ਇਹੁ ਮਨੁ ਨਿਹਚਲੁ ਹਿਰਦੈ ਵਸੀਅਲੇ; ਗੁਰਮੁਖਿ ਮੂਲੁ ਪਛਾਣਿ ਰਹੈ ॥
eihu man nihachal hiradai vaseeale; guramukh mool pachhaan rahai |
Sant Singh KhalsaWhen the mind becomes steady and stable, it abides in the heart, and then the Gurmukh realizes the root, the source of all.
Manmohan SinghA. 80: When becoming stable this mind abides in the mind itself, then, through the Guru the Primal Being is known.
Manmohan Singh (Punjabi)ਉ. 80: ਜਦ ਅਸਥਿਰ ਹੋ ਇਹ ਮਨ, ਮਨ ਅੰਦਰ ਹੀ ਵਸਦਾ ਹੈ, ਤਦ ਗੁਰਾਂ ਦੇ ਰਾਹੀਂ ਆਦਿ ਪੁਰਖ ਜਾਣ ਲਿਆ ਜਾਂਦਾ ਹੈ।
Fareedkot Teekaਪਹਲੇ ਪ੍ਰਸ਼ਨ ਕਾ ਉਤ੍ਰ: ਇਹੁ ਮਨੁ ਨਿਹਚਲ ਹੋ ਕਰ ਹਿਰਦੇ ਮੇਂ ਵਸਤਾ ਹੈ ੧। ਪਾਂਚਵੇਂ ਪ੍ਰਸ਼ਨੁ ਕਾ ਉਤ੍ਰ: ਗੁਰਮੁਖ ਮੂਲ ਕੋ ਭਾਵ ਰਕਤ ਬੀਰਜ ਸੇ ਇਸ ਸਰੀਰ ਕੀ ਉਤਪਤੀ ਹੈ, ਐਸੇ ਪਛਾਨ ਰਹੇ ਹੈਂ ੫॥
Prof. Sahib Singhਜਦੋਂ ਮਨੁੱਖ ਗੁਰੂ ਦੇ ਹੁਕਮ ਤੇ ਤੁਰ ਕੇ (ਜਗਤ ਦੇ) ਮੂਲ-(ਪ੍ਰਭੂ) ਨੂੰ ਪਛਾਣਦਾ ਹੈ (ਪ੍ਰਭੂ ਨਾਲ ਸਾਂਝ ਪਾਂਦਾ ਹੈ), ਤਾਂ ਇਹ ਮਨ ਅਡੋਲ ਹੋ ਕੇ ਹਿਰਦੇ ਵਿਚ ਟਿਕਦਾ ਹੈ।ਪਦ ਅਰਥ ਨਿਹਚਲੁ = ਅਡੋਲ ਹੋ ਕੇ (ਭਾਵ, ਭਟਕਣੋਂ ਹਟ ਕੇ)। ਹਿਰਦੈ = ਹਿਰਦੇ ਵਿਚ।
SikhNet (Spanish)Cuando la mente se calma y estabiliza, habita en el corazón, y así el Gurmukj comprende la Esencia, la Fuente de todo.
ਨਾਭਿ ਪਵਨੁ ਘਰਿ ਆਸਣਿ ਬੈਸੈ; ਗੁਰਮੁਖਿ ਖੋਜਤ ਤਤੁ ਲਹੈ ॥
naabh pavan ghar aasan baisai; guramukh khojat tat lahai |
Sant Singh KhalsaThe breath is seated in the home of the navel; the Gurmukh searches, and finds the essence of reality.
Manmohan SinghA. 78: This breath is seated in its place in the home of the navel region. A. 81: Searching, by Guru's grace one can realise his own real-self.
Manmohan Singh (Punjabi)ਉ. 78: ਇਹ ਸੁਆਸ ਧੁੰਨੀ ਦੇ ਖਿੱਤੇ ਅੰਦਰ ਆਪਣੇ ਗ੍ਰਹਿ ਵਿੱਚ ਆਪਣੀ ਥਾਂ ਤੇ ਬੈਠਾ ਹੋਇਆ ਹੈ। ਉ. 81: ਗੁਰਾਂ ਦੀ ਦਇਆ ਦੁਆਰਾ ਭਾਲ ਕਰਕੇ ਇਨਸਾਨ ਆਪਣੇ ਅਸਲੀ ਆਪੇ ਦਾ ਅਨੁਭਵ ਪ੍ਰਾਪਤ ਕਰ ਲੈਂਦਾ ਹੈ।
Fareedkot Teekaਦੂਸਰੇ ਪ੍ਰਸ਼ਨੁ ਕਾ ਉਤ੍ਰ: ਨਾਭੀ ਘਰ ਮੇਂ ਪਵਨ ਆਸਨੁ ਕਰ ਬੈਠਤਾ ਹੈ, ਭਾਵ ਨਾਭੀ ਅਸਥਾਨ ਮੇਂ ਪਵਨ ਕੀ ਇਸਥਿਤੀ ਹੈ ੨। ਛੇਵੇਂ ਪ੍ਰਸ਼ਨ ਕਾ ਉਤ੍ਰ: ਗੁਰਮੁਖ ਖੋਜਤ ਤਤ ਲਹੇ ਇਉਂ ਆਤਮ ਜਾਣੈ ੬॥
Prof. Sahib Singhਪ੍ਰਾਣ (ਭਾਵ, ਸੁਆਸ) ਨਾਭੀ-ਰੂਪ ਘਰ ਵਿਚ ਆਸਣ ਤੇ ਬੈਠਦਾ ਹੈ (ਭਾਵ, ਪ੍ਰਾਣਾਂ ਦਾ ਆਰੰਭ ਨਾਭੀ ਤੋਂ ਹੁੰਦਾ ਹੈ), ਗੁਰੂ ਦੀ ਰਾਹੀਂ ਖੋਜ ਕਰ ਕੇ ਮਨੁੱਖ ਅਸਲੀਅਤ ਲੱਭਦਾ ਹੈ।ਪਦ ਅਰਥ ਆਸਣਿ = ਆਸਣ ਉੱਤੇ। ਬੈਸੈ = ਬੈਠਦਾ ਹੈ।
SikhNet (Spanish)La Luz está posada en el hogar del ombligo y ahí el Gurmukj busca y encuentra la Esencia de la Realidad.
