ਮਾਝ ਮਹਲਾ ੩ ॥
maajh mahalaa 3 | Ang 123
Sant Singh KhalsaMaajh, Third Mehl:
Manmohan SinghMajh, Third Guru.
Manmohan Singh (Punjabi)ਮਾਝ, ਤੀਜੀ ਪਾਤਸ਼ਾਹੀ।
SikhNet (Spanish)Mall, Mejl Guru Amar Das, Tercer Canal Divino.
ਆਤਮ ਰਾਮ ਪਰਗਾਸੁ; ਗੁਰ ਤੇ ਹੋਵੈ ॥
aatam raam paragaas; gur te hovai | Ang 123
Sant Singh KhalsaThe Divine Light of the Supreme Soul shines forth from the Guru.
Manmohan SinghIt is from the Guru that the light of the all-pervading soul shines.
Manmohan Singh (Punjabi)ਗੁਰਾਂ ਤੋਂ ਹੀ ਸਰਬ-ਵਿਆਪਕ ਰੂਹ ਦਾ ਚਾਨਣ ਪ੍ਰਾਕਸ਼ ਹੁੰਦਾ ਹੈ।
Fareedkot Teekaਆਤਮਾ ਕਾ ਰਾਮ ਰੂਪਤਾ ਕਰ ਬਿਬੇਕ ਗੁਰੂ ਸੇ ਹੋਤਾ ਹੈ॥
Prof. Sahib Singhਗੁਰੂ ਪਾਸੋਂ ਹੀ ਮਨੁੱਖ ਨੂੰ ਇਹ ਚਾਨਣ ਹੋ ਸਕਦਾ ਹੈ ਕਿ ਪਰਮਾਤਮਾ ਦੀ ਜੋਤਿ ਸਭ ਵਿਚ ਵਿਆਪਕ ਹੈ।ਪਦ ਅਰਥ ਆਤਮ ਰਾਮ = ਸਭ ਆਤਮਾਵਾਂ ਵਿਚ ਵਿਆਪਕ ਪ੍ਰਭੂ। ਪਰਗਾਸੁ = ਚਾਨਣ, ਆਤਮਕ ਚਾਨਣ। ਆਤਮ ਰਾਮ ਪਰਗਾਸੁ = ਇਸ ਸੱਚਾਈ ਦੀ ਸੂਝ ਕਿ ਪਰਮਾਤਮਾ ਸਭ ਜੀਵਾਂ ਵਿਚ ਵਿਆਪਕ ਹੈ। ਤੇ = ਤੋਂ, ਪਾਸੋਂ।
SikhNet (Spanish)la Luz del Todo Prevaleciente Señor brilla en la mente a través de la Gracia del Guru.
ਹਉਮੈ ਮੈਲੁ ਲਾਗੀ; ਗੁਰਸਬਦੀ ਖੋਵੈ ॥
haumai mail laagee; gurasabadee khovai | Ang 123
Sant Singh KhalsaThe filth stuck to the ego is removed through the Word of the Guru's Shabad.
Manmohan SinghThe filth of ego, attached to man's mind is removed by the Guru's gospel.
Manmohan Singh (Punjabi)ਮਨੁੱਖ ਦੇ ਮਨ ਨੂੰ ਚਿਮੜੀ ਹੋਈ ਹੰਕਾਰ ਦੀ ਮਲੀਨਤਾ ਗੁਰਾਂ ਦੇ ਉਪਦੇਸ਼ ਦੁਆਰਾ ਉਤਰ ਜਾਂਦੀ ਹੈ।
Fareedkot Teekaਕਿਉਂਕਿ ਹੰਤਾ ਮਮਤਾ ਕੀ ਮੈਲ ਲਗੀ ਹੂਈ ਗੁਰੋਂ ਕੇ ਉਪਦੇਸ ਸੇ ਖੋਈ ਜਾਤੀ ਹੈ॥
Prof. Sahib Singhਗੁਰੂ ਦੇ ਸ਼ਬਦ ਦੀ ਰਾਹੀਂ ਹੀ ਮਨੁੱਖ (ਮਨ ਨੂੰ) ਲੱਗੀ ਹੋਈ ਹਉਮੈ ਦੀ ਮੈਲ ਧੋ ਸਕਦਾ ਹੈ।ਪਦ ਅਰਥ ਖੋਵੈ = ਦੂਰ ਕਰਦਾ ਹੈ।
SikhNet (Spanish)y la inmundicia del ego es removida mediante la gracia de la palabra del Guru.
ਮਨੁ ਨਿਰਮਲੁ ਅਨਦਿਨੁ ਭਗਤੀ ਰਾਤਾ; ਭਗਤਿ ਕਰੇ ਹਰਿ ਪਾਵਣਿਆ ॥੧॥
man niramal anadin bhagatee raataa; bhagat kare har paavaniaa |1| Ang 123
Sant Singh KhalsaOne who is imbued with devotional worship to the Lord night and day becomes pure. Worshipping the Lord, He is obtained. ||1||
Manmohan SinghThe man who night and day remains imbued with the Lord's worship becomes pure and obtains God by performing His devotional service.
Manmohan Singh (Punjabi)ਇਨਸਾਨ ਜੋ ਰੈਣ ਦਿਹੁੰ ਸਾਹਿਬ ਦੀ ਉਪਾਸ਼ਨਾ ਅੰਦਰ ਰੰਗਿਆ ਰਹਿੰਦਾ ਹੈ, ਪਵਿੱਤ੍ਰ ਹੋ ਜਾਂਦਾ ਅਤੇ ਪ੍ਰੇਮ-ਮਈ ਘਾਲ ਕਮਾਉਣ ਦੁਆਰਾ ਹਰੀ ਨੂੰ ਪਾ ਲੈਂਦਾ ਹੈ।
Fareedkot Teekaਰਾਤ ਦਿਨ ਭਗਤੀ ਮੇਂ ਰਤਾ ਹੂਆ ਮਨ ਨਿਰਮਲ ਹੂਆ ਹੈ ਔਰ ਭਗਤੀ ਕਰ ਹਰੀ ਕੋ ਪਾਇ ਲੇਤਾ ਹੈ॥੧॥
Prof. Sahib Singhਜਿਸ ਮਨੁੱਖ ਦਾ ਮਨ ਮਲ-ਰਹਿਤ ਹੋ ਜਾਂਦਾ ਹੈ ਉਹ ਪ੍ਰਭੂ ਦੀ ਭਗਤੀ ਵਿਚ ਰੰਗਿਆ ਜਾਂਦਾ ਹੈ, ਭਗਤੀ ਕਰ ਕਰ ਕੇ ਉਹ ਪਰਮਾਤਮਾ (ਦਾ ਮਿਲਾਪ) ਪ੍ਰਾਪਤ ਕਰ ਲੈਂਦਾ ਹੈ ॥੧॥ਪਦ ਅਰਥ ਕਰੇ = ਕਰਿ, ਕਰ ਕੇ ॥੧॥
SikhNet (Spanish)Su mente se vuelve pura; noche y día está imbuido en la Alabanza del Señor, y de esta forma obtiene al Señor.(1)
ਹਉ ਵਾਰੀ ਜੀਉ ਵਾਰੀ; ਆਪਿ ਭਗਤਿ ਕਰਨਿ. ਅਵਰਾ ਭਗਤਿ ਕਰਾਵਣਿਆ ॥
hau vaaree jeeo vaaree; aap bhagat karan. avaraa bhagat karaavaniaa | Ang 123
Sant Singh KhalsaI am a sacrifice, my soul is a sacrifice, to those who themselves worship the Lord, and inspire others to worship Him as well.
