ੴ

ਸਿੱਖਬਾਣੀ · SikhBani

ਸਿੰਚਹਿ ਦਰਬੁ ਦੇਹਿ ਦੁਖੁ ਲੋਗ ॥

sincheh darab dehi dukh log
Guru Arjan Dev Ji ਗੁਰੂ ਅਰਜਨ ਦੇਵ ਜੀ · Raag Raamkalee · Ang 889, 890 · 21 lines
Translations

ਰਾਮਕਲੀ ਮਹਲਾ ੫ ॥

raamakalee mahalaa 5 | Ang 889

Sant Singh KhalsaRaamkalee, Fifth Mehl:
Manmohan SinghRamkali 5th Guru.
Manmohan Singh (Punjabi)ਰਾਮਕਲੀ ਪੰਜਵੀਂ ਪਾਤਿਸ਼ਾਹੀ।
SikhNet (Spanish)Ramkali, Mejl Guru Aryan, Quinto Canal Divino.

ਸਿੰਚਹਿ ਦਰਬੁ; ਦੇਹਿ ਦੁਖੁ ਲੋਗ ॥

sincheh darab; dehi dukh log | Ang 889

Sant Singh KhalsaYou gather wealth by exploiting people.
Manmohan SinghThou amasseth wealth by annoying the people.
Manmohan Singh (Punjabi)ਤੂੰ ਲੋਕਾਂ ਨੂੰ ਦੁੱਖ ਦੇ ਕੇ ਧਨ-ਦੌਲਤ ਇਕੱਤਰ ਕਰਦਾ ਹੈਂ।
Fareedkot Teekaਹੇ ਪੁਰਸ! ਤੂੰ ਪਦਾਰਥੋਂ ਕੋ ਇਕਤ੍ਰ ਕਰਤਾ ਹੈਂ ਪੁਨਹ ਲੋਕੋਂ ਕੋ ਦੁਖ ਦੇਤਾ ਹੈਂ॥
Prof. Sahib Singh(ਹੇ ਮੂਰਖ!) ਤੂੰ ਧਨ ਇਕੱਠਾ ਕਰੀ ਜਾਂਦਾ ਹੈਂ, (ਅਤੇ ਧਨ ਜੋੜਨ ਦੇ ਉੱਦਮ ਵਿਚ) ਲੋਕਾਂ ਨੂੰ ਦੁੱਖ ਦੇਂਦਾ ਹੈਂ।

ਪਦ ਅਰਥ ਸਿੰਚਹਿ = ਤੂੰ ਇਕੱਠਾ ਕਰਦਾ ਹੈਂ, ਤੂੰ ਜੋੜਦਾ ਜਾਂਦਾ ਹੈਂ। ਦਰਬੁ {द्रव्य} ਧਨ। ਦੇਹਿ = ਤੂੰ ਦੇਂਦਾ ਹੈਂ। ਲੋਗ = ਲੋਕਾਂ ਨੂੰ।

SikhNet (Spanish)Uno obtiene sus riquezas volviendo a otros miserables,

ਤੇਰੈ ਕਾਜਿ ਨ; ਅਵਰਾ ਜੋਗ ॥

terai kaaj na; avaraa jog | Ang 889

Sant Singh KhalsaIt is of no use to you; it was meant for others.
Manmohan SinghIt shall not avail thee. It is meant for others only.
Manmohan Singh (Punjabi)ਇਹ ਤੇਰੇ ਕਿਸੇ ਕੰਮ ਨਹੀਂ ਆਉਣੀ। ਇਹ ਕੇਵਲ ਹੋਰਨਾਂ ਲਈ ਹੀ ਹੈ।
Fareedkot Teekaਤੇਰੇ ਕੰਮ ਨਹੀਂ ਆਵਣਾ ਹੈ, ਸੋ ਹੋਰਨਾਂ ਕੇ ਕੰਮ ਆਵੈਗਾ॥
Prof. Sahib Singh(ਮੌਤ ਆਉਣ ਤੇ ਇਹ ਧਨ) ਤੇਰੇ ਕੰਮ ਨਹੀਂ ਆਵੇਗਾ, ਹੋਰਨਾਂ (ਦੇ ਵਰਤਣ) ਜੋਗਾ ਰਹਿ ਜਾਇਗਾ।

ਪਦ ਅਰਥ ਤੇਰੈ ਕਾਜਿ = ਤੇਰੇ ਕੰਮ ਵਿਚ। ਅਵਰਾ ਜੋਗ = ਹੋਰਨਾਂ ਜੋਗਾ।

SikhNet (Spanish)pero de nada le sirven, pues uno las deja atrás para que otros las disfruten.