ਸੁ ਸਬਦੁ ਨਿਰੰਤਰਿ ਨਿਜ ਘਰਿ ਆਛੈ; ਤ੍ਰਿਭਵਣ ਜੋਤਿ ਸੁ ਸਬਦਿ ਲਹੈ ॥
su sabad nirantar nij ghar aachhai; tribhavan jot su sabad lahai |
Sant Singh KhalsaThis Shabad permeates the nucleus of the self, deep within, in its own home; the Light of this Shabad pervades the three worlds.
Manmohan SinghA. 79: His Name, that is within all, should abide in his won home, so that the mind's wandering may cease. The mind then obtains. The mind then obtains the Lord, whose light is pervading the three worlds.
Manmohan Singh (Punjabi)ਉ. 79: ਉਸ ਦਾ ਨਾਮ ਜੋ ਸਾਰਿਆਂ ਦੇ ਅੰਦਰ ਹੈ, ਉਸ ਦੇ ਨਿਜੱ ਤੇ ਧਾਮ ਵਿੱਚ ਨਿਵਾਸ ਕਰ ਲਵੇ ਤਾਂ ਜੋ ਮਨ ਦੀ ਭਟਕਣਾ ਮਿੱਟ ਜਾਵੇ। ਮਨ, ਤਦ ਉਸ ਸੁਆਮੀ ਨੂੰ ਪਾ ਲੈਂਦਾ ਹੈ, ਜਿਸ ਦਾ ਪ੍ਰਕਾਸ਼ ਤਿੰਨਾਂ ਜਹਾਨਾਂ ਵਿੱਚ ਵਿਆਪਕ ਹੈ।
Fareedkot Teeka(ਸੁ ਸਬਦੁ) ਬ੍ਰਹਮ (ਨਿਰੰਤਰਿ) ਏਕ ਅਪਨੇ ਘਰ ਸੰਸਾਰ ਮੇਂ (ਆਛੈ) ਹੈ। ਤੀਨ ਭਵਨੋਂ ਮੇਂ ਸੋ (ਜੋਤਿ) ਪ੍ਰਮਾਤਮਾਂ ਬਿਆਪਕ ਹੈ। (ਸੁ) ਇਸ ਬਾਤ ਕੋ ਗੁਰ ਕੇ (ਸਬਦਿ) ਉਪਦੇਸ ਕਰ ਕੇ (ਲਹੈ) ਦੇਖਤਾ ਹੈ ੩॥
Prof. Sahib Singhਉਹ ਸ਼ਬਦ (ਜੋ 'ਦੁਤਰ ਸਾਗਰ' ਤੋਂ ਤਾਰਦਾ ਹੈ) ਇਕ-ਰਸ ਆਪਣੇ ਅਸਲ ਘਰ ਵਿਚ (ਭਾਵ, ਸੁੰਨ ਪ੍ਰਭੂ ਵਿਚ) ਟਿਕਦਾ ਹੈ, ਮਨੁੱਖ ਉਸ ਸ਼ਬਦ ਦੀ ਰਾਹੀਂ (ਹੀ) ਤ੍ਰਿਲੋਕੀ ਵਿਚ ਵਿਆਪਕ ਪ੍ਰਭੂ ਦੀ ਜੋਤਿ ਨੂੰ ਲੱਭਦਾ ਹੈ।ਪਦ ਅਰਥ ਨਿਜ ਘਰਿ = ਆਪਣੇ ਅਸਲ ਘਰ ਵਿਚ। ਆਛੈ = ਹੈ।
SikhNet (Spanish)Este Shabd compenetra el núcleo del ser, profundo en su propio hogar; la Luz del Shabd prevalece en los tres mundos.
ਖਾਵੈ ਦੂਖ. ਭੂਖ ਸਾਚੇ ਕੀ; ਸਾਚੇ ਹੀ ਤ੍ਰਿਪਤਾਸਿ ਰਹੈ ॥
khaavai dookh. bhookh saache kee; saache hee tripataas rahai |
Sant Singh KhalsaHunger for the True Lord shall consume your pain, and through the True Lord, you shall be satisfied.
Manmohan SinghThe appetite for the True Lord consumes calamities and one is satiated through the truth.
