ੴ

ਸਿੱਖਬਾਣੀ · SikhBani

Ang 889

Sri Guru Granth Sahib · Raag Raamkalee · 4 shabads, 58 lines
Translations
Shabad Guru Arjan Dev Ji Raag Raamkalee continued from Ang 888

ਨਿਹਚਲ ਆਸਨੁ; ਬੇਸੁਮਾਰੁ ॥੨॥

nihachal aasan; besumaar |2|

Sant Singh KhalsaThey obtain a permanent seat in the infinite. ||2||
Manmohan SinghThey acquire permanent seat in the Infinite mansion.
Manmohan Singh (Punjabi)ਉਹ ਬੇਅੰਤ ਮੰਦਰ ਅੰਦਰ ਮੁਸਤਕਿਲ ਟਿਕਾਣਾ ਪਾ ਲੈਂਦੇ ਹਨ।
Fareedkot Teeka(ਬੇਸੁਮਾਰੁ) ਪਰਮੇਸ੍ਵਰ ਮੇਂ ਤਿਨ ਕਾ ਆਸਣ ਨਿਹਚਲਤਾ ਵਾ ਇਸਥਿਤੀ ਹੈ॥੨॥
Prof. Sahib Singhਹੇ ਭਾਈ! ਉਸ ਆਤਮਕ ਅਵਸਥਾ ਦਾ ਆਸਣ (ਮਾਇਆ ਦੇ ਅੱਗੇ) ਕਦੇ ਡੋਲਦਾ ਨਹੀਂ। ਉਹ ਅਵਸਥਾ ਕੈਸੀ ਹੈ-ਇਸਦਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ॥੨॥

ਪਦ ਅਰਥ ਨਿਹਚਲ = ਨਾਹ ਡੋਲਣ ਵਾਲਾ। ਬੇਸੁਮਾਰੁ = ਅੰਦਾਜ਼ੇ ਤੋਂ ਪਰੇ ॥੨॥

SikhNet (Spanish)Obtienen entonces un sitio permanente en el Infinito. (2)

ਡਿਗਿ. ਨ ਡੋਲੈ; ਕਤਹੂ. ਨ ਧਾਵੈ ॥

ddig. na ddolai; katahoo. na dhaavai |

Sant Singh KhalsaNo one falls there, or wavers, or goes anywhere.
Manmohan SinghFrom there no one falls, wavers or goes anywhere.
Manmohan Singh (Punjabi)ਓਥੋਂ ਕੋਈ ਡਿੱਗਦਾ, ਥਿੜਕਦਾ, ਜਾਂ ਕਿਧਰੇ ਨਹੀਂ ਜਾਂਦਾ ਹੈ।
Fareedkot Teeka(ਡਿਗਿ) ਗਿਰਤੇ ਨਹੀਂ, ਭਾਵ ਵਿੰਗਿਆਂ ਰਸਤਿਆਂ ਮੇਂ ਤਿਨ ਕਾ ਮਨ ਨਹੀਂ ਡੋਲਤਾ ਔ ਨਾ ਕਹੀਂ ਧਾਵਤੇ ਹੈਂ॥
Prof. Sahib Singhਹੇ ਭਾਈ! ਉਸ ਅਵਸਥਾ ਵਿਚ ਪਹੁੰਚਿਆ ਹੋਇਆ ਮਨੁੱਖ (ਮਾਇਆ ਦੇ ਮੋਹ ਵਿਚ) ਡਿੱਗ ਕੇ ਡੋਲਦਾ ਨਹੀਂ ਹੈ, (ਉਸ ਟਿਕਾਣੇ ਨੂੰ ਛੱਡ ਕੇ) ਕਿਸੇ ਹੋਰ ਪਾਸੇ ਨਹੀਂ ਭਟਕਦਾ।

ਪਦ ਅਰਥ ਡਿਗਿ = ਡਿੱਗ ਕੇ। ਕਤਹੁ = ਕਿਸੇ ਭੀ ਪਾਸੇ। ਧਾਵੈ = ਦੌੜਦਾ, ਭਟਕਦਾ।

SikhNet (Spanish)Su Mansión ni tiembla, ni se mueve, ni se va,

ਗੁਰ ਪ੍ਰਸਾਦਿ; ਕੋ ਇਹੁ ਮਹਲੁ ਪਾਵੈ ॥

gur prasaad; ko ihu mehal paavai |

Sant Singh KhalsaBy Guru's Grace, some find this mansion.
Manmohan SinghBy Guru's grace, a few attain to this mansion.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ ਕੋਈ ਵਿਰਲਾ ਹੀ ਇਸ ਟਿਕਾਣੇ (ਅਵਸਥਾ) ਨੂੰ ਪਾਉਂਦੇ ਹਨ।
Fareedkot Teekaਕੋਈ ਬਿਰਲਾ ਹੀ ਗੁਰੋਂ ਕੀ ਕ੍ਰਿਪਾ ਸੇ ਇਹ ਅਸਥਾਨ ਪਾਵਤਾ ਹੈ॥
Prof. Sahib Singhਪਰ ਕੋਈ ਵਿਰਲਾ ਮਨੁੱਖ ਗੁਰੂ ਦੀ ਕਿਰਪਾ ਨਾਲ ਉਹ ਟਿਕਾਣਾ ਹਾਸਲ ਕਰਦਾ ਹੈ।

ਪਦ ਅਰਥ ਗੁਰ ਪ੍ਰਸਾਦਿ = ਗੁਰੂ ਦੀ ਕਿਰਪਾ ਨਾਲ। ਮਹਲੁ = ਉੱਚਾ ਆਤਮਕ ਟਿਕਾਣਾ।

SikhNet (Spanish)pero extraordinario es aquél que llega hasta ella por la Gracia del Guru,

ਭ੍ਰਮ ਭੈ ਮੋਹ ਨ ਮਾਇਆ ਜਾਲ ॥

bhram bhai moh na maaeaa jaal |

Sant Singh KhalsaThey are not touched by doubt, fear, attachment or the traps of Maya.
Manmohan SinghThey are affected not by doubt, dread, worldly love and secular entanglements.
Manmohan Singh (Punjabi)ਸੰਦੇਹ, ਡਰ, ਦੁਨਿਆਵੀ ਮਮਤਾ ਅਤੇ ਸੰਸਾਰੀ ਜੰਜਾਲਾਂ ਦਾ ਉਹਨਾਂ ਉਤੇ ਕੋਈ ਅਸਰ ਨਹੀਂ ਹੁੰਦਾ।
Fareedkot Teekaਤਿਸ ਕਾ ਸੰਸਾਰ ਮੇਂ ਭ੍ਰਮਨਾ ਨਹੀਂ ਹੈ ਔ ਮੋਹ ਕਰ ਕੇ ਮਾਇਆ ਕਾ ਜਾਲ ਭੀ ਤਿਸ ਕੋ ਨਹੀਂ ਹੈ॥
Prof. Sahib Singhਉਥੇ ਦੁਨੀਆ ਦੀਆਂ ਭਟਕਣਾਂ, ਦੁਨੀਆ ਦੇ ਡਰ, ਮਾਇਆ ਦਾ ਮੋਹ, ਮਾਇਆ ਦੇ ਜਾਲ-ਇਹ ਕੋਈ ਭੀ ਪੋਹ ਨਹੀਂ ਸਕਦੇ।

ਪਦ ਅਰਥ ਭੈ = {ਲਫ਼ਜ਼ 'ਭਉ' ਤੋਂ ਬਹੁ-ਵਚਨ}।

SikhNet (Spanish)ni el engaño ni la duda, ni el apego emocional le afectan, tampoco es atrapado en la red de Maya;

ਸੁੰਨ ਸਮਾਧਿ; ਪ੍ਰਭੂ ਕਿਰਪਾਲ ॥੩॥

sun samaadh; prabhoo kirapaal |3|

Sant Singh KhalsaThey enter the deepest state of Samaadhi, through the kind mercy of God. ||3||
Manmohan SinghThrough the Lord, has no end or limit. He, the Lord, has no end or limit.
Manmohan Singh (Punjabi)ਸਾਈਂ ਦੀ ਮਿਹਰ ਰਾਹੀਂ ਉਹ ਅਫੁਰ ਤਾੜੀ ਅੰਦਰ ਪ੍ਰਵੇਸ਼ ਕਰ ਜਾਂਦੇ ਹਨ।
Fareedkot Teekaਪ੍ਰਭੂ ਕ੍ਰਿਪਾਲ ਕੀ ਅਫੁਰ ਸਮਾਧੀ ਮੇਂ ਵਹੁ ਰਹਤੇ ਹੈਂ॥੩॥
Prof. Sahib Singhਕਿਰਪਾ ਦੇ ਸੋਮੇ ਪ੍ਰਭੂ ਵਿਚ ਮਨੁੱਖ ਦੀ ਐਸੀ ਸੁਰਤ ਜੁੜਦੀ ਹੈ ਕਿ ਕੋਈ ਭੀ ਮਾਇਕ ਫੁਰਨਾ ਨੇੜੇ ਨਹੀਂ ਢੁਕਦਾ ॥੩॥

ਪਦ ਅਰਥ ਸੁੰਨ = ਸੁੰਞ {शुन्य}। ਸਮਾਧਿ = ਜੁੜੀ ਹੋਈ ਸੁਰਤਿ। ਸੁੰਨ ਸਮਾਧਿ = ਉਹ ਜੁੜੀ ਹੋਈ ਸੁਰਤਿ ਜਿਸ ਵਿਚ ਮਾਇਕ ਫੁਰਨਿਆਂ ਵਲੋਂ ਸੁੰਞ ਹੈ ॥੩॥

SikhNet (Spanish)por la Bondadosa Misericordia de Dios entra en el Estado Profundo de Samadhi. (3)

ਤਾ ਕਾ ਅੰਤੁ ਨ ਪਾਰਾਵਾਰੁ ॥

taa kaa ant na paaraavaar |

Sant Singh KhalsaHe has no end or limitation.
Manmohan SinghHe, the Lord, has no end or limit.
Manmohan Singh (Punjabi)ਉਸ ਸਾਹਿਬ ਦਾ ਕੋਈ ਅੰਤ ਜਾਂ ਓੜਕ ਨਹੀਂ।
Fareedkot Teekaਕੈਸਾ ਵਹੁ ਪ੍ਰਭੂ ਹੈ? ਤਿਸ ਕੇ ਪਾਰਾਵਾਰ ਕਾ ਅੰਤ ਨਹੀਂ ਹੈ॥
Prof. Sahib Singhਹੇ ਭਾਈ! ਜਿਸ ਪਰਮਾਤਮਾ ਦਾ ਅੰਤ ਨਹੀਂ ਪਾਇਆ ਜਾ ਸਕਦਾ, ਜਿਸ ਦੇ ਸਰੂਪ ਦਾ ਪਾਰਲਾ ਉਰਲਾ ਬੰਨਾ ਨਹੀਂ ਦਿੱਸ ਸਕਦਾ,

