ਆਪਣੀ ਲਿਵ ਆਪੇ ਲਾਏ; ਗੁਰਮੁਖਿ ਸਦਾ ਸਮਾਲੀਐ ॥
aapanee liv aape laae; guramukh sadaa samaaleeai |
Sant Singh KhalsaHe Himself is the love, and He Himself is the embrace; the Gurmukh contemplates Him forever.
Manmohan SinghHis love, He Himself makes man embrace. By Guru's grace, ever remember thou the such Lord.
Manmohan Singh (Punjabi)ਆਪਣਾ ਪਿਆਰ, ਉਹ ਆਪੇ ਹੀ ਬੰਦੇ ਨੂੰ ਪਾਉਂਦਾ ਹੈ। ਗੁਰਾਂ ਦੀ ਦਇਆ ਦੁਆਰਾ ਤੂੰ ਸਦੀਵ ਹੀ ਐਸੇ ਸਾਈਂ ਨੂੰ ਸਿਮਰ।
Fareedkot Teekaਪਰੰਤੂ ਅਪਨੀ ਪ੍ਰੀਤ ਵਹੁ ਪਰਮੇਸ੍ਵਰ ਆਪ ਹੀ ਲਾਵਤਾ ਹੈ, ਇਸ ਤੇ ਗੁਰਮੁਖ ਹੋਇਕੈ ਤਿਸੀ ਵਾਹਿਗੁਰੂ ਕੋ ਸਦੈਵ ਸੰਭਾਲਤੇ ਰਹੀਏ॥
Prof. Sahib Singh(ਪਰ ਜੀਵ ਦੇ ਕੀਹ ਵੱਸ?) ਪ੍ਰਭੂ ਆਪ ਹੀ ਆਪਣੀ ਪ੍ਰੀਤ ਦੀ ਦਾਤ ਦੇਂਦਾ ਹੈ। ਗੁਰੂ ਦੀ ਸਰਨ ਪੈ ਕੇ ਉਸ ਨੂੰ ਸਿਮਰਦੇ ਰਹਿਣਾ ਚਾਹੀਦਾ ਹੈ।ਪਦ ਅਰਥ ਲਿਵ = ਪ੍ਰੀਤ। ਗੁਰਮੁਖਿ = ਗੁਰੂ ਦੀ ਰਾਹੀਂ। ਸਮਾਲੀਐ = ਸਿਮਰਨਾ ਚਾਹੀਦਾ ਹੈ, ਹਿਰਦੇ ਵਿਚ ਵਸਾਣਾ ਚਾਹੀਦਾ ਹੈ।
SikhNet (Spanish)Estando entonado en Él, el Gurmukj alaba permanentemente a su Señor.
ਕਹੈ ਨਾਨਕੁ. ਏਵਡੁ ਦਾਤਾ; ਸੋ. ਕਿਉ ਮਨਹੁ ਵਿਸਾਰੀਐ ॥੨੮॥
kahai naanak. evadd daataa; so. kiau manahu visaareeai |28|
Sant Singh KhalsaSays Nanak, why forget such a Great Giver from the mind? ||28||
Manmohan SinghSays Nanak, why should we from our mind forget that such a great Beneficent Lord?
Manmohan Singh (Punjabi)ਗੁਰੂ ਜੀ ਅਖਦੇ ਹਨ ਅਸੀਂ ਆਪਣੇ ਚਿੱਤ ਤੋਂ ਉਸ ਐਡੇ ਵੱਡੇ ਦਾਤਾਰ ਸੁਆਮੀ ਨੂੰ ਕਿਉਂ ਭੁਲਾਈਏ?
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਏਡਾ ਵਡਾ ਦਾਤਾ ਕਿਉਂ ਮਨ ਸੇ ਬਿਸਾਰੀਏ, ਭਾਵ ਸਿਮਰਤੇ ਰਹੀਏ॥੨੮॥
Prof. Sahib Singhਨਾਨਕ ਆਖਦਾ ਹੈ ਕਿ (ਜੇ ਆਤਮਕ ਆਨੰਦ ਦੀ ਲੋੜ ਹੈ ਤਾਂ) ਇਤਨੇ ਵੱਡੇ ਦਾਤਾਰ ਪ੍ਰਭੂ ਨੂੰ ਕਦੇ ਭੀ ਭੁਲਾਣਾ ਨਹੀਂ ਚਾਹੀਦਾ ॥੨੮॥* ਭਾਵ: ਪਰਮਾਤਮਾ ਜਿਸ ਮਨੁੱਖ ਨੂੰ ਆਪਣੇ ਚਰਨਾਂ ਦਾ ਪਿਆਰ ਬਖ਼ਸ਼ਦਾ ਹੈ, ਉਸ ਮਨੁੱਖ ਉਤੇ ਕੋਈ ਭੀ ਵਿਕਾਰ ਆਪਣਾ ਜ਼ੋਰ ਨਹੀਂ ਪਾ ਸਕਦਾ। ਗੁਰੂ ਦੀ ਸਰਨ ਪੈ ਕੇ, ਗੁਰੂ ਦੇ ਦੱਸੇ ਰਾਹ ਉਤੇ ਤੁਰ ਕੇ ਸਦਾ ਪਰਮਾਤਮਾ ਦੀ ਯਾਦ ਆਪਣੇ ਹਿਰਦੇ ਵਿਚ ਟਿਕਾਈ ਰੱਖਣੀ ਚਾਹੀਦੀ ਹੈ। ਆਤਮਕ ਆਨੰਦ ਦੀ ਪ੍ਰਾਪਤੀ ਦਾ ਇਹੀ ਹੈ ਵਸੀਲਾ।
SikhNet (Spanish)Dice Nanak, oh mi mente, ¿por qué olvidar a tan Grandioso Señor?(28)
ਜੈਸੀ ਅਗਨਿ ਉਦਰ ਮਹਿ; ਤੈਸੀ ਬਾਹਰਿ ਮਾਇਆ ॥
jaisee agan udar meh; taisee baahar maaeaa |
Sant Singh KhalsaAs is the fire within the womb, so is Maya outside.
Manmohan SinghAs is the fire of womb within, so is the fire of mammon (Maya) without.
Manmohan Singh (Punjabi)ਜਿਸ ਤਰ੍ਹਾਂ ਦੀ ਅੱਗ ਗਰਭ ਸਥਾਨ ਦੇ ਅੰਦਰਵਾਰਾਂ ਹੈ, ਉਸੇ ਤਰ੍ਹਾਂ ਦੀ ਹੀ ਅੱਗ ਬਾਹਰਵਾਰਾਂ ਦੁਨਿਆਂਦਾਰੀ ਦੀ ਹੈ।
Fareedkot Teekaਜੈਸੀ ਅਗਨੀ ਮਾਤਾ ਕੇ ਗ੍ਰਭ ਮੇਂ ਹੈ ਤੈਸੀ ਹੀ ਅਗਨੀ ਰੂਪ ਬਾਹਰ ਨਿਕਸੇ ਕੋ ਮਾਇਆ ਜਲਾਵਤੀ ਹੈਂ॥
Prof. Sahib Singhਜਿਵੇਂ ਮਾਂ ਦੇ ਪੇਟ ਵਿਚ ਅੱਗ ਹੈ ਤਿਵੇਂ ਬਾਹਰ ਜਗਤ ਵਿਚ ਮਾਇਆ (ਦੁਖਦਾਈ) ਹੈ।ਪਦ ਅਰਥ ਉਦਰ = ਮਾਂ ਦਾ ਪੇਟ। ਬਾਹਰਿ = ਸੰਸਾਰ ਵਿਚ।
SikhNet (Spanish)El fuego del vientre es como el fuego de Maya;
ਮਾਇਆ ਅਗਨਿ ਸਭ ਇਕੋ ਜੇਹੀ; ਕਰਤੈ ਖੇਲੁ ਰਚਾਇਆ ॥
maaeaa agan sabh iko jehee; karatai khel rachaaeaa |
Sant Singh KhalsaThe fire of Maya is one and the same; the Creator has staged this play.
Manmohan SinghThe fires of worldly valuable and of the womb are all the same. The Creator has set agoing this play.
Manmohan Singh (Punjabi)ਸੰਸਾਰੀ ਪਦਾਰਥਾਂ ਅਤੇ ਗਰਭ ਸਥਾਨ ਦੀਆਂ ਅੱਗਾਂ, ਸਮੂਹ ਇੱਕ ਸਮਾਨ ਹਨ। ਸਿਰਜਣਹਾਰ ਨੇ ਇਹ ਖੇਡ ਬਣਾਈ ਹੈ।
Fareedkot Teekaਮਾਇਆ ਔ ਅਗਨੀ ਏਹੁ ਸਭ ਪ੍ਰਕਾਰ ਇਕੋ ਜੇਹੀ ਹੈ। ਇਹੁ ਆਦ ਸੇ ਪਰਮੇਸ੍ਵਰ ਨੇ ਖੇਲ ਹੀ ਰਚਾਇਆ ਹੂਆ ਹੈ॥
Prof. Sahib Singhਮਾਇਆ ਤੇ ਅੱਗ ਇਕੋ ਜਿਹੀਆਂ ਹੀ ਹਨ, ਕਰਤਾਰ ਨੇ ਐਸੀ ਹੀ ਖੇਡ ਰਚ ਦਿੱਤੀ ਹੈ।ਪਦ ਅਰਥ ਕਰਤੈ = ਕਰਤਾਰ ਨੇ।
SikhNet (Spanish)ambos son la Obra del Creador, y ambos son extinguidos por Él.
ਜਾ ਤਿਸੁ ਭਾਣਾ. ਤਾ ਜੰਮਿਆ; ਪਰਵਾਰਿ ਭਲਾ ਭਾਇਆ ॥
jaa tis bhaanaa. taa jamiaa; paravaar bhalaa bhaaeaa |
Sant Singh KhalsaAccording to His Will, the child is born, and the family is very pleased.
Manmohan SinghWhen it pleases His, then is the child born and the family is well pleased.