Manmohan Singh (Punjabi)ਸੱਚੇ ਸਾਹਿਬ ਦੀ ਭੁਖ ਦੁਖ ਨੂੰ ਖਾ ਜਾਂਦੀ ਹੈ ਅਤੇ ਇਨਸਾਨ ਸੱਚ ਦੀ ਰਾਹੀਂ ਰੱਜਿਆ ਰਹਿੰਦਾ ਹੈ।
Fareedkot Teekaਸਿਧਾਂਤ ਚਲਾ: ਜੋ ਸਾਚੇ ਵਾਹਿਗੁਰੂ ਕੀ ਭੂਖ ਹੋਵੈ ਤੋ ਦੁਖੋਂ ਕੋ ਖਾਇ ਜਾਤਾ ਹੈ। ਸਾਚੇ ਕੀ ਚਾਹ ਸਾਥ ਹੀ ਆਸਾ ਤੇ ਤ੍ਰਿਪਤ ਹੋ ਰਹਤਾ ਹੈ॥
Prof. Sahib Singh(ਜਿਉਂ ਜਿਉਂ) ਸੱਚੇ ਪ੍ਰਭੂ ਨੂੰ ਮਿਲਣ ਦੀ ਤਾਂਘ ਵਧਦੀ ਹੈ (ਤਿਉਂ ਤਿਉਂ) ਮਨੁੱਖ ਦੁੱਖਾਂ ਨੂੰ ਮੁਕਾ ਲੈਂਦਾ ਹੈ; ਸੱਚੇ ਪ੍ਰਭੂ ਵਿਚ ਹੀ ਤ੍ਰਿਪਤ ਰਹਿੰਦਾ ਹੈ।
SikhNet (Spanish)La añoranza por el Señor Verdadero consumirá tu dolor, y a través del Señor Verdadero, encontrarás la Liberación.
ਅਨਹਦ ਬਾਣੀ ਗੁਰਮੁਖਿ ਜਾਣੀ; ਬਿਰਲੋ ਕੋ ਅਰਥਾਵੈ ॥
anahad baanee guramukh jaanee; biralo ko arathaavai |
Sant Singh KhalsaThe Gurmukh knows the unstruck sound current of the Bani; how rare are those who understand.
Manmohan SinghThe unstruck music is known through the Guru and rare is the one who realises its import
Manmohan Singh (Punjabi)ਸੁੱਤੇ ਸਿੱਧ ਹੋਣ ਵਾਲਾ ਕੀਰਤਨ ਗੁਰਾਂ ਦੇ ਰਾਹੀਂ ਜਾਣਿਆ ਜਾਂਦਾ ਹੈ ਅਤੇ ਕੋਈ ਟਾਂਵਾਂ ਟੱਲ ਹੀ ਇਸ ਦੇ ਭਾਵ ਨੂੰ ਅਨੁਭਵ ਕਰਦਾ ਹੈ।
Fareedkot Teekaਗੁਰੋਂ ਦ੍ਵਾਰੇ (ਅਨਹਦ) ਏਕ ਰਸ (ਬਾਣੀ) ਉਪਦੇਸ ਕੀ ਰੀਤੀ ਜਾਨੀ ਹੈ, ਕਿਉਂਕਿ ਇਹ ਅਰਥ ਕਿਸੇ ਬਿਰਲੇ ਕੋ ਆਵਤਾ ਹੈ॥
Prof. Sahib Singhਇਕ-ਰਸ ਵਿਆਪਕ ਰੱਬੀ ਜੀਵਨ-ਰੌ ਨੂੰ ਕਿਸੇ ਵਿਰਲੇ ਗੁਰਮੁਖ ਨੇ ਜਾਣਿਆ ਹੈ ਕਿਸੇ ਵਿਰਲੇ ਨੇ ਇਹ ਰਾਜ਼ ਸਮਝਿਆ ਹੈ।ਪਦ ਅਰਥ ਅਰਥਾਵੈ = ਅਰਥ ਸਮਝਦਾ ਹੈ, ਅਸਲੀਅਤ ਸਮਝਦਾ ਹੈ।
SikhNet (Spanish)El Gurmukj conoce la Inefable Melodía Celestial del Bani, escasos en verdad son los que lo comprenden.
ਨਾਨਕੁ ਆਖੈ. ਸਚੁ ਸੁਭਾਖੈ; ਸਚਿ ਰਪੈ ਰੰਗੁ. ਕਬਹੂ, ਨ ਜਾਵੈ ॥੬੫॥
naanak aakhai. sach subhaakhai; sach rapai rang. kabahoo, na jaavai |65|
Sant Singh KhalsaSays Nanak, one who speaks the Truth is dyed in the color of Truth, which will never fade away. ||65||
Manmohan SinghSays Nanak, the dye of him, who tells the Truth and who is imbued with truth, departs not ever.
