ੴ

ਸਿੱਖਬਾਣੀ · SikhBani

Ang 123

Sri Guru Granth Sahib · Raag Maajh · 2 shabads, 41 lines
Translations
Shabad Guru Amardas Ji Raag Maajh continued from Ang 122

ਹਉ ਵਾਰੀ ਜੀਉ ਵਾਰੀ; ਨਾਮੁ ਸੁਣਿ ਮੰਨਿ ਵਸਾਵਣਿਆ ॥

hau vaaree jeeo vaaree; naam sun man vasaavaniaa |

Sant Singh KhalsaI am a sacrifice, my soul is a sacrifice, to those who hear and enshrine the Naam within their minds.
Manmohan SinghI am devoted and my soul is devoted unto those who hear and enshrine the Name in their mind.
Manmohan Singh (Punjabi)ਮੈਂ ਸਦਕੇ ਹਾਂ ਅਤੇ ਮੇਰੀ ਜਿੰਦੜੀ ਸਦਕੇ ਹੈ ਉਨ੍ਹਾਂ ਉਤੋਂ ਜੋ ਨਾਮ ਨੂੰ ਸਰਵਣ ਕਰਦੇ ਤੇ ਆਪਣੇ ਚਿੱਤ ਵਿੱਚ ਟਿਕਾਉਂਦੇ ਹਨ।
Fareedkot Teekaਜੋ ਨਾਮ ਸੁਣ ਕਰ ਮਨ ਮੇਂ ਵਸਾਵਤੇ ਹੈਂ, ਮੈਂ ਤਿਨ ਕੇ ਮਨ ਤਨ ਕਰ ਵਾਰਨੇ ਜਾਤਾ ਹੂੰ॥
Prof. Sahib Singhਮੈਂ ਉਹਨਾਂ ਮਨੁੱਖਾਂ ਤੋਂ ਸਦਾ ਕੁਰਬਾਨ ਸਦਕੇ ਜਾਂਦਾ ਹਾਂ, ਜੇਹੜੇ ਪਰਮਾਤਮਾ ਦਾ ਨਾਮ ਸੁਣ ਕੇ ਆਪਣੇ ਮਨ ਵਿਚ ਵਸਾਈ ਰੱਖਦੇ ਹਨ।

ਪਦ ਅਰਥ ਸੁਣਿ = ਸੁਣ ਕੇ। ਮੰਨਿ = ਮਨਿ, ਮਨ ਵਿਚ।

SikhNet (Spanish)En sacrificio, oh, yo ofrezco mi ser en sacrificio a aquéllos que escuchan el Nombre del Señor y Lo enaltecen en su mente,

ਹਰਿ ਜੀਉ ਸਚਾ. ਊਚੋ ਊਚਾ; ਹਉਮੈ ਮਾਰਿ. ਮਿਲਾਵਣਿਆ ॥੧॥ ਰਹਾਉ ॥

har jeeo sachaa. aoocho aoochaa; haumai maar. milaavaniaa |1| rahaau |

Sant Singh KhalsaThe Dear Lord, the True One, the Highest of the High, subdues their ego and blends them with Himself. ||1||Pause||
Manmohan SinghThe Reverend True God the highest of the high removes their pride and true blends them with Himself. Pause.
Manmohan Singh (Punjabi)ਪੂਜਯ ਸੱਚਾ ਵਾਹਿਗੁਰੂ ਬੁਲੰਦਾਂ ਦਾ ਪਰਮ ਬੁਲੰਦ, ਉਨ੍ਹਾਂ ਦਾ ਹੰਕਾਰ ਦੂਰ ਕਰਕੇ ਆਪਦੇ ਨਾਲ ਉਨ੍ਹਾਂ ਨੂੰ ਮਿਲਾ ਲੈਂਦਾ ਹੈ। ਠਹਿਰਾਉ।
Fareedkot Teekaਹਰਿ ਜੀਉ ਤੂੰ ਸਚਾ ਹੈਂ ਪੁਨਾ ਜੋ ਬ੍ਰਹਮਦਾਇਕ ਹੈਂ ਤਿਨ ਊਚੇ ਸੇ ਭੀ ਊਚਾ ਹੈਂ, ਜੋ ਹੰਕਾਰ ਕੋ ਮਾਰਤੇ ਹੈਂ ਤਿਨ ਕੋ ਮਿਲਾਇ ਲੇਤਾ ਹੈਂ॥੧॥ ਰਹਾਉ ॥
Prof. Sahib Singhਉਹ ਪਰਮਾਤਮਾ ਸਦਾ ਕਾਇਮ ਰਹਿਣ ਵਾਲਾ ਹੈ (ਜੀਵਾਂ ਵਾਲੀ 'ਮੈਂ ਮੇਰੀ' ਤੋਂ) ਬਹੁਤ ਉੱਚਾ ਹੈ, (ਵਡ ਭਾਗੀ ਜੀਵ) ਹਉਮੈ ਮਾਰ ਕੇ (ਹੀ) ਉਸ ਵਿਚ ਲੀਨ ਹੁੰਦੇ ਹਨ ॥੧॥ ਰਹਾਉ ॥

ਪਦ ਅਰਥ ਸਚਾ = ਸਦਾ-ਥਿਰ ਰਹਿਣ ਵਾਲਾ। ਮਾਰਿ = ਮਾਰ ਕੇ ॥੧॥ ਰਹਾਉ ॥

SikhNet (Spanish)y eliminando su ego, se inmergen en el Uno Verdadero, Quien es lo más Alto de lo alto. (1-Pausa)

ਹਰਿ ਜੀਉ ਸਾਚਾ; ਸਾਚੀ ਨਾਈ ॥

har jeeo saachaa; saachee naaee |

Sant Singh KhalsaTrue is the Dear Lord, and True is His Name.
Manmohan SinghThe honourable Master is True and true is His Name.
Manmohan Singh (Punjabi)ਮਾਣਨੀਯ ਮਾਲਕ ਸੱਚਾ ਹੈ ਅਤੇ ਸੱਚਾ ਹੈ ਉਸ ਦਾ ਨਾਮ।
Fareedkot Teekaਹੇ ਹਰਿ ਜੀ! ਤੂੰ ਸਚਾ ਹੈਂ ਪੁਨਾ ਤੇਰੀ ਵਡਿਆਈ ਸਚੀ ਹੈ॥
Prof. Sahib Singhਪਰਮਾਤਮਾ ਸਦਾ ਕਾਇਮ ਰਹਿਣ ਵਾਲਾ ਹੈ। ਉਸ ਦੀ ਵਡਿਆਈ ਸਦਾ ਕਾਇਮ ਰਹਿਣ ਵਾਲੀ ਹੈ।

ਪਦ ਅਰਥ ਸਾਚੀ = ਸਦਾ ਕਾਇਮ ਰਹਿਣ ਵਾਲੀ। ਨਾਈ = {स्ना = ਅਰਬੀ ਲ਼ਫ਼ਜ਼} ਵਡਿਆਈ।

SikhNet (Spanish)Mi Amado Señor es Verdad, Verdad es su Nombre,

ਗੁਰ ਪਰਸਾਦੀ; ਕਿਸੈ ਮਿਲਾਈ ॥

gur parasaadee; kisai milaaee |

Sant Singh KhalsaBy Guru's Grace, some merge with Him.
Manmohan SinghBy the Guru's grace a few He blends with Himself.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ ਉਹ ਕਿਸੇ ਵਿਰਲੇ ਨੂੰ ਆਪਦੇ ਨਾਲ ਮਿਲਾਉਂਦਾ ਹੈ।
Fareedkot Teekaਗੁਰ ਕ੍ਰਿਪਾ ਸੇ ਕਿਸੀ ਵਿਰਲੇ ਕੋ ਮਿਲਾਵਤਾ ਹੈਂ॥
Prof. Sahib Singhਗੁਰੂ ਦੀ ਕਿਰਪਾ ਨਾਲ ਕਿਸੇ (ਵਿਰਲੇ ਵਡ-ਭਾਗੀ) ਨੂੰ (ਪ੍ਰਭੂ ਆਪਣੇ ਚਰਨਾਂ ਵਿਚ) ਮਿਲਾਂਦਾ ਹੈ।

ਪਦ ਅਰਥ ਕਿਸੈ = ਕਿਸੇ ਵਿਰਲੇ ਨੂੰ।

SikhNet (Spanish)pero extraordinario es aquél que,

ਗੁਰ ਸਬਦਿ ਮਿਲਹਿ. ਸੇ ਵਿਛੁੜਹਿ ਨਾਹੀ; ਸਹਜੇ ਸਚਿ ਸਮਾਵਣਿਆ ॥੨॥

gur sabad mileh. se vichhurreh naahee; sahaje sach samaavaniaa |2|

Sant Singh KhalsaThrough the Word of the Guru's Shabad, those who merge with the Lord shall not be separated from Him again. They merge with intuitive ease into the True Lord. ||2||
Manmohan SinghUnder the Guru's instruction they who meet God separate not again. They easily get absorbed in the True Lord.
Manmohan Singh (Punjabi)ਗੁਰਾਂ ਦੇ ਉਪਦੇਸ਼ ਤਾਬੇ ਜੋ ਵਾਹਿਗੁਰੂ ਨੂੰ ਮਿਲੇ ਹਨ ਉਹ ਮੁੜ ਵਿਛੜਦੇ ਨਹੀਂ। ਉਹ ਸੁਖੈਨ ਹੀ, ਸੱਚੇ ਸੁਆਮੀ ਅੰਦਰ ਲੀਨ ਹੋ ਜਾਂਦੇ ਹਨ।
Fareedkot Teekaਜੋ ਗੁਰ ਉਪਦੇਸ਼ ਕਰ ਮਿਲਤੇ ਹੈਂ, ਸੋ ਤੇਰੇ ਸੇ ਭਿੰਨ ਨਹੀਂ ਹੋਤੇ, ਹੇ ਸਚ ਰੂਪ! ਸਹਜੇ ਹੀ ਤੇਰੇ ਮੇਂ ਸਮਾ ਜਾਤੇ ਹੈਂ॥੨॥
Prof. Sahib Singhਜੇਹੜੇ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ (ਪਰਮਾਤਮਾ ਵਿਚ) ਮਿਲਦੇ ਹਨ, ਉਹ (ਉਸ ਤੋਂ) ਵਿੱਛੁੜਦੇ ਨਹੀਂ। ਉਹ ਆਤਮਕ ਅਡੋਲਤਾ ਵਿਚ ਤੇ ਸਦਾ-ਥਿਰ ਪ੍ਰਭੂ ਵਿਚ ਲੀਨ ਹੋਏ ਰਹਿੰਦੇ ਹਨ ॥੨॥