ਪਦ ਅਰਥ ਪਾਰਾਵਾਰੁ = ਪਾਰ-ਅਵਾਰੁ, ਪਾਰਲਾ ਉਰਲਾ ਬੰਨਾ।

SikhNet (Spanish)Infinito y sin medida

ਆਪੇ ਗੁਪਤੁ; ਆਪੇ ਪਾਸਾਰੁ ॥

aape gupat; aape paasaar |

Sant Singh KhalsaHe Himself is unmanifest, and He Himself is manifest.
Manmohan SinghHe Himself is Unmanifest and Himself manifest.
Manmohan Singh (Punjabi)ਉਹ ਖੁਦ ਅਲੋਪ ਹੈ ਅਤੇ ਖੁਦ ਹੀ ਪ੍ਰਗਟ।
Fareedkot Teekaਆਪ ਹੀ ਵਹੁ ਗੁਪਤ ਰੂਪ ਅਰਥਾਤ ਨਿਰਗੁਣ ਹੈ ਔ ਆਪ ਹੀ ਪਸਾਰੇ ਵਾਲਾ ਅਰਥਾਤ ਸਰਗੁਣ ਰੂਪ ਹੈ॥
Prof. Sahib Singhਉਹ ਪ੍ਰਭੂ ਇਸ ਜਗਤ-ਖਿਲਾਰੇ ਵਿਚ ਆਪ ਹੀ ਲੁਕਿਆ ਦਿੱਸਦਾ ਹੈ, ਇਹ ਜਗਤ-ਖਿਲਾਰਾ ਉਸ ਪ੍ਰਭੂ ਦਾ ਆਪਣਾ ਹੀ ਰੂਪ ਹੈ।

ਪਦ ਅਰਥ ਆਪੇ = ਆਪ ਹੀ। ਗੁਪਤੁ = ਸਭ ਵਿਚ ਲੁਕਿਆ ਹੋਇਆ। ਪਾਸਾਰੁ = (ਜਗਤ-ਰੂਪ) ਖਿਲਾਰਾ।

SikhNet (Spanish)es nuestro Señor, el Dios;

ਜਾ ਕੈ ਅੰਤਰਿ; ਹਰਿ ਹਰਿ ਸੁਆਦੁ ॥

jaa kai antar; har har suaad |

Sant Singh KhalsaOne who enjoys the taste of the Lord, Har, Har, deep within himself,
Manmohan SinghHe, who within his mind enjoys the relish of the God's Name;
Manmohan Singh (Punjabi)ਜੋ ਆਪਣੈ ਅੰਤਰ ਆਤਮੇ ਵਾਹਿਗੁਰੂ ਦੇ ਨਾਮ ਦੀ ਲੱਜਤ ਨੂੰ ਮਾਣਦਾ ਹੈ,
Fareedkot Teekaਜਿਨ ਕੇ ਅੰਤਰਿ ਸਰਬ ਪਾਪੋਂ ਕੇ ਹਰਨਹਾਰੇ ਹਰੀ ਕੇ ਭਜਨ ਕਾ ਸ੍ਵਾਦ ਹੈ॥
Prof. Sahib Singhਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦੇ ਨਾਮ ਦਾ ਸੁਆਦ ਟਿਕ ਜਾਂਦਾ ਹੈ,

ਪਦ ਅਰਥ ਜਾ ਕੈ ਅੰਤਰਿ = ਜਿਸ ਮਨੁੱਖ ਦੇ ਹਿਰਦੇ ਵਿਚ।

SikhNet (Spanish)es No Manifiesto y también Manifiesto.

ਕਹਨੁ. ਨ ਜਾਈ; ਨਾਨਕ ਬਿਸਮਾਦੁ ॥੪॥੯॥੨੦॥

kehan. na jaaee; naanak bisamaad |4|9|20|

Sant Singh KhalsaO Nanak, his wondrous state cannot be described. ||4||9||20||
Manmohan Singhhis wondrous state can be described not, O Nanak.
Manmohan Singh (Punjabi)ਉਸ ਦੀ ਅਸਚਰਜ ਅਵਸਥਾ ਵਰਣਨ ਕੀਤੀ ਨਹੀਂ ਜਾ ਸਕਦੀ। ਹੇ ਨਾਨਕ!
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਵਹੁ ਅਸਚਰਜ ਰੂਪ ਹੈਂ ਔਰ ਤਿਸ ਕੀ ਮਹਿਮਾ ਕਹੀ ਨਹੀ ਜਾਤੀ॥੪॥੯॥੨੦॥
Prof. Sahib Singhਹੇ ਨਾਨਕ! ਹਰਿ-ਨਾਮ ਦਾ ਸੁਆਦ ਬਿਆਨ ਨਹੀਂ ਕੀਤਾ ਜਾ ਸਕਦਾ। ਉਹ ਸੁਆਦ ਅਸਚਰਜ ਹੀ ਹੁੰਦਾ ਹੈ ॥੪॥੯॥੨੦॥

ਪਦ ਅਰਥ ਨਾਨਕ = ਹੇ ਨਾਨਕ! ਬਿਸਮਾਦੁ = ਅਸਚਰਜ ॥੪॥੯॥੨੦॥

SikhNet (Spanish)Dice Nanak, el que participa del Amor de Dios, logra un Estado Maravilloso e Indescriptible. (4-9-20)

Open this shabad (19 lines, Angs 888-889) →

Shabad Guru Arjan Dev Ji Raag Raamkalee

ਰਾਮਕਲੀ ਮਹਲਾ ੫ ॥

raamakalee mahalaa 5 |

Sant Singh KhalsaRaamkalee, Fifth Mehl:
Manmohan SinghRamkali 5th Guru.
Manmohan Singh (Punjabi)ਰਾਮਕਲੀ ਪੰਜਵੀਂ ਪਾਤਿਸ਼ਾਹੀ।
SikhNet (Spanish)Ramkali, Mejl Guru Aryan, Quinto Canal Divino.

ਭੇਟਤ ਸੰਗਿ; ਪਾਰਬ੍ਰਹਮੁ ਚਿਤਿ ਆਇਆ ॥

bhettat sang; paarabraham chit aaeaa |

Sant Singh KhalsaMeeting with the Sangat, the Congregation, the Supreme Lord God has come into my consciousness.
Manmohan SinghMeeting with the society of saints, I have meditated on my Transcendent Lord.
Manmohan Singh (Punjabi)ਸਤਿਸੰਗਤ ਨਾਲ ਮਿਲ ਕੇ, ਮੈਂ ਆਪਣੇ ਪਰਮ ਪ੍ਰਭੂ ਦਾ ਆਰਾਧਨ ਕੀਤਾ ਹੈ।
Fareedkot Teekaਜਿਨ ਕੇ ਸੰਗ ਮਿਲਨੇ ਸੇ ਸਰਬ ਕਾ ਪਰਾ ਜੋ ਬ੍ਰਹਮ ਹੈ, ਸੋ ਅੰਤਸਕਰਣ ਮੇਂ ਯਾਦ ਆਇਆ॥
Prof. Sahib Singhਹੇ ਭਾਈ! ਸੰਤ ਜਨਾਂ ਨਾਲ ਮਿਲਦਿਆਂ ਪਰਮਾਤਮਾ (ਮੇਰੇ) ਚਿਤ ਵਿਚ ਆ ਵੱਸਿਆ ਹੈ,

ਪਦ ਅਰਥ ਭੇਟਤ = ਮਿਲਦਿਆਂ। ਸੰਗਿ = ਨਾਲ। ਚਿਤਿ = ਚਿੱਤ ਵਿਚ।

SikhNet (Spanish)Encontrando al Santo, alabé a mi Dios,

ਸੰਗਤਿ ਕਰਤ; ਸੰਤੋਖੁ ਮਨਿ ਪਾਇਆ ॥

sangat karat; santokh man paaeaa |

Sant Singh KhalsaIn the Sangat, my mind has found contentment.
Manmohan SinghAssociating with the saints, my soul has acquired contentment.
Manmohan Singh (Punjabi)ਸਾਧੂਆਂ ਨਾਲ ਮੇਲ-ਮਿਲਾਪ ਕਰਨ ਦੁਆਰਾ ਮੇਰੀ ਆਤਮਾਂ ਨੂੰ ਸਬਰ-ਸਿਦਕ ਪ੍ਰਾਪਤ ਹੋ ਗਿਆ ਹੈ।
Fareedkot Teekaਅਰ ਸੰਗਤਿ ਕਰਤਿਆਂ ਹੀ ਮਨ ਨੇ ਸੰਤੋਖ ਪਾਇ ਲੀਆ ਹੈ॥
Prof. Sahib Singhਸੰਤ ਜਨਾਂ ਦੀ ਸੰਗਤਿ ਕਰਦਿਆਂ ਮੈਂ ਮਨ ਵਿਚ ਸੰਤੋਖ ਪ੍ਰਾਪਤ ਕਰ ਲਿਆ ਹੈ।

ਪਦ ਅਰਥ ਕਰਤ = ਕਰਦਿਆਂ। ਮਨਿ = ਮਨ ਵਿਚ।

SikhNet (Spanish)me asocié con Él y mi mente se alegró.

ਸੰਤਹ ਚਰਨ; ਮਾਥਾ ਮੇਰੋ ਪਉਤ ॥

santah charan; maathaa mero paut |

Sant Singh KhalsaI touch my forehead to the feet of the Saints.
Manmohan SinghMy forehead falls at the feet of saints.
Manmohan Singh (Punjabi)ਮੇਰਾ ਮਸਤਕ ਸਾਧੂਆਂ ਦੇ ਪੈਰੀਂ ਪੈਂਦਾ ਹੈ।
Fareedkot Teekaਤਿਨ ਸੰਤੋਂ ਕੇ ਚਰਨੋਂ ਪਰ ਮੇਰਾ ਮਾਥਾ ਪੜਤਾ ਹੈ॥
Prof. Sahib Singh(ਪ੍ਰਭੂ ਮੇਹਰ ਕਰੇ) ਮੇਰਾ ਮੱਥਾ ਸੰਤ ਜਨਾਂ ਦੇ ਚਰਨਾਂ ਤੇ ਪਿਆ ਰਹੇ,

ਪਦ ਅਰਥ ਪਉਤ = ਪਿਆ ਰਹੇ।

SikhNet (Spanish)Postro mi cabeza a los Pies del Santo;

ਅਨਿਕ ਬਾਰ ਸੰਤਹ ਡੰਡਉਤ ॥੧॥

anik baar santah ddanddaut |1|

Sant Singh KhalsaCountless times, I humbly bow to the Saints. ||1||
Manmohan SinghMany a time, I make prostration before the saints.
Manmohan Singh (Punjabi)ਅਨੇਕਾਂ ਵਾਰੀ ਮੈਂ ਸਾਧੂਆਂ ਦੇ ਅੱਗੇ ਲੰਮਾ ਪੈ ਬੰਦਨਾਂ ਕਰਦਾ ਹਾਂ।
Fareedkot Teekaਅਨੇਕ ਬੇਰ ਹਮ ਸੰਤੋਂ ਕੋ ਡੰਡਵਤ ਕਰਤੇ ਹੈਂ॥੧॥
Prof. Sahib Singhਮੈਂ ਅਨੇਕਾਂ ਵਾਰੀ ਸੰਤ ਜਨਾਂ ਨੂੰ ਨਮਸਕਾਰ ਕਰਦਾ ਹਾਂ ॥੧॥

