ੴ

ਸਿੱਖਬਾਣੀ · SikhBani

ਆਸਾ ॥

aasaa
Bhagat Kabir Ji ਭਗਤ ਕਬੀਰ ਜੀ · Raag Aasaa · Ang 476, 477 · 11 lines
Translations

ਆਸਾ ॥

aasaa | Ang 476

Sant Singh KhalsaAasaa:
Manmohan SinghAsa.
Manmohan Singh (Punjabi)ਆਸਾ।
SikhNet (Spanish)Asa

ਜੋਗੀ ਜਤੀ ਤਪੀ ਸੰਨਿਆਸੀ; ਬਹੁ ਤੀਰਥ ਭ੍ਰਮਨਾ ॥

jogee jatee tapee saniaasee; bahu teerath bhramanaa | Ang 476

Sant Singh KhalsaThe Yogis, celibates, penitents and Sannyaasees make pilgrimages to all the sacred places.
Manmohan SinghThe Yogis, celibates penitents and anchorets repair to many places of pilgrimage.
Manmohan Singh (Punjabi)ਯੋਗੀ, ਬ੍ਰਹਿਮਚਾਰੀ, ਤਪੱਸਵੀ ਅਤੇ ਵਿਰੱਕਤ ਬਹੁਤਿਆਂ ਧਰਮ ਅਸਥਾਨਾਂ ਤੇ ਗਮਨ ਕਰਦੇ ਹਨ।
Fareedkot Teekaਜੋਗੀ ਹੋਇ ਜਤੀ ਹੋਇ ਤਪੀ ਹੋ ਸੰਨਿਆਸੀ ਹੋਇ ਬਹੁ ਤੀਰਥੋਂ ਮੇਂ ਭ੍ਰਮਨ ਕਰਨ ਹਾਰਾ ਹੋਇ॥
Prof. Sahib Singh(ਕਈ ਲੋਕ) ਜੋਗੀ ਹਨ, ਜਤੀ ਹਨ, ਤਪੀ ਹਨ, ਸੰਨਿਆਸੀ ਹਨ, ਬਹੁਤ ਤੀਰਥਾਂ ਤੇ ਜਾਣ ਵਾਲੇ ਹਨ,

ਪਦ ਅਰਥ ਜਤੀ = ਜਿਸ ਨੇ ਕਾਮ-ਵਾਸ਼ਨਾ ਨੂੰ ਰੋਕ ਲਿਆ ਹੈ। ਤਪੀ = ਮਨ ਨੂੰ ਹਠ ਨਾਲ ਰੋਕਣ ਲਈ ਸਰੀਰ ਨੂੰ ਕਈ ਤਰ੍ਹਾਂ ਦੇ ਕਸ਼ਟ ਦੇਣ ਵਾਲੇ। ਭ੍ਰਮਨਾ = ਭੌਣ ਵਾਲੇ।

SikhNet (Spanish)Los Yoguis, los célibes, los ascetas, los Sanyasas viajan hasta los lugares de peregrinaje.

