ੴ

ਸਿੱਖਬਾਣੀ · SikhBani

Anand Sahib (6 Pauris and Salok) ਅਨੰਦੁ ਸਾਹਿਬ (੬ ਪਉੜੀਆਂ ਅਤੇ ਸਲੋਕੁ)

41 lines · Angs 8-922 · 3 parts

The shorter form of Anand Sahib - the first five pauris and the closing pauri - recited at the conclusion of Rehras Sahib, kirtan programs, and the Anand Karaj.

Translations
Shabad Guru Amardas Ji Raag Raamkalee Ang 917 excerpt (28 of 210 lines)

ਰਾਮਕਲੀ ਮਹਲਾ ੩ ਅਨੰਦੁ ॥

raamakalee mahalaa 3 anand |

Sant Singh KhalsaRaamkalee, Third Mehl, Anand ~ The Song Of Bliss:
Manmohan SinghRamkali 3rd Guru. Anand.
Manmohan Singh (Punjabi)ਰਾਮਕਲੀ ਤੀਜੀ ਪਾਤਿਸ਼ਾਹੀ। ਅੰਨਦ।
Prof. Sahib Singhਰਾਗ ਰਾਮਕਲੀ ਵਿੱਚ ਗੁਰੂ ਅਮਰਦਾਸ ਜੀ ਦੀ ਬਾਣੀ 'ਅਨੰਦ'।
SikhNet (Spanish)Ramkali, Mejl Guru Amar Das, Tercer Canal Divino, Anand -La Melodía del Éxtasis.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God. By True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru

ਅਨੰਦੁ ਭਇਆ ਮੇਰੀ ਮਾਏ; ਸਤਿਗੁਰੂ. ਮੈ ਪਾਇਆ ॥

anand bheaa meree maae; satiguroo. mai paaeaa |

Sant Singh KhalsaI am in ecstasy, O my mother, for I have found my True Guru.
Manmohan SinghJoy has welled up, O my mother, for I have obtained my True Guru.
Manmohan Singh (Punjabi)ਸੱਚੀ ਖੁਸ਼ੀ ਉਤਪੰਨ ਹੋ ਆਈ ਹੈ, ਮੇ ਮੇਰੀ ਮਾਤਾਂ ਕਿਉਂ ਜੋ ਮੈਂ ਸੱਚੇ ਗੁਰਾਂ ਨੂੰ ਪ੍ਰਾਪਤ ਕਰ ਲਿਆ ਹੈ।
Fareedkot Teeka(ਮਾਏ) ਹੇ ਸੰਤ ਜਨੋਂ! ਮੇਰੀ ਬੁਧੀ ਮੇਂ ਅਨੰਦ ਤੌ ਉਸੀ ਦਿਨ ਤੇ ਭਇਆ ਹੈ ਜਿਸ ਦਿਨ ਸੇ ਸਤਿਗੁਰੂ ਮੈਨੇ ਪਾਇਆ ਹੈ॥
Prof. Sahib Singhਹੇ ਭਾਈ ਮਾਂ! (ਮੇਰੇ ਅੰਦਰ) ਪੂਰਨ ਖਿੜਾਉ ਪੈਦਾ ਹੋ ਗਿਆ ਹੈ (ਕਿਉਂਕਿ) ਮੈਨੂੰ ਗੁਰੂ ਮਿਲ ਪਿਆ ਹੈ।

ਪਦ ਅਰਥ ਅਨੰਦੁ = ਪੂਰਨ ਖਿੜਾਉ। ਪਾਇਆ = ਪ੍ਰਾਪਤ ਕਰ ਲਿਆ ਹੈ।

SikhNet (Spanish)Me encuentro en Éxtasis, oh mi madre, pues he encontrado al Guru.

ਸਤਿਗੁਰੁ. ਤ ਪਾਇਆ ਸਹਜ ਸੇਤੀ; ਮਨਿ ਵਜੀਆ ਵਾਧਾਈਆ ॥

satigur. ta paaeaa sehaj setee; man vajeea vaadhaaeea |

Sant Singh KhalsaI have found the True Guru, with intuitive ease, and my mind vibrates with the music of bliss.
Manmohan SinghThe True Guru, I have found with ease and within my mind resounds the music of bliss.
Manmohan Singh (Punjabi)ਸੱਚੇ ਗੁਰਾਂ ਨੂੰ ਮੈਂ ਸੋਖ ਨਾਲ ਹੀ ਪਾ ਲਿਆ ਹੈ ਅਤੇ ਮੇਰੇ ਹਿਰਦੇ ਅੰਦਰ ਪ੍ਰੰਸਨਤਾ ਦਾ ਰਾਗ ਗੂੰਜਦਾ ਹੈ।
Fareedkot Teekaਜਾਂ ਸਤਿਗੁਰੂ ਪਾਇਆ ਤਾਂ (ਸਹਜ ਸੇਤੀ) ਗ੍ਯਾਨ ਸੰਯੁਕਤ ਹੂਆ ਹੂੰ, ਇਸੀ ਤੇ ਮੇਰੇ ਮਨ ਮੇਂ ਖੁਸ਼ੀਆਂ ਪ੍ਰਗਟ ਹੋਈਆਂ ਹੈਂ॥
Prof. Sahib Singhਮੈਨੂੰ ਗੁਰੂ ਮਿਲਿਆ ਹੈ, ਤੇ ਨਾਲ ਹੀ ਅਡੋਲ ਅਵਸਥਾ ਭੀ ਪ੍ਰਾਪਤ ਹੋ ਗਈ ਹੈ (ਭਾਵ, ਗੁਰੂ ਦੇ ਮਿਲਣ ਨਾਲ ਮੇਰਾ ਮਨ ਡੋਲਣੋਂ ਹਟ ਗਿਆ ਹੈ); ਮੇਰੇ ਮਨ ਵਿਚ (ਮਾਨੋ) ਖ਼ੁਸ਼ੀ ਦੇ ਵਾਜੇ ਵੱਜ ਪਏ ਹਨ,

ਪਦ ਅਰਥ ਸਹਜ = ਅਡੋਲ ਅਵਸਥਾ। ਸਹਜ ਸੇਤੀ = ਅਡੋਲ ਅਵਸਥਾ ਦੇ ਨਾਲ। ਮਨਿ = ਮਨ ਵਿਚ। ਵਾਧਾਈ = ਚੜ੍ਹਦੀ ਕਲਾ, ਉਤਸ਼ਾਹ ਪੈਦਾ ਕਰਨ ਵਾਲਾ ਗੀਤ।

SikhNet (Spanish)Al Guru lo he obtenido de manera espontánea y en mi ser se escucha la Divina Melodía.

ਰਾਗ ਰਤਨ ਪਰਵਾਰ ਪਰੀਆ; ਸਬਦ ਗਾਵਣ ਆਈਆ ॥

raag ratan paravaar pareea; sabad gaavan aaeea |

Sant Singh KhalsaThe jewelled melodies and their related celestial harmonies have come to sing the Word of the Shabad.
Manmohan SinghThe gem like measures and their families, have come to hymn the Guru's word.
Manmohan Singh (Punjabi)ਹੀਰੇ ਵਰਗੇ ਰਾਗਾਂ ਨੂੰ ਅਤੇ ਉਨ੍ਹਾਂ ਦੀਆਂ ਰਾਗਨੀਆਂ ਗੁਰਬਾਣੀ ਦਾ ਕੀਰਤਨ ਕਰਨ ਲਈ ਆਏ ਹਨ।
Fareedkot Teekaਰਾਗ ਰਾਗਨੀਆਂ ਪ੍ਰਤੱਖ ਆਈਆਂ ਵਾ ਪ੍ਰੇਮ ਔ ਵੈਰਾਗ, ਪਰਵਾਰ, ਸਤ, ਸੰਤੋਖ, ਧਰਮ, ਵੀਚਾਰ ਪੁਨਹ ਕਰਣਾ, ਮੈਤ੍ਰੀ, ਮੁਦਤਾ, ਅਪੇਖ੍ਯਾ ਇਨ ਗੁਨੋਂ ਕੀਆ ਪੰਕਤੀਆਂ (ਸਬਦ) ਗੁਰ ਉਪਦੇਸ ਉਚਾਰਨ ਤੇ (ਆਈਆ) ਪ੍ਰਾਪਤਿ ਹੋਈਆਂ ਹੈਨ॥
Prof. Sahib Singhਸੋਹਣੇ ਰਾਗ ਆਪਣੇ ਪਰਵਾਰ ਤੇ ਰਾਣੀਆਂ ਸਮੇਤ (ਮੇਰੇ ਮਨ ਵਿਚ, ਮਾਨੋ,) ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਗੀਤ ਗਾਵਣ ਆ ਗਏ ਹਨ।

ਪਦ ਅਰਥ ਪਰੀਆ = ਰਾਗਾਂ ਦੀਆਂ ਪਰੀਆਂ, ਰਾਗਣੀਆਂ। ਰਾਗ ਰਤਨ = ਸੋਹਣੇ ਰਾਗ।

SikhNet (Spanish)Es como si todos los raguis vestidos con joyas y sus familias en celestiales cuerpos vinieran a cantar la Palabra del Shabd.

ਸਬਦੋ ਤ ਗਾਵਹੁ ਹਰੀ ਕੇਰਾ; ਮਨਿ ਜਿਨੀ ਵਸਾਇਆ ॥

sabado ta gaavahu haree keraa; man jinee vasaaeaa |

Sant Singh KhalsaThe Lord dwells within the minds of those who sing the Shabad.
Manmohan SinghThey, who enshrine the Lord in their mind, sing the Gurbani of the Lord.
Manmohan Singh (Punjabi)ਜੋ ਪ੍ਰਭੂ ਨੂੰ ਆਪਣੇ ਹਿਰਦੇ ਅੰਦਰ ਟਿਕਾਉਂਦੇ ਹਨ, ਉਹ ਪ੍ਰਭੂ ਦੀ ਗਰੁਬਾਣੀ ਨੂੰ ਗਾਉਂਦੇ ਹਨ।
Fareedkot Teekaਤਾਂ ਤੇ ਹੇ ਭਾਈ! ਜਿਨੋਂ ਨੇ ਹਰੀ ਕੋ ਮਨ ਮੇਂ ਵਸਾਇਆ ਹੈ, ਤਿਨ ਦੁਆਰੇ ਤੁਮ ਭੀ ਗੁਰ ਉਪਦੇਸ ਕੋ ਉਚਾਰਨ ਕਰੋ॥
Prof. Sahib Singh(ਤੁਸੀ ਭੀ) ਪ੍ਰਭੂ ਦੀ ਸਿਫ਼ਤ-ਸਾਲਾਹ ਦਾ ਗੀਤ ਗਾਵੋ। ਜਿਨ੍ਹਾਂ ਜਿਨ੍ਹਾਂ ਨੇ ਸਿਫ਼ਤ-ਸਾਲਾਹ ਦਾ ਸ਼ਬਦ ਮਨ ਵਿਚ ਵਸਾਇਆ ਹੈ (ਉਹਨਾਂ ਦੇ ਅੰਦਰ ਪੂਰਨ ਖਿੜਾਉ ਪੈਦਾ ਹੋ ਜਾਂਦਾ ਹੈ)।

ਪਦ ਅਰਥ ਕੇਰਾ = ਦਾ।

* ਭਾਵ: ਗੁਰੂ ਪਾਸੋਂ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ ਦਾਤਿ ਮਿਲਦੀ ਹੈ, ਤੇ, ਸਿਫ਼ਤਿ-ਸਾਲਾਹ ਦੀ ਬਰਕਤਿ ਨਾਲ ਮਨੁੱਖ ਦੇ ਮਨ ਵਿਚ ਪੂਰਨ ਖਿੜਾਉ ਪੈਦਾ ਹੋ ਜਾਂਦਾ ਹੈ।

SikhNet (Spanish)Cantan la Palabra sólo aquéllos que La han elevado en su mente.