Manmohan SinghI am a sacrifice and my soul is a sacrifice unto those who themselves perform the Lord's worship, and cause others to take to Master's Meditation.
Manmohan Singh (Punjabi)ਮੈਂ ਕੁਰਬਾਨ ਹਾਂ ਅਤੇ ਮੇਰੀ ਆਤਮਾ ਕੁਰਬਾਨ ਹੈ ਉਨ੍ਹਾਂ ਉਤੋਂ ਜੋ ਖੁਦ ਸੁਆਮੀ ਦੀ ਚਾਕਰੀ ਕਮਾਉਂਦੇ ਹਨ ਅਤੇ ਹੋਰਨਾ ਨੂੰ ਮਾਲਕ ਦੇ ਸਿਮਰਨ ਅੰਦਰ ਜੋੜਦੇ ਹਨ।
Fareedkot Teekaਜੋ ਆਪਿ ਭਗਤੀ ਕਰਨ ਔਰੋਂ ਸੇ ਕਰਾਵਤੇ ਹੈਂ, ਮੈਂ ਤਿਨ ਕੇ ਮਨ ਤਨ ਕਰ ਕੇ ਵਾਰਨੇ ਜਾਤਾ ਹੂੰ॥
Prof. Sahib Singhਮੈਂ ਉਹਨਾਂ ਮਨੁੱਖਾਂ ਤੋਂ ਸਦਾ ਸਦਕੇ ਜਾਂਦਾ ਹਾਂ, ਜੇਹੜੇ ਆਪ ਪਰਮਾਤਮਾ ਦੀ ਭਗਤੀ ਕਰਦੇ ਹਨ ਤੇ ਹੋਰਨਾਂ ਪਾਸੋਂ ਭਗਤੀ ਕਰਾਂਦੇ ਹਨ।ਪਦ ਅਰਥ ਕਰਨਿ = ਕਰਦੇ ਹਨ।
SikhNet (Spanish)Yo soy un sacrificio, mi alma es un sacrificio, a los que adoran al Señor e Inspiran a otros a adorarlo.
ਤਿਨਾ ਭਗਤ ਜਨਾ ਕਉ. ਸਦ ਨਮਸਕਾਰੁ ਕੀਜੈ; ਜੋ ਅਨਦਿਨੁ ਹਰਿ ਗੁਣ ਗਾਵਣਿਆ ॥੧॥ ਰਹਾਉ ॥
tinaa bhagat janaa kau. sad namasakaar keejai; jo anadin har gun gaavaniaa |1| rahaau | Ang 123
Sant Singh KhalsaI humbly bow to those devotees who chant the Glorious Praises of the Lord, night and day. ||1||Pause||
Manmohan SinghEver make obeisance unto those pious person who night and day chant God's glories. Pause.
Manmohan Singh (Punjabi)ਸਦੀਵ ਹੀ ਉਨ੍ਹਾਂ ਪਵਿੱਤ੍ਰ ਪੁਰਸ਼ਾ ਨੂੰ ਪ੍ਰਣਾਮ ਕਰ ਜਿਹੜੇ ਰਾਤ੍ਰੀ ਤੇ ਦਿਹੁੰ ਵਾਹਿਗੁਰੂ ਦੀ ਸਿਫ਼ਤ ਸ਼ਲਾਘਾ ਗਾਹਿਨ ਕਰਦੇ ਹਨ। ਠਹਿਰਾਉ।
Fareedkot Teekaਔਰ ਜੋ ਰਾਤ ਦਿਨ ਹਰੀ ਕੇ ਗੁਣ ਗਾਵਤੇ ਹੈਂ ਤਿਨ ਭਗਤ ਜਨਾਂ ਕਉ ਸਦਾ ਨਮਸਕਾਰ ਕਰੀਏ॥੧॥ ਰਹਾਉ ॥
Prof. Sahib Singhਇਹੋ ਜਿਹੇ ਭਗਤਾਂ ਅੱਗੇ ਸਦਾ ਸਿਰ ਨਿਵਾਣਾ ਚਾਹੀਦਾ ਹੈ, ਜੇਹੜੇ ਹਰ ਰੋਜ਼ ਪਰਮਾਤਮਾ ਦੇ ਗੁਣ ਗਾਂਦੇ ਹਨ ॥੧॥ ਰਹਾਉ ॥ਪਦ ਅਰਥ ਕਉ = ਨੂੰ। ਸਦ = ਸਦਾ। ਕੀਜੈ = ਕਰਨੀ ਚਾਹੀਦੀ ਹੈ। ਅਨਦਿਨੁ = ਹਰ ਰੋਜ਼ ॥੧॥ ਰਹਾਉ ॥
SikhNet (Spanish)Me postro en Reverencia ante tales Devotos, por siempre y para siempre, ante aquéllos que en la Alabanza, conciben a su Señor. (1-Pausa)
ਆਪੇ ਕਰਤਾ ਕਾਰਣੁ ਕਰਾਏ ॥
aape karataa kaaran karaae | Ang 123
Sant Singh KhalsaThe Creator Lord Himself is the Doer of deeds.
Manmohan SinghThe creator Himself does the deeds.
Manmohan Singh (Punjabi)ਸਿਰਜਣਹਾਰ ਖੁਦ ਹੀ ਕਾਰਜ ਕਰਦਾ ਹੈ।
Fareedkot Teekaਆਪ ਹੀ (ਕਰਤਾ) ਪਰਮੇਸ੍ਵਰ ਕਾਰਣ ਮਾਇਆ ਹੰਕਾਰ ਮਹਿਤਤ੍ਵ ਆਦਿ ਦੁਆਰੇ ਸ੍ਰਿਸਟੀ ਕੋ ਕਰਾਵੇ ਹੈ॥
Prof. Sahib Singhਕਰਤਾਰ ਆਪ ਹੀ (ਜੀਵਾਂ ਪਾਸੋਂ ਭਗਤੀ ਕਰਾਣ ਦਾ) ਸਬੱਬ ਪੈਦਾ ਕਰਦਾ ਹੈ।ਪਦ ਅਰਥ ਕਾਰਣੁ = (ਭਗਤੀ ਕਰਨ ਦਾ) ਸਬੱਬ।
SikhNet (Spanish)Él, el Señor Mismo, hace todo;
ਜਿਤੁ ਭਾਵੈ; ਤਿਤੁ ਕਾਰੈ ਲਾਏ ॥
jit bhaavai; tith kaarai laae | Ang 123
Sant Singh KhalsaAs He pleases, He applies us to our tasks.
Manmohan SinghHe yokes man to the task which He likes.
