ੴ

ਸਿੱਖਬਾਣੀ · SikhBani

ਆਸਾ ॥

aasaa
Bhagat Kabir Ji ਭਗਤ ਕਬੀਰ ਜੀ · Raag Aasaa · Ang 476 · 11 lines
Translations

ਆਸਾ ॥

aasaa |

Sant Singh KhalsaAasaa:
Manmohan SinghAsa.
Manmohan Singh (Punjabi)ਆਸਾ।
SikhNet (Spanish)Asa

ਇਕਤੁ ਪਤਰਿ ਭਰਿ ਉਰਕਟ ਕੁਰਕਟ; ਇਕਤੁ ਪਤਰਿ ਭਰਿ ਪਾਨੀ ॥

eikat patar bhar urakatt kurakatt; ikat patar bhar paanee |

Sant Singh KhalsaIn one pot, they put a boiled chicken, and in the other pot, they put wine.
Manmohan SinghIn one vessel they put a cooked chicken and in another vessel they put water (wine).
Manmohan Singh (Punjabi)ਇੱਕ ਭਾਂਡੇ ਵਿੱਚ ਉਹ ਰਿੰਨ੍ਹਿਆ ਹੋਇਆ ਕੁੱਕੜ ਪਾਉਂਦੇ ਹਨ ਅਤੇ ਇਕ ਭਾਂਡੇ ਵਿੱਚ ਪਾਨੀ (ਸ਼ਰਾਬ)।
Fareedkot Teekaਮਾਯਾ ਕੀ ਪੂਜਾ ਕੇ ਵਕਤ ਏਕ ਪਾਤ੍ਰ ਮੇਂ (ਉਰਕਟ) ਫੂਲ ਔਰ (ਕੁਰਕਟ) ਫਲ ਭਰ ਲੇਤੇ ਹੈਂ। ਏਕ ਪਾਤ੍ਰ ਮੇਂ ਜਲ ਭਰ ਲੇਤੇ ਹੈਂ॥
Prof. Sahib Singh(ਮਾਇਆ ਦੇ ਬਲਵਾਨ) ਪੰਜ ਕਾਮਦਿਕਾਂ ਨਾਲ ਮੇਲ-ਜੋਲ ਰੱਖਣ ਵਾਲੇ ਮਨੁੱਖ ਇੱਕ ਭਾਂਡੇ ਵਿਚ ਕੁੱਕੜ (ਆਦਿਕ) ਦਾ ਰਿੰਨ੍ਹਿਆ ਹੋਇਆ ਮਾਸ ਪਾ ਲੈਂਦੇ ਹਨ, ਦੂਜੇ ਭਾਂਡੇ ਵਿਚ ਸ਼ਰਾਬ ਪਾ ਲੈਂਦੇ ਹਨ।

ਪਦ ਅਰਥ ਇਕਤੁ ਪਤਰਿ = ਇੱਕ ਭਾਂਡੇ ਵਿਚ। ਉਰਕਟ {ਸੰ: ਅਰੰਕ੍ਰਿਤ} ਤਿਆਰ ਕੀਤਾ ਹੋਇਆ, ਰਿੰਨ੍ਹਿਆ ਹੋਇਆ। ਕੁਰਕਟ = ਕੁੱਕੜ (ਦਾ ਮਾਸ)। ਭਰਿ = ਭਰ ਕੇ, ਪਾ ਕੇ। (ਪਾਨੀ = ਭਾਵ,) ਸ਼ਰਾਬ।

SikhNet (Spanish)En una vasija está el pollo cocido; en la otra, el vino y alrededor se sientan juntos los cinco Yoguis del rito Tántrico, el vino,

ਆਸਿ ਪਾਸਿ ਪੰਚ ਜੋਗੀਆ ਬੈਠੇ; ਬੀਚਿ ਨਕਟ ਦੇ ਰਾਨੀ ॥੧॥

aas paas panch jogeea baitthe; beech nakatt de raanee |1|

Sant Singh KhalsaThe five Yogis of the Tantric ritual sit there, and in their midst sits the noseless one, the shameless queen. ||1||
Manmohan SinghThe five Yogis sit all around and amidst sits the noseless, adorable queen.
Manmohan Singh (Punjabi)ਆਲੇ ਦੁਆਲੇ ਪੰਜ ਯੋਗੀ ਬਹਿ ਜਾਂਦੇ ਹਨ ਅਤੇ ਵਿਚਕਾਰ ਨਕਵੱਢੀ ਦੇਵਰਾਣੀ।
Fareedkot Teekaਔਰ ਤੇਰੇ ਇਧਰ ਉਧਰ ਪਾਂਚ, ਭਾਵ ਬਹੁਤੇ ਜੋਗੀ ਬੈਠੇ ਹੈਂ, ਬੀਚ ਮੇਂ ਤੂੰ ਨਕਟ ਦੇਈ ਰਾਨੀ ਬੈਠੀ ਹੈਂ॥੧॥
Prof. Sahib Singh(ਇਸ ਮਾਸ-ਸ਼ਰਾਬ ਦੇ) ਆਲੇ-ਦੁਆਲੇ ਬੈਠ ਜਾਂਦੇ ਹਨ, ਇਹਨਾਂ (ਵਿਸ਼ਈ ਬੰਦਿਆਂ) ਦੇ ਅੰਦਰ ਨਿਲੱਜ ਮਾਇਆ (ਦਾ ਪ੍ਰਭਾਵ) ਹੁੰਦਾ ਹੈ ॥੧॥

