ੴ

ਸਿੱਖਬਾਣੀ · SikhBani

ਆਸਾ ॥

aasaa
Bhagat Kabir Ji ਭਗਤ ਕਬੀਰ ਜੀ · Raag Aasaa · Ang 476 · 19 lines
Translations

ਆਸਾ ॥

aasaa |

Sant Singh KhalsaAasaa:
Manmohan SinghAsa.
Manmohan Singh (Punjabi)ਆਸਾ।
SikhNet (Spanish)Asa, Mejl Guru Amar Das, Tercer Canal Divino.

ਬਾਪਿ ਦਿਲਾਸਾ. ਮੇਰੋ ਕੀਨੑਾ ॥

baap dilaasaa. mero keenaa |

Sant Singh KhalsaMy Father has comforted me. He has given me a cozy bed,
Manmohan SinghMy father (God) has comforted me.
Manmohan Singh (Punjabi)ਮੇਰੇ ਪਿਤਾ ਨੇ ਮੈਨੂੰ ਧੀਰਜ ਦਿੱਤਾ ਹੈ।
Fareedkot Teekaਪਾਰਬ੍ਰਹਮ ਪਿਤਾ ਨੇ ਮੁਝੇ (ਦਿਲਾਸਾ) ਧੀਰਜੁ ਦੀਆ ਹੈ॥
Prof. Sahib Singh(ਮੇਰੇ ਅੰਦਰ ਟਿਕ ਕੇ) ਮੇਰੇ ਪਿਤਾ-ਪ੍ਰਭੂ ਨੇ ਮੈਨੂੰ ਸਹਾਰਾ ਦੇ ਦਿੱਤਾ ਹੈ,

ਪਦ ਅਰਥ ਬਾਪਿ = ਬਾਪ ਨੇ, ਪਿਉ ਨੇ, ਪ੍ਰਭੂ-ਪਿਤਾ ਨੇ। ਦਿਲਾਸਾ = ਧਰਵਾਸ, ਧੀਰਜ, ਢਾਰਸ, ਆਸਰਾ। ਕੀਨ੍ਹ੍ਹਾ = {ਅੱਖਰ 'ਨ' ਦੇ ਹੇਠ ਅੱਧਾ 'ਹ' ਹੈ} ਕੀਤਾ ਹੈ।

SikhNet (Spanish)Mi Padre ha confortado mi mente y me ha bendecido con un lecho suave y terso,

ਸੇਜ ਸੁਖਾਲੀ; ਮੁਖਿ ਅੰਮ੍ਰਿਤੁ ਦੀਨੑਾ ॥

sej sukhaalee; mukh amrit deenaa |

Sant Singh KhalsaAnd placed His Ambrosial Nectar in my mouth.
Manmohan SinghHe has given me a comfortable bed and has put Nectar into my mouth.
Manmohan Singh (Punjabi)ਉਸ ਨੇ ਮੈਨੂੰ ਆਰਾਮ ਦਿਹ ਪਲੰਘ ਬਖਸ਼ਿਆ ਹੈ ਅਤੇ ਮੇਰੇ ਮੂੰਹ ਵਿੱਚ ਆਬਿ-ਹਿਯਾਤ ਪਾਇਆ ਹੈ।
Fareedkot Teekaਅੰਤਸਕਰਣ ਸਿਹਜਾ (ਸੁਖਾਲੀ) ਸੁਖਵਾਲੀ ਭਈ ਹੈ, ਮੁਖ ਮੇਂ ਨਾਮੁ ਅੰਮ੍ਰਿਤ ਦੀਆ ਹੈ॥
Prof. Sahib Singh(ਜਪਣ ਲਈ) ਮੇਰੇ ਮੂੰਹ ਵਿਚ (ਉਸ ਨੇ ਆਪਣਾ) ਅੰਮ੍ਰਿਤ-ਨਾਮ ਦਿੱਤਾ ਹੈ, (ਇਸ ਵਾਸਤੇ) ਮੇਰੀ (ਹਿਰਦਾ-ਰੂਪ) ਸੇਜ ਸੁਖਦਾਈ ਹੋ ਗਈ।

ਪਦ ਅਰਥ ਸੇਜ = ਹਿਰਦਾ-ਰੂਪ ਸੇਜ। ਮੁਖਿ = ਮੂੰਹ ਵਿਚ। ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਨਾਮ।

SikhNet (Spanish)y el Néctar es vertido en mis labios.