ਪਦ ਅਰਥ ਸਬਦਿ = ਸ਼ਬਦ ਦੀ ਰਾਹੀਂ। ਸਹਜੇ = ਸਹਜਿ, ਆਤਮਕ ਅਡੋਲਤਾ ਵਿਚ ॥੨॥

SikhNet (Spanish)por la Gracia del Guru, Lo obtiene. Se inmerge en Su Verdad espontáneamente para nunca separarse otra vez. (2)

ਤੁਝ ਤੇ ਬਾਹਰਿ; ਕਛੂ ਨ ਹੋਇ ॥

tujh te baahar; kachhoo na hoe |

Sant Singh KhalsaThere is nothing beyond You;
Manmohan SinghWithout Thee O Lord! nothing can be done.
Manmohan Singh (Punjabi)ਤੇਰੇ ਬਗੇਰ, ਹੈ ਸਾਈਂ! ਕੁਝ ਭੀ ਕੀਤਾ ਨਹੀਂ ਜਾ ਸਕਦਾ।
Fareedkot Teekaਤੇਰੇ ਸੇ ਬਿਨਾ ਕੁਛ ਨਹੀਂ ਹੋਤਾ॥
Prof. Sahib Singh(ਹੇ ਭਾਈ!) ਤੈਥੋਂ (ਭਾਵ, ਤੇਰੇ ਹੁਕਮ ਤੋਂ) ਬਾਹਰ ਕੁਝ ਨਹੀਂ ਹੋ ਸਕਦਾ।

ਪਦ ਅਰਥ ਤੇ = ਤੋਂ।

SikhNet (Spanish)Nada está más allá de Ti, oh Señor;

ਤੂੰ ਕਰਿ ਕਰਿ ਵੇਖਹਿ; ਜਾਣਹਿ ਸੋਇ ॥

toon kar kar vekheh; jaaneh soe |

Sant Singh KhalsaYou are the One who does, sees, and knows.
Manmohan SinghThou alone doest, beholdest and knowest well Thine doings.
Manmohan Singh (Punjabi)ਕੇਵਲ ਤੂੰ ਹੀ ਆਪਦੇ ਕੰਮਾਂ ਨੂੰ ਕਰਦਾ ਦੇਖਦਾ ਅਤੇ ਚੰਗੀ ਤਰ੍ਰਾਂ ਜਾਣਦਾ ਹੈ।
Fareedkot Teekaਸੰਸਾਰ ਕੋ ਰਚ ਰਚ ਕਰ ਵੇਖਤਾ ਹੈਂ ਪੁਨਾ ਤੂੰ (ਸੋਇ) ਸਭ ਕੇ ਕਰਮੋਂ ਕੋ ਜਾਨਤਾ ਹੈਂ॥
Prof. Sahib Singhਤੂੰ (ਜਗਤ) ਪੈਦਾ ਕਰ ਕੇ (ਉਸ ਦੀ) ਸੰਭਾਲ (ਭੀ) ਕਰਦਾ ਹੈਂ, ਤੂੰ (ਹਰੇਕ ਦੇ ਦਿਲ ਦੀ) ਜਾਣਦਾ ਭੀ ਹੈਂ।

ਪਦ ਅਰਥ ਵੇਖਹਿ = ਵੇਖਦਾ ਹੈਂ, ਸੰਭਾਲ ਕਰਦਾ ਹੈਂ।

SikhNet (Spanish)solamente Tú haces, ves y conoces Tus Hechos.

ਆਪੇ ਕਰੇ ਕਰਾਏ ਕਰਤਾ; ਗੁਰਮਤਿ ਆਪਿ ਮਿਲਾਵਣਿਆ ॥੩॥

aape kare karaae karataa; guramat aap milaavaniaa |3|

Sant Singh KhalsaThe Creator Himself acts, and inspires others to act. Through the Guru's Teachings, He blends us into Himself. ||3||
Manmohan SinghHimself the Creator acts and causes to act and by the Guru's teachings blends man with Himself.
Manmohan Singh (Punjabi)ਖੁਦ ਹੀ ਸਿਰਜਣਹਾਰ ਕਰਦਾ ਤੇ ਕਰਾਉਂਦਾ ਅਤੇ ਗੁਰਾਂ ਦੇ ਉਪਦੇਸ਼ ਦੁਆਰਾ ਬੰਦੇ ਨੂੰ ਆਪਣੇ ਨਾਲ ਅਭੇਦ ਕਰ ਲੈਂਦਾ ਹੈ।
Fareedkot Teekaਹੇ ਕਰਤਾ ਪੁਰਖ! ਤੂੰ ਆਪ ਹੀ ਕਰਤਾ ਕਰਾਉਤਾ ਹੈਂ ਗੁਰਮਤੀਆਂ ਕੋ ਆਪਣੇ ਸਾਥ ਮਿਲਾਇ ਲੇਤਾ ਹੈਂ॥੩॥
Prof. Sahib Singh(ਹੇ ਭਾਈ!) ਕਰਤਾਰ ਆਪ ਹੀ (ਸਭ ਜੀਵਾਂ ਵਿਚ ਵਿਆਪਕ ਹੋ ਕੇ ਸਭ ਕੁਝ) ਕਰਦਾ ਹੈ (ਤੇ ਜੀਵਾਂ ਪਾਸੋਂ) ਕਰਾਂਦਾ ਹੈ, ਗੁਰੂ ਦੀ ਮਤਿ ਦੀ ਰਾਹੀਂ ਆਪ ਹੀ ਜੀਵਾਂ ਨੂੰ ਆਪਣੇ ਵਿਚ ਮਿਲਾਂਦਾ ਹੈ ॥੩॥
SikhNet (Spanish)Solamente Tú haces que otros hagan; a través de la Palabra del Shabd eres conocido.(13)

ਕਾਮਣਿ ਗੁਣਵੰਤੀ; ਹਰਿ ਪਾਏ ॥

kaaman gunavantee; har paae |

Sant Singh KhalsaThe virtuous soul-bride finds the Lord;
Manmohan SinghThat bride of merit obtains God,
Manmohan Singh (Punjabi)ਉਹ ਨੇਕੀ ਨਿਪੁੰਨ ਪਤਨੀ ਵਾਹਿਗੁਰੂ ਨੂੰ ਪਾ ਲੈਂਦੀ ਹੈ,
Fareedkot Teekaਵਹੁ ਜੀਵ ਰੂਪ ਇਸਤ੍ਰੀ ਗੁਣਵਾਨ ਹੈ ਜਿਸ ਨੇ ਹੇ ਹਰੀ! ਤੁਮ ਕੋ ਪਾਇਆ ਹੈ॥
Prof. Sahib Singhਜੇਹੜੀ ਜੀਵ-ਇਸਤ੍ਰੀ ਪਰਮਾਤਮਾ ਦੇ ਗੁਣ ਆਪਣੇ ਅੰਦਰ ਵਸਾਂਦੀ ਹੈ ਉਹ ਪਰਮਾਤਮਾ ਨੂੰ ਮਿਲ ਪੈਂਦੀ ਹੈ।

ਪਦ ਅਰਥ ਕਾਮਣਿ = ਇਸਤ੍ਰੀ {कामिनी}।

SikhNet (Spanish)Adornada la mente, con el mérito del Temor Reverencial al Señor,

ਭੈ ਭਾਇ; ਸੀਗਾਰੁ ਬਣਾਏ ॥

bhai bhaae; seegaar banaae |

Sant Singh Khalsashe decorates herself with the Love and the Fear of God.
Manmohan Singhwho makes the fear and love of the God (spouse) her ornament.
Manmohan Singh (Punjabi)ਜੋ ਪਤੀ ਦੇ ਡਰ ਤੇ ਪਿਆਰ ਨੂੰ ਆਪਣਾ ਹਾਰ ਸ਼ਿੰਗਾਰ ਬਣਾਉਂਦੀ ਹੈ।
Fareedkot Teekaਭੈ ਔਰ ਪ੍ਰੇਮ ਕੇ ਸਿੰਗਾਰ ਬਣਾਇ ਹੈਂ॥
Prof. Sahib Singhਪਰਮਾਤਮਾ ਦੇ ਡਰ-ਅਦਬ ਵਿਚ ਰਹਿ ਕੇ, ਪਰਮਾਤਮਾ ਦੇ ਪ੍ਰੇਮ ਵਿਚ ਜੁੜ ਕੇ ਉਹ (ਪਰਮਾਤਮਾ ਦੇ ਗੁਣਾਂ ਨੂੰ ਆਪਣੇ ਜੀਵਨ ਦਾ) ਸਿੰਗਾਰ ਬਣਾਂਦੀ ਹੈ।

ਪਦ ਅਰਥ ਭੈ = ਡਰ-ਅਦਬ ਵਿਚ। ਭਾਇ = ਪ੍ਰੇਮ ਵਿਚ।

SikhNet (Spanish)el Señor viene a estar con ella.