Manmohan Singh (Punjabi)ਉਹ ਬੰਦੇ ਨੂੰ ਉਸ ਕੰਮ ਲਾਉਂਦਾ ਹੈ ਜਿਹੜਾ ਉਸ ਨੂੰ ਚੰਗਾ ਲਗਦਾ ਹੈ।
Fareedkot Teekaਪੁਨਾ ਜਿਸ ਕਾਰ ਮੇਂ ਚਾਹੇ ਉਸ ਕਾਰ ਮੇਂ ਲਗਾਵਤਾ ਹੈ॥
Prof. Sahib Singh(ਕਿਉਂਕਿ) ਉਹ ਜੀਵਾਂ ਨੂੰ ਉਸ ਕੰਮ ਵਿਚ ਲਾਂਦਾ ਹੈ ਜਿਸ ਵਿਚ ਲਾਣਾ ਉਸ ਨੂੰ ਚੰਗਾ ਲੱਗਦਾ ਹੈ।ਪਦ ਅਰਥ ਜਿਤੁ ਕਾਰੈ = ਜਿਸ ਕਾਰ ਵਿਚ। ਤਿਤੁ = ਉਸ ਵਿਚ।
SikhNet (Spanish)nos asigna las faenas, así como es Su Voluntad.
ਪੂਰੈ ਭਾਗਿ. ਗੁਰ ਸੇਵਾ ਹੋਵੈ; ਗੁਰ ਸੇਵਾ ਤੇ ਸੁਖੁ ਪਾਵਣਿਆ ॥੨॥
poorai bhaag. gur sevaa hovai; gur sevaa te sukh paavaniaa |2| Ang 123
Sant Singh KhalsaThrough perfect destiny, we serve the Guru; serving the Guru, peace is found. ||2||
Manmohan SinghThrough perfect Good fortune the Guru's service is performed. From the Guru's service alone solace is procured.
Manmohan Singh (Punjabi)ਪੂਰਨ ਚੰਗੇ ਨਸੀਬਾਂ ਰਾਹੀਂ ਗੁਰਾਂ ਦੀ ਟਹਿਲ-ਸੇਵਾ ਕਮਾਈ ਜਾਂਦੀ ਹੈ। ਗੁਰਾਂ ਦੀ ਚਾਕਰੀ ਤੋਂ ਹੀ ਕੇਵਲ ਠੰਢ ਚੈਨ ਪਰਾਪਤ ਹੁੰਦੀ ਹੈ।
Fareedkot Teekaਪੂਰਨ ਭਾਗ ਹੋਵੈ ਤੋ ਗੁਰੋਂ ਕੀ ਸੇਵਾ ਹੋਤੀ ਹੈ ਕਿਉਂਕਿ ਗੁਰੋਂ ਕੀ ਸੇਵਾ ਕਰ ਸੁਖ ਪਾਈਤਾ ਹੈ॥੨॥
Prof. Sahib Singhਵੱਡੀ ਕਿਸਮਤਿ ਨਾਲ ਹੀ ਜੀਵ ਪਾਸੋਂ ਗੁਰੂ ਦਾ ਆਸਰਾ ਲਿਆ ਜਾ ਸਕਦਾ ਹੈ। ਗੁਰੂ ਦਾ ਆਸਰਾ ਲੈ ਕੇ (ਵਡ-ਭਾਗੀ) ਮਨੁੱਖ ਆਤਮਕ ਆਨੰਦ ਮਾਣਦਾ ਹੈ ॥੨॥
SikhNet (Spanish)Si el Destino de uno es Verdadero, uno sirve al Guru, y a través del Servicio se eleva al Estado de Éxtasis. (2)
ਮਰਿ ਮਰਿ ਜੀਵੈ; ਤਾ ਕਿਛੁ ਪਾਏ ॥
mar mar jeevai; taa kichh paae | Ang 123
Sant Singh KhalsaThose who die, and remain dead while yet alive, obtain it.
Manmohan SinghIf man lives after eradicating his ego then does he gain something.
Manmohan Singh (Punjabi)ਜੇਕਰ ਆਦਮੀ ਆਪਣੇ ਆਪੇ ਨੂੰ ਨਵਿਰਤ ਕਰਕੇ ਜੀਵੇ ਤਦ ਉਸ ਨੂੰ ਕੁਝ ਪਰਾਪਤ ਹੁੰਦਾ ਹੈ।
Fareedkot Teekaਸੰਸਾਰ ਕੀ ਤਰਫ ਸੇ ਮਰ ਜਾਵੇ ਜਿਸ ਪਰਮੇਸ੍ਵਰ ਸੇ ਮੂਆ ਹੂਆ ਹੈ ਤਿਸ ਮੇਂ ਜੀਵੇ, ਅਰਥਾਤ ਤਿਸ ਕੇ ਭਜਨ ਮੇਂ ਸਾਵਧਾਨ ਹੋਵੇ ਤਾਂ ਕੁਛ ਲਾਭ ਪਾਵਤਾ ਹੈ॥
Prof. Sahib Singhਜਦੋਂ ਮਨੁੱਖ ਮੁੜ ਮੁੜ ਜਤਨ ਕਰ ਕੇ ਹਉਮੈ ਵਲੋਂ ਮਰਦਾ ਹੈ ਤੇ ਆਤਮਕ ਜੀਵਨ ਹਾਸਲ ਕਰਦਾ ਹੈ, ਤਦੋਂ ਉਹ ਪਰਮਾਤਮਾ ਦੀ ਭਗਤੀ ਦਾ ਕੁਝ ਆਨੰਦ ਮਾਣਦਾ ਹੈ।ਪਦ ਅਰਥ ਮਰਿ = (ਹਉਮੈ ਵਲੋਂ) ਮਾਰ ਕੇ। ਜੀਵੈ = ਆਤਮਕ ਜੀਵਨ ਹਾਸਲ ਕਰਦਾ ਹੈ। ਕਿਛੁ = (ਭਗਤੀ ਦਾ) ਕੁਝ (ਅਨੰਦ)।
SikhNet (Spanish)Aquél que calma su ego, obtiene al Señor;
ਗੁਰ ਪਰਸਾਦੀ; ਹਰਿ ਮੰਨਿ ਵਸਾਏ ॥
gur parasaadee; har man vasaae | Ang 123
Sant Singh KhalsaBy Guru's Grace, they enshrine the Lord within their minds.
Manmohan SinghBy the Guru's grace he enshrines God in his mind.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ ਉਹ ਵਾਹਿਗੁਰੂ ਨੂੰ ਆਪਦੇ ਚਿੱਤ ਵਿੱਚ ਟਿਕਾਉਂਦਾ ਹੈ।
Fareedkot Teekaਗੁਰੋਂ ਕੀ ਕਿਰਪਾ ਸੇ ਹਰੀ ਨਾਮ ਕੋ ਮਨ ਮੇਂ ਵਸਾਵਤਾ ਹੈ॥
Prof. Sahib Singh(ਤਦੋਂ) ਗੁਰੂ ਦੀ ਕਿਰਪਾ ਨਾਲ ਉਹ ਪਰਮਾਤਮਾ ਨੂੰ ਆਪਣੇ ਮਨ ਵਿਚ ਵਸਾਂਦਾ ਹੈ।ਪਦ ਅਰਥ ਮੰਨਿ = ਮਨਿ, ਮਨ ਵਿਚ।
SikhNet (Spanish)y por la Gracia del Guru, enaltece al Señor en su mente.