ਪਦ ਅਰਥ ਆਸਿ ਪਾਸਿ = (ਇਸ ਮਾਸ ਅਤੇ ਸ਼ਰਾਬ ਦੇ) ਦੁਆਲੇ, ਆਸੇ ਪਾਸੇ। ਪੰਚ = ਕਾਮਾਦਿਕ ਵਿਕਾਰ। ਪੰਚ ਜੋਗੀਆ = ਪੰਜ ਕਾਮਾਦਿਕਾਂ ਨਾਲ ਮੇਲ ਜੋਲ ਰੱਖਣ ਵਾਲੇ {ਜੋਗ = ਮੇਲ ਮਿਲਾਪ, ਜੋੜ}। ਬੀਚਿ = (ਇਹਨਾਂ ਵਿਸ਼ਈ ਬੰਦਿਆਂ ਦੇ) ਅੰਦਰ, ਇਹਨਾਂ ਵਿਸ਼ਈ ਬੰਦਿਆਂ ਦੇ ਮਨ ਵਿਚ। ਨਕਟ = ਨਕ-ਕੱਟੀ, ਨਿਲੱਜ। ਦੇ ਰਾਨੀ = ਦੇਵ ਰਾਨੀ, ਮਾਇਆ ॥੧॥

SikhNet (Spanish)la carne, el pescado, el chismorreo y la copulación, en compañía de la reina sin nariz.(1)

ਨਕਟੀ ਕੋ ਠਨਗਨੁ; ਬਾਡਾ ਡੂੰ ॥

nakattee ko tthanagan; baaddaa ddoon |

Sant Singh KhalsaThe bell of the shameless queen, Maya, rings in both worlds.
Manmohan SinghThe bell of the noseless mammon rings in both the worlds.
Manmohan Singh (Punjabi)ਨੱਕ-ਕੱਟੀ ਮਾਇਆ ਦਾ ਘੰਟਾ ਦੋਨਾਂ ਜਹਾਨਾਂ ਵਿੱਚ ਵੱਜ ਰਿਹਾ ਹੈ।
Fareedkot Teekaਨਕਟੀ ਜੋ ਗ੍ਯਾਨ ਸੇ ਬਿਨਾਂ ਕਿਸੀ ਕਰ ਨਕਟੀ ਗਈ ਹੋ ਸੋ ਕਹੀਏ, ਨਕਟੀ ਅਰਥਾਤ ਮਾਯਾ ਤੇਰਾ (ਠਨਗਨੁ) ਚੋਲਾ (ਡੂੰ) ਦੋਨੋਂ ਲੋਕੋਂ ਮੇਂ (ਬਾ) ਬਜ ਰਹਾ ਹੈ (ਡਾ) ਡੌਰੂ ਕੀ ਤਰਹ ਵਾ ਦ੍ਵੈਤ ਵਾਲਿਓਂ ਮੇਂ ਬਜ ਰਹਾ ਹੈ, ਵਾ ਵਡਾ ਡਾਢਾ ਹੈ॥
Prof. Sahib Singhਨਿਲੱਜ ਮਾਇਆ ਦਾ ਵਾਜਾ (ਸਾਰੇ ਜਗਤ ਵਿਚ) ਠਨ-ਠਨ ਕਰ ਕੇ ਵੱਜ ਰਿਹਾ ਹੈ।

ਪਦ ਅਰਥ ਨਕਟੀ = ਨਿਲੱਜ ਮਾਇਆ। ਕੋ = ਦਾ। ਬਾਡਾ = ਵਾਜਾ। ਡੂੰ = ਡਹੂੰ-ਡਹੂੰ ਕਰਦਾ ਹੈ, ਵੱਜਦਾ ਹੈ। ਠਨਗਨੁ = ਠਨ-ਠਨ ਦੀ ਆਵਾਜ਼ ਕਰ ਕੇ।

SikhNet (Spanish)La campana de la desvergonzada reina, Maya, resuena en ambos mundos;