ਕਹੈ ਨਾਨਕੁ. ਅਨੰਦੁ ਹੋਆ; ਸਤਿਗੁਰੂ ਮੈ ਪਾਇਆ ॥੧॥

kahai naanak. anand hoaa; satiguroo mai paaeaa |1|

Sant Singh KhalsaSays Nanak, I am in ecstasy, for I have found my True Guru. ||1||
Manmohan SinghSays Nanak, joy has ensued and I have attained to the True Guru.
Manmohan Singh (Punjabi)ਗੁਰੂ ਜੀ ਆਖਦੇ ਹਨ, ਖੁਸ਼ੀ ਉਤਪੰਨ ਹੋ ਗਈ ਹੈ ਅਤੇ ਮੈਂ ਸੱਚੇ ਗੁਰਦੇਵ ਜੀ ਨੂੰ ਪਾ ਲਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਮੁਝ ਕੋ ਉਸੀ ਦਿਨ ਤੇ ਅਨੰਦ ਹੂਆ ਹੈ ਜਿਸ ਦਿਨ ਤੇ ਸਤਿਗੁਰੂ ਮੈਨੇ ਪਾਇਆ ਹੈ॥੧॥
Prof. Sahib Singhਨਾਨਕ ਆਖਦਾ ਹੈ (ਮੇਰੇ ਅੰਦਰ ਭੀ) ਆਨੰਦ ਬਣ ਗਿਆ ਹੈ (ਕਿਉਂਕਿ) ਮੈਨੂੰ ਸਤਿਗੁਰੂ ਮਿਲ ਪਿਆ ਹੈ ॥੧॥
SikhNet (Spanish)Dice Nanak, me encuentro en Éxtasis pues por fin encontré a mi Señor.(1)

ਏ ਮਨ ਮੇਰਿਆ; ਤੂ ਸਦਾ ਰਹੁ ਹਰਿ ਨਾਲੇ ॥

e man meriaa; too sadaa rahu har naale |

Sant Singh KhalsaO my mind, remain always with the Lord.
Manmohan SinghO my soul, ever abide thou with thy Lord.
Manmohan Singh (Punjabi)ਹੇ ਮੇਰੀ ਜਿੰਦੜੀਏ। ਤੂੰ ਸਦੀਵ ਹੀ ਆਪਣੇ ਪ੍ਰਭੂ ਦੇ ਨਾਲ ਵੱਸ।
Fareedkot Teekaਹੇ ਮੇਰਿਆ ਮਨਾ! ਤੂੰ ਸਦਾ ਹੀ ਹਰੀ ਕੇ ਨਾਲ ਰਹੁ॥
Prof. Sahib Singhਹੇ ਮੇਰੇ ਮਨ! ਤੂੰ ਸਦਾ ਪ੍ਰਭੂ ਦੇ ਨਾਲ (ਜੁੜਿਆ) ਰਹੁ।
SikhNet (Spanish)Oh mente mía, vive siempre en Dios;

ਹਰਿ ਨਾਲਿ ਰਹੁ ਤੂ ਮੰਨ ਮੇਰੇ; ਦੂਖ ਸਭਿ ਵਿਸਾਰਣਾ ॥

har naal rahu too man mere; dookh sabh visaaranaa |

Sant Singh KhalsaRemain always with the Lord, O my mind, and all sufferings will be forgotten.
Manmohan SinghEver abide thou with thy God, O my soul and He shall make thee forget all sufferings.
Manmohan Singh (Punjabi)ਤੂੰ ਹਮੇਸ਼ਾਂ ਆਪਣੇ ਵਾਹਿਗੁਰੂ ਦੇ ਨਾਲ ਵੱਜ, ਹੇ ਮੇਰੀ ਜਿੰਦੇ। ਅਤੇ ਉਹ ਤੈਨੂੰ ਸਾਰੇ ਹੀ ਦੁੱਖੜੇ ਭੁਲਾ ਦੇਵੇਗਾ।
Fareedkot Teekaਹੇ ਮੇਰੇ ਮਨ! ਹਰੀ ਕੇ ਤੂੰ ਸਾਥ ਰਹੁ, ਇਸ ਤੇ ਸਭ ਦੁਖੋਂ ਕਾ ਵਰਜਨਾ ਹੋਵੈਗਾ, ਭਾਵ ਸਭ ਦੁਖ ਦੂਰ ਹੋ ਜਾਨਗੇ॥
Prof. Sahib Singhਹੇ ਮੇਰੇ ਮਨ! ਤੂੰ ਸਦਾ ਪ੍ਰਭੂ ਨੂੰ ਯਾਦ ਰੱਖ।

ਪਦ ਅਰਥ ਮੰਨ ਮੇਰੇ = ਹੇ ਮੇਰੇ ਮਨ! ਸਭਿ = ਸਾਰੇ। ਵਿਸਾਰਣਾ = ਦੂਰ ਕਰਨ ਵਾਲਾ।

SikhNet (Spanish)habita en Él y deshazte de todas tus aflicciones

ਅੰਗੀਕਾਰੁ ਓਹੁ ਕਰੇ ਤੇਰਾ; ਕਾਰਜ ਸਭਿ ਸਵਾਰਣਾ ॥

angeekaar ohu kare teraa; kaaraj sabh savaaranaa |

Sant Singh KhalsaHe will accept You as His own, and all your affairs will be perfectly arranged.
Manmohan SinghHe Shall own thee and shall arrange all thine affairs.
Manmohan Singh (Punjabi)ਉਹ ਤੈਨੂੰ ਆਪਣਾ ਲਵੇਗਾ ਅਤੇ ਤੇਰੇ ਸਾਰੇ ਕੰਮਕਾਜ ਰਾਸ ਕਰ ਦੇਵੇਗਾ।
Fareedkot Teekaਵਹੁ ਹਰੀ ਤੇਰਾ (ਅੰਗੀਕਾਰੁ) ਪਖੁ ਕਰੇਗਾ, ਇਸ ਤੇ ਤੇਰਾ ਸਭ ਕਾਰਜ ਸਵਾਰਨ ਕਰੇਗਾ॥
Prof. Sahib Singhਉਹ ਪ੍ਰਭੂ ਸਾਰੇ ਦੁੱਖ ਦੂਰ ਕਰਨ ਵਾਲਾ ਹੈ।

ਪਦ ਅਰਥ ਅੰਗੀਕਾਰੁ = ਪੱਖ, ਸਹਾਇਤਾ।

SikhNet (Spanish)Él, tu Señor, será tu Soporte y así vivirás satisfecho.

ਸਭਨਾ ਗਲਾ ਸਮਰਥੁ ਸੁਆਮੀ; ਸੋ. ਕਿਉ ਮਨਹੁ ਵਿਸਾਰੇ ॥

sabhanaa galaa samarath suaamee; so. kiau manahu visaare |

Sant Singh KhalsaOur Lord and Master is all-powerful to do all things, so why forget Him from your mind?
Manmohan SinghThe Lord is Omnipotent to do all things. Why Forget Him from thy mind?
Manmohan Singh (Punjabi)ਸਾਹਿਬ ਸਾਰੀਆਂ ਚੀਜ਼ਾਂ ਕਰਨ ਨੂੰ ਸਰਬ-ਸ਼ਕਤੀਵਾਨ ਹੈ। ਤੂੰ ਉਸ ਨੂੰ ਆਪਣੇ ਚਿੱਤੋਂ ਕਿਉਂ ਭੁਲਾਉਂਦਾ ਹੈਂ।
Fareedkot Teekaਜੋ ਸਭਨਾਂ ਗਲਾਂ ਮੇਂ ਸੁਆਮੀ ਸਾਮਰਥ ਹੈ, ਸੋ ਤਿਸ ਕੋ ਕਿਉਂ ਮਨ ਸੇ ਬਿਸਾਰਤਾ ਹੈਂ॥
Prof. Sahib Singhਉਹ ਸਦਾ ਤੇਰੀ ਸਹਾਇਤਾ ਕਰਨ ਵਾਲਾ ਹੈ ਤੇਰੇ ਸਾਰੇ ਕੰਮ ਸਿਰੇ ਚਾੜ੍ਹਨ ਦੇ ਸਮਰੱਥ ਹੈ।

ਪਦ ਅਰਥ ਸਮਰਥੁ = ਕਰਨ-ਯੋਗ। ਮਨਹੁ = ਮਨ ਤੋਂ। ਵਿਸਰੇ = ਵਿਸਰਦਾ ਹੈਂ।

SikhNet (Spanish)El Maestro es Todopoderoso; ¿por qué habríamos de Abandonarlo?

ਕਹੈ ਨਾਨਕੁ. ਮੰਨ ਮੇਰੇ; ਸਦਾ ਰਹੁ ਹਰਿ ਨਾਲੇ ॥੨॥

kahai naanak. man mere; sadaa rahu har naale |2|

Sant Singh KhalsaSays Nanak, O my mind, remain always with the Lord. ||2||
Manmohan SinghSays Nanak, O my soul, abide thou with thy God.
Manmohan Singh (Punjabi)ਗੁਰੂ ਜੀ ਫਰਮਾਉਂਦੇ ਹਨ ਹੇ ਮੇਰੀ ਜਿੰਦੜੀਏ। ਤੂੰ ਸਦੀਵ ਹੀ ਆਪਣੇ ਵਾਹਿਗੁਰੂ ਨਾਲ ਵੱਸ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਮੇਰੇ ਮਨ! ਤੂੰ ਸਦਾ ਹੀ ਹਰੀ ਕੇ ਸਾਥ ਰਹੁ ਔਰ ਐਸੇ ਪ੍ਰਾਰਥਨਾ ਕਰ॥੨॥
Prof. Sahib Singhਉਸ ਮਾਲਕ ਨੂੰ ਕਿਉਂ (ਆਪਣੇ) ਮਨ ਤੋਂ ਭੁਲਾਂਦਾ ਹੈਂ ਜੋ ਸਾਰੇ ਕੰਮ ਕਰਨ-ਜੋਗਾ ਹੈ? ਨਾਨਕ ਆਖਦਾ ਹੈ ਕਿ ਹੇ ਮੇਰੇ ਮਨ! ਤੂੰ ਸਦਾ ਪ੍ਰਭੂ ਦੇ ਚਰਨਾਂ ਵਿਚ ਜੁੜਿਆ ਰਹੁ ॥੨॥

* ਭਾਵ: ਜਿਹੜਾ ਮਨੁੱਖ ਪਰਮਾਤਮਾ ਦੀ ਯਾਦ ਵਿਚ ਜੁੜਿਆ ਰਹਿੰਦਾ ਹੈ, ਪਰਮਾਤਮਾ ਉਸ ਦੇ ਸਾਰੇ ਦੁੱਖ ਦੂਰ ਕਰ ਦੇਂਦਾ ਹੈ, ਉਸ ਦੇ ਸਾਰੇ ਕੰਮ ਸਵਾਰਦਾ ਹੈ। ਉਹ ਮਾਲਕ ਸਾਰੇ ਕੰਮ ਕਰਨ-ਜੋਗਾ ਹੈ।

SikhNet (Spanish)Dice Nanak, permanece por siempre en Dios, oh mente mía. (2)

ਸਾਚੇ ਸਾਹਿਬਾ; ਕਿਆ ਨਾਹੀ. ਘਰਿ ਤੇਰੈ ॥

saache saahibaa; kiaa naahee. ghar terai |

Sant Singh KhalsaO my True Lord and Master, what is there which is not in Your celestial home?
Manmohan SinghO my True Lord, what is that which Thou has not in Thy home?
Manmohan Singh (Punjabi)ਹੇ ਮੇਰੇ ਸੱਚੇ ਸੁਆਮੀ। ਉਹ ਕੀ ਹੈ ਜੋ ਤੇਰੇ ਭੰਡਾਰੇ ਵਿੱਚ ਨਹੀਂ।
Fareedkot Teekaਹੇ ਸਾਚੇ ਸਾਹਿਬ! ਤੇਰੇ ਘਰ ਮੇਂ ਕਿਆ ਨਹੀਂ ਹੈ, ਭਾਵ ਸਭੀ ਕੁਛ ਹੈ॥
Prof. Sahib Singhਹੇ ਸਦਾ ਕਾਇਮ ਰਹਿਣ ਵਾਲੇ ਮਾਲਕ (-ਪ੍ਰਭੂ)! (ਮੈਂ ਤੇਰੇ ਦਰ ਤੋਂ ਮਨ ਦਾ ਆਨੰਦ ਮੰਗਦਾ ਹਾਂ, ਪਰ) ਤੇਰੇ ਘਰ ਵਿਚ ਕੇਹੜੀ ਚੀਜ਼ ਨਹੀਂ ਹੈ?

ਪਦ ਅਰਥ ਘਰਿ ਤੇਰੈ = ਤੇਰੇ ਘਰ ਵਿਚ।

SikhNet (Spanish)Oh Maestro Verdadero, ¿acaso existe algo que no se encuentre en Tu Hogar?