ਸਦਾ ਮੁਕਤੁ ਹਰਿ ਮੰਨਿ ਵਸਾਏ; ਸਹਜੇ ਸਹਜਿ ਸਮਾਵਣਿਆ ॥੩॥
sadaa mukat har man vasaae; sahaje sehaj samaavaniaa |3| Ang 123
Sant Singh KhalsaEnshrining the Lord within their minds, they are liberated forever. With intuitive ease, they merge into the Lord. ||3||
Manmohan SinghHe, who places the Lord within his heart is ever emancipated and easily gets absorbed in the Master.
Manmohan Singh (Punjabi)ਜੋ ਸੁਆਮੀ ਨੂੰ ਆਪਣੇ ਦਿਲ ਅੰਦਰ ਅਸਥਾਪਨ ਕਰਦਾ ਹੈ ਉਹ ਹਮੇਸ਼ਾਂ ਲਈ ਬੰਦਖਲਾਸ ਹੈ ਅਤੇ ਸੁਖੈਨ ਹੀ ਮਾਲਕ ਅੰਦਰ ਲੀਨ ਹੋ ਜਾਂਦਾ ਹੈ।
Fareedkot Teekaਜਿਨ੍ਹੋਂ ਨੇ ਹਰੀ ਕੇ ਨਾਮ ਮਨ ਮੇਂ ਵਸਾਏ ਹੈਂ ਵਹੁ ਸਦਾ ਮੁਕਤ ਹੈਂ ਔਰ ਸੁਭਾਵਕ ਹੀ ਸਹਜ ਪਦ ਮੇਂ ਸਮਾ ਜਾਤੇ ਹੈਂ॥੩॥
Prof. Sahib Singhਜੇਹੜਾ ਮਨੁੱਖ ਪਰਮਾਤਮਾ ਨੂੰ ਆਪਣੇ ਮਨ ਵਿਚ ਵਸਾਈ ਰੱਖਦਾ ਹੈ, ਉਹ ਸਦਾ (ਹਉਮੈ ਆਦਿਕ ਵਿਕਾਰਾਂ ਤੋਂ) ਆਜ਼ਾਦ ਰਹਿਂਦਾ ਹੈ, ਉਹ ਸਦਾ ਆਤਮਕ ਅਡੋਲਤਾ ਵਿਚ ਹੀ ਲੀਨ ਰਹਿਂਦਾ ਹੈ ॥੩॥ਪਦ ਅਰਥ ਸਹਜੇ = ਸਹਜਿ ਹੀ, ਆਤਮਕ ਅਡੋਲਤਾ ਵਿਚ ਹੀ ॥੩॥
SikhNet (Spanish)Así es redimido y espontáneamente se inmerge en la Paz del Equilibrio. (3)
ਬਹੁ ਕਰਮ ਕਮਾਵੈ; ਮੁਕਤਿ ਨ ਪਾਏ ॥
bahu karam kamaavai; mukat na paae | Ang 123
Sant Singh KhalsaThey perform all sorts of rituals, but they do not obtain liberation through them.
Manmohan SinghMan performs many rituals but gains not deliverance.
Manmohan Singh (Punjabi)ਆਦਮੀ ਘਲੇਰੇ ਕਰਮ ਕਾਂਡ ਕਰਦਾ ਹੈ ਪ੍ਰੰਤੂ ਕਲਿਆਨ ਨੂੰ ਪਰਾਪਤ ਨਹੀਂ ਹੁੰਦਾ।
Fareedkot Teekaਹਰੀ ਕੀ ਭਗਤੀ ਬਿਨਾਂ ਜੀਵ ਬਹੁ ਕਰਮ ਕਮਾਵਤਾ ਹੈ ਪਰੰਤੂ ਮੁਕਤੀ ਨਹੀਂ ਪਾਵਤਾ ਹੈ॥
Prof. Sahib Singh(ਭਗਤੀ ਤੋਂ ਬਿਨਾ) ਜੇ ਮਨੁੱਖ ਅਨੇਕਾਂ ਹੋਰ (ਮਿਥੇ ਹੋਏ ਧਾਰਮਿਕ) ਕੰਮ ਕਰਦਾ ਹੈ (ਤਾਂ ਭੀ ਵਿਕਾਰਾਂ ਤੋਂ) ਆਜ਼ਾਦੀ ਪ੍ਰਾਪਤ ਨਹੀਂ ਕਰ ਸਕਦਾ।ਪਦ ਅਰਥ ਮੁਕਤਿ = (ਹਉਮੈ ਤੋਂ) ਖ਼ਲਾਸੀ।
SikhNet (Spanish)El hombre puede hacer muchos actos piadosos, pero no se libera;
ਦੇਸੰਤਰੁ ਭਵੈ; ਦੂਜੈ ਭਾਇ ਖੁਆਏ ॥
desantar bhavai; doojai bhaae khuaae | Ang 123
Sant Singh KhalsaThey wander around the countryside, and in love with duality, they are ruined.
Manmohan SinghIn the country he wanders about, and on account of another's love he is ruined.
Manmohan Singh (Punjabi)ਮੁਲਕ ਵਿੱਚ ਉਹ ਭਟਕਦਾ ਫਿਰਦਾ ਹੈ ਅਤੇ ਉਹ ਹੋਰਸ ਦੀ ਪ੍ਰੀਤ ਦੇ ਕਾਰਨ ਤਬਾਹ ਹੋ ਜਾਂਦਾ ਹੈ।
Fareedkot Teekaਦ੍ਵੈਤ ਭਾਵ ਕਰ ਦੇਸਾਂਤ੍ਰੋਂ ਮੇਂ ਭ੍ਰਮਤਾ ਹੈ, ਯਾਂ ਤੇ ਦੁਖ ਪਾਵਤਾ ਹੈ॥
Prof. Sahib Singhਜੇ ਹੋਰ ਹੋਰ ਦੇਸਾਂ ਦਾ ਰਟਨ ਕਰਦਾ ਫਿਰੇ, ਤਾਂ ਭੀ ਮਾਇਆ ਦੇ ਮੋਹ ਵਿਚ ਰਹਿ ਕੇ ਕੁਰਾਹੇ ਹੀ ਪਿਆ ਰਹਿੰਦਾ ਹੈ।ਪਦ ਅਰਥ ਦੇਸੰਤਰੁ = ਹੋਰ ਹੋਰ ਦੇਸ {ਅੰਤਰੁ = ਹੋਰ}। ਖੁਆਏ = ਕੁਰਾਹੇ ਪਿਆ ਰਹਿੰਦਾ ਹੈ।
SikhNet (Spanish)vaga de lugar en lugar perdido en la dualidad.
ਬਿਰਥਾ ਜਨਮੁ ਗਵਾਇਆ ਕਪਟੀ; ਬਿਨੁ ਸਬਦੈ. ਦੁਖੁ ਪਾਵਣਿਆ ॥੪॥
birathaa janam gavaaeaa kapattee; bin sabadai. dukh paavaniaa |4| Ang 123
Sant Singh KhalsaThe deceitful lose their lives in vain; without the Word of the Shabad, they obtain only misery. ||4||
Manmohan SinghVainly does the deceiver lose his life. Without God's Name he undergoes hardships.