ਲੁੰਜਿਤ ਮੁੰਜਿਤ ਮੋਨਿ ਜਟਾਧਰ; ਅੰਤਿ ਤਊ ਮਰਨਾ ॥੧॥

lunjit munjit mon jattaadhar; ant taoo maranaa |1| Ang 476

Sant Singh KhalsaThe Jains with shaven heads, the silent ones, the beggars with matted hair - in the end, they all shall die. ||1||
Manmohan SinghThe plucked-hair, jains, the shaved, the silent, the matted hair mendicants shall die in the end.
Manmohan Singh (Punjabi)ਸਿਰ-ਖੁੱਬੇ ਜੈਨੀ, ਘੋਨਮੋਨ, ਚੁੱਪ ਕਰੀਤੇ ਸਾਧੂ ਅਤੇ ਲਿਟਾਂ ਵਾਲੇ ਦਰਵੇਸ਼ ਅਖੀਰ ਨੂੰ ਮਰ ਜਾਣਗੇ।
Fareedkot Teeka(ਲੁੰਜਿਤ) ਸਰੇਵੜਾ ਹੋਇ (ਮੁੰਜਿਤ) ਬ੍ਰਹਮ ਚਾਰੀ ਵਾ (ਮੁੰਜਿਤ) ਮੂੰਜ ਕੀ ਤੜਾਗੀ ਧਾਰਨ ਕਰਨ ਹਾਰਾ ਬੈਰਾਗੀ ਹੋ, (ਮੋਨੀ) ਬਾਣੀ ਕਾ ਸੰਜਮੀ ਹੋਇ, ਸੀਸ ਪਰ ਜਟਾ ਧਾਰਨ ਕਰਨਹਾਰਾ ਹੋਇ, ਤਉ ਭੀ ਅੰਤ ਕੋ ਮਰਣਾ ਹੈ॥੧॥
Prof. Sahib Singhਸ੍ਰੇਵੜੇ ਹਨ, ਬੈਰਾਗੀ ਹਨ, ਮੋਨਧਾਰੀ ਹਨ, ਜਟਾਧਾਰੀ ਹਨ-ਇਹ ਸਾਰੇ ਸਾਧਨ ਕਰਦਿਆਂ ਭੀ ਜਨਮ ਮਰਨ ਦਾ ਗੇੜ ਬਣਿਆ ਰਹਿੰਦਾ ਹੈ ॥੧॥

ਪਦ ਅਰਥ ਲੁੰਜਿਤ = ਸ੍ਰੇਵੜੇ ਜੋ ਸਿਰ ਦੇ ਵਾਲ ਮੋਚਨੇ ਨਾਲ ਪੁੱਟ ਦੇਂਦੇ ਹਨ। ਮੁੰਜਿਤ = ਮੁੰਜ ਦੀ ਤੜਾਗੀ ਪਾਣ ਵਾਲੇ ਬੈਰਾਗੀ। ਜਟਾਧਾਰ = ਜਟਾਧਾਰੀ ਸਾਧੂ। ਅੰਤਿ ਤਊ = ਆਖ਼ਰ ਨੂੰ, ਤਾਂ ਭੀ, ਫਿਰ ਭੀ। ਮਰਨਾ = ਮੌਤ, ਜਨਮ ਮਰਨ ਦਾ ਗੇੜ (ਨੋਟ: ਜੋ ਜੀਵ ਜਗਤ ਵਿਚ ਸਰੀਰ ਲੈ ਕੇ ਜੰਮਿਆ ਹੈ ਉਸ ਨੇ ਮਰਨਾ ਤਾਂ ਅਵੱਸ਼ ਹੈ। ਇੱਥੇ ਇਸ ਸਾਧਾਰਨ ਮੌਤ ਦਾ ਜ਼ਿਕਰ ਨਹੀਂ ਹੈ; ਇਸ 'ਮਰਨ' ਦਾ ਨਿਰਣਾ ਕਬੀਰ ਜੀ ਅਖ਼ੀਰਲੀ ਤੁਕ ਵਿਚ ਕਰਦੇ ਹਨ "ਜਨਮ ਮਰਨ") ॥੧॥

SikhNet (Spanish)Hombres de cabeza rasurada y aquéllos con taparrabos y gente de silencio y mendigos de cabello desarrapado; oh, todos mueren al final. (1)

ਤਾ ਤੇ ਸੇਵੀਅਲੇ; ਰਾਮਨਾ ॥

taa te seveeale; raamanaa | Ang 476

Sant Singh KhalsaMeditate, therefore, on the Lord.
Manmohan SinghWherefore meditate on the Lord's Name.
Manmohan Singh (Punjabi)ਇਸ ਲਈ ਸੁਆਮੀ ਦੇ ਨਾਮ ਦਾ ਸਿਮਰਨ ਕਰ।
Fareedkot Teekaਤਾਂ ਤੇ ਰਾਮ ਜੋ ਪੁਨਾ ਪੁਰਖ ਹੈ ਤਿਸ ਕਾ ਸੇਵਨ ਕਰੋ॥
Prof. Sahib Singhਸੋ ਸਭ ਤੋਂ ਚੰਗੀ ਗੱਲ ਇਹ ਹੈ ਕਿ ਪ੍ਰਭੂ ਦਾ ਨਾਮ ਸਿਮਰਿਆ ਜਾਏ।