ਘਰਿ ਤ ਤੇਰੈ. ਸਭੁ ਕਿਛੁ ਹੈ; ਜਿਸੁ ਦੇਹਿ ਸੁ ਪਾਵਏ ॥

ghar ta terai. sabh kichh hai; jis dehi su paave |

Sant Singh KhalsaEverything is in Your home; they receive, unto whom You give.
Manmohan SinghWithin Thy home is everything, but he alone receives it, whom Thou givest.
Manmohan Singh (Punjabi)ਤੇਰੇ ਘਰ ਅੰਦਰ ਹਰ ਪਸਤੂ ਹੈ, ਪਰ ਕੇਵਲ ਉਹ ਹੀ ਇਸ ਨੂੰ ਪਾਉਂਦਾ ਹੈ ਜਿਸ ਨੂੰ ਤੂੰ ਦਿੰਦਾ ਹੈ।
Fareedkot Teekaਤੇਰੇ ਘਰ ਤਾਂ (ਸਭੁ ਕਿਛੁ) ਸਭ ਪਦਾਰਥ ਹੈ, ਪਰੰਤੂ ਜਿਸ ਕੋ ਤੂੰ ਦੇਤਾ ਹੈਂ, ਸੋ ਪਾਵਤਾ ਹੈ॥
Prof. Sahib Singhਤੇਰੇ ਘਰ ਵਿਚ ਤਾਂ ਹਰੇਕ ਚੀਜ਼ ਮੌਜੂਦ ਹੈ, ਉਹੀ ਮਨੁੱਖ ਪ੍ਰਾਪਤ ਕਰਦਾ ਹੈ ਜਿਸ ਨੂੰ ਤੂੰ ਆਪ ਦੇਂਦਾ ਹੈਂ।

ਪਦ ਅਰਥ ਤ = ਤਾਂ। ਸਭੁ ਕਿਛੁ = ਹਰੇਕ ਚੀਜ਼। ਦੇਹਿ = ਤੂੰ ਦੇਂਦਾ ਹੈਂ। ਸੁ = ਉਹ ਮਨੁੱਖ। ਪਾਵਏ = ਪਾਵੈ, ਪਾ ਲੈਂਦਾ ਹੈ, ਹਾਸਲ ਕਰਦਾ ਹੈ।

SikhNet (Spanish)En Tu Hogar se encuentra todo, pero sólo aquél a quien Tú bendices, gozará de ello;

ਸਦਾ ਸਿਫਤਿ ਸਲਾਹ ਤੇਰੀ; ਨਾਮੁ ਮਨਿ ਵਸਾਵਏ ॥

sadaa sifat salaah teree; naam man vasaave |

Sant Singh KhalsaConstantly singing Your Praises and Glories, Your Name is enshrined in the mind.
Manmohan SinghHe, who enshrines Thy Name in his mind ever hymns Thine praise and excellences, O Lord.
Manmohan Singh (Punjabi)ਜੋ ਤੇਰੇ ਨਾਮ ਨੂੰ ਆਪਣੇ ਅੰਤਰ-ਆਤਮੇ ਟਿਕਾਉਦਾਂ ਹੈ, ਉਹ ਹਮੇਸ਼ਾਂ ਹੀ ਤੇਰੀ ਮਹਿਮਾ ਅਤੇ ਗੁਣਾਂ ਨੂੰ ਗਾਇਨ ਕਰਦਾ ਹੈ, ਹੇ ਸੁਆਮੀ।
Fareedkot Teekaਹੇ ਸਿਫਤੀ! ਸਦਾ ਤੇਰਾ ਸਲਾਹਣਾ ਕਰਤੇ ਹੈਂ, ਪੁਨਾ ਤੇਰੇ ਨਾਮ ਕੋ ਹੀ ਮਨ ਮੇਂ ਵਸਾਵਤੇ ਹੈਂ॥
Prof. Sahib Singh(ਫਿਰ, ਉਹ ਮਨੁੱਖ) ਤੇਰਾ ਨਾਮ ਤੇ ਤੇਰੀ ਸਿਫ਼ਤ-ਸਾਲਾਹ (ਆਪਣੇ) ਮਨ ਵਿਚ ਵਸਾਂਦਾ ਹੈ (ਜਿਸ ਦੀ ਬਰਕਤਿ ਨਾਲ ਉਸ ਦੇ ਅੰਦਰ ਆਨੰਦ ਪੈਦਾ ਹੋ ਜਾਂਦਾ ਹੈ)।

ਪਦ ਅਰਥ ਸਿਫਤਿ ਸਲਾਹ = ਵਡਿਆਈ। ਮਨਿ = ਮਨ ਵਿਚ। ਵਸਾਵਏ = ਵਸਾਵੈ, ਵਸਾਂਦਾ ਹੈ।

SikhNet (Spanish)cantando Tu Alabanza para siempre y enalteciendo Tu Nombre en su ser.

ਨਾਮੁ ਜਿਨ ਕੈ ਮਨਿ ਵਸਿਆ; ਵਾਜੇ ਸਬਦ ਘਨੇਰੇ ॥

naam jin kai man vasiaa; vaaje sabad ghanere |

Sant Singh KhalsaThe divine melody of the Shabad vibrates for those, within whose minds the Naam abides.
Manmohan SinghMany strains of rejoicing play of him in whose mind the Lord's Name abides.
Manmohan Singh (Punjabi)ਅਨੇਕਾਂ ਹੀ ਖੁਸ਼ੀ ਦੇ ਰਾਗ ਉਸ ਲਈ ਅਲਾਪੇ ਜਾਂਦੇ ਹਨ ਜਿਸ ਦੇ ਚਿੱਤ ਅੰਦਰ ਪ੍ਰਭੂ ਦਾ ਨਾਮ ਵੱਸਦਾ ਹੈ।
Fareedkot Teekaਜਿਨ ਕੇ ਮਨ ਮੇਂ ਤੇਰਾ ਨਾਮ ਵਸਿਆ ਹੈ ਉਨ ਕੇ ਜਸ ਰੂਪ ਬਹੁਤ ਵਾਜੇ ਵਜੇ ਹੈਂ॥
Prof. Sahib Singhਜਿਨ੍ਹਾਂ ਬੰਦਿਆਂ ਦੇ ਮਨ ਵਿਚ (ਤੇਰਾ) ਨਾਮ ਵੱਸਦਾ ਹੈ (ਉਹਨਾਂ ਦੇ ਅੰਦਰ, ਮਾਨੋ,) ਬੇਅੰਤ ਸਾਜ਼ਾਂ ਦੀਆਂ (ਮਿਲਵੀਆਂ) ਸੁਰਾਂ ਵੱਜਣ ਲੱਗ ਪੈਂਦੀਆਂ ਹਨ (ਭਾਵ, ਉਹਨਾਂ ਦੇ ਮਨ ਵਿਚ ਉਹ ਖ਼ੁਸ਼ੀ ਤੇ ਚਾਉ ਪੈਦਾ ਹੁੰਦਾ ਹੈ ਜੋ ਕਈ ਸਾਜ਼ਾਂ ਦਾ ਮਿਲਵਾਂ ਰਾਗ ਸੁਣ ਕੇ ਪੈਦਾ ਹੁੰਦਾ ਹੈ)।

ਪਦ ਅਰਥ ਜਿਨ ਕੈ ਮਨਿ = ਜਿਨ੍ਹਾਂ ਦੇ ਮਨ ਵਿਚ। ਵਾਜੇ = ਵੱਜਦੇ ਹਨ। ਸਬਦ = ਸਾਜਾਂ ਦੇ ਆਵਾਜ਼, ਰਾਗਾਂ ਦੀਆਂ ਸੁਰਾਂ। ਘਨੇਰੇ = ਬੇਅੰਤ।

SikhNet (Spanish)En aquéllos que alaban el Nombre, resuena la Melodía Divina.

ਕਹੈ ਨਾਨਕੁ. ਸਚੇ ਸਾਹਿਬ; ਕਿਆ ਨਾਹੀ. ਘਰਿ ਤੇਰੈ ॥੩॥

kahai naanak. sache saahib; kiaa naahee. ghar terai |3|

Sant Singh KhalsaSays Nanak, O my True Lord and Master, what is there which is not in Your home? ||3||
Manmohan SinghSays Nanak, O my True Lord, what is that, which is not in Thy mansion?
Manmohan Singh (Punjabi)ਗੁਰੂ ਜੀ ਆਖਦੇ ਹਨ, ਹੇ ਮੇਰੇ ਸੱਚੇ ਸੁਆਮੀ। ਉਹ ਕੀ ਹੈ ਜੋ ਤੇਰੇ ਘਰ ਵਿੱਚ ਨਹੀਂ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਸਚੇ ਸਾਹਿਬ! ਤੇਰੇ ਘਰ ਮੇਂ ਕਿਆ ਨਹੀਂ ਅਰਥਾਤ ਸਭ ਕੁਛੁ ਹੈ॥੩॥
Prof. Sahib Singhਨਾਨਕ ਆਖਦਾ ਹੈ ਕਿ ਹੇ ਸਦਾ ਕਾਇਮ ਰਹਿਣ ਵਾਲੇ ਮਾਲਕ! ਤੇਰੇ ਘਰ ਵਿਚ ਕਿਸੇ ਸ਼ੈ ਦਾ ਘਾਟਾ ਨਹੀਂ ਹੈ (ਤੇ, ਮੈਂ ਤੇਰੇ ਦਰ ਤੋਂ ਆਨੰਦ ਦਾ ਦਾਨ ਮੰਗਦਾ ਹਾਂ) ॥੩॥

ਪਦ ਅਰਥ ਸਚੇ = ਹੇ ਸਦਾ ਕਾਇਮ ਰਹਿਣ ਵਾਲੇ! ॥੩॥

* ਭਾਵ: ਜਿਸ ਮਨੁੱਖ ਉਤੇ ਪਰਮਾਤਮਾ ਮਿਹਰ ਦੀ ਨਿਗਾਹ ਕਰਦਾ ਹੈ, ਉਹ ਮਨੁੱਖ ਪਰਮਾਤਮਾ ਦੀ ਸਿਫ਼ਤਿ-ਸਾਲਾਹ ਪਰਮਾਤਮਾ ਦਾ ਨਾਮ ਆਪਣੇ ਮਨ ਵਿਚ ਵਸਾਂਦਾ ਹੈ। ਨਾਮ ਦੀ ਬਰਕਤਿ ਨਾਮ ਮਨੁੱਖ ਦੇ ਅੰਦਰ ਆਤਮਕ ਆਨੰਦ ਪੈਦਾ ਹੋਇਆ ਰਹਿੰਦਾ ਹੈ।

SikhNet (Spanish)Dice Nanak, oh mi Maestro Verdadero, ¿qué existe que no esté ya en Tu Hogar? (3)

ਸਾਚਾ ਨਾਮੁ; ਮੇਰਾ ਆਧਾਰੋ ॥

saachaa naam; meraa aadhaaro |

Sant Singh KhalsaThe True Name is my only support.
Manmohan SinghThe True Name is my only support.
Manmohan Singh (Punjabi)ਕੇਵਲ ਸੱਚਾ ਨਾਮ ਹੀ ਮੇਰਾ ਆਸਰਾ ਹੈ।
Fareedkot Teekaਸਚਾ ਨਾਮੁ ਹੀ ਮੇਰਾ ਆਸਰਾ ਹੈ॥
Prof. Sahib Singh(ਪ੍ਰਭੂ ਦੀ ਮੇਹਰ ਨਾਲ ਉਸ ਦਾ) ਸਦਾ-ਥਿਰ ਰਹਿਣ ਵਾਲਾ ਨਾਮ ਮੇਰੀ ਜ਼ਿੰਦਗੀ ਦਾ ਆਸਰਾ (ਬਣ ਗਿਆ) ਹੈ।

ਪਦ ਅਰਥ ਆਧਾਰੋ = ਆਸਰਾ।

SikhNet (Spanish)El Nombre Verdadero del Señor es mi Único Soporte;

ਸਾਚੁ ਨਾਮੁ ਅਧਾਰੁ ਮੇਰਾ; ਜਿਨਿ ਭੁਖਾ ਸਭਿ ਗਵਾਈਆ ॥

saach naam adhaar meraa; jin bhukhaa sabh gavaaeea |

Sant Singh KhalsaThe True Name is my only support; it satisfies all hunger.
Manmohan SinghThe True Name, which has satisfied all my hunger, is my only support.
Manmohan Singh (Punjabi)ਸਤਿਨਾਮ, ਜਿਸ ਨੇ ਮੇਰੀ ਸਾਰੀ ਭੁਖ ਨਵਿਰਤ ਕਰ ਦਿੱਤੀ ਹੈ, ਹੀ ਮੇਰਾ ਇੱਕੋ ਇੱਕ ਆਸਰਾ ਹੈ।
Fareedkot Teekaਐਸਾ ਸਾਚਾ ਨਾਮ ਮੇਰਾ ਅਧਾਰ ਹੂਆ ਹੈ ਜਿਸ ਨੇ ਸਭ ਭੁਖਾਂ ਗਵਾਇ ਦਿਤੀਆਂ ਹੈਨ॥
Prof. Sahib Singhਉਹ ਸਦਾ ਕਾਇਮ ਰਹਿਣ ਵਾਲਾ ਨਾਮ ਮੇਰੀ ਜ਼ਿੰਦਗੀ ਦਾ ਆਸਰਾ ਬਣ ਗਿਆ) ਹੈ, ਜਿਸ (ਹਰਿ-ਨਾਮ) ਨੇ ਮੇਰੇ ਸਾਰੇ ਲਾਲਚ ਦੂਰ ਕਰ ਦਿੱਤੇ ਹਨ।

ਪਦ ਅਰਥ ਜਿਨਿ = ਜਿਸ (ਨਾਮ) ਨੇ। ਭੁਖ = ਲਾਲਚ।

SikhNet (Spanish)mi Único Soporte es el Nombre Verdadero que calma toda ansiedad.