Manmohan Singh (Punjabi)ਛਲੀਆਂ ਬੇਅਰਥ ਹੀ ਆਪਦਾ ਜੀਵਨ ਵੰਞਾ ਲੈਂਦਾ ਹੈ। ਹਰੀ ਦੇ ਨਾਮ ਦੇ ਬਾਝੋਂ ਉਹ ਕਸ਼ਟ ਸਹਾਰਦਾ ਹੈ।
Fareedkot Teekaਕਪਟੀ ਜੀਵ ਨੇ ਬਿਅਰਥ ਹੀ ਜਨਮ ਗਵਾਇਆ ਹੈ ਗੁਰੋਂ ਕੇ ਉਪਦੇਸ਼ ਬਿਨਾ ਦੁਖ ਪਾਵਤਾ ਹੈ॥☬ਜੇ ਕਹੈ ਸੁਖ ਕੈਸੇ ਹੋਤਾ ਹੈ? ਸੋ ਕਹਤੇ ਹੈਂ:
Prof. Sahib Singh(ਅਸਲ ਵਿਚ ਉਹ ਮਨੁੱਖ ਛਲ ਹੀ ਕਰਦਾ ਹੈ ਤੇ) ਛਲੀ ਮਨੁੱਖ ਆਪਣਾ ਮਨੁੱਖਾਂ ਜੀਵਨ ਵਿਅਰਥ ਗਵਾਂਦਾ ਹੈ, ਗੁਰੂ ਦੇ ਸ਼ਬਦ (ਦਾ ਆਸਰਾ ਲੈਣ) ਤੋਂ ਬਿਨਾ ਉਹ ਦੁੱਖ ਹੀ ਪਾਂਦਾ ਰਹਿਂਦਾ ਹੈ ॥੪॥ਪਦ ਅਰਥ ਕਪਟੀ = ਛਲ ਕਰਨ ਵਾਲੇ ਨੇ ॥੪॥
SikhNet (Spanish)Engañándose a sí mismo y a otros, inútil se vuelve su vida, porque sin realizar la Palabra del Shabd, acaba lamentándose.(4)
ਧਾਵਤੁ ਰਾਖੈ; ਠਾਕਿ ਰਹਾਏ ॥
dhaavat raakhai; tthaak rahaae | Ang 123
Sant Singh KhalsaThose who restrain their wandering mind, keeping it steady and stable,
Manmohan SinghHe who restrains his wandering mind and keeps it steady,
Manmohan Singh (Punjabi)ਜੋ ਆਪਦੇ ਭਟਕਦੇ ਹੋਏ ਮਨੂਹੈ ਨੂੰ ਰੋਕਦਾ ਹੈ ਅਤੇ ਹੋੜ ਕੇ ਇਸ ਨੂੰ ਅਡੋਲ ਰਖਦਾ ਹੈ,
Fareedkot Teekaਸ਼ਬਦ ਸਪਰਸ ਰੂਪ ਰਸ ਗੰਧ ਕੋ ਜੋ ਇੰਦ੍ਰੇ ਧਾਵਤੇ ਹੈਂ ਤਿਨ ਮੰਦ ਕਰਮੋਂ ਸੇ ਰੋਕ ਕਰ ਰਖੇ, ਅਰ ਮੰਦ ਸੰਕਲਪੋਂ ਸੇ ਮਨ ਕੋ ਰੋਕ ਰੱਖੇ॥
Prof. Sahib Singhਜੇਹੜਾ ਮਨੁੱਖ (ਵਿਕਾਰਾਂ ਵਲ) ਦੌੜਦੇ ਮਨ ਦੀ ਰਾਖੀ ਕਰਦਾ ਹੈ (ਇਸ ਨੂੰ ਵਿਕਾਰਾਂ ਵਲੋਂ) ਰੋਕ ਕੇ ਰੱਖਦਾ ਹੈ,ਪਦ ਅਰਥ ਧਾਵਤੁ = (ਵਿਕਾਰਾਂ ਵਲ) ਦੌੜਦਾ ਮਨ। ਠਾਕਿ = (ਵਿਕਾਰਾਂ ਵਲੋਂ) ਰੋਕ ਕੇ।
SikhNet (Spanish)Aquél que controla su mente caprichosa,
ਗੁਰ ਪਰਸਾਦੀ; ਪਰਮ ਪਦੁ ਪਾਏ ॥
gur parasaadee; param pad paae | Ang 123
Sant Singh Khalsaobtain the supreme status, by Guru's Grace.
Manmohan Singhby the Guru's grace obtains the highest rank.
Manmohan Singh (Punjabi)ਉਹ ਗੁਰਾਂ ਦੀ ਦਇਆ ਦੁਆਰਾ ਮਹਾਨ ਉਚੇ ਮਰਤਬੇ ਨੂੰ ਪਾ ਲੈਂਦਾ ਹੈ।
Fareedkot Teekaਗੁਰੋਂ ਕੀ ਕਿਰਪਾ ਸੇ ਤਉ ਪਰਮਪਦ ਪਾਵਤਾ ਹੈ॥
Prof. Sahib Singhਗੁਰੂ ਦੀ ਕਿਰਪਾ ਨਾਲ ਸਭ ਤੋਂ ਉੱਚਾ ਆਤਮਕ ਦਰਜਾ ਹਾਸਲ ਕਰ ਲੈਂਦਾ ਹੈ।ਪਦ ਅਰਥ ਪਰਮ ਪਦੁ = ਸਭ ਤੋਂ ਉੱਚੀ ਆਤਮਕ ਅਵਸਥਾ।
SikhNet (Spanish)obtiene el más elevado Estado de Dicha;
ਸਤਿਗੁਰੁ ਆਪੇ ਮੇਲਿ ਮਿਲਾਏ; ਮਿਲਿ ਪ੍ਰੀਤਮ ਸੁਖੁ ਪਾਵਣਿਆ ॥੫॥
satigur aape mel milaae; mil preetam sukh paavaniaa |5| Ang 123
Sant Singh KhalsaThe True Guru Himself unites us in Union with the Lord. Meeting the Beloved, peace is obtained. ||5||
Manmohan SinghThe True Guru himself unites man in the union of God who by meeting the Beloved, attains to peace.