ਪਦ ਅਰਥ ਡੰਡਉਤ = ਨਮਸਕਾਰ ॥੧॥

SikhNet (Spanish)me postro ante Él un millón de veces. (1)

ਇਹੁ ਮਨੁ; ਸੰਤਨ ਕੈ ਬਲਿਹਾਰੀ ॥

eihu man; santan kai balihaaree |

Sant Singh KhalsaThis mind is a sacrifice to the Saints;
Manmohan SinghThis soul is a sacrifice unto the saints,
Manmohan Singh (Punjabi)ਇਹ ਆਤਮਾਂ ਸਾਧੂਆਂ ਉਤੋਂ ਕੁਰਬਾਨ ਵੰਞਦੀ ਹੈ,
Fareedkot Teekaਹਮ ਨੇ ਤੋ ਇਹ ਅਪਨਾ ਮਨ ਸੰਤੋਂ ਕੇ ਊਪਰ ਸੇ ਬਲਿਹਾਰ ਕੀਆ ਹੈ॥
Prof. Sahib Singhਹੇ ਭਾਈ! ਮੇਰਾ ਇਹ ਮਨ ਸੰਤ-ਜਨਾਂ ਤੋਂ ਸਦਕੇ ਜਾਂਦਾ ਹੈ,

ਪਦ ਅਰਥ ਕੈ = ਤੋਂ। ਬਲਿਹਾਰੀ = ਕੁਰਬਾਨ।

SikhNet (Spanish)Entrego mi mente en sacrificio al Santo;

ਜਾ ਕੀ ਓਟ ਗਹੀ ਸੁਖੁ ਪਾਇਆ; ਰਾਖੇ ਕਿਰਪਾ ਧਾਰੀ ॥੧॥ ਰਹਾਉ ॥

jaa kee ott gahee sukh paaeaa; raakhe kirapaa dhaaree |1| rahaau |

Sant Singh Khalsaholding tight to their support, I have found peace, and in their mercy, they have protected me. ||1||Pause||
Manmohan Singhclinging to whose refuge, I have attained peace and who have mercifully saved me. Pause.
Manmohan Singh (Punjabi)ਜਿਨ੍ਹਾਂ ਦੀ ਪਨਾਹ ਪਕੜ ਕੇ, ਮੈਂ ਆਰਾਮ ਪ੍ਰਾਪਤ ਕੀਤਾ ਹੈ ਅਤੇ ਜਿਨ੍ਹਾਂ ਨੇ ਮਿਹਰਬਾਨੀ ਕਰਕੇ ਮੇਰੀ ਰੱਖਿਆ ਕੀਤੀ ਹੈ। ਠਹਿਰਾਓ।
Fareedkot Teekaਜਿਨ ਸੰਤੋਂ ਕੀ (ਓਟ) ਸਰਨ ਗ੍ਰਹਿਨ ਕਰਨੇ ਤੇ ਸੁਖ ਪਾਇਆ ਹੈ, ਤਿਨੋਂ ਨੇ ਕ੍ਰਿਪਾ ਧਾਰ ਕੇ ਸੰਸਾਰ ਥੀਂ ਹਮ ਕੋ ਰਖਿਆ ਹੈ॥੧॥ ਰਹਾਉ ॥
Prof. Sahib Singhਜਿਨ੍ਹਾਂ ਦਾ ਆਸਰਾ ਲੈ ਕੇ ਮੈਂ (ਆਤਮਕ) ਆਨੰਦ ਹਾਸਲ ਕੀਤਾ ਹੈ। ਸੰਤ ਜਨ ਕਿਰਪਾ ਕਰ ਕੇ (ਵਿਕਾਰ ਆਦਿਕਾਂ ਤੋਂ) ਰੱਖਿਆ ਕਰਦੇ ਹਨ ॥੧॥ ਰਹਾਉ ॥

ਪਦ ਅਰਥ ਜਾ ਕੀ = ਜਿਨ੍ਹਾਂ ਦੀ। ਗਹੀ = ਫੜਿਆਂ। ਧਾਰੀ = ਧਾਰਿ, ਧਾਰ ਕੇ ॥੧॥ ਰਹਾਉ ॥

SikhNet (Spanish)en su Refugio encuentro la Paz y su Misericordia me salva.(1-Pausa)

ਸੰਤਹ ਚਰਣ; ਧੋਇ ਧੋਇ ਪੀਵਾ ॥

santah charan; dhoe dhoe peevaa |

Sant Singh KhalsaI wash the feet of the Saints, and drink in that water.
Manmohan SinghI wash the feet of the saints and drink that wash.
Manmohan Singh (Punjabi)ਮੈਂ ਸਾਧੂਆਂ ਦੇ ਪੈਰ ਧੋਦਾਂ ਹਾਂ ਅਤੇ ਉਸ ਧੋਣ ਨੂੰ ਪਾਨ ਕਰਦਾ ਹਾਂ।
Fareedkot Teekaਸੰਤੋਂ ਕੇ ਚਰਣ ਹਮ ਧੋਇ ਧੋਇ ਕੇ ਪੀਵਤੇ ਹੈਂ॥
Prof. Sahib Singhਹੇ ਭਾਈ! (ਜੇ ਪ੍ਰਭੂ ਕਿਰਪਾ ਕਰੇ, ਤਾਂ) ਮੈਂ ਸੰਤ ਜਨਾਂ ਦੇ ਚਰਨ ਧੋ ਧੋ ਕੇ ਪੀਂਦਾ ਰਹਾਂ,

ਪਦ ਅਰਥ ਧੋਇ = ਧੋ ਕੇ। ਪੀਵਾ = ਪੀਵਾਂ, ਮੈਂ ਪੀਆਂ।

SikhNet (Spanish)Me bebo el agua con la que lavo los Pies del Santo;

ਸੰਤਹ ਦਰਸੁ; ਪੇਖਿ ਪੇਖਿ ਜੀਵਾ ॥

santah daras; pekh pekh jeevaa |

Sant Singh KhalsaGazing upon the Blessed Vision of the Saints' Darshan, I live.
Manmohan SinghI live by seeing, seeing the saints' sight.
Manmohan Singh (Punjabi)ਮੈਂ ਸਾਧੂਆਂ ਦਾ ਦਰਸ਼ਨ ਵੇਖ ਵੇਖ ਕੇ ਜੀਉਂਦਾ ਹਾਂ।
Fareedkot Teekaਸੰਤੋਂ ਕਾ ਦਰਸਨ ਹਮ ਦੇਖ ਦੇਖ ਕੇ ਜੀਵਤੇ ਹੈਂ॥
Prof. Sahib Singhਸੰਤ ਜਨਾਂ ਦਾ ਦਰਸਨ ਕਰ ਕਰ ਕੇ ਮੈਨੂੰ ਆਤਮਕ ਜੀਵਨ ਮਿਲਦਾ ਰਹਿੰਦਾ ਹੈ।

ਪਦ ਅਰਥ ਪੇਖਿ = ਵੇਖ ਕੇ। ਜੀਵਾ = ਜੀਵਾਂ, ਮੈਂ ਆਤਮਕ ਜੀਵਨ ਪ੍ਰਾਪਤ ਕਰਦਾ ਹਾਂ।

SikhNet (Spanish)me siento vivo sólo cuando tengo la Visión del Santo.

ਸੰਤਹ ਕੀ; ਮੇਰੈ ਮਨਿ ਆਸ ॥

santah kee; merai man aas |

Sant Singh KhalsaMy mind rests its hopes in the Saints.
Manmohan SinghMy mind's hope rests on, the saints.
Manmohan Singh (Punjabi)ਮੇਰੇ ਮਨ ਵਿੱਚ (ਨੂੰ) ਸੰਤ ਜਨਾਂ ਦੀ ਆਸ ਹੈ।
Fareedkot Teekaਸੰਤੋਂ ਕੀ ਹੀ ਮੇਰੇ ਮਨ ਮੇਂ ਆਸ ਹੈ॥
Prof. Sahib Singhਮੇਰੇ ਮਨ ਵਿਚ ਸੰਤ ਜਨਾਂ ਦੀ ਸਹਾਇਤਾ ਦਾ ਧਰਵਾਸ ਬਣਿਆ ਰਹਿੰਦਾ ਹੈ,
SikhNet (Spanish)Todas mis esperanzas las he puesto en él, pues el Santo

ਸੰਤ ਹਮਾਰੀ; ਨਿਰਮਲ ਰਾਸਿ ॥੨॥

sant hamaaree; niramal raas |2|

Sant Singh KhalsaThe Saints are my immaculate wealth. ||2||
Manmohan SinghThe saints are my immaculate wealth.
Manmohan Singh (Punjabi)ਸਾਧੂ ਮੇਰੀ ਪਵਿੱਤਰ ਧਨ-ਦੌਲਤ ਹਨ।
Fareedkot Teekaਸੰਤ ਹੀ ਹਮਾਰੀ ਨਿਰਮਲ ਪੂੰਜੀ ਹੈ॥੨॥
Prof. Sahib Singhਸੰਤ ਜਨਾਂ ਦੀ ਸੰਗਤਿ ਹੀ ਮੇਰੇ ਵਾਸਤੇ ਪਵਿੱਤ੍ਰ ਸਰਮਾਇਆ ਹੈ ॥੨॥

ਪਦ ਅਰਥ ਰਾਸਿ = ਪੂੰਜੀ, ਸਰਮਾਇਆ ॥੨॥

SikhNet (Spanish)es mi único capital. (2)

ਸੰਤ ਹਮਾਰਾ ਰਾਖਿਆ ਪੜਦਾ ॥

sant hamaaraa raakhiaa parradaa |

Sant Singh KhalsaThe Saints have covered my faults.
Manmohan SinghThe saints ever screen my sins.
Manmohan Singh (Punjabi)ਸਾਧੂ ਸਦਾ ਹੀ ਮੇਰੇ ਪਾਪਾਂ ਨੂੰ ਕੱਜਦੇ ਹਨ।
Fareedkot Teekaਸੰਤੋਂ ਨੇ ਹਮਾਰਾ ਪੜਦਾ ਰਾਖਿਆ ਹੈ॥
Prof. Sahib Singhਹੇ ਭਾਈ! ਸੰਤ ਜਨਾਂ ਨੇ (ਵਿਕਾਰ ਆਦਿਕਾਂ ਤੋਂ) ਮੇਰੀ ਇੱਜ਼ਤ ਬਚਾ ਲਈ ਹੈ,

