ੴ

ਸਿੱਖਬਾਣੀ · SikhBani

ਆਪੇ ਰੰਗੇ ਸਹਜਿ ਸੁਭਾਏ ॥

aape range sehaj subhaae
Guru Amardas Ji ਗੁਰੂ ਅਮਰਦਾਸ ਜੀ · Raag Maajh · Ang 114 · 27 lines
Translations

ਮਾਝ ਮਹਲਾ ੩ ॥

maajh mahalaa 3 |

Sant Singh KhalsaMaajh, Third Mehl:
Manmohan SinghMajh, Third Guru.
Manmohan Singh (Punjabi)ਮਾਝ, ਤੀਜੀ ਪਾਤਸ਼ਾਹੀ।
SikhNet (Spanish)Mall, Mejl Guru Amar Das, Tercer Canal Divino.

ਆਪੇ ਰੰਗੇ ਸਹਜਿ ਸੁਭਾਏ ॥

aape range sehaj subhaae |

Sant Singh KhalsaHe Himself imbues us with His Love, with effortless ease.
Manmohan SinghHimself the Lord effortlessly imbues the mortal,
Manmohan Singh (Punjabi)ਆਪ ਸੁਆਮੀ ਨਿਰਯਤਨ ਹੀ ਪ੍ਰਾਣੀ ਨੂੰ ਰੰਗਦਾ ਹੈ,
Fareedkot Teekaਜੋ ਹਰੀ ਨੇ ਆਪੇ ਰੰਗੇ ਹੈਂ, ਸੋ ਨਿਰਜਤਨ ਹੀ ਸੁਭਾਇਮਾਨ ਹੋ ਰਹੇ ਹੈਂ॥
Prof. Sahib Singhਪ੍ਰਭੂ ਆਪ ਹੀ (ਜਿਨ੍ਹਾਂ ਮਨੁੱਖਾਂ ਨੂੰ) ਆਤਮਕ ਅਡੋਲਤਾ ਦੇ (ਰੰਗ) ਵਿਚ ਰੰਗਦਾ ਹੈ,

ਪਦ ਅਰਥ ਆਪੇ = (ਪ੍ਰਭੂ) ਆਪ ਹੀ। ਸਹਜਿ = ਆਤਮਕ ਅਡੋਲਤਾ ਵਿਚ। ਸੁਭਾਏ = ਸੁਭਾਇ, ਸੋਹਣੇ ਪ੍ਰੇਮ ਵਿਚ।

SikhNet (Spanish)Uno se disuelve en Su Amor por el Señor Mismo;

ਗੁਰ ਕੈ ਸਬਦਿ; ਹਰਿ ਰੰਗੁ ਚੜਾਏ ॥

gur kai sabad; har rang charraae |

Sant Singh KhalsaThrough the Word of the Guru's Shabad, we are dyed in the color of the Lord's Love.
Manmohan Singhand by the Guru's instruction dyes him in His affection.
Manmohan Singh (Punjabi)ਅਤੇ ਗੁਰਾਂ ਦੇ ਉਪਦੇਸ਼ ਦੁਆਰਾ ਉਸ ਨੂੰ ਆਪਣੀ ਪ੍ਰੀਤ ਦੀ ਰੰਗਤ ਚਾੜ੍ਹਦਾ ਹੈ।
Fareedkot Teekaਕਿਉਂਕਿ ਗੁਰ ਉਪਦੇਸ਼ ਕਰ ਤਿਨ ਕੋ ਹਰੀ ਆਪਨਾ ਰੰਗ ਚੜਾਵਤੇ ਹੈ॥
Prof. Sahib Singhਸ੍ਰੇਸ਼ਟ ਪਿਆਰ (ਦੇ ਰੰਗ) ਵਿਚ ਰੰਗਦਾ ਹੈ, ਜਿਨ੍ਹਾਂ ਨੂੰ ਗੁਰੂ ਦੇ ਸ਼ਬਦ ਵਿਚ (ਜੋੜ ਕੇ ਇਹ) ਰੰਗ ਚਾੜ੍ਹਦਾ ਹੈ,

ਪਦ ਅਰਥ ਸਬਦਿ = ਸ਼ਬਦ ਦੀ ਰਾਹੀਂ।

SikhNet (Spanish)por la Palabra del Guru, la mente es teñida con el Color del Señor.

ਮਨੁ ਤਨੁ ਰਤਾ, ਰਸਨਾ ਰੰਗਿ ਚਲੂਲੀ; ਭੈ ਭਾਇ. ਰੰਗੁ ਚੜਾਵਣਿਆ ॥੧॥

man tan rataa, rasanaa rang chaloolee; bhai bhaae. rang charraavaniaa |1|

Sant Singh KhalsaThis mind and body are so imbued, and this tongue is dyed in the deep crimson color of the poppy. Through the Love and the Fear of God, we are dyed in this color. ||1||
Manmohan SinghHis soul and body are tinctured and his tongue assumes the red dye of tulip. Through the Lord's fear and love this colour is adopted.
Manmohan Singh (Punjabi)ਉਸ ਦੀ ਆਤਮਾ ਤੇ ਦੇਹਿ ਰੰਗੀਜ ਜਾਂਦੇ ਹਨ ਅਤੇ ਉਸ ਦੀ ਜਿਹਭਾ ਪੋਸਤ ਦੇ ਫੁੱਲ ਵਰਗਾ ਲਾਲ ਰੰਗ ਧਾਰਨ ਕਰ ਲੈਂਦੀ ਹੈ। ਸੁਆਮੀ ਦੇ ਡਰ ਤੇ ਪਿਆਰ ਨਾਲ ਇਹ ਰੰਗਤ ਚੜ੍ਹਦੀ ਹੈ।
Fareedkot Teekaਜਿਨ ਕੋ ਗੁਰ ਉਪਦੇਸ਼ ਕਰ ਰੰਗ ਚੜਾ ਹੈ, ਤਿਨ ਕਾ ਮਨ ਤਨ ਪਰਮੇਸ੍ਵਰ ਅਨੰਦ ਕਰ ਰਤਾ ਹੂਆ ਹੈ, ਔਰ ਜਿਹਬਾ ਜੋ ਨਾਮ ਰਸ ਕੇ ਲੇਨੇ ਵਾਲੀ ਸੋ ਭੀ ਨਾਮ ਕੇ ਰੰਗ ਮੇਂ (ਚਲੂਲੀ) ਸਘਨ ਰੰਗੀ ਹੂਈ ਹੈ, ਭਾਵ ਏਹਿ ਕਿ ਨਿਰੰਤ੍ਰ ਨਾਮ ਕੋ ਜਪਤੀ ਹੈ, ਔਰ ਵਹੁ ਅਧਿਕਾਰੀ ਜੋ ਜਨਮ ਮਰਣ ਕਾ ਭ੍ਯ ਦਿਖਾ ਕਰ ਪ੍ਰੇਮ ਕਾ ਰੰਗੁ ਚੜਾਵਤੇ ਹੈਂ॥੧॥
Prof. Sahib Singhਉਹਨਾਂ ਦਾ ਮਨ ਰੰਗਿਆ ਜਾਂਦਾ ਹੈ ਉਹਨਾਂ ਦਾ ਸਰੀਰ ਰੰਗਿਆ ਜਾਂਦਾ ਹੈ, ਉਹਨਾਂ ਦੀ ਜੀਭ (ਨਾਮ-) ਰੰਗ ਵਿਚ ਗੂੜ੍ਹੀ ਲਾਲ ਹੋ ਜਾਂਦੀ ਹੈ। ਗੁਰੂ ਉਹਨਾਂ ਨੂੰ ਪ੍ਰਭੂ ਦੇ ਡਰ-ਅਦਬ ਵਿਚ ਰੱਖ ਕੇ ਪ੍ਰਭੂ ਦੇ ਪਿਆਰ ਵਿਚ ਜੋੜ ਕੇ ਨਾਮ-ਰੰਗ ਚਾੜ੍ਹਦਾ ਹੈ ॥੧॥

