ੴ

ਸਿੱਖਬਾਣੀ · SikhBani

Ang 920

Sri Guru Granth Sahib · Raag Raamkalee · 1 shabad, 35 lines
Translations
Shabad Guru Amardas Ji Raag Raamkalee continued from Ang 919 continues on Ang 921

ਕਹੈ ਨਾਨਕੁ. ਸੁਣਹੁ ਸੰਤਹੁ; ਸੋ ਸਿਖੁ ਸਨਮੁਖੁ ਹੋਏ ॥੨੧॥

kahai naanak. sunahu santahu; so sikh sanamukh hoe |21|

Sant Singh KhalsaSays Nanak, listen, O Saints: such a Sikh turns toward the Guru with sincere faith, and becomes sunmukh. ||21||
Manmohan SinghSays Nanak, hear, O saints, such a disciple turns towards the Guru.
Manmohan Singh (Punjabi)ਗੁਰੂ ਜੀ ਆਖਦੇ ਹਨ ਸ੍ਰਵਣ ਕਰੋ, ਹੇ ਸਾਧੂਓ! ਐਹੋ ਜੇਹਾ ਮੁਰੀਦ ਗੁਰਾਂ ਵੱਲ ਆਪਣਾ ਮੂੰਹ ਮੋੜਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਸੁਣੋ ਹੇ ਸੰਤੋ! ਸੋ ਸਿਖੁ ਗੁਰੋਂ ਕੇ ਸਨਮੁਖ ਹੋਤਾ ਹੈ॥੨੧॥
Prof. Sahib Singhਨਾਨਕ ਆਖਦਾ ਹੈ ਕਿ ਹੇ ਸੰਤ ਜਨੋ! ਸੁਣੋ ਉਹ ਸਿੱਖ (ਹੀ) ਖਿੜੇ-ਮੱਥੇ ਰਹਿ ਸਕਦਾ ਹੈ (ਉਸ ਦੇ ਹੀ ਅੰਦਰ ਆਤਮਕ ਖੇੜਾ ਹੋ ਸਕਦਾ ਹੈ, ਉਹੀ ਆਤਮਕ ਆਨੰਦ ਮਾਣ ਸਕਦਾ ਹੈ) ॥੨੧॥

* ਭਾਵ: ਉਹ ਮਨੁੱਖ ਖਿੜੇ-ਮੱਥੇ ਰਹਿ ਸਕਦਾ ਹੈ, ਉਹੀ ਮਨੁੱਖ ਸਦਾ ਆਤਮਕ ਆਨੰਦ ਮਾਣ ਸਕਦਾ ਹੈ, ਜਿਹੜਾ ਸੱਚੇ ਦਿਲੋਂ ਗੁਰੂ ਦੇ ਚਰਨਾਂ ਵਿਚ ਟਿਕਿਆ ਰਹਿੰਦਾ ਹੈ ਜਿਹੜਾ ਆਪਾ-ਭਾਵ ਛੱਡ ਕੇ ਗੁਰੂ ਨੂੰ ਹੀ ਆਪਣਾ ਆਸਰਾ ਬਣਾਈ ਰੱਖਦਾ ਹੈ।

SikhNet (Spanish)Dice Nanak, tal Sikj voltea hacia el Guru con Fe sincera y se vuelve un Sunmukj.(21)

ਜੇ ਕੋ. ਗੁਰ ਤੇ ਵੇਮੁਖੁ ਹੋਵੈ; ਬਿਨੁ ਸਤਿਗੁਰ ਮੁਕਤਿ. ਨ ਪਾਵੈ ॥

je ko. gur te vemukh hovai; bin satigur mukat. na paavai |

Sant Singh KhalsaOne who turns away from the Guru, and becomes baymukh - without the True Guru, he shall not find liberation.
Manmohan SinghIf anyone turns away from the Guru; then he obtains not salvation without the True Guru.
Manmohan Singh (Punjabi)ਜੇਕਰ ਕੋਈ ਜਣਾ ਗੁਰਾਂ ਵੱਲੋਂ ਆਪਣਾ ਮੂੰਹ ਮੋੜਦਾ ਹੈ ਤਦ ਉਸ ਨੂੰ ਸੱਚੇ ਗੁਰਾਂ ਦੇ ਬਗੈਰ ਮੋਖਸ਼ ਪ੍ਰਾਪਤ ਨਹੀਂ ਹੁੰਦੀ।
Fareedkot Teekaਜੇ ਕੋਈ ਸਾਕਤ ਗੁਰੋਂ ਤੇ ਬੇਮੁਖ ਹੋਵੈਗਾ ਤੋ ਬਿਨਾ ਸਤਿਗੁਰੋਂ ਕੀ ਸਰਣ ਸੇ ਮੁਕਤੀ ਕੋ ਨਹੀਂ ਪਾਵੇਗਾ॥
Prof. Sahib Singh(ਜਿਥੇ ਮਾਇਆ ਦੇ ਮੋਹ ਦੇ ਕਾਰਨ ਸਹਿਮ ਹੈ ਉਥੇ ਆਤਮਕ ਆਨੰਦ ਨਹੀਂ ਪਲ੍ਹਰ ਸਕਦਾ, ਪਰ) ਜੇ ਕੋਈ ਮਨੁੱਖ ਗੁਰੂ ਵਲੋਂ ਮੂੰਹ ਮੋੜ ਲਏ (ਉਸ ਨੂੰ ਆਤਮਕ ਆਨੰਦ ਨਸੀਬ ਨਹੀਂ ਹੋ ਸਕਦਾ ਕਿਉਂਕਿ) ਗੁਰੂ ਤੋਂ ਬਿਨਾ ਮਾਇਆ ਦੇ ਪ੍ਰਭਾਵ ਤੋਂ ਖ਼ਲਾਸੀ ਨਹੀਂ ਮਿਲਦੀ।

ਪਦ ਅਰਥ ਵੇਮੁਖੁ = ਜਿਸ ਨੇ ਮੂੰਹ ਦੂਜੇ ਪਾਸੇ ਕੀਤਾ ਹੋਇਆ ਹੈ। ਮੁਕਤਿ = ਵਿਕਾਰਾਂ ਤੋਂ ਖ਼ਲਾਸੀ, ਮਾਇਆ ਦੇ ਪ੍ਰਭਾਵ ਤੋਂ ਖ਼ਲਾਸੀ।

SikhNet (Spanish)Aquél que le da la espalda al Guru se priva de la redención;

ਪਾਵੈ ਮੁਕਤਿ ਨ. ਹੋਰ ਥੈ ਕੋਈ; ਪੁਛਹੁ ਬਿਬੇਕੀਆ ਜਾਏ ॥

paavai mukat na. hor thai koee; puchhahu bibekeea jaae |

Sant Singh KhalsaHe shall not find liberation anywhere else either; go and ask the wise ones about this.
Manmohan SinghHe shall obtain not salvation any where else. Go and consult the men of discrimination.
Manmohan Singh (Punjabi)ਉਸ ਨੂੰ ਕਿਸੇ ਭੀ ਹੋਰਸ ਥਾਂ ਤੋਂ ਕਲਿਆਣ ਪ੍ਰਾਪਤ ਨਹੀਂ ਹੋਣੀ। ਜਾਓ। ਜਾ ਕੇ ਵਿਚਾਰਵਾਨਾ ਪਾਸੋਂ ਪੁੱਛ ਲੱਵੇ।
Fareedkot Teekaਹੋਰ ਥੇ ਕੋਈ ਭੀ ਮੁਕਤੀ ਕੋ ਨਹੀਂ ਪਾਵਤਾ ਹੈ। ਕੋਈ ਬਿਬੇਕੀਆਂ ਸੇ ਜਾਇਕੇ ਪੁਛ ਲਏ, ਭਾਵ ਵਹੁ ਭੀ ਏਹੀ ਕਹਤੇ ਹੈਂ॥
Prof. Sahib Singhਬੇਸ਼ੱਕ ਕਿਸੇ ਵਿਚਾਰਵਾਨਾਂ ਤੋਂ ਜਾ ਕੇ ਪੁੱਛ ਲਵੋ (ਤੇ ਤਸੱਲੀ ਕਰ ਲਵੋ, ਇਹ ਪੱਕੀ ਗੱਲ ਹੈ ਕਿ ਗੁਰੂ ਤੋਂ ਬਿਨਾ) ਕਿਸੇ ਭੀ ਹੋਰ ਥਾਂ ਤੋਂ ਮਾਇਕ ਬੰਧਨਾਂ ਤੋਂ ਖ਼ਲਾਸੀ ਨਹੀਂ ਮਿਲਦੀ।

ਪਦ ਅਰਥ ਹੋਰਥੈ = ਕਿਸੇ ਹੋਰ ਥਾਂ ਤੋਂ। ਬਿਬੇਕੀ = ਪਰਖ ਵਾਲਾ ਬੰਦਾ, ਵਿਚਾਰਵਾਨ। ਜਾਏ = ਜਾਇ, ਜਾ ਕੇ।

SikhNet (Spanish)pregunta a cualquier Sabio si existe alguna otra forma de ser redimido.

ਅਨੇਕ ਜੂਨੀ. ਭਰਮਿ ਆਵੈ; ਵਿਣੁ ਸਤਿਗੁਰ ਮੁਕਤਿ. ਨ ਪਾਏ ॥

anek joonee. bharam aavai; vin satigur mukat. na paae |

Sant Singh KhalsaHe shall wander through countless incarnations; without the True Guru, he shall not find liberation.
Manmohan SinghHe shall wander in many existences and obtain not deliverance without the True Guru.
Manmohan Singh (Punjabi)ਉਹ ਘਣੇਰੀਆਂ ਜੂਨੀਆਂ ਅੰਦਰ ਭਟਕਦਾ ਫਿਰੇਗਾ ਅਤੇ ਉਸ ਨੂੰ ਸੱਚੇ ਗੁਰਾਂ ਦੇ ਬਾਝੋਂ ਮੋਖਸ਼ ਪ੍ਰਾਪਤ ਨਹੀਂ ਹੋਣੀ।
Fareedkot Teekaਅਨੇਕ ਜੋਨੀਓਂ ਮੇਂ ਭ੍ਰਮ ਆਵੇਗਾ ਬਿਨਾ ਸਤਿਗੁਰੋਂ ਸੇ ਮੁਕਤੀ ਨਹੀਂ ਪਾਵੇਗਾ॥
Prof. Sahib Singh(ਮਾਇਆ ਦੇ ਮੋਹ ਵਿਚ ਫਸਿਆ ਮਨੁੱਖ) ਅਨੇਕਾਂ ਜੂਨੀਆਂ ਵਿਚ ਭਟਕਦਾ ਆਉਂਦਾ ਹੈ, ਗੁਰੂ ਦੀ ਸਰਨ ਤੋਂ ਬਿਨਾ ਇਸ ਮੋਹ ਤੋਂ ਖ਼ਲਾਸੀ ਨਹੀਂ ਮਿਲਦੀ।

ਪਦ ਅਰਥ ਭਰਮਿ ਆਵੈ = ਭਟਕ ਕੇ ਆਉਂਦਾ ਹੈ।

SikhNet (Spanish)Ese hombre vagará a través de muchas reencarnaciones, pero si no halla al Guru Verdadero, no podrá ser emancipado.