ਤਿਸੁ ਬਾਪ ਕਉ; ਕਿਉ ਮਨਹੁ ਵਿਸਾਰੀ ॥

tis baap kau; kiau manahu visaaree |

Sant Singh KhalsaHow could I forget that Father from my mind?
Manmohan SinghThat Father how can I forget from my mind?
Manmohan Singh (Punjabi)ਉਸ ਬਾਬਲ ਨੂੰ ਮੈਂ ਆਪਣੇ ਚਿੱਤ ਅੰਦਰੋਂ ਕਿਸ ਤਰ੍ਹਾਂ ਭੁੱਲ ਸਕਦਾ ਹਾਂ।
Fareedkot Teekaਐਸੇ ਪਿਤਾ ਕੋ ਮਨ ਸੇ ਕਿਉਂ ਭੂਲਾਈਐ॥
Prof. Sahib Singh(ਜਿਸ ਪਿਉ ਨੇ ਇਤਨਾ ਸੁਖ ਦਿੱਤਾ ਹੈ) ਉਸ ਪਿਉ ਨੂੰ ਮੈਂ (ਕਦੇ) ਮਨ ਤੋਂ ਨਹੀਂ ਭੁਲਾਵਾਂਗਾ।

ਪਦ ਅਰਥ ਮਨਹੁ = ਮਨ ਤੋਂ। ਵਿਸਾਰੀ = ਮੈਂ ਵਿਸਾਰਾਂ।

SikhNet (Spanish)¿Cómo puedo olvidar a tal Señor, a mi Padre,

ਆਗੈ ਗਇਆ; ਨ ਬਾਜੀ ਹਾਰੀ ॥੧॥

aagai geaa; na baajee haaree |1|

Sant Singh KhalsaWhen I go to the world hereafter, I shall not lose the game. ||1||
Manmohan SinghWhen I go to the world beyond, I shall not lose my game.
Manmohan Singh (Punjabi)ਜਦ ਮੈਂ ਪ੍ਰਲੋਕ ਵਿੱਚ ਜਾਵਾਂਗਾ, ਮੈਂ ਆਪਣੀ ਖੇਡ ਨਹੀਂ ਹਾਰਾਂਗਾ।
Fareedkot Teekaਜਬ ਆਗੇ ਪ੍ਰਲੋਕ ਮੇਂ ਗ੍ਯਾ ਤਬ ਬਾਜੀ ਨ ਹਾਰੀਏਗੀ॥੧॥
Prof. Sahib Singh(ਜਿਵੇਂ ਇੱਥੇ ਮੈਂ ਸੌਖਾ ਹੋ ਗਿਆ ਹਾਂ, ਤਿਵੇਂ) ਅਗਾਂਹ ਚੱਲ ਕੇ (ਭੀ) ਮੈਂ (ਮਨੁੱਖਾ-ਜਨਮ ਦੀ) ਖੇਡ ਨਹੀਂ ਹਾਰਾਂਗਾ ॥੧॥

ਪਦ ਅਰਥ ਆਗੈ = ਪਰਲੋਕ ਵਿਚ। ਨ ਹਾਰੀ = ਮੈਂ ਨਹੀਂ ਹਾਰਾਂਗਾ ॥੧॥

SikhNet (Spanish)Quien por Su Gracia mi vida es aprobada en el más allá? (1)

ਮੁਈ ਮੇਰੀ ਮਾਈ; ਹਉ ਖਰਾ ਸੁਖਾਲਾ ॥

muee meree maaee; hau kharaa sukhaalaa |

Sant Singh KhalsaMaya is dead, O mother, and I am very happy.
Manmohan SinghDead is mammon, my mother, and I am very happy.
Manmohan Singh (Punjabi)ਮਾਇਆ ਮੇਰੀ ਮਾਤਾ, ਮਰ ਗਈ ਹੈ ਅਤੇ ਮੈਂ ਬੜਾ ਹੀ ਸੋਖਾ ਹਾਂ।
Fareedkot Teekaਮੇਰੀ (ਮਾਈ) ਮਮਤਾ ਜਬ ਸੇ ਮਰ ਗਈ ਹੈ ਤਬ ਸੇ ਮੈਂ (ਖਰਾ) ਬਹੁਤ (ਸੁਖਾਲਾ) ਸੁਖੀ ਹੂਆ ਹੂੰ॥
Prof. Sahib Singhਮੇਰੇ ਉੱਤੋਂ ਮਾਇਆ ਦਾ ਪ੍ਰਭਾਵ ਮਿਟ ਗਿਆ ਹੈ, ਹੁਣ ਮੈਂ ਬੜਾ ਸੌਖਾ ਹੋ ਗਿਆ ਹਾਂ;

ਪਦ ਅਰਥ ਮਾਈ = ਮਾਂ, ਮਾਇਆ। ਮੁਈ.....ਮਾਈ = ਮੇਰੀ ਮਾਂ ਮਰ ਗਈ ਹੈ, ਮਾਇਆ ਦਾ ਦਬਾਉ ਮੇਰੇ ਉੱਤੋਂ ਹਟ ਗਿਆ ਹੈ। ਹਉ = ਮੈਂ। ਖਰਾ = ਬਹੁਤ।

SikhNet (Spanish)Maya, que me ha alimentado hasta aquí, ahora está muerta y yo estoy en Paz.