Manmohan Singh (Punjabi)ਸੱਚੇ ਗੁਰੂ ਜੀ ਆਪ ਹੀ ਬੰਦੇ ਨੂੰ ਰੱਬ ਦੇ ਮਿਲਾਪ ਅੰਦਰ ਮਿਲਾਉਂਦੇ ਹਨ, ਜੋ ਪਿਆਰੇ ਨੂੰ ਭੇਟ ਕੇ ਆਰਾਮ ਪਾਉਂਦਾ ਹੈ।
Fareedkot Teekaਆਪ ਹੀ ਵਾਹਿਗੁਰੂ ਸਤਗੁਰੋਂ ਕਾ ਸੰਜੋਗ ਮਿਲਾਵਤਾ ਹੈ॥ ਪੁਨਾ (ਪ੍ਰੀਤਮ) ਸਤਗੁਰੋਂ ਕੇ ਸਾਥ ਮਿਲ ਕਰ ਸੁਖ ਪਾਈਤਾ ਹੈ॥੫॥
Prof. Sahib Singhਗੁਰੂ ਆਪ ਹੀ ਉਸ ਨੂੰ ਪਰਮਾਤਮਾ ਦੇ ਚਰਨਾਂ ਵਿਚ ਮਿਲਾ ਦੇਂਦਾ ਹੈ, ਪ੍ਰੀਤਮ-ਪ੍ਰਭੂ ਨੂੰ ਮਿਲ ਕੇ ਉਹ ਆਤਮਕ ਆਨੰਦ ਮਾਣਦਾ ਹੈ ॥੫॥ਪਦ ਅਰਥ ਮੇਲਿ = ਪ੍ਰਭੂ ਦੇ ਮਿਲਾਪ ਵਿਚ, ਪ੍ਰਭੂ ਚਰਨਾਂ ਵਿਚ। ਮਿਲਿ ਪ੍ਰੀਤਮ = ਪ੍ਰੀਤਮ ਨੂੰ ਮਿਲ ਕੇ ॥੫॥
SikhNet (Spanish)el mismo Guru Verdadero lo une con el Señor, y encontrando al Señor obtiene la Paz.(5)
ਇਕਿ ਕੂੜਿ ਲਾਗੇ; ਕੂੜੇ ਫਲ ਪਾਏ ॥
eik koorr laage; koorre fal paae | Ang 124
Sant Singh KhalsaSome are stuck in falsehood, and false are the rewards they receive.
Manmohan SinghSome are linked with falsehood and false are the boons they obtain.
Manmohan Singh (Punjabi)ਕਈ ਝੂਠ ਨਾਲ ਜੁੜੇ ਹੋਏ ਹਨ ਅਤੇ ਝੂਠੀਆਂ ਮੁਰਾਦਾਂ ਹੀ ਉਹ ਹਾਸਲ ਕਰਦੇ ਹਨ।
Fareedkot Teekaਏਕ ਪੁਰਸ ਝੂਠੇ ਕਰਮੋਂ ਮੇਂ ਲਾਗੇ ਹੈਂ ਤਿਨ ਕਾ ਫਲ੍ਹ ਝੂਠਾ ਹੀ ਪਾਵਤੇ ਹੈਂ॥
Prof. Sahib Singhਕਈ ਜੀਵ ਐਸੇ ਹਨ ਜੋ ਨਾਸਵੰਤ ਜਗਤ ਦੇ ਮੋਹ ਵਿਚ ਹੀ ਫਸੇ ਰਹਿੰਦੇ ਹਨ, ਉਹ ਫਲ ਭੀ ਉਹੀ ਪ੍ਰਾਪਤ ਕਰਦੇ ਹਨ ਜਿਨ੍ਹਾਂ ਨਾਲੋਂ ਸਾਥ ਟੁੱਟ ਜਾਂਦਾ ਹੈ।ਪਦ ਅਰਥ ਇਕਿ = {ਲਫ਼ਜ਼ 'ਇਕ' ਤੋਂ ਬਹੁ-ਵਚਨ}। ਕੂੜਿ = ਕੂੜ ਵਿਚ, ਨਾਸਵੰਤ ਦੇ ਮੋਹ ਵਿਚ।
SikhNet (Spanish)Los que se apegan a la falsedad ganan sólo falsedad
ਦੂਜੈ ਭਾਇ; ਬਿਰਥਾ ਜਨਮੁ ਗਵਾਏ ॥
doojai bhaae; birathaa janam gavaae | Ang 124
Sant Singh KhalsaIn love with duality, they waste away their lives in vain.
Manmohan SinghIn duality they waste their life in vain.
Manmohan Singh (Punjabi)ਦਵੈਤ-ਭਾਵ ਵਿੱਚ ਉਹ ਆਪਣਾ ਜੀਵਨ ਬੇਅਰਥ ਗੁਆ ਲੈਂਦੇ ਹਨ।
Fareedkot Teekaਦ੍ਵੈਤ ਭਾਵਨਾ ਕਰ ਬਿਅਰਥ ਹੀ ਜਨਮ ਗਵਾਉਤੇ ਹੈਂ॥
Prof. Sahib Singh(ਤੇ ਇਸ ਤਰ੍ਹਾਂ ਸਦਾ) ਮਾਇਆ ਦੇ ਮੋਹ ਵਿਚ ਹੀ ਰਹਿ ਕੇ ਉਹ ਆਪਣਾ ਮਨੁੱਖਾ ਜਨਮ ਵਿਅਰਥ ਗਵਾ ਲੈਂਦੇ ਹਨ।
SikhNet (Spanish)y desperdician sus vidas en la dualidad.
ਆਪਿ ਡੁਬੇ ਸਗਲੇ ਕੁਲ ਡੋਬੇ; ਕੂੜੁ ਬੋਲਿ ਬਿਖੁ ਖਾਵਣਿਆ ॥੬॥
aap ddube sagale kul ddobe; koorr bol bikh khaavaniaa |6| Ang 124
Sant Singh KhalsaThey drown themselves, and drown their entire family; speaking lies, they eat poison. ||6||
Manmohan SinghThey drown themselves and drown their entire lineage. By telling lies they eat poison.
Manmohan Singh (Punjabi)ਉਹ ਖੁਦ ਡੁੱਬ ਜਾਂਦੇ ਹਨ ਅਤੇ ਆਪਣੀਆਂ ਸਮੂਹ ਪੀੜ੍ਹੀਆਂ ਨੂੰ ਭੀ ਡੁਬੋ ਲੈਂਦੇ ਹਨ। ਝੂਠ ਮਾਰ ਕੇ ਉਹ ਜ਼ਹਿਰ ਖਾਂਦੇ ਹਨ।
Fareedkot Teekaਆਪ ਸੰਸਾਰ ਸਮੁੰਦ੍ਰ ਮੇਂ ਡੂਬੇ ਹੈਂ ਔਰ ਸੰਪੂਰਨ ਕੁਲ ਕੇ ਲੋਗ ਡੋਬੇ ਹੈਂ, ਝੂਠ ਕੋ ਬੋਲ ਕਰ ਬਿਖੈ ਬਿਖ ਖਾਤੇ ਹੈਂ॥੬॥
Prof. Sahib Singhਉਹ ਆਪ ਮਾਇਆ ਦੇ ਮੋਹ ਵਿਚ ਗ਼ਲਤਾਨ ਰਹਿੰਦੇ ਹਨ, ਆਪਣੀਆਂ ਸਾਰੀਆਂ ਕੁਲਾਂ ਨੂੰ ਉਸ ਮੋਹ ਵਿਚ ਹੀ ਡੋਬੀ ਰੱਖਦੇ ਹਨ, ਉਹ ਸਦਾ ਮਾਇਆ ਦੇ ਮੋਹ ਦੀਆਂ ਹੀ ਗੱਲਾਂ ਕਰ ਕੇ ਉਸ ਜ਼ਹਰ ਨੂੰ ਆਪਣੀ ਆਤਮਕ ਖ਼ੁਰਾਕ ਬਣਾਈ ਰੱਖਦੇ ਹਨ (ਜੋ ਉਹਨਾਂ ਦੀ ਆਤਮਕ ਮੌਤ ਦਾ ਕਾਰਨ ਬਣਦਾ ਹੈ) ॥੬॥ਪਦ ਅਰਥ ਬੋਲਿ = ਬੋਲ ਕੇ। ਬਿਖੁ = ਜ਼ਹਰ ॥੬॥
SikhNet (Spanish)Se ahogan ellos mismos y también a su familia, porque hablando falsedades ellos se alimentan sólo de veneno.(6)
ਇਸੁ ਤਨ ਮਹਿ ਮਨੁ; ਕੋ ਗੁਰਮੁਖਿ ਦੇਖੈ ॥
eis tan meh man; ko guramukh dekhai | Ang 124
Sant Singh KhalsaHow rare are those who, as Gurmukh, look within their bodies, into their minds.