Manmohan Singh (Punjabi)ਜਦ ਉਸ ਨੂੰ ਚੰਗਾ ਲਗਦਾ ਹੈ, ਤਦ ਬਾਲ ਪੈਦਾ ਹੋ ਜਾਂਦਾ ਹੈ ਅਤੇ ਟੱਬਰ ਕਬੀਲਾ ਬੁਹਤ ਖੁਸ਼ ਹੰਦਾ ਹੈ।
Fareedkot Teekaਜਾਂ ਤਿਸ ਵਾਹਿਗੁਰੂ ਕੋ ਭਾਇਆ ਤਾਂ ਜਨਮਿਆਂ, ਤੋ ਪਰਵਾਰ ਕੋ ਇਸ ਕਾ ਜਨਮਣਾ ਭਲਾ ਭਾਇਆ ਹੈ॥
Prof. Sahib Singhਜਦੋਂ ਪਰਮਾਤਮਾ ਦੀ ਰਜ਼ਾ ਹੁੰਦੀ ਹੈ ਜੀਵ ਪੈਦਾ ਹੁੰਦਾ ਹੈ ਪਰਵਾਰ ਵਿਚ ਪਿਆਰਾ ਲੱਗਦਾ ਹੈ।ਪਦ ਅਰਥ ਜਾ ਤਿਸੁ ਭਾਣਾ = ਜਦੋਂ ਉਸ ਪ੍ਰਭੂ ਨੂੰ ਚੰਗਾ ਲੱਗਾ। ਪਰਵਾਰਿ = ਪਰਵਾਰ ਵਿਚ। ਭਲਾ ਭਾਇਆ = ਪਿਆਰਾ ਲੱਗਣ ਲੱਗ ਪਿਆ।
SikhNet (Spanish)Por la Voluntad del Señor se nace en el mundo para dicha de los parientes;
ਲਿਵ ਛੁੜਕੀ. ਲਗੀ ਤ੍ਰਿਸਨਾ; ਮਾਇਆ. ਅਮਰੁ ਵਰਤਾਇਆ ॥
liv chhurrakee. lagee trisanaa; maaeaa. amar varataaeaa |
Sant Singh KhalsaLove for the Lord wears off, and the child becomes attached to desires; the script of Maya runs its course.
Manmohan SinghThe Lord's Love departs, greed attaches to the child and mammon's writ begins to run.
Manmohan Singh (Punjabi)ਪ੍ਰਭੂ ਦੀ ਪ੍ਰੀਤ ਦੂਰ ਹੋ ਜਾਂਦੀ ਹੈ, ਲੋਭ ਬਾਲ ਨੂੰ ਚਿੰਮੜ ਜਾਂਦਾ ਹੈ ਅਤੇ ਮੋਹਨੀ ਮਾਇਆ ਦਾ ਰਾਜ ਭਾਗ ਚਾਲੂ ਹੋ ਜਾਂਦਾ ਹੈ।
Fareedkot Teekaਜਬ ਇਸ ਕੀ ਪਰਮੇਸ੍ਵਰ ਸੇ ਬ੍ਰਿਤੀ ਛੂਟੀ ਤੋ ਮਾਇਆ ਨੇ ਅਪਨਾ ਹੁਕਮੁ ਵਰਤਾਇਆ, ਤਉ ਪਦਾਰਥੋਂ ਕੀ ਤ੍ਰਿਸਨਾ ਲਾਗ ਗਈ॥
Prof. Sahib Singh(ਪਰਵਾਰ ਦੇ ਜੀਵ ਉਸ ਨਵੇਂ ਜੰਮੇ ਬਾਲ ਨੂੰ ਪਿਆਰ ਕਰਦੇ ਹਨ, ਇਸ ਪਿਆਰ ਵਿਚ ਫਸ ਕੇ ਉਸ ਦੀ ਪ੍ਰਭੂ-ਚਰਨਾਂ ਨਾਲੋਂ) ਪ੍ਰੀਤ ਦੀ ਤਾਰ ਟੁੱਟ ਜਾਂਦੀ ਹੈ, ਮਾਇਆ ਦੀ ਤ੍ਰਿਸ਼ਨਾ ਆ ਚੰਬੜਦੀ ਹੈ, ਮਾਇਆ (ਉਸ ਉਤੇ) ਆਪਣਾ ਜ਼ੋਰ ਪਾ ਲੈਂਦੀ ਹੈ।ਪਦ ਅਰਥ ਛੁੜਕੀ = ਮੁੱਕ ਗਈ, ਟੁੱਟ ਗਈ। ਅਮਰੁ = ਹੁਕਮ। ਅਮਰੁ ਵਰਤਾਇਆ = ਹੁਕਮ ਚਲਾ ਦਿੱਤਾ, ਜ਼ੋਰ ਪਾ ਲਿਆ।
SikhNet (Spanish)más tarde uno se desentiende del Señor dando prominencia al mundo ilusorio de Maya.
ਏਹ ਮਾਇਆ. ਜਿਤੁ ਹਰਿ ਵਿਸਰੈ; ਮੋਹੁ ਉਪਜੈ. ਭਾਉ ਦੂਜਾ ਲਾਇਆ ॥
eeh maaeaa. jit har visarai; mohu upajai. bhaau doojaa laaeaa |
Sant Singh KhalsaThis is Maya, by which the Lord is forgotten; emotional attachment and love of duality well up.
Manmohan SinghSuch is this mammon, by which the Lord is forgotten, worldly love wells up and one is attached to the love of another.
Manmohan Singh (Punjabi)ਐਸੀ ਹੈ ਇਹ ਮੋਹਨੀ, ਜਿਸ ਦੁਆਰਾ ਪ੍ਰਭੂ ਭੁੱਲ ਜਾਂਦਾ ਹੈ, ਸੰਸਾਰੀ ਮਮਤਾ ਉਤਪੰਨ ਹੋ ਜਾਂਦੀ ਹੈ ਅਤੇ ਇਨਸਾਨ ਹੋਰਸ ਦੇ ਪਿਆਰ ਨਾਲ ਜੁੜ ਜਾਂਦਾ ਹੈ।
Fareedkot Teekaਏਹੀ ਮਾਇਆ ਹੈ ਜਿਸ ਕਰ ਕੇ ਹਰੀ ਬਿਸਰ ਜਾਏ ਔ ਮੋਹ ਉਤਪੰਨ ਹੋਵੈ। ਜਿਸ ਮੋਹ ਨੇ ਦੂਜਾ ਭਾਵ ਜੀਵ ਕੋ ਲਾਇਆ ਹੈ, ਭਾਵ ਕਾਰਜ ਦੁਆਰੇ ਜਾਣੀਤੀ ਹੈ, ਹੋਰ ਕੋਈ ਰੰਗ ਰੂਪੁ ਨਹੀਂ॥
Prof. Sahib Singhਮਾਇਆ ਹੈ ਹੀ ਐਸੀ ਕਿ ਇਸ ਦੀ ਰਾਹੀਂ ਰੱਬ ਭੁੱਲ ਜਾਂਦਾ ਹੈ, (ਦੁਨੀਆ ਦਾ) ਮੋਹ ਪੈਦਾ ਹੋ ਜਾਂਦਾ ਹੈ, (ਰੱਬ ਤੋਂ ਬਿਨਾ) ਹੋਰ ਹੋਰ ਪਿਆਰ ਉਪਜ ਪੈਂਦਾ ਹੈ (ਫਿਰ ਅਜੇਹੀ ਹਾਲਤ ਵਿਚ ਆਤਮਕ ਆਨੰਦ ਕਿਥੋਂ ਮਿਲੇ?)ਪਦ ਅਰਥ ਜਿਤੁ = ਜਿਸ ਦੀ ਰਾਹੀਂ। ਭਾਉ ਦੂਜਾ = ਪ੍ਰਭੂ ਤੋਂ ਬਿਨਾ ਹੋਰ ਦਾ ਪਿਆਰ।
SikhNet (Spanish)Maya es quien nos hace olvidar al Señor; entonces crece en nuestra mente el amor por lo efímero.
ਕਹੈ ਨਾਨਕੁ. ਗੁਰ ਪਰਸਾਦੀ. ਜਿਨਾ ਲਿਵ ਲਾਗੀ; ਤਿਨੀ ਵਿਚੇ ਮਾਇਆ ਪਾਇਆ ॥੨੯॥
kahai naanak. gur parasaadee. jinaa liv laagee; tinee viche maaeaa paaeaa |29|
Sant Singh KhalsaSays Nanak, by Guru's Grace, those who enshrine love for the Lord find Him, in the midst of Maya. ||29||
Manmohan SinghSays Nanak, they, who enshrine love for the Lord, by Guru's grace, obtain the Lord in the midst of mammon.
Manmohan Singh (Punjabi)ਗੁਰੂ ਜੀ ਆਖਦੇ ਹਨ, ਜਿਨ੍ਹਾਂ ਦੀ ਗੁਰਾਂ ਦੀ ਦਇਆ ਦੁਆਰਾ ਪ੍ਰਭੂ ਨਾਲ ਪ੍ਰੀਤ ਪੈ ਜਾਂਦੀ ਹੈ, ਉਹ ਮੋਹਨੀ ਦੇ ਅੰਦਰ ਵੱਸਦੇ ਹੋਏ ਹੀ ਪ੍ਰਭੂ ਨੂੰ ਪਾ ਲੈਂਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਗੁਰੋਂ ਕੀ ਕ੍ਰਿਪਾ ਕਰਿਕੇ ਜਿਨੋਂ ਕੀ ਪ੍ਰੀਤੀ ਹਰੀ ਮੇਂ ਲਾਗੀ ਹੈ, ਤਿਨੋਂ ਨੇ ਮਾਇਆ ਕੇ ਬੀਚ ਰਹਿਤੇ ਹੀ ਪ੍ਰਭੂ ਕੋ ਪਾਇਆ ਹੈ॥੨੯॥
Prof. Sahib Singhਨਾਨਕ ਆਖਦਾ ਹੈ ਕਿ ਗੁਰੂ ਦੀ ਕਿਰਪਾ ਨਾਲ ਜਿਨ੍ਹਾਂ ਬੰਦਿਆਂ ਦੀ ਪ੍ਰੀਤ ਦੀ ਡੋਰ ਪ੍ਰਭੂ-ਚਰਨਾਂ ਵਿਚ ਜੁੜੀ ਰਹਿੰਦੀ ਹੈ, ਉਹਨਾਂ ਨੂੰ ਮਾਇਆ ਵਿਚ ਵਰਤਦਿਆਂ ਹੀ (ਆਤਮਕ ਆਨੰਦ) ਮਿਲ ਪੈਂਦਾ ਹੈ ॥੨੯॥* ਭਾਵ: ਗੁਰੂ ਦੀ ਕਿਰਪਾ ਨਾਲ ਜਿਨ੍ਹਾਂ ਮਨੁੱਖਾਂ ਦੀ ਸੁਰਤਿ ਦੁਨੀਆ ਦੇ ਕਾਰ-ਵਿਹਾਰ ਕਰਦਿਆਂ ਹੀ ਪ੍ਰਭੂ-ਚਰਨਾਂ ਵਿਚ ਜੁੜੀ ਰਹਿੰਦੀ ਹੈ ਉਹਨਾਂ ਦੇ ਅੰਦਰ ਆਤਮਕ ਆਨੰਦ ਬਣਿਆ ਰਹਿੰਦਾ ਹੈ। ਜਗਤ ਦਾ ਹਾਲ ਤਾਂ ਇਹ ਹੈ ਕਿ ਜੀਵ ਨੂੰ ਜੰਮਦੇ ਨੂੰ ਹੀ ਮਾਂ ਪਿਉ ਆਦਿਕ ਦੇ ਪਿਆਰ ਦੀ ਰਾਹੀਂ ਮਾਇਆ ਪ੍ਰਭੂ-ਚਰਨਾਂ ਨਾਲੋਂ ਵਿਛੋੜ ਲੈਂਦੀ ਹੈ।
SikhNet (Spanish)Dice Nanak, sólo a través de la Gracia del Guru puede vivirse en medio de Maya entonado en el Señor. (29)
ਹਰਿ ਆਪਿ ਅਮੁਲਕੁ ਹੈ; ਮੁਲਿ. ਨ ਪਾਇਆ ਜਾਇ ॥
har aap amulak hai; mul. na paaeaa jaae |
Sant Singh KhalsaThe Lord Himself is priceless; His worth cannot be estimated.