ਸਤਿਗੁਰੁ ਸੇਵਿ ਸਦਾ ਸੋਹਾਗਣਿ; ਸਚ ਉਪਦੇਸਿ ਸਮਾਵਣਿਆ ॥੪॥

satigur sev sadaa sohaagan; sach upades samaavaniaa |4|

Sant Singh KhalsaShe who serves the True Guru is forever a happy soul-bride. She is absorbed in the true teachings. ||4||
Manmohan SinghShe who serves the True Guru is ever a happy wife and is absorbed in his true instruction.
Manmohan Singh (Punjabi)ਜੋ ਸੱਚੇ ਗੁਰਾਂ ਦੀ ਟਹਿਲ ਕਾਮਉਂਦੀ ਹੈ ਉਹ ਹਮੇਸ਼ਾਂ ਲਈ ਚੰਗੀ ਵਸਣ ਵਾਲੀ ਵਹੁਟੀ ਹੈ ਅਤੇ ਉਸ ਦੇ ਸੰਚੇ ਉਪਦੇਸ਼ ਵਿੱਚ ਲੀਨ ਹੋ ਜਾਂਦੀ ਹੈ।
Fareedkot Teekaਸਤਿਗੁਰੋਂ ਕੋ ਸੇਵ ਕਰ ਕੇ ਸਦਾ ਸੁਹਾਗਵੰਤੀ ਹੋਈ ਹੈ, ਪੁਨਾ ਸਚੇ ਉਪਦੇਸ਼ ਮੇਂ ਸਮਾਈ ਹੈ॥੪॥
Prof. Sahib Singhਉਹ ਗੁਰੂ ਨੂੰ ਆਸਰਾ-ਪਰਨਾ ਬਣਾ ਕੇ ਸਦਾ ਲਈ ਖਸਮ-ਪ੍ਰਭੂ ਵਾਲੀ ਬਣ ਜਾਂਦੀ ਹੈ, ਉਹ ਪ੍ਰਭੂ-ਮਿਲਾਪ ਵਾਲੇ ਗੁਰ-ਉਪਦੇਸ਼ ਵਿਚ ਲੀਨ ਰਹਿੰਦੀ ਹੈ ॥੪॥

ਪਦ ਅਰਥ ਸੇਵਿ = ਸੇਵ ਕੇ, ਆਸਰਾ ਬਣ ਕੇ। ਸਚੁ ਉਪਦੇਸਿ = ਸਦਾ-ਥਿਰ ਪ੍ਰਭੂ ਨਾਲ ਮਿਲਾਣ ਵਾਲੇ ਉਪਦੇਸ ਵਿਚ ॥੪॥

SikhNet (Spanish)Sirviendo al Guru Verdadero, uno pertenece para siempre a su Señor, y así se inmerge en la Verdadera Sabiduría del Guru. (14)

ਸਬਦੁ ਵਿਸਾਰਨਿ; ਤਿਨਾ. ਠਉਰੁ ਨ ਠਾਉ ॥

sabad visaaran; tinaa. tthaur na tthaau |

Sant Singh KhalsaThose who forget the Word of the Shabad have no home and no place of rest.
Manmohan SinghThey who forget the Name, have no abode or resting place.
Manmohan Singh (Punjabi)ਜੋ ਨਾਮ ਨੂੰ ਭੁਲਾਉਂਦੇ ਹਨ ਉਨ੍ਹਾਂ ਦਾ ਕੋਈ ਟਿਕਾਣਾ ਜਾ ਆਰਾਮ ਦਾ ਅਸਥਾਨ ਨਹੀਂ।
Fareedkot Teekaਜੋ ਗੁਰ ਉਪਦੇਸ਼ ਕੋ ਵਿਸਾਰਤੇ ਹੈਂ ਤਿਨ ਕੇ ਠਹਰਨੇ ਕੋ ਸੁਭ ਅਸਥਾਨ ਨਹੀਂ ਮਿਲਤਾ॥
Prof. Sahib Singhਜੇਹੜੇ ਮਨੁੱਖ ਗੁਰੂ ਦੇ ਸ਼ਬਦ ਨੂੰ ਭੁਲਾ ਦੇਂਦੇ ਹਨ ਉਹਨਾਂ ਨੂੰ (ਪਰਮਾਤਮਾ ਦੀ ਹਜ਼ੂਰੀ ਵਿਚ) ਕੋਈ ਥਾਂ-ਥਿੱਤਾ ਨਹੀਂ ਮਿਲਦਾ। ਉਹ (-ਮਾਇਆ-ਮੋਹ ਦੀ) ਭਟਕਣਾ ਵਿਚ ਪੈ ਕੇ ਕੁਰਾਹੇ ਪਏ ਰਹਿੰਦੇ ਹਨ।
SikhNet (Spanish)Aquéllos que abandonan la Palabra, no encuentran Paz,

ਭ੍ਰਮਿ ਭੂਲੇ; ਜਿਉ ਸੁੰਞੈ ਘਰਿ ਕਾਉ ॥

bhram bhoole; jiau sunyai ghar kaau |

Sant Singh KhalsaThey are deluded by doubt, like a crow in a deserted house.
Manmohan SinghThey are deluded in doubt like a crow in a deserted house.
Manmohan Singh (Punjabi)ਉਹ ਸੁਨਸਾਨ ਮਕਾਨ ਵਿੱਚ ਕਾਂ ਦੇ ਵਾਙੂ ਵਹਿਮ ਅੰਦਰ ਭਟਕਦੇ ਫਿਰਦੇ ਹਨ।
Fareedkot Teekaਔਰ ਭਰਮ ਕਰ ਭੂਲੇ ਹੂਏ ਕਲਪਤੇ ਹੈਂ, ਜੈਸੇ ਉਜੜੇ ਹੂਏ ਘਰ ਮੇਂ ਕਾਕ ਭੂਖਾ ਕਲਪਤਾ ਹੈ॥
Prof. Sahib Singhਜਿਵੇਂ ਕੋਈ ਕਾਂ ਕਿਸੇ ਉੱਜੜੇ ਘਰ ਵਿਚ (ਜਾ ਕੇ ਖਾਣ ਲਈ ਕੁਝ ਨਹੀਂ ਲੱਭ ਸਕਦਾ, ਤਿਵੇਂ ਗੁਰ-ਸ਼ਬਦ ਨੂੰ ਭੁਲਾਣ ਵਾਲੇ ਬੰਦੇ ਆਤਮਕ ਜੀਵਨ ਵੱਲੋਂ ਖ਼ਾਲੀ-ਹੱਥ ਹੀ ਰਹਿੰਦੇ ਹਨ)।

ਪਦ ਅਰਥ ਭ੍ਰਮਿ = ਭਟਕਣਾ ਵਿਚ ਪੈ ਕੇ। ਭੂਲੇ = ਕੁਰਾਹੇ ਪੈ ਗਏ। ਘਰਿ = ਘਰ ਵਿਚ। ਕਾਉ = ਕਾਂ।

SikhNet (Spanish)y siendo desviados por la ilusión, se vuelven como cuervos dando vueltas en una ruina.

ਹਲਤੁ ਪਲਤੁ ਤਿਨੀ ਦੋਵੈ ਗਵਾਏ; ਦੁਖੇ ਦੁਖਿ ਵਿਹਾਵਣਿਆ ॥੫॥

halat palat tinee dovai gavaae; dukhe dukh vihaavaniaa |5|

Sant Singh KhalsaThey forfeit both this world and the next, and they pass their lives suffering in pain and misery. ||5||
Manmohan SinghBoth this world and the next they lose and pass their life in extreme agony.
Manmohan Singh (Punjabi)ਇਹ ਲੋਕ ਅਤੇ ਪ੍ਰਲੋਕ ਉਹ ਦੋਵੇ ਹੀ ਵੰਞਾ ਲੈਂਦੇ ਹਨ ਅਤੇ ਆਪਣਾ ਜੀਵਨ ਅਤਿਅੰਤ ਤਕਲੀਫ ਅੰਦਰ ਗੁਜਾਰਦੇ ਹਨ।
Fareedkot Teekaਤਿਨ੍ਹੋਂ ਨੇ ਲੋਕ ਪ੍ਰਲੋਕ ਦੋਨੋਂ ਵਿਗਾੜ ਲੀਏ ਹੈਂ, ਦੁਖ ਮੇਂ ਉਮਰ ਬੀਤਤੀ ਹੈ॥੫॥
Prof. Sahib Singhਉਹ ਮਨੁੱਖ ਇਹ ਲੋਕ ਤੇ ਪਰਲੋਕ ਦੋਵੇਂ ਹੀ ਜ਼ਾਇਆ ਕਰ ਲੈਂਦੇ ਹਨ, ਉਹਨਾਂ ਦੀ ਉਮਰ ਸਦਾ ਦੁੱਖ ਵਿਚ ਹੀ ਬੀਤਦੀ ਹੈ ॥੫॥

ਪਦ ਅਰਥ ਹਾਲਤ = ਇਹ ਲੋਕ। ਪਲਤੁ {परन्न} ਪਰਲੋਕ। ਦੁਖੇ = ਦੁਖਿ ਹੀ, ਦੁੱਖ ਵਿਚ ਹੀ ॥੫॥

SikhNet (Spanish)Ellos pierden provecho de este mundo y del siguiente, y pasan sus días en total tristeza. (15)

ਲਿਖਦਿਆ ਲਿਖਦਿਆ; ਕਾਗਦ ਮਸੁ ਖੋਈ ॥

likhadiaa likhadiaa; kaagad mas khoee |

Sant Singh KhalsaWriting on and on endlessly, they run out of paper and ink.
Manmohan SinghWriting and writing, paper and ink fail them.
Manmohan Singh (Punjabi)ਲਿਖਦਿਆਂ ਤੇ ਲਿਖਦਿਆਂ ਉਨ੍ਹਾ ਦਾ ਕਾਗਜ ਤੇ ਸਿਆਹੀ ਨਿਖੁਟ ਜਾਂਦੇ ਹਨ।
Fareedkot Teekaਲਿਖਦਿਆਂ ਲਿਖਦਿਆਂ ਕਾਗਜ ਸਿਆਹੀ ਬਿਅਰਥ ਗਵਾਇ ਲਈ ਹੈ॥
Prof. Sahib Singh(ਮਾਇਆ-ਵੇੜ੍ਹੇ ਮਨੁੱਖ ਮਾਇਆ ਦੇ ਲੇਖੇ) ਲਿਖਦੇ ਲਿਖਦੇ (ਅਨੇਕਾਂ) ਕਾਗ਼ਜ਼ ਤੇ (ਬੇਅੰਤ) ਸਿਆਹੀ ਮੁਕਾ ਲੈਂਦੇ ਹਨ,

ਪਦ ਅਰਥ ਮਸੁ = ਸਿਆਹੀ। ਖੋਈ = ਮੁਕਾ ਲਈ।

SikhNet (Spanish)En papel y tinta nunca acabarían de relatar todo lo que les pasa, pero siempre resuena lo mismo:

ਦੂਜੈ ਭਾਇ; ਸੁਖੁ ਪਾਏ ਨ ਕੋਈ ॥

doojai bhaae; sukh paae na koee |

Sant Singh KhalsaThrough the love with duality, no one has found peace.
Manmohan SinghIn duality none has ever attained to peace.
Manmohan Singh (Punjabi)ਦਵੈਤ-ਭਾਵ ਵਿੱਚ ਕਦੇ ਕਿਸੇ ਨੂੰ ਭੀ ਆਰਾਮ ਪਰਾਪਤ ਨਹੀਂ ਹੋਇਆ।
Fareedkot Teekaਦ੍ਵੈਤ ਭਾਵ ਮੇਂ ਸੁਖ ਕੋਈ ਨਹੀਂ ਪਾਵਤਾ॥
Prof. Sahib Singhਪਰ ਮਾਇਆ ਦੇ ਮੋਹ ਵਿਚ ਫਸੇ ਰਹਿ ਕੇ ਕਿਸੇ ਨੇ ਕਦੇ ਆਤਮਕ ਆਨੰਦ ਨਹੀਂ ਮਾਣਿਆ।

ਪਦ ਅਰਥ ਦੂਜੈ ਭਾਇ = ਮਾਇਆ ਦੇ ਪਿਆਰ ਵਿਚ।

SikhNet (Spanish)en la dualidad, nadie ha logrado la Paz.