Manmohan Singh (Punjabi)ਗੁਰੂ ਜੀ ਫੁਰਮਾਉਂਦੇ ਹਨ, ਜੋ ਸੱਚ ਬੋਲਦਾ ਹੈ ਅਤੇ ਜੋ ਸੱਚ ਨਾਲ ਰੰਗੀਜਿਆ ਹੈ, ਉਸ ਦੀ ਰੰਗਤ ਕਦੇ ਭੀ ਨਹੀਂ ਉਤਰਦੀ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਸਚ ਹੀ ਜੋ ਕਹੇ ਔ ਸਚੇ ਨਾਮ ਮੇਂ ਮਨ ਕੋ (ਰਪੈ) ਰੰਗੇ ਤੌ ਇਹ ਰੰਗੁ ਕਭੀ ਭੀ ਨਹੀਂ ਜਾਤਾ ॥੬੫॥☬ਅਸੰਕਾ ਪੂਰਬਕ ਪ੍ਰਸ਼ਨ:
Prof. Sahib Singhਨਾਨਕ ਆਖਦਾ ਹੈ (ਜਿਸ ਨੇ ਸਮਝਿਆ ਹੈ) ਉਹ ਸੱਚੇ ਪ੍ਰਭੂ ਨੂੰ ਸਿਮਰਦਾ ਹੈ, ਸੱਚੇ ਵਿਚ ਰੰਗਿਆ ਰਹਿੰਦਾ ਹੈ, ਉਸ ਦਾ ਇਹ ਰੰਗ ਕਦੇ ਉਤਰਦਾ ਨਹੀਂ ॥੬੫॥ਪਦ ਅਰਥ ਸਚਿ = ਸੱਚ ਵਿਚ। ਰਪੈ = ਰੰਗਿਆ ਜਾਂਦਾ ਹੈ ॥੬੫॥
SikhNet (Spanish)Dice Nanak, quien habla la Verdad estará teñido con el Color de la Verdad, el Cuál nunca se desvanecerá. (65)
ਜਾ ਇਹੁ ਹਿਰਦਾ ਦੇਹ. ਨ ਹੋਤੀ; ਤਉ ਮਨੁ ਕੈਠੈ ਰਹਤਾ ॥
jaa ihu hiradaa deh. na hotee; tau man kaitthai rahataa |
Sant Singh Khalsa"When this heart and body did not exist, where did the mind reside?
Manmohan Singh(Ask the Yogis) Q. 83: When this heart and body where did the mind abide then?
Manmohan Singh (Punjabi)(ਯੋਗੀ ਪੁਛਦੇ ਹਨ) ਪ੍ਰ. 83: ਜਦ ਇਹ ਦਿਲ ਤੇ ਸਰੀਰ ਨਹੀਂ ਸਨ ਹੁੰਦੇ ਤਦ ਮਨੂਆ ਕਿਥੇ ਵਸਦਾ ਸੀ?
Fareedkot Teekaਜਾਂ ਇਹੁ ਹਰਦਾ ਔ ਦੇਹ ਨਹੀਂ ਹੋਤੀ ਥੀ ਤਉ ਇਹੁ ਮਨੁ (ਕੈਠੈ) ਕਹਾਂ ਰਹਤਾ ਥਾ ੧?
Prof. Sahib Singh(ਪ੍ਰਸ਼ਨ:) ਜਦੋਂ ਨਾਹ ਇਹ ਹਿਰਦਾ ਸੀ ਨਾਹ ਇਹ ਸਰੀਰ ਸੀ, ਤਦੋਂ ਮਨ (ਚੇਤਨ ਸੱਤਾ) ਕਿੱਥੇ ਰਹਿੰਦਾ ਸੀ?ਪਦ ਅਰਥ ਦੇਹ = ਸਰੀਰ। ਮਨੁ = ਚੇਤਨ ਸੱਤਾ। ਕੈਠੈ = ਕਿਹ ਠਾਂ? ਕਿਸ ਥਾਂ ਤੇ?
SikhNet (Spanish)Dijeron los Yoguis, cuando aún el cuerpo y el corazón no existían, ¿dónde estaba la mente?
ਨਾਭਿ ਕਮਲ ਅਸਥੰਭੁ. ਨ ਹੋਤੋ; ਤਾ ਪਵਨੁ ਕਵਨ ਘਰਿ ਸਹਤਾ ॥
naabh kamal asathanbh. na hoto; taa pavan kavan ghar sahataa |
Sant Singh KhalsaWhen there was no support of the navel lotus, then in which home did the breath reside?
Manmohan SinghQ. 84: When there was no support of the naval lotus, in which home, the breath did stay then?
Manmohan Singh (Punjabi)ਪ੍ਰ. 84: ਜਦ ਧੁੰਨੀ ਦੇ ਕੰਵਲ ਦਾ ਆਸਰਾ ਨਹੀਂ ਸੀ, ਤਦ ਸੁਆਸ ਕਿਹੜੇ ਗ੍ਰਹਿ (ਟਿਕਾਣੇ) ਵਿੱਚ ਟਿਕਦਾ ਸੀ?
Fareedkot Teekaਜਬ ਨਾਭੀ ਕਮਲ (ਅਸਥੰਭੁ) ਆਸਰਾ ਨਹੀਂ ਹੋਤਾ ਥਾ ਤੌ (ਪਵਨੁ) ਸਾਸ ਕਵਨ ਘਰ ਕੇ ਸਹਤ ਸੰਜੁਗਤ ਥਾ ਅਰਥਾਤ ਕਿਸ ਕੇ ਆਸਰੇ ਥਾ ੨?
Prof. Sahib Singhਜਦੋਂ ਨਾਭੀ ਦੇ ਚੱਕਰ ਦੀ ਥੰਮ੍ਹੀ ਨਹੀਂ ਸੀ ਤਾਂ ਪ੍ਰਾਣ (ਸੁਆਸ) ਕਿਸ ਘਰ ਵਿਚ ਆਸਰਾ ਲੈਂਦਾ ਸੀ?ਪਦ ਅਰਥ ਅਸਥੰਭੁ = ਥੰਮ੍ਹੀ, ਸਹਾਰਾ {स्तम्भ}। ਪਵਨੁ = ਪ੍ਰਾਣ, ਸੁਆਸ। ਸਹਤਾ = ਆਸਰਾ ਲੈਂਦਾ ਸੀ।
SikhNet (Spanish)Sí, cuando el loto del ombligo no soportaba la respiración, ¿dónde estaba la respiración entonces?
