ਰਾਮਕਲੀ ਮਹਲਾ ੫ ॥
raamakalee mahalaa 5 |
Sant Singh KhalsaRaamkalee, Fifth Mehl:
Manmohan SinghRamkali 5th Guru.
Manmohan Singh (Punjabi)ਰਾਮਕਲੀ ਪੰਜਵੀਂ ਪਾਤਿਸ਼ਾਹੀ।
SikhNet (Spanish)Ramkali, Mejl Guru Aryan, Quinto Canal Divino.
ਕਰਿ ਸੰਜੋਗੁ; ਬਨਾਈ ਕਾਛਿ ॥
kar sanjog; banaaee kaachh |
Sant Singh KhalsaJoining the elements together, the robe of the body is fashioned.
Manmohan SinghBy the union of elements, the body, robe is made.
Manmohan Singh (Punjabi)ਤੱਤਾਂ ਦੇ ਮਿਲਾਪ ਦੁਆਰਾ ਦੇਹ ਦੀ ਪੁਸ਼ਾਕ ਬਣਾਈ ਗਈ ਹੈ।
Fareedkot Teekaਮਾਤਾ ਪਿਤਾ ਕੇ ਮਿਲਾਪ ਹੋਨੇ ਤੇ ਇਸ ਦੇਹੀ ਕੀ (ਕਾਛਿ) ਬਨਾਵਟ ਬਨਾਈ ਹੈ ਵਾ ਮਿਣਕੇ ਸਾਢੇ ਤੀਨ ਹਾਥ ਕੀ ਬਣਾਈ ਹੈ॥
Prof. Sahib Singh(ਜਿਵੇਂ ਕੋਈ ਦਰਜ਼ੀ ਕੱਪੜਾ ਮਾਪ ਕਤਰ ਕੇ ਮਨੁੱਖ ਦੇ ਸਰੀਰ ਵਾਸਤੇ ਕਮੀਜ਼ ਆਦਿਕ ਬਣਾਂਦਾ ਹੈ, ਤਿਵੇਂ ਪਰਮਾਤਮਾ ਨੇ ਜਿੰਦ ਤੇ ਸਰੀਰ ਦੇ) ਮਿਲਾਪ (ਦਾ ਅਵਸਰ) ਬਣਾ ਕੇ (ਜਿੰਦ ਵਾਸਤੇ ਇਹ ਸਰੀਰ-ਚੋਲੀ) ਕੱਛ ਕੇ ਬਣਾ ਦਿੱਤੀ।ਪਦ ਅਰਥ ਕਰਿ = ਕਰ ਕੇ, ਬਣਾ ਕੇ। ਸੰਜੋਗੁ = ਮਿਲਾਪ, (ਜਿੰਦ ਤੇ ਸਰੀਰ ਦੇ) ਮਿਲਾਪ (ਦਾ ਸਮਾ)। ਕਾਛਿ = ਕੱਛ ਕੇ, ਮਾਪ ਕੇ (ਜਿਵੇਂ ਕੋਈ ਦਰਜ਼ੀ ਕੱਪੜਾ ਮਾਪ ਕਤਰ ਕੇ ਕਮੀਜ਼ ਆਦਿ ਬਣਾਂਦਾ ਹੈ)।
SikhNet (Spanish)Uniendo los elementos, el Señor construye nuestro cuerpo a la medida,
ਤਿਸੁ ਸੰਗਿ ਰਹਿਓ; ਇਆਨਾ ਰਾਚਿ ॥
tis sang rahio; eaanaa raach |
Sant Singh KhalsaThe ignorant fool is engrossed in it.
Manmohan SinghThe ignorant man is engrossed, therewith.