ਕੂੜੁ ਲਿਖਹਿ ਤੈ ਕੂੜੁ ਕਮਾਵਹਿ; ਜਲਿ ਜਾਵਹਿ. ਕੂੜਿ ਚਿਤੁ ਲਾਵਣਿਆ ॥੬॥

koorr likheh tai koorr kamaaveh; jal jaaveh. koorr chit laavaniaa |6|

Sant Singh KhalsaThey write falsehood, and they practice falsehood; they are burnt to ashes by focusing their consciousness on falsehood. ||6||
Manmohan SinghFalsehood they write falsehood they practise and are burnt to ashes by fixing their mind upon falsehood.
Manmohan Singh (Punjabi)ਝੂਠ ਉਹ ਲਿਖਦੇ ਹਨ, ਝੂਠ ਦਾ ਉਹ ਅਭਿਆਸ ਕਰਦੇ ਹਨ ਅਤੇ ਝੂਠ ਨਾਲ ਆਪਦਾ ਮਨ ਜੋੜ ਕੇ ਉਹ ਸੜ-ਸੁਆਹ ਹੋ ਜਾਂਦੇ ਹਨ।
Fareedkot Teekaਜੋ ਝੂਠੇ ਕਰਮ ਕਮਾਵਤੇ ਹੈਂ, ਸੋ ਝੂਠ ਹੀ ਲਿਖਤੇ ਹੈਂ, ਸੋ ਝੂਠੇ ਸੰਸਾਰ ਮੇਂ ਚਿਤ ਲਾਉਣ ਵਾਲੇ ਤ੍ਰਿਸਨਾ ਅਗਨੀ ਕਰ ਜਲ ਜਾਤੇ ਹੈਂ॥੬॥
Prof. Sahib Singhਉਹ ਮਾਇਆ ਦਾ ਹੀ ਲੇਖਾ ਲਿਖਦੇ ਰਹਿੰਦੇ ਹਨ, ਅਤੇ ਮਾਇਆ ਹੀ ਇਕੱਠੀ ਕਰਦੇ ਰਹਿੰਦੇ ਹਨ, ਉਹ ਸਦਾ ਖਿੱਝਦੇ ਹੀ ਰਹਿੰਦੇ ਹਨ ਕਿਉਂਕਿ ਉਹ ਨਾਸਵੰਤ ਮਾਇਆ ਵਿਚ ਹੀ ਆਪਣਾ ਮਨ ਜੋੜੀ ਰੱਖਦੇ ਹਨ ॥੬॥

ਪਦ ਅਰਥ ਤੈ = ਅਤੇ। ਜਲਿ ਜਾਵਹਿ = ਸੜ ਜਾਂਦੇ ਹਨ, ਖਿੱਝਦੇ ਹਨ। ਕੂੜਿ = ਕੂੜ ਵਿਚ, ਨਾਸਵੰਤ ਦੇ ਮੋਹ ਵਿਚ ॥੬॥

SikhNet (Spanish)En la falsedad escriben, en la falsedad entonan sus mentes, y en la falsedad son consumidos por el fuego de sus pasiones.(6)

ਗੁਰਮੁਖਿ; ਸਚੋ ਸਚੁ ਲਿਖਹਿ ਵੀਚਾਰੁ ॥

guramukh; sacho sach likheh veechaar |

Sant Singh KhalsaThe Gurmukhs write and reflect on Truth, and only Truth.
Manmohan SinghThe pious persons write and deliberate over nothing but truth.
Manmohan Singh (Punjabi)ਪਵਿੱਤ੍ਰ ਪੁਰਸ਼ ਨਿਰੋਲ ਸੱਚ ਹੀ ਲਿਖਦੇ ਅਤੇ ਸੋਚਦੇ ਸਮਝਦੇ ਹਨ।
Fareedkot Teekaਗੁਰਮੁਖ ਸਚ ਹੀ ਲਿਖਤੇ ਹੈਂ ਪੁਨਾ ਸਚ ਹੀ ਵੀਚਾਰਤੇ ਹੈਂ॥
Prof. Sahib Singhਗੁਰੂ ਦੀ ਸਰਨ ਵਿਚ ਰਹਿਣ ਵਾਲੇ ਮਨੁੱਖ ਸਦਾ-ਥਿਰ ਪ੍ਰਭੂ ਦਾ ਨਾਮ ਲਿਖਦੇ ਹਨ, ਪਰਮਾਤਮਾ ਦੇ ਗੁਣਾਂ ਦਾ ਵਿਚਾਰ ਲਿਖਦੇ ਹਨ।
SikhNet (Spanish)Los Fieles de Dios escriben de la Verdad solamente, piensan sólo en la Verdad,

ਸੇ ਜਨ ਸਚੇ; ਪਾਵਹਿ ਮੋਖ ਦੁਆਰੁ ॥

se jan sache; paaveh mokh duaar |

Sant Singh KhalsaThe true ones find the gate of salvation.
Manmohan SinghThose true persons gain the gate of salvation.
Manmohan Singh (Punjabi)ਉਹ ਸੱਚੇ ਪੁਰਸ਼ ਮੁਕਤੀ ਦਾ ਦਰਵਾਜ਼ਾ ਪਾ ਲੈਂਦੇ ਹਨ।
Fareedkot Teekaਸੇ ਗੁਰਮੁਖ ਜਨ ਸਚੇ (ਮੋਖ ਦੁਆਰੁ) ਗ੍ਯਾਨ ਕੋ ਪਾਵਤੇ ਹੈਂ॥
Prof. Sahib Singhਉਹ ਮਨੁੱਖ ਸਦਾ-ਥਿਰ ਪ੍ਰਭੂ ਦਾ ਰੂਪ ਹੋ ਜਾਂਦੇ ਹਨ, ਉਹ ਮਾਇਆ ਦੇ ਮੋਹ ਤੋਂ ਖ਼ਲਾਸੀ ਦਾ ਰਾਹ ਲੱਭ ਲੈਂਦੇ ਹਨ।

ਪਦ ਅਰਥ ਸਚੇ = ਸਦਾ-ਥਿਰ ਪ੍ਰਭੂ ਦਾ ਰੂਪ। ਮੋਖ ਦੁਆਰੁ = (ਮਾਇਆ ਦੇ ਮੋਹ ਤੋਂ) ਖ਼ਲਾਸੀ ਦਾ ਦਰਵਾਜ਼ਾ।

SikhNet (Spanish)y así escalan la entrada hasta la Puerta de la Salvación.

ਸਚੁ ਕਾਗਦੁ ਕਲਮ ਮਸਵਾਣੀ; ਸਚੁ ਲਿਖਿ ਸਚਿ ਸਮਾਵਣਿਆ ॥੭॥

sach kaagad kalam masavaanee; sach likh sach samaavaniaa |7|

Sant Singh KhalsaTrue is their paper, pen and ink; writing Truth, they are absorbed in the True One. ||7||
Manmohan SinghTrue is the paper, pen and inkpot of those who writing the truth become absorbed in the True Lord.
Manmohan Singh (Punjabi)ਸੱਚਾ ਹੈ ਕਾਗਜ, ਕਲਮ ਅਤੇ ਦਵਾਤ ਉਨ੍ਹਾਂ ਦੀ ਜੋ ਸੱਚ ਨੂੰ ਲਿਖ ਕੇ ਸੱਚੇ ਸੁਆਮੀ ਅੰਦਰ ਲੀਨ ਹੋ ਜਾਂਦੇ ਹਨ।
Fareedkot Teekaਉਨ ਕਾ ਕਾਗਜ ਕਲਮ ਸਿਆਹੀ ਸਚੀ, ਭਾਵ ਸਫਲੀ ਹੈ, ਜੋ ਸਚ ਨਾਮ ਕੋ ਲਿਖਤੇ ਹੈਂ ਪੁਨਾ ਸਚ ਮੇਂ ਹੀ ਸਮਾਵਤੇ ਹੈਂ॥੭॥
Prof. Sahib Singhਉਹਨਾਂ ਮਨੁੱਖਾਂ ਦਾ ਕਾਗ਼ਜ਼ ਸਫਲ ਹੈ, ਉਹਨਾਂ ਦੀ ਕਲਮ ਸਫਲ ਹੈ, ਦਵਾਤ ਭੀ ਸਫਲ ਹੈ, ਜੇਹੜੇ ਸਦਾ-ਥਿਰ ਪ੍ਰਭੂ ਦਾ ਨਾਮ ਲਿਖ ਲਿਖ ਕੇ ਸਦਾ-ਥਿਰ ਪ੍ਰਭੂ ਦੇ ਵਿਚ ਹੀ ਲੀਨ ਰਹਿੰਦੇ ਹਨ ॥੭॥

ਪਦ ਅਰਥ ਸਚੁ = ਸਫਲ। ਮਸਵਾਣੀ = ਦਵਾਤ। ਲਿਖਿ = ਲਿਖ ਕੇ ॥੭॥

SikhNet (Spanish)Verdadero es el papel, la tinta y la pluma que escriba solamente de la Verdad, porque haciéndolo así, uno se inmerge en el Uno Verdadero.(7)

ਮੇਰਾ ਪ੍ਰਭੁ; ਅੰਤਰਿ ਬੈਠਾ ਵੇਖੈ ॥

meraa prabh; antar baitthaa vekhai |

Sant Singh KhalsaMy God sits deep within the self; He watches over us.
Manmohan SinghMy Master by sitting in men's mind is beholding their actions.
Manmohan Singh (Punjabi)ਮੇਰਾ ਮਾਲਕ ਮਨੁੱਖਾਂ ਦੇ ਮਨ ਵਿੱਚ ਬਹਿ ਕੇ ਉਨ੍ਹਾਂ ਦੇ ਕਰਮ ਦੇਖ ਰਿਹਾ ਹੈ।
Fareedkot Teekaਹੇ ਮੇਰਾ ਪ੍ਰਭੂ! ਤੂੰ ਸਚ ਕੇ ਅੰਤਰ ਬੈਠਾ ਵੇਖਤਾ ਹੈਂ॥
Prof. Sahib Singh(ਹੇ ਭਾਈ!) ਮੇਰਾ ਪਰਮਾਤਮਾ (ਸਭ ਜੀਵਾਂ ਦੇ) ਅੰਦਰ ਬੈਠਾ (ਹਰੇਕ ਦੀ) ਸੰਭਾਲ ਕਰਦਾ ਹੈ।