ਕਿਨਹਿ ਬਿਬੇਕੀ; ਕਾਟੀ ਤੂੰ ॥੧॥ ਰਹਾਉ ॥

kineh bibekee; kaattee toon |1| rahaau |

Sant Singh KhalsaSome rare person of discriminating wisdom has cut off your nose. ||1||Pause||
Manmohan SinghSome discerning persons has cut off thy nose. Pause.
Manmohan Singh (Punjabi)ਕਿਸੇ ਪ੍ਰਬੀਨ ਪੁਰਸ਼ ਨੇ ਤੇਰਾ ਨੱਕ ਵੱਢ ਛੱਡਿਆ ਹੈ। ਠਹਿਰਾਉ।
Fareedkot Teekaਪਰੰਤੂ ਕਿਸੀ ਬਿਬੇਕੀ ਪੁਰਸ਼ ਨੇ ਤੂੰ ਕਟੀ ਹੈਂ॥੧॥ ਰਹਾਉ ॥
Prof. Sahib Singhਹੇ ਮਾਇਆ! ਕਿਸੇ ਵਿਰਲੇ ਵਿਚਾਰਵਾਨ ਨੇ ਤੇਰਾ ਬਲ ਪੈਣ ਨਹੀਂ ਦਿੱਤਾ ॥੧॥ ਰਹਾਉ ॥

ਪਦ ਅਰਥ ਕਿਨਹਿ = ਕਿਸੇ ਵਿਰਲੇ ਨੇ। ਕਿਨਹਿ ਬਿਬੇਕੀ = ਕਿਸੇ ਵਿਰਲੇ ਵਿਚਾਰਵਾਨ ਨੇ। ਤੂੰ = ਤੈਨੂੰ। ਕਾਟੀ = ਕੱਟਿਆ ਹੈ, ਦਬਾਉ ਦੂਰ ਕੀਤਾ ਹੈ ॥੧॥ ਰਹਾਉ ॥

SikhNet (Spanish)oh Maya, extraordinario es el ser de mente despierta que te ha cortado la nariz. (1‑Pausa)

ਸਗਲ ਮਾਹਿ. ਨਕਟੀ ਕਾ ਵਾਸਾ; ਸਗਲ ਮਾਰਿ. ਅਉਹੇਰੀ ॥

sagal maeh. nakattee kaa vaasaa; sagal maar. aauheree |

Sant Singh KhalsaWithin all dwells the noseless Maya, who kills all, and destroys them.
Manmohan SinghWithin all abides the noseless mammon who kills all and looks upon them.
Manmohan Singh (Punjabi)ਸਾਰਿਆਂ ਅੰਦਰ ਨੱਕ-ਕੱਟੀ ਮਾਇਆ ਵੱਸਦੀ ਹੈ। ਉਹ ਸਮੂਹ ਨੂੰ ਮਾਰ ਮੁਕਾਉਂਦੀ ਅਤੇ ਉਹਨਾਂ ਨੂੰ ਤਕਾਉਂਦੀ ਹੈ।
Fareedkot Teekaਹੇ ਭਾਈ! ਨਕਟੀ ਕਾ ਸਭ ਮੇਂ ਬਾਸਾ ਹੈ ਔਰ ਸਗਲ ਕੋ ਮਾਰ ਕਰ ਪੁਨਾ ਅਉਰੋਂ ਕੇ ਮਾਰਨੇ ਕੋ ਦੇਖਤੀ ਰਹਤੀ ਹੈ॥
Prof. Sahib Singh(ਜਿੱਧਰ ਤੱਕੋ) ਸਭ ਜੀਵਾਂ ਦੇ ਮਨਾਂ ਵਿਚ ਨਿਲੱਜ ਮਾਇਆ ਦਾ ਜ਼ੋਰ ਪੈ ਰਿਹਾ ਹੈ, ਮਾਇਆ ਸਭਨਾਂ (ਦੇ ਆਤਮਕ ਜੀਵਨ) ਨੂੰ ਮਾਰ ਕੇ ਗਹੁ ਨਾਲ ਵੇਖਦੀ ਹੈ (ਕਿ ਕੋਈ ਬਚ ਤਾਂ ਨਹੀਂ ਰਿਹਾ)।

ਪਦ ਅਰਥ ਸਗਲ ਮਾਹਿ = ਸਭ ਜੀਵਾਂ ਵਿਚ। ਨਕਟੀ ਕਾ ਵਾਸਾ = ਨਿਲੱਜ ਮਾਇਆ ਦਾ ਪ੍ਰਭਾਵ। ਮਾਰਿ = ਮਾਰ ਕੇ। ਅਉਹੇਰੀ = ਤੱਕਦੀ ਹੈ, ਨੀਝ ਲਾ ਕੇ ਵੇਖਦੀ ਹੈ (ਕਿ ਕੋਈ ਮੇਰੀ ਮਾਰ ਤੋਂ ਬਚ ਤਾਂ ਨਹੀਂ ਗਿਆ)।

SikhNet (Spanish)En el interior de todo, Maya habita; todos están dominados por ella, todos están bajo su embrujo.