ਪਦ ਅਰਥ ਤਾ ਤੇ = ਤਾਂ ਫਿਰ, ਤਾਂ ਫਿਰ ਚੰਗੀ ਗੱਲ ਇਹ ਹੈ ਕਿ। ਸੇਵੀਅਲੇ = ਸਿਮਰਿਆ ਜਾਏ।

SikhNet (Spanish)Entonces, uno debería de alabar sólo a su Señor, porque a aquél que prueba el Sabor del Amor del Señor,

ਰਸਨਾ ਰਾਮ ਨਾਮ ਹਿਤੁ ਜਾ ਕੈ; ਕਹਾ ਕਰੈ ਜਮਨਾ ॥੧॥ ਰਹਾਉ ॥

rasanaa raam naam hit jaa kai; kahaa karai jamanaa |1| rahaau | Ang 476

Sant Singh KhalsaWhat can the Messenger of Death do to one whose tongue loves the Name of the Lord? ||1||Pause||
Manmohan SinghWhat can Death's Courier do unto him, whose tongue cherishes love for Lord's Name. Pause.
Manmohan Singh (Punjabi)ਜਿਸ ਦੀ ਜੀਭ ਦਾ ਪ੍ਰਭੂ ਦੇ ਨਾਮ ਨਾਲ ਪਿਆਰ ਹੈ, ਉਸ ਨੂੰ ਮੌਤ ਦਾ ਦੂਤ ਕੀ ਕਰ ਸਕਦਾ ਹੈ। ਠਹਿਰਾਉ।
Fareedkot Teekaਕਿਉਂਕਿ ਰਸਨਾ ਰਾਮ ਨਾਮ ਕੇ ਉਚਾਰਨੇ ਕਾ ਜਿਸ ਕੇ ਹਿਰਦੇ ਮੇਂ ਪ੍ਰੇਮ ਹੈ ਤਿਸ ਕੋ ਜਮ ਕਿਆ ਕਰ ਸਕਤਾ ਹੈ ਅਰਥਾਤ ਕੁਛ ਨਹੀਂ ਕਰ ਸਕਤਾ ਹੈ॥੧॥ ਰਹਾਉ ॥
Prof. Sahib Singhਜਿਸ ਮਨੁੱਖ ਦੇ ਹਿਰਦੇ ਵਿਚ ਪ੍ਰਭੂ ਦੇ ਨਾਮ ਦਾ ਪਿਆਰ ਹੈ, ਜੋ ਮਨੁੱਖ ਜੀਭ ਨਾਲ ਨਾਮ ਸਿਮਰਦਾ ਹੈ, ਜਮ ਉਸ ਦਾ ਕੁਝ ਨਹੀਂ ਵਿਗਾੜ ਸਕਦਾ (ਕਿਉਂਕਿ ਉਸ ਦਾ ਜਨਮ ਮਰਨ ਮੁੱਕ ਜਾਂਦਾ ਹੈ) ॥੧॥ ਰਹਾਉ ॥

ਪਦ ਅਰਥ ਹਿਤੁ ਜਾ ਕੈ = ਜਿਸ ਦੇ ਹਿਰਦੇ ਵਿਚ ਪਿਆਰ ਹੈ। ਕਹਾ ਕਰੈ = ਕੀਹ ਕਰ ਸਕਦਾ ਹੈ? ਕੁਝ ਵਿਗਾੜ ਨਹੀਂ ਸਕਦਾ। ਜਮਨਾ = ਜਮ ॥੧॥ ਰਹਾਉ ॥

SikhNet (Spanish)la muerte no se le acerca. (1‑Pausa)