ਕਰਿ ਅਹੰਕਾਰੁ ਹੋਇ ਵਰਤਹਿ ਅੰਧ ॥

kar ahankaar hoe varateh andh | Ang 889

Sant Singh KhalsaYou practice egotism, and act like a blind man.
Manmohan SinghThou practisest pride and acts like a blind man.
Manmohan Singh (Punjabi)ਤੂੰ ਗਰੂਰ ਕਰਦਾ ਹੈਂ ਤੇ ਅੰਨ੍ਹੇ ਆਦਮੀ ਵਾਂਗੂੰ ਕੰਮ ਕਰਦਾ ਹੈਂ।
Fareedkot Teekaਹੰਕਾਰ ਕਰ ਕੇ ਅੰਧਾ ਹੋਇ ਵਰਤਤਾ ਹੈ॥
Prof. Sahib Singh(ਹੇ ਮੂਰਖ! ਇਸ ਧਨ ਦਾ) ਮਾਣ ਕਰ ਕੇ (ਇਸ ਧਨ ਦੇ ਨਸ਼ੇ ਵਿਚ) ਅੰਨ੍ਹਾ ਹੋ ਕੇ ਤੂੰ (ਲੋਕਾਂ ਨਾਲ) ਵਰਤਾਰਾ ਕਰਦਾ ਹੈਂ।

ਪਦ ਅਰਥ ਕਰਿ = ਕਰ ਕੇ। ਹੋਇ ਅੰਧ = ਅੰਨ੍ਹਾ ਹੋ ਕੇ। ਵਰਤਹਿ = ਤੂੰ ਵਰਤਦਾ ਹੈਂ, ਤੂੰ ਵਰਤਾਰਾ ਕਰਦਾ ਹੈਂ।

SikhNet (Spanish)Uno se infla de ego y actúa como un ciego

ਜਮ ਕੀ ਜੇਵੜੀ; ਤੂ ਆਗੈ ਬੰਧ ॥੧॥

jam kee jevarree; too aagai bandh |1| Ang 889

Sant Singh KhalsaIn the world hereafter, you shall be tied to the leash of the Messenger of Death. ||1||
Manmohan SinghHereafter, thou shalt be bound by the halter of the Death's courier.
Manmohan Singh (Punjabi)ਪ੍ਰਲੋਕ ਵਿੱਚ ਤੂੰ ਦੂਤ ਦੇ ਰੱਸੇ ਨਾਲ ਨਰੜਿਆ ਜਾਵੇਗਾਂ।
Fareedkot Teeka(ਤੂ) ਆਗੇ ਪ੍ਰਲੋਕ ਮੇਂ ਜਮ ਕੀ ਰਸੀ ਕਰ ਕੇ ਬਾਂਧਿਆ ਜਾਏਗਾ॥੧॥
Prof. Sahib Singh(ਜਦੋਂ) ਮੌਤ ਦੀ ਫਾਹੀ (ਤੇਰੇ ਗਲ ਵਿਚ ਪਈ, ਉਸ ਫਾਹੀ ਵਿਚ) ਬੱਝੇ ਹੋਏ ਨੂੰ ਤੈਨੂੰ ਪਰਲੋਕ ਵਿਚ (ਲੈ ਜਾਣਗੇ, ਤੇ ਧਨ ਇਥੇ ਹੀ ਰਹਿ ਜਾਇਗਾ) ॥੧॥

ਪਦ ਅਰਥ ਜੇਵੜੀ = ਰੱਸੀ, ਫਾਹੀ। ਤੂ = ਤੈਨੂੰ। ਆਗੈ = ਪਰਲੋਕ ਵਿਚ। ਬੰਧ = ਬੱਝਾ ਹੋਇਆ ॥੧॥

SikhNet (Spanish)hasta que al final es atrapado por la muerte. (1)