ਪਦ ਅਰਥ ਅੰਤਰਿ = (ਜੀਵਾਂ ਦੇ) ਅੰਦਰ।

SikhNet (Spanish)Mi Maestro se sienta conmigo y ve todo;

ਗੁਰ ਪਰਸਾਦੀ ਮਿਲੈ; ਸੋਈ ਜਨੁ ਲੇਖੈ ॥

gur parasaadee milai; soee jan lekhai |

Sant Singh KhalsaThose who meet the Lord, by Guru's Grace, are acceptable.
Manmohan SinghThe person who by Guru's grace meets God is in the account, (accepted).
Manmohan Singh (Punjabi)ਜੋ ਪੁਰਸ਼ ਗੁਰਾਂ ਦੀ ਮਿਹਰ ਦੁਆਰਾ ਵਾਹਿਗੁਰੂ ਨੂੰ ਮਿਲਦਾ ਹੈ ਉਹ ਹਿਸਾਬ ਕਿਤਾਬ ਵਿੱਚ (ਪਰਵਾਨ) ਹੈ।
Fareedkot Teekaਪਰੰਤੂ ਗੁਰੋਂ ਕੀ ਕਿਰਪਾ ਸੇ ਜੋ ਤੇਰੇ ਕੋ ਮਿਲਤਾ ਹੈ, ਸੋ ਜਨ ਮਿਲਾਪ ਕੇ ਲੇਖੇ ਮੇਂ ਪੜਤਾ ਹੈ॥
Prof. Sahib Singhਜੇਹੜਾ ਮਨੁੱਖ ਗੁਰੂ ਦੀ ਕਿਰਪਾ ਨਾਲ ਉਸ ਪਰਮਾਤਮਾ ਦੇ ਚਰਨਾਂ ਵਿਚ ਜੁੜਦਾ ਹੈ, ਉਹੀ ਮਨੁੱਖ ਪਰਮਾਤਮਾ ਦੀਆਂ ਨਜ਼ਰਾਂ ਵਿਚ ਪਰਵਾਨ ਹੁੰਦਾ ਹੈ।

ਪਦ ਅਰਥ ਲੇਖੈ = ਲੇਖੇ ਵਿਚ, ਪਰਵਾਨ।

SikhNet (Spanish)aquél que Lo encuentra por la Gracia del Guru tiene su cuenta saldada.

ਨਾਨਕ. ਨਾਮੁ ਮਿਲੈ ਵਡਿਆਈ; ਪੂਰੇ ਗੁਰ ਤੇ ਪਾਵਣਿਆ ॥੮॥੨੨॥੨੩॥

naanak. naam milai vaddiaaee; poore gur te paavaniaa |8|22|23|

Sant Singh KhalsaO Nanak, glorious greatness is received through the Naam, which is obtained through the Perfect Guru. ||8||22||23||
Manmohan SinghNanak, through God's Name greatness is obtained. From the perfect Guru the Name is procured.
Manmohan Singh (Punjabi)ਨਾਨਕ ਰੱਬ ਦੇ ਨਾਮ ਰਾਹੀਂ ਬਜੁਰਗੀ ਪਰਾਪਤ ਹੁੰਦੀ ਹੈ। ਪੂਰਨ ਗੁਰਾਂ ਪਾਸੋਂ ਨਾਮ ਪਾਹਿਆ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤੇਰੇ ਨਾਮ ਕਰ ਵਡਿਆਈ ਮਿਲਤੀ ਹੈ ਔਰ ਨਾਮ ਪੂਰੇ ਗੁਰ ਤੇ ਪਾਈਤਾ ਹੈ॥੮॥੨੨॥੨੩॥☬ਆਤਮਾ ਜੋ ਜੀਵ ਹੈ ਇਹ ਈਸ੍ਵਰ ਰੂਪ ਹੈ, ਐਸਾ ਗ੍ਯਾਨ ਰਿਦੇ ਮੇਂ ਕੈਸੇ ਹੋਵੇ? ਐਸੇ ਪ੍ਰਸਨ ਪ੍ਰਤੀ ਉੱਤ੍ਰ ਕਹਤੇ ਹੈਂ:
Prof. Sahib Singhਹੇ ਨਾਨਕ! ਪਰਮਾਤਮਾ ਦਾ ਨਾਮ ਪੂਰੇ ਗੁਰੂ ਪਾਸੋਂ ਹੀ ਮਿਲਦਾ ਹੈ। ਜਿਸ ਨੂੰ ਨਾਮ ਮਿਲ ਜਾਂਦਾ ਹੈ, ਉਹ (ਪਰਮਾਤਮਾ ਦੀ ਹਜ਼ੂਰੀ ਵਿਚ) ਆਦਰ ਪ੍ਰਾਪਤ ਕਰਦਾ ਹੈ ॥੮॥੨੨॥੨੩॥

ਪਦ ਅਰਥ ਤੇ = ਪਾਸੋਂ ॥੮॥

SikhNet (Spanish)Oh, dice Nanak, él es beatificado en el Nombre del Señor.(8-22-23)

Open this shabad (27 lines, Angs 122-123) →

Shabad Guru Amardas Ji Raag Maajh continues on Ang 124

ਮਾਝ ਮਹਲਾ ੩ ॥

maajh mahalaa 3 |

Sant Singh KhalsaMaajh, Third Mehl:
Manmohan SinghMajh, Third Guru.
Manmohan Singh (Punjabi)ਮਾਝ, ਤੀਜੀ ਪਾਤਸ਼ਾਹੀ।
SikhNet (Spanish)Mall, Mejl Guru Amar Das, Tercer Canal Divino.

ਆਤਮ ਰਾਮ ਪਰਗਾਸੁ; ਗੁਰ ਤੇ ਹੋਵੈ ॥

aatam raam paragaas; gur te hovai |

Sant Singh KhalsaThe Divine Light of the Supreme Soul shines forth from the Guru.
Manmohan SinghIt is from the Guru that the light of the all-pervading soul shines.
Manmohan Singh (Punjabi)ਗੁਰਾਂ ਤੋਂ ਹੀ ਸਰਬ-ਵਿਆਪਕ ਰੂਹ ਦਾ ਚਾਨਣ ਪ੍ਰਾਕਸ਼ ਹੁੰਦਾ ਹੈ।
Fareedkot Teekaਆਤਮਾ ਕਾ ਰਾਮ ਰੂਪਤਾ ਕਰ ਬਿਬੇਕ ਗੁਰੂ ਸੇ ਹੋਤਾ ਹੈ॥
Prof. Sahib Singhਗੁਰੂ ਪਾਸੋਂ ਹੀ ਮਨੁੱਖ ਨੂੰ ਇਹ ਚਾਨਣ ਹੋ ਸਕਦਾ ਹੈ ਕਿ ਪਰਮਾਤਮਾ ਦੀ ਜੋਤਿ ਸਭ ਵਿਚ ਵਿਆਪਕ ਹੈ।

ਪਦ ਅਰਥ ਆਤਮ ਰਾਮ = ਸਭ ਆਤਮਾਵਾਂ ਵਿਚ ਵਿਆਪਕ ਪ੍ਰਭੂ। ਪਰਗਾਸੁ = ਚਾਨਣ, ਆਤਮਕ ਚਾਨਣ। ਆਤਮ ਰਾਮ ਪਰਗਾਸੁ = ਇਸ ਸੱਚਾਈ ਦੀ ਸੂਝ ਕਿ ਪਰਮਾਤਮਾ ਸਭ ਜੀਵਾਂ ਵਿਚ ਵਿਆਪਕ ਹੈ। ਤੇ = ਤੋਂ, ਪਾਸੋਂ।

SikhNet (Spanish)la Luz del Todo Prevaleciente Señor brilla en la mente a través de la Gracia del Guru.

ਹਉਮੈ ਮੈਲੁ ਲਾਗੀ; ਗੁਰਸਬਦੀ ਖੋਵੈ ॥

haumai mail laagee; gurasabadee khovai |

Sant Singh KhalsaThe filth stuck to the ego is removed through the Word of the Guru's Shabad.
Manmohan SinghThe filth of ego, attached to man's mind is removed by the Guru's gospel.
Manmohan Singh (Punjabi)ਮਨੁੱਖ ਦੇ ਮਨ ਨੂੰ ਚਿਮੜੀ ਹੋਈ ਹੰਕਾਰ ਦੀ ਮਲੀਨਤਾ ਗੁਰਾਂ ਦੇ ਉਪਦੇਸ਼ ਦੁਆਰਾ ਉਤਰ ਜਾਂਦੀ ਹੈ।
Fareedkot Teekaਕਿਉਂਕਿ ਹੰਤਾ ਮਮਤਾ ਕੀ ਮੈਲ ਲਗੀ ਹੂਈ ਗੁਰੋਂ ਕੇ ਉਪਦੇਸ ਸੇ ਖੋਈ ਜਾਤੀ ਹੈ॥
Prof. Sahib Singhਗੁਰੂ ਦੇ ਸ਼ਬਦ ਦੀ ਰਾਹੀਂ ਹੀ ਮਨੁੱਖ (ਮਨ ਨੂੰ) ਲੱਗੀ ਹੋਈ ਹਉਮੈ ਦੀ ਮੈਲ ਧੋ ਸਕਦਾ ਹੈ।

ਪਦ ਅਰਥ ਖੋਵੈ = ਦੂਰ ਕਰਦਾ ਹੈ।

SikhNet (Spanish)y la inmundicia del ego es removida mediante la gracia de la palabra del Guru.