ਪਦ ਅਰਥ ਪੜਦਾ = ਲਾਜ, ਇੱਜ਼ਤ।

SikhNet (Spanish)El Santo salva mi honor siempre;

ਸੰਤ ਪ੍ਰਸਾਦਿ; ਮੋਹਿ ਕਬਹੂ. ਨ ਕੜਦਾ ॥

sant prasaad; mohi kabahoo. na karradaa |

Sant Singh KhalsaBy the Grace of the Saints, I am no longer tormented.
Manmohan SinghBy the grace of saints I am tormented not ever.
Manmohan Singh (Punjabi)ਸਾਧੂਆਂ ਦੀ ਮਿਹਰ ਸਦਕਾ, ਮੈਂ ਕਦੇ ਭੀ ਦੁਖੀ ਨਹੀਂ ਹੁੰਦਾ।
Fareedkot Teekaਸੰਤੋਂ ਕੀ ਕ੍ਰਿਪਾ ਸੇ ਮੈਂ ਕਬੀ ਨਹੀਂ ਝੂਰਤਾ ਹੂੰ॥
Prof. Sahib Singhਸੰਤ ਜਨਾਂ ਦੀ ਕਿਰਪਾ ਨਾਲ ਮੈਨੂੰ ਕਦੇ ਭੀ ਕੋਈ ਚਿੰਤਾ-ਫ਼ਿਕਰ ਨਹੀਂ ਵਿਆਪਦਾ।

ਪਦ ਅਰਥ ਪ੍ਰਸਾਦਿ = ਕਿਰਪਾ ਨਾਲ। ਮੋਹਿ = ਮੈਨੂੰ। ਕੜਦਾ = ਝੋਰਾ, ਚਿੰਤਾ-ਫ਼ਿਕਰ।

SikhNet (Spanish)por su Gracia nunca me lamento.

ਸੰਤਹ ਸੰਗੁ; ਦੀਆ ਕਿਰਪਾਲ ॥

santah sang; deea kirapaal |

Sant Singh KhalsaThe Merciful Lord has blessed me with the Saints' Congregation.
Manmohan SinghThe Merciful Master has blessed me with the society of the saints.
Manmohan Singh (Punjabi)ਮਿਹਰਬਾਨ ਮਾਲਕ ਨੇ ਮੈਨੂੰ ਸਾਧੂਆਂ ਦੀ ਸੰਗਤ ਪ੍ਰਦਾਨ ਕੀਤੀ ਹੈ।
Fareedkot Teekaਹਮਾਰੇ ਕੋ (ਕਿਰਪਾਲ) ਭਗਵੰਤ ਨੇ ਸੰਤੋਂ ਕਾ ਸੰਗ ਦੀਆ ਹੈ॥
Prof. Sahib Singhਕਿਰਪਾ ਦੇ ਸੋਮੇ ਪਰਮਾਤਮਾ ਨੇ ਆਪ ਹੀ ਮੈਨੂੰ ਸੰਤ ਜਨਾਂ ਦਾ ਸਾਥ ਬਖ਼ਸ਼ਿਆ ਹੈ।

ਪਦ ਅਰਥ ਸੰਗੁ = ਸਾਥ।

SikhNet (Spanish)El Señor Benévolo me ha bendecido con la Sociedad del Santo;

ਸੰਤ ਸਹਾਈ; ਭਏ ਦਇਆਲ ॥੩॥

sant sahaaee; bhe deaal |3|

Sant Singh KhalsaThe Compassionate Saints have become my help and support. ||3||
Manmohan SinghThe compassionate saints have become my succourer.
Manmohan Singh (Punjabi)ਕ੍ਰਿਪਾਲੂ ਸਾਧੂ ਮੇਰੇ ਸਹਾਇਕ ਹੋ ਗਏ ਹਨ।
Fareedkot Teekaਸੰਤ ਦਿਆਲੂ ਮੇਰੇ ਸਹਾਈ ਹੂਏ ਹੈਂ॥੩॥
Prof. Sahib Singhਜਦੋਂ ਸੰਤ ਜਨ ਮਦਦਗਾਰ ਬਣਦੇ ਹਨ, ਤਾਂ ਪ੍ਰਭੂ ਦਇਆਵਾਨ ਹੋ ਜਾਂਦਾ ਹੈ ॥੩॥

ਪਦ ਅਰਥ ਸਹਾਈ = ਮਦਦਗਾਰ ॥੩॥

SikhNet (Spanish)el Santo es mi compañía constante y él tiene Compasión de mí.(3)

ਸੁਰਤਿ ਮਤਿ ਬੁਧਿ ਪਰਗਾਸੁ ॥

surat mat budh paragaas |

Sant Singh KhalsaMy consciousness, intellect and wisdom have been enlightened.
Manmohan SinghMy understanding, wisdom and intellect are illuminated,
Manmohan Singh (Punjabi)ਮੇਰੀ ਸਮਝ, ਸਿਆਣਪ ਅਤੇ ਬੁੱਧੀ ਨੂੰ ਰੌਸ਼ਨ ਕਰ ਦਿੱਤਾ ਹੈ,
Fareedkot Teekaਸੰਤ ਹੀ ਸੁਸਟੂ ਪ੍ਰੀਤੀ ਔ ਵਿਹਾਰਕ ਬੁਧੀ ਪੁਨਹ ਆਤਮ ਵਿਸੈਣੀ ਮਤੀ ਕੇ ਪ੍ਰਕਾਸ਼ਕ ਹੈਂ॥
Prof. Sahib Singh(ਹੇ ਭਾਈ! ਸੰਤ ਜਨਾਂ ਦੀ ਸੰਗਤਿ ਦੀ ਬਰਕਤਿ ਨਾਲ ਮੇਰੀ) ਸੁਰਤ ਵਿਚ ਮਤਿ ਵਿਚ ਬੁੱਧਿ ਵਿਚ (ਆਤਮਕ ਜੀਵਨ ਦਾ) ਚਾਨਣ ਹੋ ਜਾਂਦਾ ਹੈ।

ਪਦ ਅਰਥ ਪਰਗਾਸੁ = ਚਾਨਣ।

SikhNet (Spanish)Mi mente, mi intuición y mi sabiduría han despertado;

ਗਹਿਰ ਗੰਭੀਰ ਅਪਾਰ ਗੁਣਤਾਸੁ ॥

gahir ganbheer apaar gunataas |

Sant Singh KhalsaThe Lord is profound, unfathomable, infinite, the treasure of virtue.
Manmohan Singhby the Profound, Unfathomable and Infinite Lord, the treasure of virtues.
Manmohan Singh (Punjabi)ਨੇਕੀਆਂ ਦੇ ਖਜਾਨ, ਅਗਾਧ, ਅਥਾਹ ਅਤੇ ਅਨੰਤ ਪ੍ਰਭੂ ਨੇ।
Fareedkot Teekaਪੁਨਹ ਸੰਤ ਕੈਸੇ ਹੈਂ? ਡੂੰਘੇ ਔ ਨਿਰਹਲ ਹੈਂ ਔ ਗੁਣੋਂ ਕੇ ਅਪਾਰ ਸਮੁੰਦਰ ਹੈਂ॥
Prof. Sahib Singhਅਥਾਹ, ਬੇਅੰਤ, ਗੁਣਾਂ ਦਾ ਖ਼ਜ਼ਾਨਾ,

ਪਦ ਅਰਥ ਗਹਿਰ = ਡੂੰਘਾ। ਗੰਭੀਰ = ਜਿਗਰੇ ਵਾਲਾ। ਗੁਣ ਤਾਸੁ = ਗੁਣਾਂ ਦਾ ਖ਼ਜ਼ਾਨਾ।

SikhNet (Spanish)a través de la Misericordia del Santo, he encontrado el Tesoro Insondable de Virtud.

ਜੀਅ ਜੰਤ ਸਗਲੇ ਪ੍ਰਤਿਪਾਲ ॥

jeea jant sagale pratipaal |

Sant Singh KhalsaHe cherishes all beings and creatures.
Manmohan SinghThe Lord cherishes all the sentient beings.
Manmohan Singh (Punjabi)ਪ੍ਰਭੂ ਸਾਰੇ ਪ੍ਰਾਣਧਾਰੀ ਜੀਵਾਂ ਨੂੰ ਪਾਲਦਾ-ਪੋਸਦਾ ਹੈ।
Fareedkot Teekaਪੁਨਹ ਸੂਖਮ ਅਸਥੂਲ ਜੀਵੋਂ ਕੇ ਪ੍ਰਤਿਪਾਲਕ ਹੈਂ॥
Prof. Sahib Singhਅਤੇ ਸਾਰੇ ਜੀਵਾਂ ਦੀ ਪਾਲਣਾ ਕਰਨ ਵਾਲਾ ਪਰਮਾਤਮਾ-
SikhNet (Spanish)El Señor sostiene a todas Sus Criaturas

ਨਾਨਕ; ਸੰਤਹ ਦੇਖਿ ਨਿਹਾਲ ॥੪॥੧੦॥੨੧॥

naanak; santah dekh nihaal |4|10|21|

Sant Singh KhalsaNanak is enraptured, seeing the Saints. ||4||10||21||
Manmohan SinghNanak is enraptured by seeing the Lord's saints.
Manmohan Singh (Punjabi)ਨਾਨਕ, ਸੁਆਮੀ ਦੇ ਸਾਧੂਆਂ ਦੇ ਦਰਸ਼ਨ ਦੁਆਰਾ ਪਰਮ ਪ੍ਰਸੰਨ ਹੋ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹਮ ਸੰਤੋਂ ਕੋ ਦੇਖ ਕੇ ਅਗ੍ਯਾਨ ਕੇ ਦੁਖ ਥੀਂ ਰਹਿਤ ਹੂਏ ਹੈਂ॥੪॥੧੦॥੨੧॥☬ਜੀਵੋਂ ਕੋ ਉਪਦੇਸ ਔ ਸੰਤੋਂ ਕੀ ਮਹਿਮਾ ਉਚਾਰਤੇ ਹੈਂ:
Prof. Sahib Singhਹੇ ਨਾਨਕ! (ਆਪਣੇ) ਸੰਤ ਜਨਾਂ ਨੂੰ ਵੇਖ ਕੇ ਖ਼ੁਸ਼ ਹੋ ਜਾਂਦਾ ਹੈ ॥੪॥੧੦॥੨੧॥

ਪਦ ਅਰਥ ਨਿਹਾਲ = ਪ੍ਰਸੰਨ, ਖ਼ੁਸ਼ ॥੪॥੧੦॥੨੧॥

SikhNet (Spanish)y Nanak es bendecido al ver al Santo del Señor.(4-10-21)

Open this shabad →

Shabad Guru Arjan Dev Ji Raag Raamkalee

ਰਾਮਕਲੀ ਮਹਲਾ ੫ ॥

raamakalee mahalaa 5 |

Sant Singh KhalsaRaamkalee, Fifth Mehl:
Manmohan SinghRamkali 5th Guru.
Manmohan Singh (Punjabi)ਰਾਮਕਲੀ ਪੰਜਵੀਂ ਪਾਤਿਸ਼ਾਹੀ।
SikhNet (Spanish)Ramkali, Mejl Guru Aryan, Quinto Canal Divino.