ਸਗਲਿਆ ਕੀ ਹਉ ਬਹਿਨ ਭਾਨਜੀ; ਜਿਨਹਿ ਬਰੀ. ਤਿਸੁ ਚੇਰੀ ॥੨॥

sagaliaa kee hau bahin bhaanajee; jineh baree. tis cheree |2|

Sant Singh KhalsaShe says, "I am the sister, and the daughter of the sister of everyone; I am the hand-maiden of one who marries me." ||2||
Manmohan SinghSays she, I am the sister and sister's daughter of all, and I am the hand-maiden of him who marries me.
Manmohan Singh (Punjabi)ਉਹ ਆਖਦੀ ਹੈ, "ਮੈਂ ਸਾਰਿਆਂ ਦੀ ਭੈਣ ਅਤੇ ਭੈਣ ਦੀ ਧੀ ਹਾਂ, ਪ੍ਰੰਤੂ ਮੈਂ ਉਸ ਦੀ ਨੌਕਰਾਣੀ ਹਾਂ, ਜੋ ਮੈਨੂੰ ਵਿਆਹ ਲੈਂਦਾ ਹੈ।"
Fareedkot Teekaਤਬ ਮਾਯਾ ਨੇ ਕਹਾ: ਸਗਲੋਂ ਕੀ ਮੈਂ ਬਹਿਨ ਭਾਨਜੀ ਹੋਂ ਅਰਥਾਤ ਪਰਾਈ ਰਹਤੀ ਹੂੰ। ਜਿਸੁ ਨੇ ਬਰੀ ਹੂੰ ਤਿਸ ਕੀ ਮੈਂ (ਚੇਰੀ) ਦਾਸੀ ਹੋ ਰਹਤੀ ਹੂੰ, ਤਾਂ ਤੇ ਤੁਮ ਮੇਰੇ ਕੋ ਬਰੋ॥੨॥
Prof. Sahib Singh(ਮਾਇਆ, ਮਾਨੋ, ਆਖਦੀ ਹੈ-) ਮੈਂ ਸਭ ਜੀਵਾਂ ਦੀ ਭੈਣ ਭਣੇਵੀਂ ਹਾਂ (ਭਾਵ, ਸਾਰੇ ਜੀਵ ਮੈਨੂੰ ਤਰਲੇ ਲੈ ਲੈ ਕੇ ਇਕੱਠੀ ਕਰਦੇ ਹਨ), ਪਰ ਜਿਸ ਮਨੁੱਖ ਨੇ ਮੈਨੂੰ ਵਿਆਹ ਲਿਆ ਹੈ (ਭਾਵ, ਜਿਸ ਨੇ ਆਪਣੇ ਉੱਤੇ ਮੇਰਾ ਜ਼ੋਰ ਨਹੀਂ ਪੈਣ ਦਿੱਤਾ) ਮੈਂ ਉਸ ਦੀ ਦਾਸੀ ਹੋ ਜਾਂਦੀ ਹਾਂ ॥੨॥

ਪਦ ਅਰਥ ਹਉ = ਮੈਂ। ਬਹਿਨ = ਭੈਣ। ਭਾਨਜੀ = ਭਣੇਵੀਂ। ਬਰੀ = ਵਿਆਹ ਲਿਆ, ਵਰਤਿਆ। ਚੇਰੀ = ਦਾਸੀ ॥੨॥

SikhNet (Spanish)Ella se vuelve de cada uno su hermana y la hija de su hermana, pero solo aquél que se casa con ella, logra volverla su esclava. (2)

ਹਮਰੋ ਭਰਤਾ ਬਡੋ ਬਿਬੇਕੀ; ਆਪੇ ਸੰਤੁ ਕਹਾਵੈ ॥

hamaro bharataa baddo bibekee; aape sant kahaavai |

Sant Singh KhalsaMy Husband is the Great One of discriminating wisdom; He alone is called a Saint.
Manmohan SinghMy Husband is the great discerner and he alone is called a saint.
Manmohan Singh (Punjabi)ਮੇਰਾ ਖਸਮ ਪਰਮ-ਪ੍ਰਬੀਨ ਹੈ। ਕੇਵਲ ਓਹੀ ਸਾਧੂ ਆਖਿਆ ਜਾਂਦਾ ਹੈ।
Fareedkot Teekaਤਬ ਸ੍ਰੀ ਗੁਸਾਈਂ ਜੀ ਨੇ ਕਹਾ: ਮੈਂ ਤੋ ਆਪ ਹੀ ਇਸਤ੍ਰੀ ਹੂੰ, ਹਮਾਰਾ ਸ੍ਵਾਮੀ ਤੋ ਬਡਾ ਬਿਬੇਕੀ ਹੈ ਅਰੁ ਆਪ ਹੀ ਸੰਤ ਰੂਪ ਕਹਾਉਤਾ ਹੈ॥
Prof. Sahib Singhਕੋਈ ਵੱਡਾ ਗਿਆਨਵਾਨ ਮਨੁੱਖ ਹੀ, ਜਿਸ ਨੂੰ ਜਗਤ ਸੰਤ ਆਖਦਾ ਹੈ, ਮੇਰਾ (ਮਾਇਆ ਦਾ) ਖਸਮ ਬਣ ਸਕਦਾ ਹੈ।