ਆਗਮ ਨਿਰਗਮ ਜੋਤਿਕ ਜਾਨਹਿ; ਬਹੁ ਬਹੁ ਬਿਆਕਰਨਾ ॥

aagam niragam jotik jaaneh; bahu bahu biaakaranaa | Ang 476

Sant Singh KhalsaThose who know the Shaastras and the Vedas, astrology and the rules of grammar of many languages;
Manmohan SinghThey who know Shashtras, the Vedas, astrology and grammars of good many languages.
Manmohan Singh (Punjabi)ਜੋ ਸ਼ਾਸਤਰਾਂ ਵੇਦਾਂ, ਜੋਤਸ਼ ਵਿਦਿਆ ਅਤੇ ਬਹੁਤ ਜ਼ਿਆਦਾ ਬੋਲੀਆਂ ਦੀਆਂ ਗ੍ਰਾਮਰਾਂ ਨੂੰ ਜਾਣਦੇ ਹਨ।
Fareedkot Teeka(ਆਗਮ) ਸਾਸਤ੍ਰ (ਨਿਗਮ) ਵੇਦ ਔਰ ਜੋਤਿਸ ਕਾ ਭੀ ਬਡਾ ਭਾਰੀ ਪੰਡਤ ਹੋ ਔਰ ਬਹੁਤ, ਭਾਵ ਨਵੇਂ ਹੀ ਬਿਆਕਰਨੋ ਕੋ ਪੜਾ ਹੋਇ॥
Prof. Sahib Singhਜੋ ਲੋਕ ਸ਼ਾਸਤ੍ਰ ਵੇਦ ਜੋਤਿਸ਼ ਤੇ ਕਈ ਵਿਆਕਰਣ ਜਾਣਦੇ ਹਨ,

ਪਦ ਅਰਥ ਆਗਮ = ਸ਼ਾਸਤ੍ਰ। ਨਿਰਗਮ = ਨਿਗਮ, ਵੇਦ। ਜਾਨਹਿ = (ਜੋ ਲੋਕ) ਜਾਣਦੇ ਹਨ।

SikhNet (Spanish)Uno podrá conocer los textos de los Shastras y de los Vedas, de astrología y de reglas de gramática de muchas lenguas.

ਤੰਤ ਮੰਤ੍ਰ ਸਭ ਅਉਖਧ ਜਾਨਹਿ; ਅੰਤਿ ਤਊ ਮਰਨਾ ॥੨॥

tant mantr sabh aaukhadh jaaneh; ant taoo maranaa |2| Ang 477

Sant Singh Khalsathose who know Tantras and mantras and all medicines - even they shall die in the end. ||2||
Manmohan SinghThey who know charms and incantations and all the meditates, ever they shall die at last;
Manmohan Singh (Punjabi)ਜੋ ਜਾਦੂ, ਟੁਣੇ ਟਾਮਣ ਅਤੇ ਸਮੁਹ ਦਵਾਈਆਂ ਨੂੰ ਜਾਣਦੇ ਹਨ, ਉਹ ਭੀ ਆਖਰਕਾਰ ਮਰ ਜਾਣਗੇ।
Fareedkot Teekaਤੰਤ੍ਰ ਮੰਤ੍ਰ ਔਖਧੀਆਂ ਕੋ ਭੀ ਜਾਨਤਾ ਹੋਇ ਤਉ ਭੀ ਅੰਤ ਕੋ ਮਰਨਾ ਹੈ॥੨॥
Prof. Sahib Singhਜੋ ਮਨੁੱਖ ਜਾਦੂ ਟੂਣੇ ਮੰਤ੍ਰ ਤੇ ਦਵਾਈਆਂ ਜਾਣਦੇ ਹਨ, ਉਹਨਾਂ ਦਾ ਭੀ ਜਨਮ ਮਰਨ ਦਾ ਚੱਕਰ ਨਹੀਂ ਮੁੱਕਦਾ ॥੨॥

ਪਦ ਅਰਥ ਤੰਤ = ਟੂਣੇ ਜਾਦੂ। ਅਉਖਧ = ਦਵਾਈਆਂ ॥੨॥

SikhNet (Spanish)Quienes conocen los Tantras y Mantras, medicinas y encantos, aún ellos perecerán al final.(2)