ਪਹਿਰਉ ਨਹੀ ਦਗਲੀ; ਲਗੈ ਨ ਪਾਲਾ ॥੧॥ ਰਹਾਉ ॥

pahirau nahee dagalee; lagai na paalaa |1| rahaau |

Sant Singh KhalsaI do not wear the patched coat, nor do I feel the chill. ||1||Pause||
Manmohan SinghI wear not the patched coat nor do I feel the frost. Pause.
Manmohan Singh (Punjabi)ਮੈਂ ਗੋਦੜੀ ਨਹੀਂ ਪਹਿਨਦਾ ਅਤੇ ਨਾਂ ਹੀ ਮੈਨੂੰ ਸਰਦੀ ਲੱਗਦੀ ਹੈ। ਠਹਿਰਾਉ।
Fareedkot Teekaਮੈਂ ਅਬ ਸਰੀਰ ਰੂਪੀ (ਦਗਲੀ) ਗੋਦੜੀ ਵਾ ਖਫਨੀ ਨਹੀਂ ਪਹਿਨਤਾ। ਜੜਤਾ ਰੂਪ ਵਾ ਅਗ੍ਯਾਨ ਰੂਪ ਪਾਲਾ ਮੇਰੇ ਕੋ ਨਹੀਂ ਲਗਤਾ ਹੈ॥੧॥ ਰਹਾਉ ॥
Prof. Sahib Singhਨਾਹ ਹੁਣ ਮੈਨੂੰ ਮਾਇਆ ਦਾ ਮੋਹ ਸਤਾਉਂਦਾ ਹੈ, ਤੇ ਨਾਹ ਹੀ ਮੈਂ ਹੁਣ (ਮੁੜ ਮੁੜ) ਸਰੀਰ-ਰੂਪ ਗੋਦੜੀ ਪਹਿਨਾਂਗਾ ॥੧॥ ਰਹਾਉ ॥

ਪਦ ਅਰਥ ਪਹਿਰਉ = ਮੈਂ ਪਹਿਨਦਾ ਹਾਂ। ਦਗਲੀ = ਰੂੰ-ਦਾਰ ਕੁੜਤੀ (ਭਾਵ, ਸਰੀਰ) {ਫ਼ਾਰਸੀ: ਦਗਲਾ}। (ਨੋਟ: ਸਾਰੇ ਸ਼ਬਦ ਦਾ ਮੁੱਖ-ਭਾਵ 'ਰਹਾਉ' ਦੀ ਤੁਕ ਵਿਚ ਹੈ: ਮੇਰਾ ਮਾਇਆ ਦਾ ਮੋਹ ਮਿਟ ਗਿਆ ਹੈ, ਤੇ ਮੈਂ ਮੁੜ ਮੁੜ ਜਨਮ ਵਿਚ ਨਹੀਂ ਆਵਾਂਗਾ) ॥੧॥ ਰਹਾਉ ॥

SikhNet (Spanish)Ahora no usaré más el abrigo de mendigo, ni se me enchinará el cuerpo con el miedo a la muerte. (1-Pausa)

ਬਲਿ ਤਿਸੁ ਬਾਪੈ; ਜਿਨਿ ਹਉ ਜਾਇਆ ॥

bal tis baapai; jin hau jaaeaa |

Sant Singh KhalsaI am a sacrifice to my Father, who gave me life.
Manmohan SinghI am a sacrifice unto the Father who begot me.
Manmohan Singh (Punjabi)ਮੈਂ ਉਸ ਪਿਤਾ ਤੋਂ ਕੁਰਬਾਨ ਹਾਂ, ਜਿਸ ਨੇ ਮੈਨੂੰ ਜਨਮ ਦਿੱਤਾ ਹੈ।
Fareedkot Teekaਬਲਿਹਾਰਿ ਜਾਤਾ ਹੂੰ ਤਿਸ ਪਿਤਾ ਕੇ ਜਿਸ ਨੇ ਮੈਨੂੰ ਉਤਪੰਨ ਕੀਆ ਹੈ, ਭਾਵ ਯਹ ਕਿ ਜੋ ਮਾਨੁਖ ਜਨਮ ਨ ਦੇਤਾ ਤੌ ਕੈਸੇ ਸੁਭਾਸੁਭ ਕਾ ਗ੍ਯਾਨ ਹੋਤਾ ਹੈ॥
Prof. Sahib Singhਜਿਸ ਪ੍ਰਭੂ-ਪਿਤਾ ਨੇ ਮੈਨੂੰ (ਇਹ ਨਵਾਂ) ਜਨਮ ਦਿੱਤਾ ਹੈ, ਉਸ ਤੋਂ ਮੈਂ ਸਦਕੇ ਹਾਂ,