ਪਦ ਅਰਥ ਹਮਰੋ = ਮੇਰਾ। ਬਿਬੇਕੀ = ਵਿਚਾਰਵਾਨ ਪੁਰਖ।

SikhNet (Spanish)Mi Esposo es Increíblemente Sabio; sólo Él es llamado Santo,

ਓਹੁ ਹਮਾਰੈ ਮਾਥੈ ਕਾਇਮੁ; ਅਉਰੁ ਹਮਰੈ. ਨਿਕਟਿ ਨ ਆਵੈ ॥੩॥

ohu hamaarai maathai kaaeim; aaur hamarai. nikatt na aavai |3|

Sant Singh KhalsaHe stands by me, and no one else comes near me. ||3||
Manmohan SinghHe ever stands on my head and none else comes near me.
Manmohan Singh (Punjabi)ਉਹ ਮੇਰੇ ਸਿਰ ਜਾਂ ਮੱਥੇ ਉੱਤੇ ਲਗਾਤਾਰ ਖੜੋਤਾ ਰਹਿੰਦਾ ਹੈ ਹੋਰ ਕੋਈ ਮੇਰੇ ਨੇੜੇ ਨਹੀਂ ਆਉਂਦਾ।
Fareedkot Teekaਤਬ ਮਾਯਾ ਨੇ ਕਹਾ: ਮੈਨੂੰ ਸੌਕਨ ਬਨਾਇਕਰ ਰਖੋ। ਸ੍ਰੀ ਕਬੀਰ ਜੀ ਨੇ ਕਹਾ: ਜਬ ਤਕ ਉਹੁ ਭਰਤਾ ਹਮਾਰੇ ਮਾਥੇ ਪਰ ਇਸਥਿਤ ਹੈ ਤਬ ਤਕ ਔਰ ਦੂਸਰੀ ਸੌਕਨ ਹਮਾਰੇ ਪਾਸ ਨਹੀਂ ਆਉਤੀ ॥੩॥
Prof. Sahib Singhਉਹੀ ਮੇਰੇ ਉੱਤੇ ਕਾਬੂ ਪਾ ਰੱਖਣ ਦੇ ਸਮਰਥ ਹੁੰਦਾ ਹੈ। ਹੋਰ ਕੋਈ ਤਾਂ ਮੇਰੇ ਨੇੜੇ ਭੀ ਨਹੀਂ ਢੁਕ ਸਕਦਾ (ਭਾਵ, ਕਿਸੇ ਹੋਰ ਦੀ ਮੇਰੇ ਅੱਗੇ ਪੇਸ਼ ਨਹੀਂ ਜਾ ਸਕਦੀ) ॥੩॥

ਪਦ ਅਰਥ ਮਾਥੈ = ਮੱਥੇ ਉਤੇ। ਕਾਇਮੁ = ਟਿਕਿਆ ਹੋਇਆ। ਮਾਥੈ ਕਾਇਮੁ = ਮੇਰੇ ਮੱਥੇ ਉੱਤੇ ਟਿਕਿਆ ਹੋਇਆ, ਮੇਰੇ ਉੱਤੇ ਕਾਬੂ ਰੱਖਣ ਵਾਲਾ। ਅਉਰੁ = ਕੋਈ ਹੋਰ। ਨਿਕਟਿ = ਨੇੜੇ ॥੩॥

SikhNet (Spanish)mientras Él sea mi Protector, Maya no se acercará a mí. (3)