Manmohan SinghHimself the Lord is invaluable, His price can be ascertained not.
Manmohan Singh (Punjabi)ਖ਼ੁਦ ਸੁਆਮੀ ਅਮੁੱਲਾ ਹੈ, ਉਸ ਦੀ ਕੀਮਤ ਪਾਈ ਨਹੀਂ ਜਾ ਸਕਦੀ।
Fareedkot Teekaਹਰੀ ਆਪ ਅਮੋਲਕ ਹੈ ਇਸੀ ਤੇ ਉਸ ਕਾ ਮੋਲ ਨਹੀਂ ਪਾਇਆ ਜਾਤਾ॥
Prof. Sahib Singh(ਜਦ ਤਕ ਪਰਮਾਤਮਾ ਦਾ ਮਿਲਾਪ ਨਾ ਹੋਵੇ ਤਦ ਤਕ ਆਨੰਦ ਨਹੀਂ ਮਾਣਿਆ ਜਾ ਸਕਦਾ, ਪਰ) ਪ੍ਰਭੂ ਦਾ ਮੁੱਲ ਨਹੀਂ ਪੈ ਸਕਦਾ, ਪਰਮਾਤਮਾ (ਧਨ ਆਦਿਕ) ਕਿਸੇ ਕੀਮਤ ਤੋਂ ਨਹੀਂ ਮਿਲ ਸਕਦਾ।ਪਦ ਅਰਥ ਅਮੁਲਕੁ = ਜੋ ਕਿਸੇ ਕੀਮਤ ਤੋਂ ਮਿਲ ਨ ਸਕੇ।
SikhNet (Spanish)El Señor es Invaluable, nadie Lo puede describir, y aunque muchos han intentado, nadie ha logrado ponderarlo.
ਮੁਲਿ. ਨ ਪਾਇਆ ਜਾਇ. ਕਿਸੈ ਵਿਟਹੁ; ਰਹੇ ਲੋਕ ਵਿਲਲਾਇ ॥
mul. na paaeaa jaae. kisai vittahu; rahe lok vilalaae |
Sant Singh KhalsaHis worth cannot be estimated, even though people have grown weary of trying.
Manmohan SinghHis price cannot be ascertained by anyone, though people have been wailing for that.
Manmohan Singh (Punjabi)ਉਸ ਦੀ ਕੀਮਤ ਕਿਸੇ ਕੋਲੋਂ ਭੀ ਪਾਈ ਨਹੀਂ ਜਾ ਸਕਦੀ ਭਾਵੇਂ ਇਨਸਾਨ ਉਸ ਲਈ ਰੋਂਦੇ ਖੱਪਦੇ ਰਹੇ ਹਨ।
Fareedkot Teekaਕਿਸੇ (ਵਿਟਹੁ) ਪਾਸੋਂ ਮੁਲ ਨਹੀਂ ਪਾਇਆ ਜਾਤਾ ਹੈ ਬਹੁਤੇਰੇ ਲੋਕ ਬਿਲਲਾਇ ਰਹੇ ਹੈਂ, ਭਾਵ ਅਤੀ ਜਤਨ ਕਰ ਚੁਕੇ ਹੈਂ॥
Prof. Sahib Singhਜੀਵ ਖਪ ਖਪ ਕੇ ਹਾਰ ਗਏ, ਕਿਸੇ ਨੂੰ (ਧਨ ਆਦਿਕ) ਕੀਮਤ ਦੇ ਕੇ ਪਰਮਾਤਮਾ ਨਹੀਂ ਮਿਲਿਆ।ਪਦ ਅਰਥ ਮੁਲਿ = ਕੀਮਤ ਨਾਲ, ਕੀਮਤ ਦੇ ਕੇ। ਕਿਸੈ ਵਿਟਹੁ = ਕਿਸੇ ਭੀ ਬੰਦੇ ਤੋਂ। ਵਿਲਲਾਇ = ਖਪ ਖਪ ਕੇ। ਰਹੇ = ਰਹਿ ਗਏ, ਥੱਕ ਗਏ, ਹਾਰ ਗਏ।
SikhNet (Spanish)Si alguien tuviera la ventura de encontrar al Guru Verdadero, debería entregarle su cabeza e incluso su propio ser.
ਐਸਾ ਸਤਿਗੁਰੁ. ਜੇ ਮਿਲੈ, ਤਿਸ ਨੋ ਸਿਰੁ ਸਉਪੀਐ; ਵਿਚਹੁ ਆਪੁ ਜਾਇ ॥
aisaa satigur. je milai, tis no sir saupeeai; vichahu aap jaae |
Sant Singh KhalsaIf you meet such a True Guru, offer your head to Him; your selfishness and conceit will be eradicated from within.
Manmohan SinghIf thou meet such a True Guru, who will dispel thy self-conceit from within thee, entrust thou thy head to him.
Manmohan Singh (Punjabi)ਜੇਕਰ ਤੈਨੂੰ ਐਹੋ ਜੇਹੇ ਸੱਚੇ ਗੁਰੂ ਜੀ ਮਿਲ ਪੈਣ ਜੇ ਤੇਰੇ ਅੰਦਰੋਂ ਤੇਰੀ ਸਵੈ-ਹੰਗਤਾ ਦੂਰ ਕਰ ਦੇਣ। ਤੂੰ ਉਨ੍ਹਾਂ ਨੂੰ ਆਪਣਾ ਸੀਸ ਸਮਰਪਨ ਕਰ ਦੇ।
Fareedkot Teekaਜੋ ਸਤਿਗੁਰੂ ਐਸਾ ਮਿਲ ਜਾਏ, ਭਾਵ ਜੈਸਾ ਬੇਦ ਕਥਨ ਕਰਤਾ ਹੈ ਅਰਥਾਤ ਬ੍ਰਹਮ ਸ੍ਰੋਤ੍ਰੀ ਬ੍ਰਹਮ ਨੇਸਟੀ, ਉਸ ਕੋ ਸਿਰ ਸੌਂਪ ਦੇਈਏ ਤੋ ਮਨ ਵਿਚੋਂ ਆਪਾ ਭਾਵ ਚਲਾ ਜਾਏ॥
Prof. Sahib Singh(ਹਾਂ,) ਜੇ ਅਜੇਹਾ ਗੁਰੂ ਮਿਲ ਪਏ (ਜਿਸ ਦੇ ਮਿਲਿਆਂ ਮਨੁੱਖ ਦੇ ਅੰਦਰੋਂ ਆਪਾ-ਭਾਵ ਨਿਕਲ ਜਾਏ) ਤਾਂ ਉਸ ਗੁਰੂ ਦੇ ਅੱਗੇ ਆਪਣਾ ਸਿਰ ਭੇਟ ਕਰ ਦੇਣਾ ਚਾਹੀਦਾ ਹੈ (ਆਪਣਾ ਆਪ ਅਰਪਣ ਕਰ ਦੇਣਾ ਚਾਹੀਦਾ ਹੈ),ਪਦ ਅਰਥ ਆਪੁ = ਆਪਾ-ਭਾਵ।
SikhNet (Spanish)Ese ser tendría que entonarse solamente en el Uno
ਜਿਸ ਦਾ ਜੀਉ. ਤਿਸੁ ਮਿਲਿ ਰਹੈ; ਹਰਿ ਵਸੈ ਮਨਿ ਆਇ ॥
jis daa jeeo. tis mil rahai; har vasai man aae |
Sant Singh KhalsaYour soul belongs to Him; remain united with Him, and the Lord will come to dwell in your mind.
Manmohan SinghThus shalt thou remain united with Him, who owns thy soul and God shall come to abide in thy mind.
Manmohan Singh (Punjabi)ਇਸ ਤਰ੍ਹਾਂ ਤੁੰ ਉਸ ਨਾਲ ਜੁੜਿਆ ਰਹੇਗਾਂ ਜੋ ਤੇਰੀ ਜਿੰਦੜੀ ਦਾ ਮਾਲਕ ਹੈ ਅਤੇ ਵਾਹਿਗੁਰੂ ਆ ਕੇ ਤੇਰੇ ਚਿੱਤ ਅੰਦਰ ਟਿੱਕ ਜਾਵੇਗਾ।
Fareedkot Teekaਹਰੀ ਹੀ ਮਨ ਮੇਂ ਆਇ ਵਸਤਾ ਹੈ ਪੁਨਾ ਤਿਸਕੌ ਇਹ ਜੀਉ ਮਿਲ ਰਹਤਾ ਹੈ ਜਿਸ ਕਾ ਜੀਵ ਆਪ ਸੇ ਭਿੰਨ ਕੀਆ ਹੂਆ ਥਾ॥
Prof. Sahib Singh(ਤੇ ਜਿਸ ਗੁਰੂ ਦੇ ਮਿਲਿਆਂ) ਜੀਵ ਉਸ ਹਰੀ ਦੇ ਚਰਨਾਂ ਵਿਚ ਜੁੜਿਆ ਰਹੇ ਉਹ ਹਰੀ ਉਸ ਦੇ ਮਨ ਵਿਚ ਵੱਸ ਪਏ ਜਿਸ ਦਾ ਇਹ ਪੈਦਾ ਕੀਤਾ ਹੋਇਆ ਹੈ।ਪਦ ਅਰਥ ਜਿਸ ਦਾ = ਜਿਸ ਪਰਮਾਤਮਾ ਦਾ ਪੈਦਾ ਕੀਤਾ ਹੋਇਆ। ਜੀਉ = ਜੀਵ। ਮਨਿ = ਮਨ ਵਿਚ।
SikhNet (Spanish)a Quien todas las Almas pertenecen y elevar así al Señor en su mente.
ਹਰਿ ਆਪਿ ਅਮੁਲਕੁ ਹੈ. ਭਾਗ ਤਿਨਾ ਕੇ ਨਾਨਕਾ; ਜਿਨ ਹਰਿ ਪਲੈ ਪਾਇ ॥੩੦॥
har aap amulak hai. bhaag tinaa ke naanakaa; jin har palai paae |30|
Sant Singh KhalsaThe Lord Himself is priceless; very fortunate are those, O Nanak, who attain to the Lord. ||30||
Manmohan SinghGod Himself is priceless. Fortunate are they, O Nanak, who attain to the Lord.