Manmohan Singh (Punjabi)ਬੇਸਮਝ ਬੰਦਾ ਉਸ ਨਾਲ ਖੱਚਤ ਹੋ ਰਿਹਾ ਹੈ।
Fareedkot Teekaਤਿਸ ਦੇਹੀ ਕੇ ਸਾਥ ਇਹੁ ਮੂਰਖ ਜੀਵ ਰਾਚ ਰਹਿਆ ਹੈ॥
Prof. Sahib Singhਉਸ (ਸਰੀਰ-ਚੋਲੀ) ਨਾਲ ਬੇ-ਸਮਝ ਜੀਵ ਪਰਚਿਆ ਰਹਿੰਦਾ ਹੈ।ਪਦ ਅਰਥ ਸੰਗਿ = ਨਾਲ। ਇਆਨਾ = ਬੇ-ਸਮਝ ਜੀਵ। ਰਾਚਿ ਰਹਿਓ = ਪਰਚਿਆ ਰਹਿੰਦਾ ਹੈ।
SikhNet (Spanish)pero la ignorancia nos lleva a envolvernos en él como si fuera nuestro
ਪ੍ਰਤਿਪਾਰੈ; ਨਿਤ ਸਾਰਿ ਸਮਾਰੈ ॥
pratipaarai; nit saar samaarai |
Sant Singh KhalsaHe cherishes it, and constantly takes care of it.
Manmohan SinghHe ever pampers and takes care of it.
Manmohan Singh (Punjabi)ਬੰਦਾ ਸਦਾ ਹੀ ਇਸ ਨੂੰ ਪਾਲਦਾ ਪੋਸਦਾ ਹੈ ਤੇ ਇਸ ਦੀ ਰਖਵਾਲੀ ਕਰਦਾ ਹੈ।
Fareedkot Teekaਇਸ ਦੇਹ ਕੋ ਪ੍ਰਤਿਪਾਲਤਾ ਹੈ ਔ ਇਸ ਕੀ ਨਿਤ ਹੀ ਖਬਰ ਸੰਭਾਲਤਾ ਹੈ॥
Prof. Sahib Singhਸਦਾ ਇਸ ਸਰੀਰ ਨੂੰ ਪਾਲਦਾ ਪੋਸਦਾ ਰਹਿੰਦਾ ਹੈ, ਤੇ ਸਦਾ ਇਸ ਦੀ ਸਾਂਭ-ਸੰਭਾਲ ਕਰਦਾ ਰਹਿੰਦਾ ਹੈ।ਪਦ ਅਰਥ ਪ੍ਰਤਿਪਾਰੈ = ਪਾਲਦਾ ਹੈ। ਸਾਰਿ = ਸਾਰ ਲੈ ਕੇ। ਸਮਾਰੈ = ਸੰਭਾਲ ਕਰਦਾ ਹੈ।
SikhNet (Spanish)olvidando al Señor Creador. Uno lo alimenta y lo cuida todos los días,
ਅੰਤ ਕੀ ਬਾਰ; ਊਠਿ ਸਿਧਾਰੈ ॥੧॥
ant kee baar; aootth sidhaarai |1|
Sant Singh KhalsaBut at the very last moment, he must arise and depart. ||1||
Manmohan SinghAt the last moment, the soul arises and departs all alone.
Manmohan Singh (Punjabi)ਅਖੀਰ ਦੇ ਵੇਲੇ, ਜਿੰਦੜੀ ਕੱਲਮਕੱਲੀ ਤੁਰ ਜਾਂਦੀ ਹੈ।
Fareedkot Teekaਜਬ ਅੰਤ ਕੀ ਬਾਰ ਆਵਤੀ ਹੈ ਤਬ ਜੀਵ ਉਠ ਕੇ ਇਕੇਲਾ ਹੀ ਚਲਾ ਜਾਤਾ ਹੈ॥੧॥
Prof. Sahib Singhਅੰਤ ਦੇ ਵੇਲੇ ਜੀਵ (ਇਸ ਨੂੰ ਛੱਡ ਕੇ) ਉੱਠ ਤੁਰਦਾ ਹੈ ॥੧॥ਪਦ ਅਰਥ ਊਠਿ = ਉੱਠ ਕੇ ॥੧॥
SikhNet (Spanish)pero al final el cuerpo se acaba y uno muere. (1)
ਨਾਮ ਬਿਨਾ; ਸਭੁ ਝੂਠੁ ਪਰਾਨੀ ॥
naam binaa; sabh jhootth paraanee |
Sant Singh KhalsaWithout the Naam, the Name of the Lord, everything is false, O mortal.
Manmohan SinghWithout the Name, all else is false, O mortal.
Manmohan Singh (Punjabi)ਨਾਮ ਦੇ ਬਾਝੋਂ ਹੋਰ ਸਾਰਾ ਕੁਝ ਕੂੜਾ ਹੈ, ਹੇ ਫਾਨੀ ਬੰਦੇ!