ਪਦ ਅਰਥ ਬਲਿ = ਸਦਕੇ, ਕੁਰਬਾਨ। ਜਿਨਿ = ਜਿਸ ਪਿਉ ਨੇ। ਜਾਇਆ = (ਇਹ ਨਵਾਂ) ਜਨਮ ਦਿੱਤਾ ਹੈ (ਨੋਟ: ਇੱਥੇ ਸਾਧਾਰਨ ਮਨੁੱਖਾ ਸਰੀਰ ਦੇਣ ਦਾ ਜ਼ਿਕਰ ਨਹੀਂ ਹੈ; ਉਸ ਸੁੰਦਰ ਤਬਦੀਲੀ ਦਾ ਜ਼ਿਕਰ ਹੈ ਜੋ ਪ੍ਰਭੂ ਦੀ ਮਿਹਰ ਨਾਲ ਹੋ ਗਈ ਹੈ, ਤੇ ਉਹ ਤਬਦੀਲੀ, ਉਹ ਨਵਾਂ ਜਨਮ, ਅਗਲੀ ਤੁਕ ਵਿਚ ਬਿਆਨ ਕੀਤਾ ਹੈ)।

SikhNet (Spanish)Ofrezco mi ser en sacrificio al Padre,

ਪੰਚਾ ਤੇ; ਮੇਰਾ ਸੰਗੁ ਚੁਕਾਇਆ ॥

panchaa te; meraa sang chukaaeaa |

Sant Singh KhalsaHe put an end to my association with the five deadly sins.
Manmohan Singhhe has put an end to my companionship with the five deadly sins.
Manmohan Singh (Punjabi)ਉਸ ਨੇ ਪੰਜੇ ਮੁਹਲਕ ਪਾਪਾਂ ਨਾਲੋਂ ਮੇਰਾ ਸਾਥ ਖਤਮ ਕਰ ਦਿੱਤਾ ਹੈ।
Fareedkot Teekaਔਰ ਪਾਂਚ ਦੂਤ ਕਾਮਾਦਿਕੋਂ ਸੇ ਭੀ ਮੇਰਾ ਸੰਗ (ਚੁਕਾਇਆ) ਉਠਾਇਆ, ਭਾਵ ਇਨ ਬਿਕਾਰੋਂ ਸੇ ਰਹਿਤ ਕੀਆ ਹੈ॥
Prof. Sahib Singhਉਸ ਨੇ ਪੰਜ ਕਾਮਾਦਿਕਾਂ ਤੋਂ ਮੇਰਾ ਖਹਿੜਾ ਛੁਡਾ ਦਿੱਤਾ ਹੈ।
SikhNet (Spanish)Quien me trajo a mi ser y me liberó de las garras de los cinco deseos.

ਪੰਚ ਮਾਰਿ; ਪਾਵਾ ਤਲਿ ਦੀਨੇ ॥

panch maar; paavaa tal deene |

Sant Singh KhalsaI have conquered those five demons, and trampled them underfoot.
Manmohan SinghI have slayed the five demons and trampled them under my feet.
Manmohan Singh (Punjabi)ਮੈਂ ਪੰਜਾਂ ਹੀ ਭੁਤਨਿਆਂ ਨੂੰ ਮਾਰ ਕੇ ਆਪਣੇ ਪੈਰਾਂ ਥੱਲੇ ਲਤਾੜ ਸੁੱਟਿਆ ਹੈ।
Fareedkot Teekaਪੰਚ ਕਾਮਾਦਿ ਮਾਰ ਕਰ ਮੇਰੇ ਪੈਰੋਂ ਕੇ ਨੀਚੇ ਕਰ ਦੀਏ ਹੈਂ॥
Prof. Sahib Singhਹੁਣ ਉਹ ਪੰਜੇ ਮਾਰ ਕੇ ਮੈਂ ਆਪਣੇ ਪੈਰਾਂ ਹੇਠ ਦੇ ਲਏ ਹਨ,
SikhNet (Spanish)Destruyó a los cinco enemigos y ahora están ahí echados, muertos bajo mis pies.