ਰੂਪੁ ਨ ਹੋਤੋ. ਰੇਖ ਨ ਕਾਈ; ਤਾ ਸਬਦਿ ਕਹਾ ਲਿਵ ਲਾਈ ॥
roop na hoto. rekh na kaaee; taa sabad kahaa liv laaee |
Sant Singh KhalsaWhen there was no form or shape, then how could anyone lovingly focus on the Shabad?
Manmohan SinghQ. 85: When there was no form ore outline either, then how was love enshrined through the Name?
Manmohan Singh (Punjabi)ਪ੍ਰ. 85: ਜਦ ਕੋਈ ਸਰੂਪ ਜਾਂ ਨੁਹਾਰ ਨਹੀਂ ਸੀ ਤਦ ਨਾਮ ਦੇ ਰਾਹੀਂ ਪ੍ਰੀਤ ਕਿਸ ਤਰ੍ਹਾਂ ਲੱਗਦੀ ਸੀ?
Fareedkot Teekaਰੂਪ ਨਹੀਂ ਥਾ ਪੁਨਾ ਰੇਖ ਭੀ (ਕਾਈ) ਕੋਈ ਨਹੀਂ ਥੀ,ਤੋ ਬ੍ਰਹਮ ਨੇ ਕਹਾ ਲਿਵ ਲਗੀ ਥੀ, ਭਾਵ ਕਿਸ ਵਸਤੂ ਮੇਂ ਬਿਆਪਕ ਥਾ ੩?
Prof. Sahib Singhਜਦੋਂ ਕੋਈ ਰੂਪ ਰੇਖ ਨਹੀਂ ਸੀ ਤਦੋਂ ਸ਼ਬਦ ਨੇ ਕਿਥੇ ਲਿਵ ਲਾਈ ਹੋਈ ਸੀ?ਪਦ ਅਰਥ ਸਬਦਿ = ਸ਼ਬਦ ਨੇ।
SikhNet (Spanish)Cuándo no existía forma alguna, ¿cómo alguien podía enfocarse amorosamente en el Shabd?
ਰਕਤੁ ਬਿੰਦੁ ਕੀ, ਮੜੀ ਨ ਹੋਤੀ; ਮਿਤਿ ਕੀਮਤਿ. ਨਹੀ ਪਾਈ ॥
rakat bind kee, marree na hotee; mit keemat. nahee paaee |
Sant Singh KhalsaWhen there was no dungeon formed from egg and sperm, who could measure the Lord's value and extent?
Manmohan SinghQ. 86: When there was no body born of egg & sperm, could not the Lord's extent and worth be evaluated then?
Manmohan Singh (Punjabi)ਪ੍ਰ. 86: ਜਦ ਅੰਡੇ ਤੇ ਵੀਰਜ ਤੋਂ ਸਾਜਿਆ ਹੋਇਆ ਸਰੀਰ ਦਾ ਮੱਠ ਨਹੀਂ ਸੀ, ਕੀ ਤਦ ਪ੍ਰਭੂ ਦੇ ਵਿਸਥਾਰ ਤੇ ਮੁੱਲ ਦਾ ਅੰਦਾਜ਼ਾ ਨਹੀਂ ਸੀ ਲਾਇਆ ਜਾ ਸਕਦਾ?
Fareedkot Teekaਰਕਤ ਬਿੰਦ ਕੀ ਮੜੀ ਜੋ ਦੇਹ ਹੈ, ਜਬ ਸੋ ਨਹੀਂ ਹੋਤੀ ਥੀ ਤਬ (ਮਿਤਿ) ਮਰਯਾਦਾ ਕੀ ਕੀਮਤ ਨਹੀਂ ਪਾਈ ਜਾਤੀ ਥੀ, ਭਾਵ ਤਬ ਗੁਰਮੁਖ ਕਿਸ ਕਾ ਮੂਲ ਪਛਾਨਤੇ ਥੇ ੪?
Prof. Sahib Singhਜਦੋਂ (ਮਾਂ ਦੀ) ਰੱਤ ਤੇ (ਪਿਤਾ ਦੇ) ਬੀਰਜ ਤੋਂ ਬਣਿਆ ਇਹ ਸਰੀਰ ਨਹੀਂ ਸੀ ਤਦੋਂ ਜਿਸ ਪ੍ਰਭੂ ਦਾ ਅੰਦਾਜ਼ਾ ਤੇ ਮੁੱਲ ਨਹੀਂ ਪੈ ਸਕਦਾ ਉਸ ਵਿਚ ਲਿਵ ਕਿਵੇਂ ਇਹ ਮਨ ਲਾਂਦਾ ਸੀ?ਪਦ ਅਰਥ ਰਕਤੁ = ਰੁੱਤ। ਬਿੰਦੁ = ਬੀਰਜ। ਮੜੀ = ਸਰੀਰ। ਮਿਤਿ = ਅੰਦਾਜ਼ਾ।
SikhNet (Spanish)¿Cuándo ha existido un recinto que no haya sido construido del esperma y del óvulo?, ¿Cómo podría uno evaluar al Ser Supremo?
ਵਰਨੁ ਭੇਖੁ ਅਸਰੂਪੁ ਨ ਜਾਪੀ; ਕਿਉ ਕਰਿ ਜਾਪਸਿ ਸਾਚਾ ॥
varan bhekh asaroop na jaapee; kiau kar jaapas saachaa |
Sant Singh KhalsaWhen color, dress and form could not be seen, how could the True Lord be known?"