ਛਾਡਿ ਵਿਡਾਣੀ ਤਾਤਿ; ਮੂੜੇ ॥

chhaadd viddaanee taat; moorre | Ang 889

Sant Singh KhalsaGive up your envy of others, you fool!
Manmohan SinghDismiss thou jealousy of others, O fool.
Manmohan Singh (Punjabi)ਤੂੰ ਹੋਰਨਾਂ ਨਾਲ ਈਰਖਾ ਕਰਨੀ ਤਿਆਗ ਦੇ, ਹੇ ਮੂਰਖ!
Fareedkot Teekaਹੇ ਮੂੜ! ਬੇਗਾਨੀ ਆਸ ਛੋਡ ਦੇਹ॥
Prof. Sahib Singhਹੇ ਮੂਰਖ! ਦੂਜਿਆਂ ਨਾਲ ਈਰਖਾ ਕਰਨੀ ਛੱਡ ਦੇ।

ਪਦ ਅਰਥ ਤਾਤਿ = ਈਰਖਾ, ਸਾੜਾ। ਮੂੜੇ = ਹੇ ਮੂਰਖ!

SikhNet (Spanish)Oh tonto, abandona tu contienda con los demás,

ਈਹਾ ਬਸਨਾ ਰਾਤਿ; ਮੂੜੇ ॥

eehaa basanaa raat; moorre | Ang 889

Sant Singh KhalsaYou only live here for a night, you fool!
Manmohan SinghO fool, thou hast to abode here but. for one night.
Manmohan Singh (Punjabi)ਤੂੰ ਕੇਵਲ ਇਕ ਰਾਤਰੀ ਲਈ ਹੀ ਏਥੇ ਰਹਿਣਾ ਹੈ, ਹੇ ਮੂਰਖ!
Fareedkot Teekaਇਸ ਲੋਕ ਮੇਂ ਤੋ ਕੋਈ ਰਾਤ ਕਾ ਹੀ ਵਸਨਾ ਹੈ ਅਰਥਾਤ ਥੋੜਾ ਕਾਲ ਰਹਿਣਾ ਹੈ॥
Prof. Sahib Singhਹੇ ਮੂਰਖ! ਇਸ ਦੁਨੀਆ ਵਿਚ (ਪੰਛੀਆਂ ਵਾਂਗ) ਰਾਤ-ਮਾਤ੍ਰ ਹੀ ਵੱਸਣਾ ਹੈ।

ਪਦ ਅਰਥ ਈਹਾ = ਇਸ ਲੋਕ ਵਿਚ।

SikhNet (Spanish)pues aquí habitas sólo por una noche.

ਮਾਇਆ ਕੇ ਮਾਤੇ; ਤੈ ਉਠਿ ਚਲਨਾ ॥

maaeaa ke maate; tai utth chalanaa | Ang 889

Sant Singh KhalsaYou are intoxicated with Maya, but you must soon arise and depart.
Manmohan SinghO thou, who art intoxicated with wealth, shalt soon arise and depart.
Manmohan Singh (Punjabi)ਓ, ਤੂੰ ਜੋ ਧਨ-ਦੌਲਤ ਨਾਲ ਵਸ਼ੱਈ ਹੋਇਆ ਹੋਇਆ ਹੈਂ, ਤੈਂ ਛੇਤੀ ਹੀ ਏਥੋਂ ਟੁਰ ਜਾਣਾ ਹੈ।
Fareedkot Teekaਹੇ ਮਾਇਆ ਕੇ ਬੀਚ ਮਸਤ ਹੂਏ ਹੂਏ! ਤੈਂ ਤੋ ਥੋੜੇ ਹੀ ਕਾਲ ਮੇਂ ਉਠ ਚਲਨਾ ਹੈ॥
Prof. Sahib Singhਮਾਇਆ ਵਿਚ ਮਸਤ ਹੋਏ ਹੇ ਮੂਰਖ! (ਇਥੋਂ ਆਖ਼ਰ) ਉੱਠ ਕੇ ਤੂੰ ਚਲੇ ਜਾਣਾ ਹੈ,

ਪਦ ਅਰਥ ਮਾਤੇ = ਮਸਤੇ ਹੋਏ। ਉਠਿ = ਉੱਠ ਕੇ।

SikhNet (Spanish)Oh tú que estás involucrado en Maya, te vas a morir también;

