ਸਲੋਕੁ ॥
salok |
Sant Singh KhalsaSalok:
Manmohan SinghShalok (Last sermon)
Manmohan Singh (Punjabi)ਸਲੋਕ (ਅਖੀਰਲਾ ਉਪਦੇਸ)।
Prof. Sahib Singhਸਲੋਕੁ
SikhNet (Spanish)Slok.
ਪਵਣੁ ਗੁਰੂ, ਪਾਣੀ ਪਿਤਾ; ਮਾਤਾ ਧਰਤਿ ਮਹਤੁ ॥
pavan guroo, paanee pitaa; maataa dharat mehat |
Sant Singh KhalsaAir is the Guru, Water is the Father, and Earth is the Great Mother of all.
Manmohan SinghAir is the Guru, water the Father, earth the great Mother,
Manmohan Singh (Punjabi)ਹਵਾ ਗੁਰੂ ਹੈ, ਜਲ ਬਾਬਲ, ਧਰਤੀ ਵੱਡੀ ਅੰਮੜੀ,
Fareedkot Teekaਜਗਤ ਕੋ ਬਾਲਕ ਰੂਪੁ ਮਾਨ ਕਰ ਤਿਸ ਕੇ ਰੱਖਕ ਕਹਤੇ ਹੈਂ ਕਿ ਸਾਰੇ ਸੰਸਾਰ ਕਾ ਗੁਰੂ ਪੌਣੁ ਹੈ। ਤਿਸ ਕੇ ਦੋ ਭਾਉ ਹੈਂ। ਏਕ ਤੋ ਸਭ ਮੇ ਵਡਾ ਪੌਨੁ ਹੈ ਕ੍ਯੋਂਕਿ ਸਭ ਇੰਦ੍ਰਯ ਪੌਨੁ ਹੀ ਕੇ ਆਸਰੇ ਇਸਥਿਤ ਹੈਂ। ਤਾਂ ਤੇ ਸਭ ਕਾ ਗੁਰੂ ਪੌਨੁ ਕਹਾ⁽¹⁾। ਵਾ ਗੁਰਾ ਕਾ ਜੋ ਉਪਦੇਸੁ ਹੈ, ਸੋ ਪੌਂਣ ਸੇ ਹੋਤਾ ਹੈ, ਭਾਵ ਪੌਂਣ ਕਰ ਸਬਦੁ ਹੋਤਾ ਹੈ, ਇਸੀ ਤੇ ਗੁਰੂ ਕਹਾ। ਔਰ ਪਾਣੀ ਪਿਤਾ ਹੈ। ਕਿਉਂਕਿ ਜਲ ਸੇਂ ਸਰਬ ਕੀ ਉਤਪਤਿ ਹੋਤੀ ਹੈ, ਇਸ ਸੇ ਪਾਣੀ ਜਗਤ ਕਾ ਪਿਤਾ ਹੈ, ਔਰ (ਮਹਤੁ) ਵਡੀ ਮਾਤਾ ਧਰਤੀ ਹੈ। ਜੈਸੇ ਮਾਤਾ ਪੁਤ੍ਰ ਕੋ ਉਠਾਈ ਰਖਤੀ ਹੈ, ਤੈਸੇ ਬਾਲਕ ਕੀ ਭਾਂਤਿ ਪ੍ਰਜਾ ਕੋ ਅਪਨੇ ਊਪਰ ਉਠਾਈ ਰਖਤੀ ਹੈ ਔਰੁ ਅੰਨੁ ਉਤਪੰਨ ਕਰ ਕੇ ਉਦਰ ਪੋਖਣ ਕਰਤੀ ਹੈ। ਭਾਵ ਮਾਤਾ ਪੁਤ੍ਰ ਕਾ ਮਲੁ ਮੂਤ੍ਰ ਪ੍ਰਿਥਵੀ ਤੇ ਸਿੱਟ ਦੇਤੀ ਹੈ। ਇਸੀ ਤੇ ਜਨਮ ਕੀ ਮਾਤਾ ਤੇ ਪ੍ਰਿਥਵੀ ਅਧਿਕ ਹੈ॥
Prof. Sahib Singhਪ੍ਰਾਣ (ਸਰੀਰਾਂ ਲਈ ਇਉਂ ਹਨ ਜਿਵੇਂ) ਗੁਰੂ (ਜੀਵਾਂ ਦੇ ਆਤਮਾ ਲਈ) ਹੈ। ਪਾਣੀ (ਸਭ ਜੀਵਾਂ ਦਾ) ਪਿਉ ਹੈ ਅਤੇ ਧਰਤੀ (ਸਭ ਦੀ) ਵੱਡੀ ਮਾਂ ਹੈ।ਪਦ ਅਰਥ ਪਵਣੁ = ਹਵਾ, ਸੁਆਸ, ਪ੍ਰਾਣ। ਮਹਤੁ = ਵੱਡੀ।
SikhNet (Spanish)El aire es el Guru, el agua el padre, la inmensa tierra la madre de todos.