Manmohan SinghQ. 87: When the Lord's colour, garb and form were not seen, how could then the True Lord be know ?
Manmohan Singh (Punjabi)ਪ੍ਰ. 87: ਜਦ ਸੁਆਮੀ ਦਾ ਰੰਗ ਭੇਸ ਤੇ ਸਰੂਪ ਵੇਖੇ ਨਹੀਂ ਸਨ ਜਾਂਦੇ, ਤਾਂ ਸੱਚਾ ਸੁਆਮੀ ਕਿਸ ਤਰ੍ਹਾਂ ਜਾਣਿਆ ਜਾ ਸਕਦਾ ਸੀ?
Fareedkot Teekaਵਰਨ ਭੇਖ ਰੂਪ ਜਬ ਏਹ ਨਹੀਂ ਜਾਣੀਤੇ (ਅਸ) ਹੈ ਤੌ ਕਿਸ ਪ੍ਰਕਾਰ (ਸਾਚਾ) ਪਰਮਾਤਮਾ ਜਾਣਿਆ ਜਾਤਾ ਥਾ, ਭਾਵ ਤਬ ਤਰਲੋਕੀ ਮੇਂ ਜੋਤਿ ਕੈਸੇ ਪਾਈਤੀ ਥੀ ੫?
Prof. Sahib Singhਜਿਸ ਪ੍ਰਭੂ ਦਾ ਰੰਗ ਭੇਖ ਤੇ ਸਰੂਪ ਨਹੀਂ ਦਿੱਸਦਾ, ਉਹ ਸਦਾ ਕਾਇਮ ਰਹਿਣ ਵਾਲਾ ਪ੍ਰਭੂ ਕਿਵੇਂ ਲਖਿਆ ਜਾਂਦਾ ਹੈ?ਪਦ ਅਰਥ ਅਸਰੂਪੁ = ਸ੍ਵਰੂਪੁ, ਸਰੂਪ।
SikhNet (Spanish)Si Dios no tiene color, ni forma, ni vestimenta, ¿cómo puede ser identificado con la Verdad?
ਨਾਨਕ. ਨਾਮਿ ਰਤੇ ਬੈਰਾਗੀ; ਇਬ ਤਬ ਸਾਚੋ ਸਾਚਾ ॥੬੬॥
naanak. naam rate bairaagee; ib tab saacho saachaa |66|
Sant Singh KhalsaO Nanak, those who are attuned to the Naam, the Name of the Lord, are detached. Then and now, they see the Truest of the True. ||66||
Manmohan Singh(Answers the Guru) Nanak, they alone are detached, who are imbued with the Name. Now, then and ever, see they the truest of the true.
Manmohan Singh (Punjabi)(ਗੁਰੂ ਜੀ ਜੁਆਬ ਦਿੰਦੇ ਹਨ) ਨਾਨਕ ਕੇਵਲ ਉਹ ਹੀ ਨਿਰਲੇਪ ਹਨ ਜੋ ਨਾਮ ਨਾਲ ਰੰਗੀਜੇ ਹਨ। ਹੁਣ, ਤਦ ਅਤੇ ਸਦਾ ਉਹ ਸਚਿਆਰਾਂ ਦੇ ਪਰਮ ਸਚਿਆਰ (ਹਰੀ) ਨੂੰ ਵੇਖਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਨਾਮੀ ਮੇਂ ਰਤੇ ਹੈਂ, ਸੋ ਬੈਰਾਗੀ ਬਿਰਕਤ ਹੈਂ। (ਇਬ) ਅਬ ਜਬ ਕੁਛ ਪ੍ਰਾਣਾਦਿ ਬਿਵਹਾਰ ਹੈਂ ਔ ਤਬ ਤਿਸ ਸਮੈਂ ਜਬ ਪ੍ਰਾਣਾਦਿ ਬਿਵਹਾਰ ਨਹੀਂ ਥਾ, ਸੋ ਉਨ ਕੇ ਨਿਸਚੇ ਮੇਂ ਤੌ ਸਚਾ ਹੀ ਸਚਾ ਹੈ। ਤਿਸ ਤੁਕ ਕਰ ਸਾਧਾਰਣ ਉਤਰ ਕਹਾ ਹੈ॥੬੬॥☬ਉੱਤਰ:
Prof. Sahib Singh(ਉੱਤਰ:) ਹੇ ਨਾਨਕ! ਪ੍ਰਭੂ ਦੇ ਨਾਮ ਵਿਚ ਰੱਤੇ ਹੋਏ ਵੈਰਾਗਵਾਨ ਨੂੰ ਹਰ ਵੇਲੇ ਸੱਚਾ ਪ੍ਰਭੂ ਹੀ (ਮੌਜੂਦ) ਪ੍ਰਤੀਤ ਹੁੰਦਾ ਹੈ ॥੬੬॥ਪਦ ਅਰਥ ਇਬ = ਹੁਣ ਜਦੋਂ ਸਰੀਰ ਮੌਜੂਦ ਹੈ। ਤਬ = ਤਦੋਂ ਜਦੋਂ ਸਰੀਰ ਨਹੀਂ ਸੀ ॥੬੬॥
SikhNet (Spanish)Dijo el Guru, quienes están entonados en el Naam, en el Nombre del Señor, viven sin apegos y conocían al Señor así como Lo conocen ahora.(66)
ਹਿਰਦਾ ਦੇਹ. ਨ ਹੋਤੀ, ਅਉਧੂ; ਤਉ ਮਨੁ ਸੁੰਨਿ ਰਹੈ ਬੈਰਾਗੀ ॥
hiradaa deh. na hotee, aaudhoo; tau man sun rahai bairaagee |
Sant Singh KhalsaWhen the heart and the body did not exist, O hermit, then the mind resided in the absolute, detached Lord.