Manmohan Singh (Punjabi)ਵਾਹਿਗੁਰੂ ਖੁਦ ਅਮੋਲਕ ਹੈ, ਭਾਗਾਂ ਵਾਲੇ ਹਨ ਉਹ ਹੇ ਨਾਨਕ! ਜੋ ਪ੍ਰਭੂ ਨੂੰ ਪ੍ਰਾਪਤ ਹੁੰਦੇ ਹਨ।
Fareedkot Teekaਆਪ ਹਰੀ ਅਮੋਲਕ ਹੈ। ਤਿਨ ਕੇ ਭਾਗ ਵਡੇ ਹੈਂ ਸ੍ਰੀ ਗੁਰੂ ਜੀ ਕਹਿਤੇ ਹੈਂ: ਜਿਨ ਕੇ (ਪਲੈ) ਅੰਤਸਕਰਣ ਮੇਂ (ਪਾਇ) ਪ੍ਰਾਪਤਿ ਹੋਤਾ ਹੈ॥੩੦॥
Prof. Sahib Singhਹੇ ਨਾਨਕ! ਪਰਮਾਤਮਾ ਦਾ ਮੁੱਲ ਨਹੀਂ ਪੈ ਸਕਦਾ (ਕਿਸੇ ਕੀਮਤ ਤੋਂ ਨਹੀਂ ਮਿਲਦਾ, ਪਰ) ਪਰਮਾਤਮਾ ਜਿਨ੍ਹਾਂ ਨੂੰ (ਗੁਰੂ ਦੇ) ਲੜ ਲਾ ਦੇਂਦਾ ਹੈ ਉਹਨਾਂ ਦੇ ਭਾਗ ਜਾਗ ਪੈਂਦੇ ਹਨ (ਉਹ ਆਤਮਕ ਆਨੰਦ ਮਾਣਦੇ ਹਨ) ॥੩੦॥ਪਦ ਅਰਥ ਪਲੈ ਪਾਇ = (ਗੁਰੂ ਦੇ) ਲੜ ਲਾ ਦੇਂਦਾ ਹੈ ॥੩੦॥
* ਭਾਵ: ਕਿਸੇ ਦੁਨੀਆਵੀ ਪਦਾਰਥ ਵੱਟੇ ਪਰਮਾਤਮਾ ਦਾ ਮਿਲਾਪ ਨਹੀਂ ਹੋ ਸਕਦਾ। ਤੇ, ਜਿਸ ਹਿਰਦੇ ਵਿਚ ਪ੍ਰਭੂ ਨਾਲ ਪਿਆਰ ਨਹੀਂ, ਉਥੇ ਆਤਮਕ ਆਨੰਦ ਕਿੱਥੇ? ਹਾਂ, ਜਿਸ ਮਨੁੱਖ ਨੂੰ ਪਰਮਾਤਮਾ ਗੁਰੂ ਦੇ ਲੜ ਲਾ ਦੇਂਦਾ ਹੈ, ਉਸ ਦੇ ਭਾਗ ਜਾਗ ਪੈਂਦੇ ਹਨ।
SikhNet (Spanish)Sí, en verdad que el Señor es Invaluable; afortunados son aquéllos que viven entonados en Él. (30)
ਹਰਿ ਰਾਸਿ ਮੇਰੀ; ਮਨੁ ਵਣਜਾਰਾ ॥
har raas meree; man vanajaaraa |
Sant Singh KhalsaThe Lord is my capital; my mind is the merchant.
Manmohan SinghThe Lord is my capital-stock and my mind is the merchant.
Manmohan Singh (Punjabi)ਪ੍ਰਭੂ ਮੇਰਾ ਵੱਖਰਾ ਹੈ ਅਤੇ ਮੇਰਾ ਮਨ ਵਾਪਾਰੀ ਹੈ।
Fareedkot Teekaਇਹ ਮਨ ਮੇਰਾ ਵਣਜਾਰਾ ਹੈ ਔ ਹਰੀ ਨਾਮ ਕੀ ਸਰਧਾ ਮੇਰੀ ਰਾਸ ਹੈ॥
Prof. Sahib Singhਪਰਮਾਤਮਾ ਦਾ ਨਾਮ ਮੇਰੀ ਰਾਸਿ-ਪੂੰਜੀ ਹੈ ਤੇ ਮੇਰਾ ਮਨ ਵਪਾਰੀ ਹੋ ਗਿਆ ਹੈ।ਪਦ ਅਰਥ ਰਾਸਿ = ਵਣਜ-ਵਪਾਰ ਕਰਨ ਵਾਸਤੇ ਧਨ ਦੀ ਪੂੰਜੀ। ਵਣਜਾਰਾ = ਵਣਜ ਕਰਨ ਵਾਲਾ।
SikhNet (Spanish)El Señor es mi fortuna, mi mente es un mercader
ਹਰਿ ਰਾਸਿ ਮੇਰੀ. ਮਨੁ ਵਣਜਾਰਾ; ਸਤਿਗੁਰ ਤੇ ਰਾਸਿ ਜਾਣੀ ॥
har raas meree. man vanajaaraa; satigur te raas jaanee |
Sant Singh KhalsaThe Lord is my capital, and my mind is the merchant; through the True Guru, I know my capital.
Manmohan SinghGod is my capital and my mind is the merchant. Through the True Guru, I have known my capital.
Manmohan Singh (Punjabi)ਵਾਹਿਗੁਰੂ ਮੇਰੀ ਪੂੰਜੀ ਹੈ ਤੇ ਮੇਰਾ ਮਨ ਵਾਪਾਰੀ ਹੈ ਸੱਚੇ ਗੁਰਦੇਵ ਜੀ ਦੀ ਰਾਹੀਂ ਮੈਂ ਆਪਣੀ ਪੂੰਜੀ ਨੂੰ ਜਾਣ ਲਿਆ ਹੈ।
Fareedkot Teekaਹਰੀ ਦੀ ਸਰਧਾ ਮੇਰੀ ਰਾਸ ਹੈ ਔ ਮੇਰਾ ਮਨ ਵਣਜਾਰਾ ਹੈ, ਪਰੰਤੂ ਸਤਿਗੁਰੋਂ ਸੇ ਸਰਧਾ ਰੂਪ ਰਾਸ ਜਾਣੀ ਹੈ॥
Prof. Sahib Singhਆਪਣੇ ਗੁਰੂ ਤੋਂ ਮੈਨੂੰ ਸਮਝ ਆਈ ਹੈ ਕਿ (ਆਤਮਕ ਆਨੰਦ ਦੀ ਖੱਟੀ ਖੱਟਣ ਲਈ) ਪਰਮਾਤਮਾ ਦਾ ਨਾਮ ਹੀ ਮੇਰੀ ਰਾਸਿ-ਪੂੰਜੀ (ਹੋ ਸਕਦੀ ਹੈ), ਮੇਰਾ ਮਨ (ਇਸ ਵਣਜ ਦਾ) ਵਪਾਰੀ ਬਣ ਗਿਆ ਹੈ।ਪਦ ਅਰਥ ਸਤਿਗੁਰ ਤੇ ਜਾਣੀ = ਗੁਰੂ ਤੋਂ ਪਛਾਣ ਪ੍ਰਾਪਤ ਕੀਤੀ।
SikhNet (Spanish)que sólo comercia con los Bienes del Señor.
ਹਰਿ ਹਰਿ ਨਿਤ ਜਪਿਹੁ ਜੀਅਹੁ; ਲਾਹਾ ਖਟਿਹੁ ਦਿਹਾੜੀ ॥
har har nit japihu jeeahu; laahaa khattihu dihaarree |
Sant Singh KhalsaMeditate continually on the Lord, Har, Har, O my soul, and you shall collect your profits daily.
Manmohan SinghEver utter thou the Lord's Name O my soul and thou shalt daily gain profit.
Manmohan Singh (Punjabi)ਤੂੰ ਸਦਾ ਹੀ ਸੁਆਮੀ ਦੇ ਨਾਮ ਦਾ ਉਚਾਰਨ ਕਰ ਹੇ ਮੇਰੀ ਜਿੰਦੇ! ਅਤੇ ਤੂੰ ਹਰ ਰੋਜ਼ ਹੀ ਨਫ਼ਾ ਕਮਾਵੇਗੀ।
Fareedkot Teekaਹੇ ਜੀਵ! ਤੁਮ ਭੀ ਹਰਿ ਹਰਿ ਨਾਮ ਕੋ ਨਿਤ ਹੀ ਜਪੋ ਪੁਨਾ (ਦਿਹਾੜੀ) ਦਿਨ ਦਿਨ ਵਿਖੇ ਏਹੀ ਲਾਭ ਖਟੋ॥
Prof. Sahib Singhਤੁਸੀ ਭੀ ਪ੍ਰੇਮ ਨਾਲ ਸਦਾ ਹਰੀ ਦਾ ਨਾਮ ਜਪਿਆ ਕਰੋ, ਤੇ ਹਰ ਰੋਜ਼ (ਆਤਮਕ ਆਨੰਦ ਦਾ) ਲਾਭ ਖੱਟੋ।ਪਦ ਅਰਥ ਜੀਅਹੁ = ਦਿਲੋਂ, ਪੂਰੇ ਪ੍ਰੇਮ ਨਾਲ। ਦਿਹਾੜੀ = ਹਰ ਰੋਜ਼।
SikhNet (Spanish)Así lo entendí del Guru: contempla siempre a tu Señor y disfruta de Sus Ganancias.
ਏਹੁ ਧਨੁ ਤਿਨਾ ਮਿਲਿਆ; ਜਿਨ ਹਰਿ ਆਪੇ ਭਾਣਾ ॥
ehu dhan tinaa miliaa; jin har aape bhaanaa |
Sant Singh KhalsaThis wealth is obtained by those who are pleasing to the Lord's Will.
Manmohan SinghThey, who are pleasing to their God, attain to this wealth.
Manmohan Singh (Punjabi)ਜੋ ਆਪਣੇ ਵਾਹਿਗੁਰੂ ਨੂੰ ਚੰਗੇ ਲਗਦੇ ਹਨ, ਇਹ ਦੌਲਤ ਉਨ੍ਹਾਂ ਨੂੰ ਪ੍ਰਾਪਤ ਹੁੰਦੀ ਹੈ।
Fareedkot Teekaਏਹ ਹਰੀ ਰੂਪ ਧਨ ਤਿਨਾ ਕੋ ਮਿਲਿਆ ਹੈ ਜਿਨ ਕਉ ਹਰੀ ਨੇ ਆਪ (ਭਾਣਾ) ਚਾਹਿਆ ਹੈ॥
Prof. Sahib Singh(ਹਰੀ-ਨਾਮ ਦਾ, ਆਤਮਕ ਆਨੰਦ ਦਾ) ਇਹ ਧਨ ਉਹਨਾਂ ਨੂੰ ਹੀ ਮਿਲਦਾ ਹੈ, ਜਿਨ੍ਹਾਂ ਨੂੰ ਦੇਣਾ ਪ੍ਰਭੂ ਨੂੰ ਆਪ ਹੀ ਚੰਗਾ ਲੱਗਦਾ ਹੈ।ਪਦ ਅਰਥ ਭਾਣਾ = ਚੰਗਾ ਲੱਗਾ।
SikhNet (Spanish)Pero sólo aquéllos que viven en la Gracia del Señor, son bendecidos con Sus Riquezas.