ਮਨੁ ਨਿਰਮਲੁ ਅਨਦਿਨੁ ਭਗਤੀ ਰਾਤਾ; ਭਗਤਿ ਕਰੇ ਹਰਿ ਪਾਵਣਿਆ ॥੧॥

man niramal anadin bhagatee raataa; bhagat kare har paavaniaa |1|

Sant Singh KhalsaOne who is imbued with devotional worship to the Lord night and day becomes pure. Worshipping the Lord, He is obtained. ||1||
Manmohan SinghThe man who night and day remains imbued with the Lord's worship becomes pure and obtains God by performing His devotional service.
Manmohan Singh (Punjabi)ਇਨਸਾਨ ਜੋ ਰੈਣ ਦਿਹੁੰ ਸਾਹਿਬ ਦੀ ਉਪਾਸ਼ਨਾ ਅੰਦਰ ਰੰਗਿਆ ਰਹਿੰਦਾ ਹੈ, ਪਵਿੱਤ੍ਰ ਹੋ ਜਾਂਦਾ ਅਤੇ ਪ੍ਰੇਮ-ਮਈ ਘਾਲ ਕਮਾਉਣ ਦੁਆਰਾ ਹਰੀ ਨੂੰ ਪਾ ਲੈਂਦਾ ਹੈ।
Fareedkot Teekaਰਾਤ ਦਿਨ ਭਗਤੀ ਮੇਂ ਰਤਾ ਹੂਆ ਮਨ ਨਿਰਮਲ ਹੂਆ ਹੈ ਔਰ ਭਗਤੀ ਕਰ ਹਰੀ ਕੋ ਪਾਇ ਲੇਤਾ ਹੈ॥੧॥
Prof. Sahib Singhਜਿਸ ਮਨੁੱਖ ਦਾ ਮਨ ਮਲ-ਰਹਿਤ ਹੋ ਜਾਂਦਾ ਹੈ ਉਹ ਪ੍ਰਭੂ ਦੀ ਭਗਤੀ ਵਿਚ ਰੰਗਿਆ ਜਾਂਦਾ ਹੈ, ਭਗਤੀ ਕਰ ਕਰ ਕੇ ਉਹ ਪਰਮਾਤਮਾ (ਦਾ ਮਿਲਾਪ) ਪ੍ਰਾਪਤ ਕਰ ਲੈਂਦਾ ਹੈ ॥੧॥

ਪਦ ਅਰਥ ਕਰੇ = ਕਰਿ, ਕਰ ਕੇ ॥੧॥

SikhNet (Spanish)Su mente se vuelve pura; noche y día está imbuido en la Alabanza del Señor, y de esta forma obtiene al Señor.(1)

ਹਉ ਵਾਰੀ ਜੀਉ ਵਾਰੀ; ਆਪਿ ਭਗਤਿ ਕਰਨਿ. ਅਵਰਾ ਭਗਤਿ ਕਰਾਵਣਿਆ ॥

hau vaaree jeeo vaaree; aap bhagat karan. avaraa bhagat karaavaniaa |

Sant Singh KhalsaI am a sacrifice, my soul is a sacrifice, to those who themselves worship the Lord, and inspire others to worship Him as well.
Manmohan SinghI am a sacrifice and my soul is a sacrifice unto those who themselves perform the Lord's worship, and cause others to take to Master's Meditation.
Manmohan Singh (Punjabi)ਮੈਂ ਕੁਰਬਾਨ ਹਾਂ ਅਤੇ ਮੇਰੀ ਆਤਮਾ ਕੁਰਬਾਨ ਹੈ ਉਨ੍ਹਾਂ ਉਤੋਂ ਜੋ ਖੁਦ ਸੁਆਮੀ ਦੀ ਚਾਕਰੀ ਕਮਾਉਂਦੇ ਹਨ ਅਤੇ ਹੋਰਨਾ ਨੂੰ ਮਾਲਕ ਦੇ ਸਿਮਰਨ ਅੰਦਰ ਜੋੜਦੇ ਹਨ।
Fareedkot Teekaਜੋ ਆਪਿ ਭਗਤੀ ਕਰਨ ਔਰੋਂ ਸੇ ਕਰਾਵਤੇ ਹੈਂ, ਮੈਂ ਤਿਨ ਕੇ ਮਨ ਤਨ ਕਰ ਕੇ ਵਾਰਨੇ ਜਾਤਾ ਹੂੰ॥
Prof. Sahib Singhਮੈਂ ਉਹਨਾਂ ਮਨੁੱਖਾਂ ਤੋਂ ਸਦਾ ਸਦਕੇ ਜਾਂਦਾ ਹਾਂ, ਜੇਹੜੇ ਆਪ ਪਰਮਾਤਮਾ ਦੀ ਭਗਤੀ ਕਰਦੇ ਹਨ ਤੇ ਹੋਰਨਾਂ ਪਾਸੋਂ ਭਗਤੀ ਕਰਾਂਦੇ ਹਨ।

ਪਦ ਅਰਥ ਕਰਨਿ = ਕਰਦੇ ਹਨ।

SikhNet (Spanish)Yo soy un sacrificio, mi alma es un sacrificio, a los que adoran al Señor e Inspiran a otros a adorarlo.

ਤਿਨਾ ਭਗਤ ਜਨਾ ਕਉ. ਸਦ ਨਮਸਕਾਰੁ ਕੀਜੈ; ਜੋ ਅਨਦਿਨੁ ਹਰਿ ਗੁਣ ਗਾਵਣਿਆ ॥੧॥ ਰਹਾਉ ॥

tinaa bhagat janaa kau. sad namasakaar keejai; jo anadin har gun gaavaniaa |1| rahaau |

Sant Singh KhalsaI humbly bow to those devotees who chant the Glorious Praises of the Lord, night and day. ||1||Pause||
Manmohan SinghEver make obeisance unto those pious person who night and day chant God's glories. Pause.
Manmohan Singh (Punjabi)ਸਦੀਵ ਹੀ ਉਨ੍ਹਾਂ ਪਵਿੱਤ੍ਰ ਪੁਰਸ਼ਾ ਨੂੰ ਪ੍ਰਣਾਮ ਕਰ ਜਿਹੜੇ ਰਾਤ੍ਰੀ ਤੇ ਦਿਹੁੰ ਵਾਹਿਗੁਰੂ ਦੀ ਸਿਫ਼ਤ ਸ਼ਲਾਘਾ ਗਾਹਿਨ ਕਰਦੇ ਹਨ। ਠਹਿਰਾਉ।
Fareedkot Teekaਔਰ ਜੋ ਰਾਤ ਦਿਨ ਹਰੀ ਕੇ ਗੁਣ ਗਾਵਤੇ ਹੈਂ ਤਿਨ ਭਗਤ ਜਨਾਂ ਕਉ ਸਦਾ ਨਮਸਕਾਰ ਕਰੀਏ॥੧॥ ਰਹਾਉ ॥
Prof. Sahib Singhਇਹੋ ਜਿਹੇ ਭਗਤਾਂ ਅੱਗੇ ਸਦਾ ਸਿਰ ਨਿਵਾਣਾ ਚਾਹੀਦਾ ਹੈ, ਜੇਹੜੇ ਹਰ ਰੋਜ਼ ਪਰਮਾਤਮਾ ਦੇ ਗੁਣ ਗਾਂਦੇ ਹਨ ॥੧॥ ਰਹਾਉ ॥

ਪਦ ਅਰਥ ਕਉ = ਨੂੰ। ਸਦ = ਸਦਾ। ਕੀਜੈ = ਕਰਨੀ ਚਾਹੀਦੀ ਹੈ। ਅਨਦਿਨੁ = ਹਰ ਰੋਜ਼ ॥੧॥ ਰਹਾਉ ॥

SikhNet (Spanish)Me postro en Reverencia ante tales Devotos, por siempre y para siempre, ante aquéllos que en la Alabanza, conciben a su Señor. (1-Pausa)

ਆਪੇ ਕਰਤਾ ਕਾਰਣੁ ਕਰਾਏ ॥

aape karataa kaaran karaae |

Sant Singh KhalsaThe Creator Lord Himself is the Doer of deeds.
Manmohan SinghThe creator Himself does the deeds.
Manmohan Singh (Punjabi)ਸਿਰਜਣਹਾਰ ਖੁਦ ਹੀ ਕਾਰਜ ਕਰਦਾ ਹੈ।
Fareedkot Teekaਆਪ ਹੀ (ਕਰਤਾ) ਪਰਮੇਸ੍ਵਰ ਕਾਰਣ ਮਾਇਆ ਹੰਕਾਰ ਮਹਿਤਤ੍ਵ ਆਦਿ ਦੁਆਰੇ ਸ੍ਰਿਸਟੀ ਕੋ ਕਰਾਵੇ ਹੈ॥
Prof. Sahib Singhਕਰਤਾਰ ਆਪ ਹੀ (ਜੀਵਾਂ ਪਾਸੋਂ ਭਗਤੀ ਕਰਾਣ ਦਾ) ਸਬੱਬ ਪੈਦਾ ਕਰਦਾ ਹੈ।

ਪਦ ਅਰਥ ਕਾਰਣੁ = (ਭਗਤੀ ਕਰਨ ਦਾ) ਸਬੱਬ।

SikhNet (Spanish)Él, el Señor Mismo, hace todo;

ਜਿਤੁ ਭਾਵੈ; ਤਿਤੁ ਕਾਰੈ ਲਾਏ ॥

jit bhaavai; tith kaarai laae |

Sant Singh KhalsaAs He pleases, He applies us to our tasks.
Manmohan SinghHe yokes man to the task which He likes.
Manmohan Singh (Punjabi)ਉਹ ਬੰਦੇ ਨੂੰ ਉਸ ਕੰਮ ਲਾਉਂਦਾ ਹੈ ਜਿਹੜਾ ਉਸ ਨੂੰ ਚੰਗਾ ਲਗਦਾ ਹੈ।
Fareedkot Teekaਪੁਨਾ ਜਿਸ ਕਾਰ ਮੇਂ ਚਾਹੇ ਉਸ ਕਾਰ ਮੇਂ ਲਗਾਵਤਾ ਹੈ॥
Prof. Sahib Singh(ਕਿਉਂਕਿ) ਉਹ ਜੀਵਾਂ ਨੂੰ ਉਸ ਕੰਮ ਵਿਚ ਲਾਂਦਾ ਹੈ ਜਿਸ ਵਿਚ ਲਾਣਾ ਉਸ ਨੂੰ ਚੰਗਾ ਲੱਗਦਾ ਹੈ।

ਪਦ ਅਰਥ ਜਿਤੁ ਕਾਰੈ = ਜਿਸ ਕਾਰ ਵਿਚ। ਤਿਤੁ = ਉਸ ਵਿਚ।

SikhNet (Spanish)nos asigna las faenas, así como es Su Voluntad.