Manmohan SinghA. 83: O Yogi, when there were not heart and body, then the mind made abode in the Detached Lord.
Manmohan Singh (Punjabi)ਉ. 83: ਜਦ ਦਿਲ ਤੇ ਸਰੀਰ ਨਹੀਂ ਸਨ, ਹੇ ਯੋਗੀ। ਤਦ ਮਨ ਨਿਰਲੇਪ ਸੁਆਮੀ ਅੰਦਰ ਵਸਦਾ ਸੀ।
Fareedkot Teekaਹੇ ਅਵਧੂਤ! ਜੋ ਹਿਰਦਾ ਔ ਦੇਹ ਨਹੀਂ ਹੋਤੀ ਥੀ, ਤੌ ਇਹ ਮਨ ਕਰਮੋਂ ਸੇ ਬਿਰਕਤ ਹੋਇਕੇ (ਸੁਨਿ) ਅਫੁਰ ਮੇਂ ਰਹਿਤਾ ਥਾ ੧॥
Prof. Sahib Singh(ਉੱਤਰ:) ਹੇ ਜੋਗੀ! ਜਦੋਂ ਨਾਹ ਹਿਰਦਾ ਸੀ ਨਾਹ ਸਰੀਰ ਸੀ, ਤਦੋਂ ਵੈਰਾਗੀ ਮਨ ਨਿਰਗੁਣ ਪ੍ਰਭੂ ਵਿਚ ਟਿਕਿਆ ਹੋਇਆ ਸੀ।ਪਦ ਅਰਥ ਅਉਧੂ = ਹੇ ਜੋਗੀ! ਸੁੰਨਿ = ਅਫੁਰ ਪ੍ਰਭੂ ਵਿਚ।
SikhNet (Spanish)Cuando no había ni cuerpo ni corazón humano, oh, Yogui ermitaño, la Mente habitaba desapegada en el Señor Absoluto.
ਨਾਭਿ ਕਮਲੁ ਅਸਥੰਭੁ. ਨ ਹੋਤੋ; ਤਾ ਨਿਜ ਘਰਿ ਬਸਤਉ ਪਵਨੁ ਅਨਰਾਗੀ ॥
naabh kamal asathanbh. na hoto; taa nij ghar bastau pavan anaraagee |
Sant Singh KhalsaWhen there was no support of the lotus of the navel, the breath remained in its own home, attuned to the Lord's Love.
Manmohan SinghA. 84: When there was no support of the navel-lotus, the breath then stayed in its own home imbued with the Lord's love.
Manmohan Singh (Punjabi)ਉ. 84: ਜਦ ਧੁੰਨੀ ਦੇ ਕੰਵਲ ਦਾ ਆਸਰਾ ਨਹੀਂ ਸੀ, ਪ੍ਰਭੂ ਦੀ ਪ੍ਰੀਤ ਨਾਲ ਰੰਗਿਆ ਹੋਇਆ, ਸੁਆਸ ਤਦ ਆਪਣੇ ਨਿਜ ਦੇ ਗ੍ਰਹਿ ਅੰਦਰ ਟਿਕਦਾ ਸੀ।
Fareedkot Teekaਜਬ ਨਾਭੀ ਕਮਲ ਆਸਰਾ ਨਹੀਂ ਹੋਤਾ ਥਾ, ਤੌ ਸ੍ਵਾਸ (ਨਿਜ ਘਰਿ) ਅਪਨਾ ਜੋ ਕਾਰਣ ਹੈ ਈਸਰ ਵਾ ਅਵਿਦ੍ਯਾ (ਅਨਰਾਗੀ) ਪ੍ਰੇਮੀ ਹੋਇਕੇ ਬਸਤਾ ਹੈ ੨॥
Prof. Sahib Singhਜਦੋਂ ਨਾਭੀ-ਚੱਕਰ-ਰੂਪ ਥੰਮੀ ਨਹੀਂ ਸੀ ਤਦੋਂ ਪ੍ਰਾਣ (ਪ੍ਰਭੂ ਦਾ) ਪ੍ਰੇਮੀ ਹੋ ਕੇ ਆਪਣੇ ਅਸਲ ਘਰ (ਪ੍ਰਭੂ) ਵਿਚ ਵੱਸਦਾ ਸੀ।ਪਦ ਅਰਥ ਅਨਰਾਗੀ = ਪ੍ਰੇਮੀ ਹੋ ਕੇ।
SikhNet (Spanish)Cuando el loto del ombligo no soportaba el aire vital, habitaba entonces dentro de sí mismo, adentrado en el Amor del Señor.
ਰੂਪੁ ਨ ਰੇਖਿਆ. ਜਾਤਿ ਨ ਹੋਤੀ; ਤਉ ਅਕੁਲੀਣਿ ਰਹਤਉ. ਸਬਦੁ ਸੁ ਸਾਰੁ ॥
roop na rekhiaa. jaat na hotee; tau akuleen rahtau. sabad su saar |
Sant Singh KhalsaWhen there was no form or shape or social class, then the Shabad, in its essence, resided in the unmanifest Lord.