Fareedkot Teekaਹੇ ਪ੍ਰਾਨੀ! ਨਾਂਮ ਤੋਂ ਬਿਨਾਂ ਸਭ ਪਦਾਰਥ ਝੂਠ ਹੀ ਜਾਨ॥
Prof. Sahib Singhਹੇ ਪ੍ਰਾਣੀ! ਪਰਮਾਤਮਾ ਦੇ ਨਾਮ ਤੋਂ ਬਿਨਾ ਇਹ ਸਾਰਾ ਅਡੰਬਰ ਨਾਸਵੰਤ ਹੈ।ਪਦ ਅਰਥ ਸਭੁ = ਸਾਰਾ (ਅਡੰਬਰ)। ਝੂਠੁ = ਨਾਸਵੰਤ। ਪਰਾਨੀ = ਹੇ ਪ੍ਰਾਣੀ!
SikhNet (Spanish)Todo muere, es un teatro, excepto el Nombre del Señor,
ਗੋਵਿਦ ਭਜਨ ਬਿਨੁ. ਅਵਰ ਸੰਗਿ ਰਾਤੇ; ਤੇ ਸਭਿ ਮਾਇਆ ਮੂਠੁ ਪਰਾਨੀ ॥੧॥ ਰਹਾਉ ॥
govid bhajan bin. avar sang raate; te sabh maaeaa mootth paraanee |1| rahaau |
Sant Singh KhalsaThose who do not vibrate and meditate on the Lord of the Universe, but instead are imbued with other things, - all those mortals are plundered by Maya. ||1||Pause||
Manmohan SinghAll those mortals who are imbued with things, other than Lord's meditation, are defrauded by the worldly valuables. Pause.
Manmohan Singh (Punjabi)ਜੋ ਸਾਹਿਬ ਦੇ ਸਿਮਰਨ ਦੇ ਬਗੈਰ ਕਿਸੇ ਹੋਰ ਸ਼ੈ ਨਾਲ ਰੰਗੇ ਹੋਏ ਹਨ, ਉਹ ਸਮੂਹ ਜੀਵ ਸੰਸਾਰੀ ਪਦਾਰਥਾਂ ਨੈ ਠੱਗ ਲਏ ਹਨ। ਠਹਿਰਾਓ।
Fareedkot Teekaਗੋਬਿੰਦ ਭਜਨ ਸੇ ਬਿਨ ਜੋ ਔਰ ਪਦਾਰਥੋਂ ਸੇ ਰੰਗੇ ਹੈਂ, ਤੇ ਪ੍ਰਾਨੀ ਸਭ ਮਾਇਆ ਨੇ ਮੋਹਿ ਲੀਏ ਹੈਂ॥੧॥ ਰਹਾਉ ॥
Prof. Sahib Singhਹੇ ਪ੍ਰਾਣੀ! ਜੇਹੜੇ ਬੰਦੇ ਪਰਮਾਤਮਾ ਦੇ ਭਜਨ ਤੋਂ ਬਿਨਾ ਹੋਰ ਪਦਾਰਥਾਂ ਨਾਲ ਮਸਤ ਰਹਿੰਦੇ ਹਨ, ਉਹ ਸਾਰੇ ਮਾਇਆ (ਦੇ ਮੋਹ) ਵਿਚ ਠੱਗੇ ਜਾਂਦੇ ਹਨ ॥੧॥ ਰਹਾਉ ॥ਪਦ ਅਰਥ ਅਵਰ ਸੰਗਿ = ਹੋਰ ਹੋਰ ਨਾਲ। ਰਾਤੇ = ਮਸਤ। ਤੇ ਸਭਿ = ਉਹ ਸਾਰੇ ਜੀਵ। ਮੂਠੁ = ਠੱਗਿਆ ਹੋਇਆ। ਪਰਾਨੀ = ਹੇ ਪ੍ਰਾਣੀ! ॥੧॥ ਰਹਾਉ ॥
SikhNet (Spanish)y aquél que no alaba a su Señor y llama al otro, lo hace, engañado por la ilusión. (1-Pausa)
ਤੀਰਥ ਨਾਇ; ਨ ਉਤਰਸਿ ਮੈਲੁ ॥
teerath naae; na utaras mail |
Sant Singh KhalsaBathing at sacred shrines of pilgrimage, filth is not washed off.
Manmohan SinghBathing at shrines, the filth departs not.