ਪਦ ਅਰਥ ਰਤਾ = ਰੱਤਾ, ਰੰਗਿਆ ਜਾਂਦਾ ਹੈ। ਰਸਨਾ = ਜੀਭ। ਚਲੂਲੀ = ਗੂੜ੍ਹੇ ਰੰਗ ਵਾਲੀ। ਭੈ = (ਪ੍ਰਭੂ ਦੇ) ਡਰ-ਅਦਬ ਵਿਚ। ਭਾਇ = (ਪ੍ਰਭੂ ਦੇ) ਪ੍ਰੇਮ ਵਿਚ ॥੧॥

SikhNet (Spanish)El cuerpo y la mente alcanzan la Plenitud, los labios se vuelven una llama de rojo candente como la flor Lala, y el Amor Reverencial invade el ser.(1)

ਹਉ ਵਾਰੀ ਜੀਉ ਵਾਰੀ; ਨਿਰਭਉ ਮੰਨਿ ਵਸਾਵਣਿਆ ॥

hau vaaree jeeo vaaree; nirbhau man vasaavaniaa |

Sant Singh KhalsaI am a sacrifice, my soul is a sacrifice, to those who enshrine the Fearless Lord within their minds.
Manmohan SinghI am a sacrifice, my soul is a sacrifice unto those, who gather in the Fearless One in their heart.
Manmohan Singh (Punjabi)ਮੈਂ ਘੋਲੀ ਹਾਂ, ਮੇਰੀ ਜਿੰਦੜੀ ਘੋਲੀ ਹੈ, ਉਨ੍ਹਾਂ ਉਤੋਂ ਜੋ ਨਿਡਰ ਪੁਰਖ ਨੂੰ, ਆਪਣੇ ਦਿਲ ਵਿੱਚ ਟਿਕਾਉਂਦੇ ਹਨ।
Fareedkot Teekaਮੈਂ ਮਨ ਤਨ ਸੇ ਤਿਨ ਕੇ ਬਲਿਹਾਰੇ ਜਾਤਾ ਹੂੰ ਜੋ ਨਿਰਭਉ ਪਰਮੇਸ੍ਵਰ ਕੋ ਮਨ ਮੇਂ ਵਸਾਵਤੇ ਹੈਂ॥
Prof. Sahib Singhਮੈਂ ਸਦਾ ਉਹਨਾਂ ਤੋਂ ਸਦਕੇ ਕੁਰਬਾਨ ਜਾਂਦਾ ਹਾਂ ਜੋ ਉਸ ਪਰਮਾਤਮਾ ਨੂੰ ਆਪਣੇ ਮਨ ਵਿਚ ਵਸਾਂਦੇ ਹਨ ਜਿਸ ਨੂੰ ਕਿਸੇ ਦਾ ਡਰ ਖ਼ਤਰਾ ਨਹੀਂ।

ਪਦ ਅਰਥ ਮੰਨਿ = ਮਨਿ, ਮਨ ਵਿਚ।

SikhNet (Spanish)En sacrificio, oh en sacrificio ofrezco mi ser a aquéllos que integran en su mente al Señor Intrépido.

ਗੁਰ ਕਿਰਪਾ ਤੇ. ਹਰਿ ਨਿਰਭਉ ਧਿਆਇਆ; ਬਿਖੁ ਭਉਜਲੁ ਸਬਦਿ ਤਰਾਵਣਿਆ ॥੧॥ ਰਹਾਉ ॥

gur kirapaa te. har nirbhau dhiaaeaa; bikh bhaujal sabad taraavaniaa |1| rahaau |

Sant Singh KhalsaBy Guru's Grace, I meditate on the Fearless Lord; the Shabad has carried me across the poisonous world-ocean. ||1||Pause||
Manmohan SinghBy the Guru's grace I have meditated on the Dauntless Lord and by his Gurbani have crossed the poisonous world-ocean. Pause.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ ਮੈਂ ਨਿਧੜਕ ਵਾਹਿਗੁਰੂ ਦਾ ਸਿਮਰਨ ਕੀਤਾ ਅਤੇ ਉਨ੍ਹਾਂ ਦੀ ਗੁਰਬਾਣੀ ਦੇ ਜਰੀਏ ਜਹਿਰੀਲਾ ਸੰਸਾਰ ਸਮੁੰਦਰ ਪਾਰ ਕੀਤਾ ਹੈ। ਠਹਿਰਾਉ।
Fareedkot Teekaਔਰ ਗੁਰੋਂ ਕੀ ਕਿਰਪਾ ਸੇ ਹਰੀ ਨਿਰਭਉ ਕੋ ਧਿਆਇ ਕਰ ਔਰੋਂ ਕੋ ਉਪਦੇਸ਼ ਕਰ ਸੰਸਾਰ ਸਮੁੰਦ੍ਰ ਬਿਖ ਰੂਪ ਸੇ ਤਾਰ ਲੇਤੇ ਹੈਂ॥੧॥ ਰਹਾਉ ॥☬ਜੋ ਰੰਗ ਤੇ ਰਹਤ ਮਨਮੁਖ ਹੈਂ ਤਿਨ ਕਾ ਹਾਲ ਕਹਤੇ ਹੈਂ:
Prof. Sahib Singhਜਿਨ੍ਹਾਂ ਨੇ ਗੁਰੂ ਦੀ ਕਿਰਪਾ ਨਾਲ ਨਿਰਭਉ ਪਰਮਾਤਮਾ ਦਾ ਧਿਆਨ ਧਰਿਆ ਹੈ, ਪਰਮਾਤਮਾ ਉਹਨਾਂ ਨੂੰ ਗੁਰੂ ਦੇ ਸ਼ਬਦ ਵਿਚ ਜੋੜ ਕੇ ਜ਼ਹਰ-ਰੂਪ ਸੰਸਾਰ-ਸੰਮੁਦਰ ਤੋਂ ਪਾਰ ਲੰਘਾ ਲੈਂਦਾ ਹੈ (ਭਾਵ, ਉਸ ਸੰਸਾਰ-ਸਮੁੰਦਰ ਤੋਂ ਪਾਰ ਲੰਘਾਂਦਾ ਹੈ ਜਿਸ ਦਾ ਮੋਹ ਆਤਮਕ ਜੀਵਨ ਵਾਸਤੇ ਜ਼ਹਰ ਵਰਗਾ ਹੈ) ॥੧॥ ਰਹਾਉ ॥