ਕਰਿ ਸਾਂਤਿ ਸੁਖ ਮਨਿ ਆਇ ਵਸਿਆ; ਜਿਨਿ ਇਛਾ ਸਭਿ ਪੁਜਾਈਆ ॥

kar saant sukh man aae vasiaa; jin ichhaa sabh pujaaeea |

Sant Singh KhalsaIt has brought peace and tranquility to my mind; it has fulfilled all my desires.
Manmohan SinghAbiding in my mind, the Name has blessed me with peace and pleasure and fulfilled all my desires.
Manmohan Singh (Punjabi)ਮੇਰੇ ਚਿੱਤ ਅੰਦਰ ਵਸ ਕੇ ਨਾਮ ਨੇ ਮੈਨੂੰ ਠੰਢ ਚੈਨ ਤੇ ਅਨੰਦ ਬਖਸ਼ਿਆ ਹੈ ਅਤੇ ਮੇਰੀਆਂ ਸਾਰੀਆਂ ਖ਼ਾਹਿਸਾਂ ਪੂਰੀਆਂ ਕਰ ਦਿੱਤੀਆ ਹਨ।
Fareedkot Teekaਪੁਨ: ਮਨ ਮੇਂ ਸਾਂਤ ਕਰੀ ਹੈ ਔ ਸੁਖ ਸਰੂਪ ਪਰਮਾਤਮਾ ਮੇਰੇ ਮਨ ਮੇਂ ਆਇ ਵਸਿਆ ਹੈ॥☬ਵਹੁ ਕੈਸਾ ਪ੍ਰਮਾਤਮਾ ਹੈ ਜਿਸ ਨੇ ਸਭ ਇਛਾ ਪੂਰੀਆਂ ਕਰੀਆਂ ਹੈਂ?
Prof. Sahib Singhਜੋ ਹਰਿ-ਨਾਮ (ਮੇਰੇ ਅੰਦਰ) ਸ਼ਾਂਤੀ ਤੇ ਸੁਖ ਪੈਦਾ ਕਰਕੇ ਮੇਰੇ ਮਨ ਵਿਚ ਆ ਟਿਕਿਆ ਹੈ, ਜਿਸ (ਹਰਿ-ਨਾਮ) ਨੇ ਮੇਰੇ ਮਨ ਦੀਆਂ ਸਾਰੀਆਂ ਕਾਮਨਾਂ ਪੂਰੀਆਂ ਕਰ ਦਿੱਤੀਆਂ ਹਨ।

ਪਦ ਅਰਥ ਕਰਿ = (ਪੈਦਾ) ਕਰ ਕੇ। ਮਨਿ = ਮਨ ਵਿਚ। ਇਛਾ = ਮਨ ਦੀਆਂ ਕਾਮਨਾਂ। ਸਭਿ = ਸਾਰੀਆਂ।

SikhNet (Spanish)La Paz y la Bondad nacen en mi mente y así vivo satisfecho.

ਸਦਾ ਕੁਰਬਾਣੁ ਕੀਤਾ ਗੁਰੂ ਵਿਟਹੁ; ਜਿਸ ਦੀਆ ਏਹਿ ਵਡਿਆਈਆ ॥

sadaa kurabaan keetaa guroo vittahu; jis deea ehi vaddiaaeea |

Sant Singh KhalsaI am forever a sacrifice to the Guru, who possesses such glorious greatness.
Manmohan SinghI am eve a sacrifice unto my Guru, who possesses such like excellences.
Manmohan Singh (Punjabi)ਮੈਂ ਹਮੇਸ਼ਾਂ ਹੀ ਆਪਣੇ ਗੁਰਦੇਵ ਜੀ ਉੱਤਸ ਵਾਰਨੇ ਜਾਂਦਾ ਹਾਂ ਜਿਨ੍ਹਾਂ ਵਿੱਚ ਐਹੋ ਜੇਹੀਆਂ ਖੂਬੀਆਂ ਹਨ।
Fareedkot Teekaਇਸੀ ਤੇ ਮੈਂ ਸਦਾ ਅਪਨਾ ਆਪ ਗੁਰੋਂ ਕੇ ਉਪਰੋਂ ਕੁਰਬਾਨ ਕੀਤਾ ਹੈ, ਜਿਸ ਗੁਰੂ ਕੀਆਂ ਇਹੁ ਵਡਿਆਈਆਂ ਹੈਂ॥
Prof. Sahib Singhਮੈਂ (ਆਪਣੇ ਆਪ ਨੂੰ) ਆਪਣੇ ਗੁਰੂ ਤੋਂ ਸਦਕੇ ਕਰਦਾ ਹਾਂ, ਕਿਉਂਕਿ ਇਹ ਸਾਰੀਆਂ ਬਰਕਤਾਂ ਗੁਰੂ ਦੀਆਂ ਹੀ ਹਨ।

ਪਦ ਅਰਥ ਕੁਰਬਾਣੁ = ਸਦਕੇ। ਵਿਟਹੁ = ਤੋਂ।

SikhNet (Spanish)Ofrezco mi ser en sacrificio a aquel Guru, Cuya Gloria ha dejado eco a través de las épocas.

ਕਹੈ ਨਾਨਕੁ. ਸੁਣਹੁ ਸੰਤਹੁ; ਸਬਦਿ ਧਰਹੁ ਪਿਆਰੋ ॥

kahai naanak. sunahu santahu; sabad dharahu piaaro |

Sant Singh KhalsaSays Nanak, listen, O Saints; enshrine love for the Shabad.
Manmohan SinghSays Nanak, hearken ye, O saints, profess ye love for the Lord's Gurbani.
Manmohan Singh (Punjabi)ਗੁਰੂ ਜੀ ਆਖਦੇ ਹਨ, ਤੁਸੀਂ ਸ੍ਰਵਣ ਕਰੋ, ਹੇ ਸਾਧੂਓ ਤੁਸੀਂ ਪ੍ਰਭੂ ਦੀ ਗਰਬਾਣੀ ਨਾਲ ਪ੍ਰੇਮ ਕਰੋ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਸੁਣੋ ਹੇ ਸੰਤੋ! ਤੁਸੀ ਭੀ ਗੁਰ ਉਪਦੇਸ ਮੇਂ ਪਿਆਰ ਧਾਰੋ॥
Prof. Sahib Singhਨਾਨਕ ਆਖਦਾ ਹੈ ਕਿ ਹੇ ਸੰਤ ਜਨੋ! (ਗੁਰੂ ਦਾ ਸ਼ਬਦ) ਸੁਣੋ, ਗੁਰੂ ਦੇ ਸ਼ਬਦ ਵਿਚ ਪਿਆਰ ਬਣਾਓ।
SikhNet (Spanish)Dice Nanak, escuchen, oh Santos: amen la Palabra del Shabd del Señor;

ਸਾਚਾ ਨਾਮੁ; ਮੇਰਾ ਆਧਾਰੋ ॥੪॥

saachaa naam; meraa aadhaaro |4|

Sant Singh KhalsaThe True Name is my only support. ||4||
Manmohan SinghThe True Name is my only support.
Manmohan Singh (Punjabi)ਸਤਿਨਾਮ ਹੀ ਮੇਰਾ ਇੱਕੋ ਇੱਕ ਆਸਰਾ ਹੈ।
Fareedkot Teekaਔਰੁ ਮੇਰਾ ਤਾਂ ਸਚਾ ਨਾਮ ਹੀ ਆਸਰਾ ਹੈ॥੪॥
Prof. Sahib Singh(ਸਤਿਗੁਰੂ ਦੀ ਮੇਹਰ ਨਾਲ ਹੀ ਪ੍ਰਭੂ ਦਾ) ਸਦਾ ਕਾਇਮ ਰਹਿਣ ਵਾਲਾ ਨਾਮ ਮੇਰੀ ਜ਼ਿੰਦਗੀ ਦਾ ਆਸਰਾ (ਬਣ ਗਿਆ) ਹੈ ॥੪॥

* ਭਾਵ: ਗੁਰੂ ਦੀ ਮਿਹਰ ਨਾਲ ਪਰਮਾਤਮਾ ਦਾ ਨਾਮ ਮਿਲਦਾ ਹੈ। ਜਿਸ ਮਨੁੱਖ ਨੂੰ ਨਾਮ ਪ੍ਰਾਪਤ ਹੋ ਜਾਂਦਾ ਹੈ, ਉਸ ਦੇ ਅੰਦਰੋਂ ਮਾਇਆ ਦੇ ਸਾਰੇ ਲਾਲਚ ਦੂਰ ਹੋ ਜਾਂਦੇ ਹਨ, ਅਤੇ ਉਸ ਦੇ ਅੰਦਰ ਸ਼ਾਂਤੀ ਪੈਦਾ ਹੋ ਜਾਂਦੀ ਹੈ ਆਤਮਕ ਆਨੰਦ ਪੈਦਾ ਹੋ ਜਾਂਦਾ ਹੈ।

SikhNet (Spanish)el Nombre del Señor es en verdad mi Soporte. (4)

ਵਾਜੇ ਪੰਚ ਸਬਦ; ਤਿਤੁ ਘਰਿ ਸਭਾਗੈ ॥

vaaje panch sabad; tith ghar sabhaagai |

Sant Singh KhalsaThe Panch Shabad, the five primal sounds, vibrate in that blessed house.
Manmohan SinghThe five forms of music ring in that very fortunate house.
Manmohan Singh (Punjabi)ਉਸੁ ਪਰਮ ਸ੍ਰੇਸ਼ਟ ਕਰਮਾਂ ਵਾਲੇ ਹਿਰਦੇ ਅੰਦਰ ਪੰਜ ਕਿਸਮਾਂ ਦੇ ਰਾਗ ਗੂੰਜਦੇ ਹਨ।
Fareedkot Teekaਤਿਸੁ ਸਭਾਗੇ ਘਰ ਮੇਂ ਪੰਚ ਸਬਦੋਂ ਕੇ ਬਾਜੇ ਬਜੇ ਹੈਂ॥
Prof. Sahib Singhਉਸ ਭਾਗਾਂ ਵਾਲੇ (ਹਿਰਦੇ-) ਘਰ ਵਿਚ (ਮਾਨੋ) ਪੰਜ ਕਿਸਮਾਂ ਦੇ ਸਾਜ਼ਾਂ ਦੀਆਂ ਮਿਲਵੀਆਂ ਸੁਰਾਂ ਵੱਜ ਪੈਂਦੀਆਂ ਹਨ,

ਪਦ ਅਰਥ ਵਾਜੇ = ਵੱਜਦੇ ਹਨ, ਵੱਜੇ ਹਨ। ਪੰਚ ਸਬਦ = ਪੰਜ ਕਿਸਮਾਂ ਦੇ ਸਾਜ਼ਾਂ ਦੀਆਂ ਮਿਲਵੀਆਂ ਸੁਰਾਂ। ਤਿਤੁ = ਉਸ ਵਿਚ। ਤਿਤੁ ਘਰਿ = ਉਸ ਹਿਰਦੇ-ਘਰਿ ਵਿਚ। ਸਭਾਗੈ = ਭਾਗਾਂ ਵਾਲੇ ਵਿਚ।

