਗੁਰੂ ਦੀ ਕਿਰਪਾ ਨਾਲ ਜਿਨ੍ਹਾਂ ਬੰਦਿਆਂ ਦੀ ਪ੍ਰੀਤ ਦੀ ਡੋਰ ਪ੍ਰਭੂ-ਚਰਨਾਂ ਵਿਚ ਜੁੜੀ ਰਹਿੰਦੀ ਹੈ, ਉਹਨਾਂ ਨੂੰ ਮਾਇਆ ਵਿਚ ਵਰਤਦਿਆਂ ਹੀ (ਆਤਮਕ ਆਨੰਦ) ਮਿਲ ਪੈਂਦਾ ਹੈ ॥੨੯॥

* ਭਾਵ: ਗੁਰੂ ਦੀ ਕਿਰਪਾ ਨਾਲ ਜਿਨ੍ਹਾਂ ਮਨੁੱਖਾਂ ਦੀ ਸੁਰਤਿ ਦੁਨੀਆ ਦੇ ਕਾਰ-ਵਿਹਾਰ ਕਰਦਿਆਂ ਹੀ ਪ੍ਰਭੂ-ਚਰਨਾਂ ਵਿਚ ਜੁੜੀ ਰਹਿੰਦੀ ਹੈ ਉਹਨਾਂ ਦੇ ਅੰਦਰ ਆਤਮਕ ਆਨੰਦ ਬਣਿਆ ਰਹਿੰਦਾ ਹੈ। ਜਗਤ ਦਾ ਹਾਲ ਤਾਂ ਇਹ ਹੈ ਕਿ ਜੀਵ ਨੂੰ ਜੰਮਦੇ ਨੂੰ ਹੀ ਮਾਂ ਪਿਉ ਆਦਿਕ ਦੇ ਪਿਆਰ ਦੀ ਰਾਹੀਂ ਮਾਇਆ ਪ੍ਰਭੂ-ਚਰਨਾਂ ਨਾਲੋਂ ਵਿਛੋੜ ਲੈਂਦੀ ਹੈ।

SikhNet (Spanish)Dice Nanak, sólo a través de la Gracia del Guru puede vivirse en medio de Maya entonado en el Señor. (29)

ਹਰਿ ਆਪਿ ਅਮੁਲਕੁ ਹੈ; ਮੁਲਿ. ਨ ਪਾਇਆ ਜਾਇ ॥

har aap amulak hai; mul. na paaeaa jaae | Ang 921

Sant Singh KhalsaThe Lord Himself is priceless; His worth cannot be estimated.
Manmohan SinghHimself the Lord is invaluable, His price can be ascertained not.
Manmohan Singh (Punjabi)ਖ਼ੁਦ ਸੁਆਮੀ ਅਮੁੱਲਾ ਹੈ, ਉਸ ਦੀ ਕੀਮਤ ਪਾਈ ਨਹੀਂ ਜਾ ਸਕਦੀ।
Fareedkot Teekaਹਰੀ ਆਪ ਅਮੋਲਕ ਹੈ ਇਸੀ ਤੇ ਉਸ ਕਾ ਮੋਲ ਨਹੀਂ ਪਾਇਆ ਜਾਤਾ॥
Prof. Sahib Singh(ਜਦ ਤਕ ਪਰਮਾਤਮਾ ਦਾ ਮਿਲਾਪ ਨਾ ਹੋਵੇ ਤਦ ਤਕ ਆਨੰਦ ਨਹੀਂ ਮਾਣਿਆ ਜਾ ਸਕਦਾ, ਪਰ) ਪ੍ਰਭੂ ਦਾ ਮੁੱਲ ਨਹੀਂ ਪੈ ਸਕਦਾ, ਪਰਮਾਤਮਾ (ਧਨ ਆਦਿਕ) ਕਿਸੇ ਕੀਮਤ ਤੋਂ ਨਹੀਂ ਮਿਲ ਸਕਦਾ।

ਪਦ ਅਰਥ ਅਮੁਲਕੁ = ਜੋ ਕਿਸੇ ਕੀਮਤ ਤੋਂ ਮਿਲ ਨ ਸਕੇ।

SikhNet (Spanish)El Señor es Invaluable, nadie Lo puede describir, y aunque muchos han intentado, nadie ha logrado ponderarlo.

ਮੁਲਿ. ਨ ਪਾਇਆ ਜਾਇ. ਕਿਸੈ ਵਿਟਹੁ; ਰਹੇ ਲੋਕ ਵਿਲਲਾਇ ॥

mul. na paaeaa jaae. kisai vittahu; rahe lok vilalaae | Ang 921

Sant Singh KhalsaHis worth cannot be estimated, even though people have grown weary of trying.
Manmohan SinghHis price cannot be ascertained by anyone, though people have been wailing for that.
Manmohan Singh (Punjabi)ਉਸ ਦੀ ਕੀਮਤ ਕਿਸੇ ਕੋਲੋਂ ਭੀ ਪਾਈ ਨਹੀਂ ਜਾ ਸਕਦੀ ਭਾਵੇਂ ਇਨਸਾਨ ਉਸ ਲਈ ਰੋਂਦੇ ਖੱਪਦੇ ਰਹੇ ਹਨ।
Fareedkot Teekaਕਿਸੇ (ਵਿਟਹੁ) ਪਾਸੋਂ ਮੁਲ ਨਹੀਂ ਪਾਇਆ ਜਾਤਾ ਹੈ ਬਹੁਤੇਰੇ ਲੋਕ ਬਿਲਲਾਇ ਰਹੇ ਹੈਂ, ਭਾਵ ਅਤੀ ਜਤਨ ਕਰ ਚੁਕੇ ਹੈਂ॥
Prof. Sahib Singhਜੀਵ ਖਪ ਖਪ ਕੇ ਹਾਰ ਗਏ, ਕਿਸੇ ਨੂੰ (ਧਨ ਆਦਿਕ) ਕੀਮਤ ਦੇ ਕੇ ਪਰਮਾਤਮਾ ਨਹੀਂ ਮਿਲਿਆ।

ਪਦ ਅਰਥ ਮੁਲਿ = ਕੀਮਤ ਨਾਲ, ਕੀਮਤ ਦੇ ਕੇ। ਕਿਸੈ ਵਿਟਹੁ = ਕਿਸੇ ਭੀ ਬੰਦੇ ਤੋਂ। ਵਿਲਲਾਇ = ਖਪ ਖਪ ਕੇ। ਰਹੇ = ਰਹਿ ਗਏ, ਥੱਕ ਗਏ, ਹਾਰ ਗਏ।

SikhNet (Spanish)Si alguien tuviera la ventura de encontrar al Guru Verdadero, debería entregarle su cabeza e incluso su propio ser.

ਐਸਾ ਸਤਿਗੁਰੁ. ਜੇ ਮਿਲੈ, ਤਿਸ ਨੋ ਸਿਰੁ ਸਉਪੀਐ; ਵਿਚਹੁ ਆਪੁ ਜਾਇ ॥

aisaa satigur. je milai, tis no sir saupeeai; vichahu aap jaae | Ang 921

Sant Singh KhalsaIf you meet such a True Guru, offer your head to Him; your selfishness and conceit will be eradicated from within.
Manmohan SinghIf thou meet such a True Guru, who will dispel thy self-conceit from within thee, entrust thou thy head to him.
Manmohan Singh (Punjabi)ਜੇਕਰ ਤੈਨੂੰ ਐਹੋ ਜੇਹੇ ਸੱਚੇ ਗੁਰੂ ਜੀ ਮਿਲ ਪੈਣ ਜੇ ਤੇਰੇ ਅੰਦਰੋਂ ਤੇਰੀ ਸਵੈ-ਹੰਗਤਾ ਦੂਰ ਕਰ ਦੇਣ। ਤੂੰ ਉਨ੍ਹਾਂ ਨੂੰ ਆਪਣਾ ਸੀਸ ਸਮਰਪਨ ਕਰ ਦੇ।
Fareedkot Teekaਜੋ ਸਤਿਗੁਰੂ ਐਸਾ ਮਿਲ ਜਾਏ, ਭਾਵ ਜੈਸਾ ਬੇਦ ਕਥਨ ਕਰਤਾ ਹੈ ਅਰਥਾਤ ਬ੍ਰਹਮ ਸ੍ਰੋਤ੍ਰੀ ਬ੍ਰਹਮ ਨੇਸਟੀ, ਉਸ ਕੋ ਸਿਰ ਸੌਂਪ ਦੇਈਏ ਤੋ ਮਨ ਵਿਚੋਂ ਆਪਾ ਭਾਵ ਚਲਾ ਜਾਏ॥
Prof. Sahib Singh(ਹਾਂ,) ਜੇ ਅਜੇਹਾ ਗੁਰੂ ਮਿਲ ਪਏ (ਜਿਸ ਦੇ ਮਿਲਿਆਂ ਮਨੁੱਖ ਦੇ ਅੰਦਰੋਂ ਆਪਾ-ਭਾਵ ਨਿਕਲ ਜਾਏ) ਤਾਂ ਉਸ ਗੁਰੂ ਦੇ ਅੱਗੇ ਆਪਣਾ ਸਿਰ ਭੇਟ ਕਰ ਦੇਣਾ ਚਾਹੀਦਾ ਹੈ (ਆਪਣਾ ਆਪ ਅਰਪਣ ਕਰ ਦੇਣਾ ਚਾਹੀਦਾ ਹੈ),

ਪਦ ਅਰਥ ਆਪੁ = ਆਪਾ-ਭਾਵ।

SikhNet (Spanish)Ese ser tendría que entonarse solamente en el Uno

ਜਿਸ ਦਾ ਜੀਉ. ਤਿਸੁ ਮਿਲਿ ਰਹੈ; ਹਰਿ ਵਸੈ ਮਨਿ ਆਇ ॥

jis daa jeeo. tis mil rahai; har vasai man aae | Ang 921

Sant Singh KhalsaYour soul belongs to Him; remain united with Him, and the Lord will come to dwell in your mind.
Manmohan SinghThus shalt thou remain united with Him, who owns thy soul and God shall come to abide in thy mind.
Manmohan Singh (Punjabi)ਇਸ ਤਰ੍ਹਾਂ ਤੁੰ ਉਸ ਨਾਲ ਜੁੜਿਆ ਰਹੇਗਾਂ ਜੋ ਤੇਰੀ ਜਿੰਦੜੀ ਦਾ ਮਾਲਕ ਹੈ ਅਤੇ ਵਾਹਿਗੁਰੂ ਆ ਕੇ ਤੇਰੇ ਚਿੱਤ ਅੰਦਰ ਟਿੱਕ ਜਾਵੇਗਾ।
Fareedkot Teekaਹਰੀ ਹੀ ਮਨ ਮੇਂ ਆਇ ਵਸਤਾ ਹੈ ਪੁਨਾ ਤਿਸਕੌ ਇਹ ਜੀਉ ਮਿਲ ਰਹਤਾ ਹੈ ਜਿਸ ਕਾ ਜੀਵ ਆਪ ਸੇ ਭਿੰਨ ਕੀਆ ਹੂਆ ਥਾ॥
Prof. Sahib Singh(ਤੇ ਜਿਸ ਗੁਰੂ ਦੇ ਮਿਲਿਆਂ) ਜੀਵ ਉਸ ਹਰੀ ਦੇ ਚਰਨਾਂ ਵਿਚ ਜੁੜਿਆ ਰਹੇ ਉਹ ਹਰੀ ਉਸ ਦੇ ਮਨ ਵਿਚ ਵੱਸ ਪਏ ਜਿਸ ਦਾ ਇਹ ਪੈਦਾ ਕੀਤਾ ਹੋਇਆ ਹੈ।

ਪਦ ਅਰਥ ਜਿਸ ਦਾ = ਜਿਸ ਪਰਮਾਤਮਾ ਦਾ ਪੈਦਾ ਕੀਤਾ ਹੋਇਆ। ਜੀਉ = ਜੀਵ। ਮਨਿ = ਮਨ ਵਿਚ।

SikhNet (Spanish)a Quien todas las Almas pertenecen y elevar así al Señor en su mente.

ਹਰਿ ਆਪਿ ਅਮੁਲਕੁ ਹੈ. ਭਾਗ ਤਿਨਾ ਕੇ ਨਾਨਕਾ; ਜਿਨ ਹਰਿ ਪਲੈ ਪਾਇ ॥੩੦॥

har aap amulak hai. bhaag tinaa ke naanakaa; jin har palai paae |30| Ang 921

Sant Singh KhalsaThe Lord Himself is priceless; very fortunate are those, O Nanak, who attain to the Lord. ||30||
Manmohan SinghGod Himself is priceless. Fortunate are they, O Nanak, who attain to the Lord.
Manmohan Singh (Punjabi)ਵਾਹਿਗੁਰੂ ਖੁਦ ਅਮੋਲਕ ਹੈ, ਭਾਗਾਂ ਵਾਲੇ ਹਨ ਉਹ ਹੇ ਨਾਨਕ! ਜੋ ਪ੍ਰਭੂ ਨੂੰ ਪ੍ਰਾਪਤ ਹੁੰਦੇ ਹਨ।
Fareedkot Teekaਆਪ ਹਰੀ ਅਮੋਲਕ ਹੈ। ਤਿਨ ਕੇ ਭਾਗ ਵਡੇ ਹੈਂ ਸ੍ਰੀ ਗੁਰੂ ਜੀ ਕਹਿਤੇ ਹੈਂ: ਜਿਨ ਕੇ (ਪਲੈ) ਅੰਤਸਕਰਣ ਮੇਂ (ਪਾਇ) ਪ੍ਰਾਪਤਿ ਹੋਤਾ ਹੈ॥੩੦॥
Prof. Sahib Singhਹੇ ਨਾਨਕ! ਪਰਮਾਤਮਾ ਦਾ ਮੁੱਲ ਨਹੀਂ ਪੈ ਸਕਦਾ (ਕਿਸੇ ਕੀਮਤ ਤੋਂ ਨਹੀਂ ਮਿਲਦਾ, ਪਰ) ਪਰਮਾਤਮਾ ਜਿਨ੍ਹਾਂ ਨੂੰ (ਗੁਰੂ ਦੇ) ਲੜ ਲਾ ਦੇਂਦਾ ਹੈ ਉਹਨਾਂ ਦੇ ਭਾਗ ਜਾਗ ਪੈਂਦੇ ਹਨ (ਉਹ ਆਤਮਕ ਆਨੰਦ ਮਾਣਦੇ ਹਨ) ॥੩੦॥

ਪਦ ਅਰਥ ਪਲੈ ਪਾਇ = (ਗੁਰੂ ਦੇ) ਲੜ ਲਾ ਦੇਂਦਾ ਹੈ ॥੩੦॥

* ਭਾਵ: ਕਿਸੇ ਦੁਨੀਆਵੀ ਪਦਾਰਥ ਵੱਟੇ ਪਰਮਾਤਮਾ ਦਾ ਮਿਲਾਪ ਨਹੀਂ ਹੋ ਸਕਦਾ। ਤੇ, ਜਿਸ ਹਿਰਦੇ ਵਿਚ ਪ੍ਰਭੂ ਨਾਲ ਪਿਆਰ ਨਹੀਂ, ਉਥੇ ਆਤਮਕ ਆਨੰਦ ਕਿੱਥੇ? ਹਾਂ, ਜਿਸ ਮਨੁੱਖ ਨੂੰ ਪਰਮਾਤਮਾ ਗੁਰੂ ਦੇ ਲੜ ਲਾ ਦੇਂਦਾ ਹੈ, ਉਸ ਦੇ ਭਾਗ ਜਾਗ ਪੈਂਦੇ ਹਨ।

SikhNet (Spanish)Sí, en verdad que el Señor es Invaluable; afortunados son aquéllos que viven entonados en Él. (30)

ਹਰਿ ਰਾਸਿ ਮੇਰੀ; ਮਨੁ ਵਣਜਾਰਾ ॥

har raas meree; man vanajaaraa | Ang 921

Sant Singh KhalsaThe Lord is my capital; my mind is the merchant.
Manmohan SinghThe Lord is my capital-stock and my mind is the merchant.
Manmohan Singh (Punjabi)ਪ੍ਰਭੂ ਮੇਰਾ ਵੱਖਰਾ ਹੈ ਅਤੇ ਮੇਰਾ ਮਨ ਵਾਪਾਰੀ ਹੈ।
Fareedkot Teekaਇਹ ਮਨ ਮੇਰਾ ਵਣਜਾਰਾ ਹੈ ਔ ਹਰੀ ਨਾਮ ਕੀ ਸਰਧਾ ਮੇਰੀ ਰਾਸ ਹੈ॥
Prof. Sahib Singhਪਰਮਾਤਮਾ ਦਾ ਨਾਮ ਮੇਰੀ ਰਾਸਿ-ਪੂੰਜੀ ਹੈ ਤੇ ਮੇਰਾ ਮਨ ਵਪਾਰੀ ਹੋ ਗਿਆ ਹੈ।

ਪਦ ਅਰਥ ਰਾਸਿ = ਵਣਜ-ਵਪਾਰ ਕਰਨ ਵਾਸਤੇ ਧਨ ਦੀ ਪੂੰਜੀ। ਵਣਜਾਰਾ = ਵਣਜ ਕਰਨ ਵਾਲਾ।

SikhNet (Spanish)El Señor es mi fortuna, mi mente es un mercader

ਹਰਿ ਰਾਸਿ ਮੇਰੀ. ਮਨੁ ਵਣਜਾਰਾ; ਸਤਿਗੁਰ ਤੇ ਰਾਸਿ ਜਾਣੀ ॥

har raas meree. man vanajaaraa; satigur te raas jaanee | Ang 921

Sant Singh KhalsaThe Lord is my capital, and my mind is the merchant; through the True Guru, I know my capital.
Manmohan SinghGod is my capital and my mind is the merchant. Through the True Guru, I have known my capital.
Manmohan Singh (Punjabi)ਵਾਹਿਗੁਰੂ ਮੇਰੀ ਪੂੰਜੀ ਹੈ ਤੇ ਮੇਰਾ ਮਨ ਵਾਪਾਰੀ ਹੈ ਸੱਚੇ ਗੁਰਦੇਵ ਜੀ ਦੀ ਰਾਹੀਂ ਮੈਂ ਆਪਣੀ ਪੂੰਜੀ ਨੂੰ ਜਾਣ ਲਿਆ ਹੈ।
Fareedkot Teekaਹਰੀ ਦੀ ਸਰਧਾ ਮੇਰੀ ਰਾਸ ਹੈ ਔ ਮੇਰਾ ਮਨ ਵਣਜਾਰਾ ਹੈ, ਪਰੰਤੂ ਸਤਿਗੁਰੋਂ ਸੇ ਸਰਧਾ ਰੂਪ ਰਾਸ ਜਾਣੀ ਹੈ॥
Prof. Sahib Singhਆਪਣੇ ਗੁਰੂ ਤੋਂ ਮੈਨੂੰ ਸਮਝ ਆਈ ਹੈ ਕਿ (ਆਤਮਕ ਆਨੰਦ ਦੀ ਖੱਟੀ ਖੱਟਣ ਲਈ) ਪਰਮਾਤਮਾ ਦਾ ਨਾਮ ਹੀ ਮੇਰੀ ਰਾਸਿ-ਪੂੰਜੀ (ਹੋ ਸਕਦੀ ਹੈ), ਮੇਰਾ ਮਨ (ਇਸ ਵਣਜ ਦਾ) ਵਪਾਰੀ ਬਣ ਗਿਆ ਹੈ।

ਪਦ ਅਰਥ ਸਤਿਗੁਰ ਤੇ ਜਾਣੀ = ਗੁਰੂ ਤੋਂ ਪਛਾਣ ਪ੍ਰਾਪਤ ਕੀਤੀ।

SikhNet (Spanish)que sólo comercia con los Bienes del Señor.