ਪਦ ਅਰਥ ਤੇ = ਤੋਂ, ਨਾਲ। ਬਿਖੁ = ਜ਼ਹਰ। ਭਉਜਲੁ = ਸੰਸਾਰ-ਸਮੁੰਦਰ ॥੧॥ ਰਹਾਉ ॥

SikhNet (Spanish)Por la Gracia del Guru, uno medita en el Valeroso Señor, y en la Palabra, uno nada a través del pérfido mar de la existencia. (1-Pausa)

ਮਨਮੁਖ ਮੁਗਧ; ਕਰਹਿ ਚਤੁਰਾਈ ॥

manamukh mugadh; kareh chaturaaee |

Sant Singh KhalsaThe idiotic self-willed manmukhs try to be clever,
Manmohan SinghThe perverse idiot practises cleverness.
Manmohan Singh (Punjabi)ਪ੍ਰਤੀਕੂਲ ਬੁਧੁ ਚਲਾਕੀ ਕਰਦਾ ਹੈ।
Fareedkot Teekaਮਨਮੁਖ ਮੁਗਧ ਚਤੁਰਾਈ ਕਰਤਾ ਹੈ॥
Prof. Sahib Singhਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮੂਰਖ ਮਨੁੱਖ ਚਤੁਰਾਈਆਂ ਕਰਦੇ ਹਨ (ਤੇ ਆਖਦੇ ਹਨ ਕਿ ਅਸੀਂ ਤੀਰਥ-ਇਸ਼ਨਾਨ ਆਦਿਕ ਪੁੰਨ-ਕਰਮ ਕਰਦੇ ਹਾਂ[)

ਪਦ ਅਰਥ ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ। ਮੁਗਧ = ਮੂਰਖ।

SikhNet (Spanish)En la necedad del ego, uno trata de ser astuto;

ਨਾਤਾ ਧੋਤਾ; ਥਾਇ ਨ ਪਾਈ ॥

naataa dhotaa; thaae na paaee |

Sant Singh Khalsabut in spite of their bathing and washing, they shall not be acceptable.
Manmohan SinghInspite of his bathing and washing, he becomes not acceptable.
Manmohan Singh (Punjabi)ਆਪਣੇ ਨ੍ਹਾਉਣ ਤੇ ਧੋਣ ਦੇ ਬਾਵਜੂਦ, ਉਹ ਕਬੂਲ ਨਹੀਂ ਪੈਂਦਾਂ।
Fareedkot Teekaਇਸਨਾਨ ਆਦੀ ਕਰਮ ਕਰਤਾ ਹੈ ਪਰੰਤੂ ਥਾਇ ਨਹੀਂ ਪੜਤੇ, ਭਾਵ ਇਹਿ ਕਿ ਨਿਸਫਲ ਹੈਂ॥
Prof. Sahib Singh(ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ) ਬਾਹਰੋਂ ਕਿਤਨਾ ਭੀ ਪਵਿਤ੍ਰ ਕਰਮ ਕਰਨ ਵਾਲਾ ਹੋਵੇ (ਪਰਮਾਤਮਾ ਦੀ ਹਜ਼ੂਰੀ ਵਿਚ) ਪਰਵਾਨ ਨਹੀਂ ਹੁੰਦਾ।

ਪਦ ਅਰਥ ਥਾਇ = ਥਾਂ ਵਿਚ। ਥਾਇ ਨ ਪਾਈ = ਪਰਵਾਨ ਨਹੀਂ ਹੁੰਦਾ।

SikhNet (Spanish)se lava y se perfuma, pero no es aceptado como auténtico.

ਜੇਹਾ ਆਇਆ. ਤੇਹਾ ਜਾਸੀ; ਕਰਿ ਅਵਗਣ ਪਛੋਤਾਵਣਿਆ ॥੨॥

jehaa aaeaa. tehaa jaasee; kar avagan pachhotaavaniaa |2|

Sant Singh KhalsaAs they came, so shall they go, regretting the mistakes they made. ||2||
Manmohan SinghAs he came so shall he go repenting over the sins he committed.
Manmohan Singh (Punjabi)ਜਿਹੋ ਜਿਹਾ ਉਹ ਆਇਆ ਸੀ, ਉਹੋ ਜਿਹਾ ਹੀ ਕੀਤਿਆਂ ਪਾਪਾਂ ਤੇ ਝੁਰੇਵਾਂ ਕਰਦਾ ਹੋਇਆ ਉਹ ਟੁਰ ਜਾਏਗਾ।
Fareedkot Teekaਜੈਸਾ ਆਇਆ ਤੈਸਾ ਹੀ ਜਾਵੇਗਾ, ਭਾਵ ਏਹਿ ਕਿ ਖਾਲੀ ਆਇਆ ਹੈ ਖਾਲੀ ਹੀ ਜਾਵੇਗਾ, ਔਰ ਅਵਗਣ ਕਰ ਕੇ ਪਸਚਾਤਾਪ ਕਰਤਾ ਹੈ॥੨॥
Prof. Sahib Singh(ਉਹ ਜਗਤ ਵਿਚ ਆਤਮਕ ਜੀਵਨ ਵਲੋਂ) ਜਿਹੋ ਜਿਹਾ (ਖ਼ਾਲੀ ਆਉਂਦਾ ਹੈ ਉਹੋ ਜਿਹਾ (ਖ਼ਾਲੀ) ਹੀ ਚਲਾ ਜਾਂਦਾ ਹੈ (ਜਗਤ ਵਿਚ) ਔਗੁਣ ਕਰ ਕਰ ਕੇ (ਆਖ਼ਰ) ਪਛਤਾਂਦਾ ਹੀ (ਜਾਂਦਾ) ਹੈ ॥੨॥

ਪਦ ਅਰਥ ਜਾਸੀ = ਜਾਇਗਾ ॥੨॥

SikhNet (Spanish)Va y viene en vano y se lamenta a causa de sus errores.(2)

ਮਨਮੁਖ ਅੰਧੇ; ਕਿਛੂ ਨ ਸੂਝੈ ॥

manamukh andhe; kichhoo na soojhai |

Sant Singh KhalsaThe blind, self-willed manmukhs do not understand anything;
Manmohan SinghThe blind apostate sees nothing.
Manmohan Singh (Punjabi)ਅੰਨ੍ਹੇ ਅਧਰਮੀ ਨੂੰ ਕੁਝ ਭੀ ਨਹੀਂ ਦਿਸਦਾ।
Fareedkot Teekaਮਨਮੁਖ ਅੰਧੇ ਕੋ ਕੁਛ ਦੀਖਤਾ ਨਹੀਂ॥
Prof. Sahib Singhਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਨੂੰ, ਮਾਇਆ ਦੇ ਮੋਹ ਵਿਚ ਅੰਨ੍ਹੇ ਹੋਏ ਮਨੁੱਖ ਨੂੰ (ਸਹੀ ਜੀਵਨ-ਜੁਗਤਿ ਬਾਰੇ) ਕੁਝ ਨਹੀਂ ਅਹੁੜਦਾ[

ਪਦ ਅਰਥ ਕਿਛੂ ਨਾ ਸੂਝੈ = (ਸਹੀ ਜੀਵਨ-ਜੁਗਤਿ ਬਾਰੇ) ਕੁਝ ਭੀ ਨਹੀਂ ਅਹੁੜਦਾ।

SikhNet (Spanish)Las ciegas y necias criaturas no se dan cuenta que su hado es la muerte.