Manmohan Singh (Punjabi)ਧਰਮ ਅਸਥਾਨਾਂ ਤੇ ਨ੍ਹਾਉਣ ਨਾਲ ਗੰਦਗੀ ਲਹਿੰਦੀ ਨਹੀਂ।
Fareedkot Teekaਤੀਰਥੋਂ ਮੇਂ ਨ੍ਹਾਵਨੇ ਤੇ ਇਸ ਜੀਵ ਕੀ ਮੈਲ ਨਹੀਂ ਉਤਰਤੀ॥
Prof. Sahib Singh(ਹੇ ਭਾਈ! ਮਾਇਆ ਦੇ ਮੋਹ ਦੀ ਇਹ) ਮੈਲ ਤੀਰਥਾਂ ਉਤੇ ਇਸ਼ਨਾਨ ਕਰ ਕੇ ਨਹੀਂ ਉਤਰੇਗੀ।ਪਦ ਅਰਥ ਤੀਰਥ ਨਾਇ = ਤੀਰਥਾਂ ਉਤੇ ਇਸ਼ਨਾਨ ਕਰ ਕੇ। ਨਾਇ = ਨ੍ਹਾਇ। ਉਤਰਸਿ = ਉਤਰੇਗੀ।
SikhNet (Spanish)Bañándose en las aguas santas uno no limpia sus impurezas;
ਕਰਮ ਧਰਮ ਸਭਿ; ਹਉਮੈ ਫੈਲੁ ॥
karam dharam sabh; haumai fail |
Sant Singh KhalsaReligious rituals are all just egotistical displays.
Manmohan SinghThe rituals and religious rites are all the ostentations of self-conceit.
Manmohan Singh (Punjabi)ਸਾਰੇ ਕਰਮ ਕਾਂਡ ਅਤੇ ਮਜ਼ਹਬੀ ਸੰਸਕਾਰ ਸਵੈ-ਹੰਗਤਾ ਦੇ ਅਡੰਬਰ ਹਨ।
Fareedkot Teekaਯਗ੍ਯਾਦਿ ਕਰਮ ਔ ਵਰਣਾਸ੍ਰਮੋਂ ਕੇ ਧਰਮ ਹੰਕਾਰ ਕਰ ਕੇ (ਫੈਲੁ) ਬਿਸਥਾਰ ਕਰਿ ਰਹਿਆ ਹੈ॥
Prof. Sahib Singh(ਤੀਰਥ-ਇਸ਼ਨਾਨ ਆਦਿਕ ਇਹ) ਸਾਰੇ (ਮਿਥੇ ਹੋਏ) ਧਾਰਮਿਕ ਕੰਮ ਹਉਮੈ ਦਾ ਖਿਲਾਰਾ ਹੀ ਹੈ।ਪਦ ਅਰਥ ਕਰਮ ਧਰਮ = ਮਿਥੇ ਹੋਏ ਧਾਰਮਿਕ ਕੰਮ। ਸਭਿ = ਸਾਰੇ। ਫੈਲੁ = ਪਸਾਰਾ, ਖਿਲਾਰਾ।
SikhNet (Spanish)sí, todas las rectitudes y las buenas acciones sin el Nombre del Señor son manifestaciones del ego.
ਲੋਕ ਪਚਾਰੈ; ਗਤਿ. ਨਹੀ ਹੋਇ ॥
lok pachaarai; gat. nahee hoe |
Sant Singh KhalsaBy pleasing and appeasing people, no one is saved.
Manmohan SinghPleasing the people, one is emancipated not.