ਦਿਵਸੁ ਰਾਤਿ ਦੁਇ, ਦਾਈ ਦਾਇਆ; ਖੇਲੈ ਸਗਲ ਜਗਤੁ ॥
divas raat due, daaee daaeaa; khelai sagal jagat |
Sant Singh KhalsaDay and night are the two nurses, in whose lap all the world is at play.
Manmohan Singhand day and night the two female and male nurses, in whose lap the entire world plays.
Manmohan Singh (Punjabi)ਅਤੇ ਦਿਨ ਤੇ ਰੈਣ ਦੋਨੋ, ਉਪ-ਪਿਤਾ ਤੇ ਉਪ-ਮਾਤਾ ਹਨ, ਜਿਨ੍ਹਾਂ ਦੀ ਗੋਦੀ ਵਿੱਚ ਸਾਰਾ ਜਹਾਨ ਖੇਡਦਾ ਹੈ।
Fareedkot Teekaਦਾਯਾ ਕਾ ਧਰਮੁ ਹੈ ਕਿ ਬਾਲਕ ਕੋ ਖਿਲਾਯਾ ਕਰਤਾ ਹੈ ਅਰਥਾਤ ਦਿਨ ਭਰ ਸੇਵਾ ਕਰਤਾ ਹੈ। ਦਾਈ ਕਾ ਜੋ ਧਰਮੁ ਹੈ, ਜੋ ਸੰਗ ਲੈ ਕੇ ਸੈਨ ਕਰਨਾ ਤਥਾ ਮਾਤਾ ਨ ਹੋਵੈ, ਕਿਸੀ ਔਸਰ ਦੂਧ ਪਿਲਾਨਾ, ਲਡਾਨਾ। ਸੋ ਰਾਤ੍ਰਿ ਔਰ ਦਿਨ ਦਾਈ ਦਾਯਾ ਹੈਂ। ਦਿਨ ਮੇ ਜੀਵ ਅਨੰਤ ਕ੍ਰਿਤ ਕਰਤੇ ਹੈਂ। ਰਾਤ੍ਰਿ ਕੋ ਸੈਨ ਕਰਤੇ ਹੈਂ। ਇਸੀ ਮੈਂ ਸਭੁ ਜਗਤੁ ਰੂਪ ਬਾਲਕੁ ਖੇਲ ਰਹਾ ਹੈ। ਭਾਵ ਏਹ ਹੈ ਜੈਸੇ ਬਾਲਕ ਕੀ ਸਰਬ ਚੇਸਟਾ ਦਾਈ ਦਾਇਆ ਸੇ ਗੁਪਤ ਨਹੀਂ, ਇਸੀ ਪ੍ਰਕਾਰ ਜਗਤ ਰੂਪ ਬਾਲਕ ਕੀ ਕ੍ਰਿਆ ਦਿਨ ਰਾਤ ਅਭਿਮਾਨੀ ਦੇਵਤਿਯੋਂ ਕੋ ਪ੍ਰਗਟ ਹੈ॥
Prof. Sahib Singhਦਿਨ ਅਤੇ ਰਾਤ ਦੋਵੇਂ ਖਿਡਾਵਾ ਤੇ ਖਿਡਾਵੀ ਹਨ, ਸਾਰਾ ਸੰਸਾਰ ਖੇਡ ਰਿਹਾ ਹੈ, (ਭਾਵ, ਸੰਸਾਰ ਦੇ ਸਾਰੇ ਜੀਵ ਰਾਤ ਨੂੰ ਸੌਣ ਵਿਚ ਅਤੇ ਦਿਨੇ ਕਾਰ-ਵਿਹਾਰ ਵਿਚ ਪਰਚੇ ਪਏ ਹਨ)।ਪਦ ਅਰਥ ਦਿਵਸੁ = ਦਿਨ। ਦੁਇ = ਦੋਵੇਂ। ਦਿਵਸੁ ਦਾਇਆ = ਦਿਨ ਖਿਡਾਵਾ ਹੈ। ਰਾਤਿ ਦਾਈ = ਰਾਤ ਖਿਡਾਵੀ ਹੈ। ਸਗਲ = ਸਾਰਾ।
SikhNet (Spanish)El mundo juega en el regazo de las dos niñeras, el día y la noche.