ਮਰਣੁ ਲਿਖਾਇ ਆਏ; ਨਹੀ ਬੂਝੈ ॥

maran likhaae aae; nahee boojhai |

Sant Singh Khalsadeath was pre-ordained for them when they came into the world, but they do not understand.
Manmohan SinghWith death written for him he comes into this world, but he understands it not.
Manmohan Singh (Punjabi)ਆਪਣੇ ਲਈ ਮੌਤ ਲਿਖਾ ਕੇ ਉਹ ਇਸ ਜਹਾਨ ਵਿੱਚ ਆਇਆ ਹੈ, ਪਰ ਉਹ ਇਸ ਨੂੰ ਨਹੀਂ ਸਮਝਦਾ।
Fareedkot Teekaਯਹਿ ਸਮਝਤਾ ਨਹੀਂ ਹੈ ਕਿ ਸਭ ਜੀਵ ਮਰਣ ਲਿਖਾਇ ਕਰ ਆਏ ਹੈਂ॥
Prof. Sahib Singh(ਪਿਛਲੇ ਜਨਮਾਂ ਵਿਚ ਮਨਮੁਖਤਾ ਦੇ ਅਧੀਨ ਕੀਤੇ ਕਰਮਾਂ ਅਨੁਸਾਰ) ਆਤਮਕ ਮੌਤ (ਦੇ ਸੰਸਕਾਰ ਆਪਣੇ ਮਨ ਦੀ ਪੱਟੀ ਉੱਤੇ) ਲਿਖਾ ਕੇ ਉਹ (ਜਗਤ ਵਿਚ) ਆਉਂਦਾ ਹੈ (ਇਥੇ ਭੀ ਉਸ ਨੂੰ) ਸਮਝ ਨਹੀਂ ਪੈਂਦੀ[
SikhNet (Spanish)la muerta ha sido pre-ordenada para ellos al momento que llegaron a este mundo, pero no se han dado cuenta.

ਮਨਮੁਖ ਕਰਮ ਕਰੇ. ਨਹੀ ਪਾਏ; ਬਿਨੁ ਨਾਵੈ. ਜਨਮੁ ਗਵਾਵਣਿਆ ॥੩॥

manamukh karam kare. nahee paae; bin naavai. janam gavaavaniaa |3|

Sant Singh KhalsaThe self-willed manmukhs may practice religious rituals, but they do not obtain the Name; without the Name, they lose this life in vain. ||3||
Manmohan SinghThe wayward person performs religious rites but obtained not the Name, and without the Name he loses his human life.
Manmohan Singh (Punjabi)ਆਪ-ਹੁਦਰਾ ਪੁਰਸ਼ ਮਜਹਬੀ ਕਰਮਕਾਂਡ ਕਮਾਉਂਦਾ ਹੈ, ਪ੍ਰੰਤੂ ਨਾਮ ਨੂੰ ਹਾਂਸਲ ਨਹੀਂ ਕਰਦਾ, ਅਤੇ ਨਾਮ ਦੇ ਬਗੈਰ ਉਹ ਆਪਣੇ ਮਨੁੱਖੀ ਜੀਵਨ ਨੂੰ ਗੁਆ ਲੈਂਦਾ ਹੈ।
Fareedkot Teekaਵਾਹਿਗੁਰੂ ਕੇ ਨਾਮ ਬਿਨਾ ਮਨਮੁਖ ਕਰਮ ਕਰਤਾ ਹੈ ਪਰੰਤੂ ਤਿਸ ਪਰਮੇਸ੍ਵਰ ਕੋ ਨਹੀਂ ਪਾਵਤਾ ਹੈ, ਯਾਂ ਤੇ ਜਨਮ ਗਵਾਵਤਾ ਹੈ॥੩॥
Prof. Sahib Singhਆਪਣੇ ਮਨ ਦੇ ਪਿੱਛੇ ਤੁਰ ਕੇ ਹੀ ਕਰਮ ਕਰਦਾ ਰਹਿੰਦਾ ਹੈ, (ਸਹੀ ਜੀਵਨ-ਜੁਗਤਿ ਦੀ ਸੂਝ) ਹਾਸਲ ਨਹੀਂ ਕਰਦਾ, ਤੇ ਪਰਮਾਤਮਾ ਦੇ ਨਾਮ ਤੋਂ ਵਾਂਜਿਆਂ ਰਹਿ ਕੇ ਮਨੁੱਖਾ ਜਨਮ ਅਜਾਈਂ ਗਵਾ ਜਾਂਦਾ ਹੈ ॥੩॥
SikhNet (Spanish)Las ciegas y necias criaturas pueda que practiquen rituales religiosos, pero no obtienen el Nombre; sin el nombre, pierden esta vida en vano. (3)

ਸਚੁ ਕਰਣੀ; ਸਬਦੁ ਹੈ ਸਾਰੁ ॥

sach karanee; sabad hai saar |

Sant Singh KhalsaThe practice of Truth is the essence of the Shabad.
Manmohan SinghThe practice of truth is the essence of the Guru's teaching.
Manmohan Singh (Punjabi)ਸੱਚ ਦੀ ਕਮਾਈ ਕਰਨਾ ਹੀ ਗੁਰ-ਉਪਦੇਸ਼ ਦਾ ਅਸਲ ਤੱਤ ਹੈ।
Fareedkot Teekaਜਿਨ ਕੀ ਕਰਣੀ ਸਚੀ ਹੈ ਔਰ ਉਪਦੇਸ਼ ਸ੍ਰੇਸਟ ਹੈ॥
Prof. Sahib Singh(ਹੇ ਭਾਈ!) ਸਦਾ-ਥਿਰ ਪ੍ਰਭੂ ਦਾ ਨਾਮ ਸਿਮਰਨ ਹੀ ਕਰਨ-ਜੋਗ ਕੰਮ ਹੈ, ਗੁਰੂ ਦਾ ਸ਼ਬਦ (ਹਿਰਦੇ ਵਿਚ ਵਸਾਣਾ ਹੀ) ਸ੍ਰੇਸ਼ਟ (ਉੱਦਮ) ਹੈ।

ਪਦ ਅਰਥ ਸਚੁ = ਸਦਾ-ਥਿਰ ਪ੍ਰਭੂ ਦਾ ਨਾਮ। ਕਰਣੀ = {करणीय} ਕਰਨ-ਯੋਗ ਕੰਮ। ਸਾਰੁ = ਸ੍ਰੇਸ਼ਟ (ਕੰਮ)।