Manmohan Singh (Punjabi)ਲੋਕਾਂ ਨੂੰ ਖੁਸ਼ ਕਰਨ ਨਾਲ, ਬੰਦਾ ਮੁਕਤ ਨਹੀਂ ਹੁੰਦਾ।
Fareedkot Teekaਏਹੁ ਕਰਮ ਜੋ ਲੋਕੋਂ ਕੇ (ਪਚਾਰੈ) ਦਿਖਾਵਣੇ ਵਾਸਤੇ ਕਰਤਾ ਹੈ, ਇਸ ਤੇ ਇਸ ਜੀਵ ਕੀ (ਗਤਿ) ਮੁਕਤੀ ਨਹੀਂ ਹੋਵੈਗੀ॥
Prof. Sahib Singh(ਤੀਰਥ-ਇਸ਼ਨਾਨ ਆਦਿਕ ਕਰਮਾਂ ਦੀ ਰਾਹੀਂ ਆਪਣੇ ਧਾਰਮਿਕ ਹੋਣ ਬਾਰੇ) ਲੋਕਾਂ ਦੀ ਤਸੱਲੀ ਕਰਾਇਆਂ ਉੱਚੀ ਆਤਮਕ ਅਵਸਥਾ ਪ੍ਰਾਪਤ ਨਹੀਂ ਹੋ ਸਕਦੀ।ਪਦ ਅਰਥ ਪਚਾਰੈ = ਪਰਚਾਵਾ ਕੀਤਿਆਂ। ਗਤਿ = ਉੱਚੀ ਆਤਮਕ ਅਵਸਥਾ।
SikhNet (Spanish)uno no se emancipa,
ਨਾਮ ਬਿਹੂਣੇ; ਚਲਸਹਿ ਰੋਇ ॥੨॥
naam bihoone; chalaseh roe |2|
Sant Singh KhalsaWithout the Naam, they shall depart weeping. ||2||
Manmohan SinghWithout the Lord's Name, the screen is shattered not.
Manmohan Singh (Punjabi)ਨਾਮ ਦੇ ਬਾਝੋਂ ਉਹ ਧਾਹਾਂ ਮਾਰਦੇ ਟੁਰ ਜਾਣਗੇ।
Fareedkot Teekaਜੋ ਜੀਵ ਨਾਮ ਬਿਨਾ ਹੈ ਵਹੁ ਰੋਇਕੇ ਚਲੇ ਜਾਇੰਗੇ ਅਰਥਾਤ ਦੁਖ ਪਾਇਕੇ ਪ੍ਰਲੋਕ ਮੇਂ ਜਾਏਂਗੇ॥੨॥
Prof. Sahib Singhਪਰਮਾਤਮਾ ਦੇ ਨਾਮ ਤੋਂ ਸੱਖਣੇ ਸਭ ਜੀਵ (ਇਥੋਂ) ਰੋ ਰੋ ਕੇ ਹੀ ਜਾਣਗੇ ॥੨॥ਪਦ ਅਰਥ ਰੋਇ = ਰੋ ਕੇ, ਦੁੱਖੀ ਹੋ ਕੇ ॥੨॥
SikhNet (Spanish)pues sin el Nombre del Señor, todos dejan este mundo, tristes y afligidos (2)
ਬਿਨੁ ਹਰਿ ਨਾਮ; ਨ ਟੂਟਸਿ ਪਟਲ ॥
bin har naam; na ttoottas pattal |
Sant Singh KhalsaWithout the Lord's Name, the screen is not torn away.
Manmohan SinghWithout the Lord's Name, the screen is shattered not.
Manmohan Singh (Punjabi)ਸਾਈਂ ਦੇ ਨਾਮ ਦੇ ਬਾਝੋਂ ਭਰਮ ਦਾ ਪੜਦਾ ਪਾਟਦਾ ਨਹੀਂ।
Fareedkot Teekaਹਰੀ ਨਾਮ ਕੇ ਭਜਨ ਬਿਨਾਂ ਪੰਚ ਕੋਸੋਂ ਰੂਪ ਪੜਦੇ ਨਹੀਂ ਟੂਟਦੇ॥
Prof. Sahib Singh(ਹੇ ਭਾਈ!) ਪਰਮਾਤਮਾ ਦੇ ਨਾਮ ਤੋਂ ਬਿਨਾ (ਮਾਇਆ ਦੇ ਮੋਹ ਦਾ) ਪੜਦਾ ਨਹੀਂ ਟੁੱਟੇਗਾ।ਪਦ ਅਰਥ ਪਟਲ = ਪੜਦਾ, ਮਾਇਆ ਦਾ ਪੜਦਾ।
SikhNet (Spanish)Sin el Nombre del Señor, el velo de la conciencia permanecerá sin levantarse,
ਸੋਧੇ; ਸਾਸਤ੍ਰ ਸਿਮ੍ਰਿਤਿ ਸਗਲ ॥
sodhe; saasatr simrit sagal |
Sant Singh KhalsaI have studied all the Shaastras and Simritees.
Manmohan SinghI have scrutinized all the Shashtras and Simirtis.