ਹਰਿ ਸਿਮਰਨਿ; ਮੇਰਾ ਮਨੁ ਤਨੁ ਭੀਨੇ ॥੨॥

har simaran; meraa man tan bheene |2|

Sant Singh KhalsaRemembering the Lord in meditation, my mind and body are drenched with His Love. ||2||
Manmohan SinghIn God's meditation my soul and body are drenched.
Manmohan Singh (Punjabi)ਵਾਹਿਗੁਰੂ ਦੀ ਬੰਦਗੀ ਵਿੱਚ ਮੇਰੀ ਆਤਮਾ ਤੇ ਦੇਹਿ ਗੱਚ ਹੋ ਗਏ ਹਨ।
Fareedkot Teekaਤਬ ਮੇਰੇ ਮਨ ਤਨ ਦੋਨੋਂ ਹੀ ਹਰਿ ਸਿਮਰਨ ਮੇਂ ਭੀਨੇ ਹੈਂ।
Prof. Sahib Singhਕਿਉਂਕਿ (ਇਹਨਾਂ ਵਲੋਂ ਹਟ ਕੇ) ਮੇਰਾ ਮਨ ਤੇ ਤਨ ਪ੍ਰਭੂ ਦੇ ਸਿਮਰਨ ਵਿਚ ਮਸਤ ਹੋ ਗਏ ਹਨ ॥੨॥

ਪਦ ਅਰਥ ਭੀਨੇ = ਭਿੱਜ ਗਏ ਹਨ। ਸਿਮਰਨਿ = ਸਿਮਰਨ ਵਿਚ ॥੨॥

SikhNet (Spanish)Meditando en el Señor, mi cuerpo y mi mente están saciados. (2)

ਪਿਤਾ ਹਮਾਰੋ; ਵਡ ਗੋਸਾਈ ॥

pitaa hamaaro; vadd gosaaee |

Sant Singh KhalsaMy Father is the Great Lord of the Universe.
Manmohan SinghMy Father is the great Lord of the world.
Manmohan Singh (Punjabi)ਮੇਰਾ ਬਾਪੂ ਸੰਸਾਰ ਦਾ ਵੱਡਾ ਸੁਆਮੀ ਹੈ।
Fareedkot Teekaਹਮਾਰਾ ਪਿਤਾ ਹਰਿ ਸਭ ਸੇ ਬੜਾ (ਗੋ) ਪ੍ਰਿਥਵੀ ਕਾ (ਸਾਈ) ਮਾਲਕ ਹੈ॥
Prof. Sahib Singhਮੇਰਾ (ਉਹ) ਪਿਉ ਬੜਾ ਵੱਡਾ ਮਾਲਕ ਹੈ।

ਪਦ ਅਰਥ ਗੋਸਾਈ = ਮਾਲਕ।

SikhNet (Spanish)Mi Padre es el gran Maestro de la Tierra;

ਤਿਸੁ ਪਿਤਾ ਪਹਿ; ਹਉ ਕਿਉ ਕਰਿ ਜਾਈ ॥

tis pitaa peh; hau kiau kar jaaee |

Sant Singh KhalsaHow shall I go to that Father?
Manmohan SinghHow shall I go to that Father?
Manmohan Singh (Punjabi)ਉਸ ਬਾਬਲ ਕੋਲ ਮੈਂ ਕਿਸ ਤਰ੍ਹਾਂ ਪੁੱਜਾਂਗਾ?
Fareedkot Teekaਤਿਸੁ ਪਿਤਾ ਪਾਸ ਮੈਂ ਕਿਸ ਪ੍ਰਕਾਰ ਜਾਉਂ, ਐਸੀ ਬੇਨਤੀ ਕਰਨੇ ਸੇ॥
Prof. Sahib Singh(ਜੇ ਕੋਈ ਪੁੱਛੇ ਕਿ) ਮੈਂ (ਕੰਗਾਲ ਕਬੀਰ) ਉਸ ਪਿਤਾ ਪਾਸ ਕਿਵੇਂ ਅੱਪੜ ਗਿਆ ਹਾਂ?

ਪਦ ਅਰਥ ਪਹਿ = ਕੋਲ, ਪਾਸ। ਕਿਉ ਕਰਿ = ਕਿਸ ਤਰ੍ਹਾਂ? ਕਿਸ ਵਸੀਲੇ ਨਾਲ? ਜਾਈ = ਮੈਂ ਜਾਵਾਂ।

SikhNet (Spanish)¿cómo puedo obtener a tal Padre?