ਤੇਰੈ ਕਾਜਿ ਨ; ਗ੍ਰਿਹੁ ਰਾਜੁ ਮਾਲੁ ॥

terai kaaj na; grihu raaj maal |

Sant Singh KhalsaYour home, power and wealth will be of no use to you.
Manmohan SinghThy home, kingdom and riches are of no avail to thee.
Manmohan Singh (Punjabi)ਤੇਰਾ ਘਰ, ਪਾਤਿਸ਼ਾਹੀ ਅਤੇ ਧਨ ਪਦਾਰਥ ਤੇਰੇ ਕਿਸੇ ਕੰਮ ਨਹੀਂ।
Fareedkot Teekaਰਾਮ ਮਾਲ ਔ ਗ੍ਰਹ ਤੇਰੇ ਕਿਸੇ ਅਰਥ ਨਹੀਂ ਹੈ॥
Prof. Sahib Singhਹੇ ਮਿੱਤਰ! ਇਹ ਘਰ, ਇਹ ਹਕੂਮਤ, ਇਹ ਧਨ (ਇਹਨਾਂ ਵਿਚੋਂ ਕੋਈ ਭੀ) ਤੇਰੇ (ਆਤਮਕ ਜੀਵਨ ਦੇ) ਕੰਮ ਨਹੀਂ ਆ ਸਕਦਾ।

ਪਦ ਅਰਥ ਤੇਰੈ ਕਾਜਿ = ਤੇਰੇ ਕੰਮ ਵਿਚ। ਗ੍ਰਿਹੁ = ਘਰ।

SikhNet (Spanish)Tu hogar, tus dominios y posesiones de nada sirven;

ਤੇਰੈ ਕਾਜਿ ਨ; ਬਿਖੈ ਜੰਜਾਲੁ ॥

terai kaaj na; bikhai janjaal |

Sant Singh KhalsaYour corrupt worldly entanglements will be of no use to you.
Manmohan SinghOf no avail are to thee thine mortal and worldly entanglements.
Manmohan Singh (Punjabi)ਤੇਰੇ ਕਿਸੇ ਕੰਮ ਨਹੀਂ ਤੇਰੇ ਦੁਖਦਾਈ ਝਮੇਲੇ।
Fareedkot Teekaਬਿਖੇ ਜੰਜਾਲ ਭੀ ਤੇਰੇ ਹੇ ਭਾਈ! ਕਾਮ ਨਹੀਂ ਆਵੇਂਗੇ॥
Prof. Sahib Singhਮਾਇਕ ਪਦਾਰਥਾਂ ਦਾ ਝੰਬੇਲਾ ਭੀ ਤੈਨੂੰ ਆਤਮਕ ਜੀਵਨ ਵਿਚ ਲਾਭ ਨਹੀਂ ਦੇ ਸਕਦਾ।

ਪਦ ਅਰਥ ਬਿਖੈ ਜੰਜਾਲੁ = ਮਾਇਕ ਪਦਾਰਥਾਂ ਦਾ ਝੰਬੇਲਾ।

SikhNet (Spanish)de nada te sirve que te asocies con Maya.

ਇਸਟ ਮੀਤ; ਜਾਣੁ ਸਭ ਛਲੈ ॥

eisatt meet; jaan sabh chhalai |

Sant Singh KhalsaKnow that all your dear friends are fake.
Manmohan SinghKnow that all the dear friends are but a delusion.
Manmohan Singh (Punjabi)ਸਮਝ ਲੈ ਕਿ ਸਾਰੇ ਪਿਆਰੇ ਮਿੱਤਰ ਕੇਵਲ ਛਲ-ਫਰੇਬ ਹੀ ਹਨ।
Fareedkot Teekaਪਿਆਰੇ ਮਿਤ੍ਰ ਭੀ ਸਭ ਛਲ ਰੂਪ ਹੀ ਜਾਨ॥
Prof. Sahib Singhਚੇਤਾ ਰੱਖ ਕਿ ਇਹ ਸਾਰੇ ਪਿਆਰੇ ਮਿੱਤਰ (ਤੇਰੇ ਵਾਸਤੇ) ਛਲ-ਰੂਪ ਹੀ ਹਨ।

ਪਦ ਅਰਥ ਇਸਟ = ਪਿਆਰੇ। ਜਾਣੁ = ਚੇਤੇ ਰੱਖ, ਸਮਝ ਲੈ। ਛਲੈ = ਛਲ ਹੀ।

SikhNet (Spanish)Todos tus amados amigos son pura ilusión;

ਹਰਿ ਹਰਿ ਨਾਮੁ; ਸੰਗਿ ਤੇਰੈ ਚਲੈ ॥੧॥

har har naam; sang terai chalai |1|

Sant Singh KhalsaOnly the Name of the Lord, Har, Har, will go along with you. ||1||
Manmohan SinghThe Lord God's Name alone shall go with thee.
Manmohan Singh (Punjabi)ਕੇਵਲ ਸੁਆਮੀ ਵਾਹਿਗੁਰੂ ਦਾ ਨਾਮ ਹੀ ਤੇਰੇ ਨਾਲ ਜਾਵੇਗਾ।
Fareedkot Teekaਹਰਿ ਹਰਿ ਕਾ ਨਾਮ ਹੀ ਤੇਰੇ ਸੰਗ ਚਾਲਨੇ ਵਾਲਾ ਹੈ॥੧॥
Prof. Sahib Singhਸਿਰਫ਼ ਪਰਮਾਤਮਾ ਦਾ ਨਾਮ ਹੀ ਤੇਰੇ ਨਾਲ ਸਾਥ ਕਰ ਸਕਦਾ ਹੈ ॥੧॥

ਪਦ ਅਰਥ ਸੰਗਿ ਤੇਰੈ = ਤੇਰੇ ਨਾਲ ॥੧॥

SikhNet (Spanish)sólo el Nombre del Señor se irá contigo al más allá. (1)

ਰਾਮ ਨਾਮ ਗੁਣ ਗਾਇ ਲੇ ਮੀਤਾ; ਹਰਿ ਸਿਮਰਤ. ਤੇਰੀ ਲਾਜ ਰਹੈ ॥

raam naam gun gaae le meetaa; har simarat. teree laaj rahai |

Sant Singh KhalsaSing the Glorious Praises of the Lord's Name, O friend; remembering the Lord in meditation, your honor shall be saved.
Manmohan SinghSing thou the Lord's praise, O friend. Remembering God, thy honour shall be saved.
Manmohan Singh (Punjabi)ਤੂੰ ਸਾਈਂ ਦੀ ਸਿਫ਼ਤ ਗਾਇਨ ਕਰ, ਹੇ ਮਿੱਤਰ! ਵਾਹਿਗੁਰੂ ਦਾ ਆਰਾਧਨ ਕਰਨ ਦੁਆਰਾ, ਤੇਰੀ ਪਤਿ ਆਬਰੂ ਬਚ ਜਾਵੇਗੀ।
Fareedkot Teekaਹੇ ਮਿਤ੍ਰ! ਰਾਮ ਨਾਮ ਕੇ ਗੁਣੋਂ ਕੋ ਗਾਇ ਲੈ। ਕਿਉਂਕਿ ਹਰੀ ਕੇ ਸਿਮਰਨ ਤੇ ਤੇਰੀ ਲਜਿਆ ਅਰਥਾਤ ਪਤਿ ਰਹਿਣੀ ਹੈ॥
Prof. Sahib Singhਹੇ ਮਿੱਤਰ! ਪਰਮਾਤਮਾ ਦੇ ਨਾਮ ਦੇ ਗੁਣ (ਇਸ ਵੇਲੇ) ਗਾ ਲੈ। ਪਰਮਾਤਮਾ ਦਾ ਨਾਮ ਸਿਮਰਿਆਂ ਹੀ (ਲੋਕ ਪਰਲੋਕ ਵਿਚ) ਤੇਰੀ ਇੱਜ਼ਤ ਰਹਿ ਸਕਦੀ ਹੈ।

ਪਦ ਅਰਥ ਮੀਤਾ = ਹੇ ਮਿੱਤਰ! ਲਾਜ = ਇੱਜ਼ਤ।

SikhNet (Spanish)Canta la Alabanza del Señor, oh amigo, para que tu honor sea salvado,

ਹਰਿ ਸਿਮਰਤ; ਜਮੁ ਕਛੁ. ਨ ਕਹੈ ॥੧॥ ਰਹਾਉ ॥

har simarat; jam kachh. na kahai |1| rahaau |

Sant Singh KhalsaRemembering the Lord in meditation, the Messenger of Death will not touch you. ||1||Pause||
Manmohan SinghContemplating God, Death's myrmidon shall touch thee not. Pause.
Manmohan Singh (Punjabi)ਵਾਹਿਗੁਰੂ ਦਾ ਭਜਨ ਕਰਨ ਦੁਆਰਾ, ਮੌਤ ਦਾ ਫਰੇਸ਼ਤਾ ਤੈਨੂੰ ਕੁਝ ਨਹੀਂ ਆਖੇਗਾ। ਠਹਿਰਾਓ।
Fareedkot Teekaਪੁਨਹ ਹਰੀ ਕੇ ਸਿਮਰਨੇ ਸੇ ਜਮ ਕਛੂ ਨਹੀਂ ਕਹਿਤਾ॥੧॥ ਰਹਾਉ ॥
Prof. Sahib Singhਪਰਮਾਤਮਾ ਦਾ ਨਾਮ ਸਿਮਰਿਆਂ ਜਮਰਾਜ ਭੀ ਕੁਝ ਨਹੀਂ ਆਖਦਾ ॥੧॥ ਰਹਾਉ ॥
SikhNet (Spanish)pues si uno contempla al Señor, la muerte no lo toca. (1-Pausa)

ਬਿਨੁ ਹਰਿ; ਸਗਲ ਨਿਰਾਰਥ ਕਾਮ ॥

bin har; sagal niraarath kaam |

Sant Singh KhalsaWithout the Lord, all pursuits are useless.
Manmohan SinghWithout the Lord, vain are all the pursuits.
Manmohan Singh (Punjabi)ਪ੍ਰਭੂ ਦੇ ਬਾਝੋਂ ਵਿਅਰਥ ਹਨ ਸਾਰੇ ਕੰਮ ਕਾਜ।
Fareedkot Teekaਬਿਨਾ ਹਰੀ ਕੇ ਭਜਨ ਸੇ ਸਭ ਕੰਮ ਵਿਅਰਥ ਹੈਂ॥
Prof. Sahib Singhਹੇ ਮਿੱਤਰ! ਪਰਮਾਤਮਾ ਦੇ ਨਾਮ ਤੋਂ ਬਿਨਾ ਸਾਰੇ ਹੀ ਕੰਮ ਵਿਅਰਥ (ਹੋ ਜਾਂਦੇ ਹਨ)।