SikhNet (Spanish)En aquel hogar afortunado donde manifiestas Tu Presencia,

ਘਰਿ ਸਭਾਗੈ ਸਬਦ ਵਾਜੇ; ਕਲਾ ਜਿਤੁ ਘਰਿ ਧਾਰੀਆ ॥

ghar sabhaagai sabad vaaje; kalaa jit ghar dhaareea |

Sant Singh KhalsaIn that blessed house, the Shabad vibrates; He infuses His almighty power into it.
Manmohan SinghIn that very fortunate house(heart) into which the Lord has infused His might resound the strains.
Manmohan Singh (Punjabi)ਉਸ ਪਰਮ ਸ੍ਰੇਸ਼ਟ ਕਰਮਾਂ ਵਾਲੇ ਰਿਦੈ-ਘਰ ਵਿੱਚ ਜਿਸ ਅੰਦਰ ਸਾਈਂ ਨੇ ਆਪਣੀ ਸੱਤਿਆ ਸੰਚਾਰੀ ਹੈ ਕੀਰਤਨ ਆਲਾਪੇ ਜਾ ਰਹੇ ਹਨ।
Fareedkot Teekaਵਾਹਿਗੁਰੂ ਨੇ ਅਪਨੀ ਸਕਤੀ ਜਿਸ ਘਰ ਮੇਂ ਵਿਸੇਸ ਧਾਰੀ ਹੈ ਤਿਸ ਸਭਾਗੇ ਘਰ ਸਰੀਰ ਵਾ ਸਤਸੰਗ ਮੇਂ ਸਬਦ ਬਾਜੇ ਹੈਂ॥
Prof. Sahib Singhਜਿਸ (ਹਿਰਦੇ-) ਘਰ ਵਿਚ (ਹੇ ਪ੍ਰਭੂ! ਤੂੰ) ਸੱਤਿਆ ਪਾਈ ਹੈ, ਉਸ ਭਾਗਾਂ ਵਾਲੇ (ਹਿਰਦੇ-) ਘਰ ਵਿਚ (ਮਾਨੋ) ਪੰਜ ਕਿਸਮਾਂ ਦੇ ਸਾਜ਼ਾਂ ਦੀਆਂ ਮਿਲਵੀਆਂ ਸੁਰਾਂ ਵੱਜ ਪੈਂਦੀਆਂ ਹਨ (ਭਾਵ, ਉਸ ਹਿਰਦੇ ਵਿਚ ਪੂਰਨ ਆਨੰਦ ਬਣ ਜਾਂਦਾ ਹੈ),

ਪਦ ਅਰਥ ਤਿਤੁ ਸਭਾਗੈ ਘਰਿ = ਉਸ ਭਾਗਾਂ ਵਾਲੇ (ਹਿਰਦੇ-) ਘਰ ਵਿਚ। ਕਲਾ = ਸੱਤਿਆ। ਜਿਤੁ ਘਰਿ = ਜਿਸ ਘਰ ਵਿਚ। ਧਾਰੀਆ = ਤੂੰ ਪਾਈ ਹੈ।

SikhNet (Spanish)oh Señor, se escuchan Celestiales Coros de Armonía.

ਪੰਚ ਦੂਤ ਤੁਧੁ ਵਸਿ ਕੀਤੇ; ਕਾਲੁ ਕੰਟਕੁ ਮਾਰਿਆ ॥

panch doot tudh vas keete; kaal kanttak maariaa |

Sant Singh KhalsaThrough You, we subdue the five demons of desire, and slay Death, the torturer.
Manmohan SinghO Lord, Thou makest man control the five demons and slyest the agonising death
Manmohan Singh (Punjabi)ਹੇ ਸਾਂਈਂ! ਤੇਰੇ ਆਸਰੇ ਬੰਦਾ ਪੰਜਾਂ ਵਿਕਾਰਾਂ ਨੂੰ ਕਾਬੂ ਕਰ ਲੈਂਦਾਂ ਹੈ ਅਤੇ ਤੂੰ ਦੁਖਦਾਈ ਮੌਤ ਨੂੰ ਮਾਰ ਸੁਟਦਾ ਹੈਂ।
Fareedkot Teekaਤਿਸ ਨੇ ਪੰਚ ਦੂਤ ਕਾਮਾਦੀ ਤੇਰੇ ਭਰੋਸੇ ਪਰ ਵਸ ਕੀਤੇ ਹੈਂ, ਪੁਨਾ ਕਾਲ ਜੋ ਦੁਖਦਾਈ ਸਾ ਸੋ ਤਿਨੋਂ ਪੁਰਸੋਂ ਨੇ ਮਾਰਿਆ ਹੈ॥
Prof. Sahib Singh(ਹੇ ਪ੍ਰਭੂ!) ਉਸ ਦੇ ਪੰਜੇ ਕਾਮਾਦਿਕ ਵੈਰੀ ਤੂੰ ਕਾਬੂ ਵਿਚ ਕਰ ਦੇਂਦਾ ਹੈਂ, ਤੇ ਡਰਾਣ ਵਾਲਾ ਕਾਲ (ਭਾਵ, ਮੌਤ ਦਾ ਡਰ) ਦੂਰ ਕਰ ਦੇਂਦਾ ਹੈਂ।

ਪਦ ਅਰਥ ਪੰਚ ਦੂਤ = ਕਾਮਾਦਿਕ ਪੰਜ ਵੈਰੀ। ਕੰਟਕੁ = ਕੰਡਾ। ਕੰਟਕੁ ਕਾਲੁ = ਡਰਾਉਣਾ ਕਾਲ, ਮੌਤ ਦਾ ਡਰ।

SikhNet (Spanish)En ese hogar Tú permites que uno conquiste a los cinco enemigos de las pasiones y que se venza el temor y la muerte.

ਧੁਰਿ ਕਰਮਿ ਪਾਇਆ ਤੁਧੁ. ਜਿਨ ਕਉ; ਸਿ. ਨਾਮਿ ਹਰਿ ਕੈ ਲਾਗੇ ॥

dhur karam paaeaa tudh. jin kau; si. naam har kai laage |

Sant Singh KhalsaThose who have such pre-ordained destiny are attached to the Lord's Name.
Manmohan SinghThey, whose destiny Thou hast so pre-ordained, O Lord, are attached to Thy Name.
Manmohan Singh (Punjabi)ਜਿਨ੍ਹਾਂ ਦੀ ਤੂੰ ਮੁੱਢ ਤੋਂ ਐਹੋ ਜੇਹੀ ਪ੍ਰਾਲਭਧ ਲਿਖੀ ਹੋਈ ਹੈ, ਹੇ ਸੁਆਮੀ। ਉਹ ਹੀ ਤੇਰੇ ਨਾਮ ਨਾਲ ਜੁੜਦੇ ਹਨ।
Fareedkot Teekaਆਦੋਂ ਹੀ ਸੁਭ ਕਰਮੁ ਜਿਨ ਕੋ (ਪਾਇਆ) ਪ੍ਰਾਪਤਿ ਕੀਆ ਹੈ, ਹੇ ਹਰੀ! ਸੋ ਪੁਰਸ (ਤੁਧੁ) ਤੇਰੇ ਨਾਮ ਮੇਂ ਲਾਗੇ ਹੈਂ॥
Prof. Sahib Singhਪਰ ਸਿਰਫ਼ ਉਹੀ ਮਨੁੱਖ ਹਰਿ-ਨਾਮ ਵਿਚ ਜੁੜਦੇ ਹਨ ਜਿਨ੍ਹਾਂ ਦੇ ਭਾਗਾਂ ਵਿਚ ਤੂੰ ਧੁਰ ਤੋਂ ਹੀ ਆਪਣੀ ਮੇਹਰ ਨਾਲ (ਸਿਮਰਨ ਦਾ ਲੇਖ ਲਿਖ ਕੇ) ਰੱਖ ਦਿੱਤਾ ਹੈ।

ਪਦ ਅਰਥ ਧੁਰਿ = ਧੁਰ ਤੋਂ। ਕਰਮਿ = ਮੇਹਰ ਨਾਲ। ਸਿ = ਸੇ, ਉਹ ਬੰਦੇ। ਨਾਮਿ = ਨਾਮ ਵਿਚ।

SikhNet (Spanish)Aquéllos a quienes bendices en Tu Misericordia, oh Señor, viven entonados en Tu Nombre.

ਕਹੈ ਨਾਨਕੁ. ਤਹ ਸੁਖੁ ਹੋਆ; ਤਿਤੁ ਘਰਿ ਅਨਹਦ ਵਾਜੇ ॥੫॥

kahai naanak. teh sukh hoaa; tith ghar anahad vaaje |5|

Sant Singh KhalsaSays Nanak, they are at peace, and the unstruck sound current vibrates within their homes. ||5||
Manmohan SinghSays Nanak, they obtain peace and in their heart-home plays the celestial strain.
Manmohan Singh (Punjabi)ਗੁਰੂ ਜੀ ਆਖਦੇ ਹਨ, ਉਹ ਆਰਾਮ ਪਾਉਂਦੇ ਹਨ ਅਤੇ ਉਨ੍ਹਾਂ ਦੇ ਹਿਰਦੇ-ਘਰ ਅੰਦਰ ਬੈਕੁੰਠੀ ਕੀਰਤਨ ਹੁੰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਸ ਕੇ ਅੰਤਸਕਰਣ ਮੇਂ ਸੁਖ ਹੂਆ ਹੈ ਔ ਤਿਸ ਕੇ (ਘਰਿ) ਰਿਦੇ ਮੇਂ ਏਕ ਰਸ ਸਬਦ ਬਾਜੇ ਹੈਂ, ਤੇਰੇ ਸੰਬੰਧੀ ਗੀਤ ਗਾਇਨ ਕਰੀਤੇ ਹੈਂ॥੫॥
Prof. Sahib Singhਨਾਨਕ ਆਖਦਾ ਹੈ ਕਿ ਉਸ ਹਿਰਦੇ-ਘਰ ਵਿਚ ਸੁਖ ਪੈਦਾ ਹੁੰਦਾ ਹੈ, ਉਸ ਹਿਰਦੇ ਵਿਚ (ਮਾਨੋ) ਇਕ-ਰਸ (ਵਾਜੇ) ਵੱਜਦੇ ਹਨ ॥੫॥

ਪਦ ਅਰਥ ਅਨਹਦ = ਅਨ-ਹਦ, ਬਿਨਾ ਵਜਾਏ ਵੱਜਣ ਵਾਲੇ, ਇਕ-ਰਸ, ਲਗਾਤਾਰ ॥੫॥

* ਭਾਵ: ਪਰਮਾਤਮਾ ਧੁਰ ਦਰਗਾਹ ਤੋਂ ਜਿਨ੍ਹਾਂ ਮਨੁੱਖਾਂ ਦੇ ਭਾਗਾਂ ਵਿਚ ਨਾਮ ਸਿਮਰਨ ਦਾ ਲੇਖ ਲਿਖ ਦੇਂਦਾ ਹੈ, ਉਹ ਮਨੁੱਖ ਨਾਮ ਵਿਚ ਜੁੜਦੇ ਹਨ। ਨਾਮ ਦੀ ਬਰਕਤਿ ਨਾਲ ਕਾਮਾਦਿਕ ਪੰਜੇ ਵੈਰੀ ਉਹਨਾਂ ਉਤੇ ਆਪਣਾ ਜ਼ੋਰ ਨਹੀਂ ਪਾ ਸਕਦੇ। ਇਸ ਤਰ੍ਹਾਂ ਉਹਨਾਂ ਦੇ ਅੰਦਰ ਆਤਮਕ ਆਨੰਦ ਬਣਿਆ ਰਹਿੰਦਾ ਹੈ।

SikhNet (Spanish)Dice Nanak, ese hogar es todo Bondad; sí, la Melodía Divina resuena en su interior. (5)
Shabad Guru Amardas Ji Raag Raamkalee Ang 922 excerpt (6 of 210 lines)

ਅਨਦੁ ਸੁਣਹੁ ਵਡਭਾਗੀਹੋ; ਸਗਲ ਮਨੋਰਥ ਪੂਰੇ ॥

anad sunahu vaddabhaageeho; sagal manorath poore |

Sant Singh KhalsaListen to the song of bliss, O most fortunate ones; all your longings shall be fulfilled.
Manmohan SinghListen ye to 'word of bliss, O very fortunate ones and all your longings shall be fulfilled.
Manmohan Singh (Punjabi)ਤੁਸੀਂ ਖੁਸ਼ੀ ਦੀ ਬਾਣੀ ਨੂੰ ਸ੍ਰਵਣ ਕਰੋ, ਹੇ ਭਾਰੋ ਭਾਗਾਂ ਵਾਲਿਓ! ਅਤੇ ਤੁਹਾਡੀਆਂ ਸਾਰੀਆਂ ਅਭਿਆਸ਼ਾ ਪੂਰੀਆਂ ਹੋ ਜਾਣਗੀਆਂ।
Fareedkot Teekaਹੇ ਵਡਭਾਗੀਓ! ਇਹ ਜੋ ਅਨੰਦ ਨਾਮ ਬਾਣੀ ਹੈ ਇਸ ਕੋ ਸੁਣੋ, ਇਸ ਸੇ ਸਭ ਤੁਮਾਰੇ ਮਨੋਰਥ ਪੂਰੇ ਹੋ ਜਾਵੇਂਗੇ॥
Prof. Sahib Singhਹੇ ਵੱਡੇ ਭਾਗਾਂ ਵਾਲਿਓ! ਸੁਣੋ, ਆਨੰਦ ਇਹ ਹੈ ਕਿ (ਉਸ ਅਵਸਥਾ ਵਿਚ) ਮਨ ਦੀਆਂ ਸਾਰੀਆਂ ਦੌੜਾਂ ਮੁੱਕ ਜਾਂਦੀਆਂ ਹਨ (ਸਾਰੇ ਸੰਕਲਪ ਸਿਰੇ ਚੜ੍ਹ ਜਾਂਦੇ ਹਨ),
SikhNet (Spanish)Oh seres afortunados, escuchen esta Melodía de Éxtasis. Así verán cumplidas todas las añoranzas de sus corazones,