ਫਿਰਿ ਮੁਕਤਿ ਪਾਏ. ਲਾਗਿ ਚਰਣੀ; ਸਤਿਗੁਰੂ ਸਬਦੁ ਸੁਣਾਏ ॥

fir mukat paae. laag charanee; satiguroo sabad sunaae |

Sant Singh KhalsaBut liberation is attained, when one is attached to the feet of the True Guru, chanting the Word of the Shabad.
Manmohan SinghHe shall ultimately acquire emancipation, attaching himself to the feet of the True Guru, when he shall recite to him the Lord's Name.
Manmohan Singh (Punjabi)ਆਪਣੇ ਆਪ ਨੂੰ ਸੱਚੇ ਗੁਰਾਂ ਦੇ ਪੈਰਾਂ ਨਾਲ ਜੋੜ ਕੇ ਉਹ ਓੜਕ ਨੂੰ ਮੋਖਸ਼ ਹਾਸਲ ਕਰ ਲਵੇਗਾ ਜਦ ਕਿ ਉਹ ਉਸ ਨੂੰ ਸੁਆਮੀ ਦਾ ਨਾਮ ਸ੍ਰਵਣ ਕਰਵਾਉਣਗੇ।
Fareedkot Teekaਜੋ ਫਿਰ ਗੁਰੂ ਕੀ ਚਰਨੀ ਲਾਗੇ ਔਰ ਸਤਿਗੁਰੂ ਉਪਦੇਸ ਸੁਨਾਵੈ ਤੋ ਮੁਕਤੀ ਕੋ ਪਾਵੈਗਾ॥
Prof. Sahib Singhਆਖ਼ਰ ਗੁਰੂ ਦੀ ਚਰਨੀਂ ਲੱਗ ਕੇ ਹੀ ਮਾਇਆ ਦੇ ਮੋਹ ਤੋਂ ਛੁਟਕਾਰਾ ਮਿਲਦਾ ਹੈ ਕਿਉਂਕਿ ਗੁਰੂ (ਸਹੀ ਜੀਵਨ-ਮਾਰਗ ਦਾ) ਉਪਦੇਸ਼ ਸੁਣਾਂਦਾ ਹੈ।
SikhNet (Spanish)Sólo obtendrá la Salvación, cuando el Guru recite en su corazón la Palabra del Shabd del Señor.

ਕਹੈ ਨਾਨਕੁ. ਵੀਚਾਰਿ ਦੇਖਹੁ; ਵਿਣੁ ਸਤਿਗੁਰ ਮੁਕਤਿ. ਨ ਪਾਏ ॥੨੨॥

kahai naanak. veechaar dekhahu; vin satigur mukat. na paae |22|

Sant Singh KhalsaSays Nanak, contemplate this and see, that without the True Guru, there is no liberation. ||22||
Manmohan SinghSays Nanak, reflect over this and see that without the True Guru, deliverance is attained not.
Manmohan Singh (Punjabi)ਗੁਰੂ ਜੀ ਫਰਮਾਉਂਦੇ ਹਨ ਕਿ ਇਸ ਨੂੰ ਸੋਚ ਸਮਝ ਕੇ ਵੇਖ ਲਓ ਕਿ ਸੱਚੇ ਗੁਰਾਂ ਦੇ ਬਗੈਰ ਕਲਿਆਣ ਪ੍ਰਾਪਤ ਨਹੀਂ ਹੁੰਦੀ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਵੀਚਾਰ ਕਰ ਕੇ ਦੇਖੋ ਸਤਿਗੁਰੋਂ ਸੇ ਬਿਨਾਂ ਇਹ ਜੀਵ ਕਬੀ ਭੀ ਮੁਕਤੀ ਨਹੀਂ ਪਾਵਤਾ ਹੈ॥੨੨॥
Prof. Sahib Singhਨਾਨਕ ਆਖਦਾ ਹੈ ਕਿ ਵਿਚਾਰ ਕੇ ਵੇਖ ਲਵੋ, ਗੁਰੂ ਤੋਂ ਬਿਨਾ ਮਾਇਆ ਦੇ ਬੰਧਨ ਤੋਂ ਆਜ਼ਾਦੀ ਨਹੀਂ ਮਿਲਦੀ, (ਤੇ ਇਸ ਮੁਕਤੀ ਤੋਂ ਬਿਨਾ ਆਤਮਕ ਆਨੰਦ ਦੀ ਪ੍ਰਾਪਤੀ ਨਹੀਂ ਹੋ ਸਕਦੀ) ॥੨੨॥

* ਭਾਵ: ਮਾਇਆ ਦਾ ਮੋਹ ਅਤੇ ਆਤਮਕ ਆਨੰਦ-ਇਹ ਦੋਵੇਂ ਇਕੋ ਹਿਰਦੇ ਵਿਚ ਇਕੱਠੇ ਨਹੀਂ ਟਿਕ ਸਕਦੇ। ਤੇ ਮਾਇਆ ਦੇ ਮੋਹ ਤੋਂ ਖ਼ਲਾਸੀ ਤਦੋਂ ਹੀ ਮਿਲਦੀ ਹੈ ਜਦੋਂ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ। ਗੁਰੂ ਮਨੁੱਖ ਨੂੰ ਜੀਵਨ ਦਾ ਸਹੀ ਰਸਤਾ ਦੱਸਦਾ ਹੈ।

SikhNet (Spanish)Medita en esto: sin la Intercesión del Guru nadie puede ser redimido. (22)

ਆਵਹੁ ਸਿਖ. ਸਤਿਗੁਰੂ ਕੇ ਪਿਆਰਿਹੋ; ਗਾਵਹੁ ਸਚੀ ਬਾਣੀ ॥

aavahu sikh. satiguroo ke piaariho; gaavahu sachee baanee |

Sant Singh KhalsaCome, O beloved Sikhs of the True Guru, and sing the True Word of His Bani.
Manmohan SinghCome ye the beloved disciples of the True Guru and sing the True hymns of the Guru.
Manmohan Singh (Punjabi)ਤੁਸੀਂ ਆਓ। ਹੇ ਸੱਚੇ ਗੁਰੂ ਦੇ ਪਿਆਰੇ ਮੁਰੀਦੋ ਅਤੇ ਸੱਚੀ ਗੁਰਬਾਣੀ ਦਾ ਕੀਰਤਨ ਕਰੋ।
Fareedkot Teekaਆਵਹੁ ਹੇ ਸਿਖੋ! ਸਤਿਗੁਰੋਂ ਕੇ ਪਿਆਰਿਓ ਸਚੀ ਬਾਣੀ ਕੋ ਗਾਵਹੁ॥
Prof. Sahib Singhਹੇ ਸਤਿਗੁਰੂ ਦੇ ਪਿਆਰੇ ਸਿੱਖੋ! ਆਵੋ, ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਵਿਚ ਜੋੜਨ ਵਾਲੀ ਬਾਣੀ (ਰਲ ਕੇ) ਗਾਵੋ।

ਪਦ ਅਰਥ ਸਚੀ ਬਾਣੀ = ਪਰਮਾਤਮਾ ਦੀ ਸਿਫ਼ਤ-ਸਾਲਾਹ ਵਾਲੀ ਬਾਣੀ, ਸਦਾ-ਥਿਰ ਰਹਿਣ ਵਾਲੇ ਪ੍ਰਭੂ ਵਿਚ ਜੋੜਨ ਵਾਲੀ ਬਾਣੀ।

SikhNet (Spanish)Vengan amados Discípulos del Guru y canten la Palabra Verdadera;

ਬਾਣੀ ਤ ਗਾਵਹੁ ਗੁਰੂ ਕੇਰੀ; ਬਾਣੀਆ ਸਿਰਿ ਬਾਣੀ ॥

baanee ta gaavahu guroo keree; baaneea sir baanee |

Sant Singh KhalsaSing the Guru's Bani, the supreme Word of Words.
Manmohan SinghSing ye the word of the Guru. which word is the most sublime of all the words.
Manmohan Singh (Punjabi)ਤੁਸੀਂ ਗੁਰਾਂ ਦੀ ਬਾਣੀ ਦਾ ਗਾਇਨ ਕਰੋ ਜਿਹੜੀ ਬਾਣੀ ਕਿ ਸਾਰੀਆਂ ਬਾਣੀਆਂ ਨਾਲੋਂ ਪਰਮ ਸ੍ਰੇਸ਼ਟ ਹੈ।
Fareedkot Teekaਬਾਣੀ ਤੋ ਗੁਰੋਂ ਕੀ ਗਾਵਹੁ, ਪਰੰਤੂ ਬਾਣੀਆਂ ਕੇ ਬੀਚ ਸੇ (ਸਿਰਿ) ਸਿਰੋਮਣੀ ਬਾਣੀ ਜਾਣੋ॥
Prof. Sahib Singhਆਪਣੇ ਗੁਰੂ ਦੀ ਬਾਣੀ ਗਾਵੋ, ਇਹ ਬਾਣੀ ਹੋਰ ਸਭ ਬਾਣੀਆਂ ਨਾਲੋਂ ਸ਼ਿਰੋਮਣੀ ਹੈ।

ਪਦ ਅਰਥ ਸਿਰ = ਸਿਰ ਉਤੇ, ਸਭ ਤੋਂ ਸ੍ਰੇਸ਼ਟ।

SikhNet (Spanish)canten la Palabra del Shabd del Guru, pues es Ella lo más Sublime de todo.

ਜਿਨ ਕਉ ਨਦਰਿ ਕਰਮੁ ਹੋਵੈ; ਹਿਰਦੈ ਤਿਨਾ ਸਮਾਣੀ ॥

jin kau nadar karam hovai; hiradai tinaa samaanee |

Sant Singh KhalsaThose who are blessed by the Lord's Glance of Grace - their hearts are imbued with this Bani.
Manmohan SinghGurbani enters the mind of those, on whom the Lord casts His merciful glance.
Manmohan Singh (Punjabi)ਗੁਰਬਾਣੀ ਉਨ੍ਹਾਂ ਦੇ ਮਨ ਅੰਦਰ ਪ੍ਰਵੇਸ਼ ਕਰਦੀ ਹੈ ਜਿਨ੍ਹਾਂ ਉੱਤੇ ਪ੍ਰਭੂ ਆਪਣੀ ਦਇਆ ਦ੍ਰਿਸ਼ਟੀ ਧਾਰਦਾ ਹੈ।
Fareedkot Teekaਜਿਨਾ ਕਉ (ਨਦਰਿ) ਪ੍ਰਮਸੇ੍ਵਰ ਕੀ (ਕਰਮੁ) ਕ੍ਰਿਪਾ ਦ੍ਰਿਸ੍ਟੀ ਹੋਵੈ ਤਿਨ ਕੈ ਰਿਦੈ ਮੇਂ ਸਮਾਵਤੀ ਹੈ॥
Prof. Sahib Singhਇਹ ਬਾਣੀ ਉਹਨਾਂ ਬੰਦਿਆਂ ਦੇ ਹਿਰਦੇ ਵਿਚ ਹੀ ਟਿਕਦੀ ਹੈ ਜਿਨ੍ਹਾਂ ਉਤੇ ਪਰਮਾਤਮਾ ਦੀ ਮੇਹਰ ਦੀ ਨਜ਼ਰ ਹੋਵੇ, ਬਖ਼ਸ਼ਸ਼ ਹੋਵੇ।

ਪਦ ਅਰਥ ਨਦਰਿ = ਮੇਹਰ ਦੀ ਨਜ਼ਰ। ਕਰਮੁ = ਬਖ਼ਸ਼ਸ਼।

SikhNet (Spanish)Aquéllos que gozan de la Gracia del Señor, Lo enaltecen en su corazón.