ਸਤਿਗੁਰ ਮਿਲੇ; ਤ ਮਾਰਗੁ ਦਿਖਾਇਆ ॥

satigur mile; ta maarag dikhaaeaa |

Sant Singh KhalsaWhen I met the True Guru, He showed me the Way.
Manmohan SinghWhen I met the True Guru, he showed me the way, then.
Manmohan Singh (Punjabi)ਜਦ ਮੈਂ ਸੱਚੇ ਗੁਰਾਂ ਨੂੰ ਮਿਲਿਆ, ਤਦ ਉਨ੍ਹਾਂ ਨੇ ਮੈਨੂੰ ਰਸਤਾ ਵਿਖਾਲ ਦਿੱਤਾ।
Fareedkot Teekaਜਬ ਸਤਿਗੁਰੁ ਮਿਲੇ ਤਬ (ਮਾਰਗੁ) ਰਸਤਾ ਹਮ ਕੋ ਦਿਖਲਾਯਾ ਹੈ॥
Prof. Sahib Singh(ਤਾਂ ਇਸ ਦਾ ਉੱਤਰ ਇਹ ਹੈ ਕਿ ਜਦੋਂ) ਮੈਨੂੰ ਸਤਿਗੁਰੂ ਮਿਲ ਪਏ ਤਾਂ ਉਹਨਾਂ (ਪਿਤਾ-ਪ੍ਰਭੂ ਦੇ ਦੇਸ ਦਾ) ਰਾਹ ਵਿਖਾ ਦਿੱਤਾ,

ਪਦ ਅਰਥ ਮਨਿ ਵਿਚ। ਤ = ਤਦੋਂ।

SikhNet (Spanish)Si conozco al Verdadero Guru, encuentro el Sendero

ਜਗਤ ਪਿਤਾ; ਮੇਰੈ ਮਨਿ ਭਾਇਆ ॥੩॥

jagat pitaa; merai man bhaaeaa |3|

Sant Singh KhalsaThe Father of the Universe is pleasing to my mind. ||3||
Manmohan SinghThe Father of the universe is pleasing to my mind.
Manmohan Singh (Punjabi)ਕੁਲ ਆਲਮ ਦਾ ਪਿਓ ਮੇਰੇ ਚਿੱਤ ਨੂੰ ਚੰਗਾ ਲੱਗਦਾ ਹੈ।
Fareedkot Teekaਤਬ ਜਗਤ ਪਿਤਾ ਜਿਸ ਕਾ ਊਪਰ ਕਥਨ ਕੀਆ ਹੈ ਵਹੁ ਮੇਰੇ ਕੋ ਅਛਾ ਲਗਾ ਅਰਥਾਤ ਸਾਖ੍ਯਾਤਕਾਰ ਹੂਆ ਹੈ॥੩॥
Prof. Sahib Singhਤੇ ਜਗਤ ਦਾ ਪਿਉ-ਪ੍ਰਭੂ ਮੈਨੂੰ ਮੇਰੇ ਮਨ ਵਿਚ ਪਿਆਰਾ ਲੱਗ ਪਿਆ ॥੩॥

ਪਦ ਅਰਥ ਭਾਇਆ = ਪਿਆਰਾ ਲੱਗਣ ਲੱਗ ਪਿਆ ॥੩॥

SikhNet (Spanish)y entonces estoy complacido con el Creador del mundo. (3)

ਹਉ ਪੂਤੁ ਤੇਰਾ; ਤੂੰ ਬਾਪੁ ਮੇਰਾ ॥

hau poot teraa; toon baap meraa |

Sant Singh KhalsaI am Your son, and You are my Father.
Manmohan SinghI am Thy son and Thou art my Father.
Manmohan Singh (Punjabi)ਮੈਂ ਤੈਡਾ ਪੁੱਤ ਹਾਂ, ਤੂੰ ਮੈਡਾ ਬਾਪੂ ਹੈਂ।
Fareedkot Teekaਜਬ ਸਾਖ੍ਯਾਤ ਹੂਆ, ਤਬ ਯਹ ਬੇਨਤੀ ਕਰੀ ਕਿ ਮੇਂ ਤੇਰਾ ਪੁਤ੍ਰ ਹੂੰ, ਤੂੰ ਮੇਰਾ ਬਾਪੁ ਹੈਂ॥
Prof. Sahib Singh(ਹੁਣ ਮੈਂ ਨਿਸੰਗ ਹੋ ਕੇ ਉਸ ਨੂੰ ਆਖਦਾ ਹਾਂ, ਹੇ ਪ੍ਰਭੂ!) ਮੈਂ ਤੇਰਾ ਬੱਚਾ ਹਾਂ, ਤੂੰ ਮੇਰਾ ਪਿਉ ਹੈਂ,