ਹਰਿ ਹਰਿ ਨਿਤ ਜਪਿਹੁ ਜੀਅਹੁ; ਲਾਹਾ ਖਟਿਹੁ ਦਿਹਾੜੀ ॥

har har nit japihu jeeahu; laahaa khattihu dihaarree | Ang 921

Sant Singh KhalsaMeditate continually on the Lord, Har, Har, O my soul, and you shall collect your profits daily.
Manmohan SinghEver utter thou the Lord's Name O my soul and thou shalt daily gain profit.
Manmohan Singh (Punjabi)ਤੂੰ ਸਦਾ ਹੀ ਸੁਆਮੀ ਦੇ ਨਾਮ ਦਾ ਉਚਾਰਨ ਕਰ ਹੇ ਮੇਰੀ ਜਿੰਦੇ! ਅਤੇ ਤੂੰ ਹਰ ਰੋਜ਼ ਹੀ ਨਫ਼ਾ ਕਮਾਵੇਗੀ।
Fareedkot Teekaਹੇ ਜੀਵ! ਤੁਮ ਭੀ ਹਰਿ ਹਰਿ ਨਾਮ ਕੋ ਨਿਤ ਹੀ ਜਪੋ ਪੁਨਾ (ਦਿਹਾੜੀ) ਦਿਨ ਦਿਨ ਵਿਖੇ ਏਹੀ ਲਾਭ ਖਟੋ॥
Prof. Sahib Singhਤੁਸੀ ਭੀ ਪ੍ਰੇਮ ਨਾਲ ਸਦਾ ਹਰੀ ਦਾ ਨਾਮ ਜਪਿਆ ਕਰੋ, ਤੇ ਹਰ ਰੋਜ਼ (ਆਤਮਕ ਆਨੰਦ ਦਾ) ਲਾਭ ਖੱਟੋ।

ਪਦ ਅਰਥ ਜੀਅਹੁ = ਦਿਲੋਂ, ਪੂਰੇ ਪ੍ਰੇਮ ਨਾਲ। ਦਿਹਾੜੀ = ਹਰ ਰੋਜ਼।

SikhNet (Spanish)Así lo entendí del Guru: contempla siempre a tu Señor y disfruta de Sus Ganancias.

ਏਹੁ ਧਨੁ ਤਿਨਾ ਮਿਲਿਆ; ਜਿਨ ਹਰਿ ਆਪੇ ਭਾਣਾ ॥

ehu dhan tinaa miliaa; jin har aape bhaanaa | Ang 921

Sant Singh KhalsaThis wealth is obtained by those who are pleasing to the Lord's Will.
Manmohan SinghThey, who are pleasing to their God, attain to this wealth.
Manmohan Singh (Punjabi)ਜੋ ਆਪਣੇ ਵਾਹਿਗੁਰੂ ਨੂੰ ਚੰਗੇ ਲਗਦੇ ਹਨ, ਇਹ ਦੌਲਤ ਉਨ੍ਹਾਂ ਨੂੰ ਪ੍ਰਾਪਤ ਹੁੰਦੀ ਹੈ।
Fareedkot Teekaਏਹ ਹਰੀ ਰੂਪ ਧਨ ਤਿਨਾ ਕੋ ਮਿਲਿਆ ਹੈ ਜਿਨ ਕਉ ਹਰੀ ਨੇ ਆਪ (ਭਾਣਾ) ਚਾਹਿਆ ਹੈ॥
Prof. Sahib Singh(ਹਰੀ-ਨਾਮ ਦਾ, ਆਤਮਕ ਆਨੰਦ ਦਾ) ਇਹ ਧਨ ਉਹਨਾਂ ਨੂੰ ਹੀ ਮਿਲਦਾ ਹੈ, ਜਿਨ੍ਹਾਂ ਨੂੰ ਦੇਣਾ ਪ੍ਰਭੂ ਨੂੰ ਆਪ ਹੀ ਚੰਗਾ ਲੱਗਦਾ ਹੈ।

ਪਦ ਅਰਥ ਭਾਣਾ = ਚੰਗਾ ਲੱਗਾ।

SikhNet (Spanish)Pero sólo aquéllos que viven en la Gracia del Señor, son bendecidos con Sus Riquezas.

ਕਹੈ ਨਾਨਕੁ. ਹਰਿ ਰਾਸਿ ਮੇਰੀ; ਮਨੁ ਹੋਆ ਵਣਜਾਰਾ ॥੩੧॥

kahai naanak. har raas meree; man hoaa vanajaaraa |31| Ang 921

Sant Singh KhalsaSays Nanak, the Lord is my capital, and my mind is the merchant. ||31||
Manmohan SinghSays Nanak, God is my stock-in-trade and my soul is the trader.
Manmohan Singh (Punjabi)ਗੁਰੂ ਜੀ ਫੁਰਮਾਉਂਦੇ ਹਨ, ਵਾਹਿਗੁਰੂ ਮੇਰਾ ਸੁਦਾਗਰੀ ਦਾ ਮਾਨ ਹੈ ਅਤੇ ਮੇਰੀ ਆਤਮਾ ਸੁਦਾਗਰ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਮੇਰੀ ਤੋ ਹਰੀ ਰਾਸ ਹੈ ਔ ਮਨ ਮੇਰਾ ਵਣਜਾਰਾ ਹੂਆ ਹੈ॥੩੧॥
Prof. Sahib Singhਨਾਨਕ ਆਖਦਾ ਹੈ ਕਿ ਪਰਮਾਤਮਾ ਦਾ ਨਾਮ ਮੇਰੀ ਪੂੰਜੀ ਬਣ ਗਈ ਹੈ (ਹੁਣ ਗੁਰੂ ਦੀ ਕਿਰਪਾ ਨਾਲ ਮੈਂ ਆਤਮਕ ਆਨੰਦ ਦੀ ਖੱਟੀ ਖੱਟਦਾ ਹਾਂ) ॥੩੧॥

* ਭਾਵ: ਗੁਰੂ ਪਾਸੋਂ ਇਹ ਸਮਝ ਆਉਂਦੀ ਹੈ ਕਿ ਆਤਮਕ ਆਨੰਦ ਦੀ ਖੱਟੀ ਖੱਟਣ ਵਾਸਤੇ ਪਰਮਾਤਮਾ ਦਾ ਨਾਮ ਹੀ ਮਨੁੱਖ ਦਾ ਸਰਮਾਇਆ ਬਣਨਾ ਚਾਹੀਦਾ ਹੈ। ਇਹ ਸਰਮਾਇਆ ਉਹਨਾਂ ਨੂੰ ਹੀ ਮਿਲਦਾ ਹੈ ਜਿਨ੍ਹਾਂ ਉਤੇ ਪ੍ਰਭੂ ਆਪ ਮਿਹਰ ਕਰੇ।

SikhNet (Spanish)Dice Nanak, el Señor es mi fortuna, mi mente el mercader.(31)

ਏ ਰਸਨਾ. ਤੂ ਅਨ ਰਸਿ ਰਾਚਿ ਰਹੀ; ਤੇਰੀ ਪਿਆਸ. ਨ ਜਾਇ ॥

e rasanaa. too an ras raach rahee; teree piaas. na jaae | Ang 921

Sant Singh KhalsaO my tongue, you are engrossed in other tastes, but your thirsty desire is not quenched.
Manmohan SinghO my tongue, thou art engrossed in other relishes. Thy thirst departs not.
Manmohan Singh (Punjabi)ਹੇ ਮੇਰੀ ਜੀਭ੍ਹੇ। ਤੂੰ ਹੋਰਨਾਂ ਸੁਆਦਾਂ ਅੰਦਰ ਖੱਚਤ ਹੋ ਰਹੀ ਹੈਂ, ਤੇਰੀ ਤੇਹ ਬੁੱਝਦੀ ਨਹੀਂ।
Fareedkot Teekaਹੇ ਮੇਰੀ ਰਸਨਾ! ਤੂੰ (ਅਨ) ਹੋਰ ਰਸੋਂ ਮੇਂ ਰਾਚ ਰਹੀ ਹੈਂ, ਇਸੀ ਸੇ ਤੇਰੀ ਪਿਆਸ ਨਹੀਂ ਜਾਤੀ ਹੈ॥
Prof. Sahib Singhਹੇ (ਮੇਰੀ) ਜੀਭ! ਤੂੰ ਹੋਰ ਹੋਰ ਸੁਆਦ ਵਿਚ ਮਸਤ ਹੋ ਰਹੀ ਹੈਂ, (ਇਸ ਤਰ੍ਹਾਂ) ਤੇਰਾ ਸੁਆਦਾਂ ਦਾ ਚਸਕਾ ਦੂਰ ਨਹੀਂ ਹੋ ਸਕਦਾ।

ਪਦ ਅਰਥ ਏ ਰਸਨਾ = ਹੇ (ਮੇਰੀ) ਜੀਭ! ਅਨ ਰਸਿ = ਹੋਰ ਹੋਰ ਰਸ ਵਿਚ। ਰਾਚਿ ਰਹੀ = ਮਸਤ ਹੋ ਰਹੀ ਹੈਂ। ਪਿਆਸ = ਸੁਆਦਾਂ ਦਾ ਚਸਕਾ।

SikhNet (Spanish)Sin embargo, mis labios son engañados por otros sabores y por ello, nunca cesa su añoranza;

ਪਿਆਸ. ਨ ਜਾਇ ਹੋਰਤੁ ਕਿਤੈ; ਜਿਚਰੁ ਹਰਿ ਰਸੁ ਪਲੈ. ਨ ਪਾਇ ॥

piaas. na jaae horat kitai; jichar har ras palai. na paae | Ang 921

Sant Singh KhalsaYour thirst shall not be quenched by any means, until you attain the subtle essence of the Lord.
Manmohan SinghThy thirst shall not depart by any means, until thou attainest to the Lord's elixir.
Manmohan Singh (Punjabi)ਤੇਰੀ ਤੇਹ ਕਿਸੇ ਹੋਰਸ ਜ਼ਰੀਏ ਨਾਲ ਨਹੀਂ ਬੁਝਣੀ, ਜਦ ਤਾਂਈਂ ਤੂੰ ਪ੍ਰਭੂ ਦੇ ਅੰਮ੍ਰਿਤ ਨੂੰ ਪ੍ਰਾਪਤ ਨਹੀਂ ਕਰਦੀ।
Fareedkot Teeka(ਜਿਚਰੁ) ਜਬ ਤਕ ਤੇਰੇ ਹਰੀ ਰਸ ਪਲੇ ਨਹੀਂ ਪੜਤਾ ਤਬ ਤਕ ਤੇਰੀ ਤ੍ਰਿਸਨਾ ਹੋਰ ਕਿਸੇ ਕਰ ਕੇ ਜਾਤੀ ਨਹੀਂ ਹੈ॥
Prof. Sahib Singhਜਿਤਨਾ ਚਿਰ ਪਰਮਾਤਮਾ ਦੇ ਸਿਮਰਨ ਦਾ ਆਨੰਦ ਪ੍ਰਾਪਤ ਨਾ ਹੋਵੇ, (ਉਤਨਾ ਚਿਰ) ਕਿਸੇ ਹੋਰ ਥਾਂ ਤੋਂ ਸੁਆਦਾਂ ਦਾ ਚਸਕਾ ਮਿਟ ਨਹੀਂ ਸਕਦਾ।

ਪਦ ਅਰਥ ਹੋਰਤੁ ਕਿਤੈ = ਕਿਸੇ ਹੋਰ ਥਾਂ ਤੋਂ। ਪਲੈ ਨ ਪਾਇ = ਨਹੀਂ ਮਿਲਦਾ।

SikhNet (Spanish)sólo se libera uno de ese apego hasta obtener al Señor.

ਹਰਿ ਰਸੁ ਪਾਇ ਪਲੈ. ਪੀਐ ਹਰਿ ਰਸੁ; ਬਹੁੜਿ. ਨ ਤ੍ਰਿਸਨਾ ਲਾਗੈ, ਆਇ ॥

har ras paae palai. peeai har ras; bahurr. na trisanaa laagai, aae | Ang 921

Sant Singh KhalsaIf you do obtain the subtle essence of the Lord, and drink in this essence of the Lord, you shall not be troubled by desire again.
Manmohan SinghIf thou obtain the Lord's elixir and drink the Lord's elixir, thirst shall not again affect thee.
Manmohan Singh (Punjabi)ਜੇਕਰ ਤੂੰ ਸੁਆਮੀ ਦੇ ਅੰਮ੍ਰਿਤ ਨੂੰ ਪਾ ਲਵੇ ਅਤੇ ਸੁਆਮੀ ਦੇ ਅੰਮਿਤ ਨੂੰ ਪਾਨ ਕਰ ਲਵੇਂ ਤਾਂ ਤੈਨੂੰ ਮੁੜ ਕੇ ਤੇਹ ਨਹੀਂ ਲੱਗੇਗੀ।
Fareedkot Teekaਜੇ ਹਰੀ ਰਸ ਕੋ ਪਾਇ (ਪਲੈ) ਅੰਤਸਕਰਣ ਮੇਂ ਧਾਰੇ ਔ ਹਰੀ ਰਸ ਕੋ ਹੀ ਪਾਨ ਕਰੇ, ਭਾਵ ਜਪੇ ਫੇਰ ਤ੍ਰਿਸ਼ਨਾ ਕਬੀ ਨ ਆਇਕੇ ਲਾਗੇਗੀ॥
Prof. Sahib Singhਜਿਸ ਮਨੁੱਖ ਨੂੰ ਪਰਮਾਤਮਾ ਦੇ ਨਾਮ ਦਾ ਆਨੰਦ ਮਿਲ ਜਾਏ, ਜੋ ਮਨੁੱਖ ਹਰੀ-ਸਿਮਰਨ ਦਾ ਸੁਆਦ ਮਾਣਨ ਲੱਗ ਪਏ, ਉਸ ਨੂੰ ਮਾਇਆ ਦੀ ਤ੍ਰਿਸ਼ਨਾ ਨਹੀਂ ਪੋਹ ਸਕਦੀ।

ਪਦ ਅਰਥ ਪੀਐ = ਪੀਂਦਾ ਹੈ। ਬਹੁੜਿ = ਮੁੜ, ਫਿਰ।

SikhNet (Spanish)Al beber la Esencia del Señor, la ansiedad se desvanece;

ਏਹੁ ਹਰਿ ਰਸੁ. ਕਰਮੀ ਪਾਈਐ; ਸਤਿਗੁਰੁ ਮਿਲੈ ਜਿਸੁ ਆਇ ॥

ehu har ras. karamee paaeeai; satigur milai jis aae | Ang 921

Sant Singh KhalsaThis subtle essence of the Lord is obtained by good karma, when one comes to meet with the True Guru.
Manmohan SinghBy God's grace, this elixir of God is obtained by him, whom the True Guru comes to meet.
Manmohan Singh (Punjabi)ਹਰੀ ਦੀ ਦਇਆ ਦੁਆਰਾ, ਵਹਿਗੁਰੂ ਦਾ ਇਹ ਅੰਮ੍ਰਿਤ ਉਸ ਨੂੰ ਪ੍ਰਾਪਤ ਹੁੰਦਾ ਹੈ, ਜਿਸ ਨੂੰ ਸੱਚੇ ਗੁਰੂ ਜੀ ਆ ਕੇ ਮਿਲ ਪੈਂਦੇ ਹਨ।
Fareedkot Teekaਜਿਸ ਕੋ ਸੋ ਪਰਮੇਸ੍ਵਰ ਕੀ ਕ੍ਰਿਪਾ ਤੇ ਸਤਿਗੁਰੂ ਆਇ ਮਿਲਤੇ ਹੈਂ, ਇਹ ਜੋ ਹਰੀ ਕਾ ਰਸ ਹੈ, ਸੋ ਪੁਰਸ਼ ਤਬ ਪਾਇ ਲੇਤਾ ਹੈ॥
Prof. Sahib Singhਪਰ ਇਹ ਹਰੀ-ਨਾਮ ਦਾ ਆਨੰਦ ਪ੍ਰਭੂ ਦੀ ਮੇਹਰ ਨਾਲ ਮਿਲਦਾ ਹੈ (ਉਸ ਨੂੰ ਮਿਲਦਾ ਹੈ) ਜਿਸ ਨੂੰ ਗੁਰੂ ਮਿਲੇ।

ਪਦ ਅਰਥ ਕਰਮੀ = ਪ੍ਰਭੂ ਦੀ ਮੇਹਰ ਨਾਲ।

SikhNet (Spanish)el Néctar del Nombre del Señor sólo se obtiene a través de Su Gracia, cuando se encuentra al Guru Verdadero.