ਚੰਗਿਆਈਆ ਬੁਰਿਆਈਆ; ਵਾਚੈ ਧਰਮੁ ਹਦੂਰਿ ॥
changiaaeea buriaaeea; vaachai dharam hadoor |
Sant Singh KhalsaGood deeds and bad deeds-the record is read out in the Presence of the Lord of Dharma.
Manmohan SinghThe merits and demerits shall be read in the presence of Righteous Judge.
Manmohan Singh (Punjabi)ਨੇਕੀਆਂ ਤੇ ਬਦੀਆਂ, ਧਰਮ ਰਾਜ ਦੀ ਹਜ਼ੂਰੀ ਵਿੱਚ ਪੜ੍ਹੀਆਂ ਜਾਣਗੀਆਂ।
Fareedkot Teekaਸੁਭ ਕਰਮੁ ਰੂਪੁ (ਚੰਗਿਆਈਆਂ) ਭਲ੍ਯਾਈਆਂ, ਅਸੁਭ ਕਰਮੋ ਰੂਪੁ ਬੁਰਿਆਈਆ ਧਰਮ ਰਾਇ ਕੇ (ਹਦੂਰਿ) ਹਜੂਰ, ਦਿਨ ਰਾਤ ਕੋ ਸਾਖੀ ਬਨਾ ਕਰ, ਚਿੱਤ੍ਰ ਗੁਪਤ (ਵਾਚੈ) ਵਾਚ ਕਰ ਸੁਨਾਵਤੇ ਹੈਂ॥
Prof. Sahib Singhਧਰਮਰਾਜ ਅਕਾਲ ਪੁਰਖ ਦੀ ਹਜ਼ੂਰੀ ਵਿਚ (ਜੀਵਾਂ ਦੇ ਕੀਤੇ ਹੋਏ) ਚੰਗੇ ਤੇ ਮੰਦੇ ਕੰਮ ਵਿਚਾਰਦਾ ਹੈ।ਪਦ ਅਰਥ ਵਾਚੈ = ਪਰਖਦਾ ਹੈ, (ਲਿਖੇ ਹੋਏ) ਪੜ੍ਹਦਾ ਹੈ। ਹਦੂਰਿ = ਅਕਾਲ ਪੁਰਖ ਦੀ ਹਜ਼ੂਰੀ ਵਿਚ, ਅਕਾਲ ਪੁਰਖ ਦੇ ਦਰ 'ਤੇ।
SikhNet (Spanish)El registro de las buenas y de las malas obras es leído en voz alta en la Presencia del Señor del Dharma
ਕਰਮੀ ਆਪੋ ਆਪਣੀ; ਕੇ ਨੇੜੈ ਕੇ ਦੂਰਿ ॥
karamee aapo aapanee; ke nerrai ke door |
Sant Singh KhalsaAccording to their own actions, some are drawn closer, and some are driven farther away.
Manmohan SinghAccording to their respective deeds, some shall be near and some distant from the Lord.
Manmohan Singh (Punjabi)ਆਪੋ ਆਪਣੇ ਅਮਲਾਂ ਅਨੁਸਾਰ ਕਈ ਸੁਆਮੀ ਦੇ ਨਜ਼ਦੀਕ ਤੇ ਕਈ ਦੁਰੇਡੇ ਹੋਣਗੇ।
Fareedkot Teekaਕਿਆ ਨਿਕਟ, ਕਿਆ ਦੂਰ, ਕਿਤੇ ਹੋਵੇ ਅਪਨੇ ਅਪਨੇ ਕਰਮਾਨੁਸਾਰ ਸਭ ਕੋ ਫਲੁ ਮਿਲਤਾ ਹੈ। ਵਾ ਕਈਆਂ ਕੋ ਧਰਮ ਰਾਇ ਨਿਕਟ ਬਹਾਇ ਕਰ ਆਦਰੁ ਕਰਤਾ ਹੈ, ਕਈਆਂ ਕੋ ਦੂਰ ਨਿਕਾਸ ਦੇਤਾ ਹੈ। ਪਰੰਤੂ ਇਨ ਸੁਭਾ ਸੁਭ ਕਰਮੋਂ ਸੇ ਆਵਾਗਵਨੁ ਨਹੀਂ ਛੁਟਤਾ। ਜਨਮ ਮਰਨ ਕਾ ਚਕ੍ਰ ਲਗਾ ਰਹਿਤਾ ਹੈ॥
Prof. Sahib Singhਆਪੋ ਆਪਣੇ (ਇਹਨਾਂ ਕੀਤੇ ਹੋਏ) ਕਰਮਾਂ ਦੇ ਅਨੁਸਾਰ ਕਈ ਜੀਵ ਅਕਾਲ ਪੁਰਖ ਦੇ ਨੇੜੇ ਹੋ ਜਾਂਦੇ ਹਨ ਅਤੇ ਅਕਾਲ ਪੁਰਖ ਤੋਂ ਦੂਰ ਹੋ ਜਾਂਦੇ ਹਨ।ਪਦ ਅਰਥ ਕਰਮੀ = ਕਰਮਾਂ ਅਨੁਸਾਰ। ਕੇ = ਕਈ ਜੀਵ। ਨੇੜੈ = ਅਕਾਲ ਪੁਰਖ ਦੇ ਨਜ਼ਦੀਕ।
SikhNet (Spanish)De acuerdo a las propias acciones, algunos son traídos cerca y otros son alejados aún más.