ਪਾਰਬ੍ਰਹਮੁ ਪ੍ਰਭੁ ਪਾਇਆ; ਉਤਰੇ ਸਗਲ ਵਿਸੂਰੇ ॥

paarabraham prabh paaeaa; utare sagal visoore |

Sant Singh KhalsaI have obtained the Supreme Lord God, and all sorrows have been forgotten.
Manmohan SinghI have obtained Lord the Supreme Being and all my sorrows have departed.
Manmohan Singh (Punjabi)ਮੈਂ ਸੁਆਮੀ, ਸ਼੍ਰੋਮਣੀ ਸਾਹਿਬ ਨੂੰ ਪ੍ਰਾਪਤ ਕਰ ਲਿਆ ਹੈ ਅਤੇ ਮੇਰੇ ਸਾਰੇ ਗਮ ਦੂਰ ਹੋ ਗਏ ਸਨ।
Fareedkot Teekaਜਿਨੋਂ ਨੇ ਸੁਣਿਆਂ ਹੈ ਤਿਨੋਂ ਨੇ ਪਾਰਬ੍ਰਹਮ ਸਾਮਰਥ ਕੋ ਪਾਇਆ ਹੈ, ਤਿਨ ਕੇ ਸਭ ਝੋਰੇ ਉਤਰ ਗਏ ਹੈਂ॥
Prof. Sahib Singhਪਰਮ ਆਤਮਾ ਪ੍ਰਭੂ ਮਿਲ ਪੈਂਦਾ ਹੈ, ਸਾਰੇ ਚਿੰਤਾ-ਝੌਰੇ ਮਨ ਤੋਂ ਲਹਿ ਜਾਂਦੇ ਹਨ।

ਪਦ ਅਰਥ ਵਿਸੂਰੇ = ਚਿੰਤਾ-ਝੋਰੇ। ਸੰਤਾਪ = ਕਲੇਸ਼।

SikhNet (Spanish)así alcanzarán al Señor Trascendente y sus aflicciones terminarán.

ਦੂਖ ਰੋਗ ਸੰਤਾਪ ਉਤਰੇ; ਸੁਣੀ ਸਚੀ ਬਾਣੀ ॥

dookh rog santaap utare; sunee sachee baanee |

Sant Singh KhalsaPain, illness and suffering have departed, listening to the True Bani.
Manmohan SinghHearing the True Gurbani, I am rid of the troubles, maladies and sufferings.
Manmohan Singh (Punjabi)ਸੱਚੀ ਗੁਰਬਾਣੀ ਨੂੰ ਸ਼੍ਰਵਣ ਕਰਨ ਦੁਆਰਾ ਮੈਂ ਤਕਲੀਫਾਂ ਬੀਮਾਰੀਆਂ ਤੇ ਕਸ਼ਟਾਂ ਤੋਂ ਖ਼ਲਾਸੀ ਪਾ ਗਿਆ ਹਾਂ।
Fareedkot Teekaਜਿਨੋਂ ਨੇ ਇਹ ਸਚੀ ਬਾਣੀ ਸੁਣੀ ਹੈ, ਤਿਨ ਕੇ ਦੁਖ ਰੋਗ ਪੁਨਾ ਭਲੀ ਪ੍ਰਕਾਰ ਆਧਿ, ਬਿਆਧਾਦਿ ਤਾਪ ਭੀ ਉਤਰ ਗਏ ਹੈਂ॥
Prof. Sahib Singhਅਕਾਲ ਪੁਰਖ ਦੀ ਸਿਫ਼ਤ-ਸਾਲਾਹ ਦੀ ਬਾਣੀ ਸੁਣਿਆਂ ਸਾਰੇ ਦੁੱਖ ਰੋਗ ਕਲੇਸ਼ ਮਿਟ ਜਾਂਦੇ ਹਨ।

ਪਦ ਅਰਥ ਸਚੀ ਬਾਣੀ = ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ।

SikhNet (Spanish)Escuchando la Palabra Verdadera, serán liberados de males y penas.

ਸੰਤ ਸਾਜਨ ਭਏ ਸਰਸੇ; ਪੂਰੇ ਗੁਰ ਤੇ ਜਾਣੀ ॥

sant saajan bhe sarase; poore gur te jaanee |

Sant Singh KhalsaThe Saints and their friends are in ecstasy, knowing the Perfect Guru.
Manmohan SinghThe saints and friends have become happy on knowing it from the Perfect Guru.
Manmohan Singh (Punjabi)ਸਾਧੂ ਤੇ ਮਿੱਤ੍ਰ ਇਸ ਨੂੰ ਪੂਰਨ ਗੁਰਾਂ ਪਾਸੋਂ ਜਾਣਨ ਦੁਆਰਾ ਪ੍ਰਸੰਨ ਹੋ ਗਏ ਹਨ।
Fareedkot Teekaਸੰਤ ਜੋ ਸਜਨ ਹੈਂ ਵਹੁ ਸਹਿਤ ਰਸ ਕੇ ਹੂਏ ਹੈਂ। ਇਹੁ ਅਨੰਦ ਬਾਣੀ ਕੀ ਮਹਿਮਾ ਹਮਨੇ ਪੂਰਨ ਗੁਰੋਂ ਸੇ ਜਾਣੀ ਹੈ॥
Prof. Sahib Singhਜੇਹੜੇ ਸੰਤ ਗੁਰਮੁਖਿ ਪੂਰੇ ਗੁਰੂ ਤੋਂ ਸਿਫ਼ਤ-ਸਾਲਾਹ ਦੀ ਬਾਣੀ ਨਾਲ ਸਾਂਝੀ ਪਾਣੀ ਸਿੱਖ ਲੈਂਦੇ ਹਨ ਉਹਨਾਂ ਦੇ ਹਿਰਦੇ ਖਿੜ ਆਉਂਦੇ ਹਨ।

ਪਦ ਅਰਥ ਸਰਸੇ = ਸ-ਰਸ, ਰਹੇ, ਆਨੰਦ-ਭਰਪੂਰ। ਗੁਰ ਤੇ = ਗੁਰੂ ਤੋਂ। ਸਤਿਗੁਰੁ ਰਹਿਆ

SikhNet (Spanish)Oh Santos, compañeros míos, cuando el Guru Perfecto les revela su Ser, entonces logran el Éxtasis.

ਸੁਣਤੇ ਪੁਨੀਤ. ਕਹਤੇ ਪਵਿਤੁ; ਸਤਿਗੁਰੁ ਰਹਿਆ ਭਰਪੂਰੇ ॥

sunate puneet. kahate pavit; satigur rahiaa bharapoore |

Sant Singh KhalsaPure are the listeners, and pure are the speakers; the True Guru is all-pervading and permeating.
Manmohan SinghImmaculate are the hearers and pure the utters and they see the True Guru all-pervading.
Manmohan Singh (Punjabi)ਪਵਿੱਤਰ ਹਨ ਸ੍ਰੋਤੇ ਅਤੇ ਨਿਰਮਲ ਹਨ ਬਕਤੇ, ਉਹ ਸੱਚੇ ਗੁਰਾਂ ਨੂੰ ਸਾਰੇ ਵਿਆਪਕ ਵੇਖਦੇ ਹਨ।
Fareedkot Teekaਸੁਣਤੇ ਪੁਨੀਤ, ਕਹਿਣੇ ਵਾਲੇ ਪਵਿਤ੍ਰ ਹੂਏ ਹੈ। ਪੁਨਾ ਤਿਨੋਂ ਨੇ ਏਸ ਬਾਣੀ ਦੁਆਰਾ ਸਤਿ ਸਰੂਪ ਜੋ ਪੂਜ ਹੈ ਸੰਸਾਰ ਮੇਂ ਬਿਆਪ ਰਹਿਆ ਜਾਣਿਆ ਹੈ॥
Prof. Sahib Singhਇਸ ਬਾਣੀ ਨੂੰ ਸੁਣਨ ਵਾਲੇ ਉਚਾਰਨ ਵਾਲੇ ਸਭ ਪਵਿਤ੍ਰ-ਆਤਮਕ ਹੋ ਜਾਂਦੇ ਹਨ, ਇਸ ਬਾਣੀ ਵਿਚ ਉਹਨਾਂ ਨੂੰ ਸਤਿਗੁਰੂ ਹੀ ਦਿੱਸਦਾ ਹੈ।

ਪਦ ਅਰਥ ਭਰਪੂਰੇ = ਗੁਰੂ (ਆਪਣੀ ਬਾਣੀ ਵਿਚ) ਭਰਪੂਰ ਹੈ, ਬਾਣੀ ਗੁਰੂ-ਰੂਪ ਹੈ।

SikhNet (Spanish)Así es como se vuelven puros y ven al Señor Omnipresente en todas partes, aquéllos que escuchan y recitan la Palabra Verdadera,

ਬਿਨਵੰਤਿ ਨਾਨਕੁ. ਗੁਰ ਚਰਣ ਲਾਗੇ; ਵਾਜੇ ਅਨਹਦ ਤੂਰੇ ॥੪੦॥੧॥

binavant naanak. gur charan laage; vaaje anahad toore |40|1|

Sant Singh KhalsaPrays Nanak, touching the Guru's Feet, the unstruck sound current of the celestial bugles vibrates and resounds. ||40||1||
Manmohan SinghPrays Nanak, repairing to the Guru's Feet, the unblown bugles play for the mortal.
Manmohan Singh (Punjabi)ਗੁਰੂ ਜੀ ਬੇਨਤੀ ਕਰਦੇ ਹਨ, ਗੁਰਾਂ ਦੇ ਪੈਰੀਂ ਪੈਣ ਨਾਲ ਪ੍ਰਾਣੀ ਲਈ ਬਿਨ ਵਜਾਏ ਵਾਜੇ ਵਜਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਨੰਮਰੀ ਹੋਇਕੈ ਜੋ ਗੁਰੋਂ ਕੀ ਚਰਨੀ ਲਾਗੇ ਹੈ ਤਿਨੋਂ ਕੋ ਏਕ ਰਸ ਦਸਮ ਦੁਆਰ ਕੇ ਬਾਜੇ ਵਾ ਨਾਮ ਜਪਨੇ ਕੇ ਸਬਦ ਪ੍ਰਗਟ ਹੂਏ ਹੈਂ॥੪੦॥੧॥☬ਸ੍ਰੀ ਗੁਰੂ ਅਰਜਨ ਸਾਹਿਬ ਜੀ ਗੋਇੰਦਵਾਲ ਸਾਹਿਬ ਜੀ ਆਏ ਔਰ ਗੁਰੂ ਅਮਰਦਾਸ ਜੀ ਕੇ ਦੇਹੁਰੇ ਪਾਸ ਜਾਇਕਰ ਗੁਰੂ ਜੀ ਕੇ ਚਲਾਣੇ ਕਾ ਪ੍ਰਸੰਗ ਪੂਛਤੇ ਭਏ। ਤਬ ਸ੍ਰੀ ਗੁਰੂ ਅਮਰਦਾਸ ਜੀ ਕੇ ਪੁਤ੍ਰ ਕਾ ਪੌਤ੍ਰਾ ਬਾਬਾ ਸੁੰਦਰ ਦਾਸ ਨਾਮ ਪਰਲੋਕ ਕੇ ਸਦੇ ਕਾ ਹਾਲ ਕਹਿਤੇ ਭਏ। ਇਸ ਮੇਂ ਸੱਦਾ ਵਰਨਨ ਕੀਆ ਹੈ ਤਾਂ ਤੇ ਇਸ ਸਬਦ ਕਾ ਨਾਮ ਸਦੁ ਹੈ॥ ਪਹਿਲੇ ਮੰਗਲ ਕਰਤੇ ਹੈਂ:
Prof. Sahib Singhਨਾਨਕ ਬੇਨਤੀ ਕਰਦਾ ਹੈ-ਜੇਹੜੇ ਬੰਦੇ ਗੁਰੂ ਦੀ ਚਰਨੀਂ ਲੱਗਦੇ ਹਨ, ਉਹਨਾਂ ਦੇ ਅੰਦਰ ਇਕ-ਰਸ (ਖ਼ੁਸ਼ੀ ਦੇ) ਵਾਜੇ ਵੱਜ ਪੈਂਦੇ ਹਨ (ਉਹਨਾਂ ਦੇ ਅੰਦਰ ਆਤਮਕ ਆਨੰਦ ਪੈਦਾ ਹੋ ਜਾਂਦਾ ਹੈ) ॥੪੦॥੧॥