ਕਹੈ ਨਾਨਕੁ. ਹੋਰਿ ਅਨ ਰਸ ਸਭਿ ਵੀਸਰੇ; ਜਾ ਹਰਿ ਵਸੈ ਮਨਿ ਆਇ ॥੩੨॥

kahai naanak. hor an ras sabh veesare; jaa har vasai man aae |32| Ang 921

Sant Singh KhalsaSays Nanak, all other tastes and essences are forgotten, when the Lord comes to dwell within the mind. ||32||
Manmohan SinghSays Nanak, when the Lord comes to abide in man's mind, he forgets all other relishes.
Manmohan Singh (Punjabi)ਗੁਰੂ ਜੀ ਆਖਦੇ ਹਨ, ਜਦ ਸਾਈਂ ਆ ਕੇ ਮਨੁਸ਼ ਦੇ ਚਿੱਤ ਵਿੱਚ ਵੱਸ ਜਾਂਦਾ ਹੈ, ਤਾਂ ਉਹ ਹੋਰ ਸਾਰੇ ਸੁਆਦਾਂ ਨੂੰ ਭੁਲ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਹੋਰ ਸਭ ਦ੍ਵੈਤ ਕੇ ਰਸ ਵਾ (ਅਨਰਸ) ਕੁਰਸ ਬੀਸਰ ਜਾਤੇ ਹੈਂ ਜਬ ਹਰੀ ਰਸ ਮਨ ਮੇਂ ਆਇ ਬਸਤਾ ਹੈ॥੩੨॥
Prof. Sahib Singhਨਾਨਕ ਆਖਦਾ ਹੈ ਕਿ ਜਦੋਂ ਹਰੀ-ਸਿਮਰਨ ਦਾ ਆਨੰਦ ਮਨ ਵਿਚ ਵੱਸ ਪਏ, ਤਦੋਂ ਹੋਰ ਹੋਰ ਸਾਰੇ ਚਸਕੇ ਭੁੱਲ ਜਾਂਦੇ ਹਨ ॥੩੨॥

ਪਦ ਅਰਥ ਹੋਰਿ ਅਨ ਰਸ = ਹੋਰ ਦੂਜੇ ਸਾਰੇ ਸੁਆਦ। ਸਭਿ = ਸਾਰੇ। ਮਨ = ਮਨ ਵਿਚ ॥੩੨॥

* ਭਾਵ: ਕਈ ਤਰ੍ਹਾਂ ਦੇ ਖਾਣੇ ਖਾਣ ਨਾਲ ਭੀ ਮਨੁੱਖ ਦਾ ਜੀਭ ਦਾ ਚਸਕਾ ਮੁੱਕਦਾ ਨਹੀਂ। ਬੜਾ ਖ਼ੁਆਰ ਹੁੰਦਾ ਹੈ ਮਨੁੱਖ ਇਸ ਚਸਕੇ ਵਿਚ। ਪਰ ਜਦੋਂ ਮਨੁੱਖ ਨੂੰ ਹਰਿ-ਨਾਮ ਸਿਮਰਨ ਦਾ ਆਨੰਦ ਆਉਣ ਲੱਗ ਪੈਂਦਾ ਹੈ, ਜੀਭ ਦਾ ਚਸਕਾ ਖ਼ਤਮ ਹੋ ਜਾਂਦਾ ਹੈ। ਪਰਮਾਤਮਾ ਦੀ ਮਿਹਰ ਨਾਲ ਜਿਸ ਨੂੰ ਗੁਰੂ ਮਿਲ ਪਏ, ਉਸ ਨੂੰ ਹਰਿ-ਨਾਮ ਦਾ ਆਨੰਦ ਪ੍ਰਾਪਤ ਹੁੰਦਾ ਹੈ।

SikhNet (Spanish)Dice Nanak, toda inquietud se calma, cuando uno eleva al Señor en su mente. (32)

ਏ ਸਰੀਰਾ ਮੇਰਿਆ. ਹਰਿ ਤੁਮ ਮਹਿ ਜੋਤਿ ਰਖੀ; ਤਾ ਤੂ. ਜਗ ਮਹਿ ਆਇਆ ॥

e sareeraa meriaa. har tum meh jot rakhee; taa too. jag meh aaeaa | Ang 921

Sant Singh KhalsaO my body, the Lord infused His Light into you, and then you came into the world.
Manmohan SinghO my body! God placed His Light into thee and then thou didst come into this world.
Manmohan Singh (Punjabi)ਹੇ ਮੇਰੀ ਦੇਹ, ਵਾਹਿਗੁਰੂ ਨੇ ਤੇਰੇ ਵਿੱਚ ਆਪਣਾ ਪ੍ਰਕਾਸ਼ ਟਿਕਾਇਆ ਤੇ ਤਦ ਤੂੰ ਇਸ ਜਹਾਨ ਵਿੱਚ ਆਈ।
Fareedkot Teekaਹੇ ਮੇਰਿਆ ਸਰੀਰਾ! ਹਰੀ ਨੇ ਜਬ ਤੁਮਾਰੇ ਮੇਂ ਜੋਤ ਰਖੀ ਹੈ ਤਾਂ ਤੂੰ ਇਸ ਜਗਤ ਮੇਂ ਆਇਆ ਹੈਂ॥
Prof. Sahib Singhਮੇਰੇ ਸਰੀਰ! (ਤੂੰ ਦੁਨੀਆ ਦੇ ਪਦਾਰਥਾਂ ਵਿਚੋਂ ਅਨੰਦ ਢੂੰਢਦਾ ਹੈਂ, ਪਰ ਆਨੰਦ ਦਾ ਸੋਮਾ ਤਾਂ ਪਰਮਾਤਮਾ ਹੈ ਜੋ ਤੇਰੇ ਅੰਦਰ ਵੱਸਦਾ ਹੈ) ਤੂੰ ਜਗਤ ਵਿਚ ਆਇਆ ਹੀ ਤਦੋਂ, ਜਦੋਂ ਹਰੀ ਨੇ ਆਪਣੀ ਜੋਤਿ ਤੇਰੇ ਅੰਦਰ ਰੱਖ ਦਿੱਤੀ।
SikhNet (Spanish)Oh mi cuerpo, el Señor ha puesto Su Luz en ti y así llegaste al mundo;

ਹਰਿ ਜੋਤਿ ਰਖੀ. ਤੁਧੁ ਵਿਚਿ; ਤਾ ਤੂ ਜਗ ਮਹਿ ਆਇਆ ॥

har jot rakhee. tudh vich; taa too jag meh aaeaa | Ang 921

Sant Singh KhalsaThe Lord infused His Light into you, and then you came into the world.
Manmohan SinghThe Lord put His Light into thee and then didst thou come in this world.
Manmohan Singh (Punjabi)ਪ੍ਰਭੂ ਨੇ ਆਪਣਾ ਪ੍ਰਕਾਸ਼ ਤੇਰੇ ਅੰਦਰ ਟਿਕਾ ਦਿੱਤਾ ਅਤੇ ਤਦ ਤੂੰ ਇਸ ਸੰਸਾਰ ਵਿੱਚ ਆਈ।
Fareedkot Teekaਹਰੀ ਨੇ ਜਬ ਤੇਰੇ ਮੇਂ ਅਪਨੀ ਸਤਾ ਰਖੀ ਹੈ ਤਾਂ ਤੂੰ ਜਗਤ ਮੇਂ ਆਇਆ ਹੈਂ॥
Prof. Sahib Singh(ਇਹ ਯਕੀਨ ਜਾਣ ਕਿ) ਜਦੋਂ ਪਰਮਾਤਮਾ ਨੇ ਤੇਰੇ ਅੰਦਰ ਆਪਣੀ ਜੋਤਿ ਰੱਖੀ, ਤਦੋਂ ਤੂੰ ਜਗਤ ਵਿਚ ਜੰਮਿਆ।
SikhNet (Spanish)sí, llegaste al mundo cuando el Señor con Su Luz iluminó tu mente.

ਹਰਿ ਆਪੇ ਮਾਤਾ. ਆਪੇ ਪਿਤਾ; ਜਿਨਿ ਜੀਉ ਉਪਾਇ. ਜਗਤੁ ਦਿਖਾਇਆ ॥

har aape maataa. aape pitaa; jin jeeo upaae. jagat dikhaaeaa | Ang 921

Sant Singh KhalsaThe Lord Himself is your mother, and He Himself is your father; He created the created beings, and revealed the world to them.
Manmohan SinghGod Himself is the Mother and Himself the Father, Who creating man has shown him the world.
Manmohan Singh (Punjabi)ਵਾਹਿਗੁਰੂ ਆਪੇ ਮਾਂ ਹੈ ਅਤੇ ਆਪੇ ਹੀ ਪਿਉ ਜਿਸ ਨੇ ਇਨਸਾਨ ਨੂੰ ਪੈਦਾ ਕਰ ਕੇ ਉਸ ਨੂੰ ਸੰਸਾਰ ਵਿਖਾਲਿਆ ਹੈ।
Fareedkot Teekaਹਰੀ ਆਪ ਹੀ ਮਾਤਾ ਰੂਪ ਹੈ ਔ ਹਰੀ ਆਪ ਹੀ ਪਿਤਾ ਸਰੂਪ ਹੈ, ਜਿਸ ਨੇ ਹੇ ਜੀਉ! ਤੇਰੇ ਕੋ ਉਤਪਤ ਕਰ ਕੇ ਏਹ ਸੰਸਾਰ ਦਿਖਾਇਆ ਹੈ॥
Prof. Sahib Singhਜੇਹੜਾ ਪਰਮਾਤਮਾ ਜੀਵ ਪੈਦਾ ਕਰਕੇ ਉਸ ਨੂੰ ਜਗਤ ਵਿਚ ਭੇਜਦਾ ਹੈ ਉਹ ਆਪ ਹੀ ਇਸ ਦੀ ਮਾਂ ਹੈ ਆਪ ਹੀ ਇਸ ਦਾ ਪਿਤਾ ਹੈ (ਪ੍ਰਭੂ ਆਪ ਹੀ ਮਾਪਿਆਂ ਵਾਂਗ ਜੀਵ ਨੂੰ ਹਰ ਤਰ੍ਹਾਂ ਦਾ ਸੁਖ ਦੇਂਦਾ ਹੈ, ਸੁਖ ਆਨੰਦ ਦਾ ਦਾਤਾ ਹੈ ਹੀ ਪ੍ਰਭੂ ਆਪ। ਪਰ ਜੀਵ ਜਗਤ ਵਿਚੋਂ ਮਾਇਕ ਪਦਾਰਥਾਂ ਵਿਚੋਂ ਆਨੰਦ ਭਾਲਦਾ ਹੈ)।

ਪਦ ਅਰਥ ਜੀਉ = ਜੀਵ। ਉਪਾਇ = ਪੈਦਾ ਕਰ ਕੇ। ਜਗਤੁ ਦਿਖਾਇਆ = ਜੀਵ ਨੂੰ ਜਗਤ ਵਿਚ ਭੇਜਦਾ ਹੈ।

SikhNet (Spanish)El Señor Mismo es el Padre y la Madre, es Quien creó la vida para contemplar el mundo;

ਗੁਰ ਪਰਸਾਦੀ ਬੁਝਿਆ. ਤਾ ਚਲਤੁ ਹੋਆ; ਚਲਤੁ ਨਦਰੀ ਆਇਆ ॥

gur parasaadee bujhiaa. taa chalat hoaa; chalat nadaree aaeaa | Ang 921

Sant Singh KhalsaBy Guru's Grace, some understand, and then it's a show; it seems like just a show.
Manmohan SinghWhen one realises the reality, by Guru's grace, then to him this world is a show and appears to be but a show.
Manmohan Singh (Punjabi)ਜਦ ਇਨਸਾਨ ਗੁਰਾਂ ਦੀ ਦਇਆ ਦੁਆਰਾ ਅਸਲੀਅਤ ਨੂੰ ਅਨੁਭਗ ਕਰ ਲੈਂਦਾ ਹੈ, ਤਦ ਉਸ ਲਈ ਇਹ ਦੁਨੀਆ ਇੱਕ ਤਮਾਸ਼ਾ ਹੈ ਅਤੇ ਕੇਵਲ ਤਮਾਸ਼ਾ ਹੀ ਦਿਸਦੀ ਹੈ।
Fareedkot Teekaਜੋ ਜਗਤ (ਚਲਤੁ) ਕੌਤਕ, ਭਾਵ ਮਦਾਰੀ ਕੀ ਖੇਡ ਸਮ ਹੂਆ ਹੂਆ ਹੈ ਔਰ ਸੱਤ ਪ੍ਰਤੀਤ ਹੋ ਰਹਿਆ ਥਾ ਔਰ ਜਬ ਗੁਰੋਂ ਕੀ ਕਿਰਪਾ ਕਰ ਕੇ ਪਰਮੇਸਰ ਨੂੰ ਜਾਣਿਆ ਤਬ ਇਹ ਸਾਰ ਮਦਾਰੀ ਕੀ (ਚਲਤੁ) ਬਾਜੀ ਰੂਪ ਨਜਰ ਆਇਆ ਹੈ, ਭਾਵ ਜਗਤ ਕੋ ਝੂਠਾ ਜਾਣਿਆ ਹੈ॥
Prof. Sahib Singhਜਦੋਂ ਗੁਰੂ ਦੀ ਮੇਹਰ ਨਾਲ ਜੀਵ ਨੂੰ ਗਿਆਨ ਹੁੰਦਾ ਹੈ ਤਾਂ ਇਸ ਨੂੰ ਸਮਝ ਆਉਂਦੀ ਹੈ ਕਿ ਇਹ ਜਗਤ ਤਾਂ ਇਕ ਖੇਡ ਹੀ ਹੈ, ਫਿਰ ਜੀਵ ਨੂੰ ਇਹ ਜਗਤ (ਮਦਾਰੀ ਦਾ) ਇਕ ਤਮਾਸ਼ਾ ਹੀ ਦਿੱਸ ਪੈਂਦਾ ਹੈ (ਸਦਾ-ਥਿਰ ਰਹਿਣ ਵਾਲਾ ਆਤਮਕ ਆਨੰਦ ਇਸ ਵਿਚ ਨਹੀਂ ਹੋ ਸਕਦਾ)।

ਪਦ ਅਰਥ ਚਲਤੁ = ਖੇਡ, ਤਮਾਸ਼ਾ।

SikhNet (Spanish)pero cuando la vida, por la Gracia del Guru, conoció su propia realidad,

ਕਹੈ ਨਾਨਕੁ. ਸ੍ਰਿਸਟਿ ਕਾ ਮੂਲੁ ਰਚਿਆ. ਜੋਤਿ ਰਾਖੀ; ਤਾ ਤੂ ਜਗ ਮਹਿ ਆਇਆ ॥੩੩॥

kahai naanak. srisatt kaa mool rachiaa. jot raakhee; taa too jag meh aaeaa |33| Ang 921

Sant Singh KhalsaSays Nanak, He laid the foundation of the Universe, and infused His Light, and then you came into the world. ||33||
Manmohan SinghSays Nanak, the Lord laid the foundation of the universe, infused His Light within thy body and then thou calmest into the world.
Manmohan Singh (Punjabi)ਗੁਰੂ ਜੀ ਆਖਦੇ ਹਨ ਪ੍ਰਭੂ ਨੇ ਸ਼੍ਰਿਸ਼ਟੀ ਦੀ ਨੀਂਹ ਰੱਖੀ, ਤੇਰੀ ਦੇਹ ਅੰਦਰ ਆਪਣਾ ਨੂਰ ਭਰਿਆ ਅਤੇ ਤਦ ਤੂੰ ਜਹਾਨ ਅੰਦਰ ਹਾਇਆ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਸ੍ਰਿਸਟ ਕਾ ਮੂਲ ਜੋ ਅਗ੍ਯਾਨ ਹੈ ਤਿਸੁ ਕਰ ਪਹਿਲੇ ਜਗਤੁ ਰਚਿਆ ਪੁਨਾ ਤੇਰੇ ਸਰੀਰ ਮੇਂ ਅਪਨੀ (ਜੋਤਿ) ਸਤਾ ਰਾਖੀ ਹੈ ਤਾਂ ਤੂੰ ਜਗ ਮੇਂ ਆਇਆ ਹੈਂ।॥੩੩॥
Prof. Sahib Singhਨਾਨਕ ਆਖਦਾ ਹੈ ਕਿ ਹੇ ਮੇਰੇ ਸਰੀਰ! ਜਦੋਂ ਪ੍ਰਭੂ ਨੇ ਜਗਤ-ਰਚਨਾ ਦਾ ਮੁੱਢ ਬੱਧਾ, ਤੇਰੇ ਅੰਦਰ ਆਪਣੀ ਜੋਤਿ ਪਾਈ, ਤਦੋਂ ਤੂੰ ਜਗਤ ਵਿਚ ਜਨਮਿਆ ॥੩੩॥

ਪਦ ਅਰਥ ਮੂਲੁ ਰਚਿਆ = ਮੁੱਢ ਬੱਧਾ। ਜਿਨਿ = ਜਿਸ (ਪਰਮਾਤਮਾ) ਨੇ ॥੩੩॥

* ਭਾਵ: ਸੁਖ-ਆਨੰਦ ਦਾ ਦਾਤਾ ਹੈ ਹੀ ਪਰਮਾਤਮਾ ਆਪ; ਪਰ ਮਨੁੱਖ ਜਗਤ ਵਿਚ ਮਾਇਕ ਪਦਾਰਥਾਂ ਵਿਚੋਂ ਆਨੰਦ ਭਾਲਦਾ ਰਹਿੰਦਾ ਹੈ। ਗੁਰੂ ਦੀ ਮਿਹਰ ਨਾਲ ਇਹ ਸਮਝ ਪੈਂਦੀ ਹੈ ਕਿ ਇਹ ਜਗਤ ਤਾਂ ਮਦਾਰੀ ਦਾ ਤਮਾਸ਼ਾ ਹੀ ਹੈ, ਇਸ ਵਿਚੋਂ ਸਦਾ ਟਿਕੇ ਰਹਿਣ ਵਾਲਾ ਆਤਮਕ ਆਨੰਦ ਨਹੀਂ ਮਿਲ ਸਕਦਾ।

SikhNet (Spanish)entonces se dio cuenta de que era sólo un teatro. Dice Nanak, y así, el Señor creó el Universo y poniendo Su Luz en ti, te trajo a ser.(33)

ਮਨਿ ਚਾਉ ਭਇਆ; ਪ੍ਰਭ ਆਗਮੁ ਸੁਣਿਆ ॥

man chaau bheaa; prabh aagam suniaa | Ang 921

Sant Singh KhalsaMy mind has become joyful, hearing of God's coming.
Manmohan SinghMy soul is in ecstasy, hearing the coming of my Lord.
Manmohan Singh (Punjabi)ਆਪਣੇ ਸੁਆਮੀ ਦਾ ਆਉਣਾ ਸੁਣ ਕੇ ਮੇਰੀ ਜਿੰਦੜੀ ਪਰਮ ਖੁਸ਼ੀ ਅੰਦਰ ਹੈ।
Fareedkot Teekaਪ੍ਰਭ ਕਾ ਜਬ (ਆਗਮੁ) ਆਉਣਾ, ਭਾਵ ਪ੍ਰਗਟ ਹੋਣਾ ਸੁਣਿਆ ਤੋ ਮਨ ਮੇਂ ਬਹੁਤ ਚਾਉ ਹੁਆ ਹੈ॥
Prof. Sahib Singhਆਪਣੀ ਹਿਰਦੇ-ਸੇਜ ਉਤੇ ਪ੍ਰਭੂ-ਪਤੀ ਦਾ ਆਉਣਾ ਮੈਂ ਸੁਣ ਲਿਆ ਹੈ (ਮੈਂ ਅਨੁਭਵ ਕਰ ਲਿਆ ਹੈ ਕਿ ਪ੍ਰਭੂ ਮੇਰੇ ਹਿਰਦੇ ਵਿਚ ਆ ਵੱਸਿਆ ਹੈ ਹੁਣ) ਮੇਰੇ ਮਨ ਵਿਚ ਆਨੰਦ ਬਣ ਗਿਆ ਹੈ।

ਪਦ ਅਰਥ ਚਾਉ = ਆਨੰਦ। ਪ੍ਰਭ ਆਗਮੁ = ਪ੍ਰਭੂ ਦਾ ਆਉਣਾ।

SikhNet (Spanish)Mi mente se pone en Éxtasis, escuchando que el Señor va a llegar a mi hogar.

ਹਰਿ ਮੰਗਲੁ ਗਾਉ ਸਖੀ; ਗ੍ਰਿਹੁ ਮੰਦਰੁ ਬਣਿਆ ॥

har mangal gaau sakhee; grihu mandar baniaa | Ang 921

Sant Singh KhalsaSing the songs of joy to welcome the Lord, O my companions; my household has become the Lord's Mansion.
Manmohan SinghSing ye, the songs of rejoicing to welcome my Lord, O my mates. My house has now become my Lord's mansion.
Manmohan Singh (Punjabi)ਤੁਸੀਂ ਮੇਰੇ ਸੁਆਮੀ ਦੀ ਆਉਭਗਤ ਅੰਦਰ ਖੁਸ਼ੀ ਦੇ ਗੀਤ ਗਾਇਨ ਕਰੋ, ਹੇ ਮੇਰੀਓ ਸਹੇਲੀਓ। ਮੇਰਾ ਘਰ ਹੁਣ ਮੇਰੇ ਸੁਆਮੀ ਦਾ ਮਹਿਲ ਬਣ ਗਿਆ ਹੈ,
Fareedkot Teekaਹੇ ਸੰਤ ਰੂਪ ਸਖੀ! ਹਰੀ ਕੇ ਮੰਗਲ ਕੋ ਗਾਇਨ ਕਰੁ। ਜਿਨੋਂ ਨੇ ਗਾਇਆ ਹੈ, ਤਿਨ ਕਾ ਸਭੀ (ਗ੍ਰਿਹੁ) ਸਰੀਰ ਔਰ (ਮੰਦਰੁ) ਰਿਦਾ ਸੋਭਿਆ ਹੈ॥
Prof. Sahib Singhਹੇ ਮੇਰੀ ਜਿੰਦੇ! ਮੇਰਾ ਇਹ ਹਿਰਦਾ-ਘਰ ਪ੍ਰਭੂ-ਪਤੀ ਦਾ ਨਿਵਾਸ-ਅਸਥਾਨ ਬਣ ਗਿਆ ਹੈ, ਹੁਣ ਤੂੰ ਪ੍ਰਭੂ ਦੀ ਸਿਫ਼ਤ-ਸਾਲਾਹ ਦਾ ਗੀਤ ਗਾ।

ਪਦ ਅਰਥ ਸਖੀ = ਹੇ ਸਖੀ! ਹੇ ਜਿੰਦੇ! ਮੰਗਲੁ = ਖ਼ੁਸ਼ੀ ਦਾ ਗੀਤ, ਪ੍ਰਭੂ ਦੀ ਸਿਫ਼ਤ-ਸਾਲਾਹ ਦਾ ਗੀਤ। ਗ੍ਰਿਹੁ = ਹਿਰਦਾ-ਘਰ। ਮੰਦਰੁ = ਪ੍ਰਭੂ ਦਾ ਨਿਵਾਸ-ਅਸਥਾਨ।

SikhNet (Spanish)Oh mis compañeros, canten los himnos nupciales, pues mi hogar se ha convertido en templo.