ਪੀਵਹੁ ਅੰਮ੍ਰਿਤੁ. ਸਦਾ ਰਹਹੁ ਹਰਿ ਰੰਗਿ; ਜਪਿਹੁ ਸਾਰਿਗਪਾਣੀ ॥

peevahu amrit. sadaa rahahu har rang; japihu saarigapaanee |

Sant Singh KhalsaDrink in this Ambrosial Nectar, and remain in the Lord's Love forever; meditate on the Lord, the Sustainer of the world.
Manmohan SinghQuaff thou Nectar, ever abide in God's love and reflect on God, the Earth-Sustainer.
Manmohan Singh (Punjabi)ਤੂੰ ਸੁਧਾਰਸ ਪਾਨ ਕਰ ਹਮੇਸ਼ਾਂ ਰੱਬ ਦੀ ਪ੍ਰੀਤ ਅੰਦਰ ਵੰਸ ਅਤੇ ਧਰਤੀ ਦੇ ਥੰਮਣਹਾਰ, ਵਾਹਿਗੁਰੂ ਦਾ ਭਜਨ ਕਰ।
Fareedkot Teekaਨਾਮ ਅੰਮ੍ਰਿਤ ਕੋ ਪਾਨ ਕਰ ਕੇ ਸਦਾ ਹੀ ਹਰੀ ਕੇ ਅਨੰਦ ਮੇਂ ਰਹੋ ਔ (ਸਾਰਿਗਪਾਣੀ) ਸਾਰੰਗ ਧਨਖਧਾਰੀ ਅਰਥਾਤ ਪਰਮੇਸ੍ਵਰ ਕੋ ਜਪਤੇ ਰਹੋ॥
Prof. Sahib Singh(ਹੇ ਪਿਆਰੇ ਗੁਰਸਿੱਖੋ!) ਪਰਮਾਤਮਾ ਦਾ ਨਾਮ ਸਿਮਰੋ, ਪਰਮਾਤਮਾ ਦੇ ਪਿਆਰ ਵਿਚ ਸਦਾ ਜੁੜੇ ਰਹੋ, ਇਹ (ਆਨੰਦ ਦੇਣ ਵਾਲਾ, ਆਤਮਕ ਹੁਲਾਰਾ ਪੈਦਾ ਕਰਨ ਵਾਲਾ) ਨਾਮ-ਜਲ ਪੀਓ।

ਪਦ ਅਰਥ ਹਰਿ ਰੰਗਿ = ਹਰੀ ਦੇ ਪਿਆਰ ਵਿਚ। ਸਾਰਿਗ ਪਾਣੀ = ਧਨੁਖਧਾਰੀ ਪ੍ਰਭੂ। ਕੇਰੀ = ਦੀ। ਅੰਮ੍ਰਿਤ = ਆਤਮਕ ਆਨੰਦ ਦੇਣ ਵਾਲਾ ਨਾਮ-ਜਲ।

SikhNet (Spanish)Beban entonces el Néctar del Señor, Quien es el Soporte del Universo,

ਕਹੈ ਨਾਨਕੁ. ਸਦਾ ਗਾਵਹੁ; ਏਹ ਸਚੀ ਬਾਣੀ ॥੨੩॥

kahai naanak. sadaa gaavahu; eeh sachee baanee |23|

Sant Singh KhalsaSays Nanak, sing this True Bani forever. ||23||
Manmohan SinghSays Nanak, ever hymn thou, this true word of the Guru.
Manmohan Singh (Punjabi)ਗੁਰੂ ਜੀ ਫੁਰਮਾਉਂਦੇ ਹਨ, ਤੂੰ ਸਦੀਵ ਹੀ ਇਸ ਸੱਚੀ ਗੁਰਬਾਣੀ ਦਾ ਕੀਰਤਨ ਕਰ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਏਹੀ ਜੋ ਭਗਵੰਤ ਸਬੰਧੀ ਸਚੀ ਬਾਣੀ ਹੈ, ਇਸ ਕੋ ਸਦਾ ਗਾਵੋ॥੨੩॥
Prof. Sahib Singhਨਾਨਕ ਆਖਦਾ ਹੈ ਕਿ (ਹੇ ਗੁਰਸਿੱਖੋ!) ਪਰਮਾਤਮਾ ਦੀ ਸਿਫ਼ਤ-ਸਾਲਾਹ ਵਾਲੀ ਇਹ ਬਾਣੀ ਸਦਾ ਗਾਵੋ (ਇਸੇ ਵਿਚ ਆਤਮਕ ਆਨੰਦ ਹੈ) ॥੨੩॥

* ਭਾਵ: ਜਿਨ੍ਹਾਂ ਮਨੁੱਖਾਂ ਉਤੇ ਪਰਮਾਤਮਾ ਦੀ ਮਿਹਰ ਦੀ ਨਿਗਾਹ ਹੁੰਦੀ ਹੈ, ਉਹ ਪਰਮਾਤਮਾ ਦੀ ਸਿਫ਼ਤਿ-ਸਾਲਾਹ ਵਾਲੀ ਗੁਰਬਾਣੀ ਆਪਣੇ ਹਿਰਦੇ ਵਿਚ ਵਸਾਈ ਰੱਖਦੇ ਹਨ। ਗੁਰਬਾਣੀ ਦੀ ਰਾਹੀਂ ਉਹ ਆਤਮਕ ਆਨੰਦ ਦੇਣ ਵਾਲਾ ਨਾਮ-ਜਲ ਸਦਾ ਪੀਂਦੇ ਰਹਿੰਦੇ ਹਨ।

SikhNet (Spanish)y vivan imbuidos en Su Amor. Dice Nanak, canten, oh Devotos, la Palabra del Shabd del Guru Verdadero. (23)

ਸਤਿਗੁਰੂ ਬਿਨਾ; ਹੋਰ ਕਚੀ ਹੈ ਬਾਣੀ ॥

satiguroo binaa; hor kachee hai baanee |

Sant Singh KhalsaWithout the True Guru, other songs are false.
Manmohan SinghWithout the True Guru, all other word is false.
Manmohan Singh (Punjabi)ਸੱਚੇ ਗੁਰਾਂ ਦੇ ਬਾਝੋਂ ਹੋਰ ਸਮੂਹ ਧਰਮ-ਵਾਰਤਾ ਕੂੜੀ ਹੈ।
Fareedkot Teekaਸਤਿਗੁਰੂ ਬਿਨਾ ਕਹੀਏ ਸਤ ਸਰੂਪ ਔਰੁ (ਗੁਰੂ) ਪੂਜ੍ਯ ਰੂਪ ਪਰਮੇਸੁਰ ਬਿਨਾ। ਭਾਵ ਜਿਸ ਬਾਨੀ ਮੇਂ ਪਰਮੇਸਰ ਦੇ ਜਨਮ ਅਰੁ ਕਰਮ ਯਥਾ ਨਾਮ ਨਹੀਂ ਹੈ, ਸੋ ਕਚੀ ਹੈ॥ ਕਿਆ ਅਧੋਗਤੀ ਕੋ ਪ੍ਰਾਪਤਿ ਕਰਨੇ ਵਾਲੀ ਹੈ? ਇਸ ਪਰ ਪਰਮਾਣ ਇਕਾਦਸ ਸਕੰਧ ਮੇਂ ਕ੍ਰਿਸ਼ਨ ਜੀ ਕਾ ਕਥਨੁ ਉਧਵ ਪ੍ਰਤੀ।
Prof. Sahib Singhਗੁਰ-ਆਸ਼ੇ ਤੋਂ ਉਲਟ ਬਾਣੀ (ਮਾਇਆ) ਦੀ ਝਲਕ ਦੇ ਸਾਹਮਣੇ ਥਿੜਕਾ ਦੇਣ ਵਾਲੀ ਹੁੰਦੀ ਹੈ।

ਪਦ ਅਰਥ ਸਤਿਗੁਰੂ ਬਿਨਾ = ਗੁਰ-ਆਸ਼ੇ ਤੋਂ ਉਲਟ।

SikhNet (Spanish)Falsa es la palabra que no proviene del Verdadero Guru.

ਬਾਣੀ ਤ ਕਚੀ. ਸਤਿਗੁਰੂ ਬਾਝਹੁ; ਹੋਰ ਕਚੀ ਬਾਣੀ ॥

baanee ta kachee. satiguroo baajhahu; hor kachee baanee |

Sant Singh KhalsaThe songs are false without the True Guru; all other songs are false.
Manmohan SinghWithout the True Guru every other word is false. All other sermons are but false.
Manmohan Singh (Punjabi)ਸੱਚੇ ਗੁਰਾਂ ਦੇ ਬਗੈਰ ਹੋਰ ਹਰ ਇਕ ਭਜਨ ਕੂੜਾ ਹੈ। ਹੋਰਸ ਸਾਰੀਆਂ ਧਰਮ ਵਾਰਤਾਵਾਂ ਕੇਵਲ ਕੂੜੀਆਂ ਹੀ ਹਨ।
Fareedkot Teekaਬਾਣੀ ਤੋ ਸਤਗੁਰੋਂ ਬਿਨਾ ਕਚੀ ਹੈ, ਪਰੰਤੂ ਔਰ ਕੋਈ ਭਰਮਾਵੇ ਤੋ ਭਰਮਣਾ ਨਹੀਂ, ਇਹੀ ਨਿਸਚੇ ਕਰੋ ਕੇ ਏਹ ਬਾਣੀ ਕਚੀ⁽¹⁾ ਹੈ॥
Prof. Sahib Singhਗੁਰ-ਆਸ਼ੇ ਤੋਂ ਉਲਟ ਬਾਣੀ ਮਨੁੱਖ ਦੇ ਮਨ ਨੂੰ ਆਤਮਕ ਆਨੰਦ ਦੇ ਟਿਕਾਣੇ ਤੋਂ ਹੇਠਾਂ ਡੇਗਦੀ ਹੈ।

ਪਦ ਅਰਥ ਕਚੀ = ਹੌਲੇ ਮੇਲ ਦੀ, ਮਨ ਨੂੰ ਨੀਵਾਂ ਕਰਨ ਵਾਲੀ, ਉੱਚੇ ਆਤਮਕ ਆਨੰਦ ਤੋਂ ਹੇਠਾਂ ਲਿਆਉਣ ਵਾਲੀ।

SikhNet (Spanish)Falsos son aquéllos que la recitan

ਕਹਦੇ ਕਚੇ; ਸੁਣਦੇ ਕਚੇ; ਕਚੀਂ ਆਖਿ ਵਖਾਣੀ ॥

kahade kache; sunade kache; kachanee aakh vakhaanee |

Sant Singh KhalsaThe speakers are false, and the listeners are false; those who speak and recite are false.
Manmohan SinghFalse are the utterers, false the hearers, false the reciters and false their authors.
Manmohan Singh (Punjabi)ਕੂੜੇ ਹਨ ਆਪਣੇ ਵਾਲੇ, ਕੂੜੇ ਹਨ ਸ੍ਰੋਤਾ, ਕੂੜੇ ਵਰਨਣ ਕਾਰਨਹਾਰ ਅਤੇ ਕੂੜੇ ਹੀ ਉਨ੍ਹਾਂ ਦੇ ਕਰਦਾ।
Fareedkot Teekaਜਿਸ ਬਾਣੀ ਕੇ ਕਹਨੇ ਵਾਲੇ ਕਚੇ ਹੈਂ ਔਰੁ ਤਿਸ ਕੇ ਸੁਣਨੇਹਾਰੇ ਭੀ ਕਚੇ ਹੈਂ ਔਰ ਤਿਸ ਕੀ ਕਥਾ ਭੀ ਮੁਖ ਕਰ ਕੇ ਕਚੀ ਹੀ ਹੈ॥
Prof. Sahib Singhਇਹ ਪੱਕੀ ਗੱਲ ਹੈ ਕਿ ਗੁਰ-ਆਸ਼ੇ ਦੇ ਉਲਟ ਜਾਣ ਵਾਲੀ ਬਾਣੀ ਨੂੰ ਸੁਣਨ ਵਾਲਿਆਂ ਦੇ ਮਨ ਕਮਜ਼ੋਰ ਹੋ ਜਾਂਦੇ ਹਨ, ਸੁਣਨ ਵਾਲਿਆਂ ਦੇ ਮਨ ਭੀ ਥਿੜਕ ਜਾਂਦੇ ਹਨ, ਤੇ ਜੋ ਅਜੇਹੀ ਬਾਣੀ ਦੀ ਪੜ੍ਹ ਪੜ੍ਹ ਕੇ ਵਿਆਖਿਆ ਕਰਦੇ ਹਨ, ਉਹ ਭੀ ਕਮਜ਼ੋਰ ਮਨ ਦੇ ਹੋ ਜਾਂਦੇ ਹਨ।

ਪਦ ਅਰਥ ਕਚੇ = ਉਹ ਬੰਦੇ ਜਿਨ੍ਹਾਂ ਦਾ ਮਨ ਕਮਜ਼ੋਰ ਹੈ, ਜੋ ਮਾਇਆ ਦੇ ਪ੍ਰਭਾਵ ਦੇ ਸਾਹਮਣੇ ਥਿੜਕ ਸਕਦੇ ਹਨ। ਸੁਣਦੇ ਕਚੇ = ਸੁਣਨ ਵਾਲਿਆਂ ਦੇ ਮਨ ਭੀ ਥਿੜਕ ਜਾਂਦੇ ਹਨ।

SikhNet (Spanish)y falsos quienes la escuchan.