ਰਾਚਿ ਰਹਿਓ ਤੂ; ਸੰਗਿ ਸੁਪਨਾ ॥੧॥ ਰਹਾਉ ॥

raach rahio too; sang supanaa |1| rahaau | Ang 889

Sant Singh KhalsaYou are totally involved in the dream. ||1||Pause||
Manmohan SinghThou art hand and glove with the dream. Pause.
Manmohan Singh (Punjabi)ਤੂੰ ਸੁਪਨੇ ਨਾਲ ਘਿਓ-ਖਿਚੜੀ ਹੋ ਰਿਹਾ ਹੈਂ। ਠਹਿਰਾਓ।
Fareedkot Teekaਤੂੰ ਤੋ ਸੁਪਨੇ ਸਮ ਥੋੜਾ ਕਾਲੁ ਰਹਨੇ ਵਾਲੇ ਪਦਾਰਥੋਂ ਮੇਂ ਰਚਿ ਰਹਿਆ ਹੈ॥੧॥ ਰਹਾਉ ॥
Prof. Sahib Singh(ਪਰ) ਤੂੰ (ਇਸ ਜਗਤ-) ਸੁਪਨੇ ਨਾਲ ਰੁੱਝਾ ਪਿਆ ਹੈਂ ॥੧॥ ਰਹਾਉ ॥

ਪਦ ਅਰਥ ਸੰਗਿ = ਨਾਲ। ਰਾਚਿ ਰਹਿਓ ਤੂ = ਤੂੰ ਮਸਤ ਹੋ ਰਿਹਾ ਹੈਂ। ਵਿਡਾਣੀ = ਬਿਗਾਨੀ ॥੧॥ ਰਹਾਉ ॥

SikhNet (Spanish)¿por qué te has enamorado de un sueño?(1-Pausa)

ਬਾਲ ਬਿਵਸਥਾ ਬਾਰਿਕੁ ਅੰਧ ॥

baal bivasathaa baarik andh | Ang 889

Sant Singh KhalsaIn his childhood, the child is blind.
Manmohan SinghIn the age of childhood, the child is blind.
Manmohan Singh (Punjabi)ਬਚਪਣੇ ਦੀ ਉਮਰ ਵਿੱਚ ਬੱਚਾ ਅੰਨ੍ਹਾ ਹੁੰਦਾ ਹੈ।
Fareedkot Teekaਬਾਲ ਅਵਸਥਾ ਮੇਂ ਤੋ (ਬਾਰਿਕੁ) ਅੰਧੁ ਰਹਤਾ ਹੈ॥
Prof. Sahib Singhਬਾਲ ਉਮਰੇ ਜੀਵ ਬੇ-ਸਮਝ ਬਾਲਕ ਬਣਿਆ ਰਹਿੰਦਾ ਹੈ,

ਪਦ ਅਰਥ ਬਿਵਸਥਾ = ਉਮਰ (ਵਿਚ)। ਅੰਧ = ਅੰਞਾਣ, ਬੇ-ਸਮਝ।

SikhNet (Spanish)En tu niñez eras ignorante y ciego;

ਭਰਿ ਜੋਬਨਿ; ਲਾਗਾ ਦੁਰਗੰਧ ॥

bhar joban; laagaa duragandh | Ang 889

Sant Singh KhalsaIn the fullness of youth, he is involved in foul-smelling sins.
Manmohan SinghIn the hey-day of youth, he is attached to the foul-smelling sins.
Manmohan Singh (Punjabi)ਪੂਰੀ ਜੁਆਨੀ ਅੰਦਰ ਉਹ ਘੋਰ ਪਾਪਾਂ ਨਾਲ ਨਾਲ ਜੁੜ ਜਾਂਦਾ ਹੈ।
Fareedkot Teekaਜਬ (ਜੋਬਨਿ) ਜੁਆਨੀ ਭਰੀ ਤੋ ਵਿਸੈ ਰੂਪ ਦੁਰਗੰਧ ਮੇਂ ਲਾਗਾ ਰਹਤਾ ਹੈਂ॥
Prof. Sahib Singhਭਰ-ਜਵਾਨੀ ਵੇਲੇ ਵਿਕਾਰਾਂ ਵਿਚ ਲੱਗਾ ਰਹਿੰਦਾ ਹੈ,

ਪਦ ਅਰਥ ਭਰਿ ਜੋਬਨਿ = ਭਰੇ ਜੋਬਨ ਵਿਚ, ਭਰੀ ਜਵਾਨੀ ਵਿਚ। ਦੁਰਗੰਧ = ਗੰਦੇ ਕੰਮਾਂ ਵਿਚ, ਵਿਕਾਰਾਂ ਵਿਚ।

SikhNet (Spanish)en tu juventud, por tus deseos incontrolables traicionaste tu conciencia.