ਨਾਕਹੁ ਕਾਟੀ. ਕਾਨਹੁ ਕਾਟੀ; ਕਾਟਿ ਕੂਟਿ ਕੈ ਡਾਰੀ ॥

naakahu kaattee. kaanahu kaattee; kaatt koott kai ddaaree |

Sant Singh KhalsaI have cut off her nose, and cut off her ears, and cutting her into bits, I have expelled her.
Manmohan SinghI have cut off her nose and shorn off her ears and having chopped and thrashed, I have expelled her.
Manmohan Singh (Punjabi)ਮੈਂ ਉਸ ਦਾ ਨੱਕ ਵੱਢ ਸੁਟਿਆ ਹੈ, ਤੇ ਕੰਨ ਕੁਤਰ ਛੱਡੇ ਹਨ। ਵੱਢ ਟੁੱਕ ਤੇ ਕੁੱਟ ਫਾਟ ਕੇ ਮੈਂ ਉਸ ਨੂੰ ਬਾਹਰ ਕੱਢ ਦਿੱਤਾ ਹੈ।
Fareedkot Teekaਤਬ ਮਾਯਾ ਨੇ ਕਹਾ ਗੁਸਾਈਂ ਜੀ ਮੇਰਾ ਤੋ ਸਰਬਤ੍ਰ ਪਸਾਰਾ ਹੈ ਅਬ ਕਹਾਂ ਕਹਾਂ ਸੇ ਮੁਝੇ ਕਾਟੇਗਾ। ਸੰਤ ਜਨ ਤ੍ਰਿਗੁਣਾਤੀਤ ਹੈ ਤਿਨੋ ਨੇ ਤੇਰੇ ਵਿਖੇ ਸੰਬੰਧੀ ਸੁਗੰਧੀਓਂ ਕੇ ਗ੍ਰਹਣ ਕਰਨੇ ਸੇ ਨਾਕ ਸੇ ਕਾਟ ਦੀਆ ਹੈ, ਬਿਖ੍ਯ ਸਬੰਧੀ ਸਬਦ ਕੇ ਨ ਸੁਨਨੇ ਕਰ ਕਾਨੋਂ ਸੇ ਭੀ ਕਾਟ ਦੀਆ ਹੈ, (ਕਾਟ) ਤ੍ਵਚਾ ਇੰਦ੍ਰ੍ਯ ਸੇ ਭੀ ਤੇਰਾ ਸਪਰਸ ਨਹੀਂ ਕਰਤੇ ਹੈਂ, ਉਸ ਸੇ ਭੀ ਕਾਟੀ ਹੈ। (ਕੂਟ) ਚਖ੍ਯੂ ਇੰਦ੍ਰ੍ਯ ਸੇ ਭੀ ਤੁਝੇ ਕਾਟਾ ਹੈ। ਤੇਰੀ ਓਰ ਦੇਖਤੇ ਨਹੀਂ ਹੈਂ ਰਸਨਾ ਸੇ ਭੀ ਤੂੰ ਡਾਰੀ, ਭਾਵ ਤਿਆਗੀ ਹੈਂ। ਤੇਰੇ ਜਸ ਕੋ ਪਢਤੇ ਸੁਨਤੇ ਨਹੀਂ ਹੈਂ। ਵਾ ਜਦਿ੍ਯਪ ਤੂੰ (ਨਾਕ) ਸ੍ਵਰਗ ਦੇਵਤੋਂ ਕੋ ਕਾਟ ਗਿਰਾਉਤੀ ਹੈ, (ਕਾਨ) ਜੰਗਲ ਬਾਸੀ ਏਕਾਤੀ ਤਪਸ੍ਵੀਓਂ ਕੋ ਭੀ ਕਾਟ ਗਿਰਾਉਤੀ ਹੈ ਔਰ (ਕੂਟ) ਪਰਬਤ ਬਾਸੀਓਂ ਕੋ ਭੀ ਕੂਟ ਕਰ ਗਿਰਾਇ ਦੇਤੀ ਹੈ। ਐਸੀ ਸਾਮਰਥ ਤੀਨ ਲੋਕ ਕੀ ਪਿਆਰੀ ਭੀ ਹੈ, ਪਰੰਤੂ ਸੰਤ ਜਨ ਤੁਝੈ ਅਪਨੀ ਬੈਰਨ ਸਮਝਤੇ ਹੈਂ। ਵਾ ਪਰਤਖ੍ਯ ਜਬ ਕਬੀਰ ਜੀ ਕੇ ਬਚਨ ਨਾਂ ਮੰਨੇ ਤਬ ਨਾਕ ਸੇ ਕਾਟ ਡਾਰੀ ਔਰ ਕਾਨੋਂ ਸੇ ਭੀ ਕਾਟ ਦੀ ਔਰ ਨਾਕ ਕਾਨ ਕਾਟਨੇ ਪਰ ਫਿਰ ਔਰ ਸੋਟੇ ਸੇ ਕੂਟ ਕਰ ਘਸੀਟ ਕਰ ਫੈਕ ਦੀ॥
Prof. Sahib Singhਸੰਤ ਜਨਾਂ ਨੇ ਮਾਇਆ ਨੂੰ ਨੱਕ ਤੋਂ ਕੱਟ ਦਿੱਤਾ ਹੈ, ਚੰਗੀ ਤਰ੍ਹਾਂ ਕੱਟ ਕੇ ਪਰੇ ਸੁੱਟ ਦਿੱਤਾ ਹੈ।

ਪਦ ਅਰਥ ਨਾਕਹੁ = ਨੱਕ ਤੋਂ। ਕਾਟੀ = ਵੱਢ ਦਿੱਤਾ। ਕਾਨਹੁ = ਕੰਨ ਤੋਂ। ਕਾਟਿ ਕੂਟ ਕਰਿ = ਚੰਗੀ ਤਰ੍ਹਾਂ ਕੱਟ ਕੇ। ਡਾਰੀ = ਪਰੇ ਸੁੱਟ ਦਿੱਤਾ ਹੈ।

SikhNet (Spanish)Le he cortado su nariz, sus orejas; sí, la he cortado en muchos pedazos.