ਰਾਜ ਭੋਗ ਅਰੁ ਛਤ੍ਰ ਸਿੰਘਾਸਨ; ਬਹੁ ਸੁੰਦਰਿ ਰਮਨਾ ॥

raaj bhog ar chhatr singhaasan; bahu sundar ramanaa | Ang 477

Sant Singh KhalsaThose who enjoy regal power and rule, royal canopies and thrones, many beautiful women,
Manmohan SinghWho enjoy kingdoms canopied thrones, good many a beautiful woman,
Manmohan Singh (Punjabi)ਜੋ ਪਾਤਸ਼ਾਹੀਆਂ ਸਿਰਛੱਤ੍ਰੀ-ਰਾਜ ਗੱਦੀਆਂ ਅਨੇਕਾਂ ਹੀ ਸੁਹਣੀਆਂ ਇਸਤਰੀਆਂ,
Fareedkot Teekaਰਾਜ ਭੋਗ ਪ੍ਰਾਪਤ ਹੋਇ, ਛਤ੍ਰ ਸਿੰਘਾਸਨ, ਬਹੁਤ (ਰਮਨਾ) ਰਮਣੀਕ ਸੁੰਦਰ ਇਸਤ੍ਰੀਆਂ ਭੀ ਹੋਇਂ॥
Prof. Sahib Singhਕਈ ਐਸੇ ਹਨ ਜੋ ਰਾਜ ਦੀਆਂ ਮੌਜਾਂ ਮਾਣਦੇ ਹਨ, ਤਖ਼ਤ ਉੱਤੇ ਬੈਠੇ ਹਨ, ਜਿਨ੍ਹਾਂ ਦੇ ਸਿਰ ਉੱਤੇ ਛਤਰ ਝੁਲਦਾ ਹੈ, (ਮਹਿਲਾਂ ਵਿਚ) ਸੁੰਦਰ ਨਾਰਾਂ ਹਨ,

ਪਦ ਅਰਥ ਭੋਗ = ਮੌਜਾਂ। ਸਿੰਘਾਸਨ = ਤਖ਼ਤ। ਸੁੰਦਰਿ ਰਮਨਾ = ਸੋਹਣੀਆਂ ਇਸਤ੍ਰੀਆਂ।

SikhNet (Spanish)Aquél que goza de ser rey o tener extensiones de tierras, de carrozas reales y tronos, y mujeres

ਪਾਨ ਕਪੂਰ ਸੁਬਾਸਕ ਚੰਦਨ; ਅੰਤਿ ਤਊ ਮਰਨਾ ॥੩॥

paan kapoor subaasak chandan; ant taoo maranaa |3| Ang 477

Sant Singh Khalsabetel nuts, camphor and fragrant sandalwood oil - in the end, they too shall die. ||3||
Manmohan Singhbetel, camphor and highly fragrant sandal, thy too shall perish ultimately.
Manmohan Singh (Punjabi)ਪਾਨ-ਬੀੜੇ ਕਾਫੁਰ ਅਤੇ ਪਰਮ ਸੁਗੰਧਤ ਚੰਨਣ ਮਾਣਦੇ ਹਨ, ਉਹ ਭੀ ਓੜਕ ਨੂੰ ਮਰ ਵੰਞਣਗੇ।
Fareedkot Teekaਪਾਨ ਕਪੂਰ ਚੰਦਨ ਭੀ ਸੁਬਾਸਿਤ ਹੋਇ ਤਉ ਭੀ ਅੰਤ ਕੋ ਮਰਨਾ ਹੈ॥੩॥
Prof. Sahib Singhਜੋ ਪਾਨ ਕਪੂਰ ਸੁੰਦਰ ਸੁਗੰਧੀ ਦੇਣ ਵਾਲੇ ਚੰਦਨ ਵਰਤਦੇ ਹਨ-ਮੌਤ ਦਾ ਗੇੜ ਉਹਨਾਂ ਦੇ ਸਿਰ ਤੇ ਭੀ ਮੌਜੂਦ ਹੈ ॥੩॥