ਪਦ ਅਰਥ ਅਨਹਦ = ਇਕ-ਰਸ। ਤੂਰੇ = ਵਾਜੇ। ਮਨੋਰਥ = ਮਨ ਦੀਆਂ ਦੌੜਾਂ ॥੪੦॥੧॥

* ਭਾਵ: ਆਤਮਕ ਆਨੰਦ ਦੇ ਲੱਛਣ: ਜਿਸ ਮਨੁੱਖ ਦੇ ਅੰਦਰ ਆਤਮਕ ਆਨੰਦ ਪੈਦਾ ਹੁੰਦਾ ਹੈ, ਉਸ ਦੀ ਭਟਕਣਾ ਦੂਰ ਹੋ ਜਾਂਦੀ ਹੈ, ਉਸ ਦੇ ਸਾਰੇ ਚਿੰਤਾ-ਝੋਰੇ ਮਿਟ ਜਾਂਦੇ ਹਨ, ਕੋਈ ਦੁੱਖ ਰੋਗ ਕੋਈ ਕਲੇਸ਼ ਉਸ ਉਤੇ ਜ਼ੋਰ ਨਹੀਂ ਪਾ ਸਕਦਾ। ਆਨੰਦ ਦੀ ਇਹ ਅਵਸਥਾ ਸਤਿਗੁਰੂ ਦੀ ਬਾਣੀ ਤੋਂ ਪ੍ਰਾਪਤ ਹੁੰਦੀ ਹੈ। ਇਸ ਬਾਣੀ ਨੂੰ ਗਾਣ ਵਾਲਿਆਂ ਸੁਣਨ ਵਾਲਿਆਂ ਦੇ ਜੀਵਨ ਉੱਚੇ ਹੋ ਜਾਂਦੇ ਹਨ। ਇਸ ਬਾਣੀ ਵਿਚ ਉਹਨਾਂ ਨੂੰ ਸਤਿਗੁਰੂ ਹੀ ਪਰਤੱਖ ਦਿੱਸਦਾ ਹੈ।

SikhNet (Spanish)dice Nanak, postrándose a los Pies del Guru, la Divina Melodía de la Palabra resuena en su Alma.(40-1)
Shabad Guru Nanak Dev Ji Jap Ang 8

ਸਲੋਕੁ ॥

salok |

Sant Singh KhalsaSalok:
Manmohan SinghShalok (Last sermon)
Manmohan Singh (Punjabi)ਸਲੋਕ (ਅਖੀਰਲਾ ਉਪਦੇਸ)।
Prof. Sahib Singhਸਲੋਕੁ
SikhNet (Spanish)Slok.

ਪਵਣੁ ਗੁਰੂ, ਪਾਣੀ ਪਿਤਾ; ਮਾਤਾ ਧਰਤਿ ਮਹਤੁ ॥

pavan guroo, paanee pitaa; maataa dharat mehat |

Sant Singh KhalsaAir is the Guru, Water is the Father, and Earth is the Great Mother of all.
Manmohan SinghAir is the Guru, water the Father, earth the great Mother,
Manmohan Singh (Punjabi)ਹਵਾ ਗੁਰੂ ਹੈ, ਜਲ ਬਾਬਲ, ਧਰਤੀ ਵੱਡੀ ਅੰਮੜੀ,
Fareedkot Teekaਜਗਤ ਕੋ ਬਾਲਕ ਰੂਪੁ ਮਾਨ ਕਰ ਤਿਸ ਕੇ ਰੱਖਕ ਕਹਤੇ ਹੈਂ ਕਿ ਸਾਰੇ ਸੰਸਾਰ ਕਾ ਗੁਰੂ ਪੌਣੁ ਹੈ। ਤਿਸ ਕੇ ਦੋ ਭਾਉ ਹੈਂ। ਏਕ ਤੋ ਸਭ ਮੇ ਵਡਾ ਪੌਨੁ ਹੈ ਕ੍ਯੋਂਕਿ ਸਭ ਇੰਦ੍ਰਯ ਪੌਨੁ ਹੀ ਕੇ ਆਸਰੇ ਇਸਥਿਤ ਹੈਂ। ਤਾਂ ਤੇ ਸਭ ਕਾ ਗੁਰੂ ਪੌਨੁ ਕਹਾ⁽¹⁾। ਵਾ ਗੁਰਾ ਕਾ ਜੋ ਉਪਦੇਸੁ ਹੈ, ਸੋ ਪੌਂਣ ਸੇ ਹੋਤਾ ਹੈ, ਭਾਵ ਪੌਂਣ ਕਰ ਸਬਦੁ ਹੋਤਾ ਹੈ, ਇਸੀ ਤੇ ਗੁਰੂ ਕਹਾ। ਔਰ ਪਾਣੀ ਪਿਤਾ ਹੈ। ਕਿਉਂਕਿ ਜਲ ਸੇਂ ਸਰਬ ਕੀ ਉਤਪਤਿ ਹੋਤੀ ਹੈ, ਇਸ ਸੇ ਪਾਣੀ ਜਗਤ ਕਾ ਪਿਤਾ ਹੈ, ਔਰ (ਮਹਤੁ) ਵਡੀ ਮਾਤਾ ਧਰਤੀ ਹੈ। ਜੈਸੇ ਮਾਤਾ ਪੁਤ੍ਰ ਕੋ ਉਠਾਈ ਰਖਤੀ ਹੈ, ਤੈਸੇ ਬਾਲਕ ਕੀ ਭਾਂਤਿ ਪ੍ਰਜਾ ਕੋ ਅਪਨੇ ਊਪਰ ਉਠਾਈ ਰਖਤੀ ਹੈ ਔਰੁ ਅੰਨੁ ਉਤਪੰਨ ਕਰ ਕੇ ਉਦਰ ਪੋਖਣ ਕਰਤੀ ਹੈ। ਭਾਵ ਮਾਤਾ ਪੁਤ੍ਰ ਕਾ ਮਲੁ ਮੂਤ੍ਰ ਪ੍ਰਿਥਵੀ ਤੇ ਸਿੱਟ ਦੇਤੀ ਹੈ। ਇਸੀ ਤੇ ਜਨਮ ਕੀ ਮਾਤਾ ਤੇ ਪ੍ਰਿਥਵੀ ਅਧਿਕ ਹੈ॥
Prof. Sahib Singhਪ੍ਰਾਣ (ਸਰੀਰਾਂ ਲਈ ਇਉਂ ਹਨ ਜਿਵੇਂ) ਗੁਰੂ (ਜੀਵਾਂ ਦੇ ਆਤਮਾ ਲਈ) ਹੈ। ਪਾਣੀ (ਸਭ ਜੀਵਾਂ ਦਾ) ਪਿਉ ਹੈ ਅਤੇ ਧਰਤੀ (ਸਭ ਦੀ) ਵੱਡੀ ਮਾਂ ਹੈ।

ਪਦ ਅਰਥ ਪਵਣੁ = ਹਵਾ, ਸੁਆਸ, ਪ੍ਰਾਣ। ਮਹਤੁ = ਵੱਡੀ।

SikhNet (Spanish)El aire es el Guru, el agua el padre, la inmensa tierra la madre de todos.

ਦਿਵਸੁ ਰਾਤਿ ਦੁਇ, ਦਾਈ ਦਾਇਆ; ਖੇਲੈ ਸਗਲ ਜਗਤੁ ॥

divas raat due, daaee daaeaa; khelai sagal jagat |

Sant Singh KhalsaDay and night are the two nurses, in whose lap all the world is at play.
Manmohan Singhand day and night the two female and male nurses, in whose lap the entire world plays.
Manmohan Singh (Punjabi)ਅਤੇ ਦਿਨ ਤੇ ਰੈਣ ਦੋਨੋ, ਉਪ-ਪਿਤਾ ਤੇ ਉਪ-ਮਾਤਾ ਹਨ, ਜਿਨ੍ਹਾਂ ਦੀ ਗੋਦੀ ਵਿੱਚ ਸਾਰਾ ਜਹਾਨ ਖੇਡਦਾ ਹੈ।
Fareedkot Teekaਦਾਯਾ ਕਾ ਧਰਮੁ ਹੈ ਕਿ ਬਾਲਕ ਕੋ ਖਿਲਾਯਾ ਕਰਤਾ ਹੈ ਅਰਥਾਤ ਦਿਨ ਭਰ ਸੇਵਾ ਕਰਤਾ ਹੈ। ਦਾਈ ਕਾ ਜੋ ਧਰਮੁ ਹੈ, ਜੋ ਸੰਗ ਲੈ ਕੇ ਸੈਨ ਕਰਨਾ ਤਥਾ ਮਾਤਾ ਨ ਹੋਵੈ, ਕਿਸੀ ਔਸਰ ਦੂਧ ਪਿਲਾਨਾ, ਲਡਾਨਾ। ਸੋ ਰਾਤ੍ਰਿ ਔਰ ਦਿਨ ਦਾਈ ਦਾਯਾ ਹੈਂ। ਦਿਨ ਮੇ ਜੀਵ ਅਨੰਤ ਕ੍ਰਿਤ ਕਰਤੇ ਹੈਂ। ਰਾਤ੍ਰਿ ਕੋ ਸੈਨ ਕਰਤੇ ਹੈਂ। ਇਸੀ ਮੈਂ ਸਭੁ ਜਗਤੁ ਰੂਪ ਬਾਲਕੁ ਖੇਲ ਰਹਾ ਹੈ। ਭਾਵ ਏਹ ਹੈ ਜੈਸੇ ਬਾਲਕ ਕੀ ਸਰਬ ਚੇਸਟਾ ਦਾਈ ਦਾਇਆ ਸੇ ਗੁਪਤ ਨਹੀਂ, ਇਸੀ ਪ੍ਰਕਾਰ ਜਗਤ ਰੂਪ ਬਾਲਕ ਕੀ ਕ੍ਰਿਆ ਦਿਨ ਰਾਤ ਅਭਿਮਾਨੀ ਦੇਵਤਿਯੋਂ ਕੋ ਪ੍ਰਗਟ ਹੈ॥
Prof. Sahib Singhਦਿਨ ਅਤੇ ਰਾਤ ਦੋਵੇਂ ਖਿਡਾਵਾ ਤੇ ਖਿਡਾਵੀ ਹਨ, ਸਾਰਾ ਸੰਸਾਰ ਖੇਡ ਰਿਹਾ ਹੈ, (ਭਾਵ, ਸੰਸਾਰ ਦੇ ਸਾਰੇ ਜੀਵ ਰਾਤ ਨੂੰ ਸੌਣ ਵਿਚ ਅਤੇ ਦਿਨੇ ਕਾਰ-ਵਿਹਾਰ ਵਿਚ ਪਰਚੇ ਪਏ ਹਨ)।

ਪਦ ਅਰਥ ਦਿਵਸੁ = ਦਿਨ। ਦੁਇ = ਦੋਵੇਂ। ਦਿਵਸੁ ਦਾਇਆ = ਦਿਨ ਖਿਡਾਵਾ ਹੈ। ਰਾਤਿ ਦਾਈ = ਰਾਤ ਖਿਡਾਵੀ ਹੈ। ਸਗਲ = ਸਾਰਾ।

SikhNet (Spanish)El mundo juega en el regazo de las dos niñeras, el día y la noche.