ਹਰਿ ਹਰਿ ਨਿਤ ਕਰਹਿ ਰਸਨਾ; ਕਹਿਆ ਕਛੂ. ਨ ਜਾਣੀ ॥

har har nit kareh rasanaa; kahiaa kachhoo. na jaanee |

Sant Singh KhalsaThey may continually chant, 'Har, Har' with their tongues, but they do not know what they are saying.
Manmohan SinghWith their tongue they ever utter the Lord God's Name, but they realise not in the least what they say.
Manmohan Singh (Punjabi)ਆਪਣੀ ਜੀਭ ਨਾਲ ਉਹ ਸਦਾ ਸੁਆਮੀ ਵਾਹਿਗੁਰੂ ਦੇ ਨਾਮ ਨੂੰ ਉਚਾਰਦੇ ਹਨ ਪ੍ਰੰਤੂ ਜਿਹੜਾ ਕੁਝ ਉਹ ਆਖਦੇ ਹਨ, ਉਸ ਨੂੰ ਥੋੜਾ ਜਿਹਾ ਭੀ ਅਨੁਭਵ ਨਹੀਂ ਕਰਦੇ।
Fareedkot Teekaਜਿਹਬਾ ਕਰ ਕੇ ਤੋ ਨਿਤ ਹਰਿ ਬੋਲਤੇ ਹੈਂ, ਪਰੰਤੂ ਅਪਨਾ ਕਹਾ ਹੂਆ ਜੋ ਹਰਿ ਹਰਿ ਸਬਦੁ ਹੈ, ਸੋ ਕਛੁ ਜਾਨਤੇ ਨਹੀਂ, ਭਾਵ ਧਾਰਨ ਨਹੀਂ ਕਰਤੇ ਹੈਂ॥
Prof. Sahib Singhਜੇ ਉਹ ਬੰਦੇ ਜੀਭ-ਨਾਲ ਹਰੀ-ਨਾਮ ਭੀ ਬੋਲਣ ਤਾਂ ਭੀ ਜੋ ਕੁਝ ਉਹ ਬੋਲਦੇ ਹਨ ਉਸ ਨਾਲ ਉਹਨਾਂ ਦੀ ਡੂੰਘੀ ਸਾਂਝ ਨਹੀਂ ਪੈਂਦੀ,

ਪਦ ਅਰਥ ਕਹਿਆ = ਜੋ ਕੁਝ ਮੂੰਹੋਂ ਆਖਦੇ ਹਨ।

SikhNet (Spanish)Podrán cantar el Nombre del Señor, pero sin impregnarse de Su Significado

ਚਿਤੁ ਜਿਨ ਕਾ. ਹਿਰਿ ਲਇਆ ਮਾਇਆ; ਬੋਲਨਿ ਪਏ ਰਵਾਣੀ ॥

chit jin kaa. hir leaa maaeaa; bolan pe ravaanee |

Sant Singh KhalsaTheir consciousness is lured by Maya; they are just reciting mechanically.
Manmohan SinghThey, whose mind is lured by mammon, continue reciting fluently and mechanically.
Manmohan Singh (Punjabi)ਜਿਨ੍ਹਾਂ ਦਾ ਮਨ ਦੌਲਤ ਨੇ ਲੁਭਾਇਮਾਨ ਕਰ ਲਿਆ ਹੈ, ਉਹ ਬਿਨਾ ਸੋਚੇ ਵਿਚਾਰੇ ਤੇਜ਼ੀ ਨਾਲ ਪੜ੍ਹੀ ਜਾਂਦੇ ਹਨ।
Fareedkot Teekaਜਿਨ ਕਾ ਚਿਤ ਮਾਇਆ ਨੇ ਹਿਰ ਲੀਆ ਹੈ, ਸੋ ਪਏ ਬੋਲਤੇ ਹੈਂ (ਰਵਾਣੀ) ਪੌਣ ਕੀ ਨਿਆਈ ਅਰਥਾਤ ਬਿਅਰਥ ਹੀ; ਵਾ (ਰਵਾਣੀ) ਰਵਤ ਪਏ ਅਨੁਸਾਰ ਬੋਲਤੇ ਹੈਂ॥
Prof. Sahib Singhਕਿਉਂਕਿ ਉਹਨਾਂ ਦੇ ਮਨ ਨੂੰ ਮਾਇਆ ਨੇ ਮੋਹ ਰੱਖਿਆ ਹੈ, ਉਹ ਜੋ ਕੁਝ ਬੋਲਦੇ ਹਨ ਜ਼ਬਾਨੀ ਜ਼ਬਾਨੀ ਹੀ ਬੋਲਦੇ ਹਨ।

ਪਦ ਅਰਥ ਹਿਰਿ ਲਇਆ = ਚੁਰਾ ਲਿਆ। ਰਵਾਣੀ = ਜ਼ਬਾਨੀ ਜ਼ਬਾਨੀ, ਉਤੋਂ ਉਤੋਂ।

SikhNet (Spanish)la mente de esos hombres vaga en la ilusión y como loros recitan el Nombre.

ਕਹੈ ਨਾਨਕੁ. ਸਤਿਗੁਰੂ ਬਾਝਹੁ; ਹੋਰ ਕਚੀ ਬਾਣੀ ॥੨੪॥

kahai naanak. satiguroo baajhahu; hor kachee baanee |24|

Sant Singh KhalsaSays Nanak, without the True Guru, other songs are false. ||24||
Manmohan SinghSays Nanak, without the True Guru all other gospel is false.
Manmohan Singh (Punjabi)ਗੁਰਾਂ ਜੀ ਆਖਦੇ ਹਨ ਸੱਚੇ ਗੁਰਾਂ ਦੇ ਬਿਨਾਂ ਹੋਰਸ ਸਮੂਹ ਧਰਮ ਵਾਰਤਾਂ ਕੂੜੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਬਿਨਾ ਸਤਿਗੁਰੋਂ ਸੇ ਹੋਰ ਸਭ ਕਚੀ ਹੀ ਬਾਣੀ ਹੈ॥੨੪॥
Prof. Sahib Singhਨਾਨਕ ਆਖਦਾ ਹੈ ਕਿ ਗੁਰ-ਆਸ਼ੇ ਤੋਂ ਉਲਟ ਬਾਣੀ ਮਨੁੱਖ ਦੇ ਮਨ ਨੂੰ ਆਤਮਕ ਆਨੰਦ ਦੇ ਟਿਕਾਣੇ ਤੋਂ ਹੇਠਾਂ ਡੇਗਦੀ ਹੈ ॥੨੪॥

ਪਦ ਅਰਥ ਕਚੀ = ਕੱਚਿਆਂ ਨੇ, ਕਮਜ਼ੋਰ ਮਨ ਵਾਲਿਆਂ ਨੇ ॥੨੪॥

* ਭਾਵ: ਗੁਰ-ਆਸ਼ੇ ਤੋਂ ਉਲਟ ਜਾਣ ਵਾਲੀ ਬਾਣੀ, ਪਰਮਾਤਮਾ ਦੀ ਸਿਫ਼ਤਿ-ਸਾਲਾਹ ਤੋਂ ਸੁੰਞੀ ਬਾਣੀ ਮਨ ਨੂੰ ਕਮਜ਼ੋਰ ਕਰਦੀ ਹੈ, ਮਾਇਆ ਦੀ ਝਲਕ ਦੇ ਸਾਹਮਣੇ ਥਿੜਕਾ ਦੇਂਦੀ ਹੈ। ਅਜੇਹੀ ਬਾਣੀ ਨਿੱਤ ਪੜ੍ਹਨ ਸੁਣਨ ਵਾਲਿਆਂ ਦੇ ਮਨ ਮਾਇਆ ਦੇ ਟਾਕਰੇ ਤੇ ਕਮਜ਼ੋਰ ਹੋ ਜਾਂਦੇ ਹਨ। ਅਜੇਹੇ ਕਮਜ਼ੋਰ ਹੋ ਚੁਕੇ ਮਨ ਵਿਚ ਆਤਮਕ ਆਨੰਦ ਦਾ ਸੁਆਦ ਨਹੀਂ ਬਣ ਸਕਦਾ। ਉਹ ਮਨ ਤਾਂ ਮਾਇਆ ਦੇ ਮੋਹ ਵਿਚ ਫਸਿਆ ਹੁੰਦਾ ਹੈ।

SikhNet (Spanish)Dice Nanak: Con excepción de la Palabra del Shabd del Guru, todas las demás son falsas. (24)

ਗੁਰ ਕਾ ਸਬਦੁ. ਰਤੰਨੁ ਹੈ; ਹੀਰੇ ਜਿਤੁ ਜੜਾਉ ॥

gur kaa sabad. ratan hai; heere jit jarraau |

Sant Singh KhalsaThe Word of the Guru's Shabad is a jewel, studded with diamonds.
Manmohan SinghGuru's word is a jewel, which is studded with emeralds.
Manmohan Singh (Punjabi)ਗੁਰਾਂ ਦੀ ਬਾਣੀ ਜਵੇਹਰ ਹੈ ਜਿਹੜੀ ਕਿ ਮਾਣਕਾਂ ਨਾਲ ਜੜੀ ਹੋਈ ਹੈ।
Fareedkot Teekaਗੁਰੋਂ ਕਾ ਉਪਦੇਸ (ਰਤੰਨੁ) ਅਮੋਲਕ ਹੈ ਜਿਸ ਮੇਂ ਗਿਆਨਾਦਿ ਹੀਰੇ ਜੜੇ ਹੂਏ ਹੈਂ, ਭਾਵ ਉਪਦੇਸ ਮੇਂ ਹੀ ਸਭ ਸਾਧਨ ਹੈਂ॥
Prof. Sahib Singhਸਤਿਗੁਰੂ ਦਾ ਸ਼ਬਦ ਇਕ ਐਸੀ ਅਮੋਲਕ ਦਾਤ ਹੈ ਜਿਸ ਵਿਚ ਪਰਮਾਤਮਾ ਦੀਆਂ ਵਡਿਆਈਆਂ ਭਰੀਆਂ ਪਈਆਂ ਹਨ।

ਪਦ ਅਰਥ ਰਤੰਨੁ = ਰਤਨ, ਅਮੋਲਕ ਦਾਤਿ। ਜਿਤੁ = ਜਿਸ (ਸ਼ਬਦ) ਵਿਚ। ਹੀਰੇ = ਪਰਮਾਤਮਾ ਦੇ ਗੁਣ। ਜੜਾਉ = ਜੜੇ ਹੋਏ।

SikhNet (Spanish)La Palabra del Shabd del Guru es la Joya engarzada con diamantes;

ਸਬਦੁ ਰਤਨੁ ਜਿਤੁ ਮੰਨੁ ਲਾਗਾ; ਏਹੁ ਹੋਆ ਸਮਾਉ ॥

sabad ratan jit man laagaa; ehu hoaa samaau |

Sant Singh KhalsaThe mind which is attached to this jewel, merges into the Shabad.
Manmohan SinghHe, whose mind is attached to this jewel of Gurbani, merges in it.
Manmohan Singh (Punjabi)ਜਿਸ ਦਾ ਚਿੱਤ ਗੁਰਬਾਣੀ ਦੇ ਇਸ ਜਵੇਹਰ ਨਾਲ ਜੁੜ ਗਿਆ ਹੈ, ਉਹ ਇਸ ਅੰਦਰ ਲੀਨ ਹੋ ਜਾਂਦਾ ਹੈ।
Fareedkot Teekaਜਬ ਉਪਦੇਸ ਅਮੋਲਕ ਮੇਂ ਮਨ ਲਾਗਾ ਹੈ ਤਬ (ਇਹੁ) ਇਸ ਜੀਵ ਕਾ ਪ੍ਰਮੇਸ੍ਵਰ ਮੇਂ ਸਮਾਵਣਾ ਹੋਇਆ ਹੈ॥
Prof. Sahib Singhਸ਼ਬਦ, ਮਾਨੋ, (ਐਸਾ) ਰਤਨ ਹੈ, ਕਿ ਉਸ ਦੀ ਰਾਹੀਂ (ਮਨੁੱਖ ਦਾ) ਮਨ (ਪਰਮਾਤਮਾ ਦੀ ਯਾਦ ਵਿਚ) ਟਿਕ ਜਾਂਦਾ ਹੈ (ਪਰਮਾਤਮਾ ਵਿਚ) ਇਕ ਅਸਚਰਜ ਲੀਨਤਾ ਬਣੀ ਰਹਿੰਦੀ ਹੈ।

ਪਦ ਅਰਥ ਮੰਨੁ = ਮਨ। ਏਹੁ ਸਮਾਉ = ਐਸੀ ਲੀਨਤਾ।

SikhNet (Spanish)aquél que centra su mente en esa Joya, se funde en ella y se logra entonar en el Amor del Uno Verdadero.