ਪਦ ਅਰਥ ਸੁਬਾਸਕ ਚੰਦਨ = ਸੋਹਣੀ ਸੁਗੰਧੀ ਦੇਣ ਵਾਲਾ ਚੰਦਨ ॥੩॥

SikhNet (Spanish)de gran belleza, y de aromas y fragancias también muere al final. (3)

ਬੇਦ ਪੁਰਾਨ ਸਿੰਮ੍ਰਿਤਿ ਸਭ ਖੋਜੇ; ਕਹੂ ਨ ਊਬਰਨਾ ॥

bed puraan sinmrit sabh khoje; kahoo na aoobaranaa | Ang 477

Sant Singh KhalsaI have searched all the Vedas, Puraanas and Simritees, but none of these can save anyone.
Manmohan SinghThe Vedas, Hindus mythical books and religious treatises, I have all searched, but none can save the man.
Manmohan Singh (Punjabi)ਵੇਦ, ਹਿੰਦੂ ਵਾਰਤਿਕ ਗੰਮਥ ਅਤੇ ਧਾਰਮਕ ਪੁਸਤਕਾ, ਮੈਂ ਸਮੂਹ ਘੋਖੀਆਂ ਹਨ, ਪ੍ਰੰਤੂ ਇਨ੍ਹਾਂ ਚੋਂ ਕੋਈ ਭੀ ਬੰਦੇ ਦਾ ਪਾਰ ਉਤਾਰਾ ਨਹੀਂ ਕਰ ਸਕਦਾ।
Fareedkot Teekaਹਮ ਨੇ ਸਿੰਮ੍ਰਤੀਆਂ ਔਰ ਬੇਦ ਔਰ ਪੁਰਾਨ ਸਭ ਖੋਜੇ ਹੈਂ, ਪਰੰਤੂ ਬਿਨਾਂ ਨਾਮ ਸੇ ਕਾਲ ਸੇ (ਊਬਰਨਾ) ਬਚਨਾ (ਕਹੂ) ਕਿਤੇ ਨਹੀਂ ਲਿਖਾ ਹੈ॥
Prof. Sahib Singhਵੇਦ, ਪੁਰਾਨ, ਸਿਮ੍ਰਿਤੀਆਂ ਸਾਰੇ ਖੋਜ ਵੇਖੇ ਹਨ (ਪ੍ਰਭੂ ਦੇ ਨਾਮ ਦੀ ਓਟ ਤੋਂ ਬਿਨਾ ਹੋਰ ਕਿਤੇ ਭੀ ਜਨਮ ਮਰਨ ਦੇ ਗੇੜ ਤੋਂ ਬਚਾਉ ਨਹੀਂ ਮਿਲਦਾ;

ਪਦ ਅਰਥ ਕਹੂ = ਕਿਤੇ ਭੀ। ਊਬਰਨਾ = (ਜਨਮ ਮਰਨ ਦੇ ਗੇੜ ਤੋਂ) ਬਚਾਉ।

SikhNet (Spanish)He estudiado los Vedas, los Puranas y los Smritis; nadie de ellos nos puede salvar excepto Dios.