ਪਦ ਅਰਥ ਸਗਲ = ਸਾਰੇ। ਨਿਰਾਰਥ = ਵਿਅਰਥ।

SikhNet (Spanish)Sin el Señor todos tus esfuerzos no sirven de nada;

ਸੁਇਨਾ ਰੁਪਾ; ਮਾਟੀ ਦਾਮ ॥

sueinaa rupaa; maattee daam |

Sant Singh KhalsaGold, silver and wealth are just dust.
Manmohan SinghGold, silver and riches are but dust.
Manmohan Singh (Punjabi)ਸੋਨਾ, ਚਾਂਦੀ ਅਤੇ ਧਨ-ਦੌਲਤ ਨਿਰੀ ਪੁਰੀ ਮਿੱਟੀ ਹੀ ਹਨ।
Fareedkot Teekaਸੋਇਨਾ ਔ ਚਾਂਦੀ ਆਦਿਕ ਦਾਮ ਰੁਪਯੇ ਸਭ ਮਾਟੀ ਸਰੂਪ ਹੈਂ, ਭਾਵ ਮਿਥ੍ਯਾ ਹੈਂ॥੨॥
Prof. Sahib Singh(ਜੇ ਪਰਮਾਤਮਾ ਦਾ ਨਾਮ ਨਹੀਂ ਸਿਮਰਦਾ, ਤਾਂ) ਸੋਨਾ, ਚਾਂਦੀ, ਰੁਪਇਆ-ਪੈਸੇ (ਤੇਰੇ ਵਾਸਤੇ) ਮਿੱਟੀ (-ਸਮਾਨ) ਹੈ।

ਪਦ ਅਰਥ ਰੁਪਾ = ਚਾਂਦੀ। ਦਾਮ = ਰੁਪਏ-ਪੈਸੇ।

SikhNet (Spanish)tus riquezas de oro y plata no son más que polvo.

ਗੁਰ ਕਾ ਸਬਦੁ ਜਾਪਿ; ਮਨ ਸੁਖਾ ॥

gur kaa sabad jaap; man sukhaa |

Sant Singh KhalsaChanting the Word of the Guru's Shabad, your mind shall be at peace.
Manmohan SinghUttering the Guru's word thy soul shall be at peace.
Manmohan Singh (Punjabi)ਗੁਰਾਂ ਦੀ ਬਾਣੀ ਉਚਾਰਨ ਕਰਨ ਦੁਆਰਾ ਤੇਰੀ ਜਿੰਦੜੀ ਨੂੰ ਸੁਖ ਹੋਵੇਗਾ।
Fareedkot Teekaਗੁਰੋਂ ਕਾ ਉਪਦੇਸੁ ਜਾਪੁ, ਇਸ ਤੇ ਤੇਰੇ ਮਨ ਮੇਂ ਸੁਖੁ ਹੋਵੇਗਾ॥
Prof. Sahib Singhਹੇ ਮਿੱਤਰ! ਗੁਰੂ ਦਾ ਸ਼ਬਦ ਚੇਤੇ ਕਰਦਾ ਰਿਹਾ ਕਰ, ਤੇਰੇ ਮਨ ਨੂੰ ਆਨੰਦ ਮਿਲੇਗਾ;
SikhNet (Spanish)Contempla entonces la Palabra del Shabd del Guru,

ਈਹਾ ਊਹਾ; ਤੇਰੋ ਊਜਲ ਮੁਖਾ ॥੨॥

eehaa aoohaa; tero aoojal mukhaa |2|

Sant Singh KhalsaHere and hereafter, your face shall be radiant and bright. ||2||
Manmohan SinghHere and hereafter, bright shall be thy face.
Manmohan Singh (Punjabi)ਏਥੇ ਤੇ ਅੱਗੇ ਨਿਰਮਲ ਹੋਵੇਗਾ ਤੇਰਾ ਚਿਹਰਾ।
Fareedkot Teekaਇਸੀ ਤੇ (ਈਹਾ) ਇਸ ਲੋਕ, (ਊਹਾ) ਪ੍ਰਲੋਕ ਮੇਂ ਤੇਰਾ ਮੁਖ ਊਜਲ ਹੋਣਾ ਹੈ॥੨॥
Prof. Sahib Singhਇਸ ਲੋਕ ਵਿਚ ਅਤੇ ਪਰਲੋਕ ਵਿਚ ਤੂੰ ਸੁਰਖ਼ਰੂ ਹੋਵੇਂਗਾ ॥੨॥

ਪਦ ਅਰਥ ਈਹਾ ਊਹਾ = ਇਸ ਲੋਕ ਅਤੇ ਪਰਲੋਕ ਵਿਚ। ਊਜਲ = ਰੌਸ਼ਨ ॥੨॥

SikhNet (Spanish)Dadora de Éxtasis y te volverás Glorioso aquí y aquí después.(2)

ਕਰਿ ਕਰਿ ਥਾਕੇ; ਵਡੇ ਵਡੇਰੇ ॥

kar kar thaake; vadde vaddere |

Sant Singh KhalsaEven the greatest of the great worked and worked until they were exhausted.
Manmohan SinghAll thine forefathers got tired doing worldly tasks.
Manmohan Singh (Punjabi)ਤੇਰੇ ਪਿਓ ਦਾਦੇ ਸੰਸਾਰੀ ਵਿਹਾਰ ਕਾਰ ਕਰਦੇ ਹੰਭ ਗਏ ਹਨ।
Fareedkot Teekaਬਡਿਓਂ ਸੇ ਬਡੇ ਜੋ ਥੇ, ਸੋ ਸਭ ਉਪਾਵ ਕਰ ਕਰ ਕੇ ਥਕ ਗਏ ਹੈਂ॥
Prof. Sahib Singhਹੇ ਮਿੱਤਰ! ਤੈਥੋਂ ਪਹਿਲਾਂ ਹੋ ਚੁਕੇ ਸਭ ਬੰਦੇ ਮਾਇਆ ਦੇ ਧੰਧੇ ਕਰ ਕਰ ਕੇ ਥੱਕਦੇ ਰਹੇ,

ਪਦ ਅਰਥ ਕਰਿ = ਕਰ ਕੇ।

SikhNet (Spanish)Mucho más poderosos que tú,

ਕਿਨ ਹੀ. ਨ ਕੀਏ; ਕਾਜ ਮਾਇਆ ਪੂਰੇ ॥

kin hee. na kee; kaaj maaeaa poore |

Sant Singh KhalsaNone of them ever accomplished the tasks of Maya.
Manmohan SinghNone of them ever accomplished the mammon's affairs.
Manmohan Singh (Punjabi)ਉਹਨਾਂ ਵਿੱਚੋਂ ਕਿਸੇ ਕੋਲੋਂ ਭੀ ਧਨ-ਦੌਲਤ ਦੇ ਕੰਮ ਨੇਪਰੇ ਨਾਂ ਚੜ੍ਹ ਸਕੇ।
Fareedkot Teekaਪਰੰਤੂ ਮਾਇਆ ਕੇ ਕੰਮ ਕਿਸੇ ਨੇ ਪੂਰੇ ਨਹੀਂ ਕੀਤੇ॥
Prof. Sahib Singhਕਿਸੇ ਨੇ ਭੀ ਇਹ ਧੰਧੇ ਸਿਰੇ ਨਾਹ ਚਾੜ੍ਹੇ (ਕਿਸੇ ਦੀ ਭੀ ਤ੍ਰਿਸ਼ਨਾ ਨਾਹ ਮੁੱਕੀ)।

ਪਦ ਅਰਥ ਕਿਨ ਹੀ = ਕਿਨਿ ਹੀ, ਕਿਸੇ ਨੇ ਹੀ {ਲਫ਼ਜ਼ 'ਕਿਨਿ' ਦੀ 'ਿ' ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਉੱਡ ਗਈ ਹੈ}।

SikhNet (Spanish)otros se frustraron bailando al son de Maya,

ਹਰਿ ਹਰਿ ਨਾਮੁ; ਜਪੈ ਜਨੁ ਕੋਇ ॥

har har naam; japai jan koe |

Sant Singh KhalsaAny humble being who chants the Name of the Lord, Har, Har,
Manmohan SinghAnyone, who utters the Lord God's Name;
Manmohan Singh (Punjabi)ਕੋਈ ਜਣਾ ਜੋ ਸੁਆਮੀ ਵਾਹਿਗੁਰੂ ਦੇ ਨਾਮ ਨੂੰ ਉਚਾਰਦਾ ਹੈ,
Fareedkot Teekaਜੋ ਕੋਈ ਹਰਿ ਹਰਿ ਨਾਮ ਕੇ ਜਾਪ ਕੋ ਜਪੇ ਹੈ॥
Prof. Sahib Singhਜੇਹੜਾ ਕੋਈ ਵਿਰਲਾ ਮਨੁੱਖ ਪਰਮਾਤਮਾ ਦਾ ਨਾਮ ਜਪਦਾ ਹੈ,
SikhNet (Spanish)pero su tarea no era lograr la Plenitud.

ਤਾ ਕੀ ਆਸਾ; ਪੂਰਨ ਹੋਇ ॥੩॥

taa kee aasaa; pooran hoe |3|

Sant Singh Khalsawill have all his hopes fulfilled. ||3||
Manmohan Singhall his aspirations are fulfilled.
Manmohan Singh (Punjabi)ਉਸ ਦੀਆਂ ਸਾਰੀਆਂ ਅਭਿਲਾਸ਼ਾਂ ਪੂਰੀਆਂ ਹੋ ਜਾਂਦੀਆਂ ਹਨ।
Fareedkot Teekaਤਿਸ ਪੁਰਸ਼ ਕੀ ਸਭ ਆਸ ਪੂਰਨ ਹੋਤੀ ਹੈ॥੩॥
Prof. Sahib Singhਉਸ ਦੀ ਆਸ ਪੂਰੀ ਹੋ ਜਾਂਦੀ ਹੈ (ਉਸ ਦੀ ਤ੍ਰਿਸ਼ਨਾ ਮੁੱਕ ਜਾਂਦੀ ਹੈ) ॥੩॥
SikhNet (Spanish)Sólo aquél que contempla el Nombre del Señor realiza todas sus esperanzas y deseos.(3)

ਹਰਿ ਭਗਤਨ ਕੋ; ਨਾਮੁ ਅਧਾਰੁ ॥

har bhagatan ko; naam adhaar |

Sant Singh KhalsaThe Naam, the Name of the Lord, is the anchor and support of the Lord's devotees.
Manmohan SinghThe Name is the mainstay of God's devoted slaves.
Manmohan Singh (Punjabi)ਨਾਮ ਹੀ ਵਾਹਿਗੁਰੂ ਦੇ ਅਨਿੰਨ ਗੋਲਿਆਂ ਦਾ ਆਸਰਾ ਹੈ।
Fareedkot Teekaਹਰੀ ਕੇ ਭਗਤੋਂ ਕੋ ਨਾਮ ਕਾ ਹੀ ਆਸਰਾ ਹੈ॥
Prof. Sahib Singhਹੇ ਮਿੱਤਰ! ਪਰਮਾਤਮਾ ਦੇ ਭਗਤਾਂ ਵਾਸਤੇ ਪਰਮਾਤਮਾ ਦਾ ਨਾਮ ਹੀ ਜੀਵਨ ਦਾ ਆਸਰਾ ਹੁੰਦਾ ਹੈ,