ਹਰਿ ਗਾਉ ਮੰਗਲੁ ਨਿਤ ਸਖੀਏ; ਸੋਗੁ ਦੂਖੁ. ਨ ਵਿਆਪਏ ॥

har gaau mangal nit sakhee; sog dookh. na viaape | Ang 921

Sant Singh KhalsaSing continually the songs of joy to welcome the Lord, O my companions, and sorrow and suffering will not afflict you.
Manmohan SinghEver sing ye the songs of welcome to my God, O mates, and sorrow and suffering shall cling ye not.
Manmohan Singh (Punjabi)ਤੁਸੀਂ ਸਦਾ ਵਹਿਗੁਰੂ ਲਈ, ਜੀ ਆਇਆਂ ਦੇ ਗੀਤ ਗਾਓ ਹੇ ਸਹੇਲੀਓ! ਤੇ ਤੁਹਾਨੂੰ ਗਮ ਅਤੇ ਕਲੇਸ਼ ਨਹੀਂ ਚਿਮੜਨਗੇ।
Fareedkot Teekaਹਰੀ ਕੇ ਮੰਗਲ ਨਿਤ ਹੀ ਗਾਓ, ਹੇ ਸਖੀ! ਇਸੀ ਤੇ ਸੋਗ ਔ ਦੁਖ ਨਹੀਂ ਬਿਆਪੇਂਗੇ॥
Prof. Sahib Singhਹੇ ਜਿੰਦੇ! ਸਦਾ ਪ੍ਰਭੂ ਦੀ ਵਡਿਆਈ ਦਾ ਗੀਤ ਗਾਂਦੀ ਰਹੁ, (ਇਹ ਤਰ੍ਹਾਂ) ਕੋਈ ਫ਼ਿਕਰ ਕੋਈ ਦੁੱਖ (ਆਪਣਾ) ਜ਼ੋਰ ਨਹੀਂ ਪਾ ਸਕਦਾ।

ਪਦ ਅਰਥ ਨ ਵਿਆਪਏ = ਨਹੀਂ ਵਿਆਪਦਾ, ਆਪਣਾ ਦਬਾਉ ਨਹੀਂ ਪਾਂਦਾ।

SikhNet (Spanish)Sí, canten por siempre la Melodía de Dicha, para que nunca sean infectados por la pena y la tristeza;

ਗੁਰ ਚਰਨ ਲਾਗੇ. ਦਿਨ ਸਭਾਗੇ; ਆਪਣਾ ਪਿਰੁ ਜਾਪਏ ॥

gur charan laage. din sabhaage; aapanaa pir jaape | Ang 921

Sant Singh KhalsaBlessed is that day, when I am attached to the Guru's feet and meditate on my Husband Lord.
Manmohan SinghVery fortunate is the day when I am attached to the Guru's feet and reflect on my beloved.
Manmohan Singh (Punjabi)ਭਾਰੇ ਭਾਗਾਂ ਵਾਲਾ ਹੈ ਉਹ ਦਿਹਾੜਾ, ਜਦ ਮੈਂ ਗੁਰਾਂ ਦੇ ਚਰਨਾ ਨਾਲ ਜੁੜਦਾ ਅਤੇ ਆਪਣੇ ਪ੍ਰੀਤਮ ਨੂੰ ਸਿਮਰਦਾ ਹਾਂ।
Fareedkot Teekaਗੁਰੋਂ ਕੀ ਚਰਨੀ ਲਾਗੇ ਹੈਂ ਦਿਨ ਬਡੇ ਹੀ ਸਭਾਗੇ ਆਏ ਹੈਂ, ਅਪਨਾ ਜੋ ਪਤੀ ਹੈ ਤਿਸ ਕੋ ਜਪਤੇ ਹਾਂ॥
Prof. Sahib Singhਉਹ ਦਿਨ ਭਾਗਾਂ ਵਾਲੇ ਹੁੰਦੇ ਹਨ ਜਦੋਂ (ਮੱਥਾ) ਗੁਰੂ ਦੇ ਚਰਨਾਂ ਉਤੇ ਟਿਕੇ, ਪਿਆਰਾ ਪਤੀ-ਪ੍ਰਭੂ (ਹਿਰਦੇ ਵਿਚ) ਦਿੱਸ ਪੈਂਦਾ ਹੈ।

ਪਦ ਅਰਥ ਸਭਾਗੇ = ਭਾਗਾਂ ਵਾਲੇ। ਜਾਪਏ = ਦਿੱਸ ਪਿਆ ਹੈ।

SikhNet (Spanish)permanezcan, mis hermanos, entonados a los Pies del Guru y así, sus días serán bendecidos y verán la Presencia del Señor.

ਅਨਹਤ ਬਾਣੀ. ਗੁਰ ਸਬਦਿ ਜਾਣੀ; ਹਰਿ ਨਾਮੁ ਹਰਿ ਰਸੁ ਭੋਗੋ ॥

anahat baanee. gur sabad jaanee; har naam har ras bhogo | Ang 921

Sant Singh KhalsaI have come to know the unstruck sound current and the Word of the Guru's Shabad; I enjoy the sublime essence of the Lord, the Lord's Name.
Manmohan SinghBy Guru's instruction, I have realised the unbeaten music and enjoy the Divine relish of God's Name.
Manmohan Singh (Punjabi)ਗੁਰਾਂ ਦੇ ਉਪਦੇਸ਼ ਦੁਆਰਾ, ਮੈਂ ਸੁਤੇ ਸਿੱਧ ਹੋਣ ਵਾਲੇ ਰਾਗ ਨੂੰ ਅਨੁਭਵ ਕਰ ਲਿਆ ਹੈ ਅਤੇ ਰੱਬ ਦੇ ਨਾਮ ਦੇ ਈਸ਼ਵਰੀ ਸੁਆਦ ਨੂੰ ਮਾਣਦਾ ਹਾਂ।
Fareedkot Teekaਇਕ ਰਸ ਗੁਰ ਉਪਦੇਸ ਕੀ ਬਾਣੀ ਜਾਣੀ ਹੈ, ਭਾਵ ਨਿਰੰਤ੍ਰ ਵੀਚਾਰ ਕੀਆ ਹੈ, ਇਸੀ ਤੇ ਹਰਿ ਹਰਿ ਨਾਮੁ ਕੇ ਰਸ ਕੋ ਭੋਗਤੇ ਹੈਂ॥
Prof. Sahib Singhਗੁਰੂ ਦੇ ਸ਼ਬਦ ਦੀ ਰਾਹੀਂ ਇਕ-ਰਸ ਸਿਫ਼ਤ-ਸਾਲਾਹ ਦੀ ਰੌ ਨਾਲ ਸਾਂਝ ਬਣ ਜਾਂਦੀ ਹੈ, ਪ੍ਰਭੂ ਦਾ ਨਾਮ ਪ੍ਰਾਪਤ ਹੋ ਜਾਂਦਾ ਹੈ, ਪ੍ਰਭੂ-ਮਿਲਾਪ ਦਾ ਆਨੰਦ ਮਾਣੀਦਾ ਹੈ।

ਪਦ ਅਰਥ ਅਨਹਤ = ਇਕ-ਰਸ। ਅਨਹਤ ਬਾਣੀ = ਇਕ-ਰਸ ਸਿਫ਼ਤ-ਸਾਲਾਹ ਦੀ ਰੌ। ਸਬਦਿ = ਸ਼ਬਦ ਦੀ ਰਾਹੀਂ।

SikhNet (Spanish)He podido escuchar la Melodía Divina del Shabd de la Palabra y ahora disfruto de la Sublime Esencia del Señor, del Nombre del Señor.

ਕਹੈ ਨਾਨਕੁ. ਪ੍ਰਭੁ ਆਪਿ ਮਿਲਿਆ; ਕਰਣ ਕਾਰਣ ਜੋਗੋ ॥੩੪॥

kahai naanak. prabh aap miliaa; karan kaaran jogo |34| Ang 922

Sant Singh KhalsaSays Nanak, God Himself has met me; He is the Doer, the Cause of causes. ||34||
Manmohan SinghSays Nanak, the Lord Himself, who is potent to do all deeds, has met me.
Manmohan Singh (Punjabi)ਗੁਰੂ ਜੀ ਆਖਦੇ ਹਨ, ਸੁਆਮੀ ਖ਼ੁਦ, ਜੋ ਸਾਰੇ ਕੰਮ ਕਰਨ ਨੂੰ ਸਮਰਥ ਹੈ, ਮੈਨੂੰ ਮਿਲ ਪਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਪ੍ਰਭੂ ਆਪ ਹੀ ਮਿਲਿਆ ਹੈ, ਜੋ ਬ੍ਰਹਮਾਦਿਕੋਂ ਕੇ ਕਰਨੇ ਜੋਗ੍ਯ ਹੈ॥੩੪॥
Prof. Sahib Singhਨਾਨਕ ਆਖਦਾ ਹੈ ਕਿ (ਹੇ ਜਿੰਦੇ! ਖ਼ੁਸ਼ੀ ਦਾ ਗੀਤ ਗਾ) ਸਭ ਕੁਝ ਕਰਨ ਦੇ ਸਮਰੱਥ ਪ੍ਰਭੂ ਆਪ ਆ ਕੇ ਮੈਨੂੰ ਮਿਲ ਪਿਆ ਹੈ ॥੩੪॥

ਪਦ ਅਰਥ ਜੋਗੋ = ਸਮਰੱਥ ॥੩੪॥

* ਭਾਵ: ਮਨੁੱਖ ਦੇ ਅੰਦਰ ਆਤਮਕ ਆਨੰਦ ਤਦੋਂ ਹੀ ਬਣਦਾ ਹੈ ਜਦੋਂ ਉਸ ਦੇ ਹਿਰਦੇ ਵਿਚ ਪਰਮਾਤਮਾ ਦਾ ਪਰਕਾਸ਼ ਹੁੰਦਾ ਹੈ। ਤਦੋਂ ਮਨੁੱਖ ਦਾ ਹਿਰਦਾ ਵਿਕਾਰਾਂ ਤੋਂ ਪਵਿੱਤਰ ਹੋ ਜਾਂਦਾ ਹੈ, ਕੋਈ ਚਿੰਤਾ ਕੋਈ ਦੁੱਖ ਉਸ ਉੱਤੇ ਆਪਣਾ ਜ਼ੋਰ ਨਹੀਂ ਪਾ ਸਕਦਾ। ਪਰ ਇਹ ਪਰਕਾਸ਼ ਗੁਰੂ ਦੀ ਰਾਹੀਂ ਹੀ ਹੁੰਦਾ ਹੈ।

SikhNet (Spanish)Dice Nanak, Dios Mismo me ha encontrado, Él es el Hacedor y la Causa de causas. (34)

ਏ ਸਰੀਰਾ ਮੇਰਿਆ. ਇਸੁ ਜਗ ਮਹਿ ਆਇ ਕੈ; ਕਿਆ ਤੁਧੁ ਕਰਮ ਕਮਾਇਆ ॥

e sareeraa meriaa. is jag meh aae kai; kiaa tudh karam kamaaeaa | Ang 922

Sant Singh KhalsaO my body, why have you come into this world? What actions have you committed?
Manmohan SinghO my body, what deed hats thou done by coming into this world?
Manmohan Singh (Punjabi)ਹੇ ਮੇਰੀ ਦੇਹ, ਇਸ ਸੰਸਾਰ ਵਿੱਚ ਆ ਕੇ ਤੂੰ ਕਿਹੜਾ ਕੰਮ ਕੀਤਾ ਹੈ?
Fareedkot Teekaਹੇ ਮੇਰਿਆ ਸਰੀਰਾ! ਇਸ ਜੁਗ ਮੇਂ ਆਇ ਕੈ ਤੈਨੇ ਕਿਆ ਸੁਭ ਕਰਮੁ ਕਮਾਇਆ ਹੈ॥
Prof. Sahib Singhਹੇ ਮੇਰੇ ਸਰੀਰ! ਇਸ ਜਗਤ ਵਿਚ ਜਨਮ ਲੈ ਕੇ ਤੂੰ ਹੋਰ ਹੋਰ ਕੰਮ ਹੀ ਕਰਦਾ ਰਿਹਾ।

ਪਦ ਅਰਥ ਕਿਆ ਕਰਮ = ਕੇਹੜੇ ਕੰਮ? ਹੋਰ ਹੋਰ ਕੰਮ ਹੀ।

SikhNet (Spanish)Oh cuerpo mío, ¿qué hiciste para venir al mundo?

ਕਿ ਕਰਮ ਕਮਾਇਆ. ਤੁਧੁ ਸਰੀਰਾ; ਜਾ ਤੂ. ਜਗ ਮਹਿ ਆਇਆ ॥

ki karam kamaaeaa. tudh sareeraa; jaa too. jag meh aaeaa | Ang 922

Sant Singh KhalsaAnd what actions have you committed, O my body, since you came into this world?
Manmohan SinghWhat deed hats thou done, O body of mine, since thou came into this world?
Manmohan Singh (Punjabi)ਤੂੰ ਕਿਹੜਾ ਕੰਮ ਕੀਤਾ ਹੈ ਹੇ ਮੈਡੀ ਦੇਹ! ਜਦ ਦੀ ਤੂੰ ਇਸ ਜਹਾਨ ਅੰਦਰ ਆਈ ਹੈਂ?
Fareedkot Teekaਕਿਆ ਕਰਮ ਕਮਾਇਆ ਹੈ ਤੈਨੇ ਹੇ ਸਰੀਰਾ! ਜਾ ਤੂੰ ਜਗਤ ਮੇਂ ਆਇਆ ਹੈਂ॥
Prof. Sahib Singhਜਦੋਂ ਦਾ ਤੂੰ ਸੰਸਾਰ ਵਿਚ ਆਇਆ ਹੈਂ, ਤੂੰ (ਪ੍ਰਭੂ-ਸਿਮਰਨ ਤੋਂ ਬਿਨਾ) ਹੋਰ ਹੋਰ ਕੰਮ ਹੀ ਕਰਦਾ ਰਿਹਾ।
SikhNet (Spanish)y ¿cuáles han sido tus logros desde tu llegada?

ਜਿਨਿ ਹਰਿ ਤੇਰਾ ਰਚਨੁ ਰਚਿਆ; ਸੋ ਹਰਿ ਮਨਿ. ਨ ਵਸਾਇਆ ॥

jin har teraa rachan rachiaa; so har man. na vasaaeaa | Ang 922

Sant Singh KhalsaThe Lord who formed your form - you have not enshrined that Lord in your mind.
Manmohan SinghHe, the Lord, who didst make thy make; That Lord thou hast not enshrined in thy mind.
Manmohan Singh (Punjabi)ਉਹ ਸਾਹਿਬ ਜਿਸ ਨੇ ਤੇਰੀ ਬਨਾਵਟ ਬਣਾਈ ਹੈ, ਉਸ ਸਾਈਂ ਨੂੰ ਤੂੰ ਆਪਣੇ ਹਿਰਦੇ ਅੰਦਰ ਨਹੀਂ ਟਿਕਾਇਆ।
Fareedkot Teekaਜਿਸ ਹਰੀ ਨੇ ਤੇਰਾ ਇਹੁ (ਰਚਨੁ) ਬਣਾਉ ਬਣਾਇਆ ਹੈ, ਸੋ ਹਰੀ ਤੈਨੇ ਮਨ ਮੇਂ ਨਹੀਂ ਵਸਾਇਆ ਹੈ, ਤੋ ਹੋਰ ਕਾਰਜ ਸਭੀ ਵਿਅਰਥ ਹੈਂ॥
Prof. Sahib Singhਜਿਸ ਹਰੀ ਨੇ ਤੈਨੂੰ ਪੈਦਾ ਕੀਤਾ ਹੈ, ਉਸ ਨੂੰ ਤੂੰ ਆਪਣੇ ਮਨ ਵਿਚ ਨਹੀਂ ਵਸਾਇਆ (ਉਸ ਦੀ ਯਾਦ ਵਿਚ ਕਦੇ ਨਹੀਂ ਜੁੜਿਆ)।

ਪਦ ਅਰਥ ਜਿਨਿ ਹਰਿ = ਜਿਸ ਹਰੀ ਨੇ। ਤੇਰਾ ਰਚਨੁ ਰਚਿਆ = ਤੈਨੂੰ ਪੈਦਾ ਕੀਤਾ। ਮਨਿ = ਮਨ ਵਿਚ।

SikhNet (Spanish)Al Señor, que te creó, no Lo enalteces en tu mente

ਗੁਰ ਪਰਸਾਦੀ ਹਰਿ ਮੰਨਿ ਵਸਿਆ; ਪੂਰਬਿ ਲਿਖਿਆ ਪਾਇਆ ॥

gur parasaadee har man vasiaa; poorab likhiaa paaeaa | Ang 922

Sant Singh KhalsaBy Guru's Grace, the Lord abides within the mind, and one's pre-ordained destiny is fulfilled.
Manmohan SinghBy Guru's grace, the Lord abides within my mind and I obtain what is pre-destined for me.
Manmohan Singh (Punjabi)ਗੁਰਾਂ ਦੀ ਮਿਹਰ ਦੁਆਰਾ ਸਾਹਿਬ ਮੇਰੇ ਚਿੱਤ ਵਿੱਚ ਟਿੱਕ ਜਾਂਦਾ ਹੈ ਅਤੇ ਜੋ ਕੁਛ ਮੇਰੇ ਲਈ ਮੁੱਢ ਤੋਂ ਲਿਖਿਆ ਹੋਇਆ ਹੈ, ਮੈਂ ਉਸ ਨੂੰ ਪਾ ਲੈਂਦਾ ਹਾਂ।
Fareedkot Teekaਗੁਰੋਂ ਕੀ ਕ੍ਰਿਪਾ ਕਰ ਕੇ ਜਿਨੋਂ ਕੇ ਹਰੀ ਮਨ ਮੇਂ ਬਸਿਆ ਹੈਂ, ਸੋ ਤਿਨੋਂ ਨੇ ਪੂਰਬਲੇ ਲੇਖ ਲਿਖੇ ਅਨੁਸਾਰ ਹੀ ਪਾਇਆ ਹੈ॥
Prof. Sahib Singh(ਪਰ, ਹੇ ਸਰੀਰ! ਤੇਰੇ ਭੀ ਕੀਹ ਵੱਸ?) ਜਿਸ ਮਨੁੱਖ ਦੇ ਪੂਰਬਲੇ ਕੀਤੇ ਕਰਮਾਂ ਦੇ ਸੰਸਕਾਰ ਉੱਘੜਦੇ ਹਨ, ਗੁਰੂ ਦੀ ਕਿਰਪਾ ਨਾਲ ਉਸ ਦੇ ਮਨ ਵਿਚ ਪਰਮਾਤਮਾ ਵੱਸਦਾ ਹੈ (ਉਹੀ ਹਰੀ-ਸਿਮਰਨ ਵਿਚ ਜੁੜਦਾ ਹੈ)।

ਪਦ ਅਰਥ ਮੰਨਿ = ਮਨ ਵਿਚ।

SikhNet (Spanish)pero por la Gracia del Guru, vino a habitar en tu mente, cumpliendo así el Divino Designio.