ਕਹੁ ਕਬੀਰ. ਇਉ ਰਾਮਹਿ ਜੰਪਉ; ਮੇਟਿ ਜਨਮ ਮਰਨਾ ॥੪॥੫॥

kahu kabeer. iau raameh janpau; mett janam maranaa |4|5| Ang 477

Sant Singh KhalsaSays Kabeer, meditate on the Lord, and eliminate birth and death. ||4||5||
Manmohan SinghSays Kabir, so meditate thou on the Lord, that thy comings and goings may end.
Manmohan Singh (Punjabi)ਕਬੀਰ ਜੀ ਆਖਦੇ ਹਨ, ਇਸ ਲਈ ਤੂੰ ਸੁਆਮੀ ਦਾ ਸਿਮਰਨ ਕਰ, ਤਾਂ ਜੋ ਤੇਰੇ ਆਉਂਦੇ ਤੇ ਜਾਣੇ ਮੁੱਕ ਜਾਣ।
Fareedkot Teekaਸ੍ਰੀ ਕਬੀਰ ਜੀ ਕਹਤੇ ਹੈਂ: ਰਾਮ ਕੋ ਜਪੋ, ਇਉਂ ਜਨਮਨਾ ਮਰਨਾ ਮੇਟ ਦੇਹੋ॥੪॥੫॥☬ਵੰਝਿਆ ਕੇ ਪੁਤ੍ਰ ਕੇ ਬਿਵਾਹ ਕਾ ਇਹ ਸਾਰਾ ਸਬਦ ਆਜਾਤਬਾਦ ਹੈ। ਅਰਥਾਤ ਜੈਸੇ ਇਹ ਸਭ ਮਿਥਿਆ ਪਰਤੀਤ ਹੋਤਾ ਹੈ ਕਿ ਅਸੰਭਵ ਹੈ ਕਦਾਪਿ ਨਹੀਂ ਹੋਗਾ ਔਰ ਸਭ ਸਾਮਾਨ ਬਨਾ ਹੈ। ਤਿਸੀ ਪ੍ਰਕਾਰ ਪ੍ਰਪੰਚ ਮਿਥਿਆ ਹੈ। ਵਾਸਤਵ ਬ੍ਰਹਮ ਹੀ ਬ੍ਰਹਮ ਹੈ ਨ ਕੁਛ ਹੂਆ ਹੈ ਨ ਹੋਗਾ। ਇਹ ਏਕ ਕਲਪਨਾ ਮਾਤ੍ਰ ਹੈ। ਸਿਧਾਂਤ ਅਰਥ ਤੋ ਇਸ ਕਾ ਇਹ ਹੈ, ਪਰੰਤੂ ਬੁਧਵਾਨੋਂ ਨੇ ਔਰ ਭੀ ਅਰਥ ਕਲਪਨਾ ਕੀਆ ਹੈ॥☬ਉਥਾਨਕਾ- ਇਹ ਕਿ ਕਬੀਰ ਜੀ ਕੇ ਤਾਏ ਕੇ ਪੁਤ੍ਰ ਕਾ ਬਿਆਹ ਥਾ। ਲੋਕ ਬਰਾਤ ਮੇਂ ਚਲਨੇ ਵਾਸਤੇ ਕਹਨੇ ਲਗੇ। ਤਬ ਕਬੀਰ ਜੀ ਨੇ ਕਹਾ ਕਿ ਹਮਤੋ ਬਹੁਤ ਬੜੀ ਬੜੀ ਬਾਰਾਤੋਂ ਮੇਂ ਗਏ ਹੈਂ॥ ਇਸ ਅਰਥ ਮੇਂ ਬੰਸ ਕੋ ਪੂਤ ਬਿਆਹਨ ਚਲਿਓ ਇਹਾਂ ਸੇ ਅਰਥ ਕਰਨਾ ਵਾ ਉਪਦੇਸ ਵਾਕ੍ਯ ਜਾਨਣਾ।
Prof. Sahib Singhਕਬੀਰ ਆਖਦਾ ਹੈ- ਸੋ, ਮੈਂ ਤਾਂ ਪਰਮਾਤਮਾ ਦਾ ਨਾਮ ਸਿਮਰਦਾ ਹਾਂ, ਪ੍ਰਭੂ ਦਾ ਨਾਮ ਹੀ ਜਨਮ ਮਰਨ ਮਿਟਾਂਦਾ ਹੈ ॥੪॥੫॥

ਪਦ ਅਰਥ ਇਉ = ਇਸ ਵਾਸਤੇ। ਜੰਪਉ = ਮੈਂ ਜਪਦਾ ਹਾਂ, ਮੈਂ ਸਿਮਰਦਾ ਹਾਂ। ਮੇਟਿ = ਮੇਟੈ, ਮਿਟਾਉਂਦਾ ਹੈ ॥੪॥੫॥

SikhNet (Spanish)Dice Kabir, viviendo en el Nombre del Señor, mis idas y venidas terminan. (4‑5)
Answers quote the Granth verbatim with Ang citations. AI commentary is not Gurbani and not a religious ruling.