ਪਦ ਅਰਥ ਹਉ = ਮੈਂ।

SikhNet (Spanish)Yo soy Tu hijo, oh Señor, y Tú, mi Padre,

ਏਕੈ ਠਾਹਰ; ਦੁਹਾ ਬਸੇਰਾ ॥

ekai tthaahar; duhaa baseraa |

Sant Singh KhalsaWe both dwell in the same place.
Manmohan SinghWe both abide in one and the same place.
Manmohan Singh (Punjabi)ਅਸੀਂ ਦੋਨੋਂ ਇੱਕੋ ਹੀ ਥਾਂ ਤੇ ਰਹਿੰਦੇ ਹਾਂ।
Fareedkot Teekaਔਰ ਏਕ ਹੀ ਅੰਤਸਕਰਣ ਮੇਂ ਮੇਰਾ ਜੀਵ ਕਾ ਔਰ ਪਿਤਾ ਈਸ੍ਵਰ ਸਾਖੀ ਦੋਨੋ ਕਾ ਬਾਸਾ ਹੈ॥
Prof. Sahib Singhਅਸਾਡਾ ਦੋਹਾਂ ਦਾ (ਹੁਣ) ਇੱਕੋ ਥਾਂ ਹੀ (ਮੇਰੇ ਹਿਰਦੇ ਵਿਚ) ਨਿਵਾਸ ਹੈ।

ਪਦ ਅਰਥ ਬਸੇਰਾ = ਵਾਸਾ।

SikhNet (Spanish)y ambos habitamos en el mismo lugar.

ਕਹੁ ਕਬੀਰ; ਜਨਿ ਏਕੋ ਬੂਝਿਆ ॥

kahu kabeer; jan eko boojhiaa |

Sant Singh KhalsaSays Kabeer, the Lord's humble servant knows only the One.
Manmohan SinghSays Kabir, God's slave knows but one God.
Manmohan Singh (Punjabi)ਕਬੀਰ ਆਖਦਾ ਹੈ, ਰੱਬ ਦਾ ਗੋਲਾ ਕੇਵਲ ਇੱਕ ਰੱਬ ਨੂੰ ਹੀ ਜਾਣਦਾ ਹੈ।
Fareedkot Teekaਸ੍ਰੀ ਕਬੀਰ ਜੀ ਕਹਤੇ ਹੈਂ: ਜਬ ਮੈਂ ਦਾਸ ਨੇ ਏਕ ਹੀ, ਭਾਵ ਅਭੇਦ ਸਮਝਾ ਹੈ॥
Prof. Sahib Singhਕਬੀਰ ਆਖਦਾ ਹੈ- ਮੈਂ ਦਾਸ ਨੇ ਉਸ ਇੱਕ ਪ੍ਰਭੂ ਨੂੰ ਪਛਾਣ ਲਿਆ ਹੈ (ਪ੍ਰਭੂ ਨਾਲ ਸਾਂਝ ਪਾ ਲਈ ਹੈ।)

ਪਦ ਅਰਥ ਜਨਿ = ਜਨ ਨੇ, ਦਾਸ ਨੇ। ਕਹੁ = ਆਖ।

SikhNet (Spanish)Dice Kabir, soy Tu Esclavo, oh Dios Bondadoso, he tomado Conciencia de ti,