ਪਦ ਅਰਥ ਅਧਾਰੁ = ਆਸਰਾ।

SikhNet (Spanish)El Devoto del Señor se apoya sólo en el Nombre del Señor;

ਸੰਤੀ ਜੀਤਾ; ਜਨਮੁ ਅਪਾਰੁ ॥

santee jeetaa; janam apaar |

Sant Singh KhalsaThe Saints are victorious in this priceless human life.
Manmohan SinghThe saints make fruitful their invaluable human life.
Manmohan Singh (Punjabi)ਸਾਧੂ ਆਪਣੇ ਅਮੋਲਕ ਮਨੁੱਖੀ ਜੀਵਨ ਨੂੰ ਸਫਲਾਂ ਕਰ ਲੈਂਦੇ ਹਨ।
Fareedkot Teekaਸੰਤੋਂ ਨੇ ਅਪਾਰ ਅਰਥਾਤ ਅਮੋਲਕ ਜੋ ਮਨੁਖ ਜਨਮ ਹੈ, ਸੋ ਜੀਤਾ ਹੈ, ਭਾਵ ਸਫਲ ਕੀਆ ਹੈ॥
Prof. Sahib Singhਤਾਹੀਏਂ ਸੰਤ ਜਨਾਂ ਨੇ ਹੀ ਅਮੋਲਕ ਮਨੁੱਖਾ ਜੀਵਨ ਦੀ ਬਾਜ਼ੀ ਜਿੱਤੀ ਹੈ।

ਪਦ ਅਰਥ ਸੰਤੀ = ਸੰਤੀਂ, ਸੰਤਾਂ ਨੇ। ਅਪਾਰੁ = ਅਮੋਲਕ।

SikhNet (Spanish)así es como los Santos entran en la Vida Infinita.

ਹਰਿ ਸੰਤੁ ਕਰੇ; ਸੋਈ ਪਰਵਾਣੁ ॥

har sant kare; soee paravaan |

Sant Singh KhalsaWhatever the Lord's Saint does, is approved and accepted.
Manmohan SinghWhatever the God's saint does, that the Lord approves.
Manmohan Singh (Punjabi)ਜੋ ਹਰੀ ਦਾ ਸਾਧੂ ਕਰਦਾ ਹੈ, ਸੁਅਮੀ ਉਸ ਨੂੰ ਕਬੂਲ ਕਰ ਲੈਂਦਾ ਹੈ।
Fareedkot Teekaਜੋ ਹਰੀ ਕੇ ਸੰਤ ਕਰਮ ਕਰਤੇ ਹੈਂ, ਸੋਈ ਪਰਵਾਨੁ ਹੋਤਾ ਹੈ॥
Prof. Sahib Singhਪਰਮਾਤਮਾ ਦਾ ਸੰਤ ਜੋ ਕੁਝ ਕਰਦਾ ਹੈ, ਉਹ (ਪਰਮਾਤਮਾ ਦੀਆਂ ਨਜ਼ਰਾਂ ਵਿਚ) ਕਬੂਲ ਹੁੰਦਾ ਹੈ।

ਪਦ ਅਰਥ ਹਰਿ ਸੰਤੁ = ਹਰੀ ਦਾ ਸੰਤ।

SikhNet (Spanish)Lo que sea que hacen es aprobado por Dios;

ਨਾਨਕ ਦਾਸੁ; ਤਾ ਕੈ ਕੁਰਬਾਣੁ ॥੪॥੧੧॥੨੨॥

naanak daas; taa kai kurabaan |4|11|22|

Sant Singh KhalsaSlave Nanak is a sacrifice to him. ||4||11||22||
Manmohan SinghSlave Nanak is a sacrifice unto him.
Manmohan Singh (Punjabi)ਗੋਲਾ ਨਾਨਕ ਉਸ ਉਤੋਂ ਵਾਰਨੇ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਨ ਸੰਤੋਂ ਕੇ ਹਮ ਕੁਰਬਾਨ ਜਾਤੇ ਹੈਂ॥੪॥੧੧॥੨੨॥☬ਵਹੀ ਪ੍ਰਕਾਰ ਦਿਖਾਵਤੇ ਹੈਂ:
Prof. Sahib Singhਹੇ ਨਾਨਕ! (ਆਖ-ਮੈਂ) ਦਾਸ ਉਸ ਤੋਂ ਸਦਕੇ ਜਾਂਦਾ ਹਾਂ ॥੪॥੧੧॥੨੨॥

ਪਦ ਅਰਥ ਤਾ ਕੈ = ਉਸ ਤੋਂ ॥੪॥੧੧॥੨੨॥

SikhNet (Spanish)así Nanak, el Esclavo del Señor, ofrece su vida en sacrificio a los Santos.(4-11-20)

Open this shabad →

Shabad Guru Arjan Dev Ji Raag Raamkalee continues on Ang 890

ਰਾਮਕਲੀ ਮਹਲਾ ੫ ॥

raamakalee mahalaa 5 |

Sant Singh KhalsaRaamkalee, Fifth Mehl:
Manmohan SinghRamkali 5th Guru.
Manmohan Singh (Punjabi)ਰਾਮਕਲੀ ਪੰਜਵੀਂ ਪਾਤਿਸ਼ਾਹੀ।
SikhNet (Spanish)Ramkali, Mejl Guru Aryan, Quinto Canal Divino.

ਸਿੰਚਹਿ ਦਰਬੁ; ਦੇਹਿ ਦੁਖੁ ਲੋਗ ॥

sincheh darab; dehi dukh log |

Sant Singh KhalsaYou gather wealth by exploiting people.
Manmohan SinghThou amasseth wealth by annoying the people.
Manmohan Singh (Punjabi)ਤੂੰ ਲੋਕਾਂ ਨੂੰ ਦੁੱਖ ਦੇ ਕੇ ਧਨ-ਦੌਲਤ ਇਕੱਤਰ ਕਰਦਾ ਹੈਂ।
Fareedkot Teekaਹੇ ਪੁਰਸ! ਤੂੰ ਪਦਾਰਥੋਂ ਕੋ ਇਕਤ੍ਰ ਕਰਤਾ ਹੈਂ ਪੁਨਹ ਲੋਕੋਂ ਕੋ ਦੁਖ ਦੇਤਾ ਹੈਂ॥
Prof. Sahib Singh(ਹੇ ਮੂਰਖ!) ਤੂੰ ਧਨ ਇਕੱਠਾ ਕਰੀ ਜਾਂਦਾ ਹੈਂ, (ਅਤੇ ਧਨ ਜੋੜਨ ਦੇ ਉੱਦਮ ਵਿਚ) ਲੋਕਾਂ ਨੂੰ ਦੁੱਖ ਦੇਂਦਾ ਹੈਂ।

ਪਦ ਅਰਥ ਸਿੰਚਹਿ = ਤੂੰ ਇਕੱਠਾ ਕਰਦਾ ਹੈਂ, ਤੂੰ ਜੋੜਦਾ ਜਾਂਦਾ ਹੈਂ। ਦਰਬੁ {द्रव्य} ਧਨ। ਦੇਹਿ = ਤੂੰ ਦੇਂਦਾ ਹੈਂ। ਲੋਗ = ਲੋਕਾਂ ਨੂੰ।

SikhNet (Spanish)Uno obtiene sus riquezas volviendo a otros miserables,

ਤੇਰੈ ਕਾਜਿ ਨ; ਅਵਰਾ ਜੋਗ ॥

terai kaaj na; avaraa jog |

Sant Singh KhalsaIt is of no use to you; it was meant for others.
Manmohan SinghIt shall not avail thee. It is meant for others only.
Manmohan Singh (Punjabi)ਇਹ ਤੇਰੇ ਕਿਸੇ ਕੰਮ ਨਹੀਂ ਆਉਣੀ। ਇਹ ਕੇਵਲ ਹੋਰਨਾਂ ਲਈ ਹੀ ਹੈ।
Fareedkot Teekaਤੇਰੇ ਕੰਮ ਨਹੀਂ ਆਵਣਾ ਹੈ, ਸੋ ਹੋਰਨਾਂ ਕੇ ਕੰਮ ਆਵੈਗਾ॥
Prof. Sahib Singh(ਮੌਤ ਆਉਣ ਤੇ ਇਹ ਧਨ) ਤੇਰੇ ਕੰਮ ਨਹੀਂ ਆਵੇਗਾ, ਹੋਰਨਾਂ (ਦੇ ਵਰਤਣ) ਜੋਗਾ ਰਹਿ ਜਾਇਗਾ।

ਪਦ ਅਰਥ ਤੇਰੈ ਕਾਜਿ = ਤੇਰੇ ਕੰਮ ਵਿਚ। ਅਵਰਾ ਜੋਗ = ਹੋਰਨਾਂ ਜੋਗਾ।

SikhNet (Spanish)pero de nada le sirven, pues uno las deja atrás para que otros las disfruten.

ਕਰਿ ਅਹੰਕਾਰੁ ਹੋਇ ਵਰਤਹਿ ਅੰਧ ॥

kar ahankaar hoe varateh andh |

Sant Singh KhalsaYou practice egotism, and act like a blind man.
Manmohan SinghThou practisest pride and acts like a blind man.
Manmohan Singh (Punjabi)ਤੂੰ ਗਰੂਰ ਕਰਦਾ ਹੈਂ ਤੇ ਅੰਨ੍ਹੇ ਆਦਮੀ ਵਾਂਗੂੰ ਕੰਮ ਕਰਦਾ ਹੈਂ।
Fareedkot Teekaਹੰਕਾਰ ਕਰ ਕੇ ਅੰਧਾ ਹੋਇ ਵਰਤਤਾ ਹੈ॥
Prof. Sahib Singh(ਹੇ ਮੂਰਖ! ਇਸ ਧਨ ਦਾ) ਮਾਣ ਕਰ ਕੇ (ਇਸ ਧਨ ਦੇ ਨਸ਼ੇ ਵਿਚ) ਅੰਨ੍ਹਾ ਹੋ ਕੇ ਤੂੰ (ਲੋਕਾਂ ਨਾਲ) ਵਰਤਾਰਾ ਕਰਦਾ ਹੈਂ।

ਪਦ ਅਰਥ ਕਰਿ = ਕਰ ਕੇ। ਹੋਇ ਅੰਧ = ਅੰਨ੍ਹਾ ਹੋ ਕੇ। ਵਰਤਹਿ = ਤੂੰ ਵਰਤਦਾ ਹੈਂ, ਤੂੰ ਵਰਤਾਰਾ ਕਰਦਾ ਹੈਂ।