SikhNet (Spanish)La acción que vale, es vivir la Esencia de la Palabra,

ਪੂਰੈ ਗੁਰਿ ਪਾਈਐ; ਮੋਖ ਦੁਆਰੁ ॥

poorai gur paaeeai; mokh duaar |

Sant Singh KhalsaThrough the Perfect Guru, the gate of salvation is found.
Manmohan SinghThrough the perfect Guru the door of salvation is obtained.
Manmohan Singh (Punjabi)ਪੂਰਨ ਗੁਰਾਂ ਦੇ ਰਾਹੀਂ ਮੁਕਤੀ ਦਾ ਦਰਵਾਜਾ ਪ੍ਰਾਪਤ ਹੁੰਦਾ ਹੈ।
Fareedkot Teekaਤਿਨ ਪੂਰੇ ਗੁਰੋਂ ਸੇ ਮੁਕਤੀ ਕਾ ਦਰਵਾਜਾ ਗਿਆਨ ਪਾਈਤਾ ਹੈ॥
Prof. Sahib Singhਪੂਰੇ ਗੁਰੂ ਦੀ ਰਾਹੀਂ ਹੀ ਵਿਕਾਰਾਂ ਤੋਂ ਖ਼ਲਾਸੀ ਪਾਣ ਦਾ ਦਰਵਾਜ਼ਾ ਲੱਭਦਾ ਹੈ।

ਪਦ ਅਰਥ ਗੁਰਿ = ਗੁਰੂ ਦੀ ਰਾਹੀਂ। ਮੋਖ ਦੁਆਰੁ = (ਵਿਕਾਰਾਂ ਤੋਂ) ਖ਼ਲਾਸੀ ਦਾ ਦਰਵਾਜ਼ਾ।

SikhNet (Spanish)y a través del Perfecto Guru, encontrar la Puerta de la Salvación;

ਅਨਦਿਨੁ ਬਾਣੀ ਸਬਦਿ ਸੁਣਾਏ; ਸਚਿ ਰਾਤੇ ਰੰਗਿ ਰੰਗਾਵਣਿਆ ॥੪॥

anadin baanee sabad sunaae; sach raate rang rangaavaniaa |4|

Sant Singh KhalsaSo, night and day, listen to the Word of the Guru's Bani, and the Shabad. Let yourself be colored by this love. ||4||
Manmohan SinghNight and day the Guru preaches God's Gurbani Imbued with the True Lord, dyes others in the Lord's Love.
Manmohan Singh (Punjabi)ਰੈਣ ਦਿਹੁੰ ਗੁਰੂ ਈਸ਼ਵਰੀ ਗੁਰਬਾਣੀ ਨੂੰ ਉਪਦੇਸ਼ਦੇ ਹਨ। ਸੱਚੇ ਸਾਈਂ ਨਾਲ ਰੰਗੇ ਹੋਏ, ਉਹ ਰੱਬ ਦੀ ਪ੍ਰੀਤ ਅੰਦਰ ਹੋਰਨਾਂ ਨੂੰ ਰੰਗਦੇ ਹਨ।
Fareedkot Teekaਰਾਤ ਦਿਨ ਬਾਣੀ ਕਰ ਉਪਦੇਸ਼ ਸੁਣਾਵਤੇ ਹੈਂ, ਆਪ ਸਚੇ ਕੇ ਪ੍ਰੇਮ ਮੇਂ ਰਤੇ ਹੈਂ ਔਰ ਔਰੋਂ ਕੋ ਰੰਗਾਵਤੇ ਹੈਂ॥੪॥
Prof. Sahib Singh(ਗੁਰੂ ਜਿਨ੍ਹਾਂ ਨੂੰ) ਹਰ ਵੇਲੇ ਆਪਣੀ ਬਾਣੀ ਦੀ ਰਾਹੀਂ ਆਪਣੇ ਸ਼ਬਦ ਦੀ ਰਾਹੀਂ (ਪਰਮਾਤਮਾ ਦੀ ਸਿਫ਼ਤ-ਸਾਲਾਹ) ਸੁਣਾਂਦਾ ਰਹਿੰਦਾ ਹੈ, ਉਹ ਸਦਾ-ਥਿਰ ਪ੍ਰਭੂ ਦੇ ਨਾਮ ਵਿਚ ਰੰਗੇ ਜਾਂਦੇ ਹਨ, ਉਹ ਉਸ ਦੇ ਪ੍ਰੇਮ-ਰੰਗ ਵਿਚ ਰੰਗੇ ਜਾਂਦੇ ਹਨ ॥੪॥

ਪਦ ਅਰਥ ਅਨਦਿਨੁ = ਹਰ ਰੋਜ਼। ਸਬਦਿ = ਸ਼ਬਦ ਦੀ ਰਾਹੀਂ। ਸਚਿ = ਸਦਾ-ਥਿਰ ਪ੍ਰਭੂ ਵਿਚ ॥੪॥

SikhNet (Spanish)y escuchando la Voz del Guru a través de la Palabra día y noche, estar imbuido en el Color del Uno Verdadero. (4)

ਰਸਨਾ ਹਰਿ ਰਸਿ ਰਾਤੀ; ਰੰਗੁ ਲਾਏ ॥

rasanaa har ras raatee; rang laae |

Sant Singh KhalsaThe tongue, imbued with the Lord's Essence, delights in His Love.
Manmohan SinghTinctured with the God's elixir my tongue makes merry.
Manmohan Singh (Punjabi)ਵਾਹਿਗੁਰੂ ਦੇ ਅੰਮ੍ਰਿਤ ਨਾਲ ਰੰਗੀ ਹੋਈ ਮੇਰੀ ਜਿਹਭਾ ਮੌਜਾਂ ਮਾਣਦੀ ਹੈ।
Fareedkot Teekaਤਿਨੋਂ ਕੀ ਜਿਹਬਾ ਹਰੀ ਕੇ ਰਸ ਮੇਂ ਪ੍ਰੇਮ ਲਾਇ ਕਰ ਰਤੀ ਹੈ॥
Prof. Sahib Singhਜਿਸ ਮਨੁੱਖ ਦੀ ਜੀਭ ਪੂਰੀ ਲਗਨ ਲਾ ਕੇ ਪਰਮਾਤਮਾ ਦੇ ਨਾਮ-ਰਸ ਵਿਚ ਰੰਗੀ ਜਾਂਦੀ ਹੈ,

ਪਦ ਅਰਥ ਰਸਿ = ਰਸ ਵਿਚ।

SikhNet (Spanish)La boca, repleta de la Esencia del Señor, es recompensada,

ਮਨੁ ਤਨੁ ਮੋਹਿਆ; ਸਹਜਿ ਸੁਭਾਏ ॥

man tan mohiaa; sehaj subhaae |

Sant Singh KhalsaMy mind and body are enticed by the Lord's Sublime Love.
Manmohan SinghMy soul and body are bewitched with the Lord's sublime love.
Manmohan Singh (Punjabi)ਮੇਰੀ ਆਤਮਾਂ ਤੇ ਦੇਹਿ ਸਾਹਿਬ ਤੇ ਸ੍ਰੇਸ਼ਟ ਸਨੇਹ ਨਾਲ ਫਰੇਫਤਾ ਹੋ ਗਏ ਹਨ।
Fareedkot Teekaਔਰ ਮਨ ਤਨ ਨਿਰਜਤਨ ਹੀ ਮੋਹਿਆ ਗਯਾ ਹੈ॥
Prof. Sahib Singhਉਸ ਦਾ ਮਨ ਆਤਮਕ ਅਡੋਲਤਾ ਵਿਚ ਮਸਤ ਰਹਿੰਦਾ ਹੈ, ਉਸ ਦਾ ਸਰੀਰ ਪ੍ਰੇਮ-ਰੰਗ ਵਿਚ ਮਗਨ ਰਹਿੰਦਾ ਹੈ।

ਪਦ ਅਰਥ ਸਹਜੇ = ਆਤਮਕ ਅਡੋਲਤਾ ਵਿਚ (ਟਿਕ ਕੇ)

SikhNet (Spanish)y la mente y el cuerpo son hechizados espontáneamente por el Señor.