Manmohan SinghSome solitary Guruward looks into his mind within this body.
Manmohan Singh (Punjabi)ਕੋਈ ਵਿਰਲਾ ਗੁਰੂ ਸਮਰਪਣ ਹੀ ਇਸ ਦੇਹਿ ਅੰਦਰ ਆਪਦੇ ਮਨੂਏ ਵਿੱਚ ਝਾਤੀ ਪਾਉਂਦਾ ਹੈ।
Fareedkot Teekaਇਸ ਤਨ ਕੇ ਬੀਚ (ਮਨੁ) ਆਤਮਾ ਕੋ ਵਾ ਮਨ ਕੋ ਇਸਥਿਤ ਕੋਈ ਗੁਰਮੁਖ ਹੀ ਦੇਖਤਾ ਹੈ॥
Prof. Sahib Singh(ਆਮ ਤੌਰ ਤੇ ਹਰੇਕ ਮਨੁੱਖ ਮਾਇਕ ਪਦਾਰਥਾਂ ਦੇ ਪਿੱਛੇ ਹੀ ਭਟਕਦਾ ਫਿਰਦਾ ਹੈ) ਗੁਰੂ ਦੇ ਸਨਮੁਖ ਰਹਿਣ ਵਾਲਾ ਕੋਈ ਵਿਰਲਾ ਮਨੁੱਖ ਆਪਣੇ ਮਨ ਨੂੰ ਆਪਣੇ ਇਸ ਸਰੀਰ ਦੇ ਅੰਦਰ ਹੀ ਟਿਕਿਆ ਹੋਇਆ ਵੇਖਦਾ ਹੈ।ਪਦ ਅਰਥ ਕੋ = ਕੋਈ ਵਿਰਲਾ। ਗੁਰਮੁਖਿ = ਗੁਰੂ ਦੇ ਦੱਸੇ ਰਾਹ ਤੇ ਤੁਰਨ ਵਾਲਾ।
SikhNet (Spanish)Únicamente los fieles de Dios miran la mente dentro del cuerpo,
ਭਾਇ ਭਗਤਿ; ਜਾ ਹਉਮੈ ਸੋਖੈ ॥
bhaae bhagat; jaa haumai sokhai | Ang 124
Sant Singh KhalsaThrough loving devotion, their ego evaporates.
Manmohan SinghThrough affectionate service his ego evaporates.
Manmohan Singh (Punjabi)ਪਰੇਮ ਭਰੀ ਸੇਵਾ ਰਾਹੀਂ ਉਸ ਦੀ ਹੰਗਤਾ ਸੁੱਕ ਜਾਂਦੀ ਹੈ।
Fareedkot Teekaਜਬ ਪ੍ਰੇਮਾਂ ਭਗਤੀ ਕਰ ਕੇ ਹੰਤਾ ਮਮਤਾ ਕੋ (ਸੋਖੈ) ਖੁਸ਼ਕ ਕਰ ਦੇਵੇ ਤਬ ਦੇਖਤਾ ਹੈ, ਬਿਨਾ ਪ੍ਰੇਮਾਂ ਭਗਤੀ ਕੇ ਕਿਸੇ ਸੁਖ ਨਹੀਂ ਪਾਯਾ ਸੋ ਦੇਖਾਵਤੇ ਹੈਂ॥
Prof. Sahib Singh(ਪਰ ਇਹ ਤਦੋਂ ਹੀ ਹੁੰਦਾ ਹੈ) ਜਦੋਂ ਉਹ ਪ੍ਰਭੂ ਦੇ ਪ੍ਰੇਮ ਵਿਚ ਪ੍ਰਭੂ ਦੀ ਭਗਤੀ ਵਿਚ ਟਿਕ ਕੇ (ਆਪਣੇ ਅੰਦਰੋਂ) ਹਉਮੈ ਮੁਕਾਂਦਾ ਹੈ।ਪਦ ਅਰਥ ਭਾਇ = ਪ੍ਰੇਮ ਦੀ ਰਾਹੀਂ। ਜਾ = ਜਦੋਂ। ਸੋਖੈ = ਸੁਕਾਂਦਾ ਹੈ।
SikhNet (Spanish)en Amor alaban al Señor y así se esfuma su ego.
ਸਿਧ ਸਾਧਿਕ ਮੋਨਿਧਾਰੀ. ਰਹੇ ਲਿਵ ਲਾਇ; ਤਿਨ ਭੀ ਤਨ ਮਹਿ. ਮਨੁ ਨ ਦਿਖਾਵਣਿਆ ॥੭॥
sidh saadhik monidhaaree. rahe liv laae; tin bhee tan meh. man na dikhaavaniaa |7| Ang 124
Sant Singh KhalsaThe Siddhas, the seekers and the silent sages continually, lovingly focus their consciousness, but they have not seen the mind within the body. ||7||
Manmohan SinghThe adepts strivers and silent ones are tired of cultivating love. They too have not seen the mind in their body.