ਕਹੈ ਨਾਨਕੁ. ਏਹੁ ਸਰੀਰੁ ਪਰਵਾਣੁ ਹੋਆ; ਜਿਨਿ ਸਤਿਗੁਰ ਸਿਉ ਚਿਤੁ ਲਾਇਆ ॥੩੫॥

kahai naanak. ehu sareer paravaan hoaa; jin satigur siau chit laaeaa |35| Ang 922

Sant Singh KhalsaSays Nanak, this body is adorned and honored, when one's consciousness is focused on the True Guru. ||35||
Manmohan SinghSays Nanak, this body of him, who attaches his mind to the True Guru, becomes acceptable.
Manmohan Singh (Punjabi)ਗੁਰੂ ਜੀ ਆਖਦੇ ਹਨ, ਉਸ ਦੀ ਇਹ ਦੇਹ, ਜੋ ਆਪਣੇ ਮਨ ਨੂੰ ਸੱਚੇ ਗੁਰਾਂ ਨਾਲ ਜੋੜਦਾ ਹੈ, ਕਬੂਲ ਪੈ ਵੰਝਦੀ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਤਿਨ ਕਾ ਇਹੁ ਸਰੀਰ ਪਰਵਾਣੁ ਹੋਆ ਹੈ ਜਿਨੋਂ ਨੇ ਸਤਿਗੁਰੋਂ ਸੇ ਚਿਤ ਕੋ ਲਾਇਆ ਹੈ॥੩੫॥
Prof. Sahib Singhਨਾਨਕ ਆਖਦਾ ਹੈ ਕਿ ਜਿਸ ਮਨੁੱਖ ਨੇ ਗੁਰੂ-ਚਰਨਾਂ ਵਿਚ ਚਿੱਤ ਜੋੜ ਲਿਆ, (ਉਸ ਦਾ) ਇਹ ਸਰੀਰ ਸਫਲ ਹੋ ਜਾਂਦਾ ਹੈ (ਉਹ ਮਨੁੱਖ ਉਹ ਮਨੋਰਥ ਪੂਰਾ ਕਰ ਲੈਂਦਾ ਹੈ ਜਿਸ ਵਾਸਤੇ ਇਹ ਬਣਾਇਆ ਗਿਆ) ॥੩੫॥

ਪਦ ਅਰਥ ਜਿਨਿ = ਜਿਸ ਮਨੁੱਖ ਨੇ। ਪਰਵਾਣੁ = ਕਬੂਲ, ਸਫਲ ॥੩੫॥

* ਭਾਵ: ਪਿਛਲੇ ਕੀਤੇ ਕਰਮਾਂ ਦੇ ਸੰਸਕਾਰਾਂ ਦਾ ਪ੍ਰੇਰਿਆ ਹੋਇਆ ਮਨੁੱਖ ਮੁੜ ਮੁੜ ਉਹੋ ਜਿਸੇ ਕਰਮ ਹੀ ਕਰਦਾ ਰਹਿੰਦਾ ਹੈ। ਪਰਮਾਤਮਾ ਦਾ ਨਾਮ ਸਿਮਰਨ ਵਾਲੇ ਪਾਸੇ ਆਪਣੇ ਆਪ ਪਰਤ ਨਹੀਂ ਸਕਦਾ। ਫਿਰ ਆਤਮਕ ਆਨੰਦ ਕਿਥੋਂ ਮਿਲੇ? ਚੰਗੇ ਭਾਗਾਂ ਨਾਲ ਜਦੋਂ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ ਤਦੋਂ ਇਸ ਦੀ ਜ਼ਿੰਦਗੀ ਕਾਮਯਾਬ ਹੁੰਦੀ ਹੈ।

SikhNet (Spanish)Dice Nanak, sólo entonándose en el Señor será aprobado este cuerpo.(35)

ਏ ਨੇਤ੍ਰਹੁ ਮੇਰਿਹੋ. ਹਰਿ ਤੁਮ ਮਹਿ ਜੋਤਿ ਧਰੀ; ਹਰਿ ਬਿਨੁ ਅਵਰੁ. ਨ ਦੇਖਹੁ ਕੋਈ ॥

e netrahu meriho. har tum meh jot dharee; har bin avar. na dekhahu koee | Ang 922

Sant Singh KhalsaO my eyes, the Lord has infused His Light into you; do not look upon any other than the Lord.
Manmohan SinghO mine yes, God has infused light in ye. Without the Lord, see ye not another, therefore.
Manmohan Singh (Punjabi)ਹੇ ਮੇਰੀਓ ਅੱਖੋ! ਵਾਹਿਗੁਰੂ ਨੇ ਤੁਹਾਡੇ ਵਿੱਚ ਨੂਰ ਟਿਕਾਇਆ ਹੈ ਇਸ ਲਈ ਪ੍ਰਭੂ ਦੇ ਬਗੈਰ ਤੁਸੀਂ ਹੋਰ ਕਿਸੇ ਨੂੰ ਨਾਂ ਵੇਖੋ।
Fareedkot Teekaਹੇ ਮੇਰਿਓ ਨੇਤਰੋ! ਹਰੀ ਨੇ ਤੁਮਾਰੇ ਮੇਂ ਪ੍ਰਕਾਸ ਰੂਪ ਜੋਤ ਧਰੀ ਹੈ, ਇਸ ਤੇ ਤੁਸੀਂ ਹਰੀ ਬਿਨਾ ਹੋਰ ਕੋਈ ਨਾ ਦੇਖੋ॥
Prof. Sahib Singhਹੇ ਮੇਰੀਓ ਅੱਖੀਓ! ਪਰਮਾਤਮਾ ਨੇ ਤੁਹਾਡੇ ਅੰਦਰ (ਆਪਣੀ) ਜੋਤਿ ਟਿਕਾਈ ਹੈ (ਤਾਹੀਏਂ ਤੁਸੀ ਵੇਖਣ-ਜੋਗੀਆਂ ਹੋ) ਜਿੱਧਰ ਤੱਕੋ, ਪਰਮਾਤਮਾ ਦਾ ਹੀ ਦੀਦਾਰ ਕਰੋ।

ਪਦ ਅਰਥ ਨੇਤ੍ਰ = ਅੱਖਾਂ। ਜੋਤਿ = ਰੋਸ਼ਨੀ।

SikhNet (Spanish)Ojos míos, el Señor puso Su Luz en ustedes; no contemplen a nadie más que a Él;

ਹਰਿ ਬਿਨੁ ਅਵਰੁ. ਨ ਦੇਖਹੁ ਕੋਈ; ਨਦਰੀ ਹਰਿ ਨਿਹਾਲਿਆ ॥

har bin avar. na dekhahu koee; nadaree har nihaaliaa | Ang 922

Sant Singh KhalsaDo not look upon any other than the Lord; the Lord alone is worthy of beholding.
Manmohan SinghSave the Lord, see ye not any other. The Merciful Master-Lord alone is worthy of beholding.
Manmohan Singh (Punjabi)ਸੁਆਮੀ ਦੇ ਬਾਝੋਂ ਤੁਸੀਂ ਹੋਰ ਕਿਸੇ ਨੂੰ ਨਾਂ ਵੇਖੋ ਕੇਵਲ ਮਿਹਰਬਾਨ ਮਾਲਕ ਸੁਆਮੀ ਹੀ ਵੇਖਣ ਦੇ ਯੋਗ ਹੈ।
Fareedkot Teekaਹਰੀ ਬਿਨਾ ਹੋਰ ਕੋਈ ਨਾ ਦੇਖੋ। ਹਰੀ (ਨਦਰੀ) ਕਿਰਪਾ ਕਰਨੇ ਵਾਲਾ ਹੈ, ਸੋਈ (ਨਿਹਾਲਿਆ) ਦੇਖ੍ਯਾ ਚਾਹੀਏ, ਭਾਵ ਹਰੀ ਕੋ ਦੇਖੋ॥
Prof. Sahib Singhਪਰਮਾਤਮਾ ਤੋਂ ਬਿਨਾ ਹੋਰ ਕੋਈ ਗ਼ੈਰ ਨਾ ਦਿੱਸੇ, ਨਿਗਾਹ ਨਾਲ ਹਰੀ ਨੂੰ ਵੇਖੋ।

ਪਦ ਅਰਥ ਨਿਹਾਲਿਆ = ਨਿਹਾਲੋ, ਵੇਖੋ। ਨਦਰੀ = ਨਜ਼ਰ ਨਾਲ, ਅੱਖਾਂ ਨਾਲ।

SikhNet (Spanish)sí, no se distraigan, conserven sólo la Imagen de su Creador.

ਏਹੁ ਵਿਸੁ ਸੰਸਾਰੁ. ਤੁਮ ਦੇਖਦੇ. ਏਹੁ ਹਰਿ ਕਾ ਰੂਪੁ ਹੈ; ਹਰਿ ਰੂਪੁ ਨਦਰੀ ਆਇਆ ॥

ehu vis sansaar. tum dekhade. ehu har kaa roop hai; har roop nadaree aaeaa | Ang 922

Sant Singh KhalsaThis whole world which you see is the image of the Lord; only the image of the Lord is seen.
Manmohan SinghThis entire world, which ye behold is the Lord's manifestation. God's image alone is seen in it.
Manmohan Singh (Punjabi)ਇਹ ਸਾਰਾ ਜਗਤ ਜਿਹੜਾ ਤੁਸੀਂ ਵੇਖਦੇ ਹੋ, ਸਾਈਂ ਦਾ ਸਰੂਪ ਹੈ, ਕੇਵਲ ਵਾਹਿਗੁਰੂ ਦੀ ਤਸਵੀਰ ਹੀ ਇਸ ਵਿੱਚ ਦਿੱਸ ਆਉਂਦੀ ਹੈ।
Fareedkot Teekaਇਹ (ਵਿਸੁ) ਸਮੂਹਾ ਵਾ ਜਹਰ ਰੂਪ, ਭਾਵ ਦੁਖਦਾਈ ਸੰਸਾਰ ਜੋ ਤੁਮ ਦੇਖਤੇ ਹੋ ਏਹ ਸਭ ਹਰੀ ਕਾ ਰੂਪ ਅਬ ਹੈ, ਪੀਛੇ ਭੀ ਮਹਾਤਮਾ ਕੋ ਹਰੀ ਰੂਪ ਹੀ ਏਹ ਨਜਰੀ ਆਇਆ ਹੈ॥
Prof. Sahib Singh(ਹੇ ਅੱਖੀਓ!) ਇਹ ਸਾਰਾ ਸੰਸਾਰ ਜੋ ਤੁਸੀ ਵੇਖ ਰਹੀਆਂ ਹੋ, ਇਹ ਪ੍ਰਭੂ ਦਾ ਹੀ ਰੂਪ ਹੈ, ਪ੍ਰਭੂ ਦਾ ਹੀ ਰੂਪ ਦਿੱਸ ਰਿਹਾ ਹੈ।

ਪਦ ਅਰਥ ਵਿਸੁ = ਵਿਸ਼੍ਵ, ਸਾਰਾ। ਨਦਰੀ ਆਇਆ = ਦਿੱਸਦਾ ਹੈ।

SikhNet (Spanish)Este mundo que ven, es la Manifestación del Señor; en verdad es al Señor a Quien contemplan.

ਗੁਰ ਪਰਸਾਦੀ ਬੁਝਿਆ. ਜਾ ਵੇਖਾ ਹਰਿ ਇਕੁ ਹੈ; ਹਰਿ ਬਿਨੁ ਅਵਰੁ. ਨ ਕੋਈ ॥

gur parasaadee bujhiaa. jaa vekhaa har ik hai; har bin avar. na koee | Ang 922

Sant Singh KhalsaBy Guru's Grace, I understand, and I see only the One Lord; there is no one except the Lord.
Manmohan SinghBy Guru's grace, when I realise the reality, I perceive but one God. Without the Lord, there is not any other.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ ਜਦ ਮੈਂ ਅਸਲੀਅਤ ਨੂੰ ਅਨੁਭਵ ਕਰ ਲੈਂਦਾ ਹਾਂ ਮੈਂ ਕੇਵਲ ਇੱਕ ਹਰੀ ਨੂੰ ਹੀ ਵੇਖਦਾ ਹਾਂ। ਪ੍ਰਭੂ ਦੇ ਬਾਝੋਂ ਹੋਰ ਕੋਈ ਹੈ ਹੀ ਨਹੀਂ।
Fareedkot Teeka(ਗੁਰ ਪਰਸਾਦੀ) ਗੁਰਾਂ ਦੀ ਕ੍ਰਿਪਾ ਤੇ ਜਾਣਿਆ ਹੈ ਜਾਂ ਦੇਖਿਆ ਤੋ ਏਕੁ ਵਾਹਿਗੁਰੂ ਹੀ ਹੈ ਪੁਨਃ ਹਰੀ ਬਿਨਾ ਹੋਰ ਕੋਈ ਨਹੀਂ ਹੈ॥
Prof. Sahib Singhਗੁਰੂ ਦੀ ਕਿਰਪਾ ਨਾਲ ਮੈਨੂੰ ਸਮਝ ਪਈ ਹੈ, ਹੁਣ ਮੈਂ ਜਦੋਂ (ਚੁਫੇਰੇ) ਵੇਖਦਾ ਹਾਂ, ਹਰ ਥਾਂ ਇਕ ਪਰਮਾਤਮਾ ਹੀ ਦਿੱਸਦਾ ਹੈ, ਉਸ ਤੋਂ ਬਿਨਾ ਹੋਰ ਕੁਝ ਨਹੀਂ।
SikhNet (Spanish)Conociendo este Misterio a través de la Gracia del Guru, empiezo a contemplar en verdad al Señor.

ਕਹੈ ਨਾਨਕੁ. ਏਹਿ ਨੇਤ੍ਰ ਅੰਧ ਸੇ; ਸਤਿਗੁਰਿ ਮਿਲਿਐ. ਦਿਬ ਦ੍ਰਿਸਟਿ ਹੋਈ ॥੩੬॥

kahai naanak. ehi netr andh se; satigur miliai. dib drisatt hoee |36| Ang 922

Sant Singh KhalsaSays Nanak, these eyes were blind; but meeting the True Guru, they became all-seeing. ||36||
Manmohan SinghSays Nanak, these eyes were blind, on meeting the True Guru, they have become omniscient.
Manmohan Singh (Punjabi)ਗੁਰੂ ਜੀ ਫੁਰਮਾਉਂਦੇ ਹਨ, ਇਹ ਅੱਖਾਂ ਅੰਨ੍ਹੀਆਂ ਸਨ, ਸੱਚੇ ਗੁਰਾਂ ਨੂੰ ਮਿਲ ਪੈਣ ਉੱਤੇ ਇਹ ਸਾਰਾ ਕੁੱਛ ਵੇਖਣ ਵਾਲੀਆਂ ਹੋ ਗਈਆਂ ਹਨ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਇਹ ਅਸਥੂਲ ਨੇਤ੍ਰ ਅੰਧੇ ਸੇ ਸਤਿਗੁਰੋਂ ਕੇ ਮਿਲਨੇ ਸੇ ਦਿਬ ਦ੍ਰਿਸਟੀ ਗ੍ਯਾਨੀ ਦ੍ਰਿਸਟੀ ਹੋ ਗਈ ਹੈ, ਭਾਵ ਸਭ ਕੋ ਪਰਮੇਸ੍ਵਰ ਰੂਪੁ ਦੇਖਤੇ ਹੈਂ॥੩੬॥
Prof. Sahib Singhਨਾਨਕ ਆਖਦਾ ਹੈ ਕਿ (ਗੁਰੂ ਨੂੰ ਮਿਲਣ ਤੋਂ ਪਹਿਲਾਂ) ਇਹ ਅੱਖੀਆਂ (ਅਸਲ ਵਿਚ) ਅੰਨ੍ਹੀਆਂ ਸਨ, ਜਦੋਂ ਗੁਰੂ ਮਿਲਿਆ, ਇਹਨਾਂ ਵਿਚ ਰੌਸ਼ਨੀ ਆਈ (ਇਹਨਾਂ ਨੂੰ ਹਰ ਥਾਂ ਪਰਮਾਤਮਾ ਦਿੱਸਣ ਲੱਗਾ। ਇਹੀ ਦੀਦਾਰ ਆਨੰਦ-ਮੂਲ ਹੈ) ॥੩੬॥

ਪਦ ਅਰਥ ਅੰਧ = ਅੰਨ੍ਹੇ। ਸੇ = ਸਨ। ਦਿਬ = (ਦਿਵ੍ਯ) ਚਮਕੀਲੀ, ਰੋਸ਼ਨ। ਦ੍ਰਿਸਟਿ = ਨਜ਼ਰ ॥੩੬॥

* ਭਾਵ: ਜਿਤਨਾ ਚਿਰ ਮਨੁੱਖ ਜਗਤ ਵਿਚ ਕਿਸੇ ਨੂੰ ਵੈਰ-ਭਾਵ ਨਾਲ ਵੇਖਦਾ ਹੈ ਕਿਸੇ ਨੂੰ ਮਿੱਤ੍ਰਤਾ ਦੇ ਭਾਵ ਨਾਲ, ਉਤਨਾ ਚਿਰ ਇਸ ਦੇ ਅੰਦਰ ਮੇਰ-ਤੇਰ ਹੈ। ਜਿਥੇ ਮੇਰ-ਤੇਰ ਹੈ, ਉਥੇ ਆਤਮਕ ਆਨੰਦ ਨਹੀਂ ਹੋ ਸਕਦਾ। ਗੁਰੂ ਨੂੰ ਮਿਲ ਕੇ ਮਨੁੱਖ ਦੀਆਂ ਅੱਖਾਂ ਖੁਲ੍ਹਦੀਆਂ ਹਨ, ਫਿਰ ਇਸ ਨੂੰ ਹਰ ਥਾਂ ਪਰਮਾਤਮਾ ਹੀ ਪਰਮਾਤਮਾ ਦਿੱਸਦਾ ਹੈ। ਇਹੀ ਦੀਦਾਰ ਹੈ ਆਨੰਦ ਦਾ ਮੂਲ।

SikhNet (Spanish)Dice Nanak, estaba ciego, pero cuando encontré al Guru mis velos se corrieron.