Manmohan Singh (Punjabi)ਮੈਂ ਸਾਰੇ ਸ਼ਾਸਤਰ ਅਤੇ ਸਿਮ੍ਰਤੀਆਂ ਪੜਤਾਲ ਲਈਆਂ ਹਨ।
Fareedkot Teekaਸਭ ਸਾਸਤ੍ਰ ਔ ਸਿੰਮ੍ਰਤੀਆਂ ਕੋ ਸੋਧਕੈ ਦੇਖਿਆ ਹੈ, ਵਹੁ ਭੀ ਇਹੀ ਕਹਤੇ ਹੈਂ ਕਿ ਨਾਮ ਬਿਨਾ ਕਬੀ ਇਹ ਜੀਵ ਨਾ ਛੂਟੇਗਾ॥
Prof. Sahib Singhਸਾਰੇ ਹੀ ਸ਼ਾਸਤ੍ਰ ਅਤੇ ਸਿਮ੍ਰਿਤੀਆਂ ਵਿਚਾਰਿਆਂ ਭੀ (ਇਹ ਪੜਦਾ ਦੂਰ ਨਹੀਂ ਹੋਵੇਗਾ)।ਪਦ ਅਰਥ ਸੋਧੇ = ਸੋਧਿਆਂ, ਵਿਚਾਰਿਆਂ। ਸਗਲ = ਸਾਰੇ।
SikhNet (Spanish)aun si uno estudia los Shastras y los Smritis.
ਸੋ ਨਾਮੁ ਜਪੈ; ਜਿਸੁ ਆਪਿ ਜਪਾਏ ॥
so naam japai; jis aap japaae |
Sant Singh KhalsaHe alone chants the Naam, whom the Lord Himself inspires to chant.
Manmohan SinghHe alone utters the Name, whom the Lord Himself makes utter.
Manmohan Singh (Punjabi)ਕੇਵਲ ਉਹ ਨਾਮ ਦਾ ਉਚਾਰਨ ਕਰਦਾ ਹੈ, ਜਿਸ ਪਾਸੋਂ ਪ੍ਰਭੂ ਆਪੇ ਉਚਾਰਨ ਕਰਵਾਉਂਦਾ ਹੈ।
Fareedkot Teekaਪਰੰਤੂ ਨਾਮ ਸੋ ਜਪਤਾ ਹੈ ਜਿਸ ਕੋ ਵਾਹਿਗੁਰੂ ਆਪ ਜਪਾਵਤਾ ਹੈ॥
Prof. Sahib Singhਪਰ ਉਹੀ ਬੰਦਾ ਨਾਮ ਜਪਦਾ ਹੈ ਜਿਸ ਨੂੰ ਪ੍ਰਭੂ ਆਪ ਨਾਮ ਜਪਣ ਲਈ ਪ੍ਰੇਰਦਾ ਹੈ।ਪਦ ਅਰਥ ਸੋ = ਉਹ ਬੰਦਾ। ਜਪਾਏ = ਜਪਣ ਦੀ ਪ੍ਰੇਰਨਾ ਕਰਦਾ ਹੈ।
SikhNet (Spanish)Sólo a quien el Señor se lo permite, canta el Naam,
ਸਗਲ ਫਲਾ; ਸੇ ਸੂਖਿ ਸਮਾਏ ॥੩॥
sagal falaa; se sookh samaae |3|
Sant Singh KhalsaHe obtains all fruits and rewards, and merges in peace. ||3||
Manmohan SinghHe obtains all the fruits and merges in peace.