Manmohan Singh (Punjabi)ਪੂਰਨ ਪੁਰਸ਼, ਅਭਿਆਸੀ ਤੇ ਖਾਮੋਸ਼ ਬੰਦੇ ਪਿਆਰ ਪਾ ਕੇ ਹੰਭ ਗਏ ਹਨ। ਉਨ੍ਹਾਂ ਨੇ ਭੀ ਆਪਣੀ ਦੇਹਿ ਸਅੰਦਰ ਮਨੂਏ ਨੂੰ ਨਹੀਂ ਵੇਖਿਆ।
Fareedkot Teekaਸਿਧ ਸਾਧਿਕ ਮੋਨਧਾਰੀ ਬਿਰਤੀ ਲਗਾ ਰਹੇ ਹੈਂ, ਤਿਨ੍ਹੋਂ ਨੇ ਭੀ ਤਨ ਮੇਂ ਮਨ ਕੋ ਇਸਥਿਤ ਨਹੀਂ ਦੇਖਾ ਵਾ ਗੁਰੋਂ ਸੇ ਬਿਨਾਂ ਆਤਮਾ ਸਰੀਰ ਮੇਂ ਸਾਖ੍ਯਾਤਕਾਰ ਨਹੀਂ ਹੂਆ॥੭॥
Prof. Sahib Singhਪੁੱਗੇ ਹੋਈ ਜੋਗੀ, ਜੋਗ-ਸਾਧਨ ਕਰਨ ਵਾਲੇ ਜੋਗੀ, ਮੋਨ-ਧਾਰੀ ਸਾਧੂ ਸੁਰਤ ਜੋੜਨ ਦੇ ਜਤਨ ਕਰਦੇ ਹਨ, ਪਰ ਉਹ ਭੀ ਆਪਣੇ ਮਨ ਨੂੰ ਸਰੀਰ ਦੇ ਅੰਦਰ ਟਿਕਿਆ ਹੋਇਆ ਨਹੀਂ ਵੇਖ ਸਕਦੇ ॥੭॥ਪਦ ਅਰਥ ਸਿਧ = ਜੋਗ-ਸਾਧਨਾਂ ਵਿਚ ਪੁੱਗੇ ਹੋਏ ਜੋਗੀ। ਸਾਧਿਕ = ਜੋਗ-ਸਾਧਨ ਕਰਨ ਵਾਲੇ। ਮੋਨਿਧਾਰੀ = ਸਦਾ ਚੁਪ ਰਹਿਣ ਵਾਲੇ ਸਾਧੂ ॥੭॥
SikhNet (Spanish)Los adeptos, los buscadores, los hombres de silencio, todos ellos concentran sus mentes, pero no examinan la mente en el cuerpo.(7)
ਆਪਿ ਕਰਾਏ; ਕਰਤਾ ਸੋਈ ॥
aap karaae; karataa soee | Ang 124
Sant Singh KhalsaThe Creator Himself inspires us to work;
Manmohan SinghThat Creator Himself makes us work.
Manmohan Singh (Punjabi)ਉਹ ਸਿਰਜਣਹਾਰ ਖੁਦ ਸਾਡੇ ਕੋਲੋ ਕੰਮ ਕਰਵਾਉਂਦਾ ਹੈ।
Fareedkot Teekaਜੋ ਕਰਤਾ ਆਪ ਕਰਾਵਤਾ ਹੈ, ਸੋਈ ਹੋਤਾ ਹੈ॥
Prof. Sahib Singh(ਪਰ ਜੀਵਾਂ ਦੇ ਕੀਹ ਵੱਸ? ਮਨ ਨੂੰ ਕਾਬੂ ਕਰਨ ਦਾ ਤੇ ਭਗਤੀ ਵਿਚ ਜੁੜਨ ਦਾ ਉੱਦਮ) ਉਹ ਕਰਤਾਰ ਆਪ ਹੀ (ਜੀਵਾਂ ਪਾਸੋਂ) ਕਰਾਂਦਾ ਹੈ।
SikhNet (Spanish)Él, el Creador, nos hace fluir en Su Voluntad
ਹੋਰੁ ਕਿ ਕਰੇ; ਕੀਤੈ ਕਿਆ ਹੋਈ ॥
hor ki kare; keetai kiaa hoee | Ang 124
Sant Singh Khalsawhat can anyone else do? What can be done by our doing?
Manmohan SinghWhat can some one else do? What can be done by his doing.
Manmohan Singh (Punjabi)ਹੋਰਸ ਕੋਈ ਕੀ ਕਰ ਸਕਦਾ ਹੈ? ਉਸ ਦੇ ਕਰਨ ਨਾਲ ਕੀ ਹੋ ਸਕਦਾ ਹੈ?
Fareedkot Teekaਅਵਰ ਕੋਈ ਕਿਆ ਕਰ ਸਕਤਾ ਹੈ ਅਰੁ ਔਰ ਕੇ ਕਰਨੇ ਸੇ ਹੋਤਾ ਕਿਆ ਹੈ।
Prof. Sahib Singh(ਆਪਣੇ ਆਪ) ਕੋਈ ਜੀਵ ਕੀਹ ਕਰ ਸਕਦਾ ਹੈ? ਕਰਤਾਰ ਦੇ ਪੈਦਾ ਕੀਤੇ ਹੋਏ ਇਹ ਜੀਵ ਪਾਸੋਂ ਆਪਣੇ ਉੱਦਮ ਨਾਲ ਕੁੱਝ ਨਹੀਂ ਹੋ ਸਕਦਾ ਹੈ।ਪਦ ਅਰਥ ਕੀਤੇ = ਪੈਦਾ ਕੀਤੇ ਹੋਏ ਜੀਵ ਪਾਸੋਂ। ਕਿਆ = ਕੀਹ?
SikhNet (Spanish)porque nadie más puede realizar lo que Él realiza.
ਨਾਨਕ. ਜਿਸੁ ਨਾਮੁ ਦੇਵੈ. ਸੋ ਲੇਵੈ; ਨਾਮੋ ਮੰਨਿ ਵਸਾਵਣਿਆ ॥੮॥੨੩॥੨੪॥
naanak. jis naam devai. so levai; naamo man vasaavaniaa |8|23|24| Ang 124
Sant Singh KhalsaO Nanak, the Lord bestows His Name; we receive it, and enshrine it within the mind. ||8||23||24||
Manmohan SinghNanak he on whom the Lord bestows His Name obtains and treasures it in his heart.
Manmohan Singh (Punjabi)ਨਾਨਕ ਜਿਸ ਨੂੰ ਪ੍ਰਭੂ ਆਪਦੇ ਨਾਮ ਦੀ ਬਖਸ਼ਸ਼ ਕਰਦਾ ਹੈ, ਉਹੀ ਇਸ ਨੂੰ ਪਾਉਂਦਾ ਹੈ ਤੇ ਆਪਦੇ ਦਿਲ ਅੰਦਰ ਟਿਕਾਉਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਸ ਕੋ ਵਾਹਗੁਰੂ ਨਾਮ ਦੇਤਾ ਹੈ, ਸੋ ਲੈ ਕਰ ਨਾਮ ਹੀ ਮਨ ਮੇਂ ਵਸਾਵਤਾ ਹੈ॥੮॥੨੩॥੨੪॥
Prof. Sahib Singhਹੇ ਨਾਨਕ! ਜਿਸ ਮਨੁੱਖ ਨੂੰ ਪਰਮਾਤਮਾ ਆਪਣੇ ਨਾਮ ਦੀ ਦਾਤ ਦੇਂਦਾ ਹੈ, ਉਹੀ ਨਾਮ ਸਿਮਰ ਸਕਦਾ ਹੈ , ਉਸ ਸਦਾ ਪ੍ਰਭੂ ਦੇ ਨਾਮ ਨੂੰ ਹੀ ਆਪਣੇ ਮਨ ਵਿਚ ਵਸਾਈ ਰੱਖਦਾ ਹੈ ॥੮॥੨੩॥੨੪॥ਪਦ ਅਰਥ ਨਾਮੋ = ਨਾਮੁ ਹੀ, ਨਾਮ ਹੀ ॥੮॥
SikhNet (Spanish)Dice Nanak, el Señor viene a vivir en la mente de aquél a quien Él confiere Su Nombre. (8-23-24)