ਤ੍ਰਿਤੀਅ ਬਿਵਸਥਾ; ਸਿੰਚੇ ਮਾਇ ॥

triteea bivasathaa; sinche maae | Ang 890

Sant Singh KhalsaIn the third stage of life, he gathers the wealth of Maya.
Manmohan SinghIn the third stage of life, he amasses wealth.
Manmohan Singh (Punjabi)ਅਵਸਥਾ ਦੇ ਤੀਜੇ ਹਿੱਸੇ ਉਹ ਧਨ-ਦੌਲਤ ਇਕੱਤਰ ਕਰਦਾ ਹੈ।
Fareedkot Teekaਤੀਸਰੀ ਅਰਥਾਤ ਮਧ ਕੀ ਅਵਸਥਾ ਮੇਂ ਮਾਯਾ ਕੋ ਸਿੰਚਤਾ ਰਹਤਾ ਹੈ॥
Prof. Sahib Singh(ਜਵਾਨੀ ਲੰਘ ਜਾਣ ਤੇ) ਤੀਜੀ ਉਮਰੇ ਮਾਇਆ ਜੋੜਨ ਲੱਗ ਪੈਂਦਾ ਹੈ,

ਪਦ ਅਰਥ ਤ੍ਰਿਤੀਆ ਬਿਵਸਥਾ = ਤੀਜੀ ਉਮਰੇ, ਜਵਾਨੀ ਲੰਘ ਜਾਣ ਤੇ। ਸਿੰਚੇ = ਇਕੱਠੀ ਕਰਦਾ ਹੈ। ਮਾਇ = ਮਾਇਆ।

SikhNet (Spanish)En tu tercera etapa te dejaste envolver por Maya,

ਬਿਰਧਿ ਭਇਆ; ਛੋਡਿ ਚਲਿਓ ਪਛੁਤਾਇ ॥੨॥

biradh bheaa; chhodd chalio pachhutaae |2| Ang 890

Sant Singh KhalsaAnd when he grows old, he must leave all this; he departs regretting and repenting. ||2||
Manmohan SinghWhen he grows old, he leaves everything and departs regretfully.
Manmohan Singh (Punjabi)ਜਦ ਉਹ ਬੁੱਢਾ ਹੋ ਜਾਂਦਾ ਹੈ, ਤਾਂ ਉਹ ਹਰ ਵਸਤੂ ਨੂੰ ਤਿਆਗ, ਅਫਸੋਸ ਕਰਦਾ ਹੋਇਆ ਟੁਰ ਜਾਂਦਾ ਹੈ।
Fareedkot Teekaਜਬ ਬ੍ਰਿਧ ਅਵਸਥਾ ਕੋ ਪ੍ਰਾਪਤਿ ਭਇਆ ਤਬ ਪਸਚਾਤਾਪੁ ਕਰਤਾ ਹੂਆ ਛੋਡ ਕੇ ਚਲਿਆ ਜਾਤਾ ਹੈ॥੨॥
Prof. Sahib Singh(ਆਖ਼ਰ ਜਦੋਂ) ਬੁੱਢਾ ਹੋ ਜਾਂਦਾ ਹੈ ਤਾਂ ਅਫ਼ਸੋਸ ਕਰਦਾ (ਜੋੜੀ ਹੋਈ ਮਾਇਆ) ਛੱਡ ਕੇ (ਇਥੋਂ) ਤੁਰ ਪੈਂਦਾ ਹੈ ॥੨॥

ਪਦ ਅਰਥ ਪਛੁਤਾਇ = ਪਛਤਾ ਕੇ ॥੨॥

SikhNet (Spanish)juntaste riquezas, y en la vejez, teniendo que dejar todo eso, partiste arrepentido y triste. (2)