ਗੁਰ ਪ੍ਰਸਾਦਿ; ਮੈ ਸਭੁ ਕਿਛੁ ਸੂਝਿਆ ॥੪॥੩॥

gur prasaad; mai sabh kichh soojhiaa |4|3|

Sant Singh KhalsaBy Guru's Grace, I have come to know everything. ||4||3||
Manmohan SinghBy Guru's grace I have come to know everything.
Manmohan Singh (Punjabi)ਗੁਰਾਂ ਦੀ ਰਹਿਮਤ ਸਦਕਾ ਮੈਂ ਸਾਰਾ ਕੁੱਝ ਜਾਣ ਲਿਆ ਹੈ।
Fareedkot Teekaਤਬ ਗੁਰੋਂ ਕੀ ਕ੍ਰਿਪਾ ਕਰ ਕੇ ਸਭ ਕਛੁ ਮੈਨੂੰ ਪ੍ਰਤਖ੍ਯ ਹੂਆ॥੪॥੩॥☬ਕਿਸੀ ਸਮੈ ਲਛਮੀ ਕਾ ਔਰ ਬਿਸਨੁ ਭਗਵਾਨ ਕਾ ਰਹਸ੍ਯ ਸੇ ਸੰਬਾਦ ਹੂਆ। ਲਛਮੀ ਨੇ ਕਹਾ, 'ਮੇਰੇ ਭਗਤ ਬਡੇ ਹੈਂ'। ਭਗਵਾਨ ਨੇ ਕਹਾ, 'ਮੇਰੇ ਭਗਤ ਬਡੇ ਹੈਂ'। ਤਬ ਪਰੀਖ੍ਯਾ ਕੇ ਵਾਸਤੇ ਭਗਵਾਨ ਸਾਧੂ ਬਨਕਰ ਲਖ੍ਯਮੀ ਕੇ ਭਗਤ ਕੇ ਘਰ ਗਏ ਔਰ ਯਹ ਕਹਕਰ ਉਸ ਮਕਾਨ ਮੇਂ ਰਹੇ ਕਿ ਜਹਾਂ ਰਹੇਂਗੇ, ਚਾਰ ਮਾਸ ਹਮ ਨਹੀਂ ਉਠੇਂਗੇ। ਸਾਹੁ ਨੇ ਸਤ ਬਚਨ ਕਹਾ ਔਰ ਚੌਬਾਰੇ ਮੇਂ ਆਸਨ ਦੀਆ। ਪੀਛੇ ਸੇ ਲਖ੍ਯਮੀ ਭੀ ਉਸੀ ਸ਼ਾਹੂਕਾਰ ਕੇ ਘਰ ਏਕ ਮਹਾਰਾਨੀ ਕੇ ਸਰੂਪ ਸੇ ਗਈ। ਸਾਹੂਕਾਰ ਨੇ ਉਤਾਰਾ। ਇਤਨੇ ਮੇਂ ਜਲ ਪਾਨ ਕੀ ਇਛਾ ਸੇ ਜਲ ਮਗਾਇ ਕਰ ਛਕਾ ਔਰ ਉਸ ਪਾਤ੍ਰ ਕੋ ਫੈਕ ਦੀਆ। ਸਾਹੁ ਨੇ ਕਹਾ, 'ਰਾਣੀ ਸਾਹਿਬ ਯਹ ਤੋ ਸ੍ਵਰਨ ਕਾ ਪਾਤ੍ਰ ਹੈ'। ਦਾਸੀ ਨੇ ਕਹਾ, 'ਰਾਨੀ ਸਾਹਿਬ ਨਿਤ੍ਯ ਹੀ ਉਛਿਸ੍ਟ ਪਾਤ੍ਰ ਫੈਕ ਦੀਆ ਕਰਤੀ ਹੈ'। ਸ਼ਾਹੁ ਨੇ ਸਮਝਾ ਕਿ ਯਦੀ ਇਨ ਕਾ ਰਹਨਾ ਕਛੁ ਦਿਨ ਮੇਰੇ ਘਰ ਹੋ ਜਾਇ ਤੋ ਮੈਂ ਤੋ ਧਨ ਕਰ ਕੇ ਪੂਰਨ ਹੋ ਜਾਊਂ। ਯਹ ਸਮਝ ਕਰ ਪ੍ਰਾਰਥਨਾ ਕੀ ਕਿ ਆਪ ਯਹਾਂ ਹੀ ਠਹਰੈ। ਤਬ ਸ੍ਰੀ ਲਖ੍ਯਮੀ ਜੀ ਨੇ ਕਹਾ, 'ਮਨ ਤੋ ਹਮਰਾ ਭੀ ਠਹਰਨੇ ਕਾ ਹੈ, ਪਰੰਤੂ ਕੋਈ ਸਥਾਨ ਸ੍ਵਛ ਹੋਨਾ ਚਾਹੀਏ'। ਤਬ ਸਾਹੁ ਨੇ ਕਹਾ, 'ਜੋ ਮਕਾਨ ਆਪ ਅਛਾ ਸਮਝੈ ਉਸ ਮੇਂ ਰਹੈਂ'। ਸਭ ਮਕਾਨ ਦੇਖ ਜਿਸਮੇਂ ਸੰਤਾਂ ਕਾ ਡੇਰਾ ਥਾ, ਸੋ ਪਸਿੰਦ ਕੀਆ। ਸ਼ਾਹੂਕਾਰ ਨੇ ਕਹਾ ਬਾਬਾ ਜੀ ਆਪ ਦੂਸਰੇ ਚੌਬਾਰੇ ਮੇਂ ਚਲੋ। ਸਾਧੂ ਬੋਲੇ, 'ਹਮਾਰਾ ਤੇਰਾ ਬਚਨ ਹ
Prof. Sahib Singhਸਤਿਗੁਰੂ ਦੀ ਕਿਰਪਾ ਨਾਲ ਮੈਨੂੰ (ਜੀਵਨ ਦੇ ਰਸਤੇ ਦੀ) ਸਾਰੀ ਸੂਝ ਪੈ ਗਈ ਹੈ ॥੪॥੩॥
SikhNet (Spanish)y por la Gracia del Guru, he conocido todo. (4‑3)
Answers quote the Granth verbatim with Ang citations. AI commentary is not Gurbani and not a religious ruling.