ਜਿਨੀ. ਨਾਮੁ ਧਿਆਇਆ; ਗਏ ਮਸਕਤਿ ਘਾਲਿ ॥
jinee. naam dhiaaeaa; ge masakat ghaal |
Sant Singh KhalsaThose who have meditated on the Naam, the Name of the Lord, and departed after having worked by the sweat of their brows
Manmohan SinghWho have pondered on His name, and have departed after putting in toil;
Manmohan Singh (Punjabi)ਜਿਨ੍ਹਾਂ ਨੇ ਨਾਮ ਸਿਮਰਿਆ ਹੈ ਤੇ ਜੋ ਕਰੜੀ ਘਾਲ ਕਮਾ ਕੇ ਤੁਰੇ ਹਨ,
Fareedkot Teekaਹੇ ਸਿੱਧੋ! ਜਿਨੋ ਨੇ ਨਾਮ ਕਾ ਧ੍ਯਾਵਨਾ ਭਾਵ ਸਿਮਰਨ ਕੀਆ ਹੈ ਔਰ ਜਪਤਪਾਦਿ (ਮਸਕਤਿ) ਮਿਹਨਤ ਕੋ (ਘਾਲਿ) ਕਰ ਗਏ ਹੈਂ॥
Prof. Sahib Singhਹੇ ਨਾਨਕ! ਜਿਨ੍ਹਾਂ ਮਨੁੱਖਾਂ ਨੇ ਅਕਾਲ ਪੁਰਖ ਦਾ ਨਾਮ ਸਿਮਰਿਆ ਹੈ, ਉਹ ਆਪਣੀ ਮਿਹਨਤ ਸਫਲੀ ਕਰ ਗਏ ਹਨ।ਪਦ ਅਰਥ ਜਿਨੀ = ਜਿਨ੍ਹਾਂ ਮਨੁੱਖਾਂ ਨੇ। ਤੇ = ਉਹ ਮਨੁੱਖ। ਧਿਆਇਆ = ਸਿਮਰਿਆ ਹੈ। ਮਸਕਤਿ = ਮਸ਼ੱਕਤਿ, ਮਿਹਨਤ, ਘਾਲ-ਕਮਾਈ। ਘਾਲਿ = ਘਾਲ ਕੇ, ਸਫਲੀ ਕਰ ਕੇ।
SikhNet (Spanish)Aquéllos que han meditado en el Naam, el Nombre del Señor y partieron después de haber trabajado con el sudor de su frente,
ਨਾਨਕ. ਤੇ ਮੁਖ ਉਜਲੇ; ਕੇਤੀ ਛੁਟੀ ਨਾਲਿ ॥੧॥
naanak. te mukh ujale; ketee chhuttee naal |1|
Sant Singh Khalsa-O Nanak, their faces are radiant in the Court of the Lord, and many are saved along with them! ||1||
Manmohan SinghO Nanak! their faces shall be bright and many shall be emancipated along with them.