SikhNet (Spanish)Uno se infla de ego y actúa como un ciego

ਜਮ ਕੀ ਜੇਵੜੀ; ਤੂ ਆਗੈ ਬੰਧ ॥੧॥

jam kee jevarree; too aagai bandh |1|

Sant Singh KhalsaIn the world hereafter, you shall be tied to the leash of the Messenger of Death. ||1||
Manmohan SinghHereafter, thou shalt be bound by the halter of the Death's courier.
Manmohan Singh (Punjabi)ਪ੍ਰਲੋਕ ਵਿੱਚ ਤੂੰ ਦੂਤ ਦੇ ਰੱਸੇ ਨਾਲ ਨਰੜਿਆ ਜਾਵੇਗਾਂ।
Fareedkot Teeka(ਤੂ) ਆਗੇ ਪ੍ਰਲੋਕ ਮੇਂ ਜਮ ਕੀ ਰਸੀ ਕਰ ਕੇ ਬਾਂਧਿਆ ਜਾਏਗਾ॥੧॥
Prof. Sahib Singh(ਜਦੋਂ) ਮੌਤ ਦੀ ਫਾਹੀ (ਤੇਰੇ ਗਲ ਵਿਚ ਪਈ, ਉਸ ਫਾਹੀ ਵਿਚ) ਬੱਝੇ ਹੋਏ ਨੂੰ ਤੈਨੂੰ ਪਰਲੋਕ ਵਿਚ (ਲੈ ਜਾਣਗੇ, ਤੇ ਧਨ ਇਥੇ ਹੀ ਰਹਿ ਜਾਇਗਾ) ॥੧॥

ਪਦ ਅਰਥ ਜੇਵੜੀ = ਰੱਸੀ, ਫਾਹੀ। ਤੂ = ਤੈਨੂੰ। ਆਗੈ = ਪਰਲੋਕ ਵਿਚ। ਬੰਧ = ਬੱਝਾ ਹੋਇਆ ॥੧॥

SikhNet (Spanish)hasta que al final es atrapado por la muerte. (1)

ਛਾਡਿ ਵਿਡਾਣੀ ਤਾਤਿ; ਮੂੜੇ ॥

chhaadd viddaanee taat; moorre |

Sant Singh KhalsaGive up your envy of others, you fool!
Manmohan SinghDismiss thou jealousy of others, O fool.
Manmohan Singh (Punjabi)ਤੂੰ ਹੋਰਨਾਂ ਨਾਲ ਈਰਖਾ ਕਰਨੀ ਤਿਆਗ ਦੇ, ਹੇ ਮੂਰਖ!
Fareedkot Teekaਹੇ ਮੂੜ! ਬੇਗਾਨੀ ਆਸ ਛੋਡ ਦੇਹ॥
Prof. Sahib Singhਹੇ ਮੂਰਖ! ਦੂਜਿਆਂ ਨਾਲ ਈਰਖਾ ਕਰਨੀ ਛੱਡ ਦੇ।

ਪਦ ਅਰਥ ਤਾਤਿ = ਈਰਖਾ, ਸਾੜਾ। ਮੂੜੇ = ਹੇ ਮੂਰਖ!

SikhNet (Spanish)Oh tonto, abandona tu contienda con los demás,

ਈਹਾ ਬਸਨਾ ਰਾਤਿ; ਮੂੜੇ ॥

eehaa basanaa raat; moorre |

Sant Singh KhalsaYou only live here for a night, you fool!
Manmohan SinghO fool, thou hast to abode here but. for one night.
Manmohan Singh (Punjabi)ਤੂੰ ਕੇਵਲ ਇਕ ਰਾਤਰੀ ਲਈ ਹੀ ਏਥੇ ਰਹਿਣਾ ਹੈ, ਹੇ ਮੂਰਖ!
Fareedkot Teekaਇਸ ਲੋਕ ਮੇਂ ਤੋ ਕੋਈ ਰਾਤ ਕਾ ਹੀ ਵਸਨਾ ਹੈ ਅਰਥਾਤ ਥੋੜਾ ਕਾਲ ਰਹਿਣਾ ਹੈ॥
Prof. Sahib Singhਹੇ ਮੂਰਖ! ਇਸ ਦੁਨੀਆ ਵਿਚ (ਪੰਛੀਆਂ ਵਾਂਗ) ਰਾਤ-ਮਾਤ੍ਰ ਹੀ ਵੱਸਣਾ ਹੈ।

ਪਦ ਅਰਥ ਈਹਾ = ਇਸ ਲੋਕ ਵਿਚ।

SikhNet (Spanish)pues aquí habitas sólo por una noche.

ਮਾਇਆ ਕੇ ਮਾਤੇ; ਤੈ ਉਠਿ ਚਲਨਾ ॥

maaeaa ke maate; tai utth chalanaa |

Sant Singh KhalsaYou are intoxicated with Maya, but you must soon arise and depart.
Manmohan SinghO thou, who art intoxicated with wealth, shalt soon arise and depart.
Manmohan Singh (Punjabi)ਓ, ਤੂੰ ਜੋ ਧਨ-ਦੌਲਤ ਨਾਲ ਵਸ਼ੱਈ ਹੋਇਆ ਹੋਇਆ ਹੈਂ, ਤੈਂ ਛੇਤੀ ਹੀ ਏਥੋਂ ਟੁਰ ਜਾਣਾ ਹੈ।
Fareedkot Teekaਹੇ ਮਾਇਆ ਕੇ ਬੀਚ ਮਸਤ ਹੂਏ ਹੂਏ! ਤੈਂ ਤੋ ਥੋੜੇ ਹੀ ਕਾਲ ਮੇਂ ਉਠ ਚਲਨਾ ਹੈ॥
Prof. Sahib Singhਮਾਇਆ ਵਿਚ ਮਸਤ ਹੋਏ ਹੇ ਮੂਰਖ! (ਇਥੋਂ ਆਖ਼ਰ) ਉੱਠ ਕੇ ਤੂੰ ਚਲੇ ਜਾਣਾ ਹੈ,

ਪਦ ਅਰਥ ਮਾਤੇ = ਮਸਤੇ ਹੋਏ। ਉਠਿ = ਉੱਠ ਕੇ।

SikhNet (Spanish)Oh tú que estás involucrado en Maya, te vas a morir también;

ਰਾਚਿ ਰਹਿਓ ਤੂ; ਸੰਗਿ ਸੁਪਨਾ ॥੧॥ ਰਹਾਉ ॥

raach rahio too; sang supanaa |1| rahaau |

Sant Singh KhalsaYou are totally involved in the dream. ||1||Pause||
Manmohan SinghThou art hand and glove with the dream. Pause.
Manmohan Singh (Punjabi)ਤੂੰ ਸੁਪਨੇ ਨਾਲ ਘਿਓ-ਖਿਚੜੀ ਹੋ ਰਿਹਾ ਹੈਂ। ਠਹਿਰਾਓ।
Fareedkot Teekaਤੂੰ ਤੋ ਸੁਪਨੇ ਸਮ ਥੋੜਾ ਕਾਲੁ ਰਹਨੇ ਵਾਲੇ ਪਦਾਰਥੋਂ ਮੇਂ ਰਚਿ ਰਹਿਆ ਹੈ॥੧॥ ਰਹਾਉ ॥
Prof. Sahib Singh(ਪਰ) ਤੂੰ (ਇਸ ਜਗਤ-) ਸੁਪਨੇ ਨਾਲ ਰੁੱਝਾ ਪਿਆ ਹੈਂ ॥੧॥ ਰਹਾਉ ॥

ਪਦ ਅਰਥ ਸੰਗਿ = ਨਾਲ। ਰਾਚਿ ਰਹਿਓ ਤੂ = ਤੂੰ ਮਸਤ ਹੋ ਰਿਹਾ ਹੈਂ। ਵਿਡਾਣੀ = ਬਿਗਾਨੀ ॥੧॥ ਰਹਾਉ ॥

SikhNet (Spanish)¿por qué te has enamorado de un sueño?(1-Pausa)

ਬਾਲ ਬਿਵਸਥਾ ਬਾਰਿਕੁ ਅੰਧ ॥

baal bivasathaa baarik andh |

Sant Singh KhalsaIn his childhood, the child is blind.
Manmohan SinghIn the age of childhood, the child is blind.
Manmohan Singh (Punjabi)ਬਚਪਣੇ ਦੀ ਉਮਰ ਵਿੱਚ ਬੱਚਾ ਅੰਨ੍ਹਾ ਹੁੰਦਾ ਹੈ।
Fareedkot Teekaਬਾਲ ਅਵਸਥਾ ਮੇਂ ਤੋ (ਬਾਰਿਕੁ) ਅੰਧੁ ਰਹਤਾ ਹੈ॥
Prof. Sahib Singhਬਾਲ ਉਮਰੇ ਜੀਵ ਬੇ-ਸਮਝ ਬਾਲਕ ਬਣਿਆ ਰਹਿੰਦਾ ਹੈ,

ਪਦ ਅਰਥ ਬਿਵਸਥਾ = ਉਮਰ (ਵਿਚ)। ਅੰਧ = ਅੰਞਾਣ, ਬੇ-ਸਮਝ।

SikhNet (Spanish)En tu niñez eras ignorante y ciego;

ਭਰਿ ਜੋਬਨਿ; ਲਾਗਾ ਦੁਰਗੰਧ ॥

bhar joban; laagaa duragandh |

Sant Singh KhalsaIn the fullness of youth, he is involved in foul-smelling sins.
Manmohan SinghIn the hey-day of youth, he is attached to the foul-smelling sins.
Manmohan Singh (Punjabi)ਪੂਰੀ ਜੁਆਨੀ ਅੰਦਰ ਉਹ ਘੋਰ ਪਾਪਾਂ ਨਾਲ ਨਾਲ ਜੁੜ ਜਾਂਦਾ ਹੈ।
Fareedkot Teekaਜਬ (ਜੋਬਨਿ) ਜੁਆਨੀ ਭਰੀ ਤੋ ਵਿਸੈ ਰੂਪ ਦੁਰਗੰਧ ਮੇਂ ਲਾਗਾ ਰਹਤਾ ਹੈਂ॥
Prof. Sahib Singhਭਰ-ਜਵਾਨੀ ਵੇਲੇ ਵਿਕਾਰਾਂ ਵਿਚ ਲੱਗਾ ਰਹਿੰਦਾ ਹੈ,

ਪਦ ਅਰਥ ਭਰਿ ਜੋਬਨਿ = ਭਰੇ ਜੋਬਨ ਵਿਚ, ਭਰੀ ਜਵਾਨੀ ਵਿਚ। ਦੁਰਗੰਧ = ਗੰਦੇ ਕੰਮਾਂ ਵਿਚ, ਵਿਕਾਰਾਂ ਵਿਚ।

SikhNet (Spanish)en tu juventud, por tus deseos incontrolables traicionaste tu conciencia.

Open this shabad (21 lines, Angs 889-890) →

Ang 889 of 1430