ਕਹੁ ਕਬੀਰ. ਸੰਤਨ ਕੀ ਬੈਰਨਿ; ਤੀਨਿ ਲੋਕ ਕੀ ਪਿਆਰੀ ॥੪॥੪॥

kahu kabeer. santan kee bairan; teen lok kee piaaree |4|4|

Sant Singh KhalsaSays Kabeer, she is the darling of the three worlds, but the enemy of the Saints. ||4||4||
Manmohan SinghSays Kabir, darling of the three worlds, she is an enemy of the saints.
Manmohan Singh (Punjabi)ਕਬੀਰ ਜੀ ਆਖਦੇ ਹਨ ਕਿ ਉਹ ਤਿੰਨਾਂ ਜਹਾਨਾਂ ਦੀ ਲਾਡਲੀ, ਸਾਧੂਆਂ ਦੀ ਦੁਸ਼ਮਨ ਹੈ।
Fareedkot Teekaਸ੍ਰੀ ਕਬੀਰ ਜੀ ਕਹਤੇ ਹੈਂ: ਹੇ ਸੰਤੋ ਕੀ ਬੈਰਨਿ! ਤੂੰ ਤੀਨ ਲੋਕ ਬਾਸੀ ਤ੍ਰਿਗੁਣੀ ਸ੍ਰਿਸ੍ਟੀ ਕੀ ਪ੍ਯਾਰੀ ਹੈਂ॥੪॥੪॥☬ਤਬ ਸ੍ਰੀ ਭਗਵਾਨ ਨੇ ਕਹਾ: ਮੇਰੇ ਨਿਰਬਿਖਈ ਭਗਤ ਦੇਖੇ ਤੇਰੇ ਭਗਤ ਨੇ ਮੁਝੇ ਪਹਿਚਾਨੇ ਬਿਨਾਂ ਲਾਲਚ ਬਸ ਧਕੇ ਦਿਲਾਏ ਥੇ। ਮੇਰੇ ਜੁਲਾਹੇ ਭਗਤ ਨੇ ਤੁਝੇ ਪਹਿਚਾਨ ਕਰ ਤੇਰਾ ਨਿਰਾਦਰ ਕੀਆ। ਤਬ ਲਛਮੀ ਨੇ ਚਰਨ ਪਕੜੇ ਔਰ ਹਰਿ ਭਗਤੋਂ ਕੀ ਮਹਿਮਾ ਸਮਝ ਕਰ ਪ੍ਰਸੰਨ ਭਈ।☬ਵੈਰਾਗ ਮਈ ਉਪਦੇਸ਼ ਕਰਤੇ ਹੈਂ:
Prof. Sahib Singhਕਬੀਰ ਆਖਦਾ ਹੈ- ਮਾਇਆ ਸੰਤਾਂ ਨਾਲ ਸਦਾ ਵੈਰ ਕਰਦੀ ਹੈ (ਕਿਉਂਕਿ ਉਹਨਾਂ ਦੇ ਆਤਮਕ ਜੀਵਨ ਉੱਤੇ ਚੋਟ ਕਰਨ ਦਾ ਸਦਾ ਜਤਨ ਕਰਦੀ ਹੈ), ਪਰ ਸਾਰੇ ਜਗਤ ਦੇ ਜੀਵ ਇਸ ਨਾਲ ਪਿਆਰ ਕਰਦੇ ਹਨ ॥੪॥੪॥