ਏ ਸ੍ਰਵਣਹੁ ਮੇਰਿਹੋ; ਸਾਚੈ ਸੁਨਣੈ ਨੋ ਪਠਾਏ ॥

e sravanahu meriho; saachai sunanai no patthaae | Ang 922

Sant Singh KhalsaO my ears, you were created only to hear the Truth.
Manmohan SinghO cars of mine, ye were sent to hear the True Name.
Manmohan Singh (Punjabi)ਹੇ ਮੇਰਿਓ ਕੰਨੋ! ਤੁਹਾਨੂੰ ਸਤਿਨਾਮ ਸੁਣਨ ਲਈ ਭੇਜਿਆ ਗਿਆ ਹੈ।
Fareedkot Teekaਹੇ ਮੇਰਿਓ ਕਰਣੋ! ਤੁਸੀਂ ਸਚੇ ਹਰੀ ਨੇ ਅਪਨੇ ਨਾਮ ਕੇ ਸੁਨਨੇ ਕੋ (ਪਠਾਏ) ਭੇਜੇ ਹੋ॥
Prof. Sahib Singhਹੇ ਮੇਰੇ ਕੰਨੋ! ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਬਾਣੀ ਸੁਣਨ ਵਾਸਤੇ ਬਣਾਇਆ ਹੈ,

ਪਦ ਅਰਥ ਸ੍ਰਵਣ = ਕੰਨ। ਪਠਾਏ = ਭੇਜੇ।

SikhNet (Spanish)Oídos míos, ustedes fueron creados para escuchar sólo la Verdad; (36)

ਸਾਚੈ ਸੁਨਣੈ ਨੋ ਪਠਾਏ. ਸਰੀਰਿ ਲਾਏ; ਸੁਣਹੁ ਸਤਿ ਬਾਣੀ ॥

saachai sunanai no patthaae. sareer laae; sunahu sat baanee | Ang 922

Sant Singh KhalsaTo hear the Truth, you were created and attached to the body; listen to the True Bani.
Manmohan SinghYe were sent and attached to the body to hear the True Name. Hear ye, the True word;
Manmohan Singh (Punjabi)ਤੁਹਾਨੂੰ ਸਤਿਨਾਮ ਸ੍ਰਵਣ ਕਰਨ ਲਈ ਭੇਜਿਆ ਅਤੇ ਦੇਹ ਨਾਲ ਲਾਇਆ ਗਿਆ ਹੈ। ਤੁਸੀਂ ਸੱਚੀ ਗੁਰਬਾਣੀ ਸ੍ਰਵਣ ਕਰੋ।
Fareedkot Teekaਤੁਸੀਂ ਜੋ ਸਰੀਰ ਕੇ ਸਾਥ ਲਾਏ ਹੋ ਸੋ ਸਾਚੇ ਨਾਮ ਕੇ ਸੁਨਨੇ ਲੀਏ ਭੇਜੇ ਹੋ, ਤਾਂ ਤੇ ਸਚ ਸਰੂਪ ਕੇ (ਬਾਣੀ) ਉਪਦੇਸ਼ ਕੋ ਸੁਣੋ॥
Prof. Sahib Singhਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਬਾਣੀ ਸੁਣਿਆ ਕਰੋ, ਸਦਾ-ਥਿਰ ਕਰਤਾਰ ਨੇ ਤੁਹਾਨੂੰ ਇਹੀ ਸੁਣਨ ਵਾਸਤੇ ਬਣਾਇਆ ਹੈ, ਇਸ ਸਰੀਰ ਵਿਚ ਥਾਪਿਆ ਹੈ।

ਪਦ ਅਰਥ ਸਾਚੈ = ਸਦਾ-ਥਿਰ ਪ੍ਰਭੂ ਨੇ। ਸਰੀਰਿ = ਸਰੀਰ ਵਿਚ। ਸਤਿ ਬਾਣੀ = ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਵਾਲੀ ਬਾਣੀ।

SikhNet (Spanish)esa es la razón de su existencia, escuchar sólo la Palabra Verdadera. Escuchen el Bani Verdadero,

ਜਿਤੁ ਸੁਣੀ. ਮਨੁ ਤਨੁ ਹਰਿਆ ਹੋਆ; ਰਸਨਾ ਰਸਿ ਸਮਾਣੀ ॥

jit sunee. man tan hariaa hoaa; rasanaa ras samaanee | Ang 922

Sant Singh KhalsaHearing it, the mind and body are rejuvenated, and the tongue is absorbed in Ambrosial Nectar.
Manmohan SinghHearing which the soul and body are revived and the tongue is absorbed in the Name-Nectar.
Manmohan Singh (Punjabi)ਜਿਸ ਨੂੰ ਸੁਣਨ ਦੁਆਰਾ ਆਤਮਾ ਦਤੇ ਦੇਹ ਸੁਰਜੀਤ ਜੋ ਜਾਂਦੇ ਹਨ ਅਤੇ ਜੀਭ੍ਹਾ ਨਾਮ-ਅੰਮ੍ਰਿਤ ਵਿੱਚ ਲੀਨ ਹੋ ਜਾਂਦੀ ਹੈ।
Fareedkot Teekaਜਿਸ ਕੇ ਸੁਣਨੇ ਤੇ ਜਗ੍ਯਾਸੂ ਜਨਾ ਕਾ ਮਨ ਤਨ ਹਰਿਆ ਹੋਇਆ ਹੈ ਔ ਰਸਨਾ ਰਸ ਮੇਂ ਸਮਾਈ ਹੈ॥
Prof. Sahib Singhਇਸ ਸਿਫ਼ਤ-ਸਾਲਾਹ ਦੀ ਬਾਣੀ ਦੇ ਸੁਣਨ ਨਾਲ ਤਨ ਮਨ ਆਨੰਦ-ਭਰਪੂਰ ਹੋ ਜਾਂਦਾ ਹੈ, ਜੀਭ ਆਨੰਦ ਵਿਚ ਮਸਤ ਹੋ ਜਾਂਦੀ ਹੈ।

ਪਦ ਅਰਥ ਜਿਤੁ = ਜਿਸ ਦੀ ਰਾਹੀਂ। ਜਿਤੁ ਸੁਣੀ = ਜਿਸ ਦੇ ਸੁਣਨ ਨਾਲ। ਰਸਿ = ਆਨੰਦ ਵਿਚ। ਹਰਿਆ = ਖਿੜਿਆ, ਆਨੰਦ-ਭਰਪੂਰ। ਰਸਨਾ = ਜੀਭ।

SikhNet (Spanish)la mente y el cuerpo florecen y el paladar es inundado con su Néctar.

ਸਚੁ ਅਲਖ ਵਿਡਾਣੀ; ਤਾ ਕੀ ਗਤਿ ਕਹੀ. ਨ ਜਾਏ ॥

sach alakh viddaanee; taa kee gat kahee. na jaae | Ang 922

Sant Singh KhalsaThe True Lord is unseen and wondrous; His state cannot be described.
Manmohan SinghThe true Lord is Invisible and Wondrous. His state can, be told not.
Manmohan Singh (Punjabi)ਸੱਚਾ ਸੁਆਮੀ ਅਦ੍ਰਿਸ਼ਟ ਅਤੇ ਅਸਚਰਜ ਹੈ। ਉਸ ਦੀ ਅਵਸਥਾ ਆਖੀ ਨਹੀਂ ਜਾ ਸਕਦੀ।
Fareedkot Teekaਜੋ ਸਚਾ ਅਲਖ ਅਸਚਰਜ ਰੂਪ ਹੈ ਤਿਸ ਕੀ ਤੋ ਗਤੀ ਕਹੀ ਨਹੀਂ ਜਾਤੀ॥
Prof. Sahib Singhਸਦਾ-ਥਿਰ ਪਰਮਾਤਮਾ ਤਾਂ ਅਸਚਰਜ-ਰੂਪ ਹੈ, ਉਸ ਦਾ ਕੋਈ ਚਿਹਨ-ਚੱਕ੍ਰ ਦੱਸਿਆ ਨਹੀਂ ਜਾ ਸਕਦਾ, ਇਹ ਨਹੀਂ ਕਿਹਾ ਜਾ ਸਕਦਾ ਕਿ ਉਹ ਕਿਹੋ ਜਿਹਾ ਹੈ।

ਪਦ ਅਰਥ ਵਿਡਾਣੀ = ਅਸਚਰਜ। ਗਤਿ = ਹਾਲਤ।

SikhNet (Spanish)El Señor es Maravilloso e Insondable; y nadie puede describir Su Estado.

ਕਹੈ ਨਾਨਕੁ. ਅੰਮ੍ਰਿਤ ਨਾਮੁ ਸੁਣਹੁ. ਪਵਿਤ੍ਰ ਹੋਵਹੁ; ਸਾਚੈ ਸੁਨਣੈ ਨੋ ਪਠਾਏ ॥੩੭॥

kahai naanak. amrit naam sunahu. pavitr hovahu; saachai sunanai no patthaae |37| Ang 922

Sant Singh KhalsaSays Nanak, listen to the Ambrosial Naam and become holy; you were created only to hear the Truth. ||37||
Manmohan SinghSays Nanak, hear ye the Nectar-Name and become immaculate. Ye O ears, were sent to hear the True Name.
Manmohan Singh (Punjabi)ਗੁਰੂ ਜੀ ਫ਼ੁਰਮਾਉਂਦੇ ਹਨ, ਤੁਸੀਂ ਅੰਮ੍ਰਿਤ ਨਾਮ ਨੂੰ ਸ੍ਰਵਣ ਕਰੋ ਅਤੇ ਪੁਨੀਤ ਹੋ ਜਾਓ। ਤੁਹਾਨੂੰ ਹੇ ਕੰਨੋ! ਸੱਚਾ ਨਾਮ ਸੁਣਨ ਲਈ ਭੇਜਿਆ ਗਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਨਾਮ ਅੰਮ੍ਰਿਤ ਕੋ ਸੁਨੋ ਤੋ ਪਵਿਤ੍ਰ ਹੋਵੋਗੇ, ਕਿਉਂਕਿ ਤੁਸੀਂ ਸਚੇ ਨਾਮ ਸੁਣਨੇ ਕੋ ਹੀ ਭੇਜੇ ਹੋ॥੩੭॥
Prof. Sahib Singh(ਉਸ ਦੇ ਗੁਣ ਕਹਿਣ ਸੁਣਨ ਨਾਲ ਸਿਰਫ਼ ਇਹੀ ਲਾਭ ਹੁੰਦਾ ਹੈ ਕਿ ਮਨੁੱਖ ਨੂੰ ਆਤਮਕ ਆਨੰਦ ਪ੍ਰਾਪਤ ਹੁੰਦਾ ਹੈ, ਤਾਹੀਏਂ) ਨਾਨਕ ਆਖਦਾ ਹੈ ਕਿ ਆਤਮਕ ਆਨੰਦ ਦੇਣ ਵਾਲਾ ਨਾਮ ਸੁਣਿਆ ਕਰੋ, ਤੁਸੀ ਪਵਿਤ੍ਰ ਹੋ ਜਾਵੋਗੇ, ਪਰਮਾਤਮਾ ਨੇ ਤੁਹਾਨੂੰ ਇਹੀ ਸੁਣਨ ਵਾਸਤੇ ਭੇਜਿਆ (ਬਣਾਇਆ) ਹੈ ॥੩੭॥

ਪਦ ਅਰਥ ਅੰਮ੍ਰਿਤ = ਆਤਮਕ ਆਨੰਦ ਦੇਣ ਵਾਲਾ ॥੩੭॥

* ਭਾਵ: ਜਿਸ ਮਨੁੱਖ ਦੇ ਕੰਨਾਂ ਨੂੰ ਅਜੇ ਨਿੰਦਾ-ਚੁਗ਼ਲੀ ਸੁਣਨ ਦਾ ਚਸਕਾ ਹੈ, ਉਸ ਦੇ ਹਿਰਦੇ ਵਿਚ ਆਤਮਕ ਆਨੰਦ ਪੈਦਾ ਨਹੀਂ ਹੋਇਆ। ਆਤਮਕ ਆਨੰਦ ਦੀ ਪ੍ਰਾਪਤੀ ਉਸੇ ਮਨੁੱਖ ਨੂੰ ਹੈ ਜਿਸ ਦੇ ਕੰਨ ਜਿਸ ਦੀ ਜੀਭ ਦੇ ਸਾਰੇ ਗਿਆਨ-ਇੰਦ੍ਰੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਵਿਚ ਮਗਨ ਰਹਿੰਦੇ ਹਨ। ਉਹੀ ਗਿਆਨ-ਇੰਦ੍ਰੇ ਪਵਿੱਤਰ ਹਨ।

SikhNet (Spanish)Dice Nanak, escuchen oídos míos, el Nombre Ambrosial del Señor y vuélvanse puros, pues fueron creados sólo para escuchar la Verdad del Señor. (37)

ਹਰਿ ਜੀਉ. ਗੁਫਾ ਅੰਦਰਿ ਰਖਿ ਕੈ; ਵਾਜਾ ਪਵਣੁ ਵਜਾਇਆ ॥

har jeeo. gufaa andar rakh kai; vaajaa pavan vajaaeaa | Ang 922

Sant Singh KhalsaThe Lord placed the soul to the cave of the body, and blew the breath of life into the musical instrument of the body.
Manmohan SinghPlacing the soul in the body cave, the Lord began to blow the musical instrument of breath into it.
Manmohan Singh (Punjabi)ਜਿੰਦੜੀ ਨੂੰ ਸਰੀਰ ਦੀ ਕੰਦਰਾ ਵਿੱਚ ਟਿਕਾ ਕੇ ਸੁਆਮੀ ਨੇ ਸੁਆਸਾਂ ਦਾ ਸੰਗੀਤਕ ਸਾਜ਼ ਵਜਾਉਣਾ ਅਰੰਭ ਕਰ ਦਿੱਤਾ।
Fareedkot Teekaਹਰਿ ਪਿਆਰੇ ਨੇ ਜੀਉ ਨੂੰ ਸਰੀਰ ਰੂਪ ਗੁਫਾ ਕੇ ਅੰਦਰ ਰਖ ਕੈ ਵਿਚ ਬਾਜਾ ਪੌਨ ਕਾ ਵਜਾਇਆ ਹੈ, ਭਾਵ ਪ੍ਰਾਣ ਪੌਣ ਕਰ ਕੇ ਸਭ ਚੇਸਟਾ ਕਰਾਈ ਹੈ॥
Prof. Sahib Singhਪਰਮਾਤਮਾ ਨੇ ਜਿੰਦ ਨੂੰ ਸਰੀਰ-ਗੁਫ਼ਾ ਵਿਚ ਟਿਕਾ ਕੇ ਜੀਵ ਨੂੰ ਬੋਲਣ ਦੀ ਸ਼ਕਤੀ ਦਿੱਤੀ।

ਪਦ ਅਰਥ ਜੀਉ = ਜਿੰਦ। ਗੁਫਾ = ਸਰੀਰ। ਪਵਣੁ ਵਾਜਾ ਵਜਾਇਆ = ਸੁਆਸ-ਰੂਪ ਵਾਜਾ ਵਜਾਇਆ, ਬੋਲਣ ਦੀ ਸ਼ਕਤੀ ਦਿੱਤੀ।

SikhNet (Spanish)El Señor puso el Alma en la gruta del cuerpo e hizo del aire la melodía de la vida.

ਵਜਾਇਆ ਵਾਜਾ ਪਉਣ. ਨਉ ਦੁਆਰੇ ਪਰਗਟੁ ਕੀਏ; ਦਸਵਾ ਗੁਪਤੁ ਰਖਾਇਆ ॥

vajaaeaa vaajaa paun. nau duaare paragatt kee; dasavaa gupat rakhaaeaa | Ang 922

Sant Singh KhalsaHe blew the breath of life into the musical instrument of the body, and revealed the nine doors; but He kept the Tenth Door hidden.
Manmohan SinghHe blew the musical instrument of breath, made the nine doors manifest and the tenth He has kept concealed.
Manmohan Singh (Punjabi)ਉਸ ਨੇ ਸੁਆਸਾਂ ਦਾ ਸੰਗੀਤਕ ਸਾਜ਼ ਵਜਾਇਆ। ਨੌਂ ਦਰਵਾਜੇ ਉਸ ਨੇ ਪ੍ਰਤੱਖ ਕਰ ਦਿਤੇ ਹਨ ਤੇ ਦਸਵੇਂ ਨੂੰ ਉਸ ਨੇ ਛੁਪਾ ਰੱਖਿਆ ਹੈ।
Fareedkot Teekaਵਾਜਾ ਪੌਣ ਕਾ ਵਜਾਇਆ ਹੈ ਔ ਸਰੀਰ ਕੇ ਨੋ ਦੁਆਰੇ (ਪਰਗਟ) ਖੁਲੇ ਕੀਏ ਹੈਂ, ਪੁਨਃ ਦਸਵਾਂ ਜੋ ਦਰ ਹੈ ਗੁਪਤ ਹੀ ਰਖਿਆ ਹੈ॥
Prof. Sahib Singhਸਰੀਰ ਨੂੰ ਬੋਲਣ ਦੀ ਸ਼ਕਤੀ ਦਿੱਤੀ, ਨੱਕ ਕੰਨ ਆਦਿਕ ਨੌ ਕਰਮ-ਇੰਦ੍ਰੀਆਂ ਪਰਤੱਖ ਤੌਰ ਤੇ ਬਣਾਈਆਂ, ਦਸਵੇਂ ਦਰ (ਦਿਮਾਗ਼) ਨੂੰ ਲੁਕਵਾਂ ਰੱਖਿਆ।

ਪਦ ਅਰਥ ਨਉ ਦੁਆਰੇ = ਨੌ ਗੋਲਕਾਂ, ੧ ਮੂੰਹ, ੨ ਕੰਨ, ੨ ਅੱਖਾਂ, ੨ ਨਾਸਾਂ, ਗੁਦਾ, ਲਿੰਗ।

SikhNet (Spanish)Al crear las nueve puertas manifiestas, dejó la Décima escondida;

ਗੁਰਦੁਆਰੈ ਲਾਇ ਭਾਵਨੀ; ਇਕਨਾ ਦਸਵਾ ਦੁਆਰੁ ਦਿਖਾਇਆ ॥

guraduaarai laae bhaavanee; ikanaa dasavaa duaar dikhaaeaa | Ang 922

Sant Singh KhalsaThrough the Gurdwara, the Guru's Gate, some are blessed with loving faith, and the Tenth Door is revealed to them.
Manmohan SinghThrough the Guru, blessing some with faith, He shows the tenth gate.
Manmohan Singh (Punjabi)ਗੁਰਾਂ ਦੇ ਰਾਹੀਂ ਕਈਆਂ ਨੂੰ ਸ਼ਰਧਾ ਪ੍ਰਦਾਨ ਕਰਕੇ ਉਹ ਦਸਵਾਂ ਦੁਆਰ ਵਿਖਾਲ ਦਿੰਦਾ ਹੈ।
Fareedkot Teekaਜਿਨੋਂ ਨੇ ਗੁਰੋਂ ਦੁਆਰੇ ਸ੍ਰਧਾ ਲਾਈ ਹੈ ਤਿਨਾ ਇਕਨਾ ਕੋ ਗੁਰਾਂ ਨੇ ਪ੍ਰਤਖ ਦਸਵਾਂ ਦੁਆਰ; ਵਾ ਸੁਰਗ ਆਦਿ ਨਵੇਂ ਕਾ ਆਸਰਾ ਰੂਪ ਦਸਵਾਂ ਚੈਤਨ ਦਿਖਾਇਆ ਹੈ॥
Prof. Sahib Singhਪ੍ਰਭੂ ਨੇ ਜਿਨ੍ਹਾਂ ਨੂੰ ਗੁਰੂ ਦੇ ਦਰ ਤੇ ਅਪੜਾ ਕੇ ਆਪਣੇ ਨਾਮ ਦੀ ਸਰਧਾ ਬਖ਼ਸ਼ੀ, ਉਹਨਾਂ ਨੂੰ ਦਸਵਾਂ ਦਰ ਭੀ ਵਿਖਾ ਦਿੱਤਾ (ਉਹਨਾਂ ਨੂੰ ਸਿਮਰਨ ਦੀ ਵਿਚਾਰ-ਸੱਤਿਆ ਭੀ ਦੇ ਦਿੱਤੀ ਜੋ ਆਤਮਕ ਆਨੰਦ ਦਾ ਮੂਲ ਹੈ)।