ਸਬਦ ਸੇਤੀ ਮਨੁ ਮਿਲਿਆ; ਸਚੈ ਲਾਇਆ ਭਾਉ ॥

sabad setee man miliaa; sachai laaeaa bhaau |

Sant Singh KhalsaOne whose mind is attuned to the Shabad, enshrines love for the True Lord.
Manmohan SinghWhen man's mind is attuned to the word, he comes to enshrine affection for the True Lord.
Manmohan Singh (Punjabi)ਜਦ ਆਦਮੀ ਦਾ ਚਿੱਤ ਬਾਣੀ ਨਾਲ ਇਕਮਿਕ ਹੋ ਜਾਂਦਾ ਹੈ ਤਾਂ ਸੱਚੇ ਸੁਆਮੀ ਨਾਲ ਉਸ ਦੀ ਪ੍ਰੀਤ ਪੈ ਜਾਂਦੀ ਹੈ।
Fareedkot Teekaਜਿਸ ਕਾ ਗੁਰ ਉਪਦੇਸ ਸਾਥ ਮਨ ਮਿਲਿਆ ਹੈ, ਸੋ ਤਿਸ ਨੇ (ਸਚੈ) ਵਾਹਿਗੁਰੂ ਮੇਂ ਪ੍ਰੇਮ ਲਾਇਆ ਹੈ॥
Prof. Sahib Singhਜੇ ਸ਼ਬਦ ਵਿਚ (ਮਨੁੱਖ ਦਾ) ਮਨ ਜੁੜ ਜਾਏ, ਤਾਂ (ਇਸ ਦੀ ਬਰਕਤਿ ਨਾਲ) ਸਦਾ-ਥਿਰ ਰਹਿਣ ਵਾਲੇ ਪ੍ਰਭੂ ਵਿਚ (ਉਸ ਦਾ) ਪ੍ਰੇਮ ਬਣ ਜਾਂਦਾ ਹੈ।

ਪਦ ਅਰਥ ਸਚੈ = ਸਦਾ-ਥਿਰ ਪ੍ਰਭੂ ਵਿਚ। ਭਾਉ = ਪਿਆਰ।

SikhNet (Spanish)Su mente permanece entonada en ella, y él, en el Amor del Uno Verdadero.

ਆਪੇ ਹੀਰਾ. ਰਤਨੁ ਆਪੇ; ਜਿਸ ਨੋ ਦੇਇ ਬੁਝਾਇ ॥

aape heeraa. ratan aape; jis no dee bujhaae |

Sant Singh KhalsaHe Himself is the diamond, and He Himself is the jewel; one who is blessed, understands its value.
Manmohan SinghThe Lord Himself is the jewel and Himself the emerald. To whomsoever He blesses with Gurbani, to him He explains its worth.
Manmohan Singh (Punjabi)ਸੁਆਮੀ ਆਪ ਜਵੇਹਰ ਹੈ ਅਤੇ ਆਪ ਹੀ ਮਾਣਕ ਜਿਸ ਕਿਸੇ ਨੂੰ ਉਹ ਗੁਰਬਾਣੀ ਦੀ ਦਾਤ ਬਖਸ਼ਦਾ ਹੈ, ਉਸ ਨੂੰ ਉਹ ਇਸ ਦਾ ਮੁਲ ਦਰਸਾ ਦਿੰਦਾ ਹੈ।
Fareedkot Teekaਵਹੁ ਗੁਰੂ ਕਾ ਸਬਦ ਆਪੇ ਹੀ (ਹੀਰਾ) ਗਿਆਨ ਔ ਆਪੇ ਹੀ (ਰਤਨੁ) ਬੈਰਾਗ ਰੂਪ ਹੈ, ਪਰੰਤੂ ਜਿਸ ਕੋ ਵਾਹਿਗੁਰੂ ਸਮਝਾਇ ਦੇਵੈ ਸੋ ਜਾਨਤਾ ਹੈ॥
Prof. Sahib Singh(ਉਸ ਦੇ ਅੰਦਰ ਪਰਮਾਤਮਾ ਦਾ) ਹੀਰਾ-ਨਾਮ ਹੀ ਟਿਕਿਆ ਰਹਿੰਦਾ ਹੈ, (ਪਰਮਾਤਮਾ ਦੀ ਸਿਫ਼ਤ-ਸਾਲਾਹ ਦਾ) ਰਤਨ-ਸ਼ਬਦ ਹੀ ਟਿਕਿਆ ਰਹਿੰਦਾ ਹੈ। (ਪਰ ਇਹ ਦਾਤ ਉਸ ਨੂੰ ਹੀ ਮਿਲਦੀ ਹੈ) ਜਿਸ ਨੂੰ (ਪ੍ਰਭੂ ਆਪ ਇਹ) ਸੂਝ ਬਖ਼ਸ਼ਦਾ ਹੈ।

ਪਦ ਅਰਥ ਬੁਝਾਇ ਦੇਇ = ਸੂਝ ਦੇਂਦਾ ਹੈ।

SikhNet (Spanish)El Señor Mismo es la Joya y los Diamantes, y sólo Lo conoce aquél, a quien Él Mismo revela Su Misterio.

ਕਹੈ ਨਾਨਕੁ. ਸਬਦੁ ਰਤਨੁ ਹੈ; ਹੀਰਾ ਜਿਤੁ ਜੜਾਉ ॥੨੫॥

kahai naanak. sabad ratan hai; heeraa jit jarraau |25|

Sant Singh KhalsaSays Nanak, the Shabad is a jewel, studded with diamonds. ||25||
Manmohan SinghSays Nanak, Guru's words is a jewel, which is enchased with emerald.
Manmohan Singh (Punjabi)ਗੁਰੂ ਜੀ ਫ਼ੁਰਮਾਉਂਦੇ ਹਨ, ਗੁਰਾਂ ਦੀ ਬਾਣੀ ਜਵੇਹਰ ਹੈ ਜੋ ਕਿ ਮਾਣਕਾਂ ਨਾਲ ਜੜੀ ਹੋਈ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਗੁਰ ਉਪਦੇਸ ਵੈਰਾਗ ਰੂਪ ਹੈ, ਤਿਸ ਕੇ ਸਾਥ ਹੀਰਾ ਰੂਪ ਗਿਆਨ ਜੜਿਆ ਹੂਆ ਹੈ॥੨੫॥
Prof. Sahib Singhਨਾਨਕ ਆਖਦਾ ਹੈ ਕਿ ਗੁਰੂ ਦਾ ਸ਼ਬਦ, ਮਾਨੋ, ਇਕ ਰਤਨ ਹੈ ਜਿਸ ਵਿਚ ਪ੍ਰਭੂ ਦਾ ਨਾਮ-ਰੂਪ ਹੀਰਾ ਜੜਿਆ ਹੋਇਆ ਹੈ ॥੨੫॥

ਪਦ ਅਰਥ ਹੀਰਾ = ਪਰਮਾਤਮਾ ਦਾ ਨਾਮ। ਆਪੇ = ਆਪ ਹੀ ॥੨੫॥

* ਭਾਵ: ਸਤਿਗੁਰੂ ਦੀ ਬਾਣੀ ਪਰਮਾਤਮਾ ਵਲੋਂ ਇਕ ਅਮੋਲਕ ਦਾਤਿ ਹੈ, ਇਸ ਵਿਚ ਪਰਮਾਤਮਾ ਦੀ ਸਿਫ਼ਤਿ-ਸਾਲਾਹ ਭਰੀ ਪਈ ਹੈ। ਜਿਹੜਾ ਮਨੁੱਖ ਇਸ ਬਾਣੀ ਨਾਲ ਆਪਣਾ ਮਨ ਜੋੜਦਾ ਹੈ ਉਸ ਦੇ ਅੰਦਰ ਪਰਮਾਤਮਾ ਦਾ ਪਿਆਰ ਬਣ ਜਾਂਦਾ ਹੈ, ਤੇ, ਜਿਥੇ ਪ੍ਰਭੂ-ਪ੍ਰੇਮ ਹੈ ਉਥੇ ਹੀ ਆਤਮਕ ਆਨੰਦ ਹੈ।

SikhNet (Spanish)Dice Nanak, la Palabra del Shabd del Guru es la Joya Preciosa engarzada con diamantes.(25)

ਸਿਵ ਸਕਤਿ. ਆਪਿ ਉਪਾਇ ਕੈ ਕਰਤਾ; ਆਪੇ ਹੁਕਮੁ ਵਰਤਾਏ ॥

siv sakat. aap upaae kai karataa; aape hukam varataae |

Sant Singh KhalsaHe Himself created Shiva and Shakti, mind and matter; the Creator subjects them to His Command.
Manmohan SinghHimself creating mind and matter, the Creator subjects them to His command.
Manmohan Singh (Punjabi)ਖ਼ੁਦ ਮਨ ਤੇ ਮਾਦੇ ਨੂੰ ਰਚਕੇ ਰਚਣਹਾਰ ਉਨ੍ਹਾਂ ਨੂੰ ਆਪਣੇ ਫ਼ੁਰਮਾਨ ਦੇ ਅਧੀਨ ਰਖਦਾ ਹੈ।
Fareedkot Teeka(ਸਿਵ) ਈਸ਼ਰ ਆਪ ਜੋ ਕਰਤਾ ਹੈ, ਸੋ (ਸਕਤਿ) ਉਪਾਇਕੈ ਮਾਇਆ ਦ੍ਵਾਰਾ ਜੀਵ ਅਰਥਾਤ ਅਵਰ ਭਾਵ ਕਰ ਕੇ ਅਪਨਾ ਹੁਕਮ ਭੀ ਤਿਨਾ ਉਪਰ ਕਰਤਾ ਆਪ ਹੀ ਵਰਤਾਵਤਾ ਹੈ॥
Prof. Sahib Singhਜੀਵਾਤਮਾ ਅਤੇ ਮਾਇਆ ਪੈਦਾ ਕਰ ਕੇ ਪਰਮਾਤਮਾ ਆਪ ਹੀ (ਇਹ) ਹੁਕਮ ਵਰਤਾਂਦਾ ਹੈ ਕਿ (ਮਾਇਆ ਦਾ ਜ਼ੋਰ ਜੀਵਾਂ ਉਤੇ ਪਿਆ ਰਹੇ)।

ਪਦ ਅਰਥ ਸਿਵ = ਚੇਤਨ ਸੱਤਾ, ਜੀਵਾਤਮਾ। ਸਕਤਿ = ਮਾਇਆ। ਆਪੇ = ਆਪ ਹੀ।

SikhNet (Spanish)Dios Mismo creó el cuerpo y el Alma, y su Destino Eterno alcanza toda la Creación.