Manmohan SinghA. 85: When there was no form, no sign and no caste, then in its quintessence form, the Name dwelt in the Unlineal Lord.
Manmohan Singh (Punjabi)ਉ. 85: ਜਦ ਨਾਂ ਕੋਈ ਸਰੂਪ, ਨਾਂ ਚਿੰਨ੍ਹ ਅਤੇ ਨ ਹੀ ਜਾਤੀ ਸੀ, ਤਦ ਆਪਣਾ ਤਤ, ਸੂਰਤ ਅੰਦਰ ਨਾਮ, ਵੰਸ ਰਹਿਤ ਸਾਂਈਂ, ਅੰਦਰ ਵਸਦਾ ਸੀ।
Fareedkot Teekaਜਬ ਰੂਪ ਰੇਖ ਜਾਤੀ ਨਹੀਂ ਹੋਤੀ ਥੀ, ਤੌ (ਅਕੁਲੀਣਿ) ਕੁਲ ਰਹਿਤ ਜੋ ਬ੍ਰਹਮ ਹੈ, ਸੋਈ ਸਾਰ ਰੂਪ ਹੋ ਕਰ ਰਹਿਤਾ ਥਾ ੩॥
Prof. Sahib Singhਜਦੋਂ (ਜਗਤ ਦਾ) ਕੋਈ ਰੂਪ ਰੇਖ ਨਹੀਂ ਸੀ ਤਦੋਂ ਉਹ ਸ੍ਰੇਸ਼ਟ ਸ਼ਬਦ (ਜੋ "ਦੁਤਰ ਸਾਗਰ" ਤੋਂ ਤਾਰਦਾ ਹੈ) ਕੁਲ-ਰਹਿਤ ਪ੍ਰਭੂ ਵਿਚ ਰਹਿੰਦਾ ਸੀ;ਪਦ ਅਰਥ ਜਾਤਿ = ਹੋਂਦ, ਉਤਪੱਤੀ। ਅਕੁਲੀਣਿ = ਅਕੁਲੀਣ ਵਿਚ, ਕੁਲ-ਰਹਿਤ ਪ੍ਰਭੂ ਵਿਚ।
SikhNet (Spanish)Cuando no había forma, ni signo, ni individualización, entonces el Shabd, en su Esencia, habitaba en el Dios Absoluto.
ਗਉਨੁ ਗਗਨੁ ਜਬ ਤਬਹਿ. ਨ ਹੋਤਉ; ਤ੍ਰਿਭਵਣ ਜੋਤਿ ਆਪੇ ਨਿਰੰਕਾਰੁ ॥
gaun gagan jab tabeh. na hotau; tribhavan jot aape nirankaar |
Sant Singh KhalsaWhen the world and the sky did not even exist, the Light of the Formless Lord filled the three worlds.
Manmohan SinghA. 86: When there was no body tomb, no world and no firmament, then the light of the Formless Lord alone, pervaded the three worlds.
Manmohan Singh (Punjabi)ਉ. 86: ਜਦ ਨਾਂ ਦੇਹ ਮੜ੍ਹੀ, ਨਾਂ ਸੰਸਾਰ ਅਤੇ ਨਾਂ ਹੀ ਅਸਮਾਨ ਸੀ, ਤਦ ਕੇਵਲ ਸਰੂਪ ਰਹਿਤ ਸਾਈਂ ਦਾ ਪ੍ਰਕਾਸ਼ ਹੀ ਤਿੰਨਾਂ ਜਹਾਨਾਂ ਵਿੱਚ ਵਿਆਪਕ ਸੀ।
Fareedkot Teekaਜਬ (ਗਉਨੁ) ਪ੍ਰਿਥਵੀ ਵਾ ਪਵਨ ਔ ਅਕਾਸ ਨਹੀਂ ਹੋਤਾ ਥਾ, ਭਾਵ ਜਬ ਪੰਜ ਤਤ ਨਹੀਂ ਥੇ ਤਬ ਤੀਨ ਭਵਨੋਂ ਕਾ ਪਤੀ ਜੋਤੀ ਪ੍ਰਕਾਸ ਜੋ ਨਿਰੰਕਾਰ ਹੈ, ਸੋ ਆਪੇ, ਭਾਵ ਅਦੁਤੀ ਹੀ ਥਾ ੪॥
Prof. Sahib Singhਜਦੋਂ ਜਗਤ ਦੀ ਹਸਤੀ ਨਹੀਂ ਸੀ, ਅਕਾਸ਼ ਨਹੀਂ ਸੀ, ਤਦੋਂ ਆਕਾਰ-ਰਹਿਤ ਤ੍ਰਿਭਵਣੀ ਜੋਤਿ (ਭਾਵ, ਹੁਣ ਤ੍ਰਿਲੋਕੀ ਵਿਚ ਵਿਆਪਕ ਹੋਣ ਵਾਲੀ ਜੋਤਿ) ਆਪ ਹੀ ਆਪ ਸੀ।ਪਦ ਅਰਥ ਗਉਨੁ = ਗਵਨੁ, ਗਮਨ, ਚਾਲ, ਜਗਤ ਦੀ ਚਾਲ, ਜਗਤ ਦੀ ਹੋਂਦ। ਗਗਨੁ = ਅਕਾਸ਼।
SikhNet (Spanish)Cuando no existía ni la tierra, ni el cielo, entonces la Luz del Señor Absoluto prevalecía en todos los tres mundos.