ਪੂਰੈ ਭਾਗਿ. ਗੁਰ ਸੇਵਾ ਹੋਵੈ; ਗੁਰ ਸੇਵਾ ਤੇ ਸੁਖੁ ਪਾਵਣਿਆ ॥੨॥

poorai bhaag. gur sevaa hovai; gur sevaa te sukh paavaniaa |2|

Sant Singh KhalsaThrough perfect destiny, we serve the Guru; serving the Guru, peace is found. ||2||
Manmohan SinghThrough perfect Good fortune the Guru's service is performed. From the Guru's service alone solace is procured.
Manmohan Singh (Punjabi)ਪੂਰਨ ਚੰਗੇ ਨਸੀਬਾਂ ਰਾਹੀਂ ਗੁਰਾਂ ਦੀ ਟਹਿਲ-ਸੇਵਾ ਕਮਾਈ ਜਾਂਦੀ ਹੈ। ਗੁਰਾਂ ਦੀ ਚਾਕਰੀ ਤੋਂ ਹੀ ਕੇਵਲ ਠੰਢ ਚੈਨ ਪਰਾਪਤ ਹੁੰਦੀ ਹੈ।
Fareedkot Teekaਪੂਰਨ ਭਾਗ ਹੋਵੈ ਤੋ ਗੁਰੋਂ ਕੀ ਸੇਵਾ ਹੋਤੀ ਹੈ ਕਿਉਂਕਿ ਗੁਰੋਂ ਕੀ ਸੇਵਾ ਕਰ ਸੁਖ ਪਾਈਤਾ ਹੈ॥੨॥
Prof. Sahib Singhਵੱਡੀ ਕਿਸਮਤਿ ਨਾਲ ਹੀ ਜੀਵ ਪਾਸੋਂ ਗੁਰੂ ਦਾ ਆਸਰਾ ਲਿਆ ਜਾ ਸਕਦਾ ਹੈ। ਗੁਰੂ ਦਾ ਆਸਰਾ ਲੈ ਕੇ (ਵਡ-ਭਾਗੀ) ਮਨੁੱਖ ਆਤਮਕ ਆਨੰਦ ਮਾਣਦਾ ਹੈ ॥੨॥
SikhNet (Spanish)Si el Destino de uno es Verdadero, uno sirve al Guru, y a través del Servicio se eleva al Estado de Éxtasis. (2)

ਮਰਿ ਮਰਿ ਜੀਵੈ; ਤਾ ਕਿਛੁ ਪਾਏ ॥

mar mar jeevai; taa kichh paae |

Sant Singh KhalsaThose who die, and remain dead while yet alive, obtain it.
Manmohan SinghIf man lives after eradicating his ego then does he gain something.
Manmohan Singh (Punjabi)ਜੇਕਰ ਆਦਮੀ ਆਪਣੇ ਆਪੇ ਨੂੰ ਨਵਿਰਤ ਕਰਕੇ ਜੀਵੇ ਤਦ ਉਸ ਨੂੰ ਕੁਝ ਪਰਾਪਤ ਹੁੰਦਾ ਹੈ।
Fareedkot Teekaਸੰਸਾਰ ਕੀ ਤਰਫ ਸੇ ਮਰ ਜਾਵੇ ਜਿਸ ਪਰਮੇਸ੍ਵਰ ਸੇ ਮੂਆ ਹੂਆ ਹੈ ਤਿਸ ਮੇਂ ਜੀਵੇ, ਅਰਥਾਤ ਤਿਸ ਕੇ ਭਜਨ ਮੇਂ ਸਾਵਧਾਨ ਹੋਵੇ ਤਾਂ ਕੁਛ ਲਾਭ ਪਾਵਤਾ ਹੈ॥
Prof. Sahib Singhਜਦੋਂ ਮਨੁੱਖ ਮੁੜ ਮੁੜ ਜਤਨ ਕਰ ਕੇ ਹਉਮੈ ਵਲੋਂ ਮਰਦਾ ਹੈ ਤੇ ਆਤਮਕ ਜੀਵਨ ਹਾਸਲ ਕਰਦਾ ਹੈ, ਤਦੋਂ ਉਹ ਪਰਮਾਤਮਾ ਦੀ ਭਗਤੀ ਦਾ ਕੁਝ ਆਨੰਦ ਮਾਣਦਾ ਹੈ।

ਪਦ ਅਰਥ ਮਰਿ = (ਹਉਮੈ ਵਲੋਂ) ਮਾਰ ਕੇ। ਜੀਵੈ = ਆਤਮਕ ਜੀਵਨ ਹਾਸਲ ਕਰਦਾ ਹੈ। ਕਿਛੁ = (ਭਗਤੀ ਦਾ) ਕੁਝ (ਅਨੰਦ)।

SikhNet (Spanish)Aquél que calma su ego, obtiene al Señor;

ਗੁਰ ਪਰਸਾਦੀ; ਹਰਿ ਮੰਨਿ ਵਸਾਏ ॥

gur parasaadee; har man vasaae |

Sant Singh KhalsaBy Guru's Grace, they enshrine the Lord within their minds.
Manmohan SinghBy the Guru's grace he enshrines God in his mind.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ ਉਹ ਵਾਹਿਗੁਰੂ ਨੂੰ ਆਪਦੇ ਚਿੱਤ ਵਿੱਚ ਟਿਕਾਉਂਦਾ ਹੈ।
Fareedkot Teekaਗੁਰੋਂ ਕੀ ਕਿਰਪਾ ਸੇ ਹਰੀ ਨਾਮ ਕੋ ਮਨ ਮੇਂ ਵਸਾਵਤਾ ਹੈ॥
Prof. Sahib Singh(ਤਦੋਂ) ਗੁਰੂ ਦੀ ਕਿਰਪਾ ਨਾਲ ਉਹ ਪਰਮਾਤਮਾ ਨੂੰ ਆਪਣੇ ਮਨ ਵਿਚ ਵਸਾਂਦਾ ਹੈ।

ਪਦ ਅਰਥ ਮੰਨਿ = ਮਨਿ, ਮਨ ਵਿਚ।

SikhNet (Spanish)y por la Gracia del Guru, enaltece al Señor en su mente.

ਸਦਾ ਮੁਕਤੁ ਹਰਿ ਮੰਨਿ ਵਸਾਏ; ਸਹਜੇ ਸਹਜਿ ਸਮਾਵਣਿਆ ॥੩॥

sadaa mukat har man vasaae; sahaje sehaj samaavaniaa |3|

Sant Singh KhalsaEnshrining the Lord within their minds, they are liberated forever. With intuitive ease, they merge into the Lord. ||3||
Manmohan SinghHe, who places the Lord within his heart is ever emancipated and easily gets absorbed in the Master.
Manmohan Singh (Punjabi)ਜੋ ਸੁਆਮੀ ਨੂੰ ਆਪਣੇ ਦਿਲ ਅੰਦਰ ਅਸਥਾਪਨ ਕਰਦਾ ਹੈ ਉਹ ਹਮੇਸ਼ਾਂ ਲਈ ਬੰਦਖਲਾਸ ਹੈ ਅਤੇ ਸੁਖੈਨ ਹੀ ਮਾਲਕ ਅੰਦਰ ਲੀਨ ਹੋ ਜਾਂਦਾ ਹੈ।
Fareedkot Teekaਜਿਨ੍ਹੋਂ ਨੇ ਹਰੀ ਕੇ ਨਾਮ ਮਨ ਮੇਂ ਵਸਾਏ ਹੈਂ ਵਹੁ ਸਦਾ ਮੁਕਤ ਹੈਂ ਔਰ ਸੁਭਾਵਕ ਹੀ ਸਹਜ ਪਦ ਮੇਂ ਸਮਾ ਜਾਤੇ ਹੈਂ॥੩॥
Prof. Sahib Singhਜੇਹੜਾ ਮਨੁੱਖ ਪਰਮਾਤਮਾ ਨੂੰ ਆਪਣੇ ਮਨ ਵਿਚ ਵਸਾਈ ਰੱਖਦਾ ਹੈ, ਉਹ ਸਦਾ (ਹਉਮੈ ਆਦਿਕ ਵਿਕਾਰਾਂ ਤੋਂ) ਆਜ਼ਾਦ ਰਹਿਂਦਾ ਹੈ, ਉਹ ਸਦਾ ਆਤਮਕ ਅਡੋਲਤਾ ਵਿਚ ਹੀ ਲੀਨ ਰਹਿਂਦਾ ਹੈ ॥੩॥

ਪਦ ਅਰਥ ਸਹਜੇ = ਸਹਜਿ ਹੀ, ਆਤਮਕ ਅਡੋਲਤਾ ਵਿਚ ਹੀ ॥੩॥

SikhNet (Spanish)Así es redimido y espontáneamente se inmerge en la Paz del Equilibrio. (3)

ਬਹੁ ਕਰਮ ਕਮਾਵੈ; ਮੁਕਤਿ ਨ ਪਾਏ ॥

bahu karam kamaavai; mukat na paae |

Sant Singh KhalsaThey perform all sorts of rituals, but they do not obtain liberation through them.
Manmohan SinghMan performs many rituals but gains not deliverance.
Manmohan Singh (Punjabi)ਆਦਮੀ ਘਲੇਰੇ ਕਰਮ ਕਾਂਡ ਕਰਦਾ ਹੈ ਪ੍ਰੰਤੂ ਕਲਿਆਨ ਨੂੰ ਪਰਾਪਤ ਨਹੀਂ ਹੁੰਦਾ।
Fareedkot Teekaਹਰੀ ਕੀ ਭਗਤੀ ਬਿਨਾਂ ਜੀਵ ਬਹੁ ਕਰਮ ਕਮਾਵਤਾ ਹੈ ਪਰੰਤੂ ਮੁਕਤੀ ਨਹੀਂ ਪਾਵਤਾ ਹੈ॥
Prof. Sahib Singh(ਭਗਤੀ ਤੋਂ ਬਿਨਾ) ਜੇ ਮਨੁੱਖ ਅਨੇਕਾਂ ਹੋਰ (ਮਿਥੇ ਹੋਏ ਧਾਰਮਿਕ) ਕੰਮ ਕਰਦਾ ਹੈ (ਤਾਂ ਭੀ ਵਿਕਾਰਾਂ ਤੋਂ) ਆਜ਼ਾਦੀ ਪ੍ਰਾਪਤ ਨਹੀਂ ਕਰ ਸਕਦਾ।

ਪਦ ਅਰਥ ਮੁਕਤਿ = (ਹਉਮੈ ਤੋਂ) ਖ਼ਲਾਸੀ।

SikhNet (Spanish)El hombre puede hacer muchos actos piadosos, pero no se libera;