ਪਦ ਅਰਥ ਦਸਵਾ ਦੁਆਰ = (ਭਾਵ,) ਦਿਮਾਗ਼ (ਜਿਸ ਦੀ ਰਾਹੀਂ ਮਨੁੱਖ ਵਿਚਾਰ ਕਰ ਸਕਦਾ ਹੈ)। ਭਾਵਨੀ = ਸਰਧਾ, ਪ੍ਰੇਮ।

SikhNet (Spanish)y sólo a aquél que entró en el Amor de la Sabiduría del Guru, le fue abierta la Décima Puerta

ਤਹ ਅਨੇਕ ਰੂਪ ਨਾਉ ਨਵ ਨਿਧਿ; ਤਿਸ ਦਾ ਅੰਤੁ. ਨ ਜਾਈ ਪਾਇਆ ॥

teh anek roop naau nav nidh; tis daa ant. na jaaee paaeaa | Ang 922

Sant Singh KhalsaThere are many images of the Lord, and the nine treasures of the Naam; His limits cannot be found.
Manmohan SinghThe Lord of manifold forms and the Name's nine treasures are there. His limit can be found not.
Manmohan Singh (Punjabi)ਅਨੇਕਾਂ ਸਰੂਪਾਂ ਵਾਲਾ ਸੁਆਮੀ ਅਤੇ ਨਾਮ ਦੇ ਨੌ ਖ਼ਜ਼ਾਨੇ ਉੱਥੇ ਹਨ। ਉਸ ਦਾ ਓੜਕ ਪਾਇਆ ਨਹੀਂ ਜਾ ਸਕਦਾ।
Fareedkot Teekaਤਿਸ ਕੇ ਬੀਚ ਅਨੇਕ ਹੀ ਤਰਾਂ ਕਾ ਨਾਮ ਰੂਪ ਸੰਸਾਰ ਹੈ ਪੁਨਾ ਨੌ ਨਿਧੋਂ ਕਾ ਕਰਤਾ ਹੈ। ਵਹੁ ਕੈਸਾ ਹੈ? ਕਿ ਤਿਸ ਕਾ ਅੰਤ ਨਹੀਂ ਪਾਇਆ ਜਾਤਾ, ਭਾਵ ਸੇ ਬੇਅੰਤ ਪਰਮੇਸਰ ਦੇਖਿਆ ਹੈ ਵਾ ਦਸਵੇਂ ਦੁਆਰ ਮੇਂ ਪੂਰਬੋਕਤ ਸਭ ਕੁਛ ਹੈ॥
Prof. Sahib Singhਉਸ ਅਵਸਥਾ ਵਿਚ ਮਨੁੱਖ ਨੂੰ ਅਨੇਕਾਂ ਰੰਗਾਂ ਰੂਪਾਂ ਵਿਚ ਵਿਆਪਕ ਪ੍ਰਭੂ ਦਾ ਉਹ ਨਾਮ-ਰੂਪਾਂ ਨੌ ਖ਼ਜ਼ਾਨਿਆਂ ਦਾ ਭੰਡਾਰ ਭੀ ਪ੍ਰਾਪਤ ਹੋ ਜਾਂਦਾ ਹੈ ਜਿਸ ਦਾ ਅੰਤ ਨਹੀਂ ਪੈ ਸਕਦਾ (ਜੋ ਕਦੇ ਮੁੱਕਦਾ ਨਹੀਂ)।

ਪਦ ਅਰਥ ਤਹ = ਉਸ ਅਵਸਥਾ ਵਿਚ। ਅਨੇਕ ਰੂਪ ਨਾਉ = ਅਨੇਕਾਂ ਰੂਪਾਂ ਵਾਲੇ ਪ੍ਰਭੂ ਦਾ ਨਾਮ। ਨਿਧਿ = ਖ਼ਜ਼ਾਨਾ।

SikhNet (Spanish)en donde reverbera el Nombre del Señor en millones y maravillosas formas. Oh, es tan Inefable ese Tesoro que no hay quien pueda sondear Su Infinita Profundidad.

ਕਹੈ ਨਾਨਕੁ. ਹਰਿ ਪਿਆਰੈ ਜੀਉ. ਗੁਫਾ ਅੰਦਰਿ ਰਖਿ ਕੈ; ਵਾਜਾ ਪਵਣੁ ਵਜਾਇਆ ॥੩੮॥

kahai naanak. har piaarai jeeo. gufaa andar rakh kai; vaajaa pavan vajaaeaa |38| Ang 922

Sant Singh KhalsaSays Nanak, the Lord placed the soul to the cave of the body, and blew the breath of life into the musical instrument of the body. ||38||
Manmohan SinghSays Nanak, putting the soul in the body-cave, the beloved Lord has blown the breath in it is a musical instrument.
Manmohan Singh (Punjabi)ਗੁਰੂ ਜੀ ਫ਼ੁਰਮਾਉਂਦੇ ਹਨ, ਆਤਮਾ ਨੂੰ ਦੇਹ ਦੀ ਕੰਦਰਾ ਵਿੱਚ ਟਿਕਾ ਕੇ ਪ੍ਰੀਤਵਾਨ ਪ੍ਰਭੂ ਨੇ ਸੁਆਸਾਂ ਨੂੰ ਸੰਗੀਤਕ ਸਾਜ਼ ਵਜੋਂ ਵਜਾਇਆ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਹਰੀ ਪਿਆਰੇ ਨੇ ਜੀਉ ਕੋ ਸਰੀਰ ਰੂਪ ਗੁਫਾ ਕੇ ਅੰਤਰ ਰਖਕੇ ਪੁਨਾ ਪਵਣ ਕਾ ਵਾਜਾ ਵਜਾਇਆ ਹੈ॥੩੮॥☬ਅਨੰਦ ਬਾਣੀ ਕੇ ਮਹਾਤਮ ਕੀ ਇਹੁ ਇਕ ਪਉੜੀ ਚੌਥੀ ਪਾਤਸਾਹੀ ਨੇ ਉਚਾਰੀ ਹੈ।
Prof. Sahib Singhਨਾਨਕ ਆਖਦਾ ਹੈ ਕਿ ਪਿਆਰੇ ਪ੍ਰਭੂ ਨੇ ਜਿੰਦ ਨੂੰ ਸਰੀਰ-ਗੁਫ਼ਾ ਵਿਚ ਟਿਕਾ ਕੇ ਜੀਵ ਨੂੰ ਬੋਲਣ ਦੀ ਸ਼ਕਤੀ ਭੀ ਦਿੱਤੀ ॥੩੮॥

* ਭਾਵ: ਮਾਇਆ ਦੇ ਪ੍ਰਭਾਵ ਦੇ ਕਾਰਨ ਗਿਆਨ-ਇੰਦ੍ਰੇ ਮਨੁੱਖ ਨੂੰ ਮਾਇਕ ਪਦਾਰਥਾਂ ਵਲ ਹੀ ਭਜਾਈ ਫਿਰਦੇ ਹਨ। ਇਹ ਰਸਤਾ ਚੰਗਾ ਹੈ ਜਾਂ ਮੰਦਾ-ਇਹ ਵਿਚਾਰ ਕਰਨ ਵਾਲੀ ਸੱਤਿਆ ਦੱਬੀ ਹੀ ਰਹਿੰਦੀ ਹੈ। ਜਿਸ ਮਨੁੱਖ ਨੂੰ ਪਰਮਾਤਮਾ ਗੁਰੂ ਦੇ ਦਰ ਤੇ ਅਪੜਾਂਦਾ ਹੈ, ਉਸ ਦੀ ਵਿਚਾਰ-ਸੱਤਿਆ ਜਾਗ ਪੈਂਦੀ ਹੈ। ਉਹ ਮਨੁੱਖ ਪ੍ਰਭੂ ਦੇ ਨਾਮ ਵਿਚ ਜੁੜਦਾ ਹੈ ਤੇ ਆਤਮਕ ਆਨੰਦ ਮਾਣਦਾ ਹੈ।

SikhNet (Spanish)Dice Nanak, el Señor, poniendo al Alma en la gruta del cuerpo, hizo del aire la melodía de la vida. (38)

ਏਹੁ ਸਾਚਾ ਸੋਹਿਲਾ; ਸਾਚੈ ਘਰਿ ਗਾਵਹੁ ॥

ehu saachaa sohilaa; saachai ghar gaavahu | Ang 922

Sant Singh KhalsaSing this true song of praise in the true home of your soul.
Manmohan SinghSing thou this true song of the Lord's praise, in the true home of thy soul.
Manmohan Singh (Punjabi)ਤੂੰ ਸੁਆਮੀ ਦੀ ਸਿਫ਼ਤ-ਸਲਾਹ ਦੇ ਇਸ ਸੱਚੇ ਗੀਤ ਨੂੰ ਆਪਣੀ ਆਤਮਾ ਦੇ ਸੱਚੇ ਘਰ ਅੰਦਰ ਗਾਇਨ ਕਰ।
Fareedkot Teekaਇਹ ਜੋ ਸਚਾ (ਸੋਹਿਲਾ) ਜਸ ਹੈ ਅਨੰਦ ਨਾਮ ਬਾਣੀ ਹੈ (ਸਾਚੈ ਘਰਿ) ਸਾਧ ਸੰਗਤ ਮੇਂ ਮਿਲ ਕੇ ਗਾਵਹੁ॥
Prof. Sahib Singhਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਇਹ ਬਾਣੀ ਸਾਧ ਸੰਗਤ ਵਿਚ (ਬੈਠ ਕੇ) ਗਾਵਿਆ ਕਰੋ।

ਪਦ ਅਰਥ ਸੋਹਿਲਾ = ਖ਼ੁਸ਼ੀ ਦਾ ਗੀਤ, ਆਤਮਕ ਆਨੰਦ ਪੈਦਾ ਕਰਨ ਵਾਲਾ ਗੀਤ, ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ। ਸਾਚੈ ਘਰਿ = ਸਦਾ-ਥਿਰ ਰਹਿਣ ਵਾਲੇ ਘਰ ਵਿਚ, ਸਾਧ ਸੰਗਤ ਵਿਚ।

SikhNet (Spanish)Esta Melodía Maravillosa de Eterno Éxtasis es para ser cantada en el Hogar Verdadero del Alma;

ਗਾਵਹੁ ਤ ਸੋਹਿਲਾ ਘਰਿ ਸਾਚੈ; ਜਿਥੈ ਸਦਾ ਸਚੁ ਧਿਆਵਹੇ ॥

gaavahu ta sohilaa ghar saachai; jithai sadaa sach dhiaavahe | Ang 922

Sant Singh KhalsaSing the song of praise in your true home; meditate there on the True Lord forever.
Manmohan SinghSing thou the song of God's praise in the true home, where the saints ever contemplate the True Lord.
Manmohan Singh (Punjabi)ਸੱਚੇ ਘਰ (ਅਵਸਥਾ) ਅੰਦਰ ਜਿਥੇ ਸੰਤ ਸਦੀਵ ਹੀ ਸੱਚੇ ਸੁਆਮੀ ਨੂੰ ਸਿਮਰਦੇ ਹਨ, ਤੂੰ ਵਾਹਿਗੁਰੂ ਦੇ ਜੱਸ ਦਾ ਗਤੀ ਗਾਇਨ ਕਰ।
Fareedkot Teekaਇਸ ਜਸ ਵਾ ਅਨੰਦ ਬਾਣੀ ਕੋ ਘਰ ਸਾਚੈ ਮੇਂ ਗਾਵਹੁ ਜਹਾਂ ਸਦਾ ਸਚ ਕਾ ਹੀ ਧਿਆਨ ਹੋਤਾ ਹੈ॥☬ਸੋਹਿਲਾ ਗਾਵਨੇ ਵਾਲੇ ਇਸ ਪ੍ਰਕਾਰ ਬੇਨਤੀ ਕਰਤੇ ਹੈਂ:
Prof. Sahib Singhਉਸ ਸਤ ਸੰਗ ਵਿਚ ਆਮਤਕ ਅਨੰਦ ਦੇਣ ਵਾਲੀ ਬਾਣੀ ਗਾਵਿਆ ਕਰੋ, ਜਿਥੇ (ਗੁਰਮੁਖਿ ਜਨ) ਸਦਾ-ਥਿਰ ਰਹਿਣ ਵਾਲੇ ਪ੍ਰਭੂ ਨੂੰ ਸਦਾ ਗਾਂਦੇ ਹਨ।

ਪਦ ਅਰਥ ਸਚੁ = ਸਦਾ-ਥਿਰ ਪ੍ਰਭੂ। ਗਾਵਹੁ = ਗਾਵਹਿ, (ਸਤ ਸੰਗੀ) ਗਾਂਦੇ ਹਨ।

SikhNet (Spanish)sí, canta esta Melodía de Éxtasis en la Casa Verdadera, ahí donde el Señor es contemplado.

ਸਚੋ ਧਿਆਵਹਿ ਜਾ ਤੁਧੁ ਭਾਵਹਿ; ਗੁਰਮੁਖਿ ਜਿਨਾ ਬੁਝਾਵਹੇ ॥

sacho dhiaaveh jaa tudh bhaaveh; guramukh jinaa bujhaavahe | Ang 922

Sant Singh KhalsaThey alone meditate on You, O True Lord, who are pleasing to Your Will; as Gurmukh, they understand.
Manmohan SinghWhen they become pleasing to Thee and to whom Thou givest understanding, through the Guru, they meditate on Thee, O my True Lord.
Manmohan Singh (Punjabi)ਜਦ ਉਹ ਤੈਨੂੰ ਚੰਗੇ ਲਗਦੇ ਹਨ ਅਤੇ ਗੁਰਾਂ ਦੇ ਰਾਹੀਂ ਜਿਨ੍ਹਾਂ ਨੂੰ ਤੂੰ ਸਮਝ ਬਖ਼ਸਦਾ ਹੈਂ, ਉਹ ਤੈਡਾਂ ਆਰਾਧਨ ਕਰਦੇ ਹਨ, ਮੇਰੇ ਸੱਚੇ ਸੁਆਮੀ।
Fareedkot Teekaਹੇ ਪਰਮੇਸਰ! ਜੋ ਤੇਰੇ ਸਚ ਸਰੂਪ ਕੋ ਧਿਆਵਤੇ ਹੈਂ, ਸੋ ਤੇਰੇ ਕੋ ਭਾਵਤੇ ਹੈਂ। ਸੋ ਕਉਨ ਹੈਂ? ਗੁਰੋਂ ਦੁਆਰੇ ਜਿਨ ਕੋ ਸਮਝ ਆਵਤੀ ਹੈ, ਸੋ ਹੈਂ॥
Prof. Sahib Singhਹੇ ਪ੍ਰਭੂ! ਤੈਨੂੰ ਸਦਾ-ਥਿਰ ਨੂੰ ਤਦੋਂ ਹੀ ਜੀਵ ਸਿਮਰਦੇ ਹਨ ਜਦੋਂ ਤੈਨੂੰ ਚੰਗੇ ਲੱਗਣ, ਜਿਨ੍ਹਾਂ ਨੂੰ ਤੂੰ ਗੁਰੂ ਦੀ ਰਾਹੀਂ ਇਹ ਸੂਝ ਬਖ਼ਸ਼ੇਂ।

ਪਦ ਅਰਥ ਭਾਵਹਿ = ਜੇ ਤੈਨੂੰ ਚੰਗੇ ਲੱਗਣ, ਹੇ ਪ੍ਰਭੂ! ਬੁਝਾਵਹੇ = ਤੂੰ ਸੂਝ ਬਖ਼ਸ਼ੇਂ। ਗੁਰਮੁਖਿ = ਗੁਰੂ ਦੀ ਰਾਹੀਂ।

SikhNet (Spanish)Oh Señor, aquéllos que tienen Tu Gracia, contemplan Tu Verdad; sí, benditos son aquéllos a quienes les revelas Tu Ser a través del Guru.

ਇਹੁ ਸਚੁ ਸਭਨਾ ਕਾ ਖਸਮੁ ਹੈ; ਜਿਸੁ ਬਖਸੇ. ਸੋ ਜਨੁ ਪਾਵਹੇ ॥

eihu sach sabhanaa kaa khasam hai; jis bakhase. so jan paavahe | Ang 922

Sant Singh KhalsaThis Truth is the Lord and Master of all; whoever is blessed, obtains it.
Manmohan SinghThis truth is the over-Lord of all. That man alone obtains it, whom He blesses.
Manmohan Singh (Punjabi)ਏਹ ਸੱਚ ਸਾਰਿਆਂ ਦਾ ਸ੍ਰੋਮਣੀ ਸਾਹਿਬ ਹੈ। ਕੇਵਲ ਉਹ ਪੁਰਸ਼ ਹੀ ਇਸ ਨੂੰ ਪਾਉਂਦਾ ਹੈ, ਜਿਸ ਨੂੰ ਉਹ ਪ੍ਰਦਾਨ ਕਰਦਾ ਹੈ।
Fareedkot Teekaਇਹੁ ਸਚ ਰੂਪ ਜੋ ਅਨੰਦ ਹੈ, ਸੋ ਸਭਨਾ ਕਾ ਸੁਆਮੀ ਰਖ੍ਯਕ ਹੈ, ਪਰੰਤੂ ਜਿਸ ਕੋ ਸਤਿਗੁਰੂ ਬਖਸੇ ਸੋ ਜਨ ਪਾਵਤਾ ਹੈ॥
Prof. Sahib Singhਸਦਾ-ਥਿਰ ਪ੍ਰਭੂ ਸਭ ਜੀਵਾਂ ਦਾ ਮਾਲਕ ਹੈ, ਜਿਸ ਜਿਸ ਉਤੇ ਉਹ ਮੇਹਰ ਕਰਦਾ ਹੈ ਉਹ ਉਹ ਜੀਵ ਤੈਨੂੰ ਪ੍ਰਾਪਤ ਕਰ ਲੈਂਦੇ ਹਨ।

ਪਦ ਅਰਥ ਪਾਵਹੇ = ਪ੍ਰਾਪਤ ਕਰਦੇ ਹਨ, ਪਾਵਹਿ।

SikhNet (Spanish)Esta Verdad es la que rige a todas las demás, y sólo La obtiene aquél que alcanza Tu Bendición.