ਚਿਰੰਕਾਲ; ਪਾਈ ਦ੍ਰੁਲਭ ਦੇਹ ॥

chirankaal; paaee drulabh deh | Ang 890

Sant Singh KhalsaAfter a very long time, one obtains this precious human body, so difficult to obtain.
Manmohan SinghAfter a long time, one obtains the human body which is so difficult to obtain.
Manmohan Singh (Punjabi)ਬੜੇ ਚਿਰਾਂ ਮਗਰੋਂ ਮੁਸ਼ਕਿਲ ਨਾਲ ਹੱਥ ਲੱਗਣ ਵਾਲੇ ਮਨੁੱਖੀ ਸਰੀਰ ਨੂੰ ਜੀਵ ਹਾਸਲ ਕਰਦਾ ਹੈ।
Fareedkot Teekaਏਹ ਦੁਲਭ ਮਨੁਖ ਦੇਹ ਚਿਰੰਕਾਲ ਪੀਛੇ ਪਾਈ ਥੀ, ਭਾਵ ਚੌਰਾਸੀ ਲਖ ਜੋਨ ਮੇਂ ਫਿਰਤੇ ਹੂਏ ਕੋ ਮਿਲੀ ਥੀ॥
Prof. Sahib Singh(ਹੇ ਭਾਈ!) ਬੜੇ ਚਿਰਾਂ ਪਿੱਛੋਂ ਜੀਵ ਨੂੰ ਇਹ ਦੁਰਲੱਭ ਮਨੁੱਖਾ ਸਰੀਰ ਮਿਲਦਾ ਹੈ,

ਪਦ ਅਰਥ ਚਿਰੰਕਾਲ = ਚਿਰਾਂ ਪਿੱਛੋਂ। ਦ੍ਰੁਲਭ = ਮੁਸ਼ਕਿਲ ਨਾਲ ਮਿਲਣ ਵਾਲੀ। ਦੇਹ = ਸਰੀਰ।

SikhNet (Spanish)Después de un enorme lapso de tiempo lograste tener la preciosa forma humana,

ਨਾਮ ਬਿਹੂਣੀ; ਹੋਈ ਖੇਹ ॥

naam bihoonee; hoee kheh | Ang 890

Sant Singh KhalsaWithout the Naam, the Name of the Lord, it is reduced to dust.
Manmohan SinghWithout the Name it is reduced to dust.
Manmohan Singh (Punjabi)ਨਾਮ ਦੇ ਬਗੈਰ ਇਹ ਘੱਟਾ ਮਿੱਟੀ ਹੋ ਜਾਂਦਾ ਹੈ।
Fareedkot Teekaਨਾਮ ਕੇ ਬਿਨਾ ਏਹੁ ਖੇਹ, ਭਾਵ ਨਿਸਫਲ ਹੋਈ ਹੈ॥
Prof. Sahib Singhਪਰ ਨਾਮ ਤੋਂ ਵਾਂਜੇ ਰਹਿ ਕੇ ਇਹ ਸਰੀਰ ਮਿੱਟੀ ਹੋ ਜਾਂਦਾ ਹੈ।

ਪਦ ਅਰਥ ਬਿਹੂਣੀ = ਬਿਨਾ, ਖ਼ਾਲੀ, ਸੱਖਣੀ। ਖੇਹ = ਸੁਆਹ।

SikhNet (Spanish)pero sin el Naam, el Nombre del Señor todo es reducido a polvo.

ਪਸੂ ਪਰੇਤ ਮੁਗਧ ਤੇ ਬੁਰੀ ॥

pasoo paret mugadh te buree | Ang 890

Sant Singh KhalsaWorse than a beast, a demon or an idiot,
Manmohan SinghIs worse than a beast, a demon and an idiot,
Manmohan Singh (Punjabi)ਡੰਗਰ, ਜਿੰਨ-ਭੂਤ ਅਤੇ ਇਕ ਬੁੱਧੂ ਨਾਲੋਂ ਭੀ ਭੈੜੀ ਹੈ,
Fareedkot Teekaਹੇ ਮੂਰਖ! ਏਹ ਦੇਹੀ ਪਸੂ ਔ ਪ੍ਰੇਤ ਤੇ ਭੀ ਬੁਰੀ, ਭਾਵ ਅਤੀ ਅਪਾਵਨ ਹੈ॥
Prof. Sahib Singh(ਨਾਮ ਤੋਂ ਬਿਨਾ, ਵਿਕਾਰਾਂ ਦੇ ਕਾਰਨ) ਮੂਰਖ ਜੀਵ ਦੀ ਇਹ ਦੇਹੀ ਪਸ਼ੂਆਂ ਤੇ ਪਰੇਤਾਂ ਨਾਲੋਂ ਭੀ ਭੈੜੀ (ਸਮਝੋ)।