ਚੰਗਿਆਈਆ ਬੁਰਿਆਈਆ; ਵਾਚੈ ਧਰਮੁ ਹਦੂਰਿ ॥

changiaaeea buriaaeea; vaachai dharam hadoor |

Sant Singh KhalsaGood deeds and bad deeds-the record is read out in the Presence of the Lord of Dharma.
Manmohan SinghThe merits and demerits shall be read in the presence of Righteous Judge.
Manmohan Singh (Punjabi)ਨੇਕੀਆਂ ਤੇ ਬਦੀਆਂ, ਧਰਮ ਰਾਜ ਦੀ ਹਜ਼ੂਰੀ ਵਿੱਚ ਪੜ੍ਹੀਆਂ ਜਾਣਗੀਆਂ।
Fareedkot Teekaਸੁਭ ਕਰਮੁ ਰੂਪੁ (ਚੰਗਿਆਈਆਂ) ਭਲ੍ਯਾਈਆਂ, ਅਸੁਭ ਕਰਮੋ ਰੂਪੁ ਬੁਰਿਆਈਆ ਧਰਮ ਰਾਇ ਕੇ (ਹਦੂਰਿ) ਹਜੂਰ, ਦਿਨ ਰਾਤ ਕੋ ਸਾਖੀ ਬਨਾ ਕਰ, ਚਿੱਤ੍ਰ ਗੁਪਤ (ਵਾਚੈ) ਵਾਚ ਕਰ ਸੁਨਾਵਤੇ ਹੈਂ॥
Prof. Sahib Singhਧਰਮਰਾਜ ਅਕਾਲ ਪੁਰਖ ਦੀ ਹਜ਼ੂਰੀ ਵਿਚ (ਜੀਵਾਂ ਦੇ ਕੀਤੇ ਹੋਏ) ਚੰਗੇ ਤੇ ਮੰਦੇ ਕੰਮ ਵਿਚਾਰਦਾ ਹੈ।

ਪਦ ਅਰਥ ਵਾਚੈ = ਪਰਖਦਾ ਹੈ, (ਲਿਖੇ ਹੋਏ) ਪੜ੍ਹਦਾ ਹੈ। ਹਦੂਰਿ = ਅਕਾਲ ਪੁਰਖ ਦੀ ਹਜ਼ੂਰੀ ਵਿਚ, ਅਕਾਲ ਪੁਰਖ ਦੇ ਦਰ 'ਤੇ।

SikhNet (Spanish)El registro de las buenas y de las malas obras es leído en voz alta en la Presencia del Señor del Dharma

ਕਰਮੀ ਆਪੋ ਆਪਣੀ; ਕੇ ਨੇੜੈ ਕੇ ਦੂਰਿ ॥

karamee aapo aapanee; ke nerrai ke door |

Sant Singh KhalsaAccording to their own actions, some are drawn closer, and some are driven farther away.
Manmohan SinghAccording to their respective deeds, some shall be near and some distant from the Lord.
Manmohan Singh (Punjabi)ਆਪੋ ਆਪਣੇ ਅਮਲਾਂ ਅਨੁਸਾਰ ਕਈ ਸੁਆਮੀ ਦੇ ਨਜ਼ਦੀਕ ਤੇ ਕਈ ਦੁਰੇਡੇ ਹੋਣਗੇ।
Fareedkot Teekaਕਿਆ ਨਿਕਟ, ਕਿਆ ਦੂਰ, ਕਿਤੇ ਹੋਵੇ ਅਪਨੇ ਅਪਨੇ ਕਰਮਾਨੁਸਾਰ ਸਭ ਕੋ ਫਲੁ ਮਿਲਤਾ ਹੈ। ਵਾ ਕਈਆਂ ਕੋ ਧਰਮ ਰਾਇ ਨਿਕਟ ਬਹਾਇ ਕਰ ਆਦਰੁ ਕਰਤਾ ਹੈ, ਕਈਆਂ ਕੋ ਦੂਰ ਨਿਕਾਸ ਦੇਤਾ ਹੈ। ਪਰੰਤੂ ਇਨ ਸੁਭਾ ਸੁਭ ਕਰਮੋਂ ਸੇ ਆਵਾਗਵਨੁ ਨਹੀਂ ਛੁਟਤਾ। ਜਨਮ ਮਰਨ ਕਾ ਚਕ੍ਰ ਲਗਾ ਰਹਿਤਾ ਹੈ॥
Prof. Sahib Singhਆਪੋ ਆਪਣੇ (ਇਹਨਾਂ ਕੀਤੇ ਹੋਏ) ਕਰਮਾਂ ਦੇ ਅਨੁਸਾਰ ਕਈ ਜੀਵ ਅਕਾਲ ਪੁਰਖ ਦੇ ਨੇੜੇ ਹੋ ਜਾਂਦੇ ਹਨ ਅਤੇ ਅਕਾਲ ਪੁਰਖ ਤੋਂ ਦੂਰ ਹੋ ਜਾਂਦੇ ਹਨ।

ਪਦ ਅਰਥ ਕਰਮੀ = ਕਰਮਾਂ ਅਨੁਸਾਰ। ਕੇ = ਕਈ ਜੀਵ। ਨੇੜੈ = ਅਕਾਲ ਪੁਰਖ ਦੇ ਨਜ਼ਦੀਕ।

SikhNet (Spanish)De acuerdo a las propias acciones, algunos son traídos cerca y otros son alejados aún más.

ਜਿਨੀ. ਨਾਮੁ ਧਿਆਇਆ; ਗਏ ਮਸਕਤਿ ਘਾਲਿ ॥

jinee. naam dhiaaeaa; ge masakat ghaal |

Sant Singh KhalsaThose who have meditated on the Naam, the Name of the Lord, and departed after having worked by the sweat of their brows
Manmohan SinghWho have pondered on His name, and have departed after putting in toil;
Manmohan Singh (Punjabi)ਜਿਨ੍ਹਾਂ ਨੇ ਨਾਮ ਸਿਮਰਿਆ ਹੈ ਤੇ ਜੋ ਕਰੜੀ ਘਾਲ ਕਮਾ ਕੇ ਤੁਰੇ ਹਨ,
Fareedkot Teekaਹੇ ਸਿੱਧੋ! ਜਿਨੋ ਨੇ ਨਾਮ ਕਾ ਧ੍ਯਾਵਨਾ ਭਾਵ ਸਿਮਰਨ ਕੀਆ ਹੈ ਔਰ ਜਪਤਪਾਦਿ (ਮਸਕਤਿ) ਮਿਹਨਤ ਕੋ (ਘਾਲਿ) ਕਰ ਗਏ ਹੈਂ॥
Prof. Sahib Singhਹੇ ਨਾਨਕ! ਜਿਨ੍ਹਾਂ ਮਨੁੱਖਾਂ ਨੇ ਅਕਾਲ ਪੁਰਖ ਦਾ ਨਾਮ ਸਿਮਰਿਆ ਹੈ, ਉਹ ਆਪਣੀ ਮਿਹਨਤ ਸਫਲੀ ਕਰ ਗਏ ਹਨ।

ਪਦ ਅਰਥ ਜਿਨੀ = ਜਿਨ੍ਹਾਂ ਮਨੁੱਖਾਂ ਨੇ। ਤੇ = ਉਹ ਮਨੁੱਖ। ਧਿਆਇਆ = ਸਿਮਰਿਆ ਹੈ। ਮਸਕਤਿ = ਮਸ਼ੱਕਤਿ, ਮਿਹਨਤ, ਘਾਲ-ਕਮਾਈ। ਘਾਲਿ = ਘਾਲ ਕੇ, ਸਫਲੀ ਕਰ ਕੇ।

SikhNet (Spanish)Aquéllos que han meditado en el Naam, el Nombre del Señor y partieron después de haber trabajado con el sudor de su frente,

ਨਾਨਕ. ਤੇ ਮੁਖ ਉਜਲੇ; ਕੇਤੀ ਛੁਟੀ ਨਾਲਿ ॥੧॥

naanak. te mukh ujale; ketee chhuttee naal |1|

Sant Singh Khalsa-O Nanak, their faces are radiant in the Court of the Lord, and many are saved along with them! ||1||
Manmohan SinghO Nanak! their faces shall be bright and many shall be emancipated along with them.
Manmohan Singh (Punjabi)ਹੇ ਨਾਨਕ! ਉਨ੍ਹਾਂ ਦੇ ਚੇਹਰੇ ਰੋਸ਼ਨ ਹੋਣਗੇ, ਅਤੇ ਅਨੇਕਾਂ ਹੀ ਉਨ੍ਹਾਂ ਦੇ ਸਾਥ ਖਲਾਸੀ ਪਾ ਜਾਣਗੇ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: (ਤੇ) ਸੋ ਪੁਰਖੋਂ ਕੇ ਮੁਖ ਉਜਲੇ ਹੂਏ ਹੈਂ। ਔਰੁ (ਕੇਤੀ) ਕਿਤਨੀ ਹੀ ਸ੍ਰਿਸਟੀ ਤਿਨ ਕੇ (ਨਾਲਿ) ਸਾਥ ਭਾਵ ਉਪਦੇਸ ਕਰ ਕੇ ਸੰਸਾਰ ਬੰਧਨੋਂ ਸੇ ਛੁਟ ਗਈ ਹੈ। ਭਾਵ ਏਹੁ ਕਿ ਸਭ ਸਾਧਨੋਂ ਸੇ ਮੁਖਤਾ ਨਾਮ ਸਿਮਰਨ ਕੀ ਕਹੀ। ਆਦਿ ਮੇਂ ਭੀ ਸਤਿਨਾਮੁ ਕਹਾ ਔਰ ਅੰਤ ਮੇਂ ਤਿਸ ਨਾਮ ਕੇ ਮਹਾਤਮ ਪੂਰਬਕ ਉਪਸੰਹਾਰੁ ਕਹਿ ਕਰ, ਜਪੁ ਜੀ ਕੋ ਸਮਾਪਤ ਕੀਆ॥ ਏਹੁ ਸ੍ਰੀ ਜਪੁ ਜੀ ਪ੍ਰਾਤ ਸੰਧ੍ਯਾ ਜਾਨਨਾ॥੧॥
Prof. Sahib Singh(ਅਕਾਲ ਪੁਰਖ ਦੇ ਦਰ 'ਤੇ) ਉਹ ਉੱਜਲ ਮੁਖ ਵਾਲੇ ਹਨ ਅਤੇ (ਹੋਰ ਭੀ) ਕਈ ਜੀਵ ਉਹਨਾਂ ਦੀ ਸੰਗਤਿ ਵਿਚ (ਰਹਿ ਕੇ) ("ਕੂੜ ਦੀ ਪਾਲਿ" ਢਾਹ ਕੇ ਮਾਇਆ ਦੇ ਬੰਧਨਾਂ ਤੋਂ) ਆਜ਼ਾਦ ਹੋ ਗਏ ਹਨ ॥੧॥

ਪਦ ਅਰਥ ਮੁਖ ਉਜਲੇ = ਉੱਜਲ ਮੁਖ ਵਾਲੇ। ਕੇਤੀ = ਕਈ ਜੀਵ। ਛੁਟੀ = ਮੁਕਤ ਹੋ ਗਈ, ਮਾਇਆ ਦੇ ਬੰਦਨਾਂ ਤੋਂ ਰਹਿਤ ਹੋ ਗਈ। ਨਾਲਿ = ਉਹਨਾਂ (ਗੁਰਮੁਖਾਂ) ਦੀ ਸੰਗਤ ਵਿਚ ॥੧॥

* ਭਾਵ: ਇਹ ਜਗਤ ਇਕ ਰੰਗ-ਭੂਮੀ ਹੈ, ਜਿਸ ਵਿਚ ਜੀਵ ਖਿਲਾੜੀ ਆਪੋ ਆਪਣੀ ਖੇਡ ਖੇਡ ਰਹੇ ਹਨ। ਹਰੇਕ ਜੀਵ ਦੀ ਪੜਤਾਲ ਬੜੇ ਗਹੁ ਨਾਲ ਹੋ ਰਹੀ ਹੈ। ਜੋ ਨਿਰੀ ਮਾਇਆ ਦੀ ਖੇਡ ਹੀ ਖੇਡ ਗਏ, ਉਹ ਪ੍ਰਭੂ ਤੋਂ ਵਿੱਥ ਪਾਈ ਗਏ। ਪਰ ਜਿਨ੍ਹਾਂ ਨੇ ਸਿਮਰਨ ਦੀ ਖੇਡ ਖੇਡੀ, ਉਹ ਆਪਣੀ ਮਿਹਨਤ ਸਫਲੀ ਕਰ ਗਏ ਤੇ ਹੋਰ ਕਈ ਜੀਵਾਂ ਨੂੰ ਇਸ ਸੁਚੱਜੇ ਰਾਹ 'ਤੇ ਪਾਂਦੇ ਹੋਏ ਆਪ ਭੀ ਪ੍ਰਭੂ ਦੀ ਹਜ਼ੂਰੀ ਵਿਚ ਸੁਰਖ਼ਰੂ ਹੋਏ।

SikhNet (Spanish)oh, dice Nanak, radiantes están sus caras en la Corte del Señor, y salvan, junto con ellos, a muchos otros. (1)