ਕਹੈ ਨਾਨਕੁ. ਸਚੁ ਸੋਹਿਲਾ; ਸਚੈ ਘਰਿ ਗਾਵਹੇ ॥੩੯॥

kahai naanak. sach sohilaa; sachai ghar gaavahe |39| Ang 922

Sant Singh KhalsaSays Nanak, sing the true song of praise in the true home of your soul. ||39||
Manmohan SinghSays Nanak, hymn thou this true song of bliss in the true home of thy soul.
Manmohan Singh (Punjabi)ਗੁਰੂ ਜੀ ਫੁਰਮਾਉਂਦੇ ਹਨ, ਤੂੰ ਇਸ ਸੱਚੇ ਖ਼ੁਸ਼ੀ ਦੇ ਗਾਉਦ ਨੂੰ ਆਪਣੀ ਆਤਮਾ ਦੇ ਸੱਚੇ ਘਰ (ਟਿਕਾਣੇ) ਅੰਦਰ ਗਾਇਨ ਕਰ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਸਚਾ ਜੋ ਜਸ ਵਾ ਅਨੰਦ ਹੈ, ਸੋ (ਸਚੈ ਘਰਿ) ਸਾਧ ਸੰਗਤ ਮੇਂ ਗਾਵਨਾਂ ਕਰੋ॥੩੯॥☬ਗੁਰੂ ਪੰਜਵੀਂ ਪਾਤਸ਼ਾਹੀ ਬਾਣੀ ਕੋ ਸਮਾਪਤਿ ਕਰਤੇ ਹੂਏ ਮਹਾਤਮ ਕਹਤੇ ਹੈਂ:
Prof. Sahib Singhਤੇ, ਨਾਨਕ ਆਖਦਾ ਹੈ, ਉਹ ਸਤ ਸੰਗਤ ਵਿਚ (ਬੈਠ ਕੇ) ਪ੍ਰਭੂ ਦੀ ਸਿਫ਼ਤ-ਸਾਲਾਹ ਵਾਲੀ ਬਾਣੀ ਗਾਂਦੇ ਹਨ ॥੩੯॥

ਪਦ ਅਰਥ ਗਾਵਹੇ = ਗਾਵਹਿ, ਗਾਂਦੇ ਹਨ ॥੩੯॥

* ਭਾਵ: ਜਿਨ੍ਹਾਂ ਮਨੁੱਖਾਂ ਉਤੇ ਪਰਮਾਤਮਾ ਦੀ ਮਿਹਰ ਹੁੰਦੀ ਹੈ, ਉਹ ਗੁਰੂ ਦੇ ਦੱਸੇ ਰਸਤੇ ਉਤੇ ਤੁਰ ਕੇ ਸਾਧ ਸੰਗਤਿ ਵਿਚ ਟਿਕ ਕੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ ਬਾਣੀ ਗਾਂਦੇ ਹਨ ਤੇ ਆਤਮਕ ਆਨੰਦ ਮਾਣਦੇ ਹਨ।

SikhNet (Spanish)Dice Nanak, canten, oh amigos, esta Melodía Infinita de Éxtasis en el Verdadero Hogar del Alma. (39)

ਅਨਦੁ ਸੁਣਹੁ ਵਡਭਾਗੀਹੋ; ਸਗਲ ਮਨੋਰਥ ਪੂਰੇ ॥

anad sunahu vaddabhaageeho; sagal manorath poore | Ang 922

Sant Singh KhalsaListen to the song of bliss, O most fortunate ones; all your longings shall be fulfilled.
Manmohan SinghListen ye to 'word of bliss, O very fortunate ones and all your longings shall be fulfilled.
Manmohan Singh (Punjabi)ਤੁਸੀਂ ਖੁਸ਼ੀ ਦੀ ਬਾਣੀ ਨੂੰ ਸ੍ਰਵਣ ਕਰੋ, ਹੇ ਭਾਰੋ ਭਾਗਾਂ ਵਾਲਿਓ! ਅਤੇ ਤੁਹਾਡੀਆਂ ਸਾਰੀਆਂ ਅਭਿਆਸ਼ਾ ਪੂਰੀਆਂ ਹੋ ਜਾਣਗੀਆਂ।
Fareedkot Teekaਹੇ ਵਡਭਾਗੀਓ! ਇਹ ਜੋ ਅਨੰਦ ਨਾਮ ਬਾਣੀ ਹੈ ਇਸ ਕੋ ਸੁਣੋ, ਇਸ ਸੇ ਸਭ ਤੁਮਾਰੇ ਮਨੋਰਥ ਪੂਰੇ ਹੋ ਜਾਵੇਂਗੇ॥
Prof. Sahib Singhਹੇ ਵੱਡੇ ਭਾਗਾਂ ਵਾਲਿਓ! ਸੁਣੋ, ਆਨੰਦ ਇਹ ਹੈ ਕਿ (ਉਸ ਅਵਸਥਾ ਵਿਚ) ਮਨ ਦੀਆਂ ਸਾਰੀਆਂ ਦੌੜਾਂ ਮੁੱਕ ਜਾਂਦੀਆਂ ਹਨ (ਸਾਰੇ ਸੰਕਲਪ ਸਿਰੇ ਚੜ੍ਹ ਜਾਂਦੇ ਹਨ),
SikhNet (Spanish)Oh seres afortunados, escuchen esta Melodía de Éxtasis. Así verán cumplidas todas las añoranzas de sus corazones,

ਪਾਰਬ੍ਰਹਮੁ ਪ੍ਰਭੁ ਪਾਇਆ; ਉਤਰੇ ਸਗਲ ਵਿਸੂਰੇ ॥

paarabraham prabh paaeaa; utare sagal visoore | Ang 922

Sant Singh KhalsaI have obtained the Supreme Lord God, and all sorrows have been forgotten.
Manmohan SinghI have obtained Lord the Supreme Being and all my sorrows have departed.
Manmohan Singh (Punjabi)ਮੈਂ ਸੁਆਮੀ, ਸ਼੍ਰੋਮਣੀ ਸਾਹਿਬ ਨੂੰ ਪ੍ਰਾਪਤ ਕਰ ਲਿਆ ਹੈ ਅਤੇ ਮੇਰੇ ਸਾਰੇ ਗਮ ਦੂਰ ਹੋ ਗਏ ਸਨ।
Fareedkot Teekaਜਿਨੋਂ ਨੇ ਸੁਣਿਆਂ ਹੈ ਤਿਨੋਂ ਨੇ ਪਾਰਬ੍ਰਹਮ ਸਾਮਰਥ ਕੋ ਪਾਇਆ ਹੈ, ਤਿਨ ਕੇ ਸਭ ਝੋਰੇ ਉਤਰ ਗਏ ਹੈਂ॥
Prof. Sahib Singhਪਰਮ ਆਤਮਾ ਪ੍ਰਭੂ ਮਿਲ ਪੈਂਦਾ ਹੈ, ਸਾਰੇ ਚਿੰਤਾ-ਝੌਰੇ ਮਨ ਤੋਂ ਲਹਿ ਜਾਂਦੇ ਹਨ।

ਪਦ ਅਰਥ ਵਿਸੂਰੇ = ਚਿੰਤਾ-ਝੋਰੇ। ਸੰਤਾਪ = ਕਲੇਸ਼।

SikhNet (Spanish)así alcanzarán al Señor Trascendente y sus aflicciones terminarán.

ਦੂਖ ਰੋਗ ਸੰਤਾਪ ਉਤਰੇ; ਸੁਣੀ ਸਚੀ ਬਾਣੀ ॥

dookh rog santaap utare; sunee sachee baanee | Ang 922

Sant Singh KhalsaPain, illness and suffering have departed, listening to the True Bani.
Manmohan SinghHearing the True Gurbani, I am rid of the troubles, maladies and sufferings.
Manmohan Singh (Punjabi)ਸੱਚੀ ਗੁਰਬਾਣੀ ਨੂੰ ਸ਼੍ਰਵਣ ਕਰਨ ਦੁਆਰਾ ਮੈਂ ਤਕਲੀਫਾਂ ਬੀਮਾਰੀਆਂ ਤੇ ਕਸ਼ਟਾਂ ਤੋਂ ਖ਼ਲਾਸੀ ਪਾ ਗਿਆ ਹਾਂ।
Fareedkot Teekaਜਿਨੋਂ ਨੇ ਇਹ ਸਚੀ ਬਾਣੀ ਸੁਣੀ ਹੈ, ਤਿਨ ਕੇ ਦੁਖ ਰੋਗ ਪੁਨਾ ਭਲੀ ਪ੍ਰਕਾਰ ਆਧਿ, ਬਿਆਧਾਦਿ ਤਾਪ ਭੀ ਉਤਰ ਗਏ ਹੈਂ॥
Prof. Sahib Singhਅਕਾਲ ਪੁਰਖ ਦੀ ਸਿਫ਼ਤ-ਸਾਲਾਹ ਦੀ ਬਾਣੀ ਸੁਣਿਆਂ ਸਾਰੇ ਦੁੱਖ ਰੋਗ ਕਲੇਸ਼ ਮਿਟ ਜਾਂਦੇ ਹਨ।

ਪਦ ਅਰਥ ਸਚੀ ਬਾਣੀ = ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ।

SikhNet (Spanish)Escuchando la Palabra Verdadera, serán liberados de males y penas.

ਸੰਤ ਸਾਜਨ ਭਏ ਸਰਸੇ; ਪੂਰੇ ਗੁਰ ਤੇ ਜਾਣੀ ॥

sant saajan bhe sarase; poore gur te jaanee | Ang 922

Sant Singh KhalsaThe Saints and their friends are in ecstasy, knowing the Perfect Guru.
Manmohan SinghThe saints and friends have become happy on knowing it from the Perfect Guru.
Manmohan Singh (Punjabi)ਸਾਧੂ ਤੇ ਮਿੱਤ੍ਰ ਇਸ ਨੂੰ ਪੂਰਨ ਗੁਰਾਂ ਪਾਸੋਂ ਜਾਣਨ ਦੁਆਰਾ ਪ੍ਰਸੰਨ ਹੋ ਗਏ ਹਨ।
Fareedkot Teekaਸੰਤ ਜੋ ਸਜਨ ਹੈਂ ਵਹੁ ਸਹਿਤ ਰਸ ਕੇ ਹੂਏ ਹੈਂ। ਇਹੁ ਅਨੰਦ ਬਾਣੀ ਕੀ ਮਹਿਮਾ ਹਮਨੇ ਪੂਰਨ ਗੁਰੋਂ ਸੇ ਜਾਣੀ ਹੈ॥
Prof. Sahib Singhਜੇਹੜੇ ਸੰਤ ਗੁਰਮੁਖਿ ਪੂਰੇ ਗੁਰੂ ਤੋਂ ਸਿਫ਼ਤ-ਸਾਲਾਹ ਦੀ ਬਾਣੀ ਨਾਲ ਸਾਂਝੀ ਪਾਣੀ ਸਿੱਖ ਲੈਂਦੇ ਹਨ ਉਹਨਾਂ ਦੇ ਹਿਰਦੇ ਖਿੜ ਆਉਂਦੇ ਹਨ।

ਪਦ ਅਰਥ ਸਰਸੇ = ਸ-ਰਸ, ਰਹੇ, ਆਨੰਦ-ਭਰਪੂਰ। ਗੁਰ ਤੇ = ਗੁਰੂ ਤੋਂ। ਸਤਿਗੁਰੁ ਰਹਿਆ

SikhNet (Spanish)Oh Santos, compañeros míos, cuando el Guru Perfecto les revela su Ser, entonces logran el Éxtasis.

ਸੁਣਤੇ ਪੁਨੀਤ. ਕਹਤੇ ਪਵਿਤੁ; ਸਤਿਗੁਰੁ ਰਹਿਆ ਭਰਪੂਰੇ ॥

sunate puneet. kahate pavit; satigur rahiaa bharapoore | Ang 922

Sant Singh KhalsaPure are the listeners, and pure are the speakers; the True Guru is all-pervading and permeating.
Manmohan SinghImmaculate are the hearers and pure the utters and they see the True Guru all-pervading.
Manmohan Singh (Punjabi)ਪਵਿੱਤਰ ਹਨ ਸ੍ਰੋਤੇ ਅਤੇ ਨਿਰਮਲ ਹਨ ਬਕਤੇ, ਉਹ ਸੱਚੇ ਗੁਰਾਂ ਨੂੰ ਸਾਰੇ ਵਿਆਪਕ ਵੇਖਦੇ ਹਨ।
Fareedkot Teekaਸੁਣਤੇ ਪੁਨੀਤ, ਕਹਿਣੇ ਵਾਲੇ ਪਵਿਤ੍ਰ ਹੂਏ ਹੈ। ਪੁਨਾ ਤਿਨੋਂ ਨੇ ਏਸ ਬਾਣੀ ਦੁਆਰਾ ਸਤਿ ਸਰੂਪ ਜੋ ਪੂਜ ਹੈ ਸੰਸਾਰ ਮੇਂ ਬਿਆਪ ਰਹਿਆ ਜਾਣਿਆ ਹੈ॥
Prof. Sahib Singhਇਸ ਬਾਣੀ ਨੂੰ ਸੁਣਨ ਵਾਲੇ ਉਚਾਰਨ ਵਾਲੇ ਸਭ ਪਵਿਤ੍ਰ-ਆਤਮਕ ਹੋ ਜਾਂਦੇ ਹਨ, ਇਸ ਬਾਣੀ ਵਿਚ ਉਹਨਾਂ ਨੂੰ ਸਤਿਗੁਰੂ ਹੀ ਦਿੱਸਦਾ ਹੈ।

ਪਦ ਅਰਥ ਭਰਪੂਰੇ = ਗੁਰੂ (ਆਪਣੀ ਬਾਣੀ ਵਿਚ) ਭਰਪੂਰ ਹੈ, ਬਾਣੀ ਗੁਰੂ-ਰੂਪ ਹੈ।

SikhNet (Spanish)Así es como se vuelven puros y ven al Señor Omnipresente en todas partes, aquéllos que escuchan y recitan la Palabra Verdadera,

ਬਿਨਵੰਤਿ ਨਾਨਕੁ. ਗੁਰ ਚਰਣ ਲਾਗੇ; ਵਾਜੇ ਅਨਹਦ ਤੂਰੇ ॥੪੦॥੧॥

binavant naanak. gur charan laage; vaaje anahad toore |40|1| Ang 922

Sant Singh KhalsaPrays Nanak, touching the Guru's Feet, the unstruck sound current of the celestial bugles vibrates and resounds. ||40||1||
Manmohan SinghPrays Nanak, repairing to the Guru's Feet, the unblown bugles play for the mortal.
Manmohan Singh (Punjabi)ਗੁਰੂ ਜੀ ਬੇਨਤੀ ਕਰਦੇ ਹਨ, ਗੁਰਾਂ ਦੇ ਪੈਰੀਂ ਪੈਣ ਨਾਲ ਪ੍ਰਾਣੀ ਲਈ ਬਿਨ ਵਜਾਏ ਵਾਜੇ ਵਜਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਨੰਮਰੀ ਹੋਇਕੈ ਜੋ ਗੁਰੋਂ ਕੀ ਚਰਨੀ ਲਾਗੇ ਹੈ ਤਿਨੋਂ ਕੋ ਏਕ ਰਸ ਦਸਮ ਦੁਆਰ ਕੇ ਬਾਜੇ ਵਾ ਨਾਮ ਜਪਨੇ ਕੇ ਸਬਦ ਪ੍ਰਗਟ ਹੂਏ ਹੈਂ॥੪੦॥੧॥☬ਸ੍ਰੀ ਗੁਰੂ ਅਰਜਨ ਸਾਹਿਬ ਜੀ ਗੋਇੰਦਵਾਲ ਸਾਹਿਬ ਜੀ ਆਏ ਔਰ ਗੁਰੂ ਅਮਰਦਾਸ ਜੀ ਕੇ ਦੇਹੁਰੇ ਪਾਸ ਜਾਇਕਰ ਗੁਰੂ ਜੀ ਕੇ ਚਲਾਣੇ ਕਾ ਪ੍ਰਸੰਗ ਪੂਛਤੇ ਭਏ। ਤਬ ਸ੍ਰੀ ਗੁਰੂ ਅਮਰਦਾਸ ਜੀ ਕੇ ਪੁਤ੍ਰ ਕਾ ਪੌਤ੍ਰਾ ਬਾਬਾ ਸੁੰਦਰ ਦਾਸ ਨਾਮ ਪਰਲੋਕ ਕੇ ਸਦੇ ਕਾ ਹਾਲ ਕਹਿਤੇ ਭਏ। ਇਸ ਮੇਂ ਸੱਦਾ ਵਰਨਨ ਕੀਆ ਹੈ ਤਾਂ ਤੇ ਇਸ ਸਬਦ ਕਾ ਨਾਮ ਸਦੁ ਹੈ॥ ਪਹਿਲੇ ਮੰਗਲ ਕਰਤੇ ਹੈਂ:
Prof. Sahib Singhਨਾਨਕ ਬੇਨਤੀ ਕਰਦਾ ਹੈ-ਜੇਹੜੇ ਬੰਦੇ ਗੁਰੂ ਦੀ ਚਰਨੀਂ ਲੱਗਦੇ ਹਨ, ਉਹਨਾਂ ਦੇ ਅੰਦਰ ਇਕ-ਰਸ (ਖ਼ੁਸ਼ੀ ਦੇ) ਵਾਜੇ ਵੱਜ ਪੈਂਦੇ ਹਨ (ਉਹਨਾਂ ਦੇ ਅੰਦਰ ਆਤਮਕ ਆਨੰਦ ਪੈਦਾ ਹੋ ਜਾਂਦਾ ਹੈ) ॥੪੦॥੧॥

ਪਦ ਅਰਥ ਅਨਹਦ = ਇਕ-ਰਸ। ਤੂਰੇ = ਵਾਜੇ। ਮਨੋਰਥ = ਮਨ ਦੀਆਂ ਦੌੜਾਂ ॥੪੦॥੧॥

* ਭਾਵ: ਆਤਮਕ ਆਨੰਦ ਦੇ ਲੱਛਣ: ਜਿਸ ਮਨੁੱਖ ਦੇ ਅੰਦਰ ਆਤਮਕ ਆਨੰਦ ਪੈਦਾ ਹੁੰਦਾ ਹੈ, ਉਸ ਦੀ ਭਟਕਣਾ ਦੂਰ ਹੋ ਜਾਂਦੀ ਹੈ, ਉਸ ਦੇ ਸਾਰੇ ਚਿੰਤਾ-ਝੋਰੇ ਮਿਟ ਜਾਂਦੇ ਹਨ, ਕੋਈ ਦੁੱਖ ਰੋਗ ਕੋਈ ਕਲੇਸ਼ ਉਸ ਉਤੇ ਜ਼ੋਰ ਨਹੀਂ ਪਾ ਸਕਦਾ। ਆਨੰਦ ਦੀ ਇਹ ਅਵਸਥਾ ਸਤਿਗੁਰੂ ਦੀ ਬਾਣੀ ਤੋਂ ਪ੍ਰਾਪਤ ਹੁੰਦੀ ਹੈ। ਇਸ ਬਾਣੀ ਨੂੰ ਗਾਣ ਵਾਲਿਆਂ ਸੁਣਨ ਵਾਲਿਆਂ ਦੇ ਜੀਵਨ ਉੱਚੇ ਹੋ ਜਾਂਦੇ ਹਨ। ਇਸ ਬਾਣੀ ਵਿਚ ਉਹਨਾਂ ਨੂੰ ਸਤਿਗੁਰੂ ਹੀ ਪਰਤੱਖ ਦਿੱਸਦਾ ਹੈ।

SikhNet (Spanish)dice Nanak, postrándose a los Pies del Guru, la Divina Melodía de la Palabra resuena en su Alma.(40-1)
Answers quote the Granth verbatim with Ang citations. AI commentary is not Gurbani and not a religious ruling.