ਕਹੈ ਨਾਨਕੁ. ਹਰਿ ਰਾਸਿ ਮੇਰੀ; ਮਨੁ ਹੋਆ ਵਣਜਾਰਾ ॥੩੧॥
kahai naanak. har raas meree; man hoaa vanajaaraa |31|
Sant Singh KhalsaSays Nanak, the Lord is my capital, and my mind is the merchant. ||31||
Manmohan SinghSays Nanak, God is my stock-in-trade and my soul is the trader.
Manmohan Singh (Punjabi)ਗੁਰੂ ਜੀ ਫੁਰਮਾਉਂਦੇ ਹਨ, ਵਾਹਿਗੁਰੂ ਮੇਰਾ ਸੁਦਾਗਰੀ ਦਾ ਮਾਨ ਹੈ ਅਤੇ ਮੇਰੀ ਆਤਮਾ ਸੁਦਾਗਰ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਮੇਰੀ ਤੋ ਹਰੀ ਰਾਸ ਹੈ ਔ ਮਨ ਮੇਰਾ ਵਣਜਾਰਾ ਹੂਆ ਹੈ॥੩੧॥
Prof. Sahib Singhਨਾਨਕ ਆਖਦਾ ਹੈ ਕਿ ਪਰਮਾਤਮਾ ਦਾ ਨਾਮ ਮੇਰੀ ਪੂੰਜੀ ਬਣ ਗਈ ਹੈ (ਹੁਣ ਗੁਰੂ ਦੀ ਕਿਰਪਾ ਨਾਲ ਮੈਂ ਆਤਮਕ ਆਨੰਦ ਦੀ ਖੱਟੀ ਖੱਟਦਾ ਹਾਂ) ॥੩੧॥* ਭਾਵ: ਗੁਰੂ ਪਾਸੋਂ ਇਹ ਸਮਝ ਆਉਂਦੀ ਹੈ ਕਿ ਆਤਮਕ ਆਨੰਦ ਦੀ ਖੱਟੀ ਖੱਟਣ ਵਾਸਤੇ ਪਰਮਾਤਮਾ ਦਾ ਨਾਮ ਹੀ ਮਨੁੱਖ ਦਾ ਸਰਮਾਇਆ ਬਣਨਾ ਚਾਹੀਦਾ ਹੈ। ਇਹ ਸਰਮਾਇਆ ਉਹਨਾਂ ਨੂੰ ਹੀ ਮਿਲਦਾ ਹੈ ਜਿਨ੍ਹਾਂ ਉਤੇ ਪ੍ਰਭੂ ਆਪ ਮਿਹਰ ਕਰੇ।
SikhNet (Spanish)Dice Nanak, el Señor es mi fortuna, mi mente el mercader.(31)
ਏ ਰਸਨਾ. ਤੂ ਅਨ ਰਸਿ ਰਾਚਿ ਰਹੀ; ਤੇਰੀ ਪਿਆਸ. ਨ ਜਾਇ ॥
e rasanaa. too an ras raach rahee; teree piaas. na jaae |
Sant Singh KhalsaO my tongue, you are engrossed in other tastes, but your thirsty desire is not quenched.
Manmohan SinghO my tongue, thou art engrossed in other relishes. Thy thirst departs not.
Manmohan Singh (Punjabi)ਹੇ ਮੇਰੀ ਜੀਭ੍ਹੇ। ਤੂੰ ਹੋਰਨਾਂ ਸੁਆਦਾਂ ਅੰਦਰ ਖੱਚਤ ਹੋ ਰਹੀ ਹੈਂ, ਤੇਰੀ ਤੇਹ ਬੁੱਝਦੀ ਨਹੀਂ।
Fareedkot Teekaਹੇ ਮੇਰੀ ਰਸਨਾ! ਤੂੰ (ਅਨ) ਹੋਰ ਰਸੋਂ ਮੇਂ ਰਾਚ ਰਹੀ ਹੈਂ, ਇਸੀ ਸੇ ਤੇਰੀ ਪਿਆਸ ਨਹੀਂ ਜਾਤੀ ਹੈ॥
Prof. Sahib Singhਹੇ (ਮੇਰੀ) ਜੀਭ! ਤੂੰ ਹੋਰ ਹੋਰ ਸੁਆਦ ਵਿਚ ਮਸਤ ਹੋ ਰਹੀ ਹੈਂ, (ਇਸ ਤਰ੍ਹਾਂ) ਤੇਰਾ ਸੁਆਦਾਂ ਦਾ ਚਸਕਾ ਦੂਰ ਨਹੀਂ ਹੋ ਸਕਦਾ।ਪਦ ਅਰਥ ਏ ਰਸਨਾ = ਹੇ (ਮੇਰੀ) ਜੀਭ! ਅਨ ਰਸਿ = ਹੋਰ ਹੋਰ ਰਸ ਵਿਚ। ਰਾਚਿ ਰਹੀ = ਮਸਤ ਹੋ ਰਹੀ ਹੈਂ। ਪਿਆਸ = ਸੁਆਦਾਂ ਦਾ ਚਸਕਾ।
SikhNet (Spanish)Sin embargo, mis labios son engañados por otros sabores y por ello, nunca cesa su añoranza;
ਪਿਆਸ. ਨ ਜਾਇ ਹੋਰਤੁ ਕਿਤੈ; ਜਿਚਰੁ ਹਰਿ ਰਸੁ ਪਲੈ. ਨ ਪਾਇ ॥
piaas. na jaae horat kitai; jichar har ras palai. na paae |
Sant Singh KhalsaYour thirst shall not be quenched by any means, until you attain the subtle essence of the Lord.
Manmohan SinghThy thirst shall not depart by any means, until thou attainest to the Lord's elixir.
Manmohan Singh (Punjabi)ਤੇਰੀ ਤੇਹ ਕਿਸੇ ਹੋਰਸ ਜ਼ਰੀਏ ਨਾਲ ਨਹੀਂ ਬੁਝਣੀ, ਜਦ ਤਾਂਈਂ ਤੂੰ ਪ੍ਰਭੂ ਦੇ ਅੰਮ੍ਰਿਤ ਨੂੰ ਪ੍ਰਾਪਤ ਨਹੀਂ ਕਰਦੀ।
Fareedkot Teeka(ਜਿਚਰੁ) ਜਬ ਤਕ ਤੇਰੇ ਹਰੀ ਰਸ ਪਲੇ ਨਹੀਂ ਪੜਤਾ ਤਬ ਤਕ ਤੇਰੀ ਤ੍ਰਿਸਨਾ ਹੋਰ ਕਿਸੇ ਕਰ ਕੇ ਜਾਤੀ ਨਹੀਂ ਹੈ॥
Prof. Sahib Singhਜਿਤਨਾ ਚਿਰ ਪਰਮਾਤਮਾ ਦੇ ਸਿਮਰਨ ਦਾ ਆਨੰਦ ਪ੍ਰਾਪਤ ਨਾ ਹੋਵੇ, (ਉਤਨਾ ਚਿਰ) ਕਿਸੇ ਹੋਰ ਥਾਂ ਤੋਂ ਸੁਆਦਾਂ ਦਾ ਚਸਕਾ ਮਿਟ ਨਹੀਂ ਸਕਦਾ।ਪਦ ਅਰਥ ਹੋਰਤੁ ਕਿਤੈ = ਕਿਸੇ ਹੋਰ ਥਾਂ ਤੋਂ। ਪਲੈ ਨ ਪਾਇ = ਨਹੀਂ ਮਿਲਦਾ।
SikhNet (Spanish)sólo se libera uno de ese apego hasta obtener al Señor.
ਹਰਿ ਰਸੁ ਪਾਇ ਪਲੈ. ਪੀਐ ਹਰਿ ਰਸੁ; ਬਹੁੜਿ. ਨ ਤ੍ਰਿਸਨਾ ਲਾਗੈ, ਆਇ ॥
har ras paae palai. peeai har ras; bahurr. na trisanaa laagai, aae |
Sant Singh KhalsaIf you do obtain the subtle essence of the Lord, and drink in this essence of the Lord, you shall not be troubled by desire again.
Manmohan SinghIf thou obtain the Lord's elixir and drink the Lord's elixir, thirst shall not again affect thee.
Manmohan Singh (Punjabi)ਜੇਕਰ ਤੂੰ ਸੁਆਮੀ ਦੇ ਅੰਮ੍ਰਿਤ ਨੂੰ ਪਾ ਲਵੇ ਅਤੇ ਸੁਆਮੀ ਦੇ ਅੰਮਿਤ ਨੂੰ ਪਾਨ ਕਰ ਲਵੇਂ ਤਾਂ ਤੈਨੂੰ ਮੁੜ ਕੇ ਤੇਹ ਨਹੀਂ ਲੱਗੇਗੀ।
Fareedkot Teekaਜੇ ਹਰੀ ਰਸ ਕੋ ਪਾਇ (ਪਲੈ) ਅੰਤਸਕਰਣ ਮੇਂ ਧਾਰੇ ਔ ਹਰੀ ਰਸ ਕੋ ਹੀ ਪਾਨ ਕਰੇ, ਭਾਵ ਜਪੇ ਫੇਰ ਤ੍ਰਿਸ਼ਨਾ ਕਬੀ ਨ ਆਇਕੇ ਲਾਗੇਗੀ॥
Prof. Sahib Singhਜਿਸ ਮਨੁੱਖ ਨੂੰ ਪਰਮਾਤਮਾ ਦੇ ਨਾਮ ਦਾ ਆਨੰਦ ਮਿਲ ਜਾਏ, ਜੋ ਮਨੁੱਖ ਹਰੀ-ਸਿਮਰਨ ਦਾ ਸੁਆਦ ਮਾਣਨ ਲੱਗ ਪਏ, ਉਸ ਨੂੰ ਮਾਇਆ ਦੀ ਤ੍ਰਿਸ਼ਨਾ ਨਹੀਂ ਪੋਹ ਸਕਦੀ।ਪਦ ਅਰਥ ਪੀਐ = ਪੀਂਦਾ ਹੈ। ਬਹੁੜਿ = ਮੁੜ, ਫਿਰ।
SikhNet (Spanish)Al beber la Esencia del Señor, la ansiedad se desvanece;
ਏਹੁ ਹਰਿ ਰਸੁ. ਕਰਮੀ ਪਾਈਐ; ਸਤਿਗੁਰੁ ਮਿਲੈ ਜਿਸੁ ਆਇ ॥
ehu har ras. karamee paaeeai; satigur milai jis aae |
Sant Singh KhalsaThis subtle essence of the Lord is obtained by good karma, when one comes to meet with the True Guru.
Manmohan SinghBy God's grace, this elixir of God is obtained by him, whom the True Guru comes to meet.