ਪਦ ਅਰਥ ਤੇ = ਤੋਂ। ਬੁਰੀ = ਭੈੜੀ। ਮੁਗਧ = {मुग्ध} ਮੂਰਖ।

SikhNet (Spanish)Tu cuerpo ahora es peor que el de un cuadrúpedo salvaje

ਤਿਸਹਿ. ਨ ਬੂਝੈ; ਜਿਨਿ ਏਹ ਸਿਰੀ ॥੩॥

tiseh. na boojhai; jin eeh siree |3| Ang 890

Sant Singh Khalsais that one who does not understand who created him. ||3||
Manmohan Singhthe body which knows not Him, who created it.
Manmohan Singh (Punjabi)ਉਡ ਦੇਹ ਜੋ ਉਸ ਨੂੰ ਨਹੀਂ ਜਾਣਦੀ, ਜਿਸ ਨੇ ਇਸ ਨੂੰ ਰਚਿਆ ਹੈ।
Fareedkot Teekaਕਿਉਂਕਿ ਜਿਸ ਨੇ ਏਹ ਦੇਹੀ (ਸਿਰੀ) ਬਨਾਈ ਹੈ, ਤਿਸ ਕੋ ਤੂੰ (ਬੂਝੈ) ਸਮਝਤਾ ਨਹੀਂ ਹੈਂ॥੩॥☬ਐਸੇ ਬੇਨਤੀ ਕਰ:
Prof. Sahib Singhਜਿਸ ਪਰਮਾਤਮਾ ਨੇ (ਇਸ ਦੀ) ਇਹ ਮਨੁੱਖਾ ਦੇਹੀ ਬਣਾਈ ਉਸ ਨੂੰ ਕਦੇ ਚੇਤੇ ਨਹੀਂ ਕਰਦਾ ॥੩॥

ਪਦ ਅਰਥ ਤਿਸਹਿ = ਉਸ (ਪ੍ਰਭੂ) ਨੂੰ। ਜਿਨਿ = ਜਿਸ ਪ੍ਰਭੂ ਨੇ। ਸਿਰੀ = ਪੈਦਾ ਕੀਤੀ ॥੩॥

SikhNet (Spanish)o el de un cadáver, pues no reconoces al Uno que te creó. (3)

ਸੁਣਿ ਕਰਤਾਰ ਗੋਵਿੰਦ ਗੋਪਾਲ ॥

sun karataar govind gopaal | Ang 890

Sant Singh KhalsaListen, O Creator Lord, Lord of the Universe, Lord of the World,
Manmohan SinghHeart thou, O Creator, Master of the universe,
Manmohan Singh (Punjabi)ਤੂੰ ਸਰਵਣ ਕਰ, ਹੇ ਸਿਰਜਣਹਾਰ! ਆਲਮ ਦੇ ਮਾਲਕ,
Fareedkot Teekaਹੇ ਕਰਤਾਰ, ਗੋਬਿੰਦ, ਗੋਪਾਲ! ਤੂੰ ਹਮਾਰੀ ਬੇਨਤੀ ਸੁਣ॥
Prof. Sahib Singhਜੀਵ ਵਿਚਾਰੇ ਕੀਹ ਕਰਨ? ਹੇ ਕਰਤਾਰ! ਹੇ ਗੋਬਿੰਦ! ਹੋ ਗੋਪਾਲ!

ਪਦ ਅਰਥ ਕਰਤਾਰ = ਹੇ ਕਰਤਾਰ!

SikhNet (Spanish)Escúchame, oh Señor Creador, Sostenedor de la Tierra,

ਦੀਨ ਦਇਆਲ; ਸਦਾ ਕਿਰਪਾਲ ॥

deen deaal; sadaa kirapaal | Ang 890

Sant Singh KhalsaMerciful to the meek, forever compassionate
Manmohan Singhcherisher of the world, Merciful to the meek and ever compassionate Lord.
Manmohan Singh (Punjabi)ਸੰਸਾਰ ਦੇ ਪਾਲਣ-ਪੋਸਣਹਾਰ, ਮਸਕੀਨਾਂ ਤੇ ਮਿਹਰਬਾਨ ਅਤੇ ਸਦੀਵ ਹੀ ਦਇਆਲੂ ਸੁਆਮੀ!
Fareedkot Teekaਹੇ ਦੀਨ ਦਇਆਲ! ਹੇ ਸਦੈਵ ਕ੍ਰਿਪਾਲ! ॥
Prof. Sahib Singhਹੇ ਦੀਨਾਂ ਉਤੇ ਦਇਆ ਕਰਨ ਵਾਲੇ! ਹੇ ਸਦਾ ਹੀ ਕਿਰਪਾ ਦੇ ਸੋਮੇ!