ਦੇਸੰਤਰੁ ਭਵੈ; ਦੂਜੈ ਭਾਇ ਖੁਆਏ ॥

desantar bhavai; doojai bhaae khuaae |

Sant Singh KhalsaThey wander around the countryside, and in love with duality, they are ruined.
Manmohan SinghIn the country he wanders about, and on account of another's love he is ruined.
Manmohan Singh (Punjabi)ਮੁਲਕ ਵਿੱਚ ਉਹ ਭਟਕਦਾ ਫਿਰਦਾ ਹੈ ਅਤੇ ਉਹ ਹੋਰਸ ਦੀ ਪ੍ਰੀਤ ਦੇ ਕਾਰਨ ਤਬਾਹ ਹੋ ਜਾਂਦਾ ਹੈ।
Fareedkot Teekaਦ੍ਵੈਤ ਭਾਵ ਕਰ ਦੇਸਾਂਤ੍ਰੋਂ ਮੇਂ ਭ੍ਰਮਤਾ ਹੈ, ਯਾਂ ਤੇ ਦੁਖ ਪਾਵਤਾ ਹੈ॥
Prof. Sahib Singhਜੇ ਹੋਰ ਹੋਰ ਦੇਸਾਂ ਦਾ ਰਟਨ ਕਰਦਾ ਫਿਰੇ, ਤਾਂ ਭੀ ਮਾਇਆ ਦੇ ਮੋਹ ਵਿਚ ਰਹਿ ਕੇ ਕੁਰਾਹੇ ਹੀ ਪਿਆ ਰਹਿੰਦਾ ਹੈ।

ਪਦ ਅਰਥ ਦੇਸੰਤਰੁ = ਹੋਰ ਹੋਰ ਦੇਸ {ਅੰਤਰੁ = ਹੋਰ}। ਖੁਆਏ = ਕੁਰਾਹੇ ਪਿਆ ਰਹਿੰਦਾ ਹੈ।

SikhNet (Spanish)vaga de lugar en lugar perdido en la dualidad.

ਬਿਰਥਾ ਜਨਮੁ ਗਵਾਇਆ ਕਪਟੀ; ਬਿਨੁ ਸਬਦੈ. ਦੁਖੁ ਪਾਵਣਿਆ ॥੪॥

birathaa janam gavaaeaa kapattee; bin sabadai. dukh paavaniaa |4|

Sant Singh KhalsaThe deceitful lose their lives in vain; without the Word of the Shabad, they obtain only misery. ||4||
Manmohan SinghVainly does the deceiver lose his life. Without God's Name he undergoes hardships.
Manmohan Singh (Punjabi)ਛਲੀਆਂ ਬੇਅਰਥ ਹੀ ਆਪਦਾ ਜੀਵਨ ਵੰਞਾ ਲੈਂਦਾ ਹੈ। ਹਰੀ ਦੇ ਨਾਮ ਦੇ ਬਾਝੋਂ ਉਹ ਕਸ਼ਟ ਸਹਾਰਦਾ ਹੈ।
Fareedkot Teekaਕਪਟੀ ਜੀਵ ਨੇ ਬਿਅਰਥ ਹੀ ਜਨਮ ਗਵਾਇਆ ਹੈ ਗੁਰੋਂ ਕੇ ਉਪਦੇਸ਼ ਬਿਨਾ ਦੁਖ ਪਾਵਤਾ ਹੈ॥☬ਜੇ ਕਹੈ ਸੁਖ ਕੈਸੇ ਹੋਤਾ ਹੈ? ਸੋ ਕਹਤੇ ਹੈਂ:
Prof. Sahib Singh(ਅਸਲ ਵਿਚ ਉਹ ਮਨੁੱਖ ਛਲ ਹੀ ਕਰਦਾ ਹੈ ਤੇ) ਛਲੀ ਮਨੁੱਖ ਆਪਣਾ ਮਨੁੱਖਾਂ ਜੀਵਨ ਵਿਅਰਥ ਗਵਾਂਦਾ ਹੈ, ਗੁਰੂ ਦੇ ਸ਼ਬਦ (ਦਾ ਆਸਰਾ ਲੈਣ) ਤੋਂ ਬਿਨਾ ਉਹ ਦੁੱਖ ਹੀ ਪਾਂਦਾ ਰਹਿਂਦਾ ਹੈ ॥੪॥

ਪਦ ਅਰਥ ਕਪਟੀ = ਛਲ ਕਰਨ ਵਾਲੇ ਨੇ ॥੪॥

SikhNet (Spanish)Engañándose a sí mismo y a otros, inútil se vuelve su vida, porque sin realizar la Palabra del Shabd, acaba lamentándose.(4)

ਧਾਵਤੁ ਰਾਖੈ; ਠਾਕਿ ਰਹਾਏ ॥

dhaavat raakhai; tthaak rahaae |

Sant Singh KhalsaThose who restrain their wandering mind, keeping it steady and stable,
Manmohan SinghHe who restrains his wandering mind and keeps it steady,
Manmohan Singh (Punjabi)ਜੋ ਆਪਦੇ ਭਟਕਦੇ ਹੋਏ ਮਨੂਹੈ ਨੂੰ ਰੋਕਦਾ ਹੈ ਅਤੇ ਹੋੜ ਕੇ ਇਸ ਨੂੰ ਅਡੋਲ ਰਖਦਾ ਹੈ,
Fareedkot Teekaਸ਼ਬਦ ਸਪਰਸ ਰੂਪ ਰਸ ਗੰਧ ਕੋ ਜੋ ਇੰਦ੍ਰੇ ਧਾਵਤੇ ਹੈਂ ਤਿਨ ਮੰਦ ਕਰਮੋਂ ਸੇ ਰੋਕ ਕਰ ਰਖੇ, ਅਰ ਮੰਦ ਸੰਕਲਪੋਂ ਸੇ ਮਨ ਕੋ ਰੋਕ ਰੱਖੇ॥
Prof. Sahib Singhਜੇਹੜਾ ਮਨੁੱਖ (ਵਿਕਾਰਾਂ ਵਲ) ਦੌੜਦੇ ਮਨ ਦੀ ਰਾਖੀ ਕਰਦਾ ਹੈ (ਇਸ ਨੂੰ ਵਿਕਾਰਾਂ ਵਲੋਂ) ਰੋਕ ਕੇ ਰੱਖਦਾ ਹੈ,

ਪਦ ਅਰਥ ਧਾਵਤੁ = (ਵਿਕਾਰਾਂ ਵਲ) ਦੌੜਦਾ ਮਨ। ਠਾਕਿ = (ਵਿਕਾਰਾਂ ਵਲੋਂ) ਰੋਕ ਕੇ।

SikhNet (Spanish)Aquél que controla su mente caprichosa,

ਗੁਰ ਪਰਸਾਦੀ; ਪਰਮ ਪਦੁ ਪਾਏ ॥

gur parasaadee; param pad paae |

Sant Singh Khalsaobtain the supreme status, by Guru's Grace.
Manmohan Singhby the Guru's grace obtains the highest rank.
Manmohan Singh (Punjabi)ਉਹ ਗੁਰਾਂ ਦੀ ਦਇਆ ਦੁਆਰਾ ਮਹਾਨ ਉਚੇ ਮਰਤਬੇ ਨੂੰ ਪਾ ਲੈਂਦਾ ਹੈ।
Fareedkot Teekaਗੁਰੋਂ ਕੀ ਕਿਰਪਾ ਸੇ ਤਉ ਪਰਮਪਦ ਪਾਵਤਾ ਹੈ॥
Prof. Sahib Singhਗੁਰੂ ਦੀ ਕਿਰਪਾ ਨਾਲ ਸਭ ਤੋਂ ਉੱਚਾ ਆਤਮਕ ਦਰਜਾ ਹਾਸਲ ਕਰ ਲੈਂਦਾ ਹੈ।

ਪਦ ਅਰਥ ਪਰਮ ਪਦੁ = ਸਭ ਤੋਂ ਉੱਚੀ ਆਤਮਕ ਅਵਸਥਾ।

SikhNet (Spanish)obtiene el más elevado Estado de Dicha;

ਸਤਿਗੁਰੁ ਆਪੇ ਮੇਲਿ ਮਿਲਾਏ; ਮਿਲਿ ਪ੍ਰੀਤਮ ਸੁਖੁ ਪਾਵਣਿਆ ॥੫॥

satigur aape mel milaae; mil preetam sukh paavaniaa |5|

Sant Singh KhalsaThe True Guru Himself unites us in Union with the Lord. Meeting the Beloved, peace is obtained. ||5||
Manmohan SinghThe True Guru himself unites man in the union of God who by meeting the Beloved, attains to peace.
Manmohan Singh (Punjabi)ਸੱਚੇ ਗੁਰੂ ਜੀ ਆਪ ਹੀ ਬੰਦੇ ਨੂੰ ਰੱਬ ਦੇ ਮਿਲਾਪ ਅੰਦਰ ਮਿਲਾਉਂਦੇ ਹਨ, ਜੋ ਪਿਆਰੇ ਨੂੰ ਭੇਟ ਕੇ ਆਰਾਮ ਪਾਉਂਦਾ ਹੈ।
Fareedkot Teekaਆਪ ਹੀ ਵਾਹਿਗੁਰੂ ਸਤਗੁਰੋਂ ਕਾ ਸੰਜੋਗ ਮਿਲਾਵਤਾ ਹੈ॥ ਪੁਨਾ (ਪ੍ਰੀਤਮ) ਸਤਗੁਰੋਂ ਕੇ ਸਾਥ ਮਿਲ ਕਰ ਸੁਖ ਪਾਈਤਾ ਹੈ॥੫॥
Prof. Sahib Singhਗੁਰੂ ਆਪ ਹੀ ਉਸ ਨੂੰ ਪਰਮਾਤਮਾ ਦੇ ਚਰਨਾਂ ਵਿਚ ਮਿਲਾ ਦੇਂਦਾ ਹੈ, ਪ੍ਰੀਤਮ-ਪ੍ਰਭੂ ਨੂੰ ਮਿਲ ਕੇ ਉਹ ਆਤਮਕ ਆਨੰਦ ਮਾਣਦਾ ਹੈ ॥੫॥

ਪਦ ਅਰਥ ਮੇਲਿ = ਪ੍ਰਭੂ ਦੇ ਮਿਲਾਪ ਵਿਚ, ਪ੍ਰਭੂ ਚਰਨਾਂ ਵਿਚ। ਮਿਲਿ ਪ੍ਰੀਤਮ = ਪ੍ਰੀਤਮ ਨੂੰ ਮਿਲ ਕੇ ॥੫॥

SikhNet (Spanish)el mismo Guru Verdadero lo une con el Señor, y encontrando al Señor obtiene la Paz.(5)

Open this shabad (27 lines, Angs 123-124) →

Ang 123 of 1430