ਸਹਜੇ ਪ੍ਰੀਤਮੁ ਪਿਆਰਾ ਪਾਇਆ; ਸਹਜੇ ਸਹਜਿ ਮਿਲਾਵਣਿਆ ॥੫॥

sahaje preetam piaaraa paaeaa; sahaje sehaj milaavaniaa |5|

Sant Singh KhalsaI have easily obtained my Darling Beloved; I am intuitively absorbed in celestial peace. ||5||
Manmohan SinghI have easily obtained my darling Beloved and am naturally absorbed in the supreme bliss.
Manmohan Singh (Punjabi)ਮੈਂ ਸੁਖੈਨ ਹੀ ਆਪਣੇ ਮਿੱਠੜੇ ਦਿਲਬਰ ਨੂੰ ਪਾ ਲਿਆ ਹੈ। ਅਤੇ ਕੁਦਰਤੀ ਤੌਰ ਤੇ ਮੈਂ ਪਰਮ ਆਨੰਦ ਅੰਦਰ ਲੀਨ ਹੋ ਗਿਆ ਹਾਂ।
Fareedkot Teekaਸੁਤੇ ਹੀ ਅਤੀ ਹਿਤੂ ਪਿਆਰੇ ਗੁਰੂ ਕੋ ਪਾਯਾ ਹੈ ਔਰ (ਸਹਜੇ) ਗ੍ਯਾਨ ਕਰ ਕੇ ਸਹਜਪਦ ਮੇਂ ਮਿਲੇ ਹੈਂ॥੫॥
Prof. Sahib Singhਆਤਮਕ ਅਡੋਲਤਾ ਵਿਚ ਟਿਕ ਕੇ ਉਹ ਪਿਆਰੇ ਪ੍ਰੀਤਮ ਪ੍ਰਭੂ ਨੂੰ ਮਿਲ ਪੈਂਦਾ ਹੈ, ਉਹ ਸਦਾ ਆਤਮਕ ਅਡੋਲਤਾ ਵਿਚ ਹੀ ਲੀਨ ਰਹਿੰਦਾ ਹੈ ॥੫॥
SikhNet (Spanish)Uno encuentra a su Bienamado Esposo de manera intuitiva y se inmerge en la Paz Divina. (5)

ਜਿਸੁ ਅੰਦਰਿ ਰੰਗੁ; ਸੋਈ ਗੁਣ ਗਾਵੈ ॥

jis andar rang; soee gun gaavai |

Sant Singh KhalsaThose who have the Lord's Love within, sing His Glorious Praises;
Manmohan SinghHe who has Lord's love within him, sings the God's praises,
Manmohan Singh (Punjabi)ਜਿਸ ਦੇ ਵਿੱਚ ਪ੍ਰਭੂ ਦੀ ਪ੍ਰੀਤ ਹੈ, ਉਹ ਵਾਹਿਗੁਰੂ ਦਾ ਜੱਸ ਗਾਇਨ ਕਰਦਾ ਹੈ,
Fareedkot Teekaਜਿਸ ਕੇ ਮਨ ਮੇਂ ਪ੍ਰੇਮ ਹੈ, ਸੋਈ ਗੁਣ ਗਾਵਤਾ ਹੈ॥
Prof. Sahib Singhਜਿਸ ਮਨੁੱਖ ਦੇ ਹਿਰਦੇ ਵਿਚ ਲਗਨ ਹੈ, ਉਹੀ ਸਦਾ ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਗੀਤ ਗਾਂਦਾ ਹੈ।

ਪਦ ਅਰਥ ਰੰਗੁ = ਲਗਨ।

SikhNet (Spanish)Aquél en el que el Amor radica, canta las Virtudes del Señor,

ਗੁਰ ਕੈ ਸਬਦਿ; ਸਹਜੇ ਸੁਖਿ ਸਮਾਵੈ ॥

gur kai sabad; sahaje sukh samaavai |

Sant Singh Khalsathrough the Word of the Guru's Shabad, they are intuitively absorbed in celestial peace.
Manmohan Singhand by the Guru's instruction gets easily absorbed in the spiritual bliss.
Manmohan Singh (Punjabi)ਅਤੇ ਗੁਰਾਂ ਦੀ ਸਿੱਖ-ਮੱਤ ਦੁਆਰਾ ਸੁਖੈਨ ਹੀ ਆਤਮਕ ਅਨੰਦ ਅੰਦਰ ਸਮਾਂ ਜਾਂਦਾ ਹੈ।
Fareedkot Teekaਔਰ ਗੁਰੋਂ ਕੇ ਉਪਦੇਸ਼ ਕਰ ਸਹਜੇ ਹੀ ਸੁਖ ਸਰੂਪ ਮੇਂ ਸਮਾਇ ਜਾਤਾ ਹੈ॥
Prof. Sahib Singhਉਹ ਗੁਰੂ ਦੇ ਸ਼ਬਦ ਵਿਚ ਜੁਝ ਕੇ ਆਤਮਕ ਅਡੋਲਤਾ ਵਿਚ ਆਤਮਕ ਆਨੰਦ ਵਿਚ ਮਗਨ ਹੋਇਆ ਰਹਿੰਦਾ ਹੈ।

ਪਦ ਅਰਥ ਸੁਖਿ = ਆਤਮਕ ਆਨੰਦ ਵਿਚ।

SikhNet (Spanish)y a través de la Palabra del Guru, se sume en la Gran Paz con toda facilidad. (6)