Manmohan Singh (Punjabi)ਉਹ ਸਾਰੇ ਮੇਵੇ ਪਾ ਲੈਂਦਾ ਹੈ ਅਤੇ ਸੁਖ ਆਰਾਮ ਅੰਦਰ ਲੀਨ ਹੋ ਜਾਂਦਾ ਹੈ।
Fareedkot Teekaਸੋ ਨਾਮ ਜਪਨੇ ਵਾਲੇ ਹੈਂ ਸੇ ਪੁਰਸ ਸਭ ਜੋ ਚਾਰ ਫਲ ਹੈਂ, ਪੁਨਹ ਲੋਕ ਪ੍ਰਲੋਕ ਕੇ ਸਭ ਸੁਖ ਹੈਂ ਤਿਸ ਮੇਂ ਸਮਾਇ ਜਾਤੇ ਹੈਂ ਅਰਥਾਤ ਕ੍ਰਿਤਾਰਥ ਹੋਇ ਜਾਤੇ ਹੈਂ॥੩॥☬ਐਸੇ ਵਹੁ ਬੇਨਤੀ ਕਰਤੇ ਹੈਂ:
Prof. Sahib Singh(ਜਿਹੜੇ ਬੰਦੇ ਨਾਮ ਜਪਦੇ ਹਨ) ਉਹਨਾਂ ਨੂੰ (ਮਨੁੱਖਾ ਜੀਵਨ ਦੇ) ਸਾਰੇ ਫਲ ਪ੍ਰਾਪਤ ਹੁੰਦੇ ਹਨ, ਉਹ ਬੰਦੇ (ਸਦਾ) ਆਨੰਦ ਵਿਚ ਟਿਕੇ ਰਹਿੰਦੇ ਹਨ ॥੩॥ਪਦ ਅਰਥ ਸੇ = ਉਹ ਬੰਦੇ। ਸੂਖਿ = ਸੁਖ ਵਿਚ ॥੩॥
SikhNet (Spanish)vive satisfecho, con frutos y recompensas y en total Paz.(3)
ਰਾਖਨਹਾਰੇ ਰਾਖਹੁ ਆਪਿ ॥
raakhanahaare raakhahu aap |
Sant Singh KhalsaO Savior Lord, please save me!
Manmohan SinghO my saviour Lord, Thyself save Thou me.
Manmohan Singh (Punjabi)ਹੇ ਮੇਰੇ ਰੱਖਿਆ ਕਰਨ ਵਾਲੇ ਸੁਆਮੀ! ਤੂੰ ਆਪੇ ਹੀ ਮੇਰੀ ਰੱਖਿਆ ਕਰ।
Fareedkot Teekaਹੇ ਰਾਖਨਹਾਰੇ ਵਾਹਿਗੁਰੂ! ਹਮਕੋ ਸੰਸਾਰ ਸੇ ਆਪ ਹੀ ਰਾਖ ਲੇਵੋ॥
Prof. Sahib Singhਹੇ ਸਭ ਦੀ ਰੱਖਿਆ ਕਰਨ ਦੇ ਸਮਰੱਥ ਪ੍ਰਭੂ! ਤੂੰ ਆਪ ਹੀ (ਮਾਇਆ ਦੇ ਮੋਹ ਤੋਂ ਅਸਾਂ ਜੀਵਾਂ ਦੀ) ਰੱਖਿਆ ਕਰ ਸਕਦਾ ਹੈਂ।ਪਦ ਅਰਥ ਰਾਖਨਹਾਰੇ = ਹੇ ਰੱਖਿਆ ਕਰਨ ਦੇ ਸਮਰਥ ਪ੍ਰਭੂ!
SikhNet (Spanish)Oh Dios, mi Protector, sálvame por Tu Misericordia,
ਸਗਲ ਸੁਖਾ; ਪ੍ਰਭ ਤੁਮਰੈ ਹਾਥਿ ॥
sagal sukhaa; prabh tumarai haath |
Sant Singh KhalsaAll peace and comforts are in Your Hand, God.
Manmohan SinghAll the comforts are in Thy hand, O Master.
Manmohan Singh (Punjabi)ਸਾਰੇ ਸੁਖ ਤੇਰੇ ਹੱਥ ਵਿੱਚ ਹਨ, ਹੇ ਮਾਲਕ!
Fareedkot Teekaਕਿਉਂਕਿ ਹੇ ਪ੍ਰਭੂ! ਸਭ ਸੁਖ ਤੇਰੇ ਹੀ ਹਾਥ ਮੇਂ ਹੈ॥
Prof. Sahib Singhਹੇ ਪ੍ਰਭੂ! ਸਾਰੇ ਸੁਖ ਤੇਰੇ ਆਪਣੇ ਹੱਥ ਵਿਚ ਹਨ।ਪਦ ਅਰਥ ਪ੍ਰਭ = ਹੇ ਪ੍ਰਭੂ! ਹਾਥਿ = ਹੱਥ ਵਿਚ।
SikhNet (Spanish)pues toda Felicidad y todo Éxtasis están sólo en Tus Manos.
ਜਿਤੁ ਲਾਵਹਿ; ਤਿਤੁ ਲਾਗਹ ਸੁਆਮੀ ॥
jit laaveh; tith laagah suaamee |
Sant Singh KhalsaWhatever you attach me to, to that I am attached, O my Lord and Master.