Manmohan Singh (Punjabi)ਹਰੀ ਦੀ ਦਇਆ ਦੁਆਰਾ, ਵਹਿਗੁਰੂ ਦਾ ਇਹ ਅੰਮ੍ਰਿਤ ਉਸ ਨੂੰ ਪ੍ਰਾਪਤ ਹੁੰਦਾ ਹੈ, ਜਿਸ ਨੂੰ ਸੱਚੇ ਗੁਰੂ ਜੀ ਆ ਕੇ ਮਿਲ ਪੈਂਦੇ ਹਨ।
Fareedkot Teekaਜਿਸ ਕੋ ਸੋ ਪਰਮੇਸ੍ਵਰ ਕੀ ਕ੍ਰਿਪਾ ਤੇ ਸਤਿਗੁਰੂ ਆਇ ਮਿਲਤੇ ਹੈਂ, ਇਹ ਜੋ ਹਰੀ ਕਾ ਰਸ ਹੈ, ਸੋ ਪੁਰਸ਼ ਤਬ ਪਾਇ ਲੇਤਾ ਹੈ॥
Prof. Sahib Singhਪਰ ਇਹ ਹਰੀ-ਨਾਮ ਦਾ ਆਨੰਦ ਪ੍ਰਭੂ ਦੀ ਮੇਹਰ ਨਾਲ ਮਿਲਦਾ ਹੈ (ਉਸ ਨੂੰ ਮਿਲਦਾ ਹੈ) ਜਿਸ ਨੂੰ ਗੁਰੂ ਮਿਲੇ।ਪਦ ਅਰਥ ਕਰਮੀ = ਪ੍ਰਭੂ ਦੀ ਮੇਹਰ ਨਾਲ।
SikhNet (Spanish)el Néctar del Nombre del Señor sólo se obtiene a través de Su Gracia, cuando se encuentra al Guru Verdadero.
ਕਹੈ ਨਾਨਕੁ. ਹੋਰਿ ਅਨ ਰਸ ਸਭਿ ਵੀਸਰੇ; ਜਾ ਹਰਿ ਵਸੈ ਮਨਿ ਆਇ ॥੩੨॥
kahai naanak. hor an ras sabh veesare; jaa har vasai man aae |32|
Sant Singh KhalsaSays Nanak, all other tastes and essences are forgotten, when the Lord comes to dwell within the mind. ||32||
Manmohan SinghSays Nanak, when the Lord comes to abide in man's mind, he forgets all other relishes.
Manmohan Singh (Punjabi)ਗੁਰੂ ਜੀ ਆਖਦੇ ਹਨ, ਜਦ ਸਾਈਂ ਆ ਕੇ ਮਨੁਸ਼ ਦੇ ਚਿੱਤ ਵਿੱਚ ਵੱਸ ਜਾਂਦਾ ਹੈ, ਤਾਂ ਉਹ ਹੋਰ ਸਾਰੇ ਸੁਆਦਾਂ ਨੂੰ ਭੁਲ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਹੋਰ ਸਭ ਦ੍ਵੈਤ ਕੇ ਰਸ ਵਾ (ਅਨਰਸ) ਕੁਰਸ ਬੀਸਰ ਜਾਤੇ ਹੈਂ ਜਬ ਹਰੀ ਰਸ ਮਨ ਮੇਂ ਆਇ ਬਸਤਾ ਹੈ॥੩੨॥
Prof. Sahib Singhਨਾਨਕ ਆਖਦਾ ਹੈ ਕਿ ਜਦੋਂ ਹਰੀ-ਸਿਮਰਨ ਦਾ ਆਨੰਦ ਮਨ ਵਿਚ ਵੱਸ ਪਏ, ਤਦੋਂ ਹੋਰ ਹੋਰ ਸਾਰੇ ਚਸਕੇ ਭੁੱਲ ਜਾਂਦੇ ਹਨ ॥੩੨॥ਪਦ ਅਰਥ ਹੋਰਿ ਅਨ ਰਸ = ਹੋਰ ਦੂਜੇ ਸਾਰੇ ਸੁਆਦ। ਸਭਿ = ਸਾਰੇ। ਮਨ = ਮਨ ਵਿਚ ॥੩੨॥
* ਭਾਵ: ਕਈ ਤਰ੍ਹਾਂ ਦੇ ਖਾਣੇ ਖਾਣ ਨਾਲ ਭੀ ਮਨੁੱਖ ਦਾ ਜੀਭ ਦਾ ਚਸਕਾ ਮੁੱਕਦਾ ਨਹੀਂ। ਬੜਾ ਖ਼ੁਆਰ ਹੁੰਦਾ ਹੈ ਮਨੁੱਖ ਇਸ ਚਸਕੇ ਵਿਚ। ਪਰ ਜਦੋਂ ਮਨੁੱਖ ਨੂੰ ਹਰਿ-ਨਾਮ ਸਿਮਰਨ ਦਾ ਆਨੰਦ ਆਉਣ ਲੱਗ ਪੈਂਦਾ ਹੈ, ਜੀਭ ਦਾ ਚਸਕਾ ਖ਼ਤਮ ਹੋ ਜਾਂਦਾ ਹੈ। ਪਰਮਾਤਮਾ ਦੀ ਮਿਹਰ ਨਾਲ ਜਿਸ ਨੂੰ ਗੁਰੂ ਮਿਲ ਪਏ, ਉਸ ਨੂੰ ਹਰਿ-ਨਾਮ ਦਾ ਆਨੰਦ ਪ੍ਰਾਪਤ ਹੁੰਦਾ ਹੈ।
SikhNet (Spanish)Dice Nanak, toda inquietud se calma, cuando uno eleva al Señor en su mente. (32)
ਏ ਸਰੀਰਾ ਮੇਰਿਆ. ਹਰਿ ਤੁਮ ਮਹਿ ਜੋਤਿ ਰਖੀ; ਤਾ ਤੂ. ਜਗ ਮਹਿ ਆਇਆ ॥
e sareeraa meriaa. har tum meh jot rakhee; taa too. jag meh aaeaa |
Sant Singh KhalsaO my body, the Lord infused His Light into you, and then you came into the world.
Manmohan SinghO my body! God placed His Light into thee and then thou didst come into this world.
Manmohan Singh (Punjabi)ਹੇ ਮੇਰੀ ਦੇਹ, ਵਾਹਿਗੁਰੂ ਨੇ ਤੇਰੇ ਵਿੱਚ ਆਪਣਾ ਪ੍ਰਕਾਸ਼ ਟਿਕਾਇਆ ਤੇ ਤਦ ਤੂੰ ਇਸ ਜਹਾਨ ਵਿੱਚ ਆਈ।
Fareedkot Teekaਹੇ ਮੇਰਿਆ ਸਰੀਰਾ! ਹਰੀ ਨੇ ਜਬ ਤੁਮਾਰੇ ਮੇਂ ਜੋਤ ਰਖੀ ਹੈ ਤਾਂ ਤੂੰ ਇਸ ਜਗਤ ਮੇਂ ਆਇਆ ਹੈਂ॥
Prof. Sahib Singhਮੇਰੇ ਸਰੀਰ! (ਤੂੰ ਦੁਨੀਆ ਦੇ ਪਦਾਰਥਾਂ ਵਿਚੋਂ ਅਨੰਦ ਢੂੰਢਦਾ ਹੈਂ, ਪਰ ਆਨੰਦ ਦਾ ਸੋਮਾ ਤਾਂ ਪਰਮਾਤਮਾ ਹੈ ਜੋ ਤੇਰੇ ਅੰਦਰ ਵੱਸਦਾ ਹੈ) ਤੂੰ ਜਗਤ ਵਿਚ ਆਇਆ ਹੀ ਤਦੋਂ, ਜਦੋਂ ਹਰੀ ਨੇ ਆਪਣੀ ਜੋਤਿ ਤੇਰੇ ਅੰਦਰ ਰੱਖ ਦਿੱਤੀ।
SikhNet (Spanish)Oh mi cuerpo, el Señor ha puesto Su Luz en ti y así llegaste al mundo;
ਹਰਿ ਜੋਤਿ ਰਖੀ. ਤੁਧੁ ਵਿਚਿ; ਤਾ ਤੂ ਜਗ ਮਹਿ ਆਇਆ ॥
har jot rakhee. tudh vich; taa too jag meh aaeaa |
Sant Singh KhalsaThe Lord infused His Light into you, and then you came into the world.
Manmohan SinghThe Lord put His Light into thee and then didst thou come in this world.
Manmohan Singh (Punjabi)ਪ੍ਰਭੂ ਨੇ ਆਪਣਾ ਪ੍ਰਕਾਸ਼ ਤੇਰੇ ਅੰਦਰ ਟਿਕਾ ਦਿੱਤਾ ਅਤੇ ਤਦ ਤੂੰ ਇਸ ਸੰਸਾਰ ਵਿੱਚ ਆਈ।
Fareedkot Teekaਹਰੀ ਨੇ ਜਬ ਤੇਰੇ ਮੇਂ ਅਪਨੀ ਸਤਾ ਰਖੀ ਹੈ ਤਾਂ ਤੂੰ ਜਗਤ ਮੇਂ ਆਇਆ ਹੈਂ॥
Prof. Sahib Singh(ਇਹ ਯਕੀਨ ਜਾਣ ਕਿ) ਜਦੋਂ ਪਰਮਾਤਮਾ ਨੇ ਤੇਰੇ ਅੰਦਰ ਆਪਣੀ ਜੋਤਿ ਰੱਖੀ, ਤਦੋਂ ਤੂੰ ਜਗਤ ਵਿਚ ਜੰਮਿਆ।
SikhNet (Spanish)sí, llegaste al mundo cuando el Señor con Su Luz iluminó tu mente.
ਹਰਿ ਆਪੇ ਮਾਤਾ. ਆਪੇ ਪਿਤਾ; ਜਿਨਿ ਜੀਉ ਉਪਾਇ. ਜਗਤੁ ਦਿਖਾਇਆ ॥
har aape maataa. aape pitaa; jin jeeo upaae. jagat dikhaaeaa |
Sant Singh KhalsaThe Lord Himself is your mother, and He Himself is your father; He created the created beings, and revealed the world to them.
Manmohan SinghGod Himself is the Mother and Himself the Father, Who creating man has shown him the world.