ਹਉ ਬਲਿਹਾਰੀ ਸਦਾ, ਤਿਨ ਵਿਟਹੁ; ਗੁਰ ਸੇਵਾ ਚਿਤੁ ਲਾਵਣਿਆ ॥੬॥

hau balihaaree sadaa, tin vittahu; gur sevaa chit laavaniaa |6|

Sant Singh KhalsaI am forever a sacrifice to those who dedicate their consciousness to the Guru's Service. ||6||
Manmohan SinghI am ever a sacrifice unto those who dedicate their mind to the Guru's service.
Manmohan Singh (Punjabi)ਮੈਂ ਸਦੀਵ ਹੀ ਉਨ੍ਹਾਂ ਉਤੋਂ ਘੋਲੀ ਜਾਂਦਾ ਹਾਂ, ਜੋ ਆਪਣੇ ਮਨ ਨੂੰ ਗੁਰਾਂ ਦੀ ਘਾਲ ਅੰਦਰ ਸਮਰਪਣ ਕਰਦੇ ਹਨ।
Fareedkot Teekaਮੈਂ ਤਿਨ ਕੇ ਊਪਰ ਸੇ ਸਦਾ ਵਾਰਨੇ ਜਾਤਾ ਹੂੰ, ਜੋ ਗੁਰ ਕੀ ਸੇਵਾ ਮੇਂ ਚਿਤ ਲਾਵਤੇ ਹੈਂ॥੬॥
Prof. Sahib Singhਮੈਂ ਸਦਾ ਉਹਨਾਂ ਬੰਦਿਆਂ ਤੋਂ ਸਦਕੇ ਜਾਂਦਾ ਹਾਂ, ਜਿਨ੍ਹਾਂ ਨੇ ਗੁਰੂ ਦੀ ਦੱਸੀ ਕਾਰ ਵਿਚ ਆਪਣਾ ਚਿੱਤ ਲਾਇਆ ਹੋਇਆ ਹੈ ॥੬॥

ਪਦ ਅਰਥ ਵਿਟਹੁ = ਤੋਂ ॥੬॥

SikhNet (Spanish)En sacrificio, oh en sacrificio ofrezco mi ser a aquéllos que dedican sus mentes al Servicio del Guru.

ਸਚਾ ਸਚੋ ਸਚਿ ਪਤੀਜੈ ॥

sachaa sacho sach pateejai |

Sant Singh KhalsaThe True Lord is pleased with Truth, and only Truth.
Manmohan SinghThe True Lord is pleased with nothing but truth.
Manmohan Singh (Punjabi)ਸੱਚਾ ਸੁਆਮੀ ਨਿਰੋਲ ਸੱਚ ਨਾਲ ਪ੍ਰਸੰਨ ਹੁੰਦਾ ਹੈ।
Fareedkot Teekaਨਿਸਚੇ ਕਰ ਕੇ (ਸਚੋ) ਸੱਤ ਸਰੂਪ ਜੋ ਵਾਹਿਗੁਰੂ ਹੈ, ਸੋ ਸੱਚ ਨਾਮ ਕਰ ਪਤਿਆਵਤਾ ਹੈ॥
Prof. Sahib Singhਜਿਨ੍ਹਾਂ ਦਾ ਮਨ ਸਦਾ-ਥਿਰ ਪ੍ਰਭੂ ਦਾ ਨਾਮ ਸਿਮਰ ਕੇ ਸਦਾ-ਥਿਰ ਦੀ ਯਾਦ ਵਿਚ ਗਿੱਝਿਆ ਰਹਿੰਦਾ ਹੈ,

ਪਦ ਅਰਥ ਪਤੀਜੈ = ਗਿੱਝ ਜਾਂਦਾ ਹੈ।

SikhNet (Spanish)El Uno Verdadero es Complacido solamente con la Verdad,

ਗੁਰ ਪਰਸਾਦੀ ਅੰਦਰੁ ਭੀਜੈ ॥

gur parasaadee andar bheejai |

Sant Singh KhalsaBy Guru's Grace, one's inner being is deeply imbued with His Love.
Manmohan SinghBy the Guru's grace man's mind is steeped with the Lord's Love.
Manmohan Singh (Punjabi)ਗੁਰਾਂ ਦੀ ਮਿਹਰ ਦਾ ਸਦਕਾ ਆਦਮੀ ਦਾ ਮਨ ਪ੍ਰਭੂ ਦੀ ਪ੍ਰੀਤ ਨਾਲ ਗੱਚ ਹੋ ਜਾਂਦਾ ਹੈ।
Fareedkot Teekaਗੁਰੋਂ ਕੀ ਕਿਰਪਾ ਕਰ ਕੇ ਅੰਤਹਕਰਣ ਸਨਿਗਧ ਹੋਤਾ ਹੈ॥
Prof. Sahib Singhਗੁਰੂ ਦੀ ਕਿਰਪਾ ਨਾਲ ਜਿਨ੍ਹਾਂ ਮਨੁੱਖਾਂ ਦਾ ਹਿਰਦਾ (ਸਿਫ਼ਤ-ਸਾਲਾਹ ਦੇ ਰਸ ਨਾਲ) ਭਿੱਜਿਆ ਰਹਿੰਦਾ ਹੈ,

ਪਦ ਅਰਥ ਅੰਦਰੁ = ਹਿਰਦਾ {ਲਫ਼ਜ਼ 'ਅੰਦਰ' ਨਾਂਵ ਹੈ, ਲਫ਼ਜ਼ 'ਅੰਦਰਿ' ਸੰਬੰਧਕ ਹੈ। ਦੋਹਾਂ ਦਾ ਫ਼ਰਕ ਚੇਤੇ ਰੱਖਣ-ਯੋਗ ਹੈ}।

SikhNet (Spanish)y el corazón de uno es impregnado de Su Amor por la Gracia del Guru.

ਬੈਸਿ ਸੁਥਾਨਿ. ਹਰਿ ਗੁਣ ਗਾਵਹਿ; ਆਪੇ ਕਰਿ ਸਤਿ ਮਨਾਵਣਿਆ ॥੭॥

bais suthaan. har gun gaaveh; aape kar sat manaavaniaa |7|

Sant Singh KhalsaSitting in that blessed place, sing the Glorious Praises of the Lord, who Himself inspires us to accept His Truth. ||7||
Manmohan SinghSitting in an auspicious place the saint chants the God's glories, and the Lord Himself causes him to accept His will as True.
Manmohan Singh (Punjabi)ਸੁਬਹਾਨ ਅਸਥਾਨ ਤੇ ਬੈਠ ਕੇ, ਸਾਧੂ ਵਾਹਿਗੁਰੂ ਦੇ ਗੁਣਾਵਾਦ ਆਲਾਪਦਾ ਹੈ ਤੇ ਸਾਹਿਬ ਖੁਦ ਆਪਣੀ ਰਜਾ ਨੂੰ ਸੱਚ ਕਰ ਕੇ ਮਨਵਾਉਂਦਾ ਹੈ।
Fareedkot Teekaਗੁਰਮੁਖ ਉਤਮ ਅਸਥਾਨ ਸਤਸੰਗ ਮੇਂ ਬੈਠ ਕਰ ਹਰੀ ਕੇ ਗੁਣ ਗਾਵਤੇ ਹੈਂ, ਔਰ ਜਗ੍ਯਾਸੂਓਂ ਕੋ ਆਪੇ ਸਤ ਸਰੂਪ ਕਾ ਮਨਾਵਣਾ ਕਰਤੇ ਹੈਂ॥੭॥
Prof. Sahib Singhਉਹ ਸ੍ਰੇਸ਼ਟ ਅੰਤਰ ਆਤਮੇ ਵਿਚ ਟਿਕ ਕੇ ਪਰਮਾਤਮਾ ਦੇ ਗੁਣ ਗਾਂਦੇ ਰਹਿੰਦੇ ਹਨ। ਪ੍ਰਭੂ ਆਪ ਹੀ ਉਹਨਾਂ ਨੂੰ ਇਹ ਸਰਧਾ ਬਖ਼ਸ਼ਦਾ ਹੈ ਕਿ ਸਿਫ਼ਤ-ਸਾਲਾਹ ਦੀ ਕਾਰ ਹੀ ਸਹੀ ਜੀਵਨ-ਕਾਰ ਹੈ ॥੭॥