ਹੁਕਮੁ ਵਰਤਾਏ ਆਪਿ ਵੇਖੈ; ਗੁਰਮੁਖਿ ਕਿਸੈ ਬੁਝਾਏ ॥

hukam varataae aap vekhai; guramukh kisai bujhaae |

Sant Singh KhalsaEnforcing His Order, He Himself sees all. How rare are those who, as Gurmukh, come to know Him.
Manmohan SinghThe Lord enforces His order, He Himself sees all, Through the Guru, He makes some rare one know Him.
Manmohan Singh (Punjabi)ਸਾਈਂ ਆਪਣਾ ਅਮਰ ਚਾਲੂ ਕਰਦਾ ਹੈ, ਉਹ ਖ਼ੁਦ ਸਾਰਿਆਂ ਨੂੰ ਦੇਖਦਾ ਹੈ, ਗੁਰਾਂ ਦੇ ਰਾਹੀਂ ਉਹ ਕਿਸੇ ਵਿਰਲੇ ਨੂੰ ਆਪਣੇ ਆਪ ਨੂੰ ਜਣਾਉਂਦਾ ਹੈ।
Fareedkot Teekaਹੁਕਮ ਵਰਤਾਵਤਾ ਹੈ ਆਪ ਜੀਵ ਕੇ ਕਰਮ ਦੇਖਤਾ ਹੈ, ਪਰੰਤੂ ਇਹ ਬੂਝ ਕਿਸੇ ਗੁਰਮੁਖ ਕੋ ਸਮਝਾਵਤਾ ਹੈ। ਭਾਵ ਕਿ ਜੀਵ ਕੇ ਕਰਮੋਂ ਕਾ ਈਸਰ ਫਲ ਪ੍ਰਦਾਤਾ ਹੈ॥
Prof. Sahib Singhਪ੍ਰਭੂ ਆਪ ਹੀ ਇਹ ਹੁਕਮ ਵਰਤਾਂਦਾ ਹੈ, ਆਪ ਹੀ ਇਹ ਖੇਡ ਵੇਖਦਾ ਹੈ (ਕਿ ਕਿਸ ਤਰ੍ਹਾਂ ਜੀਵ ਮਾਇਆ ਦੇ ਹੱਥਾਂ ਉਤੇ ਨੱਚ ਰਹੇ ਹਨ), ਕਿਸੇ ਕਿਸੇ ਵਿਰਲੇ ਨੂੰ ਗੁਰੂ ਦੀ ਰਾਹੀਂ (ਇਸ ਖੇਡ ਦੀ) ਸੂਝ ਦੇ ਦੇਂਦਾ ਹੈ।

ਪਦ ਅਰਥ ਹੁਕਮੁ = (ਇਹ) ਹੁਕਮ (ਕਿ ਜੀਵਾਂ ਉਤੇ) ਮਾਇਆ ਦਾ ਪ੍ਰਭਾਵ ਪਿਆ ਰਹੇ। ਗੁਰਮੁਖਿ = ਗੁਰੂ ਦੀ ਰਾਹੀਂ। ਕਿਸੈ = ਕਿਸੇ (ਵਿਰਲੇ) ਨੂੰ। ਬੁਝਾਏ = ਸੂਝ ਦੇਂਦਾ ਹੈ।

SikhNet (Spanish)Todo está sujeto a Su Voluntad, pero contados son aquéllos que La llegan a conocer a través de la Gracia del Guru.

ਤੋੜੇ ਬੰਧਨ. ਹੋਵੈ ਮੁਕਤੁ; ਸਬਦੁ ਮੰਨਿ ਵਸਾਏ ॥

torre bandhan. hovai mukat; sabad man vasaae |

Sant Singh KhalsaThey break their bonds, and attain liberation; they enshrine the Shabad within their minds.
Manmohan SinghHe bursts his bonds, obtains emancipation and enshrines the Lord's Name in his mind.
Manmohan Singh (Punjabi)ਉਸ ਦੀਆਂ ਬੇੜੀਆਂ ਕਟੀਆਂ ਜਾਂਦੀਆਂ ਹਨ, ਉਹ ਮੋਖਸ਼ ਪਾ ਲੈਂਦਾ ਹੈ ਅਤੇ ਆਪਣੇ ਰਿਦੇ ਅੰਦਰ ਸਾਈਂ ਦੇ ਨਾਮ ਨੂੰ ਵਸਾਉਂਦਾ ਹੈ।
Fareedkot Teekaਇਹ ਜੀਵ ਤਬ ਬੰਧਨ ਤੋੜ ਕੇ ਮੁਕਤ ਹੋਤਾ ਹੈ, ਜਬ ਗੁਰ ਉਪਦੇਸ ਕੋ ਮਨ ਮੇਂ ਬਸਾਵਤਾ ਹੈ॥
Prof. Sahib Singh(ਜਿਸ ਨੂੰ ਸੂਝ ਬਖ਼ਸ਼ਦਾ ਹੈ ਉਸ ਦੇ) ਮਾਇਆ (ਦੇ ਮੋਹ) ਦੇ ਬੰਧਨ ਤੋੜ ਦੇਂਦਾ ਹੈ, ਉਹ ਬੰਦਾ ਮਾਇਆ ਦੇ ਬੰਧਨਾਂ ਤੋਂ ਸੁਤੰਤਰ ਹੋ ਜਾਂਦਾ ਹੈ (ਕਿਉਂਕਿ) ਉਹ ਗੁਰੂ ਦਾ ਸ਼ਬਦ ਆਪਣੇ ਮਨ ਵਿਚ ਵਸਾ ਲੈਂਦਾ ਹੈ।

ਪਦ ਅਰਥ ਮੁਕਤੁ = ਮਾਇਆ ਦੇ ਪ੍ਰਭਾਵ ਤੋਂ ਆਜ਼ਾਦ ਸੁਤੰਤਰ। ਮੰਨਿ = ਮਨ ਵਿਚ।

SikhNet (Spanish)Aquellos seres rompen sus amarras, se emancipan y enaltecen la Palabra en sus mentes.

ਗੁਰਮੁਖਿ ਜਿਸ ਨੋ ਆਪਿ ਕਰੇ ਸੁ ਹੋਵੈ; ਏਕਸ ਸਿਉ ਲਿਵ ਲਾਏ ॥

guramukh jis no aap kare su hovai; ekas siau liv laae |

Sant Singh KhalsaThose whom the Lord Himself makes Gurmukh, lovingly focus their consciousness on the One Lord.
Manmohan SinghHe, whom the Lord Himself makes holy, becomes so and fixes his attention on the One Lord.
Manmohan Singh (Punjabi)ਜਿਸ ਨੂੰ ਪ੍ਰਭੂ ਖੁਦ ਪਵਿੱਤ੍ਰ ਬਣਾਉਂਦਾ ਹੈ ਉਹ ਪਵਿੱਤ੍ਰ ਹੋ ਜਾਂਦਾ ਹੈ ਅਤੇ ਆਪਣੀ ਬਿਰਤੀ ਇਕ ਪ੍ਰਭੂ ਨਾਲ ਜੋੜ ਲੈਂਦਾ ਹੈ।
Fareedkot Teekaਜਿਸ ਕੋ ਆਪ ਵਾਹਿਗੁਰੂ ਗੁਰਮੁਖ ਕਰਤਾ ਹੈ, ਸੋ ਹੋਤਾ ਹੈ, ਜੋ ਏਕ ਕੇ ਸਾਥ ਲਿਵ ਲਾਵਤਾ ਹੈ॥
Prof. Sahib Singhਗੁਰੂ ਦੇ ਦੱਸੇ ਰਾਹ ਉਤੇ ਤੁਰਨ ਜੋਗਾ ਉਹੀ ਮਨੁੱਖ ਹੁੰਦਾ ਹੈ ਜਿਸ ਨੂੰ ਪ੍ਰਭੂ ਇਹ ਸਮਰੱਥਾ ਦੇਂਦਾ ਹੈ, ਉਹ ਮਨੁੱਖ ਇਕ ਪਰਮਾਤਮਾ ਦੇ ਚਰਨਾਂ ਵਿਚ ਸੁਰਤ ਜੋੜਦਾ ਹੈ (ਉਸ ਦੇ ਅੰਦਰ ਆਤਮਕ ਆਨੰਦ ਬਣਦਾ ਹੈ, ਤੇ ਉਹ ਮਾਇਆ ਦੇ ਮੋਹ ਵਿਚੋਂ ਨਿਕਲਦਾ ਹੈ)।

ਪਦ ਅਰਥ ਗੁਰਮੁਖਿ = ਗੁਰੂ ਦੇ ਰਾਹ ਉਤੇ ਤੁਰਨ ਵਾਲਾ।

SikhNet (Spanish)Sólo aquél que es bendecido por Dios voltea hacia Él y entonces se entona en el Uno Solo.

ਕਹੈ ਨਾਨਕੁ. ਆਪਿ ਕਰਤਾ; ਆਪੇ ਹੁਕਮੁ ਬੁਝਾਏ ॥੨੬॥

kahai naanak. aap karataa; aape hukam bujhaae |26|

Sant Singh KhalsaSays Nanak, He Himself is the Creator; He Himself reveals the Hukam of His Command. ||26||
Manmohan SinghSays Nanak, God Himself is the Creator and Himself reveals His will.
Manmohan Singh (Punjabi)ਗੁਰੂ ਜੀ ਆਖਦੇ ਹਨ, ਵਾਹਿਗੁਰੂ ਖ਼ੁਦ ਸਿਰਜਣਹਾਰ ਹੈ ਅਤੇ ਖੁਦ ਹੀ ਆਪਣੀ ਰਜ਼ਾ ਨੂੰ ਦਰਸਾਉਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਵਹੁ ਕਰਤਾ ਅਪਨੇ ਹੁਕਮ ਕੌ ਆਪ ਹੀ ਸਮਝਾਵਤਾ ਹੈ॥੨੬॥
Prof. Sahib Singhਨਾਨਕ ਆਖਦਾ ਹੈ ਕਿ ਪਰਮਾਤਮਾ ਆਪ ਹੀ (ਜੀਵਾਤਮਾ ਤੇ ਮਾਇਆ ਦੀ) ਰਚਨਾ ਕਰਦਾ ਹੈ ਤੇ ਆਪ ਹੀ (ਕਿਸੇ ਵਿਰਲੇ ਨੂੰ ਇਹ) ਸੂਝ ਬਖ਼ਸ਼ਦਾ ਹੈ (ਕਿ ਮਾਇਆ ਦਾ ਪ੍ਰਭਾਵ ਭੀ ਉਸ ਦਾ ਆਪਣਾ ਹੀ) ਹੁਕਮ (ਜਗਤ ਵਿਚ ਵਰਤ ਰਿਹਾ) ਹੈ ॥੨੬॥

* ਭਾਵ: ਪਰਮਾਤਮਾ ਦੀ ਰਜ਼ਾ ਅਨੁਸਾਰ ਜੀਵ ਮਾਇਆ ਦੇ ਹੱਥਾਂ ਉਤੇ ਨੱਚ ਰਹੇ ਹਨ। ਜਿਸ ਕਿਸੇ ਨੂੰ ਗੁਰੂ ਦੇ ਦੱਸੇ ਰਾਹ ਉਤੇ ਤੁਰਨ-ਜੋਗਾ ਬਣਾਂਦਾ ਹੈ, ਉਹ ਮਨੁੱਖ ਮਾਇਆ ਦੇ ਬੰਧਨਾਂ ਤੋਂ ਸੁਤੰਤਰ ਹੋ ਜਾਂਦਾ ਹੈ, ਉਸ ਦੀ ਸੁਰਤਿ ਪਰਮਾਤਮਾ ਦੇ ਚਰਨਾਂ ਵਿਚ ਜੁੜੀ ਰਹਿੰਦੀ ਹੈ, ਉਸ ਦੇ ਅੰਦਰ ਆਤਮਕ ਆਨੰਦ ਬਣਿਆ ਰਹਿੰਦਾ ਹੈ।