Manmohan Singh (Punjabi)ਵਾਹਿਗੁਰੂ ਆਪੇ ਮਾਂ ਹੈ ਅਤੇ ਆਪੇ ਹੀ ਪਿਉ ਜਿਸ ਨੇ ਇਨਸਾਨ ਨੂੰ ਪੈਦਾ ਕਰ ਕੇ ਉਸ ਨੂੰ ਸੰਸਾਰ ਵਿਖਾਲਿਆ ਹੈ।
Fareedkot Teekaਹਰੀ ਆਪ ਹੀ ਮਾਤਾ ਰੂਪ ਹੈ ਔ ਹਰੀ ਆਪ ਹੀ ਪਿਤਾ ਸਰੂਪ ਹੈ, ਜਿਸ ਨੇ ਹੇ ਜੀਉ! ਤੇਰੇ ਕੋ ਉਤਪਤ ਕਰ ਕੇ ਏਹ ਸੰਸਾਰ ਦਿਖਾਇਆ ਹੈ॥
Prof. Sahib Singhਜੇਹੜਾ ਪਰਮਾਤਮਾ ਜੀਵ ਪੈਦਾ ਕਰਕੇ ਉਸ ਨੂੰ ਜਗਤ ਵਿਚ ਭੇਜਦਾ ਹੈ ਉਹ ਆਪ ਹੀ ਇਸ ਦੀ ਮਾਂ ਹੈ ਆਪ ਹੀ ਇਸ ਦਾ ਪਿਤਾ ਹੈ (ਪ੍ਰਭੂ ਆਪ ਹੀ ਮਾਪਿਆਂ ਵਾਂਗ ਜੀਵ ਨੂੰ ਹਰ ਤਰ੍ਹਾਂ ਦਾ ਸੁਖ ਦੇਂਦਾ ਹੈ, ਸੁਖ ਆਨੰਦ ਦਾ ਦਾਤਾ ਹੈ ਹੀ ਪ੍ਰਭੂ ਆਪ। ਪਰ ਜੀਵ ਜਗਤ ਵਿਚੋਂ ਮਾਇਕ ਪਦਾਰਥਾਂ ਵਿਚੋਂ ਆਨੰਦ ਭਾਲਦਾ ਹੈ)।ਪਦ ਅਰਥ ਜੀਉ = ਜੀਵ। ਉਪਾਇ = ਪੈਦਾ ਕਰ ਕੇ। ਜਗਤੁ ਦਿਖਾਇਆ = ਜੀਵ ਨੂੰ ਜਗਤ ਵਿਚ ਭੇਜਦਾ ਹੈ।
SikhNet (Spanish)El Señor Mismo es el Padre y la Madre, es Quien creó la vida para contemplar el mundo;
ਗੁਰ ਪਰਸਾਦੀ ਬੁਝਿਆ. ਤਾ ਚਲਤੁ ਹੋਆ; ਚਲਤੁ ਨਦਰੀ ਆਇਆ ॥
gur parasaadee bujhiaa. taa chalat hoaa; chalat nadaree aaeaa |
Sant Singh KhalsaBy Guru's Grace, some understand, and then it's a show; it seems like just a show.
Manmohan SinghWhen one realises the reality, by Guru's grace, then to him this world is a show and appears to be but a show.
Manmohan Singh (Punjabi)ਜਦ ਇਨਸਾਨ ਗੁਰਾਂ ਦੀ ਦਇਆ ਦੁਆਰਾ ਅਸਲੀਅਤ ਨੂੰ ਅਨੁਭਗ ਕਰ ਲੈਂਦਾ ਹੈ, ਤਦ ਉਸ ਲਈ ਇਹ ਦੁਨੀਆ ਇੱਕ ਤਮਾਸ਼ਾ ਹੈ ਅਤੇ ਕੇਵਲ ਤਮਾਸ਼ਾ ਹੀ ਦਿਸਦੀ ਹੈ।
Fareedkot Teekaਜੋ ਜਗਤ (ਚਲਤੁ) ਕੌਤਕ, ਭਾਵ ਮਦਾਰੀ ਕੀ ਖੇਡ ਸਮ ਹੂਆ ਹੂਆ ਹੈ ਔਰ ਸੱਤ ਪ੍ਰਤੀਤ ਹੋ ਰਹਿਆ ਥਾ ਔਰ ਜਬ ਗੁਰੋਂ ਕੀ ਕਿਰਪਾ ਕਰ ਕੇ ਪਰਮੇਸਰ ਨੂੰ ਜਾਣਿਆ ਤਬ ਇਹ ਸਾਰ ਮਦਾਰੀ ਕੀ (ਚਲਤੁ) ਬਾਜੀ ਰੂਪ ਨਜਰ ਆਇਆ ਹੈ, ਭਾਵ ਜਗਤ ਕੋ ਝੂਠਾ ਜਾਣਿਆ ਹੈ॥
Prof. Sahib Singhਜਦੋਂ ਗੁਰੂ ਦੀ ਮੇਹਰ ਨਾਲ ਜੀਵ ਨੂੰ ਗਿਆਨ ਹੁੰਦਾ ਹੈ ਤਾਂ ਇਸ ਨੂੰ ਸਮਝ ਆਉਂਦੀ ਹੈ ਕਿ ਇਹ ਜਗਤ ਤਾਂ ਇਕ ਖੇਡ ਹੀ ਹੈ, ਫਿਰ ਜੀਵ ਨੂੰ ਇਹ ਜਗਤ (ਮਦਾਰੀ ਦਾ) ਇਕ ਤਮਾਸ਼ਾ ਹੀ ਦਿੱਸ ਪੈਂਦਾ ਹੈ (ਸਦਾ-ਥਿਰ ਰਹਿਣ ਵਾਲਾ ਆਤਮਕ ਆਨੰਦ ਇਸ ਵਿਚ ਨਹੀਂ ਹੋ ਸਕਦਾ)।ਪਦ ਅਰਥ ਚਲਤੁ = ਖੇਡ, ਤਮਾਸ਼ਾ।
SikhNet (Spanish)pero cuando la vida, por la Gracia del Guru, conoció su propia realidad,
ਕਹੈ ਨਾਨਕੁ. ਸ੍ਰਿਸਟਿ ਕਾ ਮੂਲੁ ਰਚਿਆ. ਜੋਤਿ ਰਾਖੀ; ਤਾ ਤੂ ਜਗ ਮਹਿ ਆਇਆ ॥੩੩॥
kahai naanak. srisatt kaa mool rachiaa. jot raakhee; taa too jag meh aaeaa |33|
Sant Singh KhalsaSays Nanak, He laid the foundation of the Universe, and infused His Light, and then you came into the world. ||33||
Manmohan SinghSays Nanak, the Lord laid the foundation of the universe, infused His Light within thy body and then thou calmest into the world.
Manmohan Singh (Punjabi)ਗੁਰੂ ਜੀ ਆਖਦੇ ਹਨ ਪ੍ਰਭੂ ਨੇ ਸ਼੍ਰਿਸ਼ਟੀ ਦੀ ਨੀਂਹ ਰੱਖੀ, ਤੇਰੀ ਦੇਹ ਅੰਦਰ ਆਪਣਾ ਨੂਰ ਭਰਿਆ ਅਤੇ ਤਦ ਤੂੰ ਜਹਾਨ ਅੰਦਰ ਹਾਇਆ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਸ੍ਰਿਸਟ ਕਾ ਮੂਲ ਜੋ ਅਗ੍ਯਾਨ ਹੈ ਤਿਸੁ ਕਰ ਪਹਿਲੇ ਜਗਤੁ ਰਚਿਆ ਪੁਨਾ ਤੇਰੇ ਸਰੀਰ ਮੇਂ ਅਪਨੀ (ਜੋਤਿ) ਸਤਾ ਰਾਖੀ ਹੈ ਤਾਂ ਤੂੰ ਜਗ ਮੇਂ ਆਇਆ ਹੈਂ।॥੩੩॥
Prof. Sahib Singhਨਾਨਕ ਆਖਦਾ ਹੈ ਕਿ ਹੇ ਮੇਰੇ ਸਰੀਰ! ਜਦੋਂ ਪ੍ਰਭੂ ਨੇ ਜਗਤ-ਰਚਨਾ ਦਾ ਮੁੱਢ ਬੱਧਾ, ਤੇਰੇ ਅੰਦਰ ਆਪਣੀ ਜੋਤਿ ਪਾਈ, ਤਦੋਂ ਤੂੰ ਜਗਤ ਵਿਚ ਜਨਮਿਆ ॥੩੩॥ਪਦ ਅਰਥ ਮੂਲੁ ਰਚਿਆ = ਮੁੱਢ ਬੱਧਾ। ਜਿਨਿ = ਜਿਸ (ਪਰਮਾਤਮਾ) ਨੇ ॥੩੩॥
* ਭਾਵ: ਸੁਖ-ਆਨੰਦ ਦਾ ਦਾਤਾ ਹੈ ਹੀ ਪਰਮਾਤਮਾ ਆਪ; ਪਰ ਮਨੁੱਖ ਜਗਤ ਵਿਚ ਮਾਇਕ ਪਦਾਰਥਾਂ ਵਿਚੋਂ ਆਨੰਦ ਭਾਲਦਾ ਰਹਿੰਦਾ ਹੈ। ਗੁਰੂ ਦੀ ਮਿਹਰ ਨਾਲ ਇਹ ਸਮਝ ਪੈਂਦੀ ਹੈ ਕਿ ਇਹ ਜਗਤ ਤਾਂ ਮਦਾਰੀ ਦਾ ਤਮਾਸ਼ਾ ਹੀ ਹੈ, ਇਸ ਵਿਚੋਂ ਸਦਾ ਟਿਕੇ ਰਹਿਣ ਵਾਲਾ ਆਤਮਕ ਆਨੰਦ ਨਹੀਂ ਮਿਲ ਸਕਦਾ।
SikhNet (Spanish)entonces se dio cuenta de que era sólo un teatro. Dice Nanak, y así, el Señor creó el Universo y poniendo Su Luz en ti, te trajo a ser.(33)
ਮਨਿ ਚਾਉ ਭਇਆ; ਪ੍ਰਭ ਆਗਮੁ ਸੁਣਿਆ ॥
man chaau bheaa; prabh aagam suniaa |
Sant Singh KhalsaMy mind has become joyful, hearing of God's coming.
Manmohan SinghMy soul is in ecstasy, hearing the coming of my Lord.
Manmohan Singh (Punjabi)ਆਪਣੇ ਸੁਆਮੀ ਦਾ ਆਉਣਾ ਸੁਣ ਕੇ ਮੇਰੀ ਜਿੰਦੜੀ ਪਰਮ ਖੁਸ਼ੀ ਅੰਦਰ ਹੈ।
Fareedkot Teekaਪ੍ਰਭ ਕਾ ਜਬ (ਆਗਮੁ) ਆਉਣਾ, ਭਾਵ ਪ੍ਰਗਟ ਹੋਣਾ ਸੁਣਿਆ ਤੋ ਮਨ ਮੇਂ ਬਹੁਤ ਚਾਉ ਹੁਆ ਹੈ॥
Prof. Sahib Singhਆਪਣੀ ਹਿਰਦੇ-ਸੇਜ ਉਤੇ ਪ੍ਰਭੂ-ਪਤੀ ਦਾ ਆਉਣਾ ਮੈਂ ਸੁਣ ਲਿਆ ਹੈ (ਮੈਂ ਅਨੁਭਵ ਕਰ ਲਿਆ ਹੈ ਕਿ ਪ੍ਰਭੂ ਮੇਰੇ ਹਿਰਦੇ ਵਿਚ ਆ ਵੱਸਿਆ ਹੈ ਹੁਣ) ਮੇਰੇ ਮਨ ਵਿਚ ਆਨੰਦ ਬਣ ਗਿਆ ਹੈ।ਪਦ ਅਰਥ ਚਾਉ = ਆਨੰਦ। ਪ੍ਰਭ ਆਗਮੁ = ਪ੍ਰਭੂ ਦਾ ਆਉਣਾ।
SikhNet (Spanish)Mi mente se pone en Éxtasis, escuchando que el Señor va a llegar a mi hogar.