ਪਦ ਅਰਥ ਬੈਰਨਿ = ਵੈਰ ਕਰਨ ਵਾਲੀ। ਤੀਨਿ ਲੋਕ = ਸਾਰਾ ਜਗਤ ॥੪॥੪॥

* ਨੋਟ: ਆਮ ਤੌਰ ਤੇ ਇਸ ਸ਼ਬਦ ਦੇ ਅਰਥ ਕਰਨ ਵੇਲੇ ਸ਼ਬਦ ਦੇ ਪਹਿਲੇ ਬੰਦ ਵਿਚ ਵਾਮ ਮਾਰਗੀਆਂ ਵਲ ਇਸ਼ਾਰਾ ਦੱਸਿਆ ਜਾਂਦਾ ਹੈ, ਤੇ ਲਫ਼ਜ਼ "ਨਕਟ ਦੇ ਰਾਨੀ" ਦਾ ਅਰਥ "ਇਸਤ੍ਰੀ" ਕੀਤਾ ਜਾਂਦਾ ਹੈ। ਪਰ ਜਦੋਂ ਇਸ ਨੂੰ ਗਹੁ ਨਾਲ ਵਿਚਾਰੀਏ ਤਾਂ ਇਹ ਖ਼ਿਆਲ ਸਾਰੇ ਸ਼ਬਦ ਵਿਚ ਨਿਭਦਾ ਨਹੀਂ ਜਾਪਦਾ। ਹਰੇਕ ਸ਼ਬਦ ਦੀ 'ਰਹਾਉ' ਵਾਲੀ ਤੁਕ ਵਿਚ ਆਮ ਤੌਰ ਤੇ ਸ਼ਬਦ ਦਾ ਮੁੱਖ-ਭਾਵ ਹੁੰਦਾ ਹੈ। ਇੱਥੇ 'ਰਹਾਉ' ਦੀ ਤੁਕ ਵਿਚ ਜ਼ਿਕਰ ਹੈ "ਨਕਟੀ ਕੋ ਠਨਗਨੁ ਬਾਡਾ ਡੂੰ"। ਜੇ ਪਹਿਲੇ ਬੰਦ ਦੀ ਦੂਜੀ ਤੁਕ ਵਿਚ ਦੇ ਲਫ਼ਜ਼ "ਨਕਟ ਦੇ ਰਾਨੀ" ਦਾ ਅਰਥ "ਇਸਤ੍ਰੀ" ਹੈ, ਤਾਂ ਫ਼ੌਰਨ ਹੀ 'ਰਹਾਉ' ਵਿਚ ਇਸ ਦਾ ਅਰਥ ਕਿਉਂ ਬਦਲਾਇਆ ਗਿਆ ਹੈ? ਜੇ 'ਰਹਾਉ' ਵਾਲੇ ਲਫ਼ਜ਼ 'ਨਕਟੀ' ਵਾਲੇ ਅਰਥ ਭੀ "ਇਸਤ੍ਰੀ" ਹੀ ਕਰੀਏ, ਤਾਂ ਇਹ ਉੱਕਾ ਹੀ ਗ਼ਲਤ ਹੋ ਜਾਂਦਾ ਹੈ; ਫਿਰ ਇਹ ਅਰਥ ਬੰਦ ਨੰ: ੨ ਵਿਚ ਭੀ ਨਹੀਂ ਨਿਭ ਸਕਦਾ। ਅਸਲ ਗੱਲ ਇਹ ਹੈ ਕਿ ਸਾਰੇ ਸ਼ਬਦ ਵਿਚ "ਮਾਇਆ" ਦੇ ਪ੍ਰਭਾਵ ਦਾ ਜ਼ਿਕਰ ਹੈ, ਅਤੇ 'ਮਾਇਆ' ਵਾਸਤੇ ਲਫ਼ਜ਼ "ਨਕਟੀ" ਜਾਂ "ਨਕਟ ਦੇ ਰਾਨੀ" ਵਰਤਿਆ ਹੈ; ਇਸ ਨੂੰ 'ਨਿਲੱਜ' ਆਖਿਆ ਹੈ, ਕਿਉਂਕਿ ਇਹ ਕਿਸੇ ਨਾਲ ਭੀ ਸਾਥ ਨਹੀਂ ਨਿਭਾਉਂਦੀ। * ਨੋਟ: ਜਗਤ ਆਮ ਤੌਰ ਤੇ ਨੱਕ ਅਤੇ ਕੰਨ ਦੇ ਆਸਰੇ ਜੀਊਂਦਾ ਹੈ। ਇਸ ਦਾ ਭਾਵ ਇਹ ਹੈ ਕਿ ਹਰੇਕ ਕੰਮ ਜੋ ਆਮ ਤੌਰ ਤੇ ਜੀਵ ਕਰਦੇ ਹਨ, ਇਸ ਖ਼ਿਆਲ ਨਾਲ ਕਰਦੇ ਹਨ ਕਿ ਸਾਡਾ ਨੱਕ ਰਹਿ ਜਾਏ, ਸਾਡੀ ਇੱਜ਼ਤ ਬਣੀ ਰਹੇ। ਫਿਰ ਕੰਨ ਲਾ ਕੇ ਸੁਣਦੇ ਹਨ ਕਿ ਸਾਡੀ ਫਲਾਣੀ ਕਰਤੂਤ ਬਾਰੇ ਲੋਕ

SikhNet (Spanish)Dice Kabir, ella es la gran enemiga de los Santos, pero de todo aquél que vive en las tres Gunas, es su única amiga. (4‑4)
Answers quote the Granth verbatim with Ang citations. AI commentary is not Gurbani and not a religious ruling.