Manmohan Singh (Punjabi)ਹੇ ਨਾਨਕ! ਉਨ੍ਹਾਂ ਦੇ ਚੇਹਰੇ ਰੋਸ਼ਨ ਹੋਣਗੇ, ਅਤੇ ਅਨੇਕਾਂ ਹੀ ਉਨ੍ਹਾਂ ਦੇ ਸਾਥ ਖਲਾਸੀ ਪਾ ਜਾਣਗੇ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: (ਤੇ) ਸੋ ਪੁਰਖੋਂ ਕੇ ਮੁਖ ਉਜਲੇ ਹੂਏ ਹੈਂ। ਔਰੁ (ਕੇਤੀ) ਕਿਤਨੀ ਹੀ ਸ੍ਰਿਸਟੀ ਤਿਨ ਕੇ (ਨਾਲਿ) ਸਾਥ ਭਾਵ ਉਪਦੇਸ ਕਰ ਕੇ ਸੰਸਾਰ ਬੰਧਨੋਂ ਸੇ ਛੁਟ ਗਈ ਹੈ। ਭਾਵ ਏਹੁ ਕਿ ਸਭ ਸਾਧਨੋਂ ਸੇ ਮੁਖਤਾ ਨਾਮ ਸਿਮਰਨ ਕੀ ਕਹੀ। ਆਦਿ ਮੇਂ ਭੀ ਸਤਿਨਾਮੁ ਕਹਾ ਔਰ ਅੰਤ ਮੇਂ ਤਿਸ ਨਾਮ ਕੇ ਮਹਾਤਮ ਪੂਰਬਕ ਉਪਸੰਹਾਰੁ ਕਹਿ ਕਰ, ਜਪੁ ਜੀ ਕੋ ਸਮਾਪਤ ਕੀਆ॥ ਏਹੁ ਸ੍ਰੀ ਜਪੁ ਜੀ ਪ੍ਰਾਤ ਸੰਧ੍ਯਾ ਜਾਨਨਾ॥੧॥
Prof. Sahib Singh(ਅਕਾਲ ਪੁਰਖ ਦੇ ਦਰ 'ਤੇ) ਉਹ ਉੱਜਲ ਮੁਖ ਵਾਲੇ ਹਨ ਅਤੇ (ਹੋਰ ਭੀ) ਕਈ ਜੀਵ ਉਹਨਾਂ ਦੀ ਸੰਗਤਿ ਵਿਚ (ਰਹਿ ਕੇ) ("ਕੂੜ ਦੀ ਪਾਲਿ" ਢਾਹ ਕੇ ਮਾਇਆ ਦੇ ਬੰਧਨਾਂ ਤੋਂ) ਆਜ਼ਾਦ ਹੋ ਗਏ ਹਨ ॥੧॥ਪਦ ਅਰਥ ਮੁਖ ਉਜਲੇ = ਉੱਜਲ ਮੁਖ ਵਾਲੇ। ਕੇਤੀ = ਕਈ ਜੀਵ। ਛੁਟੀ = ਮੁਕਤ ਹੋ ਗਈ, ਮਾਇਆ ਦੇ ਬੰਦਨਾਂ ਤੋਂ ਰਹਿਤ ਹੋ ਗਈ। ਨਾਲਿ = ਉਹਨਾਂ (ਗੁਰਮੁਖਾਂ) ਦੀ ਸੰਗਤ ਵਿਚ ॥੧॥
* ਭਾਵ: ਇਹ ਜਗਤ ਇਕ ਰੰਗ-ਭੂਮੀ ਹੈ, ਜਿਸ ਵਿਚ ਜੀਵ ਖਿਲਾੜੀ ਆਪੋ ਆਪਣੀ ਖੇਡ ਖੇਡ ਰਹੇ ਹਨ। ਹਰੇਕ ਜੀਵ ਦੀ ਪੜਤਾਲ ਬੜੇ ਗਹੁ ਨਾਲ ਹੋ ਰਹੀ ਹੈ। ਜੋ ਨਿਰੀ ਮਾਇਆ ਦੀ ਖੇਡ ਹੀ ਖੇਡ ਗਏ, ਉਹ ਪ੍ਰਭੂ ਤੋਂ ਵਿੱਥ ਪਾਈ ਗਏ। ਪਰ ਜਿਨ੍ਹਾਂ ਨੇ ਸਿਮਰਨ ਦੀ ਖੇਡ ਖੇਡੀ, ਉਹ ਆਪਣੀ ਮਿਹਨਤ ਸਫਲੀ ਕਰ ਗਏ ਤੇ ਹੋਰ ਕਈ ਜੀਵਾਂ ਨੂੰ ਇਸ ਸੁਚੱਜੇ ਰਾਹ 'ਤੇ ਪਾਂਦੇ ਹੋਏ ਆਪ ਭੀ ਪ੍ਰਭੂ ਦੀ ਹਜ਼ੂਰੀ ਵਿਚ ਸੁਰਖ਼ਰੂ ਹੋਏ।
SikhNet (Spanish)oh, dice Nanak, radiantes están sus caras en la Corte del Señor, y salvan, junto con ellos, a muchos otros. (1)