ਹਰਿ ਮੰਗਲੁ ਗਾਉ ਸਖੀ; ਗ੍ਰਿਹੁ ਮੰਦਰੁ ਬਣਿਆ ॥
har mangal gaau sakhee; grihu mandar baniaa |
Sant Singh KhalsaSing the songs of joy to welcome the Lord, O my companions; my household has become the Lord's Mansion.
Manmohan SinghSing ye, the songs of rejoicing to welcome my Lord, O my mates. My house has now become my Lord's mansion.
Manmohan Singh (Punjabi)ਤੁਸੀਂ ਮੇਰੇ ਸੁਆਮੀ ਦੀ ਆਉਭਗਤ ਅੰਦਰ ਖੁਸ਼ੀ ਦੇ ਗੀਤ ਗਾਇਨ ਕਰੋ, ਹੇ ਮੇਰੀਓ ਸਹੇਲੀਓ। ਮੇਰਾ ਘਰ ਹੁਣ ਮੇਰੇ ਸੁਆਮੀ ਦਾ ਮਹਿਲ ਬਣ ਗਿਆ ਹੈ,
Fareedkot Teekaਹੇ ਸੰਤ ਰੂਪ ਸਖੀ! ਹਰੀ ਕੇ ਮੰਗਲ ਕੋ ਗਾਇਨ ਕਰੁ। ਜਿਨੋਂ ਨੇ ਗਾਇਆ ਹੈ, ਤਿਨ ਕਾ ਸਭੀ (ਗ੍ਰਿਹੁ) ਸਰੀਰ ਔਰ (ਮੰਦਰੁ) ਰਿਦਾ ਸੋਭਿਆ ਹੈ॥
Prof. Sahib Singhਹੇ ਮੇਰੀ ਜਿੰਦੇ! ਮੇਰਾ ਇਹ ਹਿਰਦਾ-ਘਰ ਪ੍ਰਭੂ-ਪਤੀ ਦਾ ਨਿਵਾਸ-ਅਸਥਾਨ ਬਣ ਗਿਆ ਹੈ, ਹੁਣ ਤੂੰ ਪ੍ਰਭੂ ਦੀ ਸਿਫ਼ਤ-ਸਾਲਾਹ ਦਾ ਗੀਤ ਗਾ।ਪਦ ਅਰਥ ਸਖੀ = ਹੇ ਸਖੀ! ਹੇ ਜਿੰਦੇ! ਮੰਗਲੁ = ਖ਼ੁਸ਼ੀ ਦਾ ਗੀਤ, ਪ੍ਰਭੂ ਦੀ ਸਿਫ਼ਤ-ਸਾਲਾਹ ਦਾ ਗੀਤ। ਗ੍ਰਿਹੁ = ਹਿਰਦਾ-ਘਰ। ਮੰਦਰੁ = ਪ੍ਰਭੂ ਦਾ ਨਿਵਾਸ-ਅਸਥਾਨ।
SikhNet (Spanish)Oh mis compañeros, canten los himnos nupciales, pues mi hogar se ha convertido en templo.
ਹਰਿ ਗਾਉ ਮੰਗਲੁ ਨਿਤ ਸਖੀਏ; ਸੋਗੁ ਦੂਖੁ. ਨ ਵਿਆਪਏ ॥
har gaau mangal nit sakhee; sog dookh. na viaape |
Sant Singh KhalsaSing continually the songs of joy to welcome the Lord, O my companions, and sorrow and suffering will not afflict you.
Manmohan SinghEver sing ye the songs of welcome to my God, O mates, and sorrow and suffering shall cling ye not.
Manmohan Singh (Punjabi)ਤੁਸੀਂ ਸਦਾ ਵਹਿਗੁਰੂ ਲਈ, ਜੀ ਆਇਆਂ ਦੇ ਗੀਤ ਗਾਓ ਹੇ ਸਹੇਲੀਓ! ਤੇ ਤੁਹਾਨੂੰ ਗਮ ਅਤੇ ਕਲੇਸ਼ ਨਹੀਂ ਚਿਮੜਨਗੇ।
Fareedkot Teekaਹਰੀ ਕੇ ਮੰਗਲ ਨਿਤ ਹੀ ਗਾਓ, ਹੇ ਸਖੀ! ਇਸੀ ਤੇ ਸੋਗ ਔ ਦੁਖ ਨਹੀਂ ਬਿਆਪੇਂਗੇ॥
Prof. Sahib Singhਹੇ ਜਿੰਦੇ! ਸਦਾ ਪ੍ਰਭੂ ਦੀ ਵਡਿਆਈ ਦਾ ਗੀਤ ਗਾਂਦੀ ਰਹੁ, (ਇਹ ਤਰ੍ਹਾਂ) ਕੋਈ ਫ਼ਿਕਰ ਕੋਈ ਦੁੱਖ (ਆਪਣਾ) ਜ਼ੋਰ ਨਹੀਂ ਪਾ ਸਕਦਾ।ਪਦ ਅਰਥ ਨ ਵਿਆਪਏ = ਨਹੀਂ ਵਿਆਪਦਾ, ਆਪਣਾ ਦਬਾਉ ਨਹੀਂ ਪਾਂਦਾ।
SikhNet (Spanish)Sí, canten por siempre la Melodía de Dicha, para que nunca sean infectados por la pena y la tristeza;
ਗੁਰ ਚਰਨ ਲਾਗੇ. ਦਿਨ ਸਭਾਗੇ; ਆਪਣਾ ਪਿਰੁ ਜਾਪਏ ॥
gur charan laage. din sabhaage; aapanaa pir jaape |
Sant Singh KhalsaBlessed is that day, when I am attached to the Guru's feet and meditate on my Husband Lord.
Manmohan SinghVery fortunate is the day when I am attached to the Guru's feet and reflect on my beloved.
Manmohan Singh (Punjabi)ਭਾਰੇ ਭਾਗਾਂ ਵਾਲਾ ਹੈ ਉਹ ਦਿਹਾੜਾ, ਜਦ ਮੈਂ ਗੁਰਾਂ ਦੇ ਚਰਨਾ ਨਾਲ ਜੁੜਦਾ ਅਤੇ ਆਪਣੇ ਪ੍ਰੀਤਮ ਨੂੰ ਸਿਮਰਦਾ ਹਾਂ।
Fareedkot Teekaਗੁਰੋਂ ਕੀ ਚਰਨੀ ਲਾਗੇ ਹੈਂ ਦਿਨ ਬਡੇ ਹੀ ਸਭਾਗੇ ਆਏ ਹੈਂ, ਅਪਨਾ ਜੋ ਪਤੀ ਹੈ ਤਿਸ ਕੋ ਜਪਤੇ ਹਾਂ॥
Prof. Sahib Singhਉਹ ਦਿਨ ਭਾਗਾਂ ਵਾਲੇ ਹੁੰਦੇ ਹਨ ਜਦੋਂ (ਮੱਥਾ) ਗੁਰੂ ਦੇ ਚਰਨਾਂ ਉਤੇ ਟਿਕੇ, ਪਿਆਰਾ ਪਤੀ-ਪ੍ਰਭੂ (ਹਿਰਦੇ ਵਿਚ) ਦਿੱਸ ਪੈਂਦਾ ਹੈ।ਪਦ ਅਰਥ ਸਭਾਗੇ = ਭਾਗਾਂ ਵਾਲੇ। ਜਾਪਏ = ਦਿੱਸ ਪਿਆ ਹੈ।
SikhNet (Spanish)permanezcan, mis hermanos, entonados a los Pies del Guru y así, sus días serán bendecidos y verán la Presencia del Señor.
ਅਨਹਤ ਬਾਣੀ. ਗੁਰ ਸਬਦਿ ਜਾਣੀ; ਹਰਿ ਨਾਮੁ ਹਰਿ ਰਸੁ ਭੋਗੋ ॥
anahat baanee. gur sabad jaanee; har naam har ras bhogo |
Sant Singh KhalsaI have come to know the unstruck sound current and the Word of the Guru's Shabad; I enjoy the sublime essence of the Lord, the Lord's Name.
Manmohan SinghBy Guru's instruction, I have realised the unbeaten music and enjoy the Divine relish of God's Name.
Manmohan Singh (Punjabi)ਗੁਰਾਂ ਦੇ ਉਪਦੇਸ਼ ਦੁਆਰਾ, ਮੈਂ ਸੁਤੇ ਸਿੱਧ ਹੋਣ ਵਾਲੇ ਰਾਗ ਨੂੰ ਅਨੁਭਵ ਕਰ ਲਿਆ ਹੈ ਅਤੇ ਰੱਬ ਦੇ ਨਾਮ ਦੇ ਈਸ਼ਵਰੀ ਸੁਆਦ ਨੂੰ ਮਾਣਦਾ ਹਾਂ।
Fareedkot Teekaਇਕ ਰਸ ਗੁਰ ਉਪਦੇਸ ਕੀ ਬਾਣੀ ਜਾਣੀ ਹੈ, ਭਾਵ ਨਿਰੰਤ੍ਰ ਵੀਚਾਰ ਕੀਆ ਹੈ, ਇਸੀ ਤੇ ਹਰਿ ਹਰਿ ਨਾਮੁ ਕੇ ਰਸ ਕੋ ਭੋਗਤੇ ਹੈਂ॥
Prof. Sahib Singhਗੁਰੂ ਦੇ ਸ਼ਬਦ ਦੀ ਰਾਹੀਂ ਇਕ-ਰਸ ਸਿਫ਼ਤ-ਸਾਲਾਹ ਦੀ ਰੌ ਨਾਲ ਸਾਂਝ ਬਣ ਜਾਂਦੀ ਹੈ, ਪ੍ਰਭੂ ਦਾ ਨਾਮ ਪ੍ਰਾਪਤ ਹੋ ਜਾਂਦਾ ਹੈ, ਪ੍ਰਭੂ-ਮਿਲਾਪ ਦਾ ਆਨੰਦ ਮਾਣੀਦਾ ਹੈ।ਪਦ ਅਰਥ ਅਨਹਤ = ਇਕ-ਰਸ। ਅਨਹਤ ਬਾਣੀ = ਇਕ-ਰਸ ਸਿਫ਼ਤ-ਸਾਲਾਹ ਦੀ ਰੌ। ਸਬਦਿ = ਸ਼ਬਦ ਦੀ ਰਾਹੀਂ।
SikhNet (Spanish)He podido escuchar la Melodía Divina del Shabd de la Palabra y ahora disfruto de la Sublime Esencia del Señor, del Nombre del Señor.