SikhNet (Spanish)Dice Nanak, el Señor Creador revela por Sí Mismo Su Voluntad.(26)

ਸਿਮ੍ਰਿਤਿ ਸਾਸਤ੍ਰ. ਪੁੰਨ ਪਾਪ ਬੀਚਾਰਦੇ; ਤਤੈ ਸਾਰ. ਨ ਜਾਣੀ ॥

simrit saasatr. pun paap beechaarade; tatai saar. na jaanee |

Sant Singh KhalsaThe Simritees and the Shaastras discriminate between good and evil, but they do not know the true essence of reality.
Manmohan SinghThe Simritis and Shastras discriminate between good and evil, but know not the essence of the Real Thing.
Manmohan Singh (Punjabi)ਸਿਮ੍ਰਤੀਆਂ ਅਤੇ ਸ਼ਾਸਤਰ ਚੰਗੇ ਅਤੇ ਮੰਦੇ ਦਾ ਨਿਰਣਾ ਕਰਦੇ ਹਨ ਪਰ ਯਥਾਰਥ ਵਸਤੂ ਦੇ ਜੌਹਰ ਨੂੰ ਨਹੀਂ ਜਾਣਦੇ।
Fareedkot Teekaਸਤਾਈ ਸਿਮ੍ਰਤੀਆਂ ਔ ਖਟ ਸਾਸਤ੍ਰ ਪਾਪ ਔ ਪੁਨੋਂ ਕੋ ਤਥਾ ਤਿਨ ਕੇ ਫਲੋਂ ਕੋ ਬੀਚਾਰਤੇ ਹੈਂ, ਪਰੰਤੂ ਤਿਨਾਂ ਦੁਆਰਾ ਤਤ ਸਰੂਪ ਕੀ (ਸਾਰ) ਯਥਾਰਥ ਖਬਰ ਨਹੀਂ ਜਾਨੀ ਜਾਤੀ॥
Prof. Sahib Singhਸਿੰਮ੍ਰਿਤੀਆਂ ਸ਼ਾਸਤ੍ਰ ਆਦਿਕ ਪੜ੍ਹਨ ਵਾਲੇ ਪੰਡਿਤ ਸਿਰਫ਼ ਇਹੀ ਵਿਚਾਰਾਂ ਕਰਦੇ ਹਨ ਕਿ (ਇਹਨਾਂ ਪੁਸਤਕਾਂ ਅਨੁਸਾਰ) ਪਾਪ ਕੀਹ ਹੈ ਤੇ ਪੁੰਨ ਕੀਹ ਹੈ, ਉਹਨਾਂ ਨੂੰ ਆਤਮਕ ਆਨੰਦ ਦਾ ਰਸ ਨਹੀਂ ਆ ਸਕਦਾ।
SikhNet (Spanish)Los Textos Semíticos y los Shastras discriminan entre lo bueno y lo malo, pero no hablan de la Quintaesencia de lo Real.

ਤਤੈ ਸਾਰ. ਨ ਜਾਣੀ ਗੁਰੂ ਬਾਝਹੁ; ਤਤੈ ਸਾਰ. ਨ ਜਾਣੀ ॥

tatai saar. na jaanee guroo baajhahu; tatai saar. na jaanee |

Sant Singh KhalsaThey do not know the true essence of reality without the Guru; they do not know the true essence of reality.
Manmohan SinghWithout the Guru, they know not the essence of the Reality, know not the essence of the Reality.
Manmohan Singh (Punjabi)ਗੁਰਾਂ ਦੇ ਬਿਨਾਂ ਉਹ ਅਸਲੀਅਤ ਦੇ ਜੌਹਰ ਨੂੰ ਨਹੀਂ ਜਾਣਦੇ, ਅਸਲੀਅਤ ਦੇ ਜੌਹਰ ਨੂੰ ਨਹੀਂ ਜਾਣਦੇ।
Fareedkot Teekaਕਿਉਂਕਿ ਗੁਰੋਂ ਬਿਨਾਂ ਤਿਨ ਸ਼ਾਸਤ੍ਰੋਂ ਕੇ ਕੇਵਲ ਬੀਚਾਰਨੇ ਸੇ ਤਤ ਕੀ ਸਾਰ ਪੀਛੇ ਨਹੀਂ ਜਾਨੀ ਔ ਅਬ ਭੀ ਤਤ ਸਰੂਪ ਕੀ ਸਾਰ ਗੁਰੂ ਬਿਨਾਂ ਕਿਸੇ ਨਹੀਂ ਜਾਨੀ ਹੈ॥
Prof. Sahib Singh(ਇਹ ਗੱਲ ਯਕੀਨੀ ਜਾਣੋ ਕਿ) ਸਤਿਗੁਰੂ ਦੀ ਸਰਨ ਆਉਣ ਤੋਂ ਬਿਨਾ ਆਤਮਕ ਆਨੰਦ ਦਾ ਰਸ ਨਹੀਂ ਆ ਸਕਦਾ।

ਪਦ ਅਰਥ ਤਤੈ ਸਾਰ = ਤੱਤ ਦੀ ਸੂਝ, ਅਸਲੀਅਤ ਦੀ ਸਮਝ, ਜੋ ਅਸਲ ਗ੍ਰਹਿਣ = ਜੋਗ ਵਸਤ ਹੈ ਉਸ ਦੀ ਸਮਝ, ਆਤਮਕ ਆਨੰਦ ਦੀ ਸਮਝ।

SikhNet (Spanish)Sin la ayuda del Guru nadie conoce la Quintaesencia o la Realidad de lo real.

ਤਿਹੀ ਗੁਣੀ ਸੰਸਾਰੁ. ਭ੍ਰਮਿ ਸੁਤਾ; ਸੁਤਿਆ ਰੈਣਿ ਵਿਹਾਣੀ ॥

tihee gunee sansaar. bhram sutaa; sutiaa rain vihaanee |

Sant Singh KhalsaThe world is asleep in the three modes and doubt; it passes the night of its life sleeping.
Manmohan SinghThe world is asleep in three modes and doubt, and in slumber its night(life) passes away.
Manmohan Singh (Punjabi)ਤਿੰਨਾਂ ਹੀ ਦਿਸ਼ਾਵਾਂ ਅਤੇ ਸੰਦੇਹ ਅੰਦਰ ਦੁਨੀਆ ਸੁਤੀ ਪਈ ਹੈ ਅਤੇ ਸੁਤਿਆਂ ਹੋਇਆਂ ਹੀ ਇਸ ਦੀ ਰਾਤ੍ਰੀ ਬੀਤ ਜਾਂਦੀ ਹੈ।
Fareedkot Teekaਕਿਉਂਕਿ ਤੀਨੋਂ ਗੁਣੋਂ ਕੇ ਭ੍ਰਮ ਮੇਂ ਸੰਸਾਰ ਸੋਇਆ ਹੈ ਅਰਥਾਤ ਅਗ੍ਯਾਤ ਹੋ ਰਹਿਆ ਹੈ, ਇਸੀ ਸੇ ਸੰਸਾਰ ਕੀ ਅਵਸਥਾ ਸੁਤਿਆਂ ਹੀ ਬੀਤ ਗਈ ਹੈ॥
Prof. Sahib Singhਜਗਤ ਤਿੰਨਾਂ ਗੁਣਾਂ ਵਿਚ ਹੀ ਭਟਕ ਭਟਕ ਕੇ ਗ਼ਾਫ਼ਿਲ ਹੋਇਆ ਪਿਆ ਹੈ, ਮਾਇਆ ਦੇ ਮੋਹ ਵਿਚ ਸੁੱਤਿਆਂ ਦੀ ਹੀ ਸਾਰੀ ਉਮਰ ਗੁਜ਼ਰ ਜਾਂਦੀ ਹੈ (ਸਿੰਮ੍ਰਿਤੀਆਂ ਸ਼ਾਸਤ੍ਰਾਂ ਦੀਆਂ ਵਿਚਾਰਾਂ ਇਸ ਨੀਂਦ ਵਿਚੋਂ ਜਗਾ ਨਹੀਂ ਸਕਦੀਆਂ)।

ਪਦ ਅਰਥ ਤਿਹੀ ਗੁਣੀ = ਮਾਇਆ ਦੇ ਤਿੰਨ ਸੁਭਾਵਾਂ ਵਿਚ। ਭ੍ਰਮਿ = ਭਟਕ ਭਟਕ ਕੇ। ਰੈਣਿ = ਉਮਰ, ਰਾਤ।

SikhNet (Spanish)El mundo entero vive en el sopor; pasa la noche de su vida embebido en la ilusión de las tres Gunas.

ਗੁਰ ਕਿਰਪਾ ਤੇ. ਸੇ ਜਨ ਜਾਗੇ. ਜਿਨਾ ਹਰਿ ਮਨਿ ਵਸਿਆ; ਬੋਲਹਿ ਅੰਮ੍ਰਿਤ ਬਾਣੀ ॥

gur kirapaa te. se jan jaage. jinaa har man vasiaa; boleh amrit baanee |

Sant Singh KhalsaThose humble beings remain awake and aware, within whose minds, by Guru's Grace, the Lord abides; they chant the Ambrosial Word of the Guru's Bani.
Manmohan SinghBy Guru's grace, only those mortals keep awake, in whose mind the Lord abides and who utter the Nectar-word.
Manmohan Singh (Punjabi)ਗੁਰਾ ਦੀ ਮਿਹਰ ਸਦਕਾ, ਕੇਵਲ ਉਹ ਪ੍ਰਾਨੀ ਜਾਗਦੇ ਰਹਿੰਦੇ ਹਨ ਜਿਨਾਂ ਦੇ ਚਿੱਤ ਵਿੱਚ ਸੁਆਮੀ ਵਸਦਾ ਹੈ, ਤੇ ਜੌ ਅਮਿਉ ਗੁਰਬਾਣੀ ਨੂੰ ਉਚਾਰਦੇ ਹਨ।
Fareedkot Teekaਗੁਰੂ ਕੀ ਕ੍ਰਿਪਾ ਸੇ ਸੋ ਪੁਰਸ਼ ਜਾਗੇ ਹੈਂ ਜਿਨ ਕੇ ਮਨ ਮੇਂ ਹਰੀ ਬਸਿਆ ਹੈ ਔ ਮੁਖ ਸੇ ਬਾਣੀ ਕਰ ਕੇ ਭੀ ਨਾਮ ਅੰਮ੍ਰਿਤ ਕੋ ਬੋਲਤੇ ਹੈਂ॥
Prof. Sahib Singh(ਮੋਹ ਦੀ ਨੀਂਦ ਵਿਚੋਂ) ਗੁਰੂ ਦੀ ਕਿਰਪਾ ਨਾਲ (ਸਿਰਫ਼) ਉਹ ਮਨੁੱਖ ਜਾਗਦੇ ਹਨ ਜਿਨ੍ਹਾਂ ਦੇ ਅੰਦਰ ਪਰਮਾਤਮਾ ਦਾ ਨਾਮ ਵੱਸਦਾ ਹੈ ਜੋ ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਬਾਣੀ ਉਚਾਰਦੇ ਹਨ।

ਪਦ ਅਰਥ ਸੇ = ਉਹ ਬੰਦੇ। ਮਨਿ = ਮਨ ਵਿਚ।

SikhNet (Spanish)Dice Nanak, sólo aquéllos que se conserven alertas, a través de la Gracia del Guru,