ਪਦ ਅਰਥ ਦਇਆਲ = ਹੇ ਦਇਆ ਦੇ ਘਰ!

SikhNet (Spanish)Tú que eres Compasivo con el débil,

ਤੁਮਹਿ ਛਡਾਵਹੁ; ਛੁਟਕਹਿ ਬੰਧ ॥

tumeh chhaddaavahu; chhuttakeh bandh | Ang 890

Sant Singh KhalsaIf You emancipate the human, then his bonds are broken.
Manmohan SinghIf Thou freest the mortal, then alone can his bonds be broken.
Manmohan Singh (Punjabi)ਜੇਕਰ ਤੂੰ ਪ੍ਰਾਣੀ ਨੂੰ ਰਿਹਾ ਕਰੇਂ, ਕੇਵਲ ਤਾਂ ਹੀ ਉਸ ਦੀਆਂ ਬੇੜੀਆਂ ਕੱਟੀਆਂ ਜਾ ਸਕਦੀਆਂ ਹਨ।
Fareedkot Teekaਜੇ ਤੁਮ ਹੀ ਛੁਡਾਵੋਗੇ ਤੋ ਬੰਧਨ ਸੇ ਛੂਟੇਂਗੇ॥
Prof. Sahib Singhਤੂੰ ਆਪ ਹੀ ਜੀਵਾਂ ਦੇ ਮਾਇਆ ਦੇ ਬੰਧਨ ਤੋੜੇਂ ਤਾਂ ਹੀ ਟੁੱਟ ਸਕਦੇ ਹਨ।

ਪਦ ਅਰਥ ਤੁਮਹਿ = ਤੂੰ (ਆਪ) ਹੀ। ਛੁਟਕਹਿ = ਛੁੱਟਦੇ ਹਨ, ਟੁੱਟਦੇ ਹਨ। ਬੰਧ = ਬੰਧਨ।

SikhNet (Spanish)Señor Benévolo, sólo si rompes mis amarras me puedo liberar.

ਬਖਸਿ ਮਿਲਾਵਹੁ; ਨਾਨਕ. ਜਗ ਅੰਧ ॥੪॥੧੨॥੨੩॥

bakhas milaavahu; naanak. jag andh |4|12|23| Ang 890

Sant Singh KhalsaO Nanak, the people of world are blind; please, Lord, forgive them, and unite them with Yourself. ||4||12||23||
Manmohan SinghNanak, the world is blind. O Lord, pardon and unite it with Thee.
Manmohan Singh (Punjabi)ਨਾਨਕ ਦੁਨੀਆਂ ਅੰਨ੍ਹੀ ਹੈ, ਹੇ ਪ੍ਰਭੂ! ਇਸ ਨੂੰ ਬਖਸ਼ ਕੇ ਤੂੰ ਆਪਣੇ ਨਾਲ ਅਭੇਦ ਕਰ ਲੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਪਿਛਲੇ ਔਗੁਣੋਂ ਕੋ ਬਖਸ ਕੇ ਅਪਨੇ ਪੈ ਹਮ ਅੰਧ ਜੀਵੋਂ ਕੋ ਮਿਲਾਵੌ॥੪॥੧੨॥੨੩॥☬ਦੇਹ ਆਦਿਕ ਪਦਾਰਥੋਂ ਕੋ ਮਿਥ੍ਯਾ ਜਨਾਵਤੇ ਹੈਂ:
Prof. Sahib Singhਹੇ ਕਰਤਾਰ! (ਮਾਇਆ ਦੇ ਮੋਹ ਵਿਚ) ਅੰਨ੍ਹੇ ਹੋਏ ਇਸ ਜਗਤ ਨੂੰ ਤੂੰ ਆਪ ਹੀ ਮਿਹਰ ਕਰ ਕੇ (ਆਪਣੇ ਚਰਨਾਂ ਵਿਚ) ਜੋੜੀ ਰੱਖ ॥੪॥੧੨॥੨੩॥

ਪਦ ਅਰਥ ਬਖਸਿ = ਮਿਹਰ ਕਰ ਕੇ ॥੪॥੧੨॥੨੩॥

SikhNet (Spanish)Únenos Contigo en Tu Misericordia, pues el mundo está ciego. (4-12-23)
Answers quote the Granth verbatim with Ang citations. AI commentary is not Gurbani and not a religious ruling.