Manmohan SinghWithersoever Thou yokest me, thither I am yoked, O my Lord.
Manmohan Singh (Punjabi)ਜਿਥੇ ਕਿਤੇ ਭੀ ਤੂੰ ਮੈਨੂੰ ਲਾਉਂਦਾ ਹੈਂ, ਓਥੇ ਹੀ ਮੈਂ ਜੁਟ ਜਾਂਦਾ ਹਾਂ, ਹੇ ਮੇਰੇ ਸਾਹਿਬ!
Fareedkot Teekaਹੇ ਸ੍ਵਾਮੀ! ਹਮ ਜੀਵੋਂ ਕੋ ਜਹਾਂ ਲਗਾਵਤਾ ਹੈਂ ਤਹਾਂ ਹੀ ਲਾਗਤੇ ਹੈਂ॥
Prof. Sahib Singhਹੇ ਮਾਲਕ-ਪ੍ਰਭੂ! ਤੂੰ ਜਿਸ ਕੰਮ ਵਿਚ (ਸਾਨੂੰ) ਲਾਂਦਾ ਹੈਂ, ਅਸੀਂ ਉਸੇ ਕੰਮ ਵਿਚ ਲੱਗ ਪੈਂਦੇ ਹਾਂ।ਪਦ ਅਰਥ ਜਿਤੁ = ਜਿਸ (ਕੰਮ) ਵਿਚ। ਲਾਵਹਿ = ਤੂੰ ਲਾਂਦਾ ਹੈਂ, ਤੂੰ ਜੋੜਦਾ ਹੈਂ। ਤਿਤੁ = ਉਸ (ਕੰਮ) ਵਿਚ। ਲਾਗਹ = ਅਸੀਂ ਜੀਵ ਲੱਗ ਪੈਂਦੇ ਹਾਂ। ਸੁਆਮੀ = ਹੇ ਮਾਲਕ!
SikhNet (Spanish)Lo que sea que dispongas para mí, eso realizo; oh Dios, mi Maestro,
ਨਾਨਕ. ਸਾਹਿਬੁ ਅੰਤਰਜਾਮੀ ॥੪॥੧੩॥੨੪॥
naanak. saahib antarajaamee |4|13|24|
Sant Singh KhalsaO Nanak, the Lord is the Inner-knower, the Searcher of hearts. ||4||13||24||
Manmohan SinghO Nanak, my Master is the searcher of hearts.
Manmohan Singh (Punjabi)ਹੇ ਨਾਨਕ! ਮੇਰਾ ਮਾਲਕ ਦਿਲਾਂ ਦੀਆਂ ਜਾਨਣਹਾਰ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਸਾਹਿਬ! ਤੂੰ ਸਭ ਕੈ ਅੰਤਰਿ ਹੋਇਕੈ (ਜਾਮੀ) ਪ੍ਰੇਰਕ ਹੋਇ ਰਹਾ ਹੈਂ॥੪॥੧੩॥੨੪॥☬ਮਹਾਂ ਪੁਰਖੋਂ ਔ ਗੁਰੋਂ ਕੇ ਸੰਗ ਕੀ ਪੁਨਹ ਪਰਮੇਸ੍ਵਰ ਆਗਿਆ ਮਾਨਨ ਕੀ ਮਹਿਮਾਂ ਉਚਾਰ ਕਰਿ ਸ੍ਵੈ ਅਨੁਭਵ ਪ੍ਰਗਟ ਕਰਤੇ ਹੈਂ:
Prof. Sahib Singhਹੇ ਨਾਨਕ! (ਆਖ-) ਮਾਲਕ-ਪ੍ਰਭੂ ਸਭ ਦੇ ਦਿਲਾਂ ਦੀ ਜਾਣਨ ਵਾਲਾ ਹੈ ॥੪॥੧੩॥੨੪॥ਪਦ ਅਰਥ ਨਾਨਕ = ਹੇ ਨਾਨਕ! ਅੰਤਰਜਾਮੀ = ਦਿਲ ਦੀ ਜਾਣਨ ਵਾਲਾ ॥੪॥੧੩॥੨੪॥
SikhNet (Spanish)eres el Conocedor Íntimo de mi corazón.(4-13-24)