ਕਹੈ ਨਾਨਕੁ. ਸੋ ਤਤੁ ਪਾਏ. ਜਿਸ ਨੋ ਅਨਦਿਨੁ ਹਰਿ ਲਿਵ ਲਾਗੈ; ਜਾਗਤ ਰੈਣਿ ਵਿਹਾਣੀ ॥੨੭॥

kahai naanak. so tat paae. jis no anadin har liv laagai; jaagat rain vihaanee |27|

Sant Singh KhalsaSays Nanak, they alone obtain the essence of reality, who night and day remain lovingly absorbed in the Lord; they pass the night of their life awake and aware. ||27||
Manmohan SinghSays Nanak, he alone obtains quintessence, who ever remains merged in the Lord's love and passes his life-night awake.
Manmohan Singh (Punjabi)ਗੂਰੁ ਜੀ ਫਰਮਾਉਂਦੇ ਹਨ, ਕੇਵਲ ਉਹ ਹੀ ਸਾਰ, ਤੱਤ ਨੂੰ ਪਾਉਂਦਾ ਹੈ ਜੋ ਸਦੀਵ ਹੀ ਪ੍ਰਭੂ ਦੇ ਪ੍ਰੇਮ ਅੰਦਰ ਲੀਨ ਰਹਿੰਦਾ ਹੈ ਅਤੇ ਆਪਣੀ ਜੀਵਨ ਰਾਤ੍ਰੀ ਜਾਗ ਕੇ ਬਿਤਾਉੇਦਾਂ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਸੋ ਤਤ ਸਰੂਪ ਕੋ ਪਾਵਤਾ ਹੈ ਜਿਸ ਕੀ ਰਾਤ ਦਿਨ ਹਰੀ ਮੇਂ ਬ੍ਰਿਤੀ ਲਾਗਤੀ ਹੈ ਔ ਤਿਸੀ ਕੀ (ਜਾਗਤ) ਗਿਆਤ ਮੇਂ ਅਵਸਥਾ ਬਤੀਤ ਹੂਈ ਹੈ॥੨੭॥
Prof. Sahib Singhਨਾਨਕ ਆਖਦਾ ਹੈ ਕਿ ਉਹੀ ਮਨੁੱਖ ਆਤਮਕ ਆਨੰਦ ਮਾਣਦਾ ਹੈ ਜੋ ਹਰ ਵੇਲੇ ਪ੍ਰਭੂ ਦੀ ਯਾਦ ਦੀ ਲਗਨ ਵਿਚ ਟਿਕਿਆ ਰਹਿੰਦਾ ਹੈ, ਤੇ ਜਿਸ ਦੀ ਉਮਰ (ਇਸ ਤਰ੍ਹਾਂ ਮੋਹ ਦੀ ਨੀਂਦ ਵਿਚੋਂ) ਜਾਗਦਿਆਂ ਬੀਤਦੀ ਹੈ ॥੨੭॥

ਪਦ ਅਰਥ ਅਨਦਿਨੁ = ਹਰ ਰੋਜ਼, ਹਰ ਵੇਲੇ। ਅੰਮ੍ਰਿਤ ਬਾਣੀ = ਆਤਮਕ ਜੀਵਨ ਦੇਣ ਵਾਲੀ ਬਾਣੀ। ਜਾਗਤ = ਵਿਕਾਰਾਂ ਵਲੋਂ ਸੁਚੇਤ ਰਹਿੰਦਿਆਂ ॥੨੭॥

* ਭਾਵ: ਕਰਮ-ਕਾਂਡ ਅਨੁਸਾਰ ਕਿਹੜਾ ਪੁੰਨ-ਕਰਮ ਹੈ ਤੇ ਕਿਹੜਾ ਪਾਪ-ਕਰਮ ਹੈ-ਸਿਰਫ਼ ਇਹ ਵਿਚਾਰ ਮਨੁੱਖ ਦੇ ਅੰਦਰ ਆਤਮਕ ਆਨੰਦ ਪੈਦਾ ਨਹੀਂ ਕਰ ਸਕਦੀ। ਗੁਰੂ ਦੀ ਕਿਰਪਾ ਨਾਲ ਜਿਹੜਾ ਮਨੁੱਖ ਸਦਾ ਹਰਿ-ਨਾਮ ਸਿਮਰਦਾ ਹੈ ਸਿਫ਼ਤਿ-ਸਾਲਾਹ ਦੀ ਬਾਣੀ ਉਚਾਰਦਾ ਹੈ, ਉਹ ਵਿਕਾਰਾਂ ਵਲੋਂ ਸੁਚੇਤ ਰਹਿੰਦਾ ਹੈ, ਤੇ, ਆਤਮਕ ਆਨੰਦ ਮਾਣਦਾ ਹੈ।

SikhNet (Spanish)y que enaltezcan al Señor en su mente, recitando la Bella Palabra Ambrosial, despertarán a la Esencia de la Realidad. (27)

ਮਾਤਾ ਕੇ ਉਦਰ ਮਹਿ. ਪ੍ਰਤਿਪਾਲ ਕਰੇ; ਸੋ. ਕਿਉ ਮਨਹੁ ਵਿਸਾਰੀਐ ॥

maataa ke udar meh. pratipaal kare; so. kiau manahu visaareeai |

Sant Singh KhalsaHe nourished us in the mother's womb; why forget Him from the mind?
Manmohan SinghIn our mind, why should we forget Him, who cherishes us in the mother's womb?
Manmohan Singh (Punjabi)ਆਪਣੇ ਚਿੱਤ ਵਿਚੋਂ ਆਪਾਂ ਉਸ ਨੂੰ ਕਿਉਂ ਭੁਲਾਈਏ ਜੋ ਮਾਂ ਦੀ ਬੱਚੇਦਾਨੀ ਅੰਦਰ ਸਾਡੀ ਪਾਲਣਾ ਪੋਸਣਾ ਕਰਦਾ ਹੈ।
Fareedkot Teekaਜੋ ਮਾਤਾ ਕੇ ਪੇਟ ਮੇਂ ਪ੍ਰਤਿਪਾਲਾ ਕਰਤਾ ਹੈ, ਸੋ ਐਸਾ ਸਮ੍ਰਥ ਮਨ ਤੇ ਕਿਉਂ ਵਿਸਾਰੀਐ॥
Prof. Sahib Singh(ਜੇ ਆਤਮਕ ਆਨੰਦ ਪ੍ਰਾਪਤ ਕਰਨਾ ਹੈ ਤਾਂ) ਉਸ ਪਰਮਾਤਮਾ ਨੂੰ ਕਦੇ ਭੁਲਾਣਾ ਨਹੀਂ ਚਾਹੀਦਾ, ਜੋ ਮਾਂ ਦੇ ਪੇਟ ਵਿਚ (ਭੀ) ਪਾਲਣਾ ਕਰਦਾ ਹੈ।

ਪਦ ਅਰਥ ਉਦਰ = ਪੇਟ। ਮਨਹੁ = ਮਨ ਤੋਂ। ਕਿਉ ਵਿਸਾਰੀਐ = ਵਿਸਾਰਨਾ ਨਹੀਂ ਚਾਹੀਦਾ।

SikhNet (Spanish)¿Por qué habríamos de olvidar a Aquél que nos da el sustento, aún en el vientre materno?

ਮਨਹੁ. ਕਿਉ ਵਿਸਾਰੀਐ, ਏਵਡੁ ਦਾਤਾ; ਜਿ ਅਗਨਿ ਮਹਿ. ਆਹਾਰੁ ਪਹੁਚਾਵਏ ॥

manahu. kiau visaareeai, evadd daataa; ji agan meh. aahaar pahuchaave |

Sant Singh KhalsaWhy forget from the mind such a Great Giver, who gave us sustenance in the fire of the womb?
Manmohan SinghWhy should we forsake from our mind such a great Beneficent Lord, who reaches us sustenance in the midst of fire?
Manmohan Singh (Punjabi)ਅਸੀਂ ਆਪਣੇ ਹਿਰਦੇ ਤੋਂ ਉਸ ਐਡੇ ਵੱਡੇ ਦਾਤਾਰ ਸੁਆਮੀ ਨੂੰ ਕਿਉਂ ਭਲਾਈਏ ਜੋ ਅੱਗ ਅੰਦਰ ਸਾਨੂੰ ਖ਼ੁਰਾਕ ਪੁਚਾਉਂਦਾ ਹੈ।
Fareedkot Teekaਏਤਾ ਵਡਾ ਦਾਤਾ ਮਨ ਸੇ ਕਿਉਂ ਵਿਸਾਰੀਐ, ਜੋ ਜਠਰਾਗਨੀ ਮੇਂ ਆਹਾਰੁ ਪਹੁੰਚਾਵਤਾ ਹੈ॥
Prof. Sahib Singhਇਤਨੇ ਵੱਡੇ ਦਾਤੇ ਨੂੰ ਮਨੋਂ ਭੁਲਾਣਾ ਨਹੀਂ ਚਾਹੀਦਾ ਜੋ (ਮਾਂ ਦੇ ਪੇਟ ਦੀ) ਅੱਗ ਵਿਚ (ਭੀ) ਖ਼ੁਰਾਕ ਅਪੜਾਂਦਾ ਹੈ।

ਪਦ ਅਰਥ ਏਵਡੁ = ਇਤਨਾ ਵੱਡਾ। ਅਗਨਿ = ਅੱਗ। ਆਹਾਰੁ = ਖ਼ੁਰਾਕ।

SikhNet (Spanish)Sí, ¿por qué habríamos de abandonar a tan Grandioso Maestro que nos alimentó en el fuego de la matriz?

ਓਸ ਨੋ ਕਿਹੁ ਪੋਹਿ. ਨ ਸਕੀ; ਜਿਸ ਨਉ ਆਪਣੀ ਲਿਵ ਲਾਵਏ ॥

os no kihu pohi. na sakee; jis nau aapanee liv laave |

Sant Singh KhalsaNothing can harm one, whom the Lord inspires to embrace His Love.
Manmohan SinghNothing can harm him whom the Lord blesses with His love.
Manmohan Singh (Punjabi)ਕੋਈ ਸ਼ੈ ਉਸ ਨੂੰ ਨੁਕਸਾਨ ਨਹੀਂ ਪੁਚਾ ਸਕਦੀ ਜਿਸ ਨੂੰ ਪ੍ਰਭੂ ਆਪਣੀ ਪ੍ਰੀਤ ਪ੍ਰਦਾਨ ਕਰਦਾ ਹੈ।
Fareedkot Teekaਜਿਸ ਪੁਰਸ ਕੋ ਅਪਨੀ ਪ੍ਰੀਤਿ ਲਾਵਤਾ ਹੈ, ਉਸ ਪੁਰਸ ਕੋ ਕੁਛ (ਪੋਹਿ) ਬਿਆਪ ਨਹੀਂ ਸਕਤਾ ਹੈ, ਭਾਵ ਕੋਈ ਬਿਘਨੁ ਨਹੀਂ ਲਾਗਤਾ ਹੈ॥
Prof. Sahib Singh(ਇਹ ਮੋਹ ਹੀ ਹੈ ਜੋ ਆਨੰਦ ਤੋਂ ਵਾਂਜਿਆਂ ਰੱਖਦਾ ਹੈ, ਪਰ) ਉਸ ਬੰਦੇ ਨੂੰ (ਮੋਹ ਆਦਿਕ) ਕੁਝ ਭੀ ਪੋਹ ਨਹੀਂ ਸਕਦਾ ਜਿਸ ਨੂੰ ਪ੍ਰਭੂ ਆਪਣੇ ਚਰਨਾਂ ਦੀ ਪ੍ਰੀਤ ਬਖ਼ਸ਼ਦਾ ਹੈ।

ਪਦ ਅਰਥ ਓਸ ਨੋ = ਉਸ ਬੰਦੇ ਨੂੰ। ਕਿਹੁ = ਕੁਝ।

SikhNet (Spanish)Ningún mal puede sobrevenir a aquél a quien el Señor atrae a Su Servicio.

Open this shabad (210 lines, Angs 917-922) →

Ang 920 of 1430