ਪਦ ਅਰਥ ਬੈਸਿ = ਬੈਠ ਕੇ, ਟਿਕ ਕੇ। ਸੁਥਾਨਿ = ਸ੍ਰੇਸ਼ਟ ਥਾਂ ਵਿਚ। ਆਪੇ = ਪ੍ਰਭੂ ਆਪ ਹੀ। ਸਤਿ = {सत्य} ਠੀਕ ॥੭॥

SikhNet (Spanish)Uno habita en la Morada de la Verdad y canta las Alabanzas del Señor, así Dios nos hace aceptar Su Verdad. (7)

ਜਿਸ ਨੋ ਨਦਰਿ ਕਰੇ; ਸੋ ਪਾਏ ॥

jis no nadar kare; so paae |

Sant Singh KhalsaThat one, upon whom the Lord casts His Glance of Grace, obtains it.
Manmohan SinghHe on whom the Master casts His merciful glance, obtains His Name.
Manmohan Singh (Punjabi)ਜਿਸ ਉਤੇ ਮਾਲਕ ਆਪਣੀ ਮਿਹਰ ਦੀ ਨਜਰ ਧਾਰਦਾ ਹੈ, ਉਹ ਉਸ ਦੇ ਨਾਮ ਨੂੰ ਪਾਉਂਦਾ ਹੈ।
Fareedkot Teekaਜਿਸ ਨੋ ਕ੍ਰਿਪਾ ਦ੍ਰਿਸਟੀ ਕਰਤਾ ਹੈ, ਸੋ ਨਾਮ ਪਾਵਤਾ ਹੈ॥
Prof. Sahib Singhਪਰ ਪ੍ਰਭੂ ਦਾ ਨਾਮ ਸਿਮਰਨ ਦੀ ਸੂਝ ਉਹੀ ਮਨੁੱਖ ਹਾਸਲ ਕਰਦਾ ਹੈ, ਜਿਸ ਉੱਤੇ ਪ੍ਰਭੂ ਮਿਹਰ ਦੀ ਨਿਗਾਹ ਕਰਦਾ ਹੈ।

ਪਦ ਅਰਥ ਜਿਸ ਨੋ = {ਵੇਖੋ 'ਜਿਸੁ ਅੰਦਰਿ'। ਲਫ਼ਜ਼ 'ਜਿਸੁ' ਦਾ (ੁ) ਸੰਬੰਧਕ 'ਨੋ' ਦੇ ਕਾਰਨ ਉਡ ਗਿਆ ਹੈ। ਵੇਖੋ 'ਗੁਰਬਾਣੀ ਵਿਆਕਰਣ'}।

SikhNet (Spanish)Aquél sobre el cuál se posa Su Gracia, recibe el Nombre,

ਗੁਰ ਪਰਸਾਦੀ; ਹਉਮੈ ਜਾਏ ॥

gur parasaadee; haumai jaae |

Sant Singh KhalsaBy Guru's Grace, egotism departs.
Manmohan SinghBy the Guru's grace, his egotism departs.
Manmohan Singh (Punjabi)ਗੁਰਾਂ ਦੀ ਰਹਿਮਤ ਦੁਆਰਾ ਉਸ ਦੀ ਹੰਗਤਾ ਦੂਰ ਹੋ ਜਾਂਦੀ ਹੈ।
Fareedkot Teekaਔਰ ਗੁਰੋਂ ਕੀ ਕਿਰਪਾ ਕਰ ਕੇ ਹੰਤਾ ਮਮਤਾ ਜਾਤੀ ਹੈ॥
Prof. Sahib Singhਗੁਰੂ ਦੀ ਕਿਰਪਾ ਨਾਲ (ਨਾਮ ਸਿਮਰਿਆਂ) ਉਸ ਦੀ ਹਉਮੈ ਦੂਰ ਹੋ ਜਾਂਦੀ ਹੈ।
SikhNet (Spanish)y por la Gracia del Guru, su ego es canalizado.

ਨਾਨਕ. ਨਾਮੁ ਵਸੈ ਮਨ ਅੰਤਰਿ; ਦਰਿ ਸਚੈ ਸੋਭਾ ਪਾਵਣਿਆ ॥੮॥੮॥੯॥

naanak. naam vasai man antar; dar sachai sobhaa paavaniaa |8|8|9|

Sant Singh KhalsaO Nanak, that one, within whose mind the Name dwells, is honored in the True Court. ||8||8||9||
Manmohan SinghNanak, he, within whose mind God's Name abides, obtains honour in the True Court.
Manmohan Singh (Punjabi)ਨਾਨਕ, ਜਿਸ ਦੇ ਚਿੱਤ ਵਿੱਚ ਵਾਹਿਗੁਰੂ ਦਾ ਨਿਵਾਸ ਰੱਖਦਾ ਹੈ, ਉਹ ਸੱਚੇ ਦਰਬਾਰ ਅੰਦਰ ਮਾਣ ਇੱਜਤ ਪਾਉਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਨ ਕੇ ਮਨ ਮੇਂ ਨਾਮ ਵਸਤਾ ਹੈ, ਸੋ ਸਚੇ ਕੇ ਦਰ ਮੇਂ ਸੋਭਾ ਪਾਵਤੇ ਹੈਂ॥੮॥੮॥੯॥☬ਜਿਨ ਗੁਰੋਂ ਕੀ ਕ੍ਰਿਪਾ ਕਰ ਅਹੰਤਾ ਮਮਤਾ ਜਾਤੀ ਹੈ, ਤਿਨ ਕੀ ਸੇਵਾ ਕੀ ਮਹਿਮਾ ਦਿਖਾਵਤੇ ਹੈਂ:
Prof. Sahib Singhਹੇ ਨਾਨਕ! ਉਸ ਮਨੁੱਖ ਦੇ ਮਨ ਵਿਚ ਪ੍ਰਭੂ ਦਾ ਨਾਮ ਵੱਸ ਪੈਂਦਾ ਹੈ, ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ ਦਰ ਤੇ ਉਸ ਨੂੰ ਸੋਭਾ ਮਿਲਦੀ ਹੈ ॥੮॥੮॥੯॥

ਪਦ ਅਰਥ ਅੰਤਰਿ = ਵਿਚ। ਦਰਿ = ਦਰ ਤੇ ॥੮॥

SikhNet (Spanish)El Nombre del Señor viene a su mente, y ese ser, oh, dice Nanak, es aclamado en la Puerta del Verdadero Señor. (8-8-9)
Answers quote the Granth verbatim with Ang citations. AI commentary is not Gurbani and not a religious ruling.